missiomjanchetna@gmail.com23112020.
ਮਿਸ਼ਨ ਜਨਚੇਤਨਾ
ਸਾਲ:11, ਅੰਕ:73, ਸੋਮਵਾਰ, 23ਨਵੰਬਰ 2020.ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ
ਕੀ ਟਰੰਪ ਉਲਟਾ ਵੀ ਸਕਦੇ ਹਨ?ਲਗਭਗ ਦੋ ਹਫ਼ਤੇ ਹੋ ਗਏ ਹਨ ਜੋਅ ਬਾਇਡਨ ਨੂੰ ਅਮਰੀਕੀ ਚੋਣਾਂ ਦਾ ਜੇਤੂ ਬਣੇ ਹੋਏ, ਪਰ ਡੌਨਲਡ ਟਰੰਪ ਹੁਣ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਕੀ ਉਨ੍ਹਾਂ ਕੋਲ ਇਸ ਫ਼ੈਸਲੇ ਨੂੰ ਬਦਲਣ ਦੀ ਕੋਈ ਯੋਜਨਾ ਹੈ?
ਟਰੰਪ ਦੀ ਨਤੀਜਿਆਂ ਨੂੰ ਕਾਨੂੰਨੀ ਚੁਣੌਤੀ ਦੇਣ ਦੀ ਰਣਨੀਤੀ ਤਾਂ ਕੰਮ ਨਹੀਂ ਕਰ ਰਹੀ, ਟਰੰਪ ਦੀ ਟੀਮ ਨੇ ਦਰਜਨਾਂ ਕੇਸ ਤਾਂ ਦਾਇਰ ਕਰ ਦਿੱਤੇ ਹਨ, ਪਰ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਉਨ੍ਹਾਂ ਦੇ ਵਕੀਲ ਅਤੇ ਸਾਬਕਾ ਨਿਊਯਾਰਕ ਮੇਅਰ ਰੂਡੀ ਜਿਊਲਿਆਨੀ ਨੇ ਵੀਰਵਾਰ ਨੂੰ ਕਿਹਾ ਕਿ ਟਰੰਪ ਕੈਂਪੇਨ ਮਿਸ਼ੀਗਨ ਵਿੱਚ ਆਪਣੀ ਕਾਨੂੰਨੀ ਚੁਣੌਤੀ ਵਾਪਸ ਲੈ ਰਿਹਾ ਹੈ। ਮਿਸ਼ੀਗਨ ਵਿੱਚ ਬਾਇਡਨ ਨੂੰ 1,60,000 ਵੋਟਾਂ ਦੇ ਅੰਤਰ ਨਾਲ ਜਿੱਤ ਮਿਲੀ ਹੈਜੌਰਜੀਆ ਸੂਬੇ ਵਿੱਚ ਵੀ 50 ਲੱਖ ਬੈਲੇਟ ਦੀ ਦੁਬਾਰਾ ਗਿਣਤੀ ਕੀਤੀ ਹੈ ਅਤੇ ਬਾਇਡਨ ਨੂੰ 12 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਮਿਲੀ ਹੈ। ਸੂਬੇ ਨੇ ਵੀ ਨਤੀਜੇ 'ਤੇ ਮੋਹਰ ਲਗਾ ਦਿੱਤੀ ਹੈ।
ਹੁਣ ਜਦੋਂ ਵਾਰੀ-ਵਾਰੀ ਨਾਲ ਦਰਵਾਜ਼ੇ ਬੰਦ ਹੋ ਰਹੇ ਹਨ ਤਾਂ ਟਰੰਪ ਦੀ ਰਣਨੀਤੀ ਕਾਨੂੰਨੀ ਲੜਾਈ ਤੋਂ ਰਾਜਨੀਤਕ ਲੜਾਈ 'ਤੇ ਸ਼ਿਫਟ ਹੋ ਰਹੀ ਹੈ।
ਭਾਰਤੀ ਮੂਲ ਦੀ ਮਾਲਾ ਅਡਿਗਾ ਨੂੰ
ਅਮਰੀਕੀ ਰਾਸ਼ਟਰਪਤੀ ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਵੱਡੀ ਗਿਣਤੀ ‘ਚ ਰਿਕਾਰਡ ਤੋੜ ਵੋਟਾਂ ਹਾਸਿਲ ਕਰਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਆਪਣੀ ਸਰਕਾਰ ‘ਚ ਹੁਣ ਨਵੀਂ ਟੀਮ ਦਾ ਗਠਨ ਕਰ ਰਹੇ ਹਨ । ਜਿਸ ਦੇ ਲਈ ਉਹ ਚੁਣ ਚੁਣ ਕੇ ਉਹ ਮੰਤਰੀ ਆਪਣੀ ਟੀਮ ‘ਚ ਸ਼ਾਮਿਲ ਕਰ ਰਹੇ ਹਨ ਜਿੰਨਾ ਤੋਂ ਉਹ ਬਹੁਤ ਉੱਮੀਦਾਂ ਰੱਖਦੇ ਹਨ। ਵ੍ਹਾਈਟ ਹਾਊਸ ਇਸ ਵਿਚ ਉਹਨਾਂ ਨੇ ਓਬਾਮਾ ਪ੍ਰਸ਼ਾਸਨ ਦੇ ਚਾਰ ਅਧਿਕਾਰੀਆਂ ਨੂੰ ਵੀ ਉੱਚ ਅਹੁਦੇ ਦਿੱਤੇ ਹਨ। ਇਥੇ ਖਾਸ ਗੱਲ ਇਹ ਹੈ ਕਿ ਬਾਈਡਨ ਨੇ ਕਮਲਾ ਹੈਰਿਸ ਤੋਂ ਬਾਅਦ ਹੁਣ ਇਸ ਟੀਮ ਵਿਚ ਭਾਰਤੀ ਮੂਲ ਦੀ ਇਕ ਹੋਰ ਮਹਿਲਾ ਨੂੰ ਸ਼ਾਮਿਲ ਕੀਤਾ ਹੈ, ਰਾਸ਼ਟਰਪਤੀ ਵਲੋਂ ਨਿਯੁਕਤ ਕੀਤੀ ਮਹਿਲਾ ਦਾ ਨਾਮ ਮਾਲਾ ਅਡਿਗਾ ।
ਜਾਣਕਾਰੀ ਮੁਤਾਬਿਕ ਮਾਲਾ ਅਡਿਗਾ, ਜਿਲ ਦੀ ਪਾਲਿਸੀ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰੇਗੀ। ਉਹਨਾਂ ਦਾ ਕੰਮ ਫਸਟ ਲੇਡੀ ਦੇ ਤੌਰ ‘ਤੇ ਜਿਲ ਦੀਆਂ ਤਰਜੀਹਾਂ ਤੈਅ ਕਰਨਾ ਹੋਵੇਗਾ। ਉਹ ਪਹਿਲਾਂ ਬਾਈਡੇਨ ਫਾਊਂਡੇਸ਼ਨ ਵਿਚ ਉੱਚ ਪੱਧਰੀ ਸਿੱਖਿਆ ਅਤੇ ਸੈਨਾ ਦੇ ਪਰਿਵਾਰਾਂ ਦੀ ਡਾਇਰੈਕਟਰ ਰਹਿ ਚੁੱਕੀ ਹੈ। ਮਾਲਾ ਨੇ ਓਬਾਮਾ ਪ੍ਰਸ਼ਾਸਨ ਵਿਚ ਜਿਲ ਬਾਈਡੇਨ ਦੀ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕੀਤਾ ਹੈ।
ਸੁਪਰੀਮ ਕੋਰਟ ਨੇ ਦੁਰਲੱਭ ਪਸ਼ੂ-ਪੰਛੀਆਂ ਬਾਰੇ
ਕੇਂਦਰ ਦੀ ਮੁਆਫੀ ਯੋਜਨਾ ਉਤੇ ਲਾਈ ਮੋਹਰ
ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ
ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਵਿਦੇਸ਼ੀ ਪਸ਼ੂ-ਪੰਛੀ ਰੱਖਣ ਵਾਲੇ ਦਸੰਬਰ ਤੱਕ ਜਾਣਕਾਰੀ ਜਨਤਕ
ਕਰ ਦਿੰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ।
ਅਦਾਲਤ ਨੇ ਕੇਂਦਰ ਦੇ ਉਸ ਫੈਸਲੇ ਉਤੇ ਮੋਹਰ ਲਗਾ ਦਿੱਤੀ ਹੈ
ਜੋ ਵਿਦੇਸ਼ੀ ਪਸ਼ੂ ਅਤੇ ਪੰਛੀਆਂ ਨੂੰ ਰੱਖਣ ਵਾਲੇ ਜਾਂ ਉਨ੍ਹਾਂ ਦੇ ਮਾਲਕਾਂ 'ਤੇ
ਕਾਰਵਾਈ ਕਰਨ ਤੋਂ ਰਾਹਤ ਦੇਣ ਨਾਲ ਸਬੰਧਤ ਹੈ। ਇਹ ਸਿਰਫ ਤਾਂ ਹੀ ਸੰਭਵ ਹੈ ਜਦੋਂ ਉਹ ਆਮ ਮੁਆਫੀ
ਯੋਜਨਾ ਵਿੱਚ ਖੁਲਾਸਾ ਕਰਦੇ ਹਨ।
ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਤਿੰਨ ਮੈਂਬਰੀ
ਬੈਂਚ ਨੇ ਅਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨੂੰ ਕਾਇਮ ਰੱਖਿਆ ਜਿਸ ਵਿਚ ਕਿਹਾ ਗਿਆ ਸੀ ਕਿ
ਉਨ੍ਹਾਂ ਲੋਕਾਂ ਖਿਲਾਫ ਮੁਕੱਦਮਾ ਨਹੀਂ ਚੱਲ਼ ਸਕਦਾ ਜੋ ਆਮ ਮੁਆਫੀ ਸਕੀਮ ਤਹਿਤ ਜੂਨ ਤੋਂ ਦਸੰਬਰ ਦੇ
ਦਰਮਿਆਨ ਵਿਦੇਸ਼ੀ ਜੰਗਲੀ ਜੀਵਾਂ ਨੂੰ ਗ੍ਰਹਿਣ ਕਰਨ ਵਾਲੇ ਜਾਂ ਕਬਜੇ ਬਾਰੇ ਖੁਲਾਸਾ ਕਰ ਦਿੰਦੇ ਹਨ।
26 ਤੇ 27 ਨਵੰਬਰ ਨੂੰ ਦਿੱਲੀ ਜਾਣ ਦਾ
ਪ੍ਰੋਗਰਾਮ ਅਟੱਲ-ਰਾਜੇਵਾਲ ਤੇ ਯਾਦਵ
ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਹੁਣ ਇੱਕ ਵਾਰ ਫਿਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀ ਘੇਰਾਬੰਦੀ ਲਈ ਤਿਆਰੀਆਂ ਵਿੱਢ ਲਈਆਂ। 26 ਤੇ 27 ਨਵੰਬਰ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਹੱਲਿਆ ਬੋਲਿਆ ਜਾ ਰਿਹਾ ਹੈ, ਜਿਸ ‘ਚ ਵੱਡੀ ਗਿਣਤੀ ‘ਚ ਪੰਜਾਬ ਦੇ ਕਿਸਾਨ ਹਿੱਸਾ ਲੈ ਰਹੇ ਹਨ। ਉਥੇ ਹੀ ਅੱਜ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਵੀ ਐਮ ਸਿੰਘ ਨੇ ਵੀਡੀਓ ਸੁਨੇਹੇ ਰਾਹੀਂ ਕੋਰੋਨਾ ਕਾਰਨ 26 ਤੇ 27 ਨਵੰਬਰ ਨੂੰ ਦਿੱਲੀ ਨਾ ਜਾਣ ਦੀ ਕੀਤੀ ਹੈ ਅਪੀਲ|
ਸੰਯੁਕਤ ਕਿਸਾਨ ਮੋਰਚਾ ਦੀ ਕੋਰ ਕਮੇਟੀ ਦੇ ਮੈਂਬਰਾਂ ਬਲਬੀਰ ਰਾਜੇਵਾਲ ਤੇ ਯੋਗੇਂਦਰ ਯਾਦਵ ਨੇ ਸੰਘਰਸ਼ ਕਮੇਟੀ ਦੇ ਕਨਵੀਨਰ ਵੀ ਐਮ ਸਿੰਘ ਵੱਲੋਂ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਤੇ ਉਹਨਾਂ ਕਿਹਾ ਕਿ ਸਾਡਾ ਦਿੱਲੀ ਜਾਣ ਦਾ ਫੈਸਲਾ ਅਟੱਲ ਹੈ ਤੇ ਉਹ ਦਿੱਲੀ ਪਹੁੰਚ ਕੇ ਹੀ ਰਹਿਣਗੇ।
ਕੋਰੋਨਾ ਨੇ ਵਧਾਈ ਕੇਂਦਰ ਦੀ ਫਿਕਰ,
ਚੁੱਕਣਾ ਪਿਆ ਅਹਿਮ ਕਦਮ
ਕੇਂਦਰ ਸਰਕਾਰ ਨੇ ਉੱਚ ਪੱਧਰੀ ਕੇਂਦਰੀ ਟੀਮਾਂ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਵੀਡ ਦੇ ਜਵਾਬ ਅਤੇ ਪ੍ਰਬੰਧਨ ਵਿੱਚ ਰਾਜਾਂ ਦੀ ਸਹਾਇਤਾ ਕੀਤੀ ਜਾ ਸਕੇ। ਇਸ ‘ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਰਾਜ ਜਾਂ ਤਾਂ ਸਰਗਰਮ ਕੇਸਾਂ ਦੀ ਗਿਣਤੀ ਵਿੱਚ ਵਾਧਾ ਦਰਜ ਕਰ ਰਹੇ ਹਨ ਜਾਂ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕਰ ਰਹੇ ਹਨ।
ਜੇਕਰ ਗੱਲ ਕੀਤੀ ਜਾਵੇ ਹੁਣ ਦੇ ਅੰਕੜਿਆਂ ਦੀ ਤਾਂ ਤਾਜ਼ਾ ਵਾਧੇ ਵਿਚਕਾਰ ਕੋਵਿਡ -19 ਵਿਰੁੱਧ ਲੜਾਈ ਵਿੱਚ ਰਾਜ ਸਰਕਾਰਾਂ ਦੀ ਸਹਾਇਤਾ ਲਈ ਉੱਚ ਪੱਧਰੀ ਕੇਂਦਰੀ ਟੀਮਾਂ ਨੂੰ ਚਾਰ ਰਾਜਾਂ- ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼ ਅਤੇ ਛੱਤੀਸਗੜ ਭੇਜਿਆ ਗਿਆ ਹੈ।
ਰੇਲ ਸੇਵਾਵਾਂ ਦੀ ਬਹਾਲੀ ਨੂੰ ਲੈਕੇ
ਵਿਭਾਗ ਨੇ ਕੀਤਾ ਵੱਡਾ ਐਲਾਨ
ਬੀਤੇ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਰੇਲਗੱਡੀਆਂ ਦੀ ਆਵਾਜਾਈ ਬੰਦ ਕੀਤੀ ਗਈ ਸੀ। ਪਰ ਹੁਣ ਕਿਸਾਨਾਂ ਰੇਲ ਆਵਾਜਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਤਾਂ ਜੋ ਲੋਕਾਂ ਦੀ ਜ਼ਿੰਦਗੀ ਮੁੜ ਲੀਹ ‘ਤੇ ਆ ਸਕੇ , ਉਥੇ ਹੀ ਇਸ ਸਬੰਧੀ ਰੇਲਵੇ ਵਿਭਾਗ ਵਲੋਂ ਵੀ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਜਲਦ ਤੋਂ ਜਲਦ ਪੰਜਾਬ ਵਿਚ ਰੇਲ ਸੇਵਾਵਾਂ ਦੀ ਬਹਾਲੀ ਵੱਲ ਕਦਮ ਵਧਾਏਗਾ। ਇਸ ਦੀ ਪੁਸ਼ਟੀ ਮਿਨਿਸਟਰੀ ਆਫ ਰੇਲਵੇ ਵਲੋਂ ਇਕ ਟਵੀਟ ਕਰਕੇ ਕੀਤੀ ।
ਟਵੀਟ ‘ਚ ਕਿਹਾ ਗਿਆ ਹੈ ਕਿ ਜ਼ਰੂਰੀ ਰੱਖ-ਰਖਾਵ ਦੀ ਜਾਂਚ ਕਰਨ ਤੋਂ ਬਾਅਦ ਅਤੇ ਹੋਰ ਨਿਰਧਾਰਿਤ ਪ੍ਰੋਟੋਕੋਲ ਨੂੰ ਪੂਰਾ ਕਰਨ ਤੋਂ ਬਾਅਦ ਰੇਲਵੇ ਵਿਭਾਗ ਰੇਲ ਸੇਵਾਵਾਂ ਬਹਾਲ ਕਰੇਗਾ। ਰੇਲਵੇ ਵਿਭਾਗ ਨੂੰ ਪੰਜਾਬ ਸਰਕਾਰ ਤੋਂ ਮਾਲ ਗੱਡੀਆਂ ਅਤੇ ਯਾਤਰੀ ਰੇਲ ਸੇਵਾਵਾਂ ਦੀ ਮੁੜ ਸ਼ੁਰੂਆਤ ਲਈ ਜਾਣਕਾਰੀ ਪ੍ਰਾਪਤ ਹੋਈ ਹੈ। ਜਿਸ ‘ਚ ਇਹ ਕਿਹਾ ਗਿਆ ਹੈ ਕਿ ਰੇਲ ਦੇ ਕੰਮਕਾਜ ਲਈ ਹੁਣ ਟਰੈਕ ਸਾਫ ਹੋ ਗਏ ਹਨ।
GMCH ‘ਚ ਮੁੜ ਸ਼ੁਰੂ ਹੋਣਗੀਆਂ ਇਹ ਸੇਵਾਵਾਂ
ਕੋਰੋਨਾ ਮਹਾਮਾਰੀ ਦੇ ਚਲਦਿਆਂ ਹਸਪਤਾਲਾਂ ‘ਚ ਹੋਰ ਸੇਵਾਵਾਂ ਕੁਝ ਸਮੇਂ ਲਈ ਬੰਦ ਕੀਤੀਆਂ ਗਈਆਂ ਸਨ , ਤਾਂ ਜੋ ਹਸਪਤਾਲਾਂ ‘ਚ ਆਉਣ ਵਾਲੇ ਲੋਕ ਕੋਰੋਨਾ ਮਰੀਜ਼ਾਂ ਦੇ ਸੰਪਰਕ ‘ਚ ਆਉਣ ਨਾਲ ਪ੍ਰਭਵਵਿਤ ਨਾ ਹੋਣ, ਪਰ ਹੁਣ 8 ਮਹੀਨਿਆਂ ਬਾਅਦ ਕੁਝ ਜਰੂਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਵੱਲੋਂ ਹਸਪਤਾਲਾਂ ਦੀਆਂ ਲੈਬੋਰਟਰੀਆਂ ਅਤੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ|
ਜਿੰਨਾ ‘ਚ ਚੰਡੀਗੜ੍ਹ ਵਿਖੇ GMCH ‘ਚ ਸਰਜਰੀ, ਓ. ਪੀ. ਡੀ. ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਆਰਥੋਪੈਡਿਕ ਅਤੇ ਗਾਈਨੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ । ਇਹ ਸੇਵਾਵਾਂ ਕੱਲ ਦੇ ਦਿਨ ਸੋਮਵਾਰ ਯਾਨੀ ਕਿ 23 ਨਵੰਬਰ ਤੋਂ ਚਾਲੂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਹਾਸਪਤਾਲ ‘ਚ 9 ਓ. ਪੀ. ਡੀ. ਚੱਲ ਰਹੀਆਂ ਹਨ।
ਅਮਰੀਕਾ ਦੇ ਸੂਬੇ ‘ਚ ਸ਼ਾਪਿੰਗ ਮਾਲ ਅੰਦਰ
ਹੋਈ ਗੋਲੀਬਾਰੀ,8 ਲੋਕ ਹੋਏ ਜ਼ਖ਼ਮੀ
ਅਮਰੀਕਾ ਦੇ ਵਿਸਕਾਨਸਿਨ ਸੂਬੇ ‘ਚ ਇੱਕ ਸ਼ਾਪਿੰਗ ਮਾਲ ਅੰਦਰ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਹੈ। ਜਿੱਥੇ ਇਕ ਹਥਿਆਰਬੰਦ ਹਮਲਾਵਰ ਨੇ ਮਾਇਫੇਅਰ ਮਾਲ ਵਿਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਹਨ, ਇਸ ਗੋਲੀਬਾਰੀ ਵਿੱਚ ਘੱਟੋ-ਘੱਟ 8 ਲੋਕ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਫਿਲਹਾਲ ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਪੁਲਿਸ ਮੁਖੀ ਮੁਤਾਬਕ 8 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਪੁਲਿਸ ਹਮਲਾਵਰ ਦੀ ਤਲਾਸ਼ ਵਿਚ ਜੁੱਟ ਗਈ ਹੈ। ਵਵਾਤੋਸਾ ਦੇ ਪੁਲਿਸ ਮੁੱਖੀ ਬੈਰੀ ਵੈਬਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਮਾਲ ਵਿਚ ਹੋਈ ਗੋਲੀਬਾਰੀ ਦੇ ਸ਼ੱਕੀ ਮੁਲਜ਼ਮ ਦੀ ਪਛਾਣ ਕਰਨ ਵਿਚ ਜੁਟੇ ਹਨ।
ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਧਰਨਾ ਦੇ ਰਹੇ
ਲੋਕਾਂ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ !
ਬੀਤੇ ਦਿਨੀਂ ਭਗਤਾ ਭਾਈਕਾ ਵਿਚ ਬੇਅਦਬੀ ਕਾਂਡ ‘ਚ ਦੋਸ਼ੀ ਦੇ ਪਿਤਾ ਅਤੇ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ ‘ਤੇ ਇਕ ਹੋਰ ਪੋਸਟ ਪਾਕੇ ਧਮਕੀ ਦਿੱਤੀ ਹੈ । ਜਿਸ ਵਿਚ ਉਸ ਨੇ ਉਹਨਾਂ ਲੋਕਾਂ ਨੂੰ ਧਮਕੀ ਦਿਤੀ ਹੈ ਜੋ ਲੋਕ ਮ੍ਰਿਤਕ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਲਾਸ਼ ਰੱਖ ਕੇ ਧਰਨਾ ਲਗਾ ਰਹੇ ਹਨ , ਪੋਸਟ ਵਿਚ ਉਸਨੇ ਲਿਖਿਆ ਹੈ,ਕਿ ਉਨ੍ਹਾਂ ਮਨੋਹਰ ਲਾਲ ਦਾ ਕਤਲ ਇਸ ਲਈ ਕੀਤਾ ਕਿਉਂਕਿ ਇਸ ਦਾ 4 ਬੇਅਦਬੀ ਦੀਆਂ ਘਟਨਾਵਾਂ ਵਿਚ ਹੱਥ ਸੀ। ਇਸ ਦੇ ਨਾਲ ਹੀ ਸੁੱਖਾ ਗਿੱਲ ਨੇ ਸਾਫ਼ ਕੀਤਾ ਹੈ ਕਿ ਉਸ ਦਾ ਨਾ ਤਾਂ ਡੇਰਾ ਪ੍ਰੇਮੀਆਂ ਨਾਲ ਕੋਈ ਵੈਰ ਹੈ ਅਤੇ ਨਾ ਹੀ ਕਿਸੇ ਜਾਤ ਧਰਮ ਨਾਲ ਉਸ ਦਾ ਵੈਰ ਹੈ, ਉਸ ਦਾ ਵੈਰੀ ਉਹ ਹੈ ਜੋ ਸਿੱਖ ਕੌਮ ਦੇ ਖ਼ਿਲਾਫ਼ ਹੈ ਜਾਂ ਸਾਡੇ ਗੁਰੂ ਦੀ ਬੇਅਦਬੀ ਕਰਦਾ ਹੈ।
ਦੱਸਣਯੋਗ ਹੈ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮੇ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਈ ਸੀ। ਇਸ ਲਈ ਉਸ ਨੇ ਬਰਗਾੜੀ ਅਤੇ ਭਗਤਾ ਭਾਈ ‘ਚ ਹੋਈ ਬੇਅਦਬੀ ਦਾ ਹਵਾਲਾ ਦਿੱਤਾ ਸੀ। ਇਸ ਵਿਚ ਉਸ ਨੇ ਸਾਫ਼ ਲਿਖਿਆ ਸੀ ਕਿ ਜੇਕਰ ਭਵਿੱਖ ਵਿਚ ਵੀ ਅਜਿਹਾ ਹੁੰਦਾ ਹੈ ਤਾਂ ਜ਼ਿੰਮੇਵਾਰ ਨਾਲ ਉਹ ਇਸੇ ਤਰ੍ਹਾਂ ਨਜਿੱਠਣਗੇ।
0 Response to "missiomjanchetna@gmail.com23112020."
Post a Comment