missionjanchetna@gmail.com18112020

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:69, ਬੁਧਵਾਰ, 18ਨਵੰਬਰ 2020.

ਜੋਅ ਬਾਇਡਨ ਦੇ ਸਾਹਮਣੇ 5 ਚੁਣੌਤੀਆਂ

ਜਿਨ੍ਹਾਂ ਨਾਲ ਉਨ੍ਹਾਂ ਨੂੰ ਨਜਿੱਠਣਾ ਹੋਵੇਗਾ

ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਲਡ ਟਰੰਪ ਨੂੰ ਹਰਾ ਕੇ ਜੋਅ ਬਾਇਡਨ ਦੇਸ ਦੇ 46ਵੇਂ ਰਾਸ਼ਟਰਪਤੀ ਬਣਨ ਦੀ ਤਿਆਰੀ ਕਰ ਰਹੇ ਹਨ।

ਅਗਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੇ ਸਾਹਮਣੇ ਜੋ ਕਈ ਚੁਣੌਤੀਆਂ ਪੇਸ਼ ਆਉਣ ਵਾਲੀਆਂ ਹਨ। ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਾਂਗਰਸ ਵਿੱਚ ਰਿਪਬਲੀਕਨ ਆਗੂਆਂ ਨੂੰ ਮਨਾਉਣਾ। ਕਾਂਗਰਸ ਵਿੱਚ ਕਈ ਰਿਪਬਲੀਕਨ ਆਗੂ ਹਨ।ਜਾਣਕਾਰ ਮੰਨਦੇ ਹਨ ਕਿ ਇਹ ਅਜਿਹੀ ਸਥਿਤੀ ਹੈ ਕਿ ਹੋ ਸਕਦਾ ਹੈ ਕਿ ਵ੍ਹਾਈਟ ਹਾਊਸ ਵਿੱਚ ਆਉਣ ਦੇ ਬਾਅਦ ਬਾਇਡਨ ਜਿਨ੍ਹਾਂ ਖਹਾਇਸ਼ੀ ਯੋਜਨਾਵਾਂ 'ਤੇ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪੂਰਾ ਨਾ ਕਰ ਸਕਣ। ਅਹੁਦੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਵਿਦੇਸ਼ ਨੀਤੀ, ਕੋਰੋਨਾ ਮਹਾਂਮਾਰੀ ਦੇ ਇਲਾਵਾ ਅਮਰੀਕੀ ਅਰਥਵਿਵਸਥਾ ਨੂੰ ਫਿਰ ਤੋਂ ਮਜ਼ਬੂਤ ਕਰਨ ਵਰਗੇ ਮੁੱਦੇ ਹਨ। ਅਰਥਵਿਵਸਥਾ ਦੇ ਮਾਮਲੇ ਵਿੱਚ ਉਨ੍ਹਾਂ ਸਾਹਮਣੇ ਪੰਜ ਮਹੱਤਵਪੂਰਨ ਸਵਾਲ ਹੋਣਗੇ।ਕਈ ਮਹੀਨਿਆਂ ਤੋਂ ਅਮਰੀਕੀ ਅਰਥਸ਼ਾਸਤਰੀ ਕੋਰੋਨਾਵਾਇਰਸ ਰਾਹਤ ਪੈਕੇਜ ਵਧਾਉਣ ਲਈ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਆ ਰਹੇ ਹਨ ਪਰ ਇਸ ਮਾਮਲੇ ਵਿੱਚ ਇੱਕ ਰੁਕਾਵਟ ਬਰਕਰਾਰ ਹੈ ਕਿਉਂਕਿ ਰਿਪਬਲੀਕਨ ਪਾਰਟੀ ਦੇ ਆਗੂ ਡੈਮੋਕਰੇਟਿਕ ਪਾਰਟੀ ਦੇ ਨੇਤਾਵਾਂ ਦੇ ਸੁਝਾਏ ਖਰਚ 'ਤੇ ਸਹਿਮਤ ਨਹੀਂ ਹੋ ਰਹੇ ਹਨ।ਇਸ ਮਾਮਲੇ ਵਿੱਚ ਟਰੰਪ ਨੇ ਵੀ ਆਪਣੀ ਪਾਰਟੀ ਦੇ ਆਗੂਆਂ 'ਤੇ ਇਸ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੁਝ ਲਾਭ ਨਹੀਂ ਹੋਇਆ।

ਮੋਦੀ ਬੋਲੇ, ਅੱਤਵਾਦ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਦੋਸ਼ੀ ਮੰਨਿਆ ਜਾਵੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 
ਨੇ ਬ੍ਰਿਕਸ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਦੇ ਦੇਸ਼ਾਂ ਦੇ ਸੰਮੇਲਨ ਨੂੰ ਸੰਬੋਧਿਤ ਕੀਤਾ। ਇਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਤਮ-ਨਿਰਭਰ ਭਾਰਤ, ਕੋਵਿਡ -19 ਮਹਾਂਮਾਰੀ ਦੇ ਬਾਅਦ ਆਲਮੀ ਸਥਿਤੀ, ਅੱਤਵਾਦ ਅਤੇ ਸੰਯੁਕਤ ਰਾਸ਼ਟਰ ਵਿਚ ਸੁਧਾਰ ਦੀ ਜਰੂਰਤ ਵਰਗੇ ਕਈ ਮਹੱਤਵਪੂਰਨ ਪਹਿਲੂਆਂ 'ਤੇ ਭਾਰਤ ਦਾ ਨਜ਼ਰੀਆ ਦੱਸਿਆ। ਪੀਐਮ ਮੋਦੀ ਨੇ ਕਿਹਾ ਕਿ ਅੱਤਵਾਦ ਅੱਜ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਹੈ। ਪਾਕਿਸਤਾਨ ਦਾ ਨਾਮ ਲਏ ਬਿਨਾਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਅੱਤਵਾਦੀਆਂ ਦੀ ਹਮਾਇਤ ਕਰਨ ਅਤੇ ਸਹਾਇਤਾ ਕਰਨ ਵਾਲੇ ਦੇਸ਼ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਇਸ ਸਮੱਸਿਆ ਦਾ ਸੰਗਠਿਤ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਤੇ ਆਈਐਮਐਫ ਅਤੇ ਡਬਲਯੂ ਟੀ ਓ ਵਰਗੀਆਂ ਸੰਸਥਾਵਾਂ ਵਿਚ ਸੁਧਾਰ ਕਰਨ ਦੀ ਲੋੜ ਹੈ।
ਸਵੈ-ਨਿਰਭਰ ਭਾਰਤ ਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਸਵੈ-ਨਿਰਭਰ ਭਾਰਤਮੁਹਿੰਮ ਤਹਿਤ ਇੱਕ ਵਿਆਪਕ ਸੁਧਾਰ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹ ਮੁਹਿੰਮ ਇਸ ਵਿਸ਼ਵਾਸ਼ 'ਤੇ ਅਧਾਰਤ ਹੈ ਕਿ ਇਕ ਸਵੈ-ਨਿਰਭਰ ਭਾਰਤ ਕੋਵਿਡ -19 ਤੋਂ ਬਾਅਦ ਵਿਸ਼ਵਵਿਆਪੀ ਆਰਥਿਕਤਾ ਲਈ ਇਕ ਸ਼ਕਤੀ ਗੁਣਕ ਹੋ ਸਕਦਾ ਹੈ ਅਤੇ ਗਲੋਬਲ ਵੈਲਯੂ ਚੇਨ ਵਿਚ ਮਜ਼ਬੂਤ ​​ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਉਦਾਹਰਣ ਕੋਵਿਡ ਦੇ ਸਮੇਂ ਵੀ ਵੇਖਿਆ, ਜਦੋਂ ਭਾਰਤੀ ਫਾਰਮਾ ਉਦਯੋਗ ਦੀ ਯੋਗਤਾ ਦੇ ਕਾਰਨ, ਅਸੀਂ 150 ਤੋਂ ਵੱਧ ਦੇਸ਼ਾਂ ਵਿੱਚ ਜ਼ਰੂਰੀ ਦਵਾਈਆਂ ਭੇਜਣ ਦੇ ਯੋਗ ਹੋ ਗਏ। ਸਾਡੀ ਟੀਕਾ ਉਤਪਾਦਨ ਅਤੇ ਸਪੁਰਦਗੀ ਦੀ ਸਮਰੱਥਾ ਮਨੁੱਖਤਾ ਦੇ ਲਾਭ ਦੀ ਵੀ ਸੇਵਾ ਕਰੇਗੀ।

'ਦਿੱਲੀ ਸੰਘਰਸ਼ ਲਈ ਇਕ ਮਹੀਨੇ ਦਾ

ਰਾਸ਼ਣ-ਪਾਣੀ ਨਾਲ ਲੈ ਕੇ ਜਾਣਗੇ ਕਿਸਾਨ'

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸੇ ਸੰਘਰਸ਼ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ਉਤੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਸ਼ਾਮਲ ਹੋਏ।

26
ਅਤੇ 27 ਨਵੰਬਰ ਨੂੰ ਦਿੱਲੀ ਦੇ ਘਿਰਾਓ ਸਬੰਧੀ ਜ਼ਿਲ੍ਹਾ ਪੱਧਰ ਦੇ ਕਿਸਾਨ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਹਰਮੀਤ ਕਾਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨਾਂ ਸਬੰਧੀ ਦੋ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਨ੍ਹਾਂ ਮੀਟਿੰਗਾਂ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲਿਆ, ਜਿਸ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਦਿੱਤੇ ਗਏ ਸੱਦੇ ਅਨੁਸਾਰ 26 ਅਤੇ 27 ਨਵੰਬਰ ਨੂੰ ਦਿੱਲੀ ਘੇਰਨ ਦੀ ਤਿਆਰੀ ਜਾਰੀ ਹੈ।

ਸੂਬਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਚੱਲਣ ਸਬੰਧੀ ਉਨ੍ਹਾਂ ਦੀ ਜਥੇਬੰਦੀ ਵੱਲੋਂ ਬੀਤੇ ਕੱਲ੍ਹ ਸੂਬਾ ਪੱਧਰੀ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਕਿਸਾਨ ਆਗੂਆਂ ਦੀਆਂ ਦਿੱਲੀ ਸੰਬੰਧੀ ਤਿਆਰੀਆਂ ਅਤੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਕਿਸਾਨ ਵੱਡੀ ਗਿਣਤੀ ਵਿੱਚ ਆਪਣੇ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਦਿੱਲੀ ਵਿਚ ਪੂਰੇ ਇੱਕ ਮਹੀਨੇ ਦਾ ਰਾਸ਼ਨ ਲੈ ਕੇ ਜਾਣਗੇ ਅਤੇ ਜਿੱਤ ਕੇ ਹੀ ਵਾਪਸ ਮੁੜਨਗੇ।

ਉਨ੍ਹਾਂ ਕਿਹਾ ਕਿ 13 ਨਵੰਬਰ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ 21 ਨਵੰਬਰ ਨੂੰ ਮੁੜ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਦੀ ਗੱਲ ਆਖੀ ਸੀ, ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਆਇਆ ਹੈ। ਜਿਸ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਦੁਬਾਰਾ ਮੀਟਿੰਗ ਕਰ ਰਹੀਆਂ ਹਨ। ਜਿਸ ਵਿਚ ਦਿੱਲੀ ਚੱਲੋ " ਅਤੇ ਕੇਂਦਰ ਸਰਕਾਰ ਨਾਲ ਹੋਈ ਪਿਛਲੀ ਮੀਟਿੰਗ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ।

ਬਠਿੰਡਾ ਬਲੱਡ ਬੈਂਕ ਨੇ ਇਕ ਹੋਰ ਬੱਚੇ ਨੂੰ

ਚੜਾਇਆ HIV ਪਾਜ਼ੇਟਿਵ ਖੂਨ

ਸਿਵਲ ਹਸਪਤਾਲ ਬਠਿੰਡਾ ਵਿਚ ਸਥਿਤ ਬਲੱਡ ਬੈਂਕ ਦੇ ਕਰਮਚਾਰੀਆਂ ਦੀ ਅਣਗਹਿਲੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬਲੱਡ ਬੈਂਕ ਦੇ ਕਰਮਚਾਰੀਆਂ ਨੇ ਬੱਚੇ ਨੂੰ ਐੱਚਆਈਵੀ ਪੌਜ਼ੇਟਿਵ ਡੋਨਰ ਦਾ ਖ਼ੂਨ ਚੜ੍ਹਾ ਦਿੱਤਾ
, ਜਿਸ ਕਰਕੇ ਬੱਚੇ ਦੀ ਜਾਨ ਖਤਰੇ ਵਿਚ ਪੈ ਗਈ ਹੈ।
ਜ਼ਿਕਰਯੋਗ ਹੈ ਕਿ ਇੱਕ ਮਹੀਨੇ ਵਿਚ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਨਾਬਾਲਗ ਬੱਚਿਆਂ ਨੂੰ ਐੱਚਆਈਵੀ ਖ਼ੂਨ ਚੜਉੁਣ ਦੇ ਮਾਮਲੇ ਸਾਹਮਣੇ ਆਏ ਹਨ। ਇਕ ਮਾਮਲੇ ਵਿੱਚ ਬਲੱਡ ਬੈਂਕ ਦੇ ਕਈ ਕਰਮਚਾਰੀਆਂ ਉਤੇ ਪਰਚਾ ਵੀ ਦਰਜ ਹੋਇਆ ਅਤੇ ਇੱਕ ਵਿਅਕਤੀ ਜੇਲ੍ਹ ਵਿੱਚ ਵੀ ਬੰਦ ਹੈ। ਬੱਚਾ (ਜਿਸ ਦਾ ਨਾਮ ਨਹੀਂ ਲਿਖ ਸਕਦੇ), ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦਾ ਬੱਚਾ ਥੈਲੇਸੀਮੀਆ ਦਾ ਮਰੀਜ਼ ਹੈ ਅਤੇ ਸਿਵਲ ਹਸਪਤਾਲ ਬਠਿੰਡਾ ਵਿੱਚੋਂ ਪਿਛਲੇ ਲੰਬੇ ਸਮੇਂ ਤੋਂ ਬਲੱਡ ਚੜ੍ਹ ਰਿਹਾ ਹੈ। ਹੁਣ ਉਸ ਦੇ ਬੱਚੇ ਦਾ ਟੈਸਟ ਐੱਚਆਈਵੀ ਪਾਜ਼ੇਟਿਵ ਆਇਆ ਹੈ ਜਿਸ ਲਈ ਬਲੱਡ ਬੈਂਕ ਬਠਿੰਡਾ ਦੇ ਕਰਮਚਾਰੀ ਸਿੱਧੇ ਤੌਰ ਉਤੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਐੱਚਆਈਵੀ ਪਾਜ਼ੇਟਿਵ ਵਿਅਕਤੀ ਦਾ ਖੂਨ ਚੜ੍ਹਾਇਆ ਗਿਆ।

ਅਜਿਹੀ ਲਾਪ੍ਰਵਾਹੀ ਕਰਕੇ ਉਸ ਦੇ ਬੱਚੇ ਦੀ ਜਾਨ ਜੋਖ਼ਮ ਵਿੱਚ ਪੈ ਗਈ ਹੈ। ਉਨ੍ਹਾਂ ਬਲੱਡ ਬੈਂਕ ਦੇ ਸਾਰੇ ਕਰਮਚਾਰੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਤੁਰਤ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਨਾਬਾਲਗ ਬੱਚਾ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ ਅਤੇ ਸਿਰ ਉਤੇ ਪਿਤਾ ਦਾ ਸਾਇਆ ਵੀ ਨਹੀਂ। ਇਸ ਮਾਮਲੇ ਸਬੰਧੀ ਜਦੋਂ ਸਿਵਲ ਸਰਜਨ ਬਠਿੰਡਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਵਾਲਾਂ ਦਾ ਜਵਾਬ ਦੇਣ ਤੋਂ ਟਲ ਗਏ। ਇਸ ਤੋਂ ਪਹਿਲਾਂ ਤਿੰਨ ਬੱਚਿਆਂ ਦੇ ਐੱਚਆਈਵੀ ਪਾਜ਼ੇਟਿਵ ਖੂਨ ਚੜ੍ਹ ਚੁੱਕਿਆ ਹੈ ਅਤੇ ਇਕ ਮਹਿਲਾ ਦੀ ਵੀ ਪਾਜ਼ੇਟਿਵ ਖੂਨ ਇਸੇ ਬਲੱਡ ਬੈਂਕ ਨੇ ਚੜ੍ਹਾਇਆ ਹੈ।

HDFC ਸਮੇਤ ਇਨਾਂ ਦੋਵੇਂ ਪ੍ਰਾਈਵੇਟ ਬੈਂਕਾਂ ਨੇ

ਐਫਡੀ ਦੀਆਂ ਵਿਆਜ ਦਰਾਂ ਘਟਾਈਆਂ

ਦੇਸ਼ ਦੇ ਸਭ ਤੋਂ ਵੱਡੇ ਨਿਜੀ ਖੇਤਰ ਦੇ ਰਿਣਦਾਤਾ ਐਚਡੀਐਫਸੀ ਬੈਂਕ ਨੇ ਆਪਣੀਆਂ ਕੁਝ ਸਥਿਰ ਜਮ੍ਹਾਂ ਰਕਮਾਂ
'ਤੇ ਵਿਆਜ ਦੀਆਂ ਦਰਾਂ ਘਟਾ ਦਿੱਤੀਆਂ ਹਨ। ਐਚਡੀਐਫਸੀ ਬੈਂਕ ਦੇ ਅਨੁਸਾਰ, ਇਸਨੇ 1 ਅਤੇ 2 ਸਾਲਾਂ ਵਿੱਚ ਪੂਰੀ ਹੋਣ ਵਾਲੀਆਂ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਤੋਂ ਇਲਾਵਾ, ਹੋਰ ਸਾਰੇ ਕਾਰਜਕਾਲਾਂ ਦੀ ਐਫਡੀਜ਼ 'ਤੇ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਵੀਂਆਂ ਦਰਾਂ 13 ਨਵੰਬਰ ਤੋਂ ਲਾਗੂ ਹੋ ਗਈਆਂ ਹਨ। ਦੱਸ ਦੇਈਏ ਕਿ ਬੈਂਕ ਨੇ ਅਕਤੂਬਰ 2020 ਵਿਚ ਐਫਡੀ ਵਿਆਜ ਦੀਆਂ ਦਰਾਂ ਵਿਚ ਵੀ ਤਬਦੀਲੀ ਕੀਤੀ ਸੀ।

ਐਚਡੀਐਫਸੀ ਬੈਂਕ ਦੇ ਗ੍ਰਾਹਕਾਂ ਨੂੰ ਹੁਣ ਇਕ ਸਾਲ ਅਤੇ ਦੋ ਸਾਲਾਂ ਦੀ ਐਫਡੀਜ਼ 'ਤੇ 4.90 ਪ੍ਰਤੀਸ਼ਤ ਵਿਆਜ ਮਿਲੇਗਾ। ਨਵੀਂਆਂ ਰੇਟਾਂ ਅਨੁਸਾਰ ਹੁਣ ਗਾਹਕਾਂ ਨੂੰ 7 ਤੋਂ 14 ਦਿਨਾਂ ਅਤੇ 15 ਤੋਂ 29 ਦਿਨਾਂ ਵਿੱਚ ਪੱਕਣ ਵਾਲੀਆਂ ਐਫਡੀਜ਼ ਉੱਤੇ 2.5 ਪ੍ਰਤੀਸ਼ਤ ਵਿਆਜ ਮਿਲੇਗਾ। ਇਸ ਦੇ ਨਾਲ ਹੀ 30 ਤੋਂ 45 ਦਿਨਾਂ, 46 ਤੋਂ 60 ਦਿਨਾਂ ਅਤੇ 61 ਤੋਂ 90 ਦਿਨਾਂ ਦੀ ਐਫਡੀ 'ਤੇ 3 ਪ੍ਰਤੀਸ਼ਤ ਵਿਆਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, 91 ਦਿਨ ਤੋਂ 6 ਮਹੀਨਿਆਂ ਵਿੱਚ ਪੱਕਣ ਵਾਲੀ ਐਫਡੀ ਤੇ 3.5 ਪ੍ਰਤੀਸ਼ਤ ਅਤੇ 6 ਮਹੀਨਿਆਂ ਤੋਂ 9 ਮਹੀਨੇ ਅਤੇ 9 ਮਹੀਨਿਆਂ ਤੋਂ 1 ਸਾਲ ਵਿੱਚ ਪੱਕਣ ਵਾਲੀ ਐਫਡੀ ਉੱਤੇ ਸਿਰਫ 4.4 ਪ੍ਰਤੀਸ਼ਤ ਵਿਆਜ ਮਿਲੇਗਾ। ਇਕ ਤੋਂ 2 ਸਾਲ ਦੀ ਐਫਡੀਜ਼ 'ਤੇ 4.9 ਪ੍ਰਤੀਸ਼ਤ, ਦੋ ਤੋਂ 3 ਸਾਲਾਂ' ਤੇ 5.15 ਪ੍ਰਤੀਸ਼ਤ, 3 ਤੋਂ 5 ਸਾਲ 'ਤੇ 5.30 ਪ੍ਰਤੀਸ਼ਤ ਅਤੇ 5 ਤੋਂ 10 ਸਾਲਾਂ ਦੇ ਵਿਚਾਲੇ ਦੀ ਐਫਡੀ' ਤੇ 5.50 ਪ੍ਰਤੀਸ਼ਤ ਵਿਆਜ।

ਸੈਲਾਨੀਆਂ ਲਈ ਖੁਸ਼ ਖ਼ਬਰੀ, ਜਲਦ ਖੁਲ੍ਹਣ ਜਾ ਰਹੀਆਂ ਇਹ ਥਾਵਾਂ

ਕੋਰੋਨਾ ਕਾਲ ਤੋਂ ਬਾਅਦ ਹੁਣ ਲਗਾਤਾਰ ਜ਼ਿੰਦਗੀ ਲੀਹ
ਤੇ ਆਉਂਨੀ ਸ਼ੁਰੂ ਹੋ ਗਈ ਹੈ। ਅਜਿਹੇ ਵਿਚ ਨਿਤ ਦਿਨ ਆਮ ਜਨਤਾ ਲਈ ਸਭ ਸਹੂਲਤਾਂ ਮੁੜ ਤੋਂ ਸ਼ੁਰੂ ਹੋ ਰਹੀਆਂ ਹਨ ਜਿੰਨਾਂ ਚ ਹੁਣ ਚੰਡੀਗੜ੍ਹ ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ ਆਈ ਹੈ, ਜਿਥੇ ਕਈ ਮਹੀਨਿਆਂ ਤੋਂ ਬੰਦ ਪਿਆ ਰਾਕ ਗਾਰਡਨ ਦੁਬਾਰਾ ਖੁੱਲ੍ਹ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸੋਮਵਾਰ ਨੂੰ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਚ ਤਾਲਾਬੰਦੀ ਦੌਰਾਨ ਬੰਦ ਪਏ ਰਾਕ ਗਾਰਡਨ ਨੂੰ ਫਿਰ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ।

ਪ੍ਰਸ਼ਾਸਕ ਨੇ ਰਾਕ ਗਾਰਡਨ, ਸਟੇਟ ਅਜਾਇਬ ਘਰ, ਟੈਗੋਰ ਥੀਏਟਰ ਅਤੇ ਹੋਰ ਯਾਤਰਾਤਮਕ ਮਹੱਤਤਾ ਵਾਲੀਆਂ ਥਾਵਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ, ਇਹ ਸਖਤ COVID-19 ਪ੍ਰੋਟੋਕੋਲ ਦੀ ਪਾਲਣਾ ਅਧੀਨ ਹੈ।

ਵੇਰਕਾ ਦੀ ਵੱਡੀ ਲਾਪਰਵਾਹੀ ,

ਲੋਕਾਂ ਨਾਲ ਕੀਤਾ ਜਾ ਰਿਹਾ ਧੋਖਾ

ਜੇਕਰ ਤੁਸੀਂ ਵੇਰਕਾ ਦਾ ਕੋਈ ਵੀ ਪ੍ਰੋਡਕਟ ਖਰੀਦ ਰਹੇ ਹੋ ਤਾਂ
, ਹੁਣ ਇਸ ਦੀ ਮਿਆਦ ਪੁੱਗਣ ਅਤੇ ਪੈਕਿੰਗ ਮਿਤੀ ਦੇਖਣਾ ਤੁਹਾਡੇ ਲਈ ਕਾਫੀ ਅਹਿਮ ਹੋਣ ਵਾਲਾ ਹੈ | ਪੀਟੀਸੀ ਨਿਊਜ਼ ਦੇ ਹੱਥ ਵੇਰਕਾ ਬ੍ਰੈਂਡ ਹੇਠ ਤਿਆਰ ਹੋਏ ਪਨੀਰ ਦੇ ਪੈਕੇਟ ਲੱਗੇ ਹਨ ਜਿੰਨਾ ਤੇ ਪੈਕਿੰਗ ਦੀ ਮਿਤੀ 17 ਨਵੰਬਰ 2020 ਲਿਖੀ ਹੋਈ ਹੈ, ਜੋ ਕਿ ਮਾਰਕੀਟ ਚ ਉਪਲਬਧ ਵੀ ਹੈ।

ਪਰ ਹੈਰਾਨੀ ਦੀ ਗੱਲ ਇਹ ਹੈ ਕਿ 16 ਨਵੰਬਰ ਦਿਨ ਸੋਮਵਾਰ ਨੂੰ 17 ਨਵੰਬਰ ਦਿਨ ਮੰਗਲਵਾਰ ਦੇ ਦਿਨ ਦਾ ਪ੍ਰੋਡਕਟ ਕਿਵੇਂ ਉਪਲੱਭਧ ਹੋ ਸਕਦਾ ਹੈ ! ਇਹ ਸਿਧੇ ਤੌਰ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ,ਕਿ ਇੰਨੀ ਵੱਡੀ ਨਾਮਵਰ ਕੰਪਨੀ ਹੋ ਕਿ ਅਜਿਹੀ ਅਣਗਹਿਲੀ ਕਿਵੇਂ ਕਰ ਸਕਦੀ ਹੈ। ਇਸ ਮੁੱਦੇ ਤੇ ਪੀਟੀਸੀ ਨਿਊਜ਼ ਵੱਲੋਂ ਵਾਰ ਵਾਰ ਕੰਪਨੀ ਦੇ ਮੈਨੇਜਰ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਹਨਾਂ ਵੱਲੋਂ ਕੋਈ ਵੀ ਜੁਵਾਬ ਨਹੀਂ ਦਿੱਤਾ ਗਿਆ |

ਨਾਭਾ: ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰੇ 40 ਤੋਲੇ ਸੋਨਾ,

ਦੋ ਲੱਖ ਕੈਸ਼ ਤੇ ਘਰ ਦਾ ਸਾਮਾਨ ਲੁੱਟ ਕੇ ਫਰਾਰ

ਪੰਜਾਬ ਵਿਚ ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਲੁਟੇਰੇ ਇੰਨੇ ਬੇਖੌਫ ਹੋ ਗਏ ਹਨ ਕਿ ਬਿਨਾਂ ਕਿਸੇ ਡਰ ਭੈਅ ਤੇ ਲੁੱਟਾਂ ਖੋਹਾਂ ਕਰਨ ਵਿਚ ਕਾਮਯਾਬ ਹੋ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਚੱਠੇ ਵਿਖੇ ਜਿੱਥੇ ਤੜਕਸਾਰ
4 ਲੁਟੇਰਿਆਂ ਵੱਲੋਂ ਗੰਨ ਪੁਆਇੰਟ ਉਤੇ ਘਰ ਵਿਚ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਡਾਕਾ ਮਾਰਿਆ।
ਲੁਟੇਰਿਆਂ ਨੇ ਸਭ ਤੋਂ ਪਹਿਲਾਂ ਘਰ ਦੇ ਮਾਲਕ ਅਤੇ ਮਾਲਕਣ ਅਤੇ ਉਨ੍ਹਾਂ ਦੇ ਨੌਕਰ ਨੂੰ ਹਥਿਆਰਾਂ ਦੀ ਨੋਕ ਉਤੇ ਬੰਧਕ ਬਣਾ ਕੇ ਘਰ ਵਿਚ 40 ਤੋਲੇ ਸੋਨਾ, ਦੋ ਲੱਖ ਕੈਸ਼ ਅਤੇ ਘਰ ਦਾ ਹੋਰ ਸਾਮਾਨ ਲੁੱਟ ਖੋਹ ਕੇ ਫ਼ਰਾਰ ਹੋ ਗਏ। ਘਰ ਵਿੱਚ ਦਾਖ਼ਲ ਹੋਏ ਚਾਰੇ ਲੁਟੇਰਿਆਂ ਨੇ ਕਰੀਬ 15 ਮਿੰਟਾਂ ਵਿਚ ਹੀ ਸਾਰੀ ਹੀ ਘਟਨਾਕ੍ਰਮ ਨੂੰ ਅੰਜਾਮ ਦਿੱਤਾ। ਇਸ ਮੌਕੇ ਉਤੇ ਪਟਿਆਲਾ ਦੇ ਐੱਸਪੀ ਡੀ ਹਰਮੀਤ ਸਿੰਘ ਹੁੰਦਲ, ਪਟਿਆਲਾ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ, ਨਾਭਾ ਦੇ ਡੀਐਸਪੀ ਰਾਜੇਸ਼ ਛਿੱਬੜ, ਐੱਸਐੱਚਓ ਸਦਰ ਸੁਖਦੇਵ ਸਿੰਘ ਘਟਨਾ ਸਥਲ ਉਤੇ ਪਹੁੰਚੇ, ਛਾਣਬੀਣ ਕਰ ਕੇ ਫੋਰੈਂਸਿਕ ਟੀਮ ਦੀ ਮੱਦਦ ਨਾਲ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।

ਸੰਗਰੂਰ 'ਚ ਦਰਦਨਾਕ ਹਾਦਸਾ,

ਟਰੱਕ ਨਾਲ ਟੱਕਰ ਨਾਲ ਜ਼ਿੰਦਾ ਸੜੇ ਕਾਰ ਸਵਾਰ ਪੰਜ ਜਾਣੇ

ਪੰਜਾਬ ਦੇ ਸੰਗਰੂਰ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਸੰਗਰੂਰ ਦੇ ਸੁਨਾਮ ਰੋਡ
'ਤੇ ਇਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇਕ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ' ਤੇ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜ ਜਾਣੇ ਇਕ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਹੇ ਸਨ। 

ਮੌਕੇ 'ਤੇ ਮੌਜੂਦ ਲੋਕਾਂ ਦੇ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕਾਰ ਸੈਂਟਰਲ ਲੌਕ ਸੀ, ਇਸ ਲਈ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਟਰੱਕ ਦਾ ਡੀਜ਼ਲ ਟੈਂਕ, ਜਿਸ ਨਾਲ ਕਾਰ ਟਕਰਾ ਗਈ, ਲੀਕ ਹੋਣ ਲੱਗਿਆ, ਜਿਸ ਕਾਰਨ ਅੱਗ ਲੱਗ ਗਈ। 

ਰੂਪਨਗਰ ਪੁਲਿਸ ਵੱਲੋਂ ਕਾਤਲਾਨਾ

ਹਮਲੇ ਦੇ ਦੋਸ਼ ਵਿਚ 3 ਨੌਜਵਾਨ ਕਾਬੂ

ਰੂਪਨਗਰ ਪੁਲਿਸ ਨੇ ਜਿਲ੍ਹੇ ਦੇ ਨੂਰਪੁਰ ਬੇਦੀ ਖੇਤਰ ਵਿੱਚ ਇੱਕ ਨੌਜਵਾਨ
'ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ ਵਿੱਚ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਤਿੰਨ ਦੇਸੀ ਕੱਟੇ, ਇੱਕ ਪਿਸਤੌਲ ਅਤੇ ਡੇਢ ਦਰਜਨ ਦੇ ਕਰੀਬ ਗੋਲੀ ਸਿੱਕਾ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।
ਪੁਲਿਸ ਲਾਈਨ ਰੂਪਨਗਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਰੂਪਨਗਰ ਡਾ. ਅਖਿਲ ਚੌਧਰੀ ਅਤੇ ਐਸ.ਪੀ. ਹੈਡਕੁਆਟਰ ਅਜਿੰਦਰ ਸਿੰਘ ਸਣੇ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੂਰਪੁਰ ਬੇਦੀ ਖੇਤਰ ਦੇ ਚਰਨਜੀਤ ਸਿੰਘ 'ਤੇ 9 ਨਵੰਬਰ ਨੂੰ ਜਾਨਲੇਵਾ ਹਮਲਾ ਕੀਤਾ ਗਿਆ ਸੀ ਅਤੇ ਹਮਲੇ ਦੇ ਆਰੋਪੀ ਇਕ ਨੌਜਵਾਨ ਰਾਹੁਲ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਜਾਂਚ ਦੌਰਾਨ ਦੋ ਹੋਰ ਸਹਿ ਆਰੋਪੀ ਪਰਮਜੀਤ ਸਿੰਘ ਪੰਮੀ ਅਤੇ ਪ੍ਰਦੀਪ ਕੁਮਾਰ ਉਰਫ ਹਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਤਿੰਨੋਂ ਆਰੋਪੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਇਕ ਕਾਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

 

0 Response to "missionjanchetna@gmail.com18112020"

Post a Comment