ਖਬਰਨਾਮਾ--ਸਾਲ-10,ਅੰਕ:66,17ਦਸੰਬਰ2019
4:21 PM
JANCHETNA
,
0 Comments
ਸਾਲ-10,ਅੰਕ:66,17ਦਸੰਬਰ2019/
ਪੋਹ(ਵਦੀ)6,(ਨਾ.ਸ਼ਾ)551.
ਇੰਡੀਆ ਗੇਟ 'ਤੇ ਪ੍ਰਿਅੰਕਾ ਗਾਂਧੀ ਦਾ ਧਰਨਾ
ਜਾਮੀਆ
ਮਿਲੀਆ ਦੇ ਵਿਦਿਆਰਥੀਆਂ ਨਾਲ ਝੜਪ ਦਾ ਮਾਮਲਾ
ਪ੍ਰਿਅੰਕਾ ਗਾਂਧੀ ਨਾਲ
ਕਾਂਗਰਸ ਦੇ ਕਈ ਨੇਤਾ ਅਤੇ ਸਮਰਥਕ ਵੀ ਧਰਨੇ ਵਿੱਚ ਸ਼ਾਮਲ ਹੋਏ।
ਕਾਂਗਰਸ ਪ੍ਰਧਾਨ ਸੋਨੀਆ
ਗਾਂਧੀ ਨੇ ਇੱਕ ਬਿਆਨ ਜਾਰੀ ਕਰਕੇ ਮੋਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਨੇ ਕਿਹਾ, ''ਸਰਕਾਰ ਦਾ ਕੰਮ ਹੈ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣਾ, ਕਾਨੂੰਨ ਦਾ ਸ਼ਾਸਨ ਰੱਖਣਾ ਅਤੇ ਸੰਵਿਧਾਨ ਦੀ ਰੱਖਿਆ ਕਰਨਾ। ਪਰ ਭਾਜਪਾ
ਸਰਕਾਰ ਨੇ ਦੇਸ ਅਤੇ ਦੇਸਵਾਸੀਆਂ ਤੇ ਹਮਲਾ ਕਰ ਦਿੱਤਾ ਹੈ।''
ਲੰਗਰ
ਦੀ ਮਿਲਾਵਟੀ ਦਾਲ ਦਾ ਸ੍ਰੋਤ ਦੱਸਣ ਸਿਰਸਾ,
ਜਾਗੋ
ਪਾਰਟੀ ਨੇ ਕੀਤੀ ਮੰਗ
ਗੁਰਦੁਆਰਾ
ਬੰਗਲਾ ਸਾਹਿਬ ਦੇ ਲੰਗਰ ਵਿੱਚ ਪਲਾਸਟਿਕ ਦੀ ਦਾਲ ਪਕਾਉਣ ਉੱਤੇ 'ਜਾਗੋ'
ਪਾਰਟੀ ਦਾ ਪ੍ਰਤੀਕਰਮ ਸਾਹਮਣੇ
ਆਈਆ ਹੈ। ਜਾਗੋ- ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ
ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਬੁਲਾਰੇ ਸਤਨਾਮ ਸਿੰਘ ਸ਼੍ਰੀਨਿਵਾਸ
ਪੁਰੀ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਇਹਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਲਾਪਰਵਾਹੀ ਅਤੇ
ਲੰਗਰ ਦੀ ਪ੍ਰੰਪਰਾ ਨੂੰ ਬਚਾਉਣ ਵਿੱਚ ਨਾਕਾਮ ਹੋਣ ਨਾਲ ਜੋੜਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ
ਅੱਜ ਕਮੇਟੀ ਦੇ ਪ੍ਰਬੰਧ ਦਾ ਪੱਧਰ ਕਮੇਟੀ ਇਤਹਾਸ
ਦੇ ਸਭ ਤੋਂ ਹੇਠਲੇ ਪਾਯਦਾਨ
ਉੱਤੇ ਹੈ। ਧਾਰਮਿਕ ਅਤੇ ਵਿਰਾਸਤੀ ਪ੍ਰੰਪਰਾਵਾਂ ਨੂੰ ਤਬਾਹ ਕਰਣ ਦੇ ਬਾਅਦ ਹੁਣ ਲੰਗਰ ਦੀ ਸਫਾਈ
ਅਤੇ ਮਰਿਆਦਾ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਕਦੇ ਨਗਰ ਕੀਰਤਨ ਵਿੱਚ ਮੂਰਤੀਆਂ ਦੀ ਝਾਂਕੀ, ਕਦੇ ਸੇਵਕ ਜੱਥਿਆਂ ਨਾਲ ਗੈਰਜਰੁਰੀ ਟਕਰਾਅ,ਕਦੇ ਗੁਰਦੁਆਰਾ ਪਰਿਸਰ ਵਿੱਚ ਬਲਾਤਕਾਰ ਦੀਆਂ ਖਬਰਾਂ ਅਤੇ ਕਦੇ ਸਰੋਵਰ
ਦੇ ਕੰਡੇ ਕਰਵਾ ਚੌਥ ਦੇ ਵਰਤ ਖੁੱਲਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਪਰ ਇਸ ਪ੍ਰਬੰਧ ਦੀ
ਮਜ਼ੇਦਾਰ ਗੱਲ ਇਹ ਹੈ ਕਿ ਇਹਨਾਂ ਸਭ ਘਟਨਾਵਾਂ ਦੇ ਦੋਸ਼ੀ ਦੀ ਕਦੇ ਪਹਿਚਾਨ ਜਨਤਕ ਨਹੀਂ ਹੁੰਦੀ। ਇਹ
ਅਜਬ ਪ੍ਰਬੰਧ ਤੰਤਰ ਹੈ,
ਜਿਸ ਵਿੱਚ ਚੰਗੇ ਦੀ
ਜ਼ਿੰਮੇਦਾਰੀ ਲੈਣ ਵਾਲੇ ਤਾਂ ਹਨ,
ਪਰ ਗਲਤ ਨੂੰ ਆਪਣੇ ਸਿਰ ਉੱਤੇ
ਲੈਣ ਨੂੰ ਕੋਈ ਤਿਆਰ ਨਹੀਂ ਹੈ।
ਕਮੇਟੀ
ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਨਕਲੀ
ਦਾਲ ਮਾਮਲੇ ਉੱਤੇ ਕੀਤੇ ਗਏ
ਫੇਸਬੁਕ ਲਾਈਵ ਨੂੰ ਹੈਰਾਨੀ ਭਰਿਆ ਦੱਸਦੇ ਹੋਏ ਪਰਮਿੰਦਰ ਨੇ ਕਿਹਾ ਕਿ ਸਿਰਸਾ ਇਹ ਤਾਂ ਮੰਨਦੇ ਹਨ
ਕਿ ਮਿਲਾਵਟੀ ਦਾਲ ਦੇ ਕਾਰਨ 2
ਵਾਰ ਪੱਕੀ ਹੋਈ ਦਾਲ ਨੂੰ
ਸੁੱਟੀਆ ਗਿਆ ਪਰ ਇਹ ਨਹੀਂ ਸਾਫ਼ ਕਰਦੇ ਕਿ ਦਾਲ ਵਿੱਚ ਮਿਲਾਵਟ ਦਾ ਸਰੋਤ ਕੌਣ ਸੀ ? ਕੀ ਬਿਨਾਂ ਚੁਗੇ ਅਤੇ ਭਿਗੋਏ ਦਾਲ ਦੇਗ ਵਿੱਚ ਪਲਟ ਦਿੱਤੀ ਗਈ ਸੀ? ਕਿਉਂਕਿ ਚੁਗਣ ਅਤੇ ਭਿਗੋਣ ਵਿੱਚ ਨਕਲੀ ਦਾਲ ਆਪਣੇ ਆਪ ਫੜ ਵਿੱਚ ਆ
ਜਾਂਦੀ। ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ
ਜੀਕੇ ਦੇ ਪ੍ਰਧਾਨਗੀ ਕਾਲ ਦਾ
ਹਵਾਲਾ ਦਿੰਦੇ ਹੋਏ ਪਰਮਿੰਦਰ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਨੂੰ ਤੱਦ ਸ਼੍ਰੀ ਦਰਬਾਰ ਸਾਹਿਬ ਅਮ੍ਰਿੰਤਸਰ
ਦੇ ਨਾਲ ਸਰਕਾਰ ਦੇ ਵਲੋਂ ਸਵੱਛ ਅਭਿਆਨ ਦੇ ਤਹਿਤ ਸਫਾਈ ਦੀ ਕਸੌਟੀ ਉੱਤੇ ਉੱਤਮ ਐਲਾਨਿਆ ਗਿਆ ਸੀ।
ਵਿਦੇਸ਼ੀ ਅਤੇ ਦੇਸੀ ਮੀਡੀਆ ਨੇ ਲੰਗਰ ਉੱਤੇ ਵੱਡੀ ਸਟੋਰੀ ਤੱਦ ਆਕੇ ਕਵਰ ਕੀਤੀਆਂ ਸਨ। ਜਿਸ ਵਿੱਚ
ਸੀਐਨਐਨ, ਐਨਡੀਟੀਵੀ, ਆਜਤਕ
ਆਦਿਕ ਮੁੱਖ ਸਨ। ਮਸ਼ਹੂਰ ਪੱਤਰਕਾਰ ਰਵਿਸ਼ ਕੁਮਾਰ ਨੇ ਪ੍ਰਾਈਮ ਟਾਈਮ ਦੇ ਆਪਣੇ ਸ਼ੋ ਵਿੱਚ ਗੁਰਦੁਆਰਾ
ਬੰਗਲਾ ਸਾਹਿਬ ਦੀ ਲੰਗਰ ਪ੍ਰੰਪਰਾ ਅਤੇ ਗੁਣਾਂ ਦਾ ਬਖਾਨ ਕੀਤਾ ਸੀ। ਪਰ ਅੱਜ ਛੱਪੀਆ ਖਬਰਾਂ ਨੇ
ਲੰਗਰ ਦੀ ਗੁਣਵੱਤਾ ਦੇ ਨਾਲ ਕਮੇਟੀ ਦੀ ਕਾਰਜ ਪ੍ਰਣਾਲੀ ਨੂੰ ਵੀ ਸ਼ੱਕ ਵਿੱਚ ਲਿਆਉਣ ਦਾ ਕਾਰਜ ਕੀਤਾ
ਹੈ। ਪਰ ਕਮੇਟੀ ਹੁਣ ਵੀ ਆਪਣੀ ਜ਼ਿੰਮੇਦਾਰੀ ਲੈਣ ਦੀ ਜਗ੍ਹਾਂ
ਇਸਨੂੰ ਵੀ ਵਿਰੋਧੀਆਂ ਦੇ ਵਲੋਂ ਬਿਨਾਂ ਵਜ੍ਹਾ ਕਮੇਟੀ ਪ੍ਰਬੰਧ ਨੂੰ ਬਦਨਾਮ ਕਰਨ ਨਾਲ ਜੋੜ ਕੇ
ਆਪਣੀ ਭੜਾਸ ਕੱਢਣ ਤੋਂ ਅੱਗੇ ਨਹੀਂ ਵਧੇਗੀ।
ਇੰਗਲੈਂਡ ਦੀਆਂ ਚੋਣਾਂ ’ਚ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ ,
ਭਾਰਤੀ ਮੂਲ ਦੇ ਉਮੀਦਵਾਰਾਂ ਨੇ ਹਾਸਿਲ ਕੀਤੀ ਜਿੱਤ
ਇੰਗਲੈਂਡ
(UK) ਦੀਆਂ ਆਮ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਅਤੇ ਹੁਣ ਤੱਕ ਆਏ ਰੁਝਾਨਾਂ ‘ਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ
ਨੂੰ ਪੂਰਨ ਬਹੁਮਤ ਮਿਲ ਗਿਆ ਹੈ। ਇੰਗਲੈਂਡ ਦੀਆਂ ਆਮ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਬਹੁਮੱਤ ਲਈ
ਜ਼ਰੂਰੀ 326 ਤੋਂ ਕਿਤੇ ਵੱਧ ਸੀਟਾਂ ਹਾਸਲ ਕਰ
ਲਈਆਂ ਹਨ.
ਮਿਲੀ ਜਾਣਕਾਰੀ ਅਨੁਸਾਰ ਕੁੱਲ 650 ਵਿੱਚੋਂ
648 ਸੀਟਾਂ ਦੇ ਨਤੀਜੇ ਐਲਾਨੇ
ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ ਦੀ ਕਨਜ਼ਰਵੇਟਿਵ ਪਾਰਟੀ ਨੂੰ 364 ਸੀਟਾਂ ਉੱਤੇ ਜਿੱਤ ਹਾਸਲ ਹੋ ਚੁੱਕੀ ਹੈ ,ਜਦ ਕਿ ਲੇਬਰ ਪਾਰਟੀ ਦੇ ਖਾਤੇ ਵਿੱਚ 203 ਸੀਟਾਂ ਆਈਆਂ ਹਨ। ਮੁੱਖ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੈਰੇਮੀ
ਕੌਰਬਿਨ ਨੇ ਆਪਣੀ ਹਾਰ ਕਬੂਲ ਕਰਦਿਆਂ ਹੈ ਕਿ ਉਹ ਅਗਲੀਆਂ ਆਮ ਚੋਣਾਂ ’ਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ।
ਦੱਸ ਦੇਈਏ ਕਿ ਇੰਗਲੈਂਡ ਦੀਆਂ ਆਮ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਤੋਂ ਬਾਅਦ ਦੂਜੀ ਜਿੱਤ ਕਨਜ਼ਰਵੇਟਿਵ ਅਤੇ ਲੇਬਰ
ਦੋਵਾਂ ਪਾਰਟੀਆਂ ਦੇ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਹੈ। ਬ੍ਰਿਟੇਨ ਦੀਆਂ ਆਮ ਚੋਣਾਂ ਵਿਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਸਖ਼ਤ
ਨਤੀਜੇ ਹਾਸਿਲ ਕੀਤੇ ਅਤੇ ਕੁਝ ਨਵੇਂ
ਚਿਹਰਿਆਂ ਦੇ ਨਾਲ ਲਗਭਗ ਇਕ ਦਰਜਨ ਸੰਸਦ ਮੈਂਬਰਾਂ ਨੇ ਆਪਣੀ ਸੀਟ ਬਰਕਰਾਰ ਰੱਖੀ ਹੈ।ਆਮ ਚੋਣਾਂ ’ਚ ਚਾਰ ਪੰਜਾਬੀਆਂ ਨੇ ਮੁੜ ਇਤਿਹਾਸ ਰਚਿਆ ਹੈ।
ਬਰਤਾਨੀਆ ਦੀ ਗ੍ਰਹਿ ਮੰਤਰੀ ਅਤੇ ਵਿਥੈਮ ਤੋਂ ਸੰਸਦ ਮੈਂਬਰ ਪ੍ਰੀਤੀ
ਪਟੇਲ ਵੱਡੇ ਫਰਕ ਨਾਲ ਮੁੜ ਜਿੱਤ ਹਾਸਿਲ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਪ੍ਰੀਤੀ
ਪਟੇਲ ਨੇ ਲੇਬਰ ਪਾਰਟੀ ਦੇ ਮਾਰਟਿਨ ਐਡੋਬੋਰ ਨੂੰ 24 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਉਹ ਸਭ ਤੋਂ ਪਹਿਲਾਂ ਸਾਲ 2010 ਵਿੱਚ ਸੰਸਦ ਮੈਂਬਰ ਬਣੇ ਸਨ। ਬ੍ਰੈਗਜ਼ਿਟ ਅਭਿਆਨ ਦੇ ਹਮਾਇਤੀ ਪ੍ਰੀਤੀ
ਪਟੇਲ 2014 ਵਿੱਚ
ਖਜ਼ਾਨਾ ਮੰਤਰੀ ਸਨ। ਸਾਲ 2015 ਦੀਆਂ ਆਮ ਚੋਣਾਂਤੋਂ ਬਾਅਦ
ਉਹ ਰੁਜ਼ਗਾਰ ਮੰਤਰੀ ਬਣਾ ਦਿੱਤੇ ਗਏ।
ਤਨਮਨਜੀਤ ਸਿੰਘ ਢੇਸੀ : ਸਲੋਹ ਤੋਂ ਲੇਬਰ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀਨੇ ਮੁੜ
ਜਿੱਤ ਹਾਸਲ ਕੀਤਾ ਹੈ। ਉਹ ਲੇਬਰ ਪਾਰਟੀ ਦੇ ਉਮੀਦਵਾਰ ਹਨ। ਢੇਸੀ ਨੇ ਕੰਜ਼ਰਵੇਟਿਵ ਪਾਰਟੀ ਦੇ
ਕੰਵਰ ਤੂਰ ਗਿੱਲ ਨੂੰ 13 ਹਜ਼ਾਰ ਤੋਂ ਵੋਟਾਂ ਤੋਂ
ਹਰਾਇਆ ਹੈ।
ਵਰਿੰਦਰ ਸ਼ਰਮਾ : ਈਲਿੰਗ ਸਾਊਥਾਲ ਸੀਟ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਨੇ ਕੰਜ਼ਰਵੇਟਿਵ ਪਾਰਟੀ ਦੇ ਟੌਮ ਬੇਨੇਟ ਨੂੰ ਹਰਾ ਦਿੱਤਾ ਹੈ। ਵਰਿੰਦਰ ਸ਼ਰਮਾ ਨੇ ਆਪਣੇ ਵਿਰੋਧੀ ਨੂੰ 16 ਹਜ਼ਾਰ ਵੋਟਾਂ ਨਾਲ ਹਰਾਇਆ ਹੈ।
ਵਰਿੰਦਰ ਸ਼ਰਮਾ : ਈਲਿੰਗ ਸਾਊਥਾਲ ਸੀਟ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਨੇ ਕੰਜ਼ਰਵੇਟਿਵ ਪਾਰਟੀ ਦੇ ਟੌਮ ਬੇਨੇਟ ਨੂੰ ਹਰਾ ਦਿੱਤਾ ਹੈ। ਵਰਿੰਦਰ ਸ਼ਰਮਾ ਨੇ ਆਪਣੇ ਵਿਰੋਧੀ ਨੂੰ 16 ਹਜ਼ਾਰ ਵੋਟਾਂ ਨਾਲ ਹਰਾਇਆ ਹੈ।
ਪ੍ਰੀਤ ਗਿੱਲ : ਪਹਿਲੀ ਬ੍ਰਿਟਿਸ਼ ਸਿੱਖ ਮਹਿਲਾ ਸੰਸਦ
ਮੈਂਬਰ ਵਜੋਂ 2017 ਦੀ ਚੋਣ ਵਿਚ ਇਤਿਹਾਸ ਰਚਣ
ਵਾਲੀ ਪ੍ਰੀਤ ਕੌਰ ਗਿੱਲ ਨੇ ਬਰਮਿੰਘਮ ਐਜ਼ਬਾਸਟਨ ਸੀਟਤੋਂ ਮੁੜ ਜਿੱਤ ਹਾਸਲ ਕੀਤੀ ਹੈ।ਉਨ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਐਲੇਕਸ ਇਪ ਨੂੰ 5 ਹਜ਼ਾਰ ਤੋਂ ਵੋਟਾਂ ਨਾਲ ਹਰਾ ਕੇ 21,217 ਵੋਟਾਂ ਜਿੱਤੀਆਂ ਹਨ।
ਨਾਗਰਿਕ ਸੋਧ ਬਿੱਲ ਦਾ ਵਿਰੋਧ:
ਦਿੱਲੀ ਵਿੱਚ ਭੜਕੀ ਹਿੰਸਾ,
ਬੱਸਾਂ ਅੱਗ ਦੇ ਹਵਾਲੇ, ਮੈਟਰੋ ਸਟੇਸ਼ਨ ਬੰਦ
ਫਾਇਰ ਬ੍ਰਿਗੇਡ ਦੀ ਗੱਡੀ
ਨੂੰ ਵੀ ਬਣਾਇਆ ਨਿਸ਼ਾਨਾ ਅਤੇ ਹੋਰ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਆਲੇ ਦੁਆਲੇ ਦੇ ਇਲਾਕੇ
ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੈਰਾ ਮਿਲੀਟਰੀ ਫੋਰਸ ਵੀ ਜਾਮੀਆ ਇਲਾਕੇ ਵਿੱਚ ਤਾਇਨਾਤ ਕਰ
ਦਿੱਤੀ ਗਈ ਹੈ।
ਖ਼ਬਰ ਏਜੰਸੀ ਏਐਨਆਈ
ਮੁਤਾਬਕ ਇਸ ਪ੍ਰਦਰਸ਼ਨ ਵਿੱਚ ਦੋ ਫਾਇਰ ਬ੍ਰਿਗੇਡ ਦੇ ਦੋ ਮੁਲਾਜ਼ਮਾ ਜ਼ਖਮੀ ਹੋਏ ਹਨ।
ਸੁਖਦੇਵ ਵਿਹਾਰ ਮੈਟਰੋ
ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ। ਅਤੇ ਆਸ਼ਰਮ ਮੈਟਰੋ ਸਟੇਸ਼ਨ ਦਾ ਗੇਟ
ਨੰਬਰ ਤਿੰਨ ਬੰਦ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਜਾਮੀਆ
ਮਿਲੀਆ ਇਸਲਾਮੀਆ, ਓਖਲਾ ਵਿਹਾਰ ਅਤੇ ਜਸੋਲਾ ਵਿਹਾਰ ਸ਼ਾਹੀਨ ਬਾਗ ਮੈਟਰੋ
ਸਟੇਸ਼ਨ ਵੀ ਬੰਦ ਕਰ ਦਿੱਤੇ ਗਏ ਹਨ।
ਦਿੱਲੀ ਮੈਟਰੋ ਰੇਲ
ਕਾਰਪੋਰੇਸ਼ਨ ਨੇ ਕਿਹਾ ਹੈ ਕਿ ਇਹਨਾਂ ਸਟੇਸ਼ਨਾਂ ਉੱਤੇ ਕੋਈ ਵੀ ਮੈਟਰੋ ਫਿਲਹਾਲ ਨਹੀਂ ਰੁਕੇਗੀ।
ਦਿੱਲੀ ਦੇ ਮੁੱਖ ਮੰਤਰੀ
ਅਰਵਿੰਦ ਕੇਜਰੀਵਾਲ ਟਵੀਟ ਕਰਕੇ ਕਿਹਾ, ''ਕਿਸੇ
ਨੂੰ ਵੀ ਹਿੰਸਾ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਕਿਸੇ ਵੀ ਰੂਪ 'ਚ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਦਰਸ਼ਨ ਸ਼ਾਂਤੀਪੂਰਨ ਢੰਗ
ਨਾਲ ਹੋਣਾ ਚਾਹੀਦਾ।''
ਬੀਜੇਪੀ ਸਾਂਸਦ ਮਨੋਜ
ਤਿਵਾੜੀ ਨੇ ਕਿਹਾ, "ਅਰਵਿੰਦ ਕੇਜਰੀਵਾਲ ਦੇ
ਇਸ਼ਾਰੇ 'ਤੇ AAP ਦਾ ਵਿਧਾਇਕ ਜਨਤਾ ਨੂੰ ਭੜਕਾ ਰਿਹਾ ਹੈ
ਪੁਲਿਸ ਦੇ ਡੀਟੀਸੀ ਬੱਸ ਨੂੰ ਲਗਾਉਣ ਵਾਲੇ
ਵਾਇਰਲ ਵੀਡੀਓ ਦੀ ਅਸਲ ਸੱਚਾਈ
ਇਸ ਵੀਡੀਓ ਵਿੱਚ ਇਕ ਬਲਦੀ ਹੋਈ ਮੋਟਰ ਸਾਈਕਲ ਦਿਖ
ਰਹੀ ਹੈ, ਜਿਸ ਨੂੰ ਇੱਕ ਵਿਅਕਤੀ ਅੱਗ ਬੁਝਾਓ ਯੰਤਰ ਨਾਲ
ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਡੀਟੀਸੀ ਕਲੱਸਟਰ ਬੱਸ ਨੇੜੇ ਖੜੀ ਹੈ। ਪੁਲਿਸ ਦੇ ਕੁਝ
ਲੋਕ ਪਲਾਸਟਿਕ ਦੇ ਪੀਲੇ ਬਕਸਿਆਂ ਵਿੱਚ ਕੁਝ ਭਰ ਕੇ ਗੱਡੀ ਵੱਲ ਲੈਕੇ ਜਾ ਰਹੇ ਹਨ। ਇਸ 20 ਸਕਿੰਟ ਦੇ ਵੀਡੀਓ ਵਿੱਚ, ਪਿੱਛੇ ਤੋਂ ਆਵਾਜ਼ ਆ ਰਹੀ ਹੈ "ਬੁਝ ਗਿਆ ... ਬੁਝ ਗਿਆ।"
ਇਸ ਵੀਡੀਓ ਨੂੰ ਟਵੀਟ ਕਰਦੇ ਹੋਏ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਪੁਲਿਸ 'ਤੇ ਬੱਸਾਂ ਨੂੰ ਅੱਗ ਲਾਉਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਲਿਖਿਆ,
"ਚੋਣਾਂ ਵਿੱਚ ਹਾਰ ਦੇ ਡਰੋਂ ਭਾਜਪਾ ਦਿੱਲੀ ਵਿੱਚ ਅੱਗ
ਲਗਵਾ ਰਹੀ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਵਿਰੁੱਧ ਹੋ। ਇਹ ਭਾਜਪਾ ਦੀ ਘਟੀਆ
ਰਾਜਨੀਤੀ ਹੈ। ਇਸ ਵੀਡੀਓ ਵਿੱਚ ਖ਼ੁਦ ਦੇਖੋ ਕਿਵੇਂ ਪੁਲਿਸ ਦੀ ਸੁਰੱਖਿਆ ਵਿੱਚ ਅੱਗ ਲਗਾਈ ਜਾ
ਹੈ।"
ਫਿਰ ਇਸ ਤੋਂ ਬਾਅਦ ਉਹਨਾਂ ਨੇ
ਇਕ ਹੋਰ ਟਵੀਟ ਕੀਤਾ, "ਇਸ ਬਾਰੇ ਤੁਰੰਤ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਵਰਦੀਧਾਰੀ
ਲੋਕ ਬੱਸਾਂ ਨੂੰ ਅੱਗ ਲਾਉਣ ਤੋਂ ਪਹਿਲਾਂ ਪੀਲੀਆਂ ਅਤੇ ਚਿੱਟੀਆਂ ਰੰਗਾਂ ਦੀਆਂ ਕੈਨਾਂ ਨਾਲ ਬੱਸਾਂ
ਵਿੱਚ ਕੀ ਪਾ ਰਹੇ ਹਨ? ਅਤੇ ਇਹ ਕਿਸ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ? ਫੋਟੋ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਭਾਜਪਾ ਨੇ ਘਟੀਆ ਰਾਜਨੀਤੀ ਕਰਦਿਆਂ ਪੁਲਿਸ ਤੋਂ ਇਹ
ਅੱਗ ਲਗਵਾਈ ਹੈ।" ਇਸ ਤੋਂ ਬਾਅਦ ਇਸ ਵੀਡੀਓ
ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਕਿ ਅੱਗ ਪੁਲਿਸ ਨੇ ਲਗਾਈ ਸੀ ਜਾਂ
ਪ੍ਰਦਰਸ਼ਨਕਾਰੀਆਂ ਨੇ।
ਫੈਕਟ ਚੈੱਕ ਟੀਮ ਨੇ ਇਸ ਵੀਡੀਓ ਦੀ ਅਸਲੀਅਤ ਜਾਣਨ ਲਈ
ਜਾਂਚ ਸ਼ੁਰੂ ਕੀਤੀ। ਦਿੱਲੀ ਪੁਲਿਸ ਦੇ ਪੀਆਰਓ ਐਮਐਸ ਰੰਧਾਵਾ ਨੇ ਬੀਬੀਸੀ ਨੂੰ ਦੱਸਿਆ ਕਿ
"ਵੀਡੀਓ ਨਾਲ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਪੁਲਿਸ ਅੱਗ ਬੁਝਾਉਣ ਦਾ ਕੰਮ ਕਰ ਰਹੀ ਸੀ।
ਫਿਰ ਉਹਨਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ,
"ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੁਲਿਸ ਨੇ ਬੱਸ
ਨੂੰ ਅੱਗ ਲਗਾ ਦਿੱਤੀ। ਵੀਡੀਓ ਵਿੱਚ, DL1PD-0299 ਨੰਬਰ ਵਾਲੀ ਬੱਸ ਦਿਖਾਈ ਦੇ ਰਹੀ ਹੈ, ਜਿਸਨੂੰ ਅੱਗ ਵੀ ਨਹੀਂ ਲੱਗੀ। ਇੱਕ ਚੰਗਿਆੜੀ ਸੀ ਜਿਸਨੂੰ ਅਸੀਂ
ਬੁਝਾਉਣ ਵਿੱਚ ਲੱਗੇ ਸੀ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ
'ਤੇ ਵਿਸ਼ਵਾਸ ਨਾ ਕਰੋ।"
ਬਠਿੰਡਾ ਏਮਜ਼ ਬਾਰੇ ਹਰਸਿਮਰਤ ਦਾ ਦਾਅਵਾ,
ਕੈਪਟਨ ਸਰਕਾਰ ਨੂੰ ਲਾਏ ਰਗੜੇ
ਬਠਿੰਡਾ ਪਹੁੰਚੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਬਠਿੰਡਾ ਵਿਖੇ ਏਮਜ਼ ਦੀ ਓਪੀਡੀ 23 ਦਸੰਬਰ ਤੋਂ ਕੰਮ ਕਰਨ ਲਗੇਗਾ। ਹੁਣ ਤਕ 12 ਵਿਚੋਂ 9 ਓਪੀਡੀ ਤਿਆਰ ਹੋ ਚੁੱਕੇ ਹਨ। ਇਹਨਾਂ ਨਾਲ 23 ਦਸੰਬਰ ਤੋਂ ਡਾਕਟਰ ਹਰਸ਼ਵਰਧਨ ਇਸ ਏਮਜ਼ ਦਾ ਉਦਘਾਟਨ ਕਰਨ ਨਾਲ ਕੰਮ ਸ਼ੁਰੂ ਹੋ ਜਾਇਗਾ।
ਬੀਬੀ ਬਾਦਲ ਨੇ ਜਿੱਥੇ ਏਮਜ਼ ਹਸਪਤਾਲ ਦਾ ਸਿਹਰਾ
ਨਰਿੰਦਰ ਮੋਦੀ ਦੇ ਸਿਰ ਬੰਨ੍ਹਿਆ, ਉੱਥੇ ਹੀ ਪੰਜਾਬ ਸਰਕਾਰ ਉਤੇ ਵੀ ਹਮਲੇ ਕੀਤੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਹਸਪਤਾਲ ਵਿੱਚ ਅਜੇ ਆਪਣਾ ਕੋਈ ਵੀ ਕੰਮ ਪੂਰਾ ਨਹੀਂ
ਕੀਤਾ। ਸੜਕਾਂ ਨਹੀਂ ਬਣੀਆਂ ਅਤੇ ਨਾ ਹੀ ਬੱਸ ਸਟੈਂਡ ਬਣਾਇਆ ਹੈ। ਨਾ ਹੀ ਕਿਸੇ ਪੰਜਾਬ ਸਰਕਾਰ ਦੇ
ਮੰਤਰੀ ਨੇ ਏਮਜ਼ ਹਸਪਤਾਲ ਦਾ ਦੌਰਾ ਕਰਕੇ ਸਥਿਤੀ ਦੀ ਜਾਣਕਾਰੀ ਲਈ ਹੈ।
ਹਰਸਿਮਰਤ ਕੌਰ ਬਾਦਲ ਨੇ
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਤੇ ਹਮਲਾ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦੇ ਕੰਗਾਲ
ਖ਼ਜ਼ਾਨਾ ਮੰਤਰੀ ਹਨ, ਸਾਡੇ ਵੇਲੇ ਕਦੇ ਖ਼ਜ਼ਾਨੇ ਵਿੱਚੋਂ ਪੈਸੇ ਨਹੀਂ ਮੁੱਕੇ ਸਨ। ਇਹ ਤਾਂ ਉਹ ਗੱਲ ਹੈ ਕਿ ਗੱਡੀ
ਆਪ ਨੂੰ ਨਹੀਂ ਚਲਾਉਣੀ ਆਉਂਦੀ ਤੇ ਨੁਕਸ ਵੀ ਗੱਡੀ ਦਾ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ
ਪੰਜਾਬ ਦੇ ਹਾਲਾਤ ਚਿੰਤਾਜਨਕ ਹਨ, ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਪੂਰੇ
ਪੰਜਾਬ ਵਿਚ ਗੁੰਡਾ ਰਾਜ ਅਤੇ ਜੇਲ੍ਹ ਮੰਤਰੀ ਨਾਲ ਮਿਲ ਕੇ ਗੈਂਗਸਟਰ ਗੁੰਡਾਗਰਦੀ ਕਰ ਰਹੇ ਹਨ।
ਪੁਲਿਸ ਅਫਸਰਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਟਕਸਾਲੀ ਅਕਾਲੀਆਂ ਬਾਰੇ ਕੇਂਦਰੀ ਮੰਤਰੀ ਨੇ
ਕਿਹਾ ਕਿ ਮੈਂ ਜ਼ਿਆਦਾ ਤਾਂ ਕੁਝ ਨਹੀਂ ਕਹਿ ਸਕਦੀ ਲੇਕਿਨ ਇਨ੍ਹਾਂ ਸਾਰਿਆਂ ਦਾ ਟਾਰਗੇਟ ਸਿਰਫ ਬਾਦਲ
ਪਰਿਵਾਰ ਹੀ ਹੁੰਦਾ ਹੈ। ਬੇਸ਼ੱਕ ਉਹ ਪੀਪੀਪੀ ਦੀ ਪਾਰਟੀ ਹੋਵੇ, ਖਹਿਰਾ ਦੀ ਪਾਰਟੀ ਜਾਂ ਕੋਈ ਹੋਰ ਇਹ ਸਾਰੇ
ਬਾਦਲਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਪਰ ਸਿਫ਼ਰ ਦੇ ਵਿੱਚ ਸਿਫ਼ਰ ਜੋੜੀਏ ਤਾਂ
ਨਤੀਜਾ ਸਿਫਰ ਹੀ ਆਉਂਦਾ ਹੈ। ਇਨ੍ਹਾਂ ਸਾਰਿਆਂ ਦਾ ਇਕੋ ਮਕਸਦ ਹੈ ਐੱਸਜੀਪੀਸੀ ਉਤੇ ਕਬਜ਼ਾ ਕਰਨਾ।
ਸੁਖਬੀਰ ਸਿੰਘ ਬਾਦਲ 21 ਦਸੰਬਰ ਨੂੰ ਪਟਿਆਲਾ
ਅਤੇ 24 ਦਸੰਬਰ
ਨੂੰ ਮੋਗਾ ਵਿਖੇ ਧਰਨਿਆਂ ਦੀ ਕਰਨਗੇ ਅਗਵਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ
ਪਾਰਟੀ ਵੱਲੋਂ ਸੂਬੇ ਅੰਦਰ ਅਮਨ-ਕਾਨੂੰਨ ਦੀ ਖਸਤਾ ਹਾਲਤ, ਪੁਲਿਸ ਵਧੀਕੀਆਂ, ਦਲਿਤਾਂ ਵਿਰੁੱਧ ਵਧੇ ਅੱਤਿਆਚਾਰਾਂ, ਗੈਰਕਾਨੂੰਨੀ ਮਾਈਨਿੰਗ ਅਤੇ ਹੋਰ
ਲੋਕ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਵਿਰੁੱਧ ਕੀਤੇ ਜਾ ਰਹੇ ਰਾਜ ਪੱਧਰੀ ਅੰਦੋਲਨਾਂ ਤਹਿਤ 21 ਦਸੰਬਰ ਨੂੰ ਪਟਿਆਲਾ ਵਿਖੇ ਅਤੇ 24 ਦਸੰਬਰ ਨੂੰ ਮੋਗਾ ਵਿਖੇ ਧਰਨੇ
ਦਿੱਤੇ ਜਾਣਗੇ।
ਇਸ
ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ
ਕਿ ਕਾਂਗਰਸੀ ਆਗੂਆਂ ਵੱਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਸਰਪ੍ਰਸਤੀ ਕਰਕੇ ਸੂਬੇ ਅੰਦਰ
ਅਮਨ-ਕਾਨੂੰਨ ਦੀ ਹਾਲਤ ਖਸਤਾ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਦਿਨ ਦਿਹਾੜੇ ਸਿਆਸੀ ਕਤਲ ਹੋ ਰਹੇ
ਹਨ।
ਲੋਕਾਂ
ਦੀ ਜਾਨ ਅਤੇ ਮਾਲ ਸੁਰੱਖਿਅਤ ਨਹੀਂ ਰਹੇ ਹਨ ਅਤੇ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੋ ਗਿਆ
ਹੈ। ਉਹਨਾਂ ਦੱਸਿਆ ਕਿ ਸੂਬੇ ਅੰਦਰ ਫੈਲੀ ਇਸ ਬਦਅਮਨੀ ਖ਼ਿਲਾਫ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ
ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 21 ਦਸੰਬਰ
ਨੂੰ ਦੁਪਹਿਰ ਇੱਕ ਵਜੇ ਪਟਿਆਲਾ ਵਿਖੇ ਧਰਨਾ ਦਿੱਤਾ ਜਾਵੇਗਾ।
ਬਰਾੜ
ਨੇ ਅੱਗੇ ਦੱਸਿਆ ਕਿ ਅਕਾਲੀ ਦਲ ਵੱਲੋਂ ਦਲਿਤਾਂ ਵਿਰੁੱਧ ਵਧੇ ਅੱਤਿਆਚਾਰਾਂ, ਗੈਰਕਾਨੂੰਨੀ
ਰੇਤ ਮਾਇਨਿੰਗ ਅਤੇ ਪੁਲਿਸ ਵਧੀਕੀਆਂ ਆਦਿ ਖ਼ਿਲਾਫ ਰਾਜ ਪੱਧਰ ਉੱਤੇ ਅੰਦੋਲਨਾਂ ਦੀ ਲੜੀ ਸ਼ੁਰੂ ਕੀਤੀ
ਗਈ ਹੈ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ
ਦੱਸਿਆ ਕਿ 24 ਦਸੰਬਰ ਨੂੰ ਦੁਪਹਿਰ ਇੱਕ ਵਜੇ ਮੋਗਾ ਵਿਖੇ ਸਰਦਾਰ
ਬਾਦਲ ਦੀ ਅਗਵਾਈ ਵਿਚ ਪਾਰਟੀ ਵੱਲੋਂ ਧਰਨਾ ਦਿੱਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ
ਦੀ ਪੋਲ ਖੋਲੀ ਜਾਵੇਗੀ।
ਬਰਾੜ ਨੇ ਅੱਗੇ ਦੱਸਿਆ ਕਿ ਮਾਘੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ
ਪਾਰਟੀ ਵੱਲੋਂ 22 ਦਸੰਬਰ ਨੂੰ ਭਾਈ ਮਹਾਨ ਸਿੰਘ ਹਾਲ, ਸ੍ਰੀ
ਮੁਕਤਸਰ ਵਿਖੇ ਦੁਪਹਿਰ 12 ਵਜੇ ਇੱਕ ਮੀਟਿੰਗ ਕੀਤੀ ਜਾਵੇਗੀ, ਜਿਸ
ਦੀ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਕਾਂਗਰਸ
ਸਰਕਾਰ ਦੀ ਵਾਅਦਾਖ਼ਿਲਾਫੀ ਤੋਂ ਇਲਾਵਾ ਇਸ ਦੀਆਂ ਸਿੱਖ-ਵਿਰੋਧੀ ਅਤੇ ਪੰਜਾਬ-ਵਿਰੋਧੀ ਨੀਤੀਆਂ ਬਾਰੇ
ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਰਣਨੀਤੀ ਉਲੀਕੀ ਜਾਵੇਗੀ।
ਸੀਐਮ ਦਫਤਰ ਵੱਲੋਂ ਲਾਏ ਤਹਿਸੀਲਦਾਰ ਨੇ
ਪਾਇਆ ਕਾਂਗਰਸ 'ਚ ਪੁਆੜਾ
ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਲਾਇਆ ਗਿਆ ਤਹਿਸੀਲਦਾਰ ਹੀ ਕਾਂਗਰਸੀ ਵਿਧਾਇਕ ਨਿਰਮਲ ਸਿੰਘ
ਸ਼ੁਤਰਾਣਾ ਲਈ ਵੱਡਾ ਮਸਲਾ ਬਣਿਆ ਸੀ। ਵਿਧਾਇਕ ਸ਼ੁਤਰਾਣਾ ਵੱਲੋਂ ਤਹਿਸੀਲਦਾਰ ਖਿਲਾਫ਼ ਖੜ੍ਹੇ
ਕੀਤੇ ਗਏ ਸਵਾਲਾਂ 'ਤੇ ਗੁਰਪ੍ਰੀਤ ਕਾਂਗੜ ਨੇ
ਕਿਹਾ ਕਿ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਤਹਿਸੀਲਦਾਰ ਨੂੰ ਲਾਇਆ ਗਿਆ ਸੀ। ਇਸ ਖਿਲਾਫ ਡੀਸੀ ਨੂੰ
ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ। ਕਾਂਗੜ ਨੇ ਕਿਹਾ ਕਿ ਡੀਸੀ ਵੱਲੋਂ ਪੜਤਾਲ ਕਰਕੇ ਰਿਪੋਰਟ
ਤਿਆਰ ਕੀਤੀ ਜਾਵੇਗੀ। ਜੇਕਰ ਤਹਿਸੀਲਦਾਰ ਗਲਤ ਨਿਕਲਦਾ ਹੈ ਤਾਂ ਉਸ ਰਿਪੋਰਟ ਨੂੰ ਮੁੱਖ ਮੰਤਰੀ
ਦਫ਼ਤਰ ਭੇਜਿਆ ਜਾਏਗਾ ਤੇ ਕਾਰਵਾਈ ਕੀਤੀ ਜਾਏਗੀ। ਕਾਂਗੜ ਨੇ ਕਿਹਾ ਕਿ ਵਿਧਾਇਕਾਂ ਦੀ ਸਾਰੀ ਗੱਲ
ਸੁਣੀ ਜਾਂਦੀ ਹੈ ਤੇ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ।
ਕਾਂਗੜ
ਨੇ ਕਿਹਾ ਕਿ ਮੁੱਖ ਮੰਤਰੀ ਖੁਦ ਇਨ੍ਹਾਂ ਮਸਲਿਆਂ ਵਿੱਚ ਨਹੀਂ ਪੈਂਦੇ ਪਰ ਤਹਿਸੀਲਦਾਰ ਨੂੰ ਮੁੱਖ
ਮੰਤਰੀ ਦੇ ਦਫਤਰ ਤੋਂ ਹੀ ਲਾਇਆ ਗਿਆ ਸੀ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨਿਰਮਲ ਸਿੰਘ
ਸ਼ੁਤਰਾਣਾ ਪੰਜਾਬ ਸਰਕਾਰ ਤੋਂ ਨਾਰਾਜ਼ ਹਨ। ਉਹ ਗੁਰਪ੍ਰੀਤ ਕਾਂਗੜ 'ਤੇ ਵੀ ਇਲਜ਼ਾਮ ਲਾ ਰਹੇ ਹਨ ਕਿ ਉਹ ਗੱਲ ਨਹੀਂ
ਸੁਣਦੇ।
ਪਿਆਜ਼ ਅਤੇ ਪੈਟਰੋਲ ਤੋਂ
ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ
ਮਦਰ ਡੇਰੀ ਅਤੇ ਅਮੁਲ ਨੇ ਵਧਾਈਆਂ
ਕੀਮਤਾਂ
ਪਿਆਜ਼ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਪ੍ਰੇਸ਼ਾਨ ਲੋਕਾਂ
ਲਈ ਦੁੱਧ ਬਾਰੇ ਵੀ ਬੁਰੀ ਖ਼ਬਰ ਹੈ। ਦਿੱਲੀ-ਐਨਸੀਆਰ ਅਤੇ ਦੇਸ਼ ਦੇ ਤਮਾਤ ਸ਼ਹਿਰਾਂ ਵਿੱਚ ਮਦਰ
ਡੇਅਰੀ ਅਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਦੋ ਤੋਂ ਤਿੰਨ ਰੁਪਏ ਪ੍ਰਤੀ ਲੀਟਰ ਦਾ ਵਾਧਾ
ਕੀਤਾ ਹੈ। ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਦਰ ਡੇਅਰੀ ਦੇ ਟੋਕਨ ਅਤੇ ਪੈਕੇਟ ਮਿਲਕ ਦੀਆਂ
ਕੀਮਤਾਂ ‘ਚ ਦੋ ਤੋਂ ਤਿੰਨ ਰੁਪਏ ਦਾ ਵਾਧਾ ਹੋਇਆ ਹੈ। ਜਦੋਂਕਿ
ਫੁੱਲ ਕ੍ਰੀਮ ਦੁੱਧ ਦੀਆਂ ਕੀਮਤਾਂ ‘ਚ ਦੋ ਰੁਪਏ ਫ਼ੀ ਲੀਟਰ ਵਾਧਾ ਹੋਇਆ ਹੈ। ਹੁਣ ਇਹ 55 ਰੁਪਏ ਫ਼ੀ ਲੀਟਰ ਮਿਲੇਗਾ। ਉੱਥੇ ਅੱਧਾ ਲੀਟਰ ਦੁੱਧ ਹੁਣ 27 ਰੁਪਏ ਦੀ ਬਜਾਏ 28
ਰੁਪਏ ‘ਚ ਮਿਲੇਗਾ।
ਅਮੂਲ
ਨੇ ਦੁੱਧ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਦਾ
ਵਾਧਾ ਕੀਤਾ ਹੈ। ਵਧੀਆਂ
ਹੋਈਆਂ ਕੀਮਤਾਂ ਗੁਜਰਾਤ, ਦਿੱਲੀ-ਐੱਨਸੀਆਰ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ‘ਚ 15 ਦਸੰਬਰ
ਤੋਂ ਲਾਗੂ ਹੋਣਗੀਆਂ। ਅਹਿਮਦਾਬਾਦ ‘ਚ ਅਮੂਲ ਗੋਲਡ 500 ਮਿਲੀਲੀਟਰ 28 ਰੁਪਏ
ਦਾ ਮਿਲੇਗਾ, ਜਦੋਂਕਿ 500 ਮਿਲੀਲੀਟਰ ਅਮੂਲ ਤਾਜ਼ਾ ਹੁਣ 22 ਰੁਪਏ ਦਾ ਮਿਲੇਗਾ। ਕੰਪਨੀ ਨੇ ਅਮੂਲ ਸ਼ਕਤੀ ਦੀਆਂ ਕੀਮਤਾਂ ਨਹੀਂ
ਵਧਾਈਆਂ। ਅਮੂਲ ਸ਼ਕਤੀ 500 ਮਿਲੀਲੀਟਰ
25 ਰੁਪਏ ‘ਚ ਹੀ ਮਿਲੇਗਾ।
ਇਸ ਦੇ ਨਾਲ ਹੀ ਟੋਂਡ ਮਿਲਕ ਦੀਆਂ ਕੀਮਤਾਂ ‘ਚ ਵੀ ਤਿੰਨ ਰੁਪਏ ਵਾਧਾ ਹੋਇਆ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਹੁਣ ਇਹ 45 ਰੁਪਏ ਫ਼ੀ ਲੀਟਰ ਮਿਲੇਗਾ, ਜਦੋਂਕਿ ਡਬਲ ਟੋਂਡ ਮਿਲਕ 36 ਰੁਪਏ ਦੀ ਬਜਾਏ ਹੁਣ 39 ਰੁਪਏ ‘ਚ ਮਿਲੇਗਾ। ਗਾਂ ਦੇ ਦੁੱਧ ਦੀਆਂ ਕੀਮਤਾਂ ਵੀ ਤਿੰਨ ਰੁਪਏ ਫ਼ੀ ਲੀਟਰ ਵਧਾਈਆਂ ਗਈਆਂ ਹਨ। ਹੁਣ ਇਹ ਐਤਵਾਰ ਤੋਂ 47 ਰੁਪਏ ਫ਼ੀ ਲੀਟਰ ਦੀ ਦਰ ਨਾਲ ਮਿਲੇਗਾ।
ਇਸ ਦੇ ਨਾਲ ਹੀ ਟੋਂਡ ਮਿਲਕ ਦੀਆਂ ਕੀਮਤਾਂ ‘ਚ ਵੀ ਤਿੰਨ ਰੁਪਏ ਵਾਧਾ ਹੋਇਆ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਹੁਣ ਇਹ 45 ਰੁਪਏ ਫ਼ੀ ਲੀਟਰ ਮਿਲੇਗਾ, ਜਦੋਂਕਿ ਡਬਲ ਟੋਂਡ ਮਿਲਕ 36 ਰੁਪਏ ਦੀ ਬਜਾਏ ਹੁਣ 39 ਰੁਪਏ ‘ਚ ਮਿਲੇਗਾ। ਗਾਂ ਦੇ ਦੁੱਧ ਦੀਆਂ ਕੀਮਤਾਂ ਵੀ ਤਿੰਨ ਰੁਪਏ ਫ਼ੀ ਲੀਟਰ ਵਧਾਈਆਂ ਗਈਆਂ ਹਨ। ਹੁਣ ਇਹ ਐਤਵਾਰ ਤੋਂ 47 ਰੁਪਏ ਫ਼ੀ ਲੀਟਰ ਦੀ ਦਰ ਨਾਲ ਮਿਲੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ਮਹੀਨੇ ‘ਚ ਵੀ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ‘ਚ ਦੋ ਰੁਪਏ ਫ਼ੀ ਲੀਟਰ ਦਾ ਵਾਧਾ ਕੀਤਾ ਸੀ, ਜਦੋਂਕਿ ਸਤੰਬਰ ਮਹੀਨੇ ‘ਚ ਗਾਂ ਦੇ ਦੁੱਧ ਦੀਆਂ ਕੀਮਤਾਂ ‘ਚ ਵੀ ਦੋ ਰੁਪਏ ਫ਼ੀ ਲੀਟਰ ਵਧਾਈਆਂ ਸਨ। ਦੱਸ ਦੇਈਏ ਕਿ ਦਿੱਲੀ-ਐੱਨਸੀਆਰ
‘ਚ 30 ਲੱਖ ਫ਼ੀ ਲੀਟਰ ਮਦਰ ਡੇਅਰੀ ਦਾ ਦੁੱਧ ਖਪਤ ਹੁੰਦਾ ਹੈ।
ਪਾਕਿਸਤਾਨ ਜਾਣ ਲਈ ਜਮ੍ਹਾਂ ਕਰਾਓ ਪਾਸਪੋਰਟ,
ਆਖਰੀ ਤਾਰੀਖ 30 ਦਸੰਬਰ
ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਣਾ
ਦਿਵਸ (ਵਿਸਾਖੀ) ਮਨਾਉਣ ਲਈ ਭੇਜੇ ਜਾਣ ਵਾਲੇ ਜੱਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ
ਗਈ ਹੈ। ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਇਹ ਜਥਾ ਅਪ੍ਰੈਲ 2020 ਵਿੱਚ ਪਾਕਿਸਤਾਨ ਜਾਵੇਗਾ।
ਸ਼੍ਰੋਮਣੀ
ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਜੱਥੇ ਵਿੱਚ ਜਾਣ ਦੇ ਚਾਹਵਾਨ ਸਿੱਖ ਸ਼ਰਧਾਲੂ
ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਦੀ ਸਿਫਾਰਸ਼ ਸਮੇਤ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਮੁੱਖ
ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 30 ਦਸੰਬਰ 2019 ਤੀਕ ਜਮ੍ਹਾਂ ਕਰਵਾਉਣ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਆਪਣਾ ਪਛਾਣ ਪੱਤਰ ਤੇ ਰਿਹਾਇਸ਼ੀ ਪਤੇ ਦਾ ਸਬੂਤ ਦੇਣਾ ਵੀ ਜ਼ਰੂਰੀ
ਹੋਵੇਗਾ।
ਪਛਾਣ ਪੱਤਰ ਤੇ ਰਿਹਾਇਸ਼
ਸਬੰਧੀ ਦਸਤਾਵੇਜ਼ ਵਜੋਂ ਅਧਾਰ ਕਾਰਡ ਜਾਂ ਵੋਟਰ ਕਾਰਡ ਦੀਆਂ ਫੋਟੋ ਕਾਪੀਆਂ ਦਿੱਤੀਆਂ ਜਾ ਸਕਦੀਆਂ
ਹਨ। ਇਸ ਦੇ ਨਾਲ ਹੀ ਸ਼ਰਧਾਲੂ ਪਾਸਪੋਰਟ ਸਾਈਜ਼ ਦੀਆਂ ਤਾਜ਼ਾ ਫੋਟੋਆਂ ਵੀ ਜ਼ਮ੍ਹਾਂ ਕਰਵਾਉਣ।
ਅੱਜ ਤੋਂ ਵਾਹਨਾਂ ਲਈ ਟੋਲ ਪਲਾਜ਼ਿਆਂ ‘ਤੇ ਫਾਸਟ ਟੈਗ ਜ਼ਰੂਰੀ ,
ਲੱਗੀਆਂ ਲੰਬੀਆਂ ਲਾਈਨਾਂ, ਲੋਕ ਹੋਏ ਪ੍ਰੇਸ਼ਾਨ
ਐਤਵਾਰ ਤੋਂ ਵਾਹਨਾਂ ਲਈ ਟੋਲ
ਪਲਾਜ਼ਿਆਂ ‘ਤੇ ਫਾਸਟ ਟੈਗ ਜ਼ਰੂਰੀ , ਲੱਗੀਆਂ ਲੰਬੀਆਂ ਲਾਈਨਾਂ , ਲੋਕ ਹੋਏ ਪ੍ਰੇਸ਼ਾਨ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਵਾਹਨ ਚਾਲਕਾਂ ਦੀ ਸਹੂਲਤ ਲਈ ਟੋਲ ਪਲਾਜ਼ਾ ਅਤੇ ਇਲੈੱਕਟ੍ਰਾਨਿਕ ਟੋਲ
ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਨਵੀਂ ਫਾਸਟ ਟੈਗ ਪ੍ਰਣਾਲੀ ਅੱਜ ਤੋਂ ਸਮੁੱਚੇ ਦੇਸ਼ ਦੇ ਟੋਲ
ਪਲਾਜ਼ਿਆਂ ‘ਤੇ ਜ਼ਰੂਰੀ ਹੋ ਗਈ ਹੈ। ਇਸ ਦੇ
ਲਈ ਅੱਜ ਪਹਿਲੇ ਦਿਨ ਟੋਲ ਪਲਾਜ਼ਿਆਂ ‘ਤੇ ਫਾਸਟ ਟੈਗ ਨਾ ਲੱਗੀਆਂ
ਹੋਈਆਂ ਗੱਡੀਆਂ ਦੀਆਂ ਵੱਡੀਆਂ ਲਾਈਨਾਂ ਲੱਗ ਗਈਆਂ। ਇਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ
ਸਾਹਮਣਾ ਕਰਨਾ ਪਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਰਤ
ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 1 ਦਸੰਬਰ 2019 ਤੋਂ
ਸਾਰੇ ਨੈਸ਼ਨਲ ਹਾਈਵੇਅਜ਼ ‘ਤੇ ਫਾਸਟੈਗ ਜ਼ਰੀਏ ਹੀ ਟੋਲ
ਫ਼ੀਸ ਦਾ ਭੁਗਤਾਨ ਕੀਤਾ ਜਾ ਸਕੇਗਾ। ਜੇਕਰ ਤੁਸੀਂ 1 ਦਸੰਬਰ ਤੱਕ ਫਾਸਟ ਟੈਗ ਨਹੀਂ
ਲਗਵਾਉਂਦੇ ਤਾਂ 2 ਦਸੰਬਰ ਨੂੰ ਤੁਹਾਨੂੰ ਦੁੱਗਣਾ
ਟੋਲ ਅਦਾ ਕਰਨਾ ਪਵੇਗਾ ਪਰ ਲੋਕਾਂ ਵੱਲੋਂ ਆਪਣੀਆਂ ਗੱਡੀਆਂ ‘ਤੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਵੀ ਫਾਸਟ ਟੈਗ ਨਹੀਂ ਲਾਇਆ ਗਿਆ।
ਇਸ ਕਾਰਨ ਟੋਲ ਪਲਾਜ਼ਾ ‘ਤੇ ਨਕਦ ਭੁਗਤਾਨ ਦੀ ਸਿਰਫ਼ ਇੱਕ ਹੀ ਲਾਈਨ ਲਾਈ ਗਈ ਹੈ। ਨਕਦ ਭੁਗਤਾਨ
ਦੀ ਸਿਰਫ਼ ਇੱਕ ਲਾਈਨ ਹੋਣ ਕਰਕੇ ਟੋਲ ਪਲਾਜ਼ਾ ‘ਤੇ ਦੂਰ-ਦੂਰ ਤੱਕ ਗੱਡੀਆਂ ਦੀਆਂ
ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਜਿਨ੍ਹਾਂ ਗੱਡੀਆਂ ਦੇ ਫਾਸਟੈਗ ਨਹੀਂ ਲਾਏ ਗਏ, ਉਨ੍ਹਾਂ ਤੋਂ ਡਬਲ ਫੀਸ ਦੀ ਵਸੂਲੀ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ
ਇਸ ਡਬਲ ਵਸੂਲੀ ਨੂੰ ਲੁੱਟ ਵੀ ਕਰਾਰ ਦਿੱਤਾ ਗਿਆ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਵੀ ਅੱਜ ਪਹਿਲੇ ਦਿਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ
ਮਿਲੀਆਂ ਹਨ।
ਓਧਰ ਕੇਂਦਰ ਸਰਕਾਰ ਨੇ 100% ਗੱਡੀਆਂ ‘ਤੇ ਫਾਸਟ ਟੈਗ ਨਾ ਲੱਗਣ ਕਾਰਨ
ਵਾਹਨ ਚਾਲਕਾਂ ਤੇ ਟੋਲ ਪਲਾਜ਼ਾ ਦੇ ਮਾਲਕਾਂ ਨੂੰ 30 ਹੋਰ
ਦਿਨਾਂ ਦੀ ਮਹੋਲਤ ਦਿੱਤੀ ਹੈ। ਬਿਨ੍ਹਾਂ ਫਾਸਟ ਟੈਗ ਵਾਲੀਆਂ ਗੱਡੀਆਂ ਨੂੰ ਇੱਕ ਮਹੀਨੇ ਲਈ
ਜੁਰਮਾਨੇ ‘ਚ ਰਾਹਤ ਦਿੱਤੀ ਗਈ ਹੈ। ਕੇਂਦਰੀ
ਸੜਕ ਆਵਾਜਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਿਰਫ਼ 25% ਕਤਾਰਾਂ ‘ਤੇ ਹੀ ਨਕਦ ਟੋਲ ਕੱਟਿਆ ਜਾਵੇਗਾ
ਜਦਕਿ 75% ਕਤਾਰਾਂ ‘ਤੇ ਫਾਸਟ ਟੈਗ ਲਾਗੂ ਹੋਵੇਗਾ।
ਸੁਖਬੀਰ ਬਾਦਲ ਦੇ ਸਵਾਲ ਦਾ
ਕੈਪਟਨ ਵੱਲੋਂ ਤਿੱਖਾ ਜਵਾਬ
ਨਾਗਰਿਕਤਾ
ਸੋਧ ਕਾਨੂੰਨ ’ਤੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਘੇਰਿਆ ਹੈ। ਅਫਗਾਨਿਸਤਾਨ
ਦੇ ਸਿੱਖਾਂ ਬਾਰੇ ਸੁਖਬੀਰ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਅਜਿਹਾ
ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦੀ
ਬਜਾਏ ਘਟੀਆ ਸਿਆਸਤ ਖੇਡਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।
ਇਸ ਮਸਲੇ ’ਤੇ ਸਵਾਲ ਕਰਦਿਆਂ ਕੈਪਟਨ ਨੇ ਕਿਹਾ ਕਿ ਸੁਖਬੀਰ ਆਪਣੇ ਸੌੜੇ ਸਿਆਸੀ ਮੁਫਾਦਾਂ ਖਾਤਰ ਮੁਲਕ ਦੇ ਧਰਮ
ਇਸ ਮਸਲੇ ’ਤੇ ਸਵਾਲ ਕਰਦਿਆਂ ਕੈਪਟਨ ਨੇ ਕਿਹਾ ਕਿ ਸੁਖਬੀਰ ਆਪਣੇ ਸੌੜੇ ਸਿਆਸੀ ਮੁਫਾਦਾਂ ਖਾਤਰ ਮੁਲਕ ਦੇ ਧਰਮ
ਨਿਰਪੱਖ
ਸਰੂਪ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ਉਨ੍ਹਾਂ
ਕਿਹਾ ਕਿ ਮੁਲਕ ਦੇ ਧਰਮ ਨਿਰਪੱਖ ਚਰਿੱਤਰ ਤੇ ਸੰਵਿਧਾਨ ਦੀ ਰਾਖੀ ਖਾਤਰ ਲੜਾਈ ਲੜ ਰਹੇ ਲੋਕ ਮਾਰੇ
ਜਾ ਰਹੇ ਹਨ ਜਦਕਿ ਦੂਜੇ ਪਾਸੇ ਅਕਾਲੀ ਆਗੂ ਅਜਿਹੀ ਗੰਭੀਰ ਸਥਿਤੀ ’ਤੇ ਹੋਛੀ ਸਿਆਸਤ ਖੇਡਣ ਵਿੱਚ ਰੁੱਝਿਆ ਹੋਇਆ ਹੈ।
ਸੁਖਬੀਰ ਬਾਦਲ ਨੇ ਇਹ ਸਵਾਲ ਕੀਤਾ ਸੀ ਕਿ ਕੀ ਅਮਰਿੰਦਰ ਸਿੰਘ ਅਫਗਾਨਿਸਤਾਨ ਤੋਂ ਹਿਜਰਤ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਹੱਕ ਵਿੱਚ ਨਹੀਂ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਸਲਾ ਇਸ ਵੇਲੇ ਕਿਸੇ ਖਾਸ ਭਾਈਚਾਰੇ ਨੂੰ ਨਾਗਰਿਕਤਾ ਦੇਣ ਜਾਂ ਨਾ ਦੇਣ ਦਾ ਨਹੀਂ ਸਗੋਂ ਇਹ ਮਸਲਾ ਕੇਂਦਰ ਸਰਕਾਰ ਵੱਲੋਂ ਸਾਡੇ ਸੰਵਿਧਾਨ ਜੋ ਮੁਲਕ ਦੀ ਹੋਂਦ ਦਾ ਆਧਾਰ ਹੈ, ਨਾਲ ਛੇੜਛਾੜ ਕੀਤੇ ਜਾਣ ਦੀ ਖਤਰਨਾਕ ਕੋਸ਼ਿਸ਼ ਨਾਲ ਜੁੜਿਆ ਹੈ ਤੇ ਕੇਂਦਰ ਸਰਕਾਰ ਵਿੱਚ ਅਕਾਲੀ ਦਲ ਵੀ ਭਾਈਵਾਲ ਹੈ।
ਸੁਖਬੀਰ ਬਾਦਲ ਨੇ ਇਹ ਸਵਾਲ ਕੀਤਾ ਸੀ ਕਿ ਕੀ ਅਮਰਿੰਦਰ ਸਿੰਘ ਅਫਗਾਨਿਸਤਾਨ ਤੋਂ ਹਿਜਰਤ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਹੱਕ ਵਿੱਚ ਨਹੀਂ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਸਲਾ ਇਸ ਵੇਲੇ ਕਿਸੇ ਖਾਸ ਭਾਈਚਾਰੇ ਨੂੰ ਨਾਗਰਿਕਤਾ ਦੇਣ ਜਾਂ ਨਾ ਦੇਣ ਦਾ ਨਹੀਂ ਸਗੋਂ ਇਹ ਮਸਲਾ ਕੇਂਦਰ ਸਰਕਾਰ ਵੱਲੋਂ ਸਾਡੇ ਸੰਵਿਧਾਨ ਜੋ ਮੁਲਕ ਦੀ ਹੋਂਦ ਦਾ ਆਧਾਰ ਹੈ, ਨਾਲ ਛੇੜਛਾੜ ਕੀਤੇ ਜਾਣ ਦੀ ਖਤਰਨਾਕ ਕੋਸ਼ਿਸ਼ ਨਾਲ ਜੁੜਿਆ ਹੈ ਤੇ ਕੇਂਦਰ ਸਰਕਾਰ ਵਿੱਚ ਅਕਾਲੀ ਦਲ ਵੀ ਭਾਈਵਾਲ ਹੈ।
ਪੰਜਾਬ ਦੇ 6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਮੂਹਰੇ ਗਰਜ਼ੇ
ਬੇਰੁਜ਼ਗਾਰ ਅਧਿਆਪਕ ,ਦਿੱਤਾ ਮੰਗ ਪੱਤਰ
ਪੰਜਾਬ ਦੇ 6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਮੂਹਰੇ ਗਰਜ਼ੇ ਬੇਰੁਜ਼ਗਾਰ ਅਧਿਆਪਕ ,ਦਿੱਤਾ ਮੰਗ ਪੱਤਰ: ਚੰਡੀਗੜ੍ਹ : ਪਿਛਲੇ ਤਿੰਨ ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕੇ ਮੋਰਚੇ ਲਾ ਕੇ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਪੰਜਾਬ ਦੇ 6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਅੱਗੇ ਰੋਸ-ਪ੍ਰਦਰਸ਼ਨ ਕਰਦਿਆਂ ਮੰਤਰੀਆਂ ਦੇ ਨਿੱਜੀ-ਸਹਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਤਾਂ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ ‘ਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਸਬੰਧੀ ਏਜੰਡਾ ਲਿਆਂਦਾ ਜਾਵੇ।
ਟੈੱਟ ਪਾਸ ਬੇਰੁਜ਼ਗਾਰ ਬੀਐੱਡ
ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ , ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਸੂਬਾ ਆਗੂ ਯੁੱਧਜੀਤ ਬਠਿੰਡਾ ਅਤੇ ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ
ਦੇ ਪ੍ਰਧਾਨ ਦੀਪਕ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਸੰਦੀਪ
ਸਾਮਾ, ਦੀਪ ਬਨਾਰਸੀ ਨੇ ਕਿ ਸਿੱਖਿਆ
ਮੰਤਰੀ ਵਿਜੈਇੰਦਰ ਸਿੰਗਲਾ ਨੇ ਭਰੋਸਾ ਦਿੱਤਾ ਹੈ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ ‘ਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਫੈਸਲੇ ਲਏ ਜਾਣਗੇ।
ਕੈਬਨਿਟ ਮੰਤਰੀਆਂ ਵਿੱਚ ਖ਼ਜ਼ਾਨਾ
ਮੰਤਰੀ ਮਨਪ੍ਰੀਤ ਬਾਦਲ-ਬਠਿੰਡਾ, ਗੁਰਪ੍ਰੀਤ ਕਾਂਗੜ-ਬਠਿੰਡਾ, ਬ੍ਰਹਮ ਮਹਿੰਦਰਾ-ਪਟਿਆਲਾ, ਰਾਣਾ ਗੁਰਮੀਤ -ਫਿਰੋਜ਼ਪੁਰ, ਰਜ਼ੀਆ ਸੁਲਤਾਨਾ-ਮਲੇਰਕੋਟਲਾ-ਸੰਗਰੂਰ, ਚਰਨਜੀਤ ਚੰਨੀ ਦੀ ਚਮਕੌਰ ਸਾਹਿਬ ਵਿਖੇ ਕੋਠੀਆਂ ਦੇ ਸਾਹਮਣੇ
ਰੋਸ-ਪ੍ਰਦਰਸ਼ਨ ਕਰਕੇ ਮੰਗ-ਪੱਤਰ ਦਿੱਤੇ ਗਏ।
ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ,
ਸੰਗਰੂਰ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਨੂੰ ਜੱਗ ਜਾਹਿਰ ਕੀਤਾ ਹੈ। ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਗੋਂ ਹਰ ਰੋਜ਼ ਹੀ ਕਿਤੇ ਨਾ ਕਿਤੇ ਖੁਦਕੁਸ਼ੀ ਹੁੰਦੀ ਰਹਿੰਦੀ ਹੈ। ਸੂਬੇ ਅੰਦਰ ਕਿਸਾਨ ਮਜ਼ਦੂਰਾਂ ਦੀ ਹਾਲਤ ਦਿਨ-ਬ-ਦਿਨ ਕਮਜੋਰ ਹੁੰਦੀ ਜਾ ਰਹੀ ਹੈ, ਜਿਸ ਦੇ ਕਾਰਨ ਸੂਬੇ ਅੰਦਰ ਹਰ ਰੋਜ਼ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ।
ਸੰਗਰੂਰ ਦੇ ਪਿੰਡ ਨਮੋਲ ਵਿਖੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ।ਮ੍ਰਿਤਕ ਕਿਸਾਨ ਦੀ ਪਛਾਣ 20 ਸਾਲਾਂ ਲਖਵਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਸਿਰਫ਼ ਇੱਕ ਏਕੜ ਹੀ ਜ਼ਮੀਨ ਦਾ ਮਾਲਕ ਸੀ ਅਤੇ ਉਨ੍ਹਾਂ ਦੇ ਸਿਰਕਰੀਬ 5 ਲੱਖ ਰੁਪਏ ਸਰਕਾਰੀ ਅਤੇ ਗੈਰ ਸਰਕਾਰੀ ਕਾਫੀ ਕਰਜ਼ਾ ਸੀ।ਜਿਸ ਕਰਕੇ ਲਖਵਿੰਦਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਬੀਤੀ 9 ਦਸੰਬਰ ਦੀ ਸ਼ਾਮ ਨੂੰ ਘਰ ਵਿਚ ਹੀ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਸੀ ,ਜਿਸ ਨੂੰ ਇਲਾਜ ਲਈ ਲੌਂਗੋਵਾਲ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਵੱਲੋਂ ਇਲਾਜ ਲਈ ਉਸ ਨੂੰ ਸੰਗਰੂਰ ਭੇਜ ਦਿੱਤਾ ਗਿਆ ਸੀ , ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਹਨੀਪ੍ਰੀਤ ਤੋਂ ਬਾਅਦ
ਡੇਰਾ ਮੁਖੀ ਨੂੰ ਮਿਲਿਆ ਪਰਿਵਾਰ
ਡੇਰਾ ਸਿਰਸਾ ਮੁਖੀ
ਗੁਰਮੀਤ ਰਾਮ ਰਹੀਮ ਬਲਾਤਕਾਰ ਤੇ ਪੱਤਰਕਾਰ ਦੇ ਕਤਲ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਭੁਗਤ ਰਿਹਾ ਹੈ। ਜਿੱਥੇ ਅੱਜ ਇੱਕ ਵਾਰ ਫੇਰ ਉਸ ਨੂੰ ਮਿਲਣ ਉਸ ਦਾ
ਪਰਿਵਾਰ ਸੁਨਾਰੀਆ ਜੇਲ੍ਹ ਪਹੁੰਚਿਆ।
ਰਾਮ
ਰਹੀਮ ਦੀ ਮੁਲਾਕਾਤ ਉਸ ਦੀਆਂ ਦੋਵੇਂ ਧੀਆਂ ਤੇ ਬੇਟੇ ਨਾਲ ਹੋਈ। ਇਸ ਤੋਂ ਪਹਿਲਾਂ ਉਸ ਦੀ ਮੁਲਾਕਾਤ
ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਨਾਲ ਵੀ ਹੋਈ ਸੀ। ਦੋਵਾਂ ਦੀ ਮੁਲਾਕਾਤ 45 ਮਿੰਟ ਤਕ ਚੱਲੀ।
ਹਨੀਪ੍ਰੀਤ ਆਪਣੀ ਰਿਹਾਈ ਤੋਂ ਬਾਅਦ ਤੋਂ ਹੀ ਰਾਮ ਰਹਿਮ ਨੂੰ ਮਿਲਣ ਲਈ ਬੇਤਾਬ ਹੋ ਰਹੀ ਸੀ।
ਅਸਾਮ ਵਿੱਚ ਨਾਗਿਰਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਹੋ ਰਹੇ
ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ?
ਉਨ੍ਹਾਂ ਨੂੰ ਉਹ ਪੁਰਾਣੀਆਂ
ਕਹਾਣੀਆਂ ਬੁਰੇ ਸੁਪਨਿਆਂ ਵਾਂਗ ਯਾਦ ਹਨ , ਜਦੋਂ 'ਅਸਾਮ
ਦੇ ਸਨਮਾਨ' ਲਈ ਲੜਾਈ ਵਿੱਚ ਸੈਂਕੜੇ ਲੋਕਾਂ ਨੂੰ ਆਪਣੀਆਂ ਜਾਨਾਂ
ਗੁਆਉਣੀਆਂ ਪਈਆਂ ਸਨ। ਉਹ ਨਹੀਂ ਚਾਹੁੰਦੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਵੇ।
ਉਸ ਸਮੇਂ ਜੋ ਬੱਚੇ ਸਨ, ਹੁਣ ਜਵਾਨ ਹੋ ਚੁੱਕੇ ਹਨ। ਉਹ ਜੈ ਅਖਮ (ਜੈ ਅਸਾਮ) ਦੇ ਨਾਅਰੇ ਮਾਰਦੇ
ਸੜਕਾਂ ਉੱਤੇ ਆ ਚੁੱਕੇ ਹਨ। ਨਾਗਰਿਕਤਾ ਸੋਧ ਕਾਨੂੰਨ ਨੇ ਉਨ੍ਹਾਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਅ
ਦਿੱਤਾ ਹੈ।
ਅਜਿਹੇ ਵਿੱਚ ਇੱਕ ਵੱਡਾ
ਸਵਾਲ ਇਹ ਹੈ ਕਿ ਇੰਨੇ ਵੱਡੇ ਜਨ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ। ਕੀ ਇਹ ਆਪਣੇ-ਆਪ ਉੱਠਿਆ
ਜਵਾਰ ਭਾਟਾ ਹੈ ਜਾਂ ਇਸ ਦੀ ਵਾਗਡੋਰ ਕਿਸੇ ਵਿਅਕਤੀ ਜਾਂ ਸੰਗਠਨ ਦੇ ਹੱਥਾਂ ਵਿੱਚ ਹੈ।
ਆਲ ਆਸਮ ਸਟੂਡੈਂਟ ਯੂਨੀਅਨ
(ਆਸੂ) ਦੇ ਮੁਖੀ ਸਮੁਜੱਲ ਭੱਟਾਚਾਰੀਆ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਇੱਕ ਲੋਕ ਅੰਦੋਲਨ ਹੈ।
ਸਮੁਜੱਲ ਭੱਟਾਚਾਰੀਆ ਨੇ
ਦੱਸਿਆ, "ਅਸਾਮ ਪ੍ਰਾਈਡ ਅਤੇ ਅਸਾਮੀ
ਪਛਾਣ ਲਈ ਚੱਲ ਰਹੇ ਇਸ ਅੰਦੋਲਨ ਨੂੰ ਸਾਰਿਆਂ ਦੀ ਹਮਾਇਤ ਹਾਸਲ ਹੈ।"
"ਅਸੀਂ ਕੈਬ ਨੂੰ ਸੰਸਦ ਵਿੱਚ
ਲਿਆਂਦੇ ਜਾਣ ਦੇ ਖ਼ਿਲਾਫ਼ 10 ਦਸੰਬਰ ਨੂੰ ਪੂਰਬ-ਉੱਤਰੀ
ਸੂਬਿਆਂ ਵਿੱਚ ਬੰਦ ਦਾ ਸੱਦਾ ਦਿੱਤਾ ਸੀ। ਨਾਰਥ ਈਸਟ ਯੂਨੀਅਨ (ਨੇਸੋ) ਦੇ ਬੈਨਰ ਥੱਲੇ ਉਸ
ਲਾਮਿਸਾਲ ਬੰਦ ਤੋਂ ਅਗਲੇ ਦਿਨ 11 ਦਸੰਬਰ ਨੂੰ ਲੋਕ ਆਪਣੇ ਆਪ
ਸੜਕਾਂ ਤੇ ਆ ਗਏ।"
"ਇਸ ਦੌਰਾਨ ਹਿੰਸਾ ਹੋਈ। ਉਸ
ਸਮੇਂ ਸਾਨੂੰ ਲੱਗਿਆ ਕਿ ਬਿਨਾਂ ਅਗਵਾਈ ਦੇ ਅੰਦੋਲਨ ਦਿਸ਼ਾਹੀਣ ਹੋ ਜਾਵੇਗਾ। ਇਸ ਲਈ 12 ਤਰੀਕ ਨੂੰ ਲਤਾਸ਼ੀਲ ਮੈਦਾਨ ਵਿੱਚ ਹੋਏ ਜਲਸੇ ਤੋਂ ਬਾਅਦ ਤੈਅ ਕੀਤਾ
ਗਿਆ ਕਿ ਸਾਡਾ ਅੰਦੋਲਨ ਸ਼ਾਂਤੀਪੂਰਣ ਤੇ ਲੋਕਤੰਤਰੀ ਤਰੀਕੇ ਨਾਲ ਹੋਵੇਗਾ।"
ਉਨ੍ਹਾਂ ਇਹ ਵੀ ਕਿਹਾ,
"ਅਸੀਂ ਯੋਜਨਾਬੱਧ ਤਰੀਕੇ ਨਾਲ ਅੰਦੋਲਨ ਚਲਾ ਰਹੇ ਹਾਂ।
ਅਜਿਹੇ ਵਿੱਚ ਜੇ ਕੋਈ ਹਿੰਸਕ ਰਾਹ ਚੁਣਦਾ ਹੈ ਤਾਂ ਉਹ ਸਾਡੇ ਅੰਦੋਲਨ ਦਾ ਦੁਸ਼ਮਣ ਹੈ ਨਾ ਕਿ
ਦੋਸਤ।"
ਗੁਹਾਟੀ ਤੋਂ ਛਪਣ ਵਾਲੇ
ਦੈਨਿਕ ਪੂਰਵੋਦਯ' ਦੇ ਸੰਪਾਦਕ ਰਵੀਸ਼ੰਕਰ ਰਵੀ ਦਾ ਮੰਨਣਾ ਹੈ ਕਿ
ਸਮੁਜੱਲ ਭੱਟਾਚਾਰੀਆ ਇਸ ਲਹਿਰ ਦੇ ਸਭ ਤੋਂ ਵੱਡੇ ਆਗੂ ਹਨ। ਇਸ ਲਈ ਸਾਫ਼ ਹੈ ਕਿ ਅੰਦੋਲਨ ਦੀ
ਅਗਵਾਈ ਆਸੂ ਕਰ ਰਿਹਾ ਹੈ।ਰਵੀਸ਼ੰਕਰ ਰਵੀ ਨੇ ਦੱਸਿਆ,"ਮੁਢਲੇ ਰੂਪ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਵਿੱਢੇ ਗਏ ਇਸ
ਅੰਦੋਲਨ ਨੂੰ ਵਿਆਪਕ ਹਮਾਇਤ ਮਿਲ ਰਹੀ ਹੈ। ਹੁਣ ਇਹ ਲੋਕ ਅੰਦੋਲਨ ਬਣ ਚੁੱਕਿਆ ਹੈ। ਇਸ ਵਿੱਚ
ਅਸਾਮੀ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਲ ਹਨ।"
ਅਸਾਮੀ ਫ਼ਿਲਮਾਂ ਦੀ ਜਾਣੀ
ਪਛਾਣੀ ਅਦਾਕਾਰਾ ਜ਼ਰੀਫ਼ਾ ਵਾਹਿਦ ਨੇ ਦੱਸਿਆ ਕਿ ਸਾਡੀ ਇੱਜ਼ਤ ਦੀ ਲੜਾਈ ਹੈ। ਇਸ ਵਿੱਚ ਸ਼ਾਮਲ ਹਰ
ਵਿਅਕਤੀ ਅੰਦੋਲਨ ਦਾ ਆਗੂ ਹੈ।
ਉਨ੍ਹਾਂ ਨੇ ਕਿਹਾ,
" ਅਸਾਮ ਦੇ ਮਾਪਿਆਂ ਨੇ ਬੱਚਿਆਂ ਨੂੰ ਕਹਿ ਦਿੱਤਾ ਹੈ
ਕਿ ਉਹ ਕੈਬ ਦਾ ਵਿਰੋਧ ਕਰਨ। ਅੰਦੋਲਨ ਲਈ ਜੇ ਉਹ ਰਾਤ ਨੂੰ ਘਰੇ ਨਹੀਂ ਮੁੜਦੇ ਤਾਂ ਵੀ ਕੋਈ ਗੱਲ
ਨਹੀਂ ਹੈ। ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਆਪਣੀ ਪਛਾਣ, ਸਭਿਆਚਾਰ ਤੇ ਹੱਕਾਂ ਦੀ ਰਾਖੀ ਕਰਨੀ ਹੈ। ਇਸ ਲਈ ਇਹ ਅੰਦੋਲਨ
ਨਾਗਰਿਕਤਾ ਸੋਧ ਕਾਨੂੰਨ ਵਾਪਸ ਲਏ ਜਾਣ ਤੱਕ ਜਾਰੀ ਰਹੇਗਾ।"
ਮੋਦੀ ਸਰਕਾਰ ਦੇ ਕਾਨੂੰਨ
ਤੋਂ
ਅਮਰੀਕਾ ਫ਼ਿਕਰਮੰਦ
ਅਮਰੀਕਾ
ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਆਪਣੀ ਫ਼ਿਕਰਮੰਦੀ ਪ੍ਰਗਟਾਈ ਹੈ।
ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਸਮੀਖਿਆ ਲਈ ਜਿੰਮੇਵਾਰ ਅਮਰੀਕੀ ਅਧਿਕਾਰੀ ਨੇ ਇੱਕ ਬਿਆਨ ਵਿੱਚ
ਆਪਣੀ ਫਿਰਕਮੰਦੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਸੰਵਿਧਾਨ ਪ੍ਰਤੀ
ਪ੍ਰਤੀਬੱਧ ਰਹੇਗੀ।
ਜ਼ਿਕਰਯੋਗ ਹੈ ਕਿ ਭਾਰਤ ਦੀ ਸੰਸਦ ਨੇ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਹੈ ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਸ ਦੇ ਉੱਤੇ ਮੋਹਰ ਲਾਉਣ ਬਾਅਦ ਇਹ ਕਾਨੂੰਨ ਵਿੱਚ ਬਦਲ ਗਿਆ ਹੈ। ਇਸ ਦੇ ਲਾਗੂ ਹੋਣ ਨਾਲ ਦੇਸ਼ ਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਤੋਂ ਆਏ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ ਤੇ ਈਸਾਈਆਂ ਲਈ ਭਾਰਤ ਦੀ ਨਾਗਰਿਕਤਾਾ ਹਾਸਲ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ।
ਦੂਜੇ ਪਾਸੇ ਇਸ ਕਾਨੂੰਨ ਵਿੱਚ ਗੁਆਂਢੀ ਦੇਸ਼ ਵਿੱਚੋਂ ਆਏ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਵਿਵਸਥਾ ਨਹੀਂ ਹੈ ਤੇ ਇਸ ਕਰਕੇ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਇਸ ਬਿੱਲ ਦਾ ਦੇਸ਼ ਭਰ ਵਿੱਚ ਵਿਰੋਧ ਕਰ ਰਹੀਆਂ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇੱਕ ਧਰਮ ਨਿਰਪੱਖ ਰਾਸ਼ਟਰ ਹੈ ਪਰ ਇਸ ਕਾਨੂੰਨ ਵਿੱਚ ਧਰਮ ਦੇ ਆਧਾਰ ਉੱਤੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ’ਤੇ ਭਾਰੀ ਵਿਰੋਧ ਹੋਣ ਕਾਰਨ ਇਹ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਜਦੂਤ ਸੈਮ ਬਰਾਉੂਨ ਬੈਕ ਨੇ ਟਵੀਟ ਕਰਕੇ ਕਿਹਾ ਹੈ,‘ਭਾਰਤ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਵਿੱਚੋਂ ਸੰਵਿਧਾਨ ਇੱਕ ਹੈ। ਅਸੀਂ ਜਮਹੂਰੀਅਤ ਪੱਖੀ ਹੋਣ ਸਦਕਾ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਬਾਰੇ ਫ਼ਿਕਰਮੰਦ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਧਾਰਮਿਕ ਆਜ਼ਾਦੀ ਸਣੇ ਆਪਣੀਆਂ ਸੰਵਿਧਾਨਕ ਜਿੰਮੇਵਾਰੀਆਂ ਦਾ ਪਾਬੰਦ ਰਹੇਗਾ।
ਜ਼ਿਕਰਯੋਗ ਹੈ ਕਿ ਭਾਰਤ ਦੀ ਸੰਸਦ ਨੇ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰ ਦਿੱਤਾ ਹੈ ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਇਸ ਦੇ ਉੱਤੇ ਮੋਹਰ ਲਾਉਣ ਬਾਅਦ ਇਹ ਕਾਨੂੰਨ ਵਿੱਚ ਬਦਲ ਗਿਆ ਹੈ। ਇਸ ਦੇ ਲਾਗੂ ਹੋਣ ਨਾਲ ਦੇਸ਼ ਦੇ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਤੋਂ ਆਏ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ ਤੇ ਈਸਾਈਆਂ ਲਈ ਭਾਰਤ ਦੀ ਨਾਗਰਿਕਤਾਾ ਹਾਸਲ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ।
ਦੂਜੇ ਪਾਸੇ ਇਸ ਕਾਨੂੰਨ ਵਿੱਚ ਗੁਆਂਢੀ ਦੇਸ਼ ਵਿੱਚੋਂ ਆਏ ਮੁਸਲਮਾਨਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਵਿਵਸਥਾ ਨਹੀਂ ਹੈ ਤੇ ਇਸ ਕਰਕੇ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਇਸ ਬਿੱਲ ਦਾ ਦੇਸ਼ ਭਰ ਵਿੱਚ ਵਿਰੋਧ ਕਰ ਰਹੀਆਂ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇੱਕ ਧਰਮ ਨਿਰਪੱਖ ਰਾਸ਼ਟਰ ਹੈ ਪਰ ਇਸ ਕਾਨੂੰਨ ਵਿੱਚ ਧਰਮ ਦੇ ਆਧਾਰ ਉੱਤੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ’ਤੇ ਭਾਰੀ ਵਿਰੋਧ ਹੋਣ ਕਾਰਨ ਇਹ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਾਜਦੂਤ ਸੈਮ ਬਰਾਉੂਨ ਬੈਕ ਨੇ ਟਵੀਟ ਕਰਕੇ ਕਿਹਾ ਹੈ,‘ਭਾਰਤ ਦੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਵਿੱਚੋਂ ਸੰਵਿਧਾਨ ਇੱਕ ਹੈ। ਅਸੀਂ ਜਮਹੂਰੀਅਤ ਪੱਖੀ ਹੋਣ ਸਦਕਾ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਬਾਰੇ ਫ਼ਿਕਰਮੰਦ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਧਾਰਮਿਕ ਆਜ਼ਾਦੀ ਸਣੇ ਆਪਣੀਆਂ ਸੰਵਿਧਾਨਕ ਜਿੰਮੇਵਾਰੀਆਂ ਦਾ ਪਾਬੰਦ ਰਹੇਗਾ।
ਅਮਰੀਕੀ
ਰਾਜਦੂਤ ਦਾ ਬਿਆਨ ਐਨ 2+2 ਮੀਟਿੰਗ
ਜੋ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਤੇ ਭਾਰਤ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਕਾਰ ਹੋਣੀ ਹੈ, ਤੋਂ ਪਹਿਲਾਂ ਆਇਆ ਹੈ ਤੇ ਇਸ ਕਰਕੇ ਬਿਆਨ ਦੀ ਅਹਿਮੀਅਤ ਹੋਰ ਵੀ ਵਧ
ਜਾਂਦੀ ਹੈ। ਅਗਲੇ ਹਫ਼ਤੇ ਦੋਵੇਂ ਭਾਰਤੀ ਮੰਤਰੀ ਅਮਰੀਕਾ ਜਾ ਰਹੇ ਹਨ ਜਿਥੇ ਉਹ ਅਮਰੀਕੀ ਵਿਦੇਸ਼
ਮੰਤਰੀ ਮਾਈਕ ਪੌਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਦੇ ਨਾਲ ਮੀਟਿੰਗ ਕਰਨਗੇ।
ਬਾਰਸ਼ ਨੇ ਠਾਰ੍ਹਿਆ ਪੰਜਾਬ,
ਫਸਲਾਂ ਲਈ ਕਰੇਗੀ ਘਿਓ ਦਾ
ਕੰਮ
ਬਾਰਸ਼ ਤੇ
ਤੇਜ਼ ਹਨ੍ਹੇਰੀ ਨੇ ਪੰਜਾਬ ਦਾ ਪਾਰਾ ਡੇਗ ਦਿੱਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲੰਘੀ ਰਾਤ
ਵੀ ਬਾਰਸ਼ ਹੁੰਦੀ ਰਹੀ। ਇਸ ਦੇ ਨਾਲ ਹੀ ਤੇਜ਼ ਹਵਾ ਨਾਲ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ। ਮੌਸਮ
ਵਿਭਾਗ ਨੇ 11 ਤੋਂ 13 ਦਸੰਬਰ ਤੱਕ ਪੰਜਾਬ ਦੇ ਕਈ
ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਸ ਲਈ ਅੱਜ ਵੀ ਬਾਰਸ਼
ਦੇ ਆਸਾਰ ਹਨ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗੇਤੀ ਬੀਜੀ ਕਣਕ ਲਈ ਤਾਂ ਇਹ ਮੀਂਹ ਕਾਫ਼ੀ ਲਾਹੇਵੰਦ ਹੈ ਪਰ ਕੁਝ ਕੁ ਦਿਨ ਪਹਿਲਾਂ ਬੀਜੀ ਕਣਕ ਮੀਂਹ ਨਾਲ ਕਰੰਡ ਹੋਣ ਦੇ ਆਸਾਰ ਹਨ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਮੀਂਹ ਸਬਜ਼ੀਆਂ ਤੇ ਹਰੇ ਚਾਰੇ ਲਈ ਵੀ ਲਾਭਦਾਇਕ ਹੈ।
ਮੌਸਮ ਵਿਭਾਗ ਮੁਤਾਬਕ ਬਠਿੰਡਾ, ਬਰਨਾਲਾ, ਮਾਨਸਾ, ਪਟਿਆਲਾ, ਸੰਗਰੂਰ, ਮੁਹਾਲੀ, ਫ਼ਰੀਦਕੋਟ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਤਰਨ ਤਾਰਨ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੋਪੜ ਤੇ ਹੁਸ਼ਿਆਰਪੁਰ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਮੌਸਮ ਵਿਭਾਗ ਨੇ ਦਸੰਬਰ ਮਹੀਨੇ ਦੇ ਤੀਜੇ ਤੇ ਆਖ਼ਰੀ ਹਫ਼ਤੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਇਸ ਵਾਰ ਸਰਦੀ ਦਾ ਆਗਾਜ਼ ਭਾਵੇਂ ਜਲਦੀ ਹੋ ਗਿਆ ਸੀ ਪਰ ਤਾਪਤਾਨ 20 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ ਸੀ। ਬਾਰਸ਼ ਕਾਰਨ ਹੁਣ ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਘਟ ਕੇ 12 ਤੋਂ 14 ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ 11 ਤੇ 12 ਦਸੰਬਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਏ ਮੀਂਹ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗੇਤੀ ਬੀਜੀ ਕਣਕ ਲਈ ਤਾਂ ਇਹ ਮੀਂਹ ਕਾਫ਼ੀ ਲਾਹੇਵੰਦ ਹੈ ਪਰ ਕੁਝ ਕੁ ਦਿਨ ਪਹਿਲਾਂ ਬੀਜੀ ਕਣਕ ਮੀਂਹ ਨਾਲ ਕਰੰਡ ਹੋਣ ਦੇ ਆਸਾਰ ਹਨ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਮੀਂਹ ਸਬਜ਼ੀਆਂ ਤੇ ਹਰੇ ਚਾਰੇ ਲਈ ਵੀ ਲਾਭਦਾਇਕ ਹੈ।
ਮੌਸਮ ਵਿਭਾਗ ਮੁਤਾਬਕ ਬਠਿੰਡਾ, ਬਰਨਾਲਾ, ਮਾਨਸਾ, ਪਟਿਆਲਾ, ਸੰਗਰੂਰ, ਮੁਹਾਲੀ, ਫ਼ਰੀਦਕੋਟ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਤਰਨ ਤਾਰਨ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੋਪੜ ਤੇ ਹੁਸ਼ਿਆਰਪੁਰ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਮੌਸਮ ਵਿਭਾਗ ਨੇ ਦਸੰਬਰ ਮਹੀਨੇ ਦੇ ਤੀਜੇ ਤੇ ਆਖ਼ਰੀ ਹਫ਼ਤੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਇਸ ਵਾਰ ਸਰਦੀ ਦਾ ਆਗਾਜ਼ ਭਾਵੇਂ ਜਲਦੀ ਹੋ ਗਿਆ ਸੀ ਪਰ ਤਾਪਤਾਨ 20 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ ਸੀ। ਬਾਰਸ਼ ਕਾਰਨ ਹੁਣ ਜ਼ਿਆਦਾਤਰ ਖੇਤਰਾਂ ਵਿੱਚ ਤਾਪਮਾਨ ਘਟ ਕੇ 12 ਤੋਂ 14 ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ 11 ਤੇ 12 ਦਸੰਬਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਏ ਮੀਂਹ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਉਮੀਦ ਹੈ।
ਫ਼ਾਂਸੀ ਦੇ ਫਾਹੇ ਬਿਹਾਰ ਦੀ ਬਕਸਰ ਜੇਲ੍ਹ
ਵਿੱਚ ਹੀ ਕਿਉਂ ਬਣਾਏ ਜਾਂਦੇ
ਹਨ
ਹਾਲ ਹੀ ਵਿੱਚ ਖ਼ਬਰ ਆਈ ਕਿ
ਬਕਸਰ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ 10 ਰੱਸਿਆਂ ਦਾ ਆਰਡਰ ਮਿਲਿਆ ਹੈ। ਉਸ ਸਮੇਂ ਤੋਂ ਹੀ ਬਕਸਰ ਜੇਲ੍ਹ ਖ਼ਬਰਾਂ
ਵਿੱਚ ਆ ਗਿਆ ਹੈ। ਬਕਸਰ ਜੇਲ੍ਹ ਪ੍ਰਸ਼ਾਸਨ ਨੂੰ ਇਹ ਆਰਡਰ ਕਿਸ ਨੂੰ ਸਜ਼ਾ ਦੇਣ ਲਈ ਦਿੱਤਾ ਗਿਆ ਹੈ? ਇਸ ਬਾਰੇ ਕਿਆਸ ਅਰਾਈਆਂ ਦਾ ਬਜ਼ਾਰ ਗਰਮ ਹੈ। ਐੱਨਸੀਆਰਬੀ ਦੇ
ਅੰਕੜਿਆਂ ਮੁਤਾਬਕ ਹੁਣ ਤੱਕ 21 ਜਣਿਆਂ ਨੂੰ ਫ਼ਾਂਸੀ ਲਾਇਆ
ਜਾ ਚੁੱਕਿਆ ਹੈ ਜਦ ਕਿ 1500 ਨੂੰ ਇਹ ਸਜ਼ਾ ਸੁਣਾਈ ਗਈ
ਸੀ।
ਸਵਾਲ ਇਹ ਹੈ ਕਿ ਇਹ ਰੱਸੇ
ਬਕਸਰ ਦੀ ਜੇਲ੍ਹ ਵਿੱਚ ਹੀ ਕਿਉਂ ਬਣਦੇ ਹਨ? ਕੀ ਕਿਸੇ ਹੋਰ ਥਾਂ ਇਹ ਰੱਸੇ ਨਹੀਂ ਬਣਾਏ ਜਾ ਸਕਦੇ?
ਬਕਸਰ ਜੇਲ੍ਹ ਦੇ ਸੁਪਰਡੈਂਟ
ਵਿਜੇ ਕੁਮਾਰ ਨੇ ਦੱਸਿਆ,"ਕਿਉਂਕਿ ਇੰਡੀਅਨ ਫੈਕਟਰੀ
ਲਾਅ ਦੇ ਹਿਸਾਬ ਨਾਲ ਬਕਸਰ ਦੀ ਜੇਲ੍ਹ ਨੂੰ ਛੱਡ ਕੇ ਬਾਕੀ ਜੇਲ੍ਹਾਂ ਵਿੱਚ ਫਾਂਸੀ ਦੇ ਫਾਹੇ ਬਣਾਉਣ
ਤੇ ਪਾਬੰਦੀ ਹੈ। ਪੂਰੇ ਦੇਸ਼ ਵਿੱਚ ਇੱਕੋ ਥਾਂ ਤੇ ਇਹ ਮਸ਼ੀਨ ਲਾਈ ਗਈ ਹੈ। ਇਹ ਮਸ਼ੀਨ ਕੋਈ ਨਵੀਂ
ਨਹੀਂ ਸਗੋਂ ਅੰਗਰੇਜ਼ਾਂ ਦੇ ਸਮੇਂ ਦੀ ਲੱਗੀ ਹੋਈ ਹੈ।"
ਫਿਰ ਅੰਗਰੇਜ਼ਾਂ ਨੇ ਇਹ
ਮਸ਼ੀਨ ਬਕਸਰ ਵਿੱਚ ਹੀ ਕਿਉਂ ਲਾਈ? ਬਾਅਦ
ਵਿੱਚ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵੀ ਤਾਂ ਲਾਈਆਂ ਜਾ ਸਕਦੀਆਂ ਸਨ? ਸੁਪਰਡੈਂਟ ਦੱਸਦੇ ਹਨ, "ਇਹ ਤਾਂ ਉਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੇ ਇਹ ਇੱਥੇ ਕਿਉਂ ਲਾਈ।
ਮੇਰੀ ਸਮਝ ਮੁਤਾਬਕ ਤੇ ਜੋ ਮੈਂ ਇੱਥੇ ਆ ਕੇ ਜਾਣਿਆ ਹੈ ਉਸ ਅਧਾਰ ਤੇ ਇੰਨਾ ਜ਼ਰੂਰ ਕਹਾਂਗਾ ਕਿ
ਇੱਥੋਂ ਦੇ ਪੌਣ-ਪਾਣੀ ਦੀ ਇਸ ਵਿੱਚ ਅਹਿਮ ਭੂਮਿਕਾ ਹੈ।"
ਬਕਸਰ ਕੇਂਦਰੀ ਜੇਲ੍ਹ ਗੰਗਾ
ਦੇ ਕਿਨਾਰੇ ਹੈ। ਫ਼ਾਂਸੀ ਦੀ ਫਾਹਾ ਬਣਾਉਣ ਲਈ ਵਰਤੀ ਜਾਣ ਵਾਲੀ ਰੱਸੀ ਬਹੁਤ ਮੁਲਾਇਮ ਹੁੰਦੀ ਹੈ।
ਇਸ ਵਿੱਚ ਵਰਤੇ ਜਾਣ ਵਾਲੇ ਸੂਤ ਲਈ ਬਹੁਤ ਜ਼ਿਆਦਾ ਸਿੱਲ੍ਹ ਦੀ ਲੋੜ ਹੁੰਦੀ ਹੈ। ਹੋ ਸਕਦਾ ਹੈ ਕਿ
ਗੰਗਾ ਕਿਨਾਰੇ ਹੋਣ ਕਾਰਨ ਹੀ ਇਹ ਮਸ਼ੀਨ ਇੱਥੇ ਲਾਈ ਗਈ ਹੋਵੇ। ਹਾਲਾਂਕਿ ਹੁਣ ਸੂਤ ਨੂੰ ਮੁਲਾਇਮ
ਤੇ ਸਿੱਲ੍ਹਾ ਰੱਖਣ ਦੀ ਲੋੜ ਨਹੀਂ ਪੈਂਦੀ। ਸਪਲਾਇਰ ਰੈਡੀਮੇਡ ਸੂਤ ਸਪਲਾਈ ਕਰਦੇ ਹਨ।"
ਬਕਸਰ ਤੋਂ ਮਿਲੀ ਜਾਣਕਾਰੀ
ਦੇ ਅਧਾਰ 'ਤੇ ਆਖ਼ਰੀ ਫਾਹਾ ਜ਼ਿਲ੍ਹਾ ਪਟਿਆਲਾ ਲਈ ਬਣਾਇਆ ਗਿਆ
ਸੀ। ਉਸ ਤੋਂ ਪਹਿਲਾਂ 2015 ਵਿੱਚ 30 ਜੁਲਾਈ 1993 ਨੂੰ
ਹੋਏ ਮੁੰਬਈ ਧਮਾਕਿਆਂ ਦੇ ਮੁਲਜ਼ਮ ਯਾਕੂਬ ਮੈਮਨ ਲਈ ਵੀ ਫਾਹਾ ਇੱਥੇ ਹੀ ਤਿਆਰ ਕੀਤਾ ਗਿਆ ਸੀ।
ਬਿਆਸ ਰੇਪ ਮਾਮਲਾ:
ਸਕੂਲ ਪ੍ਰਬੰਧਕਾਂ ਤੇ
ਮਾਪਿਆਂ ਵਿਚਾਲੇ ਗੱਲ ਬੇਸਿੱਟਾ
ਬਿਆਸ ਦੇ ਪ੍ਰਾਈਵੇਟ ਸਕੂਲ
ਵਿੱਚ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਬਲਾਤਕਾਰ ਤੋਂ ਬਾਅਦ ਅੱਜ ਸਕੂਲ ਬਾਹਰ ਜ਼ੋਰਦਾਰ ਰੋਸ
ਪ੍ਰਦਰਸ਼ਨ ਹੋਇਆ। ਪ੍ਰਦਰਸ਼ਨ ਦੌਰਾਨ 20 ਮੈਂਬਰੀ ਕਮੇਟੀ ਬਣਾਈ ਗਈ।
ਇਸ ਕਮੇਟੀ ਨੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਮਾਮਲੇ ਦੀ ਪੜਤਾਲ
ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ।
ਆਖਰ 'ਚ ਕਮੇਟੀ ਦੀ ਸਕੂਲ ਪ੍ਰਬੰਧਕਾਂ ਨਾਲ ਬੈਠਕ
ਬੇਸਿੱਟਾ ਰਹੀ। ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗੱਲ ਨੇਪਰੇ ਨਹੀਂ ਚੜ੍ਹ ਸਕੀ। ਸਕੂਲ ਪ੍ਰਬੰਧਕਾਂ
ਨੇ ਮਾਪਿਆਂ ਦੇ ਸਾਹਮਣੇ ਆ ਕੇ ਇਸ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਕਿਹਾ
ਕਿ ਉਨ੍ਹਾਂ ਨੇ ਜੋ ਕਾਰਵਾਈ ਸਕੂਲ ਵੱਲੋਂ ਕੀਤੀ ਜਾ ਸਕਦੀ ਸੀ, ਉਨ੍ਹਾਂ ਨੇ ਕੀਤੀ। ਇਸ ਦੇ ਨਾਲ ਹੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਦੂਜੇ ਪਾਸੇ ਮਾਪਿਆਂ ਨੇ ਸਕੂਲ
ਪ੍ਰਬੰਧਕਾਂ ਦੀ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਕੂਲ ਪ੍ਰਬੰਧਕਾਂ ਖਿਲਾਫ
ਮੁਕੱਦਮਾ ਦਰਜ ਕੀਤਾ ਜਾਵੇ। ਉਸ ਤੋਂ ਬਾਅਦ ਹੀ ਧਰਨਾ ਚੁੱਕਿਆ ਜਾਵੇਗਾ। ਇਸ ਮਾਮਲੇ ਵਿੱਚ ਮਾਪਿਆਂ
ਦੀ ਬਣੀ 20 ਮੈਂਬਰੀ ਕਮੇਟੀ ਨੇ ਕਿਹਾ ਸਕੂਲ ਵਿੱਚ ਪੜ੍ਹਨ ਵਾਲੇ ਬਾਕੀ ਸਾਰੇ ਬੱਚਿਆਂ
ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਸ ਦੌਰਾਨ ਮਾਪਿਆਂ ਨੇ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਦੀ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮੰਨਣ
ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ
ਦਿੱਤੀ ਜਾਵੇ।
ਦੱਸ ਦਈਏ ਕਿ ਲੰਘੇ ਦਿਨ
ਪੁਲਿਸ ਨੇ ਬਿਆਸ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਦਸਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਉਸੇ
ਸਕੂਲ ਦੀ ਦੂਸਰੀ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦਾ ਕੇਸ ਦਰਜ ਕੀਤਾ ਸੀ। ਇਹ ਮੰਦਭਾਗੀ
ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 8:30 ਵਜੇ ਵਾਪਰੀ ਤੇ ਕਰੀਬ 14 ਘੰਟੇ ਬੀਤਣ ਮਗਰੋਂ ਪੁਲਿਸ ਨੇ ਕਰੀਬ 10:30 ਵਜੇ ਇਸ ਸਬੰਧੀ ਕੇਸ ਦਰਜ ਕੀਤਾ।
ਸ਼ੁਰੂ ਵਿੱਚ ਸਕੂਲ ਪ੍ਰਬੰਧਕਾਂ
ਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੀਡੀਆ
ਦੇ ਦਬਾਅ ਮਗਰੋਂ ਪੁਲਿਸ ਨੂੰ ਕੇਸ ਦਰਜ ਕਰਨਾ ਪਿਆ।
ਸੜਕ ਹਾਦਸੇ ‘ਚ ਯੂਨੀਵਰਸਿਟੀ
ਦੇ ਰਜਿਸਟਾਰ ਸਣੇ ਚਾਰ ਦੀ ਮੌਤ
ਹਰਿਆਣਾ ਦੇ ਸਿਵਾਨੀ ਮੰਡੀ ਦੇ ਝੂੰਪਾ ਨੇੜੇ
ਭਿਆਨਕ ਸੜਕ ਹਾਦਸਾ ਵਾਪਰਿਆ। ਇਸ ‘ਚ ਇੱਕ ਟੈਂਕਰ ਸੜਕ ‘ਤੇ ਹੀ ਪਲਟ ਗਿਆ। ਇਸ ਤੋਂ ਬਾਅਦ ਸਾਈਡ ‘ਤੇ ਜਾ ਰਹੀਆਂ ਦੋ ਕਾਰਾਂ ਇਸ ਹੇਠ ਦੱਬ ਗਈਆਂ। ਟੈਂਕਰ ਦੇ ਵਜ਼ਨ ਨਾਲ
ਕਾਰਾਂ ਦਾ ਚੂਰਾ ਹੋ ਗਿਆ। ਇਨ੍ਹਾਂ ਕਾਰਾਂ ਵਿੱਚੋਂ ਇੱਕ ਕਾਰ ‘ਚ ਜੀਜੇਯੂ ਦੇ ਰਜਿਸਟਾਰ ਅਨਿਲ ਕੁਮਾਰ ਪੁੰਡੀਰ ਸਣੇ ਤਿੰਨ ਹੋਰ ਲੋਕ
ਸਵਾਰ ਸੀ।
ਇਸ ਹਾਦਸੇ ‘ਚ ਦੂਜੀ ਕਾਰ ‘ਚ ਸਵਾਰ ਛੇ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਿਸਾਰ ਦੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਸੜਕ ‘ਤੇ ਭੀੜ ਲੱਗ ਗਈ ਤੇ ਇਸ ਦੌਰਾਨ ਹੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਚਾਰਾਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਇਸ ਹਾਦਸੇ ‘ਚ ਦੂਜੀ ਕਾਰ ‘ਚ ਸਵਾਰ ਛੇ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਿਸਾਰ ਦੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਸੜਕ ‘ਤੇ ਭੀੜ ਲੱਗ ਗਈ ਤੇ ਇਸ ਦੌਰਾਨ ਹੀ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਚਾਰਾਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਟੈਂਕਰ ਰਸੋਈ ਗੈਸ ਨਾਲ
ਭਰਿਆ ਸੀ ਜਿਸ ਦਾ ਟਾਇਰ ਫੱਟਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾਗ੍ਰਸਤ ਦੋਵੇਂ ਕਾਰਾਂ ਹਿਸਾਰ
ਦੀਆਂ ਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨਾਲ ਸੰਪਕਰ ਕਰਨ
ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
0 Response to "ਖਬਰਨਾਮਾ--ਸਾਲ-10,ਅੰਕ:66,17ਦਸੰਬਰ2019"
Post a Comment