missionjanchetna@gmail.com27102020

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:50, ਮੰਗਲਵਾਰ, 27 ਅਕਤੂਬਰ 2020.

ਸਪੇਨ ਚ ਮੁੜ ਉੱਠਿਆ ਕੋਰੋਨਾ,

ਸਰਕਾਰ ਨੇ ਮਈ ਤੱਕ ਲਗਾਈ ਐਮਰਜੈਂਸੀ

ਸਪੇਨ ਨੇ ਕੋਵਿਡ -19 ਦੀ ਨਵੀਂ ਲਹਿਰ ਨੂੰ ਕੰਟਰੋਲ ਕਰਨ ਲਈ ਰਾਤ ਦੇ ਸਮੇਂ ਕਰਫਿਊ ਲਗਾ ਦਿੱਤਾ ਹੈ ਅਤੇ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕੀਤੀ ਹੈ। ਸਪੇਨ ਦੇ ਪ੍ਰਧਾਨਮੰਤਰੀ ਪੇਡਰੋ ਸੈਂਚੇਜ਼ ਨੇ ਕਿਹਾ ਕਿ ਕਰਫਿ ਸਵੇਰੇ 11 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ, ਭਾਵ ਲੋਕਾਂ ਦੇ ਘਰ ਛੱਡਣ ਤੇ ਪਾਬੰਦੀ ਹੋਵੇਗੀ। ਇਹ ਪਾਬੰਦੀਆਂ ਐਤਵਾਰ ਤੋਂ ਲਾਗੂ ਹੋ ਗਈਆਂ ਹਨ। ਦੂਜੇ ਪਾਸੇ, ਸ੍ਰੀਲੰਕਾ ਨੇ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ 16 ਸਭ ਤੋਂ ਭੀੜ ਭਰੀ ਯਾਤਰੀ ਟ੍ਰੇਨਾਂ ਨੂੰ ਵੀ ਰੋਕ ਦਿੱਤਾ ਹੈ।

ਸਪੇਨ ਦੇ ਪ੍ਰਧਾਨਮੰਤਰੀ ਪੇਡਰੋ ਸੈਂਚੇਜ਼ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਦੇ ਤਹਿਤ ਸਥਾਨਕ ਪ੍ਰਸ਼ਾਸਨ ਵੱਖ-ਵੱਖ ਖੇਤਰਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਨੂੰ ਨਵੇਂ ਨਿਯਮਾਂ ਦੀ ਮਿਆਦ ਵਧਾ ਕੇ ਛੇ ਮਹੀਨਿਆਂ ਕਰਨ ਲਈ ਕਹਿਣਗੇ, ਜੋ ਇਸ ਵੇਲੇ 15 ਦਿਨ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਲਾਗ ਦੀ ਪਹਿਲੀ ਲਹਿਰ ਦੌਰਾਨ ਸਪੇਨ ਵਿੱਚ ਸਥਿਤੀ ਬਹੁਤ ਚਿੰਤਾਜਨਕ ਸੀ। ਇਸ ਦੇ ਮੱਦੇਨਜ਼ਰ, ਇਕ ਹੋਰ ਸਖਤ ਤਾਲਾਬੰਦ ਲਗਾ ਦਿੱਤਾ ਗਿਆ, ਜੋ ਕਿ ਦੁਨੀਆ ਦਾ ਸਭ ਤੋਂ ਸਖਤ ਤਾਲਾਬੰਦ ਸੀ.

ਪਰਾਲੀ ਸਾੜਨ ਖਿਲਾਫ ਮੋਦੀ ਸਰਕਾਰ ਲਿਆਏਗੀ ਨਵਾਂ ਕਾਨੂੰਨ,

ਸੁਪਰੀਮ ਕੋਰਟ 'ਚ ਕੀਤਾ ਖੁਲਾਸਾ

ਹੁਣ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨਵਾਂ ਕਾਨੂੰਨ ਲੈ ਕੇ ਆਏਗੀ। ਪੰਜਾਬ 'ਚ ਝੋਨੇ ਦੀ ਕਟਾਈ ਮਗਰੋਂ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵੀ ਵਾਧਾ ਹੋਇਆ ਹੈ। ਪਰਾਲੀ ਸਾੜਨ ਦੇ ਮਾਮਲਿਆਂ ਨਾਲ ਨਜਿੱਠਣ ਲਈ ਇੱਕ ਮੈਂਬਰੀ ਨਿਗਰਾਨੀ ਕਮੇਟੀ ਨੂੰ ਅੱਜ ਸੁਪਰੀਮ ਕੋਰਟ ਨੇ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਕੇਂਦਰ ਨੇ ਕਿਹਾ ਹੈ ਕਿ ਉਹ ਦਿੱਲੀ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਾਲਾਨਾ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਨੂੰਨ ਰਾਹੀਂ ਇੱਕ ਸਥਾਈ ਸੰਸਥਾ ਬਣਾਏਗੀ। ਕੇਂਦਰ ਸਰਕਾਰ ਦੋ ਤਿੰਨ ਦਿਨਾਂ ਅੰਦਰ ਨਵਾਂ ਕਾਨੂੰਨ ਵੀ ਪੇਸ਼ ਕਰੇਗੀ।ਕੇਂਦਰ ਸਰਕਾਰ ਦੀ ਬੇਨਤੀ ਤੇ ਹੀ ਸੁਪਰੀਮ ਕੋਰਟ ਨੇ ਅੱਜ ਇੱਕ ਮੈਂਬਰੀ ਨਿਗਰਾਨੀ ਕਮੇਟੀ ਨੂੰ ਸੱਸਪੈਂਡ ਕੀਤਾ ਹੈ। ਕੇਂਦਰ ਸਰਕਾਰ ਵੱਲੋ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਤਿੰਨ ਚਾਰ ਦਿਨਾਂ ਅੰਦਰ ਨਵਾਂ ਕਾਨੂੰਨ ਤਿਆਰ ਹੋ ਜਾਏਗਾ। 
ਕੋਲਾ ਘੋਟਾਲੇ ਮਾਮਲੇ ਚ ਸਾਬਕਾ ਕੇਂਦਰੀ ਮੰਤਰੀ 
ਦਿਲੀਪ ਰਾਇ ਨੂੰ ਤਿੰਨ ਸਾਲ ਦੀ ਸਜ਼ਾ
ਦਿੱਲੀ ਦੀ ਇੱਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ
 ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਨੂੰ 21 ਸਾਲ ਪੁਰਾਣੇ ਝਾਰਖੰਡ ਕੋਲਾ ਘਪਲੇ ‘ਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਇਸ ਘੋਟਾਲੇ ਨਾਲ ਜੁੜੇ ਦੋ ਹੋਰ ਦੋਸ਼ੀਆਂ ਨੂੰ ਵੀ ਅਦਾਲਤ ਵਲੋਂ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਇਸ ਦੇ ਨਾਲ ਹੀ ਅਦਾਲਤ ਨੇ ਸਜ਼ਾ ਦੇ ਨਾਲ-ਨਾਲ ਤਿੰਨਾਂ ਨੂੰ 10-10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦਿਲੀਪ ਰਾਇ ਤੇ ਸਾਲ 1999 ‘ਚ ਝਾਰਖੰਡ ਦੇ ਗਿਰੀਡੀਹ ਬ੍ਰਹਮਡਿਹਾ ਕੋਲਾ ਖਾਨ ਅਲਾਟਮੈਂਟ ਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਦਾ ਝਾਰਖੰਡ ਕੋਲਾ ਬਲਾਕ ਦੀ ਅਲਾਟਮੈਂਟ ਚ ਕਥਿਤ ਬੇਨਿਯਮੀਆਂ ਨਾਲ ਸਬੰਧ ਪਾਇਆ ਗਿਆ ਹੈ।

ਰੇਲਵੇ ਵਿਭਾਗ ਦਾ ਵੱਡਾ ਫੈਸਲਾ,

ਪੰਜਾਬ 'ਚ ਮਾਲ ਗੱਡੀਆਂ ਦੀ ਐਂਟਰੀ ਕੀਤੀ ਬੰਦ

ਪੰਜਾਬ ਵਿੱਚ ਮਾਲ ਗੱਡੀਆਂ ਤੇ ਫਿਰ ਬ੍ਰੇਕ ਲੱਗੀ ਹੈ। ਹੁਣ ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਆਉਣ ਦੀ ਇਜ਼ਾਜਤ ਦਿੱਤੀ ਹੈ ਤਾਂ ਰੇਲਵੇ ਨੇ ਮਾਲ ਗੱਡੀਆਂ ਤੇ ਰੋਕ ਲਗਾ ਦਿੱਤੀ ਹੈ।  ਰੇਲਵੇ ਨੇ ਕਿਹਾ ਹੈ ਕਿ ਪੂਰੀ ਕਲੀਅਰੈਂਸ ਮਿਲਣ ਤੱਕ ਕੋਈ ਗੱਡੀ ਨਹੀਂ ਚਲਾਵਾਂਗੇ।ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। 
ਰੇਲਵੇ ਦੇ ਫੈਸਲੇ ਨੂੰ ਕਿਸਾਨਾਂ ਨੇ ਮੰਦਭਾਗਾ ਦੱਸਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੇਂਦਰ ਸਾਜਿਸ਼ ਕਰ ਰਿਹਾ ਹੈ। ਪੰਜਾਬ ਦੀਆਂ 30 ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹੰਗਾਮੀ-ਆਨਲਾਈਨ ਮੀਟਿੰਗ ਕਿਸਾਨ-ਆਗੂ ਡਾ. ਦਰਸ਼ਨਪਾਲ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਚਰਚਾ ਕੀਤੀ। ਕੇਂਦਰ ਸਰਕਾਰ ਵੱਲੋਂ ਮਾਲ-ਗੱਡੀਆਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਗਈ। ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ-ਟ੍ਰੈਕ ਖਾਲੀ ਕਰ ਦਿੱਤੇ ਗਏ ਹਨ, ਪਰ ਹੁਣ ਕੇਂਦਰ ਸਰਕਾਰ ਮਾਲ-ਗੱਡੀਆਂ ਚਲਾਉਣ ਲਈ ਇਹ ਸ਼ਰਤ ਮੜ੍ਹ ਰਹੀ ਹੈ ਕਿ ਕਿਸਾਨ ਯਾਤਰੀ-ਗੱਡੀਆਂ ਵੀ ਲੰਘਣ ਦੇਣ, ਜੋ ਕਿ ਨਿੰਦਣਯੋਗ ਹੈ। ਕਿਉਂਕਿ ਅਸਲ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਬਹਾਨੇ ਲੱਭ ਰਹੀ ਹੈ। ਪਰ ਜਥੇਬੰਦੀਆਂ ਕੇਂਦਰ ਸਰਕਾਰ ਦਾ ਦਬਾਅ ਨਹੀਂ ਸਹਿਣ ਕਰਨਗੀਆਂ।

ਜੰਮੂ-ਕਸ਼ਮੀਰ 'ਚ ਝੰਡੇ ਲਈ ਜੰਗ,

ਬੀਜੇਪੀ ਵਾਲਿਆਂ ਪੀਡੀਪੀ ਦਫਤਰ 'ਤੇ ਲਹਿਰਾਇਆ ਤਿਰੰਗਾ

ਜੰਮੂ
-ਕਸ਼ਮੀਰ 26 ਅਕਤੂਬਰ, 1947 ਨੂੰ ਪੂਰੀ ਤਰ੍ਹਾਂ ਨਾਲ ਭਾਰਤ ਦਾ ਅਨਿੱਖੜਵਾਂ ਅੰਗ ਹੋ ਗਿਆ ਸੀ ਤੇ ਇਹ ਦਿਨ ਜੰਮੂ ਕਸ਼ਮੀਰ ਵਿੱਚ ਵਿਲੇ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈਇਸ ਵਾਰ ਇਹ ਦਿਨ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਹਾਲ ਹੀ ਵਿੱਚ ਮਹਿਬੂਬਾ ਮੁਫਤੀ ਨੇ ਭਾਰਤ ਦੇ ਰਾਸ਼ਟਰੀ ਝੰਡੇ ਵਿਰੁੱਧ ਇਤਰਾਜ਼ਯੋਗ ਬਿਆਨ ਦਿੱਤੇ ਸਨਇਸ ਦੇ ਵਿਰੋਧ ਵਿੱਚ ਅੱਜ ਜੰਮੂ ਵਿੱਚ ਭਾਜਪਾ ਵਰਕਰਾਂ ਨੇ ਰਾਜ ਦੇ ਝੰਡੇ ਤੇ ਰਾਜ ਦੇ ਸੰਵਿਧਾਨ ਨੂੰ ਸਾੜਿਆਜੰਮੂ ਦੇ ਪੀਡੀਪੀ ਦਫਤਰ ਵਿਖੇ ਵੀ ਭਾਜਪਾ ਵਰਕਰਾਂ ਨੇ ਤਿਰੰਗਾ ਲਹਿਰਾਇਆਭਾਜਪਾ ਵਰਕਰਾਂ ਨੇ ਵਿਲੇ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਭਾਜਪਾ ਵਰਕਰਾਂ ਨੇ ਸੋਮਵਾਰ ਸਵੇਰੇ ਜੰਮੂ ਦੇ ਤਵੀ ਪੁਲ 'ਤੇ ਵਿਲੇ ਦਿਵਸ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੌਰਾਨ ਕੁਝ ਭਾਜਪਾ ਵਰਕਰ ਤਵੀ ਬ੍ਰਿਜ ਉੱਤੇ ਜੰਮੂ ਕਸ਼ਮੀਰ ਦਾ ਰਾਜ ਝੰਡਾ ਤੇ ਸੰਵਿਧਾਨ ਲੈ ਕੇ ਆਏ ਤੇ ਇਸ ਦੀ ਅਰਥੀ ਕੱਢੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ, ਭਾਜਪਾ ਵਰਕਰਾਂ ਨੇ ਤਵੀ ਪੁਲ ਨਾਲ ਲੱਗਦੇ ਮਹਾਰਾਜਾ ਹਰੀ ਸਿੰਘ ਦੇ ਬੁੱਤ ਦੀਆਂ ਜੁੱਤੀਆਂ ਨੂੰ ਇਸ ਝੰਡੇ ਨਾਲ ਸਾਫ਼ ਕੀਤਾ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। 
ਜਸਵੰਤ ਸਿੰਘ ਖਾਲੜਾ: 
ਮਨੁੱਖੀ ਹੱਕਾਂ ਲਈ ਲੜਨ ਵਾਲਾ ਮਰਜੀਵੜਾ

ਪੰਜਾਬ ਦੇ ਜਾਣੇ ਪਛਾਣੇ ਮਰਹੂਮ ਮਨੁੱਖੀ ਹਕੂਕ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਤੇ ਅਧਾਰਿਤ ਉਨ੍ਹਾਂ ਦੀ 25ਵੀਂ ਬਰਵੀ ਮੌਕੇ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ।

ਅੰਗਰੇਜ਼ੀ ਵਿੱਚ ਕਿਤਾਬ ਦਾ ਨਾਮ ਹੈ The Valiant- Jaswant Singh Khalara ਅਤੇ ਪੰਜਾਬੀ ਵਿੱਚ ਕਿਤਾਬ ਦਾ ਨਾਂ ਹੈ ਮਰਜੀਵੜਾ- ਜਸਵੰਤ ਸਿੰਘ ਖਾਲੜਾ।

24 ਅਕਤੂਬਰ ਨੂੰ ਇਹ ਕਿਤਾਬ ਕੈਨੇਡਾ ਅਤੇ ਉਸੇ ਤਰੀਕ ਨੂੰ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਉਨ੍ਹਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਕਿਤਾਬ ਰਿਲੀਜ਼ ਕੀਤੀ।

ਬੱਚਿਆਂ ਲਈ ਬਾਤਾਂ ਦੀਆਂ ਕਿਤਾਬਾਂ ਲਿਖਣ ਵਾਲੀ ਲੇਖਿਕਾ ਗੁਰਮੀਤ ਕੌਰ ਨੇ ਸਵਾ ਦੋ ਸੌ ਸਫਿਆਂ ਦੀ ਇਹ ਕਿਤਾਬ ਲਿਖੀ ਹੈ।

8 ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਜਿੱਤੀਆਂ,

ਬਣੇਗੀ NDP ਦੀ ਸਰਕਾਰ

ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ ਅੱਠ ਉਮੀਦਵਾਰ ਜੇਤੂ ਹੋਏ ਹਨ। ਸਾਰੇ ਅੱਠ ਸੱਤਾਧਾਰੀ
  ਨਿਊ ਡੈਮੋਕਰੇਟਿਕ ਪਾਰਟੀ ਨਾਲ ਸਬੰਧਤ ਹਨ, ਜਿਨ੍ਹਾਂ ਨੇ 87 ਮੈਂਬਰੀ ਸਦਨ ਵਿਚ 55 ਸੀਟਾਂ ਨਾਲ ਸੰਪੂਰਨ ਬਹੁਮਤ ਹਾਸਲ ਕੀਤਾ ਸੀ। ਇਨ੍ਹਾਂ ਚੋਣਾਂ ਵਿਚ 24 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ 'ਚੋਂ 8 ਪੰਜਾਬੀ ਉਮੀਦਵਾਰ ਚੋਣ ਜਿੱਤਣ ਵਿਚ ਕਾਮਯਾਬ ਰਹੇ ਹਨ। 3 ਪੰਜਾਬਣਾਂ ਸਮੇਤ ਅੱਠੇ ਉਮੀਦਵਾਰ ਐੱਨ.ਡੀ.ਪੀ. ਦੇ ਹਨ। ਇਨ੍ਹਾਂ 8 ਪੰਜਾਬੀਆਂ ਚੋਂ ਅਮਨ ਸਿੰਘ ਪਹਿਲੇ ਦਸਤਾਰਧਾਰੀ ਸਿੱਖ ਨੇ ਜੋ ਬੀ ਸੀ ਅਸੈਂਬਲੀ ਚ ਮੈਂਬਰ ਬਣੇ ਨੇ। ਅਮਨ ਸਿੰਘ ਤੋਂ ਬਿਨ੍ਹਾਂ 7 ਹੋਰ ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਅਤੇ ਇਹ ਸਾਰੇ ਹੀ ਐਨਡੀਪੀ ਦੇ ਉਮੀਦਵਾਰ ਸਨ। ਜਿੱਤ ਹਾਸਲ ਕਰਨ ਵਾਲੇ ਪੰਜਾਬੀ ਉਮੀਦਵਾਰਾਂ ਵਿਚ ਹੈਰੀ ਬੈਂਸ, ਜਗਰੂਪ ਬਰਾੜ, ਜਿੰਨੀ ਸਿਮਸ, ਰਚਨਾ ਸਿੰਘ, ਰਵੀ ਕਾਹਲੋਂ, ਰਾਜ ਚੌਹਾਨ, ਨਿੱਕੀ ਸ਼ਰਮਾ ਸ਼ਾਮਲ ਹਨ।
ਲਿਬਰਲ ਪਾਰਟੀ ਦੇ ਸਾਰੇ ਪੰਜਾਬੀ ਉਮੀਦਵਾਰ ਚੋਣ ਹਾਰ ਗਏ ਹਨ। ਸੂਬੇ ਦੀਆਂ ਅੱਜ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ। ਐੱਨ.ਡੀ.ਪੀ. ਨੂੰ 55, ਲਿਬਰਲ 29 ਤੇ ਗਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਹਨ। ਹਲਾਂਕਿ ਡਾਕ ਰਹਾਐੱਨ.ਡੀ.ਪੀ. ਆਗੂ ਜੌਹਨ ਹੌਰਗਨ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ।

ਪੰਜਾਬ 'ਚ ਰਾਵਨ ਦੀ ਥਾਂ ਮੋਦੀ ਦੇ ਪੁਤਲੇ ਫੂਕਣ 'ਤੇ ਭੜਕੀ ਬੀਜੇਪੀ,

ਜੇਪੀ ਨੱਡਾ ਨੇ ਰਾਹੁਲ ਨੂੰ ਠਹਿਰਾਇਆ ਜ਼ਿੰਮੇਵਾਰ

ਪੰਜਾਬ
'ਚ ਐਤਵਾਰ ਨੂੰ ਦੁਸਹਿਰੇ ਮੌਕੇ ਰਾਵਨ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਜਾਣ 'ਤੇ ਸਿਆਸੀ ਗਰਮਾ ਗਰਮੀ ਵੱਧ ਗਈ ਹੈ। ਪਹਿਲਾਂ ਤਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਲਈ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਨੂੰ ਗੱਲ ਕਰਨ ਚਾਹੀਦੀ ਹੈ। ਉੱਥੇ ਹੀ ਦੂਜੇ ਪਾਸੇ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਨੇ ਰਾਹੁਲ ਗਾਂਧੀ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਹਿਣ ਤੇ ਹੀ ਪੰਜਾਬ 'ਚ ਅਜਿਹਾ ਹੋਇਆ ਹੈ ਤੇ ਉਨ੍ਹਾਂ ਨੂੰ ਰਾਹੁਲ ਤੋਂ ਐਸੀ ਹੀ ਉਮੀਦ ਵੀ ਸੀ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਮੋਦੀ ਦੇ ਰਾਵਨ ਰੂਪੀ ਪੁਤਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਾੜੇ ਹਨ।

ਜੇਪੀ ਨੱਡਾ ਨੇ ਟਵੀਟ ਕਰ ਲਿਖਿਆ, "ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ, ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਣ ਵਾਲਾ ਸ਼ਰਮਨਾਕ ਡਰਾਮਾ ਹੋਇਆ ਪਰ ਉਨ੍ਹਾਂ ਨੂੰ ਅਜਿਹੀਆਂ ਉਮੀਦਾਂ ਸੀ। ਨਹਿਰੂ-ਗਾਂਧੀ ਖ਼ਾਨਦਾਨ ਨੇ ਕਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਨਮਾਨ ਨਹੀਂ ਕੀਤਾ। ਯੂਪੀਏ ਸ਼ਾਸਨ ਦੇ ਤਹਿਤ 2004-2014 ਦੇ ਦਰਮਿਆਨ ਪ੍ਰਧਾਨ ਮੰਤਰੀ ਅਹੁਦਾ ਸੰਸਥਾਗਤ ਤੌਰ ਤੇ ਕਮਜ਼ੋਰ ਹੋ ਗਿਆ ਸੀ।"

ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ

ਧਰਨੇ ਤੇ ਬੈਠੇ ਤਿੰਨਾਂ ਨਗਰ ਨਿਗਮਾਂ ਦੇ ਮੇਅਰ

ਦਿੱਲੀ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ
 ਹਸਪਤਾਲਾਂ ਦੇ ਸੀਨੀਅਰ ਡਾਕਟਰ ਰੋਸ ਵਜੋਂ ਸੋਮਵਾਰ ਨੂੰ ਛੁੱਟੀ ਤੇ ਚਲੇ ਗਏ ਹਨ। ਡਾਕਟਰਾਂ ਦੇ ਇਸ ਕਦਮ ਤੋਂ ਬਾਅਦ ਤਿੰਨੋਂ ਨਗਰ ਨਿਗਮਾਂ ਦੇ ਮੇਅਰ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ਤੇ ਬੈਠ ਗਏ ਹਨ।

ਉਨ੍ਹਾਂ ਦੀ ਮੰਗ ਹੈ ਕਿ ਦਿੱਲੀ ਸਰਕਾਰ ਆਪਣੇ ਫੰਡ ਜਾਰੀ ਕਰੇ ਤਾਂ ਜੋ ਉਹ ਡਾਕਟਰਾਂ ਦੀਆਂ ਤਨਖਾਹਾਂ ਦੇ ਸਕਣ। ਇਸ ਦੇ ਨਾਲ ਹੀ ਡਾਕਟਰਾਂ ਦੀ ਸਮੂਹਿਕ ਛੁੱਟੀ ਹੋਣ ਕਾਰਨ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਵਿਚ ਡਾਕਟਰਾਂ ਦੀ ਬਕਾਇਆ ਤਨਖਾਹ ਨੂੰ ਲੈ ਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ।

ਧਰਮਸੋਤ ਨੇ ਕੈਪਟਨ ਪਰਿਵਾਰ ਦੀ ਤੁਲਣਾ

ਗੁਰੂ ਨਾਨਕ ਦੇਵ ਜੀ ਨਾਲ ਕਰਨ ਦੇ ਮਾਮਲੇ 'ਤੇ ਦਿੱਤੀ ਸਫਾਈ

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕੈਪਟਨ ਦੇ ਪਰਿਵਾਰ ਨਾਲ ਕਰਨ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ
, ਜਿਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਦਾ ਬਿਆਨ ਸਾਹਮਣੇ ਆਇਆ ਹੈ। ਧਰਮਸੋਤ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਸਭ ਕੁੱਝ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਕਾਬਲਾ ਨਾ ਕਿਸੇ ਨੇ ਕੀਤਾ ਹੈ, ਨਾ ਕੋਈ ਕਰ ਸਕਦਾ ਹੈ ਅਤੇ ਨਾ ਹੀ ਕੋਈ ਕਰੇਗਾ। ਉਨ੍ਹਾਂ ਨੇ ਅਕਾਲੀ ਦਲ 'ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਭਾਗ ਦੇ ਦੌਰਾਨ ਬੇਅਦਬੀਆਂ ਹੋਈਆਂ ਅਤੇ ਲੋਕਾਂ 'ਤੇ ਜ਼ੁਲਮ ਹੋਏ, ਉਹ ਹੁਣ ਸਾਨੂੰ ਸਿਖਾਉਣਗੇ? ਧਰਮਸੋਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪਟਿਆਲਾ ਘਰਾਣੇ ਨੂੰ ਮਿਲਿਆ ਹੋਇਆ ਹੈ।

ਕਿਸਾਨਾਂ ਦੀ ਨਵੀਂ ਰਣਨੀਤੀ,

ਹੁਣ ਦੇਸ਼ 'ਚ ਭਾਂਬੜ ਬਣੇਗੀ ਪੰਜਾਬ 'ਚੋਂ ਉੱਠੀ ਚੰਗਿਆੜੀ,

ਦੇਸ਼ ਦੀਆਂ 250 ਜਥੇਬੰਦੀਆਂ ਹੋਈਆਂ ਇੱਕਜੁੱਟ

ਕਿਸਾਨ ਜਥੇਬੰਦੀਆਂ ਹੁਣ ਮੋਦੀ ਸਰਕਾਰ ਨਾਲ ਆਰਪਾਰ ਦੀ ਲੜਾਈ ਵਿੱਢਣ ਦੀ ਤਿਆਰੀ ਵਿੱਚ ਹਨ। ਕੈਪਟਨ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਨਾਕਾਰ ਕਰਨ ਲਈ ਖੇਤੀ ਬਿੱਲ ਲਿਆ ਕੇ ਗੇਂਦ ਮੋਦੀ ਸਰਕਾਰ ਦੇ ਪਾਲੇ ਵਿੱਚ ਰੇੜ੍ਹ ਦਿੱਤੀ ਹੈ। ਉਧਰ
, ਕਿਸਾਨਾਂ ਦੇ ਤਿੱਖੇ ਸੰਘਰਸ਼ ਤੇ ਸਿਆਸੀ ਵਿਰੋਧੀਆਂ ਦੇ ਨਿਸ਼ਾਨਿਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ-ਟੁੱਕ ਕਹਿ ਦਿੱਤਾ ਹੈ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿੱਚ ਵਾਪਸ ਲਈ ਹੋਣਗੇ।

ਕੇਂਦਰ ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਕੌਮੀ ਪੱਧਰ 'ਤੇ ਲੜਨ ਦੀ ਤਿਆਰੀ ਕਰ ਰਹੀਆਂ ਹਨ। ਇਸ ਲਈ 26 ਤੇ 27 ਅਕਤੂਬਰ ਨੂੰ ਦਿੱਲੀ ਵਿੱਚ ਦੇਸ਼ ਭਰ ਦੀਆਂ 250 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾ ਲਈ ਗਈ ਹੈ। ਇਸ ਮੀਟਿੰਗ ਵਿੱਚ ਕੌਮੀ ਪੱਧਰ 'ਤੇ ਤਿੱਖਾ ਸੰਘਰਸ਼ ਉਲੀਕਣਗੀਆਂ। ਇਸ ਵੇਲੇ ਸੰਘਰਸ਼ ਦਾ ਕੇਂਦਰ ਪੰਜਾਬ ਤੇ ਹਰਿਆਣਾ ਹੀ ਹੈ। ਜੇਕਰ ਇਹ ਸੰਘਰਸ਼ ਦੇਸ਼ ਭਰ ਵਿੱਚ ਸ਼ੁਰੂ ਹੁੰਦਾ ਹੈ ਤਾਂ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਪੰਜਾਬ ਅਤੇ ਕੋਲਕਾਤਾ ਵਿਚਾਲੇ ਅੱਜ ਫਸਵਾਂ ਮੁਕਾਬਲਾ ,

ਪੰਜਾਬ ਲਈ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ

ਆਈ.ਪੀ.ਐਲ. ਦੇ
13ਵੇਂ ਸੀਜ਼ਨ ਦਾ 46ਵਾਂ ਮੈਚ ਅੱਜ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਸ਼ਾਮ 07:30 ਵਜੇ ਤੋਂ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ। ਕੋਲਕਾਤਾ ਦੀ ਟੀਮ 11 ‘ਚੋਂ 6 ਮੈਚ ਜਿੱਤ ਕੇ ਅੰਕ ਸੂਚੀ ਚ ਚੌਥੇ ਅਤੇ ਪੰਜਾਬ 11 ‘ਚੋਂ 5 ਮੈਚ ਜਿੱਤ ਕੇ ਅੰਕ ਸੂਚੀ ਚ ਪੰਜਵੇਂ ਸਥਾਨ ਤੇ ਹੈ। ਦੋਹਾਂ ਟੀਮਾਂ ਵਿਚਾਲੇ ਪਹਿਲਾਂ ਵੀ ਇਕ ਮੁਕਾਬਲਾ ਹੋ ਚੁੱਕਾ ਹੈ, ਜਿਸ ਚ ਕੋਲਕਾਤਾ ਨੇ ਪੰਜਾਬ ਨੂੰ ਦੋ ਦੌੜਾਂ ਨਾਲ ਹਰਾਇਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ਤਾਂ ਉਸ ਸਮੇਂ ਕੋਲਕਾਤਾ ਨੇ ਹਾਰੀ ਹੋਈ ਬਾਜ਼ੀ ਜਿੱਤੀ ਸੀ। ਅਜਿਹੀ ਸਥਿਤੀ ਵਿੱਚ ਪੰਜਾਬ ਇਸ ਮੈਚ ਵਿੱਚ ਪਿੱਛਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ ਤੇ ਉਤਰੇਗਾ ਤੇ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗਾ। ਕੋਲਕਾਤਾ ਨੇ ਆਪਣੇ ਪਿੱਛਲੇ ਮੈਚ ਵਿੱਚ ਦਿੱਲੀ ਕੈਪੀਟਲਸ ਦੇ ਖਿਲਾਫ ਵੱਡੀ ਜਿੱਤ ਦਰਜ ਕੀਤੀ ਹੈ।

 

0 Response to "missionjanchetna@gmail.com27102020"

Post a Comment