ਖਬਰਨਾਮਾ--ਸਾਲ-10,ਅੰਕ:92, 16ਜਨਵਰੀ2020













ਸਾਲ-10,ਅੰਕ:92, 16ਜਨਵਰੀ2020/
ਮਾਘ(ਵਦੀ)ਛੇ,(ਨਾ.ਸ਼ਾ)551.
ਰਾਜਪਾਲ ਨੂੰ 4100 ਕਰੋੜ ਰੁਪਏ ਦੇ ਬਿਜਲੀ ਘੁਟਾਲਿਆਂ ਦੀ
CBI ਜਾਂਚ ਲਈ ਕਾਂਗਰਸ ਸਰਕਾਰ ਨੂੰ ਨਿਰਦੇਸ਼ ਦੇਣ ਦੀ ਅਪੀਲ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਅੰਦਰ ਹਾਲ ਹੀ ਵਿਚ ਹੋਏ 4100 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਦੇ ਸੰਬੰਧ ਵਿਚ ਮੰਤਰੀਆਂ, ਕਾਂਗਰਸੀ ਆਗੂਆਂ ਅਤੇ ਅਧਿਕਾਰੀਆਂ ਦੇ ਗਠਜੋੜ ਦੀ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰਨ ਲਈ ਕਾਂਗਰਸ ਸਰਕਾਰ ਨੂੰ ਨਿਰਦੇਸ਼ ਦੇਣ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੇ ਉੱਚ ਪੱਧਰੀ ਵਫ਼ਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਘੁਟਾਲੇ ਵਾਲੀਆਂ ਫਾਇਲਾਂ ਨਾਲ ਜੁੜੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਤੁਰੰਤ ਬਰਖ਼ਾਸਤ ਕਰਨ ਦਾ ਨਿਰਦੇਸ਼ ਦੇਣ,  ਜਿਹਨਾਂ ਕਰਕੇ ਸੂਬੇ ਦਾ 4100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸੇ ਵੀ ਕਿਸਮ ਦੀ ਛੇੜਛਾੜ ਤੋਂ ਬਚਾਉਣ ਲਈ ਇਹਨਾਂ ਸਾਰੀਆਂ ਫਾਇਲਾਂ ਨੂੰ ਤੁਰੰਤ ਸੀਲ ਕਰਨ ਦੀ ਮੰਗ ਕਰਦਿਆਂ ਅਕਾਲੀ ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਇਹਨਾਂ ਘੁਟਾਲਿਆਂ ਕਰਕੇ ਵਧਾਈਆਂ ਬਿਜਲੀ ਦਰਾਂ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿਚੋਂ ਕਰਨ ਲਈ ਕਹਿਣ। ਇਹ ਬੋਝ ਆਮ ਲੋਕਾਂ ਉੱਤੇ ਨਾ ਪਾਇਆ ਜਾਵੇ।ਵਫ਼ਦ ਨੇ ਕਿਹਾ ਕਿ ਜਾਂਚ ਤੋਂ ਬਾਅਦ ਇਹ ਵਾਧੂ ਬੋਝ ਉਹਨਾਂ ਵਿਅਕਤੀਆਂ ਕੋਲੋਂ ਵਸੂਲਿਆ ਜਾਣਾ ਚਾਹੀਦਾ ਹੈ, ਜਿਹੜੇ ਦੋਸ਼ੀ ਪਾਏ ਜਾਂਦੇ ਹਨ।
ਰਾਜਪਾਲ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਆਗੂਆਂ, ਮੰਤਰੀਆਂ, ਉੱਚ ਅਧਿਕਾਰੀਆਂ ਅਤੇ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਕੀਤੇ ਭ੍ਰਿਸ਼ਟਾਚਾਰ ਕਰਕੇ ਸੂਬੇ ਨੂੰ 4100 ਕਰੋੜ
ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘੁਟਾਲੇ ਦੀ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੁੱਝ ਵਿਅਕਤੀਆਂ ਨੇ ਪ੍ਰਾਈਵੇਟ ਕੰਪਨੀਆਂ ਕੋਲੋਂ ਵੱਡੀ ਰਕਮ ਲੈਣ ਮਗਰੋਂ ਜਾਣ-ਬੁੱਝ ਕੇ ਅਦਾਲਤਾਂ ਅਤੇ ਟ੍ਰਿਬਿਊਨਲ ਅੱਗੇ ਸਰਕਾਰੀ ਪੱਖ ਨੂੰ ਕਮਜ਼ੋਰ ਕਰਕੇ ਅਹਿਮ ਕੇਸਾਂ ਵਿਚ ਸਰਕਾਰ ਨੂੰ ਹਰਾਇਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਅਦਾਲਤਾਂ ਕੋਲੋਂ ਅਹਿਮ ਜਾਣਕਾਰੀ ਨੂੰ ਲੁਕਾਇਆ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਵਫ਼ਦ ਦੇ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੋਲਾ ਧੁਆਈ ਦੇ ਜਿਸ ਕੇਸ ਵਿਚ, ਸਰਕਾਰ ਨੂੰ ਤੁਰੰਤ 1400 ਕਰੋੜ ਰੁਪਏ ਅਤੇ 1100 ਕਰੋੜ ਰੁਪਏ ਬਾਅਦ ਵਿਚ ਦੇਣ ਲਈ ਕਿਹਾ ਗਿਆ ਹੈ, ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਰਾਜਪੁਰਾ ਥਰਮਲ ਪਲਾਂਟ ਦੀ ਮੈਨੇਜਮੈਂਟ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਕੋਲੇ ਦੀ ਧੁਆਈ ਸਫਲ ਬੋਲੀਕਾਰ ਨੂੰ ਹੀ ਕਰਵਾਉਣੀ ਪਵੇਗੀ। ਆਗੂਆਂ ਨੇ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਸ਼ੁਰੂ ਹੁੰਦੇ ਹੀ ਪ੍ਰਾਈਵੇਟ ਕੰਪਨੀਆਂ ਨੇ ਕੋਲੇ ਦੀ ਧੁਆਈ ਦਾ ਖਰਚਾ ਮੰਗਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਰੱਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਪ੍ਰਾਈਵੇਟ ਕੰਪਨੀਆਂ ਦੇ ਇਹਨਾਂ ਦਾਅਵਿਆਂ ਨੂੰ ਪੀਐਸਈਆਰਸੀ  ਵੱਲੋਂ ਅਤੇ ਕੇਂਦਰੀ ਅਥਾਰਟੀ ਏਪੀਟੀਈਐਲ ਵੱਲੋਂ ਵੀ ਰੱਦ ਕਰ ਦਿੱਤਾ ਗਿਆ ਸੀ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਮਗਰੋਂ ਬੇਈਮਾਨੀ ਕਰਦਿਆਂ ਸੁਪਰੀਮ ਕੋਰਟ ਵਿਚ ਇਹ ਝੂਠਾ ਬਿਆਨ ਦੇ ਦਿੱਤਾ ਕਿ ਪ੍ਰਾਜੈਕਟ ਵਾਲੀ ਥਾਂ ਉਤੇ ਕੋਲੇ ਦੀ ਕੈਲੋਰੀਫਿਕ ਵੈਲਿਊ ਕੱਢਣ ਦੀ ਕੋਈ ਵਿਧੀ ਨਹੀਂ ਹੈ। ਉਹਨਾਂ ਕਿਹਾ ਕਿ ਇਹ ਕੋਰਾ ਝੂਠ ਸੀ। 2017 ਦੇ ਨਾਭਾ ਪਾਵਰਜ਼ ਲਿਮਟਿਡ ਬਨਾਮ ਪੀਐਸਪੀਸੀਐਲ ਕੇਸ ਵਿਚ ਸੁਪਰੀਮ ਕੋਰਟ ਦੇ ਫੈਸਲੇ ਦੇ ਪੈਰ੍ਹਾ 68 ਵਿਚ ਸਪੱਸ਼ਟ ਤੌਰ ਤੇ ਲਿਖਿਆ ਹੈ ਕਿ ਕੋਲੇ ਦੀ ਕੈਲੋਰੀਫਿਕ ਵੈਲਿਊ ਪ੍ਰਾਜੈਕਟ ਵਾਲੀ ਥਾਂ ਉੱਤੇ ਕੱਢੀ ਜਾਣੀ ਚਾਹੀਦੀ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੀਐਸਪੀਸੀਐਲ ਵੱਲੋਂ ਕੀਤੀ ਅਪੀਲ ਕਿ ਇਸ ਕੋਲ ਪ੍ਰਾਜੈਕਟ ਵਾਲੀ ਥਾਂ ਉਤੇ ਕੈਲੋਰੀਫਿਕ ਵੈਲਿਊ ਨੂੰ ਮਾਪਣ ਦੀ ਕੋਈ ਵਿਧੀ ਨਹੀਂ ਸੀ, ਨੂੰ ਵੱਖ ਵੱਖ ਵਿੱਤੀ ਸਾਲਾਂ ਦੀਆਂ ਸੈਪਲ ਰਿਪੋਰਟਾਂ ਸਹੀ ਨਹੀਂ ਠਹਿਰਾਉਂਦੀਆਂ, ਜਿਹਨਾਂ ਵਿਚ ਸਾਂਝੀ ਸੈਪਲਿੰਗ ਅਤੇ ਟੈਸਟਿੰਗ ਦਾ ਹਵਾਲਾ ਦਿੱਤਾ ਗਿਆ ਸੀ। ਅਦਾਲਤ ਨੇ ਇਸ ਇਨਕਾਰ ਲਈ ਪੀਐਸਪੀਸੀਐਲ ਨੂੰ ਝਾੜ ਵੀ ਪਾਈ ਸੀ।
ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇੱਕ ਕੋਲਾ ਕੰਪਨੀ ਵੱਲੋਂ ਲਾਏ ਦੋਸ਼ਾਂ ਉੱਤੇ ਪੰਚਾਇਤੀ ਟ੍ਰਿਬਿਊਨਲ ਦੇ ਫੈਸਲੇ ਵਾਲੇ ਕੇਸ ਵਿਚ ਹਾਈਕੋਰਟ ਵਿਚ ਇੱਕ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਕੋਲਾ ਕੰਪਨੀ ਨੂੰ 1602 ਕਰੋੜ ਰੁਪਏ ਦਾ ਹਰਜਾਨਾ ਦੇਣ ਸੰਬੰਧੀ ਟ੍ਰਿਬਿਊਨਲ ਦੇ ਇਸ ਫੈਸਲੇ ਨੂੰ ਕਾਂਗਰਸ ਸਰਕਾਰ ਨੇ ਢਾਈ ਸਾਲ ਤਕ ਚੁਣੌਤੀ ਨਹੀਂ ਸੀ ਦਿੱਤੀ। ਉਹਨਾਂ ਕਿਹਾ ਕਿ ਟ੍ਰਿਬਿਊਨਲ ਦੇ ਫੈਸਲੇ ਨੂੰ ਚੁਣੌਤੀ ਨਾ ਦੇਣ ਦੇ ਬਾਵਜੂਦ ਸਰਕਾਰੀ ਧਿਰ ਨੇ ਟ੍ਰਿਬਿਊਨਲ ਦੀ ਕਾਰਵਾਈ ਵਿਚ ਹਿੱਸਾ ਲੈਣਾ ਜਾਰੀ ਰੱਖਿਆ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਕੋਲਾ ਕੰਪਨੀ ਨਾਲ ਦੋਸਤਾਨਾ ਮੈਚ ਖੇਡ ਰਹੀ ਸੀ।
ਇਹ ਟਿੱਪਣੀ ਕਰਦਿਆਂ ਕਿ ਸਰਕਾਰ ਵੱਲੋਂ ਅੰਦਰਖਾਤੇ ਕੀਤੀਆਂ ਅਜਿਹੀਆਂ ਸੌਦੇਬਾਜ਼ੀਆਂ ਕਰਕੇ ਹੀ ਇਸ ਨੂੰ ਬਿਜਲੀ ਦਰਾਂ ਵਧਾਉਣੀਆਂ ਪਈਆਂ ਹਨ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਖਪਤਕਾਰਾਂ ਉਤੇ 2200 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਗਿਆ ਹੈ। ਸਰਦਾਰ ਬਾਦਲ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਇਸ ਮਾਮਲੇ ਵਿਚ ਇਨਸਾਫ ਨਾ ਮਿਲਿਆ ਤਾਂ ਪਾਰਟੀ ਹਾਈਕੋਰਟ ਵਿਚ ਜਾਵੇਗੀ। ਵਫ਼ਦ ਦੇ ਬਾਕੀ ਮੈਂਬਰਾਂ ਵਿਚ ਚਰਨਜੀਤ ਸਿੰਘ ਅਟਵਾਲ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ ਅਤੇ ਬਲਦੇਵ ਸਿੰਘ ਮਾਨ ਵੀ ਸ਼ਾਮਿਲ ਸਨ।
ਬਦਲਾਓ ਦੇ ਨਾਅਰੇ ਨਾਲ ਬਾਗ਼ੀ ਅਕਾਲੀ ਦਿੱਲੀ ਵਿੱਚ ਹੋਂਣਗੇ ਇੱਕ ਜੁੱਟ
ਬਾਦਲ ਨਿਜ਼ਾਮ ਨੂੰ ਪੰਥ ਚੋਂ ਕਢਣਾ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ                                                                                                                     ਜਾਗੋ' ਪਾਰਟੀ ਦੀ ਇਸਤਰੀ ਇਕਾਈ ਦਾ ਨਾਮ ਹੋਵੇਗਾ ਕੌਰ ਬਰਗੇਡ
ਮਨਦੀਪ ਕੌਰ ਬਖ਼ਸ਼ੀ ਦੀ ਸਰਪ੍ਰਸਤੀ ਵਿੱਚ 13 ਮੈਂਬਰੀ ਸੰਚਾਲਨ ਕਮੇਟੀ
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਨੂੰ ਲੈ ਕੇ ਦਿੱਲੀ ਵਿਖੇ 18 ਜਨਵਰੀ ਨੂੰ ਮਾਵਲੰਕਰ ਹਾਲ ਵਿੱਚ ਹੋਣ ਵਾਲੇ ਵੱਡੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਨੂੰ ਲੈ ਕੇ 'ਜਾਗੋ' ਪਾਰਟੀ ਸਰਗਰਮ ਹੋ ਗਈ ਹੈ। ਅਕਾਲੀ ਦਲ ਤੋਂ ਕਲ ਸ਼ਾਮ ਨੂੰ ਬਾਹਰ ਕੱਢੇ ਗਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਦਿੱਲੀ ਸਥਿਤ ਸਰਕਾਰੀ ਕੋਠੀ ਵਿਖੇ ਅੱਜ ਜਾਗੋ-ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ) ਪਾਰਟੀ ਦੀ ਤਿਆਗੀਆ ਸਬੰਧੀ ਹੋਈ ਬੈਠਕ ਵਿੱਚ 'ਜਾਗੋ' ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬਾਦਲ ਪਰਵਾਰ ਉੱਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ।  ਜੀਕੇ ਨੇ ਦੱਸਿਆ ਕਿ ਸਫਰ-ਐ-ਅਕਾਲੀ ਲਹਿਰ ਦੇ ਨਾਮ 'ਤੇ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਜਾਗੋ ਪਾਰਟੀ ਦੇ ਨਾਲ ਪਰਮਜੀਤ ਸਿੰਘ ਸਰਨਾ  ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹੋਰ ਪੰਥਕ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ। ਨਾਲ ਹੀ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੇ ਵੱਡੇ ਪੰਥਕ ਆਗੂ ਮੌਜੂਦਾ ਅਕਾਲੀ ਦਲ ਦੇ ਪੰਥਕ ਮਸਲੀਆਂ ਤੋਂ ਕਿਨਾਰਾ ਕਰਨ ਦੇ ਕਾਰਨ ਸਿੱਖਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਦੀ ਜਾਣਕਾਰੀ ਦੇਣ ਦੇ ਨਾਲ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਏ ਅਕਾਲੀ ਦਲ ਦੇ ਇਤਿਹਾਸ ਬਾਰੇ ਵੀਂ ਦੱਸਣਗੇ।  
ਜੀਕੇ ਨੇ ਸਾਫ਼ ਕੀਤਾ ਕਿ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਉੱਤੇ ਕਾਬਜ਼ ਬਾਦਲ ਨਿਜ਼ਾਮ ਨੂੰ ਪੰਥਕ ਸੇਵਾ ਤੋਂ ਹਟਾਉਣਾ ਸਾਡਾ ਮਕਸਦ ਹੋਵੇਗਾ।ਕਿਉਂਕਿ ਧਾਰਮਿਕ ਮਾਮਲਿਆਂ ਉੱਤੇ ਇਸ ਅਨਾੜੀ ਅਤੇ ਅਨਪੜ੍ਹ ਟੋਲੇ  ਦੇ ਹਟਣ ਨਾਲ ਅਕਾਲੀ ਦਲ ਆਪਣੇ ਸਿਧਾਂਤਾਂ ਉੱਤੇ ਮੁੜ ਖਡ਼ਾ ਹੋ ਪਾਵੇਗਾ। ਕਿਉਂਕਿ ਇਹ ਨਿਜ਼ਾਮ ਪੰਥ ਦੀ ਬਜਾਏ ਇੱਕ ਸਿਆਸੀ ਪਰਵਾਰ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਚੱਲ ਦੇ ਹੋਏ ਆਪਣੇ ਸਿਆਸੀ ਆਕਾਵਾਂ ਦੇ ਅੱਗੇ ਗੋਡੇ ਟੇਕ ਚੁੱਕਿਆ ਹੈ। ਡੇਰਾ ਸਿਰਸਾ ਨੂੰ ਅਕਾਲ ਤਖ਼ਤ ਤੋਂ ਮਾਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਚਿੱਟਾ ਵੇਚਣ  ਦੇ ਦੋਸ਼ੀਆਂ ਨੂੰ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਮੂੰਹ ਨਾਂ ਲਗਾਉਣ ਦੀ ਅਪੀਲ ਕਰਦੇ ਹੋਏ ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਹੈ। ਕਦੇ ਉਹ ਗੁਰੂ ਅਰਜਨ ਦੇਵ ਜੀ ਵੱਲੋਂ ਕਸ਼ਮੀਰੀ ਪੰਡਤਾਂ ਲਈ ਸ਼ਹਾਦਤ ਦੇਣ ਦੀ ਗੱਲ ਕਰਦੇ ਹਨ,ਕਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ  ਦੇ ਸਰੋਵਰ ਵਿੱਚ ਪੈਰ ਡੁੱਬਣ ਦਾ ਹਵਾਲਾ ਦਿੰਦੇ ਹਨ ਅਤੇ ਕਦੇ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕਰਨ ਵੇਲੇ ਪਹਿਲਾ ਦਹੀਂ ਦਾ ਲੇਪ ਲਾਕੇ ਖੂਹ ਦੇ ਪਾਣੀ ਨਾਲ ਇਸ਼ਨਾਨ ਕਰਵਾਉਣ ਦਾ ਕਾਲਪਨਿਕ ਇਤਿਹਾਸ ਸੁਣਾਉਂਦੇ ਹਨ। 
ਜੀਕੇ ਨੇ ਕਿਹਾ ਕਿ ਪੰਥ ਨੂੰ ਹੁਣ ਬਾਦਲ ਨਹੀਂ ਬਦਲਾਓ ਚਾਹੀਦਾ ਹੈ। ਜੇਕਰ ਅਕਾਲੀ ਦਲ ਨੇ ਕੇਂਦਰ ਵਿੱਚ ਅਚਾਰ-ਚਟਣੀ ਦੇ ਮੰਤਰਾਲੇ ਬਦਲੇ ਸਿੱਖ ਮਸਲਿਆਂ ਉੱਤੇ ਚੁੱਪੀ ਨਹੀਂ ਰੱਖੀ ਹੁੰਦੀ ਤਾਂ ਅੱਜ ਪ੍ਰਧਾਨ ਮੰਤਰੀ ਮੋਦੀ, ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਨ੍ਹਾਂ ਨੂੰ ਸਿੱਖਾਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਪਹੁੰਚ ਕਰਦੇ। ਇਸ ਮੌਕੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਜਿਸ ਵਿੱਚ ਦਲ ਦੇ ਸਰਪ੍ਰਸਤ ਹਰਮੀਤ ਸਿੰਘ, ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ,ਯੂਥ ਵਿੰਗ ਦੇ ਪ੍ਰਧਾਨ ਪੁਨਪ੍ਰੀਤ ਸਿੰਘ, ਬੁਲਾਰੇ ਸਤਨਾਮ ਸਿੰਘ,ਕੋਰ ਕਮੇਟੀ ਮੈਂਬਰ ਬੌਬੀ ਧਨੌਵਾ,ਇੰਟਰਨੈਸ਼ਨਲ ਸਿੱਖ ਕੌਂਸਲ ਦੇ ਜਗਜੀਤ ਸਿੰਘ ਮੂਦੜ ਆਦਿਕ ਮੁੱਖ ਸਨ। ਸਟੇਜ ਦੀ ਸੇਵਾ ਦਲ ਦੇ ਬੁਲਾਰੇ ਗੁਰਵਿੰਦਰ ਪਾਲ ਸਿੰਘ ਨੇ ਨਿਭਾਈ। ਮਸ਼ਹੂਰ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ 'ਹਮ ਦੇਖੇਗੇਂ' ਦਾ ਹਵਾਲਾ ਦਿੰਦੇ ਹੋਏ ਪਰਮਿੰਦਰ ਨੇ ਕਿਹਾ ਕਿ ਦਿੱਲੀ ਕਮੇਟੀ ਅੱਜ ਸਿੱਖ ਏਜ਼ਂਡੇ ਤੋਂ ਹਟਕੇ ਸਿਰਫ਼ ਵਿਧਾਇਕ ਦੀਆਂ ਟਿਕਟਾਂ ਲੈਣ ਲਈ ਆਪਣੇ ਸਿਆਸੀ ਹਿਤਾਂ ਨੂੰ ਪਾਲਨ ਦਾ ਕਾਰਜ ਕਰ ਰਹੀ ਹੈ।1984 ਦੀ ਲੜਾਈ ਨੂੰ ਕਮਜ਼ੋਰ ਕਰਨ ਦੇ ਬਾਅਦ ਕਈ ਅਹਿਮ ਸਿੱਖ ਮਸਲਿਆਂ ਉੱਤੇ ਕਮੇਟੀ ਦੀ ਚੁੱਪੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਨ੍ਹਾਂ ਨੂੰ ਕਮੇਟੀ ਤੋਂ ਬਾਹਰ ਕਰਨਾ ਜ਼ਰੂਰੀ ਹੈ ਅਤੇ ਮੱਕਾਰ ਅਤੇ ਤਾਨਾਸ਼ਾਹੀ ਪ੍ਰਬੰਧ ਨੂੰ ਸੇਵਾ ਤੋਂ ਬਾਹਰ ਹੁੰਦਾ ਅਸੀਂ ਲਾਜ਼ਮ ਵੇਖਾਂਗੇ 
ਜੀਕੇ ਨੇ ਇਸ ਮੌਕੇ ਦਲ ਦੀ ਇਸਤਰੀ ਇਕਾਈ ਦੀ ਜਥੇਬੰਦੀ ਨੂੰ 'ਕੌਰ ਬਰਗੇਡ' ਨਾਮ ਦਿੰਦੇ ਹੋਏ ਸਾਬਕਾ ਨਿਗਮ ਪਾਰਸਦ ਬੀਬੀ ਮਨਦੀਪ ਕੌਰ ਬਖ਼ਸ਼ੀ ਨੂੰ ਇਸਤਰੀ ਇਕਾਈ ਦਾ ਸਰਪ੍ਰਸਤ ਨਿਯੁਕਤ ਕਰਨ ਦਾ ਐਲਾਨ ਕੀਤਾ। ਜੀਕੇ ਨੇ ਕਿਹਾ ਕਿ ਕਿਉਂਕਿ ਸਾਡੀ ਪਾਰਟੀ ਪੰਥਕ ਪਾਰਟੀ ਹੈ, ਇਸ ਕਰ ਕੇ ਸਿਰਫ਼ ਸਿੱਖ ਔਰਤਾਂ ਹੀ ਇਸ ਦੀ ਮੈਂਬਰ ਬੰਨ ਸਕਦੀਆਂ ਹਨ। ਇਸ ਕਾਰਨ ਅਸੀਂ ਦਲ ਦੀ ਇਸਤਰੀ ਇਕਾਈ ਨੂੰ ਕੌਰ ਬਰਗੇਡ ਦਾ ਨਾਮ ਦਿੱਤਾ ਹੈ।  ਜੀਕੇ ਨੇ ਐਲਾਨ ਕੀਤੀ 13 ਮੈਂਬਰੀ ਸੰਚਾਲਨ ਕਮੇਟੀ ਦਾ ਹਰਪ੍ਰੀਤ ਕੌਰ ਨੂੰ ਕਨਵੀਨਰਅਮਰਜੀਤ ਕੌਰ ਪਿੰਕੀ ਨੂੰ ਕੋਆਰਡੀਨੇਟਰ ਅਤੇ ਜਸਵਿੰਦਰ ਕੌਰ ਚੰਦਰ ਵਿਹਾਰ, ਮਨਪ੍ਰੀਤ ਕੌਰ ਗੋਬਿੰਦਪੁਰੀ, ਸਤਵੰਤ ਕੌਰ, ਨਰਿੰਦਰ ਕੌਰ, ਗੁਰਦੀਪ ਕੌਰ, ਨਰਿੰਦਰ ਕੌਰ ਬੇਦੀ, ਗੁਰਜੀਤ ਕੌਰ ਵਾਹੀ,ਪਰਵਿੰਦਰ ਕੌਰ ਨੀਟਾ, ਰਮਨਦੀਪ ਕੌਰ ਭਾਟੀਆ ਅਤੇ ਸਤਵਿੰਦਰ ਕੌਰ ਬਜਾਜ  ਨੂੰ ਮੈਂਬਰ ਨਿਯੁਕਤ ਕਰਨ ਦਾ ਐਲਾਨ ਕੀਤਾ।
ਅਕਾਲੀ ਦਲ ਹੁਣ ਚਾਪਲੂਸਾਂ ਗੁੱਟ !
ਸਾਡੀ ਲੜਾਈ ਵਿਚਾਰਧਾਰਕ-ਢੀਂਡਸਾ
ਸ਼੍ਰੋਮਣੀ ਅਕਾਲੀ ਦਲ (ਬਾਦਲ) ਚੋਂ ਮੁਅੱਤਲ ਕੀਤੇ ਲਹਿਰਾਗਾਗਾ ਹਲਕੇ ਤੋਂ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਅਜਿਹੀ ਕਾਰਵਾਈ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਅਨੁਮਾਨ ਸੀ।ਅਕਾਲੀ ਦਲ ਦੇ ਹੀ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਕੱਲ੍ਹ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੀ ਕੋਰ ਕਮੇਟੀ ਚ ਲਏ ਫ਼ੈਸਲੇ ਤੋਂ ਬਾਅਦ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਤੱਕ ਤਾਂ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਚ ਹੀ ਸਨ ਪਰ ਜਦੋਂ ਉਹ ਪਿਛਲੇ ਵਰ੍ਹੇ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਚ ਸ਼ਾਮਲ ਨਹੀਂ ਹੋਏ ਸਨ। ਸੁਖਦੇਵ ਢੀਂਡਸਾ ਨੇ ਤਾਂ ਪਿਛਲੇ ਕੁਝ ਸਮੇਂ ਤੋਂ ਖੁੱਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀਆਂ ਪੈੜਚਾਲਾਂ ਤੇ ਚੱਲਦਿਆਂ ਹੀ ਕੁਝ ਸਮਾਂ ਪਹਿਲਾਂ ਪਰਮਿੰਦਰ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਦੋਸ਼ਪੱਤਰ ਵੀ ਭੇਜ ਦਿੱਤਾ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਸਾਰੇ ਸੀਨੀਅਰ ਆਗੂਆਂ ਨੂੰ ਪਾਰਟੀਆਂ ਚੋਂ ਬਿਨਾ ਕਿਸੇ ਨੋਟਿਸ ਦੇ ਕੱਢ ਦਿੱਤਾ ਗਿਆ ਸੀ। ਢੀਂਡਸਾ ਨੇ ਕਿਹਾ ਕਿ ਉਹ ਤਾਂ ਪਾਰਟੀ ਦੇ ਅੰਦਰ ਜਮਹੂਰੀਅਤ ਦਾ ਸੁਆਲ ਉਠਾਉਂਦੇ ਹੀ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਣ ਲਈ ਇੱਕ ਨੋਟਿਸ ਵੀ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਪਾਰਟੀ ਚੋਂ ਕੱਢੇ ਜਾਣ ਦੀ ਹੀ ਕਾਰਵਾਈ ਹੈ।ਪਰਮਿੰਦਰ ਢੀਂਡਸਾ ਨੇ ਕਿਹਾ ਕਿ – ‘ਅਸੀਂ ਜਾਣਦੇ ਹਾਂ ਕਿ ਇਹ ਸਾਨੂੰ ਪਾਰਟੀ ਚੋਂ ਕੱਢੇ ਜਾਣ ਤੋਂ ਪਹਿਲਾਂ ਦਾ ਕਦਮ ਹੈ। ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ। ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹੋ ਨਤੀਜਾ ਨਿੱਕਲੇਗਾ। ਸ਼੍ਰੋਮਣੀ ਅਕਾਲੀ ਦਲ ਹੁਣ ਚਾਪਲੂਸਾਂ ਗੁੱਟ ਬਣ ਕੇ ਰਹਿ ਗਿਆ ਹੈ। ਪਰ ਅਸੀਂ ਇੱਕ ਵਿਚਾਰਧਾਰਕ ਜੰਗ ਲੜ ਰਹੇ ਹਾਂ।
ਆਖਰ ਢੀਂਡਸਾ ਖਿਲਾਫ ਨਿੱਤਰੇ ਸੁਖਬੀਰ ਬਾਦਲ,
ਸਟੇਜ ਤੋਂ ਕਹਿ ਗਏ ਵੱਡੀਆਂ ਗੱਲਾਂ
ਸ਼੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ (ਨੇ ਆਪਣੀ ਸਿਆਸੀ ਸਟੇਜ ਸਜਾਈ। ਇਸ ਮੌਕੇ ਅਕਾਲੀ ਲੀਡਰਾਂ ਨੇ ਢੀਂਡਸਾ ਪਰਿਵਾਰ 'ਤੇ ਤਾਬੜਤੋੜ ਨਿਸ਼ਾਨੇ ਸਾਧੇ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਲੋਕ ਪਾਰਟੀ ਤੋਂ ਸਭ ਕੁਝ ਹਾਸਲ ਕਰਕੇ ਉਨ੍ਹਾਂ ਦੀ ਪਿੱਠ 'ਚ ਛੁਰਾ ਮਰਦੇ ਹਨ। ਸੁਖਦੇਵ ਸਿੰਘ ਢੀਂਡਸਾ ਸਿਰਫ ਇੱਕ ਚੋਣ ਜਿੱਤੇ ਪਰ ਫੇਰ ਵੀ ਪਾਰਟੀ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ। ਹੁਣ ਉਨ੍ਹਾਂ ਦੀ ਭਾਸ਼ਾ ਬਦਲ ਗਈ ਹੈ। ਰੈਲੀ 'ਚ ਨੇਤਾਵਾਂ ਨੇ ਢੀਂਡਸਾ ਪਰਿਵਾਰ ਦੇ ਨਾਲ-ਨਾਲ ਸੂਬਾ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ।
ਸ਼੍ਰੋਅਦ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਗੁਰਧਾਮਾਂ 'ਤੇ ਮਹੰਤਾਂ ਦਾ ਕਬਜ਼ਾ ਸੀ। ਉਨ੍ਹਾਂ ਕਿਹਾ ਕਿ 1920 'ਚ ਸ਼੍ਰੋਮਣੀ ਅਕਾਲੀ ਦਲ ਬਣਿਆ ਜੋ ਦੇਸ਼ ਦੀ ਸਭ ਤੋਂ ਪੁਰਾਣੀ ਦੂਜੀ ਪਾਰਟੀ ਹੈ। ਹੁਣ ਲੋਕ ਐਸਜੀਪੀਸੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਨ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਐਕਟ ਤੇ ਸਰਕਾਰ ਦੀ ਨਿਗਰਾਨੀ 'ਚ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਹਨ। 100 ਸਾਲ ਤੋਂ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਇਸ ਤੋਂ ਬਾਅਦ ਵੀ ਬਾਦਲ ਪਰਿਵਾਰ 'ਤੇ ਇਲਜ਼ਾਮ ਲਾਉਣ ਦਾ ਕੀ ਮਤਲਬ।
ਇੰਨਾ ਹੀ ਨਹੀਂ ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ। ਲੋਕਾਂ ਨੂੰ ਸ਼੍ਰੋਅਦ 'ਤੇ ਯਕੀਨ ਹੈ। ਬਾਦਲ ਪਰਿਵਾਰ ਨੇ ਵਰਕਰ ਬਣਕੇ ਸੇਵਾ ਕੀਤੀ ਹੈਸਰਪੰਚ ਤੋਂ ਸੀਐਮ ਬਣੇ ਹਨ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਅੱਗੇ ਹੋ ਕੇ ਜੰਗ ਲੜੀ ਹੈ। ਸੁਖਬੀਰ ਨੇ ਇਸ ਮੌਕੇ ਢੀਂਡਸਾ ਪਰਿਵਾਰ 'ਤੇ ਤਨਜ਼ ਕਰਦਿਆਂ ਕਿਹਾ ਕਿ ਮੇਰੇ ਪਿਤਾ ਨੇ ਉਨ੍ਹਾਂ ਨੂੰ ਕਦੇ ਕਿਸੇ ਕੰਮ ਤੋਂ ਇਨਕਾਰ ਨਹੀਂ ਕੀਤਾ। ਢੀਂਡਸਾ 30 ਸਾਲ ਤੋਂ ਚੋਣਾਂ ਲੜ ਰਹੇ ਹਨ ਤੇ ਸਿਰਫ ਇੱਕ ਵਾਰ ਜਿੱਤੇਪਰ ਬਾਦਲ ਸਾਹਬ ਨੇ ਉਨ੍ਹਾਂ ਨੂੰ ਕਦੇ ਅਜਿਹਾ ਮਹਿਸੂਸ ਨਹੀਂ ਕਰਵਾਇਆ ਤੇ ਉਨ੍ਹਾਂ ਨੂੰ ਚੇਅਰਮੈਨ ਬਣਾਇਆ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਢੀਂਡਸਾ ਪਰਿਵਾਰ ਦੀ ਭਾਸ਼ਾ ਬਦਲ ਗਈ ਹੈ ਤੇ ਉਨ੍ਹਾਂ ਦਾ ਨਿਸ਼ਾਨਾ ਸਿਰਫ ਸ਼੍ਰੋਅਦ ਨੂੰ ਜਿੱਤਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਜੋ ਜਨਤਾ ਦੀ ਸੇਵਾ ਕਰਦਾ ਹੈਉਸ ਨੂੰ ਕੋਈ ਹਰਾ ਨਹੀਂ ਸਕਦਾ। ਇਸ ਤੋਂ ਇਲਾਵਾ ਉਨ੍ਹਾ ਨੇ ਇੱਥੇ ਵੱਖ-ਵੱਖ ਮੁੱਦਿਆਂ 'ਤੇ ਕਾਂਗਰਸ ਸਰਕਾਰ ਨੂੰ ਵੀ ਲਪੇਟੇ 'ਚ ਲਿਆ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਤਿੰਨ ਸਾਲਾ 'ਚ ਬਿਜਲੀ ਵਿਭਾਗ ਨੂੰ ਤਬਾਹ ਕਰ ਦਿੱਤਾ ਹੈ। ਸਾਡੇ ਸਮੇਂ ਬਿਜਲੀ ਦੀ ਦਰ ਸਾਢੇ ਪੰਜ ਰੁਪਏ ਸੀ ਜੋ ਹੁਣ ਸਾਢੇ ਸੱਤ ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਸਮੇਂ ਕੀਤੇ ਆਪਣੇ ਕਿਸੇ ਵਾਅਦੇ ਨੂੰ ਪੂਰਾ ਨਹੀਂ ਕੀਤਾ।
ਸ਼੍ਰੋਮਣੀ ਕਮੇਟੀ ਵੱਲੋਂ ਤਾਮਿਲਨਾਡੂ ਚ ਗੁਰਮਤਿ ਸਮਾਗਮ ,
ਭਾਈ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਲਈ 5 ਲੱਖ ਰੁਪਏ ਦਾ ਕੀਤਾ ਐਲਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਾਮਿਲਨਾਡੂ ਵਿਖੇ ਇਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਧਾਮ ਰਾਮੇਸ਼ਵਰਮ ਚ ਹੋਏ ਇਸ ਗੁਰਮਤਿ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਿੱਖ ਕੌਮ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਗੁਰੂ ਨਾਨਕ ਧਾਮ ਰਾਮੇਸ਼ਵਰਮ (ਤਾਮਿਲਨਾਡੂ) ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਸਾਹਿਬ ਆਪਣੀ ਦੂਸਰੀ ਉਦਾਸੀ ਦੌਰਾਨ ਗਏ ਸਨ। ਇਸ ਇਤਿਹਾਸਕ ਅਸਥਾਨ ਤੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਚੇਨਈ, ਤਿਰਚੀ, ਮਦੁਰਾਈ, ਬੰਗਲੌਰ, ਕੋਇਮਬਤੂਰ, ਬਿਜਨੌਰ ਆਦਿ ਥਾਵਾਂ ਤੋਂ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।
ਇਸ ਸਮਾਗਮ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਲਈ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਗੁਰਮਤਿ ਸਮਾਗਮ ਕਰਨ ਦਾ ਮੰਤਵ ਜਿਥੇ ਪਹਿਲੇ ਪਾਤਸ਼ਾਹ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਹੈ, ਉਥੇ ਹੀ ਤਾਮਿਲਨਾਡੂ ਅਤੇ ਨਾਲ ਲਗਦੇ ਇਲਾਕਿਆਂ ਵਿਚ ਵੱਸਦੇ ਸਿੱਖਾਂ ਨਾਲ ਮੇਲ-ਜੋਲ ਨੂੰ ਵਧਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਅਗਲੇ ਸਮਿਆਂ ਅੰਦਰ ਵੀ ਕਰਵਾਏ ਜਾਣਗੇ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਇਸ ਇਤਿਹਾਸਕ ਅਸਥਾਨ ਵਿਖੇ ਵੱਡੀ ਪੱਧਰ ਤੇ ਸੰਗਤ ਜੁੜਨੀ ਆਪਣੇ ਆਪ ਵਿਚ ਇਤਿਹਾਸਕ ਗੱਲ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਪ੍ਰਚਾਰ ਯਾਤਰਾਵਾਂ ਦੌਰਾਨ ਦੇਸ਼ ਦੁਨੀਆਂ ਦੇ ਕਈ ਹਿੱਸਿਆਂ ਵਿਚ ਆਪਣੇ ਮੁਬਾਰਕ ਚਰਨ ਪਾਏ ਹਨ, ਜਿਨ੍ਹਾਂ ਵਿੱਚੋਂ ਰਮੇਸ਼ਵਰਮ ਵੀ ਇਕ ਹੈ। ਉਨ੍ਹਾਂ ਸਿੱਖ ਸੰਗਤ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕਜੁਟ ਰਹਿਣ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਸਿੱਖ ਕੌਮ ਹਮੇਸ਼ਾ ਦੇਸ਼ ਦੁਨੀਆ ਚ ਵੱਸਦੇ ਸਿੱਖਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੋਰਾ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਅਤੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਚੁਰਾਸੀ ਕਤਲੇਆਮ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ,
ਪੁਲਿਸ ਨੂੰ ਵੀ ਲੱਗੇਗਾ ਸੇਕ
1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਤੋਂ ਵੱਡੀ ਖ਼ਬਰ ਆਈ ਹੈ। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਐਸਆਈਟੀ ਰਿਪੋਰਟ ਦੇ ਆਧਾਰ 'ਤੇ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਵਾਲਿਆਂ 'ਤੇ ਕਾਰਵਾਈ ਹੋਏਗੀ। ਕੇਂਦਰ ਸਰਕਾਰ ਨੇ ਕੋਰਟ ਨੂੰ ਕਿਹਾ, "ਅਸੀਂ ਸਾਬਕਾ ਹਾਈਕੋਰਟ ਦੇ ਜੱਜ ਐਸਐਨ ਢੀਂਗਰਾ ਦੀ ਅਗਵਾਈ ਵਾਲੀ ਐਸਆਈਟੀ ਦੀ ਰਿਪੋਰਟ ਨੂੰ ਮਨਜ਼ੂਰ ਕਰ ਲਿਆ ਹੈ। ਉਸ ਦੇ ਆਧਾਰ 'ਤੇ ਕਾਰਵਾਈ ਹੋਵੇਗੀ। ਲਾਪ੍ਰਵਾਹੀ ਦੇ ਦੋਸ਼ੀ ਪੁਲਿਸ ਵਾਲਿਆਂ 'ਤੇ ਕਾਰਵਾਈ ਹੋਵੇਗੀ।"
ਕਤਲੇਆਮ ਦੇ 186 ਕੇਸਾਂ ਦੀ ਸਮੀਖਿਆ ਕਰਨ ਵਾਲੀ ਸਿੱਟ ਨੇ ਰਿਪੋਰਟ ਦਿੱਤੀ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਹੇਠਲੀ ਅਦਾਲਤ ਤੋਂ ਮੁਕਦਮਾ ਖਾਰਜ ਹੋਣ ਤੋਂ ਬਾਅਦ ਅਪੀਲ ਦਾਇਰ ਨਹੀਂ ਕੀਤੀ ਗਈ। ਇਸ 'ਚ ਜਾਂਚ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਹੈ। ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਕਿ ਉਹ ਬੰਦ ਕੇਸਾਂ ਦੀ ਅਪੀਲ ਦਾਖਲ ਕਰਨ ਲਈ ਪੁਲਿਸ ਨੂੰ ਅਪੀਲ ਕਰਦੇ ਹਨ।
ਇਸ ਕੇਸ 'ਚ ਸੁਪਰੀਮ ਕੋਰਟ ਨੇ ਐਸਆਈਟੀ ਦਾ ਗਠਨ ਕੀਤਾ ਸੀ। ਪੁਲਿਸ ਜਾਂ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 184 ਕੇਸਾਂ ਨੂੰ ਬੰਦ ਕਰ ਦਿੱਤਾ ਗਿਆ। ਕੁਝ ਦੰਗਾ ਪੀੜਤਾਂ ਲਈ ਪਟੀਸ਼ਨ ਦਾਇਰ ਕਰਕੇਇਹ ਕਿਹਾ ਗਿਆ ਕਿ ਇਹ ਕੇਸ ਬਿਨਾਂ ਸਬੂਤ ਤੇ ਤੱਤ ਦੇਖੇ ਬਿਨਾਂ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਨੇ ਸਹੀ ਢੰਗ ਨਾਲ ਬਿਆਨ ਦਰਜ ਨਹੀਂ ਕੀਤੇ।
ਦੱਸ ਦੇਈਏ ਕਿ ਸਾਲ 1984 'ਚ ਤਤਕਾਲੀ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਅੰਗ ਰੱਖਿਅਕਾਂ ਨੇ ਗੋਲੀ ਮਾਰ ਦਿੱਤੀ ਸੀ। ਇਹ ਦੋਵੇਂ ਅੰਗ ਰੱਖਿਅਕ ਸਿੱਖ ਸੀ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ 'ਚ ਵੱਡੀ ਗਿਣਤੀ ਵਿੱਚ ਦੰਗੇ ਹੋਏ ਜਿਸ 'ਚ ਸਿੱਖਾਂ ਨੂੰ ਮਾਰਿਆ ਗਿਆ। ਕਾਂਗਰਸ ਨੇਤਾ ਕਮਲਨਾਥ 'ਤੇ ਸਿੱਖ ਦੰਗੇ ਭੜਕਾਉਣ ਦੇ ਦੋਸ਼ ਲੱਗੇ ਹਨ ਤੇ ਉਸ ਨੂੰ ਮੱਧ ਪ੍ਰਦੇਸ਼ ਦਾ ਸੀਐਮ ਬਣਾਏ ਜਾਣ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸੀ।
ਹੁਕਮਨਾਮੇ ਤੇ ਗੁਰਬਾਣੀ ਕੀਰਤਨ ਉੱਤੇ
ਮਾਲਕੀ ਦਾ ਦਾਅਵਾ ਗੁਰਬਾਣੀ ਦਾ ਨਿਰਾਦਰ

ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਉੱਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ ਅਤੇ ਇਹ ਨਿਰਾਦਰੀ ਕਰਨ ਦੇ ਦੋਸ਼ੀਆਂ ਵਿਰੁੱਧ ਸਿੱਖ ਪੰਪਰਾਵਾਂ ਅਤੇ ਮਰਿਯਾਦਾ ਅਨੁਸਾਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਾਰਵਾਈ ਕਰਨ ਦੀ ਅਪੀਲ ਕਰਦਿਆਂ, ਬਾਜਵਾ ਨੇ ਕਿਹਾ, ”ਸਿੱਖ ਗੁਰੂ ਸਾਹਿਬਾਨ ਵਲੋਂ ਉਚਾਰੀ ਪਾਵਨ ਬਾਣੀ ਪੂਰੇ ਸੰਸਾਰ ਵਿਚ ਵਸਦੇ ਪ੍ਰਾਣੀ ਮਾਤਰ ਦੇ ਭਲੇ ਲਈ ਹੈ ਅਤੇ ਪੂਰਾ ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ, ਪਰ ਮਾਲਕ ਨਹੀਂ। ਇਸ ਲਈ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਹੁਕਮਨਾਮਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜਾਗੀਰ ਨਹੀਂ ਹੋ ਸਕਦਾ।ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਟੀਵੀ ਚੈਨਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਏ ਜਾਂਦੇ ਪਵਿੱਤਰ ਹੁਕਮਨਾਮੇ ਉੱਤੇ ਨਿਰੋਲ ਆਪਣਾ ਹੱਕ ਹੋਣ ਦਾ ਕੀਤਾ ਗਿਆ ਦਾਅਵਾ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਤੋਂ ਬਿਲਕੁਲ ਉਲਟ ਹੈ Àਤੇ ਇਹ ਦਾਅਵਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ। ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੁਕਮਨਾਮਾ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ ਕਿਸੇ ਟੀਵੀ ਚੈਨਲ ਨੂੰ ਵੇਚਣ ਦੇ ਅਧਿਕਾਰ ਨੁੰ ਚੁਣੌਤੀ ਦਿੰਦਿਆਂ ਕਿਹਾ ਕਿ ਖ਼ੁਦ ਸ਼੍ਰੋਮਣੀ ਕਮੇਟੀ ਵੀ ਗੁਰਬਾਣੀ ਦੀ ਮਾਲਕ ਨਹੀਂ ਹੈ ਅਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣਾ ਹੀ ਇਸ ਦੀ ਜ਼ਿੰਮੇਵਾਰੀ ਹੈ। ਇਸ ਲਈ ਉਹ ਅੱਗੇ ਕਿਸੇ ਹੋਰ ਅਦਾਰੇ ਨੂੰ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਕਿਵੇਂ ਵੇਚ ਸਕਦੀ ਹੈ ਅਤੇ ਉਹ ਵੀ ਨਿਰੋਲ ਮੁਨਾਫ਼ਾ ਕਮਾਉਣ ਵਾਲੇ ਇੱਕ ਨਿੱਜੀ ਵਪਾਰਕ ਅਦਾਰੇ ਨੂੰ। ਉਹਨਾਂ ਦੋਸ਼ ਲਾਇਆ ਕਿ ਅਜਿਹਾ ਕਰ ਕੇ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਕੀਰਤਨ ਅਤੇ ਸ੍ਰੀ ਦਰਬਾਰ ਸਾਹਿਬ ਦੋਹਾਂ ਨੂੰ ਹੀ ਵਪਾਰ ਦੀ ਵਸਤੂ ਬਣਾ ਦਿੱਤਾ ਹੈ।

ਗੁਰਬਾਣੀ ਕਿਸੇ ਦੀ ਵੀ ਬੌਧਿਕ ਜਾਇਦਾਦ ਨਹੀਂ:

ਰਬਿੰਦਰ ਨਾਰਾਇਣ

ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ਤੇ ਕੁਝ ਧਿਰਾਂ ਵੱਲੋਂ ਸਕਰੀਨ ਸ਼ਾਟ ਦਿਖਾ ਕੇ ਇਹ ਗੱਲ ਵਾਰ ਵਾਰ ਦੱਸੀ ਜਾ ਰਹੀ ਹੈ ਕਿ ਅਦਾਰਾ ਪੀ .ਟੀ. ਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਅਦਾਰੇ ਦੀ ਬੋਧਿਕ ਜਾਇਦਾਦ  ਹੈ।

ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ਤੇ ਕੁਝ ਧਿਰਾਂ ਵੱਲੋਂ ਸਕਰੀਨ ਸ਼ਾਟ ਦਿਖਾ ਕੇ ਇਹ ਗੱਲ ਵਾਰ ਵਾਰ ਦੱਸੀ ਜਾ ਰਹੀ ਹੈ ਕਿ ਅਦਾਰਾ ਪੀ .ਟੀ. ਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਅਦਾਰੇ ਦੀ ਬੋਧਿਕ ਜਾਇਦਾਦ (Intellectual Property) ਹੈ।

ਰਬਿੰਦਰ ਨਰਾਇਣ ਨੇ ਕਿਹਾ ਕਿ ਉਹ ਪਿਛਲੇ 20 ਸਾਲਾ ਤੋਂ ਗੁਰਬਾਣੀ ਦੀ ਨਿਰੰਤਰ ਸੇਵਾ ਚ ਲੱਗੇ ਹੋਏ ਹਨ ਤੇ ਗੁਰੂ ਦੇ ਅਸ਼ੀਰਵਾਦ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਰਹਾਂਗੇ। ਪੀਟੀਸੀ ਨੈੱਟਵਰਕ ਪਵਿੱਤਰ ਬਾਣੀ ਦੀ ਮਰਆਿਦਾ ਦੇ ਅਜਿਹੇ ਘਾਣ ਬਾਰੇ ਸੋਚ ਵੀ ਨਹੀਂ ਸਕਦਾ

ਲੋਕ ਹਿਤ ਵਿੱਚ ਜਾਰੀ ਆਪਣੇ ਬਿਆਨ ਵਿੱਚ ਰਬਿੰਦਰ ਨਾਰਾਇਣ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰ ਲਈ ਐੱਸਜੀਪੀਸੀ ਜਾਂ ਪੀਟੀਸੀ ਦੀ ਸਾਈਟ ਤੇ ਮੌਜੂਦ ਲਿੰਕ ਨੂੰ ਕਿਸੇ ਵੱਲੋਂ ਵੀ ਸ਼ੇਅਰ ਕਰਨ ਉੱਪਰ ਉਨ੍ਹਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ l ਉਨ੍ਹਾਂ ਗੁਰਬਾਣੀ ਦਾ ਲਿੰਕ ਚੋਰੀ ਕਰਕੇ ਉਸਦਾ ਗਲਤ ਇਸਤੇਮਾਲ ਕਰਨ ਵਾਲੀਆਂ ਸੰਸਥਾਵਾਂ ਤੇ ਸਖਤ ਇਤਰਾਜ਼ ਜਤਾਉਦਿਆਂ ਕਿਹਾ ਕਿ ਇਸ ਤਰੀਕੇ ਨਾਲ ਪੈਸਾ ਕਮਾਉਣ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਗਲਤ ਸਾਈਟਾਂ ਚਲਾ ਰਹੇ ਹਨ ਤੇ ਹੁਕਮਨਾਮੇ ਨੂੰ ਜਰੀਆ ਬਣਾ ਕੇ ਆਪਣਾ ਫੇਸਬੁੱਕ ਪੇਜ ਜਾਂ ਆਪਣਾ ਯੂਟਿਊਬ ਚੈਨਲ ਸਬਸਕਰਾਈਬ ਕਰਨ ਲਈ ਮੈਸਜ ਕਰਦੇ ਹਨ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ ਐੱਸਜੀਪੀਸੀ ਦੀ ਸਾਈਟ ਤੋਂ ਗੁਰਬਾਣੀ ਡਾਊਨਲੋਡ ਕਰਕੇ ਨਿੱਜੀ ਮੁਫਾਦਾਂ ਲਈ ਸੰਗਤ ਨੂੰ ਗੁੰਮਰਾਹ ਕਰ ਰਹੇ ਕੁਝ ਲੋਕ ਹੁਕਮਨਾਮੇ ਦੀ ਆੜ ਚ ਨਿਜੀ ਮਸ਼ਹੂਰੀ ਤੇ ਸੈਕਸ ਸਾਈਟਾਂ ਚਲਾ ਰਹੇ ਹਨ ਜੋ ਪੂਰੀ ਤਰਾਂ ਬੇਅਦਬੀ ਹੈ ਅਤੇ ਇਸ ਤੇ ਆੱਸਜੀਪੀਸੀ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
ਲਗਾਤਾਰ ਦਰਬਾਰ ਸਾਹਿਬ ਤੋਂ ਪੀਟੀਸੀ ਨੈਟਵਰਕ ਤੇ ਪ੍ਰਸਾਰਿਤ ਹੁੰਦੀ ਗੁਰੂਬਾਣੀ ਉਪਰ ਬੋਲਦਿਆਂ ਰਬਿੰਦਰ ਨਾਰਾਇਣ ਨੇ ਕਿਹਾ : ਐੱਸਜੀਪੀਸੀ ਨਾਲ ਏਕਾਧਿਕਾਰ ਵਾਲੇ ਕਰਾਰ ਦਾ ਸਿਸਟਮ ਹੁਣ ਦਾ ਨਹੀਂ ਬਲਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੇ ਵੇਲੇ ਦਾ ਹੈ ਤੇ ਇਸ ਕਰਾਰ ਨੂੰ ਮਾਣਯੋਗ ਹਾਈਕੋਰਟ ਨੇ ਵੀ ਸਹੀ ਦੱਸਿਆ ਹੈ।

ਇਸ ਦੇ ਨਾਲ ਹੀ ਉਨਾਂ ਨੇ ਸ੍ਰੀ ਹੇਮਕੁੰਟ ਸਾਹਿਬ ਤੋਂ ਪ੍ਰਸਾਰਿਤ ਹੁੰਦੀ ਬਾਣੀ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਹੇਮਕੁੰਟ ਤੋਂ ਪ੍ਰਸਾਰਿਤ ਹੁੰਦੀ ਬਾਣੀ ਲਈ ਸਥਾਨਕ ਕਮੇਟੀ ਵਲੋਂ ਲੱਖਾਂ ਰੁਪਏ ਨਿੱਜੀ ਚੈਨਲ ਨੂੰ ਦਿਤੇ ਜਾਂਦੇ ਸੀ ਜੋ ਪੈਸਾ ਸੰਗਤ ਦੀ ਭਲਾਈ ਲਈ ਕੰਮ ਵਿੱਚ ਲਿਆਂਦਾ ਜਾ ਸਕਦਾ ਸੀ ਜਿਸ ਤੇ ਪੀਟੀਸੀ ਨੈਟਵਰਕ ਨੇ ਪਹਿਲਕਦਮੀ ਕਰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਤੋਂ ਬਾਣੀ ਦਾ ਪ੍ਰਸਾਰ ਬਿਲਕੁਲ ਮੁਫਤ ਆਪਣੇ ਖਰਚੇ ਤੇ ਚੈਨਲ ਤੇ ਸ਼ੁਰੂ ਕੀਤਾ ਤਾਂ ਜੋ ਉਹ ਸੰਗਤ ਜੋ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੀ ਸੀ ਉਹ ਸੰਗਤ ਘਰ ਬੈਠੇ ਬਾਣੀ ਸਰਵਣ ਕਰ ਸਕੇ।ਅਦਾਰਾ ਪੀਟੀਸੀ ਸੰਗਤਾਂ ਨਾਲ ਇਹ ਵਾਅਦਾ ਕਰਦਾ ਹੈ ਕਿ ਗੁਰੂ ਘਰ ਦੀ ਮਰਿਆਦਾ ਸਾਡੇ ਲਈ ਸਭ ਤੋਂ ਉੱਪਰ ਹੈ ਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸਾਡਾ ਉਪਰਾਲਾ ਨਿਰੰਤਰ ਜਾਰੀ ਰਹੇਗਾ।

ਕਾਂਗਰਸੀ ਮੰਤਰੀਆਂ ਦਾ ਢੀਂਡਸਾ ਪਰਿਵਾਰ

ਦੀ ਹਮਾਇਤ ਕਰਨ ਵਾਲਾ ਬਿਆਨ ਦੋਵਾਂ

ਵਿਚਕਾਰ ਮਿਲੀਭੁਗਤ ਹੋਣ ਦਾ ਸਬੂਤ ਹੈ

ਸੀਨੀਅਰ ਆਗੂਆਂ ਭੂੰਦੜ ਅਤੇ ਚੰਦੂਮਾਜਰਾ ਨੇ ਸੁਖਦੇਵ ਢੀਂਡਸਾ ਨੂੰ ਕਿਹਾ ਕਿ ਉਹ ਜੁਆਬ ਦੇਵੇ ਕਿ 35 ਸਾਲਾਂ ਵਿਚ ਸਿਰਫ ਇੱਕ ਚੋਣ ਜਿੱਤਣ ਦੇ ਬਾਵਜੂਦ ਉਸ ਨੇ ਕਦੇ ਵੀ ਵੱਡੇ ਅਹੁਦਿਆਂ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ?
ਕਿਹਾ ਕਿ ਸੁਖਦੇਵ ਢੀਂਡਸਾ ਧੜੇ ਚ ਸਿਰਫ ਪੁੱਤਰ ਅਤੇ ਜਵਾਈ ਸ਼ਾਮਿਲ ਹਨ ਅਤੇ ਅਕਾਲੀ ਦਲ ਸੰਗਰੂਰ ਅਤੇ ਬਰਨਾਲਾ ਦੀਆਂ ਇਕਾਈਆਂ ਵੱਲੋਂ ਇਸ ਧੜੇ ਨੂੰ ਨਕਾਰਿਆ ਜਾ ਚੁੱਕਾ ਹੈ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਵਿਰੁੱਧ ਲੜਾਈ ਵਿਚ ਜਿਸ ਫੁਰਤੀ ਨਾਲ ਕਾਂਗਰਸੀ ਮੰਤਰੀ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਲਈ ਪਿੜ ਵਿਚ ਉੱਤਰੇ ਹਨ, ਉਸ ਤੋਂ ਸਾਬਿਤ ਹੋ ਗਿਆ ਹੈ ਕਿ ਸਾਰੇ ਮੋਰਚਿਆਂ ਉੱਤੇ ਨਾਕਾਮ ਹੋਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਥਕ ਪਾਰਟੀ ਨੂੰ ਕਮਜ਼ੋਰ ਕਰਨ ਲਈ ਦੋਵੇਂ ਢੀਂਡਸਿਆਂ ਨੂੰ ਮੋਹਰਿਆਂਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀੰਡਸਾ ਅਤੇ ਮੁੱਖ ਮੰਤਰੀ ਵਿਚਕਾਰ ਨੇੜਤਾ ਹਾਲ ਹੀ ਵਿਚ ਦੋਵਾਂ ਵਿਚਕਾਰ ਹੋਈ ਡਿਨਰ ਮੀਟਿੰਗ ਤੋਂ ਸਪੱਸ਼ਟ ਹੋ ਗਈ ਸੀ। ਉਹਨਾਂ ਕਿਹਾ ਕਿ ਹੁਣ ਕਾਂਗਰਸੀ ਮੰਤਰੀਆਂ ਵੱਲੋਂ ਢੀਂਡਸਾ ਪਰਿਵਾਰ ਦੇ ਬੁਲਾਰਿਆਂ ਵਜੋਂ ਸਾਂਭੀਆਂ ਡਿਊਟੀਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਇੱਕ ਮਿਲੀਭੁਗਤ ਤਹਿਤ ਕੰਮ ਕਰ ਰਹੇ ਹਨ। ਬਿੱਲੀ ਹੁਣ ਥੈਲੇ ਵਿਚੋਂ ਬਾਹਰ ਆ ਗਈ ਹੈ।
ਉਹਨਾਂ ਕਿਹਾ ਕਿ ਢੀੰਡਸਾ ਧੜੇ, ਜਿਸ ਵਿਚ ਸਿਰਫ ਸਰਦਾਰ ਢੀਂਡਸਾ ਦਾ ਬੇਟਾ ਪਰਮਿੰਦਰ ਅਤੇ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਸ਼ਾਮਿਲ ਹਨ, ਦੀ ਪੰਥਕ ਵੋਟਾਂ ਵੰਡਣ ਦੇ ਇਰਾਦੇ ਨਾਲ ਕਾਂਗਰਸ ਪਾਰਟੀ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ।ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਕਲਪਨਾ ਦੀ ਦੁਨੀਆਂ ਵਿਚ ਰਹਿ ਰਹੀ ਹੈ, ਸੀਨੀਅਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂ ਅਤੇ ਵਰਕਰ ਚੱਟਾਨ ਵਾਂਗ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹੇ ਹਨ।
ਸੱਚਾਈ ਇਹ ਹੈ ਕਿ ਢੀਂਡਸਾ ਧੜੇ ਵਿਚ ਸ਼ਾਮਿਲ ਹੋਣ ਲਈ ਕਿਸੇ ਨੇ ਵੀ ਅਕਾਲੀ ਦਲ ਨਹੀਂ ਛੱਡਿਆ ਹੈ। ਉਹਨਾਂ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ 11 ਸ਼੍ਰੋਮਣੀ ਕਮੇਟੀ ਮੈਂਬਰ ਚੱਟਾਨ ਵਾਂਗ ਅਕਾਲੀ ਦਲ ਨਾਲ ਖੜ੍ਹੇ ਹਨ। ਇੱਥੋਂ ਤਕ ਕਿ ਢੀਂਡਸਾ ਪਰਿਵਾਰ ਵੱਲੋਂ ਹਾਲ ਹੀ ਵਿਚ ਨਾਮਜ਼ਦ ਕੀਤੇ ਚਾਰ ਸਰਕਲ ਪ੍ਰਧਾਨ ਵੀ ਅਕਾਲੀ ਦਲ ਨਾਲ ਆ ਕੇ ਖੜ੍ਹ ਗਏ ਹਨ।
ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੇ ਖਿ਼ਲਾਫ ਕਾਂਗਰਸ ਨਾਲ ਮਿਲ ਕੇ ਵੱਡਾ ਗਠਜੋੜ ਬਣਾਉਣ ਦੀ ਕੋਸਿ਼ਸ਼ ਕਰਨ ਦੀ ਬਜਾਇ ਸੁਖਦੇਵ ਢੀੰਡਸਾ ਨੂੰ ਪਹਿਲਾਂ ਲੋਕਾਂ ਨੂੰ ਆਪਣੇ ਵਿਵਹਾਰ ਬਾਰੇ ਜੁਆਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੀ ਇਹ ਇੱਕ ਸੱਚ ਨਹੀਂ ਹੈ ਕਿ ਪਿਛਲੇ 35 ਸਾਲਾਂ ਵਿਚ ਢੀਂਡਸਾ ਸਿਰਫ ਇੱਕ ਚੋਣ ਜਿੱਤੇ ਹਨ? ਕੀ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਨੇ ਸਰਦਾਰ ਢੀਂਡਸਾ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰਕੇ ਅਤੇ ਕੇਂਦਰੀ ਮੰਤਰੀ ਬਣਾ ਕੇ ਉੱਚੇ ਅਹੁਦੇ ਨਹੀਂ ਦਿੱਤੇ?
ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸਰਦਾਰ ਢੀਂਡਸਾ ਇਹ ਬਿਆਨ ਦੇ ਰਿਹਾ ਹੈ ਕਿ ਅਕਾਲੀ ਦਲ ਪ੍ਰਧਾਨ ਨੂੰ ਪਿਛਲੀਆਂ ਚੋਣਾਂ ਚ ਹੋਈ ਪਾਰਟੀ ਦੀ ਹਾਰ ਦੀ ਜਿ਼ੰਮੇਵਾਰੀ ਚੁੱਕਦਿਆਂ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ, ਪਰ ਉਹ ਆਪਣੀ ਜੁਆਬਦੇਹੀ ਬਾਰੇ ਬਿਲਕੁੱਲ ਹੀ ਚੁੱਪ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਤੁਸੀਂ ਕਦੇ ਵੀ ਅਕਾਲੀ ਦਲ ਦੇ ਸਕੱਤਰ ਜਨਰਲ ਦੇ ਅਹੁਦੇ, ਜੋ ਕਿ ਪ੍ਰਧਾਨ ਤੋਂ ਬਾਅਦ ਦੂਜਾ ਵੱਡਾ ਅਹੁਦਾ ਹੈ, ਤੋਂ ਕਦੇ ਵੀ ਅਸਤੀਫਾ ਦੇਣ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ? ਕੀ ਤੁਸੀਂ ਕਦੇ ਇਹ ਕਿਹਾ ਸੀ ਕਿ ਤੁਹਾਨੂੰ ਰਾਜ ਸਭਾ ਦੀ ਮੈਂਬਰੀ ਨਹੀਂ ਚਾਹੀਦੀ?
ਅਕਾਲੀ ਆਗੂਆਂ ਨੇ ਸਰਦਾਰ ਢੀਂਡਸਾ ਨੂੰ ਸੁਆਲ ਕੀਤਾ ਕਿ ਕੀ ਵੱਡੇ ਅਹੁਦਿਆਂ ਦੀ ਮੰਗ ਕਰਨਾ ਅਤੇ ਸਵੀਕਾਰ ਕਰਨਾ ਉਸ ਲਈ ਨੈਤਿਕ ਤੌਰ ਤੇ ਸਹੀ ਸੀ ਅਤੇ ਫਿਰ ਇੰਨਾ ਕੁੱਝ ਦੇਣ ਵਾਲੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨਾ ਕੀ ਠੀਕ ਸੀ?ਸਰਦਾਰ ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਵਾਰ ਵਾਰ ਸਰਦਾਰ ਢੀਂਡਸਾ ਨੂੰ ਨਕਾਰਿਆ ਹੈ,ਉਸ ਤੋਂ ਸਾਬਿਤ ਹੁੰਦਾ ਹੈ ਕਿ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਹਨ।
ਇਸ ਤੋਂ ਬਾਅਦ ਅਕਾਲੀ ਦਲ ਦੇ ਸਾਰੇ ਆਗੂਆਂ ਅਤੇ ਵਰਕਰਾਂ ਵੱਲੋਂ ਹਾਲ ਹੀ ਵਿਚ ਸਰਦਾਰ ਢੀਂਡਸਾ ਅਤੇ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀ ਆਗੂਆਂ ਨੇ ਢੀਂਡਸਾ ਪਰਿਵਾਰ ਨੂੰ ਉਹਨਾਂ ਦੇ ਤਾਨਾਸ਼ਾਹੀ ਵਿਵਹਾਰ ਅਤੇ ਆਪਣੇ ਇਲਾਕੇ ਅੰਦਰ ਪਾਰਟੀ ਨੂੰ ਜਿਤਾਉਣ ਦੇ ਸਮਰੱਥ ਨਾ ਹੋਣ ਕਰਕੇ ਛੱਡਿਆ ਹੈ।
ਢੀਂਡਸਾ ਪਰਿਵਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੀਭੁਗਤ ਕਰਕੇ ਕੀਤੀ ਇਸ ਅਖੌਤੀ ਬਗਾਵਤ ਬਾਰੇ ਚਾਨਣਾ ਪਾਉਂਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੂੰ ਸਾਰੇ ਫੈਸਲੇ ਤਾਨਾਸ਼ਾਹੀ ਤਰੀਕੇ ਨਾਲ ਲੈਣ ਦੀ ਆਦਤ ਸੀ। ਜਦੋਂ ਪਾਰਟੀ ਵਰਕਰਾਂ ਨੇ ਉਹਨਾਂ ਦੇ ਕੰਮ ਕਾਜ ਉੱਤੇ ਉਂਗਲੀ ਉਠਾਉਣੀ ਸ਼ੁਰੂ ਕਰ ਦਿੱਤੀ ਅਤੇ ਸੰਗਰੂਰ ਅਤੇ ਬਰਨਾਲਾ ਇਕਾਈਆਂ ਦੇ ਕੰਮਕਾਜ ਵਿਚ ਪਾਰਦਰਸ਼ਤਾ ਦੀ ਮੰਗ ਕੀਤੀ ਤਾਂ ਢੀਂਡਸਾ ਪਰਿਵਾਰ ਪੰਥਕ ਆਦਰਸ਼ਾਂ ਨੂੰ ਛਿੱਕੇ ਟੰਗਦਿਆਂ ਕਾਂਗਰਸ ਪਾਰਟੀ ਨਾਲ ਜਾ ਮਿਲਿਆ, ਜਿਸ ਨੇ ਢੀਂਡਸਿਆਂ ਦੀ ਬਗਾਵਤ ਦਾ ਪੂਰਾ ਡਰਾਮਾ ਆਪਣੇ ਹੱਥੀਂ ਲਿਖਿਆ ਹੈ।
ਸ੍ਰੀ ਮੁਕਤਸਰ ਸਾਹਿਬ:
ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਚ ਕੀਤਾ ਰਿਕਾਰਡ ਤੋੜ ਵਿਕਾਸ
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮਾਘੀ ਮੇਲੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਸ੍ਰੀ ਮੁਕਤਸਰ ਸਾਹਿਬ- ਮਲੋਟ ਰੋਡ ਤੇ ਸਥਿਤ ਨਰਾਇਣਗੜ ਰਿਜੋਰਟ ਵਿਖੇ ਕੀਤੀ ਜਾ ਰਹੀ ਹੈ।
ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਦਿੱਗਜ ਆਗੂ ਰੈਲੀ ਚ ਮੌਜੂਦ ਹਨ। ਇਸ ਮੌਕੇ ਵੱਖ-ਵੱਖ ਦਿੱਗਜ ਆਗੂਆਂ ਵੱਲੋਂ ਰੈਲੀ ਚ ਪਹੁੰਚੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਜਥੇਦਾਰ ਤੋਤਾ ਸਿੰਘ ਨੇ ਸਟੇਜ ਤੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਪੰਥ ਦੀ ਚੜ੍ਹਦੀਕਲਾ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਨੇ ਅਕਾਲੀ ਦਲ ਵੱਲੋਂ ਕੀਤੇ ਯਤਨਾਂ ਦਾ ਵੇਰਵਾ ਗਿਣਵਾਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਚ ਰਿਕਾਰਡ ਤੋੜ ਵਿਕਾਸ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਾਨਫਰੰਸ ਨੂੰ ਲੈ ਕੇ ਪਾਰਟੀ ਦੇ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਮੌਕੇ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਚ ਤੁਸੀਂ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।
ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ ਚ ਰੋਸ ,
ਹੁਣ ਫਰਾਂਸ ਦੇ ਗੁਰੂ ਘਰਾਂ ਚ ਵੀ ਪ੍ਰਚਾਰ ਕਰਨ ਤੇ ਪਾਬੰਦੀ
ਵਿਵਾਦਿਤ ਸਿੱਖ ਪ੍ਰਚਾਰਕ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ ਚ ਰੋਸ ਫੈਲਦਾ ਜਾ ਰਿਹਾ ਹੈ। ਇੰਗਲੈਂਡ, ਇਟਲੀ ਉਪਰੰਤ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂਕੇ ਪ੍ਰਤੀ ਫਰਾਂਸ ਦੇ ਗੁਰੂ ਘਰਾਂ ਚ ਵੀ ਪ੍ਰਚਾਰ ਕਰਨ ਤੇ ਪਾਬੰਦੀ ਦਾ ਐਲਾਨ ਕੀਤਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਬਾਈਕਾਟ ਦਾ ਫ਼ੈਸਲਾ ਗੁਰਦੁਆਰਾ ਸਿੰਘ ਸਭਾ ਬੌਬੀਨੀ ਫਰਾਂਸ ਵਿਖੇ  ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੀ ਇਕ ਇਕੱਤਰਤਾ ਦੌਰਾਨ ਲਿਆ ਗਿਆ ਹੈ। ਪਾਸ ਕੀਤੇ ਗਏ ਮਤੇ ਅਨੁਸਾਰ ਉਕਤ ਦੋਹਾਂ ਪ੍ਰਚਾਰਕਾਂ ਤੇ ਉਦੋਂ ਤਕ ਬੰਦਿਸ਼ ਲਾਗੂ ਰਹੇਗੀ ਜਦ ਤੱਕ ਇਹ ਦੋਵੇਂ ਆਪਣੇ ਵਿਵਾਦਿਤ ਕਥਨਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਅਤੇ ਦੋਸ਼ ਮੁਕਤ ਨਹੀਂ ਹੋ ਜਾਂਦੇ।
ਇਸ ਮੀਟਿੰਗ ਦੌਰਾਨ ਗੁਰਦੁਆਰਾ ਬੌਬੀਨੀ ਤੋਂ ਇਲਾਵਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ, ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਗਤ ਰਵੀਦਾਸ ਜੀ ਟੈਂਪਲ ਦੇ ਪ੍ਰਬੰਧਕੀ ਮੈਂਬਰਾਂ ਸੁਖਦੇਵ ਸਿੰਘ,
ਰਘਬੀਰ ਸਿੰਘ, ਪਰਮਜੀਤ ਸਿੰਘ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ ਲਾ ਬੁਰਜੇ, ਕਰਨੈਲ ਸਿੰਘ ਲਾ ਕੋਰਨਿਵ, ਗੁਰਮੀਤ ਸਿੰਘ ਬੋਂਦੀ ਗੁਰੂਘਰ, ਮੰਗਤ ਸਿੰਘ ਬੋਂਦੀ ਗੁਰੂ ਘਰ, ਅਤੇ ਬਲਬੀਰ ਸਿੰਘ ਬੋਂਦੀ ਗੁਰੂਘਰ ਆਦਿ ਮੌਜੂਦ ਸਨ।
ਨਾਗਰਿਕਤਾ ਵਿਰੋਧੀ ਕਾਨੂੰਨ ਦੇ ਖਿਲਾਫ
ਸੁਪਰੀਮ ਕੋਰਟ ਗਿਆ ਕੇਰਲ
ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਖਿਲਾਫ ਸੁਪਰੀਮ ਕੋਰਟ ਵਿੱਚ ਕੇਰਲ ਸਰਕਾਰ ਨੇ ਪਟੀਸ਼ਨ ਦਾਇਰ ਕਰ ਦਿੱਤੀ ਹੈ। ਕੇਰਲ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।ਕੇਰਲ ਸਰਕਾਰ ਨੇ ਸੰਵਿਧਾਨ ਦੀ ਧਾਰਾ 131 ਦੇ ਤਹਿਤ ਸੀਏਏ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਪਟੀਸ਼ਨ ਵਿੱਚ ਸੀਏਏ ਨੂੰ ਪੱਖਪਾਤੀ ਅਤੇ ਗੈਰ ਸੰਵਿਧਾਨਕ ਦੱਸਿਆ ਗਿਆ ਹੈ। ਸੰਵਿਧਾਨ ਦਾ ਆਰਟੀਕਲ 131 ਭਾਰਤ ਸਰਕਾਰ ਅਤੇ ਕਿਸੇ ਵੀ ਰਾਜ ਵਿਚਾਲੇ ਕਿਸੇ ਵਿਵਾਦ ਵਿਚ ਸੁਪਰੀਮ ਕੋਰਟ ਨੂੰ ਮੂਲ ਅਧਿਕਾਰ ਖੇਤਰ ਦਿੰਦਾ ਹੈ।ਇਸ ਤੋਂ ਪਹਿਲਾਂ ਦਸੰਬਰ ਵਿਚ ਕੇਰਲਾ ਅਸੈਂਬਲੀ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ ਕੀਤਾ ਸੀ। ਇਸ ਵਿਚ ਕੇਂਦਰ ਤੋਂ ਇਸ ਕਾਨੂੰਨ ਨੂੰ ਲਾਗੂ ਨਾ ਕਰਨ ਦੀ ਮੰਗ ਕੀਤੀ ਗਈ। ਇਹ ਪ੍ਰਸਤਾਵ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਪੇਸ਼ ਕੀਤਾ। ਸਿਰਫ ਭਾਜਪਾ ਵਿਧਾਇਕ ਓ। ਰਾਜਗੋਪਾਲ ਨੂੰ ਛੱਡ ਕੇ ਸਾਰੇ ਵਿਧਾਇਕਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ।ਸੀਐਮ ਪਨਾਰਈ ਵਿਜਯਨ ਨੇ ਸੀਏਏ ਵਿਰੁੱਧ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਦਿਆਂ ਕਿਹਾ, ‘ਕੇਰਲ ਦਾ ਧਰਮ ਨਿਰਪੱਖਤਾ, ਯੂਨਾਨੀਆਂ, ਰੋਮਾਂ, ਅਰਬਾਂ ਦਾ ਲੰਮਾ ਇਤਿਹਾਸ ਹੈ, ਹਰ ਕੋਈ ਸਾਡੀ ਧਰਤੀਤੇ ਪਹੁੰਚਿਆ। ਈਸਾਈ ਅਤੇ ਮੁਸਲਮਾਨ ਸ਼ੁਰੂਆਤ ਵਿੱਚ ਕੇਰਲਾ ਪਹੁੰਚੇ। ਉਹ ਸਾਡੀ ਪਰੰਪਰਾ ਸ਼ਾਮਲ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੇਰਲ ਵਿਚ ਕੋਈ ਨਜ਼ਰਬੰਦੀ ਕੇਂਦਰ ਨਹੀਂ ਹੋਵੇਗਾ। ਵਿਧਾਨ ਸਭਾ ਵਿੱਚ ਕਾਂਗਰਸ, ਸੀਪੀਆਈ (ਐਮ) ਨੇ ਪਨਾਰਾਏ ਵੱਲੋਂ ਪੇਸ਼ ਪ੍ਰਸਤਾਵ ਦਾ ਸਮਰਥਨ ਕੀਤਾ।
ਭਾਜਪਾਈ ਆਗੂ ਵੱਲੋਂ ਲਿਖੀ ਆਜ ਕੇ ਸ਼ਿਵਾਜੀ:
ਨਰਿੰਦਰ ਮੋਦੀਕਿਤਾਬ ਤੇ ਵਿਵਾਦ
ਭਾਜਪਾ ਆਗੂ ਜਯ ਭਗਵਾਨ ਗੋਇਲ ਵੱਲੋਂ ਲਿਖੀ ਗਈ ਕਿਤਾਬ ਆਜ ਕੇ ਸ਼ਿਵਾਜੀ: ਨਰਿੰਦਰ ਮੋਦੀ’ ’ਤੇ ਸ਼ਿਵ ਸੈਨਾ ਸਮੇਤ ਹੋਰ ਵਿਰੋਧੀ ਧਿਰਾਂ ਨੇ ਮੋਦੀ ਦੀ ਤੁਲਨਾ ਸ਼ਿਵਾਜੀ ਨਾਲ ਕੀਤੇ ਜਾਣ ਤੇ ਰੋਸ ਪ੍ਰਗਟ ਕੀਤਾ ਹੈ। ਊਧਵ ਠਾਕਰੇ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਵਿਕਾਸ ਅਗਾੜੀ ਸਰਕਾਰ ਨੇ ਵੀ ਕਿਤਾਬ ਦੀ ਆਲੋਚਨਾ ਕੀਤੀ ਹੈ। ਐੱਨਸੀਪੀ, ਸੰਭਾਜੀ ਬ੍ਰਿਗੇਡ ਅਤੇ ਸ਼ਿਵ ਸੈਨਾ ਨੇ ਇਸ ਦੇ ਵਿਰੋਧ ਚ ਅੱਜ ਪੁਣੇ ਅਤੇ ਸ਼ੋਲਾਪੁਰ ਚ ਪ੍ਰਦਰਸ਼ਨ ਕੀਤੇ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਸ਼ਿਵਾਜੀ ਦੇ ਵੰਸ਼ਜਾਂ ਨੂੰ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਕੀ ਉਹ ਪ੍ਰਧਾਨ ਮੰਤਰੀ ਦੀ ਤੁਲਨਾ ਸ਼ਿਵਾਜੀ ਨਾਲ ਕਰਨਾ ਪਸੰਦ ਕਰਨਗੇ। ਮੁੰਬਈ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਭਾਜਪਾ ਐਲਾਨ ਕਰੇ ਕਿ ਕਿਤਾਬ ਨਾਲ ਉਸ ਦਾ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਭਾਜਪਾ ਦੇ ਰਾਜ ਸਭਾ ਮੈਂਬਰ ਸੰਭਾਜੀ ਰਾਜੇ, ਜੋ ਸ਼ਿਵਾਜੀ ਦੇ ਵੰਸ਼ਜਾਂ ਚੋਂ ਹਨ, ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੇਕਰ ਉਹ ਕਿਤਾਬ ਤੋਂ ਸਹਿਮਤ ਨਹੀਂ ਹਨ ਤਾਂ ਉਨ੍ਹਾਂ ਨੂੰ ਭਾਜਪਾ ਦਾ ਸਾਥ ਛੱਡ ਦੇਣਾ ਚਾਹੀਦਾ ਹੈ। ਸੰਭਾਜੀ ਰਾਜੇ ਨੇ ਐਤਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੋਂ ਮੰਗ ਕੀਤੀ ਸੀ ਕਿ ਕਿਤਾਬ ਤੇ ਤੁਰੰਤ ਪਾਬੰਦੀ ਲਾਈ ਜਾਵੇ ਜੋ ਭਾਜਪਾ ਦੇ ਦਿੱਲੀ ਦਫ਼ਤਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਮਹਾਰਾਸ਼ਟਰ ਕਾਂਗਰਸ ਦੇ ਤਰਜਮਾਨ ਅਤੁਲ ਲੋਂਧੇ ਨੇ ਗੋਇਲ ਖ਼ਿਲਾਫ਼ ਨਾਗਪੁਰ ਪੁਲੀਸ ਸਟੇਸ਼ਨ ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਤੁਲਨਾ ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਕਰਕੇ ਗੋਇਲ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ੋਲਾਪੁਰ ਚ ਸ਼ਿਵ ਸੈਨਾ ਵਰਕਰ ਦਿਨਕਰ ਜਗਦਾਲੇ ਨੇ ਫ਼ੌਜਦਾਰ ਚਾਵੜੀ ਪੁਲੀਸ ਸਟੇਸ਼ਨ ਚ ਕਿਤਾਬ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਐੈੱਨਸੀਪੀ ਵਰਕਰਾਂ ਅਤੇ ਸੰਭਾਜੀ ਬ੍ਰਿਗੇਡ ਨੇ ਪੁਣੇ ਚ ਲਾਲਮਹਿਲ ਇਲਾਕੇ ਚ ਪ੍ਰਦਰਸ਼ਨ ਕੀਤੇ। ਭਾਜਪਾ ਨੇ ਵੀ ਕਿਤਾਬ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਪਾਰਟੀ ਦਾ ਇਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਮੋਦੀ ਦੀ ਤੁਲਨਾ ਸ਼ਿਵਾਜੀ ਨਾਲ ਇਸ ਲਈ ਕੀਤੀ ਕਿਉਂਕਿ ਸ਼ਿਵਾਜੀ ਵਾਂਗ ਮੋਦੀ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ। 
ਰਾਜਸਥਾਨ ਵਿੱਚ ਪੰਜਾਬੀ ਅਧਿਆਪਕਾਂ
ਦੀਆਂ ਅਸਾਮੀਆਂ ਮੁੜ ਸੁਰਜੀਤ
ਰਾਜਸਥਾਨ ਵਿੱਚ ਪੰਜਾਬੀ ਭਾਸ਼ਾ ਦੇ ਲਈ ਇੱਕ ਚੰਗੀ ਖਬਰ ਹੈ। ਪਿਛਲੀਆਂ ਸਰਕਾਰਾਂ ਵੇਲੇ ਪੰਜਾਬੀ ਬੋਲੀ ਵਾਲੇ ਪਿੰਡਾ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਥਾਂ ਸੰਸਕ੍ਰਿਤ ਭਾਸ਼ਾ ਲਾਈ ਗਈ ਸੀ ਅਤੇ ਪੰਜਾਬੀ ਭਾਸ਼ਾ ਦੇ ਲਈ ਨੀਯਤ ਅਧਿਆਪਕਾਂ ਦੇ ਅਹੁਦਿਆਂ ਨੂੰ ਸੰਸਕ੍ਰਿਤ ਵਿਚ ਬਦਲ ਦਿੱਤਾ ਸੀ ਜਿਸ ਕਰਕੇ ਪੰਜਾਬੀ ਮਾਂ ਬੋਲੀ ਲਈ ਫ਼ਿਕਰਮੰਦ ਲੋਕ ਸੰਘਰਸ਼ ਕਰ ਰਹੇ ਸੀ ।ਹੁਣ ਰਾਜਸਥਾਨ ਦੀ ਸਰਕਾਰ ਵਲੋਂ ਪਹਿਲੇ ਗੇੜ ਵਿਚ ਪੰਜਾਬੀ ਬਹੁ ਗਿਣਤੀ ਵਾਲੇ ਪਿੰਡਾਂ ਵਿੱਚ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦੀਆਂ ਅਸਾਮੀਆਂ ਮੁੜ ਸੁਰਜੀਤ ਕੀਤੀਆਂ ਹਨ ।
ਗੀਤਕਾਰ ਮਨਸੂਰ ਹੁਸੈਨ ਝੱਲਾਜਿਸ ਦਾ ਨਾਮ
ਕੱਟ ਕੇ ਆਲਮ ਲੁਹਾਰ ਨੇ ਆਪਣਾ ਨਾਮ ਪਾ ਲਿਆ 
ਗੀਤਕਾਰ ਮਨਸੂਰ ਹੁਸੈਨ ਝੱਲਾਜੋ ਗਰੀਬੀ ਗੁੰਮਨਾਮੀ ਤੇ ਭੁੱਖਮਾਰੀ ਕਾਰਨ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕਿਆ ਹੈ । ਝੱਲੇ ਦੇ ਅਨੇਕਾਂ ਈ ਹਿੱਟ ਗੀਤ ਪੰਜਾਬੀ ਫਿਲਮਾਂ ਚ ਗੈਰ ਫਿਲਮੀ ਗੀਤ ਰੇਸ਼ਮਾਂ ਨੂਰ ਜਹਾਂ ਆਲਮ ਲੁਹਾਰ ਸਮੇਤ ਕਹੇ ਜਾਂਦੇ ਚੋਟੀ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ, ਰੇਸ਼ਮਾਂ ਦੀ ਆਵਾਜ਼ ਵਿੱਚ ਤਾਂ ਮੁੱਢਲੇ ਲੱਗਭੱਗ ਸਾਰੇ ਹੀ ਗੀਤ ਝੱਲੇਦੇ ਹੀ ਲਿਖੇ ਹੋਏ ਹਨ । ਆਹ ਜਿਹੜਾ ਗੀਤ ਮੈ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਸਾਈਂ ਅਖਤਰ ਦੀ ਆਵਾਜ਼ ਐ, ਇਸ ਤੋਂ ਦੱਸ ਵਰ੍ਹੇ ਬਾਅਦ ਇਹ ਗੀਤ ਆਲਮ ਲੁਹਾਰ ਨੇ ਵੀ ਰਿਕਾਰਡ ਕਰਵਾਇਆ, ਪਰ ਅਫਸੋਸ ਉਸਨੇ ਗੀਤ ਵਿੱਚੋਂ ਝੱਲੇ ਦਾ ਨਾਮ ਕੱਢ ਕੇ ਆਪਣਾ ਨਾਮ ਪਾ ਕੇ ਗਾ ਦਿੱਤਾ ।
ਛੱਡ ਯਾਰ ਆਲਮ
ਤੇਰਾ ਦੁਨੀਆਂ ਤੇ ਕੰਮ ਕੀ
ਦੂਸਰਾ ਉਸਨੇ ਰੋਗ ਦੀ ਥਾਂ ਦੁੱਖੜਾ ਕਰ ਦਿੱਤਾ, ਤੇ ਗੀਤ ਮਕਬੂਲ ਵੀ ਬਹੁਤ ਹੋ ਗਿਆ
ਤ੍ਰਾਸਦੀ ਇਹ ਐ ਕਿ ਮੈਂ ਪਾਕਿਸਤਾਨ ਦੇ ਪੰਜਾਬੀ ਸਾਹਿਤਕਾਰਾਂ ਤੋਂ ਝੱਲੇ ਬਾਰੇ ਪੁੱਛ ਪੁੱਛ ਹੰਭ ਗਿਆ ਉਹਦਾ ਕੁੱਝ ਨਹੀਂ ਪਤਾ, ਨਾ ਹੀ ਕਿਸੇ ਨੇ ਉਹਦੇ ਬਾਰੇ ਕੁੱਝ ਲਿਖਿਆ ਤੇ ਨਾ ਹੀ ਛਾਪਿਆ, ਲਾਹੌਰ ਦੀ ਯੂਨੀਵਰਸਿਟੀ ਵੀ ਇਸ ਮਾਮਲੇ ਚ ਚੁੱਪ ਹੈ ਤੇ ਗੁੱਗਲਜੀ ਮਹਾਰਾਜ ਵੀ ਖਾਮੋਸ਼ ।
ਪਹਿਲਾ ਸੁਆਲ ਕਿ ਜਿਨ੍ਹਾਂ ਲੋਕਾਂ ਦੇ ਗੀਤਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ, ਗਾਇਕਾਂ ਨੂੰ ਨਾਮ ਤੇ ਨਾਮਾਂ ਬਖਸ਼ਿਆ ਉਹਨਾਂ ਗਾਇਕਾਂ ਨੇ ਵੀ ਉਹਨਾ ਨਾਲ ਇਨਸਾਫ ਨਹੀਂ ਕੀਤਾ ਤੇ ਹੁਣ ਅਗਲਾ ਸੁਆਲ
ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਅਮਰੀਕਾ ਦੀਆਂ ਧਰਤੀਆਂ ਤੇ ਜਾ ਕੇ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਨ ਵਾਲੇ ਸਾਹਿਤਕਾਰਾਂ ਨੇ ਇਸ ਪਾਸੇ ਕੀ ਕਦਮ ਪੁੱਟੇ, ਸਾਹਿਤਕਾਰੀ ਤੇ ਲੇਖਣੀ ਦੇ ਸਿਰ ਤੇ ਉੱਚੇ ਉੱਚੇ ਸਰਕਾਰੀ ਆਹੁਦੇ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਤਾਂ ਗੀਤਕਾਰਾਂ ਨੂੰ ਸਾਹਿਤਕਾਰ ਹੀ ਨਹੀਂ ਮੰਨਦੇ ।
ਐਧਰ ਆਪਣੇ ਆਪ ਨੂੰ ਪੰਜਾਬੀ ਦੇ ਅਲੰਬਰਦਾਰ ਕਹਾਉਣ ਵਾਲੇ ਲੇਖਕਾਂ ਨੇ ਤਾਂ ਕਦੇ
ਤਿੰਨ ਪੀੜ੍ਹੀਆਂ ਤੋਂ ਲਗਾਤਾਰ ਪੰਜਾਬੀਆਂ ਦੇ ਹਰਮਨ ਪਿਆਰੇ ਗੀਤ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਦੇ ਗੀਤਕਾਰ ਹਰਚਰਨ ਸਿੰਘ ਪ੍ਰਵਾਨਾ ਬਾਰੇ ਵੀ ਇਕ ਅੱਖਰ ਨਹੀਂ ਲਿਖਿਆ ਐਦਾਂ ਦੇ ਅਨੇਕਾਂ ਹੀ ਨਾਮ ਨੇ ਜਿਹਨਾਂ ਦੇ ਗੀਤ ਅਮਰ ਹਨ ਪਰ ਗੀਤਕਾਰਾਂ ਦੇ ਨਾਮ ਗੁਆਚ ਗਏ , ਸਾਗਰ ਸਦੀਕੀ ਵਰਗੇ ਸ਼ਾਇਰ ਅੰਮ੍ਰਿਤਸਰ ਚ ਲਕੜ ਦੇ ਕੰਘੇ ਬਣਾ ਕੇ ਵੇਚਦੇ ਰਹੇ, ਤੇ ਬੇਘਰੇ ਰਹਿ ਕੇ ਸੜਕ ਕਿਨਾਰੇ ਦਮ ਤੋੜ ਗਏ ਜਿਹਨਾਂ ਦੇ ਗੀਤ ਗੁਲਾਮ ਅਲੀ ਵਰਗੇ ਗਾਇਕ ਹਜ਼ਾਰਾਂ ਲੋਕਾਂ ਦੀਆਂ ਮਹਿਫ਼ਿਲਾਂ ਚ ਗਾਉਂਦੇ ਹਨ
ਕਦੋਂ ਜਾਗਣਗੇ ਪੰਜਾਬੀ ਇਕ ਸੁਆਲ ?

ਜੇਐਨਯੂ ਹਿੰਸਾ:

ਨਕਾਬਪੋਸ਼ ਚੈੱਕ ਸ਼ਰਟ ਵਾਲੀ ਕੁੜੀ ਦੀ ਪਛਾਣ,

ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ

ਜੇਐਨਯੂ ' 5 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਿੰਸਾ 'ਚ ਸ਼ਾਮਲ ਨਕਾਬਪੋਸ਼ ਚੈਕ ਸ਼ਰਟ ਨਾਲ ਲੜਕੀ ਦੀ ਪਛਾਣ ਕੀਤੀ ਹੈ। ਇਹ ਲੜਕੀ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਦੀ ਇੱਕ ਵਿਦਿਆਰਥੀ ਹੈ। ਕ੍ਰਾਈਮ ਬ੍ਰਾਂਚ ਹੁਣ ਲੜਕੀ ਨੂੰ ਨੋਟਿਸ ਦੇਵੇਗੀ ਅਤੇ ਪੁੱਛਗਿੱਛ ਕਰੇਗੀ।
ਅਸਲ 'ਚ ਨਕਾਬਪੋਸ਼ ਬਦਮਾਸ਼ਾਂ ਨੇ ਜੇਐੱਨਯੂ ਹੋਸਟਲ 'ਚ ਦਾਖਲ ਹੋ ਕੇ ਭੰਨਤੋੜ ਕੀਤੀ ਸੀਇਨ੍ਹਾਂ 'ਚ ਇੱਕ ਲੜਕੀ ਵੀ ਸੀ ਜਿਸ ਨੇ ਚੈਕ ਸ਼ਰਟ ਪਾਈ ਹੋਈ ਸੀ। ਇਸ ਹਿੰਸਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈਜਿਸ 'ਚ ਇਹ ਲੜਕੀ ਦੂਜੇ ਨਕਾਬਪੋਸ਼ ਬਦਮਾਸ਼ਾਂ ਦੇ ਨਾਲ ਨਜ਼ਰ ਆ ਰਹੀ ਹੈ। ਜੇਐਨਯੂ ਦੇ ਕੁਝ ਨੌਂ ਵਿਦਿਆਰਥੀਆਂ ਨੂੰ ਨੋਟਿਸ ਦੇਣ 'ਤੇ ਕ੍ਰਾਈਮ ਬ੍ਰਾਂਚ ਨੇ ਅੱਜ ਕਮਲਾ ਮਾਰਕੀਟ ਕ੍ਰਾਈਮ ਬ੍ਰਾਂਚ ਦੇ ਦਫਤਰ 'ਚ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਇਹ ਲੋਕ ਸਵੇਰੇ 11 ਵਜੇ ਕਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਸਕਦੇ ਹਨ।
ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਜੇਐਨਯੂ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ 'ਚ ਨੌਂ ਸ਼ੱਕੀ ਵਿਅਕਤੀਆਂ ਦੀ ਤਸਵੀਰ ਜਾਰੀ ਕੀਤੀ ਸੀਜਿਨ੍ਹਾਂ 'ਚ ਪੰਕਜ ਮਿਸ਼ਰਾਆਈਸ਼ੀ ਘੋਸ਼ (ਜੇਐਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ)ਵਾਸਕਰ ਵਿਜੇਸੁਚੇਤਾ ਤਾਲੁਕਦਾਰਚੁਨਚਨ ਕੁਮਾਰਡੋਲਨ ਸਾਮੰਤਾਪ੍ਰਿਆ ਰੰਜਨਯੋਗਿੰਦਰ ਭਾਰਦਵਾਜ ਅਤੇ ਵਿਕਾਸ ਪਟੇਲ ਦੇ ਨਾਂ ਸ਼ਾਮਲ ਹਨ। ਯੋਗੇਂਦਰ ਭਾਰਦਵਾਜ ਏਕਤਾ ਦੇ ਵਿਰੁੱਧ ਖੱਬੇ ਵਟਸਐਪ ਸਮੂਹ ਦਾ ਪ੍ਰਬੰਧਕ ਹੈ। ਇਸ 'ਚ ਦੋ ਸ਼ੱਕੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਸਬੰਧਤ ਹਨ ਅਤੇ ਸੱਤ ਖੱਬੇਪੱਖੀ ਨਾਲ ਜੁੜੇ ਹੋਏ ਹਨ।
ਇਸ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤਕ ਜੋ ਖੁਲਾਸੇ ਹੋ ਰਹੇ ਹਨਉਸ ਮੁਤਾਬਕ ਹਿੰਸਾ ਨੂੰ ਭੜਕਾਉਣ 'ਚ ਵ੍ਹੱਟਸਐਪ ਗਰੁਪ ਦੀ ਵੱਡੀ ਭੂਮਿਕਾ ਹੈ। ਇਹ ਸਮੂਹ ਖ਼ੁਦ ਜੇਐਨਯੂ ਦੇ ਏਬੀਵੀਪੀ ਦੇ ਆਗੂ ਯੋਗੇਂਦਰ ਭਾਰਦਵਾਜ ਵੱਜੋਂ ਬਣਾਇਆ ਗਿਆ ਸੀ। ਇਸ ਸਮੂਹ ' 60 ਲੋਕ ਸ਼ਾਮਲ ਸੀ। ਇਸ ਸਮੂਹ ਦੇ ਅਧਾਰ 'ਤੇ ਯੋਗੇਂਦਰ ਭਾਰਦਵਾਜ ਅਤੇ ਵਿਕਾਸ ਪਟੇਲ ਦੀ ਵੀ ਪਛਾਣ ਕੀਤੀ ਗਈ ਹੈ।

ਜਦੋਂ ਜਾਮੀਆ ਯੂਨੀਵਰਸਿਟੀ ਦੀ ਵੀਸੀ ਨਾਲ

ਅੱਧੇ ਘੰਟੇ ਤੱਕ ਵਿਦਿਆਰਥੀਆਂ ਕਰਦੇ ਰਹੇ ਸਵਾਲ-ਜਵਾਬ

ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀ 15 ਦਸੰਬਰ ਨੂੰ ਜਾਮੀਆ ਕੈਂਪਸ 'ਚ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕਰ ਰਹੇ ਸਨ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੇ ਖ਼ਿਲਾਫ਼ ਐੱਫਆਈਆਰ ਦਰਜ ਨਹੀਂ ਹੁੰਦੀ ਉਹ ਪ੍ਰੀਖਿਆ ਦਾ ਬਾਈਕਾਟ ਕਰਨਗੇ।
ਰੋਸ-ਮੁਜ਼ਾਹਰਿਆਂ ਨੂੰ ਦੇਖਦੇ ਹੋਏ ਜਾਮੀਆ ਦੀ ਵਾਈਸ ਚਾਂਸਲਰ ਨਜ਼ਮਾ ਅਖ਼ਤਰ ਸਾਹਮਣੇ ਆਈ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤਾ।
ਵੀਸੀ ਨੇ ਕਿਹਾ ਕਿ ਪੁਲਿਸ ਨੇ ਜਾਮੀਆ ਕੈਂਪਸ 'ਚ ਵੜਨ ਤੋਂ ਪਹਿਲਾਂ ਆਗਿਆ ਨਹੀਂ ਲਈ ਸੀ ਅਤੇ ਕੈਂਪਸ ਅੰਦਰ ਜਦੋ ਵੀ ਕਾਰਵਾਈ ਕੀਤੀ ਉਸ ਦੇ ਖ਼ਿਲਾਫ਼ ਜਾਮੀਆ ਪ੍ਰਸ਼ਾਸਨ ਕੋਰਟ ਜਾਵੇਗਾ।
ਨਜ਼ਮਾ ਅਖ਼ਤਰ ਨੇ ਕਿਹਾ, "ਅਸੀਂ ਜੋ ਐੱਫਆਈਆਰ ਕਰਵਾਈ ਹੈ, ਉਸ ਨੂੰ ਪੁਲਿਸ ਰੀਸੀਵ ਨਹੀਂ ਕਰ ਰਹੀ ਹੈ। ਤੁਸੀਂ ਜੋ ਚਾਹੁੰਜੇ ਹੋ ਉਹ ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਰਕਾਰ ਕਰਮਚਾਰੀ ਹਾਂ। ਅਸੀਂ ਸਰਕਾਰ ਨੂੰ ਇਤਰਾਜ਼ ਭੇਜੇ ਹਨ। ਹੁਣ ਅਸੀਂ ਕੋਰਟ ਵੀ ਜਾਵਾਂਗੇ।"
ਵਿਦਿਆਰਥੀਆਂ ਨੇ ਇਸ ਤੋਂ ਬਾਅਦ ਸਵਾਲ ਕੀਤਾ ਕਿ 15 ਪਹਿਲਾਂ ਵੀ ਇਹੀ ਕਿਹਾ ਗਿਆ ਸੀ ਕਿ ਜਾਮੀਆ ਪ੍ਰਸ਼ਾਸਨ ਕੋਰਟ ਜਾਵੇਗਾ। ਦੂਜਾ ਸਵਾਲ ਇਹ ਵੀ ਹੈ ਕਿ ਪੁਲਿਸ ਜਾਮੀਆ ਕੈਂਪਸ 'ਚ ਵੜੀ ਕਿਵੇਂ ਅਤੇ ਮੀਡੀਆ 'ਚ ਇਸ ਦੀ ਜਵਾਬਦੇਹੀ ਨੂੰ ਲੈ ਕੇ ਸਵਾਲ ਹੋਇਆ ਤਾਂ ਤੁਸੀਂ ਕਿਹਾ ਸੀ, "ਕੋਈ ਨਹੀਂ।" ਸਿੱਧਾ ਜਵਾਬ ਕਿਉਂ ਨਹੀਂ ਦਿੱਤਾ।
ਉਸ 'ਤੇ ਵੀਸੀ ਨਜ਼ਮਾ ਅਖ਼ਤਰ ਨੇ ਕਿਹਾ, "ਤੁਸੀਂ ਜੋ ਟੀਵੀ ਇੰਟਰਵਿਊ ਦੇਖਿਆ ਹੈ ਉਹ ਅਧੂਰਾ ਹੈ। ਮੈਂ ਕਹਿੰਦੀ ਹਾਂ ਕਿ ਉਹ ਪੂਰਾ ਇੰਟਰਵਿਊ ਦਿਖਾਉਣ ਤਾਂ ਹੀ ਸਪੱਸ਼ਟ ਹੋਵੇਗਾ।"
ਦੱਸ ਦਈਏ ਕਿ 15 ਦਸੰਬਰ ਨੂੰ ਜਾਮੀਆ ਇਲਾਕੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋਏ ਮੁਜ਼ਾਹਰੇ ਦੌਰਾਨ ਹਿੰਸਾ ਭੜਕ ਗਈ ਸੀ।
ਇਸ ਦੌਰਾਨ ਕਈ ਬੱਸਾਂ ਵਿੱਚ ਅੱਗ ਲਗਾਈ ਅਤੇ ਭੰਨ-ਤੋੜ ਦੀਆਂ ਘਟਨਾਵਾਂ ਵੀ ਹੋਈਆਂ ਸਨ। ਇਲਜ਼ਾਮ ਹਨ ਕਿ ਦੇਰ ਸ਼ਾਮ ਦਿੱਲੀ ਪੁਲਿਸ ਨੇ ਜਾਮੀਆ ਕੈਂਪਸ ਵਿੱਚ ਵੜ ਕੇ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਅਤੇ ਲਾਈਬ੍ਰੇਰੀ 'ਚ ਵੜ ਕੇ ਭੰਨਤੋੜ ਕੀਤੀ ਸੀ।
ਸੀਏਏ ਅਤੇ ਜਾਮੀਆ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਿਦਿਆਰਥੀ ਬੀਤੇ ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਵਿਦਿਆਰਥੀਆਂ ਨੇ ਇਹ ਵੀ ਕਿਹਾ ਹੈ ਕਿ ਇਸ ਗੱਲ ਨੂੰ ਸਵੀਕਾਰ ਕੀਤਾ ਜਾਵੇ ਕਿ ਜਾਮੀਆ 'ਚ ਪੁਲਿਸ ਨੇ ਸਰਕਾਰ ਦੇ ਕਹਿਣ 'ਤੇ ਵਿਦਿਆਰਥੀਆਂ ਨਾਲ ਕੁੱਟਮਾਰ ਅਤੇ ਭੰਨਤੋੜ ਕੀਤੀ।
ਪਰ ਵੀਸੀ ਨੇ ਕਿਹਾ ਕਿ ਉਹ ਕਿਸੇ ਦੀ ਕਹੀ ਗੱਲ ਨਹੀਂ ਦੁਹਰਾਉਣਗੇ। ਉਨ੍ਹਾਂ ਨੇ ਕਿਹਾ, "ਤੁਸੀਂ ਆਪਣੀ ਗੱਲ ਮੇਰੇ ਮੂੰਹ 'ਚ ਨਾ ਪਾਓ। ਮੈਂ ਆਪਣੀ ਗੱਲ ਕਹਾਂਗੀ। ਦਿੱਲੀ ਪੁਲਿਸ ਜਾਮੀਆ ਕੈਂਪਸ ਵਿੱਚ ਸਾਡੀ ਆਗਿਆ ਦੇ ਬਿਨਾ ਵੜੀ ਸੀ। ਸਾਡੇ ਮਾਸੂਮ ਬੱਚਿਆਂ ਨੂੰ ਕੁੱਟਿਆਂ ਸੀ ਅਤੇ ਬਹੁਤ ਤਕਲੀਫ਼ ਦਿੱਤੀ। ਇਹ ਚੀਜ਼ ਅਸੀਂ ਬਿਲਕੁਲ ਨਹੀ ਬਰਦਾਸ਼ਤ ਕਰਾਂਗੇ।"
ਵਾਈਸ ਚਾਂਸਲਰ ਅਤੇ ਵਿਦਿਆਰਥੀਆਂ ਵਿਚਾਲੇ ਸਵਾਲ-ਜਵਾਬ ਅੱਧੇ ਘੰਟੇ ਤੋਂ ਵੀ ਵੱਧ ਚੱਲੇ। ਜਾਮੀਆ ਦੇ ਵਿਦਿਆਰਥੀ ਪੁਲਿਸ ਦੇ ਖ਼ਿਲਾਫ਼ ਤੁਰੰਤ ਐੱਫਆਈਆਰ ਕਰਵਾਉਣ ਦੀ ਜ਼ਿੱਦ 'ਤੇ ਅੜੇ ਰਹੇ। ਵਿਦਿਆਰਥੀਆਂ ਨੇ ਸਵਾਲ ਕੀਤਾ ਕਿ ਆਖ਼ਿਰ ਕਦੋਂ ਸ਼ਿਕਾਇਤ ਦਰਜ ਹੋਵੇਗੀ।
ਨੱਡਾ ਹੋਣਗੇ ਭਾਜਪਾ ਦੇ ਨਵੇਂ ਪ੍ਰਧਾਨ,
20 ਜਨਵਰੀ ਨੂੰ ਕੀਤਾ ਜਾਵੇਗਾ ਐਲਾਨ
ਜੇਪੀ ਨੱਡਾ 20 ਜਨਵਰੀ ਨੂੰ ਭਾਜਪਾ ਦੇ 11ਵੇਂ ਕੌਮੀ ਪ੍ਰਧਾਨ ਚੁਣੇ ਜਾਣਗੇ। ਦੱਸ ਦੇਈਏ ਕਿ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦਾ ਨਵਾਂ ਰਾਸ਼ਟਰੀ ਪ੍ਰਧਾਨ ਚੁਣਨਾ ਲਗਪਗ ਤੈਅ ਹੈ। ਫਿਲਹਾਲ ਭਾਜਪਾ ਸੰਗਠਨ ਲਈ ਚੋਣਾਂ ਚੱਲ ਰਹੀਆਂ ਹਨ। ਭਾਜਪਾ ਦੇ ਸੰਵਿਧਾਨ ਮੁਤਾਬਕ 50 ਪ੍ਰਤੀਸ਼ਤ ਤੋਂ ਵੱਧ ਰਾਜ ਇਕਾਈਆਂ ਦੀਆਂ ਚੋਣਾਂ ਤੋਂ ਬਾਅਦ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਜਾ ਸਕਦਾ ਹੈ।
ਜੇਪੀ ਨੱਡਾ ਨੂੰ ਵੀ ਭਾਜਪਾ ਦੀ ਰਾਸ਼ਟਰੀ ਪ੍ਰਧਾਨ ਪ੍ਰਕਿਰਿਆ ਤਹਿਤ ਰਾਸ਼ਟਰੀ ਪ੍ਰਧਾਨ ਚੁਣਿਆ ਜਾਵੇਗਾ। ਸੂਤਰਾਂ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਲਈ ਨਾਮਜ਼ਦਗੀ ਪ੍ਰਕਿਰਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਵਾਪਸੀ ਦਾ ਸਮਾਂ ਦੁਪਹਿਰ ਵਜੇ ਤੱਕ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਸ਼ਾਮ 4:00 ਵਜੇ ਤੱਕਭਾਜਪਾ ਦੇ ਨਵੇਂ ਕੌਮੀ ਪ੍ਰਧਾਨ ਇਨਾਮ ਦਾ ਐਲਾਨ ਕੀਤਾ ਜਾਵੇਗਾ।
ਜੇਪੀ ਨੱਡਾ ਨੇ ਸਾਲ 2010 'ਚ ਰਾਸ਼ਟਰੀ ਰਾਜਨੀਤੀ 'ਚ ਐਂਟਰੀ ਕੀਤੀ ਸੀ। ਉਦੋਂ ਤਤਕਾਲੀਨ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਨੇ ਉਨ੍ਹਾਂ ਨੂੰ ਪਾਰਟੀ ਦਾ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਤੇ ਬਾਅਦ 'ਚ ਅਮਿਤ ਸ਼ਾਹ ਨੇ ਉਸ ਨੂੰ ਆਪਣੀ ਪਾਰਟੀ 'ਚ ਰਾਸ਼ਟਰੀ ਜਨਰਲ ਸਕੱਤਰ ਬਣਾਇਆ। ਹੁਣ ਜਦੋਂ ਵੀ ਭਾਜਪਾ ਦਾ ਕੌਮੀ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਉਹ ਪਾਰਟੀ ਦੇ 11ਵੇਂ ਰਾਸ਼ਟਰੀ ਪ੍ਰਧਾਨ ਹੋਣਗੇ।
ਲਾਹੌਰ ਹਾਈ ਕੋਰਟ ਨੇ ਪਰਵੇਜ਼ ਮੁਸ਼ੱਰਫ਼
ਦੀ ਮੌਤ ਦੀ ਸਜ਼ਾ ਕੀਤੀ ਖਾਰਿਜ
ਪਾਕਿਸਤਾਨ ਦੇ ਸਾਬਕਾ ਫ਼ੌਜੀ ਹਾਕਮ ਪਰਵੇਜ਼ ਮੁਸ਼ੱਰਫ਼ ਵਿਰੁੱਧ ਦੇਸ਼ਧਰੋਹ ਦੇ ਮਾਮਲੇ ਚ ਮੌਤ ਦੀ ਸਜ਼ਾ ਸੁਣਾਉਣ ਵਾਲੀ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਹੀ ਲਾਹੌਰ ਹਾਈ ਕੋਰਟ ਨੇ ਗ਼ੈਰਸੰਵਿਧਾਨਕਕਰਾਰ ਦੇ ਦਿੱਤਾ ਹੈ। ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 17 ਦਸੰਬਰ ਨੂੰ 74 ਸਾਲਾ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਛੇ ਸਾਲਾਂ ਤੱਕ ਉਨ੍ਹਾਂ ਵਿਰੁੱਧ ਦੇਸ਼ਧਰੋਹ ਦੇ ਹਾਈਪ੍ਰੋਫ਼ਾਈਲ ਮਾਮਲੇ ਦੀ ਸੁਣਵਾਈ ਚੱਲੀ ਸੀ। ਇਹ ਮਾਮਲਾ ਸਾਲ 2013 ਦੌਰਾਨ ਉਦੋਂ ਦੀ ਪਾਕਿਸਤਾਨ ਮੁਸਲਿਮ ਲੀਗਨਵਾਜ਼ ਸਰਕਾਰ ਨੇ ਦਾਇਰ ਕੀਤਾ ਸੀ। ਜਿਸ ਤੋਂ ਮਗਰੋਂ ਹੁਣ ਲਾਹੌਰ ਹਾਈ ਕੋਰਟ ਨੇ ਜਨਰਲ ਪਰਵੇਜ਼ ਮੁਸ਼ੱਰਫ਼ ਵਿਰੁੱਧ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਗ਼ੈਰਸੰਵਿਧਾਨਕ ਕਰਾਰ ਦਿੱਤਾ ਹੈ। ਜਸਟਿਸ ਸਈਅਦ ਮਜ਼ਹਰ ਅਲੀ ਅਕਬਰ ਨਕਵੀ, ਜਸਟਿਸ ਮੁਹੰਮਦ ਅਮੀਰ ਭੱਟੀ ਤੇ ਜਸਟਿਸ ਚੌਧਰੀ ਮਸੂਦ ਜਹਾਂਗੀਰ ਦੇ ਬੈਂਚ ਦਾ ਇਹ ਫ਼ੈਸਲਾ ਜਨਰਲ ਮੁਸ਼ੱਰਫ਼ ਦੀ ਪਟੀਸ਼ਨ ਤੇ ਆਇਆ ਹੈ। ਜਨਰਲ ਮੁਸ਼ੱਰਫ਼ ਨੇ ਉਨ੍ਹਾਂ ਵਿਰੁੱਧ ਦੇਸ਼ਧਰੋਹ ਦੇ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਚੁਣੌਤੀ ਦਿੱਤੀ ਸੀ। ਜਨਰਲ ਮੁਸ਼ੱਰਫ਼ ਨੇ ਆਪਣੀ ਪਟੀਸ਼ਨ ਚ ਲਾਹੌਰ ਹਾਈ ਕੋਰਟ ਨੇ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਗ਼ੈਰਕਾਨੂੰਨੀ, ਅਧਿਕਾਰਖੇਤਰ ਤੋਂ ਬਾਹਰ ਤੇ ਗ਼ੈਰਸੰਵਿਧਾਨਕ ਕਰਾਰ ਦਿੰਦਿਆਂ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਜਿਸ ਤੇ ਹੁਣ ਹਾਈ ਕੋਰਟ ਦੇ ਫੈਸਲੇ ਮਗਰੋਂ ਇਹ ਸਜ਼ਾ ਰੱਦ ਹੋ ਗਈ ਹੈ ।
ਹਵਾਈ ਜਹਾਜ਼ ਨੂੰ ਸੁੱਟਣ ਵਾਲਿਆਂ ਨੂੰ ਸਜ਼ਾ ਦੇ ਹੱਕ
ਚ ਈਰਾਨੀ ਰਾਸ਼ਟਰਪਤੀ:ਹੋਈਆਂ ਗ੍ਰਿਫ਼ਤਾਰੀਆਂ
ਪਿਛਲੇ ਹਫ਼ਤੇ ਯੂਕਰੇਨ ਦੇ ਜਹਾਜ਼ ਨੂੰ ਸੁੱਟਣ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਕਹਿਣਾ ਹੈ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ । ਰੁਹਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਸਾਡੇ ਲੋਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਪੱਧਰ ਉੱਤੇ ਇਹ ਲਾਪਰਵਾਹੀ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੈ ਹੈ। ਇਹ ਬਿਆਨ ਉਨ੍ਹਾਂ ਨੇ ਇੱਕ ਟੈਲੀਵੀਜ਼ਨ ਇੰਟਰਵਿਊ ਵਿੱਚ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਸਜ਼ਾ ਦਾ ਹੱਕਦਾਰ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਨਿਆਂਪਾਲਿਕਾ ਨੂੰ ਵੱਡੇ ਜੱਜਾਂ ਦੀ ਇੱਕ ਵਿਸ਼ੇਸ਼ ਅਦਾਲਤ ਕਾਇਮ ਕਰਨੀ ਚਾਹੀਦੀ ਹੈ ਜਿਸ ਵਿੱਚ ਦਰਜਨਾਂ ਮਾਹਰ ਹੋਣ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਤਹਿਰਾਨ ਨੇ ਯੂਕਰੇਨ ਏਅਰ ਲਾਈਨ ਦਾ ਇੱਕ ਜਹਾਜ਼ ਨੂੰ ਮਿਜ਼ਾਇਲ ਨਾਲ ਸੁੱਟ ਦਿੱਤਾ ਸੀ। ਇਸ ਹਾਦਸੇ ਵਿੱਚ 176 ਯਾਤਰੀਆਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਈਰਾਨ ਨੇ ਪਹਿਲੇ ਕਈ ਦਿਨਾਂ ਤੱਕ ਅਮਰੀਕੀ ਖੁਫੀਆ ਜਾਣਕਾਰੀ ਦੇ ਆਧਾਰ ਉੱਤੇ ਪੱਛਮੀ ਦਾਅਵਿਆਂ ਨੂੰ ਨਕਾਰਿਆ ਹੈ ਕਿ ਇਹ ਮਿਜ਼ਾਇਲ ਰਾਹੀਂ ਉਸ ਨੇ ਹੀ ਯੂਕੇਰਨ ਦਾ ਜਹਾਰਜ਼ ਸੁੱਟਿਆ ਸੀ। ਉਧਰ ਯੂਕ੍ਰੇਨ ਦੇ ਰਾਸ਼ਟਰਪਤੀ, ਵਲੋਡਿਮਿਰ ਜੇਲੇਂਸਕੀ ਨੇ ਸ਼ਨਿੱਚਰਵਾਰ ਨੂੰ ਮੰਗ ਕੀਤੀ ਹੈ ਕਿ ਇਰਾਨ ਯੂਕਰੇਨ ਏਅਰ ਲਾਇਨਜ਼ ਨੂੰ ਸੁੱਟਣ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਵੇ ਅਤੇ ਇਸ ਲਈ ਮੁਆਵਜ਼ੇ ਦਾ ਭੁਗਤਾਨ ਕਰੇ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਰਾਨ ਦੋਸ਼ੀਆਂ ਨੂੰ ਲੱਭ ਲਵੇਗਾ।
ਇਸੇ ਦੌਰਾਨ ਖ਼ਬਰਾਂ ਹਨ ਕਿ ਜਹਾਜ਼ ਨੂੰ ਸੁੱਟਣ ਦੇ ਮਾਮਲੇ ਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਅਮਰੀਕਾ ਚ ਭਾਰਤ ਦੇ ਰਾਜਦੂਤ

ਤਰਨਜੀਤ ਸਿੰਘ ਸੰਧੂ ਹੋਣਗੇ

ਅਮਰੀਕਾ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਜ਼ਿੰਮੇਵਾਰੀ ਸੰਭਾਲਣਗੇ ਤਰਨਜੀਤ ਸਿੰਘ ਸੰਧੂ। ਉਹ ਹਰਸ਼ ਵਰਧਨ ਸਿੰਗਲਾ ਦੀ ਥਾਂ ਲੈਣਗੇ ਜਿਹਨਾਂ ਨੂੰ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ ਤੇ ਉਹ ਇਸ ਮਹੀਨੇ ਦੇ ਅਖੀਰ ਵਿਚ ਚਾਰਜ ਸੰਭਾਲਣ ਲਈ ਨਵੀਂ ਦਿੱਲੀ ਜਾਣਗੇ। ਰਾਜਦੂਤ ਦੀ ਨਿਯੁਕਤੀ ਲਈ ਸਮਰਥ ਅਥਾਰਟੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਸਰਕਾਰ ਵੱਲੋਂ ਹਾਲੇ ਇਸਦਾ ਰਸਮੀ ਐਲਾਨ ਬਾਕੀ ਹੈ। ਸੰਧੂ ਇਸ ਵੇਲੇ ਸ੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਦੇ ਰਹੇ ਹਨ ਜਿਥੇ ਉਹ 24 ਜਨਵਰੀ 2017 ਤੋਂ ਤਾਇਨਾਤ ਹਨ। ਉਹ ਇਸ ਤੋਂ ਪਹਿਲਾਂ 2013 ਤੋਂ 2017 ਤੱਕ ਵਾਸ਼ਿੰਗਟਨ ਡੀ ਸੀ ਵਿਚ ਭਾਰਤੀ ਸਫਾਰਤਖਾਨੇ ਵਿਚ ਡਿਪਟੀ ਚੀਫ ਮਿਸ਼ਨ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਹਨਾਂ 1997 ਅਤੇ 2000 ਦਰਮਿਆਨ ਭਾਰਤੀ ਮਿਸ਼ਨ ਵਿਚ ਕੰਮ ਕੀਤਾ ਹੈ ।

ਹੈਰੀਟੇਜ਼ ਸਟ੍ਰੀਟਤੇ ਲੱਗੇ ਭੰਗੜੇ-ਗਿੱਧੇ
ਵਾਲੇ ਬੁੱਤਾਂ ਦੀ ਭੰਨਤੋੜ ਕਰਨ ਵਾਲੇ 8 ਗ੍ਰਿਫਤਾਰ
ਅੰਮ੍ਰਿਤਸਰ ਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਹੈਰੀਟੇਜ ਸਟ੍ਰੀਟ ਦੇ ਬਾਹਰ ਲੱਗੇ ਗਿੱਧੇ-ਭੰਗੜੇ ਵਾਲੇ ਬੁੱਤਾਂ ਨੂੰ ਹਟਾਉਣ ਲਈ ਸਿੱਖ ਜੱਥੇਬੰਦੀਆਂ ਨੇ ਮੋਰਚਾ ਖੋਲਿ੍ਹਆਂ ਹੋਇਆ ਹੈ। ਮੰਗਲਵਾਰ ਦੇਰ ਰਾਤ ਲਗਭਗ 130 ਵਜੇ ਇਨ੍ਹਾਂ ਬੁੱਤਾਂ ਦੀ ਭੰਨਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਭੰਨਤੋੜ ਕਰਨ ਵਾਲੇ ਸਿੱਖ ਜੱਥੇਬੰਦੀਆਂ ਦੇ 8 ਨੌਜਵਾਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਜੱਥਾ ਹਿੰਮਤ-ਏ-ਖਾਲਸਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਗੁਰੂ ਘਰ ਨੂੰ ਜਾਂਦੇ ਰਾਹ ਤੇ ਲੱਗੇ ਇਨ੍ਹਾਂ ਬੁੱਤਾਂ ਵਿਰੋਧ ਕੀਤਾ ਜਾ ਰਿਹਾ ਹੈ। ਮੰਗਲਵਾਰ ਰਾਤ ਹੈਰੀਟਜ ਸਟ੍ਰੀਟ ਨੇੜੇ ਸਿੱਖ ਜੱਥੇਬੰਦੀਆਂ ਦੇ ਮੈਂਬਰ ਇਕੱਤਰ ਹੋਏ ਅਤੇ ਇਨ੍ਹਾਂ ਬੁੱਤਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਅਤੇ ਉਸ ਤੋਂ ਬਾਅਦ ਇਨ੍ਹਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੈਰੀਟੇਜ਼ ਸਟ੍ਰੀਟ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ-ਭੰਗੜੇ ਦੇ ਬੁੱਤ ਲਗਾਏ ਗਏ ਸਨ । ਸਿੱਖਾਂ ਦੇ ਮੁੱਖ ਧਾਰਮਿਕ ਵੱਲ ਜਾਂਦੇ ਇਸ ਰਸਤੇ ਤੇ ਲੱਗੇ ਇਹਨਾਂ ਬੁੱਤਾਂ ਤੇ ਇਤਰਾਜ਼ ਕਰਦਿਆਂ ਕੁਝ ਸਿੱਖ ਜਥੰਬੇਦੀਆਂ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਏ ਜਾਣ ਲਈ ਆਵਾਜ਼ ਬੁਲੰਦ ਕੀਤੀ ਹੋਈ ਹੈ।
ਉਨਾਓ ਜਬਰ ਜਨਾਹ :
ਉਮਰ ਕੈਦ ਦੇ ਫੈਸਲੇ ਨੂੰ ਚੁਣੌਤੀ ਦੇਣ ਹਾਈ ਕੋਰਟ ਗਿਆ ਸੇਂਗਰ
ਉਨਾਓ ਜਬਰ ਜਨਾਹ ਮਾਮਲੇ ਚ ਉਮਰ ਕੈਦ ਦੀ ਸਜ਼ਾ ਸੁਣ ਚੁੱਕੇ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੇ ਤੀਸ ਹਜ਼ਾਰੀ ਅਦਾਲਤ ਦੇ ਫ਼ੈਸਲੇ ਨੂੰ ਦਿੱਲੀ ਹਾਈਕੋਰਟ ਚ ਚੁਣੌਤੀ ਦਿੱਤੀ ਹੈ। ਬੀਤੀ 20 ਦਸੰਬਰ ਨੂੰ ਤੀਸ ਹਜ਼ਾਰੀ ਅਦਾਲਤ ਨੇ ਕੁਲਦੀਪ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ 25 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ।
ਬੀਤੇ ਦਿਨੀ ਇਸੇ ਮਾਮਲੇ ਚ ਹੀ ਪੀੜਤ ਲੜਕੀ ਦੇ ਪਿਤਾ ਦਾ ਇਲਾਜ ਕਰਨ ਵਾਲੇ ਡਾ ਪ੍ਰਸ਼ਾਂਤ ਉਪਾਧਿਆਇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਪੀੜਤ ਕੁੜੀ ਦੇ ਪਿਤਾ ਨੂੰ ਕੁੱਟਮਾਰ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਡਾ ਪ੍ਰਸ਼ਾਂਤ ਉਪਾਧਿਆਇ ਹੀ ਐਮਰਜੈਂਸੀ ਚ ਸਨ ਤੇ ਉਨ੍ਹਾਂ ਨੇ ਹੀ ਪੀੜਤ ਕੁੜੀ ਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸ ਮਾਮਲੇ ਤੇ ਵਿਵਾਦ ਪੈਦਾ ਹੋਣ ਤੋਂ ਬਾਅਦ ਜਦੋਂ ਇਸ ਦੀ ਸੀਬੀਆਈ ਜਾਂਚ ਸ਼ੁਰੂ ਹੋਈ ਸੀ, ਤਾਂ ਡਾ ਪ੍ਰਸ਼ਾਂਤ ਉਪਾਧਿਆਇ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਲੰਮੇ ਸਮੇਂ ਬਾਅਦ ਉਨ੍ਹਾਂ ਦੀ ਬਹਾਲੀ ਹੋਈ ਸੀ। ਇਸ ਵੇਲੇ ਡਾ ਪ੍ਰਸ਼ਾਂਤ ਫ਼ਤਿਹਪੁਰ ਵਿਖੇ ਤਾਇਨਾਤ ਸਨ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਬਿਆਨਬਾਜੀ
ਸੁਖਬੀਰ ਤੇ ਮਜੀਠੀਆ ਨੂੰ ਸੁਪਰੀਮ ਕੋਰਟ ਦਾ ਨੋਟਿਸ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਹੱਤਕ ਦੇ ਇਲਜ਼ਾਮ ਚ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਕਰ ਕਰਕੇ ਜਵਾਬ ਮੰਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੇਸ ਨੂੰ ਨਾ ਸੁਣਨ ਮਗਰੋਂ ਜਸਟਿਸ ਰਣਜੀਤ ਸਿੰਘ ਵੱਲੋਂ ਸੁਪਰੀਮ ਕੋਰਟ ਵਿੱਚ ਚਣੌਤੀ ਦਿੱਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅਕਾਲੀ ਦਲ ਦੇ ਦੋਵੇਂ ਆਗੂਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਦੋਵਾਂ ਅਕਾਲੀ ਆਗੂਆਂ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਕਮਿਸ਼ਨ ਉਪਰ ਵੀ ਨਿੱਜੀ ਟਿੱਪਣੀਆਂ ਕੀਤੀਆਂ ਤੇ ਜਸਟਿਸ ਰਣਜੀਤ ਸਿੰਘ ਉਪਰ ਕਾਂਗਰਸੀ ਪੱਖੀ ਹੋਣ ਦੇ ਇਲਜ਼ਾਮ ਲਾਏ ਸੀ। ਜਸਟਿਸ ਰਣਜੀਤ ਸਿੰਘ ਨੇ ਇਸ ਨੂੰ ਕਾਨੂੰਨੀ ਦਾ ਮਜ਼ਾਕ ਕਰਾਰ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਵੀ ਅਪਮਾਣ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੰਜਾਬ ਦੀ ਕੈਪਟਨ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਇਆ ਸੀ ।
ਦਿੱਲੀ ਹਾਈ ਕੋਰਟ ਵੱਲੋਂ ਨਿਰਭੈਯਾ ਮਾਮਲੇ ਦੇ ਦੋਸ਼ੀ
ਦੇ ਡੈੱਥ ਵਾਰੰਟ ਤੇ ਰੋਕ ਲਗਾਉਣ ਤੋਂ ਇਨਕਾਰ
ਨਿਰਭੈਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਚ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਦੋਸ਼ੀ ਮੁਕੇਸ਼ ਦੀ ਅਪੀਲ ਉੱਤੇ ਸੁਣਵਾਈ ਕਰਦੇ ਹੋਏ ਖਾਰਜ ਕਰ ਦਿੱਤਾ ਹੈ। ਇਸ ਕੇਸ ਵਿੱਚ ਮੁਕੇਸ਼ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹੇਠਲੀ ਅਦਾਲਤ ਦੇ ਡੈੱਥ ਵਾਰੰਟ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਬੁੱਧਵਾਰ ਨੂੰ ਦਿੱਲੀ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਕਿਉਂਕਿ 2012 ਦੇ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ ਦੇ ਇੱਕ ਦੋਸ਼ੀ ਨੇ ਰਹਿਮ ਦੀ ਅਪੀਲ ਦਾਇਰ ਕੀਤੀ ਹੈ, ਇਸ ਲਈ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। ਹਾਈ ਕੋਰਟ ਨੇ ਇਸ ਕੇਸ ਵਿੱਚ ਦੋਸ਼ੀ ਮੁਕੇਸ਼ ਨੂੰ ਹੇਠਲੀ ਅਦਾਲਤ ਵਿੱਚ ਇਹ ਦੱਸਣ ਲਈ ਕਿਹਾ ਹੈ ਕਿ ਉਸ ਦੀ ਰਹਿਮ ਦੀ ਅਪੀਲ ਅਜੇ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਅਦਾਲਤ ਵਿੱਚ, ਮੁਕੇਸ਼ ਦੇ ਵਕੀਲ ਨੇ ਕਿਹਾ ਕਿ ਉਹ ਹੁਣ ਮੌਤ ਦੀ ਵਾਰੰਟ ਖ਼ਿਲਾਫ਼ ਹੇਠਲੀ ਅਦਾਲਤ ਵਿੱਚ ਜਾਣਗੇ। ਅਦਾਲਤ ਨੇ ਫਿਰ ਇਸ ਪਟੀਸ਼ਨ ਨੂੰ ਵਾਪਸ ਲੈਂਦਿਆਂ ਖਾਰਜ ਕਰ ਦਿੱਤਾ। ਚਾਰ ਦੋਸ਼ੀਆਂ ਵਿਨੈ ਸ਼ਰਮਾ (26), ਮੁਕੇਸ਼ ਸਿੰਘ (32), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਣੀ ਹੈ। ਉਸ ਦੀ ਮੌਤ ਦੀ ਸਜ਼ਾ ਨੂੰ ਅੰਜ਼ਾਮ ਦੇਣ ਲਈ 7 ਜਨਵਰੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਵਾਰੰਟ ਜਾਰੀ ਕੀਤਾ ਸੀ।
ਮੌਤ ਦੀ ਸਜ਼ਾ ਦੇ ਫੈਸਲੇ ਉੱਤੇ ਅਮਲ ਲਈ ਜਾਰੀ ਵਾਰੰਟ ਨੂੰ ਚੁਣੌਤੀ ਦੇਣ ਵਾਲੀ ਦੋਸ਼ੀ ਮੁਕੇਸ਼ ਦੀ ਪਟੀਸ਼ਨ ਉੱਤੇ ਦਿੱਲੀ ਸਰਕਾਰ ਅਤੇ ਕੇਂਦਰ ਨੇ ਜਸਟਿਸ ਮਨਮੋਹਨ ਅਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਨੂੰ ਦੱਸਿਆ ਕਿ ਇਹ ਸਮੇਂ ਤੋਂ ਪਹਿਲਾਂ ਦਾਇਰ ਕੀਤੀ ਗਈ ਪਟੀਸ਼ਨ ਸੀ। ਦਿੱਲੀ ਸਰਕਾਰ ਅਤੇ ਜੇਲ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਸਜ਼ਾ ਸੁਣਨ ਤੋਂ ਪਹਿਲਾਂ ਰਹਿਮ ਦੀ ਅਪੀਲ ਦਾ ਫ਼ੈਸਲਾ ਹੋਣ ਤੱਕ ਇੰਤਜ਼ਾਰ ਕਰਨਾ ਪਵੇਗਾ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਜਦ ਤਕ ਮੌਜੂਦਾ ਰਹਿਮ ਦੀ ਅਪੀਲ ਤੇ ਕੋਈ ਫ਼ੈਸਲਾ ਨਹੀਂ ਆ ਜਾਂਦਾ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮੁਕੇਸ਼ ਅਤੇ ਵਿਨੈ ਦੀਆਂ ਸੁਧਾਰਤਮਕ ਪਟੀਸ਼ਨਾਂ ਖਾਰਜ ਕਰ ਦਿੱਤੀਆਂ।
ਭਗਵੰਤ ਮਾਨ ਤੇ ਸੱਤ ਵਿਧਾਇਕਾਂ ਖਿਲਾਫ ਕੇਸ ਦਰਜ

800 ਵਰਕਰਾਂ ਉਤੇ 147, 149, 332, 353 ਤੇ 188 ਦਫਾ ਲਗੀ

ਚੰਡੀਗੜ੍ਹ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਸੱਤ ਵਿਧਾਇਕਾਂ ਸਣੇ 800 ਦੇ ਕਰੀਬ ਆਪਵਰਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਕੇਸ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਬਿੱਲਾਂ ਵਿੱਚ ਵਾਧੇ ਖਿਲਾਫ ਚੰਡੀਗੜ੍ਹ ਵਿੱਚ ਕੀਤੇ ਰੋਸ ਮੁਜ਼ਾਹਰੇ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਕੀਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਥਾਣਾ ਸੈਕਟਰ-3 ਦੀ ਪੁਲਿਸ ਨੇ ਆਪਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ, ਸੱਤ ਵਿਧਾਇਕਾਂ ਸਣੇ ਸੱਤ ਅੱਠ ਸੌ ਦੇ ਕਰੀਬ ਆਪਵਰਕਰਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 147, 149, 332, 353 ਤੇ 188 ਤਹਿਤ ਕੇਸ ਦਰਜ ਕਰ ਦਿੱਤਾ ਹੈ।
ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਵਿਧਾਇਕਾਂ ਚ ਹਰਪਾਲ ਸਿੰਘ ਚੀਮਾ, ਮਾਸਟਰ ਬਲਦੇਵ ਸਿੰਘ, ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਅਮਨ ਅਰੋੜਾ, ਜੈ ਕਿਸ਼ਨ ਰੋੜੀ, ਸਰਵਜੀਤ ਕੌਰ ਤੇ ਪਾਰਟੀ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਂ ਸ਼ਾਮਲ ਹਨ। ਇਹ ਮਾਮਲਾ ਕਾਂਸਟੇਬਲ ਮਨਪ੍ਰੀਤ ਕੌਰ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ।
ਕਾਬਲੇਗੌਰ ਹੈ ਕਿ ਬਿਜਲੀ ਦਰਾਂ ਚ ਵਾਧੇ ਵਿਰੁੱਧ ਰੋਸ ਵਜੋਂ ਸ਼ੁੱਕਰਵਾਰ ਨੂ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਧਰਨੇ ਦੌਰਾਨ ਵਰਕਰਾਂ ਨੂੰ ਰੋਕਦੇ ਹੋਏ ਚੰਡੀਗੜ੍ਹ ਪੁਲਿਸ ਦੇ ਡੀਐਸਪੀ, ਇੰਸਪੈਕਟਰ ਸਣੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਥਾਣਾ ਸੈਕਟਰ-3 ਦੇ ਮੁਖੀ ਨੀਰਜ ਸਰਨਾ ਮੁਤਾਬਕ ਆਪ ਆਗੂਆਂ ਨੇ ਡਿਪਟੀ ਕਮਿਸ਼ਨਰ ਨੇ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਕਾਨੂੰਨ ਵਿਵਸਥਾ ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ ਕੀਤੀ ਹੈ ਤੇ ਇਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਕਾਂਗਰਸ 'ਚ ਭੂਚਾਲ!
ਬਾਜਵਾ ਤੇ ਕੈਪਟਨ ਦੀ ਫਿਰ ਖੜਕੀ
ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਕਾਂਗਰਸ ਦੇ ਅੰਦਰ ਵੀ ਖਾਨਾਜੰਗੀ ਛਿੜ ਗਈ ਹੈ। ਇਸ ਵਾਰ ਫਿਰ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ ਹੋਏ ਹਨ। ਬਾਜਵਾ ਨੇ ਸਿੱਧਾ ਕੈਪਟਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਬਾਜਵਾ ਖਿਲਾਫ ਕਾਰਵਾਈ ਦੀਆਂ ਰਿਪੋਰਟਾਂ ਮਗਰੋਂ ਉਨ੍ਹਾਂ ਕਿਹਾ ਹੈ ਕਿ ਕਿਸੇ ਹੋਰ ਨੇ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਾਰਵਾਈ ਦੀ ਚਰਚਾ ਛੇੜੀ ਸੀ। ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕਈ ਕੈਬਨਿਟ ਮੰਤਰੀਆਂ ਨੇ ਟੈਲੀਫੋਨ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਬਾਜਵਾ ਖਿਲਾਫ ਕਾਰਵਾਈ ਬਾਰੇ ਚਰਚਾ ਹੋਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਕੈਬਨਿਟ ਮੰਤਰੀਆਂ ਵੱਲੋਂ ਬਾਜਵਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਬਾਜਵਾ ਦਾ ਕਹਿਣਾ ਹੈ ਕਿ ਕੈਬਨਿਟ ਨੇ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ ਸਗੋਂ ਕੈਪਟਨ ਨੇ ਹੀ ਬਿਆਨ ਜਾਰੀ ਕੀਤਾ ਸੀ। ਬਾਜਵਾ ਨੇ ਕਿਹਾ ਕਿ ਉਹ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਰਹਿਣਗੇ ਤੇ ਆਵਾਜ਼ ਚੁੱਕਦੇ ਰਹਿਣਗੇ। ਇਸ ਦੀ ਕੀਮਤ ਜੋ ਵੀ ਦੇਣੀ ਪਵੇਗੀ, ਪਿੱਛੇ ਨਹੀਂ ਹਟਣਗੇ।
ਮੰਤਰੀਆਂ ਵੱਲੋਂ ਕੀਤੀ ਗਈ ਬਾਜਵਾ ਖਿਲਾਫ ਕਾਰਵਾਈ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਕੁਝ ਮੰਤਰੀ ਕੈਬਨਿਟ ਮੀਟਿੰਗ ਵਿੱਚ ਮੌਜੂਦ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਨਾਂ ਪਾ ਕੇ ਬਿਆਨ ਜਾਰੀ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਚਾਰ ਮੰਤਰੀਆਂ ਨਾਲ ਫੋਨ ਰਾਹੀਂ ਸੰਪਰਕ ਹੋਇਆ ਜਿਨ੍ਹਾਂ ਨੇ ਸਪੱਸ਼ਟ ਤੌਰ 'ਤੇ ਕੈਪਟਨ ਵੱਲੋਂ ਜਾਰੀ ਬਿਆਨ ਨਾਲੋਂ ਨਾਤਾ ਤੋੜਿਆ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਤੱਕ ਲਗਾਤਾਰ ਕੈਪਟਨ ਖਿਲਾਫ ਹਰ ਸ਼ਿਕਾਇਤ ਪਹੁੰਚ ਰਹੀ ਹੈ। ਕੈਪਟਨ ਖ਼ਿਲਾਫ਼ ਜਿੰਨੀਆਂ ਵੀ ਆਵਾਜ਼ਾਂ ਖੜ੍ਹੀਆਂ ਹੁੰਦੀਆਂ ਹਨ, ਪੰਜਾਬ ਵਿੱਚ ਉਸ ਦੀ ਰਿਪੋਰਟ ਪਾਰਟੀ ਦੀ ਹਾਈਕਮਾਨ ਤੱਕ ਪਹੁੰਚਾਈ ਜਾਂਦੀ ਹੈ। ਬਾਜਵਾ ਨੇ ਕਿਹਾ ਕਿ ਲੋਕਾਂ ਦੇ ਮੁੱਦੇ ਚੁੱਕਣ ਤੋਂ ਪਿੱਛੇ ਨਹੀਂ ਹਟਾਂਗਾ।
ਅਮਰੀਕਾ ਅਤੇ ਈਰਾਨ ਵਿਚਾਲੇ ਤਨਾਅ
ਅਮਰੀਕੀ ਏਅਰਬੇਸ ਤੇ ਰਾਕੇਟਾਂ ਨਾਲ ਹਮਲਾ
ਅਮਰੀਕਾ ਅਤੇ ਈਰਾਨ ਵਿਚਾਲੇ ਤਨਾਅ ਜਾਰੀ ਹੈ। ਐਤਵਾਰ ਨੂੰ ਇਰਾਕ ਦੇ ਉੱਤਰੀ ਬਗਦਾਦ ਚ ਅਮਰੀਕੀ ਏਅਰਬੇਸ ਤੇ ਰਾਕੇਟ ਦਾਗੇ ਗਏ ਹਨ। ਖ਼ਬਰਾਂ ਅਨੁਸਾਰ ਇਰਾਕ ਚ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ 4 ਰਾਕੇਟ ਦਾਗੇ ਗਏ ਹਨ। ਇਸ ਹਮਲੇ 4 ਇਰਾਕੀ ਹਵਾਈ ਫੌਜੀ ਜ਼ਖਮੀ ਹੋਏ ਹਨ। ਅਮਰੀਕੀ ਫੌਜੀ ਟਿਕਾਣਿਆਂ ਤੇ ਇਹ 6 ਦਿਨ ਚ ਦੂਜਾ ਹਮਲਾ ਹੈ। ਇਰਾਕ ਚ ਅਮਰੀਕੀ ਫੌਜ ਅਤੇ ਗਠਜੋੜ ਵਿਰੁੱਧ ਆਪਣੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਬੀਤੇ ਬੁੱਧਵਾਰ ਨੂੰ ਈਰਾਨ ਨੇ ਦਰਜਨਾਂ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਇਸ ਚ ਦਾਅਵਾ ਕੀਤਾ ਗਿਆ ਸੀ ਕਿ ਹਮਲੇ 80 ਤੋਂ ਵੱਧ ਅਮਰੀਕੀ ਮਾਰੇ ਗਏ ਸਨ, ਪਰ ਅਮਰੀਕਾ ਨੇ ਇਸ ਦਾਅਵੇ ਨੂੰ ਝੂਠਾ ਦੱਸਿਆ ਸੀ । ਅਮਰੀਕਾ ਤੋਂ ਬਦਲਾ ਲੈਣ ਲਈ ਈਰਾਨ ਨੇ ਆਪ੍ਰੇਸ਼ਨ ਮਾਰਟਿਰ ਸੁਲੇਮਾਨੀਮੁਹਿੰਮ ਚਲਾਈ ਸੀ। ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਕੋਰ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਅਮਰੀਕੀ ਹਮਲਾਵਰਾਂ ਦੇ ਅਪਰਾਧਿਕ ਅਤੇ ਅੱਤਵਾਦੀ ਕਾਰਵਾਈਆਂ ਦਾ ਜਵਾਬ ਅਤੇ ਸੁਲੇਮਾਨੀ ਦੀ ਹੱਤਿਆ ਤੇ ਦਰਦਨਾਕ ਸ਼ਹਾਦਤ ਦਾ ਬਦਲਾ ਲੈਣਾ ਸੀ। ਇਸ ਦੌਰਾਨ ਈਰਾਨ ਨੇ ਅਮਰੀਕਾ ਨੂੰ ਬੇਰਹਿਮ, ਅੱਤਵਾਦੀ ਅਤੇ ਸ਼ੈਤਾਨ ਦੱਸਿਆ ਸੀ। ਇੰਨਾ ਹੀ ਨਹੀਂ, ਉਸ ਨੇ ਅਮਰੀਕਾ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਚੇਤਾਵਨੀ ਵੀ ਦਿੱਤੀ ਸੀ। ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨ ਤੇ ਨਵੀਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਸਟੀਵਨ ਨਿਊਚਿਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਟੈਕਸਟਾਈਲ, ਨਿਰਮਾਣ, ਅਤੇ ਖਾਨ ਦੇ ਖੇਤਰਾਂ ਨਾਲ ਜੁੜੇ ਲੋਕਾਂ ਤੇ ਪਾਬੰਦੀ ਲਗਾਉਣ ਵਾਲਾ ਇੱਕ ਸਰਕਾਰੀ ਆਦੇਸ਼ ਜਾਰੀ ਕਰਨਗੇ। ਉਹ ਸਟੀਲ ਅਤੇ ਲੋਹਾ ਖੇਤਰਾਂ ਵਿਰੁੱਧ ਵੱਖਰੀਆਂ ਪਾਬੰਦੀਆਂ ਵੀ ਲਗਾਉਣਗੇ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹਾ ਕਰ ਕੇ ਅਸੀਂ ਈਰਾਨੀ ਸ਼ਾਸਨ ਨੂੰ ਮਿਲਣ ਵਾਲੀ ਕਰੋੜਾਂ ਡਾਲਰ ਦੀ ਸਹਾਇਤਾ ਰੋਕ ਦੇਵਾਂਗੇ।

ਟਰੰਪ ਨੇ ਕਿਉਂ ਮਰਵਾਇਆ ਇਰਾਨੀ ਜਰਨੈਲ?

ਅਮਰੀਕਾ ਕੋਲ ਨਹੀਂ ਸੁਲੇਮਾਨੀ ਖਿਲਾਫ ਕੋਈ ਸਬੂਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦੇ ਜੋ ਕਾਰਨ ਦੱਸੇਉਸ ਦੇ ਪੱਖ 'ਚ ਹੁਣ ਤਕ ਸਬੂਤ ਪੇਸ਼ ਨਹੀਂ ਕੀਤੇ ਗਏ। ਰਾਸ਼ਟਰਪਤੀ ਟਰੰਪ ਨੇ ਦੋ ਦਿਨ ਪਹਿਲਾਂ ਹੀ ਬਗੈਰ ਸਬੂਤਾਂ ਦੇ ਦਾਅਵਾ ਕੀਤਾ ਸੀ ਕਿ ਜਨਰਲ ਸੁਲੇਮਾਨੀ ਬਗਦਾਦ ਸਥਿਤ ਦੂਤਾਵਾਸ ਦੇ ਨਾਲ ਪੱਛਮੀ ਏਸ਼ੀਆ 'ਚ ਮੌਜੂਦ ਚਾਰ ਅਮਰੀਕੀ ਦੂਤਾਵਾਸਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸੀ।
ਜਦਕਿ ਹੁਣ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹੀ ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਸਪਰ ਨੇ ਐਤਵਾਰ ਨੂੰ ਇੱਕ ਚੈਨਲ ਨੂੰ ਕਿਹਾ, "ਮੇਰੇ ਸਾਹਮਣੇ ਚਾਰ ਦੂਤਾਵਾਸਾਂ 'ਤੇ ਹਮਲੇ ਦੀ ਕੋਈ ਗੱਲ ਨਹੀਂ ਆਈ। ਇਸ ਨਾਲ ਜੁੜੇ ਸਬੂਤ ਨਹੀਂ ਹਨ।ਜਦਕਿ ਉਨ੍ਹਾਂ ਨੇ ਰਾਸ਼ਟਰਪਤੀ ਦੇ ਬਿਆਨ ਦਾ ਬਚਾਅ ਕਰਦਿਆਂ ਕਿਹਾ, "ਟਰੰਪ ਦੀ ਤਰ੍ਹਾਂ ਮੈਨੂੰ ਵੀ ਲੱਗਦਾ ਸੀ ਕਿ ਉਹ ਸਾਡੇ ਦੂਤਾਵਾਸਾਂ ਨੂੰ ਹੀ ਨਿਸ਼ਾਨਾ ਬਣਾਉਣਗੇ ਕਿਉਂਕਿ ਉਹ ਕਿਸੇ ਵੀ ਦੇਸ਼ 'ਚ ਸਾਡੀ ਤਾਕਤ ਵੇਖਦੇ ਹਨ"
ਟਰੰਪ ਨੇ ਇੱਕ ਇੰਟਰਵਿਊ 'ਚ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਉਹ ਚਾਰ ਦੂਤਾਵਾਸਾਂ 'ਤੇ ਹਮਲੇ ਦੀ ਸਾਜਿਸ਼ ਕਰ ਰਿਹਾ ਸੀ। ਸ਼ਾਇਦ ਬਗਦਾਦ ਸਥਿਤ ਦੂਤਾਵਾਸ 'ਤੇ ਵੀ ਹਮਲੇ ਦੀ ਕੋਸ਼ਿਸ਼ ਸੀ"ਸੁਲੇਮਾਨੀ ਦੇ ਕਤਲ ਤੋਂ ਇੱਕ ਹਫਤੇ ਬਾਅਦ ਟਰੰਪ ਨੇ ਇਹ ਦਾਅਵਾ ਬਗੈਰ ਸਬੂਤ ਕੀਤਾ ਸੀ।

ਆਸਟਰੇਲੀਆ '5000 ਊਠਾਂ ਨੂੰ ਮਾਰੀ ਗੋਲੀ
ਹਜ਼ਾਰਾਂ ਊਠਾਂ ਨੂੰ ਦੱਖਣੀ ਆਸਟ੍ਰੇਲੀਆ ਦੇ ਇੱਕ ਦੂਰ ਦੁਰੇਡੇ ਹਿੱਸੇ 'ਚ ਗੋਲੀ ਮਾਰ ਦਿੱਤੀ ਗਈ। ਰਿਪੋਰਟ ਮੁਤਾਬਕ ਸੂਬੇ ਦੇ ਉੱਤਰ ਪੱਛਮ 'ਚ ਏਪੀਵਾਈ ਲੈਂਡਜ਼ ਨੇ ਇਸ ਮਹੀਨੇ ਦੇ ਸ਼ੁਰੂ ' 10,000 ਊਠਾਂ ਨੂੰ ਮਾਰਨ ਦਾ ਐਲਾਨ ਕੀਤਾ ਸੀ।
ਏਪੀਵਾਈ ਲੈਂਡਜ਼ ਨੇ ਕੱਲ੍ਹ ਰਾਤ ਇੱਕ ਬਿਆਨ 'ਚ ਪੁਸ਼ਟੀ ਕੀਤੀ ਕਿ ਉਹ ਅੱਗੇ ਵਧੇ ਤੇ ਕੁੱਲ 5000 ਊਠ ਮਾਰ ਦਿੱਤਾ। ਏਪੀਵਾਈ ਨੇ ਕਿਹਾ, “ਇਹ ਸਭ ਖੇਤਰ ਦਾ ਪਹਿਲਾ ਸਭ ਤੋਂ ਵੱਡਾ ਹਿੱਸਾ ਸੋਕੇ ਤੇ ਅਤਿ ਗਰਮੀ ਕਾਰਨ ਊਠਾਂ ਦੀ ਗਿਣਤੀ 'ਚ ਵਾਧੇ ਨਾਲ ਕਮਿਊਨਿਟੀਆਂ ਨੂੰ ਹੋਣ ਵਾਲੇ ਖ਼ਤਰੇ ਦੇ ਤੁਰੰਤ ਜਵਾਬ 'ਚ ਸੀ"
"ਏਪੀਵਾਈ ਲੈਂਡਜ਼ ਨੇ ਕਾਰਵਾਈਆਂ ਨਾਲ ਬੈਕਅਪ ਦੇ ਨਾਲ ਇੱਕ ਏਅਰ ਕੰਟਰੋਲ ਆਪ੍ਰੇਸ਼ਨ ' 5000 ਤੋਂ ਵੱਧ ਊਠਾਂ ਨੂੰ ਮਾਰ ਦਿੱਤਾ ਗਿਆ।" ਏਪੀਵਾਈ ਦੇ ਜਨਰਲ ਮੈਨੇਜਰਰਿਚਰਡ ਕਿੰਗ ਨੇ ਕਿਹਾ ਕਿ ਕੁੱਲ "ਇਹ ਕਾਰਵਾਈ ਸਭ ਤੋਂ ਵੱਧ ਮਨੁੱਖੀ ਢੰਗ ਨਾਲ ਕੀਤੀ ਗਈ। ਉਸ ਨੇ ਕਿਹਾ ਕਿ ਇਸ ਦੀ ਜਰੂਰਤ ਸੀਕਿਉਂਕਿ ਊਠ ਕਮਿਊਨਿਟੀ ਦੇ ਪਾਣੀ ਸਰੋਤਾਂ ਨੂੰ ਨੁਕਸਾਨ ਪਹੁੰਚਾ ਰਹੇ ਸੀਸੋਕੇ ਦੇ ਸਮੇਂ ਪਾਣੀ ਦੇ ਘੁਰਨ 'ਚ ਫਸ ਰਹੇ ਸੀ ਤੇ ਮਰ ਰਹੇ ਸੀ।
ਆਸਟਰੇਲੀਆਈ ਸਰਕਾਰ ਦੀ ਸਹਾਇਤਾ ਪ੍ਰਾਪਤ ਫੇਰਲ ਸਕੈਨ ਦੀ ਵੈੱਬਸਾਈਟ ਅਨੁਸਾਰ ਆਸਟਰੇਲੀਆ ਦੇ ਮਾਰੂਥਲ 'ਚ ਇੱਕ ਮਿਲੀਅਨ ਤੋਂ ਵੱਧ ਜੰਗਲੀ ਊਠ ਹੋਣ ਦਾ ਅਨੁਮਾਨ ਹੈ। ਏਬੀਵਾਈ ਖੇਤਰ 'ਚ ਲਗਪਗ 2,300 ਲੋਕ ਰਹਿੰਦੇ ਹਨ।
ਦਿਲੀਪ ਘੋਸ਼ ਦਾ ਦਾਅਵਾ,
ਤੋੜ-ਭੰਨ੍ਹ ਕਰਨ ਵਾਲਿਆਂ ਨੂੰ ਮਾਰਾਂਗੇ ਗੋਲੀ!
ਪੱਛਮੀ ਬੰਗਾਲ ਦੇ ਬੀਜੇਪੀ ਦੇ ਪ੍ਰਧਾਨ ਦਿਲੀਪ ਘੋਸ਼ ਨੇ ਸੀਏਏ ਪ੍ਰਦਰਸ਼ਨ ਦੌਰਾਨ ਤੋੜ-ਭੰਨ੍ਹ ਕਰਨ ਵਾਲਿਆਂ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਦਿਲੀਪ ਘੋਸ਼ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਏਗਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਨਾਦੀਆ ਜ਼ਿਲ੍ਹੇ 'ਚ ਸੀਏਏ ਦੇ ਸਮਰਥਨ 'ਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਦਿਲੀਪ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।
ਘੋਸ਼ ਨੇ ਕਿਹਾ ਕਿ "ਕੀ ਇਹ ਉਨ੍ਹਾਂ ਦੇ ਪਿਓ ਦੀ ਜਾਇਦਾਦ ਹੈ? ਉਹ ਕਿਸ ਤਰ੍ਹਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੋ ਟੈਕਸ ਦੇਣ ਵਾਲਿਆਂ ਦੇ ਪੈਸਿਆਂ ਨਾਲ ਬਣੀ ਹੈ? ਉੱਤਰ ਪ੍ਰਦੇਸ਼, ਅਸਮ ਤੇ ਕਰਨਾਟਕ ਦੀਆਂ ਸਰਕਾਰਾਂ ਨੇ ਅਜਿਹੇ ਰਾਸ਼ਟਰ ਵਿਰੋਧੀ ਤੱਤਾਂ ਨੂੰ ਗੋਲੀ ਮਾਰ ਕੇ ਬਿਲਕੁਲ ਠੀਕ ਕੀਤਾ।"
ਉਨ੍ਹਾਂ ਅੱਗੇ ਕਿਹਾ ਕਿ ਅਸਮ, ਯੂਪੀ ਤੇ ਜਿੱਥੇ ਵੀ ਉਨ੍ਹਾਂ ਦੀ ਸਰਕਾਰ ਹੈ ਅਜਿਹੇ ਲੋਕਾਂ ਨੂੰ ਕੁੱਤਿਆਂ ਵਾਂਗ ਗੋਲੀ ਮਾਰੀ ਗਈ। ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਗਏ। ਦਿਲੀਪ ਘੋਸ਼ ਨੇ ਕਿਹਾ ਕਿ "ਇੱਥੇ ਆਓਗੇ, ਖਾਓਗੇ ਤੇ ਤੋੜ-ਭੰਨ੍ਹ ਕਰੋਗੇ? ਕੀ ਇਹ ਤੁਹਾਡੀ ਜ਼ਿਮੀਂਦਾਰੀ ਹੈ?" ਮਮਤਾ ਬੈਨਰਜੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਘੋਸ਼ ਨੇ ਕਿਹਾ ਕਿ ਮਮਤਾ ਬੈਨਰਜੀ ਕੁਝ ਨਹੀਂ ਕਰਨਾ ਚਾਹੁੰਦੀ, ਸਿਰਫ ਇੱਧਰ-ਉੱਧਰ ਘੁੰਮ ਰਹੀ ਹੈ।
ਜੰਮੂ-ਕਸ਼ਮੀਰ ਚ 164 ਦਿਨਾਂ ਬਾਅਦ ਬ੍ਰਾਡਬੈਂਡ ਸੇਵਾ ਸ਼ੁਰੂ,
ਕਈ ਖੇਤਰਾਂ 'ਚ ਚਲਿਆ 2 ਜੀ ਇੰਟਰਨੈਟ
ਜੰਮੂ ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਦੇ 164 ਦਿਨਾਂ ਬਾਅਦ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ 'ਚ ਬ੍ਰਾਡਬੈਂਡ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂਬਹੁਤ ਸਾਰੇ ਖੇਤਰਾਂ ' 2 ਜੀ ਇੰਟਰਨੈਟ ਸੇਵਾ ਵੀ ਸ਼ੁਰੂ ਹੋ ਗਈ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ।
ਅਗਲੇ ਸੱਤ ਦਿਨਾਂ ਲਈ ਲਾਗੂ ਰਹੇਗਾ ਹੁਕਮ
ਇੱਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹੁਕਮ 15 ਜਨਵਰੀ ਤੋਂ ਲਾਗੂ ਹੋ ਅਗਲੇ ਸੱਤ ਦਿਨ ਲਾਗੂ ਰਹੇਗਾ। ਆਪਣੇ ਤਿੰਨ ਪੰਨਿਆਂ ਦੇ ਆਦੇਸ਼ ' ਪ੍ਰਸ਼ਾਸਨ ਨੇ ਕਿਹਾ ਕਿ ਕਸ਼ਮੀਰ ਡਵੀਜ਼ਨ ਵਿੱਚ ਵਾਧੂ 400 ਇੰਟਰਨੈਟ ਕਿਓਸਕ ਸਥਾਪਤ ਕੀਤੇ ਜਾਣਗੇ।
ਕਿੱਥੇ ਸ਼ੁਰੂ ਹੋਇਆ ਬ੍ਰਾਡਬੈਂਡ
ਇੰਟਰਨੈਟ ਸੇਵਾ ਪ੍ਰਦਾਤਾ ਸਾਰੇ ਅਦਾਰਿਆਂਹਸਪਤਾਲਾਂਬੈਂਕਾਂ ਦੇ ਨਾਲ-ਨਾਲ ਸਰਕਾਰੀ ਦਫਤਰਾਂ 'ਚ ਜ਼ਰੂਰੀ ਸੇਵਾਵਾਂ ਨਾਲ ਬ੍ਰਾਡਬੈਂਡ ਦੀ ਸਹੂਲਤ ਪ੍ਰਦਾਨ ਕਰਨਗੇ। ਸੈਰ ਸਪਾਟਾ ਦੀ ਸਹੂਲਤ ਲਈ ਬ੍ਰਾਡਬੈਂਡ ਇੰਟਰਨੈਟ ਹੋਟਲ ਅਤੇ ਯਾਤਰਾ ਸੰਸਥਾਵਾਂ ਨੂੰ ਮੁਹੱਈਆ ਕਰਵਾਏ ਜਾਣਗੇ।
ਪੁਲਿਸ ਭਰਤੀ ਦੀ ਪ੍ਰੀਖਿਆ 'ਚ ਮੁੰਨਾਬਾਈ!
ਅੰਡਰਵੀਅਰ 'ਚ ਮੋਬਾਈਲ ਤੇ ਕੰਨਾਂ 'ਚ ਈਅਰਫੋਨ
ਜੀ ਹਾਂਬਿਹਾਰ ਪੁਲਿਸ ਭਰਤੀ ਪ੍ਰੀਖਿਆ ਦੌਰਾਨ ਕੁਝ ਅਜਿਹਾ ਨਕਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੁਜ਼ਫਰਪੁਰ 'ਚ ਪਟਨਾ ਨਿਵਾਸੀ ਧੰਨਜਯ ਪੁਲਿਸ ਦੀ ਲਿਖਤ ਪ੍ਰੀਖਿਆ ਦੇ ਰਿਹਾ ਸੀ। ਲੋਕਾਂ ਦੀ ਨਜ਼ਰ ਤੋਂ ਬਚਣ ਲਈ ਉਸ ਨੇ ਆਪਣੇ ਅੰਡਰਵੀਅਰ 'ਚ ਮੋਬਾਈਲ ਤੇ ਈਅਰਫੋਨ ਕੰਨ 'ਚ ਲਗਾਇਆ ਸੀ।
ਉਸ ਦੀ ਚਾਲਾਕੀ ਜਲਦੀ ਹੀ ਸਭ ਦੇ ਸਾਹਮਣੇ ਆ ਗਈ। ਧੰਨਜਯ ਪ੍ਰੀਖਿਆ ਦਿੰਦੇ ਸਮੇਂ ਕੁਝ ਬੜਬੜਾ ਰਿਹਾ ਸੀ। ਇਸ ਤੋਂ ਬਾਅਦ ਹਾਲ 'ਚ ਤਾਇਨਾਤ ਅਧਿਕਾਰੀ ਨੂੰ ਉਸ 'ਤੇ ਸ਼ੱਕ ਹੋਇਆ। ਇਸ ਦੌਰਾਨ ਉਸ ਨੇ ਕੰਨ 'ਚ ਦਰਦ ਦੀ ਸ਼ਿਕਾਇਤ ਕੀਤੀ ਤੇ ਛਾਣਬੀਣ ਦੌਰਾਨ ਅਧਿਕਾਰੀ ਦਾ ਸ਼ੱਕ ਪੱਕਾ ਹੋ ਗਿਆ। ਇਸ ਤੋਂ ਬਾਅਦ ਪ੍ਰੀਖਿਆਰਥੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪ੍ਰੀਖਿਆ 'ਚ ਨਕਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕਰ ਲਿਆ ਗਿਆ।
ਪ੍ਰੀਖਿਆ ਦੌਰਾਨ ਜਿੱਥੇ ਮੁੰਨਾ ਭਾਈ ਨਕਲ ਕਰਨ ਲਈ ਨਵੀਆਂ ਨਵੀਆਂ ਸਕੀਮਾਂ ਅਪਨਾਉਂਦੇ ਹਨ ਤਾਂ ਉਧਰ ਕਦਾਚਾਰ ਮੁਕਤ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਮਾਮਲਾ ਅਦਾਲਤ ਤਕ ਪਹੁੰਚ ਜਾਂਦਾ ਹੈ।

ਵਿਆਹੀ ਮਹਿਲਾ ਨੂੰ ਮਿਲਣ ਆਏ

ਪ੍ਰੇਮੀ ਨੂੰ ਕਰੰਟ ਲਾ ਕੇ ਮਾਰਿਆ

ਵਿਆਹੀ ਮਹਿਲਾ ਨੂੰ ਮਿਲਣ ਉਸ ਦੇ ਘਰ ਪਹੁੰਚੇ ਨਾਬਾਲਗ ਪ੍ਰੇਮੀ ਨੂੰ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਸ਼ੇਰੋਂ ਵਿੱਚ ਕੁੱਟਮਾਰ ਕਰਨ ਤੋਂ ਬਾਅਦ ਕਰੰਟ ਲਾ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ '6 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਹਿਲਾ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਵਿੱਚ ਸੰਦੀਪ ਕੌਰ, ਉਸ ਦਾ ਪਤੀ ਹਿੰਮਤ ਸਿੰਘ, ਮਾਤਾ ਰਾਜ ਕੌਰ, ਭਰਾ ਮਨਪ੍ਰੀਤ ਸਿੰਘ ਤੇ ਸੰਦੀਪ ਕੌਰ ਦੇ ਜੇਠ ਧਰਮ ਸਿੰਘ ਤੇ ਪ੍ਰਗਟ ਸਿੰਘ ਦਾ ਨਾਮ ਸ਼ਾਮਲ ਹਨ।
ਮ੍ਰਿਤਕ ਦੀ ਪਛਾਣ ਗੁਰਵਿੰਦਰਜੀਤ ਸਿੰਘ (18) ਵਜੋਂ ਹੋਈ ਹੈ, ਜੋ ਤਰਨ ਤਾਰਨ ਦੀ ਗਲੀ ਮੰਗਲ ਸਿੰਘ ਵਕੀਲ ਦਾ ਰਹਿਣ ਵਾਲਾ ਸੀ। ਗੁਰਿੰਦਰਜੀਤ ਸਿੰਘ ਅਜੇ ਕੁਆਰਾ ਸੀ ਤੇ ਕਰੀਬ ਇਕ ਸਾਲ ਪਹਿਲਾਂ ਤੋਂ ਉਸ ਦੇ ਪ੍ਰੇਮ ਸਬੰਧ ਵਿਆਹੁਤਾ ਔਰਤ ਸੰਦੀਪ ਕੌਰ (32) ਨਾਲ ਚੱਲ ਰਹੇ ਸਨ।
ਪੁਲਿਸ ਮੁਤਾਬਕ ਔਰਤ ਦਾ ਨਾਬਾਲਗ ਲੜਕੇ ਨਾਲ ਪ੍ਰੇਮ ਸਬੰਧ ਸੀ ਜਿਸ ਕਾਰਨ ਇਹ ਕਤਲ ਕੀਤਾ ਗਿਆ। ਇਸ ਮਾਮਲੇ 'ਚ ਹੋਰ ਲੋਕ ਫਰਾਰ ਹਨ। ਇਹ ਘਟਨਾ ਐਤਵਾਰ ਦੁਪਹਿਰ 3:00 ਵਜੇ ਵਾਪਰੀ ਜਦੋਂ ਨੌਜਵਾਨ ਮਹਿਲਾ ਨੂੰ ਮਿਲਣ ਲਈ ਉਸ ਦੇ ਘਰ ਆਇਆ।
ਕਤਲ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦਾ ਪਰਿਵਾਰ ਵੀ ਮੌਕੇ 'ਤੇ ਪਹੁੰਚ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅੰਜਾਮ ਭੁਗਤਨ ਦੀ ਧਮਕੀ ਦੇ ਰਹੇ ਸੀ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਸਾਜਿਸ਼ ਤਹਿਤ ਕੀਤਾ ਗਿਆ ਹੈ।

'ਭਾਰਤ ਬੰਦ' ਮਗਰੋਂ ਹੁਣ 'ਪੰਜਾਬ ਬੰਦ',

ਸਿੱਖਾਂ ਨੇ ਖੋਲ੍ਹਿਆ ਕੇਂਦਰ ਖਿਲਾਫ ਮੋਰਚਾ

ਹੁਣ ਸਿੱਖ ਸਿਆਸੀ ਪਾਰਟੀਆਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਅਕਾਲੀ ਦਲ (ਅ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ ਤੇ ਭਾਰਤੀ ਮੁਕਤੀ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨ ਸੀਏਏ, ਐਨਆਰਸੀ ਤੇ ਐਨਪੀਆਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਖੱਬੇਪੱਖੀ ਟਰੇਡ ਤੇ ਕਿਸਾਨ ਜਥੇਬੰਦੀਆਂ ਨੇ ਭਾਰਤ ਦਾ ਸੱਦਾ ਦਿੱਤੀ ਸੀ।
ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਤੇ ਲਗਾਤਾਰ ਜ਼ਬਰਦਸਤੀ ਹਿੰਦੂਤਵ ਪ੍ਰੋਗਰਾਮ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਹਿੰਦੂ ਕੁਹਾੜਾ ਅੱਜ ਮੁਸਲਿਮ ਕੌਮ ਉੱਤੇ ਚੱਲ ਰਿਹਾ ਹੈ, ਪਰ ਆਉਣ ਵਾਲੇ ਸਮੇਂ ਵਿੱਚ ਸਭ ਘੱਟ ਗਿਣਤੀ ਕੌਮਾਂ ਨੂੰ ਇਸ ਦੀ ਗ੍ਰਿਫ਼ਤ ਵਿੱਚ ਲਿਆਂਦਾ ਜਾਵੇਗਾ।
ਇਸ ਲਈ ਘੱਟ ਗਿਣਤੀ ਕੌਮਾਂ ਨੂੰ ਉਪਰੋਕਤ ਤਿੰਨੇ ਜਾਬਰ ਕਾਲੇ ਕਾਨੂੰਨਾਂ ਨੂੰ ਪੂਰਨ ਤੌਰ ਤੇ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕੌਮਾਂਤਰੀ ਪੱਧਰ ਤੇ ਆਪਣਾ ਰੋਸ ਜ਼ਾਹਰ ਕਰਨ ਹਿੱਤ 25 ਜਨਵਰੀ ਨੂੰ ਬਤੌਰ ਕਾਲਾ ਦਿਵਸ ਮਨਾਉਂਦੇ ਹੋਏ ਪੰਜਾਬ ਬੰਦ ਦਾ ਸੱਦਾ ਦਿੱਤਾ। ਦੱਸ ਦਈਏ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਤੇ ਬੀਜੇਪੀ ਨੂੰ ਛੱਡ ਕੇ ਸਾਰੀਆਂ ਧਿਰਾਂ ਕੇਂਦਰ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਵਿਰੋਧ ਕਰ ਰਹੀਆਂ ਹਨ।

ਸੈਨਾ ਦਿਵਸ ਪਰੇਡ 'ਚ ਪੁਰਸ਼ਾਂ ਦੀ ਟੀਮ
ਦੀ ਅਗਵਾਈ ਕਰੇਗੀ ਕਪਤਾਨ ਤਾਨੀਆ ਸ਼ੇਰਗਿੱਲ
ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫੌਜ ਭਾਰਤੀ ਸੈਨਾ ਅੱਜ ਫੌਜ ਦਿਵਸ ਮਨਾ ਰਹੀ ਹੈ। ਹਰ ਸਾਲ 15 ਜਨਵਰੀ ਨੂੰ ਆਰਮੀ ਦਿਵਸ ਪਰੇਡ ਦਿੱਲੀ ਦੇ ਪਰੇਡ ਗਰਾਉਂਡ ਵਿਚ ਆਰਮੀ ਦਿਵਸ 'ਤੇ ਹੁੰਦੀ ਹੈਜਿਸ ਨੂੰ ਸਾਰੇ ਸੈਨਾ ਦਿਵਸ ਪ੍ਰੋਗਰਾਮਾਂ ਦਾ ਸਭ ਤੋਂ ਵੱਡਾ ਸਮਾਗਮ ਮੰਨਿਆ ਜਾਂਦਾ ਹੈ
ਸਵੇਰੇ 10 ਵਜੇ ਤੋਂ ਕਰਿਅੱਪਾ ਗਰਾਉਂਡ ਵਿਖੇ ਹੋਣ ਵਾਲੇ ਫੌਜ ਦਿਵਸ ਪ੍ਰੋਗਰਾਮ 'ਚ ਕੁਝ ਨਵੀਆਂ ਚੀਜ਼ਾਂ ਵੀ ਕਰਨ ਜਾ ਰਹੀਆਂ ਹੈਆਰਮੀ ਦਿਵਸ ਪਰੇਡ 'ਚ ਪਹਿਲੀ ਵਾਰ ਭਾਰਤੀ ਟੁਕੜੀ ਦੀ ਅਗਵਾਈ ਭਾਰਤੀ ਫੌਜ ਦੀ ਕਪਤਾਨ ਤਾਨੀਆ ਸ਼ੇਰਗਿੱਲ ਕਰੇਗੀ। ਤਾਨੀਆ ਸ਼ੇਰਗਿੱਲ ਭਾਰਤ ਦੇ ਇਤਿਹਾਸ 'ਚ ਅਜਿਹਾ ਕਰਨ ਵਾਲੀ ਪਹਿਲੀ ਔਰਤ ਹੋਵੇਗੀ।
ਤਾਨੀਆ ਸ਼ੇਰਗਿੱਲ ਚੌਥੀ ਪੀੜ੍ਹੀ ਦੀ ਮਹਿਲਾ ਸੈਨਿਕ ਅਧਿਕਾਰੀ ਹੈ। ਤਾਨੀਆ ਦੇ ਪਿਤਾਦਾਦਾ ਅਤੇ ਪੜਦਾਦਾ ਫੌਜ 'ਚ ਸੀ। ਤਾਨੀਆ ਨੇ ਇਲੈਕਟ੍ਰਾਨਿਕਸ 'ਚ ਬੀਟੈਕ ਕੀਤੀ ਹੈ ਅਤੇ ਉਸ ਨੇ 2017 ਵਿਚ ਚੇਨਈ ਤੋਂ ਅਫਸਰ ਟ੍ਰੇਨਿੰਗ ਅਕੈਡਮੀ ਤੋਂ ਫੌਜ 'ਚ ਭਰਤੀ ਹੋਈ ਸੀ। ਤਾਨੀਆ ਇਸ ਸਾਲ ਗਣਤੰਤਰ ਦਿਵਸ ਪਰੇਡ 'ਚ ਪਹਿਲੀ ਮਹਿਲਾ ਪਰੇਡ ਸਹਾਇਕ ਵੀ ਹੋਵੇਗੀ। ਇਸ ਤੋਂ ਪਹਿਲਾਂ, 2019 ਦੇ ਗਣਤੰਤਰ ਦਿਵਸ ਪਰੇਡ 'ਚ ਪਹਿਲੀ ਵਾਰ ਇੱਕ ਮਹਿਲਾ ਕਪਤਾਨ ਭਾਵਨਾ ਕਸਤੂਰੀ ਵੀ ਸੀਜਿਸ ਨੇ ਪੁਰਸ਼ਾਂ ਦੀ ਟੁਕੜੀ ਦੀ ਅਗਵਾਈ ਕੀਤੀ ਸੀ।
ਇਸ ਸਾਲ ਸੈਨਾ ਦੀ ਪਰੇਡ 'ਚ ਇੱਕ ਖਾਸ ਗੱਲ ਹੋਵੇਗੀ ਕਿ ਤਿੰਨ ਸੈਨਾ ਮੁਖੀਆਂ ਦੇ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਵੀ ਸ਼ਾਮਲ ਹੋਣਗੇ। ਇਸ ਮੌਕੇ ਸੈਨਾ ਦੇ ਮੁਖੀ ਜਨਰਲ ਮੁਕੰਦ ਨਰਵਾਨ ਪਰੇਡ ਦੀ ਸਲਾਮੀ ਲੈਣਗੇ ਅਤੇ ਪਹਿਲੀ ਵਾਰ ਸੈਨਾ ਦੇ ਮੁਖੀ ਵਜੋਂ ਸੈਨਿਕਾਂ ਨੂੰ ਸੰਬੋਧਨ ਕਰਨਗੇ। ਅੱਜ ਸਵੇਰੇ ਸੀਡੀਐਸ ਬਿਪਿਨ ਰਾਵਤ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਨੇ ਜੰਗੀ ਯਾਦਗਾਰ ਦਾ ਦੌਰਾ ਕੀਤਾ ਅਤੇ ਸ਼ਹੀਦਾਂ ਨੂੰ ਨਮਨ ਕੀਤਾ।

ਅਮਰੀਕਾ ਤੇ ਕੈਨੇਡਾ 'ਚ ਕੁਦਰਤ ਦਾ ਕਹਿਰ,

10 ਮੌਤਾਂ, 1000 ਉਡਾਣਾਂ ਰੱਦ

ਸ਼ਿਕਾਗੋ 'ਚ ਤੇਜ਼ ਤੂਫ਼ਾਨ ਕਾਰਨ ਠੰਢੀਆਂ ਤੇਜ਼ ਹਵਾਵਾਂ ਤੇ ਮੀਂਹ ਦੇ ਕਾਰਨ ਕਰੀਬ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸ਼ਨੀਵਾਰ ਸਵੇਰੇ, ਸ਼ਹਿਰ ਦੇ ਓ ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਨੇ 950 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ, ਜਦੋਂਕਿ ਮਿਡਵੇ ਇੰਟਰਨੈਸ਼ਨਲ ਏਅਰਪੋਰਟ ਨੂੰ 60 ਉਡਾਣਾਂ ਰੱਦ ਕਰਨੀਆਂ ਪਈਆਂ।
ਉੱਤਰੀ ਇਲੀਨੋਇਸ ਤੇ ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰੇ ਤੜਕੇ ਅਡਵਾਇਜ਼ਰੀ ਜਾਰੀ ਕੀਤੀ ਗਈ । ਇਸ ਅਡਵਾਇਜ਼ਰੀ ਮੁਤਾਬਕ ਐਤਵਾਰ ਨੂੰ ਦੁਪਹਿਰ 3 ਵਜੇ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਸ਼ਿਕਾਗੋ ਖੇਤਰ ਵਿੱਚ ਸ਼ਨੀਵਾਰ ਸਵੇਰ ਤੋਂ ਬਾਰਸ਼ ਸ਼ੁਰੂ ਹੋ ਗਈ ਸੀ।
ਉਧਰ, ਕੈਨੇਡੀਅਨ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸ਼ਕਤੀਸ਼ਾਲੀ ਤੂਫਾਨ ਉੱਤਰੀ ਅਮਰੀਕਾ ਵਿੱਚ ਖ਼ਤਰਨਾਕ ਸਥਿਤੀ ਪੈਦਾ ਕਰ ਰਿਹਾ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਅੰਦਰ ਬਰਫੀਲੇ ਤਾਪਮਾਨ ਤੋਂ ਉਪਰਲੇ ਖੇਤਰਾਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਦੇ ਕਾਰਨ ਦਰਿਆਵਾਂ ਦਾ ਵਹਾਅ ਵੱਧ ਸਕਦਾ ਹੈ ਤੇ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਦ ਨਿਊ ਯਾਰਕ ਟਾਈਮਜ਼ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ, ਦੱਖਣੀ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਨੀਵਾਰ ਨੂੰ ਇੱਕ ਤੇਜ਼ ਤੂਫਾਨ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਕਾਫ਼ੀ ਤਬਾਹੀ ਵੀ ਹੋਈ ਹੈ।
ਅਡਵਾਇਜ਼ਰੀ ਜਾਰੀ ਕਰਕੇ, ਅਥਾਰਿਟੀ ਨੇ ਇਲਾਕਾ ਨਿਵਾਸੀਆਂ ਨੂੰ ਪਾਣੀ ਦੇ ਸਾਰੇ ਨਿਕਾਸ ਸਥਾਨਾਂ ਤੋਂ ਸਾਵਧਾਨੀ ਵਰਤਣ ਤੇ ਨੀਵੇਂ ਇਲਾਕਿਆਂ ਤੇ ਅੰਡਰਪਾਸਾਂ ਵਿੱਚ ਹੜ੍ਹ ਵਾਲੇ ਰੋਡਵੇਜ਼ 'ਤੇ ਵਾਹਨ ਚਲਾਉਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦੀਤੀ ਹੈ। 12 ਜਨਵਰੀ ਤੱਕ ਹੜ ਦੀ ਚੇਤਾਵਨੀ ਜਾਰੀ ਹੈ।

ਪਾਕਿਸਤਾਨ ਮਸਜਿਦ ਧਮਾਕਾ,

ਇਮਾਮ ਅਤੇ ਪੁਲਿਸ ਅਧਿਕਾਰੀ ਸਣੇ 16 ਦੀ ਮੌਤ

ਪਾਕਿਸਤਾਨ ਦੇ ਬਲੂਚੀਸਤਾਨ 'ਚ ਨਮਾਜ ਦੌਰਾਨ ਇੱਕ ਮਸਜਿਦ 'ਚ ਜ਼ਬਰਦਸਤ ਬੰਮ ਧਮਾਕਾ ਹੋਇਆ। ਇਸ ਘਟਨਾ 'ਚ ਇੱਕ ਇਮਾਮ ਅਤੇ ਇੱਕ ਸੀਨੀਅਰ ਅਧਿਕਾਰੀ ਸਣੇ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ 'ਚ ਘੱਟੋ ਘੱਟ 20 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਕਵੇਟਾ ਦੇ ਪੁਲਿਸ ਅਧਿਕਾਰੀ ਅੱਬਦੁਲ ਰੱਜਾਕ ਚੀਮਾ ਦੇ ਦੱਸਿਆ ਕਿ 16 ਮ੍ਰਿਤਕਾਂ 'ਚ ਪੁਲਿਸ ਅਧਿਕਾਰੀ ਅਮਾਨੁੱਲਾ ਸ਼ਾਮਿਲ ਹੈ। ਮੀਡੀਆ 'ਚ ਆਈ ਖ਼ਬਰਾਂ ਮੁਤਾਬਕ ਮ੍ਰਿਤ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਣ ਲਈ ਧਮਾਕਾ ਕੀਤਾ ਗਿਆ ਹੋ ਸਕਦਾ ਹੈ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਖੇਤਰ ਦੇ ਸਾਰੇ ਹਸਪਤਾਲਾਂ 'ਚ ਐਮਰਜੈਂਸੀ ਦੀ ਸਥਿਤੀ ਐਲਾਨ ਦਿੱਤੀ ਗਈ ਹੈ। ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਨੀ ਨੁਕਸਾਨ 'ਤੇ ਦੁੱਖ ਜਤਾਇਆ ਹੈ। ਖ਼ਾਨ ਨੇ ਵੀ ਇਸ ਘਟਨਾ ਦੀ ਰਿਪੋਰਟ ਮੰਗੀ ਹੈ। ਖਾਸ ਗੱਲ ਇਹ ਹੈ ਕਿ ਤਕਰੀਬਨ ਤਿੰਨ ਦਿਨ ਪਹਿਲਾਂ ਕਵੇਟਾ 'ਚ ਸੁਰੱਖਿਆ ਬਲਾਂ ਦੀ ਇੱਕ ਟਰੇਨ ਨੇੜੇ ਹੋਏ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸੀ।
ਸਰਹੱਦ 'ਤੇ ਫੌਜ ਨੂੰ
ਤਿਆਰ-ਬਰ-ਤਿਆਰ ਰਹਿਣ ਦਾ ਹੁਕਮ
ਥਲ ਸੈਨਾ ਦੇ ਮੁਖੀ ਜਨਰਲ ਐਮਐਮ ਨਰਵਾਣੇ ਨੇ ਚੀਨ ਤੇ ਪਾਕਿਸਤਾਨ ਦੀਆਂ ਸਰਹੱਦਾਂ 'ਤੇ ਤਾਇਨਾਤ ਤੇ ਕਸ਼ਮੀਰ "ਪ੍ਰਾਕਸੀ ਯੁੱਧ" ਦਾ ਮੁਕਾਬਲਾ ਕਰ ਰਹੇ ਜਵਾਨਾਂ ਨੂੰ ਚੌਵੀ ਘੰਟੇ ਚੌਕਸ ਰਹਿਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜਵਾਨਾਂ ਨੂੰ ਭਰੋਸਾ ਦਵਾਇਆ ਕਿ ਵੱਖੋ-ਵੱਖ ਜ਼ਰੂਰਤਾਂ ਨੂੰ ਕਿਸੇ ਵੀ ਕੀਮਤ 'ਚ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਸੈਨਾ ਦਿਵਸ ਤੋਂ ਪਹਿਲੀ ਸ਼ਾਮ 13 ਲੱਖ ਜਵਾਨਾਂ ਦੀ ਫੌਜ ਨੂੰ ਦਿੱਤੇ ਸੰਦੇਸ਼ 'ਚ ਕਿਹਾ ਕਿ ਭਾਰਤੀ ਸੈਨਾ ਨੇ ਰਾਸ਼ਟਰੀ ਮਨ 'ਚ ਇੱਕ ਵਿਸ਼ੇਸ਼ ਥਾਂ ਬਣਾਈ ਹੈ। ਇਹ ਸਿਰਫ਼ ਇੱਕ ਲੜਾਕੂ ਸੰਗਠਨ ਜਾਂ ਰਾਸ਼ਟਰੀ ਸ਼ਕਤੀ ਦਾ ਔਜਾਰ ਨਹੀਂ।
ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਸੈਨਾ ਦੀ ਪਹਿਲੀ ਜ਼ਿੰਮੇਵਾਰੀ ਹਮੇਸ਼ਾ ਤਿਆਰ ਰਹਿਣਾ ਹੈ। ਉਨ੍ਹਾਂ ਸਾਰੇ ਜਵਾਨਾਂ, ਖ਼ਾਸਕਰ ਪਾਕਿਸਤਾਨ, ਚੀਨ ਦੇ ਬਾਰਡਰਾਂ ਤੇ ਸਿਆਚਿਨ ਗਲੇਸ਼ੀਅਰ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਕਿਹਾ ਕਿ ਉਹ ਹਮੇਸ਼ਾ ਚੌਕਸ ਰਹਿਣ।
ਡੀ.ਐਸ.ਪੀ. ਨੇ ਹਿਲਾਇਆ ਗ੍ਰਹਿ ਮੰਤਰਾਲਾ,
ਗ੍ਰਹਿ ਸਕੱਤਰ ਭੱਲਾ ਨਾਲ ਡੀਜੀ ਮੋਦੀ ਦੀ ਮੁਲਾਕਾਤ
ਜੰਮੂ-ਕਸ਼ਮੀਰ 'ਚ ਗ੍ਰਿਫ਼ਤਾਰ ਡੀਐਸਪੀ ਦਵਿੰਦਰ ਸਿੰਘ ਤੇ ਹਿਜਬੁਲ ਦੇ ਕਨੈਕਸ਼ਨ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ ਦੇ ਡੀਜੀ ਵਾਈਸੀ ਮੋਦੀ ਨੇ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨਾਲ ਮੁਲਾਕਾਤ ਕੀਤੀ ਹੈ। ਗ੍ਰਹਿ ਮੰਤਰਾਲਾ ਦੇ ਹੁਕਮ 'ਤੇ ਐਨਆਈਏ ਦੇ ਆਈਜੀ ਪੱਧਰ ਦੇ ਅਧਿਕਾਰੀ ਨੂੰ ਕਸ਼ਮੀਰ ਭੇਜਿਆ ਜਾ ਸਕਦਾ ਹੈ।
ਗ੍ਰਿਫ਼ਤਾਰ ਦਵਿੰਦਰ ਸਿੰਘ ਤੋਂ ਐਨਆਈਏ ਪੁੱਛਗਿੱਛ ਕਰ ਰਹੀ ਹੈ ਜਿਸ 'ਚ ਉਸ ਨੇ ਪਾਕਿਸਤਾਨ ਕਨੈਕਸ਼ਨ ਦਾ ਖੁਲਾਸਾ ਕੀਤਾ। ਖੁਫੀਆ ਸੂਤਰਾਂ ਮੁਤਾਬਕ ਦਵਿੰਦਰ ਸਿੰਘ ਦਾ ਕਨੈਕਸ਼ਨ ਅੱਤਵਾਦੀ ਸੰਗਠਨ ਹਿਜਬੁਲ ਦੇ ਮੁਖੀ ਸਇਦ ਸਲਾਉਦੀਨ ਨਾਲ ਦੱਸਿਆ ਜਾ ਰਿਹਾ ਹੈ। ਦਵਿੰਦਰ ਹਿਜਬੁਲ ਅੱਤਵਾਦੀ ਇਰਫਾਨ ਦੇ ਨਾਲ ਵੀ ਸੰਪਰਕ 'ਚ ਸੀ।
ਉਹ ਸ਼ੋਪੀਆਂ 'ਚ ਹਿਜਬੁਲ ਦੇ ਟਾਪ ਕਮਾਂਡਰ ਨਵੀਦ ਬਾਬੂ ਤਕ ਪਹੁੰਚਿਆ ਸੀਜਿਸ ਤੋਂ ਬਾਅਦ ਉਸ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ 'ਚ ਦਵਿੰਦਰ ਦੇ ਘਰੋਂ ਦੋ ਪਿਸਤੌਲ ਤੇ ਇੱਕ ਏਕੇ-47 ਰਾਈਫਲ ਬਰਾਮਦ ਹੋਈ ਹੈ। ਗ੍ਰਹਿ ਮੰਤਰਾਲਾ ਨੇ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ।

ਐਮਾਜੋਨ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ

ਦੇ ਨਿਰਾਦਰ ਦਾ ਮਾਮਲਾ,

SGPC ਨੇ ਕੰਪਨੀ ਨੂੰ ਭੇਜਿਆ ਕਾਨੂੰਨੀ ਨੋਟਿਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਮਾਜੋਨ ਆਨਲਾਈਨ ਕੰਪਨੀ ਵੱਲੋਂ ਟਾਇਲਟ ਸੀਟ ਕਵਰ ਅਤੇ ਪਾਏਦਾਨ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾ ਅਨੁਸਾਰ ਐਮਾਜੋਨ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਐਮਾਜੋਨ ਦੀ ਇਸ ਘਟੀਆ ਹਰਕਤ ਤੇ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਪੁਲਿਸ ਸ਼ਿਕਾਇਤ ਵੀ ਦਰਜ਼ ਕਰਵਾਈ ਜਾ ਰਹੀ ਹੈ।
ਭਾਈ ਲੌਂਗੋਵਾਲ ਨੇ ਆਖਿਆ ਕਿ ਐਮਾਜੋਨ ਵੱਲੋਂ ਉਤਪਾਦ ਵੇਚਣ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਇਸ ਨਾਲ ਸਿੱਖਾਂ ਅੰਦਰ ਰੋਸ ਦੀ ਲਹਿਰ ਪੈਦਾ ਹੋਈ ਹੈ। ਇਸ ਤੋਂ ਪਹਿਲਾਂ ਵੀ ਇਸੇ ਕੰਪਨੀ ਵੱਲੋਂ ਅਜਿਹਾ ਹੀ ਕੀਤਾ ਗਿਆ ਸੀ, ਜਦਕਿ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਮਗਰੋਂ ਇਸ ਵੱਲੋਂ ਮੁਆਫ਼ੀ ਮੰਗੀ ਗਈ ਸੀ।
ਉਨ੍ਹਾਂ ਕਿਹਾ ਕਿ ਜਾਣਬੁਝ ਕੇ ਵਾਰ-ਵਾਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ਭਾਈ ਲੌਂਗੋਵਾਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਅਜਿਹੀਆਂ ਕੰਪਨੀਆਂ ਦਾ ਸਖ਼ਤ ਵਿਰੋਧ ਕੀਤਾ ਜਾਵੇ ਅਤੇ ਕਿਸੇ ਵੀ ਅਜਿਹੇ ਉਤਪਾਦ ਦੀ ਖਰੀਦ ਨਾ ਕੀਤੀ ਜਾਵੇ।

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗਦਰੀ ਯੋਧਿਆਂ ਦੀਆਂ

ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਚ ਸੁਸ਼ੋਭਿਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਿ੍ਰੰਗ ਕਮੇਟੀ ਦੇ ਫੈਸਲੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ 18 ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ। ਇਸ ਨਾਲ ਗਦਰੀ ਬਾਬਿਆਂ ਦੀ ਦੇਣ ਨੂੰ ਸਿੱਖ ਜਗਤ ਵੱਲੋਂ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ।
ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਿਭਾਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਸ਼ਲਾਘਾਯੋਗ ਦੱਸਿਆ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਇਸੇ ਦੌਰਾਨ ਇਨ੍ਹਾਂ ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੁਰਦਾਸ ਹਾਲ ਵਿਖੇ ਆਯੋਜਿਤ ਕੀਤੇ ਗਏ ਇਕ ਕੌਮਾਂਤਰੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਕੌਮਾਂਤਰੀ ਸਮਾਗਮ ਵਿਚ ਉਚੇਚੇ ਤੌਰ ਤੇ ਕੈਨੇਡਾ ਤੋਂ ਕਰੀਬ 50 ਮੈਂਬਰੀ ਜਥਾ ਵੀ ਸ਼ਾਮਲ ਹੋਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸੰਬੋਧਨ ਦੌਰਾਨ ਗਦਰੀ ਯੋਧਿਆਂ ਅਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਸ਼੍ਰੋਮਣੀ ਕਮੇਟੀ ਵੱਲੋਂ ਛਪਵਾ ਕੇ ਸੰਗਤਾਂ ਤੱਕ ਪਹੁੰਚਾਉਣ ਦਾ ਐਲਾਨ ਕੀਤਾ।
ਭਾਈ ਲੌਂਗੋਵਾਲ ਨੇ ਆਖਿਆ ਕਿ ਸਿੱਖ ਗਦਰੀ ਯੋਧਿਆਂ ਨੇ ਦੇਸ਼ ਦੀ ਅਜ਼ਾਦੀ ਦੇ ਨਾਲ-ਨਾਲ ਵਿਦੇਸ਼ਾਂ ਦੀ ਧਰਤੀ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਲੜਾਈ ਲੜੀ। ਉਨ੍ਹਾਂ ਕਿਹਾ ਕਿ ਖ਼ਾਸਕਰ ਕੈਨੇਡਾ ਅੰਦਰ ਨਸਲੀ ਵਿਤਕਰੇ ਖਿਲਾਫ਼ ਸਿੱਖ ਗਦਰੀ ਬਾਬਿਆਂ ਨੇ ਜ਼ੋਰਦਾਰ ਅਵਾਜ਼ ਉਠਾਈ ਸੀ। ਆਪਣੇ ਇਨ੍ਹਾਂ ਪੁਰਖਿਆਂ ਦੀ ਦੇਣ ਸਦਕਾ ਹੀ ਵਿਦੇਸ਼ਾਂ ਅੰਦਰ ਸਿੱਖ ਉੱਚ ਮੁਕਾਮ ਹਾਸਲ ਕਰ ਰਹੇ ਹਨ। ਸਿੱਖਾਂ ਨੂੰ ਆਪਣੇ ਇਨ੍ਹਾਂ ਯੋਧਿਆਂ ਦੀ ਦੇਣ ਤੇ ਮਾਣ ਹੈ ਅਤੇ ਸਦਾ ਰਹੇਗਾ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਧਾਨ ਸ. ਬਲਬੀਰ ਸਿੰਘ ਨਿੱਝਰ, ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਦੇਸ਼ ਦੀ ਅਜ਼ਾਦੀ ਵਿਚ ਸਿੱਖਾਂ ਦੇ ਯੋਗਦਾਨ ਤੇ ਚਾਨਣਾ ਪਾਇਆ, ਉਥੇ ਹੀ ਵਿਦੇਸ਼ਾਂ ਵਿਚ ਮਨੁੱਖੀ ਸਰੋਕਾਰਾਂ ਅਤੇ ਹੱਕਾਂ ਲਈ ਲੜਨ ਵਾਲੇ ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਅਹਿਮ ਫੈਸਲਾ ਦੱਸਿਆ।
ਸਾਰਿਆਂ ਨੇ ਇਕਸੁਰ ਵਿਚ ਅੱਜ ਦੇ ਦਿਨ ਨੂੰ ਯਾਦਗਾਰੀ ਦਿਨ ਕਿਹਾ ਅਤੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦਾ ਕੈਨੇਡਾ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੈਨੇਡਾ ਤੋਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਦਿੱਲੀ ਅਸੈਂਬਲੀ ਚੋਣਾਂ2020:

ਚੋਣਾਂ ਲਈ ਨੌਮੀਨੇਸ਼ਨ ਦੀ ਪ੍ਰਕਿਰਿਆ ਕੱਲ੍ਹ ਤੋਂ

ਚੀਫ਼ ਇਲੈਕਸ਼ਨ ਕਮਿਸ਼ਨ ਨੇ ਵੋਟਿੰਗ ਵਧਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਉਥੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਦੇ ਨਾਲ ਹੀ ਉਮੀਦਵਾਰਾਂ ਦੇ ਨਾਮੀਨੇਸ਼ਨ ਦੀ ਪਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਦੇ ਮੱਦੇਨਜ਼ਰ ਸੀਈਓ ਦਫ਼ਤਰ ਨੇ ਪੂਰੀ ਤਿਆਰੀ ਕਰ ਲਈ ਹੈ। ਸਾਰੇ ਜ਼ਿਲ੍ਹਿਆਂ ਦੇ ਇਲੈਕਸ਼ਨ ਅਫਸਰ ਦਫ਼ਤਰ ਵਿਚ ਉਮੀਦਵਾਰ ਆਪਣਾ ਨਾਂਮਕਣ ਭਰ ਸਕਣਗੇ।
ਹੁਣ ਤਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਹਨ। ਫਿਰ ਵੀ 14 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਰਾਜਨੀਤਿਕ ਹਲਚਲ ਤੇਜ਼ ਹੋਣ ਦੀ ਉਮੀਦ ਹੈ ਕਿਉਂਕਿ ਉਮੀਦਵਾਰਾਂ ਦੇ ਨਾਂ ਐਲਾਨੇ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ।
ਨਾਮੀਨੇਸ਼ਨ ਭਰਨ ਦੀ ਆਖਰੀ ਮਿਤੀ 21 ਜਨਵਰੀ ਹੈ। 22 ਜਨਵਰੀ ਨੂੰ ਨਾਮੀਨੇਸ਼ਨ ਲਈ ਆਈਆਂ ਅਰਜ਼ੀਆਂ ਦੀ ਜਾਂਚ ਅਤੇ ਛਾਂਟੀ ਹੋਵੇਗੀ। ਇਸ ਤੋਂ ਬਾਅਦ ਨਾਮੀਨੇਸ਼ਨ ਵਾਪਸ ਲਏ ਜਾਣੀ ਆਖਰੀ ਮਿਤੀ 24 ਜਨਵਰੀ ਹੈ।
ਤਿੰਨ ਥਾਂਵਾਂ 'ਤੇ ਚਲਾਇਆ ਜਾਗਰੂਕਤਾ ਮੁਹਿੰਮ
ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਨੋਦ ਨਗਰ, ਖਿਚੜੀਪੁਰ ਅਤੇ ਚਿੜੀਆਘਰ ਇਨ੍ਹਾਂ ਤਿੰਨ ਥਾਂਵਾਂ 'ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਨੁੱਕੜ ਨਾਟਕ ਜ਼ਰੀਏ ਲੋਕਾਂ ਨੂੰ ਵੋਟਾਂ ਵਾਲੇ ਦਿਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਨਾਲ ਹੀ ਈਵੀਐੱਮ ਅਤੇ ਵੀਵੀਪੈਟ ਨਾਲ ਸਬੰਧਤ ਜਾਣਕਾਰੀਆਂ ਵੀ ਦਿੱਤੀਆਂ ਗਈਆਂ। ਇਹ ਦੇਖਿਆ ਗਿਆ ਹੈ ਕਿ ਐਤਵਾਰ ਨੂੰ ਚਿੜੀਆਘਰ ਵਿਚ ਜ਼ਿਆਦਾ ਭੀੜ ਹੁੰਦੀ ਹੈ। ਛੁੱਟੀ ਵਾਲੇ ਦਿਨ ਕਰਕੇ ਲੋਕ ਚਿੜੀਆਘਰ ਜ਼ਿਆਦਾ ਆਉਂਦੇ ਹਨ ਇਸ ਲਈ ਇਥੇ ਇਹ ਮੁਹਿੰਮ ਚਲਾਈ ਗਈ।
70 'ਚੋਂ 20 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਤੈਅ,
ਦੇਰ ਰਾਤ ਜਾਰੀ ਹੋ ਸਕਦੀ ਹੈ ਲਿਸਟ
ਦਿੱਲੀ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਸਿਆਸੀ ਸਰਗਰਮੀਆਂ ਵਿਚ ਕਾਂਗਰਸ ਆਪਣੇ 20 ਉਮੀਦਵਾਰਾਂ ਦੀ ਲਿਸਟ ਸ਼ਨੀਵਾਰ ਰਾਤ ਨੂੰ ਜਾਰੀ ਕਰ ਸਕਦੀ ਹੈ। ਇਨ੍ਹਾਂ ਸੀਟਾਂ ਵਿਚੋਂ ਜ਼ਿਆਦਾਤਰ 'ਤੇ ਕੋਈ ਵਿਵਾਦ ਨਹੀਂ ਹੋਵੇਗਾ ਪਰ ਇਕ ਦੋ ਸੀਟਾਂ 'ਤੇ ਕੁਝ ਵੱਡੇ ਨੇਤਾਵਾਂ ਨੂੰ ਨਿਰਾਸ਼ਾ ਹੱਥ ਲੱਗ ਸਕਦੀ ਹੈ। ਪਾਰਟੀ ਪੁਰਾਣੇ ਦਿਗੱਜਾਂ ਦੇ ਨਾਲ ਨਾਲ ਇਸ ਵਾਰ ਕਈ ਥਾਵਾਂ 'ਤੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੁਝ ਸੀਟਾਂ 'ਤੇ ਨੇਤਾਵਾਂ ਦੇ ਬੱਚਿਆਂ 'ਤੇ ਵੀ ਦਾਅ ਲਗਾ ਰਹੀ ਹੈ।
30 ਤੋਂ 35 'ਤੇ ਇਕ ਇਕ ਨਾਂ ਲਗਪਗ ਤੈਅ
ਪਾਰਟੀ ਸੂਤਰਾਂ ਮੁਤਾਬਕ ਤਿੰਨ ਦਿਨ ਲਗਾਤਾਰ ਚੱਲ ਰਹੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਦਿੱਲੀ ਦੀ ਕੁਲ 70 ਵਿਧਾਨ ਸਭਾ ਸੀਟਾਂ ਵਿਚੋਂ 30 ਤੋਂ 35 'ਤੇ ਇਕ ਇਕ ਨਾਂ ਲਗਪਗ ਤੈਅ ਕਰ ਲਿਆ ਗਿਆ ਹੈ। ਇਨ੍ਹਾਂ ਸਾਰੇ ਨਾਂਵਾਂ ਨੂੰ ਸ਼ਨੀਵਾਰ ਸ਼ਾਮ ਹੋਣ ਵਾਲੀ ਏਆਈਸੀਸੀ ਦੀ ਸੀਡਬਲਿਊਸੀ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ। ਸੰਭਾਵਲਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਹਾਲਾਂਕਿ ਪਹਿਲੇ ਪੜਾਅ ਵਿਚ ਪਾਰਟੀ ਲਗਪਗ 20 ਸੀਟਾਂ 'ਤੇ ਉਮੀਦਾਵਾਰਾਂ ਦੇ ਨਾਂ ਹੀ ਐਲਾਨ ਕਰਨ 'ਤੇ ਵਿਚਾਰ ਕਰ ਰਹੀ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਸੀਟਾਂ ਵਿਚ ਜ਼ਿਆਦਾਤਰ 'ਤੇ ਪਾਰਟੀ ਨੇ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ 'ਤੇ ਹੀ ਭਰੋਸਾ ਜਿਤਾਇਆ ਹੈ। ਕਈ ਸੀਟਾਂ 'ਤੇ ਨਵੇਂ ਨਾਂ ਵੀ ਸਾਹਮਣੇ ਆਏ ਹਨ ਤਾਂ ਕਈ ਸੀਟਾਂ 'ਤੇ ਪਾਰਟੀ ਨੇ ਆਪਣੇ ਅਹੁਦਿਆਂ 'ਤੇ ਦਾਅ ਖੇਡਿਆ ਹੈ।
ਦਿੱਲੀ ਦੇ ਚਾਰ ਸੀਨੀਅਰ
ਕਾਂਗਰਸੀ ਆਗੂ ਆਪ ਨਾਲ ਰਲੇ
ਕਾਂਗਰਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ ਕਿਉ ਕਿ ਦਿੱਲੀ ਦੇ ਚਾਰ ਸੀਨੀਅਰ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਸੀਨੀਅਰ ਆਗੂ ਵਿਨੈ ਮਿਸ਼ਰਾ, ਜੈ ਭਗਵਾਨ, ਦੀਪੂ ਚੌਧਰੀ ਸਣੇ ਸਾਬਕਾ ਵਿਧਾਇਕ ਰਾਮ ਸਿੰਘ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਇਸ ਦੀ ਜਾਣਕਾਰੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕਰ ਕਿਹਾ ਹੈ ਕਿ ਰਾਮ ਸਿੰਘ ਢਿੱਲੋਂ ਦਿੱਲੀ ਸਰਕਾਰ ਦੇ ਕੰਮਕਾਜ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਚ ਸਾਮਲ ਹੋਏ ਹਨ। ਬਵਾਨਾ ਵਿਧਾਨ ਸਭਾ ਸੀਟ ਦੇ ਰੋਹਿਣੀ ਵਾਰਡ ਦੇ ਪਾਰਸ਼ਦ ਜੈ ਭਗਵਾਨ ਉਪਕਾਰ ਵੀ ਆਪ ਚ ਸ਼ਾਮਲ ਹੋ ਗਏ ਹਨ।
ਹਰਿਨਗਰ ਵਾਰਡ ਤੋਂ ਕਾਂਗਰਸ ਦੀ ਸਾਬਕਾ ਸੰਸਦ ਰਾਜਕੁਮਾਰੀ ਢਿੱਲੋਂ ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਰੁਖ ਕਰ ਲਿਆ। ਲੰਮੇਂ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਦੀਪੂ ਚੌਧਰੀ ਨੇ ਵੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ।
'ਆਪ' ਨੇ ਐਲਾਨੇ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ,
ਕੇਜਰੀਵਾਰ ਲੜਨਗੇ ਨਵੀਂ ਦਿੱਲੀ ਤੋਂ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿਧਾਨ ਸਭਾ ਚੋਣ 2020 ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਚੋਣ ਲੜਨਗੇ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪਤਪਰਗੰਜ ਤੋਂ ਚੋਣ ਲੜਨਗੇ।'ਆਪ' ਨੇ ਕੁਲ 70 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।ਆਪ ਦੀ ਪਾਲਿਟਿਕਲ  ਅਫੇਅਰਜ਼  ਕਮੇਟੀ ਨੇ ਇਹ ਫੈਸਲਾ ਲਿਆ ਹੈ।24 ਨਵੇਂ ਚਿਹਰੇ ਦਿਖਣਗੇ।
ਮੌਜੂਦਾ ਵਿਧਾਇਕ 46 ਸੀਟਾਂ 'ਤੇ ਚੋਣ ਲੜਨਗੇ, 15 ਮੌਜੂਦਾ ਵਿਧਾਇਕਾਂ ਦੀ ਥਾਂ ਅਤੇ 9 ਖਾਲੀ ਸੀਟਾਂ' ਤੇ  ਨਵੇਂ ਚਿਹਰੇ ਚੋਣ ਲੜਣਗੇ। ਉਨ੍ਹਾਂ ਵਿੱਚ 8 ਔਰਤਾਂ ਹਨ। ਸਾਲ 2015 ਵਿੱਚ, ਇੱਥੇ 6 ਔਰਤਾਂ ਸਨ।

ਡੇਰਾ ਮੁਖੀ ਨਾਲ ਹਨੀਪ੍ਰੀਤ ਦੀਆਂ ਮੁਲਾਕਾਤਾਂ ਦਾ ਸਿਲਸਿਲਾ,

ਅੱਜ ਚੌਥੀ ਮੁਲਾਕਾਤ

ਜੇਲ੍ਹ ਵਿੱਚੋਂ ਬਾਹਰ ਆਉਂਦਿਆਂ ਹੀ ਹਨੀਪ੍ਰੀਤ ਦੀਆਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਅੱਜ ਫਿਰ ਹਨੀਪ੍ਰੀਤ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ ਮਿਲਣ ਪਹੁੰਚੀ। ਅੰਬਾਲਾ ਜੇਲ੍ਹ ਵਿੱਚੋਂ ਜ਼ਮਾਨਤ 'ਤੇ ਰਿਹਾਅ ਹੋਈ ਹਨੀਪ੍ਰੀਤ ਦੀ ਡੇਰਾ ਮੁਖੀ ਨਾਲ ਇਹ ਚੌਥੀ ਮੁਲਾਕਾਤ ਹੈ।
ਅੱਜ ਹਨੀਪ੍ਰੀਤ ਕਾਲੇ ਸ਼ੀਸ਼ਿਆਂ ਵਾਲੀ ਚਿੱਟੀ ਫਾਰਚੂਨਰ ਗੱਡੀ ਵਿੱਚ ਸਵਾਲ ਹੋ ਕੇ ਮੁਲਾਕਾਤ ਲਈ ਪਹੁੰਚੀ। ਉਸ ਨੇ ਸੁਨਾਰੀਆ ਜੇਲ੍ਹ ਵਿੱਚ ਡੇਰਾ ਮੁਖੀ ਨਾਲ 20 ਮਿੰਟ ਮੁਲਾਕਾਤ ਕੀਤੀ। ਇਸ ਵੇਲੇ ਉਸ ਨਾਲ ਡੇਰਾ ਦੀ ਚੇਅਰਪਰਸਨ ਸ਼ੋਭਾ ਗੋਰਾ, 10 ਮੈਂਬਰੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਸਿੱਧੂ, ਵਕੀਲ ਹਰੀਸ਼ ਛਾਬੜਾ ਤੇ ਰਾਜਿੰਦਰ ਸਿੰਘ ਸਰਾ ਮੌਜੂਦ ਸਨ।
ਪਿਛਲੇ ਦਿਨੀਂ ਡੇਰਾ ਮੁਖੀ ਦੇ ਪਰਿਵਾਰ ਨੇ ਵੀ ਮੁਲਾਕਾਤ ਕੀਤੀ ਸੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਡੇਰੇ ਦੇ ਪ੍ਰਬੰਧ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਇਸ ਲਈ ਹੀ ਇਹ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਡੇਰਾ ਮੁਖੀ ਪੱਤਰਕਾਰ ਛੱਤਰਪਤੀ ਕਤਲ ਕੇਸ ਤੇ

ਸਾਧਵੀਆਂ ਨਾਲ ਬਲਾਤਕਾਰ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।

ਹਨੀਟ੍ਰੈਪ ਮਾਮਲੇ ਦੀ ਸ਼ਵੇਤਾ ਤੋਂ

ਹੁਣ ਇਨਕਮ ਟੈਕਸ ਵਿਭਾਗ ਕਰੇਗਾ ਪੁੱਛਗਿੱਛ,

ਸਕੈਂਡਲ ਚ ਕਈ ਨੇਤਾ ਹੋ ਸਕਦੇ ਹਨ ਸ਼ਾਮਲ

ਮੱਧ ਪ੍ਰਦੇਸ਼ ਦੇ ਫੇਮ ਹਨੀਟ੍ਰੈਪ ਮਾਮਲੇ ਦੀ ਮੁੱਖ ਮੁਲਜ਼ਮ ਸ਼ਵੇਤਾ ਵਿਜੈ ਜੈਨ ਨੂੰ ਸੋਮਵਾਰ ਸਵੇਰੇ ਇੰਦੌਰ ਤੋਂ ਭੋਪਾਲ ਸਥਿਤ ਇਨਕਮ ਟੈਕਸ ਦੇ ਦਫਤਰ ਲਿਆਂਦਾ ਗਿਆ। ਜਿੱਥੇ ਇੱਕ ਬੰਦ ਕਮਰੇ ਚ ਆਮਦਨ ਵਿਭਾਗ ਦੀ ਟੀਮ ਨੇ ਸ਼ਵੇਤਾ ਤੋਂ ਜਾਈਦਾਦ ਅਤਟ ਪੈਸਿਆਂ ਬਾਰੇ ਪੁੱਛਗਿੱਛ ਕੀਤੀ ਹੈ। ਉਧਰ ਦਫਤਰ ਅੰਦਰ ਅਤੇ ਬਾਹਰ ਭਾਰੀ ਪੁਲਿਸਬੱਲ ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਵੇਤਾ ਤੋਂ ਮਿਲੀ ਡਾਇਰੀ ਅਤੇ ਹੋਰ ਕਾਗਜ਼ਾਂ ਤੋਂ ਮੋਟੀ ਰਕਮ ਦਾ ਖੁਲਾਸਾ ਹੋਇਆ ਸੀ, ਜਿਸ ਦੀ ਜਾਂਚ ਆਮਦਨ ਮਹਿਕਮੇ ਦੀ ਟੀਮ ਕਰ ਰਹੀ ਹੈ।
ਮੱਧ ਪ੍ਰਦੇਸ ਚ ਸਰਕਾਰ ਬਦਲਣ ਤੋਂ ਬਾਅਦ ਹੀ ਹਨੀਟ੍ਰੈਪ ਦਾ ਮਾਮਲਾ ਸੁਰਖਿਆਂ ਚ ਹੈ।  ਇਸ ਪੁਰੇ ਮਾਮਲੇ ਚ ਪੰਜ ਔਰਤਾਂ ਦੇ ਨਾਲ ਕਈਂ ਅਫਸਰ, ਪੱਤਰਕਾਰ ਅਤੇ ਨੇਤਾਂ ਵੀ ਸ਼ਾਮਲ ਹਨ। ਹਨੀਟ੍ਰੈਪ ਮਾਮਲੇ ਦੀ ਜਾਂਚ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ ਜਿਸ ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਅੱਗੇ ਵੱਧ ਰਹੀ ਜਾਂਚ ਚ ਇਸ ਮਾਮਲੇ ਚ ਕਈ ਪੁਲਿਸਕਰਮੀਆਂ ਦੇ ਨਾਂ ਵੀ ਸਾਹਮਣੇ ਆਏ ਹਨ। ਇਸ ਦਾ ਖੁਲਾਸਾ ਐਸਆਈਟੀ ਵੱਲੋਂ ਹਾਲ ਹੀ ਚ ਰਾਜਧਾਨੀ ਭੋਪਾਲ ਦੀ ਜ਼ਿਲ੍ਹਾ ਅਦਾਲਤ ਚ ਪੇਸ਼ ਚਾਰਜਸ਼ੀਟ ਚ ਹੋਇਆ ਹੈ।
ਨਿਆਇਕ ਮੈਜਿਸਟ੍ਰੇਟ ਰੋਹਿਤ ਸ਼੍ਰੀਵਾਸਤਵ ਦੀ ਅਦਾਲਤ ਨੇ ਪੇਸ਼ ਚਲਾਨ ਚ ਖੁਲਾਸਾ ਹੋਇਆ ਹੈ ਮਾਮਲੇ ਚ ਮੁਲਜ਼ਮ ਆਰਤੀ ਦਯਾਲ, ਸ਼ਵੇਤਾ ਵਿਜੈ ਜੈਨ ਦੇ ਨਾਲ ਬਿਜਨਸਮੈਨ ਅਰੁਣ ਸ਼ਹਲੋਤ ਅਤੇ ਟੀਵੀ ਪੱਤਰਕਾਰ ਮਿਲਕੇ ਕੰਮ ਕਰਦੇ ਸ।
ਉਧਰ ਬੀਜੇਪੀ ਸਰਕਾਰ ਦੇ ਕਾਰਜਕਾਲ ਦੌਰਾਨ ਪਨਪੇ ਇਸ ਵਪਾਰ ਤੇ ਐਮਪੀ ਦੀ ਕਾਂਗਰਸ ਸਰਕਾਰ ਸਖ਼ਤ ਰੁਖ ਅਪਨਾ ਰਹੀ ਹੈ। ਸੂਬੇ ਦੇ ਜਨਸੰਪਰਕ ਮੰਤਰੀ ਪੀਸੀ ਸ਼ਰਮਾ ਨੇ ਕਿਹਾ ਕਿ ਇਸ ਘਟੀਆ ਕੰਮ ਚ ਜਿੰਨੇ ਵੀ ਲੋਕ ਸ਼ਾਮਲ ਹੋਣ ਬੇਸ਼ੱਕ ਉਹ ਕਈ ਵੀਆਈਪੀ ਹੀ ਕਿਉਂ ਨਾ ਹੋਵੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਮੌੜ ਮੰਡੀ ਬੰਬ ਧਮਾਕਾ:
ਡੇਰਾ ਸਿਰਸਾ ਪੁਹੰਚੀ ਪੰਜਾਬ ਪੁਲਿਸ
ਜ਼ਿਲ੍ਹਾ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਸਾਲ 2017 'ਚ ਹੋਏ ਬੰਬ ਧਮਾਕੇ ਦੀ ਜਾਂਚ ਕਰਦੇ ਪੰਜਾਬ ਪੁਲਿਸ ਡੇਰਾ ਸਿਰਸਾ ਪਹੁੰਚੀ। ਇਸ ਮਾਮਲੇ 'ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਨੋਟਿਸ ਦੇ ਕੇ ਪੰਜਾਬ ਪੁਲਿਸ ਨੇ ਤਲਬ ਕੀਤਾ। ਬਠਿੰਡਾ ਮੌੜ ਮੰਡੀ ਬਲਾਸਟ ਮਾਮਲੇ 'ਚ ਪੁੱਛਗਿੱਛ ਲਈ ਪੁਲਿਸ ਨੇ ਨੋਟਿਸ ਜਾਰੀ ਕੀਤਾ ਸੀ।
ਬਠਿੰਡਾ ਪੁਲਿਸ ਦੇ ਡੀਐਸਪੀ ਕੁਲਦੀਪ ਸਿੰਘ ਇਸ ਮਾਮਲੇ 'ਚ ਪੁੱਛਗਿੱਛ ਲਈ ਸਿਰਸਾ ਪੁਹੰਚੇ ਸਨ। ਇਸ ਪੂਰੇ ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਭਰ ਵਿੱਚ ਸਿਆਸਤ ਵੀ ਗਰਮਾਈ ਰਹੀ ਸੀ।
ਦਰਆਸਲ, 31 ਜਨਵਰੀ 2017 ਨੂੰ ਮੌੜ ਮੰਡੀ, ਜ਼ਿਲ੍ਹਾ ਬਠਿੰਡਾ ਵਿੱਚ ਟਰੱਕ ਯੂਨੀਅਨ ਦੇ ਨੇੜੇ ਚੋਣਾਂ ਸਬੰਧੀ ਸ਼ਾਮ ਨੂੰ ਹੋ ਰਹੀ ਮੀਟਿੰਗ ਦੌਰਾਨ ਬੰਬ ਧਮਾਕਾ ਹੋ ਗਿਆ ਸੀ। ਧਮਾਕੇ ਦੌਰਾਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 23 ਵਿਅਕਤੀ ਜਖ਼ਮੀ ਹੋ ਗਏ ਸਨ। ਇਸ ਸਬੰਧੀ ਆਈਪੀਸੀ ਦੀ ਧਾਰਾ 302, 307, 427, 436 ਤੇ 3/4 ਐਕਸਪਲੋਜਿਵ ਐਕਟ ਤਹਿਤ ਥਾਣਾ ਮੌੜ ਵਿੱਚ ਮੁਕੱਦਮਾ ਦਰਜ ਹੋਇਆ ਸੀ।
ਪੰਜਾਬ ਨਾਲ ਲੱਗਦੀ ਸਰਹੱਦ 'ਤੇ ਫੇਰ ਨਜ਼ਰ ਆਇਆ
ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ
ਪੰਜਾਬ ਦੇ ਇਲਾਕੇ ਤਰਨ ਤਾਰਨ ਨੇੜੇ ਖੇਮਕਰਨ ਸੈਕਟਰ 'ਚ ਇੱਕ ਵਾਰ ਫੇਰ ਪਾਕਿਸਤਾਨੀ ਡਰੋਨ ਨਜ਼ਰ ਆਇਆ। ਇਸ 'ਤੇ ਸਰਹੱਦ 'ਤੇ ਮੁਸ਼ਤੈਦ ਸੈਨਾ ਨੇ ਫਾਈਰਿੰਗ ਕੀਤੀ ਤੇ ਕਰੀਬ 100 ਰਾਊਂਡ ਚਲਾਏ ਗਏ। ਪਾਕਿਸਤਾਨ ਵੱਲੋਂ ਭਾਰਤ ਵੱਲ ਡਰੋਨ ਆਉਂਦੇ ਵੇਖ ਬੀਐਸਐਫ ਦੇ ਸੈਨਿਕ ਚੌਕਸ ਹੋ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕੀਤੀ। ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਪਾਕਿ ਪਾਸਿਓਂ ਡਰੋਨ ਆਉਂਦਾ ਨਜ਼ਰ ਆਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ।
ਇਸ ਦੇ ਨਾਲ ਹੀ ਹੁਣ ਤਕ ਫੜੇ ਗਏ ਡਰੋਨ ਤੋਂ ਪੁਲਿਸ ਨਸ਼ਾ ਤੇ ਹਥਿਆਰ ਬਰਾਮਦ ਕਰ ਚੁੱਕੀ ਹੈ। ਪਾਕਿਸਤਾਨ ਹੁਣ ਡਰੋਨ ਦੀ ਮਦਦ ਨਾਲ ਸਮਗਲਿੰਗ ਕਰ ਰਿਹਾ ਹੈ।

ਲੋਹੜੀ 'ਤੇ ਵਰ੍ਹਿਆ ਮੀਂਹ,

ਪਤੰਗਾਂ ਦੇ ਸ਼ੌਕੀਨ ਨਿਰਾਸ਼,

ਦੁਕਾਨਦਾਰਾਂ ਨੂੰ ਵੀ ਰਗੜਾ

ਮਾਘੀ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਤੇਜ਼ ਬਾਰਸ਼ ਹੋ ਰਹੀ ਹੈ। ਤਿੰਨ ਦਿਨਾਂ ਤੋਂ ਧੁੱਪ ਨਿਕਲਣ ਮਗਰੋਂ ਅੱਜ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ। ਅੱਜ ਪੰਜਾਬ ਦੇ ਕਈ ਇਲਾਕਿਆਂ ਚ ਬਾਰਸ਼ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਗੁਰੂਹਰਸਹਾਏ ਚ ਬਾਰਸ਼ ਹੋ ਰਹੀ ਹੈ ਤੇ ਕੁਝ ਇਲਾਕਿਆਂ ਚ ਅੱਜ ਸਵੇਰ ਤੋਂ ਆਸਮਾਨ ਚ ਬੱਦਲ ਛਾਏ ਹੋਏ ਹਨ। ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਚ ਕੱਲ੍ਹ ਤੋਂ ਮਾਘੀ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਅੱਜ ਤੇਜ਼ ਬਾਰਸ਼ ਤੇ ਹਵਾਵਾਂ ਨਾਲ ਮੌਸਮ ਖਰਾਬ ਹੋ ਗਿਆ ਹੈ।
ਇਸ ਦੇ ਨਾਲ ਹੀ ਜਿੱਥੇ ਪੂਰੇ ਦੇਸ਼ 'ਚ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ 'ਚ ਇਸ ਤਿਓਹਾਰ ਨੂੰ ਲੈ ਕੇ ਕਾਫੀ ਉਤਸੁਕਤਾ ਹੈ ਕਿਉਂਕਿ ਇਸ ਦਿਨ ਲੋਕ ਖੂਬ ਪਤੰਗਬਾਜ਼ੀ ਕਰਦੇ ਹਨ ਪਰ ਬਾਰਸ਼ ਨੇ ਇਸ ਵਾਰ ਸਭ ਨੂੰ ਝਟਕਾ ਦਿੱਤਾ ਹੈ।
ਸਵੇਰ ਤੋਂ ਹੋ ਰਹੀ ਬਾਰਸ਼ ਨੇ ਲੋਕਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਉਧਰ ਇਸ ਦਾ ਖਾਮਿਆਜ਼ਾ ਦੁਕਾਨਦਾਰਾਂ ਨੂੰ ਵੀ ਭਰਨਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੋ ਰਹੀ ਬਾਰਸ਼ ਕਰਕੇ ਕੋਈ ਪਤੰਗ ਖਰੀਦਣ ਨਹੀਂ ਆਇਆ। ਹੁਣ ਤਕ ਦੁਕਾਨਦਾਰਾਂ ਦਾ 20% ਸਟੌਕ ਵੀ ਨਹੀਂ ਵਿੱਕਿਆ।
ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬੱਦਲ ਛਾਏ ਰਹਿਣਗੇ ਤੇ ਨਾਲ ਹੀ ਧੁੱਪ ਵੀ ਨਿਕਲ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਤੇ ਹੇਠਲਾ ਤਾਪਮਾਨ 8 ਡਿਗਰੀ ਰਹਿ ਸਕਦਾ ਹੈ। ਐਤਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਦਰਜ ਕੀਤਾ ਗਿਆ ਸੀਜੋ ਆਮ ਤੋਂ ਦੋ ਡਿਗਰੀ ਘੱਟ ਰਿਹਾ। ਉੱਥੇ ਹੀ ਘੱਟੋ ਘੱਟ ਤਾਪਮਾਨ 9.7 ਡਿਗਰੀ ਦਰਜ ਕੀਤਾ ਗਿਆ।
ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ '
ਬਰਫਬਾਰੀ ਹੋਈ, ਟੁੱਟੇ ਸਾਲਾਂ ਦੇ ਰਿਕਾਰਡ
ਪਿਛਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਬਹੁਤੇ ਇਲਾਕਿਆਂ 'ਚ ਉੱਤਰ ਭਾਰਤ ਦੀਆਂ ਪਹਾੜੀਆਂ 'ਚ ਸਰਗਰਮ ਪੱਛਮੀ ਗੜਬੜੀ ਕਾਰਨ ਬਰਫਬਾਰੀ ਅਤੇ ਬਾਰਸ਼ ਰਿਕਾਰਡ ਕੀਤੀ ਗਈ। ਇੰਨਾ ਹੀ ਨਹੀਂ ਉੱਤਰੀ ਅਤੇ ਪੱਛਮੀ ਰਾਜਸਥਾਨਉੱਤਰੀ ਪੰਜਾਬਗੁਜਰਾਤ ਦੇ ਨਾਲ-ਨਾਲ ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਵੀ ਕੁਝ ਇਲਾਕਿਆਂ 'ਚ ਬਾਰਸ਼ ਰਿਕਾਰਡ ਕੀਤੀ ਗਈ ਹੈ। ਇਸ ਦੇ ਨਾਲ ਹੀ ਉੱਤਰ ਭਾਰਤ ਇੱਕ ਵਾਰ ਫਿਰ ਕੜਾਕੇ ਦੀ ਠੰਡ ਦੀ ਲਪੇਟ 'ਚ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ 'ਚ ਲੱਦਾਖਜੰਮੂ-ਕਸ਼ਮੀਰਹਿਮਾਚਲ ਪ੍ਰਦੇਸ਼ਉਤਰਾਖੰਡ 'ਚ ਬਰਫਬਾਰੀ ਅਤੇ ਮੀਂਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਉੱਚ ਪੱਧਰਾਂ ਤੇ ਬਰਫੀਲੇ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਕਸ਼ਮੀਰ ਘਾਟੀ ਨਾਲ ਸੰਪਰਕ ਕੱਟਿਆ
ਪਿਛਲੇ ਦੋ ਦਿਨਾਂ ਤੋਂ ਕਸ਼ਮੀਰ ਵਾਦੀ 'ਚ ਹੋ ਰਹੀ ਬਾਰਸ਼ ਅਤੇ ਬਰਫਬਾਰੀ ਨੇ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਵਧਾ ਦਿੱਤਾ ਹੈ। ਆਲਮ ਇਹ ਹੈ ਕਿ ਕਸ਼ਮੀਰ ਵਾਦੀ ਨੇ ਬਾਕੀ ਦੁਨੀਆ ਨਾਲ ਹਵਾਈ ਅਤੇ ਸੜਕੀ ਸੰਪਰਕ ਟੁੱਟ ਗਿਆ ਹੈ। ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ 'ਚ ਹਿਮਸਖਲਨ ਹੋਇਆ, ਜਿਸ ਨਾਲ ਇੱਕ ਫੌਜ ਦਾ ਜਵਾਨ ਲਾਪਤਾ ਹੋ ਗਿਆਜਦੋਂ ਕਿ ਉੱਤਰੀ ਕਸ਼ਮੀਰ ਦੇ ਗੁਰੇਜ਼ 'ਚ ਆਏ ਬਰਫੀਲੇ 'ਚ ਤਿੰਨ ਘਰ ਅਤੇ ਦੋ ਗਊਸ਼ਾਲਾ ਤਬਾਹ ਹੋ ਗਈਆਂ। ਗੁਲਮਰਗ 'ਚ ਪੰਜ ਫੁੱਟ ਤੋਂ ਵੀ ਜ਼ਿਆਦਾ ਬਰਫ ਪਈ ਹੈ।
ਹਿਮਾਚਲ ਪ੍ਰਦੇਸ਼ ਵਿੱਚ ਆਰੇਂਜ ਅਲਰਟ
ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਥਾਵਾਂ 'ਤੇ ਬਰਫਬਾਰੀ ਜਾਰੀ ਹੈਜਿਸ ਨਾਲ ਸੂਬੇ 'ਚ ਭਾਰੀ ਠੰਢ ਹੈ। ਪ੍ਰਸ਼ਾਸਨ ਨੇ ਭਾਰੀ ਬਰਫਬਾਰੀ ਅਤੇ ਉੱਚਾਈ ਵਾਲੇ ਖੇਤਰਾਂ 'ਚ ਸੈਲਾਨੀਆਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਭਾਰੀ ਬਰਫਬਾਰੀ ਅਤੇ ਗੜੇਮਾਰੀ ਕਰਕੇ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਜਦਕਿ, 15 ਜਨਵਰੀ ਨੂੰ ਮੌਸਮ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪਰ 16 ਅਤੇ 17 ਜਨਵਰੀ ਨੂੰ ਭਾਰੀ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ
ਉਤਰਾਖੰਡ 'ਚ ਬਰਫਬਾਰੀ ਕਾਰਨ ਮੁਸ਼ਕਲਾਂ
ਉਤਰਾਖੰਡ 'ਚ ਵੀ ਬਰਫਬਾਰੀ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ' ਬਦਰੀਨਾਥਕੇਦਾਰਨਾਥਗੰਗੋਤਰੀ ਅਤੇ ਯਮੁਨੋਤਰੀ ਦੇ ਨਾਲ ਉੱਚ ਹਿਮਾਲਿਆਈ ਖੇਤਰਾਂ 'ਚ ਰੁਕ-ਰੁਕ ਕੇ ਬਰਫਬਾਰੀ ਦਰਜ ਕੀਤੀ ਗਈ। ਕੇਦਾਰਨਾਥ 'ਚ ਤਕਰੀਬਨ ਛੇ ਤੋਂ ਸੱਤ ਫੁੱਟ ਬਰਫ ਦੀ ਚਾਦਰ ਹੈ ਗੰਗੋਤਰੀ ਹਾਈਵੇਅ ਬੰਦ ਹੈ। ਮੌਸਮ ਵਿਭਾਗ ਮੁਤਾਬਕ ਉਤਰਾਖੰਡ ' 17 ਦਸੰਬਰ ਤੱਕ ਮੌਸਮ ਖ਼ਰਾਬ ਰਹੇਗਾ।
ਮਜੀਠੀਆ ਦੇ ਕਰੀਬੀ ਅਕਾਲੀ ਆਗੂ
ਦੇ ਕਤਲ ਦੀ ਗੁੱਥੀ ਸੁਲਝੀ, ਮੁੱਖ ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਨੇੜਲੇ ਪਿੰਡ ਉਮਰਪੁਰਾ ਦੀ ਅਕਾਲੀ ਸਰਪੰਚ ਦੇ ਪਤੀ ਬਾਬਾ ਗੁਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਦੀ ਖਬਰ ਸਾਹਮਣੇ ਆਈ ਸੀ । ਇਸ ਮਾਮਲੇ ਵਿੱਚ ਥਾਣਾ ਮਜੀਠਾ ਦੀ ਪੁਲਿਸ ਵੱਲੋਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਤਲ ਕਾਂਡ ਵਿੱਚ ਪਵਿੱਤਰ ਗੈਂਗ ਨਾਲ ਜੁੜੇ ਮੁੱਖ ਦੋਸ਼ੀ ਲਵਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਰਮਨ ਮਸੀਹ ਨੂੰ ਗੁਰਦਾਸਪੁਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ । 
ਪੁਲਿਸ ਨੇ ਇਨ੍ਹਾਂ ਕੋਲੋਂ 30 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ । ਦਰਅਸਲ, ਲਵਪ੍ਰੀਤ ਸਿੰਘ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਖ਼ਾਸਮ-ਖ਼ਾਸ ਹੈ ਤੇ ਲਵਪ੍ਰੀਤ ਪਹਿਲਾਂ ਵੀ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ । ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਦਾ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਕਤਲ ਮਾਮਲੇ ਵਿੱਚ ਹੱਥ ਹੋ ਸਕਦਾ ਹੈ ।
ਦੱਸ ਦੇਈਏ ਕਿ ਗੁਰਦੁਆਰੇ ਤੋਂ ਮੱਥਾ ਟੇਕ ਕੇ ਵਾਪਿਸ ਘਰ ਆ ਰਹੇ ਬਾਬਾ ਗੁਰਦੀਪ ਸਿੰਘ ਨੂੰ ਰਸਤੇ ਵਿੱਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਕੇ 5 ਗੋਲੀਆਂ ਮਾਰ ਕੇ ਫਰਾਰ ਹੋ ਗਏ ਸਨ । ਜਿਸ ਤੋਂ ਬਾਅਦ ਬਾਬਾ ਗੁਰਦੀਪ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ । 
ਭਾਰਤੀ ਮਹਿਲਾ ਟੀਮ ਹੋਇਆ ਐਲਾਨ,

ਹਰਮਨਪ੍ਰੀਤ ਕੌਰ ਕਰੇਗੀ ਕਪਤਾਨੀ

ਮਹਿਲਾ ਟੀ-20 ਵਰਲਡ ਕੱਪ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਟੀਮ ਦਾ ਐਲਾਨ ਕਰ ਦਿੱਤਾ ਹੈ। ਬੋਰਡ ਨੇ 15 ਮੈਂਬਰੀ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਸੌਂਪ ਦਿੱਤੀ ਹੈ। ਉਥੇ ਹੀ ਸਮ੍ਰਿਤੀ ਮੰਧਾਨਾ ਉਨ੍ਹਾਂ ਨਾਲ ਉਪਕਪਤਾਨ ਦੇ ਰੂਪ
ਜ਼ਿੰਮੇਵਾਰੀ ਸੰਭਾਲੇਗੀ।
ਤੁਹਾਨੂੰ ਦੱਸ ਦੇਈਏ ਕਿ ਮਹਿਲਾ ਟੀ-20 ਵਰਲਡ ਕੱਪ 21 ਫਰਵਰੀ ਤੋਂ 8 ਮਾਰਚ ਤੱਕ ਆਸਟਰੇਲੀਆ ਵਿੱਚ ਹੋਣ ਜਾ ਰਿਹਾ ਹੈ, ਇਹ ਆਈਸੀਸੀ ਦਾ ਮਹਿਲਾਵਾਂ ਦਾ ਟੀ -20 ਵਿਸ਼ਵ ਕੱਪ ਦਾ ਸੱਤਵਾਂ ਟੂਰਨਾਮੈਂਟ ਹੈ।

ਚਿੱਟੇ ਦੁੱਧ ਦਾ ਕਾਲਾ ਖੇਡ,

ਪਰਦਾਫਾਸ਼ ਕੀਤਾ ਮਾਰ ਕੇ ਰੇਡ

ਸੰਗਰੂਰ ਦੇ ਪਿੰਡ ਸੋਹੀਆਂ ਵਿੱਚ ਇੱਕ ਦੁੱਧ ਦੀ ਫੈਕਟਰੀ ਦਾ ਉਸ ਵੇਲੇ ਪਰਦਾਫਾਸ਼ ਹੋਇਆ, ਜਦ ਫੂਡ ਸੇਫਟੀ ਅਧਿਕਾਰੀਆਂ ਤੇ ਪੁਲਿਸ ਨੇ ਫੈਕਟਰੀ 'ਚ ਛਾਪਾ ਮਾਰਿਆ। ਇਸ ਦੌਰਾਨ ਤਿੰਨ ਹਜ਼ਾਰ ਲੀਟਰ ਤੋਂ ਵੀ ਵੱਧ ਦੁੱਧ ਬਰਾਮਦ ਕੀਤਾ ਗਿਆ। ਇਸ ਦੇ ਨਾਲ ਹੀ ਨਕਲੀ ਦੁੱਧ ਤਿਆਰ ਕਰਨ ਲਈ ਇਸਤੇਮਾਲ ਹੋਣ ਵਾਲੇ ਗਲੁਕੋਜ਼ ਦੇ 11 ਥੈਲੇ, 18 ਟੀਨ ਰਿਫਾਇੰਡ ਤੇਲ ਤੇ 175 ਲੀਟਰ ਹੋਰ ਤਰਲ ਵੀ ਬਰਾਮਦ ਹੋਇਆ। ਟੀਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇੱਥੇ ਨਕਲੀ ਦੁੱਧ ਤਿਆਰ ਕਰਕੇ ਅਸਲੀ 'ਚ ਮਿਲਾਇਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਧਰ, ਦੂਸਰੇ ਪਾਸੇ ਦੁੱਧ ਦੀ ਫੈਕਟਰੀ ਚਲਾਉਣ ਵਾਲੇ ਲੋਕਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚੋਂ ਦੁੱਧ ਲਿਆ ਕੇ ਹਰਿਆਣਾ ਤੇ ਦਿੱਲੀ ਸਪਲਾਈ ਕਰਦੇ ਹਨ। ਉਨ੍ਹਾਂ ਮੁਤਾਬਕ ਜੋ ਸਮਾਨ ਇੱਥੋਂ ਬਰਾਮਦ ਹੋਇਆ ਹੈ, ਉਹ ਉਨ੍ਹਾਂ ਦੀ ਇੱਕ ਕਰਿਆਨੇ ਦੀ ਦੁਕਾਨ ਦਾ ਹੈ।
ਗੌਰਤਲਬ ਹੈ ਕਿ ਅਧਿਕਾਰੀਆਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਵੀ ਇਸ ਜਗ੍ਹਾ ਤੋਂ ਦੁੱਧ ਦੇ ਸੈਂਪਲ ਦਾ ਟੈਸਟ ਕੀਤਾ ਗਿਆ ਸੀ, ਜਿਸ 'ਚ ਸੈਂਪਲ ਫੇਲ੍ਹ ਹੋ ਗਏ ਸੀ। ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਸੈਂਪਲ ਫੇਲ੍ਹ ਹੋਣ ਦੇ ਬਾਵਜੂਦ ਵੀ ਕਿੰਝ ਨਕਲੀ ਦੁੱਧ ਵੇਚਣ ਦਾ ਇਹ ਧੰਦਾ ਚਲਾਇਆ ਜਾ ਰਿਹਾ ਸੀ।

ਜੰਮੂ-ਕਸ਼ਮੀਰ: ਤ੍ਰਾਲ ਚ ਸੁਰੱਖਿਆ ਬਲਾਂ ਵੱਲੋਂ

2 ਅੱਤਵਾਦੀ ਢੇਰ, ਮੁਕਾਬਲਾ ਜਾਰੀ

ਤ੍ਰਾਲ ਚ ਸੁਰੱਖਿਆ ਬਲਾਂ ਵੱਲੋਂ 2 ਅੱਤਵਾਦੀ ਢੇਰ, ਮੁਕਾਬਲਾ ਜਾਰੀ,ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਤ੍ਰਾਲ ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਫੌਜ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਦੇ ਸੰਬੰਧ ਚ ਮਿਲੀ ਵਿਸ਼ੇਸ਼ ਜਾਣਕਾਰੀ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਦੱਖਣੀ ਕਸ਼ਮੀਰ ਦੇ ਤਰਾਲ ਚ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।ਫਿਲਹਾਲ ਫੌਜ ਦਾ ਇਲਾਕੇ ਚ ਸਰਚ ਆਪਰੇਸ਼ਨ ਜਾਰੀ ਹੈ।
ਸੰਘਣੀ ਧੁੰਦ ਕਾਰਨ ਟਰੱਕ ਤੇ ਗੱਡੀ ਦੀ ਭਿਆਨਕ ਟੱਕਰ,
ਟੈਂਕੀ ਫੱਟਣ ਕਾਰਨ ਲੱਗੀ ਅੱਗ
ਪੰਜਾਬ ਚ ਪਿਛਲੇ ਕਈ ਦਿਨਾਂ ਤੋਂ ਲਗਾਤਰ ਸੰਘਣੀ ਧੁੰਦ ਪੈ ਰਹੀ ਹੈ ,ਜਿਸ ਕਾਰਨ ਕਈ ਹਾਦਸੇ ਵਾਪਰ ਰਹੇ ਹਨ। ਅਜਿਹਾ ਇੱਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਖੰਨਾ-ਮਲੇਰਕੋਟਲਾ ਰੋਡ ਤੇ ਪਿੰਡ ਨਸਰਾਲੀ ਨੇੜੇ 2 ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਧੁੰਦ ਕਾਰਨ ਟਰੱਕ ਤੇ ਇੱਕ ਗੱਡੀ ਦੀ ਆਪਸ ਵਿੱਚ ਟੱਕਰ ਹੋ ਗਈ ਹੈ। ਇਸ ਟੱਕਰ ਤੋਂ ਬਾਅਦ ਕਈ ਹੋਰ ਵਾਹਨਾਂ ਦੀ ਵੀ ਆਪਸ ਵਿੱਚ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਅਚਾਨਕ ਹੀ ਟਰੱਕ ਵਿੱਚ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ।
ਇਸ ਹਾਦਸੇ ਦੌਰਾਨ ਟਰੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਟਰੱਕ ਦੀ ਅੱਗ ਬੁਝਾ ਦਿੱਤੀ। ਫਿਲਹਾਲ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
ਖੰਨਾ 'ਚ ਸਾਇੰਸ ਵਾਲੀ ਮੈਡਮ ਨੇ
ਗੋਲੀ ਮਾਰ ਕੀਤੀ ਖੁਦਕੁਸ਼ੀ
ਅੱਜ ਦੇ ਸਮੇਂ 'ਚ ਹਰ ਕਿਸੇ ਨੂੰ ਕੋਈ ਨਾ ਕੋਈ ਪ੍ਰੇਸ਼ਾਨੀ ਜ਼ਰੂਰ ਹੈ ਪਰ ਲੋਕ ਆਪਣੀ ਬਿਜ਼ੀ ਜ਼ਿੰਦਗੀ 'ਚ ਇੰਨਾ ਰੁੱਝ ਗਏ ਹਨ ਕਿ ਉਨ੍ਹਾਂ ਕੋਲ ਖੁਦ ਲਈ ਵੀ ਸਮਾਂ ਨਹੀਂ। ਅਜਿਹੇ 'ਚ ਉਨ੍ਹਾਂ ਨੂੰ ਕਈ ਮਾਨਸਿਕ ਬਿਮਾਰੀਆਂ ਹੋ ਜਾਂਦੀਆਂ ਹਨ ਜਿਨ੍ਹਾਂ 'ਚ ਇੱਕ ਡਿਪ੍ਰੈਸ਼ਨ ਹੈ। ਇਹ ਕਿਸੇ 'ਤੇ ਇਸ ਕਦਰ ਹਾਵੀ ਹੋ ਗਿਆ ਕਿ ਖੰਨਾ ਦੇ ਪ੍ਰਾਈਵੇਟ ਸਕੂਲ ਦੀ ਸਾਇੰਸ ਟੀਚਰ ਨੇ ਖੁਦ ਨੂੰ ਗੋਲੀ ਮਾਰ ਆਪਣੀ ਜ਼ਿੰਦਗੀ ਖ਼ਤਮ ਕਰ ਲਈ।
ਹਾਸਲ ਜਾਣਕਾਰੀ ਮੁਤਾਬਕ ਅੱਜ ਸਵੇਰੇ ਖੰਨਾ ਦੇ ਪ੍ਰਾਈਵੇਟ ਸਕੂਲ 'ਚ ਸਾਇੰਸ ਦੀ ਅਧਿਆਪਕਾ ਅੰਜਲੀ ਨੇ ਆਪਣੇ ਘਰ 'ਚ ਖੁਦ ਨੂੰ ਗੋਲ਼ੀ ਮਾਰ ਖੁਦਕੁਸ਼ੀ ਕਰ ਲਈ। ਇਸ ਦਾ ਕਾਰਨ ਮਾਨਸਿਕ ਤਣਾਅ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਮ੍ਰਿਤਕਾ ਦੀ ਧੀ ਸਟੱਡੀ ਵੀਜ਼ਾ 'ਤੇ ਕੈਨੇਡਾ ਗਈ ਹੋਈ ਹੈਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿੰਦੀ ਸੀ।
ਉਧਰਇਸ ਸਬੰਧ 'ਚ ਖੰਨਾ ਸਿਟੀ 2 ਦੇ ਐਡੀਸ਼ਨਲ ਐਸਐਚਓ ਕੀਮਤੀ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਢਲੀ ਜਾਣਕਾਰੀ ਤੋਂ ਇਹ ਡਿਪ੍ਰੈਸ਼ਨ ਕਰਕੇ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਜਦਕਿ ਅਸਲ ਕਾਰਨ ਦਾ ਪਤਾ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਲੱਗੇਗਾ।

0 Response to "ਖਬਰਨਾਮਾ--ਸਾਲ-10,ਅੰਕ:92, 16ਜਨਵਰੀ2020"

Post a Comment