ਖਬਰਨਾਮਾ--ਸਾਲ-10,ਅੰਕ:90, 14ਜਨਵਰੀ2020
4:09 PM
JANCHETNA
,
0 Comments
ਸਾਲ-10,ਅੰਕ:90, 14ਜਨਵਰੀ2020/
ਮਾਘ(ਵਦੀ)ਚਾਰ,(ਨਾ.ਸ਼ਾ)551.
ਵਿਸ਼ਵ ਦੇ ਪਹਿਲੇ 10 ਮਹਾਨ ਆਗੂਆਂ ’ਚ ਸ਼ੇਰੇ–ਪੰਜਾਬ
ਧਰਮ ਨਿਰਪੱਖ ਸਰਕਾਰ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ
ਬੀਬੀਸੀ (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਦੇ ‘ਹਿਸਟਰੀ’ ਮੈਗਜ਼ੀਨ ਨੇ ਵਿਸ਼ਵ ਇਤਿਹਾਸ ਦੇ ਮਹਾਨ ਆਗੂਆਂ ’ਚ ਸ਼ੇਰੇ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਵੀ ਪਹਿਲੀਆਂ 10 ਸ਼ਖ਼ਸੀਅਤਾਂ ’ਚ ਸ਼ਾਮਲ ਕੀਤਾ ਹੈ। ਇਸ ਖੋਜ ਦਾ ਅਧਾਰ ਸ਼ਾਸਕਾਂ ਦੀ ਕਾਰਜ-ਸ਼ੈਲੀ, ਜੰਗੀ-ਮੁਹਾਰਤ, ਲੋਕ-ਨੀਤੀਆਂ, ਫ਼ੌਜੀ ਆਧੁਨਿਕੀਕਰਨ, ਆਰਥਿਕ ਅਤੇ ਵਪਾਰਕ ਨੀਤੀਆਂ ਨੂੰ ਬਣਾਇਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੁਰਾਂ ਨੇ ਸਦਾ ਆਪਸ ਵਿੱਚ ਝਗੜਦੇ ਰਹਿਣ ਵਾਲੇ ਰਜਵਾੜਿਆਂ ਨੂੰ ਜਿੱਤ ਕੇ ਇੱਕ ਸ਼ਾਨਦਾਰ ਤੇ ਪੂਰਨ ਸੈਕੂਲਰ ਰਾਜ ਕਾਇਮ ਕੀਤਾ। ਕਿਸੇ ਨੂੰ ਧਰਮ ਬਦਲਨ ਲਈ ਨਹੀਂ ਕਿਹਾ, ਨਾ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ। ਮਹਾਰਾਜੇ ਦੀਆਂ ਪ੍ਰਾਪਤੀਆਂ ਇਸ ਤੋਂ ਕਿਤੇ ਜ਼ਿਆਦਾ ਹਨ।
ਬਦਲਾਓ
ਦੇ ਨਾਅਰੇ ਨਾਲ ਬਾਗ਼ੀ ਅਕਾਲੀ ਦਿੱਲੀ ਵਿੱਚ ਹੋਂਣਗੇ ਇੱਕ ਜੁੱਟ
ਬਾਦਲ ਨਿਜ਼ਾਮ ਨੂੰ ਪੰਥ ਚੋਂ ਕਢਣਾ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਜਾਗੋ' ਪਾਰਟੀ
ਦੀ ਇਸਤਰੀ ਇਕਾਈ ਦਾ ਨਾਮ ਹੋਵੇਗਾ ਕੌਰ ਬਰਗੇਡ
ਮਨਦੀਪ
ਕੌਰ ਬਖ਼ਸ਼ੀ ਦੀ ਸਰਪ੍ਰਸਤੀ ਵਿੱਚ 13 ਮੈਂਬਰੀ ਸੰਚਾਲਨ ਕਮੇਟੀ
ਸ਼੍ਰੋਮਣੀ ਅਕਾਲੀ ਦਲ ਦੀ
ਸਥਾਪਨਾ ਦੀ ਸ਼ਤਾਬਦੀ ਨੂੰ ਲੈ ਕੇ ਦਿੱਲੀ ਵਿਖੇ 18
ਜਨਵਰੀ ਨੂੰ ਮਾਵਲੰਕਰ ਹਾਲ
ਵਿੱਚ ਹੋਣ ਵਾਲੇ ਵੱਡੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਨੂੰ ਲੈ ਕੇ 'ਜਾਗੋ'
ਪਾਰਟੀ ਸਰਗਰਮ ਹੋ ਗਈ ਹੈ।
ਅਕਾਲੀ ਦਲ ਤੋਂ ਕਲ ਸ਼ਾਮ ਨੂੰ ਬਾਹਰ ਕੱਢੇ ਗਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਦਿੱਲੀ
ਸਥਿਤ ਸਰਕਾਰੀ ਕੋਠੀ ਵਿਖੇ ਅੱਜ ਜਾਗੋ-ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ) ਪਾਰਟੀ ਦੀ
ਤਿਆਗੀਆ ਸਬੰਧੀ ਹੋਈ ਬੈਠਕ ਵਿੱਚ 'ਜਾਗੋ'
ਦੇ ਅੰਤਰਰਾਸ਼ਟਰੀ ਪ੍ਰਧਾਨ
ਮਨਜੀਤ ਸਿੰਘ ਜੀਕੇ ਨੇ ਬਾਦਲ ਪਰਵਾਰ ਉੱਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਜੀਕੇ ਨੇ ਦੱਸਿਆ ਕਿ ਸਫਰ-ਐ-ਅਕਾਲੀ ਲਹਿਰ ਦੇ ਨਾਮ 'ਤੇ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਜਾਗੋ ਪਾਰਟੀ ਦੇ ਨਾਲ ਪਰਮਜੀਤ
ਸਿੰਘ ਸਰਨਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹੋਰ
ਪੰਥਕ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ। ਨਾਲ ਹੀ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੇ ਵੱਡੇ ਪੰਥਕ
ਆਗੂ ਮੌਜੂਦਾ ਅਕਾਲੀ ਦਲ ਦੇ ਪੰਥਕ ਮਸਲੀਆਂ ਤੋਂ ਕਿਨਾਰਾ ਕਰਨ ਦੇ ਕਾਰਨ ਸਿੱਖਾਂ ਨੂੰ ਹੋ ਰਹੀਆਂ
ਪ੍ਰੇਸ਼ਾਨੀਆਂ ਦੀ ਜਾਣਕਾਰੀ ਦੇਣ ਦੇ ਨਾਲ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਏ ਅਕਾਲੀ ਦਲ ਦੇ
ਇਤਿਹਾਸ ਬਾਰੇ ਵੀਂ ਦੱਸਣਗੇ।
ਜੀਕੇ ਨੇ ਸਾਫ਼ ਕੀਤਾ ਕਿ
ਸ਼੍ਰੋਮਣੀ ਅਤੇ ਦਿੱਲੀ ਕਮੇਟੀ ਉੱਤੇ ਕਾਬਜ਼ ਬਾਦਲ ਨਿਜ਼ਾਮ ਨੂੰ ਪੰਥਕ ਸੇਵਾ ਤੋਂ ਹਟਾਉਣਾ ਸਾਡਾ
ਮਕਸਦ ਹੋਵੇਗਾ।ਕਿਉਂਕਿ ਧਾਰਮਿਕ ਮਾਮਲਿਆਂ ਉੱਤੇ ਇਸ ਅਨਾੜੀ ਅਤੇ ਅਨਪੜ੍ਹ ਟੋਲੇ ਦੇ ਹਟਣ ਨਾਲ ਅਕਾਲੀ ਦਲ ਆਪਣੇ ਸਿਧਾਂਤਾਂ ਉੱਤੇ ਮੁੜ
ਖਡ਼ਾ ਹੋ ਪਾਵੇਗਾ। ਕਿਉਂਕਿ ਇਹ ਨਿਜ਼ਾਮ ਪੰਥ ਦੀ ਬਜਾਏ ਇੱਕ ਸਿਆਸੀ ਪਰਵਾਰ ਦੇ ਦਿਸ਼ਾ-ਨਿਰਦੇਸ਼ਾਂ
ਉੱਤੇ ਚੱਲ ਦੇ ਹੋਏ ਆਪਣੇ ਸਿਆਸੀ ਆਕਾਵਾਂ ਦੇ ਅੱਗੇ ਗੋਡੇ ਟੇਕ ਚੁੱਕਿਆ ਹੈ। ਡੇਰਾ ਸਿਰਸਾ ਨੂੰ
ਅਕਾਲ ਤਖ਼ਤ ਤੋਂ ਮਾਫ਼ੀ,
ਗੁਰੂ ਗ੍ਰੰਥ ਸਾਹਿਬ ਦੀ
ਬੇਅਦਬੀ ਅਤੇ ਚਿੱਟਾ ਵੇਚਣ
ਦੇ ਦੋਸ਼ੀਆਂ ਨੂੰ ਦਿੱਲੀ
ਵਿਧਾਨਸਭਾ ਚੋਣਾਂ ਵਿੱਚ ਮੂੰਹ ਨਾਂ ਲਗਾਉਣ ਦੀ ਅਪੀਲ ਕਰਦੇ ਹੋਏ ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ
ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਹੈ। ਕਦੇ ਉਹ ਗੁਰੂ ਅਰਜਨ
ਦੇਵ ਜੀ ਵੱਲੋਂ ਕਸ਼ਮੀਰੀ ਪੰਡਤਾਂ ਲਈ ਸ਼ਹਾਦਤ ਦੇਣ ਦੀ ਗੱਲ ਕਰਦੇ ਹਨ,ਕਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਵਿੱਚ ਪੈਰ ਡੁੱਬਣ ਦਾ ਹਵਾਲਾ ਦਿੰਦੇ ਹਨ
ਅਤੇ ਕਦੇ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕਰਨ ਵੇਲੇ
ਪਹਿਲਾ ਦਹੀਂ ਦਾ ਲੇਪ ਲਾਕੇ ਖੂਹ ਦੇ ਪਾਣੀ ਨਾਲ ਇਸ਼ਨਾਨ ਕਰਵਾਉਣ ਦਾ ਕਾਲਪਨਿਕ ਇਤਿਹਾਸ ਸੁਣਾਉਂਦੇ
ਹਨ।
ਜੀਕੇ ਨੇ ਕਿਹਾ ਕਿ ਪੰਥ ਨੂੰ ਹੁਣ
ਬਾਦਲ ਨਹੀਂ ਬਦਲਾਓ ਚਾਹੀਦਾ ਹੈ। ਜੇਕਰ ਅਕਾਲੀ ਦਲ ਨੇ ਕੇਂਦਰ ਵਿੱਚ ਅਚਾਰ-ਚਟਣੀ ਦੇ ਮੰਤਰਾਲੇ
ਬਦਲੇ ਸਿੱਖ ਮਸਲਿਆਂ ਉੱਤੇ ਚੁੱਪੀ ਨਹੀਂ ਰੱਖੀ ਹੁੰਦੀ ਤਾਂ ਅੱਜ ਪ੍ਰਧਾਨ ਮੰਤਰੀ ਮੋਦੀ, ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਨ੍ਹਾਂ ਨੂੰ ਸਿੱਖਾਂ ਦੇ ਮਾਮਲਿਆਂ
ਨੂੰ ਹੱਲ ਕਰਨ ਲਈ ਪਹੁੰਚ ਕਰਦੇ। ਇਸ ਮੌਕੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਜਿਸ ਵਿੱਚ ਦਲ
ਦੇ ਸਰਪ੍ਰਸਤ ਹਰਮੀਤ ਸਿੰਘ,
ਜਨਰਲ ਸਕੱਤਰ ਪਰਮਿੰਦਰ ਪਾਲ
ਸਿੰਘ,ਯੂਥ ਵਿੰਗ ਦੇ ਪ੍ਰਧਾਨ ਪੁਨਪ੍ਰੀਤ ਸਿੰਘ, ਬੁਲਾਰੇ ਸਤਨਾਮ ਸਿੰਘ,ਕੋਰ ਕਮੇਟੀ ਮੈਂਬਰ ਬੌਬੀ ਧਨੌਵਾ,ਇੰਟਰਨੈਸ਼ਨਲ ਸਿੱਖ ਕੌਂਸਲ ਦੇ ਜਗਜੀਤ ਸਿੰਘ ਮੂਦੜ ਆਦਿਕ ਮੁੱਖ ਸਨ।
ਸਟੇਜ ਦੀ ਸੇਵਾ ਦਲ ਦੇ ਬੁਲਾਰੇ ਗੁਰਵਿੰਦਰ ਪਾਲ ਸਿੰਘ ਨੇ ਨਿਭਾਈ। ਮਸ਼ਹੂਰ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼
ਦੀ ਨਜ਼ਮ 'ਹਮ ਦੇਖੇਗੇਂ' ਦਾ
ਹਵਾਲਾ ਦਿੰਦੇ ਹੋਏ ਪਰਮਿੰਦਰ ਨੇ ਕਿਹਾ ਕਿ ਦਿੱਲੀ ਕਮੇਟੀ ਅੱਜ ਸਿੱਖ ਏਜ਼ਂਡੇ ਤੋਂ ਹਟਕੇ ਸਿਰਫ਼
ਵਿਧਾਇਕ ਦੀਆਂ ਟਿਕਟਾਂ ਲੈਣ ਲਈ ਆਪਣੇ ਸਿਆਸੀ ਹਿਤਾਂ ਨੂੰ ਪਾਲਨ ਦਾ ਕਾਰਜ ਕਰ ਰਹੀ ਹੈ।1984 ਦੀ ਲੜਾਈ ਨੂੰ ਕਮਜ਼ੋਰ ਕਰਨ ਦੇ ਬਾਅਦ ਕਈ ਅਹਿਮ ਸਿੱਖ ਮਸਲਿਆਂ ਉੱਤੇ
ਕਮੇਟੀ ਦੀ ਚੁੱਪੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਨ੍ਹਾਂ ਨੂੰ ਕਮੇਟੀ ਤੋਂ ਬਾਹਰ ਕਰਨਾ ਜ਼ਰੂਰੀ ਹੈ
ਅਤੇ ਮੱਕਾਰ ਅਤੇ ਤਾਨਾਸ਼ਾਹੀ ਪ੍ਰਬੰਧ ਨੂੰ ਸੇਵਾ ਤੋਂ ਬਾਹਰ ਹੁੰਦਾ ਅਸੀਂ ਲਾਜ਼ਮ ਵੇਖਾਂਗੇ।
ਜੀਕੇ ਨੇ ਇਸ ਮੌਕੇ ਦਲ ਦੀ
ਇਸਤਰੀ ਇਕਾਈ ਦੀ ਜਥੇਬੰਦੀ ਨੂੰ 'ਕੌਰ ਬਰਗੇਡ' ਨਾਮ
ਦਿੰਦੇ ਹੋਏ ਸਾਬਕਾ ਨਿਗਮ ਪਾਰਸਦ ਬੀਬੀ ਮਨਦੀਪ ਕੌਰ ਬਖ਼ਸ਼ੀ ਨੂੰ ਇਸਤਰੀ ਇਕਾਈ ਦਾ ਸਰਪ੍ਰਸਤ ਨਿਯੁਕਤ
ਕਰਨ ਦਾ ਐਲਾਨ ਕੀਤਾ। ਜੀਕੇ ਨੇ ਕਿਹਾ ਕਿ ਕਿਉਂਕਿ ਸਾਡੀ ਪਾਰਟੀ ਪੰਥਕ ਪਾਰਟੀ ਹੈ, ਇਸ ਕਰ ਕੇ ਸਿਰਫ਼ ਸਿੱਖ ਔਰਤਾਂ ਹੀ ਇਸ ਦੀ ਮੈਂਬਰ ਬੰਨ ਸਕਦੀਆਂ ਹਨ। ਇਸ
ਕਾਰਨ ਅਸੀਂ ਦਲ ਦੀ ਇਸਤਰੀ ਇਕਾਈ ਨੂੰ ਕੌਰ ਬਰਗੇਡ ਦਾ ਨਾਮ ਦਿੱਤਾ ਹੈ। ਜੀਕੇ ਨੇ ਐਲਾਨ ਕੀਤੀ 13 ਮੈਂਬਰੀ ਸੰਚਾਲਨ ਕਮੇਟੀ ਦਾ ਹਰਪ੍ਰੀਤ ਕੌਰ ਨੂੰ ਕਨਵੀਨਰ, ਅਮਰਜੀਤ ਕੌਰ ਪਿੰਕੀ ਨੂੰ ਕੋਆਰਡੀਨੇਟਰ ਅਤੇ ਜਸਵਿੰਦਰ
ਕੌਰ ਚੰਦਰ ਵਿਹਾਰ, ਮਨਪ੍ਰੀਤ ਕੌਰ ਗੋਬਿੰਦਪੁਰੀ, ਸਤਵੰਤ ਕੌਰ,
ਨਰਿੰਦਰ ਕੌਰ, ਗੁਰਦੀਪ ਕੌਰ,
ਨਰਿੰਦਰ ਕੌਰ ਬੇਦੀ, ਗੁਰਜੀਤ ਕੌਰ ਵਾਹੀ,ਪਰਵਿੰਦਰ ਕੌਰ ਨੀਟਾ, ਰਮਨਦੀਪ ਕੌਰ ਭਾਟੀਆ ਅਤੇ ਸਤਵਿੰਦਰ ਕੌਰ ਬਜਾਜ ਨੂੰ ਮੈਂਬਰ ਨਿਯੁਕਤ ਕਰਨ ਦਾ ਐਲਾਨ ਕੀਤਾ।
ਅਕਾਲੀ ਦਲ ਹੁਣ ਚਾਪਲੂਸਾਂ
ਗੁੱਟ !
ਸਾਡੀ ਲੜਾਈ ਵਿਚਾਰਧਾਰਕ-ਢੀਂਡਸਾ
ਸ਼੍ਰੋਮਣੀ
ਅਕਾਲੀ ਦਲ (ਬਾਦਲ) ’ਚੋਂ ਮੁਅੱਤਲ ਕੀਤੇ ਲਹਿਰਾਗਾਗਾ ਹਲਕੇ ਤੋਂ ਅਕਾਲੀ
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਅਜਿਹੀ ਕਾਰਵਾਈ ਬਾਰੇ
ਉਨ੍ਹਾਂ ਨੂੰ ਪਹਿਲਾਂ ਹੀ ਅਨੁਮਾਨ ਸੀ।ਅਕਾਲੀ ਦਲ ਦੇ ਹੀ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ
ਸੁਖਦੇਵ ਸਿੰਘ ਢੀਂਡਸਾ ਨੂੰ ਕੱਲ੍ਹ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਕੋਰ ਕਮੇਟੀ ’ਚ ਲਏ ਫ਼ੈਸਲੇ ਤੋਂ ਬਾਅਦ ਪਾਰਟੀ ’ਚੋਂ
ਮੁਅੱਤਲ ਕਰ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਤੱਕ ਤਾਂ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ
ਅਕਾਲੀ ਦਲ ’ਚ ਹੀ ਸਨ ਪਰ ਜਦੋਂ ਉਹ ਪਿਛਲੇ ਵਰ੍ਹੇ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ’ਚ ਸ਼ਾਮਲ ਨਹੀਂ ਹੋਏ ਸਨ। ਸੁਖਦੇਵ ਢੀਂਡਸਾ ਨੇ ਤਾਂ ਪਿਛਲੇ ਕੁਝ ਸਮੇਂ
ਤੋਂ ਖੁੱਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਬੋਲਣਾ
ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀਆਂ ਪੈੜ–ਚਾਲਾਂ ’ਤੇ ਚੱਲਦਿਆਂ ਹੀ ਕੁਝ ਸਮਾਂ ਪਹਿਲਾਂ ਪਰਮਿੰਦਰ
ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ
ਸੀ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਦੋਸ਼–ਪੱਤਰ ਵੀ ਭੇਜ ਦਿੱਤਾ ਹੈ। ਅੱਜ ਪੱਤਰਕਾਰਾਂ ਨਾਲ
ਗੱਲਬਾਤ ਦੌਰਾਨ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਸਾਰੇ ਸੀਨੀਅਰ
ਆਗੂਆਂ ਨੂੰ ਪਾਰਟੀਆਂ ’ਚੋਂ ਬਿਨਾ ਕਿਸੇ ਨੋਟਿਸ ਦੇ ਕੱਢ ਦਿੱਤਾ ਗਿਆ ਸੀ।
ਢੀਂਡਸਾ ਨੇ ਕਿਹਾ ਕਿ ਉਹ ਤਾਂ ਪਾਰਟੀ ਦੇ ਅੰਦਰ ਜਮਹੂਰੀਅਤ ਦਾ ਸੁਆਲ ਉਠਾਉਂਦੇ ਹੀ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਣ ਲਈ ਇੱਕ ਨੋਟਿਸ ਵੀ ਜਾਰੀ
ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਪਾਰਟੀ ’ਚੋਂ
ਕੱਢੇ ਜਾਣ ਦੀ ਹੀ ਕਾਰਵਾਈ ਹੈ।ਪਰਮਿੰਦਰ ਢੀਂਡਸਾ ਨੇ ਕਿਹਾ ਕਿ – ‘ਅਸੀਂ ਜਾਣਦੇ ਹਾਂ ਕਿ ਇਹ ਸਾਨੂੰ ਪਾਰਟੀ ’ਚੋਂ ਕੱਢੇ ਜਾਣ ਤੋਂ ਪਹਿਲਾਂ ਦਾ ਕਦਮ ਹੈ। ਅਸੀਂ ਪਾਰਟੀ ਨੂੰ ਮਜ਼ਬੂਤ
ਕਰਨ ਲਈ ਕੰਮ ਕਰ ਰਹੇ ਹਾਂ। ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹੋ ਨਤੀਜਾ ਨਿੱਕਲੇਗਾ। ਸ਼੍ਰੋਮਣੀ
ਅਕਾਲੀ ਦਲ ਹੁਣ ਚਾਪਲੂਸਾਂ ਗੁੱਟ ਬਣ ਕੇ ਰਹਿ ਗਿਆ ਹੈ। ਪਰ ਅਸੀਂ ਇੱਕ ਵਿਚਾਰਧਾਰਕ ਜੰਗ ਲੜ ਰਹੇ
ਹਾਂ।’
ਕਾਂਗਰਸੀ ਮੰਤਰੀਆਂ ਦਾ ਢੀਂਡਸਾ ਪਰਿਵਾਰ
ਦੀ ਹਮਾਇਤ ਕਰਨ ਵਾਲਾ ਬਿਆਨ ਦੋਵਾਂ
ਵਿਚਕਾਰ ਮਿਲੀਭੁਗਤ ਹੋਣ ਦਾ ਸਬੂਤ ਹੈ
ਸੀਨੀਅਰ ਆਗੂਆਂ ਭੂੰਦੜ ਅਤੇ ਚੰਦੂਮਾਜਰਾ ਨੇ ਸੁਖਦੇਵ ਢੀਂਡਸਾ ਨੂੰ
ਕਿਹਾ ਕਿ ਉਹ ਜੁਆਬ ਦੇਵੇ ਕਿ 35 ਸਾਲਾਂ ਵਿਚ ਸਿਰਫ ਇੱਕ ਚੋਣ
ਜਿੱਤਣ ਦੇ ਬਾਵਜੂਦ ਉਸ ਨੇ ਕਦੇ ਵੀ ਵੱਡੇ ਅਹੁਦਿਆਂ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ?
ਕਿਹਾ ਕਿ ਸੁਖਦੇਵ ਢੀਂਡਸਾ ਧੜੇ ‘ਚ ਸਿਰਫ ਪੁੱਤਰ ਅਤੇ ਜਵਾਈ ਸ਼ਾਮਿਲ ਹਨ ਅਤੇ ਅਕਾਲੀ ਦਲ ਸੰਗਰੂਰ ਅਤੇ
ਬਰਨਾਲਾ ਦੀਆਂ ਇਕਾਈਆਂ ਵੱਲੋਂ ਇਸ ਧੜੇ ਨੂੰ ਨਕਾਰਿਆ ਜਾ ਚੁੱਕਾ ਹੈ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਕਾਲੀ ਦਲ
ਵਿਰੁੱਧ ਲੜਾਈ ਵਿਚ ਜਿਸ ਫੁਰਤੀ ਨਾਲ ਕਾਂਗਰਸੀ ਮੰਤਰੀ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ
ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਲਈ ਪਿੜ ਵਿਚ ਉੱਤਰੇ ਹਨ, ਉਸ ਤੋਂ ਸਾਬਿਤ ਹੋ ਗਿਆ ਹੈ ਕਿ ਸਾਰੇ ਮੋਰਚਿਆਂ ਉੱਤੇ ਨਾਕਾਮ ਹੋਣ
ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਥਕ ਪਾਰਟੀ ਨੂੰ ਕਮਜ਼ੋਰ ਕਰਨ ਲਈ ਦੋਵੇਂ
ਢੀਂਡਸਿਆਂ ਨੂੰ ‘ਮੋਹਰਿਆਂ’ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ
ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਦੇਵ ਸਿੰਘ
ਢੀੰਡਸਾ ਅਤੇ ਮੁੱਖ ਮੰਤਰੀ ਵਿਚਕਾਰ ਨੇੜਤਾ ਹਾਲ ਹੀ ਵਿਚ ਦੋਵਾਂ ਵਿਚਕਾਰ ਹੋਈ ਡਿਨਰ ਮੀਟਿੰਗ ਤੋਂ
ਸਪੱਸ਼ਟ ਹੋ ਗਈ ਸੀ। ਉਹਨਾਂ ਕਿਹਾ ਕਿ ਹੁਣ ਕਾਂਗਰਸੀ ਮੰਤਰੀਆਂ ਵੱਲੋਂ ਢੀਂਡਸਾ ਪਰਿਵਾਰ ਦੇ
ਬੁਲਾਰਿਆਂ ਵਜੋਂ ਸਾਂਭੀਆਂ ਡਿਊਟੀਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਇੱਕ ਮਿਲੀਭੁਗਤ ਤਹਿਤ ਕੰਮ
ਕਰ ਰਹੇ ਹਨ। ਬਿੱਲੀ ਹੁਣ ਥੈਲੇ ਵਿਚੋਂ ਬਾਹਰ ਆ ਗਈ ਹੈ।
ਉਹਨਾਂ ਕਿਹਾ ਕਿ ਢੀੰਡਸਾ ਧੜੇ, ਜਿਸ ਵਿਚ ਸਿਰਫ ਸਰਦਾਰ ਢੀਂਡਸਾ ਦਾ ਬੇਟਾ ਪਰਮਿੰਦਰ ਅਤੇ ਜਵਾਈ
ਤੇਜਿੰਦਰਪਾਲ ਸਿੰਘ ਸਿੱਧੂ ਸ਼ਾਮਿਲ ਹਨ, ਦੀ
ਪੰਥਕ ਵੋਟਾਂ ਵੰਡਣ ਦੇ ਇਰਾਦੇ ਨਾਲ ਕਾਂਗਰਸ ਪਾਰਟੀ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ।ਇਹ ਟਿੱਪਣੀ
ਕਰਦਿਆਂ ਕਿ ਕਾਂਗਰਸ ਪਾਰਟੀ ਕਲਪਨਾ ਦੀ ਦੁਨੀਆਂ ਵਿਚ ਰਹਿ ਰਹੀ ਹੈ, ਸੀਨੀਅਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂ ਅਤੇ ਵਰਕਰ
ਚੱਟਾਨ ਵਾਂਗ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹੇ ਹਨ।
ਸੱਚਾਈ ਇਹ ਹੈ ਕਿ ਢੀਂਡਸਾ ਧੜੇ ਵਿਚ ਸ਼ਾਮਿਲ ਹੋਣ ਲਈ ਕਿਸੇ ਨੇ ਵੀ ਅਕਾਲੀ
ਦਲ ਨਹੀਂ ਛੱਡਿਆ ਹੈ। ਉਹਨਾਂ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ 11 ਸ਼੍ਰੋਮਣੀ ਕਮੇਟੀ ਮੈਂਬਰ ਚੱਟਾਨ ਵਾਂਗ ਅਕਾਲੀ ਦਲ ਨਾਲ ਖੜ੍ਹੇ ਹਨ।
ਇੱਥੋਂ ਤਕ ਕਿ ਢੀਂਡਸਾ ਪਰਿਵਾਰ ਵੱਲੋਂ ਹਾਲ ਹੀ ਵਿਚ ਨਾਮਜ਼ਦ ਕੀਤੇ ਚਾਰ ਸਰਕਲ ਪ੍ਰਧਾਨ ਵੀ ਅਕਾਲੀ
ਦਲ ਨਾਲ ਆ ਕੇ ਖੜ੍ਹ ਗਏ ਹਨ।
ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੇ
ਖਿ਼ਲਾਫ ਕਾਂਗਰਸ ਨਾਲ ਮਿਲ ਕੇ ਵੱਡਾ ਗਠਜੋੜ ਬਣਾਉਣ ਦੀ ਕੋਸਿ਼ਸ਼ ਕਰਨ ਦੀ ਬਜਾਇ ਸੁਖਦੇਵ ਢੀੰਡਸਾ
ਨੂੰ ਪਹਿਲਾਂ ਲੋਕਾਂ ਨੂੰ ਆਪਣੇ ਵਿਵਹਾਰ ਬਾਰੇ ਜੁਆਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੀ ਇਹ
ਇੱਕ ਸੱਚ ਨਹੀਂ ਹੈ ਕਿ ਪਿਛਲੇ 35 ਸਾਲਾਂ ਵਿਚ ਢੀਂਡਸਾ ਸਿਰਫ
ਇੱਕ ਚੋਣ ਜਿੱਤੇ ਹਨ? ਕੀ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ
ਅਗਵਾਈ ਵਿਚ ਅਕਾਲੀ ਦਲ ਨੇ ਸਰਦਾਰ ਢੀਂਡਸਾ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰਕੇ ਅਤੇ ਕੇਂਦਰੀ
ਮੰਤਰੀ ਬਣਾ ਕੇ ਉੱਚੇ ਅਹੁਦੇ ਨਹੀਂ ਦਿੱਤੇ?
ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸਰਦਾਰ ਢੀਂਡਸਾ ਇਹ ਬਿਆਨ ਦੇ
ਰਿਹਾ ਹੈ ਕਿ ਅਕਾਲੀ ਦਲ ਪ੍ਰਧਾਨ ਨੂੰ ਪਿਛਲੀਆਂ ਚੋਣਾਂ ‘ਚ ਹੋਈ ਪਾਰਟੀ ਦੀ ਹਾਰ ਦੀ ਜਿ਼ੰਮੇਵਾਰੀ ਚੁੱਕਦਿਆਂ ਪ੍ਰਧਾਨਗੀ ਤੋਂ
ਅਸਤੀਫਾ ਦੇਣਾ ਚਾਹੀਦਾ ਹੈ, ਪਰ ਉਹ ਆਪਣੀ ਜੁਆਬਦੇਹੀ ਬਾਰੇ ਬਿਲਕੁੱਲ ਹੀ ਚੁੱਪ
ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਤੁਸੀਂ ਕਦੇ ਵੀ ਅਕਾਲੀ ਦਲ ਦੇ ਸਕੱਤਰ ਜਨਰਲ ਦੇ ਅਹੁਦੇ, ਜੋ ਕਿ ਪ੍ਰਧਾਨ ਤੋਂ ਬਾਅਦ ਦੂਜਾ ਵੱਡਾ ਅਹੁਦਾ ਹੈ, ਤੋਂ ਕਦੇ ਵੀ ਅਸਤੀਫਾ ਦੇਣ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ? ਕੀ ਤੁਸੀਂ ਕਦੇ ਇਹ ਕਿਹਾ ਸੀ ਕਿ ਤੁਹਾਨੂੰ ਰਾਜ ਸਭਾ ਦੀ ਮੈਂਬਰੀ ਨਹੀਂ
ਚਾਹੀਦੀ?
ਅਕਾਲੀ ਆਗੂਆਂ ਨੇ ਸਰਦਾਰ ਢੀਂਡਸਾ ਨੂੰ ਸੁਆਲ ਕੀਤਾ ਕਿ ਕੀ ਵੱਡੇ
ਅਹੁਦਿਆਂ ਦੀ ਮੰਗ ਕਰਨਾ ਅਤੇ ਸਵੀਕਾਰ ਕਰਨਾ ਉਸ ਲਈ ਨੈਤਿਕ ਤੌਰ ਤੇ ਸਹੀ ਸੀ ਅਤੇ ਫਿਰ ਇੰਨਾ ਕੁੱਝ
ਦੇਣ ਵਾਲੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨਾ ਕੀ ਠੀਕ ਸੀ?ਸਰਦਾਰ ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰੀਕੇ
ਨਾਲ ਲੋਕਾਂ ਨੇ ਵਾਰ ਵਾਰ ਸਰਦਾਰ ਢੀਂਡਸਾ ਨੂੰ ਨਕਾਰਿਆ ਹੈ,ਉਸ ਤੋਂ ਸਾਬਿਤ ਹੁੰਦਾ ਹੈ ਕਿ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਹਨ।
ਇਸ ਤੋਂ ਬਾਅਦ ਅਕਾਲੀ ਦਲ ਦੇ ਸਾਰੇ ਆਗੂਆਂ ਅਤੇ ਵਰਕਰਾਂ ਵੱਲੋਂ ਹਾਲ
ਹੀ ਵਿਚ ਸਰਦਾਰ ਢੀਂਡਸਾ ਅਤੇ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੂੰ ਪੂਰੀ ਤਰ੍ਹਾਂ ਰੱਦ ਕਰ
ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀ ਆਗੂਆਂ ਨੇ ਢੀਂਡਸਾ ਪਰਿਵਾਰ ਨੂੰ ਉਹਨਾਂ ਦੇ ਤਾਨਾਸ਼ਾਹੀ
ਵਿਵਹਾਰ ਅਤੇ ਆਪਣੇ ਇਲਾਕੇ ਅੰਦਰ ਪਾਰਟੀ ਨੂੰ ਜਿਤਾਉਣ ਦੇ ਸਮਰੱਥ ਨਾ ਹੋਣ ਕਰਕੇ ਛੱਡਿਆ ਹੈ।
ਢੀਂਡਸਾ ਪਰਿਵਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ
ਮਿਲੀਭੁਗਤ ਕਰਕੇ ਕੀਤੀ ਇਸ ਅਖੌਤੀ ਬਗਾਵਤ ਬਾਰੇ ਚਾਨਣਾ ਪਾਉਂਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ
ਢੀਂਡਸਾ ਪਰਿਵਾਰ ਨੂੰ ਸਾਰੇ ਫੈਸਲੇ ਤਾਨਾਸ਼ਾਹੀ ਤਰੀਕੇ ਨਾਲ ਲੈਣ ਦੀ ਆਦਤ ਸੀ। ਜਦੋਂ ਪਾਰਟੀ
ਵਰਕਰਾਂ ਨੇ ਉਹਨਾਂ ਦੇ ਕੰਮ ਕਾਜ ਉੱਤੇ ਉਂਗਲੀ ਉਠਾਉਣੀ ਸ਼ੁਰੂ ਕਰ ਦਿੱਤੀ ਅਤੇ ਸੰਗਰੂਰ ਅਤੇ
ਬਰਨਾਲਾ ਇਕਾਈਆਂ ਦੇ ਕੰਮਕਾਜ ਵਿਚ ਪਾਰਦਰਸ਼ਤਾ ਦੀ ਮੰਗ ਕੀਤੀ ਤਾਂ ਢੀਂਡਸਾ ਪਰਿਵਾਰ ਪੰਥਕ
ਆਦਰਸ਼ਾਂ ਨੂੰ ਛਿੱਕੇ ਟੰਗਦਿਆਂ ਕਾਂਗਰਸ ਪਾਰਟੀ ਨਾਲ ਜਾ ਮਿਲਿਆ, ਜਿਸ ਨੇ ਢੀਂਡਸਿਆਂ ਦੀ ਬਗਾਵਤ ਦਾ ਪੂਰਾ ਡਰਾਮਾ ਆਪਣੇ ਹੱਥੀਂ ਲਿਖਿਆ
ਹੈ।
ਨਨਕਾਣਾ ਸਾਹਿਬ ਪਥਰਾਅ ਮਾਮਲੇ ‘ਚ
ਪਾਕਿਸਤਾਨ ਜਾਣ ਵਾਲੇ ਵਫ਼ਦ ਨੂੰ ਵੀਜ਼ਾ ਤੋਂ ਨਾਂਹ
ਨਨਕਾਣਾ ਸਾਹਿਬ ਵਿਖੇ ਵਾਪਰੀ ਪਥਰਾਅ ਦੀ ਘਟਨਾ ਦੀ ਦਾ ਮੌਕਾ ਵੇਖਣ ਲਈ ਜਾਣ ਵਾਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨ ਨੇ ਵੀਜ਼ਾ ਦੇਣ ਤੋਂ “ਮਨ੍ਹਾਂ ਕਰ ਦਿੱਤਾ ਹੈ”। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਫ਼ਾਰਤਖ਼ਾਨੇ ਨਾਲ ਇਸ ਬਾਰੇ ਸੰਪਰਕ ਕਰ ਕੇ ਇਸ ਵਿਸ਼ੇ ਵਿੱਚ ਮੁੜ ਵਿਚਾਰ ਕਰਨ ਲਈ ਕਹਿਣਗੇ। ਜਨਵਰੀ ਮਹੀਨੇ ਦੇ ਸ਼ੁਰੂ ਵਿਚ ਗੁਰਦੁਆਰਾ ਜਨਮ ਅਸਥਾਨ ਦੇ ਬਾਹਰ ਮੁਜ਼ਾਹਰੇ ਦੌਰਾਨ ਪੱਥਰਬਾਜ਼ੀ ਹੋਈ। ਭੀੜ ਨੇ ਗੁਰਦੁਆਰੇ ਅੱਗੇ ਇਕੱਠੇ ਹੋ ਸਥਾਨਕ ਪ੍ਰਸਾਸ਼ਨ ਤੇ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਕਮੇਟੀ ਪਾਕਿਸਤਾਨ ਵਫ਼ਦ ਭੇਜਣਾ ਚਾਹੁੰਦੀ ਹੈ ਤਾਂ ਕਿ ਉੱਥੇ ਵਸਦੇ ਸਿੱਖਾਂ ਨੂੰ ਹੌਸਲਾ ਦਿੱਤਾ ਜਾ ਸਕੇ।
ਈਰਾਨ ਦੀ ਇੱਕ ਗਲਤੀ ਤੇ 176 ਮੋਤਾਂ !
ਫ਼ੌਜ ਨੇ ਮੰਨਿਆਂ ਕਿ ਉਸ ਨੇ ਜਹਾਜ਼ ਨੂੰ ਡੇਗ
ਦਿੱਤਾ
ਯੂਕਰੇਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਉਡਾਣ
ਭਰਨ ਤੋਂ ਕੁਝ ਦੇਰ ਬਾਅਦ ਹੀ ਈਰਾਨ ‘ਚ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਲੋਕ ਮਾਰੇ ਗਏ ਸਨ। ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ
ਕਿਹਾ ਹੈ ਕਿ ਉਸ ਨੇ “ਗੈਰ-ਇਰਾਦਤਨ” ਹੀ ਯੂਕਰੇਨ ਦੇ ਯਾਤਰੀ ਜਹਾਜ਼
ਨੂੰ ਡੇਗ ਦਿੱਤਾ। ਸ਼ਨੀਰਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ “ਮਨੁੱਖੀ ਭੁੱਲ” ਕਾਰਨ ਵਾਪਰੀ। ਈਰਾਨ ਦੇ
ਰਾਸ਼ਟਰਪਤੀ ਹਸਨ ਰੌਹਾਨੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ”ਮਿਜ਼ਾਈਲ ਮਨੁੱਖੀ ਗ਼ਲਤੀ” ਕਾਰਨ ਦਾਗੀ ਗਈ। ਈਰਾਨ ਪਹਿਲਾਂ
ਜਹਾਜ਼ ਡੇਗਣ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ
ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਮਗਰੋਂ ਈਰਾਨ ਨੇ ਇਰਾਕ ਵਿੱਚ ਅਮਰੀਕੀ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਅਤੇ ਇਸ ਮਗਰੋਂ
ਇਹ ਜਹਾਜ਼ ਵੀ ਡੇਗ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮਿਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ
ਹਾਦਸਾਗ੍ਰਸਤ ਜਹਾਜ਼ ਦੇ ਬਲੈਕ ਬਾਕਸ ਫਲਾਈਟ ਰਿਕਾਰਡਰ ਨੂੰ ਡੀਕੋਡ ਕਰਨ ਵਿਚ ਫਰਾਂਸ ਮਦਦ ਕਰੇਗਾ।
ਯੂਕਰੇਨ ਅਤੇ ਕੈਨੇਡਾ ਦੋਹਾਂ ਦੇਸਾਂ ਨੇ ਹੀ ਜਹਾਜ਼ ਨੂੰ ਡੇਗਣ ਲਈ ਜਵਾਬਦੇਹੀ ਅਤੇ ਪਰਿਵਾਰਾਂ ਲਈ ਨਿਆਂ ਦੀ ਮੰਗ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਵਾਦਿਮ ਪ੍ਰੀਸਟਿਆਕੋ ਮੁਤਾਬਕ ਕੁੱਲ ਮਿਲਾ ਕੇ 82 ਈਰਾਨੀ, 63 ਕਨੇਡੀਅਨ ਮੁਸਾਫ਼ਰ ਸਵਾਰ ਸਨ। ਕੁੱਲ ਸੱਤ ਦੇਸਾਂ ਦੇ ਨਾਗਰਿਕ ਜਹਾਜ਼ ‘ਤੇ ਸਵਾਰ ਸਨ ਜਿਸ ਵਿਚ 11 ਯੂਕਰੇਨ, 10 ਸਵੀਡਨ, 4 ਅਫ਼ਗਾਨਿਸਤਾਨ, 3 ਯੂਕੇ ਤੇ 3 ਜਰਮਨੀ ਦੇ ਨਾਗਰਿਕ ਸਨ। ਇਨ੍ਹਾਂ ਵਿਚੋਂ ਨੌ ਕਰੂ ਮੈਂਬਰ ਯੂਕਰੇਨ ਦੇ ਸਨ, ਚਾਰ ਅਫ਼ਗਾਨਿਸਤਾਨ, ਚਾਰ ਯੂਕੇ ਤੇ ਤਿੰਨ ਜਰਮਨੀ ਦੇ ਸਨ।
ਯੂਕਰੇਨ ਅਤੇ ਕੈਨੇਡਾ ਦੋਹਾਂ ਦੇਸਾਂ ਨੇ ਹੀ ਜਹਾਜ਼ ਨੂੰ ਡੇਗਣ ਲਈ ਜਵਾਬਦੇਹੀ ਅਤੇ ਪਰਿਵਾਰਾਂ ਲਈ ਨਿਆਂ ਦੀ ਮੰਗ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਵਾਦਿਮ ਪ੍ਰੀਸਟਿਆਕੋ ਮੁਤਾਬਕ ਕੁੱਲ ਮਿਲਾ ਕੇ 82 ਈਰਾਨੀ, 63 ਕਨੇਡੀਅਨ ਮੁਸਾਫ਼ਰ ਸਵਾਰ ਸਨ। ਕੁੱਲ ਸੱਤ ਦੇਸਾਂ ਦੇ ਨਾਗਰਿਕ ਜਹਾਜ਼ ‘ਤੇ ਸਵਾਰ ਸਨ ਜਿਸ ਵਿਚ 11 ਯੂਕਰੇਨ, 10 ਸਵੀਡਨ, 4 ਅਫ਼ਗਾਨਿਸਤਾਨ, 3 ਯੂਕੇ ਤੇ 3 ਜਰਮਨੀ ਦੇ ਨਾਗਰਿਕ ਸਨ। ਇਨ੍ਹਾਂ ਵਿਚੋਂ ਨੌ ਕਰੂ ਮੈਂਬਰ ਯੂਕਰੇਨ ਦੇ ਸਨ, ਚਾਰ ਅਫ਼ਗਾਨਿਸਤਾਨ, ਚਾਰ ਯੂਕੇ ਤੇ ਤਿੰਨ ਜਰਮਨੀ ਦੇ ਸਨ।
ਜੇਐਨਯੂ ਹਿੰਸਾ:
ਨਕਾਬਪੋਸ਼ ਚੈੱਕ ਸ਼ਰਟ ਵਾਲੀ ਕੁੜੀ ਦੀ ਪਛਾਣ,
ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ
ਜੇਐਨਯੂ 'ਚ 5 ਜਨਵਰੀ ਨੂੰ
ਹੋਈ ਹਿੰਸਾ ਦੇ ਮਾਮਲੇ 'ਚ ਇੱਕ ਵੱਡਾ ਖੁਲਾਸਾ
ਹੋਇਆ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਿੰਸਾ 'ਚ ਸ਼ਾਮਲ ਨਕਾਬਪੋਸ਼ ਚੈਕ ਸ਼ਰਟ ਨਾਲ ਲੜਕੀ ਦੀ
ਪਛਾਣ ਕੀਤੀ ਹੈ। ਇਹ ਲੜਕੀ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਦੀ ਇੱਕ ਵਿਦਿਆਰਥੀ ਹੈ।
ਕ੍ਰਾਈਮ ਬ੍ਰਾਂਚ ਹੁਣ ਲੜਕੀ ਨੂੰ ਨੋਟਿਸ ਦੇਵੇਗੀ ਅਤੇ ਪੁੱਛਗਿੱਛ ਕਰੇਗੀ।
ਅਸਲ 'ਚ ਨਕਾਬਪੋਸ਼ ਬਦਮਾਸ਼ਾਂ ਨੇ ਜੇਐੱਨਯੂ ਹੋਸਟਲ 'ਚ ਦਾਖਲ ਹੋ ਕੇ ਭੰਨਤੋੜ ਕੀਤੀ ਸੀ, ਇਨ੍ਹਾਂ 'ਚ ਇੱਕ ਲੜਕੀ ਵੀ ਸੀ ਜਿਸ ਨੇ ਚੈਕ ਸ਼ਰਟ ਪਾਈ
ਹੋਈ ਸੀ। ਇਸ ਹਿੰਸਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਇਹ ਲੜਕੀ ਦੂਜੇ ਨਕਾਬਪੋਸ਼ ਬਦਮਾਸ਼ਾਂ ਦੇ
ਨਾਲ ਨਜ਼ਰ ਆ ਰਹੀ ਹੈ। ਜੇਐਨਯੂ ਦੇ ਕੁਝ ਨੌਂ ਵਿਦਿਆਰਥੀਆਂ ਨੂੰ ਨੋਟਿਸ ਦੇਣ 'ਤੇ
ਕ੍ਰਾਈਮ ਬ੍ਰਾਂਚ ਨੇ ਅੱਜ ਕਮਲਾ ਮਾਰਕੀਟ ਕ੍ਰਾਈਮ ਬ੍ਰਾਂਚ ਦੇ ਦਫਤਰ 'ਚ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਇਹ
ਲੋਕ ਸਵੇਰੇ 11 ਵਜੇ ਕਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਸਕਦੇ ਹਨ।
ਦੱਸ ਦੇਈਏ ਕਿ ਦਿੱਲੀ ਪੁਲਿਸ
ਦੀ ਅਪਰਾਧ ਸ਼ਾਖਾ ਜੇਐਨਯੂ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ
ਨੇ ਇੱਕ ਪ੍ਰੈਸ ਕਾਨਫਰੰਸ 'ਚ
ਨੌਂ ਸ਼ੱਕੀ ਵਿਅਕਤੀਆਂ ਦੀ ਤਸਵੀਰ ਜਾਰੀ ਕੀਤੀ ਸੀ, ਜਿਨ੍ਹਾਂ 'ਚ ਪੰਕਜ ਮਿਸ਼ਰਾ, ਆਈਸ਼ੀ ਘੋਸ਼ (ਜੇਐਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ), ਵਾਸਕਰ
ਵਿਜੇ, ਸੁਚੇਤਾ ਤਾਲੁਕਦਾਰ, ਚੁਨਚਨ ਕੁਮਾਰ, ਡੋਲਨ
ਸਾਮੰਤਾ, ਪ੍ਰਿਆ ਰੰਜਨ, ਯੋਗਿੰਦਰ
ਭਾਰਦਵਾਜ ਅਤੇ ਵਿਕਾਸ ਪਟੇਲ ਦੇ ਨਾਂ ਸ਼ਾਮਲ ਹਨ। ਯੋਗੇਂਦਰ ਭਾਰਦਵਾਜ ਏਕਤਾ ਦੇ ਵਿਰੁੱਧ ਖੱਬੇ
ਵਟਸਐਪ ਸਮੂਹ ਦਾ ਪ੍ਰਬੰਧਕ ਹੈ। ਇਸ 'ਚ ਦੋ ਸ਼ੱਕੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ
ਨਾਲ ਸਬੰਧਤ ਹਨ ਅਤੇ ਸੱਤ ਖੱਬੇਪੱਖੀ ਨਾਲ ਜੁੜੇ ਹੋਏ ਹਨ।
ਇਸ ਦੇ ਨਾਲ ਹੀ ਇਸ ਮਾਮਲੇ 'ਚ
ਹੁਣ ਤਕ ਜੋ ਖੁਲਾਸੇ ਹੋ ਰਹੇ ਹਨ, ਉਸ ਮੁਤਾਬਕ ਹਿੰਸਾ ਨੂੰ ਭੜਕਾਉਣ 'ਚ ਵ੍ਹੱਟਸਐਪ ਗਰੁਪ ਦੀ ਵੱਡੀ ਭੂਮਿਕਾ ਹੈ। ਇਹ
ਸਮੂਹ ਖ਼ੁਦ ਜੇਐਨਯੂ ਦੇ ਏਬੀਵੀਪੀ ਦੇ ਆਗੂ ਯੋਗੇਂਦਰ ਭਾਰਦਵਾਜ ਵੱਜੋਂ ਬਣਾਇਆ ਗਿਆ ਸੀ। ਇਸ ਸਮੂਹ 'ਚ 60 ਲੋਕ ਸ਼ਾਮਲ ਸੀ। ਇਸ ਸਮੂਹ
ਦੇ ਅਧਾਰ 'ਤੇ ਯੋਗੇਂਦਰ ਭਾਰਦਵਾਜ ਅਤੇ ਵਿਕਾਸ ਪਟੇਲ ਦੀ ਵੀ ਪਛਾਣ
ਕੀਤੀ ਗਈ ਹੈ।
ਜਦੋਂ ਜਾਮੀਆ ਯੂਨੀਵਰਸਿਟੀ ਦੀ ਵੀਸੀ ਨਾਲ
ਅੱਧੇ ਘੰਟੇ ਤੱਕ ਵਿਦਿਆਰਥੀਆਂ ਕਰਦੇ ਰਹੇ ਸਵਾਲ-ਜਵਾਬ
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੇ ਖ਼ਿਲਾਫ਼
ਐੱਫਆਈਆਰ ਦਰਜ ਨਹੀਂ ਹੁੰਦੀ ਉਹ ਪ੍ਰੀਖਿਆ ਦਾ ਬਾਈਕਾਟ ਕਰਨਗੇ।
ਰੋਸ-ਮੁਜ਼ਾਹਰਿਆਂ ਨੂੰ ਦੇਖਦੇ ਹੋਏ ਜਾਮੀਆ ਦੀ ਵਾਈਸ ਚਾਂਸਲਰ ਨਜ਼ਮਾ
ਅਖ਼ਤਰ ਸਾਹਮਣੇ ਆਈ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤਾ।
ਵੀਸੀ ਨੇ ਕਿਹਾ ਕਿ ਪੁਲਿਸ ਨੇ ਜਾਮੀਆ ਕੈਂਪਸ 'ਚ ਵੜਨ
ਤੋਂ ਪਹਿਲਾਂ ਆਗਿਆ ਨਹੀਂ ਲਈ ਸੀ ਅਤੇ ਕੈਂਪਸ ਅੰਦਰ ਜਦੋ ਵੀ ਕਾਰਵਾਈ ਕੀਤੀ ਉਸ ਦੇ ਖ਼ਿਲਾਫ਼
ਜਾਮੀਆ ਪ੍ਰਸ਼ਾਸਨ ਕੋਰਟ ਜਾਵੇਗਾ।
ਨਜ਼ਮਾ ਅਖ਼ਤਰ ਨੇ ਕਿਹਾ, "ਅਸੀਂ
ਜੋ ਐੱਫਆਈਆਰ ਕਰਵਾਈ ਹੈ, ਉਸ ਨੂੰ ਪੁਲਿਸ ਰੀਸੀਵ ਨਹੀਂ ਕਰ ਰਹੀ ਹੈ। ਤੁਸੀਂ ਜੋ ਚਾਹੁੰਜੇ ਹੋ ਉਹ
ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਰਕਾਰ ਕਰਮਚਾਰੀ ਹਾਂ। ਅਸੀਂ ਸਰਕਾਰ ਨੂੰ ਇਤਰਾਜ਼ ਭੇਜੇ ਹਨ।
ਹੁਣ ਅਸੀਂ ਕੋਰਟ ਵੀ ਜਾਵਾਂਗੇ।"
ਵਿਦਿਆਰਥੀਆਂ ਨੇ ਇਸ ਤੋਂ ਬਾਅਦ ਸਵਾਲ ਕੀਤਾ ਕਿ 15 ਪਹਿਲਾਂ
ਵੀ ਇਹੀ ਕਿਹਾ ਗਿਆ ਸੀ ਕਿ ਜਾਮੀਆ ਪ੍ਰਸ਼ਾਸਨ ਕੋਰਟ ਜਾਵੇਗਾ। ਦੂਜਾ ਸਵਾਲ ਇਹ ਵੀ ਹੈ ਕਿ ਪੁਲਿਸ
ਜਾਮੀਆ ਕੈਂਪਸ 'ਚ ਵੜੀ ਕਿਵੇਂ ਅਤੇ ਮੀਡੀਆ 'ਚ ਇਸ
ਦੀ ਜਵਾਬਦੇਹੀ ਨੂੰ ਲੈ ਕੇ ਸਵਾਲ ਹੋਇਆ ਤਾਂ ਤੁਸੀਂ ਕਿਹਾ ਸੀ, "ਕੋਈ
ਨਹੀਂ।" ਸਿੱਧਾ ਜਵਾਬ ਕਿਉਂ ਨਹੀਂ ਦਿੱਤਾ।
ਉਸ 'ਤੇ ਵੀਸੀ ਨਜ਼ਮਾ ਅਖ਼ਤਰ ਨੇ ਕਿਹਾ, "ਤੁਸੀਂ
ਜੋ ਟੀਵੀ ਇੰਟਰਵਿਊ ਦੇਖਿਆ ਹੈ ਉਹ ਅਧੂਰਾ ਹੈ। ਮੈਂ ਕਹਿੰਦੀ ਹਾਂ ਕਿ ਉਹ ਪੂਰਾ ਇੰਟਰਵਿਊ ਦਿਖਾਉਣ
ਤਾਂ ਹੀ ਸਪੱਸ਼ਟ ਹੋਵੇਗਾ।"
ਦੱਸ ਦਈਏ ਕਿ 15 ਦਸੰਬਰ
ਨੂੰ ਜਾਮੀਆ ਇਲਾਕੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋਏ ਮੁਜ਼ਾਹਰੇ ਦੌਰਾਨ ਹਿੰਸਾ
ਭੜਕ ਗਈ ਸੀ।
ਇਸ ਦੌਰਾਨ ਕਈ ਬੱਸਾਂ ਵਿੱਚ ਅੱਗ ਲਗਾਈ ਅਤੇ ਭੰਨ-ਤੋੜ ਦੀਆਂ ਘਟਨਾਵਾਂ
ਵੀ ਹੋਈਆਂ ਸਨ। ਇਲਜ਼ਾਮ ਹਨ ਕਿ ਦੇਰ ਸ਼ਾਮ ਦਿੱਲੀ ਪੁਲਿਸ ਨੇ ਜਾਮੀਆ ਕੈਂਪਸ ਵਿੱਚ ਵੜ ਕੇ
ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਅਤੇ ਲਾਈਬ੍ਰੇਰੀ 'ਚ ਵੜ
ਕੇ ਭੰਨਤੋੜ ਕੀਤੀ ਸੀ।
ਸੀਏਏ ਅਤੇ ਜਾਮੀਆ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਿਦਿਆਰਥੀ ਬੀਤੇ
ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਵਿਦਿਆਰਥੀਆਂ ਨੇ ਇਹ ਵੀ ਕਿਹਾ ਹੈ ਕਿ ਇਸ ਗੱਲ ਨੂੰ ਸਵੀਕਾਰ ਕੀਤਾ
ਜਾਵੇ ਕਿ ਜਾਮੀਆ 'ਚ ਪੁਲਿਸ ਨੇ ਸਰਕਾਰ ਦੇ ਕਹਿਣ 'ਤੇ
ਵਿਦਿਆਰਥੀਆਂ ਨਾਲ ਕੁੱਟਮਾਰ ਅਤੇ ਭੰਨਤੋੜ ਕੀਤੀ।
ਪਰ ਵੀਸੀ ਨੇ ਕਿਹਾ ਕਿ ਉਹ ਕਿਸੇ ਦੀ ਕਹੀ ਗੱਲ ਨਹੀਂ ਦੁਹਰਾਉਣਗੇ।
ਉਨ੍ਹਾਂ ਨੇ ਕਿਹਾ, "ਤੁਸੀਂ ਆਪਣੀ ਗੱਲ ਮੇਰੇ ਮੂੰਹ 'ਚ ਨਾ
ਪਾਓ। ਮੈਂ ਆਪਣੀ ਗੱਲ ਕਹਾਂਗੀ। ਦਿੱਲੀ ਪੁਲਿਸ ਜਾਮੀਆ ਕੈਂਪਸ ਵਿੱਚ ਸਾਡੀ ਆਗਿਆ ਦੇ ਬਿਨਾ ਵੜੀ
ਸੀ। ਸਾਡੇ ਮਾਸੂਮ ਬੱਚਿਆਂ ਨੂੰ ਕੁੱਟਿਆਂ ਸੀ ਅਤੇ ਬਹੁਤ ਤਕਲੀਫ਼ ਦਿੱਤੀ। ਇਹ ਚੀਜ਼ ਅਸੀਂ ਬਿਲਕੁਲ
ਨਹੀ ਬਰਦਾਸ਼ਤ ਕਰਾਂਗੇ।"
ਵਾਈਸ ਚਾਂਸਲਰ ਅਤੇ ਵਿਦਿਆਰਥੀਆਂ ਵਿਚਾਲੇ ਸਵਾਲ-ਜਵਾਬ ਅੱਧੇ ਘੰਟੇ ਤੋਂ
ਵੀ ਵੱਧ ਚੱਲੇ। ਜਾਮੀਆ ਦੇ ਵਿਦਿਆਰਥੀ ਪੁਲਿਸ ਦੇ ਖ਼ਿਲਾਫ਼ ਤੁਰੰਤ ਐੱਫਆਈਆਰ ਕਰਵਾਉਣ ਦੀ ਜ਼ਿੱਦ 'ਤੇ
ਅੜੇ ਰਹੇ। ਵਿਦਿਆਰਥੀਆਂ ਨੇ ਸਵਾਲ ਕੀਤਾ ਕਿ ਆਖ਼ਿਰ ਕਦੋਂ ਸ਼ਿਕਾਇਤ ਦਰਜ ਹੋਵੇਗੀ।
ਗੁਰਬਾਣੀ ਕਿਸੇ ਦੀ ਵੀ ਬੌਧਿਕ ਜਾਇਦਾਦ ਨਹੀਂ:
ਰਬਿੰਦਰ ਨਾਰਾਇਣ
ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ‘ਤੇ ਕੁਝ ਧਿਰਾਂ ਵੱਲੋਂ ਸਕਰੀਨ ਸ਼ਾਟ ਦਿਖਾ ਕੇ ਇਹ ਗੱਲ ਵਾਰ ਵਾਰ ਦੱਸੀ ਜਾ ਰਹੀ ਹੈ ਕਿ ਅਦਾਰਾ ਪੀ .ਟੀ. ਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਅਦਾਰੇ ਦੀ ‘ਬੋਧਿਕ ਜਾਇਦਾਦ ਹੈ।
ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ‘ਤੇ ਕੁਝ ਧਿਰਾਂ ਵੱਲੋਂ ਸਕਰੀਨ ਸ਼ਾਟ ਦਿਖਾ ਕੇ ਇਹ ਗੱਲ ਵਾਰ ਵਾਰ ਦੱਸੀ ਜਾ ਰਹੀ ਹੈ ਕਿ ਅਦਾਰਾ ਪੀ .ਟੀ. ਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਅਦਾਰੇ ਦੀ ‘ਬੋਧਿਕ ਜਾਇਦਾਦ (Intellectual Property) ਹੈ।
ਰਬਿੰਦਰ ਨਰਾਇਣ ਨੇ ਕਿਹਾ ਕਿ ਉਹ ਪਿਛਲੇ 20 ਸਾਲਾ ਤੋਂ ਗੁਰਬਾਣੀ ਦੀ ਨਿਰੰਤਰ ਸੇਵਾ ‘ਚ ਲੱਗੇ ਹੋਏ ਹਨ ਤੇ ਗੁਰੂ ਦੇ ਅਸ਼ੀਰਵਾਦ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਰਹਾਂਗੇ। ਪੀਟੀਸੀ ਨੈੱਟਵਰਕ ਪਵਿੱਤਰ ਬਾਣੀ ਦੀ ਮਰਆਿਦਾ ਦੇ ਅਜਿਹੇ ਘਾਣ ਬਾਰੇ ਸੋਚ ਵੀ ਨਹੀਂ ਸਕਦਾ।
ਲੋਕ ਹਿਤ ਵਿੱਚ ਜਾਰੀ ਆਪਣੇ ਬਿਆਨ ਵਿੱਚ ਰਬਿੰਦਰ ਨਾਰਾਇਣ ਨੇ ਕਿਹਾ ਕਿ
ਗੁਰਬਾਣੀ ਦੇ ਪ੍ਰਸਾਰ ਲਈ ਐੱਸਜੀਪੀਸੀ ਜਾਂ ਪੀਟੀਸੀ ਦੀ ਸਾਈਟ ‘ਤੇ ਮੌਜੂਦ ਲਿੰਕ ਨੂੰ ਕਿਸੇ ਵੱਲੋਂ ਵੀ ਸ਼ੇਅਰ ਕਰਨ ਉੱਪਰ ਉਨ੍ਹਾਂ ਨੂੰ
ਕੋਈ ਵੀ ਇਤਰਾਜ਼ ਨਹੀਂ ਹੈ l ਉਨ੍ਹਾਂ ਗੁਰਬਾਣੀ ਦਾ ਲਿੰਕ ਚੋਰੀ ਕਰਕੇ ਉਸਦਾ ਗਲਤ
ਇਸਤੇਮਾਲ ਕਰਨ ਵਾਲੀਆਂ ਸੰਸਥਾਵਾਂ ‘ਤੇ
ਸਖਤ ਇਤਰਾਜ਼ ਜਤਾਉਦਿਆਂ ਕਿਹਾ ਕਿ ਇਸ ਤਰੀਕੇ ਨਾਲ ਪੈਸਾ ਕਮਾਉਣ ਵਾਲੇ ਲੋਕਾਂ ਨੂੰ ਸ਼ਰਮ ਆਉਣੀ
ਚਾਹੀਦੀ ਹੈ ਜੋ ਗਲਤ ਸਾਈਟਾਂ ਚਲਾ ਰਹੇ ਹਨ ਤੇ ਹੁਕਮਨਾਮੇ ਨੂੰ ਜਰੀਆ ਬਣਾ ਕੇ ਆਪਣਾ ਫੇਸਬੁੱਕ ਪੇਜ
ਜਾਂ ਆਪਣਾ ਯੂਟਿਊਬ ਚੈਨਲ ਸਬਸਕਰਾਈਬ ਕਰਨ ਲਈ ਮੈਸਜ ਕਰਦੇ ਹਨ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ ‘ਐੱਸਜੀਪੀਸੀ ਦੀ ਸਾਈਟ ਤੋਂ ਗੁਰਬਾਣੀ ਡਾਊਨਲੋਡ ਕਰਕੇ ਨਿੱਜੀ ਮੁਫਾਦਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਕੁਝ ਲੋਕ ਹੁਕਮਨਾਮੇ ਦੀ ਆੜ ‘ਚ ਨਿਜੀ ਮਸ਼ਹੂਰੀ ਤੇ ਸੈਕਸ ਸਾਈਟਾਂ ਚਲਾ ਰਹੇ ਹਨ ਜੋ ਪੂਰੀ ਤਰਾਂ ਬੇਅਦਬੀ ਹੈ ਅਤੇ ਇਸ ‘ਤੇ ਆੱਸਜੀਪੀਸੀ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ ‘ਐੱਸਜੀਪੀਸੀ ਦੀ ਸਾਈਟ ਤੋਂ ਗੁਰਬਾਣੀ ਡਾਊਨਲੋਡ ਕਰਕੇ ਨਿੱਜੀ ਮੁਫਾਦਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਕੁਝ ਲੋਕ ਹੁਕਮਨਾਮੇ ਦੀ ਆੜ ‘ਚ ਨਿਜੀ ਮਸ਼ਹੂਰੀ ਤੇ ਸੈਕਸ ਸਾਈਟਾਂ ਚਲਾ ਰਹੇ ਹਨ ਜੋ ਪੂਰੀ ਤਰਾਂ ਬੇਅਦਬੀ ਹੈ ਅਤੇ ਇਸ ‘ਤੇ ਆੱਸਜੀਪੀਸੀ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
ਲਗਾਤਾਰ ਦਰਬਾਰ ਸਾਹਿਬ ਤੋਂ ਪੀਟੀਸੀ ਨੈਟਵਰਕ ਤੇ ਪ੍ਰਸਾਰਿਤ ਹੁੰਦੀ
ਗੁਰੂਬਾਣੀ ਉਪਰ ਬੋਲਦਿਆਂ ਰਬਿੰਦਰ ਨਾਰਾਇਣ ਨੇ ਕਿਹਾ : ‘ਐੱਸਜੀਪੀਸੀ ਨਾਲ ਏਕਾਧਿਕਾਰ ਵਾਲੇ ਕਰਾਰ ਦਾ ਸਿਸਟਮ ਹੁਣ ਦਾ ਨਹੀਂ
ਬਲਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੇ ਵੇਲੇ ਦਾ ਹੈ ਤੇ ਇਸ ਕਰਾਰ ਨੂੰ ਮਾਣਯੋਗ ਹਾਈਕੋਰਟ
ਨੇ ਵੀ ਸਹੀ ਦੱਸਿਆ ਹੈ।
ਇਸ ਦੇ ਨਾਲ ਹੀ ਉਨਾਂ ਨੇ ‘ਸ੍ਰੀ ਹੇਮਕੁੰਟ ਸਾਹਿਬ ਤੋਂ ਪ੍ਰਸਾਰਿਤ ਹੁੰਦੀ ਬਾਣੀ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਹੇਮਕੁੰਟ ਤੋਂ ਪ੍ਰਸਾਰਿਤ ਹੁੰਦੀ ਬਾਣੀ ਲਈ ਸਥਾਨਕ ਕਮੇਟੀ ਵਲੋਂ ਲੱਖਾਂ ਰੁਪਏ ਨਿੱਜੀ ਚੈਨਲ ਨੂੰ ਦਿਤੇ ਜਾਂਦੇ ਸੀ ਜੋ ਪੈਸਾ ਸੰਗਤ ਦੀ ਭਲਾਈ ਲਈ ਕੰਮ ਵਿੱਚ ਲਿਆਂਦਾ ਜਾ ਸਕਦਾ ਸੀ ਜਿਸ ਤੇ ਪੀਟੀਸੀ ਨੈਟਵਰਕ ਨੇ ਪਹਿਲਕਦਮੀ ਕਰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਤੋਂ ਬਾਣੀ ਦਾ ਪ੍ਰਸਾਰ ਬਿਲਕੁਲ ਮੁਫਤ ਆਪਣੇ ਖਰਚੇ ਤੇ ਚੈਨਲ ਤੇ ਸ਼ੁਰੂ ਕੀਤਾ ਤਾਂ ਜੋ ਉਹ ਸੰਗਤ ਜੋ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੀ ਸੀ ਉਹ ਸੰਗਤ ਘਰ ਬੈਠੇ ਬਾਣੀ ਸਰਵਣ ਕਰ ਸਕੇ।ਅਦਾਰਾ ਪੀਟੀਸੀ ਸੰਗਤਾਂ ਨਾਲ ਇਹ ਵਾਅਦਾ ਕਰਦਾ ਹੈ ਕਿ ਗੁਰੂ ਘਰ ਦੀ ਮਰਿਆਦਾ ਸਾਡੇ ਲਈ ਸਭ ਤੋਂ ਉੱਪਰ ਹੈ ਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸਾਡਾ ਉਪਰਾਲਾ ਨਿਰੰਤਰ ਜਾਰੀ ਰਹੇਗਾ।
ਉਨਾਓ ਬਲਾਤਕਾਰ ਮਾਮਲੇ ਨਾਲ
ਜੁੜੇ
ਡਾਕਟਰ ਦੀ ਸ਼ੱਕੀ ਹਾਲਾਤ
ਵਿੱਚ ਮੌਤ
ਉਨਾਓ
ਬਲਾਤਕਾਰ ਕਾਂਡ ਦੀ ਪੀੜਤ ਲੜਕੀ ਦੇ ਪਿਤਾ ਦਾ ਇਲਾਜ ਕਰਨ ਵਾਲੇ ਡਾ। ਪ੍ਰਸ਼ਾਂਤ ਉਪਾਧਿਆਇ ਦੀ ਸ਼ੱਕੀ
ਹਾਲਾਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਬਲਾਤਕਾਰ ਕਾਂਡ ਦੀ ਪੀੜਤ ਕੁੜੀ ਦੇ ਪਿਤਾ ਨੂੰ ਕੁੱਟਮਾਰ
ਤੋਂ ਬਾਅਦ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਡਾ। ਪ੍ਰਸ਼ਾਂਤ ਉਪਾਧਿਆਇ ਹੀ
ਐਮਰਜੈਂਸੀ ’ਚ ਸਨ ਤੇ ਉਨ੍ਹਾਂ ਨੇ ਹੀ ਪੀੜਤ
ਕੁੜੀ ਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸ ਮਾਮਲੇ ’ਤੇ ਵਿਵਾਦ ਪੈਦਾ ਹੋਣ ਤੋਂ ਬਾਅਦ ਜਦੋਂ ਇਸ ਦੀ ਸੀਬੀਆਈ ਜਾਂਚ ਸ਼ੁਰੂ
ਹੋਈ ਸੀ, ਤਦ ਡਾ। ਪ੍ਰਸ਼ਾਂਤ ਉਪਾਧਿਆਇ ਨੂੰ
ਮੁਅੱਤਲ ਕਰ ਦਿੱਤਾ ਗਿਆ ਸੀ ਤੇ ਲੰਮੇ ਸਮੇਂ ਬਾਅਦ ਉਨ੍ਹਾਂ ਦੀ ਬਹਾਲੀ ਹੋਈ ਸੀ। ਇਸ ਵੇਲੇ ਡਾ।
ਪ੍ਰਸ਼ਾਂਤ ਫ਼ਤਿਹਪੁਰ ਵਿਖੇ ਤਾਇਨਾਤ ਸਨ। ਅੱਜ ਸ਼ੱਕੀ ਹਾਲਾਤ ਵਿੱਚ ਡਾ। ਪ੍ਰਸ਼ਾਂਤ ਦੀ ਮੌਤ ਹੋ ਗਈ ਤੇ
ਖਾਸ ਗੱਲ ਇਹ ਵੀ ਹੈ ਕਿ ਕੱਲ੍ਹ ਇਸੇ ਮਾਮਲੇ ਦੀ ਸੁਣਵਾਈ ਦਿੱਲੀ ਸਥਿਤ ਤੀਸ ਹਜ਼ਾਰੀ ਅਦਾਲਤ ’ਚ ਹੋਣੀ ਹੈ।
ਇਸ ਮਾਮਲੇ ਵਿੱਚ ਪਹਿਲਾਂ ਹੀ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ 25 ਲੱਖ ਰੁਪਏ ਦਾ ਜੁਰਮਾਨਾ ਸੁਣਾਇਆ ਹੈ।
ਇਸ ਮਾਮਲੇ ਵਿੱਚ ਪਹਿਲਾਂ ਹੀ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ 25 ਲੱਖ ਰੁਪਏ ਦਾ ਜੁਰਮਾਨਾ ਸੁਣਾਇਆ ਹੈ।
ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਸਹਾਰਾ,
ਦਿੱਗਜ ਲੀਡਰ ਕੇਜਰੀਵਾਲ ਨਾਲ ਡਟੇ
ਦਿੱਲੀ ਵਿਧਾਨ ਸਭਾ ਚੋਣਾਂ
ਲਈ ਨੌਮੀਨੇਸ਼ਨ ਦੀ ਪ੍ਰਕ੍ਰਿਆ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡੀ
ਕਾਮਯਾਬੀ ਹਾਸਲ ਹੋਈ ਹੈ। ਤਿੰਨ ਕਾਂਗਰਸੀ ਨੇਤਾਵਾਂ ਵਿਨੈ ਮਿਸ਼ਰਾ, ਰਾਜਕੁਮਾਰੀ ਢਿੱਲੋਂ, ਦੀਪੂ ਚੌਧਰੀ ਸਣੇ ਸਾਬਕਾ ਵਿਧਾਇਕ ਰਾਮ ਸਿੰਘ
ਨੇ ਆਮ ਆਦਮੀ ਪਾਰਟੀ ਜੁਆਇੰਨ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਭ ਨੇਤਾਵਾਂ ਦੇ ਪਾਰਟੀ ‘ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਲੀ ਸੀਐਮ
ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਦਿੱਤੀ।
ਅੱਜ
ਸਵੇਰ ਤੋਂ ਹੀ ਇਹ ਖ਼ਬਰ ਸਾਹਮਣੇ ਸੀ ਕਿ ਸਾਬਕਾ ਸੰਸਦ ਮੈਂਬਰ ਤੇ ਦਿੱਗਜ ਨੇਤਾ ਮਹਾਬਲ ਮਿਸ਼ਰਾ ਦੇ
ਬੇਟੇ ਵਿਨੈ ‘ਆਪ’ ਦਾ ਪੱਲਾ ਫੜ੍ਹ ਸਕਦੇ ਹਨ। ਜਦਕਿ ਮਹਾਬਲ ਨੇ
ਅਜਿਹੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਵਿਨੈ ਮਿਸ਼ਰਾ 2013 ‘ਚ ਪਾਲਮ ਵਿਧਾਨ ਸਭਾ ਸੀਟ
ਤੋਂ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ।
ਬਦਰਪੁਰ
ਤੋਂ ਦੋ ਵਾਰ ਰਾਮ ਸਿੰਘ ਨੇ ਵੀ ਆਮ ਆਦਮੀ ਪਾਰਟੀ ਜੁਆਇੰਨ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕਰ
ਕਿਹਾ ਹੈ ਕਿ ਰਾਮ ਸਿੰਘ ਢਿੱਲੋਂ ਦਿੱਲੀ ਸਰਕਾਰ ਦੇ ਕੰਮਕਾਜ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ‘ਚ ਸਾਮਲ ਹੋਏ ਹਨ। ਬਵਾਨਾ ਵਿਧਾਨ ਸਭਾ ਸੀਟ ਦੇ
ਰੋਹਿਣੀ ਵਾਰਡ ਦੇ ਪਾਰਸ਼ਦ ਜੈ ਭਗਵਾਨ ਉਪਕਾਰ ਵੀ ਆਪ ‘ਚ ਸ਼ਾਮਲ
ਹੋ ਗਏ ਹਨ।
ਹਰਿਨਗਰ
ਵਾਰਡ ਤੋਂ ਕਾਂਗਰਸ ਦੀ ਸਾਬਕਾ ਸੰਸਦ ਰਾਜਕੁਮਾਰੀ ਢਿੱਲੋਂ ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਰੁਖ
ਕਰ ਲਿਆ। ਉਧਰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਦੀਪੂ ਚੌਧਰੀ ਨੇ ਵੀ ਆਮ ਆਦਮੀ ਪਾਰਟੀ
ਦੀ ਮੈਂਬਰਸ਼ਿਪ ਲਈ।
ਮੇਰਾ ਭਾਰਤ ਮਹਾਨ!
5 ਲੱਖ ਐਕਸੀਡੈਂਟ, ਡੇਢ ਲੱਖ ਦੀ ਗਈ ਜਾਨ
ਦੇਸ਼ ਭਰ 'ਚ ਹਰ ਰੋਜ਼ ਸੜਕ ਹਾਦਸਿਆਂ 'ਚ ਲੱਖਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
ਨਿਯਮਾਂ 'ਚ ਸਖਤੀ ਦੇ ਬਾਵਜੂਦ ਇਹ
ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ
ਨਾਕਾਮਯਾਬੀ ਨੂੰ ਕਬੂਲਿਆ ਹੈ। ਗਡਕਰੀ ਸੜਕ ਸੁਰੱਖਿਆ ਹਫਤੇ ਸਬੰਧੀ ਸਮਾਗਮ ਮੌਕੇ ਨਾਗਪੁਰ ਪਹੁੰਚੇ
ਸਨ। ਜਿੱਥੇ ਉਨ੍ਹਾਂ ਕਿਹਾ ਕਿ ਦੇਸ਼ 'ਚ ਹਰ ਸਾਲ ਪੰਜ ਲੱਖ ਸੜਕ
ਹਾਦਸੇ ਵਾਪਰਦੇ ਹਨ, ਜਿਨ੍ਹਾਂ 'ਚ ਕਰੀਬ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ
ਹੈ ਤੇ ਕਰੀਬ ਢਾਈ ਤੋਂ ਤਿੰਨ ਲੱਖ ਲੋਕ ਜ਼ਖਮੀ ਹੋ ਜਾਂਦੇ ਹਨ। ਇਸ ਕਾਰਨ ਦੇਸ਼ ਦਾ ਜੀਡੀਪੀ ਨੁਕਸਾਨ
ਦੋ ਫੀਸਦੀ ਬਣਦਾ ਹੈ।
ਇਸ ਤੋਂ
ਇਲਾਵਾ ਸੜਕ ਹਾਦਸਿਆਂ ਦੇ 62 ਫੀਸਦੀ ਮ੍ਰਿਤਕ 18-35 ਸਾਲ ਉਮਰ ਵਰਗ ਦੇ ਹੁੰਦੇ
ਹਨ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਕਈ ਕਦਮ ਚੁੱਕਣ ਦੇ ਬਾਵਜੂਦ ਵੀ ਉਨ੍ਹਾਂ ਦਾ ਮੰਤਰਾਲਾ
ਹਾਦਸਿਆਂ ਦੀ ਗਿਣਤੀ ਨਹੀਂ ਘਟਾ ਸਕਿਆ।
ਇਸ ਦੇ ਨਾਲ ਹੀ ਗਡਕਰੀ ਨੇ
ਤਾਮਿਲਨਾਡੂ ਸਰਕਾਰ ਦੀ ਸ਼ਲਾਘਾ ਕੀਤੀ, ਜੋ ਸੜਕ ਹਾਦਸਿਆਂ ਦੀ ਗਿਣਤੀ 29 ਫੀਸਦ
ਤੱਕ ਤੇ ਮੌਤਾਂ ਦੀ ਗਿਣਤੀ 30 ਫੀਸਦ ਤੱਕ ਘਟਾਉਣ 'ਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ
ਜਾਗਰੂਕਤਾ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਤੇ ਪੁਲਿਸ, ਐਨਜੀਓ
ਤੇ ਹੋਰ ਸੰਸਥਾਂਵਾਂ ਵੱਲੋਂ ਇੱਕਮੁੱਠ ਹੋ ਕੇ ਕੀਤੀਆਂ ਕੋਸ਼ਿਸ਼ਾਂ ਨਾਲ ਹੀ ਸੜਕ ਹਾਦਸਿਆਂ ਦੀ ਗਿਣਤੀ
ਘੱਟ ਸਕਦੀ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ
ਬਾਰੇ ਬਿਆਨਬਾਜੀ
ਸੁਖਬੀਰ ਤੇ ਮਜੀਠੀਆ ਨੂੰ
ਸੁਪਰੀਮ ਕੋਰਟ ਦਾ ਨੋਟਿਸ
ਜਸਟਿਸ
ਰਣਜੀਤ ਸਿੰਘ ਕਮਿਸ਼ਨ ਦੀ ਹੱਤਕ ਦੇ ਇਲਜ਼ਾਮ ‘ਚ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ
ਬਾਦਲ ਤੇ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ
ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਕਰ ਕਰਕੇ ਜਵਾਬ
ਮੰਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੇਸ ਨੂੰ ਨਾ ਸੁਣਨ ਮਗਰੋਂ ਜਸਟਿਸ ਰਣਜੀਤ ਸਿੰਘ
ਵੱਲੋਂ ਸੁਪਰੀਮ ਕੋਰਟ ਵਿੱਚ ਚਣੌਤੀ ਦਿੱਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ
ਨੇ ਅਕਾਲੀ ਦਲ ਦੇ ਦੋਵੇਂ ਆਗੂਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਦੋਵਾਂ ਅਕਾਲੀ ਆਗੂਆਂ ਨੇ
ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਕਮਿਸ਼ਨ ਉਪਰ ਵੀ ਨਿੱਜੀ ਟਿੱਪਣੀਆਂ ਕੀਤੀਆਂ ਤੇ ਜਸਟਿਸ
ਰਣਜੀਤ ਸਿੰਘ ਉਪਰ ਕਾਂਗਰਸੀ ਪੱਖੀ ਹੋਣ ਦੇ ਇਲਜ਼ਾਮ ਲਾਏ ਸੀ। ਜਸਟਿਸ ਰਣਜੀਤ ਸਿੰਘ ਨੇ ਇਸ ਨੂੰ
ਕਾਨੂੰਨੀ ਦਾ ਮਜ਼ਾਕ ਕਰਾਰ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਵੀ ਅਪਮਾਣ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੰਜਾਬ ਦੀ ਕੈਪਟਨ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਇਆ ਸੀ ।
ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੰਜਾਬ ਦੀ ਕੈਪਟਨ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਇਆ ਸੀ ।
ਸ੍ਰੀ ਮੁਕਤਸਰ ਸਾਹਿਬ:
ਖਰਾਬ ਮੌਸਮ ਕਾਰਨ ਸ਼੍ਰੋਮਣੀ
ਅਕਾਲੀ ਦਲ
ਵੱਲੋਂ ਕਾਨਫਰੰਸ ਦੀ ਜਗ੍ਹਾ
ਤਬਦੀਲ
ਸ੍ਰੋਮਣੀ ਅਕਾਲੀ ਦਲ ਵਲੋਂ ਮੇਲਾ ਮਾਘੀ ‘ਤੇ ਕੀਤੀ ਜਾ ਰਹੀ ਕਾਨਫਰੰਸ ਦੀ ਜਗ੍ਹਾ ਬਦਲ ਦਿੱਤੀ ਗਈ ਹੈ, ਹੁਣ ਇਹ ਸਿਆਸੀ ਕਾਨਫਰੰਸ ਸ੍ਰੀ ਮੁਕਤਸਰ ਸਾਹਿਬ- ਮਲੋਟ ਰੋਡ ‘ਤੇ ਸਥਿਤ ਨਰਾਇਣਗੜ ਰਿਜੋਰਟ ਵਿਖੇ ਹੋਵੇਗੀ।
ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।ਦਰਅਸਲ, ਸ੍ਰੀ ਮੁਕਤਸਰ ਸਾਹਿਬ ‘ਚ ਅੱਜ ਸਵੇਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਪਾਰਟੀ ਵੱਲੋਂ ਕਾਨਫਰੰਸ ਦੀ ਜਗ੍ਹਾ ਬਦਲ ਦਿੱਤੀ ਹੈ।
ਅੱਜ ਵਰਦੇ ਮੀਂਹ ‘ਚ ਸੁਖਬੀਰ ਸਿੰਘ ਬਾਦਲ ਕਾਨਫਰੰਸ ਵਾਲੀ ਜਗ੍ਹਾ ‘ਤੇ ਪਹੁੰਚੇ ਅਤੇ ਬਾਰਿਸ਼ ਕਾਰਨ ਪੰਡਾਲ ਵਿਚ ਭਰੇ ਪਾਣੀ ਅਤੇ ਹੋਰ ਪੇਸ਼
ਆਈਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਉਪਰੰਤ ਉਹ ਫਿਰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਗਏ, ਪਰ ਉਥੇ ਵਰਕਰਾਂ ਦੇ ਜਿਆਦਾ ਇਕੱਠ ਹੋਣ ਦੀ ਸੂਰਤ ‘ਚ ਪੇਸ਼ ਆਉਣ ਵਾਲੀ ਮੁਸ਼ਕਿਲ ਦੇ ਚਲਦਿਆਂ ਉਹਨਾਂ ਸ੍ਰੀ ਮੁਕਤਸਰ ਸਾਹਿਬ-
ਮਲੋਟ ਰੋਡ ‘ਤੇ ਸਥਿਤ ਨਰਾਇਣਗੜ ਰਿਜੋਰਟ ਦਾ ਦੌਰਾ ਕੀਤਾ ਅਤੇ ਇਸ
ਜਗ੍ਹਾ ‘ਤੇ ਕਾਨਫਰੰਸ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਉਹਨਾਂ ਨੇ ਪੰਜਾਬੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਹੋਰਨਾਂ ਪਾਰਟੀਆਂ ਵਲੋਂ ਕਾਨਫਰੰਸ ਨਾ ਕਰਨ ਦੇ ਮਾਮਲੇ ‘ਤੇ ਤੰਜ ਕਸਦਿਆ ਉਹਨਾਂ ਕਿਹਾ ਕਿ ਠੰਡ ਕਾਰਨ ਬਾਕੀ ਪਾਰਟੀਆਂ ਕੁੰਗੜ ਗਈਆਂ ਹਨ।
ਇਸ ਮੌਕੇ ਉਹਨਾਂ ਨੇ ਪੰਜਾਬੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਹੋਰਨਾਂ ਪਾਰਟੀਆਂ ਵਲੋਂ ਕਾਨਫਰੰਸ ਨਾ ਕਰਨ ਦੇ ਮਾਮਲੇ ‘ਤੇ ਤੰਜ ਕਸਦਿਆ ਉਹਨਾਂ ਕਿਹਾ ਕਿ ਠੰਡ ਕਾਰਨ ਬਾਕੀ ਪਾਰਟੀਆਂ ਕੁੰਗੜ ਗਈਆਂ ਹਨ।
ਭਗਵੰਤ
ਮਾਨ ਤੇ ਸੱਤ ਵਿਧਾਇਕਾਂ ਖਿਲਾਫ ਕੇਸ ਦਰਜ
800 ਵਰਕਰਾਂ ਉਤੇ 147, 149, 332, 353 ਤੇ 188 ਦਫਾ ਲਗੀ
ਚੰਡੀਗੜ੍ਹ ਪੁਲਿਸ ਨੇ ਆਮ
ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਸੱਤ ਵਿਧਾਇਕਾਂ ਸਣੇ 800 ਦੇ ਕਰੀਬ ‘ਆਪ’ ਵਰਕਰਾਂ ਖ਼ਿਲਾਫ਼ ਕੇਸ ਦਰਜ
ਕਰ ਲਿਆ ਹੈ। ਇਹ ਕੇਸ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਬਿੱਲਾਂ ਵਿੱਚ ਵਾਧੇ ਖਿਲਾਫ ਚੰਡੀਗੜ੍ਹ
ਵਿੱਚ ਕੀਤੇ ਰੋਸ ਮੁਜ਼ਾਹਰੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਕੀਤਾ
ਹੈ।
ਹਾਸਲ
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਥਾਣਾ ਸੈਕਟਰ-3 ਦੀ ਪੁਲਿਸ ਨੇ ‘ਆਪ’ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਜ਼ਖ਼ਮੀ
ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੰਸਦ
ਮੈਂਬਰ ਭਗਵੰਤ ਮਾਨ, ਸੱਤ ਵਿਧਾਇਕਾਂ ਸਣੇ ਸੱਤ
ਅੱਠ ਸੌ ਦੇ ਕਰੀਬ ‘ਆਪ’ ਵਰਕਰਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 147, 149, 332, 353 ਤੇ 188 ਤਹਿਤ ਕੇਸ ਦਰਜ ਕਰ ਦਿੱਤਾ ਹੈ।
ਪੁਲਿਸ ਵੱਲੋਂ ਨਾਮਜ਼ਦ ਕੀਤੇ
ਗਏ ਵਿਧਾਇਕਾਂ ’ਚ ਹਰਪਾਲ ਸਿੰਘ ਚੀਮਾ, ਮਾਸਟਰ ਬਲਦੇਵ ਸਿੰਘ, ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਅਮਨ ਅਰੋੜਾ, ਜੈ
ਕਿਸ਼ਨ ਰੋੜੀ, ਸਰਵਜੀਤ ਕੌਰ ਤੇ ਪਾਰਟੀ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਂ ਸ਼ਾਮਲ ਹਨ। ਇਹ ਮਾਮਲਾ
ਕਾਂਸਟੇਬਲ ਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।
ਕਾਬਲੇਗੌਰ ਹੈ ਕਿ ਬਿਜਲੀ
ਦਰਾਂ ’ਚ ਵਾਧੇ ਵਿਰੁੱਧ ਰੋਸ ਵਜੋਂ ਸ਼ੁੱਕਰਵਾਰ ਨੂ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਧਰਨੇ ਦੌਰਾਨ
ਵਰਕਰਾਂ ਨੂੰ ਰੋਕਦੇ ਹੋਏ ਚੰਡੀਗੜ੍ਹ ਪੁਲਿਸ ਦੇ ਡੀਐਸਪੀ, ਇੰਸਪੈਕਟਰ ਸਣੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ
ਗਏ ਸਨ। ਥਾਣਾ ਸੈਕਟਰ-3 ਦੇ ਮੁਖੀ ਨੀਰਜ ਸਰਨਾ ਮੁਤਾਬਕ ਆਪ ਆਗੂਆਂ ਨੇ ਡਿਪਟੀ ਕਮਿਸ਼ਨਰ ਨੇ ਆਦੇਸ਼ਾਂ ਦੀ ਉਲੰਘਣਾ
ਕਰਦਿਆਂ ਕਾਨੂੰਨ ਵਿਵਸਥਾ ’ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ ਕੀਤੀ ਹੈ ਤੇ ਇਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ
ਕੀਤੀ ਜਾ ਰਹੀ ਹੈ।
ਅਮਰੀਕਾ ਅਤੇ ਈਰਾਨ ਵਿਚਾਲੇ ਤਨਾਅ
ਅਮਰੀਕੀ ਏਅਰਬੇਸ ‘ਤੇ
ਰਾਕੇਟਾਂ ਨਾਲ ਹਮਲਾ
ਅਮਰੀਕਾ
ਅਤੇ ਈਰਾਨ ਵਿਚਾਲੇ ਤਨਾਅ ਜਾਰੀ ਹੈ। ਐਤਵਾਰ ਨੂੰ ਇਰਾਕ ਦੇ ਉੱਤਰੀ ਬਗਦਾਦ ‘ਚ ਅਮਰੀਕੀ ਏਅਰਬੇਸ ‘ਤੇ ਰਾਕੇਟ ਦਾਗੇ ਗਏ ਹਨ।
ਖ਼ਬਰਾਂ ਅਨੁਸਾਰ ਇਰਾਕ ‘ਚ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ
ਬਣਾ ਕੇ 4 ਰਾਕੇਟ ਦਾਗੇ ਗਏ ਹਨ। ਇਸ ਹਮਲੇ ‘ਚ 4 ਇਰਾਕੀ ਹਵਾਈ ਫੌਜੀ ਜ਼ਖਮੀ ਹੋਏ
ਹਨ। ਅਮਰੀਕੀ ਫੌਜੀ ਟਿਕਾਣਿਆਂ ‘ਤੇ ਇਹ 6 ਦਿਨ ‘ਚ ਦੂਜਾ ਹਮਲਾ ਹੈ। ਇਰਾਕ ‘ਚ ਅਮਰੀਕੀ ਫੌਜ ਅਤੇ ਗਠਜੋੜ ਵਿਰੁੱਧ ਆਪਣੇ ਫੌਜੀ ਕਮਾਂਡਰ ਕਾਸਿਮ
ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਬੀਤੇ ਬੁੱਧਵਾਰ ਨੂੰ ਈਰਾਨ ਨੇ ਦਰਜਨਾਂ ਮਿਜ਼ਾਈਲਾਂ ਨਾਲ
ਹਮਲਾ ਕੀਤਾ ਸੀ। ਇਸ ‘ਚ ਦਾਅਵਾ ਕੀਤਾ ਗਿਆ ਸੀ ਕਿ
ਹਮਲੇ ‘ਚ 80 ਤੋਂ ਵੱਧ ਅਮਰੀਕੀ ਮਾਰੇ ਗਏ ਸਨ, ਪਰ ਅਮਰੀਕਾ ਨੇ ਇਸ ਦਾਅਵੇ ਨੂੰ ਝੂਠਾ ਦੱਸਿਆ ਸੀ । ਅਮਰੀਕਾ ਤੋਂ ਬਦਲਾ
ਲੈਣ ਲਈ ਈਰਾਨ ਨੇ ‘ਆਪ੍ਰੇਸ਼ਨ ਮਾਰਟਿਰ ਸੁਲੇਮਾਨੀ’ ਮੁਹਿੰਮ ਚਲਾਈ ਸੀ। ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਕੋਰ ਨੇ ਇੱਕ ਬਿਆਨ
ਜਾਰੀ ਕੀਤਾ ਸੀ ਕਿ ਅਮਰੀਕੀ ਹਮਲਾਵਰਾਂ ਦੇ ਅਪਰਾਧਿਕ ਅਤੇ ਅੱਤਵਾਦੀ ਕਾਰਵਾਈਆਂ ਦਾ ਜਵਾਬ ਅਤੇ
ਸੁਲੇਮਾਨੀ ਦੀ ਹੱਤਿਆ ਤੇ ਦਰਦਨਾਕ ਸ਼ਹਾਦਤ ਦਾ ਬਦਲਾ ਲੈਣਾ ਸੀ। ਇਸ ਦੌਰਾਨ ਈਰਾਨ ਨੇ ਅਮਰੀਕਾ ਨੂੰ
ਬੇਰਹਿਮ, ਅੱਤਵਾਦੀ ਅਤੇ ਸ਼ੈਤਾਨ ਦੱਸਿਆ
ਸੀ। ਇੰਨਾ ਹੀ ਨਹੀਂ, ਉਸ ਨੇ ਅਮਰੀਕਾ ਦੀ ਮਦਦ ਕਰਨ
ਵਾਲੇ ਦੇਸ਼ਾਂ ਨੂੰ ਚੇਤਾਵਨੀ ਵੀ ਦਿੱਤੀ ਸੀ। ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨ ‘ਤੇ ਨਵੀਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਸਟੀਵਨ
ਨਿਊਚਿਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਟੈਕਸਟਾਈਲ, ਨਿਰਮਾਣ, ਅਤੇ ਖਾਨ ਦੇ ਖੇਤਰਾਂ ਨਾਲ ਜੁੜੇ
ਲੋਕਾਂ ‘ਤੇ ਪਾਬੰਦੀ ਲਗਾਉਣ ਵਾਲਾ ਇੱਕ
ਸਰਕਾਰੀ ਆਦੇਸ਼ ਜਾਰੀ ਕਰਨਗੇ। ਉਹ ਸਟੀਲ ਅਤੇ ਲੋਹਾ ਖੇਤਰਾਂ ਵਿਰੁੱਧ ਵੱਖਰੀਆਂ ਪਾਬੰਦੀਆਂ ਵੀ
ਲਗਾਉਣਗੇ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹਾ ਕਰ ਕੇ ਅਸੀਂ ਈਰਾਨੀ ਸ਼ਾਸਨ ਨੂੰ ਮਿਲਣ ਵਾਲੀ
ਕਰੋੜਾਂ ਡਾਲਰ ਦੀ ਸਹਾਇਤਾ ਰੋਕ ਦੇਵਾਂਗੇ।
ਟਰੰਪ ਨੇ ਕਿਉਂ ਮਰਵਾਇਆ ਇਰਾਨੀ ਜਰਨੈਲ?
ਅਮਰੀਕਾ ਕੋਲ ਨਹੀਂ ਸੁਲੇਮਾਨੀ ਖਿਲਾਫ ਕੋਈ ਸਬੂਤ
ਅਮਰੀਕੀ ਰਾਸ਼ਟਰਪਤੀ
ਡੋਨਾਲਡ ਟਰੰਪ ਨੇ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦੇ ਜੋ ਕਾਰਨ ਦੱਸੇ, ਉਸ ਦੇ ਪੱਖ 'ਚ ਹੁਣ ਤਕ ਸਬੂਤ ਪੇਸ਼
ਨਹੀਂ ਕੀਤੇ ਗਏ। ਰਾਸ਼ਟਰਪਤੀ ਟਰੰਪ ਨੇ ਦੋ ਦਿਨ ਪਹਿਲਾਂ ਹੀ ਬਗੈਰ ਸਬੂਤਾਂ ਦੇ ਦਾਅਵਾ ਕੀਤਾ ਸੀ ਕਿ
ਜਨਰਲ ਸੁਲੇਮਾਨੀ ਬਗਦਾਦ ਸਥਿਤ ਦੂਤਾਵਾਸ ਦੇ ਨਾਲ ਪੱਛਮੀ ਏਸ਼ੀਆ 'ਚ ਮੌਜੂਦ ਚਾਰ ਅਮਰੀਕੀ
ਦੂਤਾਵਾਸਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸੀ।
ਜਦਕਿ
ਹੁਣ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹੀ ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਤੋਂ
ਇਨਕਾਰ ਕਰ ਦਿੱਤਾ ਹੈ। ਐਸਪਰ ਨੇ ਐਤਵਾਰ ਨੂੰ ਇੱਕ ਚੈਨਲ ਨੂੰ ਕਿਹਾ, "ਮੇਰੇ ਸਾਹਮਣੇ ਚਾਰ
ਦੂਤਾਵਾਸਾਂ 'ਤੇ ਹਮਲੇ ਦੀ ਕੋਈ ਗੱਲ ਨਹੀਂ
ਆਈ। ਇਸ ਨਾਲ ਜੁੜੇ ਸਬੂਤ ਨਹੀਂ ਹਨ।" ਜਦਕਿ ਉਨ੍ਹਾਂ ਨੇ
ਰਾਸ਼ਟਰਪਤੀ ਦੇ ਬਿਆਨ ਦਾ ਬਚਾਅ ਕਰਦਿਆਂ ਕਿਹਾ, "ਟਰੰਪ ਦੀ
ਤਰ੍ਹਾਂ ਮੈਨੂੰ ਵੀ ਲੱਗਦਾ ਸੀ ਕਿ ਉਹ ਸਾਡੇ ਦੂਤਾਵਾਸਾਂ ਨੂੰ ਹੀ ਨਿਸ਼ਾਨਾ ਬਣਾਉਣਗੇ ਕਿਉਂਕਿ ਉਹ
ਕਿਸੇ ਵੀ ਦੇਸ਼ 'ਚ ਸਾਡੀ ਤਾਕਤ ਵੇਖਦੇ ਹਨ"।
ਟਰੰਪ ਨੇ ਇੱਕ ਇੰਟਰਵਿਊ 'ਚ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਉਹ ਚਾਰ ਦੂਤਾਵਾਸਾਂ 'ਤੇ ਹਮਲੇ ਦੀ ਸਾਜਿਸ਼ ਕਰ ਰਿਹਾ ਸੀ। ਸ਼ਾਇਦ ਬਗਦਾਦ ਸਥਿਤ ਦੂਤਾਵਾਸ 'ਤੇ ਵੀ ਹਮਲੇ ਦੀ ਕੋਸ਼ਿਸ਼ ਸੀ"। ਸੁਲੇਮਾਨੀ ਦੇ ਕਤਲ ਤੋਂ ਇੱਕ ਹਫਤੇ ਬਾਅਦ ਟਰੰਪ
ਨੇ ਇਹ ਦਾਅਵਾ ਬਗੈਰ ਸਬੂਤ ਕੀਤਾ ਸੀ।
ਦਿਲੀਪ ਘੋਸ਼ ਦਾ ਦਾਅਵਾ,
ਤੋੜ-ਭੰਨ੍ਹ ਕਰਨ ਵਾਲਿਆਂ
ਨੂੰ ਮਾਰਾਂਗੇ ਗੋਲੀ!
ਪੱਛਮੀ
ਬੰਗਾਲ ਦੇ ਬੀਜੇਪੀ ਦੇ ਪ੍ਰਧਾਨ ਦਿਲੀਪ ਘੋਸ਼ ਨੇ ਸੀਏਏ ਪ੍ਰਦਰਸ਼ਨ ਦੌਰਾਨ ਤੋੜ-ਭੰਨ੍ਹ ਕਰਨ ਵਾਲਿਆਂ
ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਦਿਲੀਪ ਘੋਸ਼ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ
ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਏਗਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਨਾਦੀਆ ਜ਼ਿਲ੍ਹੇ
'ਚ ਸੀਏਏ ਦੇ ਸਮਰਥਨ 'ਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਦਿਲੀਪ ਘੋਸ਼ ਨੇ ਕਿਹਾ ਕਿ ਮਮਤਾ
ਬੈਨਰਜੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।
ਘੋਸ਼ ਨੇ ਕਿਹਾ ਕਿ "ਕੀ ਇਹ ਉਨ੍ਹਾਂ ਦੇ ਪਿਓ ਦੀ ਜਾਇਦਾਦ ਹੈ? ਉਹ ਕਿਸ ਤਰ੍ਹਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੋ ਟੈਕਸ ਦੇਣ ਵਾਲਿਆਂ ਦੇ ਪੈਸਿਆਂ ਨਾਲ ਬਣੀ ਹੈ? ਉੱਤਰ ਪ੍ਰਦੇਸ਼, ਅਸਮ ਤੇ ਕਰਨਾਟਕ ਦੀਆਂ ਸਰਕਾਰਾਂ ਨੇ ਅਜਿਹੇ ਰਾਸ਼ਟਰ ਵਿਰੋਧੀ ਤੱਤਾਂ ਨੂੰ ਗੋਲੀ ਮਾਰ ਕੇ ਬਿਲਕੁਲ ਠੀਕ ਕੀਤਾ।"
ਉਨ੍ਹਾਂ ਅੱਗੇ ਕਿਹਾ ਕਿ ਅਸਮ, ਯੂਪੀ ਤੇ ਜਿੱਥੇ ਵੀ ਉਨ੍ਹਾਂ ਦੀ ਸਰਕਾਰ ਹੈ ਅਜਿਹੇ ਲੋਕਾਂ ਨੂੰ ਕੁੱਤਿਆਂ ਵਾਂਗ ਗੋਲੀ ਮਾਰੀ ਗਈ। ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਗਏ। ਦਿਲੀਪ ਘੋਸ਼ ਨੇ ਕਿਹਾ ਕਿ "ਇੱਥੇ ਆਓਗੇ, ਖਾਓਗੇ ਤੇ ਤੋੜ-ਭੰਨ੍ਹ ਕਰੋਗੇ? ਕੀ ਇਹ ਤੁਹਾਡੀ ਜ਼ਿਮੀਂਦਾਰੀ ਹੈ?" ਮਮਤਾ ਬੈਨਰਜੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਕੁਝ ਨਹੀਂ ਕਰਨਾ ਚਾਹੁੰਦੀ, ਸਿਰਫ ਇੱਧਰ-ਉੱਧਰ ਘੁੰਮ ਰਹੀ ਹੈ।
ਘੋਸ਼ ਨੇ ਕਿਹਾ ਕਿ "ਕੀ ਇਹ ਉਨ੍ਹਾਂ ਦੇ ਪਿਓ ਦੀ ਜਾਇਦਾਦ ਹੈ? ਉਹ ਕਿਸ ਤਰ੍ਹਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੋ ਟੈਕਸ ਦੇਣ ਵਾਲਿਆਂ ਦੇ ਪੈਸਿਆਂ ਨਾਲ ਬਣੀ ਹੈ? ਉੱਤਰ ਪ੍ਰਦੇਸ਼, ਅਸਮ ਤੇ ਕਰਨਾਟਕ ਦੀਆਂ ਸਰਕਾਰਾਂ ਨੇ ਅਜਿਹੇ ਰਾਸ਼ਟਰ ਵਿਰੋਧੀ ਤੱਤਾਂ ਨੂੰ ਗੋਲੀ ਮਾਰ ਕੇ ਬਿਲਕੁਲ ਠੀਕ ਕੀਤਾ।"
ਉਨ੍ਹਾਂ ਅੱਗੇ ਕਿਹਾ ਕਿ ਅਸਮ, ਯੂਪੀ ਤੇ ਜਿੱਥੇ ਵੀ ਉਨ੍ਹਾਂ ਦੀ ਸਰਕਾਰ ਹੈ ਅਜਿਹੇ ਲੋਕਾਂ ਨੂੰ ਕੁੱਤਿਆਂ ਵਾਂਗ ਗੋਲੀ ਮਾਰੀ ਗਈ। ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਗਏ। ਦਿਲੀਪ ਘੋਸ਼ ਨੇ ਕਿਹਾ ਕਿ "ਇੱਥੇ ਆਓਗੇ, ਖਾਓਗੇ ਤੇ ਤੋੜ-ਭੰਨ੍ਹ ਕਰੋਗੇ? ਕੀ ਇਹ ਤੁਹਾਡੀ ਜ਼ਿਮੀਂਦਾਰੀ ਹੈ?" ਮਮਤਾ ਬੈਨਰਜੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਕੁਝ ਨਹੀਂ ਕਰਨਾ ਚਾਹੁੰਦੀ, ਸਿਰਫ ਇੱਧਰ-ਉੱਧਰ ਘੁੰਮ ਰਹੀ ਹੈ।
ਪੰਜਾਬ ਭਾਜਪਾ ਪ੍ਰਧਾਨ ਦੀ
17 ਜਨਵਰੀ ਨੂੰ ਹੋਵੇਗੀ ਚੋਣ
ਪੰਜਾਬ ਭਾਜਪਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ 17 ਜਨਵਰੀ ਨੂੰ ਹੋਵੇਗੀ। ਇਸ ਦੀ ਜਾਣਕਾਰੀ ਭਾਜਪਾ ਦੀ ਸੂਬਾ ਪੱਧਰੀ ਚੋਣ
ਕਮੇਟੀ ਦੇ ਇੰਚਾਰਜ ਅਨਿਲ ਸਰੀਨ ਨੇ ਦਿੱਤੀ ਹੈ।
ਉਹਨਾਂ ਕਿਹਾ ਕਿ 16 ਜਨਵਰੀ ਨੂੰ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ
ਕਿ ਇਸੇ ਦਿਨ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਅਤੇ ਕਾਗ਼ਜ਼ ਵਾਪਸ ਹੋਣਗੇ। 17 ਜਨਵਰੀ ਨੂੰ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ।
ਭੂਚਾਲ ਦਾ ਕੇਂਦਰ ਭਾਰਤ-ਚੀਨ ਸਰਹੱਦ ਦੇ ਨੇੜੇ
ਭੂਚਾਲ ਦੀ ਤੀਬਰਤਾ 5.3 ਮਾਪੀ ਗਈ
ਐਤਵਾਰ ਨੂੰ ਆਏ ਭੂਚਾਲ
ਨਾਲ ਲੱਦਾਖ ਦੀ ਧਰਤੀ ਹਿੱਲ ਗਈ। ਭੂਚਾਲ ਦੀ ਤੀਬਰਤਾ 5.3 ਮਾਪੀ ਗਈ
ਸੀ। ਮੁੱਢਲੀ ਜਾਣਕਾਰੀ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਇਸ ਤੋਂ ਪਹਿਲਾਂ
ਸ਼ਨੀਵਾਰ ਨੂੰ ਰਾਤ ਢਾਈ ਵਾਜੇ ਦੇ ਕਰੀਬ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।
ਹਾਲਾਂਕਿ, ਰਿਕਟਰ
ਸਕੇਲ 'ਤੇ ਇਸਦੀ
ਤੀਬਰਤਾ ਅੱਜ ਦੇ ਭੂਚਾਲ ਨਾਲੋਂ ਘੱਟ ਸੀ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.1 ਮਾਪੀ ਗਈ
ਸੀ। ਦੂਜੇ ਪਾਸੇ ਹਿਮਾਚਲ ਵਿੱਚ 3.4 ਦੀ ਤੀਬਰਤਾ ਨਾਲ ਭੂਚਾਲ
ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਅਨੁਸਾਰ ਇਹ ਝਟਕੇ ਸਵੇਰੇ 11:55 ਵਜੇ ਆਏ।
ਲੱਦਾਖ
ਵਿੱਚ ਆਏ ਭੂਚਾਲ ਦਾ ਕੇਂਦਰ ਭਾਰਤ-ਚੀਨ ਸਰਹੱਦ ਦੇ ਨੇੜੇ ਸੀ। ਭੂਚਾਲ
ਦੇ ਝਟਕੇ ਕੁਝ ਸਮੇਂ ਲਈ ਸੀਮਤ ਸਨ। ਕਸ਼ਮੀਰ ਆਫ਼ਤ ਪ੍ਰਬੰਧਨ ਸੈੱਲ ਦੇ ਇੰਚਾਰਜ ਅਮਿਲ ਅਲੀ ਨੇ
ਦੱਸਿਆ ਕਿ ਭੂਚਾਲ ਦਾ ਕੇਂਦਰ ਲੱਦਾਖ ਤੇ ਚੀਨ ਦੇ ਸ਼ਿਨਜਿਆਂਗ ਦੀ ਸਰਹੱਦ 'ਤੇ ਲੇਹ ਤੋਂ 209 ਕਿਲੋਮੀਟਰ ਪੂਰਬ' ਤੇ ਸੀ। ਇਸ ਨਾਲ ਪਹਾੜੀ ਖੇਤਰ ਵਿੱਚ
ਗਲੇਸ਼ੀਅਰਾਂ ਦੇ ਡਿੱਗਣ ਦੀ ਸੰਭਾਵਨਾ ਵਧ ਗਈ ਹੈ।
ਦੂਜੇ
ਪਾਸੇ ਮੌਸਮ ਵਿਭਾਗ ਨੇ ਹਿਮਾਚਲ ਦੇ ਕੁੱਲੂ ਤੇ ਲਾਹੌਲ ਸਪਿਤੀ ਵਿੱਚ ਪੰਜ ਥਾਵਾਂ ‘ਤੇ ਬਰਫ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਸੀ।
ਇਸ ਦੌਰਾਨ ਭੂਚਾਲ ਦੇ ਝਟਕਿਆਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਸਣੇ
ਪੁਲਿਸ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਨਾਲ ਹੀ, ਸੈਲਾਨੀਆਂ ਨੂੰ ਉਚਾਈ ਵਾਲੇ ਇਲਾਕੇ ਤੇ ਜ਼ਿਆਦਾ
ਬਰਫਬਾਰੀ ਵਾਲੇ ਖੇਤਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।
ਨਸ਼ਾ ਤਸਕਰੀ ਲਈ ਜਾਨਲੇਵਾ ਜੁਗਾੜ!
ਢਿੱਡਾਂ 'ਚ ਲਕੋਈ ਹੈਰੋਇਨ
ਅੱਜ ਨਾਰਕੋਟਿਕਸ ਕੰਟਰੋਲ
ਬਿਊਰੋ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਸੱਤ ਅਫ਼ਗਾਨੀਆਂ ਨੂੰ ਗ੍ਰਿਫਤਾਰ
ਕੀਤਾ ਹੈ। ਨਾਰਕੋਟਿਕਸ ਡਿਪਾਰਮੈਂਟ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋ 1 ਕਿਲੋ 623 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਹੈ।
ਹੈਰਾਨੀ
ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੱਤਾਂ ਨੇ ਇਹ ਹੈਰੋਇਨ ਦੇ ਕੈਪਸੂਲ ਪੇਟ 'ਚ ਲਕੋਏ ਸੀ ਜਿਸ ਦੀ ਪੁਸ਼ਟੀ ਡਾਕਟਰੀ ਜਾਂਚ
ਦੌਰਾਨ ਹੋਈ। ਡਾਕਟਰਾਂ ਨੇ ਐਕਸ-ਰੇ ਰਾਹੀਂ ਪੇਟ 'ਚ
ਕੈਪਸੂਲਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ।ਨਾਰਕੋਟਿਕਸ ਕੰਟਰੋਲ ਬਿਓਰੋ ਨੋਡਲ ਡਰੱਗ ਲਾਅ
ਇਨਫੋਰਸਮੈਂਟ ਤੇ ਇੰਡੀਆ ਦੀ ਖੁਫੀਆ ਏਜੰਸੀ ਹੈ ਜੋ ਨਸ਼ਾ ਤਸਕਰੀ ਤੇ ਗ਼ੈਰਕਾਨੂੰਨੀ ਪਦਾਰਥਾਂ ਦੀ
ਦੁਰਵਰਤੋਂ ਵਿਰੁੱਧ ਲੜਨ ਲਈ ਜ਼ਿੰਮੇਵਾਰ ਹੁੰਦੀ ਹੈ।
ਵਿਆਹੀ ਮਹਿਲਾ ਨੂੰ ਮਿਲਣ ਆਏ
ਪ੍ਰੇਮੀ ਨੂੰ ਕਰੰਟ ਲਾ ਕੇ ਮਾਰਿਆ
ਵਿਆਹੀ ਮਹਿਲਾ ਨੂੰ ਮਿਲਣ
ਉਸ ਦੇ ਘਰ ਪਹੁੰਚੇ ਨਾਬਾਲਗ ਪ੍ਰੇਮੀ ਨੂੰ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਸ਼ੇਰੋਂ ਵਿੱਚ
ਕੁੱਟਮਾਰ ਕਰਨ ਤੋਂ ਬਾਅਦ ਕਰੰਟ ਲਾ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ 6 ਮੁਲਜ਼ਮਾਂ
ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਹਿਲਾ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ
ਵਿੱਚ ਸੰਦੀਪ ਕੌਰ, ਉਸ ਦਾ ਪਤੀ ਹਿੰਮਤ ਸਿੰਘ, ਮਾਤਾ ਰਾਜ ਕੌਰ, ਭਰਾ ਮਨਪ੍ਰੀਤ ਸਿੰਘ ਤੇ ਸੰਦੀਪ ਕੌਰ ਦੇ ਜੇਠ
ਧਰਮ ਸਿੰਘ ਤੇ ਪ੍ਰਗਟ ਸਿੰਘ ਦਾ ਨਾਮ ਸ਼ਾਮਲ ਹਨ।
ਮ੍ਰਿਤਕ
ਦੀ ਪਛਾਣ ਗੁਰਵਿੰਦਰਜੀਤ ਸਿੰਘ (18) ਵਜੋਂ ਹੋਈ ਹੈ, ਜੋ ਤਰਨ ਤਾਰਨ ਦੀ ਗਲੀ ਮੰਗਲ ਸਿੰਘ ਵਕੀਲ ਦਾ
ਰਹਿਣ ਵਾਲਾ ਸੀ। ਗੁਰਿੰਦਰਜੀਤ ਸਿੰਘ ਅਜੇ ਕੁਆਰਾ ਸੀ ਤੇ ਕਰੀਬ ਇਕ ਸਾਲ ਪਹਿਲਾਂ ਤੋਂ ਉਸ ਦੇ
ਪ੍ਰੇਮ ਸਬੰਧ ਵਿਆਹੁਤਾ ਔਰਤ ਸੰਦੀਪ ਕੌਰ (32) ਨਾਲ ਚੱਲ
ਰਹੇ ਸਨ।
ਪੁਲਿਸ ਮੁਤਾਬਕ ਔਰਤ ਦਾ
ਨਾਬਾਲਗ ਲੜਕੇ ਨਾਲ ਪ੍ਰੇਮ ਸਬੰਧ ਸੀ ਜਿਸ ਕਾਰਨ ਇਹ ਕਤਲ ਕੀਤਾ ਗਿਆ। ਇਸ ਮਾਮਲੇ 'ਚ
ਹੋਰ ਲੋਕ ਫਰਾਰ ਹਨ। ਇਹ ਘਟਨਾ ਐਤਵਾਰ ਦੁਪਹਿਰ 3:00 ਵਜੇ ਵਾਪਰੀ ਜਦੋਂ ਨੌਜਵਾਨ ਮਹਿਲਾ ਨੂੰ ਮਿਲਣ
ਲਈ ਉਸ ਦੇ ਘਰ ਆਇਆ।
ਕਤਲ ਦੀ ਖ਼ਬਰ ਮਿਲਦਿਆਂ ਹੀ
ਮ੍ਰਿਤਕ ਦਾ ਪਰਿਵਾਰ ਵੀ ਮੌਕੇ 'ਤੇ ਪਹੁੰਚ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅੰਜਾਮ
ਭੁਗਤਨ ਦੀ ਧਮਕੀ ਦੇ ਰਹੇ ਸੀ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ
ਸਾਜਿਸ਼ ਤਹਿਤ ਕੀਤਾ ਗਿਆ ਹੈ।
'ਭਾਰਤ ਬੰਦ' ਮਗਰੋਂ ਹੁਣ 'ਪੰਜਾਬ ਬੰਦ',
ਸਿੱਖਾਂ ਨੇ ਖੋਲ੍ਹਿਆ ਕੇਂਦਰ ਖਿਲਾਫ ਮੋਰਚਾ
ਹੁਣ ਸਿੱਖ ਸਿਆਸੀ
ਪਾਰਟੀਆਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਅਕਾਲੀ ਦਲ (ਅ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ ਤੇ ਭਾਰਤੀ ਮੁਕਤੀ ਪਾਰਟੀ
ਨੇ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਸੀਏਏ, ਐਨਆਰਸੀ
ਤੇ ਐਨਪੀਆਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ 25 ਜਨਵਰੀ
ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਖੱਬੇਪੱਖੀ ਟਰੇਡ ਤੇ ਕਿਸਾਨ ਜਥੇਬੰਦੀਆਂ
ਨੇ ਭਾਰਤ ਦਾ ਸੱਦਾ ਦਿੱਤੀ ਸੀ।
ਅਕਾਲੀ
ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਵਿੱਚ ਵੱਸਣ ਵਾਲੀਆਂ
ਘੱਟ ਗਿਣਤੀ ਕੌਮਾਂ ’ਤੇ ਲਗਾਤਾਰ ਜ਼ਬਰਦਸਤੀ
ਹਿੰਦੂਤਵ ਪ੍ਰੋਗਰਾਮ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਹਿੰਦੂ ਕੁਹਾੜਾ
ਅੱਜ ਮੁਸਲਿਮ ਕੌਮ ਉੱਤੇ ਚੱਲ ਰਿਹਾ ਹੈ, ਪਰ ਆਉਣ ਵਾਲੇ ਸਮੇਂ ਵਿੱਚ
ਸਭ ਘੱਟ ਗਿਣਤੀ ਕੌਮਾਂ ਨੂੰ ਇਸ ਦੀ ਗ੍ਰਿਫ਼ਤ ਵਿੱਚ ਲਿਆਂਦਾ ਜਾਵੇਗਾ।
ਇਸ ਲਈ ਘੱਟ ਗਿਣਤੀ ਕੌਮਾਂ
ਨੂੰ ਉਪਰੋਕਤ ਤਿੰਨੇ ਜਾਬਰ ਕਾਲੇ ਕਾਨੂੰਨਾਂ ਨੂੰ ਪੂਰਨ ਤੌਰ ’ਤੇ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕੌਮਾਂਤਰੀ
ਪੱਧਰ ’ਤੇ ਆਪਣਾ ਰੋਸ ਜ਼ਾਹਰ ਕਰਨ ਹਿੱਤ 25 ਜਨਵਰੀ ਨੂੰ ਬਤੌਰ ਕਾਲਾ ਦਿਵਸ ਮਨਾਉਂਦੇ ਹੋਏ
ਪੰਜਾਬ ਬੰਦ ਦਾ ਸੱਦਾ ਦਿੱਤਾ। ਦੱਸ ਦਈਏ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਬੀਜੇਪੀ
ਨੂੰ ਛੱਡ ਕੇ ਸਾਰੀਆਂ ਧਿਰਾਂ ਕੇਂਦਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਵਿਰੋਧ ਕਰ ਰਹੀਆਂ ਹਨ।
ਅਮਰੀਕਾ ਤੇ ਕੈਨੇਡਾ 'ਚ ਕੁਦਰਤ ਦਾ ਕਹਿਰ,
10 ਮੌਤਾਂ, 1000 ਉਡਾਣਾਂ ਰੱਦ
ਸ਼ਿਕਾਗੋ 'ਚ ਤੇਜ਼ ਤੂਫ਼ਾਨ ਕਾਰਨ ਠੰਢੀਆਂ ਤੇਜ਼ ਹਵਾਵਾਂ ਤੇ
ਮੀਂਹ ਦੇ ਕਾਰਨ ਕਰੀਬ 1000
ਤੋਂ ਵੱਧ ਉਡਾਣਾਂ ਰੱਦ ਕਰ
ਦਿੱਤੀਆਂ ਗਈਆਂ। ਸ਼ਨੀਵਾਰ ਸਵੇਰੇ,
ਸ਼ਹਿਰ ਦੇ ਓ ਹਾਰੇ
ਅੰਤਰਰਾਸ਼ਟਰੀ ਹਵਾਈ ਅੱਡੇ ਨੇ 950
ਤੋਂ ਵੱਧ ਉਡਾਣਾਂ ਨੂੰ ਰੱਦ ਕਰ
ਦਿੱਤਾ, ਜਦੋਂਕਿ ਮਿਡਵੇ ਇੰਟਰਨੈਸ਼ਨਲ ਏਅਰਪੋਰਟ ਨੂੰ 60 ਉਡਾਣਾਂ ਰੱਦ ਕਰਨੀਆਂ ਪਈਆਂ।
ਉੱਤਰੀ
ਇਲੀਨੋਇਸ ਤੇ ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰੇ ਤੜਕੇ ਅਡਵਾਇਜ਼ਰੀ ਜਾਰੀ ਕੀਤੀ ਗਈ । ਇਸ
ਅਡਵਾਇਜ਼ਰੀ ਮੁਤਾਬਕ ਐਤਵਾਰ ਨੂੰ ਦੁਪਹਿਰ 3
ਵਜੇ ਤੱਕ ਮੌਸਮ ਖਰਾਬ ਰਹਿਣ ਦੀ
ਸੰਭਾਵਨਾ ਹੈ। ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰ ਤੋਂ ਬਾਰਸ਼ ਸ਼ੁਰੂ ਹੋ ਗਈ ਸੀ।
ਉਧਰ, ਕੈਨੇਡੀਅਨ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖ਼ਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਅੰਦਰ ਬਰਫੀਲੇ ਤਾਪਮਾਨ ਤੋਂ ਉਪਰਲੇ ਖੇਤਰਾਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਕਾਰਨ ਦਰਿਆਵਾਂ ਦਾ ਵਹਾਅ ਵੱਧ ਸਕਦਾ ਹੈ ਤੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਦ ਨਿਊ ਯਾਰਕ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ, ਦੱਖਣੀ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਤੇਜ਼ ਤੂਫਾਨ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਕਾਫ਼ੀ ਤਬਾਹੀ ਵੀ ਹੋਈ ਹੈ।
ਉਧਰ, ਕੈਨੇਡੀਅਨ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖ਼ਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਅੰਦਰ ਬਰਫੀਲੇ ਤਾਪਮਾਨ ਤੋਂ ਉਪਰਲੇ ਖੇਤਰਾਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਕਾਰਨ ਦਰਿਆਵਾਂ ਦਾ ਵਹਾਅ ਵੱਧ ਸਕਦਾ ਹੈ ਤੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਦ ਨਿਊ ਯਾਰਕ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ, ਦੱਖਣੀ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਤੇਜ਼ ਤੂਫਾਨ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਕਾਫ਼ੀ ਤਬਾਹੀ ਵੀ ਹੋਈ ਹੈ।
ਅਡਵਾਇਜ਼ਰੀ ਜਾਰੀ ਕਰਕੇ,
ਅਥਾਰਿਟੀ ਨੇ ਇਲਾਕਾ ਨਿਵਾਸੀਆਂ
ਨੂੰ ਪਾਣੀ ਦੇ ਸਾਰੇ ਨਿਕਾਸ ਸਥਾਨਾਂ ਤੋਂ ਸਾਵਧਾਨੀ ਵਰਤਣ ਤੇ ਨੀਵੇਂ ਇਲਾਕਿਆਂ ਤੇ ਅੰਡਰਪਾਸਾਂ
ਵਿੱਚ ਹੜ੍ਹ ਵਾਲੇ ਰੋਡਵੇਜ਼ 'ਤੇ ਵਾਹਨ ਚਲਾਉਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦੀਤੀ
ਹੈ। 12 ਜਨਵਰੀ ਤੱਕ ਹੜ ਦੀ ਚੇਤਾਵਨੀ ਜਾਰੀ ਹੈ।
ਨਿਰਭਿਆ ਜ਼ਬਰ -ਜਨਾਹ ਦੇ 2 ਦੋਸ਼ੀਆਂ ਦੀ
ਸੁਪਰੀਮ ਕੋਰਟ 14 ਜਨਵਰੀ
ਨੂੰ ਕਰੇਗਾ ਸੁਣਵਾਈ
ਨਿਰਭਿਆ
ਸਮੂਹਿਕ ਬਲਾਤਕਾਰ ਮਾਮਲੇ ਦੇ ਦੋ ਦੋਸ਼ੀਆਂ ਵਿਨੈ ਸ਼ਰਮਾ ਅਤੇ ਮੁਕੇਸ਼ ਕੁਮਾਰ ਵਲੋਂ ਫਾਂਸੀ ਦੀ ਸਜ਼ਾ
ਤੋਂ ਬਚਣ ਲਈ ਦਾਇਰ ਕੀਤੀ ਕਿਉਰੇਟਿਵ ਪਟੀਸ਼ਨ ‘ਤੇ ਸੁਪਰੀਮ ਕੋਰਟ ਵਲੋਂ 14 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ।ਇਸ ਮਾਮਲੇ ਦੇ ਦੋ ਦੋਸ਼ੀਆਂ ਵਿਨੇ
ਸ਼ਰਮਾ ਤੇ ਮੁਕੇਸ਼ ਕੁਮਾਰ ਨੇ ਪਿਛਲੇ ਦਿਨੀਂ ਸੁਪਰੀਮ
ਕੋਰਟ ’ਚ ਪਟੀਸ਼ਨਾਂ ਦਾਇਰ ਕੀਤੀਆਂ ਸਨ।
ਜਸਟਿਸ ਐੱਨ.ਪੀ. ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰ. ਐੱਸ. ਨਰੀਮਨ, ਜਸਟਿਸ ਆਰ. ਭਾਨੂਮਤੀ ਅਤੇ
ਜਸਟਿਸ ਅਸ਼ੋਕ ਭੂਸ਼ਨ ਦੇ ਪੰਜ ਮੈਂਬਰੀ ਬੈਂਚ ਵਲੋਂ ਇਸ ‘ਤੇ ਸੁਣਵਾਈ ਕੀਤੀ ਜਾਵੇਗੀ।
ਦੱਸ
ਦੇਈਏ ਕਿ ਬੀਤੇ ਮੰਗਲਵਾਰ ਨੂੰ ਦਿੱਲੀ ਦੀ
ਅਦਾਲਤ ਨੇ ਮੁਕੇਸ਼ (32), ਪਵਨ
ਗੁਪਤਾ (25), ਵਿਨੇ ਕੁਮਾਰ ਸ਼ਰਮਾ (26) ਅਤੇ ਅਕਸ਼ੇ ਕੁਮਾਰ ਸਿੰਘ (31) ਵਿਰੁੱਧ ਡੈੱਥ ਵਾਰੰਟ ਜਾਰੀ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ
ਦਿੱਤੀ ਜਾਵੇਗੀ।
ਜ਼ਿਕਰਯੋਗ
ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ
ਕੀਤੀਆਂ ਸਨ ਤੇ ਇਸ ਤੋਂ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ ਅਤੇ 29 ਦਸੰਬਰ 2012 ਨੂੰ
ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।
ਇਸ
ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ
ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ
ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
ਪਾਕਿਸਤਾਨ ਮਸਜਿਦ ਧਮਾਕਾ,
ਇਮਾਮ ਅਤੇ ਪੁਲਿਸ ਅਧਿਕਾਰੀ ਸਣੇ 16 ਦੀ ਮੌਤ
ਪਾਕਿਸਤਾਨ ਦੇ ਬਲੂਚੀਸਤਾਨ 'ਚ ਨਮਾਜ ਦੌਰਾਨ ਇੱਕ ਮਸਜਿਦ 'ਚ ਜ਼ਬਰਦਸਤ ਬੰਮ ਧਮਾਕਾ ਹੋਇਆ। ਇਸ ਘਟਨਾ 'ਚ ਇੱਕ ਇਮਾਮ ਅਤੇ ਇੱਕ ਸੀਨੀਅਰ ਅਧਿਕਾਰੀ ਸਣੇ
ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ।
ਧਮਾਕੇ 'ਚ ਘੱਟੋ ਘੱਟ 20 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਕਵੇਟਾ ਦੇ ਪੁਲਿਸ ਅਧਿਕਾਰੀ ਅੱਬਦੁਲ ਰੱਜਾਕ ਚੀਮਾ ਦੇ ਦੱਸਿਆ ਕਿ 16 ਮ੍ਰਿਤਕਾਂ 'ਚ ਪੁਲਿਸ ਅਧਿਕਾਰੀ ਅਮਾਨੁੱਲਾ ਸ਼ਾਮਿਲ ਹੈ। ਮੀਡੀਆ 'ਚ ਆਈ ਖ਼ਬਰਾਂ ਮੁਤਾਬਕ ਮ੍ਰਿਤ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਧਮਾਕਾ ਕੀਤਾ ਗਿਆ ਹੋ ਸਕਦਾ ਹੈ।
ਕਵੇਟਾ ਦੇ ਪੁਲਿਸ ਅਧਿਕਾਰੀ ਅੱਬਦੁਲ ਰੱਜਾਕ ਚੀਮਾ ਦੇ ਦੱਸਿਆ ਕਿ 16 ਮ੍ਰਿਤਕਾਂ 'ਚ ਪੁਲਿਸ ਅਧਿਕਾਰੀ ਅਮਾਨੁੱਲਾ ਸ਼ਾਮਿਲ ਹੈ। ਮੀਡੀਆ 'ਚ ਆਈ ਖ਼ਬਰਾਂ ਮੁਤਾਬਕ ਮ੍ਰਿਤ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਧਮਾਕਾ ਕੀਤਾ ਗਿਆ ਹੋ ਸਕਦਾ ਹੈ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਘਟਨਾ ਦੀ
ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਖੇਤਰ ਦੇ ਸਾਰੇ ਹਸਪਤਾਲਾਂ 'ਚ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਗਈ ਹੈ। ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ
ਨਹੀਂ ਲਈ ਹੈ।
ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਜਤਾਇਆ ਹੈ। ਖ਼ਾਨ ਨੇ ਵੀ ਇਸ ਘਟਨਾ ਦੀ ਰਿਪੋਰਟ ਮੰਗੀ ਹੈ। ਖਾਸ ਗੱਲ ਇਹ ਹੈ ਕਿ ਤਕਰੀਬਨ ਤਿੰਨ ਦਿਨ ਪਹਿਲਾਂ ਕਵੇਟਾ 'ਚ ਸੁਰੱਖਿਆ ਬਲਾਂ ਦੀ ਇੱਕ ਟਰੇਨ ਨੇੜੇ ਹੋਏ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸੀ।
ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਜਤਾਇਆ ਹੈ। ਖ਼ਾਨ ਨੇ ਵੀ ਇਸ ਘਟਨਾ ਦੀ ਰਿਪੋਰਟ ਮੰਗੀ ਹੈ। ਖਾਸ ਗੱਲ ਇਹ ਹੈ ਕਿ ਤਕਰੀਬਨ ਤਿੰਨ ਦਿਨ ਪਹਿਲਾਂ ਕਵੇਟਾ 'ਚ ਸੁਰੱਖਿਆ ਬਲਾਂ ਦੀ ਇੱਕ ਟਰੇਨ ਨੇੜੇ ਹੋਏ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸੀ।
ਅੱਤਵਾਦੀਆਂ ਨਾਲ ਜੁੜੇ ਡੀਐਸਪੀ ਦੇ ਤਾਰ,
ਡੀਐਸਪੀ ਦੇ ਘਰੋਂ ਮਿਲੇ ਖਤਰਨਾਕ ਹਥਿਆਰ
ਜੰਮੂ-ਕਸ਼ਮੀਰ ਦੇ
ਕਾਜੀਗੁੰਡ 'ਚ ਤਿੰਨ ਅੱਤਵਾਦੀ ਤੇ
ਉਨ੍ਹਾਂ ਦੇ ਨਾਲ ਕਾਰ ਸਵਾਰ ਜੰਮੂ-ਕਸ਼ਮੀਰ ਪੁਲਿਸ ਦਾ ਡੀਐਸਪੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ
ਦਾ ਨਾਂ ਦੇਵੇਂਦਰ ਸਿੰਘ ਹੈ। ਡੀਐਸਪੀ ਨਾਲ ਨਵੀਦ ਅਹਿਮਦ ਉਰਫ ਬੱਬੂ, ਰਾਫੀ ਅਹਿਮਦ ਰਾਥਰ ਉਰਫ ਆਰਿਫ ਤੇ ਇਰਫਾਨ
ਅਹਿਮਦ ਮੀਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਚਾਰਾਂ
ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਇਨ੍ਹਾਂ ਪਾਸੋਂ ਤਿੰਨ ਏਕੇ 47 ਰਾਇਫਲ ਤੇ ਗੋਲਾ ਬਰੂਦ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੇ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਕੱਲ੍ਹ ਰਾਤ ਤੋਂ ਹੀ ਇਲਾਕੇ 'ਚ ਨਾਕਾਬੰਦੀ ਕਰ ਦਿੱਤੀ ਸੀ। ਅੱਜ ਸਵੇਰੇ
ਇਨ੍ਹਾਂ ਨੂੰ ਚੈਕਿੰਗ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ।
ਗੌਰਤਲਬ ਹੈ ਕਿ ਅੱਤਵਾਦੀ
ਨਵੀਦ ਪਹਿਲਾਂ ਪੁਲਿਸ 'ਚ ਹੀ ਸੀ। ਨਵੀਦ 2017 'ਚ ਬਡਗਾਮ ਤੋਂ ਡਿਊਟੀ ਦੌਰਾਨ ਹਥਿਆਰ ਲੈ ਕੇ ਫਰਾਰ ਹੋ ਗਿਆ ਸੀ ਤੇ
ਹਿਜਬੁਲ 'ਚ ਸ਼ਾਮਲ ਹੋ ਗਿਆ ਸੀ। ਬਾਅਦ ਵਿੱਚ ਇਹ ਜਾਣਕਾਰੀ ਮਿਲੀ ਸੀ ਕਿ ਹਿਜਬੁਲ ਕਮਾਂਡਰ ਰਿਆਜ
ਨਾਯਕੂ ਦੇ ਨਾਲ ਉਸ ਦੇ ਮਤਭੇਦ ਹੋਣ ਕਾਰਨ ਇਹ ਜੈਸ਼ 'ਚ ਸ਼ਾਮਲ ਹੋ ਗਿਆ ਸੀ। ਨਵੀਦ 'ਤੇ
ਕਸ਼ਮੀਰ 'ਚ ਟਰੱਕ ਡਰਾਇਵਰਾਂ ਤੇ ਸੇਬ ਵਪਾਰੀਆਂ ਦੀ ਹੱਤਿਆ ਦਾ ਇਲਜ਼ਾਮ ਲੱਗਿਆ ਸੀ।
ਐਮਾਜੋਨ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ
ਦੇ ਨਿਰਾਦਰ ਦਾ ਮਾਮਲਾ,
SGPC ਨੇ ਕੰਪਨੀ ਨੂੰ ਭੇਜਿਆ ਕਾਨੂੰਨੀ ਨੋਟਿਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਮਾਜੋਨ ਆਨਲਾਈਨ ਕੰਪਨੀ ਵੱਲੋਂ ਟਾਇਲਟ ਸੀਟ ਕਵਰ ਅਤੇ ਪਾਏਦਾਨ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾ ਅਨੁਸਾਰ ਐਮਾਜੋਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਐਮਾਜੋਨ ਦੀ
ਇਸ ਘਟੀਆ ਹਰਕਤ ’ਤੇ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ
ਵਿਚ ਪੁਲਿਸ ਸ਼ਿਕਾਇਤ ਵੀ ਦਰਜ਼ ਕਰਵਾਈ ਜਾ ਰਹੀ ਹੈ।
ਭਾਈ ਲੌਂਗੋਵਾਲ ਨੇ ਆਖਿਆ ਕਿ ਐਮਾਜੋਨ ਵੱਲੋਂ ਉਤਪਾਦ ਵੇਚਣ ਲਈ ਸਿੱਖਾਂ
ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਇਸ ਨਾਲ ਸਿੱਖਾਂ ਅੰਦਰ ਰੋਸ ਦੀ ਲਹਿਰ
ਪੈਦਾ ਹੋਈ ਹੈ। ਇਸ ਤੋਂ ਪਹਿਲਾਂ ਵੀ ਇਸੇ ਕੰਪਨੀ ਵੱਲੋਂ ਅਜਿਹਾ ਹੀ ਕੀਤਾ ਗਿਆ ਸੀ, ਜਦਕਿ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਮਗਰੋਂ ਇਸ ਵੱਲੋਂ ਮੁਆਫ਼ੀ ਮੰਗੀ ਗਈ
ਸੀ।
ਉਨ੍ਹਾਂ ਕਿਹਾ ਕਿ ਜਾਣਬੁਝ ਕੇ ਵਾਰ-ਵਾਰ ਸਿੱਖਾਂ ਦੀਆਂ ਧਾਰਮਿਕ
ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ਭਾਈ ਲੌਂਗੋਵਾਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਅਜਿਹੀਆਂ
ਕੰਪਨੀਆਂ ਦਾ ਸਖ਼ਤ ਵਿਰੋਧ ਕੀਤਾ ਜਾਵੇ ਅਤੇ ਕਿਸੇ ਵੀ ਅਜਿਹੇ ਉਤਪਾਦ ਦੀ ਖਰੀਦ ਨਾ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਵੱਲੋਂ ਸਿੱਖ
ਗਦਰੀ ਯੋਧਿਆਂ ਦੀਆਂ
ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਿ੍ਰੰਗ ਕਮੇਟੀ ਦੇ
ਫੈਸਲੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ 18 ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ। ਇਸ ਨਾਲ
ਗਦਰੀ ਬਾਬਿਆਂ ਦੀ ਦੇਣ ਨੂੰ ਸਿੱਖ ਜਗਤ ਵੱਲੋਂ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ।
ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ
ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ
ਗਿਆਨੀ ਗੁਰਮਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ
ਨੇ ਨਿਭਾਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ
ਨੂੰ ਸ਼ਲਾਘਾਯੋਗ ਦੱਸਿਆ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ
ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਇਸੇ ਦੌਰਾਨ ਇਨ੍ਹਾਂ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ
ਕਮੇਟੀ ਵੱਲੋਂ ਭਾਈ ਗੁਰਦਾਸ ਹਾਲ ਵਿਖੇ ਆਯੋਜਿਤ ਕੀਤੇ ਗਏ ਇਕ ਕੌਮਾਂਤਰੀ ਸਮਾਗਮ ਦੌਰਾਨ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਕੌਮਾਂਤਰੀ
ਸਮਾਗਮ ਵਿਚ ਉਚੇਚੇ ਤੌਰ ’ਤੇ ਕੈਨੇਡਾ ਤੋਂ ਕਰੀਬ 50 ਮੈਂਬਰੀ ਜਥਾ ਵੀ ਸ਼ਾਮਲ ਹੋਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ
ਨੇ ਆਪਣੇ ਸੰਬੋਧਨ ਦੌਰਾਨ ਗਦਰੀ ਯੋਧਿਆਂ ਅਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਸ਼੍ਰੋਮਣੀ ਕਮੇਟੀ
ਵੱਲੋਂ ਛਪਵਾ ਕੇ ਸੰਗਤਾਂ ਤੱਕ ਪਹੁੰਚਾਉਣ ਦਾ ਐਲਾਨ ਕੀਤਾ।
ਭਾਈ ਲੌਂਗੋਵਾਲ ਨੇ ਆਖਿਆ ਕਿ ਸਿੱਖ ਗਦਰੀ ਯੋਧਿਆਂ ਨੇ ਦੇਸ਼ ਦੀ ਅਜ਼ਾਦੀ
ਦੇ ਨਾਲ-ਨਾਲ ਵਿਦੇਸ਼ਾਂ ਦੀ ਧਰਤੀ ’ਤੇ
ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਲੜਾਈ ਲੜੀ। ਉਨ੍ਹਾਂ ਕਿਹਾ ਕਿ ਖ਼ਾਸਕਰ ਕੈਨੇਡਾ ਅੰਦਰ ਨਸਲੀ
ਵਿਤਕਰੇ ਖਿਲਾਫ਼ ਸਿੱਖ ਗਦਰੀ ਬਾਬਿਆਂ ਨੇ ਜ਼ੋਰਦਾਰ ਅਵਾਜ਼ ਉਠਾਈ ਸੀ। ਆਪਣੇ ਇਨ੍ਹਾਂ ਪੁਰਖਿਆਂ ਦੀ
ਦੇਣ ਸਦਕਾ ਹੀ ਵਿਦੇਸ਼ਾਂ ਅੰਦਰ ਸਿੱਖ ਉੱਚ ਮੁਕਾਮ ਹਾਸਲ ਕਰ ਰਹੇ ਹਨ। ਸਿੱਖਾਂ ਨੂੰ ਆਪਣੇ ਇਨ੍ਹਾਂ
ਯੋਧਿਆਂ ਦੀ ਦੇਣ ’ਤੇ ਮਾਣ ਹੈ ਅਤੇ ਸਦਾ ਰਹੇਗਾ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ
ਸਿੰਘ ਧਾਮੀ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਧਾਨ ਸ. ਬਲਬੀਰ ਸਿੰਘ
ਨਿੱਝਰ, ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਡਾ.
ਗੁਰਵਿੰਦਰ ਸਿੰਘ ਧਾਲੀਵਾਲ, ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਅਤੇ ਸ਼੍ਰੋਮਣੀ
ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਦੇਸ਼ ਦੀ ਅਜ਼ਾਦੀ ਵਿਚ
ਸਿੱਖਾਂ ਦੇ ਯੋਗਦਾਨ ’ਤੇ ਚਾਨਣਾ ਪਾਇਆ, ਉਥੇ ਹੀ ਵਿਦੇਸ਼ਾਂ ਵਿਚ ਮਨੁੱਖੀ ਸਰੋਕਾਰਾਂ ਅਤੇ ਹੱਕਾਂ ਲਈ ਲੜਨ ਵਾਲੇ
ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਅਹਿਮ ਫੈਸਲਾ
ਦੱਸਿਆ।
ਸਾਰਿਆਂ ਨੇ ਇਕਸੁਰ ਵਿਚ ਅੱਜ ਦੇ ਦਿਨ ਨੂੰ ਯਾਦਗਾਰੀ ਦਿਨ ਕਿਹਾ ਅਤੇ
ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ
ਲੌਂਗੋਵਾਲ ਦਾ ਕੈਨੇਡਾ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੈਨੇਡਾ ਤੋਂ ਪੁੱਜੀਆਂ ਪ੍ਰਮੁੱਖ
ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਦਿੱਲੀ ਅਸੈਂਬਲੀ ਚੋਣਾਂ2020:
ਚੋਣਾਂ ਲਈ ਨੌਮੀਨੇਸ਼ਨ ਦੀ ਪ੍ਰਕਿਰਿਆ ਕੱਲ੍ਹ ਤੋਂ
ਚੀਫ਼ ਇਲੈਕਸ਼ਨ ਕਮਿਸ਼ਨ ਨੇ ਵੋਟਿੰਗ ਵਧਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ
ਸ਼ੁਰੂ ਕੀਤੀ ਹੈ। ਉਥੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਦੇ
ਨਾਲ ਹੀ ਉਮੀਦਵਾਰਾਂ ਦੇ ਨਾਮੀਨੇਸ਼ਨ ਦੀ ਪਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਦੇ ਮੱਦੇਨਜ਼ਰ ਸੀਈਓ ਦਫ਼ਤਰ
ਨੇ ਪੂਰੀ ਤਿਆਰੀ ਕਰ ਲਈ ਹੈ। ਸਾਰੇ ਜ਼ਿਲ੍ਹਿਆਂ ਦੇ ਇਲੈਕਸ਼ਨ ਅਫਸਰ ਦਫ਼ਤਰ ਵਿਚ ਉਮੀਦਵਾਰ ਆਪਣਾ
ਨਾਂਮਕਣ ਭਰ ਸਕਣਗੇ।
ਹੁਣ ਤਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਹਨ। ਫਿਰ ਵੀ 14 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਜਨੀਤਿਕ ਹਲਚਲ ਤੇਜ਼ ਹੋਣ ਦੀ ਉਮੀਦ ਹੈ ਕਿਉਂਕਿ ਉਮੀਦਵਾਰਾਂ ਦੇ ਨਾਂ ਐਲਾਨੇ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ।
ਹੁਣ ਤਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਹਨ। ਫਿਰ ਵੀ 14 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਜਨੀਤਿਕ ਹਲਚਲ ਤੇਜ਼ ਹੋਣ ਦੀ ਉਮੀਦ ਹੈ ਕਿਉਂਕਿ ਉਮੀਦਵਾਰਾਂ ਦੇ ਨਾਂ ਐਲਾਨੇ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ।
ਨਾਮੀਨੇਸ਼ਨ ਭਰਨ ਦੀ ਆਖਰੀ ਮਿਤੀ 21 ਜਨਵਰੀ ਹੈ। 22 ਜਨਵਰੀ ਨੂੰ ਨਾਮੀਨੇਸ਼ਨ ਲਈ ਆਈਆਂ ਅਰਜ਼ੀਆਂ ਦੀ ਜਾਂਚ ਅਤੇ ਛਾਂਟੀ
ਹੋਵੇਗੀ। ਇਸ ਤੋਂ ਬਾਅਦ ਨਾਮੀਨੇਸ਼ਨ ਵਾਪਸ ਲਏ ਜਾਣੀ ਆਖਰੀ ਮਿਤੀ 24 ਜਨਵਰੀ ਹੈ।
ਤਿੰਨ ਥਾਂਵਾਂ 'ਤੇ ਚਲਾਇਆ ਜਾਗਰੂਕਤਾ ਮੁਹਿੰਮ
ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਨੋਦ ਨਗਰ, ਖਿਚੜੀਪੁਰ ਅਤੇ ਚਿੜੀਆਘਰ ਇਨ੍ਹਾਂ ਤਿੰਨ ਥਾਂਵਾਂ 'ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਨੁੱਕੜ ਨਾਟਕ
ਜ਼ਰੀਏ ਲੋਕਾਂ ਨੂੰ ਵੋਟਾਂ ਵਾਲੇ ਦਿਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਨਾਲ ਹੀ ਈਵੀਐੱਮ ਅਤੇ
ਵੀਵੀਪੈਟ ਨਾਲ ਸਬੰਧਤ ਜਾਣਕਾਰੀਆਂ ਵੀ ਦਿੱਤੀਆਂ ਗਈਆਂ। ਇਹ ਦੇਖਿਆ ਗਿਆ ਹੈ ਕਿ ਐਤਵਾਰ ਨੂੰ
ਚਿੜੀਆਘਰ ਵਿਚ ਜ਼ਿਆਦਾ ਭੀੜ ਹੁੰਦੀ ਹੈ। ਛੁੱਟੀ ਵਾਲੇ ਦਿਨ ਕਰਕੇ ਲੋਕ ਚਿੜੀਆਘਰ ਜ਼ਿਆਦਾ ਆਉਂਦੇ ਹਨ
ਇਸ ਲਈ ਇਥੇ ਇਹ ਮੁਹਿੰਮ ਚਲਾਈ ਗਈ।
70 'ਚੋਂ 20 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਤੈਅ,
ਦੇਰ ਰਾਤ ਜਾਰੀ ਹੋ ਸਕਦੀ ਹੈ
ਲਿਸਟ
ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਸਿਆਸੀ ਸਰਗਰਮੀਆਂ ਵਿਚ ਕਾਂਗਰਸ ਆਪਣੇ 20 ਉਮੀਦਵਾਰਾਂ ਦੀ ਲਿਸਟ ਸ਼ਨੀਵਾਰ ਰਾਤ ਨੂੰ ਜਾਰੀ ਕਰ ਸਕਦੀ ਹੈ। ਇਨ੍ਹਾਂ
ਸੀਟਾਂ ਵਿਚੋਂ ਜ਼ਿਆਦਾਤਰ 'ਤੇ ਕੋਈ ਵਿਵਾਦ ਨਹੀਂ ਹੋਵੇਗਾ ਪਰ ਇਕ ਦੋ ਸੀਟਾਂ 'ਤੇ ਕੁਝ ਵੱਡੇ ਨੇਤਾਵਾਂ ਨੂੰ ਨਿਰਾਸ਼ਾ ਹੱਥ ਲੱਗ ਸਕਦੀ ਹੈ। ਪਾਰਟੀ
ਪੁਰਾਣੇ ਦਿਗੱਜਾਂ ਦੇ ਨਾਲ ਨਾਲ ਇਸ ਵਾਰ ਕਈ ਥਾਵਾਂ 'ਤੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੁਝ ਸੀਟਾਂ 'ਤੇ ਨੇਤਾਵਾਂ ਦੇ ਬੱਚਿਆਂ 'ਤੇ ਵੀ ਦਾਅ ਲਗਾ ਰਹੀ ਹੈ।
30 ਤੋਂ 35 'ਤੇ ਇਕ ਇਕ ਨਾਂ ਲਗਪਗ ਤੈਅ
ਪਾਰਟੀ ਸੂਤਰਾਂ ਮੁਤਾਬਕ ਤਿੰਨ ਦਿਨ ਲਗਾਤਾਰ ਚੱਲ ਰਹੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ
ਵਿਚ ਦਿੱਲੀ ਦੀ ਕੁਲ 70 ਵਿਧਾਨ ਸਭਾ ਸੀਟਾਂ ਵਿਚੋਂ 30 ਤੋਂ 35 'ਤੇ
ਇਕ ਇਕ ਨਾਂ ਲਗਪਗ ਤੈਅ ਕਰ ਲਿਆ ਗਿਆ ਹੈ। ਇਨ੍ਹਾਂ ਸਾਰੇ ਨਾਂਵਾਂ ਨੂੰ ਸ਼ਨੀਵਾਰ ਸ਼ਾਮ ਹੋਣ ਵਾਲੀ
ਏਆਈਸੀਸੀ ਦੀ ਸੀਡਬਲਿਊਸੀ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ। ਸੰਭਾਵਲਾ ਹੈ ਕਿ ਇਨ੍ਹਾਂ ਵਿਚੋਂ
ਜ਼ਿਆਦਾਤਰ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਹਾਲਾਂਕਿ ਪਹਿਲੇ ਪੜਾਅ ਵਿਚ ਪਾਰਟੀ ਲਗਪਗ 20 ਸੀਟਾਂ 'ਤੇ
ਉਮੀਦਾਵਾਰਾਂ ਦੇ ਨਾਂ ਹੀ ਐਲਾਨ ਕਰਨ 'ਤੇ
ਵਿਚਾਰ ਕਰ ਰਹੀ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਸੀਟਾਂ ਵਿਚ ਜ਼ਿਆਦਾਤਰ 'ਤੇ ਪਾਰਟੀ ਨੇ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ 'ਤੇ ਹੀ ਭਰੋਸਾ ਜਿਤਾਇਆ ਹੈ। ਕਈ ਸੀਟਾਂ 'ਤੇ ਨਵੇਂ ਨਾਂ ਵੀ ਸਾਹਮਣੇ ਆਏ ਹਨ ਤਾਂ ਕਈ ਸੀਟਾਂ 'ਤੇ ਪਾਰਟੀ ਨੇ ਆਪਣੇ ਅਹੁਦਿਆਂ 'ਤੇ ਦਾਅ ਖੇਡਿਆ ਹੈ।
ਡੇਰਾ ਮੁਖੀ ਨਾਲ ਹਨੀਪ੍ਰੀਤ ਦੀਆਂ ਮੁਲਾਕਾਤਾਂ ਦਾ ਸਿਲਸਿਲਾ,
ਅੱਜ ਚੌਥੀ ਮੁਲਾਕਾਤ
ਜੇਲ੍ਹ
ਵਿੱਚੋਂ ਬਾਹਰ ਆਉਂਦਿਆਂ ਹੀ ਹਨੀਪ੍ਰੀਤ ਦੀਆਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨਾਲ ਮੁਲਾਕਾਤਾਂ ਦਾ
ਸਿਲਸਿਲਾ ਵਧਦਾ ਜਾ ਰਿਹਾ ਹੈ। ਅੱਜ ਫਿਰ ਹਨੀਪ੍ਰੀਤ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ
ਮਿਲਣ ਪਹੁੰਚੀ। ਅੰਬਾਲਾ ਜੇਲ੍ਹ ਵਿੱਚੋਂ ਜ਼ਮਾਨਤ 'ਤੇ
ਰਿਹਾਅ ਹੋਈ ਹਨੀਪ੍ਰੀਤ ਦੀ ਡੇਰਾ ਮੁਖੀ ਨਾਲ ਇਹ ਚੌਥੀ ਮੁਲਾਕਾਤ ਹੈ।
ਅੱਜ
ਹਨੀਪ੍ਰੀਤ ਕਾਲੇ ਸ਼ੀਸ਼ਿਆਂ ਵਾਲੀ ਚਿੱਟੀ ਫਾਰਚੂਨਰ ਗੱਡੀ ਵਿੱਚ ਸਵਾਲ ਹੋ ਕੇ ਮੁਲਾਕਾਤ ਲਈ ਪਹੁੰਚੀ।
ਉਸ ਨੇ ਸੁਨਾਰੀਆ ਜੇਲ੍ਹ ਵਿੱਚ ਡੇਰਾ ਮੁਖੀ ਨਾਲ 20 ਮਿੰਟ
ਮੁਲਾਕਾਤ ਕੀਤੀ। ਇਸ ਵੇਲੇ ਉਸ ਨਾਲ ਡੇਰਾ ਦੀ ਚੇਅਰਪਰਸਨ ਸ਼ੋਭਾ ਗੋਰਾ, 10 ਮੈਂਬਰੀ ਕਮੇਟੀ ਦੇ ਮੈਂਬਰ
ਚਰਨਜੀਤ ਸਿੰਘ ਸਿੱਧੂ, ਵਕੀਲ ਹਰੀਸ਼ ਛਾਬੜਾ ਤੇ
ਰਾਜਿੰਦਰ ਸਿੰਘ ਸਰਾ ਮੌਜੂਦ ਸਨ।
ਪਿਛਲੇ ਦਿਨੀਂ ਡੇਰਾ ਮੁਖੀ ਦੇ
ਪਰਿਵਾਰ ਨੇ ਵੀ ਮੁਲਾਕਾਤ ਕੀਤੀ ਸੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਡੇਰੇ ਦੇ ਪ੍ਰਬੰਧ ਨੂੰ ਲੈ
ਕੇ ਖਿੱਚੋਤਾਣ ਚੱਲ ਰਹੀ ਹੈ। ਇਸ ਲਈ ਹੀ ਇਹ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਡੇਰਾ ਮੁਖੀ
ਪੱਤਰਕਾਰ ਛੱਤਰਪਤੀ ਕਤਲ ਕੇਸ ਤੇ
ਸਾਧਵੀਆਂ ਨਾਲ ਬਲਾਤਕਾਰ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
ਹਨੀਟ੍ਰੈਪ ਮਾਮਲੇ ਦੀ ਸ਼ਵੇਤਾ ਤੋਂ
ਹੁਣ ਇਨਕਮ ਟੈਕਸ ਵਿਭਾਗ ਕਰੇਗਾ ਪੁੱਛਗਿੱਛ,
ਸਕੈਂਡਲ ‘ਚ ਕਈ ਨੇਤਾ ਹੋ ਸਕਦੇ ਹਨ ਸ਼ਾਮਲ
ਮੱਧ ਪ੍ਰਦੇਸ਼ ਦੇ ਫੇਮ
ਹਨੀਟ੍ਰੈਪ ਮਾਮਲੇ ਦੀ ਮੁੱਖ ਮੁਲਜ਼ਮ ਸ਼ਵੇਤਾ ਵਿਜੈ ਜੈਨ ਨੂੰ ਸੋਮਵਾਰ ਸਵੇਰੇ ਇੰਦੌਰ ਤੋਂ ਭੋਪਾਲ
ਸਥਿਤ ਇਨਕਮ ਟੈਕਸ ਦੇ ਦਫਤਰ ਲਿਆਂਦਾ ਗਿਆ। ਜਿੱਥੇ ਇੱਕ ਬੰਦ ਕਮਰੇ ‘ਚ ਆਮਦਨ ਵਿਭਾਗ ਦੀ ਟੀਮ ਨੇ ਸ਼ਵੇਤਾ ਤੋਂ
ਜਾਈਦਾਦ ਅਤਟ ਪੈਸਿਆਂ ਬਾਰੇ ਪੁੱਛਗਿੱਛ ਕੀਤੀ ਹੈ। ਉਧਰ ਦਫਤਰ ਅੰਦਰ ਅਤੇ ਬਾਹਰ ਭਾਰੀ ਪੁਲਿਸਬੱਲ
ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਵੇਤਾ ਤੋਂ ਮਿਲੀ ਡਾਇਰੀ ਅਤੇ ਹੋਰ ਕਾਗਜ਼ਾਂ ਤੋਂ ਮੋਟੀ
ਰਕਮ ਦਾ ਖੁਲਾਸਾ ਹੋਇਆ ਸੀ, ਜਿਸ ਦੀ ਜਾਂਚ ਆਮਦਨ
ਮਹਿਕਮੇ ਦੀ ਟੀਮ ਕਰ ਰਹੀ ਹੈ।
ਮੱਧ
ਪ੍ਰਦੇਸ ‘ਚ ਸਰਕਾਰ ਬਦਲਣ ਤੋਂ ਬਾਅਦ
ਹੀ ਹਨੀਟ੍ਰੈਪ ਦਾ ਮਾਮਲਾ ਸੁਰਖਿਆਂ ‘ਚ ਹੈ। ਇਸ ਪੁਰੇ ਮਾਮਲੇ ‘ਚ ਪੰਜ ਔਰਤਾਂ ਦੇ ਨਾਲ ਕਈਂ ਅਫਸਰ, ਪੱਤਰਕਾਰ ਅਤੇ ਨੇਤਾਂ ਵੀ ਸ਼ਾਮਲ ਹਨ। ਹਨੀਟ੍ਰੈਪ
ਮਾਮਲੇ ਦੀ ਜਾਂਚ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ ਜਿਸ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਅੱਗੇ
ਵੱਧ ਰਹੀ ਜਾਂਚ ‘ਚ ਇਸ ਮਾਮਲੇ ‘ਚ ਕਈ ਪੁਲਿਸਕਰਮੀਆਂ ਦੇ ਨਾਂ ਵੀ ਸਾਹਮਣੇ ਆਏ
ਹਨ। ਇਸ ਦਾ ਖੁਲਾਸਾ ਐਸਆਈਟੀ ਵੱਲੋਂ ਹਾਲ ਹੀ ‘ਚ
ਰਾਜਧਾਨੀ ਭੋਪਾਲ ਦੀ ਜ਼ਿਲ੍ਹਾ ਅਦਾਲਤ ‘ਚ ਪੇਸ਼ ਚਾਰਜਸ਼ੀਟ ‘ਚ ਹੋਇਆ ਹੈ।
ਨਿਆਇਕ ਮੈਜਿਸਟ੍ਰੇਟ ਰੋਹਿਤ
ਸ਼੍ਰੀਵਾਸਤਵ ਦੀ ਅਦਾਲਤ ਨੇ ਪੇਸ਼ ਚਲਾਨ ‘ਚ ਖੁਲਾਸਾ ਹੋਇਆ ਹੈ ਮਾਮਲੇ ‘ਚ
ਮੁਲਜ਼ਮ ਆਰਤੀ ਦਯਾਲ, ਸ਼ਵੇਤਾ ਵਿਜੈ ਜੈਨ ਦੇ ਨਾਲ ਬਿਜਨਸਮੈਨ ਅਰੁਣ ਸ਼ਹਲੋਤ ਅਤੇ ਟੀਵੀ ਪੱਤਰਕਾਰ ਮਿਲਕੇ ਕੰਮ
ਕਰਦੇ ਸ।
ਉਧਰ ਬੀਜੇਪੀ ਸਰਕਾਰ ਦੇ
ਕਾਰਜਕਾਲ ਦੌਰਾਨ ਪਨਪੇ ਇਸ ਵਪਾਰ ‘ਤੇ ਐਮਪੀ ਦੀ ਕਾਂਗਰਸ ਸਰਕਾਰ ਸਖ਼ਤ ਰੁਖ ਅਪਨਾ
ਰਹੀ ਹੈ। ਸੂਬੇ ਦੇ ਜਨਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਿ ਇਸ ਘਟੀਆ ਕੰਮ ‘ਚ
ਜਿੰਨੇ ਵੀ ਲੋਕ ਸ਼ਾਮਲ ਹੋਣ ਬੇਸ਼ੱਕ ਉਹ ਕਈ ਵੀਆਈਪੀ ਹੀ ਕਿਉਂ ਨਾ ਹੋਵੇ ਕਿਸੇ ਨੂੰ ਬਖ਼ਸ਼ਿਆ ਨਹੀਂ
ਜਾਵੇਗਾ।
ਮਹੰਤ ਗੁਰਬੰਤਾ ਦਾਸ ਸਕੂਲ ‘ਚ ਪਹੁੰਚੇ
ਹਰਸਿਮਰਤ ਕੌਰ ਬਾਦਲ,
ਬੱਚਿਆਂ ਨਾਲ ਮਨਾਈ ਲੋਹੜੀ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਦੇ ਮਹੰਤ
ਗੁਰਬੰਤਾ ਦਾਸ ਸਕੂਲ ‘ਚ ਲੋਹੜੀ ਸਮਾਗਮ ‘ਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਸਕੂਲ ਸਟਾਫ਼ ਅਤੇ ਬੱਚਿਆਂ ਨਾਲ
ਲੋਹੜੀ ਦਾ ਜਸ਼ਨ ਮਨਾਇਆ।
ਇਸ ਦੌਰਾਨ ਸਕੂਲੀ ਬੱਚਿਆਂ ਨੇ ਵੀ ਸਮਾਗਮ ‘ਚ ਰੰਗ ਬੰਨਿਆ, ਛੋਟੀਆਂ-ਛੋਟੀਆਂ ਬੱਚਿਆ ਵੱਲੋਂ ਗਿੱਧਾ ਪਾ ਕੇ ਲੋਹੜੀ ਦੇ ਸਮਾਗਮ ਨੂੰ
ਹੋਰ ਚਾਰ ਚੰਨ ਲੈ ਦਿੱਤੇ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਿਥੇ
ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ, ਉਥੇ ਹੀ ਬੱਚਿਆਂ ਨੂੰ ਮੂੰਗਫਲੀ ਗੱਚਕ ਰਿਓੜੀਆਂ ਵੀ ਵੰਡੀਆਂ।
ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ
ਸਿੰਗਲਾ ਦੇ ਪੋਤੇ ਦੀ ਲੋਹੜੀ ਸਮਾਗਮ ‘ਚ
ਸ਼ਿਰਕਤ ਕੀਤੀ, ਜਿਥੇ ਉਹਨਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ
ਉਹਨਾਂ ਨਾਲ ਲੋਹੜੀ ਮਨਾਈ।
ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ
ਮੇਲਾ ਮਾਘੀ ਸਬੰਧੀ ਧਾਰਮਿਕ ਸਮਾਗਮ ਆਰੰਭ
40 ਮੁਕਤਿਆਂ
ਦੀ ਪਵਿੱਤਰ ਯਾਦ ‘ਚ ਲੱਗਣ ਵਾਲੇ ਇਤਿਹਾਸਕ ਜੋੜ ਮੇਲੇ ਮੇਲਾ ਮਾਘੀ ਦੇ ਧਾਰਮਿਕ ਸਮਾਗਮ ਅੱਜ ਸ੍ਰੀ ਮੁਕਤਸਰ
ਸਾਹਿਬ ਵਿਖੇ ਸ਼ੁਰੂ ਹੋ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦਗੰਜ
ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ
ਅਰਦਾਸ ਹੈਡ ਗ੍ਰੰਥੀ ਬਲਵਿੰਦਰ ਸਿੰਘ ਨੇ ਕੀਤੀ।
ਤੁਹਾਨੂੰ ਦੱਸ ਦੇਈਏ ਕਿ 14 ਜਨਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 12, 13 ਅਤੇ 14 ਜਨਵਰੀ
ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅਤੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਸਮਾਗਮ ਕਰਵਾਏ
ਜਾਣਗੇ।
15 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਰਸਮੀ ਤੌਰ ਤੇ ਮੇਲਾ
ਮਾਘੀ ਦੀ ਸਮਾਪਤੀ ਹੋਵੇਗੀ। ਮੇਲਾ ਮਾਘੀ ਸਬੰਧੀ ਸੰਗਤ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੀ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਵੱਡੀ
ਗਿਣਤੀ ਵਿੱਚ ਸਿਖ ਜਥੇਬੰਦੀਆਂ ਲੰਗਰ ਅਤੇ ਹੋਰ ਸੇਵਾਵਾਂ ਲਈ ਪਹੁੰਚ ਚੁੱਕੀਆਂ ਹਨ।
ਲੋਹੜੀ 'ਤੇ ਵਰ੍ਹਿਆ ਮੀਂਹ,
ਪਤੰਗਾਂ ਦੇ ਸ਼ੌਕੀਨ ਨਿਰਾਸ਼,
ਦੁਕਾਨਦਾਰਾਂ ਨੂੰ ਵੀ ਰਗੜਾ
ਮਾਘੀ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿੱਚ
ਤੇਜ਼ ਬਾਰਸ਼ ਹੋ ਰਹੀ ਹੈ। ਤਿੰਨ ਦਿਨਾਂ ਤੋਂ ਧੁੱਪ ਨਿਕਲਣ ਮਗਰੋਂ ਅੱਜ ਇੱਕ ਵਾਰ ਫਿਰ ਮੌਸਮ ਨੇ
ਕਰਵਟ ਲਈ ਹੈ। ਅੱਜ ਪੰਜਾਬ ਦੇ ਕਈ ਇਲਾਕਿਆਂ ‘ਚ ਬਾਰਸ਼ ਨਾਲ ਤੇਜ਼ ਹਵਾਵਾਂ ਚੱਲ
ਰਹੀਆਂ ਹਨ।
ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਗੁਰੂਹਰਸਹਾਏ ‘ਚ ਬਾਰਸ਼ ਹੋ ਰਹੀ ਹੈ ਤੇ ਕੁਝ ਇਲਾਕਿਆਂ ‘ਚ ਅੱਜ ਸਵੇਰ ਤੋਂ ਆਸਮਾਨ ‘ਚ ਬੱਦਲ ਛਾਏ ਹੋਏ ਹਨ। ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ‘ਚ ਕੱਲ੍ਹ ਤੋਂ ਮਾਘੀ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਅੱਜ ਤੇਜ਼ ਬਾਰਸ਼ ਤੇ ਹਵਾਵਾਂ ਨਾਲ ਮੌਸਮ ਖਰਾਬ ਹੋ ਗਿਆ ਹੈ।
ਇਸ ਦੇ ਨਾਲ ਹੀ ਜਿੱਥੇ ਪੂਰੇ ਦੇਸ਼ 'ਚ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ 'ਚ ਇਸ ਤਿਓਹਾਰ ਨੂੰ ਲੈ ਕੇ ਕਾਫੀ ਉਤਸੁਕਤਾ ਹੈ ਕਿਉਂਕਿ ਇਸ ਦਿਨ ਲੋਕ ਖੂਬ ਪਤੰਗਬਾਜ਼ੀ ਕਰਦੇ ਹਨ ਪਰ ਬਾਰਸ਼ ਨੇ ਇਸ ਵਾਰ ਸਭ ਨੂੰ ਝਟਕਾ ਦਿੱਤਾ ਹੈ।
ਸਵੇਰ ਤੋਂ ਹੋ ਰਹੀ ਬਾਰਸ਼ ਨੇ ਲੋਕਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਉਧਰ ਇਸ ਦਾ ਖਾਮਿਆਜ਼ਾ ਦੁਕਾਨਦਾਰਾਂ ਨੂੰ ਵੀ ਭਰਨਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੋ ਰਹੀ ਬਾਰਸ਼ ਕਰਕੇ ਕੋਈ ਪਤੰਗ ਖਰੀਦਣ ਨਹੀਂ ਆਇਆ। ਹੁਣ ਤਕ ਦੁਕਾਨਦਾਰਾਂ ਦਾ 20% ਸਟੌਕ ਵੀ ਨਹੀਂ ਵਿੱਕਿਆ।
ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬੱਦਲ ਛਾਏ ਰਹਿਣਗੇ ਤੇ ਨਾਲ ਹੀ ਧੁੱਪ ਵੀ ਨਿਕਲ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਤੇ ਹੇਠਲਾ ਤਾਪਮਾਨ 8 ਡਿਗਰੀ ਰਹਿ ਸਕਦਾ ਹੈ। ਐਤਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਦਰਜ ਕੀਤਾ ਗਿਆ ਸੀ, ਜੋ ਆਮ ਤੋਂ ਦੋ ਡਿਗਰੀ ਘੱਟ ਰਿਹਾ। ਉੱਥੇ ਹੀ ਘੱਟੋ ਘੱਟ ਤਾਪਮਾਨ 9.7 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਗੁਰੂਹਰਸਹਾਏ ‘ਚ ਬਾਰਸ਼ ਹੋ ਰਹੀ ਹੈ ਤੇ ਕੁਝ ਇਲਾਕਿਆਂ ‘ਚ ਅੱਜ ਸਵੇਰ ਤੋਂ ਆਸਮਾਨ ‘ਚ ਬੱਦਲ ਛਾਏ ਹੋਏ ਹਨ। ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ‘ਚ ਕੱਲ੍ਹ ਤੋਂ ਮਾਘੀ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਅੱਜ ਤੇਜ਼ ਬਾਰਸ਼ ਤੇ ਹਵਾਵਾਂ ਨਾਲ ਮੌਸਮ ਖਰਾਬ ਹੋ ਗਿਆ ਹੈ।
ਇਸ ਦੇ ਨਾਲ ਹੀ ਜਿੱਥੇ ਪੂਰੇ ਦੇਸ਼ 'ਚ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ 'ਚ ਇਸ ਤਿਓਹਾਰ ਨੂੰ ਲੈ ਕੇ ਕਾਫੀ ਉਤਸੁਕਤਾ ਹੈ ਕਿਉਂਕਿ ਇਸ ਦਿਨ ਲੋਕ ਖੂਬ ਪਤੰਗਬਾਜ਼ੀ ਕਰਦੇ ਹਨ ਪਰ ਬਾਰਸ਼ ਨੇ ਇਸ ਵਾਰ ਸਭ ਨੂੰ ਝਟਕਾ ਦਿੱਤਾ ਹੈ।
ਸਵੇਰ ਤੋਂ ਹੋ ਰਹੀ ਬਾਰਸ਼ ਨੇ ਲੋਕਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਉਧਰ ਇਸ ਦਾ ਖਾਮਿਆਜ਼ਾ ਦੁਕਾਨਦਾਰਾਂ ਨੂੰ ਵੀ ਭਰਨਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੋ ਰਹੀ ਬਾਰਸ਼ ਕਰਕੇ ਕੋਈ ਪਤੰਗ ਖਰੀਦਣ ਨਹੀਂ ਆਇਆ। ਹੁਣ ਤਕ ਦੁਕਾਨਦਾਰਾਂ ਦਾ 20% ਸਟੌਕ ਵੀ ਨਹੀਂ ਵਿੱਕਿਆ।
ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬੱਦਲ ਛਾਏ ਰਹਿਣਗੇ ਤੇ ਨਾਲ ਹੀ ਧੁੱਪ ਵੀ ਨਿਕਲ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਤੇ ਹੇਠਲਾ ਤਾਪਮਾਨ 8 ਡਿਗਰੀ ਰਹਿ ਸਕਦਾ ਹੈ। ਐਤਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਦਰਜ ਕੀਤਾ ਗਿਆ ਸੀ, ਜੋ ਆਮ ਤੋਂ ਦੋ ਡਿਗਰੀ ਘੱਟ ਰਿਹਾ। ਉੱਥੇ ਹੀ ਘੱਟੋ ਘੱਟ ਤਾਪਮਾਨ 9.7 ਡਿਗਰੀ ਦਰਜ ਕੀਤਾ ਗਿਆ।
ਭਾਰਤੀ ਮਹਿਲਾ ਟੀਮ ਹੋਇਆ ਐਲਾਨ,
ਹਰਮਨਪ੍ਰੀਤ ਕੌਰ ਕਰੇਗੀ ਕਪਤਾਨੀ
ਮਹਿਲਾ ਟੀ-20 ਵਰਲਡ
ਕੱਪ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਟੀਮ ਦਾ ਐਲਾਨ ਕਰ ਦਿੱਤਾ ਹੈ। ਬੋਰਡ ਨੇ 15 ਮੈਂਬਰੀ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਸੌਂਪ ਦਿੱਤੀ ਹੈ। ਉਥੇ
ਹੀ ਸਮ੍ਰਿਤੀ ਮੰਧਾਨਾ ਉਨ੍ਹਾਂ ਨਾਲ ਉਪਕਪਤਾਨ ਦੇ ਰੂਪ ‘ਚ
ਜ਼ਿੰਮੇਵਾਰੀ ਸੰਭਾਲੇਗੀ।
ਤੁਹਾਨੂੰ ਦੱਸ ਦੇਈਏ ਕਿ ਮਹਿਲਾ ਟੀ-20 ਵਰਲਡ ਕੱਪ 21 ਫਰਵਰੀ
ਤੋਂ 8 ਮਾਰਚ ਤੱਕ ਆਸਟਰੇਲੀਆ ਵਿੱਚ ਹੋਣ ਜਾ ਰਿਹਾ ਹੈ, ਇਹ ਆਈਸੀਸੀ ਦਾ ਮਹਿਲਾਵਾਂ ਦਾ ਟੀ -20 ਵਿਸ਼ਵ ਕੱਪ ਦਾ ਸੱਤਵਾਂ ਟੂਰਨਾਮੈਂਟ ਹੈ।
ਚਿੱਟੇ ਦੁੱਧ ਦਾ ਕਾਲਾ ਖੇਡ,
ਪਰਦਾਫਾਸ਼ ਕੀਤਾ ਮਾਰ ਕੇ ਰੇਡ
ਸੰਗਰੂਰ ਦੇ ਪਿੰਡ ਸੋਹੀਆਂ
ਵਿੱਚ ਇੱਕ ਦੁੱਧ ਦੀ ਫੈਕਟਰੀ ਦਾ ਉਸ ਵੇਲੇ ਪਰਦਾਫਾਸ਼ ਹੋਇਆ, ਜਦ ਫੂਡ ਸੇਫਟੀ ਅਧਿਕਾਰੀਆਂ ਤੇ ਪੁਲਿਸ ਨੇ ਫੈਕਟਰੀ 'ਚ ਛਾਪਾ ਮਾਰਿਆ। ਇਸ ਦੌਰਾਨ ਤਿੰਨ ਹਜ਼ਾਰ ਲੀਟਰ
ਤੋਂ ਵੀ ਵੱਧ ਦੁੱਧ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਨਕਲੀ ਦੁੱਧ ਤਿਆਰ ਕਰਨ ਲਈ ਇਸਤੇਮਾਲ ਹੋਣ
ਵਾਲੇ ਗਲੁਕੋਜ਼ ਦੇ 11 ਥੈਲੇ, 18 ਟੀਨ ਰਿਫਾਇੰਡ ਤੇਲ ਤੇ 175 ਲੀਟਰ ਹੋਰ ਤਰਲ ਵੀ ਬਰਾਮਦ ਹੋਇਆ। ਟੀਮ ਵੱਲੋਂ
ਦਾਅਵਾ ਕੀਤਾ ਗਿਆ ਹੈ ਕਿ ਇੱਥੇ ਨਕਲੀ ਦੁੱਧ ਤਿਆਰ ਕਰਕੇ ਅਸਲੀ 'ਚ ਮਿਲਾਇਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਦਾ
ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਧਰ, ਦੂਸਰੇ ਪਾਸੇ ਦੁੱਧ ਦੀ ਫੈਕਟਰੀ ਚਲਾਉਣ ਵਾਲੇ
ਲੋਕਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ
ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚੋਂ ਦੁੱਧ ਲਿਆ ਕੇ
ਹਰਿਆਣਾ ਤੇ ਦਿੱਲੀ ਸਪਲਾਈ ਕਰਦੇ ਹਨ। ਉਨ੍ਹਾਂ ਮੁਤਾਬਕ ਜੋ ਸਮਾਨ ਇੱਥੋਂ ਬਰਾਮਦ ਹੋਇਆ ਹੈ, ਉਹ ਉਨ੍ਹਾਂ ਦੀ ਇੱਕ ਕਰਿਆਨੇ ਦੀ ਦੁਕਾਨ ਦਾ
ਹੈ।
ਗੌਰਤਲਬ ਹੈ ਕਿ ਅਧਿਕਾਰੀਆਂ
ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਵੀ ਇਸ ਜਗ੍ਹਾ ਤੋਂ ਦੁੱਧ ਦੇ ਸੈਂਪਲ ਦਾ ਟੈਸਟ
ਕੀਤਾ ਗਿਆ ਸੀ, ਜਿਸ 'ਚ ਸੈਂਪਲ ਫੇਲ੍ਹ ਹੋ ਗਏ ਸੀ। ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਪਰ ਇੱਥੇ ਸਵਾਲ ਇਹ ਖੜ੍ਹਾ
ਹੁੰਦਾ ਹੈ ਕਿ ਆਖਰ ਸੈਂਪਲ ਫੇਲ੍ਹ ਹੋਣ ਦੇ ਬਾਵਜੂਦ ਵੀ ਕਿੰਝ ਨਕਲੀ ਦੁੱਧ ਵੇਚਣ ਦਾ ਇਹ ਧੰਦਾ
ਚਲਾਇਆ ਜਾ ਰਿਹਾ ਸੀ।
ਜੰਮੂ-ਕਸ਼ਮੀਰ: ਤ੍ਰਾਲ ‘ਚ ਸੁਰੱਖਿਆ ਬਲਾਂ ਵੱਲੋਂ
2 ਅੱਤਵਾਦੀ ਢੇਰ, ਮੁਕਾਬਲਾ ਜਾਰੀ
ਤ੍ਰਾਲ
‘ਚ ਸੁਰੱਖਿਆ ਬਲਾਂ ਵੱਲੋਂ 2 ਅੱਤਵਾਦੀ
ਢੇਰ, ਮੁਕਾਬਲਾ ਜਾਰੀ,ਸ਼੍ਰੀਨਗਰ:
ਜੰਮੂ-ਕਸ਼ਮੀਰ ਦੇ ਤ੍ਰਾਲ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਫੌਜ
ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਮਿਲੀ
ਜਾਣਕਾਰੀ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਦੇ ਸੰਬੰਧ ‘ਚ
ਮਿਲੀ ਵਿਸ਼ੇਸ਼ ਜਾਣਕਾਰੀ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਦੱਖਣੀ ਕਸ਼ਮੀਰ ਦੇ ਤਰਾਲ ‘ਚ
ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।ਫਿਲਹਾਲ ਫੌਜ ਦਾ ਇਲਾਕੇ ‘ਚ ਸਰਚ
ਆਪਰੇਸ਼ਨ ਜਾਰੀ ਹੈ।
ਖੰਨਾ 'ਚ ਸਾਇੰਸ ਵਾਲੀ ਮੈਡਮ ਨੇ
ਗੋਲੀ ਮਾਰ ਕੀਤੀ ਖੁਦਕੁਸ਼ੀ
ਅੱਜ
ਦੇ ਸਮੇਂ 'ਚ ਹਰ ਕਿਸੇ ਨੂੰ ਕੋਈ ਨਾ ਕੋਈ
ਪ੍ਰੇਸ਼ਾਨੀ ਜ਼ਰੂਰ ਹੈ ਪਰ ਲੋਕ ਆਪਣੀ ਬਿਜ਼ੀ ਜ਼ਿੰਦਗੀ 'ਚ
ਇੰਨਾ ਰੁੱਝ ਗਏ ਹਨ ਕਿ ਉਨ੍ਹਾਂ ਕੋਲ ਖੁਦ ਲਈ ਵੀ ਸਮਾਂ ਨਹੀਂ। ਅਜਿਹੇ 'ਚ ਉਨ੍ਹਾਂ ਨੂੰ ਕਈ ਮਾਨਸਿਕ ਬਿਮਾਰੀਆਂ ਹੋ ਜਾਂਦੀਆਂ ਹਨ ਜਿਨ੍ਹਾਂ 'ਚ ਇੱਕ ਡਿਪ੍ਰੈਸ਼ਨ ਹੈ। ਇਹ ਕਿਸੇ 'ਤੇ ਇਸ ਕਦਰ ਹਾਵੀ ਹੋ ਗਿਆ ਕਿ ਖੰਨਾ ਦੇ ਪ੍ਰਾਈਵੇਟ ਸਕੂਲ ਦੀ ਸਾਇੰਸ
ਟੀਚਰ ਨੇ ਖੁਦ ਨੂੰ ਗੋਲੀ ਮਾਰ ਆਪਣੀ ਜ਼ਿੰਦਗੀ ਖ਼ਤਮ ਕਰ ਲਈ।
ਹਾਸਲ ਜਾਣਕਾਰੀ ਮੁਤਾਬਕ ਅੱਜ ਸਵੇਰੇ ਖੰਨਾ ਦੇ ਪ੍ਰਾਈਵੇਟ ਸਕੂਲ 'ਚ ਸਾਇੰਸ ਦੀ ਅਧਿਆਪਕਾ ਅੰਜਲੀ ਨੇ ਆਪਣੇ ਘਰ 'ਚ ਖੁਦ ਨੂੰ ਗੋਲ਼ੀ ਮਾਰ ਖੁਦਕੁਸ਼ੀ ਕਰ ਲਈ। ਇਸ ਦਾ ਕਾਰਨ ਮਾਨਸਿਕ ਤਣਾਅ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਮ੍ਰਿਤਕਾ ਦੀ ਧੀ ਸਟੱਡੀ ਵੀਜ਼ਾ 'ਤੇ ਕੈਨੇਡਾ ਗਈ ਹੋਈ ਹੈ, ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ।
ਹਾਸਲ ਜਾਣਕਾਰੀ ਮੁਤਾਬਕ ਅੱਜ ਸਵੇਰੇ ਖੰਨਾ ਦੇ ਪ੍ਰਾਈਵੇਟ ਸਕੂਲ 'ਚ ਸਾਇੰਸ ਦੀ ਅਧਿਆਪਕਾ ਅੰਜਲੀ ਨੇ ਆਪਣੇ ਘਰ 'ਚ ਖੁਦ ਨੂੰ ਗੋਲ਼ੀ ਮਾਰ ਖੁਦਕੁਸ਼ੀ ਕਰ ਲਈ। ਇਸ ਦਾ ਕਾਰਨ ਮਾਨਸਿਕ ਤਣਾਅ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਮ੍ਰਿਤਕਾ ਦੀ ਧੀ ਸਟੱਡੀ ਵੀਜ਼ਾ 'ਤੇ ਕੈਨੇਡਾ ਗਈ ਹੋਈ ਹੈ, ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ।
ਉਧਰ, ਇਸ ਸਬੰਧ 'ਚ
ਖੰਨਾ ਸਿਟੀ 2 ਦੇ ਐਡੀਸ਼ਨਲ ਐਸਐਚਓ ਕੀਮਤੀ ਲਾਲ
ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਢਲੀ ਜਾਣਕਾਰੀ ਤੋਂ ਇਹ ਡਿਪ੍ਰੈਸ਼ਨ ਕਰਕੇ ਖੁਦਕੁਸ਼ੀ ਦਾ ਮਾਮਲਾ ਲੱਗ
ਰਿਹਾ ਹੈ। ਜਦਕਿ ਅਸਲ ਕਾਰਨ ਦਾ ਪਤਾ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਲੱਗੇਗਾ।
0 Response to "ਖਬਰਨਾਮਾ--ਸਾਲ-10,ਅੰਕ:90, 14ਜਨਵਰੀ2020"
Post a Comment