missionaryjanchetna@gcom 30102020
ਮਿਸ਼ਨ ਜਨਚੇਤਨਾ
ਸਾਲ:11, ਅੰਕ:53, ਸ਼ੁਕਰਵਾਰ, 30ਅਕਤੂਬਰ 2020.ਹੁਣ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ ,
ਰਾਸ਼ਟਰਪਤੀ ਨੇ ਨਵੇਂ ਕਾਨੂੰਨਾਂ ਨੂੰ ਦਿੱਤੀ ਮਨਜ਼ੂਰੀ
ਹੁਣ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ ਹੋਵੇਗੀ ,ਕਿਉਂਕਿ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕੇ ਗਏ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਰਡੀਨੈਂਸ ਦੇ ਜ਼ਰੀਏ ਹਵਾ ਪ੍ਰਦੂਸ਼ਣ ਦੇ ਖ਼ਤਰੇ ਨਾਲ ਨਜਿੱਠਣ ਲਈ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ
ਜਾਣਕਾਰੀ ਅਨੁਸਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਰਡੀਨੈਂਸ ਦੇ ਜ਼ਰੀਏ ਕਮਿਸ਼ਨ ਗਠਨ ਨੂੰ ਮਨਜੂਰੀ ਦੇ ਦਿੱਤੀ ਹੈ। ਕੇਂਦਰ ਵਲੋਂ ਗਠਿਤ ਕਮੇਟੀ ਕਮਿਸ਼ਨ EPCA ਦੀ ਥਾਂ ਲਵੇਗਾ।ਇਹ ਕਮਿਸ਼ਨ ਕੇਂਦਰ ਸਰਕਾਰ ਦੀ ਨਿਗਰਾਨੀ ਹੇਠ ‘ਚ ਕੰਮ ਕਰੇਗਾ ਅਤੇ ਇਸ ‘ਚ ਕੁੱਲ 17 ਮੈਂਬਰ ਹੋਣਗੇ। ਜਾਣਕਾਰੀ ਅਨੁਸਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਰਡੀਨੈਂਸ ਦੇ ਜ਼ਰੀਏ ਕਮਿਸ਼ਨ ਗਠਨ ਨੂੰ ਮਨਜੂਰੀ ਦੇ ਦਿੱਤੀ ਹੈ। ਕੇਂਦਰ ਵਲੋਂ ਗਠਿਤ ਕਮੇਟੀ ਕਮਿਸ਼ਨ EPCA ਦੀ ਥਾਂ ਲਵੇਗਾ।ਇਹ ਕਮਿਸ਼ਨ ਕੇਂਦਰ ਸਰਕਾਰ ਦੀ ਨਿਗਰਾਨੀ ਹੇਠ ‘ਚ ਕੰਮ ਕਰੇਗਾ ਅਤੇ ਇਸ ‘ਚ ਕੁੱਲ 17 ਮੈਂਬਰ ਹੋਣਗੇ।
ਭਾਰਤ ਨੇ ਕੀਤੀ ਸੀ ਪਾਕਿਸਤਾਨ 'ਤੇ ਹਮਲੇ ਦੀ ਤਿਆਰੀ,
ਜੇ ਅਭਿਨੰਦਨ ਨਾ ਹੁੰਦਾ ਰਿਹਾਅ,
ਤਾਂ ਤਬਾਹ ਹੋ ਜਾਂਦਾ ਫਾਰਵਰਡ ਬੇਸ
ਇਹ ਖੁਲਾਸਾ ਹੋਇਆ ਹੈ ਕਿ ਜੇ ਪਾਕਿਸਤਾਨ ਭਾਰਤੀ ਹਵਾਈ ਸੈਨੇ ਦੇ ਵਿੰਗ ਦੇ ਕਮਾਂਡਰ ਅਭਿਨੰਦਨ ਨੂੰ ਨਾ ਛੱਡਦਾ ਤਾਂ ਉਸ ਦਾ ਫਾਰਵਰਡ ਬੇਸ ਨਸ਼ਟ ਹੋ ਜਾਂਦਾ। ਪਾਕਿਸਤਾਨ ਦੀ ਅਸੈਂਬਲੀ ਵਿੱਚ ਵਿੰਗ ਕਮਾਂਡਰ ਅਭਿਨੰਦਨ ਦੇ ਹਵਾਲਗੀ ਨੂੰ ਲੈ ਕੇ ਗੁਆਂਢੀ ਦੇਸ਼ ਪਾਕਿਸਤਾਨ ਬੇਨਕਾਬ ਹੋ ਗਿਆ ਹੈ। ਪਾਕਿਸਤਾਨ ਨੇ ਖ਼ੁਦ ਦਾਅਵਾ ਕੀਤਾ ਕਿ ਉਸ ਨੇ ਡਰ ਕਾਰਨ ਅਭਿਨੰਦਨ ਨੂੰ ਛੱਡਿਆ। ਹੁਣ ਇਸ ਇਕਬਾਲ 'ਤੇ ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਬੀਐਸ ਧਨੋਆ ਨੇ ਪ੍ਰਤੀਕਿਰਿਆ ਦਿੱਤੀ ਹੈ। ਜਦੋਂ ਬਾਲਕੋਟ ਏਅਰਸਟ੍ਰਾਈਕ ਹੋਇਆ ਸੀ, ਬੀਐਸ ਧਨੋਆ ਹਵਾਈ ਸੈਨਾ ਚੀਫ਼ ਸੀ।
ਬੀਐਸ ਧਨੋਆ ਨੇ ਕਿਹਾ ਕਿ ਮੈਂ ਅਭਿਨੰਦਨ ਦੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਉਸ ਨੂੰ ਵਾਪਸ ਲਿਆਵਾਂਗੇ। ਸਾਨੂੰ 1999 ਦੀ ਘਟਨਾ ਯਾਦ ਹੈ ਜਦੋਂ ਪਾਕਿਸਤਾਨ ਨੇ ਆਖਰੀ ਮਿੰਟ 'ਤੇ ਧੋਖਾ ਕੀਤਾ, ਇਸ ਲਈ ਅਸੀਂ ਸਾਵਧਾਨ ਹੋ ਗਏ ਸੀ। ਸਾਬਕਾ ਹਵਾਈ ਸੈਨਾ ਦੇ ਮੁਖੀ ਨੇ ਕਿਹਾ ਕਿ ਮੈਂ ਅਭਿਨੰਦਨ ਦੇ ਪਿਤਾ ਨਾਲ ਕੰਮ ਕੀਤਾ ਹੈ।
ਕੈਪਟਨ ਸਰਕਾਰ ਦੇ ਲਿਆਂਦੇ ਮਤਿਆਂ ਨੂੰ
ਕਿਸਾਨ ਸੰਘਰਸ਼ ਕਮੇਟੀ ਨੇ ਕੀਤਾ ਰੱਦ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ 'ਚ ਲਿਆਂਦੇ ਸੈਕਸ਼ਨ 11 ਤਹਿਤ ਮਤਿਆਂ ਨੂੰ ਰੱਦ ਕਰ ਦਿੱਤਾ ਹੈ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਲਿਆਂਦੇ ਮਤਿਆਂ ਨੂੰ ਰੱਦ ਕਰਨ ਪਿੱਛੇ ਕਾਰਨ ਦੱਸਦਿਆਂ ਕਿਹਾ ਕਿ ਇਹ ਮਤੇ ਕਿਸਾਨ ਮਜ਼ਦੂਰ ਸੰਘਰਸ਼ ਦੀ ਲਹਿਰ ਨੂੰ ਨੁਕਸਾਨ ਪਹੁੰਚਾਉਣ ਲਈ ਲਿਆਂਦੇ ਗਏ ਹਨ ਤੇ ਕੇਂਦਰ ਦੇ ਹੱਕ 'ਚ ਭੁਗਤਣ ਲਈ ਹਨ।
ਪੰਧੇਰ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਕੀਲਾਂ ਨਾਲ ਬੇਸ਼ੱਕ ਉਨ੍ਹਾਂ ਨਾਲ ਮੀਟਿੰਗ ਕਰ ਲੈਣ, ਉਹ ਦੱਸ ਦੇਣਗੇ ਕਿ ਇਹ ਮਤੇ ਕਿਵੇਂ ਨੁਕਸਾਨ ਕਰਦੇ ਹਨ। ਪੰਧੇਰ ਨੇ ਕਿਹਾ ਕਿ ਸੈਕਸ਼ਨ 11 ਤਹਿਤ ਲਿਆਂਦੇ ਮਤੇ ਕੇਂਦਰ ਦੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਹੱਕ ਨਹੀਂ ਰੱਖਦੇ ਤੇ ਨਾ ਹੀ ਇਹ ਮਤੇ ਸੁਪਰੀਮ ਕੋਰਟ 'ਚ ਟਿਕਣੇ ਹਨ ਕਿਉਂਕਿ ਸੈਕਸ਼ਨ 11 ਮੁਤਾਬਕ ਕਾਨੂੰਨਾਂ 'ਚ ਕੁਝ ਸੋਧਾਂ ਕੀਤੀਆਂ ਜਾ ਸਕਦੀਆਂ ਹਨ।
ਪੰਧੇਰ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਕਾਨੂੰਨ ਲਾਗੂ ਕਰਨ ਲਈ ਇਹ ਮਤੇ ਲਿਆਂਦੇ ਹਨ। ਪੰਧੇਰ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਪੰਧੇਰ ਨੇ ਨਾਲ ਹੀ ਮੰਗ ਕੀਤੀ ਕਿ ਸੈਕਸ਼ਨ 11 ਤਹਿਤ ਲਿਆਂਦੇ ਮਤੇ ਪੰਜਾਬ ਦਾ ਨੁਕਸਾਨ ਕਰਦੇ ਹਨ, ਇਨਾਂ ਨੂੰ ਵਾਪਸ ਲਿਆ ਜਾਵੇ। ਸਾਡਾ ਸੰਘਰਸ਼ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ
ਫਰਾਂਸ ਦੇ ਨੀਸ ਸ਼ਹਿਰ 'ਚ ਹਮਲਾ :
3 ਜਣਿਆਂ ਦੀ ਮੌਤ,
ਔਰਤ ਦਾ ਸਿਰ ਕਲਮ ਕੀਤਾ
ਫਰਾਂਸ ਦੇ ਨੀਸ ਸ਼ਹਿਰ ਵਿਚ ਇੱਕ ਸ਼ੱਕੀ ਹਮਲਾਵਰ ਨੇ ਚਾਕੂ ਨਾਲ ਕਈ ਜਣਿਆਂ ਨੂੰ ਨਿਸ਼ਾਨਾਂ ਬਣਾਇਆ। ਫਰਾਂਸ ਦੀ ਪੁਲਿਸ ਮੁਤਾਬਕ ਇਸ ਹਮਲੇ ਵਿਚ ਘੱਟੋ ਘੱਟ ਤਿੰਨ ਜਣੇ ਮਾਰੇ ਗਏ ਹਨ। ਮਰਨ ਵਾਲਿਆਂ ਵਿਚੋਂ ਇੱਕ ਔਰਤ ਦਾ ਸਿਰ ਕਲਮ ਕੀਤਾ ਗਿਆ ਹੈ। ਹਮਲੇ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।
ਇਹ ਹਮਲਾ ਨਾਟ੍ਰੇ -ਡੈਮ ਬੈਸੇਲਿਕਾ ਦੇ ਨੇੜੇ ਹੋਇਆ ਹੈ। ਨੀਸ ਦੇ ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਕਿਹਾ ਕਿ ਇਸ ਹਮਲੇ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੇਅਰ ਨੇ ਦੱਸਿਆ ਕਿ ਹਮਲਾਵਰ ਵਾਰ ਵਾਰ ਅੱਲ੍ਹਾ ਹੂੰ ਅਕਬਰ (ਅੱਲ੍ਹਾ ਮਹਾਨ ਹੈ) ਦੇ ਨਾਅਰੇ ਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਜਿਸ ਤਰ੍ਹਾਂ ਦਾ ਹਮਲਾ ਹੈ, ਉਸ ਨਾਲ ''ਅੱਤਵਾਦੀ ਹਮਲੇ'' ਦੇ ਸੰਕੇਤ ਮਿਲਦੇ ਹਨ।ਫਰਾਂਸ ਦੀ ਅੱਤਵਾਦ ਵਿਰੋਧੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੀਸ ਭੂ -ਮੱਧ ਸਾਗਰ ਦੇ ਤਟ ਉੱਤੇ ਪੈਂਦੇ ਦੱਖਣੀ ਫਰਾਂਸ ਦਾ ਮੁੱਖ ਸ਼ਹਿਰ ਹੈ।ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਰੈਂਚ ਰਿਵੋਰਾ ਸ਼ਹਿਰ ਦੇ ਇਲ਼ਾਕੇ ਵਿਚ ਜਾਣ ਤੋਂ ਬਚਣ
ਪ੍ਰਦੂਸ਼ਨ ਸਿਰਫ ਪਰਾਲੀ ਕਰਕੇ ਹੀ ਨਹੀਂ,
ਲੰਮੀ ਕਾਰ ‘ਚ ਘੁੰਮਣਾ ਬੰਦ ਕਰਕੇ ਸਾਈਕਲਿੰਗ ਦੀ ਆਦਤ ਪਾਓ
ਅੱਜ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਵਿੱਚ ਵੱਧ ਰਹੇ ਪ੍ਰਦੂਸ਼ਣ ਬਾਰੇ ਇੱਕ ਵੱਡੀ ਟਿੱਪਣੀ ਕੀਤੀ ਹੈ। ਇਸ ਕੇਸ ਦੀ ਸੁਣਵਾਈ ਕਰਦਿਆਂ ਚੀਫ ਜਸਟਿਸ ਜਸਟਿਸ ਐਸ.ਏ. ਬੋਬੜੇ ਨੇ ਕਿਹਾ ਕਿ ਕੁਝ ਮਾਹਰਾਂ ਨੇ ਮੈਨੂੰ ਦੱਸਿਆ ਹੈ ਕਿ ਪ੍ਰਦੂਸ਼ਣ ਦਾ ਕਾਰਨ ਸਿਰਫ ਪਰਾਲੀ ਹੀ ਨਹੀਂ ਹੈ। ਤੁਸੀਂ ਲੋਕ ਲੰਬੇ ਖੂਬਸੂਰਤ ਵਾਹਨਾਂ ਵਿਚ ਚੱਲਣਾ ਬੰਦ ਕਰੋ ਅਤੇ ਸਾਈਕਲਿੰਗ ਦੀ ਆਦਤ ਪਾਉ। ਚੀਫ਼ ਜਸਟਿਸ ਨੇ ਅੱਜ ਦੀ ਸੁਣਵਾਈ ਅਗਲੇ ਹਫਤੇ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ।
ਦਿੱਲੀ-ਐਨਸੀਆਰ ਅਤੇ ਆਸ ਪਾਸ ਦੇ ਰਾਜਾਂ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਖ਼ਬਰਦਾਰ ਹੋ ਜਾਉ। ਜੇ ਹੁਣ ਪ੍ਰਦੂਸ਼ਣ ਫੈਲਾਇਆ ਤਾਂ ਤੁਹਾਨੂੰ ਇੱਕ ਕਰੋੜ ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਇੱਥੇ ਹੀ ਬੱਸ ਨਹੀਂ, 5 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ। ਇਸਦੇ ਲਈ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਹੈ। ਇਸ ਕਮਿਸ਼ਨ ਵਿੱਚ ਇਸਰੋ ਦੇ ਨੁਮਾਇੰਦੇ ਵੀ ਹੋਣਗੇ।
ਇਹ ਕਮਿਸ਼ਨ ਈਪੀਸੀਏ ਦੀ ਥਾਂ ਲਵੇਗਾ। ਕਮਿਸ਼ਨ ਦਾ ਹੈਡਕੁਆਟਰ ਦਿੱਲੀ ਵਿਚ ਹੋਵੇਗਾ ਅਤੇ ਇਸ ਦੇ ਆਦੇਸ਼ ਨੂੰ ਸਿਰਫ ਐਨਜੀਟੀ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹ ਕਮਿਸ਼ਨ ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਯੂ ਪੀ ਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਬਣਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ :
ਭਾਈ ਗੋਬਿੰਦ ਸਿੰਘ ਲੌਂਗੋਵਾਲ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਅਤੇ ਕਾਂਗਰਸ ਸਰਕਾਰ ਉਤੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੇ ਹਨ।
ਅੱਜ ਦਮਦਮਾ ਸਾਹਿਬ ਪੁੱਜੇ ਭਾਈ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ
ਤੋਂ ਸਤਿਕਾਰ ਕਮੇਟੀ ਵਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਸਿੱਧੀ ਦਖਲ ਅੰਦਾਜ਼ੀ ਕਰ ਰਹੇ ਸਨ
ਅਤੇ ਸਬੂਤ ਮਿਲੇ ਹਨ ਕਿ ਉਹ ਉਥੇ ਨਸ਼ਾ ਵਗੈਰਾ ਵੀ ਕਰਦੇ ਸਨ। ਹੁਣ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ
ਮੁਲਾਜ਼ਮਾਂ ਉਤੇ ਹਮਲਾ ਕਰਨ ਦੇ ਇਵਜ਼ ਵਜੋਂ ਮਾਮਲੇ ਦਰਜ ਕਰਨ ਉਪਰੰਤ ਜੇਲ੍ਹਾਂ ਵਿਚ ਤਾਂ ਕੀ ਸੁੱਟਣਾ
ਸੀ ਸਗੋਂ ਉਲਟਾ ਸ਼੍ਰੋਮਣੀ ਕਮੇਟੀ ਦੇ 400 ਮੁਲਾਜ਼ਮਾਂ ਤੇ ਝੂਠਾ ਪਰਚਾ ਦਰਜ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਟਾਸਕ ਫੋਰਸ ਦੇ ਕੁੱਲ ਮੁਲਾਜ਼ਮ 400 ਵੀ ਨਹੀਂ ਹਨ।ਲੌਂਗੋਵਾਲ ਨੇ ਕਿਹਾ ਕਿ ਇਸ ਤੋਂ
ਸਾਬਿਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣਾ ਚਾਹੁੰਦੀ ਹੈ।ਉਨ੍ਹਾਂ
ਕਿਹਾ ਕਿ ਜਦੋਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਆਉਂਦੀਆਂ ਹਨ ਤਾਂ ਕਾਂਗਰਸ ਉਸ ਵਿੱਚ ਦਖਲ ਅੰਦਾਜ਼ੀ
ਕਰਦੀ ਹੈ ਪਰ ਹਰ ਵਾਰ ਉਸਨੂੰ ਮੂੰਹ ਦੀ ਖਾਣੀ ਪਈ ਹੈ। ਉਹਨਾਂ ਨੇ ਬਿਨਾਂ ਕਿਸੇ ਜਥੇਬੰਦੀ ਦਾ ਨਾਂ
ਲਏ ਕਿਹਾ ਕਿ ਕਾਂਗਰਸ ਦੇ ਹੱਥਠੋਕਿਆਂ ਦਾ ਇਤਿਹਾਸ ਵਿੱਚ ਕੀ ਹਸ਼ਰ ਹੁੰਦਾ ਰਿਹਾ ਹੈ ਇਸ ਤੋਂ ਹੱਥਠੋਕੇ
ਸਬਕ ਲੈਣ ।
ਕੋਰੋਨਾਕਾਲ ’ਚ PM ਮੋਦੀ ਦਾ ਇੰਟਰਵਿਊ,
ਬੋਲੇ-ਦੇਸ਼ ਦੀ ਆਰਥਿਕਤਾ ਉਮੀਦ ਨਾਲੋਂ
ਕਿਤੇ ਤੇਜ਼ ਦਰ‘ ਤੇ ਟਰੈਕ ‘ਤੇ ਪਰਤ ਰਹੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ‘ਸਾਨੂੰ ਕੋਰੋਨਾ ਮਾਮਲਿਆਂ
ਵਿੱਚ ਘਾਟ ਜਾਂ ਰਫਤਾਰ ਸੁਸਤ ਹੋਣ ਦੀ ਸਾਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਬਲਕਿ ਸਾਨੂੰ ਇਹ
ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਆਪਣਾ ਸੰਕਲਪ ਲਿਆਵਾਂਗੇ, ਆਪਣਾ ਵਤੀਰਾ ਬਦਲਵਾਂਗੇ ਅਤੇ ਸਿਸਟਮ ਨੂੰ ਮਜਬੂਤ ਕਰਾਂਗੇ। ਖੇਤੀਬਾੜੀ
ਕਾਨੂੰਨਾਂ ਬਾਰੇ, ਪ੍ਰਧਾਨ ਮੰਤਰੀ ਮੋਦੀ
ਨੇ ਕਿਹਾ ਕਿ ‘ਮਾਹਰ ਲੰਬੇ ਸਮੇਂ ਤੋਂ
ਇਨ੍ਹਾਂ ਸੁਧਾਰਾਂ ਦੀ ਵਕਾਲਤ ਕਰ ਰਹੇ ਹਨ। ਇੰਨਾ ਹੀ ਨਹੀਂ, ਰਾਜਨੀਤਿਕ ਪਾਰਟੀਆਂ ਵੀ ਇਨ੍ਹਾਂ ਸੁਧਾਰਾਂ ਦੇ ਨਾਂ 'ਤੇ ਵੋਟਾਂ ਦੀ ਮੰਗ ਕਰ ਰਹੀਆਂ
ਹਨ। ਸਾਰਿਆਂ ਦੀ ਇੱਛਾ ਸੀ ਕਿ ਇਹ ਸੁਧਾਰ ਹੋਣ। ਮੁੱਦਾ ਇਹ ਹੈ ਕਿ ਵਿਰੋਧੀ ਪਾਰਟੀਆਂ ਨਹੀਂ
ਚਾਹੁੰਦੀਆਂ ਕਿ ਸਾਨੂੰ ਇਸਦਾ ਸਿਹਰਾ ਮਿਲੇ, ਅਸੀਂ ਇਨ੍ਹਾਂ ਸੁਧਾਰਾਂ ਦਾ ਸਿਹਰਾ ਵੀ ਨਹੀਂ ਚਾਹੁੰਦੇ।’
ਇੰਗਲਿਸ਼ ਅਖਬਾਰ ਇਕਨਾਮਿਕ ਟਾਈਮਜ਼ ਨੂੰ ਦਿੱਤੀ ਇਕ ਇੰਟਰਵਿਊ ਵਿਚ, ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਦੀ ਆਰਥਿਕਤਾ ਉਮੀਦ
ਨਾਲੋਂ ਕਿਤੇ ਤੇਜ਼ ਦਰ‘ ਤੇ ਟਰੈਕ ‘ਤੇ ਪਰਤ ਰਹੀ ਹੈ। ਸੁਧਾਰਾਂ
ਲਈ ਚੁੱਕੇ ਗਏ ਤਾਜ਼ਾ ਕਦਮ ਇਸ ਗੱਲ ਦਾ ਸੰਕੇਤ ਹਨ ਕਿ ਭਾਰਤ ਮਾਰਕੀਟ ਦੀ ਤਾਕਤ 'ਤੇ ਭਰੋਸਾ ਕਰਦਾ ਹੈ। ਪ੍ਰਧਾਨ
ਮੰਤਰੀ ਨੇ ਕਿਹਾ ਕਿ ਖੇਤੀਬਾੜੀ, ਐਫ.ਡੀ.ਆਈ., ਭਾਰਤ ਵਿੱਚ ਨਿਰਮਾਣ ਅਤੇ
ਵਾਹਨਾਂ ਦੀ ਵਿਕਰੀ ਵਿੱਚ ਵਾਧਾ ਦੇਖੋ। ਈਪੀਐਫਓ ਵਿੱਚ ਵਧੇਰੇ ਲੋਕਾਂ ਦਾ ਸ਼ਾਮਲ ਹੋਣਾ, ਇਹ ਦਰਸਾਉਂਦਾ ਹੈ ਕਿ
ਨੌਕਰੀਆਂ ਵਿੱਚ ਵੀ ਵਾਧਾ ਹੋਇਆ ਹੈ।'
ਪੰਜਾਬ 'ਚ ਅਜੇ ਨਹੀਂ ਬਹਾਲ ਹੋਵੇਗੀ ਟਰੇਨ ਸਰਵਿਸ,
ਬੀਕੇਯੂ ਨੇ ਧਰਨਾ ਚੁੱਕਣ ਤੋਂ ਕੀਤਾ ਇਨਕਾਰ
ਪੰਜਾਬ 'ਚ ਰੇਲ ਗੱਡੀਆਂ ਦੀ ਸੇਵਾ ਮੁੜ ਸ਼ੁਰੂ ਹੋਣ 'ਚ ਹੋਰ ਸਮਾਂ ਲੱਗ ਸਕਦਾ ਹੈ, ਕਿਉਂਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਨੇ ਤਿੰਨ ਰੇਲਵੇ ਥਰਮਲ ਪਲਾਂਟਾਂ 'ਚੋਂ ਦੋ ਨੂੰ ਜਾਣ ਵਾਲੇ ਸਰਵਿਸ ਰੇਲਵੇ ਟਰੈਕਾਂ 'ਤੇ ਧਰਨੇ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜ ਮੰਤਰੀਆਂ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਵੀਰਵਾਰ ਦੁਪਹਿਰ ਨੂੰ ਇਥੇ ਸੂਬੇ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਤਾਂ ਜੋ ਉਹ ਧਰਨਾ ਹਟਾਉਣ ਸਬੰਧੀ ਗਲਬਾਤ ਕਰ ਸਕਣ। ਕੇਂਦਰੀ ਰੇਲਵੇ ਮੰਤਰਾਲੇ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਸਾਰੇ ਧਰਨਾ ਹਟਾਏ ਜਾਣ ਤੱਕ ਸੂਬੇ ਦੀ ਰੇਲ ਸੇਵਾ ਨੂੰ ਮੁੜ ਬਹਾਲ ਨਹੀਂ ਕਰਨਗੇ।
ਹੋਰ ਸਾਰੀਆਂ 30 ਕਿਸਾਨ ਯੂਨੀਅਨਾਂ ਪਹਿਲਾਂ ਹੀ ਇਸ ਅੰਦੋਲਨ ਨੂੰ ਰੋਕ ਚੁੱਕੀਆਂ ਹਨ ਅਤੇ ਦਿੱਲੀ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲ ਗਰਮੀ ਦਾ ਰੁਖ ਕਰ ਰਹੀਆਂ ਹਨ। ਮੰਤਰੀਆਂ ਦੇ ਵਫ਼ਦ ਨੇ ਯੂਨੀਅਨ ਦੇ ਆਗੂਆਂ ਨੂੰ ਦੱਸਿਆ ਹੈ ਕਿ ਕਿਵੇਂ ਰਾਜ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੇਲ ਸੇਵਾ ਰੋਕਣਾ ਰਾਜ ਦੀ ਆਰਥਿਕਤਾ 'ਤੇ ਵਿਨਾਸ਼ਕਾਰੀ ਪ੍ਰਭਾਵ ਪਾ ਰਿਹਾ ਹੈ। ਰੇਲ ਸੇਵਾ ਬੰਦ ਹੋਣ ਨਾਲ ਉਦਯੋਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਮਾਲ ਉਨ੍ਹਾਂ ਦੇ ਗ੍ਰਾਹਕਾਂ ਨੂੰ ਸੂਬੇ ਤੋਂ ਬਾਹਰ ਨਹੀਂ ਭੇਜਿਆ ਜਾ ਸਕਦਾ ਅਤੇ ਨਾ ਹੀ ਉਹ ਚੀਜ਼ਾਂ ਦੇ ਨਿਰਮਾਣ ਲਈ ਕੱਚਾ ਮਾਲ ਪ੍ਰਾਪਤ ਕਰ ਸਕਦੇ ਕਿਉਂਕਿ ਬਹੁਤੀਆਂ ਚੀਜ਼ਾਂ ਜਹਾਜ਼ਾਂ ਰੇਲ ਗੱਡੀਆਂ ਰਾਹੀਂ ਭੇਜੀਆਂ ਜਾਂਦੀਆਂ ਹਨ।
ਪੰਜਾਬ 'ਤੇ ਬਿਜਲੀ ਸੰਕਟ!
ਰਾਜਪੁਰਾ ਥਰਮਲ ਪਲਾਂਟ ਦਾ ਦੂਜਾ ਯੂਨਿਟ ਵੀ ਬੰਦ
ਪੰਜਾਬ 'ਚ ਕੋਲੇ ਦੀ ਕਮੀ ਕਾਰਨ ਰਾਜਪੁਰਾ ਦੇ ਐਨਪੀਐਲ ਥਰਮਲ ਪਲਾਂਟ ਦਾ ਯੂਨਿਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਰਾਜਪੁਰਾ ਥਰਮਲ ਪਲਾਂਟ ਵੱਲੋਂ ਜਾਰੀ ਕੀਤੇ ਬਿਆਨ 'ਚ ਕਿਹਾ ਗਿਆ ਹੈ ਕਿ ਕੋਲੇ ਦਾ ਸਟਾਕ ਖਤਮ ਹੋਣ ਕਰਕੇ ਅੱਜ ਥਰਮਲ ਪਲਾਂਟ ਦਾ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ।ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਦੇ ਚਲਦੇ ਰਾਜਪੁਰਾ 'ਚ ਕਿਸਾਨ ਜਥੇਬੰਦੀਆ ਨੇ ਥਰਮਲ ਪਲਾਂਟ ਨੂੰ ਜਾਣ ਵਾਲੇ ਰੇਲ ਟਰੇਕ 'ਤੇ ਧਰਨਾ ਦਿੱਤਾ ਹੈ ਜਿਸ ਕਾਰਨ ਕੋਲਾ ਨਾ ਪਹੁੰਚਣ ਕਰਕੇ ਅੱਜ ਥਰਮਲ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰਾਜਪੁਰਾ ਥਰਮਲ ਦੇ ਰੇਲ ਟਰੈਕ ਨੂੰ ਰੋਕਿਆ ਹੋਇਆ ਹੈ ਤੇ ਕੋਲੇ ਦੀ ਪੂਰਤੀ ਬੰਦ ਹੋਣ ਕਰਕੇ ਅਕਤੁਬਰ ਮਹੀਨੇ 'ਚ ਲਗਾਤਾਰ ਕੋਲੇ ਦੇ ਸਟਾਕ 'ਚ ਕਮੀ ਹੋ ਰਹੀ ਸੀ।
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੁਭਾਈ ਪਟੇਲ ਦਾ
92 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਸੂਬੇ ਦੇ ਦਿੱਗਜ ਨੇਤਾ ਕੇਸ਼ੂਭਾਈ ਪਟੇਲ ਦਾ ਅੱਜ ਯਾਨੀ ਕਿ ਵੀਰਵਾਰ ਨੂੰ ਦਿਹਾਂਤ ਹੋ ਗਿਆ ਹੈ। ਕੇਸ਼ੁਭਾਈ ਪਟੇਲ 92 ਸਾਲ ਦੇ ਸਨ। ਜਾਣਕਾਰੀ ਅਨੁਸਾਰ ਸਾਹ ਲੈਣ ‘ਚ ਤਕਲੀਫ਼ ਦੇ ਚੱਲਦਿਆਂ ਅੱਜ ਸਵੇਰੇ ਉਨ੍ਹਾਂ ਨੂੰ ਅਹਿਮਦਾਬਾਦ ਦੇ ਇਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ, ਜਿੱਥੇ ਕਿ ਉਨ੍ਹਾਂ ਨੇ ਆਖ਼ਰੀ ਸਾਹ ਲਏ ਹਨ।
ਦੱਸਣਯੋਗ ਹੈ ਕਿ ਪਟੇਲ ਨੇ ਸਾਲ 2014 ਵਿਚ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਕੇਸ਼ੂਭਾਈ ਨੂੰ ਹਾਲ ਹੀ ਵਿੱਚ 30 ਸਤੰਬਰ ਨੂੰ ਸੋਮਨਾਥ ਮੰਦਰ ਟਰੱਸਟ ਦਾ ਦੁਬਾਰਾ ਪ੍ਰਧਾਨ ਬਣਾਇਆ ਗਿਆ ਸੀ। ਪਟੇਲ ਕੁਝ ਸਮੇਂ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਹਾਲਾਂਕਿ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ।
ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਲੁੱਟ ਜਾਂ ਰੰਜਿਸ਼ ?
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸ਼ਿਕਾਰਪੁਰ ‘ਚ ਬੁੱਧਵਾਰ ਦੀ ਅੱਧੀ ਰਾਤ ਨੂੰ ਵਾਪਰੀ ਇੱਕ ਕਤਲ ਤੇ ਲੁੱਟ ਦੀ ਦੁਰਘਟਨਾ ਨੇ ਸਾਰੇ ਇਲਾਕੇ ਦੇ ਲੋਕਾਂ ‘ਚ ਸਹਿਮ ਪੈਦਾ ਕਰ ਦਿੱਤਾ ਹੈ। ਆਲੇ-ਦੁਆਲੇ ਦੇ ਲੋਕਾਂ ਨੇ ਸਵੇਰੇ ਉੱਠ ਕੇ ਦੇਖਿਆ ਕਿ ਬਜ਼ੁਰਗ ਜੋੜੇ ਦੀਆਂ ਲਹੂ-ਲੁਹਾਨ ਲਾਸ਼ਾਂ ਵਿਹੜੇ ‘ਚ ਪਈਆਂ ਸੀ, ਤੇ ਘਰ ਦਾ ਸਾਰਾ ਸਮਾਨ ਬੁਰੀ ਤਰ੍ਹਾਂ ਖਿੱਲਰਿਆ ਪਿਆ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਜੋੜੇ ਦੀ ਪਛਾਣ ਲਗਭਗ 60-62 ਸਾਲ ਦੀ ਉਮਰ ਦੇ ਜਰਨੈਲ ਸਿੰਘ ਤੇ ਉਨ੍ਹਾਂ ਦੀ ਪਤਨੀ ਜੋਗਿੰਦਰ ਕੌਰ ਵਜੋਂ ਹੋਈ ਹੈ। ਦੋਵਾਂ ਦੇ ਸਰੀਰ ‘ਤੇ ਡੂੰਘੇ ਜ਼ਖ਼ਮ ਮਿਲੇ ਹਨ, ਅਤੇ ਸਿਰਾਂ ‘ਤੇ ਵੀ ਬੇਰਹਿਮੀ ਨਾਲ ਵਾਰ ਕੀਤੇ ਗਏ ਹਨ। ਸਥਾਨਕ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,
5 ਮੁਲਜ਼ਮਾਂ ਤੋਂ 6 ਕਰੋੜ ਰੁਪਏ ਦਾ ਨਸ਼ਾ ਬਰਾਮਦ
ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ
ਹੈ। ਬੀਤੇ ਦਿਨੀਂ ਚਾਰ ਕਰੋੜ ਰੁਪਏ ਦੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ
ਨਿਸ਼ਾਨਦੇਹੀ 'ਤੇ ਪੁਲਿਸ ਨੇ ਜੈਪੁਰ ਸਥਿਤ ਮੈਡੀਕਲ ਨਸ਼ੇ
ਦੇ ਵੱਡੇ ਗੁਦਾਮ ਨੂੰ ਸੀਲ ਕੀਤਾ। ਪੁਲਿਸ ਨੂੰ ਗੁਦਾਮ ਵਿੱਚੋਂ 6 ਕਰੋੜ ਰੁਪਏ ਦਾ ਨਸ਼ਾ ਬਰਾਮਦ ਹੋਇਆ। ਇਸ ਨਸ਼ੇ
ਦੀ ਖੇਪ ਵਿੱਚ ਲੱਖਾਂ ਦੀ ਤਦਾਦ ਵਿੱਚ ਨਸ਼ੀਲੀ ਗੋਲੀਆਂ, ਨਸ਼ੀਲੇ ਇੰਜੈਕਸ਼ਨ ਤੇ ਨਸ਼ਾ ਬਣਾਉਣ ਵਾਲਾ
ਸੀਰਪ ਸ਼ਾਮਲ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈੱਸ
ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਨਸ਼ੇ ਦਾ ਨੈੱਟਵਰਕ ਦਾ ਖੁਲਾਸਾ
ਲੁਧਿਆਣਾ ਪੁਲਿਸ, ਐਂਟੀਨਾਰਕੋਟਿਕ ਸੈੱਲ ਵੱਲੋਂ ਸਾਂਝੇ ਤੌਰ 'ਤੇ ਚਲਾਈ ਗਈ ਮੁਹਿੰਮ ਤੋਂ ਬਾਅਦ ਹੋਇਆ ਹੈ।
ਦੱਸ ਦਈਏ ਕਿ ਪੁਲਿਸ ਇਸ ਮਾਮਲੇ 'ਚ 5 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ
ਚੁੱਕੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਣਾਈ ਖਾਸ ਕਿੱਟ,
ਜੋ ਦੱਸੇਗੀ ਖਾਣੇ 'ਚ ਮੌਜੂਦ ਖ਼ਤਰਨਾਕ ਬੈਕਟੀਰੀਆ ਬਾਰੇ
ਜੀ ਹਾਂ, ਹੁਣ ਤੁਸੀਂ ਸਿਰਫ 48 ਘੰਟਿਆਂ ਵਿੱਚ ਇਹ ਪਤਾ ਲਾ ਸਕਦੇ ਹੋ ਕਿ ਜੋ ਵੀ ਤੁਸੀਂ ਖਾ ਰਹੇ ਹੋ, ਉਹ ਤੁਹਾਡੇ ਲਈ ਘਾਤਕ ਹੈ ਜਾਂ ਲਾਭਕਾਰੀ। ਬੇਕਰੀ ਉਤਪਾਦਾਂ, ਫਲ ਤੇ ਸਬਜ਼ੀਆਂ, ਮੀਟ ਜਾਂ ਕਿਸੇ ਹੋਰ ਡੇਅਰੀ ਉਤਪਾਦ ਦੀ ਅਸਾਨੀ ਨਾਲ ਜਾਂਚ ਕੀਤੀ ਜਾ ਸਕੇਗੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮਾਈਕਰੋਬਾਇਓਲੋਜੀ ਵਿਭਾਗ ਨੇ ਖਾਣਿਆਂ ਵਿੱਚ ਪਾਏ ਜਾਣ ਵਾਲੇ ਮਾਰੂ ਬੈਕਟੀਰੀਆ ਦਾ ਪਤਾ ਲਗਾਉਣ ਲਈ ਇੱਕ ਕਫਾਇਤੀ ਕਿੱਟ ਤਿਆਰ ਕੀਤੀ ਹੈ
0 Response to "missionaryjanchetna@gcom 30102020"
Post a Comment