missionjanchetna@gmail.com02112020

missionjanchetna@gmail.com

ਮਿਸ਼ਨ ਜਨਚੇਤਨਾ

ਸਾਲ:11, ਅੰਕ:55, ਸੋਮਵਾਰ, 2ਨਵੰਬਰ 2020.

ਕੋਰੋਨਾ ਦੀ ਦੂਜੀ ਲਹਿਰ ਦਾ ਸਹਿਮ,

ਹੁਣ ਇੰਗਲੈਂਡ ਨੇ ਇਕ ਮਹੀਨੇ ਲਈ ਮੁੜ ਲੌਕਡਾਊਨ ਲਗਾਇਆ

ਬ੍ਰਿਟੇਨ ਵਿਚ ਕੋਵਿਡ -
19  (Covid-19) ਮਾਮਲਿਆਂ ਵਿਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਦੇਸ਼ ਭਰ ਵਿਚ ਇਕ ਮਹੀਨੇ ਲਈ ਮੁੜ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਰੋਨਾਵਾਇਰਸ ਕੇਸਾਂ ਵਿੱਚ ਹੋਏ ਵਾਧੇ ਅਤੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਪਾਬੰਦੀਆਂ ਲਗਾਉਣ ਦੇ ਮੁੱਦੇ ਤੇ ਸੀਨੀਅਰ ਮੰਤਰੀ ਮੰਡਲ ਦੇ ਸਹਿਯੋਗੀਆਂ ਨਾਲ ਸਲਾਹ ਕੀਤੀ।
ਯੂਰਪ ਵਿਚ ਕੋਰੋਨਾ ਮਾਮਲਿਆਂ ਵਿਚ ਹੋਏ ਵਾਧੇ ਕਾਰਨ ਕਈ ਦੇਸ਼ਾਂ ਵਿਚ ਮੁੜ ਲੌਕਡਾਊਨ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫਰਾਂਸ ਵਿਚ ਵੀਰਵਾਰ ਨੂੰ ਚਾਰ ਹਫ਼ਤਿਆਂ ਦੀ ਤਾਲਾਬੰਦੀ ਹੋਣ ਦਾ ਐਲਾਨ ਕੀਤਾ ਗਿਆ ਸੀ।ਉਮੀਦ ਕੀਤੀ ਜਾ ਰਹੀ ਸੀ ਕਿ ਬ੍ਰਿਟੇਨ ਵਿਚ ਤਾਲਾਬੰਦੀ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ, ਪਰ ਇਹ ਹਾਲਾਤਾਂ ਦੀ ਗੰਭੀਰਤਾ ਕਾਰਨ ਸ਼ਨੀਵਾਰ ਨੂੰ ਹੀ ਐਲਾਨ ਕਰ ਦਿੱਤਾ ਗਿਆ। ਲੌਕਡਾਉਨ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਲਈ ਨਵੇਂ ਨਿਯਮਾਂ ਦਾ ਐਲਾਨ ਵੀ ਕੀਤਾ ਗਿਆ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
ਸਿਰਫ ਕੁਝ ਖਾਸ ਹਾਲਤਾਂ ਵਿੱਚ ਹੀ ਆਪਣੇ ਘਰਾਂ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਏਗੀ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਸਭ ਕੁਝ ਬੰਦ ਰਹੇਗਾ। ਇਹ ਪਾਬੰਦੀਆਂ 2 ਦਸੰਬਰ ਤੱਕ ਲਾਗੂ ਕਰਨ ਦੀ ਯੋਜਨਾ ਹੈ। ਇਸ ਨਵੀਂ ਪਾਬੰਦੀ ਦੇ ਤਹਿਤ ਪੱਬ, ਬਾਰ ਅਤੇ ਰੈਸਟੋਰੈਂਟ ਬੰਦ ਰਹਿਣਗੇ। ਬ੍ਰਿਟੇਨ ਵਿਚ ਮਨੋਰੰਜਨ ਦੀਆਂ ਸਾਰੀਆਂ ਥਾਵਾਂ ਬੰਦ ਰਹਿਣਗੀਆਂ।

ਫਰਾਂਸ ਮਗਰੋਂ ਕੈਨੇਡਾ 'ਚ ਭਿਆਨਕ ਹਮਲਾ,

2 ਦੀ ਮੌਤ, ਸ਼ੱਕੀ ਗ੍ਰਿਫਤਾਰ

ਫਰਾਂਸ ਤੋਂ ਬਾਅਦ ਹੁਣ ਕੈਨੇਡਾ
'ਚ ਹਮਲੇ ਦੀ ਵਰਦਾਰ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਚਾਕੂ ਨਾਲ ਕਈ ਲੋਕਾਂ 'ਤੇ ਹਮਲਾ ਕੀਤਾ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੈਨੇਡਾ ਦੇ ਕਿਊਬਿਕ ਸਿਟੀ 'ਚ ਇਸ ਸ਼ੱਕੀ ਵਿਅਕਤੀ ਨੇ ਕਈ ਲੋਕਾਂ 'ਤੇ ਹਮਲਾ ਕੀਤਾ। ਹਮਲਾਵਰ ਮੱਧਯੁਗੀ ਯੋਧਿਆਂ ਦੀ ਪੌਸ਼ਾਕ 'ਚ ਸਜਿਆ ਹੋਇਆ ਸੀ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ

ਫਰਾਂਸ ਤੋਂ ਬਾਅਦ ਹੁਣ ਕੈਨੇਡਾ 'ਚ ਹਮਲੇ ਦੀ ਵਰਦਾਰ ਸਾਹਮਣੇ ਆਈ ਹੈਇੱਥੇ ਇੱਕ ਵਿਅਕਤੀ ਨੇ ਚਾਕੂ ਨਾਲ ਕਈ ਲੋਕਾਂ 'ਤੇ ਹਮਲਾ ਕੀਤਾ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੈਨੇਡਾ ਦੇ ਕਿਊਬਿਕ ਸਿਟੀ 'ਚ ਇਸ ਸ਼ੱਕੀ ਵਿਅਕਤੀ ਨੇ ਕਈ ਲੋਕਾਂ 'ਤੇ ਹਮਲਾ ਕੀਤਾ। ਹਮਲਾਵਰ ਮੱਧਯੁਗੀ ਯੋਧਿਆਂ ਦੀ ਪੌਸ਼ਾਕ 'ਚ ਸਜਿਆ ਹੋਇਆ ਸੀ। ਇਸ ਹਮਲੇ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ

ਕਿਸਾਨਾਂ ਲਈ ਅਹਿਮ ਖਬਰ!

ਕਣਕ ਦੇ ਬੀਜ਼ਾਂ 'ਤੇ 50 ਫੀਸਦੀ ਸਬਸਿਡੀ ਦਾ ਐਲਾਨ

ਕਿਸਾਨਾਂ ਲਈ ਅਹਿਮ ਖਬਰ ਹੈ। ਕਿਸਾਨਾਂ ਨੂੰ ਰਿਆਇਤੀ ਕਣਕ ਦੇ ਬੀਜ਼ ਦੇਣ ਲਈ ਸਬਸਿਡੀ ਨੀਤੀ
2020-21 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ਉੱਪਰ ਪ੍ਰਮਾਣਿਤ ਕਣਕ ਦਾ ਬੀਜ ਮੁਹੱਈਆ ਕਰਵਾਇਆ ਜਾਂਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੀ ਕਣਕ 'ਤੇ ਸਬਸਿਡੀ ਨੀਤੀ 2020-21 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕੁੱਲ 1.85 ਲੱਖ ਕੁਇੰਟਲ ਪ੍ਰਮਾਣਿਤ ਬੀਜ ਵੰਡਿਆ ਜਾਏਗਾ। ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਤਕਰੀਬਨ 18.50 ਕਰੋੜ ਰੁਪਏ ਮਿਲੇਗੀ। ਨੀਤੀ ਤਹਿਤ ਲਗਪਗ 2.5 ਲੱਖ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਸਬਸਿਡੀ ਵਾਲਾ ਬੀਜ ਮੁਹੱਈਆ ਕਰਵਾਉਣ ਲਈ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਬਸਿਡੀ ਸਿਰਫ ਯੋਗ ਕਿਸਾਨਾਂ ਨੂੰ ਦਿੱਤੀ ਜਾਵੇ ਤੇ ਸਬਸਿਡੀ ਦੀ ਰਾਸ਼ੀ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇ।
ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਬੰਧ ਵਿੱਚ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਕਿਸੇ ਗਲਤੀ ਦਾ ਪਤਾ ਲੱਗ ਜਾਂਦਾ ਹੈ ਤਾਂ ਬੀਜ ਏਜੰਸੀਆਂ ਦੇ ਸਬੰਧਤ ਅਧਿਕਾਰੀ/ਕਰਮਚਾਰੀਆਂ ਦੇ ਨਾਲ-ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰੀ ਖੇਤੀਬਾੜੀ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਮੰਨੇ ਜਾਣਗੇ।

ਬਿੱਟੂ ਨੇ ਸ਼ੰਭੂ ਮੋਰਚੇ 'ਤੇ ਚੁੱਕੇ ਸਵਾਲ,

ਕਿਹਾ-ਇਥੇ ਬੈਠੇ ਕਿਸਾਨ ਨਹੀਂ,

ਲੱਗ ਰਹੇ ਨੇ ਖਾਲਿਸਤਾਨੀ ਨਾਅਰੇ

ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਖੇਤੀ ਕਾਨੂੰਨਾਂ ਖਿਲਾਫ ਲੱਗੇ ਸ਼ੰਭੂ ਮੋਰਚੇ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਕਿਸਾਨ ਆਗੂ ਟੋਲ ਪਲਾਜਿਆਂ ਜਾਂ ਫਿਰ ਆਪਣੇ ਖੇਤਰ ਵਿਚ ਧਰਨੇ ਉਤੇ ਬੈਠੇ ਹਨ
, ਸ਼ੰਭੂ ਮੋਰਚੇ ਉਤੇ ਸ਼ਰੇਆਮ ਖਾਲਿਸਤਾਨ ਦੇ ਨਾਅਰੇ ਲੱਗ ਰਹੇ ਹਨ, ਇਥੇ ਮੋਰਚਾ ਲਾਈ ਬੈਠੇ ਕਿਸਾਨ ਨਹੀਂ।
ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਦੇ ਲੋਕ ਪਹਿਲਾਂ ਹੀ ਆਖ ਰਹੇ ਸਨ ਕਿ ਇਹ ਕਿਸਾਨ ਨਹੀਂ ਹਨ, ਇਸ ਦਾ ਮਤਲਬ ਹੁਣ ਸਾਫ ਹੋ ਗਿਆ ਹੈ ਕਿ ਜੋ ਸ਼ਖਸ ਗੁਰਦਾਸਪੁਰ ਚੋਣ ਵਿਚ ਸਨੀ ਦਿਓਲ ਨਾਲ ਸੱਜਾ ਹੱਥ ਬਣ ਕੇ ਘੁੰਮ ਰਿਹਾ ਸੀ, ਉਹ ਇਸ ਮੋਰਚੇ ਉਤੇ ਬੈਠਾ ਹੈ।
ਉਸ ਨੂੰ ਇਨ੍ਹਾਂ ਲੋਕਾਂ ਨੇ ਹੀ ਬਿਠਾਇਆ ਹੈ। ਡੀਜੀਪੀ ਸਾਹਿਬ ਨੂੰ ਆਖਣਾ ਚਾਹਾਂਗਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸ਼ੰਭੂ ਮੋਰਚੇ ਉਤੇ ਕਿਸਾਨ ਨਹੀਂ ਹਨ। ਇਹ ਲੋਕ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਹ ਕਿਸੇ ਸਾਜਿਸ਼ ਤਹਿਤ ਮੋਰਚਾ ਲਾਈ ਬੈਠੇ ਹਨ।

ਕੇਂਦਰ ਸਰਕਾਰ ਦਾ ਚਿਹਰਾ ਨੰਗਾ ਹੋਇਆ,

ਹੁਣ ਸਬਜ਼ੀਆਂ ਨੂੰ ਵੀ ਜ਼ਰੂਰੀ ਵਸਤਾਂ 'ਚੋਂ ਬਾਹਰ ਕੱਢਿਆ'

ਖੇਤੀ ਕਾਨੂੰਨਾਂ ਖਿਲਾਫ
 ਸੂਬੇ ਭਰ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਭਵਾਨੀਗੜ੍ਹ ਦੇ ਟੋਲ ਪਲਾਜ਼ਾ ਦੇ ਉੱਪਰ ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਉਹ ਕਿਸਾਨਾਂ ਦੀ ਹਮਦਰਦ ਨਹੀਂ ਦੁਸ਼ਮਣ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਝੋਨਾ ਅਤੇ ਕਣਕ ਨੂੰ ਐਸਐਸਪੀ ਤੋਂ ਬਾਹਰ ਕੱਢ ਦਿੱਤਾ ਹੈ ਅਤੇ ਹੁਣ ਸਬਜ਼ੀਆਂ ਆਲੂ ਪਿਆਜ਼ ਨੂੰ ਵੀ ਜ਼ਰੂਰੀ ਵਸਤਾਂ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਕੇ ਵੱਡੇ ਘਰਾਣਿਆਂ ਦੇ ਫਾਇਦੇ ਲਈ ਸੋਚ ਰਹੀ ਹੈ।

ਜਿਸ ਨੂੰ ਅਸੀਂ ਕਿਸੇ ਵੀ ਕੀਮਤ ਉਤੇ ਉੱਪਰ ਬਰਬਾਦ ਹੋਣ ਨਹੀਂ ਹੋਣ ਦਿਆਂਗੇ। ਸਾਡੇ ਪ੍ਰਦਰਸ਼ਨ ਇਸੇ ਤਰ੍ਹਾਂ ਚਲਦੇ ਰਹਿਣਗੇ। ਇਥੇ ਦੱਸਣਯੋਗ ਹੈ ਕਿ ਹੁਣ ਪੜ੍ਹਾਈਆਂ ਛੱਡ ਕੇ ਪ੍ਰਦਰਸ਼ਨਾਂ ਵਿੱਚ ਛੋਟੇ ਬੱਚੇ ਵੀ ਬੈਠੇ ਹਨ। ਛੋਟੇ ਬੱਚਿਆਂ ਨੇ ਵੀ ਕਿਹਾ ਕਿ ਸਾਨੂੰ ਪੜ੍ਹਾਈ ਦੀ ਜ਼ਰੂਰਤ ਨਹੀਂ ਜਦੋਂ ਸਾਡੇ ਕਾਰੋਬਾਰ ਹੀ ਬੰਦ ਹੋ ਗਏ ਅਸੀਂ ਤਾਂ ਹੁਣ ਇਥੇ ਹੀ ਬੈਠਾਂਗੇ।

ਪੰਜ ਨਵੰਬਰ ਨੂੰ ਤੈਅ ਹੋਏਗੀ ਕਿਸਾਨ ਅੰਦੋਲਨ ਦੀ ਹੋਣੀ!

ਕਿਸਾਨਾਂ ਲਾਈ ਪੂਰੀ ਤਾਕਤ, ਸਰਕਾਰ ਵੀ ਚੌਕਸ

ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਲਈ ਪੰਜ ਨਵੰਬਰ ਦਾ ਦਿਨ ਬਹੁਤ ਅਹਿਮ ਰਹੇਗਾ। ਦੇਸ਼ ਭਾਰ ਦੀਆਂ
500 ਦੇ ਕਰੀਬ ਕਿਸਾਨ-ਮਜ਼ਦੂਰ ਤੇ ਹੋਰ ਜਨਤਕ ਜਥੇਬੰਦੀਆਂ ਪੰਜ ਨਵੰਬਰ ਨੂੰ ਚੱਕਾ ਜਾਮ ਕਰ ਰਹੀਆਂ ਹਨ। ਸਰਕਾਰ ਦੀ ਨਜ਼ਰ ਕਿਸਾਨਾਂ ਦੇ ਇਸ ਐਕਸ਼ਨ ਉੱਪਰ ਹੈ। ਪੰਜ ਨਵੰਬਰ ਦੇ ਐਕਸ਼ਨ ਮਗਰੋਂ ਹੀ ਸਰਕਾਰ ਤੈਅ ਕਰੇਗੀ ਕਿ ਖੇਤੀ ਕਾਨੂੰਨਾਂ ਪ੍ਰਤੀ ਨਰਮੀ ਵਰਤੀ ਜਾਏ ਜਾਂ ਫਿਰ ਆਪਣੇ ਸਟੈਂਡ ਉੱਪਰ ਕਾਇਮ ਰਹਿੰਦਿਆਂ ਕਾਨੂੰਨਾਂ ਨੂੰ ਇਨ-ਬਿਨ ਲਾਗੂ ਕੀਤੇ ਜਾਵੇ।
ਕਿਸਾਨ ਲੀਡਰਾਂ ਦਾ ਮੰਨਣਾ ਹੈ ਕਿ ਇਸ ਵੇਲੇ ਪੰਜਾਬ ਤੇ ਹਰਿਆਣਾ ਵਿੱਚ ਹੀ ਸੰਘਰਸ਼ ਨੇ ਜ਼ੋਰ ਫੜਿਆ ਹੈ। ਇਸ ਲਈ ਮੋਦੀ ਸਰਕਾਰ ਉੱਪਰ ਬਹੁਤਾ ਅਸਰ ਨਹੀਂ ਹੋ ਰਿਹਾ। ਪੰਜ ਨਵੰਬਰ ਮਗਰੋਂ ਜੇਕਰ ਸੰਘਰਸ਼ ਦਾ ਚਿੰਗਾੜੀ ਪੂਰੇ ਦੇਸ਼ ਵਿੱਚ ਫੈਲਦੀ ਹੈ ਤਾਂ ਕੇਂਦਰ ਸਰਕਾਰ ਨੂੰ ਹਲ ਹਾਲਤ ਵਿੱਚ ਝੁਕਣਾ ਪਏਗਾ। ਉਂਝ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਹੋਰ ਲੰਬਾ ਹੋ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਜਮਹੂਰੀ ਤਰੀਕੇ ਦੀ ਬਜਾਏ ਤਾਨਾਸ਼ਾਹੀ ਹੱਥਕੰਢੇ ਵਰਤ ਰਹੀ ਹੈ।
ਦਰਅਸਲ ਇਸ ਵੇਲੇ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਕਾਂਗਰਸ ਦੀ ਚਾਲ ਹੀ ਦੱਸ ਰਹੀ ਹੈ। ਬੀਜੇਪੀ ਲੀਡਰਾਂ ਦਾ ਕਹਿਣਾ ਹੈ ਕਿ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਜਿਸ ਕਰਕੇ ਸੰਘਰਸ਼ ਚੱਲ ਰਿਹਾ ਹੈ। ਕਿਸਾਨ ਲੀਡਰਾਂ ਦੀ ਰਣਨੀਤੀ ਹੈ ਕਿ ਇਸ ਸੰਘਰਸ਼ ਨੂੰ ਬੀਜੇਪੀ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਵੀ ਪ੍ਰਚੰਡ ਕੀਤਾ ਜਾਵੇ। ਕੌਮੀ ਪੱਧਰ 'ਤੇ ਸੰਘਰਸ਼ ਹੋਣ ਮਗਰੋਂ ਕੇਂਦਰ ਸਰਕਾਰ ਇਹ ਨਹੀਂ ਕਹਿ ਸਕੇਗੀ ਕਿ ਇਹ ਕਾਂਗਰਸ ਜਾਂ ਫਿਰ ਵਿਰੋਧੀ ਦਲਾਂ ਦੀ ਸ਼ਰਾਰਤ ਹੈ।

ਪੰਜਾਬ ਤੋਂ  ਬਾਅਦ ਹੁਣ ਰਾਜਸਥਾਨ ਸਰਕਾਰ ਨੇ

ਖੇਤੀ ਕਨੂੰਨਾਂ ਖਿਲਾਫ ਪੇਸ਼ ਕੀਤੇ ਬਿੱਲ 

ਪੰਜਾਬ ਅਸੈਂਬਲੀ
' ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਸ ਕਰਨ ਤੋਂ ਬਾਅਦ ਹੁਣ ਰਾਜਸਥਾਨ ਸਰਕਾਰ ਨੇ ਵੀ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਪ੍ਰਭਾਵਾਂ ਨੂੰ ਨਕਾਰਨ ਲਈ ਅਸੈਂਬਲੀ ਵਿੱਚ ਤਿੰਨ ਬਿੱਲ ਪੇਸ਼ ਕੀਤੇ।
ਰਾਜਸਥਾਨ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਜ਼ਰੂਰੀ ਵਸਤੂਆਂ (ਵਿਸ਼ੇਸ਼ ਵਿਵਸਥਾਵਾਂ ਅਤੇ ਰਾਜਸਥਾਨ ਸੋਧ) ਬਿੱਲ 2020, ਕਿਸਮਾਂ (ਸਸ਼ਕਤੀਕਰਣ ਅਤੇ ਸੁਰੱਖਿਆ) ਸਮਝੌਤੇ ਤੇ ਕੀਮਤਾਂ ਦਾ ਭਰੋਸਾ ਅਤੇ ਖੇਤੀ ਸੇਵਾਵਾਂ (ਰਾਜਸਥਾਨ ਸੋਧ) ਬਿੱਲ 2020 ਅਤੇ ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ ਅਤੇ ਰਾਜਸਥਾਨ ਸੋਧ) ਬਿੱਲ 2020 ਪੇਸ਼ ਕੀਤਾ।
ਧਾਰੀਵਾਲ ਨੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਚੋਣ ਜ਼ਾਬਤਾ (ਰਾਜਸਥਾਨ ਸੋਧ) ਬਿੱਲ 2020 ਵੀ ਪੇਸ਼ ਕੀਤਾ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਈ ਵਿਵਸਥਾਵਾਂ, ਜਿਸ ਵਿੱਚ ਖੇਤੀ ਸਮਝੌਤੇ ਤਹਿਤ ਕਿਸੇ ਫਸਲ ਦੀ ਵਿਕਰੀ ਜਾਂ ਖਰੀਦ ਘੱਟੋ-ਘੱਟ ਸਮਰਥਨ ਮੁੱਲ ਦੇ ਬਰਾਬਰ ਜਾਂ ਇਸ ਤੋਂ ਵੱਧ ਮੁੱਲ ਅਤੇ ਕਿਸਾਨੀ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ ਤਿੰਨ ਤੋਂ ਸੱਤ ਸਾਲ ਦੀ ਕੈਦ ਸਮੇਤ ਜਾਂ ਬਿਨ੍ਹਾ 5 ਲੱਖ ਰੁਪਏ ਦੇ ਜੁਰਮਾਨੇ ਨੂੰ ਬਿੱਲਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਸੁਖਬੀਰ ਦੀ ਮੋਦੀ ਨੂੰ ਅਪੀਲ,

ਕਿਸਾਨਾਂ ਲਈ ਮੰਗਿਆ ਵਿਆਪਕ ਰਾਹਤ ਪੈਕੇਜ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰੀ ਵਿੱਤ ਮੰਤਰਾਲੇ ਨੂੰ ਕਿਸਾਨਾਂ ਲਈ ਵਿਆਪਕ ਰਾਹਤ ਪੈਕੇਜ ਦੇਣ ਦੀ ਹਦਾਇਤ ਕਰਨ।ਦੱਸ ਦੇਈਏ ਕਿ ਕਿਸਾਨ ਲਗਾਤਾਰ ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਸ ਪ੍ਰਦਰਸ਼ਨ ਨੂੰ ਕਿਸਾਨ ਪੂਰੇ ਜ਼ੋਰਾਂ ਨਾਲ ਜਾਰੀ ਰੱਖ ਰਹੇ ਹਨ ਅਤੇ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ।ਉਧਰ ਕੇਂਦਰ ਦੀ ਮੋਦੀ ਸਰਕਾਰ ਵੀ

ਆਪਣੇ ਲਏ ਹੋਏ ਫੈਸਲੇ ਤੋਂ ਪੈਰ ਪਿੱਛੇ ਖਿੱਚਣ ਲਈ ਤਿਆਰ ਨਹੀਂ ਹੈ।
ਕੇਂਦਰ ਦੇ ਇਹਨਾਂ ਵਿਵਾਦਪੂਰਨ ਬਿੱਲਾਂ ਕਾਰਨ ਹੀ ਅਕਾਲੀ ਦਲ ਦਾ ਭਾਜਪਾ ਨਾਲ ਦਹਾਕਿਆਂ ਪੂਰਾਣਾ ਗੱਠਜੋੜ ਵੀ ਟੁਟ ਚੁੱਕਾ ਹੈ।ਦੱਸ ਦੇਈਏ ਕੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹੀ ਅਕਾਲੀ ਦਲ ਦੀ ਇਕੋ ਇਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਅਸਤੀਫਾ ਦੇਣ ਪਿਆ ਸੀ।ਅਜਿਹੀ ਸਥਿਤੀ ਵਿੱਚ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕੇਂਦਰੀ ਵਜ਼ਾਰਤ ਛੱਡਣ ਵਾਲੀ ਅਕਾਲੀ ਦਲ ਦੀ ਕਿਸੇ ਵੀ ਅਪੀਲ ਨੂੰ ਉਹ ਮੋਦੀ ਸਰਕਾਰ ਮੰਨੇਗੀ ਜਾਂ ਨਹੀਂ? ਕਿਸਾਨਾਂ ਦਾ ਰੋਸ ਲਗਾਤਾਰ ਪੰਜਾਬ ਅੰਦਰ ਜਾਰੀ ਹੈ।ਕਿਸਾਨ ਕੇਂਦਰ ਸਰਾਕਰ ਦੇ ਨਾਲ ਨਾਲ ਕਾਰਪੋਰੇਟ ਘਰਾਣਿਆ ਦਾ ਵੀ ਵਿਰੋਧ ਕਰ ਰਹੇ ਹਨ।

ਦੁਨੀਆ ਦੀ 'ਨੰਬਰ 1' ਟੀ20 ਟੀਮ ਬਣੀ

ਮੁੰਬਈ ਇੰਡੀਅਨਸ, ਰਚਿਆ ਇਤਿਹਾਸ

ਆਈਪੀਐਲ
2020 ਵਿਚ ਮੁੰਬਈ ਇੰਡੀਅਨਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ, ਉਹਨਾਂ ਪਲੇਆਫ ਲਈ ਕੁਆਲੀਫਾਈ ਕੀਤਾ ਹੈ। ਪਰ ਦਿੱਲੀ ਰਾਜਧਾਨੀ ਦੇ ਖਿਲਾਫ ਮੈਚ ਮੁੰਬਈ ਲਈ ਯਾਦਗਾਰੀ ਬਣ ਗਿਆ। ਮੁੰਬਈ ਇੰਡੀਅਨਜ਼ ਨੇ ਇਸ ਮੈਚ 'ਚ ਉਤਰਨ ਤੋਂ ਬਾਅਦ ਹੀ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ। ਦਰਅਸਲ ਮੁੰਬਈ ਇੰਡੀਅਨਜ਼ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਟੀ -20 ਮੈਚ ਖੇਡਣ ਵਾਲੀ ਟੀਮ ਬਣ ਗਈ ਹੈ। ਇਸ ਟੀਮ ਨੇ ਇੰਗਲੈਂਡ ਦੀ ਕਾਉਂਟੀ ਟੀਮ ਸਮਰਸੈੱਟ ਦਾ ਰਿਕਾਰਡ ਤੋੜ ਦਿੱਤਾ ਹੈ।ਮੁੰਬਈ ਇੰਡੀਅਨਜ਼ ਨੇ ਹੁਣ ਤੱਕ ਕੁੱਲ 222 ਟੀ -20 ਮੈਚ ਖੇਡੇ ਹਨ। ਸਮਰਸੈੱਟ 221 ਮੈਚਾਂ ਨਾਲ ਉਨ੍ਹਾਂ ਤੋਂ ਪਿੱਛੇ ਹੈ। ਇਸ ਤੋਂ ਬਾਅਦ ਹੈਂਪਸ਼ਾਇਰ ਨੇ 217, ਸਸੇਕਸ ਨੇ 212 ਅਤੇ ਸਰੀ ਨੇ 211 ਟੀ 20 ਮੈਚ ਖੇਡੇ ਹਨ।

ਪੁਲਿਸ ਦੀ ਬੇਕਾਬੂ ਬੋਲੈਰੋ ਨੇ ਕੁਚਲੇ ਦੋ ਲੋਕ,

ਨਾਬਾਲਗ ਲੜਕੀ ਦੀ ਹੋਈ ਮੌਤ, ਇੱਕ ਹੋਰ ਗੰਭੀਰ

ਕਾਲਾਵਾਂਲੀ ਪੁਲਿਸ ਦੀ ਬੇਕਾਬੂ ਬੋਲੈਰੋ ਇੱਕ ਮੇਲੇ ਵਿੱਚ ਵੜ੍ਹ ਗਈ ਅਤੇ ਇੱਕ
14 ਸਾਲਾ ਨਾਬਾਲਗ ਲੜਕੀ ਤੇ ਇੱਕ ਬਜ਼ੁਰਗ ਨੂੰ ਰੌਂਦ ਦਿੱਤਾ।ਜਿਸ ਤੋਂ ਬਾਅਦ ਨਾਬਾਲਗ ਦੀ ਮੌਤ ਹੋ ਗਈ ਜਦਕਿ ਬਜ਼ੁਰਗ ਦੀ ਹਾਲਤ ਗੰਭੀਰ ਬਣੀ ਹੋਈ ਹੈ।ਜਾਣਕਾਰੀ ਅਨੁਸਾਰ ਕਾਲਾਂਵਾਲੀ ਪੁਲਿਸ ਦੀ ਬੇਕਾਬੂ ਕਾਰ ਪਿੰਡ ਪੰਨੀਵਾਲਾ ਰੁਲਦੂ ਦੇ ਡੱਬਵਾਲੀ ਰੋਡ ਤੇ ਚੱਲ ਰਹੇ ਮੇਲੇ 'ਚ ਵੜ੍ਹ ਗਈ।
ਬੇਕਾਬੂ ਬੋਲੈਰੋ ਇੱਕ ਨਾਬਾਲਗ ਅਤੇ ਦੋ ਹੋਰ ਵਿਅਕਤੀਆਂ ਨੂੰ ਕੁਚਲਦੇ ਹੋਏ ਇੱਕ ਕਾਰ ਵਿੱਚ ਜਾ ਵੱਜੀ।ਮ੍ਰਿਤਕ ਨਾਬਾਲਗ ਦੀ ਪਛਾਣ 14 ਸਾਲਾ ਰਾਜਵੀਰ ਕੌਰ ਵਾਸੀ ਪਿੰਡ ਪੰਨੀਵਾਲਾ ਰੁਲਦੂ ਵਜੋਂ ਹੋਈ ਹੈ।ਜਦਕਿ ਕਾਲਾਂਵਾਲੀ ਦਾ 60 ਸਾਲਾ ਬਜ਼ੁਰਗ ਗੰਭੀਰ ਜ਼ਖਮੀ ਹੈ।

 

0 Response to "missionjanchetna@gmail.com02112020"

Post a Comment