missionjanchetna@gmail.com24112020.
ਮਿਸ਼ਨ ਜਨਚੇਤਨਾ
ਸਾਲ:11, ਅੰਕ:73, ਮੰਗਲਵਾਰ, 24ਨਵੰਬਰ 2020.ਫ਼ਰਾਂਸ ਦੇ ਰਾਸ਼ਟਰਪਤੀ ‘ਇਸਲਾਮ ਦੀ ਕੱਟੜਤਾ’ ਨੂੰ
ਘਟ ਕਰਨ ਲਈ ਕੀ ਬਦਲਾਅ ਕਰਨਾ ਚਾਹੁੰਦੇ ਹਨਫ਼ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਆਪਣੇ ਦੇਸ ਦੇ ਮੁਸਲਮਾਨ ਆਗੂਆਂ ਨੂੰ ਕਿਹਾ ਹੈ ਕਿ ਉਹ ਕੱਟੜਪੰਥੀ ਇਸਲਾਮ ਨੂੰ ਖ਼ਤਮ ਕਰਨ ਲਈ 'ਰਿਪਬਲੀਕਨ ਕਦਰਾਂ ਕੀਮਤਾਂ ਦੇ ਚਾਰਟਰ' ਨੂੰ ਸਵੀਕਾਰ ਕਰਨ।
ਬੁੱਧਵਾਰ ਨੂੰ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਫ਼ਰੈਂਚ ਕਾਊਂਸਲ ਆਫ਼ ਦਾ ਮੁਸਲਿਮ ਫ਼ੇਥ (ਸੀਐਫ਼ਸੀਐਮ) ਦੇ ਅੱਠ ਆਗੂਆਂ ਨੂੰ ਮਿਲੇ ਅਤੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ।
ਉਨ੍ਹਾਂ ਮੁਤਾਬਿਕ ਇਸ ਚਾਰਟਰ ਵਿੱਚ ਦੂਸਰੇ ਮੁੱਦਿਆਂ ਤੋਂ ਇਲਾਵਾ ਦੋ ਖ਼ਾਸ ਗੱਲਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ, ਇੱਕ ਕਿ ਫ਼ਰਾਂਸ ਵਿੱਚ ਇਸਲਾਮ ਮਹਿਜ਼ ਇੱਕ ਧਰਮ ਹੈ ਕੋਈ ਸਿਆਸੀ ਅੰਦੋਲਣ ਨਹੀਂ ਅਤੇ ਇਸ ਲਈ ਇਸ ਵਿੱਚੋਂ ਸਿਆਸਤ ਨੂੰ ਹਟਾ ਦਿੱਤਾ ਜਾਵੇ।
ਰਾਸ਼ਟਰਪਤੀ ਦਾ ਸਖ਼ਤ ਰੁਖ਼ ਪਿਛਲੇ ਮਹੀਨੇ ਦੇਸ ਵਿੱਚ ਤਿੰਨ ਸ਼ੱਕੀ ਇਸਲਾਮੀ ਅੱਤਵਾਦੀਆਂ ਦੇ ਹਮਲਿਆਂ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ ਹੈ।
ਇੰਨਾਂ ਹਮਲਿਆਂ ਵਿੱਚ 15 ਅਕਤੂਬਰ ਨੂੰ ਇੱਕ 47 ਸਾਲਾਂ ਦੀ ਸਿੱਖਿਅਕ ਦੀ ਹੱਤਿਆ ਵੀ ਸ਼ਾਮਿਲ ਹੈ, ਜਿਸਨੇ ਆਪਣੀ ਜਮਾਤ ਵਿੱਚ ਪੈਗ਼ੰਬਰ ਮੁਹੰਮਦ ਦੇ ਕੁਝ ਕਾਰਟੂਨ ਦਿਖਾਏ ਸਨ।
ਪੰਜਾਬ ਵਿਚ ਰੇਲ ਸੇਵਾ ਹੋਈ ਮੁੜ ਬਹਾਲ,
ਯਾਤਰੀ ਗੱਡੀਆਂ ਵੀ ਚੱਲਣਗੀਆਂ
ਕਿਸਾਨਾਂ ਵੱਲੋਂ ਹਾਮੀ ਭਰਨ ਪਿੱਛੋਂ ਅੱਜ
ਪੰਜਾਬ ਵਿਚ ਮੁੜ ਰੇਲ ਸੇਵਾ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਜਾਖ਼ਲ ਹੋ ਕੇ ਮਾਨਸਾ ਰਾਹੀਂ ਇੱਕ ਮਾਲ
ਗੱਡੀ ਕੋਲਾ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਵਿੱਚ ਪੁੱਜ ਗਈ ਹੈ। ਇਸ ਰੇਲਗੱਡੀ ਦੇ
ਪੁੱਜਣ ਦੀ ਪੁਸ਼ਟੀ ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਪਹਿਲੀ ਯਾਤਰੀ ਗੱਡੀ ਦਿੱਲੀ ਤੋਂ ਅੰਬਾਲਾ ਪੁੱਜੀ। ਜਨਸ਼ਤਾਬਾਦੀ ਐਕਸਪ੍ਰੈਸ ਵਾਇਆ
ਚੰਡੀਗੜ੍ਹ, ਮੁਹਾਲੀ, ਨੰਗਲਡੈਮ ਤੋਂ ਊਨਾ ਹਿਮਾਚਲ ਜਾਏਗੀ।
ਅੱਜ ਰਾਜਪੁਰਾ ਦੇ ਰੇਲਵੇ
ਸਟੇਸ਼ਨ ਤੋਂ ਸਾਨੇਵਾਲ ਕੰਟੇਨਰ, ਰਾਮਪੁਰਾ ਫੂਲ, ਜੰਮੂਤਵੀ ਡੀਜਲ ਵਾਲੀਆਂ ਮਾਲ ਗੱਡੀਆਂ ਚਲਾਈਆਂ ਗਈਆਂ। ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ
ਪੂਰੇ ਪ੍ਰਬੰਧ ਕੀਤੇ ਗਏ ਹਨ।
ਉੱਤਰੀ ਰੇਲਵੇ ਵੱਲੋਂ ਰੇਲ
ਮਾਰਗਾਂ ਦੀ ਜਾਂਚ ਉਪਰੰਤ ਦਿੱਤੀ ਰੇਲਾਂ ਚਲਾਉਣ ਦੀ ਹਰੀ ਝੰਡੀ ਤਹਿਤ ਇਹ ਟਰੇਨਾਂ ਆਰੰਭ ਹੋਈਆਂ
ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁਸਾਫ਼ਰ ਗੱਡੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ
ਤਹਿਤ ਅੱਜ ਸ਼ਾਮ ਨੂੰ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਮੁਸਾਫ਼ਰ ਗੱਡੀ ਚਲਾਈ ਜਾ ਰਹੀ ਹੈ। ਖੇਤੀ
ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਪੰਜਾਬ ਵਿੱਚ ਰੇਲ ਆਵਾਜਾਈ ਠੱਪ ਕੀਤੀ ਗਈ ਸੀ।
ਦਿੱਲੀ-ਚੱਲੋ ਪ੍ਰੋਗਰਾਮ 'ਚ ਕੋਈ ਤਬਦੀਲੀ ਨਹੀਂ,
26-27 ਨਵੰਬਰ ਦਾ ਪ੍ਰੋਗਰਾਮ ਅਟੱਲ
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏ.ਆਈ.ਕੇ.ਐੱਸ.ਸੀ.) ਨੇ ਭਾਰਤ ਦੇ ਕਿਸਾਨਾਂ ਨੂੰ ਸੂਚਿਤ ਕੀਤਾ ਕਿ ਸਾਂਝਾ ਦਿੱਲੀ ਚੱਲੋ ਅੰਦੋਲਨ ਪ੍ਰੋਗਰਾਮ 26-27 ਨਵੰਬਰ ਅਤੇ ਇਸ ਤੋਂ ਬਾਅਦ ਯੋਜਨਾ ਅਨੁਸਾਰ ਜਾਰੀ ਹੈ ਅਤੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਕਿਸਾਨਾਂ-ਵਿਰੋਧੀ ਅਤੇ ਲੋਕ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦਾ ਸਮੂਹਕ ਸੰਕਲਪ ਕੇਂਦਰੀ ਸਰਕਾਰ ਦੀ ਸਿਰਦਰਦੀ ਦਾ ਕਾਰਨ ਬਣ ਗਿਆ ਹੈ। ਇਸ ਦੇ ਨਿਯੰਤਰਣ ਅਧੀਨ ਏਜੰਸੀਆਂ ਜਿਵੇਂ ਕਿ ਦਿੱਲੀ ਪੁਲਿਸ ਸ਼ਾਂਤਮਈ ਅਤੇ ਲੋਕਤੰਤਰੀ ਅੰਦੋਲਨ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਵੱਧ ਸਮੇਂ ਤੇ ਕੰਮ ਕਰ ਰਹੀ ਹੈ। ਏ.ਆਈ.ਕੇ.ਐੱਸ.ਸੀ. ਨੇ ਕਿਸਾਨਾਂ ਨੂੰ ਕਿਸੇ ਗਲਤ ਜਾਣਕਾਰੀ ਅਤੇ ਅਫਵਾਹਾਂ ਦੁਆਰਾ ਗੁੰਮਰਾਹ ਜਾਂ ਭੁਲੇਖੇ ਵਿੱਚ ਨਾ ਪੈਣ ਦੀ ਅਪੀਲ ਕੀਤੀ। ਏਆਈਕੇਐਸਸੀ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਸਾਰੀਆਂ ਫੈਡਰੇਸ਼ਨਾਂ ਅਤੇ ਸੰਸਥਾਵਾਂ ਦਿੱਲੀ ਚੱਲੋ ਅੰਦੋਲਨ ਪ੍ਰੋਗਰਾਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪੂਰੇ ਯਤਨ ਕਰ ਰਹੀਆਂ ਹਨ।
ਵੀ ਐਮ ਸਿੰਘ (ਕਨਵੀਨਰ), ਅਵੀਕ ਸਾਹਾ (ਪ੍ਰਬੰਧਕੀ ਸਕੱਤਰ), ਡਾ ਅਸ਼ੀਸ਼ ਮਿੱਤਲ, ਡਾ: ਅਸ਼ੋਕ ਧਵਲੇ, ਅਤੁਲ ਕੁਮਾਰ ਅੰਜਨ, ਭੁਪਿੰਦਰ ਸਾਂਬਰ, ਡਾ ਦਰਸ਼ਨ ਪਾਲ, ਹਨਨ ਮੋਲ੍ਹਾ, ਜਗਮੋਹਨ ਸਿੰਘ, ਕਵਿਤਾ ਕੁਰੂਗੰਤੀ, ਕਿਰਨ ਵਿਸਾ, ਕੋਡੀਹੱਲੀ ਚੰਦਰਸ਼ੇਖਰ, ਮੇਧਾ ਪਤਕਰ, ਪ੍ਰਤਿਭਾ ਸ਼ਿੰਦੇ, ਪ੍ਰੇਮਸਿੰਘ ਗਹਿਲਾਵਤ, ਰਾਜਰਾਮ ਸਿੰਘ, ਰਾਜੂ ਸ਼ੈਟੀ, ਰਿਚਾ ਸਿੰਘ, ਸਤਨਾਮ ਸਿੰਘ ਅਜਨਾਲਾ, ਸੱਤਿਆਵਾਨ, ਡਾ ਸੁਨੀਲਮ, ਤਜਿੰਦਰ ਸਿੰਘ ਵਿਰਕ, ਵੀ ਵੈਂਕਟਾਰਮਈਆ, ਯੋਗੇਂਦਰ ਯਾਦਵ ਯਦਵ,ਨੇ ਅੱਜ ਦੇ ਪ੍ਰੋਗਰਾਮ ਵਿਚ ਹਿਸਾ ਲਿਆ।
ਮੋਦੀ ਕੋਰੋਨਾ ਦੇ ਮੱਦੇਨਜ਼ਰ ਸੂਬਿਆਂ ਦੇ
ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ
ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੁਨੀਆ ਦੇ ਕਈ ਦੇਸ਼ਾਂ ‘ਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦੇਸ਼ ਆਪਣੇ ਪੱਧਰ ‘ਤੇ ਕੋਰੋਨਾ ‘ਤੇ ਕਾਬੂ ਪਾਉਣ ਲਈ ਯਤਨਾਂ ‘ਚ ਜੁੱਟ ਗਏ ਹਨ। ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।
ਜਿਸ ‘ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਨਵੰਬਰ ਦਿਨ ਮੰਗਲਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਮੀਡੀਆ ਡਿਜ਼ੀਟਲ ਮਾਧਿਅਮ ਰਾਹੀਂ ਹੋਵੇਗੀ। ਪ੍ਰਧਾਨ ਮੰਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਹੋਰ ਨੁਮਾਇੰਦਿਆਂ ਨਾਲ ਕੋਰੋਨਾ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਡਿਜੀਟਲ ਮਾਧਿਅਮ ਜ਼ਰੀਏ ਹੋਣ ਵਾਲੀ ਇਹ ਮੀਟਿੰਗ ਦੋ ਪੜਾਵਾਂ ਵਿਚ ਹੋਵੇਗੀ। ਇਸ ਦੌਰਾਨ ਪਹਿਲੇ ਪੜਾਅ ਵਿਚ ਸਵੇਰੇ 10 ਵਜੇ ਉਹਨਾਂ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ, ਜਿੱਥੇ ਕੋਰੋਨਾ ਦਾ ਕਹਿਰ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਬਾਕੀ ਬਚੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਹੋਵੇਗੀ।
ਡਰੱਗ ਕੇਸ ਵਿਚ ਗ੍ਰਿਫ਼ਤਾਰ ਕਮੇਡੀਅਨ ਭਾਰਤੀ ਸਿੰਘ
ਅਤੇ ਉਸ ਦੇ ਪਤੀ ਹਰਸ਼ ਨੂੰ ਮਿਲੀ ਜ਼ਮਾਨਤ
ਡਰੱਗ ਕੇਸ ਵਿਚ ਗ੍ਰਿਫ਼ਤਾਰ ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਮੁਸ਼ਕਿਲਾਂ ਵਿਚ ਘਿਰਦੇ ਨਜ਼ਰ ਜਾ ਰਹੇ ਹਨ। ਡਰੱਗ ਮਾਮਲੇ ‘ਚ ਗ੍ਰਿਫ਼ਤਾਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਕਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੀ ਜ਼ਮਾਨਤ ਅਰਜ਼ੀ ‘ਤੇਸੁਣਵਾਈ ਟਲੀ , ਜੇਲ੍ਹ ‘ਚਕੱਟਣੀ ਪਵੇਗੀ ਅੱਜ ਦੀ ਰਾਤਦਰਅਸਲ ‘ਚ ਭਾਰਤੀ ਸਿੰਘ ਤੇ ਹਰਸ਼ ਦੇ ਘਰ ਸ਼ਨੀਵਾਰ ਨੂੰ ਐੱਨ.ਸੀ.ਬੀ. ਨੇ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਨ.ਸੀ.ਬੀ. ਵੱਲੋਂਡਰੱਗ ਕੇਸ ਵਿਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ ਐਤਵਾਰ ਨੂੰ ਕਿਲਾ ਕੋਰਟ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਭਾਰਤੀ ਸਿੰਘ ਤੇ ਹਰਸ਼ ਨੂੰ 14 ਦਿਨਾਂ ਲਈ ਯਾਨੀ ਕਿ 4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ।
ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ
ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੱਗੇ ਜਬਰ ਜਨਾਹ ਦੇ ਦੋਸ਼ਾਂ ‘ਚ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬੈਂਸ ਖਿਲਾਫ ਕਾਰਵਾਈ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮੰਗ ਪੱਤਰ ਦੇਣ ਜਾ ਰਹੇ ਅਕਾਲੀ ਆਗੂਆਂ ਨੂੰ ਪੁਲਿਸ ਨੇ ਰੋਕਿਆ ਹੈ। ਇੱਥੇ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਹਨ ਅਤੇ ਪੁਲਿਸ ਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂਜਬਰ ਜਨਾਹ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਵਲੋਂ ਬੈਂਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਅਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ
ਦੀ 84 ਸਾਲ ਦੀ ਉਮਰ ‘ਚ ਮੌਤ
ਅਸਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ 84 ਸਾਲ ਦੀ ਉਮਰ ‘ਚ ਮੌਤ । ਅਗਸਤ ਵਿੱਚ ਕਰੋਨਾ ਪੀੜਤ ਹੋਏ ਸਨ । ਬੇਸ਼ੱਕ ਉਹ ਕਰੋਨਾ ਤੋਂ
ਠੀਕ ਹੋ ਗਏ ਸਨ ਪ੍ਰੰਤੂ ਕੋਵਿਡ ਕਾਪਲੀਕੇਸ਼ਨਜ ਨਾਲ ਜੂਝ ਰਹੇ ਸਨ।
ਉਹ ਨੇ ਅੱਜ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਵਿੱਚ 5 ਵਜ ਕੇ 34 ਮਿੰਟ
ਤੇ ਆਖਰੀ ਸਾਹ ਲਿਆ ।
ਗੋਗੋਈ ਅਸਮ ਵਿੱਚ 3 ਵਾਰ ਮੁੱਖ ਮੰਤਰੀ ਰਹੇ ਸਨ।
0 Response to "missionjanchetna@gmail.com24112020."
Post a Comment