ਖਬਰਨਾਮਾ--ਸਾਲ-10,ਅੰਕ:94, 18 ਜਨਵਰੀ 2020














ਸਾਲ-10,ਅੰਕ:94, 18ਜਨਵਰੀ2020/
ਮਾਘ(ਵਦੀ)ਅੱਠ,(ਨਾ.ਸ਼ਾ)551.
ਨਾਗਰਿਕਤਾ ਵਿਰੁੱਧ ਪੰਜਾਬ ਵਿਧਾਨ ਸਭਾ ਚ ਮਤਾ ਪਾਸ:
ਆਪਨੇ ਦਿੱਤਾ ਸਾਥ ਤੇ ਅਕਾਲੀ ਕਰ ਗਏ ਵਾਕਆਊਟ
ਭਾਰਤ ਦੀ ਕੇਂਦਰ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮਤਾ ਪੇਸ਼ ਕੀਤਾ ਗਿਆ । ਇਹ ਮਤਾ ਅੱਜ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ। ਮਹਿੰਦਰਾ ਨੇ ਕਿਹਾ ਕਿ ਇਹ ਨਵਾਂ ਸੋਧ ਕਾਨੂੰਨ ਮਨੁੱਖੀ ਕਦਰਾਂਕੀਮਤਾਂ ਦੇ ਉਲਟ ਹੈ। ਮਤੇ ਉੱਤੇ ਬਹਿਸ ਦੌਰਾਨ ਬੋਲਦਿਆਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਿਸੇ ਵੀ ਹਾਲਤ ਚ ਬੇਇਨਸਾਫ਼ ਪ੍ਰਵਾਨ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੁੰਦਾ ਹੈ, ਤਾਂ ਪੰਜਾਬ ਦੀ ਜਨਤਾ ਚ ਆਪਸੀ ਫੁੱਟ ਪੈਦਾ ਹੋ ਜਾਵੇਗੀ।
ਮਤੇ ਦਾ ਪੰਜਾਬ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਨੇ ਸਮਰਥਨ ਕੀਤਾ, ਜਦ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਚੋਂ ਵਾਕਆਊਟ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ।
ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ
ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ
ਪੰਜਾਬ ਵਿਧਾਨ ਸਭਾ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਮਤਾ ਪਾਸ ਕਰਵਾਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸੀਏਏ ਦੇ ਵਿਰੋਧ ਚ ਕੇਰਲ ਦੇ ਨਾਲ ਸੁਪਰੀਮ ਕੋਰਟ 'ਚ ਜਾਣਗੇ।
ਪੰਜਾਬ ਵਿਧਾਨਸਭਾ ਦੇ ਵਿਸ਼ੇਸ ਸੈਸ਼ਨ ਦੇ ਦੌਰਾਨ ਸੀਏਏ ਦੇ ਖਿਲਾਫ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਜਿਸਨੂੰ ਪਾਸ ਕਰ ਦਿੱਤਾ ਗਿਆ ਹੈ। ਪੰਜਾਬ  ਸੀਏਏ ਦੇ ਖਿਲਾਫ ਮਤੇ ਨੂੰ ਪਾਸ ਕਰ ਦਿੱਤਾ ਗਿਆ ਹੈ। ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸੀਏਏ ਦੇ ਖਿਲਾਫ ਮਤੇ ਨੂੰ ਪਾਸ ਕੀਤਾ ਗਿਆ ਹੈ। ਜਿਸਦਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵੱਲੋਂ ਵਿਰੋਧ ਜਤਾਇਆ ਗਿਆ. ਜਦਕਿ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਸਮਰਥਨ ਕੀਤਾ ਹੈ।
ਸੀਏਏ ਦੇ ਖਿਲਾਫ ਮਤੇ ਨੂੰ ਪਾਸ ਕਰਨ ਵਾਲਾ ਪੰਜਾਬ ਦੂਜਾ ਰਾਜ ਬਣ ਚੁੱਕਾ ਹੈ। ਦਸ ਦਈਏ ਕਿ ਪੰਜਾਬ ਤੋਂ ਪਹਿਲਾਂ ਕੇਰਲ ਨੇ ਵੀ ਸੀਏਏ ਦੇ ਖਿਲਾਫ ਮਤੇ ਨੂੰ ਪਾਸ ਕਰ ਚੁੱਕਾ ਹੈ। ਇਸ ਮਾਮਲੇ ਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਉਹ ਸੀਏਏ ਦੇ ਵਿਰੋਧ ਚ ਕੇਰਲ ਦੇ ਨਾਲ ਸੁਪਰੀਮ ਕੋਰਟ ਵਿੱਚ ਜਾਣਗੇ।
ਮੁੱਖ ਮੰਤਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵਿਵਾਦਵਾਦੀ ਸੀਏਏ ਨੂੰ ਲਾਗੂ ਨਹੀਂ ਹੋਣ ਦੇਵੇਗੀ। ਸੀਐੱਮ ਨੇ ਕਿਹਾ ਕਿ ਉਹ ਅਤੇ ਕਾਂਗਰਸ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦੇ ਵਿਰੁੱਧ ਨਹੀਂ ਹਨ ਜੋ ਧਾਰਮਿਕ ਅਤਿਆਚਾਰਾਂ ਦਾ ਸ਼ਿਕਾਰ ਹਨ ਪਰ ਸੀਏਏ ਵਿੱਚ ਮੁਸਲਮਾਨਾਂ ਸਮੇਤ ਕੁਝ ਹੋਰ ਧਾਰਮਿਕ ਫਿਰਕਿਆਂ ਨਾਲ ਵਿਤਕਰਾ ਕਰਨ ਦਾ ਉਨ੍ਹਾਂ ਦਾ ਵਿਰੋਧ ਹੈ।
ਇਸ ਤੋਂ ਪਹਿਲਾਂ ਦਸੰਬਰ ਵਿਚ ਕੇਰਲਾ ਅਸੈਂਬਲੀ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ ਕੀਤਾ ਸੀ। ਇਸ ਵਿਚ ਕੇਂਦਰ ਤੋਂ ਇਸ ਕਾਨੂੰਨ ਨੂੰ ਲਾਗੂ ਨਾ ਕਰਨ ਦੀ ਮੰਗ ਕੀਤੀ ਗਈ। ਇਹ ਪ੍ਰਸਤਾਵ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਪੇਸ਼ ਕੀਤਾ। ਸਿਰਫ ਭਾਜਪਾ ਵਿਧਾਇਕ ਓ. ਰਾਜਗੋਪਾਲ ਨੂੰ ਛੱਡ ਕੇ ਸਾਰੇ ਵਿਧਾਇਕਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ।
ਸੀਐਮ ਪਨਾਰਈ ਵਿਜਯਨ ਨੇ ਸੀਏਏ ਵਿਰੁੱਧ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਦਿਆਂ ਕਿਹਾ ਸੀ, ‘ਕੇਰਲ ਦਾ ਧਰਮ ਨਿਰਪੱਖਤਾ, ਯੂਨਾਨੀਆਂ, ਰੋਮਾਂ, ਅਰਬਾਂ ਦਾ ਲੰਮਾ ਇਤਿਹਾਸ ਹੈ, ਹਰ ਕੋਈ ਸਾਡੀ ਧਰਤੀਤੇ ਪਹੁੰਚਿਆ। ਈਸਾਈ ਅਤੇ ਮੁਸਲਮਾਨ ਸ਼ੁਰੂਆਤ ਵਿੱਚ ਕੇਰਲਾ ਪਹੁੰਚੇ। ਉਹ ਸਾਡੀ ਪਰੰਪਰਾ ਸ਼ਾਮਲ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੇਰਲ ਵਿਚ ਕੋਈ ਨਜ਼ਰਬੰਦੀ ਕੇਂਦਰ ਨਹੀਂ ਹੋਵੇਗਾ। ਵਿਧਾਨ ਸਭਾ ਵਿੱਚ ਕਾਂਗਰਸ, ਸੀਪੀਆਈ (ਐਮ) ਨੇ ਪਨਾਰਾਏ ਵੱਲੋਂ ਪੇਸ਼ ਪ੍ਰਸਤਾਵ ਦਾ ਸਮਰਥਨ ਕੀਤਾ।
ਜ਼ਿਕਰਯੋਗ ਹੈ ਕਿ ਕੇਰਲ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਵਿੱਚ ਇਸ ਕਾਨੂੰਨ ਨੂੰ ਚੁਣੌਤੀ ਦੇਣ ਵਾਲਾ ਕੇਰਲ ਪਹਿਲਾ ਸੂਬਾ ਹੈ। ਕੇਰਲ ਸਰਕਾਰ ਨੇ ਸੰਵਿਧਾਨ ਦੀ ਧਾਰਾ 131 ਦੇ ਤਹਿਤ ਸੀਏਏ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਪਟੀਸ਼ਨ ਵਿੱਚ ਸੀਏਏ ਨੂੰ ਪੱਖਪਾਤੀ ਅਤੇ ਗੈਰ ਸੰਵਿਧਾਨਕ ਦੱਸਿਆ ਗਿਆ ਹੈ। ਸੰਵਿਧਾਨ ਦਾ ਆਰਟੀਕਲ 131 ਭਾਰਤ ਸਰਕਾਰ ਅਤੇ ਕਿਸੇ ਵੀ ਰਾਜ ਵਿਚਾਲੇ ਕਿਸੇ ਵਿਵਾਦ ਵਿਚ ਸੁਪਰੀਮ ਕੋਰਟ ਨੂੰ ਮੂਲ ਅਧਿਕਾਰ ਖੇਤਰ ਦਿੰਦਾ ਹੈ।
ਸੁਖਬੀਰ ਦੇ ਨਹਿਲੇ 'ਤੇ ਕੈਪਟਨ ਦਾ ਦਹਿਲਾ,
ਵ੍ਹਾਈਟ ਪੇਪਰ ਲਿਆਉਣ ਦਾ ਐਲਾਨ
ਪੰਜਾਬ ਸਰਕਾਰ ਨੇ ਬਿਜਲੀ ਸਮਝੌਤਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਪੋਲ ਖੋਲ੍ਹਣ ਲਈ ਵ੍ਹਾਈਟ ਪੇਪਰ ਲਿਆਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਕੀਤਾ ਜਦੋਂ ਸ਼੍ਰੋਮਣੀ ਅਕਾਲੀ ਦਲ ਬਿਜਲੀ ਦਰਾਂ 'ਚ ਵਾਧੇ 'ਤੇ ਕੈਪਟਨ ਸਰਕਾਰ ਨੂੰ ਘੇਰ ਰਹੀ ਹੈ। ਕੈਪਟਨ ਦੇ ਐਲਾਨ ਮਗਰੋਂ ਪੰਜਾਬ ਵਿੱਚ ਬਿਜਲੀ ਸਮਝੌਤਿਆਂ 'ਤੇ ਸਿਆਸਤ ਹੋਰ ਮਘ ਗਈ ਹੈ।
ਕੈਪਟਨ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਰਾਜ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਪ੍ਰਾਈਵੇਟ ਕੰਪਨੀਆਂ ਨਾਲ ਵਿਵਾਦਤ ਬਿਜਲੀ ਖਰੀਦ ਸਮਝੌਤੇ (ਪੀਪੀਏਸਬੰਧੀ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੀ ਧੋਖਾਧੜੀ ਦਾ ਪਰਦਾਫਾਸ਼ ਕਰਨ ਲਈ ਵ੍ਹਾਈਟ ਪੇਪਰ ਪੇਸ਼ ਕਰਨਗੇ। ਦਰਅਸਲ ਅਕਾਲੀ ਦਲ ਇਲਜ਼ਾਮ ਲਾ ਰਿਹਾ ਹੈ ਕਿ ਉਨ੍ਹਾਂ ਨੇ ਸਮਝੌਤੇ ਸਹੀ ਕੀਤੇ ਸੀ ਪਰ ਹੁਣ ਕੈਪਟਨ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਲਾਹਾ ਪਹੁੰਚਾ ਰਹੀ ਹੈ।
ਉਧਰ ਅੱਜ ਵਿਧਾਨ ਸਭ ਵਿੱਚ ਬਿਜਲੀ ਮੁੱਦੇ ਨੂੰ ਲੈ ਕੇ ਖੂਬ ਹੰਗਾਮਾ ਹੋਇਆ। ਰਾਜਾਪਲ ਦੇ ਭਾਸ਼ਣ ਦੌਰਾਨ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ 'ਤੇ ਇਲਜ਼ਾਮ ਲਾਉਂਦੇ ਹੋਏ ਵਾਕਆਊਟ ਕਰ ਦਿੱਤਾ। ਦੋਵੇਂ ਵਿਰੋਧੀ ਧਿਰਾਂ ਦਾ ਮੁੱਖ ਮੁੱਦਾ ਬਿਜਲੀ ਦੇ ਵਧ ਰਹੇ ਬਿੱਲਾਂ ਦਾ ਹੀ ਰਿਹਾ। ਦੋਵੇਂ ਹੀ ਧਿਰਾਂ ਨੇ ਸਦਨ ਦੇ ਬਾਹਰ ਆ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਸਰਕਾਰ ਹਰ ਫਰੰਟ 'ਤੇ ਨਾਕਾਮਯਾਬ ਹੋ ਚੁੱਕੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਸੱਤਾ ਚ ਆਉਣ ਲਈ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸੀ ਪਰ ਸਰਕਾਰ ਕੋਈ ਵੀ ਵਾਅਦਾ ਪੂਰਾ ਕਰਨ ਵਿੱਚ ਨਾਕਾਮਯਾਬ ਰਹੀ। ਵਿਧਾਨ ਸਭਾ ਦਾ ਸਦਨ ਹਰ ਮੁੱਦੇ 'ਤੇ ਚਰਚਾ ਕਰਨ ਲਈ ਰੱਖਿਆ ਜਾਂਦਾ ਹੈ ਪਰ ਕਾਂਗਰਸ ਦੀ ਸਰਕਾਰ ਨੇ ਗਵਰਨਰ ਐਡਰੈੱਸ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਸਮਾਂ ਨਹੀਂ ਦਿੱਤਾ। ਆਪ ਦਾ ਕਹਿਣਾ ਹੈ ਕਿ ਸਰਕਾਰ ਵਿਧਾਨ ਸਭਾ ਦੇ ਇਜਲਾਸ 'ਤੇ ਵੱਡੇ ਪੱਧਰ 'ਤੇ ਖਰਚਾ ਕਰਦੀ ਹੈ ਪਰ ਖਰਚਾ ਕਰਨ ਦੇ ਬਾਵਜੂਦ ਵੀ ਮੁੱਦੇ ਦੀ ਗੱਲ ਸਦਨ 'ਚ ਨਹੀਂ ਕੀਤੀ ਜਾਂਦੀ।
ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਛੁਣਛਣੇ ਵਜਾਉਦੇ ਹੋਏ ਵਿਧਾਨ ਸਭਾ ਚੋਂ ਵਾਕਆਊਟ ਕੀਤਾ। ਅਕਾਲੀ ਦਲ ਨੇ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਜਦੋਂ ਉਨ੍ਹਾਂ 'ਤੇ ਸਵਾਲ ਹੁੰਦਾ ਹੈ ਤਾਂ ਸਰਕਾਰ ਛੁਣਛਣਾ ਵਜਾ ਕੇ ਦਿਖਾ ਦਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫੈਸਟੋ ਦੇ ਵਾਅਦਿਆਂ ਨੂੰ ਚੁੱਕਿਆ ਅਤੇ ਕਿਹਾ ਨਾ ਹੀ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ ਨਾ ਹੀ ਬਿਜਲੀ ਸਸਤੀ ਹੋਈ। ਇਸ ਦੇ ਨਾਲ ਹੀ ਨਾ ਤਾਂ ਘਰ-ਘਰ ਨੌਕਰੀ ਨਹੀਂ ਪਹੁੰਚੀਨਾ ਪੈਨਸ਼ਨ ਸਕੀਮ ਲਾਗੂ ਹੋਈ ਤੇ ਹੁਣ ਸਰਕਾਰ ਸਾਰੇ ਮੁੱਦਿਆਂ ਦੇ ਜਵਾਬ ਦੇਣ ਤੋਂ ਵੀ ਭੱਜ ਰਹੀ ਹੈ।
ਇਸ ਦੇ ਨਾਲ ਹੀ ਵਿਧਾਨ ਸਭਾ 'ਚ ਆਉਣ ਵਾਲੇ ਰੈਜ਼ੋਲਿਊਸ਼ਨ ਜਿਸ 'ਚ ਸੀਏਏਐਨਆਰਸੀ ਤੇ ਐਨਪੀਆਰ ਦਾ ਮੁੱਦਾ ਮੁੱਖ ਰਹੇਗਾ ਬਾਰੇ ਪਾਰਟੀ ਦਾ ਸਟੈਂਡ ਕਲੀਅਰ ਕਰਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕੀ ਅਕਾਲੀ ਦਲ ਮਾਈਨਰੀਟੀਜ਼ ਦੇ ਹੱਕ 'ਚ ਖੜ੍ਹੀ ਹੈ ਪਰ ਸ਼ੁਰੂਆਤੀ ਦੌਰ ਤੋਂ ਹੀ ਇਹ ਬਿਆਨ ਦੇ ਰਹੇ ਹਾਂ ਕਿ ਇਸ ਕਾਨੂੰਨ 'ਚ ਹਰ ਧਰਮ ਨੂੰ ਨਾਗਰਿਕਤਾ ਮਿਲਣੀ ਚਾਹੀਦੀ ਹੈ।
ਸੁਖਬੀਰ ਨਾਲ ਹੁਣ ਕੋਈ ਸਮਝੌਤਾ ਨਹੀਂ ਕਰਾਂਗੇ : ਢੀਂਡਸਾ
ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਗ਼ਾਵਤ ਕਰ ਚੁੱਕੇ ਢੀਂਡਸਾ ਪਰਿਵਾਰ ਨੂੰ ਪੰਜਾਬ ਵਿਚੋਂ ਲੋਕਾਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਮਿਲ ਰਹੇ ਸਮਰਥਨ ਤੇ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਅਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ। ਢੀਂਡਸਾ ਨੇ ਕਿਹਾ ਕਿ ਢੀਂਡਸਾ ਪਰਵਾਰ ਅਪਣੇ ਮਿਸ਼ਨ ਸਿਧਾਂਤਾਂ ਦੀ ਲੜਾਈਨਾਲ ਕੋਈ ਸਮਝੌਤਾ ਨਹੀਂ ਕਰੇਗਾ, ਸ਼੍ਰੋਮਣੀ ਅਕਾਲੀ ਦਲ ਦਾ ਪੰਚ ਪ੍ਰਧਾਨੀ ਸਿਧਾਂਤ ਸੀ, ਜਿਸ ਤੋਂ ਅਕਾਲੀ ਦਲ ਤਾਨਾਸ਼ਾਹੀ ਕਰ ਕੇ ਭਟਕ ਗਿਆ। ਇਸ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਢੀਂਡਸਾ ਨੇ ਕਿਹਾ ਕਿ ਅਸੀਂ ਨਿੱਜੀ ਮੁਫਾਦਾਂ ਦੀ ਲੜਾਈ ਨਹੀਂ ਲੜਦੇ ਇਸ ਲਈ ਸੁਖਬੀਰ ਸਿੰਘ ਬਾਦਲ ਨਾਲ ਕਿਸੇ ਵੀ ਕੀਮਤ ਤੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਸਿਧਾਂਤਾਂ ਦੀ ਲੜਾਈ ਜਾਰੀ ਰੱਖਣਗੇ। ਢੀਂਡਸਾ ਕਿਹਾ ਕਿ ਸਰਨਾ ਭਰਾਵਾਂ ਤੇ ਹੋਰ ਟਕਸਾਲੀਆਂ ਵੱਲੋਂ 18 ਜਨਵਰੀ ਨੂੰ ਦਿੱਲੀ ਵਿਖੇ ਰੱਖੀ ਗਈ ਰੈਲੀ ਵਿਚ ਉਹ ਜ਼ਰੂਰ ਸ਼ਾਮਲ ਹੋਣਗੇ ਤੇ ਦਿੱਲੀ ਚੋਣਾਂ ਵਿਚ ਕਿਸੇ ਵੀ ਪਾਰਟੀ ਦਾ ਸਮਰਥਨ ਕਰਨ ਸਬੰਧੀ ਸਾਰੇ ਆਗੂਆਂ ਦੀ ਸਹਿਮਤੀ ਨਾਲ ਫ਼ੈਸਲਾ ਕੀਤਾ ਜਾਵੇਗਾ। ਪਰਿਵਾਰ ਉਪਰ ਕਾਂਗਰਸ ਨਾਲ ਮਿਲੀਭੁਗਤ ਦੇ ਲੱਗ ਰਹੇ ਦੋਸ਼ਾਂ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਬਰਗਾੜੀ ਬੇਅਬਦੀ ਕਾਂਡ ਤੇ ਅੱਜ ਤੱਕ ਕੋਈ ਕਾਰਵਾਈ ਨਾ ਹੋਣਾ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿਚ ਮਿਲੇ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ ।
ਪੰਜਾਬ ਵਿਧਾਨ ਸਭਾ ਇਜਲਾਸ:
ਰਾਜਪਾਲ ਦੇ ਭਾਸ਼ਣ ਮਗਰੋਂ ਅੱਜ ਦੀ ਕਾਰਵਾਈ ਖਤਮ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਅੱਜ ਦੀ ਕਾਰਵਾਈ ਖਤਮ ਹੋ ਗਈ ਹੈ। ਰਾਜਪਾਲ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਉਠਾਈ ਗਈ। ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਲੈਣ ਲਈ ਸਦਨ ਦੇ ਬਾਹਰ ਪਹੁੰਚੇ, ਜਿਥੇ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਚ ਅਕਾਲੀ ਦਲ ਦੇ ਵਿਧਾਇਕਾਂ ਨੇ ਹੱਥਾਂ ਚ ਛੁਣ-ਛਣੇ ਫੜ੍ਹ ਕੇ ਪੰਜਾਬ ਸਰਕਾਰ ਨੂੰ ਘਰ ਘਰ ਨੌਕਰੀ ਦੇਣ ਵਾਅਦੇ, ਮੋਬਾਈਲ ਫ਼ੋਨ ਦੇ ਵਾਅਦੇ ਅਤੇ ਕਿਸਾਨਾਂ ਕਰਜ਼ਾ ਮੁਆਫੀ ਦੇ ਵਾਅਦੇ ਯਾਦ ਕਰਾਏ।
ਤੁਹਾਨੂੰ ਦੱਸ ਦੇਈਏ ਕਿ ਅੱਜ ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਇਜਲਾਸ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ।
ਇਸ ਦੌਰਾਨ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ ਹੰਗਾਮਾ ਕੀਤਾ ਗਿਆ ਅਤੇ ਅਕਾਲੀ ਵਿਧਾਇਕਾਂ ਵਲੋਂ ਆਰਥਿਕ ਤੰਗੀ ਤੇ ਬਿਜਲੀ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਤੇ ਸਦਨ ਚੋਂ ਵਾਕ-ਆਊਟ ਕਰ ਦਿੱਤਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਲੋਂ ਵੀ ਪੰਜਾਬ ਚ ਮਹਿੰਗੀ ਬਿਜਲੀ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਵਿਧਾਨ ਸਭਾ ਚੋਂ ਵਾਕਆਊਟ ਕਰ ਦਿੱਤਾ ਗਿਆ।
ਮੈਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ
ਦੇ ਨਾਲ ਚੱਟਾਨ ਵਾਂਗ ਖੜ੍ਹਾ ਹਾਂ : ਪ੍ਰੋਫੈਸਰ ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਖੁਲਾਸਾ ਕੀਤਾ ਕਿ ਮੀਡੀਆ ਦੇ ਕੁੱਝ ਹਿੱਸਿਆਂ ਵੱਲੋਂ ਅਕਾਲੀ ਦਲ ਅੰਦਰ ਵਿਰੋਧਤਾ ਹੋਣ ਦਾ ਭੁਲੇਖਾ ਖੜ੍ਹਾ ਕਰਨ ਲਈ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਸਾਂਸਦ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹਨਾਂ ਵੱਲੋਂ ਕੋਰ ਕਮੇਟੀ ਮੀਟਿੰਗ ਵਿੱਚੋਂ ਅਧਵਾਟੇ ਉੱਠ ਕੇ ਜਾਣ ਦੇ ਗਲਤ ਅਰਥ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਮੈਂ ਸਪੱਸ਼ਟ ਦੱਸਦਾ ਹਾਂ ਕਿ ਮੈਨੂੰ ਕੁੱਝ ਟਾਲੇ ਨਾ ਸਕਣ ਵਾਲੇ ਜਰੂਰੀ ਰੁਝੇਂਵਿਆਂ ਕਰਕੇ ਕੋਰ ਕਮੇਟੀ ਦੀ ਮੀਟਿੰਗ ਵਿਚੋਂ ਅਧਟਾਵੇ ਉੱਠ ਕੇ ਜਾਣਾ ਪਿਆ ਸੀ। ਮੀਟਿੰਗ ਵਿਚੋਂ ਜਾਣ ਤੋਂ ਪਹਿਲਾਂ ਮੈਂ ਅਕਾਲੀ ਦਲ ਪ੍ਰਧਾਨ ਤੋਂ ਆਗਿਆ ਲਈ ਸੀ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਮੁਅੱਤਲ ਕੀਤੇ ਜਾਣ ਸਮੇਤ ਮੀਟਿੰਗ ਵਿਚ ਲਏ ਗਏ ਸਾਰਿਆਂ ਫੈਸਲਿਆਂ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ।
ਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਮੁੱਚੀ ਪਾਰਟੀ ਪੂਰੀ ਮਜ਼ਬੂਤੀ ਨਾਲ ਪਾਰਟੀ ਪ੍ਰਧਾਨ ਦੇ ਪਿੱਛੇ ਖੜ੍ਹੀ ਹੈ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਉਤੇ ਫਖ਼ਰ ਮਹਿਸੂਰ ਕਰਦੀ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਉਪ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਤਰੱਕੀ ਦੇ ਰਾਹ ਉੱਤੇ ਬਹੁਤ ਅੱਗੇ ਲੈ ਕੇ ਗਏ ਹਨ ਅਤੇ ਉਹ ਵਿਕਾਸ-ਪੁਰਸ਼ ਵਜੋਂ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਸਰਦਾਰ ਬਾਦਲ ਦੀ ਸੁਚੱਜੀ ਅਗਵਾਈ ਦੌਰਾਨ ਹੀ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣਿਆ ਸੀ ਅਤੇ ਸੂਬੇ ਅੰਦਰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਉਸਾਰੀ ਤੋਂ ਇਲਾਵਾ ਸੜ੍ਹਕਾਂ ਦਾ ਜਾਲ ਵਿਛਾਇਆ ਗਿਆ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਤਾਮਿਲਨਾਡੂ ਚ ਗੁਰਮਤਿ ਸਮਾਗਮ ,
ਭਾਈ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਲਈ 5 ਲੱਖ ਰੁਪਏ ਦਾ ਕੀਤਾ ਐਲਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਾਮਿਲਨਾਡੂ ਵਿਖੇ ਇਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਧਾਮ ਰਾਮੇਸ਼ਵਰਮ ਚ ਹੋਏ ਇਸ ਗੁਰਮਤਿ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਿੱਖ ਕੌਮ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਗੁਰੂ ਨਾਨਕ ਧਾਮ ਰਾਮੇਸ਼ਵਰਮ (ਤਾਮਿਲਨਾਡੂ) ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਸਾਹਿਬ ਆਪਣੀ ਦੂਸਰੀ ਉਦਾਸੀ ਦੌਰਾਨ ਗਏ ਸਨ। ਇਸ ਇਤਿਹਾਸਕ ਅਸਥਾਨ ਤੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਚੇਨਈ, ਤਿਰਚੀ, ਮਦੁਰਾਈ, ਬੰਗਲੌਰ, ਕੋਇਮਬਤੂਰ, ਬਿਜਨੌਰ ਆਦਿ ਥਾਵਾਂ ਤੋਂ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।
ਇਸ ਸਮਾਗਮ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਲਈ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਗੁਰਮਤਿ ਸਮਾਗਮ ਕਰਨ ਦਾ ਮੰਤਵ ਜਿਥੇ ਪਹਿਲੇ ਪਾਤਸ਼ਾਹ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਹੈ, ਉਥੇ ਹੀ ਤਾਮਿਲਨਾਡੂ ਅਤੇ ਨਾਲ ਲਗਦੇ ਇਲਾਕਿਆਂ ਵਿਚ ਵੱਸਦੇ ਸਿੱਖਾਂ ਨਾਲ ਮੇਲ-ਜੋਲ ਨੂੰ ਵਧਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਅਗਲੇ ਸਮਿਆਂ ਅੰਦਰ ਵੀ ਕਰਵਾਏ ਜਾਣਗੇ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਇਸ ਇਤਿਹਾਸਕ ਅਸਥਾਨ ਵਿਖੇ ਵੱਡੀ ਪੱਧਰ ਤੇ ਸੰਗਤ ਜੁੜਨੀ ਆਪਣੇ ਆਪ ਵਿਚ ਇਤਿਹਾਸਕ ਗੱਲ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਪ੍ਰਚਾਰ ਯਾਤਰਾਵਾਂ ਦੌਰਾਨ ਦੇਸ਼ ਦੁਨੀਆਂ ਦੇ ਕਈ ਹਿੱਸਿਆਂ ਵਿਚ ਆਪਣੇ ਮੁਬਾਰਕ ਚਰਨ ਪਾਏ ਹਨ, ਜਿਨ੍ਹਾਂ ਵਿੱਚੋਂ ਰਮੇਸ਼ਵਰਮ ਵੀ ਇਕ ਹੈ। ਉਨ੍ਹਾਂ ਸਿੱਖ ਸੰਗਤ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕਜੁਟ ਰਹਿਣ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਸਿੱਖ ਕੌਮ ਹਮੇਸ਼ਾ ਦੇਸ਼ ਦੁਨੀਆ ਚ ਵੱਸਦੇ ਸਿੱਖਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੋਰਾ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਅਤੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਚੁਰਾਸੀ ਕਤਲੇਆਮ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ,
ਪੁਲਿਸ ਨੂੰ ਵੀ ਲੱਗੇਗਾ ਸੇਕ
1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਤੋਂ ਵੱਡੀ ਖ਼ਬਰ ਆਈ ਹੈ। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਐਸਆਈਟੀ ਰਿਪੋਰਟ ਦੇ ਆਧਾਰ 'ਤੇ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਵਾਲਿਆਂ 'ਤੇ ਕਾਰਵਾਈ ਹੋਏਗੀ। ਕੇਂਦਰ ਸਰਕਾਰ ਨੇ ਕੋਰਟ ਨੂੰ ਕਿਹਾ, "ਅਸੀਂ ਸਾਬਕਾ ਹਾਈਕੋਰਟ ਦੇ ਜੱਜ ਐਸਐਨ ਢੀਂਗਰਾ ਦੀ ਅਗਵਾਈ ਵਾਲੀ ਐਸਆਈਟੀ ਦੀ ਰਿਪੋਰਟ ਨੂੰ ਮਨਜ਼ੂਰ ਕਰ ਲਿਆ ਹੈ। ਉਸ ਦੇ ਆਧਾਰ 'ਤੇ ਕਾਰਵਾਈ ਹੋਵੇਗੀ। ਲਾਪ੍ਰਵਾਹੀ ਦੇ ਦੋਸ਼ੀ ਪੁਲਿਸ ਵਾਲਿਆਂ 'ਤੇ ਕਾਰਵਾਈ ਹੋਵੇਗੀ।"
ਕਤਲੇਆਮ ਦੇ 186 ਕੇਸਾਂ ਦੀ ਸਮੀਖਿਆ ਕਰਨ ਵਾਲੀ ਸਿੱਟ ਨੇ ਰਿਪੋਰਟ ਦਿੱਤੀ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਹੇਠਲੀ ਅਦਾਲਤ ਤੋਂ ਮੁਕਦਮਾ ਖਾਰਜ ਹੋਣ ਤੋਂ ਬਾਅਦ ਅਪੀਲ ਦਾਇਰ ਨਹੀਂ ਕੀਤੀ ਗਈ। ਇਸ 'ਚ ਜਾਂਚ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਹੈ। ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਕਿ ਉਹ ਬੰਦ ਕੇਸਾਂ ਦੀ ਅਪੀਲ ਦਾਖਲ ਕਰਨ ਲਈ ਪੁਲਿਸ ਨੂੰ ਅਪੀਲ ਕਰਦੇ ਹਨ।
ਇਸ ਕੇਸ 'ਚ ਸੁਪਰੀਮ ਕੋਰਟ ਨੇ ਐਸਆਈਟੀ ਦਾ ਗਠਨ ਕੀਤਾ ਸੀ। ਪੁਲਿਸ ਜਾਂ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 184 ਕੇਸਾਂ ਨੂੰ ਬੰਦ ਕਰ ਦਿੱਤਾ ਗਿਆ। ਕੁਝ ਦੰਗਾ ਪੀੜਤਾਂ ਲਈ ਪਟੀਸ਼ਨ ਦਾਇਰ ਕਰਕੇਇਹ ਕਿਹਾ ਗਿਆ ਕਿ ਇਹ ਕੇਸ ਬਿਨਾਂ ਸਬੂਤ ਤੇ ਤੱਤ ਦੇਖੇ ਬਿਨਾਂ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਨੇ ਸਹੀ ਢੰਗ ਨਾਲ ਬਿਆਨ ਦਰਜ ਨਹੀਂ ਕੀਤੇ।
ਦੱਸ ਦੇਈਏ ਕਿ ਸਾਲ 1984 'ਚ ਤਤਕਾਲੀ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਅੰਗ ਰੱਖਿਅਕਾਂ ਨੇ ਗੋਲੀ ਮਾਰ ਦਿੱਤੀ ਸੀ। ਇਹ ਦੋਵੇਂ ਅੰਗ ਰੱਖਿਅਕ ਸਿੱਖ ਸੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ 'ਚ ਵੱਡੀ ਗਿਣਤੀ ਵਿੱਚ ਦੰਗੇ ਹੋਏ ਜਿਸ 'ਚ ਸਿੱਖਾਂ ਨੂੰ ਮਾਰਿਆ ਗਿਆ। ਕਾਂਗਰਸ ਨੇਤਾ ਕਮਲਨਾਥ 'ਤੇ ਸਿੱਖ ਦੰਗੇ ਭੜਕਾਉਣ ਦੇ ਦੋਸ਼ ਲੱਗੇ ਹਨ ਤੇ ਉਸ ਨੂੰ ਮੱਧ ਪ੍ਰਦੇਸ਼ ਦਾ ਸੀਐਮ ਬਣਾਏ ਜਾਣ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸੀ।
84 ਸਿੱਖ ਕਤਲੇਆਮ ਦੌਰਾਨ
ਸਿੱਖਾਂ ਨੂੰ ਰੇਲਾਂ ਵਿੱਚੋ ਲਾਹ ਕੇ ਮਾਰਿਆ ਗਿਆ,
ਪੁਲਿਸ ਨੇ ਕੁਝ ਨਹੀਂ ਕੀਤਾ
1984 ਦੇ ਸਿੱਖ ਕਤਲੇਆਮ ਦੌਰਾਨ ਸਿੱਖਾਂ ਨੂੰ ਰੇਲ ਗੱਡੀਆਂ ਵਿੱਚੋਂ ਲਾਹ ਕੇ ਕਤਲ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਪੁਲਿਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸਗੋਂ ਕਿਹਾ ਕਿ ਭੀੜ ਉਨ੍ਹਾਂ ਤੋਂ ਜ਼ਿਆਦਾ ਸੀ। ਇਹ ਗੱਲ ਚੁਰਾਸੀ ਸਿੱਖ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐੱਸ ਐੱਨ ਢੀਂਗਰਾ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਕਹੀ ਹੈ। ਵਿਸ਼ੇਸ਼ ਜਾਂਚ ਟੀਮ ਨੇ 186 ਮਾਮਲਿਆਂ ਦੀ ਜਾਂਚ ਕੀਤੀ ਤੇ ਪਾਇਆ ਕਿ ਦਿੱਲੀ ਵਿੱਚ ਪੰਜ ਮੌਕਿਆਂ ਤੇ ਰੇਲਾਂ ਰੋਕ ਕੇ ਸਿੱਖਾਂ ਨੂੰ ਉਤਾਰ ਕੇ ਤੇ ਰੇਲਵੇ ਸਟੇਸ਼ਨਾਂ ਤੇ ਮਾਰਿਆ ਗਿਆ। ਪੁਲਿਸ ਨੇ ਦੰਗਾਈਆਂ ਵੱਲੋਂ ਰੇਲਾਂ ਰੋਕ ਕੇ ਸਿੱਖਾਂ ਨੂੰ ਮਾਰੇ ਜਾਣ ਬਾਰੇ ਮਿਲੀ ਇਤਲਾਹ ਤੇ ਕੋਈ ਕਾਰਵਾਈ ਨਹੀਂ ਕੀਤੀ।ਇਹ ਘਟਨਾਵਾਂ ਦਿੱਲੀ ਦੇ ਪੰਜ ਰੇਲਵੇ ਸਟੇਸ਼ਨਾਂ ਨਾਂਗਲੋਈ, ਕਿਸ਼ਨਗੰਜ, ਦਇਆਬਸਤੀ, ਸ਼ਹਾਦਰਾ ਤੇ ਤੁਗਲਕਾਬਾਦ ਪਹਿਲੀ ਤੇ ਦੂਜੀ ਨਵੰਬਰ ਨੂੰ ਵਾਪਰੀਆਂ।
ਹੁਕਮਨਾਮੇ ਤੇ ਗੁਰਬਾਣੀ ਕੀਰਤਨ ਉੱਤੇ
ਮਾਲਕੀ ਦਾ ਦਾਅਵਾ ਗੁਰਬਾਣੀ ਦਾ ਨਿਰਾਦਰ

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਉੱਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ ਅਤੇ ਇਹ ਨਿਰਾਦਰੀ ਕਰਨ ਦੇ ਦੋਸ਼ੀਆਂ ਵਿਰੁੱਧ ਸਿੱਖ ਪੰਪਰਾਵਾਂ ਅਤੇ ਮਰਿਯਾਦਾ ਅਨੁਸਾਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਾਰਵਾਈ ਕਰਨ ਦੀ ਅਪੀਲ ਕਰਦਿਆਂ, ਬਾਜਵਾ ਨੇ ਕਿਹਾ, ”ਸਿੱਖ ਗੁਰੂ ਸਾਹਿਬਾਨ ਵਲੋਂ ਉਚਾਰੀ ਪਾਵਨ ਬਾਣੀ ਪੂਰੇ ਸੰਸਾਰ ਵਿਚ ਵਸਦੇ ਪ੍ਰਾਣੀ ਮਾਤਰ ਦੇ ਭਲੇ ਲਈ ਹੈ ਅਤੇ ਪੂਰਾ ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ, ਪਰ ਮਾਲਕ ਨਹੀਂ। ਇਸ ਲਈ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਹੁਕਮਨਾਮਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜਾਗੀਰ ਨਹੀਂ ਹੋ ਸਕਦਾ।ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਟੀਵੀ ਚੈਨਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਏ ਜਾਂਦੇ ਪਵਿੱਤਰ ਹੁਕਮਨਾਮੇ ਉੱਤੇ ਨਿਰੋਲ ਆਪਣਾ ਹੱਕ ਹੋਣ ਦਾ ਕੀਤਾ ਗਿਆ ਦਾਅਵਾ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਤੋਂ ਬਿਲਕੁਲ ਉਲਟ ਹੈ Àਤੇ ਇਹ ਦਾਅਵਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ। ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੁਕਮਨਾਮਾ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ ਕਿਸੇ ਟੀਵੀ ਚੈਨਲ ਨੂੰ ਵੇਚਣ ਦੇ ਅਧਿਕਾਰ ਨੁੰ ਚੁਣੌਤੀ ਦਿੰਦਿਆਂ ਕਿਹਾ ਕਿ ਖ਼ੁਦ ਸ਼੍ਰੋਮਣੀ ਕਮੇਟੀ ਵੀ ਗੁਰਬਾਣੀ ਦੀ ਮਾਲਕ ਨਹੀਂ ਹੈ ਅਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣਾ ਹੀ ਇਸ ਦੀ ਜ਼ਿੰਮੇਵਾਰੀ ਹੈ। ਇਸ ਲਈ ਉਹ ਅੱਗੇ ਕਿਸੇ ਹੋਰ ਅਦਾਰੇ ਨੂੰ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਕਿਵੇਂ ਵੇਚ ਸਕਦੀ ਹੈ ਅਤੇ ਉਹ ਵੀ ਨਿਰੋਲ ਮੁਨਾਫ਼ਾ ਕਮਾਉਣ ਵਾਲੇ ਇੱਕ ਨਿੱਜੀ ਵਪਾਰਕ ਅਦਾਰੇ ਨੂੰ। ਉਹਨਾਂ ਦੋਸ਼ ਲਾਇਆ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਕੀਰਤਨ ਅਤੇ ਸ੍ਰੀ ਦਰਬਾਰ ਸਾਹਿਬ ਦੋਹਾਂ ਨੂੰ ਹੀ ਵਪਾਰ ਦੀ ਵਸਤੂ ਬਣਾ ਦਿੱਤਾ ਹੈ।

ਗੁਰਬਾਣੀ ਕਿਸੇ ਦੀ ਵੀ ਬੌਧਿਕ ਜਾਇਦਾਦ ਨਹੀਂ:

ਰਬਿੰਦਰ ਨਾਰਾਇਣ

ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ਤੇ ਕੁਝ ਧਿਰਾਂ ਵੱਲੋਂ ਸਕਰੀਨ ਸ਼ਾਟ ਦਿਖਾ ਕੇ ਇਹ ਗੱਲ ਵਾਰ ਵਾਰ ਦੱਸੀ ਜਾ ਰਹੀ ਹੈ ਕਿ ਅਦਾਰਾ ਪੀ .ਟੀ. ਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਅਦਾਰੇ ਦੀ ਬੋਧਿਕ ਜਾਇਦਾਦ  ਹੈ।

ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ਤੇ ਕੁਝ ਧਿਰਾਂ ਵੱਲੋਂ ਸਕਰੀਨ ਸ਼ਾਟ ਦਿਖਾ ਕੇ ਇਹ ਗੱਲ ਵਾਰ ਵਾਰ ਦੱਸੀ ਜਾ ਰਹੀ ਹੈ ਕਿ ਅਦਾਰਾ ਪੀ .ਟੀ. ਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਅਦਾਰੇ ਦੀ ਬੋਧਿਕ ਜਾਇਦਾਦ (Intellectual Property) ਹੈ।

ਰਬਿੰਦਰ ਨਰਾਇਣ ਨੇ ਕਿਹਾ ਕਿ ਉਹ ਪਿਛਲੇ 20 ਸਾਲਾ ਤੋਂ ਗੁਰਬਾਣੀ ਦੀ ਨਿਰੰਤਰ ਸੇਵਾ ਚ ਲੱਗੇ ਹੋਏ ਹਨ ਤੇ ਗੁਰੂ ਦੇ ਅਸ਼ੀਰਵਾਦ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਰਹਾਂਗੇ। ਪੀਟੀਸੀ ਨੈੱਟਵਰਕ ਪਵਿੱਤਰ ਬਾਣੀ ਦੀ ਮਰਆਿਦਾ ਦੇ ਅਜਿਹੇ ਘਾਣ ਬਾਰੇ ਸੋਚ ਵੀ ਨਹੀਂ ਸਕਦਾ

ਲੋਕ ਹਿਤ ਵਿੱਚ ਜਾਰੀ ਆਪਣੇ ਬਿਆਨ ਵਿੱਚ ਰਬਿੰਦਰ ਨਾਰਾਇਣ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰ ਲਈ ਐੱਸਜੀਪੀਸੀ ਜਾਂ ਪੀਟੀਸੀ ਦੀ ਸਾਈਟ ਤੇ ਮੌਜੂਦ ਲਿੰਕ ਨੂੰ ਕਿਸੇ ਵੱਲੋਂ ਵੀ ਸ਼ੇਅਰ ਕਰਨ ਉੱਪਰ ਉਨ੍ਹਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ l ਉਨ੍ਹਾਂ ਗੁਰਬਾਣੀ ਦਾ ਲਿੰਕ ਚੋਰੀ ਕਰਕੇ ਉਸਦਾ ਗਲਤ ਇਸਤੇਮਾਲ ਕਰਨ ਵਾਲੀਆਂ ਸੰਸਥਾਵਾਂ ਤੇ ਸਖਤ ਇਤਰਾਜ਼ ਜਤਾਉਦਿਆਂ ਕਿਹਾ ਕਿ ਇਸ ਤਰੀਕੇ ਨਾਲ ਪੈਸਾ ਕਮਾਉਣ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਗਲਤ ਸਾਈਟਾਂ ਚਲਾ ਰਹੇ ਹਨ ਤੇ ਹੁਕਮਨਾਮੇ ਨੂੰ ਜਰੀਆ ਬਣਾ ਕੇ ਆਪਣਾ ਫੇਸਬੁੱਕ ਪੇਜ ਜਾਂ ਆਪਣਾ ਯੂਟਿਊਬ ਚੈਨਲ ਸਬਸਕਰਾਈਬ ਕਰਨ ਲਈ ਮੈਸਜ ਕਰਦੇ ਹਨ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ ਐੱਸਜੀਪੀਸੀ ਦੀ ਸਾਈਟ ਤੋਂ ਗੁਰਬਾਣੀ ਡਾਊਨਲੋਡ ਕਰਕੇ ਨਿੱਜੀ ਮੁਫਾਦਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਕੁਝ ਲੋਕ ਹੁਕਮਨਾਮੇ ਦੀ ਆੜ ਚ ਨਿਜੀ ਮਸ਼ਹੂਰੀ ਤੇ ਸੈਕਸ ਸਾਈਟਾਂ ਚਲਾ ਰਹੇ ਹਨ ਜੋ ਪੂਰੀ ਤਰਾਂ ਬੇਅਦਬੀ ਹੈ ਅਤੇ ਇਸ ਤੇ ਆੱਸਜੀਪੀਸੀ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
ਲਗਾਤਾਰ ਦਰਬਾਰ ਸਾਹਿਬ ਤੋਂ ਪੀਟੀਸੀ ਨੈਟਵਰਕ ਤੇ ਪ੍ਰਸਾਰਿਤ ਹੁੰਦੀ ਗੁਰੂਬਾਣੀ ਉਪਰ ਬੋਲਦਿਆਂ ਰਬਿੰਦਰ ਨਾਰਾਇਣ ਨੇ ਕਿਹਾ : ਐੱਸਜੀਪੀਸੀ ਨਾਲ ਏਕਾਧਿਕਾਰ ਵਾਲੇ ਕਰਾਰ ਦਾ ਸਿਸਟਮ ਹੁਣ ਦਾ ਨਹੀਂ ਬਲਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੇ ਵੇਲੇ ਦਾ ਹੈ ਤੇ ਇਸ ਕਰਾਰ ਨੂੰ ਮਾਣਯੋਗ ਹਾਈਕੋਰਟ ਨੇ ਵੀ ਸਹੀ ਦੱਸਿਆ ਹੈ।

ਇਸ ਦੇ ਨਾਲ ਹੀ ਉਨਾਂ ਨੇ ਸ੍ਰੀ ਹੇਮਕੁੰਟ ਸਾਹਿਬ ਤੋਂ ਪ੍ਰਸਾਰਿਤ ਹੁੰਦੀ ਬਾਣੀ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਹੇਮਕੁੰਟ ਤੋਂ ਪ੍ਰਸਾਰਿਤ ਹੁੰਦੀ ਬਾਣੀ ਲਈ ਸਥਾਨਕ ਕਮੇਟੀ ਵਲੋਂ ਲੱਖਾਂ ਰੁਪਏ ਨਿੱਜੀ ਚੈਨਲ ਨੂੰ ਦਿਤੇ ਜਾਂਦੇ ਸੀ ਜੋ ਪੈਸਾ ਸੰਗਤ ਦੀ ਭਲਾਈ ਲਈ ਕੰਮ ਵਿੱਚ ਲਿਆਂਦਾ ਜਾ ਸਕਦਾ ਸੀ ਜਿਸ ਤੇ ਪੀਟੀਸੀ ਨੈਟਵਰਕ ਨੇ ਪਹਿਲਕਦਮੀ ਕਰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਤੋਂ ਬਾਣੀ ਦਾ ਪ੍ਰਸਾਰ ਬਿਲਕੁਲ ਮੁਫਤ ਆਪਣੇ ਖਰਚੇ ਤੇ ਚੈਨਲ ਤੇ ਸ਼ੁਰੂ ਕੀਤਾ ਤਾਂ ਜੋ ਉਹ ਸੰਗਤ ਜੋ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੀ ਸੀ ਉਹ ਸੰਗਤ ਘਰ ਬੈਠੇ ਬਾਣੀ ਸਰਵਣ ਕਰ ਸਕੇ।ਅਦਾਰਾ ਪੀਟੀਸੀ ਸੰਗਤਾਂ ਨਾਲ ਇਹ ਵਾਅਦਾ ਕਰਦਾ ਹੈ ਕਿ ਗੁਰੂ ਘਰ ਦੀ ਮਰਿਆਦਾ ਸਾਡੇ ਲਈ ਸਭ ਤੋਂ ਉੱਪਰ ਹੈ ਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸਾਡਾ ਉਪਰਾਲਾ ਨਿਰੰਤਰ ਜਾਰੀ ਰਹੇਗਾ।

ਗੁਪਤਾ ਡੀਜੀਪੀ ਬਣੇ ਰਹਿਣਗੇ,
ਮਾਮਲੇ ਨੂੰ ਸੁਲਝਾ ਲਿਆ ਜਾਵੇਗਾ- ਕੈਪਟਨ
ਕੈਟ ਵੱਲੋਂ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਨ ਦੇ ਫੈਸਲੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਤੋਂ ਕਿਹਾ ਕਿ ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਬਣੇ ਰਹਿਣਗੇ। ਮੁੱਖ ਮੰਤਰੀ ਵੱਲੋਂ ਕੈਟ, ਯੂਪੀਐਸਸੀ ਅਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰ ਦੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।ਅੱਜ ਸਵੇਰੇ ਕੈਟ ਨੇ ਵੱਡਾ ਝਟਕਾ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਨ ਦੀ ਅਪੀਲ ਨੂੰ ਮਨਜੂਰੀ ਦੇ ਦਿੱਤੀ ਹੈ। ਪੰਜਾਬ ਦੇ ਡੀਜੀਪੀ ਅਹੁਦੇ ਤੇ ਆਪਣੇ ਤੋਂ ਜੂਨੀਅਰ ਅਧਿਕਾਰੀ ਦਿਨਕਰ ਗੁਪਤਾ ਦੀ ਨਿਯੁਕਤੀ ਤੋਂ ਨਾਰਾਜ਼ ਮੁਹੰਮਦ ਮੁਸਤਫਾ ਅਤੇ ਸਿਧਾਰਧ ਚਟੋਪਾਧਿਆਏ ਨੇ ਨਿਯੁਕਤੀ ਨੂੰ ਕੈਟ ਚ ਚੁਣੌਤੀ ਦਿੱਤੀ ਸੀ।
ਨਾਗਰਿਕਤਾ ਵਿਰੋਧੀ ਕਾਨੂੰਨ ਦੇ ਖਿਲਾਫ
ਸੁਪਰੀਮ ਕੋਰਟ ਗਿਆ ਕੇਰਲ
ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਖਿਲਾਫ ਸੁਪਰੀਮ ਕੋਰਟ ਵਿੱਚ ਕੇਰਲ ਸਰਕਾਰ ਨੇ ਪਟੀਸ਼ਨ ਦਾਇਰ ਕਰ ਦਿੱਤੀ ਹੈ। ਕੇਰਲ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।ਕੇਰਲ ਸਰਕਾਰ ਨੇ ਸੰਵਿਧਾਨ ਦੀ ਧਾਰਾ 131 ਦੇ ਤਹਿਤ ਸੀਏਏ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਪਟੀਸ਼ਨ ਵਿੱਚ ਸੀਏਏ ਨੂੰ ਪੱਖਪਾਤੀ ਅਤੇ ਗੈਰ ਸੰਵਿਧਾਨਕ ਦੱਸਿਆ ਗਿਆ ਹੈ। ਸੰਵਿਧਾਨ ਦਾ ਆਰਟੀਕਲ 131 ਭਾਰਤ ਸਰਕਾਰ ਅਤੇ ਕਿਸੇ ਵੀ ਰਾਜ ਵਿਚਾਲੇ ਕਿਸੇ ਵਿਵਾਦ ਵਿਚ ਸੁਪਰੀਮ ਕੋਰਟ ਨੂੰ ਮੂਲ ਅਧਿਕਾਰ ਖੇਤਰ ਦਿੰਦਾ ਹੈ।ਇਸ ਤੋਂ ਪਹਿਲਾਂ ਦਸੰਬਰ ਵਿਚ ਕੇਰਲਾ ਅਸੈਂਬਲੀ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ ਕੀਤਾ ਸੀ। ਇਸ ਵਿਚ ਕੇਂਦਰ ਤੋਂ ਇਸ ਕਾਨੂੰਨ ਨੂੰ ਲਾਗੂ ਨਾ ਕਰਨ ਦੀ ਮੰਗ ਕੀਤੀ ਗਈ। ਇਹ ਪ੍ਰਸਤਾਵ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਪੇਸ਼ ਕੀਤਾ। ਸਿਰਫ ਭਾਜਪਾ ਵਿਧਾਇਕ ਓ। ਰਾਜਗੋਪਾਲ ਨੂੰ ਛੱਡ ਕੇ ਸਾਰੇ ਵਿਧਾਇਕਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ।ਸੀਐਮ ਪਨਾਰਈ ਵਿਜਯਨ ਨੇ ਸੀਏਏ ਵਿਰੁੱਧ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਦਿਆਂ ਕਿਹਾ, ‘ਕੇਰਲ ਦਾ ਧਰਮ ਨਿਰਪੱਖਤਾ, ਯੂਨਾਨੀਆਂ, ਰੋਮਾਂ, ਅਰਬਾਂ ਦਾ ਲੰਮਾ ਇਤਿਹਾਸ ਹੈ, ਹਰ ਕੋਈ ਸਾਡੀ ਧਰਤੀਤੇ ਪਹੁੰਚਿਆ। ਈਸਾਈ ਅਤੇ ਮੁਸਲਮਾਨ ਸ਼ੁਰੂਆਤ ਵਿੱਚ ਕੇਰਲਾ ਪਹੁੰਚੇ। ਉਹ ਸਾਡੀ ਪਰੰਪਰਾ ਸ਼ਾਮਲ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੇਰਲ ਵਿਚ ਕੋਈ ਨਜ਼ਰਬੰਦੀ ਕੇਂਦਰ ਨਹੀਂ ਹੋਵੇਗਾ। ਵਿਧਾਨ ਸਭਾ ਵਿੱਚ ਕਾਂਗਰਸ, ਸੀਪੀਆਈ (ਐਮ) ਨੇ ਪਨਾਰਾਏ ਵੱਲੋਂ ਪੇਸ਼ ਪ੍ਰਸਤਾਵ ਦਾ ਸਮਰਥਨ ਕੀਤਾ।
ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ ਚ ਰੋਸ ,
ਹੁਣ ਫਰਾਂਸ ਦੇ ਗੁਰੂ ਘਰਾਂ ਚ ਵੀ ਪ੍ਰਚਾਰ ਕਰਨ ਤੇ ਪਾਬੰਦੀ
ਵਿਵਾਦਿਤ ਸਿੱਖ ਪ੍ਰਚਾਰਕ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ ਚ ਰੋਸ ਫੈਲਦਾ ਜਾ ਰਿਹਾ ਹੈ। ਇੰਗਲੈਂਡ, ਇਟਲੀ ਉਪਰੰਤ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂਕੇ ਪ੍ਰਤੀ ਫਰਾਂਸ ਦੇ ਗੁਰੂ ਘਰਾਂ ਚ ਵੀ ਪ੍ਰਚਾਰ ਕਰਨ ਤੇ ਪਾਬੰਦੀ ਦਾ ਐਲਾਨ ਕੀਤਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਬਾਈਕਾਟ ਦਾ ਫ਼ੈਸਲਾ ਗੁਰਦੁਆਰਾ ਸਿੰਘ ਸਭਾ ਬੌਬੀਨੀ ਫਰਾਂਸ ਵਿਖੇ  ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੀ ਇਕ ਇਕੱਤਰਤਾ ਦੌਰਾਨ ਲਿਆ ਗਿਆ ਹੈ। ਪਾਸ ਕੀਤੇ ਗਏ ਮਤੇ ਅਨੁਸਾਰ ਉਕਤ ਦੋਹਾਂ ਪ੍ਰਚਾਰਕਾਂ ਤੇ ਉਦੋਂ ਤਕ ਬੰਦਿਸ਼ ਲਾਗੂ ਰਹੇਗੀ ਜਦ ਤੱਕ ਇਹ ਦੋਵੇਂ ਆਪਣੇ ਵਿਵਾਦਿਤ ਕਥਨਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਅਤੇ ਦੋਸ਼ ਮੁਕਤ ਨਹੀਂ ਹੋ ਜਾਂਦੇ।
ਇਸ ਮੀਟਿੰਗ ਦੌਰਾਨ ਗੁਰਦੁਆਰਾ ਬੌਬੀਨੀ ਤੋਂ ਇਲਾਵਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ, ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਗਤ ਰਵੀਦਾਸ ਜੀ ਟੈਂਪਲ ਦੇ ਪ੍ਰਬੰਧਕੀ ਮੈਂਬਰਾਂ ਸੁਖਦੇਵ ਸਿੰਘ,
ਰਘਬੀਰ ਸਿੰਘ, ਪਰਮਜੀਤ ਸਿੰਘ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ ਲਾ ਬੁਰਜੇ, ਕਰਨੈਲ ਸਿੰਘ ਲਾ ਕੋਰਨਿਵ, ਗੁਰਮੀਤ ਸਿੰਘ ਬੋਂਦੀ ਗੁਰੂਘਰ, ਮੰਗਤ ਸਿੰਘ ਬੋਂਦੀ ਗੁਰੂ ਘਰ, ਅਤੇ ਬਲਬੀਰ ਸਿੰਘ ਬੋਂਦੀ ਗੁਰੂਘਰ ਆਦਿ ਮੌਜੂਦ ਸਨ।
ਭਾਰਤ ਦੇ ਸਾਰੇ ਕੇਂਦਰੀ ਮੰਤਰੀ
18 ਤੋਂ 25 ਜਨਵਰੀ ਤੱਕ ਜੰਮੂਕਸ਼ਮੀਰ ਦੇ ਦੌਰੇ ਤੇ
ਜੰਮੂ-ਕਸ਼ਮੀਰ ਵਿੱਚੋਂ ਧਾਰਾ–370 ਖ਼ਤਮ ਕੀਤੇ ਜਾਣ ਦੇ ਪੰਜ ਮਹੀਨਿਆਂ ਬਾਅਦ 18 ਤੋਂ 25 ਜਨਵਰੀ ਦੌਰਾਨ ਤਿੰਨ ਦਰਜਨ ਕੇਂਦਰੀ ਮੰਤਰੀ ਜੰਮੂਕਸ਼ਮੀਰ ਦਾ ਦੌਰਾ ਕਰਨਗੇ। ਇਸ ਦੌਰਾਨ ਕੇਂਦਰੀ ਮੰਤਰੀ ਉੱਥੋਂ ਦੇ ਲੋਕਾਂ ਨਾਲ ਮੁਲਾਕਾਤ ਕਰ ਕੇ ਹਾਂਪੱਖੀ ਪ੍ਰਭਾਵਾਂ ਤੇ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਬਾਰੇ ਗੱਲਬਾਤ ਕਰ ਕੇ ਜਾਣਕਾਰੀ ਦੇਣਗੇ। ਮੰਤਰੀਆਂ ਦੇ ਯਾਤਰਾ ਪ੍ਰੋਗਰਾਮਾਂ ਨੂੰ 17 ਜਨਵਰੀ ਨੂੰ ਕੇਂਦਰੀ ਮੰਤਰੀਮੰਡਲ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਖ਼ਬਰਾਂ ਅਨੁਸਾਰ ਇਹ ਮੰਤਰੀ ਜ਼ਿਲ੍ਹਾ ਤੇ ਤਹਿਸੀਲਾਂ ਦੇ ਨਾਲ ਹੋਰ ਵੀ ਮੁੱਖ ਸਥਾਨਾਂ ਦਾ ਦੌਰਾ ਕਰਨਗੇ। ਗ੍ਰਹਿ ਰਾਜ ਮੰਤਰੀ ਜੀ। ਕਿਸ਼ਨ ਰੈੱਡੀ ਨੇ ਮੰਤਰੀਆਂ ਦੇ ਇਸ ਦੌਰੇ ਬਾਰੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬਰਾਮਨੀਅਮ ਨੂੰ ਇੱਕ ਚਿੱਠੀ ਵੀ ਲਿਖੀ ਹੈ। ਉਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਚਾਹੁੰਦੇ ਹਨ ਕਿ ਕੇਂਦਰੀ ਮੰਤਰੀ ਮੰਡਲ ਦੇ ਸਾਰੇ ਮੈਂਬਰ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦੌਰਾ ਕਰਨ ਤੇ ਉੱਥੋਂ ਦੇ ਹਾਲਾਤ ਦੀ ਜਾਣਕਾਰੀ ਲੈਣ ਦੇ ਨਾਲਨਾਲ ਲੋਕਾਂ ਨੂੰ ਧਾਰਾ 370 ਹਟਾਉਣ ਤੋਂ ਬਾਅਦ ਦੇ ਹਾਂਪੱਖੀ ਨਤੀਜਿਆਂ ਤੇ ਵਿਕਾਸ ਵਿੱਚ ਆਈ ਤੇਜ਼ੀ ਬਾਰੇ ਜਾਣਕਾਰੀ ਦੇਣ। ਇਸ ਦੌਰਾਨ 51 ਯਾਤਰਾਵਾਂ ਜੰਮੂ ਦੀਆਂ ਤੇ ਅੱਠ ਯਾਤਰਾਵਾਂ ਸ੍ਰੀਨਗਰ ਦੀਆਂ ਹੋਣਗੀਆਂ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ 19 ਜਨਵਰੀ ਨੂੰ ਰਿਸਾਈ ਜ਼ਿਲ੍ਹੇ ਦੇ ਪੰਥਾਲ ਤੇ ਕਟੜਾ ਦਾ ਦੌਰਾ ਕਰਨਗੇ, ਜਦ ਕਿ ਰੇਲ ਮੰਤਰੀ ਪੀਯੂਸ਼ ਗੋਇਲ ਸ੍ਰੀਨਗਰ ਜਾਣਗੇ। ਗ੍ਰਹਿ ਰਾਜ ਮੰਤਰੀ ਜੀ। ਕਿਸ਼ਨ ਰੈੱਡੀ 22 ਜਨਵਰੀ ਨੂੰ ਗੰਦਰਬਲ ਤੇ 23 ਜਨਵਰੀ ਨੂੰ ਮਨੀਗਾਮ ਜਾਣਗੇ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ 24 ਜਨਵਰੀ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਜਾਣਗੇ। ਹੋਰ ਮੰਤਰੀਆਂ ਚ ਵੀ।ਕੇ। ਸਿੰਘ 20 ਜਨਵਰੀ ਨੂੰ ਊਧਮਪੁਰ ਜ਼ਿਲ੍ਹੇ ਦੇ ਟੀਕਰੀ , ਕਿਰਨ ਰਿਜਿਜੂ 21 ਜਨਵਰੀ ਨੂੰ ਜੰਮੂ ਦੇ ਸੁਚੇਤਗੜ੍ਹ ਜਾਣਗੇ। ਕੇਂਦਰੀ ਮੰਤਰੀ ਆਰ।ਕੇ। ਸਿੰਘ ਡੋਡਾ ਦੇ ਖੇਲਾਨੀ ਤੇ ਸ੍ਰੀਪਾਦ ਯਸ਼ੋ ਨਾਇਕ ਸ੍ਰੀਨਗਰ ਚ ਹੋਣਗੇ। ਅਨੁਰਾਗ ਠਾਕੁਰ, ਗਿਰੀਰਾਜ ਸਿੰਘ, ਪ੍ਰਹਿਲਾਦ ਜੋਸ਼ੀ, ਰਮੇਸ਼ ਪੋਖਰੀਆਲ ਨਿਸ਼ੰਕ, ਜਿਤੇਂਦਰ ਸਿੰਘ ਵੀ ਜੰਮੂ ਤੇ ਕਸ਼ਮੀਰ ਦੇ ਵੱਖੋਵੱਖਰੇ ਹਿੱਸਿਆਂ ਦਾ ਦੌਰਾ ਕਰਨਗੇ।
ਪੰਜਾਬ ਭਾਜਪਾ ਨੂੰ ਮਿਲਿਆ ਨਵਾਂ ਪ੍ਰਧਾਨ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੰਡੀਗੜ੍ਹ ਪ੍ਰਧਾਨ ਦੀ ਅੱਜ ਚੋਣ ਕੀਤੀ ਗਈ ਹੈ। ਇਸ ਦੌਰਾਨ ਭਾਜਪਾ ਨੇ ਸਾਬਕਾ ਮੇਅਰ ਅਰੁਣ ਸੂਦ ਨੂੰ ਆਪਣੇ ਪ੍ਰਧਾਨ ਵਜੋਂ ਚੁਣ ਲਿਆ ਹੈ।ਇਸ ਤੋਂ ਬਾਅਦ ਅਰੁਣ ਸੂਦ ਦੀ ਤਾਜਪੋਸ਼ੀ ਕੀਤੀ ਜਾਵੇਗੀ।ਇਸ ਸੰਬੰਧੀ ਐਲਾਨ ਭਾਜਪਾ ਨੇਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਕੀਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਵੀਰਵਾਰ ਨੂੰ ਅਰੁਣਸੂਦ ਤੋਂ ਇਲਾਵਾ ਭਾਜਪਾ ਦੇ ਹੋਰ ਕਿਸੇ ਵੀ ਨੇਤਾ ਵੱਲੋਂ ਕਾਗਜ਼ ਨਹੀਂ ਭਰੇ ਗਏ ਸੀ। ਚੰਡੀਗੜ੍ਹ ਸੂਬਾ ਪ੍ਰਧਾਨ ਦੀ ਚੋਣ ਲਈ 39 ਮੈਂਬਰਾਂ ਨੇ ਸੂਦ ਦੇ ਨਾਂ ਤੇ ਆਪਣੀ ਸਹਿਮਤੀ ਵਾਲੇ ਕਾਗਜ਼ਾਂ ਤੇ ਦਸਤਖਤ ਕਰ ਕੇ ਪਾਰਟੀ ਦੇ ਕੌਮੀ ਸਕੱਤਰ ਸੱਤਿਆ ਕੁਮਾਰ ਕੋਲ ਭੇਜ ਦਿੱਤੇ ਸਨ। ਇਸ ਮੌਕੇ ਸੰਜੇ ਟੰਡਨ, ਕਿਰਨ ਖੇਰ , ਮੇਅਰ ਰਾਜਬਾਲਾ ਮਲਿਕ, ਸਾਬਕਾ ਮੇਅਰ ਆਸ਼ਾ ਜਸਵਾਲ ਸਮੇਤ ਹੋਰ ਬਹੁਤ ਸਾਰੇ ਪਾਰਟੀ ਦੇ ਸਿਆਸਤਦਾਨ ਤੇ ਵਰਕਰ ਹਾਜ਼ਰ ਸਨ।
ਅਰੁਣ ਸੂਦ ਭਾਜਪਾ ਦੀ ਕਾਰਜਕਾਰਨੀ ਦੇ ਚੇਅਰਮੈਨ ਜੇਪੀ ਨੱਢਾ ਦੇ ਬਹੁਤ ਨਜ਼ਦੀਕ ਮੰਨੇ ਜਾਂਦੇ ਹਨ। ਸਾਲ 2016 ਵਿਚ ਅਰੁਣ ਸੂਦ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਬਣਾਉਣ ਚ ਜੇਪੀ ਨੱਡਾ ਦੀ ਮੁੱਖ ਭੁਮਿਕਾ ਸੀ। ਇਸ ਤੋਂ ਇਲਾਵਾ ਸੂਦ ਨੂੰ ਪਾਰਟੀ ਪ੍ਰਧਾਨ ਬਣਾਉਣਾ ਚ ਸੰਜੇ ਟੰਡਨ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਜਿਸ ਸਮੇਂ ਪਾਰਟੀ ਵੱਲੋਂ ਪ੍ਰਧਾਨ ਅਹੁਦੇ ਲਈ ਵਿਅਕਤੀਆਂ ਦੇ ਨਾਂ ਮੰਗੇ ਸੀ ਤਾਂ ਟੰਡਨ ਨੇ ਸੂਦ ਦੇ ਨਾਂ ਦੀ ਸਿਫਾਰਸ਼ ਕੀਤੀ ਸੀ।
ਜੇਕਰ ਅਰੁਣ ਸੂਦ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਪਾਰਟੀ ਦੇ ਪਰਾਣੇ ਸਿਆਸਤਦਾਨਾਂ ਵਿੱਚੋ ਇਕ ਹਨ। ਸਾਲ 2016 ਸੂਦ ਨੇ 15 ਸਾਲਾਂ ਦੇ ਲੰਬੇ ਸਮੇਂ ਬਾਅਦ ਮੇਅਰ ਦੀ ਕੁਰਸੀ ਤੇ ਕਬਜ਼ਾ ਕੀਤੀ ਸੀ। ਸ਼ਹਿਰ ਨੂੰ ਵਾਧੂ ਪਾਣੀ ਦੇਣ ਲਈ ਕਾਜੌਲੀ ਵਾਟਰ ਵਾਰਕਸ ਦੇ ਚੌਥੇ ਅਤੇ ਪੰਜਵੇਂ ਪੜਾਅ ਦਾ ਕੰਮ ਵੀ ਸੂਦ ਨੇ ਮੇਅਰ ਰਹਿੰਦੇ ਹੀ ਸ਼ੁਰੂ ਕਰਵਾਇਆ ਸੀ। ਉਹ 2000 ਤੋਂ 2003 ਤੱਕ ਪੰਜਾਬ ਯੁਵਾ ਮੋਰਚੇ ਦੇ ਜਨਰਲ ਸਕੱਤਰ ਰਹੇ ਹਨ।
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ
ਲਈ ਟ੍ਰੈਫਿਕ ਐਡਵਾਇਜ਼ਰੀ ਜਾਰੀ
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਟ੍ਰੈਫਿਕ ਪ੍ਰਬੰਧਾਂ ਅਤੇ ਪਾਬੰਦੀਆਂ ਸੰਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਗਣਤੰਤਰ ਦਿਵਸ 2020 ਦੀ ਪਰੇਡ ਰਿਹਰਸਲ ਰਾਜਪਥ ਵਿਖੇ 17, 18, 20 ਅਤੇ 21 ਨੂੰ ਅੱਜ ਤੋਂ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਹੋਵੇਗੀ। ਰਾਜਪਥ 'ਤੇ ਪਰੇਡ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਾਤਰੀਆਂ ਨੂੰ ਰਾਫੀ ਮਾਰਗਜਨਪਥ ਅਤੇ ਮਾਨਸਿੰਘ ਰੋਡ 'ਤੇ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਪਾਬੰਦੀ ਰਹੇਗੀ। ਰਾਜਪਥ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਟ੍ਰੈਫਿਕ ਲਈ ਵੀ ਬੰਦ ਰਹੇਗਾ।
ਉੱਤਰ ਅਤੇ ਦੱਖਣ ਬਲਾਕ ਤੋਂ ਆਉਣ ਵਾਲੇ ਲੋਕ ਦੱਖਣ ਤੋਂ ਆਉਣ ਵਾਲੇ ਲੋਕ ਦੱਖਣ ਐਵੀਨਿਊਦਾਰਾਸ਼ੀਕੋਹ ਰੋਡਹੁਕਮੀਮਾਈ ਰੋਡਦੱਖਣੀ ਸੁੰਨਕੇਨ ਰੋਡ ਅਤੇ ਰਾਸ਼ਟਰਪਤੀ ਭਵਨ ਜਾ ਸਕਦੇ ਹਨ। ਉੱਤਰ ਵਾਲੇ ਪਾਸੇ ਤੋਂ ਲੋਕ ਬ੍ਰੈਸੀ ਐਵੀਨਿਊਨੌਰਥ ਸੁੰਨਕੇਨ ਰੋਡ ਰਾਹੀਂ ਉੱਤਰ ਅਤੇ ਦੱਖਣ ਬਲਾਕ ਜਾ ਸਕਦੇ ਹਨ। ਇਸ ਦੌਰਾਨ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਗਈ।
ਐਡਵਾਇਜ਼ਰੀ ਮੁਤਾਬਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਣ ਵਾਲੀਆਂ ਹੋਰ ਬੱਸਾਂ ਨੂੰ ਸਰਦਾਰ ਪਟੇਲ ਮਾਰਗਸਾਈਮਨ ਬੋਲਿਵਰ ਮਾਰਗਅੱਪਰ ਰਿਜ ਰੋਡਸ਼ੰਕਰ ਰੋਡ ਅਤੇ ਪਾਰਕ ਸਟ੍ਰੀਟ / ਮੰਦਰ ਮਾਰਗ ਰਾਹੀਂ ਲੰਘਣ ਦੀ ਸਲਾਹ ਦਿੱਤੀ ਗਈ ਹੈ
ਇਨ੍ਹਾਂ ਸੜਕਾਂ ਦੀ ਵਰਤੋਂ ਕਰੋ:
ਜੇ ਤੁਸੀਂ ਰਿੰਗ ਰੋਡ ਰਾਹੀਂ ਰਾਜਘਾਟ ਜਾਣਾ ਚਾਹੁੰਦੇ ਹੋ ਤਾਂ ਉੱਤਰੀ ਅਤੇ ਦੱਖਣੀ ਕੋਰੀਡੋਰਾਂ ਨਾਲ ਰਿੰਗ ਰੋਡਆਸ਼ਰਮ ਚੌਕਸਰਾਏ ਕਾਲੇ ਖਾਂ ਜਾਂ ਆਈਪੀ ਫਲਾਈਓਵਰ ਦੀ ਵਰਤੋਂ ਕਰ ਸਕਦੇ ਹੋ।
ਜੇ ਤੁਸੀਂ ਮੰਦਰ ਦੇ ਰਸਤੇ ਤੇ ਜਾਣਾ ਚਾਹੁੰਦੇ ਹੋ ਤਾਂ ਯਾਤਰੀ ਮਦਰਸਾਲੋਧੀ ਰੋਡ ਟੀ-ਪੁਆਇੰਟ ਹੁੰਦੇ ਹੋਏਅਰਬਿੰਡੋ ਰੋਡਏਮਜ਼ ਚੌਕਰਿੰਗ ਰੋਡ- ਧੌਲਾ ਕੂਆਂ ਅਤੇ ਸ਼ੰਕਰ ਰੋਡ ਦੀ ਵਰਤੋਂ ਕਰ ਸਕਦੇ ਹਨ।
ਏਮਜ਼ ਚੌਕ ਜਾਣ ਲਈ ਤੁਸੀਂ ਮੰਦਰ ਮਾਰਗ ਹੁੰਦੇ ਹੋਏਰਿੰਗ ਰੋਡ - ਧੌਲਾ ਕੁਆਂ ਵੱਲੋਂ ਜਾ ਸਕਦੇ ਹਨ।
ਰਿੰਗ ਰੋਡ-ਆਈਐਸਬੀਟੀ ਜਾਣ ਲਈ ਤੁਸੀਂ ਚਾਂਦਗੀ ਰਾਮ ਅਖਾੜਾ ਹੁੰਦੇ ਹੋਏਆਈ ਪੀ ਕਾਲਜ ਅਤੇ ਆਜ਼ਾਦਪੁਰ ਅਤੇ ਪੰਜਾਬੀ ਬਾਗ ਰਾਹੀਂ ਮਾਲ ਰੋਡ ਦੀ ਵਰਤੋਂ ਕਰ ਸਕਦੇ ਹੋ।
ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ,
ਬਾਜਵਾ ਨੇ ਚਿੱਠੀ ਲਿਖ ਐਡਵੋਕੇਟ ਜਨਰਲ 'ਤੇ ਕੱਢੀ ਭੜਾਸ
ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਆਪਣੇ ਹੀ ਸਵਾਲ ਉਠਾਉਣ ਲੱਗੇ ਹਨ। ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅਦਾਲਤਾਂ 'ਚ ਕਈ ਅਹਿਮ ਕੇਸ ਹਾਰਨ ਕਰਕੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਅਤੁੱਲ ਨੰਦਾ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਸਰਕਾਰ ਨੇ ਸਾਰੇ ਕੇਸ ਹਾਰਨੇ ਹੀ ਹਨ ਤਾਂ ਫਿਰ ਐਡਵੋਕੇਟ ਜਨਰਲ ਦਾ ਖਰਚ ਚੁੱਕਣ ਦੀ ਕੀ ਲੋੜ ਹੈ।
ਜਾਖੜ ਮਗਰੋਂ ਬਾਜਵਾ ਨੇ ਕੈਪਟਨ ਨੂੰ ਚਿੱਠੀ ਲਿਖ ਕੇ ਅਤੁੱਲ ਨੰਦੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਬਾਜਵਾ ਨੇ ਕੈਪਟਨ ਦੇ ਖਾਸ-ਮ-ਖਾਸ ਨੰਦਾ ਦੀ ਯੋਗਤਾ 'ਤੇ ਵੀ ਸਵਾਲ ਉੱਠਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਾਈਕੋਰਟ ਵਿੱਚ ਹਰ ਵੱਡੇ ਮਾਮਲੇ 'ਤੇ ਫੇਲ੍ਹ ਹੋਈ ਹੈ। ਦਰਅਸਲ ਅੱਜ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਵੱਲੋਂ ਡੀਜੀਪੀ ਦਿਨਕਰ ਗੁਪਤਾ ਖਿਲਾਫ ਪਟੀਸ਼ਨਾਂ ਸਵੀਕਾਰ ਕਰਨ ਮਗਰੋਂ ਬਾਜਵਾ ਨੇ ਅਤੁੱਲ ਨੰਦਾ ਵਿਰੁੱਧ ਆਵਾਜ਼ ਉਠਾਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਬੇਅਦਬੀ ਮਾਮਲੇ ਤੇ ਡਰੱਗਸ ਮਾਮਲਿਆਂ 'ਤੇ ਸਰਕਾਰ ਨੂੰ ਮੂੰਹ ਦਾ ਖਾਣੀ ਪਈ ਤੇ ਹੁਣ ਡੀਜੀਪੀ ਦੀ ਨਿਯੁਕਤੀ 'ਤੇ ਝਟਕਾ ਲੱਗਾ ਹੈ। ਇਸ ਸਭ ਲਈ ਐਡਵੋਕੇਟ ਜਨਰਲ ਜ਼ਿੰਮੇਵਾਰ ਹੈ। ਉਹ ਸਹੀ ਤਰੀਕੇ ਨਾਲ ਪੈਰਵਾਈ ਹੀ ਨਹੀਂ ਕਰ ਸਕੇ।
ਭਾਜਪਾਈ ਆਗੂ ਵੱਲੋਂ ਲਿਖੀ ਆਜ ਕੇ ਸ਼ਿਵਾਜੀ:
ਨਰਿੰਦਰ ਮੋਦੀਕਿਤਾਬ ਤੇ ਵਿਵਾਦ
ਭਾਜਪਾ ਆਗੂ ਜਯ ਭਗਵਾਨ ਗੋਇਲ ਵੱਲੋਂ ਲਿਖੀ ਗਈ ਕਿਤਾਬ ਆਜ ਕੇ ਸ਼ਿਵਾਜੀ: ਨਰਿੰਦਰ ਮੋਦੀ’ ’ਤੇ ਸ਼ਿਵ ਸੈਨਾ ਸਮੇਤ ਹੋਰ ਵਿਰੋਧੀ ਧਿਰਾਂ ਨੇ ਮੋਦੀ ਦੀ ਤੁਲਨਾ ਸ਼ਿਵਾਜੀ ਨਾਲ ਕੀਤੇ ਜਾਣ ਤੇ ਰੋਸ ਪ੍ਰਗਟ ਕੀਤਾ ਹੈ। ਊਧਵ ਠਾਕਰੇ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਵਿਕਾਸ ਅਗਾੜੀ ਸਰਕਾਰ ਨੇ ਵੀ ਕਿਤਾਬ ਦੀ ਆਲੋਚਨਾ ਕੀਤੀ ਹੈ। ਐੱਨਸੀਪੀ, ਸੰਭਾਜੀ ਬ੍ਰਿਗੇਡ ਅਤੇ ਸ਼ਿਵ ਸੈਨਾ ਨੇ ਇਸ ਦੇ ਵਿਰੋਧ ਚ ਅੱਜ ਪੁਣੇ ਅਤੇ ਸ਼ੋਲਾਪੁਰ ਚ ਪ੍ਰਦਰਸ਼ਨ ਕੀਤੇ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਸ਼ਿਵਾਜੀ ਦੇ ਵੰਸ਼ਜਾਂ ਨੂੰ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਕੀ ਉਹ ਪ੍ਰਧਾਨ ਮੰਤਰੀ ਦੀ ਤੁਲਨਾ ਸ਼ਿਵਾਜੀ ਨਾਲ ਕਰਨਾ ਪਸੰਦ ਕਰਨਗੇ। ਮੁੰਬਈ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਭਾਜਪਾ ਐਲਾਨ ਕਰੇ ਕਿ ਕਿਤਾਬ ਨਾਲ ਉਸ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਭਾਜਪਾ ਦੇ ਰਾਜ ਸਭਾ ਮੈਂਬਰ ਸੰਭਾਜੀ ਰਾਜੇ, ਜੋ ਸ਼ਿਵਾਜੀ ਦੇ ਵੰਸ਼ਜਾਂ ਚੋਂ ਹਨ, ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੇਕਰ ਉਹ ਕਿਤਾਬ ਤੋਂ ਸਹਿਮਤ ਨਹੀਂ ਹਨ ਤਾਂ ਉਨ੍ਹਾਂ ਨੂੰ ਭਾਜਪਾ ਦਾ ਸਾਥ ਛੱਡ ਦੇਣਾ ਚਾਹੀਦਾ ਹੈ। ਸੰਭਾਜੀ ਰਾਜੇ ਨੇ ਐਤਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੋਂ ਮੰਗ ਕੀਤੀ ਸੀ ਕਿ ਕਿਤਾਬ ਤੇ ਤੁਰੰਤ ਪਾਬੰਦੀ ਲਾਈ ਜਾਵੇ ਜੋ ਭਾਜਪਾ ਦੇ ਦਿੱਲੀ ਦਫ਼ਤਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਮਹਾਰਾਸ਼ਟਰ ਕਾਂਗਰਸ ਦੇ ਤਰਜਮਾਨ ਅਤੁਲ ਲੋਂਧੇ ਨੇ ਗੋਇਲ ਖ਼ਿਲਾਫ਼ ਨਾਗਪੁਰ ਪੁਲੀਸ ਸਟੇਸ਼ਨ ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਤੁਲਨਾ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਕਰਕੇ ਗੋਇਲ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ੋਲਾਪੁਰ ਚ ਸ਼ਿਵ ਸੈਨਾ ਵਰਕਰ ਦਿਨਕਰ ਜਗਦਾਲੇ ਨੇ ਫ਼ੌਜਦਾਰ ਚਾਵੜੀ ਪੁਲੀਸ ਸਟੇਸ਼ਨ ਚ ਕਿਤਾਬ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਐੈੱਨਸੀਪੀ ਵਰਕਰਾਂ ਅਤੇ ਸੰਭਾਜੀ ਬ੍ਰਿਗੇਡ ਨੇ ਪੁਣੇ ਚ ਲਾਲਮਹਿਲ ਇਲਾਕੇ ਚ ਪ੍ਰਦਰਸ਼ਨ ਕੀਤੇ। ਭਾਜਪਾ ਨੇ ਵੀ ਕਿਤਾਬ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਪਾਰਟੀ ਦਾ ਇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਮੋਦੀ ਦੀ ਤੁਲਨਾ ਸ਼ਿਵਾਜੀ ਨਾਲ ਇਸ ਲਈ ਕੀਤੀ ਕਿਉਂਕਿ ਸ਼ਿਵਾਜੀ ਵਾਂਗ ਮੋਦੀ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ। 
ਨਾਗਰਿਕਤਾ ਕਾਨੂੰਨ 'ਤੇ ਕੈਪਟਨ ਤਲਖ਼,
ਕਿਹਾ: ਅੱਜ ਜੋ ਵੀ ਹੋ ਰਿਹਾ, ਸ਼ਰਮ ਦੀ ਗੱਲ
ਨਾਗਰਿਕਤਾ ਸੋਧ ਕਾਨੂੰਨ (ਸੀਏਏਖਿਲਾਫ ਮਤਾ ਪਾਸ ਕਰਨ ਵਾਲੇ ਕੇਰਲਾ ਤੋਂ ਬਾਅਦ ਪੰਜਾਬ ਦੂਜਾ ਸੂਬਾ ਬਣ ਗਿਆ ਹੈ। ਦੱਸ ਦਈਏ ਕਿ 16 ਤੇ 17 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਖਾਸ ਇਜਲਾਸ ਬੁਲਾਇਆ ਗਿਆ ਸੀ ਜਿਸ ਦਾ ਪਹਿਲਾ ਦਿਨ ਤਾਂ ਹੰਗਾਮੇ ਦੀ ਭੇਟ ਚੜ੍ਹ ਗਿਆ ਪਰ ਦੂਜੇ ਦਿਨ ਅਸੈਂਬਲੀ 'ਚ ਸੀਏਏ ਖਿਲਾਫ ਮਤਾ ਪਾਸ ਕੀਤਾ ਗਿਆ।
ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਏ ਦੇਸ਼ ਦੇ ਪ੍ਰਦਰਸ਼ਨ ' 15 ਤੋਂ ਜ਼ਿਆਦਾ ਲੋਕਾਂ ਨੂੰ ਯੂਪੀ 'ਚ ਮਾਰ ਦਿੱਤਾ ਗਿਆ। ਜੇਐਨਯੂ 'ਚ ਹਮਲਾ ਹੋਇਆ। ਕੇਂਦਰ ਸਰਕਾਰ ਤੋਂ ਸਵਾਲ ਪੁੱਛਦੇ ਉਨ੍ਹਾਂ ਕਿਹਾ ਕਿ ਆਖਰ ਦੇਸ਼ 'ਚ ਕੀ ਹੋ ਰਿਹਾ ਹੈਅਜਿਹਾ ਕੁਝ ਯੂਰਪ 'ਚ ਹੋਇਆ ਸੀ ਪਰ ਅਸੀਂ ਉਸ ਤੋਂ ਕੀ ਕੁਝ ਸਿੱਖਿਆ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਦੇਸ਼ 'ਚ ਆਖਰ ਚੱਲ ਕੀ ਰਿਹਾ ਹੈਇਸ ਦੇਸ਼ ਦੀ ਨੀਂਹ ਸੈਕੂਲਰ ਹੈ। ਜੇਕਰ ਨੀਂਹ 'ਚ ਇੱਕ ਇੱਟ ਵੀ ਨਿਕਲਦੀ ਹੈ ਤਾਂ ਥੋੜ੍ਹੀ ਜਿਹੀ ਹਨ੍ਹੇਰੀ ਨਾਲ ਇਮਾਰਤ ਡਿੱਗ ਜਾਵੇਗੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸੈਕੂਲਰ ਫੈਬਰਿਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੈਪਟਨ ਨੇ ਅੱਗੇ ਬੋਲਦਿਆਂ ਕਿਹਾ ਕਿ ਮੈਂ ਖੁਦ ਕਦੇ ਹਿੰਦੂਮੁਸਲਿਮ ਜਾਂ ਦਲਿਤ ਬਾਰੇ ਫਰਕ ਨਹੀਂ ਕੀਤਾ ਸੀ। ਅਸੀਂ ਤਾਂ ਸਭ ਨਾਲ ਖੇਡਦੇ ਸੀ। ਅੱਜ ਜੋ ਵੀ ਹੋ ਰਿਹਾ ਹੈਸ਼ਰਮ ਦੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਅਕਾਲੀ ਦਲ ਬਾਹਰ ਕੁਝ ਬੋਲਦੇ ਹਨ ਤੇ ਅੰਦਰ ਕੁਝ ਬੋਲਦੇ ਹਨ।
ਗੀਤਕਾਰ ਮਨਸੂਰ ਹੁਸੈਨ ਝੱਲਾਜਿਸ ਦਾ ਨਾਮ
ਕੱਟ ਕੇ ਆਲਮ ਲੁਹਾਰ ਨੇ ਆਪਣਾ ਨਾਮ ਪਾ ਲਿਆ 
ਗੀਤਕਾਰ ਮਨਸੂਰ ਹੁਸੈਨ ਝੱਲਾਜੋ ਗਰੀਬੀ ਗੁੰਮਨਾਮੀ ਤੇ ਭੁੱਖਮਾਰੀ ਕਾਰਨ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕਿਆ ਹੈ । ਝੱਲੇ ਦੇ ਅਨੇਕਾਂ ਈ ਹਿੱਟ ਗੀਤ ਪੰਜਾਬੀ ਫਿਲਮਾਂ ਚ ਗੈਰ ਫਿਲਮੀ ਗੀਤ ਰੇਸ਼ਮਾਂ ਨੂਰ ਜਹਾਂ ਆਲਮ ਲੁਹਾਰ ਸਮੇਤ ਕਹੇ ਜਾਂਦੇ ਚੋਟੀ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ, ਰੇਸ਼ਮਾਂ ਦੀ ਆਵਾਜ਼ ਵਿੱਚ ਤਾਂ ਮੁੱਢਲੇ ਲੱਗਭੱਗ ਸਾਰੇ ਹੀ ਗੀਤ ਝੱਲੇਦੇ ਹੀ ਲਿਖੇ ਹੋਏ ਹਨ । ਆਹ ਜਿਹੜਾ ਗੀਤ ਮੈ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਸਾਈਂ ਅਖਤਰ ਦੀ ਆਵਾਜ਼ ਐ, ਇਸ ਤੋਂ ਦੱਸ ਵਰ੍ਹੇ ਬਾਅਦ ਇਹ ਗੀਤ ਆਲਮ ਲੁਹਾਰ ਨੇ ਵੀ ਰਿਕਾਰਡ ਕਰਵਾਇਆ, ਪਰ ਅਫਸੋਸ ਉਸਨੇ ਗੀਤ ਵਿੱਚੋਂ ਝੱਲੇ ਦਾ ਨਾਮ ਕੱਢ ਕੇ ਆਪਣਾ ਨਾਮ ਪਾ ਕੇ ਗਾ ਦਿੱਤਾ ।
ਛੱਡ ਯਾਰ ਆਲਮ
ਤੇਰਾ ਦੁਨੀਆਂ ਤੇ ਕੰਮ ਕੀ
ਦੂਸਰਾ ਉਸਨੇ ਰੋਗ ਦੀ ਥਾਂ ਦੁੱਖੜਾ ਕਰ ਦਿੱਤਾ, ਤੇ ਗੀਤ ਮਕਬੂਲ ਵੀ ਬਹੁਤ ਹੋ ਗਿਆ
ਤ੍ਰਾਸਦੀ ਇਹ ਐ ਕਿ ਮੈਂ ਪਾਕਿਸਤਾਨ ਦੇ ਪੰਜਾਬੀ ਸਾਹਿਤਕਾਰਾਂ ਤੋਂ ਝੱਲੇ ਬਾਰੇ ਪੁੱਛ ਪੁੱਛ ਹੰਭ ਗਿਆ ਉਹਦਾ ਕੁੱਝ ਨਹੀਂ ਪਤਾ, ਨਾ ਹੀ ਕਿਸੇ ਨੇ ਉਹਦੇ ਬਾਰੇ ਕੁੱਝ ਲਿਖਿਆ ਤੇ ਨਾ ਹੀ ਛਾਪਿਆ, ਲਾਹੌਰ ਦੀ ਯੂਨੀਵਰਸਿਟੀ ਵੀ ਇਸ ਮਾਮਲੇ ਚ ਚੁੱਪ ਹੈ ਤੇ ਗੁੱਗਲਜੀ ਮਹਾਰਾਜ ਵੀ ਖਾਮੋਸ਼ ।
ਪਹਿਲਾ ਸੁਆਲ ਕਿ ਜਿਨ੍ਹਾਂ ਲੋਕਾਂ ਦੇ ਗੀਤਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ, ਗਾਇਕਾਂ ਨੂੰ ਨਾਮ ਤੇ ਨਾਮਾਂ ਬਖਸ਼ਿਆ ਉਹਨਾਂ ਗਾਇਕਾਂ ਨੇ ਵੀ ਉਹਨਾ ਨਾਲ ਇਨਸਾਫ ਨਹੀਂ ਕੀਤਾ ਤੇ ਹੁਣ ਅਗਲਾ ਸੁਆਲ
ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਅਮਰੀਕਾ ਦੀਆਂ ਧਰਤੀਆਂ ਤੇ ਜਾ ਕੇ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਨ ਵਾਲੇ ਸਾਹਿਤਕਾਰਾਂ ਨੇ ਇਸ ਪਾਸੇ ਕੀ ਕਦਮ ਪੁੱਟੇ, ਸਾਹਿਤਕਾਰੀ ਤੇ ਲੇਖਣੀ ਦੇ ਸਿਰ ਤੇ ਉੱਚੇ ਉੱਚੇ ਸਰਕਾਰੀ ਆਹੁਦੇ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਤਾਂ ਗੀਤਕਾਰਾਂ ਨੂੰ ਸਾਹਿਤਕਾਰ ਹੀ ਨਹੀਂ ਮੰਨਦੇ ।
ਐਧਰ ਆਪਣੇ ਆਪ ਨੂੰ ਪੰਜਾਬੀ ਦੇ ਅਲੰਬਰਦਾਰ ਕਹਾਉਣ ਵਾਲੇ ਲੇਖਕਾਂ ਨੇ ਤਾਂ ਕਦੇ
ਤਿੰਨ ਪੀੜ੍ਹੀਆਂ ਤੋਂ ਲਗਾਤਾਰ ਪੰਜਾਬੀਆਂ ਦੇ ਹਰਮਨ ਪਿਆਰੇ ਗੀਤ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਦੇ ਗੀਤਕਾਰ ਹਰਚਰਨ ਸਿੰਘ ਪ੍ਰਵਾਨਾ ਬਾਰੇ ਵੀ ਇਕ ਅੱਖਰ ਨਹੀਂ ਲਿਖਿਆ ਐਦਾਂ ਦੇ ਅਨੇਕਾਂ ਹੀ ਨਾਮ ਨੇ ਜਿਹਨਾਂ ਦੇ ਗੀਤ ਅਮਰ ਹਨ ਪਰ ਗੀਤਕਾਰਾਂ ਦੇ ਨਾਮ ਗੁਆਚ ਗਏ , ਸਾਗਰ ਸਦੀਕੀ ਵਰਗੇ ਸ਼ਾਇਰ ਅੰਮ੍ਰਿਤਸਰ ਚ ਲਕੜ ਦੇ ਕੰਘੇ ਬਣਾ ਕੇ ਵੇਚਦੇ ਰਹੇ, ਤੇ ਬੇਘਰੇ ਰਹਿ ਕੇ ਸੜਕ ਕਿਨਾਰੇ ਦਮ ਤੋੜ ਗਏ ਜਿਹਨਾਂ ਦੇ ਗੀਤ ਗੁਲਾਮ ਅਲੀ ਵਰਗੇ ਗਾਇਕ ਹਜ਼ਾਰਾਂ ਲੋਕਾਂ ਦੀਆਂ ਮਹਿਫ਼ਿਲਾਂ ਚ ਗਾਉਂਦੇ ਹਨ
ਕਦੋਂ ਜਾਗਣਗੇ ਪੰਜਾਬੀ ਇਕ ਸੁਆਲ ?
ਦਿੱਲੀ ਚ ਬੂਟ ਬਣਾਉਣ ਵਾਲੀ
ਫੈਕਟਰੀ ਨੂੰ ਲੱਗੀ ਭਿਆਨਕ ਅੱਗ
ਦਿੱਲੀ ਦੀ ਲਾਰੈਂਸ ਰੋਡ ਤੇ ਸਥਿਤ ਇੱਕ ਬੂਟ ਬਣਾਉਣ ਵਾਲੀ ਫੈਕਟਰੀ ਨੂੰ ਮੰਗਲਵਾਰ ਅਚਾਨਕ ਅੱਗ ਲੱਗ ਗਈ । ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਮੌਕੇ ਤੇ ਪਹੁੰਚੀਆਂ । ਫਿਲਹਾਲ ਘਟਨਾ ਵਾਲੀ ਥਾਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਇਸ ਘਟਨਾ ਵਿੱਚ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਣੀ  ਨੁਕਸਾਨ ਦੀ ਖ਼ਬਰ ਨਹੀਂ ਹੈ । ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ 9.30 ਵਜੇ ਦੇ ਕਰੀਬ ਲੱਗੀ । ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਦਿੱਲੀ ਦੇ ਮਾਇਆਪੁਰੀ ਇਲਾਕੇ ਵਿੱਚ ਵੀ ਜੁੱਤੀਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ ਸੀ । ਜਿੱਥੇ ਅੱਗ ਬੁਝਾਉਣ ਲਈ 23 ਗੱਡੀਆਂ ਮੌਕੇ ਤੇ ਪਹੁੰਚੀਆਂ ਸਨ ।
ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਦਿੱਲੀ ਵਿੱਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਕੁਝ ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਕੁਝ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ।

ਜੇਐਨਯੂ ਹਿੰਸਾ:

ਨਕਾਬਪੋਸ਼ ਚੈੱਕ ਸ਼ਰਟ ਵਾਲੀ ਕੁੜੀ ਦੀ ਪਛਾਣ,

ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ

ਜੇਐਨਯੂ ' 5 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਿੰਸਾ 'ਚ ਸ਼ਾਮਲ ਨਕਾਬਪੋਸ਼ ਚੈਕ ਸ਼ਰਟ ਨਾਲ ਲੜਕੀ ਦੀ ਪਛਾਣ ਕੀਤੀ ਹੈ। ਇਹ ਲੜਕੀ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਦੀ ਇੱਕ ਵਿਦਿਆਰਥੀ ਹੈ। ਕ੍ਰਾਈਮ ਬ੍ਰਾਂਚ ਹੁਣ ਲੜਕੀ ਨੂੰ ਨੋਟਿਸ ਦੇਵੇਗੀ ਅਤੇ ਪੁੱਛਗਿੱਛ ਕਰੇਗੀ।
ਅਸਲ 'ਚ ਨਕਾਬਪੋਸ਼ ਬਦਮਾਸ਼ਾਂ ਨੇ ਜੇਐੱਨਯੂ ਹੋਸਟਲ 'ਚ ਦਾਖਲ ਹੋ ਕੇ ਭੰਨਤੋੜ ਕੀਤੀ ਸੀਇਨ੍ਹਾਂ 'ਚ ਇੱਕ ਲੜਕੀ ਵੀ ਸੀ ਜਿਸ ਨੇ ਚੈਕ ਸ਼ਰਟ ਪਾਈ ਹੋਈ ਸੀ। ਇਸ ਹਿੰਸਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈਜਿਸ 'ਚ ਇਹ ਲੜਕੀ ਦੂਜੇ ਨਕਾਬਪੋਸ਼ ਬਦਮਾਸ਼ਾਂ ਦੇ ਨਾਲ ਨਜ਼ਰ ਆ ਰਹੀ ਹੈ। ਜੇਐਨਯੂ ਦੇ ਕੁਝ ਨੌਂ ਵਿਦਿਆਰਥੀਆਂ ਨੂੰ ਨੋਟਿਸ ਦੇਣ 'ਤੇ ਕ੍ਰਾਈਮ ਬ੍ਰਾਂਚ ਨੇ ਅੱਜ ਕਮਲਾ ਮਾਰਕੀਟ ਕ੍ਰਾਈਮ ਬ੍ਰਾਂਚ ਦੇ ਦਫਤਰ 'ਚ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਇਹ ਲੋਕ ਸਵੇਰੇ 11 ਵਜੇ ਕਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਸਕਦੇ ਹਨ।
ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਜੇਐਨਯੂ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ 'ਚ ਨੌਂ ਸ਼ੱਕੀ ਵਿਅਕਤੀਆਂ ਦੀ ਤਸਵੀਰ ਜਾਰੀ ਕੀਤੀ ਸੀਜਿਨ੍ਹਾਂ 'ਚ ਪੰਕਜ ਮਿਸ਼ਰਾਆਈਸ਼ੀ ਘੋਸ਼ (ਜੇਐਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ)ਵਾਸਕਰ ਵਿਜੇਸੁਚੇਤਾ ਤਾਲੁਕਦਾਰਚੁਨਚਨ ਕੁਮਾਰਡੋਲਨ ਸਾਮੰਤਾਪ੍ਰਿਆ ਰੰਜਨਯੋਗਿੰਦਰ ਭਾਰਦਵਾਜ ਅਤੇ ਵਿਕਾਸ ਪਟੇਲ ਦੇ ਨਾਂ ਸ਼ਾਮਲ ਹਨ। ਯੋਗੇਂਦਰ ਭਾਰਦਵਾਜ ਏਕਤਾ ਦੇ ਵਿਰੁੱਧ ਖੱਬੇ ਵਟਸਐਪ ਸਮੂਹ ਦਾ ਪ੍ਰਬੰਧਕ ਹੈ। ਇਸ 'ਚ ਦੋ ਸ਼ੱਕੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਸਬੰਧਤ ਹਨ ਅਤੇ ਸੱਤ ਖੱਬੇਪੱਖੀ ਨਾਲ ਜੁੜੇ ਹੋਏ ਹਨ।
ਇਸ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤਕ ਜੋ ਖੁਲਾਸੇ ਹੋ ਰਹੇ ਹਨਉਸ ਮੁਤਾਬਕ ਹਿੰਸਾ ਨੂੰ ਭੜਕਾਉਣ 'ਚ ਵ੍ਹੱਟਸਐਪ ਗਰੁਪ ਦੀ ਵੱਡੀ ਭੂਮਿਕਾ ਹੈ। ਇਹ ਸਮੂਹ ਖ਼ੁਦ ਜੇਐਨਯੂ ਦੇ ਏਬੀਵੀਪੀ ਦੇ ਆਗੂ ਯੋਗੇਂਦਰ ਭਾਰਦਵਾਜ ਵੱਜੋਂ ਬਣਾਇਆ ਗਿਆ ਸੀ। ਇਸ ਸਮੂਹ ' 60 ਲੋਕ ਸ਼ਾਮਲ ਸੀ। ਇਸ ਸਮੂਹ ਦੇ ਅਧਾਰ 'ਤੇ ਯੋਗੇਂਦਰ ਭਾਰਦਵਾਜ ਅਤੇ ਵਿਕਾਸ ਪਟੇਲ ਦੀ ਵੀ ਪਛਾਣ ਕੀਤੀ ਗਈ ਹੈ।

ਜਦੋਂ ਜਾਮੀਆ ਯੂਨੀਵਰਸਿਟੀ ਦੀ ਵੀਸੀ ਨਾਲ

ਅੱਧੇ ਘੰਟੇ ਤੱਕ ਵਿਦਿਆਰਥੀਆਂ ਕਰਦੇ ਰਹੇ ਸਵਾਲ-ਜਵਾਬ

ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀ 15 ਦਸੰਬਰ ਨੂੰ ਜਾਮੀਆ ਕੈਂਪਸ 'ਚ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕਰ ਰਹੇ ਸਨ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੇ ਖ਼ਿਲਾਫ਼ ਐੱਫਆਈਆਰ ਦਰਜ ਨਹੀਂ ਹੁੰਦੀ ਉਹ ਪ੍ਰੀਖਿਆ ਦਾ ਬਾਈਕਾਟ ਕਰਨਗੇ।
ਰੋਸ-ਮੁਜ਼ਾਹਰਿਆਂ ਨੂੰ ਦੇਖਦੇ ਹੋਏ ਜਾਮੀਆ ਦੀ ਵਾਈਸ ਚਾਂਸਲਰ ਨਜ਼ਮਾ ਅਖ਼ਤਰ ਸਾਹਮਣੇ ਆਈ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤਾ।
ਵੀਸੀ ਨੇ ਕਿਹਾ ਕਿ ਪੁਲਿਸ ਨੇ ਜਾਮੀਆ ਕੈਂਪਸ 'ਚ ਵੜਨ ਤੋਂ ਪਹਿਲਾਂ ਆਗਿਆ ਨਹੀਂ ਲਈ ਸੀ ਅਤੇ ਕੈਂਪਸ ਅੰਦਰ ਜਦੋ ਵੀ ਕਾਰਵਾਈ ਕੀਤੀ ਉਸ ਦੇ ਖ਼ਿਲਾਫ਼ ਜਾਮੀਆ ਪ੍ਰਸ਼ਾਸਨ ਕੋਰਟ ਜਾਵੇਗਾ।
ਨਜ਼ਮਾ ਅਖ਼ਤਰ ਨੇ ਕਿਹਾ, "ਅਸੀਂ ਜੋ ਐੱਫਆਈਆਰ ਕਰਵਾਈ ਹੈ, ਉਸ ਨੂੰ ਪੁਲਿਸ ਰੀਸੀਵ ਨਹੀਂ ਕਰ ਰਹੀ ਹੈ। ਤੁਸੀਂ ਜੋ ਚਾਹੁੰਜੇ ਹੋ ਉਹ ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਰਕਾਰ ਕਰਮਚਾਰੀ ਹਾਂ। ਅਸੀਂ ਸਰਕਾਰ ਨੂੰ ਇਤਰਾਜ਼ ਭੇਜੇ ਹਨ। ਹੁਣ ਅਸੀਂ ਕੋਰਟ ਵੀ ਜਾਵਾਂਗੇ।"
ਵਿਦਿਆਰਥੀਆਂ ਨੇ ਇਸ ਤੋਂ ਬਾਅਦ ਸਵਾਲ ਕੀਤਾ ਕਿ 15 ਪਹਿਲਾਂ ਵੀ ਇਹੀ ਕਿਹਾ ਗਿਆ ਸੀ ਕਿ ਜਾਮੀਆ ਪ੍ਰਸ਼ਾਸਨ ਕੋਰਟ ਜਾਵੇਗਾਦੂਜਾ ਸਵਾਲ ਇਹ ਵੀ ਹੈ ਕਿ ਪੁਲਿਸ ਜਾਮੀਆ ਕੈਂਪਸ 'ਚ ਵੜੀ ਕਿਵੇਂ ਅਤੇ ਮੀਡੀਆ 'ਚ ਇਸ ਦੀ ਜਵਾਬਦੇਹੀ ਨੂੰ ਲੈ ਕੇ ਸਵਾਲ ਹੋਇਆ ਤਾਂ ਤੁਸੀਂ ਕਿਹਾ ਸੀ, "ਕੋਈ ਨਹੀਂ।" ਸਿੱਧਾ ਜਵਾਬ ਕਿਉਂ ਨਹੀਂ ਦਿੱਤਾ।
ਉਸ 'ਤੇ ਵੀਸੀ ਨਜ਼ਮਾ ਅਖ਼ਤਰ ਨੇ ਕਿਹਾ, "ਤੁਸੀਂ ਜੋ ਟੀਵੀ ਇੰਟਰਵਿਊ ਦੇਖਿਆ ਹੈ ਉਹ ਅਧੂਰਾ ਹੈ। ਮੈਂ ਕਹਿੰਦੀ ਹਾਂ ਕਿ ਉਹ ਪੂਰਾ ਇੰਟਰਵਿਊ ਦਿਖਾਉਣ ਤਾਂ ਹੀ ਸਪੱਸ਼ਟ ਹੋਵੇਗਾ।"
ਦੱਸ ਦਈਏ ਕਿ 15 ਦਸੰਬਰ ਨੂੰ ਜਾਮੀਆ ਇਲਾਕੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋਏ ਮੁਜ਼ਾਹਰੇ ਦੌਰਾਨ ਹਿੰਸਾ ਭੜਕ ਗਈ ਸੀ।
ਇਸ ਦੌਰਾਨ ਕਈ ਬੱਸਾਂ ਵਿੱਚ ਅੱਗ ਲਗਾਈ ਅਤੇ ਭੰਨ-ਤੋੜ ਦੀਆਂ ਘਟਨਾਵਾਂ ਵੀ ਹੋਈਆਂ ਸਨ। ਇਲਜ਼ਾਮ ਹਨ ਕਿ ਦੇਰ ਸ਼ਾਮ ਦਿੱਲੀ ਪੁਲਿਸ ਨੇ ਜਾਮੀਆ ਕੈਂਪਸ ਵਿੱਚ ਵੜ ਕੇ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਅਤੇ ਲਾਈਬ੍ਰੇਰੀ 'ਚ ਵੜ ਕੇ ਭੰਨਤੋੜ ਕੀਤੀ ਸੀ।
ਸੀਏਏ ਅਤੇ ਜਾਮੀਆ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਿਦਿਆਰਥੀ ਬੀਤੇ ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਵਿਦਿਆਰਥੀਆਂ ਨੇ ਇਹ ਵੀ ਕਿਹਾ ਹੈ ਕਿ ਇਸ ਗੱਲ ਨੂੰ ਸਵੀਕਾਰ ਕੀਤਾ ਜਾਵੇ ਕਿ ਜਾਮੀਆ 'ਚ ਪੁਲਿਸ ਨੇ ਸਰਕਾਰ ਦੇ ਕਹਿਣ 'ਤੇ ਵਿਦਿਆਰਥੀਆਂ ਨਾਲ ਕੁੱਟਮਾਰ ਅਤੇ ਭੰਨਤੋੜ ਕੀਤੀ।
ਪਰ ਵੀਸੀ ਨੇ ਕਿਹਾ ਕਿ ਉਹ ਕਿਸੇ ਦੀ ਕਹੀ ਗੱਲ ਨਹੀਂ ਦੁਹਰਾਉਣਗੇ। ਉਨ੍ਹਾਂ ਨੇ ਕਿਹਾ, "ਤੁਸੀਂ ਆਪਣੀ ਗੱਲ ਮੇਰੇ ਮੂੰਹ 'ਚ ਨਾ ਪਾਓ। ਮੈਂ ਆਪਣੀ ਗੱਲ ਕਹਾਂਗੀ। ਦਿੱਲੀ ਪੁਲਿਸ ਜਾਮੀਆ ਕੈਂਪਸ ਵਿੱਚ ਸਾਡੀ ਆਗਿਆ ਦੇ ਬਿਨਾ ਵੜੀ ਸੀਸਾਡੇ ਮਾਸੂਮ ਬੱਚਿਆਂ ਨੂੰ ਕੁੱਟਿਆਂ ਸੀ ਅਤੇ ਬਹੁਤ ਤਕਲੀਫ਼ ਦਿੱਤੀ। ਇਹ ਚੀਜ਼ ਅਸੀਂ ਬਿਲਕੁਲ ਨਹੀ ਬਰਦਾਸ਼ਤ ਕਰਾਂਗੇ।"
ਵਾਈਸ ਚਾਂਸਲਰ ਅਤੇ ਵਿਦਿਆਰਥੀਆਂ ਵਿਚਾਲੇ ਸਵਾਲ-ਜਵਾਬ ਅੱਧੇ ਘੰਟੇ ਤੋਂ ਵੀ ਵੱਧ ਚੱਲੇ। ਜਾਮੀਆ ਦੇ ਵਿਦਿਆਰਥੀ ਪੁਲਿਸ ਦੇ ਖ਼ਿਲਾਫ਼ ਤੁਰੰਤ ਐੱਫਆਈਆਰ ਕਰਵਾਉਣ ਦੀ ਜ਼ਿੱਦ 'ਤੇ ਅੜੇ ਰਹੇ। ਵਿਦਿਆਰਥੀਆਂ ਨੇ ਸਵਾਲ ਕੀਤਾ ਕਿ ਆਖ਼ਿਰ ਕਦੋਂ ਸ਼ਿਕਾਇਤ ਦਰਜ ਹੋਵੇਗੀ।
ਨੱਡਾ ਹੋਣਗੇ ਭਾਜਪਾ ਦੇ ਨਵੇਂ ਪ੍ਰਧਾਨ,
20 ਜਨਵਰੀ ਨੂੰ ਕੀਤਾ ਜਾਵੇਗਾ ਐਲਾਨ
ਜੇਪੀ ਨੱਡਾ 20 ਜਨਵਰੀ ਨੂੰ ਭਾਜਪਾ ਦੇ 11ਵੇਂ ਕੌਮੀ ਪ੍ਰਧਾਨ ਚੁਣੇ ਜਾਣਗੇ। ਦੱਸ ਦੇਈਏ ਕਿ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦਾ ਨਵਾਂ ਰਾਸ਼ਟਰੀ ਪ੍ਰਧਾਨ ਚੁਣਨਾ ਲਗਪਗ ਤੈਅ ਹੈ। ਫਿਲਹਾਲ ਭਾਜਪਾ ਸੰਗਠਨ ਲਈ ਚੋਣਾਂ ਚੱਲ ਰਹੀਆਂ ਹਨ। ਭਾਜਪਾ ਦੇ ਸੰਵਿਧਾਨ ਮੁਤਾਬਕ 50 ਪ੍ਰਤੀਸ਼ਤ ਤੋਂ ਵੱਧ ਰਾਜ ਇਕਾਈਆਂ ਦੀਆਂ ਚੋਣਾਂ ਤੋਂ ਬਾਅਦ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਜਾ ਸਕਦਾ ਹੈ।
ਜੇਪੀ ਨੱਡਾ ਨੂੰ ਵੀ ਭਾਜਪਾ ਦੀ ਰਾਸ਼ਟਰੀ ਪ੍ਰਧਾਨ ਪ੍ਰਕਿਰਿਆ ਤਹਿਤ ਰਾਸ਼ਟਰੀ ਪ੍ਰਧਾਨ ਚੁਣਿਆ ਜਾਵੇਗਾ। ਸੂਤਰਾਂ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਲਈ ਨਾਮਜ਼ਦਗੀ ਪ੍ਰਕਿਰਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਵਾਪਸੀ ਦਾ ਸਮਾਂ ਦੁਪਹਿਰ ਵਜੇ ਤੱਕ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਸ਼ਾਮ 4:00 ਵਜੇ ਤੱਕਭਾਜਪਾ ਦੇ ਨਵੇਂ ਕੌਮੀ ਪ੍ਰਧਾਨ ਇਨਾਮ ਦਾ ਐਲਾਨ ਕੀਤਾ ਜਾਵੇਗਾ।
ਜੇਪੀ ਨੱਡਾ ਨੇ ਸਾਲ 2010 'ਚ ਰਾਸ਼ਟਰੀ ਰਾਜਨੀਤੀ 'ਚ ਐਂਟਰੀ ਕੀਤੀ ਸੀ। ਉਦੋਂ ਤਤਕਾਲੀਨ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਨੇ ਉਨ੍ਹਾਂ ਨੂੰ ਪਾਰਟੀ ਦਾ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਤੇ ਬਾਅਦ 'ਚ ਅਮਿਤ ਸ਼ਾਹ ਨੇ ਉਸ ਨੂੰ ਆਪਣੀ ਪਾਰਟੀ 'ਚ ਰਾਸ਼ਟਰੀ ਜਨਰਲ ਸਕੱਤਰ ਬਣਾਇਆ। ਹੁਣ ਜਦੋਂ ਵੀ ਭਾਜਪਾ ਦਾ ਕੌਮੀ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਉਹ ਪਾਰਟੀ ਦੇ 11ਵੇਂ ਰਾਸ਼ਟਰੀ ਪ੍ਰਧਾਨ ਹੋਣਗੇ।
ਲਾਹੌਰ ਹਾਈ ਕੋਰਟ ਨੇ ਪਰਵੇਜ਼ ਮੁਸ਼ੱਰਫ਼
ਦੀ ਮੌਤ ਦੀ ਸਜ਼ਾ ਕੀਤੀ ਖਾਰਿਜ
ਪਾਕਿਸਤਾਨ ਦੇ ਸਾਬਕਾ ਫ਼ੌਜੀ ਹਾਕਮ ਪਰਵੇਜ਼ ਮੁਸ਼ੱਰਫ਼ ਵਿਰੁੱਧ ਦੇਸ਼ਧਰੋਹ ਦੇ ਮਾਮਲੇ ਚ ਮੌਤ ਦੀ ਸਜ਼ਾ ਸੁਣਾਉਣ ਵਾਲੀ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਹੀ ਲਾਹੌਰ ਹਾਈ ਕੋਰਟ ਨੇ ਗ਼ੈਰਸੰਵਿਧਾਨਕਕਰਾਰ ਦੇ ਦਿੱਤਾ ਹੈ। ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 17 ਦਸੰਬਰ ਨੂੰ 74 ਸਾਲਾ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਛੇ ਸਾਲਾਂ ਤੱਕ ਉਨ੍ਹਾਂ ਵਿਰੁੱਧ ਦੇਸ਼ਧਰੋਹ ਦੇ ਹਾਈਪ੍ਰੋਫ਼ਾਈਲ ਮਾਮਲੇ ਦੀ ਸੁਣਵਾਈ ਚੱਲੀ ਸੀ। ਇਹ ਮਾਮਲਾ ਸਾਲ 2013 ਦੌਰਾਨ ਉਦੋਂ ਦੀ ਪਾਕਿਸਤਾਨ ਮੁਸਲਿਮ ਲੀਗਨਵਾਜ਼ ਸਰਕਾਰ ਨੇ ਦਾਇਰ ਕੀਤਾ ਸੀ। ਜਿਸ ਤੋਂ ਮਗਰੋਂ ਹੁਣ ਲਾਹੌਰ ਹਾਈ ਕੋਰਟ ਨੇ ਜਨਰਲ ਪਰਵੇਜ਼ ਮੁਸ਼ੱਰਫ਼ ਵਿਰੁੱਧ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਗ਼ੈਰਸੰਵਿਧਾਨਕ ਕਰਾਰ ਦਿੱਤਾ ਹੈ। ਜਸਟਿਸ ਸਈਅਦ ਮਜ਼ਹਰ ਅਲੀ ਅਕਬਰ ਨਕਵੀ, ਜਸਟਿਸ ਮੁਹੰਮਦ ਅਮੀਰ ਭੱਟੀ ਤੇ ਜਸਟਿਸ ਚੌਧਰੀ ਮਸੂਦ ਜਹਾਂਗੀਰ ਦੇ ਬੈਂਚ ਦਾ ਇਹ ਫ਼ੈਸਲਾ ਜਨਰਲ ਮੁਸ਼ੱਰਫ਼ ਦੀ ਪਟੀਸ਼ਨ ਤੇ ਆਇਆ ਹੈ। ਜਨਰਲ ਮੁਸ਼ੱਰਫ਼ ਨੇ ਉਨ੍ਹਾਂ ਵਿਰੁੱਧ ਦੇਸ਼ਧਰੋਹ ਦੇ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਚੁਣੌਤੀ ਦਿੱਤੀ ਸੀ। ਜਨਰਲ ਮੁਸ਼ੱਰਫ਼ ਨੇ ਆਪਣੀ ਪਟੀਸ਼ਨ ਚ ਲਾਹੌਰ ਹਾਈ ਕੋਰਟ ਨੇ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਗ਼ੈਰਕਾਨੂੰਨੀ, ਅਧਿਕਾਰਖੇਤਰ ਤੋਂ ਬਾਹਰ ਤੇ ਗ਼ੈਰਸੰਵਿਧਾਨਕ ਕਰਾਰ ਦਿੰਦਿਆਂ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਜਿਸ ਤੇ ਹੁਣ ਹਾਈ ਕੋਰਟ ਦੇ ਫੈਸਲੇ ਮਗਰੋਂ ਇਹ ਸਜ਼ਾ ਰੱਦ ਹੋ ਗਈ ਹੈ ।
ਹਵਾਈ ਜਹਾਜ਼ ਨੂੰ ਸੁੱਟਣ ਵਾਲਿਆਂ ਨੂੰ ਸਜ਼ਾ ਦੇ ਹੱਕ
ਚ ਈਰਾਨੀ ਰਾਸ਼ਟਰਪਤੀ:ਹੋਈਆਂ ਗ੍ਰਿਫ਼ਤਾਰੀਆਂ
ਪਿਛਲੇ ਹਫ਼ਤੇ ਯੂਕਰੇਨ ਦੇ ਜਹਾਜ਼ ਨੂੰ ਸੁੱਟਣ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਕਹਿਣਾ ਹੈ ਈਰਾਨ ਦੇ
ਰਾਸ਼ਟਰਪਤੀ ਹਸਨ ਰੂਹਾਨੀ ਦਾ । ਰੁਹਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਸਾਡੇ ਲੋਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਪੱਧਰ ਉੱਤੇ ਇਹ ਲਾਪਰਵਾਹੀ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੈ ਹੈ। ਇਹ ਬਿਆਨ ਉਨ੍ਹਾਂ ਨੇ ਇੱਕ ਟੈਲੀਵੀਜ਼ਨ ਇੰਟਰਵਿਊ ਵਿੱਚ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਸਜ਼ਾ ਦਾ ਹੱਕਦਾਰ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਨਿਆਂਪਾਲਿਕਾ ਨੂੰ ਵੱਡੇ ਜੱਜਾਂ ਦੀ ਇੱਕ ਵਿਸ਼ੇਸ਼ ਅਦਾਲਤ ਕਾਇਮ ਕਰਨੀ ਚਾਹੀਦੀ ਹੈ ਜਿਸ ਵਿੱਚ ਦਰਜਨਾਂ ਮਾਹਰ ਹੋਣ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਤਹਿਰਾਨ ਨੇ ਯੂਕਰੇਨ ਏਅਰ ਲਾਈਨ ਦਾ ਇੱਕ ਜਹਾਜ਼ ਨੂੰ ਮਿਜ਼ਾਇਲ ਨਾਲ ਸੁੱਟ ਦਿੱਤਾ ਸੀ। ਇਸ ਹਾਦਸੇ ਵਿੱਚ 176 ਯਾਤਰੀਆਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਈਰਾਨ ਨੇ ਪਹਿਲੇ ਕਈ ਦਿਨਾਂ ਤੱਕ ਅਮਰੀਕੀ ਖੁਫੀਆ ਜਾਣਕਾਰੀ ਦੇ ਆਧਾਰ ਉੱਤੇ ਪੱਛਮੀ ਦਾਅਵਿਆਂ ਨੂੰ ਨਕਾਰਿਆ ਹੈ ਕਿ ਇਹ ਮਿਜ਼ਾਇਲ ਰਾਹੀਂ ਉਸ ਨੇ ਹੀ ਯੂਕੇਰਨ ਦਾ ਜਹਾਰਜ਼ ਸੁੱਟਿਆ ਸੀ। ਉਧਰ ਯੂਕ੍ਰੇਨ ਦੇ ਰਾਸ਼ਟਰਪਤੀ, ਵਲੋਡਿਮਿਰ ਜੇਲੇਂਸਕੀ ਨੇ ਸ਼ਨਿੱਚਰਵਾਰ ਨੂੰ ਮੰਗ ਕੀਤੀ ਹੈ ਕਿ ਇਰਾਨ ਯੂਕਰੇਨ ਏਅਰ ਲਾਇਨਜ਼ ਨੂੰ ਸੁੱਟਣ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਵੇ ਅਤੇ ਇਸ ਲਈ ਮੁਆਵਜ਼ੇ ਦਾ ਭੁਗਤਾਨ ਕਰੇ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਰਾਨ ਦੋਸ਼ੀਆਂ ਨੂੰ ਲੱਭ ਲਵੇਗਾ।
ਇਸੇ ਦੌਰਾਨ ਖ਼ਬਰਾਂ ਹਨ ਕਿ ਜਹਾਜ਼ ਨੂੰ ਸੁੱਟਣ ਦੇ ਮਾਮਲੇ ਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਅਮਰੀਕਾ ਚ ਭਾਰਤ ਦੇ ਰਾਜਦੂਤ

ਤਰਨਜੀਤ ਸਿੰਘ ਸੰਧੂ ਹੋਣਗੇ

ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਜ਼ਿੰਮੇਵਾਰੀ ਸੰਭਾਲਣਗੇ ਤਰਨਜੀਤ ਸਿੰਘ ਸੰਧੂ। ਉਹ ਹਰਸ਼ ਵਰਧਨ ਸਿੰਗਲਾ ਦੀ ਥਾਂ ਲੈਣਗੇ ਜਿਹਨਾਂ ਨੂੰ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ ਤੇ ਉਹ ਇਸ ਮਹੀਨੇ ਦੇ ਅਖੀਰ ਵਿਚ ਚਾਰਜ ਸੰਭਾਲਣ ਲਈ ਨਵੀਂ ਦਿੱਲੀ ਜਾਣਗੇ। ਰਾਜਦੂਤ ਦੀ ਨਿਯੁਕਤੀ ਲਈ ਸਮਰਥ ਅਥਾਰਟੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਸਰਕਾਰ ਵੱਲੋਂ ਹਾਲੇ ਇਸਦਾ ਰਸਮੀ ਐਲਾਨ ਬਾਕੀ ਹੈ। ਸੰਧੂ ਇਸ ਵੇਲੇ ਸ੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਦੇ ਰਹੇ ਹਨ ਜਿਥੇ ਉਹ 24 ਜਨਵਰੀ 2017 ਤੋਂ ਤਾਇਨਾਤ ਹਨ। ਉਹ ਇਸ ਤੋਂ ਪਹਿਲਾਂ 2013 ਤੋਂ 2017 ਤੱਕ ਵਾਸ਼ਿੰਗਟਨ ਡੀ ਸੀ ਵਿਚ ਭਾਰਤੀ ਸਫਾਰਤਖਾਨੇ ਵਿਚ ਡਿਪਟੀ ਚੀਫ ਮਿਸ਼ਨ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹਨਾਂ 1997 ਅਤੇ 2000 ਦਰਮਿਆਨ ਭਾਰਤੀ ਮਿਸ਼ਨ ਵਿਚ ਕੰਮ ਕੀਤਾ ਹੈ ।

ਹੈਰੀਟੇਜ਼ ਸਟ੍ਰੀਟਤੇ ਲੱਗੇ ਭੰਗੜੇ-ਗਿੱਧੇ
ਵਾਲੇ ਬੁੱਤਾਂ ਦੀ ਭੰਨਤੋੜ ਕਰਨ ਵਾਲੇ 8 ਗ੍ਰਿਫਤਾਰ
ਅੰਮ੍ਰਿਤਸਰ ਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਹੈਰੀਟੇਜ ਸਟ੍ਰੀਟ ਦੇ ਬਾਹਰ ਲੱਗੇ ਗਿੱਧੇ-ਭੰਗੜੇ ਵਾਲੇ ਬੁੱਤਾਂ ਨੂੰ ਹਟਾਉਣ ਲਈ ਸਿੱਖ ਜੱਥੇਬੰਦੀਆਂ ਨੇ ਮੋਰਚਾ ਖੋਲਿ੍ਹਆਂ ਹੋਇਆ ਹੈ। ਮੰਗਲਵਾਰ ਦੇਰ ਰਾਤ ਲਗਭਗ 130 ਵਜੇ ਇਨ੍ਹਾਂ ਬੁੱਤਾਂ ਦੀ ਭੰਨਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਭੰਨਤੋੜ ਕਰਨ ਵਾਲੇ ਸਿੱਖ ਜੱਥੇਬੰਦੀਆਂ ਦੇ 8 ਨੌਜਵਾਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਜੱਥਾ ਹਿੰਮਤ-ਏ-ਖਾਲਸਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਗੁਰੂ ਘਰ ਨੂੰ ਜਾਂਦੇ ਰਾਹ ਤੇ ਲੱਗੇ ਇਨ੍ਹਾਂ ਬੁੱਤਾਂ ਵਿਰੋਧ ਕੀਤਾ ਜਾ ਰਿਹਾ ਹੈ। ਮੰਗਲਵਾਰ ਰਾਤ ਹੈਰੀਟਜ ਸਟ੍ਰੀਟ ਨੇੜੇ ਸਿੱਖ ਜੱਥੇਬੰਦੀਆਂ ਦੇ ਮੈਂਬਰ ਇਕੱਤਰ ਹੋਏ ਅਤੇ ਇਨ੍ਹਾਂ ਬੁੱਤਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਅਤੇ ਉਸ ਤੋਂ ਬਾਅਦ ਇਨ੍ਹਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੈਰੀਟੇਜ਼ ਸਟ੍ਰੀਟ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ-ਭੰਗੜੇ ਦੇ ਬੁੱਤ ਲਗਾਏ ਗਏ ਸਨ । ਸਿੱਖਾਂ ਦੇ ਮੁੱਖ ਧਾਰਮਿਕ ਵੱਲ ਜਾਂਦੇ ਇਸ ਰਸਤੇ ਤੇ ਲੱਗੇ ਇਹਨਾਂ ਬੁੱਤਾਂ ਤੇ ਇਤਰਾਜ਼ ਕਰਦਿਆਂ ਕੁਝ ਸਿੱਖ ਜਥੰਬੇਦੀਆਂ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਏ ਜਾਣ ਲਈ ਆਵਾਜ਼ ਬੁਲੰਦ ਕੀਤੀ ਹੋਈ ਹੈ।
ਉਨਾਓ ਜਬਰ ਜਨਾਹ :
ਉਮਰ ਕੈਦ ਦੇ ਫੈਸਲੇ ਨੂੰ ਚੁਣੌਤੀ ਦੇਣ ਹਾਈ ਕੋਰਟ ਗਿਆ ਸੇਂਗਰ
ਉਨਾਓ ਜਬਰ ਜਨਾਹ ਮਾਮਲੇ ਚ ਉਮਰ ਕੈਦ ਦੀ ਸਜ਼ਾ ਸੁਣ ਚੁੱਕੇ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੇ ਤੀਸ ਹਜ਼ਾਰੀ ਅਦਾਲਤ ਦੇ ਫ਼ੈਸਲੇ ਨੂੰ ਦਿੱਲੀ ਹਾਈਕੋਰਟ ਚ ਚੁਣੌਤੀ ਦਿੱਤੀ ਹੈ। ਬੀਤੀ 20 ਦਸੰਬਰ ਨੂੰ ਤੀਸ ਹਜ਼ਾਰੀ ਅਦਾਲਤ ਨੇ ਕੁਲਦੀਪ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ 25 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ।
ਬੀਤੇ ਦਿਨੀ ਇਸੇ ਮਾਮਲੇ ਚ ਹੀ ਪੀੜਤ ਲੜਕੀ ਦੇ ਪਿਤਾ ਦਾ ਇਲਾਜ ਕਰਨ ਵਾਲੇ ਡਾ ਪ੍ਰਸ਼ਾਂਤ ਉਪਾਧਿਆਇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਪੀੜਤ ਕੁੜੀ ਦੇ ਪਿਤਾ ਨੂੰ ਕੁੱਟਮਾਰ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਡਾ ਪ੍ਰਸ਼ਾਂਤ ਉਪਾਧਿਆਇ ਹੀ ਐਮਰਜੈਂਸੀ ਚ ਸਨ ਤੇ ਉਨ੍ਹਾਂ ਨੇ ਹੀ ਪੀੜਤ ਕੁੜੀ ਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸ ਮਾਮਲੇ ਤੇ ਵਿਵਾਦ ਪੈਦਾ ਹੋਣ ਤੋਂ ਬਾਅਦ ਜਦੋਂ ਇਸ ਦੀ ਸੀਬੀਆਈ ਜਾਂਚ ਸ਼ੁਰੂ ਹੋਈ ਸੀ, ਤਾਂ ਡਾ ਪ੍ਰਸ਼ਾਂਤ ਉਪਾਧਿਆਇ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਲੰਮੇ ਸਮੇਂ ਬਾਅਦ ਉਨ੍ਹਾਂ ਦੀ ਬਹਾਲੀ ਹੋਈ ਸੀ। ਇਸ ਵੇਲੇ ਡਾ ਪ੍ਰਸ਼ਾਂਤ ਫ਼ਤਿਹਪੁਰ ਵਿਖੇ ਤਾਇਨਾਤ ਸਨ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਬਿਆਨਬਾਜੀ
ਸੁਖਬੀਰ ਤੇ ਮਜੀਠੀਆ ਨੂੰ ਸੁਪਰੀਮ ਕੋਰਟ ਦਾ ਨੋਟਿਸ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਹੱਤਕ ਦੇ ਇਲਜ਼ਾਮ ਚ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਕਰ ਕਰਕੇ ਜਵਾਬ ਮੰਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੇਸ ਨੂੰ ਨਾ ਸੁਣਨ ਮਗਰੋਂ ਜਸਟਿਸ ਰਣਜੀਤ ਸਿੰਘ ਵੱਲੋਂ ਸੁਪਰੀਮ ਕੋਰਟ ਵਿੱਚ ਚਣੌਤੀ ਦਿੱਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅਕਾਲੀ ਦਲ ਦੇ ਦੋਵੇਂ ਆਗੂਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਦੋਵਾਂ ਅਕਾਲੀ ਆਗੂਆਂ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਕਮਿਸ਼ਨ ਉਪਰ ਵੀ ਨਿੱਜੀ ਟਿੱਪਣੀਆਂ ਕੀਤੀਆਂ ਤੇ ਜਸਟਿਸ ਰਣਜੀਤ ਸਿੰਘ ਉਪਰ ਕਾਂਗਰਸੀ ਪੱਖੀ ਹੋਣ ਦੇ ਇਲਜ਼ਾਮ ਲਾਏ ਸੀ। ਜਸਟਿਸ ਰਣਜੀਤ ਸਿੰਘ ਨੇ ਇਸ ਨੂੰ ਕਾਨੂੰਨੀ ਦਾ ਮਜ਼ਾਕ ਕਰਾਰ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਵੀ ਅਪਮਾਣ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੰਜਾਬ ਦੀ ਕੈਪਟਨ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਇਆ ਸੀ ।
ਦਿੱਲੀ ਹਾਈ ਕੋਰਟ ਵੱਲੋਂ ਨਿਰਭੈਯਾ ਮਾਮਲੇ ਦੇ ਦੋਸ਼ੀ
ਦੇ ਡੈੱਥ ਵਾਰੰਟ ਤੇ ਰੋਕ ਲਗਾਉਣ ਤੋਂ ਇਨਕਾਰ
ਨਿਰਭੈਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਚ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਦੋਸ਼ੀ ਮੁਕੇਸ਼ ਦੀ ਅਪੀਲ ਉੱਤੇ ਸੁਣਵਾਈ ਕਰਦੇ ਹੋਏ ਖਾਰਜ ਕਰ ਦਿੱਤਾ ਹੈ। ਇਸ ਕੇਸ ਵਿੱਚ ਮੁਕੇਸ਼ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹੇਠਲੀ ਅਦਾਲਤ ਦੇ ਡੈੱਥ ਵਾਰੰਟ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਬੁੱਧਵਾਰ ਨੂੰ ਦਿੱਲੀ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਕਿਉਂਕਿ 2012 ਦੇ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ ਦੇ ਇੱਕ ਦੋਸ਼ੀ ਨੇ ਰਹਿਮ ਦੀ ਅਪੀਲ ਦਾਇਰ ਕੀਤੀ ਹੈ, ਇਸ ਲਈ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। ਹਾਈ ਕੋਰਟ ਨੇ ਇਸ ਕੇਸ ਵਿੱਚ ਦੋਸ਼ੀ ਮੁਕੇਸ਼ ਨੂੰ ਹੇਠਲੀ ਅਦਾਲਤ ਵਿੱਚ ਇਹ ਦੱਸਣ ਲਈ ਕਿਹਾ ਹੈ ਕਿ ਉਸ ਦੀ ਰਹਿਮ ਦੀ ਅਪੀਲ ਅਜੇ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਅਦਾਲਤ ਵਿੱਚ, ਮੁਕੇਸ਼ ਦੇ ਵਕੀਲ ਨੇ ਕਿਹਾ ਕਿ ਉਹ ਹੁਣ ਮੌਤ ਦੀ ਵਾਰੰਟ ਖ਼ਿਲਾਫ਼ ਹੇਠਲੀ ਅਦਾਲਤ ਵਿੱਚ ਜਾਣਗੇ। ਅਦਾਲਤ ਨੇ ਫਿਰ ਇਸ ਪਟੀਸ਼ਨ ਨੂੰ ਵਾਪਸ ਲੈਂਦਿਆਂ ਖਾਰਜ ਕਰ ਦਿੱਤਾ। ਚਾਰ ਦੋਸ਼ੀਆਂ ਵਿਨੈ ਸ਼ਰਮਾ (26), ਮੁਕੇਸ਼ ਸਿੰਘ (32), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਣੀ ਹੈ। ਉਸ ਦੀ ਮੌਤ ਦੀ ਸਜ਼ਾ ਨੂੰ ਅੰਜ਼ਾਮ ਦੇਣ ਲਈ 7 ਜਨਵਰੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਵਾਰੰਟ ਜਾਰੀ ਕੀਤਾ ਸੀ।
ਮੌਤ ਦੀ ਸਜ਼ਾ ਦੇ ਫੈਸਲੇ ਉੱਤੇ ਅਮਲ ਲਈ ਜਾਰੀ ਵਾਰੰਟ ਨੂੰ ਚੁਣੌਤੀ ਦੇਣ ਵਾਲੀ ਦੋਸ਼ੀ ਮੁਕੇਸ਼ ਦੀ ਪਟੀਸ਼ਨ ਉੱਤੇ ਦਿੱਲੀ ਸਰਕਾਰ ਅਤੇ ਕੇਂਦਰ ਨੇ ਜਸਟਿਸ ਮਨਮੋਹਨ ਅਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਨੂੰ ਦੱਸਿਆ ਕਿ ਇਹ ਸਮੇਂ ਤੋਂ ਪਹਿਲਾਂ ਦਾਇਰ ਕੀਤੀ ਗਈ ਪਟੀਸ਼ਨ ਸੀ। ਦਿੱਲੀ ਸਰਕਾਰ ਅਤੇ ਜੇਲ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਸਜ਼ਾ ਸੁਣਨ ਤੋਂ ਪਹਿਲਾਂ ਰਹਿਮ ਦੀ ਅਪੀਲ ਦਾ ਫ਼ੈਸਲਾ ਹੋਣ ਤੱਕ ਇੰਤਜ਼ਾਰ ਕਰਨਾ ਪਵੇਗਾ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਜਦ ਤਕ ਮੌਜੂਦਾ ਰਹਿਮ ਦੀ ਅਪੀਲ ਤੇ ਕੋਈ ਫ਼ੈਸਲਾ ਨਹੀਂ ਆ ਜਾਂਦਾ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮੁਕੇਸ਼ ਅਤੇ ਵਿਨੈ ਦੀਆਂ ਸੁਧਾਰਤਮਕ ਪਟੀਸ਼ਨਾਂ ਖਾਰਜ ਕਰ ਦਿੱਤੀਆਂ।
ਭਗਵੰਤ ਮਾਨ ਤੇ ਸੱਤ ਵਿਧਾਇਕਾਂ ਖਿਲਾਫ ਕੇਸ ਦਰਜ

800 ਵਰਕਰਾਂ ਉਤੇ 147, 149, 332, 353 ਤੇ 188 ਦਫਾ ਲਗੀ

ਚੰਡੀਗੜ੍ਹ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਸੱਤ ਵਿਧਾਇਕਾਂ ਸਣੇ 800 ਦੇ ਕਰੀਬ ਆਪਵਰਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਬਿੱਲਾਂ ਵਿੱਚ ਵਾਧੇ ਖਿਲਾਫ ਚੰਡੀਗੜ੍ਹ ਵਿੱਚ ਕੀਤੇ ਰੋਸ ਮੁਜ਼ਾਹਰੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਥਾਣਾ ਸੈਕਟਰ-3 ਦੀ ਪੁਲਿਸ ਨੇ ਆਪਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ, ਸੱਤ ਵਿਧਾਇਕਾਂ ਸਣੇ ਸੱਤ ਅੱਠ ਸੌ ਦੇ ਕਰੀਬ ਆਪਵਰਕਰਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 147, 149, 332, 353 ਤੇ 188 ਤਹਿਤ ਕੇਸ ਦਰਜ ਕਰ ਦਿੱਤਾ ਹੈ।
ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਵਿਧਾਇਕਾਂ ਚ ਹਰਪਾਲ ਸਿੰਘ ਚੀਮਾ, ਮਾਸਟਰ ਬਲਦੇਵ ਸਿੰਘ, ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਅਮਨ ਅਰੋੜਾ, ਜੈ ਕਿਸ਼ਨ ਰੋੜੀ, ਸਰਵਜੀਤ ਕੌਰ ਤੇ ਪਾਰਟੀ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਂ ਸ਼ਾਮਲ ਹਨ। ਇਹ ਮਾਮਲਾ ਕਾਂਸਟੇਬਲ ਮਨਪ੍ਰੀਤ ਕੌਰ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ।
ਕਾਬਲੇਗੌਰ ਹੈ ਕਿ ਬਿਜਲੀ ਦਰਾਂ ਚ ਵਾਧੇ ਵਿਰੁੱਧ ਰੋਸ ਵਜੋਂ ਸ਼ੁੱਕਰਵਾਰ ਨੂ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਧਰਨੇ ਦੌਰਾਨ ਵਰਕਰਾਂ ਨੂੰ ਰੋਕਦੇ ਹੋਏ ਚੰਡੀਗੜ੍ਹ ਪੁਲਿਸ ਦੇ ਡੀਐਸਪੀ, ਇੰਸਪੈਕਟਰ ਸਣੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਥਾਣਾ ਸੈਕਟਰ-3 ਦੇ ਮੁਖੀ ਨੀਰਜ ਸਰਨਾ ਮੁਤਾਬਕ ਆਪ ਆਗੂਆਂ ਨੇ ਡਿਪਟੀ ਕਮਿਸ਼ਨਰ ਨੇ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਕਾਨੂੰਨ ਵਿਵਸਥਾ ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ ਕੀਤੀ ਹੈ ਤੇ ਇਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਕਾਂਗਰਸ 'ਚ ਭੂਚਾਲ!
ਬਾਜਵਾ ਤੇ ਕੈਪਟਨ ਦੀ ਫਿਰ ਖੜਕੀ
ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਕਾਂਗਰਸ ਦੇ ਅੰਦਰ ਵੀ ਖਾਨਾਜੰਗੀ ਛਿੜ ਗਈ ਹੈ। ਇਸ ਵਾਰ ਫਿਰ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ ਹੋਏ ਹਨ। ਬਾਜਵਾ ਨੇ ਸਿੱਧਾ ਕੈਪਟਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਬਾਜਵਾ ਖਿਲਾਫ ਕਾਰਵਾਈ ਦੀਆਂ ਰਿਪੋਰਟਾਂ ਮਗਰੋਂ ਉਨ੍ਹਾਂ ਕਿਹਾ ਹੈ ਕਿ ਕਿਸੇ ਹੋਰ ਨੇ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਾਰਵਾਈ ਦੀ ਚਰਚਾ ਛੇੜੀ ਸੀ। ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕਈ ਕੈਬਨਿਟ ਮੰਤਰੀਆਂ ਨੇ ਟੈਲੀਫੋਨ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਬਾਜਵਾ ਖਿਲਾਫ ਕਾਰਵਾਈ ਬਾਰੇ ਚਰਚਾ ਹੋਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਕੈਬਨਿਟ ਮੰਤਰੀਆਂ ਵੱਲੋਂ ਬਾਜਵਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਬਾਜਵਾ ਦਾ ਕਹਿਣਾ ਹੈ ਕਿ ਕੈਬਨਿਟ ਨੇ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ ਸਗੋਂ ਕੈਪਟਨ ਨੇ ਹੀ ਬਿਆਨ ਜਾਰੀ ਕੀਤਾ ਸੀ। ਬਾਜਵਾ ਨੇ ਕਿਹਾ ਕਿ ਉਹ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਰਹਿਣਗੇ ਤੇ ਆਵਾਜ਼ ਚੁੱਕਦੇ ਰਹਿਣਗੇ। ਇਸ ਦੀ ਕੀਮਤ ਜੋ ਵੀ ਦੇਣੀ ਪਵੇਗੀ, ਪਿੱਛੇ ਨਹੀਂ ਹਟਣਗੇ।
ਮੰਤਰੀਆਂ ਵੱਲੋਂ ਕੀਤੀ ਗਈ ਬਾਜਵਾ ਖਿਲਾਫ ਕਾਰਵਾਈ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਕੁਝ ਮੰਤਰੀ ਕੈਬਨਿਟ ਮੀਟਿੰਗ ਵਿੱਚ ਮੌਜੂਦ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਨਾਂ ਪਾ ਕੇ ਬਿਆਨ ਜਾਰੀ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਚਾਰ ਮੰਤਰੀਆਂ ਨਾਲ ਫੋਨ ਰਾਹੀਂ ਸੰਪਰਕ ਹੋਇਆ ਜਿਨ੍ਹਾਂ ਨੇ ਸਪੱਸ਼ਟ ਤੌਰ 'ਤੇ ਕੈਪਟਨ ਵੱਲੋਂ ਜਾਰੀ ਬਿਆਨ ਨਾਲੋਂ ਨਾਤਾ ਤੋੜਿਆ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਤੱਕ ਲਗਾਤਾਰ ਕੈਪਟਨ ਖਿਲਾਫ ਹਰ ਸ਼ਿਕਾਇਤ ਪਹੁੰਚ ਰਹੀ ਹੈ। ਕੈਪਟਨ ਖ਼ਿਲਾਫ਼ ਜਿੰਨੀਆਂ ਵੀ ਆਵਾਜ਼ਾਂ ਖੜ੍ਹੀਆਂ ਹੁੰਦੀਆਂ ਹਨ, ਪੰਜਾਬ ਵਿੱਚ ਉਸ ਦੀ ਰਿਪੋਰਟ ਪਾਰਟੀ ਦੀ ਹਾਈਕਮਾਨ ਤੱਕ ਪਹੁੰਚਾਈ ਜਾਂਦੀ ਹੈ। ਬਾਜਵਾ ਨੇ ਕਿਹਾ ਕਿ ਲੋਕਾਂ ਦੇ ਮੁੱਦੇ ਚੁੱਕਣ ਤੋਂ ਪਿੱਛੇ ਨਹੀਂ ਹਟਾਂਗਾ।
ਅਮਰੀਕਾ ਅਤੇ ਈਰਾਨ ਵਿਚਾਲੇ ਤਨਾਅ
ਅਮਰੀਕੀ ਏਅਰਬੇਸ ਤੇ ਰਾਕੇਟਾਂ ਨਾਲ ਹਮਲਾ
ਅਮਰੀਕਾ ਅਤੇ ਈਰਾਨ ਵਿਚਾਲੇ ਤਨਾਅ ਜਾਰੀ ਹੈ। ਐਤਵਾਰ ਨੂੰ ਇਰਾਕ ਦੇ ਉੱਤਰੀ ਬਗਦਾਦ ਚ ਅਮਰੀਕੀ ਏਅਰਬੇਸ ਤੇ ਰਾਕੇਟ ਦਾਗੇ ਗਏ ਹਨ। ਖ਼ਬਰਾਂ ਅਨੁਸਾਰ ਇਰਾਕ ਚ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ 4 ਰਾਕੇਟ ਦਾਗੇ ਗਏ ਹਨ। ਇਸ ਹਮਲੇ 4 ਇਰਾਕੀ ਹਵਾਈ ਫੌਜੀ ਜ਼ਖਮੀ ਹੋਏ ਹਨ। ਅਮਰੀਕੀ ਫੌਜੀ ਟਿਕਾਣਿਆਂ ਤੇ ਇਹ 6 ਦਿਨ ਚ ਦੂਜਾ ਹਮਲਾ ਹੈ। ਇਰਾਕ ਚ ਅਮਰੀਕੀ ਫੌਜ ਅਤੇ ਗਠਜੋੜ ਵਿਰੁੱਧ ਆਪਣੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਬੀਤੇ ਬੁੱਧਵਾਰ ਨੂੰ ਈਰਾਨ ਨੇ ਦਰਜਨਾਂ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਇਸ ਚ ਦਾਅਵਾ ਕੀਤਾ ਗਿਆ ਸੀ ਕਿ ਹਮਲੇ 80 ਤੋਂ ਵੱਧ ਅਮਰੀਕੀ ਮਾਰੇ ਗਏ ਸਨ, ਪਰ ਅਮਰੀਕਾ ਨੇ ਇਸ ਦਾਅਵੇ ਨੂੰ ਝੂਠਾ ਦੱਸਿਆ ਸੀ । ਅਮਰੀਕਾ ਤੋਂ ਬਦਲਾ ਲੈਣ ਲਈ ਈਰਾਨ ਨੇ ਆਪ੍ਰੇਸ਼ਨ ਮਾਰਟਿਰ ਸੁਲੇਮਾਨੀਮੁਹਿੰਮ ਚਲਾਈ ਸੀ। ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਕੋਰ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਅਮਰੀਕੀ ਹਮਲਾਵਰਾਂ ਦੇ ਅਪਰਾਧਿਕ ਅਤੇ ਅੱਤਵਾਦੀ ਕਾਰਵਾਈਆਂ ਦਾ ਜਵਾਬ ਅਤੇ ਸੁਲੇਮਾਨੀ ਦੀ ਹੱਤਿਆ ਤੇ ਦਰਦਨਾਕ ਸ਼ਹਾਦਤ ਦਾ ਬਦਲਾ ਲੈਣਾ ਸੀ। ਇਸ ਦੌਰਾਨ ਈਰਾਨ ਨੇ ਅਮਰੀਕਾ ਨੂੰ ਬੇਰਹਿਮ, ਅੱਤਵਾਦੀ ਅਤੇ ਸ਼ੈਤਾਨ ਦੱਸਿਆ ਸੀ। ਇੰਨਾ ਹੀ ਨਹੀਂ, ਉਸ ਨੇ ਅਮਰੀਕਾ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਚੇਤਾਵਨੀ ਵੀ ਦਿੱਤੀ ਸੀ। ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨ ਤੇ ਨਵੀਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਸਟੀਵਨ ਨਿਊਚਿਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਟੈਕਸਟਾਈਲ, ਨਿਰਮਾਣ, ਅਤੇ ਖਾਨ ਦੇ ਖੇਤਰਾਂ ਨਾਲ ਜੁੜੇ ਲੋਕਾਂ ਤੇ ਪਾਬੰਦੀ ਲਗਾਉਣ ਵਾਲਾ ਇੱਕ ਸਰਕਾਰੀ ਆਦੇਸ਼ ਜਾਰੀ ਕਰਨਗੇ। ਉਹ ਸਟੀਲ ਅਤੇ ਲੋਹਾ ਖੇਤਰਾਂ ਵਿਰੁੱਧ ਵੱਖਰੀਆਂ ਪਾਬੰਦੀਆਂ ਵੀ ਲਗਾਉਣਗੇ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹਾ ਕਰ ਕੇ ਅਸੀਂ ਈਰਾਨੀ ਸ਼ਾਸਨ ਨੂੰ ਮਿਲਣ ਵਾਲੀ ਕਰੋੜਾਂ ਡਾਲਰ ਦੀ ਸਹਾਇਤਾ ਰੋਕ ਦੇਵਾਂਗੇ।

ਟਰੰਪ ਨੇ ਕਿਉਂ ਮਰਵਾਇਆ ਇਰਾਨੀ ਜਰਨੈਲ?

ਅਮਰੀਕਾ ਕੋਲ ਨਹੀਂ ਸੁਲੇਮਾਨੀ ਖਿਲਾਫ ਕੋਈ ਸਬੂਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦੇ ਜੋ ਕਾਰਨ ਦੱਸੇਉਸ ਦੇ ਪੱਖ 'ਚ ਹੁਣ ਤਕ ਸਬੂਤ ਪੇਸ਼ ਨਹੀਂ ਕੀਤੇ ਗਏ। ਰਾਸ਼ਟਰਪਤੀ ਟਰੰਪ ਨੇ ਦੋ ਦਿਨ ਪਹਿਲਾਂ ਹੀ ਬਗੈਰ ਸਬੂਤਾਂ ਦੇ ਦਾਅਵਾ ਕੀਤਾ ਸੀ ਕਿ ਜਨਰਲ ਸੁਲੇਮਾਨੀ ਬਗਦਾਦ ਸਥਿਤ ਦੂਤਾਵਾਸ ਦੇ ਨਾਲ ਪੱਛਮੀ ਏਸ਼ੀਆ 'ਚ ਮੌਜੂਦ ਚਾਰ ਅਮਰੀਕੀ ਦੂਤਾਵਾਸਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸੀ।
ਜਦਕਿ ਹੁਣ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹੀ ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਸਪਰ ਨੇ ਐਤਵਾਰ ਨੂੰ ਇੱਕ ਚੈਨਲ ਨੂੰ ਕਿਹਾ, "ਮੇਰੇ ਸਾਹਮਣੇ ਚਾਰ ਦੂਤਾਵਾਸਾਂ 'ਤੇ ਹਮਲੇ ਦੀ ਕੋਈ ਗੱਲ ਨਹੀਂ ਆਈ। ਇਸ ਨਾਲ ਜੁੜੇ ਸਬੂਤ ਨਹੀਂ ਹਨ।ਜਦਕਿ ਉਨ੍ਹਾਂ ਨੇ ਰਾਸ਼ਟਰਪਤੀ ਦੇ ਬਿਆਨ ਦਾ ਬਚਾਅ ਕਰਦਿਆਂ ਕਿਹਾ, "ਟਰੰਪ ਦੀ ਤਰ੍ਹਾਂ ਮੈਨੂੰ ਵੀ ਲੱਗਦਾ ਸੀ ਕਿ ਉਹ ਸਾਡੇ ਦੂਤਾਵਾਸਾਂ ਨੂੰ ਹੀ ਨਿਸ਼ਾਨਾ ਬਣਾਉਣਗੇ ਕਿਉਂਕਿ ਉਹ ਕਿਸੇ ਵੀ ਦੇਸ਼ 'ਚ ਸਾਡੀ ਤਾਕਤ ਵੇਖਦੇ ਹਨ"
ਟਰੰਪ ਨੇ ਇੱਕ ਇੰਟਰਵਿਊ 'ਚ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਉਹ ਚਾਰ ਦੂਤਾਵਾਸਾਂ 'ਤੇ ਹਮਲੇ ਦੀ ਸਾਜਿਸ਼ ਕਰ ਰਿਹਾ ਸੀ। ਸ਼ਾਇਦ ਬਗਦਾਦ ਸਥਿਤ ਦੂਤਾਵਾਸ 'ਤੇ ਵੀ ਹਮਲੇ ਦੀ ਕੋਸ਼ਿਸ਼ ਸੀ"ਸੁਲੇਮਾਨੀ ਦੇ ਕਤਲ ਤੋਂ ਇੱਕ ਹਫਤੇ ਬਾਅਦ ਟਰੰਪ ਨੇ ਇਹ ਦਾਅਵਾ ਬਗੈਰ ਸਬੂਤ ਕੀਤਾ ਸੀ।

ਆਸਟਰੇਲੀਆ '5000 ਊਠਾਂ ਨੂੰ ਮਾਰੀ ਗੋਲੀ
ਹਜ਼ਾਰਾਂ ਊਠਾਂ ਨੂੰ ਦੱਖਣੀ ਆਸਟ੍ਰੇਲੀਆ ਦੇ ਇੱਕ ਦੂਰ ਦੁਰੇਡੇ ਹਿੱਸੇ 'ਚ ਗੋਲੀ ਮਾਰ ਦਿੱਤੀ ਗਈ। ਰਿਪੋਰਟ ਮੁਤਾਬਕ ਸੂਬੇ ਦੇ ਉੱਤਰ ਪੱਛਮ 'ਚ ਏਪੀਵਾਈ ਲੈਂਡਜ਼ ਨੇ ਇਸ ਮਹੀਨੇ ਦੇ ਸ਼ੁਰੂ ' 10,000 ਊਠਾਂ ਨੂੰ ਮਾਰਨ ਦਾ ਐਲਾਨ ਕੀਤਾ ਸੀ।
ਏਪੀਵਾਈ ਲੈਂਡਜ਼ ਨੇ ਕੱਲ੍ਹ ਰਾਤ ਇੱਕ ਬਿਆਨ 'ਚ ਪੁਸ਼ਟੀ ਕੀਤੀ ਕਿ ਉਹ ਅੱਗੇ ਵਧੇ ਤੇ ਕੁੱਲ 5000 ਊਠ ਮਾਰ ਦਿੱਤਾ। ਏਪੀਵਾਈ ਨੇ ਕਿਹਾ, “ਇਹ ਸਭ ਖੇਤਰ ਦਾ ਪਹਿਲਾ ਸਭ ਤੋਂ ਵੱਡਾ ਹਿੱਸਾ ਸੋਕੇ ਤੇ ਅਤਿ ਗਰਮੀ ਕਾਰਨ ਊਠਾਂ ਦੀ ਗਿਣਤੀ 'ਚ ਵਾਧੇ ਨਾਲ ਕਮਿਊਨਿਟੀਆਂ ਨੂੰ ਹੋਣ ਵਾਲੇ ਖ਼ਤਰੇ ਦੇ ਤੁਰੰਤ ਜਵਾਬ 'ਚ ਸੀ"
"ਏਪੀਵਾਈ ਲੈਂਡਜ਼ ਨੇ ਕਾਰਵਾਈਆਂ ਨਾਲ ਬੈਕਅਪ ਦੇ ਨਾਲ ਇੱਕ ਏਅਰ ਕੰਟਰੋਲ ਆਪ੍ਰੇਸ਼ਨ ' 5000 ਤੋਂ ਵੱਧ ਊਠਾਂ ਨੂੰ ਮਾਰ ਦਿੱਤਾ ਗਿਆ।" ਏਪੀਵਾਈ ਦੇ ਜਨਰਲ ਮੈਨੇਜਰਰਿਚਰਡ ਕਿੰਗ ਨੇ ਕਿਹਾ ਕਿ ਕੁੱਲ "ਇਹ ਕਾਰਵਾਈ ਸਭ ਤੋਂ ਵੱਧ ਮਨੁੱਖੀ ਢੰਗ ਨਾਲ ਕੀਤੀ ਗਈ। ਉਸ ਨੇ ਕਿਹਾ ਕਿ ਇਸ ਦੀ ਜਰੂਰਤ ਸੀਕਿਉਂਕਿ ਊਠ ਕਮਿਊਨਿਟੀ ਦੇ ਪਾਣੀ ਸਰੋਤਾਂ ਨੂੰ ਨੁਕਸਾਨ ਪਹੁੰਚਾ ਰਹੇ ਸੀਸੋਕੇ ਦੇ ਸਮੇਂ ਪਾਣੀ ਦੇ ਘੁਰਨ 'ਚ ਫਸ ਰਹੇ ਸੀ ਤੇ ਮਰ ਰਹੇ ਸੀ।
ਆਸਟਰੇਲੀਆਈ ਸਰਕਾਰ ਦੀ ਸਹਾਇਤਾ ਪ੍ਰਾਪਤ ਫੇਰਲ ਸਕੈਨ ਦੀ ਵੈੱਬਸਾਈਟ ਅਨੁਸਾਰ ਆਸਟਰੇਲੀਆ ਦੇ ਮਾਰੂਥਲ 'ਚ ਇੱਕ ਮਿਲੀਅਨ ਤੋਂ ਵੱਧ ਜੰਗਲੀ ਊਠ ਹੋਣ ਦਾ ਅਨੁਮਾਨ ਹੈ। ਏਬੀਵਾਈ ਖੇਤਰ 'ਚ ਲਗਪਗ 2,300 ਲੋਕ ਰਹਿੰਦੇ ਹਨ।
ਪੁਤਿਨ ਦੇ ਫੈਸਲੇ ਤੇ ਰੂਸ ਦੇ
ਪ੍ਰਧਾਨ ਮੰਤਰੀ ਤੇ ਕੈਬਨਿਟ ਵੱਲੋਂ ਅਸਤੀਫ਼ੇ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕਈ ਸੰਵਿਧਾਨਕ ਸੁਧਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਰੂਸ ਚ ਸਰਕਾਰ ਨੇ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਪੁਤਿਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਟੈਕਸ ਸੇਵਾ ਦੇ ਮੁਖੀ ਮਿਖਾਇਲ ਮਿਸ਼ੁਸਤੀਨ ਦੇ ਨਾਮ ਦੀ ਤਜਵੀਜ਼ ਨਵੇਂ ਪ੍ਰਧਾਨ ਮੰਤਰੀ ਲਈ ਰੱਖੀ। 53 ਸਾਲਾ ਮਿਸ਼ੁਸਟੀਨ ਦੀ ਨਿਯੁਕਤੀ ਦਾ ਪ੍ਰਸਤਾਵ ਦਮਿੱਤਰੀ ਮੇਦਵੇਦੇਵ ਦੇ ਅਸਤੀਫੇ ਤੋਂ ਬਾਅਦ ਆਇਆ ਹੈ। ਮਿਸ਼ੁਸਟੀਨ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਰੂਸ ਦੀ ਸੰਸਦ ਵਿੱਚ ਨਿਯੁਕਤੀ ਨੂੰ ਮਨਜ਼ੂਰ ਕਰਾਉਣਾ ਹੋਵੇਗਾ। ਰੂਸ ਦੇ ਰਾਸ਼ਟਰਪਤੀ ਨਾਲ ਇੱਕ ਟੈਲੀਵਿਜ਼ਨ ਮੁਲਾਕਾਤ ਵਿੱਚ ਪ੍ਰਧਾਨ ਮੰਤਰੀ ਦਮਿਤਰੀ ਮੇਡਮਮੇਦੇਵ ਨੇ ਕਿਹਾ ਸੀ ਕਿ ਇਨ੍ਹਾਂ ਤਜਵੀਜ਼ਾਂ ਨਾਲ ਦੇਸ਼ ਵਿੱਚ ਸੱਤਾ ਸੰਘਰਸ਼ ਚ ਮਹੱਤਵਪੂਰਣ ਤਬਦੀਲੀਆਂ ਆਉਣਗੀਆਂ ਤੇ ਇਸ ਲਈ ਸਰਕਾਰ ਆਪਣੇ ਮੌਜੂਦਾ ਰੂਪ ਤੋਂ ਅਸਤੀਫਾ ਦੇ ਦਿੰਦੀ ਹੈ। ਉਨ੍ਹਾਂ ਨੇ ਕਿਹਾ, “ਇਹ ਬਦਲਾਅ ਜਦੋਂ ਲਾਗੂ ਹੋ ਜਾਣਗੇ ਤਾਂ ਸਿਰਫ਼ ਸੰਵਿਧਾਨ ਦੀਆਂ ਸਾਰੀਆਂ ਧਾਰਾਵਾਂ ਬਦਲ ਜਾਣਗੀਆਂ ਸਗੋਂ ਸੱਤਾ ਸੰਤੁਲਨ ਤੇ ਤਾਕਤ ਵਿੱਚ ਵੀ ਬਦਲਾਅ ਆਵੇਗਾ। ਕਾਰਜਕਾਰੀ ਦੀ ਤਾਕਤ, ਵਿਧਾਨਮੰਡਲ ਦੀ ਤਾਕਤ, ਨਿਆਂਪਾਲਿਕਾ ਦੀ ਤਾਕਤ, ਸਾਰਿਆਂ ਵਿੱਚ ਬਦਲਾਅ ਆਵੇਗਾ। ਇਸ ਲਈ ਮੌਜੂਦਾ ਸਰਕਾਰ ਨੇ ਅਸਤੀਫ਼ਾ ਦਿੱਤਾ ਹੈ।
ਰਾਸ਼ਟਰਪਤੀ ਵਜੋਂ ਪੂਤਿਨ ਦਾ ਚੌਥਾ ਕਾਰਜਕਾਲ 2024 ਵਿੱਚ ਪੂਰਾ ਹੋ ਰਿਹਾ ਹੈ। ਮੌਜੂਦਾ ਸੰਵਿਧਾਨ ਮੁਤਾਬਕ ਉਹ ਦੋਬਾਰਾ ਰਾਸ਼ਟਰਤੀ ਨਹੀਂ ਬਣ ਸਕਦੇ। ਮੰਨਿਆ ਜਾ ਰਿਹਾ ਹੈ ਕਿ ਤਜਵੀਜ਼ ਕੀਤੇ ਕੀਤੇ ਬਦਲਾਵਾਂ ਸਦਕਾ ਉਹ ਲੰਬਾ ਸਮਾਂ ਰਾਸ਼ਟਰਪਤੀ ਬਣੇ ਰਹਿ ਸਕਣਗੇ।
ਦਿਲੀਪ ਘੋਸ਼ ਦਾ ਦਾਅਵਾ,
ਤੋੜ-ਭੰਨ੍ਹ ਕਰਨ ਵਾਲਿਆਂ ਨੂੰ ਮਾਰਾਂਗੇ ਗੋਲੀ!
ਪੱਛਮੀ ਬੰਗਾਲ ਦੇ ਬੀਜੇਪੀ ਦੇ ਪ੍ਰਧਾਨ ਦਿਲੀਪ ਘੋਸ਼ ਨੇ ਸੀਏਏ ਪ੍ਰਦਰਸ਼ਨ ਦੌਰਾਨ ਤੋੜ-ਭੰਨ੍ਹ ਕਰਨ ਵਾਲਿਆਂ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਦਿਲੀਪ ਘੋਸ਼ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਏਗਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਨਾਦੀਆ ਜ਼ਿਲ੍ਹੇ 'ਚ ਸੀਏਏ ਦੇ ਸਮਰਥਨ 'ਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਦਿਲੀਪ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।
ਘੋਸ਼ ਨੇ ਕਿਹਾ ਕਿ "ਕੀ ਇਹ ਉਨ੍ਹਾਂ ਦੇ ਪਿਓ ਦੀ ਜਾਇਦਾਦ ਹੈ? ਉਹ ਕਿਸ ਤਰ੍ਹਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੋ ਟੈਕਸ ਦੇਣ ਵਾਲਿਆਂ ਦੇ ਪੈਸਿਆਂ ਨਾਲ ਬਣੀ ਹੈ? ਉੱਤਰ ਪ੍ਰਦੇਸ਼, ਅਸਮ ਤੇ ਕਰਨਾਟਕ ਦੀਆਂ ਸਰਕਾਰਾਂ ਨੇ ਅਜਿਹੇ ਰਾਸ਼ਟਰ ਵਿਰੋਧੀ ਤੱਤਾਂ ਨੂੰ ਗੋਲੀ ਮਾਰ ਕੇ ਬਿਲਕੁਲ ਠੀਕ ਕੀਤਾ।"
ਉਨ੍ਹਾਂ ਅੱਗੇ ਕਿਹਾ ਕਿ ਅਸਮ, ਯੂਪੀ ਤੇ ਜਿੱਥੇ ਵੀ ਉਨ੍ਹਾਂ ਦੀ ਸਰਕਾਰ ਹੈ ਅਜਿਹੇ ਲੋਕਾਂ ਨੂੰ ਕੁੱਤਿਆਂ ਵਾਂਗ ਗੋਲੀ ਮਾਰੀ ਗਈ। ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਗਏ। ਦਿਲੀਪ ਘੋਸ਼ ਨੇ ਕਿਹਾ ਕਿ "ਇੱਥੇ ਆਓਗੇ, ਖਾਓਗੇ ਤੇ ਤੋੜ-ਭੰਨ੍ਹ ਕਰੋਗੇ? ਕੀ ਇਹ ਤੁਹਾਡੀ ਜ਼ਿਮੀਂਦਾਰੀ ਹੈ?" ਮਮਤਾ ਬੈਨਰਜੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਕੁਝ ਨਹੀਂ ਕਰਨਾ ਚਾਹੁੰਦੀ, ਸਿਰਫ ਇੱਧਰ-ਉੱਧਰ ਘੁੰਮ ਰਹੀ ਹੈ।
ISRO ਦਾ GSAT-30 ਸੈਟੇਲਾਈਟ ਲਾਂਚ,
ਡੀਟੀਐਚ ਸੇਵਾਵਾਂ ਨੂੰ ਮਿਲੇਗਾ ਫਾਇਦਾ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ। ਇਸਰੋ ਨੇ ਸ਼ੁੱਕਰਵਾਰ ਨੂੰ ਸੰਚਾਰ ਉਪਗ੍ਰਹਿ GSAT-30 ਨੂੰ ਸਫਲਤਾਪੂਰਵਕ ਲਾਂਚ ਕੀਤਾ। ਉਪਗ੍ਰਹਿ ਜੀਸੈਟ-30 ਸਵੇਰੇ 2.35 ਵਜੇ ਲਾਂਚ ਕੀਤਾ ਗਿਆ। ਇਸ ਨੂੰ ਏਰੀਅਨ -5 ਰਾਕੇਟ ਰਾਹੀਂ ਉੱਡਾਇਆ ਗਿਆ। ਜੀਸੈਟ-30 ਦੀ ਸਫਲਤਾਪੂਰਵਕ ਲਾਂਚ ਕਰਨਾ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਇਸਰੋ ਦੀ ਇਸ ਸਾਲ ਦੀ ਪਹਿਲੀ ਸ਼ੁਰੂਆਤ ਹੈ
ਦੱਸ ਦਇਏ ਕਿ ਜੀਸੈਟ-30 ਇੱਕ ਦੂਰਸੰਚਾਰ ਉਪਗ੍ਰਹਿ ਹੈ ਜੋ ਇਸਰੋ ਦੁਆਰਾ ਡਿਜ਼ਾਈਨ ਅਤੇ ਬਣਾਇਆ ਗਿਆ ਹੈ। ਇਹ ਇਨਸੈਟ ਸੈਟੇਲਾਈਟ ਦੀ ਥਾਂ ਕੰਮ ਕਰੇਗਾ। ਇਹ ਰਾਜ ਦੁਆਰਾ ਚਲਾਏ ਜਾ ਰਹੇ ਅਤੇ ਨਿਜੀ ਸੇਵਾ ਪ੍ਰਦਾਤਾਵਾਂ ਨੂੰ ਸੰਚਾਰ ਲਿੰਕ ਪ੍ਰਦਾਨ ਕਰਨ ਦੀ ਯੋਗਤਾ ਨੂੰ ਵਧਾਏਗਾ। ਮਿਸ਼ਨ ਦੀ ਕੁਲ ਅਵਧੀ 38 ਮਿੰਟ 25 ਸਕਿੰਟ ਹੋਵੇਗੀ। ਇਸ ਦਾ ਭਾਰ ਲਗਪਗ 3100 ਕਿਲੋਗ੍ਰਾਮ ਹੈ।
ਜੀਸੈਟ-30 ਭਾਰਤ ਲਈ 15 ਸਾਲਾਂ ਤੱਕ ਧਰਤੀ ਦੇ ਉੱਤੇ ਕੰਮ ਕਰਨਾ ਜਾਰੀ ਰੱਖੇਗਾ। ਇਹ ਸੈਟੇਲਾਈਟ ਡੀਟੀਐਚਟੈਲੀਵਿਜ਼ਨ ਅਪਲਿੰਕ ਅਤੇ ਵੀਸੈਟ ਸੇਵਾ ਦੇ ਸੰਚਾਰ ਲਈ ਵਰਤਿਆ ਜਾਂਦਾ ਹੈ। ਇਹ ਸੈਟੇਲਾਈਟ ਦੇਸ਼ 'ਚ ਨਵੀਂ ਇੰਟਰਨੈਟ ਤਕਨੀਕ ਲਿਆਉਣ 'ਚ ਮਦਦ ਕਰੇਗਾ। ਜੀਸੈਟ -30 ਦਾ ਕਮਿਊਨੀਕੇਸ਼ਨ ਪੇਲੋਡ ਗਕੋ ਦੀ ਮਦਦ ਨਾਲ ਟੈਲੀਪੋਰਟ ਸੇਵਾਵਾਂਡਿਜੀਟਲ ਸੈਟੇਲਾਈਟ ਨਿਊਜ਼ ਆਰਕਾਈਵਿੰਗ (ਡੀਐਸਐਨਜੀ) ਵਰਗੀਆਂ ਸੇਵਾਵਾਂ ਦੇ ਸੰਚਾਰ 'ਚ ਸਹਾਇਤਾ ਕਰੇਗਾ। ਮੌਸਮ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਵੀ ਇਸੇ ਸੈਟੇਲਾਈਟ ਦੀ ਵਰਤੋਂ ਕੀਤੀ ਜਾਂਦੀ ਹੈ।
ਜੰਮੂ-ਕਸ਼ਮੀਰ ਚ 164 ਦਿਨਾਂ ਬਾਅਦ ਬ੍ਰਾਡਬੈਂਡ ਸੇਵਾ ਸ਼ੁਰੂ,
ਕਈ ਖੇਤਰਾਂ 'ਚ ਚਲਿਆ 2 ਜੀ ਇੰਟਰਨੈਟ
ਜੰਮੂ ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਦੇ 164 ਦਿਨਾਂ ਬਾਅਦ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ 'ਚ ਬ੍ਰਾਡਬੈਂਡ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂਬਹੁਤ ਸਾਰੇ ਖੇਤਰਾਂ ' 2 ਜੀ ਇੰਟਰਨੈਟ ਸੇਵਾ ਵੀ ਸ਼ੁਰੂ ਹੋ ਗਈ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ।
ਅਗਲੇ ਸੱਤ ਦਿਨਾਂ ਲਈ ਲਾਗੂ ਰਹੇਗਾ ਹੁਕਮ
ਇੱਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹੁਕਮ 15 ਜਨਵਰੀ ਤੋਂ ਲਾਗੂ ਹੋ ਅਗਲੇ ਸੱਤ ਦਿਨ ਲਾਗੂ ਰਹੇਗਾ। ਆਪਣੇ ਤਿੰਨ ਪੰਨਿਆਂ ਦੇ ਆਦੇਸ਼ ' ਪ੍ਰਸ਼ਾਸਨ ਨੇ ਕਿਹਾ ਕਿ ਕਸ਼ਮੀਰ ਡਵੀਜ਼ਨ ਵਿੱਚ ਵਾਧੂ 400 ਇੰਟਰਨੈਟ ਕਿਓਸਕ ਸਥਾਪਤ ਕੀਤੇ ਜਾਣਗੇ।
ਕਿੱਥੇ ਸ਼ੁਰੂ ਹੋਇਆ ਬ੍ਰਾਡਬੈਂਡ
ਇੰਟਰਨੈਟ ਸੇਵਾ ਪ੍ਰਦਾਤਾ ਸਾਰੇ ਅਦਾਰਿਆਂਹਸਪਤਾਲਾਂਬੈਂਕਾਂ ਦੇ ਨਾਲ-ਨਾਲ ਸਰਕਾਰੀ ਦਫਤਰਾਂ 'ਚ ਜ਼ਰੂਰੀ ਸੇਵਾਵਾਂ ਨਾਲ ਬ੍ਰਾਡਬੈਂਡ ਦੀ ਸਹੂਲਤ ਪ੍ਰਦਾਨ ਕਰਨਗੇ। ਸੈਰ ਸਪਾਟਾ ਦੀ ਸਹੂਲਤ ਲਈ ਬ੍ਰਾਡਬੈਂਡ ਇੰਟਰਨੈਟ ਹੋਟਲ ਅਤੇ ਯਾਤਰਾ ਸੰਸਥਾਵਾਂ ਨੂੰ ਮੁਹੱਈਆ ਕਰਵਾਏ ਜਾਣਗੇ।
ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ
ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ
ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਅੱਜ ਇਸ ਦਾ ਉਦਘਾਟਨ ਸੀ, ਜਦਕਿ 19 ਜਨਵਰੀ ਤੋਂ ਇਸ ਚ ਮੁਸਾਫਰ ਸਫ਼ਰ ਕਰ ਸਕਣਗੇ। ਗੁਜਰਾਤ ਦੇ ਅਹਿਮਦਾਬਾਦ ਚ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਇਸ ਰੇਲ ਗੱਡੀਨੂੰ ਹਰੀ ਝੰਡੀ ਵਿਖਾਈ ਹੈ।
ਦੇਸ਼ ਦੀ ਪਹਿਲੀ ਪ੍ਰਾਈਵੇਟ ਟਰੇਨ ਲਖਨਊ-ਦਿੱਲੀ ਵਿਚਕਾਰ ਚਲਾਈ ਜਾ ਰਹੀ ਹੈ।ਆਈਆਰਸੀਟੀਸੀ ਦੇ ਅਨੁਸਾਰ ਇਸ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇਸ ਰੇਲ ਗੱਡੀ ਦੀਆਂ ਕੁੱਲ 758 ਸੀਟਾਂ ਹਨ, ਜਿਨ੍ਹਾਂ ਵਿੱਚੋਂ 56 ਸੀਟਾਂ ਐਗਜੀਕਿਊਟਿਵ ਕਲਾਸ ਵਿੱਚ ਹਨ ਅਤੇ ਬਾਕੀ ਸੀਟਾਂ ਏਸੀ ਚੇਅਰ ਕਲਾਸ ਵਿੱਚ ਹਨ। ਇਸ ਰੇਲ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਅਹਿਮਦਾਬਾਦ ਤੋਂ ਮੁੰਬਈ ਦਰਮਿਆਨ ਆਮ ਚੇਅਰ ਕਾਰ ਦਾ ਕਿਰਾਇਆ 2384 ਰੁਪਏ ਹੈ ਏਸੀ ਚੇਅਰ ਕਾਰ ਦਾ ਕਿਰਾਇਆ 1289 ਰੁਪਏ ਹੋਵੇਗਾ। ਮੁੰਬਈ-ਅਹਿਮਦਾਬਾਦ ਦਰਮਿਆਨ ਆਮ ਚੇਅਰ ਕਾਰ ਦਾ ਕਿਰਾਇਆ 2374 ਰੁਪਏ ਹੈ। ਏਸੀ ਚੇਅਰ ਕਾਰ ਦਾ ਕਿਰਾਇਆ 1274 ਰੁਪਏ ਹੈ।
ਰੇਲਵੇ ਨੇ ਦੱਸਿਆ ਹੈ ਕਿ ਗੱਡੀ ਵਿੱਚ ਵਾਈਫਾਈ ਦੇ ਨਾਲ ਨਾਲ ਕੈਟਰਿੰਗ ਦਾ ਮੈਨਿਊ ਮਸ਼ਹੂਰ ਸ਼ੈੱਫ ਵੱਲੋਂ ਤਿਆਰ ਕੀਤਾ ਗਿਆ ਹੈ। ਯਾਤਰੀਆਂ ਨੂੰ 25 ਲੱਖ ਰੁਪਏ ਦਾ ਮੁਫ਼ਤ ਰੇਲ ਯਾਤਰਾ ਬੀਮਾ ਮਿਲੇਗਾ। ਹਰੇਕ ਕੋਚ ਵਿੱਚ ਬਰੇਲ ਡਿਸਪਲੇਅ, ਡਿਜੀਟਲ ਡੈਸਟੀਨੇਸ਼ਨ ਬੋਰਡ ਅਤੇ ਇਲੈਕਟ੍ਰਾਨਿਕ ਰਿਜ਼ਰਵੇਸ਼ਨ ਚਾਰਟ ਵੀ ਹਨ।
ਤੇਜਸ ਐਕਸਪ੍ਰੈਸ, ਅਹਿਮਦਾਬਾਦ ਤੋਂ ਮੁੰਬਈ-ਅਹਿਮਦਾਬਾਦ ਮਾਰਗ ਤੇ ਸਵੇਰੇ 06.40 ਵਜੇ ਚੱਲੇਗੀ ਅਤੇ ਸਵੇਰੇ 01:10 ਵਜੇ ਮੁੰਬਈ ਸੈਂਟਰਲ ਪਹੁੰਚੇਗੀ। ਇਹ ਟ੍ਰੇਨ ਮੁੰਬਈ ਸੈਂਟਰਲ ਤੋਂ ਦੁਪਹਿਰ 3.40 ਵਜੇ ਚੱਲੇਗੀ ਅਤੇ 9.55 ਵਜੇ ਅਹਿਮਦਾਬਾਦ ਪਹੁੰਚੇਗੀ।
ਮੀਂਹ ਅਤੇ ਬਰਫਬਾਰੀ ਦਾ ਦੌਰ ਰਹੇਗਾ ਜਾਰੀ,
ਜਾਣੋ ਕਿਹੜੇ ਇਲਾਕਿਆਂ 'ਚ ਪੈਣਗੇ ਗੜੇ
ਜੰਮੂ-ਕਸ਼ਮੀਰ ਅਤੇ ਨੇੜਲੇ ਇਲਾਕਿਆਂ 'ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਮੀਂਹ ਅਤੇ ਬਰਫਬਾਰੀ ਦਰਜ ਕੀਤੀ ਗਈ। ਇੰਨਾ ਹੀ ਨਹੀਂ ਪੰਜਾਬਹਰਿਆਣਾਉੱਤਰ ਪ੍ਰਦੇਸ਼ਦਿੱਲੀ ਐਨਸੀਆਰ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਵੀ ਹਲਕੀ ਬਾਰਸ਼ ਹੋਣ ਦੀ ਖ਼ਬਰ ਮਿਲੀ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਉਤਰਾਖੰਡਹਿਮਾਚਲ ਪ੍ਰਦੇਸ਼ਜੰਮੂ ਕਸ਼ਮੀਰ ਅਤੇ ਲੱਦਾਖ ਦੇ ਇਲਾਕਿਆਂ 'ਚ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਇਹੀ ਨਹੀਂਉੱਤਰ ਪ੍ਰਦੇਸ਼ਪੰਜਾਬਹਰਿਆਣਾ ਅਤੇ ਦਿੱਲੀ ਐਨਸੀਆਰ ਦੇ ਕੁਝ ਹਿੱਸਿਆਂ 'ਚ ਹਲਕੇ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਨਿਊਜ਼ ਏਜੰਸੀ ਨੇ ਰੇਲਵੇ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਾਈ ਹੈ। ਉੱਤਰੀ ਰੇਲਵੇ ਖੇਤਰ ਦੀਆਂ 12 ਗੱਡੀਆਂ ਹਨ ਜੋ ਕਿ ਦਿੱਲੀ ਚੋਂ ਲੰਘਦੀਆਂ ਹਨ। ਭਾਰੀ ਬਰਫਬਾਰੀ ਦੇ ਦੌਰਾਨ ਬਾਰਾਮੂਲਾ 'ਚ ਬੀਐਸਐਫ ਦੇ ਜਵਾਨਾਂ ਦੀ ਸ਼ਲਾਘਾਯੋਗ ਪਹਿਲ ਸਾਹਮਣੇ ਆਈ ਹੈ।
ਨਿਰਭੈਯਾ ਕਾਂਡ ਦੇ ਦੋਸ਼ੀਆਂ ਦੀ ਫਾਂਸੀ
ਹੁਣ ਪਹਿਲੀ ਫਰਵਰੀ ਨੂੰ
ਦਿੱਲੀ ਦੇ ਨਿਰਭੈਯਾ ਬਲਾਤਕਾਰ ਤੇ ਕਤਲ ਮਾਮਲੇ ਦੇ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਦੀ ਰਹਿਮ ਦੀ ਬੇਨਤੀ ਅੱਜ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰੱਦ ਕਰ ਦਿੱਤੀ ਸੀ। ਇਹ ਪਟੀਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਸੀ। ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਨਾਲ ਹੀ ਇਹ ਸਿਫ਼ਾਰਸ਼ ਵੀ ਕੀਤੀ ਸੀ ਕਿ ਮੁਕੇਸ਼ ਸਿੰਘ ਦੀ ਰਹਿਮ ਦੀ ਬੇਨਤੀ ਪ੍ਰਵਾਨ ਨਾ ਕੀਤੀ ਜਾਵੇ। ਜਿਸ ਤੋਂ ਬਾਅਦ ਹੁਣ ਮਾਮਲੇ ਦੇ ਚਾਰੋਂ ਦੋਸ਼ੀਆਂ ਦੀ ਫਾਂਸੀ ਟਲ ਗਈ ਹੈ। ਹੁਣ ਅਦਾਲਤ ਨੇ 1 ਫਰਵਰੀ ਸਵੇਰੇ 6 ਵਜੇ ਦਾ ਨਵਾਂ ਡੇਥ ਵਰੰਟ ਜਾਰੀ ਕੀਤਾ ਹੈ। ਹੁਣ 1 ਫਰਵਰੀ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਪਹਿਲਾਂ 22 ਜਨਵਰੀ ਨੂੰ ਡੇਥ ਵਰੰਟ ਜਾਰੀ ਹੋਏ ਸਨ।
ਸੈਨਾ ਦਿਵਸ ਪਰੇਡ 'ਚ ਪੁਰਸ਼ਾਂ ਦੀ ਟੀਮ
ਦੀ ਅਗਵਾਈ ਕਰੇਗੀ ਕਪਤਾਨ ਤਾਨੀਆ ਸ਼ੇਰਗਿੱਲ
ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫੌਜ ਭਾਰਤੀ ਸੈਨਾ ਅੱਜ ਫੌਜ ਦਿਵਸ ਮਨਾ ਰਹੀ ਹੈ। ਹਰ ਸਾਲ 15 ਜਨਵਰੀ ਨੂੰ ਆਰਮੀ ਦਿਵਸ ਪਰੇਡ ਦਿੱਲੀ ਦੇ ਪਰੇਡ ਗਰਾਉਂਡ ਵਿਚ ਆਰਮੀ ਦਿਵਸ 'ਤੇ ਹੁੰਦੀ ਹੈਜਿਸ ਨੂੰ ਸਾਰੇ ਸੈਨਾ ਦਿਵਸ ਪ੍ਰੋਗਰਾਮਾਂ ਦਾ ਸਭ ਤੋਂ ਵੱਡਾ ਸਮਾਗਮ ਮੰਨਿਆ ਜਾਂਦਾ ਹੈ
ਸਵੇਰੇ 10 ਵਜੇ ਤੋਂ ਕਰਿਅੱਪਾ ਗਰਾਉਂਡ ਵਿਖੇ ਹੋਣ ਵਾਲੇ ਫੌਜ ਦਿਵਸ ਪ੍ਰੋਗਰਾਮ 'ਚ ਕੁਝ ਨਵੀਆਂ ਚੀਜ਼ਾਂ ਵੀ ਕਰਨ ਜਾ ਰਹੀਆਂ ਹੈਆਰਮੀ ਦਿਵਸ ਪਰੇਡ 'ਚ ਪਹਿਲੀ ਵਾਰ ਭਾਰਤੀ ਟੁਕੜੀ ਦੀ ਅਗਵਾਈ ਭਾਰਤੀ ਫੌਜ ਦੀ ਕਪਤਾਨ ਤਾਨੀਆ ਸ਼ੇਰਗਿੱਲ ਕਰੇਗੀ। ਤਾਨੀਆ ਸ਼ੇਰਗਿੱਲ ਭਾਰਤ ਦੇ ਇਤਿਹਾਸ 'ਚ ਅਜਿਹਾ ਕਰਨ ਵਾਲੀ ਪਹਿਲੀ ਔਰਤ ਹੋਵੇਗੀ।
ਤਾਨੀਆ ਸ਼ੇਰਗਿੱਲ ਚੌਥੀ ਪੀੜ੍ਹੀ ਦੀ ਮਹਿਲਾ ਸੈਨਿਕ ਅਧਿਕਾਰੀ ਹੈ। ਤਾਨੀਆ ਦੇ ਪਿਤਾਦਾਦਾ ਅਤੇ ਪੜਦਾਦਾ ਫੌਜ 'ਚ ਸੀ। ਤਾਨੀਆ ਨੇ ਇਲੈਕਟ੍ਰਾਨਿਕਸ 'ਚ ਬੀਟੈਕ ਕੀਤੀ ਹੈ ਅਤੇ ਉਸ ਨੇ 2017 ਵਿਚ ਚੇਨਈ ਤੋਂ ਅਫਸਰ ਟ੍ਰੇਨਿੰਗ ਅਕੈਡਮੀ ਤੋਂ ਫੌਜ 'ਚ ਭਰਤੀ ਹੋਈ ਸੀ। ਤਾਨੀਆ ਇਸ ਸਾਲ ਗਣਤੰਤਰ ਦਿਵਸ ਪਰੇਡ 'ਚ ਪਹਿਲੀ ਮਹਿਲਾ ਪਰੇਡ ਸਹਾਇਕ ਵੀ ਹੋਵੇਗੀ। ਇਸ ਤੋਂ ਪਹਿਲਾਂ, 2019 ਦੇ ਗਣਤੰਤਰ ਦਿਵਸ ਪਰੇਡ 'ਚ ਪਹਿਲੀ ਵਾਰ ਇੱਕ ਮਹਿਲਾ ਕਪਤਾਨ ਭਾਵਨਾ ਕਸਤੂਰੀ ਵੀ ਸੀਜਿਸ ਨੇ ਪੁਰਸ਼ਾਂ ਦੀ ਟੁਕੜੀ ਦੀ ਅਗਵਾਈ ਕੀਤੀ ਸੀ।
ਇਸ ਸਾਲ ਸੈਨਾ ਦੀ ਪਰੇਡ 'ਚ ਇੱਕ ਖਾਸ ਗੱਲ ਹੋਵੇਗੀ ਕਿ ਤਿੰਨ ਸੈਨਾ ਮੁਖੀਆਂ ਦੇ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਵੀ ਸ਼ਾਮਲ ਹੋਣਗੇ। ਇਸ ਮੌਕੇ ਸੈਨਾ ਦੇ ਮੁਖੀ ਜਨਰਲ ਮੁਕੰਦ ਨਰਵਾਨ ਪਰੇਡ ਦੀ ਸਲਾਮੀ ਲੈਣਗੇ ਅਤੇ ਪਹਿਲੀ ਵਾਰ ਸੈਨਾ ਦੇ ਮੁਖੀ ਵਜੋਂ ਸੈਨਿਕਾਂ ਨੂੰ ਸੰਬੋਧਨ ਕਰਨਗੇ। ਅੱਜ ਸਵੇਰੇ ਸੀਡੀਐਸ ਬਿਪਿਨ ਰਾਵਤ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਨੇ ਜੰਗੀ ਯਾਦਗਾਰ ਦਾ ਦੌਰਾ ਕੀਤਾ ਅਤੇ ਸ਼ਹੀਦਾਂ ਨੂੰ ਨਮਨ ਕੀਤਾ।
ਕੀ ਡੋਨਾਲਡ ਟਰੰਪ ਦੇ ਹੱਥੋਂ ਖੁੱਸੇਗੀ ਰਾਸ਼ਟਰਪਤੀ ਦੀ ਕੁਰਸੀ?
ਚੀਫ਼ ਜਸਟਿਸ ਦੀ ਅਗੁਵਾਈ 'ਚ ਹੋਵੇਗਾ ਫ਼ੈਸਲਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਸੰਸਦ ਦੇ ਹੇਠਲੇ ਸਦਨ 'ਚ ਚੱਲ ਰਹੀ ਮਹਾਂਪੱਤਣ ਦੀ ਕਾਰਵਾਈ ਨੂੰ ਉਪਰਲੇ ਸਦਨ ਸੀਨੇਟ ਭੇਜਣ ਦੇ ਪੱਖ 'ਚ ਸੰਸਦ ਮੈਂਬਰਾਂ ਨੇ ਵੋਟ ਕੀਤੀ। ਸੱਤਾ ਦਾ ਗਲਤ ਇਸਤੇਮਾਲ ਤੇ ਸੰਸਦ ਦੇ ਕੰਮਾਂ 'ਚ ਰੁਕਾਵਟ ਪੈਦਾ ਕਰਨ ਦੇ ਆਰੋਪ 'ਚ ਟਰੰਪ ਦੇ ਖ਼ਿਲਾਫ ਮਹਾਂਪੱਤਣ ਦੀ ਕਾਰਵਾਈ ਹੁਣ ਸੀਨੇਟ 'ਚ ਚਲੇਗੀ।
ਟਰੰਪ ਦੇ ਖ਼ਿਲਾਫ਼ ਮਹਾਂਪੱਤਣ ਦੀ ਕਾਰਵਾਈ ਸੀਨੇਟ 'ਚ ਚਲਾਉਣ ਨੂੰ ਲੈ ਕੇ 228 ਮੈਂਬਰ ਪੱਖ 'ਚ ਹਨ, ਜਦਕਿ 193 ਸਾਂਸਦਾਂ ਨੇ ਵਿੱਰੋਧ 'ਚ ਵੋਟ ਪਾਈ।
ਵਾਈਟ ਹਾਊਸ ਨੇ ਮਹਾਂਪੱਤਣ ਦੀ ਪੇਸ਼ਕਸ਼ ਨੂੰ ਅਮਰੀਕੀ ਇਤਿਹਾਸ ਦੀ ਬੇਹਦ ਸ਼ਰਮਨਾਕ ਰਾਜਨੀਤਿਕ ਘਟਨਾਂਵਾਂ 'ਚੋਂ ਇੱਕ ਦੱਸਿਆ। ਪ੍ਰਤੀਨਿੱਧ ਸਭਾ 'ਚ ਡੈਮੋਕਰੇਟਿਕ ਪਾਰਟੀ ਦੇ ਸਾਰੇ ਚਾਰ ਭਾਰਤੀ ਅਮਰੀਕੀ ਮੈਂਬਰਾਂ ਨੇ ਟਰੰਪ 'ਤੇ ਮਹਾਂਪੱਤਣ ਚਲਾਉਣ ਦੇ ਪੱਖ 'ਚ ਵੋਟ ਪਾਈ। ਹੁਣ ਇਹ ਪ੍ਰਕਿਿਰਆ ਸੀਨੇਟ 'ਚ ਪਹੁੰਚ ਗਈ ਹੈ, ਜਿੱਥੇ ਇਸ ਮਾਮਲੇ ਦੀ ਅਗੁਵਾਈ ਚੀਫ਼ ਜਸਟਿਸ ਕਰਨਗੇ।
ਅਮਰੀਕਾ ਦੇ 243 ਸਾਲ ਦੇ ਇਤਿਹਾਸ 'ਚ ਕਿਸੇ ਵੀ ਰਾਸ਼ਟਰਪਤੀ ਨੂੰ ਮਹਾਂਪੱਤਣ ਤੋਂ ਬਾਅਦ ਅਹੁਦੇ ਤੋਂ ਹਟਾਇਆ ਨਹੀਂ ਗਿਆ। ਇਸਦੇ ਲਈ 100 ਮੈਂਬਰ ਸੀਨੇਟ 'ਚ ਦੋ ਤਿਹਾਈ ਬਹੁਮਤ ਜ਼ਰੂਰੀ ਹੈ। ਇਸਦਾ ਮਤਲਬ ਕਿ ਰਿਪਬਲਿਕ ਪਾਰਟੀ ਦੇ ਘੱਟੋਂ-ਘੱਟ 20 ਮੈਂਬਰ ਟਰੰਪ ਖ਼ਿਲਾਫ਼ ਵੋਟ ਕਰਦੇ ਹਨ ਤਾਂ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।

ਅਮਰੀਕਾ ਤੇ ਕੈਨੇਡਾ 'ਚ ਕੁਦਰਤ ਦਾ ਕਹਿਰ,

10 ਮੌਤਾਂ, 1000 ਉਡਾਣਾਂ ਰੱਦ

ਸ਼ਿਕਾਗੋ 'ਚ ਤੇਜ਼ ਤੂਫ਼ਾਨ ਕਾਰਨ ਠੰਢੀਆਂ ਤੇਜ਼ ਹਵਾਵਾਂ ਤੇ ਮੀਂਹ ਦੇ ਕਾਰਨ ਕਰੀਬ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸ਼ਨੀਵਾਰ ਸਵੇਰੇ, ਸ਼ਹਿਰ ਦੇ ਓ ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਨੇ 950 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ, ਜਦੋਂਕਿ ਮਿਡਵੇ ਇੰਟਰਨੈਸ਼ਨਲ ਏਅਰਪੋਰਟ ਨੂੰ 60 ਉਡਾਣਾਂ ਰੱਦ ਕਰਨੀਆਂ ਪਈਆਂ।
ਉੱਤਰੀ ਇਲੀਨੋਇਸ ਤੇ ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰੇ ਤੜਕੇ ਅਡਵਾਇਜ਼ਰੀ ਜਾਰੀ ਕੀਤੀ ਗਈ । ਇਸ ਅਡਵਾਇਜ਼ਰੀ ਮੁਤਾਬਕ ਐਤਵਾਰ ਨੂੰ ਦੁਪਹਿਰ 3 ਵਜੇ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰ ਤੋਂ ਬਾਰਸ਼ ਸ਼ੁਰੂ ਹੋ ਗਈ ਸੀ।
ਉਧਰ, ਕੈਨੇਡੀਅਨ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖ਼ਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਅੰਦਰ ਬਰਫੀਲੇ ਤਾਪਮਾਨ ਤੋਂ ਉਪਰਲੇ ਖੇਤਰਾਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਕਾਰਨ ਦਰਿਆਵਾਂ ਦਾ ਵਹਾਅ ਵੱਧ ਸਕਦਾ ਹੈ ਤੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਦ ਨਿਊ ਯਾਰਕ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ, ਦੱਖਣੀ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਤੇਜ਼ ਤੂਫਾਨ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਕਾਫ਼ੀ ਤਬਾਹੀ ਵੀ ਹੋਈ ਹੈ।
ਅਡਵਾਇਜ਼ਰੀ ਜਾਰੀ ਕਰਕੇ, ਅਥਾਰਿਟੀ ਨੇ ਇਲਾਕਾ ਨਿਵਾਸੀਆਂ ਨੂੰ ਪਾਣੀ ਦੇ ਸਾਰੇ ਨਿਕਾਸ ਸਥਾਨਾਂ ਤੋਂ ਸਾਵਧਾਨੀ ਵਰਤਣ ਤੇ ਨੀਵੇਂ ਇਲਾਕਿਆਂ ਤੇ ਅੰਡਰਪਾਸਾਂ ਵਿੱਚ ਹੜ੍ਹ ਵਾਲੇ ਰੋਡਵੇਜ਼ 'ਤੇ ਵਾਹਨ ਚਲਾਉਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦੀਤੀ ਹੈ। 12 ਜਨਵਰੀ ਤੱਕ ਹੜ ਦੀ ਚੇਤਾਵਨੀ ਜਾਰੀ ਹੈ।

ਪਾਕਿਸਤਾਨ ਮਸਜਿਦ ਧਮਾਕਾ,

ਇਮਾਮ ਅਤੇ ਪੁਲਿਸ ਅਧਿਕਾਰੀ ਸਣੇ 16 ਦੀ ਮੌਤ

ਪਾਕਿਸਤਾਨ ਦੇ ਬਲੂਚੀਸਤਾਨ 'ਚ ਨਮਾਜ ਦੌਰਾਨ ਇੱਕ ਮਸਜਿਦ 'ਚ ਜ਼ਬਰਦਸਤ ਬੰਮ ਧਮਾਕਾ ਹੋਇਆ। ਇਸ ਘਟਨਾ 'ਚ ਇੱਕ ਇਮਾਮ ਅਤੇ ਇੱਕ ਸੀਨੀਅਰ ਅਧਿਕਾਰੀ ਸਣੇ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ 'ਚ ਘੱਟੋ ਘੱਟ 20 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਕਵੇਟਾ ਦੇ ਪੁਲਿਸ ਅਧਿਕਾਰੀ ਅੱਬਦੁਲ ਰੱਜਾਕ ਚੀਮਾ ਦੇ ਦੱਸਿਆ ਕਿ 16 ਮ੍ਰਿਤਕਾਂ 'ਚ ਪੁਲਿਸ ਅਧਿਕਾਰੀ ਅਮਾਨੁੱਲਾ ਸ਼ਾਮਿਲ ਹੈ। ਮੀਡੀਆ 'ਚ ਆਈ ਖ਼ਬਰਾਂ ਮੁਤਾਬਕ ਮ੍ਰਿਤ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਧਮਾਕਾ ਕੀਤਾ ਗਿਆ ਹੋ ਸਕਦਾ ਹੈ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਖੇਤਰ ਦੇ ਸਾਰੇ ਹਸਪਤਾਲਾਂ 'ਚ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਗਈ ਹੈ। ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਜਤਾਇਆ ਹੈ। ਖ਼ਾਨ ਨੇ ਵੀ ਇਸ ਘਟਨਾ ਦੀ ਰਿਪੋਰਟ ਮੰਗੀ ਹੈ। ਖਾਸ ਗੱਲ ਇਹ ਹੈ ਕਿ ਤਕਰੀਬਨ ਤਿੰਨ ਦਿਨ ਪਹਿਲਾਂ ਕਵੇਟਾ 'ਚ ਸੁਰੱਖਿਆ ਬਲਾਂ ਦੀ ਇੱਕ ਟਰੇਨ ਨੇੜੇ ਹੋਏ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸੀ।
ਸਰਹੱਦ 'ਤੇ ਫੌਜ ਨੂੰ
ਤਿਆਰ-ਬਰ-ਤਿਆਰ ਰਹਿਣ ਦਾ ਹੁਕਮ
ਥਲ ਸੈਨਾ ਦੇ ਮੁਖੀ ਜਨਰਲ ਐਮਐਮ ਨਰਵਾਣੇ ਨੇ ਚੀਨ ਤੇ ਪਾਕਿਸਤਾਨ ਦੀਆਂ ਸਰਹੱਦਾਂ 'ਤੇ ਤਾਇਨਾਤ ਤੇ ਕਸ਼ਮੀਰ "ਪ੍ਰਾਕਸੀ ਯੁੱਧ" ਦਾ ਮੁਕਾਬਲਾ ਕਰ ਰਹੇ ਜਵਾਨਾਂ ਨੂੰ ਚੌਵੀ ਘੰਟੇ ਚੌਕਸ ਰਹਿਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜਵਾਨਾਂ ਨੂੰ ਭਰੋਸਾ ਦਵਾਇਆ ਕਿ ਵੱਖੋ-ਵੱਖ ਜ਼ਰੂਰਤਾਂ ਨੂੰ ਕਿਸੇ ਵੀ ਕੀਮਤ 'ਚ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਸੈਨਾ ਦਿਵਸ ਤੋਂ ਪਹਿਲੀ ਸ਼ਾਮ 13 ਲੱਖ ਜਵਾਨਾਂ ਦੀ ਫੌਜ ਨੂੰ ਦਿੱਤੇ ਸੰਦੇਸ਼ 'ਚ ਕਿਹਾ ਕਿ ਭਾਰਤੀ ਸੈਨਾ ਨੇ ਰਾਸ਼ਟਰੀ ਮਨ 'ਚ ਇੱਕ ਵਿਸ਼ੇਸ਼ ਥਾਂ ਬਣਾਈ ਹੈ। ਇਹ ਸਿਰਫ਼ ਇੱਕ ਲੜਾਕੂ ਸੰਗਠਨ ਜਾਂ ਰਾਸ਼ਟਰੀ ਸ਼ਕਤੀ ਦਾ ਔਜਾਰ ਨਹੀਂ।
ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਸੈਨਾ ਦੀ ਪਹਿਲੀ ਜ਼ਿੰਮੇਵਾਰੀ ਹਮੇਸ਼ਾ ਤਿਆਰ ਰਹਿਣਾ ਹੈ। ਉਨ੍ਹਾਂ ਸਾਰੇ ਜਵਾਨਾਂ, ਖ਼ਾਸਕਰ ਪਾਕਿਸਤਾਨ, ਚੀਨ ਦੇ ਬਾਰਡਰਾਂ ਤੇ ਸਿਆਚਿਨ ਗਲੇਸ਼ੀਅਰ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਕਿਹਾ ਕਿ ਉਹ ਹਮੇਸ਼ਾ ਚੌਕਸ ਰਹਿਣ।
ਡੀ.ਐਸ.ਪੀ. ਨੇ ਹਿਲਾਇਆ ਗ੍ਰਹਿ ਮੰਤਰਾਲਾ,
ਗ੍ਰਹਿ ਸਕੱਤਰ ਭੱਲਾ ਨਾਲ ਡੀਜੀ ਮੋਦੀ ਦੀ ਮੁਲਾਕਾਤ
ਜੰਮੂ-ਕਸ਼ਮੀਰ 'ਚ ਗ੍ਰਿਫ਼ਤਾਰ ਡੀਐਸਪੀ ਦਵਿੰਦਰ ਸਿੰਘ ਤੇ ਹਿਜਬੁਲ ਦੇ ਕਨੈਕਸ਼ਨ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ ਦੇ ਡੀਜੀ ਵਾਈਸੀ ਮੋਦੀ ਨੇ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨਾਲ ਮੁਲਾਕਾਤ ਕੀਤੀ ਹੈ। ਗ੍ਰਹਿ ਮੰਤਰਾਲਾ ਦੇ ਹੁਕਮ 'ਤੇ ਐਨਆਈਏ ਦੇ ਆਈਜੀ ਪੱਧਰ ਦੇ ਅਧਿਕਾਰੀ ਨੂੰ ਕਸ਼ਮੀਰ ਭੇਜਿਆ ਜਾ ਸਕਦਾ ਹੈ।
ਗ੍ਰਿਫ਼ਤਾਰ ਦਵਿੰਦਰ ਸਿੰਘ ਤੋਂ ਐਨਆਈਏ ਪੁੱਛਗਿੱਛ ਕਰ ਰਹੀ ਹੈ ਜਿਸ 'ਚ ਉਸ ਨੇ ਪਾਕਿਸਤਾਨ ਕਨੈਕਸ਼ਨ ਦਾ ਖੁਲਾਸਾ ਕੀਤਾ। ਖੁਫੀਆ ਸੂਤਰਾਂ ਮੁਤਾਬਕ ਦਵਿੰਦਰ ਸਿੰਘ ਦਾ ਕਨੈਕਸ਼ਨ ਅੱਤਵਾਦੀ ਸੰਗਠਨ ਹਿਜਬੁਲ ਦੇ ਮੁਖੀ ਸਇਦ ਸਲਾਉਦੀਨ ਨਾਲ ਦੱਸਿਆ ਜਾ ਰਿਹਾ ਹੈ। ਦਵਿੰਦਰ ਹਿਜਬੁਲ ਅੱਤਵਾਦੀ ਇਰਫਾਨ ਦੇ ਨਾਲ ਵੀ ਸੰਪਰਕ 'ਚ ਸੀ।
ਉਹ ਸ਼ੋਪੀਆਂ 'ਚ ਹਿਜਬੁਲ ਦੇ ਟਾਪ ਕਮਾਂਡਰ ਨਵੀਦ ਬਾਬੂ ਤਕ ਪਹੁੰਚਿਆ ਸੀਜਿਸ ਤੋਂ ਬਾਅਦ ਉਸ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ 'ਚ ਦਵਿੰਦਰ ਦੇ ਘਰੋਂ ਦੋ ਪਿਸਤੌਲ ਤੇ ਇੱਕ ਏਕੇ-47 ਰਾਈਫਲ ਬਰਾਮਦ ਹੋਈ ਹੈ। ਗ੍ਰਹਿ ਮੰਤਰਾਲਾ ਨੇ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ।
ਸਰਕਾਰੀ ਹਸਪਤਾਲਾਂ ਤੋਂ ਬਚਕੇ!
ਮਿਆਦ ਪੁੱਗੀਆਂ ਦਵਾਈਆਂ ਨਾਲ ਹੀ ਇਲਾਜ
ਸਰਹੱਦੀ ਖੇਤਰਾਂ ਦੇ 'ਚ ਪੰਜਾਬ ਦੇ ਸਰਕਾਰੀ ਹਸਪਤਾਲ ਗਰੀਬ ਲੋਕਾਂ ਦੀਆਂ ਸਿਹਤ ਸਹੂਲਤਾਂ ਨਾਲ ਕਿਵੇਂ ਖਿਲਵਾੜ ਕਰ ਰਹੇ ਹਨਇਸ ਦੀ ਜਿਊਂਦੀ ਜਾਗਦੀ ਮਿਸਾਲ ਅਟਾਰੀ ਦੀ ਮਿੰਨੀ ਪੀਐਚਸੀ ' 'ਏਬੀਪੀ ਸਾਂਝਾਦੀ ਟੀਮ ਵੱਲੋਂ ਕੀਤੀ ਗਈ ਫੇਰੀ ਦੌਰਾਨ ਦੇਖਣ ਨੂੰ ਮਿਲੀ। ਇਸ ਦੌਰਾਨ ਵੇਖਣ ਨੂੰ ਮਿਲਿਆ ਕਿ ਇੱਕ ਤਾਂ ਮਿੰਨੀ ਪੀਐਚਸੀ ਵਿੱਚ ਡਾਕਟਰਾਂ ਦੀ ਘਾਟ ਹੈਉੱਥੇ ਹੀ ਇੱਥੇ ਫਾਰਮਾਸਿਸਟ ਤੇ ਨਰਸ ਲੋਕਾਂ ਨੂੰ ਜੋ ਦਵਾਈਆਂ ਜਾਂ ਟੀਕੇ ਦੇ ਰਹੇ ਹਨਉਨ੍ਹਾਂ ਦੀ ਮਿਆਦ ਪੁੱਗਿਆਂ ਨੂੰ ਵੀ ਮਹੀਨੇ ਬੀਤ ਚੁੱਕੇ ਹਨ ਜੋ ਆਪਣੇ ਆਪ ਵਿੱਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਹੈ।
ਮਿੰਨੀ ਪੀਐਚਸੀ ਦੇ ਅਪਰੇਸ਼ਨ ਥੀਏਟਰ ਤੇ ਡਿਸਪੈਂਸਰੀ 'ਚ ਜੋ ਦਵਾਈਆਂ ਤੇ ਟੀਕੇ ਪਏ ਹਨਉਨ੍ਹਾਂ ਦੀ ਮਿਆਦ ਨਵੰਬਰ 2019 ਵਿੱਚ ਸਮਾਪਤ ਹੋ ਚੁੱਕੀ ਹੈ। ਹਾਲੇ ਵੀ ਉਹ ਟੀਕੇ ਤੇ ਬਾਕੀ ਦਵਾਈਆਂ ਡਿਸਪੈਂਸਰੀ ਦਾ ਸ਼ਿੰਗਾਰ ਬਣੀਆਂ ਹਨ ਤੇ ਇਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਪਰੇਸ਼ਨ ਥੀਏਟਰ ਤੇ ਡਿਸਪੈਂਸਰੀ 'ਚ ਕੁਝ ਦਵਾਈਆਂ ਤੇ ਟੀਕੇ ਅਜਿਹੇ ਮਿਲੇ ਜਿਨ੍ਹਾਂ ਦੀ ਮਿਆਦ ਜਨਵਰੀ 2000 ਸੀ।
ਜਨਵਰੀ ਦੇ 16 ਦਿਨ ਬੀਤਣ ਤੋਂ ਬਾਅਦ ਵੀ ਇਨ੍ਹਾਂ ਨੂੰ ਹਾਲੇ ਉਸੇ ਤਰ੍ਹਾਂ ਇਸਤੇਮਾਲ ਕਰ ਲਿਆ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਸਟਾਫ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਿਆਦ ਪੁੱਗ ਚੁੱਕੀਆਂ ਦਵਾਈਆਂ ਜਾਂ ਟੀਕਿਆਂ ਦੇ ਇਸਤੇਮਾਲ ਨਾਲ ਕਿਸੇ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਦੇ ਲਈ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗਦਰੀ ਯੋਧਿਆਂ ਦੀਆਂ

ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਚ ਸੁਸ਼ੋਭਿਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਿ੍ਰੰਗ ਕਮੇਟੀ ਦੇ ਫੈਸਲੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ 18 ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ। ਇਸ ਨਾਲ ਗਦਰੀ ਬਾਬਿਆਂ ਦੀ ਦੇਣ ਨੂੰ ਸਿੱਖ ਜਗਤ ਵੱਲੋਂ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ।
ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਿਭਾਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਸ਼ਲਾਘਾਯੋਗ ਦੱਸਿਆ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਇਸੇ ਦੌਰਾਨ ਇਨ੍ਹਾਂ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੁਰਦਾਸ ਹਾਲ ਵਿਖੇ ਆਯੋਜਿਤ ਕੀਤੇ ਗਏ ਇਕ ਕੌਮਾਂਤਰੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਕੌਮਾਂਤਰੀ ਸਮਾਗਮ ਵਿਚ ਉਚੇਚੇ ਤੌਰ ਤੇ ਕੈਨੇਡਾ ਤੋਂ ਕਰੀਬ 50 ਮੈਂਬਰੀ ਜਥਾ ਵੀ ਸ਼ਾਮਲ ਹੋਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸੰਬੋਧਨ ਦੌਰਾਨ ਗਦਰੀ ਯੋਧਿਆਂ ਅਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਸ਼੍ਰੋਮਣੀ ਕਮੇਟੀ ਵੱਲੋਂ ਛਪਵਾ ਕੇ ਸੰਗਤਾਂ ਤੱਕ ਪਹੁੰਚਾਉਣ ਦਾ ਐਲਾਨ ਕੀਤਾ।
ਭਾਈ ਲੌਂਗੋਵਾਲ ਨੇ ਆਖਿਆ ਕਿ ਸਿੱਖ ਗਦਰੀ ਯੋਧਿਆਂ ਨੇ ਦੇਸ਼ ਦੀ ਅਜ਼ਾਦੀ ਦੇ ਨਾਲ-ਨਾਲ ਵਿਦੇਸ਼ਾਂ ਦੀ ਧਰਤੀ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਲੜਾਈ ਲੜੀ। ਉਨ੍ਹਾਂ ਕਿਹਾ ਕਿ ਖ਼ਾਸਕਰ ਕੈਨੇਡਾ ਅੰਦਰ ਨਸਲੀ ਵਿਤਕਰੇ ਖਿਲਾਫ਼ ਸਿੱਖ ਗਦਰੀ ਬਾਬਿਆਂ ਨੇ ਜ਼ੋਰਦਾਰ ਅਵਾਜ਼ ਉਠਾਈ ਸੀ। ਆਪਣੇ ਇਨ੍ਹਾਂ ਪੁਰਖਿਆਂ ਦੀ ਦੇਣ ਸਦਕਾ ਹੀ ਵਿਦੇਸ਼ਾਂ ਅੰਦਰ ਸਿੱਖ ਉੱਚ ਮੁਕਾਮ ਹਾਸਲ ਕਰ ਰਹੇ ਹਨ। ਸਿੱਖਾਂ ਨੂੰ ਆਪਣੇ ਇਨ੍ਹਾਂ ਯੋਧਿਆਂ ਦੀ ਦੇਣ ਤੇ ਮਾਣ ਹੈ ਅਤੇ ਸਦਾ ਰਹੇਗਾ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਧਾਨ ਸ. ਬਲਬੀਰ ਸਿੰਘ ਨਿੱਝਰ, ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਦੇਸ਼ ਦੀ ਅਜ਼ਾਦੀ ਵਿਚ ਸਿੱਖਾਂ ਦੇ ਯੋਗਦਾਨ ਤੇ ਚਾਨਣਾ ਪਾਇਆ, ਉਥੇ ਹੀ ਵਿਦੇਸ਼ਾਂ ਵਿਚ ਮਨੁੱਖੀ ਸਰੋਕਾਰਾਂ ਅਤੇ ਹੱਕਾਂ ਲਈ ਲੜਨ ਵਾਲੇ ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਅਹਿਮ ਫੈਸਲਾ ਦੱਸਿਆ।
ਸਾਰਿਆਂ ਨੇ ਇਕਸੁਰ ਵਿਚ ਅੱਜ ਦੇ ਦਿਨ ਨੂੰ ਯਾਦਗਾਰੀ ਦਿਨ ਕਿਹਾ ਅਤੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦਾ ਕੈਨੇਡਾ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੈਨੇਡਾ ਤੋਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਰਤਨ ਟਾਟਾ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ,
ਕਿਹਾ ਮੌਜੂਦਾ ਸਰਕਾਰ ਕੋਲ ਵਿਜ਼ਨ
ਮਸ਼ਹੂਰ ਕਾਰੋਬਾਰੀ ਰਤਨ ਟਾਟਾ ਨੇ ਕੇਂਦਰ ਸਰਕਾਰ ਦੀਆਂ ਤਾਰੀਫਾਂ ਕੀਤੀਆਂ ਹਨ ਤੇ ਕਿਹਾ ਹੈ ਕਿ ਸਰਕਾਰ ਕੋਲ ਦੇਸ਼ ਲਈ ਵਿਜ਼ਨ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ ਕੀਤੀ ਤੇ ਕਿਹਾ ਕਿ ਹਾਲੀਆ ਸਰਕਾਰ ਨੇ ਕਈ ਅਹਿਮ ਫੈਸਲੇ ਲਏ ਹਨ। ਉਨ੍ਹਾਂ ਕਿਹਾ-ਕਾਸ਼ ਮੇਰੀ ਉਮਰ 20 ਸਾਲ ਘੱਟ ਹੁੰਦੀ ਤੇ ਮੈਂ ਸਰਕਾਰ ਦੇ ਕੰਮਾਂ 'ਚ ਵਧੇਰੇ ਯੋਗਦਾਨ ਪਾ ਸਕਦਾ।
ਰਤਨ ਟਾਟਾ ਗੁਜਰਾਤ ਦੇ ਗਾਂਧੀਨਗਰ ਦੇ ਨਾਸਮੇਡ ਪਿੰਡ 'ਚ ਇੰਡੀਅਨ ਸਕਿਲ ਆਫ਼ ਸਕਿਲਸ ਦੇ ਨੀਂਹ-ਪੱਧਰ ਸਮਾਗਮ 'ਚ ਪਹੁੰਚੇ। ਦੱਸ ਦਈਏ ਕਿ ਟਾਟਾ ਸਿੱਖਿਆ ਵਿਕਾਸ ਟੱਰਸਟਸਰਕਾਰ ਦੇ ਨਾਲ ਮਿਲ ਕੇ ਆਈਆਈਐਸ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ। ਇੱਕ ਨੀਂਹ ਪੱਧਰ ਸਮਾਗਮ 'ਚ ਰਤਨ ਟਾਟਾ ਨੇ ਇਹ ਸਭ ਗੱਲਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਗ੍ਰਹਿ ਮੰਤਰੀ ਵੀ ਮੌਜੂਦ ਸੀ।
ਰਤਨ ਟਾਟਾ ਨੇ ਇਸ ਮੌਕੇ 'ਤੇ ਬੋਲਦਿਆਂ ਕਿਹਾ ਕਿ ਅੱਜ ਸਾਡਾ ਭਾਰਤ ਨਵੇਂ ਭਾਰਤ ਵੱਲ ਕਦਮ ਵਧਾ ਰਿਹਾ ਹੈਨੌਜਵਾਨਾਂ ਨੂੰ
ਮੌਕਿਆਂ ਦੀ ਲੋੜ ਹੈ ਪਰ ਇਹ ਉਨ੍ਹਾਂ ਨੂੰ ਉਦੋਂ ਮਿਲਣਗੇ ਜਦੋਂ ਉਹ ਪੂਰੀ ਤਰ੍ਹਾਂ ਸਕਿਲ ਹੋਣ ਤੇ ਜੇਕਰ ਉਹ ਸਕਿਲ ਨਹੀਂ ਹੋਣਗੇ ਤਾਂ ਦੇਸ਼ ਵਿਕਾਸ ਵੱਲ ਨਹੀਂ ਵਧ ਸਕਦਾ।
ਉਨ੍ਹਾਂ ਨੇ ਪੀਐਮ ਨਰਿੰਦਰ ਮੋਦੀ ਨੂੰ ਆਈਆਈਸੀ ਨਾਲ ਟਾਟਾ ਨੂੰ ਜੋੜਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਦੇਸ਼ ਨੂੰ ਨਵੇਂ ਸਕਿੱਲਡ ਲੋਕ ਚਾਹੀਦੇ ਹਨ ਤੇ ਇਸ ਦੇ ਲਈ ਡੂੰਘੀ ਸੋਚ ਹੋਣੀ ਚਾਹੀਦੀ ਹੈ

ਬੈਂਕਾਂ 5 ਦਿਨ ਨਹੀਂ ਹੋਵੇਗਾ ਕੰਮਕਾਜ,

ਦੇਸ਼ ਵਿਆਪੀ ਹੜਤਾਲ ਦਾ ਐਲਾਨ

ਭਾਰਤੀ ਬੈਂਕ ਸੰਘ (IBA) ਨਾਲ ਤਨਖ਼ਾਹ ਸੋਧ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਬੈਂਕ ਯੂਨੀਅਨਾਂ ਨੇ 31 ਜਨਵਰੀ ਅਤੇ 1 ਫਰਵਰੀ ਨੂੰ ਦੇਸ਼ ਵਿਆਪੀ ਬੈਂਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ । ਇਹ ਹੜਤਾਲ ਜਨਵਰੀ ਦੇ ਆਖ਼ਰੀ ਹਫ਼ਤੇ ਤੇ ਫਰਵਰੀ ਦੇ ਸ਼ੁਰੂ ਵਿੱਚ ਹੋਵੇਗੀ । ਇਸ ਤੋਂ ਇਲਾਵਾ ਅਪ੍ਰੈਲ ਤੋਂ ਅਣਮਿਥੇ ਸਮੇਂ ਲਈ ਹੜਤਾਲ ਦਾ ਵੀ ਐਲਾਨ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਬੈਂਕ ਮੁਲਾਜ਼ਮ ਮਾਰਚ ਵਿੱਚ ਵੀ ਤਿੰਨ ਦਿਨਾਂ ਦੀ ਹੜਤਾਲ ਕਰਨਗੇ । ਅਜਿਹੇ ਵਿੱਚ ਅਗਲੇ ਤਿੰਨ ਮਹੀਨੇ ਤੱਕ ਕਿਸੇ-ਨਾ-ਕਿਸੇ ਦਿਨ ਆਮ ਜਨਤਾ ਦਾ ਹੜਤਾਲ ਕਾਰਨ ਬੈਂਕ ਦਾ ਕੰਮ ਪ੍ਰਭਾਵਿਤ ਹੋਣਾ ਤੈਅ ਮੰਨਿਆ ਜਾ ਰਿਹਾ ਹੈ । ਦਰਅਸਲ, ਮਾਰਚ ਵਿੱਚ ਹੜਤਾਲ ਦੇ ਤਿੰਨ ਦਿਨ, ਹੋਲੀ ਅਤੇ ਹੋਰ ਛੁੱਟੀਆਂ ਨੂੰ ਮਿਲਾ ਕੇ ਬੈਂਕ ਦੇ ਅੱਠ ਦਿਨ ਬੰਦ ਹੋਣ ਦੀ ਉਮੀਦ ਹੈ । 

ਇਸ ਸਬੰਧੀ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਬੈਂਕ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਲਈ ਮਜਬੂਰ ਹੋਵੇਗਾ । ਇਜ਼ੀਕਰਯੋਗ ਹੈ ਕਿ ਇਸ ਤੋਂ ਪਹਿਲਾਂ 8 ਜਨਵਰੀ ਨੂੰ ਵੀ ਬੈਂਕਾਂ ਵੱਲੋਂ ਹੜਤਾਲ ਕੀਤੀ ਗਈ ਸੀ । ਇਸ ਮਾਮਲੇ ਵਿੱਚ ਬੈਂਕ ਮੁਲਾਜ਼ਮ early wage revision settlement ਦੀ ਮੰਗ ਕਰ ਰਹੇ ਹਨ ਜੋ 1 ਨਵੰਬਰ 2017 ਤੋਂ ਲੰਬਿਤ ਹੈ । 

ਦੱਸ ਦੇਈਏ ਕਿ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਬੈਂਕ ਮੁਲਾਜ਼ਮ ਇਸ ਦਾ ਹਿੱਸਾ ਬਣ ਸਕਦੇ ਹਨ । ਦੱਸ ਦੇਈਏ ਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਤਹਿਤ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਨੇ ਤੈਅ ਕੀਤਾ ਗਿਆ ਹੈ ਕਿ 31 ਜਨਵਰੀ ਤੇ 1 ਫਰਵਰੀ ਯਾਨੀ ਦੋ ਦਿਨਾਂ ਤਕ ਬੈਂਕ ਮੁਲਾਜ਼ਮ ਮੰਗਾਂ ਨੂੰ ਲੈ ਕੇ ਵਿਰੋਧ ਜਤਾਉਂਦੇ ਹੋਏ ਹੜਤਾਲ ਕਰਨਗੇ । ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਾਵੇਗਾ ।

ਦਿੱਲੀ ਅਸੈਂਬਲੀ ਚੋਣਾਂ2020:

ਚੋਣਾਂ ਲਈ ਨੌਮੀਨੇਸ਼ਨ ਦੀ ਪ੍ਰਕਿਰਿਆ ਕੱਲ੍ਹ ਤੋਂ

ਚੀਫ਼ ਇਲੈਕਸ਼ਨ ਕਮਿਸ਼ਨ ਨੇ ਵੋਟਿੰਗ ਵਧਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਉਥੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਦੇ ਨਾਲ ਹੀ ਉਮੀਦਵਾਰਾਂ ਦੇ ਨਾਮੀਨੇਸ਼ਨ ਦੀ ਪਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਦੇ ਮੱਦੇਨਜ਼ਰ ਸੀਈਓ ਦਫ਼ਤਰ ਨੇ ਪੂਰੀ ਤਿਆਰੀ ਕਰ ਲਈ ਹੈ। ਸਾਰੇ ਜ਼ਿਲ੍ਹਿਆਂ ਦੇ ਇਲੈਕਸ਼ਨ ਅਫਸਰ ਦਫ਼ਤਰ ਵਿਚ ਉਮੀਦਵਾਰ ਆਪਣਾ ਨਾਂਮਕਣ ਭਰ ਸਕਣਗੇ।
ਹੁਣ ਤਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਹਨ। ਫਿਰ ਵੀ 14 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਜਨੀਤਿਕ ਹਲਚਲ ਤੇਜ਼ ਹੋਣ ਦੀ ਉਮੀਦ ਹੈ ਕਿਉਂਕਿ ਉਮੀਦਵਾਰਾਂ ਦੇ ਨਾਂ ਐਲਾਨੇ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ।
ਨਾਮੀਨੇਸ਼ਨ ਭਰਨ ਦੀ ਆਖਰੀ ਮਿਤੀ 21 ਜਨਵਰੀ ਹੈ। 22 ਜਨਵਰੀ ਨੂੰ ਨਾਮੀਨੇਸ਼ਨ ਲਈ ਆਈਆਂ ਅਰਜ਼ੀਆਂ ਦੀ ਜਾਂਚ ਅਤੇ ਛਾਂਟੀ ਹੋਵੇਗੀ। ਇਸ ਤੋਂ ਬਾਅਦ ਨਾਮੀਨੇਸ਼ਨ ਵਾਪਸ ਲਏ ਜਾਣੀ ਆਖਰੀ ਮਿਤੀ 24 ਜਨਵਰੀ ਹੈ।
ਤਿੰਨ ਥਾਂਵਾਂ 'ਤੇ ਚਲਾਇਆ ਜਾਗਰੂਕਤਾ ਮੁਹਿੰਮ
ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਨੋਦ ਨਗਰ, ਖਿਚੜੀਪੁਰ ਅਤੇ ਚਿੜੀਆਘਰ ਇਨ੍ਹਾਂ ਤਿੰਨ ਥਾਂਵਾਂ 'ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਨੁੱਕੜ ਨਾਟਕ ਜ਼ਰੀਏ ਲੋਕਾਂ ਨੂੰ ਵੋਟਾਂ ਵਾਲੇ ਦਿਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਨਾਲ ਹੀ ਈਵੀਐੱਮ ਅਤੇ ਵੀਵੀਪੈਟ ਨਾਲ ਸਬੰਧਤ ਜਾਣਕਾਰੀਆਂ ਵੀ ਦਿੱਤੀਆਂ ਗਈਆਂ। ਇਹ ਦੇਖਿਆ ਗਿਆ ਹੈ ਕਿ ਐਤਵਾਰ ਨੂੰ ਚਿੜੀਆਘਰ ਵਿਚ ਜ਼ਿਆਦਾ ਭੀੜ ਹੁੰਦੀ ਹੈ। ਛੁੱਟੀ ਵਾਲੇ ਦਿਨ ਕਰਕੇ ਲੋਕ ਚਿੜੀਆਘਰ ਜ਼ਿਆਦਾ ਆਉਂਦੇ ਹਨ ਇਸ ਲਈ ਇਥੇ ਇਹ ਮੁਹਿੰਮ ਚਲਾਈ ਗਈ।
70 'ਚੋਂ 20 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਤੈਅ,
ਦੇਰ ਰਾਤ ਜਾਰੀ ਹੋ ਸਕਦੀ ਹੈ ਲਿਸਟ
ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਸਿਆਸੀ ਸਰਗਰਮੀਆਂ ਵਿਚ ਕਾਂਗਰਸ ਆਪਣੇ 20 ਉਮੀਦਵਾਰਾਂ ਦੀ ਲਿਸਟ ਸ਼ਨੀਵਾਰ ਰਾਤ ਨੂੰ ਜਾਰੀ ਕਰ ਸਕਦੀ ਹੈ। ਇਨ੍ਹਾਂ ਸੀਟਾਂ ਵਿਚੋਂ ਜ਼ਿਆਦਾਤਰ 'ਤੇ ਕੋਈ ਵਿਵਾਦ ਨਹੀਂ ਹੋਵੇਗਾ ਪਰ ਇਕ ਦੋ ਸੀਟਾਂ 'ਤੇ ਕੁਝ ਵੱਡੇ ਨੇਤਾਵਾਂ ਨੂੰ ਨਿਰਾਸ਼ਾ ਹੱਥ ਲੱਗ ਸਕਦੀ ਹੈ। ਪਾਰਟੀ ਪੁਰਾਣੇ ਦਿਗੱਜਾਂ ਦੇ ਨਾਲ ਨਾਲ ਇਸ ਵਾਰ ਕਈ ਥਾਵਾਂ 'ਤੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੁਝ ਸੀਟਾਂ 'ਤੇ ਨੇਤਾਵਾਂ ਦੇ ਬੱਚਿਆਂ 'ਤੇ ਵੀ ਦਾਅ ਲਗਾ ਰਹੀ ਹੈ।
30 ਤੋਂ 35 'ਤੇ ਇਕ ਇਕ ਨਾਂ ਲਗਪਗ ਤੈਅ
ਪਾਰਟੀ ਸੂਤਰਾਂ ਮੁਤਾਬਕ ਤਿੰਨ ਦਿਨ ਲਗਾਤਾਰ ਚੱਲ ਰਹੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਦਿੱਲੀ ਦੀ ਕੁਲ 70 ਵਿਧਾਨ ਸਭਾ ਸੀਟਾਂ ਵਿਚੋਂ 30 ਤੋਂ 35 'ਤੇ ਇਕ ਇਕ ਨਾਂ ਲਗਪਗ ਤੈਅ ਕਰ ਲਿਆ ਗਿਆ ਹੈ। ਇਨ੍ਹਾਂ ਸਾਰੇ ਨਾਂਵਾਂ ਨੂੰ ਸ਼ਨੀਵਾਰ ਸ਼ਾਮ ਹੋਣ ਵਾਲੀ ਏਆਈਸੀਸੀ ਦੀ ਸੀਡਬਲਿਊਸੀ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ। ਸੰਭਾਵਲਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਹਾਲਾਂਕਿ ਪਹਿਲੇ ਪੜਾਅ ਵਿਚ ਪਾਰਟੀ ਲਗਪਗ 20 ਸੀਟਾਂ 'ਤੇ ਉਮੀਦਾਵਾਰਾਂ ਦੇ ਨਾਂ ਹੀ ਐਲਾਨ ਕਰਨ 'ਤੇ ਵਿਚਾਰ ਕਰ ਰਹੀ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਸੀਟਾਂ ਵਿਚ ਜ਼ਿਆਦਾਤਰ 'ਤੇ ਪਾਰਟੀ ਨੇ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ 'ਤੇ ਹੀ ਭਰੋਸਾ ਜਿਤਾਇਆ ਹੈ। ਕਈ ਸੀਟਾਂ 'ਤੇ ਨਵੇਂ ਨਾਂ ਵੀ ਸਾਹਮਣੇ ਆਏ ਹਨ ਤਾਂ ਕਈ ਸੀਟਾਂ 'ਤੇ ਪਾਰਟੀ ਨੇ ਆਪਣੇ ਅਹੁਦਿਆਂ 'ਤੇ ਦਾਅ ਖੇਡਿਆ ਹੈ।
ਦਿੱਲੀ ਦੇ ਚਾਰ ਸੀਨੀਅਰ
ਕਾਂਗਰਸੀ ਆਗੂ ਆਪ ਨਾਲ ਰਲੇ
ਕਾਂਗਰਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ ਕਿਉ ਕਿ ਦਿੱਲੀ ਦੇ ਚਾਰ ਸੀਨੀਅਰ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਸੀਨੀਅਰ ਆਗੂ ਵਿਨੈ ਮਿਸ਼ਰਾ, ਜੈ ਭਗਵਾਨ, ਦੀਪੂ ਚੌਧਰੀ ਸਣੇ ਸਾਬਕਾ ਵਿਧਾਇਕ ਰਾਮ ਸਿੰਘ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਇਸ ਦੀ ਜਾਣਕਾਰੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕਰ ਕਿਹਾ ਹੈ ਕਿ ਰਾਮ ਸਿੰਘ ਢਿੱਲੋਂ ਦਿੱਲੀ ਸਰਕਾਰ ਦੇ ਕੰਮਕਾਜ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਚ ਸਾਮਲ ਹੋਏ ਹਨ। ਬਵਾਨਾ ਵਿਧਾਨ ਸਭਾ ਸੀਟ ਦੇ ਰੋਹਿਣੀ ਵਾਰਡ ਦੇ ਪਾਰਸ਼ਦ ਜੈ ਭਗਵਾਨ ਉਪਕਾਰ ਵੀ ਆਪ ਚ ਸ਼ਾਮਲ ਹੋ ਗਏ ਹਨ।
ਹਰਿਨਗਰ ਵਾਰਡ ਤੋਂ ਕਾਂਗਰਸ ਦੀ ਸਾਬਕਾ ਸੰਸਦ ਰਾਜਕੁਮਾਰੀ ਢਿੱਲੋਂ ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਰੁਖ ਕਰ ਲਿਆ। ਲੰਮੇਂ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਦੀਪੂ ਚੌਧਰੀ ਨੇ ਵੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ।
'ਆਪ' ਨੇ ਐਲਾਨੇ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ,
ਕੇਜਰੀਵਾਰ ਲੜਨਗੇ ਨਵੀਂ ਦਿੱਲੀ ਤੋਂ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ ਚੋਣ 2020 ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨਗੇ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪਤਪਰਗੰਜ ਤੋਂ ਚੋਣ ਲੜਨਗੇ।'ਆਪ' ਨੇ ਕੁਲ 70 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।ਆਪ ਦੀ ਪਾਲਿਟਿਕਲ  ਅਫੇਅਰਜ਼  ਕਮੇਟੀ ਨੇ ਇਹ ਫੈਸਲਾ ਲਿਆ ਹੈ।24 ਨਵੇਂ ਚਿਹਰੇ ਦਿਖਣਗੇ।
ਮੌਜੂਦਾ ਵਿਧਾਇਕ 46 ਸੀਟਾਂ 'ਤੇ ਚੋਣ ਲੜਨਗੇ, 15 ਮੌਜੂਦਾ ਵਿਧਾਇਕਾਂ ਦੀ ਥਾਂ ਅਤੇ 9 ਖਾਲੀ ਸੀਟਾਂ' ਤੇ  ਨਵੇਂ ਚਿਹਰੇ ਚੋਣ ਲੜਣਗੇ। ਉਨ੍ਹਾਂ ਵਿੱਚ 8 ਔਰਤਾਂ ਹਨ। ਸਾਲ 2015 ਵਿੱਚ, ਇੱਥੇ 6 ਔਰਤਾਂ ਸਨ।
ਆਪ ਵਿਧਾਇਕ ਦਾ ਸਿਸੋਦੀਆ ਤੇ
ਟਿਕਟ ਬਦਲੇ 10 ਕਰੋੜ ਮੰਗਣ ਦਾ ਦੋਸ਼
ਆਮ ਆਦਮੀ ਪਾਰਟੀ ਦੇ ਵਿਧਾਇਕ ਐਨਡੀ ਸ਼ਰਮਾ ਨੇ ਟਿਕਟ ਨਾ ਮਿਲਣ ਮਗਰੋਂ ਦੋਸ਼ ਲਾਇਆ ਹੈ ਕਿ ਮਨੀਸ਼ ਸਿਸੋਦੀਆ ਨੇ ਮੈਨੂੰ ਉਨ੍ਹਾਂ ਦੀ ਰਿਹਾਇਸ਼ ਤੇ ਬੁਲਾਇਆ ਤੇ ਕਿਹਾ ਕਿ ਰਾਮ ਸਿੰਘ (ਜਿਸ ਨੂੰ ਬਦਰਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ) ਆਪਣੇ ਹਲਕੇ ਤੋਂ 20-21 ਕਰੋੜ ਰੁਪਏ ਦੇ ਕੇ ਆਪਣੇ ਚੋਣ ਖੇਤਰ ਦੀ ਟਿਕਟ ਚਾਹੁੰਦੇ ਹਨ।ਉਸ ਦਾ ਕਹਿਣਾ ਹੈ ਕਿ ਸਿਸੋਦੀਆ ਨੇ ਮੇਰੇ ਤੋਂ 10 ਕਰੋੜ ਰੁਪਏ ਦੀ ਮੰਗ ਕੀਤੀ। ਮੈਂ ਇਨਕਾਰ ਕਰਨ ਤੋਂ ਬਾਅਦ ਚਲਾ ਗਿਆ। ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਸੁਤੰਤਰ ਚੋਣ ਲੜਾਂਗਾ। ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਵਿਚ 46 ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ, ਜਦੋਂਕਿ 15 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ, ਜਦੋਂਕਿ 8 ਔਰਤਾਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।
ਚੋਣਾਂ ਤੋਂ ਪਹਿਲਾਂ ਆਪਨੂੰ ਲੱਗਾ ਕਰਾਰਾ ਝੱਟਕਾ
ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ  ( AAP )  ਨੂੰ ਕਰਾਰਾ ਝੱਟਕਾ ਲਗਾ ਹੈ। ਪਾਰਟੀ ਦੇ ਕਈ ਨੇਤਾਵਾਂ ਨੇ ਪੱਲਾ ਛੱਡ ਦਿੱਤਾ ਹੈ ਅਤੇ ਨਵੇਂ ਠਿਕਾਨੇ ਦੀ ਤਲਾਸ਼ ਕਰ ਲਈ। ਅੰਨ੍ਹਾ ਹਜ਼ਾਰੇ ਦੇ ਅੰਦੋਲਨ ਵਿੱਚ ਸ਼ਾਮਿਲ ਰਹੇ ਆਪਪਾਰਟੀ ਦੇ ਕਈ ਨੇਤਾ ਅਤੇ ਕਰਮਚਾਰੀ ਭਾਜਪਾ ਵਿੱਚ ਸ਼ਾਮਿਲ ਹੋ ਗਏ। ਪ੍ਰਦੇਸ਼ ਭਾਜਪਾ ਦਫ਼ਤਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਅਤੇ ਦਿੱਲੀ ਦੇ ਚੋਣ ਇੰਚਾਰਜ ਪ੍ਰਕਾਸ਼ ਜਾਵੇਦਕਰ , ਰਾਜ ਸਭਾ ਮੈਂਬਰ ਵਿਜੈ ਗੋਇਲ ਅਤੇ ਪ੍ਰਦੇਸ਼ ਭਾਜਪਾ ਉਪ-ਪ੍ਰਧਾਨ ਸ਼ਾਜਿਆ ਇਲਮੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਆਪਨੇਤਾ ਕਰਣ ਸਿੰਘ , ਅਮਿਤ ਸ਼ਰੀਵਾਸਤਵ ,ਪੰਕਜ ਤੋਮਰ , ਪਦਮ ਗੋਪਾਲ , ਰਵੀ ਸੋਨਕਰ , ਵਿਰੇਂਦਰ ਗੌੜ ਸਹਿਤ ਹੋਰ ਲੋਕਾਂ ਨੇ ਭਾਜਪਾ ਦੀ ਮੈਂਬਰੀ ਲਈ। ਜਾਵੇਦਕਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅੰਨ੍ਹਾ ਹਜ਼ਾਰੇ ਦੇ ਮੁੱਲ ਸਿਧਾਂਤਾਂ ਨੂੰ ਨਜ਼ਰਅੰਦਾਜ ਕਰਕੇ ਦਿੱਲੀ ਨੂੰ ਪੰਜ ਸਾਲ ਤੱਕ ਸ਼ਿਲਨ ਦਾ ਕੰਮ ਕੀਤਾ ਹੈ । ਅੰਨ੍ਹਾ ਨਹੀਂ ਚਾਹੁੰਦੇ ਸਨ ਕਿ ਕੋਈ ਰਾਜਨੀਤਕ ਪਾਰਟੀ ਬਣੇ , ਲੇਕਿਨ ਕੇਜਰੀਵਾਲ ਨੇ ਰਾਜਨੀਤੀ ਵਿੱਚ ਆਉਣ ਲਈ ਨਵੀਂ ਪਾਰਟੀ ਬਣਾਈ।
ਅਰਵਿੰਦ ਕੇਜਰੀਵਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਲੋਕਾਂ ਨੂੰ ਚੰਗਾ ਨਹੀਂ ਸਮਝਦੇ ਹਨ , ਇਸ ਲਈ ਕਹਿੰਦੇ ਹਨ ਕਿ ਨਾਗਰਿਕਤਾ ਸੰਸ਼ੋਧਨ ਕਨੂੰਨ ( ਸੀਏਏ ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਲਾਗੂ ਹੋਣ ਤੇ ਮਨੋਜ ਤਿਵਾੜੀ ਨੂੰ ਦਿੱਲੀ ਵਲੋਂ ਵਿਚੋਂ ਬਾਹਰ ਜਾਣਾ ਪਵੇਗਾ। ਸੀਏਏ ਨਾਗਰਿਕਤਾ ਖੋਣ ਲਈ ਨਹੀਂ ਹੈ , ਸਗੋਂ ਪਾਕਿਸਤਾਨ ,  ਬਾਂਗਲਾਦੇਸ਼ ਅਤੇ ਅਫਗਾਨਿਸਤਾਨ ਵਲੋਂ ਤਸੀਹੇ ਸਹਿਣ ਕਰਕੇ ਆਏ ਸ਼ਰਣਾਰਥੀਆਂ ਨੂੰ ਨਾਗਰਿਕਤਾ ਦੇਣ ਤੋਂ ਹੈ।
ਇੱਥੇ ਚੋਣ ਜ਼ਾਬਤਾ ਦੇ ਉਲੰਘਣਾ 20 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਸਾਰੇ ਨਵੇਂ ਮਾਮਲੇ ਗੈਰ ਰਾਜਨੀਤਕ ਲੋਕਾਂ ਦੇ ਖਿਲਾਫ਼ ਦਰਜ ਕੀਤੇ ਗਏ ਹਨ। ਕਿਸੇ ਰਾਜਨੀਤਕ ਦਲ ਦੇ ਖਿਲਾਫ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਮੁੱਖ ਨਿਰਵਾਚਨ ਅਧਿਕਾਰੀ  ( ਸੀਈਓ )  ਦਫ਼ਤਰ  ਦੇ ਅਨੁਸਾਰ ਚੋਣ ਜ਼ਾਬਤਾ ਦੀ ਉਲੰਘਣਾ ਵਿੱਚ ਹੁਣ ਤੱਕ ਦਰਜ ਮਾਮਲਿਆਂ ਦੀ ਕੁੱਲ ਗਿਣਤੀ 45 ਹੋ ਗਈ ਹੈ। ਇਸ ਵਿੱਚ 41 ਮਾਮਲੀਆਂ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉੱਥੇ ਹੀ ਚਾਰ ਮਾਮਲਿਆਂ ਵਿੱਚ ਡੀਡੀ ਐਂਟਰੀ ਕੀਤੀ ਗਈ ਹੈ। ਮਨਜ਼ੂਰੀ ਦੇ ਬਿਨਾਂ ਬੈਠਕ ਕਰਨ ਅਤੇ ਮਤਦਾਤਾਵਾਂ ਨੂੰ ਲਾਲਚ ਦੇਣ ਦੀਆਂ ਸ਼ਿਕਾਇਤਾਂ ਵੀ ਕਮਿਸ਼ਨ ਨੂੰ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਵਾਹਨਾਂ  ਦੇ ਦੁਰਉਪਯੋਗ, ਲਾਉਡਸਪੀਕਰ ਦੇ ਸੰਬੰਧਤ ਨਿਯਮਾਂ  ਦੇ ਉਲੰਘਣਾ, ਲਾਲਚ ਦੇਣ ਦੇ ਇਲਜ਼ਾਮਾਂ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਆਰਮਜ਼ ਐਕਟ ਦੇ ਤਹਿਤ ਹੁਣ ਤੱਕ 100 ਮਾਮਲੇ ਦਰਜ ਕਰਕੇ 111 ਬੰਦਿਆ ਨੂੰ ਗਿਰਫਤਾਰ ਕੀਤਾ ਹੈ। ਇਸਦੇ ਇਲਾਵਾ 109.65 ਕਿੱਲੋ ਨਸ਼ੀਲਾ ਪਦਾਰਥ ਜਬਤ ਕੀਤਾ ਹੈ। ਪ੍ਚਾਰ ਲਈ ਹੁਣ ਤੱਕ 26 ਐਪਲੀਕੇਸ਼ਨ ਮਿਲੇ ਹਨ। ਇਸ ਵਿੱਚ 18 ਮਨਜ਼ੂਰ ਜਦੋਂ ਕਿ ਛੇ ਬਕਾਇਆ ਅਤੇ ਦੋ ਖਾਰਿਜ ਕਰ ਦਿੱਤੇ ਗਏ ਹਨ।
ਦਿੱਲੀ 'ਚ ਬੀਜੇਪੀ ਨੇ ਖੋਲ੍ਹੇ ਪੱਤੇ,
70 'ਚੋਂ 57 ਸੀਟਾਂ ਲਈ ਉਮੀਦਵਾਰ ਐਲਾਨੇ
ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 57 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਬਾਕੀ 13 ਉਮੀਦਵਾਰਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। 57 ਵਿੱਚੋਂ 11 ਐਸਸੀ ਭਾਈਚਾਰੇ ਦੇ ਹਨ ਤੇ ਚਾਰ ਔਰਤਾਂ ਹਨ। ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਬੀਜੇਪੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ ਸੀ। ਇਸ ਦੀ ਅਗਵਾਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਮੀਟਿੰਗ 'ਚ ਸ਼ਾਮਲ ਹੋਏ। ਇਸ ਮੀਟਿੰਗ 'ਚ ਉਮੀਦਵਾਰਾਂ ਦੇ ਨਾਂਵਾਂ ਨੂੰ ਅੰਤਮ ਰੂਪ ਦਿੱਤਾ ਗਿਆ। ਉਮੀਦਵਾਰਾਂ ਦੇ ਐਲਾਨ ਸਮੇਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਪ੍ਰਕਾਸ਼ ਜਾਵਡੇਕਰ ਵੀ ਮੌਜੂਦ ਸੀ।
ਦਿੱਲੀ ਚੋਣਾਂ ''ਆਪ' ਨੂੰ ਵੱਡਾ ਝਟਕਾ,
ਜਤੇਂਦਰ ਤੋਮਰ ਦੀ ਚੋਣ ਰੱਦ
ਆਮ ਆਦਮੀ ਪਾਰਟੀ ਨੂੰ ਦਿੱਲੀ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦਿੱਲੀ ਹਾਈ ਕੋਰਟ ਨੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਤੋਮਰ ਦਾ ਚੋਣ ਰੱਦ ਕਰ ਦਿੱਤਾ ਹੈ। ਤੋਮਰ ਨੇ 2015 'ਚ ਆਪਣੇ ਬਾਰੇ ਗਲਤ ਜਾਣਕਾਰੀ ਦਿੱਤੀ ਸੀ।
ਹਨੀਟ੍ਰੈਪ ਮਾਮਲੇ ਦੀ ਸ਼ਵੇਤਾ ਤੋਂ

ਹੁਣ ਇਨਕਮ ਟੈਕਸ ਵਿਭਾਗ ਕਰੇਗਾ ਪੁੱਛਗਿੱਛ,

ਸਕੈਂਡਲ ਚ ਕਈ ਨੇਤਾ ਹੋ ਸਕਦੇ ਹਨ ਸ਼ਾਮਲ

ਮੱਧ ਪ੍ਰਦੇਸ਼ ਦੇ ਫੇਮ ਹਨੀਟ੍ਰੈਪ ਮਾਮਲੇ ਦੀ ਮੁੱਖ ਮੁਲਜ਼ਮ ਸ਼ਵੇਤਾ ਵਿਜੈ ਜੈਨ ਨੂੰ ਸੋਮਵਾਰ ਸਵੇਰੇ ਇੰਦੌਰ ਤੋਂ ਭੋਪਾਲ ਸਥਿਤ ਇਨਕਮ ਟੈਕਸ ਦੇ ਦਫਤਰ ਲਿਆਂਦਾ ਗਿਆ। ਜਿੱਥੇ ਇੱਕ ਬੰਦ ਕਮਰੇ ਚ ਆਮਦਨ ਵਿਭਾਗ ਦੀ ਟੀਮ ਨੇ ਸ਼ਵੇਤਾ ਤੋਂ ਜਾਈਦਾਦ ਅਤਟ ਪੈਸਿਆਂ ਬਾਰੇ ਪੁੱਛਗਿੱਛ ਕੀਤੀ ਹੈ। ਉਧਰ ਦਫਤਰ ਅੰਦਰ ਅਤੇ ਬਾਹਰ ਭਾਰੀ ਪੁਲਿਸਬੱਲ ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਵੇਤਾ ਤੋਂ ਮਿਲੀ ਡਾਇਰੀ ਅਤੇ ਹੋਰ ਕਾਗਜ਼ਾਂ ਤੋਂ ਮੋਟੀ ਰਕਮ ਦਾ ਖੁਲਾਸਾ ਹੋਇਆ ਸੀ, ਜਿਸ ਦੀ ਜਾਂਚ ਆਮਦਨ ਮਹਿਕਮੇ ਦੀ ਟੀਮ ਕਰ ਰਹੀ ਹੈ।
ਮੱਧ ਪ੍ਰਦੇਸ ਚ ਸਰਕਾਰ ਬਦਲਣ ਤੋਂ ਬਾਅਦ ਹੀ ਹਨੀਟ੍ਰੈਪ ਦਾ ਮਾਮਲਾ ਸੁਰਖਿਆਂ ਚ ਹੈ।  ਇਸ ਪੁਰੇ ਮਾਮਲੇ ਚ ਪੰਜ ਔਰਤਾਂ ਦੇ ਨਾਲ ਕਈਂ ਅਫਸਰ, ਪੱਤਰਕਾਰ ਅਤੇ ਨੇਤਾਂ ਵੀ ਸ਼ਾਮਲ ਹਨ। ਹਨੀਟ੍ਰੈਪ ਮਾਮਲੇ ਦੀ ਜਾਂਚ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ ਜਿਸ ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਅੱਗੇ ਵੱਧ ਰਹੀ ਜਾਂਚ ਚ ਇਸ ਮਾਮਲੇ ਚ ਕਈ ਪੁਲਿਸਕਰਮੀਆਂ ਦੇ ਨਾਂ ਵੀ ਸਾਹਮਣੇ ਆਏ ਹਨ। ਇਸ ਦਾ ਖੁਲਾਸਾ ਐਸਆਈਟੀ ਵੱਲੋਂ ਹਾਲ ਹੀ ਚ ਰਾਜਧਾਨੀ ਭੋਪਾਲ ਦੀ ਜ਼ਿਲ੍ਹਾ ਅਦਾਲਤ ਚ ਪੇਸ਼ ਚਾਰਜਸ਼ੀਟ ਚ ਹੋਇਆ ਹੈ।
ਨਿਆਇਕ ਮੈਜਿਸਟ੍ਰੇਟ ਰੋਹਿਤ ਸ਼੍ਰੀਵਾਸਤਵ ਦੀ ਅਦਾਲਤ ਨੇ ਪੇਸ਼ ਚਲਾਨ ਚ ਖੁਲਾਸਾ ਹੋਇਆ ਹੈ ਮਾਮਲੇ ਚ ਮੁਲਜ਼ਮ ਆਰਤੀ ਦਯਾਲ, ਸ਼ਵੇਤਾ ਵਿਜੈ ਜੈਨ ਦੇ ਨਾਲ ਬਿਜਨਸਮੈਨ ਅਰੁਣ ਸ਼ਹਲੋਤ ਅਤੇ ਟੀਵੀ ਪੱਤਰਕਾਰ ਮਿਲਕੇ ਕੰਮ ਕਰਦੇ ਸ।
ਉਧਰ ਬੀਜੇਪੀ ਸਰਕਾਰ ਦੇ ਕਾਰਜਕਾਲ ਦੌਰਾਨ ਪਨਪੇ ਇਸ ਵਪਾਰ ਤੇ ਐਮਪੀ ਦੀ ਕਾਂਗਰਸ ਸਰਕਾਰ ਸਖ਼ਤ ਰੁਖ ਅਪਨਾ ਰਹੀ ਹੈ। ਸੂਬੇ ਦੇ ਜਨਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਿ ਇਸ ਘਟੀਆ ਕੰਮ ਚ ਜਿੰਨੇ ਵੀ ਲੋਕ ਸ਼ਾਮਲ ਹੋਣ ਬੇਸ਼ੱਕ ਉਹ ਕਈ ਵੀਆਈਪੀ ਹੀ ਕਿਉਂ ਨਾ ਹੋਵੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਮੌੜ ਮੰਡੀ ਬੰਬ ਧਮਾਕਾ:
ਡੇਰਾ ਸਿਰਸਾ ਪੁਹੰਚੀ ਪੰਜਾਬ ਪੁਲਿਸ
ਜ਼ਿਲ੍ਹਾ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਸਾਲ 2017 'ਚ ਹੋਏ ਬੰਬ ਧਮਾਕੇ ਦੀ ਜਾਂਚ ਕਰਦੇ ਪੰਜਾਬ ਪੁਲਿਸ ਡੇਰਾ ਸਿਰਸਾ ਪਹੁੰਚੀ। ਇਸ ਮਾਮਲੇ 'ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਨੋਟਿਸ ਦੇ ਕੇ ਪੰਜਾਬ ਪੁਲਿਸ ਨੇ ਤਲਬ ਕੀਤਾ। ਬਠਿੰਡਾ ਮੌੜ ਮੰਡੀ ਬਲਾਸਟ ਮਾਮਲੇ 'ਚ ਪੁੱਛਗਿੱਛ ਲਈ ਪੁਲਿਸ ਨੇ ਨੋਟਿਸ ਜਾਰੀ ਕੀਤਾ ਸੀ।
ਬਠਿੰਡਾ ਪੁਲਿਸ ਦੇ ਡੀਐਸਪੀ ਕੁਲਦੀਪ ਸਿੰਘ ਇਸ ਮਾਮਲੇ 'ਚ ਪੁੱਛਗਿੱਛ ਲਈ ਸਿਰਸਾ ਪੁਹੰਚੇ ਸਨ। ਇਸ ਪੂਰੇ ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਭਰ ਵਿੱਚ ਸਿਆਸਤ ਵੀ ਗਰਮਾਈ ਰਹੀ ਸੀ।
ਦਰਆਸਲ, 31 ਜਨਵਰੀ 2017 ਨੂੰ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਵਿੱਚ ਟਰੱਕ ਯੂਨੀਅਨ ਦੇ ਨੇੜੇ ਚੋਣਾਂ ਸਬੰਧੀ ਸ਼ਾਮ ਨੂੰ ਹੋ ਰਹੀ ਮੀਟਿੰਗ ਦੌਰਾਨ ਬੰਬ ਧਮਾਕਾ ਹੋ ਗਿਆ ਸੀ। ਧਮਾਕੇ ਦੌਰਾਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 23 ਵਿਅਕਤੀ ਜਖ਼ਮੀ ਹੋ ਗਏ ਸਨ। ਇਸ ਸਬੰਧੀ ਆਈਪੀਸੀ ਦੀ ਧਾਰਾ 302, 307, 427, 436 ਤੇ 3/4 ਐਕਸਪਲੋਜਿਵ ਐਕਟ ਤਹਿਤ ਥਾਣਾ ਮੌੜ ਵਿੱਚ ਮੁਕੱਦਮਾ ਦਰਜ ਹੋਇਆ ਸੀ।
ਪੰਜਾਬ ਨਾਲ ਲੱਗਦੀ ਸਰਹੱਦ 'ਤੇ ਫੇਰ ਨਜ਼ਰ ਆਇਆ
ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ
ਪੰਜਾਬ ਦੇ ਇਲਾਕੇ ਤਰਨ ਤਾਰਨ ਨੇੜੇ ਖੇਮਕਰਨ ਸੈਕਟਰ 'ਚ ਇੱਕ ਵਾਰ ਫੇਰ ਪਾਕਿਸਤਾਨੀ ਡਰੋਨ ਨਜ਼ਰ ਆਇਆ। ਇਸ 'ਤੇ ਸਰਹੱਦ 'ਤੇ ਮੁਸ਼ਤੈਦ ਸੈਨਾ ਨੇ ਫਾਈਰਿੰਗ ਕੀਤੀ ਤੇ ਕਰੀਬ 100 ਰਾਊਂਡ ਚਲਾਏ ਗਏ। ਪਾਕਿਸਤਾਨ ਵੱਲੋਂ ਭਾਰਤ ਵੱਲ ਡਰੋਨ ਆਉਂਦੇ ਵੇਖ ਬੀਐਸਐਫ ਦੇ ਸੈਨਿਕ ਚੌਕਸ ਹੋ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕੀਤੀ। ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਪਾਕਿ ਪਾਸਿਓਂ ਡਰੋਨ ਆਉਂਦਾ ਨਜ਼ਰ ਆਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ।
ਇਸ ਦੇ ਨਾਲ ਹੀ ਹੁਣ ਤਕ ਫੜੇ ਗਏ ਡਰੋਨ ਤੋਂ ਪੁਲਿਸ ਨਸ਼ਾ ਤੇ ਹਥਿਆਰ ਬਰਾਮਦ ਕਰ ਚੁੱਕੀ ਹੈ। ਪਾਕਿਸਤਾਨ ਹੁਣ ਡਰੋਨ ਦੀ ਮਦਦ ਨਾਲ ਸਮਗਲਿੰਗ ਕਰ ਰਿਹਾ ਹੈ।
ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ '
ਬਰਫਬਾਰੀ ਹੋਈ, ਟੁੱਟੇ ਸਾਲਾਂ ਦੇ ਰਿਕਾਰਡ
ਪਿਛਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕਿਆਂ 'ਚ ਉੱਤਰ ਭਾਰਤ ਦੀਆਂ ਪਹਾੜੀਆਂ 'ਚ ਸਰਗਰਮ ਪੱਛਮੀ ਗੜਬੜੀ ਕਾਰਨ ਬਰਫਬਾਰੀ ਅਤੇ ਬਾਰਸ਼ ਰਿਕਾਰਡ ਕੀਤੀ ਗਈ। ਇੰਨਾ ਹੀ ਨਹੀਂ ਉੱਤਰੀ ਅਤੇ ਪੱਛਮੀ ਰਾਜਸਥਾਨਉੱਤਰੀ ਪੰਜਾਬਗੁਜਰਾਤ ਦੇ ਨਾਲ-ਨਾਲ ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਵੀ ਕੁਝ ਇਲਾਕਿਆਂ 'ਚ ਬਾਰਸ਼ ਰਿਕਾਰਡ ਕੀਤੀ ਗਈ ਹੈ। ਇਸ ਦੇ ਨਾਲ ਹੀ ਉੱਤਰ ਭਾਰਤ ਇੱਕ ਵਾਰ ਫਿਰ ਕੜਾਕੇ ਦੀ ਠੰਡ ਦੀ ਲਪੇਟ 'ਚ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ 'ਚ ਲੱਦਾਖਜੰਮੂ-ਕਸ਼ਮੀਰਹਿਮਾਚਲ ਪ੍ਰਦੇਸ਼ਉਤਰਾਖੰਡ 'ਚ ਬਰਫਬਾਰੀ ਅਤੇ ਮੀਂਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਉੱਚ ਪੱਧਰਾਂ ਤੇ ਬਰਫੀਲੇ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਕਸ਼ਮੀਰ ਘਾਟੀ ਨਾਲ ਸੰਪਰਕ ਕੱਟਿਆ
ਪਿਛਲੇ ਦੋ ਦਿਨਾਂ ਤੋਂ ਕਸ਼ਮੀਰ ਵਾਦੀ 'ਚ ਹੋ ਰਹੀ ਬਾਰਸ਼ ਅਤੇ ਬਰਫਬਾਰੀ ਨੇ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਵਧਾ ਦਿੱਤਾ ਹੈ। ਆਲਮ ਇਹ ਹੈ ਕਿ ਕਸ਼ਮੀਰ ਵਾਦੀ ਨੇ ਬਾਕੀ ਦੁਨੀਆ ਨਾਲ ਹਵਾਈ ਅਤੇ ਸੜਕੀ ਸੰਪਰਕ ਟੁੱਟ ਗਿਆ ਹੈ। ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ 'ਚ ਹਿਮਸਖਲਨ ਹੋਇਆ, ਜਿਸ ਨਾਲ ਇੱਕ ਫੌਜ ਦਾ ਜਵਾਨ ਲਾਪਤਾ ਹੋ ਗਿਆਜਦੋਂ ਕਿ ਉੱਤਰੀ ਕਸ਼ਮੀਰ ਦੇ ਗੁਰੇਜ਼ 'ਚ ਆਏ ਬਰਫੀਲੇ 'ਚ ਤਿੰਨ ਘਰ ਅਤੇ ਦੋ ਗਊਸ਼ਾਲਾ ਤਬਾਹ ਹੋ ਗਈਆਂ। ਗੁਲਮਰਗ 'ਚ ਪੰਜ ਫੁੱਟ ਤੋਂ ਵੀ ਜ਼ਿਆਦਾ ਬਰਫ ਪਈ ਹੈ
ਹਿਮਾਚਲ ਪ੍ਰਦੇਸ਼ ਵਿੱਚ ਆਰੇਂਜ ਅਲਰਟ
ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਥਾਵਾਂ 'ਤੇ ਬਰਫਬਾਰੀ ਜਾਰੀ ਹੈਜਿਸ ਨਾਲ ਸੂਬੇ 'ਚ ਭਾਰੀ ਠੰਢ ਹੈ। ਪ੍ਰਸ਼ਾਸਨ ਨੇ ਭਾਰੀ ਬਰਫਬਾਰੀ ਅਤੇ ਉੱਚਾਈ ਵਾਲੇ ਖੇਤਰਾਂ 'ਚ ਸੈਲਾਨੀਆਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਭਾਰੀ ਬਰਫਬਾਰੀ ਅਤੇ ਗੜੇਮਾਰੀ ਕਰਕੇ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਜਦਕਿ, 15 ਜਨਵਰੀ ਨੂੰ ਮੌਸਮ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪਰ 16 ਅਤੇ 17 ਜਨਵਰੀ ਨੂੰ ਭਾਰੀ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ
ਉਤਰਾਖੰਡ 'ਚ ਬਰਫਬਾਰੀ ਕਾਰਨ ਮੁਸ਼ਕਲਾਂ
ਉਤਰਾਖੰਡ 'ਚ ਵੀ ਬਰਫਬਾਰੀ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ' ਬਦਰੀਨਾਥਕੇਦਾਰਨਾਥਗੰਗੋਤਰੀ ਅਤੇ ਯਮੁਨੋਤਰੀ ਦੇ ਨਾਲ ਉੱਚ ਹਿਮਾਲਿਆਈ ਖੇਤਰਾਂ 'ਚ ਰੁਕ-ਰੁਕ ਕੇ ਬਰਫਬਾਰੀ ਦਰਜ ਕੀਤੀ ਗਈ। ਕੇਦਾਰਨਾਥ 'ਚ ਤਕਰੀਬਨ ਛੇ ਤੋਂ ਸੱਤ ਫੁੱਟ ਬਰਫ ਦੀ ਚਾਦਰ ਹੈ ਗੰਗੋਤਰੀ ਹਾਈਵੇਅ ਬੰਦ ਹੈ। ਮੌਸਮ ਵਿਭਾਗ ਮੁਤਾਬਕ ਉਤਰਾਖੰਡ ' 17 ਦਸੰਬਰ ਤੱਕ ਮੌਸਮ ਖ਼ਰਾਬ ਰਹੇਗਾ।
ਰਾਜਪੁਰਾ ਰੇਲਵੇ ਸ਼ਟੇਸ਼ਨ ਤੇ ਜੀਆਰਪੀ ਦੇ ਸੀਆਈਏ ਸਟਾਫ਼
ਨੇ ਇੱਕ ਵਿਅਕਤੀ ਨੂੰ ਭੁੱਕੀ ਸਮੇਤ ਕੀਤਾ ਕਾਬੂ
ਰਾਜਪੁਰਾ ਦੇ ਰੇਲਵੇ ਸ਼ਟੇਸ਼ਨ ਵਿਖੇ ਜੀਆਰਪੀ ਦੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਗਜੇਂਦਰ ਸਿੰਘ ਦੀ ਅਗਵਾਈ ਹੇਠ ਪਲੇਟ ਫਾਰਮ ਨੰਬਰ -1 ‘ਤੇ ਚੈਕਿੰਗ ਦੌਰਾਨ ਇਕ ਵਿਅਕਤੀ ਤੋਂ ਭੁੱਕੀ ਚੁਰਾ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸੀ.ਆਈ.ਏ ਇੰਚਾਰਜ ਇੰਸਪੈਕਟਰ ਗਜੇਦਰ ਸਿੰਘ ਅਤੇ ਜੀਆਰਪੀ ਚੌਂਕੀ ਰੇਲਵੇ ਸ਼ਟੇਸ਼ਨ ਇੰਚਾਰਜ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਪਲੇਟ ਫਾਰਮ ਨੰਬਰ -1 ‘ਤੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਯਾਤਰੀਆਂ ਦੀ ਚੈਕਿੰਗ ਕਰ ਸਨ।
ਇਸੇ ਦੌਰਾਨ ਪਲੇਟ ਫਾਰਮ -1 ‘ਤੇ ਆ ਰਹੇ ਇਕ ਨੋਜਵਾਨ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਉਸ ਦੇ ਬੈਗ ਵਿਚੋਂ ਤਲਾਸ਼ੀ ਲਈ ਤਾਂ ਉਸ ਵਿਚੋਂ 4 ਕਿਲੋ 500 ਗ੍ਰਾਮ ਭੁੱਕੀ ਚੁਰਾ ਪੋਸਤ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਹਿਚਾਣ ਰਾਹੁਲ ਕੁਮਾਰ ਵਾਸੀ ਜਾਫਰਪੁਰ ਸਿਧੋਰ ਜ਼ਿਲ੍ਹਾ ਬਾਰਬੰਕੀ ਉਤਰ ਪ੍ਰਦੇਸ਼ ਵਜੋਂ ਹੋਈ ਹੈ।
ਮਜੀਠੀਆ ਦੇ ਕਰੀਬੀ ਅਕਾਲੀ ਆਗੂ
ਦੇ ਕਤਲ ਦੀ ਗੁੱਥੀ ਸੁਲਝੀ, ਮੁੱਖ ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਨੇੜਲੇ ਪਿੰਡ ਉਮਰਪੁਰਾ ਦੀ ਅਕਾਲੀ ਸਰਪੰਚ ਦੇ ਪਤੀ ਬਾਬਾ ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਦੀ ਖਬਰ ਸਾਹਮਣੇ ਆਈ ਸੀ । ਇਸ ਮਾਮਲੇ ਵਿੱਚ ਥਾਣਾ ਮਜੀਠਾ ਦੀ ਪੁਲਿਸ ਵੱਲੋਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਤਲ ਕਾਂਡ ਵਿੱਚ ਪਵਿੱਤਰ ਗੈਂਗ ਨਾਲ ਜੁੜੇ ਮੁੱਖ ਦੋਸ਼ੀ ਲਵਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਰਮਨ ਮਸੀਹ ਨੂੰ ਗੁਰਦਾਸਪੁਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ । 
ਪੁਲਿਸ ਨੇ ਇਨ੍ਹਾਂ ਕੋਲੋਂ 30 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ । ਦਰਅਸਲ, ਲਵਪ੍ਰੀਤ ਸਿੰਘ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਖ਼ਾਸਮ-ਖ਼ਾਸ ਹੈ ਤੇ ਲਵਪ੍ਰੀਤ ਪਹਿਲਾਂ ਵੀ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ । ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਦਾ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਕਤਲ ਮਾਮਲੇ ਵਿੱਚ ਹੱਥ ਹੋ ਸਕਦਾ ਹੈ ।
ਦੱਸ ਦੇਈਏ ਕਿ ਗੁਰਦੁਆਰੇ ਤੋਂ ਮੱਥਾ ਟੇਕ ਕੇ ਵਾਪਿਸ ਘਰ ਆ ਰਹੇ ਬਾਬਾ ਗੁਰਦੀਪ ਸਿੰਘ ਨੂੰ ਰਸਤੇ ਵਿੱਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਕੇ 5 ਗੋਲੀਆਂ ਮਾਰ ਕੇ ਫਰਾਰ ਹੋ ਗਏ ਸਨ । ਜਿਸ ਤੋਂ ਬਾਅਦ ਬਾਬਾ ਗੁਰਦੀਪ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ । 

ਚਿੱਟੇ ਦੁੱਧ ਦਾ ਕਾਲਾ ਖੇਡ,

ਪਰਦਾਫਾਸ਼ ਕੀਤਾ ਮਾਰ ਕੇ ਰੇਡ

ਸੰਗਰੂਰ ਦੇ ਪਿੰਡ ਸੋਹੀਆਂ ਵਿੱਚ ਇੱਕ ਦੁੱਧ ਦੀ ਫੈਕਟਰੀ ਦਾ ਉਸ ਵੇਲੇ ਪਰਦਾਫਾਸ਼ ਹੋਇਆ, ਜਦ ਫੂਡ ਸੇਫਟੀ ਅਧਿਕਾਰੀਆਂ ਤੇ ਪੁਲਿਸ ਨੇ ਫੈਕਟਰੀ 'ਚ ਛਾਪਾ ਮਾਰਿਆ। ਇਸ ਦੌਰਾਨ ਤਿੰਨ ਹਜ਼ਾਰ ਲੀਟਰ ਤੋਂ ਵੀ ਵੱਧ ਦੁੱਧ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਨਕਲੀ ਦੁੱਧ ਤਿਆਰ ਕਰਨ ਲਈ ਇਸਤੇਮਾਲ ਹੋਣ ਵਾਲੇ ਗਲੁਕੋਜ਼ ਦੇ 11 ਥੈਲੇ, 18 ਟੀਨ ਰਿਫਾਇੰਡ ਤੇਲ ਤੇ 175 ਲੀਟਰ ਹੋਰ ਤਰਲ ਵੀ ਬਰਾਮਦ ਹੋਇਆ। ਟੀਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਨਕਲੀ ਦੁੱਧ ਤਿਆਰ ਕਰਕੇ ਅਸਲੀ 'ਚ ਮਿਲਾਇਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਧਰ, ਦੂਸਰੇ ਪਾਸੇ ਦੁੱਧ ਦੀ ਫੈਕਟਰੀ ਚਲਾਉਣ ਵਾਲੇ ਲੋਕਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚੋਂ ਦੁੱਧ ਲਿਆ ਕੇ ਹਰਿਆਣਾ ਤੇ ਦਿੱਲੀ ਸਪਲਾਈ ਕਰਦੇ ਹਨ। ਉਨ੍ਹਾਂ ਮੁਤਾਬਕ ਜੋ ਸਮਾਨ ਇੱਥੋਂ ਬਰਾਮਦ ਹੋਇਆ ਹੈ, ਉਹ ਉਨ੍ਹਾਂ ਦੀ ਇੱਕ ਕਰਿਆਨੇ ਦੀ ਦੁਕਾਨ ਦਾ ਹੈ।
ਗੌਰਤਲਬ ਹੈ ਕਿ ਅਧਿਕਾਰੀਆਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਵੀ ਇਸ ਜਗ੍ਹਾ ਤੋਂ ਦੁੱਧ ਦੇ ਸੈਂਪਲ ਦਾ ਟੈਸਟ ਕੀਤਾ ਗਿਆ ਸੀ, ਜਿਸ 'ਚ ਸੈਂਪਲ ਫੇਲ੍ਹ ਹੋ ਗਏ ਸੀ। ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਸੈਂਪਲ ਫੇਲ੍ਹ ਹੋਣ ਦੇ ਬਾਵਜੂਦ ਵੀ ਕਿੰਝ ਨਕਲੀ ਦੁੱਧ ਵੇਚਣ ਦਾ ਇਹ ਧੰਦਾ ਚਲਾਇਆ ਜਾ ਰਿਹਾ ਸੀ।

ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ

ਦਾ ਫੜਿਆ ਗਿਆ ਸਭ ਤੋਂ ਵੱਡਾ ਝੂਠ

ਬਿੱਗ ਬੌਸ ਦਾ ਘਰ ਹਮੇਸ਼ਾ ਹੀ ਚਰਚਾ ਵਿੱਚ ਰਿਹਾ ਹੈ। ਇਸ ਘਰ ਵਿੱਚ ਰਹਿਣ ਵਾਲ਼ੇ ਲੋਕ ਇਸ ਘਰ ਨੂੰ ਹੋਰ ਖ਼ਾਸ ਬਣਾ ਦਿੰਦੇ ਹਨ। ਬਿੱਗ ਬੌਸ -13 ਸੀਜ਼ਨ ਦੀ ਜਾਨ ਪੰਜਾਬ ਦੀ ਕੈਟਰੀਨਾ ਕੈਫ਼ ਉਰਫ਼ ਸ਼ਹਿਨਾਜ਼ ਗਿੱਲ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਦਰਸ਼ਕਾਂ ਨੂੰ ਸ਼ਹਿਨਾਜ਼ ਗਿੱਲ ਦਾ ਬੇਬਾਕ ਹੋਣਾ ਕਾਫ਼ੀ ਪਸੰਦ ਆ ਰਿਹਾ ਹੈ।
ਹਾਲ ਹੀ ਸ਼ਹਿਨਾਜ਼ ਗਿੱਲ ਦਾ ਇੱਕ ਝੂਠ ਫੜਿਆ ਗਿਆ ਹੈ। ਦਰਅਸਲ ਸ਼ਹਿਨਾਜ਼ ਗਿੱਲ ਨੇ ਆਪਣੀ ਉਮਰ ਸਲਮਾਨ ਖਾਨ ਨੂੰ 25 ਸਾਲ ਦੱਸੀ ਹੋਈ ਹੈ ਲੇਕਿਨ HerdHUSH ਨਾਂ ਦੇ ਟਵਿਟਰ ਹੈਂਡਲ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਸ਼ਹਿਨਾਜ਼ ਦੀ ਜਨਮ ਤਾਰੀਕ 27 ਜਨਵਰੀ 1993 ਹੈ। ਇਸ ਹਿਸਾਬ ਨਾਲ ਸ਼ਹਿਨਾਜ਼ ਆਉਣ ਵਾਲੀ 27 ਜਨਵਰੀ ਨੂੰ ਆਪਣੇ 27 ਸਾਲ ਪੂਰੇ ਕਰ ਲਵੇਗੀ ਤੇ 28ਵੇਂ ਸਾਲ ਚ ਐਂਟਰੀ ਕਰ ਲਵੇਗੀ।
ਦੱਸ ਦੇਈਏ ਕਿ ਸ਼ਹਿਨਾਜ਼ ਕੌਰ ਗਿੱਲ ਬਿੱਗ ਬੌਸ ਦੇ ਘਰ ਚ ਖੁਦ ਨੂੰ ਕਈ ਵਾਰ 25 ਸਾਲ ਦੀ ਦੱਸ ਚੁੱਕੀ ਹੈ। ਹੁਣ ਸਵਾਲ ਇਹ ਬਣਦਾ ਹੈ ਕਿ ਸ਼ਹਿਨਾਜ਼ ਨੇ ਇਹ ਝੂਠ ਕਿਉਂ ਬੋਲਿਆ ਹੈ। ਕੀ ਸਾਰਿਆਂ ਦੀ ਅੱਖਾਂ ਦਾ ਤਾਰਾ ਬਣਨ ਲਈ ਉਸਨੇ ਖੁਦ ਦੀ ਘੱਟ ਉਮਰ ਦੱਸੀ ਹੈ। ਇਸਦਾ ਜਵਾਬ ਤਾਂ ਸ਼ਹਿਨਾਜ਼ ਗਿੱਲ ਦੇ ਘਰ ਤੋਂ ਬਾਹਰ ਆਏ ਤੇ ਹੀ ਪਤਾ ਲੱਗੇਗਾ।ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਸ਼ਹਿਨਾਜ਼ ਸਿਧਾਰਥ ਸ਼ੁਕਲਾ ਦੇ ਪਿਆਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸ਼ਹਿਨਾਜ਼, ਸਿਧਾਰਥ ਨੂੰ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਚੁੱਕੀ ਹੈ। ਦਰਸ਼ਕਾਂ ਨੂੰ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜ੍ਹੀ ਖ਼ੂਬ ਪਸੰਦ ਆ ਰਹੀ ਹੈ ਲੇਕਿਨ ਸ਼ਹਿਨਾਜ਼ ਦੇ ਪਿਤਾ ਨੇ ਘਰ ਵਿੱਚ ਆ ਕੇ ਸ਼ਹਿਨਾਜ਼ ਨੂੰ ਖ਼ੁਦ ਦੀ ਗੈਮ ਖੇਲਣ ਲਈ ਕਿਹਾ ਹੈ।
ਸ੍ਰੀਨਗਰ ਚ ਭਾਰੀ ਬਰਫ਼ਬਾਰੀ ਕਾਰਨ
ਸੜਕਾਂ ਤੇ ਜੰਮੀ ਬਰਫ਼, ਜਨ-ਜੀਵਨ ਪ੍ਰਭਾਵਿਤ
ਜੰਮੂ-ਕਸ਼ਮੀਰ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਆਮ ਲੋਕਾਂ ਦੀ ਜਿੰਦਗੀ ਠਹਿਰ ਚੁੱਕੀ ਹੈ । ਕਸ਼ਮੀਰ ਵਿੱਚ ਹੋ ਰਹੀ ਬਰਫ਼ਬਾਰੀ ਤੋਂ ਬਾਅਦ ਸ੍ਰੀਨਗਰ ਵਿੱਚ ਸੜਕਾਂ ਤੇ ਬੁਰੀ ਤਰ੍ਹਾਂ ਬਰਫ ਜਮ੍ਹਾਂ ਹੋ ਗਈ ਹੈ, ਜਿਸ ਕਾਰਨ ਆਵਾਜਾਈ ਵਿੱਚ ਰੁਕਾਵਟ ਪੈ ਗਈ ਹੈ । 
ਭਾਰੀ ਬਰਫ਼ਬਾਰੀ ਨੂੰ ਦੇਖਦਿਆਂ ਸ੍ਰੀਨਗਰ ਦੇ ਸੀਨੀਅਰ ਪੁਲਿਸ ਕਪਤਾਨ ਵੱਲੋਂ ਲੋਕਾਂ ਨੂੰ ਹੌਲੀ ਰਫਤਾਰ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਬਰਫ਼ਬਾਰੀ ਕਾਰਨ ਸੜਕਾਂ ਤੇ ਤਿਲਕੰਡੀ ਸਥਿਤੀ ਪੈਦਾ ਹੋ ਗਈ ਹੈ । ਭਾਰੀ ਬਰਫ਼ਬਾਰੀ ਦੇ ਚੱਲਦਿਆਂ ਦਰੱਖਤ, ਛੱਤ, ਬਿਜਲੀ ਦੇ ਖੰਬੇ ਸਭ ਬਰਫ ਨਾਲ ਢਕੇ ਪਏ ਹਨ ।
ਅਧਿਕਾਰੀਆਂ ਵੱਲੋਂ ਮੁੱਖ ਸੜਕਾਂ ਤੇ ਜੰਮੀ ਬਰਫ ਨੂੰ ਇੱਕ ਵਾਰ ਸਾਫ ਕਰ ਦਿੱਤਾ ਗਿਆ ਸੀ, ਪਰ ਦੁਬਾਰਾ ਬਰਫ਼ਬਾਰੀ ਹੋਣ ਕਾਰਨ ਸੜਕਾਂ ਤੇ ਦੁਬਾਰਾ ਤੋਂ ਬਰਫ ਜੰਮ ਗਈ ਹੈ । ਇਸ ਸਬੰਧੀ ਪੁਲਿਸ ਅਧਿਕਾਰਾਂ ਵੱਲੋਂ ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਾਹਨਾਂ ਵਿਚਕਾਰ ਦੂਰੀ ਬਣਾਈ ਰੱਖਣ ਅਤੇ ਦੋ ਪਹੀਆ ਵਾਹਨ ਚਾਲਕ ਹੈਲਮੇਟ ਪੈ ਕੇ ਹੀ ਸਕਦਾ ਤੇ ਨਿਕਲਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ ।
ਸਰਹੱਦ 'ਤੇ ਇੱਕ ਹੋਰ ਪੰਜਾਬੀ ਸ਼ਹੀਦ,
ਮਹੀਨਾਂ ਪਹਿਲਾਂ ਹੀ ਬਣਿਆ ਸੀ ਨੰਨ੍ਹੀ ਪਰੀ ਦਾ ਪਾਪਾ
ਬਰਫ ਨਾਲ ਭਰੀਆਂ ਪਹਾੜੀਆਂ 'ਤੇ ਦੇਸ਼ ਦੀ ਰੱਖਿਆ ਕਰਨਾ ਹਮੇਸ਼ਾ ਇੱਕ ਚੁਣੌਤੀ ਰਹੀ ਹੈ। ਬਰਫੀਲੇ ਤੂਫਾਨਾਂ ਤੇ ਪਹਾੜਾਂ ਕਰਕੇ ਹੁਣ ਤੱਕ ਸੈਨਾ ਦੇ ਬਹੁਤ ਸਾਰੇ ਜਵਾਨ ਸ਼ਹਾਦਤ ਹਾਸਲ ਕਰ ਚੁੱਕੇ ਹਨ। ਅਜਿਹੀ ਹੀ ਇੱਕ ਘਟਨਾ ਕੁਪਵਾੜਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਵਾਪਰੀਜਿਸ 'ਚ ਚਾਰ ਸੈਨਿਕ ਸ਼ਹੀਦ ਹੋ ਗਏ। ਇਨ੍ਹਾਂ ਸੈਨਿਕਾਂ 'ਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੱਧਪੁਰ ਨਵਾਂ ਪਿੰਡ ਦਾ 26 ਸਾਲਾ ਸਿਪਾਹੀ ਰਣਜੀਤ ਸਿੰਘ ਸਲਾਰੀਆ ਵੀ ਸ਼ਾਮਲ ਹੈ।
ਹਾਸਲ ਜਾਣਕਾਰੀ ਮੁਤਾਬਕ ਰਣਜੀਤ ਸਿੰਘ 45 ਨੈਸ਼ਨਲ ਰਾਈਫਲਜ਼ 'ਚ ਜੰਮੂ-ਕਸ਼ਮੀਰ 'ਚ ਤਾਇਨਾਤ ਸੀ। 26 ਜਨਵਰੀ 2019 ਨੂੰ ਉਹ ਵਿਆਹ ਦੇ ਬੰਧਨ 'ਚ ਬੱਝ ਗਿਆ ਸੀ ਤੇ ਦਸੰਬਰ 2019 ਨੂੰ ਉਹ ਬੇਟੀ ਦਾ ਪਿਤਾ ਬਣਿਆ ਸੀਜਿਸ ਦਾ ਨਾਂ ਪਰੀ ਹੈ। ਪਰ ਉਹ ਆਪਣੇ ਬੱਚੇ ਦਾ ਚਿਹਰਾ ਵੀ ਨਹੀਂ ਵੇਖ ਸਕਿਆ ਤੇ ਕੁਰਬਾਨ ਹੋ ਗਿਆ। ਰਣਜੀਤ ਦੀ ਸ਼ਹਾਦਤ 'ਤੇ ਪਿੰਡ 'ਚ ਸੋਗ ਦਾ ਮਾਹੌਲ ਹੈ।
ਬੁੱਧਵਾਰ ਨੂੰ ਤਿਰੰਗੇ ਵਿੱਚ ਬੰਨ੍ਹੇ ਪਾਰਥਿਵ ਦੇਹ ਪਿੰਡ ਸਿੱਧਪੁਰ ਨਿੰਬ ਪਿੰਡ ਪਹੁੰਚੇਗਾਜਿੱਥੇ ਉਨ੍ਹਾਂ ਦਾ ਪੂਰਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨਮ ਅੱਖਾਂ ਨਾਲ ਸ਼ਹੀਦ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਰਣਜੀਤ ਪਰਿਵਾਰ ਦਾ ਇਕਲੌਤਾ ਸਹਾਰਾ ਸੀ।
24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ
ਕ੍ਰਾਈਸਟਰਚ ਵਿਖੇ ਗਲਾਸ ਫੈਕਟਰੀ ਵਿਚ ਮੌਤ

ਬੀਤੇ ਕੱਲ੍ਹ ਸ਼ਾਮ 6:20 ਮਿੰਟ ਉਤੇ ਕ੍ਰਾਈਸਟਚਰਚ ਵਿਖੇ ਇਕ ਗਲਾਸ ਫੈਕਟਰੀ (ਸਟੇਕ ਗਲਾਸ) ਦੇ ਵਿਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਦੇ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਮੌਤ ਹੋ ਗਈ। ਘਟਨਾ ਕੰਮ ਦੌਰਾਨ ਹੋਈ ਦੱਸੀ ਜਾ ਰਹੀ ਹੈਤੇ ਇਹ ਮਸ਼ੀਨ ਦੀ ਚਪੇਟ ਵਿਚ ਆ ਗਿਆ। 2015 ਤੋਂ ਇਹ ਨੌਜਵਾਨ ਕ੍ਰਾਈਸਟਚਰਚ ਵਿਚ ਸੀ ਤੇ ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧਿਤ ਸੀ। ਸਿਹਤ ਪੱਖੋਂ ਸੁਡੋਲ ਇਹ ਨੌਜਵਾਨ ਸਥਾਨਕ ਜ਼ਿੱਮ ਦਾ ਪੱਕਾ ਮੈਂਬਰ ਸੀ ਤੇ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਸੀ। ਇਹ ਨੌਜਵਾਨ ਕ੍ਰਿਕਟ ਵੀ ਬਹੁਤ ਸੋਹਣੀ ਖੇਡਦਾ ਸੀ। ਘਰਦਿਆਂ ਦਾ ਇਹ ਇਕੱਲਾ ਪੁੱਤਰ ਦੱਸਿਆ ਜਾ ਰਿਹਾ ਹੈ ਤੇ ਪਰਿਵਾਰ ਦੇ ਲਈ ਇਹ ਹੀ ਸਾਰਾ ਕੁਝ ਸੀ। ਵਰਕ ਸੇਫ ਅਤੇ ਹੋਰ ਸਬੰਧਿਤ ਮਹਿਕਮਾ ਇਸ ਸਾਰੀ ਘਟਨਾ ਦੀ ਜਾਂਚ ਵਿਚ ਲੱਗ ਗਿਆ ਹੈ। ਪਰਿਵਾਰ ਦੇ ਲਈ ਇਹ ਬਹੁਤ ਹੀ ਅਸਹਿ ਦੁੱਖ ਹੈ। ਲੋਕਲ ਕਮਿਊਨਿਟੀ ਦੇ ਸਹਿਯੋਗ ਨਾਲ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਸ਼ਿਕਾਗੋ 'ਚ ਬੰਦੂਕਧਾਰੀਆਂ ਨੇ ਕੀਤੀ
ਅੰਨ੍ਹੇਵਾਹ ਫਾਇਰਿੰਗ, ਪੰਜ ਜ਼ਖਮੀ
ਅਮਰੀਕਾ ਦੇ ਸ਼ਿਕਾਗੋ 'ਚ ਦੋ ਹਥਿਆਰਬੰਦ ਵਿਅਕਤੀਆਂ ਨੇ ਇੱਕ ਨਾਈ ਦੀ ਦੁਕਾਨ 'ਚ ਵੜ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਵਿੱਚ ਪੰਜ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਤਿੰਨ ਨਾਬਾਲਗ ਸ਼ਾਮਲ ਹਨ।
ਸ਼ਿਕਾਗੋ ਪੁਲਿਸ ਦੀ ਗਸ਼ਤ ਦੇ ਡਿਪਟੀ ਚੀਫ਼ ਅਰਨੇਸਟ ਕੈਟੋ ਨੇ ਕਿਹਾ ਕਿ ਬੰਦੂਕਧਾਰੀ ਵੈਸਟ ਗਾਰਫੀਲਡ ਪਾਰਕ ਦੇ ਗੁਆਂਢ ਵਿੱਚ ਇੱਕ ਨਾਈ ਦੀ ਦੁਕਾਨ ਵਿੱਚ ਦਾਖਲ ਹੋਇਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਸਾਰੇ ਪੀੜਤ ਆਪਣੇ ਵਾਲ ਕੱਟ ਰਹੇ ਸਨ।
ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਥਿਤੀ ਹੁਣ ਸਥਿਰ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਬੰਦੂਕਧਾਰੀਆਂ ਦਾ ਗੋਲੀਬਾਰੀ ਪਿੱਛੇ ਕੀ ਮਨੋਰਥ ਸੀ।
ਸ਼ਿਕਾਗੋ ਚ ਲਾਪਤਾ ਭਾਰਤੀ ਮਹਿਲਾ ਦੀ
ਉਸ ਦੀ ਆਪਣੀ ਕਾਰ ਚੋਂ ਮਿਲੀ ਲਾਸ਼
ਭਾਰਤੀ ਮੂਲ ਦੀ 34 ਸਾਲਾ ਔਰਤ ਸੁਰੀਲ ਡੱਬਾਵਾਲਾ ਪਿਛਲੇ ਮਹੀਨੇ ਤੋਂ ਲਾਪਤਾ ਸੀ। ਉਸ ਦੀ ਲਾਸ਼ ਅੱਜ ਆਪਣੀ ਹੀ ਕਾਰ ਚੋਂ ਬਰਾਮਦ ਹੋਈ ਹੈ। ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਕਿਉਂਕਿ ਪੁਲਿਸ ਪੋਸਟ ਮਾਰਟਮ ਰਿਪੋਰਟ ਉਡੀਕ ਕਰ ਰਹੀ ਹੈ।

ਸੁਰੀਲ ਨੇ ਸ਼ਿਕਾਗੋ ਸਥਿਤ ਲੋਯੋਲਾ ਯੂਨੀਵਰਸਿਟੀ ਤੋਂ MBA ਕੀਤੀ ਸੀ ਤੇ ਉਹ ਪਿਛਲੇ ਸਾਲ 30 ਦਸੰਬਰ ਤੋਂ ਲਾਪਤਾ ਸੀ ਪਰ ਹੁਣ ਉਸ ਦੀ ਲਾਸ਼ ਸ਼ਿਕਾਗੋ ਦੇ ਵੈਸਟ ਗਾਰਫ਼ੀਲਡ ਪਾਰਕ ਚ ਖੜ੍ਹੀ ਉਸ ਦੀ ਆਪਣੀ ਹੀ ਕਾਰ ਚੋਂ ਬਰਾਮਦ ਹੋ ਗਈ ਹੈ।

ਸੁਰੀਲ ਦੇ ਪਿਤਾ ਅਸ਼ਰਫ਼ ਡੱਬਾਵਾਲਾ ਸਕੌਮਬਰਗ ਚ ਡਾਕਟਰ ਹਨ ਤੇ ਇਹ ਪਰਿਵਾਰ ਗੁਜਰਾਤ ਤੋਂ ਹੈ। ਇਹ ਪਰਿਵਾਰ ਆਪਣੇ ਇਲਾਕੇ ਚ ਕਾਫ਼ੀ ਚਰਚਿਤ ਹੈ। ਡੱਬਾਵਾਲਾ ਪਰਿਵਾਰ ਨੇ ਸੁਰੀਲ ਨੂੰ ਲੱਭਣ ਵਾਲੇ ਨੂੰ 10,000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ।

0 Response to "ਖਬਰਨਾਮਾ--ਸਾਲ-10,ਅੰਕ:94, 18 ਜਨਵਰੀ 2020"

Post a Comment