missionjanchetna@gmai.com 28102020
ਮਿਸ਼ਨ ਜਨਚੇਤਨਾ
ਸਾਲ:11, ਅੰਕ:51, ਬੁਧਵਾਰ, 28 ਅਕਤੂਬਰ 2020.ਬੀ ਸੀ ‘ਚ ਮੁੜ ਬਣੀ ਐਨ ਡੀ ਪੀ ਦੀ ਸਰਕਾਰ,
8 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ
25 ਅਕਤੂਬਰ 2020 – ਬੀਸੀ ‘ਚ 42ਵੀਂ ਵਿਧਾਨ ਸਭਾ ਲਈ ਵਿਧਾਇਕ ਚੁਣਨ ਵਾਸਤੇ ਕੱਲ ਵੋਟਾਂ ਪਈਆਂ । ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ ‘ਚ ਐਨ ਡੀ ਪੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ ਅਤੇ ਜੌਹਨ ਹੌਰਗਨ ਦੁਬਾਰਾ ਇਸ ਸੂਬੇ ਦੇ ਪ੍ਰੀਮੀਅਰ ਹੋਣਗੇ। ਇਨ੍ਹਾਂ ਚੋਣਾਂ ਦੌਰਾਨ 8 ਪੰਜਾਬੀਆਂ ਨੇ ਵੀ ਜਿੱਤ ਦਰਜ ਕੀਤੀ ਹੈ। ਜਿਨ੍ਹਾਂ ‘ਚ ਜਗਰੂਪ ਬਰਾੜ (ਸਰੀ ਫਲੀਟਵੁੱਡ), ਜਿੰਨੀ ਸਿਮਜ (ਸਰੀ ਪੈਨੋਰਾਮਾ), ਹੈਰੀ ਬੈਂਸ (ਸਰੀ ਨਿਉਟਨ), ਰਵੀ ਕਾਹਲੋਂ ( ਨੌਰਥ ਡੈਲਟਾ), ਰਾਜ ਚੌਹਾਨ ( ਬਰਨਬੀ ਐਡਮੰਡਜ), ਐਡਵੋਕੈਟ ਅਮਨਦੀਪ ਸਿੰਘ ( ਰਿਚਮੰਡ ਕਵੀਨਜਬਰੋ), ਰਚਨਾ ਸਿੰਘ (ਸਰੀ-ਗ੍ਰੀਨ ਟਿੰਬਰਜ਼) ਅਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼) ਦੇ ਨਾਂਅ ਸ਼ਾਮਿਲ ਹਨ।
ਬੀਸੀ ਅਸੈਂਬਲੀ ਚੋਣਾਂ ‘ਚ 15 ਹਲਕਿਆਂ ਵਿਚ 22 ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਸਨ। ਇਨ੍ਹਾਂ ਵਿੱਚੋਂ 11 ਉਮੀਦਵਾਰ ਸੱਤਾਧਾਰੀ ਬੀ.ਸੀ. ਐਨ.ਡੀ.ਪੀ. ਵੱਲੋਂ, 9 ਬੀ.ਸੀ. ਲਿਬਰਲ ਪਾਰਟੀ ਵੱਲੋਂ ਅਤੇ 2 ਬੀ.ਸੀ. ਵੀਜ਼ਨ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਸਨ। ਇੱਥੇ ਦੱਸ ਦੇਈਏ ਕਿ ਐਨ. ਡੀ. ਪੀ. ਨੇ ਆਪਣਾ ਦਬਦਬਾ ਵੇਖਦੇ ਹੋਏ ਇਹ ਚੋਣਾਂ ਸਮੇਂ ਤੋ ਇੱਕ ਸਾਲ ਪਹਿਲਾ ਹੀ ਕਰਵਾ ਦਿੱਤੀਆਂ ਜਿਸ ਦਾ ਉਹਨਾਂ ਨੂੰ ਫ਼ਾਇਦਾ ਵੀ ਹੋਇਆ ਤੇ ਉਹ ਦੁਬਾਰਾ ਸਰਕਾਰ ਬਣਾਉਣ ਵਿੱਚ ਸਫਲ ਰਹੇ।
ਫਰਾਂਸ ਨੇ ਕੱਟੜਵਾਦੀ ਇਸਲਾਮ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ
ਉੱਤਰ-ਪੂਰਬੀ ਪੈਰਿਸ ਦੇ ਪੈਂਟੀਨ ਦੀ ਮਸਜਿਦ ਪਹਿਲੇ ਅਜਿਹੇ ਸੰਕੇਤਾਂ ਵਿਚੋਂ ਇਕ ਸੀ ਜੋ ਦੱਸ ਰਹੀ ਸੀ ਕਿ ਇਸ ਵਾਰ ਕੁਝ ਵੱਖਰਾ ਹੋ ਰਿਹਾ ਹੈ।
ਇਕ ਹਵਾਈ ਜਹਾਜ਼ ਦੇ ਹੈਂਗਰ ਦੀ ਸ਼ਕਲ ਵਾਲੀ ਇਹ ਇਮਾਰਤ ਬਿਲਕੁਲ ਖਾਲੀ ਅਤੇ ਬੰਦ ਹੈ।
ਬਾਹਰ ਇਕ ਅਧਿਕਾਰਤ ਨੋਟਿਸ ਹੈ, ਜਿਸ ਨੂੰ ਮੀਂਹ ਤੋਂ ਬਚਾਉਣ ਲਈ ਪਲਾਸਟਿਕ ਨਾਲ ਟੇਪ ਕੀਤਾ ਗਿਆ ਸੀ।
ਇਸ ਮਸਜਿਦ ਨੂੰ ਸਰਕਾਰ ਦੁਆਰਾ "ਇਸਲਾਮਿਕ ਲਹਿਰ ਵਿਚ ਸ਼ਾਮਲ ਹੋਣ" ਅਤੇ “ਅਧਿਆਪਕ ਸੈਮੂਅਲ ਪੈਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝਾ ਕਰਨ ਲਈ” ਜ਼ਬਰਦਸਤੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।
ਇਸ ਮਹੀਨੇ ਇੱਕ ਅਧਿਆਪਕ ਦੇ ਸਿਰ ਕਲਮ ਕਰਨ ਦੇ ਜਵਾਬ ਵਿੱਚ, ਇਸਲਾਮਿਕ ਕੱਟੜਵਾਦੀਆਂ ਉੱਤੇ ਫਰਾਂਸ ਦੀ ਸਰਕਾਰ ਵੱਲੋਂ ਕੀਤੀ ਗਈ ਇਹ ਕਾਰਵਾਈ ਕਾਫ਼ੀ ਤਿੱਖੀ ਅਤੇ ਸਖ਼ਤ ਹੈ।
ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਪਿਛਲੇ ਹਫ਼ਤੇ ਆਪਣੀ ਰੱਖਿਆ ਪ੍ਰੀਸ਼ਦ ਨੂੰ ਕਿਹਾ "ਡਰ ਨਾਲ ਹੀ ਹਾਲਾਤ ਬਦਲਣਗੇ।"
ਸਰਕਾਰ ਨੇ 120 ਤੋਂ ਵੱਧ ਲੋਕਾਂ ਦੀ ਭਾਲ, ਕੱਟੜਵਾਦੀ ਬਿਆਨਬਾਜ਼ੀ ਫੈਲਾਉਣ ਦੇ ਇਲਜ਼ਾਮਾਂ ਵਾਲੀਆਂ ਐਸੋਸੀਏਸ਼ਨਾਂ ਨੂੰ ਭੰਗ ਕਰਨ, ਅੱਤਵਾਦੀ ਫੰਡਾਂ ਨੂੰ ਨਿਸ਼ਾਨਾ ਬਣਾਉਣ, ਅਧਿਆਪਕਾਂ ਲਈ ਨਵਾਂ ਸਮਰਥਨ ਅਤੇ ਸੋਸ਼ਲ ਮੀਡੀਆ ਕੰਪਨੀਆਂ ਉੱਤੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਹਨ।
ਪੀੜੀ ਦਰ ਪੀੜੀ ਦਾ ਭ੍ਰਿਸ਼ਟਾਚਾਰ ਦੇਸ਼ ਨੂੰ
ਦੀਮਕ ਵਾਂਗ ਖੋਖਲਾ ਕਰ ਦਿੰਦਾ ਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਕੌਮੀ ਸੰਮੇਲਨ ਦੇ ਉਦਘਾਟਨ ਸਮਾਰੋਹ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚਾਹੇ ਇਹ ਭ੍ਰਿਸ਼ਟਾਚਾਰ, ਆਰਥਿਕ ਅਪਰਾਧ, ਨਸ਼ੇ, ਮਨੀ ਲਾਂਡਰਿੰਗ, ਅੱਤਵਾਦ ਜਾਂ ਅੱਤਵਾਦ ਫੰਡਿੰਗ, ਉਹ ਸਾਰੇ ਇਕ ਦੂਜੇ ਨਾਲ ਜੁੜੇ ਹੋਏ ਹਨ। ਇਸ ਲਈ ਸਾਨੂੰ ਪ੍ਰਣਾਲੀਗਤ ਜਾਂਚ, ਪ੍ਰਭਾਵਸ਼ਾਲੀ ਆਡਿਟ ਅਤੇ ਸਮਰੱਥਾ ਨਿਰਮਾਣ ਅਤੇ ਸਿਖਲਾਈ ਦੇ ਜ਼ਰੀਏ ਭ੍ਰਿਸ਼ਟਾਚਾਰ ਵਿਰੁੱਧ ਇਕ ਸਰਬੋਤਮ ਪਹੁੰਚ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਸਾਲ ਦੇ ਸੰਮੇਲਨ ਦਾ ਵਿਸ਼ਾ ਹੈ - ਸਤੱਰਕ ਭਾਰਤ, ਸਮਰੂਪ ਭਾਰਤ ।
ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਦਹਾਕਿਆਂ ਵਿੱਚ ਅਸੀਂ ਵੇਖ ਚੁੱਕੇ ਹਾਂ
ਕਿ ਜਦੋਂ ਭ੍ਰਿਸ਼ਟਾਚਾਰ ਦੀ ਇੱਕ ਪੀੜ੍ਹੀ ਨੂੰ ਸਹੀ ਸਜ਼ਾ ਨਹੀਂ ਦਿੱਤੀ ਜਾਂਦੀ, ਤਾਂ ਦੂਜੀ ਪੀੜ੍ਹੀ ਵਧੇਰੇ
ਸ਼ਕਤੀ ਨਾਲ ਭ੍ਰਿਸ਼ਟਾਚਾਰ ਨੂੰ ਅੰਜਾਮ ਦਿੰਦੀ ਹੈ। ਉਹਨਾਂ ਨੂੰ ਲਗਦਾ ਹੈ ਕਿ ਜਦੋਂ ਘਰ ਵਿਚ ਹੀ
ਕਰੋੜਾਂ ਰੁਪਏ ਬਲੈਕਮਨੀ ਕਮਾਉਣ ਵਾਲੇ ਨੂੰ ਕੁਝ ਨਹੀਂ ਹੁੰਦਾ ਤਾਂ ਉਹਨਾਂ ਦੀ ਹੌਸਲਾ ਹੋਰ ਵੱਧ
ਜਾਂਦਾ ਹੈ। ਇਸ ਦੇ ਕਾਰਨ ਇਹ ਕਈ ਰਾਜਾਂ ਵਿੱਚ ਰਾਜਨੀਤਿਕ ਪਰੰਪਰਾ ਦਾ ਹਿੱਸਾ ਬਣ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀੜ੍ਹੀ ਦਰ ਪੀੜ੍ਹੀ ਦਾ ਇਹ ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ ਦਾ ਇਹ
ਖ਼ਾਨਦਾਨ ਦੇਸ਼ ਨੂੰ ਇਕ ਦੀਮਕ ਵਾਂਗ ਖੋਖਲਾ ਕਰ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਾਗਰਿਕਾਂ
ਨੇ ਸਰਕਾਰ ਪ੍ਰਤੀ ਭਰੋਸਾ ਵਧਾਇਆ ਹੈ। ਸਰਕਾਰ ਦੇ ਅਣਚਾਹੇ ਦਬਾਅ ਨੂੰ ਘਟਾਉਣ ਲਈ ਬਹੁਤ ਸਾਰੇ
ਪੁਰਾਣੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਜ਼ਿੰਦਗੀ ਨੂੰ
ਸੌਖਾ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦੇਸ਼ ਦੇ ਵਿਕਾਸ ਵਿਚ ਭ੍ਰਿਸ਼ਟਾਚਾਰ ਨੂੰ ਇਕ ਵੱਡੀ
ਰੁਕਾਵਟ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੁਸ਼ਹਾਲ ਭਾਰਤ ਅਤੇ ਸਵੈ-ਨਿਰਭਰ ਭਾਰਤ ਦੇ
ਸਾਹਮਣੇ ਇਹ ਇਕ ਵੱਡੀ ਰੁਕਾਵਟ ਹੈ।
ਦੇਸ਼ ਭਰ ਦੀਆਂ 250 ਕਿਸਾਨ ਜਥੇਬੰਦੀਆਂ ਇਕਜੁੱਟ,
5 ਨਵੰਬਰ ਨੂੰ ਪੂਰੇ ਦੇਸ਼ 'ਚ ਚੱਕਾ ਜਾਮ
ਕੇਂਦਰ ਸਰਕਾਰ ਵੱਲੋਂ ਪਾਸ
ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ
ਹੈ। ਅੱਜ 250 ਕਿਸਾਨ ਜਥੇਬੰਦੀਆਂ ਦੀ
ਰਾਜਧਾਨੀ ਦਿੱਲੀ 'ਚ ਮੀਟਿੰਗ ਹੋਈ, ਜਿਸ ਦੌਰਾਨ 5 ਨੰਵਬਰ, 2020 ਨੂੰ ਦੇਸ਼ ਭਰ 'ਚ ਚੱਕਾ
ਜਾਮ ਕਰਨ ਦਾ ਫੈਸਲਾ ਕੀਤਾ ਗਿਆ।
ਕਿਸਾਨਾਂ
ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਅਭਿਆਨ ਦੀ ਵੀ
ਸ਼ੁਰੂਆਤ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਇੱਕੋ ਫਾਰਮੁਲਾ ਹੈ
ਝੂਠ ਬੋਲਣਾ। ਅੱਜ ਦੀ ਮੀਟਿੰਗ ਮਗਰੋਂ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਜਾਏਗਾ।
ਕਿਸਾਨ
ਜਥੇਬੰਦੀਆਂ ਪੰਜਾਬ ਤੋਂ ਸ਼ੁਰੂ ਹੋਏ ਸੰਘਰਸ਼ ਦੇ ਸਹਾਰੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲਾਮਬੰਦ ਕਰਨਾ
ਚਾਹੁੰਦੀਆਂ ਹਨ। ਅੱਜ ਮੀਟਿੰਗ ਵਿੱਚ ਤੈਅ ਹੋਇਆ ਕਿ ਇਸ ਸੰਘਰਸ਼ ਨੂੰ ਕੌਮੀ ਪੱਧਰ 'ਤੇ ਲੜਿਆ ਜਾਵੇ।
ਕੋਰੋਨਾ ਮਹਾਮਾਰੀ ਦੌਰਾਨ ਬੰਦ ਕੀਤੀਆਂ ਗਈਆਂ ਸਾਰੀਆਂ ਸੁਵਿਧਾਵਾਂ ਹੁਣ ਹੌਲੀ ਹੌਲੀ ਮੁੜ ਤੋਂ ਚਾਲੂ ਹੋਣ ਲੱਗੀਆਂ ਹਨ। ਜਿੰਨਾ ‘ਚ ਪਿਛਲੇ 7 ਮਹੀਨਿਆਂ ਤੋਂ ਬੰਦ ਪਈ ਪੀ. ਜੀ. ਆਈ. ਦੀ Physical OPD ਸੇਵਾ ਵੀ ਸ਼ਾਮਿਲ ਹੈ। ਜੋ ਕਿ 2 ਨਵੰਬਰ ਤੋਂ ਖੁੱਲ੍ਹਣ ਜਾ ਰਹੀ ਹੈ ਪਰ ਓ. ਪੀ. ਡੀ. ‘ਚ ਟੈਲੀ ਕੰਸਲਟੇਸ਼ਨ ਤੋਂ ਬਾਅਦ ਹੀ ਮਰੀਜ਼ ਸਰੀਰਕ ਚੈੱਕਅਪ ਲਈ ਆ ਸਕੇਗਾ। ਪੀ. ਜੀ. ਆਈ. ਪ੍ਰਸ਼ਾਸਨ ਮੁਤਾਬਕ ਪਹਿਲਾਂ ਦੀ ਤਰ੍ਹਾਂ OPD ਨੂੰ ਅਜੇ ਖੋਲ੍ਹਿਆ ਨਹੀਂ ਜਾ ਰਿਹਾ ਹੈ, ਇਸ ਲਈ ਥੋੜ੍ਹਾ ਬਦਲਾਅ ਕੀਤਾ ਗਿਆ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਇਲਾਜ ਮਿਲ ਸਕੇ। ਪੀ. ਜੀ. ਆਈ. ‘ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਟੈਲੀ ਕੰਸਲਟੇਸ਼ਨ Physical OPD ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।ਟੈਲੀ ਕੰਸਲਟੇਸ਼ਨ Physical OPD ‘ਚ ਬੁਲਾਉਣ ਵਾਲਿਆਂ ਲਈ ਇਕ ਟੂਲ ਦੀ ਤਰ੍ਹਾਂ ਇਸਤੇਮਾਲ ਹੋਵੇਗਾ। ਆਨਲਾਈਨ ਚੈੱਕ ਕਰਨ ਤੋਂ ਬਾਅਦ ਹੀ ਡਾਕਟਰ ਤੈਅ ਕਰਨਗੇ ਕਿ ਕਿਸ ਮਰੀਜ਼ ਨੂੰ ਸਰੀਰਕ ਤੌਰ ‘ਤੇ ਜਾਂਚਣ ਦੀ ਲੋੜ ਹੈ ਉਨ੍ਹਾਂ ਨੂੰ ਹੀ ਬੁਲਾਇਆ ਜਾਵੇਗਾ। ਹਾਲਾਂਕਿ ਪਹਿਲਾਂ ਵੀ ਟੈਲੀ ਕੰਸਲਟੇਸ਼ਨ ‘ਚ 2 ਹਜ਼ਾਰ ਤੱਕ ਮਰੀਜ਼ ਰਜਿਸਟ੍ਰੇਸ਼ਨ ਕਰਵਾ ਰਹੇ ਸਨ, ਜਿਨ੍ਹਾਂ ‘ਚੋਂ 500 ਦੇ ਕਰੀਬ ਮਰੀਜ਼ ਸਰੀਰਕ ਚੈਕਅਪ ਲਈ ਵੀ ਪੀ. ਜੀ. ਆਈ. ‘ਚ ਆ ਰਹੇ ਸਨ ਪਰ ਹੁਣ ਹਰ ਮਹਿਕਮੇ ‘ਚ 50 ਮਰੀਜ਼ਾਂ ਦੀ ਕੈਪਿੰਗ ਕਰ ਦਿੱਤੀ ਗਈ ਹੈ ਅਤੇ ਤੈਅ ਗਿਣਤੀ ਤੋਂ ਜ਼ਿਆਦਾ ਮਰੀਜ਼ ਚੈਕਅੱਪ ਲਈ ਨਹੀਂ ਬੁਲਾਏ ਜਾਣਗੇ। ਸਾਰੇ ਮਰੀਜ਼ਾਂ ਨੂੰ ਇਕੱਠੇ ਓ. ਪੀ. ਡੀ. ‘ਚ ਐਂਟਰੀ ਨਹੀਂ ਮਿਲੇਗੀ।
ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ-ਚੁੰਨੀਆਂ
ਉਛਾਲ ਰਹੀ ਹੈ ਅਮਰਿੰਦਰ ਸਰਕਾਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ
ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ‘ਤੇ ਕਹਿਰ ਢਾਹੁਣ ਅਤੇ
ਪਰਚੇ ਦਰਜ ਕੀਤੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਜੂਝ
ਰਹੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੀ ਥਾਂ ਅਮਰਿੰਦਰ ਸਿੰਘ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ
ਪੱਗਾਂ ਅਤੇ ਚੁੰਨੀਆਂ ਉਛਾਲ ਕੇ ਬੇਇੱਜ਼ਤ ਕਰ ਰਹੀ ਹੈ। ਪਾਰਟੀ ਅਨੁਸਾਰ ਮੁੱਖ ਮੰਤਰੀ ਦੇ ਪਟਿਆਲਾ ਸਥਿਤ
ਮੋਤੀ ਮਹਿਲ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕ ਲੜਕੇ-ਲੜਕੀਆਂ ਨਾਲ ਮੋਤੀ ਮਹਿਲ
ਦੇ ਇਸ਼ਾਰੇ ‘ਤੇ ਪਟਿਆਲਾ ਪੁਲਸ ਨੇ ਪਹਿਲਾ ਤਸ਼ੱਦਦ ਢਾਹਿਆ
ਅਤੇ ਫਿਰ ਅੰਨ੍ਹੇਵਾਹ ਪਰਚੇ ਦਰਜ ਕੀਤੇ ਗਏ। ਇਹ ਅਮਰਿੰਦਰ ਸਿੰਘ ਦੀ ਸ਼ਾਹੀ ਤਾਨਾਸ਼ਾਹ ਮਾਨਸਿਕਤਾ ਦਾ
ਪ੍ਰਗਟਾਵਾ ਹੈ।
ਪਾਰਟੀ ਹੈੱਡਕੁਆਟਰ ਤੋਂ
ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਅਤੇ ਨੌਜਵਾਨ
ਮਹਿਲਾ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਮੋਤੀ-ਮਹਿਲ ਸਾਹਮਣੇ ਮੁਜ਼ਾਹਰਾ ਕਰਨ ਵਾਲੇ ਬੇਰੁਜ਼ਗਾਰ
ਬੀਐਡ ਅਤੇ ਡੀਪੀਈ (873) ਅਧਿਆਪਕ ਯੂਨੀਅਨ ਦੇ ਆਗੂਆਂ ‘ਤੇ ਦਰਜ ਕੀਤੇ ਝੂਠੇ ਪਰਚੇ ਤੁਰੰਤ ਰੱਦ ਕਰਨ ਅਤੇ ਬਦਸਲੂਕੀ ਕਰਨ ਵਾਲੇ
ਮੁਲਾਜ਼ਮਾਂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਰੁਜ਼ਗਾਰ
ਪ੍ਰਾਪਤੀ ਲਈ ਸੰਘਰਸ਼ ਕਰਨਾ ਬੇਰੁਜ਼ਗਾਰ ਅਧਿਆਪਕਾਂ ਦਾ ਲੋਕਤੰਤਰੀ ਹੱਕ ਹੈ, ਪਰੰਤੂ ਪੰਜਾਬ ਸਰਕਾਰ ਹੱਕੀ ਮੰਗਾਂ ਲਈ ਲੜਦੇ ਨੌਜਵਾਨਾਂ ਨੂੰ
ਜੇਲ੍ਹਾਂ ‘ਚ ਡੱਕਣਾ ਚਾਹੁੰਦੀ ਹੈ।
ਮੀਤ ਹੇਅਰ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨਾਲ
ਘਰ-ਘਰ ਨੌਕਰੀ ਦਾ ਲਿਖਤੀ ਵਾਅਦਾ ਨਿਭਾਉਣ ਤੋਂ ਮੁੱਖ ਮੰਤਰੀ ਪੂਰੀ ਤਰਾਂ ਭੱਜ ਚੁੱਕੇ ਹਨ। ਇਸ ਲਈ
ਉਨ੍ਹਾਂ ਨੂੰ ਗੱਦੀ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ
ਹੈ। ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਅਮਰਿੰਦਰ ਸਿੰਘ ਸਰਕਾਰ ਵੱਲੋਂ
ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਲਈ ਸੜਕਾਂ ‘ਤੇ ਰੋਲਿਆ ਜਾ ਰਿਹਾ ਹੈ, ਜਿਸ ਕਾਰਨ ਸੈਂਕੜੇ ਯੋਗ ਉਮੀਦਵਾਰ ਉਵਰਵੇਜ ਹੋ ਗਏ ਹਨ। ਇਹੋ ਕਾਰਨ ਹੈ
ਕਿ ਬੇਰੁਜ਼ਗਾਰ ਡੀਪੀਈ ਅਧਿਆਪਕ 873 ਅਸਾਮੀਆਂ ‘ਚ ਉਮਰ
ਹੱਦ ਵਿਚ ਛੋਟ ਦੇ ਕੇ 1000 ਪੋਸਟਾਂ ਦਾ ਵਾਧਾ ਕਰਨ ਅਤੇ ਬੇਰੁਜ਼ਗਾਰ ਬੀਐੱਡ
ਅਧਿਆਪਕ ਮਾਸਟਰ ਕਾਡਰ ਦੀਆਂ ਅਸਾਮੀਆਂ ਤਹਿਤ ਸਮਾਜਿਕ ਸਿੱਖਿਆ, ਪੰਜਾਬੀ
ਅਤੇ ਹਿੰਦੀ ਦੀਆਂ ਅਸਾਮੀਆਂ ‘ਚ ਵਾਧਾ ਕਰਨ ਅਤੇ ਰਹਿੰਦੇ ਵਿਸ਼ਿਆਂ ਦੀ ਵੀ
ਭਰਤੀ ਕਰਨ ਲਈ ਸੜਕਾਂ ‘ਤੇ ਸੰਘਰਸ਼ ਦੇ ਰਾਹ ਹਨ। ਜਦਕਿ ਪੰਜਾਬ ਦੇ
ਸਰਕਾਰੀ ਸਕੂਲ ਅਤੇ ਵਿਦਿਆਰਥੀ ਅਧਿਆਪਕਾਂ ਨੂੰ ਤਰਸ ਰਹੇ ਹਨ।
ਰੁਪਿੰਦਰ ਕੌਰ ਰੂਬੀ ਨੇ
ਕਿਹਾ ਕਿ ਦਸਹਿਰੇ ਵਾਲੇ ਦਿਨ ਮੋਤੀ-ਮਹਿਲ ਸਾਹਮਣੇ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲਿਸ ਮੁਲਾਜ਼ਮਾਂ
ਦਰਮਿਆਨ ਹੋਈ ਧੱਕਾ-ਮੁੱਕੀ ਦੌਰਾਨ ਮਹਿਲਾ-ਅਧਿਆਪਕਾ ਨੂੰ ਲੇਡੀ ਪੁਲਿਸ ਮੁਲਾਜ਼ਮ ਵੱਲੋਂ ਗੁੱਤ ਤੋਂ
ਫੜ ਕੇ ਘੜੀਸਿਆ ਗਿਆ, ਜਿਸ ਦੀਆਂ ਤਸਵੀਰਾਂ ਮੀਡੀਆ ਦੇ ਸਾਰੇ ਹਿੱਸੇ
ਨੇ ਵਿਖਾਈਆਂ, ਪਰ ਬਾਅਦ ‘ਚ ਦੋਸ਼ੀ
ਮੁਲਾਜ਼ਮ ‘ਤੇ ਕਾਰਵਾਈ ਕਰਨ ਦੀ ਬਜਾਏ ਬੇਰੁਜ਼ਗਾਰ
ਅਧਿਆਪਕਾਂ ‘ਤੇ ਹੀ ਇਹ ਕਹਿੰਦਿਆਂ ਪਰਚਾ ਦਰਜ਼ ਕਰ ਦਿੱਤਾ ਕਿ
ਬੇਰੁਜ਼ਗਾਰ ਅਧਿਆਪਕਾਂ ਨੇ ਧੱਕਾ-ਮੁੱਕੀ ਕਰਦਿਆਂ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ। ਰੂਬੀ
ਨੇ ਬੇਰੁਜ਼ਗਾਰ ਅਧਿਆਪਕਾਵਾਂ ਨਾਲ ਹੋਈ ਬਦਸਲੂਕੀ ਲਈ ਮੁੱਖ ਮੰਤਰੀ ਅੱਗੇ ਪੂਰੇ ਔਰਤ ਸਮਾਜ ਤੋਂ
ਮੁਆਫ਼ੀ ਮੰਗਣ ਦੀ ਮੰਗ ਰੱਖੀ ਹੈ।
ਪਾਕਿਸਤਾਨ ਧਮਾਕਾ: ਮਸਜਿਦ 'ਚ ਹੋਏ
ਧਮਾਕੇ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ
ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਸਪਿਨ ਜਮਾਤ ਮਸਜਿਦ ਦੇ ਇਕ ਮਦਰੱਸੇ ਵਿਚ ਬੰਬ ਧਮਾਕਾ ਹੋਇਆ ਹੈ। ਰਿਪੋਰਟਾਂ ਅਨੁਸਾਰ ਇਸ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ।
ਪੁਲਿਸ ਅਫ਼ਸਰ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਵਿਦਿਆਰਥੀ ਵੀ ਸ਼ਾਮਲ ਹਨ। ਹਮਲਾ ਉਸ ਵੇਲੇ ਹੋਇਆ ਜਦੋਂ ਮਦਰਸੇ ਵਿੱਚ ਕਲਾਸ ਚੱਲ ਰਹੀ ਸੀ।
ਅਜੇ ਤੱਕ ਕਿਸੇ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਜਾ ਚੁਕੀ ਹੈ।
ਸੀਨੀਅਰ ਪੁਲਿਸ ਅਧਿਕਾਰੀ ਵਕਰ ਅਜ਼ੀਮ ਨੇ ਦੱਸਿਆ ਕਿ 'ਕੋਈ ਮਦਰਸੇ ਦੇ ਅੰਦਰ ਬੈਗ ਵਿੱਚ ਬੰਬ ਲੈ ਕੇ ਆਇਆ ਸੀ।'
ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਦਰਜਨਾਂ ਲੋਕ ਜ਼ਖਮੀ ਹੋਏ ਹਨ।
ਖੈਬਰ-ਪਖ਼ਤੂਨਖਵਾ ਦੇ ਵਿੱਤ ਮੰਤਰੀ ਤੈਮੂਰ ਝਾਂਗੜਾ ਨੇ ਮੀਡੀਆ ਨੂੰ ਦੱਸਿਆ ਕਿ ਬਲਾਸਟ ਵਿੱਚ 7 ਲੋਕ ਮਾਰੇ ਗਏ ਹਨ ਜਿਨ੍ਹਾਂ 'ਚ ਬੱਚੇ ਸ਼ਾਮਲ ਹਨ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹਨ।
ਜੰਮੂ-ਕਸ਼ਮੀਰ ਵਿਚ ਹੁਣ ਕੋਈ ਵੀ ਖਰੀਦ ਸਕੇਗਾ ਜ਼ਮੀਨ,
ਗ੍ਰਹਿ ਮੰਤਰਾਲੇ ਨੇ ਲਾਗੂ ਕੀਤਾ ਫੈਸਲਾ
ਦੇਸ਼ ਦਾ ਕੋਈ ਵੀ ਨਾਗਰਿਕ ਜੰਮੂ ਕਸ਼ਮੀਰ ਵਿੱਚ ਜ਼ਮੀਨ ਖਰੀਦ ਸਕਦਾ ਹੈ। ਗ੍ਰਹਿ ਮੰਤਰਾਲੇ
ਨੇ ਮੰਗਲਵਾਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹਾਲਾਂਕਿ, ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ
ਖੇਤੀਬਾੜੀ ਲਈ ਜ਼ਮੀਨ ਨਹੀਂ ਲਈ ਜਾ ਸਕੇਗੀ।
ਕੇਂਦਰ ਵੱਲੋਂ ਜਾਰੀ
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਆਦੇਸ਼ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ
ਪੁਨਰਗਠਨ (ਕੇਂਦਰੀ ਕਾਨੂੰਨਾਂ ਦਾ ਅਨੁਕੂਲਣ) ਤੀਜਾ ਆਦੇਸ਼ -2020 ਕਿਹਾ ਜਾਵੇਗਾ।ਇਹ ਹੁਕਮ ਕੇਂਦਰ ਦੀ
ਨੋਟੀਫਿਕੇਸ਼ਨ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ
ਕਿ ਇਸ ਹੁਕਮ ਦੀ ਵਿਆਖਿਆ ਲਈ 1897 ਦਾ ਜਨਰਲ ਆਰਡਰ ਐਕਟ ਲਾਗੂ ਹੋਵੇਗਾ। ਇਹ ਇਸ ਲਈ
ਹੋਵੇਗਾ ਕਿਉਂਕਿ ਇਹ ਭਾਰਤ ਦੇ ਸਾਰੇ ਖੇਤਰ ਲਈ ਲਾਗੂ ਕਾਨੂੰਨਾਂ ਦੀ ਵਿਆਖਿਆ ਲਈ ਹੋਵੇਗਾ।
ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ
ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਾਜ ਵਿੱਚ ਬਾਹਰੀ ਉਦਯੋਗ ਸਥਾਪਤ ਕੀਤੇ ਜਾਣ, ਅਜਿਹੀਆਂ ਸਨਅਤੀ ਜ਼ਮੀਨਾਂ ਵਿੱਚ ਨਿਵੇਸ਼ ਦੀ
ਲੋੜ ਹੈ। ਪਰ ਕਾਸ਼ਤ ਵਾਲੀਆਂ ਜ਼ਮੀਨਾਂ ਸਿਰਫ ਰਾਜ ਦੇ ਲੋਕਾਂ ਲਈ ਰਹਿਣਗੀਆਂ।
ਮਹੱਤਵਪੂਰਣ ਗੱਲ ਇਹ ਹੈ ਕਿ ਇਸ
ਨੋਟੀਫਿਕੇਸ਼ਨ ਤੋਂ ਬਾਅਦ, ਕੋਈ ਵੀ ਜੰਮੂ-ਕਸ਼ਮੀਰ ਵਿਚ ਕਿਸੇ ਫੈਕਟਰੀ, ਮਕਾਨ ਜਾਂ ਦੁਕਾਨ ਲਈ ਜ਼ਮੀਨ ਖਰੀਦ ਸਕਦਾ ਹੈ
ਅਤੇ ਵੇਚ ਸਕਦਾ ਹੈ। ਇਸਦੇ ਲਈ ਉਸ ਨੂੰ ਪਹਿਲਾਂ ਵਾਂਗ ਸਥਾਈ ਨਿਵਾਸ ਸਰਟੀਫਿਕੇਟ ਦੇਣ ਦੀ ਜ਼ਰੂਰਤ
ਨਹੀਂ ਹੈ।
ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਸੜਕ ਹਾਦਸੇ ਵਿਚ ਜ਼ਖ਼ਮੀ
ਪੰਜਾਬ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਅੱਜ ਨਵਾਂਸ਼ਹਿਰ ਦੇ ਜਾਡਲਾ ਵਿਖੇ ਸੜਕ ਹਾਦਸੇ ਵਿੱਚ ਉਦੋਂ ਜ਼ਖ਼ਮੀ ਹੋ ਗਏ ਜਦੋਂ ਉਹ ਆਪਣੀ ਗੱਡੀ ਵਿੱਚ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ। ਜਲੰਧਰ (ਪੱਛਮੀ) ਤੋਂ ਵਿਧਾਇਕ ਰਿੰਕੂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਨ੍ਹਾਂ ਦਾ ਗੰਨਮੈਨ ਅਤੇ ਡਰਾਈਵਰ ਵੀ ਹਸਪਤਾਲ ਵਿੱਚ ਦਾਖਲ ਹਨ। ਵਿਧਾਇਕ ਹਰਦੇਵ ਲਾਡੀ ਅਤੇ ਪ੍ਰਗਟ ਸਿੰਘ ਵੀ ਜਲੰਧਰ ਸ੍ਰੀ ਰਿੰਕੂ ਦੇ ਨਾਲ ਆਪਣੀਆਂ ਕਾਰਾਂ ਵਿੱਚ ਚੰਡੀਗੜ੍ਹ ਜਾ ਰਹੇ ਸਨ। ਹਾਦਸੇ ਵਿਚ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ।
ਦੋ ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ, ਦੋਵਾਂ ਚਾਲਕਾਂ ਦੀ ਮੌਤ
ਫਿਰੋਜ਼ਪੁਰ ਕੌਮੀ ਮਾਰਗ ਉਤੇ ਖਾਈ ਫੇਮੇ ਕੇ ਦੇ ਓਵਰ ਬਰਿਜ਼ ਉਤੇ ਦੋ ਟਰੱਕਾਂ ਦੀ ਹੋਈ ਟੱਕਰ ਨਾਲ ਦੋਵੇਂ ਡਰਾਈਵਰਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਕ ਟਰੱਕ ਡਰਾਈਵਰ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਦੂਸਰੇ ਨੇ ਹਸਪਤਾਲ ਜਾ ਕੇ ਦਮ ਤੋਡ਼ਿਆ।
ਮ੍ਰਿਤਕਾਂ ਦੀ ਪਛਾਣ ਜਸਵੰਤ ਸਿੰਘ ਜੱਸਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਾਸੀ ਪੋਜੋ ਕੇ ਉਤਾੜ ਥਾਣਾ ਮਮਦੋਟ ਜਿਲ੍ਹਾ ਫਿਰੋਜ਼ਪੁਰ ਅਤੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਸ਼ਿੰਦਰ ਸਿੰਘ ਵਾਸੀ ਟਿਵਾਣਾ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ-ਫਾਜ਼ਿਲਕਾ ਵਜੋਂ ਹੋਈ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਕ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਨੇ ਦੂਜੇ ਡਰਾਈਵਰ ਦੀ ਵੀ ਜਾਨ ਲੈ ਲਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਤ ਕਰੀਬ ਬਾਰਾਂ ਵਜੇ ਦੋ ਟਰੱਕਾਂ ਦੀ ਸਿੱਧੀ ਟੱਕਰ ਕਾਰਨ ਹਾਦਸਾ ਵਾਪਰਿਆ। ਦੋਵਾਂ ਚਾਲਕਾਂ ਦੀ ਮੌਤ ਹੋ ਗਈ ਹੈ।
'ਗੋ ਕੋਰੋਨਾ ਗੋ’ ਦਾ ਨਾਅਰਾ ਮਾਰਨ ਵਾਲੇ ਕੇਂਦਰੀ ਮੰਤਰੀ
ਰਾਮਦਾਸ ਅਠਾਵਲੇ ਨੂੰ ਹੋਇਆ ਕੋਰੋਨਾ
ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਕੋਰੋਨਾ
ਪਾਜ਼ੀਟਿਵ ਆਏ ਹਨ। ਅਠਾਵਲੇ ਦੇ ਦਫ਼ਤਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸਾਵਧਾਨੀ ਵਜੋਂ ਉਨ੍ਹਾਂ ਨੂੰ
ਬੰਬੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਹ ਉਹੀ ਨੇਤਾ ਹਨ ਜਿਨ੍ਹਾਂ ਨੇ ਗੋ ਕਰੋਨਾ ਗੋ
ਦਾ ਨਾਅਰਾ ਦਿੱਤਾ ਸੀ।
ਰਿਪਬਲੀਕਨ ਪਾਰਟੀ ਆਫ ਇੰਡੀਆ
(ਏ) ਦੇ ਨੇਤਾ ਨੂੰ ਦੱਖਣੀ ਮੁੰਬਈ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਠਾਵਲੇ (60) ਰਾਜ ਸਭਾ ਦੇ ਮੈਂਬਰ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੰਤਰਾਲੇ ਵਿੱਚ ਸਮਾਜਿਕ ਨਿਆਂ
ਲਈ ਰਾਜ ਮੰਤਰੀ ਹਨ।
ਮੰਤਰੀ ਨੇ ਬੀਤੇ ਦਿਨ ਮੁੰਬਈ ਵਿੱਚ ਅਭਿਨੇਤਰੀ ਪਾਇਲ ਘੋਸ਼ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।
0 Response to "missionjanchetna@gmai.com 28102020"
Post a Comment