rozanajanchetna@gmail221020

rozanajanchetna@gmail.com

ਰੋਜਾਨਾ ਜਨਚੇਤਨਾ

ਸਾਲ:11, ਅੰਕ:51, ਵੀਰਵਾਰ, 22ਅਕਤੂਬਰ2020.

  ਅੱਜ ਦਾ ਵਿਚਾਰ .

ਚਾਹੋ, ਭਾਵੇਂ ਨਾ ਚਾਹੋ, ਜੀਊਣ ਲਈ, ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਮਾਜ ਨਾਲ ਤਾਂ ਜੁੜਣਾ ਹੀ ਪਇਗਾਜਨਮ ਵੇਲੇ ਮਨੁੱਖ ਸਾਹ ਲੈਂਦਾ ਮਾਸ ਦਾ ਟੁਕੜਾ ਹੀ ਹੁੰਦਾ ਹੈਜੇ ਉਸ ਦੀ ਪਰਿਵਾਰ, ਸਮਾਜ ਦੀ ਹੀ ਇਕ ਇਕਾਈ, ਦੇਖ ਭਾਲ ਨਾ ਕਰੇ ਤਾਂ ਉਹ ਜੀਊਂਦਾ ਵੀ ਨਾ ਬਚੇਬਚ ਵੀ ਜਾਏ ਤਾਂ ਖਾਣ, ਪੀਣ, ਰਹਿਣ ਲਈ ਸਮਾਜ ਦੀ ਲੋੜ ਤਾਂ ਰਹੇਗੀ ਹੀਸਮਾਜ ਬਿਨਾਂ ਮਨੁੱਖ ਸੁਰੱਖਿਅਤ ਵੀ ਨਹੀਂ ਹੁੰਦਾਹੁਣ, ਜੇ ਸਮਾਜ ਵਿਚ ਰਹਿਣਾ ਹੀ ਹੈ ਤਾਂ ਕਿਉਂ ਨਾ ਅਜਿਹੇ ਸਮਾਜ ਦੀ ਸਿਰਜਨਾ ਕੀਤੀ ਜਾਵੇ ਜਿਹੜਾ ਹੀ ਸੰਭਵ ਹੈ ਜੇ ਅਸੀਂ ਸਮਾਜਿਕ ਬਣੀਏ, ਇਸ ਨਾਲ ਸਬੰਧਤ ਕਾਰਜਾਂ ਵਿਚ ਦਿਲਚਸਪੀ ਲਈਏ, ਉਸ ਦੇ ਵਿਕਾਸ ਵਿਚ ਸਹਾਈ ਹੋਈਏ।

  ਪੰਜਾਬ ਦਾ ਇਤਿਹਾਸ-188 .

ਨਿਰੰਕਾਰੀ ਲਹਿਰ ਦੀ ਸ਼ੁਰੂਆਤ ਬਾਬਾ ਦਿਆਲ (ਦਾਸ) ਨੇ ਕੀਤੀ। ਉਹ 1783 ਈਸਵੀ ਵਿਚ ਪਿਸ਼ਾਵਰ ਵਿਚ ਜਨਮੇਂ, ਰਾਵਲਪਿੰਡੀ ਨੂੰ ਆਪਣੀ ਕਰਮ ਭੂਮੀ ਬਣਾਇਆ ਪਰ ਉਹਨਾਂ ਦਾ ਨਾਨਕਾ ਪਰਿਵਾਰ ਰੁਹਤਾਸ ਵਿਚ ਸੀ ਅਤੇ ਉਹਨਾਂ ਦੇ ਵੱਡੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿਚ ਸੇਵਾ ਕਰਦੇ ਰਹੇ ਦਸੀਦੇ ਹਨ। ਬਾਬਾ ਦਿਆਲ ਪਰਮਾਤਮਾ ਨੂੰ ਨਿਰਾਕਾਰ (ਨਿਰੰਕਾਰ) ਮੰਨਦੇ ਸਨ, ਗੁਰਬਾਣੀ ਨੂੰ ਸਮਰਪਿਤ ਸਨ ਅਤੇ ਆਪਣਾ ਜੀਵਨ ਉਸੇ ਦੀ ਸਿੱਖਿਆ ਦੁਆਰਾ ਬਤੀਤ ਕਰਦੇ ਸਨ। ਉਹ ਮੂਰਤੀ ਪੂਜਾ ਦੇ ਵਿਰੁੱਧ ਸਨ ਅਤੇ ਕਿਸੇ ਦੇਹਧਾਰੀ ਨੂੰ ਗੁਰੂ ਸਵੀਕਾਰ ਕਰਨ ਲਈ ਵੀ ਤਿਆਰ ਨਹੀਂ ਸਨ। ਇਸ ਸਮੇਂ ਸਿੱਖ ਗੁਰਮਤਿ ਨੂੰ ਤਿਆਗ ਕੇ ਸਨਾਤਨੀ ਜੀਵਨ ਜੀਊਣ ਲਗ ਪਏ ਸਨ। ਗੁਰੂ ਕੁੱਲ ਦੇ ਵਾਰਸਾਂ, ਵਿਸ਼ੇਸ਼ ਕਰਕੇ ਬੇਦੀਆਂ, ਨੇ ਗੁਰੂ ਡੰਮ ਵੀ ਫੈਲਾ ਲਿਆ ਸੀ। ਉਹ ਗੁਰੂ ਅਖਵਾਉਂਦੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥੇ ਟਿਕਵਾਉਂਦੇ, ਭੇਟਾ ਵਸੂਲਦੇ ਅਤੇ ਜੰਮਦੀਆਂ ਕੁੜੀਆਂ ਮਾਰਨ, ਬਹੁ-ਪਤਨੀ ਵਿਆਹ ਕਰਨ, ਸਤੀ ਦੇ ਰਸਮ ਨਿਭਾਉਣ ਵਰਗੀਆਂ ਸਮਾਜਿਕ ਬੁਰਾਈਆਂ ਦੀ ਹਮਾਇਤ ਕਰਦੇ ਸਨਬਾਬਾ ਦਿਆਲ ਨੂੰ ਉਹਨਾਂ ਦੇ ਵਿਰੋਧ ਦੀ ਵੱਡੀ ਕੀਮਤ ਤਾਰਨੀ ਪਈ। ਉਹਨਾਂ ਅਤੇ ਇਹਨਾਂ ਦੇ ਪੈਰੋਕਾਰਾਂ ਨੂਂ ਸਮਾਜ ਵਿਚੋਂ ਛੇਕ ਦਿਤਾ ਗਿਆ। ਉਹਨਾਂ ਨੂੰ ਖੂਹਾਂ ਤੋਂ ਪਾਣੀ ਭਰਨੋਂ, ਮੁਰਦੇ ਸਾੜਣੋਂ ਰੋਕ ਦਿਤਾ ਗਿਆ। ਮਜਬੂਰਨ ਉਹਨਾਂ ਨੂੰ ਆਪਣੀਆਂ ਬਸਤੀਆਂ ਉਸਾਰਨੀਆਂ ਪਈਆਂ। ਅਪਣੇ ਵੱਖਰੇ ਵਿਚਾਰਾਂ ਕਾਰਣ ਉਹਨਾਂ ਨੇ ਆਪਣੀਆਂ ਰਹੁ ਰੀਤਾਂ ਵੀ ਬਣਾ ਲਈਆਂ। ਉਹ ਸਿੱਖਾਂ ਨਾਲੋਂ ਵੱਖਰਾ ਮੱਤ ਮੰਨੇ ਜਾਣ ਲਗੇ। ਉਹਨਾਂ ਦੀ ਇਹ ਲਹਿਰ 1960 ਤਕ ਜ਼ੋਰ ਸ਼ੋਰ ਨਾਲ ਚਲਦੀ ਰਹੀ। ਅੱਜ ਵੀ ਰਾਵਲਪਿੰਡੀ ਦੇ ਨਿਰੰਕਾਰੀ ਕਿਧਰੇ ਕਿਧਰੇ ਮਿਲ ਜਾਂਦੇ ਹਨ ਪਰ ਇਕ ਲਹਿਰ ਵਜੋਂ ਇਹ ਸਮਾਪਤ ਹੋ ਚੁੱਕੀ ਹੈ।

  ਸਿੱਖ ਇਤਿਹਾਸ ਵਿਚ ਅੱਜ.  

22 ਅਕਤੂਬਰ

ਅੱਜ ਦੇ ਦਿਨ ਵਾਪਰੀਆਂ ਪ੍ਰਮੁੱਖ ਘਟਨਾਵਾਂ:

=ਦਲ ਖਾਲਸਾ ਵਲੋਂ ਆਕਲ ਦਾਸ ਨੂੰ ਸੋਧਣ ਦਾ ਗੁਰਮਤਾ (1761 ਈ.),  

=ਮਹਾਰਾਜਾ ਦਲੀਪ ਸਿੰਘ ਦਾ ਚਲਾਣਾ, (1893 ਈ.),  

=ਅਨੰਦ ਮੈਰਿਜ ਐਕਟ ਦਾ ਕਨੂੰਨ ਬਨਣਾ (1909 ਈ.) ਅਤੇ ਸ੍ਰ.

=ਪ੍ਰਤਾਪ ਸਿੰਘ ਸ਼ੰਕਰ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਨਣਾ (1934 ਈ.)

22 ਅਕਤੂਬਰ (1761 ਈ.) ਨੂੰ ਦੀਵਾਲੀ ਸੀ। ਦੀਵਾਲੀ ਅਤੇ ਵਿਸਾਖੀ ਦੇ ਸਮੇਂ ਸਰਬੱਤ ਖਾਲਸਾ ਸੰਮੇਲਨ ਕਰਨ ਦਾ ਰਿਵਾਜ ਜੜ੍ਹਾਂ ਜਮਾਂ ਚੁੱਕਾ ਸੀ। ਇਸ ਦੀਵਾਲੀ ਸਮੇਂ ਸਾਰਾ ਪੰਥ ਅੰਮ੍ਰਿਤਸਰ ਇੱਕਠਾ ਹੋਇਆ। ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਕਰਨ ਤੋਂ ਇਲਾਵਾ ਫੈਸਲਾ ਕੀਤਾ ਗਿਆ ਕਿ ਲਾਹੌਰ ਉਤੇ ਕਬਜ਼ਾ ਕਰ ਲਿਆ ਜਾਵੇ ਅਤੇ ਭਗਤ ਨਿਰੰਜਨ ਦਾਸ, ਜਿਸ ਨੂੰ ਆਕਲ ਦਾਸ ਕਰਕੇ ਵਧੇਰੇ ਜਾਣਿਆਂ ਜਾਂਦਾ ਹੈ, ਨੂੰ ਸੋਧ ਦਿਤਾ ਜਾਵੇ। ਉਸ ਸਬੰਧੀ ਸਿੱਖਾਂ ਨੂੰ ਗਦਾਰੀ ਕਰਨ ਦੀ ਸ਼ਿਕਾਇਤ ਸੀ। ਉਹ ਅਹਿਮਦ ਸ਼ਾਹ ਅਬਦਾਲੀ ਦੇ ਵਿਸ਼ਵਾਸ਼ ਪਾਤਰਾਂ ਵਿਚ ਗਿਣਿਆ ਜਾਂਦਾ ਸੀ।

ਪਿਛਲਾ ਕੁਝ ਸਮਾਂ ਸਿੱਖਾਂ ਲਈ ਮੁਕਾਬਲਤਨ ਸੌਖਾ ਸੀ। ਪੰਜਾਬ ਵਿਚ ਅਮਨ ਸ਼ਾਂਤੀ ਤਾਂ ਨਹੀਂ ਸੀ: ਅਬਦਾਲੀ ਬਾਰ ਬਾਰ ਹਮਲੇ ਕਰ ਰਿਹਾ ਸੀ। ਦਿੱਲੀ ਦਰਬਾਰ ਵੀ ਆਪਣਾ ਸੂਬੇਦਾਰ ਨਿਯੁਕਤ ਕਰਦਾ ਹੀ ਸੀ। ਅਫਗਾਨਾਂ, ਮੁਗਲਾਂ ਪਿਛੋਂ ਸਿੱਖ ਤੀਜੀ ਸ਼ਕਤੀ ਸਨ ਪਰ ਉਨ੍ਹਾਂ ਦਾ ਦਬਦਬਾ ਵਧੇਰੇ ਸੀ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਆਪਣੇ ਲੋਕਾਂ ਵਿਚ ਸਨ। ਉਂਝ ਪੰਜਾਬ ਵਿਚ ਮਰਹੱਟੇ ਵੀ ਸਰਗਰਮ ਸਨ ਪਰ ਉਨ੍ਹਾਂ ਨੂੰ ਖਦੇੜਣਾ ਬਹੁਤਾ ਔਖਾ ਨਹੀਂ ਸੀ।

ਸਿੱਖਾਂ ਨੇ ਦੁਆਬੇ, ਮਾਝੇ ਅਤੇ ਰਿਆੜਕੀ ਉਤੇ ਕਬਜ਼ਾ ਕਰ ਲਿਆ ਸੀ। 1760 ਈਸਵੀ ਵਿਚ ਮਰਹੱਟਿਆਂ ਦਾ ਦਿੱਲੀ ਦਰਬਾਰ ਵਿਚ ਵੀ ਜ਼ੋਰ ਸੀ। ਵਜ਼ੀਰ ਗਾਜ਼ੀਉਦੀਨ ਦੇ ਬੁਲਾਵੇ 'ਤੇ ਉਹ ਦਿੱਲੀ ਪਹੁੰਚ ਗਏ। ਉਥੋਂ ਉਹ ਪੰਜਾਬ ਉਤੇ ਕਬਜ਼ੇ ਲਈ ਵੱਧੇ। ਦੱਤਾ ਜੀ ਸਿੰਧੀਆ ਮਾਛੀਵਾੜੇ ਆ ਬੈਠਾ। ਉਸ ਦੇ ਕਹਿਣ ਤੇ ਸੰਭਾ ਜੀ ਸਿੰਧੀਆ ਨੇ ਲਾਹੌਰ ਤੇ ਕਬਜ਼ਾ ਕਰ ਲਿਆ। ਮਰਹੱਟਾ ਫੌਜਾਂ, ਮੁਲਤਾਨ ਸਮੇਤ, ਸਾਰੇ ਪੰਜਾਬ ਵਿਚ ਫੈਲ ਗਈਆਂ। ਮਿਰਜ਼ਾ ਅਹਿਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ। ਅਬਦਾਲੀ ਅਫ਼ਗਾਨਿਸਤਾਨ ਜਾਂਦੇ ਸਮੇਂ ਸ਼ਹਿਜ਼ਾਦਾ ਤੈਮੂਰ ਨੂੰ ਲਾਹੌਰ ਦਾ ਸੂਬੇਦਾਰ ਬਣਾ ਗਿਆ ਸੀ ਪਰ ਮਰਹੱਟਿਆਂ ਨੇ ਉਸ ਨੂੰ ਟਿਕਣ ਨਹੀਂ ਦਿਤਾ ਸੀ। ਪੰਜਾਬ ਆ ਕੇ ਅਬਦਾਲੀ ਆਪਣਾ ਦਬ ਦਬਾ ਤਾਂ ਬਣਾ ਗਿਆ ਸੀ ਪਰ ਇਹ ਉਹ ਜਾਣਦਾ ਸੀ ਕਿ ਮਰਹੱਟਿਆਂ ਦਾ ਲੱਕ ਤੋੜੇ ਬਿਨਾਂ ਉਹ ਦਿੱਲੀ ਉਤੇ ਰਾਜ ਨਹੀਂ ਕਰ ਸਕਦਾ। ਮਰਹੱਟੇ ਭਾਵੇਂ ਦੱਖਣ ਵਿਚੋਂ ਆਏ ਸਨ ਪਰ ਸ਼ਕਤੀ ਉਨ੍ਹਾਂ ਦੀ ਵੀ ਥੋੜੀ ਨਹੀਂ ਸੀ। ਉਨ੍ਹਾਂ 22 ਜੁਲਾਈ (1760 ਈ.) ਦੇ ਦਿਨ ਦਿੱਲੀ ਸ਼ਹਿਰ ਉਤੇ ਕਬਜ਼ਾ ਕਰ ਲਿਆ। ਦੋ ਅਗਸਤ (1760 ਈ.) ਨੂੰ ਉ੿ਨ੍ਹਾਂ ਲਾਲ ਕਿਲ੍ਹੇ ਤੇ ਆਪਣਾ ਹੱਕ ਬਣਾ ਲਿਆ। 17 ਅਕਤੂਬਰ ਨੂੰ ਮਰਹਟਿਆਂ ਕੁੰਜਪੁਰ ਮੱਲ ਲਿਆ ਅਤੇ

ਅਫ਼ਸਰਾਂ ਨੂੰ ਕਤਲ ਕਰ ਦਿਤਾ। ਦੂਸਰੇ ਪਾਸੇ ਅਹਿਮਦ ਸ਼ਾਹ ਅਬਦਾਲੀ ਨੇ ਜਹਾਦ ਦਾ ਸਹਾਰਾ ਲਿਆ। ਮੁਸਲਮਾਨ ਹਾਕਮਾਂ ਨੂੰ ਨਾਲ ਲੈ ਕੇ ਉਸ ਮਰੱਹਟਿਆਂ ਨਾਲ ਪਾਣੀਪਤ ਦੇ ਸਥਾਨ ਤੇ ਲੋਹਾ ਲਿਆ।

ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਦੋਵੇਂ ਪਾਸੇ ਸਾਢੇ ਤਿੰਨ ਲੱਖ ਸਿਪਾਹੀ ਸਨ। 14 ਜਨਵਰੀ, 1761 ਈਸਵੀ ਦੇ ਦਿਨ ਪਾਨੀਪਤ ਦੀ ਤੀਜੀ ਲੜ੍ਹਾਈ ਹੋਈ। ਮਰਹੱਟਿਆਂ ਦੀ ਬੁਰੀ ਹਾਰ ਹੋਈ। ਉਨ੍ਹਾਂ ਦੇ ਇਕ ਲੱਖ ਦੇ ਕਰੀਬ ਸਿਪਾਹੀ ਮਾਰੇ ਗਏ। ਦਿੱਲੀ ਉਤੇ ਕਬਜ਼ਾ ਕਰ ਸਕਣ ਦੀ ਸਮਰਥਾ ਵਾਲੀ ਇਕ ਸ਼ਕਤੀ ਨਸ਼ਟ ਹੋ ਗਈ। ਅਬਦਾਲੀ ਨੇ ਮਰਹੱਟਿਆਂ ਦੇ ਕਰੋੜਾਂ ਰੁਪੈ ਦੇ ਮਾਲ ਉਤੇ ਕਬਜ਼ਾ ਕੀਤਾ, 22 ਹਜ਼ਾਰ ਦੇ ਕਰੀਬ ਇਸਤਰੀਆਂ, ਮਰਦ, ਬੱਚੇ ਵੀ ਗੁਲਾਮ ਬਣਾ ਲਏ।

ਲੜ੍ਹਾਈ ਜਿੱਤ ਕੇ ਅਬਦਾਲੀ ਦਿੱਲੀ ਵਿਚ ਦਾਖਲ ਹੋਇਆ ਅਤੇ ਦੋ ਮਹੀਨਿਆਂ ਤਕ ਇਸ ਨੂੰ ਖੂਬ ਲੁੱਟਿਆ। ਇਸ ਦਾ ਸਿੱਖਾਂ ਨੂੰ ਤਾਂ ਏਨਾਂ ਹੀ ਲਾਭ ਹੋਇਆ ਕਿ ਅਫ਼ਗਾਨਿਸਤਾਨ ਮੁੜਦੇ ਅਬਦਾਲੀ ਦਾ ਮਾਲ ਸਿੱਖਾਂ ਦੇ ਦਲ ਖਾਲਸੇ ਨੇ ਵੰਡਾ ਲਿਆ ਪਰ ਅਬਦਾਲੀ ਨੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਏਨੀਆਂ ਖੋਖਲੀਆਂ ਕਰ ਦਿਤੀਆਂ ਕਿ ਉਹ ਪੰਜਾਬ ਉਤੇ ਆਪਣੀ ਛਾਂ ਕਰਨ ਜੋਗਾ ਨਹੀਂ ਰਿਹਾ। ਏਸੇ ਲਈ ਖੁਸ਼ਵੰਤ ਸਿੰਘ ਲਿਖਦਾ ਹੈ ਕਿ ਅਬਦਾਲੀ ਸਿੱਖਾਂ ਦਾ ਜਾਨੀ ਦੁਸ਼ਮਣ ਸੀ ਪਰ ਉਹ ਇਕ ਤਰ੍ਹਾਂ ਨਾਲ ਖੈਰਖਾਹ ਵੀ ਸੀ। ਉਸ ਦੇ ਲਗਾਤਾਰ ਹਮਲਿਆਂ ਨਾਲ ਪੰਜਾਬ ਵਿਚ ਮੁਗਲ ਰਾਜ ਹਿੱਲ ਗਿਆ ਅਤੇ ਪਾਣੀਪੱਤ ਵਿਖੇ ਉਸ ਮਰਹੱਟਿਆਂ ਨੂੰ ਕਰਾਰੀ ਸੱਟ ਮਾਰੀ। ਇਸ ਤਰ੍ਹਾਂ ਉਸ ਪੰਜਾਬ ਵਿਚ ਤਾਕਤ ਦਾ ਉਹ ਖੱਪਾ ਪੈਦਾ ਕੀਤਾ ਜਿਸ ਨੂੰ ਸਿੱਖਾਂ ਪੂਰਾ ਕੀਤਾ।

ਸੋਹਨ ਸਿੰਘ ਸੀਤਲ ਦੇ ਸ਼ਬਦਾਂ ਵਿਚ ਦਿੱਲੀ ਨੂੰ ਜਾਂਦਾ ਅਬਦਾਲੀ ਲਾਹੌਰ ਦਾ ਸੂਬੇਦਾਰ ਕਰੀਮਦਾਦ ਖਾਂ ਨੂੰ ਬਣਾ ਗਿਆ। ਕਰੀਮਦਾਦ ਖਾਂ ਦੀ ਦਿੱਲੀ ਵਿਚ ਵੀ ਲੋੜ ਸੀ। ਸੋ ਪੰਜਾਬ ਦੀ ਸੂਬੇਦਾਰੀ ਸਰਬੁਲੰਦ ਖਾਂ ਨੂੰ ਦਿਤੀ ਗਈ। ਉਹ ਸਿੱਖਾਂ ਤੋਂ ਡਰਦਾ ਜਲੰਧਰ ਹੀ ਬੈਠ ਗਿਆ, ਲਾਹੌਰ ਪਹੁੰਚਣ ਦਾ ਹੌਸਲਾ ਹੀ ਨਹੀਂ ਕੀਤਾ। ਉਸ ਨੇ ਆਪਣੇ ਵਲੋਂ ਸਆਦਤਯਾਰ ਖਾਂ ਨੂੰ ਨਾਇਬ ਸੂਬੇਦਾਰ ਬਣਾ ਕੇ ਲਾਹੌਰ ਭੇਰ ਦਿਤਾ। ਏਸੇ ਸਮੇਂ ਰੁਸਤਮ ਖਾਂ ਨੂੰ ਸਿਆਲਕੋਟ ਅਤੇ ਸਮੱਦ ਖਾਂ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਗਿਆ। ਇਸ ਸਮੇਂ ਸਿੰਘਾਂ ਨੇ ਆਪੋ ਆਪਣੇ ਇਲਾਕੇ ਫੇਰ ਮੱਲ ਲਏ ਅਤੇ ਥਾਂ ਥਾਂ ਕਿਲ੍ਹੇ ਬਣਾ ਲਏ। ਚੜਤ ਸਿੰਘ ਨੇ ਗੁਜਰਾਂਵਾਲਾ ਵਿਚ ਕਿਲ੍ਹਾ ਬਣਾ ਲਿਆ ਅਤੇ ਟਾਕਰੇ ਲਈ ਉਸ ਨੂੰ ਚੰਗੀ ਤਰ੍ਹਾਂ ਪੱਕਾ ਕਰ ਲਿਆ। ਇਲਾਕਿਆਂ ਦੇ ਇਲਾਕੇ ਸਿੱਖਾਂ ਦੇ ਕਬਜ਼ੇ ਵਿਚ ਚਲੇ ਗਏ। ਪਿੰਡਾਂ ਦੇ ਜ਼ਿਮੀਂਦਾਰ ਬਹੁਤੇ ਆਪ ਸਿੱਖ ਬਣ ਗਏ ਅਤੇ ਰਹਿੰਦਿਆਂ ਨੇ ਸਿੱਖਾਂ ਦੀ ਈਨ ਮੰਨ ਲਈ। ਮੁਗਲਾਂ ਦਾ ਰਾਜ ਕੇਵਲ ਸ਼ਹਿਰਾਂ ਦੀਆਂ ਕੰਧਾਂ ਦੇ ਅੰਦਰ ਅੰਦਰ ਹੀ ਰਹਿ ਗਿਆ ਸੀ। ਬਾਹਰ  ਪਿੰਡਾਂ ਵਿਚ ਸਾਰੇ ਪਾਸੇ ਸਿੱਖਾਂ ਦਾ ਰਾਜ ਕਾਇਮ ਹੋ ਗਿਆ ਸੀ। ਕੋਈ ਹਾਕਮ ਦਲੇਰੀ ਕਰਕੇ ਸ਼ਹਿਰੋਂ ਬਾਹਰ ਨਿਕਲਦਾ ਤਾਂ ਉਸ ਨੂੰ ਪਛਤਾਉਣਾ ਪੈਂਦਾ।

ਅਕਤੂਬਰ, 1760 ਈਸਵੀ ਨੂੰ ਉਹ ਫੌਜ ਲੈ ਕੇ ਸਿੱਖਾਂ ਪਿਛੇ ਗਿਆ ਸੀ। ਲੜ੍ਹਾਈ ਵਿਚ ਉਹ ਹਾਰ ਗਿਆ। ਅੰਤ ਨਜ਼ਰਾਨਾ ਦੇ ਕੇ ਉਸ ਦਾ ਪਿੱਛਾ ਛੁੱਟਿਆ। ਸਾਰਾ ਆਲਾ ਦੁਆਲਾ ਆਪਣੇ ਕਬਜ਼ੇ ਹੇਠ ਕਰਕੇ ਦਲ ਖਾਲਸਾ ਦੇ ਜੰਗਜੂ ਲਾਹੌਰ ਨੇੜੇ ਜਾ ਪੁੱਜੇ ਅਤੇ ਛਾਪੇ ਮਾਰ ਮਾਰ ਸੂਬੇਦਾਰ ਦਾ ਨੱਕ ਵਿਚ ਦਮ ਕਰ ਦਿਤਾ। ਉਸ ਕੋਲ ਕਿਲ੍ਹੇ ਚੋਂ ਨਿਕਲ ਕੇ ਸਿੰਘਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਨਹੀਂ ਸੀ। ਇਸ ਲਈ ਉਸ ਨੇ ਅਸਤੀਫਾ ਦੇ ਦਿਤਾ। ਉਸ ਦੀ ਥਾਂ ਦੀਵਾਨ ਸੂਰਤ ਸਿੰਘ ਨੂੰ ਸੂਬੇਦਾਰ ਬਣਾਇਆ ਗਿਆ ਪਿਛੋਂ ਮੀਰ ਮੁਹੰਮਦ ਖਾਂ ਨੂੰ ਹਾਕਮ ਬਣਾਇਆ ਗਿਆ।

1760 ਈਸਵੀ ਦੀ ਦੀਵਾਲੀ (ਨਵੰਬਰ) ਸਮੇਂ  ਵੀ ਸਿੰਘਾਂ ਲਾਹੌਰ ਉਤੇ ਹਮਲਾ ਕਰਨ ਦਾ ਗੁਰਮਤਾ ਕੀਤਾ ਸੀ। 15 ਹਜ਼ਾਰ ਸਿੰਘਾਂ ਨੇ ਲਾਹੌਰ ਜਾ ਘੇਰਿਆ ਤਾਂ ਮੀਰ ਮੁਹਮੰਦ ਖਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ। ਸਿੰਘਾਂ ਦੇ ਹਮਲੇ ਫੇਰ ਵੀ ਨਾ ਰੁਕੇ ਤਾਂ ਉਸ ਤੀਹ ਲੱਖ ਰੁਪੈ ਨਜ਼ਰਾਨਾ ਦੇ ਕੇ ਖਹਿੜਾ ਛੁਡਾਇਆ। 22 ਮਾਰਚ, 1761 ਦੇ ਦਿਨ ਅਬਦਾਲੀ ਦਿੱਲੀਉਂ ਚਲ ਕੇ ਸਰਹਿੰਦ ਪਹੁੰਚਾ। ਪਾਣੀਪਤ ਦੀ ਲੜ੍ਹਾਈ ਸਮੇਂ ਬਾਬਾ ਆਲ੍ਹਾ ਸਿੰਘ ਨੇ ਮਰਹੱਟਿਆਂ ਦੀ ਸਹਾਇਤਾ ਕੀਤੀ ਸੀ। ਇਸ ਦੀ ਸਜ਼ਾ ਦੇਣ ਲਈ ਅਬਦਾਲੀ ਨੇ ਬਰਨਾਲੇ ਫੌਜ ਭੇਜੀ ਪਰ ਨੀਤੀਵਾਨ ਬਾਬਾ ਆਲ੍ਹਾ ਸਿਘ ਆਪੇ ਹੀ ਪੇਸ਼ ਹੋ ਗਿਆ। ਅਬਦਾਲੀ ਨੇ ਉਸ ਨੂੰ ਕੈਦ ਕਰ ਲਿਆ ਪਰ ਆਲ੍ਹਾ ਸਿੰਘ ਦੀ ਰਾਣੀ ਨੇ ਵਜ਼ੀਰ ਸ਼ਾਹ ਅਲੀ ਖਾਂ ਰਾਹੀਂ ਅਬਦਾਲੀ ਨੂੰ ਤਿੰਨ ਲੱਖ ਰੁਪੈ ਨਜ਼ਰਾਨਾ ਤਾਰ ਦਿਤਾ ਅਤੇ ਆਪਣੇ ਪਤੀ ਨੂੰ ਛੁਡਾ ਲਿਆ। ਅਬਦਾਲੀ ਨੇ ਬਾਬਾ ਆਲ੍ਹਾ ਸਿੰਘ ਨੂੰ ''ਰਾਜੇ" ਦਾ ਖਿਤਾਬ ਦਿਤਾ।

ਅਬਦਾਲੀ ਸਤਲੁਜ ਟੱਪਿਆ ਹੀ ਸੀ ਕਿ ਉਸ ਨੂੰ ਦਲ ਖਾਲਸਾ ਦੇ ਜਵਾਨਾਂ ਦੇ ਦਰਸ਼ਨ ਹੋਣ ਲਗੇ। ਸਤਲੁਜ ਦੇ ਕੰਢਿਆਂ 'ਤੇ ਹੀ ਅਬਦਾਲੀ ਦੀ ਫੌਜ ਲੁਟੀ ਜਾਣੀ ਸ਼ੁਰੂ ਹੋਈ। ਸਿੰਘ ਛੋਟੇ ਛੋਟੇ ਜੱਥੇ ਬਣਾ ਕੇ ਰਾਤ ਨੂੰ ਚੁਫੇਰਿਉ੿ਂ ਛਾਪੇ ਮਾਰਦੇ ਅਤੇ ਲੁੱਟ ਦੇ ਮਾਲ ਸਮੇਤ ਰਫੂ ਚੱਕਰ ਹੋ ਜਾਂਦੇ। ਇਹ ਖੇਡ ਰੋਜ਼ ਹੁੰਦੀ। ਅਬਦਾਲੀ ਵਿਚਾਰਗੀ ਦੀ ਹੱਦ ਤਕ ਦੁੱਖੀ ਹੋਇਆ। ਗੋਇੰਦਵਾਲ ਦੇ ਪੱਤਣ ਉਤੇ ਸਿੰਘਾਂ ਲੱਖਾਂ ਦਾ ਮਾਲ ਲੁੱਟਿਆ ਅਤੇ ਹਜ਼ਾਰਾਂ ਕੈਦੀ ਵੀ ਛੁੱਡਾ ਲਏ। ਲਾਹੌਰ ਪਹੁੰਚ ਕੇ ਅਬਦਾਲੀ ਨੇ ਉਨ੍ਹਾਂ ਨਾਲ ਨਿਬੜਣ ਦਾ ਯਤਨ ਤਾਂ ਕੀਤਾ ਪਰ ਖਾਸ ਸਫ਼ਲਤਾ ਨਹੀਂ ਮਿਲੀ। ਅਬਦਾਲੀ ਦੇ ਸਿਪਾਹੀ ਮੁੱਠੀ ਭਰ ਸਿੰਘਾਂ ਨੂੰ ਕੈਦ ਕਰਕੇ ਲੈ ਆਏ। ਇੰਨ੍ਹਾਂ ਵਿਚ ਇਕ ਹਾਠੂ ਸਿੰਘ ਵੀ ਸੀ।

ਇਸਲਾਮ ਕਬੂਲ ਕਰਨ ਤੋਂ ਨਾਂਹ ਕਰਨ ਤੇ ਅਬਦਾਲੀ ਨੇ ਹਾਠੂ ਸਿੰਘ ਨੂੰ ਹਾਥੀਆਂ ਦੇ ਪੈਰਾਂ ਨਾਲ ਬੰਨ ਕੇ ਚਿਰਵਾ ਦਿਤਾ। ਲਾਹੌਰ ਬੈਠ ਕੇ ਅਬਦਾਲੀ ਨੇ ਲਾਹੌਰ, ਮੁਲਤਾਨ, ਜਲੰਧਰ ਅਤੇ ਸਰਹਿੰਦ ਦੇ ਸੂਬੇਦਾਰ ਤਹਿ ਕੀਤੇ ਅਤੇ ਮਈ, 1761 ਈਸਵੀ ਵਿਚ 40 ਹਜ਼ਾਰ ਸਿੰਘ ਅਬਦਾਲੀ ਦਾ ਪਿਛਾ ਛੱਡ ਕੇ ਮੁੜੇ ਤਾਂ ਉਨ੍ਹਾਂ ਗੁਜਰਾਤ ਅਤੇ ਵਜ਼ੀਰਾਬਾਦ ਲੁੱਟ ਲਏ। ਏਥੋਂ ਉਹ ਸਿਆਲਕੋਟ ਵਲ ਵਧੇ। ਉਥੋਂ ਦਾ ਫੌਜਦਾਰ ਮਿਰਜ਼ਾ ਖਾਂ ਮੁਕਾਬਲੇ ਲਈ ਆਇਆ ਪਰ ਪਹਿਲੇ ਹੀ ਹਮਲੇ ਵਿਚ ਮਾਰਿਆ ਗਿਆ।

ਰਾਵੀ ਟੱਪ ਕੇ ਸਿੰਘ ਰਿਆੜਕੀ ਵਿਚ ਆ ਗਏ। ਇਲਾਕੇ ਉਤੇ ਆਪਣੇ ਕਬਜ਼ੇ ਨੂੰ ਪੱਕਾ ਕਰਕੇ ਉਹ ਦੁਆਬਾ ਜਲੰਧਰ ਵਿਚ ਜਾ ਵੜੇ। ਉਥੋਂ ਦੇ ਹਾਕਮ ਦੁਆਬੇ ਛੱਡ ਕੇ ਨੱਸ ਗਏ। ਜਲੰਧਰੋਂ ਸਿੰਘਾਂ ਸਰਹਿੰਦ ਉਤੇ ਹਮਲਾ ਕੀਤਾ। ਸੂਬੇਦਾਰ ਜ਼ੈਨ ਖਾਂ ਸਰਹਿੰਦ ਵਿਚ ਨਹੀਂ ਸੀ। ਸਰਹਿੰਦ ਪਿਛੋਂ ਮਲੇਰਕੋਟਲਾ ਲੁੱਟਿਆ ਗਿਆ। ਪੱਟੀ ਦੇ ਮੀਰ ਮੁਹੰਮਦ ਨੂੰ ਸਜ਼ਾ ਦਿਤੀ। ਏਨੇ ਨੂੰ ਅਬਦਾਲੀ ਦਾ ਜਰਨੈਲ ਨੂਰੁੱਦੀਨ 12 ਹਜ਼ਾਰ ਫੌਜੀ ਲੈ ਕੇ ਪੰਜਾਬ ਤੇ ਚੜ੍ਹ ਆਇਆ।

ਸ੍ਰ. ਚੜਤ ਸਿੰਘ ਸ਼ੁਕਰਚੱਕ ਨੇ ਕਈ ਮਿਸਲਦਾਰਾਂ ਨਾਲ ਮਿਲ ਕੇ ਉਸ ਨੂੰ ਝਨਾਂ ਕੰਢੇ ਜਾ ਰੋਕਿਆ। ਲਹੂ ਡੋਲਵੀਂ ਲੜ੍ਹਾਈ ਵਿਚ ਨੂਰੁੱਦੀਨ ਹਾਰ ਗਿਆ ਅਤੇ ਸਿਆਲਕੋਟ ਜਾ ਵੜਿਆ। ਚੜਤ ਸਿੰਘ ਨੇ ਸਿਆਲਕੋਟ ਘੇਰ ਲਿਆ: ਸ਼ਹਿਰ ਨੂੰ ਵੀ ਲੁੱਟਿਆ ਗਿਆ। ਨੂਰੁੱਦੀਨ ਹਾਰ ਕੇ ਭੱਜ ਗਿਆ।

  ਸਮਕਾਲੀ ਸਰੋਕਾਰ .

ਛੋਟਾ ਘਲੂਕਾਰਾ

ਸ਼ਹਿਰੀ
ਸਿੱਖਾਂ ਉਤੇ ਕਹਿਰ ਢਾਹੁਣ ਪਿੱਛੋਂ ਦੀਵਾਨ ਲਖਪਤ ਰਾਇ ਖਾੜਕੂ ਸਿੰਘਾਂ ਦੇ ਮਗਰ ਚੜਿਆ। ਲਾਹੌਰ ਦੀ ਸ਼ਾਹੀ ਫੌਜ (ਤੋਪਖਾਨੇ ਸਮੇਤ) ਅਤੇ ਇਲਾਕੇ ਦੇ ਸਭ ਚੌਧਰੀ ਅਤੇ ਫੌਜਦਾਰ ਆਪਣੀਆਂ ਧਾੜਾਂ ਸਮੇਤ ਦੀਵਾਨ ਦੇ ਨਾਲ ਸਨ। ਸ਼ਾਹੀ ਸੂਹੀਆਂ ਦੀ ਖ਼ਬਰ ਸੀ ਕਿ ਸਿੰਘਾਂ ਦੇ ਜਥੇ ਸ. ਜੱਸਾ ਸਿੰਘ ਆਹਲੂ, ਸ. ਨੌਧ ਸਿੰਘ ਸ਼ੁਕਰਚੱਕ, ਸ. ਸੁੱਖਾ ਸਿੰਘ ਮਾੜੀ ਕੰਬੋ ਅਤੇ ਗੁਰਦਿਆਲ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਰਾਵੀ ਦੀਆਂ ਝੱਲਾਂ ਵਿਚ ਆਸਰਾ ਲਈ ਬੈਠੇ ਸਨ। ਸ਼ਾਹੀ ਫੌਜਾਂ ਨੇ ਰਾਵੀ ਦੇ ਜੰਗਲਾਂ ਨੂੰ ਘੇਰ ਲਿਆ। ਇਸ ਘੇਰੇ ਦੀਆਂ ਮਿਤੀਆਂ ਬਾਰੇ ਸਹਿਮਤੀ ਨਹੀਂ ਹੈ। ਗਿਆਨੀ ਸੋਹਨ ਸਿੰਘ ਸੀਤਲ ਵਰਗੇ ਲੇਖਕਾਂ ਇਹ ਘੇਰਾ ਮਾਰਚ ਮਹੀਨੇ ਦੇ ਅੰਤ ਜਾਂ ਅਪਰੈਲ ਮਹੀਨੇ ਦੇ ਪਹਿਲੇ, ਦੂਜੇ ਹਫ਼ਤੇ ਪਾਇਆ ਗਿਆ ਦੱਸਿਆ ਹੈ ਜਦ ਕਿ ਪਿਆਰਾ ਸਿੰਘ ਦਾਤਾ, ਪਰਿੰ. ਸਤਿਬੀਰ ਸਿੰਘ ਵਰਗੇ ਸਿੱਖ ਇਤਿਹਾਸਕਾਰ ਇਹ ਹਮਲਾ ਪਹਿਲੀ ਜੂਨ ਦੇ ਦਿਨ ਹੋਇਆ ਮੰਨਦੇ ਹਨ। ਇਹ ਹਮਲਾ ਕਾਹਨੂੰਵਾਨ ਦੇ ਛੰਭਾਂ ਤੋਂ ਸ਼ੁਰੂ ਹੋਇਆ। ਪਰਿੰਸੀਪਲ ਸਤਿਬੀਰ ਸਿੰਘ ਦੇ ਲਿਖੇ ਅਨੁਸਾਰ ਲਖਪਤ ਰਾਇ ਲਾਹੌਰ ਤੋਂ ਫੌਜ ਲੈ ਕੇ ਅੰਮਰਿਤਸਰ ਵਲ ਵਧਿਆ। ਇਕ ਦਮ ਹਮਲਾ ਹੋ ਜਾਣ ਕਰਕੇ ਸਿੰਘ ਆਪਣੇ ਟਿਕਾਣਿਆਂ ਤਕ ਨਹੀਂ ਪਹੁੰਚ ਸਕੇ। ਇਹੀ ਸੋਚ ਬਣੀ ਕਿ ਕਾਹਨੂੰਵਾਨ ਦੇ ਛੰਭਾਂ ਵਲ ਚਲਿਆ ਜਾਵੇ। ਉਥੇ ਹੀ ਬਚ ਸਕਣ ਦੀ ਕੋਈ ਸੂਰਤ ਨਿਕਲ ਸਕਦੀ ਹੈ।

ਕਾਹਨੂੰਵਾਨ ਦੇ ਛੰਭਾਂ ਵੱਲ ਜਾਂਦਿਆਂ ਰਸਤੇ ਵਿਚ ਫੌਜਾਂ ਨੇ ਰੋਕ ਪਾ ਕੇ ਸਿੱਖਾਂ ਦੀ ਵਹੀਰ ਦਾ ਮੂੰਹ ਰਾਵੀ ਵਲ ਕਰ ਦਿੱਤਾ। ਲਖਪਤ ਰਾਇ ਨੇ ਜੰਗਲ ਕਟਵਾਣੇ ਆਰੰਭ ਕਰ ਦਿੱਤੇ ਅਤੇ ਝਲ ਸਾੜ ਕੇ ਤੋਪਾਂ ਸੇਕ ਕੇ ਸਿੰਘਾਂ 'ਉਤੇ ਚਲਾਈਆਂ। ਪਰਿੰ. ਸਤਿਬੀਰ ਸਿੰਘ ਇਹ ਸਾਰੀ ਵਾਰਤਾ ਰਤਨ ਸਿੰਘ ਭੰਗੂ ਦੇ ਲਿਖੇ ਅਨੁਸਾਰ ਬਿਆਨਦਾ ਹੈ। ਉਸ ਅਨੁਸਾਰ ਸਿੰਘਾਂ ਫੈਸਲਾ ਕਰ ਲਿਆ ਕਿ ਝੱਲਾਂ ਵਿਚ ਲੁਕਿਆਂ ਸ਼ਹੀਦੀਆਂ ਦੇਣੀਆਂ ਠੀਕ ਨਹੀਂ। ਸੋ ਸੂਰਮੇ ਝੱਲਾਂ ਤੋਂ ਬਾਹਰ ਆ ਗਏ ਪਰ ਕੁਝ ਵੱਡਿਆਂ ਨੇ ਸਲਾਹ ਦਿੱਤੀ ਕਿ ਤੁਹਾਡੀ ਕੁਰਬਾਨੀ ਅਥਾਹ ਹੈ ਪਰ ਸਿਆਣਪ ਇਸੇ ਵਿਚ ਹੈ ਕਿ ਦਾਅ ਨਾਲ ਲੜਿਆ  ਜਾਵੇ। ਇਸ ਵਿਉਂਤ ਨਾਲ ਸਿੰਘ ਚੁੱਪ ਬੈਠੇ ਰਹਿੰਦੇ ਅਤੇ ਜਦ ਸ਼ਾਹੀ ਫੌਜ ਉਸ ਥਾਂ ਪੁੱਜਦੀ ਜਿਥੇ ਘੋੜੇ, ਤੋਪਾਂ ਜਾਂ ਜੰਬੂਰੇ ਨਹੀਂ ਪਹੁੰਚ ਸਕਦੇ ਸਨ ਤਾਂ ਡੱਟ ਕੇ ਫੌਜੀ ਟੁਕੜੀ ਦਾ ਸਫਾਇਆ ਕਰ ਦਿੰਦੇ।

ਵਿਚਾਰ ਇਹ ਬਣੀ ਕਿ ਬਸੌਲੀ ਦੀਆਂ ਪਹਾੜੀਆਂ ਵਿਚ ਪਨਾਹ ਲਈ ਜਾਵੇ-ਇੱਕ ਪਹਾੜੀਆਂ ਅਤੇ ਦੂਜਾ ਹਿੰਦੂ ਵਸੋਂ! ਪਿਆਰਾ ਸਿੰਘ ਦਾਤਾ ਵੀ ਕੁਝ ਏਸੇ ਤਰਾਂ ਦਾ ਬਿਆਨ ਦਿੰਦਾ ਹੈ। ਉਸ ਅਨੁਸਾਰ, ਜਦੋਂ ਦੀਵਾਨ ਲਖਪਤ ਰਾਇ ਸਿੰਘ ਦੇ ਪਿਛੇ ਤੁਰਿਆ ਤਾਂ ਉਸ ਵੇਲੇ ਪੰਦਰਾਂ ਕੁ ਹਜ਼ਾਰ ਸਿੱਖ ਸ. ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਆਦਿ ਸਿੱਖਾਂ ਦੀ ਜਥੇਦਾਰੀ ਹੇਠ ਕਾਹਨੂੰਵਾਨ ਦੇ ਜੰਗਲਾਂ ਵਿਚ ਜਾ ਲੁਕੇ ਸਨਲਖਪਤ ਦੀਆਂ ਫੌਜਾਂ ਨੇ ਇਸ ਜੰਗਲ ਨੂੰ ਘੇਰ ਲਿਆ ਅਤੇ ਅੱਗ ਲਾ ਦਿੱਤੀ। ਸਿੱਖ ਜਥੇ ਬੜੀ ਮੁਸੀਬਤ ਵਿਚ ਸਨ। ਇੱਕ ਪਾਸੇ ਪਹਾੜ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਠਾਠਾਂ ਮਾਰ ਰਿਹਾ ਸੀ। ਬਾਕੀ ਰਾਹ ਸ਼ਾਹੀ ਫੌਜ ਨੇ ਰੋਕੇ ਹੋਏ ਸਨ। ਕਈ ਦਿਨਾਂ ਦੇ ਭੁੱਖੇ ਤਿਹਾਏ ਸਿੰਘਾਂ ਨੂੰ ਸਾੜ ਦੇਣ ਲਈ ਜੰਗਲ ਨੂੰ ਅੱਗ ਲਾ ਦਿੱਤੀ ਗਈ। ਜੰਮ ਕੇ ਲੜਣਾ ਸਿੰਘਾਂ ਲਈ ਬੜਾ ਮੁਸ਼ਕਿਲ ਹੋ ਗਿਆ। ਰਾਤ ਨੂੰ ਦੁਸ਼ਮਣ ਪੁਰ ਛਾਪਾ ਮਾਰ ਜੋ ਕੁਝ ਹੱਥ ਆਵੇ, ਲੈ ਕੇ ਸਿੰਘ ਉੱਠ ਨੱਠਦੇ ਸਨ ਪਰ ਕਿੰਨੇ ਦਿਨ?? ਆਖੀਰ ਕਈ ਸਿੱਖਾਂ ਨੇ ਰਾਵੀ ਪਾਰ ਕਰਨ ਦੀ ਠਾਣੀ ਪਰ ਇਸ ਕੋਸ਼ਿਸ਼ ਵਿਚ ਉਹ ਦਰਿਆ ਦੀ ਭੇਟ ਹੋ ਗਏ। ਕੁਝ ਪਹਾੜਾਂ ਉਤੇ ਚੜ ਗਏ ਜਿਥੇ ਉਹਨਾਂ ਨੂੰ ਪਹਾੜੀ ਰਾਜਪੂਤਾਂ ਨੇ ਸ਼ਾਹੀ ਹੁਕਮ ਦੀ ਪਾਲਣਾ ਕਰਦਿਆਂ ਰੋਕ ਲਿਆ ਅਤੇ ਉਹ ਉਧਰ ਹੀ ਮਾਰੇ ਗਏ। ਕਿਉਂਕਿ ਇਸ ਕਾਲ ਦਾ ਪ੍ਮਾਣਿਕ ਇਤਿਹਾਸ ਨਹੀਂ ਮਿਲਦਾ, ਇਸ ਲਈ ਲਗਭਗ ਸਭ ਸਿੱਖ ਇਤਿਹਾਸਕਾਰਾਂ ਦਾ ਬਿਆਨ ਇਕੋ ਜਿਹਾ ਹੈ। ਤਾਂ ਵੀ ਗਿਆਨੀ ਸੋਹਨ ਸਿੰਘ ਸੀਤਲ ਦਾ ਬਿਆਨ ਸਿੱਖਾਂ ਦੀ ਯੁੱਧ ਨੀਤੀ ਅਤੇ ਹਾਲਤ ਅਨੁਸਾਰੀ, ਯਥਾਰਥ ਦੇ ਨੇੜੇ ਅਤੇ ਦਿਲਚਸਪ ਹੈ।

ਉਹ ਲਿਖਦਾ ਹੈ, ਲਖਪਤ ਦੀਆਂ ਫੌਜਾਂ ਨੇ ਝੱਲ ਨੂੰ ਘੇਰਾ ਪਾਇਆ, ਉਦਾਲੇ ਤੋਪਾਂ, ਜੰਬੂਰੇ ਬੀੜ ਦਿਤੇ ਅਤੇ ਗੋਲਾਬਾਰੀ ਕਰਨ ਲਗੇ। ਜਿਸ ਪਾਸੇ ਗੋਲੇ ਪੈਂਦੇ, ਸਿੰਘ ਉਹ ਪਾਸਾ ਛੱਡ ਕੇ ਦੂਸਰੇ ਪਾਸੇ ਛਾਪਾ ਮਾਰ ਕੇ ਸ਼ਾਹੀ ਫੌਜ ਦਾ ਨੁਕਸਾਨ ਕਰਕੇ ਫੇਰ ਝੱਲ ਵਿਚ ਜਾ ਵੜਦੇ। ਏਸੇ ਤਰਾਂ ਉਹ ਲੜਦੇ ਲੜਾਉਂਦੇ ਰਾਵੀ ਦੇ ਨਾਲ-ਨਾਲ ਪਹਾੜਾਂ ਨੂੰ ਤੁਰੇ ਗਏ। ਅੱਗੇ ਸਿੱਖ ਅਤੇ ਪਿੱਛੇ ਪਿੱਛੇ ਟਿੱਡੀ ਦਲ। ਸਿੰਘਾਂ ਕੋਲ ਦਾਰੂ ਸਿੱਕਾ ਅਤੇ ਖਾਣਾ ਦਾਣਾ ਮੁੱਕ ਗਿਆ। ਬੜੀ ਔਖ ਬਣੀ। ਦੇਸ਼ ਦੁਸ਼ਮਨ ਤੇ ਹੱਥ ਪਲੇ ਕੁਝ ਵੀ ਨਾ ਝੱਲ ਵਿਚੋਂ ਸ਼ਿਕਾਰ ਮਾਰ ਕੇ ਜਾਂ ਦਰਖ਼ਤਾਂ ਦੇ ਪੱਤੇ ਖਾ ਕੇ ਸਿੰਘ ਗੁਜ਼ਾਰਾ ਕਰਦੇ ਪਰ ਆਪਣੇ ਧਰਮ ਉਤੇ ਡੱਟੇ ਰਹੇ। ਇਕ ਦਿਨ ਸਿੰਘਾਂ ਨੇ ਸ਼ਾਹੀ ਫੌਜ ਉਤੇ ਸ਼ਾਮ ਵੇਲੇ ਹਮਲਾ ਕਰ ਦਿਤਾ। ਪਰ ਛੇਤੀ ਪਿੜ ਛੱਡ ਕੇ ਦੂਰ ਨਿਕਲ ਗਏ ਹਨ। ਇਸ ਲਈ ਉਹ ਹਮਲੇ ਵਲੋਂ ਅਵੇਸਲੇ ਹੋ ਗਏ। ਅੱਧੀ ਰਾਤ ਨੂੰ ਸਿੰਘਾਂ ਸ਼ਾਹੀ ਸੈਨਾ ਉਤੇ ਜ਼ੋਰਦਾਰ ਹਮਲਾ ਕਰ ਦਿਤਾ। ਅਚਾਨਕ ਹੋਏ ਹਮਲੇ ਕਾਰਣ ਫੌਜ ਵਿਚ ਹਲ ਚਲ ਮੱਚ ਗਈ। ਕਿਸੇ ਨੂੰ ਇਕ ਦੂਜੇ ਦੀ ਸੁੱਧ ਲੈਣ ਦਾ ਸਮਾਂ ਵੀ ਨਹੀਂ ਮਿਲਿਆ। ਉਹਨਾਂ ਦੇ ਤਿਆਰ ਹੁੰਦਿਆਂ ਤਕ ਸਿੰਘਾਂ ਨੇ ਸੈਕੜੇ ਸਿਪਾਹੀਆਂ ਨੂੰ ਗਾਜਰ ਮੂਲੀ ਵਾਂਗ ਵੱਢ ਦਿਤਾ ਅਤੇ ਘੋੜੇ ਖੋਹ ਕੇ ਭੱਜ ਗਏ। ਇਸ ਹਮਲੇ ਨੇ ਸ਼ਾਹੀ ਫੌਜ ਨੂੰ ਬੜਾ ਬੇਹੌਸਲਾ ਕਰ ਦਿਤਾ ਪਰ ਲਖਪਤ ਨੇ ਇਨਾਮ ਦਾ ਲਾਲਚ ਦੇ ਕੇ ਉਹਨਾਂ ਨੂੰ ਮੁੜ ਲੜਾਈ ਲਈ ਤਿਆਰ ਕਰ ਲਿਆ। ਸ਼ਾਹੀ ਤੋਪਚੀ ਪਹਿਲਾਂ ਨਾਲੋਂ ਵਧੇਰੇ ਕੜਾਈ ਨਾਲ ਗੋਲਾਬਾਰੀ ਕਰਨ ਲਗੇ। ਸਿੰਘ ਇਹ ਛਾਪਾ ਮਾਰ ਕੇ ਫੇਰ ਝੱਲ ਵਿਚ ਵੜ ਗਏ। ਉਹਨਾਂ ਦਾ ਖਿਆਲ ਸੀ ਕਿ ਦੋ ਚਾਰ ਦਿਨ ਖਪ-ਖਪਾ ਕੇ ਲਖਪਤ ਵਾਪਸ ਮੁੜ ਜਾਇਗਾ। ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਵਾੜ ਦਾ ਛਾਪਾ ਬਣ ਕੇ ਅਜਿਹਾ ਚੰਬੜੇਗਾ ਕਿ ਮਗਰੋਂ ਲਹਿਣ ਦਾ ਨਾਂ ਹੀ ਨਹੀਂ ਲਵੇਗਾ।

ਆਖੀਰ ਫੈਸਲਾ ਹੋਇਆ ਕਿ ਲੜਦਿਆਂ ਭਿੜਦਿਆਂ ਬਸੌਲੀ ਦੀਆਂ ਪਹਾੜੀਆਂ ਤਕ ਪਹੁੰਚਿਆ ਜਾਵੇ। ਸਿੰਘਾਂ ਦਾ ਵਿਚਾਰ ਸੀ ਕਿ ਪਹਾੜੀ ਰਾਜੇ ਅਤੇ ਉਹਨਾਂ ਦੀ ਪਰਜਾ ਮੁਗਲਾਂ ਵਿਰੁੱਧ ਉਹਨਾਂ ਦਾ ਸਾਥ ਦੇਣਗੇ। ਸਿੱਖਾਂ ਨੇ ਕਿਹੜੀ ਕੁਰਬਾਨੀ ਸੀ ਜਿਹੜੀ ਹਿੰਦੂਆਂ ਲਈ ਨਹੀਂ ਦਿਤੀ।? ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਤਿਲਕ ਜੰਞੂ ਦੀ ਰਾਖੀ ਲਈ ਸਿਰ ਦੇ ਦਿਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿਤਾ। ਸਿੱਖਾਂ ਹੱਸ ਹੱਸ ਜਾਨਾਂ ਵਾਰੀਆਂ ਪਰ ਉਹ ਇਹ ਨਾ ਸਮਝੇ ਕਿ ਹਕੂਮਤ ਦਾ ਨਸ਼ਾ ਸਭ ਨੂੰ ਚੜਦਾ ਹੈ ਅਤੇ ਉਹ ਆਪਣੇ ਪਰਾਏ, ਲਏ ਦਿਤੇ ਸਭ ਨੂੰ ਭੁੱਲ ਜਾਂਦੇ ਹਨ। ਯਾਹੀਆ ਖਾਂ ਦਾ ਹਥਿਆਰ ਬਣ ਕੇ ਇਕ ਹਿੰਦੂ-ਲਖਪਤ ਰਾਇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇ ਦਾਅਵੇ ਨਾਲ ਸਿੰਘਾਂ ਦਾ ਪਿੱਛਾ ਕਰ ਰਿਹਾ ਹੈ ਤਾਂ ਅੱਗੋਂ ਪਹਾੜੀਏ ਕਦੋਂ ਮਿੱਤਰ ਬਨਣ ਲਗੇ? ਲਖਪਤ ਨੇ ਪਹਾੜੀ ਰਾਜਿਆਂ ਨੂੰ ਧਰਮ ਦੇ ਨਾਂ ਤੇ ਵੀ ਆਪਣਾ ਸਾਥ ਦੇਣ ਲਈ ਰਾਜ਼ੀ ਕਰ ਲਿਆ ਸੀ ਅਤੇ ਦੂਸਰਾ ਲਾਹੌਰ ਦੇ ਸੂਬੇ ਵਲੋਂ ਸਖ਼ਤ ਹੁਕਮ ਦੇ ਦਿਤਾ ਸੀ ਕਿ ਕੋਈ ਸਿੱਖ ਬੱਚ ਕੇ ਨਾ ਨਿਕਲੇ। ਸਿੱਖਾਂ ਦੀ ਮਦਦ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਅਤੇ ਸਿੱਖ ਮਾਰਨ ਵਾਲੇ ਨੂੰ ਇਨਾਮ" ਇਹ ਹੁਕਮ ਦੇ ਦਿਤਾ ਸੀ ਕਿ ਕੋਈ ਸਿੱਖ ਬੱਚ ਕੇ ਨਾ ਨਿਕਲੇ।

ਜਦੋਂ ਸਿੰਘਾਂ ਬਸੌਲੀ ਦੀਆਂ ਪਹਾੜੀਆਂ ਉਤੇ ਕਦਮ ਰਖੇ ਕਦਮ ਰਖੇ ਤਾਂ ਹਜ਼ਾਰਾਂ ਪਹਾੜੀਏ ਹਥਿਆਰ ਲੈ ਕੇ ਸਿੰਘਾਂ ਦੇ ਮੁਕਾਬਲੇ 'ਤੇ ਆ ਖੜੇ ਹੋਏ। ਭੋਲੇ ਸਿੰਘਾਂ ਸਮਝਿਆ ਕਿ ਇਹ ਸਾਡੀ ਮਦਦ ਲਈ ਆਏ ਹਨ। ਜਥੇਦਾਰਾਂ ਦਾ ਹੁਕਮ ਸੁਣ ਕੇ ਕਿ ਸਿੰਘ ਪਹਾੜਾਂ 'ਤੇ ਚੜ ਜਾਣ, ਕੁਝ ਸਿੰਘ ਹਿੰਮਤ ਕਰਕੇ ਬਸੌਲੀ ਦੇ ਪਹਾੜਾਂ ਉਤੇ ਜਾ ਚੜੇ, ਅਤੇ ਪਹਾੜੀਆਂ ਦੀਆਂ ਧਾੜਾਂ ਵਿਚ ਜਾ ਵੜੇ। ਉਹਨਾਂ ਨੂੰ ਪਤਾ ਤਾਂ ਲਗਾ ਜਦ ਪਹਾੜੀਆਂ ਨੇ ਉਹਨਾਂ ਨੂੰ ਫੜ ਲਿਆ ਅਤੇ ਪਿਛੇ ਆ ਰਹੇ ਸਿੰਘਾਂ ਉਤੇ ਅੰਨੇ ਵਾਹ ਫਾਇਰਿੰਗ ਕਰਨ ਲਗੇ। ਪੜੋਲ ਅਤੇ ਕਠੂਹੇ ਦੀਆਂ ਪਹਾੜੀਆਂ ਉਤੇ ਚੜਣ ਵਾਲੇ ਸਿੰਘਾਂ ਨਾਲ ਵੀ ਬੀਤੀ। ਹੁਣ ਉਹਨਾਂ ਨੂੰ ਅਸਲ ਸਥਿਤੀ ਦਾ ਗਿਆਨ ਹੋਇਆ।

ਸਿੰਘ ਰਾਵੀ ਦਰਿਆ ਦੇ ਸੱਜੇ ਕੰਢੇ ਲਹਿੰਦੇ ਪਾਸੇ ਜਾ ਰਹੇ ਸਨ। ਸਾਹਮਣੇ ਉੱਚੇ ਪਹਾੜ ਅਤੇ ਦੁਸ਼ਮਣੀ ਪਾਲਣ ਵਾਲੇ ਪਹਾੜੀਏ। ਪਿਛਲੇ ਪਾਸੇ ਲਖਪਤ ਦੇ ਸੈਨਿਕ ਅਤੇ ਚੜਦੇ ਪਾਸੇ ਠਾਠਾਂ ਮਾਰਦਾ ਰਾਵੀ ਦਰਿਆ। ਸਲਾਹ ਹੋਈ ਕਿ ਰਾਵੀ ਟੱਪ ਕੇ ਮਾਝੇ ਨੂੰ ਚਲਿਆ ਜਾਵੇ। ਦਰਿਆ ਦੀ ਥਾਹ ਲੈਣ ਲਈ ਸ. ਗੁਰਦਿਆਲ ਸਿੰਘ ਡਲੇਵਾਲੀਏ ਦੇ ਦੋ ਭਰਾਵਾਂ ਨੇ ਰਾਵੀ ਵਿਚ ਘੋੜੇ ਸੁੱਟੇ ਪਰ ਨਾ ਘੋੜੇ ਅਤੇ ਨਾ ਹੀ ਸਵਾਰ ਮੁੜ ਨਜ਼ਰੀਂ ਪਏ। ਇਸ ਤਰਾਂ ਦੋਹਾਂ ਨੇ ਆਪਣੀ ਜਾਨਾਂ ਗੁਆ ਕੇ ਬਹੁਤ ਸਾਰੇ ਸਾਥੀਆਂ ਨਾਲ ਰਾਵੀ ਵਿਚ ਰੁੜਣੋਂ ਬਚਾ ਲਿਆ। ਹੁਣ ਆਖਿਰ ਫੈਸਲਾ ਲੈਣਾ ਪਿਆ ਕਿ ਪਹਾੜੀਆਂ ਨੂੰ ਸੋਧ ਕੇ ਰਾਹ ਬਣਾਇਆ ਜਾਵੇ। ਇੱਕਠੇ ਹੋ ਕੇ ਪਹਾੜੀ ਫੌਜ ਉਤੇ ਜ਼ੋਰਦਾਰ ਹਮਲਾ ਕੀਤਾ ਗਿਆ। ਇਸ ਤਰਾਂ ਉਹਨਾਂ ਕੋਲੋਂ ਇਕ ਟਿੱਬਾ ਖੋਹ ਲਿਆ ਗਿਆ। ਪੈਦਲ ਤਾਂ ਉਸ ਉਪਰ ਚੜ ਗਏ ਪਰ ਘੋੜਿਆਂ ਲਈ ਬੜੀ ਮੁਸ਼ਕਿਲ ਹੋਈ। ਉਹਨਾਂ ਦੇ ਘੋੜੇ ਪਹਾੜਾਂ ਉਤੇ ਕਿਵੇਂ ਚੜਦੇ? ਹਥਿਆਰਾਂ ਨਾਲ ਘੋੜਿਆਂ ਦੇ ਪੈਰ ਰਖਣ ਦੀ ਥਾਂ ਬਣਾਈ ਜਾਂਦੀ ਪਰ ਕਈ ਘੋੜੇ ਥਾਂ ਤੋਂ ਥਿੜਕ ਜਾਂਦੇ, ਧੜਮ ਖੱਡਾਂ ਵਿਚ ਡਿਗਦੇ ਅਤੇ ਖੇਡ ਖਤਮ ਹੋ ਜਾਂਦੀ। ਉੱਚੀਆਂ ਪਹਾੜੀਆਂ ਤੋਂ ਪਹਾੜੀਏ, ਮੀਂਹ ਵਾਂਗ ਗੋਲੀਆਂ ਵਰਸਾ ਰਹੇ ਸਨ। ਅੰਤ ਸੁੱਖਾ ਸਿੰਘ ਨੇ ਹੁਕਮ ਦਿਤਾ ਜਾਨਾਂ ਦੀ ਪਰਵਾਹ ਨਾ ਕਰੋ। ਪੈਦਲ ਸਿੰਘ ਪਹਾੜੀਆਂ ਉਤੇ ਚੜ ਜਾਉ। ਘੋੜ ਸਵਾਰ ਓਨਾਂ ਚਿਰ ਲਖਪਤ ਦੇ ਸਿਪਾਹੀਆਂ ਨੂੰ ਰੋਕੀ ਰਖਣ ਜਦ ਤਕ ਪੈਦਲ ਸਿੰਘ ਪਹਾੜੀਆਂ ਤੇ ਨਾ ਚੜ ਜਾਣ। ਫ਼ੇਰ ਉਹ ਸ਼ਾਹੀ ਫੌਜ ਨੂੰ ਚੀਰਦੇ ਲਾਹੌਰ ਵੱਲ ਨਿਕਲ ਚਲਣ।"   

  ਨੀਲਾ ਤਾਰਾ ਓਪਰੇਸ਼ਨ .

ਲਾਸ਼ਾਂ ਗੰਨਿਆਂ ਵਾਂਗ ਟਰਾਲੀਆਂ ਤੇ ਲਿਜਾਂਈਆਂ ਗਈਆਂ ,ਸਿੰਘਾਂ ਦੇ ਸਿਰ ਗੱਡਿਆਂ ਦੇ ਲੱਦੇ ਯਾਦ ਆ ਗਏ
3
ਜੂਨ 1984 ਰਾਤ 10 ਵਜੇ ਹਰਿਮੰਦਰ ਸਾਹਿਬ ਦੇ ਸਮੁੱਚੇ ਕੰਪਲੈਕਸ ਵਿੱਚ ਤੂਫਾਨ ਤੋਂ ਪਹਿਲਾ ਦੀ ਸ਼ਾਂਤੀ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦਰਬਾਰ ਸਾਹਿਬ ਦੀ ਪਰਕਰਮਾ, ਲੰਗਰ ਅਤੇ ਸਰਾਵਾਂ ਵਿੱਚ ਮੌਜੂਦ ਹੈ ਇਨ੍ਹਾਂ ਵਿੱਚ ਬੱਚੇ, ਬੀਬੀਆਂ, ਬੁੱਢੇ ਅਤੇ ਜਵਾਨ ਸਨ। ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਨੇਰਾ ਹੈ।
ਲੋਕਾਂ ਵਿੱਚ ਇਹ ਖਦਸ਼ਾ ਹੈ ਕਿ ਕੁਝ ਹੋਣ ਵਾਲਾ ਹੈ ਲੇਕਿਨ ਕਿਹੋ ਜਿਹਾ ਹੋਵੇਗਾ ਇਸਦੀ ਉਨ੍ਹਾਂ ਨੂੰ ਕੋਈ ਭਿਣਕ ਨਹੀਂ। ਇਹ ਗੁਰੂ ਦੇ ਸਹਾਰੇ ਅਤੇ ਵਿਸ਼ਵਾਸ ਵਿੱਚ ਇਸ ਪਵਿੱਤਰ ਧਰਤੀ 'ਤੇ ਬੈਠੇ ਹਨ। 3 ਜੂਨ ਦੀ ਰਾਤ ਨੂੰ ਲੰਗਰ ਬਣਿਆ ਅਤੇ ਸੰਗਤਾਂ ਨੇ ਛਕਿਆ। ਕੁਝ ਕੁ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਨਹੀਂ ਪਤਾ ਕਿ ਇਕ ਹੋਰ ਘੱਲੂਘਾਰਾ ਹੋਣ ਜਾ ਰਿਹਾ ਹੈ ਜੋ ਪਿਛਲੇ ਸਾਰੇ ਘੱਲੂਘਾਰਿਆਂ ਅਤੇ ਸਿੱਖਾਂ ਦੇ ਕਤਲੇਆਮਾਂ ਨੂੰ ਫਿੱਕਾ ਪਾ ਦੇਵੇਗਾ।
4
ਜੂਨ ਨੂੰ ਸਵੇਰੇ ਪਹੁ ਫੁੱਟਣ ਤੋਂ ਥੋੜ੍ਹਾ ਚਿਰ ਪਹਿਲਾ ਜ਼ੋਰਦਾਰ ਗੋਲਾਬਾਰੀ ਬਿਨਾ ਕਿਸੇ ਚੇਤਾਵਨੀ ਦੇ ਸ਼ੁਰੂ ਹੋ ਗਈ। ਪਰਕਰਮਾ ਵਿਚ ਇਸ਼ਨਾਨ ਕਰ ਰਹੇ ਲੋਕ ਗੋਲੀਆਂ ਲੱਗਣ ਕਾਰਨ ਡਿਗਨ ਲੱਗ ਪਏ। ਇਥੇ ਇਹ ਵਰਣਨਯੋਗ ਹੈ ਕਿ ਤਿੰਨ ਪਹਿਰ ਦੀ ਸੇਵਾ ਉਸੇ ਤਰ੍ਹਾਂ ਹੋਈ, ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਹੁਕਮਨਾਮਾ ਲਿਆ ਗਿਆ। ਜਿਉਂ ਹੀ ਗੋਲਾਬਾਰੀ ਸ਼ੁਰੂ ਬੋਈ ਸੰਗਤ ਵਿੱਚ ਨੱਠਭੱਜ ਪੈ ਗਈ। ਜਿਧਰ ਨੂੰ ਕੋਈ ਜਾ ਸਕਿਆ ਚਲਾ ਗਿਆ। ਇਨ੍ਹਾਂ ਵਿੱਚ ਜ਼ਿਆਦਾਤਰ ਸੰਗਤ ਮੰਜੀ ਸਾਹਿਬ, ਦੀਵਾਨ ਹਾਲ ਅਤੇ ਸਰਾਵਾਂ ਨੂੰ ਇਕੱਠੀ ਹੋਈ ਸੀ। ਥੋੜ੍ਹੇ ਸਮੇਂ ਵਿੱਚ ਹੀ ਇਹ ਗੋਲਾਬਾਰੀ ਤੇਜ਼ ਹੁੰਦੀ ਚਲੀ ਗਈ। ਲੜੀਵਾਰ ਲਾਲ ਗੋਲਿਆਂ ਨਾਲ ਅਕਾਸ਼ ਲਾਲ ਹੋ ਗਿਆ ਸੀ। ਇਹ ਗੋਲੇ ਮਾਰਟਰ ਗੰਨਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਭਾਰਤੀ ਫੌਜ ਵੱਲੋਂ ਵਰ੍ਹਾਏ ਜਾ ਰਹੇ ਸਨ। ਫੌਜ ਵੱਲੋਂ ਘੰਟਾ ਘਰ ਵਾਲੇ ਪਾਸਿਉਂ ਆਸ-ਪਾਸ ਦੇ ਮਕਾਨਾਂ ਤੋਂ ਫਾਇਰਿੰਗ ਹੋ ਰਹੀ ਸੀ। ਇਨ੍ਹਾਂ ਵਿੱਚੋਂ ਕਈ ਮਕਾਨ ਬਹੁਮੰਜ਼ਿਲੀ ਸਨ ਜੋ ਦਰਬਾਰ ਸਾਹਿਬ ਕੰਪਲੈਕਸ ਨਾਲੋਂ ਵੀ ਉਚੇ ਸਨ। ਇਨ੍ਹਾਂ ਮਕਾਨਾਂ ਦੀ ਛੱਤ ਤੋਂ ਪਰਕਰਮਾ, ਅਕਾਲ ਤਖ਼ਤ ਸਾਹਿਬ ਦੇ ਆਸ-ਪਾਸ ਦੇ ਮਕਾਨਾਂ ਨੂੰ ਬੜੀ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਸੁਰਜੀਤ ਸਿੰਘ ਜੋ ਇਸ ਸਮੇਂ ਅਕਾਲ ਤਖ਼ਤ ਸਾਹਿਬ ਤੇ ਕੀਰਤਨ ਦੀ ਸੇਵਾ ਕੀਤੀ ਸੀ ਉਸ ਅਨੁਸਾਰ ਤਿੰਨ ਜੂਨ ਰਾਤ 9 ਵਜੇ ਸਾਨੂੰ ਜਨਰਲ ਸੁਬੇਗ ਸਿੰਘ ਨੇ ਕਿਹਾ ਕਿ ਸੰਗਤ ਨੂੰ ਕਹੋ ਕਿ ਉਹ ਪਰਕਰਮਾ ਵਿੱਚ ਨਾ ਪਵੇ ਕਿਉਂਕਿ 10 ਕੁ ਵਜੇ ਉਹ (ਫੌਜ) ਅੰਦਰ ਆਵੇਗੀ ਅਤੇ ਅਸੀਂ ਉਨ੍ਹਾਂ ਨੂੰ ਲੰਬੇ ਹੱਥੀਂ ਲੈਣਾ ਹੈ। ਜਨਰਲ ਸੁਬੇਗ ਸਿੰਘ ਦੇ ਹੱਥ ਵਿੱਚ ਕਾਰਬਾਈਨ ਸੀ। ਇਨ੍ਹਾਂ ਨੇ ਅਕਾਲ ਤਖ਼ਤ ਦੇ ਸੱਜੇ ਪਾਸੇ ਬੁੰਗਾ ਸ਼ੇਰ ਸਿੰਘ ਦੇ ਉਤੇ ਮੋਰਚਾਬੰਦੀ ਕੀਤੀ ਹੋਈ ਸੀ। ਇਥੇ ਵਰਣਨਯੋਗ ਹੈ ਕਿ ਫੌਜ ਦਾ ਸਭ ਤੋਂ ਵੱਧ ਨੁਕਸਾਨ ਇਸ ਮੋਰਚੇ ਨੇ ਕੀਤਾ। ਅਕਾਲ ਤਖ਼ਤ ਸਾਹਿਬ ਦੇ ਚੱਪੇ-ਚੱਪੇ ਉਤੇ ਸੰਤ ਜਰਨੈਲ ਸਿੰਘ ਦੇ ਸਿੰਘ ਪੁਜ਼ੀਸ਼ਨਾਂ ਲਈ ਬੈਠੇ ਸਨ ਇਨ੍ਹੰ ਕੋਲ ਐਸ. ਐਲ. ਆਰ., 303 ਰਾਈਫਲ ਅਤੇ ਹੋਰ ਸਾਧਾਰਨ ਹਥਿਆਰ ਸਨਸੰਤ ਜਰਨੈਲ ਸਿੰਘ ਨਾਲ ਤਕਰੀਬਨ 150 ਦੇ ਆਸ ਪਾਸ ਸਿੰਘ ਸਨ ਜਿਨ੍ਹਾਂ ਵਿੱਚ ਭਾਈ ਅਮਰੀਕ ਸਿੰਘ, ਬਾਬਾ ਥਾਹਰਾ ਸਿੰਘ, ਜਨਰਲ ਸੁਬੇਗ ਸਿੰਘ ਵੀ ਸ਼ਾਮਲ ਸਨ। ਸੰਤ ਜਰਨੈਲ ਸਿੰਘ ਹੁਰੀਂ ਕਹਿ ਰਹੇ ਸਨ, "ਸ਼ਾਬਾਸ਼ ਸਿੰਘੋ, ਜੀਂਦੇ ਜੀਅ ਦੁਸ਼ਮਣ ਦੇ ਪੈਰ ਪਰਕਰਮਾ ਵਿੱਚ ਨਹੀਂ ਪੈਣ ਦੇਣੇ, ਹੱਥ ਖੜ੍ਹੇ ਨਹੀਂ ਕਰਨੇ ਤੇ ਸ਼ਹੀਦੀਆਂ ਪਾਉਣੀਆਂ ਹਨ।" ਉਹ ਭਾਈ ਅਮਰੀਕ ਸਿੰਘ ਨਾਲ ਸਲਾਹ ਮਸ਼ਵਰਾ ਕਰ ਰਹੇ ਸਨ। ਗੁਰੂ ਰਾਮਦਾਸ ਸਰਾਂ ਵਿੱਚ 50 ਕੁ ਸਿੰਘ ਸਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੰਘ ਬਾਅਦ ਵਿੱਚ ਇਥੋਂ ਨਿਕਲ ਗਏ। ਗੁਰੂ ਨਾਨਕ ਨਿਵਾਸ ਵਿੱਚ ਫੈਡਰੇਸ਼ਨ ਦੇ ਨੌਜਵਾਨਾਂ ਨੇ ਮੋਰਚਾ ਲਾਇਆ ਹੋਇਆ ਸੀ। ਇਸਤੋਂ ਇਲਾਵਾ ਗੁਰੂ ਰਾਮ ਦਾਸ ਸਰਾਂ ਦੇ ਪਿੱਛੇ ਟੈਂਕੀ ਉਤੇ ਮੋਰਚਾ ਸੀ। ਮੋਰਚਾਬੰਦੀ ਇਸ ਤਰੀਕੇ ਨਾਲ ਕੀਤੀ ਗਈ ਸੀ ਕਿ ਫੌਜ ਦਾ ਵਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ ਅਤੇ ਇਹ ਪੈਦਲ ਦਰਬਾਰ ਸਾਹਿਬ ਵਿੱਚ ਵੜ ਨਹੀਂ ਸੀ ਸਕਦੀ। 5 ਜੂਨ ਕਹਿਰ ਦੀ ਰਾਤ ਸੀ।ਦੋਨੇ ਪਾਸਿਉਂ ਅੰਨ੍ਹੇਵਾਹ ਫਾਇਰਿੰਗ ਹੋ ਰਹੀ ਸੀ। ਇੰਝ ਲੱਗ ਰਿਹਾ ਸੀ ਜਿਵੇਂ ਦੋ ਦੇਸ਼ਾਂ ਦੀ ਲੜਾਈ ਹੋ ਰਹੀ ਹੋਵੇ। ਲਾਲ ਰੰਗ ਦੇ ਗੋਲੇ ਲਾਈਨਾਂ ਬੰਨ੍ਹੀ ਅਕਾਲ ਤਖ਼ਤ ਸਾਹਿਬ ਦੇ ਉਤੇ ਲਾਈਟਾਂ ਮਾਰੀਆਂ ਜਾਂਦੀਆਂ ਸਨ ਤਾਂ ਕਿ ਸਿੰਘਾਂ ਦੇ ਮੋਰਚਿਆਂ ਦੀ ਪਛਾਣ ਕੀਤੀ ਜਾ ਸਕੇ। ਇਹ ਗੋਲੇ ਪਰਕਰਮਾ ਵਿੱਚ ਡਿਗਦੇ ਸਨ। 5 ਜੂਨ ਨੂੰ ਫੌਜ ਦੇ ਕਬਜ਼ੇ ਵਿੱਚ ਆਉਣ ਵਾਲੀ ਪਹਿਲੀ ਬਿਲਡਿੰਗ ਗੁਰੂ ਰਾਮਦਾਸ ਸਰਾਂ ਸੀ। ਇਥੇ ਹੀ ਟੈਂਕ ਲੰਗਰ ਦੇ ਸਾਹਮਣਿਓਂ ਪਰਕਰਮਾ ਵਿੱਚ ਦਾਖਲ ਹੋਏ ਸਨ। ਇਹ ਇਸ ਲਈ ਲਿਆਂਦੇ ਗਏ ਸਨ ਕਿ ਇਸਤੋਂ ਪਹਿਲਾ ਸਿੰਘਾਂ ਨੇ ਬਖਤਰਬੰਦ ਗੱਡੀਆਂ ਉਡਾ ਦਿੱਤੀਆਂ ਸਨ। ਘੰਟਾ ਘਰ ਵਾਲੇ ਪਾਸਿਉਂ ਦਾਖ਼ਲ ਹੋਣ ਵਾਲੀ ਇਕ ਫੌਜੀ ਟੁਕੜੀ ਉਥੇ ਹੀ ਖ਼ਤਮ ਕਰ ਦਿੱਤੀ ਗਈ। ਇਕ ਫੌਜੀ ਕਹਿ ਰਿਹਾ ਸੀ – "ਹਮਾਰੇ ਬਹੁਤ ਸਾਰੇ ਆਦਮੀ ਮਾਰੇ ਗਏ ਹੈਂ।"
ਜਿਸ ਤਰ੍ਹਾਂ ਪਹਿਲਾ ਦੱਸਿਆ ਜਾ ਚੁੱਕਾ ਹੈ ਕਿ ਫੌਜ ਦੇ ਕਬਜ਼ੇ ਵਿੱਚ ਆਉਣ ਵਾਲੀ ਸਭ ਤੋਂ ਪਹਿਲੀ ਬਿਲਡਿੰਗ ਗੁਰੂ ਰਾਮਦਾਸ ਸਰਾਂ ਸੀ। ਇਥੇ ਕੋਈ 50 ਕੁ ਖਾੜਕੂ ਸਿੰਘ ਸਨ ਜੋ ਹੁਣ ਇਥੋਂ ਜਾ ਚੁੱਕੇ ਸਨ। ਇਥੇ ਹੁਣ ਬੱਚੇ, ਬੁੱਢੇ ਅਤੇ ਬੀਬੀਆਂ ਸਨ ਇਨ੍ਹਾਂ ਵਿੱਚੋਂ ਕੁਝ ਜਵਾਨ ਵੀ ਸਨ। ਇਥੇ ਫੌਜ ਵੱਲੋਂ ਕੀਤੇ ਜ਼ੁਲਮ ਹੁਣ ਤੱਕ ਹੋਏ ਹਕੂਮਤੀ ਜ਼ੁਲਮਾਂ ਨੂੰ ਫਿੱਕਾ ਕਰ ਦਿੰਦੇ ਹਨ। ਹਿਟਲਰ ਦੇ ਗੈਸ ਚੈਮਬਰ ਇਤਿਹਾਸ ਵਿੱਚ ਪੜ੍ਹਦੇ ਹਾਂ ਜਿਥੇ ਹਜ਼ਾਰਾਂ ਯਹੂਦੀਆਂ ਨੂੰ ਇਕ ਵੱਡੇ ਸਾਰੇ ਹਾਲ ਵਿੱਚ ਬੰਦ ਕਰਕੇ ਅੰਦਰ ਗੈਸ ਚੈਮਬਰ ਇਤਿਹਾਸ ਵਿੱਚ ਪੜ੍ਹਦੇ ਹਾਂ ਜਿਥੇ ਹਜ਼ਾਰਾਂ ਯਹੂਦੀਆਂ ਨੂੰ ਇਕ ਵੱਡੇ ਸਾਰੇ ਹਾਲ ਵਿੱਚ ਬੰਦ ਕਰਕੇ ਅੰਦਰ ਗੈਸ ਛੱਡ ਦਿੱਤੀ ਜਾਂਦੀ ਸੀ ਇਥੇ ਸਾਨੂੰ ਸਟਾਲਿਨ ਦੇ ਵੀ ਕਾਰਨਾਮੇ ਯਾਦ ਆ ਜਾਂਦੇ ਹਨ ਕਿ ਜਿਵੇਂ ਨਵੇਂ ਯੁੱਗ ਦੀ ਸ਼ੁਰੂਆਤ ਮੰਨਦੇ ਹਾਂ ਜਦੋਂ ਹਕੂਮਤ ਲੋਕਾਂ 'ਤੇ ਜ਼ੁਲਮ ਵੀ ਕਰਦੀ ਹੈ ਉਨ੍ਹਾਂ ਦੀ ਨਸਲਕੁਸ਼ੀ ਕਰਦੀ ਹੈ ਪਰ ਇਹ ਛੁਪਾ ਕੇ ਰੱਖੇ ਜਾਂਦੇ ਹਨ ਇਹ ਸਟਾਲਿਨਿਸਟ ਨੀਤੀ ਕਹਾਉਂਦੀ ਹੈ। ਆਪਣੇ ਰਾਜਨੀਤਕ ਵਿਰੋਧੀ ਕੌਮਾਂ ਜਾਂ ਪਾਰਟੀ ਦੇ ਲੋਕਾਂ ਨੂੰ ਕਿਵੇਂ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਖ਼ਤਮ ਕਰਨਾ ਹੈ। ਦੁਨੀਆ ਦੇ ਇਤਿਹਾਸ ਵਿੱਚ ਹੋਰ ਬਹੁਤ ਸਾਰੀਆਂ ਉਦਾਹਰਣਾਂ ਇਸ ਤਰ੍ਹਾਂ ਦੀਆਂ ਮਿਲ ਜਾਂਦੀਆਂ ਹਨ ਜਿਸ ਤਰ੍ਹਾਂ ਕਿ ਦੂਸਰੇ ਸੰਸਾਰ ਯੁੱਧ ਵਿੱਚ ਜਾਪਾਨੀ ਫੌਜਾਂ ਨੇ ਕੋਰੀਆਈ ਲੋਕਾਂ 'ਤੇ ਅੰਨ੍ਹੇਵਾਹ ਜ਼ੁਲਮ ਕੀਤੇ ਸਨ। ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਅਤੇ ਕਤਲੇਆਮ ਦੀ ਤੁਲਨਾ ਅਸੀਂ ਤੁਰਕੀ ਅਤੇ ਇਰਾਕ ਦੀਆਂ ਕੁਰਦਿਸ਼ ਲੋਕਾਂ ਨੂੰ ਦਬਾਉਣ ਨਾਲ ਕਰ ਸਕਦੇ ਹਾਂ। ਇਨ੍ਹਾਂ ਲੋਕਾਂ ਨੂੰ ਦਬਾਉਣ ਲਈ ਇਸ ਤਰ੍ਹਾਂ ਦੇ ਹੀ ਹੱਥਕੰਡੇ ਅਪਨਾਏ ਗਏ। ਲੋਕਾਂ ਨੂੰ ਇਸ ਤਰ੍ਹਾਂ ਮਾਰਿਆ ਅਤੇ ਦਬਾਇਆ ਗਿਆ ਕਿ ਉਹ ਲੰਮੇ ਸਮੇਂ ਤੱਕ ਉਠ ਨਾ ਸਕਣ। ਸਿੱਖਾਂ ਦੇ ਆਪਣੇ ਇਤਿਹਾਸ ਵਿੱਚ ਛੋਟੇ ਅਤੇ ਵੱਡੇ ਦੋ ਘੱਲੂਘਾਰੇ 18ਵੀਂ ਸਦੀ ਵਿੱਚ ਵਾਪਰੇ। ਇਹ ਕਤਲੇਆਮ ਬਿਨਾ ਕਿਸੇ ਭੇਦ ਦੇ ਕੀਤਾ ਗਿਆ ਹੈ ਜਦੋਂ ਔਰਤਾਂ, ਬੱਚੇ, ਬੁੱਢੇ ਵੀ ਫੌਜ ਨੇ ਮਾਰੇ ਕੁਝ ਇਸ ਤਰ੍ਹਾਂ ਦਾ ਇਥੇ ਗੁਰੂ ਰਾਮਦਾਸ ਸਰ੍ਹਾਂ ਵਿੱਚ ਵਾਪਰਿਆ ਕਿ ਕਿਵੇਂ ਅੰਦਰ ਤਹਿਖਾਨੇ ਵਿੱਚ ਬੰਦ ਔਰਤਾਂ ਤੇ ਬੱਚਿਆਂ ਨੂੰ ਅੱਗ ਵਾਲੇ ਬੰਬ ਸੁੱਟ ਕੇ ਅੰਦਰ ਹੀ ਖ਼ਤਮ ਕਰ ਦਿੱਤਾ ਗਿਆ। ਭੜਕੇ ਹੋਏ ਫੌਜੀਆਂ ਨੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਤੋਂ ਖੋਹ ਕੇ ਸਰਾਂ ਵਿੱਚ ਦਰੀਆਂ ਅਤੇ ਰਜਾਈਆਂ ਵਾਲੇ ਕਮਰਿਆਂ ਵਿੱਚ ਲੱਗੀ ਹੋਈ ਅੱਗ ਵਿੱਚ ਸੁੱਟ ਦਿੱਤਾ। ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੈਠੀ ਜ਼ਿਆਦਾਤਰ ਸੰਗਤ ਨੂੰ ਉਥੇ ਹੀ ਖ਼ਤਮ ਕਰ ਦਿੱਤਾ ਗਿਆ। ਇਨ੍ਹਾਂ ਵਿੱਚ ਜਵਾਨਾਂ ਨੂੰ ਪਹਿਲਾ ਕੱਢਿਆ ਗਿਆ ਇਨ੍ਹਾਂ ਦੇ ਹੱਥ ਪਿੱਛੋਂ ਇਨ੍ਹਾਂ ਦੀ ਹੀ ਪਗੜੀਆਂ ਨਾਲ ਬੰਨ੍ਹ ਕੇ ਪਰਕਰਮਾ ਵਿੱਚ ਲਿਜਾ ਕੇ ਗੋਲੀ ਮਾਰ ਦਿੱਤੀ। ਫੌਜੀਆਂ ਨੇ ਪਰਕਰਮਾ ਦੇ ਕਮਰਿਆਂ ਅਤੇ ਸਰਾਂ ਵਿੱਚ ਲੋਕਾਂ ਨੂੰ ਮਾਰਨ ਲਈ ਹਰ ਤਰੀਕਾ ਵਰਤਿਆ। ਜ਼ੁਲਮ ਹੱਦਾਂ ਬੰਨ੍ਹੇ ਟੱਪ ਗਿਆ। ਲੋਕ ਲੋਕਤਾਂਤਰਿਕ ਸਰਕਾਰ ਲੋਕਾਂ ਨਾਲ ਅਜਿਹਾ ਸਲੂਕ ਵੀ ਕਰ ਸਕਦੀ ਹੈ ਇਹ ਸਿੱਖਾਂ ਨੇ ਇਕ ਘੱਟਗਿਣਤੀ ਹੋਣ ਕਾਰਨ ਹੰਢਾਇਆ ਜੋ ਕਿ ਬਹੁਗਿਣਤੀ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਕੀਤਾ ਗਿਆ ਸੀ।(ਚਲਦਾ)

  ਗੁਰੂ ਕਾਲ.

ਨਨਕਾਣਾ ਸਾਹਿਬ ਸਾਕੇ ਦਾ ਪ੍ਰਤੱਖ ਅਸਰ ਇਹ ਹੋਇਆ ਕਿ ਅਕਾਲੀਆਂ ਰੋਸ ਵਜੋਂ ਕਾਲੀਆਂ ਦਸਤਾਰਾਂ ਅਤੇ ਕਾਲੇ ਦੁਪੱਟੇ ਪਹਿਨਣੇ ਸ਼ੁਰੂ ਕਰ ਦਿਤੇ। ਨਨਕਾਣਾ ਸਾਹਿਬ ਵਿਚ ਕਾਲੇ ਰੰਗ ਦੇ ਕੜਾਹੇ ਭਰੇ ਪਏ ਸਨ ਅਤੇ ਸਾਰੇ ਹੀ ਉਥੇ ਪਗੜੀਆਂ ਕਾਲੇ ਰੰਗ ਵਿਚ ਰੰਗਾ ਕੇ ਜਾਂਦੇ ਸਨ।

ਇਸ ਸਾਕੇ ਦਾ ਅਪ੍ਰਤੱਖ ਅਸਰ ਸਿੱਖਾਂ ਉਤੇ ਗੁਰਦੁਆਰਿਆਂ ਪ੍ਰਤੀ ਵਧੇਰੇ ਆਦਰ ਅਤੇ ਸਰਕਾਰ ਪ੍ਰਤੀ ਵਿਰੋਧ ਦੀਆਂ ਭਾਵਨਾਵਾਂ ਦੇ ਰੂਪ ਵਿਚ ਪਿਆ। ਇੰਨ੍ਹਾਂ ਦਾ ਅਸਰ ਤਤਕਾਲੀ ਗੁਰਦੁਆਰਾ ਸੁਧਾਰ ਲਹਿਰ ਉਤੇ ਵੀ ਪਿਆ। ਸਰਕਾਰ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਲਈ ਇਕ ਕਨੂੰਨ ਬਨਾਉਣ ਲਈ ਮਜਬੂਰ ਹੋ ਗਈ।

ਗੁਰਦੁਆਰਿਆਂ ਪ੍ਰਤੀ ਸ਼ਰਧਾ ਦੀ ਭਾਵਨਾ ਸਿੱਖ ਮਾਨਸਿਕਤਾ ਦਾ ਅੱਜ ਵੀ ਹਿੱਸਾ ਹੈ।

ਉਹ ਗੁਰਦੁਆਰਿਆਂ ਨੂੰ ਸਰਕਾਰੀ ਦਖ਼ਲ ਤੋਂ ਦੂਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਕਰਨ ਲਈ 1921 ਵਿਚ ਵੀ ਤਿਆਰ ਸਨ, 1984 ਵਿਚ ਵੀ ਉਨ੍ਹਾਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਅੱਜ ਵੀ ਇਸ ਲਈ ਤੱਤਪਰ ਹਨ ਪਰ ਅੱਜ ਇਸ ਸ਼ਰਧਾ ਭਾਵਨਾ ਨੂੰ ਤਰਕ ਨਾਲ ਜੋੜਣ ਦੀ ਲੋੜ ਹੈ।

ਗੁਰਦੁਆਰਿਆਂ ਦਾ ਵਰਤਮਾਨ ਪ੍ਰਬੰਧ ਕਿਸੇ ਵੀ ਪੱਖੋਂ ਸਿੱਖ ਸਿਧਾਤਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਅਨੁਕੂਲ ਨਹੀਂ। ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸਥਾਨਕ ਸਿੱਖਾਂ ਦੀ ਭਾਈਵਾਲੀ ਨਾਹ ਦੇ ਬਰਾਬਰ ਹੈ। ਕੇਂਦਰੀ ਪੱਧਰ ਉਤੇ ਜੋ ਫੈਸਲੇ ਲਏ ਜਾਂਦੇ ਹਨ, ਉਹ ਸਿੱਖਾਂ ਵਿਚ ਸਿੱਖੀ ਦਾ ਸੰਚਾਰ ਕਰਨ ਦੀ ਥਾਂ ਉਨ੍ਹਾਂ ਵਿਚ ਅੰਨੀ ਸ਼ਰਧਾ ਪੈਦਾ ਕਰਨ ਵਾਲੇ ਹੁੰਦੇ ਹਨ ਅਤੇ ਸਿੱਖੀ ਵਿਚ ਪੁਜਾਰੀਆਂ (ਭਾਈਆਂ) ਦੇ ਮਹੱਤਵ ਨੂੰ ਵਧਾਉਂਦੇ ਹਨ।

ਇਹ ਲੋਕ ਸਮਾਜਕ ਸਰੋਕਾਰਾਂ ਤੋਂ ਸੱਖਣੇ ਹਨ-ਇਸ ਲਈ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੇ ਅਸਮਰਥ ਹਨ। ਇੰਨ੍ਹਾਂ ਦੀ ਸਿੱਖ ਸਿਧਾਤਾਂ ਦੀ ਵਿਆਖਿਆ ਵੀ ਬ੍ਰਾਹਮਣੀ ਮੱਤ ਦਾ ਅਨੁਸਰਨ ਕਰਦੀ ਹੈ। ਨਵੀਂ ਅਤੇ ਪੜ੍ਹੀ ਲਿਖੀ ਪੀੜੀ ਦੇ ਨੌਜਵਾਨ ਦੀਆਂ ਪੁੱਛਾਂ ਦਾ ਵਿਗਿਆਨਕ ਉੱਤਰ ਵੀ ਇੰਨ੍ਹਾਂ ਕੋਲ ਨਹੀਂ। ਇਸ ਦਾ ਨਤੀਜਾ ਨਵੀਂ ਪੀੜੀ ਦਾ ਗੁਰਦੁਆਰਿਆਂ ਤੋਂ  ਬੇਮੁੱਖ ਹੋਣਾ ਹੈ। ਗੁਰਦੁਆਰੇ ਸਿੱਖ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਸਭਿਆਚਾਰਕ ਕੇਂਦਰ ਬਨਣੇ ਚਾਹੀਦੇ ਹਨ।

ਇਸੇ ਲਈ ਹੀ ਸਾਡੇ ਬਜ਼ੁਰਗਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਸਨ। ਸੁਧਾਰ ਇਕ ਨਿਰੰਤਰ ਪ੍ਰਕਿਰਿਆ ਹੁੰਦੇ ਹਨ ਅਤੇ ਸਦਾ ਚਾਲੂ ਰਹਿਣੇ ਚਾਹੀਦੇ ਹਨ।

ਜਨਮ ਅਸਥਾਨ ਨਨਕਾਣਾ ਸਾਹਿਬ ਸਾਕਾ ਸ਼ਹੀਦਾਂ ਦਾ ਸਸਕਾਰ, ਅੱਜ ਦੇ ਦਿਨ, 1921 ਈ. ਨੂੰ, ਕੀਤਾ ਗਿਆ। ਇਸ ਸਮੇਂ ਪੰਜਾਬ ਦਾ ਗਵਰਨਰ ਐਡਵਰਡ ਮੈਕਲੇਗਨ, ਕਮਿਸ਼ਨਰ ਕਿੰਗ, ਐਕਜ਼ੈਕਟਿਵ ਕੌਂਸਲ ਦੇ ਕਈ ਮੈਂਬਰ, ਮਾਸਟਰ ਤਾਰਾ ਸਿੰਘ, ਹਰਬੰਸ ਸਿੰਘ ਅਟਾਰੀ, ਸੁੰਦਰ ਸਿੰਘ ਰਾਮਗੜ੍ਹੀਆ, ਸ.ਬ.ਮਹਿਤਾਬ ਸਿੰਘ, ਤੇਜਾ ਸਿੰਘ ਸਮੁੰਦਰੀ, ਬਾਬਾ ਕੇਹਰ ਸਿੰਘ ਪੱਟੀ, ਕਰਤਾਰ ਸਿੰਘ ਝੱਬਰ ਸਮੇਤ ਲਗਭਗ ਪੰਜਾਹ ਹਜ਼ਾਰ ਸੰਗਤ ਮੌਜੂਦ ਸੀ।

22 ਫ਼ਰਵਰੀ ਨੂੰ ਫੌਜ ਲਾਹੌਰ ਪਹੁੰਚੀ ਤਾਂ ਗੁਰਦੁਆਰਾ ਸਾਹਿਬ ਦਾ ਚਾਰਜ ਲੈਣ ਵਾਲੀ ਕਮੇਟੀ ਨੇ ਫੈਸਲਾ ਲਿਆ ਕਿ ਸ਼ਹੀਦ ਸਿੰਘਾਂ ਦਾ ਸਸਕਾਰ ਗਵਰਨਰ ਸਾਹਿਬ ਵਲੋਂ ਮੌਕਾ ਵੇਖਣ ਪਿਛੋਂ ਕੀਤਾ ਜਾਵੇ।

23 ਫ਼ਰਵਰੀ ਨੂੰ ਗਵਰਨਰ ਐਡਵਰਡ ਮੈਕਲੇਗਨ, ਲਾਹੌਰ ਦਾ ਕਮਿਸ਼ਨਰ ਕਿੰਗ ਅਤੇ ਐਗਜ਼ੈਕਟਿਵ ਕੌਂਸਲ ਦੇ ਕਈ ਮੈਂਬਰ ਵਿਸ਼ੇਸ਼ ਰੇਲ ਗੱਡੀ ਰਾਹੀਂ ਨਨਕਾਣਾ ਸਾਹਿਬ ਪਹੁੰਚੇ। ਸਟੇਸ਼ਨ ਤੋਂ ਅੱਗੇ ਲਿਆ ਕੇ ਗੁਰਦੁਆਰੇ ਦੇ ਨੇੜੇ ਹੀ, ਨਵੀਂ ਅਬਾਦੀ ਦੇ ਨੇੜੇ ਗੱਡੀ ਖੜ੍ਹੀ ਕੀਤੀ ਗਈ। ਲਾਟ ਸਾਹਿਬ ਨੂੰ ਸਾਰੇ ਹਾਲਤ ਵਿਖਾਏ ਗਏ। ਜਦੋਂ ਇਹ ਭਿਆਨਕ ਨਜ਼ਾਰਾ ਵੇਖ ਕੇ ਗੁਰਦੁਆਰੇ ਵਿਚੋਂ ਬਾਹਰ ਨਿਕਲਣ ਲਗੇ ਤਾਂ ਸ.ਬ.ਮਹਿਤਾਬ ਸਿੰਘ, ਜੋ ਗਵਰਨਰ ਦੇ ਪਿੱਛੇ ਸਨ, ਨੇ ਅੱਖਾਂ ਅੱਗੇ ਰੁਮਾਲ ਲੈ ਕੇ ਡੁਸਕਾਰੇ ਭਰਨੇ ਸ਼ੁਰੂ ਕਰ ਦਿਤੇ। ਗਵਰਨਰ ਨੇ ਉਨ੍ਹਾਂ ਨੂੰ ਧੀਰਜ ਰਖਣ ਲਈ ਕਿਹਾ ਅਤੇ ਇਨਸਾਫ਼ ਕਰਨ ਦਾ ਯਕੀਨ ਦੁਆਇਆ।

ਅਕਾਲੀਆਂ ਨੇ ਇਸ ਸਮੇਂ ਆਪਣੇ ਰੋਸ ਅਤੇ ਗੁੱਸੇ ਦਾ ਵਿਖਾਵਾ ਵੀ ਕੀਤਾ। ਜਥੇਦਾਰ ਕਰਤਾਰ ਸਿੰਘ ਝੱਬਰ ਤਾਂ ਕਮਿਸ਼ਨਰ ਕਿੰਗ ਨੂੰ ਸਾਰੇ ਲਈ ਜ਼ਿਮੇਂਵਾਰ ਠਹਿਰਾਉਂਦੇ ਰਹੇ। ਉਨ੍ਹਾਂ ਗਵਰਨਰ ਨੂੰ ਵੀ ਬਾਹੋਂ ਫੜ ਕੇ ਝੰਜੋੜਿਆ ਅਤੇ ਇਨਸਾਫ ਕਰਨ ਦੀ ਤਾਕੀਦ ਕੀਤੀ। ਭਾਈ ਤਖ਼ਾਤ ਸਿੰਘ ਮੈਨੇਜਰ, ਸਿੱਖ ਕੰਨਿਆ ਮਹਾਵਿਦਿਆਲਾ, ਫਿਰੋਜ਼ਪੁਰ ਦੀ ਸੇਵਾ ਅੰਗੀਠਾ ਤਿਆਰ ਕਰਾਉਣ ਦੀ ਲਾਈ ਗਈ।

ਭਾਈ ਹੀਰਾ ਸਿੰਘ ਰਾਗੀ ਸੰਗਤਾਂ ਨੂੰ ਨਾਲ ਲੈ ਕੇ ਘੁਮਿਆਰਾਂ ਦੀ ਆਵੀ ਦੇ ਨੇੜੇ ਤੇੜੇ ਤੋਂ ਦੇਹਾਂ ਲੈਣ ਲਈ ਗਏ। ਉਨ੍ਹਾਂ ਨੇ ਇਕ ਨਿੱਕੀ ਜਿਹੀ ਪਾਲਕੀ ਬਣਾ ਲਈ ਅਤੇ ਜਿਥੋਂ ਵੀ ਮਾਸ ਦਾ ਲੋਥੜਾ ਮਿਲਿਆ, ਚੁੱਕ ਕੇ ਉਸ ਵਿਚ ਰਖਵਾ ਲਿਆ। ਉਹ ਆਪ ਅੱਗੇ-ਅੱਗੇ ਸ਼ਬਦ ਪੜ੍ਹਦੇ ਚਲਦੇ ਜਾਂਦੇ, ਪਿੱਛੇ-ਪਿੱਛੇ ਸੰਗਤ ਸ਼ਬਦ ਪੜ੍ਹਦੀ ਚਲਦੀ। ਸਾਰੇ ਸ਼ਹਿਰ ਵਿਚੋਂ ਜਿਥੋਂ ਕਿਤੋਂ ਲੱਕੜਾਂ ਮਿਲੀਆਂ, ਸਿੰਘਾਂ ਹੀਲਾ ਕਰਕੇ ਲੈ ਆਂਦੀਆਂ। ਵੀਹ ਫੁੱਟ ਲੰਬਾ ਅਤੇ ਅੱਠ ਫੁੱਟ ਉੱਚਾ ਅੰਗੀਠਾ ਤਿਆਰ ਕੀਤਾ ਗਿਆ। 24 ਗਜ਼ ਲੱਠੇ ਦਾ ਕਪੜਾ ਲਿਆ ਕੇ ਦੇਹਾਂ ਨੂੰ ਲਪੇਟਿਆ ਗਿਆ।

 

0 Response to "rozanajanchetna@gmail221020"

Post a Comment