missionjanchetna@gmail.com10122020.
ਮਿਸ਼ਨ ਜਨਚੇਤਨਾ
ਸਾਲ:11, ਅੰਕ:87, ਵੀਰਵਾਰ, 10ਦਸੰਬਰ 2020.ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਸਰਕਾਰ,
5 ਬਿੰਦੂਆਂ ਉਤੇ ਸੋਧ ਦਾ ਪ੍ਰਸਤਾਵ ਤਿਆਰ
ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਪਰ ਸੋਧ ਲਈ ਤਿਆਰ ਹੈ। ਜਿਸ ਬਾਰੇ ਇਕ ਪ੍ਰਤਾਵ ਤਿਆਰ ਕਰਕੇ ਕਿਸਾਨਾਂ ਨੂੰ ਭੇਜਿਆ ਜਾ ਰਿਹਾ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਤਿੰਨੋਂ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੋਹਰ ਲਗਾਉਣ ਲਈ ਪ੍ਰਸਤਾਵ ਭੇਜਿਆ ਗਿਆ ਹੈ। ਇਹ ਪ੍ਰਸਤਾਵ ਅਮਿਤ ਸ਼ਾਹ ਦੀ ਮਨਜ਼ੂਰੀ ਮਿਲਣ ਤੋਂ ਤੁਰਤ ਬਾਅਦ ਹੀ ਕਿਸਾਨ ਸੰਗਠਨਾਂ ਨੂੰ ਭੇਜਿਆ ਜਾਵੇਗਾ।
ਅੱਜ, ਕਿਸਾਨ ਜਥੇਬੰਦੀਆਂ ਵੀ ਇਸ ਪ੍ਰਸਤਾਵ 'ਤੇ ਵਿਚਾਰ ਵਟਾਂਦਰਾ ਕਰਨਗੀਆਂ। ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਸਰਕਾਰ 5 ਬਿੰਦੂਆਂ ਉਤੇ ਸੋਧ ਲਈ ਤਿਆਰ ਹੈ।-ਐਮਐਸਪੀ ਖਤਮ ਨਹੀਂ ਹੋਏਗੀ, ਸਰਕਾਰ ਐਮਐਸਪੀ ਜਾਰੀ ਰੱਖੇਗੀ
-ਮੰਡੀ ਕਾਨੂੰਨ APMC ਵਿਚ ਵੱਡੀ ਤਬਦੀਲੀ ਹੋਵੇਗੀ
-ਪ੍ਰਾਈਵੇਟ ਪਲੇਅਰਸ ਨੂੰ ਰਜਿਸਟਰੇਸ਼ਨ ਕਰਵਾਉਣਾ ਪਏਗਾ
ਸਰਕਾਰ ਕਿਸਾਨਾਂ ਨੂੰ ਕੰਟਰੈਕਟ ਖੇਤੀ ਵਿਚ ਅਦਾਲਤ ਜਾਣ ਦਾ ਅਧਿਕਾਰ ਵੀ ਦੇਵੇਗੀ। ਵੱਖ ਵੱਖ ਫਾਸਟ ਟਰੈਕ ਅਦਾਲਤਾਂ ਦੇ ਗਠਨ ਲਈ ਪ੍ਰਵਾਨਗੀ ਦਿੱਤੀ ਜਾਏਗੀ।
ਪ੍ਰਾਈਵੇਟ ਪਲੇਅਰਸ ਉਤੇ ਟੈਕਸ ਲਗਾਉਣ ਨੂੰ ਪ੍ਰਵਾਨਗੀ
ਅਮਿਤ ਸ਼ਾਹ ਨਾਲ ਹੋਈ ਮੀਟਿੰਗ ਬਾਰੇ ਫੈਲੇ ਭਰਮ-ਭੁਲੇਖੇ
ਕਿਸਾਨ ਆਗੂ ਨੇ ਕੱਢੇ, ਦੱਸੀ ਅਗਲੀ ਰਣਨੀਤੀ
ਬੀਤੇ ਦਿਨ ਭਾਰਤ ਬੰਦ ਦੌਰਾਨ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਿਸਾਨਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਬਾਰੇ ਸੋਸ਼ਲ਼ ਮੀਡੀਆ ਉੱਤੇ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਉਣ ਲੱਗੇ। ਇੱਥੋਂ ਤੱਕ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਹਿ ਦਿੱਤਾ ਕਿ ਕੁਝ ਜਥੇਬੰਦੀਆਂ ਨੂੰ ਅਮਿਤ ਸ਼ਾਹ ਨਾਲ ਇਕੱਲੇ ਗੱਲਬਾਤ ਲਈ ਨਹੀਂ ਜਾਣਾ ਚਾਹੀਦਾ ਸੀ। ਇਸ ਤਮਾਮ ਗੱਲਾਂ ਬਾਰੇ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਸ਼ਾਮਲ ਕਿਸਾਨ ਆਗੂ ਦਰਸ਼ਨ ਪਾਲ ਨੇ ਸਪਸ਼ਟੀਕਰਨ ਦੇਣ ਦੇ ਨਾਲ ਅਗਲੀ ਰਣਨੀਤੀ ਦੱਸੀ ਹੈ।
ਕਿਸਾਨ ਆਗੂ ਦਰਸ਼ਨ ਪਾਲ ਨੇ ਦੱਸਿਆ ਕਿ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਬਹੁਤ ਵਿਸਥਾਰ ਨਾਲ 32 ਕਿਸਾਨ ਜਥੇਬੰਦੀਆਂ ਵਿੱਚ ਵਿਚਾਰ ਚਰਚਾ ਕੀਤੀ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੀ ਸੱਤ ਮੈਂਬਰੀ ਕਮੇਟੀ ਵਿੱਚ ਵੀ ਵਿਚਾਰ ਚਰਚਾ ਕੀਤੀ। ਮੀਟਿੰਗ ਵਿੱਚ ਤੈਅ ਹੋਣ ਤੋਂ ਬਾਅਦ ਹੀ 13 ਮੈਂਬਰ ਕਮੇਟੀ ਅਮਿਤ ਸ਼ਾਹ ਨਾਲ ਗੱਲਬਾਤ ਲਈ ਭੇਜਣ ਲਈ ਸਰਬ-ਸਹਿਮਤੀ ਬਣੀ। ਜਿਸ ਵਿੱਚ ਛੇ ਮੈਂਬਰ ਪੰਜਾਬ ਦੀਆਂ ਸਾਂਝੇ ਮੋਰਚੇ ਤੋਂ ਅਤੇ 7 ਮੈਂਬਰ ਸੰਯੁਕਤ ਮੋਰਚੇ ਵਿੱਚੋਂ ਸ਼ਾਮਲ ਹੋਏ। ਇਸ ਮੀਟਿੰਗ ਦਾ ਸਾਥੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਸੱਦਾ ਪੱਤਰ ਨਹੀਂ ਸੀ ਇਸ ਕਰਕੇ ਉਹ ਨਹੀਂ ਜਾ ਸਕੇ। ਇਸ
ਗੱਲ ਦਾ ਉਨ੍ਹਾਂ ਨੂੰ ਮੀਟਿੰਗ ਵਿੱਚ ਜਾਣ ਤੋਂ ਬਾਅਦ ਹੀ ਪਤਾ ਲੱਗਿਆ। ਮੀਟਿੰਗ ਵਿੱਚ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਨ ਲਈ ਸੋਧਾਂ ਦੀ ਮੰਗ ਕੀਤੀ ਪਰ ਕਿਸਾਨ ਜਥੇਬੰਦੀਆਂ ਨੇ ਦੋ ਟੁੱਕ ਜਵਾਬ ਦਿੱਤਾ ਕਿ ਉਹ ਪਹਿਲਾ ਵੀ ਇਹ ਸਾਫ਼ ਕਰ ਚੁੱਕੇ ਹਨ ਤੇ ਉਹ ਇੱਥੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਇੱਥੇ ਆਏ ਹਨ। ਇਸ ਉੱਤੇ ਅਮਿਤ ਸ਼ਾਹ ਨੇ ਕਿਹਾ ਕਿ ਉਹ ਆਪਣੇ ਵੱਲੋਂ ਕਾਨੂੰਨਾਂ ਬਾਰੇ ਆਪਣਾ ਪ੍ਰਸਤਾਵ ਅੱਜ ਭੇਜ ਦੇਣਗੇ। ਇਸ ਤੋਂ ਬਾਅਦ ਇਸ ਮੀਟਿੰਗ ਨੂੰ ਰੱਦ ਕੀਤਾ।
ਕੇਂਦਰ ਦੇ ਪ੍ਰਪੋਜ਼ਲ ‘ਤੇ ਕਿਸਾਨਾਂ ਦੀ ਕੋਰੀ ‘ਨਾਂਹ’,ਕੀਤੇ ਵੱਡੇ ਐਲਾਨ
ਕੇਂਦਰ ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਅੱਜ ਯਾਨੀ ਬੁੱਧਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ। ਸਿੰਧੂ ਬਾਰਡਰ ਤੋਂ ਕਾਨਫਰੰਸ ‘ਚ ਬੋਲਦੇ ਹੋਏ ਕਿਸਾਨਾਂ ਨੇ ਕਿਹਾ ਕਿ ਪੂਰੇ ਦੇਸ਼ ‘ਚ 14 ਦਸੰਬਰ ਨੂੰ ਧਰਨਾ ਦਿੱਤਾ ਹੈ। ਭਾਜਪਾ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਸਰਕਾਰ ਦਾ ਪ੍ਰਸਤਾਵ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਪੂਰੇ ਦੇਸ਼ ‘ਚ ਅੰਦੋਲਨ ਤੇਜ਼ ਕੀਤਾ ਜਾਵੇਗਾ। ਜੈਪੁਰ-ਦਿੱਲੀ ਹਾਈਵੇਅ 12 ਦਸੰਬਰ ਰੋਕਿਆ ਜਾਵੇਗਾ। 12 ਦਸੰਬਰ ਨੂੰ ਟੋਲ ਪਲਾਜ਼ਾ ਵੀ ਫਰੀ ਕੀਤੇ ਜਾਣਗੇ। ਕਿਸਾਨਾਂ ਨੇ ਸਰਕਾਰੀ ਪ੍ਰਸਤਾਵ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤੱਕ ਜੰਗ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਦੁਬਾਰਾ ਪ੍ਰਸਤਾਵ ਆਏਗਾ ਤਾਂ
ਵਿਚਾਰ ਕਰਾਂਗਾ। ਕਿਸਾਨ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਗਾਰੰਟੀ ਕਾਨੂੰਨ ਬਣੇ।
ਅਡਾਨੀ ਬਣੀ ਦੇ ਮਾਲ ਅਤੇ ਟੋਲ ਦਾ ਕੀਤਾ
ਜਾਵੇਗਾ ਪੂਰਨ ਤੌਰ ਤੇ ਬੰਦ ਜੈਪੁਰ ਦਿੱਲੀ ਹਾਈਵੇ 12 ਦਸੰਬਰ ਤੱਕ ਰੋਕ ਦਿੱਤਾ ਜਾਵੇਗਾ।
ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਏ ਹਰਭਜਨ ਸਿੰਘ,
ਟਵਿਟਰ ਰਾਹੀਂ ਕਹੀ ਇਹ ਗੱਲ
ਕਿਸਾਨ ਅੰਦੋਲਨ ਨੂੰ 12 ਦਿਨ ਪੂਰੇ ਹੋ ਗਏ ਹਨ। ਇਸ ਅੰਦੋਲਨ ਵਿਚ ਖੇਡ ਜਗਤ ਵਿਚ ਵੀ ਕਾਫ਼ੀ ਚਰਚਾ ਹੋ ਰਹੀ ਹੈ। ਸਟਾਰ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਸਮੇਤ ਕਈ ਖਿਡਾਰੀਆਂ ਨੇ ਵੀ ਉਨ੍ਹਾਂ ਦੇ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਹੁਣ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਨੇ ਟਵੀਟ ਕਰਕੇ ਇਸ ਅੰਦੋਲਨ ਬਾਰੇ ਦੱਸਿਆ।
ਹਰਭਜਨ ਸਿੰਘ ਦਾ ਇਹ ਟਵੀਟ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਦੇ ਸਮਰਥਨ ਵਿਚ, ਹਰਭਜਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ।
ਰਾਜਪੁਰਾ ਜ਼ਹਿਰੀਲੀ ਸ਼ਰਾਬ ਮਾਮਲੇ ‘ਚ SHO ਸਸਪੈਂਡ,
4 ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ
ਰਾਜਪੁਰਾ ਬਾਈਪਾਸ ਦੇ ਨੇੜੇ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਦਾ ਖੁਲਾਸਾ ਹੋਇਆ, ਤਾਂ ਪਹਿਲਾ ਸਵਾਲ ਇਹੀ ਉੱਠਿਆ, ਕਿ ਆਖਿਰ ਪੰਜਾਬ ਦੇ ਮੁੱਖਮੰਤਰੀ ਦੇ ਜਿਲ੍ਹੇ ਤੋਂ ਕਿਵੇਂ ਇੱਕ ਸਾਲ ਵਿੱਚ 2 ਵਾਰ ਅਜਿਹੇ ਮਾਮਲੇ ਸਾਹਮਣੇ ਆ ਸਕਦੇ ਨੇ| ਦਰਅਸਲ ਮੰਗਲਵਾਰ ਦੀ ਰਾਤ ਐਕਸਾਈਜ਼ ਵਿਭਾਗ ਵੱਲੋਂ ਰਾਜਪੁਰਾ ਬਾਈਪਾਸ ਦੇ ਨੇੜੇ ਸਕਾਲਰ ਫੀਲਡ ਸਕੂਲ ਦੇ ਸਾਹਮਣੇ ਇੱਕ ਗੁਦਾਮ ਵਿੱਚ ਛਾਪੇਮਾਰੀ ਕੀਤੀ ਗਈ |ਐਕਸਾਈਜ਼ ਵਿਭਾਗ ਦੀ ਟੀਮ ਉਸ ਟੈਂਕਰ ਦਾ ਪਿੱਛਾ ਕਰ ਰਹੀ ਸੀ| ਜੋ ਪਟਿਆਲਾ ਦੇ ਸਮਾਣਾ ਹਲਕੇ ਤੋਂ ਈਐੱਨਏ ਯਾਨੀ ਐਕਸਟ੍ਰਾ ਨਿਉਟ੍ਰਲ ਈਥਾਨੋਲ ਲੈ ਕੇ ਨਿਕਲਿਆ ਸੀ|
ਟੈਂਕਰ ਚ ਲੱਗੇ ਜੀਪੀਐੱਸ ਦੇ ਜ਼ਰੀਏ ਐਕਸਾਈਜ਼ ਵਿਭਾਗ ਨੇ ਟੈਂਕਰ ਨੂੰ ਟ੍ਰੈਕ ਕੀਤਾ| ਛਾਪੇਮਾਰੀ ਦੌਰਾਨ ਇਸ ਫੈਕਟਰੀ ਚੋਂ ਈ.ਐਨ.ਏ. ਨਾਲ ਭਰਿਆ 20 ਹਜ਼ਾਰ ਲੀਟਰ ਦਾ ਟੈਂਕਰ, ਪੰਜਾਬ ਰਸੀਲਾ ਸੰਤਰਾ ਮਾਰਕਾ ਦੇਸ਼ੀ ਸ਼ਰਾਬ, ਕਰੀਬ 43 ਪੇਟੀਆਂ ਤਿਆਰ ਜਾਅਲੀ ਸ਼ਰਾਬ, ਲੇਬਲਜ਼, ਢੱਕਣ ਤੇ ਸੀਲਿੰਗ ਮਸ਼ੀਨ ਬਰਾਮਦ ਕੀਤਾ ਹੈ| ਇੰਨਾ ਹੀ ਨਹੀਂ ਮੌਕੇ ਤੋਂ ਪਲਾਂਟ ਚਲਾਉਣ ਵਾਲਾ ਸਰਗਨਾ ਦੀਪੇਸ਼ ਗ੍ਰੋਵਰ ਅਤੇ ਸ਼ਰਾਬ ਖਰੀਦਣ ਆਇਆ ਸ਼ਖ਼ਸ ਕਾਰਜ ਸਿੰਘ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ|
ਰਾਜਪੁਰਾ ਸਿਟੀ ਥਾਣੇ ਦੇ ਤਹਿਤ ਆਉਂਦੇ ਇਸ ਮਾਮਲੇ ਵਿੱਚ ਫੜ੍ਹੇ ਗਏ ਮੁਲਜ਼ਮਾਂ ਖਿਲਾਫ ਤਾਂ ਕਾਰਵਾਈ ਕੀਤੀ ਹੀ ਜਾ ਰਹੀ ਹੈ, ਪਰ ਥਾਣੇ ਦੇ ਐੱਸਐੱਚਓ ਨੂੰ ਐੱਸਐੱਸਪੀ ਵੱਲੋਂ ਲਾਪਰਵਾਹੀ ਦੇ ਚਲਦਿਆਂ ਮੁਅੱਲਤ ਕਰ ਦਿੱਤਾ ਗਿਆ ਹੈ, ਤੇ ਇਸਦੇ ਨਾਲ ਹੀ ਕੁੱਝ ਹੋਰ ਅਧਿਕਾਰੀਆਂ ਨੂੰ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ | ਸਾਫ ਹੈ ਕਿ ਐਕਸਾਈਜ਼ ਵਿਭਾਗ ਅਤੇ ਪੁਲਿਸ ਆਪਣੇ ਵੱਲੋਂ ਮਾਮਲੇ ਵਿੱਚ ਪੂਰੀ ਅਤੇ ਨਿਰਪੱਖ ਕਾਰਵਾਈ ਕਰਨ ਦਾ ਦਾਅਵਾ ਕਰ ਰਹੇ ਨੇ,ਐਕਸਾਈਜ਼ ਵਿਭਾਗ ਦੇ ਲਈ ਇਹ ਖੁਲਾਸਾ ਇੱਕ ਵੱਡੀ ਕਾਮਯਾਬੀ ਵੀ ਹੈ, ਪਰ ਇੱਕ ਮੁਲਜ਼ਮ ਦੇ ਦੋ ਵਾਰ ਇੱਕੋ ਜਿਹੇ ਮਾਮਲਿਆਂ ਚ ਗ੍ਰਿਫਤਾਰ ਹੋਣਾ ਕਈ ਵੱਡੇ ਸਵਾਲ ਜ਼ਰੂਰ ਖੜ੍ਹੇ ਕਰਦਾ ਹੈ|
0 Response to "missionjanchetna@gmail.com10122020."
Post a Comment