Missionjanchetna@gmail.com14112020

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:66, ਸ਼ਨੀਵਾਰ, 14ਨਵੰਬਰ 2020.

ਪਾਕਿ ਨੇ ਕੀਤੀ ਸੀਜ਼ ਫਾਇਰ ਦੀ ਉਲੰਘਣਾ,

ਭਾਰਤੀ ਫੌਜ ਦੇ 4 ਜਵਾਨ ਸ਼ਹੀਦ 8 ਅੱਤਵਾਦੀ ਕੀਤੇ ਢੇਰ


ਜੰਮੂ-ਕਸ਼ਮੀਰ
ਚ ਕੰਟਰੋਲ ਰੇਖਾ ਤੇ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਉੜੀ ਸੈਕਟਰ ਚ ਜੰਗਬੰਦੀ ਦੀ ਆੜ ਚ ਅੱਤਵਾਦੀਆਂ ਨੇ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ ਚ ਬੀ.ਐੱਸ.ਐੱਫ. ਅਤੇ ਫ਼ੌਜ ਦੇ 4 ਜਵਾਨ ਸ਼ਹੀਦ ਹੋ ਗਏ। ਉੱਥੇ ਹੀ 4 ਨਾਗਰਿਕਾਂ ਦੀ ਵੀ ਮੌਤ ਹੋਈ ਹੈ। ਫੌਜ ਨੇ ਜਵਾਬੀ ਕਾਰਵਾਈ ਚ ਪਾਕਿਸਤਾਨੀ ਫੌਜ ਦੇ 3 ਕਮਾਂਡੋ ਅਤੇ 5 ਜਵਾਨ ਢੇਰ ਕਰ ਦਿੱਤੇ ਹਨ।

ਪਾਕਿਸਤਾਨੀ ਦੀ ਗੋਲੀਬਾਰੀ ਚ ਬਾਰਾਮੂਲਾ ਸੈਕਟਰ ਚ ਬੀ.ਐੱਸ.ਐੱਫ. ਦੇ ਸਬ-ਇੰਸਪੈਕਟਰ ਰਾਕੇਸ਼ ਡੋਭਾਲ ਸ਼ਹੀਦ ਹੋਏ ਹਨ। ਉੱਥੇ ਹੀ ਉੜੀ ਸੈਕਟਰ 2 ਫ਼ੌਜ ਦੇ ਜਵਾਨ ਅਤੇ ਗੁਰੇਜ ਸੈਕਟਰ ਚ ਇਕ ਜਵਾਨ ਸ਼ਹੀਦ ਹੋਇਆ। ਜਵਾਬੀ ਕਾਰਵਾਈ ਚ ਭਾਰਤੀ ਫ਼ੌਜ ਨੇ ਕਈ ਪਾਕਿਸਤਾਨੀ ਬੰਕਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫਿਊਲ ਡੰਪ ਅਤੇ ਲਾਂਚ ਪੈਡ ਵੀ ਤਬਾਹ ਕੀਤੇ ਗਏ ਹਨ। ਕਰੀਬ 12 ਪਾਕਿਸਤਾਨੀ ਫ਼ੌਜੀ ਜਵਾਬੀ ਕਾਰਵਾਈ ਚ ਜ਼ਖਮੀ ਹੋਏ ਹਨ।ਸ਼ਹੀਦ ਜਵਾਨਾਂ ਚ ਬੀ.ਐੱਸ.ਐੱਫ. ਦੇ ਸਬ ਇੰਸਪੈਕਟਰ ਰਾਕੇਸ਼ ਡੋਭਾਲ ਦਾ ਨਾਮ ਸ਼ਾਮਿਲ ਹੈ । ਪਾਕਿਸਤਾਨੀ ਫ਼ੌਜ ਨੇ ਪੁੰਛ, ਕੇਰਨ ਸੈਕਟਰ ਦੇ ਕੁਪਵਾੜਾ ਤੋਂ ਲੈ ਕੇ ਉੜੀ ਸੈਕਟਰ ਦੇ ਬਾਰਾਮੂਲਾ ਤੱਕ ਗੋਲੀਬਾਰੀ ਕੀਤੀ। ਇਸ ਹਫ਼ਤੇ ਚ ਇਹ ਦੂਜਾ ਮੌਕਾ ਹੈ, ਜਦੋਂ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਭਾਰਤੀ ਫ਼ੌਜ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕੰਟਰੋਲ ਕੋਲ ਕੇਰਨ ਸੈਕਟਰ ਸਥਿਤ ਮੋਹਰੀ ਚੌਕੀਆਂ ਤੇ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ। ਫ਼ੌਜ ਟੁੱਕੜੀਆਂ ਨੇ ਸ਼ੱਕੀ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕੀਤਾ। ਭਾਰਤੀ ਫ਼ੌਜ ਨੇ ਕਿਹਾ ਕਿ ਪਾਕਿਸਤਾਨ ਵਲੋਂ ਬਿਨਾਂ ਕਿਸੇ ਕਾਰਨ ਕੇਰਨ ਸੈਕਟਰ ਤੇ ਮੋਰਟਾਰ ਵੀ ਦਾਗ਼ੇ ਗਏ।

ਨਵਾਜ਼ ਸ਼ਰੀਫ ਦੀ ਧੀ ਨੇ ਇਮਰਾਨ ਖਾਨ ਤੇ ਲਾਏ ਵੱਡੇ ਇਲਜ਼ਾਮ, 

ਬਾਥਰੂਮ ਚ ਲਗਵਾਏ ਸਨ ਕੈਮਰੇ

ਪਾਕਿਸਤਾਨ ਵਿਚ ਇਹਨੀਂ ਦਿਨੀਂ ਰਾਜਨੀਤੀ ਗਰਮੀ ਹੋਈ ਹੈ। ਉਥੇ ਹੀ ਇਹਨੀਂ ਦਿਨੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਚਰਚਾ ਵਿਚ ਹੈ ਉਥੇ ਹੀ ਹੁਣ ਇਕ ਵਾਰ ਉਹਨਾਂ ਦੇ ਇਕ ਬਿਆਨ ਨੇ ਹੰਗਾਮਾ ਮਚਾ ਦਿੱਤਾ ਹੈ , ਦਰਅਸਲ ਮਰੀਅਮ ਨਵਾਜ਼ ਨੇ ਇਮਰਾਨ ਖਾਨ ਸਰਕਾਰ ਤੇ ਇਕ ਵੱਡਾ ਦੋਸ਼ ਲਗਾਇਆ ਹੈ। ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਦੇ ਮੁਤਾਬਕ, ਜੇਲ੍ਹ ਦੇ ਜਿਹੜੇ ਸੈੱਲ ਵਿਚ ਉਹਨਾਂ ਨੂੰ ਰੱਖਿਆ ਗਿਆ ਸੀ |ਉੱਥੇ ਖੁਫ਼ੀਆ ਕੈਮਰੇ ਲਗਾਏ ਗਏ ਸਨ। ਇੱਥੋਂ ਤੱਕ ਕਿ ਉਹਨਾਂ ਦੇ ਵਾਸ਼ਰੂਮ ਵਿਚ ਵੀ ਕੈਮਰੇ ਲਗਾਏ ਗਏ ਸਨ। ਹਾਲ ਹੀ ਵਿਚ ਇਕ ਇੰਟਰਵਿਊ ਵਿਚ ਮਰਿਅਮ ਨੇ ਉਹਨਾਂ ਅਸੁਵਿਧਾਵਾਂ ਬਾਰੇ ਗੱਲ ਕੀਤੀ ਜੋ ਪਿਛਲੇ ਸਾਲਚੌ ਧਰੀ ਸ਼ੂਗਰ ਮਿੱਲਜ਼ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਉਹਨਾਂ ਨੂੰ ਜੇਲ੍ਹ ਵਿਚ ਝੱਲਣੀਆਂ ਪਈਆਂ ਸਨ। ਮਰਿਅਮ ਨੇ ਇਮਰਾਨ ਸਰਕਾਰ ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ,”ਮੈਂ ਦੋ ਵਾਰ ਜੇਲ੍ਹ ਜਾ ਚੁੱਕੀ ਹਾਂ। ਜੇਕਰ ਮੈਂ ਹਿਰਾਸਤ ਵਿਚ ਰਹਿਣ ਦੌਰਾਨ ਆਪਣੇ ਅਤੇ ਹੋਰ ਕੈਦੀ ਔਰਤਾਂ ਦੇ ਨਾਲ ਹੋਣ ਵਾਲੇ ਵਿਵਹਾਰ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਾਂ ਤਾਂ ਉਹਨਾਂ ਨੂੰ ਆਪਣਾ ਚਿਹਰਾ ਲੁਕਾਉਣ ਲਈ ਜਗ੍ਹਾ ਨਹੀ ਮਿਲੇਗੀ।ਉਹਨਾਂ ਨੇ ਕਿਹਾ ਕਿ ਜੇਕਰ ਅਧਿਕਾਰੀ ਇਕ ਕਮਰੇ ਵਿਚ ਦਾਖਲ ਹੋ ਕੇ ਉਹਨਾਂ ਦੇ ਪਿਤਾ ਨਵਾਜ਼ ਸ਼ਰੀਫ ਦੇ ਸਾਹਮਣੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ ਅਤੇ ਉਹਨਾਂ ਤੇ ਨਿੱਜੀ ਹਮਲੇ ਕਰ ਸਕਦੇ ਹਨ ਤਾਂ ਪਾਕਿਸਤਾਨ ਵਿਚ ਕੋਈ ਬੀਬੀ ਸੁਰੱਖਿਅਤ ਨਹੀਂ ਹੈ।ਜੀਓ ਨਿਊਜ਼ ਦੇ ਮੁਤਾਬਕ, ਮਰਿਅਮ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੰਵਿਧਾਨ ਦੇ ਦਾਇਰੇ ਵਿਚ ਸੈਨਾ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ।

ਕਾਲਜ ਤੇ ਯੂਨੀਵਰਸਟੀਆਂ ਦੇ ਮੁੜ ਤੋਂ ਖੋਲ੍ਹਣ ਦੀ ਤਰੀਕ ਦਾ ਐਲਾਨ

ਪੰਜਾਬ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੁੜ ਦਾ ਐਲਾਨ ਕਰ ਦਿੱਤਾ ਹੈ , ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੁੜ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ਾਂ ਦੀ ਘੋਸ਼ਣਾ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਕਾਲਜ ਅਤੇ ਯੂਨੀਵਰਸਿਟੀਆਂ 16 ਨਵੰਬਰ ਤੋਂ ਮੁੜ ਖੋਲ੍ਹਣ ਜਾ ਰਹੀਆਂ ਹਨ। ਸਰਕਾਰ ਵੱਲੋਂ ਕਾਲਜਾਂ ਅਤੇ ਯੂਨੀਵਰਸਟੀਆਂ ਨੂੰ ਮੁੜ ਖੋਲ੍ਹਣ ਦਾ ਆਦੇਸ਼ 12 ਨਵੰਬਰ ਨੂੰ ਜਾਰੀ ਕੀਤੇ ਗਏ ਦਫਤਰ ਪੱਤਰ ਦੇ ਅਨੁਸਾਰ ਜਾਰੀ ਹੈ, ਜਿਸ ਅਨੁਸਾਰ ਖੋਜ ਵਿਦਵਾਨਾਂ (ਪੀ.ਐਚ.ਡੀ.) ਅਤੇ ਵਿਗਿਆਨ ਅਤੇ ਟੈਕਨਾਲੋਜੀ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਪ੍ਰਯੋਗਾਤਮਕ ਪ੍ਰਣਾਲੀਆਂ ਲਈ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਉੱਚ ਸਿੱਖਿਆ ਸੰਸਥਾਵਾਂ ਦੁਬਾਰਾ ਖੋਲ੍ਹਣ ਬਾਰੇ ਦਿਸ਼ਾ ਨਿਰਦੇਸ਼ ਹਨ। ਕੰਮ ਨੂੰ 15 ਨਵੰਬਰ ਤੋਂ ਬਾਅਦ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਚ ਖੋਲ੍ਹਣ ਦੀ ਅਨੁਮਤੀ ਦਿੱਤੀ ਗਈ ਸੀ।

RBI ਨੇ ਝੋਨੇ ਦੇ ਖ਼ਰੀਦ ਸੀਜ਼ਨ ਲਈ ਨਗਦ ਕਰਜ਼ਾ

ਹੱਦ ਦੀ ਸੀਮਾ ਦੂਜੀ ਵਾਰ ਨਵੰਬਰ ਦੇ ਅਖ਼ੀਰ ਤੱਕ ਵਧਾਈ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਮਿਆਦ ਦੂਜੀ ਵਾਰ ਨਵੰਬਰ ਦੇ ਅਖੀਰ ਤੱਕ ਵਧਾ ਦਿੱਤੀ ਹੈ ਜੋ ਹੁਣ ਵੱਧ ਕੇ 44,028 ਕਰੋੜ ਰੁਪਏ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਾਉਣੀ ਮੰਡੀਕਰਨ ਸੀਜ਼ਨ, 2020-21 ਦੌਰਾਨ ਝੋਨੇ ਦੀ ਖਰੀਦ ਪਿਛਲੇ ਸਾਲ ਦੇ 150.46 ਲੱਖ ਮੀਟ੍ਰਿਕ ਟਨ ਦੇ ਖਰੀਦ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਅਤੇ ਅੱਜ ਤੱਕ 192.72 ਤੱਕ ਪਹੁੰਚ ਚੁੱਕੀ ਹੈ ਜਿਸ ਵਿਚ 27% ਦਾ ਵਾਧਾ ਦਰਜ ਹੋਇਆ ਹੈ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 13 ਨਵੰਬਰ ਨੂੰ8475.39ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀਸੀਐਲ) ਨਵੰਬਰ, 2020 ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਅਨੁਸਾਰ ਇਸ ਨਾਲ ਨਵੰਬਰ ਅਖ਼ੀਰ ਤੱਕ ਮਨਜ਼ੂਰ ਕੀਤੀ ਗਈ 35,552.61 ਕਰੋੜ ਰੁਪਏ ਦੀ ਸੀਮਾ ਵਧ ਕੇ ਇਸ ਮਹੀਨੇ ਦੇ ਅਖ਼ੀਰ ਤੱਕ 44,028 ਕਰੋੜ ਰੁਪਏ ਹੋ ਗਈ ਹੈ।

ਸਾਉਣੀ ਮੰਡੀਕਰਨ ਸੀਜ਼ਨ-2020 ਦੀ ਮੰਡੀਕਰਨ ਸੀਜ਼ਨ ਲਈ ਨਵੇਂ ਖਾਤੇ-7 ਹੇਠ ਝੋਨੇ ਦੀ ਖ਼ਰੀਦ ਵਾਸਤੇ ਮਿਆਦ ਵਿੱਚ ਕੀਤਾ ਗਿਆ ਵਾਧਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਭਾਰਤੀ ਸੰਵਿਧਾਨ ਦੀ ਧਾਰਾ 293 (3) ਤਹਿਤ ਸਹਿਮਤੀ ਪੱਤਰ ਪੰਜਾਬ ਸਰਕਾਰ ਵੱਲੋਂ ਸੌਂਪੇ ਜਾਣ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਫੰਡ ਜਾਰੀ ਕਰੇਗੀ ਅਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਦੇ ਸਾਰੇ ਅਨਾਜ ਕ੍ਰੈਡਿਟ ਖਾਤਿਆਂ ਦਾ ਨੇਮਾਂ ਅਨੁਸਾਰ ਮੁਕੰਮਲ ਭੁਗਤਾਨ ਕੀਤਾ ਜਾਵੇ।

ਕਿਸਾਨਾਂ ਨਾਲ ਪਹਿਲੇ ਗੇੜ ਦੀ ਮੀਟਿੰਗ ਤੋਂ ਬਾਅਦ

ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੇ ਭਰਮ ਦੂਰ ਕਰਨ ਦੀ ਕਹੀ

ਕੇਂਦਰ ਸਰਕਾਰ ਦੇ 3 ਖੇਤੀ- ਕਾਨੂੰਨਾਂ ਅਤੇ ਬਿਜਲੀ-ਸੋਧ ਬਿਲ-2020 ਖ਼ਿਲਾਫ਼ ਸੰਘਰਸ਼ ਦੇ ਰਾਹ ਪਈਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ-ਮੰਤਰੀ ਪਿਊਸ਼ ਗੋਇਲ ਨਾਲ ਕਿਸਾਨ-ਆਗੂਆਂ ਦੀ ਮੀਟਿੰਗ ਕਰ ਰਹੇ ਹਨ। ਮੀਟਿੰਗ ਦੇ ਪਹਿਲੇ ਗੜੇ ਦੇ ਖਤਮ ਹੋਣ ਸਾਰ ਹੀ ਖੇਤੀਬਾੜੀ ਮੰਤਰੀ ਨੇ ਟਵੀਟ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਖੇਤੀਬਾੜੀ ਕਾਨੂੰਨਾਂ ਸਬੰਧੀ ਭਰਮ-ਭੁਲੇਖੇ ਦੂਰ ਕੀਤੇ।
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ ਕਿ  'ਅੱਜ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਰੇਲਵੇ ਮੰਤਰੀ ਸ਼੍ਰੀ ਪਿਯੂਸ਼ ਗੋਇਲ ਜੀ ਦੇ ਨਾਲ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਖੇਤੀਬਾੜੀ ਐਕਟਾਂ ਤੇ ਬੁਲਾਇਆ ਅਤੇ ਵਿਚਾਰ ਵਟਾਂਦਰੇ ਕੀਤੇ। ਵਿਚਾਰ ਵਟਾਂਦਰੇ ਦੌਰਾਨ ਖੇਤੀਬਾੜੀ ਕਾਨੂੰਨਾਂ ਬਾਰੇ ਫੈਲੇ ਜਾ ਰਹੇ ਭੁਲੇਖੇ ਦੂਰ ਕੀਤੇ ਗਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਇਹ ਕਾਨੂੰਨ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨ ਵਿੱਚ ਸਹਾਇਤਾ ਕਰਨਗੇ ਅਤੇ ਇਸ ਦੇ ਜ਼ਰੀਏ ਕਿਸਾਨ ਆਪਣੀ ਕੀਮਤ 'ਤੇ ਕਿਸੇ ਵੀ ਦੇਸ਼, ਕਿਸੇ ਵੀ ਕੀਮਤ' ਤੇ ਆਪਣੀ ਫ਼ਸਲ ਵੇਚ ਸਕਦਾ ਹੈ। ਇਸ ਕਾਨੂੰਨ ਨਾਲ ਕਿਸਾਨ ਆਪਣੀ ਫ਼ਸਲ ਦਾ ਬਿਜਾਈ ਸਮੇਂ ਹੀ ਠੇਕਾ ਲੈ ਸਕਦਾ ਹੈ ਅਤੇ ਇਹ ਇਕਰਾਰਨਾਮਾ ਸਿਰਫ ਫਸਲਾਂ ਲਈ ਹੋਵੇਗਾ ਨਾ ਕਿ ਉਸ ਦੀ ਜ਼ਮੀਨ ਲਈ'

ਅਦਾਲਤਾਂ ਦੀ ਲੜਾਈ ਬੰਦੂਕਾਂ ਨੇ ਨਿਪਟਾਈ ,ਵਿਛੇ ਦੋਹਰੇ ਸੱਥਰ

ਗੁਰਦਾਸਪੁਰ ਦੇ ਪਿੰਡ ਕਲੇਰ ਖ਼ੁਰਦ ਚ ਇਕ ਪਰਿਵਾਰ ਵਿਚ ਉਸ ਵੇਲੇ ਸਥਰ ਵਿਛ ਗਏ ਜਦ ਪਿੰਡ ਦੇ ਸਾਬਕਾ ਫ਼ੌਜੀ ਵਲੋਂ ਦੋ ਸਕੇ ਭਰਾਵਾਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਇਸ ਵਾਰਦਾਤ ਸਬੰਧੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਮਲੇ ਤੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਭਰਾ ਨੇ ਦੱਸਿਆਂ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਪਿਛਲੇ 40 ਸਾਲ ਤੋਂ ਪਿੰਡ ਦੇ ਸਾਬਕਾ ਫ਼ੌਜੀ ਵਿਰਸਾ ਸਿੰਘ ਨਾਲ ਚੱਲ ਰਿਹਾ ਸੀ |

ਮਾਮਲਾ ਕੋਰਟ ਵਿਚ ਚਲ ਰਿਹਾ ਸੀ ਅਤੇ ਕੋਰਟ ਵੱਲੋਂ ਉਨ੍ਹਾਂ ਦੇਹੱਕ ਚ ਫ਼ੈਸਲਾ ਵੀ ਸੁਣਾਇਆ ਸੀ ਅਤੇ ਅੱਜ ਅਮਰੀਕ ਸਿੰਘ ਅਤੇ ਹਰਭਜਨ ਸਿੰਘ ਦੋਵੇਂ ਸਕੇ ਭਰਾ ਜਦੋਂ ਖੇਤਾਂ ਚ ਪਹੁੰਚੇ ਤਾਂ ਸਾਬਕਾ ਫ਼ੌਜੀ ਵੀ ਆਪਣੇ ਪਰਿਵਾਰ ਨਾਲ ਉਥੇ ਪਹੁੰਚ ਗਿਆ ਤੇ ਝਗੜਾ ਕਰਨ ਲੱਗ ਗਿਆ। ਇਸੇ ਦੌਰਾਨ ਸਾਬਕਾ ਫ਼ੌਜੀ ਨੇ ਤੇ ਉਸ ਦੇ ਪੁੱਤ ਨੇ ਹਰਭਜਨ ਸਿੰਘ ਤੇ ਅਮਰੀਕ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਮੌਕੇ ਤੇ ਹੀ ਦੋਵਾਂ ਦੀ ਮੌਤ ਹੋ ਗਈ। ਮੌਕੇ ਤੇ ਪੁੱਜੇ ਡੀ.ਐੱਸ.ਪੀ. ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਚੁੱਕੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ

2 ਭੈਣਾਂ ਦੀ ਹੋਈ ਮੌਤ

ਸ਼ਿਮਲਾ ਵਿਖੇ ਸ਼ੁੱਕਰਵਾਰ ਨੂੰ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿਚ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ । 2 ਹੋਰ ਲੋਕ ਜ਼ਖਮੀ ਹੋ ਗਏ,ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਰੀਹ ਹੈ। ਜ਼ਖਮੀਆਂ ਨੂੰ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ, ਸ਼ਿਮਲਾ ਜ਼ਿਲ੍ਹੇ ਤੋਂ 100 ਕਿਲੋਮੀਟਰ ਦੂਰ ਰਾਮਪੁਰ ਸਬ ਡਵੀਜ਼ਨ ਦੇ ਅਧੀਨ ਨਨਖੜੀ ਖੇਤਰ ਚ ਇਹ ਹਾਦਸਾ ਹੋਇਆ। ਤਿੰਨ ਕੁੜੀਆਂ ਅਤੇ ਟੈਕਸੀ ਚਾਲਕ ਪਿੰਡ ਬੇਲੂ ਤੋਂ ਚਮਾਡਾ ਵੱਲ ਜਾ ਰਹੇ ਸਨ। ਸੁੰਨੀ ਮੋੜ ਕੋਲ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 150 ਮੀਟਰ ਹੇਠਾਂ ਖੱਡ ਚ ਜਾ ਡਿੱਗੀ। ਹਾਦਸੇ ਚ ਮਰਨ ਵਾਲੀਆਂ ਭੈਣਾਂ ਚ ਇਕ 22 ਸਾਲਾ ਵਿਦਿਆ ਤੇ ਦੂਜੀ ਮ੍ਰਿਤਕ ਲੜਕੀ 18 ਸਾਲਾ ਅੰਜਲੀ ਨੇ ਖਨੇਰੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਚ ਦਮ ਤੋੜ ਦਿੱਤਾ। ਜ਼ਖਮੀਆਂ ਦੀ ਪਹਿਚਾਣ ਟੈਕਸੀ ਚਾਲਕ ਸੂਰਜ ਵਾਸੀ ਨਿਰਮੰਡ ਅਤੇ ਇਕ ਹੋਰ ਮਹਿਲਾ ਇੰਦਰਾ ਵਾਸੀ ਟਾਂਗਰੀ ਨਨਖੜੀ ਦੇ ਤੌਰ ਤੇ ਹੋਈ ਹੈ।

 

0 Response to "Missionjanchetna@gmail.com14112020"

Post a Comment