ਖਬਰਨਾਮਾ--ਸਾਲ-10,ਅੰਕ:89, 13ਜਨਵਰੀ2020
4:30 PM
JANCHETNA
,
0 Comments
ਸਾਲ-10,ਅੰਕ:89, 13ਜਨਵਰੀ2020/
ਮਾਘ(ਵਦੀ)ਤੀਜ,(ਨਾ.ਸ਼ਾ)551.
ਬਦਲਾਓ
ਦੇ ਨਾਅਰੇ ਨਾਲ ਬਾਗ਼ੀ ਅਕਾਲੀ ਦਿੱਲੀ ਵਿੱਚ ਹੋਂਣਗੇ ਇੱਕ ਜੁੱਟ
ਬਾਦਲ
ਨਿਜ਼ਾਮ ਨੂੰ ਪੰਥ ਚੋਂ ਕਢਣਾ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ
ਜਾਗੋ' ਪਾਰਟੀ ਦੀ ਇਸਤਰੀ ਇਕਾਈ ਦਾ ਨਾਮ ਹੋਵੇਗਾ ਕੌਰ ਬਰਗੇਡ
ਜਾਗੋ' ਪਾਰਟੀ ਦੀ ਇਸਤਰੀ ਇਕਾਈ ਦਾ ਨਾਮ ਹੋਵੇਗਾ ਕੌਰ ਬਰਗੇਡ
ਮਨਦੀਪ
ਕੌਰ ਬਖ਼ਸ਼ੀ ਦੀ ਸਰਪ੍ਰਸਤੀ ਵਿੱਚ 13 ਮੈਂਬਰੀ ਸੰਚਾਲਨ ਕਮ ਸ਼੍ਰੋਮਣੀ ਅਕਾਲੀ ਦਲ ਦੀ
ਸਥਾਪਨਾ ਦੀ ਸ਼ਤਾਬਦੀ ਨੂੰ ਲੈ ਕੇ ਦਿੱਲੀ ਵਿਖੇ 18
ਜਨਵਰੀ ਨੂੰ ਮਾਵਲੰਕਰ ਹਾਲ
ਵਿੱਚ ਹੋਣ ਵਾਲੇ
ਵੱਡੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਨੂੰ ਲੈ ਕੇ 'ਜਾਗੋ'
ਪਾਰਟੀ ਸਰਗਰਮ ਹੋ ਗਈ ਹੈ।
ਅਕਾਲੀ ਦਲ ਤੋਂ ਕਲ ਸ਼ਾਮ ਨੂੰ ਬਾਹਰ ਕੱਢੇ ਗਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਦਿੱਲੀ
ਸਥਿਤ ਸਰਕਾਰੀ ਕੋਠੀ ਵਿਖੇ ਅੱਜ ਜਾਗੋ-ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ) ਪਾਰਟੀ ਦੀ
ਤਿਆਗੀਆ ਸਬੰਧੀ ਹੋਈ ਬੈਠਕ ਵਿੱਚ 'ਜਾਗੋ'
ਦੇ ਅੰਤਰਰਾਸ਼ਟਰੀ ਪ੍ਰਧਾਨ
ਮਨਜੀਤ ਸਿੰਘ ਜੀਕੇ ਨੇ ਬਾਦਲ ਪਰਵਾਰ ਉੱਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਜੀਕੇ ਨੇ ਦੱਸਿਆ ਕਿ ਸਫਰ-ਐ-ਅਕਾਲੀ ਲਹਿਰ ਦੇ ਨਾਮ 'ਤੇ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਜਾਗੋ ਪਾਰਟੀ ਦੇ ਨਾਲ ਪਰਮਜੀਤ
ਸਿੰਘ ਸਰਨਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹੋਰ
ਪੰਥਕ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ। ਨਾਲ ਹੀ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੇ ਵੱਡੇ ਪੰਥਕ
ਆਗੂ ਮੌਜੂਦਾ ਅਕਾਲੀ ਦਲ ਦੇ ਪੰਥਕ ਮਸਲੀਆਂ ਤੋਂ ਕਿਨਾਰਾ ਕਰਨ ਦੇ ਕਾਰਨ ਸਿੱਖਾਂ ਨੂੰ ਹੋ ਰਹੀਆਂ
ਪ੍ਰੇਸ਼ਾਨੀਆਂ ਦੀ ਜਾਣਕਾਰੀ ਦੇਣ ਦੇ ਨਾਲ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਏ ਅਕਾਲੀ ਦਲ ਦੇ
ਇਤਿਹਾਸ ਬਾਰੇ ਵੀਂ ਦੱਸਣਗੇ।
ਜੀਕੇ ਨੇ ਸਾਫ਼ ਕੀਤਾ ਕਿ
ਸ਼੍ਰੋਮਣੀ ਅਤੇ ਦਿੱਲੀ ਕਮੇਟੀ ਉੱਤੇ ਕਾਬਜ਼ ਬਾਦਲ ਨਿਜ਼ਾਮ ਨੂੰ ਪੰਥਕ ਸੇਵਾ ਤੋਂ ਹਟਾਉਣਾ ਸਾਡਾ
ਮਕਸਦ ਹੋਵੇਗਾ।ਕਿਉਂਕਿ ਧਾਰਮਿਕ ਮਾਮਲਿਆਂ ਉੱਤੇ ਇਸ ਅਨਾੜੀ ਅਤੇ ਅਨਪੜ੍ਹ ਟੋਲੇ ਦੇ ਹਟਣ ਨਾਲ ਅਕਾਲੀ ਦਲ ਆਪਣੇ ਸਿਧਾਂਤਾਂ ਉੱਤੇ ਮੁੜ
ਖਡ਼ਾ ਹੋ ਪਾਵੇਗਾ। ਕਿਉਂਕਿ ਇਹ ਨਿਜ਼ਾਮ ਪੰਥ ਦੀ ਬਜਾਏ ਇੱਕ ਸਿਆਸੀ ਪਰਵਾਰ ਦੇ ਦਿਸ਼ਾ-ਨਿਰਦੇਸ਼ਾਂ
ਉੱਤੇ ਚੱਲ ਦੇ ਹੋਏ ਆਪਣੇ ਸਿਆਸੀ ਆਕਾਵਾਂ ਦੇ ਅੱਗੇ ਗੋਡੇ ਟੇਕ ਚੁੱਕਿਆ ਹੈ। ਡੇਰਾ ਸਿਰਸਾ ਨੂੰ
ਅਕਾਲ ਤਖ਼ਤ ਤੋਂ ਮਾਫ਼ੀ,
ਗੁਰੂ ਗ੍ਰੰਥ ਸਾਹਿਬ ਦੀ
ਬੇਅਦਬੀ ਅਤੇ ਚਿੱਟਾ ਵੇਚਣ
ਦੇ ਦੋਸ਼ੀਆਂ ਨੂੰ ਦਿੱਲੀ
ਵਿਧਾਨਸਭਾ ਚੋਣਾਂ ਵਿੱਚ ਮੂੰਹ ਨਾਂ ਲਗਾਉਣ ਦੀ ਅਪੀਲ ਕਰਦੇ ਹੋਏ ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ
ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਹੈ। ਕਦੇ ਉਹ ਗੁਰੂ ਅਰਜਨ
ਦੇਵ ਜੀ ਵੱਲੋਂ ਕਸ਼ਮੀਰੀ ਪੰਡਤਾਂ ਲਈ ਸ਼ਹਾਦਤ ਦੇਣ ਦੀ ਗੱਲ ਕਰਦੇ ਹਨ,ਕਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਵਿੱਚ ਪੈਰ ਡੁੱਬਣ ਦਾ ਹਵਾਲਾ ਦਿੰਦੇ ਹਨ
ਅਤੇ ਕਦੇ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕਰਨ ਵੇਲੇ
ਪਹਿਲਾ ਦਹੀਂ ਦਾ ਲੇਪ ਲਾਕੇ ਖੂਹ ਦੇ ਪਾਣੀ ਨਾਲ ਇਸ਼ਨਾਨ ਕਰਵਾਉਣ ਦਾ ਕਾਲਪਨਿਕ ਇਤਿਹਾਸ ਸੁਣਾਉਂਦੇ
ਹਨ।
ਜੀਕੇ ਨੇ ਕਿਹਾ ਕਿ ਪੰਥ ਨੂੰ ਹੁਣ
ਬਾਦਲ ਨਹੀਂ ਬਦਲਾਓ ਚਾਹੀਦਾ ਹੈ। ਜੇਕਰ ਅਕਾਲੀ ਦਲ ਨੇ ਕੇਂਦਰ ਵਿੱਚ ਅਚਾਰ-ਚਟਣੀ ਦੇ ਮੰਤਰਾਲੇ
ਬਦਲੇ ਸਿੱਖ ਮਸਲਿਆਂ ਉੱਤੇ ਚੁੱਪੀ ਨਹੀਂ ਰੱਖੀ ਹੁੰਦੀ ਤਾਂ ਅੱਜ ਪ੍ਰਧਾਨ ਮੰਤਰੀ ਮੋਦੀ, ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਨ੍ਹਾਂ ਨੂੰ ਸਿੱਖਾਂ ਦੇ ਮਾਮਲਿਆਂ
ਨੂੰ ਹੱਲ ਕਰਨ ਲਈ ਪਹੁੰਚ ਕਰਦੇ। ਇਸ ਮੌਕੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਜਿਸ ਵਿੱਚ ਦਲ
ਦੇ ਸਰਪ੍ਰਸਤ ਹਰਮੀਤ ਸਿੰਘ,
ਜਨਰਲ ਸਕੱਤਰ ਪਰਮਿੰਦਰ ਪਾਲ
ਸਿੰਘ,ਯੂਥ ਵਿੰਗ ਦੇ ਪ੍ਰਧਾਨ ਪੁਨਪ੍ਰੀਤ ਸਿੰਘ, ਬੁਲਾਰੇ ਸਤਨਾਮ ਸਿੰਘ,ਕੋਰ ਕਮੇਟੀ ਮੈਂਬਰ ਬੌਬੀ ਧਨੌਵਾ,ਇੰਟਰਨੈਸ਼ਨਲ ਸਿੱਖ ਕੌਂਸਲ ਦੇ ਜਗਜੀਤ ਸਿੰਘ ਮੂਦੜ ਆਦਿਕ ਮੁੱਖ ਸਨ।
ਸਟੇਜ ਦੀ ਸੇਵਾ ਦਲ ਦੇ ਬੁਲਾਰੇ ਗੁਰਵਿੰਦਰ ਪਾਲ ਸਿੰਘ ਨੇ ਨਿਭਾਈ। ਮਸ਼ਹੂਰ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼
ਦੀ ਨਜ਼ਮ 'ਹਮ ਦੇਖੇਗੇਂ' ਦਾ
ਹਵਾਲਾ ਦਿੰਦੇ ਹੋਏ ਪਰਮਿੰਦਰ ਨੇ ਕਿਹਾ ਕਿ ਦਿੱਲੀ ਕਮੇਟੀ ਅੱਜ ਸਿੱਖ ਏਜ਼ਂਡੇ ਤੋਂ ਹਟਕੇ ਸਿਰਫ਼
ਵਿਧਾਇਕ ਦੀਆਂ ਟਿਕਟਾਂ ਲੈਣ ਲਈ ਆਪਣੇ ਸਿਆਸੀ ਹਿਤਾਂ ਨੂੰ ਪਾਲਨ ਦਾ ਕਾਰਜ ਕਰ ਰਹੀ ਹੈ।1984 ਦੀ ਲੜਾਈ ਨੂੰ ਕਮਜ਼ੋਰ ਕਰਨ ਦੇ ਬਾਅਦ ਕਈ ਅਹਿਮ ਸਿੱਖ ਮਸਲਿਆਂ ਉੱਤੇ
ਕਮੇਟੀ ਦੀ ਚੁੱਪੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਨ੍ਹਾਂ ਨੂੰ ਕਮੇਟੀ ਤੋਂ ਬਾਹਰ ਕਰਨਾ ਜ਼ਰੂਰੀ ਹੈ
ਅਤੇ ਮੱਕਾਰ ਅਤੇ ਤਾਨਾਸ਼ਾਹੀ ਪ੍ਰਬੰਧ ਨੂੰ ਸੇਵਾ ਤੋਂ ਬਾਹਰ ਹੁੰਦਾ ਅਸੀਂ ਲਾਜ਼ਮ ਵੇਖਾਂਗੇ।
ਜੀਕੇ ਨੇ ਇਸ ਮੌਕੇ ਦਲ ਦੀ
ਇਸਤਰੀ ਇਕਾਈ ਦੀ ਜਥੇਬੰਦੀ ਨੂੰ 'ਕੌਰ ਬਰਗੇਡ' ਨਾਮ
ਦਿੰਦੇ ਹੋਏ ਸਾਬਕਾ ਨਿਗਮ ਪਾਰਸਦ ਬੀਬੀ ਮਨਦੀਪ ਕੌਰ ਬਖ਼ਸ਼ੀ ਨੂੰ ਇਸਤਰੀ ਇਕਾਈ ਦਾ ਸਰਪ੍ਰਸਤ ਨਿਯੁਕਤ
ਕਰਨ ਦਾ ਐਲਾਨ ਕੀਤਾ। ਜੀਕੇ ਨੇ ਕਿਹਾ ਕਿ ਕਿਉਂਕਿ ਸਾਡੀ ਪਾਰਟੀ ਪੰਥਕ ਪਾਰਟੀ ਹੈ, ਇਸ ਕਰ ਕੇ ਸਿਰਫ਼ ਸਿੱਖ ਔਰਤਾਂ ਹੀ ਇਸ ਦੀ ਮੈਂਬਰ ਬੰਨ ਸਕਦੀਆਂ ਹਨ। ਇਸ
ਕਾਰਨ ਅਸੀਂ ਦਲ ਦੀ ਇਸਤਰੀ ਇਕਾਈ ਨੂੰ ਕੌਰ ਬਰਗੇਡ ਦਾ ਨਾਮ ਦਿੱਤਾ ਹੈ। ਜੀਕੇ ਨੇ ਐਲਾਨ ਕੀਤੀ 13 ਮੈਂਬਰੀ ਸੰਚਾਲਨ ਕਮੇਟੀ ਦਾ ਹਰਪ੍ਰੀਤ ਕੌਰ ਨੂੰ ਕਨਵੀਨਰ, ਅਮਰਜੀਤ ਕੌਰ ਪਿੰਕੀ ਨੂੰ ਕੋਆਰਡੀਨੇਟਰ ਅਤੇ ਜਸਵਿੰਦਰ
ਕੌਰ ਚੰਦਰ ਵਿਹਾਰ, ਮਨਪ੍ਰੀਤ ਕੌਰ ਗੋਬਿੰਦਪੁਰੀ, ਸਤਵੰਤ ਕੌਰ,
ਨਰਿੰਦਰ ਕੌਰ, ਗੁਰਦੀਪ ਕੌਰ,
ਨਰਿੰਦਰ ਕੌਰ ਬੇਦੀ, ਗੁਰਜੀਤ ਕੌਰ ਵਾਹੀ,ਪਰਵਿੰਦਰ ਕੌਰ ਨੀਟਾ, ਰਮਨਦੀਪ ਕੌਰ ਭਾਟੀਆ ਅਤੇ ਸਤਵਿੰਦਰ ਕੌਰ ਬਜਾਜ ਨੂੰ ਮੈਂਬਰ ਨਿਯੁਕਤ ਕਰਨ ਦਾ ਐਲਾਨ ਕੀਤਾ।
ਅਕਾਲੀ ਦਲ ਹੁਣ ਚਾਪਲੂਸਾਂ
ਗੁੱਟ !
ਸਾਡੀ ਲੜਾਈ ਵਿਚਾਰਧਾਰਕ-ਢੀਂਡਸਾ
ਸ਼੍ਰੋਮਣੀ
ਅਕਾਲੀ ਦਲ (ਬਾਦਲ) ’ਚੋਂ ਮੁਅੱਤਲ ਕੀਤੇ ਲਹਿਰਾਗਾਗਾ ਹਲਕੇ ਤੋਂ ਅਕਾਲੀ
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਅਜਿਹੀ ਕਾਰਵਾਈ ਬਾਰੇ
ਉਨ੍ਹਾਂ ਨੂੰ ਪਹਿਲਾਂ ਹੀ ਅਨੁਮਾਨ ਸੀ।ਅਕਾਲੀ ਦਲ ਦੇ ਹੀ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ
ਸੁਖਦੇਵ ਸਿੰਘ ਢੀਂਡਸਾ ਨੂੰ ਕੱਲ੍ਹ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਕੋਰ ਕਮੇਟੀ ’ਚ ਲਏ ਫ਼ੈਸਲੇ ਤੋਂ ਬਾਅਦ ਪਾਰਟੀ ’ਚੋਂ
ਮੁਅੱਤਲ ਕਰ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਤੱਕ ਤਾਂ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ
ਅਕਾਲੀ ਦਲ ’ਚ ਹੀ ਸਨ ਪਰ ਜਦੋਂ ਉਹ ਪਿਛਲੇ ਵਰ੍ਹੇ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ’ਚ ਸ਼ਾਮਲ ਨਹੀਂ ਹੋਏ ਸਨ। ਸੁਖਦੇਵ ਢੀਂਡਸਾ ਨੇ ਤਾਂ ਪਿਛਲੇ ਕੁਝ ਸਮੇਂ
ਤੋਂ ਖੁੱਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਬੋਲਣਾ
ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀਆਂ ਪੈੜ–ਚਾਲਾਂ ’ਤੇ ਚੱਲਦਿਆਂ ਹੀ ਕੁਝ ਸਮਾਂ ਪਹਿਲਾਂ ਪਰਮਿੰਦਰ
ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ
ਸੀ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਦੋਸ਼–ਪੱਤਰ ਵੀ ਭੇਜ ਦਿੱਤਾ ਹੈ। ਅੱਜ ਪੱਤਰਕਾਰਾਂ ਨਾਲ
ਗੱਲਬਾਤ ਦੌਰਾਨ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਸਾਰੇ ਸੀਨੀਅਰ
ਆਗੂਆਂ ਨੂੰ ਪਾਰਟੀਆਂ ’ਚੋਂ ਬਿਨਾ ਕਿਸੇ ਨੋਟਿਸ ਦੇ ਕੱਢ ਦਿੱਤਾ ਗਿਆ ਸੀ।
ਢੀਂਡਸਾ ਨੇ ਕਿਹਾ ਕਿ ਉਹ ਤਾਂ ਪਾਰਟੀ ਦੇ ਅੰਦਰ ਜਮਹੂਰੀਅਤ ਦਾ ਸੁਆਲ ਉਠਾਉਂਦੇ ਹੀ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਣ ਲਈ ਇੱਕ ਨੋਟਿਸ ਵੀ ਜਾਰੀ
ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਪਾਰਟੀ ’ਚੋਂ
ਕੱਢੇ ਜਾਣ ਦੀ ਹੀ ਕਾਰਵਾਈ ਹੈ।ਪਰਮਿੰਦਰ ਢੀਂਡਸਾ ਨੇ ਕਿਹਾ ਕਿ – ‘ਅਸੀਂ ਜਾਣਦੇ ਹਾਂ ਕਿ ਇਹ ਸਾਨੂੰ ਪਾਰਟੀ ’ਚੋਂ ਕੱਢੇ ਜਾਣ ਤੋਂ ਪਹਿਲਾਂ ਦਾ ਕਦਮ ਹੈ। ਅਸੀਂ ਪਾਰਟੀ ਨੂੰ ਮਜ਼ਬੂਤ
ਕਰਨ ਲਈ ਕੰਮ ਕਰ ਰਹੇ ਹਾਂ। ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹੋ ਨਤੀਜਾ ਨਿੱਕਲੇਗਾ। ਸ਼੍ਰੋਮਣੀ
ਅਕਾਲੀ ਦਲ ਹੁਣ ਚਾਪਲੂਸਾਂ ਗੁੱਟ ਬਣ ਕੇ ਰਹਿ ਗਿਆ ਹੈ। ਪਰ ਅਸੀਂ ਇੱਕ ਵਿਚਾਰਧਾਰਕ ਜੰਗ ਲੜ ਰਹੇ
ਹਾਂ।’
ਨਨਕਾਣਾ ਸਾਹਿਬ ਪਥਰਾਅ ਮਾਮਲੇ ‘ਚ
ਪਾਕਿਸਤਾਨ ਜਾਣ ਵਾਲੇ ਵਫ਼ਦ ਨੂੰ ਵੀਜ਼ਾ ਤੋਂ ਨਾਂਹ
ਨਨਕਾਣਾ ਸਾਹਿਬ ਵਿਖੇ ਵਾਪਰੀ ਪਥਰਾਅ ਦੀ ਘਟਨਾ ਦੀ ਦਾ ਮੌਕਾ ਵੇਖਣ ਲਈ ਜਾਣ ਵਾਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨ ਨੇ ਵੀਜ਼ਾ ਦੇਣ ਤੋਂ “ਮਨ੍ਹਾਂ ਕਰ ਦਿੱਤਾ ਹੈ”। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਫ਼ਾਰਤਖ਼ਾਨੇ ਨਾਲ ਇਸ ਬਾਰੇ ਸੰਪਰਕ ਕਰ ਕੇ ਇਸ ਵਿਸ਼ੇ ਵਿੱਚ ਮੁੜ ਵਿਚਾਰ ਕਰਨ ਲਈ ਕਹਿਣਗੇ। ਜਨਵਰੀ ਮਹੀਨੇ ਦੇ ਸ਼ੁਰੂ ਵਿਚ ਗੁਰਦੁਆਰਾ ਜਨਮ ਅਸਥਾਨ ਦੇ ਬਾਹਰ ਮੁਜ਼ਾਹਰੇ ਦੌਰਾਨ ਪੱਥਰਬਾਜ਼ੀ ਹੋਈ। ਭੀੜ ਨੇ ਗੁਰਦੁਆਰੇ ਅੱਗੇ ਇਕੱਠੇ ਹੋ ਸਥਾਨਕ ਪ੍ਰਸਾਸ਼ਨ ਤੇ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਕਮੇਟੀ ਪਾਕਿਸਤਾਨ ਵਫ਼ਦ ਭੇਜਣਾ ਚਾਹੁੰਦੀ ਹੈ ਤਾਂ ਕਿ ਉੱਥੇ ਵਸਦੇ ਸਿੱਖਾਂ ਨੂੰ ਹੌਸਲਾ ਦਿੱਤਾ ਜਾ ਸਕੇ।
ਵਿਸ਼ਵ ਦੇ ਪਹਿਲੇ 10 ਮਹਾਨ ਆਗੂਆਂ ’ਚ ਸ਼ੇਰੇ–ਪੰਜਾਬ
ਧਰਮ ਨਿਰਪੱਖ ਸਰਕਾਰ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ
ਬੀਬੀਸੀ (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਦੇ ‘ਹਿਸਟਰੀ’ ਮੈਗਜ਼ੀਨ ਨੇ ਵਿਸ਼ਵ ਇਤਿਹਾਸ ਦੇ ਮਹਾਨ ਆਗੂਆਂ ’ਚ ਸ਼ੇਰੇ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਵੀ ਪਹਿਲੀਆਂ 10 ਸ਼ਖ਼ਸੀਅਤਾਂ ’ਚ ਸ਼ਾਮਲ ਕੀਤਾ ਹੈ। ਇਸ ਖੋਜ ਦਾ ਅਧਾਰ ਸ਼ਾਸਕਾਂ ਦੀ ਕਾਰਜ-ਸ਼ੈਲੀ, ਜੰਗੀ-ਮੁਹਾਰਤ, ਲੋਕ-ਨੀਤੀਆਂ, ਫ਼ੌਜੀ ਆਧੁਨਿਕੀਕਰਨ, ਆਰਥਿਕ ਅਤੇ ਵਪਾਰਕ ਨੀਤੀਆਂ ਨੂੰ ਬਣਾਇਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੁਰਾਂ ਨੇ ਸਦਾ ਆਪਸ ਵਿੱਚ ਝਗੜਦੇ ਰਹਿਣ ਵਾਲੇ ਰਜਵਾੜਿਆਂ ਨੂੰ ਜਿੱਤ ਕੇ ਇੱਕ ਸ਼ਾਨਦਾਰ ਤੇ ਪੂਰਨ ਸੈਕੂਲਰ ਰਾਜ ਕਾਇਮ ਕੀਤਾ। ਕਿਸੇ ਨੂੰ ਧਰਮ ਬਦਲਨ ਲਈ ਨਹੀਂ ਕਿਹਾ, ਨਾ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ। ਮਹਾਰਾਜੇ ਦੀਆਂ ਪ੍ਰਾਪਤੀਆਂ ਇਸ ਤੋਂ ਕਿਤੇ ਜ਼ਿਆਦਾ ਹਨ।
ਈਰਾਨ ਦੀ ਇੱਕ ਗਲਤੀ ਤੇ 176 ਮੌਤਾਂ !
ਫ਼ੌਜ ਨੇ ਮੰਨਿਆਂ ਕਿ ਉਸ ਨੇ ਜਹਾਜ਼ ਨੂੰ ਡੇਗ
ਦਿੱਤਾ
ਯੂਕਰੇਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਉਡਾਣ
ਭਰਨ ਤੋਂ ਕੁਝ ਦੇਰ ਬਾਅਦ ਹੀ ਈਰਾਨ ‘ਚ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਲੋਕ ਮਾਰੇ ਗਏ ਸਨ। ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ
ਕਿਹਾ ਹੈ ਕਿ ਉਸ ਨੇ “ਗੈਰ-ਇਰਾਦਤਨ” ਹੀ ਯੂਕਰੇਨ ਦੇ ਯਾਤਰੀ ਜਹਾਜ਼
ਨੂੰ ਡੇਗ ਦਿੱਤਾ। ਸ਼ਨੀਰਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ “ਮਨੁੱਖੀ ਭੁੱਲ” ਕਾਰਨ ਵਾਪਰੀ। ਈਰਾਨ ਦੇ
ਰਾਸ਼ਟਰਪਤੀ ਹਸਨ ਰੌਹਾਨੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ”ਮਿਜ਼ਾਈਲ ਮਨੁੱਖੀ ਗ਼ਲਤੀ” ਕਾਰਨ ਦਾਗੀ ਗਈ। ਈਰਾਨ ਪਹਿਲਾਂ
ਜਹਾਜ਼ ਡੇਗਣ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ
ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਮਗਰੋਂ ਈਰਾਨ ਨੇ ਇਰਾਕ ਵਿੱਚ ਅਮਰੀਕੀ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਅਤੇ ਇਸ ਮਗਰੋਂ
ਇਹ ਜਹਾਜ਼ ਵੀ ਡੇਗ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮਿਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ
ਹਾਦਸਾਗ੍ਰਸਤ ਜਹਾਜ਼ ਦੇ ਬਲੈਕ ਬਾਕਸ ਫਲਾਈਟ ਰਿਕਾਰਡਰ ਨੂੰ ਡੀਕੋਡ ਕਰਨ ਵਿਚ ਫਰਾਂਸ ਮਦਦ ਕਰੇਗਾ।
ਯੂਕਰੇਨ ਅਤੇ ਕੈਨੇਡਾ ਦੋਹਾਂ ਦੇਸਾਂ ਨੇ ਹੀ ਜਹਾਜ਼ ਨੂੰ ਡੇਗਣ ਲਈ ਜਵਾਬਦੇਹੀ ਅਤੇ ਪਰਿਵਾਰਾਂ ਲਈ ਨਿਆਂ ਦੀ ਮੰਗ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਵਾਦਿਮ ਪ੍ਰੀਸਟਿਆਕੋ ਮੁਤਾਬਕ ਕੁੱਲ ਮਿਲਾ ਕੇ 82 ਈਰਾਨੀ, 63 ਕਨੇਡੀਅਨ ਮੁਸਾਫ਼ਰ ਸਵਾਰ ਸਨ। ਕੁੱਲ ਸੱਤ ਦੇਸਾਂ ਦੇ ਨਾਗਰਿਕ ਜਹਾਜ਼ ‘ਤੇ ਸਵਾਰ ਸਨ ਜਿਸ ਵਿਚ 11 ਯੂਕਰੇਨ, 10 ਸਵੀਡਨ, 4 ਅਫ਼ਗਾਨਿਸਤਾਨ, 3 ਯੂਕੇ ਤੇ 3 ਜਰਮਨੀ ਦੇ ਨਾਗਰਿਕ ਸਨ। ਇਨ੍ਹਾਂ ਵਿਚੋਂ ਨੌ ਕਰੂ ਮੈਂਬਰ ਯੂਕਰੇਨ ਦੇ ਸਨ, ਚਾਰ ਅਫ਼ਗਾਨਿਸਤਾਨ, ਚਾਰ ਯੂਕੇ ਤੇ ਤਿੰਨ ਜਰਮਨੀ ਦੇ ਸਨ।
ਯੂਕਰੇਨ ਅਤੇ ਕੈਨੇਡਾ ਦੋਹਾਂ ਦੇਸਾਂ ਨੇ ਹੀ ਜਹਾਜ਼ ਨੂੰ ਡੇਗਣ ਲਈ ਜਵਾਬਦੇਹੀ ਅਤੇ ਪਰਿਵਾਰਾਂ ਲਈ ਨਿਆਂ ਦੀ ਮੰਗ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਵਾਦਿਮ ਪ੍ਰੀਸਟਿਆਕੋ ਮੁਤਾਬਕ ਕੁੱਲ ਮਿਲਾ ਕੇ 82 ਈਰਾਨੀ, 63 ਕਨੇਡੀਅਨ ਮੁਸਾਫ਼ਰ ਸਵਾਰ ਸਨ। ਕੁੱਲ ਸੱਤ ਦੇਸਾਂ ਦੇ ਨਾਗਰਿਕ ਜਹਾਜ਼ ‘ਤੇ ਸਵਾਰ ਸਨ ਜਿਸ ਵਿਚ 11 ਯੂਕਰੇਨ, 10 ਸਵੀਡਨ, 4 ਅਫ਼ਗਾਨਿਸਤਾਨ, 3 ਯੂਕੇ ਤੇ 3 ਜਰਮਨੀ ਦੇ ਨਾਗਰਿਕ ਸਨ। ਇਨ੍ਹਾਂ ਵਿਚੋਂ ਨੌ ਕਰੂ ਮੈਂਬਰ ਯੂਕਰੇਨ ਦੇ ਸਨ, ਚਾਰ ਅਫ਼ਗਾਨਿਸਤਾਨ, ਚਾਰ ਯੂਕੇ ਤੇ ਤਿੰਨ ਜਰਮਨੀ ਦੇ ਸਨ।
ਮੇਰਾ ਭਾਰਤ ਮਹਾਨ!
5 ਲੱਖ ਐਕਸੀਡੈਂਟ, ਡੇਢ ਲੱਖ ਦੀ ਗਈ ਜਾਨ
ਦੇਸ਼ ਭਰ 'ਚ ਹਰ ਰੋਜ਼ ਸੜਕ ਹਾਦਸਿਆਂ 'ਚ ਲੱਖਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
ਨਿਯਮਾਂ 'ਚ ਸਖਤੀ ਦੇ ਬਾਵਜੂਦ ਇਹ
ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ
ਨਾਕਾਮਯਾਬੀ ਨੂੰ ਕਬੂਲਿਆ ਹੈ। ਗਡਕਰੀ ਸੜਕ ਸੁਰੱਖਿਆ ਹਫਤੇ ਸਬੰਧੀ ਸਮਾਗਮ ਮੌਕੇ ਨਾਗਪੁਰ ਪਹੁੰਚੇ
ਸਨ। ਜਿੱਥੇ ਉਨ੍ਹਾਂ ਕਿਹਾ ਕਿ ਦੇਸ਼ 'ਚ ਹਰ ਸਾਲ ਪੰਜ ਲੱਖ ਸੜਕ
ਹਾਦਸੇ ਵਾਪਰਦੇ ਹਨ, ਜਿਨ੍ਹਾਂ 'ਚ ਕਰੀਬ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ
ਹੈ ਤੇ ਕਰੀਬ ਢਾਈ ਤੋਂ ਤਿੰਨ ਲੱਖ ਲੋਕ ਜ਼ਖਮੀ ਹੋ ਜਾਂਦੇ ਹਨ। ਇਸ ਕਾਰਨ ਦੇਸ਼ ਦਾ ਜੀਡੀਪੀ ਨੁਕਸਾਨ
ਦੋ ਫੀਸਦੀ ਬਣਦਾ ਹੈ।
ਇਸ ਤੋਂ
ਇਲਾਵਾ ਸੜਕ ਹਾਦਸਿਆਂ ਦੇ 62 ਫੀਸਦੀ ਮ੍ਰਿਤਕ 18-35 ਸਾਲ ਉਮਰ ਵਰਗ ਦੇ ਹੁੰਦੇ
ਹਨ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਕਈ ਕਦਮ ਚੁੱਕਣ ਦੇ ਬਾਵਜੂਦ ਵੀ ਉਨ੍ਹਾਂ ਦਾ ਮੰਤਰਾਲਾ
ਹਾਦਸਿਆਂ ਦੀ ਗਿਣਤੀ ਨਹੀਂ ਘਟਾ ਸਕਿਆ।
ਇਸ ਦੇ ਨਾਲ ਹੀ ਗਡਕਰੀ ਨੇ
ਤਾਮਿਲਨਾਡੂ ਸਰਕਾਰ ਦੀ ਸ਼ਲਾਘਾ ਕੀਤੀ, ਜੋ ਸੜਕ ਹਾਦਸਿਆਂ ਦੀ ਗਿਣਤੀ 29 ਫੀਸਦ
ਤੱਕ ਤੇ ਮੌਤਾਂ ਦੀ ਗਿਣਤੀ 30 ਫੀਸਦ ਤੱਕ ਘਟਾਉਣ 'ਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ
ਜਾਗਰੂਕਤਾ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਤੇ ਪੁਲਿਸ, ਐਨਜੀਓ
ਤੇ ਹੋਰ ਸੰਸਥਾਂਵਾਂ ਵੱਲੋਂ ਇੱਕਮੁੱਠ ਹੋ ਕੇ ਕੀਤੀਆਂ ਕੋਸ਼ਿਸ਼ਾਂ ਨਾਲ ਹੀ ਸੜਕ ਹਾਦਸਿਆਂ ਦੀ ਗਿਣਤੀ
ਘੱਟ ਸਕਦੀ ਹੈ।
ਭਗਵੰਤ ਮਾਨ ਤੇ ਸੱਤ ਵਿਧਾਇਕਾਂ ਖਿਲਾਫ ਕੇਸ ਦਰਜ
800 ਵਰਕਰਾਂ ਉਤੇ 147, 149, 332, 353 ਤੇ 188 ਦਫਾ ਲਗੀ
ਚੰਡੀਗੜ੍ਹ ਪੁਲਿਸ ਨੇ ਆਮ
ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਸੱਤ ਵਿਧਾਇਕਾਂ ਸਣੇ 800 ਦੇ ਕਰੀਬ ‘ਆਪ’ ਵਰਕਰਾਂ ਖ਼ਿਲਾਫ਼ ਕੇਸ ਦਰਜ
ਕਰ ਲਿਆ ਹੈ। ਇਹ ਕੇਸ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਬਿੱਲਾਂ ਵਿੱਚ ਵਾਧੇ ਖਿਲਾਫ ਚੰਡੀਗੜ੍ਹ
ਵਿੱਚ ਕੀਤੇ ਰੋਸ ਮੁਜ਼ਾਹਰੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਕੀਤਾ
ਹੈ।
ਹਾਸਲ
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਥਾਣਾ ਸੈਕਟਰ-3 ਦੀ ਪੁਲਿਸ ਨੇ ‘ਆਪ’ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਜ਼ਖ਼ਮੀ
ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੰਸਦ
ਮੈਂਬਰ ਭਗਵੰਤ ਮਾਨ, ਸੱਤ ਵਿਧਾਇਕਾਂ ਸਣੇ ਸੱਤ
ਅੱਠ ਸੌ ਦੇ ਕਰੀਬ ‘ਆਪ’ ਵਰਕਰਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 147, 149, 332, 353 ਤੇ 188 ਤਹਿਤ ਕੇਸ ਦਰਜ ਕਰ ਦਿੱਤਾ ਹੈ।
ਪੁਲਿਸ ਵੱਲੋਂ ਨਾਮਜ਼ਦ ਕੀਤੇ
ਗਏ ਵਿਧਾਇਕਾਂ ’ਚ ਹਰਪਾਲ ਸਿੰਘ ਚੀਮਾ, ਮਾਸਟਰ ਬਲਦੇਵ ਸਿੰਘ, ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਅਮਨ ਅਰੋੜਾ, ਜੈ
ਕਿਸ਼ਨ ਰੋੜੀ, ਸਰਵਜੀਤ ਕੌਰ ਤੇ ਪਾਰਟੀ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਂ ਸ਼ਾਮਲ ਹਨ। ਇਹ ਮਾਮਲਾ
ਕਾਂਸਟੇਬਲ ਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।
ਕਾਬਲੇਗੌਰ ਹੈ ਕਿ ਬਿਜਲੀ
ਦਰਾਂ ’ਚ ਵਾਧੇ ਵਿਰੁੱਧ ਰੋਸ ਵਜੋਂ ਸ਼ੁੱਕਰਵਾਰ ਨੂ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਧਰਨੇ ਦੌਰਾਨ
ਵਰਕਰਾਂ ਨੂੰ ਰੋਕਦੇ ਹੋਏ ਚੰਡੀਗੜ੍ਹ ਪੁਲਿਸ ਦੇ ਡੀਐਸਪੀ, ਇੰਸਪੈਕਟਰ ਸਣੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ
ਗਏ ਸਨ। ਥਾਣਾ ਸੈਕਟਰ-3 ਦੇ ਮੁਖੀ ਨੀਰਜ ਸਰਨਾ ਮੁਤਾਬਕ ਆਪ ਆਗੂਆਂ ਨੇ ਡਿਪਟੀ ਕਮਿਸ਼ਨਰ ਨੇ ਆਦੇਸ਼ਾਂ ਦੀ ਉਲੰਘਣਾ
ਕਰਦਿਆਂ ਕਾਨੂੰਨ ਵਿਵਸਥਾ ’ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ ਕੀਤੀ ਹੈ ਤੇ ਇਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ
ਕੀਤੀ ਜਾ ਰਹੀ ਹੈ।
ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਸਹਿਮ
ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਐਤਵਾਰ ਨੂੰ ਆਏ ਭੂਚਾਲ ਨਾਲ ਲੱਦਾਖ ਦੀ ਧਰਤੀ ਹਿੱਲ ਗਈ। ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਸੀ। ਮੁੱਢਲੀ ਜਾਣਕਾਰੀ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰਾਤ ਢਾਈ ਵਾਜੇ ਦੇ ਕਰੀਬ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।ਹਾਲਾਂਕਿ, ਰਿਕਟਰ ਸਕੇਲ 'ਤੇ ਇਸਦੀ ਤੀਬਰਤਾ ਅੱਜ ਦੇ ਭੂਚਾਲ ਨਾਲੋਂ ਘੱਟ ਸੀ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.1 ਮਾਪੀ ਗਈ ਸੀ। ਦੂਜੇ ਪਾਸੇ ਹਿਮਾਚਲ ਵਿੱਚ 3.4 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਅਨੁਸਾਰ ਇਹ ਝਟਕੇ ਸਵੇਰੇ 11:55 ਵਜੇ ਆਏ।ਲੱਦਾਖ ਵਿੱਚ ਆਏ ਭੂਚਾਲ ਦਾ ਕੇਂਦਰ ਭਾਰਤ-ਚੀਨ ਸਰਹੱਦ ਦੇ ਨੇੜੇ ਸੀ। ਭੂਚਾਲ ਦੇ ਝਟਕੇ ਕੁਝ ਸਮੇਂ ਲਈ ਸੀਮਤ ਸਨ। ਕਸ਼ਮੀਰ ਆਫ਼ਤ ਪ੍ਰਬੰਧਨ ਸੈੱਲ ਦੇ ਇੰਚਾਰਜ ਅਮਿਲ ਅਲੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਲੱਦਾਖ ਤੇ ਚੀਨ ਦੇ ਸ਼ਿਨਜਿਆਂਗ ਦੀ ਸਰਹੱਦ 'ਤੇ ਲੇਹ ਤੋਂ 209 ਕਿਲੋਮੀਟਰ ਪੂਰਬ' ਤੇ ਸੀ। ਇਸ ਨਾਲ ਪਹਾੜੀ ਖੇਤਰ ਵਿੱਚ ਗਲੇਸ਼ੀਅਰਾਂ ਦੇ ਡਿੱਗਣ ਦੀ ਸੰਭਾਵਨਾ ਵਧ ਗਈ ਹੈ।ਦੂਜੇ ਪਾਸੇ ਮੌਸਮ ਵਿਭਾਗ ਨੇ ਹਿਮਾਚਲ ਦੇ ਕੁੱਲੂ ਤੇ ਲਾਹੌਲ ਸਪਿਤੀ ਵਿੱਚ ਪੰਜ ਥਾਵਾਂ ‘ਤੇ ਬਰਫ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਸੀ। ਇਸ ਦੌਰਾਨ ਭੂਚਾਲ ਦੇ ਝਟਕਿਆਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਸਣੇ ਪੁਲਿਸ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਨਾਲ ਹੀ, ਸੈਲਾਨੀਆਂ ਨੂੰ ਉਚਾਈ ਵਾਲੇ ਇਲਾਕੇ ਤੇ ਜ਼ਿਆਦਾ ਬਰਫਬਾਰੀ ਵਾਲੇ ਖੇਤਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।
ਨਸ਼ਾ ਤਸਕਰੀ ਲਈ ਜਾਨਲੇਵਾ ਜੁਗਾੜ!
ਢਿੱਡਾਂ 'ਚ ਲਕੋਈ ਹੈਰੋਇਨ
ਅੱਜ ਨਾਰਕੋਟਿਕਸ ਕੰਟਰੋਲ
ਬਿਊਰੋ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਸੱਤ ਅਫ਼ਗਾਨੀਆਂ ਨੂੰ ਗ੍ਰਿਫਤਾਰ
ਕੀਤਾ ਹੈ। ਨਾਰਕੋਟਿਕਸ ਡਿਪਾਰਮੈਂਟ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋ 1 ਕਿਲੋ 623 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਹੈ।
ਹੈਰਾਨੀ
ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੱਤਾਂ ਨੇ ਇਹ ਹੈਰੋਇਨ ਦੇ ਕੈਪਸੂਲ ਪੇਟ 'ਚ ਲਕੋਏ ਸੀ ਜਿਸ ਦੀ ਪੁਸ਼ਟੀ ਡਾਕਟਰੀ ਜਾਂਚ
ਦੌਰਾਨ ਹੋਈ। ਡਾਕਟਰਾਂ ਨੇ ਐਕਸ-ਰੇ ਰਾਹੀਂ ਪੇਟ 'ਚ
ਕੈਪਸੂਲਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ।ਨਾਰਕੋਟਿਕਸ ਕੰਟਰੋਲ ਬਿਓਰੋ ਨੋਡਲ ਡਰੱਗ ਲਾਅ
ਇਨਫੋਰਸਮੈਂਟ ਤੇ ਇੰਡੀਆ ਦੀ ਖੁਫੀਆ ਏਜੰਸੀ ਹੈ ਜੋ ਨਸ਼ਾ ਤਸਕਰੀ ਤੇ ਗ਼ੈਰਕਾਨੂੰਨੀ ਪਦਾਰਥਾਂ ਦੀ
ਦੁਰਵਰਤੋਂ ਵਿਰੁੱਧ ਲੜਨ ਲਈ ਜ਼ਿੰਮੇਵਾਰ ਹੁੰਦੀ ਹੈ।
ਵਿਆਹੀ ਮਹਿਲਾ ਨੂੰ ਮਿਲਣ ਆਏ
ਪ੍ਰੇਮੀ ਨੂੰ ਕਰੰਟ ਲਾ ਕੇ ਮਾਰਿਆ
ਵਿਆਹੀ ਮਹਿਲਾ ਨੂੰ ਮਿਲਣ
ਉਸ ਦੇ ਘਰ ਪਹੁੰਚੇ ਨਾਬਾਲਗ ਪ੍ਰੇਮੀ ਨੂੰ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਸ਼ੇਰੋਂ ਵਿੱਚ
ਕੁੱਟਮਾਰ ਕਰਨ ਤੋਂ ਬਾਅਦ ਕਰੰਟ ਲਾ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ 6 ਮੁਲਜ਼ਮਾਂ
ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਹਿਲਾ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ
ਵਿੱਚ ਸੰਦੀਪ ਕੌਰ, ਉਸ ਦਾ ਪਤੀ ਹਿੰਮਤ ਸਿੰਘ, ਮਾਤਾ ਰਾਜ ਕੌਰ, ਭਰਾ ਮਨਪ੍ਰੀਤ ਸਿੰਘ ਤੇ ਸੰਦੀਪ ਕੌਰ ਦੇ ਜੇਠ
ਧਰਮ ਸਿੰਘ ਤੇ ਪ੍ਰਗਟ ਸਿੰਘ ਦਾ ਨਾਮ ਸ਼ਾਮਲ ਹਨ।
ਮ੍ਰਿਤਕ
ਦੀ ਪਛਾਣ ਗੁਰਵਿੰਦਰਜੀਤ ਸਿੰਘ (18) ਵਜੋਂ ਹੋਈ ਹੈ, ਜੋ ਤਰਨ ਤਾਰਨ ਦੀ ਗਲੀ ਮੰਗਲ ਸਿੰਘ ਵਕੀਲ ਦਾ
ਰਹਿਣ ਵਾਲਾ ਸੀ। ਗੁਰਿੰਦਰਜੀਤ ਸਿੰਘ ਅਜੇ ਕੁਆਰਾ ਸੀ ਤੇ ਕਰੀਬ ਇਕ ਸਾਲ ਪਹਿਲਾਂ ਤੋਂ ਉਸ ਦੇ
ਪ੍ਰੇਮ ਸਬੰਧ ਵਿਆਹੁਤਾ ਔਰਤ ਸੰਦੀਪ ਕੌਰ (32) ਨਾਲ ਚੱਲ
ਰਹੇ ਸਨ।
ਪੁਲਿਸ ਮੁਤਾਬਕ ਔਰਤ ਦਾ
ਨਾਬਾਲਗ ਲੜਕੇ ਨਾਲ ਪ੍ਰੇਮ ਸਬੰਧ ਸੀ ਜਿਸ ਕਾਰਨ ਇਹ ਕਤਲ ਕੀਤਾ ਗਿਆ। ਇਸ ਮਾਮਲੇ 'ਚ
ਹੋਰ ਲੋਕ ਫਰਾਰ ਹਨ। ਇਹ ਘਟਨਾ ਐਤਵਾਰ ਦੁਪਹਿਰ 3:00 ਵਜੇ ਵਾਪਰੀ ਜਦੋਂ ਨੌਜਵਾਨ ਮਹਿਲਾ ਨੂੰ ਮਿਲਣ
ਲਈ ਉਸ ਦੇ ਘਰ ਆਇਆ।
ਕਤਲ ਦੀ ਖ਼ਬਰ ਮਿਲਦਿਆਂ ਹੀ
ਮ੍ਰਿਤਕ ਦਾ ਪਰਿਵਾਰ ਵੀ ਮੌਕੇ 'ਤੇ ਪਹੁੰਚ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅੰਜਾਮ
ਭੁਗਤਨ ਦੀ ਧਮਕੀ ਦੇ ਰਹੇ ਸੀ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ
ਸਾਜਿਸ਼ ਤਹਿਤ ਕੀਤਾ ਗਿਆ ਹੈ।
'ਭਾਰਤ ਬੰਦ' ਮਗਰੋਂ ਹੁਣ 'ਪੰਜਾਬ ਬੰਦ',
ਸਿੱਖਾਂ ਨੇ ਖੋਲ੍ਹਿਆ ਕੇਂਦਰ ਖਿਲਾਫ ਮੋਰਚਾ
ਹੁਣ ਸਿੱਖ ਸਿਆਸੀ
ਪਾਰਟੀਆਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਅਕਾਲੀ ਦਲ (ਅ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ ਤੇ ਭਾਰਤੀ ਮੁਕਤੀ ਪਾਰਟੀ
ਨੇ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਸੀਏਏ, ਐਨਆਰਸੀ
ਤੇ ਐਨਪੀਆਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ 25 ਜਨਵਰੀ
ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਖੱਬੇਪੱਖੀ ਟਰੇਡ ਤੇ ਕਿਸਾਨ ਜਥੇਬੰਦੀਆਂ
ਨੇ ਭਾਰਤ ਦਾ ਸੱਦਾ ਦਿੱਤੀ ਸੀ।
ਅਕਾਲੀ
ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਵਿੱਚ ਵੱਸਣ ਵਾਲੀਆਂ
ਘੱਟ ਗਿਣਤੀ ਕੌਮਾਂ ’ਤੇ ਲਗਾਤਾਰ ਜ਼ਬਰਦਸਤੀ
ਹਿੰਦੂਤਵ ਪ੍ਰੋਗਰਾਮ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਹਿੰਦੂ ਕੁਹਾੜਾ
ਅੱਜ ਮੁਸਲਿਮ ਕੌਮ ਉੱਤੇ ਚੱਲ ਰਿਹਾ ਹੈ, ਪਰ ਆਉਣ ਵਾਲੇ ਸਮੇਂ ਵਿੱਚ
ਸਭ ਘੱਟ ਗਿਣਤੀ ਕੌਮਾਂ ਨੂੰ ਇਸ ਦੀ ਗ੍ਰਿਫ਼ਤ ਵਿੱਚ ਲਿਆਂਦਾ ਜਾਵੇਗਾ।
ਇਸ ਲਈ ਘੱਟ ਗਿਣਤੀ ਕੌਮਾਂ
ਨੂੰ ਉਪਰੋਕਤ ਤਿੰਨੇ ਜਾਬਰ ਕਾਲੇ ਕਾਨੂੰਨਾਂ ਨੂੰ ਪੂਰਨ ਤੌਰ ’ਤੇ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕੌਮਾਂਤਰੀ
ਪੱਧਰ ’ਤੇ ਆਪਣਾ ਰੋਸ ਜ਼ਾਹਰ ਕਰਨ ਹਿੱਤ 25 ਜਨਵਰੀ ਨੂੰ ਬਤੌਰ ਕਾਲਾ ਦਿਵਸ ਮਨਾਉਂਦੇ ਹੋਏ
ਪੰਜਾਬ ਬੰਦ ਦਾ ਸੱਦਾ ਦਿੱਤਾ। ਦੱਸ ਦਈਏ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਬੀਜੇਪੀ
ਨੂੰ ਛੱਡ ਕੇ ਸਾਰੀਆਂ ਧਿਰਾਂ ਕੇਂਦਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਵਿਰੋਧ ਕਰ ਰਹੀਆਂ ਹਨ।
ਅਮਰੀਕਾ ਤੇ ਕੈਨੇਡਾ 'ਚ ਕੁਦਰਤ ਦਾ ਕਹਿਰ,
10 ਮੌਤਾਂ, 1000 ਉਡਾਣਾਂ ਰੱਦ
ਸ਼ਿਕਾਗੋ 'ਚ ਤੇਜ਼ ਤੂਫ਼ਾਨ ਕਾਰਨ ਠੰਢੀਆਂ ਤੇਜ਼ ਹਵਾਵਾਂ ਤੇ
ਮੀਂਹ ਦੇ ਕਾਰਨ ਕਰੀਬ 1000
ਤੋਂ ਵੱਧ ਉਡਾਣਾਂ ਰੱਦ ਕਰ
ਦਿੱਤੀਆਂ ਗਈਆਂ। ਸ਼ਨੀਵਾਰ ਸਵੇਰੇ,
ਸ਼ਹਿਰ ਦੇ ਓ ਹਾਰੇ
ਅੰਤਰਰਾਸ਼ਟਰੀ ਹਵਾਈ ਅੱਡੇ ਨੇ 950
ਤੋਂ ਵੱਧ ਉਡਾਣਾਂ ਨੂੰ ਰੱਦ ਕਰ
ਦਿੱਤਾ, ਜਦੋਂਕਿ ਮਿਡਵੇ ਇੰਟਰਨੈਸ਼ਨਲ ਏਅਰਪੋਰਟ ਨੂੰ 60 ਉਡਾਣਾਂ ਰੱਦ ਕਰਨੀਆਂ ਪਈਆਂ।
ਉੱਤਰੀ
ਇਲੀਨੋਇਸ ਤੇ ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰੇ ਤੜਕੇ ਅਡਵਾਇਜ਼ਰੀ ਜਾਰੀ ਕੀਤੀ ਗਈ । ਇਸ
ਅਡਵਾਇਜ਼ਰੀ ਮੁਤਾਬਕ ਐਤਵਾਰ ਨੂੰ ਦੁਪਹਿਰ 3
ਵਜੇ ਤੱਕ ਮੌਸਮ ਖਰਾਬ ਰਹਿਣ ਦੀ
ਸੰਭਾਵਨਾ ਹੈ। ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰ ਤੋਂ ਬਾਰਸ਼ ਸ਼ੁਰੂ ਹੋ ਗਈ ਸੀ।
ਉਧਰ, ਕੈਨੇਡੀਅਨ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖ਼ਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਅੰਦਰ ਬਰਫੀਲੇ ਤਾਪਮਾਨ ਤੋਂ ਉਪਰਲੇ ਖੇਤਰਾਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਕਾਰਨ ਦਰਿਆਵਾਂ ਦਾ ਵਹਾਅ ਵੱਧ ਸਕਦਾ ਹੈ ਤੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਦ ਨਿਊ ਯਾਰਕ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ, ਦੱਖਣੀ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਤੇਜ਼ ਤੂਫਾਨ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਕਾਫ਼ੀ ਤਬਾਹੀ ਵੀ ਹੋਈ ਹੈ।
ਉਧਰ, ਕੈਨੇਡੀਅਨ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖ਼ਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਅੰਦਰ ਬਰਫੀਲੇ ਤਾਪਮਾਨ ਤੋਂ ਉਪਰਲੇ ਖੇਤਰਾਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਕਾਰਨ ਦਰਿਆਵਾਂ ਦਾ ਵਹਾਅ ਵੱਧ ਸਕਦਾ ਹੈ ਤੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਦ ਨਿਊ ਯਾਰਕ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ, ਦੱਖਣੀ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਤੇਜ਼ ਤੂਫਾਨ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਕਾਫ਼ੀ ਤਬਾਹੀ ਵੀ ਹੋਈ ਹੈ।
ਅਡਵਾਇਜ਼ਰੀ ਜਾਰੀ ਕਰਕੇ,
ਅਥਾਰਿਟੀ ਨੇ ਇਲਾਕਾ ਨਿਵਾਸੀਆਂ
ਨੂੰ ਪਾਣੀ ਦੇ ਸਾਰੇ ਨਿਕਾਸ ਸਥਾਨਾਂ ਤੋਂ ਸਾਵਧਾਨੀ ਵਰਤਣ ਤੇ ਨੀਵੇਂ ਇਲਾਕਿਆਂ ਤੇ ਅੰਡਰਪਾਸਾਂ
ਵਿੱਚ ਹੜ੍ਹ ਵਾਲੇ ਰੋਡਵੇਜ਼ 'ਤੇ ਵਾਹਨ ਚਲਾਉਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦੀਤੀ
ਹੈ। 12 ਜਨਵਰੀ ਤੱਕ ਹੜ ਦੀ ਚੇਤਾਵਨੀ ਜਾਰੀ ਹੈ।
ਨਿਰਭਿਆ ਜ਼ਬਰ -ਜਨਾਹ ਦੇ 2 ਦੋਸ਼ੀਆਂ ਦੀ
ਸੁਪਰੀਮ ਕੋਰਟ 14 ਜਨਵਰੀ
ਨੂੰ ਕਰੇਗਾ ਸੁਣਵਾਈ
ਨਿਰਭਿਆ
ਸਮੂਹਿਕ ਬਲਾਤਕਾਰ ਮਾਮਲੇ ਦੇ ਦੋ ਦੋਸ਼ੀਆਂ ਵਿਨੈ ਸ਼ਰਮਾ ਅਤੇ ਮੁਕੇਸ਼ ਕੁਮਾਰ ਵਲੋਂ ਫਾਂਸੀ ਦੀ ਸਜ਼ਾ
ਤੋਂ ਬਚਣ ਲਈ ਦਾਇਰ ਕੀਤੀ ਕਿਉਰੇਟਿਵ ਪਟੀਸ਼ਨ ‘ਤੇ ਸੁਪਰੀਮ ਕੋਰਟ ਵਲੋਂ 14 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ।ਇਸ ਮਾਮਲੇ ਦੇ ਦੋ ਦੋਸ਼ੀਆਂ
ਵਿਨੇ ਸ਼ਰਮਾ ਤੇ ਮੁਕੇਸ਼ ਕੁਮਾਰ ਨੇ ਪਿਛਲੇ ਦਿਨੀਂ ਸੁਪਰੀਮ
ਕੋਰਟ ’ਚ ਪਟੀਸ਼ਨਾਂ ਦਾਇਰ ਕੀਤੀਆਂ ਸਨ।
ਜਸਟਿਸ ਐੱਨ.ਪੀ. ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰ. ਐੱਸ. ਨਰੀਮਨ, ਜਸਟਿਸ ਆਰ. ਭਾਨੂਮਤੀ ਅਤੇ
ਜਸਟਿਸ ਅਸ਼ੋਕ ਭੂਸ਼ਨ ਦੇ ਪੰਜ ਮੈਂਬਰੀ ਬੈਂਚ ਵਲੋਂ ਇਸ ‘ਤੇ ਸੁਣਵਾਈ ਕੀਤੀ ਜਾਵੇਗੀ।
ਦੱਸ
ਦੇਈਏ ਕਿ ਬੀਤੇ ਮੰਗਲਵਾਰ ਨੂੰ ਦਿੱਲੀ ਦੀ
ਅਦਾਲਤ ਨੇ ਮੁਕੇਸ਼ (32), ਪਵਨ
ਗੁਪਤਾ (25), ਵਿਨੇ ਕੁਮਾਰ ਸ਼ਰਮਾ (26) ਅਤੇ ਅਕਸ਼ੇ ਕੁਮਾਰ ਸਿੰਘ (31) ਵਿਰੁੱਧ ਡੈੱਥ ਵਾਰੰਟ ਜਾਰੀ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ
ਦਿੱਤੀ ਜਾਵੇਗੀ।
ਜ਼ਿਕਰਯੋਗ
ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ
ਕੀਤੀਆਂ ਸਨ ਤੇ ਇਸ ਤੋਂ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ ਅਤੇ 29 ਦਸੰਬਰ 2012 ਨੂੰ
ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।
ਇਸ
ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ
ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ
ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
ਪਾਕਿਸਤਾਨ ਮਸਜਿਦ ਧਮਾਕਾ,
ਇਮਾਮ ਅਤੇ ਪੁਲਿਸ ਅਧਿਕਾਰੀ ਸਣੇ 16 ਦੀ ਮੌਤ
ਪਾਕਿਸਤਾਨ ਦੇ ਬਲੂਚੀਸਤਾਨ 'ਚ ਨਮਾਜ ਦੌਰਾਨ ਇੱਕ ਮਸਜਿਦ 'ਚ ਜ਼ਬਰਦਸਤ ਬੰਮ ਧਮਾਕਾ ਹੋਇਆ। ਇਸ ਘਟਨਾ 'ਚ ਇੱਕ ਇਮਾਮ ਅਤੇ ਇੱਕ ਸੀਨੀਅਰ ਅਧਿਕਾਰੀ ਸਣੇ
ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ।
ਧਮਾਕੇ 'ਚ ਘੱਟੋ ਘੱਟ 20 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਕਵੇਟਾ ਦੇ ਪੁਲਿਸ ਅਧਿਕਾਰੀ ਅੱਬਦੁਲ ਰੱਜਾਕ ਚੀਮਾ ਦੇ ਦੱਸਿਆ ਕਿ 16 ਮ੍ਰਿਤਕਾਂ 'ਚ ਪੁਲਿਸ ਅਧਿਕਾਰੀ ਅਮਾਨੁੱਲਾ ਸ਼ਾਮਿਲ ਹੈ। ਮੀਡੀਆ 'ਚ ਆਈ ਖ਼ਬਰਾਂ ਮੁਤਾਬਕ ਮ੍ਰਿਤ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਧਮਾਕਾ ਕੀਤਾ ਗਿਆ ਹੋ ਸਕਦਾ ਹੈ।
ਕਵੇਟਾ ਦੇ ਪੁਲਿਸ ਅਧਿਕਾਰੀ ਅੱਬਦੁਲ ਰੱਜਾਕ ਚੀਮਾ ਦੇ ਦੱਸਿਆ ਕਿ 16 ਮ੍ਰਿਤਕਾਂ 'ਚ ਪੁਲਿਸ ਅਧਿਕਾਰੀ ਅਮਾਨੁੱਲਾ ਸ਼ਾਮਿਲ ਹੈ। ਮੀਡੀਆ 'ਚ ਆਈ ਖ਼ਬਰਾਂ ਮੁਤਾਬਕ ਮ੍ਰਿਤ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਧਮਾਕਾ ਕੀਤਾ ਗਿਆ ਹੋ ਸਕਦਾ ਹੈ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਘਟਨਾ ਦੀ
ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਖੇਤਰ ਦੇ ਸਾਰੇ ਹਸਪਤਾਲਾਂ 'ਚ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਗਈ ਹੈ। ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ
ਨਹੀਂ ਲਈ ਹੈ।
ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਜਤਾਇਆ ਹੈ। ਖ਼ਾਨ ਨੇ ਵੀ ਇਸ ਘਟਨਾ ਦੀ ਰਿਪੋਰਟ ਮੰਗੀ ਹੈ। ਖਾਸ ਗੱਲ ਇਹ ਹੈ ਕਿ ਤਕਰੀਬਨ ਤਿੰਨ ਦਿਨ ਪਹਿਲਾਂ ਕਵੇਟਾ 'ਚ ਸੁਰੱਖਿਆ ਬਲਾਂ ਦੀ ਇੱਕ ਟਰੇਨ ਨੇੜੇ ਹੋਏ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸੀ।
ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਜਤਾਇਆ ਹੈ। ਖ਼ਾਨ ਨੇ ਵੀ ਇਸ ਘਟਨਾ ਦੀ ਰਿਪੋਰਟ ਮੰਗੀ ਹੈ। ਖਾਸ ਗੱਲ ਇਹ ਹੈ ਕਿ ਤਕਰੀਬਨ ਤਿੰਨ ਦਿਨ ਪਹਿਲਾਂ ਕਵੇਟਾ 'ਚ ਸੁਰੱਖਿਆ ਬਲਾਂ ਦੀ ਇੱਕ ਟਰੇਨ ਨੇੜੇ ਹੋਏ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸੀ।
ਅੱਤਵਾਦੀਆਂ ਨਾਲ ਜੁੜੇ ਡੀਐਸਪੀ ਦੇ ਤਾਰ,
ਡੀਐਸਪੀ ਦੇ ਘਰੋਂ ਮਿਲੇ ਖਤਰਨਾਕ ਹਥਿਆਰ
ਜੰਮੂ-ਕਸ਼ਮੀਰ ਦੇ
ਕਾਜੀਗੁੰਡ 'ਚ ਤਿੰਨ ਅੱਤਵਾਦੀ ਤੇ
ਉਨ੍ਹਾਂ ਦੇ ਨਾਲ ਕਾਰ ਸਵਾਰ ਜੰਮੂ-ਕਸ਼ਮੀਰ ਪੁਲਿਸ ਦਾ ਡੀਐਸਪੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ
ਦਾ ਨਾਂ ਦੇਵੇਂਦਰ ਸਿੰਘ ਹੈ। ਡੀਐਸਪੀ ਨਾਲ ਨਵੀਦ ਅਹਿਮਦ ਉਰਫ ਬੱਬੂ, ਰਾਫੀ ਅਹਿਮਦ ਰਾਥਰ ਉਰਫ ਆਰਿਫ ਤੇ ਇਰਫਾਨ
ਅਹਿਮਦ ਮੀਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਚਾਰਾਂ
ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਇਨ੍ਹਾਂ ਪਾਸੋਂ ਤਿੰਨ ਏਕੇ 47 ਰਾਇਫਲ ਤੇ ਗੋਲਾ ਬਰੂਦ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੇ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਕੱਲ੍ਹ ਰਾਤ ਤੋਂ ਹੀ ਇਲਾਕੇ 'ਚ ਨਾਕਾਬੰਦੀ ਕਰ ਦਿੱਤੀ ਸੀ। ਅੱਜ ਸਵੇਰੇ
ਇਨ੍ਹਾਂ ਨੂੰ ਚੈਕਿੰਗ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ।
ਗੌਰਤਲਬ ਹੈ ਕਿ ਅੱਤਵਾਦੀ
ਨਵੀਦ ਪਹਿਲਾਂ ਪੁਲਿਸ 'ਚ ਹੀ ਸੀ। ਨਵੀਦ 2017 'ਚ ਬਡਗਾਮ ਤੋਂ ਡਿਊਟੀ ਦੌਰਾਨ ਹਥਿਆਰ ਲੈ ਕੇ ਫਰਾਰ ਹੋ ਗਿਆ ਸੀ ਤੇ
ਹਿਜਬੁਲ 'ਚ ਸ਼ਾਮਲ ਹੋ ਗਿਆ ਸੀ। ਬਾਅਦ ਵਿੱਚ ਇਹ ਜਾਣਕਾਰੀ ਮਿਲੀ ਸੀ ਕਿ ਹਿਜਬੁਲ ਕਮਾਂਡਰ ਰਿਆਜ
ਨਾਯਕੂ ਦੇ ਨਾਲ ਉਸ ਦੇ ਮਤਭੇਦ ਹੋਣ ਕਾਰਨ ਇਹ ਜੈਸ਼ 'ਚ ਸ਼ਾਮਲ ਹੋ ਗਿਆ ਸੀ। ਨਵੀਦ 'ਤੇ
ਕਸ਼ਮੀਰ 'ਚ ਟਰੱਕ ਡਰਾਇਵਰਾਂ ਤੇ ਸੇਬ ਵਪਾਰੀਆਂ ਦੀ ਹੱਤਿਆ ਦਾ ਇਲਜ਼ਾਮ ਲੱਗਿਆ ਸੀ।
ਐਮਾਜੋਨ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ
ਦੇ ਨਿਰਾਦਰ ਦਾ ਮਾਮਲਾ,
SGPC ਨੇ ਕੰਪਨੀ ਨੂੰ ਭੇਜਿਆ ਕਾਨੂੰਨੀ ਨੋਟਿਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਮਾਜੋਨ ਆਨਲਾਈਨ ਕੰਪਨੀ ਵੱਲੋਂ ਟਾਇਲਟ ਸੀਟ ਕਵਰ ਅਤੇ ਪਾਏਦਾਨ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾ ਅਨੁਸਾਰ ਐਮਾਜੋਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਐਮਾਜੋਨ ਦੀ
ਇਸ ਘਟੀਆ ਹਰਕਤ ’ਤੇ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ
ਵਿਚ ਪੁਲਿਸ ਸ਼ਿਕਾਇਤ ਵੀ ਦਰਜ਼ ਕਰਵਾਈ ਜਾ ਰਹੀ ਹੈ।
ਭਾਈ ਲੌਂਗੋਵਾਲ ਨੇ ਆਖਿਆ ਕਿ ਐਮਾਜੋਨ ਵੱਲੋਂ ਉਤਪਾਦ ਵੇਚਣ ਲਈ ਸਿੱਖਾਂ
ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਇਸ ਨਾਲ ਸਿੱਖਾਂ ਅੰਦਰ ਰੋਸ ਦੀ ਲਹਿਰ
ਪੈਦਾ ਹੋਈ ਹੈ। ਇਸ ਤੋਂ ਪਹਿਲਾਂ ਵੀ ਇਸੇ ਕੰਪਨੀ ਵੱਲੋਂ ਅਜਿਹਾ ਹੀ ਕੀਤਾ ਗਿਆ ਸੀ, ਜਦਕਿ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਮਗਰੋਂ ਇਸ ਵੱਲੋਂ ਮੁਆਫ਼ੀ ਮੰਗੀ ਗਈ
ਸੀ।
ਉਨ੍ਹਾਂ ਕਿਹਾ ਕਿ ਜਾਣਬੁਝ ਕੇ ਵਾਰ-ਵਾਰ ਸਿੱਖਾਂ ਦੀਆਂ ਧਾਰਮਿਕ
ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ਭਾਈ ਲੌਂਗੋਵਾਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਅਜਿਹੀਆਂ
ਕੰਪਨੀਆਂ ਦਾ ਸਖ਼ਤ ਵਿਰੋਧ ਕੀਤਾ ਜਾਵੇ ਅਤੇ ਕਿਸੇ ਵੀ ਅਜਿਹੇ ਉਤਪਾਦ ਦੀ ਖਰੀਦ ਨਾ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗਦਰੀ ਯੋਧਿਆਂ ਦੀਆਂ
ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਿ੍ਰੰਗ ਕਮੇਟੀ ਦੇ
ਫੈਸਲੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ 18 ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ। ਇਸ ਨਾਲ
ਗਦਰੀ ਬਾਬਿਆਂ ਦੀ ਦੇਣ ਨੂੰ ਸਿੱਖ ਜਗਤ ਵੱਲੋਂ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ।
ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ
ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ
ਗਿਆਨੀ ਗੁਰਮਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ
ਨੇ ਨਿਭਾਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ
ਨੂੰ ਸ਼ਲਾਘਾਯੋਗ ਦੱਸਿਆ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ
ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਇਸੇ ਦੌਰਾਨ ਇਨ੍ਹਾਂ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ
ਕਮੇਟੀ ਵੱਲੋਂ ਭਾਈ ਗੁਰਦਾਸ ਹਾਲ ਵਿਖੇ ਆਯੋਜਿਤ ਕੀਤੇ ਗਏ ਇਕ ਕੌਮਾਂਤਰੀ ਸਮਾਗਮ ਦੌਰਾਨ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਕੌਮਾਂਤਰੀ
ਸਮਾਗਮ ਵਿਚ ਉਚੇਚੇ ਤੌਰ ’ਤੇ ਕੈਨੇਡਾ ਤੋਂ ਕਰੀਬ 50 ਮੈਂਬਰੀ ਜਥਾ ਵੀ ਸ਼ਾਮਲ ਹੋਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ
ਨੇ ਆਪਣੇ ਸੰਬੋਧਨ ਦੌਰਾਨ ਗਦਰੀ ਯੋਧਿਆਂ ਅਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਸ਼੍ਰੋਮਣੀ ਕਮੇਟੀ
ਵੱਲੋਂ ਛਪਵਾ ਕੇ ਸੰਗਤਾਂ ਤੱਕ ਪਹੁੰਚਾਉਣ ਦਾ ਐਲਾਨ ਕੀਤਾ।
ਭਾਈ ਲੌਂਗੋਵਾਲ ਨੇ ਆਖਿਆ ਕਿ ਸਿੱਖ ਗਦਰੀ ਯੋਧਿਆਂ ਨੇ ਦੇਸ਼ ਦੀ ਅਜ਼ਾਦੀ
ਦੇ ਨਾਲ-ਨਾਲ ਵਿਦੇਸ਼ਾਂ ਦੀ ਧਰਤੀ ’ਤੇ
ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਲੜਾਈ ਲੜੀ। ਉਨ੍ਹਾਂ ਕਿਹਾ ਕਿ ਖ਼ਾਸਕਰ ਕੈਨੇਡਾ ਅੰਦਰ ਨਸਲੀ
ਵਿਤਕਰੇ ਖਿਲਾਫ਼ ਸਿੱਖ ਗਦਰੀ ਬਾਬਿਆਂ ਨੇ ਜ਼ੋਰਦਾਰ ਅਵਾਜ਼ ਉਠਾਈ ਸੀ। ਆਪਣੇ ਇਨ੍ਹਾਂ ਪੁਰਖਿਆਂ ਦੀ
ਦੇਣ ਸਦਕਾ ਹੀ ਵਿਦੇਸ਼ਾਂ ਅੰਦਰ ਸਿੱਖ ਉੱਚ ਮੁਕਾਮ ਹਾਸਲ ਕਰ ਰਹੇ ਹਨ। ਸਿੱਖਾਂ ਨੂੰ ਆਪਣੇ ਇਨ੍ਹਾਂ
ਯੋਧਿਆਂ ਦੀ ਦੇਣ ’ਤੇ ਮਾਣ ਹੈ ਅਤੇ ਸਦਾ ਰਹੇਗਾ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ
ਸਿੰਘ ਧਾਮੀ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਧਾਨ ਸ. ਬਲਬੀਰ ਸਿੰਘ
ਨਿੱਝਰ, ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਡਾ.
ਗੁਰਵਿੰਦਰ ਸਿੰਘ ਧਾਲੀਵਾਲ, ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਅਤੇ ਸ਼੍ਰੋਮਣੀ
ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਦੇਸ਼ ਦੀ ਅਜ਼ਾਦੀ ਵਿਚ
ਸਿੱਖਾਂ ਦੇ ਯੋਗਦਾਨ ’ਤੇ ਚਾਨਣਾ ਪਾਇਆ, ਉਥੇ ਹੀ ਵਿਦੇਸ਼ਾਂ ਵਿਚ ਮਨੁੱਖੀ ਸਰੋਕਾਰਾਂ ਅਤੇ ਹੱਕਾਂ ਲਈ ਲੜਨ ਵਾਲੇ
ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਅਹਿਮ ਫੈਸਲਾ
ਦੱਸਿਆ।
ਸਾਰਿਆਂ ਨੇ ਇਕਸੁਰ ਵਿਚ ਅੱਜ ਦੇ ਦਿਨ ਨੂੰ ਯਾਦਗਾਰੀ ਦਿਨ ਕਿਹਾ ਅਤੇ
ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ
ਲੌਂਗੋਵਾਲ ਦਾ ਕੈਨੇਡਾ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੈਨੇਡਾ ਤੋਂ ਪੁੱਜੀਆਂ ਪ੍ਰਮੁੱਖ
ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਮਹੰਤ ਗੁਰਬੰਤਾ ਦਾਸ ਸਕੂਲ ‘ਚ ਪਹੁੰਚੇ
ਹਰਸਿਮਰਤ ਕੌਰ ਬਾਦਲ,
ਬੱਚਿਆਂ ਨਾਲ ਮਨਾਈ ਲੋਹੜੀ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਦੇ ਮਹੰਤ
ਗੁਰਬੰਤਾ ਦਾਸ ਸਕੂਲ ‘ਚ ਲੋਹੜੀ ਸਮਾਗਮ ‘ਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਸਕੂਲ ਸਟਾਫ਼ ਅਤੇ ਬੱਚਿਆਂ ਨਾਲ
ਲੋਹੜੀ ਦਾ ਜਸ਼ਨ ਮਨਾਇਆ।
ਇਸ ਦੌਰਾਨ ਸਕੂਲੀ ਬੱਚਿਆਂ ਨੇ ਵੀ ਸਮਾਗਮ ‘ਚ ਰੰਗ ਬੰਨਿਆ, ਛੋਟੀਆਂ-ਛੋਟੀਆਂ ਬੱਚਿਆ ਵੱਲੋਂ ਗਿੱਧਾ ਪਾ ਕੇ ਲੋਹੜੀ ਦੇ ਸਮਾਗਮ ਨੂੰ
ਹੋਰ ਚਾਰ ਚੰਨ ਲੈ ਦਿੱਤੇ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਿਥੇ
ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ, ਉਥੇ ਹੀ ਬੱਚਿਆਂ ਨੂੰ ਮੂੰਗਫਲੀ ਗੱਚਕ ਰਿਓੜੀਆਂ ਵੀ ਵੰਡੀਆਂ।
ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ
ਸਿੰਗਲਾ ਦੇ ਪੋਤੇ ਦੀ ਲੋਹੜੀ ਸਮਾਗਮ ‘ਚ
ਸ਼ਿਰਕਤ ਕੀਤੀ, ਜਿਥੇ ਉਹਨਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ
ਉਹਨਾਂ ਨਾਲ ਲੋਹੜੀ ਮਨਾਈ।
ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ
ਮੇਲਾ ਮਾਘੀ ਸਬੰਧੀ ਧਾਰਮਿਕ ਸਮਾਗਮ ਆਰੰਭ
40 ਮੁਕਤਿਆਂ
ਦੀ ਪਵਿੱਤਰ ਯਾਦ ‘ਚ ਲੱਗਣ ਵਾਲੇ ਇਤਿਹਾਸਕ ਜੋੜ ਮੇਲੇ ਮੇਲਾ ਮਾਘੀ ਦੇ ਧਾਰਮਿਕ ਸਮਾਗਮ ਅੱਜ ਸ੍ਰੀ ਮੁਕਤਸਰ
ਸਾਹਿਬ ਵਿਖੇ ਸ਼ੁਰੂ ਹੋ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦਗੰਜ
ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ
ਅਰਦਾਸ ਹੈਡ ਗ੍ਰੰਥੀ ਬਲਵਿੰਦਰ ਸਿੰਘ ਨੇ ਕੀਤੀ।
ਤੁਹਾਨੂੰ ਦੱਸ ਦੇਈਏ ਕਿ 14 ਜਨਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 12, 13 ਅਤੇ 14 ਜਨਵਰੀ
ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅਤੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਸਮਾਗਮ ਕਰਵਾਏ
ਜਾਣਗੇ।
15 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਰਸਮੀ ਤੌਰ ਤੇ ਮੇਲਾ
ਮਾਘੀ ਦੀ ਸਮਾਪਤੀ ਹੋਵੇਗੀ। ਮੇਲਾ ਮਾਘੀ ਸਬੰਧੀ ਸੰਗਤ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੀ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਵੱਡੀ
ਗਿਣਤੀ ਵਿੱਚ ਸਿਖ ਜਥੇਬੰਦੀਆਂ ਲੰਗਰ ਅਤੇ ਹੋਰ ਸੇਵਾਵਾਂ ਲਈ ਪਹੁੰਚ ਚੁੱਕੀਆਂ ਹਨ।
ਭਾਰਤੀ ਮਹਿਲਾ ਟੀਮ ਹੋਇਆ ਐਲਾਨ,
ਹਰਮਨਪ੍ਰੀਤ ਕੌਰ ਕਰੇਗੀ ਕਪਤਾਨੀ
ਮਹਿਲਾ ਟੀ-20 ਵਰਲਡ
ਕੱਪ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਟੀਮ ਦਾ ਐਲਾਨ ਕਰ ਦਿੱਤਾ ਹੈ। ਬੋਰਡ ਨੇ 15 ਮੈਂਬਰੀ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਸੌਂਪ ਦਿੱਤੀ ਹੈ। ਉਥੇ
ਹੀ ਸਮ੍ਰਿਤੀ ਮੰਧਾਨਾ ਉਨ੍ਹਾਂ ਨਾਲ ਉਪਕਪਤਾਨ ਦੇ ਰੂਪ ‘ਚ
ਜ਼ਿੰਮੇਵਾਰੀ ਸੰਭਾਲੇਗੀ।
ਤੁਹਾਨੂੰ ਦੱਸ ਦੇਈਏ ਕਿ ਮਹਿਲਾ ਟੀ-20 ਵਰਲਡ ਕੱਪ 21 ਫਰਵਰੀ
ਤੋਂ 8 ਮਾਰਚ ਤੱਕ ਆਸਟਰੇਲੀਆ ਵਿੱਚ ਹੋਣ ਜਾ ਰਿਹਾ ਹੈ, ਇਹ ਆਈਸੀਸੀ ਦਾ ਮਹਿਲਾਵਾਂ ਦਾ ਟੀ -20 ਵਿਸ਼ਵ ਕੱਪ ਦਾ ਸੱਤਵਾਂ ਟੂਰਨਾਮੈਂਟ ਹੈ।
ਜੰਮੂ-ਕਸ਼ਮੀਰ: ਤ੍ਰਾਲ ‘ਚ ਸੁਰੱਖਿਆ ਬਲਾਂ ਵੱਲੋਂ
2 ਅੱਤਵਾਦੀ ਢੇਰ, ਮੁਕਾਬਲਾ ਜਾਰੀ
ਤ੍ਰਾਲ
‘ਚ ਸੁਰੱਖਿਆ ਬਲਾਂ ਵੱਲੋਂ 2 ਅੱਤਵਾਦੀ
ਢੇਰ, ਮੁਕਾਬਲਾ ਜਾਰੀ,ਸ਼੍ਰੀਨਗਰ:
ਜੰਮੂ-ਕਸ਼ਮੀਰ ਦੇ ਤ੍ਰਾਲ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਫੌਜ
ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਮਿਲੀ
ਜਾਣਕਾਰੀ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਦੇ ਸੰਬੰਧ ‘ਚ
ਮਿਲੀ ਵਿਸ਼ੇਸ਼ ਜਾਣਕਾਰੀ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਦੱਖਣੀ ਕਸ਼ਮੀਰ ਦੇ ਤਰਾਲ ‘ਚ
ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।ਫਿਲਹਾਲ ਫੌਜ ਦਾ ਇਲਾਕੇ ‘ਚ ਸਰਚ
ਆਪਰੇਸ਼ਨ ਜਾਰੀ ਹੈ।
0 Response to "ਖਬਰਨਾਮਾ--ਸਾਲ-10,ਅੰਕ:89, 13ਜਨਵਰੀ2020"
Post a Comment