missionjanchetna@gmail.com29102020

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:52, ਵੀਰਵਾਰ, 29 ਅਕਤੂਬਰ 2020.

ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ

30 ਨਵੰਬਰ ਤੱਕ ਮੁਅੱਤਲ

ਯੂਰਪ ਵਿਚ ਮੁੜ ਇਕ ਵਾਰ ਫੇਰ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਵਧ ਰਹੇ ਹਨ। ਇਸ ਦੇ ਮੱਦੇਨਜ਼ਰ, ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ (DGCA) ਨੇ ਸਾਰੀਆਂ ਵਪਾਰਕ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 30 ਨਵੰਬਰ 2020 ਤੱਕ ਵਧਾ ਦਿੱਤੀ ਹੈ। ਹਾਲਾਂਕਿ, ਕੁਝ ਦੇਸ਼ਾਂ ਲਈ ਏਅਰ ਟ੍ਰੈਵਲ ਬੱਬਲ ਸਮਝੌਤੇ ਦੇ ਤਹਿਤ ਚੱਲਣ ਵਾਲੀਆਂ ਕਾਰਗੋ ਕਾਰਵਾਈਆਂ ਅਤੇ ਕੁਝ ਉਡਾਣਾਂ ਜਾਰੀ ਰਹਿਣਗੀਆਂ।
ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ ਬਾਰੇ, ਡੀਜੀਸੀਏ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ, 26 ਜੂਨ ਦੇ ਸਰਕੂਲਰ ਵਿੱਚ ਥੋੜੀ ਜਿਹੀ ਤਬਦੀਲੀ ਹੋਣ ਦੇ ਨਾਲ, ਸਮਰੱਥ ਅਥਾਰਟੀ ਦੁਆਰਾ ਇਸ ਸਰਕੂਲਰ ਦੀ ਵੈਧਤਾ 30 ਨਵੰਬਰ 2020 ਨੂੰ ਵਧਾ ਕੇ 11.59 ਕੀਤੀ ਜਾ ਰਹੀ ਹੈ।

ਕੋਵਿਡ -19 ਦੇ ਨਵੇਂ ਮਾਮਲਿਆਂ ਦੀ ਗਿਣਤੀ ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਵਧੀ ਹੈ। ਮੰਗਲਵਾਰ ਨੂੰ, ਜਿਥੇ 36,469 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਬੁੱਧਵਾਰ ਨੂੰ, 43,893 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਬੁੱਧਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ 43,893 ਕੇਸ ਸਾਹਮਣੇ ਆਉਣ ਤੋਂ ਬਾਅਦ ਸਕਾਰਾਤਮਕ ਮਾਮਲਿਆਂ ਦੀ ਗਿਣਤੀ 79,90,322 ਹੋ ਗਈ। ਉਸੇ ਸਮੇਂ, 508 ਨਵੀਂਆਂ ਮੌਤਾਂ ਤੋਂ ਬਾਅਦ, ਮੌਤਾਂ ਦੀ ਕੁੱਲ ਗਿਣਤੀ 1,20,010 ਸੀ. ਐਕਟਿਵ ਕੇਸਾਂ ਵਿੱਚ 15,054 ਦੀ ਗਿਰਾਵਟ ਆਈ ਅਤੇ ਇਸ ਤੋਂ ਬਾਅਦ 6,10,803 ਐਕਟਿਵ ਕੇਸ ਸਾਹਮਣੇ ਆਏ। 58,439 ਦੇ ਡਿਸਚਾਰਜ ਤੋਂ ਬਾਅਦ ਬਰਾਮਦ ਹੋਏ ਮਾਮਲਿਆਂ ਦੀ ਗਿਣਤੀ 72,59,509 ਸੀ।

ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਝਟਕਾ

1,700 ਕਰੋੜ ਦੇ ਰੂਰਲ ਡਿਵੈਲਪਮੈਂਟ ਫ਼ੰਡ 'ਤੇ ਲਾਈ ਰੋਕ

ਕੇਂਦਰੀ ਖੇਤੀ ਕਾਨੂੰਨ ਪਾਸ ਹੋਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਇੱਕ ਪਾਸੇ ਕਿਸਾਨੀ ਸੰਘਰਸ਼ ਜਾਰੀ ਹੈ ਤਾਂ ਦੂਜੇ ਪਾਸੇ ਕੇਂਦਰ ਸਰਕਾਰ ਸਖਤ ਫ਼ੈਸਲੇ ਲੈ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੁਤਾਬਕ ਕੇਂਦਰ ਸਰਕਾਰ ਨੇ ਆਰਡੀਐਫ 'ਤੇ ਰੋਕ ਲਗਾ ਦਿੱਤੀ ਹੈ, ਇਸ ਦਾ ਸਿੱਧਾ ਭਾਵ ਹੈ ਕਿ ਪੰਜਾਬ ਨੂੰ ਸਲਾਨਾ 1,700 ਕਰੋੜ ਦੇ ਕਰੀਬ ਦਾ ਆਉਣ ਵਾਲਾ ਫੰਡ ਨਹੀਂ ਮਿਲੇਗਾ। ਆਰਡੀਐਫ ਯਾਨਿ ਰੂੂਰਲ ਡਵੈਲਪਮੈਂਟ ਫੰਡ, ਜਿਸ ਨਾਲ ਪੰਜਾਬ ਦੇ ਪਿੰਡਾਂ ਦਾ ਵਿਕਾਸ ਕੀਤਾ ਜਾਂਦਾ ਹੈ, ਇਸੇ ਪੈਸੇ ਨਾਲ ਪਿੰਡਾਂ ਦੀਆਂ ਸੜਕਾਂ, ਹਸਪਤਾਲ ਤੇ ਸਕੂਲ ਪ੍ਰਬੰਧ ਕਰਵਾਏ ਜਾਂਦੇ ਹਨ।
ਕੇਂਦਰ ਵੱਲੋਂ ਇੱਕ ਦਿਨ ਪਹਿਲਾਂ ਇੱਕ ਚਿੱਠੀ ਭੇਜ ਕੇ ਇਹ ਜਾਣਕਾਰੀ ਦਿੱਤੀ ਗਈ ਹੈ, ਪੁੱਛਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਦਾ ਫੰਡ ਸੂਬਾ ਸਰਕਾਰ ਨੇ ਕਿੱਥੇ ਤੇ ਕਿਵੇਂ ਖਰਚ ਕੀਤਾ ਹੈ। ਮੰਤਰੀ ਆਸ਼ੂ ਮੁਤਾਬਕ ਕੇਂਦਰ ਦੀ ਨੀਅਤ ਠੀਕ ਨਹੀਂ ਹੈ, ਜਾਣ ਬੁੱਝ ਕੇ ਪੰਜਾਬ ਨੂੰ ਦਬਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਕੇਂਦਰ ਦੇ ਇਸ ਰਵੱਈਏ 'ਤੇ ਚੇਤਾਵਨੀ ਵੀ ਦਿੱਤੀ ਹੈ, ਆਸ਼ੂ ਨੇ ਪੰਜਾਬ ਦੇ ਇਤਹਾਸ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਨਾ ਅਸੀਂ ਮੁਗਲਾਂ ਤੋਂ ਦਬੇ, ਨਾ ਹੀ ਅੰਗਰੇਜ਼ਾਂ ਤੋਂ, ਅਜਿਹੇ ਮੋਦੀ ਸਰਕਾਰ ਤੋਂ ਵੀ ਨਹੀਂ ਦਬਾਂਗੇ।

ਸੈਕਸ ਵਰਕਰਾਂ ਨੂੰ ਰਾਸ਼ਣ ਨਾ ਦੇਣ ਤੇ

ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਝਿੜਕਿਆ

ਸੁਪਰੀਮ ਕੋਰਟ ਨੇ ਸੈਕਸ ਵਰਕਰਾਂ ਨੂੰ ਰਾਸ਼ਨ ਨਾ ਦੇਣ 'ਤੇ ਯੂਪੀ ਸਰਕਾਰ ਦੀ ਤਾੜਨਾ ਕੀਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਸਾਰੇ ਰਾਜਾਂ ਨੂੰ ਕੋਰੋਨਾ ਕਾਲ ਦੌਰਾਨ ਸੈਕਸ ਵਰਕਰਾਂ ਲਈ ਵੱਖਰੀ ਯੋਜਨਾ ਬਣਾ ਕੇ ਉਨ੍ਹਾਂ ਦੀ ਮਦਦ ਕਰਨ ਦੇ ਆਦੇਸ਼ ਦਿੱਤੇ ਸਨ। ਕੋਰੋਨਾ ਕਾਰਨ ਸੈਕਸ ਵਰਕਰਾਂ ਦੀ ਆਮਦਨੀ ਰੁਕ ਗਈ ਹੈ ਅਤੇ ਉਨ੍ਹਾਂ ਦੀ ਵਿੱਤੀ ਸਥਿਤੀ ਵਿਗੜਦੀ ਜਾ ਰਹੀ ਹੈ।
ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਸਾਰੇ ਰਾਜਾਂ ਨੇ ਇੱਕ ਹਲਫਨਾਮਾ ਦਿੱਤਾ ਅਤੇ ਦੱਸਿਆ ਕਿ ਕਿਵੇਂ ਉਹ ਆਪਣੇ ਰਾਜ ਵਿੱਚ ਸੈਕਸ ਵਰਕਰਾਂ ਨੂੰ ਰਾਸ਼ਨ ਵੰਡ ਰਹੇ ਹਨ। ਪਰ ਉੱਤਰ ਪ੍ਰਦੇਸ਼ ਨੇ ਅਦਾਲਤ ਵਿੱਚ ਕੋਈ ਠੋਸ ਜਵਾਬ ਨਹੀਂ ਦਿੱਤਾ। ਸੁਪਰੀਮ ਕੋਰਟ ਨੇ ਇਸ 'ਤੇ ਉੱਤਰ ਪ੍ਰਦੇਸ਼ ਸਰਕਾਰ 'ਤੇ ਲਤਾੜਿਆ।

ਦਿੱਲੀ ਯੂਨੀਵਰਸਿਟੀ ਦਾ ਉਪ ਕੁਲਪਤੀ ਰਾਸ਼ਟਰਪਤੀ ਵੱਲੋਂ ਸਸਪੈਂਡ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਯੋਗੇਸ਼ ਤਿਆਗੀ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਹੋਏ ਉਨ੍ਹਾਂ ਖਿਲਾਫ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਤਿਆਗੀ ਤੇ ਡਿਉਟੀ
'ਚ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ਲੱਗੇ ਹਨ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਸ਼ਾਸਨਿਕ ਖਾਮੀਆਂ ਲਈ ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ (VC) ਯੋਗੇਸ਼ ਤਿਆਗੀ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੇ ਸਿੱਖਿਆ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਤਿਆਗੀ ਅਤੇ ਪ੍ਰੋ-ਵਾਈਸ-ਚਾਂਸਲਰ ਪੀ ਸੀ ਜੋਸ਼ੀ ਦਰਮਿਆਨ ਹੋਈ ਗਰਮਾ ਗਰਮੀ ਦੇ ਇੱਕ ਹਫ਼ਤੇ ਦੇ ਅੰਦਰ ਹੀ ਜਾਂਚ ਦੀ ਇਹ ਪ੍ਰਵਾਨਗੀ ਮਿਲੀ ਹੈ। ਸੂਤਰਾਂ ਦੇ ਅਨੁਸਾਰ, ਤਿਆਗੀ ਦੀ ਯੂਨੀਵਰਸਿਟੀ ਤੋਂ ਅਣਅਧਿਕਾਰਤ ਗੈਰਹਾਜ਼ਰੀ ਉਸਦੇ ਖਿਲਾਫ ਜਾਂਚ ਸ਼ੁਰੂ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਜਾਣਕਾਰੀ ਮੁਤਾਬਿਕ ਤਿਆਗੀ 2 ਜੁਲਾਈ ਤੋਂ ਛੁੱਟੀ ਤੇ ਹੈ।ਉਸਨੇ ਐਮਰਜੈਂਸੀ ਡਾਕਟਰੀ ਸਥਿਤੀ ਦੇ ਤਹਿਤ ਛੁੱਟੀ ਲਈ ਸੀ ਅਤੇ ਏਮਜ਼ ਵਿੱਚ ਦਾਖਲ ਹੋ ਗਿਆ ਸੀ। ਸਰਕਾਰ ਨੇ ਜੋਸ਼ੀ ਨੂੰ 17 ਜੁਲਾਈ ਨੂੰ ਉਸਦੀ ਗੈਰ ਹਾਜ਼ਰੀ ਦੌਰਾਨ ਵੀ-ਸੀ ਦਾ ਚਾਰਜ ਸੌਂਪਿਆ ਸੀ, ਜਦੋਂ ਤੱਕ ਤਿਆਗੀ ਦੁਬਾਰਾ ਅਹੁਦਾ ਵਾਪਸ ਨਹੀਂ ਲੈਂਦਾ। ਸਰਕਾਰੀ ਸੂਤਰਾਂ ਅਨੁਸਾਰ, ਤਿਆਗੀ ਇਸ ਸਾਲ ਜਨਵਰੀ ਤੋਂ ਦਫਤਰ ਨਹੀਂ ਜਾ ਰਿਹਾ ਸੀ।

ਪਾਕਿਸਤਾਨ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ

551ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ
551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ Evacuee Trust Property Board ਦੇ ਚੇਅਰਮੈਨ ਡਾ. ਆਮਿਰ ਅਹਿਮਦ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਦੀ ਹਾਜ਼ਰੀ 'ਚ ਮੀਟਿੰਗ ਕੀਤੀ ਗਈ।
ਇਸ ਮੌਕੇ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। 9 ਨਵੰਬਰ ਨੂੰ ਪਾਕਿਸਤਾਨ 'ਚ ਕਰਤਾਰਪੁਰ ਕੋਰੀਡੋਰ ਦੀ ਪਹਿਲੀ ਵਰ੍ਹੇਗੰਢ ਮਨਾਈ ਜਾ ਰਹੀ ਹੈ।

ਭਾਰਤ ਤੋਂ ਵੀ ਇਸ ਵਾਰ ਸ਼ਰਧਾਲੂ ਪਾਕਿਸਤਾਨ ਪਹੁੰਚਣਗੇ ਪਰ ਇਸ ਵਾਰ ਪਾਕਿਸਤਾਨ ਸਰਕਾਰ ਨੇ ਭਾਰਤ ਦੇ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਮਦੇਨਜਰ ਸਿਰਫ 5 ਦਿਨ ਦਾ ਵੀਜ਼ਾ ਦਿੱਤਾ ਹੈ। ਇਸ ਵੀਜ਼ਾ ਦੌਰਾਨ ਵਾਹਗਾ ਸਰੱਹਦ ਰਾਹੀਂ ਭਾਰਤੀ ਸਿੱਖ ਸ਼ੁਰਧਾਲੂ ਪਾਕਿਸਤਾਨ ਜਾਣਗੇ ਤੇ ਉਨ੍ਹਾਂ ਨੂੰ ਬਸ ਰਾਹੀਂ ਲਿਜਾਇਆ ਜਾਏਗਾ।

ਅੰਬਾਨੀ ਭਰਾਵਾਂ ਦੀ ਜ਼ੈੱਡ+ ਸੁਰੱਖਿਆ ਨੂੰ ਚੁਣੌਤੀ ਖਾਰਜ,

ਖੁਦ ਖਰਚ ਚੁੱਕਣ ਲਈ ਤਿਆਰ ਤਾਂ ਮਿਲੇ ਸੁਰੱਖਿਆ

ਦੇਸ਼
 'ਚ ਹਰ ਕੋਈ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਨੂੰ ਜਾਣਦਾ ਹੈ। ਮੁਕੇਸ਼ ਅੰਬਾਨੀ ਨਾ ਸਿਰਫ ਭਾਰਤ ਸਗੋਂ ਯੂਰਪ ਦੇ ਸਭ ਤੋਂ ਅਮੀਰ ਵਿਅਕਤੀਆਂ ਨੂੰ ਪਿੱਛੇ ਛੱਡ ਦੁਨੀਆ ਦਾ ਚੌਥਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਹੁਣ ਅੰਬਾਨੀ ਭਰਾਵਾਂ ਨੂੰ ਸਰਕਾਰੀ ਖਰਚੇ 'ਤੇ ਮਿਲੀ ਜ਼ੈੱਡਸੁਰੱਖਿਆ ਉੱਪਰ ਸਵਾਲ ਉੱਠੇ ਹਨ। ਇਸ ਬਾਰੇ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ।
ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਬੰਬੇ ਹਾਈ ਕੋਰਟ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਅਜਿਹੀ ਉੱਚ ਪੱਧਰੀ ਸੁਰੱਖਿਆ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ ਤੇ ਜੋ ਸੁਰੱਖਿਆ ਦੇ ਸਾਰੇ ਖਰਚੇ ਸਹਿ ਸਕਦੇ ਹਨ। ਦੱਸ ਦਈਏ ਕਿ ਪਟੀਸ਼ਨਕਰਤਾ ਦੀ ਮੰਗ ਇਹ ਸੀ ਕਿ ਦੋਵੇਂ ਅੰਬਾਨੀ ਭਰਾ ਆਪਣੇ ਖਰਚਿਆਂ 'ਤੇ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਲੈ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜ਼ੈਡ ਪਲੱਸ ਪੱਧਰ ਦੀ ਸੁਰੱਖਿਆ ਨੂੰ ਉਨ੍ਹਾਂ ਤੋਂ ਵਾਪਸ ਲਿਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਵਿੱਚ ਅੰਬਾਨੀ ਭਰਾਵਾਂ ਦੀ ਵਕਾਲਤ ਕਰਨ ਆਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਦੋਵੇਂ ਭਰਾ ਦੇਸ਼ ਦੇ ਜਾਣੇ-ਪਛਾਣੇ ਕਾਰੋਬਾਰੀ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮਾਲੀਆ ਦਾ ਭਾਰਤ ਦੇ ਜੀਡੀਪੀ 'ਤੇ ਵੀ ਮਹੱਤਵਪੂਰਨ ਪ੍ਰਭਾਵ ਹੈ। ਇਸ ਲਈ ਅਜਿਹੇ ਕਾਰੋਬਾਰੀਆਂ ਦੀ ਸੁਰੱਖਿਆ ਲਈ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੁਕੁਲ ਰੋਹਤਗੀ ਨੇ ਕਿਹਾ ਕਿ ਅੰਬਾਨੀ ਭਰਾ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ ਬਦਲੇ ਸਾਰਾ ਖਰਚਾ ਚੁੱਕਦੇ ਹਨ।
ਮੋਦੀ ਸਰਕਾਰ ਲਈ ਚੁਣੌਤੀ ਬਣਿਆ ਕਿਸਾਨ ਅੰਦੋਲਨ,

ਪੰਜਾਬ ਤੋਂ ਉੱਠੀ ਚਿੰਗਾਰੀ ਬਣਨ ਲੱਗੀ ਦੇਸ਼ ਭਰ 'ਚ ਭਾਂਬੜ,

22 ਸੂਬਿਆਂ ਦੇ ਕਿਸਾਨਾਂ ਦਾ ਵੱਡਾ ਐਲਾਨ

ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪੂਰੀ ਤਰ੍ਹਾਂ ਡਟ ਗਏ ਹਨ। ਕਿਸਾਨ ਅੰਦੋਲਨ ਹੁਣ ਸਿਰਫ ਪੰਜਾਬ ਹੀ ਨਹੀਂ ਦੇਸ਼ ਭਰ
'ਚ ਜ਼ੋਰ ਫੜ੍ਹਨ ਲੱਗਾ ਹੈ। ਅਜਿਹੇ 'ਚ ਕਿਸਾਨਾਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕ ਲਈ ਹੈ। ਇਸ ਤਹਿਤ ਖੇਤੀ ਕਾਨੂੰਨਾਂ ਖਿਲਾਫ 5 ਨਵੰਬਰ ਨੂੰ ਦੇਸ਼ ਭਰ 'ਚ ਦੁਪਹਿਰ 12 ਵਜੇ ਤੋਂ ਚਾਰ ਵਜੇ ਤਕ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਗਿਆ ਹੈ। ਮੰਗਲਵਾਰ ਦਿੱਲੀ 'ਚ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ 'ਚ ਹੋਈ 22 ਸੂਬਿਆਂ ਦੀਆਂ 250 ਕਿਸਾਨ ਜਥੇਬੰਦੀਆਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪੋ-ਆਪਣੇ ਸੂਬਿਆਂ 'ਚ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਆਵਾਜਾਈ ਠੱਪ ਰਹੇਗੀ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ 5 ਨਵੰਬਰ ਤੋਂ ਬਾਅਦ 26 ਤੇ 27 ਨਵੰਬਰ ਨੂੰ 'ਦਿੱਲੀ ਚੱਲੋਂ' ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਦਿੱਲੀ 'ਚ ਸਾਰੇ ਸੂਬਿਆਂ ਤੋਂ ਕਿਸਾਨ ਰੋਸ ਮਾਰਚ ਕਰਨਗੇ। ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀਆਂ ਦਾ ਘਿਰਾਉ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿਸਾਨ ਅੰਦੋਲਨ ਦੇਸ਼ ਪੱਧਰ 'ਤੇ ਹੋਣ ਨਾਲ ਸਮੀਕਰਨ ਬਦਲਣਗੇ। ਰਾਜੇਵਾਲ ਨੇ ਕਿਹਾ ਕਿਸਾਨਾਂ ਦੀ ਇਕਜੁੱਟਤਾ ਅੱਗੇ ਹੁਣ ਕੇਂਦਰ ਦਾ ਜ਼ਬਰੀ ਰਵੱਈਆ ਨਹੀਂ ਚੱਲੇਗਾ।

ਦਿੱਲੀ 'ਚ ਪ੍ਰਦੂਸ਼ਣ ਦੀ ਮਾਰ ਬਕਰਕਾਰ,

ਹਵਾ ਗੁਣਵੱਤਾ ਬੇਹੱਦ ਖਰਾਬ

ਰਾਜਧਾਨੀ
'ਚ ਹਵਾ ਪ੍ਰਦੂਸ਼ਣ ਅਜੇ ਵੀ ਬਰਕਰਾਰ ਹੈ। ਪਿਛਲੇ ਕਈ ਦਿਨਾਂ ਤੋਂ ਬੇਹੱਦ ਖਰਾਬ ਹਵਾ ਗੁਣਵੱਤਾ ਦਰਜ ਕੀਤੀ ਜਾ ਰਹੀ ਹੈ। ਅਜਿਹੇ 'ਚ ਅੱਜ ਮੁੜ ਤੋਂ ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਏਕਿਊਆਈ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ।
ਦਿੱਲੀ ਦੇ ਆਨੰਦ ਵਿਹਾਰ '313 ਏਕਿਊਆਈ, ਆਰਕੇ ਪੁਰਮ '305, ਮੁੰਡਕਾ '325 ਅਤੇ ਪਟਪੜਗੰਜ '305 ਏਕਿਊਆਈ ਦਰਜ ਕੀਤਾ ਗਿਆ। ਜੋ ਬੇਹੱਦ ਖਰਾਬ ਸ਼੍ਰੇਣੀ ਦੇ ਅੰਤਰਗਤ ਆਉਂਦਾ ਹੈ।

ਦਿੱਲੀ 'ਚ ਸਕੂਲ ਖੁੱਲ੍ਹਣਗੇ ਜਾਂ ਨਹੀਂ,

ਇਸ ਬਾਰੇ ਮਨੀਸ਼ ਸਿਸੋਦੀਆ ਨੇ ਕੀਤਾ ਸਪਸ਼ਟ

ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਦਿੱਲੀ ਦੇ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਐਲਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤਾ। ਮਨੀਸ਼ ਸਿਸੋਦੀਆ ਨੇ ਕਿਹਾ
, "ਮੈਨੂੰ ਬਹੁਤ ਸਾਰੇ ਮਾਪੇਅਧਿਆਪਕ ਮਿਲਦੇ ਹਨ ਜੋ ਸੁਝਾਅ ਦੇ ਰਹੇ ਹਨ ਕਿ ਅਜੇ ਸਕੂਲ ਨਹੀਂ ਖੋਲ੍ਹਣੇ ਚਾਹੀਦੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਦੁਨੀਆ ਵਿੱਚ ਜਿੱਥੇ ਵੀ ਸਕੂਲ ਖੁੱਲ੍ਹੇ ਹਨਉੱਥੇ ਕੋਰੋਨਾ ਦਾ ਡਰ ਹੈ ਤੇ ਬੱਚਿਆਂ ਵਿੱਚ ਕੋਰੋਨਾ ਦਾ ਸੰਕਰਮਣ ਵਧਿਆ ਹੈ। ਮਾਪੇ ਹੋਣ ਦੇ ਨਾਤੇ ਵੀ ਮੈਂ ਅਤੇ ਮੁੱਖ ਮੰਤਰੀ ਸੋਚਦਾ ਹਾਂ ਕਿ ਕੀ ਅਸੀਂ ਇਸ ਸਮੇਂ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਾਂਗੇ ਜਾਂ ਨਹੀਂ।"
ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਾਰੇ ਸਰਕਾਰੀਪ੍ਰਾਈਵੇਟ ਤੇ ਮਿਊਂਸਪਲ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਤੇ ਜਦੋਂ ਵੀ ਸਕੂਲ ਖੋਲ੍ਹਣ ਬਾਰੇ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਜਾਵੇਗਾ।

ਮੋਦੀ ਸਰਕਾਰ ਦੇ ਫੈਸਲੇ ਮਗਰੋਂ ਪੰਜਾਬ '

ਵੱਡਾ ਸੰਕਟ, ਸਾਰੇ ਪਾਵਰ ਪਲਾਟ ਬੰਦ

ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ
'ਚ ਪੰਜਾਬ 'ਚ ਕਿਸਾਨ ਅੰਦੋਲਨ ਸਿਖਰਾਂ 'ਤੇ ਹੈ। ਅਜਿਹੇ 'ਚ ਹੁਣ ਕੇਂਦਰ ਸਰਕਾਰ ਨੇ ਸੂਬੇ 'ਚ ਮਾਲ ਗੱਡੀਆਂ 'ਤੇ ਬ੍ਰੇਕ ਲਾ ਦਿੱਤੀ ਹੈ। ਮਾਲ ਗੱਡੀਆਂ ਰੁਕਣ ਨਾਲ ਪੰਜਾਬ ਵਿੱਚ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਦਾ ਸਭ ਤੋਂ ਵੱਡਾ ਅਸਰ ਥਰਮਲ ਪਾਵਰ ਪਲਾਂਟਾਂ 'ਤੇ ਪਿਆ ਹੈ। ਦਰਅਸਲ ਪੰਜਾਬ 'ਚ ਕੋਲੇ ਦੀ ਘਾਟ ਫਿਰ ਤੋਂ ਰੜਕਣ ਲੱਗੀ ਹੈ। ਨਤੀਜਾ ਇਹ ਹੋਇਆ ਕਿ ਸੂਬੇ 'ਚ ਸਾਰੇ ਥਰਮਲ ਪਾਵਰ ਪਲਾਂਟਾ 'ਚ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ।

ਪਾਵਰਕੌਮ ਸੈਂਟਰਲ ਕੰਟਰੋਲ ਰੂਮ ਮੁਤਾਬਕ ਮਾਨਸਾ ਦੇ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ 'ਚ ਇੱਕ ਤਿਹਾਈ ਦਿਨ ਲਈ 10,552 ਟਨ ਕੋਲਾ ਬਚਿਆ ਹੈ। ਰਾਜਪੁਰਾ ਪਲਾਂਟ 'ਚ ਅੱਧੇ ਦਿਨ ਲਈ 10 ਹਜ਼ਾਰ ਮੀਟ੍ਰਿਕ ਟਨ ਕੋਲਾ ਬਚਿਆ ਹੈ। ਗੋਇੰਦਵਾਲ ਸਾਹਿਬ ਪਲਾਂਟ '18,294 ਮੀਟ੍ਰਿਕ ਟਨ ਕੋਲਾ ਮੌਜੂਦ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਤੇ ਰੂਪਨਗਰ ਦੇ ਪਲਾਂਟ 'ਚ ਪਹਿਲਾਂ ਤੋਂ ਹੀ ਉਤਪਾਦਨ ਬੰਦ ਹੈ। ਅਜਿਹੇ 'ਚ ਪਾਵਰਕੌਮ ਨੇ 700 ਮੈਗਾਵਾਟ ਬਿਜਲੀ ਖਰੀਦਣ ਲਈ ਟੈਂਡਰ ਵੀ ਸੱਦੇ ਹਨ।

ਸੂਬੇ 'ਚ ਥਰਮਲ ਪਾਵਰ ਠੱਪ ਹੋਣ ਕਾਰਨ ਬਿਜਲੀ ਸੰਕਟ ਪੈਦਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ 'ਚ ਮਾਲ ਗੱਡੀਆਂ 'ਤੇ ਬਰੇਕ ਲੱਗੀ ਹੋਈ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪੀਲ ਮਗਰੋਂ ਕਿਸਾਨ ਮਾਲਗੱਡੀਆਂ ਨੂੰ ਰਾਹ ਦੇਣ 'ਤੇ ਰਾਜ਼ੀ ਹੋ ਗਏ ਸਨ। ਪਰ 24 ਅਕਤੂਬਰ ਨੂੰ ਕੁਝ ਥਾਵਾਂ 'ਤੇ ਕਿਸਾਨਾਂ ਨੇ ਫਿਰ ਤੋਂ ਮਾਲ ਗੱਡੀਆਂ ਰੋਕੀਆਂ ਜਿਸ ਤੋਂ ਰੇਲਵੇ ਨੇ ਪੰਜਾਬ 'ਚ ਮਾਲ ਗੱਡੀਆਂ ਦੀਆਂ ਸੇਵਾਵਾਂ ਰੋਕ ਦਿੱਤੀਆਂ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਸੇਵਾਵਾਂ ਬਹਾਲ ਕਰਾਉਣ 'ਚ ਨਿੱਜੀ ਦਖਲ ਦੇਣ ਦੀ ਮੰਗ ਕੀਤੀ ਸੀ। ਪਰ ਰੇਲ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਪੰਜਾਬ ਸਰਕਾਰ ਮਾਲਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਦੀ ਮੁੜ ਬਹਾਲੀ ਯਕੀਨੀ ਬਣਾਵੇ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਲਵੇ। 
ਸੁਖਦੇਵ ਢੀਂਡਸਾ ਨੇ ਪਾਰਟੀ ਨੂੰ

ਹੋਰ ਮਜ਼ਬੂਤ ਕਰਨ ਲਈ ਚੁੱਕਿਆ ਵੱਡਾ ਕਦਮ 

ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਵੱਡਾ ਕਦਮ ਚੁੱਕਿਆ ਗਿਆ। ਸੁਖਦੇਵ ਢੀਂਡਸਾ ਦੀ ਅਗੁਵਾਈ
' ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਮਹਿਲਾ ਵਿੰਗ ਦੀ ਸੂਬਾ ਪੱਧਰੀ ਮੀਟਿੰਗ ਮੁੱਖ ਦਫਤਰ ਮੋਹਾਲੀ ਵਿਖੇ ਕੀਤੀ ਗਈ। ਇਸ ਵਿੱਚ ਸੂਬੇ ਭਰ ਤੋਂ ਵੱਖ ਵੱਖ ਜ਼ਿਲ੍ਹਿਆਂ ਦੀਆਂ ਔਰਤਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪਸਾਰ ਅਤੇ ਔਰਤਾਂ ਦੀ ਇਸ ਵਿੱਚ ਮਹੱਤਵਪੂਰਨ ਭੂਮਿਕਾ  ਬਾਰੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ।

ਪੰਜਾਬ ਸਰਕਾਰ ਦਾ ਵੱਡਾ ਐਲਾਨ,

ETT ਅਧਿਆਪਕਾਂ ਦੀ ਭਰਤੀ ਲਈ ਇਸ ਦਿਨ ਹੋਵੇਗੀ ਪ੍ਰੀਖਿਆ


ਈ.ਟੀ.ਟੀ. ਅਧਿਆਪਕਾਂ ਦੇ ਲਈ ਅਹਿਮ ਖ਼ਬਰ ਹੈ
,ਕਿਉਂਕਿ ਪੰਜਾਬ ਸਰਕਾਰ ਵੱਲੋਂ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈਇਮਤਿਹਾਨ ਲਿਆ ਜਾਵੇਗਾ।ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ 29 ਨਵੰਬਰ ਨੂੰ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹਾਂ ਅਸਾਮੀਆਂ ਲਈ ਲਿਖਤੀ ਪੇਪਰ ਕੁਲ 100 ਮਿੰਟ ਦਾ ਹੋਵੇਗਾ, ਜੋਕਿ 10 ਵਜੇ ਸ਼ੁਰੂ ਹੋ ਕੇ 11.40 ਤੱਕ ਲਿਆ ਜਾਵੇਗਾ। ਇਸ ਭਰਤੀ ਨਾਲ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਪੂਰੀ ਹੋ ਜਾਵੇਗੀ।

 

0 Response to "missionjanchetna@gmail.com29102020"

Post a Comment