missionjanchetna@gmail.com09112020.

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:61, ਸੋਮਵਾਰ, 9ਨਵੰਬਰ 2020. 

ਰਾਸ਼ਟਰਪਤੀ ਬਣਨ ਪਿੱਛੋਂ 5 ਲੱਖ ਭਾਰਤੀਆਂ ਨੂੰ

ਨਾਗਰਿਕਤਾ ਦੇਣਗੇ ਬਾਇਡਨ

ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਡੋਨਲਡ ਟਰੰਪ ਨੂੰ ਹਰਾਉਣ ਵਾਲੇ ਜੋ ਬਾਇਡਨ 1 ਕਰੋੜ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਵਾਲੇ ਹਨ। ਬਾਇਡਨ 1.1 ਕਰੋੜ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਲਈ ਇੱਕ ਰੋਡਮੈਪ ਬਣਾਉਣ ਜਾ ਰਹੇ ਹਨ, ਜਿਸ ਵਿਚ ਪੰਜ ਲੱਖ ਭਾਰਤੀ ਸ਼ਾਮਲ ਹਨ।
ਇਸ ਯੋਜਨਾ ਦੇ ਅਨੁਸਾਰ ਹਰ ਸਾਲ 95,000 ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਇਡਨ ਇਸ ਗਿਣਤੀ ਨੂੰ ਵਧਾ ਕੇ 1.25 ਲੱਖ ਕਰਨ ਦੀ ਯੋਜਨਾ 'ਤੇ ਕੰਮ ਕਰਨਗੇ। ਇਸ ਨਾਲ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਲਈ ਨਾਗਰਿਕਤਾ ਪ੍ਰਾਪਤ ਕਰਨ ਦਾ ਰਸਤਾ ਸਾਫ ਹੋ ਜਾਵੇਗਾ।
ਦਸਤਾਵੇਜ਼ ਵਿਚ ਕਿਹਾ ਗਿਆ ਹੈ, 'ਬਾਇਡਨ ਜਲਦੀ ਹੀ ਕਾਂਗਰਸ 'ਚ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪਾਸ ਕਰਨ 'ਤੇ ਕੰਮ ਸ਼ੁਰੂ ਕਰਨਗੇ, ਜਿਸ ਰਾਹੀਂ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇਗਾ। ਇਸ ਦੇ ਤਹਿਤ ਕਰੀਬ ਪੰਜ ਲੱਖ ਤੋਂ ਵੱਧ ਭਾਰਤੀਆਂ ਸਣੇ 10 ਲੱਖ ਅਜਿਹੇ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ।

ਡਾ.ਓਬਰਾਏ ਦੀ ਬਦੌਲਤ ਸੁਖਵਿੰਦਰ ਦੀ

ਮ੍ਰਿਤਕ ਦੇਹਿ ਨੂੰ ਨਸੀਬ ਹੋਈ ਵਤਨ ਦੀ ਮਿੱਟੀ

ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ
,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕ ਚ ਮਿਹਨਤ ਕਰਨ ਗਏ ਸੁਖਵਿੰਦਰ ਸਿੰਘ ਦੀ ਬੀਤੀ 21-22 ਸਤੰਬਰ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੁਬਈ ਚ ਮੌਤ ਹੋ ਗਈ ਸੀ, ਅਤੇ ਪਰਿਵਾਰ ਵੱਲੋਂ ਮਾਲੀ ਹਲਾਤ ਠੀਕ ਨਾ ਹੋਣ ਕਾਰਨ ਅਤੇ ਕੁਝ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਦੇ ਚਲਦਿਆਂ ਅਜੇ ਤੱਕ ਉਨ੍ਹਾਂ ਦੀ ਮ੍ਰਿਤਕ ਦਿਹ ਭਾਰਤ ਨਹੀਂ ਲਿਆਉਂਦੀ ਜਾ ਸਕੀ ਸੀ |ਪਰ ਇਸ ਮੌਕੇ ਇਸ ਪੀੜਤ ਪਰਿਵਾਰ ਲਈ ਫਰਿਸ਼ਤਾ ਬਣ ਬਹੁੜੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ |

ਉਨ੍ਹਾਂ ਦੇ ਯਤਨਾਂ ਸਦਕਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਬੇਟ ਨਾਲ ਸਬੰਧਤ 45 ਸਾਲਾ ਸੁਖਵਿੰਦਰ ਸਿੰਘ ਪੁੱਤਰ ਨਾਜਰ ਸਿੰਘ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਲਿਆਉਂਦੀ ਗਈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੀ ਦੁਬਈ ਵਿਚਲੀ ਟੀਮ ਤੋਂ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਈ ਅਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਸੁਖਵਿੰਦਰ ਦੀ ਮ੍ਰਿਤਕ ਦੇਹਿ ਅੰਮ੍ਰਿਤਸਰ ਪਹੁੰਚਾਈ |

ਪ੍ਰਧਾਨ ਮੰਤਰੀ ਵੱਲੋਂ ਗੁਜਰਾਤ ਨੂੰ ਇੱਕ ਹੋਰ ਤੋਹਫ਼ਾ,

Ro-Pax ਫੇਰੀ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ
, ਜਿਥੇ ਐਤਵਾਰ ਨੂੰ ਗੁਜਰਾਤ ਦੇ ਹਜ਼ੀਰਾ ਚ ਰੋ-ਪੈਕਸ ਟਰਮੀਨਲ ਦਾ ਉਦਘਾਟਨ ਕੀਤਾ। ਇਹ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੀਡੀਓ ਕਾਨਫਰੈਂਸਿੰਗ ਜ਼ਰੀਏ ਕੀਤਾ। ਗੁਜਰਾਤ ਵਿਚ ਸੂਰਤ ਅਤੇ ਸੌਰਾਸ਼ਟਰ ਵਿਚਾਲੇ ਰੋ ਪੈਕਸ ਫੇਰੀ ਸੇਵਾਵਾਂ ਦਾ ਉਦਘਾਟਨ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਏ। ਇਹ ਕਿਸ਼ਤੀ ਸੇਵਾ ਸੂਰਤ ਅਤੇ ਸੌਰਾਸ਼ਟਰ ਦਰਮਿਆਨ ਦੂਰੀ 317 ਕਿਲੋਮੀਟਰ ਤੋਂ ਘਟਾ ਕੇ ਸਿਰਫ 60 ਕਿਲੋਮੀਟਰ ਕਰ ਦੇਵੇਗੀ, ਕੇਂਦਰੀ ਸ਼ਿੱਪਿੰਗ ਮੰਤਰੀ ਮਨਸੁਖ ਮੰਦਾਵੀਆ ਨੇ ਜਾਣਕਾਰੀ ਦਿੱਤੀ।

ਹਜ਼ੀਰਾ  Ro-Pax ਟਰਮੀਨਲ ਦਾ ਉਦਘਾਟਨ ਅਤੇ ਹਜ਼ੀਰਾ ਤੋਂ ਘੋਘਾ ਦਰਮਿਆਨ ਰੋ-ਪੈਕਸ ਫੇਰੀ ਸੇਵਾ ਨੂੰ ਹਰੀ ਝੰਡੀ ਵਿਖਾਈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਘੋਘਾ ਅਤੇ ਹਜ਼ੀਰਾ ਵਿਚਾਲੇ ਰੋ-ਪੈਕਸ ਸੇਵਾ ਸ਼ੁਰੂ ਹੋਣ ਨਾਲ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ, ਦੋਹਾਂ ਹੀ ਖੇਤਰਾਂ ਦੇ ਲੋਕਾਂ ਦਾ ਵਰ੍ਹਿਆਂ ਦਾ ਸੁਫ਼ਨਾ ਪੂਰਾ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸੇਵਾ ਨਾਲ ਘੋਘਾ ਅਤੇ ਹਜ਼ੀਰਾ ਵਿਚਾਲੇ ਸੜਕ ਦੀ ਜੋ ਦੂਰੀ ਤੈਅ ਕਰਨ 10 ਤੋਂ 12 ਘੰਟੇ ਦਾ ਸਮਾਂ ਲੱਗਦਾ ਸੀ, ਹੁਣ ਉਸ ਸਫ਼ਰ 3-4 ਘੰਟੇ ਹੀ ਲੱਗਿਆ ਕਰਨਗੇ 

Ro-Pax ਫੇਰੀ ਇਕ ਤਿੰਨ ਮੰਜ਼ਿਲਾ ਜਹਾਜ਼ ਹੈ। ਹਜ਼ੀਰਾ ਵਿਚ ਸ਼ੁਰੂ ਹੋਣ ਵਾਲੇ ਰੋ-ਪੈਕਸ ਟਰਮੀਨਲ 100 ਮੀਟਰ ਲੰਬੀ ਅਤੇ 40 ਮੀਟਰ ਚੌੜੀ ਹੋਵੇਗੀ। ਇਸ ਚ ਪਾਰਕਿੰਗ, ਸਬ-ਸਟੇਸ਼ਨ, ਵਾਟਰ ਟਾਵਰ ਅਤੇ ਪ੍ਰਸ਼ਾਸਨਿਕ ਦਫ਼ਤਰ ਵਰਗੀਆਂ ਸਹੂਲਤਾਂ ਵੀ ਹੋਣਗੀਆਂ। ਜਿਸ ਦਾ ਲੋਕ ਫਾਇਦਾ ਲੈ ਸਕਣਗੇ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਸਮੇਂ ਦੀ ਬੱਚਤ ਹੋਵੇਗੀ, ਅਤੇ ਖਰਚਾ ਵੀ ਘੱਟ ਹੋਵੇਗਾ। ਇੰਨਾ ਹੀ ਨਹੀਂ ਪ੍ਰਦੂਸ਼ਣ ਘੱਟ ਕਰਨ ਚ ਵੀ ਇਹ ਕਾਰਗਰ ਸਿੱਧ ਹੋਵੇਗਾ। ਜੇਕਰ ਇਸ ਦੀਆਂ ਹੋਰ ਖ਼ਾਸੀਅਤਾਂ ਦੀ ਗੱਲ ਕਰੀਏ ਤਾਂ ਇਹ ਈਂਧਨ ਬਚਾਉਣ ਵਿਚ ਵੀ ਕਾਰਗਰ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਹਜ਼ੀਰਾ-ਘੋਘਾ ਤੇ ਹਰ ਦਿਨ 3 ਗੇੜ ਦੀ ਯਾਤਰਾ ਕਰੇਗਾ। ਜਿਸ ਚ ਕੁੱਲ 5 ਲੱਖ ਯਾਤਰੀ ਜਾ ਸਕਦੇ ਹਨ

ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ ਉਪ-ਰਾਸ਼ਟਰਪਤੀ

ਬਣ ਕਮਲਾ ਹੈਰਿਸ ਨੇ ਰਚਿਆ ਇਤਿਹਾਸ

ਅਮਰੀਕੀ ਰਾਸ਼ਟਰਪਤੀ ਦੀ ਚੋਣ ਇਸ ਵਾਰ ਕਈ ਇਤਿਹਾਸ ਜੋੜਨ ਵਾਲੀ ਰਹੀ
, ਜਿਥੇ ਵੱਡੀ ਗਿਣਤੀ ਚ ਵੋਟਾਂ ਹਾਸਿਲ ਕਰ ਕੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵੱਜੋਂ ਜੋਅ ਬਾਈਡੇਨ ਚੁਣੇ ਗਏ ਹਨ ਤਾਂ ਉਥੇ ਹੀ ਸੰਯੁਕਤ ਰਾਜ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਚ ਡੈਮੋਕ੍ਰੇਟਿਕ ਜੋਅ ਬਾਈਡੇਨ ਦੀ ਜਿੱਤ ਦੇ ਨਾਲ ਹੀ ਲੰਮੇ ਸਮੇਂ ਤੋਂ ਉਨ੍ਹਾਂ ਦੇ ਨਾਲ ਚੱਲ ਰਹੀ ਸਾਥੀ Kamala Harris ਨੇ ਇਤਿਹਾਸ ਰਚ ਦਿੱਤਾ ਹੈ। ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ, ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਚੁਣੀ ਗਈ ਹਨ ।

ਦੱਸਣਯੋਗ ਹੈ ਕਿ ਕਮਲਾ ਹੈਰਿਸ ਦੀ ਮਾਤਾ ਭਾਰਟੀ ਮੂਲ ਦੀ ਸੀ ਅਤੇ ਉਹਨਾਂ ਦੇ ਪਿਤਾ ਅਫਰੀਕੀ ਦੇਸ਼ ਜਮਾਇਕਾ ਦੇ ਸਨ।ਕਮਲਾ ਡੈਮੋਕ੍ਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਜਦੋਂ ਚੁਣੀ ਗਈ ਤਾਂ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਬਹੁਤ ਹੌਂਸਲਾ ਵਧਾਇਆ।ਰਾਸ਼ਟਰਪਤੀ ਜੋਅ ਬਾਈਡੇਨ ਨੇ ਅਗਸਤ ਮਹੀਨੇ ਉਹਨਾਂ ਦਾ ਨਾਂ ਉਪ ਰਾਸ਼ਟਰਪਤੀ ਵਜੋਂ ਚੁਣਿਆ ਸੀ। ਕਮਲਾ ਹੈਰਿਸ ਕੈਲੀਫੋਰਨੀਆ ਤੋਂ ਸੈਨੇਟਰ ਰਹੀ ਹੈ। ਇਸ ਜਿੱਤ ਤੋਂ ਬਾਅਦ ਉੰਨਾ ਨੇ ਜਨਤਾ ਦਾ ਅਵਾਮ ਦਾ ਸ਼ੁਕਰਾਨਾ ਕਰਦੇ ਹੋਏ ਟਵੀਟ ਕੀਤਾ ਅਤੇ ਟਵੀਟ ਕਰਕੇ ਜਿੱਤ ਲਈ ਸਭ ਦਾ ਧੰਨਵਾਦ ਕੀਤਾ । ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਸੈਨ ਫਰਾਂਸਿਸਕੋ ਦੀ ਪਹਿਲੀ ਮਹਿਲਾ ਜ਼ਿਲ੍ਹਾ ਅਟਾਰਨੀ ਅਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਵਜੋਂ ਸੇਵਾ ਕਰਨ ਵਾਲੀ ਗੈਰ ਗੋਰੀ ਪਹਿਲੀ ਮਹਿਲਾ ਵੀ ਸਨ ।

ਪੈਟਰੋਲ ਪੰਪ ਕੋਲੋਂ ਬਰਾਮਦ ਪਟਾਕਿਆਂਦਾ ਵੱਡਾ ਜ਼ਖ਼ੀਰਾ,

ਵੱਡੇ ਹਾਦਸੇ ਨੂੰ ਦੇ ਸਕਦਾ ਸੀ ਸੱਦਾ

ਤਿਉਹਾਰਾਂ ਦੇ ਦਿਨ ਨੇੜੇ ਆ ਗਏ ਹਨ
, ਅਜਿਹੇ ਵਿਚ ਕੋਈ ਅਨਸੁਖਾਂਵੀ ਘਟਨਾਂ ਨਾ ਵਾਪਰੇ ਇਸ ਲਈ ਪੁਲਿਸ ਦੀ ਚੌਕਸੀ ਜਾਰੀ ਹੈ ,ਇਸੇ ਤਹਿਤ ਖੰਨਾ ਪੁਲਿਸ ਵੱਲੋਂ ਛਾਪੇਮਾਰੀ ਕਰਦਿਆਂ ਵੱਡੀ ਸਫਲਤਾ ਹੱਥ ਲੱਗੀ ਹੈ। ਜਿਥੇ ਸੀ ਆਈ. ਏ. ਸਟਾਫ਼ ਦੀ ਟੀਮ ਵੱਲੋਂ ਮਲੇਰਕੋਟਲਾ ਰੋਡ ਤੇ ਪੈਂਦੇ ਪੈਟਰੋਲ ਪੰਪ ਕੋਲੋਂ ਇਕ ਗੋਦਾਮ ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪਟਾਕਿਆਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ । ਇਸ ਤੋਂ ਬਾਅਦ ਪੁਲਿਸ ਵੱਲੋਂ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ਼ ਨੂੰ ਸ਼ਨੀਵਾਰ ਨੂੰ ਇਸ ਗੋਦਾਮ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉੱਥੇ ਛਾਪੇ ਮਾਰੀ ਕੀਤੀ ਗਈ ਤਾਂ ਲੱਕੜੀ ਦੇ ਭੰਡਾਰ ਹੇਠ ਦੱਬਿਆ ਪਟਾਕਿਆਂ ਦੀ ਖੇਪ ਬਰਾਮਦ ਹੋਈ।ਪਟਾਕਿਆਂ ਦਾ ਇਹ ਭੰਡਾਰ ਗੋਦਾਮ ਦੇ ਪਿੱਛਲੇ ਕਮਰਿਆਂ ਚ ਮਿਲਿਆ |

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਗੋਦਾਮ ਚੋਂ 3-4 ਟਰੱਕ ਪਟਾਕੇ ਹੋਣ ਦੀ ਸੰਭਾਵਨਾ ਲੱਗ ਹੈ । ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸਾਹਮਣੇ ਪੈਟਰੋਲ ਪੰਪ ਅਤੇ ਇਸ ਦੇ ਨਾਲ ਹੀ ਗੋਦਾਮ ਦੇ ਅੰਦਰ ਲੱਕੜੀ ਅਤੇ ਕੋਲੇ ਵਰਗੇ ਜਲਣਸ਼ੀਲ ਪਦਾਰਥ ਹਨ। ਫਿਲਹਾਲ ਪੁਲਸ ਵੱਲੋਂ ਇਸ ਸਬੰਧੀ ਗੋਦਾਮ ਦੇ ਮਾਲਕ ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। 

ਪਾਕਿਸਤਾਨ ਚ ਪੰਜਾਬੀ ਬੋਲੀ ਲਈ ਰੈਲੀ:

ਅਸੀਂ ਆਪਣੀਆਂ ਅਸਲ ਬੋਲੀਆਂ ਦੇ ਅਦਬ ਤੋਂ ਦੂਰ ਹੋ ਗਏ ਹਾਂ

ਪਾਕਿਸਤਾਨ ਦੇ ਲਾਹੌਰ ਵਿੱਚ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਰੈਲੀ ਕੱਢੀ ਗਈ। ਇਸ ਦੌਰਾਨ ਉਨ੍ਹਾਂ ਸਕੂਲਾਂ-ਕਾਲਜਾਂ ਵਿੱਚ ਪੰਜਾਬੀ ਪੜਾਉਣ ਦੀ ਮੰਗ ਕੀਤੀ ਜਾ ਰਹੀ ਹੈ। 

ਬਲਬੀਰ ਸਿੱਧੂ ਨੇ 68 ਨਵ-ਨਿਯੁਕਤ ਤੇ

ਪਦ-ਉੱਨਤ ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ
68 ਨਵ-ਨਿਯੁਕਤ ਅਤੇ ਵੱਖ ਵੱਖ ਸ੍ਰੇਣੀਆਂ ਨਾਲ ਸਬੰਧਤ ਪਦ-ਉੱਨਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 17 ਉਮੀਦਵਾਰਾਂ ਨੂੰ ਤਰਸ ਦੇ ਅਧਾਰ ਤੇ ਰੈਗੂਲਰ ਨੌਕਰੀ ਦਿੱਤੀ ਗਈ ਹੈ। ਇਹਨਾਂ ਵਿੱਚ 1 ਫਾਰਮੇਸੀ ਅਫਸਰ, 8 ਕਲਰਕ, 8 ਦਰਜਾ- 4 ਕਰਮਚਾਰੀ ਸ਼ਾਮਲ ਹਨ। ਇਸਦੇ ਨਾਲ ਹੀ 51 ਦਰਜਾ -4 ਕਰਮਚਾਰੀਆਂ ਨੂੰ ਕਲਰਕ ਵਜੋਂ ਤਰੱਕੀ ਦਿੱਤੀ ਗਈ ਹੈ।
ਇਸ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਕਰਕੇ ਘੱਟ ਸਹੂਲਤਾਂ ਪ੍ਰਾਪਤ ਲੋਕਾਂ ਦੇ ਵਿਕਾਸ ਲਈ ਵਚਨਬੱਧ ਹੈ। ਉਨਾਂ ਨਵੇਂ ਨਿਯੁਕਤ ਕੀਤੇ ਅਤੇ ਤਰੱਕੀਆਂ ਪ੍ਰਾਪਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਨੂੰ ਚੰਗੀ ਕਾਰਗੁਜ਼ਾਰੀ ਦੇ ਨਾਲ ਸਿਹਤ ਵਿਭਾਗ ਨੂੰ ਅੱਗੇ ਤੋਰਨਾ ਚਾਹੀਦਾ ਹੈ ਤਾਂ ਜੋ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਪ੍ਰੀਕਿ੍ਰਆ ਵਿਚ ਹੋਰ ਸੁਧਾਰ ਲਿਆਂਦਾ ਜਾ ਸਕੇ।

ਸਰਕਾਰੀ ਬਾਬੂਆਂ ਨੇ ਦਫਤਰ ਵਿਚ ਬੈਠ ਕੇ

ਚਲਾਈ ਕਿਸਾਨਾਂ ਖਿਲਾਫ ਕਲਮ

ਜਿਲ੍ਹੇ ਦੇ ਪਿੰਡ ਚਹਿਲ ਦੇ ਕੁਝ ਕਿਸਾਨਾਂ ਉਤੇ ਪਰਾਲੀ ਨੂੰ ਅੱਗ ਲਗਾਉਣ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ ਪਰ ਕਿਸਾਨਾਂ ਅਨੁਸਾਰ ਉਨ੍ਹਾਂ ਨੇ ਆਪਣੇ ਖੇਤ ਵਿਚ ਪਿਛਲੇ ਦੋ ਸਾਲ ਤੋਂ ਪਰਾਲੀ ਨੂੰ ਅੱਗ ਹੀ ਨਹੀਂ ਲਗਾਈ ਅਤੇ ਹੁਣ ਤੱਕ ਵੀ ਪਰਾਲੀ ਉਨ੍ਹਾਂ ਦੇ ਖੇਤ ਵਿੱਚ ਹੀ ਪਈ ਹੈ।

ਜਦੋਂ ਇਸ ਸਬੰਧੀ ਸਚਾਈ ਜਾਨਣ ਲਈ ਸਾਡੀ ਟੀਮ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰ ਪਹੁੰਚੀ ਤਾਂ ਡਿਊਟੀ ਟਾਈਮ ਜਨਾਬ ਬਾਹਰਲੇ ਗੇਟ ਨੂੰ ਤਾਲਾ ਲਗਾ ਕੇ ਪਤਾ ਨਹੀਂ ਕਿਹੜੀਆਂ ਸਾਜਿਸ਼ਾਂ ਰਚ ਰਹੇ ਸਨ ਜਦੋਂ ਸਾਡੀ ਟੀਮ ਨੇ ਗੇਟ ਮੈਨ ਨੂੰ ਤਾਲਾ ਖੋਲ੍ਹਣ ਤੇ ਅੰਦਰ ਜਾਣ ਦੇਣ ਲਈ ਵਾਰ-ਵਾਰ ਕਿਹਾ ਤਾਂ ਕਾਫੀ ਜਦੋਜਹਿਦ ਉਪਰੰਤ ਗੇਟਮੈਨ ਪਹਿਲਾਂ ਅੰਦਰ ਗਿਆ, ਫਿਰ ਅਧਿਕਾਰੀ ਤੋਂ ਪੁੱਛ ਕੇ ਤਾਲਾ ਖੋਲਿਆ। ਮੌਕੇ ਉਤੇ ਜਦੋਂ ਅੰਦਰ ਜਾ ਕੇ ਅਧਿਕਾਰੀਆਂ ਤੋਂ ਡਿਊਟੀ ਟਾਈਮ ਤਾਲਾ ਲਗਾਉਣ ਦਾ ਕਾਰਨ ਪੁੱਛਿਆ ਤਾਂ ਉੱਚ ਅਧਿਕਾਰੀ ਭੜਕਦੇ ਹੋਏ ਬੋਲੇ ਕੇ ਜਿਨ੍ਹਾਂ ਦੀ ਨੌਕਰੀ ਕਰਦੇ ਹਾਂ, ਉਨ੍ਹਾਂ ਦਾ ਹੁਕਮ ਮੰਨਣੈ, ਤੁਹਾਡਾ ਨਹੀਂ।

ਇਸ ਦੇ ਬਾਅਦ ਜਿਲ੍ਹੇ  ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਇੱਕ ਕਮੇਟੀ ਬਣਾਈ ਜਾਵੇਗੀ ਅਤੇ ਕਿਸੇ ਉੱਤੇ ਵੀ ਗਲਤ ਮੁਕੱਦਮਾ ਦਰਜ ਨਹੀਂ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਚਹਿਲ ਦੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਉੱਤੇ ਪਰਾਲੀ ਸਾੜਨ ਸਬੰਧੀ ਪਰਚਾ ਦਰਜ ਹੋਇਆ ਤਾਂ ਉਹ ਮੌਕੇ ਉੱਤੇ ਮੌਜੂਦ ਨਹੀਂ ਸਨ। ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ।

ਬਜ਼ੁਰਗ ਨੇ ਪੁੱਤਰਾਂ 'ਤੇ ਬਦਸਲੂਕੀ ਤੇ

ਧੋਖੇ ਨਾਲ ਜ਼ਮੀਨ ਵਿਕਵਾਉਣ ਦੇ ਲਾਏ ਦੋਸ਼

ਪੁਲਿਸ ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਭਿੱਟੇਵੱਡ ਵਡਾਲਾ ਦੀ ਬਜ਼ੁਰਗ ਮਾਤਾ ਜਗਜੀਤ ਕੌਰ ਨੇ ਆਪਣੇ ਪੁੱਤਰਾਂ ਉਤੇ ਦੋਸ਼ ਲਗਾਏ ਹਨ ਕਿ ਉਸ ਦੀ ਜਮੀਨ ਧੋਖੇ ਨਾਲ ਵਿਕਵਾ ਦਿੱਤੀ ਹੈ ਅਤੇ ਹੁਣ ਉਸ ਨਾਲ ਬਦਸਲੂਕੀ ਕਰਕੇ ਘਰੋਂ ਕੱਢ ਦਿੱਤਾ ਹੈ। ਹੁਣ ਉਹ ਆਪਣੇ ਪੰਜਵੇਂ ਪੁੱਤਰ ਸੁਖਵਿੰਦਰ ਸਿੰਘ ਕੋਲ ਰਹਿ ਰਹੀ ਹੈ।
ਇਸ ਸਬੰਧੀ ਜਦੋਂ ਦੂਜੀ ਧਿਰ, ਮਾਤਾ ਦੇ ਪੁੱਤਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਪਿਤਾ ਦੀ ਮਾਲਕੀ ਜਮੀਨ 2 ਕਨਾਲ ਅਤੇ 9 ਮਰਲੇ ਸੀ ਅਤੇ ਅਸੀਂ ਆਪਣੀ ਮਿਹਨਤ ਨਾਲ ਕਮਾਈ ਕਰਕੇ ਬਾਕੀ ਜਮੀਨ ਖਰੀਦੀ ਸੀ ਅਤੇ ਆਪਣੀ ਮਾਤਾ ਦਾ ਮਾਣ ਸਤਿਕਾਰ ਬਹਾਲ ਰੱਖਦਿਆਂ ਘਰ ਸਾਂਝਾ ਹੋਣ ਕਰਕੇ ਜਮੀਨ ਮਾਤਾ ਜਗਜੀਤ ਕੌਰ ਦੇ ਨਾਮ ਉਤੇ ਕਰਵਾ ਦਿੱਤੀ। ਫਿਰ ਮਾਤਾ ਵੱਲੋਂ ਆਪਣੀ ਮਰਜੀ ਨਾਲ ਇਹ ਜਮੀਨ ਦੀ ਵਸੀਅਤ ਸੁਖਵਿੰਦਰ ਸਿੰਘ, ਜਿਸ ਨੂੰ ਮਾਤਾ ਵੱਲੋਂ ਖੁੱਦ ਬੇਦਖਲ ਕੀਤਾ ਹੋਇਆ ਸੀ, ਤੋਂ ਬਿਨਾਂ ਸਾਡੇ ਚਾਰ ਭਰਾਵਾਂ ਦੇ ਨਾਮ ਕਰਵਾ ਦਿੱਤੀ ਅਤੇ ਫਿਰ ਸਾਰੇ ਪਰਿਵਾਰ ਦੀ ਸਲਾਹ ਨਾਲ ਇਸ ਜਮੀਨ ਦੀਆਂ ਤਿੰਨ ਰਜਿਸ਼ਟਰੀਆਂ ਕਰਵਾ ਕੇ ਪੈਸੇ ਆਪ ਸਾਨੂੰ ਬਰਾਬਰ ਵੰਡ ਦਿੱਤੇ।ਹੁਣ ਸਾਡੇ ਭਰਾ ਸੁਖਵਿੰਦਰ ਸਿੰਘ ਦੀ ਚੁੱਕ ਵਿਚ ਆ ਕਿ ਸਾਡੇ ਖਿਲਾਫ ਨਾਜਾਇਜ਼ ਦਰਖਾਸ਼ਤਾਂ ਦੇ ਰਹੀ ਹੈ। ਅਸੀਂ ਅਤੇ ਸਾਡੀਆਂ ਪਤਨੀਆਂ ਨੇ ਕਦੇ ਵੀ ਮਾਤਾ ਜਗਜੀਤ ਕੌਰ ਨਾਲ ਕੁੱਟਮਾਰ ਨਹੀਂ ਕੀਤੀ। ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੇ ਉਤੇ ਲਗਾਏ ਇਲਜਾਮ ਅਤੇ ਸਾਡੇ ਵੱਲੋਂ ਸੁਖਵਿੰਦਰ ਸਿੰਘ ਦੇ ਪੁੱਤਰ ਖਿਲਾਫ ਧਮਕੀਆਂ ਦੇਣ ਸਬੰਧੀ ਦਿੱਤੀ ਦਰਖਾਸ਼ਤ ਦੀ ਬਾਰੀਕੀ ਨਾਲ ਜਾਂਚ ਕਰਕੇ ਇਨਸਾਫ ਦਿਵਾਇਆ ਜਾਵੇ।

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਡਾ ਦਾ ਐਲਾਨ ,

14 ਨਵੰਬਰ ਨੂੰ ਮਨਾਈ ਜਾਵੇਗੀ ਕਾਲੀ ਦੀਵਾਲੀ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ
 ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਅੱਜ 45 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਰੇਲ ਰੋਕੋ ਅੰਦੋਲਨ ਦੇ 45 ਵੇਂ ਦਿਨ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਟੇਸ਼ਨ ਤੋਂ ਹੇਠਾਂ ਖੁੱਲੀ ਗਰਾਉਂਡ ਵਿੱਚ ਮੋਰਚਾ ਜਾਰੀ ਰੱਖਿਆ ਜਾਵੇਗਾ।

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਅੱਜ 45 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਰੇਲ ਰੋਕੋ ਅੰਦੋਲਨ ਦੇ 45 ਵੇਂ ਦਿਨ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਟੇਸ਼ਨ ਤੋਂ ਹੇਠਾਂ ਖੁੱਲੀ ਗਰਾਉਂਡ ਵਿੱਚ ਮੋਰਚਾ ਜਾਰੀ ਰੱਖਿਆ ਜਾਵੇਗਾ।

 

0 Response to "missionjanchetna@gmail.com09112020."

Post a Comment