missionjanchetna@gmail.com02122020.

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:80, ਮੰਗਲਵਾਰ, 02 ਦਸੰਬਰ 2020.

ਟਰੂਡੋ ਦੀ ਕਿਸਾਨ ਅੰਦੋਲਨ ਤੇ ਟਿੱਪਣੀ,

ਕਿਹਾ-ਕੈਨੇਡਾ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੀ ਰੱਖਿਆ ਕਰੇਗਾ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੇ ਟਿੱਪਣੀ ਕੀਤੀ ਹੈ। ਟਰੂਡੋ ਨੇ ਕਿਹਾ- ਭਾਰਤ ਦੀ ਸਥਿਤੀ ਚਿੰਤਾਜਨਕ ਹੈ। ਕੈਨੇਡਾ ਹਮੇਸ਼ਾ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੀ ਰੱਖਿਆ ਕਰੇਗਾ। ਕੈਨੇਡਾ ਨੇ ਭਾਰਤ ਸਰਕਾਰ ਨੂੰ ਆਪਣੀ ਚਿੰਤਾ ਜ਼ਾਹਰ ਕੀਤੀ ਹੈ।
ਦੱਸ ਦਈਏ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਤਸ਼ੱਦਦ ਦੀ ਕੌਮਾਂਤਰੀ ਪੱਧਰ ਉਤੇ ਅਲੋਚਨਾ ਹੋ ਰਹੀ ਹੈ। ਟਰੂਡੋ ਨੇ ਵੀ ਇਸ ਉਤੇ ਆਪਣੀ ਚਿੰਤਾ ਜਾਹਿਰ ਕੀਤੀ ਹੈ।
ਇਸ ਤੋਂ ਪਹਿਲਾਂ ਪੰਜਾਬੀ-ਕੈਨੇਡੀਅਨ ਸਿਆਸਤਦਾਨਾਂ ਨੇ ਵੀ ਮੋਦੀ ਸਰਕਾਰ ਦੀ ਕਾਰਵਾਈ ਦੀ ਅਲੋਚਨਾ ਕੀਤੀ ਸੀ ਤੇ ਸਵਾਲ ਕੀਤਾ ਸੀ ਕਿ ਜੇਕਰ ਭਾਰਤ ਦਾ ਸੰਵਿਧਾਨ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਦਿੰਦਾ ਹੈ ਤਾਂ ਕਿਸਾਨਾਂ ਉਤੇ ਡਾਂਗਾਂ ਕਿਉਂ ਵਰ੍ਹਾਈਆਂ ਗਈਆਂ।

ਇਸ ਦੌਰਾਨ ਇਸ ਟਿੱਪਣੀ ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਤੇ ਇਸ ਪ੍ਰਤੀਕਿਰਿਆ ਨੂੰ ਭਰਮਾਊ ਸੂਚਨਾ ਤੇ ਅਧਾਰਤ ਗ਼ੈਰਵਾਜਬ ਕਰਾਰ ਦਿੱਤਾ ਹੈ।

ਕਿਸਾਨ ਜਥੇਬੰਦੀਆਂ ਨੇ ਕਮੇਟੀ ਬਣਾਉਣ ਦਾ ਪ੍ਰਸਤਾਵ ਠੁਕਰਾਇਆ,

3 ਦਿਸੰਬਰ ਨੂੰ ਹੋਵੇਗੀ ਅਗਲੀ ਮੀਟਿੰਗ

ਕੇਂਦਰੀ
ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਵਿਗਿਆਨ ਭਵਨ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਰਹੇ ਹਨ। ਸਰਕਾਰ ਨੇ ਵਿਸ਼ਵਾਸ ਜਤਾਇਆ ਕਿ ਉਹ ਅੰਦੋਲਨਕਾਰੀ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕਿਸੇ ਹੱਲਤੇ ਪਹੁੰਚੇਗੀ। ਕਿਸਾਨ ਜਥੇਬੰਦੀਆਂ ਨੇ ਕੇਂਦਰ ਦਾ ਕਮੇਟੀ ਬਣਾਉਣ ਦਾ ਪ੍ਰਸਤਾਵ ਠੁਕਰਾ ਦਿੱਤਾ ਹੈ।
ਇਸ ਤੋਂ ਇਲਾਵਾ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ਉਤੇ ਇਕ ਕਮੇਟੀ ਬਣਾਈ ਜਾਵੇਗੀ। ਸਰਕਾਰ ਨੇ ਕਿਸਾਨਾਂ ਨੇਤਾਵਾਂ ਨੂੰ ਕਿਹਾ ਕਿ ਉਹ ਕਿਸਾਨ ਸੰਗਠਨ ਦੇ 4-5 ਲੋਕਾਂ ਦੇ ਨਾਮ ਇਸ ਮੁੱਦੇ ਉਤੇ ਚਰਚਾ ਲਈ ਦੇਣ। ਤੇ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜਿਸ ਵਿਚ ਸਰਕਾਰ ਦੇ ਪ੍ਰਤੀਨਿਧੀ ਤੇ ਖੇਤੀ ਮਾਹਰ ਵੀ ਸ਼ਾਮਲ ਹੋਣਗੇ।
ਮੀਟਿੰਗ ਵਿੱਚ ਸਰਕਾਰ ਨੇ ਐਮਐਸਪੀ ਅਤੇ ਐਕਟ ਬਾਰੇ ਕਿਸਾਨਾਂ ਨੂੰ ਇੱਕ ਪ੍ਰੈਜੈਂਟੇਸ਼ਨ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਅੰਦੋਲਨਕਾਰੀ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕਿਸੇ ਹੱਲਤੇ ਪਹੁੰਚੇਗੀ।

ਇਸ ਤੋਂ ਤੈਅ ਹੈ ਕਿ ਸਰਕਾਰ ਅਜੇ ਮਾਮਲੇ ਨੂੰ ਲਟਕਾਉਣ ਵਾਲੇ ਰਾਹ ਪਈ ਜਾਪ ਰਹੀ ਹੈ। ਕਿਉਂਕਿ ਪਿਛਲੀ ਮੀਟਿੰਗ ਵਿਚ ਵੀ ਸਰਕਾਰ ਨੇ ਕਿਹਾ ਸੀ ਕਿ ਉਹ ਮਸਲੇ ਉਤੇ ਵਿਚਾਰ ਲਈ ਕਮੇਟੀ ਬਣਾਵੇਗੀ ਪਰ ਉਨਾ ਚਿਰ ਕਿਸਾਨ ਆਪਣਾ ਅੰਦੋਲਨ ਵਾਪਸ ਲੈਣ। ਕਿਸਾਨਾਂ ਨੂੰ ਖਦਸ਼ਾ ਸੀ ਕਿ ਸਰਕਾਰ ਮਸਲੇ ਨੂੰ ਠੰਢ ਕਰਨ ਵਾਲੀ ਰਣਨੀਤੀ ਉਤੇ ਚੱਲ ਰਹੀ ਹੈ।

ਤੋਮਰ ਤੇ ਗੋਇਲ ਕਿਸਾਨ ਨੇਤਾਵਾਂ ਨਾਲ ਗੱਲਬਾਤ ਕਰਦੇ ਹੋਏ,

ਬੈਠਕ ' ਸ਼ਾਮਿਲ ਨਹੀਂ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਨੇ ਵਿਗਿਆਨ ਭਵਨ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਰਹੇ ਹਨ ਪਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਹੋਰੋਨਾਂ ਮੰਤਰੀਆਂ ਨਾਲ ਕਿਸਾਨਾਂ ਨਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਗੱਲ ਕੀਤੀ ਜਾ ਰਹੀ ਸੀ।ਸਰਕਾਰ ਨੇ ਵਿਸ਼ਵਾਸ ਜਤਾਇਆ ਕਿ ਉਹ ਅੰਦੋਲਨਕਾਰੀ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕਿਸੇ ਹੱਲਤੇ ਪਹੁੰਚੇਗੀ।

ਜਿੰਨ੍ਹਾਂ ਚਿਰ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਗਈ ਹੈ, ਉੱਥੇ ਹੀ ਬਿਜਲੀ ਸੋਧ ਪ੍ਰਸਤਾਵਿਤ ਬਿੱਲ, ਪਰਾਲੀ ਦੇ ਮੁੱਦੇ ਤੇ ਲਿਆਂਦਾ ਗਿਆ ਆਰਡੀਨੈਂਸ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੂੰ ਡੀਜ਼ਲ ਅੱਧੇ ਰੇਟ ਤੇ ਦੇਣ ਦੀ ਮੰਗ ਰੱਖੀ ਗਈ ਹੈ। ਬੁੱਧੀਜੀਵੀਆਂ ਖਿਲਾਫ ਦਰਜ ਕੇਸ ਰੱਦ ਕਰਨ ਦੀ ਵੀ ਮੰਗ ਰੱਖੀ ਹੈ। ਸਾਰੇ ਕਿਸਾਨਾਂ ਦਾ ਸਰਕਾਰ ਕਰਜ਼ਾ ਮੁਆਫ ਕਰੇ।ਕਿਸਾਨ ਮੋਰਚੇ ਨੂੰ ਚਲਾਉਣ ਲਈ 30 ਜਥੇਬੰਦੀਆਂ ਚੋ 1-1 ਮੈਂਬਰ ਲੈ ਕੇ ਸਟੇਜ ਕਮੇਟੀ ਵੀ ਬਣਾਈ ਗਈ। 30 ਵਿੱਚੋਂ 20-20 ਮੈਂਬਰ ਲੈ ਕੇ 600 ਮੈਂਬਰਾਂ ਦੀ ਸਮੁੱਚੀ ਦੇਖ ਰੇਖ ਲਈ ਵੀ ਕਮੇਟੀ ਬਣਾਈ ਗਈ ਹੈ। ਇਸੇ ਤਰਾਂ 6 ਮੈਂਬਰੀ ਕਮੇਟੀ ਵੀ ਬਣਾਈ ਐ ਜੋ ਬਾਹਰੋਂ ਸਮਰਥਨ ਦੇਣ ਆਉਣ ਵਾਲੇ ਆਗੂਆਂ ਅਤੇ ਜਥੇਬੰਦੀਆਂ ਨਾਲ ਤਾਲ ਮੇਲ ਕਰੇਗੀ। ਹਰ ਰੋਜ਼ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਟੇਜ ਚਲੇਗੀ। ਸਟੇਜ ਤੋਂ ਪਹਿਲਾਂ 30 ਮੈਂਬਰੀ ਕਮੇਟੀ ਦੀ ਮੀਟਿੰਗ ਹੋਵੇਗੀ, ਜਦਕਿ ਸ਼ਾਮ ਨੂੰ ਹੋਰ ਕਮੇਟੀਆਂ ਮੀਟਿੰਗ ਕਰਿਆ ਕਰਨਗੀਆਂ।

ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਵਿਚ ਕਿਸਾਨਾਂ ਦੇ ਅੰਦੋਲਨ ਦਾ ਅੱਜ ਛੇਵਾਂ ਦਿਨ ਹੈ ਕਿਸਾਨ ਆਪਣੀਆਂ ਮੰਗਾਂ 'ਤੇ ਕਾਇਮ ਹਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰ ਉਤੇ ਡਟੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅੱਜ 3 ਵਜੇ ਤੱਕ ਫੈਸਲਾ ਨਹੀਂ ਹੋਇਆ ਤਾਂ ਬੈਰੀਕੇਡ ਤੋੜ ਕੇ ਜੰਤਰ ਮੰਤਰ ਜਾਣਗੇ
ਕਿਸਾਨ ਅੰਦੋਲਨ ਦੌਰਾਨ  ਗਾਜੀਪੁਰ-ਗਾਜ਼ੀਆਬਾਦ (ਦਿੱਲੀ-ਯੂਪੀ ਸਰਹੱਦ) 'ਤੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ ਹੈ, ਕਿਸਾਨਾਂ ਨੇ ਬੈਰੀਕੇਡਾਂ ਨੂੰ ਹਟਾ ਦਿੱਤਾ ਹੈ

ਖੇਤੀ ਕਾਨੂੰਨ ਨਹੀਂ ਹੋਣਗੇ ਵਾਪਸ,

ਕਿਸਾਨਾਂ ਨਾਲ ਇਨ੍ਹਾਂ ਮੁੱਦਿਆਂ ਹੋ ਸਕਦੀ ਹੈ ਗੱਲਬਾਤ

ਕੇਂਦਰ
ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਵਿਚ ਕਿਸਾਨਾਂ ਦੇ ਅੰਦੋਲਨ ਦਾ ਅੱਜ ਛੇਵਾਂ ਦਿਨ ਹੈ। ਕਿਸਾਨ ਆਪਣੀਆਂ ਮੰਗਾਂ 'ਤੇ ਕਾਇਮ ਹਨ। ਇਸ ਦੌਰਾਨ ਸਰਕਾਰ ਵੀ ਮਸਲੇ ਦੇ ਹੱਲ ਲਈ ਸਰਗਰਮ ਹੋ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੁਪਹਿਰ 3 ਵਜੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਸਰਕਾਰ ਦੀ ਤਰਫੋਂ ਇਸ ਦੀ ਅਗਵਾਈ ਕਰਨਗੇ। ਇਸ ਤੋਂ ਪਹਿਲਾਂ ਸਰਕਾਰ ਦੇ ਮੰਤਰੀ ਵੱਖਰੀ ਬੈਠਕ ਕਰ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਗ੍ਰਹਿ ਵਿਖੇ ਕੀਤੀ ਜਾ ਰਹੀ ਬੈਠਕ ਵਿੱਚ ਮੌਜੂਦ ਹਨ। ਇਸ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਹਾਲਾਂਕਿ, ਸੂਤਰਾਂ ਅਨੁਸਾਰ, ਸਰਕਾਰ ਕਿਸੇ ਵੀ ਕੀਮਤ 'ਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ।

ਐਮਐਸਪੀ ਬਾਰੇ ਕਿਸਾਨਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ
ਤਿੰਨਾਂ ਕਾਨੂੰਨਾਂ ਬਾਰੇ ਸ਼ੰਕੇ ਦੂਰ ਕੀਤੇ ਜਾਣਗੇ
ਹਰ ਪੱਧਰਾਂ 'ਤੇ ਭਰੋਸਾ ਦਿੱਤਾ ਜਾਵੇਗਾ ਕਿ ਐਮਐਸਪੀ ਅਤੇ ਮੰਡੀ ਸਿਸਟਮ ਕਾਇਮ ਰਹੇਗਾ

ਕਿਸਾਨ ਅੰਦੋਲਨ ' ਸ਼ਾਮਿਲ ਹੋਣ ਪੁੱਜੀ

ਦਾਦੀ ਬਿਲਕੀਸ ਬਾਨੋ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਨਾਗਰਿਕਤਾ
ਸੋਧ ਐਕਟ ਅਤੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ ਪ੍ਰੋਟੈਸਟ ਦਾ ਚਿਹਰੇ ਅਤੇ ਸ਼ਾਹੀਨ ਬਾਗ ਦੀ ਦਾਦੀ ਬਿਲਕੀਸ ਬਾਨੋ ਨੂੰ ਦਿੱਲੀ ਪੁਲਿਸ ਨੇ ਸਿੰਘੂ ਸਰਹੱਦ 'ਤੇ ਗ੍ਰਿਫਤਾਰ ਕੀਤਾ ਹੈ। ਉਹ ਅੱਜ ਕਿਸਾਨ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਲਈ ਸਿੰਘੂ ਸਰਹੱਦ 'ਤੇ ਪਹੁੰਚੀ ਸੀ। ਇਸ ਤੋਂ ਪਹਿਲਾਂ ਬਿਲਕੀਸ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਹਾਂ ਅਤੇ ਅਸੀਂ ਅੱਜ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਾਂਗੇ। ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।
ਦੱਸ ਦਈਏ ਕਿ ਸੋਮਵਾਰ ਰਾਤ ਨੂੰ ਬਿਲਕੀਸ ਦਾਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਵੀਡੀਓ ਵਿੱਚ ਦਾਦੀ ਕਿਸਾਨਾਂ ਦੇ ਇੱਕ ਪ੍ਰਦਰਸ਼ਨ ਸਥਾਨ ਉਤੇ ਦਿਖਾਈ ਦਿੱਤੀ। ਵੀਡੀਓ ਵਿਚ ਦਾਦੀ ਨਾਲ ਤੁਰਦੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਯੂਪੀ ਤੋਂ ਪਰਤਦਿਆਂ ਉਹ ਕਿਸਾਨਾਂ ਦਾ ਹਾਲਚਾਲ ਪੁੱਛਣ ਲਈ ਰੁਕੀ ਹੈ। ਦੱਸ ਦਈਏ ਕਿ ਬਿਲਕੀਸ ਦਾਦੀ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਦੌਰਾਨ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਦੌਰਾਨ ਮੁੱਖ ਚਿਹਰੇ ਵਜੋਂ ਸਾਹਮਣੇ ਆਈ ਸੀ।

ਟਾਈਮ ਮੈਗਜ਼ੀਨ ਦੇ ਪੱਤਰਕਾਰ ਰਾਣਾ ਅਯੂਬ ਨੇ ਆਪਣੇ ਲੇਖ ਵਿੱਚ ਬਿਲਕਿਸ ਦਾਦੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ। ਉਸਨੇ ਦੱਸਿਆ ਕਿ ਕਿਵੇਂ ਬਿਲਕੀਸ ਦਾਦੀ ਦਿੱਲੀ ਦੀ ਕੜਾਕੇ ਦੀ ਠੰਡ ਵਿੱਚ ਰੋਸ ਪ੍ਰਦਰਸ਼ਨ ਵਾਲੀ ਥਾਂ ਉਤੇ ਖੜੇ ਹੋਏ ਅਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿੱਚ ਲੋਕਾਂ ਦੀ ਅਵਾਜ਼ ਬਣ ਗਏ।
ਬਿਲਕਿਸ ਬਾਨੋ, ਜੋ ਬਿਲਕਿਸ ਦਾਦੀ ਦੇ ਨਾਮ ਨਾਲ ਮਸ਼ਹੂਰ ਹੈ, ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਰਹਿਣ ਵਾਲੀ ਹੈ, ਪਰ ਫਿਲਹਾਲ ਉਹ ਆਪਣੇ ਬੱਚਿਆਂ ਨਾਲ ਦਿੱਲੀ ਵਿਚ ਰਹਿ ਰਹੀ ਹੈ। ਉਸਦਾ ਪਤੀ ਖੇਤੀ ਮਜ਼ਦੂਰੀ ਕਰਦਾ ਸੀ ਜੋ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਸਿਰਫ ਇਹੀ ਨਹੀਂ, ਵਿਰੋਧ ਪ੍ਰਦਰਸ਼ਨ ਦੌਰਾਨ ਬਿਲਕਿਸ ਦਾਦੀ ਨੇ ਦੱਸਿਆ ਸੀ ਕਿ ਉਸਨੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਕਿਸੇ ਰਾਜਨੀਤਿਕ ਲਹਿਰ ਵਿਚ ਹਿੱਸਾ ਨਹੀਂ ਲਿਆ ਸੀ। ਪਹਿਲਾਂ ਉਹ ਸਿਰਫ ਇੱਕ ਘਰੇਲੂ ਔਰਤ ਹੁੰਦੀ ਸੀ। ਉਹਨਾਂ ਪਹਿਲਾਂ ਕਦੇ ਆਪਣਾ ਘਰ ਨਹੀਂ ਛੱਡਿਆ ਸੀ। ਪਰ ਇਸ ਪ੍ਰਦਰਸ਼ਨ ਵਿਚ ਉਨ੍ਹਾਂ ਦਾ ਖਾਣਾ-ਪੀਣਾ ਅਤੇ ਸੋਨਾ ਧਰਨਾ ਸਥਾਨ ਉਤੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉਹ ਕੁਝ ਸਮੇਂ ਲਈ ਘਰ ਸਿਰਫ ਕੱਪੜੇ ਬਦਲਣ ਲਈ ਜਾਂਦੀ ਸੀ।

ਦਾਦਰੀ ਤੋਂ ਵਿਧਾਇਕ ਸੋਮਬੀਰ ਨੇ

ਖੱਟਰ ਸਰਕਾਰ ਤੋਂ ਸਮਰਥਨ ਵਾਪਸ ਲਿਆ

ਹਰਿਆਣਾ
ਦੇ ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਬੀਰ ਸੰਗਵਾਨ  ਨੇ ਹਰਿਆਣ ਦੀ ਮਨੋਹਰ ਲਾਲ ਖੱਟਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਹਰਿਆਣਾ ਵਿਧਾਨ ਸਭਾ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸਮਰਥਨ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕਿਸਾਨ ਵਿਰੋਧੀ ਤੇ ਕਿਸਾਨਾਂ ਉਤੇ ਜੁਲਮ ਕਰਨ ਵਾਲੀ ਸਰਕਾਰ ਦਾ ਸਾਥ ਨਹੀਂ ਦੇਣਗੇ।
ਦੱਸ ਦਈਏ ਕਿ ਵਿਧਾਇਕ ਨੇ ਕੱਲ੍ਹ ਪਸ਼ੂ ਪਾਲਣ ਵਿਕਾਸ ਬੋਰਡ ਦੇ ਚੇਅਰਮੈਨ ਤੋਂ ਅਸਤੀਫਾ ਦੇ ਦਿੱਤਾ ਸੀ। ਸੰਗਵਾਨ ਨੇ ਖਾਪ ਦੇ ਪ੍ਰਧਾਨ ਵਜੋਂ 1 ਦਸੰਬਰ ਨੂੰ ਖਾਪ ਦੇ ਹਜਾਰਾਂ ਲੋਕਾਂ ਨਾਲ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਕਿਸਾਨ ਅੰਦੋਲਨ ਵਿੱਚ ਦਿੱਲੀ ਕੂਚ ਦਾ ਐਲਾਨ ਕੀਤਾ ਸੀ।

ਚਰਖੀ ਦਾਦਰੀ ਦੇ ਖੇੜੀ ਬੁਰਾ ਪਿੰਡ ਵਿੱਚ ਸਥਿਤ ਸਾਂਗੂ ਧਾਮ ਉਤੇ 40 ਖਾਪ ਪੰਚਾਇਤ ਦੀ ਪੰਚਾਇਤ ਖਾਪ ਪ੍ਰਧਾਨ ਸੋਮਬੀਰ ਸੰਗਵਾਨ ਦੀ ਅਗਵਾਈ ਵਿਚ ਹੋਈ ਸੀ। ਇੱਥੇ ਕਿਸਾਨ ਅੰਦੋਲਨ ਨੂੰ ਸਮਰਥਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਅਗਲੇ ਹੀ ਦਿਨ ਅੱਜ ਉਨ੍ਹਾਂ ਨੇ ਸਰਕਾਰ ਤੋਂ ਸਮਰਥਨ ਵੀ ਵਾਪਸ ਲੈ ਲਿਆ ਹੈ।

 

0 Response to "missionjanchetna@gmail.com02122020."

Post a Comment