Missionjanchetna@gmail.com11112020
5:15 AM
JANCHETNA
,
0 Comments
ਮਿਸ਼ਨ ਜਨਚੇਤਨਾ
ਸਾਲ:11, ਅੰਕ:63, ਬੁਧਵਾਰ, 11ਨਵੰਬਰ 2020.ਮਾਰਕ ਐਸਪਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਇਆ,
ਕ੍ਰਿਸਟੋਫਰ ਮਿਲਰ ਨੂੰ ਦਿੱਤੀ ਜਿੰਮੇਵਾਰੀਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਰੱਖਿਆ ਸਕੱਤਰ ਮਾਰਕ ਐਸਪਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਦੀ ਜਗ੍ਹਾ ਕ੍ਰਿਸਟੋਫਰ ਮਿਲਰ ਨੂੰ ਇਸ ਅਹੁਦੇ ਦੀ ਜਿੰਮੇਵਾਰੀ ਦਿੱਤੀ ਹੈ। ਟਰੰਪ ਨੇ ਇੱਕ ਟਵੀਟ ਰਾਹੀਂ ਅਧਿਕਾਰਤ ਤੌਰ ‘ਤੇ ਇਸ ਦੀ ਘੋਸ਼ਣਾ ਕੀਤੀ ਹੈ।ਇਸ ਸਬੰਧੀ ਟਵੀਟ ਕਰਦਿਆਂ ਟਰੰਪ ਨੇ ਲਿਖਿਆ, “ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕ੍ਰਿਸਟੋਫਰ ਸੀ ਮਿਲਰ, ਰਾਸ਼ਟਰੀ ਅੱਤਵਾਦ ਨਿਰੋਧੀ ਕੇਂਦਰ ਦੇ ਸਭ ਤੋਂ ਸਤਿਕਾਰਤ ਡਾਇਰੈਕਟਰ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਡਿਫੈਂਸ ਸੇਕ੍ਰੇਟਰੀ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕ੍ਰਿਸਟੋਫਰ ਸ਼ਾਨਦਾਰ ਕੰਮ ਕਰਨਗੇ ਅਤੇ ਐਸਪਰ ਨੂੰ ਹੁਣ ਹਟਾ ਦਿੱਤਾ ਗਿਆ ਹੈ। ਰੱਖਿਆ ਮੰਤਰੀ ਵਜੋਂ ਨਿਭਾਈਆਂ ਸੇਵਾਵਾਂ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।ਐਸਪਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਨਾਲ ਟਰੰਪ ਸਰਕਾਰ ਹੋਰ ਕਮਜ਼ੋਰ ਹੋ ਗਈ ਹੈ।
ਪਾਕਿਸਤਾਨ ਕ੍ਰਿਕਟ ਬੋਰਡ ‘ਚ ਪਹਿਲੀ ਵਾਰ
ਨਿਯੁਕਤ ਹੋਈ ਮਹਿਲਾ ਨਿਰਦੇਸ਼ਕ
ਮਹਿਲਾਵਾਂ ਹਰ ਖੇਤਰ ‘ਚ ਅੱਗੇ ਹਨ , ਅੱਜ ਕਈ ਅਜਿਹੇ ਸਥਾਨ ਹਨ ਜਿੰਨਾ ‘ਚ ਮਹਿਲਾਵਾਂ ਵੱਡੇ ਅਹੁਦੇ ‘ਤੇ ਪਹੁੰਚ ਕੇ ਇਤਿਹਾਸ ਰਚ ਰਹੀਆਂ ਹਨ , ਅਜਿਹਾ ਹੀ ਇਤਿਹਾਸ ਕਾਇਮ ਕੀਤਾ ਹੈ ਪਾਕਿਸਤਾਨ ਦੀ ਮਨੁੱਖੀ ਸੰਸਾਧਨ ਕਾਰਜਕਾਰੀ ਆਲੀਆ ਜਫਰ ਨੇ। ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੀ ਪਹਿਲੀ ਮਹਿਲਾ ਨਿਰਦੇਸ਼ਕ ਨਿਯੁਕਤੀ ਕੀਤੀ ਗਈ ਹੈ। ਆਲੀਆ P.C.B ਦੇ 4 ਨਵੇਂ ਨਿਰਦੇਸ਼ਕਾਂ ਵਿਚੋਂ ਇਕ ਹਨ।
ਉਨ੍ਹਾਂ ਦੇ ਇਲਾਵਾ ਵਿੱਤ ਕਾਰਜਕਾਰੀ ਜਾਵੇਦ ਕੁਰੈਸ਼ੀ, ਅਰਥ ਸ਼ਾਸਤਰੀ, ਅਸੀਮ ਵਾਜਿਦ ਜਵਾਦ ਅਤੇ ਕਾਰਪੋਰੇਟ ਕਾਰਜਕਾਰੀ ਆਰਿਫ ਸਈਦ ਦੀ ਨਿਯੁਕਤੀ ਹੋਈ ਹੈ।ਦਸਣਯੋਗ ਹੈ ਕਿ ਜਫਰ ਅਤੇ ਜਵਾਦ ਨੂੰ 2 ਸਾਲ ਦੇ ਲਈ ਨਿਯੁਕਤ ਕੀਤਾ ਗਿਆ ਹੈ। ਪੀ.ਸੀ.ਬੀ. ਦੇ ਨਵੇਂ ਸੰਵਿਧਾਨ ਤਹਿਤ 4 ਆਜ਼ਾਦ ਨਿਰਦੇਸ਼ਕਾਂ ਵਿਚ ਇਕ ਔਰਤ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ।ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੀ.ਸੀ.ਬੀ. ਪ੍ਰਧਾਨ ਅਹਿਸਾਨ ਮਣੀ ਨੇ ਕਿਹਾ, ‘ਮੈਂ ਨਵ-ਨਿਯੁਕਤ ਮੈਬਰਾਂ ਦਾ ਸਵਾਗਤ ਕਰਦਾ ਹਾਂ |
ਭਾਰਤ ਨੇ ਹਮੇਸ਼ਾ ਅੱਤਵਾਦ ਖਿਲਾਫ ਆਵਾਜ ਚੁੱਕੀ-ਮੋਦੀ
ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਨਲਾਈਨ ਆਯੋਜਿਤ ਸ਼ੰਘਾਈ ਸਹਿਕਾਰਤਾ ਸੰਗਠਨ (Shanghai Cooperation Organisation) ਸੰਮੇਲਨ ਵਿੱਚ ਸ਼ਾਮਲ ਹੋਏ। ਪੀਐਮ ਮੋਦੀ ਐਸਸੀਓ ਦੀ ਕੌਂਸਲ ਆਫ਼ ਹੈਡਜ਼ ਆਫ ਨੇਸ਼ਨਜ਼ ਦੇ 20 ਵੇਂ ਸੰਮੇਲਨ ਲਈ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਆਪਣੀ ਹੋਂਦ ਦੇ 75 ਸਾਲ ਪੂਰੇ ਕਰ ਲਏ ਹਨ। ਪਰ ਬਹੁਤ ਸਾਰੀਆਂ ਸਫਲਤਾਵਾਂ ਦੇ ਬਾਵਜੂਦ, ਸੰਯੁਕਤ ਰਾਸ਼ਟਰ ਦਾ ਮੁਢਲਾ ਟੀਚਾ ਅਜੇ ਵੀ ਅਧੂਰਾ ਹੈ। ਪੀਐਮ ਮੋਦੀ ਨੇ ਕਿਹਾ ਕਿ ਵਿਸ਼ਵ ਮਹਾਂਮਾਰੀ ਦੀ ਆਰਥਿਕ ਅਤੇ ਸਮਾਜਿਕ ਪੀੜਾ ਝੱਲ ਰਿਹਾ ਹੈ, ਸੰਯੁਕਤ ਰਾਸ਼ਟਰ ਪ੍ਰਣਾਲੀ ਵਿੱਚ ਇਨਕਲਾਬੀ ਤਬਦੀਲੀਆਂ ਆਈਆਂ ਹਨ। ਅਨੁਮਾਨਿਤ ਮਹਾਂਮਾਰੀ ਦੇ ਇਸ ਮੁਸ਼ਕਲ ਸਮੇਂ ਵਿਚ ਭਾਰਤ ਦੇ ਫਾਰਮਾਸਿਊਟੀਕਲ ਉਦਯੋਗ ਨੇ 150 ਤੋਂ ਵੱਧ ਦੇਸ਼ਾਂ ਵਿਚ ਜ਼ਰੂਰੀ ਦਵਾਈਆਂ ਭੇਜੀਆਂ ਹਨ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ, ਵਿਸ਼ਵ ਦਾ ਸਭ ਤੋਂ ਵੱਡਾ ਟੀਕਾ ਉਤਪਾਦਨ ਕਰਨ ਵਾਲਾ ਦੇਸ਼ ਹੋਣ ਦੇ ਨਾਤੇ ਸੰਕਟ ਨਾਲ ਲੜਨ ਵਿਚ ਪੂਰੀ ਮਨੁੱਖਤਾ ਦੀ ਸਹਾਇਤਾ ਲਈ ਆਪਣੀ ਸਮਰੱਥਾ ਦੀ ਵਰਤੋਂ ਕਰੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਵਿੱਚ, ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਐਸਸੀਓ ਦੇ ਏਜੰਡੇ ਵਿੱਚ ਦੁਵੱਲੀ ਮੁੱਦਿਆਂ ਨੂੰ ਬੇਲੋੜਾ ਲਿਆਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿਹੜੇ ਐਸਸੀਓ ਚਾਰਟਰ ਅਤੇ ਸ਼ੰਘਾਈ ਦੀ ਭਾਵਨਾ ਦੀ ਉਲੰਘਣਾ ਕਰ ਰਹੇ ਹਨ। ਅਜਿਹੀਆਂ ਕੋਸ਼ਿਸ਼ਾਂ ਸਹਿਮਤੀ ਅਤੇ ਸਹਿਕਾਰਤਾ ਦੀ ਭਾਵਨਾ ਦੇ ਉਲਟ ਹਨ ਜੋ ਐਸਸੀਓ ਦੀ ਪਰਿਭਾਸ਼ਾ ਦਿੰਦੀਆਂ ਹਨ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਸ਼ਾਂਤੀ, ਸੁਰੱਖਿਆ
ਅਤੇ ਖੁਸ਼ਹਾਲੀ ‘ਤੇ ਪੂਰਾ ਵਿਸ਼ਵਾਸ ਕਰਦਾ ਹੈ ਅਤੇ ਅਸੀਂ ਹਮੇਸ਼ਾਂ ਅੱਤਵਾਦ, ਗੈਰਕਾਨੂੰਨੀ
ਹਥਿਆਰਾਂ ਦੀ ਤਸਕਰੀ, ਨਸ਼ਿਆਂ ਅਤੇ ਮਨੀ ਲਾਂਡਰਿੰਗ ਦੇ ਵਿਰੁੱਧ ਆਪਣੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਐਸਸੀਓ ਚਾਰਟਰ ਵਿੱਚ ਸਿਧਾਂਤ ਅਨੁਸਾਰ ਐਸਸੀਓ ਦੇ ਅਧੀਨ ਕੰਮ ਕਰਨ
ਦੀ ਆਪਣੀ ਵਚਨਬੱਧਤਾ ’ਤੇ ਦ੍ਰਿੜ ਹੈ।
ਪੰਜਾਬ ਨੂੰ ਮਿਲੇ 482 ਸਰਕਾਰੀ ਡਾਕਟਰ,
ਸਿਹਤ ਮੰਤਰੀ ਨੇ ਸੌਂਪੇ ਨਿਯੁਕਤੀ ਪੱਤਰ
ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ 107 ਮਾਹਰ ਡਾਕਟਰਾਂ ਸਮੇਤ ਕੁੱਲ 482 ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ
ਨੂੰ ਜ਼ਿਲ੍ਹਾ ਹਸਪਤਾਲਾਂ ਅਤੇ ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ
ਲਗਾਏ ਜਾਣ ਦੀ ਸੰਭਾਵਨਾ ਹੈ। ਇਹਨਾਂ ਵਿੱਚ 19 ਈ.ਐਨ.ਟੀ., 32 ਪੈਥੋਲੋਜਿਸਟ, 7 ਮੈਡੀਸਨ, 18 ਅੱਖਾਂ ਦੇ ਮਾਹਰ, 4 ਮਨੋਰੋਗ ਮਾਹਰ, 11 ਚਮੜੀ ਅਤੇ 16 ਓਰਥੋ ਮਾਹਰ ਭਰਤੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਐਮਰਜੈਂਸੀ
ਸੇਵਾਵਾਂ ਦੀ ਘਾਟ ਨੂੰ ਦੂਰ ਕਰਨ ਲਈ 375 ਨਵੇਂ ਮੈਡੀਕਲ ਅਧਿਕਾਰੀ (ਜਨਰਲ) ਭਰਤੀ ਕੀਤੇ
ਗਏ ਹਨ।
ਇਹ ਕਦਮ, ਜਿਸ
ਨਾਲ ਕੋਵਿਡ ਵਿਰੁੱਧ ਪੰਜਾਬ ਦੀ ਲੜਾਈ ਨੂੰ ਮਜ਼ਬੂਤੀ ਮਿਲੇਗੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਘਰ
ਘਰ ਰੋਜ਼ਗਾਰ’ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਸਬੰਧੀ ਰਾਜ ਸਰਕਾਰ ਦੇ ਰਣਨੀਤਕ
ਕਦਮਾਂ ਦਾ ਇਕ ਹਿੱਸਾ ਹੈ। ਇਸ ਫਲੈਗਸ਼ਿਪ ਸਕੀਮ ਤਹਿਤ ਸਿਹਤ ਵਿਭਾਗ ਨੇ ਸਾਲ 2017 ਤੋਂ ਲੈ ਕੇ 2019 ਤੱਕ ਕੁੱਲ 7000 ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ
ਕੀਤੀ ਸੀ, ਜਦੋਂ ਕਿ ਹੋਰ 3940 ਅਸਾਮੀਆਂ ‘ਤੇ ਭਰਤੀ ਪ੍ਰਕਿਰਿਆ ਅਧੀਨ ਹੈ।
ਦੀਵਾਲੀ, ਗੁਰਪੁਰਬ 'ਤੇ ਚਲਾ ਸਕੋਗੇ ਸਿਰਫ਼ 2 ਘੰਟਿਆਂ ਲਈ ਪਟਾਕੇ,
ਖ਼ਾਸ ਵਾਤਾਵਰਨ ਲਈ ਸੁਰੱਖਿਅਤ ਪਟਾਕਿਆਂ ਦੀ ਇਜਾਜ਼ਤ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ
ਹੈ ਕਿ ਸੂਬੇ ਵਿੱਚ ਪਟਾਕਿਆਂ ਤੇ ਰੋਕ ਲਾਉਣ ਲਈ ਦੀਵਾਲੀ, ਗੁਰਪੁਰਬ ਅਤੇ ਕ੍ਰਿਸਮਸ 'ਤੇ
ਸਿਰਫ਼ 2 ਘੰਟਿਆਂ ਲਈ ਚਲਾਉਣ ਦੀ ਇਜਾਜ਼ਤ ਹੋਵੇਗੀ। ਮੰਡੀ ਗੋਬਿੰਦਗੜ੍ਹ ਵਿੱਚ ਪਰਦੂਸ਼ਣ ਜਿਸ ਦਾ
ਮਾਣਕ ਏ ਕਿਊ ਆਈ ਲੈਵਲ (AQI level) ਸਭ ਤੋਂ ਜ਼ਿਆਦਾ ਖ਼ਰਾਬ ਹੋਣ ਕਰ ਕੇ ਇਹ ਰੋਕ ਅੱਜ
ਰਾਤ 12 ਵਜੇ ਤੋਂ 30 ਨਵੰਬਰ ਤਕ ਜਾਰੀ ਰਹੇਗੀ।
ਸੂਬੇ ਵਿੱਚ ਸਿਰਫ਼ ਪਰਦੂਸ਼ਣ
ਨੂੰ ਰੋਕਣ ਲਈ ਤਿਆਰ ਕੀਤੇ ਗਏ ਖ਼ਾਸ ਗ੍ਰੀਨ ਕਰੈਕਰ ਹੀ ਚਲਾਉਣ ਦੀ ਇਜਾਜ਼ਤ ਹੋਵੇਗੀ। ਅਜਿਹਾ ਨੈਸ਼ਨਲ
ਗ੍ਰੀਨ ਟਰਾਈਬਿਊਨਲ (NGT) ਦੇ ਨਿਰਦੇਸ਼ਾਂ ਅਤੇ ਅਦਾਲਤ ਵੱਲੋਂ ਪਰ ਦੂਸ਼ਣ ਕਰ ਕੇ ਕੋਰੋਨਾ ਦੀ
ਮਹਾਂਮਾਰੀ ਦੇ ਵਧਣ ਦੇ ਖ਼ਦਸ਼ੇ ਨੂੰ ਲਾਇ ਕੇ ਸਮੇਂ ਸਮੇਂ ਸਿਰ ਲਏ ਗਏ ਫ਼ੈਸਲਿਆਂ ਨੂੰ ਦੇਖਦੇ ਹੋਏ
ਕੀਤਾ ਗਿਆ ਹੈ। ਦੀਵਾਲੀ ਤੇ ਇਹ ਪਟਾਕੇ ਰਾਤ 8 ਤੋਂ 10 ਵਜੇ ਤੱਕ ਚਲਾਏ ਜਾ ਸਕਣਗੇ ਜਦਕਿ ਗੁਰਪੁਰਬ 30 ਨਵੰਬਰ
ਨੂੰ ਇਹ ਇਜਾਜ਼ਤ 4 ਤੋਂ 5 ਅਤੇ 9 ਤੋਂ 10 ਵਜੇ ਰਾਤ ਤੱਕ ਲਾਗੂ ਰਹੇਗੀ।
ਮੁੱਖ ਮੰਤਰੀ ਨੇ ਕੋਵਿਡ
ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਿਗਿਆਨ ਅਤੇ ਤਕਨੀਕੀ ਵਿਭਾਗ ਨੂੰ ਨੋਟੀਫਿਜਿਸ਼ਨ ਜਾਰੀ
ਕਰਨ ਦੀ ਹਿਦਾਇਤ ਦਿੱਤੀ।
ਪੰਜ ਪ੍ਰਮੁੱਖ ਪੰਥਕ ਧਿਰਾਂ ਵੱਲੋਂ ਇਕਜੁਟ ਹੋ ਕੇ
ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਫਰੰਟ ਬਣਾਉਣ ਦਾ ਐਲਾਨ
ਅੱਜ ਜਲੰਧਰ ਵਿਚ ਪੰਥਕ ਸ਼ਖਸੀਅਤ
ਭਾਈ ਰਣਜੀਤ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ), ਸੰਤ
ਸਮਾਜ ਦੇ ਸੰਸਥਾਪਕ ਬਾਬਾ ਸਰਬਜੋਤ ਸਿੰਘ ਬੇਦੀ, ਸੁਖਦੇਵ ਸਿੰਘ ਢੀਂਡਸਾ (ਪ੍ਰਧਾਨ ਸ਼੍ਰੋਮਣੀ
ਅਕਾਲੀ ਦਲ (ਡੈਮੋਕਰੇਟਿਕ), ਰਣਜੀਤ ਸਿੰਘ ਬ੍ਰਹਮਪੁਰਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ) ਅਤੇ ਰਵੀਇੰਦਰ ਸਿੰਘ
(ਸਾਬਕਾ ਸਪੀਕਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 1920) ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ
ਚੋਣਾਂ ਸਬੰਧੀ ਲੰਮੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ
ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਜ਼ਾਦ ਕਰਾਉਣ ਲਈ ਹੋਰ ਧਿਰਾਂ ਨਾਲ ਵੀ ਪੰਥਕ ਏਕਤਾ ਕਰਨ ਦਾ
ਅਹਿਦ ਲਿਆ ਗਿਆ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਅਤੇ ਸਮੂਹ ਅਹੁਦੇਦਾਰਾ, ਜਿਲ੍ਹਾ
ਪ੍ਰਧਾਨਾਂ ਨੇ ਇਸ ਵੱਡੇ ਇਤਿਹਾਸਕ ਫੈਸਲੇ ਦਾ ਜੋਰਦਾਰ ਸਵਾਗਤ ਕੀਤਾ ਹੈ।
ਪ੍ਰੈਸ ਨੂੰ ਲਿਖਤੀ ਬਿਆਨ
ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ
ਪੀਰਮੁਹੰਮਦ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਟਕਸਾਲੀ ਆਗੂ ਰਵਿੰਦਰ ਸਿੰਘ
ਬ੍ਰਹਮਪੁਰਾ ਨੇ ਕਿਹਾ ਹੈ ਕਿ ਬਾਦਲ ਦਲ ਦੇ ਹੰਕਾਰ ਨੂੰ ਖਤਮ ਕਰਨ ਲਈ ਉਪਰੋਕਤ ਪੰਜ ਪੰਥਕ ਸ਼ਖਸੀਅਤਾ
ਖਾਲਸਾ ਪੰਥ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਪੂਰਨ ਚੇਤੰਨ ਕਰਨ ਲਈ ਆਪਣੀ
ਇਕਜੁੱਟਤਾ ਨਾਲ ਅੱਗੇ ਲੈ ਕੇ ਜਾਣਗੀਆਂ।
NDA ਨੂੰ ਮਿਲ ਰਹੀ ਜਿੱਤ ਦੇ ਜਸ਼ਨਾਂ 'ਚ ਡੁੱਬੇ
ਪਾਰਟੀ ਕਾਰਕੁਨਾਂ ਨੇ ਕੀਤੀ ਆਤਿਸ਼ਬਾਜ਼ੀ
ਪਟਨਾ ਦੇ ਬੀਜੇਪੀ ਦਫਤਰ ਵਿੱਚ ਮਹਿਲਾ ਮੋਰਚਾ ਦੇ ਕਾਰਕੁਨਾਂ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਢੋਲ ਅਤੇ ਸ਼ੰਖ ਵਜਾ ਕੇ ਜਿੱਤ ਦਾ ਜਸ਼ਨ ਮਨਾਇਆ।ਐਨਡੀਏ ਗੱਠਜੋੜ ਬਿਹਾਰ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਨਤੀਜਿਆਂ ਅਤੇ ਰੁਝਾਨਾਂ ਵਿੱਚ ਫੈਸਲਾਕੁੰਨ ਲੀਡ ਲੈ ਰਿਹਾ ਹੈ। ਸ਼ਾਮ ਸਾਢੇ ਚਾਰ ਵਜੇ ਤੱਕ ਗਠਜੋੜ ਨੇ 124 ਸੀਟਾਂ ਉਤੇ ਅੱਗੇ ਹਨ ਜਾਂ ਜਿੱਤ ਪ੍ਰਾਪਤ ਕੀਤੀ ਹੈ। ਮਹਿਲਾ ਮੋਰਚਾ ਨੇ ਪਟਨਾ ਵਿਖੇ ਭਾਜਪਾ ਦਫ਼ਤਰ ਵਿਖੇ ਜਿੱਤ ਦਾ ਜਸ਼ਨ ਮਨਾਇਆ।
ਰਿਲੀਜ਼ ਹੁੰਦਿਆਂ ਹੀ ਅਕਸ਼ੇ ਕੁਮਾਰ ਦੀ ‘ਲਕਸ਼ਮੀ’ ਨੇ ਰਚਿਆ ਇਤਿਹਾਸ,
ਇਹ ਰਿਕਾਰਡ ਕੀਤਾ ਆਪਣੇ ਨਾਮ
ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਕਸ਼ੈ ਕੁਮਾਰ
ਦੀ ਫਿਲਮ 'ਲਕਸ਼ਮੀ' 9 ਨਵੰਬਰ ਨੂੰ ਡਿਜ਼ਨੀ ਹੌਟਸਟਾਰ 'ਤੇ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਉਨ੍ਹਾਂ
ਨਾਲ ਕਿਆਰਾ ਅਡਵਾਨੀ ਨਜ਼ਰ ਆ ਰਹੀ ਹੈ। ਰਿਲੀਜ਼ ਦੇ ਨਾਲ, ਇਸ ਫਿਲਮ ਨੇ ਓਟੀਟੀ ਪਲੇਟਫਾਰਮ 'ਤੇ
ਇੱਕ ਇਤਿਹਾਸ ਰਚਿਆ ਹੈ। ਜੀ ਹਾਂ, 'ਲਕਸ਼ਮੀ' ਡਿਜ਼ਨੀ ਹੌਟਸਟਾਰ 'ਤੇ
ਰਿਲੀਜ਼ ਹੋਣ ਵਾਲੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਕੇ ਉੱਭਰੀ ਹੈ।
ਰੀਲੀਜ਼ ਤੋਂ ਕੁਝ ਘੰਟਿਆਂ ਅੰਦਰ
ਹੀ ਬਣਾਇਆ ਰਿਕਾਰਡ
ਰਿਲੀਜ਼ ਤੋਂ ਕੁਝ ਘੰਟਿਆਂ
ਬਾਅਦ ਹੀ ਫਿਲਮ 'ਲਕਸ਼ਮੀ' ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ। ਇਸ ਹਾਰਰ-ਕਾਮੇਡੀ ਫਿਲਮ ਵਿਚ ਪਹਿਲੀ ਵਾਰ ਅਕਸ਼ੈ
ਕੁਮਾਰ ਨੂੰ ਇਕ ਟਰਾਂਸਜੈਂਡਰ ਦੀ ਭੂਮਿਕਾ ਵਿਚ ਵੇਖਣ ਲਈ ਲੱਖਾਂ ਲੋਕਾਂ ਨੇ ਪਹਿਲੇ ਦਿਨ ਦੇ ਪਹਿਲੇ
ਸ਼ੋਅ ਲਈ ਲੌਗ ਇਨ ਕੀਤਾ, ਇਸ ਨੂੰ ਪਲੇਟਫਾਰਮ 'ਤੇ ਸਭ ਤੋਂ ਵੱਧ ਵੇਖੀ ਗਈ ਫਿਲਮ ਬਣਾਇਆ।
ਹੁਸ਼ਿਆਰਪੁਰ ਪੁਲਿਸ ਨੇ 8 ਪਿਸਟਲ ਸਮੇਤ
6 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ
ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿਚ
ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਛੇ ਗੈਂਗਸਟਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਅੱਠ
ਪਿਸਤੌਲ ਸਮੇਤ ਕਾਰ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲੀਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈੱਸ
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਾਬੂ
ਕੀਤੇ ਗਏ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਸੰਗੀਨ ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਕਾਬੂ
ਕੀਤਾ ਪ੍ਰਣਬ ਸਹਿਗਲ ਜਿਸ ਦੀ ਉਮਰ 20 ਸਾਲ ਹੈ, ਪਹਿਲਾਂ ਹੀ ਦਸੂਹਾ ਵਿਚ ਕਾਰ ਬਾਜ਼ਾਰ ਦੇ ਮਾਲਕ
ਦੇ ਕਤਲ ਕੇਸ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਤਿੰਨ ਹੋਰ ਇਰਾਦਾ ਕਤਲ ਦੇ ਮਾਮਲਿਆਂ
ਵਿਚ ਲੋੜੀਂਦਾ ਸੀ।
ਉਨ੍ਹਾਂ ਦੱਸਿਆ ਕਿ ਕਾਬੂ
ਕੀਤੇ ਗਏ ਇਨ੍ਹਾਂ ਗੈਂਗਸਟਰਾਂ ਨਾਲ ਹੋਰ ਵੀ ਵੱਡੀਆਂ ਵਾਰਦਾਤਾਂ ਨੂੰ ਟਰੇਸ ਕਰਨ ਵਿਚ ਪੁਲਿਸ ਨੂੰ
ਸਫ਼ਲਤਾ ਹਾਸਲ ਹੋਵੇਗੀ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਣਬ ਸਹਿਗਲ ਵਾਸੀ ਜ਼ਿਲ੍ਹਾ ਸ਼ਹੀਦ
ਭਗਤ ਸਿੰਘ ਨਗਰ, ਰਜਤ ਵਾਸੀ ਹੁਸ਼ਿਆਰਪੁਰ, ਜਸਮੀਤ ਸਿੰਘ ਵਾਸੀ ਹੁਸ਼ਿਆਰਪੁਰ, ਸੁਨੀਲ
ਕੁਮਾਰ ਵਾਸੀ ਹੁਸ਼ਿਆਰਪੁਰ, ਪਰਮਜੀਤ ਲਾਲ ਵਾਸੀ ਹੁਸ਼ਿਆਰਪੁਰ ਅਤੇ ਵਰਿੰਦਰਜੀਤ ਸਿੰਘ ਵਾਸੀ ਹੁਸ਼ਿਆਰਪੁਰ ਵਜੋਂ ਹੋਈ
ਹੈ।
0 Response to "Missionjanchetna@gmail.com11112020"
Post a Comment