razavajanchetna@gmail.com09112020

rozanajanchetna@gmail.com

ਰੋਜਾਨਾ ਜਨਚੇਤਨਾ 

ਸਾਲ:11, ਅੰਕ:66,ਸੋਮਵਾਰ,09 ਨਵੰਬਰ 2020.

  ਅੱਜ ਦਾ ਵਿਚਾਰ .

ਮਨੁੱਖ ਦਾ ਵਿਕਾਸ ਇਕ ਸੈੱਲ ਦੇ ਜੀਵ ਤੋਂ ਹੋਇਆ ਹੈ। ਇਕ ਅੰਦਾ
ਜ਼ੇ ਮੁਤਾਬਿਕ 70 ਕਿਲੋ ਦੇ ਇਕ ਆਦਮੀਂ ਵਿਚ 372 ਖਰਬ ਸੈੱਲ ਹੁੰਦੇ ਹਨ ਅਤੇ ਵਰਤਮਾਨ ਸਰੂਪ ਵਿਚ ਉਹ ਕਈ ਰੂਪ ਬਦਲਦਾ ਹੋਇਆ ਕਰੋੜਾਂ ਸਾਲਾਂ ਵਿਚ ਪਹੁੰਚਾ ਹੈ। ਉਸ ਦਾ ਵਰਤਮਾਨ ਸਰੂਪ ਵੀ ਅੰਤਿਮ ਨਹੀਂ। ਇਸ ਵਿਚ ਵੀ ਲਗਾਤਾਰ ਪਰ ਹੌਲੀ ਹੌਲੀ ਤਬਦੀਲੀਆਂ ਹੋ ਰਹੀਆਂ ਹਨ ਅਤੇ ਸਮਾਂ ਪਾ ਕੇ ਉਹ ਕੋਈ ਹੋਰ ਰੂਪ ਧਾਰਨ ਕਰ ਲਇਗਾ। ਵਿਗਿਆਨੀਆਂ ਅਨੁਸਾਰ ਉਸ ਦਾ ਵਰਤਮਾਨ ਸਰੂਪ ਚਿੰਪਾਜ਼ੀ ਤੋਂ ਵਿਕਸਿਤ ਹੋਇਆ ਹੈ ਅਤੇ ਉਸ ਵਿਚ ਵੇਖਣ, ਸੁਨਣ, ਸੁੰਘਣ, ਸਮਝਣ, ਯਾਦ ਰੱਖਣ ਅਤੇ ਹਿਲ ਜੁਲ ਕੇ ਕੰਮ ਕਰਨ ਦੇ ਗੁਣ ਹਨ। ਉਹ ਸਾਹ ਲੈਣ ਵਾਲਾ ਜੀਵ ਹੈ ਜਿਸ ਦੇ ਸਰੀਰ ਨੂੰ ਉਸ ਦਾ ਦਿਮਾਗ ਚਲਾਉਂਦਾ ਹੈ। ਇਸ ਨੂੰ ਕੰਮ ਕਰਨ ਦੀ ਤਾਕਤ ਖੂਨ ਦੇ ਵਹਾਉ ਨਾਲ ਮਿਲਦੀ ਹੈ। ਖੂਨ ਦਾ ਵਹਾਉ ਸਾਹ ਦਆਰਾ ਸੰਚਾਲਤ ਹੁੰਦਾ ਹੈ। ਉਹ ਆਕਸੀਜਨ ਨਾਲ ਚਲਦਾ ਹੈ ਅਤੇ ਕਾਰਬਨ ਡਾਇਆਕਸਾਈਡ ਛੱਡਦਾ ਹੈ। ਖੂਨ ਬਨਾਉਣ ਲਈ ਇਕ ਪਾਚਨ ਪ੍ਰਨਾਲੀ ਹੈ ਜਿਸ ਨੂੰ ਦਿਲ ਚਲਾਉਂਦਾ ਹੈ। ਮਨੁੱਖ ਭੋਜਨ ਕਰਦਾ ਹੈ ਜਿਸ ਦੇ ਲੁੜੀਂਦੇ ਤੱਤਾਂ ਨੂੰ ਪਾਚਨ ਪ੍ਰਨਾਲੀ ਦੁਆਰਾ ਖੂਨ, ਚਰਬੀ ਆਦਿ ਵਿਚ ਬਦਲ ਲਿਆ ਜਾਂਦਾ ਹੈ ਅਤੇ ਅਣਲੁੜੀਂਦੇ ਤੱਤ ਮੱਲ ਮੂਤਰ ਦੁਆਰਾ ਬਾਹਰ ਨਿਕਲ ਜਾਂਦੇ ਹਨ।ਮਨੁੱਖ ਹੀ ਇਸ ਧਰਤੀ ਉਤੇ ਅਜਿਹਾ ਪ੍ਰਾਣੀ ਹੈ ਜਿਸ ਦੇ ਸਰੀਰ ਕੋਲ ਏਨੇ ਵਿਕਸਿਤ ਅੰਗ ਹਨ। ਇਸ ਲਈ ਉਹ ਇਸ ਦਾ ਬਾਦਸ਼ਾਹ ਹੈ ਪਰ ਉਹ ਇਸ ਸਭ ਦਾ ਹਿੱਸਾ ਹੈ, ਇਸ ਤੋਂ ਵੱਖ ਉਸ ਦੀ ਕੋਈ ਹੋਂਦ ਨਹੀਂ।

  ਪੰਜਾਬ ਦਾ ਇਤਿਹਾਸ-203.

ਕੇਂਦਰ ਸਰਕਾਰ ਨੇ ਕੀਤੇ ਵਾਅਦੇ ਅਨੁਸਾਰ, ਸਿੱਖਾਂ ਨਾਲ ਹੁੰਦੇ ਅਨਿਆਂ ਦੀ ਖੋਜ ਲਈ 31 ਅਕਤੂਬਰ, 1961 ਨੂੰ ਭਾਰਤ ਦੇ ਸਾਬਕਾ ਮੁੱਖ ਜੱਜ ਐੱਸ.ਆਰ.ਦਾਸ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮਿਸ਼ਨ ਕਾਇਮ ਕਰ ਦਿਤਾ।  ਸੀ.ਪੀ.ਰਾਮਾਸਵਾਮੀ ਆਇਰ ਅਤੇ  ਐਮ.ਸੀ.ਛਾਗਲਾ ਇਸ ਕਮਿਸ਼ਨ ਦੇ ਦੂਸਰੇ ਮੈਂਬਰ ਸਨ। ਇਹ ਕਮਿਸ਼ਨ ਮਾਸਟਰ ਤਾਰਾ ਸਿੰਘ ਦਾ ਮਰਨ ਵਰਤ ਛੁਡਵਾਉਣ ਲਈ ਬਣਾਇਆ ਗਿਆ ਸੀ। ਇਸ ਦੀ ਬਣਤਰ ਅਤੇ ਵਿਚਾਰ ਗੋਚਰੇ ਵਿਸ਼ਿਆਂ ਤੋਂ ਅਕਾਲੀਆਂ ਸਮੇਤ ਕੋਈ ਵੀ ਸੰਤੁਸ਼ਟ ਨਹੀਂ ਸੀ। ਅਕਾਲੀਆਂ ਨੇ ਇਸ ਦਾ ਬਾਈਕਾਟ ਕਰ ਦਿਤਾ। ਕਮਿਸ਼ਨ ਨੇ 9 ਜਨਵਰੀ, 1962 ਨੂੰ ਆਪਣੀ ਰਿਪੋਰਟ ਦੇ ਦਿਤੀ ਜਿਸ ਵਿਚ ਕਿਹਾ ਗਿਆ ਸੀ ਕਿ ਸਿੱਖਾਂ ਨਾਲ ਦੇਸ਼ ਵਿਚ ਕੋਈ ਅਨਿਆਂ ਨਹੀਂ ਹੋ ਰਿਹਾ ਅਤੇ ਅਕਾਲੀ ਦਲ ਦੀ ਪੰਜਾਬੀ ਸੂਬੇ ਦੀ ਮੰਗ ਸਿੱਖ ਰਾਜ ਦੀ ਮੰਗ ਹੈ। ਰਿਪੋਰਟ ਉਤੇ ਹੱਲਾ ਗੁੱਲਾ ਹੋਣਾ ਹੀ ਸੀ ਜਿਸ ਨੂੰ ਰੋਕਣ ਲਈ ਨਹਿਰੂ ਸਰਕਾਰ ਨੇ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਟੀ ਦੀ ਸਥਾਪਨਾ ਦਾ ਐਲਾਨ ਕਰ ਦਿਤਾ। ਅਕਾਲੀ ਕੁਝ ਵਿਸ਼ੇਸ਼ ਕਰਦੇ, ਇਸ ਤੋਂ ਪਹਿਲਾਂ ਹੀ ਮਰਨ ਵਰਤਾਂ ਨੂੰ ਲੈ ਕੇ ਅਕਾਲੀਆਂ ਵਿਚ ਫੁੱਟ ਪੈ ਗਈ।

  ਸਿੱਖ ਇਤਿਹਾਸ ਵਿਚ ਅੱਜ.

ਅੱਠ ਨਵੰਬਰ

ਅੱਜ ਦੀਆਂ ਵਿਸ਼ੇਸ ਘਟਨਾਵਾਂ: 

ਗੁਰੂ ਤੇਗ ਬਹਾਦਰ ਜੀ ਦੀ ਗ੍ਰਿਫ਼ਤਾਰੀ

ਹਿੰਦ ਦੀ ਚਾਦਰ ਬਨਣ ਵਾਲੇ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅੱਜ ਦੇ ਦਿਨ, 339 ਵਰੇ ਪਹਿਲਾਂ ਧਮਤਾਨ (ਜ਼ਿਲਾ ਜੀਂਦ)ਵਿਖੇ ਪਹਿਲੀ ਵਾਰ ਕੈਦ ਕੀਤੇ ਗਏ। ਉਨ੍ਹਾਂ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜੈਤਾ,ਭਾਈ ਦਿਆਲ ਦਾਸ, ਭਾਈ ਗੁਰਦਾਸ ਅਤੇ ਭਾਈ ਫੇਰੂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਏਥੋਂ ਉਹ ਦਿੱਲੀ ਭੇਜੇ ਗਏ। ਇਸ ਗ੍ਰਿਫ਼ਤਾਰੀ ਦਾ ਕਾਰਣ ਗੁਰੂ ਜੀ ਵਲੋਂ ਚਲਾਈ ਜਾ ਰਹੀ ਸਿੱਖੀ ਦੀ ਲਹਿਰ ਸੀ।ਗੁਰੂ ਤੇਗ ਬਹਾਦਰ ਜੀ ਨੇ (ਬਾਬਾ) ਬਕਾਲੇ ਵਿਖੇ ਜਦੋਂ ਗੁਰੂ ਘਰ ਦੀ ਵਾਗਡੋਰ ਸੰਭਾਲੀ ਤਾਂ ਪੈਂਡਾ ਕਾਫੀ ਬਿਖੜਿਆ ਹੋ ਚੁੱਕਾ ਸੀ।ਗੁਰੂ ਘਰ ਦੇ ਦੁਸ਼ਮਨਾਂ ਨਾਲ ਗੁਰੂ ਜੀ ਘਿਰੇ ਹੋਏ ਸਨ।ਬਕਾਲੇ ਵਿਚ ਮੰਜੀਆਂ ਡਾਹ ਕੇ ਬੈਠੇ ਗੁਰੂਆਂ ਦੀ ਗਿਣਤੀ ਦਰਜਨਾਂ ਵਿਚ ਸੀ। ਅੰਮ੍ਰਿਤਸਰ ਦੇ ਹਰਿਮੰਦਰ ਉਤੇ ਲਾਲਚੀ ਪੁਜਾਰੀਆਂ ਦਾ ਕਬਜ਼ਾ ਸੀ। ਦੂਸਰੇ ਪਾਸੇ ਕਰਤਾਰਪੁਰ ਸਾਹਿਬ ਵਿਚ ਧੀਰਮੱਲੀਏ ਬੈਠੇ ਸਨ। ਕੀਰਤਪੁਰ ਸਾਹਿਬ ਵਿਖੇ ਵੀ ਸ਼ਰੀਕ ਬੈਠੇ ਸਨ।ਦਿੱਲੀ ਦਰਬਾਰ ਉਂਝ ਵੀ ਗੈਰਮੁਸਲਿਆਂ ਵਿਰੁੱਧ ਮੁਸ਼ਕਾਂ ਕਸਣ ਲਈ ਤਿਆਰ ਬੈਠਾ ਸੀ। ਫੇਰ ਉਥੇ ਰਾਮ ਰਾਇ ਦੇ ਖੈਰ ਖਵਾਹ ਬੈਠੇ ਸਨ। ਗੁਰ-ਗੱਦੀ ਸੰਭਾਲਦਿਆਂ ਹੀ ਪਹਿਲਾਂ ਗੁਰੂ ਜੀ ਉਤੇ ਬਕਾਲੇ ਹਮਲਾ ਹੋਇਆ। ਗੁਰੂ ਜੀ ਉਤੇ ਗੋਲੀ ਚੱਲੀ, ਮਾਲ ਅਸਬਾਬ ਲੁੱਟ ਕੇ ਲੈ ਗਏ। ਗੁਰੂ ਜੀ ਨੂੰ ਜਾਣਕਾਰੀ ਸੀ ਕਿ ਉਹ ਜਿੱਥੇ ਵੀ ਜਾਣਗੇ, ਸ਼ਰੀਕ ਇਹੀ ਕੁਝ ਕਰਨਗੇ।ਇਸ ਲਈ ਉਨ੍ਹਾਂ ਨੇ ਆਪਣੀ ਪੂਰੀ ਸ਼ਕਤੀ ਲੋਕਾਂ ਦੀ ਭਲਾਈ ਕਰਦਿਆਂ ਸਿੱਖੀ
ਪ੍ਰਫੁਲਤ ਕਰਨ ਵਲ ਲਾਉਣ ਦਾ ਨਿਰਣਾ ਕੀਤਾ।ਪਹਿਲਾਂ ਉਹ ਨੇੜੇ ਤੇੜੇ ਦੇ ਗੁਰਦੁਆਰਿਆਂ ਦੀ ਯਾਤਰਾ ਤੇ ਗਏ। ਸ੍ਰੀ ਤਰਨਤਾਰਨ
,ਖਡੂਰ ਸਾਹਿਬ, ਅਤੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਮਾਘ (ਜਨਵਰੀ) ਮਹੀਨੇ ਉਹ ਅੰਮ੍ਰਿਤਸਰ ਪੁੱਜੇ। ਅੰਮ੍ਰਿਤ ਸਰ'ੰਵਰ ਵਿਚ ਇਸ਼ਨਾਨ ਕੀਤਾ। ਜਦੋਂ ਹਰਿਮੰਦਰ ਦੇ ਦਰਸ਼ਨਾਂ ਲਈ ਗਏ ਤਾਂ ਪੁਜਾਰੀਆਂ ਦਰਵਾਜ਼ੇ ਬੰਦ ਕਰ ਲਏ। ਉਨ੍ਹਾਂ ਨੂੰ ਡਰ ਸੀ ਕਿ ਗੁਰੂ ਜੀ ਹਿਸਾਬ-ਕਿਤਾਬ ਮੰਗਣਗੇ।ਫੇਰ ਜੇ ਉਨ੍ਹਾਂ ਅੰਮ੍ਰਿਤਸਰ ਹੀ ਰੁੱਕਣ ਦਾ ਫੈਸਲਾ ਕਰ ਲਿਆ ਤਾਂ? ਗੁਰੂ ਜੀ ਨੇ ਆਪਣੀ ਅਗਲੀ ਕਾਰਵਾਈ ਮਿੱਥੀ ਹੋਈ ਸੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਇਕ ਬੇਰੀ ਹੇਠ ਆਰਾਮ ਕੀਤਾ ਤੇ ਅੱਗੇ ਤੁਰ ਪਏ। ਅਗਲਾ ਪੜਾਅ ਵੱਲਾ ਪਿੰਡ ਬਣਿਆ। ਏਥੇ ਅੱਜਕਲ ਹਰ ਸਲ ਮਾਘ ਦੀ ਪੁੰਨਿਆ ਵਾਲੇ ਦਿਨ ਕੋਠੇ ਦਾ ਮੇਲਾ ਧੂਮਧਾਮ ਨਾਲ ਲਗਦਾ ਹੈ। 

ਥੋੜੇ ਦਿਨ ਬਕਾਲੇ ਰੁੱਕਣ ਪਿਛੋਂ ਉਹ ਹਜ਼ਾਰਾ,ਦੁਰਗਪੁਰ,ਨਵਾਂ ਸ਼ਹਿਰ ਆਦਿ ਨਗਰਾਂ ਵਿਚ ਪ੍ਰਕਾਸ਼ ਦੀ ਜ਼ੋਤ ਜਗਾਉਂਦੇ ਉਹ ਕੀਰਤਪੁਰ ਪਹੁੰਚੇ। ਵਿਰੋਧ ਦੇ ਸੁਰ ਏਥੇ ਵੀ ਤਿੱਖੇ ਸਨ। ਥੋੜੇ ਦਿਨ ਉਥੇ ਰੁੱਕ ਕੇ ਕਹਲੂਰ ਦੇ ਰਾਜੇ ਕੋਲੋਂ ਉਨ੍ਹਾਂ ਮਾਖੋਵਾਲ ਪਿੰਡ ਦੀ ਭੌਂ ਖਰੀਦ ਲਈ ਅਤੇ ਸਤਲੁਜ਼ ਦਰਿਆ ਦੇ ਕੰਢੇ,ਨੈਣਾ ਦੇਵੀ ਦੀ ਪਹਾੜੀ ਦੇ ਉਪਰਲੇ ਪਾਸੇ ਸ਼ਹਿਰ ਵਸਾਇਆ। ਇਸ ਦਾ ਨਾਂ ਗੁਰੂ ਜੀ ਨੇ ਆਨੰਦਪੁਰ ਰਖਿਆ। ਜਿਉਂਜਿਉਂ ਉਹ ਅਗਾਂਹ ਵੱਧਦੇ ਗਏ, ਪ੍ਰਚਾਰ ਦੀ ਮੁਹਿੰਮ ਤੇਜ਼ ਹੁੰਦੀ ਗਈ।

ਕੁਝ ਚਿਰ ਆਨੰਦਪੁਰ ਸਾਹਿਬ ਰੁੱਕਕੇ ਗੁਰੂ ਤੇਗ ਬਹਾਦਰ ਜੀ ਨੇ ਮਾਲਵੇ ਵਿਚ ਪ੍ਰਚਾਰ ਕਰਨ ਦਾ ਬੀੜਾ ਚੁੱਕਿਆ।15 ਅਗਸਤ,1665 ਨੂੰ ਗੁਰੂ ਸਾਹਿਬ ਨੇ ਇਹ ਯਾਤਰਾ ਸ਼ੁਰੂ ਕੀਤੀ। ਪਹਿਲਾ ਪੜਾਅ ਉਨ੍ਹਾਂ ਪਟਿਆਲਾ ਦੇ ਪਿੰਡ ਮੂਲੋਵਾਲ ਵਿਚ ਕੀਤਾ। ਉਥੋਂ ਦੇ ਵਾਸੀਆਂ ਨੂੰ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਪੀਣ ਵਾਲੀ ਪਾਣੀ ਦੂਰੋਂ ਲਿਆਉਣਾ ਪੈਂਦਾ ਹੈ। ਨੇੜੇ ਖੂਹ ਤਾਂ ਸਨ ਪਰ ਪਾਣੀ ਖਾਰਾ ਸੀ। ਗੁਰੂ ਜੀ ਨੇ ਉਨ੍ਹਾਂ ਦੀ ਸਮੱਸਿਆ ਹੱਲ ਕੀਤੀ।ਮਿੱਠੇ ਪਾਣੀ ਵਾਲਾ ਖੂਹ ਗੁਰੂ ਕਾ ਖੂਹ, ਅੱਜ਼ ਵੀ ਸ਼ੀਤਲ ਜਲ ਦਿੰਦਾ ਹੈ।

ਏਥੋਂ ਗੁਰੂ ਜੀ ਹੰਢਿਆਇਆ ਗਏ। ਉਥੇ ਮਹਾਮਾਰੀ ਫੈਲੀ ਹੋਈ ਸੀ। ਲੋਕ ਧੜਾ ਧੜ ਮਰਰ ਹੇ ਸਨ। ਨਿਵਾਸੀਆਂ ਗੁਰੂ ਜੀ ਦੇ ਸ਼ਰਨ ਆਕੇ ਸਹਾਇਤਾ ਲਈ ਬੇਨਤੀ ਕੀਤੀ। ਗੁਰੂ ਜੀ ਨੇ ਵਾਹਿਗੁਰੂ ਨੂੰ ਬੇਨਤੀ ਕੀਤੀ। ਲੋਕਾਂ ਦੇ ਦੁੱਖ ਦਰਦ ਦੂਰ ਹੋ ਗਏ।ਅਗਲੇ ਪੜਾਅ ਖੀਵਾ ਤੇ ਭਿੱਖੀ ਦੇ ਪਿੰਡ ਬਣੇ। ਖਿਆਲੇ ਅਤੇ ਮੌੜ ਵਿਚ ਪਾਣੀ ਦੀ ਥੁੜ ਸੀ। ਉਥੇ ਗੁਰੂ ਜੀ ਨੇ ਖੂਹ ਲਵਾਏ। ਇਸ ਤੋਂ ਅਗਾਂਹ ਗੁਰੂ ਜੀ ਸਾਬੋ ਕੀ ਤਲਵੰਡੀ ਜਾ ਟਿਕੇ। ਉਥੇ ਉਨ੍ਹਾਂ ਗੁਰੂਸਰ ਸਰੋਵਰ ਦਾ ਟੱਕ ਲਾਇਆ ਅਤੇ ਕਾਰ ਕੱਢੀ।ਸੰਗਤਾਂ ਰਲਕੇ ਸੇਵਾ ਕੀਤੀ ਅਤੇ ਗੁਰੂ-ਸਰ ਦੀ ਰਚਨਾ ਹੋਈ। 

ਤਲਵੰਡੀ ਸਾਬੋ ਤੋਂ ਉਹ ਅਗਾਂਹ ਧਰਮਪੁਰੇ ਆਦਿ ਨਗਰੀਂ ਰੁਕੇ।ਸਭ ਥਾਈ ਉਨ੍ਹਾਂ ਲੋਕਾਂ ਦੇ ਦੁੱਖ ਵੰਡਾਏ,ਸਿੱਖੀ ਦਾ ਸੁਨੇਹਾ ਦਿਤਾ ਅਤੇ ਲੋਕਾਂ ਕੋਲੋਂ ਸਤਿਕਾਰ ਲਿਆ।ਇਸ ਇਲਾਕੇ ਵਿਚ ਪਾਣੀ ਦੀ ਬਹੁਤ ਥੁੜ੍ਹ ਸੀ ਜਿਸ ਕਰਕੇ ਲੋਕਾਂ ਨੂੰ ਔਖ ਹੁੰਦੀ ਸੀ। ਗੁਰੂ ਜੀ ਨੇ ਕਈ ਥਾਈਂ ਖੂਹ ਲਵਾਏ,ਤਲਾਬ ਪੁਟਵਾਏ। ਇੰਨ੍ਹਾਂ ਸਰੱਬਤ ਦੇ ਭਲੇ ਵਾਲੇ ਕਾਰਜਾਂ ਵਿਚ ਗੁਰੂ ਜੀ ਦੇ ਨਾਲ ਗਏ ਸਿੱਖ,ਸਥਾਨਕ ਲੋਕ ਮਿਲਕੇ ਕੰਮ ਕਰਦੇ ਸਨ। ਖਰਚਾ ਚੜਾਵੇ ਵਿਚੋਂ ਹੁੰਦਾ ਸੀ। ਇਸ ਲਈ ਸਾਰੇ ਇਲਾਕੇ ਵਿਚ ਗੁਰੂ ਜੀ ਦੀ ਜੈ ਜੈ ਕਾਰ ਹੁੰਦੀ ਸੀ। ਧਮਧਾਨ ਪਿੰਡ ਵਿਚ ਉਨ੍ਹਾਂ ਧਰਮਸਾਲ ਬਨਵਾਉਣ ਦਾ ਹੁਕਮ ਦਿਤਾ। ਏਥੇ ਭਾਈ ਰਾਮਦੇਵ ਉਤੇ ਬਖਸ਼ਿਸ਼ ਹੋਈ। ਉਸ ਦੀ ਸੇਵਾ ਤੋਂ ਪ੍ਰਸੰਨ ਹੋਕੇ ਉਸ ਦਾ ਨਾਂ ਭਾਈ ਮੀਹਾਂ (ਮੀਂਹ ਪਾਉਣ ਵਾਲਾ) ਰਖਿਆ। ਨਗਾਰਾ,ਨਿਸ਼ਾਨ,ਪੁਸ਼ਾਕ ਅਤੇ ਲੰਗਰ ਚਲਾਉਣ ਦੀ ਸਮਰਥਾ ਬਖਸ਼ ਕੇ ਗੁਰੂ ਜੀ ਨੇ ਉਸ ਨੂੰ ਇਲਾਕੇ ਦਾ ਮੁੱਖੀ ਪ੍ਰਚਾਰਕ ਥਾਪਿਆ।

ਧਮਧਾਨ ਤੋਂ ਗੁਰੂ ਜੀ ਬਹਿਜਖ(ਟੇਕਪੁਰ),ਕੈਂਥਲ ਹੁੰਦੇ ਹੋਏ ਬਾਰਨੇ ਪਹੁੰਚੇ।ਉਥੇ ਲੋਕ ਤੰਮਾਕੂ ਬੀਜਦੇ ਅਤੇ ਪੀਂਦੇ ਸਨ। ਗੁਰੂ ਜੀ ਉਨ੍ਹਾਂ ਨੂੰ ਤੰਮਾਕੂ ਬੀਜਣੋਂ ਅਤੇ ਪੀਣੋਂ ਹਟਾਇਆ।

ਬਾਰਨੇ ਤੋਂ ਅਗਾਂਹ ਗੁਰੂ ਜੀ ਨੇ ਕੁਰੂਕਸ਼ੇਤਰ ਵਿਖੇ ਪੜਾਅ ਕੀਤਾ। ਉਥੇ ਸਿੱਖੀ ਦੇ ਬੂਟੇ ਲਾਉਣ ਪਿਛੋਂ ਉਹ ਬਾਨੀ ਬਦਰਪੁਰ ਗਏ।ਉਥੇ ਵਸਨੀਕਾਂ ਨੂੰ ਖੂਹ ਲਾਉਣ ਲਈ ਰੁਪਿਆ ਦੀ ਥੈਲੀ ਦਿਤੀ।
ਇਸ ਤਰ੍ਹਾਂ ਜਿਥੇ-ਜਿਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਮੁਬਾਰਕ ਚਰਨ ਪਏ,ਉਥੇ ਲੋਕਾਂ ਵਿਚ ਨਵੀਂ ਜਿੰਦ,ਰੂਹ,ਨਵਾਂ ਉਤਸ਼ਾਹ ਠਾਠਾਂ ਮਾਰਨ ਲਗਦਾ। ਉਨ੍ਹਾਂ ਦੇ ਮਨਾਂ ਵਿਚ ਆਪ-ਹੁੱਦਰੀ ਹਕੂਮਤ ਦੇ ਅਤਿਆਚਾਰਾਂ ਵਿਰੁੱਧ ਰੋਸ ਉਪਜਦਾ। ਲੋਕ ਦੂਰੋਂ-ਦੂਰੋਂ ਗੁਰੂ ਦੇ ਦਰਸ਼ਨ ਕਰਨ,ਉਪਦੇਸ਼ ਸੁਨਣ ਜੁੱੜਦੇ। ਗੁਰੂ ਜੀ ਦੇ ਕੀਤੇ ਅਤੇ ਕਰਵਾਏ ਲੋਕ ਭਲਾਈ ਦੇ ਕੰਮ ਲੋਕਾਂ ਅੰਦਰ ਗੁਰੂ ਜੀ ਲਈ ਸ਼ਰਧਾ,ਸਤਿਕਾਰ ਪੈਦਾ ਕਰਦੇ ਸਨ।ਇਸ ਸਦਕਾ ਇਲਾਕੇ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ।

ਗੁਰੂ ਸਾਹਿਬ ਦੀਆਂ ਇੰਨ੍ਹਾਂ ਸਰਗਰਮੀਆਂ ਕਾਰਣ ਉਨ੍ਹਾਂ ਨੂੰ ਧਮਧਾਣ ਵਿਖੇ ਕੱਤਕ ਸੁਦੀ ਇਕਾਦਸੀ ਬਿਕ੍ਰਮੀ 1722 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦਾ ਜ਼ਿਕਰ ਭਟ ਵਾਹੀ ਜਾਦੋ ਬੰਸੀਆਂ (ਯਾਦਵ ਵੰਸ਼ੀਆਂ)ਵਿਚ ਇੰਝ ਦਰਜ ਹੈ:

''ਗੁਰੂ ਤੇਗ ਬਹਾਦਰ ਜੀ ਮਹਲ ਨਾਵੇਂ ਕੋ ਨਗਰ ਧਮਧਾਣ ਪਰਗਣਾਂ ਬਾਂਗਰ ਸੇ ਆਲਮ ਖਾਨ ਰੁਹੇਲਾ, ਸ਼ਾਹੀ ਹੁਕਮ ਗੈਲ ਦਿੱਲੀ ਕੈਣ ਕਰ ਆਇਆ,ਸਾਲ ਸਤ੍ਰਹ ਸੈ ਬਾਈਸ ਕਤਕ ਸੁਦੀ ਗਿਆਰਸ ਕੋ ਬੁਧਵਾਰ ਕੇ ਦਿਹੁੰ,ਸਾਥ ਮਤੀ ਦਾਸ,ਸਤੀ ਦਾਸ,ਬੇਟੇ ਹੀਰਾਮਲ ਛਿੱਬਰ ਕੇ,ਗੁਆਲ ਦਾਸ ਬੇਟਾ ਮਲ ਛਿਬਰਕਾ,ਗੁਰਦਾਸ ਬੇਟਾਕੀਰਤ ਜਲਹਾਨੇ ਬਲਉਂਤ ਹੋਰ ਸਿੱਖ ਫਕੀਰ ਆਏ।"ਗੁਰੂ ਜੀ ਨੂੰ ਸਿੱਖਾਂ ਸਮੇਤ ਗ੍ਰਿਫ਼ਤਾਰ ਕਰਕੇ ਔਰੰਗਜ਼ੇਬ ਸਾਹਮਣੇ ਪੇਸ਼ ਕੀਤਾ ਗਿਆ। ਇਕ ਤਾਂ ਸਜ਼ਾ ਲਾਇਕ ਕੁਝ ਸੀ ਨਹੀਂ ਅਤੇ ਦੂਸਰੇ ਮਹਾਰਾਜਾ ਜੈਪੁਰ ਗੁਰੂ ਜੀ ਦੀ ਹਮਾਇਤ ਉਤੇ ਉਤਰ ਆਇਆ। ਉਸ ਔਰੰਗਜ਼ੇਬ ਨੂੰ ਕਿਹਾ ਕਿ ਇਹੋ ਜਿਹੀਆਂ ਹਸਤੀਆਂ ਤਾਜ ਤਖ਼ਤ ਦੀਆਂ ਲਾਲਚੀ ਨਹੀਂ ਹੰਦੀਆਂ। ਉਸ ਨੇ ਬਾਦਸ਼ਾਹ ਨੂੰ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਬੰਗਾਲ ਵਲ ਮਾਰਚ ਕਰਨ ਵਾਲਾ ਹੈ। ਗੁਰੂ ਜੀ ਨੂੰ ਉਹ ਆਪਣੇ ਨਾਲ ਹੀ ਤੀਰਥਾਂ ਵਲ ਲੈ ਜਾਇਗਾ।ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਦੀ ਕੈਦ ਵਿਚੋਂ ਨਿਕਲੇ। 

ਨੌ ਨਵੰਬਰ 

ਅੱਜ ਦੀਆਂ ਵਿਸ਼ੇਸ ਘਟਨਾਵਾਂ:

= ਜੈਤੋ ਮੋਰਚੇ ਲਈ ਰਵਾਨਾ ਹੋਏ ਕਨੇਡੀਅਨ ਸਿੱਖਾਂ ਦੇ ਜਥੇਦਾਰ ਅਤੇ ਮੀਤ-ਜਥੇਦਾਰ ਦੀ ਗ੍ਰਿਫ਼ਤਾਰੀ (1942 ਈ:)

= ਸ਼੍ਰੋਮਣੀ ਅਕਾਲੀ ਦਲ ਦੁਆਰਾ ਪੰਜਾਬ ਦੀ ਖੁਦਮੁਖਤਿਆਰੀ ਲਈ ਮੈਨੀਫੈਸਟੋ ਜਾਰੀ ਕਰਨਾ (1989 ਈ.) ਖੁਦਮੁਖਤਿਆਰ ਪੰਜਾਬ 

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਉਤੇ ਸਵਾਰ ਹੋਕੇ ਅਕਾਲੀਆਂ ਮਹਾਰਾਜਾ ਪਟਿਆਲਾ ਅਤੇ ਮਹਾਰਾਜਾ ਨਾਭਾ ਦੇ ਝਗੜੇ ਵਿਚ ਆਪਣੀ ਮਰਜ਼ੀ ਥੋਪਣ ਦੇ ਯਤਨਾਂ ਵਜੋਂ ਗੰਗਸਰ ਜੈਤੋ ਵਿਖੇ ਸ੍ਰੀ ਆਖੰਡ ਪਾਠ ਭੰਗ ਹੋਣ ਦਾ ਜੋ ਸਾਕਾ ਹੋਇਆ ਉਸ ਨੇ ਹੌਲੀ-ਹੌਲੀ ਅੰਤਰਰਾਸ਼ਟਰੀ ਸਰੂਪ ਧਾਰਨ ਕਰ ਲਿਆ। ਪਹਿਲੇ ਸ਼ਹੀਦੀ ਜਥੇ ਨਾਲ ਅੰਗਰੇਜ਼ ਸਰਕਾਰ ਨੇ 21 ਫਰਵਰੀ,1924 ਨੂੰ ਜੋ ਬਦਸਲੂਕੀ ਕੀਤੀ,ਉਸ ਨਾਲ ਹਾਲਾਤ ਹੋਰ ਵਿਗੜ ਗਏ।ਜਿਥੇ ਜਿਥੇ ਕੋਈ ਸਿੰਘ ਬੈਠਾ ਸੀ, ਪੰਜਾਬ ਵਲ ਭੱਜਾ।ਯਾਦ ਰਹੇ ਕਿ ਪਹਿਲੀ ਸ਼ਹੀਦੀ ਜੱਥੇ, ਜਿਸ ਵਿਚ ਪੰਜ ਸੌ ਸਿੰਘ ਸ਼ਾਮਲ ਸਨ, ਦੇ ਜੈਤੋ ਪਹੁੰਚਣ ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ ਜਿਸ ਨਾਲ ਦਰਜਨਾਂ ਸਿੰਘ ਸ਼ਹੀਦ ਹੋ ਗਏ ਸਨ ਅਤੇ ਅਨੇਕਾਂ ਜ਼ਖਮੀ ਹੋ ਗਏ ਸਨ। ਕਨੇਡਾ ਦੇ ਸਿੰਘਾਂ ਨੇ ਵੀ ਗਿਆਰਾਂ ਮੈਬਰਾਂ ਦਾ ਇਕ ਜੱਥਾ ਪੰਜਾਬ ਭੇਜਿਆ ਜਿਸ ਦੇ ਜਥੇਦਾਰ ਬਾਬਾ ਭਗਵਾਨ ਸਿੰਘ ਸਨ ਅਤੇ ਮੀਤ ਜਥੇਦਾਰ ਸ੍ਰ: ਹਰਬੰਸ ਸਿੰਘ ਨੂੰ ਬਣਾਇਆ ਗਿਆ ਸੀ।ਕਨੇਡਾ ਤੋਂ ਇਹ ਜੱਥਾ 17 ਜੁਲਾਈ, 1924 ਨੂੰ ਚਲਿਆ ਅਤੇ 14 ਸਤੰਬਰ ਨੂੰ ਕਲਕੱਤੇ ਪੁੱਜਾ।28 ਸਤੰਬਰ,1924 ਨੂੱ ਇਹ ਜਥਾ ਪੰਜਾਬ ਪਹੁੰਚਿਆ ਅਤੇ ਅਕਤੂਬਰ ਵਿਚ ਜੈਤੋ ਲਈ ਤੋਰਿਆ ਗਿਆ।ਇਸ ਜਥੇ ਦੇ ਜਥੇਦਾਰ ਅਤੇ ਮੀਤ ਜਥੇਦਾਰ ਨੂੰ 9 ਨਵੰਬਰ, 1924 ਨੂੱ ਗੁਜਰਖਾਨ ਰੇਲਵੇ ਸਟੇਸ਼ਨ ਤੇ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਮੈਬਰਾਂ ਨੇ 21 ਫਰਵਰੀ, 1925 ਨੂੰ ਜੈਤੋ ਪਹੁੰਚ ਕੇ ਗ੍ਰਿਫਤਾਰੀ ਦਿਤੀ ਅਤੇ ਭੰਗ ਹੋਏ ਅਖੰਡ ਪਾਠ ਸਬੰਧੀ ਆਪਣੀਆਂ ਭਾਵਨਾਵਾਂ ਤੋਂ ਸਰਕਾਰ ਅਤੇ ਸੰਸਾਰ ਨੂੰ ਜਾਣੂ ਕਰਵਾਇਆ। ਅੱਜ ਅੱਸੀ ਸਾਲ ਪਿਛੋਂ ਜਦ ਅਸੀ ਸੰਗਤਾਂ ਦੇ ਜ਼ੋਸ਼, ਉਤਸ਼ਾਹ ਅਤੇ ਕੁਰਬਾਨੀ ਵਲ ਵੇਖਦੇ ਹਾਂ ਅਤੇ ਇਸ ਦੇ ਨਤੀਜਿਆਂ ਸਬੰਧੀ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਿੱਖ ਕੌਮ ਨਾਲ ਵਾਪਰਦੀ ਅਣਹੋਣੀ ਲਈ ਬੜਾ ਦੁੱਖ ਹੁੰਦਾ ਹੈ। ਗੈਰ ਸਿੱਖ ਵਿਚਾਰਕ ਠੀਕ ਰਹਿੰਦੇ ਹਨ ਕਿ ''ਸਿੱਖ ਕੌਮ ਬੜੀ ਬਹਾਦਰ ਅਤੇ ਦਲੇਰ ਹੈ। ਕੌਮ ਵਾਸਤੇ ਜਾਨ ਵਾਰਨ ਨੂੰ ਮਾਮੂਲੀ ਗੱਲ ਸਮਝਦੀ ਹੈ। ਇਸ ਦੇ ਸਿਪਾਹੀ ਤਲੀ ਤੇ ਸਿਰ ਰੱਖਕੇ ਜੰਗ ਕਰਨਾ ਜਾਣਦੇ ਹਨ ਪਰ ਅਫ਼ਸੋਸ ਇਸ ਕੌਮ ਦੇ ਆਗੂ ਜਦ ਜੀ ਚਾਹੇ, ਭੋਲੀ ਭਾਲੀ ਕੌਮ ਨੂੱ ਵੇਚ ਖਾਂਦੇ ਹਨ :ਆਪਣੀ ਖੁਦਗਰਜ਼ੀ ਅਤੇ ਲੀਡਰੀ ਲਈ ਕੁਰਬਾਨੀ ਨੂੰ ਖੂਹ 'ਚ ਪਾ ਦਿਦੇ ਹਨ।" ਸਮੁੱਚਾ ਸਿੱਖ ਇਤਿਹਾਸ ਉਪਰੋਕਤ ਕਥਨ ਦੀ ਪ੍ਰੋੜਤਾ ਕਰਦਾ ਹੈ। ਜਦੋਂ ਇਸ ਦੇ
ਕਾਰਣਾਂ ਨੂੱ ਲੱਭਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਸਪੱਸ਼ਟ ਹੁੰਦਾ ਹੈ ਕਿ ਗੁਰਮਤਿ ਦੀ ਜੀਵਨ-ਜਾਂਚ ਨੂੰ ਇਲਾਕੇ
, ਫਿਰਕੇ,ਜਾਤ ਨਾਲ ਬੰਨਣ ਕਰਕੇ ਇਹ ਭਾਣਾ ਵਾਪਰਦਾ ਆਇਆ ਹੈ, ਹੁਣ ਵੀ ਇਹੀ ਕੁਝ ਹੋ ਰਿਹਾ ਹੈ। ਸਿੱਖ ਨੇਤਾ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਿੱਖ ਸਿਧਾਂਤਾਂ, ਸੰਸਥਾਵਾ, ਪਰੰਪਰਾਵਾਂ ਅਤੇ ਮਾਨਤਾਵਾ ਨੂੰ ਪਰਿਭਾਸ਼ਤ ਹੀ ਨਹੀਂ ਹੋਣ ਦਿੰਦੇ। ਸ਼ਹਿਸ ਮੁਬਾਹਿਸੇ ਵਿਚ ਰੁਕਾਵਟਾਂ ਪਾਉਂਦੇ ਹਨ, ਵਿਰੋਧੀ ਆਵਾਜ਼ਾਂ ਦਬਾਉਣ ਲਈ ਸੰਸਥਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਣ ਅਣਵਿਕਸਿਤ ਮਾਨਸਿਕਤਾ ਉਤੇਜਿਤ ਹੋ ਕੇ ਮਰਨ ਮਾਰਨ ਲਈ ਤਿਆਰ ਹੋ ਜਾਂਦੀ ਹੈ। ਹੱਕ, ਸੱਚ ਦੀ ਆਵਾਜ਼ ਦੱਬ ਜਾਂਦੀ ਹੈ। ਕੌਮ ਦੇ ਇਸੇ ਦੁਖਾਂਤ ਕਰਕੇ ਸਿੱਖ ਭਾਰਤ ਦੀ ਸਭ ਤੋਂ ਵੱਧ ਖਾਦੇ ਪੀਦੇ, ਮਿਹਨਤੀ ਲੋਕਾਂ ਵਿਚ ਹਨ ਪਰ ਪੜ੍ਹਾਈ, ਲਿਖਾਈ ਅਤੇ ਬੌਧਿਕਤਾ ਵਿਚ ਬਹੁਤ ਪਿਛੇ ਹਨ। ਵੀਹਵੀ ਸਦੀ ਦੇ ਅਖੀਰਲੇ ਚੌਥੇ ਹਿੱਸੇ ਵਿਚ ਇਹਹ ਰੁਚੀਆਂ ਵਧੇਰੇ ਸਪਸ਼ਟ ਹੰਦੀਆਂ ਹਨ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਪਿਛਲੇ ਦਸ ਸਾਲ ਵੀ (1839-49) ਇਸ ਦੀ ਪ੍ਰੋੜਤਾ ਸਪਸ਼ਟ ਸ਼ਬਦਾਂ ਵਿਚ ਕਰਦੇ ਹਨ।  

ਸ੍ਰ: ਸੁਰਜੀਤ ਸਿੰਘ ਬਰਨਾਲਾ ਮੰਤਰੀ ਮੰਡਲ 11 ਮਈ, 1987 ਨੂੱ ਬਰਤਰਫ਼ ਕੀਤਾ ਗਿਆ। ਪੰਜਾਬ ਵਿਚ ਮੁੜ ਰਾਸ਼ਟਰਪਤੀ ਰਾਜ ਲਾਗੂ ਹੋਇਆ। ਇਸ ਸਮੇਂ ਅੱਤਵਾਦ ਦੀਆਂ ਹਿੰਸਕ ਘਟਨਾਵਾਂ ਵਿਚ ਬਹੁਤ ਵਾਧਾ ਹੋਇਆ। ਕੇਂਦਰ ਸਰਕਾਰ ਯਤਨ ਕਰਦੀ ਰਹੀ ਕਿ ਕਿਸੇ ਤਰੀਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਦਿਤੀਆਂ ਜਾਣ ਤਾਂਕਿ ਲੋਕਾਂ ਦੀ ਚੁਣੀ ਸਰਕਾਰ ਹੋ ਰਹੀਆਂ ਹਿੰਸਕ ਘਟਨਾਵਾਂ ਅਤੇ ਸਿੱਟੇ ਵਜੋਂ ਜਾਨ ਮਾਲ ਦੇ ਨੁਕਸਾਨ ਲਈ ਜਿਮੇਵਾਰ ਠਹਿਰਾਈ ਜਾ ਸਕੇ। ਇਸ ਨਾਲ ਅੱਤਵਾਦੀ ਘਟਨਾਵਾਂ ਵਿਚ ਕਮੀ ਆਉਣ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਹੁੰਦੀਆਂ ਹਨ। 1989 ਵਿਚ ਦੇਸ਼ ਦੀਆਂ ਆਮ ਚੋਣਾਂ ਨਾਲ ਹੀ ਇਹ ਚੋਣਾਂ ਲਈ ਪੰਜਾਬ ਦੀ ਖੁਦਮੁਖਿਆਰੀ ਨੂੰਮੁੱਦਾ ਬਨਾਉਦ ਲਈ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰ ਲਿਆ।ਪੰਜਾਬ ਲਈ ਮੁਖਤਾਰੀ ਭਾਵ ਆਜ਼ਾਦੀ ਦੀ ਮੰਗ ਕੋਈ ਨਵੀ ਨਹੀਂ। ਭਗਤ ਰਵਿਦਾਸ ਜੀ ਨੇ ਇਸ ਲਈ ''ਬੇਗਮਪੁਰਾ" ਦਾ ਸੰਕਲਪ ਪੇਸ਼ ਕੀਤਾ।ਸਤਿਗੁਰ ਨਾਨਕ ਨੇ ਇਸ ਆਜ਼ਾਦ, ਧਰਮ ਪਾਲਕ ਦੇਸ਼ ਨੂੱ ''ਹਲੇਮੀ ਰਾਜ" ਕਿਹਾ। ਗੁਰੂ ਅਮਰਦਾਸ ਜੀ ਵਰਗੇ ਸ਼ਾਤ ਸੁਭਾਅ ਬਜ਼ੁਰਗ ਵੀ ਫੁਰਮਾਉਦੇ ਹਨ, ''ਤਖਤਿ ਰਾਜਾਸੋ ਬਹੈ ਜ ਤਖਤੇ ਲਾਇਕ ਹੋਈ।" (ਰਾਗ ਮਾਰੂ, ਸ੍ਰੀ ਗੁਰੂ ਗ੍ਰੰਥ ਸਾਹਿਬ,ਅੰਕ 1088) ਗੁਰੂ ਹਰਿਗੋਬਿੰਦ ਸਾਹਿਬ ਨੇ ਧਰਮ, ਸਭਿਆਚਾਰ ਅਤੇ ਮਾਲ ਸਨਮਾਨ ਦੀ ਰਖਿਆ ਲਈ ਮੀਰੀ-ਪੀਰੀ ਦਾ ਸੰਕਲਪ ਪੇਸ਼ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਦੀਆਂ ਵਾਦੀਆਂ ਵਿਚ ਹਲੇਮੀ ਰਾਜ ਸਥਾਪਤ ਕਰਕੇ ਦਿਖਾ ਦਿਤਾ। ਇਸ ਰਾਜ ਨੂ ਬੇਸ਼ਕ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਸਥਾਪਤ ਨਹੀਂ ਰਹਿਣ ਦਿਤਾ ਪਰ ''ਰਾਜ ਕਰੇਗਾ ਖਾਲਸਾ" ਦੀ ਪ੍ਰਾਥਨਾ ਅਤੇ ਭਵਨਾਂ ਨੂੰ ਕੋਈ ਵੀ ਰੋਕ ਨਹੀਂ ਸਕਿਆ। ਇਸੇ ਭਾਵਨਾਂ ਹੇਠ ਸਿੱਖਾਂ ਅਠਾਰਵੀ ਸਦੀ ਵਿਚ ਅਕਹਿ ਕੁਰਬਾਨੀਆਂ ਕੀਤੀਆਂ ਅਤੇ ਆਪਣਾ ਰਾਜ ਅਫਗਾਨਿਸਤਾਨ ਤਕ ਸਥਾਪਤ ਕਰਕੇ ਸਾਹ ਲਿਆ। ਇਹ ਰਾਜ ਸਦੀਵੀ ਨਹੀ ਹੋਇਆ ਕਿਉ ਕਿ ਸਿੱਖ ਨੇਤਾ ਅਤੇ ਅਵਾਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਰਦਾਨ ਨੂੰ ਭੁੱਲ ਗਏ: 

ਜਬ ਲਗ ਖਾਲਸਾ ਰਹੇ ਨਿਆਣਾ॥ 

ਤਬ ਲਗ ਤੇਜ਼ ਦੀਊ ੍ਰੈ ਸਾਰਾ॥

ਜਬ ਲਗ ਇਹ ਗਹੈ ਬਿਪਰਨ ਕੀ ਰੀਤ॥

ਮੈਂ ਨ ਕਰੋਂ ਇਨ ਕੀ ਪਰਤੀਤ॥(ਸਰਬਲੋਹ)

ਮਹਾਰਾਜਾ ਰਣਜੀਤ ਸਿੰਘ ਨੇ ਸਰਬ ਸਾਂਝਾ ਰਾਜ ਜ਼ਰੂਰ ਕਾਇਮ ਕਰ ਲਿਆ ਪਰ ਉਹ ਖ;ਲਸਾ ਦੇ ਨਿਆਰੇਪਣ ਨੂੱ ਭੁਲਾਈ ਬੈਠਾ ਰਿਹਾ।ਨਤੀਜਾ ਦਿਖਾਵੇ ਦੇ ਸਿੱਖ ਵਧੇ, ਸਿੱਖੀ ਘਟੀ। ਞੁਰੂ ਮਹਾਰਾਜ ਨੇ ਪਰਤੀਤੀ ਛੱਡੀ।ਗਰੀਬ ਗੁਰਬੇ ਦੀ ਰੱਖਿਆ ਕਰਨ ਵਾਲਾ,ਮਿਹਨਤ ਦੀ ਕਮਾਈ ਨੂੰ ਵੰਡਕੇ ਖਾਣ ਵਾਲੇ ਗੁਰਮੁਖਾਂ ਦੀ ਥਾਂ ਦੂਸਰਿਆਂ ਦਾ ਹੱਕ ਖਾਣ ਵਾਲਿਆਂ ਦਾ ਜ਼ੋਰ ਵੱਧਿਆ, ਸਾਜ਼ਿਸ਼ਾ ਨੇ ਲਾਹੌਰ ਦਰਬਾਰ ਨੂੰ ਮੈਲਾ ਕੀਤਾ ਭਰਾ ਨੇ ਭਰਾ ਦਾ ਕਤਲ ਕੀਤਾ।ਸਿੱਖੀ ਦੀ ਜੀਵਨ ਜਾਂਚ ਨੂੰ ਛੱਡਣ ਵਾਲਿਆਂ ਨੂੰ ਗੁਰੂ ਬਖ਼ਸ਼ ਕਿਵੇਂ ਲਇਗਾ ?ਇਹ ਸਿੱਖੀ ਜੀਵਨ ਜਾਂਚ ਅਸੀਂ ਅੱਜ਼ ਵੀ ਨਹੀਂ ਅਪਣਾਈ। ਞੁਰੂ ਸਦਾ ''ਨੀਚਾਂ" ਨਾਲ ਰਿਹਾ ਹੈ, ਲਾਲੋ ਨੂੰ ਉਨ੍ਹਾਂ ਮਿਹਨਤੀ ਸਿੱਖਾਂ ਦੇ ਪ੍ਰਤੀਕ ਵਜੋਂ ਵਰਤਿਆ ਅਸੀਂ ਲਾਲੋ ਦੀ ਕੋਧਰੇ ਦੀ ਰੋਟੀ ਚੋਂ ਦੁੱਧ ਦਾ ਦਰਿਆ ਛੱਡਕੇ ਮਲਕ ਭਾਗੋ ਦੇ ਛੱਤੀ ਭੋਜਨਾਂ ਚੋਂ ਵਹਿੰਦੇ ਖੂਨ ਨੂੰ ਪਸੰਦ ਕੀਤਾ ਹੈ ਤਾਂ ਗੁਰੂ ਦੀ ਮਿਹਰ ਦਾ ਆਸਰਾ ਵੀ ਤੱਜ਼ ਦਿਤਾ।ਪਹਿਲਾਂ ਸਿੱਖ ਬਣੋ,ਸਿੱਖੀ ਜੀਵਨ ਜਾਂਚ ਅਪਨਾਉ।ਫੇਰ ਗੁਰੂ ਦੀ ਬਖ਼ਸ਼ਿਸ਼ ਦੀ ਉਮੀਦ ਕਰੋ। 

1984 ਦਾ ਸਾਕਾ ਸਾਡੇ ਆਪਣੇ ਨੇਤਾਵਾਂ ਦੀ ਆਪਾਧਾਪੀ ਕਰਕੇ ਵਾਪਰਿਆ।ਇਕ ਨੇ ਕਿਸੇ ਦੀ ਪ੍ਰਸੰਸਾ ਜਾ ਦਬਾਅ ਵਿਚ ਆਕੇ ਰਾਜਾਂ ਲਈ ਵੱਧ ਅਧਿਕਾਰ ਮੰਗੇ ਤਾਂ ਦੂਸਰੇ ਨੇ ਮੁਕਾਬਲੇ ਵਿਚ ਲੰਬੀ ਰੇਖਾ ਖਿਚਣੀ ਹੀ ਸੀ।ਸੋ ਆਤਮਨਿਰਣੇ ਦਾ ਅਧਿਕਾਰ ਮੰਗਿਆ ਜਾਂਦਾ ਜਾਂ ਪੰਜਾਬ ਲਈ ਖੁਦਮੁਖਤਾਰੀ ਮੰਗੀ ਜਾਂਦੀ। ਸਰਦਾਰ ਕਪੂਰ ਸਿੰਘ ਦੇ ਸ਼ਬਦਾਂ ਵਿਚ ਜਿੰਨ੍ਹਾਂ ਨੂੰ ਰਾਜ (ਸਟੇਟ) ਦੇ ਤੱਤਾਂ ਦੀ ਜਾਣਕਾਰੀ ਨਹੀਂ, ਉਹ ਖੁਦਮੁਖਤਿਆਰੀ ਬਾਰੇ ਕੀ ਜਾਨਣ? ਪਰ ਅਜਿਹਾ ਕਹਿਣ ਜਾਂ ਲਿਖਣ ਵਿਚ ਕੀ ਜਾਂਦਾ ਹੈ? ਭਾਰਤੀ ਸੰਵਿਧਾਨ ਦੀ ਧਾਰਾ 25 ਸਾੜਣ ਵਾਲੇ ਏਸੇ ਸੰਵਿਧਾਨ ਦੀ ਸਹੁੰ ਖਾਕੇ ਸੂਬਿਆਂ 'ਚ ਰਾਜਪਾਲ ਬਣਦੇ ਹਨ, ਕੇਂਦਰ ਵਿਚ ਮੰਤਰੀ ਪਦ ਦੀ ਸਹੁੰ ਚੁੱਕਦੇ ਹਨ ਅਤੇ ਮੁੱਖ ਮੰਤਰੀ ਦੇ ਅਹੁੱਦੇ 'ਤੇ ਵੀ ਬਿਰਾਜਮਾਨ ਹੁੰਦੇ ਹਨ। ਧਾਰਾ 25 ਦਾ ਸੁਆਲ ਫਿਰ ਵੀ ਕਾਇਮ ਹੈ।ਸਿੱਖਾਂ ਦੀ ਬਦਕਿਸਮਤੀ ਇਹ ਹੈ ਕਿ ਇੰਨ੍ਹਾਂ ਦੇ ਨੇਤਾ ਸਿੱਖ ਕੌਮ ਸਬੰਧੀ ਕੋਈ ਠੋਸ ਫੈਸਲੇ ਲੈਣ ਦੀ ਥਾਂ ਗੈਰ-ਸਿੱਖਾਂ ਕੋਲੋਂ ਸਿੱਖਾਂ ਦੀ ਨੇਤਾਗਿਰੀ ਲਈ ਮਾਨਤਾ ਮੰਗਦੇ ਹਨ।ਸਿੱਖ ਆਪਣਾ ਰਾਜ ਚਾਹੁੰਦੇ ਹਨ, ਉਨ੍ਹਾਂ ਨੂੱ ਮਿਲੇਗਾ ਵੀ ਪਰ ਉਸ ਲਈ ਸਿੱਖਾਂ ਨੂੰ ਸਿੱਖੀ ਜੀਵਨ ਜਾਂਚ ਨੂੰ ਅਪਣਾਉਣਾ ਹੋਇਗਾ। ਜ਼ਦ ਤਕ ਖਾਲਸਾ ਆਪਣੇ ਨਿਆਰੇਪਣ ਨੂੰ ਕਾਇਮ ਨਹੀਂ ਕਰਦਾ,ਚੰਦ ਨੇਤਾ ਮੁੱਖ ਮੰਤਰੀ, ਕੇਂਦਰੀ ਮੰਤਰੀ ਜਾਂ ਰਾਜਪਾਲ ਦੇ ਅਹੁੱਦੇ ਜ਼ਰੂਰ ਲੈ ਸਕਦੇ ਹਨ, ਸਿੱਖਾਂ ਨੂੱ ਪੰਜਾਬ ਦਾ ਨਹੀਂ, ਸਾਰੀ ਦੁਨੀਆਂ ਦਾ ਰਾਜ ਭਾਗ ਪ੍ਰਾਪਤ ਹੋ ਜਾਵੇਗਾ। ਸਿੱਖ ਆਖ਼ਰ ਆਦਰਸ਼ ਮਨੁੱਖ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ?

  ਸਮਕਾਲੀ ਸਰੋਕਾਰ .

ਗੋਲਮੇਜ਼ ਕਾਨਫਰੰਸਾਂ ਅਤੇ ਸਿੱਖ ਲੀਡਰਸ਼ਿਪ  

ਸਿਰਦਾਰ ਕਪੂਰ ਸਿੰਘ ਦੇ ਹਵਾਲੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉਤੇ 24 ਅਗਸਤ, 1935 ਨੂੰ ਜੁੜ ਬੈਠੇ ਸਿੱਖ ਨੇਤਾਵਾਂ ਦੀ ਕਾਨਫਰੰਸ ਵਿਚ ਗਿਆਨੀ ਕਰਤਾਰ ਸਿੰਘ ਨੇ ਮਾਸਟਰ ਤਾਰਾ ਸਿੰਘ ਦਾ ਸੁਨੇਹਾ ਪੜਿਆ,''ਅਸੀਂ ਬੋਟੀ ਬੋਟੀ ਕਟਵਾ ਕੇ ਮਰ ਜਾਵਾਂਗੇ ਪਰ ਜੀਊਂਦੇ ਜੀ ਪੰਜਾਬ ਵਿਚ ਕਮਿਊਨਲ ਅਵਾਰਡ ਲਾਗੂ ਨਹੀਂ ਹੋਣ ਦਿਆਂਗੇ। ਹੇ ਗੁਰੂ ਗੋਬਿੰਦ ਸਿੰਘ! ਤੂੰ ਪੰਥ ਦਾ ਵਾਲੀ ਕਹਾਉਂਦਾ ਹੈਂ। ਜੇ ਅਸੀਂ ਕਮਿਊਨਲ ਅਵਾਰਡ ਨੂੰ ਰੋਕਣ ਲਈ, ਵੱਡੀ ਤੋਂ ਵੱਡੀ ਕੁਰਬਾਨੀ ਕਰਨੋਂ ਝਿਝਕੀਏ ਤਾਂ ਅਸੀਂ ਤੇਰੇ ਸਿੱਖ ਨਹੀਂ ਅਤੇ ਜੇ ਤੂੰ ਅਸਾਡੀਆਂ ਕੁਰਬਾਨੀਆਂ ਨੂੰ ਸਫ਼ਲਤਾ ਨਾ ਬਖਸ਼ੇ ਤਾਂ ਤੂੰ ਪੰਥ ਦਾ ਵਾਲੀ ਨਹੀਂ।" ਮਾਸਟਰ ਜੀ ਦੀ ਵੰਗਾਰ ਨੂੰ ਸਵੀਕਾਰ ਕਰਦਿਆਂ ਇੱਕਠੇ ਹੋਏ ਸਿੱਖ ਨੇਤਾਵਾਂ ਨੇ ਕਮਿਊਨਲ ਅਵਾਰਡ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਰਕਾਰ ਤਕ ਪੁਚਾਉਣ ਲਈ ਸਾਰੀਆਂ ਪਾਰਟੀਆਂ ਦੇ ਸਿੱਖਾਂ ਦਾ ਇਕ ਪ੍ਤੀਨਿਧ ਮੰਡਲ ਵਾਇਸਰਾਇ ਅਤੇ ਬਰਤਾਨੀਆਂ ਦੇ ਹਾਕਮਾਂ ਨੂੰ ਮਿਲਣ ਭੇਜਣ ਦਾ ਵੀਨਿਰਣਾ ਲਿਆ ਗਿਆ।  

ਕਮਿਊਨਲ ਅਵਾਰਡ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਕਰਵਾਈਆਂ ਗਈਆਂ ਤਿੰਨ ਗੋਲਮੇਜ਼ ਕਾਨਫਰੰਸਾਂ ਦਾ ਨਤੀਜਾ ਸੀ। ਉਂਝ ਇਹ ਕਾਨਫਰੰਸਾਂ ਭਾਰਤ ਦੀ ਰਾਜ ਬਣਤਰ ਸਬੰਧੀ ਕੀਤੇ ਜਾਣ ਵਾਲੇ ਸੰਵਿਧਾਨਕ ਸੁਧਾਰਾਂ ਲਈ ਬੁਲਾਈਆਂ ਗਈਆਂ ਸਨ। ਪਹਿਲੀ ਕਾਨਫਰੰਸ ਨਵੰਬਰ, 1930 ਨੂੰ ਹੋਈਇਸ ਵਿਚ 57 ਲੀਡਰਾਂ ਨੇ ਭਾਰਤ ਵਿਚੋਂ ਅਤੇ 16 ਨੇ ਇੰਗਲੈਂਡ ਵਿਚੋਂ ਹਿੱਸਾ ਲਿਆ। ਦੂਸਰੀ ਕਾਨਫਰੰਸ ਅਪਰੈਲ, 1931 ਵਿਚ ਹੋਈ ਜਦ ਕਿ ਤੀਸਰੀ ਦਸੰਬਰ, 1932 ਵਿਚ ਕੀਤੀ ਗਈ।

ਇਹਨਾਂ ਕਾਨਫਰੰਸਾਂ ਦੇ ਨਤੀਜਿਆਂ ਤੋਂ ਬਣਿਆ ਗੌਰਮਿੰਟ ਆਫ਼ ਇੰਡੀਆ ਐਕਟ 4 ਅਗਸਤ, 1935 ਨੂੰ ਲਾਗੂ ਕੀਤਾ ਗਿਆ। ਪਹਿਲੀ ਗੋਲਮੇਜ਼ ਕਾਨਫਰੰਸ ਦਾ ਏਜੰਡਾ ਸਾਈਮਨ ਕਮਿਸ਼ਨ ਦੀ ਰਿਪੋਰਟ ਸੀ। ਉਸ ਨੇ ਭਾਰਤ ਨੂੰ ਰਿਆਸਤਾਂ ਅਤੇ ਰਾਜਾਂ ਦਾ ਸੰਘ ਬਨਾਉਣ ਦੀ ਸਿਫਾਰਸ਼ ਕੀਤੀ ਸੀ। ਸਰਕਾਰ ਬਨਾਉਣ ਲਈ ਚੋਣਾਂ ਕਰਵਾਉਣ ਦਾ ਪ੍ਬੰਧ ਸੀ ਅਤੇ ਇਹ ਚੋਣਾਂ ਫਿਰਕੂ ਆਧਾਰ 'ਤੇ ਹੀ ਕਰਵਾਈਆਂ ਜਾਣੀਆਂ ਜਾਰੀ ਰਹਿਣੀਆਂ ਸਨ। ਇਸ ਕਾਨਫਰੰਸ ਵਿਚ ਫਿਰਕੂ ਚੋਣਾਂ ਹੀ ਰੁਕਾਵਟ ਬਣੀਆਂ। ਕਾਨਫਰੰਸ ਬਿਨਾਂ ਕਿਸੇ ਨਤੀਜੇ ਖਤਮ ਹੋ ਗਈ। ਸਿੱਖ ਦਰਿਸ਼ਟੀਕੋਣ ਤੋਂ ਇਸ ਕਾਨਫਰੰਸ ਦੀਆਂ ਦੋ ਗੱਲਾਂ ਚੇਤੇ ਰਖਣ ਵਾਲੀਆਂ ਹਨ: ਪਹਿਲੀ ਸਿੱਖ ਨੇਤਾਵਾਂ ਦੀ ਘਰੇਲੂ ਜੰਗ ਅਤੇ ਦੂਸਰੀ ਫਿਰਕੂ ਚੋਣਾਂ ਪ੍ਤੀ ਨੇਤਾਵਾਂ ਦਾ ਵਤੀਰਾ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਵੀ ਇਸ ਕਾਨਫਰੰਸ ਵਿਚ ਸ਼ਾਮਲ ਸਨ ਪਰ ਉਹ ਪਟਿਆਲਾ ਰਿਆਸਤ ਦੇ ਨਹੀਂ, ਸਿੱਖਾਂ ਦੇ ਪ੍ਤੀਨਿਧ ਵਜੋਂ ਕਾਨਫਰੰਸ ਵਿਚ ਜਾਣਾ ਚਾਹੁੰਦੇ ਸਨ। ਲਾਹੌਰ ਵਿਚ ਉਹਨਾਂ ਕੁਝ ਸਹਿਯੋਗੀਆਂ ਨੂੰ ਕਿਹਾ, ''ਹਿੰਦੁਸਤਾਨ ਵਿਚ ਅੰਗਰੇਜ਼ਾਂ ਦਾ ਤਸੱਲਤ ਹੁਣ ਬਹੁਤਾ ਚਿਰ ਨਹੀਂ ਰਹਿਣਾ ਜਿਸ ਕਾਰਣ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਤੇ ਦੇਸੀ ਰਿਆਸਤਾਂ ਦੀ ਕਿਸਮਤ ਹੁਣ ਕੁਠਾਲੀ ਵਿਚ ਪਈ ਹੋਈ ਹੈ। ਮੈਂ ਤਾਂ ਆਪਣੀ ਉਮਰ ਗੱਦੀ ਤੇ ਬੈਠਾ ਹੀ ਭੋਗ ਲਵਾਂਗਾ ਪਰ ਸਿੱਖਾਂ ਦੀ ਕੋਈ ਸੇਵਾ ਮੈਥੋਂ ਹੋ ਆਉਂਦੀ ਤਾਂ ਮੇਰੀ ਆਤਮਾ ਨੂੰ ਬੜੀ ਤਸੱਲੀ ਰਹਿੰਦੀ। ਹੁਣ ਵੀ ਜੇ ਸਿੱਖ ਮੈਨੂੰ ਆਪਣਾ ਜਥੇਦਾਰ ਮਿਥ ਲੈਣ ਤਾਂ ਮੈਂ ਵਲਾਇਤੋਂ ਸਿੱਖਾਂ ਲਈ ਕੋਈ ਠੋਸ ਲਾਭ ਲੈਕੇ ਮੁੜਾਂਗਾ ਪਰ ਅਕਾਲੀ ਲੀਡਰ ਹੱਥ ਧੋ ਕੇ ਮੇਰੇ ਪਿਛੇ ਪਏ ਹੋਏ ਹਨ। ਉਹ ਕਹਿੰਦੇ ਹਨ ਕਿ ਮੈਂ ਸਿੱਖੀ ਰਹਿਤ ਬਹਿਤ ਵਿਚ ਪੱਕਾ ਨਹੀਂ ਪਰ ਨਿਰੇ ਕਛਿਹਰਿਆਂ ਨੇ ਵੀ ਸਿੱਖਾਂ ਦਾ ਕੁਝ ਨਹੀਂ ਸੰਵਾਰਨਾ।"  

ਸਿੱਖਾਂ ਦੀ ਪ੍ਤੀਨਿਧਤਾ ਇਸ (ਪਹਿਲੀ) ਕਾਨਫਰੰਸ ਵਿਚ ਸ. ਤਾਰਾ ਸਿੰਘ (ਮੋਗਾ) ਨੇ ਕੀਤੀ। ਸਿੱਖ ਡੈਲੀਗੇਟਾਂ ਨੇ ਚੋਣਾਂ ਵਿਚ ਘਟ ਗਿਣਤੀਆਂ ਲਈ ਰਾਖਵੇਂਕਰਨ ਦੀ ਹਾਮੀ ਭਰੀ ਪਰ ਫਿਰਕੂ ਚੋਣਾਂ ਦਾ ਵਿਰੋਧ ਕੀਤਾ। ਇਸ ਵਿਰੋਧ ਪਿਛੇ ਉਹਨਾਂ ਦੀ ਦਲੀਲ ਇਹ ਸੀ ਕਿ ਫਿਰਕੂ ਚੋਣਾਂ ਸਦਕਾ ਮੁਸਲਮਾਨਾਂ, ਜਿਹਨਾਂ ਦੀ ਆਬਾਦੀ 53% ਸੀ, ਦਾ ਰਾਜ ਮੁੱੜ ਸਥਾਪਤ ਹੋ ਜਾਇਗਾ। ਸਿੱਖ ਇਸ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹਨ। ਮੁਸਲਮਾਨਾਂ ਦੇ ਪ੍ਤੀਨਿਧਾਂ ਨੇ ਆਪਣੇ ਵਲੋਂ ਸਿੱਖ ਨੇਤਾਵਾਂ ਦੀ ਤਸੱਲੀ ਕਰਵਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਸ਼ਿਕਾਇਤ ਸਦਾ ਬਣੀ ਰਹੀ : ''ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਹੇ ਅਤੇ ਖੱਬਾ ਹਿੰਦੂਆਂ ਨੇ ਪਰ ਸਿੱਖ ਮੂੰਹ ਹਰ ਸਮੇਂ ਹਿੰਦੂਆਂ ਵਲ ਹੀ ਮੋੜੀ ਰਖਦੇ ਹਨ।" ਪਹਿਲੀ ਗੋਲਮੇਜ਼ ਕਾਨਫਰੰਸ ਦਾ ਰਾਜਸੀ ਲਾਭ ਏਨਾ ਹੋਇਆ ਕਿ ਅੰਗਰੇਜ਼ ਸਰਕਾਰ ਅਤੇ ਮਹਾਤਮਾ ਗਾਂਧੀ ਵਿਚਕਾਰ ਸਮਝੌਤਾ ਹੋ ਗਿਆ। ਨਤੀਜੇ ਵਜੋਂ ਕਾਂਗਰਸ ਨੇ ਆਪਣੀ ਨਾਮਿਲਵਰਤਨ ਲਹਿਰ ਬੰਦ ਕਰ ਦਿਤੀ ਅਤੇ ਸਰਕਾਰ ਨੇ ਇਸ ਵਿਚ ਕੈਦ ਅੰਦੋਲਨਕਾਰੀਆਂ ਨੂੰ ਰਿਹਾ ਕਰ ਦਿਤਾ।

ਪਹਿਲੀ ਗੋਲਮੇਜ਼ ਕਾਨਫਰੰਸ ਵਿਚ ਗਾਂਧੀ ਜੀ ਨੇ ਹਿੱਸਾ ਨਹੀਂ ਲਿਆ ਸੀ ਪਰ ਦੂਜੀ ਵਿਚ ਹਿੱਸਾ ਲੈਣ ਲਈ ਉਹ ਲੰਡਨ ਜਾਣਾ ਮੰਨ ਗਏ। ਉਂਝ ਇਸ ਕਾਨਫਰੰਸ ਵਿਚ ਹਿੱਸਾ ਲੈਂਦਿਆਂ ਉਹਨਾਂ ਦਾ ਵਤੀਰਾ ਬੜਾ ਸਖ਼ਤ ਸੀ। ਉਹ ਜ਼ੋਰ ਦੇ ਕੇ ਕਹਿੰਦੇ ਸਨ ਕਿ ਕਾਂਗਰਸ ਹੀ ਭਾਰਤ ਦੀ ਜਨਤਾ ਦੀ ਇਕੋ ਇਕ ਪ੍ਤੀਨਿਧੀ ਦਲ ਹੈ। ਅਛੂਤ ਹਿੰਦੂ ਸਮਾਜ ਦਾ ਅਟੁੱਟ ਅੰਗ ਹਨ। ਇਹਨਾਂ ਨੂੰ ਵੱਖ ਕੌਮ ਮੰਨ ਕੇ ਵੱਖਰੀ ਨੁਮਾਇੰਦਗੀ ਨਹੀਂ ਦਿਤੀ ਜਾ ਸਕਦੀ ਅਤੇ ਫਿਰਕੂ ਚੋਣਾਂ ਨਾਲ ਦੇਸ਼ ਦੀ ਕੌਮੀਅਤ ਪਤਲੀ ਹੁੰਦੀ ਹੈ। ਸਾਨੂੰ ਸਾਝੀਆਂ ਚੋਣਾਂ ਲੜ ਕੇ ਭਾਰਤੀ ਕੌਮੀਅਤ ਮਜਬੂਤ ਕਰਨੀ ਚਾਹੀਦੀ ਹੈ।

ਸਿੱਖਾਂ ਦੇ ਪ੍ਤੀਨਿਧਾਂ ਸ. ਉੱਜਲ ਸਿੰਘ ਅਤੇ ਸ. ਸੰਪੂਰਨ ਸਿੰਘ ਨੇ ਦੂਸਰੀ ਗੋਲਮੇਜ਼ ਕਾਨਫਰੰਸ ਵਿਚ ਦੂਹਰੀ ਬੋਲੀ ਬੋਲੀ। ਉਹਨਾਂ ਕਿਹਾ ਕਿ ਸਿੱਖ ਕਾਂਗਰਸ ਦੀਆਂ ਲੀਹਾਂ ਉਤੇ ਸਾਂਝੀਆਂ ਚੋਣਾਂ ਦੀ ਹਮਾਇਤ ਕਰਦੇ ਹਨ। ਅਸੀਂ ਫਿਰਕੂ ਚੋਣਾਂ ਦੀ ਮੰਗ ਤਾਂ ਕਰਾਂਗੇ ਜੇ ਕਿਸੇ ਹੋਰ ਕੌਮ ਨੂੰ ਇਸ ਦਾ ਹੱਕ ਦਿਤਾ ਜਾਵੇਗਾ। ਦੂਸਰੇ ਪਾਸੇ ਉਹਨਾਂ ਕਿਹਾ ਕਿ ਜਦੋਂ ਤਾਈਂ ਫਿਰਕੂ ਸੁਆਲ ਜਿਸ ਦਾ ਅਰਥ ਪੰਜਾਬ ਵਿਚ ਮੁਸਲਮਾਨ-ਸਿੱਖ ਪਰ਼ਤੀਨਿਧਤਾ ਹੈ, ਹੱਲ ਨਹੀਂ ਕੀਤੇ ਜਾਂਦੇ, ਸਿੱਖਾਂ ਲਈ ਆਪਣੇ ਆਪ ਨੂੰ ਸੰਘ ਰਾਜ-ਪਰਬੰਧ ਨਾਲ ਜੋੜਣਾ ਸੰਭਵ ਨਹੀਂ ਹੈ। ਤੀਸਰੇ ਪਾਸੇ ਉਹਨਾਂ ਪੰਜਾਬ ਵਿਚ ਸਿੱਖਾਂ ਲਈ 30% ਰਾਖਵਾਂਕਰਨ ਮੰਗਿਆ। ਕੇਂਦਰ ਸਰਕਾਰ ਵਿਚ ਇਕ ਵਜ਼ੀਰੀ ਵੀ ਮੰਗੀ ਗਈਪੰਜਾਬ ਵਿਚ ਆਬਾਦੀ ਦਾ ਸੰਤੁਲਨ ਬਨਾਉਣ ਲਈ ਸ. ਉੱਜਲ ਸਿੰਘ ਨੇ ਇਹ ਸੁਝਾਅ  ਵੀ ਰਖਿਆ ਕਿ ਰਾਵਲਪਿੰਡੀ ਅਤੇ ਮੁਲਤਾਨ ਡਵੀਜਨਾਂ ਨੂੰ ਪੰਜਾਬ ਤੋਂ ਵੱਖ ਕਰਕੇ ਉੱਤਰ-ਪੱਛਮੀ ਸਰਹੱਦੀ ਸੂਬੇ ਨਾਲ ਮਿਲਾ ਦਿਤਾ ਜਾਵੇ। ਇਸ ਤਰਾਂ ਪੰਜਾਬ ਵਿਚ ਸਿੱਖਾਂ ਦੀ ਆਬਾਦੀ 14.4 ਪ੍ਤੀਸ਼ਤ ਹੋ ਜਾਵੇਗੀ ਜਦ ਕਿ ਹਿੰਦੂ ਅਤੇ ਮੁਸਲਮਾਨ ਬਰਾਬਰ ਬਰਾਬਰ (42.3%) ਹੋ ਜਾਣਗੇ। 

ਏਸੇ ਤਰਾਂ ਇਕ ਮੰਗ ਅੰਬਾਲਾ ਜ਼ਿਲੇ ਨੂੰ ਪੰਜਾਬ ਨਾਲੋਂ ਵੱਖ ਕਰਕੇ ਯੂ ਪੀ. ਵਿਚ ਮਿਲਾ ਦੇਣ ਦੀ ਕੀਤੀ ਗਈ ਪਰ ਕਿਸੇ ਨੇ ਇਹਨਾਂ ਤਜ਼ਵੀਜ਼ਾਂ 'ਤੇ ਗੌਰ ਨਹੀਂ ਕੀਤਾ। ਦੂਜੀ ਗੋਲਮੇਜ਼ ਕਾਨਫਰੰਸ ਅਸਫ਼ਲ ਹੋ ਗਈ। ਇਸ ਲਈ ਰਾਜਸੀ ਟਿੱਪਣੀਕਾਰਾਂ ਨੇ ਗਾਂਧੀ ਜੀ ਦੇ ਵਤੀਰੇ ਨੂੰ ਜ਼ਿਮੇਂਵਾਰ ਕਿਹਾ ਹੈ। ਅੰਗਰੇਜ਼ਾਂ ਨੇ ਕਾਨਫਰੰਸ ਦੀ ਅਸਫ਼ਲਤਾ ਦੇ ਬਾਵਜ਼ੂਦ 16 ਅਪਰੈਲ, 1932 ਨੂੰ ਕਮਿਊਨਲ ਐਕਟ ਸਵੀਕਾਰ ਕਰ ਲਿਆ। ਇਸ ਨੂੰ ਗੌਰਮਿੰਟ ਆਫ਼ ਇੰਡੀਆ ਐਕਟ-1935 ਦੁਆਰਾ 4 ਅਗਸਤ, 1935 ਨੂੰ ਲਾਗੂ ਕਰ ਦਿਤਾ ਗਿਆ।ਇਸ ਵਿਰੁੱਧ ਰੋਸ ਪ੍ਗਟ ਕਰਨ ਲਈ ਸਿੱਖ ਲੀਡਰਾਂ ਬਥੇਰੇ ਪਾਪੜ ਵੇਲੇ ਪਰ ਕੋਈ ਨਤੀਜਾ ਨਿਕਲਦਾ ਦਿਖਾਈ ਨਹੀਂ ਦਿਤਾ। ਸ. ਕਪੂਰ ਸਿੰਘ ਦਾ ਕਹਿਣਾ ਹੈ ਕਿ ਜਦ ਸਿੱਖਾਂ ਦੇ ਵਿਰੋਧ ਦੀਆਂ ਖ਼ਬਰਾਂ ਲੰਡਨ ਪਹੁੰਚੀਆਂ ਤਾਂ ਸਰਕਾਰ ਬੜੀ ਚਿੰਤਤ ਹੋਈ। ਫੈਸਲਾ ਹੋਇਆ ਕਿ ਜੇ ਕਮਿਊਨਲ-ਅਵਾਰਡ ਦੇ ਮਾਮਲੇ ਤੇ ਸਿੱਖ ਮਰਨ ਮਾਰਨ ਤੇ ਆ ਜਾਣ ਤਾਂ ਇਸ ਨੂੰ ਪੰਜਾਬ ਚੋਂ ਖਾਰਜ ਕਰ ਦਿਤਾ ਜਾਵੇ ਅਤੇ ਪੰਜਾਬ ਦੇ ਹਿੰਦੂ, ਸਿੱਖ ਅਤੇ ਮੁਸਲਿਮ ਪ੍ਤੀਨਿਧਾਂ ਉਤੇ ਅਧਾਰਤ ਇਕ ਹੋਰ ਗੋਲਮੇਜ਼ ਕਾਨਫਰੰਸ ਬੁਲਾਈ ਜਾਵੇ ਪਰ ਤਦ ਤਕ (ਦਸੰਬਰ, 1936) ਸਿੱਖ ਆਗੂ ਕਮਿਊਨਲ ਅਵਾਰਡ ਸਬੰਧੀ ਆਪਣਾ ਰੋਲ ਭੁੱਲ ਚੁੱਕੇ ਸਨ। ਝਗੜਾ  ਹੁਣ ਬਸ ਏਨਾਂ ਹੀ ਰਹਿ ਗਿਆ ਕਿ ਪੰਜਾਬ ਕੌਂਸਲ ਲਈ ਕਿਸ ਦੇ ਉਮੀਦਵਾਰ  ਚੋਣਾਂ ਲੜਣ, ਮਾਸਟਰ ਤਾਰਾ ਸਿੰਘ ਦੇ ਜਾਂ ਸਰਦਾਰ ਸੁੰਦਰ ਸਿੰਘ ਮਜੀਠੀਆ ਦੇ।

ਨਿਰੰਕਾਰ ਕੈ ਦੇਸ ਜਾਹਿ ਤਾ ਸੁਖਿ ਲਹਹਿ ਮਹਲੁ॥੩॥(ਗੁ.ਗ੍ਰੰ.ਸਾ.,ਅੰਕ:595)

ਅਰਥਾਤ ਹਰੀ ਦੇ ਨਾਂ ਦੀ ਸੌਦਾਗਰੀ ਕਰ। ਉਸ ਦੇ ਬਣਾਏ ਨਿਯਮ ਸਮਝ ਅਤੇ ਉਨ੍ਹਾਂ ਦੇ ਮੁਤਾਬਕ ਹੀ ਜੀਵਣ ਨੂੰ ਢਾਲ। ਉਸ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹੀ ਮਨੁੱਖ ਨਿਰੰਕਾਰ ਨੂੰ ਮਿਲਣ ਵਾਲਾ ਸੁੱਖ ਪ੍ਰਾਪਤ ਕਰ ਸਕਦਾ ਹੈ।

ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ॥  

ਬਾਲ ਕੰਨਿਆ ਕੌ ਬਾਪ ਪਿਆਰਾ ਭਾਈ ਕੋ ਅਤਿ ਭਾਈ॥

ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ॥

ਨਾਨਕ ਗੁਰ ਵਿਣੁ ਭਰਮ ਨ ਭਾਗੈ ਸਚੁ ਨਾਮਿ ਵਡਿਆਈ॥ 

(ਗੁ.ਗ੍ਰੰ.ਸਾ.,ਅੰਕ:596)

ਅਰਥਾਤ ਮਨੁੱਖ ਦੇ ਆਪਣੇ ਵੱਸ ਵਿਚ ਕੁਝ ਨਹੀਂ ਹੈ। ਕਰਤਾਰ ਨਿਰਭਉ ਹੈ, ਨਿਰਾਕਾਰ ਹੈ, ਨਿਰਵੈਰ ਹੈ। ਉਸ ਦੇ ਗੁਣਾਂ ਦਾ ਬਖਾਣ ਨਹੀਂ ਹੋ ਸਕਦਾ। ਉਸ ਦੇ ਨਿਯਮਾਂ ਦੀ ਪਾਲਣਾ, ਉਸ ਦੇ ਹੁਕਮ ਨੂੰ ਮੰਨਦਾ ਹੀ ਉਸ ਦੀ ਵਡਿਆਈ ਕਰਨਾ ਹੈ, ਉਸ ਦਾ ਨਾਮ ਜੱਪਣਾ ਹੈ।

  ਗੁਰੂ ਕਾਲ .

 ਧੰਨ ਨਿਰੰਕਾਰ!(2)

ਹਉ ਪਾਪੀ ਪਤਿਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ॥

ਅੰਮ੍ਰਿਤ ਚਾਖਿ ਵਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ॥

ਅਵਰੁ ਨਾ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕ ਨਾ ਕੋਈ॥

ਪ੍ਰਣਵਤਿ ਨਾਨਕ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ॥

(ਗੁ.ਗ੍ਰੰ.ਸਾ.,ਅੰਕ:596-597)

ਅਰਥਾਤ ਹੇ ਮੇਰੇ ਠਾਕੁਰ! ਮੈਂ ਵਿਕਾਰੀ ਹਾਂ, ਪਾਖੰਡੀ ਹਾਂ, ਤੂੰ ਪੱਵਿਤਰ ਹੈਂ ਨਿਰਾਕਾਰ ਹੈਂ। ਮੈਂ ਤੇਰੀ ਸ਼ਰਨ ਕਿਵੇਂ ਪਹੁੰਚਾ? ਪਰ ਤੂੰ ਤਾਂ ਸ਼ਰਨ ਪਏ ਦੀ ਲਾਜ ਸਖਣ ਵਾਲਾ ਹੈਂ। ਤੇਰੇ ਹੁਕਮ ਦੀ ਪਾਲਣਾ ਕਰਨ ਵਾਲਾ ਹਰ ਮਨੁੱਖ ਸੁੱਖ ਵਿਚ ਮਸਤ ਰਹਿੰਦਾ ਹੈ।

ਰਾਮਕਲੀ ਰਾਗ ਵਿਚ ਉਚਾਰੇ ਸ਼ਬਦਾਂ ਵਿਚੋਂ ਵੀ ਰੱਬ ਦਾ ਨਿਰੰਕਾਰੀ ਸਰੂਪ ਹੀ ਉਭਰਦਾ ਹੈ:

ਛਾਦਨੁ ਭੋਜਨੁ ਮਾਗਤੁ ਭਾਗੈ॥

ਖੁਧਿਆ ਖੁਧਿਆ ਦੁਸਟ ਜਲੈ ਦੁਖੁ ਆਗੈ॥

ਗੁਰ ਦਾ ਸ਼ਬਦੁ ਵੀਚਾਰ ਜੋਗੀ॥

ਦੁਖੁ ਸੁਖੁ ਸਮ ਕਰਣਾ ਸੋਗ ਬਿਉਗੀ॥

ਭੁਗਤਿ ਨਾਮੁ ਗੁਰ ਸਬਦਿ ਬੀਚਾਰੀ॥

ਅਸਥਿਰੁ ਕੰਧੁ ਜਪੈ ਨਿਰੰਕਾਰੀ॥੩॥

(ਗੁ.ਗ੍ਰੰ.ਸਾ.,ਅੰਕ:879)

ਗੁਰੂ ਨਾਨਕ ਦੇਵ ਜੀ ਜੋਗੀਆਂ ਨੂੰ ਸੰਬੋਧਨ ਕਰਕੇ ਸਿੱਖਿਆ ਦਿੰਦੇ ਹਨ: ਹੇ ਜੋਗੀ! ਤੂੰ ਕਰਤਾਰ ਦੇ ਸ਼ਬਦ (ਹੁਕਮ) ਨੂੰ ਸਮਝ, ਤੈਨੂੰ ਦੁੱਖ ਸੁੱਖ ਨੂੰ ਇੱਕ ਸਮਾਨ ਲੈਣ ਦੀ ਜਾਚ ਆਇਗੀ। ਨਿਰਾਕਾਰ ਅਕਾਲ ਪੁਰਖ ਦੇ ਨਿਯਮਾਂ ਨੂੰ ਅਪਣਾ ਕੇ ਤੇਰੇ ਗਿਆਨ ਇੰਦਰੇ ਵਿਕਾਰਾਂ ਵੱਲ ਨਹੀਂ ਜਾਣਗੇ।

ਖਟੁ ਮਟੁ ਦਹੀ ਮਨ ਬੈਰਾਗੀ॥

ਸੁਰਤਿ ਸਬਦੁ ਧੁਨਿ ਅੰਤਰਿ ਜਾਗੀ॥

ਸਬਦੁ ਬੀਚਾਰਿ ਭਏ ਨਿਰੰਕਾਰੀ॥

ਗੁਰਮਤਿ ਜਾਗੇ ਦੁਰਮਤਿ ਪਰਹਾਰੀ॥

ਅਨਦਿਨੁ ਜਾਗਿ ਰਹੈ ਲਿਵ ਲਾਈ॥

ਜੀਵਨ ਮੁਕਤਿ ਗਤਿ ਅੰਤਰਿ ਪਾਈ॥੪॥

(ਗੁ.ਗ੍ਰੰ.ਸਾ.,ਅੰਕ:903-904)

ਏਥੇ ਵੀ ਗੁਰੂ ਸਾਹਿਬ ਜੋਗੀਆਂ ਨੂੰ ਸੰਬੋਧਨ ਕਰਦੇ ਹਨ ਕਿ ਸ਼ਬਦ (ਨਿਯਮ, ਹੁਕਮ) ਵਿਚਾਰ ਕੇ ਹੀ ਨਿਰਾਕਾਰ ਕਰਤਾਰ ਦੇ ਸੇਵਕ ਬਣਿਆ ਜਾ ਸਕਦਾ ਹੈ। ਹੁਕਮ ਮੰਨੀਦਾ ਹੈ ਤਾਂ ਭੇੜੀ ਮਤਿ ਦੂਰ ਹੋ ਜਾਂਦੀ ਹੈ। ਜਿਹੜੇ ਮਨੁੱਖ ਰਮਤਾ ਦੇ ਨਿਯਮਾਂ ਅਨੁਸਾਰ ਜੀਵਨ ਜੀਊਂਦੇ ਹਨ, ਉਨ੍ਹਾਂ ਦੀ ਅਗਿਆਨਤਾ ਦੂਰ ਹੁੰਦੀ ਹੈ, ਉਹ ਗਿਆਨੀ ਬਣ ਜਾਂਦੇ ਹਨ, ਉਨ੍ਹਾਂ ਨੂੰ ਜੀਵਨ ਵਿਚ ਮੁਕਤੀ ਮਿਲ ਜਾਂਦੀ ਹੈ

ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ॥

ਨਾਭ ਕਮਲੁ ਅਸਥੰਭੁ ਨਾ ਹੋ ਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ॥

ਰੂਪ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ॥

ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤ ਆਪੇ ਨਿਰੰਕਾਰੁ॥

ਵਰਨ ਭੇਖੁ ਅਸਰੂਪ ਸੁ ਏਕੋ ਏਕੋ ਸਬਦੁ ਵਿਡਾਣੀ॥

ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ॥

(ਗੁ.ਗ੍ਰੰ.ਸਾ.,ਅੰਕ: 945-946)

ਸਿੱਧ ਗੋਸਟਿ ਦੇ ਇਸ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਨੇ ਉਹ ਸਥਿਤੀ ਬਿਆਨੀ ਹੈ ਜਦ ਕਿਧਰੇ ਕੁੱਝ ਨਹੀਂ ਸੀ, ਬਸ ਉਹੀ ਨਿਰਾਕਾਰ ਕਰਤਾਰ ਹੀ ਸੀ: ਜਦ ਨਾ ਹਿਰਦਾ ਸੀ, ਨਾ ਸਰੀਰ ਸੀ। ਤਦ ਵੈਰਾਗੀ ਮਲ ਨਿਰਗੁਣ ਕਰਤਾਰ ਵਿਚ ਹੀ ਟਿਕਿਆ ਹੋਇਆ ਸੀ। ਜਦੋਂ ਸ੍ਰਿਸ਼ਟੀ ਦਾ ਕੋਈ ਰੂਪ ਰੇਖ ਨਹੀਂ ਸੀ, ਆਕਾਸ਼ ਨਹੀਂ ਸੀ, ਉਸ ਸਮੇਂ ਆਕਾਰ ਰਹਿਤ ਤ੍ਰਿਭਵਣੀ ਆਪ ਹੀ ਆਪ ਸੀ। ਹੇ ਨਾਨਕ! ਉਹ ਕਰਤਾਰ ਹੀ ਸਦਾ ਰਹਿਣ ਵਾਲਾ ਹੇ। ਉਸ ਦੇ ਹੁਕਮ ਦੀ ਪਾਲਣਾ ਕਰਨ ਬਿਨਾਂ ਕੋਈ ਸੁੱਖ ਨਹੀਂ ਹੋ ਸਕਦਾ।

ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ॥

ਕੰਨ ਪੁੜਾਇ ਕਿਆ ਖਾਜੈ ਭੁਗਤਿ॥

ਆਸਤਿ ਨਾਸਤਿ ਏਕੋ ਨਾਉ॥

ਕਉਣ ਸੁ ਅਖਰੁ ਜਿਤੁ ਰਹੇ ਹਿਆਉ॥

ਧੂਪ ਛਾਵ ਜੇ ਸਮ ਕਰਿ ਸਹੈ॥

ਤਾ ਨਾਨਕ ਆਖੈ ਗੁਰ ਕੋ ਕਹੈ॥

ਛਿਅ ਵਰਤਾਰੇ ਵਰਤਹਿ ਪੂਤ॥

ਨਾ ਸੰਸਾਰੀ ਨ ਅਊਧੂਤ॥

ਨਿਰੰਕਾਰਿ ਜੋ ਰਹੈ ਸਮਾਇ॥

ਕਾਹੇ ਭੀਖਿਆ ਮੰਗਣਿ ਜਾਇ॥

(ਗੁ.ਗ੍ਰੰ.ਸਾ.,ਅੰਕ:953)

ਰਾਮਕਲੀ ਦੀ ਵਾਰ ਦੀ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ ਕਿ ਉਹ ਕਿਹੜਾ ਅੱਖਰ ਹੈ ਜਿਸ ਵਿਚ ਹਿਰਦਾ ਜੁੜਿਆ ਰਹਿ ਸਕਦਾ ਹੈ ਤਾਂ ਇਸ ਦਾ ਉੱਤਰ ਇਹੀ ਹੈ ਕਿ ਕੇਵਲ ਉਹ ਕਰਤਾਰ ਹੀ ਅਜਿਹਾ ਹੈ ਜੋ ਸੰਸਾਰ ਦੀ ਹੋਂਦ ਅਤੇ ਅਣਹੋਂਦ ਦੋਵਾਂ ਵੇਲੇ ਮੌਜੂਦ ਹੈ। ਜੇ ਕੋਈ ਮਨੁੱਖ ਉਸ ਦੇ ਹੁਕਮ ਨੂੰ ਪਛਾਣਦਾ ਹੈ ਅਤੇ ਦੁੱਖ ਸੁੱਖ ਵੇਲੇ ਇੱਕ ਸਮਾਨ ਰਹਿੰਦਾ ਹੈ ਤਾਂ ਉਹੀ ਉਸ ਨੂੰ ਚੇਤੇ ਰੱਖਦਾ ਹੈ। ਨਾਥ ਦੇ ਖੇਲੇ ਤਾਂ ਛੇ ਭੇਖਾਂ ਵਿਚ ਰੁੱਝੇ ਹੋਏ ਹਨ। ਉਹ ਨਾ ਗ੍ਰਹਿਸਥੀ ਹਨ, ਨਾ ਵਿਕਤ। ਜੋ ਮਨੁੱਖ ਨਿਰਾਕਾਰ ਕਰਤਾ ਨਾਲ ਜੁੜਿਆ ਹੁੰਦਾ ਹੈ, ਉਹ ਕਿਧਰੇ ਭੀਖ ਮੰਗਣ ਨਹੀਂ ਜਾਂਦਾ। ਉਸ ਨੂੰ ਫਕੀਰ ਬਨਣ ਦੀ ਲੋੜ ਨਹੀਂ ਪੈਂਦੀ, ਹੱਥੀਂ ਕਿਰਤ ਕਾਰ ਕਰਦਿਆਂ ਉਹ ਪ੍ਰਭੂ ਚਰਨਾਂ ਨਾਲ ਜੁੜ ਜਾਂਦਾ ਹੈ ਕਿਉਂਕਿ ਉਹ ਉਸ ਦੇ ਹੁਕਮ ਦੀ ਪਲਾਣਾ ਕਰਦਾ ਹੈ।

ਮਾਰੂ ਰਾਗ ਵਿਚ ਗੁਰੂ ਨਾਨਕ ਸਾਹਿਬ ਨਿਰੰਕਾਰ ਨੂੰ ਸੱਚ ਵਿਚ ਵੱਸਦਾ ਦਸਦੇ ਹਨ:

ਹਰਿ ਧਨੁ ਸੰਚਹੁ ਰੇ ਜਨ ਭਾਈ॥

ਸਚੈ ਥਾਨਿ ਵਸੈ ਨਿਰੰਕਾਰਾ॥

ਆਪਿ ਪਛਾਣੈ ਸਬਦੁ ਵੀਚਾਰਾ॥

ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ॥

(ਗੁ.ਗ੍ਰੰ.ਸਾ.,ਅੰਕ:1039-1040)

ਅਰਥਾਤ ਉਸ ਨਿਰਾਕਾਰ ਕਰਤਾਰ ਸਦਾ ਕਾਇਮ ਰਹਿਣ ਵਾਲੀ ਥਾਂ ਵਸਦਾ ਹੈ। ਉਹ ਆਪ ਹੀ ਆਪਣੇ ਹੁਕਮ ਨੁੰ ਵਿਚਾਰਦਾ ਅਤੇ ਸਮਝਦਾ ਹੈ। ਜਿਸ ਜੀਵ ਨੇ ਉਸ ਸਦਾ ਸਧਿਰ ਕਰਤਾ ਦੇ ਚਰਨਾਂ ਵਿਚ ਆਪਣਾ ਟਿਕਾਣਾ ਬਣਾ ਲਿਆ, ਉਸ ਦੇ ਬਣਾਏ ਨਿਯਮਾਂ ਨੂੰ ਅਪਣਾ ਲਿਆ, ਉਹ ਅਮਰ ਹੋ ਗਿਆ, ਜੰਮਣ ਮਰਨ ਦੇ ਗੇੜ ਚੋਂ ਨਿਕਲ ਗਿਆ। ਉਹ ਸਦਾ ਸੁੱਖੀ ਰਹਿੰਦਾ ਹੈ।

ਤੁਖਾਰੀ ਰਾਗ ਦੇ ਬਾਰਹਮਾਹਾ ਵਿਚ ਵੀ ਇਹੀ ਸੰਕਲਪ ਹੈ:

ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ॥

ਸਿਰਿ ਸਿਰਿ ਸੁਖ ਸੰਹਮਾ ਦੇਹਿ ਸੁ ਤੂ ਭਲਾ॥

ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾਂ॥

ਪ੍ਰਿਅ ਬਾਝੁ ਦੁਹੇਲੀ ਕੋਇ ਨ ਬੋਲੀ ਗੁਰਮੁਖ ਅੰਮ੍ਰਿਤ ਪੀਵਾ॥

ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭਿ ਮਨਿ ਕਰਮ ਸੁਕਰਮਾ॥

ਨਾਨਕ ਪੰਥੁ ਨਿਰਾਲੇ ਸਾ ਧਨ ਤੂ ਸੁਣਿ ਆਤਮ ਰਾਮਾ॥੧॥

(ਗੁ.ਗ੍ਰੰ.ਸਾ.,ਅੰਕ:1107)

ਹੇ ਕਰਤਾ! ਮੇਰੀ ਬੇਨਤੀ ਸੁਣ। ਕੀਤੇ ਕਰਮਾਂ ਅਨੁਸਾਰ ਜੋ ਦੁੱਖ ਸੁੱਖ ਮਿਲਦੇ ਹਨ, ਉਹ ਠੀਕ ਹੈ। ਮੈਂ ਤੇਰੀ ਰਚੀ ਮਾਇਆ ਵਿਚ ਗਲਤਾਨ ਹਾਂ। ਤੇਰੀ ਯਾਦ ਤੋਂ ਬਿਨਾਂ ਇੱਕ ਫੜੀ ਜੀਉਣਾ ਵੀ ਮੁਹਾਲ ਹੈ। ਤੇਰੇ ਬਿਨਾਂ ਮੈਂ ਦੁੱਖੀ ਹਾਂ, ਮਿਹਰ ਕਰ! ਮੈਨੂੰ ਰਸਤਾ ਦਿਖਾ ਕਿ ਸੁੱਖ-ਦਾਈ ਅੰਮ੍ਰਿਤ ਪੀ ਸਕਾਂ। ਅਸੀਂ ਜੀਵ ਨਿਰਾਕਾਰ ਕਰਤਾ ਦੀ ਰਚੀ ਮਾਇਆ ਵਿਚ ਹੀ ਫਸੇ ਪੲ ਹਾਂ। ਪ੍ਰਭੂ ਨੂੰ ਮਲ ਵਿਚ ਵਸਾਉਣਾ,ਉਸ ਦੇ ਹੁਕਮ ਦੀ ਪਾਲਣਾ ਕਰਨਾ, ਇਹੀ ਮਨੱਖੀ ਜੀਵਨ ਦਾ ਮਨੋਰਥ ਹੈ।

ਧਨਾਸਰੀ ਰਾਗ ਦੀ ਇੱਕ ਅਸ਼ਟਪਦੀ ਵਿਚ ਦੁਬਿਧਾ ਛੱਡ ਕੇ ਨਿਰੰਕਾਰੀ ਬਨਣ ਦਾ ਹੁਕਮ ਹੈ:

ਗੁਰ ਸਾਗਰੁ ਰਤਨੀ ਭਰ ਪੂਰੇ॥

ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ॥

ਰਖਿ ਰਖਿ ਚਰਨ ਧਰੇ ਵੀਚਾਰੀ॥

ਦੁਬਿਧਾ ਛੋਡਿ ਭਏ ਨਿਰੰਕਾਰੀ॥

(ਗੁ.ਗ੍ਰੰ.ਸਾ.,ਅੰਕ:685)