ਖਬਰਾਂ--ਸਾਲ-10,ਅੰਕ:20,21ਅਕਤੂਬਰ2019
ਸਾਲ-10,ਅੰਕ:20,21ਅਕਤੂਬਰ2019/
ਕੱਤਕ(ਵਦੀ)7-8(ਨਾ.ਸ਼ਾ)551.
ਮਕਬੂਜ਼ਾ ਕਸ਼ਮੀਰ ਵਿੱਚ ਭਾਰਤੀ ਫੌਜ ਨੇ
ਅੱਤਵਾਦੀਆਂ ਦੇ ਚਾਰ ਲਾਂਚਿੰਗ ਪੈਡ ਕੀਤੇ ਤਬਾਹ10 ਪਾਕਿ ਫੌਜੀ ਅਤੇ 35 ਅੱਤਵਾਦੀ ਢੇਰ
ਭਾਰਤੀ ਫੌਜ ਨੇ ਕੰਟਰੋਲ ਲਾਈਨ ਉਤੇ ਉੜੀ ਦੇ ਤੰਗਧਾਰ
ਸੈਕਟਰ ਵਿੱਚ ਆਪਣੇ ਫੌਜੀ ਜਵਾਨਾਂ ਦੀ ਸ਼ਹਾਦਤ ਅਤੇ ਇਕ ਨਾਗਰਿਕ ਦੀ ਮੌਤ ਦਾ ਬਦਲਾ ਕੁਝ ਘੰਟਿਆਂ
ਵਿੱਚ ਹੀ ਲੈਂਦਿਆਂ ਪਾਕਿਸਤਾਨ ਨੂੰ ਸਖ਼ਤ ਸਬਕ ਸਿਖਾਇਆ ਹੈ। ਭਾਰਤ ਨੇ ਵੱਡੀ ਜਵਾਬੀ ਕਾਰਵਾਈ
ਕਰਦਿਆਂ ਮਕਬੂਜ਼ਾ ਕਸ਼ਮੀਰ ਦੀ ਨੀਲਮ ਅਤੇ ਲੀਪਾ ਵਾਦੀ ਵਿੱਚ
ਅੱਤਵਾਦੀਆਂ ਦੇ ਚਾਰ ਲਾਂਚਿੰਗ ਪੈਂਡਾਂ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ। ਇਸ ਕਾਰਵਾਈ ਵਿੱਚ 10
ਪਾਕਿਸਤਾਨੀ ਫੌਜੀਆਂ ਅਤੇ ਹਿ ਮਕਬੂਜ਼ਾ
ਕਸ਼ਮੀਰਬੁਲ ਦੇ ਜੈਸ਼ ਦੇ 35 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਦੂਜੇ ਪਾਸੇ ਪਾਕਿ ਫੌਜ ਦੀ
ਦੋ ਬਟਾਲੀਅਨ ਪੰਜਾਬ ਰੈਜੀਮੈਂਟ ਤੇ ਮੁਜਾਹਿਦ ਰੈਜੀਮੈਂਟ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਭਾਰਤ
ਨੇ ਇਸ ਕਾਰਵਾਈ ਵਿੱਚ ਮਲਟੀ ਬੈਰਲ ਰਾਕਟ ਲਾਂਚਰ ਪਿਨਾਕਾ ਦੇ ਨਾਲ-ਨਾਲ ਬੈਫੋਰਸ ਤੋਪਾਂ ਦੀ ਵਰਤੋਂ
ਕੀਤੀ। ਦੇਰ ਸ਼ਾਮ ਤੱਕ ਦੋਵੇਂ ਪਾਸਿਓਰੁਕ-ਰੁਕ ਕੇ ਗੋਲਬਾਰੀ ਜਾਰੀ ਸੀ।
ਸ਼ਨਿਚਰਵਾਰ ਰਾਤ ਹੋਈ ਸੀ ਘੁਸਪੈਠ ਦੀ ਕੋਸ਼ਿਸ਼
ਪਾਕਿਸਤਾਨੀ ਫੌਜ ਸ਼ਨਿਚਰਵਾਰ ਰਾਤ ਤੋਂ ਹੀ ਤੰਗਧਾਰ
ਵਿੱਚ ਗੋਲੀਬਾਰੀ ਕਰਕੇ ਭਾਰਤ ਵਿੱਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਿਸ
ਨੂੰ ਫੌਜ ਨੇ ਨਾਕਾਮ ਬਣਾ ਦਿੱਤਾ ਸੀ। ਇਸ ਦੌਰਨ ਇਕ ਮੋਰਟਾਰ ਫੌਜੀ ਚੌਕੀ ਕੇਲ ਫਟਣ ਨਾਲ ਦੋ ਫੌਜੀ
ਜਵਾਨ ਜ਼ਖਮੀ ਹੋ ਗਏ। ਦੋਵੇਂ ਸ਼ਹੀਦ ਹੋ ਗਏ। ਸ਼ਹੀਦ ਜਵਾਨਾਂ
ਦੀ ਪਛਾਣ ਹਵਲਦਾਰ ਗਾਮਿਲ ਕੁਮਾਰ ਸ੍ਰੇਸ਼ਠਾ ਦੇ ਰੂਪ ਵਿੱਚ ਹੋਈ ਹੈ। ਇਸ ਗੋਲੀਬਾਰੀ ਵਿੱਚ ਇਕ
ਨਾਗਰਿਕ ਮੁਹੰਮਦ ਸਾਦਿਕ ਦੀ ਵੀ ਮੌਤ ਹੋਈ ਸੀ ਜਦਕਿ ਤਿੰਨ ਨਾਗਰਿਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ
ਤੰਗਧਾਰ ਦੇ ਗੁੰਡੀਸ਼ਾਹ ਵਿੱਚ ਪਾਕਿ ਗੋਲਾਬਾਰੀ ਵਿੱਚ ਪੰਜ ਮਕਾਨਾਂ ਦੇ ਤਬਾਹ ਹੋਣ ਦੇ ਨਾਲ-ਨਾਲ 50
ਪਸ਼ੂ ਵੀ ਮਾਰੇ ਗਏ ਹਨ। ਇਸ ਦੀ ਪੁਸ਼ਟੀ ਫੌਜ ਦੀ ਉੱਤਰੀ ਕਮਾਨ ਦੇ ਪੀਆਰਓ ਡਿਫੈਸ ਕਰਨਲ ਰਾਜੇਸ਼
ਕਾਲੀਆ ਨੇ ਵੀ ਕੀਤੀ।
ਪਾਕਿਸਤਾਨੀ ਫ਼ੌਜੀ ਫ਼ੌਜ ਦਾ ਤੇਲ
ਅਤੇ ਅਸਲਾ ਡਿਪੂ ਤਬਾਹ
ਪਾਕਿਸਤਾਨ ਦੀ ਹਰਕਤ ਪਿਛੋਂ ਭਾਰਤੀ ਫ਼ੌਜ ਨੇ ਵੀ
ਕਰਾਰਾ ਜਵਾਬ ਦਿੱਤਾ। ਫ਼ੌਜ ਨੇ
ਐਤਵਾਰ ਨੂੰ ਸਟੀਕ ਹਮਲਾ ਕਰਦਿਆਂ ਐਬਾਮਕਾਮ ਵਿੱਚ ਪਾਕਿ ਫ਼ੌਜ ਦੇ
ਹੈਂਡ ਕੁਆਰਟਰ ਨੂੰ ਨੁਕਸਾਨ ਪੁੱਜਣ ਦੇ ਨਾਲ-ਨਾਲ ਜੂਰਾ ਅਤੇ ਕੁੰਡਲ ਸਾਹੀ ਵਿੱਚ ਪਾਕਿਸਤਾਨ ਦੇ
ਲਾਚਿੰਗ ਪੈਂਡ ਤਬਾਹ ਕਰ ਦਿੱਤੇ। ਇਹਨਾਂ ਲਾਚਿੰਗ ਪੈਂਡਾਂ ਉਤੇ ਮੌਜੂਦ ਕਈ ਅੱਤਵਾਦੀ ਮਾਰੇ ਗਏ।
ਸੂਤਰਾਂ ਅਨੁਸਾਰ ਭਾਰਤ ਦੀ ਇਸ ਕਾਰਵਾਈ ਵਿੱਚ 10 ਪਾਕਿਸਤਾਨੀ ਫ਼ੌਜੀਆਂ ਅਤੇ 35 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਤੋਂ
ਇਲਾਵਾ ਕਈ ਫ਼ੌਜੀ ਅਤੇ ਅੱਤਵਾਦੀ ਜ਼ਖਮੀ ਵੀ ਹੋਏ ਹਨ। ਪਾਕਿ ਫ਼ੌਜ ਦੇ ਛੇ ਵਾਹਨ ਅਤੇ ਤਿੰਨ ਇਮਾਰਤੀ ਢਾਂਚੇ ਵੀ ਤਬਾਹ ਹੋਏ ਹਨ। ਦੱਸਿਆ
ਜਾ ਰਿਹਾ ਹੈ ਕਿ ਤਬਾਹ ਢਾਂਚਿਆਂ ਵਿੱਚ ਪਾਕਿ ਫ਼ੌਜ ਦਾ ਤੇਲ ਅਤੇ ਅਸਲਾ ਡਿਪੂ ਵੀ ਸਨ।
ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ
ਜਿਥੋਂ ਘੁਸਪੈਠ ਹੋ ਰਹੀ ਹੈ
ਥਲ ਸੈਨਾ ਮੁਖੀ ਜਨਰਲ ਥਿਪਿਨ ਰਾਵਤ ਨੇ ਕਿਹਾ ਕਿ
ਭਾਰਤੀ ਕਾਰਵਾਈ ਵਿੱਚ ਛੇ ਤੋਂ 10 ਪਾਕਿਸਤਾਨੀ ਫ਼ੌਜੀਆਂ
ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਅੱਤਵਾਦੀ ਵੀ ਮਾਰੇ ਗਏ ਹਨ। ਇਸ ਤੋਂ ਇਲਾਵਾ ਤਿੰਨ ਲਾਂਚਿੰਗ
ਪੈਂਡ ਪੂਰੀ ਤਰਾਂ ਤਬਾਹ ਹੋਏ ਹਨ। ਜਦਕਿ ਇਕ ਹੋਰ ਨੂੰ ਭਾਰੀ ਨੁਕਸਾਨ ਪੁੱਜਾ ਹੈ। ਉਹਨਾਂ ਕਿਹਾ ਕਿ
ਪਾਕਿ ਬਰਫ਼ਬਾਰੀ ਤੋਂ ਪਹਿਲਾਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣਾ ਚਾਹੁੰਦਾ ਹੈ। ਉਹਨਾਂ ਦੱਸਿਆ ਕਿ
ਅਸੀਂ ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿਥੋਂ ਅੱਤਵਾਦੀਆਂ ਦੀ ਘੁਸਪੈਠ ਕਰਵਾਈ ਜਾਂਦੀ ਹੈ।
ਜੰਮੂ-ਕਸ਼ਮੀਰ ਵਿੱਚ
ਸਰਹੱਦ ਉਤੇ ਹਾਈ ਅਲਰਟ
ਇਸ ਕਾਰਵਾਈ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਕੰਟਰੋਲ
ਲਾਈਨ ਤੇ ਕੌਮਾਂਤਰੀ ਸਰਹੱਦ ਉਤੇ ਹਾਈ ਅਲਰਟ ਹੈ। ਫ਼ੌਜ ਅਤੇ ਬੀਐੱਸਐੱਫ ਕਿਸੇ ਵੀ ਤਰਾਂ ਦਾ ਜਵਾਬ
ਦੇਣ ਲਈ ਤਿਆਰ ਬਰ ਤਿਆਰ ਹਨ। ਉਧਰ ਪਾਕਿ ਗੋਲਾਬਾਰੀ ਤੋਂ ਬਚਣ ਲਈ ਬਾਰਾਮੁੱਲਾ ਅਤੇ ਕੂਪਵਾੜਾ ਵਿੱਚ
ਐੱਲਓਸੀ ਨਾਲ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਕਈ ਪਿੰਡਾਂ ਵਾਲਿਆਂ ਨੇ ਸੁਰੱਖਿਅਤ ਸਥਾਨਾਂ ਉਤੇ
ਸ਼ਰਨ ਲੈ ਲਈ ਹੈ।
ਸੱਤ ਦਿਨਾਂ ਵਿੱਚ ਭਾਰਤ ਵੱਲੋਂ ਦੂਜੀ ਕਾਰਵਾਈ
ਭਾਰਤੀ ਫ਼ੌਜ ਨੇ ਸੱਤ ਦਿਨਾਂ ਅੰਦਰ ਨੀਲਮ ਵਾਦੀ ਵਿੱਚ
ਇਹ ਦੂਜੀ ਵੱਡੀ ਕਾਰਵਾਈ ਹੈ। ਫ਼ੌਜ ਨੇ ਪਿਛਲੇ ਸ਼ਨਿਚਰਵਾਰ ਦੀ ਰਾਤ ਨੂੰ ਉੜੀ ਵਿੱਚ ਪਾਕਿ ਦੀ ਗੋਲੀਬਾਰੀ ਤੋਂ ਬਾਅਦ ਐਤਵਾਰ ਨੂੰ
ਮੂੰਹ-ਤੋੜ ਜਵਾਬ ਦਿੱਤਾ ਸੀ ਜਿਸ ਵਿੱਚ ਪਾਕਿ ਦੀਆਂ ਤਿੰਨ ਚੌਕੀਆਂ ਉਡਾਉਣ ਦੇ ਨਾਲ ਨਾਲਮ ਵਾਦੀ ਦੇ
ਹਾਜੀਪੀਰ ਵਿੱਚ ਜੈਸ਼ ਦੇ ਅੱਤਵਾਦੀ ਕੈਂਪ ਨੂੰ ਤਬਾਹ ਕਰ ਦਿੱਤਾ ਸੀ। ਅੱਤਵਾਦੀ ਕੈਂਪ ਨੂੰ ਤਬਾਹ ਕਰ
ਦਿੱਤਾ ਸੀ। ਇਹ ਕਾਰਵਾਈ ਵੀ ਭਾਰਤੀ ਜਵਾਨ ਸੰਤੋਸ਼ ਗੋਪ ਦੀ ਸ਼ਹਾਦਤ ਤੋਂ ਬਾਅਦ ਕੀਤੀ ਗਈ ਸੀ।
ਚਾਰ ਹਲਕਿਆਂ
ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਅੱਜ
ਸੂਬੇ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋ ਰਹੀਆਂ ਜ਼ਿਮਨੀ
ਚੋਣਾਂ ਲਈ ਸੋਮਵਾਰ ਨੂੰ ਵੋਟਿੰਗ ਹੋਣ ਜਾ ਰੀ ਹੈ।
ਐਤਵਾਰ ਨੂੰ ਪੋਲਿੰਗ ਪਾਰਟੀਆਂ ਸੂਬਾ ਲਈ ਰਵਾਨਾ ਹੋ ਗਈਆ। ਇਸ ਦੇ ਨਾਲ ਹੀ ਸੱਤਾਧਾਰੀ ਅਤੇ ਵਿਰੋਧੀ
ਧਿਰ ਦੇ ਮੱਥੇ ਉਤੇ ਚਿੰਤਾਂ ਦੀਆਂ ਲਕੀਰਾਂ ਵੀ ਖਿੱਚੀਆਂ ਗਈਆਂ ਹਨ। ਚਾਰਾਂ ਹਲਕਿਆਂ ਵਿੱਚ 768
ਲੱਖ ਵੋਟਰ ਹੁਣ ਇਸ਼ ਗੱਲ ਦਾ ਫੈਸਲਾ ਕਰਨਗੇ ਕਿ ਉਹ ਸੱਤਾਧਾਰੀ ਧਿਰ ਨਾਲ ਜਾਂਦੇ ਹਨ ਜਾਂ ਫਿਰ
ਵਿਰੋਧੀ ਧਿਰ ਨਾਲ। ਅਗਨੀ ਪ੍ਰੀਖਿਆ ਸੱਤਾਧਾਰੀ ਧਿਰ ਨੂੰ ਦੇਣੀ ਪਵੇਗੀ ਕਿਉਂ ਕਿ ਆਮ ਧਾਰਨਾ ਹੈ ਕਿ ਸੱਤਾਧਾਰੀ ਪਾਰਟੀ ਜ਼ਿਮਨੀ ਚੌਣ ਵਿੱਚ ਨਹੀਂ
ਹਾਰਦੀ। ਚਾਰ ਸੀਟਾਂ ਵਿੱਚੋਂ ਸਿਰਫ ਮੁਕੇਰੀਆਂ ਹੀ ਉਸ ਕੋਲ ਹੈ, ਜਦਕਿ ਬਾਕੀ ਤਿੰਨ ਵਿੱਚੋਂ ਇਕ-ਇਕ ਅਤੇ ਅਕਾਲੀ
ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦਿੱਤੀ ਸੀ। ਵੋਟਿੰਗ ਤੋਂ ਪਹਿਲੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਪ੍ਰਧਾਨ ਸ਼ਵੈਤ ਮਲਿਕ ਨੇ ਆਪੋ-ਆਪਣੀ ਜਿੱਤ ਦੇ ਦਾਅਵਾ ਕੀਤੇ ਹਨ। ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਜਲਾਲਾਬਾਦ ਸੀਟ ਹੈ। ਇਥੋਂ ਪਿਛਲੀ ਵਿਧਾਨ ਸਭਾ ਚੌਣ ਵਿੱਚ ਸੁਖਬੀਰ ਸਿੰਘ ਬਾਦਲ ਜਿੱਤੇ ਸਨ। ਉਹਨਾਂ ਦੇ ਮੈਂਬਰ ਪਾਰਲੀਮੈਂਟ ਬਣਨ ਕਾਰਨ ਹੀ ਜ਼ਿਮਨੀ ਚੋਣ ਹੋ ਰਹੀ ਹੈ। ਅਕਾਲੀ ਦਲ ਨੂੰ ਇਥੇ ਕਾਂਗਰਸ ਦੇ ਰਜਿੰਦਰ ਆਂਵਲਾ ਤੋਂ ਚੁਣੌਤੀ ਮਿਲ ਰਹੀ ਹੈ। ਕਾਂਗਰਸ ਦੀ ਇੱਜ਼ਤ ਦਾਖਾ ਵਿੱਚ ਦਾਅ ਤੇ ਲੱਗੀ ਹੋਈ ਹੈ, ਜਿਥੋਂ ਮੁਖ ਮੰਤਰੀ ਦੇ ਸਿਆਸੀ ਸਲਾਹਕਾਰ ਰਹੇ ਕੈਪਟਨ ਸੰਦੀਪ ਸੰਧੂ ਚੌਣ ਲੜ ਰਹੇ ਹਨ। ਭਾਜਪਾ ਦੀ ਸਾਖ਼ ਫਗਵਾੜਾ ਵਿੱਚ ਦਾਅ ਉਤੇ ਲਗੀ ਹੈ। ਜਿਥੋਂ ਭਾਵੇ ਹੀ ਰਾਜੇਸ਼ ਬਾਂਘਾ ਉਮੀਦਵਾਰ ਹੋਣ ਪਰ ਚੌਣ ਨਤੀਜੇ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਕਦ ਦਾ ਪਤਾ ਲਗੇਗਾ। ਮੁਕੇਰੀਆ ਵਿੱਚ ਕਾਂਗਰਸ ਨੇ ਆਪਣੀ ਸੀਟ ਬਚਾਉਣੀ ਹੈ।
ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦਿੱਤੀ ਸੀ। ਵੋਟਿੰਗ ਤੋਂ ਪਹਿਲੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਪ੍ਰਧਾਨ ਸ਼ਵੈਤ ਮਲਿਕ ਨੇ ਆਪੋ-ਆਪਣੀ ਜਿੱਤ ਦੇ ਦਾਅਵਾ ਕੀਤੇ ਹਨ। ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਜਲਾਲਾਬਾਦ ਸੀਟ ਹੈ। ਇਥੋਂ ਪਿਛਲੀ ਵਿਧਾਨ ਸਭਾ ਚੌਣ ਵਿੱਚ ਸੁਖਬੀਰ ਸਿੰਘ ਬਾਦਲ ਜਿੱਤੇ ਸਨ। ਉਹਨਾਂ ਦੇ ਮੈਂਬਰ ਪਾਰਲੀਮੈਂਟ ਬਣਨ ਕਾਰਨ ਹੀ ਜ਼ਿਮਨੀ ਚੋਣ ਹੋ ਰਹੀ ਹੈ। ਅਕਾਲੀ ਦਲ ਨੂੰ ਇਥੇ ਕਾਂਗਰਸ ਦੇ ਰਜਿੰਦਰ ਆਂਵਲਾ ਤੋਂ ਚੁਣੌਤੀ ਮਿਲ ਰਹੀ ਹੈ। ਕਾਂਗਰਸ ਦੀ ਇੱਜ਼ਤ ਦਾਖਾ ਵਿੱਚ ਦਾਅ ਤੇ ਲੱਗੀ ਹੋਈ ਹੈ, ਜਿਥੋਂ ਮੁਖ ਮੰਤਰੀ ਦੇ ਸਿਆਸੀ ਸਲਾਹਕਾਰ ਰਹੇ ਕੈਪਟਨ ਸੰਦੀਪ ਸੰਧੂ ਚੌਣ ਲੜ ਰਹੇ ਹਨ। ਭਾਜਪਾ ਦੀ ਸਾਖ਼ ਫਗਵਾੜਾ ਵਿੱਚ ਦਾਅ ਉਤੇ ਲਗੀ ਹੈ। ਜਿਥੋਂ ਭਾਵੇ ਹੀ ਰਾਜੇਸ਼ ਬਾਂਘਾ ਉਮੀਦਵਾਰ ਹੋਣ ਪਰ ਚੌਣ ਨਤੀਜੇ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਕਦ ਦਾ ਪਤਾ ਲਗੇਗਾ। ਮੁਕੇਰੀਆ ਵਿੱਚ ਕਾਂਗਰਸ ਨੇ ਆਪਣੀ ਸੀਟ ਬਚਾਉਣੀ ਹੈ।
ਫੈਸਲੇ ਤੋਂ ਪਹਿਲਾਂ ਅਯੁੱਧਿਆ ਦੀ ਕਿਲੇਬੰਦੀ ਸ਼ੁਰੂ
ਸੁਪਰੀਮ ਕੇਰਟ ਦੇ ਫੈਸਲੇ ਤੋਂ ਪਹਿਲਾਂ ਅਯੁੱਧਿਆ ਦੀ
ਕਿਲੇਬੰਦੀ ਦੀ ਤਿਆਰੀ ਹੈ। ਰਾਮ ਨਗਰੀ ਦੇ ਭਾਈ ਚਾਰੇ ਨੂੰ ਸੇਕ ਨਾ ਪੁੱਜੇ ਇਸ ਲਈ ਸ਼ਹਿਰ ਦੇ ਅੰਦਰੋ
ਲੈ ਕੇ ਬਾਹਰ ਤੱਕ ਸੁਰੱਖਿਆ ਘੇਰਾ ਤਿਆਰ ਕੀਤਾ ਜਾ ਰਿਹਾ ਹੈ। ਐਂਮਰਜੈਂਸੀ ਨਾਲ ਨਿੱਜੀਠਣ ਲਈ
ਪੁਲਿਸ ਤਿਆਰ ਹੋ ਰਹੀ ਹੈ ਨਾਲ ਹੀ ਆਮ ਲੋਕਾਂ ਤੇ ਸਾਧੂ ਸੰਤਾਂ ਨੂੰ ਵੀ ਸਿਖਲਾਈ ਦਿਤੀ ਜਾ ਰਹੀ
ਹੈ। ਪੁਲਿਸ ਨੇ ਆਪਸੀ ਤਾਲ-ਮੇਲ ਲਈ ਵੱਟਸਐਪ ਗਰੁੱਪ ਬਣਾਉਣ ਦੇ ਨਾਲ ਹੀ ਵਿਸ਼ੇਸ਼ ਸੈਂਲ ਦਾ ਗਠਨ ਵੀ
ਕੀਤਾ ਹੈ ਅਯੁੱਧਿਆ ਦੀ ਰਗ-ਰਗ ਤੋਂ ਜਾਣੂ ਰਹੇ ਪਹਿਲਾਂ ਇਥੇ ਤਾਇਨਾਤ ਅਧਿਕਾਰੀਆਂ ਦੀ ਡਿਊਟੀ ਲਗਾਈ
ਜਾ ਸਕਦੀ ਹੈ। ਇਸ ਬਾਰੇ ਸਿਖਰਲੋ ਪੱਧਰ ਉਤੇ ਵਿਚਾਰ ਵਟਾਂਦਰਾਂ ਚਲ ਰਿਹਾ ਹੈ। ਜ਼ਿਲੇ ਦੇ ਸਾਰੇ
ਥਾਣਾ ਖੇਤਰਾਂ ਵਿੱਚ ਸਰਹੱਦੀ ਬੈਰਿਅਰ, ਮੋਰਚਾ ਅਤੇ ਟਰੈਫਿਕ ਡਰੰਮ ਲਗਾਉਣ ਦਾ ਕਾਰਜ ਚੱਲ ਰਿਹਾ ਹੈ
ਤਾਂ ਜੋ ਅਯੁੱਧਿਆ ਵੱਲ ਵਧਣ ਵਾਲੇ ਹਰ ਖ਼ਤਰੇ ਨੂੰ ਰਸਤੇ ਵਿੱਚ ਹੀ ਰੋਕਿਆ ਜਾ ਸਕੇ। ਦੀਪ ਉਤਸਵ
ਨੂੰ ਅੱਗੇ ਰੱਖ ਕੇ ਸੁਰੱਖਿਅ ਤੰਤਰ ਫੈਸਲੇ ਦੀ ਕਾਰਜ ਯੋਜਨਾ ਨੂੰ ਮੁਕੰਮਲ ਬਣਾਉਣ ਵਿੱਚ ਲਗਿਆ ਹੈ।
ਅਵਾਜਾਈ ,ਫੋਰਸ ਦੀ ਮੂਵਮੈਂਟ ਸਮੇਤ ਹੋਰ ਵੀ ਭਾਗਾਂ ਨਾਲ ਤਾਲਮੇਲ ਲਈ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰੀ
ਸੌਪੀ ਜਾ ਚੁੱਕੀ ਹੈ।
0 Response to "ਖਬਰਾਂ--ਸਾਲ-10,ਅੰਕ:20,21ਅਕਤੂਬਰ2019"
Post a Comment