rozanajanchetna@gmail.com02122020.
ਰੋਜਾਨਾ ਜਨਚੇਤਨਾ
ਸਾਲ:11, ਅੰਕ:84,ਬੁਧਵਾਰ, 02 ਦਸੰਬਰ 2020.ਅੱਜ ਦਾ ਵਿਚਾਰ .
ਧਰਤੀ ਦਾ ਵਧੇਰੇ ਹਿੱਸਾ ਸਰੀਰ ਨੂੰ ਤਾਕਤ ਦੇਣ ਵਾਲੇ ਖੁਸ਼ਬੂਦਾਰ ਫਲਾਂ, ਬੂਟਿਆਂ ਨਾਲ ਲੱਦੇ ਜੰਗਲਾਂ ਨਾਲ ਭਰਿਆ ਹੋਇਆ ਹੈ। ਹਰ ਤਰਾਂ ਦੇ ਜੀਵ-ਜੰਤੂ, ਪਸ਼ੂ-ਪੰਛੀ, ਕੀੜੇ-ਮਕੌੜੇ ਨਾ ਖਤਮ ਹੋਣ ਵਾਲੇ, ਆਪੇ ਉੱਗੇ ਖਾਣੇ ਨਾਲ ਢਿੱਡ ਭਰਦੇ ਰਹੇ ਹਨ, ਭਰ ਸਕਦੇ ਹਨ। ਧਰਤੀ ਦੀ ਮਿੱਟੀ ਵਿਚ ਇਕ ਦਾਣੇ ਤੋਂ ਅਨੇਕਾਂ ਦਾਣੇ ਉਪਜਾਉਣ ਦੀ ਅਦਭੁਤ ਤਾਕਤ ਹੈ। ਇਸ ਦੇ ਹਰ ਟੁਕੜੇ ਵਿਚ ਵੱਖਰੀ ਤਰਾਂ ਦੀ ਮਿੱਟੀ ਹੈ ਜੋ ਵੱਖ ਵੱਖ ਤਰਾਂ ਦੀਆਂ ਵਸਤਾਂ ਪੈਦਾ ਕਰਨ ਲਈ ਢੁੱਕਵੀਂ ਹੁੰਦੀ ਹੈ। ਮਨੁੱਖ ਨੇ ਇਹਨਾਂ ਤੋਂ ਵੱਧ ਤੋਂ ਵੱਧ, ਵਧੀਆ ਤੋਂ ਵਧੀਆ ਉੱਪਜ ਲੈਣ ਦੇ ਤਰੀਕੇ ਈਜਾਦ ਕਰ ਲਏ ਹਨ ਪਰ ਖੇਤੀ ਨੂੰ ਵਿਉਪਾਰ ਬਨਾਉਣ ਦੇ ਮਾੜੇ ਨਤੀਜੇ ਨਿਕਲੇ ਹਨ। ਵੱਧ ਤੋਂ ਵੱਧ ਝਾੜ ਲੈਣ ਨਾਲ ਇਕ ਪਾਸੇ ਖੇਤ ਦੀ ਉਪਜਾਊ ਸ਼ਕਤੀ ਘੱਟੀ ਹੈ ਤਾਂ ਦੂਜੇ ਪਾਸੇ ਰਸਾਇਣਕ ਖਾਦਾਂ ਦੀ ਵਰਤੋਂ ਨੇ ਖਾਣੇ ਦੀ ਪੌਸ਼ਟਿਕਤਾ ਘਟਾਈ ਹੈ। ਕਈ ਥਾਵਾਂ ਉਤੇ ਉਪਜ ਵਿਚ ਜ਼ਹਿਰੀਲੇ ਅੰਸ਼ ਵੀ ਮਿਲੇ ਹਨ।
ਪੰਜਾਬ ਦਾ ਇਤਿਹਾਸ-17 .
ਮਗਧ ਨੂੰ ਅੱਧੋ-ਅੱਧ ਵੰਡਣ ਦੀ ਗੱਲ ਖ਼ਤਮ ਹੋ ਗਈ ਸੀ। ਪੋਰਸ ਦਾ ਛੋਟਾ ਪੁੱਤਰ ਮੱਲਕੀਤ ਉਥੇ ਹਾਜ਼ਰ ਸੀ। ਉਸ ਨੂੰ ਜਦ ਕੁਟੱਲਿਆ, ਦੀ ਬੇਇਮਾਨੀ ਦਾ ਪਤਾ ਲੱਗਿਆ ਤਾਂ ਉਹ ਇਕ ਦਮ ਆਪਣੀ ਪੰਜਾਬੀ ਫੌਜ਼ ਨੂੰ ਲੈ ਕੇ ਹਾਰੇ ਹੋਏ ਨੰਦ ਰਾਜਿਆਂ ਨਾਲ ਮਿਲਣ ਲਈ ਰਵਾਨਾ ਹੋ ਗਿਆ ਤਾਂ ਕਿ ਉਹਨਾਂ ਨਾਲ ਮਿਲ ਕੇ ਉਹ ਇੱਕਠੇ ਚੰਦਰ ਗੁਪਤ ਉਤੇ ਹਮਲਾ ਕਰ ਸਕਣ। ਪਰ ਕੁਟੱਲਿਆ ਇਤਨਾ ਚਲਾਕ ਸੀ ਕਿ ਉਸ ਨੇ ਮੱਲਕੀਤ ਦੇ ਪਹੁੰਚਣ ਤੋਂ ਪਹਿਲੇ ਹੀ ਨੰਦ ਰਾਜਿਆਂ ਨਾਲ ਸਮਝੌਤਾ ਕਰ ਲਿਆ ਸੀ। ਮੱਲਕੀਤ ਇੱਕਲਾ ਪੂਰੀ ਨਿਰਾਸਤਾ ਵਿੱਚ ਪੰਜਾਬ ਵਾਪਸ ਪਰਤ ਆਇਆ। ਪੰਜਾਬ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਸੈਨਿਕ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਇਤਨੇ ਨੂੰ ਇਰਾਨ ਦੇ ਰਾਜਾ ਯਮੈਨਜ ਨੇ ਮੱਲਕੀਤ ਨੂੰ ਆਪਣੀ ਸਹਾਇਤਾ ਲਈ ਬੁਲਾ ਲਿਆ। ਮੱਲਕੀਤ ਇਹ ਸੋਚ ਕੇ ਕਿ ਇਸ ਤਰਾਂ ਉਹ ਇਰਾਨ ਦੇ ਰਾਜਾ ਦੀ ਸੈਨਾ ਨੂੰ ਵੀ ਮਗਧ ਉਪਰ ਹਮਲਾ ਕਰਨ ਲਈ ਲੈ ਸਕੇਗਾ, ਇਰਾਨ ਪਹੁੰਚ ਗਿਆ। ਉਥੇ 316 ਈ.ਪੂ. ਵਿੱਚ ਬਹੁਤਤਕੜੀ ਲੜਾਈ ਹੋਈ। ਮੱਲਕੀਤ ਇਸ ਲੜਾਈ ਵਿੱਚ ਲੜਦਾ ਹੈਇਆ ਮਾਰਿਆ ਗਿਆ ਸੀ। ਇਸ ਨਾਲ ਪੋਰਸ ਦਾ ਖਾਨਦਾਨ ਖ਼ਤਮ ਹੋ ਗਿਆ ਸੀ। ਮੱਲਕੀਤ ਦੀਆਂ ਦੋ ਮਹਾਰਾਣੀਆਂ ਸਨ। ਇਕ ਗਰਭਵਤੀ ਸੀ। ਦੂਜੀ ਉਸ ਦੇ ਨਾਲ ਹੀ ਸਤੀ ਹੋ ਗਈ ਸੀ। ਪਰ ਗਰਭਵਤੀ ਰਾਣੀ ਪੁੱਤਰ ਹੋਣ ਦੀ ਉਡੀਕ ਵਿੱਚ ਪੰਜਾਬ ਦੇ ਰਾਜ ਭਾਗ ਨੂੰ ਚਲਾਉਣ ਲੱਗੀ। ਛੇਤੀ ਹੀ ਚੰਦਰ ਗੁਪਤ ਮੋਰੀਆ ਅਤੇ ਕੁਟੱਲਿਆ ਨੇ ਹਮਲਾ ਕਰਕੇ ਪੰਜਾਬ ਨੂੰ ਮਗਧ ਰਾਜ ਵਿੱਚ ਮਿਲਾ ਲਿਆ ਸੀ ਅਤੇ ਮੱਲਕੀਤ ਦੀ ਗਰਭਵਤੀ ਰਾਣੀ ਨੂੰ ਗਰਿਫਤਾਰ ਕਰ ਕੇ ਮਰਵਾ ਦਿਤਾ ਸੀ।
ਸਿੱਖ ਇਤਿਹਾਸ ਵਿਚ ਅੱਜ.
02 ਦਸੰਬਰ
ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:
ਸਾਦੁੱਲਾਪੁਰ ਦਾ ਯੁੱਧ
22 ਨਵੰਬਰ, 1848 ਦੀ ਰਾਮਨਗਰ ਦੀ ਲੜ੍ਹਾਈ ਵਿਚ ਰਾਜਾ ਸ਼ੇਰ ਸਿੰਘ ਦੀ ਜਿੱਤ ਨਾਲ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਵਾਲਿਆਂ ਦੇ ਹੌਸਲੇ ਵੱਧ ਗਏ। ਸਿੰਧ-ਜੇਹਲਮ ਅਤੇ ਚਨਾਬ-ਜੇਹਲਮ ਦੇ ਦੋਆਬਿਆਂ ਨੇ ਆਪਣੀ ਆਜ਼ਾਦੀ ਦਾ ਐਲਾਨ ਕਰਨ ਨਾਲ ਸ਼ੇਰ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਪੰਜਾਬ ਵਿਚੋਂ ਅੰਗਰੇਜ਼ਾਂ ਨੂੰ ਕੱਢਣ ਵਿਚ ਉਹ ਸਫ਼ਲ ਹੋ ਜਾਇਗਾ।
ਲਾਰਡ ਗਫ਼ ਨੇ ਰਾਮਨਗਰ ਦੀ ਲੜ੍ਹਾਈ ਹਾਰ ਕੇ ਤਿੰਨ ਮੀਲ ਪਿਛੇ ਹੱਟ ਕੇ ਡੇਰਾ ਜਮਾਇਆ ਅਤੇ ਮਦਦ ਦੀ ਉਡੀਕ ਕਰਨ ਲਗਾ। 24 ਨਵੰਬਰ ਦੇ ਦਿਨ ਕੁਝ ਵੱਡੀਆਂ ਤੋਪਾਂ ਪਹੁੰਚ ਗਈਆਂ ਤਾਂ ਗਫ਼ ਨੇ ਸ਼ੇਰ ਸਿੰਘ ਉਤੇ ਹਮਲਾ ਕਰਨ ਦੀ ਨਵੀਂ ਵਿਉਂਤ ਬਣਾਈ। ਸਰ ਜੌਸਫ਼ ਥਾਕਵੈਲ ਦੀ ਅਗਵਾਈ ਵਿਚ ਉਸ ਨੇ ਸੱਤ ਹਜ਼ਾਰ ਜਵਾਨਾਂ ਨੂੰ ਦੋ ਵੱਡੀਆਂ ਅਤੇ ਤੀਹ ਜੰਗੀ ਤੋਪਾਂ ਨਾਲ ਲੈਸ ਕਰਕੇ ਵਜ਼ੀਰਾਬਾਦ ਵਲ ਰਵਾਨਾ ਕੀਤਾ। ਇਥੋਂ ਅੰਗਰੇਜ਼ੀ ਫੌਜਾਂ ਨੇ ਚਨਾਬ ਪਾਰ ਕਰਕੇ ਸ਼ੇਰ ਸਿੰਘ ਦੇ ਕੈਂਪ ਉਤੇ ਹਮਲਾ ਕਰਨਾ ਸੀ।
ਰਾਜਾ ਸ਼ੇਰ ਸਿੰਘ ਨੂੰ ਅੰਗਰੇਜ਼ਾਂ ਦੀ ਇਸ ਨੀਤੀ ਦਾ ਅਗਾਉਂ ਹੀ ਪਤਾ ਲਗ ਗਿਆ ਸੀ। ਉਹ ਕੁਝ ਫੌਜ ਤਿੰਨ ਮੀਲ ਦੂਰੀ ਤੇ ਬੈਠੇ । ਲਾਰਡ ਗਫ਼ ਦੇ ਮੁਕਾਬਲੇ ਲਈ ਛੱਡ, ਬਾਕੀਆਂ ਨੂੰ ਨਾਲ ਲੈ ਕੇ ਥਾਕਵੈਲ ਨਾਲ ਮੁਕਾਬਲੇ ਲਈ ਵਧਿਆ। ਸਾਦੁੱਲਾਪੁਰ (ਸੈਦਲਾਪੁਰ ਜਾਂ ਸਦੂਲਪੁਰ?) ਪਿੰਡ ਦੇ ਮੈਦਾਨਾਂ ਵਿਚ ਦੋ ਦਸੰਬਰ, 1848 ਦੇ ਦਿਨ ਦੋਹਾਂ ਸੈਨਾਵਾਂ ਦਾ ਸਾਹਮਣਾ ਹੋਇਆ।
ਏਥੋਂ ਇਤਿਹਾਸਕਾਰਾਂ ਦੇ ਬਿਆਨ ਦੋ ਧਾਰਾਵਾਂ ਵਿਚ ਵਹਿਣ ਲਗ ਪੈਂਦੇ ਹਨ। ਸਿੱਖਾਂ ਦੀ ਬਹਾਦਰੀ ਦੀਆਂ ਵਾਰਾਂ ਗਾਉਣ ਵਾਲੇ ਗਿਆਨੀ ਸੋਹਣ ਸਿੰਘ ਸੀਤਲ ਦਾ ਕਹਿਣਾ ਹੈ ਕਿ ਸੈਦਲਾਪੁਰ ਨੇੜੇ ਰਾਜਾ ਸ਼ੇਰ ਸਿੰਘ ਨੇ ਥਾਕਵੈਲ ਨੂੰ ਘੇਰ ਲਿਆ। ਥਾਕਵੈਲ ਲੜਣਾ ਨਹੀਂ ਸੀ ਚਾਹੁੰਦਾ। ਸੋ ਫੌਜ ਨੂੰ ਪਾਸੇ ਪਾਸੇ ਲੈ ਤੁਰਿਆ ਪਰ ਰਾਜਾ ਸ਼ੇਰ ਸਿੰਘ ਏਸ ਸਮੇਂ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ ਸੀ। ਉਸ ਨੇ ਝੱਟ ਹੱਲਾ ਬੋਲ ਦਿਤਾ। ਥਾਕਵੈਲ ਨੇ ਬੜੀ ਦਲੇਰੀ ਨਾਲ ਟਾਕਰਾ ਕੀਤਾ ਪਰ ਸਿੱਖਾਂ ਦੀਆਂ ਤੋਪਾਂ ਸਾਹਮਣੇ ਉਸ ਦੀ ਕੋਈ ਪੇਸ਼ ਨਹੀਂ ਗਈ। ਅੰਗਰੇਜ਼ੀ ਫੌਜ ਦੇ ਸੈਨਿਕਾਂ ਨੇ ਕਮਾਦ ਦੇ ਖੇਤਾਂ ਵਿਚ ਲੁਕ ਕੇ ਜਾਨ ਬਚਾਉਣੀ ਚਾਹੀ ਪਰ ਸਿੱਖਾਂ ਦੇ ਭਾਰੀ ਹੱਲੇ ਨੇ ਏਥੇ ਵੀ ਟਿਕਣ ਨਹੀਂ ਦਿਤਾ। ਅੰਤ ਸੂਰਜ ਛਿਪ ਗਿਆ ਅਤੇ ਲੜ੍ਹਾਈ ਬੰਦ ਹੋਈ। ਥਾਕਵੈਲ ਕਾਫੀ ਨੁਕਸਾਨ ਉਠਾ ਕੇ ਰਾਤੋ ਰਾਤ ਪਿਛੇ ਹਟ ਗਿਆ। ਸਿੱਖ ਫੌਜ ਨੇ ਉਨ੍ਹਾਂ ਦਾ ਪਿਛਾ ਕਰਨਾ ਠੀਕ ਨਾ ਸਮਝਿਆ। ਰਾਜਾ ਸ਼ੇਰ ਸਿੰਘ ਨੇ ਫੌਜ ਨੂੰ ਦਰਿਆ ਜੇਹਲਮ ਵਲ ਕੂਚ ਕਰਨ ਦਾ ਹੁਕਮ ਦਿਤਾ। ਇਸ ਲਈ ਰਾਮ ਨਗਰ ਵਾਲੀ ਸਾਰੀ ਫੌਜ ਰਾਤੋ ਰਾਤ ''ਰਸੂਲ" ਪਹੁੰਚ ਗਈ। ਖੁਸ਼ਵੰਤ ਸਿੰਘ ਦਾ ਬਿਆਨ ਵਧੇਰੇ ਮੰਨਣਯੋਗ ਹੈ। ਉਸ ਦੇ ਸ਼ਬਦਾਂ ਵਿਚ, ''ਸ਼ੇਰ ਸਿੰਘ ਅਟਾਰੀਵਾਲਾ ਲਾਹੌਰ ਦੇ ਲਾਗਿਉਂ ਲੰਘਿਆ। ਸ਼ਹਿਰੀਆਂ ਵਲੋਂ ਉਸ ਨੂੰ ਨਾ ਸਹਿਯੋਗ ਮਿਲਿਆ, ਨਾ ਵਿਰੋਧ ਹੋਇਆ। ਉਸ ਸੁਣਿਆ ਕਿ ਲਾਰਡ ਗਫ਼ ਲਾਹੌਰ ਵਲ ਵੱਧ ਰਿਹਾ ਹੈ। ਇਸ ਲਈ ਉਹ ਉੱਤਰ ਵਲ ਹਟ ਗਿਆ ਤਾਂ ਕਿ ਚਨਾਬ (ਝਨਾਂ) 'ਤੇ ਅੰਗਰੇਜ਼ਾਂ ਨੂੰ ਰੋਕ ਸਕੇ।
ਗਫ਼ ਚਨਾਬ ਤਕ ਵੱਧਦਾ ਗਿਆ। ਅਟਾਰੀਵਾਲਾ ਦੇ ਸੈਨਿਕਾਂ ਨੇ ਉਸ ਨੂੰ ਦਰਿਆ ਦੇ ਪਰਲੇ ਪਾਰ ਵੇਖਿਆ। ਪੰਜਾਬੀ ਨੇ ਦਰਿਆ ਪਾਰ ਕੀਤਾ, ਰਾਮਗੜ੍ਹ ਦੇ ਕਿਲ੍ਹੇ ਤੇ ਕਬਜ਼ਾ ਜਮਾਇਆ ਅਤੇ ਜਰਨੈਲ ਕੈਂਬਲ ਨੂੰ ਪਿਛੇ ਧੱਕ ਦਿਤਾ। ਕੈਂਬਲ ਦੀ ਸਹਾਇਤਾ ਲਈ ਲਾਰਡ ਗਫ਼ ਪਹੁੰਚ ਗਿਆ। ਅੰਗਰੇਜ਼ੀ ਫੌਜ ਨੇ ਚਨਾਬ ਨੂੰ ਦੋ ਥਾਵਾਂ ਤੋਂ ਪਾਰ ਕੀਤਾ ਅਤੇ ਸਦੂਲਪੁਰ ਪਿੰਡ ਦੇ ਨੇੜੇ ਸ਼ੇਰ ਸਿੰਘ ਅਟਾਰੀਵਾਲਾ ਨਾਲ ਬਹੁਤ ਸਖ਼ਤ ਤੋਪਖਾਨੇ ਦੀ ਟੱਕਰ ਲਈ।
ਅੰਗਰੇਜ਼ਾਂ ਦੀ ਉੱਤਮ ਗੋਲਾਬਾਰੀ ਨੇ ਪੰਜਾਬੀਆਂ ਨੂੰ ਮਜ਼ਬੂਰ ਕਰ ਦਿਤਾ ਕਿ ਉਹ ਆਪਣੇ ਝਨਾਂ ਦੇ ਮੋਰਚਿਆਂ ਨੂੰ ਤਿਲਾਂਜਲੀ ਦੇ ਕੇ ਜੇਹਲਮ ਤਕ ਹਟ ਜਾਣ। ਉਨ੍ਹਾਂ ਉਥੇ ਪੈਰ ਜਮਾ ਲਏ ਜਿਥੇ ਉਨ੍ਹਾਂ ਦੇ ਪਿਛੇ ਡੂੰਘਾ ਦਰਿਆ ਸੀ ਅਤੇ ਅੱਗੇ ਘਣਾ ਜੰਗਲ ਜਿਸ ਵਿਚੋਂ ਡੂੰਘੀਆਂ ਨਦੀਆਂ ਲੰਘਦੀਆਂ ਸਨ।
ਬਹੁਤੇ ਇਤਿਹਾਸਕਾਰਾਂ ਨੇ ਰਾਮਗੜ੍ਹ ਅਤੇ ਸਾਦੁੱਲਾਪੁਰ ਦੀਆਂ ਲੜ੍ਹਾਈਆਂ ਨੂੰ ਵਧੇਰੇ ਮਹੱਤਵ ਨਹੀਂ ਦਿਤਾ ਸਗੋਂ ਚਿਲਿਆਂ ਵਾਲੀ ਲੜ੍ਹਾਈ (14 ਜਨਵਰੀ, 1849 ਈ.) ਤੋਂ ਹੀ ਸਿੱਖਾਂ ਅਤੇ ਅੰਗਰੇਜ਼ਾਂ ਦੀ ਦੂਸਰੀ ਲੜ੍ਹਾਈ ਦਾ ਆਰੰਭ ਕੀਤਾ ਜਾਂਦਾ ਹੈ।
ਕਾਰਜ ਅਤੇ ਕਾਰਣ ਦੇ ਸਬੰਧਾਂ ਨੂੰ ਆਧਾਰ ਬਣਾ ਕੇ ਇਤਿਹਾਸਕ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਅੰਗਰੇਜ਼ਾਂ ਦੀ ਸਿੱਖ ਰਾਜ ਪ੍ਰਤੀ ਦੁਸ਼ਮਣੀ ਦੀ ਨੀਂਹ 25 ਅਪਰੈਲ, 1809 ਨੂੰ ਰਖੀ ਗਈ ਸੀ ਜਦ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਨੇ ਈਸਟ ਇੰਡੀਆ ਕੰਪਨੀ ਨਾਲ ਮਿਤਰਤਾ ਦੀ ਸੰਧੀ ਕੀਤੀ ਸੀ। ਇਸ ਸੰਧੀ ਦਾ ਏਨਾਂ ਹੀ ਮਤਲਬ ਸੀ ਕਿ ਮਹਾਰਾਜਾ ਰਣਜੀਤ ਸਿੰਘ ਸਤੁਲਜ ਤੋਂ ਅੱਗੇ ਆਪਣਾ ਰਾਜ ਨਹੀਂ ਫੈਲਾਇਗਾ। ਉਸਨੂੰ ਉਸ ਇਲਾਕੇ ਵਿਚ ਏਨੀ ਕੁ ਸੈਨਾ ਰਖਣ ਦੀ ਆਗਿਆ ਸੀ ਜਿਸ ਨਾਲ ਕਰ (ਟੈਕਸ) ਆਸਾਨੀ ਨਾਲ ਉਗਰਾਹਿਆ ਜਾ ਸਕੇ। ਇਸ ਸੰਧੀ ਪਿਛੋਂ ਅੰਗਰੇਜ਼ਾਂ ਨੇ ਮਾਲਵੇ ਦੀਆਂ ਰਿਆਸਤਾਂ ਨੂੰ ਆਪਣੀ ਰੱਖਿਆ ਵਿਚ ਲੈ ਲਿਆ।
1809 ਤੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ (1839 ਈ.) ਦੇ ਤਹਿ ਵਰ੍ਹਿਆਂ ਦੌਰਾਨ ਅਨੇਕਾਂ ਅਜਿਹੇ ਮੌਕੇ ਆਏ ਜਦ ਅੰਗਰੇਜ਼ਾਂ ਅਤੇ ਮਹਾਰਾਜੇ ਦੇ ਦ੍ਰਿਸ਼ਟੀਕੋਣਾਂ ਵਿਚ ਅੰਤਰ ਸੀ। ਬਹੁਤ ਸਾਰੀਆਂ ਸਮੱਸਿਆਵਾਂ (ਜਿਵੇਂ ਵਦਨੀ ਦਾ ਪ੍ਰਸ਼ਨ, ਆਹਲੂਵਾਲੀਆ ਦੀ ਸਮੱਸਿਆ, ਸਿੰਧ, ਸ਼ਿਕਾਰਪੁਰ ਅਤੇ ਫਿਰੋਜ਼ਪੁਰ ਦੇ ਸੁਆਲ ਅਤੇ ਤਿੰਨ-ਮੁੱਖੀ ਸੰਧੀ) ਉਭਰੀਆਂ ਪਰ ਹਰ ਮਾਮਲੇ ਵਿਚ ਮਹਾਰਾਜਾ ਅੰਗਰੇਜ਼ਾਂ ਸਾਹਮਣੇ ਝੁੱਕ ਗਿਆ। ਸਮਾਲੋਚਕਾਂ ਨੇ ਇਸ ਦਾ ਅਰਥ ਏਨਾਂ ਹੀ ਲਿਆ ਕਿ ''ਮਹਾਰਾਜਾ ਰਣਜੀਤ ਸਿੰਘ ਨੂੰ ਇਹੀ ਚਿੰਤਾ ਲਗੀ ਰਹਿੰਦੀ ਸੀ ਕਿ ਉਸ ਦੀ ਸਖ਼ਤ ਮਿਹਨਤ ਅਤੇ ਯਤਨਾਂ ਰਾਹੀਂ ਸਥਾਪਤ ਕੀਤਾ ਗਿਆ ਰਾਜ ਕਿਧਰੇ ਖ਼ਤਰੇ ਵਿਚ ਨਾ ਪੈ ਜਾਵੇ। ਇਸ ਲਈ ਉਹ ਅੰਗਰੇਜ਼ਾਂ ਵਿਰੁੱਧ ਯੁੱਧ ਨਹੀਂ ਕਰਨਾ ਚਾਹੁੰਦਾ ਸੀ। ਇਸੇ ਲਈ ਉਹ ਸਦਾ ਉਨ੍ਹਾਂ ਸਾਮ੍ਹਣੇ ਝੁਕਦਾ ਰਿਹਾ।"
ਮਹਾਰਾਜਾ ਰਣਜੀਤ ਸਿੰਘ ਕੋਲੋਂ ਵਿਉਹਾਰਕ ਗਲਤੀ ਇਹ ਵੀ ਹੋਈ ਕਿ ਉਸ ਨੇ ਬਿਨਾਂ ਲੋੜ ਤੋਂ ਸ਼ਕਤੀਸ਼ਾਲੀ ਸੈਨਾ ਖੜੀ ਕਰ ਲਈ। ਇਸ ਫੌਜ ਨੂੰ ਵਿਦੇਸ਼ੀ ਫੌਜੀ ਮਾਹਿਰਾਂ ਕੋਲੋਂ ਟ੍ਰੇਨਿੰਗ ਦਿਵਾਈ ਗਈ ਪਰ ਨਾ ਤਾਂ ਇਸ ਫੌਜ ਲਈ ਬਾਕਾਇਦਾ ਸਰੋਤ ਨਿਸਚਿਤ ਕੀਤੇ ਗਏ ਅਤੇ ਨਾ ਹੀ ਰਣਜੀਤ ਸਿੰਘ ਕੋਈ ਅਜਿਹਾ ਵਾਰਸ ਦੇ ਸਕਿਆ ਜਿਹੜਾ ਇਸ ਸ਼ਕਤੀਸ਼ਾਲੀ ਫੌਜ ਨੂੰ ਅਗਵਾਈ ਦੇ ਸਕੇ, ਕਾਬੂ ਵਿਚ ਰੱਖ ਸਕੇ। ਮਹਾਰਾਜੇ ਦੇ ਪੁੱਤਰ ਨਿਕੰਮੇ ਅਤੇ ਸਾਜ਼ਿਸ਼ੀ ਨਿਕਲੇ। ਫੌਜ ਆਪਹੁੱਦਰੀ ਹੋ ਗਈ ਅਤੇ ਲੁੱਟਮਾਰ ਕਰਨ ਲਗੀ। ਉਸ ਨੇ ਆਪਣੇ ਪੰਚ ਚੁਨਣੇ ਸ਼ਰੂ ਕਰ ਦਿਤੇ। ਇੰਨ੍ਹਾਂ ਪੰਚਾਂ ਦੀ ਸਹਾਇਤਾ ਨਾਲ ਹਾਕਮ ਬਦਲੇ ਜਾਣ ਲਗੇ, ਕਹਿਣਾ ਨਾ ਮੰਨਣ ਵਾਲੇ ਅਫ਼ਸਰ ਕਤਲ ਕੀਤੇ ਜਾਣ ਲਗੇ। ਪ੍ਰਧਾਨ ਮੰਤਰੀ, ਸਰਦਾਰਾਂ ਅਤੇ ਮਹਾਰਾਜਿਆਂ ਤਕ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ। 1945 ਵਿਚ ਅਜਿਹੀ ਸਥਿਤੀ ਪੈਦਾ ਹੋ ਗਈ ਸੀ ਕਿ ਕੋਈ ਵੀ ਵਿਅਕਤੀ ਰਾਜ ਵਿਚ ਮੰਤਰੀ ਅਤੇ ਜਰਨੈਲ ਬਨਣ ਲਈ ਤਿਆਰ ਨਹੀਂ ਸੀ। ਰਾਣੀ ਜਿੰਦਾਂ ਇਕੱਲੀ ਸਾਰਾ ਪ੍ਰਬੰਧ ਕਰਦੀ ਰਹੀ। ਹਾਕਮਾਂ ਦੇ ਹਿੱਤ ਵਿਚ ਸੀ ਕਿ ਪੰਜਾਬ ਦੀ ਫੌਜ ਦੀ ਸ਼ਕਤੀ ਘੱਟ ਜਾਵੇ। ਹੋਰ ਕੁਝ ਨਹੀਂ ਤਾਂ ਉਹ ਮੰਤਰੀਆਂ, ਸਰਦਾਰਾਂ ਦੀ ਜਾਨ ਲੈਣ ਜੋਗੀ ਨਾ ਰਹਿ ਜਾਵੇ। ਇਸੇ ਨੀਤੀ ਅਧੀਨ ਅੰਗਰੇਜ਼ਾਂ ਵਿਰੁੱਧ ਜੰਗ ਦਾ ਐਲਾਨ (17 ਨਵੰਬਰ, 1945 ਈ.) ਕੀਤਾ ਗਿਆ। ਲਾਹੌਰ ਦਰਬਾਰ ਦੀ ਫੌਜ ਨੇ ਜੰਗ ਕਰਨ ਲਈ ਸਤਲੁਜ ਦਰਿਆ ਨੂੰ ਪਾਰ ਕੀਤਾ।
ਸਿੱਖ ਫੌਜ ਨਿਸਚੇ ਹੀ ਅੰਗਰੇਜ਼ਾਂ 'ਤੇ ਭਾਰੂ ਸੀ ਪਰ ਇਸ ਦੀ ਸ਼ਕਤੀ ਖ਼ਤਮ ਕਰਨ ਲਈ ਹੀ ਤਾਂ ਜੰਗ ਸ਼ੁਰੂ ਕੀਤੀ ਗਈ ਸੀ । ਇਸ ਵਿਚ ਲਗਭਗ ਸਾਰੇ ਪ੍ਰਮੁੱਖ ਆਗੂ, ਮਹਾਰਾਣੀ ਜਿੰਦਾਂ ਸਮੇਤ, ਸ਼ਾਮਲ ਸਨ। ਮੁਦਕੀ, ਫਿਰੋਜ਼ਸ਼ਾਹ, ਬਦੋਵਾਲ, ਅਲੀਵਾਲ ਅਤੇ ਸਭਰਾਉਂ ਦੀਆਂ ਲੜ੍ਹਾਈਆਂ ਵਿਚ ਸਿੱਖ ਸੈਨਾ ਦੀ ਸ਼ਕਤੀ ਨੂੰ ਤਬਾਹ ਕਰਵਾਉਣ ਪਿਛੋਂ ਅੰਗਰੇਜ਼ਾਂ ਨਾਲ ਸਮਝੌਤਾ ਹੋਇਆ। ਪੰਜਾਬ ਨੂੰ ਅੰਗਰੇਜ਼ਾਂ ਤਿੰਨ ਹਿੱਸਿਆਂ ਵਿਚ ਵੰਡ ਦਿਤਾ: ਇਕ ਹਿੱਸਾ (ਬਿਆਸ ਤੋਂ ਸਤਲੁਜ) ਆਪ ਲੈ ਲਿਆ, ਜੰਮੂ ਗੁਲਾਬ ਸਿੰਘ ਡੋਗਰੇ ਨੂੰ ਵੇਚ ਦਿਤਾ ਅਤੇ ਤੀਜਾ ਹਿੱਸਾ ਤਤਕਾਲੀ ਮਹਾਰਾਜਾ ਦਲੀਪ ਸਿੰਘ ਕੋਲ ਰਹਿਣ ਦਿਤਾ। ਇਸ ਸਮਝੌਤੇ ਪਿਛੋਂ ਲਾਹੌਰ ਦਰਬਾਰ ਨੇ ਖੁੱਦ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਕਿ ਮਹਾਰਾਜਾ ਦਲੀਪ ਸਿੰਘ ਵਾਲੇ ਹਿੱਸੇ ਦਾ ਪ੍ਰਬੰਧ ਵੀ ਤਦ ਤਕ ਸੰਭਾਲਣ ਜਦ ਤਕ ਮਹਾਰਾਜਾ ਬਾਲਗ ਨਹੀਂ ਹੋ ਜਾਂਦਾ। ਇਸ ਸਮਝੌਤੇ ਦੇ ਅਰਥ ਲਾਰਡ ਹਾਰਡਿੰਗ ਨੇ ਲਾਹੌਰ ਦੇ ਰੈਜ਼ੀਡੈਂਟ ਹੈਨਰੀ ਲਾਰੰਸ ਨੂੰ ਇਕ ਚਿੱਠੀ 23 ਅਕਤੂਬਰ, 1847 ਨੂੰ ਵਿਚ ਸਮਝਾਏ, ''(ਮਹਾਰਾਜਾ ਦਲੀਪ ਸਿੰਘ ਦੀ) ਨਾਬਾਲਗੀ ਦੌਰਾਨ ਕੀਤੀਆਂ ਜਾਣ ਵਾਲੀਆਂ ਸਾਡੀਆਂ ਕਾਰਵਾਈਆਂ ਸਮੇਂ ਸਾਨੂੰ ਇਹ ਗੱਲ ਅਵੱਸ਼ ਧਿਆਨ ਵਿਚ ਰਖਣੀ ਚਾਹੀਦੀ ਹੈ ਕਿ ਮਾਰਚ, 1846 ਦੀ ਲਾਹੌਰ ਦੀ ਸੰਧੀ ਅਨੁਸਾਰ ਪੰਜਾਬ ਨੂੰ ਆਜ਼ਾਦ ਰਾਜ ਬਨਾਉਣਾ ਸਾਡਾ ਇਰਾਦਾ ਨਹੀਂ ਸੀ। ਜਿਸ ਮੱਦ ਦਾ ਮੈਂ (ਸੰਧੀ ਵਿਚ) ਵਾਧਾ ਕੀਤਾ ਸੀ, ਉਸ ਅਨੁਸਾਰ ਰਾਜ ਦਾ ਮੁੱਖੀ ਸਾਡੀ ਆਗਿਆ ਤੋਂ ਬਿਨਾਂ ਨਾ ਜੰਗ ਕਰ ਸਕਦਾ ਹੈ, ਨਾ ਅਮਨ-ਸੰਧੀ। ਨਾ ਉਹ ਇਲਾਕੇ ਦੀ ਇਕ ਏਕੜ ਧਰਤੀ ਵੇਚ ਵੱਟ ਸਕਦਾ ਹੈ ਤੇ ਨਾ ਹੀ ਕਿਸੇ ਯੂਰਪੀਨ ਅਫ਼ਸਰ ਨੂੰ ਭਰਤੀ ਕਰ ਸਕਦਾ ਹੈ ਅਤੇ ਨਾ ਸਾਨੂੰ ਇਸ ਇਲਾਕੇ ਵਿਚੋਂ ਲੰਘਣੋਂ ਰੋਕ ਸਕਦਾ ਹੈ। ਅਸਲ ਵਿਚ ਉਹ ਸਾਡੀ ਆਗਿਆ ਬਿਨਾਂ ਕੁਝ ਵੀ ਨਹੀਂ ਕਰ ਸਕਦਾ। ਸਥਾਨਕ ਸ਼ਹਿਜ਼ਾਦਾ ਜੰਜੀਰਾਂ ਵਿਚ ਜਕੜਿਆ ਹੋਇਆ ਸਾਡਾ ਕੈਦੀ ਹੈ। ਉਹ ਸਾਡੀ ਸੁਰੱਖਿਆ ਵਿਚ ਹੈ ਅਤੇ ਉਸ ਨੂੰ ਸਾਡਾ ਹਰ ਹੁਕਮ ਮੰਨਣਾ ਹੀ ਪਵੇਗਾ।" ਅੰਗਰੇਜਾਂ ਨੇ ਆਪਣੀ ਨੀਤੀ ਸਕਦਾ ਪੰਜਾਬ ਵਿਚ ਅਜਿਹੇ ਹਾਲਾਤ ਪੈਦਾ ਕੀਤੇ ਜਿਸ ਨਾਲ ਸਿੱਖ ਸਰਦਾਰ ਅੰਗਰੇਜ਼ ਪੱਖੀ ਹੋ ਗਏ। ਮੁਲਤਾਨ ਵਿਚ ਦੀਵਾਨ ਮੂਲ ਰਾਜ ਨੇ ਬਗਾਵਤ ਕੀਤੀ। ਰਾਜਾ ਸ਼ੇਰ ਸਿੰਘ ਨੂੰ ਵੀ ਬਗਾਵਤ ਲਈ ਮਜਬੂਰ ਕੀਤਾ ਗਿਆ। ਇਹ ਸਿੱਖਾਂ ਦੀ ਨਹੀਂ, ਅੰਗਰੇਜ਼ੀ ਨੀਤੀ ਦੀ ਜਿੱਤ ਸੀ। ਸਿੱਖਾਂ ਵਲੋਂ ਜੰਗ ਦੇ ਮੈਦਾਨ ਵਿਚ ਦਿਖਾਈ ਗਈ ਬਹਾਦਰੀ ਉਤੇ ਸਭ ਨੂੰ ਮਾਣ ਹੈ ਪਰ ਕਦੀ ਕੋਈ ਜੰਗ ਦੇ ਮੈਦਾਨ ਤੋਂ ਬਾਹਰ ਲੜੀ ਜਾਂਦੀ ਡਿਪਲੈਮੈਟਿਕ ਲੜ੍ਹਾਈ ਸਬੰਧੀ ਵੀ ਕੁਝ ਸੋਚੇਗਾ? ਇਸ ਮੈਦਾਨ ਵਿਚ ਸਿੱਖ ਸਦਾ ਹੀ ਹਾਰਦੇ ਆਏ ਹਨ।
ਸਮਕਾਲੀ ਸਰੋਕਾਰ .
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਅਦਬ ਸਤਿਕਾਰ ਅਤੇ ਸੇਵਾ ਸੰਭਾਲ
ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ(7)
r[owfs dk nkXko ftfrnkBe j?. r[owfs d/ ;zukbe r[o{ BkBe d/t ih dk gqekP 1469 JhH ftu :kfB ;kY/ gzi ;" toQ/ gfjbK j'fJnk go T[j wB[Ay ns/ e[dos ;pzXh sZE J/B/ ftfrnkBe fdzd/ jB fe ftfrnkBh th j?okB j' iKd/ jB. T[BQK B/ nkgDh pkDh ftu nfij/ r[M/ G/sK dk gqrNktk ehsk j? fiBQK dh ikDekoh 19thA, 20thA ;dh d/ ftfrnkBhnK B{z fwbh.
· r[o{ BkBe d/t ih B{z f;qPNh dh f;oiBk ;w/A dh ;fEsh dk Gbh GKs frnkB ;h. T[j ikDd/ ;B fe fJ; f;qPNh ftu nBfrDs XoshnK ns/ nkekP jB. T[BQK B{z fJbw ;h fe ;w[Zuh f;qPNh fB:wK d/ nXhB ezw eodh j?. T[j fJB;kB B{z th oZp d/ pDkJ/ fB:wK (j[ew) ftu ubD dh gq/oBk fdzd/ ;B.
· r[o{ BkBe d/t ih B{z f;qPNh dh ftrk; gqfeqnk dk th frnkB ;h. wB[Zy dh pDso d/ gziK sZsK^nZr, gkDh, jtk, Xosh ns/ nkekP B{z T[BQK fpnkfBnK ns/ fJj th df;nk fe gkDh r?;K d/ fwPoB s'A pDdk j?.
· r[o{ BkBe d/t ih ihB pko/ th ikDekoh oyd/ ;B ns/ T[BQK B{z gqwkD{ ;pzXh th ikDd/ ;B. T[BQK B{z gsk ;h fe T{oik dh fe;w ftu spdhbh j[zdh j? go T{oik dk e[b i'V ;EkJh ofjzdk j?.
;wkie gZXo T[s/ r[o{ BkBe d/t ih B/ Iks, iwks, ozr, fJbke/ d/ G/d Gkt s'A T[go T[Zm e/ wB[Zy wB[Zy dh pokpoh T[s/ I'o fdZsk. fJjh ;z:[es okPNo d/ ukoNo ftu nkoNheb (1) pfDnK j?.
· r[o{ BkBe d/t ih B/ fJ;soh iksh B{z okfinK, okfDnK dh iBDh efj e/ tfvnkfJnk. r[o{ nwodk; ih B/ ;sh dh o;w dk fto'X ehsk ns/ ftXtk ftnkj dh jwkfJs ehsh. nZi fJjh w[Zdk ;z:[es okPNo d/ ukoNo 16(1) dk fjZ;k pfDnK j?.
· r[o{ nzrd d/t ih B/ gkmPkbk y'bD dk fotki gkfJnk sk fe e'Jh th pZuk ftZfdnk s'A tKMk Bk oj/. nZi J/;/ f;XKs B{z ;z:[es okPNo B/ nkgD/ n?bkBBkw/A dk nkoNheb 26 pDkfJnk j?.
· r[o{ jfor'fpzd ;kfjp ih B/ PKsh dh ekfJwh bJh skesto pBD dk f;XKs fdZsk fi; B{z nZi d[BhnK Go dhnK ;oekoK B/ ngBkfJnk j'fJnk j?.
· r[o{ jfo okfJ ;kfjp ih B/ ;ohoe d[ZyK d/ fJbki B{z r[owfs ftu Pkwb eo fbnk. fJ; gqzgok T[s/ nwb eofdnK jo r[od[nko/ Bkb fv;g?A;oh y'bD dk fotki fgnk. ;z:[es okPNo th W.T.O. torhnK ;z;EktK P[o{ eoB bJh wip{o j'fJnk j?.
· r[o{ s/r pjkdo ih B/ Xkowe nkIkdh fjs ;h; tko fdZsk. T[BQK T[; Xow dh oZfynk fjZs e[opkBh ehsh fi; B{z T[j wzBd/ BjhA ;B. J/;/ Xkowe nkIkdh B{z ;z:[es okPNo B/ nkgD/ n?bkBBkw/ d/ nkoNheb 18 ftu doi ehsk j?.
· r[o{ r'fpzd f;zx ih B/ bVQkJh ftu fgnkf;nK bJh gkDh nas/ Iywh j'D tkfbnK bJh wbQw gZNh dk gqpzX ehsk. J/;/ gqzgok B{z fXnkB ftu oy e/ nZi o?v eok; dk ;zrmB ubkfJnk ik fojk j?.
· fi; b'e oki B{z nZi ;G s'A tXhnk gqpzX ;theko ehsk iKdk j?, T[; dh P[o{nks r[o{ r'fpzd f;zx ih B/ ykb;k gzE dh ;kiBk Bkb ehsh. r[o{ rqzE ;kfjp d/ o{g ftu T[BQK B/ ;zftXkB dh pyfPP th ehsh.
T[go'es sZEK B{z gVQ ;[D e/ jo e'Jh efj T[Zm/rk fe r[owfs ftfrnkBe ns/ efbnkDekoh ihtB iku j?.
d' rZbK j'o th ftukoD:'r jBL gfjbh fJj fe r[owfs dh T[wo th w[ekpbsB pj[s S'Nh j?^ e[Zb 545 toQ/. fjzd{ wZs gzi jIko ;kb g[okDk j?, Jh;kJh wZs dh T[wo d' jIko ;kb s'A e[M tZvh j?. fJ;bkw th brGr J/BK jh g[okDk j?. d{;ok, r[owfs d/ ;zukbe ns/ T[BQK d/ gqukoeK B/ ;G e[M ;kB{z nkgD/ jZEhA fby e/ fdsk j? ns/ T[j ;kv/ e'b gqwkfDs o{g ftu j?. fco ;kv/ ftu dtzd feT[A j?< feTA[ fJe r[o{ BkBe Bkw b/tk d{;o/ BkBe Bke b/tk s'A tZyoh soQK ;'udk ns/ ftuodk j?< ;kvh ihtB P?bh ftu ;wkBsk feT[A BjhA j?< feT[A ;kv/ f;XKsK, gozgoktK, wkBsktK ns/ ;z;EktK ftu fJe o{gsk BjhA j?< feT[A n;hA gVQd/ e[M j'o jK, ;wMd/ e[M j'o jK ns/ eod/ e[M j'o jK< fJj ;G ;kB{z feE/ b? ikfJrk ns ed se ubdk oj/rk<
r[o{ rzqE ;kfjp pko/ th ;kvk tshok e[M J/;/ soQK dk j?. ;kB{z ftukoD dh b'V j? fe r[o{ e"D j[zdk j??< ;kv/ T[; gqsh eh coI jB< eh r[o{ rqzE ;kfjp ;Zuw[u r[o{ jB< eh n;hA T[BQK B{z r[o{ ;theko eoe/ r[o{ tkbk nkdo ;fseko fdzd/ jK< eh eohJ/ fe ;kv/ r[o{ dh PkB B{z uko uzB br ikD<
(pkeh)
ਮਾਤਾ ਲਾਡਿਕੀ-16 .
ਧੰਨ ਨਿਰੰਕਾਰ
''ਮਾਤਾ ਜੀ।"
''ਜੀ ਪੁੱਤਰ ਜੀ।"
''ਤੁਸੀਂ ਉੱਠਦੇ ਬੈਠਦੇ ਧੰਨ ਨਿਰੰਕਾਰ! ਧੰਨ ਨਿਰੰਕਾਰ!! ਉਚਾਰਦੇ ਰਹਿੰਦੇ ਓ।" ਦਿਆਲ ਨੇ ਆਪਣੀ ਮਾਤਾ ਲਾਡਿੱਕੀ ਨੂੰ ਕਿਹਾ, ''ਇਸ ਦੇ ਅਰਥ ਦੱਸੋਗੇ?"
''ਮਤਲਬ?"
''ਨਿਰੰਕਾਰ ਦਾ ਅਰਥ ਤਾਂ ਪਰਮਾਤਮਾ ਹੋਇਆ। ਕੀ ਤੁਸੀਂ ਪ੍ਰਮਾਤਮਾ ਨੂੰ ਧੰਨ ਕਹਿੰਦੇ ਓ?"
''ਨਹੀਂ ਪੁੱਤਰ ਜੀ!" ਮਾਤਾ ਨੇ ਠਰ੍ਹੰਮੇਂ ਭਰੀ ਆਵਾਜ਼ ਵਿਚ ਕਿਹਾ, ''ਨਿਰੰਕਾਰ ਮੇਰੇ ਲਈ ਆਕਾਰ ਰਹਿਤ ਪ੍ਰਮਾਤਮਾ ਹੈ।"
''ਇਹ ਕਰਤਾਰ, ਅਕਾਲ ਪੁਰਖ ਤੋਂ ਵੱਖਰਾ ਹੈ?"
''ਨਹੀਂ ਪੁੱਤਰ ਜੀ! ਨਿਰੰਕਾਰ ਕਰਤਾਰ, ਅਕਾਲ ਪੁਰਖ ਹੀ ਹੈ ਪਰ ਇਸ ਦੇ ਉਸ ਤੋਂ ਵਡੇਰੇ ਅਰਥ ਵੀ ਹਨ।"
''ਕਿਵੇਂ?"
''ਨਿਰੰਕਾਰ ਨਿਰਅਕਾਰ ਕਰਤਾਰ ਹੈ। ਉਹ ਅਕਾਲ ਹੈ, ਉਹ ਕਰਤਾ ਹੈ, ਪੂਰੇ ਬ੍ਰਹਿਮੰਡ ਨੂੰ ਉਸ ਨੇ ਬਣਾਇਆ ਹੈ ਅਤੇ ਉਹੀ ਇਸ ਨੂੰ ਚਲਾ ਰਿਹਾ ਹੈ; ਅਸੀਂ ਤੁਸੀਂ ਤਾਂ ਇੱਕ ਬਹਾਨਾ ਹਾਂ:
ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ॥
ਅੰਮ੍ਰਿਤ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ॥
ਕਰਤਾ ਤੂ ਮੈਂ ਮਾਣੁ ਨਿਮਾਣੇ॥
ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੈ॥
(ਸੋਰਠਿ, ਅੰਕ:੫੯੬)"
''......................"
''ਹੁਣ ਕਰਤਾਰ ਦੇ ਇਹ ਗੁਣ ਦੁਨੀਆਂ ਦੇ ਹਰ ਧਰਮ, ਹਰ ਸਭਿਆਚਾਰ ਵਿਚ ਮੌਜੂਦ ਹਨ। ਇਸਲਾਮ ਵਿਚ ਅੱਲਾ ਦੁਨੀਆਂ ਤੋਂ ਵੱਖ ਸਤਵੇਂ ਅਸਮਾਨ 'ਤੇ ਬੈਠਾ ਹੈ, ਪਰ ਸ਼੍ਰਿਸ਼ਟੀ ਨੂੰ ਚਲਾ ਉਹੀ ਰਿਹਾ ਹੈ। ਵੇਦ ਪੁਰਾਨ ਵੀ ਉਸ ਨੂੰ ਹੀ ਕਰਤਾਰ ਮੰਨਦੇ ਹਨ ਭਾਵੇਂ ਕਿ ਕਿਹਾ ਜਾਂਦਾ ਹੈ ਕਿ ਉਸ ਨੇ ਰਚਨਾ ਦਾ ਅਧਿਕਾਰ ਬ੍ਰਹਮਾ ਨੂੰ ਦੇ ਦਿੱਤਾ ਹੈ ਜਦ ਕਿ ਤੋੜਨ, ਮਾਰਨ ਦਾ ਅਧਿਕਾਰ ਸ਼ੰਕਰ ਕੋਲ ਹੈ। ਇਨ੍ਹਾਂ ਮਾਨਤਾਵਾਂ ਨੇ ਵੱਖ ਵੱਖ ਦੇਵੀ ਦੇਵਤਿਆਂ ਨੂੰ ਹੋਂਦ ਵਿਚ ਲੈ ਆਂਦਾ ਹੈ। ਇਨ੍ਹਾਂ ਨੂੰ ਮਨੁੱਖਾਂ ਵਾਂਗ ਖੁਸ਼ ਵੀ ਕੀਤਾ ਜਾ ਸਕਦਾ ਹੈ ਅਤੇ ਉਹ ਗੁੱਸੇ ਵਿਚ ਆ ਕੇ ਸਰਾਪ ਵੀ ਦੇ ਦਿੰਦੇ ਹਨ।"
''........................"
''ਜਦੋਂ ਮੈਂ ਨਿਰੰਕਾਰ ਕਹਿੰਦੀ ਹਾਂ ਤਾਂ ਸਰਬ ਗੁਣਾ ਦੇ ਧਾਰਨੀ ਸਰਬਸ਼ਕਤੀਮਾਨ ਪ੍ਰਮਾਤਮਾ ਦਾ ਨਿਰਆਕਾਰੀ ਸਰੂਪ ਸਾਹਮਣੇ ਆਉਂਦਾ ਹੈ ਜਿਹੜਾ ਨਿਰਭਉ ਹੈ, ਨਿਰਵੈਰ ਹੈ। ਉਸ ਨੂੰ ਕਿਸੇ ਪੂਜਾ ਪਾਠ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ, ਉਹ ਮਨੁੱਖ ਦੇ ਕਿਸੇ ਵਿਉਹਾਰ ਤੋਂ ਦੁੱਖੀ ਹੋ ਕੇ ਗੁੱਸੇ ਵਿਚ ਕਿਸੇ ਨੂੰ ਸਰਾਪ ਨਹੀਂ ਦਿੰਦਾ।"
''ਜੇ ਉਹ ਖੁਸ਼ ਨਹੀਂ ਹੁੰਦਾ, ਵਰ ਨਹੀਂ ਦਿੰਦਾ, ਗੁੱਸੇ ਵਿਚ ਸਰਾਪ ਨਹੀਂ ਦਿੰਦਾ ਤਾਂ ਮਨੁੱਖ ਉਸ ਦਾ ਨਾਂ ਕਿਉਂ ਲੈਂਦਾ ਹੈ? ਪਾਠ ਪੂਜਾ ਕਿਉਂ ਕਰਦਾ ਹੈ? ਅਸੀਂ ਗੁਰਬਾਣੀ ਕਿਉਂ ਪੜ੍ਹਦੇ ਹਾਂ?" ਦਿਆਲ ਨੇ ਕਈ ਸੁਆਲ ਇੱਕੋ ਸਾਹੇ ਕਰ ਦਿੱਤੇ।
''ਪੁੱਤਰ ਜੀ! ਇਸ ਵਿਚ ਕੋਈ ਸ਼ੱਕ ਨਹੀਂ ਕਿ ਨਿਰੰਕਾਰ, ਕਰਤਾਰ ਹੀ ਸਾਰੇ ਬ੍ਰਹਿਮੰਡ ਨੂੰ ਬਨਾਉਣ ਅਤੇ ਚਲਾਉਣ ਵਾਲੀ ਸ਼ਕਤੀ ਹੈ ਪਰ ਉਹ ਕੋਈ ਹੱਥਾਂ ਪੈਰਾਂ ਨਾਲ ਜਾਂ ਮਸ਼ੀਨ ਨਾਲ ਕੰਮ ਨਹੀਂ ਕਰਦਾ। ਉਸ ਤਾਂ ਬੱਸ ਨਿਯਮ ਬਣਾ ਦਿੱਤੇ ਹਨ, ਹੁਕਮ ਕਰ ਦਿੱਤਾ ਹੈ। ਸੰਸਾਰ ਦਾ ਬਨਣਾ, ਵਿਗਸਣਾ, ਟੁੱਟਣਾ, ਮਰਨਾ ਸਭ ਇਨ੍ਹਾਂ ਨਿਯਮਾਂ ਦੇ ਅਧੀਨ ਹੁੰਦਾ ਹੈ। ਏਸੇ ਲਈ ਗੁਰੂ ਬਾਬੇ ਨਾਨਕ ਨੇ ਫ਼ਰਮਾਇਆ ਹੈ:
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮੁ ਮਿਲੈ ਵਡਿਆਈ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮਿ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭ ਕੋ ਬਾਹਰ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਜੇ ਬੁਝੈ ਤਾ ਹਉਮੈ ਕਹੇ ਨ ਕੋਇ॥"
''ਪਰ ਮਾਤਾ ਜੀ! ਹੁਕਮ ਤਾਂ ਪ੍ਰਮਾਤਮਾ ਦਾ ਹੀ ਚੱਲਦਾ ਹੈ।"
''ਹਾਂ ਪੁੱਤਰ ਜੀ! ਪ੍ਰਮਾਤਮਾ ਦੇ ਹੁਕਮ ਯਾਨੀ ਨਿਯਮਾਂ ਅਨੁਸਾਰ ਹੀ ਜੀਵਨ ਦਾ ਜਨਮ ਹੁੰਦਾ ਹੈ, ਆਧਾਰ ਬਣਦਾ ਹੈ, ਉਹ ਛੋਟਾ ਵੱਡਾ ਬਣਦਾ ਹੈ, ਉਸ ਨੂੰ ਨਿਯਮਾਂ ਅਨੁਸਾਰ ਹੀ ਦੁੱਖ ਸੁੱਖ ਮਿਲਦੇ ਹਨ ਅਤੇ ਉਹ ਛੋਟਾ ਵੱਡਾ ਬਣਦਾ ਹੈ। ਨਿਯਮਾਂ ਤੋਂ ਬਾਹਰ ਕੁਝ ਨਹੀਂ ਹੁੰਦਾ ਪਰ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ- ਅਸੀਂ ਉਸ ਦੇ ਨਿਯਮਾਂ ਨੂੰ ਨਹੀਂ ਜਾਣਦੇ, ਸਾਨੂੰ ਉਨ੍ਹਾਂ ਨਿਯਮਾਂ ਨੂੰ ਜਾਨਣਾ ਚਾਹੀਦਾ ਹੈ।" ''.....ਤੇ ਪਾਠ ਪੂਜਾ?"
''ਗੁਰੂ ਨਾਨਕ ਦੇਵ ਜੀ ਨੇ ਸਿਰਫ਼ ਬਾਣੀ ਪੜ੍ਹਣ ਲਈ ਕਿਹਾ ਹੈ। ਉਹ ਮੰਤਰਾਂ ਨੂੰ ਨਹੀਂ ਸਨ ਮੰਨਦੇ। ਕਰਾਮਾਤਾਂ ਨਾਲ ਸਹਿਮਤ ਨਹੀਂ ਸਨ। ਕਰਮਕਾਡਾਂ ਉਤੇ ਉਨ੍ਹਾਂ ਪ੍ਰਸ਼ਨ ਚਿੰਨ੍ਹ ਲਾਏ ਹਨ। ਵਾਰ ਬਿਹਾਜੜਾ ਵਿਚ ਉਹ ਕਹਿੰਦੇ ਹਨ: ਕਿ ਪਾਣੀ ਵਿਚ ਡੁੱਬ ਜਾਣ ਵਾਲਾ ਪੱਥਰ, ਜਿਸ ਦੀ ਅਸੀਂ ਮੂਰਤੀਆਂ ਬਣਾ ਕੇ ਪੂਜਾ ਕਰਦੇ ਹਾਂ, ਮਨੁੱਖ ਨੂੰ ਕਿਵੇਂ ਪਾਰ ਲਾ ਸਕਦੀਆਂ ਹਨ?
ਹਿੰਦੂ ਮੂਲੇ ਭੂਲੇ ਅਖੁਟੀ ਜਾਂਹਿ॥
ਨਾਰਦਿ ਕਹਿਆ ਸਿ ਪੂਜ ਕਰਾਂਹੀ॥
ਅੰਧੇ ਗੁੰਗੇ ਅੰਧ ਅੰਧਾਰੁ॥
ਪਾਥੁਰ ਲੇ ਪੂਜਹਿ ਮੁਗਧ ਸਵਾਰ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥
(੫੫੬)"
''ਬਾਣੀ ਤਾਂ ਅਸੀਂ ਵੀ ਪੜ੍ਹਦੇ ਹਾਂ?"
''ਅਸੀਂ ਬਾਣੀ ਪੜ੍ਹਦੇ ਹਾਂ, ਤਾਂ ਕਿ ਉਸ ਨੂੰ ਸਮਝ ਕੇ ਅਸੀਂ ਆਪਣਾ ਜੀਵਨ ਨਿਰੰਕਾਰ ਦੇ ਨਿਯਮਾਂ ਅਨੁਸਾਰੀ ਬਣਾ ਸਕੀਏ। ਅਸੀਂ ਰੋਜ਼ ਬਾਣੀ ਦੁਹਰਾਉਂਦੇ ਹਾਂ ਤਾਂ ਕਿ ਲੇਖਾ ਜੋਖਾ ਕਰ ਸਕੀਏ ਕਿ ਅਸੀਂ ਆਪਣਾ ਜੀਵਨ, ਕਿੰਨਾ ਕੁ, ਨਿਰੰਕਾਰੀ ਬਣਾ ਸਕੇ ਹਾਂ। ਬਾਣੀ ਸਾਡੀ ਗੁਰੂ ਹੈ, ਇਸ ਨੇ ਸਾਡੀ ਸੁਰਤਿ ਨੂੰ ਟੁੰਬਣਾ ਹੈ:
ਪਵਨ ਅਰੰਭ ਸਤਿਗੁਰ ਮਤਿ ਵੇਲਾ॥
ਸਬਦਿ ਗੁਰੂ ਸੁਰਤਿ ਧੁਨਿ ਚੇਲਾ॥
(੯੪੩)
ਪੁੱਤਰ ਜੀ! ਗੁਰਬਾਣੀ ਸਾਨੂੰ ਜੀਵਨ ਜਾਚ ਦੱਸਦੀ ਹੈ। ਇਹ ਕਰਾਮਾਤ ਕਰਨ ਵਾਲਾ ਮੰਤਰ ਨਹੀਂ ਹੈ। ਗੁਰੂ ਨਾਨਕ ਦੇਵੀ ਜੀ ਨੇ ਸਿੱਧਾਂ ਨੂੰ ਵੀ ਕਿਹਾ ਸੀ ਕਿ ਸਾਡੇ ਕੋਲ ਤਾਂ ਪ੍ਰਮਾਤਮਾ ਦਾ ਨਾਮ ਹੀ ਹੈ, ਹੋਰ ਕੋਈ ਕਰਾਮਾਤ ਸਾਡੇ ਕੋਲ ਨਹੀਂ ਹੈ। ਕਰਾਮਾਤਾਂ ਤਾਂ ਆਪਣੀ ਮਿਹਨਤ ਨਾਲ ਕਰੀਦੀਆਂ ਹਨ, ਉਨ੍ਹਾਂ ਨੂੰ ਵਿਖਾਉਣ ਦੀ ਕੋਈ ਤੁਕ ਨਹੀਂ।"
''....................."
''ਇਸ ਤਰ੍ਹਾਂ ਪੁੱਤਰ ਜੀ! ''ਧੰਨ ਨਿਰੰਕਾਰ" ਕਹਿੰਦੀ ਹਾਂ ਤਾਂ ਮੈਂ ਉਸ ਪ੍ਰਭੂ ਨੂੰ ਧੰਨਵਾਦ ਦਿੰਦੀ ਹਾਂ ਜਿਸ ਨੇ ਇਸ ਬ੍ਰਹਿਮੰਡ ਨੂੰ ਬਨਾਉਣ ਅਤੇ ਚਲਾਉਣ ਦੇ ਨਿਯਮ ਘੜੇ ਹਨ। ਇਨ੍ਹਾਂ ਨੂੰ ਗੁਰੂ ਜੀ ਦੇ ''ਹੁਕਮਿ" ਕਿਹਾ ਜਾਂਦਾ ਹੈ। ਜਿਹੜਾ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੇਗਾ, ਸੁੱਖੀ ਵਸੇਗਾ। ਜਿਹੜਾ ਇਨ੍ਹਾਂ ਦੀ ਪ੍ਰਵਾਹ ਨਹੀਂ ਕਰੇਗਾ, ਇਨ੍ਹਾਂ ਨੂੰ ਅਣਗੌਲਿਆ ਰੱਖੇਗਾ, ਉਹ ਬੀਮਾਰ ਹੋਵੇਗਾ, ਦੁੱਖ ਭੋਗੇਗਾ। ਗੁਰੂ ਬਾਬੇ ਨਾਨਕ ਨੇ ਸੁਖੀ ਰਹਿਣ ਦਾ ਇੱਕੋ ਇੱਕ ਤਰੀਕਾ ਹੁਕਮਿ ਦੀ ਪਾਲਣਾ ਕਰਨਾ ਹੀ ਦੱਸਿਆ ਹੈ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥" '
'ਤੁਸੀਂ ਇਹ ''ਧੰਨ ਨਿਰੰਕਾਰ" ਦਾ ਬੋਲਾ ਲਿਆ ਕਿੱਥੋਂ ਹੈ?"
''ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਵਿਚ ਚਾਰ ਪਾਉੜੀਆਂ ਵਿਚ ਕਿਹਾ ਹੈ:
ਕੁਦਰਤ ਕਵਣਹਾ ਵੀਚਾਰ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧ ਭਾਵੈ ਸਾਈ ਭਲੀਕਾਰ॥
ਤੂ ਸਦਾ ਸਲਾਮਤ ਨਿਰੰਕਾਰ॥ ਇਨ੍ਹਾਂ ਤੁਕਾਂ ਦੇ ਅਤੇ ''ਧੰਨ ਨਿਰੰਕਾਰ" ਦੇ ਅਰਥ ਇੱਕੋ ਹੀ ਹਨ। ਮਿਲਣ ਗਿਲਣ ਵੇਲੇ ਨਿਰੰਕਾਰ ਦੀ ੳਸਤਤਿ ਕਰਨੀ ਚੰਗੀ ਲੱਗਦੀ ਹੈ।"
''ਮੈਂ ਵੀ ਅੱਗੋਂ ''ਧੰਨ ਨਿਰੰਕਾਰ" ਹੀ ਕਿਹਾ ਕਰਾਂਗਾ।"
''ਚੰਗਾ। ਹੁਣ ਸੌ ਜਾਉ। ਰਾਤ ਕਾਫ਼ੀ ਬੀਤ ਗਈ ਹੈ।" '
'ਜੀ ਮਾਤਾ ਜੀ! ਧੰਨ ਨਿਰੰਕਾਰ।"
''ਧੰਨ ਨਿਰੰਕਾਰ!"