ਖਬਰਨਾਮਾ--ਸਾਲ-10,ਅੰਕ:78,31ਦਸੰਬਰ2019
4:20 PM
JANCHETNA
,
0 Comments
ਸਾਲ-10,ਅੰਕ:78,31ਦਸੰਬਰ2019/
ਪੋਹ(ਵਦੀ)ਪੰਜ,(ਨਾ.ਸ਼ਾ)551.
ਸੜਕਾਂ 'ਤੇ ਉੱਤਰੇ ਕੈਪਟਨ ਦੀ ਅਗਵਾਈ
'ਚ ਕਾਂਗਰਸੀ
ਪੰਜਾਬ ਕਾਂਗਰਸ ਨੇ ਨਾਗਰਿਕਤਾ ਕਾਨੂੰਨ ਵਿਰੁਧ ਮੁਜਾਹਰਾ ਕੀਤਾ
ਪੰਜਾਬ
ਕਾਂਗਰਸ ਨੇ ਅੱਜ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ ਦੀ
ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ
ਕੀਤੀ। ਇਸ ਮੌਕੇ ਪੰਜਾਬ ਭਰ ਦੇ ਸੀਨੀਅਰ ਕਾਂਗਰਸੀ ਲੀਡਰ ਲੁਧਿਆਣਾ ਪਹੁੰਚੇ ਹੋਏ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ
ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਅੱਜ ਲੁਧਿਆਣਾ ’ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਕੈਪਟਨ
ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਪੰਜਾਬ ਵਿੱਚ ਨਾਗਰਿਕਤਾ ਸੋਧ ਕਾਨੂੰਨ ਕਿਸੇ ਵੀ ਹਾਲਤ ’ਚ ਲਾਗੂ ਨਹੀਂ ਹੋਣ ਦੇਣਗੇ।
ਜਾਖੜ ਤੇ ਕੈਪਟਨ ਦੋਵਾਂ ਨੇ ਹੀ ਆਮ ਜਨਤਾ ਨੂੰ ਇਸ ਸਖ਼ਤ ਕਾਨੂੰਨ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦ
ਦਿੱਤਾ ਤੇ ਇਸ ਕਾਨੂੰਨ ਵਿਰੁੱਧ ਸਮੂਹ ਭਾਰਤੀਆਂ ਨੂੰ ਪੂਰੀ ਤਰ੍ਹਾਂ ਇੱਕਜੁਟ ਹੋਣ ਲਈ ਵੀ ਕਿਹਾ।
ਪੰਜਾਬ ਕਾਂਗਰਸ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਵਿਰੁੱਧ ਇੱਕ ਵੱਡਾ
ਰੋਸ ਮੁਜ਼ਾਹਰਾ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਪਹਿਲੇ ਹੀ ਦਿਨ ਤੋਂ
ਇਸ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ
ਪਾਰਟੀ ਦੇ ਕੇਂਦਰੀ ਇੰਚਾਰਜ ਆਸ਼ਾ ਕੁਮਾਰੀ ਅਤੇ ਸੂਬੇ ਦੇ ਮੰਤਰੀ ਤੇ ਵਿਧਾਇਕ ਮੌਜੂਦ ਰਹੇ।
ਜਨਰਲ ਰਾਵਤ ਕੋਲ ਹੋਏਗੀ
ਤਿੰਨੇ ਫੌਜਾਂ ਦੀ ਕਮਾਨ
ਥਲ
ਸੈਨਾ ਮੁਖੀ ਬਿਪਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਹੋਣਗੇ। ਉਨ੍ਹਾਂ ਕੋਲ
ਤਿੰਨੇ ਸੈਨਾਵਾਂ ਦੀ ਕਮਾਂਡ ਹੋਏਗੀ। ਉਹ 31 ਦਸੰਬਰ
ਨੂੰ ਥਲ ਸੈਨਾ ਮੁਖੀ ਵਜੋਂ ਸੇਵਾ ਮੁਕਤ ਹੋ ਰਹੇ ਹਨ। ਸੂਤਰਾਂ ਮੁਤਾਬਕ ਸਰਕਾਰ ਉਨ੍ਹਾਂ ਨੂੰ
ਸੀਡੀਐਸ ਬਣਾ ਰਹੀ ਹੈ।
ਦਿਲਚਸਪ ਹੈ ਕਿ ਅਜੇ ਐਤਵਾਰ ਨੂੰ ਹੀ ਕੇਂਦਰ ਸਰਕਾਰ ਨੇ ਚੀਫ ਆਫ਼ ਡਿਫੈਂਸ ਸਟਾਫ (ਸੀਡੀਐਸ) ਅਹੁਦੇ ਲਈ ਨੇਮਾਂ ’ਚ ਸੋਧ ਕਰਕੇ ਵੱਧ ਤੋਂ ਵੱਧ ਉਮਰ ਹੱਦ 65 ਸਾਲ ਤੈਅ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਆਰਮੀ ਰੂਲਜ਼, 1954 ’ਚ ਬਦਲਾਅ ਕੀਤੇ ਗਏ ਹਨ।
ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਮੰਗਲਵਾਰ ਨੂੰ ਇਤਿਹਾਸਕ ਫ਼ੈਸਲਾ ਲੈਂਦਿਆਂ ਸੀਡੀਐਸ ਦੇ ਅਹੁਦੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਨੇਮਾਂ ਅਨੁਸਾਰ ਫ਼ੌਜ ਦੇ ਮੁਖੀ ਵੱਧ ਤੋਂ ਵੱਧ ਤਿੰਨ ਸਾਲ ਜਾਂ 62 ਸਾਲ ਦੇ ਹੋਣ ਤੱਕ ਇਸ ਅਹੁਦੇ ’ਤੇ ਤਾਇਨਾਤ ਰਹਿ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਜਨਰਲ ਬਿਪਨ ਰਾਵਤ ਲਈ ਹੀ ਇਹ ਨੇਮ ਬਦਲੇ ਹਨ।

ਫੌਜੀ ਅਫਸਰਾਂ ਅਤੇ ਜਵਾਨਾਂ
ਦੇ
ਫੇਸਬੁੱਕ ਤੇ ਸਮਾਰਟਫੋਨ
ਵਰਤਣ ‘ਤੇ ਪਾਬੰਦੀ
ਭਾਰਤੀ
ਜਲ ਸੈਨਾ ਨੇ ਆਪਣੇ ਕਰਮਚਾਰੀਆਂ ਵੱਲੋਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੇ ਇਸਤੇਮਾਲ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਹੁਕਮ ਤੋਂ ਬਾਅਦ ਹੁਣ ਕੋਈ ਵੀ ਜਵਾਨ
ਫੇਸਬੁੱਕ ਦਾ ਇਸਤੇਮਾਲ ਨਹੀਂ ਕਰ ਸਕੇਗਾ। ਇੰਨਾ ਹੀ ਨਹੀਂ ਜਲ ਸੈਨਾ ਦੇ ਟਿਕਾਣਿਆਂ ‘ਤੇ ਹੁਣ ਸਮਾਰਫੋਨ ਦਾ ਇਸਤੇਮਾਲ ਕਰਨ ‘ਤੇ ਵੀ ਬੈਨ ਲੱਗ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਲ ਸੈਨਾ ਦੇ ਸੱਤ ਕਰਮੀਆਂ ਦੀ ਜਾਣਕਾਰੀ ਲੀਕ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਜਲ ਸੈਨਾ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਇਹ ਹੁਕਮ 27 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ। ਬੈਨ ਤੋਂ ਬਾਅਦ ਸਭ ਤੋਂ ਵੱਡੀ ਫਿਕਰ ਗੈਰ-ਸੈਨਿਕ ਤੇ ਜਲ ਸੈਨਾ ਡਾਕਯਾਰਡ ‘ਚ ਕੰਮ ਕਰਨ ਵਾਲਿਆਂ ਦੀ ਹੋਵੇਗੀ ਕਿਉਂਕਿ ਉਹ ਜਲ ਸੈਨਾ ਦੇ ਨਿਯਮਾਂ ਅਧੀਨ ਨਹੀਂ ਆਉਂਦੇ।
ਜਲ ਸੈਨਾ ਵੱਲੋਂ ਇਹ ਹੁਕਮ 20 ਦਸੰਬਰ ਨੂੰ ਵਿਸ਼ਾਖਾਪਟਨਮ ‘ਚ ਅੱਠ ਵਿਅਕਤੀਆਂ ਤੇ ਸੱਤ ਜਲ ਸੈਨਿਕਾਂ ਤੇ ਮੁੰਬਈ ਦੇ ਹਵਾਲਾ ਆਪ੍ਰੇਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਿਆ ਗਿਆ।

ਸਿਆਸਤ ਦੇ ਰੰਗ!
37 ਦਿਨਾਂ
'ਚ ਦੂਜੀ ਵਾਰ ਉਪ ਮੁੱਖ ਮੰਤਰੀ
ਮਹਾਰਾਸ਼ਟਰ 'ਚ ਉਧਵ ਠਾਕਰੇ ਸਰਕਾਰ ਦਾ ਪਹਿਲਾ
ਕੈਬਨਿਟ ਵਿਸਥਾਰ ਸੋਮਵਾਰ ਨੂੰ ਹੋਇਆ। ਅਜੀਤ ਪਵਾਰ ਨੇ 37 ਦਿਨਾਂ 'ਚ ਦੂਜੀ ਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ
ਅਜੀਤ ਪਵਾਰ ਬੀਜੇਪੀ ਨਾਲ ਜਾ ਕੇ ਉੱਪ ਮੁੱਖ ਮੰਤਰੀ ਬਣੇ ਸੀ ਪਰ ਕੁਝ ਦਿਨਾਂ ਬਾਅਦ ਹੀ ਵਾਪਸ
ਐਨਸੀਪੀ ਵਿੱਚ ਆ ਗਏ। ਇਸ ਕਰਕੇ ਬੀਜੇਪੀ ਦੀ ਸਰਕਾਰ ਡਿੱਗ ਗਈ ਸੀ।
ਅੱਜ ਸਾਬਕਾ ਸੀਐਮ ਅਸ਼ੋਕ ਚਵਾਨ ਵੀ ਮੰਤਰੀ ਬਣੇ ਹਨ। ਸ਼ਿਵ ਸੈਨਾ ਦੇ ਆਦਿੱਤਿਆ ਠਾਕਰੇ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। 28 ਨਵੰਬਰ ਨੂੰ ਸ਼ਿਵ ਸੈਨਾ, ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਦੇ ਦੋ ਮੰਤਰੀਆਂ ਨੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਸਹੁੰ ਚੁੱਕੀ ਸੀ। ਨਿਯਮ ਮੁਤਾਬਕ ਮਹਾਰਾਸ਼ਟਰ ਸਰਕਾਰ 'ਚ ਮੁੱਖ ਮੰਤਰੀ ਤੋਂ ਇਲਾਵਾ ਸਿਰਫ 42 ਮੰਤਰੀ ਸ਼ਾਮਲ ਹੋ ਸਕਦੇ ਹਨ।
ਕਿਸ ਨੇ ਕਾਂਗਰਸ ਤੋਂ ਅਹੁਦੇ ਦੀ ਸਹੁੰ ਚੁੱਕੀ: ਅਸ਼ੋਕ ਚਵਾਨ, ਕੇਸੀ ਪਦਵੀ, ਵਿਜੇ ਵਡੇਟੀਵਰ, ਅਮਿਤ ਦੇਸ਼ਮੁਖ, ਸੁਨੀਲ ਕੇਦਾਰ, ਯਸ਼ੋਮਤੀ ਠਾਕੁਰ, ਵਰਸ਼ਾ ਗਾਇਕਵਾੜ, ਅਸਲਮ ਸ਼ੇਖ, ਸਤੇਜ ਪਾਟਿਲ ਤੇ ਵਿਸ਼ਵਜੀਤ ਕਦਮ।
ਐਨਸੀਪੀ ਤੋਂ ਕੌਣ ਬਣਾਇਆ ਮੰਤਰੀ: ਅਜੀਤ ਪਵਾਰ, ਧਨੰਜੈ ਮੁੰਡੇ, ਜੈਯੰਤ ਪਾਟਿਲ, ਛਗਨ ਭੁਜਬਲ, ਜਿਤੇਂਦਰ ਅਵਹਾੜ, ਨਵਾਬ ਮਲਿਕ, ਦਿਲੀਪ ਵਲਸ਼ੇ ਪਾਟਿਲ, ਹਸਨ ਮੁਸ਼ਰੀਫ, ਬਾਲਾਸਾ ਪਾਟਿਲ, ਦੱਤਾ ਭਰਣੇ, ਅਨਿਲ ਦੇਸ਼ਮੁਖ, ਰਾਜੇਸ਼ ਟੋਪ ਤੇ ਡਾ. ਰਾਜੇਂਦਰ ਸਿੰਗਣੇ।
ਸ਼ਿਵ ਸੈਨਾ ਦੇ ਕੋਟੇ ਤੋਂ ਮੰਤਰੀ: ਆਦਿੱਤਿਆ ਠਾਕਰੇ, ਅਨਿਲ ਪਰਬ, ਪ੍ਰਤਾਪ ਸਰਨਾਇਕ, ਰਵਿੰਦਰ ਵਾਈਕਰ, ਸੁਨੀਲ ਰਾਉਤ, ਉਦੈ ਸਾਮੰਤ, ਭਾਸਕਰ ਜਾਧਵ, ਆਸ਼ੀਸ਼ ਜੈਸਵਾਲ ਜਾਂ ਸੰਜੇ ਰੈਮੂਲਕਰ, ਬਚੂ ਕਡੂ, ਸੰਜੇ ਰਾਠੌਦ ਸ਼ੰਭੁਰਾਜੇ ਦੇਸਾਈ, ਪ੍ਰਕਾਸ਼ ਅਬਿਟਕਰ, ਸੰਜੇ ਸ਼ਿਰਸਾਟ, ਅੱਬਦੁਲ ਸੱਤਾਰ, ਗੁਲਾਬਰਾਓ ਪਾਟਿਲ, ਦਾਦਾ ਭੂਸੇ ਸੁਹਾਸ ਕਾਂਦੇ।

'ਅਬਕੀ ਬਾਰ ਮਹਿੰਗੇ ਪੈਟਰੋਲ-ਡੀਜ਼ਲ ਦੀ ਮਾਰ,
ਸਾਲ ਦੇ ਆਖਰੀ ਦਿਨ ਤਾਂ ਬਖ਼ਸ਼
ਦਿਓ ਯਾਰ’
ਕਾਂਗਰਸ
ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਆਏ ਦਿਨ ਹੀ ਵਿਰੋਧੀ ਧਿਰ ਬੀਜੇਪੀ ਖਿਲਾਫ ਕੋਈ ਨਾ ਕੋਈ
ਟਿੱਪਣੀ ਕਰਦੇ ਰਹਿੰਦੇ ਹਨ। ਸਰਕਾਰ ਖਿਲਾਫ ਮੋਰਚਾ ਖੋਲ੍ਹ ਕੇ ਰੱਖਣ ਵਾਲੇ ਰਣਦੀਪ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹਨ। ਉਹ ਸਰਕਾਰ ਦੀ ਕਾਰਗੁਜ਼ਾਰੀਆਂ ‘ਤੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਟਵਿਟਰ ‘ਤੇ ਪੋਸਟ ਕਰਦੇ ਰਹਿੰਦੇ ਹਨ।
ਹੁਣ ਉਨ੍ਹਾਂ ਨੇ ਸਾਲ ਦੇ ਆਖਰੀ ਦਿਨਾਂ ‘ਚ ਵੀ ਮੋਦੀ ਸਰਕਾਰ ਨੂੰ ਨਹੀਂ ਬਖਸ਼ਿਆ। ਮੋਦੀ ਸਰਕਾਰ ਮਹਿੰਗਾਈ ਕਾਬੂ ਕਰਨ ਤੇ ਅਰਥਵਿਵਸਥਾ ਨੂੰ ਸੰਭਾਲਣ ‘ਚ ਕਾਮਯਾਬ ਨਹੀਂ ਰਹਿ ਸਕੀ। ਅਜਿਹੇ ‘ਚ ਜਿੱਥੇ ਇੱਕ ਪਾਸੇ ਆਰਥਿਕ ਮੰਦੀ ਵਧ ਰਹੀ ਹੈ, ਉਧਰ ਹੀ ਸਾਰਾ ਸਾਲ ‘ਚ ਮਹਿੰਗਾਈ ਖਾਸ ਕਰ ਡੀਜ਼ਲ-ਪੈਟਰੋਲ ਦੀ ਵਧੀਆਂ ਕੀਮਤਾਂ ਨੇ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨ ਕੀਤਾ।

ਵੀਡੀਓ ਵਾਇਰਲ ਹੋਣ ਮਗਰੋਂ
ਟੀਵੀ ਚੈਨਲਾਂ ਦੁਆਲੇ ਹੋਏ ਰੰਧਾਵਾ!
100 ਕਰੋੜ
ਦਾ ਠੋਕਣਗੇ ਦਾਅਵਾ
ਸ਼੍ਰੀ
ਗੁਰੂ ਨਾਨਕ ਦੇਵ ਜੀ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੀ ਵੀਡੀਓ ਨੇ ਪੰਜਾਬ ਦਾ ਸਿਆਸੀ
ਮਾਹੌਲ ਗਰਮਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ ਖਿਲਾਫ ਕਾਰਵਾਈ ਲਈ ਸ਼੍ਰੀ
ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਉਧਰ, ਰੰਧਾਵਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਗਏ ਹਨ।
ਅੱਜ ਰੰਧਾਵਾ ਆਪਣੇ ਵਕੀਲ ਸਮੇਤ ਬਟਾਲਾ ਪਹੁੰਚੇ ਤੇ ਐਸਐਸਪੀ ਉਪਿੰਦਰਜੀਤ ਘੁੰਮਣ ਕੋਲ ਸ਼ਿਕਾਇਤ ਦਰਜ ਕਰਵਾਈ। ਐਸਐਸਪੀ ਨੂੰ ਸ਼ਿਕਾਇਤ ਪੱਤਰ ਦਿੰਦਿਆਂ ਰੰਧਾਵਾ ਦੇ ਵਕੀਲ ਨਵੀਨ ਗੁਪਤਾ ਨੇ ਕਿਹਾ ਕਿ ਵਾਇਰਲ ਵੀਡੀਓ ਦੋ ਸਾਲ ਪੁਰਾਣੀ ਹੈ ਤੇ ਗ਼ਲਤ ਢੰਗ ਨਾਲ ਐਡਿਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਨਿਊਜ਼ ਚੈਨਲ ਵੱਲੋਂ ਬਿਨਾ ਤੱਥਾਂ ਦੀ ਪੜਤਾਲ ਕੀਤਿਆਂ ਇਸ ਵੀਡੀਓ ਨੂੰ ਪ੍ਰਸਾਰਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰੰਧਾਵਾ ਇੱਜ਼ਤਦਾਰ ਵਿਅਕਤੀ ਹਨ ਤੇ ਨਿਊਜ਼ ਚੈਨਲਾਂ ਵੱਲੋਂ ਵਿਰੋਧੀਆਂ ਨਾਲ ਮਿਲ ਕੇ ਰੰਧਾਵਾ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਰੰਧਾਵਾ ਦੇ ਵਕੀਲ ਨੇ ਦੱਸਿਆ ਕਿ ਉਹ ਇਨਸਾਫ਼ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ ਤੇ ਸਬੰਧਤ ਨਿਊਜ਼ ਚੈਨਲਾਂ ਤੇ ਇੱਕ ਖ਼ਾਸ ਨਿਊਜ਼ ਚੈਨਲ ਸਮੇਤ ਉਸ ਦੇ ਤਿੰਨ ਨੁਮਾਇੰਦਿਆਂ ਤੇ 100 ਕਰੋੜ ਦਾ ਦਾਅਵਾ ਕਰਨਗੇ। ਰੰਧਾਵਾ ਵੱਲੋਂ ਐਸਐਸਪੀ ਬਟਾਲਾ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਖ਼ਾਸਕਰ ਇੱਕ ਨਿਊਜ਼ ਚੈਨਲ ਤੇ ਉਸ ਦੇ ਤਿੰਨ ਨੁਮਾਇੰਦਿਆਂ ਦੇ ਬਕਾਇਦਾ ਨਾਂ ਵੀ ਦਰਜ ਕੀਤੇ ਗਏ ਹਨ।

ਫਸ ਗਏ ਕੈਪਟਨ ਦੇ ਇੱਕ ਹੋਰ ਮੰਤਰੀ, ਅਕਾਲੀ ਦਲ ਨੇ ਬੀੜੀਆਂ ਤੋਪਾਂ!
ਚੰਡੀਗੜ੍ਹ: ਕੈਪਟਨ ਦਾ ਇੱਕ ਹੋਰ ਮੰਤਰੀ ਵਿਵਾਦ ਵਿੱਚ ਘਿਰ ਗਿਆ ਹੈ। ਦਰਅਸਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ।
ਚੰਡੀਗੜ੍ਹ: ਕੈਪਟਨ ਦਾ ਇੱਕ ਹੋਰ ਮੰਤਰੀ ਵਿਵਾਦ ਵਿੱਚ ਘਿਰ ਗਿਆ ਹੈ। ਦਰਅਸਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਦੋ ਸਾਲ ਪੁਰਾਣੇ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ।
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਦੋ ਸਾਲ
ਪੁਰਾਣੇ ਵੀਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰੰਧਾਵਾ ਨੇ ਇਸ ਵੀਡੀਓ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ
ਦੀ ਪੇਂਟਿੰਗ ਦੀ ਤੁਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਹੈ।
ਇਹ ਵੀਡੀਓ ਦੋ ਸਾਲ ਪਹਿਲਾਂ ਸਹਿਕਾਰੀ ਵਿਭਾਗ ਦੀ ਮੀਟਿੰਗ ਦਾ ਹੈ। ਸਿਰਫ 24 ਸੈਕਿੰਡ ਦੀ ਇਸ ਵੀਡੀਓ ਵਿੱਚ ਇੱਕ ਬੰਦਾ ਰੰਧਾਵਾ ਕੋਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਲੈ ਕੇ ਆਉਂਦਾ ਹੈ। ਪੇਂਟਿੰਗ ਨੂੰ ਵੇਖ ਕੇ ਰੰਧਾਵਾ ਕਹਿੰਦੇ ਹਨ, ਹੁਣ ਆਹ ਦੇਖੋ ਨਾ ਗੁਰੂ ਨਾਨਕ ਸਾਹਿਬ ਆ ਏ ਫੌਜੀ ਬਣਾ ਦਿੱਤਾ ਆ...ਦੂਰੋਂ ਵੇਖੋ ਤਾਂ ਕੈਪਟਨ ਸਾਹਬ ਨਹੀਂ ਲੱਗਦੇ। ਇਸ ਮਗਰੋਂ ਹਾਸਾ ਮੱਚ ਜਾਂਦਾ ਹੈ।
ਵੀਡੀਓ ਦਾ ਬਾਹਰ ਆਉਂਦਿਆਂ ਹੀ ਅਕਾਲੀ ਦਲ ਨੇ ਕਿਹਾ ਹੈ ਕਿ ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਕੈਪਟਨ ਨੂੰ ਇਸ ਵਿਰੁੱਧ ਕਰਾਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼੍ਰੀ ਅਕਾਲੀ ਤਖ਼ਤ ਸਾਹਿਬ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।

ਸੁਖਜਿੰਦਰ ਰੰਧਾਵਾ ਖਿਲਾਫ
ਡਟੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਅਕਾਲੀ ਦਲ ਦੇ ਨਾਲ
ਹੀ ਸ਼੍ਰੋਮਣੀ ਕਮੇਟੀ ਵੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਖਿਲਾਫ ਡਟ ਗਈ ਹੈ। ਉਧਰ, ਰੰਧਾਵਾ ਨੇ ਪੁਲਿਸ ਕੋਲ ਸ਼ਿਕਾਇਤ ਕਰਕੇ ਦਾਅਵਾ
ਕੀਤਾ ਹੈ ਕਿ ਸ਼ਰਾਰਤ ਨਾਲ ਉਨ੍ਹਾਂ ਦੀ ਦੋ ਸਾਲ ਪੁਰਾਣੀ ਵੀਡੀਓ ਨੂੰ ਐਡਿਟ ਕਰਕੇ ਉਨ੍ਹਾਂ ਦਾ ਅਕਸ਼
ਖਰਾਬ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਰੰਧਾਵਾ ਸ਼੍ਰੀ ਗੁਰੂ ਨਾਨਕ ਦੇ ਪੇਂਟਿੰਗ ਬਾਰੇ ਕੁਝ
ਕਹਿ ਰਹੇ ਹਨ।
ਸ਼੍ਰੋਮਣੀ
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਅਕਾਲ
ਤਖ਼ਤ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਰੰਧਾਵਾ ਖ਼ਿਲਾਫ਼ ਕਾਰਵਾਈ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ
ਕਿ ਇਸ ਮਾਮਲੇ ਵਿੱਚ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਜਾਵੇਗੀ।
ਉਨ੍ਹਾਂ ਸੂਬੇ ਦੇ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਗੁਰੂ ਨਾਨਕ ਦੇਵ ਬਾਰੇ ਗਲਤ ਸ਼ਬਦ ਬੋਲਣ ਤੇ ਗੁਰੂ
ਸਾਹਿਬ ਦੀ ਤੁਲਨਾ ਕਿਸੇ ਵਿਅਕਤੀ ਨਾਲ ਕਰਨ ਦੇ ਦੋਸ਼ ਹੇਠ ਕੈਬਨਿਟ ਮੰਤਰੀ ਨੂੰ ਪੰਜਾਬ ਵਜ਼ਾਰਤ
ਵਿੱਚੋਂ ਬਾਹਰ ਕੀਤਾ ਜਾਵੇ।
ਇਸ ਤੋਂ ਪਹਿਲਾਂ ਸ਼੍ਰੋਮਣੀ
ਅਕਾਲੀ ਦਲ ਯੂਥ ਵਿੰਗ ਦੇ ਸਰਪ੍ਰਸਤ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ
ਕੀਤਾ ਸੀ ਕਿ ਰੰਧਾਵਾ ਨੇ ਗੁਰੂ ਨਾਨਕ ਸਾਹਿਬ ਬਾਰੇ ਮਾੜੀ ਸ਼ਬਦਾਵਲੀ ਵਰਤੀ ਹੈ। ਇਸ ਲਈ ਐਫਆਈਆਰ
ਦਰਜ ਕਰਕੇ ਉਨ੍ਹਾਂ ਗ੍ਰਿਫ਼ਤਾਰ ਕੀਤਾ ਜਾਵੇ।
ਸਦੀ ਦਾ ਸਭ ਤੋਂ ਠੰਢਾ ਦਸੰਬਰ!
ਰਾਜਸਥਾਨ ਵੀ ਜੰਮਿਆ
ਇਸ ਵਾਰ ਠੰਢ ਕਈ ਰਿਕਾਰਡ ਤੋੜ ਰਹੀ ਹੈ। ਮੌਸਮ
ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਵਿੱਚ 1901 ਤੋਂ
ਬਾਅਦ ਇਹ ਸਭ ਤੋਂ ਠੰਢਾ ਦਸੰਬਰ ਸਾਬਤ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ 118 ਸਾਲ ਦਾ ਰਿਕਾਰਡ ਟੁੱਟ ਰਿਹਾ ਹੈ। ਇਸ ਵਾਰ ਪਹਾੜਾਂ ਵਿੱਚ ਹੋਈ ਖੂਬ
ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦਾ ਤਾਪਮਾਨ ਵੀ ਜ਼ੀਰੋ ਡਿੱਗਰੀ ਤੱਕ ਹੇਠਾਂ ਪਹੁੰਚ ਰਿਹਾ ਹੈ।
ਹੋਰ ਤਾਂ ਹੋਰ ਰਾਜਸਥਾਨ ਦੇ ਸੀਕਰ ਜ਼ਿਲ੍ਹੇ ’ਚ ਫ਼ਤਿਹਪੁਰ ਦਾ ਤਾਪਮਾਨ ਮਨਫ਼ੀ
ਚਾਰ ਡਿਗਰੀ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਪਹਿਲਾਂ ਵੀ ਰਾਤ ਦਾ ਤਾਪਮਾਨ ਅਕਸਰ ਜ਼ੀਰੋ ਡਿਗਰੀ ਤੱਕ ਪਹੁੰਚ ਜਾਂਦਾ ਸੀ ਪਰ ਇਸ ਵਾਰ ਸੂਰਜ ਨਾ ਨਿਕਲਣ ਕਰਕੇ ਦਿਨ ਵੀ ਰਾਤ ਵਾਂਗ ਹੀ ਠੰਢੇ ਹਨ। ਇਹ ਸਿਲਸਿਲਾ ਨਵਾਂ ਸਾਲ ਸ਼ੁਰੂ ਹੋਣ ਤੱਕ ਜਾਰੀ ਰਹੇਗਾ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਕੌਮੀ ਰਾਜਧਾਨੀ ਦਿੱਲੀ ਸਮੇਤ ਐਨਸੀਆਰ ’ਚ ਸ਼ਨੀਵਾਰ ਨੂੰ ਤਾਪਮਾਨ 2.4 ਡਿਗਰੀ ਮਾਪਿਆ ਗਿਆ। ਸੰਘਣੀ ਧੁੰਦ ਕਾਰਨ ਸ਼ਨਿਚਰਵਾਰ ਸਵੇਰੇ ਚਾਰ ਉਡਾਣਾਂ ਦਿੱਲੀ ਹਵਾਈ ਅੱਡੇ ਤੋਂ ਮੋੜ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ ਧੁੰਦ ਕਾਰਨ 150 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਤੇ 10 ਦਾ ਸਮਾਂ ਬਦਲਿਆ ਗਿਆ। ਠੰਢ ਤੇ ਧੁੰਦ ਦਾ ਅਸਰ ਦਿੱਲੀ ’ਚ ਹਵਾ ਦੀ ਗੁਣਵੱਤਾ ਉਪਰ ਵੀ ਪੈ ਰਿਹਾ ਹੈ। ‘ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਗੰਭੀਰ ਸ਼੍ਰੇਣੀ ਦੇ ਨੇੜੇ ਹੈ।
ਉਧਰ ਪਹਾੜਾਂ ਵਿੱਚ ਵੀ ਠੰਢ ਦਾ ਕਹਿਰ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪਹਾੜੀ ਸੂਬੇ ’ਚ ਕਿਲੌਂਗ ਮਨਫ਼ੀ 11.5 ਡਿਗਰੀ ਨਾਲ ਸਭ ਤੋਂ ਵੱਧ ਠੰਢਾ ਰਿਕਾਰਡ ਕੀਤਾ ਗਿਆ ਹੈ। ਡਲਹੌਜ਼ੀ ਦਾ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਰਿਹਾ। ਸ੍ਰੀਨਗਰ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਇਸ ਸਰਦ ਰੁੱਤ ਦੀ ਸਭ ਤੋਂ ਠੰਢੀ ਰਿਕਾਰਡ ਕੀਤੀ ਗਈ ਹੈ ਤੇ ਤਾਪਮਾਨ ਮਨਫ਼ੀ 5.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਸ੍ਰੀਨਗਰ ’ਚ ਜਲ ਸਪਲਾਈ ਲਾਈਨ ਜੰਮ ਗਈ ਹੈ।

ਪੰਜਾਬੀਓ ਸਾਵਧਾਨ!
ਅਗਲੇ ਦਿਨ ਬਾਰਸ਼ ਦਾ ਜ਼ੋਰ
ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ
ਹੈ। ਰਾਜਧਾਨੀ ਦਿੱਲੀ ਸਣੇ ਨਾਲ ਲੱਗਦੇ ਕਈ ਰਾਜਾਂ ਵਿੱਚ ਕਾਫੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਦਾ
ਕਹਿਣਾ ਹੈ ਕਿ ਅੱਜ ਤੋਂ ਮੌਸਮ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 31 ਦਸੰਬਰ ਤੋਂ 2 ਜਨਵਰੀ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਕਾਰਨ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। 15 ਦਸੰਬਰ ਤੋਂ ਹੀ ਉੱਤਰੀ ਭਾਰਤ ਦੇ ਬਹੁਤੇ ਰਾਜਾਂ ਵਿੱਚ ਬਹੁਤ ਜ਼ਿਆਦਾ ਠੰਢ ਦੀ ਸਥਿਤੀ ਬਣੀ ਹੋਈ ਹੈ। ਅੱਜ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਆਈ।
ਕੱਲ੍ਹ ਦਿੱਲੀ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਇਹੋ ਸਥਿਤੀ ਜਾਰੀ ਰਹੇਗੀ। ਕੜਾਕੇ ਦੀ ਠੰਢ ਦੇ ਨਾਲ ਨਾਲ, ਨਾ ਸਿਰਫ ਠੰਢੀਆਂ ਹਵਾਵਾਂ ਬਲਕਿ ਧੁੰਦ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਦੱਸ ਦਈਏ ਕਿ ਅੱਜ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ ਹੈ।
ਠੰਢ ਦਾ ਅਸਰ ਹਵਾਈ ਅਤੇ ਰੇਲ ਆਵਾਜਾਈ ਤੇ ਵੀ ਦੇਖਣ ਨੂੰ ਮਿਲਿਆ। ਇਸ ਕਾਰਨ 24 ਟ੍ਰੇਨਾਂ ਦੋ ਤੋਂ ਪੰਜ ਘੰਟੇ ਦੇਰੀ ਨਾਲ ਰਵਾਨਾ ਹੋਈਆਂ।

ਜਨਵਰੀ 'ਚ 16 ਦਿਨਾਂ ਲਈ ਬੰਦ ਰਹਿਣਗੇ
ਬੈਂਕ,
ਪਹਿਲਾਂ ਹੀ ਕਰ ਲਓ ਜ਼ਰੂਰੀ
ਕੰਮ
ਜੇ ਤੁਸੀਂ
ਬੈਂਕ ਦਾ ਕੋਈ ਕੰਮ ਕਰਨਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਅਜਿਹਾ ਇਸ ਲਈ ਕਿਉਂਕਿ
ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਜਨਵਰੀ 'ਚ ਬੈਂਕ ਇੱਕ ਨਹੀਂ, ਦੋ ਨਹੀਂ ਬਲਕਿ 16 ਦਿਨਾਂ ਲਈ ਬੰਦ ਰਹਿਣਗੇ।
ਦੱਸ ਦੇਈਏ ਕਿ ਇਨ੍ਹਾਂ 16 ਛੁੱਟੀਆਂ 'ਚ ਵੱਖ-ਵੱਖ ਸੂਬਿਆਂ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਇਸ ਸਮੇਂ ਦੌਰਾਨ ਖਾਤਾ ਧਾਰਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜੇ ਬੈਂਕ ਨਾਲ ਸਬੰਧਤ ਕੋਈ ਬਾਕੀ ਕੰਮ ਹੈ, ਤਾਂ ਸਮੇਂ ਸਿਰ ਪੂਰਾ ਕਰੋ ਲਓ। ਆਓ ਜਾਣਦੇ ਹਾਂ ਕਿ ਜਨਵਰੀ ਦੇ ਕਿਹੜੇ ਦਿਨ ਬੈਂਕ ਬੰਦ ਹੋਣਗੇ।
ਤਾਰੀਖ ਸੂਬਾ ਛੁੱਟੀਆਂ
1 ਜਨਵਰੀ 2020 ਆਈਜ਼ੌਲ, ਚੇਨਈ, ਇੰਫਾਲ, ਗੰਗਟੋਕ, ਸ਼ਿਲਾਂਗ ਨਵਾਂ ਸਾਲ
2 ਜਨਵਰੀ 2020 ਆਈਜ਼ਵਾਲ, ਚੰਡੀਗੜ੍ਹ
5 ਜਨਵਰੀ 2020 ਸਾਰੇ ਸੂਬੇ ਐਤਵਾਰ
7 ਜਨਵਰੀ 2020 ਇੰਫਾਲ ਇਮਾਇਨੁ ਇਰੱਪਾ
8 ਜਨਵਰੀ 2020 ਇੰਫਾਲ ਐਂਥਮ-ਨਾਗਾਈ
11 ਜਨਵਰੀ 2020 ਸਾਰੇ ਸੂਬੇ ਦੂਜਾ ਸ਼ਨੀਵਾਰ
12 ਜਨਵਰੀ 2020 ਸਾਰੇ ਸੂਬੇ ਐਤਵਾਰ
14 ਜਨਵਰੀ 2020 ਅਹਿਮਦਾਬਾਦ ਮਕਰ ਸੰਕ੍ਰਾਂਤੀ
15 ਜਨਵਰੀ 2020 ਬੈਂਗਲੁਰੂ, ਚੇਨਈ, ਹੈਦਰਾਬਾਦ, ਗੁਹਾਟੀ ਮਕਰ ਸੰਕ੍ਰਾਂਤੀ, ਪੋਂਗਲ
16 ਜਨਵਰੀ 2020 ਚੇਨਈ ਥਿਰਵੁੱਲਰ ਦਿਵਸ
17 ਜਨਵਰੀ 2020 ਚੇਨਈ ਉਜਹਾਵਰ ਤਿਰੂਨਲ
19 ਜਨਵਰੀ 2020 ਸਾਰੇ ਸੂਬੇ ਐਤਵਾਰ
23 ਜਨਵਰੀ 2020 ਅਗਰਤਲਾ, ਕੋਲਕਾਤਾ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ
25 ਜਨਵਰੀ 2020 ਸਾਰੇ ਸੂਬੇ ਚੌਥਾ ਸ਼ਨੀਵਾਰ
26 ਜਨਵਰੀ 2020 ਸਾਰੇ ਸੂਬੇ ਗਣਤੰਤਰ ਦਿਵਸ, ਐਤਵਾਰ
30 ਜਨਵਰੀ 2020 ਅਗਰਤਲਾ, ਭੁਵਨੇਸ਼ਵਰ, ਕੋਲਕਾਤਾ ਸਰਸਵਤੀ ਪੂਜਾ, ਵਸੰਤ ਪੰਚਮੀ

ਹੁਣ ਮਜੀਠੀਆ ਨੇ ਰੰਧਾਵਾ ਨੂੰ
ਧਾਰਮਿਕ ਫਰੰਟ 'ਤੇ ਘੇਰਿਆ
ਕੈਬਨਿਟ ਮੰਤਰੀ ਸੁਖਜਿੰਦਰ
ਰੰਧਾਵਾ ਚਾਹੇ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ
ਮਾਣਹਾਨੀ ਦਾ ਦਾਅਵਾ ਠੋਕਣ ਦੀ ਚੇਤਾਵਨੀ ਦੇ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਖਿਲਾਫ
ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਰਪ੍ਰਸਤ ਤੇ ਸਾਬਕਾ ਕੈਬਨਿਟ
ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਰੰਧਾਵਾ ਨੇ ਗੁਰੂ ਨਾਨਕ ਸਾਹਿਬ ਬਾਰੇ ਮਾੜੀ
ਸ਼ਬਦਾਵਲੀ ਵਰਤੀ ਹੈ। ਇਸ ਲਈ ਐਫਆਈਆਰ ਦਰਜ ਕਰਕੇ ਉਨ੍ਹਾਂ ਗ੍ਰਿਫ਼ਤਾਰ ਕੀਤਾ ਜਾਵੇ।
ਅਕਾਲੀ
ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ
ਕਿਹਾ ਕਿ ਰੰਧਾਵਾ ਨੂੰ ਮੰਤਰੀ ਮੰਡਲ 'ਚੋਂ ਵੀ ਬਾਹਰ ਕੱਢਿਆ
ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ। ਉਨ੍ਹਾਂ ਨੇ ਕਿਹਾ ਕਿ ਰੰਧਾਵਾ ਨੇ ਗੁਰੂ ਵੀ ਨਹੀ
ਬਖਸ਼ਿਆ। ਗੁਰੂ ਨਾਨਕ ਪਾਤਸ਼ਾਹ ਲਈ ਅਜਿਹੇ ਸ਼ਬਦ ਕਦੇ ਵੀ ਬਰਦਾਸ਼ਤ ਨਹੀਂ ਹੋਣਗੇ।
ਉਧਰ, ਕਾਂਗਰਸੀ
ਮੰਤਰੀ ਵੀ ਰੰਧਾਵਾ ਨਾਲ ਡਟ ਗਏ ਹਨ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ
ਰੰਧਾਵਾ ਸੱਚੇ-ਸੁੱਚੇ ਇਨਸਾਨ ਹਨ। ਉਹ ਅਜਿਹਾ ਕਦੇ ਵੀ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਰੰਧਾਵਾ
ਅੱਜ ਖੁਦ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ
ਦੋ ਸਾਲ ਪੁਰਾਣੀ ਵੀਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਗਿਆ ਹੈ। ਉਨ੍ਹਾਂ ਇਸ ਲਈ ਮਾਣਹਾਨੀ ਦੀ
ਮੁਕੱਦਮਾ ਠੋਕਣ ਦੀ ਵੀ ਚੇਤਾਵਨੀ ਦਿੱਤੀ।
ਕੈਪਟਨ ਦੇ ਸਮਾਰਟਫੋਨ
ਉਡੀਕ ਰਹੇ ਨੌਜਵਾਨਾਂ ਨਾਲ ਬੁਰੀ ਹੋਈ
ਪਿਛਲੇ ਤਿੰਨ ਸਾਲਾਂ ਤੋਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟਫੋਨ ਉਡੀਕ ਰਹੇ ਨੌਜਵਾਨਾਂ ਨਾਲ ਬੁਰੀ ਹੋਈ ਜਾਪਦੀ
ਹੈ। ਕੈਪਟਨ ਸਰਕਾਰ ਨੇ 8 ਫਰਵਰੀ, 2019 ਦੀ ਪੰਜਾਬ ਸਮਾਰਟ ਕਨੈਕਟ
ਸਕੀਮ ਸਬੰਧੀ ਨੋਟੀਫਿਕੇਸ਼ਨ ਦੇ ਕਲਾਜ਼ 4.0 ਤੇ 5.0 'ਚ ਸੋਧ ਕਰ ਦਿੱਤੀ ਹੈ।
ਹੁਣ ਇਸ ਯੋਜਨਾ ਤਹਿਤ ਸਿਰਫ਼ ਸਰਕਾਰੀ ਸਕੂਲਾਂ 'ਚ 2019-2020 ਦੌਰਾਨ, 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਹੀ ਇਸ ਯੋਜਨਾ ਦਾ
ਲਾਭ ਮਿਲੇਗਾ।
ਇਸ ਤੋਂ
ਇਲਾਵਾ ਸਰਕਾਰੀ ਆਈਟੀਆਈ, ਪੋਲੋਟੈਕਨਿਕ ਤੇ ਕਾਲਜ
ਵਿੱਚ ਅੰਡਰ ਗ੍ਰੈਜੂਏਟ ਕੋਰਸ ਦੇ ਫਾਈਨਲ ਈਅਰ ਦੀਆਂ ਵਿਦਿਆਰਥਣਾਂ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ, ਉਨ੍ਹਾਂ ਨੂੰ ਹੀ ਸਮਾਰਟਫੋਨ ਮਿਲੇਗਾ।
ਵਿਰੋਧੀ ਧਿਰ ਦੇ ਲੀਡਰ ਹਰਪਾਲ
ਚੀਮਾ ਨੇ ਇਸ ਤੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਰਾਜ ਸਰਕਾਰ ਨੇ ਨੌਜਵਾਨਾਂ ਨਾਲ ਧੋਖਾ ਕੀਤਾ
ਹੈ। ਉਧਰ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੌਜਵਾਨਾ ਦੇ
ਜਜ਼ਬਾਤਾਂ ਨਾਲ ਖੇਡਿਆ ਹੈ।
ਸਰਕਾਰ ਨੇ ਸਮਾਰਟਫੋਨ ਅਤੇ
ਇਸਦੇ ਨੈਟਵਰਕ ਲਈ ਕੁੱਝ ਮਾਪਦੰਡ ਵੀ ਨਿਰਧਾਰਤ ਕੀਤੇ ਹਨ। ਇਸ ਦੇ ਅਨੁਸਾਰ, ਸਮਾਰਟ
ਫੋਨ ਦਾ ਓਪਰੇਟਿੰਗ ਸਿਸਟਮ ਐਂਡਰਾਇਡ ਓਰੀਓ 8.0 ਅਤੇ ਪ੍ਰੋਸੈਸਰ 1.2 GHz, ਰੈਮ 2 Gb, ਸਟੋਰੇਜ 16 Gb
(128 Gb ਤੱਕ ਵਧਾਇਆ ਜਾ ਸਕਦੀ ਹੈ), ਸਮਾਰਟਫੋਨ
ਦਾ ਡਿਸਪਲੇਅ ਸਾਈਜ਼ 5.0 ਇੰਚ ਅਤੇ ਰੈਜ਼ੋਲਿਸ਼ਨ 1280
X 720 ਪਿਕਸਲ ਦਾ ਹੋਵੇਗਾ। ਫਰੰਟ
ਕੈਮਰਾ 5 ਮੈਗਾ ਪਿਕਸਲ ਦਾ ਹੋਵੇਗਾ ਅਤੇ ਰੀਅਰ ਕੈਮਰਾ 8 ਮੈਗਾ ਪਿਕਸਲ ਦਾ ਹੋਵੇਗਾ। ਇਹ ਸਮਾਰਟ ਫੋਨ 4G, 3G ਅਤੇ 2G ਨੈਟਵਰਕ ਤੇ ਕੰਮ ਕਰੇਗਾ। ਇਸ ਦੀ ਬੈਟਰੀ 2900 mAh ਹੈ ਅਤੇ ਸਮਾਰਟ ਫੋਨ ਦੀ ਵਾਰੰਟੀ ਇਕ ਸਾਲ ਦੀ ਹੋਵੇਗੀ।
ਸੂਬੇ ਦੇ ਕਰੀਬ 30 ਲੱਖ
ਨੌਜਵਾਨਾਂ ਨੇ ਸਮਾਰਟਫੋਨ ਲਈ ਫਾਰਮ ਭਰੇ ਸਨ। ਸਭ ਤੋਂ ਵੱਧ ਫਾਰਮ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜੰਲਧਰ
ਤੇ ਬਠਿੰਡਾ ਵਿੱਚ ਭਰੇ ਗਏ।
ਦੋ ਲੱਖ ਜਾਅਲੀ ਅਸਲਾ
ਲਾਇਸੈਂਸਾਂ ਦਾ ਖੁਲਾਸਾ,
ਸੀਬੀਆਈ ਦੀ ਵੱਡੀ ਕਾਰਵਾਈ
ਸਾਰੇ
ਨਿਯਮਾਂ ਤੇ ਕਾਨੂੰਨ ਨੂੰ ਤਾਕ 'ਤੇ ਰੱਖਦਿਆਂ ਜੰਮੂ-ਕਸ਼ਮੀਰ ਦੇ ਜ਼ਿਲ੍ਹਾ
ਮੈਜਿਸਟ੍ਰੇਟਾਂ ਤੇ ਹੋਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲਗਪਗ ਦੋ ਲੱਖ ਜਾਅਲੀ ਅਸਲਾ ਲਾਇਸੈਂਸ
ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਸੀਬੀਆਈ ਨੇ ਅੱਜ ਜੰਮੂ-ਕਸ਼ਮੀਰ 'ਚ ਡੇਢ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ। ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ
ਰੋਕੂ ਐਕਟ ਤਹਿਤ ਸੀਬੀਆਈ ਵੱਲੋਂ ਕੀਤੀ ਇਹ ਪਹਿਲੀ ਵੱਡੀ ਕਾਰਵਾਈ ਹੈ।
ਸੀਬੀਆਈ ਸੂਤਰਾਂ ਮੁਤਾਬਕ ਜਿਨ੍ਹਾਂ ਅਫਸਰਾਂ 'ਤੇ ਇੱਥੇ ਛਾਪੇ ਮਾਰੇ ਗਏ, ਉਨ੍ਹਾਂ ਦੇ ਨਾਂ ਰਾਜੀਵ ਰੰਜਨ, ਯਸ਼ਾ ਮੁਦਗਿਲ, ਇਤਰਤ ਹੁਸੈਨ, ਸਲੀਮ ਮੁਹੰਮਦ, ਮੁਹੰਮਦ ਜਾਵੇਦ ਖ਼ਾਨ, ਜਹਾਂਗੀਰ ਅਹਿਮਦ ਮੀਰ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਅਧਿਕਾਰੀ ਕੁਪਵਾੜਾ, ਬਾਰਾਮੂਲਾ, ਉਧਮਪੁਰ, ਕਿਸ਼ਤਵਾੜ, ਰਾਜੌਰੀ ਤੇ ਡੋਡਾ ਦੇ ਜ਼ਿਲ੍ਹਾ ਮੈਜਿਸਟਰੇਟ ਤਾਇਨਾਤ ਰਹਿ ਚੁੱਕੇ ਹਨ। ਇਹ ਕੇਸ ਰਾਜਸਥਾਨ ਪੁਲਿਸ ਦੀ ਸਿਫਾਰਸ਼ 'ਤੇ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰਾਜਸਥਾਨ ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕੀਤਾ ਸੀ।
ਇਸ ਕੇਸ 'ਚ ਇਲਜ਼ਾਮ ਹੈ ਕਿ ਸਾਲ 2012 ਤੋਂ 2016 ਤੱਕ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਵਿੱਚੋਂ ਡੇਢ ਲੱਖ ਤੋਂ ਵੱਧ ਅਸਲਾ ਲਾਇਸੈਂਸ ਜਾਰੀ ਕੀਤੇ ਗਏ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਪੂਰੇ ਸੂਬੇ 'ਚ 4 ਲੱਖ ਤੋਂ ਵੱਧ ਅਸਲਾ ਲਾਇਸੈਂਸ ਜਾਰੀ ਕੀਤੇ ਗਏ ਜਿਸ ਵਿੱਚੋਂ ਦੋ ਲੱਖ ਲਾਇਸੈਂਸ ਜਾਅਲੀ ਹੋਣ ਦਾ ਅਨੁਮਾਨ ਹੈ।
ਜੰਮੂ-ਕਸ਼ਮੀਰ ਦੇ ਕੁਪਵਾੜਾ ਤੇ ਉਧਮਪੁਰ 'ਚ ਵੀ ਜਾਅਲੀ ਲਾਇਸੈਂਸਾਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਨਕਲੀ ਲਾਇਸੈਂਸ ਦਾ ਇਹ ਕਾਰੋਬਾਰ ਦੇਸ਼ ਦੇ ਦਿੱਲੀ, ਮੱਧ ਪ੍ਰਦੇਸ਼, ਹਰਿਆਣਾ ਆਦਿ ਸੂਬਿਆਂ 'ਚ ਵੀ ਫੈਲਿਆ ਹੋਇਆ ਹੈ, ਰਾਜਸਥਾਨ ਪੁਲਿਸ ਦੀ ਛਾਪੇਮਾਰੀ ਦੌਰਾਨ ਕਈ ਨਕਲੀ ਮੋਹਰਾਂ ਤੇ ਫੌਜ ਦੇ ਜਵਾਨਾਂ ਦੇ ਫਾਰਮ ਵੀ ਬਰਾਮਦ ਕੀਤੇ।
ਸੀਬੀਆਈ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ, “ਜਾਂਚ ਦੌਰਾਨ ਬਹੁਤ ਸਾਰੇ ਵੱਡੇ ਅਧਿਕਾਰੀ ਦੇ ਫਸਣ ਦੀ ਸੰਭਾਵਨਾ ਹੈ। ਤੱਥਾਂ ‘ਤੇ ਕੁਝ ਅਧਿਕਾਰੀਆਂ ਖ਼ਿਲਾਫ਼ ਬੇਹਿਸਾਬੀ ਜਾਇਦਾਦ ਦਾ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਹੁਣ ਤੱਕ ਚੱਲ ਰਹੇ ਛਾਪਿਆਂ ਦੌਰਾਨ ਕਈ ਮਹੱਤਵਪੂਰਨ ਦਸਤਾਵੇਜ਼ਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”

ਗੁਰਦਾਸਪੁਰ ਵਿੱਚ ਪੰਜਾਬ ਨੂੰ
ਮਿਲਿਆ ਲੰਮਾ-ਚੌੜਾ ਭਾਸ਼ਣ
ਗੁਰਦਾਸਪੁਰ ਵਿੱਚ ਵਿਚ
ਭਾਜਪਾ ਤੇ ਅਕਾਲੀ ਦਲ ਵਲੋਂ ਪ੍ਰਧਾਨ ਮੰਤਰੀ ਦੀ ਧੰਨਵਾਦ ਰੈਲੀ ਕਰਵਾਈ ਗਈ। ਇਸ ਦੌਰਾਨ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਚੁਣਾਵੀ ਲਹਿਜ਼ੇ ਵਿਚ 1984 ਦੇ ਸਿੱਖ
ਕਤਲੇਆਮ ਅਤੇ ਕਿਸਾਨਾਂ ਦੀ ਕਰਜ਼ ਮੁਆਫ਼ੀ ਦੇ ਮੁੱਦਿਆਂ ’ਤੇ ਕਾਂਗਰਸ ਉਪਰ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ
ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਵੱਡੇ ਵੱਡੇ ਵਾਅਦੇ ਕਰ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਆਪਣੇ
ਸਾਢੇ ਚਾਰ ਸਾਲਾਂ ਦੇ ਸ਼ਾਸਨ ਬਾਰੇ ਉਨ੍ਹਾਂ ਇੰਨਾ ਹੀ ਜ਼ਿਕਰ ਕੀਤਾ ਕਿ 2022 ਤੱਕ ਕਿਸਾਨਾਂ ਦੀ ਆਮਦਨ
ਦੁੱਗਣੀ ਕਰਨ ’ਤੇ ਕੰਮ ਚੱਲ ਰਿਹਾ ਹੈ।
ਰੈਲੀ ਵਿਚ
ਮੋਦੀ ਨੇ ਆਖਿਆ ਕਿ 1984 ਦੇ ਸਿੱਖ ਕਤਲੇਆਮ ਵਿਚ
ਸ਼ਾਮਲ ਆਗੂ ਨੂੰ ਕਾਂਗਰਸ ਪਾਰਟੀ ਨੇ ਹਾਲ ਹੀ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾ ਦਿੱਤਾ ਹੈ। ਉਨ੍ਹਾਂ ਦਾ ਇਸ਼ਾਰਾ ਮੱਧ
ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਕਮਲ ਨਾਥ ਵੱਲ ਸੀ ਜਿਨ੍ਹਾਂ ’ਤੇ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਵਿਚ
ਸ਼ਾਮਲ ਹੋਣ ਦੇ ਦੋਸ਼ ਲਗਦੇ ਰਹੇ ਹਨ।
ਪ੍ਰਧਾਨ
ਮੰਤਰੀ ਨੇ ਆਖਿਆ ‘‘ ਇਕ ਪਰਿਵਾਰ ਦੇ ਇਸ਼ਾਰੇ ’ਤੇ ਦੰਗਿਆਂ ਵਿਚ ਸ਼ਾਮਲ ਵਿਅਕਤੀਆਂ ਦੀਆਂ
ਫਾਈਲਾਂ ਦਬਾਅ ਦਿੱਤੀਆਂ ਗਈਆਂ ਸਨ ਪਰ ਐਨਡੀਏ ਨੇ ਇਹ ਫਾਈਲਾਂ ਲੱਭ ਕੇ ਐਸਆਈਟੀ ਕਾਇਮ ਕੀਤੀ ਤੇ
ਨਤੀਜਾ ਤੁਹਾਡੇ ਸਾਹਮਣੇ ਹੈ।’’ ਉਨ੍ਹਾਂ ਕਿਹਾ ਕਿ ਐਨਡੀਏ
ਸਰਕਾਰ ਨੇ ਕਰਤਾਰਪੁਰ ਲਾਂਘਾ ਉਸਾਰਨ ਦਾ ਇਤਿਹਾਸਕ ਫੈ਼ਸਲਾ ਕੀਤਾ ਹੈ ਜਿਸ ਨਾਲ ਡੇਰਾ ਬਾਬਾ ਨਾਨਕ
ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੁੜ ਜਾਵੇਗਾ।
ਗੁਰਦਾਸਪੁਰ
ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਸਵਰਗੀ ਵਿਨੋਦ ਖੰਨਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਇਹ ਕਿਹਾ
ਕਿ ਸ਼੍ਰੀ ਖੰਨਾ ਆਪਣੇ ਕਾਰਜਕਾਲ ਦੌਰਾਨ ਇਲਾਕੇ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹੇ। ਉਨ੍ਹਾਂ
ਕਿਹਾ ਕਿ ਸਰਕਾਰ ਨੇ ਸਰਹਿੰਦ ਫੀਡਰ ਨਹਿਰ ਦੇ ਪੁਨਰ ਨਿਰਮਾਣ ਲਈ ਗਰਾਂਟ ਮਨਜ਼ੂਰ ਕੀਤੀ ਹੈ। ਇਸ ਨਾਲ
ਪੰਜਾਬ ਦੇ ਦੱਖਣੀ ਹਿੱਸੇ ਨੂੰ ਸਿੰਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ। ਪਹਿਲਾਂ ਪੰਜਾਬ ਭਾਜਪਾ
ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਰੈਲੀ
ਨੂੰ ਸੰਬੋਧਨ ਕੀਤਾ। ਹਾਲਾਂਕਿ ਮੋਦੀ ਵੱਲੋਂ ਇਸੇ ਦੌਰਾਨ ਪੰਜਾਬ ਲਈ ਕੋਈ ਐਲਾਨ ਨਹੀਂ ਕੀਤਾ ਗਿਆ।
ਕਸ਼ਮੀਰ ਬਾਰੇ ਇਸਲਾਮਿਕ ਮੁਲਕਾਂ ਦੀ ਮੀਟਿੰਗ !
ਸਾਊਦੀ ਅਰਬ ਕਸ਼ਮੀਰ ਦੀ ਸਥਿਤੀ ’ਤੇ ਚਰਚਾ ਕਰਨ ਲਈ ਇਸਲਾਮਿਕ ਸਹਿਯੋਗ ਜਥੇਬੰਦੀ (ਓਆਈਸੀ) ਦੇ ਮੈਂਬਰ ਮੁਲਕਾਂ ਦੇ ਵਿਦੇਸ਼
ਮੰਤਰੀਆਂ ਦੀ ਮੀਟਿੰਗ ਸਦਣ ਜਾ ਰਿਹਾ ਹੈ। ਇਹ ਖ਼ਬਰਾਂ ਪਾਕਿਸਤਾਨੀ ਮੀਡੀਆ ਰਾਹੀ ਆਈਆਂ ਹਨ। ‘ਡਾਅਨ’ ਨੇ ਕੂਟਨੀਕਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਸ਼ਹਿਜ਼ਾਦਾ ਫੈਸਲ ਬਿਨ ਫਰਹਾਨ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ
ਮਹਿਮੂਦ ਕੁਰੈਸ਼ੀ ਨਾਲ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ’ਚ ਮੁਲਾਕਾਤ ਕੀਤੀ। ਸ਼ਹਿਜ਼ਾਦਾ ਫੈਸਲ ਹਾਲ ਹੀ ’ਚ ਮੁਸਲਿਮ ਮੁਲਕਾਂ ਦੇ ਕੁਆਲਾਲੰਪੁਰ ਸੰਮੇਲਨ ’ਚ ਹਿੱਸਾ ਨਾ ਲੈਣ ਬਾਰੇ ਆਪਣੇ ਦੇਸ਼ ਦੇ ਪੱਖ ਬਾਰੇ ਜਾਣੂ ਕਰਵਾਉਣ ਲਈ ਇੱਕ ਦਿਨ ਦੇ ਦੌਰੇ ’ਤੇ ਪਾਕਿਸਤਾਨ ਆਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਦੋਵੇਂ ਵਿਦੇਸ਼ ਮੰਤਰੀਆਂ ਨੇ ਕਸ਼ਮੀਰ ਮਸਲੇ ਦੇ ਸਬੰਧ ’ਚ ਓਆਈਸੀ ਦੀ ਭੂਮਿਕਾ ’ਤੇ ਚਰਚਾ ਕੀਤੀ।’ਕੁਰੈਸ਼ੀ ਨੇ ਸ਼ਹਿਜ਼ਾਦਾ ਫੈਸਲ ਨੂੰ ਭਾਰਤ ਵੱਲੋਂ ਪੰਜ ਅਗਸਤ ਨੂੰ ਧਾਰਾ 370 ਦੀਆਂ ਵਧੇਰੇ ਤਜਵੀਜ਼ਾਂ ਨੂੰ ਖਤਮ ਕਰਨ ਤੋਂ ਬਾਅਦ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਤੇ ਐੱਨਆਰਸੀ ਸਬੰਧੀ ਭਾਰਤ ਸਰਕਾਰ
ਦੀ ਕਾਰਵਾਈ ਅਤੇ ਭਾਰਤ ’ਚ ਲਗਾਤਾਰ ਘੱਟ ਗਿਣਤੀਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਉਠਾਇਆ। ਓਆਈਸੀ ਮੁਸਲਿਮ ਮੁਲਕਾਂ ਦੀ ਜਥੇਬੰਦੀ ਹੈ ਅਤੇ
ਪਾਕਿਸਤਾਨ ਵੀ ਇਸ ਦਾ ਹਿੱਸਾ ਹੈ। ਆਮ ਤੌਰ ’ਤੇ ਇਹ ਜਥੇਬੰਦੀ ਪਾਕਿਸਤਾਨ ਦੀ ਹਮਾਇਤ ਕਰਦੀ ਹੈ।
ਓਆਈਸੀ ਨੇ ਪਿਛਲੇ ਹਫ਼ਤੇ ਇੱਕ ਸੰਖੇਪ ਬਿਆਨ ’ਚ ਕਿਹਾ ਸੀ ਕਿ ਉਹ ਭਾਰਤ ’ਚ ਮੁਸਲਿਮ ਘੱਟ ਗਿਣਤੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਘਟਨਾਵਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਸ਼ਹਿਜ਼ਾਦਾ ਫੈਸਲ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ
ਮੁਲਾਕਾਤ ਕੀਤੀ। ਮੀਟਿੰਗ ’ਚ ਵਿਦੇਸ਼ ਮੰਤਰੀ ਕੁਰੈਸ਼ੀ, ਵਿਦੇਸ਼ ਸਕੱਤਰ ਸੋਹੇਲ ਮਹਿਮੂਦ, ਖੁਫੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ
ਜਨਰਲ ਫੈਜ਼ ਹਾਮਿਦ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਕੇਂਦਰੀ ਸਕੱਤਰ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ
ਸਬੰਧੀ ਸੁਲਤਾਨਪੁਰ ਲੋਧੀ ਦਾ ਦੌਰਾ
ਆਵਾਸ ਤੇ ਸ਼ਹਿਰੀ ਮਾਮਲਿਆਂ
ਬਾਰੇ ਕੇਂਦਰੀ ਸਕੱਤਰ ਸ੍ਰੀ ਦੁਰਗਾ ਸ਼ੰਕਰ ਮਿਸ਼ਰਾ ਵੱਲੋਂ ਅੱਜ ‘ਸੁਲਤਾਨਪੁਰ ਲੋਧੀ ਸਮਾਰਟ ਸਿਟੀ’ ਪ੍ਰਾਜੈਕਟ ਸਬੰਧੀ ਪਵਿੱਤਰ ਨਗਰੀ ਸੁਲਤਾਨਪੁਰ
ਲੋਧੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਪੀ। ਐਮ। ਆਈ। ਡੀ। ਸੀ ਦੇ ਮੁੱਖ ਕਾਰਜਕਾਰੀ ਅਫ਼ਸਰ
ਸ੍ਰੀ ਅਜੋਏ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਮੌਜੂਦਗੀ ਵਿਚ ਉੱਚ ਅਧਿਕਾਰੀਆਂ
ਨਾਲ ਮੀਟਿੰਗ ਕੀਤੀ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਸਬੰਧੀ ਪੂਰੀ ਪਲਾਨਿੰਗ ਬਣਾ ਕੇ ਦੋ ਮਹੀਨਿਆਂ
ਵਿਚ ਪ੍ਰਪੋਜ਼ਲ ਬਣਾ ਕੇ ਭੇਜੀ ਜਾਵੇ, ਤਾਂ ਜੋ ਤੇਜ਼ੀ ਨਾਲ ਕੰਮ
ਸ਼ੁਰੂ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਭਵਿੱਖ ਦਾ ਸ਼ਹਿਰ ਬਣਾਇਆ ਜਾਵੇਗਾ।
ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 271।11 ਕਰੋੜ ਰੁਪਏ ਖ਼ਰਚ ਕੀਤੇ
ਜਾਣਗੇ, ਜਿਸ ਵਿਚੋਂ 27।11 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ ਵੱਲੋਂ
ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਇਹ ਰਾਸ਼ੀ ਕੇਂਦਰ ਅਤੇ ਸੂਬਾ ਸਰਕਾਰ
ਵੱਲੋਂ 50-50 ਦੇ ਅਨੁਪਾਤ ਨਾਲ ਖ਼ਰਚੀ
ਜਾਵੇਗੀ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਪ੍ਰਾਜੈਕਟ ਨੂੰ ਇਕ ਆਮ ਪ੍ਰਾਜੈਕਟ ਦੀ ਤਰਾਂ
ਨਾਲ ਨਾ ਲੈਣ, ਬਲਕਿ ਇਸ ਕੰਮ ਨੂੰ ਸੇਵਾ
ਸਮਝ ਕੇ ਅੰਜਾਮ ਦੇਣ, ਤਾਂ ਜੋ ਪਵਿੱਤਰ ਨਗਰੀ
ਨੂੰ ਵਿਸ਼ਵ ਪੱਧਰੀ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਸਕੇ।
ਇਸ ਤੋਂ
ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮਨਾਏ ਗਏ ਸ਼ਤਾਬਦੀ
ਸਮਾਗਮਾਂ ਅਤੇ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਉਨਾਂ ਨੂੰ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ ਗਈ। ਇਸ
ਤੋਂ ਬਾਅਦ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਸੰਤ ਘਾਟ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦਾ
ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਉਨਾਂ ਹਲਕਾ ਵਿਧਾਇਕ ਸ। ਨਵਤੇਜ ਸਿੰਘ ਚੀਮਾ ਨਾਲ ਵੀ
ਮੁਲਾਕਾਤ ਕੀਤੀ ਅਤੇ ਸ਼ਹਿਰ ਦੇ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਥਾਨਕ ਸਰਕਾਰਾਂ
ਵਿਭਾਗ ਦੇ ਮੁੱਖ ਇੰਜੀਨੀਅਰ ਸ੍ਰੀ ਮੁਕੁਲ ਸੋਨੀ, ਵਧੀਕ
ਡਾਇਰੈਕਟਰ ਟੂਰਿਜ਼ਮ ਸ। ਲਖਮੀਰ ਸਿੰਘ, ਡੀ। ਐਸ। ਪੀ ਸ। ਸਰਵਨ
ਸਿੰਘ ਬੱਲ, ਤਹਿਸੀਹਲਦਾਰ ਸ੍ਰੀਮਤੀ
ਸੀਮਾ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ, ਐਸ। ਈ, ਐਕਸੀਅਨ, ਐਸ। ਡੀ। ਓ ਅਤੇ ਹੋਰ
ਅਧਿਕਾਰੀ ਹਾਜ਼ਰ ਸਨ।
ਸਰਕਾਰ ਦੀ ਸੂਬਾ ਭਰ 'ਚ ਵੱਡੀ ਕਾਰਵਾਈ,
ਸਵੇਰੇ-ਸਵੇਰ ਦਫਤਰਾਂ 'ਤੇ
ਛਾਪੇ
ਨਵੇਂ ਸਾਲ ਤੋਂ ਦੋ ਦਿਨ ਪਹਿਲਾਂ ਹੀ ਹਰਿਆਣਾ
ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ
ਆਰਟੀਓ ਦਫ਼ਤਰ 'ਚ ਸਵੇਰ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਾਮ
ਤੱਕ ਰਿਪੋਰਟ ਮੰਗੀ ਹੈ।ਨਵੇਂ ਸਾਲ ਤੋਂ ਦੋ ਦਿਨ
ਪਹਿਲਾਂ ਹੀ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਆਰਟੀਓ
ਦਫ਼ਤਰ 'ਚ ਸਵੇਰ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ
ਖੱਟੜ ਨੇ ਸ਼ਾਮ ਤੱਕ ਰਿਪੋਰਟ ਮੰਗੀ ਹੈ। ਸੀਐਮ ਫਲਾਇੰਗ ਟੀਮ ਛਾਪੇਮਾਰੀ ਕਰ ਰਹੀ ਹੈ। ਇਸ ਦੀ
ਅਗਵਾਈ ਸੀਆਈਡੀ ਮੁਖੀ ਅਨਿਲ ਰਾਓ ਕਰ ਰਹੇ ਹਨ।
ਬਹਾਦੁਰਗੜ੍ਹ ਵਿੱਚ ਛਾਪੇ ਮਾਰੇ ਗਏ ਤਾਂ ਕੋਈ
ਵੀ ਕਰਮਚਾਰੀ ਦਫਤਰ ਵਿੱਚ ਮੌਜੂਦ ਨਹੀਂ ਸੀ। ਰੇਵਾੜੀ ਦੇ ਆਰਟੀਓ ਦਫ਼ਤਰ ਤੋਂ ਖਾਲੀ ਬੋਤਲਾਂ ਸ਼ਰਾਬ
ਦੀਆਂ ਬਰਾਮਦ ਹੋਈਆਂ। ਫਲਾਇੰਗ ਟੀਮ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਪ੍ਰਸ਼ਾਸਨਕ ਕੰਮਾਂ 'ਚ ਸੁਧਾਰ
ਲਈ ਇਹ ਰੇਡ ਕੀਤੀ ਗਈ ਹੈ।ਇਸੇ ਤਰ੍ਹਾਂ ਦੀਆਂ
ਰਿਪੋਰਟਾਂ ਸੂਬੇ ਦੇ ਹੋਰ ਜ਼ਿਲ੍ਹਿਆਂ ਤੋਂ ਮਿਲੀਆਂ ਹਨ। ਕਈ ਥਾਵਾਂ 'ਤੇ ਮੁਲਾਜ਼ਮ ਗੈਰ ਹਾਜ਼ਰ
ਸੀ ਤੇ ਕਈ ਥਾਈਂ ਲੇਟ ਪਹੁੰਚ ਰਹੇ ਸੀ। ਮੁੱਖ ਮੰਤਰੀ ਖੱਟੜ ਨੇ ਦੂਜੀ ਵਾਰ ਸੂਬੇ ਦੀ ਕਮਾਨ
ਸੰਭਲਦਿਆਂ ਹੀ ਮੁਲਾਜ਼ਮਾਂ ਨੂੰ ਸਖਤ ਸੰਕੇਤ ਦਿੱਤਾ ਹੈ ਕਿ ਦਫਤਰਾਂ ਵਿੱਚ ਅਨੁਸਾਸ਼ਨਹੀਨਤਾ ਬਰਦਾਸ਼ਤ
ਨਹੀਂ ਕੀਤੀ ਜਾਵੇਗੀ।
ਕੈਪਟਨ ਕਦੋਂ ਦੇਣਗੇ ਚੇਅਰਮੈਨੀਆਂ ?
ਪੰਜਾਬ ਦੇ ਦੋ ਜ਼ਿਲ੍ਹਿਆਂ ਨੂੰ ਉਡੀਕ
ਪੰਜਾਬ ਦੇ ਦੋ ਅਹਿਮ
ਜ਼ਿਲ੍ਹਿਆਂ ਬਠਿੰਡਾ ਤੇ ਜਲੰਧਰ ਦੇ ਯੋਜਨਾ ਬੋਰਡਾਂ ਨੂੰ ਚੇਅਰਮੈਨ ਨਸੀਬ ਨਹੀਂ ਹੋ ਰਹੇ। ਕੈਪਟਨ
ਸਰਕਾਰ ਨੇ 22 ਜ਼ਿਲ੍ਹਿਆਂ ’ਚੋਂ 19 ਜ਼ਿਲ੍ਹਿਆਂ ਦੇ ਯੋਜਨਾ ਬੋਰਡਾਂ ਦੇ ਚੇਅਰਮੈਨ ਲਾ ਦਿੱਤੇ ਹਨ ਪਰ ਦੋ
ਜ਼ਿਲ੍ਹਿਆਂ ਦੇ ਚੇਅਰਮੈਨ ਲਾਉਣ ਬਾਰੇ ਹਾਲੇ ਸਹਿਮਤੀ ਹੀ ਨਹੀਂ ਬਣੀ। ਇਸ ਕਰਕੇ
ਦੋਵਾਂ ਜ਼ਿਲ੍ਹਿਆਂ ਦੇ ਚੇਅਰਮੈਨ ਨਹੀਂ ਲਾਏ ਜਾ ਸਕੇ।
ਹਾਸਲ
ਜਾਣਕਾਰੀ ਅੁਨਸਾਰ ਦੋ ਵੱਡੇ ਜ਼ਿਲ੍ਹਿਆਂ ਬਠਿੰਡਾ ਤੇ ਜਲੰਧਰ ਦੇ ਯੋਜਨਾ ਬੋਰਡ ਚੇਅਰਮੈਨਾਂ ਦਾ
ਫੈਸਲਾ ਨਹੀਂ ਹੋ ਸਕਿਆ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਚੇਅਰਮੈਨ ਦਾ ਫ਼ੈਸਲਾ ਹੋ ਗਿਆ ਹੈ ਪਰ
ਉਸ ਵਿਰੁੱਧ ਦਰਜ ਕੇਸ ਦੀ ਜਾਣਕਾਰੀ ਮੰਗੀ ਗਈ ਹੈ। ਜਾਣਕਾਰੀ ਮਿਲਣ ਮਗਰੋਂ ਉਥੇ ਜਲਦੀ ਚੇਅਰਮੈਨ
ਨਿਯੁਕਤ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਛੇ ਦਰਜਨ
ਤੋਂ ਵੱਧ ਪਾਰਟੀ ਆਗੂਆਂ ਨੂੰ ਵੱਖ ਵੱਖ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਲਾ ਕੇ ਪਾਰਟੀ ਅੰਦਰ ਉਠ
ਰਹੇ ਰੋਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਮਾਰਕੀਟ ਕਮੇਟੀਆਂ ਦੇ ਉਪ ਚੇਅਰਮੈਨ
ਤੇ ਮੈਂਬਰ ਵੀ ਲਾਏ ਜਾ ਰਹੇ ਹਨ।
ਇਸ ਦੇ ਬਾਵਜੂਦ ਪਾਰਟੀ ਨੇ
ਲੋਕਾਂ ਨੂੰ ਬਿਹਤਰ, ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਜੋ ਵਾਅਦੇ ਕੀਤੇ ਸਨ, ਉਨ੍ਹਾਂ
’ਤੇ ਅਮਲ ਨਹੀਂ ਹੋ ਸਕਿਆ, ਜਿਸ ਕਰਕੇ ਪਾਰਟੀ ਦੇ ਵਰਕਰਾਂ ਦੀ
ਸਰਕਾਰੇ-ਦਰਬਾਰੇ ਸੁਣਵਾਈ ਨਹੀਂ ਹੋ ਰਹੀ ਤੇ ਨਾ ਹੀ ਮੁੱਖ ਮੰਤਰੀ ਕੈਪਟਨ ਵਰਕਰਾਂ ਨੂੰ ਮਿਲਣ ਲਈ
ਕੋਈ ਖਾਸ ਸਮਾਂ ਕੱਢਦੇ ਹਨ। ਇਸ ਕਰਕੇ ਵਰਕਰਾਂ ਅੰਦਰ ਬੇਗਾਨਗੀ ਦੀ ਭਾਵਨਾ ਪੈਦਾ ਹੋ ਰਹੀ ਹੈ। ਇਸ
ਸਥਿਤੀ ਤੋਂ ਪਾਰਟੀ ਦੇ ਕੁੱਝ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ
ਜਾਖੜ ਤੇ ਵਿਧਾਇਕ ਵੀ ਪ੍ਰੇਸ਼ਾਨ ਹਨ।
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ
ਨਗਰ ਕੀਰਤਨ ਸਜਾਉਣ ਤੋਂ ਰੋਕਿਆ
ਉੱਤਰ
ਪ੍ਰਦੇਸ਼ ਵਿੱਚ ਸਿੱਖ ਸੰਗਤ ਨੂੰ ਨਗਰ ਕੀਰਤਨ ਸਜਾਉਣ ਤੋਂ ਰੋਕਿਆ ਗਿਆ। ਪੁਲਿਸ ਵੱਲੋਂ ਸਿੱਖ
ਸੰਗਤਾਂ ਖਿਲਾਫ ਕੇਸ ਵੀ ਦਰਜ ਕੀਤਾ ਗਿਆ। ਇਸ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ
ਜਾ ਸਕਦਾ।
ਕਾਬਲੇਗੌਰ ਹੈ ਕਿ ਹੈ ਕਿ ਯੂਪੀ ਅੰਦਰ ਪੀਲੀਭੀਤ ਦੇ ਪਿੰਡ ਖੇੜੀ ਨੌਬਰਾਮਾਦ ਵਿੱਚ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਮੇਂ ਨਗਰ ਕੀਰਤਨ ਸਜਾਉਣ ਤੋਂ ਰੋਕਿਆ ਗਿਆ। ਇਸ ਦੌਰਾਨ 55 ਸਿੱਖਾਂ ’ਤੇ ਕੇਸ ਵੀ ਦਰਜ ਕਰ ਦਿੱਤਾ ਗਿਆ। ਇਸ ਘਟਨਾ ਨੂੰ ਸ਼੍ਰੋਮਣੀ ਕਮੇਟੀ ਨੇ ਨਾਦਰਸ਼ਾਹੀ ਫੈਸਲਾ ਕਰਾਰ ਦਿੱਤਾ ਹੈ ਤੇ ਇਸ ਦੀ ਘੋਰ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਖਿਆ ਹੈ ਕਿ ਸਿੱਖ ਸੰਗਤਾਂ ਦੇਸ਼ ਦੁਨੀਆ ਅੰਦਰ ਗੁਰਪੁਰਬਾਂ ਤੇ ਹੋਰ ਇਤਿਹਾਸਕ ਦਿਹਾੜਿਆਂ ਮੌਕੇ ਨਗਰ ਕੀਰਤਨ ਸਜਾ ਕੇ ਸ਼ਰਧਾ ਪ੍ਰਗਟਾਉਂਦੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਅੰਦਰ ਪੀਲੀਭੀਤ ਦੇ ਵਿਚ ਪੁਲਿਸ ਵੱਲੋਂ ਨਗਰ ਕੀਰਤਨ ਸਜਾ ਰਹੇ ਸਿੱਖਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ।
ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਵਿਰੁੱਧ ਉੱਤਰ ਪ੍ਰਦੇਸ਼ ਪੁਲਿਸ ਦੇ ਸਿੱਖ ਵਿਰੋਧੀ ਫੈਸਲੇ ਨਾਲ ਸਿੱਖਾਂ ਅੰਦਰ ਭਾਰੀ ਰੋਸ ਹੈ। ਪੁਲਿਸ ਦੀ ਕਾਰਵਾਈ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਕੱਢਣ ’ਤੇ ਰੋਕ ਲਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ, ਕਿਉਂਕਿ ਸਿੱਖ ਕੌਮ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਆਪਣੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਉਣ ਦੇ ਨਾਲ ਨਾਲ ਮਨੁੱਖੀ ਭਾਚੇਚਾਰੇ ਨੂੰ ਜੋੜਦੇ ਹਨ।
ਇਸ ਸਮੇਂ ਹਰ ਧਰਮ ਦੇ ਲੋਕ ਰਲ ਮਿਲ ਕੇ ਗੁਰੂ ਘਰਾਂ ਅੰਦਰ ਸ਼ਮੂਲੀਅਤ ਕਰਦੇ ਹਨ, ਪਰ ਹੈਰਾਨੀਜਨਕ ਗੱਲ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਯੂਪੀ ਸਰਕਾਰ ਨੂੰ ਦੋਸ਼ੀ ਪੁਲਿਸ ਕਰਮੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਅਜਿਹਾ ਧੱਕਾ ਹਰਗਿਜ ਬਰਦਾਸ਼ਤ ਨਹੀਂ ਕਰੇਗੀ ਕਿ ਉਸ ਨੂੰ ਆਪਣੇ ਧਾਰਮਿਕ ਦਿਹਾੜੇ ਮਨਾਉਣ ਤੋਂ ਰੋਕਿਆ ਜਾਵੇ।

ਨਗਰ ਕੀਰਤਨ ਦੌਰਾਨ ਲੱਗੇ 'ਖ਼ਾਲਿਸਤਾਨ ਜ਼ਿੰਦਾਬਾਦ'
ਦੇ ਨਾਅਰੇ, ਕਿਸੇ ਨੇ ਨਹੀਂ ਰੋਕਿਆ
ਸ਼੍ਰੀ ਗੁਰੂ ਗੋਬਿੰਦ ਸਿੰਘ
ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ
ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ
ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੋੜ ਮੇਲ ਦੀ ਸਮਾਪਤੀ ਹੋ ਰਹੀ
ਹੈਡ ਇਸ ਮੌਕੇ ਲੱਖਾਂ ਦੀ ਗਿਣਤੀ 'ਚ ਸੰਗਤ
ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਨਤਮਸਤਕ ਹੋਣ ਪਹੁੰਚੀ। ਇਸ ਮੌਕੇ
ਸ਼੍ਰੋਮਣੀ ਕਮੇਟੀ ਵਲੋਂ ਸਜਾਏ ਗਏ ਨਗਰ ਕੀਰਤਨ 'ਚ ਅਕਾਲੀ
ਦਲ ਅੰਮ੍ਰਿਤਸਰ ਨੇ ਖ਼ਾਲਿਸਤਾਨ ਦੇ ਝੰਡਿਆਂ ਸਣੇ ਸ਼ਮੂਲੀਅਤ
ਕੀਤੀ।
ਪੰਜ
ਪਿਆਰਿਆਂ ਦੀ ਅਗਵਾਈ 'ਚ ਪਾਲਕੀ ਸਾਹਿਬ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ
ਬਿਰਾਜਮਾਨ ਸੀ ਅਤੇ ਅੱਗੇ
ਚੱਲ ਰਹੇ ਕੁਝ ਲੋਕ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾ ਰਹੇ ਸੀ, ਜਿਨ੍ਹਾਂ ਦਾ ਸਾਥ ਨਗਰ
ਕੀਤਰਨ 'ਚ ਸ਼ਾਮਲ ਹੋਈ ਸੰਗਤ ਵੀ ਦਿੱਤਾ। ਇਸ
ਦੌਰਾਨ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਰੋਕਿਆ। ਇਹ ਨਾਅਰੇ
ਨਗਰ ਕੀਰਤਨ ਦੀ ਸਮਾਪਤੀ ਤਕ ਜਾਰੀ ਰਹੇ।
ਕੇਂਦਰ ਸਰਕਾਰ ਚਿੰਤਾਂ ‘ਚ
ਕਿਉਂ ਕਿ ਪੰਜਾਬ ‘ਚ ਗਧਿਆਂ ਦੀ ਗਿਣਤੀ ਘਟੀ
ਪੰਜਾਬ ‘ਚ ਗਧੇ, ਘੋੜੇ ਤੇ ਖੱਚਰਾਂ ਦੀ ਗਿਣਤੀ ‘ਚ ਭਾਰੀ ਕਮੀ ਆਈ ਹੈ। ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਮੁਤਾਬਿਕ ਪੰਜਾਬ ‘ਚ ਇਨ੍ਹਾਂ ਜਾਨਵਰਾਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। 20ਵੀਂ ਪਸ਼ੂ ਪਾਲਣ ਮਰਦਮਸ਼ੁਮਾਰੀ 2019 ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ। ਪੰਜਾਬ ‘ਚ ਸਭ ਤੋਂ ਵੱਧ ਗਿਰਾਵਟ ਗਧਿਆਂ ਦੀ ਗਿਣਤੀ ‘ਚ ਆਈ ਹੈ। ਅੰਕੜਿਆਂ ਮੁਤਾਬਿਕ ਗਧਿਆਂ ਦੀ ਆਬਾਦੀ 83% ਘੱਟ ਹੋ ਗਈ ਹੈ ਅਤੇ ਹੁਣ ਸੂਬੇ ‘ਚ ਸਿਰਫ 471 ਗਧੇ ਬਚੇ ਹਨ। ਘੋੜੇ ਅਤੇ ਟੱਟੂਆਂ ਦੀ ਗਿਣਤੀ ‘ਚ 48% ਤਕ ਕਮੀ ਆਈ ਹੈ। ਇਸੇ ਤਰ੍ਹਾਂ ਖੱਚਰਾਂ ਦੀ ਗਿਣਤੀ ਵੀ 68% ਤਕ ਘੱਟ ਗਈ ਹੈ। ਪਿਛਲੇ 7 ਸਾਲਾਂ ‘ਚ ਵਾਹਨਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਨ੍ਹਾਂ ਜਾਨਵਰਾਂ ਦੀ ਵਰਤੋਂ ਨਹੀਂ ਰਹੀ। ਇਸੇ ਕਾਰਨ ਇਨ੍ਹਾਂ ਨੂੰ ਪਾਲਣ ਵਾਲੇ ਵੀ ਘੱਟ ਹੋ ਗਏ ਹਨ। ਕੇਂਦਰੀ ਮੱਛੀ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਨੇ ਹਾਲ ਹੀ ‘ਚ 20ਵੀਂ ਪਸ਼ੂ ਪਾਲਣ ਮਰਦਮਸ਼ੁਮਾਰੀ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਜਾਨਵਰਾਂ ਦੀ ਆਬਾਦੀ ‘ਚ ਆਈ ਕਮੀ ਚਿੰਤਾ ਦਾ ਵਿਸ਼ਾ ਹੈ। ਦੇਸ਼ ‘ਚ ਘੋੜੇ, ਗਧੇ ਤੇ ਖੱਚਰਾਂ ਦੀ ਕੁੱਲ ਆਬਾਦੀ 5।4 ਲੱਖ ਦੱਸੀ ਗਈ ਹੈ ਅਤੇ ਸਾਲ 2012 ਤੋਂ ਬਾਅਦ 52% ਘੱਟ ਗਈ ਹੈ। ਸਾਲ 2012 ‘ਚ ਦੇਸ਼ ਵਿੱਚ ਲਗਭਗ 11।4 ਲੱਖ ਘੋੜੇ, ਖੱਚਰ ਤੇ ਗਧੇ ਸਨ। ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਜਿਹੜੇ ਨਵੇਂ ਅੰਕੜੇ ਪੇਸ਼ ਕੀਤੇ ਹਨ, ਉਸ ਦੇ ਮੁਤਾਬਿਕ ਸੂਬੇ ‘ਚ ਗਧਿਆਂ ਦੀ ਕੁੱਲ ਗਿਣਤੀ 471 ਹਨ, ਜਦਕਿ ਸਾਲ 2012 ‘ਚ 2909 ਗਧੇ ਸਨ। ਉੱਥੇ ਹੀ ਦੇਸ਼ ‘ਚ 2012 ‘ਚ 3।20 ਲੱਖ ਗਧੇ ਸਨ, ਜੋ ਹੁਣ ਘੱਟ ਕੇ ਸਿਰਫ 1।20 ਲੱਖ ਬਚੇ ਹਨ। ਰਾਜਸਥਾਨ ‘ਚ ਗਧਿਆਂ ਦੀ ੋਗਣਤੀ ਸਭ ਤੋਂ ਵੱਧ 32,000 ਹੈ। ਹਾਲਾਂਕਿ ਉੱਥੇ ਵੀ 2012 ਦੇ ਮੁਕਾਬਲੇ 71% ਦੀ ਕਮੀ ਆਈ ਹੈ।
ਕੀ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਦਾ
ਭੂਤ ਵਿੱਦਿਆ ਕੋਰਸ'
ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਛੇ ਮਹੀਨੇ ਦੇ ਮਾਨਸਿਕ ਰੋਗਾਂ ਬਾਰੇ ਇੱਕ ਕੋਰਸ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਹੋ ਰਹੀ ਹੈ।
ਪੱਤਰਕਾਰ ਸਮੀਰਆਤਮਜ ਮਿਸਰ ਨੇ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਹਵਾਲੇ ਨਾਲ ਦੱਸਿਆ ਹੈ, 'ਭਾਵੇਂ ਕਿ ਯੂਨੀਵਰਸਿਟੀ ਵਲੋਂ ਅਧਿਕਾਰਤ ਤੌਰ ਉੱਤੇ ਇਸ ਕੋਰਸ ਦੋ ਸ਼ੁਰੂ ਹੋਣ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਇਸ ਕੋਰਸ ਦਾ ਨਾ 'ਭੂਤ ਵਿੱਦਿਆ' ਹੋਣ ਕਾਰਨ ਇਹ ਸੋਸ਼ਲ ਮੀਡੀਆ ਉੱਚੇ ਚਰਚਾ ਦਾ ਕੇਂਦਰ ਬਣ ਗਿਆ ਹੈ। ਚੱਲ ਰਹੀ ਚਰਚਾ ਮੁਤਾਬਕ ਵਾਰਾਣਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਵਿੱਚ ਛੇ ਮਹੀਨੇ ਦਾ ਇਹ ਕੋਰਸ ਜਨਵਰੀ 2020 ਤੋਂ ਸ਼ੁਰੂ ਹੋ ਰਿਹਾ ਹੈ।
ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਨੋਵਿਗਿਆਨਕ ਸਮੱਸਿਆਵਾਂ 'ਤੇ ਕੇਂਦਰਿਤ ਰਹੇਗਾ, ਜਿਸ ਨੂੰ ਆਮ ਤੌਰ ਉੱਤੇ ਗੈਬੀ ਸ਼ਕਤੀਆਂ ਸਮਝ ਲਿਆ ਜਾਂਦਾ ਹੈ। ਇਹ ਕੋਰਸ ਦਵਾਈ ਅਤੇ ਇਲਾਜ ਦੀ ਪ੍ਰਾਚੀਨ ਪ੍ਰਣਾਲੀ, ਆਯੁਰਵੈਦ ਫੈਕਲਟੀ ਵੱਲੋਂ ਕਰਵਾਇਆ ਜਾਵੇਗਾ।
ਨਵ ਨਿਯੁਕਤ ਚੇਅਰਮੈਨਾਂ ਦਾ ਸਨਮਾਨ
ਰਾਣਾ ਗੁਰਜੀਤ ਸਿੰਘ ਨੇ ਕੱਲਣ, ਔਜਲਾ ਅਤੇ ਕੌੜਾ ਸਨਮਾਨੇ
ਪੰਜਾਬ ਸਰਕਾਰ ਵੱਲੋਂ ਜ਼ਿਲਾ ਯੋਜਨਾ ਬੋਰਡ ਕਪੂਰਥਲਾ ਦੇ ਨਵ ਨਿਯੁਕਤ ਚੇਅਰਮੈਨ ਅਨੂਪ ਕੱਲਣ, ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ ਅਤੇ ਉੱਪ ਚੇਅਰਮੈਨ ਰਜਿੰਦਰ ਕੌੜਾ ਨੇ ਏਕਤਾ ਭਵਨ ਵਿਖੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵੱਡੀ ਗਿਣਤੀ ਆਗੂਆਂ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ, ਪੰਚਾਂ-ਸਰਪੰਚਾਂ ਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਰਾਣਾ ਗੁਰਜੀਤ ਸਿੰਘ ਵੱਲੋਂ ਤਿੰਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਤਿੰਨਾਂ ਆਗੂਆਂ ਨੇ ਉਨਾਂ ਨੂੰ ਵੱਡੇ ਅਹੁਦੇ ਦੇ ਕੇ ਮਾਣ ਬਖਸ਼ਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਂਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮਿਹਨਤੀ ਆਗੂਆਂ ਦਾ ਸਦਾ ਮੁੱਲ ਪੈਂਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਜੀਅ-ਜਾਨ ਨਾਲ ਕੰਮ ਕੀਤਾ ਜਾਵੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਅਮਰਜੀਤ ਸਿੰਘ ਸੈਦੋਵਾਲ, ਨਰਿੰਦਰ ਸਿੰਘ ਮੰਨਸੂ, ਸੁਰਿੰਦਰ ਨਾਥ ਮੜੀਆ, ਸਰਪੰਚ ਜਸਵੰਤ ਲਾਡੀ, ਸਰਪੰਚ ਸਰਦੂਲ ਸਿੰਘ ਧਾਲੀਵਾਲ, ਪਲਵਿੰਦਰ ਸਿੰਘ ਧਾਲੀਵਾਲ, ਸਰਪੰਚ ਸਤਨਾਮ ਸਿੰਘ, ਲੱਖਣ, ਲਖਵਿੰਦਰ ਸਿੰਘ ਮੈਣਵਾਂ, ਮਨਜਿੰਦਰ ਸਿੰਘ ਸਾਹੀ, ਰਜਿੰਦਰ ਸਿੰਘ ਵਾਲੀਆ, ਰੋਸ਼ਨ ਲਾਲ ਮੈਰੀਪੁਰ, ਸਿੰਵ ਵਧਵਾ, ਪਿੰਟੂ ਵਧਵਾ, ਤਰਸੇਮ ਲਾਲ ਸ਼ੇਖੂਪੁਰ, ਦਾਰਾ ਸਿੰਘ, ਮਨਜੀਤ ਸਿੰਘ ਔਜਲਾ, ਬਲਵਿੰਦਰ ਸੰਧੂ ਚੱਠਾ, ਪੀਟਰ ਕਸੋ ਚਾਹਲ, ਰਵਿੰਦਰ ਅਗਰਵਾਲ,, ਹਰਿੰਦਰ ਸਿੰਘ ਨੀਟਾ, ਨੀਤੂ ਖੁੱਲਰ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਨਾਗਰਿਕਾ-ਵਿਰੋਧੀ ਅੰਦੋਲਨ ’ਚ ਔਰਤਾਂ ਨੇ ਸਾਬਿਤ ਕੀਤਾ
ਕਿ ਉਹ ਇਤਿਹਾਸ ਪੜ੍ਹਨ ਨਹੀਂ ਬਣਾਉਣ ਆਈਆਂ ਹਨ’
ਸਾਲ 1857 ਦੀ ਕ੍ਰਾਂਤੀ ਦੇ ਵਿਸ਼ਲੇਸ਼ਣ ਵਿਚ ਇਹੀ ਸਵਾਲ ਸੀ ਕਿ ਉਹ ਸਿਪਾਹੀ
ਵਿਦਰੋਹ ਸੀ, ਧਰਮਯੁੱਧ ਸੀ ਜਾਂ ਜਨ ਅੰਦੋਲਨ ਸੀ।
ਇਤਿਹਾਸਕਾਰਾਂ ਦੇ ਇੱਕ ਵਰਗ ਨੇ ਮੰਨਿਆ ਕਿ ਨਾ ਤਾਂ
ਇਹ ਪਹਿਲਾ ਸੀ, ਨਾ ਕੌਮੀ ਸੀ, ਨਾ ਹੀ ਜਨ ਅੰਦੋਲਨ ਸੀ। ਕੁਝ ਨੇ ਇਸ ਨੂੰ ਅਸੰਤੁਸ਼ਟ ਲੋਕਾਂ ਦੀ ਸੂਬੇ
ਖਿਲਾਫ਼ ਬਗਾਵਤ ਕਿਹਾ।
ਕੁਝ ਇਤਿਹਾਸਕਾਰ ਇਸ ਨੂੰ ਪਹਿਲਾ ਜਨ ਅੰਦੋਲਨ ਮੰਨਦੇ
ਹਨ ਜਿਸ ਵਿਚ ਹਿੰਦੂ ਤੇ ਮੁਸਲਮਾਨ, ਔਰਤਾਂ
ਤੇ ਮਰਦਾਂ ਨੇ ਇਕੱਠੇ ਮਿਲ ਕੇ ਸੰਘਰਸ਼ ਕੀਤਾ ਸੀ।
ਤੁਸੀਂ ਦੇਖ ਸਕਦੇ ਹੋ ਕਿ ਇਹ ਕਤਲੇਆਮ ਸਿਰਫ਼ ਰਾਣੀ
ਲਕਸ਼ਮੀ ਬਾਈ, ਹਜ਼ਰਤ ਮਹਿਲ ਜਾਂ ਜ਼ੀਨਤ ਮਹਿਲ ਤੱਕ ਸੀਮਿਤ ਨਹੀਂ ਸੀ, ਸਗੋਂ ਇਹ ਆਮ ਔਰਤਾਂ ਦੀ ਸ਼ਮੂਲੀਅਤ ਸੀ ਜਿਨ੍ਹਾਂ ਬਾਰੇ ਹੁਣ ਤੱਕ
ਇਤਿਹਾਸ ਵਿੱਚ ਚੁੱਪੀ ਹੈ।
ਪਿਛਲੇ ਕੁਝ ਸਾਲਾਂ ਵਿਚ ਇਹ ਵਿਚਾਰ-ਵਟਾਂਦਰੇ ਸ਼ੁਰੂ
ਹੋ ਗਏ ਹਨ ਕਿ ਕਿਵੇਂ ਸਿਆਸਤ ਨੂੰ ਸਿਰਫ਼ ਮਰਦਾਂ ਦਾ ਮਾਮਲਾ ਸਮਝਦਿਆ ਤੇ ਸੰਗਠਿਤ ਢੰਗ ਨਾਲ ਔਰਤਾਂ
ਦੀ ਹਿੱਸੇਦਾਰੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਹੁਣ ਜਾ ਕੇ ਅਜ਼ੀਜਨ ਬਾਈ ਤੋਂ ਲੈ ਕੇ ਝਲਕਾਰੀ ਬਾਈ, ਅਦਲਾ, ਜਮੀਲਾ
ਅਤੇ ਹਬੀਬੀ ਦੀਆਂ ਭੂਮਿਕਾਵਾਂ 'ਤੇ ਇਤਿਹਾਸ ਲਿਖਣ ਦਾ ਕੰਮ ਸ਼ੁਰੂ ਹੋਇਆ।
ਇਹ ਪਰੰਪਰਾ ਬਹੁਤ ਪੁਰਾਣੀ ਰਹੀ ਹੈ ਕਿ ਔਰਤਾਂ ਨੂੰ
ਅਜਿਹੇ ਮੌਕਿਆਂ 'ਤੇ ਜਾਂ ਤਾਂ ਘਰ ਸਾਂਭਣ ਤੱਕ ਸੀਮਤ ਕਰ ਦਿੱਤਾ ਜਾਂਦਾ
ਹੈ ਜਾਂ ਉਨ੍ਹਾਂ ਦੇ ਯੋਗਦਾਨ ਨੂੰ ਮਰਦ ਪ੍ਰਧਾਨ ਸਮਾਜ ਨਜ਼ਰ ਅੰਦਾਜ਼ ਕਰ ਦਿੰਦਾ ਹੈ।
ਆਖਰ ਝੋਨੇ ਤੋਂ ਮੂੰਹ ਮੋੜਨ
ਲੱਗੇ ਪੰਜਾਬੀ
ਆਖਰ
ਪੰਜਾਬੀ ਝੋਨੇ ਤੋਂ ਮੂੰਹ ਮੋੜਨ ਲੱਗੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵਾਰ ਝੋਨੇ ਹੇਠਲਾ ਰਕਬਾ
ਘਟਿਆ ਹੈ। ਇਸ ਤਹਿਤ ਸਾਉਣੀ-2019 ਦੌਰਾਨ
ਲਗਪਗ 7 ਲੱਖ 50 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆ ਗਿਆ।
ਸਰਕਾਰੀ ਅੰਕੜਿਆਂ ਮੁਤਾਬਕ ਸਾਉਣੀ-2018 ਦੌਰਾਨ
ਗੈਰ-ਬਾਸਮਤੀ ਝੋਨੇ ਹੇਠ 64.80 ਲੱਖ
ਏਕੜ ਰਕਬਾ ਸੀ, ਜੋ ਇਸ ਵਾਰ ਘਟ ਕੇ 57.27 ਲੱਖ ਏਕੜ ਰਹਿ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਸਿਹਰਾ ਖੇਤੀਬਾੜੀ ਵਿਭਾਗ ਨੂੰ ਦਿੰਦਿਆਂ ਕਿਹਾ ਕਿ ਇਹ ਉੱਦਮ ਪਾਣੀ ਦੀ ਸੰਭਾਲ ਲਈ ਸਹਾਈ ਹੋਵੇਗਾ। ਉਨ੍ਹਂ ਦੱਸਿਆ ਕਿ ਸੂਬੇ ਵਿੱਚ ਪਾਣੀ ਦੇ ਸੰਤੁਲਨ ਨੂੰ ਬਹਾਲ ਕਰਨ ਲਈ ਸਰਕਾਰ ਵੱਲੋਂ ਅਗਲੇ ਸਾਲ 7 ਲੱਖ ਏਕੜ ਹੋਰ ਰਕਬਾ ਝੋਨੇ ਹੇਠੋਂ ਕੱਢ ਕੇ ਕਪਾਹ, ਮੱਕੀ, ਬਾਸਮਤੀ ਤੇ ਫ਼ਲ-ਸਬਜ਼ੀਆਂ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਵੀ 7 ਲੱਖ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਬਦਲਵੀਆਂ ਫਸਲਾਂ ਹੇਠ ਲਿਆਂਦਾ ਹੈ। ਇਸ ਸਾਲ ਕਪਾਹ ਹੇਠ 3 ਲੱਖ ਏਕੜ, ਮੱਕੀ ਹੇਠ 1.27 ਲੱਖ ਏਕੜ, ਬਾਸਮਤੀ ਹੇਠ 2.95 ਲੱਖ ਏਕੜ ਤੇ ਫਲਾਂ ਤੇ ਸਬਜ਼ੀਆਂ ਹੇਠ 17500 ਏਕੜ ਰਕਬਾ ਵਧਾਇਆ ਗਿਆ।

ਦਿੱਲੀ ਚੋਣਾਂ :
ਆਪ ਕਹਿੰਦੀ “ਚੰਗੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲ” ,
ਭਾਜਪਾ ਨੇ ਕਿਹਾ “ਪੰਜ ਸਾਲ ਦਿੱਲੀ ਬੇਹਾਲ, ਹੁਣ ਨਹੀਂ ਚਾਹੀਦਾ ਕੇਜਰੀਵਾਲ”
ਦਿੱਲੀ ਵਿਧਾਨ ਸਭਾ ਚੋਣਾਂ
ਸਾਰੀਆਂ ਪਾਰਟੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ
ਚੋਣਾਂ ਲਈ ਨਾਅਰਾ ਹੈ, “ਚੰਗੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲ”। ਭਾਜਪਾ ਨੇ ਵੀ ਨਾਅਰਾ
ਤਿਆਰ ਕੀਤਾ ਹੈ, “ਪੰਜ ਸਾਲ ਦਿੱਲੀ ਬੇਹਾਲ, ਹੁਣ ਨਹੀਂ ਚਾਹੀਦਾ ਕੇਜਰੀਵਾਲ”। ਆਮ ਆਦਮੀ ਪਾਰਟੀ ਚੋਣ
ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਹੱਥ ਮਿਲਾ ਚੁੱਕੀ ਹੈ। ਪ੍ਰਸ਼ਾਂਤ ਕਿਸ਼ੋਰ ਨੇ 2014 ‘ਚ ਨਰਿੰਦਰ ਮੋਦੀ ਦੇ ਚੋਣ
ਮੁਹਿੰਮ ਦਾ ਕਾਰਜਭਾਰ ਸੰਭਾਲਿਆ, ਨਿਤੀਸ਼ ਕੁਮਾਰ ਦੀ ਸਾਲ 2015 ‘ਚ ਚੋਣ ਮੁਹਿੰਮ ਦੀ
ਜ਼ਿੰਮੇਵਾਰੀ ਲਈ ਅਤੇ 2017 ‘ਚ ਪੰਜਾਬ ‘ਚ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਦੀ ਅਗਵਾਈ
ਕੀਤੀ ਸੀ।
2015 ‘ਚ ਆਮ ਆਦਮੀ ਪਾਰਟੀ ਨੇ 70 ਚੋਂ 67 ਸੀਟਾਂ ਜਿੱਤੀਆਂ। ਸੀਐਮ ਅਰਵਿੰਦ ਕੇਜਰੀਵਾਲ ਦਾ ਕਾਰਜਕਾਲ ਫਰਵਰੀ ‘ਚ ਖ਼ਤਮ ਹੋ ਰਿਹਾ ਹੈ। ਖ਼ਬਰਾਂ ਹਨ ਕਿ ਚੋਣ ਕਮਿਸ਼ਨ
ਜਨਵਰੀ ਦੇ ਦੂਜੇ ਹਫ਼ਤੇ ਤੱਕ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦੇਵੇਗਾ ਅਤੇ ਚੋਣ ਪ੍ਰਕਿਰਿਆ
ਫਰਵਰੀ ਦੇ ਦੂਜੇ ਹਫ਼ਤੇ ਤੱਕ ਪੂਰੀ ਹੋ ਜਾਵੇਗੀ।
ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੂੰ
“ਦਾਦਾ ਸਾਹਿਬ ਫਾਲਕੇ ਐਵਾਰਡ” ਨਾਲ ਕੀਤਾ ਸਨਮਾਨਿਤ
ਬਾਲੀਵੁੱਡ
ਮਹਾਨਾਇਕ ਅਮਿਤਾਭ ਬੱਚਨ ਨੂੰ “ਦਾਦਾ ਸਾਹਿਬ ਫਾਲਕੇ ਐਵਾਰਡ” ਨਾਲ
ਕੀਤਾ ਸਨਮਾਨਿਤ,ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਅੱਜ ਦਾਦਾ
ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦਿੱਲੀ ਦੇ ਰਾਸ਼ਟਰਪਤੀ ਭਵਨ ‘ਚ
ਆਯੋਜਿਤ ਕੀਤੇ ਗਏ ਇੱਕ ਸਮਾਰੋਹ ‘ਚ ਰਾਸ਼ਟਰਪਤੀ
ਰਾਮਨਾਥ ਕੋਵਿੰਦ ਨੇ ਉਹਨਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਆ। ਉਹਨਾਂ ਨੂੰ ਇਹ ਸਨਮਾਨ ਬਾਲੀਵੁਡ
ਜਗਤ ‘ਚ ਆਪਣਾ ਅਹਿਮ ਯੋਗਦਾਨ ਦੇਣ ਲਈ ਮਿਲਿਆ ਹੈ।
ਤੁਹਾਨੂੰ
ਦੱਸ ਦੇਈਏ ਕਿ 66ਵਾਂ ਕੌਮੀ ਫਿਲਮ ਪੁਰਸਕਾਰ ਸਮਾਰੋਹ 23 ਦਸੰਬਰ
ਨੂੰ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਗਿਆ ਸੀ, ਬੁਖਾਰ
ਕਾਰਨ ਅਮਿਤਾਭ ਬੱਚਨ ਇਸ ਸਮਾਰੋਹ ‘ਚ ਹਿੱਸਾ ਨਹੀਂ
ਲੈ ਸਕੇ ਤੇ ਅੱਜ ਉਹਨਾਂ ਨੂੰ ਇਸ ਐਵਾਰਡ ਨਾਲ ਨਵਾਜਿਆ ਗਿਆ ਹੈ।
ਪੁਲਿਸ ਵੱਲੋਂ ਪ੍ਰਿਅੰਕਾ ਗਾਂਧੀ ਨਾਲ ਧੱਕਾਮੁੱਕੀ ,
ਗਲਾ ਦਬਾ ਕੇ ਡੇਗਿਆ
ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਲਖਨਊ ਪੁਲਿਸ ਉੱਤੇ ਗੰਭੀਰ ਦੋਸ਼ ਲਗਾਉਦਿਆਂ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹਿੰਸਾ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਆਈਪੀਐੱਸ ਅਧਿਕਾਰੀ ਦੇ ਘਰ ਜਾਂਦੇ ਸਮੇਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲਿਸ ਨੇ ਉਨ੍ਹਾਂ ਦਾ ਗਲ਼ਾ ਦਬਾ ਕੇ ਉਨ੍ਹਾਂ ਨੂੰ ਡੇਗਿਆ।ਪ੍ਰਿਅੰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪ੍ਰਦਰਸ਼ਨਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸੇਵਾ–ਮੁਕਤ ਆਈਪੀਐੱਸ ਅਧਿਕਾਰੀ ਐੱਸ।ਆਰ। ਦਾਰਾਪੁਰੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਪਾਰਟੀ ਦੇ ਸੂਬਾ ਹੈੱਡਕੁਆਰਟਰਜ਼ ਲਈ ਨਿੱਕਲੇ ਸਨ। ਰਾਹ ਵਿੱਚ ਲੋਹੀਆ ਚੌਰਾਹੇ ’ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੋਸ਼ ਲਾਇਆ – ‘ਮੈਂ ਗੱਡੀ ਤੋਂ ਉੱਤਰ ਕੇ ਪੈਦਲ ਚੱਲਣ ਲੱਗੀ। ਮੈਨੂੰ ਘੇਰ ਲਿਆ ਗਿਆ ਤੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਮੇਰਾ ਗਲ਼ਾ ਦਬਾਇਆ। ਮੈਨੂੰ ਧੱਕਾ ਦਿੱਤਾ ਗਿਆ ਤੇ ਮੈਂ ਡਿੱਗ ਪਈ। ਅੱਗੇ ਚੱਲ ਕੇ ਮੈਨੂੰ ਫਿਰ ਫੜਿਆ ਪਰ ਮੈਂ ਇੱਕ ਕਾਰਕੁੰਨ ਨਾਲ ਦੋ–ਪਹੀਆ ਵਾਹਨ ਨਾਲ ਅੱਗੇ ਵਧ ਗਈ। ਉਸ ਨੂੰ ਵੀ ਡੇਗ ਦਿੱਤਾ ਗਿਆ।’ ਦੂਜੇ ਪਾਸੇ ਪੁਲਿਸ ਨੇ ਪ੍ਰਿਅੰਕਾ ਗਾਂਧੀ ਦੇ ਅਜਿਹੇ ਦੋਸ਼ਾਂ ਨੂੰ ਬਿਲਕੁਲ ਗ਼ਲਤ ਕਰਾਰ ਦਿੱਤਾ ਹੈ।
ਪੰਜਾਬ ਪੁਲਿਸ ਦੀ ਗੰਦੀ ਕਰਤੂਤ,
ਨਾਬਾਲਿਗ ਨਾਲ ਜਬਰ-ਜਨਾਹ ਦੀ ਕੀਤੀ ਕੋਸ਼ਿਸ਼
ਪੰਜਾਬ ‘ਚ ਮਾਸੂਮਾ ਨਾਲ ਜਬਰ-ਜਨਾਹ ਦੀਆਂ ਘਟਨਾਵਾਂ
ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸਰਾਰਤੀ ਅਨਸਰਾਂ ਵੱਲੋਂ ਹਵਸ ਮਿਟਾਉਣ ਲਈ ਇਹਨਾਂ ਘਟਨਾਵਾਂ
ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ
ਇੱਕ ਹੋਰ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਸਾਡੀ ਸੁਰੱਖਿਆ ਕਰਨ ਵਾਲੇ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਦੀ
ਗੰਦੀ ਕਰਤੂਤ ਸਾਹਮਣੇ ਆਈ ਹੈ।
ਦਰਅਸਲ, ਸੁਰਿੰਦਰ
ਕੁਮਾਰ ਨਾਮ ਦੇ ਥਾਣੇਦਾਰ ਨੇ 14 ਸਾਲਾ ਨਬਾਲਿਗ ਬੱਚੀ ਨਾਲ
ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਸੁਰਿੰਦਰ ਕੁਮਾਰ ਨਬਾਲਿਗ
ਬੱਚੀ ਨੂੰ ਗਲਤ ਇਰਾਦੇ ਨਾਲ ਆਪਣੇ ਘਰ ਲੈ ਗਿਆ, ਉਸ ਸਮੇਂ ਥਾਣੇਦਾਰ ਦੇ ਪਰਿਵਾਰਿਕ ਮੈਂਬਰ ਘਰ ‘ਚ ਮੌਜੂਦ ਨਹੀਂ ਸਨ।
ਕੁਝ ਸਮੇਂ ਬਾਅਦ ਕੋਠੀ ਅੰਦਰੋਂ ਬੱਚੀ ਦੇ ਚੀਕਣ ਦੀ ਆਵਾਜ਼ ਆਈ ਤਾਂ
ਤੁਰੰਤ ਮੁਹੱਲੇ ਦੇ ਲੋਕ ਇਕੱਠੇ ਹੋ ਗਏ, ਜਿਸ
ਤੋਂ ਬਾਅਦ ਡਰ ਦੇ ਮਾਰੇ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਬੱਚੀ ਨੂੰ ਕਮਰੇ ਤੋਂ ਬਾਹਰ ਭੇਜ
ਦਿੱਤਾ ਤੇ ਖੁਦ ਅੰਦਰੋਂ ਕਮਰੇ ਨੂੰ ਬੰਦ ਕਰ ਲਿਆ। ਉਧਰ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ, ਲੋਕਾਂ ਵੱਲੋਂ ਏ. ਐੱਸ. ਆਈ. ਦਾ ਵਿਰੋਧ ਹੁੰਦਾ ਦੇਖ ਕੇ ਭਾਰੀ ਮੁਸ਼ੱਕਤ
ਤੋਂ ਬਾਅਦ ਉਕਤ ਏ. ਐੱਸ. ਆਈ. ਨੂੰ ਗ੍ਰਿਫਤਾਰ ਕਰ ਲਿਆ ਗਿਆ।
0 Response to "ਖਬਰਨਾਮਾ--ਸਾਲ-10,ਅੰਕ:78,31ਦਸੰਬਰ2019"
Post a Comment