ਖਬਰਨਾਮਾ--ਸਾਲ-10,ਅੰਕ:79, ਇਕ ਜਨਵਰੀ2020











ਸਾਲ-10,ਅੰਕ:79, ਇਕ ਜਨਵਰੀ2020/
ਪੋਹ(ਵਦੀ)ਛੇ,(ਨਾ.ਸ਼ਾ)551.
ਥਲ ਸੈਨਾ ਦਾ ਥਾਪਿਆ ਨਵਾਂ ਜਰਨੈਲ,
ਜਨਰਲ ਰਾਵਤ ਨੇ ਸੌਂਪੀ ਜਨਰਲ ਨਰਵਾਣੇ ਨੂੰ ਕਮਾਨ
ਦੇਸ਼ ਲਈ ਨਵੇਂ ਥਲ ਸੈਨਾ ਮੁਖੀ ਦੇ ਤੌਰ ਤੇ ਅੱਜ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਮਾਨ ਸੰਭਾਲ ਲਈ ਹੈ। ਸਾਬਕਾ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਸੈਨਾ ਦੀ ਕਮਾਨ ਸੌਂਪੀ ਹੈ। ਐਮਐਨ ਨਰਵਾਣੇ ਦੇਸ਼ ਦੇ 28ਵੇਂ ਸੈਨਾ ਮੁਖੀ ਹੋਣਗੇ ਤੇ ਅਗਲੇ ਤਿੰਨ ਸਾਲ ਤਕ ਇਸ ਅਹੁਦੇ ਤੇ ਬਣੇ ਰਹਿਣਗੇ। ਜਦਕਿ ਦੂਜੇ ਪਾਸੇ ਬਿਪਿਨ ਰਾਵਤ 65 ਸਾਲ ਦੀ ਉਮਰ ਤਕ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਹੋਣਗੇ।
ਐਮਐਮ ਨਰਵਾਣੇ ਸੈਨਾ ਚ ਬਹਾਦਰੀ ਤੇ ਸਮਰਪਣ ਲਈਪਰਮ ਵਿਸ਼ਿਸ਼ਟ ਸੇਵਾ ਮੈਡਲਅਤੀ ਵਿਸ਼ਿਸ਼ਟ ਸੇਵਾ ਮੈਡਲਸੈਨਾ ਮੈਡਲ ਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਹਨ। ਮਨੋਜ ਮੁਕੁੰਦ ਨਰਵਾਨੇ 39 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਅੱਜ ਭਾਰਤੀ ਸੈਨਾ ਦੇ ਸਿਖਰ 'ਤੇ ਪਹੁੰਚ ਗਏ ਹਨ। ਜੂਨ 1980 'ਚ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੀ 7ਵੀਂ ਬਟਾਲੀਅਨ ਨਾਲ ਨੌਕਰੀ ਦੀ ਸ਼ੁਰੂਆਤ ਕਰਨ ਵਾਲੇ ਨਰਵਾਣੇ ਨੂੰ ਅੱਤਵਾਦ ਰੋਕੂ ਕਾਰਜਾਂ ਤੇ ਚੀਨ ਦੇ ਮਾਮਲਿਆਂ 'ਚ ਮਾਹਰ ਮੰਨਿਆ ਜਾਂਦਾ ਹੈ।ਨਰਵਾਨੇ ਕੋਲ ਉੱਤਰ ਪੂਰਬ ਭਾਰਤ ਤੇ ਜੰਮੂ ਕਸ਼ਮੀਰ ਦੇ ਗੜਬੜ ਵਾਲੇ ਖੇਤਰਾਂ 'ਚ ਕੰਮ ਕਰਨ ਦਾ ਲੰਮਾ ਤਜਰਬਾ ਹੈ। ਉਹ ਸ਼੍ਰੀਲੰਕਾ 'ਚ ਐਲਟੀਟੀਈ ਖਿਲਾਫ ਭਾਰਤੀ ਫੌਜ ਦੇ ਆਪ੍ਰੇਸ਼ਨ ਪਵਨ ਦਾ ਵੀ ਹਿੱਸਾ ਰਿਹਾ ਹੈ। ਉਹ ਮਿਆਂਮਾਰ 'ਚ ਭਾਰਤ ਦੇ ਰੱਖਿਆ ਅਟੈਚੀ ਵਜੋਂ ਸੇਵਾ ਨਿਭਾਅ ਚੁੱਕਾ ਹੈ। ਆਉਣ ਵਾਲੇ ਸਾਲਾਂ 'ਚ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਅੱਤਵਾਦ ਤੇ ਡੋਕਲਾਮ ਵਰਗੀਆਂ ਚੀਨ ਦੀਆਂ ਚਾਲਾਂ ਨਾਲ ਨਜਿੱਠਣ ਦੀ ਹੋਵੇਗੀ।
ਸੜਕਾਂ 'ਤੇ ਉੱਤਰੇ ਕੈਪਟਨ ਦੀ ਅਗਵਾਈ 'ਚ ਕਾਂਗਰਸੀ
ਪੰਜਾਬ ਕਾਂਗਰਸ ਨੇ ਨਾਗਰਿਕਤਾ ਕਾਨੂੰਨ ਵਿਰੁਧ ਮੁਜਾਹਰਾ ਕੀਤਾ
ਪੰਜਾਬ ਕਾਂਗਰਸ ਨੇ ਅੱਜ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ। ਇਸ ਮੌਕੇ ਪੰਜਾਬ ਭਰ ਦੇ ਸੀਨੀਅਰ ਕਾਂਗਰਸੀ ਲੀਡਰ ਲੁਧਿਆਣਾ ਪਹੁੰਚੇ ਹੋਏ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਅੱਜ ਲੁਧਿਆਣਾ ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਪੰਜਾਬ ਵਿੱਚ ਨਾਗਰਿਕਤਾ ਸੋਧ ਕਾਨੂੰਨ ਕਿਸੇ ਵੀ ਹਾਲਤ ਚ ਲਾਗੂ ਨਹੀਂ ਹੋਣ ਦੇਣਗੇ। ਜਾਖੜ ਤੇ ਕੈਪਟਨ ਦੋਵਾਂ ਨੇ ਹੀ ਆਮ ਜਨਤਾ ਨੂੰ ਇਸ ਸਖ਼ਤ ਕਾਨੂੰਨ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦ ਦਿੱਤਾ ਤੇ ਇਸ ਕਾਨੂੰਨ ਵਿਰੁੱਧ ਸਮੂਹ ਭਾਰਤੀਆਂ ਨੂੰ ਪੂਰੀ ਤਰ੍ਹਾਂ ਇੱਕਜੁਟ ਹੋਣ ਲਈ ਵੀ ਕਿਹਾ। ਪੰਜਾਬ ਕਾਂਗਰਸ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਵਿਰੁੱਧ ਇੱਕ ਵੱਡਾ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਪਹਿਲੇ ਹੀ ਦਿਨ ਤੋਂ ਇਸ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪਾਰਟੀ ਦੇ ਕੇਂਦਰੀ ਇੰਚਾਰਜ ਆਸ਼ਾ ਕੁਮਾਰੀ ਅਤੇ ਸੂਬੇ ਦੇ ਮੰਤਰੀ ਤੇ ਵਿਧਾਇਕ ਮੌਜੂਦ ਰਹੇ।
ਜਨਰਲ ਰਾਵਤ ਕੋਲ ਹੋਏਗੀ
ਤਿੰਨੇ ਫੌਜਾਂ ਦੀ ਕਮਾਨ
ਥਲ ਸੈਨਾ ਮੁਖੀ ਬਿਪਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਹੋਣਗੇ। ਉਨ੍ਹਾਂ ਕੋਲ ਤਿੰਨੇ ਸੈਨਾਵਾਂ ਦੀ ਕਮਾਂਡ ਹੋਏਗੀ। ਉਹ 31 ਦਸੰਬਰ ਨੂੰ ਥਲ ਸੈਨਾ ਮੁਖੀ ਵਜੋਂ ਸੇਵਾ ਮੁਕਤ ਹੋ ਰਹੇ ਹਨ। ਸੂਤਰਾਂ ਮੁਤਾਬਕ ਸਰਕਾਰ ਉਨ੍ਹਾਂ ਨੂੰ ਸੀਡੀਐਸ ਬਣਾ ਰਹੀ ਹੈ।
ਦਿਲਚਸਪ ਹੈ ਕਿ ਅਜੇ ਐਤਵਾਰ ਨੂੰ ਹੀ ਕੇਂਦਰ ਸਰਕਾਰ ਨੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਅਹੁਦੇ ਲਈ ਨੇਮਾਂ ਚ ਸੋਧ ਕਰਕੇ ਵੱਧ ਤੋਂ ਵੱਧ ਉਮਰ ਹੱਦ 65 ਸਾਲ ਤੈਅ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਆਰਮੀ ਰੂਲਜ਼, 1954 ’ਚ ਬਦਲਾਅ ਕੀਤੇ ਗਏ ਹਨ।
ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਮੰਗਲਵਾਰ ਨੂੰ ਇਤਿਹਾਸਕ ਫ਼ੈਸਲਾ ਲੈਂਦਿਆਂ ਸੀਡੀਐਸ ਦੇ ਅਹੁਦੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਨੇਮਾਂ ਅਨੁਸਾਰ ਫ਼ੌਜ ਦੇ ਮੁਖੀ ਵੱਧ ਤੋਂ ਵੱਧ ਤਿੰਨ ਸਾਲ ਜਾਂ 62 ਸਾਲ ਦੇ ਹੋਣ ਤੱਕ ਇਸ ਅਹੁਦੇ ਤੇ ਤਾਇਨਾਤ ਰਹਿ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜਨਰਲ ਬਿਪਨ ਰਾਵਤ ਲਈ ਹੀ ਇਹ ਨੇਮ ਬਦਲੇ ਹਨ।
ਮਜੀਠੀਆ ਦਾ ਰੰਧਾਵਾ ਨੂੰ ਸਿੱਧਾ ਚੈਲੰਜ਼
ਇਸ ਮਾਮਲੇ ਦੀ ਕਿਸੇ ਵੀ ਸਿਟਿੰਗ ਜੱਜ ਤੋਂ ਜਾਂਚ ਕਰਵਾ ਲੈਣ
ਗੁਰੂ ਨਾਨਕ ਦੇਵ ਜੀ ਬਾਰੇ ਵੀਡੀਓ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਇਸ ਮਾਮਲੇ ਦੀ ਕਿਸੇ ਵੀ ਸਿਟਿੰਗ ਜੱਜ ਤੋਂ ਜਾਂਚ ਕਰਵਾ ਲੈਣ ਤੇ ਉਨ੍ਹਾਂ ਦਾ ਜੇਲ੍ਹ ਜਾਣਾ ਪੱਕਾ ਹੈ। ਮਜੀਠੀਆ ਨੇ ਕਿਹਾ ਕਿ ਇਹ ਜਾਂਚ ਕਿਸੇ ਸਿਟਿੰਗ ਜੱਜ ਕੋਲੋਂ ਹੋਣੀ ਚਾਹੀਦੀ ਹੈ, ਨਾ ਕਿ ਪਹਿਲਾਂ ਵਾਂਗ ਕਿਸੇ ਆਪਣੇ ਹੀ ਜੱਜ ਕੋਲੋਂ। ਰੰਧਾਵਾ ਵੱਲੋਂ ਅਸਤੀਫਾ ਨਾ ਦਿੱਤੇ ਜਾਣ 'ਤੇ ਮਜੀਠੀਆ ਨੇ ਕਿਹਾ ਕਿ ਇਹ ਸਰਕਾਰ ਦਾ ਕੰਮ ਹੈ ਕਿ ਅਸਤੀਫਾ ਲੈਣਾ ਹੈ ਜਾਂ ਨਹੀਂ ਪਰ ਉਨ੍ਹਾਂ ਦਾ ਮਕਸਦ ਤਾਂ ਸਿਰਫ ਇੰਨਾ ਸੀ ਕਿ ਰੰਧਾਵਾ ਨੂੰ ਬੇਪਰਦ ਕੀਤਾ ਜਾਵੇ।
ਮਜੀਠੀਆ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਰੰਧਾਵਾ ਇੱਕ ਬਿਆਨ ਨਹੀਂ ਦੇ ਰਹੇ ਸਗੋਂ ਵਾਰ-ਵਾਰ ਬਿਆਨ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਵੀਡੀਓ ਸੌ ਸਾਲ ਪੁਰਾਣੀ ਹੋਵੇ ਪਰ ਗੁਰੂ ਸਾਹਿਬ ਪ੍ਰਤੀ ਜੋ ਰੰਧਾਵਾ ਦੀ ਸ਼ਬਦਾਵਲੀ ਸੀ, ਇਹ ਇਨ੍ਹਾਂ ਦੇ ਪਰਿਵਾਰ ਦੇ ਖੂਨ ਵਿੱਚ ਹੈ ਜਿਵੇਂ ਉਨ੍ਹਾਂ ਦੇ ਪਿਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ ਜਾਇਜ਼ ਕਰਾਰ ਦਿੱਤਾ ਸੀ ਜਦਕਿ ਉੱਥੇ ਗੁਰੂ ਦੇ ਸਿੱਖ ਬੈਠੇ ਸਨ। ਸੁਖਜਿੰਦਰ ਰੰਧਾਵਾ ਵੱਲੋਂ ਲਗਾਤਾਰ ਇਹ ਕਹਿ ਜਾਣ ਕਿ ਅਕਾਲੀ ਦਲ ਵਿੱਚ ਉਨ੍ਹਾਂ ਦੇ ਭਰਾ ਹਨ, ਦੇ ਜਵਾਬ ਵਿੱਚ ਬਿਕਰਮ ਮਜੀਠੀਆ ਨੇ ਕਿਹਾ ਕਿ ਰੰਧਾਵਾ ਦੇ ਭਰਾ ਨੇ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਗਲਤ ਸਨ।
ਬਿਕਰਮ ਮਜੀਠੀਆ ਇੱਥੇ ਹੀ ਨਹੀਂ ਰੁਕੇ ਤੇ ਕਿਹਾ ਕਿ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਿੱਚ ਜਾਣਦੇ ਹਨ। ਸਾਹਮਣੇ ਭਾਵੇਂ ਮਹਾਰਾਜਾ ਕਹਿਣ ਪਰ ਪਿੱਠ ਪਿੱਛੇ ਉਨ੍ਹਾਂ ਨੂੰ ਫੌਜੀ-ਫੌਜੀ ਕਹਿੰਦੇ ਹਨ। ਇਹ ਗੱਲ ਗੁਰਦਾਸਪੁਰ ਦਾ ਬੱਚਾ-ਬੱਚਾ ਜਾਣਦਾ ਹੈ। ਪੰਜਾਬ ਸਰਕਾਰ ਵੱਲੋਂ ਕੈਪਟਨ ਸਰਕਾਰ ਵੱਲੋਂ ਸਿਰਫ ਕੁਝ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੇਣ ਦੇ ਫੈਸਲੇ ਬਾਰੇ ਮਜੀਠੀਆ ਨੇ ਕਿਹਾ ਕਿ ਜਿਹੜੇ ਸਰਕਾਰ ਨੇ ਫੋਨ ਦੇਣੇ ਹਨ, ਉਹ ਇੱਕ ਦਿਨ ਵੀ ਨਹੀਂ ਚੱਲਣੇ। ਜਿੰਨਾ ਚਿਰ ਤੱਕ ਇਹ ਸਾਰੇ ਨੌਜਵਾਨਾਂ ਨੂੰ ਮੋਬਾਈਲ ਦੇਣ ਦੀ ਗੱਲ ਕਰ ਰਹੇ ਹਨ, ਉਨੇ ਸਮੇਂ ਵਿੱਚ ਇਨ੍ਹਾਂ ਦੀ ਸਰਕਾਰ ਚਲੇ ਜਾਣੀ ਹੈ।
ਫੌਜੀ ਅਫਸਰਾਂ ਅਤੇ ਜਵਾਨਾਂ ਦੇ
ਫੇਸਬੁੱਕ ਤੇ ਸਮਾਰਟਫੋਨ ਵਰਤਣ ਤੇ ਪਾਬੰਦੀ
ਭਾਰਤੀ ਜਲ ਸੈਨਾ ਨੇ ਆਪਣੇ ਕਰਮਚਾਰੀਆਂ ਵੱਲੋਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੇ ਇਸਤੇਮਾਲ ਕਰਨ ਤੇ ਪਾਬੰਦੀ ਲਾ ਦਿੱਤੀ ਹੈ। ਇਸ ਹੁਕਮ ਤੋਂ ਬਾਅਦ ਹੁਣ ਕੋਈ ਵੀ ਜਵਾਨ ਫੇਸਬੁੱਕ ਦਾ ਇਸਤੇਮਾਲ ਨਹੀਂ ਕਰ ਸਕੇਗਾ। ਇੰਨਾ ਹੀ ਨਹੀਂ ਜਲ ਸੈਨਾ ਦੇ ਟਿਕਾਣਿਆਂ ਤੇ ਹੁਣ ਸਮਾਰਫੋਨ ਦਾ ਇਸਤੇਮਾਲ ਕਰਨ ਤੇ ਵੀ ਬੈਨ ਲੱਗ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਲ ਸੈਨਾ ਦੇ ਸੱਤ ਕਰਮੀਆਂ ਦੀ ਜਾਣਕਾਰੀ ਲੀਕ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਜਲ ਸੈਨਾ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਇਹ ਹੁਕਮ 27 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ। ਬੈਨ ਤੋਂ ਬਾਅਦ ਸਭ ਤੋਂ ਵੱਡੀ ਫਿਕਰ ਗੈਰ-ਸੈਨਿਕ ਤੇ ਜਲ ਸੈਨਾ ਡਾਕਯਾਰਡ ਚ ਕੰਮ ਕਰਨ ਵਾਲਿਆਂ ਦੀ ਹੋਵੇਗੀ ਕਿਉਂਕਿ ਉਹ ਜਲ ਸੈਨਾ ਦੇ ਨਿਯਮਾਂ ਅਧੀਨ ਨਹੀਂ ਆਉਂਦੇ।
ਜਲ ਸੈਨਾ ਵੱਲੋਂ ਇਹ ਹੁਕਮ 20 ਦਸੰਬਰ ਨੂੰ ਵਿਸ਼ਾਖਾਪਟਨਮ ਚ ਅੱਠ ਵਿਅਕਤੀਆਂ ਤੇ ਸੱਤ ਜਲ ਸੈਨਿਕਾਂ ਤੇ ਮੁੰਬਈ ਦੇ ਹਵਾਲਾ ਆਪ੍ਰੇਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਿਆ ਗਿਆ।

ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹੁੰਚੀ

ਰੰਧਾਵਾ ਖਿਲਾਫ ਸ਼ਿਕਾਇਤ

ਪੰਜਾਬ ਦੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਵਾਦਾਂ ਦੇ ਘੇਰੇ 'ਚ ਹਨ। ਰੰਧਾਵਾ ਦੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਇਸ ਵੀਡੀਓ ਵਿੱਚ ਸੁੱਖੀ ਰੰਧਾਵਾ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਦੇ ਨਜ਼ਰ ਆਏ ਹਨ।
ਇਸ ਮਾਮਲੇ ਨੂੰ ਲੈ ਕੇ ਅੱਜ ਐਸਜੀਪੀਸੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਸ਼ਿਕਾਇਤ ਦਰਜ ਕੀਤੀ ਹੈ। ਇਸ ਸ਼ਿਕਾਇਤ ਵਿੱਚ ਐਸਜੀਪੀਸੀ ਮੈਂਬਰਾਂ ਨੇ ਰੰਧਾਵਾ ਨੂੰ ਧਾਰਮਿਕ ਸਜ਼ਾ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ।
ਇਸ ਮੌਕੇ ਐਸਜੀਪੀਸੀ ਮੈਂਬਰਾਂ ਦਾ ਕਹਿਣਾ ਹੈ ਕਿ ਸੁੱਖੀ ਰੰਧਾਵਾ ਦੀ ਇਸ ਵੀਡੀਓ ਨਾਲ ਸਿੱਖਾਂ ਦੇ ਦਿਲਾਂ ਨੂੰ ਠੇਸ ਪਾਹੁੰਚੀ ਹੈ। ਉਨ੍ਹਾਂ ਇਹ ਵੀ ਕਿਹਾ ਕੀ ਇਸ ਮਾਮਲੇ 'ਚ ਰੰਧਾਵਾ ਖਿਲਾਫ਼ ਧਾਰਾ 295-ਏ ਦਾ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ।

ਸਿਆਸਤ ਦੇ ਰੰਗ!
37 ਦਿਨਾਂ 'ਚ ਦੂਜੀ ਵਾਰ ਉਪ ਮੁੱਖ ਮੰਤਰੀ
ਮਹਾਰਾਸ਼ਟਰ 'ਚ ਉਧਵ ਠਾਕਰੇ ਸਰਕਾਰ ਦਾ ਪਹਿਲਾ ਕੈਬਨਿਟ ਵਿਸਥਾਰ ਸੋਮਵਾਰ ਨੂੰ ਹੋਇਆ। ਅਜੀਤ ਪਵਾਰ ਨੇ 37 ਦਿਨਾਂ 'ਚ ਦੂਜੀ ਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਅਜੀਤ ਪਵਾਰ ਬੀਜੇਪੀ ਨਾਲ ਜਾ ਕੇ ਉੱਪ ਮੁੱਖ ਮੰਤਰੀ ਬਣੇ ਸੀ ਪਰ ਕੁਝ ਦਿਨਾਂ ਬਾਅਦ ਹੀ ਵਾਪਸ ਐਨਸੀਪੀ ਵਿੱਚ ਆ ਗਏ। ਇਸ ਕਰਕੇ ਬੀਜੇਪੀ ਦੀ ਸਰਕਾਰ ਡਿੱਗ ਗਈ ਸੀ।
ਅੱਜ ਸਾਬਕਾ ਸੀਐਮ ਅਸ਼ੋਕ ਚਵਾਨ ਵੀ ਮੰਤਰੀ ਬਣੇ ਹਨ। ਸ਼ਿਵ ਸੈਨਾ ਦੇ ਆਦਿੱਤਿਆ ਠਾਕਰੇ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। 28 ਨਵੰਬਰ ਨੂੰ ਸ਼ਿਵ ਸੈਨਾਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਦੇ ਦੋ ਮੰਤਰੀਆਂ ਨੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਸਹੁੰ ਚੁੱਕੀ ਸੀ। ਨਿਯਮ ਮੁਤਾਬਕ ਮਹਾਰਾਸ਼ਟਰ ਸਰਕਾਰ 'ਚ ਮੁੱਖ ਮੰਤਰੀ ਤੋਂ ਇਲਾਵਾ ਸਿਰਫ 42 ਮੰਤਰੀ ਸ਼ਾਮਲ ਹੋ ਸਕਦੇ ਹਨ।
ਕਿਸ ਨੇ ਕਾਂਗਰਸ ਤੋਂ ਅਹੁਦੇ ਦੀ ਸਹੁੰ ਚੁੱਕੀਅਸ਼ੋਕ ਚਵਾਨਕੇਸੀ ਪਦਵੀਵਿਜੇ ਵਡੇਟੀਵਰਅਮਿਤ ਦੇਸ਼ਮੁਖਸੁਨੀਲ ਕੇਦਾਰਯਸ਼ੋਮਤੀ ਠਾਕੁਰਵਰਸ਼ਾ ਗਾਇਕਵਾੜਅਸਲਮ ਸ਼ੇਖਸਤੇਜ ਪਾਟਿਲ ਤੇ ਵਿਸ਼ਵਜੀਤ ਕਦਮ।
ਐਨਸੀਪੀ ਤੋਂ ਕੌਣ ਬਣਾਇਆ ਮੰਤਰੀ: ਅਜੀਤ ਪਵਾਰਧਨੰਜੈ ਮੁੰਡੇਜੈਯੰਤ ਪਾਟਿਲਛਗਨ ਭੁਜਬਲਜਿਤੇਂਦਰ ਅਵਹਾੜਨਵਾਬ ਮਲਿਕਦਿਲੀਪ ਵਲਸ਼ੇ ਪਾਟਿਲਹਸਨ ਮੁਸ਼ਰੀਫਬਾਲਾਸਾ ਪਾਟਿਲਦੱਤਾ ਭਰਣੇਅਨਿਲ ਦੇਸ਼ਮੁਖਰਾਜੇਸ਼ ਟੋਪ ਤੇ ਡਾਰਾਜੇਂਦਰ ਸਿੰਗਣੇ।
ਸ਼ਿਵ ਸੈਨਾ ਦੇ ਕੋਟੇ ਤੋਂ ਮੰਤਰੀਆਦਿੱਤਿਆ ਠਾਕਰੇਅਨਿਲ ਪਰਬਪ੍ਰਤਾਪ ਸਰਨਾਇਕਰਵਿੰਦਰ ਵਾਈਕਰਸੁਨੀਲ ਰਾਉਤਉਦੈ ਸਾਮੰਤਭਾਸਕਰ ਜਾਧਵਆਸ਼ੀਸ਼ ਜੈਸਵਾਲ ਜਾਂ ਸੰਜੇ ਰੈਮੂਲਕਰਬਚੂ ਕਡੂਸੰਜੇ ਰਾਠੌਦ ਸ਼ੰਭੁਰਾਜੇ ਦੇਸਾਈਪ੍ਰਕਾਸ਼ ਅਬਿਟਕਰਸੰਜੇ ਸ਼ਿਰਸਾਟਅੱਬਦੁਲ ਸੱਤਾਰਗੁਲਾਬਰਾਓ ਪਾਟਿਲਦਾਦਾ ਭੂਸੇ ਸੁਹਾਸ ਕਾਂਦੇ।

ਰਿਕਾਰਡ ਤੋੜ ਠੰਢ ਦੇ ਬਾਵਜੂਦ

ਲੁਧਿਆਣਾ ਦੀ ਹੌਜਰੀ 'ਤੇ ਮੰਦੀ ਦੀ ਮਾਰ

ਇਸ ਵਾਰ ਰਿਕਾਰਡ ਤੋੜ ਠੰਢ ਹੋਣ ਦੇ ਬਾਵਜੂਦ ਹੌਜਰੀ ਉਦਯੋਗ ਮੰਦੀ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਲੁਧਿਆਣਾ ਵਿਚਲੇ ਹੌਜਰੀ ਉਦਯੋਗ ਨੂੰ ਇਸ ਸਾਲ ਘੱਟੋ-ਘੱਟ 40 ਤੋਂ 50 ਫੀਸਦ ਤਕ ਘੱਟ ਆਰਡਰ ਮਿਲੇ ਹਨ। ਇਨ੍ਹਾਂ ਚ ਸਭ ਤੋਂ ਜ਼ਿਆਦਾ ਘੱਟ ਆਰਡਰ ਐਕਸਪੋਰਟ ਆਰਡਰਸ ਦੇ ਹਨ। ਭਾਵ ਵਿਦੇਸ਼ਾਂ ਵਿੱਚ ਮੰਗ ਘਟੀ ਹੈ। ਉਂਝ ਵੇਖਿਆ ਗਿਆ ਹੈ ਕਿ ਠੰਢ ਘੱਟ ਪੈਣ ਕਰਕੇ ਹੀ ਹੌਜਰੀ ਵਾਲਿਆਂ ਨੂੰ ਰਗੜਾ ਲੱਗਦਾ ਹੈ।
ਦੱਸ ਦਈਏ ਕਿ ਪੰਜਾਬ ਸੂਬੇ ਚ ਉਂਝ ਤਾਂ ਹਰ ਥਾਂ ਕੋਈ ਨਾ ਕੋਈ ਉਦਯੋਗ ਹੈ ਪਰ ਜ਼ਿਲ੍ਹਾ ਲੁਧਿਆਣਾ ਚ ਹੌਜਰੀ ਇੰਡਸਟਰੀ ਦਾ ਗੜ੍ਹ ਹੈ। ਇਸ ਦੇ ਨਾਲ ਹੀ ਅੱਜ ਕੱਲ੍ਹ ਦੇਸ਼ ਚ ਆਰਥਿਕ ਮੰਦੀ ਦਾ ਅਸਰ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ਚ ਇਸ ਦਾ ਪ੍ਰਭਾਵ ਲੁਧਿਆਣਾ ਦੀ ਹੌਜਰੀ ਇੰਡਸਟਰੀ ਤੇ ਵੀ ਵੇਖਣ ਨੂੰ ਮਿਲਿਆ।
ਮਿਲੀ ਰਿਪੋਰਟ ਮੁਤਾਬਕ ਮੰਦੀ ਨੇ ਹੌਜਰੀ ਇੰਡਸਟਰੀ ਦੀ ਪਿੱਠ ਤੋੜ ਦਿੱਤੀ ਹੈ। ਕਰੀਬ ਦਸ ਹਜ਼ਾਰ ਛੋਟੇ-ਵੱਡੇ ਹੌਜਰੀ ਯੂਨਿਟ ਇਸ ਸਮੇਂ ਭਾਰੀ ਮੰਦੀ ਦੇ ਦੌਰ ਤੋਂ ਲੰਘ ਰਹੇ ਹਨ। ਮੰਦੀ ਕਰਕੇ ਹੌਜਰੀ ਇੰਡਸਟਰੀ ਨੂੰ ਕਾਫੀ ਘੱਟ ਆਰਡਰ ਮਿਲੇ। ਉਦਯੋਗ ਨੂੰ ਇਸ ਸਾਲ ਘੱਟੋ-ਘੱਟ 40 ਤੋਂ 50 ਫੀਸਦ ਤਕ ਘੱਟ ਆਰਡਰ ਮਿਲੇ। ਇਨ੍ਹਾਂ ਚ ਸਭ ਤੋਂ ਜ਼ਿਆਦਾ ਘੱਟ ਆਰਡਰ ਐਕਸਪੋਰਟ ਆਰਡਰਸ ਦੇ ਹਨ।
ਮਾਰਕਿਟ ਚ ਆਰਡਰਸ ਦਾ ਫਲੋਅ ਘੱਟ ਹੋਣ ਕਰਕੇ ਕੈਸ਼ ਫਲੋ ਦੀ ਵੀ ਕਮੀ ਹੋ ਰਹੀ ਹੈ। ਲੁਧਿਆਣਾ ਚ ਛੋਟੇ-ਵੱਡੇ ਯੂਨਿਟਸ ਚ ਕਰੀਨ ਤਿੰਨ ਲੱਖ ਤੋਂ ਵੀ ਜ਼ਿਆਦਾ ਲੋਕ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਚ ਕਿਸੇ ਗਰੀਬ ਲਈ ਕੋਈ ਰਹਿਣ ਦੀ ਵਿਵਸਥਾ ਨਹੀਂ ਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਅਜੇ ਤਕ ਪੂਰਾ ਨਹੀਂ ਕੀਤਾ।

ਵੀਡੀਓ ਵਾਇਰਲ ਹੋਣ ਮਗਰੋਂ ਟੀਵੀ ਚੈਨਲਾਂ ਦੁਆਲੇ ਹੋਏ ਰੰਧਾਵਾ!
100 ਕਰੋੜ ਦਾ ਠੋਕਣਗੇ ਦਾਅਵਾ
ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀਡੀਓ ਨੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ ਖਿਲਾਫ ਕਾਰਵਾਈ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਉਧਰ, ਰੰਧਾਵਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਗਏ ਹਨ।
ਅੱਜ ਰੰਧਾਵਾ ਆਪਣੇ ਵਕੀਲ ਸਮੇਤ ਬਟਾਲਾ ਪਹੁੰਚੇ ਤੇ ਐਸਐਸਪੀ ਉਪਿੰਦਰਜੀਤ ਘੁੰਮਣ ਕੋਲ ਸ਼ਿਕਾਇਤ ਦਰਜ ਕਰਵਾਈ। ਐਸਐਸਪੀ ਨੂੰ ਸ਼ਿਕਾਇਤ ਪੱਤਰ ਦਿੰਦਿਆਂ ਰੰਧਾਵਾ ਦੇ ਵਕੀਲ ਨਵੀਨ ਗੁਪਤਾ ਨੇ ਕਿਹਾ ਕਿ ਵਾਇਰਲ ਵੀਡੀਓ ਦੋ ਸਾਲ ਪੁਰਾਣੀ ਹੈ ਤੇ ਗ਼ਲਤ ਢੰਗ ਨਾਲ ਐਡਿਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਨਿਊਜ਼ ਚੈਨਲ ਵੱਲੋਂ ਬਿਨਾ ਤੱਥਾਂ ਦੀ ਪੜਤਾਲ ਕੀਤਿਆਂ ਇਸ ਵੀਡੀਓ ਨੂੰ ਪ੍ਰਸਾਰਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰੰਧਾਵਾ ਇੱਜ਼ਤਦਾਰ ਵਿਅਕਤੀ ਹਨ ਤੇ ਨਿਊਜ਼ ਚੈਨਲਾਂ ਵੱਲੋਂ ਵਿਰੋਧੀਆਂ ਨਾਲ ਮਿਲ ਕੇ ਰੰਧਾਵਾ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਰੰਧਾਵਾ ਦੇ ਵਕੀਲ ਨੇ ਦੱਸਿਆ ਕਿ ਉਹ ਇਨਸਾਫ਼ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ ਤੇ ਸਬੰਧਤ ਨਿਊਜ਼ ਚੈਨਲਾਂ ਤੇ ਇੱਕ ਖ਼ਾਸ ਨਿਊਜ਼ ਚੈਨਲ ਸਮੇਤ ਉਸ ਦੇ ਤਿੰਨ ਨੁਮਾਇੰਦਿਆਂ ਤੇ 100 ਕਰੋੜ ਦਾ ਦਾਅਵਾ ਕਰਨਗੇ। ਰੰਧਾਵਾ ਵੱਲੋਂ ਐਸਐਸਪੀ ਬਟਾਲਾ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਖ਼ਾਸਕਰ ਇੱਕ ਨਿਊਜ਼ ਚੈਨਲ ਤੇ ਉਸ ਦੇ ਤਿੰਨ ਨੁਮਾਇੰਦਿਆਂ ਦੇ ਬਕਾਇਦਾ ਨਾਂ ਵੀ ਦਰਜ ਕੀਤੇ ਗਏ ਹਨ।
ਫਸ ਗਏ ਕੈਪਟਨ ਦੇ ਇੱਕ ਹੋਰ ਮੰਤਰੀ, ਅਕਾਲੀ ਦਲ ਨੇ ਬੀੜੀਆਂ ਤੋਪਾਂ!
ਚੰਡੀਗੜ੍ਹ: ਕੈਪਟਨ ਦਾ ਇੱਕ ਹੋਰ ਮੰਤਰੀ ਵਿਵਾਦ ਵਿੱਚ ਘਿਰ ਗਿਆ ਹੈ। ਦਰਅਸਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ।
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰੰਧਾਵਾ ਨੇ ਇਸ ਵੀਡੀਓ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਦੀ ਤੁਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਹੈ।
ਇਹ ਵੀਡੀਓ ਦੋ ਸਾਲ ਪਹਿਲਾਂ ਸਹਿਕਾਰੀ ਵਿਭਾਗ ਦੀ ਮੀਟਿੰਗ ਦਾ ਹੈ। ਸਿਰਫ 24 ਸੈਕਿੰਡ ਦੀ ਇਸ ਵੀਡੀਓ ਵਿੱਚ ਇੱਕ ਬੰਦਾ ਰੰਧਾਵਾ ਕੋਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਲੈ ਕੇ ਆਉਂਦਾ ਹੈ। ਪੇਂਟਿੰਗ ਨੂੰ ਵੇਖ ਕੇ ਰੰਧਾਵਾ ਕਹਿੰਦੇ ਹਨ, ਹੁਣ ਆਹ ਦੇਖੋ ਨਾ ਗੁਰੂ ਨਾਨਕ ਸਾਹਿਬ ਆ ਏ ਫੌਜੀ ਬਣਾ ਦਿੱਤਾ ਆ...ਦੂਰੋਂ ਵੇਖੋ ਤਾਂ ਕੈਪਟਨ ਸਾਹਬ ਨਹੀਂ ਲੱਗਦੇ। ਇਸ ਮਗਰੋਂ ਹਾਸਾ ਮੱਚ ਜਾਂਦਾ ਹੈ।
ਵੀਡੀਓ ਦਾ ਬਾਹਰ ਆਉਂਦਿਆਂ ਹੀ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਕੈਪਟਨ ਨੂੰ ਇਸ ਵਿਰੁੱਧ ਕਰਾਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼੍ਰੀ ਅਕਾਲੀ ਤਖ਼ਤ ਸਾਹਿਬ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।
ਸੁਖਜਿੰਦਰ ਰੰਧਾਵਾ ਖਿਲਾਫ ਡਟੀ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਖਿਲਾਫ ਡਟ ਗਈ ਹੈ। ਉਧਰ, ਰੰਧਾਵਾ ਨੇ ਪੁਲਿਸ ਕੋਲ ਸ਼ਿਕਾਇਤ ਕਰਕੇ ਦਾਅਵਾ ਕੀਤਾ ਹੈ ਕਿ ਸ਼ਰਾਰਤ ਨਾਲ ਉਨ੍ਹਾਂ ਦੀ ਦੋ ਸਾਲ ਪੁਰਾਣੀ ਵੀਡੀਓ ਨੂੰ ਐਡਿਟ ਕਰਕੇ ਉਨ੍ਹਾਂ ਦਾ ਅਕਸ਼ ਖਰਾਬ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਰੰਧਾਵਾ ਸ਼੍ਰੀ ਗੁਰੂ ਨਾਨਕ ਦੇ ਪੇਂਟਿੰਗ ਬਾਰੇ ਕੁਝ ਕਹਿ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਰੰਧਾਵਾ ਖ਼ਿਲਾਫ਼ ਕਾਰਵਾਈ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਜਾਵੇਗੀ।
ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਗੁਰੂ ਨਾਨਕ ਦੇਵ ਬਾਰੇ ਗਲਤ ਸ਼ਬਦ ਬੋਲਣ ਤੇ ਗੁਰੂ ਸਾਹਿਬ ਦੀ ਤੁਲਨਾ ਕਿਸੇ ਵਿਅਕਤੀ ਨਾਲ ਕਰਨ ਦੇ ਦੋਸ਼ ਹੇਠ ਕੈਬਨਿਟ ਮੰਤਰੀ ਨੂੰ ਪੰਜਾਬ ਵਜ਼ਾਰਤ ਵਿੱਚੋਂ ਬਾਹਰ ਕੀਤਾ ਜਾਵੇ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਰਪ੍ਰਸਤ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਸੀ ਕਿ ਰੰਧਾਵਾ ਨੇ ਗੁਰੂ ਨਾਨਕ ਸਾਹਿਬ ਬਾਰੇ ਮਾੜੀ ਸ਼ਬਦਾਵਲੀ ਵਰਤੀ ਹੈ। ਇਸ ਲਈ ਐਫਆਈਆਰ ਦਰਜ ਕਰਕੇ ਉਨ੍ਹਾਂ ਗ੍ਰਿਫ਼ਤਾਰ ਕੀਤਾ ਜਾਵੇ।

ਬਿਜਲੀ ਦਰਾਂ 'ਚ ਵਾਧੇ ਖਿਲਾਫ ਡਟੀ ਆਮ ਆਦਮੀ ਪਾਰਟੀ,

ਕੈਪਟਨ ਨੂੰ ਯਾਦ ਕਰਵਾਏ ਵਾਅਦੇ

ਪੰਜਾਬ 'ਚ ਵਾਰ-ਵਾਰ ਵਧਾਈਆਂ ਜਾ ਰਹੀਆਂ ਬਿਜਲੀ ਦਰਾਂ ਵਿਰੁੱਧ ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਸਮੂਹ ਜ਼ਿਲ੍ਹਾ ਇਕਾਈਆਂ ਨੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪੇ ਹਨ। ਪਾਰਟੀ ਦੀ ਮੁੱਖ ਮੰਗ ਹੈ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਮਾਰੂ ਤੇ ਇਕਪਾਸੜ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕੀਤੇ ਜਾਣ।
ਇਸ ਲਈ ਆਮ ਆਦਮੀ ਪਾਰਟੀ ਨੇ ਆਪਣੇ ਮੰਗ ਪੱਤਰ ਵਿੱਚ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਥੱਲੇ ਕਾਂਗਰਸ ਦੇ ਮੈਨੀਫੈਸਟੋ ਦੇ ਪੰਨਾ ਨੰਬਰ 96,97 ਤੇ 98 ਦਾ ਵਿਸ਼ੇਸ਼ ਤੌਰ 'ਤੇ ਹਵਾਲਾ ਦਿੱਤਾ ਹੈ ਜਿਸ ਵਿੱਚ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਤੇ ਪਾਵਰ ਕਾਮ ਦੀ ਪਿਛਲੇ 5 ਸਾਲਾਂ ਦੀ ਕਾਰਗੁਜ਼ਾਰੀ ਦਾ ਆਡਿਟ ਕਰਾਉਣ ਸਮੇਤ ਕੁੱਲ 10 ਵਾਅਦੇ ਕੀਤੇ ਗਏ ਸਨ।
'
ਆਪ' ਦੋਸ਼ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਇਨ੍ਹਾਂ 10 ਵਾਅਦਿਆਂ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਨਿੱਜੀ ਬਿਜਲੀ ਕੰਪਨੀਆਂ ਦੇ ਦਬਾਅ ਥੱਲੇ ਵਾਰ-ਵਾਰ ਬਿਜਲੀ ਮਹਿੰਗੀ ਕੀਤੀ ਜਾ ਰਹੀ ਹੈ। 'ਆਪ' ਨੇ ਦੋਸ਼ ਲਾਇਆ ਕਿ ਮੋਟੀ ਹਿੱਸਾ-ਪੱਤੀ ਨਾਲ ਬਾਦਲਾਂ ਨੇ ਇਹ ਇਕਰਾਰਨਾਮੇ ਸਸਤੀ ਬਿਜਲੀ ਪੈਦਾ ਕਰਦੇ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਦਿੱਤੀ।
ਕਈ ਅਜਿਹੀਆਂ ਮਾਰੂ ਸ਼ਰਤਾਂ ਮੰਨੀਆਂ ਜੋ ਸਿੱਧੀ ਲੁੱਟ ਹਨ। ਮਿਸਾਲ ਵਜੋਂ ਕੋਲਾ ਖ਼ਾਨਾਂ 'ਤੇ ਕੋਲੇ ਦੀ ਧੁਆਈ (ਵਾਸ਼ਿੰਗ) ਦਾ ਖ਼ਰਚ ਵੀ ਪੰਜਾਬ ਦਾ ਹਰੇਕ ਅਮੀਰ-ਗ਼ਰੀਬ ਆਪਣੀ ਜੇਬ 'ਚੋਂ ਕਰਵਾ ਰਿਹਾ ਹੈ। ਪਹਿਲੀ ਜਨਵਰੀ ਤੋਂ ਪ੍ਰਤੀ ਯੂਨਿਟ 30 ਪੈਸੇ ਲਾਗੂ ਹੋਇਆ ਵਾਧਾ ਕੋਲੇ ਦੀ ਧੁਆਈ ਦੀ 1400 ਕਰੋੜ ਰੁਪਏ ਦੀ ਇੱਕ ਕਿਸ਼ਤ ਦਾ ਨਤੀਜਾ ਹੈ। ਇਸੇ ਤਰ੍ਹਾਂ ਦੀ 1300 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੀ ਗਾਜ਼ ਅਗਲੇ ਇੱਕ-ਦੋ ਮਹੀਨਿਆਂ 'ਚ ਡਿੱਗਣ ਜਾ ਰਹੀ ਹੈ।
ਬਿਜਲੀ ਮੋਰਚੇ ਦੀ ਕਮਾਨ ਸੰਭਾਲ ਰਹੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਬਿਜਲੀ ਨੀਤੀ ਤੋਂ ਸਬਕ ਲੈਣ ਦੀ ਜ਼ਰੂਰਤ ਹੈ ਕਿਉਂਕਿ ਪਿਛਲੇ 5 ਸਾਲਾਂ 'ਚ ਉੱਥੇ ਬਿਜਲੀ ਮਹਿੰਗੀ ਹੋਣ ਦੀ ਥਾਂ ਸਸਤੀ ਹੋਈ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ 2020 ਦੇ ਪਹਿਲੇ ਹਫ਼ਤੇ 'ਚ ਪੰਜਾਬ ਸਰਕਾਰ ਬਿਜਲੀ ਸਸਤੀ ਕਰਨ ਲਈ ਠੋਸ ਕਦਮ ਨਹੀਂ ਉਠਾਉਂਦੀ ਤਾਂ ਆਮ ਆਦਮੀ ਪਾਰਟੀ (ਆਪ) ਪੰਜਾਬ 7 ਜਨਵਰੀ ਨੂੰ 'ਆਪ' ਲੀਡਰਸ਼ਿਪ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ, ਸਥਿਤ ਕੋਠੀ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ।

ਪੰਜਾਬੀਓ ਸਾਵਧਾਨ!

ਅਗਲੇ ਦਿਨ ਬਾਰਸ਼ ਦਾ ਜ਼ੋਰ

ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਰਾਜਧਾਨੀ ਦਿੱਲੀ ਸਣੇ ਨਾਲ ਲੱਗਦੇ ਕਈ ਰਾਜਾਂ ਵਿੱਚ ਕਾਫੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਮੌਸਮ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 31 ਦਸੰਬਰ ਤੋਂ 2 ਜਨਵਰੀ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਕਾਰਨ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। 15 ਦਸੰਬਰ ਤੋਂ ਹੀ ਉੱਤਰੀ ਭਾਰਤ ਦੇ ਬਹੁਤੇ ਰਾਜਾਂ ਵਿੱਚ ਬਹੁਤ ਜ਼ਿਆਦਾ ਠੰਢ ਦੀ ਸਥਿਤੀ ਬਣੀ ਹੋਈ ਹੈ। ਅੱਜ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਆਈ।
ਕੱਲ੍ਹ ਦਿੱਲੀ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਇਹੋ ਸਥਿਤੀ ਜਾਰੀ ਰਹੇਗੀ। ਕੜਾਕੇ ਦੀ ਠੰਢ ਦੇ ਨਾਲ ਨਾਲ, ਨਾ ਸਿਰਫ ਠੰਢੀਆਂ ਹਵਾਵਾਂ ਬਲਕਿ ਧੁੰਦ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਦੱਸ ਦਈਏ ਕਿ ਅੱਜ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ ਹੈ।
ਠੰਢ ਦਾ ਅਸਰ ਹਵਾਈ ਅਤੇ ਰੇਲ ਆਵਾਜਾਈ ਤੇ ਵੀ ਦੇਖਣ ਨੂੰ ਮਿਲਿਆਇਸ ਕਾਰਨ 24 ਟ੍ਰੇਨਾਂ ਦੋ ਤੋਂ ਪੰਜ ਘੰਟੇ ਦੇਰੀ ਨਾਲ ਰਵਾਨਾ ਹੋਈਆਂ।
ਜਨਵਰੀ '16 ਦਿਨਾਂ ਲਈ ਬੰਦ ਰਹਿਣਗੇ ਬੈਂਕ,
ਪਹਿਲਾਂ ਹੀ ਕਰ ਲਓ ਜ਼ਰੂਰੀ ਕੰਮ
ਜੇ ਤੁਸੀਂ ਬੈਂਕ ਦਾ ਕੋਈ ਕੰਮ ਕਰਨਾ ਹੈਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਅਜਿਹਾ ਇਸ ਲਈ ਕਿਉਂਕਿ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਜਨਵਰੀ 'ਚ ਬੈਂਕ ਇੱਕ ਨਹੀਂਦੋ ਨਹੀਂ ਬਲਕਿ 16 ਦਿਨਾਂ ਲਈ ਬੰਦ ਰਹਿਣਗੇ।
ਦੱਸ ਦੇਈਏ ਕਿ ਇਨ੍ਹਾਂ 16 ਛੁੱਟੀਆਂ 'ਚ ਵੱਖ-ਵੱਖ ਸੂਬਿਆਂ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਇਸ ਸਮੇਂ ਦੌਰਾਨ ਖਾਤਾ ਧਾਰਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜੇ ਬੈਂਕ ਨਾਲ ਸਬੰਧਤ ਕੋਈ ਬਾਕੀ ਕੰਮ ਹੈਤਾਂ ਸਮੇਂ ਸਿਰ ਪੂਰਾ ਕਰੋ ਲਓ। ਆਓ ਜਾਣਦੇ ਹਾਂ ਕਿ ਜਨਵਰੀ ਦੇ ਕਿਹੜੇ ਦਿਨ ਬੈਂਕ ਬੰਦ ਹੋਣਗੇ।
ਤਾਰੀਖ                                                     ਸੂਬਾ                                                                                ਛੁੱਟੀਆਂ
ਜਨਵਰੀ 2020                                 ਆਈਜ਼ੌਲਚੇਨਈਇੰਫਾਲਗੰਗਟੋਕਸ਼ਿਲਾਂਗ                                 ਨਵਾਂ ਸਾਲ
ਜਨਵਰੀ 2020                                  ਆਈਜ਼ਵਾਲਚੰਡੀਗੜ੍ਹ                                       
ਜਨਵਰੀ 2020                                   ਸਾਰੇ ਸੂਬੇ                                                                  ਐਤਵਾਰ
ਜਨਵਰੀ 2020                                   ਇੰਫਾਲ                                                                 ਇਮਾਇਨੁ ਇਰੱਪਾ
ਜਨਵਰੀ 2020                                   ਇੰਫਾਲ                                                                  ਐਂਥਮ-ਨਾਗਾਈ
11 
ਜਨਵਰੀ 2020                                  ਸਾਰੇ ਸੂਬੇ                                                                   ਦੂਜਾ ਸ਼ਨੀਵਾਰ
12 
ਜਨਵਰੀ 2020                                  ਸਾਰੇ ਸੂਬੇ                                                                       ਐਤਵਾਰ
14 
ਜਨਵਰੀ 2020                                  ਅਹਿਮਦਾਬਾਦ                                                              ਮਕਰ ਸੰਕ੍ਰਾਂਤੀ
15 
ਜਨਵਰੀ 2020                                   ਬੈਂਗਲੁਰੂਚੇਨਈਹੈਦਰਾਬਾਦਗੁਹਾਟੀ                                 ਮਕਰ ਸੰਕ੍ਰਾਂਤੀਪੋਂਗਲ
16 
ਜਨਵਰੀ 2020                                   ਚੇਨਈ                                                             ਥਿਰਵੁੱਲਰ ਦਿਵਸ
17 
ਜਨਵਰੀ 2020                                    ਚੇਨਈ                                                                 ਉਜਹਾਵਰ ਤਿਰੂਨਲ
19 
ਜਨਵਰੀ 2020                                    ਸਾਰੇ ਸੂਬੇ                                                                 ਐਤਵਾਰ
23 
ਜਨਵਰੀ 2020                                    ਅਗਰਤਲਾਕੋਲਕਾਤਾ                          ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ

25 
ਜਨਵਰੀ 2020                                        ਸਾਰੇ ਸੂਬੇ                                                            ਚੌਥਾ ਸ਼ਨੀਵਾਰ
26 
ਜਨਵਰੀ 2020                                        ਸਾਰੇ ਸੂਬੇ                                             ਗਣਤੰਤਰ ਦਿਵਸਐਤਵਾਰ
30 
ਜਨਵਰੀ 2020                                       ਅਗਰਤਲਾਭੁਵਨੇਸ਼ਵਰਕੋਲਕਾਤਾ                             ਸਰਸਵਤੀ ਪੂਜਾਵਸੰਤ ਪੰਚਮੀ

ਮਾਲਕ ਦੀ ਮੌਤ ਮਗਰੋਂ

ਜਾਇਦਾਦ ਦਾ ਹੱਕਦਾਰ ਕੌਣ?

ਅਕਸਰ ਜਾਇਦਾਦ ਦੀ ਵੰਡ ਨੂੰ ਲੈ ਕੇ ਪ੍ਰਸ਼ਨ ਉੱਠਦੇ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਮਾਲਕ ਦੀ ਮੌਤ ਤੋਂ ਬਾਅਦ ਜਾਇਦਾਦ ਕਿਸ ਦੀ ਹੁੰਦੀ ਹੈ।
ਜੇ ਮਾਲਕ ਬਿਨ੍ਹਾਂ ਵਸੀਅਤ ਬਣਾਏ ਮਰ ਜਾਂਦਾ ਹੈ ਤਾਂ ਮਾਲਕ ਦੀ ਜਾਇਦਾਦ ਉਸ ਦੀ ਪਤਨੀ ਤੇ ਬੱਚਿਆਂ ਵਿੱਚ ਵੰਡ ਦਿੱਤੀ ਜਾਂਦੀ ਹੈ। ਜੇ ਮਾਲਕ ਨੇ ਕਿਸੇ ਨੂੰ ਆਪਣੀ ਜਾਇਦਾਦ ਲਈ ਨੌਮਿਨੀ ਬਣਾਇਆ ਹੈ ਤਾਂ ਨੌਮਿਨੀ ਇੱਕ ਕੇਅਰ ਟੇਕਰ ਜਾਂ ਟਰੱਸਟੀ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਤੋਂ ਬਆਦ ਨਾਮਜ਼ਦ ਵਿਅਕਤੀ ਨੂੰ ਸਾਰੀ ਜਾਇਦਾਦ ਕਾਨੂੰਨੀ ਵਾਰਸ ਨੂੰ ਦੇਣੀ ਪੈਂਦੀ ਹੈ। ਜੇ ਮਾਲਕ ਨੇ ਆਪਣੀ ਜਾਇਦਾਦ ਦਾ ਹਿੱਸਾ ਵੰਡਿਆ ਜਾਂ ਵਸੀਅਤ ਬਣਾਈ ਹੈ, ਤਾਂ ਉਹ ਜਿਸ ਦੇ ਨਾਮ ਤੇ ਹੈ, ਉਸਨੂੰ ਹੀ ਜਾਇਦਾਦ ਮਿਲੇਗੀ।
ਜੇ ਜਾਇਦਾਦ ਦੇ ਮਾਲਕ ਨੇ ਕਿਤੇ ਨਿਵੇਸ਼ ਕੀਤਾ ਹੈ ਤੇ ਨੌਮਿਨੀ ਆਪਣੀ ਪਤਨੀ ਜਾਂ ਬੱਚੇ ਨਹੀਂ ਬਣਾਏ ਤੇ ਆਪਣੇ ਮਾਪਿਆਂ ਨੂੰ ਬਣਾਇਆ ਹੈ, ਤਾਂ ਉਸ ਨਿਵੇਸ਼ ਵਿੱਚ ਬੱਚਿਆਂ ਤੇ ਪਤਨੀ ਸਮੇਤ ਮਾਪਿਆਂ ਦਾ ਵੀ ਅਧਿਕਾਰ ਹੋਵੇਗਾ। ਜੇ ਕੋਈ ਮਾਲਕ ਵਿਧਵਾ ਤੇ ਪਰਿਵਾਰਕ ਵੰਸ਼ਜ ਨੂੰ ਆਪਣੇ ਪਿੱਛੇ ਛੱਡ ਜਾਂਦਾ ਹੈ, ਤਾਂ ਜਾਇਦਾਦ ਦਾ ਇਕ ਤਿਹਾਈ ਹਿੱਸਾ ਵਿਧਵਾ ਅਤੇ ਬਾਕੀ ਘਰ ਦੇ ਵੰਸ਼ਜ ਦਾ ਹੋਵੇਗਾ। ਵਿਧਵਾ ਪਤਨੀ ਮਾਲਕ ਦੇ ਨਿਵੇਸ਼ 'ਤੇ ਆਪਣੇ ਹੱਕ ਦਾ ਦਾਅਵਾ ਕਰ ਸਕਦੀ ਹੈ। ਭਾਵੇਂ ਉਹ ਨੋਮਿਨੀ ਹੈ ਜਾਂ ਨਹੀਂ।
ਜੇ ਜਾਇਦਾਦ ਦਾ ਕਾਨੂੰਨੀ ਤੌਰ 'ਤੇ ਤੁਹਾਡੇ ਨਾਮ' ਤੇ ਡੀਡੀ ਬਣ ਜਾਂਦੀ ਹੈ ਤੇ ਸ਼ੇਅਰ ਸਰਟੀਫਿਕੇਟ ਤੁਹਾਡਾ ਬਣ ਜਾਂਦਾ ਹੈ, ਤਾਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਉਸ ਜਾਇਦਾਦ 'ਤੇ ਕਾਨੂੰਨੀ ਅਧਿਕਾਰ ਪ੍ਰਾਪਤ ਹੋਣਗੇ। ਤੁਹਾਡਾ ਪਹਿਲਾ ਅਧਿਕਾਰ ਹੋਣ ਕਰਕੇ, ਤੁਸੀਂ ਆਪਣੇ ਜੀਂਦੇ ਜੀ ਉਸ ਜਾਇਦਾਦ ਨੂੰ ਕਿਸੇ ਦੇ ਨਾਮ ਵੀ ਕਰ ਸਕਦੇ ਹੋ।

ਕੈਪਟਨ ਦੇ ਸਮਾਰਟਫੋਨ

ਉਡੀਕ ਰਹੇ ਨੌਜਵਾਨਾਂ ਨਾਲ ਬੁਰੀ ਹੋਈ

ਪਿਛਲੇ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟਫੋਨ ਉਡੀਕ ਰਹੇ ਨੌਜਵਾਨਾਂ ਨਾਲ ਬੁਰੀ ਹੋਈ ਜਾਪਦੀ ਹੈ। ਕੈਪਟਨ ਸਰਕਾਰ ਨੇ 8 ਫਰਵਰੀ, 2019 ਦੀ ਪੰਜਾਬ ਸਮਾਰਟ ਕਨੈਕਟ ਸਕੀਮ ਸਬੰਧੀ ਨੋਟੀਫਿਕੇਸ਼ਨ ਦੇ ਕਲਾਜ਼ 4.0 ਤੇ 5.0 'ਚ ਸੋਧ ਕਰ ਦਿੱਤੀ ਹੈ। ਹੁਣ ਇਸ ਯੋਜਨਾ ਤਹਿਤ ਸਿਰਫ਼ ਸਰਕਾਰੀ ਸਕੂਲਾਂ '2019-2020 ਦੌਰਾਨ, 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਹੀ ਇਸ ਯੋਜਨਾ ਦਾ ਲਾਭ ਮਿਲੇਗਾ।
ਇਸ ਤੋਂ ਇਲਾਵਾ ਸਰਕਾਰੀ ਆਈਟੀਆਈ, ਪੋਲੋਟੈਕਨਿਕ ਤੇ ਕਾਲਜ ਵਿੱਚ ਅੰਡਰ ਗ੍ਰੈਜੂਏਟ ਕੋਰਸ ਦੇ ਫਾਈਨਲ ਈਅਰ ਦੀਆਂ ਵਿਦਿਆਰਥਣਾਂ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ, ਉਨ੍ਹਾਂ ਨੂੰ ਹੀ ਸਮਾਰਟਫੋਨ ਮਿਲੇਗਾ।
ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਇਸ ਤੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਉਧਰ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੌਜਵਾਨਾ ਦੇ ਜਜ਼ਬਾਤਾਂ ਨਾਲ ਖੇਡਿਆ ਹੈ।
ਸਰਕਾਰ ਨੇ ਸਮਾਰਟਫੋਨ ਅਤੇ ਇਸਦੇ ਨੈਟਵਰਕ ਲਈ ਕੁੱਝ ਮਾਪਦੰਡ ਵੀ ਨਿਰਧਾਰਤ ਕੀਤੇ ਹਨ। ਇਸ ਦੇ ਅਨੁਸਾਰ, ਸਮਾਰਟ ਫੋਨ ਦਾ ਓਪਰੇਟਿੰਗ ਸਿਸਟਮ ਐਂਡਰਾਇਡ ਓਰੀਓ 8.0 ਅਤੇ ਪ੍ਰੋਸੈਸਰ 1.2 GHz, ਰੈਮ 2 Gb, ਸਟੋਰੇਜ 16 Gb (128 Gb ਤੱਕ ਵਧਾਇਆ ਜਾ ਸਕਦੀ ਹੈ), ਸਮਾਰਟਫੋਨ ਦਾ ਡਿਸਪਲੇਅ ਸਾਈਜ਼ 5.0 ਇੰਚ ਅਤੇ ਰੈਜ਼ੋਲਿਸ਼ਨ 1280 X 720 ਪਿਕਸਲ ਦਾ ਹੋਵੇਗਾ। ਫਰੰਟ ਕੈਮਰਾ 5 ਮੈਗਾ ਪਿਕਸਲ ਦਾ ਹੋਵੇਗਾ ਅਤੇ ਰੀਅਰ ਕੈਮਰਾ 8 ਮੈਗਾ ਪਿਕਸਲ ਦਾ ਹੋਵੇਗਾ। ਇਹ ਸਮਾਰਟ ਫੋਨ 4G, 3G ਅਤੇ 2G ਨੈਟਵਰਕ ਤੇ ਕੰਮ ਕਰੇਗਾ। ਇਸ ਦੀ ਬੈਟਰੀ 2900 mAh ਹੈ ਅਤੇ ਸਮਾਰਟ ਫੋਨ ਦੀ ਵਾਰੰਟੀ ਇਕ ਸਾਲ ਦੀ ਹੋਵੇਗੀ।
ਸੂਬੇ ਦੇ ਕਰੀਬ 30 ਲੱਖ ਨੌਜਵਾਨਾਂ ਨੇ ਸਮਾਰਟਫੋਨ ਲਈ ਫਾਰਮ ਭਰੇ ਸਨ। ਸਭ ਤੋਂ ਵੱਧ ਫਾਰਮ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜੰਲਧਰ ਤੇ ਬਠਿੰਡਾ ਵਿੱਚ ਭਰੇ ਗਏ।

ਸਿਰਫ ਨਸ਼ਾ ਹੀ ਨਹੀਂ ਭੰਗ,

ਬੰਦੇ ਨੂੰ ਰੱਖਦੀ ਜਵਾਨ

ਤੇ ਜਾਣੋ ਇਸ ਦੇ ਹੋਰ ਫਾਇਦੇ

ਸਾਰੇ ਫਾਇਦੇ ਹਨ। ਇਹ ਚਮੜੀ ਤੇ ਵਾਲਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਇਲਾਜ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਮਰੀਜੁਆਨਾ ਵਿੱਚ ਜ਼ਰੂਰੀ ਗੁਣ, ਵਿਟਾਮਿਨ ਤੇ ਫੈਟੀ ਐਸਿਡ ਹੁੰਦੇ ਹਨ ਜੋ ਚਮੜੀ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ।
ਮੁਹਾਸੇ- ਭੰਗ ਵਿੱਚ ਕਈ ਤਰ੍ਹਾਂ ਦੇ ਕੈਨਾਬਿਨੋਇਡ ਹੁੰਦੇ ਹਨ ਜੋ ਚਮੜੀ ਵਿੱਚ ਸੀਬਮ ਦੇ ਉਤਪਾਦਨ ਨੂੰ ਨਿਯੰਤਰਤ ਕਰਦੇ ਹਨ ਤੇ ਇਸ ਤਰ੍ਹਾਂ ਮੁਹਾਸੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੀਕ ਕਰਦੇ ਹਨ।
ਚਮੜੀ ਨੂੰ ਸਾਫ ਕਰਦੀ ਹੈ - ਚਮੜੀ ਦੀ ਖੁਸ਼ਕੀ ਤੇ ਚਮੜੀ ਦੀ ਸੋਜ ਨਾਲ ਨਜਿੱਠਣ ਲਈ ਭੰਗ ਬਹੁਤ ਪ੍ਰਭਾਵਸ਼ਾਲੀ ਹੈ।
ਖੁਸ਼ਕ ਚਮੜੀ ਤੋਂ ਛੁਟਕਾਰਾ - ਖੋਜ ਦਰਸਾਉਂਦੀ ਹੈ ਕਿ ਹੇਮਪਸੀਡ ਤੇਲ ਸੁੱਕੀ ਚਮੜੀ ਤੇ ਖੁਜਲੀ ਨਾਲ ਲੜਨ ਲਈ  ਪ੍ਰਭਾਵਸ਼ਾਲੀ ਢੰਗ ਨਾਲ ਨਮੀ ਦਿੰਦਾ ਹੈ।
ਵਧਦੀ ਉਮਰ ਦੇ ਸੰਕੇਤਾਂ ਨੂੰ ਰੋਕਦੀ ਹੈ - ਭੰਗ ਦਾ ਤੇਲ ਚਮੜੀ ਦੀਆਂ ਲਾਈਨਾਂ ਤੇ ਝੁਰੜੀਆਂ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇਹ ਤੇਲ ਤੁਹਾਨੂੰ ਨਰਮ ਤੇ ਜਵਾਨ ਚਮੜੀ ਪ੍ਰਦਾਨ ਕਰਦਾ ਹੈ।
ਵਾਲਾਂ ਲਈ ਲਾਭਕਾਰੀ - ਭੰਗ ਦਾ ਤੇਲ ਤੁਹਾਡੇ ਵਾਲਾਂ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰਦਾ ਹੈ।

ਦੋ ਲੱਖ ਜਾਅਲੀ ਅਸਲਾ ਲਾਇਸੈਂਸਾਂ ਦਾ ਖੁਲਾਸਾ,
ਸੀਬੀਆਈ ਦੀ ਵੱਡੀ ਕਾਰਵਾਈ
ਸਾਰੇ ਨਿਯਮਾਂ ਤੇ ਕਾਨੂੰਨ ਨੂੰ ਤਾਕ 'ਤੇ ਰੱਖਦਿਆਂ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਤੇ ਹੋਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲਗਪਗ ਦੋ ਲੱਖ ਜਾਅਲੀ ਅਸਲਾ ਲਾਇਸੈਂਸ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਸੀਬੀਆਈ ਨੇ ਅੱਜ ਜੰਮੂ-ਕਸ਼ਮੀਰ 'ਚ ਡੇਢ ਦਰਜਨ ਤੋਂ ਵੱਧ ਥਾਵਾਂ ਤੇ ਛਾਪੇ ਮਾਰੇ। ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਸੀਬੀਆਈ ਵੱਲੋਂ ਕੀਤੀ ਇਹ ਪਹਿਲੀ ਵੱਡੀ ਕਾਰਵਾਈ ਹੈ।
ਸੀਬੀਆਈ ਸੂਤਰਾਂ ਮੁਤਾਬਕ ਜਿਨ੍ਹਾਂ ਅਫਸਰਾਂ 'ਤੇ ਇੱਥੇ ਛਾਪੇ ਮਾਰੇ ਗਏਉਨ੍ਹਾਂ ਦੇ ਨਾਂ ਰਾਜੀਵ ਰੰਜਨਯਸ਼ਾ ਮੁਦਗਿਲਇਤਰਤ ਹੁਸੈਨਸਲੀਮ ਮੁਹੰਮਦਮੁਹੰਮਦ ਜਾਵੇਦ ਖ਼ਾਨਜਹਾਂਗੀਰ ਅਹਿਮਦ ਮੀਰ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਅਧਿਕਾਰੀ ਕੁਪਵਾੜਾਬਾਰਾਮੂਲਾਉਧਮਪੁਰਕਿਸ਼ਤਵਾੜਰਾਜੌਰੀ ਤੇ ਡੋਡਾ ਦੇ ਜ਼ਿਲ੍ਹਾ ਮੈਜਿਸਟਰੇਟ ਤਾਇਨਾਤ ਰਹਿ ਚੁੱਕੇ ਹਨ। ਇਹ ਕੇਸ ਰਾਜਸਥਾਨ ਪੁਲਿਸ ਦੀ ਸਿਫਾਰਸ਼ 'ਤੇ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰਾਜਸਥਾਨ ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕੀਤਾ ਸੀ।
ਇਸ ਕੇਸ 'ਚ ਇਲਜ਼ਾਮ ਹੈ ਕਿ ਸਾਲ 2012 ਤੋਂ 2016 ਤੱਕ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਵਿੱਚੋਂ ਡੇਢ ਲੱਖ ਤੋਂ ਵੱਧ ਅਸਲਾ ਲਾਇਸੈਂਸ ਜਾਰੀ ਕੀਤੇ ਗਏ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਪੂਰੇ ਸੂਬੇ ' ਲੱਖ ਤੋਂ ਵੱਧ ਅਸਲਾ ਲਾਇਸੈਂਸ ਜਾਰੀ ਕੀਤੇ ਗਏ ਜਿਸ ਵਿੱਚੋਂ ਦੋ ਲੱਖ ਲਾਇਸੈਂਸ ਜਾਅਲੀ ਹੋਣ ਦਾ ਅਨੁਮਾਨ ਹੈ।
ਜੰਮੂ-ਕਸ਼ਮੀਰ ਦੇ ਕੁਪਵਾੜਾ ਤੇ ਉਧਮਪੁਰ 'ਚ ਵੀ ਜਾਅਲੀ ਲਾਇਸੈਂਸਾਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਨਕਲੀ ਲਾਇਸੈਂਸ ਦਾ ਇਹ ਕਾਰੋਬਾਰ ਦੇਸ਼ ਦੇ ਦਿੱਲੀਮੱਧ ਪ੍ਰਦੇਸ਼ਹਰਿਆਣਾ ਆਦਿ ਸੂਬਿਆਂ 'ਚ ਵੀ ਫੈਲਿਆ ਹੋਇਆ ਹੈਰਾਜਸਥਾਨ ਪੁਲਿਸ ਦੀ ਛਾਪੇਮਾਰੀ ਦੌਰਾਨ ਕਈ ਨਕਲੀ ਮੋਹਰਾਂ ਤੇ ਫੌਜ ਦੇ ਜਵਾਨਾਂ ਦੇ ਫਾਰਮ ਵੀ ਬਰਾਮਦ ਕੀਤੇ।
ਸੀਬੀਆਈ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ, “ਜਾਂਚ ਦੌਰਾਨ ਬਹੁਤ ਸਾਰੇ ਵੱਡੇ ਅਧਿਕਾਰੀ ਦੇ ਫਸਣ ਦੀ ਸੰਭਾਵਨਾ ਹੈ। ਤੱਥਾਂ ਤੇ ਕੁਝ ਅਧਿਕਾਰੀਆਂ ਖ਼ਿਲਾਫ਼ ਬੇਹਿਸਾਬੀ ਜਾਇਦਾਦ ਦਾ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਹੁਣ ਤੱਕ ਚੱਲ ਰਹੇ ਛਾਪਿਆਂ ਦੌਰਾਨ ਕਈ ਮਹੱਤਵਪੂਰਨ ਦਸਤਾਵੇਜ਼ਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਉੱਚਾ ਟਾਵਰ,

ਇਕੱਠੇ ਚੱਲ ਸਕਦੀ ਕਾਰ ਤੇ ਰੇਲ

ਨਵੇਂ ਸੱਭਿਆਚਾਰ ਸੈਰ ਸਪਾਟਾ ਤੇ ਕੰਮ ਕਰ ਰਹੇ ਚੀਨ ਨੇ ਪਿੰਗਟਾਂਗ ਤੇ ਲੁਓਡਿਆਨ ਨਾਂ ਦੇ ਦੋ ਕਾਉਂਟੀ ਨੂੰ ਜੋੜਨ ਲਈ ਦੁਨੀਆ ਦਾ ਸਭ ਤੋਂ ਉੱਚਾ ਪਿਗਟਾਂਗ ਗ੍ਰਾਂਡ ਕੰਕਰੀਟ ਟਾਵਰ ਬ੍ਰਿਜ ਤਿਆਰ ਕੀਤਾ ਹੈ। ਦੱਖਣੀ-ਪੱਛਮੀ ਚੀਨ ਦੇ ਗਿਆਝੋਊ ਖੇਤਰ ਚ ਇਨ੍ਹਾਂ ਦੋਵੇਂ ਪਹਾੜੀ ਖੇਤਰਾ ਤਕ ਹੁਣ ਤਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।
2135 
ਮੀਟਰ ਲੰਬੇ ਇਸ ਬ੍ਰਿਜ ਤੇ ਸੋਮਵਾਰ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਬ੍ਰਿਜ ਨਾਲ ਜੁੜੇ 93 ਕਿਮੀ ਲੰਬੇ ਪਿੰਗਟਾਂਗ-ਲੁਓਡਿਆਨ ਐਕਸਪ੍ਰੈਸ-ਵੇਅ ਦਾ ਵੀ ਉਦਘਾਟਨ ਹੋ ਗਿਆ। ਐਕਸਪ੍ਰੈਸ-ਵੇਅ ਤੇ ਬ੍ਰਿਜ ਬਣਨ ਚ ਦੋਵਾਂ ਖੇਤਰਾਂ ਦੀ ਢਾਈ ਘੰਟੇ ਦੀ ਦੂਰੀ ਦਾ ਸਮਾਂ ਘੱਟ ਕੇ ਮਹਿਜ਼ ਇੱਕ ਘੰਟੇ ਦਾ ਰਹਿ ਗਿਆ ਹੈ।
ਕਾਓਡੁ ਨਦੀ ਦੀ ਘਾਟੀ  332 ਮੀਟਰ ਉੱਤੇ ਬਣਿਆ ਇਹ ਬ੍ਰਿਜ ਤਿੰਨ ਟਾਵਰਾਂ ਤੇ ਖੜ੍ਹਿਆ ਹੈ ਜਿਸ ਦੀ ਉਚਾਈ 110 ਮੰਜ਼ਲਾ ਇਮਾਰਤ ਦੇ ਬਰਾਬਰ ਹੈ। ਅਸਲ ਚ ਚੀਨ ਪਹਾੜੀ ਖੇਤਰਾਂ ਦੀ ਗਰੀਬੀ ਦੂਰ ਕਰਨ ਲਈ ਉੱਥੇ ਸੈਲਾਨੀ ਸੇਵਾਵਾਂ ਵਧਾਉਣ ਵਾਲਾ ਹੈ। ਇਹ ਬ੍ਰਿਜ ਇਸੇ ਕੜੀ ਦਾ ਹਿੱਸਾ ਹੈ। ਇਸ ਤੇ 2016 ‘ਚ ਕੰਮ ਸ਼ੁਰੂ ਹੋਇਆ ਸੀ ਜਿਸ ਤੇ ਵਾਹਨ 80 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਣਗੇ।

ਕਸ਼ਮੀਰ ਬਾਰੇ ਇਸਲਾਮਿਕ ਮੁਲਕਾਂ ਦੀ ਮੀਟਿੰਗ !

ਸਾਊਦੀ ਅਰਬ ਕਸ਼ਮੀਰ ਦੀ ਸਥਿਤੀ ਤੇ ਚਰਚਾ ਕਰਨ ਲਈ ਇਸਲਾਮਿਕ ਸਹਿਯੋਗ ਜਥੇਬੰਦੀ (ਓਆਈਸੀ) ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਸਦਣ ਜਾ ਰਿਹਾ ਹੈ। ਇਹ ਖ਼ਬਰਾਂ ਪਾਕਿਸਤਾਨੀ ਮੀਡੀਆ ਰਾਹੀ ਆਈਆਂ ਹਨ। ਡਾਅਨਨੇ ਕੂਟਨੀਕਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਸ਼ਹਿਜ਼ਾਦਾ ਫੈਸਲ ਬਿਨ ਫਰਹਾਨ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਚ ਮੁਲਾਕਾਤ ਕੀਤੀ। ਸ਼ਹਿਜ਼ਾਦਾ ਫੈਸਲ ਹਾਲ ਹੀ ਚ ਮੁਸਲਿਮ ਮੁਲਕਾਂ ਦੇ ਕੁਆਲਾਲੰਪੁਰ ਸੰਮੇਲਨ ਚ ਹਿੱਸਾ ਨਾ ਲੈਣ ਬਾਰੇ ਆਪਣੇ ਦੇਸ਼ ਦੇ ਪੱਖ ਬਾਰੇ ਜਾਣੂ ਕਰਵਾਉਣ ਲਈ ਇੱਕ ਦਿਨ ਦੇ ਦੌਰੇ ਤੇ ਪਾਕਿਸਤਾਨ ਆਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਦੋਵੇਂ ਵਿਦੇਸ਼ ਮੰਤਰੀਆਂ ਨੇ ਕਸ਼ਮੀਰ ਮਸਲੇ ਦੇ ਸਬੰਧ ਚ ਓਆਈਸੀ ਦੀ ਭੂਮਿਕਾ ਤੇ ਚਰਚਾ ਕੀਤੀ।ਕੁਰੈਸ਼ੀ ਨੇ ਸ਼ਹਿਜ਼ਾਦਾ ਫੈਸਲ ਨੂੰ ਭਾਰਤ ਵੱਲੋਂ ਪੰਜ ਅਗਸਤ ਨੂੰ ਧਾਰਾ 370 ਦੀਆਂ ਵਧੇਰੇ ਤਜਵੀਜ਼ਾਂ ਨੂੰ ਖਤਮ ਕਰਨ ਤੋਂ ਬਾਅਦ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਤੇ ਐੱਨਆਰਸੀ ਸਬੰਧੀ ਭਾਰਤ ਸਰਕਾਰ ਦੀ ਕਾਰਵਾਈ ਅਤੇ ਭਾਰਤ ਚ ਲਗਾਤਾਰ ਘੱਟ ਗਿਣਤੀਆਂ ਨੂੰ ਕਥਿਤ ਤੌਰ ਤੇ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਉਠਾਇਆ। ਓਆਈਸੀ ਮੁਸਲਿਮ ਮੁਲਕਾਂ ਦੀ ਜਥੇਬੰਦੀ ਹੈ ਅਤੇ ਪਾਕਿਸਤਾਨ ਵੀ ਇਸ ਦਾ ਹਿੱਸਾ ਹੈ। ਆਮ ਤੌਰ ਤੇ ਇਹ ਜਥੇਬੰਦੀ ਪਾਕਿਸਤਾਨ ਦੀ ਹਮਾਇਤ ਕਰਦੀ ਹੈ। ਓਆਈਸੀ ਨੇ ਪਿਛਲੇ ਹਫ਼ਤੇ ਇੱਕ ਸੰਖੇਪ ਬਿਆਨ ਚ ਕਿਹਾ ਸੀ ਕਿ ਉਹ ਭਾਰਤ ਚ ਮੁਸਲਿਮ ਘੱਟ ਗਿਣਤੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਸ਼ਹਿਜ਼ਾਦਾ ਫੈਸਲ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗ ਚ ਵਿਦੇਸ਼ ਮੰਤਰੀ ਕੁਰੈਸ਼ੀ, ਵਿਦੇਸ਼ ਸਕੱਤਰ ਸੋਹੇਲ ਮਹਿਮੂਦ, ਖੁਫੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਕੇਂਦਰੀ ਸਕੱਤਰ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ

ਸਬੰਧੀ ਸੁਲਤਾਨਪੁਰ ਲੋਧੀ ਦਾ ਦੌਰਾ

ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਸਕੱਤਰ ਸ੍ਰੀ ਦੁਰਗਾ ਸ਼ੰਕਰ ਮਿਸ਼ਰਾ ਵੱਲੋਂ ਅੱਜ ਸੁਲਤਾਨਪੁਰ ਲੋਧੀ ਸਮਾਰਟ ਸਿਟੀਪ੍ਰਾਜੈਕਟ ਸਬੰਧੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਪੀ। ਐਮ। ਆਈ। ਡੀ। ਸੀ ਦੇ ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਅਜੋਏ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਮੌਜੂਦਗੀ ਵਿਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਸਬੰਧੀ ਪੂਰੀ ਪਲਾਨਿੰਗ ਬਣਾ ਕੇ ਦੋ ਮਹੀਨਿਆਂ ਵਿਚ ਪ੍ਰਪੋਜ਼ਲ ਬਣਾ ਕੇ ਭੇਜੀ ਜਾਵੇ, ਤਾਂ ਜੋ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਭਵਿੱਖ ਦਾ ਸ਼ਹਿਰ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 27111 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿਸ ਵਿਚੋਂ 2711 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਇਹ ਰਾਸ਼ੀ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ 50-50 ਦੇ ਅਨੁਪਾਤ ਨਾਲ ਖ਼ਰਚੀ ਜਾਵੇਗੀ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਪ੍ਰਾਜੈਕਟ ਨੂੰ ਇਕ ਆਮ ਪ੍ਰਾਜੈਕਟ ਦੀ ਤਰਾਂ ਨਾਲ ਨਾ ਲੈਣ, ਬਲਕਿ ਇਸ ਕੰਮ ਨੂੰ ਸੇਵਾ ਸਮਝ ਕੇ ਅੰਜਾਮ ਦੇਣ, ਤਾਂ ਜੋ ਪਵਿੱਤਰ ਨਗਰੀ ਨੂੰ ਵਿਸ਼ਵ ਪੱਧਰੀ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਨਾਏ ਗਏ ਸ਼ਤਾਬਦੀ ਸਮਾਗਮਾਂ ਅਤੇ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਉਨਾਂ ਨੂੰ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਬਾਅਦ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਸੰਤ ਘਾਟ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਉਨਾਂ ਹਲਕਾ ਵਿਧਾਇਕ ਸ। ਨਵਤੇਜ ਸਿੰਘ ਚੀਮਾ ਨਾਲ ਵੀ ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਇੰਜੀਨੀਅਰ ਸ੍ਰੀ ਮੁਕੁਲ ਸੋਨੀ, ਵਧੀਕ ਡਾਇਰੈਕਟਰ ਟੂਰਿਜ਼ਮ ਸ। ਲਖਮੀਰ ਸਿੰਘ, ਡੀ। ਐਸ। ਪੀ ਸ। ਸਰਵਨ ਸਿੰਘ ਬੱਲ, ਤਹਿਸੀਹਲਦਾਰ ਸ੍ਰੀਮਤੀ ਸੀਮਾ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ, ਐਸ। ਈ, ਐਕਸੀਅਨ, ਐਸਡੀ। ਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਗਾਂ ਦੇ ਪੇਸ਼ਾਬ ਤੋਂ ਬਣਨਗੇ

ਕੈਂਸਰ ਦੇ ਇਲਾਜ ਲਈ ਕੈਪਸੂਲ ਤੇ ਟੈਬਲੇਟ

ਗਾਂ ਦੇ ਪੇਸ਼ਾਬ ਨਾਲ ਤਿਆਰ ਕੀਤੇ ਕੈਪਸੂਲ ਤੇ ਟੈਬਲੇਟ ਨਾਲ ਕੈਂਸਰ ਦੀ ਦੂਜੀ ਸਟੇਜ ਤੇ ਕਿਡਨੀ ਦੀ ਦਿੱਕਤ ਦਾ ਇਲਾਜ ਹੋਵੇਗਾ। ਦਿਲ ਦੀ ਬਿਮਾਰੀ ਚ ਇਹ ਦਵਾਈ ਕਾਫੀ ਕਾਮਯਾਬ ਹੈ। ਫਰੀਜ਼ ਫਲਾਇੰਗ ਤਕਨੀਕ ਤੋਂ ਤਿਆਰ ਇਹ ਦਵਾਈ ਖੂਨ ਵੀ ਸਾਫ਼ ਕਰਦੀ ਹੈ। ਗੁਜਰਾਤ ਦੇ ਸਰਦਾਰ ਵੱਲਬਭਾਈ ਨੈਸ਼ਨਲ ਤਕਨੀਕ ਦੇ ਪ੍ਰੋਫੈਸਰ ਡਾਭਾਰਤ ਧੋਲਕੀਆ ਨੇ ਆਪਣੇ ਸਾਥੀਆਂ ਨਾਲ ਕਈ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਦਵਾ ਤਿਆਰ ਕੀਤੀ ਹੈ।
ਉਨ੍ਹਾਂ ਨੇ ਸੋਮਵਾਰ ਨੂੰ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਦੇ ਤਿੰਨ ਦਿਨ ਦੇ ਇੰਟਰਨੈਸ਼ਨਲ ਸੰਮੇਲਨ ਦੇ ਦੂਜੇ ਦਿਨ ਖੋਜ ਪੇਸ਼ ਕੀਤੀ। ਡਾਭਾਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਗਾਂ ਦੇ ਯੂਰਿਨ 'ਚ ਵਿਸ਼ੇਸ਼ ਗੁਣਾਂ ਕਰਕੇ ਇਸ ਤੋਂ ਦਵਾਈ ਬਣਾਉਣ ਦਾ ਖਿਆਲ ਆਇਆ। ਕਈ ਸਾਲ ਦੀ ਰਿਸਰਚ ਦਾ ਇਹ ਨਤੀਜਾ ਹੈ। ਫਰਿਜ਼ ਡ੍ਰਾਇੰਗ ਤਕਨੀਕ ਤੋਂ -20 ਤੋਂ -30 ਡਿਗਰੀ ਤਾਪਮਾਨ ਤੇ ਗਾਂ ਦੇ ਪੇਸ਼ਾਬ ਪਾਉਡਰ ਬਣਾਇਆ ਤੇ ਫੇਰ ਕੈਪਸੂਲ ਤੇ ਗੋਲੀਆਂ।
ਪ੍ਰਯੋਗ ਚ ਪਾਇਆ ਗਿਆ ਕਿ ਇਹ ਦਵਾਈ ਹਰ ਤਰ੍ਹਾਂ ਦੇ ਕੈਂਸਰ ਦੀ ਦੂਜੀ ਸਟੇਜ ਦੇ ਇਲਾਜ ਚ ਕਾਰਗਾਰ ਹੈ। ਮਰੀਜ਼ ਨੂੰ ਇਹ ਟੈਬਲੇਟ ਸਵੇਰ-ਸ਼ਾਮ ਲੈਣੀ ਹੈ ਜਿਸ ਚ ਪੋਟਾਸ਼ੀਅਮਕੈਲਸ਼ੀਅਮਓਮੇਗਾ 6 ਤੇ ਓਮੇਗਾ 9 ਫੇਟੀ ਐਸਿਡ ਵੀ ਹੁੰਦਾ ਹੈ। ਗੁਜਰਾਤ ਚ ਇਸ ਦੀ ਸੇਲ ਸ਼ੁਰੂ ਹੋ ਚੁੱਕੀ ਹੈ।

ਸਰਕਾਰ ਦੀ ਸੂਬਾ ਭਰ 'ਚ ਵੱਡੀ ਕਾਰਵਾਈ,
ਸਵੇਰੇ-ਸਵੇਰ ਦਫਤਰਾਂ 'ਤੇ ਛਾਪੇ

ਨਵੇਂ ਸਾਲ ਤੋਂ ਦੋ ਦਿਨ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਆਰਟੀਓ ਦਫ਼ਤਰ 'ਚ ਸਵੇਰ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਾਮ ਤੱਕ ਰਿਪੋਰਟ ਮੰਗੀ ਹੈ।ਨਵੇਂ ਸਾਲ ਤੋਂ ਦੋ ਦਿਨ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਆਰਟੀਓ ਦਫ਼ਤਰ 'ਚ ਸਵੇਰ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਾਮ ਤੱਕ ਰਿਪੋਰਟ ਮੰਗੀ ਹੈ। ਸੀਐਮ ਫਲਾਇੰਗ ਟੀਮ ਛਾਪੇਮਾਰੀ ਕਰ ਰਹੀ ਹੈ। ਇਸ ਦੀ ਅਗਵਾਈ ਸੀਆਈਡੀ ਮੁਖੀ ਅਨਿਲ ਰਾਓ ਕਰ ਰਹੇ ਹਨ।
ਬਹਾਦੁਰਗੜ੍ਹ ਵਿੱਚ ਛਾਪੇ ਮਾਰੇ ਗਏ ਤਾਂ ਕੋਈ ਵੀ ਕਰਮਚਾਰੀ ਦਫਤਰ ਵਿੱਚ ਮੌਜੂਦ ਨਹੀਂ ਸੀ। ਰੇਵਾੜੀ ਦੇ ਆਰਟੀਓ ਦਫ਼ਤਰ ਤੋਂ ਖਾਲੀ ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਫਲਾਇੰਗ ਟੀਮ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਪ੍ਰਸ਼ਾਸਨਕ ਕੰਮਾਂ 'ਚ ਸੁਧਾਰ ਲਈ ਇਹ ਰੇਡ ਕੀਤੀ ਗਈ ਹੈ। ਇਸੇ ਤਰ੍ਹਾਂ ਦੀਆਂ ਰਿਪੋਰਟਾਂ ਸੂਬੇ ਦੇ ਹੋਰ ਜ਼ਿਲ੍ਹਿਆਂ ਤੋਂ ਮਿਲੀਆਂ ਹਨ। ਕਈ ਥਾਵਾਂ 'ਤੇ ਮੁਲਾਜ਼ਮ ਗੈਰ ਹਾਜ਼ਰ ਸੀ ਤੇ ਕਈ ਥਾਈਂ ਲੇਟ ਪਹੁੰਚ ਰਹੇ ਸੀ। ਮੁੱਖ ਮੰਤਰੀ ਖੱਟੜ ਨੇ ਦੂਜੀ ਵਾਰ ਸੂਬੇ ਦੀ ਕਮਾਨ ਸੰਭਲਦਿਆਂ ਹੀ ਮੁਲਾਜ਼ਮਾਂ ਨੂੰ ਸਖਤ ਸੰਕੇਤ ਦਿੱਤਾ ਹੈ ਕਿ ਦਫਤਰਾਂ ਵਿੱਚ ਅਨੁਸਾਸ਼ਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

ਨਵੇਂ ਸਾਲ ਚ ਸ਼ਰਾਬ ਸਸਤੀ  

ਤੇ ਬਿਜਲੀ ਹੋਵੇਗੀ ਮਹਿੰਗੀ 

ਨਵੇਂ ਸਾਲ ਚ ਸ਼ਰਾਬ ਸਸਤੀ ਹੋਵੇਗੀ ਤੇ ਬਿਜਲੀ ਦੀਆਂ ਕੀਮਤਾਂ ਚ ਵਾਧਾ ਹੋਵੇਗਾ। ਸਰਕਾਰ ਨੇ ਸ਼ਰਾਬ ਤਸਕਰੀ ਰੋਕਣ ਤੇ ਮਾਲੀਆ ਵਧਾਉਣ ਲਈ 2020-21 ਦੀ ਐਕਸਾਈਜ਼ ਪਾਲਿਸੀ ਬਣਾਉਣ ਦਾ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਸ਼ਰਾਬ ਦੀ ਤਸਕਰੀ ਨਾਲ ਸੂਬਾ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ।ਮਾਲੀਆ 'ਚ ਵਾਧੇ ਕਾਰਨ ਪਿਛੜੀ ਅਰਥ ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ 'ਚ ਸਰਕਾਰ ਨੂੰ ਫਾਇਦਾ ਹੋਏਗਾ। ਇਸ ਦੇ ਨਾਲ ਹੀ 1 ਜਨਵਰੀ ਤੋਂ ਬਿਜਲੀ ਦੀ ਕੀਮਤ ' 30 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੋਵੇਗਾ। ਇੰਨਾ ਹੀ ਨਹੀਂਪਾਵਰਕੌਮ ਨੇ ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਸਾਹਮਣੇ ਸੋਧੀ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਇਸ ਨੂੰ ਬਿਜਲੀ ਦਰ ਵਧਾਉਣ ਦੀ ਜ਼ਰੂਰਤ ਹੈ। ਪਾਵਰਕੌਮ ਨੇ ਘੱਟ ਤੋਂ ਘੱਟ ਇੱਕ ਰੁਪਏ ਯੂਨਿਟ ਚ ਵਾਧਾ ਕਰਨ ਤੇ ਰੈਵੇਨਿਊ ਲੌਸ ਘੱਟ ਹੋਣ ਦੀ ਗੱਲ ਕੀਤੀ ਹੈ। ਰਿਵਾਇਜ਼ ਪਟੀਸ਼ਨ ਚ ਪਾਵਰਕੌਮ ਨੇ ਕਮਾਈ ਤੇ ਖ਼ਰਚ ਚ ਤਕਰੀਬਨ 3000 ਕਰੋੜ ਰੁਪਏ ਦਾ ਫਰਕ ਦੱਸਿਆ ਹੈ। ਇਸ ਪਟਿਸ਼ਨ ਤੇ ਅੱਜ ਪਬਲਿਕ ਨੋਟਿਸ ਜਾਰੀ ਕਰਕੇ ਕਿਹਾ ਗਿਆ ਕਿ ਜਿਸ ਵੀ ਗਾਹਕ ਨੂੰ ਇਸ ਤੇ ਇਤਰਾਜ਼ ਹੈਉਹ ਇਤਰਾਜ਼ ਜ਼ਾਹਿਰ ਕਰ ਸਕਦਾ ਹੈ।ਉਧਰ ਸਰਕਾਰ ਸ਼ਰਾਬ ਇਸ ਲਈ ਸਸਤੀ ਕਰ ਰਹੀ ਹੈ ਕਿਉਂਕਿ ਸਰਕਾਰ ਨੂੰ ਸਮਝ ਆ ਗਿਆ ਹੈ ਕਿ ਸੂਬੇ ਚ ਸ਼ਰਾਬ ਮਾਫੀਆ ਹਾਵੀ ਹੈ। ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਚ ਸ਼ਰਾਬ ਕਾਫੀ ਮਹਿੰਗੀ ਹੈ। ਅਜਿਹੇ ਚ ਦੂਜੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਪੰਜਾਬ ਚ ਵੇਚੀ ਜਾਂਦੀ ਹੈ। ਇਸ ਲਈ ਸਰਕਾਰ ਸ਼ਰਾਬ ਦੀ ਕੀਮਤਾਂ ਘੱਟ ਕਰ ਕੇ ਸ਼ਰਾਬ ਤਸਕਰੀ ਤੇ ਨਕੇਲ ਕੱਸਣਾ ਚਾਹੁੰਦੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 

ਨਗਰ ਕੀਰਤਨ ਸਜਾਉਣ ਤੋਂ ਰੋਕਿਆ 

ਉੱਤਰ ਪ੍ਰਦੇਸ਼ ਵਿੱਚ ਸਿੱਖ ਸੰਗਤ ਨੂੰ ਨਗਰ ਕੀਰਤਨ ਸਜਾਉਣ ਤੋਂ ਰੋਕਿਆ ਗਿਆ। ਪੁਲਿਸ ਵੱਲੋਂ ਸਿੱਖ ਸੰਗਤਾਂ ਖਿਲਾਫ ਕੇਸ ਵੀ ਦਰਜ ਕੀਤਾ ਗਿਆ। ਇਸ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ ਤੇ ਸਿੱਧਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਾਬਲੇ ਗੌਰ ਹੈ ਕਿ ਹੈ ਕਿ ਯੂਪੀ ਅੰਦਰ ਪੀਲੀਭੀਤ ਦੇ ਪਿੰਡ ਖੇੜੀ ਨੌਬਰਾਮਾਦ ਵਿੱਚ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਮੇਂ ਨਗਰ ਕੀਰਤਨ ਸਜਾਉਣ ਤੋਂ ਰੋਕਿਆ ਗਿਆ। ਇਸ ਦੌਰਾਨ 55 ਸਿੱਖਾਂ ਤੇ ਕੇਸ ਵੀ ਦਰਜ ਕਰ ਦਿੱਤਾ ਗਿਆ। ਇਸ ਘਟਨਾ ਨੂੰ ਸ਼੍ਰੋਮਣੀ ਕਮੇਟੀ ਨੇ ਨਾਦਰਸ਼ਾਹੀ ਫੈਸਲਾ ਕਰਾਰ ਦਿੱਤਾ ਹੈ ਤੇ ਇਸ ਦੀ ਘੋਰ ਨਿਖੇਧੀ ਕੀਤੀ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਵਿਰੁੱਧ ਉੱਤਰ ਪ੍ਰਦੇਸ਼ ਪੁਲਿਸ ਦੇ ਸਿੱਖ ਵਿਰੋਧੀ ਫੈਸਲੇ ਨਾਲ ਸਿੱਖਾਂ ਅੰਦਰ ਭਾਰੀ ਰੋਸ ਹੈ। ਪੁਲਿਸ ਦੀ ਕਾਰਵਾਈ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਕੱਢਣ ਤੇ ਰੋਕ ਲਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ, ਕਿਉਂਕਿ ਸਿੱਖ ਕੌਮ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਆਪਣੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਉਣ ਦੇ ਨਾਲ ਨਾਲ ਮਨੁੱਖੀ ਭਾਚੇਚਾਰੇ ਨੂੰ ਜੋੜਦੇ ਹਨ।
ਇਸ ਸਮੇਂ ਹਰ ਧਰਮ ਦੇ ਲੋਕ ਰਲ ਮਿਲ ਕੇ ਗੁਰੂ ਘਰਾਂ ਅੰਦਰ ਸ਼ਮੂਲੀਅਤ ਕਰਦੇ ਹਨ, ਪਰ ਹੈਰਾਨੀਜਨਕ ਗੱਲ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਯੂਪੀ ਸਰਕਾਰ ਨੂੰ ਦੋਸ਼ੀ ਪੁਲਿਸ ਕਰਮੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਅਜਿਹਾ ਧੱਕਾ ਹਰਗਿਜ ਬਰਦਾਸ਼ਤ ਨਹੀਂ ਕਰੇਗੀ ਕਿ ਉਸ ਨੂੰ ਆਪਣੇ ਧਾਰਮਿਕ ਦਿਹਾੜੇ ਮਨਾਉਣ ਤੋਂ ਰੋਕਿਆ ਜਾਵੇ।

ਨਗਰ ਕੀਰਤਨ ਦੌਰਾਨ ਲੱਗੇ 'ਖ਼ਾਲਿਸਤਾਨ ਜ਼ਿੰਦਾਬਾਦ'

ਦੇ ਨਾਅਰੇ, ਕਿਸੇ ਨੇ ਨਹੀਂ ਰੋਕਿਆ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋੜ ਮੇਲ ਦੀ ਸਮਾਪਤੀ ਹੋ ਰਹੀ ਹੈਡ ਇਸ ਮੌਕੇ ਲੱਖਾਂ ਦੀ ਗਿਣਤੀ ' ਸੰਗਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਨਤਮਸਤਕ ਹੋਣ ਪਹੁੰਚੀ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸਜਾਏ ਗਏ ਨਗਰ ਕੀਰਤਨ 'ਚ ਅਕਾਲੀ ਦਲ ਅੰਮ੍ਰਿਤਸਰ ਨੇ ਖ਼ਾਲਿਸਤਾਨ ਦੇ ਝੰਡਿਆਂ ਸਣੇ ਸ਼ਮੂਲੀਅਤ ਕੀਤੀ।
ਪੰਜ ਪਿਆਰਿਆਂ ਦੀ ਅਗਵਾਈ 'ਚ ਪਾਲਕੀ ਸਾਹਿਬ ' ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਸੀ ਅਤੇ ਅੱਗੇ ਚੱਲ ਰਹੇ ਕੁਝ ਲੋਕ 'ਖ਼ਾਲਿਸਤਾਨ ਜ਼ਿੰਦਾਬਾਦਦੇ ਨਾਅਰੇ ਲਾ ਰਹੇ ਸੀਜਿਨ੍ਹਾਂ ਦਾ ਸਾਥ ਨਗਰ ਕੀਤਰਨ 'ਚ ਸ਼ਾਮਲ ਹੋਈ ਸੰਗਤ ਵੀ ਦਿੱਤਾਇਸ ਦੌਰਾਨ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਰੋਕਿਆ। ਇਹ ਨਾਅਰੇ ਨਗਰ ਕੀਰਤਨ ਦੀ ਸਮਾਪਤੀ ਤਕ ਜਾਰੀ ਰਹੇ

ਨਗਰ ਕੀਰਤਨ ਸਜਾਉਣ 'ਤੇ ਸਿੱਖਾਂ ਖਿਲਾਫ ਕੇਸ,
ਅਮਰਿੰਦਰ ਨੇ ਯੋਗੀ ਨੂੰ ਮਾਮਲੇ ਰੱਦ ਕਰਨ ਲਈ ਕਿਹਾ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੂੰ 55 ਸਿੱਖ ਸ਼ਰਧਾਲੂਆਂ ਖ਼ਿਲਾਫ਼ ਦਰਜ ਕੇਸਾਂ ਦੀ ਸਮੀਖਿਆ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਪੀਲੀਭੀਤ 'ਚ ਧਾਰਮਿਕ ਨਗਰ ਕੀਰਤਨ ਸਜਾਉਣ ਦੀ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਇਨ੍ਹਾਂ ਸਿੱਖਾਂ ਖਿਲਾਫ ਕੇਸ ਦਰਜ ਹੈ।
ਉੱਤਰ ਪ੍ਰਦੇਸ਼ ਪੁਲਿਸ ਨੇ 29 ਦਸੰਬਰ ਨੂੰ ਪੀਲੀਭੀਤ ਜ਼ਿਲ੍ਹੇ ਦੇ ਖੇੜੀ ਨੌਬਰਾਮਦ ਪਿੰਡ ਵਿਖੇ ਨਗਰ ਕੀਰਤਨ ਸਜਾ ਕੇ ਆਈਪੀਸੀ ਦੀ ਧਾਰਾ 144 ਤਹਿਤ ਸਿੱਖ ਸ਼ਰਧਾਲੂਆਂ ਖਿਲਾਫ ਕਥਿਤ ਤੌਰ 'ਤੇ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਸੀ।
ਸਿੰਘ ਨੇ ਟਵੀਟ ਕੀਤਾ, “ਯੂਪੀ ਦੇ ਮੁੱਖ ਮੰਤਰੀ @ਐਮਯੋਗੀਆਦਿੱਤਿਆਨਾਥ ਨੂੰ ਪੀਲੀਭੀਤ ' 55 ਸ਼ਰਧਾਲੂਆਂ ਵਿਰੁੱਧ ਐਫਆਈਆਰ ਦੀ ਸਮੀਖਿਆ ਕਰਨ ਲਈ ਅਪੀਲਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲਈ ਰਿਵਾਇਤੀ ਨਗਰ ਕੀਰਤਨ 'ਚ ਸ਼ਾਮਲ ਸੀ।"
ਦੱਸ ਦਈਏ ਕਿ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ ਮਨਾਉਣ ਲਈ ਕੱਢਿਆ ਗਿਆ ਸੀ।

ਕੇਂਦਰ ਸਰਕਾਰ ਚਿੰਤਾਂ

ਕਿਉਂ ਕਿ ਪੰਜਾਬ ਚ ਗਧਿਆਂ ਦੀ ਗਿਣਤੀ ਘਟੀ

ਪੰਜਾਬ ਚ ਗਧੇ, ਘੋੜੇ ਤੇ ਖੱਚਰਾਂ ਦੀ ਗਿਣਤੀ ਚ ਭਾਰੀ ਕਮੀ ਆਈ ਹੈ। ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਮੁਤਾਬਿਕ ਪੰਜਾਬ ਚ ਇਨ੍ਹਾਂ ਜਾਨਵਰਾਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। 20ਵੀਂ ਪਸ਼ੂ ਪਾਲਣ ਮਰਦਮਸ਼ੁਮਾਰੀ 2019 ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ, ਜਿਸ ਚ ਇਹ ਗੱਲ ਸਾਹਮਣੇ ਆਈ ਹੈ। ਪੰਜਾਬ ਚ ਸਭ ਤੋਂ ਵੱਧ ਗਿਰਾਵਟ ਗਧਿਆਂ ਦੀ ਗਿਣਤੀ ਚ ਆਈ ਹੈ। ਅੰਕੜਿਆਂ ਮੁਤਾਬਿਕ ਗਧਿਆਂ ਦੀ ਆਬਾਦੀ 83% ਘੱਟ ਹੋ ਗਈ ਹੈ ਅਤੇ ਹੁਣ ਸੂਬੇ ਚ ਸਿਰਫ 471 ਗਧੇ ਬਚੇ ਹਨ। ਘੋੜੇ ਅਤੇ ਟੱਟੂਆਂ ਦੀ ਗਿਣਤੀ 48% ਤਕ ਕਮੀ ਆਈ ਹੈ। ਇਸੇ ਤਰ੍ਹਾਂ ਖੱਚਰਾਂ ਦੀ ਗਿਣਤੀ ਵੀ 68% ਤਕ ਘੱਟ ਗਈ ਹੈ। ਪਿਛਲੇ 7 ਸਾਲਾਂ ਚ ਵਾਹਨਾਂ ਦੀ ਗਿਣਤੀ ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਨ੍ਹਾਂ ਜਾਨਵਰਾਂ ਦੀ ਵਰਤੋਂ ਨਹੀਂ ਰਹੀ। ਇਸੇ ਕਾਰਨ ਇਨ੍ਹਾਂ ਨੂੰ ਪਾਲਣ ਵਾਲੇ ਵੀ ਘੱਟ ਹੋ ਗਏ ਹਨ। ਕੇਂਦਰੀ ਮੱਛੀ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਨੇ ਹਾਲ ਹੀ 20ਵੀਂ ਪਸ਼ੂ ਪਾਲਣ ਮਰਦਮਸ਼ੁਮਾਰੀ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਚ ਕਿਹਾ ਗਿਆ ਹੈ ਕਿ ਇਨ੍ਹਾਂ ਜਾਨਵਰਾਂ ਦੀ ਆਬਾਦੀ ਚ ਆਈ ਕਮੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਚ ਘੋੜੇ, ਗਧੇ ਤੇ ਖੱਚਰਾਂ ਦੀ ਕੁੱਲ ਆਬਾਦੀ 54 ਲੱਖ ਦੱਸੀ ਗਈ ਹੈ ਅਤੇ ਸਾਲ 2012 ਤੋਂ ਬਾਅਦ 52% ਘੱਟ ਗਈ ਹੈ। ਸਾਲ 2012 ‘ਚ ਦੇਸ਼ ਵਿੱਚ ਲਗਭਗ 114 ਲੱਖ ਘੋੜੇ, ਖੱਚਰ ਤੇ ਗਧੇ ਸਨ। ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਜਿਹੜੇ ਨਵੇਂ ਅੰਕੜੇ ਪੇਸ਼ ਕੀਤੇ ਹਨ, ਉਸ ਦੇ ਮੁਤਾਬਿਕ ਸੂਬੇ ਚ ਗਧਿਆਂ ਦੀ ਕੁੱਲ ਗਿਣਤੀ 471 ਹਨ, ਜਦਕਿ ਸਾਲ 2012 ‘2909 ਗਧੇ ਸਨ। ਉੱਥੇ ਹੀ ਦੇਸ਼ 2012 ‘320 ਲੱਖ ਗਧੇ ਸਨ, ਜੋ ਹੁਣ ਘੱਟ ਕੇ ਸਿਰਫ 120 ਲੱਖ ਬਚੇ ਹਨ। ਰਾਜਸਥਾਨ ਚ ਗਧਿਆਂ ਦੀ ੋਗਣਤੀ ਸਭ ਤੋਂ ਵੱਧ 32,000 ਹੈ। ਹਾਲਾਂਕਿ ਉੱਥੇ ਵੀ 2012 ਦੇ ਮੁਕਾਬਲੇ 71% ਦੀ ਕਮੀ ਆਈ ਹੈ।

ਨਵਾਂ ਸਾਲ ਚੜ੍ਹਦਿਆਂ ਹੀ ਬਦਲ ਜਾਣਗੇ ਨਿਯਮ,

ਜਾਣੋ ਕਿੰਨਾ ਨਫਾ ਤੇ ਕਿੰਨਾ ਨੁਕਸਾਨ

ਇੱਕ ਜਨਵਰੀ 2020 ਤੋਂ ਤਬਦੀਲੀ ਦਾ ਦੌਰ ਸ਼ੁਰੂ ਹੋਵੇਗਾ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਲੋਕਾਂ ਦੀ ਜੇਬ ਤੇ ਵੀ ਇਸ ਦਾ ਅਸਰ ਪਵੇਗਾ। ਇਸ ਚ ਪੀਐਫਬੀਮਾਗਹਿਣੇਆਨਲਾਈਨ ਟ੍ਰਾਂਜੈਕਸ਼ਨ ਦੇ ਨਿਯਮ ਵੀ ਸ਼ਾਮਲ ਹਨ। ਆਓ ਅਜਿਹੇ 10 ਨਿਯਮਾਂ ਬਾਰੇ ਤੁਹਾਨੂੰ ਦੱਸਦੇ ਹਾਂ।
1. 
ਪੀਐਫਉਹ ਕੰਪਨੀਆਂ ਜੋ ਪੀਐਫ ਦੇ ਦਾਇਰੇ ਚ ਆਉਂਦੀਆਂ ਹਨਉੱਥੇ ਦੇ ਕਰਮਚਾਰੀ ਖੁਦ ਆਪਣਾ ਪੀਐਫ ਲਈ ਹਿੱਸਾ ਤੈਅ ਕਰ ਸਕਣਗੇ।
2. 
ਕਰਜ਼ਰੈਪੋ ਰੇਟ ਨਾਲ ਜੁੜੇ ਕਰਜ਼ 0.25% ਸਸਤੇਐਸਬੀਆਈ ਨੇ ਰੈਪੋ ਰੇਟ ਨਾਲ ਜੁੜੇ ਵਿਆਜ਼ 0.25% ਘੱਟ ਕੀਤਾ ਹੈ। ਨਵੀਆਂ ਦਰਾਂ ਦਾ ਫਾਇਦਾ ਪੁਰਾਣੇ ਗਾਹਕਾਂ ਨੂੰ ਵੀ ਮਿਲੇਗਾ।
3. 
ਐਨਈਐਫਟੀਨਵੇਂ ਸਾਲ ਤੋਂ ਬੈਂਕਾਂ ਚ ਐਨਈਐਫਟੀ ਰਾਹੀਂ ਲੈਣ-ਦੇਣ ਤੇ ਲੱਗਣ ਵਾਲਾ ਚਾਰਜ ਖ਼ਤਮ ਹੋ ਰਿਹਾ ਹੈ। ਹੁਣ ਹਫਤੇ ਚ ਸੱਤੇ ਦਿਨ, 24 ਘੰਟੇ ਐਨਈਐਫਟੀ ਕੀਤਾ ਜਾ ਸਕੇਗਾ।
4. 
ਸੋਨੇ ਚਾਂਦੀ ਦੇ ਗਹਿਣਿਆਂ ਤੇ ਹੋਲਮਾਰਕਿੰਗ ਜ਼ਰੂਰੀ ਹੋਵੇਗੀ। ਜਦਕਿ ਪੇਂਡੂ ਖੇਤਰਾਂ ਚ ਇੱਕ ਸਾਲ ਤਕ ਦੀ ਛੂਟ ਰਹੇਗੀ। ਇਸ ਕਰਕੇ ਹੁਣ ਕੀਮਤਾਂ ਵੀ ਵਧ ਸਕਦੀਆਂ ਹਨ।
5. 
ਰੁਪੇ-ਯੂਪੀਆਈਹੁਣ ਚਾਰਜ ਨਹੀਂ ਲੱਗੇਗਾ। 50 ਕਰੋੜ ਰੁਪਏ ਤੋਂ ਜ਼ਿਆਦਾ ਟਰਨਓਵਰ ਵਾਲੀ ਕੰਪਨੀਆਂ ਨੂੰ ਬਗੈਰ ਐਮਡੀਆਰ ਚਾਰਜ ਦੇ ਰੁਪੇ ਕਾਰਡਯੂਪੀਆਈ ਕਿਊਆਰ ਕੋਡ ਰਾਹੀਂ ਭੁਗਤਾਨ ਦੀ ਸੁਵਿਧਾ ਦੇਣੀ ਹੋਵੇਗੀ।
6. 
ਪੈਨ-ਆਧਾਰ ਲਿੰਕ ਲਈ ਤਿੰਨ ਮਹੀਨੇ ਮਿਲੇਪਹਿਲਾਂ ਪੈਨ ਕਾਰਡ ਨਾਲ ਆਧਾਰ ਲਿੰਕ ਕਰਨ ਦੀ ਆਖਰੀ ਤਾਰੀਖ ਇੱਕ ਜਨਵਰੀ ਸੀ ਜੋ ਹੁਣ ਮਾਰਚ 2020 ਹੋ ਗਈ ਹੈ।
7. 
ਬੀਮਾ ਪਾਲਿਸੀਆਈਆਰਡੀਏ ਨੇ ਚੇਂਜ ਲਿੰਕਡ ਤੇ ਨੌਨ ਲਿੰਕਡ ਜੀਵਨ ਬੀਮਾ ਪਾਲਿਸੀ ਚ ਬਦਲਾਅ ਦਾ ਐਲਾਨ ਕੀਤਾ ਹੈ। ਇਸ ਚ ਪ੍ਰੀਮੀਅਮ ਮਹਿੰਗਾ ਹੋਵੇਗਾ। ਉਧਰ ਐਲਆਈਸੀ ਨੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਤੇ ਲੱਗਣ ਵਾਲੇ ਚਾਰਜ ਨੂੰ ਵੀ ਖ਼ਤਮ ਕਰ ਦਿੱਤਾ ਹੈ।
8. 
ਡੈਬਿਟ ਕਾਰਡਚਿੱਪ ਵਾਲੇ ਕਾਰਡ ਹੀ ਚੱਲਣਗੇ। 31 ਦਸੰਬਰ ਤਕ ਪੁਰਾਣੇ ਕਾਰਡ ਨੂੰ ਇਲੈਕਟ੍ਰੋਨਿਕ ਚਿੱਪ ਕਾਰਡ ਨਾਲ ਬਦਲਾਉਣਾ ਜ਼ਰੂਰੀ ਹੈ। ਨਵੇਂ ਸਾਲ ਚ ਪੁਰਾਣੇ ਡੈਬਿਟ ਕਾਰਡ ਚ ਕੈਸ਼ ਨਹੀਂ ਨਿਕਲੇਗਾ।
9. 
ਏਟੀਐਮਕੈਸ਼ ਕਢਵਾਉਣ ਲਈ ਓਟੀਪੀਐਸਬੀਆਈ ਨੇ ਏਟੀਐਮ ਵਿੱਚੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਕੈਸ਼ ਕਢਵਾਉਣ ਦੇ ਨਿਯਮ ਬਦਲ ਦਿੱਤੇ ਹਨ। ਰਾਤ 8 ਵਜੇ ਤੋਂ ਸਵੇਰੇ 8 ਵਜੇ ਤਕ ਕੈਸ਼ ਕਢਵਾਉਣ ਲਈ ਓਟੀਪੀ ਜ਼ਰੂਰੀ ਹੋਵੇਗਾ।
10. 
ਫਾਸਟੈਗਹੁਣ ਜ਼ਰੂਰੀਨਹੀਂ ਤਾਂ ਦੁੱਗਣਾ ਟੋਲ। 15 ਜਨਵਰੀ ਤੋਂ ਬਾਅਦ ਐਨਐਚ ਤੋਂ ਲੱਗਣ ਵਾਲੀਆਂ ਸਾਰੀਆਂ ਗੱਡੀਆਂ ਤੇ ਫਾਸਟੈਗ ਜ਼ਰੂਰੀ ਹੈ। ਨਹੀਂ ਤਾਂ ਤੁਹਾਡੇ ਤੋਂ ਦੁਗਣਾ ਟੋਲ ਵਸੂਲ ਕੀਤਾ ਜਾਵੇਗਾ।

ਕੀ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਦਾ

ਭੂਤ ਵਿੱਦਿਆ ਕੋਰਸ'

ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਛੇ ਮਹੀਨੇ ਦੇ ਮਾਨਸਿਕ ਰੋਗਾਂ ਬਾਰੇ ਇੱਕ ਕੋਰਸ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਹੋ ਰਹੀ ਹੈ।

ਪੱਤਰਕਾਰ ਸਮੀਰਆਤਮਜ ਮਿਸਰ ਨੇ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਹਵਾਲੇ ਨਾਲ ਦੱਸਿਆ ਹੈ, 'ਭਾਵੇਂ ਕਿ ਯੂਨੀਵਰਸਿਟੀ ਵਲੋਂ ਅਧਿਕਾਰਤ ਤੌਰ ਉੱਤੇ ਇਸ ਕੋਰਸ ਦੋ ਸ਼ੁਰੂ ਹੋਣ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਇਸ ਕੋਰਸ ਦਾ ਨਾ 'ਭੂਤ ਵਿੱਦਿਆ' ਹੋਣ ਕਾਰਨ ਇਹ ਸੋਸ਼ਲ ਮੀਡੀਆ ਉੱਚੇ ਚਰਚਾ ਦਾ ਕੇਂਦਰ ਬਣ ਗਿਆ ਹੈ। ਚੱਲ ਰਹੀ ਚਰਚਾ ਮੁਤਾਬਕ ਵਾਰਾਣਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਵਿੱਚ ਛੇ ਮਹੀਨੇ ਦਾ ਇਹ ਕੋਰਸ ਜਨਵਰੀ 2020 ਤੋਂ ਸ਼ੁਰੂ ਹੋ ਰਿਹਾ ਹੈ।

ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਨੋਵਿਗਿਆਨਕ ਸਮੱਸਿਆਵਾਂ 'ਤੇ ਕੇਂਦਰਿਤ ਰਹੇਗਾ, ਜਿਸ ਨੂੰ ਆਮ ਤੌਰ ਉੱਤੇ ਗੈਬੀ ਸ਼ਕਤੀਆਂ ਸਮਝ ਲਿਆ ਜਾਂਦਾ ਹੈ। ਇਹ ਕੋਰਸ ਦਵਾਈ ਅਤੇ ਇਲਾਜ ਦੀ ਪ੍ਰਾਚੀਨ ਪ੍ਰਣਾਲੀ, ਆਯੁਰਵੈਦ ਫੈਕਲਟੀ ਵੱਲੋਂ ਕਰਵਾਇਆ ਜਾਵੇਗਾ।

ਨਵ ਨਿਯੁਕਤ ਚੇਅਰਮੈਨਾਂ ਦਾ ਸਨਮਾਨ

ਰਾਣਾ ਗੁਰਜੀਤ ਸਿੰਘ ਨੇ ਕੱਲਣ, ਔਜਲਾ ਅਤੇ ਕੌੜਾ ਸਨਮਾਨੇ

ਪੰਜਾਬ ਸਰਕਾਰ ਵੱਲੋਂ ਜ਼ਿਲਾ ਯੋਜਨਾ ਬੋਰਡ ਕਪੂਰਥਲਾ ਦੇ ਨਵ ਨਿਯੁਕਤ ਚੇਅਰਮੈਨ ਅਨੂਪ ਕੱਲਣ, ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ ਅਤੇ ਉੱਪ ਚੇਅਰਮੈਨ ਰਜਿੰਦਰ ਕੌੜਾ ਨੇ ਏਕਤਾ ਭਵਨ ਵਿਖੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵੱਡੀ ਗਿਣਤੀ ਆਗੂਆਂ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ, ਪੰਚਾਂ-ਸਰਪੰਚਾਂ ਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਰਾਣਾ ਗੁਰਜੀਤ ਸਿੰਘ ਵੱਲੋਂ ਤਿੰਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਤਿੰਨਾਂ ਆਗੂਆਂ ਨੇ ਉਨਾਂ ਨੂੰ ਵੱਡੇ ਅਹੁਦੇ ਦੇ ਕੇ ਮਾਣ ਬਖਸ਼ਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਂਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮਿਹਨਤੀ ਆਗੂਆਂ ਦਾ ਸਦਾ ਮੁੱਲ ਪੈਂਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਜੀਅ-ਜਾਨ ਨਾਲ ਕੰਮ ਕੀਤਾ ਜਾਵੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਅਮਰਜੀਤ ਸਿੰਘ ਸੈਦੋਵਾਲ, ਨਰਿੰਦਰ ਸਿੰਘ ਮੰਨਸੂ, ਸੁਰਿੰਦਰ ਨਾਥ ਮੜੀਆ, ਸਰਪੰਚ ਜਸਵੰਤ ਲਾਡੀ, ਸਰਪੰਚ ਸਰਦੂਲ ਸਿੰਘ ਧਾਲੀਵਾਲ, ਪਲਵਿੰਦਰ ਸਿੰਘ ਧਾਲੀਵਾਲ, ਸਰਪੰਚ ਸਤਨਾਮ ਸਿੰਘ, ਲੱਖਣ, ਲਖਵਿੰਦਰ ਸਿੰਘ ਮੈਣਵਾਂ, ਮਨਜਿੰਦਰ ਸਿੰਘ ਸਾਹੀ, ਰਜਿੰਦਰ ਸਿੰਘ ਵਾਲੀਆ, ਰੋਸ਼ਨ ਲਾਲ ਮੈਰੀਪੁਰ, ਸਿੰਵ ਵਧਵਾ, ਪਿੰਟੂ ਵਧਵਾ, ਤਰਸੇਮ ਲਾਲ ਸ਼ੇਖੂਪੁਰ, ਦਾਰਾ ਸਿੰਘ, ਮਨਜੀਤ ਸਿੰਘ ਔਜਲਾ, ਬਲਵਿੰਦਰ ਸੰਧੂ ਚੱਠਾ, ਪੀਟਰ ਕਸੋ ਚਾਹਲ, ਰਵਿੰਦਰ ਅਗਰਵਾਲ,, ਹਰਿੰਦਰ ਸਿੰਘ ਨੀਟਾ, ਨੀਤੂ ਖੁੱਲਰ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਆਖਰ ਝੋਨੇ ਤੋਂ ਮੂੰਹ ਮੋੜਨ ਲੱਗੇ ਪੰਜਾਬੀ
ਆਖਰ ਪੰਜਾਬੀ ਝੋਨੇ ਤੋਂ ਮੂੰਹ ਮੋੜਨ ਲੱਗੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਾਰ ਝੋਨੇ ਹੇਠਲਾ ਰਕਬਾ ਘਟਿਆ ਹੈ। ਇਸ ਤਹਿਤ ਸਾਉਣੀ-2019 ਦੌਰਾਨ ਲਗਪਗ 7 ਲੱਖ 50 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਸਾਉਣੀ-2018 ਦੌਰਾਨ ਗੈਰ-ਬਾਸਮਤੀ ਝੋਨੇ ਹੇਠ 64.80 ਲੱਖ ਏਕੜ ਰਕਬਾ ਸੀ, ਜੋ ਇਸ ਵਾਰ ਘਟ ਕੇ 57.27 ਲੱਖ ਏਕੜ ਰਹਿ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਸਿਹਰਾ ਖੇਤੀਬਾੜੀ ਵਿਭਾਗ ਨੂੰ ਦਿੰਦਿਆਂ ਕਿਹਾ ਕਿ ਇਹ ਉੱਦਮ ਪਾਣੀ ਦੀ ਸੰਭਾਲ ਲਈ ਸਹਾਈ ਹੋਵੇਗਾ। ਉਨ੍ਹਂ ਦੱਸਿਆ ਕਿ ਸੂਬੇ ਵਿੱਚ ਪਾਣੀ ਦੇ ਸੰਤੁਲਨ ਨੂੰ ਬਹਾਲ ਕਰਨ ਲਈ ਸਰਕਾਰ ਵੱਲੋਂ ਅਗਲੇ ਸਾਲ 7 ਲੱਖ ਏਕੜ ਹੋਰ ਰਕਬਾ ਝੋਨੇ ਹੇਠੋਂ ਕੱਢ ਕੇ ਕਪਾਹ, ਮੱਕੀ, ਬਾਸਮਤੀ ਤੇ ਫ਼ਲ-ਸਬਜ਼ੀਆਂ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਵੀ 7 ਲੱਖ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਬਦਲਵੀਆਂ ਫਸਲਾਂ ਹੇਠ ਲਿਆਂਦਾ ਹੈ। ਇਸ ਸਾਲ ਕਪਾਹ ਹੇਠ 3 ਲੱਖ ਏਕੜ, ਮੱਕੀ ਹੇਠ 1.27 ਲੱਖ ਏਕੜ, ਬਾਸਮਤੀ ਹੇਠ 2.95 ਲੱਖ ਏਕੜ ਤੇ ਫਲਾਂ ਤੇ ਸਬਜ਼ੀਆਂ ਹੇਠ 17500 ਏਕੜ ਰਕਬਾ ਵਧਾਇਆ ਗਿਆ।

ਦਿੱਲੀ ਚੋਣਾਂ :

ਆਪ ਕਹਿੰਦੀ ਚੰਗੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲ” ,

ਭਾਜਪਾ ਨੇ ਕਿਹਾ ਪੰਜ ਸਾਲ ਦਿੱਲੀ ਬੇਹਾਲ, ਹੁਣ ਨਹੀਂ ਚਾਹੀਦਾ ਕੇਜਰੀਵਾਲ

ਦਿੱਲੀ ਵਿਧਾਨ ਸਭਾ ਚੋਣਾਂ ਸਾਰੀਆਂ ਪਾਰਟੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਅਰਾ ਹੈ, “ਚੰਗੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲਭਾਜਪਾ ਨੇ ਵੀ ਨਾਅਰਾ ਤਿਆਰ ਕੀਤਾ ਹੈ, “ਪੰਜ ਸਾਲ ਦਿੱਲੀ ਬੇਹਾਲ, ਹੁਣ ਨਹੀਂ ਚਾਹੀਦਾ ਕੇਜਰੀਵਾਲਆਮ ਆਦਮੀ ਪਾਰਟੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਹੱਥ ਮਿਲਾ ਚੁੱਕੀ ਹੈ। ਪ੍ਰਸ਼ਾਂਤ ਕਿਸ਼ੋਰ ਨੇ 2014 ‘ਚ ਨਰਿੰਦਰ ਮੋਦੀ ਦੇ ਚੋਣ ਮੁਹਿੰਮ ਦਾ ਕਾਰਜਭਾਰ ਸੰਭਾਲਿਆ, ਨਿਤੀਸ਼ ਕੁਮਾਰ ਦੀ ਸਾਲ 2015 ‘ਚ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਲਈ ਅਤੇ 2017 ‘ਚ ਪੰਜਾਬ ਚ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ ਸੀ।
2015 ‘
ਚ ਆਮ ਆਦਮੀ ਪਾਰਟੀ ਨੇ 70 ਚੋਂ 67 ਸੀਟਾਂ ਜਿੱਤੀਆਂ। ਸੀਐਮ ਅਰਵਿੰਦ ਕੇਜਰੀਵਾਲ ਦਾ ਕਾਰਜਕਾਲ ਫਰਵਰੀ ਚ ਖ਼ਤਮ ਹੋ ਰਿਹਾ ਹੈ। ਖ਼ਬਰਾਂ ਹਨ ਕਿ ਚੋਣ ਕਮਿਸ਼ਨ ਜਨਵਰੀ ਦੇ ਦੂਜੇ ਹਫ਼ਤੇ ਤੱਕ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦੇਵੇਗਾ ਅਤੇ ਚੋਣ ਪ੍ਰਕਿਰਿਆ ਫਰਵਰੀ ਦੇ ਦੂਜੇ ਹਫ਼ਤੇ ਤੱਕ ਪੂਰੀ ਹੋ ਜਾਵੇਗੀ।

ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੂੰ

ਦਾਦਾ ਸਾਹਿਬ ਫਾਲਕੇ ਐਵਾਰਡਨਾਲ ਕੀਤਾ ਸਨਮਾਨਿਤ

ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡਨਾਲ ਕੀਤਾ ਸਨਮਾਨਿਤ,ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦਿੱਲੀ ਦੇ ਰਾਸ਼ਟਰਪਤੀ ਭਵਨ ਚ ਆਯੋਜਿਤ ਕੀਤੇ ਗਏ ਇੱਕ ਸਮਾਰੋਹ ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਹਨਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਆ। ਉਹਨਾਂ ਨੂੰ ਇਹ ਸਨਮਾਨ ਬਾਲੀਵੁਡ ਜਗਤ ਚ ਆਪਣਾ ਅਹਿਮ ਯੋਗਦਾਨ ਦੇਣ ਲਈ ਮਿਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ 66ਵਾਂ ਕੌਮੀ ਫਿਲਮ ਪੁਰਸਕਾਰ ਸਮਾਰੋਹ 23 ਦਸੰਬਰ ਨੂੰ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਗਿਆ ਸੀ, ਬੁਖਾਰ ਕਾਰਨ ਅਮਿਤਾਭ ਬੱਚਨ ਇਸ ਸਮਾਰੋਹ ਚ ਹਿੱਸਾ ਨਹੀਂ ਲੈ ਸਕੇ ਤੇ ਅੱਜ ਉਹਨਾਂ ਨੂੰ ਇਸ ਐਵਾਰਡ ਨਾਲ ਨਵਾਜਿਆ ਗਿਆ ਹੈ।

ਪੁਲਿਸ ਵੱਲੋਂ ਪ੍ਰਿਅੰਕਾ ਗਾਂਧੀ ਨਾਲ ਧੱਕਾਮੁੱਕੀ ,

ਗਲਾ ਦਬਾ ਕੇ ਡੇਗਿਆ

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਲਖਨਊ ਪੁਲਿਸ ਉੱਤੇ ਗੰਭੀਰ ਦੋਸ਼ ਲਗਾਉਦਿਆਂ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹਿੰਸਾ ਦੇ ਮਾਮਲੇ ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਆਈਪੀਐੱਸ ਅਧਿਕਾਰੀ ਦੇ ਘਰ ਜਾਂਦੇ ਸਮੇਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲਿਸ ਨੇ ਉਨ੍ਹਾਂ ਦਾ ਗਲ਼ਾ ਦਬਾ ਕੇ ਉਨ੍ਹਾਂ ਨੂੰ ਡੇਗਿਆ।ਪ੍ਰਿਅੰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪ੍ਰਦਰਸ਼ਨਾਂ ਦੇ ਮਾਮਲੇ ਚ ਗ੍ਰਿਫ਼ਤਾਰ ਕੀਤੇ ਗਏ ਸੇਵਾਮੁਕਤ ਆਈਪੀਐੱਸ ਅਧਿਕਾਰੀ ਐੱਸ।ਆਰ। ਦਾਰਾਪੁਰੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਪਾਰਟੀ ਦੇ ਸੂਬਾ ਹੈੱਡਕੁਆਰਟਰਜ਼ ਲਈ ਨਿੱਕਲੇ ਸਨ। ਰਾਹ ਵਿੱਚ ਲੋਹੀਆ ਚੌਰਾਹੇ ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੋਸ਼ ਲਾਇਆ – ‘ਮੈਂ ਗੱਡੀ ਤੋਂ ਉੱਤਰ ਕੇ ਪੈਦਲ ਚੱਲਣ ਲੱਗੀ। ਮੈਨੂੰ ਘੇਰ ਲਿਆ ਗਿਆ ਤੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਮੇਰਾ ਗਲ਼ਾ ਦਬਾਇਆ। ਮੈਨੂੰ ਧੱਕਾ ਦਿੱਤਾ ਗਿਆ ਤੇ ਮੈਂ ਡਿੱਗ ਪਈ। ਅੱਗੇ ਚੱਲ ਕੇ ਮੈਨੂੰ ਫਿਰ ਫੜਿਆ ਪਰ ਮੈਂ ਇੱਕ ਕਾਰਕੁੰਨ ਨਾਲ ਦੋਪਹੀਆ ਵਾਹਨ ਨਾਲ ਅੱਗੇ ਵਧ ਗਈ। ਉਸ ਨੂੰ ਵੀ ਡੇਗ ਦਿੱਤਾ ਗਿਆ।ਦੂਜੇ ਪਾਸੇ ਪੁਲਿਸ ਨੇ ਪ੍ਰਿਅੰਕਾ ਗਾਂਧੀ ਦੇ ਅਜਿਹੇ ਦੋਸ਼ਾਂ ਨੂੰ ਬਿਲਕੁਲ ਗ਼ਲਤ ਕਰਾਰ ਦਿੱਤਾ ਹੈ।

ਕੀ ਮੇਰਾ ਪੁੱਤ ਪੁਲਿਸ ਨੇ ਇਸ ਲਈ ਮਾਰਿਆ

ਕਿਉਂ ਕਿ ਅਸੀਂ ਮੁਸਲਮਾਨ ਹਾਂ'

ਉੱਤਰ ਪ੍ਰਦੇਸ਼ ਵਿਵਾਦਪੂਰਨ ਨਵੇਂ ਨਾਗਰਿਕਤਾ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। 20 ਦਸੰਬਰ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਰਾਜ ਵਿਚ ਘੱਟੋ ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ।

ਪੱਤਰਕਾਰ ਵਿਕਾਸ ਪਾਂਡੇ ਨੇ ਇਸ ਖੇਤਰ ਦੀ ਯਾਤਰਾ ਕੀਤੀ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਕਿ ਇੱਥੇ ਇੰਨੇ ਵੱਡੇ ਪੱਧਰ 'ਤੇ ਹਿੰਸਕ ਪ੍ਰਦਰਸ਼ਨ ਕਿਉਂ ਹੋਏ।
ਕਾਨਪੁਰ ਸ਼ਹਿਰ ਵਿੱਚ ਬਾਬੂਪੁਰਵਾ ਦੀਆਂ ਬਹੁਤ ਹੀ ਤੰਗ ਗਲੀਆਂ ਮੈਨੂੰ ਮੁਹੰਮਦ ਸ਼ਰੀਫ ਦੇ ਘਰ ਲੈ ਗਈਆਂ। ਉਹ ਛੋਟੇ ਜਿਹੇ ਟੀਨ-ਛੱਤ ਵਾਲੇ ਘਰ ਦੇ ਬਾਹਰ ਬੈਠਾ ਹੈ। ਇਸ ਵਿੱਚ ਸਿਰਫ਼ ਇਕ ਕਮਰਾ ਹੈ, ਜਿਸ 'ਚ ਰਸੋਈ ਵੀ ਹੈ। ਉਹ ਉੱਠਦਾ ਹੈ, ਮੈਨੂੰ ਜੱਫੀ ਪਾਉਂਦਾ ਹੈ ਅਤੇ ਟੁੱਟ ਜਾਂਦਾ ਹੈ। ਕਈ ਮਿੰਟ ਚੁੱਪੀ 'ਚ ਲੰਘ ਜਾਂਦੇ ਹਨ।
"ਮੈਂ ਸਭ ਕੁਝ ਗੁਆ ਦਿੱਤਾ ਹੈ। ਮੇਰੇ ਕੋਲ ਰਹਿਣ ਦੀ ਕੋਈ ਇੱਛਾ ਨਹੀਂ ਹੈ। ਮੇਰੇ ਬੇਟੇ ਦਾ ਕੀ ਕਸੂਰ ਸੀ? ਪੁਲਿਸ ਨੇ ਉਸਨੂੰ ਕਿਉਂ ਗੋਲੀ ਮਾਰ ਦਿੱਤੀ?" ਉਹ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਕਹਿੰਦਾ ਹੈ। ਪੇਟ ਵਿੱਚ ਗੋਲੀ ਲੱਗਣ ਦੇ ਤਿੰਨ ਦਿਨ ਬਾਅਦ - ਉਸ ਦੇ 30 ਸਾਲਾ ਬੇਟੇ, ਮੁਹੰਮਦ ਰਈਸ ਦੀ 23 ਦਸੰਬਰ ਨੂੰ ਮੌਤ ਹੋ ਗਈ ਸੀ।"ਮੇਰਾ ਬੇਟਾ ਵਿਰੋਧ ਵੀ ਨਹੀਂ ਕਰ ਰਿਹਾ ਸੀ। ਉਹ ਇੱਕ ਗਲੀ 'ਚ ਸਬਜ਼ੀ ਵੇਚਣ ਵਾਲਾ ਸੀ ਅਤੇ ਬੱਸ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਮੌਜੂਦ ਸੀ। ਪਰ ਜੇ ਉਹ ਵਿਰੋਧ ਵੀ ਕਰ ਰਿਹਾ ਹੁੰਦਾ, ਤਾਂ ਕੀ ਉਹ ਮਰਨ ਦਾ ਹੱਕਦਾਰ ਸੀ?"ਉਸਨੇ ਕਿਹਾ, "ਕੀ ਉਹ ਇਸ ਲਈ ਮਰਿਆ ਕਿਉਂਕਿ ਅਸੀਂ ਮੁਸਲਮਾਨ ਹਾਂ? ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਹਾਂ? ਮੈਂ ਇਹ ਪ੍ਰਸ਼ਨ ਪੁੱਛਦਾ ਰਹਾਂਗਾ ਜਦੋਂ ਤੱਕ ਮੈਂ ਮਰ ਨਹੀਂ ਜਾਂਦਾ।"
ਉੱਤਰ ਪ੍ਰਦੇਸ਼ ਵਿੱਚ ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਦੇ ਵਿਰੁੱਧ ਸਭ ਤੋਂ ਹਿੰਸਕ ਪ੍ਰਦਰਸ਼ਨ ਹੋਏ ਸਨ। ਪ੍ਰਦਰਸ਼ਨਕਾਰੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋਣ ਕਾਰਨ ਕੁਝ ਹਿੰਸਕ ਹੋ ਗਏ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੋਈਆਂ ਝੜਪਾਂ 'ਚ ਘੱਟੋ ਘੱਟ 50 ਅਧਿਕਾਰੀ ਜ਼ਖਮੀ ਹੋਏ। ਪਰ ਪੁਲਿਸ 'ਤੇ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬੇਹਿਸਾਬੀ ਤਾਕਤ ਦੀ ਵਰਤੋਂ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਹੈ।
ਨਾਗਰਿਕ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਜਿਹੜਾ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਗੈਰ ਮੁਸਲਿਮ ਪ੍ਰਵਾਸੀਆਂ ਨੂੰ ਮੁਆਫੀ ਦੀ ਹਿਮਾਇਤ ਕਰਦਾ ਹੈ, ਮੁਸਲਮਾਨਾਂ ਨਾਲ ਵਿਤਕਰਾ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮੁਸਲਮਾਨਾਂ ਦੇ ਵਿਰੁੱਧ ਨਹੀਂ ਹਨ।ਉੱਤਰ ਪ੍ਰਦੇਸ਼ ਵਿਚ 40 ਲੱਖ ਮੁਸਲਮਾਨਾਂ ਦੇ ਘਰ ਹਨ ਅਤੇ ਇੱਥੇ ਰੋਸ ਮੁਜ਼ਾਹਰੇ ਜਾਰੀ ਹਨ।
ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਜਨਤਕ ਜਾਇਦਾਦ ਨੂੰ ਤਬਾਹ ਕਰਨ ਵਾਲਿਆਂ ਖ਼ਿਲਾਫ਼ "ਬਦਲਾ" ਲਿਆ ਜਾਵੇਗਾ। ਉਨ੍ਹਾਂ ਕਿਹਾ, "ਜਨਤਕ ਜਾਇਦਾਦ ਦੇ ਨੁਕਸਾਨ ਲਈ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਏਗੀ।" ਪੁਲਿਸ ਨੇ ਉਸਦੇ ਆਦੇਸ਼ਾਂ ਦੀ ਪਾਲਣਾ ਕੀਤੀ ਹੈ ਅਤੇ "ਲੋੜੀਂਦੇ" ਲੋਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਮਾਨ ਹਨ, ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦੇ ਪੋਸਟਰ ਕਾਨਪੁਰ ਵਿੱਚ ਲਗਾਏ ਗਏ।
ਇਸ ਨੇ ਮੁਸਲਮਾਨਾਂ 'ਚ ਡਰ ਪੈਦਾ ਕਰ ਦਿੱਤਾ ਹੈ। ਬਾਬੂਪੁਰਵਾ ਵਿਚ, ਮੈਂ ਕਈ ਔਰਤਾਂ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਅਤੇ ਪਤੀ ਨੇ ਵੱਖ-ਵੱਖ ਸ਼ਹਿਰਾਂ ਵਿੱਚ ਜਾਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਗ੍ਰਿਫ਼ਤਾਰੀ ਅਤੇ ਤਸ਼ੱਦਦ ਤੋਂ ਡਰਦੇ ਹਨ।
ਕਾਨਪੁਰ ਦੇ ਇੱਕ ਰਾਜਨੇਤਾ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਨਸੀਰੂਦੀਨ ਦੱਸਦੇ ਹਨ, "ਐਨਆਰਸੀ ਨਾਲ ਲੋਕਾਂ ਨੂੰ ਇਹ ਸਾਬਤ ਕਰਨ ਦੀ ਲੋੜ ਹੈ ਕਿ ਉਹ ਭਾਰਤ ਦੇ ਨਾਗਰਿਕ ਹਨ। "ਜ਼ਰਾ ਸੋਚੋ ਕਿ ਜੇ ਕੋਈ ਹਿੰਦੂ ਪਰਿਵਾਰ ਅਤੇ ਮੁਸਲਿਮ ਪਰਿਵਾਰ ਦੋਵੇਂ ਨਾਗਰਿਕਤਾ ਸਾਬਤ ਕਰਨ ਵਿੱਚ ਅਸਫ਼ਲ ਰਹਿੰਦੇ ਹਨ - ਹਿੰਦੂ ਤਾਂ ਸੀਏਏ ਰਾਹੀਂ ਨਾਗਰਿਕਤਾ ਦਾ ਦਾਅਵਾ ਕਰ ਸਕਦਾ ਹੈ ਪਰ ਮੁਸਲਮਾਨਾਂ ਦੀ ਤਾਂ ਨਾਗਰਿਕਤਾ ਹੀ ਖੋਹ ਦਿੱਤੀ ਜਾਵੇਗੀ।" 

ਪੰਜਾਬ ਪੁਲਿਸ ਦੀ ਗੰਦੀ ਕਰਤੂਤ,

ਨਾਬਾਲਿਗ ਨਾਲ ਜਬਰ-ਜਨਾਹ ਦੀ ਕੀਤੀ ਕੋਸ਼ਿਸ਼

ਪੰਜਾਬ ਚ ਮਾਸੂਮਾ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸਰਾਰਤੀ ਅਨਸਰਾਂ ਵੱਲੋਂ ਹਵਸ ਮਿਟਾਉਣ ਲਈ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਸਾਡੀ ਸੁਰੱਖਿਆ ਕਰਨ ਵਾਲੇ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਦੀ ਗੰਦੀ ਕਰਤੂਤ ਸਾਹਮਣੇ ਆਈ ਹੈ।
ਦਰਅਸਲ, ਸੁਰਿੰਦਰ ਕੁਮਾਰ ਨਾਮ ਦੇ ਥਾਣੇਦਾਰ ਨੇ 14 ਸਾਲਾ ਨਬਾਲਿਗ ਬੱਚੀ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਸੁਰਿੰਦਰ ਕੁਮਾਰ ਨਬਾਲਿਗ ਬੱਚੀ ਨੂੰ ਗਲਤ ਇਰਾਦੇ ਨਾਲ ਆਪਣੇ ਘਰ ਲੈ ਗਿਆ, ਉਸ ਸਮੇਂ ਥਾਣੇਦਾਰ ਦੇ ਪਰਿਵਾਰਿਕ ਮੈਂਬਰ ਘਰ ਚ ਮੌਜੂਦ ਨਹੀਂ ਸਨ।
ਕੁਝ ਸਮੇਂ ਬਾਅਦ ਕੋਠੀ ਅੰਦਰੋਂ ਬੱਚੀ ਦੇ ਚੀਕਣ ਦੀ ਆਵਾਜ਼ ਆਈ ਤਾਂ ਤੁਰੰਤ ਮੁਹੱਲੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਡਰ ਦੇ ਮਾਰੇ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਬੱਚੀ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਤੇ ਖੁਦ ਅੰਦਰੋਂ ਕਮਰੇ ਨੂੰ ਬੰਦ ਕਰ ਲਿਆ। ਉਧਰ ਘਟਨਾ ਦੀ ਸੂਚਨਾ ਮਿਲਣ ਤੇ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ, ਲੋਕਾਂ ਵੱਲੋਂ ਏ. ਐੱਸ. ਆਈ. ਦਾ ਵਿਰੋਧ ਹੁੰਦਾ ਦੇਖ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਉਕਤ ਏ. ਐੱਸ. ਆਈ. ਨੂੰ ਗ੍ਰਿਫਤਾਰ ਕਰ ਲਿਆ ਗਿਆ।

ਹੁਣ ਅਹਿਮਦਾਬਾਦ-ਮੁੰਬਈ ਵਿਚਾਲੇ ਵੀ ਦੌੜੇਗੀ ਤੇਜਸ ਟਰੇਨ,

17 ਜਨਵਰੀ ਤੋਂ ਸ਼ੁਰੂ ਹੋਵੇਗੀ ਸੁਵਿਧਾ

ਰੇਲਵੇ ਵਿਭਾਗ ਨੇ ਨਵੇਂ ਸਾਲ ਤੇ ਯਾਤਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ, ਰੇਲਵੇ ਵਿਭਾਗ ਦੂਜੀ ਤੇਜਸ ਟਰੇਨ ਚਲਾਉਣ ਜਾ ਰਿਹਾ ਹੈ, ਜੋ ਮੁੰਬਈ-ਅਹਿਮਦਾਬਾਦ ਵਿਚਾਲੇ ਚੱਲੇਗੀ। ਮੁੰਬਈ-ਅਹਿਮਦਾਬਾਦ ਤੇਜਸ ਨੂੰ 17 ਜਨਵਰੀ 2020 ਨੂੰ ਹਰੀ ਝੰਡੀ ਦਿਖਾਈ ਜਾਵੇਗੀ,ਉਥੇ ਹੀ ਟਰੇਨ ਦਾ ਵਪਾਰਕ ਸੰਚਾਲਨ 19 ਜਨਵਰੀ ਤੋਂ ਸ਼ੁਰੂ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਵੀਰਵਾਰ ਛੱਡ ਕੇ ਹਫਤੇ 6 ਦਿਨ ਚੱਲੇਗੀ।ਵਰਲਡ ਕਲਾਸ ਸੁਵਿਧਾਵਾਂ ਦੇ ਨਾਲ ਚੱਲਣ ਵਾਲੀ ਇਸ ਟਰੇਨ ਦੇ ਲੇਟ ਹੋਣ ਤੇ ਯਾਤਰੀਆਂ ਨੂੰ ਮੁਆਵਜ਼ਾ ਦੇਣ ਦਾ ਪ੍ਰੋਵੀਜ਼ਨ ਹੈ।ਯਾਤਰੀਆਂ ਦੀ ਰਾਹਤ ਨੂੰ ਧਿਆਨ ਚ ਰੱਖਦੇ ਹੋਏ ਟਰੇਨ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਰੇਲਵੇ ਵਿਭਾਗ ਵੱਲੋਂ ਪਹਿਲਾਂ ਹੀ ਦਿੱਲੀ-ਲਖਨਊ ਮਾਰਗ ਤੇ ਤੇਜਸਟਰੇਨਚਲਾਈ ਜਾ ਰਹੀ ਹੈ। ਜਿਸ ਨੂੰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਉਸ ਨੂੰ ਦੇਖਦੇ ਹੋਏ ਹੁਣ ਰੇਲਵੇ ਨੇ ਮੁੰਬਈ-ਅਹਿਮਦਾਬਾਦ ਵਿਚਾਲੇ ਦੂਜੀ ਤੇਜਸਟਰੇਨਚਲਾਉਣ ਦਾ ਫੈਸਲਾ ਕੀਤਾ ਹੈ।

ਪੰਜਾਬ 'ਚ ਜ਼ੀਰੋ ਤਕ ਪਹੁੰਚਿਆ ਤਾਪਮਾਨ,

ਹੁਸ਼ਿਆਰਪੁਰ '16 ਸਾਲ ਬਾਅਦ ਜ਼ੀਰੋ ਡਿਗਰੀ ਤੋਂ ਵੀ ਹੇਠਾਂ

ਸੋਮਵਾਰ ਨੂੰ ਪੰਜਾਬ ਦਾ ਸਭ ਤੋਂ ਠੰਡਾ ਦਿਨ ਰਿਹਾ। ਇਸ ਸੀਜ਼ਨ ਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਹੁਸ਼ਿਆਰਪੁਰ ਚ ਪਾਰਾ ਠੰਢੀਆਂ ਹਵਾਵਾਂ ਤੇ ਕੋਹਰੇ ਕਰਕੇ ਤਾਪਮਾਨ -0.1 ਡਿਗਰੀ ਤਕ ਡਿੱਗ ਗਿਆ। ਫਰੀਦਕੋਟ ਜ਼ਿਲ੍ਹੇ ਚ ਵੀ ਘੱਟੋ ਘੱਟ ਤਾਪਮਾਨ 0.7 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ ਦਸੰਬਰ 2015 ‘ਚ ਪਾਰਾ 8 ਡਿਗਰੀ ਤਕ ਰਿਹਾ ਹੈ।
ਸੋਮਵਾਰ ਨੂੰ ਉਹ ਰਿਕਾਰਡ ਵੀ ਟੁੱਟ ਗਿਆ। ਇੱਥੇ ਤਾਪਮਾਨ 7.5 ਡਿਗਰੀ ਰਿਹਾ। ਬਰਫੀਲੀ ਹਵਾਵਾਂ ਦੀ ਮਾਰ ਤੇ ਧੁੰਦ ਕਰਕੇ ਹਾਦਸਿਆਂ  12 ਲੋਕਾਂ ਦੀ ਮੌਤ ਹੋ ਗਈ। ਠੰਢ ਕਰਕੇ ਜਲੰਧਰਲੁਧਿਆਣਾ ਚ ਦੋ-ਦੋ ਤੇ ਮੋਗਾ ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂਕਿ ਫਿਰੋਜ਼ਪੁਰਲੁਧਿਆਣਾ ਤੇ ਮਮਦੋਟ ਚ ਧੁੰਦ ਕਰਕੇ ਵੱਖ-ਵੱਖ ਹਾਦਸਿਆਂ ਚ ਸੱਤ ਵਿਅਕਤੀਆਂ ਦੀ ਮੌਤ ਹੋਈ ਹੈ।
ਸੂਬੇ ਦੀ ਰਾਜਧਾਨੀ ਚੰਡੀਗੜ੍ਹ ਚ ਠੰਢ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਸੋਮਵਾਰ ਨੂੰ ਧੁੱਪ ਨਿਕਲਣ ਤੋਂ ਬਾਅਦ ਕੁਝ ਰਾਹਤ ਜ਼ਰੂਰ ਮਿਲੀ ਪਰ ਅਜੇ ਵੀ ਰਾਤਾਂ ਕਾਫੀ ਠੰਢੀਆਂ ਹਨ। ਘੱਟੋ-ਘੱਟ ਤਾਪਮਾਨ 3.5 ਡਿਗਰੀ ਹੋ ਗਿਆ ਹੈ। ਉਧਰਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਚ ਵੀ ਠੰਢ ਨੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ਚ ਕੜਾਕੇ ਦੀ ਸਰਦੀ ਪੈ ਰਹੀ ਹੈ।

ਸੋਮਾਲਿਆ ਬੰਬ ਧਮਾਕੇ 79 ਮੌਤਾਂ

ਅਫਗੋਈ ਰੋਡ ਉੱਤੇ ਇੱਕ ਆਤਮਘਾਤੀ ਹਮਲਾਵਰ

ਸੋਮਾਲਿਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸ਼ਨੀਵਾਰ ਨੂੰ ਇੱਕ ਜਾਂਚ ਚੌਕੀ ਦੇ ਕੋਲ ਹੋਏ ਕਾਰ ਬੰਬ ਵਿਸਫੋਟ ਵਿੱਚ 79 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜਖ਼ਮੀ ਹੋ ਗਏ ਹਨ। ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਅਫਗੋਈ ਰੋਡ ਉੱਤੇ ਇੱਕ ਪੁਲਿਸ ਜਾਂਚ ਚੌਕੀ ਦੇ ਕੋਲ ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਵਾਹਨ ਨੂੰ ਉੱਡਾ ਦਿੱਤਾ ਹੈ। ਘਟਨਾ ਥਾਂ ਤੇ ਮੌਜੂਦ ਰਹੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੜਕ ਤੇ ਸਥਿਤ ਟੈਕਸ ਆਫਿਸ ਨੂੰ ਧਿਆਨ ਵਿੱਚ ਰੱਖਕੇ ਵਿਸਫੋਟ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਸੜਕ ਤੋਂ ਲੰਘਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੇ ਸਨ, ਉਦੋਂ ਇੱਕ ਕਾਰ ਵਿੱਚ ਵਿਸਫੋਟ ਹੋਇਆ ਅਤੇ ਕਈ ਲੋਕ ਮਾਰੇ ਗਏ। ਹਮਲੇ ਦੀ ਜ਼ਿੰਮੇਦਾਰੀ ਹੁਣ ਕਿਸੇ ਵੀ ਅਤਿਵਾਦੀ ਸੰਗਠਨ ਨੇ ਨਹੀਂ ਲਈ ਹੈ। 2012 ਵਿੱਚ ਅਲਕਾਇਦਾ ਦੇ ਪ੍ਰਤੀ ਇਲਜ਼ਾਮ ਲਗਾ ਚੁੱਕੇ ਅਤਿਵਾਦੀ ਸੰਗਠਨ ਅਲ ਸ਼ਬਾਬ ਨੇ ਮੋਗਾਦਿਸ਼ੂ ਵਿੱਚ ਵਾਰ-ਵਾਰ ਹਮਲੇ ਕੀਤੇ ਹਨ। ਮੱਧ ਅਤੇ ਦੱਖਣ ਸੋਮਾਲਿਆ ਦੇ ਕੁੱਝ ਹਿੱਸਿਆਂ ਉੱਤੇ ਅਲਕਾਇਦਾ ਦਾ ਕਬਜਾ ਹੈ।

0 Response to "ਖਬਰਨਾਮਾ--ਸਾਲ-10,ਅੰਕ:79, ਇਕ ਜਨਵਰੀ2020"

Post a Comment