missiomJanchetna@gmail.com16112020
ਮਿਸ਼ਨ ਜਨਚੇਤਨਾ
ਸਾਲ:11, ਅੰਕ:67, ਸੋਮਵਾਰ, 16ਨਵੰਬਰ 2020.
ਟਰੰਪ ਹਮਾਇਤੀ ਵਾਸ਼ਿੰਗਟਨ ਡੀਸੀ ਦੀਆਂ ਸੜ੍ਹਕਾਂ 'ਤੇ, ਵਧ ਰਿਹਾ ਤਣਾਅ
ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਟਰੰਪ ਦੇ ਹਜ਼ਾਰਾਂ ਹਮਾਇਤੀਆਂ ਨੇ ਉਨ੍ਹਾਂ ਦੇ ਅਮਰੀਕੀ ਚੋਣਾਂ ਵਿੱਚ ਧਾਂਦਲੀ ਦੇ ਬਿਨਾਂ ਸਬੂਤੋਂ ਕੀਤੇ ਜਾਂਦੇ ਦਾਅਵਿਆਂ ਦੇ ਪੱਖ ਵਿੱਚ ਰੈਲੀ ਕੱਢੀ।
ਰੈਲੀ ਵਿੱਚ ਪਹੁੰਚੇ ਲੋਕਾਂ ਨੇ ਝੰਡਾ ਚੁੱਕੇ ਹੋਏ ਸਨ ਅਤੇ ਕੁਝ ਨੇ ਬੁਲਟ ਪਰੂਫ਼ ਜਾਕਟਾਂ ਵੀ ਪਾਈਆਂ ਹੋਈਆਂ ਸਨ।
ਰਾਸ਼ਟਰਪਤੀ ਟਰੰਪ ਦੀਆਂ ਗੱਡੀਆਂ ਦਾ ਕਾਫਿਲਾ ਪ੍ਰਦਰਸ਼ਨਕਾਰੀਆਂ ਵਿੱਚੋਂ ਲੰਘਿਆ।
ਜੋਅ ਬਾਇਡਨ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ ਜਿੱਤ ਗਏ ਸਨ।
ਸ਼ੁੱਕਰਵਾਰ ਨੂੰ ਬਾਇਡਨ ਨੇ ਜੌਰਜੀਆ ਵਿੱਚ ਆਪਣੀ ਜਿੱਤ ਦੀ ਸੰਭਾਵਨਾ ਨਾਲ ਉਸ ਨੂੰ ਹੋਰ ਪੱਕਿਆਂ ਕਰ ਲਿਆ। ਇਸ ਨਾਲ ਸਾਲ 1992 ਤੋਂ ਬਾਅਦ ਸੂਬੇ ਵਿੱਚ ਜਿੱਤ ਹਾਸਲ ਕਰਨ ਵਾਲੇ ਉਹ ਪਹਿਲੇ ਡੈਮੋਕ੍ਰੇਟ ਉਮੀਦਵਾਰ ਬਣ ਗਏ ਹਨ।
ਬਾਇਡਨ ਕੋਲ ਇਲੈਕਟੋਰਲ ਕਾਲਜ ਵਿੱਚ ਫਿਲਹਾਲ 306 ਵੋਟਾਂ ਹਨ ਜਦਕਿ ਰਾਸ਼ਟਰਪਤੀ ਬਣਨ ਲਈ 270 ਦੀ ਲੋੜ ਹੁੰਦੀ ਹੈ।
ਇਸ ਸਭ ਦੇ ਬਾਵਜੂਦ ਟਰੰਪ ਆਪਣੀ ਹਾਰ ਮੰਨਣ ਤੋਂ ਮੁਨਕਰ ਹਨ। ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਕਈ ਚੋਣਾਂ ਵਿੱਚ ਵਿਆਪਕ ਧਾਂਦਲੀ ਦੇ ਮੁਕੱਦਮੇ ਵੀ ਕੀਤੇ ਗਏ- ਪਰ ਉਹ ਆਪਣੇ ਯਤਨਾਂ ਵਿੱਚ ਫਿਲਹਾਲ ਸਫ਼ਲ ਹੁੰਦੇ ਦਿਖਾਈ ਨਹੀਂ ਦਿੰਦੇ।
ਬਿਹਾਰ ‘ਚ ਫਿਰ ਹੋਵੇਗਾ ਨਿਤਿਸ਼ ਦਾ ਰਾਜ,
ਚੁਣਿਆ ਗਿਆ NDA ਵਿਧਾਇਕ ਦਲ ਦਾ ਨੇਤਾ
ਪਟਨਾ ‘ਚ ਬਿਹਾਰ ‘ਚ ਸੱਤਾਧਿਰ ਗੱਠਜੋੜ ਐਨ.ਡੀ.ਏ. ਦੀ ਬੈਠਕ ਹੋਈ। ਜਿਸ ਦੌਰਾਨ ਨਿਤਿਸ਼ ਕੁਮਾਰ ਨੂੰ ਸਰਬ ਸੰਮਤੀ ਨਾਲ ਐਨ.ਡੀ.ਏ. ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਨਿਤਿਸ਼ ਕੁਮਾਰ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ।
ਇਸ ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਸੁਸ਼ੀਲ ਮੋਦੀ ਉਪ ਮੁੱਖ ਮੰਤਰੀ ਬਣ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ 16 ਨਵੰਬਰ ਨੂੰ ਨਿਤਿਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।
ਤੁਹਾਨੂੰ ਦੱਸ ਦੇਈਏ ਕਿ 243 ਵਿਧਾਨਸਭਾ ਸੀਟਾਂ ਵਾਲੇ ਬਿਹਾਰ ‘ਚ NDA ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਚੋਣਾਂ ‘ਚ NDA ਨੂੰ 125 ਸੀਟਾਂ ਮਿਲੀਆਂ ਹਨ। ਉਥੇ ਹੀ ਗਠਬੰਧਨ ਨੇ ਚੋਣਾਂ ‘ਸਾਗ 110 ਸੀਟਾਂ ਹਾਸਲ ਕੀਤੀਆਂ ਹਨ।
SGPC ਦੇ ਪੂਰੇ ਹੋਏ 100 ਸਾਲ,
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ
ਸ੍ਰੀ ਅਖੰਡ-ਪਾਠ ਸਾਹਿਬ ਦੀ ਆਰੰਭਤਾ
ਸਿੱਖਾਂ ਦੀ ਸਿਰਮੌਰ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ 100 ਸਾਲ ਪੂਰੇ ਹੋ ਗਏ ਹਨ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਅਰਦਾਸ ਤੋਂ ਬਾਅਦ ਕੀਤੀ ਗਈ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ,ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਜੀ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ , ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਅਨੇਕਾਂ ਅਕਾਲੀ ਆਗੂ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਮੌਜੂਦ ਰਹੇ।
ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਦੁਨੀਆ ਭਰ ਦੇ ਧਰਮਾਂ ਵਿੱਚੋਂ ਸਿੱਖ ਧਰਮ ਦੀ ਨਿਵੇਕਲੀ ਪਹਿਚਾਣ ਹੈ ਤੇ ਸਿੱਖ ਪੰਥ ਵਿੱਚ ਸ਼੍ਰੋਮਣੀ ਕਮੇਟੀ ਦਾ ਅਹਿਮ ਸਥਾਨ ਹੈ। ਸ਼੍ਰੋਮਣੀ ਕਮੇਟੀ ਕਾਨੂੰਨੀ ਤੌਰ ‘ਤੇ ਗੁਰਦੁਆਰਾ ਸਹਿਬਾਨਾਂ ਦੀ ਸਾਂਭ-ਸੰਭਾਲ ਕਰਦੀ
ਅਕਾਲੀ-ਭਾਜਪਾ, ਕਾਂਗਰਸ ਤੇ 'ਆਪ' ਰਲ ਕੇ
ਪੰਜਾਬ ਦਾ ਪਾਣੀ ਲੁਟਾ ਰਹੇ ਨੇ: ਬੈਂਸ
ਲੋਕ ਇਨਸਾਫ਼ ਪਾਰਟੀ ਦੇ ਮੁਖੀ
ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ
ਕਿ ਪੰਜਾਬ ਦੇ ਪਾਣੀ, ਕਿਸਾਨ ਤੇ ਜ਼ਮੀਨ ਬਚਾਉਣ ਲਈ ਲੋਕ ਇਨਸਾਫ਼ ਪਾਰਟੀ ਵਲੋਂ 16 ਤੋਂ
19 ਨਵੰਬਰ ਤੱਕ ਹਰੀਕੇ ਪੱਤਣ ਤੋਂ ਚੰਡੀਗੜ੍ਹ ਤੱਕ ਪੰਜਾਬ ਅਧਿਕਾਰ ਯਾਤਰਾ
ਕੱਢੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਿਰਫ਼
ਪੰਜਾਬ ਆਪਣਾ ਕੁਦਰਤੀ ਸੋਮਾ ਪਾਣੀ ਮੁਫ਼ਤ ਲੁਟਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ, ਕਾਂਗਰਸ
ਤੇ ਆਪ ਨੇ ਰਲ ਕੇ ਪੰਜਾਬ ਦਾ ਪਾਣੀ ਲੁਟਾਇਆ। ਸ. ਬੈਂਸ ਨੇ ਕਿਹਾ ਕਿ ਉਹ ਪਾਣੀ ਦੀ ਕੀਮਤ ਲੈਣ ਕਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ, ਪਰ ਪਾਣੀ ਦੇ ਪੈਸੇ ਨਹੀਂ ਮਿਲੇ।
ਰਿਲਾਇੰਸ ਰਿਟੇਲ ਨੇ Urban Ladder ਦੀ
96 ਫੀਸਦੀ ਹਿੱਸੇਦਾਰੀ 182 ਕਰੋੜ ਵਿਚ ਖਰੀਦੀ
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ ਨੇ Urban Ladder Home Decor Solutions Pvt Ltd ਦੀ 97% ਹਿੱਸੇਦਾਰੀ ਹਾਸਲ ਕਰ ਲਈ ਹੈ।
ਰਿਲਾਇੰਸ ਰਿਟੇਲ ਅਤੇ ਅਰਬਨ ਲੇਡਰ ਵਿਚ ਇਹ ਸੌਦਾ 182.12 ਕਰੋੜ ਰੁਪਏ ਦਾ ਹੈ। ਇਸ ਤੋਂ ਇਲਾਵਾ, ਰਿਲਾਇੰਸ ਕੋਲ ਬਕਾਇਆ ਇਕੁਇਟੀ ਸ਼ੇਅਰ ਖਰੀਦਣ ਦਾ ਵਿਕਲਪ ਹੈ। ਇਹ ਕੰਪਨੀ ਨੂੰ ਅਰਬਨ ਲੇਡਰ ਵਿਚ 100 ਪ੍ਰਤੀਸ਼ਤ ਹਿੱਸੇਦਾਰੀ ਦੇਵੇਗਾ।
ਰਿਲਾਇੰਸ ਰਿਟੇਲ ਵੈਂਚਰਜ਼ ਲਿਮਟਿਡ, ਅਰਬਨ ਲੇਡਰ ਵਿਚ 75 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਪ੍ਰਕਿਰਿਆ ਦਸੰਬਰ 2023 ਤੱਕ ਪੂਰੀ ਹੋ ਜਾਵੇਗੀ। ਅਰਬਨ ਲੇਡਰ ਨੂੰ 17 ਫਰਵਰੀ, 2012 ਨੂੰ ਭਾਰਤ ਵਿਚ ਲਾਂਚ ਕੀਤਾ ਗਿਆ ਸੀ। 8 ਸਾਲਾਂ ਦੀ ਸਟਾਰਟਅਪ ਕੰਪਨੀ ਡਿਜੀਟਲ ਪਲੇਟਫਾਰਮ 'ਤੇ ਹੋਮ ਫਰਨੀਚਰ ਅਤੇ ਸਜਾਵਟ ਉਤਪਾਦਾਂ ਨੂੰ ਵੇਚਦੀ ਹੈ। ਇਸ ਤੋਂ ਇਲਾਵਾ, ਅਰਬਨ ਲੇਡਰ ਵੀ ਭਾਰਤ ਦੇ ਕਈ ਸ਼ਹਿਰਾਂ ਵਿਚ ਪ੍ਰਚੂਨ ਸਟੋਰਾਂ ਦੀ ਇਕ ਚੇਨ ਹੈ।
0 Response to "missiomJanchetna@gmail.com16112020"
Post a Comment