missionjanchetna@gmail.com19112020.

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:70, ਵੀਰਵਾਰ, 19ਨਵੰਬਰ 2020.

ਰੂਸੀ ਸੰਸਦ ਦਾ ਫ਼ੈਸਲਾ: ਪੁਤਿਨ ਤੇ ਰਹਿੰਦੀ

ਉਮਰ ਤੱਕ ਨਹੀਂ ਹੋ ਸਕੇਗਾ ਕੋਈ ਮੁਕੱਦਮਾ

ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਨੇ ਇੱਕ ਅਜਿਹੇ ਬਿੱਲ ਨੂੰ ਆਪਣੀ ਹਮਾਇਤ ਦੇ ਦਿੱਤੀ ਹੈ ਜਿਸ ਮੁਤਾਬਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਪਰਿਵਾਰ ਉੱਪਰ ਉਨ੍ਹਾਂ ਦੇ ਰਾਸ਼ਟਰਪਤੀ ਨਾ ਰਹਿਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾ ਸਕੇਗਾ।

ਇਹ ਬਿੱਲ ਉਨ੍ਹਾਂ ਸੰਵਿਧਾਨਕ ਸੋਧਾਂ ਦਾ ਹਿੱਸਾ ਹੈ ਜਿਨ੍ਹਾਂ ਨੂੰ ਜੁਲਾਈ ਵਿੱਚ ਰਾਇਸ਼ੁਮਾਰੀ ਰਾਹੀਂ ਪ੍ਰਵਾਨਗੀ ਦਿੱਤੀ ਗਈ ਸੀ।ਪੁਤਿਨ ਦੇ ਹਮਾਇਤੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਬਹੁਮਤ ਰਖਦੇ ਹਨ।ਰਾਸ਼ਟਰਪਤੀ ਵਜੋਂ ਪੁਤਿਨ ਦਾ ਕਾਰਜਾਕਾਲ 2024 ਵਿੱਚ ਪੂਰਾ ਹੋ ਜਾਵੇਗਾ ਪਰ ਨਵੀਆਂ ਸੋਧਾਂ ਮੁਤਾਬਕ ਉਹ ਇਸ ਤੋਂ ਬਾਅਦ ਵੀ ਦੋ ਕਾਰਜਕਾਲ ਹੰਢਾਉਣਗੇ ਅਤੇ ਰੂਸ ਦੇ ਰਾਸ਼ਟਰਪਤੀ ਬਣੇ ਰਹਿਣਗੇ।

ਇਸ ਬਿੱਲ ਦੇ ਆਉਂਦਿਆਂ ਹੀ ਪੁਤਿਨ ਦੇ ਸਿਆਸੀ ਭਵਿੱਖ ਬਾਰੇ ਮੁੜ ਤੋਂ ਸਰਗੋਸ਼ੀਆਂ ਛਿੜ ਗਈਆਂ ਹਨ। ਸਾਲ 2000 ਤੋਂ ਪੁਤਿਨ ਰੂਸੀ ਸੱਤਾ ਦੇ ਸਿਖਰ ਉੱਪਰ ਕਾਇਮ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਜੀਅ ਭਰ ਕੇ ਤਾਕਤ ਦੀ ਵਰਤੋਂ ਕੀਤੀ ਹੈ।

ਬਰਾਕ ਓਬਾਮਾ: ਅਮਰੀਕਾ ਚ ਕਿਵੇਂ ਪਈਆਂ ਵੰਡੀਆਂ,

ਹਾਲਾਤ ਤੇ ਕਾਰਨਾਂ ਦਾ ਉਬਾਮਾ ਨੇ ਕੀਤਾ ਖ਼ੁਲਾਸਾ


ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਦੇਸ਼ ਵਿੱਚ
'ਸਨਕੀ ਸਾਜ਼ਿਸ਼ੀ ਸਿਧਾਂਤ' ਜਿਸ ਨੇ ਦੇਸ਼ ਵਿੱਚ ਵੰਡ ਨੂੰ ਵਧਾ ਦਿੱਤਾ ਹੈ, ਦੇ ਅਸਰ ਨੂੰ ਪੁੱਠਾ ਗੇੜਾ ਦੇਣਾ ਇੱਕ ਵੱਡਾ ਕਾਰਜ ਹੈ।

ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਜਦੋਂ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ ਜਿੱਤੀ ਸੀ, ਦੀ ਤੁਲਨਾ ਵਿੱਚ ਅਮਰੀਕਾ ਵਿੱਚ ਵੰਡ ਜ਼ਿਆਦਾ ਤਿੱਖੀ ਹੋਈ ਹੈ।ਓਬਾਮਾ ਨੇ ਕਿਹਾ ਕਿ 2020 ਦੀਆਂ ਅਮਰੀਕੀ ਚੋਣਾਂ ਵਿੱਚ ਜੋਅ ਬਾਇਡਨ ਦੀ ਜਿੱਤ ਉਨ੍ਹਾਂ ਪਾੜਿਆਂ ਨੂੰ ਭਰਨ ਦੀ ਮਹਿਜ਼ ਸ਼ੁਰੂਆਤ ਭਰ ਹੈ।ਉਨ੍ਹਾਂ ਨੇ ਕਿਹਾ, "ਉਨ੍ਹਾਂ ਰੁਝਾਨਾਂ ਨੂੰ ਉਲਟਾਉਣ ਲਈ ਇੱਕ ਤੋਂ ਵਧੇਰੇ ਚੋਣਾਂ ਲੱਗਣਗੀਆਂ।"

ਇੱਕ ਵੰਡੇ ਰਾਸ਼ਟਰ ਨਾਲ ਨਜਿੱਠਣ ਲਈ ਉਨ੍ਹਾਂ ਦਾ ਤਰਕ ਹੈ ਕਿ ਇਸ ਕੰਮ ਨੂੰ ਸਿਰਫ਼ ਸਿਆਸਤਦਾਨਾਂ ਦੇ ਫੈਸਲਿਆਂ 'ਤੇ ਹੀ ਨਹੀਂ ਛੱਡਿਆ ਜਾ ਸਕਦਾ, ਸਗੋਂ ਇਸ ਲਈ ਜ਼ਰੂਰੀ ਹੈ ਕਿ ਲੋਕ ਇੱਕ-ਦੂਜੇ ਦੀ ਸੁਣਨ ਅਤੇ ਅੱਗੇ ਕੀ ਕਰਨਾ ਹੈ ਇਸ ਦਾ ਨਿਰਣਾ ਕਰਨ ਤੋਂ ਪਹਿਲਾਂ 'ਕੁਝ ਸਾਂਝੇ ਤੱਥਾਂ' ਬਾਰੇ ਸਹਿਮਤ ਹੋਣ।

RBI ਵੱਲੋਂ 24 ਘੰਟਿਆਂ '2 ਬੈਂਕਾਂ 'ਤੇ ਵੱਡੀ ਕਾਰਵਾਈ,

LVB ਤੋਂ ਇਲਾਵਾ, ਇਸ ਬੈਂਕ 'ਤੇ ਵੀ ਲਾਈ ਪਾਬੰਦੀ

ਪਿਛਲੇ
3 ਸਾਲਾਂ ਤੋਂ ਘਾਟੇ ਦਿਖਾਉਣ ਵਾਲੇ ਲਕਸ਼ਮੀ ਵਿਲਾਸ ਬੈਂਕ (LVB) 'ਤੇ ਪਾਬੰਦੀ ਲਗਾਈ ਗਈ ਹੈ। ਖਾਤਾ ਧਾਰਕਾਂ ਦੀ ਜ਼ਰੂਰਤ ਨੂੰ ਸਮਝਦਿਆਂ ਇਕ ਮਹੀਨੇ ਲਈ 25 ਹਜ਼ਾਰ ਰੁਪਏ ਕੱਢਵਾਉਣ ਦੀ ਸਹੂਲਤ ਦਿੱਤੀ ਗਈ ਹੈ ਅਤੇ ਹੁਣ ਇਸ ਨੂੰ ਡੀਬੀਐਸ ਨਾਮਕ ਵਿਦੇਸ਼ੀ ਬੈਂਕ ਨਾਲ ਮਿਲਾਇਆ ਜਾ ਰਿਹਾ ਹੈ। ਮੰਗਲਵਾਰ ਸ਼ਾਮ ਤੋਂ ਐਲਵੀਬੀ 'ਤੇ ਪਾਬੰਦੀ ਲਗਾਉਂਦਿਆਂ, ਆਰਬੀਆਈ ਨੇ ਬੈਂਕ ਖਾਤਾ ਧਾਰਕਾਂ ਨੂੰ ਅਗਲੇ 16 ਦਸੰਬਰ ਤੱਕ 25,000 ਰੁਪਏ ਕੱਢਵਾਉਣ ਦੀ ਛੋਟ ਦਿੱਤੀ ਹੈ।
ਲੋਕਸੱਤਾ ਵਿਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ, ਲਕਸ਼ਮੀ ਵਿਲਾਸ ਬੈਂਕ 'ਤੇ ਇਹ ਕਾਰਵਾਈ ਕਰਨ ਦੇ 24 ਘੰਟਿਆਂ ਦੇ ਅੰਦਰ, ਭਾਰਤੀ ਰਿਜ਼ਰਵ ਬੈਂਕ ਨੇ ਇਕ ਹੋਰ ਬੈਂਕ' ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਮਹਾਰਾਸ਼ਟਰ ਦੇ ਜਲਨਾ ਜ਼ਿਲੇ ਵਿਚ ਮੰਥਾ ਅਰਬਨ ਸਹਿਕਾਰੀ ਬੈਂਕ 'ਤੇ ਲਗਾਈ ਗਈ ਹੈ। ਆਰਬੀਆਈ ਨੇ ਬੈਂਕ ਨੂੰ ਕੁਝ ਨਿਰਦੇਸ਼ ਦਿੱਤੇ ਹਨ। ਇਹ ਨਿਰਦੇਸ਼ 17 ਨਵੰਬਰ 2020 ਨੂੰ ਬੈਂਕ ਬੰਦ ਹੋਣ ਤੋਂ ਅਗਲੇ 6 ਮਹੀਨਿਆਂ ਲਈ ਲਾਗੂ ਹੋਣੇ ਹਨ।

ਆਰਬੀਆਈ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਮੰਥਾ ਅਰਬਨ ਕੋਆਪਰੇਟਿਵ ਬੈਂਕ ਨੂੰ ਆਰਬੀਆਈ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦਾ ਕੋਈ ਵੀ ਕਰਜ਼ਾ ਦੇਣ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪੁਰਾਣੇ ਕਰਜ਼ਿਆਂ ਦੇ ਨਵੀਨੀਕਰਣ ਜਾਂ ਬੈਂਕ ਵਿਚ ਨਿਵੇਸ਼ ਕਰਨ 'ਤੇ ਵੀ ਪਾਬੰਦੀ ਹੋਵੇਗੀ। ਇਸ ਬੈਂਕ 'ਤੇ ਪਾਬੰਦੀ ਲਗਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਪੰਜਾਬ ਸਰਕਾਰ ਨੇ ਗਲਵਾਨ ਘਾਟੀ ਦੇ ਤਿੰਨ ਕੁਆਰੇ ਜੰਗੀ ਸ਼ਹੀਦਾਂ

ਦੇ ਵਿਆਹੁਤਾ ਭਰਾਵਾਂ ਨੂੰ ਨੌਕਰੀ ਦੇਣ ਲਈ ਨਿਯਮ ਸੋਧੇ

ਪੰਜਾਬ ਸਰਕਾਰ ਦੀ 'ਮਾਣ ਤੇ ਸ਼ੁਕਰਾਨੇ ਦੀ ਨੌਕਰੀ ਦੇਣ' ਦੀ ਨੀਤੀ ਵਿੱਚ ਛੋਟ ਦਿੰਦਿਆਂ ਪੰਜਾਬ ਮੰਤਰੀ ਮੰਡਲ ਨੇ ਗਲਵਾਨ ਘਾਟੀ ਦੇ ਤਿੰਨ ਕੁਆਰੇ ਜੰਗੀ ਸ਼ਹੀਦਾਂ ਦੇ ਵਿਆਹੁਤਾ ਭਰਾਵਾਂ ਨੂੰ ਸੂਬਾਈ ਸੇਵਾਵਾਂ ਵਿਚ ਨੌਕਰੀਆਂ ਦੇਣ ਲਈ ਨਿਯਮਾਂ ਵਿੱਚ ਸੋਧ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।
ਇਹ ਫੈਸਲਾ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਗੁਰਬਿੰਦਰ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਮਾਨਤਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਿਆ ਗਿਆ। ਮੌਜੂਦਾ ਨਿਯਮਾਂ ਮੁਤਾਬਕ ਜੰਗੀ ਸ਼ਹੀਦਾਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਜਾਂ ਅਗਲੇ ਵਾਰਸਾਂ ਨੂੰ ਹੀ ਨੌਕਰੀ ਲਈ ਯੋਗ ਮੰਨਿਆ ਜਾਂਦਾ ਪਰ ਇਨ੍ਹਾਂ ਤਿੰਨ ਸੈਨਿਕਾਂ ਦੇ ਮਾਮਲੇ ਵਿੱਚ ਇਸ ਵੇਲੇ ਕੋਈ ਵੀ ਪਰਿਵਾਰਕ ਮੈਂਬਰ ਨਿਰਭਰ ਨਹੀਂ ਹੈ ਜਿਸ ਕਰਕੇ ਇਨ੍ਹਾਂ ਦੇ ਵਿਆਹੁਤਾ ਭਰਾਵਾਂ ਨੂੰ ਨੌਕਰੀਆਂ ਦੇਣ ਲਈ ਨਿਯਮਾਂ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿਪਾਹੀ ਗੁਰਤੇਜ ਸਿੰਘ (ਕੁਆਰਾ) ਦਾ ਭਰਾ ਗੁਰਪ੍ਰੀਤ ਸਿੰਘ, ਸਿਪਾਹੀ ਗੁਰਬਿੰਦਰ ਸਿੰਘ (ਕੁਆਰਾ) ਦਾ ਭਰਾ ਗਰਪ੍ਰੀਤ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ (ਕੁਆਰਾ) ਦਾ ਭਰਾ ਨਿਆਮਤ ਅਲੀ ਨੇ 'ਜੰਗੀ ਨਾਇਕਾਂ ਦੇ ਨਿਰਭਰ ਮੈਂਬਰਾਂ' ਦੀ ਪ੍ਰੀਭਾਸ਼ਾ ਦੇ ਦਾਇਰੇ ਵਿੱਚ ਨਾ ਆਉਣ ਦੇ ਬਾਵਜੂਦ ਸੂਬਾਈ ਸੇਵਾਵਾਂ ਵਿੱਚ ਨਿਯੁਕਤੀ ਲਈ ਅਪਲਾਈ ਕੀਤਾ ਸੀ।

ਹਾਈਕੋਰਟ ਦਾ ਅਹਿਮ ਫੈਸਲਾ,

ਪਤਨੀ ਬੇਵਫਾ ਹੈ ਜਾਂ ਨਹੀਂ?

DNA ਟੈਸਟ ਨਾਲ ਕਰ ਸਕਦੇ ਹੋ ਸਾਬਤ

ਇਲਾਹਾਬਾਦ ਹਾਈ ਕੋਰਟ
 ਨੇ ਇੱਕ ਪਰਿਵਾਰਕ ਝਗੜੇ ਦੇ ਕੇਸ ਵਿੱਚ ਮਹੱਤਵਪੂਰਨ ਫੈਸਲਾ ਦਿੰਦਿਆਂ ਕਿਹਾ ਹੈ ਕਿ ਡੀਐਨਏ ਟੈਸਟ ਇਹ ਸਾਬਤ ਕਰ ਸਕਦਾ ਹੈ ਕਿ ਪਤਨੀ ਬੇਵਫਾ ਹੈ ਜਾਂ ਨਹੀਂ। ਦਰਅਸਲ, ਹਮੀਰਪੁਰ ਵਿਚ ਰਹਿਣ ਵਾਲੇ ਜੋੜੇ ਦਾ ਫੈਮਲੀ ਕੋਰਟ ਤੋਂ ਤਲਾਕ ਹੋ ਗਿਆ ਹੈ। ਤਲਾਕ ਦੇ ਤਿੰਨ ਸਾਲ ਬਾਅਦ, ਪਤਨੀ ਨੇ ਪੇਕੇ ਘਰ ਇੱਕ ਬੱਚੇ ਨੂੰ ਜਨਮ ਦਿੱਤਾ। ਪਤਨੀ ਨੇ ਦਾਅਵਾ ਕੀਤਾ ਕਿ ਬੱਚਾ ਉਸ ਦੇ ਪਤੀ ਦਾ ਹੈ, ਜਦੋਂ ਕਿ ਪਤੀ ਨੇ ਪਤਨੀ ਨਾਲ ਸਰੀਰਕ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ।
ਇਹ ਮਾਮਲਾ ਹਾਈ ਕੋਰਟ ਵਿੱਚ ਪਹੁੰਚਿਆ, ਹੁਣ ਹਾਈ ਕੋਰਟ ਨੇ ਕਿਹਾ ਹੈ ਕਿ ਉਹ ਵਿਅਕਤੀ ਬੱਚੇ ਦਾ ਪਿਤਾ ਹੈ ਜਾਂ ਨਹੀਂ? ਡੀਐਨਏ ਟੈਸਟ ਇਸ ਨੂੰ ਸਾਬਤ ਕਰਨ ਦਾ ਸਭ ਤੋਂ ਉੱਤਮ ਢੰਗ ਹੈ। ਅਦਾਲਤ ਨੇ ਕਿਹਾ ਕਿ ਡੀਐਨਏ ਟੈਸਟ ਇਹ ਵੀ ਸਾਬਤ ਕਰ ਸਕਦਾ ਹੈ ਕਿ ਪਤਨੀ ਬੇਵਫਾ ਹੈ ਜਾਂ ਨਹੀਂ।
ਦਰਅਸਲ, ਪਤੀ ਰਾਮ ਆਸਰੇ ਨੇ ਡੀਐਨਏ ਟੈਸਟ ਦੀ ਮੰਗ ਲਈ ਫੈਮਲੀ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ ਪਰ ਅਦਾਲਤ ਨੇ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ। ਹਾਈ ਕੋਰਟ ਦੇ ਜਸਟਿਸ ਵਿਵੇਕ ਅਗਰਵਾਲ ਦੇ ਸਿੰਗਲ ਬੈਂਚ ਨੇ ਇਹ ਆਦੇਸ਼ ਦਿੱਤਾ ਹੈ।

ਕਿਸਾਨ ਜੱਥੇਬੰਦੀਆਂ ਦਾ ਵੱਡਾ ਐਲਾਨ,

ਘੇਰਾਂਗੇ ਨੱਢਾ ਦਾ ਰਾਹ,ਤੇ ਕਰਾਂਗੇ ਦਿੱਲੀ ਦਾ ਘਿਰਾਓ

ਕਿਸਾਨੀ ਬਿੱਲਾਂ ਨੂੰ ਲੈਕੇ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਅੱਜ ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁੱਖ ਸਰਕਾਰੀਆ ਨਾਲ ਕਿਸਾਨ ਭਵਨ ਵਿਖੇ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ,ਕਿਸਾਨਾਂ ਵੱਲੋਂ ਪ੍ਰੇੱਸ ਕਾਨਫਰੰਸ ਕੀਤੀ ਗਈ ਜਿਥੇ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਆਖੀ। ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਜਦ ਤੱਕ ਕਿਸਾਨੀ ਬਿੱਲਾਂ ਚ ਸੁਧਾਰ ਨਹੀਂ ਕੀਤਾ ਜਾਂਦਾ ਉਥੋਂ ਤੱਕ ਇਹ ਸੰਘਰ਼ਸ਼ ਪਹਿਲਾਂ ਵਾਂਗ ਪੂਰੀ ਤਰਾਂ ਜਾਰੀ ਰਹੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ 21 ਨਵੰਬਰ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਹੋਣਗੀਆਂ, ਇਸ ਦੇ ਨਾਲ ਹੀ 26 ਅਤੇ 27 ਨਵੰਬਰ ਨੂੰ ਦਿੱਲੀ ਜਾਣ ਦੀ ਮੁਕੰਮਲ ਤਿਆਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮੋਰਚਾ ਇੰਝ ਹੀ ਜਾਰੀ ਰਹੇਗਾ। ਭਾਰਤ ਸਰਕਾਰ ਦਾ ਪੰਜਾਬ ਪ੍ਰਤੀ ਅੜੀਅਲ ਵਤੀਰਾ ਕਤਈ ਬਰਦਾਸ਼ਤ ਨਹੀਂ ਹੋਵੇਗਾ।

ਪੰਜਾਬ ਸਰਕਾਰ ਦਾ ਯੂ-ਟਰਨ,

ਝੋਨੇ ਦੀ ਖਰੀਦ ਅਤੇ ਭੰਡਾਰਨ ਮੁੜ ਕੀਤੇ ਚਾਲੂ 

ਪੰਜਾਬ ਸਰਕਾਰ ਨੇ ਪੇਂਡੂ ਖ਼ਰੀਦ ਕੇਂਦਰਾਂ ਵਿੱਚੋਂ ਝੋਨੇ ਦੀ ਖਰੀਦ ਨਾ ਕਰਨ ਦਾ ਫੈਸਲਾ
16 ਨਵੰਬਰ ਨੂੰ ਕਰਕੇ ਉਸੇ ਦਿਨ ਹੀ ਲਾਗੂ ਕਰ ਦਿੱਤਾ ਸੀ, ਜਿਸ ਦਾ ਕਿਸਾਨ ਜਥੇਬੰਦੀਆਂ ਵਲੋਂ ਬੇਹੱਦ ਵਿਰੋਧ ਕੀਤਾ ਗਿਆ। ਕਿਸਾਨਾਂ ਤੇ ਵਿਰੋਧੀਆਂ ਵਲੋਂ ਸਖ਼ਤ ਵਿਰੋਧ ਤੋਂ ਬਾਅਦ ਸਰਕਾਰ 'ਤੇ ਦਬਾਅ ਬਣਿਆ, ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਯੂ-ਟਰਨ ਲੈ ਲਿਆ ਹੈ।

ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਝੋਨੇ ਦੀ ਖਰੀਦ ਅਤੇ ਭੰਡਾਰਨ ਨੂੰ ਬੰਦ ਕਰ ਦਿੱਤਾ ਗਿਆ ਸੀ, ਨੂੰ ਅੱਜ ਮੁੜ ਚਾਲੂ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਪੰਜਾਬ ਦੇ ਤਿੰਨ ਮੰਤਰੀਆਂ ਵਲੋਂ ਰਾਜ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਰੱਖੀ ਗਈ ਮੀਟਿੰਗ ਦੌਰਾਨ ਆ ਕੇ ਕੀਤਾ ਗਿਆ।

ਸਿਵਲ ਸਰਜਨ ਦਾ ਸ਼ਰਮਨਾਕ ਕਾਰਾ ,

ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ

ਵੀਡੀਓ ਬਣਾ ਕੇ ਕੀਤੀ ਵਾਇਰਲ

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਚ ਸਿਵਲ ਸਰਜਨ ਡਾ. ਨਵਦੀਪ ਸਿੰਘ ਵੱਲੋਂ ਇਕ ਗਰਭਵਤੀ ਮਹਿਲਾ ਦੀ ਡਿਲਿਵਰੀ ਦੌਰਾਨ ਵੀਡੀਓਗਾਫ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਕੁਝ ਸਮੇਂ ਬਾਅਦ ਵੀਡੀਓਗ੍ਰਾਫ਼ੀ ਨੂੰ ਜਨਤਕ ਵੀ ਕਰ ਦਿੱਤਾ ਤੇ ਇਸ ਵੀਡੀਓ ਦੇ ਸੋਸ਼ਲ ਮੀਡਿਆ ਤੇ ਵਾਇਰਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ।

ਗਰਭਵਤੀ ਮਹਿਲਾ ਦੀ ਡਿਲਿਵਰੀ ਦੌਰਾਨ ਵੀਡੀਓਗਾਫ਼ੀ ਕਰਨਾ ਸਿਵਲ ਸਰਜਨ ਡਾ. ਨਵਦੀਪ ਸਿੰਘ ਨੂੰ ਮਹਿੰਗੀ ਪੈ ਗਈ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਗਰਭਵਤੀ ਔਰਤ ਦੇ ਜਣੇਪੇ ਦੀ ਵੀਡੀਓਗ੍ਰਾਫੀ ਦਾਸਖਤ ਨੋਟਿਸ ਲਿਆ ਹੈ। ਇਸ ਮਾਮਲੇ ਤੇ ਮਨੀਸ਼ਾ ਗੁਲਾਟੀ ਨੇ ਸਖ਼ਤ ਕਾਰਵਾਈ ਕਰਦਿਆ ਸਿਵਲ ਸਰਜਨ ,ਸਿਹਤ ਵਿਭਾਗ ਦੇ ਡਾਇਰੈਕਟਰ ਅਤੇ ਆਪਰੇਸ਼ਨ ਥੀਏਟਰ ਚ ਮੌਜੂਦ 3 ਡਾਕਟਰਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਚ ਤਲਬ ਕੀਤਾ ਹੈ।

ਸਕੂਲੀ ਵਿਦਿਆਰਥੀਆਂ ਤੱਕ ਪਹੁੰਚਿਆ ਕੋਰੋਨਾ,

ਸਕੂਲ ਚ ਮਿਲੇ 72 ਬੱਚੇ ਕੋਰੋਨਾ ਪਾਜ਼ੀਟਿਵ,ਮਚਿਆ ਹੜਕੰਪ

ਕੋਰੋਨਾ ਨੇ ਦੁਨੀਆ ਭਰ
ਚ ਲਗਾਤਾਰ ਤਬਾਹੀ ਮਚਾਈ ਹੋਈ ਹੈ। ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ,ਕੋਰੋਨਾ ਵਾਇਰਸ ਨਾਲ ਸੰਕਰਮਣ ਦੇ ਕੇਸ ਫਿਰ ਤੇਜ਼ੀ ਨਾਲ ਵੱਧ ਰਹੇ ਹਨ। ਵੱਧ ਰਹੀ ਸਰਦੀ ਦਾ ਪ੍ਰਭਾਵ ਹੁਣ ਸਕੂਲੀ ਵਿਦਿਆਰਥੀਆਂ ਤੇ ਵੀ ਦਿਖਾਈ ਦੇ ਰਿਹਾ ਹੈ।

ਹਰਿਆਣਾ ਵਿੱਚ ਸਕੂਲ ਖੁੱਲ੍ਹਣ ਤੋਂ ਬਾਅਦ ਪਹਿਲੀ ਵਾਰ ਜ਼ਿਲੇ ਦੇ ਕਸਬਾ ਕੁੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮੇਤ ਜ਼ਿਲ੍ਹੇ ਦੇ 12 ਸਰਕਾਰੀ ਸਕੂਲਾਂ ਦੇ 837 ਬੱਚਿਆਂ ਵਿਚੋਂ 72 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਨੂੰ ਤਿੰਨ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ

ਜਾਣਕਾਰੀ ਅਨੁਸਾਰ ਸਾਰੇ ਸੰਕਰਮਿਤ ਬੱਚੇ ਕੁੰਡ ਦੇ ਨੇੜਲੇ ਪਿੰਡ ਪਡਲਾ ਦੇ ਵਸਨੀਕ ਹਨ। ਹੁਣ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿੰਡ ਨੂੰ ਸੈਨੀਟੇਜ਼ਰ ਕੀਤਾ ਜਾ ਰਿਹਾ ਹੈ। ਕੋਰੋਨਾ ਦੀ ਲਾਗ ਘੱਟ ਹੋਣ ਵਾਲੇ ਸਕੂਲਾਂ ਨੂੰ ਤਿੰਨ ਤੋਂ ਚਾਰ ਦਿਨਾਂ ਲਈ ਅਤੇ ਜ਼ਿਆਦਾਲਾਗ ਵਾਲੇ ਸਕੂਲਾਂ ਨੂੰ 14 ਦਿਨਾਂ ਤੋਂ ਬੰਦ ਕੀਤਾ ਗਿਆ ਹੈ।

 

 

0 Response to "missionjanchetna@gmail.com19112020."

Post a Comment