ਖਬਰਨਾਮਾ--ਸਾਲ-10,ਅੰਕ:54,3ਦਸੰਬਰ2019
5:55 PM
JANCHETNA
,
0 Comments
ਸਾਲ-10,ਅੰਕ:54,3ਦਸੰਬਰ2019/
ਮੱਘਰ(ਸੁਦੀ)7,(ਨਾ.ਸ਼ਾ)551.
ਸਰਕਾਰੀ ਮੁਲਾਜ਼ਮਾਂ ਲਈ
ਖ਼ੁਸ਼ਖ਼ਬਰੀ!
ਪੰਜਾਬ ਕੈਬਨਿਟ ਦਾ
ਮੁਲਾਜ਼ਮਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਨੇ ਸੋਮਵਾਰ ਨੂੰ ਨਵੀਂ ਪੈਨਸ਼ਨ ਸਕੀਮ ਵਿੱਚ ਆਪਣਾ
ਹਿੱਸਾ ਵਧਾਉਣ ਦਾ ਫੈਸਲਾ ਕੀਤਾ ਹੈ। ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਮੁੱਖ ਤੌਰ ‘ਤੇ ਇਸ ਦੀ ਮੰਗ ਕਰ ਰਹੀਆਂ ਸੀ। ਭਾਰਤ ਸਰਕਾਰ ਦੇ ਫੈਸਲੇ ਅਨੁਸਾਰ ਇਹ 1 ਅਪ੍ਰੈਲ,
2019 ਤੋਂ ਪ੍ਰਭਾਵੀ ਹੋਏਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਪੰਜਾਬ
ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵੀਂ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਲਈ ਸੂਬੇ ਦੇ ਮਾਸਿਕ
ਮੈਚਿੰਗ ਯੋਗਦਾਨ ਨੂੰ ਮੁੱਢਲੀ ਤਨਖਾਹ + ਮਹਿੰਗਾਈ ਭੱਤੇ (ਡੀਏ) ਦੇ 10 ਫੀਸਦੀ ਤੋਂ ਵਧਾ ਕੇ 14
ਫੀਸਦੀ ਕਰਨ ਦਾ ਫੈਸਲਾ ਕੀਤਾ
ਹੈ। ਇਹ 31 ਜਨਵਰੀ,
2019 ਨੂੰ ਵਿੱਤ ਮੰਤਰਾਲੇ, ਵਿੱਤ ਸੇਵਾਵਾਂ ਵਿਭਾਗ,
ਭਾਰਤ ਸਰਕਾਰ ਦੁਆਰਾ ਜਾਰੀ
ਨੋਟੀਫਿਕੇਸ਼ਨ ਦੇ ਅਨੁਕੂਲ ਹੈ।
ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ
ਸਰਕਾਰ ਨੇ ਪਹਿਲੀ ਜਨਵਰੀ 2004
ਨੂੰ ਜਾਂ ਇਸ ਤੋਂ ਬਾਅਦ ਭਰਤੀ
ਕੀਤੇ ਗਏ ਤੇ ਨਵੀਂ ਪੈਨਸ਼ਨ ਸਕੀਮ ਅਧੀਨ ਆਉਣ ਵਾਲੇ ਸੂਬਾ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ
ਡੈਥ-ਕਮ-ਰਿਟਾਇਰਮੈਂਟ ਗ੍ਰੈਚੂਟੀ ਦਾ ਲਾਭ ਦੇਣ ਲਈ ਵੀ ਸਹਿਮਤੀ ਜਤਾਈ ਹੈ।
ਸੂਬਾ ਸਰਕਾਰ ਦੇ ਮੁਲਾਜ਼ਮਾਂ ਦੀ ਕੁੱਲ ਗਿਣਤੀ 3,53,074 ਹੈ,
ਜਿਨ੍ਹਾਂ ਵਿਚੋਂ 1,52,646 ਨਵੀਂ ਪੈਨਸ਼ਨ ਸਕੀਮ (ਐਨਪੀਐਸ) ਅਧੀਨ ਆਉਂਦੇ ਹਨ।
ਵਿੱਤੀ ਸਾਲ 2018-19 ਦੌਰਾਨ ਐਨਪੀਐਸ ਅਧੀਨ ਆਉਂਦੇ ਮੁਲਾਜ਼ਮਾਂ ਲਈ ਸੂਬਾ
ਦੁਆਰਾ ਪਾਏ ਯੋਗਦਾਨ (ਮੁੱਢਲੀ ਤਨਖਾਹ + ਡੀਏ ਦਾ 10
ਫੀਸਦੀ) ਦੇ ਕਾਰਨ ਸਾਲਾਨਾ
ਖਰਚਾ 585 ਕਰੋੜ ਰੁਪਏ ਸੀ ਜਦਕਿ ਵਿੱਤੀ ਸਾਲ 2019-20 ਦੌਰਾਨ ਇਸ ਦੇ 645 ਕਰੋੜ
ਰੁਪਏ ਹੋਣ ਦੀ ਉਮੀਦ ਹੈ।
ਧਰਮੀ
ਫੌਜੀਆਂ ਨੂੰ ਪੇਂਸ਼ਨ ਦੋ, ਨਹੀਂ ਤਾਂ ਬਾਦਲ ਦੀ ਪੇਂਸ਼ਨ ਵੀ ਬੰਦ ਕਰੋ
ਸਿੱਖ
ਫੌਜੀਆਂ ਨੂੰ ਬੈਰਕ ਛੱਡਣ ਲਈ ਬਾਦਲ ਨੇ ਉਕਸਾਇਆ ਸੀ
ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਜੂਨ 1984
ਵਿੱਚ ਹੋਏ ਆਪ੍ਰੇਸ਼ਨ ਬਲੂ
ਸਟਾਰ ਦੇ ਗੁੱਸੇ ਵਿੱਚ ਫੌਜ ਦੀਆਂ ਬੈਰਕਾਂ ਨੂੰ ਛੱਡ ਕੇ ਘਰ ਵਾਪਸ ਆਏ ਸਿੱਖ ਧਰਮੀ ਫੌਜੀਆਂ ਨੂੰ
ਸਾਬਕਾ ਫੌਜੀ ਦੇ ਤੌਰ ਉੱਤੇ ਸਰਕਾਰ ਮਾਨਤਾ ਦੇਵੇ। ਇਹ ਮੰਗ 1984 ਸਿੱਖ
ਕਤਲੇਆਮ ਲਈ ਲੜਾਈ ਲੜ ਰਹੀ 'ਜਸਟਿਸ ਫਾਰ ਵਿਕਟਿਮਸ' ਜਥੇਬੰਦੀ ਦੀ ਚੇਅਰਪਰਸਨ ਨਿਰਪ੍ਰੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਨੂੰ ਲਿਖੇ ਪੱਤਰ ਵਿੱਚ ਚੁੱਕੀ ਹੈ। ਨਾਲ ਹੀ ਨਿਰਪ੍ਰੀਤ ਨੇ ਮੋਦੀ ਨੂੰ ਸੁਝਾਉ ਦਿੱਤਾ ਹੈ ਕਿ
ਜੇਕਰ ਉਕਤ ਧਰਮੀ ਫੌਜੀਆਂ ਨੂੰ ਸਰਕਾਰ ਉਨ੍ਹਾਂ ਦਾ ਹੱਕ ਨਹੀਂ ਦੇ
ਸਕਦੀ ਤਾਂ ਫਿਰ ਇਸ ਕਾਰਜ ਨੂੰ ਕਰਨ ਲਈ ਇਨ੍ਹਾਂ ਨੂੰ ਉਕਸਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ
ਸਰਕਾਰੀ ਖਜਾਨੇ ਤੋਂ ਮਿਲਣ ਵਾਲੀ ਪੇਂਸ਼ਨ ਆਦਿਕ ਸਹੂਲਤਾਂ ਨੂੰ ਵੀ ਸਰਕਾਰ ਬੰਦ ਕਰ ਦੇਵੇ। ਕੇਂਦਰੀ
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਖਿਆ ਮੰਤਰੀ
ਰਾਜਨਾਥ ਸਿੰਘ ਨੂੰ ਭੇਜੇ ਇਸ
ਪੱਤਰ ਦੇ ਉਤਾਰੇ ਵਿੱਚ ਨਿਰਪ੍ਰੀਤ ਨੇ ਦਾਅਵਾ ਕੀਤਾ ਕਿ ਬੈਰਕਾਂ ਨੂੰ ਛੱਡਣ ਦੇ ਬਾਅਦ ਇਹਨਾਂ ਫੌਜੀਆਂ
ਵਿੱਚੋਂ ਕਈ ਫੌਜੀ ਸਰਕਾਰੀ ਤੰਤਰ ਨਾਲ ਟਕਰਾਅ ਦੇ ਬਾਅਦ ਮਾਰੇ ਗਏ, ਕੁੱਝ ਜਖ਼ਮੀ ਹੋਏ ਅਤੇ ਕੁੱਝ ਜੇਲਾਂ ਵਿੱਚ ਵੀ ਬੰਦ ਰਹੇ ਸਨ। ਇਹ ਸਭ ਬਾਦਲ ਵਲੋਂ ਉਸ ਸਮੇਂ ਬੀਬੀਸੀ ਨੂੰ ਦਿੱਤੇ
ਇੰਟਰਵਿਊ ਦੇ ਬਾਅਦ ਹੋਇਆ ਸੀ। ਕਿਉਂਕਿ ਬਾਦਲ ਨੇ ਕਿਹਾ ਸੀ ਕਿ ਸਿੱਖਾਂ ਦਾ ਭਾਰਤ ਸਰਕਾਰ ਨਾਲ ਕੋਈ
ਸੰਬੰਧ ਨਹੀਂ ਹੈ। ਇਹ ਸਿੱਖ ਵਿਰੋਧੀ ਸਰਕਾਰ ਹੈ, ਸਾਨੂੰ ਫੌਜ ਦੀਆਂ ਬੈਰਕਾਂ ਵਿੱਚ ਰਹਿਕੇ ਇਹਨਾਂ ਦੀ ਸੁਰੱਖਿਆ ਨਹੀਂ
ਕਰਨੀ ਚਾਹੀਦੀ।
ਨਿਰਪ੍ਰੀਤ ਨੇ ਦੱਸਿਆ ਕਿ ਬਾਦਲ
ਦੇ ਭਾਵਨਾਤਮਿਕ ਉਕਸਾਵੇ ਦੇ ਬਾਅਦ ਕਈ ਸਿੱਖ ਫੌਜੀ ਬੈਰਕ ਛੱਡ ਕੇ ਘਰ ਆ ਗਏ ਸਨ। ਜਿਨ੍ਹਾਂ ਨੂੰ
ਤੱਦ ਸਰਕਾਰ ਨੇ ਭਗੌੜਾ ਘੋਸ਼ਿਤ ਕਰ ਦਿੱਤਾ ਸੀ।
ਜਿਸ ਵਜ੍ਹਾ ਨਾਲ ਉਕਤ ਫੌਜੀ
ਉਦੋਂ ਤੋਂ ਆਪਣੇ ਨੌਕਰੀ ਸਨਮਾਨ,
ਫਾਇਦੇ, ਸਹੂਲਤਾਂ ਅਤੇ ਪੇਂਸ਼ਨ ਤੋਂ ਵਾਂਝੇ ਹਨ। ਪਰ ਇਹਨਾਂ ਫੌਜੀਆਂ ਨੂੰ
ਉਕਸਾਉਣ ਵਾਲੇ ਬਾਦਲ ਹੁਣ ਵੀ ਸਰਕਾਰ ਤੋਂ ਸਾਬਕਾ ਮੁੱਖ ਮੰਤਰੀ ਅਤੇ ਵਿਧਾਇਕ ਦੇ ਤੌਰ ਉੱਤੇ ਸਾਰੀ
ਸਹੂਲਤਾਂ ਦਾ ਆਨੰਦ ਪ੍ਰਾਪਤ ਕਰ ਰਹੇ ਹਨ। ਜਦੋਂ ਕਿ ਫੌਜੀਆਂ ਦੀ ਸਰਕਾਰੀ ਸਹੂਲਤਾਂ ਨੂੰ ਖੂਹਾਆਉਣ
ਦੇ ਮੁੱਖ ਦੋਸ਼ੀ ਬਾਦਲ ਸਨ। ਨਿਰਪ੍ਰੀਤ ਨੇ ਕਿਹਾ ਕਿ ਸੰਵਿਧਾਨ ਦੀ ਕਾਪੀ ਨੂੰ ਜਲਾਉਣ ਦੇ ਦੋਸ਼ੀ
ਬਾਦਲ ਨੇ ਹਮੇਸ਼ਾ ਦੂਸਰੇੇ
ਦੇ ਬੱਚੀਆਂ ਨੂੰ ਉਕਸਾਉਣ ਦੇ ਬਾਅਦ ਆਪਣਾ ਫਾਇਦਾ ਕਦੇ ਨਹੀਂ ਛੱਡਿਆ। ਜਿੱਥੇ
ਧਰਮੀ ਫੌਜੀਆਂ ਨੂੰ ਫੌਜੀ ਸਨਮਾਨਾਂ ਵਲੋਂ ਤੋਂ ਵਾਂਝੇ ਕੀਤਾ, ਉਥੇ
ਹੀ ਸੰਵਿਧਾਨ ਉੱਤੇ ਸ਼ਰਧਾ ਨਹੀਂ ਹੋਣ ਦਾ ਡਰਾਮਾ ਕਰਨ ਦੇ ਬਾਵਜੂਦ ਉਹੀ ਸੰਵਿਧਾਨ ਦੀ ਸਹੁੰ ਖਾਕੇ
ਪੰਜ ਵਾਰ ਮੁੱਖ ਮੰਤਰੀ
ਦੇ ਅਹੁਦੇ ਦੀ ਸਹੁੰ ਲਈ।
ਮੋਗਾ 'ਚ ਡੀਜੇ ਕਤਲ ਮਾਮਲਾ :
ਮਸਲਾ ਸੁਲਝਾਉਣ ਪਹੁੰਚੇ ਵਿਧਾਇਕ ਉੱਤੇ ਹਮਲਾ,
ਗੱਡੀ
ਛੱਡ ਕੇ ਪਿਆ ਭੱਜਣਾ
ਮਰਹੂਮ ਦੇ ਪਰਿਵਾਰ ਤੇ ਹੋਰ ਜਥੇਬੰਦੀਆਂ ਵਾਲੇ ਮੋਗਾ
ਦੇ ਸਿਵਿਲ ਹਸਪਤਾਲ ਦੇ ਬਾਹਰ ਮੌਤ ਦੇ ਰੋਸ ਵਿੱਚ ਮੁਜ਼ਾਹਰਾ ਕਰ ਰਹੇ ਸਨ।
ਸਿਰਸਾ ਨੇ ਔਰੰਗਜ਼ੇਬ ਲੇਨ ਬੋਰਡ 'ਤੇ ਮਲੀ ਕਾਲਖ,
ਸਰਕਾਰ
ਅੱਗੇ ਰੱਖੀ ਇਹ ਮੰਗ...
ਮਨਜਿੰਦਰ
ਸਿੰਘ ਸਿਰਸਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਜੀ ਦੇ
ਸ਼ਹੀਦੀ ਦਿਵਸ ਦੇ ਮੌਕੇ ਦਿੱਲੀ ਦੇ ਔਰੰਗਜੇਬ ਦੇ ਸਾਈਨ ਬੋਰਡ ‘ਤੇ ਕਾਲਖ਼ ਮਲ ਦਿੱਤੀ।
ਦਰਅਸਲ, ਔਰੰਗਜ਼ੇਬ ਦੇ ਨਾਂ 'ਤੇ ਦਿੱਲੀ 'ਚ ਇਕ ਸੜਕ ਹੈ, ਜਿਸ
ਦੇ ਬੋਰਡ 'ਤੇ ਬਕਾਇਦਾ ਨਾਂ ਵੀ ਲਿਖਿਆ ਗਿਆ ਹੈ। ਇਸ ਨੂੰ ਲੈ ਕੇ ਸਿਰਸਾ ਅਤੇ ਹੋਰ ਸਹਿਯੋਗੀਆਂ ਵੱਲੋਂ
ਔਰੰਗਜ਼ੇਬ ਲੇਨ ਬੋਰਡ 'ਤੇ ਕਾਲਖ ਮਲ ਦਿੱਤੀ ਗਈ। ਸਿਰਸਾ ਨੇ ਸਰਕਾਰ ਤੋਂ
ਔਰਗਜ਼ੇਬ ਦਾ ਨਾਂ ਹਟਾਉਣ ਦੀ ਮੰਗ ਕੀਤੀ ਹੈ।
ਸਿਰਸਾ ਨੇ ਮੰਗ ਕੀਤੀ ਕਿ ਔਰੰਗਜ਼ੇਬ ਦਾ ਨਾਂ ਕਿਤਾਬਾਂ 'ਚੋਂ ਵੀ ਹਟਾਇਆ ਜਾਵੇ। ਸਿਰਸਾ ਨੇ ਆਪਣੇ ਹੱਥ 'ਚ ਤਖਤੀ ਵੀ ਫੜੀ ਹੋਈ ਸੀ, ਜਿਸ 'ਤੇ ਲਿਖਿਆ- ''ਔਰੰਗਜ਼ੇਬ ਹਿੰਦੂਆਂ ਦਾ ਜ਼ਬਰਨ ਧਰਮ ਪਰਿਵਰਤਨ ਕਰਦਾ ਸੀ, ਉਹ ਲੱਖਾਂ ਹਿੰਦੂਆਂ ਦਾ ਕਾਤਲ ਹੈ।'' ਉਨ੍ਹਾਂ ਕਿਹਾ ਕਿ ਜਿਸ ਬੇਰਹਿਮ ਸ਼ਾਸਕ ਨੇ ਭਾਰਤ ਦੇ ਲੱਖਾਂ ਹਿੰਦੂਆਂ 'ਤੇ ਅੱਤਿਆਚਾਰ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ, ਉਸ ਔਰੰਗਜ਼ੇਬ ਦੇ ਨਾਂ 'ਤੇ ਮੇਰੇ ਦੇਸ਼ ਵਿਚ ਅੱਜ ਵੀ ਸੜਕ ਹੈ। ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ 'ਤੇ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਸ ਸੜਕ ਦਾ ਨਾਂ ਬਦਲਣ ਦੀ ਬੇਨਤੀ ਕਰਦਾ ਹਾਂ।

ਹੈਦਰਾਬਾਦ ਰੇਪ-ਕਤਲ:
'ਲੜਾਈ ਉਦੋਂ ਤੱਕ ਜਾਰੀ
ਰਹੇਗੀ
ਜਦੋਂ
ਤੱਕ ਡਿਕਸ਼ਨਰੀ 'ਚੋਂ ਰੇਪ ਸ਼ਬਦ ਨਾ ਮਿਟ ਜਾਵੇ'
ਹੈਦਰਾਬਾਦ ਰੇਪ-ਕਤਲ ਦੇ ਰੋਸ ’ਚ ਦੇਸ ਭਰ ਦੇ ਕੁਝ ਸ਼ਹਿਰਾਂ ਵਿੱਚ ਕੀਤਾ ਗਿਆ ਪ੍ਰਦਰਸ਼ਨ। ਚੰਡੀਗੜ੍ਹ ’ਚ ਮਹਿਲਾ ਕਾਂਗਰਸ, ਪਟਨਾ ’ਚ ਡਾਕਟਰ ਅਤੇ ਹੈਦਰਾਬਾਦ ’ਚ ਵਿਦਿਆਰਥੀ ਜਥੇਬੰਦੀ ਵੱਲੋਂ ਜਤਾਇਆ ਗਿਆ ਰੋਸ। ਮੁਲਜ਼ਮਾਂ ਨੂੰ ਸਖ਼ਤ
ਸਜ਼ਾ ਦੇਣ ਦੀ ਕੀਤੀ ਜਾ ਰਹੀ ਮੰਗ।
ਕੁੱਲ ਹਿੰਦ ਕਿਸਾਨ ਕਨਵੈਨਸ਼ਨ 'ਚ
ਕਿਸਾਨ
ਮਸਲਿਆਂ 'ਤੇ ਖੁੱਲ੍ਹ ਕੇ ਚਰਚਾ
ਕੁਲ ਹਿੰਦ ਕਿਸਾਨ ਸੰਘਰਸ਼ ਕਮੇਟੀ (AIKSCC) ਦੀ ਅਗਵਾਈ ਵਿਚ ਦੇਸ਼ ਭਰ ਵਿਚੋਂ ਆਏ ਹਜਾਰਾਂ ਕਿਸਾਨਾਂ ਨਾਲ ਤੀਜੀ ਕੁਲ
ਹਿੰਦ ਕਿਸਾਨ ਕਨਵੈਂਸ਼ਨ ਦਿੱਲੀ ਵਿਚ ਸ਼ੁਰੂ ਹੋਈ। ਇਸ ਸੈਸ਼ਨ ਵਿਚ ਵਰਕਿੰਗ ਗਰੁੱਪ ਦੇ ਸਾਰੇ ਹੀ
ਆਗੂਆਂ ਨੇ ਖੇਤੀ ਕਿਸਾਨੀ ਦੇ ਵੱਖ-ਵੱਖ ਮਸਲਿਆਂ, ਮੁੱਦਿਆਂ ਅਤੇ ਮੰਗਾਂ ਬਾਰੇ ਵਿਚਾਰ ਰੱਖਦਿਆਂ ਵੱਖ ਵੱਖ ਰਾਜ ਸਰਕਾਰਾਂ
ਅਤੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੇ ਮਸਲਿਆਂ ਨੂੰ ਨਾ ਹੱਲ
ਕੀਤਾ ਗਿਆ ਤਾਂ AIKSCC
ਦੀ
ਅਗਵਾਈ ਵਿੱਚ ਇੱਕ ਵਿਸ਼ਾਲ ਲਹਿਰ ਸਰਕਾਰਾਂ ਦੀ ਨੀਂਦ ਹਰਾਮ ਕਰ ਦੇਵੇਗੀ।
ਕਨਵੀਨਰ ਵੀ.ਐਮ.ਸਿੰਘ ਜੀ ਨੇ ਸੰਘਰਸ਼ ਕਮੇਟੀ ਦੇ ਢਾਈ ਸਾਲਾਂ ਦੇ ਇਤਿਹਾਸ ਦਸਦਿਆਂ ਘੱਟੋ ਘੱਟ ਸਮਰਥਨ ਮੁੱਲ ਅਤੇ ਕਰਜੇ ਤੋਂ ਮੁਕਤੀ ਕਰਵਾਉਣ ਦੀਆਂ ਦੋ ਮੰਗਾਂ ਉੱਪਰ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਲਿਆ। ਕੇਂਦਰੀ ਵਰਕਿੰਗ ਗਰੁੱਪ ਦੇ ਮੈਂਬਰਾਂ ਨੇ ਸੰਬੋਧਨ ਕਰਦਿਆਂ ਭੂੰਮੀ ਅਦਿਗ੍ਰਹਿਣ ਤੇ ਮੁੜ-ਵਸੇਬਾ, ਆਦਿਵਾਸੀਆਂ ਅਤੇ ਵਨਵਾਸੀਆਂ ਦੇ ਜੰਲ, ਜੰਗਲ ਅਤੇ ਜਮੀਨ ਤੋਂ ਉਜਾੜੇ ਦੀਆਂ ਕੋਸਿਸ਼ਾਂ, ਕਿਸਾਨ ਆਗੂਆਂ ਅਤੇ ਆਮ ਕਿਸਾਨਾਂ ਸਿਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਮੜ੍ਹਨ ਦੇ ਮਸਲੇ, ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 10,000 ਰੁਪਏ ਪੈਨਸ਼ਨ ਦੇਣ ਦੀ ਮੰਗ, ਕਰ ਰਹਿਤ ਵਪਾਰ (ਆਰ.ਸੀ.ਈ.ਪੀ) ਦੀ ਲਟਕਦੀ ਤਲਵਾਰ, ਖੇਤੀ ਵਸਤਾਂ ਅਤੇ ਦੁੱਧ ਨੂੰ ਬਹੁ-ਧਿਰੀ ਵਪਾਰਕ ਸਮਝੌਤਿਆਂ ਤੋਂ ਬਾਹਰ ਰੱਖਣ ਦਾ ਮਸਲਾ, ਖੇਤ ਮਜ਼ਦੂਰਾਂ, ਬਟਾਈਦਾਰਾਂ, ਮੁਜਾਰਿਆਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦਾ ਮਸਲਾ ਅਤੇ ਪਰਾਲੀ ਸਾੜਨ ਬਦਲੇ ਕਿਸਾਨਾਂ ਖਿਲਾਫ਼ ਪਰਚੇ ਦਰਜ ਕਰਨ ਦੇ ਮਸਲਿਆਂ ਆਦਿ ਬਾਰੇ ਆਪੋ ਆਪਣੇ ਵਿਚਾਰ ਉਪਰੋਕਤ ਮੁੱਦਿਆਂ 'ਤੇ ਮਤਿਆਂ ਦੇ ਰੂਪ 'ਚ ਰੱਖੇ। ਇਸ ਪਹਿਲੇ ਸੈਸ਼ਨ ਵਿੱਚ ਕੇਂਦਰੀ ਵਰਕਿੰਗ ਗਰੁੱਪ ਵੱਲੋਂ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਕਿਸਾਨ ਮੰਗ ਚਾਰਟਰ (ਐਲਾਨਨਾਮੇ) ਨੂੰ ਫਿਰ ਤੋਂ ਅਪਣਾ ਕੇ ਇਸ 'ਚ ਸ਼ਾਮਲ ਮੰਗਾਂ ਅਤੇ ਮੁੱਦਿਆਂ ਨੂੰ ਮਨਵਾਉਣ ਲਈ ਲੜਾਈ ਤੇਜ਼ ਕਰਨ ਦਾ ਸੰਕਲਪ ਲਿਆ ਗਿਆ। ਦੂਸਰੇ ਸੈਸ਼ਨ ਵਿੱਚ ਵੱਖ ਵੱਖ ਪ੍ਰਾਂਤਾਂ ਤੋਂ ਆਏ ਕਿਸਾਨ ਲੀਡਰਾਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਨਾਅਰਿਆਂ ਦੀ ਗੂੰਜ ਵਿੱਚ ਪਹਿਲੇ ਦਿਨ ਦਾ ਪ੍ਰੋਗਰਾਮ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ।

ਜੀਓ ਨੇ ਏਅਰਟਲ ਤੇ ਵੋਡਾਫੋਨ ਨੂੰ ਪਾਈਆਂ ਭਾਜੜਾਂ
ਉਪਭੋਗਤਾਵਾਂ ਨੂੰ 300 ਫੀਸਦੀ ਜ਼ਿਆਦਾ ਸੁਵਿਧਾਵਾਂ ਵੀ ਮਿਲਣਗੀਆਂ
3 ਦਸਬੰਰ ਤੋਂ ਵੱਧੀਆਂ ਕੀਮਤਾਂ ਲਾਗੂ ਹੋ ਜਾਣਗੀਆਂ ਅਤੇ
ਇਹ ਵਾਧਾ 40 ਫੀਸਦ ਤੋਂ ਵੀ ਵੱਧ ਹੈ।
ਵੋਡਾਫੋਨ-ਆਈਡੀਆ ਅਤੇ
ਏਅਰਟੈਲ ਕੰਪਨੀਆਂ ਨੇ ਐਤਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ
ਮੁਤਾਬਕ, ਰਿਲਾਇੰਸ ਜੀਉ 6 ਦਸਬੰਰ ਤੋਂ 'ਆਲ ਇਨ ਵਨ ਪਲਾਨ' ਤਹਿਤ ਕੀਮਤਾਂ 'ਚ ਕਰੀਬ 40 ਫੀਸਦੀ
ਦਾ ਵਾਧਾ ਕਰਨ ਜਾ ਰਹੀ ਹੈ।
ਰਿਲਾਇੰਸ ਜੀਉ ਨੇ ਆਪਣੇ
ਬਿਆਨ 'ਚ ਕਿਹਾ ਹੈ, "ਭਾਵੇਂ ਕੀਮਤਾਂ 'ਚ ਕਰੀਬ 40 ਫੀਸਦੀ
ਦਾ ਵਾਧਾ ਹੋਵੇਗਾ, ਪਰ ਉਪਭੋਗਤਾਵਾਂ ਨੂੰ 300 ਫੀਸਦੀ ਜ਼ਿਆਦਾ ਸੁਵਿਧਾਵਾਂ ਵੀ ਮਿਲਣਗੀਆਂ।"
ਅੱਜ ਤੋਂ ਬਦਲ ਜਾਣਗੇ ਕਈ
ਨਿਯਮ!
ਜਾਣੋ ਜੇਬ 'ਤੇ
ਕਿੰਨਾ ਵਧੇਗਾ ਬੋਝ
1
ਦਸੰਬਰ, 2019 ਤੋਂ ਬਹੁਤ ਸਾਰੇ ਨਿਯਮ ਬਦਲਣ ਜਾ ਰਹੇ ਹਨ। ਇਨ੍ਹਾਂ
ਤਬਦੀਲੀਆਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਏਗਾ। ਐਤਵਾਰ ਤੋਂ ਬੀਮਾ ਪ੍ਰੀਮੀਅਮ ਤੇ ਕੁਝ
ਟ੍ਰੇਨਾਂ 'ਚ ਚਾਹ-ਸਨੈਕਸ ਤੇ ਖਾਣਾ ਮਹਿੰਗਾ ਹੋ ਜਾਵੇਗਾ। ਕਾਲ
ਕਰਨ ਨਾਲ ਇੰਟਰਨੈੱਟ ਮਹਿੰਗਾ ਹੋ ਸਕਦਾ ਹੈ। ਰਿਲਾਇੰਸ ਜੀਓ, ਏਅਰਟੈਲ
ਸਮੇਤ ਹੋਰ ਕੰਪਨੀਆਂ ਟੈਰਿਫਾਂ ਵਿੱਚ ਵਾਧਾ ਕਰ ਸਕਦੀਆਂ ਹਨ। ਹਾਲਾਂਕਿ, ਹਾਲੇ ਤਕ ਉਨ੍ਹਾਂ ਨਵੇਂ ਟੈਰਿਫ ਰੇਟਾਂ ਦਾ ਐਲਾਨ ਨਹੀਂ ਕੀਤਾ ਹੈ।
ਇਸ ਦੇ ਨਾਲ ਹੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਅਨੁਸਾਰ, ਬੀਮਾ ਪਾਲਿਸੀ ਦਾ ਪ੍ਰੀਮੀਅਮ 15 ਫੀਸਦੀ
ਤੱਕ ਮਹਿੰਗਾ ਹੋ ਸਕਦਾ ਹੈ ਪਰ ਨਵੇਂ ਨਿਯਮਾਂ ਦਾ ਅਸਰ 1 ਦਸੰਬਰ
2019 ਤੋਂ ਪਹਿਲਾਂ ਵੇਚੀ ਗਈ ਪਾਲਿਸੀ ‘ਤੇ ਨਹੀਂ ਪਏਗਾ। ਹੁਣ ਪਾਲਿਸੀ ਬੰਦ ਹੋਣ ਦੇ 5 ਸਾਲਾਂ ਦੇ ਅੰਦਰ,
ਇਸ ਨੂੰ ਰੀਨਿਊ ਵੀ ਕੀਤਾ ਜਾ
ਸਕਦਾ ਹੈ। ਮਿਆਦ ਹੁਣ ਦੋ ਸਾਲ ਹੈ
ਇਸ ਦੇ ਨਾਲ ਹੀ ਰੇਲਵੇ ਬੋਰਡ ਵਿਚ ਸੈਰ ਸਪਾਟਾ ਤੇ ਖਾਣਾਂ ਵਿਭਾਗ ਨੇ
ਕਿਹਾ ਕਿ ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਰੇਲ ਗੱਡੀਆਂ ਵਿਚ ਚਾਹ, ਸਨੈਕਸ ਤੇ ਖਾਣਾ ਮਹਿੰਗਾ ਹੋ ਜਾਏਗਾ। ਇਨ੍ਹਾਂ ਰੇਲ ਗੱਡੀਆਂ ਲਈ
ਟਿਕਟਾਂ ਲੈਂਦੇ ਸਮੇਂ ਚਾਹ,
ਨਾਸ਼ਤੇ ਤੇ ਖਾਣੇ ਦੇ ਪੈਸੇ
ਅਦਾ ਕਰਨੇ ਪੈਂਦੇ ਹਨ। ਦੂਜੀਆਂ 'ਚ ਯਾਤਰੀਆਂ ਨੂੰ ਵੀ ਮਹਿੰਗਾਈ ਦੀ ਮਾਰ ਝੱਲਣੀ ਪਏਗੀ।
ਨਵਾਂ ਮੀਨੂੰ ਤੇ ਫੀਸ ਦਸੰਬਰ ਵਿੱਚ ਅਪਡੇਟ ਕੀਤੀ ਜਾਏਗੀ।
ਇਸ ਤੋਂ ਇਲਾਵਾ ਐਲਪੀਜੀ ਸਿਲੰਡਰ ਦੀ ਕੀਮਤ 'ਚ ਬਦਲਾਅ ਹੋਏਗਾ। ਇਸ ਤੋਂ ਪਹਿਲਾਂ ਲਗਾਤਾਰ ਪਿਛਲੇ ਤਿੰਨ ਮਹੀਨਿਆਂ
ਤੋਂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ
ਦਸੰਬਰ ਵਿਚ ਐਲਪੀਜੀ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ, ਜਿਸ
ਨਾਲ ਨਵੇਂ ਸਾਲ ਤੋਂ ਪਹਿਲਾਂ ਖਪਤਕਾਰਾਂ ਨੂੰ ਰਾਹਤ ਮਿਲੇਗੀ।
ਜੋ ਲੋਕ ਆਨਲਾਈਨ ਲੈਣ-ਦੇਣ ਕਰਦੇ ਹਨ, ਉਨ੍ਹਾਂ ਨੂੰ 24
ਘੰਟੇ NEFT ਦੀ ਸਹੂਲਤ ਮਿਲੇਗੀ। ਫਿਲਹਾਲ ਇਸਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 7
ਵਜੇ ਦਾ ਹੈ। ਜਨਵਰੀ ਤੋਂ ਇਸ ‘ਤੇ ਕੋਈ ਚਾਰਜ ਨਹੀਂ ਲਵੇਗਾ।
ਰਿਲਾਇੰਸ ਜੀਉ ਨੇ ਆਪਣੇ
ਬਿਆਨ 'ਚ ਕਿਹਾ ਹੈ, "ਭਾਵੇਂ ਕੀਮਤਾਂ 'ਚ ਕਰੀਬ 40 ਫੀਸਦੀ
ਦਾ ਵਾਧਾ ਹੋਵੇਗਾ, ਪਰ ਉਪਭੋਗਤਾਵਾਂ ਨੂੰ 300 ਫੀਸਦੀ ਜ਼ਿਆਦਾ ਸੁਵਿਧਾਵਾਂ ਵੀ ਮਿਲਣਗੀਆਂ।"
ਕੈਪਟਨ ਦਾ ਖਜ਼ਾਨਾ ਖਾਲੀ,
ਵਿੱਤੀ ਐਮਰਜੰਸੀ ਵਰਗੇ
ਹਾਲਾਤ
ਪੰਜਾਬ
ਸਰਕਾਰ ਦਾ ਖ਼ਜ਼ਾਨਾ ਖਾਲੀ ਹੋ ਗਿਆ ਹੈ। ਵਿਕਾਸ ਕਾਰਜ ਤਾਂ ਛੱਡੋ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ
ਲਈ ਵੀ ਪੈਸਾ ਨਹੀਂ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਰਕਾਰ ਵੱਲੋਂ
ਜੀਐਸਟੀ ਦਾ ਬਣਦਾ ਹਿੱਸਾ ਨਾ ਮੋੜਨ ਕਰਕੇ ਅਜਿਹੀ ਹਾਲਤ ਹੋਈ ਹੈ। ਉਂਝ ਸਰਕਾਰ ਤਨਖਾਹਾਂ ਲਈ ਪੈਸੇ
ਦਾ ਜੁਗਾੜ ਕਰਨ ਵਿੱਚ ਜੁੱਟ ਗਈ ਹੈ। ਸਰਕਾਰ ਨੂੰ ਖਤਰਾ ਹੈ ਕਿ ਤਨਖਾਹਾਂ ਨਾ ਮਿਲਣ 'ਤੇ ਪਹਿਲਾਂ ਹੀ ਸੜਕਾਂ 'ਤੇ ਉੱਤਰੇ ਮੁਲਾਜ਼ਮ ਹੋਰ ਭੜਕ
ਸਕਦੇ ਹਨ।
ਚਰਚਾ ਹੈ ਕਿ ਨਵੰਬਰ ਦੀਆਂ ਤਨਖਾਹਾਂ ਲਈ ਇਸ ਵਾਰ ਮੁਲਾਜ਼ਮਾਂ ਨੂੰ ਕੁਝ ਦਿਨ ਇੰਤਜ਼ਾਰ ਕਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 2200 ਕਰੋੜ ਰੁਪਏ ਦੇ ਕਰੀਬ ਤਨਖਾਹਾਂ ਦਾ ਭੁਗਤਾਨ ਕੀਤਾ ਜਾਂਦਾ ਹੈ। ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਵਿੱਤੀ ਸੰਕਟ ਕਾਰਨ ਬਜ਼ੁਰਗਾਂ, ਬੇਸਹਾਰਾ ਵਿਅਕਤੀਆਂ, ਵਿਧਵਾਵਾਂ ਤੇ ਅੰਗਹੀਣਾਂ ਨੂੰ ਵੀ ਅਕਤੂਬਰ ਮਹੀਨੇ ਦੀਆਂ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਸਕਦੀਆਂ। ਸਰਕਾਰ ਵੱਲੋਂ ਬੁਢਾਪਾ ਤੇ ਹੋਰਨਾਂ ਸਮਾਜਿਕ ਸੁਰੱਖਿਆ ਪੈਨਸ਼ਨਾਂ ’ਤੇ 170 ਕਰੋੜ ਰੁਪਏ ਪ੍ਰਤੀ ਮਹੀਨਾ ਖਰਚ ਕੀਤਾ ਜਾਂਦਾ ਹੈ।
ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੇ ਮੁਆਵਜ਼ੇ ਵਜੋਂ ਮਿਲਣ ਵਾਲੀ 4100 ਕਰੋੜ ਰੁਪਏ ਦੀ ਰਕਮ ਨਾ ਹਾਸਲ ਹੋਣ ਕਾਰਨ ਸੂਬੇ ਵਿੱਚ ‘ਵਿੱਤੀ ਐਮਰਜੈਂਸੀ’ ਵਰਗੇ ਹਾਲਾਤ ਬਣ ਗਏ ਹਨ। ਵਿੱਤੀ ਸੰਕਟ ਕਾਰਨ ਸਰਕਾਰ ‘ਓਵਰਡਰਾਫਟ’ ਵਿੱਚ ਚਲੀ ਗਈ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਕਤੂਬਰ ਮਹੀਨੇ 2100 ਕਰੋੜ ਰੁਪਏ ਜੀਐਸਟੀ ਦੇ ਮੁਆਵਜ਼ੇ ਦੀ ਕਿਸ਼ਤ ਵਜੋਂ ਦੇਣੇ ਸਨ। ਇਸੇ ਤਰ੍ਹਾਂ 2 ਹਜ਼ਾਰ ਕਰੋੜ ਰੁਪਏ ਸਾਲ 2017 ਦੇ ਜਦੋਂ ਜੀਐਸਟੀ ਲਾਗੂ ਕੀਤਾ ਗਿਆ ਸੀ, ਉਸ ਵੇਲੇ ਦੇ ਹਨ।
ਦਸੰਬਰ ਮਹੀਨੇ ਜੀਐਸਟੀ ਦੇ ਮੁਆਵਜ਼ੇ ਵਜੋਂ ਦਿੱਤੀ ਜਾਣ ਵਾਲੀ ਤਕਰੀਬਨ 2 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦੇ ਭੁਗਤਾਨ ਦਾ ਸਮਾਂ ਵੀ ਆ ਜਾਣਾ ਹੈ। ਇਸ ਤਰ੍ਹਾਂ ਨਾਲ ਕੇਂਦਰ ਦੀ ਪੰਜਾਬ ਸਿਰ ਦੇਣਦਾਰੀ 6 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਅੰਕੜਾ ਪਾਰ ਕਰ ਜਾਵੇਗੀ। ਪੰਜਾਬ ਸਰਕਾਰ ਨੂੰ ਇਸ ਸਾਲ ਕੇਂਦਰ ਤੋਂ ਜੀਐਸਟੀ ਦੇ ਮੁਆਵਜ਼ੇ ਵਜੋਂ 9700 ਕਰੋੜ ਰੁਪਏ ਦੇ ਕਰੀਬ ਦੀ ਰਾਸ਼ੀ ਮਿਲਣ ਦੀ ਸੰਭਾਵਨਾ ਹੈ। ਪੰਜਾਬ ਨੂੰ ਅਪਰੈਲ, ਜੁਲਾਈ ਤੇ ਅਗਸਤ ਮਹੀਨੇ ਦੌਰਾਨ ਤਕਰੀਬਨ 4700 ਕਰੋੜ ਰੁਪਏ ਦੀ ਗਰਾਂਟ ਮਿਲੀ ਸੀ। ਉਸ ਤੋਂ ਬਾਅਦ ਕੇਂਦਰ ਤੋਂ ਰਾਸ਼ੀ ਆਉਣੀ ਬੰਦ ਹੋ ਗਈ।
ਕੇਂਦਰ ਸਰਕਾਰ ਦਾ ਵਿੱਤੀ ਸੰਕਟ ਵੀ ਅਗਸਤ ਮਹੀਨੇ ਤੋਂ ਬਾਅਦ ਹੀ ਸਾਹਮਣੇ ਆਉਣ ਲੱਗਾ ਸੀ। ਪੰਜਾਬ ਸਰਕਾਰ ਸਿਰ ਇਸ ਵਿੱਤੀ ਸਾਲ ਦੇ ਅੰਤ ਭਾਵ 31 ਮਾਰਚ 2020 ਤੱਕ 2 ਲੱਖ 29 ਹਜ਼ਾਰ 611 ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਸਰਕਾਰ ਦੇ ਬੱਝਵੇਂ ਖ਼ਰਚਿਆਂ ਨੂੰ ਦੇਖਿਆ ਜਾਵੇ ਤਾਂ ਹਰ ਸਾਲ 26,978 ਕਰੋੜ ਰੁਪਏ ਤਨਖਾਹਾਂ, 10,875 ਕਰੋੜ ਰੁਪਏ ਪੈਨਸ਼ਨਾਂ ’ਤੇ ਖ਼ਰਚ ਹੁੰਦੇ ਹਨ। ਬਿਜਲੀ ਸਬਸਿਡੀ ਦੇ ਰੂਪ ਵਿੱਚ ਸਰਕਾਰ ਨੇ ਪਾਵਰਕੌਮ ਨੂੰ 12,393 ਕਰੋੜ ਰੁਪਏ ਦੀ ਅਦਾਇਗੀ ਇਸ ਸਾਲ ਕਰਨੀ ਹੈ। ਸਰਕਾਰ ਇਸ ਮਾਲੀ ਸਾਲ ਦੌਰਾਨ ਕੰਮ ਚਲਾਉਣ ਲਈ 17,334 ਕਰੋੜ ਰੁਪਏ ਦਾ ਕਰਜ਼ਾ ਲਵੇਗੀ।

ਕਰਤਾਰਪੁਰ ਲਾਂਘਾ ਬਾਜਵਾ ਦਾ ਭਾਰਤ ਨੂੰ ਦਿੱਤਾ ਜ਼ਖ਼ਮ,
ਕੈਪਟਨ
ਨੇ ਕਿਹਾ ਮੇਰਾ ਹੀ ਦਾਅਵਾ ਪੁਖ਼ਤਾ ਹੋਇਆ
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨੀ ਮੰਤਰੀ ਦੇ ਇਸ ਬਿਆਨ ਨੇ
ਮਾਮਲੇ ਉੱਤੇ ਉਨ੍ਹਾਂ ਦੇ ਦਾਅਵੇ ਨੂੰ ਹੀ ਪੁਖ਼ਤਾ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਮੰਤਰੀ ਨੇ ਕਰਤਾਰਪੁਰਪ ਲਾਂਘੇ ਨੂੰ
ਜਨਰਲ ਬਾਜਵਾ ਦੀ ਉਪਜ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਸੀ, "ਜਨਰਲ
ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਕੌਰੀਡੋਰ ਦਾ ਇੱਕ ਅਜਿਹਾ ਜਖ਼ਮ ਲਗਾਇਆ ਹੈ, ਜਿਸ
ਨੂੰ ਕੇਵਲ ਭਾਰਤ ਸਾਰੀ ਜ਼ਿੰਦਗੀ ਯਾਦ ਰੱਖੇਗਾ...ਉਨ੍ਹਾਂ ਨੇ ਇਸ ਨਾਲ ਸਿੱਖਾਂ ਦੇ ਮਨਾਂ 'ਚ
ਪਾਕਿਸਤਾਨ ਲਈ ਨਵੀਂ ਭਾਵਨਾ ਅਤੇ ਮੁਹੱਬਤ ਪੈਦਾ ਕੀਤੀ ਹੈ।"
ਕੈਪਟਨ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਜਿਸ ਨੂੰ ਭਾਰਤ ਅਮਨ-ਸ਼ਾਂਤੀ
ਅਤੇ ਖੁਸ਼ਹਾਲੀ ਦਾ ਪੁਲ਼ ਮੰਨਦਾ ਹੈ, ਉਸ ਪਿੱਛੇ
ਪਾਕਿਸਤਾਨੀ ਨਾਪਾਕ ਸਾਜਿਸ਼ ਦਾ ਪਾਕਿਸਤਾਨੀ ਮੰਤਰੀ ਨੇ ਪ੍ਰਗਟਾਵਾ ਕੀਤਾ ਹੈ।
ਕੈਪਟਨ ਸਰਕਾਰ ਹੁਣ
ਉਦਯੋਗਪਤੀਆਂ
ਨੂੰ ਵੇਚੇਗੀ ਸ਼ਾਮਲਾਟ
ਜ਼ਮੀਨਾਂ
ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਹੁਣ ਸਰਕਾਰ ਵੇਚਣ ਦੀ ਤਿਆਰੀ ਕਰ ਰਹੀ
ਹੈ। ਸ਼ਾਮਲਾਟ ਪਈਆਂ ਜ਼ਮੀਨਾਂ 'ਤੇ ਕੈਪਟਨ ਸਰਕਾਰ ਫੈਕਟਰੀਆਂ
ਬਣਾਏਗੀ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਜ਼ਿਲ੍ਹੇ ਪਟਿਆਲਾ ਤੋਂ
ਕਰਨਗੇ। ਰਾਜਪੁਰਾ 'ਚ ਸਰਕਾਰ ਨੇ 1000 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਹੈ ਜਿੱਥੇ ਗਲੋਬਲ ਮੈਨੂਫੈਕਚਰਿੰਗ
ਐਂਡ ਨੌਲਜ਼ ਪਾਰਕ ਬਣਾਈ ਜਾਵੇਗੀ।
ਇਸ ਲਈ ਸਰਕਾਰ ਨੇ ਬਜਟ 1000 ਕਰੋੜ ਰੁਪਏ ਰੱਖਿਆ ਹੈ। ਪੰਜਾਬ 'ਚ ਇੰਡਸਟਰੀਜ਼ ਨੂੰ ਵਧਾਉਣ ਲਈ ਕੈਪਟਨ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ। ਇਸ ਸਬੰਧੀ ਕੈਬਨਿਟ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ। ਇਸ ਯੋਜਨਾ ਲਈ ਪ੍ਰਵਾਨਗੀ ਪਹਿਲਾਂ ਹੀ ਉਦਯੋਗਿਕ ਤੇ ਵਪਾਰ ਵਿਕਾਸ ਬੋਰਡ ਵੱਲੋਂ 27 ਦਸੰਬਰ, 2017 ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਟਿਗ 'ਚ ਦਿੱਤੀ ਗਈ ਸੀ। ਹੁਣ ਇਸ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਰਾਜਪੁਰਾ 'ਚ ਇਹ ਪ੍ਰੋਜੈਕਟ PSIEC ਯਾਨੀ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਹੈ। ਕੰਪਨੀ ਨੇ ਰਾਜਪੁਰਾ 'ਚ ਪੰਜ ਪਿੰਡਾਂ ਤੋਂ ਇਹ 1000 ਏਕੜ ਦਾ ਰਕਬਾ ਪੂਰਾ ਕੀਤਾ ਗਿਆ। ਇਸ ਵਿੱਚ ਸੇਹਰਾ ਪਿੰਡ ਦੀ 467 ਏਕੜ ਜ਼ਮੀਨ ਸ਼ਾਮਲ ਹੈ। ਇਸੇ ਤਰ੍ਹਾਂ ਪਿੰਡ ਸੇਹਰੀ ਦੀ 159 ਏਕੜ, ਪਿੰਡ ਆਕੜੀ ਦੀ 168 ਏਕੜ, ਪਬਰਾ ਦੀ 159 ਏਕੜ ਤੇ ਤੱਖ਼ਤੂਮਾਜਰਾ ਪਿੰਡ ਦੀ 47 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ।
ਸਰਕਾਰ ਦਾ ਦਾਅਵਾ ਹੈ ਕਿ ਸ਼ਹਿਰੀ ਵਿਕਾਸ ਦੇ ਨਾਲ-ਨਾਲ ਪੇਂਡੂ ਵਿਕਾਸ ਲਈ ਵੀ ਇਹ ਫੈਕਟਰੀਆਂ ਅਹਿਮ ਕਦਮ ਚੁੱਕਣਗੀਆਂ। ਇੰਡਸਟਰੀਜ਼ ਲੱਗਣ ਨਾਲ ਪਿੰਡਾਂ 'ਚ ਵੀ ਰੋਜ਼ਗਾਰ ਦੇ ਸਾਧਨ ਵਧਗਣਗੇ। ਪਿੰਡਾਂ ਤੇ ਸ਼ਹਿਰ 'ਚ ਆਵਾਜਾਈ ਵਧੇਗੀ ਤੇ ਸੂਬੇ ਦੀ ਆਰਥਿਕ ਵਿਸਸਥਾ ਨੂੰ ਕਾਫ਼ੀ ਹੁੰਗਾਰਾ ਮਿਲੇਗਾ।
ਪੰਚਾਇਤੀ ਜ਼ਮੀਨ ਖਰੀਦ ਕੇ ਫੈਕਟਰੀਆਂ ਨੂੰ ਦੇਣ ਸਬੰਧੀ ਪੰਜਾਬ ਸਰਕਾਰ ਨੇ ਕੁਝ ਸ਼ਰਤਾਂ ਵੀ ਰੱਖੀਆਂ ਸਨ ਤਾਂ ਜੋ ਕਿਸੇ ਪੰਚਾਇਤ ਨੂੰ ਕੋਈ ਵਿੱਤੀ ਘਾਟਾ ਜਾਂ ਫਿਰ ਪੰਚਾਇਤ ਦਾ ਰਕਬਾ ਘੱਟ ਨਾ ਹੋਵੋ। ਉਸ ਲਈ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜੇਕਰ ਪੰਚਾਇਤ ਜ਼ਮੀਨ ਵੇਚਣ ਲਈ ਸਹਿਮਤ ਹੋਵੇਗੀ ਤਾਂ ਹੀ ਸ਼ਾਮਲਾਟ ਜ਼ਮੀਨ ਖਰੀਦੀ ਜਾਵੇਗੀ, ਜੇਕਰ ਪੰਚਾਇਤ ਨੂੰ ਕੋਈ ਇਤਰਾਜ਼ ਹੋਵੇਗਾਂ ਤਾ ਜ਼ਮੀਨ ਫੈਕਟਰੀ ਨੂੰ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜੇਕਰ ਪੰਚਾਇਤ ਨੇ ਸ਼ਾਮਲਾਟ ਜ਼ੀਮਨ ਕਾਸ਼ਤ ਕਰਨ ਲਈ ਕਿਸੇ ਨੂੰ ਪਟੇ 'ਤੇ ਦਿੱਤੀ ਹੋਵੇ ਤਾਂ ਸਰਕਾਰ ਕਾਸ਼ਤ ਵਾਲੀ ਜ਼ਮੀਨ ਖਰੀਦਣ ਤੋਂ ਪਹਿਲਾਂ ਕਿਸੇ ਦੂਸਰੇ ਥਾਂ 'ਤੇ ਕਾਸ਼ਤਕਾਰ ਨੂੰ ਜ਼ਮੀਨ ਦੇਵੇਗੀ।

ਵੋਡਾਫੋਨ ਤੋਂ ਬਾਅਦ ਏਅਰਟੈਲ ਨੇ ਵੀ
ਮਹਿੰਗੀਆਂ
ਕੀਤੀਆਂ ਕਾਲ ਦਰਾਂ
ਵੋਡਾਫੋਨ-ਆਈਡੀਆ
ਤੋਂ ਬਾਅਦ, ਭਾਰਤੀ ਏਅਰਟੈਲ ਨੇ ਵੀ 3 ਦਸੰਬਰ ਤੋਂ ਪ੍ਰੀਪੇਡ ਗਾਹਕਾਂ ਲਈ ਕਾਲ ਰੇਟ ਅਤੇ
ਡੇਟਾ ਪਲਾਨ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਵੋਡਾਫੋਨ-ਆਈਡੀਆ ਨੇ ਵੀ
ਕਾਲ ਰੇਟ ਵਧਾਉਣ ਦਾ ਐਲਾਨ ਕੀਤਾ ਸੀ।
ਭਾਰਤੀ ਏਅਰਟੈਲ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘ਭਾਰਤੀ ਏਅਰਟੈਲ ਨੇ ਮੋਬਾਈਲ ਗਾਹਕਾਂ ਲਈ ਕਾਲ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਨਵੀਂਆਂ ਦਰਾਂ 3 ਦਸੰਬਰ 2019 ਯਾਨੀ ਮੰਗਲਵਾਰ ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਕਿਹਾ ਕਿ ਨਵੇਂ ਪਲਾਨ ਪਹਿਲਾਂ ਦੀ ਤੁਲਨਾ ਨਾਲੋਂ 42 ਫੀਸਦੀ ਤੱਕ ਮਹਿੰਗੇ ਹੋਣਗੇ। ਇਸ ਨਾਲ ਹੀ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੁਣ 49 ਰੁਪਏ ਦਾ ਹੋਵੇਗਾ।

ਸਾਡੇ ਪੁੱਤ ਦੀ ਮੌਤ ਦੇ ਬਹਾਨੇ
ਸਖ਼ਤ ਹਿਰਾਸਤੀ ਕਾਨੂੰਨ ਨਾ ਬਣਾਓ –
ਲੰਡਨ ਬ੍ਰਿਜ ਹਮਲੇ ਦੇ
ਪੀੜਤਾਂ ਦੀ ਅਪੀਲ
ਕੈਂਬਰਿਜ ਯੂਨੀਵਰਸਿਟੀ ਗਰੈਜੂਏਟ, 23 ਸਾਲਾ
ਸਸਕੀਆ ਜੋਨਜ਼ ਅਤੇ ਇਕ ਹੋਰ ਪੁਰਾਣੇ ਵਿਦਿਆਰਥੀ ਜੈਕ ਮੈਰਿਟ 'ਤੇ
ਜਾਨਲੇਵਾ ਹਮਲਾ ਹੋਇਆ ਸੀ।
ਸ਼ੁੱਕਰਵਾਰ ਨੂੰ ਮਸ਼ਹੂਰ ਲੰਡਨ ਬ੍ਰਿਜ 'ਤੇ
ਹੋਈ ਛੁਰੇਬਾਜ਼ੀ ਦੀ ਘਟਨਾ ਦੌਰਾਨ ਇਨ੍ਹਾਂ ਦੋਹਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 28 ਸਾਲਾ
ਹਮਲਾਵਰ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਸੀ।
ਹਮਲਾਵਰ ਜਿਸ ਦਾ ਨਾਮ ਉਸਮਾਨ ਖ਼ਾਨ ਸੀ, ਨੂੰ
ਦਸੰਬਰ 2018 ਵਿੱਚ ਹੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਪੁਲਿਸ
ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ।
ਮੈਰਿਟ ਅਤੇ ਜੋਨਜ਼ ਦੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ
ਦਿੱਤੀ।
ਇੱਕ ਬਿਆਨ ਵਿੱਚ ਜੈਕ ਮੈਰਿਟ ਦੇ ਪਰਿਵਾਰ ਨੇ ਉਸਨੂੰ ਇੱਕ
"ਪ੍ਰਤਿਭਾਵਾਨ ਲੜਕਾ" ਦੱਸਿਆ ਅਤੇ ਕਿਹਾ ਕਿ ਮੈਰਿਟ ਦੀ ਮੌਤ ਉਹੀ ਕੰਮ ਕਰਦਿਆਂ ਹੋਈ
ਹੈ, ਜੋ ਕੰਮ ਕਰਨਾ ਉਸ ਨੂੰ ਪਸੰਦ ਸੀ।
ਲੰਡਨ ਬ੍ਰਿੱਜ ‘ਤੇ ਹਮਲਾ ਕਰਨ ਵਾਲੇ
ਦੇ ਪਾਕਿਸਤਾਨ ਨਾਲ ਜੁੜੇ
ਤਾਰ
ਬ੍ਰਿਟੇਨ ਦੇ ਮਸ਼ਹੂਰ ਲੰਦਨ ਬ੍ਰਿਜ ਨੇੜੇ ਇੱਕ ਹਮਲਾਵਰ ਨੇ ਕਈ ਲੋਕਾਂ
ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਘਟਨਾ
ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਪਛਾਣ 28
ਸਾਲਾ ਉਸਮਾਨ ਖਾਨ ਵਜੋਂ ਹੋਈ
ਹੈ। ਉਹ ਬ੍ਰਿਟੇਨ ਵਿੱਚ ਪੈਦਾ ਹੋਇਆ ਅੱਤਵਾਦੀ ਸੀ ਜਿਸ ਨੂੰ ਲੰਦਨ ਸਟਾਕ ਐਕਸਚੇਂਜ ਵਿੱਚ ਬੰਬ
ਧਮਾਕੇ ਕਰਨ ਦੀ ਯੋਜਨਾ ਦੇ ਦੋਸ਼ ਵਿੱਚ 2012
ਵਿੱਚ ਜੇਲ੍ਹ ਦੀ ਸਜ਼ਾ ਸੁਣਾਈ
ਗਈ ਸੀ। ਇੰਨਾ ਹੀ ਨਹੀਂ,
ਉਹ ਕਸ਼ਮੀਰ 'ਤੇ ਹਮਲਾ ਕਰਨ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ
ਆਪਣੇ ਪਰਿਵਾਰ ਦੀ ਮਾਲਕੀ ਵਾਲੀ ਜ਼ਮੀਨ'
ਤੇ ਅੱਤਵਾਦੀ ਕੈਂਪ ਬਣਾਉਣ ਦੀ
ਯੋਜਨਾ ਬਣਾ ਰਿਹਾ ਸੀ।
ਹਾਲਾਂਕਿ,
ਖਾਨ ਨੂੰ 2018 ਵਿੱਚ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ। ਉਸ ਦੀਆਂ ਗਤੀਵਿਧੀਆਂ ਦੀ
ਨਿਗਰਾਨੀ ਅਧੀਨ ਸਨ। ਭਾਰਤੀ ਮੂਲ ਦੇ ਬ੍ਰਿਟਿਸ਼ ਅੱਤਵਾਦ ਰੋਕੂ ਦਸਤੇ ਦੇ ਇੱਕ ਪੁਲਿਸ ਅਧਿਕਾਰੀ ਨੇ
ਇੱਕ ਬਿਆਨ ਵਿੱਚ ਕਿਹਾ,
“ਅਧਿਕਾਰੀਆਂ ਨੂੰ ਹਮਲਾਵਰ ਬਾਰੇ
ਪਤਾ ਸੀ। ਅੱਤਵਾਦੀ ਕਾਰਵਾਈਆਂ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਸਾਲ 2012 ਵਿੱਚ ਸਜ਼ਾ ਸੁਣਾਈ ਗਈ ਸੀ। ਖਾਨ ਨੇ ਬਿਨਾਂ ਕਿਸੇ ਸਬੂਤ ਦੇ ਬ੍ਰਿਟੇਨ
ਵਿੱਚ ਸਕੂਲ ਛੱਡ ਦਿੱਤਾ। ਮੰਨਿਆ ਜਾਂਦਾ ਹੈ ਕਿ ਉਸ ਨੇ ਆਪਣੇ ਅੱਲ੍ਹੜ ਉਮਰ ਦੇ ਸਾਲਾਂ ਦਾ ਇੱਕ
ਹਿੱਸਾ ਪਾਕਿਸਤਾਨ ਵਿੱਚ ਬਿਤਾਇਆ ਸੀ। ਜਿੱਥੇ ਉਹ ਆਪਣੀ ਬੀਮਾਰ ਮਾਂ ਨਾਲ ਰਹਿੰਦਾ ਸੀ।
ਇਸ ਅੱਤਵਾਦੀ ਸਮੂਹ ਦੀ ਪੀਓਕੇ ਵਿੱਚ ਇੱਕ ਮਦਰੱਸੇ ਵਜੋਂ ਅੱਤਵਾਦੀ
ਕੈਂਪ ਬਣਾਉਣ ਦੀ ਯੋਜਨਾ ਸੀ। ਜਿੱਥੇ ਉਹ ਕਸ਼ਮੀਰ ‘ਤੇ ਹਮਲਾ ਕਰਨ ਲਈ ਹਥਿਆਰਾਂ ਦੀ ਸਿਖਲਾਈ ਦਿੰਦੇ ਤੇ 26/11 ਦੀ ਤਰ੍ਹਾਂ ਬ੍ਰਿਟੇਨ ਦੀ ਸੰਸਦ ਉੱਤੇ ਹਮਲਾ ਕਰਦੇ।
ਉਸਮਾਨ ਨੂੰ ਬ੍ਰਿਟਿਸ਼ ਜਾਂਚ ਏਜੰਸੀਆਂ ਦੁਆਰਾ 2012
ਵਿੱਚ ਗ੍ਰਿਫ਼ਤਾਰ ਕੀਤੇ ਜਾਣ
ਤੋਂ ਪਹਿਲਾਂ ਉਸਮਾਨ ਪੀਓਕੇ ਭੱਜਣ ਦੀ ਤਿਆਰੀ ਵਿੱਚ ਸੀ।
ਬੀਜੇਪੀ ਵੱਲੋਂ ਸਿੱਧੂ ‘ਸਲੀਪਰ ਸੈੱਲ’ ਕਰਾਰ,
ਪਾਕਿਸਤਾਨ ਜਾਣ ਦੀ ਸਲਾਹ
ਬੀਜੇਪੀ ਲੀਡਰ ਤਰੁਨ ਚੁੱਘ ਨੇ ਕਿਹਾ ਹੈ ਕਿ ਕਾਂਗਰਸ ਲੀਡਰ ਨਵਜੋਤ
ਸਿੰਘ ਸਿੱਧੂ ਭਾਰਤ ਤੇ ਪਾਕਿਸਤਾਨ ਵਿੱਚ ਇੱਕ ਸਲੀਪਰ ਸੈੱਲ ਦੀ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ
ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕੋਲ ਚਲੇ ਜਾਣਾ ਚਾਹੀਦਾ ਹੈ। ਇਹ ਗੱਲ ਉਨ੍ਹਾਂ
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਰੇਲ ਮੰਤਰੀ ਦੇ ਬਿਆਨ ਦਾ ਜਵਾਬ ਦਿੰਦਿਆਂ ਆਖੀ।
ਉਨ੍ਹਾਂ ਪਾਕਿ ਰੇਲ ਮੰਤਰੀ ਦੇ ਬਿਆਨ ਨੂੰ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ ਜੇ ਸਾਨੂੰ ਛੇੜੋਗੇ
ਤਾਂ ਅਸੀਂ ਛੱਡਾਂਗੇ ਨਹੀਂ।
ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਜ਼ਰੀਏ
ਇਮਰਾਨ ਖ਼ਾਨ ਤਕ ਸੰਦੇਸ਼ ਪਹੁੰਚਾਉਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਾਕਸੀ ਵਾਰ ਲੜ ਰਿਹਾ ਹੈ ਪਰ
ਇਸ ‘ਤੇ ਪਾਕਿਸਤਾਨ ਨੂੰ ਸ਼ਿਕਸਤ ਹੀ ਮਿਲੇਗੀ। ਉਨ੍ਹਾਂ
ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਤੋਂ ਡਰ ਹੈ ਜੋ ਭਾਰਤ ਵਿੱਚ ਰਹਿ ਕੇ ਵੀ ਪਾਕਿਸਤਾਨ ਦੇ ਗੀਤ
ਗਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਜੇ ਸਰਕਾਰ ਵਿਕਾਸ ਨਹੀਂ ਕਰੇਗੀ ਤਾਂ ਲੋਕ ਤ੍ਰਾਹ-ਤ੍ਰਾਹ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਜੇ ਸਰਕਾਰ ਵਿਕਾਸ ਨਹੀਂ ਕਰੇਗੀ ਤਾਂ ਲੋਕ ਤ੍ਰਾਹ-ਤ੍ਰਾਹ
ਕਰ ਰਹੇ ਹਨ। ਇਸੇ ਲਈ ਵਿਧਾਇਕ ‘ਤੇ
ਹਮਲਾ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ‘ਤੇ
ਹਮਲਾ ਨਾ ਕਰਨ, ਚੋਣਾਂ ਵਿੱਚ ਜਵਾਬ ਦੇਣ।
ਹਾਲਾਂਕਿ ਚੁੱਘ ਨੇ ਬੀਤੇ ਕੱਲ੍ਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਮਨਜਿੰਦਰ ਸਿਰਸਾ ਵੱਲੋਂ ਦਿੱਲੀ ਵਿੱਚ ਔਰੰਗਜ਼ੇਬ ਲੇਨ ਦਾ ਨਾਂ ਬਦਲ ਕੇ ਸ੍ਰੀ ਗੁਰੂ
ਤੇਗ ਬਹਾਦੁਰ ਜੀ ਦੇ ਨਾਂ ‘ਤੇ ਕਰਨ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ
ਖਲਨਾਇਕਾਂ ਦੇ ਨਾਂ ਉੱਤੇ ਸੜਕ ਨਹੀਂ ਹੋਣੀ ਚਾਹੀਦੀ। ਇਤਿਹਾਸ ਸਹੀ ਪੜ੍ਹਾਉਣਾ ਚਾਹੀਦਾ ਹੈ।
ਬਬੀਤਾ ਫੋਗਾਟ ਬਣੀ ਵਿਵੇਕ
ਸੁਹਾਗ ਦੀ ਦੁਲਹਨ,
ਅੱਠ ਫੇਰੇ ਲੈ ਦਿੱਤਾ ਇਹ
ਖਾਸ ਸੁਨੇਹਾ
ਦੰਗਲ
ਗਰਲ ਬਬੀਤਾ ਫੋਗਾਟ ਐਤਵਾਰ ਨੂੰ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ। ਇਸ ਵਿਆਹ ਦੀ ਦਿਲਚਸਪ ਗੱਲ ਇਹ ਹੈ ਕਿ ਦੋਵਾਂ ਪਹਿਲਵਾਨਾਂ
ਨੇ ਇਸ ਪਵਿੱਤਰ ਰਿਸ਼ਤੇ ‘ਚ ਬੱਝੇ ਜਾਣ ਲਈ ਸੱਤ ਦੀ ਥਾਂ
ਅੱਠ ਫੇਰੇ ਲਏ। ਅੱਠਵੇਂ ਫੇਰੇ ਦੌਰਾਨ ਬਬੀਤਾ ਤੇ ਵਿਵੇਕ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਸੁਨੇਹਾ ਦਿੱਤਾ ਜਿਸ ਦੀ ਹਰ ਪਾਸੇ ਸ਼ਲਾਘਾ ਹੋ
ਰਹੀ ਹੈ।
ਬਲਾਲੀ ਪਿੰਡ ‘ਚ ਹੋਏ ਇਸ ਵਿਆਹ ‘ਚ ਸਮਾਜਕ ਸਨੇਹਾ ਦੇਣ ਲਈ ਸੱਤ ਦੀ ਥਾਂ ਅੱਠ ਫੇਰੇ ਲਏ ਗਏ। ਵਿਆਹ ਨੂੰ ਲੈ ਕੇ ਦੋਵਾਂ ਹੀ ਪਰਿਵਾਰਾਂ ‘ਚ ਪਿਛਲੇ ਇੱਕ ਹਫਤੇ ਤੋਂ ਖਾਸ ਤਿਆਰੀਆਂ ਚੱਲ ਰਹੀਆਂ ਸੀ। ਵਿਆਹ ‘ਚ ਖਾਸ ਦੇਸੀ ਹਰਿਆਣਾਵੀਂ ਖਾਣਾ ਤਿਆਰ ਕਰਵਾਇਆ ਗਿਆ ਸੀ। ਵਿਆਹ ਸਾਦਗੀ ਨਾਲ ਕੀਤਾ ਗਿਆ ਜਿਸ ਕਰਕੇ ਬਰਾਤੀਆਂ ‘ਚ ਮਹਿਜ਼ 21 ਲੋਕ ਆਏ ਸੀ। ਉਂਝ ਇਸ ਸਮਾਗਮ ‘ਚ ਕੁਝ ਵਿਦੇਸ਼ੀ ਪਹਿਲਵਾਨ ਵੀ ਸ਼ਾਮਲ ਰਹੇ।

ਉਧਰ, ਵਿਆਹ ਚੰਗੇ ਤਰੀਕੇ ਨਾਲ ਸਿਰੇ ਚੜ੍ਹ ਗਿਆ ਇਸ ਤੋਂ ਦੋਵਾਂ
ਪਰਿਵਾਰ ਦੇ ਮੈਂਬਰ ਕਾਫੀ ਖੁਸ਼ ਹਨ। ਦੋ ਦਸੰਬਰ ਨੂੰ ਯਾਨੀ ਅੱਜ ਦੋਵਾਂ ਪੱਖਾਂ ਨੇ ਦਿੱਲੀ ‘ਚ ਖਾਸ ਪ੍ਰੋਗਰਾਮ ਰੱਖਿਆ ਹੈ ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀਆਂ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਮਨੋਹਰ
ਲਾਲ ਖੱਟਰ ਨੂੰ ਵੀ ਸੱਦਾ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਕਈ ਵੱਡੀਆਂ ਹਸਤੀਆਂ ਨੂੰ ਵੀ ਸੱਦਾ
ਦਿੱਤਾ ਗਿਆ ਹੈ।
0 Response to "ਖਬਰਨਾਮਾ--ਸਾਲ-10,ਅੰਕ:54,3ਦਸੰਬਰ2019"
Post a Comment