rozanajanchetna@gmail.com11112020
ਰੋਜਾਨਾ ਜਨਚੇਤਨਾ
ਸਾਲ:11, ਅੰਕ:68,ਬੁਧਵਾਰ,11 ਨਵੰਬਰ 2020.ਅੱਜ ਦਾ ਵਿਚਾਰ .
ਸੰਤੁਲਨ ਨੂੰ ਬਣਾਏ ਰੱਖਣ ਲਈ ਨਿਰੰਤਰ ਵਿਕਾਸ ਦਾ ਨਿਯਮ ਵਿਨਾਸ ਅਤੇ ਕੰਟਰੋਲ ਨਾਲ ਜੁੜਿਆ ਹੋਇਆ ਹੈ। ਨਿਰਜੀਵ ਦੇ ਤਾਂ ਵੱਧਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਕ ਨਿਰਜੀਵ ਨੂੰ ਦੂਸਰੇ ਵਿਚ ਕੇਵਲ ਬਦਲਿਆ ਹੀ ਜਾ ਸਕਦਾ ਹੈ। ਇਸ ਤਰਾਂ ਉੱਪਜ ਅਤੇ ਖੱਪਤ ਬਰਾਬਰ ਹੀ ਰਹਿੰਦੇ ਹਨ। ਸਜੀਵ, ਚਾਹੇ ਵਨਸਪਤੀ ਹੀ ਹੋਵੇ, ਵੱਧਦੇ ਹਨ ਪਰ ਇਕ ਤਾਂ ਉਹਨਾਂ ਦੇ ਵੱਧਣ ਦੀ ਪ੍ਰਕਿਰਿਆ ਕਾਬੂ ਵਿਚ ਰਹਿੰਦੀ ਹੈ। ਕੇਵਲ ਮਨੁੱਖ ਹੀ ਅਜਿਹਾ ਜੰਤੂ ਹੈ ਜੋ ਹਰ ਮੌਸਮ ਵਿਚ ਜਨਮ ਲੈ ਸਕਦਾ ਹੈ, ਬਾਕੀਆਂ ਦਾ ਜੰਮਣਾ, ਵੱਧਣਾ ਮੌਸਮ ਉਤੇ ਨਿਰਭਰ ਕਰਦਾ ਹੈ। ਇਸ ਵਾਧੇ ਨੂੰ ਵਿਨਾਸ ਨਾਲ ਜੋੜ ਦਿਤਾ ਗਿਆ ਹੈ। ਮੱਛਰ ਪੈਦਾ ਹੁੰਦਾ ਹੈ ਤਾਂ ਉਸ ਨੂੰ ਖਾਣ ਲਈ ਡੱਡੂ, ਕੋਹੜ ਕਿਰਲੀਆਂ ਆਦਿ ਪੈਦਾ ਹੋ ਗਏ ਹਨ। ਡੱਡੂਆਂ ਨੂੰ ਕਾਬੂ ਵਿਚ ਰੱਖਣ ਲਈ ਸੱਪ ਹਨ ਤਾਂ ਸੱਪ ਲਈ ਨਿਓਲੇ। ਜੰਗਲ ਵਿਚ ਸ਼ੇਰ, ਚੀਤੇ ਹਨ ਜੋ ਪਸ਼ੂਆਂ ਦੀ ਗਿਣਤੀ ਵੱਧਣ ਨਹੀਂ ਦਿੰਦੇ। ਪਾਣੀ ਵਿਚ ਛੋਟੀ ਮੱਛੀ ਨੂਂ ਵੱਡੀ ਨਿਗਲ ਜਾਂਦੀ ਹੈ ਤਾਂ ਵੱਡੀ ਲਈ ਮਗਰਮੱਛ ਵੀ ਹਨ। ਵਿਕਾਸ-ਵਿਨਾਸ ਦਾ ਇਹ ਸਿਲਸਿਲਾ ਸੰਤੁਲਨ ਕਾਇਮ ਰੱਖਣ ਲਈ ਹੋਂਦ ਵਿਚ ਆਇਆ ਹੈ। ਇਸ ਨੂੰ ਬਣਾਏ ਰੱਖਣ ਵਿਚ ਹੀ ਭਲਾਈ ਹੈ।
ਪੰਜਾਬ ਦਾ ਇਤਿਹਾਸ-02.
ਦੂਸਰਾ ਮੁੱਖ ਨੁਕਤਾ ਆਰਿਆ ਗਰੰਥਾਂ ਵਿੱਚੋਂ ਇਹ ਮਿਲਦਾ ਹੈ ਕਿ ਆਰਿਆ ਲੋਕਾਂ ਨੇ ਸਰਸਵਤੀ ਦਰਿਆ ਨੂੰ ਪੰਜਾਬ ਦੀ ਹੱਦ ਮੰਨਿਆ ਹੈ। ਪੰਜਾਬ ਨੂੰ ਉਹ ਕਾਲੇ, ਜੱਟਾਂ ਵਾਲੇ, ਜੱਤ ਵਾਲੀ ਚਮੜੀ ਵਾਲੇ, ਭੈੜੀ ਬਿਰਤੀ ਵਾਲੇ, ਚੋਰੀ ਕਰਨ ਵਾਲੇ ਅਤੇ ਰਾਕਸ਼ਸ਼ ਕਿਸਮ ਦੇ ਲੋਕ ਮੰਨਿਆ ਹੈ। ਇਸ ਕਰਕੇ ਆਰਿਆ ਗਰੰਥਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਸਰਸਵਤੀ ਦੇ ਪੱਛਮ ਵੱਲ ਦੀ ਧਰਤੀ ਅਪਵਿੱਤਰ ਹੈ ਅਤੇ ਇਸ ਦੇ ਪੂਰਬ ਵੱਲ ਪਵਿੱਤਰ ਧਰਤੀ ਹੈ। ਸਰਸਵਤੀ ਦੀ ਧਰਤੀ ਨੂੰ ਲੋਕਾਂ ਨੇ ਬਰੱਹਮਵਰਤ ਜਾਂ ਆਰਿਆ ਦਾ ਦੇਸ਼ ਵੀ ਕਿਹਾ ਹੈ। ਅਸ ਦਾ ਭਾਵ ਹੈ ਕਿ ਸਰਸਵਤੀ ਤੋਂ ਲੈ ਕੇ ਪਹਿਲਾਂ ਜਮੁਨਾ ਤੱਕ ਅਤੇ ਪਿੱਚੋਂ ਗੰਗਾ ਦਰਿਆ ਤੱਕ ਦਾ ਇਲਾਕਾ ਆਰਿਆ ਲੋਕਾਂ ਵਾਸਤੇ ਬਹੁਤ ਪਵਿੱਤਰ ਧਰਤੀ ਸੀ। ਪਿੱਛੋਂ ਮਹਾਂਭਾਰਤ ਦੇ ਗਰੰਥ ਵਿੱਚ ਵੀ ਪੰਜਾਬ ਨੂੰ ਕੌਰਵਾਂ ਦਾ ਦੇਸ਼ ਦੱਸਿਆ ਗਿਆ ਹੈ ਅਤੇ ਸਰਸਵਤੀ ਤੋਂ ਪੂਰਬ ਵੱਲ ਦਾ ਇਲਾਕਾ ਪਾਂਡਵਾਂ ਦਾ ਦੇਸ਼ ਮੰਨਿਆ ਗਿਆ ਹੈ। ਭਾਵ ਕਿ ਕੌਰਵਾਂ ਅਤੇ ਪਾਂਡਵਾਂ ਦੇ ਰਾਜ ਦੀ ਹੱਦ ਸਰਸਵਤੀ ਸੀ। ਕੁਰਕੇਸ਼ਤਰ ਵੀ ਸਰਸਵਤੀ ਉਪਰ ਸਥਿਤ ਸ਼ਹਿਰ ਹੈ। ਇਹੀ ਵਜਾ ਸੀ ਕਿ ਕੁਰਕੇਸ਼ਤਰ ਦੋਹਾਂ ਧਿਰਾਂ ਦੀ ਲੜਾਈ ਦਾ ਮੈਦਾਨ ਬਣਿਆ ਸੀ। ਇਸ ਤਰਾਂ ਸਰਸਵਤੀ ਪੰਜਾਬ ਦੀ ਪੂਰਬੀ ਹੱਦ ਸੀ ਅਤੇ ਪੰਜਾਬ ਦੇ ਜੱਟ ਕਬੀਲਿਆਂ ਨੇ ਆਰਿਆ ਲੋਕਾਂ ਨੂੰ ਘੱਗਰ ਦੀ ਹੱਦ ਤੋਂ ਪਰੇ ਧੱਕ ਦਿੱਤਾ ਸੀ ਅਤੇ ਪਜਾਬ ਦੇ ਜੱਟ ਕਬੀਲੇ ਵੀ ਪੰਜਾਬ ਦੀ ਪੂਰਬੀ ਹੱਦ ਘੱਗਰ ਅਤੇ ਸਰਸਵਤੀ ਤੱਕ ਹੀ ਸਮਝਦੇ ਸੀ। ਆਰਿਆ ਲੋਕ ਪੰਜਾਬ ਵਿੱਚੋਂ ਧੱਕੇ ਹੋਏ ਸਰਸਵਤੀ ਦੇ ਕੰਢਿਆ ਉਤੇ ਵਸ ਗਏ ਸਨ। ਇਥੇ ਹੀ ਉਹਨਾਂ ਨੇ ਆਪਣੇ ਵੇਦ ਰਚੇ ਸਨ ਅਤੇ ਇਥੇ ਹੀ ਬਾਕੀ ਦੇ ਗਰੰਥ।
ਸਿੱਖ ਇਤਿਹਾਸ ਵਿਚ ਅੱਜ.
ਸਾਡੇ ਅਮਲ ਦੀ ਲਿਸ਼ਕੋਰ ‘ਚ ਸਾਡਾ ਚਾਨਣ ਨਹੀਂ
ਜਿੰਦਗੀ ਵਿੱਚ ਕੁਝ ਵਰਤਾਰੇ ਅਜਿਹੇ ਹੁੰਦੇ ਹਨ ਜਿਹੜੇ ਮਨੁੱਖ ਦੇ ਚੇਤੇ ਵਿੱਚ ਇਕ ਖਾਸ ਜਗ੍ਹਾ ਬਣਾ ਲੈਂਦੇ ਹਨ। ਮਨੁੱਖ ਉਹਨਾਂ ਨੂੰ ਯਾਦ ਕਰਦਾ ਹੈ, ਇਹ ਪਹਿਲਾ ਕਦਮ ਹੁੰਦਾ ਹੈ ਪਰ ਇਹ ਵੱਡੀ ਜਿੰਮੇਵਾਰੀ ਵਾਲਾ ਕਦਮ ਹੈ, ਇਹ ਕਦਮ ਪੁੱਟਣਾ ਓਨਾ ਔਖਾ ਨਹੀਂ, ਜਿੰਨਾ ਔਖਾ ਇਹ ਸਮਝਣਾ ਹੈ ਕਿ ਇਸ ਕਦਮ ਨੂੰ ਪੁੱਟਣਾ ਕਿਵੇਂ ਹੈ। ਜੇਕਰ ਮਨੁੱਖ ਉਸ ਵਰਤਾਰੇ ਨੂੰ ਪੂਰੀ ਪਵਿੱਤਰਤਾ ਅਤੇ ਇਮਾਨਦਾਰੀ ਨਾਲ ਯਾਦ ਨਹੀਂ ਕਰਦਾ ਤਾਂ ਉਸ ਵਰਤਾਰੇ ਦੀ ਠੀਕ ਸਮਝ ਦੀ ਲਿਸ਼ਕੋਰ ਨਹੀਂ ਪੈ ਸਕਦੀ।
ਸਿੱਖ ਕੌਮ ਨੇ ਪਿਛਲੇ ਦਿਨੀਂ 20ਵੀਂ ਸਦੀ ਦੇ ਅਖੀਰ ਵਿੱਚ ਹੋਏ ਤੀਜੇ ਘੱਲੂਘਾਰੇ ਨੂੰ ਯਾਦ ਕੀਤਾ ਹੈ, ਜੋ ਕਿ ਹਰ ਸਾਲ ਕੀਤਾ ਜਾਂਦਾ ਹੈ ਅਤੇ ਕੀਤਾ ਜਾਂਦਾ ਰਹੇਗਾ। 34 ਸਾਲ ਪਹਿਲਾਂ ਹੋਏ ਇਸ ਘੱਲੂਘਾਰੇ ਨੂੰ ਯਾਦ ਕਰਨਾ, ਸ਼ਹੀਦਾਂ ਨੂੰ ਪ੍ਰਣਾਮ ਕਰਨਾ ਸਾਡਾ ਹੱਕ ਵੀ ਹੈ ਅਤੇ ਸਾਡਾ ਫਰਜ ਵੀ। ਪਰ ਜੇਕਰ ਗੱਲ ਸਿਰਫ ਯਾਦ ਕਰਨ ਦੀ ਹੀ ਹੋਵੇ ਤਾਂ ਉਹ ਯਾਦ ਤੁਹਾਨੂੰ ਬਹੁਤਾ ਕੁਝ ਨੀ ਦੇ ਸਕਦੀ, ਉਹ ਤੁਹਾਡਾ ਲੈ ਬਹੁਤ ਕੁਝ ਜਾਏਗੀ। ਗੱਲ ਸਿਰਫ ਯਾਦ ਕਰਨ ਦੀ ਨਹੀਂ, ਗੱਲ ਉਸ ਪਵਿੱਤਰਤਾ ਨੂੰ ਬਹਾਲ ਰੱਖਣ ਦੀ ਹੁੰਦੀ ਹੈ। ਗੱਲ ਸ਼ਹੀਦਾਂ ਦਾ ਨਾਮ ਲੈਣ ਦੀ ਨਹੀਂ, ਗੱਲ ਸ਼ਹੀਦਾਂ ਦੇ ਕਿਰਦਾਰਾਂ ਵਰਗਾ ਬਣਨ ਦੀ ਹੁੰਦੀ ਹੈ। ਗੱਲ ਸ਼ਹੀਦਾਂ ਦੇ ਸੁਪਨੇ ਨੂੰ, ਉਹਨਾਂ ਦੇ ਨਿਸ਼ਾਨੇ ਨੂੰ ਉੱਚੀ ਉੱਚੀ ਦੁਹਰਾਉਣ ਦੀ ਨਹੀਂ, ਗੱਲ ਉਹ ਸੁਪਨੇ ਨੂੰ, ਉਹ ਨਿਸ਼ਾਨੇ ਨੂੰ ਦਿਲੋਂ ਅਵਾਜ਼ ਦੇਣ ਦੀ ਹੁੰਦੀ ਹੈ।
ਜਦੋਂ ਤੁਸੀਂ ਕਿਸੇ ਅਜਿਹੀ ਘਟਨਾ ਨੂੰ ਯਾਦ ਕਰਨਾ ਹੈ ਤਾਂ ਇਹ ਆਪਣੇ ਆਪ ਵਿੱਚ ਇਕ ਵੱਡੀ ਜੰਗ ਹੈ, ਵੱਡਾ ਤੂਫਾਨ ਹੈ ਜਿਸ ਦੇ ਸਾਹਵੇਂ ਖਲੋਣ ਲਈ ਤੁਹਾਡਾ ਜੜਾਂ ਨਾਲ ਜੁੜੇ ਹੋਣਾ ਜਰੂਰੀ ਹੈ। ਜੜਾਂ ਤੋਂ ਕਮਜ਼ੋਰ ਬਿਰਖ ਦਾ ਤੂਫਾਨਾਂ ਨਾਲ ਮੁਕਾਬਲੇ ਕਿਵੇਂ ਹੋਵੇ? ਮਨ ਦੀ ਤਸੱਲੀ ਲਈ ਤੂਫਾਨ ਦੇ ਵੱਧ ਦਹਿਸ਼ਤਗਰਦ ਹੋਣ ਦਾ ਇਲਜ਼ਾਮ ਤਾਂ ਲਾਇਆ ਜਾ ਸਕਦਾ ਹੈ ਪਰ ਬਿਰਖ ਦੇ ਜੜਾਂ ਤੋਂ ਕਮਜ਼ੋਰ ਹੋਣ ਦੀ ਘਾਟ ਉੱਪਰ ਝਾਤ ਕਾਹਲਾ ਅਤੇ ਮਨ ਮਰਜੀ ਵਾਲਾ ਬੰਦਾ ਕਿਵੇਂ ਪਾਵੇ?
ਸਾਡੀ ਬੁਨਿਆਦ ਗੁਰਬਾਣੀ ਹੈ, ਤੇ ਜਿੰਨ੍ਹਾਂ ਨੂੰ ਯਾਦ ਕਰ ਰਹੇ ਹਾਂ ਉਹ ਬਾਣੀ ਪੜਦੇ ਪੜਦੇ ਬਾਣੀ ਹੋਏ ਹੋਏ ਸੀ। ਬਾਣੀ ਤੋਂ ਪਵਿੱਤਰ ਸਿੱਖ ਲਈ ਹੋਰ ਹੈ ਕੀ? ਤੇ ਪਵਿੱਤਰ ਚੀਜ਼ਾਂ ਨਾਲ ਗਲਤੀ ਨਾਲ ਜਾ ਅਨਜਾਣ ਪੁਣੇ ਚ ਵੀ ਗਲਤ ਵਰਤਾਰਾ ਕਰਨਾ ਕੀ ਨੁਕਸਾਨ ਕਰਦਾ ਹੈ, ਇਹਦਾ ਕਿਆਸ ਸ਼ਬਦਾਂ ਚ ਨਹੀਂ ਲਾਇਆ ਜਾ ਸਕਦਾ।
ਸੰਘਰਸ਼ ਸਦਾ ਇਕੋ ਰਫਤਾਰ ਚ ਨਹੀਂ ਰਿਹਾ ਕਰਦੇ, ਸੰਘਰਸ਼ ਕਰਨ ਵਾਲੀਆਂ ਧਿਰਾਂ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਤੇ ਸੰਬੰਧਿਤ ਲੀਡਰਸ਼ਿਪ ਤੇ ਵੀ। ਅੱਜ ਵੱਡੇ ਹਿੱਸੇ ਨੇ ਸਿਆਸੀ ਲੀਡਰਸ਼ਿਪ (ਜੋ ਕਿਸੇ ਵੇਲੇ ਕੌਮ ਦੀ ਅਗਵਾਈ ਕਰਦੀ ਸੀ) ਅਤੇ ਉਨ੍ਹਾਂ ਦੇ ਲਾਏ ਜਥੇਦਾਰਾਂ ਨੂੰ ਨਕਾਰ ਦਿੱਤਾ ਹੈ। ਕਿੰਨੀ ਵੇਰਾਂ ਕੌਮ ਨੇ ਜਥੇਦਾਰ ਦੇ ਬੋਲਣ ਤੇ ਵਿਰੋਧ ਕੀਤਾ ਹੈ? ਇਹ ਕੋਈ ਲੁਕੀ ਛਿਪੀ ਗੱਲ ਨਹੀਂ, ਸਗੋਂ ਜਗ ਜਾਹਿਰ ਹੈ।
6 ਜੂਨ ਨੂੰ ਵੀ ਜਥੇਦਾਰ ਦੇ ਬੋਲਣ ਦਾ ਵਿਰੋਧ ਹੋਇਆ, ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਵੀ ਲੱਗੇ, ਟਾਸਕ ਫੋਰਸ ਨੇ ਵੀ ਆਪਣੀ ਪਿੱਠ ਤੇ ਮਿਲੇ ਥਾਪੜੇ ਦਾ ਪੂਰਾ-ਪੂਰਾ ਲਾਹਾ ਲਿਆ। ਪਰ ਨਾਲ ਹੀ ਘੱਲੂਘਾਰੇ ਦੀ ਯਾਦ ਚ ਇੱਕਤਰ ਹੋਏ ਸਾਡੇ ਬੰਦਿਆਂ ਚੋਂ 10 ਪਿੱਛੇ 7 ਬੰਦਿਆਂ ਦੇ ਹੱਥ ਚ ਮੋਬਾਇਲ ਫੋਨ ਸੀ ਤੇ ਉਹ ਕਿਸੇ ਅਨਸੁਖਾਵੀਂ ਘਟਨਾਂ ਵਾਪਰਣ ਦੇ ਭਾਰਤੀ ਮੀਡੀਏ ਵਾਲਿਆਂ ਤੋਂ ਘੱਟ ਉਡੀਕ ਚ ਨਹੀਂ ਸਨ।
ਤਸਵੀਰਾਂ ਖਿੱਚੀਆਂ ਜਾ ਰਹੀਆਂ ਸਨ, ਕੈਮਰਿਆਂ ਅੱਗੇ ਖਲੋ ਕੇ ਕਿਰਪਾਨਾਂ ਉਤਾਹਾਂ ਕਰ ਕਰ ਨਾਹਰੇ ਲੱਗ ਰਹੇ ਸਨ, ਇਹ ਨਾਹਰੇ ਕੈਮਰਿਆਂ ਦੇ ਪਾਸੇ ਹੋ ਜਾਣ ਤੇ ਥੱਕ ਗਏ, ਜਿਵੇਂ ਕਿ ਨਾਹਰੇ ਬਸ ਕੈਮਰਿਆਂ ਨੂੰ ਭਰਨ ਵਾਸਤੇ ਸਨ। ਕੋਈ ਵਿਰਲੇ ਚੌਂਕੜੇ ਆਉਂਦੇ ਰਹੇ, ਲਗਦੇ ਰਹੇ, ਚੁੰਮਦੇ ਗਏ ਉਹ ਧਰਤ ਜਿੱਥੇ ਮੌਤ ਵਿਆਹੀ ਸੀ ਖਾਲਸੇ ਨੇ ਆਪਣੀ ਹੋਂਦ ਲਈ, ਗੁਰੂ ਦੇ ਪਿਆਰ ਚ ਆਪਾ ਵਾਰਿਆ ਸੀ, ਮਹਿਸੂਸ ਕਰਦੇ ਗਏ ਉਹ ਸੀਸ ਭੇਂਟ ਕਰਨ ਵਾਲਿਆਂ ਨੂੰ।
ਇਸ ਲਿਖਤ ਦਾ ਵਿਰੋਧ ਨਾਹਰੇ ਲਾਉਣ ਤੇ ਨਹੀਂ, ਵਿਰੋਧ ਜਥੇਦਾਰ ਦੇ ਬੋਲਣ ਤੇ ਰੋਸ ਕਰਨ ਦਾ ਵੀ ਨਹੀਂ, ਵਿਰੋਧ ਹੈ ਬਸ ਸਾਡਾ ‘ਅਸੀਂ’ ਨਾ ਹੋਣ ਦਾ। ਸਚੁਮੱਚ ਅਸੀਂ ‘ਅਸੀਂ’ ਨਹੀਂ ਹਾਂ। ਸਾਡੇ ਰਵੱਈਏ ਦੀ ਲਿਸ਼ਕੋਰ ’ਚ ਸਾਡਾ ਚਾਨਣ ਨਹੀਂ। ਪਵਿੱਤਰ ਲਫਜ਼ਾਂ ਨੂੰ ਬੋਲਦੀ ਸੋਚ ਪਵਿੱਤਰ ਨਹੀਂ, ਪਵਿੱਤਰ ਦਿਨਾਂ ਤੇ ਉਕਰੇ ਜਾ ਰਹੇ ਦ੍ਰਿਸ਼ ਪਵਿੱਤਰ ਨਹੀਂ। ਫਿਰ ਅਸੀਂ ਕਿਵੇਂ ਕਿਸੇ ਪਵਿੱਤਰ ਸ਼ਖਸ਼ੀਅਤ ਨੂੰ ਯਾਦ ਕਰਨ ਦਾ ਦਾਅਵਾ ਕਰ ਸਕਦੇ ਹਾਂ? ਜਦੋਂ ਯਾਦ ਕਰਨ ਦਾ ਕਦਮ ਸਹੀ ਨਹੀਂ, ਫਿਰ ਉਹਨਾਂ ਦੇ ਕਦਮਾਂ ਤੇ ਕਦਮ ਰੱਖਣ ਦਾ ਦਾਅਵਾ ਕਿਵੇਂ ਸਹੀ ਹੋਵੇਗਾ?
ਨਾਹਰੇ ਕੈਮਰਿਆਂ ਨੂੰ ਸੁਣਾਉਣ ਲਈ ਨਾ ਨਿਕਲਣ, ਸਾਡੀ ਚੁੱਪ ਕਿਸੇ ਨੂੰ ਚੁੱਪ ਕਰਾਉਣ ਦੇ ਸਮਰੱਥ ਬਣੇ, ਸਾਡੀ ਕਾਹਲ ਨੂੰ ਸੰਗਲ ਲੱਗੇ, ਸਾਡਾ ਮੱਥਾ ਸ਼ਹੀਦਾਂ ਦੀ ਧਰਤ ਨੂੰ ਚੁੰਮੇਂ, ਸਾਡਾ ਧੁਰ ਅੰਦਰ ਸ਼ਹੀਦਾਂ ਨੂੰ ਮਹਿਸੂਸ ਕਰੇ, ਸਾਡਾ ਤਿਆਗ ਵਧੇ ਫੁੱਲੇ, ਅਸੀਂ ਡੂੰਘੇ ਦਰਿਆ ਬਣੀਏਂ, ਸਾਡੇ ਚੌਂਕੜੇ ਅਮੀਰ ਹੋਣ, ਸਾਡੀ ਸੁਰਤ ਨੂੰ ਟਿਕਣ ਦਾ ਵੱਲ ਆਵੇ, ਸਾਡੇ ਪੈਰ ਉਹ ਬਜ਼ੁਰਗ ਰਾਹ ਵੱਲ ਨੂੰ ਮੂੰਹ ਕਰਨ ਇਹ ਅਰਦਾਸ ਸਾਨੂੰ ਕਰਨੀ ਗੁਰੂ ਮਹਾਰਾਜ ਸਿਖਾ ਦੇਣ। ਫਿਰ ਸਾਡੇ ਅਮਲ ਦੀ ਲਿਸ਼ਕੋਰ ਚ ਸਾਡਾ ਚਾਨਣ ਹੋਵੇਗਾ। ਅਸੀਂ ਅਸੀਂ ਹੋਵਾਂਗੇ, ਫਿਰ ਗੱਲ ਤੂਫਾਨਾਂ ਦੀ ਦਹਿਸ਼ਤ ਦੀ ਨਹੀਂ ਸਾਡੀ ਬਹਾਦਰੀ ਦੀ ਚੱਲੇਗੀ।
ਸਮਕਾਲੀ ਸਰੋਕਾਰ .
ਧਾਰਮਿਕ ਅਸਥਾਨਾ ਤੇ ਧੁਆਈ ਲਈ
ਕਿਉਂ ਵਰਤਿਆ ਜਾਂਦਾ ਹੈ ਦੁਧ?
ਇਹ ਲੇਖ ਇੱਕ ਪੰਜਾਬੀ ਪੱਤਰਕਾਰ ਬਲਤੇਜ ਪੰਨੂ ਵੱਲੋ ਕੁਝ ਮਹੀਨੇ ਪਹਿਲਾ ਪਟਿਆਲਾ ਦੇ ਗੁਰੂਦਵਾਰਾ ਸਾਹਿਬ ਵਿਚ ਧੁਆਈ ਲਈ ਵਰਤੇ ਜਾਂਦੇ ਦੁਧ ਪ੍ਰਤੀ ਖੜੇ ਕੀਤੇ ਮੁਦੇ ਦੇ ਸਬੰਧ ਵਿਚ ਲਿਖਿਆ ਗਿਆ ਹੈ , ਕਿਉਂਕਿ ਕਾਫੀ ਲੋਕਾਂ ਦੇ ਮਨ ਵਿਚ ਸ਼ੰਕਾ ਬਣ ਜਾਂਦੀ ਹੈ ਤੇ ਓਹ ਲੋਕ ਇਸ ਦੁਧ ਦੀ ਧੁਆਈ ਲਈ ਵਰਤੋਂ ਨੂੰ ਮਹਿਜ ਪਾਖੰਡ ਸਮਝ ਲੈਂਦੇ ਹਨ , ਅਸਲ ਵਿਚ ਕਸੂਰ ਓਹਨਾ ਦਾ ਵੀ ਨਹੀ, ਕਸੂਰ ਸਿਰਫ ਪੁਰਾਣੀ ਪੀੜੀ ਵੱਲੋ ਆਪਣੇ ਕੰਮ ਤਾਂ ਅਗਲੀ ਪੀੜੀ ਨੂੰ ਸੋਂਪ ਦਿੱਤੇ ਜਾਂਦੇ ਨੇ ਪਰ ਓਹਨਾ ਕੰਮਾ ਦੇ ਪਿਛੇ ਦਾ ਤਰਕ ਕਈ ਵਾਰ ਨਵੀਂ ਪੀੜੀ ਨਾਲ ਵਿਚਾਰਨੋ ਰਹਿ ਜਾਂਦਾ , ਜਿਸ ਕਰਕੇ ਸਮਾ ਪਾ ਕੇ ਓਹ ਕੰਮ ਪਾਖੰਡ ਜਾਪਣ ਲੱਗ ਜਾਂਦੇ ਹਨ ਜਦੋ ਓਹਨਾ ਕੰਮ ਦੇ ਪਿਛੇ ਦਾ ਤਰਕ ਨਵੀਂ ਪੀੜੀ ਨੂੰ ਨਹੀ ਪਤਾ ਲਗਦਾ। ਇਸ ਦੁਧ ਨਾਲ ਧੁਆਈ ਲਈ ਵਾਲੇ ਮੁੱਦੇ ਵਿਚ ਵੀ ਮੈਨੂੰ ਲਗਦਾ ਵੀ ਸ਼ਾਇਦ ਇੱਦਾਂ ਹੀ ਹੋਇਆ। ਕਿਉਂਕਿ ਜਦੋ ਸਾਨੂੰ ਇਸ ਦੇ ਧੁਆਈ ਲਈ ਵਰਤਣ ਦਾ ਅਸਲੀ ਕਾਰਨ ਨਹੀ ਪਤਾ ਹੋਵੇਗਾ ਤਾਂ ਇਹ ਬਹੁਤ ਲੋਕਾਂ ਨੂੰ ਇੱਕ ਖਾਦ- ਪਦਾਰਥ ਦੀ ਬਰਬਾਦੀ ਹੁੰਦੀ ਜਾਪੇਗੀ। ਜਿਵੇ ਕਿ ਪੱਤਰਕਾਰ ਬਲਤੇਜ ਪੰਨੂੰ ਵੱਲੋ ਵੀ ਕਿਹਾ ਗਿਆ ਸੀ ਕਿ ਇਸ ਤਰਾਂ 300 ਲੀਟਰ ਦੁਧ ਦੀ ਬਰਬਾਦੀ ਕਰਨ ਦੀ ਬਜਾਏ ਲੋੜਵੰਦਾ ਨੂੰ ਵੰਡ ਦੇਣਾ ਚਾਹਿਦਾ। ਹੁਣ ਲੋੜਵੰਦਾ ਲਈ ਗੁਰੂ ਸਾਹਿਬਾਨ ਵੱਲੋ ਚਲਾਈ ਲੰਗਰ ਦੀ ਰੀਤ ਦੀ ਮੈਂ ਇਥੇ ਗੱਲ ਕਰਨੀ ਜਰੂਰੀ ਨੀ ਸਮਝਦਾ ਕਿਉਂਕਿ ਇਸ ਬਾਰੇ ਤਾ ਬੀ ਬੀ ਸੀ , ਸੀ ਐਨ ਐਨ ਤੇ ਹੋਰ ਵਿਸ਼ਵ ਦੇ ਮੀਡੀਏ ਨੇ ਜਦੋ ਗੱਲ ਕੀਤੀ ਹੋਵੇ ਤੇ ਨਿਊਯਾਰ੍ਕ ਤੇ ਯੂਰਪ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋ ਵੀ ਇਸ ਰੀਤ ਤੋ ਪ੍ਰਭਾਵਿਤ ਹੋ ਕੇ ਕੁਝ ਦਿਨ ਲੰਗਰ ਦਾ ਆਯੋਜਨ ਕਰਨਾ ਇਸ ਗੱਲ ਦਾ ਸਬੂਤ ਹੈ ਵੀ ਪੂਰੀ ਦੁਨਿਆ ਨੇ ਜਾਣ ਲਿਆ ਹੈ ਵੀ ਕੋਣ ਲੋੜਵੰਦਾ ਦੀਆਂ ਲੋੜਾ ਨੂੰ ਕਿੰਨੀ ਚੰਗੀ ਤਰਾਂ ਸਮਝ ਕੇ ਪੂਰੀਆਂ ਕਰ ਰਿਹਾ ਹੈ।
ਜਿਥੋਂ ਤਕ ਦੁਧ ਦੀ ਧੁਆਈ ਲਈ ਵਰਤੋਂ ਕਰ ਕੇ ਬਰਬਾਦੀ ਕਰਨ ਦਾ ਸਵਾਲ ਹੈ ਤਾਂ ਇਹ ਸਵਾਲ ਸਿਰਫ ਓਹਨਾ ਦਾ ਹੈ ਜੋ ਦੁਧ ਨੂੰ ਇੱਕ ਖਾਦ- ਪਦਾਰਥ ਤੋਂ ਵਧ ਕੁਝ ਨਹੀ ਜਾਣਦੇ ਅਤੇ ਅਸਲ ਵਿਚ ਦੁਧ ਦੇ ਉਪਯੋਗਾਂ ਬਾਰੇ ਅਨਜਾਣ ਹਨ। ਜਿਥੋਂ ਤਕ ਬਲਤੇਜ ਪੰਨੂੰ ਵੱਲੋ ਵਰਤੀ ਗਈ ਮਾਪ ਦੀ ਸੀਮਾ 300 ਲੀਟਰ ਦੀ ਗੱਲ ਹੈ ਤਾਂ ਇਹ ਗਲਤ ਹੈ। ਅਸਲ ਵਿਚ ਓਹ 300 ਲੀਟਰ ਸੰਤੁਲਿਤ ਦੁਧ ਨਹੀ ਹੁੰਦਾ , ਓਹ ਦੁਧ ਦੇ ਵਿਚ ਓਸ ਤੋਂ ਕਈ ਗੁਣਾ ਜਿਆਦਾ ਪਾਣੀ ਪਾ ਕੇ ਕੁਝ ਸਮਾ ਘੋਲ ਕੇ ਇਕ ਮਿਸ਼੍ਰਣ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਧੁਆਈ ਕੀਤੀ ਜਾਂਦੀ ਹੈ। ਇਹ ਮਿਸ਼੍ਰਣ ਤਿਆਰ ਕਰਨ ਦੀ ਪ੍ਰਕਿਰਿਆ ਤਕਰੀਬਨ ਓਹ ਇਤਹਾਸਿਕ ਗੁਰੁਦਵਾਰੇ ਜਿਥੇ ਰੋਜਾਨਾ ਸੈਂਕੜੇ ਸਰਧਾਲੂ ਨਤਮਸਤਕ ਹੁੰਦੇ ਨੇ ਓਥੇ ਹੁੰਦੀ ਹੈ। ਮੈ ਇਹ ਸ਼੍ਰੀ ਫਤਿਹਗੜ ਸਾਹਿਬ ਹੁੰਦੀ ਦੇਖੀ ਹੈ , ਜਿਥੇ ਮੈ ਆਪਣੀ ਪੜਾਈ ਦੇ ਸਬੰਧ ਵਿਚ 2 ਸਾਲ ਗੁਜਾਰੇ ਹਨ। ਅਸਲ ਵਿਚ ਜਿਥੇ ਰੋਜਾਨਾ ਸੈਂਕੜੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਓਥੇ ਸਾਫ਼ ਸਫਾਈ ਦੀ ਰੋਜਾਨਾ ਜਰੂਰਤ ਪੈਂਦੀ ਹੈ। ਇਸ ਕਰਕੇ ਅਜਿਹੇ ਗੁਰੂ ਘਰਾਂ ਵਿਚ ਰੋਜਾਨਾ ਸਵੇਰੇ ਸਫਾਈ ਕੀਤੀ ਜਾਂਦੀ ਹੈ। ਜਦੋਂ ਅਸੀਂ ਆਪਣੇ ਘਰਾਂ ਵਿਚ ਜਿਥੇ ਕੋਈ ਜਿਆਦਾ ਲੋਕਾਂ ਦਾ ਨਹੀ ਆਉਣਾ ਜਾਣਾ ਹੁੰਦਾ ਸਿਰਫ ਘਰ ਦੇ ਮੈਂਬਰ ਹੀ ਰਹਿੰਦੇ ਹਨ ਓਥੇ ਵੀ ਘਟੋ ਘਟ ਹਫਤੇ ਚ 3-4 ਦਿਨ ਸਫਾਈ ਲਈ ਪਾਣੀ ਨਾਲ ਫਨਾਈਲ ਜਾ ਰਸਾਇਣਿਕ ਕਲੀਨਰ ਵਰਤਦੇ ਹਾਂ ਫਿਰ ਜਿਥੇ ਰੋਜਾਨਾ ਸੈਂਕੜੇ ਲੋਕਾਂ ਦਾ ਆਉਣ ਜਾਣ ਹੋਵੇ ਓਥੇ ਸਾਫ਼ ਸਫਾਈ ਲਈ ਕਲੀਨਰ ਵਰਤਣ ਦੀ ਜਰੂਰਤ ਕਿਉਂ ਨਾ ਹੋਵੇ ?
ਇਸੇ ਕਰਕੇ ਗੁਰੂ ਘਰਾਂ ਵਿਚ ਦੁਧ ਦੀ ਵਰਤੋਂ ਧੁਆਈ ਲਈ ਘੋਲ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਕਿਉਂਕਿ ਦੁਧ ਸਿਰਫ ਇੱਕ ਖਾਦ ਪਦਾਰਥ ਹੀ ਨਹੀ ਹੋਰ ਵੀ ਬਹੁਤ ਸਾਰੇ ਕੰਮਾ ਵਾਸਤੇ ਉਪਯੋਗੀ ਹੈ। ਦੁਧ ਦੀ ਬਣਤਰ ਕੁਝ ਇਸ ਪ੍ਰਕਾਰ ਹੈ 80% ਪਾਣੀ, 4% ਫੈਟ, 5% ਪ੍ਰੋਟੀਨ, 5% ਖੰਡ , ਕੈਲਸ਼ੀਅਮ , ਫਾਸਫੋਰਸ, ਸਲੇਨੀਅਮ ਨੂੰ ਮਿਲਾ ਕੇ ਕੁੱਲ 21 ਪ੍ਰਕਾਰ ਦੀਆਂ ਧਾਤਾਂ (ਮਿਨਰਲ) ਤੇ ਬਹੁਤ ਥੋੜੀ ਮਾਤਰਾ ਵਿਚ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ। ਸੋ ਇਸ ਤਰਾਂ ਦੀ ਬਣਤਰ ਦੁਧ ਨੂੰ ਸਿਰਫ ਇੱਕ ਸੰਤੁਲਿਤ ਖਾਦ ਪਦਾਰਥ ਹੀ ਨਹੀ ਬਲਕਿ ਇਸ ਨੂੰ ਕੁਝ ਹੋਰ ਪਦਾਰਥਾਂ ਨਾਲ ਮਿਲਾ ਕੇ ਜੈਵਿਕ ਗ੍ਰੋਥ ਪ੍ਰੋਮੋਟਰ , ਉੱਲੀ ਨਾਸ਼ਕ, ਕੀਟਨਾਸ਼ਕ ਆਦਿ ਅਨੇਕਾਂ ਕੰਮਾਂ ਦੇ ਤੋਰ ਤੇ ਉਪਯੋਗ ਕੀਤਾ ਜਾ ਸਕਦਾ ਹੈ। ਜਿਵੇ ਕਿ ਦੁਧ ਵਿਚ 8 ਗੁਣਾ ਪਾਣੀ ਮਿਲਾ ਕੇ ਇਸ ਨੂੰ ਕੁਝ ਸਮਾ ਘੋਲਨ ਤੋਂ ਬਾਅਦ ਇਕ ਵਧੀਆ ਜੈਵਿਕ ਮਾਰਬਲ ਕਲੀਨਰ ਬਣ ਜਾਂਦਾ ਹੈ ਕਿਉਂਕਿ ਦੁਧ ਵਿਚ ਮਜੂਦ ਫੈਟ ਅਤੇ ਧਾਤਾਂ ਮਾਰਬਲ ਨੂੰ ਚਮਕ ਦਿੰਦੀਆ ਹਨ ਓਥੇ ਈ ਸਮਾ ਪੈਣ ਤੇ ਇਸ ਵਿਚ ਪੈਦਾ ਹੋਏ ਸੀਮੈਟਿਕ ਸੈੱਲ ਇਸ ਵਿਚਲੀ ਖੰਡ ਨੂੰ ਖਾਣ ਤੋਂ ਬਾਅਦ ਇਸ ਨੂੰ ਜੈਵਿਕ ਉੱਲੀ ਨਾਸ਼ਕ ਵਿਚ ਬਦਲ ਦਿੰਦੇ ਹਨ। ਇਸ ਕਰਕੇ ਦੁਧ ਦੀ ਵਰਤੋਂ ਪਿਛਲੇ ਸਮਿਆਂ ਤੋ ਬਹੁਤ ਅਸਥਾਨਾ ਤੇ ਇੱਕ ਜੈਵਿਕ ਕਲੀਨਰ ਵਜੋਂ ਹੁੰਦੀ ਆ ਰਹੀ ਹੈ।
ਪਰ ਅਜੇ ਵੀ ਕੁਝ ਲੋਕਾਂ ਨੂੰ ਇਹ ਤਰਕ ਗੱਪ ਲਗਦੀ ਹੋਵੇ ਤਾਂ ਮੈ ਇਸ ਦੇ ਸਬੰਧ ਵਿਚ ਕੁਜ ਤਰਕ ਦੇਵਾਗਾ ਜਿੰਨਾ ਵਿਚ ਕੁਝ ਤਾਂ ਸਾਡੇ ਬਜੁਰਗਾਂ ਤੋਂ ਪੁਛੇ ਗਏ ਨੇ ਜੋ ਪੁਰਾਣੇ ਸਮਿਆਂ ਵਿਚ ਓਹ ਆਮ ਵਰਤਦੇ ਰਹੇ ਨੇ ਅਤੇ ਬਾਕੀ ਦੇ ਮੇਰੇ ਆਪਣੇ ਪਿਛਲੇ ਸਾਲ ਦੇ ਤਜਰਬੇ ਨੇ ਅਤੇ ਦਰਜਨਾ ਹੋਰ ਲੋਕਾਂ ਦੇ ਤਜਰਬੇ ਨੇ , ਜੋ ਦੁਧ ਨੂੰ ਖਾਦ-ਪਦਾਰਥ ਤੋਂ ਇਲਾਵਾ ਜੈਵਿਕ ਗ੍ਰੋਥ ਪ੍ਰੋਮੋਟਰ, ਉੱਲੀ ਨਾਸ਼ਕ , ਕੀਟਨਾਸ਼, ਆਦਿ ਸਿਧ ਕਰਦੇ ਹਨ।
1. ਪੁਰਾਣੇ ਸਮਿਆਂ ਵਿਚ ਲੋਕ ਦੁਧ ਨੂੰ ਰਿੜਕ ਕੇ ਓਸ ਵਿਚੋ ਮਖਣ ਕੱਦ ਲੇਂਦੇ ਸਨ ਅਤੇ ਬਚੀ ਹੋਏ ਮਿਸ਼੍ਰਣ ਜੋ ਜਿਸ ਨੂੰ ਖੱਟੀ ਲੱਸੀ ਵੀ ਕਿਹਾ ਜਾਂਦਾ ਸੀ ਨੂੰ ਪੀਣ ਤੋ ਇਲਾਵਾ ਕੇਸ ਧੋਣ ਲਈ ਵਰਤਦੇ ਸਨ। ਇਸ ਲੱਸੀ ਨੂੰ ਖੱਟੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸਦਾ ਸਵਾਦ ਆਮ ਦੁਧ ਨੂੰ ਘੋਲ ਕੇ ਬਣਾਈ ਲੱਸੀ ਨਾਲੋ ਥੋੜਾ ਖਟਾਸ ਵਿਚ ਹੁੰਦਾ,ਜਿਆਦਾ ਨਹੀ। ਕਿਉਂਕਿ ਇਸ ਨੂੰ ਬਣਾਉਣ ਲਈ ਕੋਈ ਖੱਟਾ ਪਦਾਰਥ ਜਿਵੇ ਲੱਸੀ , ਮਖਣ ਜਾਂ ਮਲਾਈ ਬਹੁਤ ਥੋੜੀ ਮਾਤਰਾ ਵਿਚ ਇੱਕ ਆਮ ਜਿਹੇ ਤਾਪਮਾਨ (23-27 ਡਿਗਰੀ ) ਤੇ ਦੁਧ ਵਿਚ ਪਾ ਦਿੱਤਾ ਜਾਂਦਾ ਹੈ , ਕਿਉਂਕਿ ਆਮ ਤਾਪਮਾਨ ਤੇ ਸੀਮੈਟਿਕ ਸੈੱਲ ਬਹੁਤ ਤੇਜੀ ਨਾਲ ਵਧ ਦੇ ਹਨ ਅਤੇ ਇਸ ਵਿਚਲੀ ਮਜੂਦ ਖੰਡ ਨੂੰ ਖਾਂਦੇ ਹਨ ਜਿਸ ਨਾਲ ਦੁਧ ਦਾ ਸਵਾਦ ਮਿਠੇ ਤੋਂ ਥੋੜਾ ਬਦਲ ਕੇ ਥੋੜੀ ਜਿਹੀ ਖੱਟਾਸ ਵਿਚ ਆ ਜਾਂਦਾ ਹੈ। ਦੁਧ ਨੂੰ ਰਿੜਕਣ ਤੋ ਬਾਅਦ ਮਲਾਈ ਇਸ ਵਿਚੋਂ ਕੱਡ ਲਈ ਜਾਂਦੀ ਹੈ ਜਿਸ ਨਾਲ ਕਾਫੀ ਮਾਤਰਾ ਚ ਚਿਕਨਾਈ ਇਸ ਵਿਚੋ ਬਾਹਰ ਨਿਕਲਣ ਅਤੇ ਖੰਡ ਦੇ ਖਤਮ ਹੋਣ ਨਾਲ ਬਾਕੀ ਬਚੇ ਮਿਸ਼੍ਰਣ ਵਿਚ ਸੀਮੈਟਿਕ ਸੈੱਲ ਬਹੁਤ ਕਿਰਿਆਸ਼ੀਲ ਹੋ ਜਾਂਦੇ ਹਨ , ਜੋ ਸਮਾ ਪੈਣ ਤੇ ਇੱਕ ਵਧੀਆ ਸ਼ੈਂਪੂ ਦੀ ਤਰਾਂ ਕੰਮ ਕਰਦਾ ਹੈ ਇਸੇ ਕਰਕੇ ਪੁਰਾਣੇ ਸਮੇ ਵਿਚ ਲੋਕ ਇਸਨੂੰ ਸ਼ੈਂਪੂ ਵਜੋਂ ਵਰਤਦੇ ਸਨ।
ਹੁਣ ਮੇਰੇ ਆਪਣੇ ਕੁਝ ਤਜਰਬੇ
ਦੁਧ ਦੇ ਕੀਟਨਾਸ਼ਕ ਅਤੇ ਉੱਲੀ ਨਾਸ਼ਕ ਗੁਣਾ ਬਾਰੇ ਕਿਤਾਬਾਂ ਚ ਪੜਿਆ ਸੀ ਪਰ ਇਸਨੂੰ ਆਪਣੇ ਅਖੀਂ ਪਿਛਲੇ ਸਾਲ ਦੇਖਿਆ , ਮੇਰਾ ਇੱਕ ਦੋਸਤ ਸਬਜੀਆਂ ਦੀ ਕਾਸ਼ਤ ਕਰਦਾ ਹੈ, ਪਿਛਲੇ ਸਾਲ ਓਸ ਨੇ ਮਿਰਚਾਂ ਦੀ ਬਿਜਾਈ ਕੀਤੀ ਹੋਈ ਸੀ। ਮਿਰਚਾਂ ਦੇ ਪੱਤਿਆਂ ਦਾ ਮੁੜਨਾ ਇੱਕ ਆਮ ਬਿਮਾਰੀ ਹੈ , ਕਿਸਾਨ ਇਸ ਨੂੰ ਠੂਠੀ ਵੀ ਆਖਦੇ ਹਨ , ਕਾਫੀ ਰਸਾਇਣਿਕ ਸਪ੍ਰੇਹਾਂ ਜਿਵੇ ਬੀ ਐਸ ਈ, ਨੁਵਾਨ ਕਰਨ ਤੋਂ ਬਾਅਦ ਵੀ ਓਸਨੇ ਮੈਨੂੰ ਦੱਸਿਆ ਕੀ ਬਿਮਾਰੀ ਹਟਣ ਵਿਚ ਨਹੀ ਆ ਰਹੀ , ਵੈਸੇ ਤਾ ਹੋਰ ਬਹੁਤ ਤੇਜ ਰਸਾਇਣਿਕ ਸਪ੍ਰੇਹਾਂ ਬਾਜਾਰ ਵਿਚ ਉਪਲਬਧ ਹਨ ਪਰ ਸਬਜੀਆਂ ਉੱਪਰ ਇਹ ਹਲਕੀਆਂ ਰਸਾਇਣਿਕ ਸਪ੍ਰੇਹਾਂ ਹੀ ਕੀਤੀਆਂ ਜਾਂਦੀਆ ਨੇ ਕਿਉਂਕਿ ਸਬਜੀ ਦੀ ਤੋੜਾਈ 3-4 ਦਿਨਾ ਬਾਅਦ ਤਾਂ ਕਰਨੀ ਹੀ ਪੈਂਦੀ ਹੈ ਤੇ ਇਹਨਾ ਦਾ ਅਸਰ 4 ਦਿਨ ਤੋਂ ਵਧ ਨੀ ਹੁੰਦਾ। ਇਸ ਕਰਕੇ ਤੇਜ ਰਸਾਇਣਿਕ ਸਪ੍ਰੇਹਾਂ ਸਬਜੀਆਂ ਉੱਪਰ ਕਰਨ ਤੋ ਮਨਾ ਕੀਤਾ ਜਾਂਦਾ ਹੈ। ਤਾਂ ਇਸ ਸਮੱਸਿਆ ਦੇ ਹੱਲ ਲੈ ਅਸੀਂ 12 ਲੀਟਰ ਦੁਧ ਨੂੰ 80 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਲਗਾਤਾਰ 4 ਦਿਨ ਛਿੜਕਾ ਕੀਤਾ ਤੇ ਹਫਤੇ ਹਫਤੇ ਤੇ ਫਰਕ ਤੇ 2-2 ਦਿਨ ਫੇਰ ਕੀਤਾ , ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋ ਅਸੀਂ ਦੇਖਿਆ ਕੀ ਇਸ ਕਚੀ ਲੱਸੀ ਦੀ ਸ੍ਪ੍ਰੇਹ ਦੇ ਨਤੀਜੇ ਰਸਾਇਣਿਕ ਸਪ੍ਰੇਹਾਂ ਤੋਂ ਕੀਤੇ ਜਿਆਦਾ ਵਧੀਆ ਸਨ। ਇਸ ਬਾਰੇ ਕੁਦਰਤੀ ਖੇਤੀ ਨੂੰ ਉਤਸਾਹਿਤ ਕਰਨ ਵਾਲੀਆ ਸੰਸਥਾਵਾਂ ਕੋਲੋ ਸੁਣਿਆ ਜਰੂਰ ਪਰ ਆਪਣੇ ਅਖੀਂ ਪਿਛਲੇ ਸਾਲ ਵੇਖਿਆ। ਇਸ ਸਫਲ ਤਜਰਬੇ ਨੇ ਸਾਨੂੰ ਦੁਧ ਨਾਲ ਹੋਰ ਤਜਰਬੇ ਕਰਨ ਲਈ ਉਤਸਾਹਿਤ ਕੀਤਾ। ਫਿਰ ਸਦਾ ਅਗਲਾ ਤਜਰਬਾ ਸੀ ਦੁਧ ਤੋਂ ਬਣੀ ਖੱਟੀ ਲੱਸੀ ਨੂੰ ਉੱਲੀ ਨਾਸ਼ਕ ਵਜੋਂ ਵਰਤਣਾ। ਪਿਛਲੇ ਸਾਲ ਜਿਵੇ ਅਸੀਂ ਅਖਬਾਰਾ ਵਿਚ ਆਮ ਪੜਿਆ ਕੇ ਕਾਫੀ ਕਿਸਾਨਾ ਨੇ ਬਾਸਮਤੀ 1509 ਦੀ ਫਸਲ ਉੱਲੀ ਰੋਗ ਕਰਕੇ ਵਾਹੀ। ਬਾਸਮਤੀ 1509 ਤੇ ਬਾਕੀ ਹੋਰ ਕਿਸਮਾ ਨਾਲੋ ਉੱਲੀ ਰੋਗ ਦਾ ਹਮਲਾ ਜਿਆਦਾ ਹੁੰਦਾ ਹੈ ਤੇ ਜਦੋ ਇੱਕ ਵਾਰ ਇਹ ਰੋਗ ਲੱਗ ਜਾਵੇ ਤਾ ਫਸਲ ਨੂੰ ਵਾਹੁਣ ਤੋਂ ਬਿਨਾ ਹੋਰ ਕੋਈ ਚਾਰਾ ਨਹੀ , ਇਸੇ ਕਰਕੇ ਯੂਨੀਵਰਸਿਟੀ ਕਿਸਾਨਾ ਨੂੰ ਇਸ ਫ਼ਸਲ ਦੇ ਬੀਜ ਨੂੰ ਬਿਜਾਈ ਤੋ ਪਹਲਾ ਉੱਲੀ ਨਾਸ਼ਕ ਨਾਲ ਬੀਜ ਨੂੰ ਸੋਧਣ, ਪਨੀਰੀ ਲਗਾਉਣ ਤੋ ਪਹਿਲਾ ਖੇਤ ਵਿਚ ਉੱਲੀ ਨਾਸ਼ਕ ਨੂੰ ਰਲਾਉਣ ਅਤੇ ਝੋਨੇ ਦੀ ਲਵਾਈ ਤੇ 24 ਘੰਟੇ ਦੇ ਵਿਚ ਵਿਚ ਉੱਲੀ ਨਾਸ ਦਾ ਫਿਰ ਤੋ ਪ੍ਰਯੋਗ ਕਰਨ ਨਾਲ ਮਤਲਬ 3 ਵਾਰ ਫਸਲ ਵਿਚ ਉੱਲੀ ਨਾਸ਼ਕ ਦਾ ਪ੍ਰਯੋਗ ਕਰਨ ਨਾਲ ਹੀ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਤਾਂ ਅਸੀਂ ਇੱਕ 2 ਵਿਘੇ ਦੇ ਖੇਤ ਵਿਚ ਦੁਧ ਤੋ ਬਣੀ ਖੱਟੀ ਲੱਸੀ ਨੂੰ ਜੈਵਿਕ ਉੱਲੀ ਨਾਸ਼ਕ ਵਜੋਂ ਵਰਤ ਕੇ ਤਜੁਰਬਾ ਕੀਤਾ , ਤਕਰੀਬਨ 4 ਮਹੀਨੇ ਪੁਰਾਣੀ ਲੱਸੀ ਦਾ ਪ੍ਰਯੋਗ ਕੀਤਾ ਗਿਆ , ਜਿਸ ਵੀ ਨਤੀਜੇ ਸ਼ਾਨਦਾਰ ਰਹੇ , ਓਸ ਖੇਤ ਦੀ ਫਸਲ ਕਿਸੇ ਵੀ ਪਖੋਂ ਬਾਕੀ ਦੀ ਰਸਾਇਣਿਕ ਉੱਲੀ ਨਾਸ਼੍ਕਾ ਦੀ ਵਰਤੋ ਕਰਕੇ ਪੈਦਾ ਕੀਤੀ।
1509 ਦੀ ਫਸਲ ਨਾਲੋ ਘਟ ਨਹੀ ਸੀ ਸਗੋਂ ਰਸਾਇਣਿਕ ਉੱਲੀ ਨਾਸ਼੍ਕਾ ਦੇ ਮਾੜੇ
ਪ੍ਰਭਾਵਾਂ ਤੋ ਬਚੀ ਹੋਣ ਕਰਕੇ ਜਿਆਦਾ ਚਮਕਦਾਰ ਦਾਣੇ ਸਨ। ਇਹ ਆਪਣਾ
ਤਜਰਬਾ ਸੀ ਪਰ ਖੇਤੀ ਵਿਰਾਸਤ ਮਿਸਨ ਜੈਤੋਂ ਜੋ ਕਿਸਾਨਾ ਨੂੰ ਕੁਦਰਤੀ ਖੇਤੀ ਦੀਆਂ ਤਕਨੀਕਾ ਦੱਸਦਾ ਹੈ ਓਸ
ਨਾਲ ਜੁੜੇ ਦਰਜਣ ਕਿਸਾਨ ਅਜਿਹੇ ਹਨ ਜਿੰਨਾ ਨੇ ਪਿਛਲੇ ਸਾਲ ਉੱਲੀ ਰੋਗ
ਦੀ ਲਪੇਟ ਵਿਚ ਆਈ ਬਾਸਮਤੀ 1509 ਦੀ
ਫਸਲ ਨੂ ਦੁਧ ਤੋ ਬਣੀ ਖੱਟੀ ਲੱਸੀ ਦੀ ਵਰਤੋ ਨਾਲ ਬਚਾ
ਲਿਆ ਜਿਥੇ ਹੋਰ ਸਾਰੀਆਂ ਰਸਾਇਣਿਕ ਉੱਲੀ ਨਾਸ਼੍ਕਾ ਬੇਅਸਰ ਸਨ।
ਇੱਕ ਹੋਰ ਤਜੁਰਬਾ ਭਿੰਡੀ ਦੀ ਫਸਲ ਤੇ ਪੁਰਾਨੀ ਖੱਟੀ
ਲੱਸੀ ਦੇ ਪ੍ਰਯੋਗ ਨਾਲ ਕੀਟਾ ਉੱਪਰ ਕਾਬੂ ਪਾਉਣ ਲਈ
ਸੀ। ਮੇਰੇ ਇੱਕ ਜਾਣਕਾਰ ਜੋ ਕੀ ਭਿੰਡੀ ਦੀ ਕਾਸ਼ਤ ਕਰਦਾ ਹੈ ਓਸਨੇ ਦੱਸਿਆ ਕਿ ਓਹ ਭਿੰਡੀ ਉੱਪਰ ਰੋਜ ਰੋਜ
ਕਰਨੀ ਪੇਂਦੀ ਕੀਟਨਾਸ਼ਕਾ ਦੀ ਸ੍ਪ੍ਰੇਹ ਤੋਂ ਪਰੇਸ਼ਾਨ ਹੈ , ਮੈ ਓਸਨੂੰ ਪੁਰਾਨੀ ਖੱਟੀ ਲੱਸੀ ਦੇ ਪ੍ਰਯੋਗ ਦੀ ਸਲਾਹ ਦਿੱਤੀ , ਬਸ ਫਿਰ ਕੀ ਸੀ ਅਸੀਂ ਦੇਖਿਆ ਕੀ ਖੱਟੀ ਲੱਸੀ ਦੇ ਕੀਟਨਾਸ਼ਕ ਵਜੋ
ਪ੍ਰਯੋਗ ਕਰਨ ਦੇ ਨਤੀਜੇ ਰਸਾਇਣਿਕ ਕੀਟ ਨਾਸ਼੍ਕਾ ਤੋ
ਕਿਤੇ ਜਿਆਦਾ ਅਸ੍ਸ੍ਰ੍ਦਾਰ ਸਨ।
ਸਾਡੇ ਕੁਝ ਹੋਰ ਤਜੁਰਬੇ ਵੀ ਸਨ ਪਰ ਓਹ ਫੇਰ ਕਿਸੇ
ਦਿਨ ਲਿਖਾਗੇ। ਵੈਸੇ ਇਹ ਲੇਖ ਮੈ ਜਦੋ ਬਲਤੇਜ ਪੰਨੂੰ ਨੇ ਦੁਧ ਦੀ ਉਪਯੋਗਤਾ ਤੇ ਸ਼ੰਕਾ ਕੀਤਾ ਸੀ ਓਦੋਂ ਈ ਲਿਖਣ
ਲੱਗਿਆ ਸੀ ਪਰ ਕੁਝ ਪੇਪਰਾਂ, ਸੈਮੀਨਾਰਾ ਤੇ ਥੀਸਿਸ ਦਾ ਕੰਮ ਹੋਣ ਕਰਕੇ ਵੀ ਨਾ ਲਿਖਿਆ ਤੇ ਮੈ
ਚਾਹੁੰਦਾ ਸੀ ਕੀ ਇਸ ਸਾਲ ਹੋਰ ਜਿਆਦਾ ਤਜੁਰਬੇ ਕੀਤੇ ਜਾਂ ਤੇ
ਫਿਰ ਲਿਖਿਆ ਜਾਵੇ ਪਰ ਇਸ ਸਾਲ ਬਾਸਮਤੀ ਦੀ ਬਾਜਾਰ ਵਿਚ ਵਿਕਰੀ ਪ੍ਰਤੀ ਸ਼ੰਕੇ ਆਉਣ ਕਰਕੇ ਬਿਜਾਈ ਨਾ
ਕੀਤੀ ਗਈ ਤੇ ਓਸ ਉੱਪਰ ਇਸ ਵਾਰ ਫਿਰ ਦੁਧ ਤੋਂ ਬਣੇ ਪਦਾਰਥ ਦੇ ਉੱਲੀ
ਨਾਸ਼ਕ ਵਜੋ ਪ੍ਰਯੋਗ ਕਰਨਾ ਰਹਿ ਗਿਆ ਕਿਉਂਕਿ ਆਮ ਝੋਨੇ ਨੂੰ ਉੱਲੀ ਰੋਗ ਦੀ ਬਿਮਾਰੀ ਬਹੁਤ ਘਟ ਹੀ ਲਗਦੀ ਹੈ
ਤੇ ਮਿਰਚਾਂ ਉੱਪਰ ਪੱਤੇ ਮੁੜਨ ਦੀ ਬਿਮਾਰੀ ਤੋ ਨਿਯੰਤਰਨ ਲਈ ਕਚੀ ਲੱਸੀ
ਦੀ ਵਰਤੋਂ ਵਾਲਾ ਤਜੁਰਬਾ ਵੀ ਰਹਿ ਗਿਆ ਕਿਉਂਕਿ ਬਾਜਾਰ ਵਿਚ ਮਿਰਚ ਦੀਆਂ ਕੀਮਤਾਂ ਚ ਭਾਰੀ ਗਿਰਾਵਟ ਆਉਣ
ਕਰਕੇ ਮੇਰੇ ਦੋਸਤ ਵੱਲੋ ਪਹਿਲਾ ਈ ਮਿਰਚ ਦੀ ਫਸਲ ਵਾਹ ਦਿੱਤੀ ਗਈ, ਪਰ ਭਿੰਡੀ ਉੱਪਰ ਪੁਰਾਣੀ ਲੱਸੀ ਦਾ ਕੀਟਨਾਸ਼ਕ ਵਜੋਂ ਵਰਤੋਂ ਇਸ ਵਾਰ ਵੀ ਸਫਲ ਰਹੀ।
ਇਸ ਤਰਾਂ ਅਖੀਰ ਮੈ ਕਹਿਣਾ ਚਾਹਾਂਗਾ
ਕਿ ਦੁਧ ਸਿਰਫ ਖਾਦ ਪਦਾਰਥ ਨਹੀ ਇੱਕ ਬਹੁ ਉਪਯੋਗੀ
ਵਸਤੂ ਹੈ। ਤੇ ਓਸਦਾ ਕਲੀਨਰ ਵ੍ਜੋ ਵਰਤਣਾ ਕੋਈ ਮਾੜੀ ਗੱਲ ਨਹੀ ਸਗੋਂ ਚੰਗੀ ਗੱਲ ਹੀ ਹੈ , ਕਿਉਂਕਿ ਦੁਧ ਕੋਈ ਐਸੀ ਚੀਜ਼ ਨੀ ਜਿਸ ਨੂੰ ਬਚਿਆਂ ਦੀ ਪਹੁੰਚ ਤੋਂ ਦੂਰ ਰਖਿਆ ਜਾਵੇ ਪਰ ਕੋਈ ਵੀ ਕਲੀਨਰ
ਲੈ ਲਿਓ ਓਸ ਤੇ ਸਾਫ਼ ਸਾਫ਼ ਲਿਖਿਆ ਹੁੰਦਾ ਬਚਿਆਂ ਦੀ ਪਹੁੰਚ ਤੋਂ ਦੂਰ
ਰਖੋ। ਕਿਉਂਕਿ ਓਹਨਾ ਵਿਚ ਪਾਏ ਗਏ ਹਾਨੀਕਾਰਕ ਰਸਾਇਣ ਸਾਡੇ ਆਪਣੇ ਘਰਾਂ ਅਤੇ ਧਾਰਮਿਕ ਅਸਥਾਨਾ ਅਤੇ ਜਿਥੇ
ਵੀ ਇਹ ਵਰਤੇ ਜਾਂਦੇ ਨੇ ਓਥੇ ਹਵਾ ਵਿਚ ਘੁਲਣ ਨਾਲ ਸਾਹ ਦੀਆਂ
ਬੀਮਾਰੀਆ ਤੇ ਹੋਰ ਰੋਗਾਂ ਨੂੰ ਪੈਦਾ ਕਰਦੇ ਨੇ, ਡਾਕਟਰ
ਅਮਰ ਸਿੰਘ ਆਜ਼ਾਦ ਦੇ ਅਜੀਤ ਵਿਚ ਛਪੇ ਇੱਕ ਆਰਟੀਕਲ ਚ ਤਾਂ ਇਥੋਂ ਤਕ ਲਿਖਿਆ ਗਿਆ ਕਿ ਇਹ ਰਸਾਇਣ ਮਾਨੁਖੀ ਪ੍ਰਜਣਨ ਢਾਂਚਾ ( human
reproductive system ) ਤੇ ਬਹੁਤ ਬੁਰਾ ਅਸਰ ਪਾ
ਰਹੇ ਹਨ। ਸੋ ਚੰਗੀ ਗੱਲ ਹੈ ਜਿਥੇ ਇਹਨਾ ਰਸਾਇਣਿਕ ਕ੍ਲੀਨਰਾਂ ਦੀ ਜਗ੍ਹਾ ਤੇ ਦੁਧ ਤੋਂ ਬਣਾਈ ਲੱਸੀ ਨਾਲ ਈ ਸਾਰ ਲਿਆ ਜਾਂਦਾ ਹੈ , ਘਟੋ ਘੱਟ ਓਥੇ ਰੋਜਾਨਾ ਆਉਣ ਵਾਲੇ ਲੋਕਾ ਏਹੋ ਜਿਹੀਆਂ ਭਿਆਨਿਕ ਬਿਮਾਰੀਆਂ ਲੈ ਕਿ ਤਾਂ ਘਰ ਨੂੰ
ਨਹੀ ਜਾਂਦੇ।
ਜੇ ਕਿਸੇ ਨੂੰ ਅਜੇ ਉੱਪਰ ਲਿਖੇ ਤਜੁਰਬੇ ਗੱਪ ਲਗਦੇ ਹੋਣ ਤਾ ਓਹ ਖੇਤੀ ਵਿਰਾਸਤ ਮਿਸਨ ਜੈਤੋ ਨਾਲ ਸਮ੍ਪਰ੍ਕ ਕਰਕੇ ਸੈਂਕੜੇ ਕਿਸਨਾ ਵੱਲੋ ਕੀਤੇ ਜਾਂਦੇ ਤਜਰਬੇ ਅਖੀਂ ਦੇਖ ਸਕਦਾ ਹੈ , ਜਾਂ ਖੁਦ ਕਰ ਸਕਦਾ ਹੈ ਕਿਉਂਕਿ ਦੁਧ ਨਾ ਤਾ ਰਸਾਇਣਾ ਜਿੰਨਾ ਮਹਿੰਗਾ ਤੇ ਨਾ ਹੀ ਇਸਨੂੰ ਬਚਿਆਂ ਦੀ ਪਹੁੰਚ ਤੋਂ ਦੂਰ ਰਖਣ ਦੀ ਲੋੜ ਹੈ।
ਹੋਰ ਜੈਵਿਕ ਤਰੀਕੇ ਸਿਖਣ ਲਈ ਕਿਤਾਬ one straw revolution ਜਾਂ ਇਸਦਾ ਪੰਜਾਬੀ ਤਰਜੁਮਾ “ਕਖ ਤੋਂ ਕ੍ਰਾਂਤੀ ” ਵੀ
ਪੜੀ ਜਾ ਸਕਦੀ ਹੈ।
ਬਾਕੀ ਪੰਜਾਬੀ ਲਿਖਣ ਵਿਚ ਕੀਤੀਆਂ ਗਲਤੀਆਂ ਲਈ ਮਾਫ਼ੀ ਦਿਓ ਕਿਉਂਕਿ ਕੋਈ
ਪੰਜਾਬੀ ਫੋਂਟ ਨਾ ਹੋਣ ਕਰਕੇ ਗੁਗਲ ਟਰਾਂਸਲੇਟਰ ਉੱਪਰ ਈ ਲਿਖਿਆ ਹੈ , ਸਹੀ
ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੁਝ ਸ਼ਬਦ ਜਿੰਨਾ ਵਿਚ ਅਧਕ ਦੀ ਵਰਤੋ ਹੁੰਦੀ
ਹੈ ਓਹ ਗਲਤ ਨੇ ਕਿਉਂਕਿ ਓਥੇ ਅਧਕ ਹਰ ਜਗ੍ਹਾ ਨਹੀ ਸੀ ਆ ਰਿਹਾ, ਜਿਥੇ
ਆਇਆ ਓਥੇ ਲਿਖਤਾ ਜਿਥੇ ਨਹੀ ਆਇਆ ਓਥੇ ਰਹਿ ਗਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰੂ ਕਾਲ .
ਗੁਰੂ ਨਾਨਕ ਦੇਵ ਜੀ ਦੇ ਸ਼ਾਹਕਾਰ
ਜਪੁ ਜੀ ਦਾ ਵਿਸ਼ਾ ਵਸਤੂ ਅਧਿਆਤਮਿਕਤਾ ਨਾਲ ਸਬੰਧਤ ਵੇਦਾਂਤਾਂ, ਸਿਧਾਂਤਾਂ ਤੇ ਹੋਰ ਦਰਸ਼ਨਾਂ ਨਾਲ ਹੈ ਅਤੇ ਉਨ੍ਹਾਂ ਦੇ ਪੈਰੋਕਾਰਾਂ, ਸ਼ਰਧਾਲੂਆਂ ਤੇ ਸੇਵਕਾਂ ਅਤੇ ਵਿਦਿਆਰਥੀਆਂ ਦੇ ਸ਼ੰਕੇ ਆਦਿ ਨਿਰਵਿਰਤ ਕਰਨਾ ਹੈ। ਜਪੁ ਜੀ ਦੀ ਪਹਿਲੀ ਪਉੜੀ ਵਿਚ ਹੀ ਪ੍ਰਸ਼ਨੋਤਰੀ ਸ਼ੈਲੀ ਦਾ ਪ੍ਰਯੋਗ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ ਜਿਵੇਂ ਕਿ ਸਚਿਆਰ ਬਣਨ ਦੇ ਸਾਧਨਾਂ ਦਾ ਜ਼ਿਕਰ ਕਰਦੇ ਤੇ ਮਸਲੇ ਦੀ ਤੰਦ ਨੂੰ ਖੋਹਲਦੇ ਹਨ:
''ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ" ਤੇ ਨਾਲ ਹੀ ਉਤਰ ਦਿੱਤਾ ਹੈ:
''ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥"
ਚੌਥੀ ਪਉੜੀ ਵਿਚ ਦੋ ਪ੍ਰਸ਼ਨ ਹਨ:
''ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰਿ॥"
''ਮੂਹੋ ਕਿ ਬੋਲਣ ਬੋਲੀਐ ਜਿਤੁ ਸੁਣਿ ਧਰੇ ਪਿਆਰ॥"
ਤਾਂ ਦੋਹਾਂ ਪ੍ਰਸ਼ਨਾਂ ਦਾ ਉਤਰ ਮਿਲਦਾ ਹੈ:
ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ॥"
ਇਸੀ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਬਾਰੇ ਪ੍ਰਸ਼ਨ ਹਨ:
''ਕਵਣ ਸੁ ਵੇਲਾ ਵਖਤੁ ਕਵਣੁ ਥਿਤਿ ਕਵਣੁ ਵਾਰਿ॥"
ਕਵਣੁ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ।"
ਤਾਂ ਪੰਡਤਾਂ ਅਤੇ ਕਾਜ਼ੀਆਂ ਨੂੰ ਜੁਆਬ ਦਿੰਦੇ ਹਨ:
''ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥"
ਇਕ ਚੰਗਾ ਸੁਚਜਾ ਕਲਾਕਾਰ ਤੇ ਸਾਹਿਤਕਾਰ ਬਿੰਬਾਂ ਜਾਂ ਅਲੰਕਾਰਾਂ ਦੀ ਸਿਰਜਨਾ ਸ਼ਿੰਗਾਰ ਜਾਂ ਸਜਾਵਟ ਲਈ ਨਹੀਂ ਕਰ ਸਕਦਾ, ਸਗੋਂ ਵਿਚਾਰਾਂ ਦੇ ਢੁਕਵੇਂ ਮਾਧਿਅਮ ਦੇ ਤੌਰ ਤੇ ਵਰਤਦਾ ਹੈ। ਜਪੁ ਜੀ ਵਿਚ ਦਾਰਸ਼ਨਿਕ ਵਿਚਾਰਾਂ ਤੇ ਸਿਧਾਂਤਾਂ ਨੂੰ ਬਹੁਤ ਹੀ ਢੁਕਵੇਂ ਅਲੰਕਾਰਾਂ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਬਾਣੀ ਵਿਚ ਗੁਰਜੂ ਨਾਲਕ ਦੇਵ ਜੀ ਦੀ ਸਰਬਗੀ ਕਲਪਨਾਤਮਕ ਸ਼ਕਤੀ ਦਾ ਇਜ਼ਹਾਰ ਹੁੰਦਾ ਹੈ ਜਿਵੇਂ ਕਿ:
''ਪਾਤਾਲਾ ਪਾਤਾਲ ਲਖ ਅਗਾਸਾ ਆਗਾਸ"
''ਅੰਤ ਨ ਸਿਫਤੀ ਕਹਿਣ ਨ ਅੰਤੁ''
ਅਤੇ ''ਸੋਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ" ਆਦਿ ਪਉੜੀਆਂ ਵਿਚ ਕਲਪਨਾ ਦੀਆਂ ਉਡਾਰੀਆਂ ਮਿਲਦੀਆਂ ਹਨ। ਰੂਪਕ ਅਲੰਕਾਰ ਦਾ ਸੁੰਦਰ ਪ੍ਰਯੋਗ ਅੰਤਲੇ ਸਲੋਕ ਵਿਚ ਦਰਸਾਇਆ ਹੈ:
''ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥"
ਅਤੇ ਹੋਰ ਥਾਂ
''ਜਤੁ ਪਹਾਰਾ ਧੀਰਜੁ ਸਨਿਆਰ॥ਅਹਰਿਣ ਮਤਿ, ਵੇਦ ਹਥਿਆਰੁ॥
ਭਉ ਖਲਾ ਅਗਨਿ ਤਪਤਾਉ॥ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥"
''ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰੂ ਕੀ ਸਿਖ ਸੁਣੀ" ਵਿਚ ਮਨੁੱਖੀ ਗੁਣਾਂ ਨੂੰ ਰਤਨ ਜਵਾਹਰ ਤੇ ਮੋਤੀ ਕਹਿ ਕੇ ਵਿਸ਼ੇਸ਼ਤਾ ਦਿੱਤੀ ਹੈ। ਇਹ ਅਰਥ ਅਲੰਕਾਰਾਂ ਦੇ ਨਮੂਨੇ ਹਨ: ''ਧੋਲ ਧਰਮ ਦਇਆ ਕਾ ਪੂਤ, ਸੰਤੋਖ ਥਾਪਿ ਰਖਿਆ ਜਿਨਿ ਸੂਤਿ" ਸੰਸਾਰ ਦੇ ਨਿਯਮਬੱਧ ਹੋਣ ਦਾ ਸੁਝਾਅ ਦਿੱਤਾ ਹੈ। ਵਿਚਾਰਾਂ ਨੂੰ ਵਧੇਰੇ ਸਪਸ਼ਟ ਕਰਨ ਲਈ ਦ੍ਰਿਸ਼ਟਾਤਾਂ ਦੀ ਵਰਤੋ ਕੀਤੀ ਗਈ ਹੈ:
''ਭਰੀਐ ਹਥ ਪੈਰ ਤਨੁ ਦੇਹ॥ ਪਾਣੀ ਧੋਤੇ ਉਤਰਸ ਖੇਹ॥
ਮੂਤ ਪਲੀਤੀ ਕਪੜ ਹੋਇ ਦੇਹ ਸਾਬੁਣ ਲਈਐ ਉਹ ਧੋਇ॥
ਭਰੀਏ ਮਤਿ ਪਾਪਾ ਕੈ ਸੰਗੁ॥ ਉਹ ਧੋਪੈ ਨਾਵੈ ਥੈ ਰੰਗ॥"
ਛੰਦਾ ਬੰਦੀ ਦੇ ਦ੍ਰਿਸ਼ਟੀਕੋਣ ਤੋਂ ਵਾਚਿਆ ਡਾ. ਗੋਪਾਲ ਸਿੰਘ ਅਨੁਸਾਰ 'ਜਪੁ ਨੀਸਾਣ' ਵਿਚ ਪ੍ਰਧਾਨ
ਛੰਦ ਦੋਹਿਰਾ, ਚੋਪਈ ਤੇ ਤਾਟੰਕ ਹਨ। ਪਰ ਕਾਫੀ ਖੁੱਲ੍ਹ ਤੇ ਆਜਾਦੀ ਨਾਲ ਤੋੜ ਨੂੰ ਛੋਟਾ ਜਾਂ ਵੱਡਾ ਕਰਕੇ ਵਰਤਿਆ ਹੈ। ਡਾ. ਮੋਹਨ ਸਿੰਘ ਜਪੁ ਜੀ ਵਿਚ ਆਈਆਂ ਬਹਿਰਾਂ ਦਾ ਵਿਵੇਚਨ ਇਉਂ ਕਰਦੇ ਹਨ: ਸਲੋਕ ਜਾਂ ਦੋਹਰਾ, ਵਾਰ ਦੀ ਬਹਿਸ ਅਤੇ ਫਾਰਸੀ ਮਨਸਵੀ ਦੀ ਛੋਟੀ ਬਹਿਰ ਦਾ ਨਮੂਨਾ ਕਈ ਥਾਵਾਂ ਤੇ ਤੁਕਾਂ ਦੇ ਕਾਫੀਏ ਵਿਚ ਵੀ ਅੰਤਰ ਹੈ ਜਿਵੇਂ ਕਿ:
''ਸੁਣਿਐ ਸਿਧ ਪੀਰ ਸੁਰਨਾਥ॥ਸੁਣਿਐ ਧਰਤਿ ਅਵਲ ਆਕਾਸ॥"
''ਗਾਣੀਅੇ ਸੁਣੀਐ ਮਨਿ ਰਖੀਏ ਭਾਉ॥ਦੁਖ ਪਰ ਹਰਿ ਸੁਖ ਘਰ ਲੈ ਜਾਇ॥"
ਡਾ ਰਤਨ ਸਿੰਘ ਜੱਗੀ ਅਨੁਸਾਰ ਜਪੁ ਜੀ ਦੀ ਸਾਰੀ ਰਚਨਾ ਛੰਦਬਧ ਹੁੰਦੇ ਹੋਏ ਵੀ ਪਿੰਗਲ ਦੇ ਨਿਯਮਾਂ ਤੋਂ ਸੁਤੰਤਰ ਹੈ।
ਰਾਗ ਸੰਗੀਤਾਤਮਕਤਾ ਦੇ ਤੱਤ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਦੇਵ ਜੀ ਨੇ ਸਿਰੀ ਰਾਗ, ਰਾਗ ਆਸਾ, ਰਾਗ ਮਲਾਰ, ਬਾਰਾਂ ਮਾਹ, ਪਹਰੇ, ਸਲੋਕ, ਪਉੜੀਆਂ, ਧਨਾਸਰੀ, ਰਾਗ ਰਾਗਣੀਆਂ ਵਿਚ ਬਾਣੀਆਂ ਰਚੀਆਂ ਹਨ ਪਰ ਜਪੁ ਬਾਣੀ ਉਤੇ ਕਿਸੇ ਲੇਖ ਦਾ ਸਿਰਖੇਖ ਨਹੀਂ ਦਿੱਤਾ ਗਿਆ ਪਰ ਫਿਰ ਵੀ ਆਈਆਂ ਪਉੜੀਆਂ ਜਪੁ ਵਿਚ ਕਈ ਰਾਗਾਂ ਵਿਚ ਗਾਈਆਂ ਜਾ ਸਕਦੀਆਂ ਹਨ ਅਤੇ ਰਾਗੀ ਸਿੰਘ ਆਮ ਗਾਉਂਦੇ ਹਨ। ਕਈ ਵਿਚਾਰਾਂ ਨੂੰ ਦ੍ਰਿੜ ਕਰਵਾਉਣ ਦੀ ਖਾਤਰ ਗੁਰੂ ਨਾਨਕ ਦੇਵ ਜੀ ਨੇ ਕਈ ਸ਼ਬਦਾਂ ਤੇ ਤੁਕਾਂ ਆਦਿ ਪੰਕਤੀਆਂ ਨੂੰ ਦੁਹਰਾਇਆ ਹੈ। ਜਿਸ ਨਾਲ ਇਕ ਪਾਸੇ ਤਾਂ ਦ੍ਰਿੜਤਾ ਵਧੇਰੇ ਹੁੰਦੀ ਹੈ ਅਤੇ ਦੂਜੇ ਪਾਸੇ ਪਾਠ ਵਿਚ 'ਸੰਤਗੀਤਕ ਲੈ' ਬੱਝਦੀ ਹੈ।
ਜਪੁ ਜੀ ਦੀ ਬੋਲੀ ਗੁਰੂ ਨਾਨਕ ਕਾਲ ਦੀ ਪੰਜਾਬੀ ਬੋਲੀ ਸੀ। ਭਾਵੇਂ ਇਹ ਸਾਨੂੰ ਓਪਰੀ ਤੇ ਅੋਖੀ ਲਗਦੀ ਹੈ ਪਰ ਇਹ ਬੋਲੀ ਉਸ ਸਮੇਂ ਬੋਲੀ ਜਾਂਦੀ ਸੀ ਅਤੇ ਇਸ ਨੂੰ ਸੰਤ ਭਾਖਾ ਜਾਂ ਲੋਕ ਬੋਲੀ ਕਿਹਾ ਜਾਂਦਾ ਸੀ।
ਸੰਸਕ੍ਰਿਤ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਪੰਜਾਬੀ ਰੂਪ ਵਾਲੀ ਸੰਸਕ੍ਰਿਤ ਨੂੰ ਅਪਭ੍ਰੰਸ਼ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਵਿਚ ਦੇਸ ਪ੍ਰਦੇਸ ਦਾ ਰਟਨ ਕਰਕੇ ਜਿਸ ਦੇਸ ਵਿਚ ਗਏ ਉਸੇ ਦੇਸ ਦੀ ਬੋਲੀ ਵਿਚ ਵਾਦ ਵਿਵਾਦ ਕੀਤਾ ਤੇ ਇਸ ਤਰ੍ਹਾਂ ਲੋਕਾਂ, ਸੰਸਾਰੀਆਂ ਪੰਡਤਾਂ ਤੇ ਕਾਜ਼ੀਆਂ ਵਿਚ ਆਈਆਂ ਕੁਰੀਤੀਆਂ, ਰਸਮਾਂ, ਵਹਿਮਾਂ ਨੂੰ ਉਘਾੜਨ ਦਾ ਯਤਨ ਕੀਤਾ ਤੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਇਆ। ਅਰਬੀ ਫ਼ਾਰਸੀ ਦੇ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ। ਜਦੋਂ ਜੋਗੀਆਂ ਨਾਲੋਂ ਗੋਸ਼ਟ ਕੀਤੀ ਤਾਂ ਜੋ ਵੀ ਨਾਥਾਂ ਦੀ ਬੋਲੀ ਜਿਵੇਂ ਮੁੰਦਾ, ਪਤੁ ਆਦਿ ਇਸੇ ਤਰ੍ਹਾਂ ਮੁਲਤਾਨੀ ਤੇ ਪੋਠੋਹਾਰੀ ਦੇ ਸ਼ਬਦ ਵੀ ਮਿਲਦੇ ਹਨ। ਨਵੇਂ ਸਮਾਸਾਂ ਦੀ ਘਾੜਤ ਵੀ ਕੀਤੀ ਹੈ ਅਤੇ ਅਟਲ ਸਚਿਆਈਆਂ ਤੇ ਮੁਹਾਵਰਿਆਂ ਦਾ ਪ੍ਰਯੋਗ ਕੀਤਾ ਹੈ ਜਿਵੇਂ ਕਿ:
''ਮਨਿ ਜੀਤੈ ਜਗਿ ਜੀਤੁ, ਆਪੇ ਬੀਜ ਆਪ ਹੀ ਖਾਹੁ' ਅਤੇ ''ਨਾਨਕ ਨਦਰੀਨਦਰ ਨਿਹਾਲ"॥
ਕਈ ਵਿਦਵਾਨਾਂ ਨੇ ਜਪੁ ਜੀ ਦੀ ਬਾਣੀ ਨੂੰ ਪ੍ਰਬੰਧ ਕਾਵਿ ਦੀ ਰਚਨਾ ਕਿਹਾ ਹੈ ਪਰ ਡਾ. ਜਸਬੀਰ ਦਾ ਕਹਿਣਾ ਹੈ ਕਿ ਪਉੜੀ ਵਾਰ ਕੀਤੀ ਗਈ ਹੈ। ਇਸ ਰਚਨਾ ਦਾ ਸੁਭਾਅ ਪ੍ਰਬੰਧ ਕਾਲ ਨਾਲ ਸੁਮੇਲ ਤਾਂ ਖਾਂਦਾ ਹੈ ਪਰ ਕਾਵਿ ਦੀ ਸ਼ਾਸਤਰੀ ਨੇਮਾਵਲੀ ਦੀ ਕਟੱੜ ਪਾਲਣਾ ਨਹੀਂ ਕੀਤੀ ਗਈ। ਇਸ ਨੂੰ ਮੋਟੇ ਤੌਰ ਤੇ ਧਰਮ ਸ਼ਾਸਤਰ ਦੀ ਸ਼੍ਰੋਣੀ ਵਿਚ ਰੱਖਿਆ ਜਾ ਸਕਦਾ ਹੈ। ਭਾਵੇਂ ਇਸ ਨੂੰ ਪ੍ਰਬੰਧ ਕਾਵਿ ਕਹਿਣਾ ਭੁੱਲ ਹੈ ਪਰ ਇਹ ਸ਼ਾਹਕਾਰ ਦੀ ਪ੍ਰਬੰਧਾਤਮਕਤਾ ਦੇ ਸਰਵਸ਼੍ਰੇਸ਼ਟ ਗੁਣ ਸਿਲਸਿਲੇਵਾਰ ਪਉੜੀਆਂ ਵਿਚ ਆਤਮ ਕਥਾ ਦਾ ਬਿਆਨ ਪਰਮਾਤਮਾ ਦੀ ਪ੍ਰਾਪਤੀ ਦੇ ਸਾਧਨ ਦਰਸਾਏ ਹਨ। ਜਪੁ ਜੀ ਦੀ ਸ਼ੈਲੀ ਵਿਚ ਵਿਚਾਰਾਂ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਕਿਉਂਕਿ ਜਪੁ ਬਾਣੀ ਬੋਧਿਕ ਕਾਵਿ ਰਚਨਾ ਹੈ, ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਪ੍ਰਬੰਧ ਕਾਵਿ ਦੇ ਨਿਯਮਾਂ ਦਾ ਖਾਸ ਪਾਲਣ ਨਹੀਂ ਕੀਤਾ ਅਤੇ ਇਸ ਕਰਕੇ ਛੰਦਾਬੰਦੀ ਦੇ ਕਰੜੇ ਨਿਯਮਾਂ ਨੂੰ ਨਹੀਂ ਕਬੂਲਿਆ।
ਅੰਤ ਵਿਚ ਅਸੀਂ ਕੀਿ ਸਕਦੇ ਹਾਂ ਕਿ 'ਜਪੁ ਜੀ' ਨੀਸਾਣ ਦੇ ਕਾਵਿ ਦੀ ਸ਼ੈਲੀ ਦੀ ਮਿਸਾਲ ਅਜੇ ਤਕ ਕਿਸੇ ਹੋਰ ਕਾਵਿ, ਮਹਾਕਾਵਿ ਜਾਂ ਬਾਣੀ ਵਿਚ ਨਹੀਂ ਮਿਲਦੀ। ਇਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਪ੍ਰਬੀਨਤਾ ਦਾ ਸਬੂਤ ਦਿੰਦੀ ਹੈ। ਜਪੁ ਜੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਨਾ ਦੀ ਕੂੰਜੀ ਅਤੇ ਉਨ੍ਹਾਂ ਦੀ ਕਲਾ ਕੁਸ਼ਲਤਾ ਦਾ ਨਮੂਨਾ ਹੈ। ਡਾ. ਹਰਨਾਮ ਸਿੰਘ ਦੇ ਕਥਨ ਅਨੁਸਾਰ, ''ਇਸ ਦੇ ਵਿਸ਼ੇ ਦੀ ਮਹਾਨਤਾ ਤੇ ਸਦੀਵਤਾ, ਇਸ ਦੀ ਪਕੜ ਦੀ ਵਿਸ਼ਾਲਤਾ ਤੇ ਸਾਂਝੀਵਾਲਤਾ, ਇਸ ਦੇ ਰੂਪ ਦੀ ਵਿਲਖਣਤਾ, ਇਸ ਦੀ ਬੋਲੀ ਦੀ ਆਭਾ ਤੇ ਸਮਰਥਾ, ਇਸ ਦੇ ਬਿਆਨ ਦੀ ਸਰਲਤਾ ਤੇ ਸਾਰਥਿਕਤਾ ਨੇ ਇਸ ਨੂੰ ਨਿਰਸੰਦੇਹ, ਇਕ ਅਰਮ ਸ਼ਾਹਕਾਰ ਬਣਾ ਦਿੱਤਾ ਹੈ।" ਗੁਰਮੁਖ ਨਿਹਾਲ ਸਿੰਘ ਅਨੁਸਾਰਜਪੁ ਜੀ ਨੂੰ ਸੰਸਾਰ ਦੇ ਪਵਿੱਤਰ ਸਾਹਿਤ ਵਿਚ 'ਗੀਤਾ' ਤੇ 'ਨਵੀਂ ਸਾਖ' ਨਾਲ ਠੀਕ ਅਰਥਾਂ ਵਿਚ ਮੇਲਿਆ ਜਾ ਸਕਦਾ ਹੈ। ਅਚਾਰਯਾ ਵਿਨੋਭਾ ਭਾਵੇ ਨੇ ਵੀ ਇਸ ਜਪੁ ਬਾਣੀ ਦੀ ਅਪਾਰ ਸ਼ਲਾਘਾ ਕੀਤੀ ਹੈ।
ਮਾਤਾ ਲਾਡਿਕੀ-2 .
ਗੁਰਮਤਿ ਚੇਤਨਾ ਵਾਲੀ ਧੀ ਪੋਠੋਹਾਰੀ ਦੇ ਨਗਰ ਰੋਹਤਾਸ ਵਿਚ ਜੰਮੀ ਪਲੀ ਲਾਡਿੱਕੀ ਭਾਈ ਵਸਾਖਾ ਸਿੰਘ ਦੀ ਲਾਡਲੀ ਧੀ ਸੀ। ਪੁੱਤਰ ਮਿਲਖਾ ਸਿੰਘ ਦੇ ਜਨਮ ਤੋਂ ਕੋਈ ਦਸ ਵਰ੍ਹੇ ਪਿੱਛੋਂ ਅਰਦਾਸਾਂ ਕਰ ਕਰ ਲਈ ਬੱਚੀ ਦਾ ਨਾਂ ਲਾਡਿੱਕੀ ਰੱਖਿਆ ਗਿਆ ਕਿਉਂਕਿ ਖਿਡੌਣੇ ਵਰਗੀ ਬੱਚੀ ਨੇ ਲਾਡਾਂ ਨਾਲ ਹੀ ਪਲਣਾ ਸੀ। ਧੀਆਂ ਵਰਗੀਆਂ ਭੈਣਾਂ ਦਾ ਵੀ ਇਹ ਅਧਿਕਾਰ ਹੁੰਦਾ ਹੈ। ਕਹਿਣ ਨੂੰ ਭਾਈ ਵਸਾਖਾ ਸਿੰਘ ਦਾ਼ ਪਰਿਵਾਰਕ ਪਿਛੋਕੜ ਗੁਰਸਿੱਖੀ ਵਾਲਾ ਰਿਹਾ ਹੈ। ਉਨ੍ਹਾਂ ਦੇ ਵੱਡੇ ਵਡੇਰੇ ਗੁਰੂਘਰ ਦੀ ਸੇਵਾ ਲਈ ਪ੍ਰਸਿੱਧ ਸਨ। ਦੂਰੋਂ-ਨੇੜਿਉਂ ਬਜ਼ੁਰਗ ਗਿਆਨੀ ਭਗਵਾਨ ਸਿੰਘ ਵਿਚ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਖਜ਼ਾਨਚੀ ਸਨ। ਜੰਗ ਛਿੜੀ ਤਾਂ ਦੇਸ਼ ਪਰਤਨ ਦਾ ਹੁਕਮ ਹੋਇਆ ਅਤੇ ਉਹ ਰੋਹਤਾਸ ਮੁੜ ਆਏ। ਰੋਹਤਾਸ ਮਾਤਾ ਸਾਹਿਬ ਦੇਵਾਂ ਦਾ ਪੇਕਾ ਘਰ ਹੈ। ਸੰਗਤ ਪਹਿਲਾਂ ਵੀ ਕਾਫ਼ੀ ਸੀ ਪਰ ਗਿਆਨੀ ਭਗਵਾਨ ਸਿੰਘ ਦੇ ਵਾਪਸ ਆ ਜਾਣ ਨਾਲ ਇਸ ਵਿਚ ਬਹੁਤ ਵਾਧਾ ਹੋਇਆ। ਗਿਆਨੀ ਜੀ ਕੋਲ ਗੁਜ਼ਾਰੇ ਲਾਇਕ ਜ਼ਮੀਨ ਸੀ। ਉਨ੍ਹਾਂ ਦੀ ਬਾਣੀ ਵਿਚ ਰਸ ਸੀ, ਮਨ ਵਿਚ ਪ੍ਰਭੂ ਦੇ ਵਾਸੇ ਦਾ ਸੰਕਲਪ ਸੀ। ਸੰਗਤ ਵਿਚ ਵਿਚਰਣ ਲੱਗੇ ਤਾਂ ਝੱਟ ਪ੍ਰਸਿੱਧੀ ਪ੍ਰਾਪਤ ਕਰ ਗਏ। ਭਾਈ ਵਸਾਖਾ ਸਿੰਘ ਨੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਟਿਕਾਣੇ 'ਤੇ ਧਰਮਸ਼ਾਲਾ ਬਣਾਈ ਜਾਵੇ। ਗਿਆਨੀ ਭਗਵਾਨ ਸਿੰਘ ਮੰਨ ਗਏ। ਉਨ੍ਹਾਂ ਭਾਈ ਵਸਾਖਾ ਸਿੰਘ ਦੇ ਘਰ ਨਾਲ ਲਗਦੀ ਜ਼ਮੀਨ ਛੱਡ ਲਈ। ਥੋੜ੍ਹੇ ਹੀ ਚਿਰ ਵਿਚ ਧਰਮਸ਼ਾਲਾ ਬਣ ਗਈ। ਕੇਂਦਰੀ ਹਾਲ ਵਿਚ ਸਾਹਮਣੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਖੱਬੇ ਪਾਸੇ ਗਣੇਸ਼, ਸ਼ਿਵ, ਰਾਮ ਅਤੇ ਕ੍ਰਿਸ਼ਨ ਦੀਆਂ ਮੂਰਤੀਆਂ ਸਥਾਪਤ ਕਰ ਦਿੱਤੀਆਂ। ਸੱਜੇ ਪਾਸੇ ਕਥਾ ਲਈ ਥਾਂ ਬਣਾ ਦਿੱਤੀ ਗਈ। ਏਥੇ ਇੱਕ ਅਲਮਾਰੀ ਬਣਾ ਕੇ ਉਸ ਵਿਚ ਗੀਤਾ, ਮਹਾਭਾਰਤ, ਰਮਾਇਣ ਅਤੇ ਹੋਰ ਗ੍ਰੰਥਾਂ ਨੂੰ ਸਜਾ ਦਿੱਤਾ ਗਿਆ। ਪਿਛਲੇ ਪਾਸੇ ਆਏ-ਗਏ ਲਈ ਇੱਕ ਹਾਲ ਬਣਾ ਦਿੱਤਾ ਗਿਆ। ਉਥੇ ਰਹਿਣ, ਖਾਣ ਦਾ ਪ੍ਰਬੰਧ ਹੋ ਗਿਆ। ਅਠਾਰ੍ਹਵੀਂ ਸਦੀ ਦੇ ਗੁਰਧਾਮ ਇਸੇ ਤਰ੍ਹਾਂ ਦੇ ਹੁੰਦੇ ਸਨ। ਉਥੇ ਹਿੰਦੂ ਸਿੱਖਾਂ ਦਾ ਕੋਈ ਵਖਰੇਵਾਂ ਨਹੀਂ ਸੀ। ਹੋ ਵੀ ਨਹੀਂ ਸਕਦਾ ਸੀ ਕਿਉਂਕਿ ਬਹੁਤੇ ਪਰਿਵਾਰਾਂ ਵਿਚੋਂ ਵੱਡੇ ਪੁੱਤਰ ਨੂੰ ਸਿੱਖ ਸਜਾ ਦਿਤਾ ਗਿਆ ਸੀ, ਬਾਕੀ ਪਰਿਵਾਰ ਹਿੰਦੂ ਅਖਵਾਉਂਦਾ ਜਾਂ ਵੱਧ ਸਹਿਜਧਾਰੀ ਹੋਣ ਦਾ ਹਾਮੀ ਭਰਦਾ। ਸਾਰੇ ਤਿਉਹਾਰ ਰਲੇ-ਮਿਲੇ ਹੁੰਦੇ। ਕੋਈ ਵਖਰੇਵਾਂ ਨਹੀਂ ਜਾਪਦਾ ਸੀ। ਉਂਝ ਵੀ ਰੋਹਤਾਸ ਇਸਲਾਮੀ ਇਲਾਕਾ ਸੀ-ਸਿੱਖਾਂ ਹਿੰਦੂਆਂ ਦੀ ਗਿਣਤੀ ਬੱਸ ਆਟੇ ਵਿਚ ਲੂਣ ਜਿੰਨੀ ਸੀ। ਮੁਸਲਮਾਨਾਂ ਦਾ ਡਰ, ਖੌਫ਼ ਹੀ ਬੜਾ ਸੀ, ਹਿੰਦੂ ਸਿੱਖਾਂ ਦਾ ਆਪਸ ਵਿਚ ਵਖਰੇਵਾਂ ਕਿਵੇਂ ਹੁੰਦਾ? ਵਿਆਹ ਸ਼ਾਦੀਆਂ ਤੱਕ ਸਾਝੀਆਂ ਸਨ। ਹਿੰਦੂ ਹੁੰਦੇ ਜਾਂ ਸਿੱਖ, ਵਿਆਹ ਤਾਂ ਵੇਦੀ ਦੁਆਲੇ ਲਾਵਾਂ ਨਾਲ ਹੀ ਹੁੰਦੇ ਸਨ। ਜਦ ਵਿਆਹ ਸ਼ਾਦੀਆਂ, ਜਨਮ ਮਰਨ ਸਾਂਝੇ ਹੋਣ ਤਾਂ ਕੋਈ ਵਖਰੇਵਾਂ ਸੰਭਵ ਨਹੀਂ ਹੋ ਸਕਦਾ। ਉਨੀਂਵੀਂ ਸਦੀ ਦੇ ਪਹਿਲੇ ਅੱਧ ਤੱਕ ਤਾਂ ਕੋਈ ਵਖਰੇਵਾਂ ਕਿਸੇ ਸੋਚਿਆ ਹੀ ਨਹੀਂ ਸੀ। ਭਾਈ ਵਸਾਖਾ ਸਿੰਘ ਦਾ ਘਰ ਧਰਮਸਾਲ ਬਣ ਗਿਆ। ਸਵੇਰੇ ਸ਼ਾਮ ਸੰਗਤ ਜੁੜਦੀ। ਸ਼ਬਦ ਕੀਰਤਨ ਹੁੰਦਾ, ਦੇਵੀ ਦੇਵਤੇ ਪੂਜੇ ਜਾਂਦੇ, ਕਦੀ ਗੁਰਬਾਣੀ ਦੀ ਵਿਆਖਿਆ ਹੁੰਦੀ, ਕਦੀ ਗੀਤਾਂ ਦੇ ਸਲੋਕ ਪੜ੍ਹੇ ਜਾਂਦੇ, ਕਦੀ ਰਮਾਇਣ ਦਾ ਪਾਠ ਹੁੰਦਾ, ਕਦੀ ਮਹਾਭਾਰਤ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਸਾਰਾ ਦਿਨ ਘਰ ਵਿਚ ਰੌਣਕ ਰਹਿੰਦੀ। ਕੋਈ ਨਾ ਕੋਈ ਆਇਆ ਗਿਆ ਰਹਿੰਦਾ। ਸਾਧੂ ਸੰਤ ਮਹਾਤਮਾ ਵੀ ਅਕਸਰ ਭਾਗ ਲਾਉਂਦੇ। ਲਾਡਲੀ ਲਾਡਿੱਕੀ ਲਈ ਜਿਵੇਂ ਹਰ ਸਮੇਂ ਮੇਲਾ ਭਰਿਆ ਰਹਿੰਦਾ ਜਨਮ ਤੋਂ ਹੀ ਉਹ ਆਪਣੇ ਪਿਤਾ ਦੀ ਗੋਦੀ ਵਿਚ ਹੀ ਪਲੀ ਸੀ। ਗਿਆਨੀ ਭਗਵਾਨ ਸਿੰਘ ਕੀਰਤਨ ਕਰਦੇ, ਕਥਾ ਸੁਣਾਉਂਦੇ, ਮੰਤਰ ਪੜ੍ਹਦੇ, ਕਿਸੇ ਨਾਲ ਵਿਚਾਰ ਚਰਚਾ ਕਰਦੇ ਤਾਂ ਭਾਈ ਵਸਾਖਾ ਸਿੰਘ ਵੀ ਹਾਜ਼ਰ ਹੁੰਦੇ। ਉਨ੍ਹਾਂ ਦੀ ਗੋਦ ਵਿਚ ਹੀ ਧੀ ਲਾਡਿੱਕੀ ਹੁੰਦੀ। ਏਧਰ-ਉਧਰ ਜਾਂਦੀ ਵੀ ਤਾਂ ਝੱਟ ਆ ਕੇ ਪਿਤਾ ਕੋਲ ਬੈਠ ਜਾਂਦੀ। ਥੋੜ੍ਹੀ ਸਿਆਣੀ ਹੋਈ ਧੀ ਦਾ ਧਿਆਨ ਟਿਕਾਉਣ ਲਈ ਗਿਆਨੀ ਭਗਵਾਨ ਸਿੰਘ ਨੇ ਲਾਡਿੱਕੀ ਨੂੰ ਗੁਰਮੁਖੀ ਅੱਖਰ ਸਿਖਾਉਣੇ ਸ਼ੁਰੂ ਕਰ ਦਿੱਤੇ। ਮਾਂ ਨੇ ਉਸ ਨੂੰ ਲੰਗਰ ਬਣਾਉਣ ਦੇ ਆਹਰੇ ਲਾ ਲਿਆ। ਭਾਈ ਵਸਾਖਾ ਸਿੰਘ ਨਾਲ ਬੈਠੀ ਉਹ ਤੰਤੀ ਵਜਾਉਣ ਦਾ ਅਭਿਆਸ ਕਰਨ ਲੱਗਦੀ। ਕਦੀ ਮੌਕਾ ਮਿਲਦਾ ਤਾਂ ਤਬਲੇ ਵਜਾਉਣ ਲੱਗਦੀ। ਉਹ ਲਾਡਲੀ ਅਤੇ ਛਿੰਦੀ ਸੀ। ਇਸ ਲਈ ਕੋਈ ਵਧੇਰੇ ਟੋਕਾ-ਟੋਕੀ ਤਾਂ ਨਾ ਕਰਦਾ ਪਰ ਸਿਆਣੀ ਹੁੰਦੀ ਲਾਡਿੱਕੀ ਨੂੰ ਇਹ ਅਹਿਸਾਸ ਲਗਾਤਾਰ ਹੁੰਦਾ ਕਿ ਉਸ ਨੂੰ ਪੂਜਾ ਅਰਾਧਨਾ ਕਰਨ ਵਾਲੇ ਸਥਾਨ ਤੇ ਜਾਣੋਂ ਰੋਕਣ ਦੀ ਕੋਸ਼ਿਸ਼ ਵੀ ਹੁੰਦੀ ਹੈ ਅਤੇ ਆਏ ਗਏ ਦੀ ਸੰਗਤ ਵਿਚ ਬੈਠਣੋਂ ਵੀ ਹੋੜਣ ਦਾ ਯਤਨ ਹੁੰਦਾ ਹੈ। ਮਾਂ ਦਾ ਯਤਨ ਹੁੰਦਾ ਕਿ ਲਾਡਿੱਕੀ ਉਸ ਨਾਲ ਲੰਗਰ ਤਿਆਰ ਕਰਨ ਵਿਚ ਸਹਾਇਤਾ ਕਰੇ, ਹੱਥ ਵਟਾਵੇ ਪਰ ਲੰਗਰ ਛਕਾਉਣ ਦੀ ਸੇਵਾ ਵਧੇਰੇ ਕਰਕੇ ਜਾਂ ਵਸਾਖਾ ਸਿੰਘ ਆਪ ਕਰਦੇ ਜਾਂ ਪੁੱਤਰ ਨੂੰ ਇਹ ਸੇਵਾ ਕਰਨ ਲਈ ਕਹਿੰਦੇ। ਲਾਡਿੱਕੀ ਨੇ ਕਈ ਵਾਰ ਲੰਗਰ ਛਕਾਉਣ ਜਾਣ ਦੀ ਜ਼ਿੱਦ ਕੀਤੀ ਪਰ ਉਸ ਦੀ ਮਾਂ ''ਸਾਡੇ ਰਿਵਾਜ਼ ਨਹੀਂ ਕਿ ਧੀਆਂ ਬਾਹਰਲੇ ਲੋਕਾਂ ਨਾਲ ਬਹੁਤਾ ਮਿਲਣ। ਤੂੰ ਵੇਖਦੀ ਨਹੀਂ, ਬਹੁਤ ਸਾਰੀਆਂ ਕੁੜੀਆਂ ਬੁਰਕੇ ਪਾਉਂਦੀਆਂ ਹਨ, ਸਾਡੇ ਵੀ ਘੁੰਡ ਕੱਢਣ ਦਾ ਰਿਵਾਜ਼ ਹੈ। ਸਾਡੀ ਸ਼ਾਨ ਏਸੇ ਵਿਚ ਹੈ ਕਿ ਅਸੀਂ ਚੁਲ੍ਹੇ ਚੌਂਕੇ ਦਾ ਕੰਮ ਕਰੀਏ, ਬਾਹਰ ਦਾ ਕੰਮ ਮਰਦਾਂ ਲਈ ਛੱਡ ਦੇਈਏ।" ਪਿਤਾ ਵਸਾਖਾ ਸਿੰਘ ਜੋੜੀ ਵੀ ਵਧੀਆ ਵਜਾਉਂਦੇ ਸਨ, ਤੰਤੀ ਦੀ ਮੁਹਾਰਤ ਵੀ ਕਾਫੀ ਸੀ। ਜਦੋਂ ਉਹ ਰਿਆਜ਼ ਕਰ ਰਹੇ ਹੁੰਦੇ ਤਾਂ ਲਾਡਿੱਕੀ ਉਨ੍ਹਾਂ ਕੋਲ ਜਾ ਬੈਠਦੀ ਅਤੇ ਰਿਆਜ਼ ਕਰਵਾਉਣ ਦੀ ਜ਼ਿਦ ਕਰਦੀ। ਭਾਈ ਵਸਾਖਾ ਸਿੰਘ ਉਸ ਨੂੰ ''ਕੀ ਕਰੇਂਗੀ ਇਹ ਸਭ ਸਿੱਖ ਕੇ? ਤੇਰੇ ਕੰਮ ਤਾਂ ਜਾਂ ਚੁਲ੍ਹੇ ਚੌਂਕੇ ਨੇ ਆਉਣਾ ਹੈ ਅਤੇ ਜਾਂ ਸਿਲਾਈ ਕਢਾਈ ਨੇ। ਆਪਣਾ ਧਿਆਨ ਓਧਰੇ ਲਾ, ਕਿਸੇ ਕੰਮ ਆਵੇਗਾ।" ਟਾਲ ਦਿੰਦੇ। ਲਾਡਿੱਕੀ ਨੂੰ ਗੁਰਮੁਖੀ ਸਿਖਾਉਂਦੇ ਗਿਆਨੀ ਭਗਵਾਨ ਸਿੰਘ ਜੀ ਪਹਿਲਾਂ ਪਹਿਲਾਂ ਉਸ ਦੀ ਪਿਤਾ ਵਸਾਖਾ ਸਿੰਘ ਕੋਲ ਬੜੀ ਤਾਰੀਫ਼ ਕਰਦੇ ''ਬੇਟੀ ਹੈ, ਪਰ ਪੁੱਤਰਾਂ ਤੋਂ ਵੱਧ ਕੇ। ਯਾਦਾਸ਼ਤ ਬੜੀ ਤੇਜ਼ ਹੈ। ਬੜੀ ਜਲਦੀ ਅੱਖਰ ਉਠਾ ਲੈਂਦੀ ਹੈ।"ਪਰ ਹੌਲੀ ਹੌਲੀ ਉਨ੍ਹਾਂ ਦਾ ਲਹਿਜਾ ਬਦਲ ਗਿਆ। ਉਹ ਲਾਡਿੱਕੀ ਨੂੰ ਚਿੱਠੀ ਪੱਤਰੀ ਤੱਕ ਕਰਾਉਣਾ ਚਾਹੁੰਦੇ ਸਨ। ਇਸ ਤੋਂ ਅੱਗੇ ਦੀ ਕੁੜੀਆਂ ਪੜ੍ਹਾਈ ਦੇ ਉਹ ਵਿਰੁੱਧ ਸਨ, ''ਕੀ ਕਰਨਾ ਹੈ ਪੜ੍ਹ ਲਿਖ ਕੇ? ਅੱਖਰ ਉਠਾਉਣ ਲੱਗ ਪਈ ਹੈ, ਬਾਣੀ ਪੜ੍ਹ ਲੈਂਦੀ ਹੈ। ਬਹੁਤ ਸਾਰੀ ਬਾਣੀ ਤਾਂ ਕੰਠ ਕਰ ਲਈ ਹੈ।ਜਪੁ, ਅਨੰਦ, ਸੁਖਮਨੀ...। ਹੁਣ ਬੱਸ!" ਪਰ ਪਿਤਾ ਵਸਾਖਾ ਸਿੰਘ ਨੇ ਗਿਆਨੀ ਭਗਵਾਨ ਸਿੰਘ ਜੀ ਅੱਗੇ ਬੇਨਤੀ ਕੀਤੀ, ''ਬੇਟੀ ਨੂੰ ਲਗਨ ਹੈ। ਉਹ ਬਾਣੀ ਦੇ ਅਰਥ ਸਮਝਣੇ ਚਾਹੁੰਦੀ ਹੈ ਤਾਂ ਕਿ ਤੋਤਾ ਰਟਣ ਤੋਂ ਬਚੇ ਅਤੇ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰੇ।" ਗਿਆਨੀ ਭਗਵਾਨ ਸਿੰਘ ਜੀ ਕਹੀ ਗਏ, ''ਧੀ ਧਿਆਣੀ ਹੈ। ਵਿਆਹ ਦੀ ਚਿੰਤਾ ਕਰੋ। ਆਪਣੇ ਘਰ ਜਾਵੇ, ਸੁੱਖ ਨਾਲ ਵੱਸੇ। ਗੁਰਬਾਣੀ ਪੜ੍ਹਣੀ ਅਤੇ ਉਤੇ ਵਿਚਾਰ ਕਰਨਾ ਤਾਂ ਮਰਦਾਂ ਦਾ, ਗਿਆਨੀਆਂ ਦਾ ਕੰਮ ਹੈ। ਏਹ ਸਭ ਲਾਡਿੱਕੀ ਦੇ ਕਿਸ ਕੰਮ?" ਪਰ ਉਨ੍ਹਾਂ ਦੀ ਚਲੀ ਨਹੀਂ, ਲਾਡਿੱਕੀ ਦੀ ਜ਼ਿੱਦ ਅੱਗੇ ਸਭ ਹਾਰ ਗਏ। ਗਿਆਨੀ ਭਗਵਾਨ ਸਿੰਘ ਕੋਲ ਉਸ ਦਾ ਗੁਰਬਾਣੀ ਪੜ੍ਹਣਾ ਸ਼ੁਰੂ ਹੋ ਗਿਆ। ਉਨ੍ਹਾਂ ਦੀ ਇਹ ਸ਼ਿਕਾਇਤ ਸਦਾ ਬਣੀ ਰਹੀ ਕਿ ਪੜ੍ਹਾਈ ਦੌਰਾਨ ਲਾਡਿੱਕੀ ਸੁਆਲ ਬਹੁਤ ਪੁੱਛਦੀ ਹੈ, ਉਹ ਚੁੱਪ ਚਾਪ ਸੁਣਦੀ ਵੀ ਨਹੀਂ ਸਗੋਂ ਹਰ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਦੇ ਮੰਨਦੀ ਹੈ। ਦੂਜੇ ਪਾਸੇ ਲਾਡਿੱਕੀ ਮਾਂ ਨੂੰ ਦੱਸਦੀ ਕਿ ਗਿਆਨੀ ਜੀ ਬਹੁਤੇ ਸਵਾਲਾਂ ਦਾ ਜਵਾਬ ਟਾਲ ਜਾਂਦੇ ਹਨ ਜਾਂ ਕਹਿ ਦਿੰਦੇ ਹਨ ਅਗਾਂਹ ਦੱਸਾਂਗੇ ਜਾਂ ਕਹਿ ਦਿੰਦੇ ਹਨ-ਇੰਝ ਹੀ ਹੁੰਦਾ ਆਇਆ ਹੈ। ''ਝੱਲੀ ਕੁੜੀ," ਮਾਂ ਦਾ ਸਦਾ ਇਹੋ ਜਵਾਬ ਹੁੰਦਾ, ''ਗਿਆਨੀ ਜੀ ਤਾਂ ਮਹਾਂਪੁਰਖ ਹਨ, ਗੁਰੂ ਦਰਬਾਰ ਵਿਚੋਂ ਆਏ ਸਨ। ਸਭ ਜਾਣਦੇ ਹਨ। ਬੱਸ ਤੂੰ ਸਵਾਲ ਹੀ ਝੱਲਿਆਂ ਵਾਲੇ ਕਰਦੀ ਹੋਏਂਗੀ।" ਤਿੰਨ ਸਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਾ (ਅਰਥਾਂ) ਦੀ ਸੰਪੂਰਨਤਾ ਹੋਈ। ਲਾਡਿੱਕੀ ਵਿਚ ਇਨ੍ਹਾਂ ਤਿੰਨਾਂ ਸਾਲਾਂ ਵਿਚ ਬੜੀ ਤਬਦੀਲੀ ਆ ਗਈ ਸੀ-ਉਹ ਵਧੇਰੇ ਚੁੱਪ-ਚਾਪ ਰਹਿਣ ਲੱਗੀ। ਮਾਪਿਆਂ ਸੋਚਿਆ ਧੀ ਜਵਾਨ ਹੋ ਰਹੀ ਹੈ, ਉਸ ਦਾ ਸਰੀਰ ਭਰ ਰਿਹਾ ਹੈ, ਤਬਦੀਲੀਆਂ ਆ ਰਹੀਆਂ ਹਨ। ਹਰ ਕੁੜੀ ਇਸ ਉਮਰ ਵਿਚ ਇੰਝ ਹੋ ਜਾਂਦੀ ਹੈ-ਖੁੱਲ੍ਹਣ ਖੇਡਣ ਲਈ ਸਹੇਲੀਆਂ ਚਾਹੀਦੀਆਂ ਹਨ ਪਰ ਲਾਡਿੱਕੀ ਦੀ ਤਾਂ ਕਿਸੇ ਨਾਲ ਬਣਦੀ ਨਹੀਂ। ਉਹ ਕਿਸੇ ਨਾਲ ਲੜਦੀ ਝਗੜਦੀ ਵੀ ਨਹੀਂ ਪਰ ਕੋਈ ਉਸ ਕੋਲ ਆ ਕੇ ਰਾਜ਼ੀ ਵੀ ਨਹੀਂ ਹੁੰਦਾ। ਪਰ ਲਾਡਿੱਕੀ ਦੀ ਸਮੱਸਿਆ ਹੋਰ ਸੀ। ਉਸ ਨੇ ਗੁਰਬਾਣੀ ਨੂੰ ਅਪਣਾ ਲਿਆ ਸੀ। ਉਹ ਵਾਰ-ਵਾਰ ਪਾਠ ਕਰਦੀ, ਉਸ ਦੇ ਅਰਥ ਸਮਝਦੀ ਅਤੇ ਬਹੁਤੀ ਵਾਰ ਗੰਭੀਰ ਹੋ ਜਾਂਦੀ। ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦੀ। ਅਸਲ ਵਿਚ ਉਹ ਆਪਣੇ ਆਪ ਨੂੰ ਪ੍ਰਸ਼ਨ ਕਰ ਕੇ ਉਨ੍ਹਾਂ ਦਾ ਉੱਤਰ ਲੱਭਣ ਦੇ ਯਤਨ ਵਿਚ ਲੱਗੀ ਹੁੰਦੀ। ਇੱਕ ਦਿਨ ਅਜਿਹਾ ਆਇਆ ਕਿ ਲਾਡਿੱਕੀ ਨੇ ਧਰਮਸ਼ਾਲਾ ਜਾਣਾ ਛੱਡ ਦਿੱਤਾ। ਇੱਕ ਦਿਨ ਮਾਂ ਨੇ ਪੁੱਛਿਆ, ''ਧੀਏ, ਤੂੰ ਦਰਬਾਰ ਜਾਣਾ ਕਿਉਂ ਬੰਦ ਕਰ ਦਿੱਤਾ ਹੈ? ਪਹਿਲਾਂ ਤਾਂ ਰੋਕਿਆ ਵੀ ਰੁਕਦੀ ਵੀ ਰੁਕਦੀ ਨਹੀਂ ਸੀ ਪਰ ਹੁਣ...। ਗਿਆਨੀ ਜੀ ਵੀ ਪੁੱਛ ਰਹੇ ਸਨ।"