missionjanchetna@gmail.com12112020

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:64, ਵੀਰਵਾਰ, 12ਨਵੰਬਰ 2020.

ਜੇ ਟਰੰਪ ਵ੍ਹਾਈਟ ਹਾਊਸ ਛੱਡਣ ਤੋਂ ਇਨਕਾਰ ਕਰਦੇ ਹਨ

ਤਾਂ ਬਾਇਡਨ ਨੇ ਉਸ ਦਾ ਇਲਾਜ ਕੀ ਸੋਚਿਆ

ਅਮਰੀਕਾ ਦੇ 244 ਸਾਲ ਦੇ ਇਤਿਹਾਸ ਵਿੱਚ ਕਦੇ ਕੋਈ ਅਜਿਹਾ ਰਾਸ਼ਟਰਪਤੀ ਨਹੀਂ ਹੋਇਆ ਜਿਸ ਨੇ ਚੋਣਾਂ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ਛੱਡਣ ਤੋਂ ਇਨਕਾਰ ਕਰ ਦਿੱਤਾ।

ਕਾਨੂੰਨੀ ਅਤੇ ਸ਼ਾਂਤਮਈ ਤਰੀਕੇ ਨਾਲ ਸੱਤਾ ਵਿੱਚ ਬਦਲਾਅ ਅਮਰੀਕੀ ਲੋਕਤੰਤਰ ਦੀ ਖੂਬੀ ਰਹੀ ਹੈ।

ਟਰੰਪ ਦਾ ਹਾਰ ਨਾ ਮੰਨਣ 'ਤੇ ਅੜ੍ਹੇ ਰਹਿਣਾ ਕਈ ਨਵੀਂਆਂ ਚੁਣੌਤੀਆਂ ਲੈ ਕੇ ਆ ਸਕਦਾ ਹੈ। ਹੁਣ ਜਾਣਕਾਰ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਜੇਕਰ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ ਤਾਂ ਕੀ ਕਦਮ ਚੁੱਕੇ ਜਾ ਸਕਦੇ ਹਨ।

7 ਨਵੰਬਰ ਨੂੰ ਜਦੋਂ ਬਾਇਡਨ ਦੀ ਜਿੱਤ ਦੀ ਖ਼ਬਰ ਆਈ ਤਾਂ ਉਦੋਂ ਟਰੰਪ ਵਾਸ਼ਿੰਗਟਨ ਵਿੱਚ ਗੋਲਫ਼ ਖੇਡ ਰਹੇ ਸਨ।

ਖ਼ਬਰ ਆਉਣ ਤੋਂ ਥੋੜ੍ਹੀ ਹੀ ਦੇਰ ਬਾਅਦ ਉਨ੍ਹਾਂ ਦੀ ਮੁਹਿੰਮ ਵੱਲੋਂ ਇੱਕ ਬਿਆਨ ਜਾਰੀ ਕਰ ਕੇ ਕਿਹਾ ਗਿਆ, "ਚੋਣਾਂ ਅਜੇ ਖ਼ਤਮ ਨਹੀਂ ਹੋਈਆਂ।"

7 ਨਵੰਬਰ ਨੂੰ ਜਦੋਂ ਬਾਇਡਨ ਦੀ ਜਿੱਤ ਦੀ ਖ਼ਬਰ ਆਈ ਤਾਂ ਉਦੋਂ ਟਰੰਪ ਵਾਸ਼ਿੰਗਟਨ ਵਿੱਚ ਗੋਲਫ਼ ਖੇਡ ਰਹੇ ਸਨ

ਬਿਆਨ ਵਿੱਚ ਕਿਹਾ ਗਿਆ, "ਅਸੀਂ ਸਾਰੇ ਜਾਣਦੇ ਹਾਂ ਕਿ ਜੋ ਬਾਇਡਨ ਖ਼ੁਦ ਨੂੰ ਜੇਤੂ ਵਜੋਂ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਜਲਦੀ ਵਿੱਚ ਹਨ, ਉਨ੍ਹਾਂ ਦੇ ਮੀਡੀਆ ਦੇ ਸਹਿਯੋਗੀ ਉਨ੍ਹਾਂ ਦੀ ਮਦਦ ਕਿਉਂ ਕਰ ਰਹੇ ਹਨ? ਉਹ ਨਹੀਂ ਚਾਹੁੰਦੇ ਕਿ ਸੱਚ ਸਾਹਮਣੇ ਆਵੇ।"

ਉਨ੍ਹਾਂ ਨੇ ਬਾਇਡਨ 'ਤੇ ਧੋਖਾਖੜੀ ਦੇ ਇਲਜ਼ਾਮ ਵੀ ਲਗਾਏ।

ਜੋ ਬਾਇਡਨ ਨੇ 270 ਤੋਂ ਵੱਧ ਇਲੈਕਟ੍ਰੋਲ ਕਾਲਜ ਦੇ ਵੋਟ ਜਿੱਤੇ ਹਨ, ਇਸ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਦਾ ਅਧਿਕਾਰ ਹੈ। ਟਰੰਪ ਕੋਲ ਬਹੁਤ ਘੱਟ ਕਾਨੂੰਨੀ ਰਸਤੇ ਬਚੇ ਹਨ।

ਭਾਜਪਾ ਦਾ ਇੱਕ ਤੀਰ ਨਾਲ ਦੋ ਨਿਸ਼ਾਨੇ,

ਅਰਜੇਡੀ ਨੂੰ ਮਾਤ, ਨਿਤੀਸ਼ ਨੂੰ ਛੱਡਿਆ ਪਿੱਛੇ

ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ। ਰੁਝਾਨ ਨੂੰ ਦੇਖਦੇ ਹੋਏ
NDA ਗੱਠਜੋੜ ਬਿਹਾਰ ਵਿੱਚ ਸਰਕਾਰ ਬਣਾਉਂਦਾ ਦਿਸ ਰਿਹਾ ਹੈ। ਪਾਰਟੀ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਹੈ। ਇਨ੍ਹਾਂ ਚੋਣਾਂ ਵਿੱਚ 125 NDA ਨੂੰ ਮਿਲੇ ਹਨ। ਚੋਣ ਕਮਿਸ਼ਨ ਮੁਤਾਬਿਕ ਆਖ਼ਰੀ ਨਤੀਜੇ ਆਉਣ ਵਾਲੇ ਹਨ।
ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਦੋ ਮੋਰਚਿਆਂ ਤੇ ਜਿੱਤ ਹਾਸਲ ਕੀਤੀ ਹੈ। ਉਸ ਨੇ ਆਰ ਜੇ ਡੀ ਨੂੰ ਮਾਤ ਦਿੱਤੀ ਹੈ ਅਤੇ ਮੌਜੂਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ  ਨੰਬਰਾਂ ਦੀ ਰੇਸ ਵਿੱਚ ਪਿੱਛੇ ਛੱਡ ਦਿੱਤਾ ਹੈ।
ਭਾਜਪਾ ਜਿਸ ਕੋਲ ਬਿਹਾਰ ਸੂਬੇ ਵਿੱਚ ਕੋਈ ਵੱਡਾ ਨੇਤਾ ਨਹੀਂ ਸੀ ਉਸ ਲਈ ਇਹ ਕੋਈ ਆਸਾਨ ਕੰਮ ਨਹੀਂ ਸੀ। ਜਾਤ ਦੇ ਆਧਾਰ ਤੇ ਭਾਜਪਾ ਨੇ ਆਰ ਜੇ ਡੀ ਨੂੰ ਮਾਤ ਦਿੱਤੀ ਅਤੇ ਚਿਰਾਗ਼ ਪਾਸਵਾਨ ਨੂੰ ਅਲੱਗ ਖੜਾਂ ਕਰ ਕੇ ਨਿਤੀਸ਼ ਕੁਮਾਰ ਦਾ ਰਾਜਨੀਤਕ ਕਦ ਭਾਜਪਾ ਮੁਕਾਬਲੇ ਛੋਟਾ ਕਰ ਦਿੱਤਾ। ਪਰ ਹੁਣ ਵੀ ਗੱਠਜੋੜ ਦੇ ਆਗੂ ਵਜੋਂ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਾਇਮ ਹੈ।

ਹੁਣ ਡਿਜੀਟਲ ਖ਼ਬਰਾਂ ਤੇ ਆਨਲਾਈਨ ਫਿਲਮਾਂ

ਵੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ

ਕੇਂਦਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸਾਰੀਆਂ ਪਲੇਟਫਾਰਮਸ
'ਤੇ ਆੱਨਲਾਈਨ ਫਿਲਮਾਂ, ਆਡੀਓ-ਵਿਜ਼ੂਅਲ ਪ੍ਰੋਗਰਾਮਾਂ, ਆਨਲਾਈਨ ਖਬਰਾਂ ਅਤੇ ਮੌਜੂਦਾ ਮਾਮਲਿਆਂ ਦੀ ਸਮੱਗਰੀ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਭਾਰਤ ਦੇ ਰਾਸ਼ਟਰਪਤੀ, ਰਾਮ ਨਾਥ ਕੋਵਿੰਦ ਦੁਆਰਾ ਹਸਤਾਖਰ ਕੀਤੇ ਗਏ, ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ।
ਏਐਨਆਈ ਨੇ ਟਵੀਟ ਕੀਤਾ, '' ਸਰਕਾਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਨ ਲਾਈਨ ਫਿਲਮਾਂ ਅਤੇ ਆਡੀਓ-ਵਿਜ਼ੂਅਲ ਪ੍ਰੋਗਰਾਮਾਂ ਅਤੇ ਆਨਲਾਈਨ ਖਬਰਾਂ ਅਤੇ ਮੌਜੂਦਾ ਮਾਮਲਿਆਂ ਦੀ ਸਮੱਗਰੀ ਲਿਆਉਣ ਦੇ ਆਦੇਸ਼ ਜਾਰੀ ਕਰਦੀ ਹੈ।

ਹੁਣ ਤੱਕ, ਭਾਰਤ ਕੋਲ ਵੱਖ ਵੱਖ ਓਟੀਟੀ ਪਲੇਟਫਾਰਮਾਂ ਅਤੇ ਕਈ ਆਨਲਾਈਨ ਖਬਰਾਂ ਅਤੇ ਇੰਫੋਟੇਨਮੈਂਟ ਪੋਰਟਲ 'ਤੇ ਪ੍ਰਦਾਨ ਕੀਤੀ ਗਈ ਆਨਲਾਈਨ ਸਮੱਗਰੀ ਦੇ ਨਿਯਮ ਲਈ ਕੋਈ ਕਾਨੂੰਨ ਜਾਂ ਸੰਸਥਾ ਨਹੀਂ ਸੀ। ਜਦੋਂ ਕਿ ਪ੍ਰਿੰਟ ਮੀਡੀਆ ਨੂੰ ਪ੍ਰੈਸ ਕੌਂਸਲ ਆਫ਼ ਇੰਡੀਆ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ, ਨਿਊਜ਼ ਬ੍ਰਾਡਕਾਸਟਸ ਐਸੋਸੀਏਸ਼ਨ (ਐਨਬੀਏ) ਇਲੈਕਟ੍ਰਾਨਿਕ ਮੀਡੀਆ ਵਿਚ ਵੱਖ ਵੱਖ ਨਿਊਜ਼ ਚੈਨਲਾਂ ਦੇ ਕੰਮ ਨੂੰ ਦੇਖਦਾ ਹੈ।

ਕੋਰੋਨਾ ਨੇ ਮੱਠਾ ਕੀਤਾ ਇਸ ਵਾਰ ਦੀ ਦੀਵਾਲੀ ਦਾ ਉਤਸ਼ਾਹ

ਮਹਾਮਾਰੀ ਕਾਰਨ ਸੂਬੇ ਭਰ ਵਿੱਚ ਲਗਾਏ ਕਰਫਿਊ ਕਾਰਨ ਵਿੱਤੀ ਕਾਰਨਾ ਤੇ ਆਰਥਿਕ ਤੰਗੀ
ਚ ਚੱਲ ਰਹੀ ,ਬੇਸ਼ੱਕ ਸੂਬਾ ਸਰਕਾਰ ਵੱਲੋਂ ਦੇਸ਼ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਆਰਥਿਕ ਮੰਦੀ ਦੇ ਆਸਾਰ,ਇਸ ਵਾਰ ਦੀਵਾਲੀ ਮੌਕੇ ਕੁਰਾਲੀ ਚ ਚਹਿਲ ਪਹਿਲ ਰਹੀ ਘੱਟ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇਸ ਵਾਰ ਲੋਕਾਂ ਦਾ ਉਤਸ਼ਾਹ ਮੱਠਾ ਹੀ ਨਜ਼ਰ ਆ ਰਿਹਾ ਹੈ | ਭਾਵੇਂ ਲੋਕਾਂ ਨੇ ਆਮ ਵਪਾਰੀ ਵਰਗ ਨੂੰ ਜੋ ਤਿਉਹਾਰਾਂ ਦੇ ਸੀਜਨ ਤੇ ਬਹੁਤ ਉਮੀਦਾਂ ਹੁੰਦੀਆਂ ਹਨ ਪਰ ਇਸ ਮੰਦੀ ਦੇ ਦੌਰ ਨੇ ਊਨਾ ਦੀਆ ਉਮੀਦ ਦੇ ਪਾਣੀ ਪਾ ਦਿੱਤਾ ਹੈ।ਪਰ ਪਟਾਖਿਆਂ ਦੀਆਂ ਹੋਲਸੇਲ ਮਾਰਕੀਟਾ ਵਿੱਚ ਦੁਕਾਨਾਂ ਤੇ ਬਾਜ਼ਾਰ ਦੀ ਮੰਦੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਦੁਕਾਨਾਂ ਤੇ ਗਿਣਤੀ ਦੇ ਹੀ ਗਾਹਕ ਆਉਂਦੇ ਹਨ। ਹੋਲਸੇਲ ਵਿੱਚ ਪਟਾਕੇ ਵੇਚਣ ਵਾਲਿਆਂ ਦੀ ਮੰਨੀਏ ਤਾਂ ਪਿਛਲੀ ਵਾਰ ਨਾਲੋਂ ਇਸ ਵਾਰ 40 ਫ਼ੀਸਦੀ ਮੰਦੀ ਹੈ।ਹੋਲਸੇਲ ਵਿੱਚ ਪਟਾਕੇ ਲੈਣ ਵਾਲੇ ਲੋਕ ਦੀਵਾਲੀ ਨੂੰ ਸਿਰਫ਼ 2 ਦਿਨ ਰਹਿਣ ਦੇ ਬਾਵਜੂਦ ਮਾਰਕੀਟ ਵਿੱਚ ਨਹੀਂ ਆ ਰਹੇ। ਪਟਾਕਾ ਮਾਰਕੀਟ ਵਿੱਚ ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਮਾਰਕੀਟ ਵਿੱਚ ਮੰਦੀ ਦੀ ਮਾਰ ਪੈ ਗਈ ਹੈ।

ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲ ਨੂੰ ਹਰਾ ਕੇ

5ਵੀਂ ਵਾਰ IPL ਟਰਾਫੀ ਤੇ ਕੀਤਾ ਕਬਜ਼ਾ

ਮੁੰਬਈ ਇੰਡੀਅਨਜ਼
 ਨੇ ਆਈਪੀਐਲ ਦੇ 13ਵੇਂ ਸੀਜ਼ਨ ਦੇ ਆਖਰੀ ਮੈਚ ਵਿਚ ਦਿੱਲੀ ਕੈਪੀਟਲ ਨੂੰ 5 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਆਈਪੀਐਲ ਟਰਾਫੀ ਤੇ ਕਬਜ਼ਾ ਕੀਤਾ ਹੈ। ਮੁੰਬਈ ਇੰਡੀਅਨਜ਼ ਆਈਪੀਐਲ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ ,ਜਿਸ ਨੇ 8 ਸਾਲ 5ਵੀਂ ਵਾਰ ਇਹ ਖਿਤਾਬ ਜਿੱਤਿਆ ਹੈ।

ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ 5ਵੀਂ ਬਾਰ IPL ਜਿੱਤਣ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਿੱਤ ਦੀ ਆਦਤ ਬਣਾਏ ਰੱਖਣਾ ਮਹੱਤਵਪੂਰਨ ਸੀ, ਜਿਸ ਚ ਉਸਦੀ ਟੀਮ ਸਫਲ ਰਹੀ ਹੈ। ਰੋਹਿਤ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੂਰੇ ਸੈਸ਼ਨ ਚ ਸਾਡੀ ਟੀਮ ਨੇ ਧਮਾਕੇਦਾਰ ਪ੍ਰਦਰਸ਼ਨ ਕੀਤਾ ,ਉਸ ਤੋਂ ਮੈਂ ਬਹੁਤ ਖੁਸ਼ ਹਾਂ। ਉਸ ਨੇ ਕਿਹਾ ਕਿ ਅਸੀਂ ਪਹਿਲੀ ਗੇਂਦ ਤੇ ਆਪਣੇ ਅਭਿਆਸ ਨੂੰ ਸ਼ੁਰੂ ਕੀਤਾ ਤੇ ਫਿਰ ਮਗਰ ਮੁੜ ਕੇ ਨਹੀਂ ਦੇਖਿਆ।

ਸੂਫ਼ੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ

ਜਨਾਬ ਸ਼ੌਕਤ ਅਲੀ ਮਤੋਈ ਦਾ ਹੋਇਆ ਦਿਹਾਂਤ

ਮਹਾਨ ਫ਼ਨਕਾਰ, ਸੰਗੀਤ ਨੂੰ ਧੁਰ ਅੰਦਰੋਂ ਪਿਆਰ ਕਰਨ ਵਾਲੇ ਅਤੇ ਸੁਰਾਂ ਦੇ ਬਾਦਸ਼ਾਹ ਜਨਾਬ ਸ਼ੌਕਤ ਅਲੀ ਮਤੋਈ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ।  ਲੁਧਿਆਣਾ ਦੇ ਨਿੱਜੀ ਹਸਪਤਾਲ ਚ ਉਨ੍ਹਾਂ ਨੇ ਆਖਰੀ ਸਾਹ ਲਏ ਹਨ।

ਜਾਣਕਾਰੀ ਅਨੁਸਾਰ ਪ੍ਰਸਿੱਧ ਸੰਗੀਤਕਾਰ ਸ਼ੌਕਤ ਅਲੀ ਮਤੋਈ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸਨ ਅਤੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਕਈ ਨਾਮਵਰ ਪੰਜਾਬੀ ਗਾਇਕ ਅਤੇ ਮਿਊਜ਼ਿਕ ਡਰੈਕਟਰ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਮੰਗ ਚੁੱਕੇ ਹਨ।

ਅੰਮ੍ਰਿਤਸਰ: ਏਐਸਆਈ ਦੀ ਆਪਣੀ ਹੀ

ਰਾਈਫਲ ਤੋਂ ਗੋਲੀ ਚੱਲਣ ਕਾਰਨ ਮੌਤ

ਪੁਲਿਸ ਲਾਈਨ ਵਿੱਚ ਤਾਇਨਾਤ ਏਐਸਆਈ ਰਾਜਪਿੰਦਰ ਸਿੰਘ ਦੀ ਆਪਣੀ ਰਾਈਫਲ ਵਿਚੋਂ ਗੋਲੀ ਚੱਲਣ ਨਾਲ ਮੌਤ ਹੋ ਗਈ। ਰਾਜਪਿੰਦਰ ਪੁਲਿਸ ਲਾਈਨ ਦੇ ਸੁਰੱਖਿਆ ਦਸਤੇ ਵਿੱਚ ਤਾਇਨਾਤ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇੰਸਪੈਕਟਰ ਸ਼ਿਵਦਰਸ਼ਨ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦਰਵਾਈ ਜਾ ਰਹੀ ਹੈ।  ਮ੍ਰਿਤਕ ਦੇ ਲੜਕੇ ਜਗਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬੁੱਧਵਾਰ ਸਵੇਰੇ ਡਿਊਟੀ ਲਈ ਘਰ ਛੱਡ ਗਿਆ ਤੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।

ਇੰਸਪੈਕਟਰ ਦੀ ਧੀ ਨੇ ਆਪਣੇ ਸਕੇ ਭਰਾ ਨੂੰ ਮਾਰੀਆਂ ਗੋਲੀਆਂ,

ਫਿਰ ਰਚੀ ਲੁੱਟ ਦੀ ਕਹਾਣੀ

ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿਚ
ਨੈਨੀ ਥਾਣਾ ਖੇਤਰ ਦੇ ਚੱਕ ਰਘੁਨਾਥ ਵਿਚ ਮੰਗਲਵਾਰ ਸ਼ਾਮ ਨੂੰ ਘਰ ਵਿਚ ਦਾਖਲ ਹੋ ਕੇ ਇਕ ਨੌਜਵਾਨ ਨੂੰ ਗੋਲੀਆਂ ਮਾਰਨ ਦੇ ਸਨਸਨੀਖੇਜ਼ ਮਾਮਲੇ ਵਿਚ ਪੁਲਿਸ ਅਤੇ ਅਪਰਾਧ ਸ਼ਾਖਾ ਨੇ ਵੱਡਾ ਖੁਲਾਸਾ ਕੀਤਾ ਹੈ।
ਇਸ ਘਟਨਾ ਵਿਚ ਜ਼ਖਮੀ ਹੋਇਆ ਨੌਜਵਾਨ ਆਜ਼ਮਗੜ੍ਹ ਵਿਚ ਤਾਇਨਾਤ ਪੁਲਿਸ ਇੰਸਪੈਕਟਰ ਸਭਾਜੀਤ ਸਿੰਘ ਦਾ ਲੜਕਾ ਹੈ, ਜਿਸ ਨੂੰ ਉਸ ਦੀ ਹੀ ਸਕੀ ਛੋਟੀ ਭੈਣ ਨੇ ਹੀ 3 ਗੋਲੀਆਂ ਮਾਰੀਆਂ ਸਨ। 15 ਸਾਲਾ ਨਾਬਾਲਿਗ ਲੜਕੀ ਨੇ ਇਸ ਘਟਨਾ ਤੋਂ ਬਾਅਦ ਆਪਣੇ ਪਿਤਾ ਨਾਲ ਫੋਨ 'ਤੇ ਗੱਲ ਵੀ ਕੀਤੀ ਸੀ ਅਤੇ ਲੁੱਟ ਦਾ ਡਰਾਮਾ ਰਚਿਆ ਸੀ।
17
ਸਾਲਾ ਭਰਾ ਨਾਲ ਛੋਟੇ ਜਿਹੇ ਝਗੜੇ ਤੋਂ ਬਾਅਦ ਭੈਣ ਨੇ ਪਿਤਾ ਦੇ ਲਾਇਸੈਂਸ ਪਿਸਤੌਲ ਨਾਲ ਭਰਾ ਨੂੰ ਗੋਲੀ ਮਾਰ ਦਿੱਤੀ। ਗੋਲੀਆਂ ਮਾਰਨ ਤੋਂ ਬਾਅਦ ਲੜਕੀ ਨੇ ਪੁਲਿਸ ਨੂੰ ਬਾਹਰੋਂ ਹਮਲਾਵਰਾਂ ਦੀ ਗੋਲੀਬਾਰੀ ਅਤੇ ਲੁੱਟ ਦੀ ਕਹਾਣੀ ਦੱਸੀ। ਪਰ ਪੁਲਿਸ ਅਤੇ ਕ੍ਰਾਈਮ ਸ਼ਾਖਾ ਮੌਕੇ 'ਤੇ ਪਹੁੰਚੀ, ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਵਿਚ ਸ਼ੱਕ ਨਜ਼ਰ ਆ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਖਤੀ ਨਾਲ ਗੱਲ ਕੀਤੀ ਤਾਂ ਲੜਕੀ ਨੇ ਆਪਣੇ ਭਰਾ ਨੂੰ ਗੋਲੀਆਂ ਮਾਰਨ ਦੀ ਗੱਲ ਕਬੂਲੀ।

ਯਮੁਨਾਪਰ ਦੇ ਐਸਪੀ ਚਕਰੇਸ਼ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਲੜਕੀ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਜ਼ਖਮੀ ਨੌਜਵਾਨ ਦਾ ਮੈਡੀਕਲ ਕਾਲਜ ਦੇ ਐਸਆਰਐਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਕ੍ਰਾਈਮ ਬ੍ਰਾਂਚ ਨੇ ਘਰ ਵਿਚੋਂ ਹੀ ਪਿਸਤੌਲ ਅਤੇ ਲੁੱਟੇ ਗਹਿਣੇ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਲੜਕੀ ਵੱਲੋਂ ਘਟਨਾ ਦਾ ਕਾਰਨ ਨਾ ਦੱਸਣ ਕਾਰਨ ਸਸਪੈਂਸ ਬਣਿਆ ਹੋਇਆ ਹੈ, ਕਿ ਆਖਰ ਕਿਸ ਵਜ੍ਹਾ ਕਰਕੇ ਇਕ ਭੈਣ ਨੇ ਆਪਣੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।

ਰੂਪਨਗਰ ਪੁਲਿਸ ਵਲੋਂ ਗੈਂਗਸਟਰ

ਤਜਿੰਦਰ ਸਿੰਘ ਉਰਫ ਤੇਜਾ ਗ੍ਰਿਫਤਾਰ

ਰੂਪਨਗਰ ਪੁਲਿਸ ਵੱਲੋਂ ਪੰਜ ਦਿਨ ਪਹਿਲਾਂ ਫੜੇ ਗਏ
5 ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਤਜਿੰਦਰ ਸਿੰਘ ਉਰਫ ਤੇਜਾ ਨਾਮ ਦਾ ਇਕ ਹੋਰ '' ਕੈਟਾਗਿਰੀ ਦਾ ਗੈਂਗਸਟਰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਕੋਲੋਂ ਪੰਜ ਹੋਰ ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਹੁਣ ਤੱਕ 6 ਆਰੋਪੀ ਗ੍ਰਿਫਤਾਰ ਕੀਤੇ ਗਏ ਹਨ ਅਤੇ 12 eਜਾਇਜ਼ ਪਿਸਤੌਲ ਬਰਾਮਦ ਕੀਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਹ ਹਥਿਆਰ ਗੈਂਗਵਾਰ ਵਿੱਚ ਇਸਤੇਮਾਲ ਹੋਣ ਵਾਲੇ ਸਨ।
ਰੂਪਨਗਰ ਜ਼ਿਲ੍ਹੇ ਦੇ ਐਸਐਸਪੀ ਡਾ. ਅਖਿਲ ਚੌਧਰੀ ਨੇ ਪੁਲਿਸ ਲਾਈਨ ਰੂਪਨਗਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 5 ਨਵੰਬਰ ਨੂੰ ਰੂਪਨਗਰ ਪੁਲਿਸ ਵੱਲੋਂ ਨੀਰਜ ਕੁਮਾਰ ਉਰਫ ਗੱਗੂ ਅਤੇ ਬੰਟੀ ਲੁਬਾਣਾ ਆਦਿ ਨੂੰ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਕੋਲੋਂ 7 ਪਿਸਟਲ 32 ਬੋਰ , 21 ਜਿੰਦਾ ਰੋਂਦ ਅਤੇ 606 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਸੀ।

 

0 Response to "missionjanchetna@gmail.com12112020"

Post a Comment