issionjanchetna@gmail.com10112020

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:62, ਮੰਗਲਵਾਰ, 10ਨਵੰਬਰ 2020.

ਕਰਤਾਰਪੁਰ ਲਾਂਘਾ ਬੰਦ ਹੋਇਆਂ ਕਈ ਮਹੀਨੇ ਲੰਘ ਗਏ,

ਸਥਾਨਕ ਲੋਕਾਂ ਉੱਤੇ ਕੀ ਅਸਰ ਪਿਆ

9 ਨਵੰਬਰ 2019 ਨੂੰ ਭਾਰਤ ਅਤੇ ਪਾਕਿਸਤਾਨ ਨੇ ਇਤਿਹਾਸਕ ਕਦਮ ਚੁੱਕਦਿਆਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਲਈ ਕਰਤਾਰਪੁਰ ਲਾਂਘੇ ਨੂੰ ਖੋਲਿਆ ਸੀ।

ਇਸ ਕੋਰੀਡੋਰ ਦਾ ਉਦਘਾਟਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਕੀਤਾ ਗਿਆ ਸੀ। ਲਾਂਘੇ ਦੇ ਐਲਾਨ ਤੋਂ ਬਾਅਦ ਇੱਕਦਮ ਭਾਰਤੀ ਪੰਜਾਬ ਦੇ ਕਸਬੇ ਡੇਰਾ ਬਾਬਾ ਨਾਨਕ ਦਾ ਨਾਮ ਵੀ ਕੌਮਾਂਤਰੀ ਪੱਧਰ ਉੱਤੇ ਚਰਚਾ ਵਿਚ ਆ ਗਿਆ।

ਇਸ ਕਸਬੇ ਤੋਂ ਭਾਰਤ -ਪਾਕਿਸਤਾਨ ਕੌਮਾਂਤਰੀ ਸਰਹੱਦ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਹੈ। ਸਰਹੱਦੀ ਇਲਾਕਾ ਹੋਣ ਕਾਰਨ ਇੱਥੇ ਵਿਕਾਸ ਅਤੇ ਸਹੂਲਤਾਂ ਪਹਿਲਾਂ ਨਾਂ ਮਾਤਰ ਦੀਆਂ ਸਨ ਪਰ ਲਾਂਘੇ ਦੇ ਐਲਾਨ ਦੇ ਨਾਲ ਹੀ ਇੱਥੇ ਵਿਕਾਸ ਅਤੇ ਨਿਵੇਸ਼ ਦੀ ਵੱਡੀਆਂ ਸੰਭਾਵਨਾਵਾਂ ਪੈਦਾ ਹੋਣ ਦੀਆਂ ਉਮੀਦਾਂ ਪੈਦਾ ਹੋ ਗਈਆਂ।

ਲਾਂਘਾ ਖੁੱਲ੍ਹਿਆ ਅਤੇ ਸ਼ਰਧਾਲੂਆਂ ਦਾ ਇਸ ਵਿਚ ਕਾਫ਼ੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਪਰ ਕੋਰੋਨਾ ਵਾਇਰਸ ਦੇ ਕਾਰਨ ਇਹ ਇਸ ਸਾਲ 16 ਮਾਰਚ 2020 ਨੂੰ ਭਾਰਤ ਸਰਕਾਰ ਵੱਲੋਂ ਅਸਥਾਈ ਤੌਰ ਉੱਤੇ ਬੰਦ ਕਰ ਦਿੱਤਾ ਗਿਆ।

UAE ਨੇ ਬਦਲੇ ਕਈ ਕਾਨੂੰਨ!

ਲਿਵ-ਇਨਰਿਲੇਸ਼ਨਸ਼ਿਪ ਚ ਰਹਿਣ ਦੀ ਇਜਾਜ਼ਤ

ਸੰਯੁਕਤ ਅਰਬ ਅਮੀਰਾਤ ਨੇ ਸ਼ਨੀਵਾਰ ਨੂੰ ਦੇਸ਼ ਦੇ ਮੁਸਲਿਮ ਨਿੱਜੀ ਕਾਨੂੰਨਾਂ ਨੂੰ ਸੁਧਾਰਨ ਲਈ ਕਈ ਵੱਡੀਆਂ ਅਤੇ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ। ਕਾਨੂੰਨ ਵਿਚ ਇਨ੍ਹਾਂ ਤਬਦੀਲੀਆਂ ਤੋਂ ਬਾਅਦ ਹੁਣ ਅਣਵਿਆਹੇ ਜੋੜਿਆਂ ਨੂੰ ਇਕੱਠੇ ਰਹਿਣ ਦੀ ਆਗਿਆ ਹੈ। ਇਸ ਤੋਂ ਇਲਾਵਾ ਸ਼ਰਾਬ ਦੀ ਪਾਬੰਦੀ ਨੂੰ ਵੀ ਢਿੱਲ ਦਿੱਤੀ ਗਈ ਹੈ ਅਤੇ
'ਆਨਰ ਕਿਲਿੰਗ' ਨੂੰ ਹੁਣ ਕਾਨੂੰਨੀ ਅਪਰਾਧ ਬਣਾਇਆ ਗਿਆ ਹੈ। ਯੂਏਈ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਇਸਲਾਮੀ ਕਾਨੂੰਨਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੰਯੁਕਤ ਅਰਬ ਅਮੀਰਾਤ ਵਰਲਡ ਐਕਸਪੋ ਦੀ ਮੇਜ਼ਬਾਨੀ ਕਰ ਰਿਹਾ ਹੈ, ਅਤੇ ਇਹ ਧਿਆਨ ਵਿਚ ਰੱਖਦੇ ਹੋਏ ਕਿ ਕਾਨੂੰਨਾਂ ਵਿਚ ਜ਼ਰੂਰੀ ਤਬਦੀਲੀਆਂ ਕੀਤੀਆਂ ਗਈਆਂ ਹਨ।
ਦਰਅਸਲ, ਇਹ ਤਬਦੀਲੀਆਂ ਪਿਛਲੇ ਕੁਝ ਦਿਨਾਂ ਤੋਂ ਯੂਏਈ ਦੇ ਸ਼ਾਸਕਾਂ ਦੇ ਵਿਚਾਰਾਂ ਵਿੱਚ ਹੋਈਆਂ ਤਬਦੀਲੀਆਂ ਨੂੰ ਦਰਸਾ ਰਹੀਆਂ ਹਨ। ਦੁਨੀਆ ਦੇ ਦੂਜੇ ਦੇਸ਼ਾਂ ਦੀ ਤਰ੍ਹਾਂ ਯੂਏਈ ਦੇ ਲੋਕ ਵੀ ਵਿਅਕਤੀਗਤ ਆਜ਼ਾਦੀ ਚਾਹੁੰਦੇ ਹਨ।

ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਵਿਚਾਲੇ ਅਮਰੀਕਾ ਦੀ ਪਹਿਲਕਦਮੀ 'ਤੇ ਹੋਏ ਸਮਝੌਤੇ ਦਾ ਕਾਰਨ ਵੀ ਹੋ ਸਕਦਾ ਹੈ। ਸਮਝੌਤੇ ਤੋਂ ਬਾਅਦ ਇਜ਼ਰਾਈਲ ਤੋਂ ਵੱਡੀ ਗਿਣਤੀ ਵਿਚ ਸੈਲਾਨੀਆਂ ਨਾਲ ਨਿਵੇਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਯੂਏਈ ਦੁਬਈ ਸਮੇਤ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨਾ ਚਾਹੁੰਦੀ ਹੈ।

ਦਿੱਲੀ–NCR '30 ਨਵੰਬਰ ਤੱਕ ਪਟਾਖਿਆਂ ਨੂੰ

ਵੇਚਣ ਤੇ ਚਲਾਉਣ 'ਤੇ ਲਾਈ ਪਾਬੰਦੀ

ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ
, ਨੈਸ਼ਨਲ ਗ੍ਰੀਨ ਟ੍ਰਿਬਿਊਨ ਨੇ ਸੋਮਵਾਰ ਯਾਨੀ 9 ਨਵੰਬਰ ਦੀ ਅੱਧੀ ਰਾਤ ਤੋਂ ਐਨਸੀਆਰ ਵਿੱਚ ਪਟਾਕੇ ਚਲਾਉਣ ਅਤੇ ਵੇਚਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 30 ਨਵੰਬਰ ਦੀ ਰਾਤ ਤੱਕ ਲਾਗੂ ਰਹੇਗੀ। ਦਿੱਲੀ ਸਰਕਾਰ ਨੇ ਪਹਿਲਾਂ ਹੀ ਰਾਜਧਾਨੀ ਵਿੱਚ ਪਟਾਕੇ ਵੇਚਣ ਅਤੇ ਇਸਤੇਮਾਲ ਕਰਨ ਤੇ ਪਾਬੰਦੀ ਲਗਾਈ ਹੋਈ ਹੈ। ਇਸ ਫੈਸਲੇ ਦਾ ਅਸਰ ਨੋਇਡਾ, ਗਾਜ਼ੀਆਬਾਦ, ਮੇਰਠ, ਗੁਰੂਗ੍ਰਾਮ, ਫਰੀਦਾਬਾਦ, ਬਾਗਪਤ ਸਮੇਤ ਐਨਸੀਆਰ ਦੇ ਸਾਰੇ
ਐਨਜੀਟੀ ਦੇ ਚੀਫ਼ ਜਸਟਿਸ ਏ.ਕੇ. ਗੋਇਲ ਦੀ ਅਗਵਾਈ ਵਾਲੀ ਬੈਂਚ ਨੇ ਦੇਸ਼ ਦੇ ਉਨ੍ਹਾਂ ਸਾਰੇ ਸ਼ਹਿਰਾਂ ਵਿੱਚ ਪਟਾਖਿਆਂ ਦੀ ਵਿਕਰੀ ਅਤੇ ਵਰਤੋਂ ਉੱਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਹਨ, ਜਿੱਥੇ ਪਿਛਲੇ ਸਾਲ ਨਵੰਬਰ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਰਹੀ ਸੀ। ਹਾਲਾਂਕਿ, ਉਨ੍ਹਾਂ ਸ਼ਹਿਰਾਂ ਦੇ ਲੋਕ ਦੀਵਾਲੀ, ਛੱਠ, ਕ੍ਰਿਸਮਸ, ਨਵੇਂ ਸਾਲ ਅਤੇ ਹੋਰ ਤਿਉਹਾਰਾਂ 'ਤੇ ਗ੍ਰੀਨ ਪਟਾਕੇ ਚਲਾ ਸਕਦੇ ਹਨ, ਜਿੱਥੇ ਹਵਾ ਦੀ ਗੁਣਵੱਤਾ ਮੱਧ ਸ਼੍ਰੇਣੀ ਵਿਚ ਹੈ, ਪਰ ਸਿਰਫ ਦੋ ਘੰਟੇ, ਉਹ ਵੀ ਸਿਰਫ ਗ੍ਰੀਨ ਪਟਾਕੇ ਸਾੜਨ ਦੀ ਆਗਿਆ ਹੋਵੇਗੀ।ਇਸਦੇ ਨਾਲ ਹੀ, ਐਨਜੀਟੀ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਪ੍ਰਦੂਸ਼ਣ ਰੋਕਥਾਮ ਕਮੇਟੀਆਂ / ਬੋਰਡਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਦੂਸ਼ਣ ਰੋਕਥਾਮ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ। ਇਸ ਦੇ ਨਾਲ ਹੀ ਚੀਫ ਸੈਕਟਰੀਆਂ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਮਿਸ਼ਨਰਾਂ ਨੂੰ ਸਰਕੂਲਰ ਜਾਰੀ ਕਰਨ ਅਤੇ ਪਟਾਕੇ ਵਰਤਣ ਦੀ ਪਾਬੰਦੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਬੰਬੇ ਹਾਈਕੋਰਟ ਵੱਲੋਂ ਅਰਨਬ ਨੂੰ ਵੱਡਾ ਝਟਕਾ,

ਨਹੀਂ ਦਿੱਤੀ ਅੰਤਰਿਮ ਜ਼ਮਾਨਤ

ਇੰਟੀਰੀਅਰ ਡਿਜ਼ਾਈਨਰ ਦੀ ਆਤਮ-ਹੱਤਿਆ ਮਾਮਲੇ
'ਚ ਗ੍ਰਿਫ਼ਤਾਰ ਕੀਤੇ ਗਏ ਰਿਪਬਲਿਕ ਟੀਵੀ ਦੇ ਮੁੱਖੀ ਅਰਨਬ ਗੋਸਵਾਮੀ ਨੂੰ ਬੰਬੇ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ।
ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਅਤੇ ਦੋ ਹੋਰਾਂ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐਸਐਸ ਸ਼ਿੰਦੇ ਅਤੇ ਜਸਟਿਸ ਐਮਐਸ ਕਾਰਣਿਕ ਦੀ ਬੈਂਚ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਹਾਈ ਕੋਰਨ ਵੱਲੋਂ ਅਸਧਾਰਨ ਅਧਿਕਾਰ ਖੇਤਰ ਦੀ ਵਰਤੋਂ ਕੀਤੇ ਜਾਣ ਦਾ ਕੋਈ ਮਾਮਲਾ ਨਹੀਂ ਬਣਦਾ ਹੈ।
ਅਦਾਲਤ ਨੇ ਆਪਣੀ ਟਿਪਣੀ ਵਿੱਚ ਕਿਹਾ ਕਿ ਗੋਸਵਾਮੀ ਕੋਲ ਕਾਨੂੰਨ ਤਹਿਤ ਰਾਹਤ ਹਾਸਲ ਕਰਨ ਦਾ ਉਪਾਅ ਹੈ ਅਤੇ ਉਹ ਸੰਬਧਤ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਸਕਦਾ ਹੈ। ਇਸ ਤੋਂ ਬਾਅਦ ਅਰਨਬ ਦੇ ਵਕੀਲਾਂ ਨੇ ਅਲੀਬਾਗ ਸੈਸ਼ਨ ਕੋਰਟ ਵਿੱਚ ਅੰਤਰਿਮ ਜ਼ਮਾਨਤ ਦੀ ਅਪੀਲ ਦਾਖਲ ਕੀਤੀ।

ਸੈਸ਼ਨ ਕੋਰਟ ਅਰਨਬ ਨੂੰ ਕਸਟਡੀ ਵਿੱਚ ਲੈਣ ਦੀ ਅਲੀਬਾਗ ਪੁਲਿਸ ਵੱਲੋਂ ਦਾਖਲ ਨਜ਼ਰਸਾਨੀ ਅਪੀਲ ਤੇ ਸੁਣਵਾਈ ਕਰ ਰਹੀ ਹੈ। ਅਰਨਬ ਦੇ ਵਕੀਲ ਗੌਰਵ ਪਾਰਕਰ ਨੇ ਕਿਹਾ ਕਿ ਉਨ੍ਹਾਂ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਦਿੱਤੀ ਹੈ। ਗੋਸਵਾਮੀ ਤੇ ਦੋ ਹੋਰਨਾਂ ਨੂੰ ਅਲੀ ਬਾਗ ਪੁਲਿਸ ਨੇ 4 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੰਜਾਬ ਦੇ ਮੰਤਰੀਆਂ ਦੀ ਲੋਕਾਂ ਨੂੰ ਅਪੀਲ,

ਕੋਵਿਡ-19 ਦੌਰਾਨ ਸੁਰੱਖਿਆ ਉਪਾਅ ਅਪਣਾ ਕੇ ਤਿਉਹਾਰ ਮਨਾਓ

ਪੰਜਾਬ ਦੇ ਸਮਾਜਿਕ ਸੁਰੱਖਿਆ
, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ, ਖੇਡਾਂ, ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਉਹਾਰ ਮਨਾਉਣ ਅਤੇ ਵਧ ਰਹੇ ਹਵਾ ਪ੍ਰਦੂਸ਼ਣ ਦੇ ਸਨਮੁੱਖ ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ।
ਇਥੇ ਜਾਰੀ ਸਾਂਝੇ ਬਿਆਨ ਵਿੱਚ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸੁਰੱਖਿਅਤ ਤਿਉਹਾਰ ਮਨਾਉਣਾ ਯਕੀਨੀ ਬਣਾਉਣ ਲਈ ਸਾਨੂੰ ਅਸਾਧਾਰਣ ਸਵੈ-ਅਨੁਸ਼ਾਸਨ ਅਤੇ ਸੰਜਮ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕਾਲਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਜ਼ਿੰਮੇਵਾਰੀ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ। ਮੰਤਰੀਆਂ ਨੇ ਕਿਹਾ ਕਿ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਵਿੱਚ ਹੀ ਆਪਣੇ ਪਰਿਵਾਰਾਂ ਨਾਲ ਤਿਉਹਾਰ ਦਾ ਅਨੰਦ ਮਾਨਣਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਦੀ ਲੋੜ ਪੈਂਦੀ ਵੀ ਹੈ ਤਾਂ ਉਹ ਹਰ ਸਮੇਂ ਮਾਸਕ ਜ਼ਰੂਰ ਪਹਿਨਣ।
ਮੰਤਰੀਆਂ ਨੇ ਕਿਹਾ ਕਿ ਸਿਹਤ ਪ੍ਰੋਟੋਕੋਲਾਂ ਅਨੁਸਾਰ ਕੰਟੇਨਮੈਂਟ ਜ਼ੋਨਾਂ ਵਿੱਚ ਤਿਉਹਾਰ ਸਬੰਧੀ ਕਿਸੇ ਸਮਾਗਮਾਂ ਦੀ ਆਗਿਆ ਨਹੀਂ ਹੈ। ਕੰਟੇਨਮੈਂਟ ਜ਼ੋਨਾਂ ਤੋਂ ਆਉਣ ਵਾਲੇ ਪ੍ਰਬੰਧਕਾਂ/ਸਟਾਫ਼/ਮਹਿਮਾਨਾਂ ਨੂੰ ਸਮਾਗਮਾਂ ਦਾ ਹਿੱਸਾ ਬਣਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿਚ ਤਿਉਹਾਰ ਮਨਾਉਣ ਲਈ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ
64 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, ਹੋਰਨਾਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ, ਗਰਭਵਤੀ ਮਹਿਲਾਵਾਂਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ, ਖੇਡਾਂ, ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਉਹਾਰ ਮਨਾਉਣ ਅਤੇ ਵਧ ਰਹੇ ਹਵਾ ਪ੍ਰਦੂਸ਼ਣ ਦੇ ਸਨਮੁੱਖ ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ।
ਇਥੇ ਜਾਰੀ ਸਾਂਝੇ ਬਿਆਨ ਵਿੱਚ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸੁਰੱਖਿਅਤ ਤਿਉਹਾਰ ਮਨਾਉਣਾ ਯਕੀਨੀ ਬਣਾਉਣ ਲਈ ਸਾਨੂੰ ਅਸਾਧਾਰਣ ਸਵੈ-ਅਨੁਸ਼ਾਸਨ ਅਤੇ ਸੰਜਮ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕਾਲਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਜ਼ਿੰਮੇਵਾਰੀ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ। ਮੰਤਰੀਆਂ ਨੇ ਕਿਹਾ ਕਿ ਲੋਕਾਂ
ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਵਿੱਚ ਹੀ ਆਪਣੇ ਪਰਿਵਾਰਾਂ ਨਾਲ ਤਿਉਹਾਰ ਦਾ ਅਨੰਦ ਮਾਨਣਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਦੀ ਲੋੜ ਪੈਂਦੀ ਵੀ ਹੈ ਤਾਂ ਉਹ ਹਰ ਸਮੇਂ ਮਾਸਕ ਜ਼ਰੂਰ ਪਹਿਨਣ।

ਮੰਤਰੀਆਂ ਨੇ ਕਿਹਾ ਕਿ ਸਿਹਤ ਪ੍ਰੋਟੋਕੋਲਾਂ ਅਨੁਸਾਰ ਕੰਟੇਨਮੈਂਟ ਜ਼ੋਨਾਂ ਵਿੱਚ ਤਿਉਹਾਰ ਸਬੰਧੀ ਕਿਸੇ ਸਮਾਗਮਾਂ ਦੀ ਆਗਿਆ ਨਹੀਂ ਹੈ। ਕੰਟੇਨਮੈਂਟ ਜ਼ੋਨਾਂ ਤੋਂ ਆਉਣ ਵਾਲੇ ਪ੍ਰਬੰਧਕਾਂ/ਸਟਾਫ਼/ਮਹਿਮਾਨਾਂ ਨੂੰ ਸਮਾਗਮਾਂ ਦਾ ਹਿੱਸਾ ਬਣਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿਚ ਤਿਉਹਾਰ ਮਨਾਉਣ ਲਈ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ 64 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, ਹੋਰਨਾਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ, ਗਰਭਵਤੀ ਮਹਿਲਾਵਾਂ ਮੰਤਰੀਆਂ ਨੇ ਕਿਹਾ ਕਿ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਵਿੱਚ ਹੀ ਆਪਣੇ ਪਰਿਵਾਰਾਂ ਨਾਲ ਤਿਉਹਾਰ ਦਾ ਅਨੰਦ ਮਾਨਣਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਦੀ ਲੋੜ ਪੈਂਦੀ ਵੀ ਹੈ ਤਾਂ ਉਹ ਹਰ ਸਮੇਂ ਮਾਸਕ ਜ਼ਰੂਰ ਪਹਿਨਣ।
ਕਿਸਾਨੀ ਸੰਘਰਸ਼ ਅੱਗੇ ਕੇਂਦਰ ਸਰਕਾਰ ਤੇ ਤੇਵਰ ਪਏ ਢਿੱਲੇ,

ਕਿਸਾਨਾਂ ਜਥੇਬੰਦੀਆਂ ਤੋਂ ਮੁਲਾਕਾਤ ਲਈ ਮੰਗਿਆ ਸਮਾਂ

ਕੇਂਦਰ ਸਰਕਾਰ ਵੱਲੋਂ
 ਖੇਤੀ ਸੁਧਾਰਾਂ ਦੇ ਨਾਂ ਤੇ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਕਿਸਾਨੀ ਸੰਘਰਸ਼ ਲਗਾਤਾਰ ਭੱਖਦਾ ਜਾ ਰਿਹਾ ਹੈ। ਜਿੱਥੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ,ਓਥੇ ਹੀ ਕੇਂਦਰ ਵੀ ਇਹ ਕਾਨੂੰਨ ਲਾਗੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ।

ਇਸ ਦੌਰਾਨ ਕਿਸਾਨੀ ਸੰਘਰਸ਼ ਅੱਗੇ ਕੇਂਦਰ ਸਰਕਾਰ ਤੇ ਤੇਵਰ ਵੀ ਢਿੱਲੇ ਪਏ ਨਜ਼ਰ ਆ ਰਹੇ ਹਨ। ਭਾਜਪਾ ਆਗੂ ਸੁਰਜੀਤ ਜਿਆਣੀ ਨੇ ਕਿਹਾ ਹੈ ਕਿ ਤਿੰਨ ਕੇਂਦਰੀ ਮੰਤਰੀ ਕਿਸਾਨਾਂ ਦੇ ਨਾਲ ਛੇਤੀ ਹੀ ਗੱਲਬਾਤਕਰਨਗੇ। ਪੀਟੀਸੀ ਨਿਊਜ਼ ਨਾਲ ਖਾਸ ਗੱਲਬਾਤ ਚ ਭਾਜਪਾ ਆਗੂ ਸੁਰਜੀਤ ਜਿਆਣੀ ਨੇ ਇਸ ਸਬੰਧੀ ਖੁਲਾਸਾ ਕੀਤਾ ਹੈ।

ਫ਼ਰੀਦਕੋਟ : ਮੈਡੀਕਲ ਕਾਲਜਾਂ ਦੇ ਸੈਕੜੇ ਵਿਦਿਅਰਥੀਆਂ ਨੇ

ਕੀਤਾ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ

ਫ਼ਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਨਾਲ ਐਫੀਲੇਟਿਡ ਨਾਰਥ ਇੰਡੀਆ ਦੇ ਮੈਡੀਕਲ ਕਾਲਜਾਂ ਦੇ ਬੀਐਸਸੀ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵੱਲੋਂ ਸਲਾਨਾਂ ਇਮਤਿਹਾਨਾਂ ਦੀਆਂ ਡੇਟਸੀਟ ਐਲਾਨ ਕੇ ਪੇਪਰ ਲਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ
, ਵਿਦਿਅਰਥੀਆਂ ਵੱਲੋਂ ਅੱਜ ਮੁੜ ਯੂਨੀਵਰਸਿਟੀ ਦਾ ਘਿਰਾਓ ਕੀਤਾ ਗਿਆ ਅਤੇ ਯੁਨੀਵਰਸਟੀ ਪ੍ਰਸ਼ਾਸਨ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਵਿਦਿਅਰਥੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਧਰਨੇ ਤੋਂ ਨਹੀਂ ਉਠਣਗੇ। ਇਸ ਮੌਕੇ ਗੱਲਬਾਤ ਕਰਦਿਆਂ ਵਿਦਿਅਰਥੀਆਂ ਨੇ ਕਿਹਾ ਕਿ ਲਾਕਡਾਊਨ ਦੇ ਚਲਦਿਆਂ ਉਹ ਆਨਲਾਈਨ ਠੀਕ ਢੰਗ ਨਾਲ ਪੜ੍ਹਾਈ ਨਹੀਂ ਕਰ ਸਕੇ ਅਤੇ ਖਾਸ ਕਰ ਜੰਮੂ ਕਸ਼ਮੀਰ ਵਿਚ ਇੰਟਰਨੈਟ ਸੇਵਾਵਾਂ ਕਈ ਮਹੀਨੇ ਬੰਦ ਰਹਿਣ ਕਾਰਨ ਉਥੇ ਹਾਲੇ ਵੀ ਸਹੀ ਢੰਗ ਨਾਲ ਇੰਟਰਨੈਟ ਸੇਵਾ ਸੁਰੂ ਨਹੀਂ ਹੋਈ।

ਪੁਲਿਸ ਮੁਲਾਜ਼ਮ ਬਣਾਉਂਦੇ ਸੀ ਫਰਜ਼ੀ ਪਾਸਪੋਰਟ,

ਮਾਮਲੇ 'ਚ ਇੱਕ ਹੋਰ ਹੈਰਾਨਕੁਨ ਖੁਲਾਸਾ

ਮੁਹਾਲੀ ਜ਼ਿਲ੍ਹੇ ਦੀ ਜ਼ੀਰਕਪੁਰ ਪੁਲਿਸ ਦੇ
2 ਪੁਲਿਸ ਮੁਲਾਜ਼ਮਾਂ ਨਾਲ ਜਾਅਲੀ ਪਾਸਪੋਰਟ ਦੇਣ ਦੇ ਮਾਮਲੇ ਵਿਚ ਇਕ ਹੋਰ ਨਾਮ ਸਾਹਮਣੇ ਆਇਆ ਹੈ। ਰਮਨ ਕੁਮਾਰ ਡੇਰਾਬਸੀ ਨਿਵਾਸੀ ਦੋਵਾਂ ਕਾਂਸਟੇਬਲ ਨੂੰ ਲੋਕਾਂ ਨਾਲ ਜਾਣ-ਪਛਾਣ ਕਰਾਉਂਦਾ ਸੀ ਅਤੇ ਇਸ ਪੈਸੇ ਨਾਲ ਜਾਅਲੀ ਪਾਸਪੋਰਟ ਮਿਲਦਾ ਸੀ। ਇਹ ਲੋਕ ਸਾਲ 2018 ਤੋਂ ਬਾਅਦ ਤਕਰੀਬਨ 40 ਜਾਅਲੀ ਪਾਸਪੋਰਟ ਬਣਾ ਚੁੱਕੇ ਹਨ। ਫਰਜ਼ੀ ਪੋਸਟਪੋਰਟ ਵਿੱਚ ਗੈਂਗਸਟਰ ਦਾ ਨਾਮ ਵੀ ਸ਼ਾਮਲ ਹੈ।ਤਿੰਨੋਂ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਸਨ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਗਰੋਹ ਵੱਲੋਂ ਗਲਤ ਨਾਵਾਂ ਤੇ ਵੱਖ ਵੱਖ ਰਿਹਾਇਸ਼ੀ ਸੁਸਾਇਟੀਆਂ ਦੇ ਆਧਾਰ ਕਾਰਡ, ਜਾਅਲੀ ਵੋਟਰ ਕਾਰਡ ਅਤੇ ਜਾਅਲੀ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਪੁਲੀਸ ਮੁਲਾਜ਼ਮਾਂ ਦੇ ਸਬੰਧ ਰਮਨ ਕੁਮਾਰ ਵਾਸੀ ਡੇਰਾਬੱਸੀ ਨਾਲ ਸਨ।
ਐਸਐਸਪੀ ਨੇ ਦੱਸਿਆ ਕਿ ਉਹ ਜ਼ੀਰਕਪੁਰ ਵਿੱਚ ਰਿਹਾਇਸ਼ੀ ਸੁਸਾਇਟੀਆਂ ਦੇ ਪਤੇ ਤੇ ਜਾਅਲੀ ਆਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਸਰਟੀਫਿਕੇਟ ਤਿਆਰ ਕਰਦੇ ਸਨ। ਰਮਨ ਕੁਮਾਰ ਨੇ ਇਹ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਅਤੇ ਹੌਲਦਾਰ ਸੁਖਵੰਤ ਸਿੰਘ ਨੂੰ ਦਿੰਦੇ ਸਨ। ਸੁਖਵੰਤ ਸਿੰਘ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਫਾਈਲ ਸਿਪਾਹੀ ਰਜਿੰਦਰ ਸਿੰਘ ਨੂੰ ਤਸਦੀਕ ਕਰਨ ਲਈ ਦਿੰਦਾ ਸੀ। ਸਿਪਾਹੀ ਰਾਜਿੰਦਰ ਸਿੰਘ ਇਨ੍ਹਾਂ ਨਕਲੀ ਦਸਤਾਵੇਜ਼ਾਂ ਦੀ ਤਸਦੀਕ ਕਰਦਾ ਸੀ ਅਤੇ ਅੱਗੇ ਭੇਜਦਾ ਸੀ। ਇਸ ਦੇ ਅਧਾਰ 'ਤੇ ਜਾਅਲੀ ਪਾਸਪੋਰਟ ਤਿਆਰ ਕੀਤੇ ਗਏ ਸਨ।

12ਵੀਂ ਦੀ ਟੌਪਰ ਵਿਦਿਆਰਥਣ ਵੱਲੋਂ ਖੁਦਕੁਸ਼ੀ,

ਸਕਾਲਰਸ਼ਿਪ ਨਾ ਮਿਲਣ ਤੋਂ ਸੀ ਪਰੇਸ਼ਾਨ

ਦਿੱਲੀ ਸਥਿਤ ਲੇਡੀ ਸ਼੍ਰੀਰਾਮ ਰਾਮ ਕਾਲਜ ਫਾਰ ਵੂਮੈਨ ਦੀ ਇੱਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਨੂੰ ਮਾਰਚ ਤੋਂ ਸਕਾਲਰਸ਼ਿਪ ਨਹੀਂ ਮਿਲੀ ਸੀ। ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੀ ਵਸਨੀਕ ਇਹ ਵਿਦਿਆਰਥਣ ਸੂਬੇ ਦੀ
12ਵੀਂ ਜਮਾਤ ਦੀ ਪ੍ਰੀਖਿਆ ਵਿਚ ਟੌਪਰ ਰਹੀ। ਵਿਦਿਆਰਥਣ ਉੱਚ ਸਿੱਖਿਆ ਪ੍ਰਾਪਤ ਕਰ ਸਕੇ, ਇਸ ਲਈ ਉਸ ਦੇ ਪਰਿਵਾਰ ਨੇ ਘਰ ਗਿਰਵੀ ਰੱਖ ਦਿੱਤਾ ਸੀ।
ਗਣਿਤ ਦੀ ਵਿਦਿਆਰਥਣ ਐਸ਼ਵਰਿਆ ਨੇ ਖੁਦਕੁਸ਼ੀ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਹੈ। ਸੁਸਾਈਡ ਨੋਟ ਅਨੁਸਾਰ ਐਸ਼ਵਰਿਆ ਦਾ ਪਰਿਵਾਰ ਉਸ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦਾ ਸੀ। ਨੋਟ ਵਿਚ ਉਸਨੇ ਲਿਖਿਆ ਕਿ ਉਹ ਆਪਣੇ ਪਰਿਵਾਰ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਅਤੇ ਉਹ ਬਿਨਾਂ ਵਿਦਿਆ ਦੇ ਜ਼ਿੰਦਗੀ ਨਹੀਂ ਚਾਹੁੰਦੀ ਸੀ। ਵਿੱਤੀ ਮੁਸੀਬਤ ਵਿੱਚ ਵਿਦਿਆਰਥਣ ਵੱਲੋਂ ਅਜਿਹਾ ਕਦਮ ਚੁੱਕਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਇਨਸਾਫ ਦੀ ਮੰਗ ਕਰਦੇ ਹੋਏ ਇਸ ਨੂੰ ਸੰਸਥਾਗਤ ਹੱਤਿਆਕਰਾਰ ਦੇ ਰਹੇ ਹਨ।

 

0 Response to "issionjanchetna@gmail.com10112020"

Post a Comment