rozanajanchetna@gmail.com19112020.

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:75,ਵੀਰਵਾਰ,19 ਨਵੰਬਰ 2020.

  ਅੱਜ ਦਾ ਵਿਚਾਰ .

ਸਮਾਜ ਵਿਚ ਤਬਦੀਲੀ ਲਈ ਸਰਗਰਮ ਹੋਣਾ ਸਾਡੀ ਮੁੱਢਲੀ ਜ਼ਿਮੇਂਵਾਰੀ ਹੈ। ਇਹ ਇਕ ਤਰਾਂ ਨਾਲ ਆਪਣੇ ਬਜ਼ੁਰਗਾਂ ਦਾ ਕਰਜ਼ਾ ਲਾਹੁਣਾ ਹੈ ਜਿਹੜਾ ਉਹਨਾਂ ਨੇ ਸਾਨੂੰ ਅਮੀਬੇ ਵਰਗੇ ਸੈੱਲ ਤੋਂ ਇਥੋਂ ਤਕ ਪੁਚਾਉਣ ਲਈ ਸਾਡੇ ਸਿਰ ਚੜਾਇਆ ਪਰ ਅਜਿਹਾ ਕਰਨ ਤੋਂ ਪਹਿਲਾਂ ਕੁਝ ਅਟੱਲ ਸਚਾਈਆਂ ਵਰਗੇ ਤੱਥਾਂ ਨੂੰ ਮਨ ਵਿਚ ਵਸਾ ਲੈਣਾ ਬੇਹਤਰ ਰਹਿੰਦਾ ਹੈ। ਇਸ ਨਾਲ ਸਰਗਰਮੀਆਂ ਸਿੱਧੀ ਦਿਸ਼ਾ ਵਿਚ ਰਹਿੰਦੀਆਂ ਹਨ, ਪਰਾਪਤੀ ਦਾ ਮੁਲਾਂਕਣ ਸਹੀ ਰਹਿੰਦਾ ਹੈ ਅਤੇ ਨਿਰਾਸ਼ਾ ਨਹੀਂ ਹੁੰਦੀ। ਪਹਿਲਾਂ ਇਹ ਸਮਝ ਲੈਣ ਦੀ ਲੋੜ ਹੈ ਕਿ ਮਨੁੱਖ ਦਾ ਮੂਲ ਸੁਭਾ, ਉਸ ਦੀਆਂ ਕੁਦਰਤੀ ਪ੍ਰਵਿਰਤੀਆਂ ਕਦੇ ਨਹੀਂ ਬਦਲਦੀਆਂਇਹ ਵਧੇਰੇ ਕਰ ਕੇ ਸੈਕਸ ਨਾਲ ਜੁੜੀਆਂ ਹੁੰਦੀਆਂ ਹਨ, ਜਾਂ ਇਹਨਾਂ ਦਾ ਸਬੰਧ ਲਾਭ ਹਾਣ ਨਾਲ ਹੁੰਦਾ ਹੈ। ਡਰ, ਗੁੱਸਾ, ਮੋਹ, ਮਮਤਾ, ਕਾਮ, ਕਰੋਧ, ਲੋਭ, ਹੰਕਾਰ, ਵੈਰ, ਵਿਰੋਧ, ਨਕਲ, ਹਮਦਰਦੀ, ਸ਼ਰਮ, ਨਿੱਜਤਾ, ਸੁਰੱਖਿਆ ਉਸ ਅੰਦਰੋਂ ਕਦੀ ਖਤਮ ਨਹੀਂ ਹੁੰਦੀਆਂ। ਇਹਨਾਂ ਨੂੰ ਸਿਰਫ ਘਟਾਇਆ, ਵਧਾਇਆ ਜਾ ਸਕਦਾ ਹੈ। ਦੂਸਰਾ, ਸਮਾਜ ਵਿਚ ਤਬਦੀਲੀ ਸਦਾ ਹੁੰਦੀ ਰਹਿੰਦੀ ਹੈ ਪਰ ਇਸ ਦੀ ਗਤੀ ਬਹੁਤ ਧੀਮੀ ਹੁੰਦੀ ਹੈ।  ਤੀਸਰਾ, ਹਿਤਾਂ ਦੇ ਟਕਰਾਉ ਸਮੇਂ ਲਾਭਕਾਰੀ ਮਸਤ ਰਹਿੰਦਾ ਹੈ ਜਦ ਕਿ ਨੁਕਸਾਨ ਉਠਾਉਣ ਵਾਲਾ ਹਿੰਸਕ ਹੁੰਦਾ ਹੈ ਅਤੇ ਉਹ ਮਰਨ ਮਾਰਣ ਉਤੇ ਉਤਰਣ ਵਿਚ ਦੇਰ ਨਹੀਂ ਲਾਉਂਦਾ।

  ਪੰਜਾਬ ਦਾ ਇਤਿਹਾਸ-08.

ਮਈ,327 ਈ. ਪੂ. ਵਿੱਚ ਸਿਕੰਦਰ ਨੇ ਪੂਰੀ ਸੈਨਿਕ ਤਿਆਰੀ ਨਾਲ ਪੰਜਾਬ ਉਪਰ ਹਮਲਾ ਕੀਤਾ, ਪਰ ਪੋਰਸ ਨੇ ਵੀ ਪੂਰੀ ਤਾਕਤ ਨਾਲ ਇਸ ਹਮਲੇ ਨੂੰ ਰੋਕਣ ਦਾ ਨਿਸ਼ਚਾ ਕੀਤਾ ਹੋਇਆ ਸੀ। ਸਿੱਟੇ ਵਜੋਂ ਸਿਕੰਦਰ ਨੇ ਜਿਹਲਮ ਦੇ ਬਾਹਰਲੇ ਕੰਢੇ ਉਤੇ ਲਗਾਤਾਰ ਤਿੰਨ ਮਹਿਨੀਆਂ ਤੱਕ ਡੇਰਾ ਲਾਈ ਰੱਖਿਆ ਸੀ। ਉਸ ਦੀ ਹਿੰਮਤ ਨਹੀਂ ਪਆ ਸੀ ਕਿ ਉਹ ਪੋਰਸ ਦੇ ਸਾਹਮਣਿਓ ਜਿਹਲਮ ਨੂੰ ਪਾਰ ਕਰ ਸਕੇ। ਪੋਰਸ ਦਾ ਦਾਅਵਾ ਸੀ ਕਿ ਉਹ ਸਿਕੰਦਰ ਨੂੰ ਜਿਹਲਮ ਨਹੀਂ ਪਾਰ ਕਰਨ ਦੇਵੇਗਾ। ਪੇਰਸ ਦੇ ਪਾਸ ਇਸ ਸਮੇਂ 50,000 ਪੈਦਲ ਪੰਜਾਬੀ ਫੌਜ, 3000 ਘੋੜ-ਸਵਾਰ, 1000 ਤੋਂ ਵੱਧ ਜੰਗੀ ਰੱਥ ਅਤੇ 130 ਜੰਗੀ ਹਾਥੀ ਸਨ। ਇਹ ਪੂਰੀ ਟਰੈਂਡ ਅਤੇ ਜਾਬਤਾਦਾਰ ਸੈਨਾ ਸੀ। ਪਰੋਫੈਸਰ ਬੁੱਧ ਪ੍ਰਕਾਸ਼ ਦੇ ਸ਼ਬਦਾਂ ਵਿੱਚ ਫੌਜ਼ ਦੀ ਇੰਨੀ ਭਾਰੀ ਗਿਣਤੀ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਵਿੱਤੀ ਵਸੀਲੇ ਬਹੁਤ ਵਿਸ਼ਾਲ ਹੋਣਗੇ। ਇਕ ਜਾਂ ਦੋ ਜਿਲਿਆਂ ਦਾ ਕੋਈ ਛੋਟਾ ਮੋਟਾ ਰਾਜਾ ਇੰਨੀ ਭਾਰੀ ਫੌਜ਼ ਨਹੀ ਰੱਖ ਸਕਦਾ ਸੀ। ਇਹ ਗੱਲ ਵੀ ਧਿਆਨ੍ਯੋਗ ਹੈ ਕਿ ਇੰਨੀ ਵਿਸ਼ਾਲ ਫੌਜ਼ ਇੱਕਲੇ ਪੋਰਸ ਦੀ ਕਮਾਨ ਥੱਲੇ ਲੜੀ ਸੀ। ਇਹ ਸਾਰੀ ਪੰਜਾਬੀ ਫੌਜ਼ ਸਿਰਾਂ ਉਪਰ ਪੱਗਾਂ ਬੰਨਦੀ ਸੀ, ਚੇਹਰਿਆਂ ਅਤੇ ਪੂਰੀਆਂ ਦਾੜੀ-ਮੁੱਛਾਂ ਰੱਖਦੀ ਸੀ। ਸਿਰਾਂ ਉਪਰਪੂਰੇ ਲੰਮੇ ਕੇਸ ਰੱਖੇ ਹੁੰਦੇ ਸਨ। ਫੌਜੀਆਂ ਦੇ ਕੱਦ ਸੱਤ-ਸੱਤ ਫੁੱਟ ਤੋਂ ਵੀ ਵਧੇਰੇ ਉੱਚੇ ਸਨਪੈਰਾਂ ਵਿੱਚ ਚਮੜੇ ਦੀਆਂ ਨੋਕਦਾਰ ਜੁੱਤੀਆਂ ਪਹਿਨੀਆਂ ਹੁੰਦੀਆ ਸਨ। ਸੈਨਿਕ ਲਿਬਾਸ ਗੂੜੇ ਨੀਲੇ ਰੰਗ ਦਾ ਸੀ। ਇਹ ਪੰਜਾਬ ਸੈਨਿਕ ਸ਼ੇਰਾਂ ਦੀ ਤਰਾਂ ਭਬਕਾਂ ਮਾਰਦੇ ਸਨ ਅਤੇ ਯੁੱਧ-ਕਲਾਂ ਵਿੱਚ ਉਸ ਸਮੇਂ ਦੇ ਏਸ਼ੀਆਈ ਲੋਕਾਂ ਵਿੱਚੋਂ ਕਿਤੇ ਵਧ ਸਨ।

  ਸਿੱਖ ਇਤਿਹਾਸ ਵਿਚ ਅੱਜ.

19 ਨਵੰਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

= ਮਹਾਰਾਜਾ ਰਣਜੀਤ ਸਿੰਘ ਵਲੋਂ ਪੇਸ਼ਾਵਰ ਉਤੇ ਕਬਜ਼ਾ ਕਰਨਾ (1818 ਈ.),

= ਗੁਰਦੁਆਰਾ ਪੰਜਾ ਸਾਹਿਬ ਦਾ ਸੰਗਤੀ ਪ੍ਰਬੰਧ ਹੇਠ ਆਉਣਾ (1920 ਈ.),

= ਗੁਰੂ ਕਾ ਬਾਗ਼ ਵਿਚੋਂ ਫੌਜ ਦਾ ਹੱਟਣਾ (1922 ਈ.) ਅਤੇ

= ਜਥੇਦਾਰ ਮੋਹਨ ਸਿੰਘ ਨਾਗੋਕੇ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਨਣਾ (1944 ਈ.)        

ਰਾਵਲਪਿੰਡੀ ਤੋਂ ਲਗਭਗ 45 ਕਿਲੋਮੀਟਰ ਦੂਰ ਹਸਨ ਅਬਦਾਲ ਵਿਚ ਸਥਿਤ ਗੁਰਦੁਆਰਾ ਪੰਜਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਪੱਵਿਤਰ ਯਾਦ ਨਾਲ ਸਬੰਧਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਸਣ ਅਨੁਸਾਰ ਹਸਨ ਅਬਦਾਲ ਲਹਿੰਦੇ ਪਹਾੜ ਦੀ ਬਾਹੀ ਬਹੁਤ ਪੁਰਾਣਾ ਸ਼ਹਿਰ ਹੈ। ਇਲਾਕਾ ਪਹਾੜੀ ਹੈ। ਪਹਾੜੀ ਇਲਾਕਿਆਂ ਵਿਚ ਪਾਣੀ ਦੇ ਕੁਦਰਤੀ ਚਸ਼ਮੇ ਕੁਝ ਥਾਵਾਂ 'ਤੇ ਹੀ ਮਿਲਦੇ ਹਨ। ਰੱਬ ਦੇ ਪਿਆਰੇ ਆਮ ਕਰਕੇ ਪਾਣੀ ਦੇ ਸਰੋਤਾਂ ਪਾਸ ਹੀ ਆਪਣੇ ਡੇਰੇ ਬਨਾਉਂਦੇ ਸਨ। ਹਸਨ ਅਬਦਾਲ ਵਿਚ ਵੀ ਪਾਣੀ ਦੇ ਇਕ ਚਸ਼ਮੇਂ ਨੇੜੇ ਵਲੀ ਕੰਧਾਰੀ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ ਜਿਸ ਦੀ ਬਹੁਤ ਮਾਨਤਾ ਸੀ। ਕੁਝ ਲੋਕ ਵਰਾਂ ਦੀ ਪ੍ਰਾਪਤੀ ਲਈ ਅਤੇ ਕੁਝ ਸਰਾਪਾਂ ਤੋਂ ਡਰਦਿਆਂ ਵਲੀ ਦੀ ਈਨ ਮੰਨਦੇ ਸਨ।

ਵੈਸਾਖ, ਸੰਮਤ 1578 ਬਿਕ੍ਰਮੀ (1521 ਈ.) ਨੂੰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਹਸਨ ਅਬਦਾਲ ਪਹੁੰਚੇ। ਗਰਮੀ ਦੀ ਰੁੱਤ ਸੀ। ਪਹਾੜੀ ਥੱਲੇ, ਇਕ ਪਿਪਲ ਦੀ ਛਾਂ ਹੇਠ, ਸੱਚੇ ਪਾਤਸ਼ਾਹ ਅਤੇ ਭਾਈ ਮਰਦਾਨਾ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕਰ ਦਿਤਾ। ਪ੍ਰੇਮੀ ਇਕੱਤਰ ਹੋਣ ਲਗੇ। ਵਲੀ ਕੰਧਾਰੀ ਗੁਰੂ ਜੀ ਦੀ ਮੰਨਤ ਹੁੰਦੀ ਵੇਖ ਬਹੁਤ ਕ੍ਰੋਧਵਾਨ ਹੋਣ ਲਗਾ ਪਰ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਸੀ। ਇਤਿਹਾਸਕ ਸਾਖੀ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ 'ਤੇ ਗੁਰੂ ਜੀ ਨੇ ਉਸ ਨੂੰ ਤਿੰਨ ਵਾਰ ਵਲੀ ਪਾਸ ਭੇਜਿਆ। ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋਂ ਨਾਂਹ ਕਰ ਦਿਤੀ ਸਗੋਂ ਬੁਰਾ ਭਲਾ ਵੀ ਕਿਹਾ। ਮਰਦਾਨੇ ਨੇ ਨਿਮਰਤਾ ਨਾਲ ਪਾਣੀ ਮੰਗਿਆ ਤਾਂ ਵਲੀ ਕੰਧਾਰੀ ਨੇ ਮੇਹਣਾ ਦਿਤਾ, ''ਜਿਸ ਫਕੀਰ ਦਾ ਤੂੰ ਮੁਰੀਦ ਹੈ, ਉਹ ਤੈਨੂੰ ਪਾਣੀ ਨਹੀਂ ਪਿਆ ਸਕਦਾ ?"

ਪਿਆਸ ਨਾਲ ਵਿਆਕੁਲ ਮਰਦਾਨਾ ਗੁਰੂ ਜੀ ਦੇ ਚਰਨਾਂ ਵਿਚ ਵਾਪਸ ਪਹੁੰਚਿਆ ਅਤੇ ਕਹਿਣ ਲਗਾ, ''ਸੱਚੇ ਪਾਤਸ਼ਾਹ ! ਆਪ ਜੀ ਦੇ ਚਰਨਾਂ 'ਚ ਪਿਆਸਾ ਮਰ ਜਾਵਾਂਗਾ, ਪਰ ਹੁਣ ਮੈਂ ਹਉਮੈਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਣਾ।"

ਸੱਚੇ ਪਾਤਸ਼ਾਹ ਹੱਸ ਕੇ ਬੋਲੇ, ''ਮਰਦਾਨਿਆਂ ! ਕਰਤਾਰ ਦਾ ਨਾਂ ਲੈ ਅਤੇ ਜਲ ਛੱਕ।" ਗੁਰੂ ਜੀ ਨੇ ਲਾਗਿਉਂ ਇਕ ਪੱਥਰ ਹਟਾਇਆ, ਜਿਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛੱਕਿਆ ਅਤੇ ਕਰਤਾਰ ਦਾ ਸ਼ੁਕਰ ਕੀਤਾ।

ਉੱਧਰ ਵਲੀ ਕੰਧਾਰੀ ਦਾ ਚਸ਼ਮਾਂ ਨਿਭਾਗੇ ਮਨੁੱਖ ਦੇ ਸੁੱਖਾਂ ਵਾਂਗ ਸੁੱਕ ਗਿਆ। ਇਹ ਕੌਤਕ ਵੇਖ ਵਲੀ ਕੰਧਾਰੀ ਨੇ ਕਹਿਰਵਾਨ ਹੋ, ਗੁਰੂ ਜੀ ਵੱਲ ਇਕ ਵੱਡਾ ਪੱਥਰ ਰੇੜ੍ਹ ਦਿਤਾ। ਸੱਚੇ ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿੱਟ ਨਿਸ਼ਾਨ ਉੱਕਰਿਆ ਹੋਇਆ ਹੈ।

ਇਹ ਕ੍ਰਿਸ਼ਮਾ ਤੱਕ ਵਲੀ ਕੰਧਾਰੀ ਦਾ ਹੰਕਾਰ ਦੂਰ ਹੋ ਗਿਆ ਅਤੇ ਉਹ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਭੌਰਾ ਬਣ ਗਿਆ। ਇਸ ਪੰਜੇ ਨੂੰ ਮਿਟਾਣ ਦੇ ਕਈ ਯਤਨ ਹੋਏ ਪਰ 'ਰਹਿਓ ਸੁ ਚਿੰਨ, ਹਾਰ ਗਏ ਕਈ'ਇਹ ਪੂਜਣਯੋਗ ਅਸਥਾਨ ਪੰਜਾ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੋਇਆ।

ਸਿੱਖ ਰਾਜ ਸਮੇਂ ਪ੍ਰਸਿੱਧ ਜਰਨੈਲ ਹਰੀ ਸਿੰਘ ਨਲੂਆ ਨੇ ਸਿੰਧ ਨੂੰ ਫਤਿਹ ਕੀਤਾ ਤਾਂ ਇਸ ਅਸਥਾਨ ਉਤੇ ਵਿਸ਼ਾਲ ਗੁਰਦੁਆਰਾ ਅਤੇ ਸਰੋਵਰ ਬਣਵਾਇਆ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜੱਦੀ ਪੁਰਸ਼ੀ ਮਹੰਤਾਂ ਕੋਲ ਸੀ। ਜਦੋਂ 1920 ਈ. ਵਿਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਮਹੰਤ ਮਿੱਠਾ ਸਿੰਘ ਪੰਜਾ ਸਾਹਿਬ ਗੁਰਦੁਆਰੇ ਦਾ ਪ੍ਰਬੰਧਕ ਸੀ। ਉਹ 14 ਨਵੰਬਰ (1920 ਈ.) ਨੂੰ ਚਲਾਣਾ ਕਰ ਗਿਆ।

ਮਹੰਤ ਦੇ ਮਰਨ ਦੀ ਖ਼ਬਰ ਸੁਣ ਕੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ 24 ਸਿੰਘਾਂ ਦਾ ਇਕ ਜੱਥਾ ਪੰਜਾ ਸਾਹਿਬ ਪੁੱਜਾ। ਇਥੇ ਗੁਰਦੁਆਰਾ ਸਾਹਿਬ ਵਿਚ ਗੁਰਮਰਿਆਦਾ ਦੇ ਉਲੰਘਣ ਅਤੇ ਮਹੰਤ ਦੇ ਗੁਰਗਿਆਂ ਵਲੋਂ ਗੁੰਡਾਗਰਦੀ ਕਰਨ ਦੀਆਂ ਸ਼ਕਾਇਤਾਂ ਆਮ ਸਨ। ਮਹੰਤ ਨੇ ਗੁਰਦੁਆਰਾ ਸਾਹਿਬ ਵਿਚ ਇਕ ਹਿੰਦੂ ਹਲਵਾਈ ਨੂੰ ਕੜਾਹ ਪ੍ਰਸਾਦਿ ਦਾ ਠੇਕਾ ਦਿਤਾ ਹੋਇਆ ਸੀ। ਉਹ ਦੁੱਧ ਦਹੀਂ ਵੀ ਵੇਚਦਾ ਸੀ ਅਤੇ ਸਿਗਰਟ ਤੰਬਾਕੂ ਦਾ ਧੰਧਾ ਵੀ ਕਰਦਾ ਸੀ। ਕੜਾਹ ਪ੍ਰਸਾਦਿ ਤਿਆਰ ਕਰਦਿਆਂ ਸੁੱਚ ਅਤੇ ਪੱਵਿਤਰਤਾ ਦੀ ਉਲੰਘਣਾ ਹੁੰਦੀ ਸੀ। ਇਸ ਨੂੰ ਲੈ ਕੇ ਮਹੰਤ ਦੇ ਸੰਗਤਾਂ ਨਾਲ ਕਈ ਝਗੜੇ ਹੋਏ ਸਨ। ਇਕ ਵਾਰ ਗੋਲੀ ਚਲਣ ਦੀ ਖ਼ਬਰ ਵੀ ਅਖ਼ਬਾਰਾਂ ਵਿਚ ਛਪੀ ਸੀ। ਜਥੇਦਾਰ ਕਰਤਾਰ ਸਿੰਘ ਝੱਬਰ ਹੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਮੋਢੀ ਸਨ ਅਤੇ ਗੁਰਦੁਆਰਾ ਪੰਜਾ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਲਈ ਹੀ ਹਸਨ ਅਬਦਾਲ ਪਹੁੰਚੇ ਸਨ।

ਪੰਜਾ ਸਾਹਿਬ ਪੁੱਜਦਿਆਂ ਹੀ ਜੱਥੇ ਦਾ ਸਾਹਮਣਾ ਪੁਲਿਸ ਨਾਲ ਹੋਇਆ। ਜੱਥੇ ਦੇ ਆਉਣ ਦੀ ਭਿਨਕ ਮਿਲਦਿਆਂ ਹੀ ਪ੍ਰਬੰਧਕਾਂ ਨੇ ਕੈਮਲਪੁਰ ਤੋਂ ਪੁਲਿਸ ਮੰਗਵਾ ਲਈ ਸੀ। ਜੱਥਾ ਜਦੋਂ ਹਸਨ ਅਬਦਾਲ ਪੁੱਜਾ ਤਾਂ ਉਥੇ ਸੌ ਕੁ ਸਿਪਾਹੀ ਤਾਇਨਾਤ ਸਨ। ਥੋੜੀ ਬਹੁਤ ਕਹਾ ਸੁਣੀ ਹੋਈ ਪਰ ਪੁਲਿਸ ਨੇ ਵਧੇਰੇ ਦਖ਼ਲ ਨਹੀਂ ਦਿੱਤਾ। ਚਾਬੀਆਂ ਦੇ ਮੋਰਚੇ ਤੋਂ ਪਹਿਲਾਂ ਅੰਗਰੇਜ਼ ਸਰਕਾਰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨਾਲ ਹਮਦਰਦੀ ਰਖਦੀ ਸੀ।

ਜੱਥਾ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੀ ਉਤਰਿਆ। ਗੁਰਦੁਆਰੇ ਵਲੋਂ ਹੀ ਉਨ੍ਹਾਂ ਨੂੰ ਲੰਗਰ ਲਈ ਰਸਦ ਦਿਤੀ ਗਈ। ਜੱਥੇ ਨੇ ਲੰਗਰ ਤਿਆਰ ਕਰਕੇ ਛੱਕਿਆ। ਰਾਤ ਹਨੇਰੇ ਪਏ ਖ਼ਬਰ ਮਿਲੀ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਲਗਦੀ ਮਾਲ ਮੰਡੀ ਵਿਚ ਚਲਾਣਾ ਕਰ ਗਏ ਮਹੰਤ ਦਾ ਭਰਾ ਸੰਤ ਸਿੰਘ ਅਕਾਲੀਆਂ ਵਿਰੁੱਧ ਪ੍ਰਚਾਰ ਕਰਦਾ ਰਿਹਾ ਹੈ ਅਤੇ ਜਥੇ ਨਾਲ ਝਗੜਾ ਕਰਨ ਲਈ ਉਸ ਬਦਮਾਸ਼ ਇਕੱਠੇ ਕੀਤੇ ਹੋਏ ਹਨ ਜਿਹੜੇ ਗੁਰਦੁਆਰਾ ਸਾਹਿਬ ਦੀ ਸਰ੍ਹਾਂ ਵਿਚ ਹੀ ਮੌਜੂਦ ਹਨ। ਜਥੇਦਾਰ ਝੱਬਰ ਨੇ ਖ਼ਬਰ ਦੀ ਤਸਦੀਕ ਕੀਤੀ- ਕੋਈ ਚਾਰ ਦਰਜਨ ਗੁੰਡੇ ਗੁਰਦੁਆਰੇ ਵਿਚ ਠਹਿਰਾਏ ਗਏ ਸਨ। ਇਸ ਦੀ ਖ਼ਬਰ ਪੁਲਿਸ ਬਲ ਨਾਲ ਮੌਜੂਦ ਤਹਿਸੀਲਦਾਰ ਰਤਨ ਸਿੰਘ ਨੂੰ ਦਿਤੀ ਗਈ। ਪੁਲਿਸ ਨੇ ਛਾਪਾ ਮਾਰ ਕੇ ਚਾਲੀ ਪੰਜਾਹ ਗੁੰਡਿਆਂ ਨੂੰ ਫੜ ਕੇ ਥਾਣੇ ਡੱਕਿਆ।

ਅਗਲੇ ਦਿਨ ਸਵੇਰੇ ਨਿਤਨੇਮ ਕਰਨ ਲਈ ਜੱਥਾ ਗੁਰਦੁਆਰਾ ਸਾਹਿਬ ਪਹੁੰਚਾ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਜੱਥੇ ਵਿਚ ਸ਼ਾਮਲ ਰਾਗੀ ਸਿੰਘਾਂ ਨੇ ਕੀਰਤਨ ਕਰਨ ਲਈ ਸਮਾਂ ਮੰਗਿਆ ਪਰ ਪ੍ਰਬੰਧਕਾਂ ਨਾਂਹ ਕਰ ਦਿਤੀ। ਦੀਵਾਨ ਵਿਚ ਬੋਲ ਬੁਲਾਰਾ ਹੋਇਆ। ਜਥੇਦਾਰ ਕਰਤਾਰ ਸਿੰਘ ਝੱਬਰ ਉੇਤੇ, ਵਿਸ਼ੇਸ਼ ਕਰਕੇ, ਗੁੰਡਾਗਰਦੀ ਕਰਨ ਅਤੇ ਬਦਅਮਨੀ ਫੈਲਾਉਣ ਦੇ ਦੋਸ਼ ਲਗੇ। ਸਥਾਨਕ ਲੋਕਾਂ ਨੂੰ ਇਹ ਕਹਿਕੇ ਭੜਕਾਉਣ ਦੇ ਯਤਨ ਕੀਤੇ ਗਏ ਕਿ ਅਕਾਲੀਆਂ ਦਾ ਗੁਰਦੁਆਰੇ ਉਤੇ ਕਬਜ਼ਾ ਹੋ ਗਿਆ ਤਾਂ ਧੀਆਂ ਭੈਣਾਂ ਦੀ ਇਜ਼ਤ ਖਤਰੇ ਵਿਚ ਪੈ ਜਾਵੇਗੀ।

ਦੂਜੇ ਪਾਸੇ ਪੋਠੋਹਾਰ ਦੀਆਂ ਸੰਗਤਾਂ ਅਕਾਲੀਆਂ ਦੀ ਆਮਦ ਸੁਣ ਕੇ ਪੰਜਾ ਸਾਹਿਬ ਪਹੁੰਚਣ ਲਗੀਆਂ। ਸਭ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਵਿਚੋਂ ਸਯੱਦ ਪਹੁੰਚੇ। ਉਨ੍ਹਾਂ ਜਥੇ ਨੂੰ ਹਰ ਮਦਦ ਦਾ ਭਰੋਸਾ ਦਿਵਾਇਆ । ਫੇਰ ਮਲਿਕ ਦੇਵਾ ਸਿੰਘ 12 ਸਿੰਘਾਂ ਦਾ ਜੱਥਾ ਲੈ ਕੇ ਪਹੁੰਚੇ। ਉਨ੍ਹਾਂ ਜੱਥੇ ਦੇ ਲੰਗਰ ਆਦਿ ਦੇ ਪ੍ਰਬੰਧ ਲਈ ਮਾਇਆ ਵੀ ਅਰਦਾਸ ਕਰਵਾਈ। ਭਾਈ ਗੋਪਾਲ ਸਿੰਘ ਸਾਗਰੀ ਵਾਲੇ ਜੱਥੇ ਸਮੇਤ ਪਹੁੰਚੇ। ਗੁਜਰਖਾਨ ਤੋਂ ਵੀ ਜੱਥਾ ਆਇਆ। ਪਿੰਡਾਂ ਵਿਚੋਂ ਵੀ ਸੰਗਤਾਂ ਪਹੁੰਚਣ ਲਗੀਆਂ। ਰਾਵਲਪਿੰਡੀ ਤੋਂ ਵੀ ਸਿੰਘ ਸਭਾ ਵਾਲੇ ਪਹੁੰਚੇ। ਗਿਆਨੀ ਸ਼ੇਰ ਸਿੰਘ ਨੇ ਵੀ ਹਾਜ਼ਰੀ ਲਵਾਈ। ਇਸ ਤਰ੍ਹਾਂ ਪੰਜਾ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਹੇਠੋਂ ਕੱਢਣ ਦੀ ਮੁਹਿੰਮ ਤੇਜ਼ ਹੋ ਗਈ।

ਰਾਵਲਪਿੰਡੀ ਦੀ ਸਿੰਘ ਸਭਾ ਦੇ ਯਤਨਾਂ ਨਾਲ ਸਮਝੌਤੇ ਦੀ ਗਲਬਾਤ ਸ਼ੁਰੂ ਹੋਈ। ਅਖੀਰ ਤਿੰਨ ਸ਼ਰਤਾਂ ਉਤੇ ਗੁਰਦੁਆਰੇ ਦਾ ਪ੍ਰਬੰਧ ਸੰਗਤਾਂ ਨੂੰ ਸੌਂਪਣ ਲਈ ਸਹਿਮਤੀ ਹੋਈ :

ਮਹੰਤ ਮਿੱਠਾ ਸਿੰਘ ਦੇ ਪੁੱਤਰ ਨੂੰ ਬੀ.ਏ. ਤਕ ਪੜ੍ਹਾਇਆ ਜਾਵੇਗਾ।

ਮਹੰਤਣੀ ਅਤੇ ਉਸ ਦੇ ਪਰਿਵਾਰ ਨੂੰ ਪੈਨਸ਼ਨ ਮਿਲੇਗੀ ਅਤੇ

ਮਹੰਤ ਮਿੱਠਾ ਸਿੰਘ ਦੇ ਭਰਾ ਸੰਤ ਸਿੰਘ ਨੂੰ ਵੀ 50 ਰੁਪੈ ਮਹੀਨਾ ਦਿਤੇ ਜਾਣਗੇ।

ਸਮਝੌਤਾ ਹੋ ਗਿਆ ਸਮਝ ਕੇ ਅਰਦਾਸ ਕੀਤੀ ਗਈ ਪਰ ਦਸਤਖ਼ਤ ਕਰਨ ਲਗਿਆਂ ਮਹੰਤ ਦਾ ਪਰਿਵਾਰ ਮੁੱਕਰ ਗਿਆ। ਅਰਦਾਸ ਤੋਂ ਮੁਕਰਨ ਦੇ ਦੋਸ਼ ਵਿਚ ਸੰਤ ਸਿੰਘ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ ਅਤੇ ਉਸ ਨੂੰ ਤਨਖ਼ਾਹ ਭੁਗਤਣ ਤਕ ਗੁਰਦੁਆਰੇ ਦੀਆਂ ਹੱਦਾਂ ਵਿਚ ਵੜਣੋਂ ਮਨ੍ਹਾ ਕਰ ਦਿਤਾ ਗਿਆ। ਗੁਰਦੁਆਰਾ ਪੰਜਾ ਸਾਹਿਬ ਸੰਗਤੀ ਪ੍ਰਬੰਧ ਹੇਠ ਆ ਗਿਆ।

ਮਹੰਤ ਦੇ ਪਰਿਵਾਰ ਨੇ ਗੁਰਦੁਆਰੇ ਉਤੇ ਮੁੜ ਕਬਜ਼ਾ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ। ਪਹਿਲਾਂ ਸੰਤ ਸਿੰਘ ਤਿੰਨ ਚਾਰ ਹਜ਼ਾਰ ਹਿੰਦੂ ਨਾਲ ਲੈ ਕੇ ਆਇਆ। ਉਨ੍ਹਾਂ ਸੋਟੇ, ਡਾਂਗਾਂ ਫ਼ੜੇ ਹੋਏ ਸਨ। ਸਵੇਰ ਦੇ ਦੀਵਾਨ ਪਿਛੋਂ ਪੁਲਿਸ ਆਈ। ਉਸ ਗੁਰਦੁਆਰੇ ਉਤੇ ਅਕਾਲੀਆਂ ਦਾ ਹੱਕ ਮੰਨ ਲਿਆ। ਗੈਰ ਸਿੱਖਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ। ਇਸ ਤਰ੍ਹਾਂ ਪੁਲਿਸ ਦੀ ਸਿਆਣਪ ਨਾਲ ਖੂਨ ਖਰਾਬਾ ਟਲ ਗਿਆ।

ਮਹੰਤਣੀ ਛੇ ਦਰਜਨ ਔਰਤਾਂ ਦਾ ਜੱਥਾ ਲੈ ਕੇ ਗੁਰਦੁਆਰੇ ਦਾ ਕਬਜ਼ਾ ਲੈਣ ਆਈ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸੇਵਾਦਾਰਾਂ ਤੋਂ ਹਥਿਆਰ ਲੈ ਲਏ ਅਤੇ ਉਨ੍ਹਾਂ ਨੂੰ ਹੁਕਮ ਦਿਤਾ ਕਿ ਔਰਤਾਂ ਨੂੰ ਕੁਝ ਵੀ ਕਹਿਣਾ, ਬੋਲਣਾ ਨਹੀਂ। ਹਿੰਸਾ ਕਰਨ ਤਾਂ ਵੀ ਹੱਥ ਨਹੀਂ ਚੁੱਕਣਾ। ਸਾਰਾ ਦਿਨ ਮਹੰਤਣੀ ਅਤੇ ਉਸ ਦੀਆਂ ਸਾਥਣਾਂ ਨੇ ਸ਼ੋਰ ਮਚਾਈ ਰਖਿਆ। ਸੇਵਾਦਾਰਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ : ਹਥੋ ਪਾਈ ਦਾ ਯਤਨ ਵੀ ਹੋਇਆ ਪਰ ਅਕਾਲੀ ਚੁੱਪ ਰਹੇ। ਆਖਿਰ ਪੁਲਿਸ ਨੇ ਉਨ੍ਹਾਂ ਦੇ ਵਾਰਸਾਂ ਨੂੰ ਬੁਲਾ ਕੇ ਝਿੜਕਿਆ। ਇੰਝ ਮੁਸੀਬਤ ਟਲੀ।

ਡਿਪਟੀ ਕਮਿਸ਼ਨਰ ਚੌਧਰੀ ਸੁਲਤਾਨ ਅਹਿਮਦ ਮੌਕੇ ਦਾ ਜਾਇਜ਼ਾ ਲੈਣ ਆਇਆ। ਉਸਨੇ ਜਥੇ ਵਲੋਂ ਕੀਤੇ ਗਏ ਇੰਤਜ਼ਾਮ ਵਿਚ ਕੋਈ ਦਖ਼ਲ ਨਹੀਂ ਦਿਤਾ। ਸੰਤ ਸਿੰਘ ਨੂੰ ਕਿਹਾ ਗਿਆ ਕਿ ਜਦ ਤਕ ਉਹ ਕੀਤੀ ਅਰਦਾਸ ਨੂੰ ਤੋੜਣ ਦੀ ਲਗੀ ਤਨਖ਼ਾਹ ਪੂਰੀ ਨਾ ਕਰ ਲਵੇ, ਗੁਰਦੁਆਰੇ ਨਾ ਆਵੇ। ਉਸ ਦੇ ਸਮਰਥਕ ਹਿੰਦੂਆਂ ਨੂੰ ਕਿਹਾ ਗਿਆ ਕਿ ਮੰਦਰ ਤੁਹਾਡੇ ਹਨ, ਮਸੀਤਾਂ ਮੁਸਲਮਾਨਾਂ ਦੀਆਂ ਹਨ, ਇਵੇਂ ਹੀ ਗੁਰਦੁਆਰੇ ਸਿੱਖਾਂ ਦੇ ਹਨ। ਤੁਸੀਂ ਇਸ ਵਿਚ ਦਖ਼ਲ ਨਾ ਦਿਉ। ਮਹੰਤ ਦੇ ਪਰਿਵਾਰ ਨੂੰ ਡਿਪਟੀ ਕਮਿਸ਼ਨਰ ਨੇ ਅਦਾਲਤ ਵਿਚ ਕੇਸ ਕਰਨ ਲਈ ਕਿਹਾ। ਇੰਝ ਹੋਇਆ ਵੀ ਪਰ ਕੇਸ ਨੂੰ ਅੰਤ ਡਿਸਮਿਸ ਕਰ ਦਿਤਾ ਗਿਆ।

ਕੱਤਕ ਸੁਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਗੁਰਦੁਆਰੇ ਦੇ ਪ੍ਰਬੰਧ ਲਈ ਕਮੇਟੀ ਦੀ ਚੋਣ ਕੀਤੀ ਗਈ : ਠਾਕੁਰ ਭਗਵਾਨ ਦਾਸ, ਸ. ਬੁੱਧ ਸਿੰਘ ਬਜਾਜ, ਭਗਤ ਜਸਵੰਤ ਸਿੰਘ, ਭਾਈ ਗੋਪਾਲ ਸਿੰਘ ਸਾਗਰੀ, ਸ. ਈਸ਼ਰ ਸਿੰਘ ਕਲਰ, ਸ. ਰਾਮ ਸਿੰਘ ਸਾਹਨੀ ਅਤੇ ਭਾਈ ਮੂਲ ਸਿੰਘ ਡੁਮੇਲੀ ਸੱਤ ਸੱਜਨ ਕਮੇਟੀ ਲਈ ਚੁਣੇ ਗਏ। ਇੰਨ੍ਹਾਂ ਨੂੰ ਗੁਰਦੁਆਰਾ ਪੰਜਾ ਸਾਹਿਬ ਦਾ ਪ੍ਰਬੰਧ ਸੌਂਪ ਕੇ, ਆਪਣੀ ਵੀਹ ਦਿਨਾਂ ਜਦੋਜਹਿਦ ਨੂੰ ਸਮੇਟਦੇ ਹੋਏ ਜਥੇਦਾਰ ਕਰਤਾਰ ਸਿੰਘ ਝੱਬਰ ਆਪਣੇ ਡੇਰੇ ਗੁਰਦੁਆਰਾ ਸੱਚਾ ਸੌਦਾ (ਬਾਰ) ਚਲੇ ਗਏ ਅਤੇ ਪੰਥਕ ਪ੍ਰਬੰਧ ਤੋਂ ਵਿਰਵੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ ਵਿਚ ਜੁੱਟ ਪਏ।

  ਸਮਕਾਲੀ ਸਰੋਕਾਰ .

ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ

1849 ਈਸਵੀ ਵਿਚ ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਸਮੇਂ ਸਿੱਖੀ ਸੂਰਜ ਨੂੰ ਬਿਪਰਵਾਦ ਦੇ ਗ੍ਹਹਿਣ ਨੇ ਪੂਰੀ ਤਰਾਂ ਢੱਕ ਲਿਆ ਸੀ। ਕਹਿਣ ਨੂੰ ਪਿਛਲੇ ਪੰਜਾਹ ਸਾਲ ਏਥੇ ਸਿੱਖਾਂ ਦੀ ਆਪਣੀ ਹਕੂਮਤ ਰਹੀ ਸੀ ਜਿਸ ਵਿਚ ਵੱਸਦੇ ਸਭ ਧਰਮਾਂ, ਫਿਰਕਿਆਂ ਦੇ ਲੋਕ ਬਹੁਤ ਸੁੱਖੀ ਸਨ। ਸਿੱਖਾਂ ਦੀ ਆਬਾਦੀ ਇਕ ਕਰੋੜ ਦਾ ਅੰਕੜਾ ਪਾਰ ਕਰ ਗਈ ਸੀ ਪਰ ਗੁਰੂ ਦੇ ਲਾਡਲੇ ਗੁਰਮਤਿ ਅਨੁਸਾਰੀ ਜੀਵਨ ਵਿਸਾਰ ਬੈਠੇ ਸਨ। ਇਕ ਅਕਾਲ ਪੁਰਖੁ, ਵਹਿਗੁਰੂ ਦਾ ਨਾਮ ਜੱਪਦਿਆਂ ਹੱਸਦੇ ਹੱਸਦੇ ਸ਼ਹੀਦ ਹੋ ਜਾਣ ਵਾਲੇ ਸਿੰਘ ਹੁਣ ਸਨਾਤਨੀ ਜੀਵਨ ਜੀਊਣ ਲਗ ਪਏ ਸਨ। ਉਹ ਧੋਤੀਆਂ ਪਹਿਨਦੇ, ਮੰਦਰੀ ਜਾਂਦੇ, ਮੂਰਤੀਆਂ ਪੂਜਦੇ, ਬਰਾਹਮਣਾਂ ਨੂੰ ਦਾਨ ਦਿੰਦੇ, ਮਹੂਰਤ ਕਢਵਾਂਉਂਦੇ, ਦਿਨ ਵਾਰ ਵਿਚਾਰਦੇ ਅਤੇ ਜ਼ਾਤ-ਪਾਤ, ਊਚ-ਨੀਚ ਦੇ ਪੈਰੋਕਾਰ ਬਣ ਸਮਾਜ ਵਿਚ ਵੰਡੀਆਂ ਪਾਉਂਦੇ।

ਮਹਾਰਾਜਾ ਰਣਜੀਤ ਸਿੰਘ ਦੀ ਚਿਤਾ ਵਿਚ ਤਿੰਨ ਰਾਣੀਆਂ ਅਤੇ ਸੱਤ ਦਾਸੀਆਂ ਸੜ ਮੋਈਆਂ ਸਨ ਯਾਨਿ ਬਹੁ-ਵਿਆਹ ਅਤੇ ਸਤੀ ਦੀ ਰਸਮ ਨੇ ਮੋੜਾ ਪਾ ਲਿਆ ਸੀ।

ਜਾਨ ਨਾਲੋਂ ਪਿਆਰੇ ਗੁਰਦੁਆਰਿਆਂ ਦੇ ਨਾਂ ਸਰਕਾਰ ਨੇ ਜਗੀਰਾਂ ਲਾ ਦਿਤੀਆਂ ਸਨ। ਧਨ ਦੌਲਤ ਦੇ ਲਾਲਚ ਵਿਚ ਪੁਜਾਰੀਆਂ ਨੇ ਵਕਤੀ ਤੌਰ 'ਤੇ ਆਪਣਾ ਬਾਣਾ ਤਾਂ ਬਦਲ ਲਿਆ ਸੀ ਪਰ ਉਹਨਾਂ ਨੂੰ ਨਾ ਤਾਂ ਸਿੱਖ ਸਿਧਾਤਾਂ, ਮਾਨਤਾਵਾਂ , ਸੰਸਥਾਵਾਂ ਨਾਲ ਕੋਈ ਪਕੜ ਸੀ ਅਤੇ ਨਾ ਹੀ ਗੁਰਮਰਿਆਦਾ ਦੀ ਕੋਈ ਸਮਝ ਸੀ।

ਸਿੱਖਾਂ ਦੇ ਧਾਰਮਕ ਆਗੂ ਆਪਣੇ ਗੁਰੂ ਡੰਮ ਵਿਚ ਮਸਤ ਰੋਟੀਆਂ ਸੇਕ ਰਹੇ ਸਨ। ਗੁਰੂ ਸਾਹਿਬ ਦੇ ਵੰਸ਼ਜ ਹੋਣ ਕਰਕੇ ਸੰਗਤਾਂ ਵਲੋਂ ਮਿਲਦੇ ਮਾਣ ਸਨਮਾਣ ਸਦਕਾ ਉਹਨਾਂ ਆਪਣੀਆਂ ਗੱਦੀਆਂ ਸਥਾਪਤ ਕਰ ਲਈਆਂ ਸਨ: ਉਹ ਗੁਰੂ ਗਰੰਥ ਸਾਹਿਬ ਦੇ ਹਜ਼ੂਰ ਆਸਣ ਜਮਾ ਕੇ ਬੈਠਦੇ, ਸੰਗਤ ਕੋਲੋਂ ਮੱਥਾ ਟਿਕਾਉਂਦੇ, ਚਰਨਾਮਰਿਤ ਦਿੰਦੇ ਅਤੇ ਭੇਟਾ ਵਸੂਲਦੇ।

ਪੰਜਾਬੀ ਅਤੇ ਗੁਰਮੁਖੀ ਦੀ ਪੜਾਈ ਦਾ ਕੋਈ ਪ੍ਬੰਧ ਨਹੀਂ ਸੀ। ਇਸ ਲਈ ਗੁਰਬਾਣੀ ਦਾ ਪਠਨ ਪਾਠਨ ਭਾਈਆਂ ਤਕ ਸੀਮਿਤ ਹੋ ਕੇ ਰਹਿ ਗਿਆ ਸੀ। ਗੁਰਦੁਆਰਿਆਂ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨਾਲ ਇਹਨਾਂ ਗੁਰੂ ਡੰਮੀਆਂ ਦੀਆਂ ਮੂਰਤੀਆਂ ਵੀ ਸਥਾਪਤ ਸਨ। ਹਰਿਮੰਦਰ ਸਾਹਿਬ ਦੀ ਪਰਿਕਰਮਾ ਅਤੇ ਦਰਸ਼ਨੀ ਡਿਉਢੀ ਵਿਚ ਬਾਬਾ ਸਾਹਿਬ ਸਿੰਘ ਦੀਆਂ ਮੂਰਤੀਆਂ ਲਗੀਆਂ ਹੋਈਆਂ ਸਨ।

ਜਾਗਰੂਕ ਸਿੱਖ ਕਸੂਤੀ ਸਥਿਤੀ ਵਿਚ ਫਸ ਗਏ ਸਨ: ਅਡੰਬਰਾਂ ਵਿਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਦਿਸਦਾ ਸੀ। ਜੇ ਪੋਠੋਹਾਰ ਵਿਚ ਬਾਬਾ ਦਿਆਲ ਜੀ ਨੇ ਆਪਣੇ ਤੌਰ 'ਤੇ ਕੁਝ ਯਤਨ ਕੀਤੇ ਵੀ ਤਾਂ ਸਿੱਖ ਸਰਦਾਰਾਂ ਨੇ ਨੱਕ ਭੋਂ ਸੁਕੇੜ ਲਏ। ਨਾਮਧਾਰੀਆਂ ਨੇ ਬਾਬਾ ਰਾਮ ਸਿੰਘ ਦੀ ਅਗਵਾਈ ਵਿਚ ਸੁੱਚਾ ਸਿੱਖੀ ਜੀਵਨ ਜੀਊਣਾ ਸ਼ੁਰੂ ਕੀਤਾ ਤਾਂ ਉਹ ਅੰਗਰੇਜ਼ਾਂ ਅਤੇ ਉਹਨਾਂ ਦੇ ਪਿੱਠੂਆਂ ਦੀ ਭੇਟ ਚੜ ਗਿਆ।

ਦੂਸਰੇ ਪਾਸੇ ਦੂਸ਼ਮਣਾਂ ਦੀ ਥਾਹ ਨਹੀਂ ਸੀ। ਇਸਾਈ ਮਿਸ਼ਨਰੀ ਯਸੂ ਮਸੀਹ ਦੇ ਪ੍ਚਾਰ ਪ੍ਸਾਰ ਵਿਚ ਲਗੇ ਹੋਏ ਸਨ। ਸਰਕਾਰ ਉਹਨਾਂ ਦੀ ਪਿੱਠ ਠੋਕਦੀ ਸੀ। ਗੁਲਾਬ ਦਾਸੀਏ ਵੱਖ ਸਿੱਖੀ ਵਿਰੁੱਧ ਵਿਸ ਘੋਲ ਰਹੇ ਸਨ। ਵੇਖਾ ਵੇਖੀ ਆਰੀਆ ਸਮਾਜੀ ਵੀ ਮੈਦਾਨ ਵਿਚ ਕੁੱਦ ਪਏ। ਪੰਡਤ ਸ਼ਰਧਾ ਰਾਮ ਫਲੌਰੀ ਵਰਗੇ ਪ੍ਚਾਰਕ ਗੁਰੂ ਦੇ ਘਰ ਆ ਕੇ ਗੁਰੂ ਸਾਹਿਬਾਨ ਦੀ ਸ਼ਾਨ ਵਿਰੁੱਧ ਕਈ ਕੁਝ ਕਹਿ ਗਏ ਪਰ ਕਿਸੇ ਉਜਰ ਨਹੀਂ ਕੀਤਾ।

ਸਿੱਖ ਪੜਾਈ ਲਿਖਾਈ ਵਿਚ ਫਾਡੀ ਸਨ: ਉਹਨਾਂ ਕੋਲ ਨਾ ਆਪਣੇ ਸਕੂਲ ਸਨ, ਨਾ ਕਾਲਜ। ਵਿਦਿਆਰਥੀ ਟਾਵਾਂ-ਟਾਵਾਂ ਹੀ ਸੀ ਪਰ ਪੜਣਾ ਉਹਨਾਂ ਨੂੰ ਇਸਾਈ ਸਕੂਲਾਂ ਵਿਚ ਹੀ ਪੈਂਦਾ ਸੀ। ਉਹਨਾਂ ਦੇ ਅਧਿਆਪਕ ਉਹਨਾਂ ਨੂੰ ਕੀ ਪੜਾਉਂਦੇ ਸਨ? ਇਸ ਦੀ ਜਾਣਕਾਰੀ ਉਸ ਸਮੇਂ ਮਿਲਦੀ ਜਦ ਉਹ ਵਿਦਿਆਰਥੀ ਚਰਚ ਵਿਚੋਂ ਇਸਾਈ ਬਣ ਕੇ ਨਿਕਲਦੇ।

1873 ਈ. ਵਿਚ ਅੰਮਰਿਤਸਰ ਮਿਸ਼ਨ ਸਕੂਲ ਵਿਚ ਵੀ ਇਹੀ ਕੁਝ ਵਾਪਰਿਆ। ਚਾਰ ਸਿੱਖ ਵਿਦਿਆਰਥੀ ਇਕ ਪਾਦਰੀ ਦੇ ਹੱਥੀਂ ਚੜ ਗਏ। ਸਮੇਂ ਸਿਰ ਪਤਾ ਨਾ ਲਗਦਾ ਤਾਂ ਉਹ ਵੀ ਮਹਾਰਾਜਾ ਦਲੀਪ ਸਿੰਘ ਦੇ ਰਸਤੇ ਚਲੇ ਗਏ ਹੁੰਦੇ। ਪਾਣੀ ਸਿਰੋਂ ਟੱਪ ਗਿਆ ਤਾਂ ਸ. ਠਾਕੁਰ ਸਿੰਘ ਸੰਧਾਵਾਲੀਆ ਵਰਗੇ ਸਰਦਾਰਾਂ ਦੀ ਆਤਮਾ ਝੰਝੋੜੀ ਗਈ। ਸਥਿਤੀ ਉਤੇ ਵਿਚਾਰ ਕਰਨ ਲਈ ਉਹਨਾਂ ਸਿੱਖਾਂ ਦੀਆਂ ਸਭ ਸ਼ਰੇਣੀਆਂ ਦੇ ਪ੍ਤੀਨਿਧਾਂ ਦੀ ਇਕੱਤਰਤਾ ਅੰਮਰਿਤਸਰ ਵਿਖੇ ਬੁਲਾਈ। ਇਸ ਵਿਚ ਗੁਰਦੁਆਰਿਆਂ ਦੇ ਪੁਜਾਰੀ, ਗਿਆਨੀ, ਗਰੰਥੀ, ਉਦਾਸੀ, ਨਿਰਮਲੇ ਅਤੇ ਖਾਨਦਾਨੀ ਰਈਸ ਆਦਿ ਸ਼ਾਮਲ ਹੋਏ। ਪਹਿਲੀ ਅਕਤੂਬਰ, 1874 ਈਸਵੀ ਦੇ ਦਿਨ ਹੋਈ ਇਹ ਇੱਕਤਰਤਾ ਸਿੰਘ ਸਭਾ ਲਹਿਰ ਦਾ ਮੁੱਢ ਬਣੀ। ਇਸ ਵਿਚ ਗੁਰਮਤਿ ਦੇ ਪ੍ਚਾਰ ਪ੍ਸਾਰ ਲਈ ਸਿੰਘ ਸਭਾ ਬਨਾਉਣ ਦਾ ਫੈਸਲਾ ਕੀਤਾ ਗਿਆ। ਸ. ਠਾਕੁਰ ਸਿੰਘ ਸੰਧਾਵਾਲੀਆ ਇਸ ਸਭਾ ਦੇ ਪ੍ਧਾਨ ਅਤੇ ਗਿਆਨੀ ਗਿਆਨ ਸਿੰਘ ਇਸ ਦੇ ਸੱਕਤਰ ਥਾਪੇ ਗਏ।

ਸਿਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਦੇ ਪਿਛੋਕੜ ਵਿਚ ਸਿੱਖਾਂ ਦੀ ਆਬਾਦੀ ਦਾ ਤੇਜ਼ੀ ਨਾਲ ਘਟਣਾ ਅਤੇ ਖਾਂਦੇ ਪੀਂਦੇ ਸਿੱਖਾਂ ਦੇ ਬੱਚਿਆਂ ਦਾ ਈਸਾਈ ਬਨਣਾ ਸੀ। ਸਿੱਖ ਰਾਜ ਦੀ ਸਥਾਪਨਾ ਨਾਲ ਸਿੱਖ ਤੇਜ਼ੀ ਨਾਲ ਵੱਧੇ ਪਰ ਸਿੱਖੀ ਨੂੰ ਵੱਡੀ ਢਾਹ ਲਗੀ। ਲਗਭਗ ਹਰ ਹਿੰਦੂ ਪਰਿਵਾਰ ਦੇ ਮਰਦਾਂ ਨੇ ਦਾੜੀ ਕੇਸ ਵਧਾ ਲਏ, ਦਸਤਾਰ ਸਜਾ ਲਈ। ਇਸ ਤਰਾਂ ਸਿੱਖਾਂ ਦੀ ਗਿਣਤੀ ਇਕ ਕਰੋੜ ਤੋਂ ਵੀ ਟੱਪ ਗਈ ਪਰ ਸਿੱਖੀ ਦੀ ਵਿਲੱਖਣਤਾ ਲਗਭਗ ਸਮਾਪਤ ਹੋ ਗਈ। ਇਕ ਇਤਿਹਾਸਕਾਰ ਦੇ ਸ਼ਬਦਾਂ ਵਿਚ, ''ਸਿੱਖ ਰਾਜ ਅੰਦਰ ਹਿੰਦੂ ਅਤੇ ਸਿੱਖ ਅੰਤਰ ਨਾਂ ਮਾਤਰ ਸੀ। ਖਾਲਸਾ ਕੇਸਾਂ ਵਾਲਾ ਸੀ ਅਤੇ ਉਹ ਦਾੜੀ ਮੁੱਛਾਂ ਦੇ ਵਾਲ ਨਹੀਂ ਕਟਵਾਉਂਦਾ ਸੀ, ਹਿੰਦੂ ਅਜਿਹਾ ਕਰਦੇ ਸਨ ਪਰ ਬਾਕੀ ਸਭ ਕੁਝ ਲਈ ਬਰਾਹਮਣੀ ਹਿੰਦੂਤਵ ਪ੍ਚਲਤ ਸੀ। ਨਵੇਂ ਸਿੱਖ ਜਗੀਰਦਾਰ ਹਿੰਦੂ ਰਾਜਪੂਤ ਸ਼ਹਿਜ਼ਾਦਿਆਂ ਦੀ ਨਕਲ ਕਰਦੇ ਸਨ। ਉਹ ਆਪਣੇ ਧਰਮ ਗਰੰਥ ਦੇ ਨਾਲ ਨਾਲ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ, ਹਿੰਦੂ ਤੀਰਥਾਂ ਲਈ ਜਾਂਦੇ , ਬਰਾਹਮਣਾਂ ਲਈ ਭੋਜ ਕਰਦੇ, ਜੋਤਸ਼ੀਆਂ ਅਤੇ ਭਾਗ ਦਸੱਣ ਵਾਲਿਆਂ ਤੋਂ ਪੁੱਛਾਂ ਪੁਆਉਂਦੇ, ਵਿਧਵਾ ਇਸਤਰੀਆਂ ਉਤੇ ਸਤੀ ਹੋਣ ਲਈ ਦਬਾਅ ਪਾਉਂਦੇ। ਕੁਝ ਇਲਾਕਿਆਂ ਵਿਚ ਕੁੜੀ-ਮਾਰ ਪ੍ਥਾ ਮੁੜ ਚਾਲੂ ਹੋ ਗਈ।"

ਜਿਉਂ ਹੀ ਸਿੱਖ ਰਾਜ ਖਤਮ ਹੋਇਆ, ਪੰਜਾਬ ਦੀ ਸੱਤਾ ਅੰਗਰੇਜ਼ਾਂ ਨੇ ਸੰਭਾਲੀ, ਸਿੱਖਾਂ ਉਤੇ ਸਖ਼ਤੀ ਸ਼ੁਰੂ ਹੋਈ, ਨਵੇਂ ਬਣੇ ਸਿੱਖ ਸਿੱਖੀ ਸਰੂਪ ਛੱਡ ਕੇ ਮੁੜ ਕੱਟੜ ਹਿੰਦੂ ਬਣ ਗਏ। ਉਹਨਾਂ ਨਾਾਲ ਹੋਰ ਵੀ ਪਤਿਤ ਹੋ ਗਏ ਜਿਹੜੇ ਪੀੜੀਆਂ ਤੋਂ ਖਾਲਸਾ ਭਾਈਚਾਰੇ ਵਿਚ ਸ਼ਾਮਲ ਸਨ। ਆਪਣੀਆਂ ਦੋ ਸੰਖੇਪ ਪੰਜਾਬ ਫੇਰੀਆਂ ਸਮੇਂ ਲਾਰਡ ਡਲਹੌਜੀ ਨੇ ਇਸ ਰੁੱਚੀ ਨੂੰ ਵੇਖ ਕੇ ਟਿਪਣੀ ਕੀਤੀ, ''ਇਹਨਾਂ ਦੇ ਮਹਾਨ ਗੁਰੂ ਗੋਬਿੰਦ ਵੀ ਹੋਏ ਨੇ ਜ਼ਾਤਪਾਤ ਦਾ ਭੇਦ ਮਿਟਾਉਣ ਦਾ ਬੀੜਾ ਚੁੱਕਿਆ ਅਤੇ ਬਹੁਤ ਹੱਦ ਤਕ ਸਫ਼ਲ ਵੀ ਹੋਏ ਪਰ ਹੌਲੀ ਹੌਲੀ ਸਿੱਖ ਹਿੰਦੂਵਾਦ ਵਲ ਸਰਕ ਰਹੇ ਹਨ। ਜੇਕਰ ਉਹ ਸਿੰਘ ਸਜੇ ਵੀ ਰਹਿੰਦੇ ਹਨ ਤਾਂ ਆਉਂਦੇ ਵਰਿਆਂ ਵਿਚ ਹਿੰਦੂ ਅਸਰ ਕਬੂਲਦੇ ਜਾਂਦੇ ਹਨ।"

ਸਰ ਕਲਾਰਕ ਵਰਗੇ ਅੰਗਰੇਜ਼ ਅਫ਼ਸਰਾਂ ਦੀ ਤਾਂ ਸਪਸ਼ਟ ਰਾਇ ਸੀ ਕਿ ਆਉਣ ਵਾਲੇ ਪੰਜਾਹ ਸਾਲਾਂ ਵਿਚ ਸਿੱਖ ਭਾਈਚਾਰਾ ਆਪਣੀ ਹੋਂਦ ਗੁਆ ਲਇਗਾ। (ਬਾਕੀ-ਕੱਲ)

  ਗੁਰੂ ਕਾਲ .

gurU gRMQ gurU pMQ                                                 

srbMsdwnI dsm pwqSwh gurU goibMd isMG jI ny 42 swl prm purK dy dws vjoˆ jgq qmwSw vyK, Drm pMQ pRcur krn dI r`bI AwigAw pUrI kr jIvn hXwqI dy AMqly dOr iv`c jo ielwhI ikRSmw kIqw, Drm mjh`b dy ieiqhws iv`c ies dI imswl nhIˆ imldI[ pMjwb qoˆ dUr d`Kx iv`c nMdyV nwmk sQwn (jo hux is`K pMQ leI q^q sRI Aibcl ngr hzUr swihb hY) ivKyy gurU klgIDr pwqSwh ny s`cKMf ipAwnw krn qoˆ pihlwˆ gurU nwnk dyv jI vloˆ b^iSS kIqy Sbd gurUU dy isDwˆq nUM swkwr kridAwˆ, sKSI gurU dI prpwtI Kqm kr ,sRI gurU gRMQ swihb jI nUM gurg`dI dI sdIvI bKiSS kIqI[

Sbd gurbwxI jo guru pwiqSwhwN nUM r`bI AwvyS dvwrw pRwpq huMdI rhI EUsdI ilKq rup ivc sMBwl AwrMB qoN hI pOQI swihb  ivc krdy rhy[ srIrk kwieAyN plt ky gurjoq dusry qIsry coQy srup ivc pRkwSmwn huMdI rhI qw poQI swihb dI bKiSS krmvwr hr guru swihb nMU huMdI rhI,hr guru swihb Apny vlo aucwrI bwxI poQI swihb ivc Swml krdy rhy[iesy poQI swihb dy AwDwr qy  pMcm pwqSwh ny Apny vlo aucwrI bwxI Aqy ihMdU Bgqw qy mUslmwn PkIrw ijnw dI bwxI guru pwiqSwh ny isMDwqk rUp ivc pRvwn kIqI Aqy Awqm AiBlwSI B`tw dI bwxI Swml kr BweI gurdws jI qo  gRQ swihb dy rup ivc  iv`c klmb`D krvwieAw, ijsdw pihlw pRkwS 'Sbd gurU pRkwisE' dy rUp iv`c sRI hirmMdr swihb iv`Ky kIqw igAw[novyˆ siqgurU guru qyg bhwdr swihb jI vloˆ aucwrI bwxI nUM gurU dsmyS ny sRI dmdmw swihb ivKy  BweI mnI isMG jI qoN gRMQ swihb ivc Swiml krvw iesdw srUp sMpUrx krn dI bKiSS kIqI [ joqI joq smwaux qoN pihlW sRI hjUr swihb ivKy ,isK sMgqW dy sjy dIvwn ivc srIrk colw iqAwg scKMf ipAwnw krn dw PYslw suxwauNidAW ‘gRMQ swihb ‘nUM gurqw dI g`dI bKSI Aqy 'gurU mwinE gRMQ' dw sdIvI AwdyS id`qw, ijsnUM is`K sMgqwˆ Ardws auprMq hr roz doihry dy rUp ivc ieauN idRV krdIAwˆ  hn[

AwigAw BeI Akwl kI ,qbY clwXo pMQ
sB isKn ko hukm hY guru mwinE gRMQ

Bwvyˆ hr Drm ny srIr dI nwSmwnqw pRvwnI pr ieh Ajy vI dyhDwrIAw jgq guruAw Awd SNkrcwrIAw, nwQw, jogIAw, kwjIAw, muPqIAw Aqy pwdrIAw dw mwnisk qor qy gulwm hY jw iPr  mUrqIAwˆ, qsvIrwˆ qy bu`qwˆ dI pUjw dI pujw krdw hY[vyd, ismrqI, SwSqr, kurwn SrIP, AMjIl jwˆ bweIbl sB siqkwrq pwvn Drm gRMQ hn, lyikn iehnwˆ nUM AvqwrI jwˆ pYgMbrI drzw pRwpq nhIˆ hY[ ihMdUAwˆ dw ivSvwS hY ik jdoN jdoN vI Drm dI hwnI huMdI hY, pRmwqmw srIrk rUp iv`c Avqrn huMdw hY[ muslmwn iksy mIr mihMdI dy Awaux dI Aws iv`c Asmwn v`l nIJ lw ky vyKdy hn Aqy eIsweIAwˆ dw Brosw hY ik sUlI qy ciVAw eIsw msIh muV jIvq ho ky sMswr dI AgvweI krygw[ ieh TIk hY ik mnu`K nUM sdw hI gurU Avqwr jwˆ pYgMbr dI loV hY[gurbwxI dy kQn Anuswr, vI gurU qoN ibnw igAwn pRwpq nhI huMdw 

gur ibn Gor AMDwr gurU ibn smJ nw AwvY
gurmiq Anuswr vI gurU dI loV hr smyˆ ,hr kwl Aqy hr sQwn qy zrUrI hY[ pr srIrk rUp iv`c qwˆ guru, Avqwr, pYgMbr hr Qwˆ, hr smyˆ, mnu`K dI AgvweI nhIˆ kr skdw[iek smyN ,iek sQwn qy hI ho skdw hY[ pr jy ausdw koeI pYrokwr, sYNkVy jW hjwrW mIl dUr iksy dyS ivc v`sdw,AgvweI loVdw hY qW koeI  dyh DwrI Avqwr, pYgMbr jw iksy  gurU dw srIr ausdI AgvweI leI ausy smyN nhIN phuMc skdw [mnuKI srIr BwvyN iksy pYgMbr dw hovy jW Avqwr dw ,auh jrw mrw ,rog qoN mukq nhI [hr mnuKI srIr jo mwqw dy grB duAwrw jnm lYNdw hY ausny iek idn ibns jwxw hY ,lyikn guru dI loV qW hr smyN qy hr kwl ivc hI hY [ iesy leI gurU pwqSwh ny Awpxy jIvn kwl iv`c hI ieh idRV krvw id`qw ik gurU dy drSn iksy srIr dy drSn nhI sgoN gur ivcwr AQvw gurbwxI nwl hI mnuKI jIvn sPl huMdw hY [ Sbd rUp iv`c, sRI gurU gRMQ swihb hr Qwˆ, hr smyˆ mnu`K dI AgvweI krn dy smr`Q hn[ Sbd gurU  zrw mrw ,rog sog ,smyN qy sQwn ivc sImq nhI hY , Sbd AiBnwSI purK hY[

siqgur no sBu ko vyKdw jyqw jgqu sMswru]

ifTY mukiq n hoveI ijcru sbid  n kry vIcwru]

(AMg 594)

jykr iehI aupdyS AsIN BulV lokweI nUM bwrMbwr suxw skIey qW nklI gurUAW kiQ`q bRhm-igAwnIAW Aqy dyhDwrIAW Aqy aunHw dy fyirAW dy jwl qoN lokW nUM bcw skdy hW[siqgur rwhI pRgt hoeI gurbwxI qRRY kwl siq h,Y sdIvI siq hY[ieh pUrn hY[-AwiD, m`D qy AMq hr smY hr kwl ivc mnuKI jIvn dI AgvweI dy smrQ hY[dunIAw dy iksy vI sQwn ivc rihx vwlw hr AOK sOK smy gurbwxI dI AgvweI pRwpq kr skdw hy[gurbwxI nuM koeI curw nhI skdw, jl  fob nhI  skdw, Agn jlw nhI skdI:[

gur kw bcnu bsY jIA nwly]

jil nhI fUbY qskru nhI lyvY Bwih n swkY jwly]     

(AMg 679)

dsvyˆ pwqSwh ny jdoˆ srIrk  colw iqAwgx Aqy gurU joq sRI gurU gRMQ swihb ivc sQwipq krn dw PYslw suxwieAw qwˆ vYrwgI qy ibhbl hoeI sMgq ny  kruxwmeI Avwz iv`c puiCAw ik AsIˆ quhwfy drSn ikvˆy krwˆgy,

lKIey qumrw drS khwˆ[

khhuM qoih smJwie                                    

hjUrI ArSI kvI BweI nMd lwl isMG jI Anuswr, gurU pwqSwh ny siqgurU dw sMklp isDwˆq Aqy drSn ieauˆ smJwieAw,

qIn rUp hYˆ moih ky, sunhu nMd ic`q lwie[

inrgux, srgux, gurSbd khhuM qoih smJwey[

siqgur dw pRQm rUp auhI drswieAw ijs bwry gurU nwnk pwqSwh ny sumyr pRbq qy is`Dwˆ vloN kIqy pRSn dy auqr iv`c PrmwieAw ik pwrbRhm pRmySvr hI Awid guru hY

AprMpr pwrbRhmu prmysru nwnk guru imilAw soeI jIau]

guru dsmyS ny iesy ivcwr nUM ieauˆ ibAwn kIqw hY:-

eyku rUp iqh gux qy prY [ nyiq nyiq ijh ingm aucrY[

iehI pRmwqmw dw pRQm qy sdIvI srUp hY ijs qoˆ swry gurU Avqwr qy pYgMbr rOSnI pRwpq krdy hn[ gurU pwqSwh ny dUjw rUp ieaNu ibAwn kIqw

dUsr rUp gRMQ jI jwnhu [

Awpn AMg myry kir mwnhu] 

myrw rUp gRMQ jI jwn[

ies myˆ Byd n rMck mwn ]

jdoˆ isKwˆ ny puiCAw jy quhwfy drSnwˆ dI cwh hovy, qwˆ gurUu pwqSwh ny PurmwieAw,

'jo isK guru drSn kI cwih[

drSn kry gRMQ jI Awih['

isKwˆ ny puiCAw siqgur jI jy quhwfy nwl g`lwˆ krnIAwˆ hox, qwˆ gur PurmwieAw! 

'jo mm swQ chy kir bwq[

gRMQ jI pVih ibcwrih swQ['

jo is`K AgvweI jwˆ AwdyS pRwpq krnw cwhuMdy hn aunWˆ bwry PurmwieAw 

'jo muJ bcn sunn kI cwie[

gRMQ ivcwr sunhu icq lwie' ArQwq jo gurU qoˆ mwrg drSn pRwpq krnw cwhy auuh gurbwxI dI ivcwr kr AgvweI pRwpq kry [srrgux rUp d`s gurU swihbwn h`n qy dSm  pwiqSwh ny AMimRq Ckwaux aupRMq

sMgiq kInI Kwlsw mnmuKI duhylw

Kwlsy qy bKiSS kr Kwlsy nMU gurU rUp pRdwn kr id`qw[gur sMgq nMU Kwlsy dy rUp ivc pRgt kr Awpxw jwmw bKS ieau PrmwieAw:

vwih smy guru bYn sunwXo

Kwls Apno rUp bqwXo[

Kwls hI so hY mm kwmw[

bKs ikXo Kwls ky jwmw[……

‘Kwlsw myro rup hy Kws[

Kwlsy mih hau krhu invws[………

hau Kwlsy kw Kwlsw morw

Eiq poiq swgr buMdyrw’[

iesy nuM AMqm smy ienw Sbdw rwhI iPr duhrwieAw

‘qIsr rUp isK hY mor[

gurbwxI ric ijh ins Bor[

ivswh pRIiq gurSbd ju Dry [

gur kw drSn inq auT kry [’

ieau guru dSmyS ny  iqMn pRkrmw krky

kr pRkrmw gurU jI inj mwQ JukwXo[…

 gurU gRMQ ko gur QipE, kuxkw btvwXoo'[

BweI dieAw isMG jI pRQm ipAwry Anuswr gurU dSmyS jI ny A`gy ieau PurmwieAw

SRI Akwl purK ky bcn isauN,pRgitE pMQ mhwn [

gRMQ pMQ gurU mwnIey , qwry skl kulwn]

ieauˆ gurU gRMQ qy gurU pMQ nUM guirAweI b^S iek AdBu`q Aqy Aloikk, AiDAwqmk gxqMqr (Spiritual Republic) dI sQwpnw kr id`qI[rwjnIqI iv`c qW ivAkqIgq rwjy dI bjwey lokSwhI Aw geI hY, pr Drm Aqy mzhb dI dunIAw iv`c Ajy vI ivAkqI pRDwn hY[gurUU swihb ny is`K Drm nUM srIrk pUjw dI jkV qy gulwmI qoN sdw sdw leI mukq kr idqw[gurU gRMQ Aqy pMQ dw smyl hI joiq Aqy jugq dw myl hY[

joq rUp hir Awip gur nwnk khwiea

(ਬਾਕੀ-ਕੱਲ)

ਮਾਤਾ ਲਾਡਿਕੀ-8 .

ਗੁਰਬਾਣੀ ਪ੍ਰਤੀ ਸਮਰਪਣ

ਪਿਸ਼ਾਵਰ ਸ਼ਹਿਰ ਦੇ ਘੁੱਗ ਵਸਦੇ ਹਿੰਦੂ-ਸਿੱਖ ਮੁਹੱਲੇ ਪਾਸੀਆਂ ਦੀ ਗਲੀ ਕੱਕੜਾਂ ਵਿਚ ਛੋਟੇ ਕਾਬਲੀ ਦਾ ਮਕਾਨ, ਇਸ ਘਰ ਦੀ ਮਾਲਕਣ ਬੀਬੀ ਲਾਡਿੱਕੀ ਦੇ ਧਰਮੀ ਸੁਭਾਅ ਕਾਰਨ ਵੀ ਪ੍ਰਸਿੱਧ ਸੀ। ਜਿੰਨੀ ਸੁੰਦਰ ਉਹ ਆਪਣੇ ਗਠਵੇਂ ਸਰੀਰ ਕਰਕੇ ਸੀ, ਉਸ ਤੋਂ ਕਿਤੇ ਵੱਧ ਸੁੰਦਰ ਉਸ ਦਾ ਵਿਉਹਾਰ ਸੀ। ਉਹ ਸਭ ਨੂੰ ਆਪਣਾ ਸਮਝਦੀ ਸੀ, ਕੋਈ ਪਰਾਇਆ ਨਹੀਂ, ਕੋਈ ਦੁਸ਼ਮਣ ਨਹੀਂ, ਕੋਈ ਵਿਰੋਧੀ ਨਹੀਂ:''ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ॥ ਨਾ ਕੇ ਬੈਰੀ ਨਾਹਿ ਬੇਗਾਨਾ ਸਲਗ ਸੰਗ ਹਮਕੋ ਬਣ ਆਈ॥" ਸ਼ਬਦ ਉਸ ਦੇ ਅਤਿ ਪਿਆਰੇ ਬੋਲਾਂ ਵਿਚ ਸੀ। ਉਸ ਦਾ ਵਧੇਰੇ ਕਿਧਰੇ ਆਉਣ ਜਾਣ ਨਹੀਂ ਸੀ ਉਸ ਕੋਲ ਆਉਣ ਵਾਲਿਆਂ ਦੀ ਗਿਣਤੀ ਵੱਡੀ ਸੀ। ਲੱਗਦੀ ਵਾਹ ਉਹ ਸਭ ਦੇ ਕੰਮ ਆਉਂਦੀ। ਉਸ ਦੇ ਘਰੋਂ ਕੋਈ ਖਾਲੀ ਨਹੀਂ ਮੁੜਿਆ ਸੀ। ਆਪਣਾ ਨਿੱਤ ਨੇਮ ਉਹ ਸਵੇਰੇ ਅੰਮ੍ਰਿਤ ਵੇਲੇ ਸ਼ੁਰੂ ਕਰਦੀ। ਸਰੀਰਕ ਕਿਰਿਆਵਾਂ ਵੱਲੋਂ ਵਿਹਲੀ ਹੋ ਕੇ ਉਹ ਸਭ ਤੋਂ ਪਹਿਲਾਂ ਉਪਰਲੀ ਮੰਜ਼ਿਲ ਉਤੇ ਪ੍ਰਕਾਸ਼ਮਾਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਭਰਦੀ: ਪ੍ਰਕਾਸ਼ ਕਰਕੇ ਨਿੱਤਨੇਮ ਦੀਆਂ ਬਾਣੀਆਂ ਪੜ੍ਹਦੀ। ਆਵਾਜ਼ ਧੀਮੀ ਪਰ ਸਪੱਸ਼ਟ ਹੁੰਦੀ। ਇਕ ਇਕ ਸ਼ਬਦ ਦਾ ਉਚਾਰਣ ਉਸ ਦਾ ਅਰਥ ਸਪੱਸ਼ਟ ਕਰਦਾ। ਬਾਣੀ ਵਿਚੋਂ ਸੰਗੀਤ ਦਾ ਰਸ ਤਾਂ ਅਨੰਦ ਦਿੰਦਾ ਹੀ, ਪਰ ਹਰ ਵਾਰ ਉਸ ਨੂੰ ਪੜ੍ਹੇ ਦੇ ਨਵੇਂ ਅਰਥ ਲੱਭਦੇ। ਗੁਰੂ ਗ੍ਰੰਥ ਸਾਹਿਬ ਵਿਚੋਂ ਲਿਆ ਗਿਆ ਮੁੱਖ ਵਾਕ ਉਸ ਨੂੰ ਪੂਰੇ ਦਿਨ ਲਈ ਸੋਚਣ, ਸਮਝਣ ਅਤੇ ਵਿਚਰਣ ਦਾ ਮੌਕਾ ਦਿੰਦਾ। ਉਸ ਲਈ ਗੁਰਬਾਣੀ ਜੀਵਨ ਦਾ ਸਰੋਤ ਬਣ ਗਈ ਸੀ। ਸਵੇਰ ਦੇ ਨਾਮ ਜੱਪਣ ਪਿਛੋਂ ਉਹ ਆਪਣੇ ਪਰਿਵਾਰ ਵੱਲ ਧਿਆਨ ਦਿੰਦੀ। ਘਰ ਵਿਚ ਦੋਵੇਂ ਜੀਅ ਸਨ-ਇੱਕ ਆਪ ਅਤੇ ਦੂਜਾ ਪਤੀ ਭਾਈ ਰਾਮ ਸਹਾਇ ਮਲਹੋਤਰਾ। ਰਾਮ ਸਹਾਇ ਜੀ ਸਰਾਫ਼ਾ ਦਾ ਕੰਮ ਦੇਖਦੇ ਸਨ, ਕਰੰਸੀ ਦੇ ਤਬਾਦਲੇ ਲਈ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੀ ਲੱਗਦੀ ਸੀ। ਉਹ ਸਵੇਰੇ ਘਰੋਂ ਦੁਕਾਨ ਲਈ ਨਿਕਲ ਜਾਂਦੇ। ਬੀਬੀ ਲਾਡਿੱਕੀ ਲੋਕ ਪ੍ਰਲੋਕ ਸੁਆਰਨ ਲਈ ਗੁਰਬਾਣੀ ਦੇ ਲੜ ਲੱਗ ਜਾਂਦੀ। ਜਦ ਵੀ ਸਮਾਂ ਮਿਲਦਾ, ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਬਾਣੀ ਪੜ੍ਹਦੀ, ਉਸ ਨੂੰ ਆਪਣੇ ਜੀਵਨ ਨਾਲ ਮਿਲਾ ਕੇ ਵੇਖਦੀ। ਗੁਰਬਾਣੀ ਬੀਬੀ ਲਾਡਿੱਕੀ ਲਈ ਜੀਵਨ ਜਾਚ ਹੀ ਸੀ। ਘਰ ਦੇ ਕੰਮ ਕਾਰ ਤੋਂ ਅਜੇ ਵਿਹਲੀ ਨਹੀਂ ਹੁੰਦੀ ਸੀ ਕਿ ਮਿਲਣ ਗਿਲਣ ਵਾਲੇ ਆਉਣੇ ਸ਼ੁਰੂ ਹੋ ਜਾਂਦੇ। ਕੁਝ ਪੜ੍ਹਣ ਲਿਖਣ ਵਾਲੇ ਹੁੰਦੇ, ਬਾਕੀ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ। ਮੁਹੱਲੇ ਵਿਚੋਂ ਦੋ ਚਾਰ ਬੀਬੀਆਂ ਅਤੇ ਏਨੇ ਹੀ ਬਾਲਕ ਬਾਲਕਾਵਾਂ ਉਸ ਤੋਂ ਪੰਜਾਬੀ (ਗੁਰਮੁੱਖੀ) ਲਿਖਣੀ, ਪੜ੍ਹਣੀ ਸਿੱਖਣ ਲਈ ਆਉਂਦੇ ਸਨ। ਕੁਝ ਗੁਰਬਾਣੀ ਦੇ ਪਠਨ ਪਾਠਨ ਲਈ ਵੀ ਬੈਠਦੇ ਸਨ। ਫਾਲਤੂ ਗੱਪਾਂ ਮਾਰਨ ਵਾਲੇ ਵੀ ਹੁੰਦੇ ਪਰ ਉਨ੍ਹਾਂ ਬਹੁਤ ਥੋੜ੍ਹਾ ਸਮਾਂ ਮਿਲਦਾ। ਬੀਬੀ ਲਾਡਿਂਕੀ ਸਭ ਨਾਲ ਮਿੱਠਾ ਬੋਲਦੀ, ਆਪਣੇ ਪੱਖ 'ਤੇ ਦ੍ਰਿੜ ਰਹਿੰਦੀ ਪਰ ਮਿੱਠੇ ਸ਼ਬਦ ਬੋਲਦੀ। ਆਪਣੀ ਹਰ ਦਲੀਲ ਨੂੰ ਉਹ ਗੁਰਬਾਣੀ ਦੀ ਕਿਸੇ ਤੁਕ ਨਾਲ ਹਵਾਲੇ ਲਈ ਜੋੜਦੀ। ਹਰ ਇੱਕ ਦੇ ਕੰਮ ਆਉਣਾ ਬੀਬੀ ਲਾਡਿੱਕੀ ਨੇ ਆਪਣਾ ਨਿਯਮ ਬਣਾ ਰੱਖਿਆ ਸੀ। ਸ਼ਾਮ ਹੁੰਦੀ ਤਾਂ ਖਾਣਾ ਬਣਾਉਂਦੀ। ਭਾਈ ਰਾਮ ਸਹਾਇ ਕਦੀ ਰਹਿਰਾਸ ਦੇ ਸਮੇਂ ਤੋਂ ਪਹਿਲਾਂ ਆ ਜਾਂਦੇ, ਕਦੀ ਬਾਅਦ ਵਿਚ ਪਰ ਬੀਬੀ ਲਾਡਿੱਕੀ ਦਾ ਕੰਮਕਾਜ ਬਿਨਾਂ ਦੁਬਿਧਾ ਦੇ ਚਲਦਾ ਰਹਿੰਦਾ। ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖਣ ਪਿਛੋਂ ਦੋਵੇਂ ਜੀਅ ਮਿਲ ਕੇ ਖਾਣਾ ਖਾਂਦੇ, ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਦੇ, ਦੁੱਖ-ਸੁੱਖ ਫੋਲਦੇ। ਰਾਤ ਨੂੰ ਜੀਅ ਭਰ ਕੇ ਸੌਂਦੇ। ਅਗਲੀ ਸਵੇਰ ਫਿਰ ਨਵਾਂ ਸੰਦੇਸ਼ ਲੈ ਕੇ ਆਉਂਦੀ। ਬੀਬੀ ਲਾਡਿੱਕੀ ਨੇ ਆਪਣਾ ਜੀਵਨ ਗੁਰਬਾਣੀ ਨੂੰ ਸਮਰਪਤ ਕਰ ਸੰਵਾਰ ਲਿਆ ਸੀ। ਹੁਣ ਉਹ ਇੱਕ, ਨਿਰੰਕਾਰ, ਅਕਾਲ ਪੁਰਖ ਦਾ ਸਿਮਰਨ ਕਰ ਸਕਦੀ ਸੀ, ਉਸ ਨੂੰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨਹੀਂ ਪੂਜਣੀਆਂ ਪੈਂਦੀਆਂ ਸਨ। ਉਹ ਗੁਰਬਾਣੀ ਦੇ ਕਹੇ ਅਨੁਸਾਰ ਆਪਣਾ ਦਿਨ ਗੁਜ਼ਾਰ ਸਕਦੀ ਸੀ, ਉਸ ਨੂੰ ਪੰਡਤਾਂ ਦੇ ਸਾਹੇ ਨਹੀਂ ਸੁਧਾਣੇ ਪੈਂਦੇ ਸਨ। ਬੀਬੀ ਲਾਡਿੱਕੀ ਨੇ ਆਪਣੇ ਆਪ ਨੂੰ ਗੁਰਬਾਣੀ ਅਨੁਸਾਰ ਢਾਲਣ ਵਿਚ ਸਫ਼ਲਤਾ ਪ੍ਰਾਪਤ ਕਰ ਲਈ ਸੀ: ਉਸ ਦਾ ਜੀਵਨ ਹੁਣ ਸ਼ਾਂਤ ਸੀ, ਸਵਰਗ ਵਰਗਾ ਸੁੱਖ ਉਸ ਨੂੰ ਅਨੂਭਵ ਹੁੰਦਾ ਸੀ। ਪਰ ਇਹ ਜੀਵਨ ਉਸ ਨੂੰ ਸਹਿਜ ਨਾਲ ਨਹੀਂ ਮਿਲਿਆ ਸੀ-ਇਸ ਲਈ ਉਸ ਨੂੰ ਸੰਘਰਸ਼ ਕਰਨਾ ਪਿਆ ਸੀ, ਆਪਣੀਆਂ ਬੇਗਾਨਿਆਂ ਦੀ ਨਰਾਜ਼ਗੀ ਸਹੇੜਨੀ ਪਈ ਸੀ, ਉਨ੍ਹਾਂ ਦੇ ਬੋਲ ਕੁਬੋਲ ਸੁਨਣੇ ਪਏ ਸਨ, ਆਪਣਾ ਗ੍ਰਹਿਸਥ ਦਾਅ 'ਤੇ ਲਾਉਣਾ ਪਿਆ ਸੀ। ਭਾਈ ਰਾਮ ਸਹਾਇ ਨਾਲ ਉਸ ਦਾ ਵਿਆਹ ਬੜੀ ਧੂਮਧਾਮ ਨਾਲ ਹੋਇਆ ਸੀ। ਉਹ ਮਲਹੋਤਰਾ ਪਰਿਵਾਰ ਦਾ ਸਭ ਤੋਂ ਛੋਟਾ ਪੁੱਤਰ ਸੀ। ਇਸ ਲਈ ਛਿੰਦਾ ਵੀ ਸੀ। ਦੂਸਰਾ, ਉਸ ਪੀੜ੍ਹੀ ਦਾ ਆਖਰੀ ਵਿਆਹ ਹੋਣ ਕਰਕੇ ਚਾਅ ਅਤੇ ਜੋਸ਼ ਵੀ ਸੀ। ਬੜੀਆਂ ਤਿਆਰੀਆਂ ਪਿਛੋਂ ਚਾਵਾਂ ਨਾਲ ਰੋਹਤਾਸ ਜੰਞ ਢੁੱਕੀ। ਬੀਬੀ ਲਾਡਿੱਕੀ ਭਾਈ ਵਸਾਖਾ ਸਿੰਘ ਦੀ ਇੱਕੋ ਇੱਕ ਲਾਡਲੀ ਧੀ ਸੀ। ਵੱਡੇ ਜ਼ਿਮੀਂਦਾਰ ਸਨ। ਲੋਕਾਂ ਨਾਲ ਮੇਲ ਜੋਲ ਸੀ। ਗਿਆਨੀ ਭਗਵਾਨ ਸਿੰਘ ਤਾਂ ਹਿੰਦੂ ਸਿੱਖ ਸਮਾਜ ਵਿਚ ਸੰਤ ਪੁਰਖ ਵਜੋਂ ਜਾਣੇ ਜਾਂਦੇ ਸਨ। ਲਾਡਿੱਕੀ ਦੇ ਵਿਆਹ 'ਤੇ ਮਾਨੋਂ ਸਾਰਾ ਰਹੋਤਾਸ ਸ਼ਹਿਰ ਭਾਈ ਜੀ ਦੇ ਘਰ ਇੱਕਠਾ ਹੋ ਗਿਆ। ਬਰਾਤ ਦੀ ਖੂਬ ਸੇਵਾ ਹੋਈ। ਤੋਹਫ਼ਿਆਂ, ਸੌਗਾਤਾਂ ਨਾਲ ਦਹੇਜ ਦੂਣਾ ਚੌਣਾ ਹੋ ਗਿਆ। ਕਾਬਲ ਤੋਂ ਆਏ ਪਸ਼ੌਰੀਆਂ ਦਾ ਘਰ ਭਰ ਗਿਆ। ਬੀਬੀ ਲਾਡਿੱਕੀ ਦੀ ਸਹੁਰੇ ਘਰ ਖੂਬ ਆਓ ਭਗਤ ਹੋਈ। ਉਹ ਖੂਬਸੂਰਤ ਵੀ ਸੀ ਅਤੇ ਖੂਬ ਸਾਰਾ ਦਾਜ ਦਹੇਜ ਲੈ ਕੇ ਆਈ ਸੀ। ਭਾਈ ਰਾਮ ਸਹਾਇ ਚੰਨ ਵਰਗੀ ਵਹੁਟੀ ਪਾ ਕੇ ਬਹੁਤ ਖੁਸ਼ ਸੀ। ਸਾਰੇ ਹੀ ਇਸ ਵਿਆਹ ਤੋਂ ਸੰਤੁਸ਼ਟ ਸਨ। ਮੁਕਲਾਵੇ ਸਮੇਂ ਭਾਈ ਵਸਾਖਾ ਸਿੰਘ ਨੇ ਲਾਡਿੱਕੀ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ। ਉਚੇਚੇ ਤੌਰ 'ਤੇ ਤਿਆਰ ਕਰਵਾਈ ਗਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਦੇ ਹਵਾਲੇ ਕਰ ਦਿੱਤੀ ਗਈ। ਜਦੋਂ ਬੀੜ ਲੈ ਕੇ ਬੀਬੀ ਲਾਡਿੱਕੀ ਸਹੁਰੇ ਪਹੁੰਚੀ ਤਾਂ ਇੱਕ ਹੰਗਾਮਾ ਖੜ੍ਹਾ ਹੋ ਗਿਆ। ਉਸ ਨੂੰ ਕਈਆਂ ਤੋਂ ਸੁਨਣ ਨੂੰ ਮਿਲਿਆ, ''ਭਾਈ ਵਸਾਖਾ ਸਿੰਘ ਨੇ ਧੀ ਨੂੰ ਧਰਮਸਾਲਾ ਦਾ ਦਹੇਜ ਦਿੱਤਾ ਹੈ।" ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਉਸ ਸਮੇਂ ਦੁਰਲੱਭ ਸਨ। ਹੱਥ ਨਾਲ ਲਿਖ ਕੇ ਤਿਆਰ ਕਰਨਾ ਪੈਂਦਾ ਸੀ। ਕਾਗਜ਼ ਵੀ ਸੁਲੱਭ ਨਹੀਂ ਸੀ। ਇਸ ਲਈ ਕਿਸੇ ਦੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਹੋਣਾ ਅਚੰਭਾ ਹੀ ਸੀ ਪਰ ਮਲਹੋਤਰਾ ਪਰਿਵਾਰ ਦੀ ਅਸਲ ਪ੍ਰੇਸ਼ਾਨੀ ਥਾਂ ਦੀ ਸੀ। ਕਾਬਲੀਆਂ ਦਾ ਇਹ ਪਰਿਵਾਰ ਬਹੁਤ ਵੱਡਾ ਨਹੀਂ ਸੀ ਪਰ ਕਾਬਲ ਦੀਆਂ ਹਵੇਲੀਆਂ ਦੇ ਮੁਕਾਬਲੇ ਇਹ ਥਾਂ ਬੜੀ ਛੋਟੀ ਸੀ। ਕੁੱਲ ਦੋ ਮੰਜ਼ਿਲਾਂ ਦੇ ਮਕਾਨ ਸਨ। ਹੇਠਲੇ ਹਿੱਸੇ ਵਿਚ ਡੰਗਰ ਬੰਨ੍ਹੇ ਜਾਂਦੇ ਸਨ। ਉਪਰਲੀ ਮੰਜ਼ਿਲ ਵਿਚ ਰਹਿਣ ਬਸੇਰਾ ਕੀਤਾ ਜਾਂਦਾ ਸੀ। ਨਵੀਂ ਵਿਆਹੀ ਵਹੁਟੀ ਲਈ ਵੱਖ ਥਾਂ ਹੀ ਸਮੱਸਿਆ ਸੀ। ਫੇਰ ਗੁਰੂ ਗ੍ਰੰਥ ਸਾਹਿਬ ਲਈ ਵੱਖ ਜਗ੍ਹਾ ਦਾ ਪ੍ਰਬੰਧ ਕਰਨਾ ਤਾਂ ਸੰਭਵ ਹੀ ਨਹੀਂ ਸੀ। ਮੂੰਹ ਫਟ ਜੀਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਿਸ ਨੇ ਏਨੇ ਕੀਮਤੀ ਤੋਹਫ਼ੇ ਨੂੰ ਭੇਜਿਆ ਹੈ, ਉਸ ਇਸ ਦੀ ਥਾਂ ਦਾ ਵੀ ਪ੍ਰਬੰਧ ਕਰਕੇ ਦੇਵੇ। ਉਂਝ ਪਰਿਵਾਰ ਵਿਚ ਲਗਭਗ ਸਹਿਮਤੀ ਸੀ ਕਿ ਬੀਬੀ ਲਾਡਿੱਕੀ ਲਈ ਲਿਆਂਦੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਭਾਈ ਜੋਗਣ ਸ਼ਾਹ (ਭਾਈ ਜੋਗਾ ਸਿੰਘ) ਦੀ ਧਰਮਸਾਲਾ ਦੇ ਦਿੱਤੀ ਜਾਵੇ। ਬੀਬੀ ਲਾਡਿੱਕੀ ਨੇ ਇਸ ਫੈਸਲੇ ਦੀ ਵਿਰੋਧਤਾ ਕੀਤੀ। ਉਸ ਆਪਣੀ ਸੱਸ ਨੂੰ ਸਾਫ਼ ਸ਼ਬਦਾਂ ਵਿਚ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਅਤੇ ਬਾਣੀ ਬਿਨਾਂ ਨਹੀਂ ਰਹਿ ਸਕਦੀ। ਜਿਥੇ ਬੀੜ ਜਾਏਗੀ, ਉਹ ਵੀ ਉਥੇ ਹੀ ਰਹੇਗੀ। ਪਤਾ ਨਹੀਂ ਇਹ ਹੰਗਾਮਾ ਕੀ ਰੂਪ ਲੈਂਦਾ ਪਰ ਦਾਦਾ ਦੇਵੀ ਸਹਾਇ ਨੇ ਆਪਣਾ ਹਾਕਮਾਨਾ ਫੈਸਲਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਘਰ ਵਿਚ ਹੀ ਰੱਖਣ ਦਾ ਲਿਆ। ਉਸ ਦੀ ਦਲੀਲ ਸੀ ਕਿ ਵਿਆਹ ਤੋਂ ਪਹਿਲਾਂ ਹੀ ਸਾਨੂੰ ਇਸ ਸਬੰਧੀ ਦੱਸ ਦਿੱਤਾ ਗਿਆ ਸੀ ਅਤੇ ਅਸੀਂ ਜ਼ੁਬਾਨ ਦਿੱਤੀ ਸੀ। ਫੇਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਸਿੱਖ ਹਾਂ। ਸਾਡੇ ਤਾਂ ਭਾਗ ਖੁੱਲ੍ਹ ਗਏ ਜੋ ਬਾਣੀ ਦਾ ਸਮੁੰਦਰ ਸਾਡੇ ਘਰ ਵਿਚ ਆ ਲੱਥਾ ਹੈ। ਬਾਬਾ ਦੇਵੀ ਸਹਾਇ ਪਰਿਵਾਰ ਦੇ ਮੁੱਖੀ ਸਨ। ਉਨ੍ਹਾਂ ਦਾ ਕਹਿਣਾ ਮੋੜਨ ਦੀ ਹਿੰਮਤ ਤਾਂ ਕਿਸੇ ਵਿਚ ਨਹੀਂ ਸੀ ਪਰ ਸਮੱਸਿਆ ਕਹਿਣਾ ਮੰਨਣ ਜਾਂ ਨਾਹ ਮੰਨਣ ਦੀ ਨਹੀਂ ਸਗੋਂ ਥਾਂ ਦੀ ਸਮੱਸਿਆ ਸੀ। ਇਸ ਲਈ ਫੈਸਲਾ ਕੀਤੀ ਗਿਆ ਕਿ ਨਵੇਂ ਵਿਆਹੇ ਜੋੜੇ ਲਈ ਵੱਖਰੀ ਥਾਂ ਦਾ ਪ੍ਰਬੰਧ ਕੀਤਾ ਜਾਵੇ। ਇਹ ਪ੍ਰਬੰਧ ਉਸੇ ਮੁਹੱਲੇ ਵਿਚ ਹੋ ਗਿਆ। ਬੀਬੀ ਲਾਡਿੱਕੀ ਨੇ ਨਵੇਂ ਘਰ ਨੂੰ ਬੜੀਆਂ ਰੀਝਾਂ ਨਾਲ ਸਜਾਇਆ, ਸੰਵਾਰਿਆ। ਗੁਰੂ ਗ੍ਰੰਥ ਸਾਹਿਬ ਲਈ ਜੋ ਦਰਬਾਰ ਬਣਾਇਆ ਗਿਆ, ਉਸ ਨੂੰ ਗੁਰਮਤਿ ਅਨੁਸਾਰੀ ਰੱਖਣ ਵੱਲ ਪੂਰਾ ਧਿਆਨ ਦਿੱਤਾ ਗਿਆ। ਬੀਬੀ ਸਪੱਸ਼ਟ ਸੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਇਸ ਵਿਚ ਦਰਜ ਬਾਣੀ ਕਾਰਨ ਹੈ: ਮਹਾਨਤਾ ਪੁਸਤਕ ਦੀ ਨਹੀਂ, ਉਸ ਵਿਚ ਦਰਜ ਤੱਥਾਂ ਦੀ ਹੁੰਦੀ ਹੈ। ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਈ ਸਾਰੇ ਆਦਰਯੋਗ ਪ੍ਰਬੰਧ ਕੀਤੇ: ਪੀੜ੍ਹੇ ਦੀ ਮਜ਼ਬੂਤੀ ਅਤੇ ਸਫ਼ਾਈ ਦਾ ਧਿਆਨ ਰੱਖਿਆ, ਪੜ੍ਹਣ ਵਿਚ ਆਸਾਨੀ ਰਹੇ, ਇਸ ਲਈ ਸਰਹਾਣਿਆਂ ਦੀ ਚੋਣ ਕੀਤੀ ਗਈ। ਉਪਰ ਹੇਠਾਂ ਦੇ ਵਿਛਾਉਣੇ ਸਾਫ਼ ਸੁਥਰੇ ਪਰ ਸਾਧਾਰਣ ਰੱਖੇ ਗਏ। ਬੀਬੀ ਲਾਡਿੱਕੀ ਨੂੰ ਪਤਾ ਸੀ ਕਿ ਦਿਖਾਵੇ ਨਾਲ ਕਰਮਕਾਂਡ ਜਨਮ ਲੈਂਦੇ ਹਨ ਅਤੇ ਕਰਮਕਾਂਡਾਂ ਦੀ ਵਿਰੋਧਤਾ ਨਾਨਕ ਬਾਣੀ ਵਿਚ ਸਭ ਤੋਂ ਵੱਧ ਹੋਈ ਹੈ। ਬਾਣੀ ਨੂੰ ਤਖ਼ਤ ਤਾਜ ਦਾ ਮਾਲਕ ਮੰਨਦਿਆਂ ਉਸ ਉਪਰ ਚੰਦੋਆ ਤਾਣਿਆ ਗਿਆ ਪਰ ਪੁਸਤਕ ਨੂੰ ਉਸ ਸਰੀਰ ਰੂਪ ਵਿਚ ਗੁਰੂ ਸਵਿਕਾਰ ਨਹੀਂ ਕੀਤਾ। ਉਸ ਲਈ ਗੁਰੂ ਬਾਣੀ ਹੀ ਰਹੀ, ਉਸੇ ਉਤੇ ਅਮਲ ਕਰਨ ਉੱਤੇ ਹੀ ਉਸ ਜ਼ੋਰ ਦਿੱਤਾ। ਭਾਈ ਰਾਮ ਸਹਾਇ ਦੁਨੀਆਂਦਾਰ ਮਨੁੱਖ ਸਨ। ਉਨ੍ਹਾਂ ਆਪਣੇ ਆਪ ਨੂੰ ਆਪਣੇ ਮਾਤਾ ਪਿਤਾ, ਭੈਣ ਭਰਾਵਾਂ ਅਤੇ ਦੂਸਰੇ ਰਿਸ਼ਤੇਦਾਰਾਂ ਨਾਲ ਵੀ ਜੋੜੀ ਰੱਖਿਆ ਅਤੇ ਆਪਣੇ ਘਰ ਵਿਚ ਵੀ ਕਿਸੇ ਤਰ੍ਹਾਂ ਦਾ ਕਲਾ ਕਲੇਸ਼ ਨਹੀਂ ਪੈਣ ਦਿੱਤਾ। ਬੀਬੀ ਲਾਡਿੱਕੀ ਨਾਲ ਉਨ੍ਹਾਂ ਕਦੀ ਬਹਿਸ ਵੀ ਨਹੀਂ ਕੀਤੀ ਪਰ ਉਸ ਉਤੇ ਕੋਈ ਦਬਾਅ ਵੀ ਨਹੀਂ ਪਾਇਆ। ਉਨ੍ਹਾਂ ਦਾ ਜਿਵੇਂ ਮੂਕ ਸਮਝੌਤਾ ਸੀ ਆਪਣੇ ਆਪਣੇ ਰਸਤੇ ਚਲਦਿਆਂ ਵੀ ਸਾਂਝ ਬਣਾਈ ਰੱਖਣੀ ਹੈ। ਉਸ ਸਮੇਂ ਦੇ ਰਿਵਾਜ਼ਾਂ ਅਨੁਸਾਰ ਸਿੱਖਾਂ ਵਿਚ ਵੀ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਸੀ, ਹਵਨ ਕੀਤੇ ਜਾਂਦੇ ਸਨ, ਸਾਰੇ ਸਮਾਜਿਕ ਧਾਰਮਿਕ ਕੰਮ ਬ੍ਰਾਹਮਣਾਂ, ਪੰਡਤਾਂ ਦੁਆਰਾ ਕੀਤੇ ਜਾਂਦੇ ਸਨ। ਇਹ ਸਾਰਾ ਕੁਝ ਰਾਮ ਸਹਾਇ ਦੇ ਮਾਤਾ ਪਿਤਾ ਦੇ ਘਰ ਵੀ ਹੁੰਦਾ ਸੀ ਪਰ ਬੀਬੀ ਲਾਡਿੱਕੀ ਨੇ ਇਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ, ਅਪਣਾਇਆ ਕਦਾਚਿਤ ਨਹੀਂ। ਉਸ ਦੇ ਘਰ ਵਿਚ ਤਾਂ ਦੇਵੀ ਦੇਵਤਿਆਂ ਦੀ ਮੂਰਤੀ ਤਾਂ ਕੀ, ਤਸਵੀਰ ਤੱਕ ਨਹੀਂ ਸੀ। ਜਦੋਂ ਕਦੇ ਸਹੁਰੇ ਘਰ ਕੋਈ ਦਿਨ ਮਨਾਇਆ ਜਾਂਦਾ ਸੀ ਤਾਂ ਬੀਬੀ ਲਾਡਿੱਕੀ ਹਾਜ਼ਰ ਤਾਂ ਹੁੰਦੀ ਪਰ ਆਪਣੀ ਦੂਰੀ ਉਹ ਬਣਾਈ ਰੱਖਦੀ। ਇਸ ਦਾ ਇੱਕ ਨਤੀਜਾ ਇਹ ਵੀ ਨਿਕਲਿਆ ਕਿ ਉਹ ਆਪਣੇ ਸਹੁਰੇ ਪਰਿਵਾਰ ਤੋਂ ਵੀ ਬਿਲਕੁਲ ਕੱਟੀ ਗਈ। ਪਰਿਵਾਰ ਸਾਂਝਾ ਸੀ, ਦੁਕਾਨ ਇੱਕੋ ਸੀ, ਰੁਜ਼ਗਾਰ ਇੱਕਠੇ ਕਰਦੇ ਸਨ ਪਰ ਬੀਬੀ ਲਾਡਿੱਕੀ ਨਾਲ ਇੱਕ ਵਖਰੇਵਾਂ ਲਗਾਤਾਰ ਬਣਿਆ ਰਿਹਾ। ਅਜਿਹੇ ਪਰਿਵਾਰਾਂ ਵਿਚ ਮੀਆਂ ਬੀਵੀ ਦੀ ਘੱਟ ਹੀ ਨਿਭਦੀ ਹੈ, ਹਰ ਸਮੇਂ ਦੀ ਰੋਕ ਟੋਕ, ਕਲੇਸ਼ ਬਣੇ ਰਹਿੰਦੇ ਹਨ ਪਰ ਰਾਮ ਸਹਾਇ ਦੀ ਸਿਆਣਪ ਅਤੇ ਬੀਬੀ ਲਾਡਿੱਕੀ ਦੇ ਨਿਰਛੱਲ, ਨਿਰਮਲ ਵਿਉਹਾਰ ਕਾਰਨ ਪਰਿਵਾਰਕ ਸੁੱਖ ਸ਼ਾਂਤੀ ਬਣੀ ਰਹੀ ਪਰ ਬੀਬੀ ਲਾਡਿੱਕੀ ਸਮਾਜ ਦੇ ਬੇਦਲੀਲੇ ਵਿਉਹਾਰ ਤੋਂ ਨਾਰਾਜ਼ ਹੀ ਰਹੀ, ''ਕਹੋ ਕੁਝ, ਕਰੋ ਕੁਝ। ਇਹ ਚਲਣ ਵੀ ਕੀ ਹੋਇਆ? ਇੰਝ ਕਰ ਕੇ ਕਿਸ ਨੂੰ ਠੱਗਦੇ ਨੇ ਲੋਕ? ਨੁਕਸਾਨ ਤਾਂ ਆਪਣਾ ਹੀ ਕਰਦੇ ਨੇ ਅਤੇ ਸਮਾਜ ਨੂੰ ਵੀ ਕਮਕਾਂਡਾਂ ਵਿਚ ਉਲਝਾ ਕੇ ਕਿੰਨਾ ਪਿਛਾਂਹ ਲੈ ਜਾਂਦੇ ਨੇ?" ਪਰ ਮੈਂ ਕੀ ਕਰਾਂ? ਆਪਣੇ ਆਪ ਨੂੰ ਬਦਲ ਸਕਦੀ ਹਾਂ, ਬਦਲ ਲਿਆ ਹੈ ਪਰ ਮੇਰੇ ਇੱਕ ਦੇ ਬਦਲਣ ਨਾਲ ਸਮਾਜ ਤਾਂ ਨਹੀਂ ਬਦਲਤਾ, ਮੇਰੇ ਉੱਤੇ ਵੀ ਇਨ੍ਹਾਂ ਦੇ ਕਾਰਜਾਂ ਦਾ ਅਸਰ ਤਾਂ ਹੁੰਦਾ ਹੀ ਹੈ। ਇਸ ਨੂੰ ਦੂਰ ਕਰਨਾ ਚਾਹੀਦਾ ਹੈ, ਪਰ ਮੈਂ.... ਕੀ ਕਰਾਂ? ਰਸਤਾ ਕੋਈ ਸੁੱਝਦਾ ਨਹੀਂ ਸੀ ਪਰ ਬੀਬੀ ਲਾਡਿੱਕੀ ਦਾ ਅਕਾਲ ਪੁਰਖ ਉਤੇ ਭਰੋਸਾ ਅਟੁੱਟ ਸੀ। ਉਸ ਨੂੰ ਵਿਸ਼ਵਾਸ ਸੀ ਕਿ ਸੰਕਟ ਵਿਚੋਂ ਕੱਢਣ ਲਈ ਉਹ ਕੋਈ ਨਾ ਕੋਈ ਸਬੱਬ ਬਣਾ ਹੀ ਦੇਵੇਗਾ।