ਖਬਰਨਾਮਾ--ਸਾਲ-10,ਅੰਕ:86, 9ਜਨਵਰੀ2020
5:04 PM
JANCHETNA
,
0 Comments
ਸਾਲ-10,ਅੰਕ:86, 9ਜਨਵਰੀ2020/
ਪੋਹ(ਸੁਦੀ)14,(ਨਾ.ਸ਼ਾ)551.
ਦੇਸ ਵਿਆਪੀ ਹੜਤਾਲ,
ਧਰਨੇ ਮੁਜਾਹਰੇ ਤੇ ਸੜਕੀ
ਜਾਮ
ਕੇਂਦਰ
ਸਰਕਾਰ ਦੀਆਂ ਰਾਸ਼ਟਰ ਅਤੇ ਲੋਕ ਵਿਰੋਧੀ ਆਰਥਿਕ ਨੀਤੀਆਂ ਖਿਲਾਫ 10 ਕੇਂਦਰੀ ਟਰੇਡ ਯੂਨੀਅਨਾਂ ਅਤੇ 250 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ
ਜਿਲ੍ਹਾ ਬਠਿੰਡਾ ਵਿੱਚ ਚੰਗਾ ਹੁੰਗਾਰਾ ਮਿਲਿਆ। ਸ਼ਹਿਰ ਦੀਆਂ ਦੁਕਾਨਾਂ ਬੰਦ ਕਰਨ ਦਾ ਹੁੰਗਾਰਾ ਤਾਂ
ਭਾਵੇਂ ਮੱਠਾ ਸੀ, ਪਰ ਜਿਲ੍ਹੇ ਦੇ ਸਮੁੱਚੇ ਡਾਕਘਰ
ਮੁਕੰਮਲ ਬੰਦ ਰਹੇ, ਦਫ਼ਤਰਾਂ ਵਿੱਚ ਹਾਜਰੀ ਘੱਟ ਸੀ
ਮੁਲਾਜਮਾਂ ਨੇ ਧਰਨਿਆਂ ਮੁਜਾਹਰਿਆਂ ਤੇ ਸੜਕੀ ਜਾਮ ਵਿੱਚ ਪ੍ਰਭਾਵਸ਼ਾਲੀ ਹਾਜਰੀ ਭਰੀ। ਬਠਿੰਡਾ ਸ਼ਹਿਰ
ਦੇ ਚਿਲਡਰਨ ਪਾਰਕ ਵਿੱਚ ਸੀਟੂ ਦੀ ਅਗਵਾਈ ਵਿੱਚ ਸਨਅੱਤੀ ਅਦਾਰਿਆਂ ਦੀਆਂ ਯੂਨੀਅਨਾਂ, ਆਂਗਨਵਾੜੀ ਯੂਨੀਅਨ, ਬੈਂਕ ਜਥੇਬੰਦੀਆਂ, ਐ¤ਮ ਈ ਐਸ ਵਰਕਰ ਯੂਨੀਅਨ, ਆਸ਼ਾ ਵਰਕਰਜ਼ ਯੂਨੀਅਨ, ਐ¤ਨ ਐ¤ਫ ਐ¤ਲ ਯੂਨੀਅਨ, ਮਿਡ ਡੇ ਮੀਲ ਵਰਕਰਜ਼ ਯੂਨੀਅਨ, ਮੈਡੀਕਲ ਪ੍ਰੈਕਟਸ਼ੀਨਰ ਯੂਨੀਅਨ, ਗ੍ਰਾਸਿਮ ਕੰਟਰੈਕਟਰ ਵਰਕਰਜ ਯੂਨੀਅਨ, ਅੰਬੂਜਾ ਸੀਮਿੰਟ ਯੂਨੀਅਨ, ਪੈਨਸਨਰਜ਼ ਯੂਨੀਅਨ ਨੇ ਰੈਲੀ
ਕੀਤੀ। ਇਸ ਉਪਰੰਤ ਮਾਰਚ ਕਰਦਿਆਂ ਜਿਲ੍ਹਾ ਹੈੱਡਕੁਆਟਰ ਦੇ ਨਜਦੀਕ ਸੜਕ ਜਾਮ ਕਰਕੇ ਧਰਨਾ ਲਾਇਆ।
ਧਰਨੇ ਨੂੰ ਸੰਬੋਧਨ ਕਰਦਿਆਂ ਜਿੱਥੇ ਬੁਲਾਰਿਆਂ ਨੇ ਜਥੇਬੰਦੀਆਂ ਦੀ ਏਕਤਾ ਤੇ ਤਸੱਲੀ ਦਾ ਪ੍ਰਗਟਾਵਾ
ਕਰਦਿਆਂ ਆਪਣੇ ਹੱਕਾਂ ਦੀ ਰਾਖੀ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਨਿਜਾਤ ਹਾਸਲ
ਕਰਨ ਲਈ ਇੱਕਮੁੱਠਤਾ ਕਾਇਮ ਰੱਖਣ ਤੇ ਜੋਰ ਦਿੱਤਾ। ਇਸ ਮੌਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ
ਇਲਾਵਾ ਜੇ ਐੱਨ ਯੂ ਤੇ ਹੋਏ ਹਮਲੇ, ਪੰਜਾਬ ਸਰਕਾਰ ਵੱਲੋਂ ਪੁਲਿਸ
ਕਰਮਚਾਰੀਆਂ ਦੀ 13ਵੀਂ ਤਨਖਾਹ ਖੋਹਣ ਅਤੇ ਮਹਿੰਗਾਈ
ਦਾ ਮੁੱਦਾ ਵੀ ਭਾਰੂ ਰਿਹਾ। ਇਸ ਧਰਨੇ ਵਿੱਚ ਕੁੱਲ ਹਿੰਦ ਕਿਸਾਨ ਸਭਾ, ਸੀ ਪੀ ਆਈ ਐ¤ਮ, ਇੰਟਕ ਨੇ ਭਰਾਤਰੀ ਜਥੇਬੰਦੀ ਵੱਲੋਂ ਸਮੂਲੀਅਤ ਕੀਤੀ। ਧਰਨੇ ਨੂੰ ਸਰਵ
ਸ੍ਰੀ ਬਲਕਾਰ ਸਿੰਘ, ਗਗਨਦੀਪ ਸਿੰਘ, ਚਰਨਜੀਤ ਕੌਰ, ਐੱਮ ਐੱਮ ਬਹਿਲ, ਹਰਬੰਸ ਸਿੰਘ, ਕੁਲਵੰਤ ਸਿੰਘ ਕਿੰਗਰਾ ਆਦਿ ਨੇ
ਸੰਬੋਧਨ ਕੀਤਾ। ਧਰਨਾਕਾਰੀਆਂ ਨੇ ਧਰਨੇ ਦੌਰਾਨ ਐਂਬੂਲੈਂਸ ਗੱਡੀਆਂ ਨੂੰ ਰਸਤਾ ਛੱਡ ਕੇ ਸ਼ਹਿਰੀਆਂ
ਦੀ ਹਮਦਰਦੀ ਵੀ ਹਾਸਲ ਕੀਤੀ। ਇੰਟਕ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਸਥਾਨਕ ਕੇਨਰਾ ਬੈਂਕ ਨਜਦੀਕ
ਰੈਲੀ ਕੀਤੀ ਗਈ, ਜਿਸ ਵਿੱਚ ਜੰਗਲਾਤ ਵਰਕਰਜ
ਯੁਨੀਅਨ, ਪੰਜਾਬ ਸੁਰਾਰਡੀਨੇਟ ਸਰਵਿਸਿਜ
ਫੈਡਫਰੇਸਨ, ਦੀ ਕਲਾਸ ਫੋਰ ਗੌਰਮਿੰਟ
ਇੱਲਪਾਈਜ ਯੂਨੀਅਨ, ਪੀ ਆਰ ਟੀ ਸੀ ਵਰਕਰਜ਼ ਯੂਨੀਅਨ
ਏਟਕ, ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਆਲ ਇੰਡੀਆ ਬੈਂਕ ਇਪਲਾਈਜ ਐਸੋਸੀਏਸਨ, ਸੀਵਰੇਜ ਵਰਕਰਜ ਯੂਨੀਅਨ, ਟੈਕਨੀਕਲ ਸਰਵਿਸਜ ਯੂਨੀਅਨ ਥਰਮਲ
ਬਠਿੰਡਾ ਆਦਿ ਸਾਮਲ ਸਨ। ਇਸ ਰੈਲੀ ਨੂੰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਜਿਲ੍ਹਾ ਸਕੱਤਰ
ਕਾ: ਜਗਜੀਤ ਸਿੰਘ ਜੋਗਾ, ਕਾ: ਪ੍ਰੀਤਮ ਸਿੰਘ ਭੁੱਲਰ, ਮਨਜੀਤ ਸਿੰਘ, ਮੱਖਣ ਸਿੰਘ ਖਣਗਵਾਲ, ਬੱਗਾ ਸਿੰਘ ਨੇ ਸੰਬੋਧਨ ਕੀਤਾ। ਪੋਸਟਲ ਯੂਨੀਅਨ ਨੇ ਮੁੱਖ ਡਾਕਘਰ
ਮੂਹਰੇ ਧਰਨਾ ਲਾ ਕੇ ਹੜਤਾਲ ਵਿੱਚ ਪੂਰਾ ਸਾਥ ਦਿੱਤਾ। ਜਦ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ
ਉਗਰਾਹਾਂ ਨੇ ਹੋਰ ਕਿਸਾਨ ਜਥੇਬੰਦੀਆਂ ਸਮੇਤ ਡੀ ਸੀ ਦਫਤਰ ਦੇ ਸਾਹਮਣੇ ਧਰਨਾ ਲਾ ਕੇ ਕੇਂਦਰ ਸਰਕਾਰ
ਵਿਰੁੱਧ ਰੋਸ ਪ੍ਰਗਟ ਕੀਤਾ।
ਕੀ ਹਾਲੇ ਵੀ ਲੰਮਾਂ ਸਮਾਂ
ਲਟਕ ਸਕਦੀ ਹੈ
ਨਿਰਭੈਯਾ ਕਾਂਡ ਦੇ ਦੋਸ਼ੀਆਂ
ਦੀ ਫਾਂਸੀ ?
ਨਿਰਭੈਯਾ
ਸਮੂਹਿਕ ਬਲਾਤਕਾਰ ਮਾਮਲੇ ਵਿੱਚ ਚਾਰਾਂ ਦੋਸ਼ੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੌਤ ਦੀ
ਸਜ਼ਾ ਦਾ ਸਮਾਂ ਤਹਿ ਕਰ ਦਿਤਾ ਹੈ । ਇਨ੍ਹਾਂ ਚਾਰਾਂ ਨੂੰ 22 ਜਨਵਰੀ
ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ। ਪਰ ਕੀ ਹਾਲੇ ਵੀ ਮੌਤ ਦੇ ਵਾਰੰਟ ਜਾਰੀ ਹੋਣ ਤੋਂ ਬਾਅਦ ਵੀ ਇਹ ਚਾਰੇ
ਫਾਂਸੀ ਤੋਂ ਬਚ ਸਕਦੇ ਹਨ? ਕਾਨੂੰਨੀ ਮਾਹਰਾਂ ਦੇ ਅਨੁਸਾਰ, ਇਸ ਕੇਸ ਵਿੱਚ ਹੁਣ ਵਿਵਹਾਰਕਿ ਤੌਰ ਉੱਤੇ ਕਯੂਰੇਟਿਵ ਪਟੀਸ਼ਨ ਦਾ ਰਸਤਾ
ਬੰਦ ਹੋ ਗਿਆ ਹੈ ਅਤੇ ਨਿਰਭਯਾ ਦੇ ਚਾਰੇ ਦੋਸ਼ੀ ਰਹਿਮ ਪਟੀਸ਼ਨ ਭਾਵ ਮਰਸੀ ਪਟੀਸ਼ਨ ਦਾਇਰ ਕਰ ਸਕਦੇ
ਹਨ।
ਕਿਉਂ ਕਿ ਪਿੜਲੇ ਸਮੇਂ ਵਿੱਚ ਸੰਸਦ ਉੱਤੇ ਹਮਲੇ ਦੇ ਦੋਸ਼ੀ ਮੁਹੰਮਦ ਅਫਜ਼ਲ ਦੇ ਮਾਮਲੇ ਵਿੱਚ ਮੌਤ ਦਾ ਵਾਰੰਟ ਜਾਰੀ ਹੋਣ ਤੋਂ ਬਾਅਦ ਮਰਸੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਡੈੱਥ ਵਾਰੰਟ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਗਈ ਸੀ। ਰਹਿਮ ਪਟੀਸ਼ਨ ਦਾ ਨਿਪਟਾਰਾ ਰਾਸ਼ਟਰਪਤੀ ਕਿੰਨੇ ਦਿਨਾਂ ਵਿੱਚ ਕਰਨਗੇ ਇਸ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਹੈ।ਅਫਜ਼ਲ ਗੁਰੂ ਨੂੰ 20 ਅਕਤੂਬਰ 2006 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਅਫਜ਼ਲ ਦੀ ਪਤਨੀ ਦੀ ਰਹਿਮ ਦੀ ਅਪੀਲ ਤੋਂ ਬਾਅਦ ਫਾਂਸੀ ਰੋਕ ਦਿੱਤੀ ਗਈ ਸੀ। ਫਿਰ 3 ਫਰਵਰੀ 2013 ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਅਤੇ 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ।
ਹੁਣ ਜੇਕਰ ਨਿਰਭੈਯਾ ਦੇ ਚਾਰੇ ਦੋਸ਼ੀ ਰਹਿਮ ਦੀ ਅਪੀਲ ਦਾਇਰ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਫਾਂਸੀ ਉੱਤੇ ਚੜ੍ਹਾਇਆ ਜਾਣਾ ਤੈਅ ਹੈ।

ਈਰਾਨ ਨੇ ਅਮਰੀਕੀ ਫ਼ੌਜੀ
ਟਿਕਾਣਿਆਂ
ਤੇ ਦਾਗੀਆਂ ਮਿਸਾਇਲਾਂ
ਈਰਾਨ
ਨੇ ਇਰਾਕ ’ਚ ਅਮਰੀਕਾ ਦੇ ਦੋ ਫ਼ੌਜੀ ਅੱਡਿਆਂ
ਉੱਤੇ ਮਿਸਾਇਲਾਂ ਨਾਲ ਹਮਲੇ ਕੀਤੇ ਹਨ।ਅਮਰੀਕੀ ਰੱਖਿਆ ਵਿਭਾਗ ਨੇ ਵੀ ਈਰਾਨ ਦੇ ਇਨ੍ਹਾਂ ਹਮਲਿਆਂ
ਦੀ ਪੁਸ਼ਟੀ ਕੀਤੀ ਹੈ। ਪੈਂਟਾਗਨ ਭਾਵ ਰੱਖਿਆ ਵਿਭਾਗ ਨੇ ਈਰਾਨੀ ਹਮਲੇ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ
ਦੱਸਿਆ ਹੈ ਕਿ ਇਰਾਕ ’ਚ ਸਾਡੇ ਦੋ ਟਿਕਾਣਿਆਂ ਉੱਤੇ
ਈਰਾਨ ਨੇ ਮਿਸਾਇਲਾਂ ਨਾਲ ਹਮਲੇ ਕੀਤੇ ਹਨ।ਅਮਰੀਕੀ ਰੱਖਿਆ ਮੰਤਰਾਲੇ ਦੇ ਅਧਿਕਾਰੀ ਜੋਨਾਥ ਹੌਫ਼ਮੈਨ
ਨੇ ਇੱਕ ਬਿਆਨ ’ਚ ਕਿਹਾ ਹੈ ਕਿ 7 ਜਨਵਰੀ ਨੂੰ ਲਗਭਗ 5:30 ਵਜੇ
ਈਰਾਨ ਨੇ ਇਰਾਕ ’ਚ ਇੱਕ ਦਰਜਨ ਤੋਂ ਵੱਧ
ਬੈਲਿਸਟਿਕ ਮਿਸਾਇਲਾਂ ਨਾਲ ਅਮਰੀਕੀ ਤੇ ਗੱਠਜੋੜ ਫ਼ੌਜੀਆਂ ਉੱਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ
ਸਪੱਸ਼ਟ ਹੈ ਕਿ ਇਹ ਮਿਸਾਇਲਾਂ ਈਰਾਨ ਵੱਲੋਂ ਦਾਗੀਆਂ ਗਈਆਂ ਸਨ ਜਿਨ੍ਹਾਂ ਦਾ ਨਿਸ਼ਾਨਾ ਇਰਾਕ ’ਚ ਅਮਰੀਕੀ ਤੇ ਗੱਠਜੋੜ ਫ਼ੌਜੀਆਂ ਦੇ ਦੋ ਟਿਕਾਣੇ ਅਲ–ਅਸਦ ਤੇ ਅਬਰਿਲ ਸਨ। ਇਸ ਤੋਂ ਪਹਿਲਾਂ ਵੀ ਬਗ਼ਦਾਦ ’ਚ ਅਮਰੀਕੀ ਦੂਤਾਵਾਸ ਨੇੜੇ ਐਤਵਾਰ ਭਾਵ 5 ਜਨਵਰੀ ਨੂੰ ਦੋ ਰਾਕੇਟ ਦਾਗੇ ਗਏ ਸਨ।
ਸ਼ੁੱਕਰਵਾਰ 3 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਦਾਇਤ ’ਤੇ ਬਗ਼ਦਾਦ ਹਵਾਈ ਅੱਡੇ ਕੋਲ ਅਮਰੀਕੀ ਡ੍ਰੋਨ ਹਮਲੇ ’ਚ ਸੀਨੀਅਰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ (62) ਤੇ ਹਮਲਾ ਕਰ ਉਸ ਨੂੰ ਮਾਰ ਦਿੱਤਾ ਗਿਆ ਸੀ। ਅਮਰੀਕਾ ਦਾ ਦੋਸ਼ ਹੈ ਕਿ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਅਮਰੀਕੀ ਕੂਟਨੀਤਕਾਂ ਦੇ ਕਤਲ ਤੇ ਇਰਾਕ ’ਚ ਅਮਰੀਕੀ ਫ਼ੌਜੀ ਬਲਾਂ ਉੱਤੇ ਹਮਲਿਆਂ ਦੀ ਸਾਜ਼ਿਸ਼ ਘੜ ਰਿਹਾ ਸੀ। ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ।

ਈਰਾਨ ਅਮਰੀਕੀ ਝਗੜੇ ਨਾਲ
ਤੀਜੀ ਵਿਸ਼ਵ ਜੰਗ ਦਾ ਖ਼ਤਰਾ
ਕਿੰਨਾ ਕੁ ਵਧਿਆ?
ਪੱਛਮ ਏਸ਼ੀਆ ਵਿੱਚ ਸੁਲੇਮਾਨੀ ਈਰਾਨ ਲਈ ਆਪ੍ਰੇਸ਼ਨਾਂ
ਦੀ ਅਗਵਾਈ ਕਰਦੇ ਸਨ ਅਤੇ ਉਨ੍ਹਾਂ ਦੀ ਮੌਤ ਨੇ ਈਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਾ ਦਿੱਤਾ ਹੈ।
ਬੀਬੀਸੀ ਦੇ ਰੱਖਿਆ ਕੂਟਨੀਤਕ ਮਾਮਲਿਆਂ ਦੇ ਪੱਤਰਕਾਰ
ਜੌਨਥਨ ਮਾਰਕਸ ਨੇ ਇਸ ਮਾਮਲੇ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।
ਕਈ
ਲੋਕਾਂ ਨੇ ਅਮਰੀਕਾ ਵੱਲੋਂ ਸੁਲੇਮਾਨੀ ਨੂੰ ਮਾਰਨਾ 'ਜੰਗ ਦਾ ਐਲਾਨ' ਕਰਨ
ਬਰਾਬਰ ਮੰਨਿਆ ਹੈ। ਪਰ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਨਾ ਤਾਂ ਇਸ ਮਸਲੇ ਬਾਰੇ ਜ਼ਰੂਰਤ ਤੋਂ
ਵੱਡਾ ਕਰਕੇ ਦੱਸੀਏ ਤੇ ਨਾ ਹੀ ਘੱਟ ਕਰਕੇ ਦੱਸੀਏ।
ਇਸ
ਨਾਲ ਤੀਜੇ ਵਿਸ਼ਵ ਯੁੱਧ ਦੇ ਹੋਣ ਦੀ ਸੰਭਾਵਨਾ ਨਹੀਂ ਹੈ। ਅਜਿਹੇ ਹਾਲਾਤ ਜੇ ਬਣੇ ਤਾਂ ਰੂਸ ਤੇ
ਅਮਰੀਕਾ ਦੀ ਸ਼ਮੂਲੀਅਤ ਹੋਣੀ ਜ਼ਰੂਰੀ ਹੈ ਪਰ ਇਸ ਪੂਰੇ ਡਰਾਮੇ ਵਿੱਚ ਇਹ ਦੋਵੇਂ ਹਿੱਸੇਦਾਰ ਨਹੀਂ

ਪਰ ਇਹ ਪੱਛਮ ਏਸ਼ੀਆ ਤੇ ਉਸ ਵਿੱਚ ਅਮਰੀਕੀ ਭੂਮਿਕਾ
ਲਈ ਫ਼ੈਸਲਾਕੁਨ ਪਲ ਹੋ ਸਕਦਾ ਹੈ। ਜੇ ਹਰ ਐਕਸ਼ਨ ਦਾ ਰਿਐਕਸ਼ਨ ਹੋਇਆ ਤਾਂ ਦੋਹਾਂ ਦੇਸਾਂ ਵਿਚਾਲੇ
ਤਣਾਅ ਕਾਫੀ ਵਧ ਸਕਦਾ ਹੈ।
ਅਮਰੀਕਾ ਦਾ ਇਹ ਕਹਿਣਾ ਹੈ ਕਿ ਸੁਲੇਮਾਨੀ ਨੇ ਇਰਾਕ
ਵਿੱਚ ਅਮਰੀਕੀ ਫੌਜੀਆਂ 'ਤੇ ਹਮਲੇ ਕੀਤੇ ਹਨ। ਇਹ ਉਹ ਫੌਜਾਂ ਹਨ ਜੋ ਇਰਾਕੀ
ਸਰਕਾਰ ਦੀ ਗੁਜ਼ਾਰਿਸ਼ 'ਤੇ ਉੱਥੇ ਹਨ।
ਅਮਰੀਕਾ ਮੰਨਦਾ ਹੈ ਕਿ ਸੁਲੇਮਾਨੀ ਦੇ ਹੱਥ ਅਮਰੀਕੀ
ਫੌਜੀਆਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਸੁਲੇਮਾਨੀ ਜਿਸ ਕੁਦਸ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਸਨ, ਅਮਰੀਕਾ ਦੀ ਨਜ਼ਰ ਵਿੱਚ ਉਹ ਇੱਕ ਅੱਤਵਾਦੀ ਜਥੇਬੰਦੀ ਹੈ। ਇਸ ਦਾ ਮਤਲਬ
ਇਹ ਹੋਇਆ ਕਿ ਸੁਲੇਮਾਨੀ ਦਾ ਕਤਲ ਜਾਇਜ਼ ਹੈ।
ਨੌਟਰੇ ਡੈਮ ਸਕੂਲ ਦੇ ਪ੍ਰੋਫੈਸਰ ਮੈਰੀ ਐਲਿਨ ਓ ਕੌਨਲ
ਅਨੁਸਾਰ, "ਸਵੈ-ਰਖਿਆ ਲਈ ਕਿਸੇ ਦਾ ਕਤਲ
ਕਰਨ ਨੂੰ ਕਦੇ ਵੀ ਕਾਨੂੰਨੀ ਤੌਰ 'ਤੇ
ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਸਵੈ-ਰੱਖਿਆ ਇੱਕ
ਅਧਿਕਾਰ ਹੈ ਜਿਸ ਰਾਹੀਂ ਤੁਸੀਂ ਇੱਕ ਹਮਲੇ ਦਾ ਜਵਾਬ ਦੇ ਸਕਦੇ ਹੋ।"
"ਡਰੋਨ ਹਮਲੇ ਜ਼ਰੀਏ ਈਰਾਨੀ
ਜਰਨੈਲ ਕਾਸਿਮ ਸੁਲੇਮਾਨੀ ਨੂੰ ਮਾਰਨਾ ਕਿਸੇ ਵੀ ਤਰੀਕੇ ਨਾਲ ਕਿਸੇ ਹਮਲੇ ਦਾ ਜਵਾਬ ਨਹੀਂ ਹੈ।
ਈਰਾਨ ਨੇ ਅਮਰੀਕਾ ਦੇ ਕਿਸੇ ਇਲਾਕੇ 'ਤੇ
ਹਮਲਾ ਨਹੀਂ ਕੀਤਾ ਸੀ।"
"ਇਸ ਮਾਮਲੇ ਵਿੱਚ ਅਮਰੀਕਾ
ਨੇ ਇੱਕ ਕਤਲ ਕੀਤਾ ਹੈ ਤੇ ਦੂਜੇ ਪਾਸੇ ਇਰਾਕ ਵਿੱਚ ਗ਼ੈਰ-ਕਾਨੂੰਨੀ ਕੰਮ ਕੀਤਾ ਹੈ।
ਚੋਣ ਦੀ ਤਰੀਕਾਂ ਦੇ ਐਲਾਨ
ਤੋਂ ਬਾਅਦ
ਕੇਜਰੀਵਾਲ ਦੀ ਪਹਿਲੀ
ਪ੍ਰਤੀਕ੍ਰਿਆ ਆਈ ਸਾਹਮਣੇ
ਦਿੱਲੀ
’ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ
ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਕੰਮ ’ਤੇ
ਹੋਵੇਗੀ। ਇਹ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਪ੍ਰਕਾਸ਼
ਜਾਵਡੇਕਰ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਦੱਸ ਦੇਈਏ ਕਿ 8 ਫਰਵਰੀ 2020 ਨੂੰ ਦਿੱਲੀ ਦੀਆਂ ਕੁੱਲ 70 ਸੀਟਾਂ ਲਈ ਵੋਟਿੰਗ ਹੋਵੇਗੀ। ਨਤੀਜਾ 11 ਫਰਵਰੀ ਨੂੰ ਐਲਾਨਿਆ ਜਾਵੇਗਾ।
ਦਿੱਲੀ
ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦਾ
ਨੋਟੀਫਿਕੇਸ਼ਨ 14 ਜਨਵਰੀ ਨੂੰ ਜਾਰੀ ਕੀਤਾ
ਜਾਵੇਗਾ। 21 ਜਨਵਰੀ ਨਾਮਜ਼ਦਗੀ ਦੀ ਆਖ਼ਰੀ
ਤਰੀਕ ਹੋਵੇਗੀ। ਨਾਮਜ਼ਦਗੀ ਦੀ ਪੜਤਾਲ ਕਰਨ ਦੀ ਆਖ਼ਰੀ ਤਰੀਕ 22 ਜਨਵਰੀ ਹੋਵੇਗੀ ਅਤੇ ਨਾਂ ਵਾਪਸ ਲੈਣ ਦੀ ਆਖ਼ਰੀ ਤਰੀਕ 24 ਜਨਵਰੀ ਹੈ।
ਇਸ ਵਾਰ ਦਿੱਲੀ ’ਚ ਕੁੱਲ 1.46 ਮਿਲੀਅਨ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 13750 ਪੋਲਿੰਗ ਸਟੇਸ਼ਨ ਬਣਾਏ ਜਾਣਗੇ। 2689 ਥਾਵਾਂ 'ਤੇ ਵੋਟਿੰਗ ਹੋਵੇਗੀ। ਚੋਣ ’ਚ 90 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਬਜ਼ੁਰਗ ਵੀ ਪੋਸਟਲ ਬੈਲਟ ਨਾਲ ਵੋਟ ਪਾਉਣ ਦੇ ਯੋਗ ਹੋਣਗੇ। ਉਨ੍ਹਾਂ ਨੂੰ ਫਾਰਮ ਪੰਜ ਦਿਨ ਪਹਿਲਾਂ ਭਰਨਾ ਪਏਗਾ। ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਦਿੱਲੀ ’ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹੁਣ ਸਰਕਾਰ ਕਿਸੇ ਵੀ ਯੋਜਨਾ ਦਾ ਐਲਾਨ ਨਹੀਂ ਕਰ ਸਕੇਗੀ।

ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ
ਵਿਧਾਨ ਸਭਾ ਚੋਣਾਂ ਲਈ
ਬਣਾਈ ਤਿੰਨ-ਮੈਂਬਰੀ
ਕਮੇਟੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ
ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਾਸਤੇ ਭਾਜਪਾ ਨਾਲ ਸੀਟਾਂ ਦੀ ਵੰਡ ਅਤੇ ਚੋਣ ਪ੍ਰਚਾਰ ਸੰਬੰਧੀ
ਗੱਲਬਾਤ ਕਰਨ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿਚ ਸਾਂਸਦਾਂ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰੀ ਨਰੇਸ਼ ਗੁਜਰਾਲ ਨੂੰ
ਸ਼ਾਮਿਲ ਕੀਤਾ ਗਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ
ਕਮੇਟੀ ਆ ਰਹੀਆਂ ਦਿੱਲੀ ਚੋਣਾਂ ਦੌਰਾਨ ਗਠਜੋੜ ਸਹਿਯੋਗੀਆਂ ਵਿਚਕਾਰ ਆਪਸੀ ਤਾਲਮੇਲ ਨੂੰ ਯਕੀਨੀ
ਬਣਾਉਣ ਲਈ ਭਾਜਪਾ ਦੀ ਦਿੱਲੀ ਇਕਾਈ ਅਤੇ ਕੇਂਦਰੀ ਲੀਡਰਸ਼ਿਪ ਨਾਲ ਵਿਚਾਰ ਚਰਚਾ ਕਰੇਗੀ।
ਅਮਰੀਕਾ ਈਰਾਨ ਵਿਚਕਾਰ ਤਨਾਅ
ਮੋਦੀ ਨੇ ਟਰੰਪ ਨੂੰ ਕੀਤਾ
ਫੋਨ , ਕਿਹਾ “ਮਿਲ
ਕੇ ਕਰਾਂਗੇ ਕੰਮ ”
ਭਾਰਤ
ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ ਅਤੇ
ਆਪਸੀ ਹਿੱਤ ਦੇ ਸਾਰੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ
ਕੀਤੀ।ਇਹ ਬਿਆਨ ਪ੍ਰਧਾਨ ਮੰਤਰੀ ਦਫਤਰ (ਪੀਐਮਓ) ਨੇ ਮੰਗਲਵਾਰ ਨੂੰ ਜਾਰੀ ਕੀਤਾ। ਦੱਸਿਆ ਗਿਆ ਕਿ
ਪ੍ਰਧਾਨ ਮੰਤਰੀ ਮੋਦੀ ਨੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਪੀਐਮਓ
ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, ‘ਪ੍ਰਧਾਨ
ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ
ਮੋਦੀ ਨੇ ਰਾਸ਼ਟਰਪਤੀ ਟਰੰਪ, ਉਨ੍ਹਾਂ ਦੇ ਪਰਿਵਾਰ ਅਤੇ
ਅਮਰੀਕੀ ਲੋਕਾਂ ਦੀ ਸਿਹਤ, ਖੁਸ਼ਹਾਲੀ ਅਤੇ ਨਵੇਂ ਸਾਲ ਵਿਚ
ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਭਾਰਤ ਅਤੇ ਅਮਰੀਕਾ ਦਰਮਿਆਨ
ਸਬੰਧ ਮਜ਼ਬੂਤ ਹੋਏ
ਹਨ।
ਇਹ ਗੱਲਬਾਤ ਉਸ ਸਮੇ ਹੋਏ ਹੈ ਜਦੋਂ ਅਮਰੀਕਾ ਤੇ ਈਰਾਨ ਵਿਚਕਾਰ ਵੱਡੇ ਯੁੱਧ ਦੇ ਆਸਾਰ ਬਣ ਰਹੇ ਹਨ ਕਿਉਂ ਕਿ 3 ਜਨਵਰੀ ਨੂੰ ਟਰੰਪ ਵੱਲੋਂ ਈਰਾਨ ਦੇ ਕਮਾਂਡਰ ਸੁਲੇਮਾਨੀ ‘ਤੇ ਇੱਕ ਡਰੋਨ ਹਮਲੇ ਦਾ ਆਦੇਸ਼ ਦਿੱਤਾ ਗਿਆ ਸੀ। ਹਮਲਾ ਬਗ਼ਦਾਦ ਇੰਟਰਨੈਸ਼ਨਲ ਏਅਰਪੋਰਟ ਰੋਡ ‘ਤੇ ਕੀਤਾ ਗਿਆ ਸੀ । ਈਰਾਨ ਦੇ ਸਰਵਉੱਚ ਧਾਰਮਿਕ ਨੇਤਾ ਆਯਤੁੱਲਾ ਅਲੀ ਖਾਮੇਨੀ ਅਤੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਹੈ।

ਦੋ ਹਮਲਿਆਂ ਮਗਰੋਂ ਈਰਾਨ ਨੂੰ 52 ਜਗ੍ਹਾ
ਹੋਰ ਹਮਲੇ ਕਰਨ ਦੀ ਟਰੰਪ ਨੇ ਦਿੱਤੀ ਧਮਕੀ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ
ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਅਮਰੀਕੀ ਟਿਕਾਣੇ ਜਾਂ ਅਮਰੀਕੀ ਜਾਇਦਾਦ ‘ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ 52 ਈਰਾਨੀ ਸ਼ਹਿਰਾਂ ਨੂੰ ‘ਨਿਸ਼ਾਨਾ’ ਬਣਾਵੇਗਾ। ਟਰੰਪ ਦਾ ਇਹ ਵੀ ਕਹਿਣਾ ਸੀ ਇਹ ਹਮਲਾ ‘ਤੇਜ਼ੀ ਨਾਲ ਅਤੇ ਬਹੁਤ ਜ਼ੋਰ ਨਾਲ’ ਕੀਤਾ ਜਾਵੇਗਾ। ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਸ਼ੁੱਕਰਵਾਰ ਨੂੰ
ਅਮਰੀਕੀ ਕਾਰਵਾਈ ਤੋਂ ਬਾਅਦ ਆਇਆ ਹੈ, ਜਿਸ ਦੌਰਾਨ ਈਰਾਨ ਦੇ ਚੋਟੀ ਦੇ
ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਈਰਾਨ ਨੇ ਕਿਹਾ ਹੈ ਕਿ ਉਹ
ਇਸ ਦਾ ਬਦਲਾ ਸਹੀ ਸਮੇਂ ਅਤੇ ਜਗ੍ਹਾ ‘ਤੇ ਲਵੇਗਾ। ਟਰੰਪ ਨੇ ਟਵੀਟ
ਕੀਤਾ ਕਿ ਜਨਰਲ ਦੀ ਮੌਤ ਤੋਂ ਬਾਅਦ ਈਰਾਨ “ਅਮਰੀਕੀ ਜਾਇਦਾਦ ਨੂੰ ਨਿਸ਼ਾਨਾ
ਬਣਾਉਣ ਬੜੀ ਬੜੀ ਹਿੰਮਤ ਨਾਲ ਬੋਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਅਮਰੀਕਾ ਨੇ 52 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ ਜੋ ‘ਈਰਾਨ ਅਤੇ ਈਰਾਨੀ ਸੱਭਿਆਚਾਰ ਲਈ ਬਹੁਤ ਉੱਚੀਆਂ ਅਤੇ ਮਹੱਤਵਪੂਰਨ ਹਨ
ਅਤੇ ਉਹ ਨਿਸ਼ਾਨੇ ‘ਤੇ ਹਨ, ਜੇ ਈਰਾਨ ਅਮਰੀਕਾ ‘ਤੇ ਹਮਲਾ ਕਰਦਾ ਹੈ ਤਾਂ ਬਹੁਤ
ਤੇਜ਼ੀ ਅਤੇ ਦ੍ਰਿੜਤਾ ਨਾਲ ਹਮਲਾ ਕੀਤਾ ਜਾਵੇਗਾ।ਟਰੰਪ ਨੇ ਕਿਹਾ, “ਅਮਰੀਕਾ ਕੋਈ ਹੋਰ ਧਮਕੀਆਂ ਸਹਿਣ ਨਹੀਂ ਕਰੇਗਾ।”ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 52 ਨਿਸ਼ਾਨੇ ਉਨ੍ਹਾਂ 52 ਅਮਰੀਕੀ
ਲੋਕਾਂ ਦੇ ਨੁੰਮਾਇਦੇ ਹੋਣਗੇ, ਜਿੰਨ੍ਹਾਂ ਨੂੰ 1979 ਵਿਚ ਇੱਕ ਸਾਲ ਲਈ ਈਰਾਨ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ ਸੀ।
ਬਗਦਾਦ ਹਵਾਈ ਅੱਡੇ ਦੇ ਬਾਹਰ ਸ਼ੁੱਕਰਵਾਰ ਨੂੰ ਈਰਾਨ ਦੇ ਫੌਜੀ ਕਮਾਂਡਰ ਜਨਰਲ ਕਾਮਿਸ ਸੁਲੇਮਾਨੀ ਅਮਰੀਕਾ ਦੇ ਹਵਾਈ ਹਮਲੇ ਵਿਚ ਮਾਰੇ ਗਏ ਸਨ। ਸੁਲੇਮਾਨੀ ਈਰਾਨ ਦੀ ਬਹੁਚਰਚਿਚ ਕੁਦਸ ਫੋਰਸ ਦੇ ਮੁਖੀ ਸਨ। ਇਹ ਫੋਰਸ ਈਰਾਨ ਦੇ ਵਿਦੇਸ਼ਾਂ ਵਿੱਚ ਚਲ ਰਹੀਆਂ ਫੌਜੀ ਮੁਹਿੰਮਾਂ ਨੂੰ ਅੰਜ਼ਾਮ ਦੇਣ ਲਈ ਜਾਣੀ ਜਾਂਦੀ ਹੈ।ਸੁਲੇਮਾਨੀ ਇੱਕ ਫੌਜੀ ਅਫ਼ਸਰ ਦੇ ਤੌਰ ’ਤੇ ਈਰਾਨ ਦੇ ਸਈ ਬਹੁਤ ਮਹੱਤਵਪੂਰਨ ਸਨ। ਉਹ ਇੱਕ ਅਹਿਮ ਖ਼ੁਫ਼ੀਆ ਅਧਿਕਾਰੀ ਸੀ। ਜਿਨ੍ਹਾਂ ਨੂੰ ਇਰਾਨ ਦਾ ਸਭ ਤੋਂ ਅਹਿਮ ਚਿਹਰਾ ਕਹਿਣਾ ਗਲਤ ਨਹੀਂ ਹੋਵੇਗਾ। ਅਮਰੀਕਾ ਨੇ ਕੁਦਸ ਫੋਰਸ ਨੂੰ 25 ਅਕਤੂਬਰ 2007 ਵਿਚ ਅੱਤਵਾਦੀ ਸੰਗਠਨ ਐਲਾਨਿਆ ਸੀ। ਇਸ ਸੰਗਠਨ ਨੇ ਨਾਲ ਕਿਸੇ ਵੀ ਅਮਰੀਕੀ ਦਾ ਕੋਈ ਲੈਣ- ਦੇਣ ਕਰਨ ’ਤੇ ਪੂਰਨ ਪਾਬੰਦੀ ਹੈ ਅਮਰੀਕਾ ਨੇ ਸੁਲੇਮਾਨੀ ਨੂੰ ਵੀ ਅੱਤਵਾਦੀ ਐਲਾਨਿਆ ਹੋਇਆ ਸੀ।

ਮੋਦੀ ਸਰਕਾਰ ਨੂੰ ਝਟਕੇ ਤੋਂ ਬਾਅਦ ਝਟਕਾ,
ਇੱਕ ਹੋਰ ਬੁਰੀ ਖ਼ਬਰ
ਮੋਦੀ ਸਰਕਾਰ ਨੂੰ ਆਰਥਿਕ ਫਰੰਟ 'ਤੇ ਝਟਕੇ ਤੋਂ ਬਾਅਦ ਝਟਕਾ ਲੱਗ ਰਿਹਾ ਹੈ। ਵਿੱਤ ਮੰਤਰਾਲੇ ਦੀਆਂ ਲੱਖ
ਕੋਸ਼ਿਸ਼ਾਂ ਤੋਂ ਬਾਅਦ ਵੀ ਆਰਥਿਕ ਵਿਕਾਸ ਦਰ ਹੇਠਾਂ ਖਿਸਕਦੀ ਜਾ ਰਹੀ ਹੈ। ਸਾਲ 2019-20
ਦੌਰਾਨ ਦੇਸ਼ ਦੀ ਆਰਥਿਕ ਵਿਕਾਸ ਦਰ ਘੱਟ ਕੇ 5 ਫੀਸਦੀ ਤੱਕ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਪਿਛਲੇ ਵਿੱਤੀ ਵਰ੍ਹੇ ’ਚ ਇਹ ਅਨੁਮਾਨ 6.8 ਫ਼ੀਸਦੀ
ਸੀ।
ਸਰਕਾਰੀ ਅੰਕੜਿਆਂ ਅਨੁਸਾਰ ਮੈਨੂਫੈਕਚਰਿੰਗ ਸੈਕਟਰ ਦੀ ਵਿਕਾਸ ਦਰ ਪਿਛਲੇ ਸਾਲ ਨਾਲੋਂ 6.2 ਫੀਸਦੀ ਤੋਂ ਘਟ ਕੇ ਦੋ ਫੀਸਦੀ ਰਹਿਣ ਦਾ ਅਨੁਮਾਨ ਹੈ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਕੌਮੀ ਆਮਦਨ ਦੇ ਅਗਾਊਂ ਅਨੁਮਾਨਾਂ ਮੁਤਾਬਕ ਖੇਤੀਬਾੜੀ, ਉਸਾਰੀ, ਊਰਜਾ, ਗੈਸ ਤੇ ਪਾਣੀ ਸਪਲਾਈ ਵਰਗੇ ਖੇਤਰਾਂ ਵਿੱਚ ਵੀ ਗਿਰਾਵਟ ਦਾ ਦੌਰ ਜਾਰੀ ਰਹਿ ਸਕਦਾ ਹੈ।

ਉਧਰ, ਕਾਂਗਰਸੀ
ਲੀਡਰ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਮੁਲਕ ਦੀ ਆਰਥਿਕਤਾ ਡੁੱਬਦੀ ਜਾ
ਰਹੀ ਹੈ ਤੇ ਮੋਦੀ ਸਰਕਾਰ ਨੂੰ ਕੁਝ ਸੁੱਝ ਨਹੀਂ ਰਿਹਾ ਕਿ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਈ। 2019-20 ਦੇ
ਆਖ਼ਰੀ ਕੁਆਰਟਰ ਵਿੱਚ ਸਰਕਾਰ ਕੋਲ ਖ਼ਰਚ ਤੇ ਨਿਵੇਸ਼ ਲਈ ਪੈਸਾ ਹੀ ਨਹੀਂ ਬਚਿਆ। ਤੇਲ ਕੀਮਤਾਂ ਵਧ
ਰਹੀਆਂ ਹਨ।
ਕੁੱਟਮਾਰ ਦਾ ਸਿ਼ਕਾਰ ਹੋਈ ਜੇਐਨਯੂ ਦੀ ਹੀ
ਵਿਦਿਆਰਥੀ ਯੂਨੀਅਨ ਦੀ ਪ੍ਰਧਾਨ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਹੋਈ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਨੇ 20 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ‘ਚ ਜੇਐਨਯੂ ਦੀ ਹੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਦਾ ਨਾਂ ਵੀ ਸ਼ਾਮਲ ਹੈ। ਪੁਲਿਸ ਨੇ 4 ਜਨਵਰੀ ਨੂੰ ਸੁਰੱਖਿਆ ਮੁਲਾਜ਼ਮਾਂ ‘ਤੇ ਹਮਲਾ ਕਰਨ, ਸਰਵਰ ਰੂਮ ਨੂੰ ਤੋੜਨ ਦੀ ਕੀਤੀ ਸ਼ਿਕਾਇਤ ਦੇ ਅਧਾਰ ‘ਤੇ ਇਹ ਐਫਆਈਆਰ ਦਰਜ ਕੀਤੀ ਹੈ। ਜੇਐਨਯੂ ਮਾਮਲੇ ‘ਚ ਹੁਣ ਤੱਕ 4 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਨੇ ਇਹ ਐਫਆਈਆਰ ਜੇਐਨਯੂ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਦਰਜ ਕੀਤੀ ਹੈ। 5 ਜਨਵਰੀ ਨੂੰ ਹੋਈ ਜੇਐਨਯੂ ਹਿੰਸਾ ’ਚ ਆਇਸ਼ੀ ਘੋਸ਼ ਜ਼ਖਮੀ ਹੋਈ ਸੀ। ਆਇਸ਼ੀ ਨੇ ਏਬੀਵੀਪੀ ’ਤੇ ਹਿੰਸਾ ਦਾ ਇਲਜ਼ਾਮ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਹਮਲੇ ’ਚ ਆਰਐਸਐਸ ਤੇ ਏਬੀਵੀਪੀ ਦਾ ਹੱਥ ਹੈ।
ਇਰਾਨ ਦੀ ਰਾਜਧਾਨੀ ਤਹਿਰਾਨ 'ਚ ਜਹਾਜ਼ ਕਰੈਸ਼,
180 ਯਾਤਰੀਆਂ
ਦੀ ਮੌਤ
ਇਰਾਨ
ਦੀ ਰਾਜਧਾਨੀ ਤਹਿਰਾਨ 'ਚ ਯੁਕਰੇਨ ਦਾ ਜਹਾਜ਼ ਕ੍ਰੈਸ਼ ਹੋ ਗਿਆ। ਇਸ ਜਹਾਜ਼ 'ਚ 180 ਲੋਕ
ਸਵਾਰ ਸੀ। ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਹੋ ਗਈ ਹੈ। ਇਹ ਘਟਨਾ ਤਹਿਰਾਨ ਏਅਰਪੋਰਟ ਦੇ ਇਮਾਮ ਖੋਮੇਨੀ ਹਵਾਈ ਅੱਡੇ ਨੇੜੇ ਵਾਪਰੀ। ਬੋਇੰਗ 737 ਜਹਾਜ਼
ਕਰੈਸ਼ ਹੋਇਆ ਹੈ।
ਘਟਨਾ ਬਾਰੇ ਇਰਾਨੀ ਮੀਡੀਆ ਨੇ ਕਿਹਾ ਕਿ ਜਹਾਜ਼ ਤਕਨੀਕੀ ਕਾਰਨਾਂ ਕਰਕੇ ਕਰੈਸ਼ ਹੋਇਆ। ਇਰਾਨੀ ਮੀਡੀਆ ਨੇ ਦੱਸਿਆ ਕਿ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਉਹ ਤੁਰੰਤ ਕਰੈਸ਼ ਹੋ ਗਿਆ। ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਘਟਨਾ ਦੇ ਸਮੇਂ ਉਡਾਣ ਲਗਭਗ 7900 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਹੀ ਸੀ। ਜਹਾਜ਼ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5: 15 ਵਜੇ ਉਡਾਣ ਭਰਨਾ ਸੀ। ਹਾਲਾਂਕਿ, ਇਸ ਨੂੰ 6: 12 ਵਜੇ ਹਰੀ ਝੰਡੀ ਦਿੱਤੀ ਗਈ। ਉਡਾਣ ਲੈਣ ਤੋਂ ਥੋੜ੍ਹੀ ਦੇਰ ਬਾਅਦ ਫਲਾਈਟ ਵੱਲੋਂ ਏਟੀਆਈਐਸ ਨੂੰ ਡਾਟਾ ਮਿਲਣਾ ਬੰਦ ਹੋ ਗਿਆ।

ਪੈਟਰੋਲ ਦੀ ਕੀਮਤ ਲਗਾਤਾਰ ਪੰਜਵੇਂ ਦਿਨ ਵਧੀ,
ਦਿੱਲੀ ਵਿਚ ਪ੍ਰਤੀ ਲਿਟਰ 75.69 ਰੁਪੈ ਪਹੁੰਚੀ ਕੀਮਤ
ਅਮਰੀਕਾ ਅਤੇ ਇਰਾਨ ਦੇ
ਤਣਾਅ ਦਰਮਿਆਨ ਲਗਾਤਾਰ ਪੰਜਵੇਂ ਦਿਨ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਇਸ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ
ਹਨ। ਸੋਮਵਾਰ ਨੂੰ ਪੈਟਰੋਲ
ਦੀਆਂ ਕੀਮਤਾਂ 'ਚ 15-16 ਪੈਸੇ
ਅਤੇ ਡੀਜ਼ਲ 'ਚ 17-19 ਪੈਸੇ ਦਾ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਵਾਧੇ ਤੋਂ ਬਾਅਦ ਫਿਲਹਾਲ
ਪੈਟਰੋਲ ਅਤੇ ਡੀਜ਼ਲ ਦੀ ਮਹਿੰਗਾਈ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਅਗਲੇ ਦਿਨਾਂ 'ਚ ਕੀਮਤਾਂ ਹੋਰ ਵਧ ਸਕਦੀਆਂ ਹਨ।
ਇੰਡੀਅਨ
ਆਇਲ ਦੀ ਵੈੱਬਸਾਈਟ ਮੁਤਾਬਕ ਪੈਟਰੋਲ ਦੀ ਕੀਮਤ ਦਿੱਲੀ 'ਚ 75.69 ਰੁਪਏ, ਕੋਲਕਾਤਾ 'ਚ 78.28 ਰੁਪਏ,
ਮੁੰਬਈ 'ਚ 81.28 ਰੁਪਏ
ਅਤੇ ਚੇਨਈ 'ਚ 78.64 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਦਿੱਲੀ 'ਚ 68.68 ਰੁਪਏ, ਕੋਲਕਾਤਾ 'ਚ 71.04 ਰੁਪਏ, ਮੁੰਬਈ 'ਚ 72.02 ਰੁਪਏ
ਅਤੇ ਚੇਨਈ 'ਚ 72.58 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਦੱਸ ਦਈਏ ਕਿ ਅਮਰੀਕਾ ਨੇ ਪਿਛਲੇ
ਹਫਤੇ ਬਗਦਾਦ ਹਵਾਈ ਅੱਡੇ 'ਤੇ
ਹਵਾਈ ਹਮਲੇ ਦੀ ਸ਼ੁਰੂਆਤ ਕੀਤੀ ਸੀ। ਇਸ ਹਮਲੇ ਕਾਰਨ ਕੱਚੇ ਤੇਲ ਦੀ ਕੀਮਤ 'ਚ 4 ਪ੍ਰਤੀਸ਼ਤ ਦਾ
ਵਾਧਾ ਹੋਇਆ ਹੈ।
ਈਰਾਨ : ਸੁਲੇਮਾਨੀ ਦੇ ਅੰਤਮ
ਸਸਕਾਰ
‘ਚ
ਭਾਜੜ ਪੈਣ ਕਾਰਨ 35 ਮੌਤਾਂ
ਅਮਰੀਕੀ
ਡਰੋਨ ਹਮਲੇ ‘ਚ ਮਾਰੇ ਗਏ ਈਰਾਨ ਦੇ ਸੀਨੀਅਰ
ਕਮਾਂਡਰ ਕਾਸਿਮ ਸੁਲੇਮਾਨੀ ਦੇ ਅੰਤਮ ਸਸਕਾਰ ਦੇ ਜਲੂਸ ‘ਚ ਭਾਜੜ ਪੈਣ ਕਾਰਨ 35 ਲੋਕਾਂ
ਦੀ ਮੌਤ ਹੋ ਗਈ ਅਤੇ 48 ਹੋਰ
ਜ਼ਖਮੀ ਹੋ ਗਏ। ਈਰਾਨ ਦੇ ਸਰਕਾਰੀ ਟੀਵੀ ਦੀ ਖਬਰ ਅਨੁਸਾਰ ਮੰਗਲਵਾਰ ਨੂੰ ਸੁਲੇਮਾਨੀ ਦੇ ਗ੍ਰਹਿ
ਨਗਰ ਕਰਮਾਨ ‘ਚ ਉਨ੍ਹਾਂ ਨੂੰ ਦਫਨਾਉਣ ਲਈ
ਇਕੱਤਰ ਹੋਏ ਲੋਕਾਂ ਦੀ ਭੀਰ ‘ਚ ਭਾਜੜ ਪੈ ਗਈ। ਸੋਮਵਾਰ ਨੂੰ
ਰਾਜਧਾਨੀ ਤਹਿਰਾਨ ‘ਚ ਕੱਢੇ ਅੰਤਮ ਸਸਕਾਰ ਦੇ ਜਲੂਸ ‘ਚ 10 ਲੱਖ
ਤੋਂ ਵੱਧ ਲੋਕ ਇਕੱਤਰ ਹੋਏ ਦੱਸੇ ਜਾ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਉਨ੍ਹਾਂ ਨੇ
ਹਰਮਨਪਿਆਰੇ ਕਮਾਂਡਰ ਸੁਲੇਮਾਨੀ ਨੂੰ ਮਾਰਿਆ ਹੈ। ਇਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ। ਉੱਥੇ ਹੀ
ਅਮਰੀਕਾ ਦਾ ਕਹਿਣਾ ਹੈ ਕਿ ਜੇ ਈਰਾਨ ਨੇ ਹਮਲਾ ਕੀਤਾ ਤਾਂ ਉਹ ਅਜਿਹਾ ਜਵਾਬ ਦੇਣਗੇ, ਜੋ ਪਹਿਲਾਂ ਕਦੇ ਨਹੀਂ ਹੋਇਆ।
ਕੁੰਵਰ ਵਿਜੇ ਪ੍ਰਤਾਪ ਸਿੰਘ
ਨੂੰ ਹਟਾਉਣ ਦੇ ਨਾਲ-ਨਾਲ
ਉਨ੍ਹਾਂ ਖਿਲਾਫ ਕਾਰਵਾਈ ਦੇ ਵੀ ਹਨ ਹੁਕਮ !
ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ
ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਤਬਦੀਲ ਕਰਨ ਅਤੇ ਲਾਂਭੇ ਕਰਨ
ਦੇ ਹੁਕਮ ਦਿੱਤੇ ਹਨ । ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਹਨ ਕਿ ਚੋਣ ਜ਼ਾਬਤੇ
ਦੀ ਉਲੰਘਣਾ ਦੇ ਦੋਸ਼ ਵਿਚ ਉਸਦੇ ਖ਼ਿਲਾਫ਼ ਢੁਕਵੀਂ ਕਾਰਵਾਈ ਵੀ ਕੀਤੀ ਜਾਵੇ । ਪੰਜਾਬ ਦੇ ਮੁੱਖ
ਸਕੱਤਰ ਨੂੰ ਭੇਜੇ ਹੁਕਮਾਂ ਵਿਚ ਕੁੰਵਰ ਵਿਜੇ ਪ੍ਰਤਾਪ ਨੂੰ ਤੁਰੰਤ ਇਸ ਅਹੁਦੇ ਤੋਂ ਫ਼ਾਰਗ ਕਰਨ
ਅਤੇ ਉਸਨੂੰ ਚੋਣਾਂ ਨਾਲ ਸਬੰਧਿਤ ਕੋਈ ਵੀ ਜ਼ਿੰਮੇਵਾਰੀ ਨਾ ਦੇਣ ਦੀ ਹਿਦਾਇਤ ਕੀਤੀ ਗਈ ਹੈ । ਇਸ
ਦੇ ਨਾਲ ਇਹ ਵੀ ਹੁਕਮ ਦਿੱਤੇ ਗਏ ਕੀ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਉਸਦੇ ਖ਼ਿਲਾਫ਼
ਕਾਰਵਾਈ ਵੀ ਕੀਤੀ ਜਾਵੇ । ਇਹ ਕਾਰਵਾਈ ਅਕਾਲੀ ਦਲ (ਬਾਦਲ) ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ
ਵੱਲੋਂ ਦਿੱਤੀ ਸ਼ਿਕਾਇਤ ਤੇ ਕੀਤੀ ਗਈ ਹੈ । ਕਮਿਸ਼ਨ ਦੇ ਸਕੱਤਰ ਰਾਹੁਲ ਸ਼ਰਮਾ ਵੱਲੋਂ ਇਹ ਆਦੇਸ਼ 5 ਅਪ੍ਰੈਲ ਨੂੰ ਭੇਜੇ ਗਏ ਸਨ ਅਤੇ 8 ਅਪ੍ਰੈਲ ਸ਼ਾਮੀ 5 ਵਜੇ ਤੱਕ ਇਸ ਆਰਡਰ ਦੀ ਤਾਮੀਲ ਕਰ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਸੀ
।
ਕੇਜਰੀਵਾਲ ਸਾਹਮਣੇ ਮੁੱਖ
ਮੰਤਰੀ ਦੇ ਚਿਹਰੇ
ਨੂੰ ਲੈ ਕੇ ਬੀਜੇਪੀ ‘ਭੰਬਲਭੂਸੇ’ ‘ਚ !
ਦਿੱਲੀ
ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 8 ਫਰਵਰੀ ਨੂੰ ਪੈਣਗੀਆਂ, ਜਦਕਿ ਨਤੀਜੇ 11 ਫਰਵਰੀ 2020 ਨੂੰ
ਆਉਣਗੇ। ਦਿੱਲੀ ਦੀ ਸੱਤਾ ਤੋਂ ਬਾਹਰ ਭਾਜਪਾ ਇਸ ਸਮੇਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ
ਭੰਬਲਭੂਸੇ ਵਿੱਚ ਵਿਖ ਰਹੀ ਹੈ। ਭਾਜਪਾ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ ਹੈ ਕਿ ਉਹ ਇੱਕ ਚਿਹਰੇ ਦੀ ਬਜਾਏ ਸਮੂਹਿਕ ਅਗਵਾਈ
ਵਿੱਚ ਚੋਣ ਲੜੇ ਜਾਂ ਅਰਵਿੰਦ ਕੇਜਰੀਵਾਲ ਨੂੰ ਸਖ਼ਤ ਟੱਕਰ ਦੇਣੀ ਹੈ ਤਾਂ ਇਸ ਦੇ ਲਈ ਸਿਰਫ਼ ਇੱਕ
ਚਿਹਰਾ ਸਾਹਮਣੇ ਲਿਆਉਣਾ ਪਵੇਗਾ। ਪਾਰਟੀ ‘ਚ ਮੁੱਖ ਮੰਤਰੀ ਦੇ ਚਿਹਰੇ ‘ਤੇ ਇਹ ਅਫ਼ਵਾਹ ਸ਼ੁਰੂ ਹੋਈ ਜਦੋਂ ਅਮਿਤ ਸ਼ਾਹ ਨੇ ਖ਼ੁਦ ਮੁੱਖ ਮੰਤਰੀ
ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨਾਲ ਬਹਿਸ
ਕਰਨ। ਇਸ ਤੋਂ ਬਾਅਦ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਵਰਮਾ ਨੂੰ ਕੁਝ ਵੱਡੀ ਜ਼ਿੰਮੇਵਾਰੀ ਦਿੱਤੀ
ਜਾ ਸਕਦੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ
ਕਿ ਸ਼ਾਹ ਵਲੋਂ ਵਰਮਾ ਦੇ ਜ਼ਿਕਰ ਕਰਨ ਦਾ ਇਰਾਦਾ ਕੀ ਸੀ।ਦਿੱਲੀ ਵਿੱਚ ਭਾਜਪਾ ਦੇ ਕਈ ਹੋਰ ਵੀ
ਵੱਡੇ ਚਿਹਰੇ ਹਨ ਜਿਵੇਂ ਕਿ ਡਾ। ਹਰਸ਼ਵਰਧਨ, ਮਨੋਜ ਤਿਵਾਰੀ ਅਤੇ ਵਿਜੈ ਗੋਇਲ
ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੀ ਸੀਐੱਮ ਉਮੀਦਵਾਰ ਦੀ ਰੇਸ ਵਿੱਚ ਹਨ। 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ
ਬਾਅਦ ਬੀਜੇਪੀ ਦੇ ਪ੍ਰਕਾਸ਼ ਜਾਵਡੇਕਰ ਅਤੇ ਮਨੋਜ ਤਿਵਾਰੀ ਨੇ ਪ੍ਰੈਸ ਕਾਨਫਰੰਸ ਕੀਤੀ।ਜਦੋਂ ਸਵਾਲ
ਅਰਵਿੰਦ ਕੇਜਰੀਵਾਲ ਦੇ ਸਾਹਮਣੇ ਚਿਹਰਾ ਖੜ੍ਹਾ ਕਰਨ ‘ਤੇ ਕੀਤਾ ਗਿਆ ਤਾਂ ਉਨ੍ਹਾਂ
ਟਾਲਮਟੋਲ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਦਿੱਲੀ ਦੀ ਪੂਰੀ ਜਨਤਾ ਖੜ੍ਹੀ ਹੈ।
ਚੋਣ ਜਾਬਤਾ ਲੱਗਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ।ਕੇਜਰਾਵਾਲ ਨੇ ਕਿਹਾ, ”ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਹੈ ਤਾਂ ਤੁਸੀਂ ਵੋਟ ਦੇਣਾ ਵਰਨਾ ਨਹੀਂ। ਅਸੀਂ ਦਿੱਲੀ ਵਿੱਚ ਲੋਕਾਂ ਦੇ ਘਰੋਂ ਘਰੀਂ ਜਾਵਾਂਗੇ। ਮੈਂ ਕਾਂਗਰਸ, ਭਾਜਪਾ, ਅਤੇ ਆਪ ਤੋਂ ਉੱਤੇ ਉੱਠ ਕੇ ਕੰਮ ਕੀਤੇ।”

ਜਥੇਦਾਰ ਦੇ ਦਾਅਵੇ ਮਗਰੋਂ
ਸ਼੍ਰੋਮਣੀ ਅਕਾਲੀ ਦਲ ਕਸੂਤਾ ਘਿਰਿਆ,
ਕੈਪਟਨ ਨੇ ਮੰਗਿਆ ਹਰਸਿਮਰਤ
ਦਾ ਅਸਤੀਫਾ
ਪੰਜਾਬ
ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ
ਜਥੇਦਾਰ ਹਰਪ੍ਰੀਤ ਸਿੰਘ ਦੀ ਟਿੱਪਣੀ ਕਿ ਸਿੱਖ ਭਾਰਤ ‘ਚ ਵੀ ਸੁਰੱਖਿਅਤ ਨਹੀਂ, ‘ਤੇ
ਡੂੰਘੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਨੂੰ ਅਕਾਲੀਆਂ ‘ਤੇ ਦਬਾਅ ਬਣਾਉਣ ਚਾਹੀਦਾ ਹੈ ਕਿ ਉਹ ਕੇਂਦਰ ਵਿੱਚ ਸੱਤਾਧਾਰੀ ਗੱਠਜੋੜ
ਨਾਲ ਸਾਰੇ ਸਬੰਧ ਤੋੜ ਲਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿੱਚ ਘੱਟ ਗਿਣਤੀਆਂ ਦਰਮਿਆਨ
ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਵਿੱਚ ਅਸਮਰਥ ਰਹੀ ਹੈ।ਹਾਲਾਂਕਿ ਉਹ ਖ਼ੁਦ ਸ਼੍ਰੀ ਅਕਾਲ
ਤਖ਼ਤ ਦੇ ਜਥੇਦਾਰ ਦੀ ਇਸ ਟਿੱਪਣੀ ਨਾਲ ਸਹਿਮਤ ਨਹੀਂ ਸਨ ਕਿ ਸਿੱਖ ਭਾਰਤ ਵਿੱਚ ਸੁਰੱਖਿਅਤ ਨਹੀਂ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਉਲਟ, ਭਾਰਤ ਨੇ ਸਦਾ ਧਰਮ ਨਿਰਪੱਖ
ਰਾਸ਼ਟਰ ਹੋਣ 'ਤੇ ਮਾਣ ਮਹਿਸੂਸ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਖ ਭਾਈਚਾਰੇ ਵਿੱਚ ਜੇ ਇਹ ਭਾਵਨਾ ਹੈ ਕਿ ਉਹ ਇੱਥੇ ਸੁਰੱਖਿਅਤ
ਨਹੀਂ ਹਨ, ਤਾਂ ਇਹ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ
ਕਿਹਾ ਕਿ ਅਕਾਲੀ ਸਿੱਖ ਧਰਮ ਤੇ ਕੌਮ ਦੇ ਰਖਵਾਲੇ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਨੂੰ ਇਸ
ਮੁੱਦੇ 'ਤੇ ਸਟੈਂਡ ਲੈਣਾ ਚਾਹੀਦਾ ਹੈ ਤੇ
ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਵੀ ਕੇਂਦਰੀ ਮੰਤਰੀ
ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਲਈ ਕਿਹਾ ਜਾਣਾ ਚਾਹੀਦਾ ਹੈ।
ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਇੱਥੇ ਵਾਪਰੀਆਂ ਕੁਝ ਘਟਨਾਵਾਂ ਨੂੰ ਭਾਰਤ ਵਿੱਚ ਸਿੱਖਾਂ ਦੀ ਸੁਰੱਖਿਆ ਨਾ ਹੋਣਾ ਨਹੀਂ ਸਮਝਿਆ ਜਾ ਸਕਦਾ ਪਰ ਧਾਰਨਾ ਹਕੀਕਤ ਜਿੰਨੀ ਮਹੱਤਵਪੂਰਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਖ 1980 ਦੇ ਦਹਾਕੇ ਵਿੱਚ ਕਾਲਾ ਦੌਰ ਬਤੀਤ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਅਸੁਰੱਖਿਅਤ ਭਾਵਨਾ ਉਨ੍ਹਾਂ ਦੇ ਡਰ ਦੀ ਭਾਵਨਾ ਨੂੰ ਮੁੜ ਸੁਰਜੀਤ ਕਰ ਸਕਦੀ ਹੈ ਜੋ ਕੌਮ ਦੇ ਨਾਲ ਨਾਲ ਕੌਮ ਦੇ ਹਿੱਤਾਂ ਲਈ ਵੀ ਨੁਕਸਾਨਦੇਹ ਹੋਵੇਗੀ।
ਸੀਏਏ ਦੇ ਮੁੱਦੇ 'ਤੇ ਅਕਾਲੀ ਦਲ ਦੇ ਪਾਖੰਡ ਦਾ ਹਵਾਲਾ ਦਿੰਦਿਆਂ, ਕੈਪਟਨ ਨੇ ਅਕਾਲੀਆਂ ਨੂੰ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਜੁੜੇ ਮੁੱਦਿਆਂ' ਤੇ ਸਪੱਸ਼ਟ ਰੁਖ ਅਪਣਾਉਣ ਤੇ ਅਜਿਹੇ ਮਾਮਲਿਆਂ 'ਤੇ ਦੋਹਰੀ ਖੇਡਾਂ ਖੇਡਣ ਨੂੰ ਰੋਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਸਮਾਂ ਆ ਗਿਆ ਹੈ ਜਦੋਂ ਅਕਾਲੀ ਦਲ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਕੇਂਦਰ ਨਾਲੋਂ ਗੱਠਜੋੜ ਜਾਰੀ ਨਹੀਂ ਰੱਖ ਸਕਦੇ। ਜੋ ਦੇਸ਼ ਵਿੱਚ ਘੱਟ ਗਿਣਤੀਆਂ ਦੀ ਰੱਖਿਆ ਕਰਨ ਵਿੱਚ ਅਸਫਲ ਰਿਹਾ ਹੈ ਤੇ ਫਿਰ ਵੀ ਇਨ੍ਹਾਂ ਘੱਟ ਗਿਣਤੀਆਂ ਦੇ ਸਰਪ੍ਰਸਤ ਹੋਣ ਦਾ ਦਾਅਵਾ ਕਰਦਾ ਹੈ।

ਰਾਜਸਥਾਨ ਦੇ ਕੋਟਾ ‘ਚ 110, ਬੀਕਾਨੇਰ ‘ਚ 164
ਅਤੇ ਗੁਜਰਾਤ ‘ਚ 111 ਬੱਚਿਆਂ ਦੀ ਮੌਤ
ਰਾਜਸਥਾਨ ਦੇ ਕੋਟਾ ਅਤੇ ਬੀਕਾਨੇਰ ਤੋਂ ਬਾਅਦ ਗੁਜਰਾਤ ‘ਚ ਵੀ 100 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਕੋਟਾ ‘ਚ ਹੁਣ ਤੱਕ 110 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੀਕਾਨੇਰ ‘ਚ 162 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ ਤੋਂ ਬਾਅਦ ਗੁਜਰਾਤ ਦੇ ਰਾਜਕੋਟ ‘ਚ 111 ਬੱਚਿਆਂ ਦੀ ਮੌਤ ਦੀਆ ਖ਼ਬਰਾਂ ਹਨ। ਬੀਕਾਨੇਰ ਸਰਦਾਰ ਪਟੇਲ ਮੈਡੀਕਲ ਕਾਲਜ ਕੇ ਪ੍ਰਿੰਸੀਪਲ ਅਨੁਸਾਰ ਦਸੰਬਰ ਦੇ ਮਹੀਨੇ ‘ਚ ਪੀਬੀਐਮ ਹਸਪਤਾਲ ਦੇ ਆਈਸੀਯੂ ‘ਚ 162 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਪਰ ਹਸਪਤਾਲ ‘ਚ ਸਿਹਤ ਸੇਵਾਵਾਂ ‘ਚ ਕੋਈ ਲਾਪਰਵਾਹੀ ਨਹੀਂ ਹੋਈ ਹੈ। ਕੋਟਾ ਸਥਿਤ ਜੇ।ਕੇ। ਲੋਨ ਸਰਕਾਰੀ ਹਸਪਤਾਲ ‘ਚ ਮਰਨ ਵਾਲੇ ਨਵਜੰਮੇ ਬੱਚਿਆਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ।ਕੋਟਾ ‘ਚ ਬੱਚਿਆਂ ਦੀ ਮੌਤ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਬੱਚਿਆਂ ਦੀ ਮੌਤ ਸਰੀਰ ਦਾ ਤਾਪਮਾਨ ਅਸੰਤੁਲਿਤ ਹੋ ਜਾਣ ਕਾਰਨ ਹੋਈ ਹੈ। ਰਾਜਸਥਾਨ ਸਰਕਾਰ ਵੱਲੋਂ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਗਠਿਤ ਕਮੇਟੀ ਨੇ ਆਪਣੀ ਰਿਪੋਰਟ ‘ਚ ਪੁਸ਼ਟੀ ਕੀਤੀ ਹੈ ਕਿ ਹਾਈਪੋਥਰਮਿਆ ਕਾਰਨ ਬੱਚਿਆਂ ਦੀ ਮੌਤ ਹੋਈ ਹੈ। ਹਾਈਪੋਥਰਮਿਆ ਇੱਕ ਅਜਿਹੀ ਆਪਾਤ ਸਥਿਤੀ ਹੈ, ਜਦੋਂ ਸਰੀਰ ਦਾ ਤਾਪਮਾਨ 95 F (35 ਡਿਗਰੀ ਸੈਲਸੀਅਸ) ਤੋਂ ਘੱਟ ਹੋ ਜਾਂਦਾ ਹੈ। ਉਂਜ ਸਰੀਰ ਦਾ ਤਾਪਮਾਨ 98.6F(37 ਡਿਗਰੀ ਸੈਲਸੀਅਸ) ਹੁੰਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਸਪਤਾਲ ‘ਚ ਬੱਚੇ ਸਰਦੀ ਕਾਰਨ ਮਰਦੇ ਰਹੇ ਕਿਉਂ ਕਿ ਇੱਥੇ ਵੈਂਟੀਲੇਟਰਾਂ ਦੀ ਭਾਰੀ ਕਮੀ ਹੈ।
ਕੈਪਟਨ ਅਮਰਿੰਦਰ ਸਿੰਘ
ਵੱਲੋਂ 650 ਕਰੋੜ ਰੁਪਏ
ਦੀ ਲਾਗਤ ਨਾਲ ਲੁਧਿਆਣਾ ਦੇ
ਬੁੱਢੇ ਨਾਲੇ
ਦੀ ਕਾਇਆ ਕਲਪ ਦੀ ਯੋਜਨਾ
ਨੂੰ ਹਰੀ ਝੰਡੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਮਵਾਰ ਨੂੰ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਨਾਲ ਲੁਧਿਆਣਾ ਵਿੱਚ
ਸਭ ਤੋਂ ਵੱਧ ਪ੍ਰਦੂਸ਼ਿਤ ਬੁੱਢੇ ਨਾਲੇ ਦੀ ਹੁਣ ਪੂਰੀ ਤਰ੍ਹਾਂ ਕਾਇਆ ਕਲਪ ਹੋ ਜਾਵੇਗੀ। ਮੁੱਖ
ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਇਹ ਪ੍ਰਾਜੈਕਟ ਦੋ ਸਾਲ ਦੇ ਸਮੇਂ ਅੰਦਰ ਹਰ ਹੀਲੇ ਮੁਕੰਮਲ
ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਹੈ।
ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ
ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਸੰਜੇ ਕੁਮਾਰ ਨੂੰ ਨਿਰਦੇਸ਼ ਦਿੱਤੇ ਕਿ ਬੁੱਢੇ ਨਾਲੇ ਦੀ ਕਾਇਆ
ਕਲਪ ਕਰਨ ਲਈ ਲੋੜੀਂਦੇ ਸਾਰੇ ਕਦਮ ਚੁੱਕੇ ਜਾਣ ਜਿਸ ਦੀ ਕੁੱਲ ਲੰਬਾਈ 47.55 ਕਿਲੋਮੀਟਰ ਹੈ। ਇਸ ਵਿੱਚੋਂ 14 ਕਿਲੋ ਮੀਟਰ ਇਹ ਨਾਲਾ ਲੁਧਿਆਣਾ ਸ਼ਹਿਰ ਵਿੱਚੋਂ ਗੁਜ਼ਰਦਾ।
ਨਾਲੇ ਵਿੱਚ ਸਨਅਤੀ ਅਤੇ ਘਰੇਲੂ ਕੂੜਾ ਵੱਡੀ ਮਾਤਰਾ ਵਿੱਚ ਸੁੱਟਣ ਨਾਲ ਸ਼ਹਿਰ ਭਾਰੀ ਪ੍ਰਦੂਸ਼ਿਤ ਹੋਇਆ ਹੈ ਜਿਸ ਨਾਲ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਨੂੰ ਵੱਡਾ ਖਤਰਾ ਹੈ।
ਨਾਲੇ ਵਿੱਚ ਸਨਅਤੀ ਅਤੇ ਘਰੇਲੂ ਕੂੜਾ ਵੱਡੀ ਮਾਤਰਾ ਵਿੱਚ ਸੁੱਟਣ ਨਾਲ ਸ਼ਹਿਰ ਭਾਰੀ ਪ੍ਰਦੂਸ਼ਿਤ ਹੋਇਆ ਹੈ ਜਿਸ ਨਾਲ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਨੂੰ ਵੱਡਾ ਖਤਰਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰਾਜੈਕਟ ਨੂੰ ਮਿਸ਼ਨ ਦੇ ਤੌਰ ‘ਤੇ ਅੱਗੇ ਲਿਜਾਣ ਲਈ ਲੋਕਾਂ ਦੀ ਵੱਡੇ ਪੱਧਰ ‘ਤੇ ਹਿੱਸੇਦਾਰੀ ਪਾਉਣ ਲਈ ਸਥਾਨਕ ਸਨਅਤਾਂ, ਸ਼ਹਿਰ ਵਾਸੀਆਂ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਅੱਗੇ ਆਉਣ ਦਾ ਸੱਦਾ
ਦਿੱਤਾ ਹੈ।ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਨੇ
ਨਾਮਧਾਰੀ ਮੁਖੀ ਸਤਿਗੁਰੂ ਠਾਕੁਰ ਉਦੈ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਿੱਜੀ
ਤੌਰ ‘ਤੇ ਪਹਿਲਕਦਮੀ ਕਰਦਿਆਂ ਨਗਰ ਨਿਗਮ ਲੁਧਿਆਣਾ ਨਾਲ
ਤਾਲਮੇਲ ਬਿਠਾ ਕੇ ਬੁੱਢੇ ਨਾਲੇ ਦੀ ਸਫਾਈ ਸ਼ੁਰੂ ਕੀਤੀ ਹੈ।
ਸਤਿਗੁਰੂ ਜੀ ਵੱਲੋਂ ਇਸ ਨੇਕ ਕੰਮ ਲਈ ਮਸ਼ੀਨਰੀ ਖਰੀਦਣ ਵਾਸਤੇ 30 ਲੱਖ ਰੁਪਏ ਦਾ ਯੋਗਦਾਨ ਵੀ ਪਾਇਆ ਗਿਆ ਹੈ।ਸਥਾਨਕ ਸਰਕਾਰਾਂ ਵਿਭਾਗ ਦੇ
ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਬੁੱਢੇ ਨਾਲੇ ਦੀ ਨਵੀਨੀਕਰਣ ਯੋਜਨਾ ਬਾਰੇ ਮੁੱਖ ਮੰਤਰੀ ਨੂੰ
ਜਾਣੂ ਕਰਵਾੳਂਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ 650 ਕਰੋੜ ਰੁਪਏ ਵਿੱਚੋਂ ਸੂਬਾ ਸਰਕਾਰ 342 ਕਰੋੜ ਰੁਪਏ ਖਰਚ ਕਰੇਗੀ, ਜਦੋਂ ਕਿ 208 ਕਰੋੜ
ਰੁਪਏ ਭਾਰਤ ਸਰਕਾਰ ਵੱਲੋਂ ਦਿੱਤੇ ਜਾਣਗੇ ਅਤੇ 100 ਕਰੋੜ ਰੁਪਏ ਨਿੱਜੀ ਆਪਰੇਟਰ ਦੁਆਰਾ ਖ਼ਰਚਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਸੀਵਰੇਜ ਟਰੀਟਮੈਂਟ ਸਹੂਲਤ ਦੇ
ਵਾਧੇ ਅਤੇ ਨਵੀਨੀਕਰਨ, ਡੇਅਰੀ ਰਹਿੰਦ-ਖੂੰਹਦ ਸਬੰਧੀ ਟਰੀਟਮੈਂਟ, ਉਦਯੋਗਿਕ ਗੰਦੇ ਪਾਣੀ ਲਈ ਗੁੰਮ ਹੋਏ ਲਿੰਕਾਂ ਦਾ ਪਤਾ ਲਗਾਉਣ ਲਈ
ਸਰਵੇਖਣ ਅਤੇ ਲੋੜ ਪੈਣ ‘ਤੇ ਉਦਯੋਗਾਂ ਦੇ ਗੰਦੇ ਪਾਣੀ ਨੂੰ ਸਾਂਝੇ ਟਰੀਟਮੈਂਟ
ਪਲਾਂਟ ਤੱਕ ਪਹੁੰਚਾਉਣ ਲਈ ਲਈ ਇੱਕ ਸੁਚੱਜੀ ਕਨਵੇਨਸ ਪ੍ਰਣਾਲੀ ਰੱਖੀ ਗਈ ਹੈ। ਦੂਜੇ ਪੜਾਅ ਵਿੱਚ 150 ਕਰੋੜ ਰੁਪਏ ਦੀ ਲਾਗਤ ਨਾਲ ਸਾਫ ਕੀਤੇ ਪ੍ਰਦੂਸ਼ਿਤ ਪਾਣੀ ਦੀ ਮੁੜ ਵਰਤੋਂ
ਅਤੇ 283 ਕਰੋੜ ਰੁਪਏ ਦੀ ਲਾਗਤ ਨਾਲ
ਬੁੱਢੇ ਨਾਲ਼ੇ ਦੇ ਨਾਲੋ-ਨਾਲ ਫੁੱਲ-ਬੂਟੇ ਲਗਾ ਕੇ ਸੁੰਦਰਤਾ ਵਧਾਉੁਣ ਵਰਗੇ ਕੰਮ ਆਦਿ ਸ਼ਾਮਲ ਹਨ।
ਉਦਯੋਗਿਕ ਰਹਿੰਦ-ਖੂੰਹਦ ਦੇ ਟਰੀਟਮੈਂਟ ਲਈ 105 ਐਮ.ਐਲ.ਡੀ ਦੀ ਕੁੱਲ ਸਮਰੱਥਾ ਵਾਲੇ ਸਾਂਝੇ ਟਰੀਟਮੈਂਟ ਪਲਾਂਟ
(ਸੀ.ਈ.ਟੀ.ਪੀਜ਼) ਦਾ ਜ਼ਿਕਰ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੇ ਮੀਟਿੰਗ
ਨੂੰ ਦੱਸਿਆ ਕਿ ਇਸ ਸਾਲ ਮਈ ਮਹੀਨੇ ਤੱਕ ਤਾਜਪੁਰ ਰੋਡ, ਜਮਾਲਪੁਰ ਖੇਤਰ ਵਿੱਚ 50 ਐਮਐਲਡੀ ਦੀ ਸਮਰੱਥਾ ਵਾਲਾ ਸੀ.ਈ.ਟੀ.ਪੀ ਲਗਾਇਆ ਜਾਵੇਗਾ। ਫੋਕਲ
ਪੁਆਇੰਟ ਇੰਡਸਟਰੀਅਲ ਏਰੀਆ, ਜਮਾਲਪੁਰ ਵਿਖੇ 40 ਐਮ.ਐਲ.ਡੀ. ਸਮਰੱਥਾ ਦਾ ਇੱਕ ਹੋਰ ਸੀ.ਈ.ਟੀ.ਪੀ. ਮਾਰਚ 2020 ਤੱਕ ਚਾਲੂ ਕਰ ਦਿੱਤਾ ਜਾਵੇਗਾ ਜਦੋਂ ਕਿ ਬਹਾਦਰਕੇ ਰੋਡ ਵਿਖੇ ਇਕ
ਸੀ.ਈ.ਟੀ.ਪੀ. ਪਹਿਲਾਂ ਹੀ 31 ਦਸੰਬਰ 2019 ਤੱਕ ਚਾਲੂ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ਹਿਰ ਵਿੱਚ
ਪੈਦਾ ਹੁੰਦਾ ਅਸਲ ਕੂੜਾ-ਕਰਕਟ 711 ਐਮ.ਐਲ.ਡੀ. ਹੈ ਜਿਸ ਵਿੱਚ
ਘਰੇਲੂ ਸੀਵਰੇਜ ਦਾ ਡਿਸਚਾਰਜ 610 ਐਮ.ਐਲ.ਡੀ., ਡੇਅਰੀ ਕੰਪਲੈਕਸ ਤੋਂ 15 ਐਮ.ਐਲ.ਡੀ ਡਿਸਚਾਰਜ ਅਤੇ 86 ਐਮ.ਐਲ.ਡੀ ਦੇ ਉਦਯੋਗਿਕ ਪਦਾਰਥ ਡਿਸਚਾਰਜ ਸ਼ਾਮਲ ਹਨ। ਇਸ ਸਮੇਂ ਸ਼ਹਿਰ ਵਿੱਚ
ਸੀਵਰੇਜ ਵਾਟਰ ਟਰੀਟਮੈਂਟ ਲਈ 466 ਐਮ.ਐਲ.ਡੀ. ਸਮਰੱਥਾ ਵਾਲਾ
ਟਰੀਟਮੈਂਟ ਪਲਾਂਟ ਸਥਾਪਤ ਕੀਤਾ ਗਿਆ ਹੈ ਅਤੇ ਉਦਯੋਗਿਕ ਰਹਿੰਦ-ਖੂੰਹਦ ਦੇ ਪਾਣੀ ਨਾਲ ਨਜਿੱਠਣ ਲਈ 105 ਐਮ.ਐਲ.ਡੀ. ਸਮਰੱਥਾ ਵਾਲਾ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਨਿਰਮਾਣ ਅਧੀਨ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ
ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾਰੀ, ਪ੍ਰਮੁੱਖ ਸਕੱਤਰ ਜਲ ਸਰੋਤ ਏ ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੱਤਰ ਸਥਾਨਕ ਸਰਕਾਰਾਂ ਅਜੋਏ ਸ਼ਰਮਾ, ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਤੇ ਨਗਰ ਨਿਗਮ ਲੁਧਿਆਣਾ ਦੇ
ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ ਵੀ ਹਾਜ਼ਰ ਸਨ।
ਨਕੋਦਰ ਗੋਲੀ ਕਾਂਡ ਨੂੰ ਮੁੜ
ਉਭਾਰਨਾ
ਸਿਆਸਤ ਤੋਂ ਪ੍ਰੇਰਿਤ-ਅਕਾਲੀ ਆਗੂ
ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੇ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ
ਨਕੋਦਰ ਗੋਲੀ ਕਾਂਡ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਵਿਰੋਧੀਆਂ ਵੱਲੋਂ ਲਗਪਗ 35 ਸਾਲ ਪਹਿਲਾਂ ਵਾਪਰੀ ਘਟਨਾ ਨੂੰ ਮੁੜ ਉਭਾਰੇ ਜਾਣ ਨੂੰ ਉਨ੍ਹਾਂ ਨੇ
ਸਿਆਸਤ ਤੋਂ ਪ੍ਰੇਰਿਤ ਦੱਸਿਆ। ਗੁਰੂ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ
ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਵੀ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜਿਸ ਵੇਲੇ
ਗੋਲੀ ਚੱਲੀ, ਉਸ ਵੇਲੇ ਉਹ ਮੌਕੇ ’ਤੇ ਹਾਜ਼ਰ ਨਹੀਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਆਸੀ ਦਿੱਖ ਖ਼ਰਾਬ
ਕਰਨ ਲਈ ਵਿਰੋਧੀ ਧਿਰਾਂ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ
ਉਨ੍ਹਾਂ ਆਪਣੀ ਨੌਕਰੀ ਇਮਾਨਦਾਰੀ ਨਾਲ ਕੀਤੀ ਸੀ। ਉਨ੍ਹਾਂ ਦਾ ਸਿਆਸੀ ਭਵਿੱਖ ਖ਼ਰਾਬ ਕਰਨ ਲਈ
ਵਿਰੋਧੀਆਂ ਵੱਲੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਸ ਤੋਂ ਪੰਜਾਬ ਦੇ ਲੋਕਾਂ ਨੂੰ
ਸੁਚੇਤ ਹੋਣ ਦੀ ਲੋੜ ਹੈ।
ਹੁਣ ਹਾਦਸੇ ਹੋਣਗੇ ਘੱਟ,
ਪੰਜਾਬ ਰੋਡਵੇਜ਼ ਨੇ ਬੱਸਾਂ 'ਚ ਫਿੱਟ ਕੀਤਾ ਨਵਾਂ ਯੰਤਰ
ਪੰਜਾਬ ਰੋਡਵੇਜ਼ ਨੇ ਹੁਣ
ਆਪਣੀਆਂ ਬੱਸਾਂ ਵਿੱਚ ਪੈਨਿਕ ਬਟਨ ਮੁਹੱਈਆ ਕਰਵਾਏ ਹਨ। ਇਹ ਲਾਲ ਬਟਨ ਡਰਾਈਵਰ ਸੀਟ ਦੇ ਬਿਲਕੁਲ
ਪਿਛਲੇ ਪਾਸੇ ਹੋਵੇਗਾ, ਜਿਸ ਨੂੰ ਐਮਰਜੈਂਸੀ
ਦੌਰਾਨ ਕੋਈ ਵੀ ਯਾਤਰੀ ਦਬਾ ਸਕਦਾ ਹੈ, ਜਿਸ ਤੋਂ ਬਾਅਦ ਬੱਸ ਇਕਦਮ
ਰੁਕ ਜਾਵੇਗੀ।
ਬਟਨ ਦੀ
ਪੂਰੀ ਰਿਪੋਰਟ ਇੱਕ ਐਪ ਰਾਹੀਂ ਬਸ ਡਿਪੂ ਤੱਕ ਪੰਹੁਚੇਗੀ। ਇਹ ਡਿਵਾਈਸ ਹੁਣ ਤੱਕ ਲੁਧਿਆਣਾ ਡਿਪੂ
ਦੀਆਂ 200 ਤੋਂ ਵੱਧ ਬੱਸਾਂ ਵਿੱਚ
ਲਾਈ ਗਈ ਹੈ ਤੇ ਇਹ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਵਿੱਚ ਉਪਲਬਧ ਹੋਵੇਗਾ। ਇੱਕ ਪਾਸੇ
ਜਿੱਥੇ ਵਿਦਿਆਰਥੀਆਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ, ਦੂਜੇ ਪਾਸੇ ਯੂਨੀਅਨ ਦੇ ਕਰਮਚਾਰੀਆਂ ਨੇ ਇਸ ਵਿੱਚ ਬਹੁਤ ਸਾਰੀਆਂ ਕਮੀਆਂ
ਵੀ ਦੱਸੀਆਂ ਹਨ।
ਜੇ
ਡਰਾਈਵਰ ਜਾਂ ਕੰਡਕਟਰ ਦੀ ਵਲੋਂ ਕੋਈ ਦੁਰਵਿਵਹਾਰ ਕੀਤਾ ਜਾਂਦਾ ਹੈ ਜਾਂ ਬੱਸ ਤੇਜ਼ ਰਫਤਾਰ ਨਾਲ
ਚੱਲਦੀ ਹੈ ਜਾਂ ਕੋਈ ਯਾਤਰੀ ਕਿਸੇ ਕਿਸਮ ਦੀ ਮੁਸੀਬਤ ਵਿੱਚ ਹੈ, ਤਾਂ ਜੇ ਉਹ ਪੈਨਿਕ ਬਟਨ ਦਬਾਉਂਦਾ ਹੈ ਤਾਂ ਉਸ
ਦੀ ਸਾਰੀ ਜਾਣਕਾਰੀ ਸਬੰਧਤ ਡਿਪੂ ਅਧਿਕਾਰੀਆਂ ਤੱਕ ਪਹੁੰਚ ਜਾਵੇਗੀ। ਇਸ ਬੱਸ ਦਾ ਮੈਸਜ ਡਿਪੂ ਨੂੰ
ਮਿਲੇਗਾ ਤੇ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਦੇਣੀ ਪਏਗੀ। ਇਹ
ਡਿਵਾਈਸ ਇਕ ਐਪ ਨਾਲ ਜੁੜੀ ਹੋਈ ਹੈ ਜਿਸ ਦਾ ਯੂਜ਼ਰ ਪਾਸਵਰਡ ਸਿਰਫ ਡਿਪੂ ਦੇ ਮੈਨੇਜਰ ਨੂੰ ਕੋਲ
ਹੋਵੇਗਾ।
ਵਿਦਿਆਰਥੀਆਂ ਨੇ ਪੰਜਾਬ
ਰੋਡਵੇਜ਼ ਦੀਆਂ ਬੱਸਾਂ ਵਿੱਚ ਇਸ ਯੰਤਰ ਦੀ ਸਥਾਪਨਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ
ਜੇ ਡਰਾਈਵਰ ਬੱਸ ਨੂੰ ਨਹੀਂ ਰੋਕਦੇ ਜਾਂ ਵਿਦਿਆਰਥੀ ਨਾਲ ਦੁਰਵਿਵਹਾਰ ਨਹੀਂ ਕਰਦੇ ਤਾਂ ਇਸ ਦੀ
ਸੂਚਨਾ ਸਬੰਧਤ ਮੈਨੇਜਰ ਨੂੰ ਦਿੱਤੀ ਜਾਵੇਗੀ ਤੇ ਡਰਾਈਵਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਕ ਪਾਸੇ ਜਿਥੇ ਯਾਤਰੀਆਂ ਨੂੰ
ਸੁਰੱਖਿਆ ਪ੍ਰਦਾਨ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ, ਉਥੇ
ਰੋਡਵੇਜ਼ ਮੁਲਾਜ਼ਮ ਯੂਨੀਅਨ ਨੇ ਇਸ ਵਿੱਚ ਕਈ ਖਾਮੀਆਂ ਦੱਸੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ
ਪਹਿਲਾਂ ਇਹ ਬਟਨ ਨਿੱਜੀ ਬੱਸਾਂ ਵਿੱਚ ਲਾਇਆ ਜਾਣਾ ਚਾਹੀਦਾ ਸੀ ਕਿਉਂਕਿ ਪ੍ਰਾਈਵੇਟ ਬੱਸਾਂ ਵੀ
ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇ ਬੱਸਾਂ ਡਿਵਾਈਸ ਦੀ ਰਫਤਾਰ ਨਾਲ
ਚਲਾਈਆਂ ਜਾਂਦੀਆਂ ਹਨ ਤਾਂ ਯਾਤਰੀਆਂ ਨੂੰ ਸਮੇਂ ਦੀ ਸਿਰ ਮੰਜ਼ਲ ਤੇ ਪਹੁੰਚਣ 'ਚ
ਮੁਸ਼ਕਲ ਹੋਵੇਗੀ।
ਅਸਤੀਫੇ ਤੋਂ ਬਾਅਦ
ਪਹਿਲੀ ਵਾਰ ਖੁੱਲ੍ਹ ਕੇ
ਬੋਲੇ ਪਰਮਿੰਦਰ ਢੀਂਡਸਾ
ਸ਼੍ਰੋਮਣੀ
ਅਕਾਲੀ ਦਲ ਦੇ ਵਿਧਾਇਕ ਦਲ ਦਾ ਅਹੁਦਾ ਛੱਡਣ ਮਗਰੋਂ ਪਰਮਿੰਦਰ ਢੀਂਡਸਾ ਨੇ ਪਾਰਟੀ ਅੰਦਰਲੇ ਭੇਤ
ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਅਸਤੀਫਾ ਦੇਣ ਤੋਂ ਬਾਅਦ ਅੱਜ ਪਹਿਲੀ ਵਾਰ ਇੰਟਰਵਿਊ ਦਿੰਦਿਆਂ
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਵਿੱਚ ਰਹਿ ਕੇ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਇਸ
ਕਰਕੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ
ਲੀਡਰਸ਼ਿਪ ਤੇ ਪ੍ਰਕਾਸ਼ ਸਿੰਘ ਬਾਦਲ ਤੱਕ ਵੀ ਸਿਧਾਂਤਕ ਲੜਾਈ ਨੂੰ ਲੈ ਕੇ ਚਰਚਾ ਕੀਤੀ ਗਈ ਸੀ।
ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਚੁੱਪ ਵੱਟਣ ਮਗਰੋਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪਾਰਟੀ ਵਿੱਚ ਰਹਿ ਕੇ ਵੀ ਮਸਲੇ ਉਠਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਦੇ ਅਸਤੀਫੇ ਮਗਰੋਂ ਜਿਸ ਤਰੀਕੇ ਨਾਲ ਬਿਨਾ ਸਲਾਹ-ਮਸ਼ਵਰਾ ਕੀਤੇ ਸ਼ਰਨਜੀਤ ਢਿੱਲੋਂ ਨੂੰ ਵਿਧਾਇਕ ਦਲ ਦਾ ਨੇਤਾ ਬਣਾਇਆ ਹੈ, ਉਹ ਲੋਕਤੰਤਰ ਦੇ ਖ਼ਿਲਾਫ਼ ਹੈ। ਉਂਝ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਤੁਰੰਤ ਮਨਜ਼ੂਰ ਕਰਨਾ ਕੋਈ ਮੁੱਦਾ ਨਹੀਂ।

ਕਿਹਾ ਕਿ ਸਿਆਸੀ ਸਫਰ ਬਾਰੇ ਅਜੇ ਤੱਕ ਕੁਝ ਵੀ ਤੈਅ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ
ਏਜੰਡਾ ਲੈ ਕੇ ਜਾਣ ਤੋਂ ਬਾਅਦ ਹੀ ਅਗਲੀ ਰਣਨੀਤੀ ਬਣਾਈ ਜਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ
ਆਪਣੇ ਸਿਆਸੀ ਕਰੀਅਰ ਦੀ ਬਿਨਾਂ ਪ੍ਰਵਾਹ ਕੀਤੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ
ਵਿਚਾਰਧਾਰਾ ਤੇ ਸਿਧਾਂਤਾਂ ਦੀ ਲੜਾਈ ਕਰਕੇ ਹੀ ਅਸਤੀਫਾ ਦਿੱਤਾ ਹੈ। ਸੋਚ ਵਿਚਾਰ ਕੇ ਆਪਣੇ
ਨਜ਼ਦੀਕੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਹੈ।
ਹੁਣ ਢੀਂਡਸਾ ਪਿਉ-ਪੁੱਤ ਨੂੰ
ਝਟਕਾ ਦੇਣ ਦੀ ਤਿਆਰੀ
ਟਕਸਾਲੀ
ਲੀਡਰ ਸੁਖਦੇਵ ਸਿੰਘ ਢੀਂਡਸਾ ਮਗਰੋਂ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਦੀ ਬਗਾਵਤ ਨੇ ਅਕਾਲੀ
ਦਲ ਅੰਦਰ ਤਰਥੱਲੀ ਮਚਾ ਦਿੱਤੀ ਹੈ। ਉਧਰ, ਅਕਾਲੀ ਦਲ ਨੇ ਵੀ ਢੀਂਡਸਾ
ਪਿਉ-ਪੁੱਤ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਉਣ ਦੀ ਤਿਆਰੀ ਵਿੱਢ ਦਿੱਤੀ ਹੈ। ਇਸ ਦੀ ਸ਼ੁਰੂਆਤ
ਅੱਜ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿੱਚੋਂ ਹੀ ਕੀਤੀ ਗਈ।
ਅੱਜ ਦੋਵੇਂ ਜ਼ਿਲ੍ਹਿਆਂ ਦੇ ਬਾਦਲ ਪੱਖੀ ਲੀਡਰਾਂ ਨੇ ਮਤਾ ਪਾਸ ਕਰਕੇ ਢੀਂਡਸਾ ਪਰਿਵਾਰ 'ਤੇ ਪਾਰਟੀ ਨੂੰ ਤੋੜਨ ਦੀਆਂ ਸਰਗਰਮੀਆਂ ਦੇ ਇਲਜ਼ਾਮ ਲਾਏ ਗਏ। ਇਨ੍ਹਾਂ ਲੀਡਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਢੀਂਡਸਾ ਪਿਉ-ਪੁੱਤ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਲਿਖਿਆ ਹੈ।
ਦੂਜੇ ਪਾਸੇ ਢੀਂਡਸਾ ਪਰਿਵਾਰ ਵੀ ਹਰ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਹੈ। ਇਸ ਲਈ ਹੀ ਹੁਣ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਖੁੱਲ੍ਹ ਕੇ ਬੋਲ ਰਹੇ ਹਨ। ਢੀਂਡਸਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਨਹੀਂ ਛੱਡਣਗੇ ਪਰ ਜੇ ਸੁਖਬੀਰ ਚਾਹੇ ਤਾਂ ਉਨ੍ਹਾਂ ਨੂੰ ਕੱਢ ਸਕਦਾ ਹੈ।
ਸਥਾਨਕ ਲੀਡਰਸ਼ਿਪ ਵੱਲੋਂ ਵਿੱਢੀ ਮੁਹਿੰਮ ਤੋਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਸਭ ਕੁਝ ਹਾਈਕਮਾਨ ਦੇ ਇਸ਼ਾਰੇ 'ਤੇ ਹੀ ਹੋ ਰਿਹਾ ਹੈ। ਇਸ ਲਈ ਪਹਿਲਾਂ ਹੇਠਾਂ ਮਾਹੌਲ ਬਣਨ ਮਗਰੋਂ ਹੀ ਸੁਖਬੀਰ ਬਾਦਲ ਢੀਂਡਸਾ ਪਰਿਵਾਰ ਖਿਲਾਫ ਕਾਰਵਾਈ ਕਰਨਗੇ। ਇਸ ਨਾਲ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਢੀਂਡਸਾ ਪਰਿਵਾਰ ਦਾ ਜ਼ੱਦੀ ਜ਼ਿਲ੍ਹਿਆਂ ਅੰਦਰ ਵੀ ਕੋਈ ਆਧਾਰ ਨਹੀਂ।

ਯੂਕੇ 'ਚ ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ!
ਸ਼੍ਰੀ ਗੁਰੂ ਨਾਨਕ ਦੇਵ ਜੀ
ਦੇ 550 ਸਾਲਾ ਗੁਰਪੁਰਬ 'ਤੇ ਏਅਰ ਇੰਡੀਆ ਵੱਲੋਂ ਸਟੇਨਸਟੈਡ ਹਵਾਈ ਅੱਡੇ
ਤੋਂ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਸਿੱਧੀ ਉਡਾਣ ਰਹੇਗੀ। ਇਸ ਦੇ ਬੰਦ ਹੋਣ ਬਾਰੇ ਅਫਵਾਹਾਂ ਫੈਲਾਈਆਂ
ਜਾ ਰਹੀਆਂ ਹਨ। ਇਹ ਦਾਅਵਾ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕੀਤਾ ਹੈ।
ਦਰਅਸਲ
ਸੇਵਾ ਟਰੱਸਟ ਯੂਕੇ ਤੇ ਸਿੰਘ ਸਭਾ ਸਾਊਥਹਾਲ ਦੇ ਸੀਨੀਅਰ ਨੁਮਾਇੰਦਿਆਂ ਦੀ ਏਅਰ ਇੰਡੀਆ ਨਾਲ ਅਹਿਮ
ਮੀਟਿੰਗ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਪਾਰਕ ਐਵੀਨਿਊ ਵਿਖੇ ਹੋਈ। ਮੀਟਿੰਗ ਵਿੱਚ ਸੇਵਾ ਟਰੱਸਟ
ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ, ਸਿੰਘ
ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਏਅਰ
ਇੰਡੀਆ ਦੇ ਹੀਥਰੋ ਤੇ ਸਟੇਨਸਟੈਡ ਹਵਾਈ ਅੱਡਿਆਂ ਦੇ ਮੈਨੇਜਰ ਅਨਿਲ ਮਾਥਿਨ ਤੇ ਰਾਜ ਮਲਹੋਤਰਾ ਨੇ
ਹਿੱਸਾ ਲਿਆ।
ਇਸ ਮੌਕੇ ਅਨਿਲ ਮਾਥਿਨ ਨੇ
ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ 'ਤੇ
ਏਅਰ ਇੰਡੀਆਂ ਵੱਲੋਂ ਸਟੇਨਸਟੈਡ ਹਵਾਈ ਅੱਡੇ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਜੋ ਸਿੱਧੀ ਉਡਾਣ
ਸ਼ੁਰੂ ਕੀਤੀ ਗਈ ਸੀ, ਬਾਰੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦਕਿ ਏਅਰ ਇੰਡੀਆ ਵੱਲੋਂ ਇਸ ਉਡਾਣ ਨੂੰ
ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਹਵਾਈ ਰੂਟ ਦੀ ਸਫ਼ਲਤਾ
ਸਵਾਰੀਆਂ ਦੀ ਗਿਣਤੀ 'ਤੇ ਵੀ ਨਿਰਭਰ ਹੁੰਦੀ ਹੈ ਕਿ ਕਿੰਨੀ ਮਾਤਰਾ ਵਿੱਚ ਸਵਾਰੀਆਂ ਸਫ਼ਰ ਕਰ ਰਹੀਆਂ ਹਨ।
ਇਸ ਮੌਕੇ ਕੌਂਸਲਰ ਸੇਖੋਂ ਤੇ
ਮੱਲੀ ਨੇ ਹੀਥਰੋ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸਬੰਧੀ ਤੱਥ ਸਾਂਝੇ ਕੀਤੇ। ਉਨ੍ਹਾਂ ਪੰਜਾਬੀ ਤੇ
ਸਿੱਖ ਭਾਈਚਾਰੇ ਵੱਲੋਂ ਵੱਡੇ ਪੱਧਰ ’ਤੇ ਉੱਠ ਰਹੀ ਇਸ ਮੰਗ ਤੋਂ ਜਾਣੂ ਕਰਵਾਇਆ ਕਿ
ਹੀਥਰੋ ਤੋਂ ਏਅਰ ਇੰਡੀਆ ਨੂੰ ਸਟੈਨਸਟਿੱਡ ਨਾਲੋਂ ਵੱਧ ਸਵਾਰੀਆਂ ਮਿਲਣਗੀਆਂ ਤੇ ਅਮਰੀਕਾ, ਕੈਨੇਡਾ, ਯੂਰਪ
ਤੋਂ ਆਉਣ ਵਾਲੇ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਵੀ ਇਸ ਫਲਾਈਟ ਦਾ ਲਾਭ ਮਿਲੇਗਾ। ਇਸ ਨਾਲ ਏਅਰ
ਇੰਡੀਆ ਦੀ ਆਮਦਨ ਵੀ ਵਧੇਗੀ। ਉਕਤ ਅਧਿਕਾਰੀਆਂ ਨੇ ਕਿਹਾ ਕਿ ਉਹ ਪੰਜਾਬੀਆਂ ਦੀ ਇਸ ਮੰਗ ਨੂੰ ਮੁੜ
ਸੀਨੀਅਰ ਅਧਿਕਾਰੀਆਂ ਨਾਲ ਸਾਂਝੀ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਦੀ ਤਿੰਨ ਮੈਂਬਰੀ ਕਮੇਟੀ
ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ‘ਚ ਉਜਾੜੇ ਤੇ
ਪੁਲਿਸ ਧੱਕੇਸ਼ਾਹੀ ਦਾ ਸਾਹਮਣਾ ਕਰ ਰਹੇ ਸਿੱਖਾਂ ਦੀ ਕਰੇਗੀ ਮਦਦ
ਸ਼੍ਰੋਮਣੀ ਅਕਾਲੀ ਦਲ ਦੀ ਤਿੰਨ ਮੈਂਬਰੀ ਕਮੇਟੀ, ਜਿਸ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰੀ ਨਰੇਸ਼ ਗੁਜਰਾਲ ਸ਼ਾਮਿਲ
ਹਨ, ਜਲਦੀ ਹੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਜਾ
ਕੇ ਉਹਨਾਂ ਪੀੜਤ ਸਿੱਖਾਂ ਦੀ ਮਦਦ ਕਰੇਗੀ, ਜਿਹੜੇ ਸਥਾਨਕ ਪ੍ਰਸਾਸ਼ਨ ਦੀ ਅਣਗਹਿਲੀ ਸਦਕਾ ਉਜਾੜੇ ਅਤੇ ਝੂਠੇ ਪੁਲਿਸ
ਕੇਸਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ
ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਤਾਜ਼ਾ ਵਾਪਰੀਆਂ
ਘਟਨਾਵਾਂ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਿੱਖਾਂ ਦੀ ਤੁਰੰਤ ਮੱਦਦ ਕਰਨ ਦਾ ਫੈਸਲਾ ਕੀਤਾ
ਹੈ।
ਉਹਨਾਂ ਕਿਹਾ ਕਿ ਤਿੰਨ ਸੀਨੀਅਰ ਆਗੂ ਸਰਦਾਰ ਭੂੰਦੜ, ਪ੍ਰੋਫੈਸਰ ਚੰਦੂਮਾਜਰਾ ਅਤੇ ਸ੍ਰੀ ਗੁਜਰਾਲ ਜਲਦੀ ਹੀ ਮੱਧ ਪ੍ਰਦੇਸ਼ ਅਤੇ
ਉੱਤਰ ਪ੍ਰੁਦੇਸ਼ ਜਾ ਕੇ ਉਹਨਾਂ ਸਿੱਖਾਂ ਦੀ ਮੱਦਦ ਕਰਨਗੇ, ਜਿਹਨਾਂ ਨੂੰ ਬਿਨਾਂ ਕਿਸੇ ਗਲਤੀ ਤੋਂ ਸਥਾਨਕ ਪ੍ਰਸਾਸ਼ਨ ਦੁਆਰਾ ਨਿਸ਼ਾਨਾ
ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਸਿੱਖਾਂ ਦੇ ਘਰਾਂ ਅਤੇ ਰੁਜ਼ਗਾਰ ਉੱਤੇ ਮੰਡਰਾ ਰਹੇ
ਖਤਰੇ ਦਾ ਸਾਹਮਣਾ ਕਰਨ ਲਈ ਅਕਾਲੀ ਦਲ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ
ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਅੰਦਰ ਸਿੱਖਾਂ ਦੇ 9 ਘਰਾਂ ਅਤੇ 200 ਏਕੜ
ਜ਼ਮੀਨ ਨੂੰ ਸਥਾਨਕ ਪ੍ਰਸਾਸ਼ਨ ਵੱਲੋਂ ‘ਗੈਰਕਾਨੂੰਨੀ
ਕਬਜ਼ੇ ਵਾਲੀ ਸੰਪਤੀ’ ਕਹਿ ਕੇ ਖੋਹਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਇੱਕ
ਨਗਰ ਕੀਰਤਨ ਵਿਚ ਭਾਗ ਲੈਣ ਵਾਲੇ 55 ਸਿੱਖਾਂ
ਉੱਤੇ ਝੂਠੇ ਕੇਸ ਪਾ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਅਕਾਲੀ ਦਲ ਕਮੇਟੀ ਦੇ ਮੈਂਬਰ ਇਹਨਾਂ
ਦੋਵੇਂ ਥਾਂਵਾਂ ਉੱਤੇ ਜਾਣਗੇ ਅਤੇ ਪੀੜਤਾਂ ਦੇ ਕੇਸਾਂ ਨੂੰ ਸਹੀ ਢੰਗ ਨਾਲ ਉਠਾਉਣਗੇ।
ਟਰਾਂਸਪੋਰਟ ਮਹਿਕਮੇ ਨੇ ਉਲਝਾਏ ਅਕਾਲੀ,
ਠੋਕਿਆ ਮੋਟਾ ਜ਼ੁਰਮਾਨਾ!
ਟਰਾਂਸਪੋਰਟ ਮਹਿਕਮੇ ਨੇ ਅਕਾਲੀ ਲੀਡਰ ਖਿਲਾਫ
ਸ਼ਿਕੰਜ਼ਾ ਕੱਸਿਆ ਹੈ। ਫ਼ਰੀਦਕੋਟ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਨੇ ਅਕਾਲੀ ਟਰਾਂਸਪੋਰਟਰ ਨੂੰ ਪੱਤਰ
ਜਾਰੀ ਕਰਕੇ ਟੈਕਸ ਦੇ ਬਕਾਇਆ 98 ਲੱਖ
ਰੁਪਏ ਪੰਜ ਦਿਨਾਂ ਵਿੱਚ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਨੇ
ਆਪਣੇ ਪੱਤਰ ਨੰਬਰ 353 ਰਾਹੀਂ ਕੁਲੈਕਟਰ ਫਰੀਦਕੋਟ ਨੂੰ
ਬੇਨਤੀ ਕੀਤੀ ਹੈ ਕਿ ਅਕਾਲੀ ਲੀਡਰ ਤੋਂ 98 ਲੱਖ 39 ਹਜ਼ਾਰ ਰੁਪਏ ਉਗਰਾਹਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਇਹ ਪੱਤਰ ਮਿਲਣ ਤੋਂ ਬਾਅਦ ਤਹਿਸੀਲਦਾਰ ਫਰੀਦਕੋਟ ਨੇ ਪੱਤਰ ਨੰਬਰ 595 ਮਿਤੀ 03.01.2020 ਜਾਰੀ ਕਰਕੇ ਮੈਸ: ਬੇਨਜ਼ੀਰ ਟਰਾਂਸਪੋਰਟ ਕੰਪਨੀ ਫ਼ਰੀਦਕੋਟ ਨੂੰ ਹਦਾਇਤ ਕੀਤੀ ਹੈ ਕਿ 98 ਲੱਖ ਰੁਪਏ 39 ਹਜ਼ਾਰ ਰੁਪਏ ਪੰਜ ਦਿਨਾਂ ਦੇ ਅੰਦਰ ਵਿਭਾਗ ਨੂੰ ਜਮ੍ਹਾਂ ਕਰਵਾਏ ਜਾਣ। ਇਹ ਟਰਾਂਸਪੋਰਟ ਕੰਪਨੀ ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪਰਿਵਾਰ ਨਾਲ ਸਬੰਧਤ ਹੈ।
ਹਾਸਲ ਜਾਣਕਾਰੀ ਮੁਤਾਬਕ ਬੇਨਜ਼ੀਰ ਟਰਾਂਸਪੋਰਟ ਹੁਣ ਬੰਦ ਹੋ ਚੁੱਕੀ ਹੈ। ਇਸ ਦਾ ਟਰਾਂਸਪੋਰਟ ਵਿਭਾਗ ਵੱਲ ਕਰੀਬ 98 ਲੱਖ ਰੁਪਏ ਟੈਕਸ, ਵਿਆਜ ਤੇ ਜੁਰਮਾਨਾ ਬਕਾਇਆ ਪਿਆ ਹੈ। ਇਸ ਨੂੰ ਵਸੂਲਣ ਲਈ ਟਰਾਂਸਪੋਰਟ ਵਿਭਾਗ ਪਿਛਲੇ 10 ਸਾਲ ਤੋਂ ਕਾਨੂੰਨੀ ਕਾਰਵਾਈ ਵਿੱਚ ਲੱਗਾ ਹੋਇਆ ਹੈ।
ਉਧਰ, ਅਕਾਲੀ ਲੀਡਰ ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਟਰਾਂਸਪੋਰਟ ਵਿਭਾਗ ਦਾ ਕੋਈ ਬਕਾਇਆ ਨਹੀਂ ਦੇਣਾ ਤੇ ਪ੍ਰਸ਼ਾਸਨ ਨੇ ਸਿਆਸੀ ਸਲਾਹਕਾਰ ਦੇ ਦਬਾਅ ਹੇਠ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇੱਕ ਦਿਨ ਪਹਿਲਾਂ ਕੁਸ਼ਲਦੀਪ ਢਿੱਲੋਂ ਦੇ ਗੈਂਗਸਟਰ ਨਿਸ਼ਾਨ ਸਿੰਘ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਸੀ ਤੇ ਇਸੇ ਰੰਜਿਸ਼ ਤਹਿਤ ਉਨ੍ਹਾਂ ਦੇ ਪਰਿਵਾਰ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਦੀ ਟਰਾਂਸਪੋਰਟ ਕੰਪਨੀ ਪਿਛਲੇ 15 ਸਾਲ ਤੋਂ ਬੰਦ ਪਈ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਫਰੀਦਕੋਟ ਦੇ ਸਕੱਤਰ ਹਰਦੀਪ ਸਿੰਘ ਨੇ 98 ਲੱਖ ਦੇ ਬਕਾਏ ਦਾ ਪੱਤਰ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।

ਪੰਜਾਬ ਸਰਕਾਰ ਵੱਲੋਂ ਗ਼ਦਰ ਪਾਰਟੀ ਦੇ ਬਾਨੀ
ਬਾਬਾ ਸੋਹਣ ਸਿੰਘ ਭਕਨਾ ਦਾ ਬੁੱਤ
ਸਥਾਪਤ ਕੀਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ
ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ 150ਵੇਂ ਜਨਮ ਦਿਹਾੜੇ ਮੌਕੇ ਇਸ ਮਹਾਨ ਆਜ਼ਾਦੀ ਘੁਲਾਟੀਏ ਦਾ ਬੁੱਤ ਸਥਾਪਤ
ਕਰੇਗੀ।
ਮੁੱਖ ਮੰਤਰੀ ਨੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ ਨਿਰਦੇਸ਼ ਦਿੱਤੇ
ਹਨ ਕਿ ਮਹਾਨ ਇਨਕਲਾਬੀ ਬਾਬਾ ਸੋਹਣ ਸਿੰਘ ਭਕਨਾ ਦੀ ਯਾਦ ਵਿੱਚ ਬੁੱਤ ਸਥਾਪਤ ਕਰਨ ਲਈ ਰੂਪ-ਰੇਖਾ
ਤਿਆਰ ਕੀਤੀ ਜਾਵੇ। ਬਾਬਾ ਭਕਨਾ ਨੇ ਬਰਤਾਨਵੀ ਸ਼ਾਸਨ ਦੇ ਜ਼ੁਲਮਾਂ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਣ
ਲਈ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਅੱਜ ਬਾਬਾ ਭਕਨਾ ਸਣੇ ਅਨੇਕਾਂ
ਆਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਕ੍ਰਾਂਤੀਕਾਰੀਆਂ ਜਿਵੇਂ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ
ਸਿੰਘ ਸਰਾਭਾ, ਸ਼ਹੀਦ ੳੂਧਮ ਸਿੰਘ ਅਤੇ ਮਦਨ ਲਾਲ ਢੀਂਗਰਾ ਦੀਆਂ
ਕੁਰਬਾਨੀਆਂ ਸਦਕਾ ਹੀ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਕੌਮੀ ਨਾਇਕਾਂ ਨੂੰ ਮੂਰਤੀ ਦੇ ਮਾਧਿਅਮ
ਰਾਹੀਂ ਰੂਪਮਾਨ ਕਰਕੇ ਅਮਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤਾਂ ਜੋ ਨੌਜਵਾਨ ਪੀੜੀ ਇਨਾਂ ਮਹਾਨ ਕ੍ਰਾਂਤੀਕਾਰਾਂ ਦੇ
ਜੀਵਨ ਤੋਂ ਸੇਧ ਲੈ ਸਕੇ ਅਤੇ ਕੌਮ ਲਈ ਕੁਰਬਾਨ ਹੋਣ ਵਾਲੇ ਇਨਾਂ ਇਨਕਲਾਬੀ ਅਤੇ ਆਜ਼ਾਦੀ ਘੁਲਾਟੀਆਂ
ਵਾਂਗ ਹਿੰਮਤ ਤੇ ਨਿਡਰਤਾ ਦੀ ਭਾਵਨਾ ’ਚ
ਰੰਗੇ ਜਾ ਸਕਣ।
ਜੰਗੀ ਤਿਆਰੀਆਂ! ਹਿੰਦ
ਮਹਾਂਸਾਗਰ 'ਚ
ਬੰਬਾਰ ਜਹਾਜ਼ ਤਾਇਨਾਤ ਕਰਨ
ਦੀ ਤਿਆਰੀ
ਅਮਰੀਕੀ
ਸੈਨਾ ਨੇ ਇਰਾਨ ਨਾਲ ਵੱਧ ਰਹੇ ਤਣਾਅ ਦੌਰਾਨ ਹਿੰਦ ਮਹਾਂਸਾਗਰ ਵਿੱਚ ਛੇ ਬੀ-52 ਬੰਬਾਰ ਜਹਾਜ਼ਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਇਹ ਲੜਾਕੂ
ਜਹਾਜ਼ ਡਿਆਗੋ ਗਾਸ੍ਰਿਆ ਦੇ ਬ੍ਰਿਟੇਨ ਵਿੱਚ ਤਾਇਨਾਤ ਕੀਤੇ ਜਾਣਗੇ। ਸੀਐਨਐਨ ਨੇ ਇੱਕ ਅਧਿਕਾਰੀ ਦੇ
ਹਵਾਲੇ ਨਾਲ ਸੋਮਵਾਰ ਨੂੰ ਕਿਹਾ ਕਿ ਬੰਬਾਰ ਜਹਾਜ਼ਾਂ ਦੀ ਤਾਇਨਾਤੀ ਦਾ ਮਤਲਬ ਇਹ ਨਹੀਂ ਹੈ ਕਿ
ਇਰਾਨ ਖਿਲਾਫ ਹਮਲੇ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਤਾਇਨਾਤੀ ਫੌਜੀ ਬਲ ਦੀ ਮੌਜੂਦਗੀ ਤੇ ਸਮਰੱਥਾ
ਨੂੰ ਦਰਸਾਉਣ ਲਈ ਕੀਤੀ ਜਾਏਗੀ।
ਦੋ ਦਿਨ ਪਹਿਲਾਂ ਟਰੰਪ ਨੇ ਇਰਾਨ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਅਮਰੀਕਾ ਖ਼ਿਲਾਫ਼ ਕੋਈ ਕਦਮ ਉਠਾਉਂਦੇ ਹਨ ਤਾਂ ਅਸੀਂ ਇਸ ਦਾ ਜ਼ੋਰਦਾਰ ਜਵਾਬ ਦੇਵਾਂਗੇ। ਇਰਾਨ ਵਿੱਚ 52 ਟਿਕਾਣੇ ਸਾਡੇ ਨਿਸ਼ਾਨੇ ਤੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਵਿਰਾਸਤੀ ਸਥਾਨ ਵੀ ਹਨ।
ਪਿਛਲੇ ਹਫਤੇ ਟਰੰਪ ਨੇ ਇੱਕ ਡਰੋਨ ਹਮਲੇ ਦਾ ਆਦੇਸ਼ ਦਿੱਤਾ ਸੀ ਜਿਸ ਵਿੱਚ ਇਰਾਨੀ ਕੁਦਸ ਫੋਰਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਰਾਕ ਨੇ ਐਤਵਾਰ ਨੂੰ ਅਮਰੀਕੀ ਸੈਨਿਕਾਂ ਤੇ ਹੋਰ ਵਿਦੇਸ਼ੀ ਫੌਜਾਂ ਨੂੰ ਦੇਸ਼ ਛੱਡਣ ਲਈ ਕਿਹਾ। ਉਸੇ ਸਮੇਂ ਇਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਗੱਲ ਵੀ ਕਿਹੀ ਸੀ।

ਆਖਰ ਅਧਿਆਪਕ ਯੋਗਤਾ ਟੈਸਟ 'ਚ ਕੀ ਘਾਲਾ-ਮਾਲਾ?
ਜਾਂਚ 'ਚ ਹੋਣਗੇ ਖੁਲਾਸੇ!
ਅਧਿਆਪਕ ਯੋਗਤਾ ਟੈਸਟ
(ਟੈੱਟ) ਦੋ ਵਾਰ ਮੁਅੱਤਲ ਹੋਣ ਮਗਰੋਂ ਕਈ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ
ਵੱਲੋਂ ਲਏ ਜਾ ਰਹੇ ਟੈਸਟ ਦੇ ਪ੍ਰਬੰਧਾਂ 'ਚ
ਖਾਮੀਆਂ ਕਿਸੇ ਵੱਡੇ ਘੁਟਾਲੇ ਵੱਲ ਇਸ਼ਾਰਾ ਕਰਦੀਆਂ ਹਨ। ਇਸ ਮਗਰੋਂ ਬੋਰਡ ਮੈਨੇਜਮੈਂਟ ਨੇ ਜਾਂਚ ਦੇ
ਹੁਕਮ ਦਿੱਤੇ ਹਨ। ਸੂਤਰਾਂ ਮੁਤਾਬਕ ਜੇਕਰ ਸਹੀ ਤਰੀਕੇ ਨਾਲ ਜਾਂਚ ਹੋਈ ਤਾਂ ਵੱਡੇ ਖੁਲਾਸੇ ਹੋ
ਸਕਦੇ ਹਨ।
ਦਰਅਸਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਜਨਵਰੀ ਨੂੰ ਲਿਆ ਜਾਣ
ਵਾਲਾ ਅਧਿਆਪਕ ਯੋਗਤਾ ਟੈਸਟ ਕਈ ਖ਼ਾਮੀਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ
ਟੈਸਟ 22 ਦਸੰਬਰ ਨੂੰ ਲਿਆ ਜਾਣਾ ਸੀ
ਪਰ ਅਚਾਨਕ ਮੁਅੱਤਲ ਕਰਕੇ 5 ਜਨਵਰੀ ਦੀ ਨਵੀਂ ਤਾਰੀਖ
ਐਲਾਨ ਦਿੱਤੀ ਸੀ। ਇਸ ਮਗਰੋਂ 5 ਜਨਵਰੀ ਦੀ ਬਜਾਏ 19 ਜਨਵਰੀ ਤਾਰੀਖ ਐਲਾਨ ਦਿੱਤੀ ਗਈ।
ਇਸ ਦਾ ਨੋਟਿਸ ਲੈਂਦਿਆਂ ਬੋਰਡ
ਮੈਨੇਜਮੈਂਟ ਨੇ ਟੈੱਟ ਲਈ ਅਲਾਟ ਕੀਤੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਤੇ ਪ੍ਰੀਖਿਆ ਸਬੰਧੀ
ਹਦਾਇਤਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ, ਡਾਇਰੈਕਟਰ
(ਪ੍ਰੀਖਿਆਵਾਂ) ਡਾ. ਨਵਨੀਤ ਕੌਰ ਗਿੱਲ ਤੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਪੜਤਾਲ ਕਰਨ ਦੇ
ਹੁਕਮ ਦਿੱਤੇ ਹਨ। ਇਹ ਤਾਜ਼ਾ ਆਦੇਸ਼
ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਦੇ ਦਸਖ਼ਤਾਂ ਹੇਠ ਜਾਰੀ ਕੀਤੇ
ਗਏ ਹਨ।
ਸਕੱਤਰ ਨੇ ਇਸ ਸਬੰਧੀ ਐਸਸੀਈਆਰਟੀ ਦੇ ਡਾਇਰੈਕਟਰ-ਕਮ-ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੂੰ ਸਮੁੱਚੇ ਮਾਮਲੇ ਦੀ ਜਾਂਚ ਸੌਂਪੀ ਹੈ। ਉਨ੍ਹਾਂ ਕਿਹਾ ਕਿ ਡੀਜੀਐਸਈ ਦੇ ਓਐਸਡੀ ਆਈਪੀਐਸ ਮਲਹੋਤਰਾ ਇਸ ਪੜਤਾਲ ਵਿੱਚ ਸਹਿਯੋਗ ਕਰਨਗੇ। ਬੋਰਡ ਮੈਨੇਜਮੈਂਟ ਨੇ ਜਾਂਚ ਅਧਿਕਾਰੀ ਨੂੰ ਪੜਤਾਲ ਦਾ ਕੰਮ 8 ਜਨਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਹੈ।
ਸੂਤਰਾਂ ਮੁਤਾਬਕ ਟੈਟ ਲਈ ਉਮੀਦਵਾਰਾਂ ਦੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਹੁਣ ਇਹ ਪ੍ਰੀਖਿਆ 19 ਜਨਵਰੀ ਨੂੰ ਲਈ ਜਾਵੇਗੀ ਤੇ ਇਸ ਸਬੰਧੀ ਨਵੇਂ ਸਿਰਿਓਂ ਪ੍ਰਬੰਧ ਕੀਤੇ ਜਾਣਗੇ। ਉਮੀਦਵਾਰਾਂ ਦੇ ਇਕੱਠੇ ਬੈਠਣ ਨਾਲ ਨਕਲ ਦੀ ਸੰਭਾਵਨਾ ਦੇ ਮੱਦੇਨਜ਼ਰ ਐਪਲੀਕੇਸ਼ਨ ਫਾਰਮਾਂ ਨੂੰ ਤਰਤੀਬਵਾਰ ਕਰਨ ਮਗਰੋਂ ਹੀ ਨਵੇਂ ਰੋਲ ਨੰਬਰ ਜਾਰੀ ਕੀਤੇ ਜਾਣੇ ਹਨ।
ਪ੍ਰੀਖਿਆਰਥੀਆਂ ਨੂੰ 15 ਜਨਵਰੀ ਨੂੰ ਨਵੇਂ ਸਿਰਿਓਂ ਰੋਲ ਨੰਬਰ ਜਾਰੀ ਕੀਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਇਹ ਰੋਲ ਨੰਬਰ ਉਨ੍ਹਾਂ ਦੇ ਐਪਲੀਕੇਸ਼ਨ ਫਾਰਮ ਵਿੱਚ ਭਰੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਐਸਐਮਐਸ ਰਾਹੀਂ ਤੇ ਈਮੇਲ ’ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਇਹ ਰੋਲ ਨੰਬਰ ਅਧਿਆਪਕ ਯੋਗਤਾ ਟੈੱਸਟ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕੀਤੇ ਜਾ ਸਕਣਗੇ।

ਜੇਐਨਯੂ ਹਿੰਸਾ ਖਿਲਾਫ ਡਟੀ
ਦੀਪਿਕਾ 'ਤੇ ਹਮਲੇ,
ਟਵਿਟਰ 'ਤੇ
ਛਿੜੀ ਜੰਗ
ਦੇਸ਼
ਦੀ ਪ੍ਰਸਿੱਧ ਯੂਨੀਵਰਸੀਟੀ ਜੇਐਨਯੂ 'ਚ
ਐਤਵਾਰ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ 'ਤੇ
ਹੋਏ ਹਮਲੇ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਕਈ ਬਾਲੀਵੁੱਡ ਸੈਲੇਬ੍ਰਿਟੀਜ਼ ਨੇ ਵੀ ਇਹ ਘਟਨਾ ਦੀ ਖੁੱਲ੍ਹ ਕੇ
ਨਿੰਦਾ ਕੀਤੀ ਹੈ। ਜਿੱਥੇ ਮੁੰਬਈ 'ਚ
ਅਨੁਰਾਗ ਕਸ਼ਅਪ, ਦੀਆ ਮਿਰਜ਼ਾ, ਤਾਪਸੀ ਪੰਨੂ ਪਹੁੰਚੇ, ਉੱਥੇ
ਹੀ ਦੀਪਿਕਾ ਪਾਦੁਕੋਣ ਮੰਗਲਵਾਰ ਨੂੰ ਵਿਦਿਆਰਥੀਆਂ ਦੇ ਹੱਕ 'ਚ ਖੜ੍ਹੀ ਨਜ਼ਰ ਆਈ ਤੇ ਜੇਐਨਯੂ ਆ ਦੀਪਿਕਾ ਦਾ ਵਿਦਿਆਰਥੀਆਂ ਨੂੰ ਮਿਲਣਾ
ਹੁਣ ਵੱਡਾ ਮੁੱਦਾ ਬਣ ਗਿਆ ਹੈ।
ਦੀਪਿਕਾ ਦੇ ਜੇਐਨਯੂ ਪ੍ਰੋਟੈਸਟ 'ਚ ਸ਼ਾਮਲ ਹੋਣ ਨੂੰ ਉਸ ਦੀ ਆਉਣ ਵਾਲੀ ਫ਼ਿਲਮ 'ਛਪਾਕ' ਜੋ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ, ਨਾਲ ਜੋੜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬੀਜੇਪੀ ਨੇਤਾ ਤੇਜਿੰਦਰ ਸਿੰਘ ਬੱਗਾ ਨੇ ਟਵੀਟ ਕਰ ਦੀਪਿਕਾ ਦੀ ਫ਼ਿਲਮ 'ਛਪਾਕ' ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੱਗਾ ਨੇ 'ਟੁਕੜੇ-ਟੁਕੜੇ ਗੈਂਗ ਤੇ ਅਫਜਲ ਗੈਂਗ ਦਾ ਸਮਰਥਨ ਕਰਨ 'ਤੇ ਦੀਪਿਕਾ ਦੀ ਫ਼ਿਲਮ ਦਾ ਬਾਈਕਾਟ ਕਰਨ ਵਾਲਿਆਂ ਨੂੰ ਟਵਿਟਰ ਪੋਸਟ ਨੂੰ ਰੀ-ਟਵੀਟ ਕਰਨ ਲਈ ਕਿਹਾ। ਇਸ ਤੋਂ ਬਾਅਦ ਟਵਿਟਰ 'ਤੇ #BoycottChhapaak ਟ੍ਰੈਂਡ ਕਰ ਰਿਹਾ ਹੈ।
ਉਧਰ 'ਛਪਾਕ' ਦੇ ਵਿਰੋਧ ਤੋਂ ਬਾਅਦ ਕਈ ਲੋਕਾਂ ਨੇ ਦੀਪਿਕਾ ਨੂੰ ਸਪੋਰਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦੀਪਿਕਾ ਦੇ ਸਟੂਡੈਂਟਸ ਨੂੰ ਸਪੋਰਟ ਕਰਨ ਲਈ ਖੂਬ ਤਾਰੀਫ ਕੀਤੀ ਹੈ। ਸੋਸ਼ਲ ਮੀਡੀਆ 'ਤੇ #IStandwithDeepika ਟ੍ਰੈਂਡ ਕਰ ਰਿਹਾ ਹੈ ਤੇ ਦੀਪਿਕਾ ਨੂੰ ਸਪੋਰਟ ਕਰਨ ਵਾਲਿਆਂ ਨੇ ਫ਼ਿਲਮ 'ਛਪਾਕ' ਜ਼ਰੂਰ ਵੇਖਣ ਦੀ ਅਪੀਲ ਕੀਤੀ।
ਫ਼ਿਲਮ ਮੇਕਰ ਅਨੁਰਾਗ ਕਸ਼ਿਅਪ ਨੇ ਟਵੀਟ ਕਰ ਕਿਹਾ, "ਮਹਿਲਾਵਾਂ ਹਮੇਸ਼ਾ ਹੀ ਸਭ ਤੋਂ ਮਜ਼ਬੂਤ ਸੀ, ਹਨ ਤੇ ਰਹਿਣਗੀਆਂ। ਜੋ ਕੋਈ ਵੀ ਹਿੰਸਾ ਦੇ ਖਿਲਾਫ ਹੈ, ਉਹ ਬੁਕਮਾਈਸ਼ੋਅ ਐਪ 'ਤੇ ਜਾ ਕੇ 'ਛਪਾਕ' ਦਾ ਟਿਕਟ ਬੁੱਕ ਕਰੇ"।
ਰਵੀਨਾ, ਫਰਾਹ ਅਤੇ ਭਾਰਤੀ ਖਿਲਾਫ
ਹੁਣ ਰੋਪੜ 'ਚ ਕੇਸ, ਨਹੀਂ
ਥਮ ਰਿਹਾ ਵਿਵਾਦ
ਕੁਝ
ਦਿਨ ਤੋਂ ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਪ੍ਰੋਡਿਊਸਰ-ਡਾਈਰੈਕਟਰ ਫਰਾਹ ਖ਼ਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਇਸਾਈ ਧਰਮ ਬਾਰੇ
ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਕਰਕੇ ਵਿਵਾਦਾਂ 'ਚ ਹਨ।
ਅਸਲ 'ਚ ਫਰਾਹ ਦੇ ਇੱਕ ਸ਼ੋਅ 'ਚ ਇਨ੍ਹਾਂ ਨੇ ਇਨ੍ਹਾਂ ਨੇ ਇੱਕ ਸ਼ਬਦ ਦਾ ਮਜ਼ਾਕ ਉੱਡਾਇਆ ਸੀ। ਜਿਸ ਨੂੰ
ਇਸਾਈ ਭਾਈਚਾਰੇ ਨੇ ਆਪਣਾ ਅਪਮਾਨ ਮੰਨਦੇ ਹੋਏ ਤਿੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ।
ਹੁਣ ਇਸਾਈ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਪ੍ਰੋਡਿਊਸਰ-ਡਾਇਰੈਕਟਰ ਫਰਾਹ ਖ਼ਾਨ ਖਿਲਾਫ ਰੋਪੜ ਪੁਲਿਸ ਨੇ ਧਾਰਾ 295ਏ ਤਹਿਤ ਐਫਆਈਆਰ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਅਜਨਾਲਾ 'ਚ ਵੀ ਤਿੰਨਾਂ ਖਿਲਾਫ ਧਾਰਾ 295ਏ ਤਹਿਤ ਮਾਮਲਾ ਦਰਜ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਵਿਵਾਦ ਵੱਧਣ ਤੋਂ ਬਾਅਦ ਫਰਾਹ ਅਤੇ ਰਵੀਨਾ ਨੇ ਮਾਫੀ ਮੰਗ ਆਪਣੀ ਸਫਾਈ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

ਬੰਜਰ ਹੋ ਰਿਹਾ ਪੰਜਾਬ!
ਜ਼ਮੀਨਾਂ 'ਚ ਘੁਲ ਰਿਹਾ ਜ਼ਹਿਰ
ਪੰਜਾਬ ਦੀ ਜ਼ਮੀਨ ਵਿੱਚ
ਬੜੀ ਤੇਜ਼ੀ ਨਾਲ ਜ਼ਹਿਰ ਘੁਲ ਰਿਹਾ ਹੈ। ਇਸ ਨਾਲ ਜਿੱਥੇ ਪੰਜਾਬੀ ਕੈਂਸਰ ਵਰਗੀਆਂ ਬਿਮਾਰੀਆਂ ਦੇ
ਸ਼ਿਕਾਰ ਹੋ ਰਹੇ ਹਨ, ਉੱਥੇ ਹੀ ਜ਼ਮੀਨਾਂ ਵੀ
ਬੰਜਰ ਹੋ ਰਹੀਆਂ ਹਨ। ਦਰਅਸਲ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਖਾਦਾਂ ਦੀ ਵਰਤੋਂ ਘਟ ਨਹੀਂ
ਰਹੀ। ਖਾਦਾਂ ਤੇ ਕੀਟਨਾਸ਼ਕਾਂ ਨਾਲ ਭਾਵੇਂ ਫਸਲ ਦਾ ਝਾੜ ਤਾਂ ਵਧ ਮਿਲ ਜਾਂਦਾ ਹੈ ਪਰ ਲੰਮੇ ਸਮੇਂ
ਵਿੱਚ ਜ਼ਮੀਨ ਬੰਜਰ ਹੋਣ ਵੱਲ ਵਧ ਰਹੀ ਹੈ।
ਹਾਸਲ
ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਦੋ ਸਾਲਾਂ ਵਿੱਚ 24 ਲੱਖ ‘ਮਿੱਟੀ ਸਿਹਤ ਕਾਰਡ’ ਵੰਡਣ ਦੇ ਬਾਵਜੂਦ ਪੰਜਾਬ ਵਿੱਚ ਖਾਦਾਂ ਦੀ
ਵਰਤੋਂ ਘੱਟ ਨਹੀਂ ਰਹੀ। ਪੰਜਾਬ ਵਿੱਚ ਦੇਸ਼ ਨਾਲੋਂ ਛੇ ਗੁਣਾਂ ਵੱਧ ਖਾਦਾਂ ਵਰਤੀਆਂ ਜਾ ਰਹੀਆਂ ਹਨ।
ਇਹ ਤੱਥ ਕੇਂਦਰ ਸਰਕਾਰ ਵੱਲੋਂ ਦੋ ਸਾਲਾਂ ਵਿਚ ਮਿੱਟੀ ਸਿਹਤ ਕਾਰਡ ਵੰਡਣ ਤੋਂ ਬਾਅਦ ਸਾਹਮਣੇ ਆਏ
ਹਨ।
ਕੇਂਦਰ ਸਰਕਾਰ ਨੇ ਇਹ ਸਕੀਮ 2014-15 ਵਿੱਚ ਸ਼ੁਰੂ ਕਰ ਦਿੱਤੀ ਸੀ ਪਰ ਪੰਜਾਬ ਵਿੱਚ ਇਹ ਸਕੀਮ 2016-17 ਵਿੱਚ ਲਾਗੂ ਕੀਤੀ ਗਈ ਸੀ। ਪਹਿਲੇ ਪੜਾਅ ’ਚ ਸਾਢੇ 12 ਲੱਖ ਮਿੱਟੀ ਸਿਹਤ ਕਾਰਡ ਤੇ ਦੂਜੇ ਪੜਾਅ ’ਚ
ਸਾਢੇ 11 ਲੱਖ ਮਿੱਟੀ ਸਿਹਤ ਕਾਰਡ ਵੰਡੇ ਗਏ ਸਨ। ਹਰ ਪੜਾਅ ’ਚ 8 ਲੱਖ
35 ਹਜ਼ਾਰ ਮਿੱਟੀ ਦੇ ਨਮੂਨੇ ਲਏ ਗਏ ਸਨ। ਪੰਜਾਬ ਵਿਚ ਕਣਕ ਤੇ ਝੋਨੇ ਦੀਆਂ
ਫਸਲਾਂ ਦੌਰਾਨ ਸਾਢੇ 26 ਲੱਖ ਟਨ ਯੂਰੀਆ ਖਾਦ ਦੀ ਵਰਤੋਂ ਹੁੰਦੀ ਹੈ ਜਦਕਿ ਕਣਕ ਦੀ ਫਸਲ ਵੇਲੇ 7 ਲੱਖ
ਟਨ ਡੀਏਪੀ ਖਾਦ ਵਰਤੀ ਜਾਂਦੀ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ
ਕਿ ਕਿਸਾਨਾਂ ਨੂੰ ਸਮਝਾਉਣ ਦੇ ਬਾਵਜੂਦ ਫਸਲਾਂ ’ਚ ਖਾਦਾਂ ਪਾਉਣ ਦਾ ਰੁਝਾਨ ਘੱਟ ਨਹੀਂ ਹੋ
ਰਿਹਾ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਦੇ ਕੁੱਲ ਰਕਬੇ ’ਚ ਪੰਜਾਬ ਦਾ ਰਕਬਾ ਡੇਢ ਫੀਸਦੀ ਆਉਂਦਾ ਹੈ
ਜਦਕਿ ਇਥੇ ਦੇਸ਼ ’ਚ ਹੁੰਦੀ ਖਾਦਾਂ ਦੀ ਖਪਤ ਦਾ 9 ਫੀਸਦੀ ਹਿੱਸਾ ਪਾਇਆ ਜਾ ਰਿਹਾ ਹੈ। ਪੰਜਾਬ ਦੇ 40 ਲੱਖ
ਹੈਕਟੇਅਰ ਰਕਬੇ ਵਿੱਚ ਖੇਤੀ ਹੁੰਦੀ ਹੈ ਜਦਕਿ ਪੰਜਾਬ ਦਾ ਕੁੱਲ ਰਕਬਾ 50,360 ਵਰਗ ਕਿਲੋਮੀਟਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 1961 ਤੋਂ ਲੈ ਕੇ ਕਣਕ ਦੀ ਪੈਦਾਵਾਰ ਸਿਰਫ ਚਾਰ
ਗੁਣਾਂ ਵਧੀ ਹੈ ਜਦਕਿ ਖਾਦਾਂ ਦੀ ਵਰਤੋਂ ਪ੍ਰਤੀ ਏਕੜ 4200 ਵਾਰ ਹੋ ਰਹੀ ਹੈ।
ਸਾਉਣੀ ਤੇ ਹਾੜੀ ਦੀਆਂ ਫਸਲਾਂ
’ਚ 445 ਕਿਲੋ ਪ੍ਰਤੀ ਹੈਕਟੇਅਰ ਖਾਦ ਵਰਤੀ ਜਾ ਰਹੀ ਹੈ ਜਦਕਿ ਦੇਸ਼ ਵਿਚ ਇਸ ਦੀ
ਔਸਤ
82.2 ਕਿਲੋ ਹੁੰਦੀ ਹੈ। ਖਾਦਾਂ ਦੇ ਵਧੇ ਰੁਝਾਨ ਨਾਲ ਪੰਜਾਬ ਵਿੱਚ ਬਿਮਾਰੀਆਂ ਵੀ ਵਧ ਰਹੀਆਂ
ਹਨ। ਜੁਆਇੰਟ ਡਾਇਰੈਕਟਰ ਖਾਦਾਂ ਜਗਤਾਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਡੀਏਪੀ 10 ਫੀਸਦੀ
ਘਟਾਉਣ ਦਾ ਟੀਚਾ ਹੈ ਪਰ ਹਾਲੇ ਤਕ 7 ਫੀਸਦੀ ਤੱਕ ਹੀ ਖਾਦਾਂ ਘਟੀਆਂ ਹਨ। ਉਨ੍ਹਾਂ
ਦੱਸਿਆ ਕਿ ਸਾਉਣੀ ਦੀ ਫਸਲ ਲਈ ਪਹਿਲਾਂ ਸਵਾ ਦੋ ਲੱਖ ਟਨ ਡੀਏਪੀ ਖਾਦ ਦੀ ਵਰਤੋਂ ਹੁੰਦੀ ਸੀ ਜਿਹੜੀ
ਹੁਣ ਡੇਢ ਲੱਖ ਟਨ ਤੱਕ ਆ ਗਈ ਹੈ। ਉਨ੍ਹਾਂ ਦੱਸਿਆ ਕਿ ਡੀਏਪੀ ਖਾਦ ਦਾ ਅਸਰ ਸਾਲ ਭਰ ਜ਼ਮੀਨ ਵਿੱਚ
ਰਹਿੰਦਾ ਹੈ।
ਕੇਂਦਰ ਸਰਕਾਰ ਵੱਲੋਂ ਮਿੱਟੀ
ਸਿਹਤ ਕਾਰਡ ਦੀ ਸਕੀਮ ਨਾਲ ਹੀ ਮਾਡਲ ਹੈਲਥ ਪਿੰਡ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਬਲਾਕ ਦਾ ਇਕ
ਪਿੰਡ ਚੁਣਿਆ ਜਾਂਦਾ ਹੈ, ਉਥੇ ਸਾਰੇ ਪਿੰਡ ਦੇ ਖੇਤਾਂ ਦੀ ਮਿੱਟੀ ਦੀ ਜਾਂਚ ਕੀਤੀ ਜਾਂਦੀ ਹੈ। ਪਿੰਡ ਦਾ ਨਕਸ਼ਾ ਵੀ ਉਥੇ
ਲਗਾਇਆ ਜਾਂਦਾ ਹੈ ਜਿਸ ਵਿਚ ਇਹ ਦੱਸਿਆ ਜਾਂਦਾ ਹੈ ਕਿ ਕਿਹੜੇ ਖੇਤ ਵਿਚ ਕਿਸ ਚੀਜ਼ ਦੀ ਘਾਟ ਹੈ।
ਆਸਟ੍ਰੇਲੀਆ ‘ਚ ਅੱਗ ਪੀੜਤਾਂ ਦੀ ਮਦਦ ਲਈ
ਅੱਗੇ ਆਇਆ ਸਿੱਖ ਜੋੜਾ ,
ਹਰ ਰੋਜ਼ ਬੇਘਰਾਂ
ਦਾ ਭਰਦਾ ਢਿੱਡ
ਆਸਟ੍ਰੇਲੀਆ
ਦੇ ਜੰਗਲਾਂ ‘ਚ ਇਨ੍ਹੀਂ ਦਿਨੀਂ ਭਿਆਨਕ ਅੱਗ
ਲੱਗੀ ਹੋਈ ਹੈ ਅਤੇ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਵਿੱਚ ਹਜਾਰਾਂ ਲੋਕ ਅਤੇ ਜਾਨਵਰ ਇਸ
ਅੱਗ ਦੀ ਲੇਪਟ ਵਿੱਚ ਆ ਗਏ ਹਨ।ਇਸ ਅੱਗ ਨੂੰ ਕਾਬੂ ਕਰਨ ਲਈ ਫੌਜ ਦੇ ਨਾਲ ਨਾਲ ਕਈ ਸਮਾਜਿਕ
ਸੰਸਥਾਵਾ ਅਤੇ ਸਿੱਖ ਸੰਸਥਾਵਾ ਵੀ ਉਥੇ ਲੋਕਾਂ ਦੀ ਮਦਦ ਅਤੇ ਜਾਨਵਰਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਇਸ
ਮਹਿੰਮ ਵਿੱਚ ਇੱਕ ਸਿੱਖ ਜੋੜਾ ਕੰਵਲਜੀਤ
ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਫਤ ਖਾਣਾ ਖੁਆ ਰਹੇ
ਹਨ। ਇਹ ਪੰਜਾਬੀ ਜੋੜਾ ਪੂਰਬੀ ਵਿਕਟੋਰੀਆ ਦੇ ਬਰਨਸਡੇਲ ਇਲਾਕੇ ‘ਚ ‘ਦੇਸੀ ਗ੍ਰਿਲ’ ਰੈਸਟੋਰੈਂਟ ਚਲਾਉਂਦਾ ਹੈ। ਇਹ ਲੋਕ ਮੈਲਬਰਨ ਸਥਿਤ ਚੈਰਿਟੀ ਸਿੱਖ
ਵਾਲੰਟੀਅਰ ਆਸਟ੍ਰੇਲੀਆ ਦੇ ਅਸਥਾਈ ਕੈਂਪਾਂ ‘ਚ ਰਹਿ ਰਹੇ ਹਨ।
ਪਿਛਲੇ
4 ਮਹੀਨੇ ਤੋਂ ਅੱਗ ਦੀਆਂ ਵੱਖ-ਵੱਖ
ਘਟਨਾਵਾਂ ਕਾਰਨ ਇਲਾਕੇ ‘ਚ ਰਹਿਣ ਵਾਲੇ ਸੈਂਕੜੇ ਲੋਕ
ਬੇਘਰ ਹੋ ਗਏ ਹਨ। ਇਹ ਜੋੜਾ ਅਤੇ ਇਨ੍ਹਾਂ ਦਾ ਸਟਾਫ ਕੜੀ-ਚਾਵਲ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਬਣਾ
ਕੇ ਐਨਜੀਓ ਨੂੰ ਦਿੰਦੇ ਹਨ ,ਜਿਸ ਨਾਲ ਇਨ੍ਹਾਂ ਬੇਘਰਾਂ ਦਾ
ਢਿੱਡ ਭਰ ਰਿਹਾ ਹੈ। ਮੈਲਬੌਰਨ ਦੇ ‘ਚੈਰਿਟੀ ਸਿੱਖ ਵਲੰਟੀਅਰ
ਆਸਟ੍ਰੇਲੀਆ’ ਵਲੋਂ ਇਹ ਭੋਜਨ ਉਨ੍ਹਾਂ ਤੱਕ
ਪਹੁੰਚਾਇਆ ਜਾ ਰਿਹਾ ਹੈ, ਜੋ ਕੱਚੇ ਸ਼ੈਲਟਰਾਂ ‘ਚ ਰਹਿ ਰਹੇ ਹਨ।
ਮਿਲੀ
ਜਾਣਕਾਰੀ ਮੁਤਾਬਿਕ ਇਹ ਸਿੱਖ ਜੋੜਾ ਇੱਥੇ ਪਿਛਲੇ 6 ਸਾਲ ਤੋਂ ਰਹਿ ਰਿਹਾ ਹੈ।
ਕੰਵਲਜੀਤ ਸਿੰਘ ਨੇ ਕਿਹਾ ਕਿ ਮੈਨੂੰ
ਲੱਗਿਆ ਕਿ ਸਾਨੂੰ ਆਪਣੇ ਸਾਥੀ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਾਡਾ ਫਰਜ ਹੈ। ਇਸ ਅੱਗ ਕਾਰਨ ਲੋਕ ਗੰਭੀਰ ਰੂਪ ਨਾਲ
ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਖਾਣਾ ਤੇ ਰਹਿਣ ਲਈ ਥਾਂ ਦੀ ਲੋੜ ਹੈ। ਇਸ ਸਿੱਖ ਜੋੜੇ ਨੇ
ਕਿਹਾ, “ਅਸੀ ਸਿੱਖ ਹਾਂ ਅਤੇ ਸਿੱਖਾਂ ਦੀ
ਜ਼ਿੰਦਗੀ ਜੀਊਣ ਦੇ ਤਰੀਕੇ ਦਾ ਪਾਲਣ ਕਰ ਰਹੇ ਹਾਂ। ਉਹ ਰੋਜ਼ਾਨਾ 1000 ਲੋਕਾਂ ਲਈ ਖਾਣਾ ਤਿਆਰ ਕਰਦੇ ਹਨ।
ਦੱਸ
ਦਈਏ ਕਿਆਸਟ੍ਰੇਲੀਆ ਦੇ ਜੰਗਲਾਂ ‘ਚ ਪਿਛਲੇ 4 ਮਹੀਨੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਸਰਕਾਰ ਨੇ ਸੀਜਨ ‘ਚ ਤੀਜੀ ਵਾਰ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਹਜ਼ਾਰਾਂ ਲੋਕ ਆਪਣੇ ਘਰ
ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾ ਚੁੱਕੇ ਹਨ। ਇਸ ਅੱਗ
ਕਾਰਨ ਹੁਣ ਤਕ ਤਿੰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਸਮੇਤ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਲੋਕ ਲਾਪਤਾ ਹਨ। ਜੁਲਾਈ
ਤੋਂ ਹੁਣ ਤਕ ਨਿਊ ਸਾਊਥ ਵੇਲਸ ‘ਚ 70 ਲੱਖ ਏਕੜ ਖੇਤਰ ਸੜ ਚੁੱਕਾ ਹੈ।
ਗੁਰਦਾਸ ਮਾਨ ਮੁੜ ਵਿਵਾਦਾਂ 'ਚ,
ਵਿਖਾਇਆਂ ਕਾਲੀਆਂ ਝੰਡੀਆਂ
ਪੰਜਾਬੀ ਗਾਇਕ ਗੁਰਦਾਸ
ਮਾਨ ਦਾ ਅੱਜ ਅੰਮ੍ਰਿਤਸਰ ਵਿਖੇ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਇਆ। ਗੁਰਦਾਸ ਮਾਨ ਭਗਤਪੁਰਨ ਸਿੰਘ
ਦੇ ਇੱਕ ਯਾਦਗਾਰ ਗੇਟ ਦਾ ਉਧਘਾਟਨ ਕਰਨ ਇੱਥੇ ਪੁਹੰਚੇ ਸੀ। ਜਿਸ 'ਤੇ ਸਿੱਖ ਜੱਥੇਬੰਦੀਆਂ ਨੇ
ਮਾਨ ਨੂੰ ਕਾਲੀਆਂ ਝੰਡੀਆਂ ਵਿਖਾਇਆਂ।
ਪੰਜਾਬੀ
ਗਾਇਕ ਗੁਰਦਾਸ ਮਾਨ ਓਦੋਂ ਵਿਵਾਦਾਂ ਦੇ ਘੇਰੇ 'ਚ ਆ ਗਏ
ਜਦੋਂ ਉਨ੍ਹਾਂ 'ਇਕ ਦੇਸ਼, ਇਕ ਭਾਸ਼ਾ' ਦੇ ਵਿਚਾਰ ਦਾ ਸਮਰਥਨ
ਕੀਤਾ ਸੀ।
ਇੱਕ
ਰੇਡੀਓ ਹੋਸਟ ਨਾਲ ਗੱਲਬਾਤ ਵਿੱਚ ਮਾਨ ਨੂੰ ਹਿੰਦੀ ਬੋਲਣ ਬਾਰੇ ਬਹਿਸ ਬਾਰੇ ਪੁੱਛਿਆ
ਗਿਆ, ਜਿਸ ਤੇ ਉਹਨਾਂ ਕਿਹਾ: “ਇਹ ਹੰਗਾਮਾ ਵਟਸਐਪ ਅਤੇ ਸੋਸ਼ਲ ਮੀਡੀਆ‘ ਤੇ ਵਿਹਲੇ ਲੋਕਾਂ ਦੁਆਰਾ ਬਣਾਇਆ ਜਾ ਰਿਹਾ ਹੈ।
ਮਾਨ ਨੇ ਕਿਹਾ ਸੀ ਕਿ ਰਾਸ਼ਟਰ ਨੂੰ 'ਹਿੰਦੁਸਤਾਨੀ' ਬੋਲਣੀ ਚਾਹੀਦੀ ਹੈ - "ਉਰਦੂ, ਪੰਜਾਬੀ ਅਤੇ ਹਿੰਦੀ ਦੇ
ਆਮ ਸ਼ਬਦਾਂ ਦਾ ਮਿਸ਼ਰਣ।" ਗਾਇਕ ਦੀ ਉਸ ਦੇ ਵਿਚਾਰਾਂ
ਲਈ ਸੋਸ਼ਲ ਮੀਡੀਆ 'ਤੇ ਭਾਰੀ ਅਲੋਚਨਾ ਹੋਈ
ਸੀ।
ਕੈਪਟਨ ਸਰਕਾਰ ਨੇ ਸਾਲ ਚੜ੍ਹਦਿਆਂ
ਹੀ ਮੁਲਾਜ਼ਮਾਂ ਨੂੰ ਵੱਡਾ ਝਟਕਾ!
ਕੈਪਟਨ ਸਰਕਾਰ ਨੇ ਸਾਲ
ਚੜ੍ਹਦਿਆਂ ਹੀ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਹੁਣ ਹੜਤਾਲਾਂ ਤੇ
ਧਰਨੇ-ਮੁਜ਼ਾਹਰੇ ਕਰਨ ਵਾਲਿਆਂ ਕਰਮਚਾਰੀਆਂ ਨਾਲ ਸਖਤੀ ਵਰਤੇਗੀ। ਸਰਕਾਰ ਨੇ ਹੜਤਾਲ ਦੌਰਾਨ ‘ਕੰਮ ਨਹੀਂ ਤਨਖਾਹ ਨਹੀਂ’ ਦਾ ਫਾਰਮੂਲਾ ਲਾਗੂ ਕੀਤਾ ਹੈ। ਭਾਵ ਹੜਤਾਲੀ
ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੇਗੀ। ਹੜਤਾਲ ਦੌਰਾਨ ਅਸਾਧਾਰਨ ਛੁੱਟੀ ਮੰਨ ਕੇ ਸਬੰਧਤ
ਮੁਲਾਜ਼ਮਾਂ ਨੂੰ ਅਜਿਹੇ ਦਿਨਾਂ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ।
ਇਸ ਬਾਰੇ
ਪੰਜਾਬ ਦੇ ਵਧੀਕ ਸਕੱਤਰ (ਪਰਸੋਨਲ) ਵੱਲੋਂ ਅਜਿਹਾ ਪੱਤਰ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ
ਨਵੇਂ ਸਾਲ ਦੇ ਪਹਿਲੇ ਹੀ ਦਿਨ ਜਾਰੀ ਕੀਤਾ ਗਿਆ ਹੈ। ਇਸ ’ਚ ‘ਪੰਜਾਬ ਸਿਵਲ ਸੇਵਾਵਾਂ
ਰੂਲਜ਼, ਜਿਲਦ 2 ਅਧੀਨ ਨਿਯਮ 3.17 ਏ (2), (3) ਤੇ ਨਿਯਮ 4.23 (ਅਨੁਲਾਗ ਏ) ਤਹਿਤ ਪੰਜਾਬ
ਸਰਕਾਰ ਵੱਲੋਂ ਗਸ਼ਤੀ ਪੱਤਰ ਨੰਬਰ 3/67/90-2ਪੀਪੀ2/6367, ਮਿਤੀ 23 ਅਪਰੈਲ 1993 (ਅਨੁਲਾਗ ਬੀ) ਤਹਿਤ ਨਿਰਧਾਰਤ ਨੀਤੀ ਨੂੰ ਦੁਹਰਾਉਣ ਦੀ ਤਾਕੀਦ ਕੀਤੀ
ਗਈ ਹੈ।
ਇਸ ਨੀਤੀ ਮੁਤਾਬਕ ਹੜਤਾਲ ਦਾ ਸਮਾਂ ਬਤੌਰ
ਅਸਾਧਾਰਨ ਛੁੱਟੀ (ਬਿਨਾਂ ਤਨਖਾਹ ਛੁੱਟੀ) ਗਿਣਿਆ ਜਾਵੇਗਾ। ਉਂਝ ਇਸ ਦੌਰਾਨ ਸੇਵਾ ਵਿੱਚ ਕੋਈ ਬਰੇਕ
ਨਹੀਂ ਪਾਈ ਜਾਵੇਗੀ।
ਇਸ ਮਾਮਲੇ ਨੂੰ ਲੈ ਕੇ
ਮੁਲਾਜ਼ਮ ਵਰਗ ’ਚ ਰੋਸ ਦੀ ਲਹਿਰ ਫੈਲਣ ਲੱਗੀ ਹੈ। ਮੁਲਾਜ਼ਮ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਹੱਕ ਮੰਗਣ
ਵਾਲਿਆਂ ਦੀ ਸੰਘੀ ਨੱਪਣ ਦੇ ਤੁਲ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਲਾਜ਼ਮ ਵਿਰੋਧੀ ਤੇ
ਜਮਹੂਰੀ ਹੱਕਾਂ ਉਤੇ ਛਾਪੇ ਵਾਲੇ ਬੇਤੁਕੇ ਪੱਤਰ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕੈਪਟਨ ਸਰਕਾਰ
ਨੂੰ ਚੋਣ ਵਾਅਦਿਆਂ ਵਿਚ ਐਲਾਨੀਆਂ ਮੁਲਾਜ਼ਮਾਂ ਮੰਗਾਂ 1 ਜਨਵਰੀ,
2016 ਤੋਂ ਲਾਗੂ ਕੀਤੇ ਜਾਣ ਵਾਲਾ
ਛੇਵਾਂ ਤਨਖਾਹ ਕਮਿਸ਼ਨ ਦੇਣ ਦੀ ਮੰਗ ਦੁਹਰਾਈ ਤੇ ਕਿਹਾ ਕਿ ਪੱਤਰ ਵਾਪਸ ਨਾ ਲਏ ਤਾਂ ਮੰਚ ਵੱਲੋਂ
ਸੋਮਵਾਰ ਨੂੰ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤੇ ਮੁਲਾਜ਼ਮ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ
ਜਾਣਗੀਆਂ।
ਕਾਂਗਰਸ ਸਰਕਾਰ ਅਤੇ
ਪ੍ਰਾਈਵੇਟ ਕੰਪਨੀਆਂ ਦੀ
ਮਿਲੀ ਭੁਗਤ ਦੀ CBI ਜਾਂਚ
ਹੋਣੀ ਚਾਹੀਦੀ ਹੈ : ਬਾਦਲ
ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕਰਦਿਆਂ ਕਾਂਗਰਸ ਸਰਕਾਰ ‘ਤੇ ਵਾਰ ਕੀਤੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ
ਸਰਕਾਰ ਵਲੋਂ ਕਰੋੜਾਂ ਰੁਪਏ ਦਾ ਖਰਚ ਬਿਜਲੀ ਬਿੱਲ ਦੇ ਰੂਪ ਲੋਕਾਂ ‘ਤੇ ਪਾਇਆ ਗਿਆ ਹੈ। ਇਹ ਸਿਰਫ ਸਕਕਾਰ ਦੀ ਨਾਕਾਮਯਾਬੀ ਕਰਕੇ ਹੋ ਰਿਹਾ
ਹੈ।
ਉਨ੍ਹਾਂ
ਕਿਹਾ ਕਿ ਪ੍ਰਾਈਵੇਟ ਕੰਪਨੀਆਂ ਨਾਲ ਮਿਲ ਕੇ ਸਰਕਾਰ ਆਮ ਲੋਕਾਂ ‘ਤੇ ਬੋਝ ਪਾ ਰਹੀ ਹੈ। ਇਸਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ
ਕਿਹਾ ਕਿ ਕੋਲ ਵਾਸ਼ਿੰਗ ਦੇ ਪੈਸੇ ਦੇਣ ਵਾਸਤੇ ਸਾਡੀ ਸਰਕਾਰ ਵੇਲੇ ਵੀ ਦਬਾਵ ਪਿਆ ਸੀ, ਉਸ ਵੇਲੇ ਅਸੀਂ ਮਾਮਲਾ ਟਰੀਬਯੁਨਲ ਵਿਚ ਜਾ ਕੇ ਜਿੱਤਿਆ ਸੀ ਪਰ ਲੋਕਾਂ ‘ਤੇ ਬੋਝ ਨਹੀਂ ਪੈਣ ਦਿੱਤਾ ਸੀ।
ਸੁਖਬੀਰ
ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਵੇਂ ਪਾਵਰ ਵਿਭਾਗ ਨੂੰ ਡੁਬੋ ਦਿੱਤਾ ,ਉਸ ਤਰ੍ਹਾਂ ਹੀ ਹੀ
ਪੂਰੇ ਪੰਜਾਬ ਨੂੰ ਡੁਬੋ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਵੀ ਵਿਕਾਸ ਦਾ ਕੰਮ ਗਿਨਾ ਦੇਵੇ, ਜੋ ਕਾਂਗਰਸ ਸਰਕਾਰ ਨੇ ਕੀਤਾ
ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ
ਸਰਕਾਰ ਦੌਰਾਨ ਪੰਜਾਬ ਬਿਜਲੀ ਸਰ-ਪਲਸ ਸੂਬਾਬਣਿਆ ਸੀ।
ਦਿੱਲੀ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜ਼ਮਾ ਸਕਦੀ ਹੈ
ਇਨੈਲੋ,
ਚੌਟਾਲਾ ਨੇ ਦਿੱਤਾ ਹਿੰਟ
ਪਿਛਲੇ 15 ਸਾਲਾਂ
ਤੋਂ ਹਰਿਆਣਾ ਦੀ ਸੱਤਾ ਤੋਂ ਦੂਰ ਤਾਊ ਦੇਵੀ ਲਾਲ ਪਰਿਵਾਰ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਦਿੱਲੀ
ਵਿਧਾਨ ਸਭਾ ਚੋਣਾਂ 'ਚ ਆਪਣਾ ਹੱਥ ਅਜ਼ਮਾ ਸਕਦੀ ਹੈ। ਰੋਹਤਕ 'ਚ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਇਸ਼ਾਰਿਆਂ 'ਚ ਕੁੱਝ ਇਸ ਤਰ੍ਹਾਂ ਦੇ ਸੰਕੇਤ
ਦਿੱਤੇ ਹਨ।
ਇਨੈਲੋ ਸੁਪਰੀਮੋ ਓਮਪ੍ਰਕਾਸ਼ ਚੌਟਾਲਾ ਨੇ ਅੱਜ ਰੋਹਤਕ 'ਚ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਦਿੱਲੀ ਚੋਣਾਂ ਦਾ ਫ਼ੈਸਲਾ ਪਾਰਟੀ ਕਰੇਗੀ ਪਰ ਇਸ਼ਾਰਿਆਂ ਵਿਚ ਉਸ ਨੂੰ ਦੱਸਿਆ ਗਿਆ ਸੀ ਕਿ ਇਨੈਲੋ ਹਰਿਆਣਾ ਦੇ ਨਾਲ ਲੱਗਦੇ ਬਾਹਰੀ ਦਿੱਲੀ 'ਚ ਇੰਡੀਅਨ ਨੈਸ਼ਨਲ ਲੋਕ ਦਲ ਲੰਬੇ ਸਮੇਂ ਤੋਂ ਬਾਹਰੀ ਦਿੱਲੀ ਦੇ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਰਿਹਾ ਹੈ। ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ - ਜਿੱਥੇ ਪਾਰਟੀ ਸੰਭਵ ਹੋ ਸਕਦੀ ਹੈ ਚੋਣਾਂ ਲੜ ਸਕਦੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਚੌਟਾਲਾ ਨੇ ਆਪਣੀ ਰਿਹਾਈ ਨਾ ਹੋਣ 'ਤੇ ਉਨ੍ਹਾਂ ਦਿੱਲੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਪਿੱਛੇ ਦਿੱਲੀ ਸਰਕਾਰ ਦੀ ਨੀਅਤ ਕੀ ਹੋ ਸਕਦੀ ਹੈ, ਸਿਰਫ ਦਿੱਲੀ ਸਰਕਾਰ ਹੀ ਦੱਸ ਸਕਦੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਪੋਤੇ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਹ ਦੁਸ਼ਯੰਤ ਦੇ ਸੰਸਦ ਬਣਨ 'ਤੇ ਖੁਸ਼ ਸੀ ਪਰ ਹੁਣ ਗੌਤਮ ਜੀ ਚੌਧਰੀ ਦੇਵੀ ਲਾਲ ਅਤੇ ਮੇਰੇ ਦੀ ਥਾਂ ਦੁਸ਼ਯੰਤ ਦੇ ਦਾਦਾ ਹਨ।

ਸੀਆਰਪੀਐਫ ਦੀ ਗਸ਼ਤ 'ਤੇ ਗ੍ਰਨੇਡ ਹਮਲਾ,
ਇੱਕ ਜ਼ਖਮੀ
ਸ਼ਨੀਵਾਰ ਨੂੰ
ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਕਵਾਦਰਾ ਖੇਤਰ 'ਚ ਸ਼ੱਕੀ ਅੱਤਵਾਦੀਆਂ
ਵੱਲੋਂ ਸੀਆਰਪੀਐੱਫ ਦੀ ਗਸ਼ਤ 'ਤੇ ਗ੍ਰਨੇਡਾਂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਹਮਲੇ 'ਚ ਇੱਕ 16 ਸਾਲਾ ਲੜਕਾ
ਜ਼ਖ਼ਮੀ ਹੋ ਗਿਆ। ਜਦਕਿ, ਸੀਆਰਪੀਐਫ ਦੇ ਕਿਸੇ ਵੀ ਜਵਾਨ ਨੂੰ ਕੋਈ
ਨੁਕਸਾਨ ਨਹੀਂ ਹੋਇਆ ਹੈ। ਉਸਨੇ ਕਿਹਾ ਕਿ ਸ਼ੱਕੀ
ਅੱਤਵਾਦੀਆਂ ਨੇ ਸੀਆਰਪੀਐੱਫ ਦੀ ਗਸ਼ਤ 'ਤੇ ਇੱਕ ਗ੍ਰਨੇਡ ਨਾਲ ਹਮਲਾ ਕੀਤਾ ਪਰ ਉਹ ਖੁੰਝ
ਗਿਆ ਅਤੇ ਸੜਕ ਕਿਨਾਰੇ ਫਟ ਗਿਆ।
ਪੁਲਿਸ
ਨੇ ਦੱਸਿਆ ਕਿ ਦੁਪਹਿਰ ਨੂੰ ਅੱਤਵਾਦੀਆਂ ਨੇ ਸੀਆਰਪੀਐਫ ਦੇ ਜਵਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ
ਗ੍ਰਨੇਡ ਸੁੱਟਿਆ ਪਰ ਉੱਥੋਂ ਲੰਘ ਰਹੇ ਇੱਕ ਲੜਕੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਜ਼ਖਮੀ
ਹੋ ਗਿਆ। ਨੇੜਲੇ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ। ਹਮਲੇ 'ਚ ਦੋ ਨਿੱਜੀ ਵਾਹਨਾਂ ਨੂੰ ਨੁਕਸਾਨ ਹੋਇਆ ਹੈ। ਹਮਲੇ 'ਚ
ਜ਼ਖ਼ਮੀ ਲੜਕਾ ਹਸਪਤਾਲ 'ਚ ਦਾਖਲ ਹੈ। ਅੱਤਵਾਦੀਆਂ ਨੂੰ ਫੜਨ ਲਈ
ਪੂਰੇ ਖੇਤਰ ਨੂੰ ਸੁਰੱਖਿਆ ਦੇ ਘੇਰੇ ਵਿਚ ਲੈ ਲਿਆ ਗਿਆ ਹੈ। ਹਾਲਾਂਕਿ, ਅਜੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਉਧਰ ਪੁਲਿਸ ਅਧਿਕਾਰੀ
ਇਮਤਿਆਜ਼ ਹੁਸੈਨ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਪ੍ਰੇਸ਼ਨ ਸਮੂਹ ਨੇ ਲਸ਼ਕਰ ਦੇ
ਅੱਤਵਾਦੀ ਨਿਸਾਰ ਅਹਿਮਦ ਡਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਉੱਤਰੀ ਕਸ਼ਮੀਰ ਦੇ ਬਾਂਦੀਪੁਰ
ਜ਼ਿਲ੍ਹੇ ਦੇ ਹਾਜਿਨ ਖੇਤਰ ਦਾ ਵਸਨੀਕ ਸੀ। ਉਨ੍ਹਾਂ ਕਿਹਾ ਕਿ ਉਹ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹੈ
ਅਤੇ ਉਸ ਤੋਂ ਵਿਸਥਾਰ 'ਚ
ਪੁੱਛਗਿੱਛ ਕੀਤੀ ਜਾ ਰਹੀ ਹੈ। ਨਿਸਾਰ ਪਿਛਲੇ ਸਾਲ ਨਵੰਬਰ 'ਚ ਗੈਂਡਰਬਲ ਦੇ ਕੁਲਨ 'ਚ ਇੱਕ ਮੁਕਾਬਲੇ ਦੌਰਾਨ ਬਚ ਨਿਕਲਿਆ ਸੀ। ਇਸ ਵਿਚ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ
ਸੀ। ਉਸ ਸਮੇਂ ਤੋਂ ਡਾਰ ਦੀ ਭਾਲ ਕੀਤੀ ਜਾ ਰਹੀ ਸੀ। ਉਹ ਕਈ ਹਮਲਿਆਂ 'ਚ ਸ਼ਾਮਲ ਸੀ।
ਜੇਐਨਯੂ 'ਚ ਹੋਏ ਹੰਗਾਮੇ ਤੋਂ ਬਾਅਦ
ਪੁਲਿਸ ਨੇ ਦਰਜ ਕੀਤਾ ਕੇਸ,
ਕੁਝ ਹਮਲਾਵਰਾਂ ਦੀ ਹੋਈ
ਪਛਾਣ
ਜੇਐਨਯੂ 'ਚ ਐਤਵਾਰ ਨੂੰ ਵਿਦਿਆਰਥੀਆਂ 'ਤੇ ਹੋਏ ਹਮਲੇ 'ਚ ਦਿੱਲੀ ਪੁਲਿਸ ਨੇ ਕੇਸ ਦਰਜ
ਕਰ ਲਿਆ ਹੈ। ਦਿੱਲੀ ਪੁਲਿਸ ਨੂੰ ਇਸ ਮਾਮਲੇ 'ਚ ਕਈ ਸ਼ਿਕਾਇਤਾਂ ਮਿਲੀਆਂ ਸੀ, ਜਿਸ ਨੂੰ ਇੱਕਠਾ ਕਰ ਇੱਕ ਕੇਸ
ਬਣਾਇਆ ਗਿਆ ਹੈ। ਪੁਲਿਸ ਨੇ ਕੁਝ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਹੈ। ਪੂਰੇ ਮਾਮਲੇ ਦੀ ਜਾਂਚ
ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ, ਪੁਲਿਸ ਨੇ ਜੇਐਨਯੂ ਪ੍ਰਸਾਸ਼ਨ ਤੋਂ ਸੀਸੀਟੀਵੀ ਫੁੱਟੇਜ ਮੰਗੀ ਹੈ। ਜਦਕਿ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਦੇ ਪੀਆਰਓ ਐਮ.ਐਸ ਰੰਧਾਵਾ ਨੇ ਵਿਦੀਆਰਥੀਆਂ
ਅਤੇ ਟੀਚਰਾਂ ਦੇ ਨੁਮਾਇੰਦੀਆਂ ਨਾਲ ਬੈਠਕ ਕੀਤੀ।
ਜੇਐਨਯੂ ਕੈਂਪਸ 'ਚ ਐਤਵਾਰ ਰਾਤ ਉਸ ਸਮੇਂ ਹਿੰਸਾ ਭੜਕੀ ਜਦੋਂ ਲਾਠੀਆਂ ਨਾਲ ਕੁਝ ਨਕਾਬਪੋਸ਼ ਲੋਕਾਂ ਨੇ ਵਿਦੀਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ ਕਰ ਦਿੱਤਾ ਸੀ ਅਤੇ ਕੈਂਪਸ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਸੀ ਜਿਸ ਤੋਂ ਬਾਅਦ ਪ੍ਰਸਾਸ਼ਨ ਨੂੰ ਪੁਲਿਸ ਨੂੰ ਸੂਚਿਤ ਕਰਨਾ ਪਿਆ। ਇਸ ਹਮਲੇ 'ਚ ਵਿਦੀਆਰਥੀ ਸੰਘ ਦੀ ਪ੍ਰਧਾਨ ਆਈ ਸ਼ੀ ਘੋਸ਼ ਸਣੇ ਦੋ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ।
ਦਿੱਲੀ ਯੂਨੀਵਰਸਿਟੀ ਸਿੱਖੀਅਕ ਸੰਘ ਦੇ ਪ੍ਰਧਾਨ ਰਾਜੀਬ ਰੇ ਨੇ ਕਿਹਾ, "ਪੁਲਿਸ ਨੇ ਸਾਨੂੰ ਯਕੀਨ ਦਵਾਇਆ ਹੈ ਕਿ ਉਹ ਮਾਮਲੇ ਦੀ ਜਾਂਚ ਕਰੇਗੀ ਅਤੇ ਸਾਡੀਆਂ ਮੰਗਾਂ 'ਤੇ ਵੀ ਗੌਰ ਕਰੇਗੀ। ਵਿਦੀਆਰਥੂਆਂ ਨੇ ਪੁਲਿਸ ਦੇ ਜੇਐਨਯੂ ਕੈਂਪਸ 'ਚ ਜਾਣ ਦੀ ਮੰਗ ਵੀ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਹਿੰਸਾ ਤੋਂ ਬਾਅਦ ਹੁਣ ਜੇਐਨਯੂ 'ਚ ਸਥਿਤੀ ਸ਼ਾਂਤ ਹੈ।

31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ,
ਆਮ ਬਜਟ 1 ਫਰਵਰੀ ਨੂੰ ਕੀਤਾ ਜਾਵੇਗਾ ਪੇਸ਼
ਕੀ ਤੁਹਾਨੂੰ ਅਗਲੇ ਸਾਲ
ਆਮਦਨ ਟੈਕਸ 'ਚ ਕੁਝ ਰਿਆਇਤ ਮਿਲੇਗੀ ਜਾਂ ਨਹੀਂ? ਮਹਿੰਗਾਈ ਘਟੇਗੀ
ਜਾਂ ਨਹੀਂ? ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਰਕਾਰ ਕੀ ਕਦਮ ਚੁੱਕੇਗੀ? ਇਹ ਸਾਰੇ
ਪ੍ਰਸ਼ਨ ਅਜਿਹੇ ਹਨ ਜਿਨ੍ਹਾਂ ਦੇ ਜਵਾਬਾਂ ਦੀ ਉਡੀਕ ਦੇਸ਼ ਦੇ ਲੋਕ ਕਰ ਰਹੇ ਹਨ। ਤੁਸੀਂ ਇਨ੍ਹਾਂ
ਸਵਾਲਾਂ ਦੇ ਜਵਾਬ 1 ਫਰਵਰੀ ਨੂੰ
ਹਾਸਲ ਕਰ ਸਕਦੇ ਹੋ। ਉਸ
ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2020-21 ਲਈ ਮੋਦੀ ਸਰਕਾਰ ਦਾ ਆਮ ਬਜਟ ਪੇਸ਼ ਕਰੇਗੀ। 1 ਫਰਵਰੀ ਦਾ ਦਿਨ ਸ਼ਨੀਵਾਰ ਹੈ, ਪਰ ਸੂਤਰਾਂ ਮੁਤਾਬਕ ਆਮ
ਬਜਟ ਉਸੇ ਦਿਨ ਪੇਸ਼ ਕੀਤਾ ਜਾਵੇਗਾ।
ਰੀਤ
ਮੁਤਾਬਕ ਸਾਲ ਦੇ ਪਹਿਲੇ ਸੰਸਦ
ਸੈਸ਼ਨ ਨੂੰ ਰਾਸ਼ਟਰਪਤੀ ਦੇ ਸੰਬੋਧਨ ਨਾਲ ਸ਼ੁਰੂ ਕੀਤਾ ਜਾਵੇਗਾ। ਉਸ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ
ਸੰਬੋਧਿਤ ਕਰਨਗੇ ਅਤੇ ਸਰਕਾਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕਰਨਗੇ। ਸੂਤਰਾਂ ਦੇ ਅਨੁਸਾਰ, ਉਸੇ ਦਿਨ ਸਰਕਾਰ ਸੰਸਦ 'ਚ 2019-20 ਲਈ ਆਰਥਿਕ ਸਰਵੇਖਣ ਵੀ ਪੇਸ਼ ਕਰੇਗੀ। ਬਜਟ
ਸੈਸ਼ਨ ਦੋ ਹਿੱਸਿਆਂ 'ਚ ਹੋਵੇਗਾ। ਪਹਿਲਾ ਸੀਜ਼ਨ 7 ਫਰਵਰੀ ਤੱਕ ਚੱਲਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਦੂਜਾ ਹਿੱਸਾ ਮਾਰਚ ਦੇ ਦੂਜੇ ਹਫਤੇ ਸ਼ੁਰੂ ਹੋਵੇਗਾ।
ਨਾਗਰਿਕਤਾ ਕਾਨੂੰਨ ਲਾਗੂ ਹੋਣ
ਤੋਂ ਬਾਅਦ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਹੰਗਾਮਾ ਹੋਇਆ ਹੈ। ਕਾਂਗਰਸ ਨੇ ਇਸ ਨੂੰ ਵੱਡਾ
ਮੁੱਦਾ ਬਣਾਇਆ ਹੈ। ਅਜਿਹੀ ਸਥਿਤੀ 'ਚ ਬਜਟ ਸੈਸ਼ਨ ਦੌਰਾਨ ਵੀ ਇਹ ਮੁੱਦਾ ਪ੍ਰਬਲ ਹੋਣ ਦੀ ਸੰਭਾਵਨਾ ਹੈ। ਇਸਦੇ
ਨਾਲ ਹੀ, ਆਮ
ਬਜਟ ਅਤੇ ਆਰਥਿਕਤਾ ਨਾਲ ਜੁੜੇ ਮੁੱਦਿਆਂ 'ਤੇ ਗਰਮ ਬਹਿਸ ਹੋਣ ਦੀ
ਸੰਭਾਵਨਾ ਹੈ।
ਸ਼ਿਮਲਾ ਸਣੇ ਪੂਰੇ ਹਿਮਾਚਲ 'ਚ ਬਰਫ਼ਬਾਰੀ ਅਤੇ ਬਾਰਸ਼,
ਕਈ ਰਾਹ ਹੋਏ ਬੰਦ, ਬਿਜਲੀ
ਵੀ ਗੁਲ
ਹਿਮਾਚਲ
ਪ੍ਰਦੇਸ਼ 'ਚ ਮੌਸਮ ਵਿਭਾਗ ਦਾ ਅਲਰਟ ਸਹੀ
ਸਾਬਤ ਹੋ ਰਿਹਾ ਹੈ। ਸ਼ਿਮਲਾ ਸਣੇ ਪੂਰੇ ਪ੍ਰਦੇਸ਼ 'ਚ
ਮੌਸਮ ਨੇ ਆਪਣੇ ਤੇਵਰ ਦਿਖਾਉਣੇ ਇੱਕ ਵਾਰ ਫੇਰ ਸ਼ੁਰੂ ਕਰ ਦਿੱਤੇ ਹਨ। ਸੂਬੇ ਦੇ ਉਚਾਈ ਵਾਲੇ
ਇਲਾਕਿਆਂ 'ਚ ਬਾਰਸ਼ ਜਾਰੀ ਹੈ। ਸ਼ਿਮਲਾ 'ਚ ਬਾਰਸ਼ ਦੇ ਨਾਲ ਹਲਕੀ ਬਰਫ਼ਬਾਰੀ ਦਾ ਦੌਰ ਵੀ ਜਾਰੀ ਹੈ।
ਸਾਲ ਦੀ ਪਹਿਲੀ ਬਰਫ਼ਬਾਰੀ ਕਰਕੇ ਸੂਬੇ ਦੀਆਂ ਕੁਝ ਸੜਕਾਂ ਬੰਦ ਹੋ ਗਈਆਂ ਹਨ। ਕਈ ਥਾਂਵਾਂ 'ਤੇ ਬਿਜਲੀ ਗਾਇਬ ਹੈ ਅਤੇ ਸਪਿਤੀ ਦੇ ਨਾਲ ਕਿਨੌਰ 'ਚ ਪਾਣੀ ਜੰਮ ਗਿਆ ਹੈ। ਤਾਜ਼ਾ ਮੌਸਮ ਦੇ ਬਦਲਾਅ ਨਾਲ ਸੂਬੇ 'ਚ ਸ਼ੀਤਲਹਿਰ ਵੀ ਵੱਧ ਗਈ ਹੈ। ਸ਼ਿਮਲਾ ਦਾ ਘੱਟੋ ਘੱਟ ਤਾਪਮਾਨ -2 ਡਿਗਰੀ ਡਿੱਗਕੇ .02 ਡਿਗਰੀ ਹੋ ਗਿਆ ਹੈ। ਇਸ ਸਮੇਂ ਸੂਬੇ ਦੀਆਂ 75 ਸੜਕਾਂ ਬੰਦ ਹਨ।
ਉਧਰ ਡੀਸੀ ਸ਼ਿਮਲਾ ਅਮਿਤ ਕਸ਼ਿਅਪ ਨੇ ਦੱਸਿਆ ਕਿ ਉਪਰਲੇ ਸ਼ਿਮਲਾ ਦੀ ਜ਼ਿਆਦਾਤਰ ਸੜਕਾਂ ਬੰਦ ਹੋ ਚੁੱਕੀਆਂ ਹਨ। ਜਿਨ੍ਹਾਂ ਨੂੰ ਖੁੱਲਵਾੳਣੁ ਲਈ ਸਨੋ ਕਟਰ, ਜੇਸੀਬੀ ਅਤੇ ਮਜ਼ਦੂਰ ਲਗਾਏ ਗਏ ਹਨ। ਜ਼ਿਲ੍ਹਾ ਪ੍ਰਸਾਸ਼ਨ ਬਰਫ਼ਬਾਰੀ ਤੋਂ ਨਜਿੱਠਣ ਲਈ ਪੁਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਹੋ ਰਹੀ ਬਰਫ਼ਬਾਰੀ ਕਰਕੇ ਸੜਕਾਂ ਖੋਲ੍ਹਣ 'ਚ ਦਿੱਕਤ ਆ ਰਹੀ ਹੈ ਅਤੇ ਸੈਲਾਨੀਆਂ ਦਾ ਜ਼ਿਆਦਾ ਬਰਫ਼ਬਾਰੀ ਵਾਲੀ ਥਾਂ 'ਤੇ ਜਾਣਾ ਮਨ੍ਹਾਂ ਹੈ।
ਇਸ ਦੇ ਨਾਲ ਹੀ ਸ਼ਿਮਲਾ ਪਹੁੰਚੇ ਸੈਲਾਨੀ ਬਰਫ਼ਬਾਰੀ ਦਾ ਖੂਬ ਆਨੰਦ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕ ਨਵੇਂ ਸਾਲ ਦੇ ਜਸ਼ਨ ਨਾਲ ਇਸ ਮੈਕੇ ਬਰਫ਼ਬਾਰੀ ਦਾ ਮਜ਼ਾ ਲੈਣਾ ਚਾਹੁੰਦੇ ਸੀ ਅਤੇ ਇਸ ਬਰਫ਼ਬਾਰੀ ਨੇ ਉਨ੍ਹਾਂ ਦੀ ਉਮੀਦਾਂ ਪੂਰੀਆਂ ਕੀਤੀਆਂ ਹਨ।

ਪੰਜਾਬ 'ਚ ਅੱਜ ਵੀ ਬਾਰਸ਼ ਦੀਆਂ
ਲਹਿਰਾਂ-ਬਹਿਰਾਂ,
ਫਸਲਾਂ ਨੂੰ ਹੋਏਗਾ ਫਾਇਦਾ
ਪੰਜਾਬ
ਸਣੇ ਉੱਤਰੀ ਭਾਰਤ ਵਿੱਚ ਅੱਜ ਵੀ ਬਾਰਸ਼ ਜਾਰੀ ਰਹੀ। ਇਸ ਬਾਰਸ਼ ਨਾਲ ਦਿਨ ਦਾ ਤਾਪਮਾਨ ਹੇਠਾਂ ਆ ਗਿਆ
ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਛੇ ਤੋਂ ਅੱਠ
ਜਨਵਰੀ ਤੱਕ ਬਾਰਸ਼ ਹੋਏਗੀ। ਅੱਜ ਦੀ ਰਿਪੋਰਟ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਵਿੱਚ ਮੀਂਹ ਪਿਆ।
ਮੌਸਮ ਵਿਭਾਗ ਦੇ ਕਹਿਣਾ ਹੈ ਕਿ ਵੀਰਵਾਰ ਤੋਂ ਬਾਅਦ ਮੌਸਮ ਸਾਫ਼ ਰਹਿਣ ਤੇ ਤਾਪਮਾਨ ਵਧਣ ਦੀ
ਸੰਭਾਵਨਾ ਹੈ।
ਉਧਰ, ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਹ ਮੀਂਹ ਕਣਕ ਤੇ ਸਾਉਣੀ ਦੀਆਂ ਹੋਰ ਫ਼ਸਲਾਂ ਲਈ ਲਾਹੇਵੰਦ ਹੈ। ਪੰਜਾਬ ਵਿੱਚ ਕਣਕ ਦੀ ਬਜਾਈ ਹੋ ਚੁੱਕੀ ਹੈ ਤੇ ਇਹ ਬਾਰਸ਼ ਕਣਕ ਲਈ ਘਿਉ ਦਾ ਕੰਮ ਕਰੇਗੀ। ਉਂਝ ਬਾਰਸ਼ ਨਾਲ ਕੁਝ ਇਲਾਕਿਆਂ ਵਿੱਚ ਸਬਜ਼ੀਆਂ ਦਾ ਨੁਕਸਾਨ ਹੋ ਸਕਦਾ ਹੈ ਪਰ ਇਸ ਸਬੰਧੀ ਅਜੇ ਤੱਕ ਕੋਈ ਰਿਪੋਰਟ ਨਹੀਂ ਮਿਲੀ।
ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਮੰਗਲਵਾਰ ਦੁਪਹਿਰ ਤੱਕ ਪੰਜਾਬ ਦੇ ਸ਼ਹਿਰਾਂ ਵਿੱਚ ਜੋ ਬਾਰਸ਼ ਰਿਕਾਰਡ ਕੀਤੀ ਗਈ, ਉਸ ਮੁਤਾਬਕ ਬਠਿੰਡਾ ਵਿੱਚ 20 ਮਿਲੀਮੀਟਰ ਤੋਂ ਜ਼ਿਆਦਾ ਬਾਰਸ਼ ਹੋਈ। ਇਸੇ ਤਰ੍ਹਾਂ ਫਰੀਦਕੋਟ ਵਿੱਚ 15 ਮਿਲੀਮੀਟਰ, ਕਪੂਰਥਲਾ ਵਿੱਚ 15 ਮਿਲੀਮੀਟਰ, ਅੰਮ੍ਰਿਤਸਰ ਵਿੱਚ 4.2 ਮਿਲੀਮੀਟਰ, ਲੁਧਿਆਣਾ ਵਿੱਚ 8, ਪਟਿਆਲਾ ਵਿੱਚ 8.7, ਪਠਾਨਕੋਟ ਵਿੱਚ 6, ਗੁਰਦਾਸਪੁਰ 7.6, ਰੋਪੜ 7, ਤਰਨਤਾਰਨ 6, ਮੋਗਾ 5.4, ਅਬੋਹਰ 5, ਸੰਗਰੂਰ 9.4, ਸੁਨਾਮ 7.8, ਮਾਨਸਾ 7.6 ਅਤੇ ਜਗਰਾਉਂ ਵਿੱਚ 6.6 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ।
ਮੌਸਮ ਵਿਭਾਗ ਦਾ ਦੱਸਣਾ ਹੈ ਕਿ ਬਾਰਸ਼ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਵੀ ਤਬਦੀਲੀ ਆਈ ਹੈ। ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 5.6 ਡਿਗਰੀ ਤੇ ਵੱਧ ਤੋਂ ਵੱਧ 11 ਡਿਗਰੀ ਰਿਹਾ। ਇਸੇ ਤਰ੍ਹਾਂ ਲੁਧਿਆਣਾ ਵਿੱਚ ਘੱਟ ਤੋਂ ਘੱਟ 10.2 ਤੇ ਵੱਧ ਤੋਂ ਵੱਧ 14 ਡਿਗਰੀ, ਪਠਾਨਕੋਟ ਦਾ ਵੱਧ ਤੋਂ ਵੱਧ 10.3 ਤੇ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਰਿਕਾਰਡ ਕੀਤਾ ਗਿਆ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 9.6 ਅਤੇ ਘੱਟ ਤੋਂ ਘੱਟ 11.6 ਡਿਗਰੀ ਰਿਹਾ।

ਬਾਲਮੀਕ ਸਮਾਜ ਵੱਲੋਂ
ਅੰਮ੍ਰਿਤਸਰ-ਦਿੱਲੀ ਰੇਲਮਾਰਗ ਬੰਦ,
ਮੰਗਾਂ ਲਈ ਬੈਠੇ ਧਰਨੇ 'ਤੇ
ਬਾਲਮੀਕ
ਸਮਾਜ ਵੱਲੋਂ ਦਿੱਲੀ ਰੇਲ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਬਾਲਮੀਕ ਸਮਾਜ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ
ਵੱਲਾਹ ਫਾਟਕ 'ਤੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ 'ਤੇ
ਧਰਨੇ 'ਤੇ ਬੈਠਾ ਹੈ। ਜਿਸ ਨਾਲ
ਅੰਮ੍ਰਿਤਸਰ-ਦਿੱਲੀ ਦੇਲ ਆਵਾਜਾਈ ਬੰਦ ਹੈ।
ਬਾਲਮੀਕ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵਾਨ ਬਾਲਮੀਕ ਪ੍ਰਤੀ ਜਿਨ੍ਹਾਂ ਲੋਕਾਂ ਨੇ
ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਨ੍ਹਾਂ 'ਤੇ
ਪੁਲਿਸ ਨੇ ਦਿਖਾਵੇ ਲਈ ਮਹਿਜ਼ ਕੇਸ ਤਾਂ ਦਰਜ ਕਰ ਲਿਆ ਪਰ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਬਾਲਮੀਕ ਭਾਈਚਾਰੇ ਦਾ ਕਹਿਣਾ ਹੈ ਕਿ ਵਾਰ-ਵਾਰ ਪ੍ਰਸਾਸ਼ਨ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਮੋਹਾਲੀ ਦੇ ਵਕੀਲ ਸਿਮਰਜੀਤ ਕੌਰ ਗਿੱਲ ਵੱਲੋਂ ਬਾਲਮੀਕ ਭਾਈਚਾਰੇ ਖਿਲਾਫ ਹੀ ਮੁਹਿੰਮਦ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਬਾਲਮੀਕ ਸਮਾਜ ਖਿਲਾਫ ਪ੍ਰਦਰਸ਼ਨ ਅਤੇ ਵੱਡੇ ਪੱਧਰ 'ਤੇ ਕਾਰਵਾਈ ਦਾ ਐਲਾਨ ਕਤਿਾ ਗਿਆ ਹੈ। ਜਿਸ ਕਰਕੇ ਉਨ੍ਹਾਂ ਅੰਮ੍ਰਿਤਸਰ-ਦਿੱਲੀ ਰੇਲਮਾਰਗ ਨੂੰ ਬੰਦ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ
ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਅਤੇ ਮੁਲਜ਼ਮਾਂ ਖਿਲਾਪ ਕਾਰਵਾਈ
ਨਹੀਂ ਕੀਤੀ ਜਾਂਦੀ ਉਦੋਂ ਤਕ ਇਸ ਰਾਹ ਨੂੰ ਉਹ ਬੰਦ ਹੀ ਰੱਖਣਗੇ। ਊਧਰ ਇਸ ਬਾਰੇ ਪੁਲਿਸ ਦਾ ਕਹਿਣਾ
ਹੈ ਉਹ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸਮਝਾ ਕੇ ਜਲਦੀ
ਹੀ ਰੇਲ ਆਵਾਜਾਈ ਫੇਰ ਤੋਂ ਸ਼ੁਰੂ ਕਰਵਾ ਦਿੱਤੀ ਜਾਵੇਗੀ।
ਬਿਆਸ ‘ਚ ਮਾਸੂਮ ਬੱਚੀ ਨਾਲ ਹੋਈ
ਦਰਿੰਦਗੀ
ਮਾਮਲੇ ‘ਚ
ਹੋਇਆ ਵੱਡਾ ਖੁਲਾਸਾ
ਬਿਆਸ ਦੇ ਪ੍ਰਾਈਵੇਟ ਸਕੂਲ ਵਿੱਚ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ
ਬਲਾਤਕਾਰ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ, ਮੈਡੀਕਲ ਰਿਪੋਰਟ ‘ਚ ਬੱਚੀ ਨਾਲ ਹੋਏ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ।
ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਦੀ ਧਾਰਾ 8 ਤੋਂ 6 ਕਰ
ਦਿੱਤੀ ਹੈ। ਉਥੇ ਹੀ ਸਬੂਤ ਖੁਰਦ ਬੁਰਦ ਕਰਨ ਦੇ ਦੋਸ਼ ਤਹਿਤ ਧਾਰਾ 210 ਤੇ 120 ਬੀ ਤਹਿਤ ਸਕੂਲ ਦੇ
ਡਾਇਰੈਕਟਰ, ਪ੍ਰਿੰਸੀਪਲ ਅਤੇ ਕਲਾਸ ਟੀਚਰ ਨੂੰ ਨਾਮਜ਼ਦ ਕੀਤਾ ਗਿਆ
ਹੈ।
ਤੁਹਾਨੂੰ
ਦੱਸ ਦੇਈਏ ਕਿ ਮਾਪਿਆਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਸਕੂਲ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦਾ ਸਾਥ
ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤੋਂ ਬਾਅਦ ਮਾਪਿਆਂ ਨੇ
ਲਗਾਤਾਰ ਧਰਨਾ ਵੀ ਦਿੱਤਾ। ਆਖਿਰ ਜਦੋਂ ਕੇਦਰ ਦਾ ਕਮਿਸ਼ਨ ਇਥੇ ਪਹੁੰਚਿਆ ਤੇ ਹਰ ਪਹਿਲੂ ‘ਤੇ ਜਾਂਚ ਕੀਤੀ ਗਈ।
ਪ੍ਰਸਿੱਧ ਢਾਡੀ ਲੋਕ ਗਾਇਕ
ਈਦੂ ਸ਼ਰੀਫ ਨੂੰ
ਜੱਦੀ ਪਿੰਡ ‘ਚ
ਕੀਤਾ ਗਿਆ ਸਪੁਰਦ-ਏ–ਖਾਕ
ਰਵਾਇਤੀ
ਢਾਡੀ ਪਰੰਪਰਾ ਦੇ ਵਾਰਸ ਈਦੂ ਸ਼ਰੀਫ ਨੂੰ ਸਪੁਰਦ -ਏ -ਖਾਕ ਕੀਤਾ ਗਿਆ। ਅੱਜ ਉਹਨਾਂ ਦੇ ਜੱਦੀ ਪਿੰਡ
ਲਲੌਡਾ ‘ਚ ਉਹਨਾਂ ਨੂੰ ਅੰਤਿਮ ਵਿਦਾਈ
ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀ ਅਤੇ ਸੰਗੀਤ
ਪ੍ਰੇਮੀ ਪਹੁੰਚੇ।
ਪੰਜਾਬੀ
ਗਾਇਕ ਪੰਮੀ ਬਾਈ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ
ਪ੍ਰਧਾਨ ਸੁਰਜੀਤ ਸਿੰਘ ਰੱਖੜਾ,ਹਰਮੇਲ ਸਿੰਘ ਟੋਹੜਾ ਨੇ ਉਹਨਾਂ
ਨੂੰ ਸ਼ਰਧਾਂਜਲੀ ਦਿੱਤੀ।
ਤੁਹਾਨੂੰ
ਦੱਸ ਦੇਈਏ ਕਿ ਬੀਤੇ ਦਿਨ ਈਦੂ ਸ਼ਰੀਫ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਘਰ ‘ਚ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਹ ਪਿਛਲੇ ਲੰਮੇ ਸਮੇਂ ਤੋਂ
ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ।
ਪੰਜਾਬ
ਦੇ ਮਸ਼ਹੂਰ ਢਾਡੀ ਅਤੇ ਲੋਕ ਗਾਇਕ ਈਦੂ ਸ਼ਰੀਫ਼ ਪਿਛਲੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ
ਸਨ। ਲੋਕ ਢਾਡੀਆਂ ਦੀ ਅਜੋਕੀ ਪੀੜ੍ਹੀ ਵਿੱਚ ਈਦੂ ਸ਼ਰੀਫ਼ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਸੀ।
0 Response to "ਖਬਰਨਾਮਾ--ਸਾਲ-10,ਅੰਕ:86, 9ਜਨਵਰੀ2020"
Post a Comment