rozanajanchetna@gmail.com10112020

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:67,ਮੰਗਲਵਾਰ,10 ਨਵੰਬਰ 2020.

  ਅੱਜ ਦਾ ਵਿਚਾਰ .

ਮਨੁੱਖ ਕੋਲ ਬੇਸ਼ਕ ਵਧੀਆ, ਖੱਬਲ ਘਾਹ ਵਰਗਾ ਸਰੀਰ ਹੈ ਜਿਹੜਾ ਆਪਣੇ ਆਪ ਨੂੰ ਹਰ ਮਾਹੌਲ ਵਿਚ ਢਾਲ ਲੈਂਦਾ ਹੈ-ਗਰਮੀ-ਸਰਦੀ, ਧੁੱਪ-ਛਾਂ ਸਭ ਵਿਚ ਉਹ ਸੈੱਟ ਹੋ ਜਾਂਦਾ ਹੈ। ਇਸ ਤੋਂ ਉਹ ਸਖਤ ਤੋਂ ਸਖਤ ਮਿਹਨਤ ਕਰਵਾ ਸਕਦਾ ਹੈ, ਇਸ ਨੂੰ ਮਨ ਚਾਹਿਆ ਰੂਪ ਦੇ ਸਕਦਾ ਹੈ। ਇਸੇ ਤਰਾਂ ਉਸ ਦਾ ਦਿਮਾਗ ਵੀ ਉੱਤਮ ਸ਼੍ਰੇਣੀ ਦਾ ਹੈ। ਹਾਲਾਂ ਕਿ ਉਸ ਦਾ ਧਰਤੀ ਉਤੇ ਵਤੀਰਾਂ ਸ਼ੋਭਾਜਨਕ ਨਹੀਂ ਹੈ, ਪਰ ਉਸ ਦੀਆਂ ਪਰਾਪਤੀਆਂ ਵੱਡੀਆਂ ਹਨ। ਸਮੁੰਦਰ, ਅਸਮਾਨ ਉਸ ਨੇ ਫਤਹਿ ਕਰ ਲਏ ਹਨ। ਚੰਦਰਮਾਂ ਉਤੇ ਉਹ ਪਹੁੰਚ ਚੁੱਕਾ ਹੈ, ਹੁਣ ਮੰਗਲ ਦੀ ਵਾਰੀ ਹੈ।
ਤਾਂ ਵੀ ਉਹ ਕੁਦਰਤ ਦਾ ਹਿੱਸਾ ਹੈ ਅਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਉਹ ਇਸ ਉਤੇ ਨਿਰਭਰ ਕਰਦਾ ਹੈ। ਮਨੁੱਖ ਹੀ ਨਹੀਂ, ਕੁਦਰਤ ਦਾ ਹਰ ਹਿੱਸਾ, ਜੀਵ-ਨਿਰਜੀਵ, ਉਸ ਦੇ ਸੁਹਾਣੇ ਜੀਵਨ ਸਫਰ ਵਿਚ ਉਸ ਦੇ ਸਹਾਇਕ ਹਨ। ਇਹਨਾਂ ਵਿਚੋਂ ਕਿਸੇ ਦੀ ਵੀ ਅਨਹੋਂਦ, ਕਰੂਪਤਾ, ਅਕੁਸ਼ਲਤਾ, ਕਰੂਰਤਾ ਜੀਵਨ ਦੀ ਰੰਗੀਨੀ ਬਦਰੰਗ ਕਰ ਸਕਦੀ ਹੈ। ਸਾਨੂੰ ਉਹਨਾਂ ਨਾਲ ਅਪੱਣਤ ਦਾ ਵਿਉਹਾਰ ਕਰਨਾ ਚਾਹੀਦਾ ਹੈ, ਉਹਨਾਂ ਦੀ ਸੇਵਾ ਸੰਭਾਲ ਵਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦੀ ਤੰਦਰੁਸਤੀ, ਸੁੰਦਰਤਾ ਨਾਲ ਹੀ ਸਾਡੀ ਦੁਨੀਆਂ ਸਤਰੰਗੀ ਹੈ।

  ਪੰਜਾਬ ਦਾ ਇਤਿਹਾਸ-01.

ਲਤੀਫ਼ ਦਾ ਕਥਨ ਹੈ ਕਿ ਰਿਗਵੇਦ ਦੇ ਸਲੋਕ ਇਸ ਗੱਲ ਦਾ ਪਰਤੱਖ ਸਬੂਤ ਹਨ ਕਿ ਪਹਿਲੇ ਆਰਿਆ ਲੋਕਾਂ ਨੂੰ ਬਿਨਾਂ ਲੜਾਈ ਝਗੜੇ ਦੇ ਪੰਜਾਬ ਵਿੱਚ ਟਿੱਕਣ ਨਹੀਂ ਦਿੱਤਾ ਗਿਆ ਸੀ। ਪੰਜਾਬ ਦੇ ਜੰਗ-ਜੂ ਰਾਖਸ਼ਸਾਂ, ਅਸੂਰਾਂ ਅਤੇ ਭੂਰੇ ਰੰਗ ਵਾਲੇ ਦੈਂਤਾਂ ਨਾਲ ਇਹਨਾਂ ਨੂੰ ਲੰਮੀਆਂ ਅਤੇ ਭਿਆਨਕ ਲੜਾਈਆਂ ਕਰਨੀਆਂ ਪਈਆਂ ਸਨ। ਇਸ ਗੱਲ ਦੀ ਪੁਸ਼ਟੀ ਜੇਮਜ਼ ਐਡਗਰ ਸਵੇਨ ਨੇ ਵੀ ਇਉਂ ਲਿਖ ਕੇ ਕੀਤੀ ਹੈ, ਵੈਦਿਕ ਕਵੀ ਇਕ ਕਾਲੇ ਰੰਗ ਦੀ ਜਾਤੀ ਦਾ ਕਥਨ ਕਰਦੇ ਹਨ ਜਿਸ ਨੇ 1200 ਈ. ਪੂ, ਦੇ ਕਰੀਬ ਆਰੀਆ ਲੋਕਾਂ ਦੇ ਆਗਮਨ ਨੂੰ ਰੋਕਣਾ ਚਾਹਿਆ। ਹੋਰ ਆਰਿਆ ਗਣਾਂ ਦੇ ਧਾਵਿਆਂ ਦਾ ਵਰਨਣਵੀ ਹੈ ਅਤੇ ਇਹਨਾਂ ਸਹਜਾਤ ਲੋਕਾਂ ਦੇ ਆਪਸੀ ਸੰਘਰਸ਼ਾਂ ਦੀ ਜਿਹੜੇ ਉਸੇ ਸੰਸਕਰਿਤਕ ਵਰਗ ਦੇ ਸਨ ਜਿਸ ਦੇ ਭਾਰਤ-ਯੂਰਪੀ ਲੋਕ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਆਰਿਆ ਲੇਕ ਸਿੰਧ ਦਰਿਆ ਉਤੇ ਵਸੇ ਸਨ। ਇਸੇ ਕਰਕੇ ਉਹਨਾਂ ਸਿੰਧ ਦਰਿਆ ਦੇ ਵਸਨੀਕਾਂ ਨੂੰ ਸੰਧਵਾਂ ਜਾਂ ਸੰਧਵਈ ਲਿਖਿਆ ਹੈ। ਸਿੰਧ ਦਰਿਆ ਦੇ ਕੰਢਿਆ ਉੱਪਰ ਆਰਿਆ ਲੇਕ ਕਾਫੀ ਸਮਾਂ ਰਹੇ ਸਨ। ਇਸੇ ਕਰਕੇ ਉਹਨਾਂ ਦੀ ਇਸ ਦਰਿਆ ਨਾਲ ਜਜ਼ਬਾਤੀ ਸਾਂਝ ਪੈ ਗਈ। ਸਿੰਧ ਦਰਿਆ ਤੋਂ ਬਾਅਦ ਜਦੋਂ ਆਰਿਆ ਲੋਕ ਪੰਜਾਬ ਦੀ ਧਰਤੀ ਉਪਰ ਆਏ ਤਾਂ ਇਹਨਾਂ ਨੂੰ ਇਥੇ ਉਸ ਤਰਾਂ ਨਾ ਰਹਿਣਾ ਮਿਲਿਆ ਜਿਸ ਤਰਾਂ ਉਹ ਸਿੰਧ ਦਰਿਆ ਉਪਰ ਰਹੇ ਸਨ। ਪੰਜਾਬ ਵਿੱਚੋਂ ਇਹ ਲੇਕ ਧੱਕ ਦਿੱਤੇ ਗਏ ਸਨ। ਪੰਜਾਬ ਵਿੱਚੋਂ ਧੱਕੇ ਹੋਏ ਇਹ ਸਰਸਵਤੀ ਦਰਿਆ ਉਪਰ ਵਸ ਗਏ ਸਨ। ਰਿਗਵੇਦ ਵਿੱਚ ਅਤੇ ਹੋਰਨਾਂ ਪੁਰਾਣਾਂ ਵਿੱਚ ਸਰਸਵਤੀ ਨੂੰ ਬਹੁਤ ਵੱਡਾ ਦਰਿਆ ਲਿਖਿਆ ਗਿਆ  ਹੈ ਪਰ ਜਦੋਂ ਤੋਂ ਇਤਿਹਾਸਕ ਜਾਣਕਾਰੀ ਮਿਲਦੀ ਹੈ ਉਦੋਂ ਤੋਂ ਹੀ ਸਰਸਵਤੀ ਇਕ ਵਰਖਾ ਰੁੱਤ ਵਾਲੀ ਮੌਸਮੀ ਨਦੀ ਹੀ ਹੈ। ਪਤਾ ਨਹੀਂ ਆਰਿਆ ਲੋਕਾਂ ਨੇ ਇਕ ਬਰਸਾਤੀ ਨਦੀ ਨੂੰ ਹੀ ਵੱਡਾ ਦਰਿਆ ਬਣਾ ਦਿੱਤਾ ਹੈ ਜਾਂ ਇਹ ਪਿਛੋਂ ਮੌਸਮੀ ਨਦੀ ਬਣ ਗਈ ਹੈ ਇਹ ਤਾਂ ਆਰਿਆ ਗ੍ਰੰਥਾਂ ਦੇ ਲੇਖਕ ਹੀ ਜਾਣਦੇ ਹਨ ਪਰ ਸਰਸਵਤੀ ਕਦੇ ਇਕ ਵੱਡਾ ਦਰਿਆ ਵੀ ਸੀ ਇਸ ਦੇ ਹੱਕ  ਵਿੱਚ ਇਤਿਹਾਸਕ ਗਵਾਹੀ ਕੋਈ ਨਹੀਂ ਹੈ।

  ਸਿੱਖ ਇਤਿਹਾਸ ਵਿਚ ਅੱਜ.

ਦਸ ਨਵੰਬਰ

ਅੱਜ ਦੀਆਂ ਵਿਸ਼ੇਸ ਘਟਨਾਵਾਂ:

= ਪ੍ਰੋ: ਗੁਰਮੁਖ ਸਿੰਘ ਵਲੋਂ ਪੰਜਾਬੀ ਦਾ ਪਹਿਲਾਂ ਸਪਤਾਹਿਕ ਅਖ਼ਬਾਰ ''ਖਾਲਸਾ" ਪ੍ਰਕਾਸ਼ਤ ਕਰਨਾ (1886 ਈ:)

= ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਲਾਲਾ ਭੀਮ ਸੈਨ ਸੱਚਰ ਦਾ ਹਰਿਮੰਦਰ ਸਾਹਿਬ ਵਿਖੇ ਹਾਜ਼ਰ ਹੋਕੇ ਪੁਲਿਸ ਦੁਆਰਾ ਮੰਜੀ ਸਾਹਿਬ ਵਿਖੇ ਦਾਖਲ ਹੋਣ ਅਤੇ ਬੇਅਦਬੀ ਲਈ ਮਾਫੀ ਮੰਗਣਾ (1955 ਈ:)

ਪ੍ਰੋ: ਗੁਰਮੁਖ ਸਿੰਘ (1849-98 ਈ:) ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ। ਉਨ੍ਹਾਂ ਦਾ ਇਸ ਲਹਿਰ ਨਾਲ ਜੁੜਣ ਦਾ ਮੰਤਵ ਸਿੱਖਾਂ ਵਿਚ ਪ੍ਰਚਲਤ ਬਿਪਰਵਾਦੀ ਰੁੱਚੀਆਂ ਨੂੱ ਖ਼ਤਮ ਕਰਕੇ ਗੁਰਮਤਿ ਅਨੁਸਾਰੀ ਜੀਵਨ ਜੀਊਣ ਲਈ ਪ੍ਰੇਰਿਤ ਕਰਨਾ ਸੀ। ਇਸ ਲਈ ਉਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਤਾਂ ਬਣਾਈਆਂ ਹੀ ਪਰ ਆਪਣੇ ਵਿਚਾਰਾਂ ਦੇ ਪ੍ਰਗਟਾਅ ਲਈ ਬਿਲਕੁਲ ਨਵਾਂ ਮਾਧਿਅਮ ਵੀ ਚੁਣਿਆ। ਉਨ੍ਹਾਂ ਪੰਜਾਬੀ ਵਿਚ ਪਹਿਲਾ ਹਫ਼ਤਾਵਾਰੀ ਅਖ਼ਬਾਰ ''ਖਾਲਸਾ" ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਇਸ ਅਖ਼ਬਾਰ ਦਹ ਪ੍ਰਕਾਸ਼ਨ 1886 ਈ:ਵਿਚ,ਅੱਜ਼ ਦੇ ਦਿਨ ਸ਼ੁਰੂ ਹੋਇਆ।

ਜਦੋਂ ਗੁਰਮੁਖ ਸਿੰਘ ਦਾ ਜਨਮ ਹੋਇਆ, ਅੰਗਰੇਜ਼ ਪੰਜਾਬ ਉਤੇ ਕਬਜਾ ਕਰ ਚੁੱਕੇ ਸਨ (ਗੁਰਮੁਖ ਸਿੰਘ ਦਾ ਜਨਮ 15 ਅਪਰੈਲ, 1849 ਈ: ਨੂੰ ਪਿੰਡ ਚੰਧੜ, ਜ਼ਿਲਾ ਗੁਜਰਾਂਵਾਲਾ(ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਦੇ ਪਿਤਾ ਸ੍ਰ: ਬਸਾਵਾ ਸਿੰਘ ਰਿਆਸਤ ਕਪੂਰਥਲਾ ਦੇ ਕੰਵਰ ਬਿਕਰਮ ਸਿੰਘ ਦੇ ਰਸੋਈਏ ਵਜੋਂ ਕੰਮ ਕਰ ਰਹੇ ਸਨ ਅਤੇ ਕਪੂਰਥਲੇ ਵਿਚ ਹੀ ਰਹਿੰਦੇ ਸਨ। ਇਸ ਤਰ੍ਹਾਂ ਗੁਰਮੁਖ ਸਿੰਘ ਦਾ ਪਰਿਵਾਰਕ ਪਿਛੋਕੜ, ਆਰਥਿਕ ਪਖ਼ੋ ਕਮਜ਼ੋਰ ਸੀ ਪਰ ਕੰਵਰ ਬਿਕਰਮ ਸਿੰਘ ਦੀ ਸੁਹਬਤ ਅਤੇ ਸਰਪ੍ਰਸਤੀ ਨੇ ਉਨ੍ਹਾਂ ਦੀ ਕਾਇਆ ਪਲਟ ਦਿਤੀ। ਉਨ੍ਹਾਂ ਨੂੱ ਪਹਿਲਾਂ ਕਪੂਰਥਲੇ ਦੇ ਸਰਕਾਰੀ ਸਕੂਲ ਵਿਚ ਮੈਟਰਿਕ ਤਕ ਦੀ ਸਿੱਖਿਆ ਦਿਤੀ ਗਈ ਅਤੇ ਫੇਰ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਗੌਰਮਿੰਟ ਕਾਲਜ ਲਾਹੌਰ ਭੇਜ਼ ਦਿਤਾ ਗਿਆ। ਇਸ ਤਰ੍ਹਾਂ ਗੁਰਮੁਖ ਸਿੰਘ ਨੇ ਪੱਛਮੀ ਵਿਦਿਆ, ਸਾਹਿੱਤ ਅਤੇ ਸਭਿਆਚਾਰ ਸਬੰਧੀ ਮੁੱਢਲੀ ਜਾਣਕਾਰੀ ਪ੍ਰਾਪਤ ਹੋਈ।

ਇਹ ਦਿਨ ਪੰਜਾਬੀਆਂ,ਵਿਸ਼ੇਸ਼ ਕਰਕੇ ਸਿੱਖਾਂ ਲਈ ਸਭਿਆਚਾਰਕ ਟਕਰਾਉ ਦੇ ਸਨ। ਇਕ ਪਾਸੇ ਅੰਗਰੇਜ਼ ਵਿਕਸਿਤ ਸਭਿਅਤਾ ਦੇ ਮਾਲਕ ਸਨ। ਪੰਜਾਬ ਉਤੇ ਅਧਿਕਾਰ ਕਰਕੇ ਉਨ੍ਹਾਂ ਆਪਣੇ ਰਹਿਣ-ਸਹਿਣ,ਪਹਿਨਣ-ਖਾਣ ਦਾ ਪ੍ਰਭਾਵ ਪਾਇਆ, ਕਨੂੰਨ ਦਾ ਰਾਜ ਦਿਤਾ। ਨਾਗਰਿਕਾਂ ਨੂੱ ਸਰਕਾਰੀ ਸੇਵਾ ਵਿਚ ਲੈਣ ਲਈ ਵਿਦਿਅਕ ਪ੍ਰਨਾਲੀ ਸ਼ੁਰੂ ਕੀਤੀ ਅਤੇ ਇਸ ਦੇ ਫੈਲਾਅ ਲਈ ਮਿਸ਼ਨਰੀ ਸਕੂਲ, ਕਾਲਜ ਖੋਲੇ। ਜਦੋਂ ਦੋ ਸਭਿਆਚਾਰ ਆਪਸੀ ਸੰਪਰਕ ਵਿਚ ਆਉਦੇ ਹਨ ਤਾਂ ਇਕ ਦੂਜੇ ਨਾਲ ਲੈਣ ਦੇਣ ਵੀ ਹੰਦਾ ਹੈ ਪਰ ਵਿਕਸਿਤ ਸਭਿਆਚਾਰ ਘੱਟ ਵਿਕਸਿਤ ਸਭਿਆਚਾਰ ਉਤੇ ਹਾਵੀ ਹੋਣ ਦਾ ਯਤਨ ਕਰਦਾ ਹੈ।ਸਿੱਖਾਂ ਦੇ ਵਧੇਰੇ ਬੱਚੇ ਇਸਾਈ ਸਕੂਲਾਂ ਵਿਚੋਂ ਉਨ੍ਹਾਂ ਦਾ ਧਰਮ ਅਪਣਾ ਕੇ ਨਿਕਲਦੇ ਸਨ। ਮਹਾਰਾਜਾ ਦਲੀਪ ਸਿੰਘ ਤੋਂ ਪਿਛੋਂ ਕਈ ਹੋਰ ਰਾਜਘਰਾਣਿਆਂ ਦੇ ਰਾਜਕੁਮਾਰਾਂ ਨੇ ਇਸਾਈ ਮੱਤ ਧਾਰਨ ਕਰ ਲਿਆ ਸੀ। ਇਹ ਖਤਰਾ ਸਿਰਫ਼ ਸਿੱਖਾਂ ਦੇ ਸਿਰ ਤੇ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਸਮਾਜ ਉਤੇ ਮੰਡਰਾ ਰਿਹਾ ਸੀ। ਮੁਸਲਮਾਨ, ਹਿੰਦੂ ਸਭ ਇਸ ਤੋਂ ਡਰੇ ਹੋਏ ਸਨ ਅਤੇ ਇਸ ਦਾ ਮੁਕਾਬਲਾ ਕਰਨ ਦਾ ਯਤਨ ਕਰ ਰਹੇ ਸਨ। ਇਸ ਨਾਲ ਆਪਣੇ ਧਰਮ ਨੂੱ ਦੂਸਰੇ ਧਰਮਾਂ ਨਾਲ ਵਧੀਆ ਦੱਸਣ ਦੀ ਮੁਹਿੰਮ ਸ਼ੁਰੂ ਹੋਈ।ਸਿੱਖ ਪਹਿਲਾਂ ਹੀ ਬਿਪਰਵਾਦੀ ਦੇ ਪ੍ਰਭਾਵ ਹੇਠ ਸਨ।ਬੇਦੀ, ਭੱਲੇ ਅਤੇ ਸੋਢੀ ਪਰਿਵਾਰਾਂ ਦੇ ਕੁਝ ਲੋਕ ਆਪਣੇ ਆਪ ਨੂੰ ਗੁਰੂ ਵੰਸ਼ ਕਾਰਣ ਮਿਲਕੇ ਮਾਣ,ਸਤਿਕਾਰ ਨੂੰ ਗੁਰੂ ਡੰਮ ਵਿਚ ਬਦਲਣ ਦੇ ਯਤਨ ਕਰ ਰਹੇ ਸਨ। ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੱਦੀਆਂ ਲਾਉਂਦੇ,ਮੱਥੇ ਟਿਕਾਉਦੇ, ਭੇਟਾ ਵਸੂਲਦੇ ਸਨ। ਆਪਣੇ ਪ੍ਰਭਾਵ ਮੰਡਲ ਵਿਚ ਵਾਧਾ ਕਰਨ ਲਈ ਉਹ ਤਰ੍ਹਾਂ-ਤਰ੍ਹਾਂ ਦੇ ਕਰਮਕਾਂਡਾਂ ਦੇ ਪੈਰੋਕਾਰ ਬਣੇ ਹੋਏ ਸਨ। ਬ੍ਰਾਹਮਣੀ ਮਤ ਦੇ ਪੈਰੋਕਾਰਾਂ ਅਤੇ ਸਿੱਖਾਂ ਵਿਚ ਅੰਤਰ ਲਗਭਗ ਦਮੱਟ ਚੁੱਕਾ ਸੀ। ਇਸ ਤਰ੍ਹਾਂ ਸਿੱਖਾਂ ਨੂੰ ਸਭਿਆਚਾਰਾਂ ਦੇ ਇਸ ਟਕਰਾਉ ਵਿਚ ਦੂਹਰਾ ਨੁਕਸਾਨ ਪਹੁੰਚ ਰਿਹਾ ਸੀ।

ਸਥਿਤੀ ਨੂੰ ਸੰਭਾਲਣ ਲਈ ਛਿੱਟ-ਪੁੱਟ ਕੋਸ਼ਿਸ਼ਾਂ ਵਜੋਂ
1873 ਈ: ਵਿਚ ਆਪਣੇ ਆਪ ਨੂੰ ''ਸਿੰਘ ਸਭੀਏ" ਕਹਿਣ ਵਾਲੇ ਸਿੱਖ ਪ੍ਰਤੀਨਿਧਾਂ ਦੀ ਇਕ ਮੀਟਿੰਗ ਹੋਈ।ਇਸ ਦਾ ਪ੍ਰਧਾਨ ਸ੍ਰ: ਠਾਕਰ ਸਿੰਘ ਸੰਧਾਵਾਲੀਆ ਨੂੱ ਬਣਾਇਆ ਗਿਆ। ਇਹ ਸੰਸਥਾ ਕੁਝ ਮੁੱਢਲੇ ਯਤਨਾਂ ਪਿਛੋਂ ਠੰਡੀ ਪੈ ਗਈ। ਞੁਰਮੁਖ ਸਿੰਘ ਜ਼ੋ ਇਸ ਸਮੇਂ ਗੌਰਮਿੰਟ ਕਾਲਜ, ਲਾਹੌਰ ਦੇ ਵਿਦਿਆਰਥੀ ਸਨ, ਇਸ ਸਥਿਤੀ ਉਤੇ ਘੋਖਵੀਂ ਨਜਰ ਰਖ ਰਹੇ ਸਨ। ਉਨ੍ਹਾਂ ਦਾ ਅਦਰਸ਼ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਉਨ੍ਹਾਂ ਨੂੰ ਵੰਗਾਰ ਰਿਹਾ ਸੀ ਅਤੇ ਕੰਵਰ ਬਿਕਰਮ ਸਿੰਘ ਉਨ੍ਹਾਂ ਦੀ ਚੇਤਨਾ ਨੂੰ ਨਵੀਂ ਦਿਸ਼ਾ ਦੇ ਰਹੀ ਸੀ।ਅੰਮ੍ਰਿਤਸਰ ਵਿਚ ਬਣੀ ਸਿੰਘ ਸਭਾ ਵਿਚ ਕੰਵਰ ਜੀ ਦਾ ਵਿਸ਼ੇਸ਼ ਹੱਥ ਸੀ।ਗੁਰਮੁਖ ਸਿੰਘ ਨੇ ਕੰਵਰ ਸਾਹਿਬ ਦੀ ਇੱਛਾ ਉਤੇ ਫੁੱਲ ਪੁਨਰਜਾਗਰਤੀ ਲਈ ਸਰਗਰਮ ਹੋ ਗਏ।

ਇਹ ਬੜਾ ਔਖਾ ਕੰਮ ਸੀ।ਸਰਕਾਰ ਫੇਰ ਵੀ ਸਹਾਇਕ ਸੀ: ਉਸਨੇ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਪੜਾਈ ਦਾ ਪ੍ਰਬੰਧ ਕਰ ਦਿਤਾ।ਓਰੀਐੱਟਲ ਕਾਲਜ,ਲਾਹੌਰ ਵਿਚ ਪੰਜਾਬੀ ਦੀਆਂ ਕਲਾਸਾਂ ਲਗਣ ਲਗੀਆਂ, ਗਿਆਨੀ ਦੀ ਪੜ੍ਹਾਈ ਸ਼ੁਰੂ ਹੋ ਗਈ(1877 ਈ:) ਪਰ ਅੰਮ੍ਰਿਤਸਰ ਸਿੰਘ ਸਭਾ ਜਾਤ-ਪਾਤ,ਛੂਤ-ਛਾਤ,ਮੂਰਤੀ ਪੂਜਾ ਵਰਗੀਆਂ ਕੁਰਹਿਤਾਂ ਛੱਡਣ ਲਈ ਤਿਆਰ ਨਹੀਂ ਸੀ। ਇਹ ਸੰਘਰਸ਼ 11 ਅਪਰੈਲ,1886 ਤਕ ਕਰਕੇ ਜਾਣੀ ਜਾਣ ਲਗ ਗਈ। ਕਾਇਮ ਕਰਕੇ ਵੱਖਰਾ ਕੰਮ ਕਰਨਾ ਸ਼ੁਰੂ ਕਰ ਦਿਤਾ। ਇਸ ਸੰਸਥਾ ਦੇ ਕਾਰਜਾਂ ਦੀ ਸੂਚਨਾ ਆਦਿ ਲਈ ''ਖਾਲਸਾ" ਅਖ਼ਬਾਰ ਦਾ ਪ੍ਰਕਾਸ਼ਨ 10 ਨਵੰਬਰ1886 ਨੂੰ ਸ਼ੁਰੂ ਕੀਤਾ ਗਿਆ।

ਇਹ ਨਿਸਚੇ ਹੀ ਵੱਡਾ ਕੰਮ ਸੀ।ਇਸ ਲਈ ਪ੍ਰਿਟਿੰਗ ਪ੍ਰੈਸ ਲਾਏ ਜਾਣ ਦੀ ਲੋੜ ਸੀ। ਦੂਸਰਾ ਗੁਰਮੁਖੀ ਜਾਨਣ ਵਾਲਿਆਂ ਦੀ ਗਿਣਤੀ ਨਹੀਂ ਦੇ ਬਰਾਬਰ ਸੀ। ਖਰਚੇ ਦਾ ਬੋਝ ਸ਼ੁਰੂ ਵਿਚ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਨੇ ਚੁੱਕਿਆ।ਅਖ਼ਬਾਰਬੇਸ਼ਕ ਗਿਆਨੀ ਦਿੱਤ ਸਿੰਘ ਦੀ ਸੰਪਾਦਕੀ ਹੇਠ ਛੱਪਦਾ ਰਿਹਾ ਪਰ ਪ੍ਰੋ: ਗੁਰਮੁਖ ਸਿੰਘ ਉਸ ਲਈ ਲਗਾਤਾਰ ਲਿਖਦੇ ਰਹੇ।ਉਨ੍ਹਾਂ ਦੀਆਂ ਰਚਨਾਵਾਂ ਖਾਲਸਾ ਧਰਮ ਉਪਦੇਸ਼
, ਲਾਸਾਨੀ ਕਰਾਮਾਤ,ਇੰਗਲੈਂਡ ਦਾ ਇਤਿਹਾਸ, ਜੋਤਿਸ਼ ਵਿਗਿਆਨ,ਤਿਕੋਨ ਮਿਤੀ, ਰਾਜਨੀਤਕ ਅਰਥ ਵਿਗਿਆਨ,ਗੁਰਬਰਸ ਅਥਵਾ ਸੰਕ੍ਰਾਂਤੀ ਅਖ਼ਬਾਰ ਵਿਚ ਪ੍ਰਕਾਸ਼ਤ ਹੋਣ ਲਈ ਹੀ ਲਿਖੀਆਂ ਗਈਆਂ।ਪ੍ਰੋ: ਗੁਰਮੁਖ ਸਿੰਘ ਪੰਜਾਬੀ ਪੱਤਰਕਾਰੀ ਦੇ ਮੋਢੀ ਹਨ। ਉਨ੍ਹਾਂ ਦੀ ਵੇਖਾ-ਵੇਖੀ ਅਤੇ ਉਨ੍ਹਾਂ ਵਲੋਂ ਉਠਾਏ ਗਏ ਨੁਕਤਿਆਂ ਦਾ ਜੁਆਬ ਦੇਣ ਲਈ ਹੀ ''ਖਾਲਸਾ ਅਖ਼ਬਾਰ" ਅਤੇ ''ਖਾਲਸਾ ਐਡਵੋਕੇਟ" ਵਰਗੇ ਸੀਤਾਹਕ ਅਖ਼ਬਾਰ ਪ੍ਰਕਾਸ਼ਤ ਕੀਤੇ ਜਾਣੇ ਸ਼ੁਰੂ ਹੋਏ। ਇੰਨ੍ਹਾਂ ਸਭਨਾਂ ਦਾ ਸਬੰਧ ਗੁਰਮਤਿ ਨਾਲ ਹੀ ਰਿਹਾ ਹੈ ''ਖਾਲਸਾ ਅਖ਼ਬਾਰ" ਭਾਈ ਵੀਰ ਸਿੱਘ ਨੇ ਸ਼ੁਰੂ ਕੀਤਾ ਜਦਕਿ ''ਖਾਲਸਾ ਐਡਵੋਕੇਟ" ਚੀਫ਼ ਖਾਲਸਾ ਦੀਵਾਨ ਦੀ ਪ੍ਰਕਾਸ਼ਨਾ ਹੈ।

''ਖਾਲਸਾ ਅਖ਼ਬਾਰ" ਨੇ ਪੜ੍ਹੇ ਲਿਖੇ ਸਿੱਖਾਂ ਨੂੱ ਇਕ ਸੂਤਰ ਵਿਚ ਪਰੋਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੱ ਗੁਰਮਤਿ ''ਅਨੁਸਾਰੀ ਬਨਾਉਣ ਵਿਚ ਬੜੀ ਸਹਾਇਤਾ ਕੀਤੀ।ਇਹੀ ਕਾਰਣ ਹੈ ਕਿ ਅਨਪੜ੍ਹ ਸਿੱਖਾਂ ਵਿਚ ਬਹੁਤੀ ਪੈਠ ਨਾ ਹੋਣ ਤੇ ਵੀ ਗੁਰਮੁਖ ਸਿੰਘ ਸਿੰਘ ਅਤੇ ਗਿਆਨੀ ਦਿੱਤ ਸਿੰਘ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਕਹਿ ਸਕੇ।ਇਸ ਅਖਬਾਰ ਦੀ ਲੇਖਣੀ ਦਾ ਪ੍ਰਭਾਵ ਆਉਣ ਵਾਲੀਆਂ ਪੀੜੀਆਂ ਉਤੇ ਵੀ ਪਿਆ। 1920ਈ: ਵਿਚ ਪ੍ਰਕਾਸ਼ਤ ਹੋਣੀ ਸ਼ੁਰੂ ਹੋਈ ਰੋਜ਼ਾਨਾ ''ਅਕਾਲੀ" ਉਤੇ ਵੀ ''ਖਾਲਸਾ" ਅਖ਼ਬਾਰ ਦਾ ਪ੍ਰਭਾਵ ਪ੍ਰਤੱਖ ਦੇਖਿਆ ਜਾ ਸਕਦਾ ਹੈ।

  ਸਮਕਾਲੀ ਸਰੋਕਾਰ .

ਅੱਜ ਮੈਲਬੋਰਨ ਤੋ ਚੱਲਦੇ ਪੰਜਾਬੀ ਦੇ ਰੇਡਿਓ "ਕੋਮੀ ਅਵਾਜ" ਦੇ ਇੱਕ ਪ੍ਰੋਗਰਾਮ "ਸਵੇਰ ਦੀ ਸਭਾ" ਵਿੱਚ ਇੱਕ ਵਿਚਾਰ ਚਰਚਾ ਚੱਲਦੀ ਸੀ ਕਿ ਆਸਟਰੇਲੀਆ ਦੀ ਸਰਕਾਰ ਵਿੱਚ ਆਪਣੇ ਭਾਈਚਾਰੇ ਦੀ ਪਹੁਚ ਕਿਵੇਂ ਬਣਾਈ ਜਾਵੇ ਭਾਵ ਕਿ ਆਪਣੇ ਭਾਈਚਾਰੇ ਦੀ ਹਰ ਗੱਲ ਸਰਕਾਰੇ ਦਰਬਾਰੇ ਕਿਵੇਂ ਦੱਸੀ ਜਾਵੇ , ਪੜਿਆਂ ਲਿਖਿਆਂ ਦੀ ਬੋਲੀ ਵਿੱਚ ਕਿ ਸਰਕਾਰੇ ਦਰਬਾਰੇ LOBBY ਕਿਵੇਂ ਬਣਾਈ ਜਾਵੇ ?
ਇਸ ਸਾਰੀ ਗੱਲਬਾਤ ਦੋਰਾਨ ਕਾਲਰਾਂ ਵੱਲੋ ਸਾਰਾ ਨਜਲਾ 30 , 40 ਸਾਲ ਪਹਿਲਾ ਆਸਟਰੇਲੀਆ ਆਏ ਪੰਜਾਬੀ ਭਾਈਚਾਰੇ ਤੇ ਸੁਟਿਆ ਜਾ ਰਿਹਾ ਸੀ ਚਲੋ ਮੰਨ ਲੈਨੇ ਆ ਕਿ 30 , 40 ਸਾਲ ਪਹਿਲਾ ਆਇਆ ਭਾਈਚਾਰਾ ਤੁਹਾਡੇ {ਵਿਦਿਆਰਥੀ} ਨਾਲੋ ਬਹੁਤ ਘੱਟ ਪੜਿਆ ਲਿਖਿਆ ਹੈ ਜਾਂ ਕਹਿ ਲਓ ਕਿ ਕੁਝ ਸੱਜਣ ਤਾਂ ਬਿਲਕੁਲ ਹੀ ਪੜਾਈ ਪੱਖੋ ਕੋਰੇ ਹਨ ।
ਪਰ ਵਿਦਿਆਰਥੀ ਵੀਰੋ, ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਤੁਹਾਨੂੰ ਵੀ ਇਸ ਦੇਸ਼ ਵਿੱਚ ਆਇਆਂ 10 ਤੋ 15 ਸਾਲ ਦਾ ਸਮਾ ਹੋ ਗਿਆ ਹੈ ਤੁਸੀ ਦੱਸੋ ਭਲਾ ਕਿਹੜਾ ਕੱਦੂ ਚ ਤੀਰ ਮਾਰ ਲਿਆ ਹੈ ? ਤੁਸੀ ਸਰਕਾਰੇ ਦਰਬਾਰੇ LOBBY ਬਣਾਉਣ ਦੀ ਕਿੰਨੀ ਕੁ ਕੋਸ਼ਿਸ਼ ਕੀਤੀ ਹੈ ? ਮੈਨੂੰ ਤੇ ਕੋਈ ਕੋਸ਼ਿਸ਼ ਦਿਸੀ ਨਹੀ ਜੇ ਤੁਹਾਡੇ ਵੱਲੋ ਕੋਈ ਉਪਰਾਲਾ ਕੀਤਾ ਗਿਆ ਤਾਂ ਜਾਣਕਾਰੀ ਚ ਵਾਧਾ ਜਰੂਰ ਕਰਨਾ ?
ਅਗਲੀ ਗੱਲ ਇਹ ਜੋ ਕਿ ਬਹੁਤ ਧੜੱਲੇ ਨਾਲ ਆਖੀ ਜਾ ਰਹੀ ਹੈ ਕਿ ਪੁਰਾਣੇ ਆਏ ਭਾਈਚਾਰੇ ਨੇ ਗੁਰਦੁਆਰਿਆ ਦੀਆਂ ਕਮੇਟੀਆ ਤੇ ਕਬਜਾ ਕੀਤਾ ਹੋਇਆ ਹੈ ਜਾਂ ਕਹਿ ਲਈਏ ਕਿ ਉਹ ਹੱਥ ਆਈ ਤਾਕਤ ਜਾਂ ਮਾਇਆ ਛੱਡਣੀ ਨਹੀ ਚਾਹੁੰਦੇ ਪਰ ਇੱਥੇ ਇਹ ਵੀ ਜਿਕਰਯੋਗ ਹੈ ਕਿ ਹੱਥ ਆਈ ਤਾਕਤ ਕੋਈ {ਵਿਦਿਆਰਥੀ , ਪੁਰਾਣਾ ਭਾਈਚਾਰਾ} ਵੀ ਨਹੀ ਛੱਡਣੀ ਚਾਹੁੰਦਾ ਕਿਉ ? ਕਿਉਕਿ ਹਰ ਵਿਅੱਕਤੀ ਕਹਿੰਦਾ ਹੈ ਕਿ ਇਹ ਚੀਜ ਮੈਂ ਸ਼ੂਰੁ ਕੀਤੀ ਹੈ ? ਇਸ ਨੂੰ ਸ਼ੂਰੁ ਕਰਨ ਲਈ ਮੈਂ ਏਨੀ ਮਿਹਨਤ ਕੀਤੀ ਹੈ ? ਇੱਥੇ ਮੈਂ ਜੋ ਚਾਹਾਂਗਾ ਉਹ ਹੀ ਹੋਵੇਗਾ ।
ਉਦਾਹਰਣ ਦੇ ਤੋਰ ਤੇ ਇਸ "ਕੋਮੀ ਅਵਾਜ ਰੇਡਿਓ" ਨੂੰ ਹੀ ਲੈ ਲਓ ਜੋ ਤਾਕਤ ਇਹਨਾਂ ਦੇ ਪ੍ਰਬੰਧਕ ਢਾਂਚੇ ਪਾਸ ਹੈ । ਇਹ ਹੋਰ ਕਿਸੇ ਨੂੰ ਦੇ ਕੇ ਰਾਜੀ ਨਹੀ । ਇਸ 24 ਘੰਟੇ ਚੱਲਣ ਵਾਲੇ ਰੇਡਿਓ ਦੇ ਸ਼ੂਰੁ ਹੋਣ ਦੇ ਮੁਢਲੇ ਸਾਲਾਂ ਦੋਰਾਨ ਦਾਸ ਵੀ ਖੁਸ਼ੀ ਵਿੱਚ ਖੀਵਾ ਹੋਇਆਂ ਫਿਰਦਾ ਸੀ ਕਿ ਚਲੋ ਧਰਮ ਨੂੰ ਪ੍ਰਣਾਏ ਹੋਏ ਨੋਜਵਾਨਾ ਦੇ ਹੱਥ ਇਸ ਰੇਡਿਓ ਦੀ ਕਮਾਨ ਹੈ , ਗੁਰੂ ਸਾਹਿਬਾਨ ਦੇ ਸਿੱਖ ਧਰਮ ਦੇ ਪ੍ਰਚਾਰ ਕਰਨ ਦੇ ਦਿੱਤੇ ਹੋਏ ਸਿਧਾਂਤ ਅਨੁਸਾਰ ਢਾਡੀ ਵਾਰਾਂ ਤੇ ਕਵੀਸ਼ਰੀ ਵਾਰਾਂ ਸੁਣਨ ਨੂੰ ਮਿਲਿਆ ਕਰਨਗੀਆ , ਪ੍ਰਬੰਧਕਾਂ ਨੂੰ ਜਦੋ ਬੇਨਤੀ ਕੀਤੀ ਕਿ ਤੁਸੀ ਕਦੇ-2 ਇੱਕ ਜਾਂ ਦੋ ਵਾਰਾਂ ਤਾਂ ਸੁਣਾ ਦਿੰਦੇ ਹੋ , ਤੁਹਾਡੇ ਕੋਲ 24 ਘੰਟੇ ਦਾ ਸਮਾ ਹੈ ਇੱਕ ਦੋ ਸਾਕੇ {ਸਾਕੇ ਦੀ ਲੰਬਾਈ ਇੱਕ ਘੰਟਾ ਜਾਂ ਘੰਟਾ ਦਸ ਮਿੰਟ ਹੁੰਦੀ ਹੈ} ਸੁਣਾ ਦਿਆ ਕਰੋ ਤਾਂ ਅੱਗੋ ਜਵਾਬ ਮਿਲਿਆ ਕਿ ਭਾਜੀ ਯੂਟਿਊਬ ਤੇ ਬਥੇਰੇ ਸਾਕੇ ਪਏ ਨੇ , ਸੁਣ ਲਿਆ ਕਰੋ , ਮੈ ਫਿਰ ਬੇਨਤੀ ਕੀਤੀ ਕਿ ਮੈਂ ਆਪਣੇ ਨਾਲ-2 ਉਹਨਾਂ ਨੋਜਵਾਨਾਂ ਦੀ ਵੀ ਗੱਲ ਕਰਦਾਂ ਹਾ ਜਿਹਨਾਂ ਨੇ ਬਹੁਤੇ ਇਤਿਹਾਸਿਕ ਸਾਕੇ ਕਦੀ ਸੁਣੇ ਨਹੀ ਫਿਰ ਵੀ ਉਹ ਹੀ ਜਵਾਬ ਮਿਲਿਆਂ ਤਾਂ ਸਤਿ ਬਚਨ ਆਖਕੇ ਅਸੀ ਭਾਣਾ ਮਿੱਠਾ ਕਰਕੇ ਮੰਨ ਲਿਆ
ਇਸੇ ਤਰਾਂ ਸਾਡੇ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਵਤੀਰਾ ਹੈ ਉਹ ਵੀ ਆਪਣੇ ਤੋ ਵੱਖਰੀ ਸੋਚ ਰੱਖਣ ਵਾਲੇ ਨੋਜਵਾਨਾ ਨੂੰ ਗੁਰਦੁਆਰੇ ਦੀ ਮੈਂਬਰਸ਼ਿਪ ਨਹੀ ਦਿੰਦੇ , ਹਜਾਰ-2 ਡਾਲਰ ਮੈਂਬਰਸ਼ਿਪ ਫੀਸ ਰੱਖੀ ਹੋਈ ਹੈ , ਮਤਲਬ ਕਿ ਸਾਡੇ ਹੱਥੋ ਤਾਕਤ ਨਿੱਕਲ ਕੇ ਕਿਸੇ ਹੋਰ ਹੱਥ ਨਾ ਚਲੀ ਜਾਵੇ ? ਤੇ ਦੂਸਰੇ ਪਾਸੇ ਮਿਲੀਅਨ-2 ਡਾਲਰਾਂ ਦੀਆਂ ਖਾਲੀ ਜਮੀਨਾ ਲੈ ਕੇ ਰੱਖੀਆ ਹੋਈਆ ਹਨ ।
"100
ਹੱਥ ਰੱਸਾ ਸਿਰੇ ਤੇ ਗੰਢ" ਅਨੁਸਾਰ ਵੇਖਦੇ ਹਾਂ ਸਰਕਾਰੇ ਦਰਬਾਰੇ LOBBY ਕੋਣ ਪਹਿਲਾਂ ਕਰਦਾ ਹੈ ਪੁਰਾਣਾ ਭਾਈਚਾਰਾ ਜਾਂ ਨਵਾਂ ਭਾਈਚਾਰਾ ? ਜਾਂ ਫਿਰ ਦੋਵੇਂ ਰਲਕੇ ,
ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਰਲ ਮਿਲਕੇ ਇਸ ਕਾਰਜ ਨੂੰ ਨੇਪਰੇ ਚਾੜਨ ।।

  ਗੁਰੂ ਕਾਲ .

ਗੁਰੂ ਨਾਨਕ ਦੇਵ ਜੀ ਦੇ ਸ਼ਾਹਕਾਰ

'ਜਪੁ ਜੀ' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਿਥਮ ਬਾਣੀ ਹੈ ਅਤੇ ਜਿਸਨੂੰ ਪੂਰਬੀ ਤੇ ਪੱਛਮੀ ਦਾਰਸ਼ਨਿਕਾਂ ਸਾਹਿਤਕਾਰਾਂ ਅਤੇ ਆਲੋਚਕਾਂ ਨੇ ਗੁਰੂ ਨਾਨਕ ਦੇਵ ਜੀ ਦਾ ਸ਼ਾਹਕਾਰ ਮੰਨਿਆ ਹੈ। ਭਾਰਤ ਦੇ ਆਧੁਨਿਕ ਫਿਲਾਸਫਰ ਡਾ. ਰਾਧਾ ਕ੍ਰਿਸ਼ਨਨ ਨੇ 'ਜਪੁ ਜੀ' ਨੂੰ ਸਭ ਤੋਂ ਮਸ਼ਹੂਰ ਤੇ ਲੋਕਪ੍ਰਿਅ ਰਚਨਾ ਕਬੂਲ ਕੀਤਾ ਹੈ। ਡਾ. ਹਰਨਾਮ ਸਿੰਘ ਸ਼ਾਨ ਨੇ ਆਪਣੀ ਰਚਨਾ 'ਗੁਰੂ ਨਾਨਕ ਦਾ ਸ਼ਾਹਕਾਰ ਜਪੁ ਜੀ' ਵਿਚ ਭਲੀਭਾਂਤ ਰੋਸ਼ਨੀ ਪਾਂਦਿਆਂ ਬਿਆਨ ਕੀਤਾ ਹੈ ਕਿ ''ਜਪੁ' ਨਿਸਚੇ ਹੀ ਗੁਰੂਦੇਵ ਦੀ ਸਭ ਤੋਂ ਵਿਸ਼ੇਸ਼ ਤੇ

ਅਨੁਪਮ ਦੇਣ ਹੈ; ਸਭ ਤੋਂ ਅਹਿਮ ਤੇ ਸਿਰਕੱਢ ਹੈ। ਸਭ ਤੋਂ ਅਨੂਠੀ ਤੇ ਅਮੋਲਕ ਦਾਤ ਹੈ, ਸਭ ਤੋਂ ਵਧ ਉਤਸ਼ਾਹ-ਜਨਕ  ਤੇ ਜੀਵਨ ਉਸਾਰੂ ਗੀਤ ਹੈ।

'ਜਪੁ ਜੀ' ਬਾਣੀ ਵਿਚ ਕਾਵਿ ਤੇ ਦਰਸ਼ਨ ਦਾ ਸੁੰਦਰ ਸੁਮੇਲ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਵਿਸ਼ਾਲ ਤਜਰਬੇ ਅਤੇ ਅਨੁਭਵ ਤੇ ਆਧਾਰਤ ਹੈ। ਸਰਬ ਪੱਖੀ ਅਤੇ ਸਮੁੱਚੀ ਭਾਰਤੀ ਸੰਸਕ੍ਰਿਤੀ ਅਤੇ ਇਸਲਾਮੀ, ਸੂਫੀ ਮਤ ਤੇ ਹੋਰ ਦਰਸ਼ਨਾਂ, ਧਰਮਾਂ ਤੇ ਫਲਸਫਿਆਂ ਦੀਆਂ ਵਿਚਾਰਧਾਰਾਵਾਂ  ਦੀ ਇਸ ਬਾਣੀ ਵਿਚ ਵਿਅੰਜਣਾਂ ਹੋਣ ਕਰਕੇ 'ਜਪੁ ਜੀ' ਇਕ ਬੋਧਿਕ ਰਚਨਾ ਹੈ। ਇਸੇ ਲਈ ਇਸ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ 'ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ'-ਤੜਕੇ ਸਵੇਰੇ ਸਾਰ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਢੇਰ ਪਹਿਲੋਂ ਇਕਾਂਤ ਸਮੇਂ ਤੇ ਪੜ੍ਹਨ, ਸੁਣਨ ਅਤੇ ਮਨਨ ਅਤੇ ਵਿਚਾਰਨ ਦਾ ਮਹਾਤਮ ਦੱਸਿਆ ਹੈ।

ਗੁਰੂ ਨਾਨਕ ਦੇਵ ਜੀ ਮੱਧਕਾਲ ਸਮੇਂ ਦੇ ਸਰਵੋਤਮ ਸ਼ਾਇਰ ਸਨ ਅਤੇ ਆਪਣੇ ਵਿਚਾਰਾਂ ਨੂੰ ਜੋ ਦੂਜਿਆ ਦਾਰਸ਼ਿਕਾਂ ਨਾਲੋਂ ਨਵੀਨ ਅਤੇ ਵੱਖਰੇ ਸਨ, ਪਰ ਯਥਾਰਥਵਾਦ ਦੇ ਨੇੜੇ ਸਨ, ਪ੍ਰਗਤੀਸ਼ੀਲ ਤੇ ਪ੍ਰਗਤੀਵਾਦ ਸਨ। ਆਪ ਨੇ ਪ੍ਰਬੰਧਕ ਕਾਵਿ ਰੂਪ ਵਿਚ ਸੰਗਤਮਈ ਲੈ ਵਿਚ ਰਖ ਕੇ ਸੰਤ ਭਾਖਾ, ਜਾਂ ਉਸ ਸਮੇਂ ਦੀ ਲੋਕ ਬੋਲੀ ਵਿਚ ਪੰਜਾਬੀ ਦੀ ਪੁੱਠ ਦੇ ਕੇ 'ਜਪੁ ਨੀਸਾਣ' ਬਾਣੀ ਨੂੰ ਕਵਿਤਾ ਦਾ ਜਾਮਾ ਪਹਿਣਾਇਆ, ਜਿਸ ਦੇ ਸਦਕੇ ਤੇ ਭਰੋਸੇ ਪ੍ਰੋਫੈਸਰ  ੂਰਨ ਸਿੰਘ ਦੇ ਕਥਨ ਅਨੁਸਾਰ 'ਜਪੁ ਜੀ' ਬਾਣੀ ਨੇ ਗੁਰੂ ਨਾਨਕ ਦੇਵ ਜੀ ਨੂੰ ''ਇਕ ਅਜਿਹਾ ਰਚਨਹਾਰ ਸਿਧ ਕਰ ਦਿੱਤਾ ਹੈ ਜਿਸਦੀ ਪ੍ਰਤਿਭਾ ਆਪਣੀ ਮੁਹਰ ਛਾਪ ਜੁਗਾਂ ਜੁਗਾਂਤਰਾ ਉਤੇ ਲਾ  ਜਾਂਦੀ ਹੈ।" ਸਵੱਈਏ ਮਹਲੇ ਪਹਿਲੇ ਕੇ 1 ਵਿਚ 'ਕਲ' ਨਾਮ ਦੀ ਭਟ ਗੁਰੂ ਨਾਨਕ ਦੇਵ ਜੀ ਦੀ ਉਪਮਾ ਵਿਚ ਵਿਅੰਜਨਾ ਕਰਦਾ ਹੈ।

''ਸਤਜੁਗਿ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ॥

ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ॥

ਦੁਆਪਰਿ ਕ੍ਰਿਸ਼ਨ ਮੁਰਾਰਿ ਕੰਸੁ ਕਿਰਤਾਰਥੁ ਕੀਓ॥

ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ॥

ਥਲਜੁਗਿ ਪ੍ਰਮਾਣੂ ਨਾਨਕ ਗੁਰੂ ਅੰਗਦੁ ਅਰਮੁ ਕਹਾਇਓ॥

ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ॥"

 (ਆਦਿ ਗ੍ਰੰਥ ਪੰਨਾ 1390)

ਅਗੇ ਚਲ ਕੇ ਭੱਟਾਂ ਦਾ ਫਰਮਾਨ 'ਸਵਈਏ ਮਹਲੇ ਤੀਜੇ ਕੇ 3' ਵਿਚ ਇਉਂ ਆਇਆ ਹੈ:

ਆਪ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।'

(ਆਦਿ ਗ੍ਰੰਥ ਪੰਨਾ 1395)

ਉਹ ਕਵੀ ਜਾਂ ਸ਼ਾਇਰ ਮਹਾਨ ਹੁੰਦਾ ਹੈ ਜੋ ਥੋੜੇ ਸ਼ਬਦਾਂ ਵਿਚ ਬਹੁਤ ਕੁਝ ਭਾਵ, ਅਰਥ ਭਰਪੂਰ ਸੁਝਾ ਦਿੰਦਾ ਹੈ। 'ਜਪੁ ਜੀ' ਬਾਰੇ ਵੀ ਕਿਹਾ ਗਿਆ ਹੈ ਕਿ ਇਸ ਬਾਣੀ ਵਿਚ ਸਮੁੰਦਰ ਨੂੰ ਕੁਜੇ ਵਿਚ ਬੰਦ ਕੀਤਾ ਗਿਆ ਹੈ ਜਿਵੇਂ ਗੰਗਾਜਲੀ ਵਿਚ ਸਾਗਰ। ਜੇਕਰ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤ੍ਰ-ੴ ਸਤਿਨਾਮੁ੩ਗੁਰਪ੍ਰਸਾਦਿ' ਤਕ 'ਜਪੁ ਜੀ' ਦਾ ਸੰਘਰਸ਼ ਹੈ ਤਾਂ ਕਿਹਾ ਜਾ ਸਕਦਾ ਹੈ  ਕਿ 'ਜਪੁ ਜੀ' ਬਾਰੇ ਆਦਿ ਗ੍ਰੰਥ- ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਹੈ। ਪਛਮੀ ਸਹਿਤਕਾਰ ਜੇ.ਸੀ. ਆਰਚਰ ਅਤੇ ਗਰੀਨਬੀਜ਼ ਦੇ ਕਥਨਾਂ ਅਨੁਸਾਰ 'ਜਪੁ ਜੀ' ਦੀ ਬਾਣੀ ਵਿਚ ਗੁਰੂ ਨਾਨਕ ਜੀ ਦੇ ਸੰਦੇਸ਼ਾਂ ਦੇ ਬੁਨਿਆਦੀ ਤੱਤ ਸੁਰੱਖਿਅਤ ਹਨ ਤੇ ਗੁਰੂਦੇਵ ਜੀ ਦੀ ਸਮੁਚੀ ਸਿਖਿਆ ਦਾ ਤੱਤ-ਸਾਰ ਸੰਚਿਤ ਹੈ।

'ਜਪੁ ਜੀ' ਦੀ ਸ਼ੈਲੀ ਵਿਚ ਸੰਜਮਤਾ, ਸਪਸ਼ਟਤਾ, ਅਰਥ ਭਰਪੂਰਤਾ ਵਿਚਾਰ ਪ੍ਰਧਾਨਤਾ ਬਿੰਬਾਵਲੀ, ਚਿੰਨਾਤਮਕਤਾ, ਸੰਗੀਤਾਤਮਕਤਾ, ਸੰਬੋਧਨਮਈ ਅਤੇ ਪ੍ਰਸ਼ਨੋਤਰੀ ਸ਼ੈਲੀ, ਅਲੰਕਾਰ ਯੋਜਨਾ, ਛੰਦਾ ਬੰਦੀ ਅਤੇ ਬੋਲੀ ਭਾਵ ਕਾਵਿ ਤੱਤਾਂ ਦੇ ਹਰ ਰੂਪ ਤੇ ਸ਼ੈਲੀ ਤੱਤਾਂ ਦੀ ਉਚਤਮ ਅਭਿਵਿਅੰਜਨਾਂ ਤੇ ਪ੍ਰਗਟਾਉ ਇਸ ਅਗਾਹ ਅਥਾਹ ਤੇ ਅਗੰਮੀ ਬਾਣੀ ਦਾ ਸੂਚਕ ਹਨ। ਸਾਹਿਤ ਵਿ ਸ਼ੈਲੀ ਦੀ ਪਰਿਭਾਸ਼ਾ, ਵਿਚਾਰਵਾਨਾਂ, ਵਿਦਵਾਨਾਂ ਤੇ ਅਲੋਚਕਾਂ ਨੇ ਵੱਖ ਵੱਖ ਢੰਗ ਨਾਲ ਕੀਤੀ ਹੈਅਰਸਤੂ ਦੇ ਕਥਨ ਅਨੁਸਾਰ ਬਾਣੀ ਦਾ ਚਮਤਕਾਰ ਸ਼ੈਲੀ ਹੈ। ਸ਼ਾਪਨਹਾਵਰ ਅਨੁਸਾਰ ਸ਼ੈਲੀ ਆਤਮਾ ਦੀ ਮੁਖਾਕ੍ਰਿਤੀ ਹੈੇ ਲੂਕਸ ਕਹਿੰਦਾ ਹੈ ਕਿ ਸ਼ੈਲੀ ਹੀ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਦੂਜਿਆ ਨਾਲ ਸੰਪਰਕ ਪੈਦਾ ਕਰਦਾ ਹੈ। ਸ਼ੈਲੀ ਕਲਾਕਾਰ ਦਾ ਉਹ ਵਿਅਕਤੀਤਵ ਹੈ ਜੋ ਸ਼ੈਲੀ ਰਾਹੀਂ ਰੂਪਮਾਨ ਹੁੰਦਾ ਹੈ, ਜਿਸ ਨਾਲ ਲੇਖਕ ਜਾਂ ਸਾਹਿਤਕਾਰ ਪਛਾਣਿਆ ਜਾ ਸਕਦਾ ਹੈ ਤਥਾਂ ਵਿਚਾਰਾਂ ਨੂੰ ਲਿਬਾਸ ਵ ਵਾਲੀ ਸ਼ੈਲੀ ਹੈ। ਹਡਸਨ ਨੇ ਸ਼ੈਲੀ ਦੇ ਤਿੰਨ ਮੁੱਖ ਤੱਤਾਂ ਦਾ ਬਿਆਨ ਕੀਤਾ ਹੈ। ਨਿੱਜੀ ਪੱਖ, ਕਲਾ ਪੱਖ ਅਤੇ ਇਤਿਹਾਸਕ ਪੱਖ। ਨਿੱਜੀ ਪੱਖ ਵਿਚ ਬੋਧਿਕ ਤੱਤ ਭਾਵ ਤੱਤ ਅਤੇ ਸੁੰਦਰਤਾ ਦਾ ਤੱਤ ਸ਼ਾਮਲ ਹੈ। ਸ਼ੈਲੀ ਦਾ ਮੁੱਖ ਅੰਗ 'ਵਿਅਕਤੀਤਵ' ਹੈ-ਮੈਕਡੂਨਲ ਅਨੁਸਾਰ ਮਨੁੱਖ ਦੀਆਂ ਸਾਰੀਆਂ ਮਾਨਸਿਕ ਸ਼ਕਤੀਆਂ ਅਤੇ ਬਿਰਤੀਆਂ ਦੀ ਪਰਸਪਰ ਕਿਰਿਆ-ਪ੍ਰਤਿਕਿਰਿਆ ਦੀ ਇਕ ਕਿਮ ਹੋਈ ਇਕਾਈ  ਵਿਅਕਤੀਤਵ ਹੈ।" ਕਲਾ ਪੱਖ ਦੇ ਦ੍ਰਿਸ਼ਟੀਕੋਣ ਤੋਂ ਭਾਵਾਂ ਦੀ ਸਫਲਤਾ ਸ਼ੈਲੀ ਤੇ ਨਿਰਭਰ ਹੁੰਦੀ ਹੈ।ਸ਼ੈਲੀ ਨੂੰ ਸੁੰਦਰ ਅਤੇ ਸਜੀਵ ਬਣਾਉਣ ਦੀ ਖਾਤਰ ਸਾਹਿਤਕਾਰ ਕਈ ਸਾਧਨਾਂ ਦਾ ਪ੍ਰਯੋਗ ਕਰਦਾ ਹੈ। ਸ਼ੈਲੀ ਕਈ ਪ੍ਰਕਾਰ ਦੀ ਹੈ ਜਿਵੇਂ: ਸਾਹਿਤਕ ਸ਼ੈਲੀ, ਰਾਜਨੀਤਕ ਸ਼ੈਲੀ, ਵਿਚਾਰ-ਪ੍ਰਧਾਨ ਸ਼ੈਲੀ ਅਤੇ ਭੂਗੋਲਿਕ ਥਾਵਾਂ  ਦੇ ਅਨੁਸਾਰ ਪਹਾੜੀ, ਮਰਾਠੀ, ਗੁਜਰਾਤੀ ਆਦਿ। ਸ਼ੈਲੀ ਦੇ ਕਈ ਹੋਰ ਪ੍ਰਯੋਗ ਵੀ ਹਨ ਜਿਵੇਂ ਕਿ ਪ੍ਰਤੀਕ-ਆਤਮਕ ਸ਼ੈਲੀ, ਵਿਅੰਗਾਤਮਕ ਸ਼ੈਲੀ ਆਦਿ ਅਤੇ ਇਸ ਦੇ ਨਾਲ ਠੇਠ ਲੋਕ ਭਾਸ਼ਾ, ਮੁਹਾਵਰੇ ਵਾਲੀ, ਅਟਲ ਸਚਾਈਆਂ ਨੂੰ ਪ੍ਰਗਟਾਉਣ ਵਾਲੀ ਸ਼ੈਲੀ ਆਦਿ ਕਈ ਭਿੰਨ ਭਿੰਨ ਭੇਦ ਹੁੰਦੇ ਹਨ, ਜਿਨ੍ਹਾਂ ਗੁਣਾਂ ਕਰਕੇ ਕਾਵਿ ਦੇ ਸਾਰਿਆਂ ਤੱਤਾਂ, ਤੱਥਾਂ, ਵਿਚਾਰਾਂ ਤੇ ਕਲਪਨਾਵਾਂ ਦਾ ਪ੍ਰਤੀਕਾਂ ਰਾਹੀਂ, ਬਿੰਬਾਂ ਰਾਹੀਂ ਸੰਗੀਤਮਈ ਰੂਪ ਦੇ ਕੇ ਕਾਵਿ ਨੂੰ ਸ਼ਿੰਗਾਰਿਆ ਜਾ ਸਕਦਾ ਹੈ। ਇਸ ਤਰ੍ਹਾਂ ਸ਼ੈਲੀ ਦੇ ਅਨੇਕ ਗੁਣਾਂ ਵਿਚ ਏਕਤਾ ਵਿਚ ਅਨੇਕਤਾ ਦਾ ਪ੍ਰਗਟਾਵਾ ਦੇਖਦੇ ਹਾਂ। ਅਨੇਕਤਾ ਵਿਚ ਏਕਤਾ ਰਾਹੀਂ ਸਬੰਧੰਤਾ ਅਤੇ ਸੁਗਠਤਾ ਦੇ ਗੁਣ ਉਜਾਗਰ ਹੁੰਦੇ ਹਨ ਅਤੇ ਏਕਤਾ ਵਿਚ ਅਨੇਕਤਾ ਦੁਆਰਾ ਅਮੀਰੀ ਦਾ ਪ੍ਰਗਟਾਉ ਹੁੰਦਾ ਹੈ।  ਕਿਸੇ ਸਾਹਿਤਕਾਰ ਨੇ ਸਚ ਹੀ ਆਖਿਆ ਹੈ ਕਿ ਸ਼ੈਲੀ ਹੀ ਮਨੁੱਖ ਹੈ ਜਾਂ ਇਉਂ ਕਹਿ ਲਉ ਕਿ ਸ਼ੈਲੀ ਵਿਅਕਤੀਗਤ ਦਾ ਪ੍ਰਗਟਾਅ ਹੈ। ਸ਼ੈਲੀ ਵਿਚ ਸਾਹਿਤਕਾਰ ਦੀ ਸ਼ਖਸੀਅਤ ਅਤੇ ਸਹਿਜ ਸੁਭਾਵਕਤਾ ਪ੍ਰਤੀਬਿੰਬ ਹੁੰਦੀ ਹੈ। ਇਨ੍ਹਾਂ ਵਿਚਾਰਾਂ ਨੂੰ ਮੁੱਖ ਰਖਦਿਆਂ ਅਸੀਂ ਕਹਿ ਸਕਦੇ ਹਾਂ ਕਿ 'ਜਪੁ ਜੀ' ਦੀ ਬਾਣੀ ਵਿਚ ਕੀ ਉਨ੍ਹਾਂ ਦੀ ਸਾਰੀ ਸਮੁੱਚੀ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੇ ਵਿਅਕਤਿਤਵ ਅਤੇ ਕਰਤਿਤਵ ਦੀ ਛਾਪ ਮੋਹਰ ਹਰ ਸਲੋਕ ਹਰ ਪਢੁੜੀ, ਛੰਦ ਆਦਿ ਵਿਚ ਪ੍ਰਤੀਬਿੰਬ ਹੁੰਦੀ ਹੈ। ਇਸੇ ਕਰਕੇ ਜਪੁਜੀ ਹੋਰ ਸਾਰੀਆਂ ਬਾਣੀਆਂ ਨਾਲੋਂ ਵਧੇਰੇ ਸਾਹਿਤਕ ਮਹਤਵ ਰਖਦੀ ਹੈ। 'ਜਪੁਜੀ' ਦੀ ਸ਼ੈਲੀ ਦਾ ਪ੍ਰਮੁਖ ਗੁਣ ਸੂਤਰ ਸ਼ੈਲੀ ਵਿਚ ਹੈ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ''ਸੂਤਰ ਤੋਂ ਭਾਵ ਬਹੁਤ ਅਰਥ ਪ੍ਰਗਟ ਕਰਨ ਵਾਲਾ ਥੋੜੇ ਅੱਖਰਾਂ ਵਿਚ ਕਿਹਾ ਹੋਇਆ ਵਾਕ ਹੈ"। ਪੀ.ਐਨ. ਰਾਉ ਨੇ ਸੂਤਰ ਸ਼ੈਲੀ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੀਆਂ ਹਨ: ਪਹਿਲੀ ਸੰਖੇਪਤਾ, ਦੂਜੀ ਸਪਸ਼ਟਤਾ, ਤੀਜੀ ਅਰਥ ਭਰਪੂਰਤਾ। ਅਤੇ ਇਸਦੇ ਨਾਲ ਨਿਰਾਰਥਕ ਸ਼ਬਦਾਂਸ਼ ਦਾ ਤਿਆਗ

ਜਪੁ ਜੀ ਵਿਚ ਸਾਰੇ ਹੀ ਗੁਣ ਪ੍ਰਧਾਨ ਹਨ। ਜਪੁ ਜੀ ਵਿਚ ਸਭ ਤੋਂ ਪਹਿਲੇ ਮੂਲ ਮੰਤਰ- ਸਿੱਖੀ ਦਾ ਸਰਵੋਤਮ ਮੰਤਰ ਤਥਾਂ ਵਿਸ਼ਵ ਦੇ ਧਰਮਾਂ ਦਾ ਛਰਮ ਤੱਤ ਅੰਕਤ ਹੈ:

ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ। ਜਿਸ ਵਿਚ ਇਕ ਉਂਕਾਰ ਪ੍ਰਮਾਤਮਾ, ਵਾਹਿਗੁਰੂ, ਅਲਾ ਤਾਲਾ, ਖੁਦਾ ਪ੍ਰਵਰਗਗਾਰ, ਰਾਮ ਰਹੀਮ ਦੀ ਪਰਿਭਾਸ਼ਾ ਗੁਰੂ ਨਾਨਕ ਦੇਵ ਜੀ ਦੇ ਅਧਿਕ ਸੰਜਮਤਾ, ਸਪਸ਼ਟਤਾ ਤੇ ਅਰਥ ਭਰਪੂਰਤਾ ਨਾਲ ਕੀਤੀ ਹੈ। ਇਹ ਅਤਿਕਥਨੀ ਨਹੀਂ ਹੋਵੇਗੀ ਜੇਕਰ ਹਿਹ ਕਹਿ ਲਈਏ ਕਿ ਸਾਰੀ ਜਪੁ ਜੀ ਦੀ ਬਾਣੀ ਦਾ ਸਾਰੰਸ਼ ਕੱਢ ਕੇ ਕੇਵਲ ਚੰਦ ਸ਼ਬਦਾਂ ਵਿਚ ਰਖ ਦਿੱਤਾ ਹੈ। ਇਸੇ ਤਰ੍ਹਾਂ ਜਪੁ ਜੀ ਵਿਚ ਵੀ ਸਾਰੇ 'ਆਦਿ ਗ੍ਰੰਥ' ਵਿਚ ਆਈ ਬਾਣੀ ਦਾ ਨਿਚੋੜ ਹੈ। ਇਸੇ ਕਰਕੇ ਪੱਛਮੀ ਵਿਦਵਾਨ ਮੈਕਲਾਇਡ ਦੇ ਕਥਨ ਅਨੁਸਾਰ 'ਸਭ ਸਿੱਖ ਬਾਣੀਆਂ ਵਿਚੋਂ ਸਭ ਤੋਂ ਮਹਤੱਵਪੂਰਨ ਗੁਰੂ ਨਾਨਕ ਸਾਹਿਬ ਦੀ ਜਪੁ ਜੀ ਹੈ। ਏਸੇ ਸੰਧਰਭ ਵਿਚ ਗਰੀਨਲੀਜ਼ ਵੀ ਜਪੁ ਜੀ ਨੂੰ ਸਾਰੇ ਸਿੱਖ ਦਰਸ਼ਨ ਦਾ ਸਾਰੰਸ਼ ਮੰਨਦਾ ਹੈ।' ਮੂਲ ਮੰਤਰ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਇਕ ਸਲੋਕ ਉਚਾਰਿਆ ਹੈ:

''ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥"

ਜਿਸ ਖਿਚ ਉਸ ਸਚੇ ਅਕਾਲ ਪੁਰਚ ਪਰਮਾਤਮਾ ਦੀ ਹੋਂਦ ਆਦਿ ਜੁਗਾਦੀ ਦਰਸਾ ਕੇ ਵਰਤਮਾਨ ਤੇ ਭਵਿਖ ਵਿਚ ਵੀ ਉਸੇ ਹੀ ਦਾ ਪਸਾਰਾ ਦਰਸਾਇਆ ਹੈ। ਉਪ੍ਰੰਤ 38 ਪਉੜੀਆਂ ਅੰਕਤ ਹਨ ਅਤੇ ਫਿਰ ਅੰਤਲਾ ਸਲੋਕ-

'ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ

ਨਾਨਕ ਤੇ ਮੁਖ ਉਜਲੇ ਕੇਤੀ ਛੁਨੀ ਨਾਲਿ॥'

ਵਾਲਾ ਦਰਜ ਹੈ।

ਉਪਰੋਕਤ ਕੇਵਲ ਦੋ ਸਲੋਕਾਂ ਦੇ 38 ਪਉੜੀਆਂ ਵਿਚ ਚਾਰ ਵੇਦਾਂ, ਅੱਠ ਸ਼ਾਸਤਰਾਂ, ਉਪਨਿਸ਼ਦਾਂ, ਇਤਿਹਾਸਾਂ, ਮਿਥਿਹਾਸਾਂ, ਸਿਮਰਤੀਆਂ, ਜ਼ੋਗੀਆਂ, ਸਿਧਾਂ, ਪੀਰਾਂ, ਨਾਥਾਂ ਆਦਿ ਦਰਸ਼ਨਾਂ ਦੇ ਗ੍ਰੰਥਾਂ ਵਿਚ ਆਏ ਸਿਧਾਂਤਾਂ ਦਾ ਸਮੁਚਾ ਸਾਰ ਦਿੱਤਾ ਹੋਇਆ ਹੈ। ਏਸੇ ਕਰਕੇ ਡਾ. ਸੀਤਾ ਰਾਮ ਬਾਹਰੀ ਅਤੇ ਹੋਰ ਵਿਦਵਾਨਾਂ ਨੇ 'ਜਪੁ ਜੀ' ਦੇ ਅਧਿਐਨ ਕਰਨ ਤੋਂ ਪਹਿਲੋਂ ਦੂਜੇ ਦਾਰਸ਼ਨਿਕ ਗ੍ਰੰਥਾਂ ਦਾ ਮੁਤਾਲਿਆ ਕਰਨ ਵਾਸਤੇ ਪ੍ਰੇਰਣਾ ਦਿੱਤੀ ਹੈ। ਸੂਤਰ ਸ਼ੈਲੀ ਵਿਚ ਆਸ਼ੇ ਦੀ ਸਿਧੀ ਪਕੜ ਹੁੰਦੀ ਹੈ। ਪ੍ਰੋ: ਪੂਰਨ ਸਿੰਘ ਅਨੁਸਾਰ ਗੁਰੂ ਨਾਨਕ ਜੀ ਸਿਧੇ ਹੀ ਮਸਲੇ ਦੇ ਦਿਲ ਵਲ ਵਧਦੇ ਹਨ ਜਿਵੇਂ ਕਿ ਉਨ੍ਹਾਂ ਦੀ ਪਹਿਲੀ ਪਉੜੀ ਦਾ ਪਹਿਲਾ ਵਾਕ ਝਟ ਮਸਲੇ ਦੀ ਹੋਂਦ ਨੂੰ ਖੋਹਲਣ ਲੱਗ ਪੈਂਦਾ ਹੈ:

''ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥"

ਦੂਜਾ ਲੱਛਣ ਸੂਤਰ ਸ਼ੈਲੀ ਦੀ ਸਪਸ਼ਟਤਾ ਹੈ ਜਿਵੇਂ:

'' ਸੋ ਪਾਤਿਸਾਹੁ ਸਾਹਾ ਪਾਤਸਾਹਿਬ" ਪੜ੍ਹਨ ਨਾਲ ਪਹਿਲਾਂ ਇਕ ਜ਼ਾਹਿਰਾ ਦੇਸ਼ ਦੇ ਪ੍ਰਬੰਧ ਨੂੰ ਚਲਾਉਣ ਵਾਲੇ ਪਾਤਸ਼ਾਹ  ਵਲ ਧਿਆਨ ਜਾਂਦਾ ਹੈ ਤਾਂ ਉਪਰੰਤ ਉਚੇਰੀ ਨਜ਼ਰ ਕਰਕੇ ਵਾਚਨ ਨਾਲ ਉਸ ਪਾਤਸ਼ਾਹਾਂ ਦੇ ਪਾਤਸ਼ਾਹ ਵਲ ਇਸ਼ਾਰਾ ਮਿਲਦਾ ਹੈ ਜੋ ਪ੍ਰਮਾਤਮਾ ਸਾਰੇ ਜਗਤ ਸੰਸਾਰ ਤੇ ਸ੍ਰਿਸ਼ਟੀ ਨੂੰ ਨਿਯਮ-ਬੱਧ ਪ੍ਰਬੰਧ ਕਰਕੇ ਚਲਾ ਰਿਹਾ ਹੈ। ਤੀਜਾ ਗੁਣ ਸ਼ਬਦ ਅਰਥ ਭਰਪੂਰ ਹੋਣੇ ਚਾਹੀਦੇ ਹਨ। 'ਜਪੁ ਜੀ' ਵਿਚ ਇਕ ਇਕ ਸ਼ਬਦ ਵੀ ਮਹਾਨ ਫ਼ਲਸਫੇ, ਗਿਆਨ ਪ੍ਰਬੋਧ ਤੇ ਦਾਰਸ਼ਨਿਕ ਅਧਿਆਤਮਕ ਪਹਿਲੂਆਂ ਉਤੇ ਵਿਚਾਰ ਕਰਦਾ ਹੈ। 'ਜਪੁ ਜੀ' ਬਾਣੀ ਇਕ ਲਾਸਾਨੀ ਕਾਵਿ ਰਚਨਾ ਹੈ। ਇਸ ਦੇ ਪ੍ਰਮੁੱਖ ਗੁਣ ਹੋਰ ਵੀ ਹਨ-ਇਕ ਸੰਬੋਧਨਮਈ ਸ਼ੈਲੀ ਅਤੇ ਦੂਜੀ ਪ੍ਰਸ਼ਨੋਤਰੀ ਸ਼ੈਲੀ। ਸੰਬੋਧਨ ਵਿਧੀ ਇਸ 'ਜਪੁ ਜੀ' ਬਾਣੀ ਦੀ ਸ਼ੈਲੀ ਦੀ ਇਕ ਉਚਤਮ ਵਿਸ਼ੇਸ਼ਤਾ ਹੈ। ਇਸ ਵਿਚ ਪ੍ਰਮਾਤਮਾ ਗੁਰੂ ਨੂੰ ਸੰਬੋਧਨ ਕੀਤਾ ਹੈ। ਜਿਥੇ ਸੰਸਾਰੀ ਪੁਰਸ਼ਾਂ ਨੂੰ ਨਸੀਯਤ ਦੇਣੀ ਲੋਚਦੇ ਹਨ, ਗੁਰੂ ਨਾਨਕ ਦੇਵ ਜੀ 'ਉਤਮ ਪੁਰਸ਼' ਖੀ ਆਪਣੇ ਆਪ ਨੂੰ ਸੰਬੋਧਨ ਕਰਦੇ ਹਨ ਤਾ ਕਿ ਡਾ. ਰਤਨ ਸਿੰਘ ਜਗੀ ਅਨੁਸਾਰ ਕੋਈ ਗੱਲ ਕਿਸੇ ਦੇ ਦਿਲ ਨੂੰ ਨਾ ਦੁਖਾਵੇ ਅਤੇ ਫਿਰ ਵੀ ਹਰ ਕਿਸੀ ਦੇ ਦਿਲ ਦਿਮਾਗ ਨੂੰ ਜ਼ਰੂਰ ਹਲੂਣਾ ਦੇ ਕੇ ਟੁੰਭੇ ਕਿਉਂਕਿ ਗੁਰੂ ਨਾਨਕ ਨੇ ਰੂੜੀ ਪਰੰਪਰਾਵਾਂ ਨੂੰ ਤੋੜ ਕੇ ਉਸਾਰੂ ਰੁਚੀਆਂ ਦੀ ਸਥਾਪਨਾ ਕਰਨੀ ਸੀ : ''ਨਾਨਕ ਨੀਚ ਕਹੈ ੳੀਚਾਰੁ'' ਅਤੇ ''ਨਾਨਕ ਦਾਸਨ ਦਾਸ ਕਹੀਅਤ ਹੈ" ਅਤੇ ਹੋਰ ਬਾਣੀਆਂ ਵਿਚ ਵੀ ਬਾਰ ਬਾਰ ਆਉਂਦਾ ਹੈ ਜਿਵੇਂ ਕਿ : ''ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੈ ਨ ਕੋਇ" ਅਤੇ ''ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ"।

  ਮਾਤਾ ਲਾਡਿਕੀ .

ਨਿਰੰਕਾਰੀ ਸਿੱਖਾਂ ਦੀ ਸੰਘਰਸ਼ ਗਾਥਾ ਇਸ ਰਚਨਾ ਸਬੰਧੀ 

ਦੋ ਸ਼ਬਦ 

ਹਰਿਭਜਨ ਸਿੰਘ (ਜਨ-ਚੇਤਨਾ) ਸਾਡੇ ਸਮੇਂ ਦਾ ਚੇਤੰਨ ਬੁੱਧੀ ਵਾਲਾ, ਸਪਸ਼ਟ ਪਰ ਵਿਗਿਆਨਕ ਪਹੁੰਚ ਵਾਲਾ ਇਤਿਹਾਸਕਾਰ ਹੈ। ਰੋਜ਼ਾਨਾ ਸਪੋਕਸਮੈਨ ਵਿਚ ਛੱਪਦੇ ਇਸ ਦੇ ਕਾਲਮ ''ਸਿੱਖ ਇਤਿਹਾਸ ਵਿਚ ਅੱਜ" ਨੂੰ ਪੜ੍ਹਦਿਆਂ ਅਸੀਂ ਉਸਦੀ ਵਿਸ਼ਾਲ ਜਾਣਕਾਰੀ, ਸਮਝ ਅਤੇ ਕਹਿਣ ਢੰਗ (ਸ਼ੈਲੀ) ਦੇ ਪ੍ਰਸੰਸਕ ਬਣੇ। ਇਤਿਹਾਸ ਵਿਚ ਪਾਈਆਂ ਉਸ ਦੀਆਂ ਪੈੜਾਂ ਤੋਂ ਪ੍ਰਭਾਵਤ ਮੇਰੀ ਹਾਰਦਿਕ ਇੱਛਾ ਸੀ ਕਿ ਉਹ ਨਿਰੰਕਾਰੀ ਲਹਿਰ ਦਾ ਇਤਿਹਾਸ ਲਿਖੇ। ਮੇਰੀ ਇੱਛਾ ਸੀ ਕਿ ਉਹ ਨਿਰੰਕਾਰੀ ਲਹਿਰ ਦਾ ਇਤਿਹਾਸ ਲਿਖੇ। ਮੇਰੀ ਇੱਛਾ ਦਾ ਮਾਣ ਰਖਦਿਆਂ ਉਸ ਇਹ ਸੇਵਾ ਕਰਨ ਲਈ ''ਹਾਂ" ਕਰ ਦਿਤੀ। ਹੱਥਲੀ ਰਚਨਾ ਉਸ ਦੁਆਰਾ ਲਿਖੀ ਜਾ ਰਹੀ ਨਿਰੰਕਾਰੀ ਸਿੱਖਾਂ ਦੀ ਸੰਘਰਸ਼ ਗਾਥਾ ਦਾ ਪਹਿਲਾ ਭਾਗ ਹੈ। ਇਸ ਵਿਚ ਨਿਰੰਕਾਰੀ ਲਹਿਰ ਨੂੰ ਸ਼ੁਰੂ ਕਰਨ ਵਾਲੇ ਬਾਬਾ ਦਿਆਲ ਜੀ ਦੀ ਮਾਤਾ ਲਾਡਿੱਕੀ ਦੀ ਜੀਵਨ ਯਾਤਰਾ ਬਿਆਨ ਕੀਤੀ ਗਈ ਹੈ। ਇਸ ਰਚਨਾ ਦੀ ਪ੍ਰਮੁੱਖ ਵਿਸ਼ੇਸ਼ਤਾ ਮਾਤਾ ਲਾਡਿੱਕੀ ਦਾ ਜੀਵਨ ਵਿਗਿਆਨਕ ਪਰ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਗਲਪ ਸ਼ੈਲੀ ਵਿਚ ਬਿਆਨ ਕੀਤਾ ਹੋਣਾ ਹੈ। ਮਾਤਾ ਲਾਡਿੱਕੀ ਸਾਡੇ ਤੁਹਾਡੇ ਵਾਂਗ ਹੀ ਹੱਡ ਮਾਸ ਦੀ ਪੁਲਤੀ ਸੀ। ਉਹ ਗੁਰਸਿੱਖ ਆਖਵਾਉਂਦੇ ਇਕ ਸਧਾਰਨ ਪਰਿਵਾਰ ਵਿਚ ਜਨਮੀਂ। ਗੁਰਬਾਣੀ ਸੰਥਿਆ ਲੈਂਦਿਆਂ ਉਸ ਨੂੰ ਮਹਿਸੂਸ ਹੋਇਆ ਕਿ ਸਿੱਖ ਗੁਰਬਾਣੀ ਪੜ੍ਹਦੇ ਤਾਂ ਹਨ ਪਰ ਉਸ ਦੀ ਸਿੱਖਿਆ ਉਤੇ ਅਮਲ ਨਹੀਂ ਕਰਦੇ। ਉਸ ਨੂੰ ਦੱਸਿਆ ਗਿਆ ਕਿ ਗੁਰਬਾਣੀ ਵਿਚ ਦਿਤੀ ਸਿੱਖਿਆ ਅਨੁਸਾਰੀ ਜੀਵਨ ਬਤੀਤ ਕਰਨਾ ਮਨੁੱਖ ਦੇ ਵੱਸ ਵਿਚ ਨਹੀਂ। ਇਸ ਨੂੰ ਚੈਲਿੰਜ ਮੰਨ ਕੇ ਮਾਤਾ ਲਾਡਿੱਕੀ ਨੇ ਗੁਰਮਤਿ ਅਨੁਸਾਰ ਜੀਵਨ ਜਿਊਣ ਲਈ ਜੋ ਪੈੜਾਂ ਪਾਈਆਂ ਅਤੇ ਮਨੁੱਖ ਦੀ ਕਹਿਣੀ ਕਥਨੀ ਦੇ ਸੁਮੇਲ ਹਿਤ ਜੋ ਤਪੱਸਿਆ ਕੀਤੀ, ਇਸ ਰਚਨਾ ਵਿਚ ਉਸੇ ਦਾ ਸਾਰਥਕ ਵਰਨਣ ਹੈ। ਅਸੀਂ (ਨਿਰੰਕਾਰੀ) ਮਾਤਾ ਲਾਡਿੱਕੀ ਨੂੰ ਬਾਬਾ ਦਿਆਲ ਦੀ ਜਨਮਦਾਤੀ ਹੋਣ ਕਰ ਕੇ ਆਦਰ ਸਤਿਕਾਰ ਦਿੰਦੇ ਆਏ ਹਾਂ। ਸਾਡੀ ਮਾਨਤਾ ਰਹੀ ਹੈ ਕਿ ਮਾਤਾ ਨੇ ਹੀ ਬਾਬਾ ਦਿਆਲ ਨੂੰ ਗੁਰਮਤਿ ਅਨੁਸਾਰੀ ਜੀਵਨ ਵੱਲ ਤੋਰਿਆ ਪਰ ਅਸੀਂ ਇਸ ਦੇ ਵਿਸਥਾਰ ਵਿਚ ਨਹੀਂ ਜਾਂਦੇ ਰਹੇ। ਮਾਤਾ ਲਾਡਿੱਕੀ ਦੇ ਜੀਵਨ ਦੀ ਅਸਲ ਘਾਲਣਾ, ਪਹਿਲੀ ਵਾਰ ਏਸੇ ਪੁਸਤਕ ਵਿਚ ਪੇਸ਼ ਕੀਤੀ ਗਈ ਹੈ। ਇਸ ਲਈ ਅਸੀਂ ਲੇਖਕ ਦੇ ਸਦਾ ਸ਼ੁਕਰਗੁਜ਼ਾਰ ਰਹਾਂਗੇ। ਇਸ ਰਚਨਾ ਦੀ ਖੂਬਸੂਰਤੀ ਇਹ ਵੀ ਹੈ ਕਿ ਇਸ ਵਿਚ ਨਿਰੰਕਾਰੀ ਸਿੱਖਾਂ ਵਿਚ ਪ੍ਰਚੱਲਤ ਸਾਖੀਆਂ, ਘਟਨਾਵਾਂ ਨੂੰ ਹੀ ਉਲੀਕਿਆ ਗਿਆ ਹੈ, ਲੇਖਕ ਨੇ ਆਪਣੇ ਵਲੋਂ ਘਟਨਾਵਾਂ ਨਹੀਂ ਸਿਰਜੀਆਂ। ਪ੍ਰਚਲਤ ਕਹਾਣੀਆਂ ਦੇ ਚਕੌਟੇ ਵਿਚ ਦਾਰਸ਼ਨਿਕ, ਵਿਗਿਆਨਕ ਗਲਪ ਦੀ ਰਚਨਾ ਬੜਾ ਔਖਾ ਕੰਮ ਹੁੰਦਾ ਹੈ। ਇਸ ਕੰਮ ਨੂੰ ਨੇਪਰੇ ਚੜਾਉਣ ਲਈ ਲੇਖਕ ਤੇ ਮੈਂ ਲਗਾਤਾਰ ਬੈਠਕਾਂ ਕਰਦੇ ਰਹੇ ਹਾਂ। ਇਕ ਇਕ ਘਟਨਾ, ਮਾਨਤਾ ਨੂੰ ਲੇਖਕ ਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਮੇਰੇ ਨਾਲ ਵਿਚਾਰਿਆ ਹੈ। ਸਾਡੀ ਵਿਗਿਆਨਕ ਸੋਚ ਕਰ ਕੇ, ਸਾਡੇ ਦੋਵਾਂ ਦੇ ਵਿਚਾਰਾਂ ਵਿਚ ਕੋਈ ਅੰਤਰ ਨਹੀਂ ਸੀ। ਜੇ ਸਾਡੇ ਵਿਚਾਰਾਂ ਵਿਚ ਕੋਈ ਅੰਤਰ ਆਇਆ ਵੀ ਤਾਂ ਉਸ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਘੋਖ ਕਰਨ ਉਪਰੰਤ ਜੋ ਵਿਚਾਰਲਾ ਢੁਕਵਾਂ ਰਾਹ ਲੱਭਿਆ ਉਸ ਨੂੰ ਅਸੀਂ ਦੋਵਾਂ ਨੇ ਪ੍ਰਵਾਨ ਕਰ ਲਿਆ। ਨਿਰੰਕਾਰੀ ਸਿੱਖਾਂ ਦੀ ਸੰਘਰਸ਼ ਗਾਥਾ ਦੇ ਪਹਿਲੇ ਭਾਗ ਨੂੰ ਪੇਸ਼ ਕਰਦਿਆਂ ਮੈਂ ਉਮੀਦ ਕਰਦਾ ਹਾਂ ਕਿ ਬਾਕੀ ਦਾ ਇਤਿਹਾਸ ਵੀ ਏਸੇ ਦ੍ਰਿਸ਼ਟੀਕੋਣ ਨਾਲ, ਏਨੀ ਹੀ ਮਿਹਨਤ ਕਰ ਕੇ ਲਿਖਿਆ ਜਾਵੇਗਾ ਅਤੇ ਜਲਦੀ ਹੀ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ। 

ਮਾਨ ਸਿੰਘ ਨਿਰੰਕਾਰੀ (ਡਾ.)