missionjanchetna@gmail.com06112020
ਮਿਸ਼ਨ ਜਨਚੇਤਨਾ
ਸਾਲ:11, ਅੰਕ:59, ਸ਼ੁਕਰਵਾਰ, 6ਨਵੰਬਰ 2020.ਪਾਕਿਸਤਾਨ ਦੇ ਫੈਸਲੇ ਦਾ ਭਾਰਤੀ ਸਿੱਖਾਂ ਵੱਲੋਂ ਵਿਰੋਧ,
ਅਕਾਲੀ ਦਲ ਨੇ ਮੰਗਿਆ ਮੋਦੀ ਦਾ ਦਖਲਲੱਦਾਖ ‘ਚ ਚੀਨ ਤਣਾਅ ਵਿਚਾਲੇ ਰਾਫੇਲ ਦੀ ਦੂਜੀ ਖੇਪ ਪਹੁੰਚੀ ਭਾਰਤ
ਪੂਰਬੀ ਲੱਦਾਖ ਵਿੱਚ ਚੀਨ ਨਾਲ ਤਣਾਅ ਦੇ ਵਿਚਕਾਰ, ਬੁੱਧਵਾਰ ਨੂੰ ਤਿੰਨ ਹੋਰ ਰਾਫੇਲ ਲੜਾਕੂ ਜਹਾਜ਼ ਭਾਰਤ ਪਹੁੰਚੇ, ਭਾਰਤੀ ਹਵਾਈ ਫੌਜ (ਆਈਏਐਫ) ਨੇ ਪੁਸ਼ਟੀ ਕੀਤੀ। ਰਾਫੇਲ ਜਹਾਜ਼ ਦਾ ਦੂਜਾ ਜੱਥਾ ਫਰਾਂਸ ਤੋਂ ਬਿਨਾਂ ਰੁਕੇ ਹੀ ਭਾਰਤ ਪਹੁੰਚਿਆ। ਸ਼ਾਮ ਕਰੀਬ ਸਵਾ ਅੱਠ ਵਜੇ ਭਾਰਤ ਪਹੁੰਚਿਆ। ਇਸ ਤੋਂ ਪਹਿਲਾਂ 5 ਰਾਫੇਲ ਜੈੱਟ ਦਾ ਪਹਿਲਾ ਬੈਚ 29 ਜੁਲਾਈ ਨੂੰ ਭਾਰਤ ਪਹੁੰਚਿਆ ਸੀ। ਰਾਫੇਲ ਜਹਾਜ਼ ਅੱਜ ਸਵੇਰੇ ਫਰਾਂਸ ਦੇ ਇਸਟਰੇਸ ਤੋਂ ਰਵਾਨਾ ਹੋਏ ਅਤੇ ਗੁਜਰਾਤ ਦੇ ਜਾਮਨਗਰ ਪਹੁੰਚੇ। ਲੜਾਕੂ ਜਹਾਜ਼ਾਂ ਦੇ ਨਾਲ ਫ੍ਰੈਂਚ ਏਅਰ ਫੋਰਸ ਦੇ ਮਿਡ-ਏਅਰ ਰੈਫਲਿੰਗ ਜਹਾਜ਼ ਸਨ.।
ਜ਼ਿਕਰਯੋਗ ਹੈ ਕਿ 10 ਸਤੰਬਰ ਨੂੰ ਸਰਵਧਰਮ ਪੂਜਾ ਨਾਲ ਰਾਫੇਲ ਲੜਾਕੂ ਜਹਾਜ਼ ਰਸਮੀ ਤੌਰ ‘ਤੇ ਭਾਰਤੀ ਹਵਾਈ ਫੌਜ ‘ਚ ਸ਼ਾਮਲ ਕੀਤਾ ਗਿਆ ਸੀ। ਰਾਫੇਲ ਅੰਬਾਲਾ ਏਅਰਬੇਸ ‘ਤੇ 17 ਸਕਵਾਡਰਨ ਗੋਲਡਨ ਐਰੋਜ ‘ਚ ਸ਼ਾਮਲ ਕੀਤਾ ਗਿਆ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਫਲੋਂਰੇਸ ਪਾਰਲੇ ਦੀ ਹਾਜ਼ਰੀ ‘ਚ ਰਾਫੇਲ ਹਵਾਈ ਫੌਜ ‘ਚ ਸ਼ਾਮਲ ਹੋਇਆ ਸੀ।
‘ਪਹਿਲਾਂ ਖੇਤੀ ਕਾਨੂੰਨ ਮੰਨੋ,
ਫਿਰ ਹੀ ਚਲਾਵਾਂਗੇ ਕੋਈ ਵੀ ਟ੍ਰੇਨ’ ,
ਕੇਂਦਰ ਸਰਕਾਰ ਦਾ ਤਾਨਾਸ਼ਾਹੀ ਫ਼ੁਰਮਾਨ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਪੰਜਾਬ ‘ਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ,ਓਥੇ ਹੀ ਕੇਂਦਰ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ,ਪੰਜਾਬ ‘ਚ ਮਾਲ ਗੱਡੀਆਂ ਨੂੰ ਮੁੜ ਚਾਲੂ ਕਰਵਾਉਣ ਲਈ ਕਿਸਾਨ ਅਤੇ ਕੇਂਦਰ ਸਰਕਾਰ ਹੁਣ ਆਹਮੋ -ਸਾਹਮਣੇ ਹੋ ਗਏ ਹਨ। ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਪੰਜਾਬ ‘ਚ ਮਾਲ ਗੱਡੀਆਂ ਨੂੰ ਚਲਾਉਣ ਤੋਂ ਸਾਫ਼ ਇੰਨਕਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਪੰਜਾਬ ‘ਚ ਮੁੜ ਰੇਲ ਗੱਡੀਆਂ ਚਲਾਉਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਰੇਲ ਮੰਤਰੀ ਨੇ ਪੰਜਾਬ ਦੇ ਕਾਂਗਰਸੀ ਸਾਂਸਦਾਂ ਨੂੰ ਦੋ ਟੁੱਕ ਸੁਣਾ ਦਿੱਤਾ ਹੈ ਕਿ ਪੰਜਾਬ ‘ਚ ਅਜੇ ਮਾਲ ਗੱਡੀਆਂਨਹੀਂ ਚੱਲਣਗੀਆਂ।
ਕਾਂਗਰਸੀ ਸਾਂਸਦਾਂ ਦੇ ਇਕ ਵਫ਼ਦ ਵੱਲੋਂ ਪੰਜਾਬ ‘ਚ ਮਾਲ ਗੱਡੀਆਂ ਨੂੰ ਮੁੜ ਚਾਲੂ ਕਰਵਾਉਣ ਲਈ ਅੱਜ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਗਈ ਸੀ ,ਜੋ ਬੇਸਿੱਟਾ ਰਹੀ ਹੈ। ਰਵਨੀਤ ਬਿੱਟੂ ਨੇ ਰੇਲ ਮੰਤਰੀ ‘ਤੇ ਮਾੜਾ ਵਤੀਰਾ ਕਰਨ ਦੇ ਇਲਜ਼ਾਮ ਲਗਾਏ ਹਨ।ਰਵਨੀਤ ਬਿੱਟੂ ਨੇ ਕਿਹਾ ਹੈ ਕਿ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆਂ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਜਦ ਤੱਕ ਤੁਸੀਂ ਕਾਨੂੰਨ ਨਹੀਂ ਮੰਨੋਗੇ ,ਤਦ ਤੱਕ ਕੋਈ ਵੀ ਰੇਲ ਗੱਡੀ ਨਹੀਂ ਚੱਲੇਗੀ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ
ਹਜ਼ਾਰਾਂ ਲੋਕਾਂ ਵੱਲੋਂ ਚੰਡੀਗੜ੍ਹ-ਬਠਿੰਡਾ ਹਾਈਵੇ ਜਾਮ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਲੋਕ ਮਾਰੂ ਹੱਲੇ ਵਿਰੁੱਧ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਹਜ਼ਾਰਾਂ ਕਿਸਾਨਾਂ,ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਵਿਦਿਆਰਥੀਆਂ ਵੱਲੋਂ 12 ਤੋਂ 4 ਵਜੇ ਤੱਕ ਚਾਰ ਘੰਟੇ ਕਾਲਾਝਾੜ ਟੋਲ ਪਲਾਜ਼ਾ ‘ਤੇ ਸੜਕ ਵੱਡਾ ਜਾਮ ਲਗਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਸੰਘਰਸ਼ ਨੂੰ ਦਬਾਉਣ ਲਈ ਬਦਲਾਖੋਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਆਗੂਆਂ ਨੇ ਕਿਹਾ ਕਿ ਸਾਮਰਾਜੀ ਕਾਰਪੋਰੇਟਾਂ ਦੀ ਹੱਥਠੋਕਾ ਬਣ ਚੁੱਕੀ ਭਾਜਪਾ ਮੋਦੀ ਹਕੂਮਤ ਵੱਲੋਂ ਕਿਸਾਨਾਂ ਦੁਆਰਾ ਰੇਲਵੇ ਟ੍ਰੈਕ ਰੋਕਣ ਦਾ ਸਰਾਸਰ ਝੂਠਾ ਬਹਾਨਾ ਬਣਾ ਕੇ ਪੰਜਾਬ ਦੀਆਂ ਰੇਲਾਂ ਰੱਦ ਕਰਨ ਦਾ ਫੈਸਲਾ ਅਸਲ ਵਿੱਚ ਲਾਮਿਸਾਲ ਪਰ ਸ਼ਾਂਤਮਈ ਇਕੱਠਾਂ ਦੇ ਜੋਰ ਭਾਜਪਾ ਦੀਆਂ ਸਿਆਸੀ ਜੜਾਂ ਨੂੰ ਦਾਤੀ ਪਾਈ ਬੈਠੇ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਖੇਤ ਮਜ਼ਦੂਰਾਂ ਤੇ ਹੋਰ ਵਰਗਾਂ ਦੇ ਕਿਰਤੀ ਲੋਕਾਂ ਨੂੰ ਸਜ਼ਾ ਦੇਣ ਵਾਲੀ ਬੁਖਲਾਹਟ ਭਰੀ ਕਾਰਵਾਈ ਹੈ। ਜਿਸ ਦੇ ਨਤੀਜੇ ਵਜੋਂ ਪੰਜਾਬ ਤੇ ਜੰਮੂ ਕਸ਼ਮੀਰ ਦੀ ਖੇਤੀ ਸਮੇਤ ਸਾਰੀ ਆਰਥਿਕਤਾ ਲੜਖੜਾ ਰਹੀ ਹੈ।
ਜਥੇਬੰਦੀ ਨੇ ਸਪੱਸਟ ਕੀਤਾ ਹੈ ਕਿ 2 ਨਿਜੀ ਥਰਮਲਾਂ ਦੀਆਂ ਸਿਰਫ਼ ਅੰਦਰੂਨੀ ਨਿਜੀ ਸਪਲਾਈ ਲਾਈਨਾਂ ਤੋਂ ਇਲਾਵਾ ਕੋਈ ਰੇਲਵੇ ਟ੍ਰੈਕ ਨਹੀਂ ਰੋਕਿਆ ਹੋਇਆ। ਸਮੁੱਚੇ ਕਿਸਾਨ ਸੰਘਰਸ਼ ਦਾ ਚੋਟ ਨਿਸ਼ਾਨਾ ਤਾਨਾਸ਼ਾਹ ਮੋਦੀ ਹਕੂਮਤ ਦੇ ਬਰਾਬਰ ਹੀ ਉਸਦੇ ਚਹੇਤੇ ਦਿਓਕੱਦ ਕਾਰਪੋਰੇਟਾਂ ਦੇ ਕਾਰੋਬਾਰ ਵੀ ਹਨ। ਇਸ ਲਈ ਨਿੱਜੀ ਥਰਮਲਾਂ ਦਾ ਸਰਕਾਰੀਕਰਨ ਕੀਤੇ ਜਾਣ ਅਤੇ ਬਠਿੰਡਾ ਸਮੇਤ ਸਾਰੇ ਸਰਕਾਰੀ ਥਰਮਲ ਪੂਰੀ ਸਮਰੱਥਾ ਵਿੱਚ ਚਾਲੂ ਕੀਤੇ ਜਾਣ ਸਮੇਤ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਗੈਰ ਲੁਟੇਰੇ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਖ਼ਤਮ ਨਹੀਂ ਕੀਤੇ ਜਾ ਸਕਦੇ।
ਸੂਬੇ ਵਿਚ ਕਾਂਗਰਸ ਸਰਕਾਰ ਨੇ ਮੰਡੀ ਬੋਰਡ ਰਾਹੀਂ
ਖੇਤੀ ਬਿੱਲ ਲਾਗੂ ਕਰਵਾਏ: ਪਰਮਬੰਸ ਰੋਮਾਣਾ
ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹੁਤ ਲੰਬੇ ਸਮੇਂ ਤੋਂ ਰਿਲਾਇੰਸ ਗਰੁੱਪ ਨਾਲ ਘਿਓ ਖਿਚੜੀ ਹਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਧਰਨਾ ਕਾਂਗਰਸ ਪਾਰਟੀ ਦਾ ਮਹਿਜ ਇਕ ਸਿਆਸੀ ਡਰਾਮਾ ਹੈ ਜਦੋਂ ਕਿ ਕੈਪਟਨ ਦੀ ਭਾਜਪਾ ਨਾਲ ਅੰਦਰਖਾਤੇ ਇਕਸੁਰ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਆਪਣੇ ਪਿਛਲੇ ਕਾਰਜਕਾਲ 2002-2007 ਦੌਰਾਨ ਦਿੱਤੇ ਬਿਆਨਾਂ ਦੇ ਹਵਾਲੇ ਨਾਲ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਖੁਲਾਸਾ ਕੀਤਾ ਕਿ ਕੈਪਟਨ ਨੇ ਉਸ ਸਮੇਂ ਹੀ ਪੰਜਾਬ ਦੇ 12 ਹਜਾਰ ਪਿੰਡਾਂ ਨੂੰ ਰਿਲਾਇੰਸ ਨੂੰ ਸੌਂਪਣ ਦੀ ਤਿਆਰੀ ਕਰ ਲਈ ਸੀ, ਜਿਸ ਨੂੰ ਬਾਅਦ ਵਿਚ 2007 ਦੌਰਾਨ ਬਣੀ ਅਕਾਲੀ ਦਲ ਦੀ ਸਰਕਾਰ ਨੇ ਰੋਕਿਆ।
ਉਨਾਂ ਕਿਹਾ ਕਿ ਤਦ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰਦੇ ਸੀ ਕਿ ਰਿਲਾਇੰਸ ਪੰਜਾਬ ਦੇ ਕਿਸਾਨਾਂ ਦੀ 5 ਗੁਣਾ ਆਮਦਨ ਵਧਾ ਦੇਵੇਗੀ ਤੇ ਇਹ ਕਹਿ ਕੇ ਸੂਬੇ ਦੀ ਸੈਂਕੜੇ ਏਕੜ ਜਮੀਨ ਰਿਲਾਇੰਸ ਨੂੰ ਦੇ ਦਿੱਤੀ ਤੇ ਹੁਣ ਇਹੀ ਕੈਪਟਨ ਕਿਸ ਮੂੰਹ ਨਾਲ ਰਿਲਾਇੰਸ ਤੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ ,ਇਹ ਸਮਝ ਤੋਂ ਪਰੇ ਦੀ ਗੱਲ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਇਨਾਂ ਦੇ ਵਿਧਾਇਕ ਦਿੱਲੀ ਵਿਚ ਧਰਨਾ ਮਾਰ ਕੇ ਪੰਜਾਬ ਦੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹਨ, ਜਿਸਦੀ ਵੱਡੀ ਮਿਸਾਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਪੰਜਾਬ ਮੰਡੀ ਬੋਰਡ ਵੱਲੋਂ ਲਾਗੂ ਵੀ ਕਰ ਦਿੱਤਾ ਗਿਆ ਹੈ।
ਖਾਲਿਸਤਾਨ ਵੱਲੋਂ ਉਡਾਣਾਂ ਰੱਦ ਕਰਨ ਦੀ ਧਮਕੀ,
IGI ਹਵਾਈ ਅੱਡੇ ਦੀ ਵਧਾਈ ਗਈ ਸੁਰੱਖਿਆ
ਖਾਲਿਸਤਾਨੀ ਸੰਗਠਨਾਂ ਨੇ ਦਿੱਲੀ ਏਅਰਪੋਰਟ ਸਮੇਤ ਕਈ ਥਾਵਾਂ ‘ਤੇ ਧਮਾਕਿਆਂ ਦੀ ਧਮਕੀ ਦਿੱਤੀ ਹੈ। ਖਾਲਿਸਤਾਨ ਸਮਰਥਕ ਸੰਗਠਨ ਸਿੱਖ ਫਾਰ ਜਸਟਿਸ ਨੇ ਡੀਸੀਪੀ ਏਅਰਪੋਰਟ ਰਾਜੀਵ ਰੰਜਨ ਦੀ ਫੋਟੋ ਲਾ ਕੇ ਉਨ੍ਹਾਂ ਨੂੰ ਫੇਸ ਆਫ ਟੈਰਰ ਐਲਾਨਿਆ। ਇਸ ਦੇ ਨਾਲ ਹੀ ਖਾਲਿਸਤਾਨੀ ਸੰਗਠਨ ਦੀ ਧਮਕੀ ਦੇ ਬਾਅਦ ਏਅਰਪੋਰਟ ਸਮੇਤ ਅਨੇਕ ਅਹਿਮ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਥੇ ਹੀ ਹੁਣ ਸਿੱਖਸ ਫਾਰ ਜਸਟਿਸ ਵੱਲੋਂ 5 ਨਵੰਬਰ ਨੂੰ ਲੰਡਨ ਲਈ ਰਵਾਨਾ ਹੋਣ ਵਾਲੀਆਂ ਏਅਰ ਇੰਡੀਆ ਦੀਆਂ ਦੋ ਉਡਾਣਾਂ ਰੋਕਣ ਦੀ ਧਮਕੀ ਦੇਣ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਸੁਰੱਖਿਆ ਵੀ ਸਖਤ ਕਰ ਦਿੱਤੀ ਹੈ।
ਜੇਪੀ ਨੱਡਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ,
ਪੰਜਾਬ ਦੇ ਹਲਾਤਾਂ ਲਈ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ
ਭਾਰਤੀ ਜਨਤਾ ਪਾਰਟੀ ਦੇ ਮੁਖੀ ਜੇਪੀ ਨੱਡਾ ਨੇ ਸੰਸਦ ਵਲੋਂ ਪਿਛਲੇ ਦਿਨੀਂ ਪਾਸ ਕੀਤੇ ਗਏ ਖੇਤੀ ਬਿੱਲਾ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਵਿੱਚ, ਨੱਡਾ ਨੇ ਅਮਰਿੰਦਰ ਸਰਕਾਰ ਨੂੰ ਇਹਨਾਂ ਹਲਾਤਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਕੁਝ ਨਹੀਂ ਕਰ ਰਹੀ।
ਤੁਸੀਂ ਅਤੇ ਤੁਹਾਡੀ ਪਾਰਟੀ ਨੇ ਸ਼ਿਸ਼ਟਾਚਾਰ ਅਤੇ ਹੱਲਾਸ਼ੇਰੀ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦਿਆਂ ਇਨ੍ਹਾਂ ਕੰਮਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਅਤੇ ਤੁਹਾਡੀ ਪਾਰਟੀ ਨੇ ਪੰਜਾਬ ਰਾਜ ਵਿੱਚ ਇਨ੍ਹਾਂ ਕਤਲੇਆਮ ਵਿਰੁੱਧ ਅੰਦੋਲਨ ਨੂੰ ਖੁੱਲ੍ਹ ਕੇ ਉਤਸ਼ਾਹਤ ਕੀਤਾ, ਧਰਨੇ ਅਤੇ ਰੈਲੀਆਂ ਵਿੱਚ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਕੰਮਾਂ ਖ਼ਿਲਾਫ਼ ਅੰਦੋਲਨ ਨੂੰ ਉਤਸ਼ਾਹਤ ਕਰਨ ਵਾਲੇ ਬਹੁਤ ਹੀ ਭੜਕਾਉ ਬਿਆਨ ਜਾਰੀ ਕੀਤੇ।
ਰਿਲਾਇੰਸ ਰਿਟੇਲ ‘ਚ 2.04 ਫੀਸਦ ਹਿੱਸਾ ਖਰੀਦੇਗੀ,
ਕਰੇਗੀ 9555 ਕਰੋੜ ਦਾ ਨਿਵੇਸ਼ਸਾਊਦੀ ਅਰਬ ਦੀ ਨਿਵੇਸ਼ ਫਰਮ ਨੇ ਰਿਲਾਇੰਸ ਰਿਟੇਲ ਵਿਚ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਪੀਆਈਐਫ 2.04 ਫੀਸਦ ਦੀ ਹਿੱਸੇਦਾਰੀ 9,555 ਕਰੋੜ ਰੁਪਏ ਵਿਚ ਖਰੀਦੇਗੀ। ਤੁਹਾਨੂੰ ਦੱਸ ਦੇਈਏ ਕਿ ਪੀਆਈਐਫ ਸਾਊਦੀ ਅਰਬ ਦਾ ਸਾਰਵੇਨ ਵੈਲਥ ਫੰਡ ਹੈ। ਇਸ ਤੋਂ ਪਹਿਲਾਂ (ਪਬਲਿਕ ਇਨਵੈਸਟਮੈਂਟ ਫੰਡ) ਵੀ ਜਿਓ ਪਲੇਟਫਾਰਮਸ ਵਿੱਚ ਨਿਵੇਸ਼ ਕਰ ਚੁੱਕਾ ਹੈ। ਪੀਆਈਐਫ ਨੇ 2.32 ਫੀਸਦੀ ਹਿੱਸੇਦਾਰੀ ਲਈ 11367 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਰਿਲਾਇੰਸ ਰਿਟੇਲ ਨੇ ਹੁਣ ਤੱਕ 47265 ਕਰੋੜ ਰੁਪਏ ਇਕੱਠੇ ਕੀਤੇ ਹਨ - ਰਿਲਾਇੰਸ ਰਿਟੇਲ ਕੁਝ ਮਹੀਨਿਆਂ ਵਿੱਚ ਵਿਦੇਸ਼ੀ ਨਿਵੇਸ਼ਕਾਂ ਤੋਂ ਫੰਡ ਇਕੱਠਾ ਕਰਨ ਵਿੱਚ ਸਫਲ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਪ੍ਰਚੂਨ ਕਾਰੋਬਾਰੀ ਕੰਪਨੀ ਨੇ ਕੁਝ ਮਹੀਨਿਆਂ ਵਿਚ 47265 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹਨ।
ਪੰਜਾਬ ਸਰਕਾਰ ਵਲੋਂ 16 ਨਵੰਬਰ ਤੋਂ ਕਾਲਜ
ਤੇ ਯੂਨੀਵਰਸਿਟੀਆਂ ਮੁੜ ਖੋਲਣ ਦਾ ਫੈਸਲਾ
ਪੰਜਾਬ ਸਰਕਾਰ ਨੇ 16 ਨਵੰਬਰ, 2020 ਤੋਂ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਪੈਂਦੇ ਕਾਲਜਾਂ ਤੇ ਯੂਨੀਵਰਸਿਟੀਆਂ
ਨੂੰ ਮੁੜ ਖੋਲਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਕ ਸਰਕਾਰੀ ਬੁਲਾਰੇ
ਨੇ ਦੱਸਿਆ ਕਿ ਉਚੇਰੀ ਸਿੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਤਕਨੀਕੀ ਸੰਸਥਾਵਾਂ ਸਮੇਤ ਸੂਬੇ ਦੀਆਂ ਕੰਟੇਨਮੈਂਟ ਜ਼ੋਨਾਂ
ਤੋਂ ਬਾਹਰਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ 16 ਨਵੰਬਰ,
2020 ਤੋਂ ਮੁੜ ਖੋਲਣ ਦੀ ਮਨਜ਼ੂਰੀ
ਦਿੱਤੀ ਗਈ ਹੈ।
ਉਨਾਂ ਅੱਗੇ ਕਿਹਾ ਕਿ ਮੈਡੀਕਲ
ਸਿੱਖਿਆ ਤੇ ਖੋਜ ਵਿਭਾਗ ਅਧੀਨ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਦੀਆਂ
ਜਮਾਤਾਂ 9 ਨਵੰਬਰ ਤੋਂ ਸ਼ੁਰੂ ਹੋਣਗੀਆਂ। ਇਹਨਾਂ ਸਾਰੀਆਂ ਸੰਸਥਾਵਾਂ ਨੂੰ ਸਿਹਤ ਤੇ ਪਰਿਵਾਰ ਭਲਾਈ
ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਦੀ ਸਲਾਹ ਨਾਲ ਆਪਣੇ ਸਬੰਧਤ ਪ੍ਰਬੰਧਕੀ
ਵਿਭਾਗਾਂ ਵਲੋਂ ਤਿਆਰ ਕੀਤੀਆਂ ਸੁਰੱਖਿਆ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।
ਇਸ ਤੋਂ ਪਹਿਲਾਂ ਪੰਜਾਬ
ਸਰਕਾਰ ਵੱਲੋਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿੱਚ ਪੈਂਦੀਆਂ ਉਚੇਰੀ ਸਿੱਖਿਆ
ਸੰਸਥਾਵਾਂ, ਜੋ ਕਿ ਖੋਜ ਸਕਾਲਰ (ਪੀ.ਐਚਡੀ) ਅਤੇ ਸਾਇੰਸ ਤੇ ਤਕਨਾਲੋਜੀ ਨਾਲ ਸਬੰਧਤ ਹਨ, ਵਿੱਚ
ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ 15 ਨਵੰਬਰ,
2020 ਤੋਂ ਲੈਬਾਰਟਰੀਆਂ ਵਿੱਚ ਕੰਮ
ਕਰਨ ਦੀ ਮੰਜ਼ੂਰੀ ਦਿੱਤੀ ਜਾ ਚੁੱਕੀ ਹੈ।
ਕਿਸਾਨਾਂ ਦੀਆਂ ਸਾਰੀਆਂ ਫਸਲਾਂ ਐਮਐਸਪੀ 'ਤੇ
ਖਰੀਦੀਆਂ ਜਾਣ- ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ
ਆਗੂਆਂ ਨੇ ਵੀਰਵਾਰ ਨੂੰ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ
ਕੇਜਰੀਵਾਲ ਨਾਲ ਮੁੱਖ ਮੰਤਰੀ ਨਿਵਾਸ 'ਤੇ ਮੁਲਾਕਾਤ ਕਰਕੇ ਖੇਤੀ ਬਾਰੇ ਕਾਨੂੰਨਾਂ 'ਤੇ
ਵਿਸਥਾਰ ਨਾਲ ਚਰਚਾ ਹੋਈ। ਬੈਠਕ 'ਚ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ
ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ
(ਵਿਧਾਇਕ), ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ, ਵਿਧਾਇਕ
ਅਮਨ ਅਰੋੜਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਮੌਜੂਦ ਸਨ।
ਪਾਰਟੀ ਹੈੱਡਕੁਆਟਰ ਤੋਂ ਜਾਰੀ
ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਨੇ 'ਆਪ' ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਹਿਦਾਇਤ ਕੀਤੀ
ਹੈ ਕਿ ਉਹ ਕਿਸਾਨਾਂ ਦਾ ਡਟ ਕੇ ਸਾਥ ਦੇਣ।
ਅਰਵਿੰਦ ਕੇਜਰੀਵਾਲ ਨੇ ਕਿਹਾ
ਕਿ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ
(ਐਮਐਸਪੀ) ਦੀ ਕਾਨੂੰਨੀ ਗਰੰਟੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਗੱਲ ਦਾ ਕੋਈ
ਫ਼ਰਕ ਨਹੀਂ ਪੈਂਦਾ ਕਿ ਐਮਐਸਪੀ ਕੌਣ ਦੇਵੇਗਾ? ਕਿਸਾਨਾਂ ਨੂੰ ਐਮਐਸਪੀ ਉੱਤੇ ਖ਼ਰੀਦ ਦੀ
ਕਾਨੂੰਨੀ ਗਰੰਟੀ ਜ਼ਰੂਰੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਐਮਐਸਪੀ 'ਤੇ
ਕਾਨੂੰਨੀ ਗਰੰਟੀ ਨਹੀਂ ਦਿੰਦੇ ਤਾਂ ਇਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦੇਣੀ ਚਾਹੀਦੀ ਹੈ।
3 ਸਾਲ ਦਾ ਬੱਚਾ 200 ਫੁੱਟ ਡੂੰਘੇ ਬੋਰਵੈਲ
ਵਿੱਚ ਡਿੱਗਿਆ, ਬਚਾਅ ਕਾਰਜ ਜਾਰੀ
ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 36 ਕਿਲੋਮੀਟਰ ਦੂਰ ਬਾਰਹਬਜੁਰਗ ਪਿੰਡ ਵਿਚ ਇਕ ਤਿੰਨ ਸਾਲਾਂ ਦਾ ਬੱਚਾ 200 ਫੁੱਟ ਡੂੰਘੇ ਬੋਰਵੇਲ ਵਿਚ ਡਿੱਗ ਗਿਆ। ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬੋਰਵੈਲ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਚਾਅ ਕਰਤਾਵਾਂ ਨੇ ਦਾਅਵਾ ਕੀਤਾ ਕਿ ਬੱਚੇ ਨੂੰ 2 ਤੋਂ 3 ਘੰਟਿਆਂ ਵਿੱਚ ਬਾਹਰ ਕੱਢ ਲਿਆ ਜਾਵੇਗਾ। ਹਾਲਾਂਕਿ ਵੀਰਵਾਰ ਨੂੰ ਵੀ ਬਚਾਅ ਕਾਰਜ ਜਾਰੀ ਹਨ।
ਪ੍ਰਿਥਵੀਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਤ੍ਰਿਪਾਠੀ ਨੇ ਦੱਸਿਆ ਕਿ ਪ੍ਰਹਿਲਾਦ (ਪੰਜ) ਪੁੱਤਰ ਹਰਿਕਿਸ਼ਨ ਕੁਸ਼ਵਾਹਾ ਬੋਰਵੇਲ ਵਿੱਚ ਡਿੱਗ ਗਿਆ ਸੀ ਜਦੋਂ ਕਿ ਮਜ਼ਦੂਰਾਂ ਨੇ ਬੋਰਵੈਲ ਵਿੱਚ ਪਾਈਪਾਂ ਦੀਆਂ ਕਿਸਮਾਂ ਲਗਾਈਆਂ ਸਨ। ਉਨ੍ਹਾਂ ਕਿਹਾ ਕਿ ਬੋਰਵੈਲ ਵਿੱਚ 100 ਫੁੱਟ ਦੀ ਡੂੰਘਾਈ ਤੱਕ ਪਾਣੀ ਹੈ।
0 Response to "missionjanchetna@gmail.com06112020"
Post a Comment