ਖਬਰਾਂ--ਸਾਲ-10,ਅੰਕ:21,22 ਅਕਤੂਬਰ 2019.











ਸਾਲ-10,ਅੰਕ:21,22ਅਕਤੂਬਰ2019/
ਕੱਤਕ(ਵਦੀ)9(ਨਾ.ਸ਼ਾ)551.
ਬਿਨਾਂ ਰੋੜਮੇਪ ਦੇ ਗੱਪਾਂ ਮਾਰਨ ਵਿੱਚ ਸਿਰਸਾ ਦਾ ਕੋਈ ਮੁਕਾਬਲਾ ਨਹੀਂ : ਜੀਕੇ
ਬਾਲਾ ਸਾਹਿਬ ਹਸਪਤਾਲ  ਦੇ ਨਾਂਅ ਉੱਤੇ ਸਿਰਸਾ ਵਲੋਂ ਠਗੀ -2 ਦੀ ਤਿਆਰੀ
ਸਿਰਸਾ ਅਲਪਮਤ ਸਮਰਥਨ ਵਾਲੀ ਕਮੇਟੀ ਚਲਾ ਰਹੇ ਹਨ
ਦਿੱਲੀ ਦੀ ਸੰਗਤ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਜਿਆਦਾਤਰ ਮੈਬਰਾਂ ਦਾ ਵਿਸ਼ਵਾਸ ਗਵਾ ਚੁੱਕੇਮੌਜੂਦਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ  ਨੂੰ ਭਵਿੱਖ ਵਿੱਚ ਗੱਪੀ ਪ੍ਰਧਾਨ  ਦੇ ਤੌਰ ਉੱਤੇ ਜਾਣਿਆਂ ਜਾਵੇਗਾ ਕਿਉਂਕਿ ਰੋੜਮੈਪ ਅਤੇ ਤੱਥਾਂ ਦੇ ਬਿਨਾਂ ਕੁੱਝ ਵੀ ਬੋਲ ਜਾਣ ਲਈ ਸਿਰਸਾ ਹੁਣ ਮਸ਼ਹੂਰ ਹੋ ਚੁੱਕੇ ਹਨ। 50 ਰੁਪਏ ਵਿੱਚ ਏਮਆਰਆਈਨਨਕਾਣਾ ਸਾਹਿਬ ਨਗਰ ਕੀਰਤਨ,ਸੋਨੇ ਦੀ ਪਾਲਕੀ, 550 ਬੱਚਿਆਂ ਦੀ ਫੀਸ ਮਾਫੀ ਦੇ ਝਾਂਸੇ ਦੇ ਬਾਅਦ ਹੁਣ ਸਿਰਸਾ ਨੇ 550 ਬੈਡ  ਦਾ ਬਾਲਾ ਸਾਹਿਬ ਹਸਪਤਾਲ ਅਤੇ ਮੈਡੀਕਲ ਕਾਲਜ ਚਾਲੂ ਕਰਨ ਦੀ ਵੱਡੀ ਗੱਪ ਮਾਰੀ ਹੈ ਪਰ ਕਮੇਟੀ ਮੈਬਰਾਂ ਦੇ ਵਲੋਂ ਜਨਰਲ ਹਾਉਸ ਵਿੱਚ ਇਸ ਸਬੰਧੀ ਰੋੜਮੈਪ ਪੁੱਛਣ ਉੱਤੇ ਸਿਰਸਾ ਦੇ ਕੋਲ ਇੱਧਰ-ਉੱਧਰ ਝਾਕਣ ਦੇ ਇਲਾਵਾ ਕੋਈ ਚਾਰਾ ਨਹੀਂ ਸੀ। ਇਹ ਟਿੱਪਣੀ ਜਾਗੋ-ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਦੀ ਜਨਰਲ ਹਾਉਸ ਦੀ ਕਾਰਵਾਈ ਉੱਤੇ ਕੀਤੀ। ਜੀਕੇ ਨੇ ਕਿਹਾ ਕਿ ਸਿਰਸਾ ਨੇ ਮੈਬਰਾਂ ਨੂੰ ਇਹ ਨਹੀਂ ਦੱਸਿਆ ਕਿ ਹਸਪਤਾਲ ਉੱਤੇ  ਅਨੁਮਾਨਿਤ ਖਰਚਾ ਕਿੰਨਾ ਹੈ, ਨਕਸ਼ਾ ਕਿੱਥੇ ਹੈ,ਕਿਸ ਸਰਕਾਰੀ ਵਿਭਾਗ ਤੋਂ ਮਨਜ਼ੂਰੀ ਕਿਵੇਂ ਅਤੇ ਕਦੋਂ ਮਿਲੇਂਗੀ,ਫੰਡ ਕਿਵੇਂ ਅਤੇ ਕਿੱਥੋ ਆਵੇਗਾ, ਸਮਾਂ ਸੀਮਾ ਕੀ ਹੋਵੇਗੀ, ਕੀ ਸੁਵਿਧਾਵਾਂ ਹੋਣਗੀਆਂ, ਪ੍ਰਬੰਧ ਕੌਣ ਸੰਭਾਲੇਗਾ ਅਤੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਕਮੇਟੀ ਵਲੋਂ ਉਪਲੱਬਧ ਕਰਵਾਏ ਜਾਣ ਵਾਲੇ ਕਰੋੜਾਂ ਰੁਪਈਆ ਦੇ ਫੰਡ ਨੂੰ ਕਮੇਟੀ ਕਿਵੇਂ ਜੁਟਾਏਗੀ
ਜੀਕੇ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ,ਬਸੰਤ ਵਿਹਾਰ ਦੇ ਕਲੱਬ ਦੇ ਨਾਂਅ ਉੱਤੇ ਚੁੱਪੀ ਧਾਰਨ ਕਰਕੇ ਆਪਣੇ ਗੁਨਾਹ ਨੂੰ ਛੂਪਾਉਣ ਦੀ ਕੋਸ਼ਿਸ਼ ਕਰ ਰਹੇ ਸਿਰਸਾ ਦੇ ਨਾਲ ਹੁਣ ਕੁਲ 51 ਮੈਬਰਾਂ ਵਿੱਚੋਂ ਕੇਵਲ 17 ਮੈਂਬਰ ਰਹਿ ਗਏ ਹਨ। ਅੱਜ ਕੁਲ 25 ਮੈਂਬਰ ਆਏ ਸਨ, ਜਿਸ ਵਿਚੋਂ 8 ਨੇ ਕਮੇਟੀ ਦੀ ਕਾਰਜ਼ਸ਼ੈਲੀ ਉੱਤੇ ਜੋਰਦਾਰ ਵਿਰੋਧ ਵੱਖ-ਵੱਖ ਮਸਲਿਆਂ ਉੱਤੇ ਦਰਜ ਕਰਵਾਇਆ ਜਿਸਦੇ ਨਾਲ ਸਾਬਿਤ ਹੁੰਦਾ ਹੈ ਕਿ ਸਿਰਸਾ ਅਲਪ ਮਤ ਸਮਰਥਨ ਨਾਲ ਕਮੇਟੀ ਚਲਾ ਰਹੇ ਹਨ। ਜੇਕਰ ਅੱਜ ਅੰਤ੍ਰਿੰਗ ਬੋਰਡ ਦੀਆਂ ਦੁਬਾਰਾ ਚੋਣਾਂ ਹੋ ਜਾਣ ਤਾਂ ਸਿਰਸਾ ਪ੍ਰਧਾਨ ਨਹੀਂ ਬਣ ਸਕਦੇ। ਜੀਕੇ ਨੇ ਕਿਹਾ ਕਿ 500 ਕਰੋੜ ਰੁਪਏ ਹਸਪਤਾਲ ਦੀ ਉਸਾਰੀ ਲਈ ਜ਼ਰੂਰੀ ਹਨ, ਪਰ ਕੇਵਲ 1.25 ਕਰੋੜ ਦਾ ਸੋਨਾ ਦੇ ਕੇ ਸਿਰਸਾ ਕਾਰਸੇਵਾ ਵਾਲੇ ਬਾਬਾ ਜੀ ਤੋਂ ਹਸਪਤਾਲ ਬਣਵਾਉਣਾ ਚਾਹੁੰਦੇ ਹਨ। ਬਾਕੀ ਰਕਮ ਕਿੱਥੋ ਕਦੋਂ ਅਤੇ ਕਿਵੇਂ ਆਵੇਗੀ, ਇਸ ਦਾ ਸਿਰਸਾ ਦੇ ਕੋਲ ਹੁਣ ਵੀ ਕੋਈ ਜਵਾਬ ਨਹੀਂ ਸੀ।  ਜਦੋਂ ਮੈਬਰਾਂ ਨੇ ਸਵਾਲਾਂ ਦੀ ਝੜੀ ਲਗਾਈ ਤਾਂ,ਸਿਰਸਾ ਨੇ ਕਿਸੇ ਹੋਰ ਪ੍ਰੋਗਰਾਮ ਵਿੱਚ ਜਾਣ ਦਾ ਹਵਾਲਾ ਦੇ ਕੇ ਜਨਰਲ ਹਾਉਸ ਦੀ ਕਾਰਵਾਈ ਖ਼ਤਮ ਕਰ ਦਿੱਤੀ। ਕੀ ਸਿਰਸਾ ਲਈ ਕੌਮ ਦੇ ਚੁਣੇ ਹੋਏ ਮੈਬਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਜਗ੍ਹਾ ਹੋਰ ਪ੍ਰੋਗਰਾਮ ਵਿੱਚ ਜਾਣਾ ਜ਼ਿਆਦਾ ਮਹੱਤਵਪੂਰਣ ਸੀ
ਜੀਕੇ ਨੇ ਦਾਅਵਾ ਕੀਤਾ ਕਿ ਸਿਰਸਾ ਬਿਨਾਂ ਮਨਜ਼ੂਰੀ ਦੇ ਨਗਰ ਕੀਰਤਨ ਦੇ ਬਾਅਦ ਹੁਣ ਸੰਗਤਾਂ ਨੂੰ ਠਗਣ ਲਈ ਹਵਾ ਵਿੱਚ ਹਸਪਤਾਲ ਬਣਾਉਣ ਦਾ ਨਵਾਂ ਦਾਅ ਖੇਡ ਕੇ ਪੈਸਾ ਬਟੋਰਨਾ ਚਾਹੁੰਦੇ ਹਨ। ਬਾਲਾ ਸਾਹਿਬ ਹਸਪਤਾਲ ਦੇ ਨਾਂਅ ਉੱਤੇ ਸਿਰਸਾ ਦੇ ਵਲੋਂ ਠਗੀ-2 ਦੀ ਤਿਆਰੀ ਕੀਤੀ ਜਾ ਚੁੱਕੀ ਹੈਂ। ਜੀਕੇ ਨੇ ਕਿਹਾ ਕਿ ਸਿਰਸਾ ਨੇ ਅੱਜ ਮੇਰੀ ਮੈਂਬਰੀ ਰੱਦ ਕਰਵਾਉਣ ਲਈ ਆਡਿਟ ਰਿਪੋਰਟ ਦਾ ਸਹਾਰਾ ਲੈਣ ਦਾ ਹਵਾਲਾ ਦੇਕੇ ਆਪਣੇ ਪੱਖਪਾਤੀ ਸੁਭਾਅ ਅਤੇ ਬੁੱਧੀਹੀਨਤਾ ਦਾ ਵਿਖਾਵਾ ਕਰ ਦਿੱਤਾ ਹੈ।  ਜੀਕੇ ਨੇ ਸਵਾਲ ਕੀਤਾ ਕਿ ਜੋ ਆਡਿਟ ਹੁਣ ਤੱਕ ਪੁਰਾ ਹੀ ਨਹੀਂ ਹੋਇਆ, ਉਹਦੀ ਸੰਭਾਵਿਤ ਰਿਪੋਰਟ ਦੀ ਜਾਣਕਾਰੀ ਸਿਰਸਾ ਨੂੰ ਪਹਿਲਾਂ ਤੋਂ ਕਿਵੇਂ ਹੈ ? ਕੀ ਆਡਿਟ ਰਿਪੋਰਟ ਸਿਰਸਾ ਨੇ ਲਿਖਣੀ ਜਾਂ ਲਿਖਵਾਨੀ ਹੈ ਸਿਰਸਾ 2013 ਵਿੱਚ ਆਪਣੇ ਇਕੱਲੇ ਦਸਤਖਤਾਂ ਤੋਂ ਰਾਇਜਿੰਗ ਬਾਲ ਨਾਂਅ ਦੀ ਟੈਂਟ ਕੰਪਨੀ ਦੇ 1.5 ਕਰੋੜ ਰੁਪਏ ਦੇ ਇਕੱਲਿਆ ਕੀਤੇ ਗਏ ਦਸਤਖਤਾਂ ਵਾਲੇ ਕਥਿਤ ਫਰਜੀ ਬਿੱਲਾਂ ਦੀ ਆਡਿਟ ਰਿਪੋਰਟ ਕਦੋਂ ਜਾਰੀ ਕਰਣਗੇ ? ਜਿਸਦੇ ਲਈ ਰਾਉਜ ਏਵੇਨਿਊ ਕੋਰਟ ਵਿੱਚ ਸਿਰਸਾ ਦੇ ਖਿਲਾਫ 2 ਕੇਸ ਚੱਲ ਰਹੇ ਹਨ। ਜੀਕੇ ਨੇ ਸਾਫ਼ ਕਿਹਾ ਕਿ ਉਹ ਸਿਰਸਾ ਵਰਗੇ ਬਲੈਕਮੇਲਰਾਂ ਦੇ ਸਮੂਹ ਤੋਂ ਡਰਦੇ ਭੱਜਣ ਵਾਲੇ ਨਹੀਂ ਹਨ ਅਤੇ ਸੰਗਤ ਹਿੱਤ ਦੇ ਹਰ ਮਸਲੇ ਨੂੰ ਜਾਗੋ ਪਾਰਟੀ ਉਠਾਵੇਗੀ। 
ਜਨਰਲ ਹਾਉਸ ਵਿੱਚ ਬਸੰਤ ਵਿਹਾਰ ਕਲੱਬ ਮਾਮਲੇ ਨੂੰ ਜਾਗੋ ਪਾਰਟੀ ਦੁਆਰਾ ਚੁੱਕਣ ਦਾ ਐਲਾਨ ਕਰਣ ਦੇ ਬਾਵਜੂਦ ਨਹੀਂ ਜਾਣ ਉੱਤੇ ਆਪਣਾ ਪੱਖ ਰੱਖਦੇ ਹੋਏ ਜੀਕੇ ਨੇ ਦੱਸਿਆ ਕਿ ਅੱਜ ਸਵੇਰੇ ਮੈਨੂੰ ਥਾਣਾ ਨਾਰਥ ਏਵੇਨਯੂ ਅਤੇ ਸੰਸਦ ਮਾਰਗ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਸਨ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਜਨਰਲ ਹਾਉਸ ਵਿੱਚ ਜਾਣ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਮਾਹੌਲ ਖ਼ਰਾਬ ਹੋ ਸਕਦਾ ਹੈਅਜਿਹੀ ਸ਼ਿਕਾਇਤਾਂ ਕਮੇਟੀ ਵੱਲੋਂ ਉਨ੍ਹਾਂ ਦੇ ਕੋਲ ਆਈਆਂ ਹਨ, ਜਿਸ ਕਾਰਨ ਮੈਂ ਮੀਟਿੰਗ ਵਿੱਚ ਜਾਣਾ ਮੁਲਤਵੀ ਕੀਤਾ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਵਜ੍ਹਾ ਨਾਲ ਮਾਹੌਲ ਖ਼ਰਾਬ ਹੋਵੇ ਪਰ ਮੈਂ ਤੁਰੰਤ ਫੇਸਬੁਕ ਲਾਈਵ ਕਰਕੇ ਕਮੇਟੀ ਮੈਬਰਾਂ ਨੂੰ ਆਪਣੇ ਵਿਵੇਕ ਦਾ ਇਸਤੇਮਾਲ ਕਰਣ ਦੀ ਸਲਾਹ ਦਿੱਤੀ ਸੀ। ਜੀਕੇ ਨੇ ਦੋਸ਼ ਲਗਾਇਆ ਕਿ ਸਿਰਸਾ ਵਿਰੋਧੀ ਮੈਬਰਾਂ ਦੀ ਅਵਾਜ਼ ਬੰਦ ਕਰਣ ਲਈ ਡਰ ਦਾ ਹਾਲਾਤ ਬਣਾ ਰਹੇ ਹਨ।  ਇਸ ਲਈ ਗੁਰੂ ਨਾਨਕ ਦੇਵ  ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਹਮਣੇ ਦੇਖ ਕੇ ਆਪਣੇ ਵੱਲੋਂ ਵਿਰੋਧ ਟਾਲਣ ਨੂੰ ਪਹਿਲ ਦੇ ਕੇ ਮੈਂ ਨਹੀਂ ਜਾਣ ਦਾ ਫੈਸਲਾ ਕੀਤਾ।  ਜੀਕੇ ਨੇ ਕਿਹਾ ਕਿ ਸਿਰਸਾ ਨਹੀਂ ਚਾਹੁੰਦੇ ਕਿ ਮੈਂ ਕਲੱਬ ਮਾਮਲੇ ਵਿੱਚ ਸਿਰਸਾ ਦਾ ਕੱਚਾ ਚਿੱਠਾ ਖੋਲ੍ਹਾਂ, ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਕਰਵਾ ਚੌਥ ਦੇ ਵਰਤ ਖੋਲ੍ਹਣ ਉੱਤੇ ਸਵਾਲ ਕਰਾਂ ਜਾਂ ਡੀਯੂ ਦੇ ਖਾਲਸਾ ਕਾਲਜਾਂ ਪਾਸੋਂ 25-25 ਲੱਖ ਰੁਪਏ ਮੰਗਣ ਉੱਤੇ ਸਵਾਲ ਕਰਾਂ।  ਇਸ ਲਈ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੀਕੇ ਨੇ ਦਿੱਲੀ ਕਮੇਟੀ ਮੈਂਬਰ ਕਰਤਾਰ ਸਿੰਘ ਚਾਵਲਾ, ਚਮਨ ਸਿੰਘ, ਗੁਰਮੀਤ ਸਿੰਘ ਮੀਤਾ, ਕੁਲਤਾਰਣ ਸਿੰਘ ਕੋਚਰ ਆਦਿਕ ਮੈਬਰਾਂ ਵਲੋਂ ਸੰਗਤਾਂ ਪੱਖੀ ਅਵਾਜ਼ ਚੁੱਕਣ ਦੀ ਤਾਰੀਫ ਕੀਤੀ।
ਮਕਬੂਜ਼ਾ ਕਸ਼ਮੀਰ ਵਿੱਚ ਭਾਰਤੀ ਫੌਜ ਨੇ 
ਅੱਤਵਾਦੀਆਂ ਦੇ ਚਾਰ ਲਾਂਚਿੰਗ ਪੈਡ ਕੀਤੇ ਤਬਾਹ
10 ਪਾਕਿ ਫੌਜੀ ਅਤੇ 35 ਅੱਤਵਾਦੀ ਢੇਰ
ਭਾਰਤੀ ਫੌਜ ਨੇ ਕੰਟਰੋਲ ਲਾਈਨ ਉਤੇ ਉੜੀ ਦੇ ਤੰਗਧਾਰ ਸੈਕਟਰ ਵਿੱਚ ਆਪਣੇ ਫੌਜੀ ਜਵਾਨਾਂ ਦੀ ਸ਼ਹਾਦਤ ਅਤੇ ਇਕ ਨਾਗਰਿਕ ਦੀ ਮੌਤ ਦਾ ਬਦਲਾ ਕੁਝ ਘੰਟਿਆਂ ਵਿੱਚ ਹੀ ਲੈਂਦਿਆਂ ਪਾਕਿਸਤਾਨ ਨੂੰ ਸਖ਼ਤ ਸਬਕ ਸਿਖਾਇਆ ਹੈ। ਭਾਰਤ ਨੇ ਵੱਡੀ ਜਵਾਬੀ ਕਾਰਵਾਈ ਕਰਦਿਆਂ ਮਕਬੂਜ਼ਾ ਕਸ਼ਮੀਰ ਦੀ ਨੀਲਮ ਅਤੇ ਲੀਪਾ ਵਾਦੀ ਵਿੱਚ ਅੱਤਵਾਦੀਆਂ ਦੇ ਚਾਰ ਲਾਂਚਿੰਗ ਪੈਂਡਾਂ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ। ਇਸ ਕਾਰਵਾਈ ਵਿੱਚ 10 ਪਾਕਿਸਤਾਨੀ ਫੌਜੀਆਂ ਅਤੇ ਹਿ ਮਕਬੂਜ਼ਾ ਕਸ਼ਮੀਰਬੁਲ ਦੇ ਜੈਸ਼ ਦੇ 35 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਦੂਜੇ ਪਾਸੇ ਪਾਕਿ ਫੌਜ ਦੀ ਦੋ ਬਟਾਲੀਅਨ ਪੰਜਾਬ ਰੈਜੀਮੈਂਟ ਤੇ ਮੁਜਾਹਿਦ ਰੈਜੀਮੈਂਟ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਭਾਰਤ ਨੇ ਇਸ ਕਾਰਵਾਈ ਵਿੱਚ ਮਲਟੀ ਬੈਰਲ ਰਾਕਟ ਲਾਂਚਰ ਪਿਨਾਕਾ ਦੇ ਨਾਲ-ਨਾਲ ਬੈਫੋਰਸ ਤੋਪਾਂ ਦੀ ਵਰਤੋਂ ਕੀਤੀ। ਦੇਰ ਸ਼ਾਮ ਤੱਕ ਦੋਵੇਂ ਪਾਸਿਓਰੁਕ-ਰੁਕ ਕੇ ਗੋਲਬਾਰੀ ਜਾਰੀ ਸੀ।
ਸ਼ਨਿਚਰਵਾਰ ਰਾਤ ਹੋਈ ਸੀ ਘੁਸਪੈਠ ਦੀ ਕੋਸ਼ਿਸ਼
ਪਾਕਿਸਤਾਨੀ ਫੌਜ ਸ਼ਨਿਚਰਵਾਰ ਰਾਤ ਤੋਂ ਹੀ ਤੰਗਧਾਰ ਵਿੱਚ ਗੋਲੀਬਾਰੀ ਕਰਕੇ ਭਾਰਤ ਵਿੱਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਿਸ ਨੂੰ ਫੌਜ ਨੇ ਨਾਕਾਮ ਬਣਾ ਦਿੱਤਾ ਸੀ। ਇਸ ਦੌਰਨ ਇਕ ਮੋਰਟਾਰ ਫੌਜੀ ਚੌਕੀ ਕੇਲ ਫਟਣ ਨਾਲ ਦੋ ਫੌਜੀ ਜਵਾਨ ਜ਼ਖਮੀ ਹੋ ਗਏ। ਦੋਵੇਂ ਸ਼ਹੀਦ ਹੋ ਗਏ। ਸ਼ਹੀਦ ਜਵਾਨਾਂ ਦੀ ਪਛਾਣ ਹਵਲਦਾਰ ਗਾਮਿਲ ਕੁਮਾਰ ਸ੍ਰੇਸ਼ਠਾ ਦੇ ਰੂਪ ਵਿੱਚ ਹੋਈ ਹੈ। ਇਸ ਗੋਲੀਬਾਰੀ ਵਿੱਚ ਇਕ ਨਾਗਰਿਕ ਮੁਹੰਮਦ ਸਾਦਿਕ ਦੀ ਵੀ ਮੌਤ ਹੋਈ ਸੀ ਜਦਕਿ ਤਿੰਨ ਨਾਗਰਿਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਤੰਗਧਾਰ ਦੇ ਗੁੰਡੀਸ਼ਾਹ ਵਿੱਚ ਪਾਕਿ ਗੋਲਾਬਾਰੀ ਵਿੱਚ ਪੰਜ ਮਕਾਨਾਂ ਦੇ ਤਬਾਹ ਹੋਣ ਦੇ ਨਾਲ-ਨਾਲ 50 ਪਸ਼ੂ ਵੀ ਮਾਰੇ ਗਏ ਹਨ। ਇਸ ਦੀ ਪੁਸ਼ਟੀ ਫੌਜ ਦੀ ਉੱਤਰੀ ਕਮਾਨ ਦੇ ਪੀਆਰਓ ਡਿਫੈਸ ਕਰਨਲ ਰਾਜੇਸ਼ ਕਾਲੀਆ ਨੇ ਵੀ ਕੀਤੀ।
ਪਾਕਿਸਤਾਨੀ ਫ਼ੌਜੀ ਫ਼ੌਜ ਦਾ ਤੇਲ
ਅਤੇ ਅਸਲਾ ਡਿਪੂ ਤਬਾਹ
ਪਾਕਿਸਤਾਨ ਦੀ ਹਰਕਤ ਪਿਛੋਂ ਭਾਰਤੀ ਫ਼ੌਜ ਨੇ ਵੀ ਕਰਾਰਾ ਜਵਾਬ ਦਿੱਤਾ। ਫ਼ੌਜ ਨੇ ਐਤਵਾਰ ਨੂੰ ਸਟੀਕ ਹਮਲਾ ਕਰਦਿਆਂ ਐਬਾਮਕਾਮ ਵਿੱਚ ਪਾਕਿ ਫ਼ੌਜ ਦੇ ਹੈਂਡ ਕੁਆਰਟਰ ਨੂੰ ਨੁਕਸਾਨ ਪੁੱਜਣ ਦੇ ਨਾਲ-ਨਾਲ ਜੂਰਾ ਅਤੇ ਕੁੰਡਲ ਸਾਹੀ ਵਿੱਚ ਪਾਕਿਸਤਾਨ ਦੇ ਲਾਚਿੰਗ ਪੈਂਡ ਤਬਾਹ ਕਰ ਦਿੱਤੇ। ਇਹਨਾਂ ਲਾਚਿੰਗ ਪੈਂਡਾਂ ਉਤੇ ਮੌਜੂਦ ਕਈ ਅੱਤਵਾਦੀ ਮਾਰੇ ਗਏ। ਸੂਤਰਾਂ ਅਨੁਸਾਰ ਭਾਰਤ ਦੀ ਇਸ ਕਾਰਵਾਈ ਵਿੱਚ 10 ਪਾਕਿਸਤਾਨੀ ਫ਼ੌਜੀਆਂ ਅਤੇ 35 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਕਈ ਫ਼ੌਜੀ ਅਤੇ ਅੱਤਵਾਦੀ ਜ਼ਖਮੀ ਵੀ ਹੋਏ ਹਨਪਾਕਿ ਫ਼ੌਜ ਦੇ ਛੇ ਵਾਹਨ ਅਤੇ ਤਿੰਨ ਇਮਾਰਤੀ ਢਾਂਚੇ ਵੀ ਤਬਾਹ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਤਬਾਹ ਢਾਂਚਿਆਂ ਵਿੱਚ ਪਾਕਿ ਫ਼ੌਜ ਦਾ ਤੇਲ ਅਤੇ ਅਸਲਾ ਡਿਪੂ ਵੀ ਸਨ।
ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ
ਜਿਥੋਂ ਘੁਸਪੈਠ ਹੋ ਰਹੀ ਹੈ
ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਭਾਰਤੀ ਕਾਰਵਾਈ ਵਿੱਚ ਛੇ ਤੋਂ 10 ਪਾਕਿਸਤਾਨੀ ਫ਼ੌਜੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਅੱਤਵਾਦੀ ਵੀ ਮਾਰੇ ਗਏ ਹਨ। ਇਸ ਤੋਂ ਇਲਾਵਾ ਤਿੰਨ ਲਾਂਚਿੰਗ ਪੈਂਡ ਪੂਰੀ ਤਰਾਂ ਤਬਾਹ ਹੋਏ ਹਨ। ਜਦਕਿ ਇਕ ਹੋਰ ਨੂੰ ਭਾਰੀ ਨੁਕਸਾਨ ਪੁੱਜਾ ਹੈ। ਉਹਨਾਂ ਕਿਹਾ ਕਿ ਪਾਕਿ ਬਰਫ਼ਬਾਰੀ ਤੋਂ ਪਹਿਲਾਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣਾ ਚਾਹੁੰਦਾ ਹੈ। ਉਹਨਾਂ ਦੱਸਿਆ ਕਿ ਅਸੀਂ ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿਥੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਈ ਜਾਂਦੀ ਹੈ।
ਜੰਮੂ-ਕਸ਼ਮੀਰ ਵਿੱਚ
ਸਰਹੱਦ ਉਤੇ ਹਾਈ ਅਲਰਟ
ਇਸ ਕਾਰਵਾਈ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਕੰਟਰੋਲ ਲਾਈਨ ਤੇ ਕੌਮਾਂਤਰੀ ਸਰਹੱਦ ਉਤੇ ਹਾਈ ਅਲਰਟ ਹੈ। ਫ਼ੌਜ ਅਤੇ ਬੀਐੱਸਐੱਫ ਕਿਸੇ ਵੀ ਤਰਾਂ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਹਨ। ਉਧਰ ਪਾਕਿ ਗੋਲਾਬਾਰੀ ਤੋਂ ਬਚਣ ਲਈ ਬਾਰਾਮੁੱਲਾ ਅਤੇ ਕੂਪਵਾੜਾ ਵਿੱਚ ਐੱਲਓਸੀ ਨਾਲ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਕਈ ਪਿੰਡਾਂ ਵਾਲਿਆਂ ਨੇ ਸੁਰੱਖਿਅਤ ਸਥਾਨਾਂ ਉਤੇ ਸ਼ਰਨ ਲੈ ਲਈ ਹੈ।
ਸੱਤ ਦਿਨਾਂ ਵਿੱਚ ਭਾਰਤ ਵੱਲੋਂ ਦੂਜੀ ਕਾਰਵਾਈ
ਭਾਰਤੀ ਫ਼ੌਜ ਨੇ ਸੱਤ ਦਿਨਾਂ ਅੰਦਰ ਨੀਲਮ ਵਾਦੀ ਵਿੱਚ ਇਹ ਦੂਜੀ ਵੱਡੀ ਕਾਰਵਾਈ ਹੈ। ਫ਼ੌਜ ਨੇ ਪਿਛਲੇ ਸ਼ਨਿਚਰਵਾਰ ਦੀ ਰਾਤ ਨੂੰ  ਉੜੀ ਵਿੱਚ ਪਾਕਿ ਦੀ ਗੋਲੀਬਾਰੀ ਤੋਂ ਬਾਅਦ ਐਤਵਾਰ ਨੂੰ ਮੂੰਹ-ਤੋੜ ਜਵਾਬ ਦਿੱਤਾ ਸੀ ਜਿਸ ਵਿੱਚ ਪਾਕਿ ਦੀਆਂ ਤਿੰਨ ਚੌਕੀਆਂ ਉਡਾਉਣ ਦੇ ਨਾਲ ਨਾਲਮ ਵਾਦੀ ਦੇ ਹਾਜੀਪੀਰ ਵਿੱਚ ਜੈਸ਼ ਦੇ ਅੱਤਵਾਦੀ ਕੈਂਪ ਨੂੰ ਤਬਾਹ ਕਰ ਦਿੱਤਾ ਸੀ। ਅੱਤਵਾਦੀ ਕੈਂਪ ਨੂੰ ਤਬਾਹ ਕਰ ਦਿੱਤਾ ਸੀ। ਇਹ ਕਾਰਵਾਈ ਵੀ ਭਾਰਤੀ ਜਵਾਨ ਸੰਤੋਸ਼ ਗੋਪ ਦੀ ਸ਼ਹਾਦਤ ਤੋਂ ਬਾਅਦ ਕੀਤੀ ਗਈ ਸੀ।
ਫੈਸਲੇ ਤੋਂ ਪਹਿਲਾਂ
ਅਯੁੱਧਿਆ ਦੀ ਕਿਲੇਬੰਦੀ ਸ਼ੁਰੂ
ਸੁਪਰੀਮ ਕੇਰਟ ਦੇ ਫੈਸਲੇ ਤੋਂ ਪਹਿਲਾਂ ਅਯੁੱਧਿਆ ਦੀ ਕਿਲੇਬੰਦੀ ਦੀ ਤਿਆਰੀ ਹੈ। ਰਾਮ ਨਗਰੀ ਦੇ ਭਾਈ ਚਾਰੇ ਨੂੰ ਸੇਕ ਨਾ ਪੁੱਜੇ ਇਸ ਲਈ ਸ਼ਹਿਰ ਦੇ ਅੰਦਰੋ ਲੈ ਕੇ ਬਾਹਰ ਤੱਕ ਸੁਰੱਖਿਆ ਘੇਰਾ ਤਿਆਰ ਕੀਤਾ ਜਾ ਰਿਹਾ ਹੈ। ਐਂਮਰਜੈਂਸੀ ਨਾਲ ਨਿੱਜੀਠਣ ਲਈ ਪੁਲਿਸ ਤਿਆਰ ਹੋ ਰਹੀ ਹੈ ਨਾਲ ਹੀ ਆਮ ਲੋਕਾਂ ਤੇ ਸਾਧੂ ਸੰਤਾਂ ਨੂੰ ਵੀ ਸਿਖਲਾਈ ਦਿਤੀ ਜਾ ਰਹੀ ਹੈ। ਪੁਲਿਸ ਨੇ ਆਪਸੀ ਤਾਲ-ਮੇਲ ਲਈ ਵੱਟਸਐਪ ਗਰੁੱਪ ਬਣਾਉਣ ਦੇ ਨਾਲ ਹੀ ਵਿਸ਼ੇਸ਼ ਸੈਂਲ ਦਾ ਗਠਨ ਵੀ ਕੀਤਾ ਹੈ ਅਯੁੱਧਿਆ ਦੀ ਰਗ-ਰਗ ਤੋਂ ਜਾਣੂ ਰਹੇ ਪਹਿਲਾਂ ਇਥੇ ਤਾਇਨਾਤ ਅਧਿਕਾਰੀਆਂ ਦੀ ਡਿਊਟੀ ਲਗਾਈ ਜਾ ਸਕਦੀ ਹੈ। ਇਸ ਬਾਰੇ ਸਿਖਰਲੋ ਪੱਧਰ ਉਤੇ ਵਿਚਾਰ ਵਟਾਂਦਰਾਂ ਚਲ ਰਿਹਾ ਹੈ। ਜ਼ਿਲੇ ਦੇ ਸਾਰੇ ਥਾਣਾ ਖੇਤਰਾਂ ਵਿੱਚ ਸਰਹੱਦੀ ਬੈਰਿਅਰ, ਮੋਰਚਾ ਅਤੇ ਟਰੈਫਿਕ ਡਰੰਮ ਲਗਾਉਣ ਦਾ ਕਾਰਜ ਚੱਲ ਰਿਹਾ ਹੈ ਤਾਂ ਜੋ ਅਯੁੱਧਿਆ ਵੱਲ ਵਧਣ ਵਾਲੇ ਹਰ ਖ਼ਤਰੇ ਨੂੰ ਰਸਤੇ ਵਿੱਚ ਹੀ ਰੋਕਿਆ ਜਾ ਸਕੇ। ਦੀਪ ਉਤਸਵ ਨੂੰ ਅੱਗੇ ਰੱਖ ਕੇ ਸੁਰੱਖਿਅ ਤੰਤਰ ਫੈਸਲੇ ਦੀ ਕਾਰਜ ਯੋਜਨਾ ਨੂੰ ਮੁਕੰਮਲ ਬਣਾਉਣ ਵਿੱਚ ਲਗਿਆ ਹੈ। ਅਵਾਜਾਈ ,ਫੋਰਸ ਦੀ ਮੂਵਮੈਂਟ ਸਮੇਤ ਹੋਰ ਵੀ ਭਾਗਾਂ ਨਾਲ ਤਾਲਮੇਲ ਲਈ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਜਾ ਚੁੱਕੀ ਹੈ।

ਜਲਾਲਾਬਾਦ ਹਲਕੇ ਵਿੱਚ
ਸਭ ਤੋਂ ਵੱਧ 75.46 ਫੀਸਦੀ ਵੋਟਿੰਗ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਮੁਕੇਰੀਆਂ ਅਤੇ ਫਗਵਾੜਾ ਦੀਆਂ ਜ਼ਿਮਨੀ ਚੋਣਾਂ ਦਾ ਕੰਮ ਅੱਜ ਇੱਕਾ-ਦੁੱਕਾ ਛੋਟੀਆਂ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਸੰਪੰਨ ਹੋ ਗਿਆ। ਇਹ ਚੋਣਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈਆਂ ਗਈਆ। ਚਾਰ ਹਲਕਿਆਂ ਵਿੱਚ ਪੈਰਾ ਮਿਲਟਰੀ ਫੋਰਸ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ।
ਵੋਟਰਾਂ ਨੇ ਕਾਫੀ ਉਤਸ਼ਾਹ ਨਾਲ ਵੋਟਾਂ ਪਾਈਆ ਅਤੇ ਵੋਟਾਂ ਦਾ ਕੰਮ ਪੰਜ ਵਜੇ ਖ਼ਤਮ ਹੋਣ ਤੋਂ ਬਾਅਦ ਵੀ ਕਈ ਥਾਈਂ ਲੰਬੀਆਂ ਲਾਈਨਾਂ ਲੱਗੀਆਂ ਹੋਈਆ ਸਨ। ਜਿਸ ਕਾਰਨ ਵੋਟਾਂ ਦਾ ਕੰਮ ਸਾਢੇ 6 ਵਜੇ ਤੱਕ ਚਲਦਾ ਰਿਹਾ। ਮੁਖ ਚੌਣ ਦਫ਼ਤਰ ਤੋਂ ਪ੍ਰਾਪਤ ਵੋਟਿੰਗ ਦੇ ਅੰਦਾਜ਼ਨ ਅੰਕੜਿਆਂ ਅਨੁਸਾਰ ਜਲਾਲਾਬਾਦ ਹਲਕੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ, ਜਿਥੇ ਵੋਚਿੰਗ ਦਾ ਅੰਕੜਾ 75.46 ਫੀਸਦੀ ਵੋਟਾਂ ਪਈਆਂ। ਮੁਕੇਰੀਆਂ ਹਲਕੇ ਵਿੱਚ 58.62 ਅਤੇ ਫਗਵਾੜਾ ਹਲਕੇ ਵਿੱਚ 55.97 ਫੀਸਦੀ ਵੋਟਿੰਗ ਹੋਈ। ਚਾਰੇ ਹਲਕਿਆਂ ਦੀ ਵੋਟ 65.57 ਫੀਸਦੀ ਰਹੀ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਚੌਣਾਂ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਦਾਖਾ ਹਲਕੇ ਵਿੱਚ ਪਿੰਡ ਜੰਗਪੁਰਾ ਵਿੱਚ ਫਾਇਰਿੰਗ ਦੀ ਘਟਨਾ ਹੋਈ, ਜਿਸ ਵਿੱਚ ਗੁਰਦੀਪ ਸਿੰਘ ਨਾਂ ਦਾ ਇਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਮੁਖ ਚੌਣ ਅਧਿਕਾਰੀ ਡਾ, ਐੱਸ.ਕਰੁਣਾ ਰਾਜੂ ਦਾ ਕਹਿਣਾ ਹੈ ਕਿ ਇਹ ਘਟਨਾ ਉਸ ਸਮੇਂ ਹੋਈ, ਜਦ ਵੋਟਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਚੌਣ ਅਮਲਾ ਅਤੇ ਮਾਈਕਰੋ ਆਬਜ਼ਰਵਰ ਵੀ ਪਿੰਡ ਦੇ ਪੋਲਿੰਗ ਬੂਥ ਤੋਂ ਜਾ ਚੁੱਕੇ ਸਨ। ਵੋਟਿੰਗ ਦੌਰਾਨ ਇਕ-ਦੋ ਥਾਵਾਂ ਉਤੇ ਮਸ਼ੀਨਾਂ ਵਿੱਚ ਖਰਾਬੀ ਦੀ ਰਿਪੋਰਟ ਮਿਲੀ ਹੈ, ਜਦਕਿ ਸਮੁੱਚੇ ਤੌਰ ਉਤੇ ਵੋਟਿੰਗ ਪ੍ਰਕਿਰਿਆ ਸਹੀ ਢੇਗ ਨਾਲ ਨੇਪਰੇ ਚੜੀ ਹੈ। ਮੁੱਖ ਚੋਣ ਅਧਿਕਾਰੀ ਅਨੁਸਾਰ ਚੋਣ ਜ਼ਬਤੇ ਦੀ ਉਲੰਘਣਾ ਦੀਆਂ ਆਖਰੀ ਸਮੇਂ ਉਤੇ ਦਾਖਾ ਹਲਕੇ ਵਿੱਚੋ ਸਭ ਤੋਂ ਵੱਧ 20 ਸ਼ਿਕਾਇਤਾਂ ਪ੍ਰਾਪਤ ਹੋਈਆ। ਇਸ ਹਲਕੇ ਵਿੱਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ, ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਅਤੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖਿਲਾਫ਼ ਚੌਣ ਜ਼ਾਬਤੇ ਦੀ ਉਲੰਘਣਾ ਦੀਆਂ ਅੱਜ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਦਕਿ ਮੁਕੇਰੀਆਂ ਹਲਕੇ ਤੋਂ ਕੇਈ ਸ਼ਿਕਾਇਤ ਨਹੀਂ ਆਈ। ਮੁੱਖ ਚੌਣ ਅਧਿਕਾਰੀ ਅਨੁਸਾਰ ਜਲਾਲਾਬਾਦ ਹਲਕੇ ਤੋਂ ਆਈਆਂ ਸ਼ਿਕਾਇਤਾਂ ਵਿੱਚ ਕੋਈ ਠੋਸ ਤੱਥ ਜਾਂ ਸਬੂਤ ਨਹੀਂ ਮਿਲੇ। ਫਗਵਾੜਾ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਚੌਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂ ਕਿ ਉਹ ਵੋਟਿੰਗ ਸਮੇਂ ਪਾਰਟੀ ਦੇ ਨਿਸ਼ਾਨ ਤੋਂ ਪ੍ਰਚਾਰ  ਵਾਲਾ ਮਫ਼ਲਰ ਗਲ ਵਿੱਚ ਪਾ ਕੇ ਪੋਲਿੰਗ ਬੂਥ ਉਤੇ ਗਏ ਜੋ ਕਿ ਚੌਣ ਜ਼ਾਬਤੇ ਦੀ ਉਲੰਘਣਾ ਹੈ। ਇਸ ਲਾਪਰਵਾਹੀ ਬਦਲੇ ਸਬੰਧਤ ਪੋਲਿੰਗ ਬੂਥ ਦੇ ਪੂਰੇ ਚੌਣ ਅਮਲੇ ਖਿਲਾਫ਼ ਵੀ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਜਲਾਲਾਬਾਦ ਹਲਕੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋਈ ਸੀ। ਇਥੇ ਜ਼ਿਮਨੀ ਚੌਣ ਦੌਰਾਨ ਮੁਕਾਬਲਾ ਕਾਂਘਰਸ ਦੇ ਰਮਿੰਦਰ ਆਵਲਾ ਅਤੇ ਅਕਾਲੀ ਦਲ ਦੇ ਰਾਜ ਸਿੰਘ ਡਿੱਬੀਪੁਰਾ ਵੱਚ ਸਿੱਧਾ ਮੁਕਾਬਲਾ ਸੀ। ਇਸੋ ਤਰਾਂ ਦਾਖਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਕੇ.ਸੰਦੀਪ  ਸੰਧੂ ਅਤੇ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਵਿਚਕਾਰ ਸਿੱਧਾ ਮੁਕਾਬਲਾ ਮੰਨਿਆ ਜੀ ਰਿਹਾ ਹੈ। ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਵੀ ਮੁਕਾਬਲੇ ਵਿੱਚ ਮੰਨੇ ਜਾ ਰਹੇ ਹਨ, ਕਿਉਂ ਕਿ ਲੋਕ ਸਭਾ ਚੌਣਾਂ ਚੌਰਾਨ ਇਥੇ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੰਬਰ 1 ਉਤੇ ਰਹੇ ਸਨ। ਫਗਵਾੜਾ ਵਿੱਚ ਕਾਂਘਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਅਤੇ ਭਾਜਪਾ ਦੇ ਰਾਜੇਸ਼ ਬਾਂਘਾ ਅਤੇ ਮੁਕੇਰੀਆ ਹਲਕੇ ਵਿੱਚ ਭਾਜਪਾ ਦੇ ਜੰਗੀ ਰਾਮ ਮਹਾਜਨ ਤੋਂ ਕਾਂਗਰਸ ਦੀ ਇੰਦੂ ਬਾਲਾ ਵਿਚਕਾਰ ਮੁਕਾਬਲਾ ਰਿਹਾ ਹੈ। ਜ਼ਿਮਨੀ ਚੌਣਾਂ ਵਾਲੇ ਚਾਰ ਹਲਕਿਆਂ ਲਈ 920 ਪੋਲਿੰਗ ਬੂਥ ਬਣਾਏ ਗਏ ਸਨ। ਮੁੱਖ ਉਮੀਦਵਾਰਾਂ ਸਮੇਤ ਕੁੱਲ 33 ਉਮੀਦਵਾਰ ਮੁਕਾਬਲੇ ਵਿੱਚ ਸਨ। ਵੋਟਾਂ ਦੀ ਗਿਣਤੀ ਪੈਰਾ-ਮਿਲਣਗੇ ਫੋਰਸ ਦੀ ਨਿਗਰਾਨੀ ਵਿੱਚ ਚਾਰੇ ਹਲਕਿਆਂ ਦੇ ਮੁੱਖ ਕੇਂਦਰਾਂ ਉਤੇ ਹੋਵੇਗੀ ਅਤੇ 24 ਅਕਤੂਬਰ ਬਾਅਦ ਦੁਪਹਿਰ ਤੱਕ ਨਤੀਜੇ ਦਾ ਐਲਾਨ ਹੋ ਜਾਵੇਗਾ।
ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਫਿਰ ਭਾਜਪਾ
ਮਨੋਹਰ ਲਾਲ ਅਤੇ ਫੜਨਵੀਸ ਦੇ ਸਿਰ ਸਜ ਸਕਦਾ ਹੈ ਤਾਜ
ਮਹਾਂਰਾਸ਼ਟਰ ਅਤੇ ਹਰਿਆਣਾ ਵਿੱਚ ਪਈਆਂ ਵੋਟਾਂ ਪਿਛੋਂ ਸੋਮਵਾਰ ਰਾਤ ਆਏ ਐਗਜ਼ਿਟ
ਪੋਲ ਵਿੱਚ ਦੋਵਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਬਣਾਈ ਨਜ਼ਰ ਆ ਰਹੀ ਹੈ। ਐਗਜ਼ਿਟ ਪੋਲ ਮੁਤਾਬਕ ਮਹਾਂਰਾਸ਼ਟਰ ਵਿੱਚ ਦੂਜੀ ਵਾਰ ਦੇਵੇਂਦਰ ਫੜਨਵੀਸ ਦੇ ਸਿਰ ਤਾਜ ਸੱਜਦਾ ਵਿਖਆਈ ਦੇ ਰਿਹਾ ਹੈ,ਜਦਕਿ ਹਰਿਆਣਾ ਵਿੱਚ ਦੁਬਾਰਾ ਮਨੋਹਰ ਲਾਲ ਖੱਟੜ ਦੀ ਸਰਕਾਰ ਬਣਨ ਦਾ ਅਨੁਮਾਨ ਹੈ। ਐਗਜ਼ਿਟ ਪੋਲ ਵਿੱਚ ਦੋਵਾਂ ਸੂਬਿਆਂ ਵਿੱਚ ਕਾਂਗਰਸ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਵਿਰੋਧੀ ਗਠਜੋੜ ਦੀਆਂ ਸੀਟਾਂ ਨੂੰ ਲੈ ਕੇ ਅਨੁਮਾਨਾਂ ਵਿੱਚ ਕੁਝ ਫਰਕ ਜ਼ਰੂਰ ਹੈ ਪਰ ਇਕ ਗੱਲ ਸਭ ਵਿੱਚ ਇਕੋ-ਜਿਹੀ ਹੈ ਕਿ ਭਾਜਪਾ ਦੀ ਅਗਵਾਈ ਵਾਲੇ ਰਾਜਗ ਨੂੰ ਮਹਾਂਰਾਸ਼ਟਰ ਅਤੇ ਹਰਿਆਣਾ ਵਿੱਚ ਪੂਰਨ ਬਹੁਮਤ ਮਿਲੇਗਾ।

0 Response to "ਖਬਰਾਂ--ਸਾਲ-10,ਅੰਕ:21,22 ਅਕਤੂਬਰ 2019."

Post a Comment