ਖਬਰਨਾਮਾ--ਸਾਲ-10,ਅੰਕ:83, 6ਜਨਵਰੀ2020
4:08 PM
JANCHETNA
,
0 Comments
ਸਾਲ-10,ਅੰਕ:83, 6ਜਨਵਰੀ2020/
ਪੋਹ(ਸੁਦੀ)11,(ਨਾ.ਸ਼ਾ)551.
ਸ੍ਰੀ ਨਨਕਾਣਾ ਸਾਹਿਬ ਦੇ
ਹਮਲੇ ਤੋਂ ਤੁਰੰਤ ਮਗਰੋਂ
ਹੀ ਪਾਕਿ ‘ਚ
ਪਹਿਲੇ ਸਿੱਖ ਟੀਵੀ ਪੱਤਰਕਾਰ ਦੇ ਭਰਾ ਦਾ ਕਤਲ
ਪਾਕਿਸਤਾਨ
ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ‘ਚ ਅਣਪਛਾਤੇ ਵਿਅਕਤੀਆਂ ਨੇ ਪਾਕਿ
ਦੇ ਪਹਿਲੇ ਸਿੱਖ ਟੀ। ਵੀ। ਪੱਤਰਕਾਰ ਹਰਮੀਤ ਸਿੰਘ ਦੇ ਭਰਾ ਰਵਿੰਦਰ ਸਿੰਘ ਦੀ ਗੋਲੀ ਮਾਰ ਕੇ
ਹੱਤਿਆ ਕਰ ਦਿੱਤੀ ਹੈ। ਰਵਿੰਦਰ ਸਿੰਘ (24) ਦੀ
ਲਾਸ਼ ਅੱਜ ਸਵੇਰੇ ਪਿਸ਼ਾਵਰ ਦੇ ਚਮਕਣੀ ਥਾਣਾ ਅਧੀਨ ਆਉਂਦੇ ਇਲਾਕੇ ‘ਚੋਂ ਮਿਲੀ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਜ਼ਿਲ੍ਹੇ ਦੇ ਸਰਕਾਰੀ
ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਮਾਮਲਾ
ਨਨਕਾਣਾ ਸਾਹਿਬ ਗੁਰੁਦੁਆਰੇ ਤੇ ਹਮਲੇ ਤੋਂ ਦੋ ਦਿਨ ਬਾਅਦ ਹੀ ਸਾਹਮਣੇ ਆਇਆ ਹੈ । ਸ਼ੁੱਕਰਵਾਰ ਨੂੰ
ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਇੱਕ ਭੀੜ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਨਨਕਾਣਾ
ਸਾਹਿਬ ਦੇ ਗੁਰਦੁਆਰੇ ‘ਤੇ ਪੱਥਰ ਸੁੱਟੇ ਅਤੇ ਸਿੱਖਾਂ
ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦਹਿਸ਼ਤ ਕਾਰਲ ਪਹਿਲੀ ਵਾਰ ਗੁਰਦੁਆਰਾ ਸਾਹਿਬ ਚ-ਕੀਰਤਨ
ਸਮਾਗਮ ਰੱਦ ਕਰਨਾ ਪਿਆ।
ਨਨਕਾਣਾ ਸਾਹਿਬ ਪੁੱਜੇ ਪਾਕਿ-ਮੁਸਲਿਮ ਆਗੂ
ਮੁਸਲਿਮ ਨੇਤਾਵਾਂ ਦੇ ਇਕ ਵਫ਼ਦ
ਨੇ ਸ਼ਨੀਵਾਰ ਨੂੰ ਸ਼੍ਰੀ ਨਨਕਾਣਾ ਸਾਹਿਬ ਦਾ ਦੌਰਾ ਕੀਤਾ ਤੇ ਉਥੋਂ ਦੇ ਸਿੱਖ ਭਾਈਚਾਰੇ ਦੇ ਲੋਕਾਂ
ਨਾਲ ਗੱਲਬਾਤ ਕੀਤੀ। ਮੁਸਲਮਾਨ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਸ਼੍ਰੀ ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ। ਇਸ ਘਟਨਾ ਤੋਂ ਬਾਅਦ ਪਾਕਿਸਤਾਨ
ਨਿਸ਼ਾਨੇ ‘ਤੇ ਹੈ ਤੇ ਭਾਰਤ ਨੇ ਸਖਤ ਵਿਰੋਧ ਪ੍ਰਗਟਾਇਆ ਹੈ।
ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਇੱਕ ਭੀੜ ਨੇ ਸਿੱਖਾਂ ਦੇ ਪਵਿੱਤਰ ਅਸਥਾਨ
ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ‘ਤੇ ਪੱਥਰ ਸੁੱਟੇ ਅਤੇ ਸਿੱਖਾਂ ਖਿਲਾਫ ਜੰਮ ਕੇ
ਨਾਅਰੇਬਾਜ਼ੀ ਕੀਤੀ। ਇਸ ਦਹਿਸ਼ਤ ਕਾਰਲ ਪਹਿਲੀ ਵਾਰ ਗੁਰਦੁਆਰਾ ਸਾਹਿਬ ਚ-ਕੀਰਤਨ ਸਮਾਗਮ ਰੱਦ ਕਰਨਾ
ਪਿਆ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ। ਭਾਰਤ ਨੇ ਗੁਰਦੁਆਰੇ ‘ਤੇ ਪੱਥਰਬਾਜ਼ੀ ਦੀ ਸਖਤ ਨਿਖੇਧੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ
ਪਾਕਿਸਤਾਨ ਤੋਂ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ
ਕਰਨ ਦੀ ਮੰਗ ਕੀਤੀ ਹੈ।
ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਦੁਆਰਾ ਕੀਤੀ ਗਈ ਸੀ ਜਿਸ ਉੱਤੇ ਇੱਕ ਸਿੱਖ ਲੜਕੀ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਇਲਜ਼ਾਮ ਹੈ। ਲੜਕੀ ਨਾਲ ਵਿਆਹ ਕਰਨ ਵਾਲੇ ਮੁਹੰਮਦ ਅਹਿਸਾਨ ਦੇ ਭਰਾ ਮੁਹੰਮਦ ਇਮਰਾਨ ਦੇ ਨਾਲ ਆਈ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਤੇ ਕੁਝ ਦੇਰ ਮਗਰੋਂ ਗੁਰਦੁਆਰੇ ਦੇ ਮੁੱਖ ਪ੍ਰਵੇਸ਼ ਦੁਆਰ ‘ਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਗੇਟ ਬੰਦ ਕਰਨ ‘ਤੇ ਗੁਰਦੁਆਰੇ ਦੇ ਅੰਦਰ ਪੱਥਰ ਸੁੱਟੇ ਗਏ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦਾ ਨਾਮ ਗੁਲਾਮ-ਏ-ਮੁਸਤਫਾ ਰੱਖਣ ਦੀ ਧਮਕੀ ਵੀ ਦਿੱਤੀ ਸੀ। ਨਾਅਰੇਬਾਜ਼ੀ ਕਰਦਿਆਂ ਪਾਕਿਸਤਾਨ ਦੇ ਸਿੱਖ ਭਾਈਚਾਰੇ ਨੂੰ ਇਹ ਵੀ ਧਮਕੀ ਦਿੱਤੀ ਕਿ ਕੋਈ ਵੀ ਸਿੱਖ ਨਨਕਾਣਾ ਸਾਹਿਬ ਵਿੱਚ ਨਹੀਂ ਰਹਿਣ ਦੇਵਾਂਗੇ। ਇਸ ਜਨਤਕ ਬਿਆਨ ਦੇ ਵੀਡੀਓ ਸੋਸ਼ਲ ਮੀਡੀਆ ਤੇ ਆਮ ਦੇਖਣ ਨੂੰ ਮਿਲ ਰਹੇ ਹਨ। ਪ੍ਰਦਰਸ਼ਨ ਲਗਭਗ ਚਾਰ ਘੰਟੇ ਤੱਕ ਚੱਲਿਆ। ਇਸ ਕਾਰਨ ਗੁਰਦੁਆਰੇ ਦੇ ਆਸ ਪਾਸ ਦੁਕਾਨਾਂ ਬੰਦ ਹੋ ਗਈਆਂ। ਇਸ ਦੌਰਾਨ ਗੁਰੂਦੁਆਰਾ ਸਾਹਿਬ ਵਿੱਚ ਮੌਜੂਦ ਸੰਗਤ ਡਰ ਦੇ ਮਾਰੇ ਸਬੰਧਤ ਪ੍ਰਦਰਸ਼ਨਕਾਰੀਆਂ ਦੇ ਜਾਣ ਦੇ ਬਾਵਜੂਦ ਵੀ ਕਾਫ਼ੀ ਦੇਰ ਤੱਕ ਉਥੇ ਹੀ ਬੈਠੀ ਰਹੀ। ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਕਈ ਪੱਥਰਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਸੰਗਤ ਉਥੋਂ ਚਲੀ ਗਈ।
ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਦੁਆਰਾ ਕੀਤੀ ਗਈ ਸੀ ਜਿਸ ਉੱਤੇ ਇੱਕ ਸਿੱਖ ਲੜਕੀ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦਾ ਇਲਜ਼ਾਮ ਹੈ। ਲੜਕੀ ਨਾਲ ਵਿਆਹ ਕਰਨ ਵਾਲੇ ਮੁਹੰਮਦ ਅਹਿਸਾਨ ਦੇ ਭਰਾ ਮੁਹੰਮਦ ਇਮਰਾਨ ਦੇ ਨਾਲ ਆਈ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਤੇ ਕੁਝ ਦੇਰ ਮਗਰੋਂ ਗੁਰਦੁਆਰੇ ਦੇ ਮੁੱਖ ਪ੍ਰਵੇਸ਼ ਦੁਆਰ ‘ਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਗੇਟ ਬੰਦ ਕਰਨ ‘ਤੇ ਗੁਰਦੁਆਰੇ ਦੇ ਅੰਦਰ ਪੱਥਰ ਸੁੱਟੇ ਗਏ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦਾ ਨਾਮ ਗੁਲਾਮ-ਏ-ਮੁਸਤਫਾ ਰੱਖਣ ਦੀ ਧਮਕੀ ਵੀ ਦਿੱਤੀ ਸੀ। ਨਾਅਰੇਬਾਜ਼ੀ ਕਰਦਿਆਂ ਪਾਕਿਸਤਾਨ ਦੇ ਸਿੱਖ ਭਾਈਚਾਰੇ ਨੂੰ ਇਹ ਵੀ ਧਮਕੀ ਦਿੱਤੀ ਕਿ ਕੋਈ ਵੀ ਸਿੱਖ ਨਨਕਾਣਾ ਸਾਹਿਬ ਵਿੱਚ ਨਹੀਂ ਰਹਿਣ ਦੇਵਾਂਗੇ। ਇਸ ਜਨਤਕ ਬਿਆਨ ਦੇ ਵੀਡੀਓ ਸੋਸ਼ਲ ਮੀਡੀਆ ਤੇ ਆਮ ਦੇਖਣ ਨੂੰ ਮਿਲ ਰਹੇ ਹਨ। ਪ੍ਰਦਰਸ਼ਨ ਲਗਭਗ ਚਾਰ ਘੰਟੇ ਤੱਕ ਚੱਲਿਆ। ਇਸ ਕਾਰਨ ਗੁਰਦੁਆਰੇ ਦੇ ਆਸ ਪਾਸ ਦੁਕਾਨਾਂ ਬੰਦ ਹੋ ਗਈਆਂ। ਇਸ ਦੌਰਾਨ ਗੁਰੂਦੁਆਰਾ ਸਾਹਿਬ ਵਿੱਚ ਮੌਜੂਦ ਸੰਗਤ ਡਰ ਦੇ ਮਾਰੇ ਸਬੰਧਤ ਪ੍ਰਦਰਸ਼ਨਕਾਰੀਆਂ ਦੇ ਜਾਣ ਦੇ ਬਾਵਜੂਦ ਵੀ ਕਾਫ਼ੀ ਦੇਰ ਤੱਕ ਉਥੇ ਹੀ ਬੈਠੀ ਰਹੀ। ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਕਈ ਪੱਥਰਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਸੰਗਤ ਉਥੋਂ ਚਲੀ ਗਈ।
ਨਨਕਾਣਾ ਸਾਹਿਬ ਗੁਰਦਵਾਰਾ ‘ਤੇ ਹਮਲਾ ਕਰਨ ਲਈ
ਭੀੜ ਨੂੰ ਭੜਕਾਉਣ ਹੁਣ ਮੰਗ ਰਿਹਾ ਮੁਆਫੀ
ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ਼੍ਰੀ
ਨਨਕਾਣਾ ਸਾਹਿਬ ‘ਤੇ ਬੀਤੇ ਸ਼ੁੱਕਰਵਾਰ ਨੂੰ ਭੀੜ
ਨੂੰ ਭੜਕਾ ਕੇ ਹਮਲਾ ਕਰਨ ਵਾਲਾ ਇਮਰਾਨ ਲਕਿਸ਼ਤੀ ਹੁਣ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਮੁਆਫੀ ਮੰਗ
ਰਿਹਾ ਹੈ। ਹੁਣ ਵੀਡੀਓ ਵਿਚ ਲਕਿਸ਼ਤੀ ਨੇ ਕਹਿ ਰਿਹਾ ਹੈ ਕਿ ਉਹ ਜੋਸ਼ ‘ਚ ਆ ਕੇ ਸਿੱਖ ਭਾਈਚਾਰੇ ਬਾਰੇ ਅਤੇ ਗੁਰਦੁਆਰਾ ਸਾਹਿਬ ਬਾਰੇ ਕਾਫੀ
ਕੁੱਝ ਬੋਲ ਗਿਆ ਸੀ। ਉਸ ਨੇ ਕਿਹਾ ਕਿ ਕਤਲ ਕਰਨਾ ਨਾ ਉਸ ਦਾ ਇਰਾਦਾ ਸੀ, ਨਾ ਹੀ ਉਸ ਨੇ ਕਦੇ ਕਿਸੇ ਦਾ ਕੀਤਾ ਹੈ। ਇਸ ਤੋਂ ਬਿਨਾਂ ਲਕਿਸ਼ਤੀ ਨੇ
ਇਹ ਵੀ ਕਿਹਾ ਕਿ ਉਹ ਅੱਗੇ ਤੋਂ ਸ਼ੁੱਕਰਵਾਰ ਵਰਗੀ ਘਟਨਾ ਨੂੰ ਅੰਜਾਮ ਨਹੀਂ ਦੇਣਗੇ ਅਤੇ ਨਾ ਹੀ
ਗੁਰਦੁਆਰਾ ਸਾਹਿਬ ‘ਤੇ ਪੱਥਰਬਾਜ਼ੀ ਕਰਨਗੇ। ਇਸ ਤੋਂ
ਬਿਨਾਂ ਇਮਰਾਨ ਨੇ ਕਿਹਾ ਕਿ ਜੇ ਉਨਾਂ ਵੱਲੋਂ ਬੋਲੇ ਬੋਲਾਂ ‘ਤੇ ਜੇ ਕਿਸੇ ਨੂੰ ਕੋਈ ਠੇਸ ਪੁੱਜੀ ਹੋਵੇ ਤਾਂ ਉਹ ਇਸ ਲਈ ਮੁਆਫੀ
ਮੰਗਦੇ ਹਨ। ਲਕਿਸ਼ਤੀ ਨੇ ਕਿਹਾ ਕਿ ਸਿੱਖ ਭਾਈਚਾਰਾਂ ਉਨ੍ਹਾਂ ਲਈ ਭਾਈ ਦੇ ਸਾਮਾਨ ਹੈ ਅਤੇ ਹਮੇਸ਼ਾ
ਰਹੇਗਾ ਅਤੇ ਉਹ ਸਿੱਖਾਂ ਦੀ ਬਹੁਤ ਕਦਰ ਕਰਦਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਸੰਬੰਧੀ
ਨਵਜੋਤ ਸਿੱਧੂ ਦੀ ਚੁੱਪ ‘ਤੇ ਉਠਾਇਆ ਸੁਆਲ
ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪਾਕਿਸਤਾਨ ਵਿਚ ਸਿੱਖਾਂ ਅਤੇ ਨਨਕਾਣਾ
ਸਾਹਿਬ ਉੱਤੇ ਹੋਏ ਨਫ਼ਰਤੀ ਹਮਲੇ ਬਾਰੇ ਕਾਂਗਰਸੀ ਆਗੂ ਨਵਜੋਤ ਸਿੱਧੂ ਵੱਲੋਂ ਧਾਰੀ ਚੁੱਪ ਉੱਤੇ
ਸੁਆਲ ਉਠਾਉਂਦਿਆਂ ਕਿਹਾ ਕਿ ਸਿੱਧੂ ਸਿਰਫ ਪਾਕਿਸਤਾਨੀ ਫੌਜ ਅਤੇ ਆਈਐਸਆਈ ਲਈ ਆਪਣੇ ਪਿਆਰ ਦਾ
ਸਪੱਸ਼ਟੀਕਰਨ ਦੇਣ ਵਿਚ ਹੀ ਨਾਕਾਮ ਨਹੀਂ ਹੋਇਆ ਹੈ, ਸਗੋਂ ਉਸ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੇ ਦੇਸ਼ ਅਤੇ
ਸਿੱਖਾਂ ਪ੍ਰਤੀ ਇਮਾਨਦਾਰ ਨਹੀਂ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ
ਗਰੇਵਾਲ ਨੇ ਕਿਹਾ ਕਿ ਇਹ ਗੱਲ ਸਪੱਸ਼ਟ ਹੈ ਕਿ ਸਿੱਧੂ ਆਪਣੀ ਜ਼ਮੀਰ ਪਾਕਿਸਤਾਨੀ ਫੌਜ ਕੋਲ ਵੇਚ
ਚੁੱਕਿਆ ਹੈ ਅਤੇ ਆਈਐਸਆਈ ਵੱਲੋਂ ਆਪਣੀਆਂ ਭਾਰਤ-ਵਿਰੋਧੀ ਗਤੀਵਿਧਅੀਆਂ ਲਈ ਉਸ ਨੂੰ ਇਸਤੇਮਾਲ ਕੀਤਾ
ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਉਹ ਆਈਐਸਆਈ ਦਾ ਬੁਲਾਰਾ ਬਣ
ਚੁੱਕਿਆ ਹੈ ਅਤੇ ਉਸ ਨੇ ਪਾਕਿਸਤਾਨ ਵਿਚ ਰਹਿੰਦੇ ਆਪਣੇ ਸਿੱਖ ਭਰਾਵਾਂ ਅਤੇ ਉਹਨਾਂ ਦੀਆਂ ਤਕਲੀਫਾਂ
ਵੱਲ ਪਿੱਠ ਮੋੜ ਲਈ ਹੈ।
ਪਾਕਿਸਤਾਨ ਵਿਚ ਇੱਕ ਨਾਬਾਲਿਗ ਸਿੱਖ ਲੜਕੀ ਦੀ ਜਬਰਦਸਤੀ ਧਰਮ ਤਬਦੀਲੀ
ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਜਿਹਨਾਂ ਵਿਚ ਪੀੜਤ ਪਰਿਵਾਰ ਨੂੰ ਮੌਤ ਦੀ ਧਮਕੀਆਂ ਮਿਲਣਾ, ਗੁਰਦੁਆਰਾ ਜਨਮ ਅਸਥਾਨ ਉੱਤੇ ਇੱਟਾਂ-ਰੋੜੇ ਮਾਰਨਾ ਅਤੇ ਪਵਿੱਤਰ ਨਗਰੀ
ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀਆਂ ਧਮਕੀਆਂ ਦੇਣਾ ਆਦਿ ਉੱਤੇ ਸਿੱਧੂ ਵੱਲੋਂ ਧਾਰੀ ਚੁੱਪ ਦਾ
ਜੁਆਬ ਮੰਗਦਿਆਂ ਗਰੇਵਾਲ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਤੁਹਾਡੀਆਂ ਵਫਾਦਾਰੀਆਂ ਕਿਸ
ਨਾਲ ਹਨ।
ਉਹਨਾਂ ਕਿਹਾ ਕਿ ਦੁਨੀਆ ਦਾ ਕੋਈ ਵੀ ਸਿੱਖ ਸਿੱਖਾਂ ਦੀ ਜਬਰੀ ਧਰਮ
ਤਬਦੀਲੀ ਅਤੇ ਪਵਿੱਤਰ ਗੁਰਧਾਮਾਂ ਉਤੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਇਸੇ
ਤਰ੍ਹਾਂ ਸਿੱਖ ਸਿੱਧੂ ਵਰਗਿਆਂ ਨੂੰ ਵੀ ਕਦੇ ਮੁਆਫ ਨਹੀਂ ਕਰਨਗੇ, ਜਿਹੜੇ ਪਾਕਿਸਤਾਨ ਵਿਚ ਰਹਿੰਦੇ ਆਪਣੇ ਦੋਸਤਾਂ ਦੇ ਇਸ਼ਾਰਿਆਂ ਉਤੇ
ਨੱਚਦੇ ਹਨ।
ਸਿੱਧੂ ਨੂੰ ਇਸ ਮਾਮਲੇ ਉੱਤੇ ਸਪੱਸ਼ਟੀਕਰਨ ਦੇਣ ਜਾਂ ਨਤੀਜੇ ਭੁਗਤਣ ਲਈ
ਤਿਆਰ ਰਹਿਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੂੰ ਪਾਕਿਸਤਾਨੀ ਸਰਕਾਰ ਅਤੇ ਆਪਣੇ
ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੁਰੰਤ ਨਿਖੇਧੀ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਸਿੱਧੂ ਨੂੰ ਆਪਣੇ ਦੋਸਤ ਜਨਰਲ ਕਮਰ ਜਾਵੇਦ ਬਾਜਵਾ
ਨਾਲ ਆਪਣੇ ਗੂੜ੍ਹੇ ਸੰਬੰਧਾਂ ਦਾ ਇਸਤੇਮਾਲ ਕਰਦਿਆਂ ਉਹਨਾਂ ਖ਼ਿਲਾਫ ਫੌਰੀ ਕਾਰਵਾਈ ਕਰਵਾਉਣੀ
ਚਾਹੀਦੀ ਹੈ, ਜਿਹਨਾਂ ਨੇ ਗੁਰਦੁਆਰਾ ਜਨਮ ਅਸਥਾਨ ਉੱਤੇ ਪੱਥਰਬਾਜ਼ੀ
ਕੀਤੀ ਹੈ ਅਤੇ ਜਿਹੜੇ ਇੱਕ ਨਾਬਾਲਿਗ ਸਿੱਖ ਲੜਕੀ ਦੀ ਜਬਰਦਸਤੀ ਧਰਮ ਤਬਦੀਲੀ ਲਈ ਜ਼ਿੰਮੇਵਾਰ ਸਨ।
ਉਹਨਾਂ ਕਿਹਾ ਕਿ ਸਿੱਧੂ ਨੂੰ ਪਾਕਿਸਤਾਨ ਵਿਚ ਜਬਰੀ ਧਰਮ ਤਬਦੀਲੀ ਅਤੇ ਨਨਕਾਣਾ ਸਾਹਿਬ ਉੱਤੇ ਹੋਏ
ਹਮਲੇ ਖ਼ਿਲਾਫ ਨਾ ਬੋਲਣ ਲਈ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਹ ਕਹਿੰਦਿਆਂ ਕਿ ਪਾਕਿਸਤਾਨ ਦੇ ਮਾੜੇ ਇਰਾਦਿਆਂ ਤੋਂ ਸਾਰੇ ਵਾਕਿਫ਼ ਹਨ, ਅਕਾਲੀ ਆਗੂ ਨੇ ਸਿੱਖਾਂ ਨੂੰ ਇੱਕਜੁਟ ਹੋ ਕੇ ਪਾਕਿਸਤਾਨ ਵਿਚ ਸਿੱਖਾਂ
ਉਤੇ ਹੋ ਰਹੇ ਅੱਿਤਆਚਾਰਾਂ ਦੀ ਨਿਖੇਧੀ ਕਰਨ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਅਸੀਂ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਭੇਜਣ ਕਿ
ਅਜਿਹਾ ਘਿਨੌਣਾ ਵਿਵਹਾਰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਕਾਂਗਰਸ ਪਾਰਟੀ ਅਤੇ ਗਾਂਧੀ
ਪਰਿਵਾਰ ਨੂੰ ਗੁਰਦੁਆਰਾ ਜਨਮ ਅਸਥਾਨ ਉੱਤੇ ਹੋਏ ਹਮਲੇ ਬਾਰੇ ਚੁੱਪ ਰਹਿ ਕੇ ਪਾਕਿਸਤਾਨੀ ਖੇਡ ਖੇਡਣ
ਤੋਂ ਵਰਜਦੇ ਹਾਂ, ਜਿਹਨਾਂ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ
ਬਾਦਲ ਦੇ ਕਹਿਣ ਮਗਰੋਂ ਹੀ ਆਪਣਾ ਮੂੰਹ ਖੋਲ੍ਹਿਆ ਹੈ।
ਨਨਕਾਣਾ ਸਾਹਿਬ ਘਟਨਾ 'ਤੇ
ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਬੋਲੇ
ਪਾਕਿਸਤਾਨ
ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮ ਅਸਥਾਨ ’ਤੇ ਹਿੰਸਕ ਭੀੜ ਵੱਲੋਂ ਕੀਤੇ ਪਥਰਾਅ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਪਾਕਿਸਤਾਨ
ਦੇ ਪ੍ਰਧਾਨ ਮੰਤਰੀ ਇਮਰਾਮ ਖ਼ਾਨ ਨੇ ਐਤਵਾਰ ਨੂੰ ਪਹਿਲੀ ਵਾਰ ਨਨਕਾਣਾ ਸਾਹਿਬ ਦੀ ਘਟਨਾ ਬਾਰੇ
ਟਵੀਟ ਕੀਤਾ।
ਉਨ੍ਹਾਂ
ਲਿਖਿਆ, "ਨਨਕਾਣਾ ਸਾਹਿਬ ਦੀ ਨਿੰਦਣਯੋਗ ਘਟਨਾ ਤੇ ਮੁਸਲਮਾਨਾਂ
ਤੇ ਹੋਰ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਵਿੱਚ ਵੱਡਾ ਫ਼ਰਕ ਇਹ ਹੈ ਕਿ:
ਨਨਕਾਣਾ ਸਾਹਿਬ ਦੀ ਘਟਨਾ ਮੇਰੀ ਫਿਲਾਸਫ਼ੀ ਦੇ ਖ਼ਿਲਾਫ਼ ਹੈ ਤੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ
ਜਾਵੇਗਾ ਤੇ ਨਾ ਹੀ ਸ਼ਹਿ ਮਿਲੇਗੀ ਨਾ ਤਾਂ ਸਰਕਾਰ ਵੱਲੋਂ ਤੇ ਨਾ ਹੀ ਪੁਲਿਸ ਤੇ ਅਦਾਲਤ ਵੱਲੋਂ।”
ਉਨ੍ਹਾਂ ਆਪਣੀ ਗੱਲ ਜਾਰੀ
ਰੱਖਦਿਆਂ ਦੂਜੇ ਟਵੀਟ ਵਿੱਚ ਲਿਖਿਆ,"ਜਦਕਿ
ਮੋਦੀ ਦੀ ਆਰਐੱਸਐੱਸ ਫਿਲਾਸਫ਼ੀ ਘੱਟ ਗਿਣਤੀਆਂ ਦੇ ਦਮਨ ਦੀ ਹਮਾਇਤ ਕਰਦੀ ਹੈ ਤੇ ਮੁਸਲਮਾਨਾਂ 'ਤੇ ਕੀਤੇ ਜਾ ਰਹੇ ਹਮਲੇ ਇਸ ਏਜੰਡੇ ਦਾ ਹਿੱਸਾ ਹਨ। ਆਰਐੱਸਐੱਸ ਦੇ
ਗੁੰਡੇ ਜਨਤਕ ਤੌਰ 'ਤੇ ਲੋਕਾਂ ਨੂੰ ਮਾਰ ਰਹੇ ਹਨ।
ਮੁਸਲਮਾਨਾਂ ਖ਼ਿਲਾਫ਼ ਹਿੰਸਕ ਭੀੜ ਦੇ ਹਮਲਿਆਂ ਨੂੰ ਨਾ ਸਿਰਫ਼ ਮੋਦੀ ਦੀ ਹਮਾਇਤ ਹੈ ਸਗੋਂ ਭਾਰਤੀ
ਪੁਲਿਸ ਮੁਸਲਿਮ ਵਿਰੋਧੀ ਹਮਲਿਆਂ ਦੀ ਅਗਵਾਈ ਕਰ ਰਹੀ ਹੈ।"
ਸ਼ਨਿੱਚਰਵਾਰ ਨੂੰ ਅਸਦੁਦੀਨ
ਓਵੈਸੀ ਨੇ ਹੈਦਰਾਬਾਦ ਵਿੱਚ ਇੱਕ ਜਲਸੇ ਦੌਰਾਨ ਇਮਰਾਨ ਖ਼ਾਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ
ਉਹ ਭਾਰਤੀ ਮੁਸਲਮਾਨਾਂ ਦੀ ਫ਼ਿਕਰ ਛੱਡ ਕੇ ਆਪਣੇ ਮੁਲਕ ਦੀ ਫ਼ਿਕਰ ਕਰਨ।
ਦੋ ਹਮਲਿਆਂ ਮਗਰੋਂ ਈਰਾਨ ਨੂੰ 52 ਜਗ੍ਹਾ
ਹੋਰ ਹਮਲੇ ਕਰਨ ਦੀ ਟਰੰਪ ਨੇ ਦਿੱਤੀ ਧਮਕੀ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ
ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਅਮਰੀਕੀ ਟਿਕਾਣੇ ਜਾਂ ਅਮਰੀਕੀ ਜਾਇਦਾਦ ‘ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ 52 ਈਰਾਨੀ ਸ਼ਹਿਰਾਂ ਨੂੰ ‘ਨਿਸ਼ਾਨਾ’ ਬਣਾਵੇਗਾ। ਟਰੰਪ ਦਾ ਇਹ ਵੀ ਕਹਿਣਾ ਸੀ ਇਹ ਹਮਲਾ ‘ਤੇਜ਼ੀ ਨਾਲ ਅਤੇ ਬਹੁਤ ਜ਼ੋਰ ਨਾਲ’ ਕੀਤਾ ਜਾਵੇਗਾ। ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਸ਼ੁੱਕਰਵਾਰ ਨੂੰ
ਅਮਰੀਕੀ ਕਾਰਵਾਈ ਤੋਂ ਬਾਅਦ ਆਇਆ ਹੈ, ਜਿਸ ਦੌਰਾਨ ਈਰਾਨ ਦੇ ਚੋਟੀ ਦੇ
ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਈਰਾਨ ਨੇ ਕਿਹਾ ਹੈ ਕਿ ਉਹ
ਇਸ ਦਾ ਬਦਲਾ ਸਹੀ ਸਮੇਂ ਅਤੇ ਜਗ੍ਹਾ ‘ਤੇ ਲਵੇਗਾ। ਟਰੰਪ ਨੇ ਟਵੀਟ
ਕੀਤਾ ਕਿ ਜਨਰਲ ਦੀ ਮੌਤ ਤੋਂ ਬਾਅਦ ਈਰਾਨ “ਅਮਰੀਕੀ ਜਾਇਦਾਦ ਨੂੰ ਨਿਸ਼ਾਨਾ
ਬਣਾਉਣ ਬੜੀ ਬੜੀ ਹਿੰਮਤ ਨਾਲ ਬੋਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਅਮਰੀਕਾ ਨੇ 52 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ ਜੋ ‘ਈਰਾਨ ਅਤੇ ਈਰਾਨੀ ਸੱਭਿਆਚਾਰ ਲਈ ਬਹੁਤ ਉੱਚੀਆਂ ਅਤੇ ਮਹੱਤਵਪੂਰਨ ਹਨ
ਅਤੇ ਉਹ ਨਿਸ਼ਾਨੇ ‘ਤੇ ਹਨ, ਜੇ ਈਰਾਨ ਅਮਰੀਕਾ ‘ਤੇ ਹਮਲਾ ਕਰਦਾ ਹੈ ਤਾਂ ਬਹੁਤ
ਤੇਜ਼ੀ ਅਤੇ ਦ੍ਰਿੜਤਾ ਨਾਲ ਹਮਲਾ ਕੀਤਾ ਜਾਵੇਗਾ।ਟਰੰਪ ਨੇ ਕਿਹਾ, “ਅਮਰੀਕਾ ਕੋਈ ਹੋਰ ਧਮਕੀਆਂ ਸਹਿਣ ਨਹੀਂ ਕਰੇਗਾ।”ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 52 ਨਿਸ਼ਾਨੇ ਉਨ੍ਹਾਂ 52 ਅਮਰੀਕੀ
ਲੋਕਾਂ ਦੇ ਨੁੰਮਾਇਦੇ ਹੋਣਗੇ, ਜਿੰਨ੍ਹਾਂ ਨੂੰ 1979 ਵਿਚ ਇੱਕ ਸਾਲ ਲਈ ਈਰਾਨ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ ਸੀ।
ਬਗਦਾਦ ਹਵਾਈ ਅੱਡੇ ਦੇ ਬਾਹਰ ਸ਼ੁੱਕਰਵਾਰ ਨੂੰ ਈਰਾਨ ਦੇ ਫੌਜੀ ਕਮਾਂਡਰ ਜਨਰਲ ਕਾਮਿਸ ਸੁਲੇਮਾਨੀ ਅਮਰੀਕਾ ਦੇ ਹਵਾਈ ਹਮਲੇ ਵਿਚ ਮਾਰੇ ਗਏ ਸਨ। ਸੁਲੇਮਾਨੀ ਈਰਾਨ ਦੀ ਬਹੁਚਰਚਿਚ ਕੁਦਸ ਫੋਰਸ ਦੇ ਮੁਖੀ ਸਨ। ਇਹ ਫੋਰਸ ਈਰਾਨ ਦੇ ਵਿਦੇਸ਼ਾਂ ਵਿੱਚ ਚਲ ਰਹੀਆਂ ਫੌਜੀ ਮੁਹਿੰਮਾਂ ਨੂੰ ਅੰਜ਼ਾਮ ਦੇਣ ਲਈ ਜਾਣੀ ਜਾਂਦੀ ਹੈ।ਸੁਲੇਮਾਨੀ ਇੱਕ ਫੌਜੀ ਅਫ਼ਸਰ ਦੇ ਤੌਰ ’ਤੇ ਈਰਾਨ ਦੇ ਸਈ ਬਹੁਤ ਮਹੱਤਵਪੂਰਨ ਸਨ। ਉਹ ਇੱਕ ਅਹਿਮ ਖ਼ੁਫ਼ੀਆ ਅਧਿਕਾਰੀ ਸੀ। ਜਿਨ੍ਹਾਂ ਨੂੰ ਇਰਾਨ ਦਾ ਸਭ ਤੋਂ ਅਹਿਮ ਚਿਹਰਾ ਕਹਿਣਾ ਗਲਤ ਨਹੀਂ ਹੋਵੇਗਾ। ਅਮਰੀਕਾ ਨੇ ਕੁਦਸ ਫੋਰਸ ਨੂੰ 25 ਅਕਤੂਬਰ 2007 ਵਿਚ ਅੱਤਵਾਦੀ ਸੰਗਠਨ ਐਲਾਨਿਆ ਸੀ। ਇਸ ਸੰਗਠਨ ਨੇ ਨਾਲ ਕਿਸੇ ਵੀ ਅਮਰੀਕੀ ਦਾ ਕੋਈ ਲੈਣ- ਦੇਣ ਕਰਨ ’ਤੇ ਪੂਰਨ ਪਾਬੰਦੀ ਹੈ ਅਮਰੀਕਾ ਨੇ ਸੁਲੇਮਾਨੀ ਨੂੰ ਵੀ ਅੱਤਵਾਦੀ ਐਲਾਨਿਆ ਹੋਇਆ ਸੀ।
ਬਗਦਾਦ ਹਵਾਈ ਅੱਡੇ ਦੇ ਬਾਹਰ ਸ਼ੁੱਕਰਵਾਰ ਨੂੰ ਈਰਾਨ ਦੇ ਫੌਜੀ ਕਮਾਂਡਰ ਜਨਰਲ ਕਾਮਿਸ ਸੁਲੇਮਾਨੀ ਅਮਰੀਕਾ ਦੇ ਹਵਾਈ ਹਮਲੇ ਵਿਚ ਮਾਰੇ ਗਏ ਸਨ। ਸੁਲੇਮਾਨੀ ਈਰਾਨ ਦੀ ਬਹੁਚਰਚਿਚ ਕੁਦਸ ਫੋਰਸ ਦੇ ਮੁਖੀ ਸਨ। ਇਹ ਫੋਰਸ ਈਰਾਨ ਦੇ ਵਿਦੇਸ਼ਾਂ ਵਿੱਚ ਚਲ ਰਹੀਆਂ ਫੌਜੀ ਮੁਹਿੰਮਾਂ ਨੂੰ ਅੰਜ਼ਾਮ ਦੇਣ ਲਈ ਜਾਣੀ ਜਾਂਦੀ ਹੈ।ਸੁਲੇਮਾਨੀ ਇੱਕ ਫੌਜੀ ਅਫ਼ਸਰ ਦੇ ਤੌਰ ’ਤੇ ਈਰਾਨ ਦੇ ਸਈ ਬਹੁਤ ਮਹੱਤਵਪੂਰਨ ਸਨ। ਉਹ ਇੱਕ ਅਹਿਮ ਖ਼ੁਫ਼ੀਆ ਅਧਿਕਾਰੀ ਸੀ। ਜਿਨ੍ਹਾਂ ਨੂੰ ਇਰਾਨ ਦਾ ਸਭ ਤੋਂ ਅਹਿਮ ਚਿਹਰਾ ਕਹਿਣਾ ਗਲਤ ਨਹੀਂ ਹੋਵੇਗਾ। ਅਮਰੀਕਾ ਨੇ ਕੁਦਸ ਫੋਰਸ ਨੂੰ 25 ਅਕਤੂਬਰ 2007 ਵਿਚ ਅੱਤਵਾਦੀ ਸੰਗਠਨ ਐਲਾਨਿਆ ਸੀ। ਇਸ ਸੰਗਠਨ ਨੇ ਨਾਲ ਕਿਸੇ ਵੀ ਅਮਰੀਕੀ ਦਾ ਕੋਈ ਲੈਣ- ਦੇਣ ਕਰਨ ’ਤੇ ਪੂਰਨ ਪਾਬੰਦੀ ਹੈ ਅਮਰੀਕਾ ਨੇ ਸੁਲੇਮਾਨੀ ਨੂੰ ਵੀ ਅੱਤਵਾਦੀ ਐਲਾਨਿਆ ਹੋਇਆ ਸੀ।
ਰਾਜਸਥਾਨ ਦੇ ਕੋਟਾ ‘ਚ 110, ਬੀਕਾਨੇਰ ‘ਚ 164
ਅਤੇ ਗੁਜਰਾਤ ‘ਚ 111 ਬੱਚਿਆਂ ਦੀ ਮੌਤ
ਰਾਜਸਥਾਨ ਦੇ ਕੋਟਾ ਅਤੇ ਬੀਕਾਨੇਰ ਤੋਂ ਬਾਅਦ ਗੁਜਰਾਤ ‘ਚ ਵੀ 100 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਕੋਟਾ ‘ਚ ਹੁਣ ਤੱਕ 110 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੀਕਾਨੇਰ ‘ਚ 162 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ ਤੋਂ ਬਾਅਦ ਗੁਜਰਾਤ ਦੇ ਰਾਜਕੋਟ ‘ਚ 111 ਬੱਚਿਆਂ ਦੀ ਮੌਤ ਦੀਆ ਖ਼ਬਰਾਂ ਹਨ। ਬੀਕਾਨੇਰ ਸਰਦਾਰ ਪਟੇਲ ਮੈਡੀਕਲ ਕਾਲਜ ਕੇ ਪ੍ਰਿੰਸੀਪਲ ਅਨੁਸਾਰ ਦਸੰਬਰ ਦੇ ਮਹੀਨੇ ‘ਚ ਪੀਬੀਐਮ ਹਸਪਤਾਲ ਦੇ ਆਈਸੀਯੂ ‘ਚ 162 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਪਰ ਹਸਪਤਾਲ ‘ਚ ਸਿਹਤ ਸੇਵਾਵਾਂ ‘ਚ ਕੋਈ ਲਾਪਰਵਾਹੀ ਨਹੀਂ ਹੋਈ ਹੈ। ਕੋਟਾ ਸਥਿਤ ਜੇ।ਕੇ। ਲੋਨ ਸਰਕਾਰੀ ਹਸਪਤਾਲ ‘ਚ ਮਰਨ ਵਾਲੇ ਨਵਜੰਮੇ ਬੱਚਿਆਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ।ਕੋਟਾ ‘ਚ ਬੱਚਿਆਂ ਦੀ ਮੌਤ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਬੱਚਿਆਂ ਦੀ ਮੌਤ ਸਰੀਰ ਦਾ ਤਾਪਮਾਨ ਅਸੰਤੁਲਿਤ ਹੋ ਜਾਣ ਕਾਰਨ ਹੋਈ ਹੈ। ਰਾਜਸਥਾਨ ਸਰਕਾਰ ਵੱਲੋਂ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਗਠਿਤ ਕਮੇਟੀ ਨੇ ਆਪਣੀ ਰਿਪੋਰਟ ‘ਚ ਪੁਸ਼ਟੀ ਕੀਤੀ ਹੈ ਕਿ ਹਾਈਪੋਥਰਮਿਆ ਕਾਰਨ ਬੱਚਿਆਂ ਦੀ ਮੌਤ ਹੋਈ ਹੈ। ਹਾਈਪੋਥਰਮਿਆ ਇੱਕ ਅਜਿਹੀ ਆਪਾਤ ਸਥਿਤੀ ਹੈ, ਜਦੋਂ ਸਰੀਰ ਦਾ ਤਾਪਮਾਨ 95 F (35 ਡਿਗਰੀ ਸੈਲਸੀਅਸ) ਤੋਂ ਘੱਟ ਹੋ ਜਾਂਦਾ ਹੈ। ਉਂਜ ਸਰੀਰ ਦਾ ਤਾਪਮਾਨ 98.6F(37 ਡਿਗਰੀ ਸੈਲਸੀਅਸ) ਹੁੰਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਸਪਤਾਲ ‘ਚ ਬੱਚੇ ਸਰਦੀ ਕਾਰਨ ਮਰਦੇ ਰਹੇ ਕਿਉਂ ਕਿ ਇੱਥੇ ਵੈਂਟੀਲੇਟਰਾਂ ਦੀ ਭਾਰੀ ਕਮੀ ਹੈ।
ਆਸਟ੍ਰੇਲੀਆ : ਜੰਗਲਾਂ ਵਿੱਚ ਲੱਗੀ ਅੱਗ ‘ਚ ਝੁਲਸੇ
ਕੰਗਾਰੂ ਦੇ ਬੱਚੇ ਨੇ ਮੰਗੀ ਇਨਸਾਨ ਤੋਂ ਮਦਦ
ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ
ਹੁਣ ਤੱਕ ਲੱਖਾਂ ਜਾਨਵਰਾ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ । ਜਾਨਵਰ ‘ਤੇ ਇਨਸਾਨਾਂ ਦੇ ਵਿੱਚ ਪਹਿਲਾਂ ਤੋਂ ਹੀ ਡੂੰਘਾ ਰਿਸ਼ਤਾ ਰਿਹਾ ਹੈ। ਕਈ
ਮੌਕੇ ਆਏ ਹਨ ਜਦੋਂ ਦੋਨੋਂ ਇੱਕ-ਦੂਜੇ ਦੀ ਮਦਦ ਕਰਦੇ ਨਜ਼ਰ ਆਏ, ਪਰ ਬੀਤੇ ਕੁਝ ਸਮੇਂ ਤੋਂ ਇਨਸਾਨਾਂ ‘ਚ ਜਾਨਵਰਾਂ ਦੇ ਪ੍ਰਤੀ ਬੇਰਹਿਮੀ ਦੀ ਭਾਵਨਾ ਦੇ ਕਾਰਨ ਇਸ ਰਿਸ਼ਤੇ ਵਿੱਚ
ਦਰਾਰ ਵਰਗੀ ਪੈ ਗਈ ਹੈ। ਹਾਲਾਂਕਿ, ਜਦੋਂ ਮੁਸੀਬਤ ਆਉਂਦੀ ਹੈ ਤਾਂ
ਦੋਨੋਂ ਇਕੱਠੇ ਹੋ ਜਾਂਦੇ ਹਨ। ਇਸਦੀ ਇੱਕ ਉਦਾਹਰਣ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ
ਦੌਰਾਨ ਦੇਖਣ ਨੂੰ ਮਿਲਿਆ। ਸੋਸ਼ਲ ਮੀਡੀਆ ‘ਤੇ ਇੱਕ ਕੰਗਾਰੂ ਦੇ ਬੱਚੇ ਦਾ
ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਬੱਚਾ ਜੰਗਲ ਵਿੱਚ ਲੱਗੀ ਅੱਗ ਵਿੱਚ ਝੁਲਸ ਗਿਆ ਸੀ। ਅੱਗ ਦੀਆਂ
ਲਪਟਾਂ ਤੋਂ ਬਚਕੇ ਇਹ ਬੇਜੁਬਾਨ ਭੱਜ ਤਾਂ ਆਇਆ, ਪਰ ਜਖ਼ਮੀ ਹੋ ਗਿਆ ਸੀ। ਜਲਨ ਦੇ
ਕਾਰਨ ਤੜਪਦੇ ਇਸ ਬੱਚੇ ਦੀ ਨਜ਼ਰ ਇੱਕ ਇਨਸਾਨ ਉੱਤੇ ਜਦੋਂ ਪਈ, ਤਾਂ ਉਹ ਮਦਦ ਦੀ ਗੁਹਾਰ ਲਗਾਉਂਦਾ ਉਸਦੇ ਕੋਲ ਪੁੱਜਿਆ ਤੇ ਪਹੁੰਚ ਕੇ
ਪਾਣੀ ਮੰਗਣ ਲੱਗਿਆ। ਉਸਨੇ ਹੱਥ ਵਧਾ ਕੇ ਵਿਅਕਤੀ ਤੋਂ ਮੱਦਦ ਮੰਗੀ। ਇਸ ਤੋਂ ਬਾਅਦ ਉਸ ਵਿਅਕਤੀ ਨੇ
ਉਸਨੂੰ ਪਾਣੀ ਲਿਆ ਕੇ ਦਿੱਤਾ ਅਤੇ ਠੰਡੇ ਪਾਣੀ ਨਾਲ ਨੁਹਾਇਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ
ਉੱਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਦਰਦ ਸਾਹਮਣੇ ਆਏ ਇਸ ਤਸਵੀਰਾਂ ਨੂੰ ਵੇਖ ਲੋਕਾਂ ਦਾ ਦਿਲ
ਪਿਘਲ ਗਿਆ। ਦੱਸ ਦਈਏ ਕਿ ਆਸਟ੍ਰੇਲੀਆ ਦੇ ਜੰਗਲ ‘ਚ ਲੱਗੀ ਭਿਆਨਕ ਅੱਗ ਨੇ ਤਬਾਹੀ
ਦਿੱਤੀ ਸੀ। ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪ੍ਰਸ਼ਾਸਨ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ, ਲੇਕਿਨ ਹੁਣੇ ਤੱਕ ਸਫਲ ਨਹੀਂ ਹੋਇਆ ਹੈ।
ਹੁਣ ਹਾਦਸੇ ਹੋਣਗੇ ਘੱਟ,
ਪੰਜਾਬ ਰੋਡਵੇਜ਼ ਨੇ ਬੱਸਾਂ 'ਚ ਫਿੱਟ ਕੀਤਾ ਨਵਾਂ ਯੰਤਰ
ਪੰਜਾਬ ਰੋਡਵੇਜ਼ ਨੇ ਹੁਣ
ਆਪਣੀਆਂ ਬੱਸਾਂ ਵਿੱਚ ਪੈਨਿਕ ਬਟਨ ਮੁਹੱਈਆ ਕਰਵਾਏ ਹਨ। ਇਹ ਲਾਲ ਬਟਨ ਡਰਾਈਵਰ ਸੀਟ ਦੇ ਬਿਲਕੁਲ
ਪਿਛਲੇ ਪਾਸੇ ਹੋਵੇਗਾ, ਜਿਸ ਨੂੰ ਐਮਰਜੈਂਸੀ
ਦੌਰਾਨ ਕੋਈ ਵੀ ਯਾਤਰੀ ਦਬਾ ਸਕਦਾ ਹੈ, ਜਿਸ ਤੋਂ ਬਾਅਦ ਬੱਸ ਇਕਦਮ
ਰੁਕ ਜਾਵੇਗੀ।
ਬਟਨ ਦੀ
ਪੂਰੀ ਰਿਪੋਰਟ ਇੱਕ ਐਪ ਰਾਹੀਂ ਬਸ ਡਿਪੂ ਤੱਕ ਪੰਹੁਚੇਗੀ। ਇਹ ਡਿਵਾਈਸ ਹੁਣ ਤੱਕ ਲੁਧਿਆਣਾ ਡਿਪੂ
ਦੀਆਂ 200 ਤੋਂ ਵੱਧ ਬੱਸਾਂ ਵਿੱਚ
ਲਾਈ ਗਈ ਹੈ ਤੇ ਇਹ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਵਿੱਚ ਉਪਲਬਧ ਹੋਵੇਗਾ। ਇੱਕ ਪਾਸੇ
ਜਿੱਥੇ ਵਿਦਿਆਰਥੀਆਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ, ਦੂਜੇ ਪਾਸੇ ਯੂਨੀਅਨ ਦੇ ਕਰਮਚਾਰੀਆਂ ਨੇ ਇਸ ਵਿੱਚ ਬਹੁਤ ਸਾਰੀਆਂ ਕਮੀਆਂ
ਵੀ ਦੱਸੀਆਂ ਹਨ।
ਜੇ
ਡਰਾਈਵਰ ਜਾਂ ਕੰਡਕਟਰ ਦੀ ਵਲੋਂ ਕੋਈ ਦੁਰਵਿਵਹਾਰ ਕੀਤਾ ਜਾਂਦਾ ਹੈ ਜਾਂ ਬੱਸ ਤੇਜ਼ ਰਫਤਾਰ ਨਾਲ
ਚੱਲਦੀ ਹੈ ਜਾਂ ਕੋਈ ਯਾਤਰੀ ਕਿਸੇ ਕਿਸਮ ਦੀ ਮੁਸੀਬਤ ਵਿੱਚ ਹੈ, ਤਾਂ ਜੇ ਉਹ ਪੈਨਿਕ ਬਟਨ ਦਬਾਉਂਦਾ ਹੈ ਤਾਂ ਉਸ
ਦੀ ਸਾਰੀ ਜਾਣਕਾਰੀ ਸਬੰਧਤ ਡਿਪੂ ਅਧਿਕਾਰੀਆਂ ਤੱਕ ਪਹੁੰਚ ਜਾਵੇਗੀ। ਇਸ ਬੱਸ ਦਾ ਮੈਸਜ ਡਿਪੂ ਨੂੰ
ਮਿਲੇਗਾ ਤੇ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਦੇਣੀ ਪਏਗੀ। ਇਹ
ਡਿਵਾਈਸ ਇਕ ਐਪ ਨਾਲ ਜੁੜੀ ਹੋਈ ਹੈ ਜਿਸ ਦਾ ਯੂਜ਼ਰ ਪਾਸਵਰਡ ਸਿਰਫ ਡਿਪੂ ਦੇ ਮੈਨੇਜਰ ਨੂੰ ਕੋਲ
ਹੋਵੇਗਾ।
ਵਿਦਿਆਰਥੀਆਂ ਨੇ ਪੰਜਾਬ
ਰੋਡਵੇਜ਼ ਦੀਆਂ ਬੱਸਾਂ ਵਿੱਚ ਇਸ ਯੰਤਰ ਦੀ ਸਥਾਪਨਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ
ਜੇ ਡਰਾਈਵਰ ਬੱਸ ਨੂੰ ਨਹੀਂ ਰੋਕਦੇ ਜਾਂ ਵਿਦਿਆਰਥੀ ਨਾਲ ਦੁਰਵਿਵਹਾਰ ਨਹੀਂ ਕਰਦੇ ਤਾਂ ਇਸ ਦੀ
ਸੂਚਨਾ ਸਬੰਧਤ ਮੈਨੇਜਰ ਨੂੰ ਦਿੱਤੀ ਜਾਵੇਗੀ ਤੇ ਡਰਾਈਵਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਕ ਪਾਸੇ ਜਿਥੇ ਯਾਤਰੀਆਂ ਨੂੰ
ਸੁਰੱਖਿਆ ਪ੍ਰਦਾਨ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ, ਉਥੇ
ਰੋਡਵੇਜ਼ ਮੁਲਾਜ਼ਮ ਯੂਨੀਅਨ ਨੇ ਇਸ ਵਿੱਚ ਕਈ ਖਾਮੀਆਂ ਦੱਸੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ
ਪਹਿਲਾਂ ਇਹ ਬਟਨ ਨਿੱਜੀ ਬੱਸਾਂ ਵਿੱਚ ਲਾਇਆ ਜਾਣਾ ਚਾਹੀਦਾ ਸੀ ਕਿਉਂਕਿ ਪ੍ਰਾਈਵੇਟ ਬੱਸਾਂ ਵੀ
ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇ ਬੱਸਾਂ ਡਿਵਾਈਸ ਦੀ ਰਫਤਾਰ ਨਾਲ
ਚਲਾਈਆਂ ਜਾਂਦੀਆਂ ਹਨ ਤਾਂ ਯਾਤਰੀਆਂ ਨੂੰ ਸਮੇਂ ਦੀ ਸਿਰ ਮੰਜ਼ਲ ਤੇ ਪਹੁੰਚਣ 'ਚ
ਮੁਸ਼ਕਲ ਹੋਵੇਗੀ।
ਆਖਰ ਮੈਦਾਨ 'ਚ ਨਿੱਤਰੇ ਪਰਮਿੰਦਰ ਢੀਂਡਸਾ,
ਪਹਿਲੀ ਵਾਰ ਕਹੀ ਵੱਡੀ ਗੱਲ
ਆਖਰ ਅਕਾਲੀ ਵਿਧਾਇਕ
ਪਰਮਿੰਦਰ ਢੀਂਡਸਾ ਨੇ ਵੀ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹ ਹੀ ਲਿਆ ਹੈ। ਹੁਣ ਤੱਕ ਉਹ ਆਪਣੇ
ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਕੰਨੀ ਕਤਰਾ ਸਨ ਪਰ ਵਿਧਾਇਕ ਦਲ ਦੀ
ਲੀਡਰੀ ਛੱਡਣ ਮਗਰੋਂ ਪਰਮਿੰਦਰ ਢੀਂਡਸਾ ਨੇ ਅੱਜ ਪਹਿਲੀ ਵਾਰ ਸਪਸ਼ਟ ਕੀਤਾ ਕਿ ਅਕਾਲੀ ਦਲ ਵਿੱਚ ਕੁਝ
ਵੀ ਸਹੀ ਨਹੀਂ ਚੱਲ ਰਿਹਾ।
ਉਨ੍ਹਾਂ
ਕਿਹਾ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਜਿਸ ਮੁੱਦੇ ਨੂੰ ਲੈ ਕੇ ਅਸਤੀਫਾ ਦਿੱਤਾ
ਸੀ, ਉਸੇ ਨੂੰ ਮੁੱਖ ਰੱਖ ਕਿ
ਮੈਂ ਵੀ ਪਿੱਛੇ ਹਟਿਆ ਹਾਂ। ਉਨ੍ਹਾਂ ਕਿਹਾ ਕਿਸਿਧਾਂਤਕ ਤੌਰ 'ਤੇ ਜਿਨ੍ਹਾਂ ਲੀਹਾਂ ਨੂੰ ਲੈ ਕੇ ਅਕਾਲੀ ਦਲ ਬਣਾਇਆ ਗਿਆ ਸੀ, ਉਨ੍ਹਾਂ ਲੀਹਾਂ 'ਤੇ ਦੁਬਾਰਾ ਅਕਾਲੀ ਦਲ ਨੂੰ ਤੋਰਨ ਲਈ ਸੁਖਦੇਵ
ਸਿੰਘ ਢੀਂਡਸਾ ਨੇ ਬੀੜਾ ਚੁੱਕਿਆ ਹੈ। ਇਸ ਲਈ ਹੁਣ ਮੈਂ ਵੀ ਉਨ੍ਹਾਂ ਦੇ ਨਾਲ ਹਾਂ।
ਅਕਾਲੀ ਦਲ ਵਿੱਚ ਬਾਦਲ
ਪਰਿਵਾਰ ਦੀਆਂ ਨੀਤੀਆਂ ਬਾਰੇ ਪਰਮਿੰਦਰ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ।
ਗੱਲ ਸਿਧਾਂਤ ਦੀ ਹੈ। ਮੈਨੂੰ ਤੇ ਢੀਂਡਸਾ ਸਾਹਿਬ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ। ਅਸੀ ਇਹ
ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇ। ਜਿਸ ਸੋਚ ਨੂੰ ਲੈ ਕੇ ਸ਼੍ਰੋਮਣੀ
ਅਕਾਲੀ ਦਲ ਸਥਾਪਤ ਹੋਇਆ ਸੀ, ਉਸ ਸੋਚ ਨੂੰ ਅਪਣਾ ਕੇ ਸਾਰੇ ਚੱਲੀਏ। ਇਸ ਨਾਲ ਹੀ ਅਕਾਲੀ ਦਲ ਮਜਬੂਤ ਹੋਏਗਾ।
ਉਨ੍ਹਾਂ ਕਿਹਾ ਕਿ ਵੱਡੇ
ਢੀਂਡਸਾ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਕਦੇ ਵੀ ਸਵਾਲ ਖੜ੍ਹੇ ਨਹੀਂ ਕੀਤੇ। ਉਨ੍ਹਾਂ ਨੇ
ਸਿਸਟਮ ਦੀ ਗੱਲ ਕੀਤੀ ਸੀ। ਉਹ ਵੀ ਅੰਦਰੂਨੀ ਜਮਹੂਰੀਅਤ ਨੂੰ ਪਾਰਟੀ ਵਿੱਚ ਬਹਾਲ ਕਰਨਾ ਚਾਹੁੰਦੇ
ਹਨ। ਅਕਾਲੀ ਦਲ ਨੇ ਸਾਨੂੰ ਬਹੁਤ ਮਾਨ ਦਿੱਤਾ ਹੈ।
ਯਾਦ ਰਹੇ ਟਕਸਾਲੀ ਲੀਡਰ
ਸੁਖਦੇਵ ਸਿੰਘ ਢੀਂਡਸਾ ਕਾਫੀ ਸਮੇਂ ਤੋਂ ਕਹਿ ਰਹੇ ਹਨ ਕਿ ਅਕਾਲੀ ਦਲ 'ਤੇ
ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਹੈ। ਇਹ ਪਰਿਵਾਰ ਹੀ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ
ਸਾਹਿਬ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਨਾਲ ਪੰਥਕ ਸੰਕਟ ਖੜ੍ਹਾ ਹੋ ਰਿਹਾ ਹੈ।
ਉਧਰ, ਪਰਮਿੰਦਰ
ਢੀਂਡਸਾ ਦੇ ਬਾਗੀ ਤੇਵਰਾਂ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਸੁਖਬੀਰ ਬਾਦਲ ਹੁਣ ਉਨ੍ਹਾਂ ਖਿਲਾਫ
ਕਾਰਵਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜਿੰਨੇ ਵੀ ਟਕਸਾਲੀ ਲੀਡਰਾਂ ਨੇ ਬਾਦਲ ਪਰਿਵਾਰ ਖਿਲਾਫ
ਝੰਡਾ ਚੁੱਕਿਆ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਸਿਰਫ ਸੁਖਦੇਵ ਸਿੰਘ
ਢੀਂਡਸਾ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਨਰਮ ਸਨ।
ਯੂਕੇ 'ਚ ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ!
ਸ਼੍ਰੀ ਗੁਰੂ ਨਾਨਕ ਦੇਵ ਜੀ
ਦੇ 550 ਸਾਲਾ ਗੁਰਪੁਰਬ 'ਤੇ ਏਅਰ ਇੰਡੀਆ ਵੱਲੋਂ ਸਟੇਨਸਟੈਡ ਹਵਾਈ ਅੱਡੇ
ਤੋਂ ਅੰਮ੍ਰਿਤਸਰ ਲਈ ਸ਼ੁਰੂ ਕੀਤੀ ਸਿੱਧੀ ਉਡਾਣ ਰਹੇਗੀ। ਇਸ ਦੇ ਬੰਦ ਹੋਣ ਬਾਰੇ ਅਫਵਾਹਾਂ ਫੈਲਾਈਆਂ
ਜਾ ਰਹੀਆਂ ਹਨ। ਇਹ ਦਾਅਵਾ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕੀਤਾ ਹੈ।
ਦਰਅਸਲ
ਸੇਵਾ ਟਰੱਸਟ ਯੂਕੇ ਤੇ ਸਿੰਘ ਸਭਾ ਸਾਊਥਹਾਲ ਦੇ ਸੀਨੀਅਰ ਨੁਮਾਇੰਦਿਆਂ ਦੀ ਏਅਰ ਇੰਡੀਆ ਨਾਲ ਅਹਿਮ
ਮੀਟਿੰਗ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਪਾਰਕ ਐਵੀਨਿਊ ਵਿਖੇ ਹੋਈ। ਮੀਟਿੰਗ ਵਿੱਚ ਸੇਵਾ ਟਰੱਸਟ
ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ, ਸਿੰਘ
ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਏਅਰ
ਇੰਡੀਆ ਦੇ ਹੀਥਰੋ ਤੇ ਸਟੇਨਸਟੈਡ ਹਵਾਈ ਅੱਡਿਆਂ ਦੇ ਮੈਨੇਜਰ ਅਨਿਲ ਮਾਥਿਨ ਤੇ ਰਾਜ ਮਲਹੋਤਰਾ ਨੇ
ਹਿੱਸਾ ਲਿਆ।
ਇਸ ਮੌਕੇ ਅਨਿਲ ਮਾਥਿਨ ਨੇ
ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ 'ਤੇ
ਏਅਰ ਇੰਡੀਆਂ ਵੱਲੋਂ ਸਟੇਨਸਟੈਡ ਹਵਾਈ ਅੱਡੇ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਜੋ ਸਿੱਧੀ ਉਡਾਣ
ਸ਼ੁਰੂ ਕੀਤੀ ਗਈ ਸੀ, ਬਾਰੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦਕਿ ਏਅਰ ਇੰਡੀਆ ਵੱਲੋਂ ਇਸ ਉਡਾਣ ਨੂੰ
ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਹਵਾਈ ਰੂਟ ਦੀ ਸਫ਼ਲਤਾ
ਸਵਾਰੀਆਂ ਦੀ ਗਿਣਤੀ 'ਤੇ ਵੀ ਨਿਰਭਰ ਹੁੰਦੀ ਹੈ ਕਿ ਕਿੰਨੀ ਮਾਤਰਾ ਵਿੱਚ ਸਵਾਰੀਆਂ ਸਫ਼ਰ ਕਰ ਰਹੀਆਂ ਹਨ।
ਇਸ ਮੌਕੇ ਕੌਂਸਲਰ ਸੇਖੋਂ ਤੇ
ਮੱਲੀ ਨੇ ਹੀਥਰੋ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸਬੰਧੀ ਤੱਥ ਸਾਂਝੇ ਕੀਤੇ। ਉਨ੍ਹਾਂ ਪੰਜਾਬੀ ਤੇ
ਸਿੱਖ ਭਾਈਚਾਰੇ ਵੱਲੋਂ ਵੱਡੇ ਪੱਧਰ ’ਤੇ ਉੱਠ ਰਹੀ ਇਸ ਮੰਗ ਤੋਂ ਜਾਣੂ ਕਰਵਾਇਆ ਕਿ
ਹੀਥਰੋ ਤੋਂ ਏਅਰ ਇੰਡੀਆ ਨੂੰ ਸਟੈਨਸਟਿੱਡ ਨਾਲੋਂ ਵੱਧ ਸਵਾਰੀਆਂ ਮਿਲਣਗੀਆਂ ਤੇ ਅਮਰੀਕਾ, ਕੈਨੇਡਾ, ਯੂਰਪ
ਤੋਂ ਆਉਣ ਵਾਲੇ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਵੀ ਇਸ ਫਲਾਈਟ ਦਾ ਲਾਭ ਮਿਲੇਗਾ। ਇਸ ਨਾਲ ਏਅਰ
ਇੰਡੀਆ ਦੀ ਆਮਦਨ ਵੀ ਵਧੇਗੀ। ਉਕਤ ਅਧਿਕਾਰੀਆਂ ਨੇ ਕਿਹਾ ਕਿ ਉਹ ਪੰਜਾਬੀਆਂ ਦੀ ਇਸ ਮੰਗ ਨੂੰ ਮੁੜ
ਸੀਨੀਅਰ ਅਧਿਕਾਰੀਆਂ ਨਾਲ ਸਾਂਝੀ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਦੀ ਤਿੰਨ ਮੈਂਬਰੀ ਕਮੇਟੀ
ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ‘ਚ ਉਜਾੜੇ ਤੇ
ਪੁਲਿਸ ਧੱਕੇਸ਼ਾਹੀ ਦਾ ਸਾਹਮਣਾ ਕਰ ਰਹੇ ਸਿੱਖਾਂ ਦੀ ਕਰੇਗੀ ਮਦਦ
ਸ਼੍ਰੋਮਣੀ ਅਕਾਲੀ ਦਲ ਦੀ ਤਿੰਨ ਮੈਂਬਰੀ ਕਮੇਟੀ, ਜਿਸ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰੀ ਨਰੇਸ਼ ਗੁਜਰਾਲ ਸ਼ਾਮਿਲ
ਹਨ, ਜਲਦੀ ਹੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਜਾ
ਕੇ ਉਹਨਾਂ ਪੀੜਤ ਸਿੱਖਾਂ ਦੀ ਮਦਦ ਕਰੇਗੀ, ਜਿਹੜੇ ਸਥਾਨਕ ਪ੍ਰਸਾਸ਼ਨ ਦੀ ਅਣਗਹਿਲੀ ਸਦਕਾ ਉਜਾੜੇ ਅਤੇ ਝੂਠੇ ਪੁਲਿਸ
ਕੇਸਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ
ਚੀਮਾ ਨੇ ਕਿਹਾ ਕਿ ਪਾਰਟੀ ਨੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਤਾਜ਼ਾ ਵਾਪਰੀਆਂ ਘਟਨਾਵਾਂ
ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਿੱਖਾਂ ਦੀ ਤੁਰੰਤ ਮੱਦਦ ਕਰਨ ਦਾ ਫੈਸਲਾ ਕੀਤਾ ਹੈ।
ਉਹਨਾਂ ਕਿਹਾ ਕਿ ਤਿੰਨ ਸੀਨੀਅਰ ਆਗੂ ਸਰਦਾਰ ਭੂੰਦੜ, ਪ੍ਰੋਫੈਸਰ ਚੰਦੂਮਾਜਰਾ ਅਤੇ ਸ੍ਰੀ ਗੁਜਰਾਲ ਜਲਦੀ ਹੀ ਮੱਧ ਪ੍ਰਦੇਸ਼ ਅਤੇ
ਉੱਤਰ ਪ੍ਰੁਦੇਸ਼ ਜਾ ਕੇ ਉਹਨਾਂ ਸਿੱਖਾਂ ਦੀ ਮੱਦਦ ਕਰਨਗੇ, ਜਿਹਨਾਂ ਨੂੰ ਬਿਨਾਂ ਕਿਸੇ ਗਲਤੀ ਤੋਂ ਸਥਾਨਕ ਪ੍ਰਸਾਸ਼ਨ ਦੁਆਰਾ ਨਿਸ਼ਾਨਾ
ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਸਿੱਖਾਂ ਦੇ ਘਰਾਂ ਅਤੇ ਰੁਜ਼ਗਾਰ ਉੱਤੇ ਮੰਡਰਾ ਰਹੇ
ਖਤਰੇ ਦਾ ਸਾਹਮਣਾ ਕਰਨ ਲਈ ਅਕਾਲੀ ਦਲ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ
ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਅੰਦਰ ਸਿੱਖਾਂ ਦੇ 9 ਘਰਾਂ ਅਤੇ 200 ਏਕੜ
ਜ਼ਮੀਨ ਨੂੰ ਸਥਾਨਕ ਪ੍ਰਸਾਸ਼ਨ ਵੱਲੋਂ ‘ਗੈਰਕਾਨੂੰਨੀ
ਕਬਜ਼ੇ ਵਾਲੀ ਸੰਪਤੀ’ ਕਹਿ ਕੇ ਖੋਹਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਇੱਕ
ਨਗਰ ਕੀਰਤਨ ਵਿਚ ਭਾਗ ਲੈਣ ਵਾਲੇ 55 ਸਿੱਖਾਂ
ਉੱਤੇ ਝੂਠੇ ਕੇਸ ਪਾ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਅਕਾਲੀ ਦਲ ਕਮੇਟੀ ਦੇ ਮੈਂਬਰ ਇਹਨਾਂ
ਦੋਵੇਂ ਥਾਂਵਾਂ ਉੱਤੇ ਜਾਣਗੇ ਅਤੇ ਪੀੜਤਾਂ ਦੇ ਕੇਸਾਂ ਨੂੰ ਸਹੀ ਢੰਗ ਨਾਲ ਉਠਾਉਣਗੇ।
ਟਰਾਂਸਪੋਰਟ ਮਹਿਕਮੇ ਨੇ ਉਲਝਾਏ ਅਕਾਲੀ,
ਠੋਕਿਆ ਮੋਟਾ ਜ਼ੁਰਮਾਨਾ!
ਟਰਾਂਸਪੋਰਟ ਮਹਿਕਮੇ ਨੇ ਅਕਾਲੀ ਲੀਡਰ ਖਿਲਾਫ
ਸ਼ਿਕੰਜ਼ਾ ਕੱਸਿਆ ਹੈ। ਫ਼ਰੀਦਕੋਟ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਨੇ ਅਕਾਲੀ ਟਰਾਂਸਪੋਰਟਰ ਨੂੰ ਪੱਤਰ
ਜਾਰੀ ਕਰਕੇ ਟੈਕਸ ਦੇ ਬਕਾਇਆ 98 ਲੱਖ
ਰੁਪਏ ਪੰਜ ਦਿਨਾਂ ਵਿੱਚ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਨੇ
ਆਪਣੇ ਪੱਤਰ ਨੰਬਰ 353 ਰਾਹੀਂ ਕੁਲੈਕਟਰ ਫਰੀਦਕੋਟ ਨੂੰ
ਬੇਨਤੀ ਕੀਤੀ ਹੈ ਕਿ ਅਕਾਲੀ ਲੀਡਰ ਤੋਂ 98 ਲੱਖ 39 ਹਜ਼ਾਰ ਰੁਪਏ ਉਗਰਾਹਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਇਹ ਪੱਤਰ ਮਿਲਣ ਤੋਂ ਬਾਅਦ ਤਹਿਸੀਲਦਾਰ ਫਰੀਦਕੋਟ ਨੇ ਪੱਤਰ ਨੰਬਰ 595 ਮਿਤੀ 03.01.2020 ਜਾਰੀ ਕਰਕੇ ਮੈਸ: ਬੇਨਜ਼ੀਰ ਟਰਾਂਸਪੋਰਟ ਕੰਪਨੀ ਫ਼ਰੀਦਕੋਟ ਨੂੰ ਹਦਾਇਤ ਕੀਤੀ ਹੈ ਕਿ 98 ਲੱਖ ਰੁਪਏ 39 ਹਜ਼ਾਰ ਰੁਪਏ ਪੰਜ ਦਿਨਾਂ ਦੇ ਅੰਦਰ ਵਿਭਾਗ ਨੂੰ ਜਮ੍ਹਾਂ ਕਰਵਾਏ ਜਾਣ। ਇਹ ਟਰਾਂਸਪੋਰਟ ਕੰਪਨੀ ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪਰਿਵਾਰ ਨਾਲ ਸਬੰਧਤ ਹੈ।
ਹਾਸਲ ਜਾਣਕਾਰੀ ਮੁਤਾਬਕ ਬੇਨਜ਼ੀਰ ਟਰਾਂਸਪੋਰਟ ਹੁਣ ਬੰਦ ਹੋ ਚੁੱਕੀ ਹੈ। ਇਸ ਦਾ ਟਰਾਂਸਪੋਰਟ ਵਿਭਾਗ ਵੱਲ ਕਰੀਬ 98 ਲੱਖ ਰੁਪਏ ਟੈਕਸ, ਵਿਆਜ ਤੇ ਜੁਰਮਾਨਾ ਬਕਾਇਆ ਪਿਆ ਹੈ। ਇਸ ਨੂੰ ਵਸੂਲਣ ਲਈ ਟਰਾਂਸਪੋਰਟ ਵਿਭਾਗ ਪਿਛਲੇ 10 ਸਾਲ ਤੋਂ ਕਾਨੂੰਨੀ ਕਾਰਵਾਈ ਵਿੱਚ ਲੱਗਾ ਹੋਇਆ ਹੈ।
ਉਧਰ, ਅਕਾਲੀ ਲੀਡਰ ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਟਰਾਂਸਪੋਰਟ ਵਿਭਾਗ ਦਾ ਕੋਈ ਬਕਾਇਆ ਨਹੀਂ ਦੇਣਾ ਤੇ ਪ੍ਰਸ਼ਾਸਨ ਨੇ ਸਿਆਸੀ ਸਲਾਹਕਾਰ ਦੇ ਦਬਾਅ ਹੇਠ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇੱਕ ਦਿਨ ਪਹਿਲਾਂ ਕੁਸ਼ਲਦੀਪ ਢਿੱਲੋਂ ਦੇ ਗੈਂਗਸਟਰ ਨਿਸ਼ਾਨ ਸਿੰਘ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਸੀ ਤੇ ਇਸੇ ਰੰਜਿਸ਼ ਤਹਿਤ ਉਨ੍ਹਾਂ ਦੇ ਪਰਿਵਾਰ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਦੀ ਟਰਾਂਸਪੋਰਟ ਕੰਪਨੀ ਪਿਛਲੇ 15 ਸਾਲ ਤੋਂ ਬੰਦ ਪਈ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਫਰੀਦਕੋਟ ਦੇ ਸਕੱਤਰ ਹਰਦੀਪ ਸਿੰਘ ਨੇ 98 ਲੱਖ ਦੇ ਬਕਾਏ ਦਾ ਪੱਤਰ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਪੱਤਰ ਮਿਲਣ ਤੋਂ ਬਾਅਦ ਤਹਿਸੀਲਦਾਰ ਫਰੀਦਕੋਟ ਨੇ ਪੱਤਰ ਨੰਬਰ 595 ਮਿਤੀ 03.01.2020 ਜਾਰੀ ਕਰਕੇ ਮੈਸ: ਬੇਨਜ਼ੀਰ ਟਰਾਂਸਪੋਰਟ ਕੰਪਨੀ ਫ਼ਰੀਦਕੋਟ ਨੂੰ ਹਦਾਇਤ ਕੀਤੀ ਹੈ ਕਿ 98 ਲੱਖ ਰੁਪਏ 39 ਹਜ਼ਾਰ ਰੁਪਏ ਪੰਜ ਦਿਨਾਂ ਦੇ ਅੰਦਰ ਵਿਭਾਗ ਨੂੰ ਜਮ੍ਹਾਂ ਕਰਵਾਏ ਜਾਣ। ਇਹ ਟਰਾਂਸਪੋਰਟ ਕੰਪਨੀ ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪਰਿਵਾਰ ਨਾਲ ਸਬੰਧਤ ਹੈ।
ਹਾਸਲ ਜਾਣਕਾਰੀ ਮੁਤਾਬਕ ਬੇਨਜ਼ੀਰ ਟਰਾਂਸਪੋਰਟ ਹੁਣ ਬੰਦ ਹੋ ਚੁੱਕੀ ਹੈ। ਇਸ ਦਾ ਟਰਾਂਸਪੋਰਟ ਵਿਭਾਗ ਵੱਲ ਕਰੀਬ 98 ਲੱਖ ਰੁਪਏ ਟੈਕਸ, ਵਿਆਜ ਤੇ ਜੁਰਮਾਨਾ ਬਕਾਇਆ ਪਿਆ ਹੈ। ਇਸ ਨੂੰ ਵਸੂਲਣ ਲਈ ਟਰਾਂਸਪੋਰਟ ਵਿਭਾਗ ਪਿਛਲੇ 10 ਸਾਲ ਤੋਂ ਕਾਨੂੰਨੀ ਕਾਰਵਾਈ ਵਿੱਚ ਲੱਗਾ ਹੋਇਆ ਹੈ।
ਉਧਰ, ਅਕਾਲੀ ਲੀਡਰ ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਟਰਾਂਸਪੋਰਟ ਵਿਭਾਗ ਦਾ ਕੋਈ ਬਕਾਇਆ ਨਹੀਂ ਦੇਣਾ ਤੇ ਪ੍ਰਸ਼ਾਸਨ ਨੇ ਸਿਆਸੀ ਸਲਾਹਕਾਰ ਦੇ ਦਬਾਅ ਹੇਠ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇੱਕ ਦਿਨ ਪਹਿਲਾਂ ਕੁਸ਼ਲਦੀਪ ਢਿੱਲੋਂ ਦੇ ਗੈਂਗਸਟਰ ਨਿਸ਼ਾਨ ਸਿੰਘ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਸੀ ਤੇ ਇਸੇ ਰੰਜਿਸ਼ ਤਹਿਤ ਉਨ੍ਹਾਂ ਦੇ ਪਰਿਵਾਰ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਦੀ ਟਰਾਂਸਪੋਰਟ ਕੰਪਨੀ ਪਿਛਲੇ 15 ਸਾਲ ਤੋਂ ਬੰਦ ਪਈ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਫਰੀਦਕੋਟ ਦੇ ਸਕੱਤਰ ਹਰਦੀਪ ਸਿੰਘ ਨੇ 98 ਲੱਖ ਦੇ ਬਕਾਏ ਦਾ ਪੱਤਰ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਗ਼ਦਰ ਪਾਰਟੀ ਦੇ ਬਾਨੀ
ਬਾਬਾ ਸੋਹਣ ਸਿੰਘ ਭਕਨਾ ਦਾ ਬੁੱਤ
ਸਥਾਪਤ ਕੀਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ
ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ 150ਵੇਂ ਜਨਮ ਦਿਹਾੜੇ ਮੌਕੇ ਇਸ ਮਹਾਨ ਆਜ਼ਾਦੀ ਘੁਲਾਟੀਏ ਦਾ ਬੁੱਤ ਸਥਾਪਤ
ਕਰੇਗੀ।
ਮੁੱਖ ਮੰਤਰੀ ਨੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ ਨਿਰਦੇਸ਼ ਦਿੱਤੇ
ਹਨ ਕਿ ਮਹਾਨ ਇਨਕਲਾਬੀ ਬਾਬਾ ਸੋਹਣ ਸਿੰਘ ਭਕਨਾ ਦੀ ਯਾਦ ਵਿੱਚ ਬੁੱਤ ਸਥਾਪਤ ਕਰਨ ਲਈ ਰੂਪ-ਰੇਖਾ
ਤਿਆਰ ਕੀਤੀ ਜਾਵੇ। ਬਾਬਾ ਭਕਨਾ ਨੇ ਬਰਤਾਨਵੀ ਸ਼ਾਸਨ ਦੇ ਜ਼ੁਲਮਾਂ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਣ
ਲਈ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਅੱਜ ਬਾਬਾ ਭਕਨਾ ਸਣੇ ਅਨੇਕਾਂ
ਆਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਕ੍ਰਾਂਤੀਕਾਰੀਆਂ ਜਿਵੇਂ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ
ਸਿੰਘ ਸਰਾਭਾ, ਸ਼ਹੀਦ ੳੂਧਮ ਸਿੰਘ ਅਤੇ ਮਦਨ ਲਾਲ ਢੀਂਗਰਾ ਦੀਆਂ
ਕੁਰਬਾਨੀਆਂ ਸਦਕਾ ਹੀ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਕੌਮੀ ਨਾਇਕਾਂ ਨੂੰ ਮੂਰਤੀ ਦੇ ਮਾਧਿਅਮ
ਰਾਹੀਂ ਰੂਪਮਾਨ ਕਰਕੇ ਅਮਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤਾਂ ਜੋ ਨੌਜਵਾਨ ਪੀੜੀ ਇਨਾਂ ਮਹਾਨ ਕ੍ਰਾਂਤੀਕਾਰਾਂ ਦੇ
ਜੀਵਨ ਤੋਂ ਸੇਧ ਲੈ ਸਕੇ ਅਤੇ ਕੌਮ ਲਈ ਕੁਰਬਾਨ ਹੋਣ ਵਾਲੇ ਇਨਾਂ ਇਨਕਲਾਬੀ ਅਤੇ ਆਜ਼ਾਦੀ ਘੁਲਾਟੀਆਂ
ਵਾਂਗ ਹਿੰਮਤ ਤੇ ਨਿਡਰਤਾ ਦੀ ਭਾਵਨਾ ’ਚ
ਰੰਗੇ ਜਾ ਸਕਣ।
ਆਖਰ ਅਧਿਆਪਕ ਯੋਗਤਾ ਟੈਸਟ 'ਚ ਕੀ ਘਾਲਾ-ਮਾਲਾ?
ਜਾਂਚ 'ਚ ਹੋਣਗੇ ਖੁਲਾਸੇ!
ਅਧਿਆਪਕ ਯੋਗਤਾ ਟੈਸਟ
(ਟੈੱਟ) ਦੋ ਵਾਰ ਮੁਅੱਤਲ ਹੋਣ ਮਗਰੋਂ ਕਈ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ
ਵੱਲੋਂ ਲਏ ਜਾ ਰਹੇ ਟੈਸਟ ਦੇ ਪ੍ਰਬੰਧਾਂ 'ਚ
ਖਾਮੀਆਂ ਕਿਸੇ ਵੱਡੇ ਘੁਟਾਲੇ ਵੱਲ ਇਸ਼ਾਰਾ ਕਰਦੀਆਂ ਹਨ। ਇਸ ਮਗਰੋਂ ਬੋਰਡ ਮੈਨੇਜਮੈਂਟ ਨੇ ਜਾਂਚ ਦੇ
ਹੁਕਮ ਦਿੱਤੇ ਹਨ। ਸੂਤਰਾਂ ਮੁਤਾਬਕ ਜੇਕਰ ਸਹੀ ਤਰੀਕੇ ਨਾਲ ਜਾਂਚ ਹੋਈ ਤਾਂ ਵੱਡੇ ਖੁਲਾਸੇ ਹੋ
ਸਕਦੇ ਹਨ।
ਦਰਅਸਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਜਨਵਰੀ ਨੂੰ ਲਿਆ ਜਾਣ
ਵਾਲਾ ਅਧਿਆਪਕ ਯੋਗਤਾ ਟੈਸਟ ਕਈ ਖ਼ਾਮੀਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ
ਟੈਸਟ 22 ਦਸੰਬਰ ਨੂੰ ਲਿਆ ਜਾਣਾ ਸੀ
ਪਰ ਅਚਾਨਕ ਮੁਅੱਤਲ ਕਰਕੇ 5 ਜਨਵਰੀ ਦੀ ਨਵੀਂ ਤਾਰੀਖ
ਐਲਾਨ ਦਿੱਤੀ ਸੀ। ਇਸ ਮਗਰੋਂ 5 ਜਨਵਰੀ ਦੀ ਬਜਾਏ 19 ਜਨਵਰੀ ਤਾਰੀਖ ਐਲਾਨ ਦਿੱਤੀ ਗਈ।
ਇਸ ਦਾ ਨੋਟਿਸ ਲੈਂਦਿਆਂ ਬੋਰਡ
ਮੈਨੇਜਮੈਂਟ ਨੇ ਟੈੱਟ ਲਈ ਅਲਾਟ ਕੀਤੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਤੇ ਪ੍ਰੀਖਿਆ ਸਬੰਧੀ
ਹਦਾਇਤਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਕੰਟਰੋਲਰ (ਪ੍ਰੀਖਿਆਵਾਂ) ਜਨਕ ਰਾਜ ਮਹਿਰੋਕ, ਡਾਇਰੈਕਟਰ
(ਪ੍ਰੀਖਿਆਵਾਂ) ਡਾ. ਨਵਨੀਤ ਕੌਰ ਗਿੱਲ ਤੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਪੜਤਾਲ ਕਰਨ ਦੇ
ਹੁਕਮ ਦਿੱਤੇ ਹਨ। ਇਹ ਤਾਜ਼ਾ ਆਦੇਸ਼
ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਦੇ ਦਸਖ਼ਤਾਂ ਹੇਠ ਜਾਰੀ ਕੀਤੇ
ਗਏ ਹਨ।
ਸਕੱਤਰ ਨੇ ਇਸ ਸਬੰਧੀ ਐਸਸੀਈਆਰਟੀ ਦੇ ਡਾਇਰੈਕਟਰ-ਕਮ-ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੂੰ ਸਮੁੱਚੇ ਮਾਮਲੇ ਦੀ ਜਾਂਚ ਸੌਂਪੀ ਹੈ। ਉਨ੍ਹਾਂ ਕਿਹਾ ਕਿ ਡੀਜੀਐਸਈ ਦੇ ਓਐਸਡੀ ਆਈਪੀਐਸ ਮਲਹੋਤਰਾ ਇਸ ਪੜਤਾਲ ਵਿੱਚ ਸਹਿਯੋਗ ਕਰਨਗੇ। ਬੋਰਡ ਮੈਨੇਜਮੈਂਟ ਨੇ ਜਾਂਚ ਅਧਿਕਾਰੀ ਨੂੰ ਪੜਤਾਲ ਦਾ ਕੰਮ 8 ਜਨਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਹੈ।
ਸੂਤਰਾਂ ਮੁਤਾਬਕ ਟੈਟ ਲਈ ਉਮੀਦਵਾਰਾਂ ਦੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਹੁਣ ਇਹ ਪ੍ਰੀਖਿਆ 19 ਜਨਵਰੀ ਨੂੰ ਲਈ ਜਾਵੇਗੀ ਤੇ ਇਸ ਸਬੰਧੀ ਨਵੇਂ ਸਿਰਿਓਂ ਪ੍ਰਬੰਧ ਕੀਤੇ ਜਾਣਗੇ। ਉਮੀਦਵਾਰਾਂ ਦੇ ਇਕੱਠੇ ਬੈਠਣ ਨਾਲ ਨਕਲ ਦੀ ਸੰਭਾਵਨਾ ਦੇ ਮੱਦੇਨਜ਼ਰ ਐਪਲੀਕੇਸ਼ਨ ਫਾਰਮਾਂ ਨੂੰ ਤਰਤੀਬਵਾਰ ਕਰਨ ਮਗਰੋਂ ਹੀ ਨਵੇਂ ਰੋਲ ਨੰਬਰ ਜਾਰੀ ਕੀਤੇ ਜਾਣੇ ਹਨ।
ਪ੍ਰੀਖਿਆਰਥੀਆਂ ਨੂੰ 15 ਜਨਵਰੀ ਨੂੰ ਨਵੇਂ ਸਿਰਿਓਂ ਰੋਲ ਨੰਬਰ ਜਾਰੀ ਕੀਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਇਹ ਰੋਲ ਨੰਬਰ ਉਨ੍ਹਾਂ ਦੇ ਐਪਲੀਕੇਸ਼ਨ ਫਾਰਮ ਵਿੱਚ ਭਰੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਐਸਐਮਐਸ ਰਾਹੀਂ ਤੇ ਈਮੇਲ ’ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਇਹ ਰੋਲ ਨੰਬਰ ਅਧਿਆਪਕ ਯੋਗਤਾ ਟੈੱਸਟ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕੀਤੇ ਜਾ ਸਕਣਗੇ।
ਸਕੱਤਰ ਨੇ ਇਸ ਸਬੰਧੀ ਐਸਸੀਈਆਰਟੀ ਦੇ ਡਾਇਰੈਕਟਰ-ਕਮ-ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੂੰ ਸਮੁੱਚੇ ਮਾਮਲੇ ਦੀ ਜਾਂਚ ਸੌਂਪੀ ਹੈ। ਉਨ੍ਹਾਂ ਕਿਹਾ ਕਿ ਡੀਜੀਐਸਈ ਦੇ ਓਐਸਡੀ ਆਈਪੀਐਸ ਮਲਹੋਤਰਾ ਇਸ ਪੜਤਾਲ ਵਿੱਚ ਸਹਿਯੋਗ ਕਰਨਗੇ। ਬੋਰਡ ਮੈਨੇਜਮੈਂਟ ਨੇ ਜਾਂਚ ਅਧਿਕਾਰੀ ਨੂੰ ਪੜਤਾਲ ਦਾ ਕੰਮ 8 ਜਨਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਹੈ।
ਸੂਤਰਾਂ ਮੁਤਾਬਕ ਟੈਟ ਲਈ ਉਮੀਦਵਾਰਾਂ ਦੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਹੁਣ ਇਹ ਪ੍ਰੀਖਿਆ 19 ਜਨਵਰੀ ਨੂੰ ਲਈ ਜਾਵੇਗੀ ਤੇ ਇਸ ਸਬੰਧੀ ਨਵੇਂ ਸਿਰਿਓਂ ਪ੍ਰਬੰਧ ਕੀਤੇ ਜਾਣਗੇ। ਉਮੀਦਵਾਰਾਂ ਦੇ ਇਕੱਠੇ ਬੈਠਣ ਨਾਲ ਨਕਲ ਦੀ ਸੰਭਾਵਨਾ ਦੇ ਮੱਦੇਨਜ਼ਰ ਐਪਲੀਕੇਸ਼ਨ ਫਾਰਮਾਂ ਨੂੰ ਤਰਤੀਬਵਾਰ ਕਰਨ ਮਗਰੋਂ ਹੀ ਨਵੇਂ ਰੋਲ ਨੰਬਰ ਜਾਰੀ ਕੀਤੇ ਜਾਣੇ ਹਨ।
ਪ੍ਰੀਖਿਆਰਥੀਆਂ ਨੂੰ 15 ਜਨਵਰੀ ਨੂੰ ਨਵੇਂ ਸਿਰਿਓਂ ਰੋਲ ਨੰਬਰ ਜਾਰੀ ਕੀਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਇਹ ਰੋਲ ਨੰਬਰ ਉਨ੍ਹਾਂ ਦੇ ਐਪਲੀਕੇਸ਼ਨ ਫਾਰਮ ਵਿੱਚ ਭਰੇ ਰਜਿਸਟਰਡ ਮੋਬਾਈਲ ਨੰਬਰਾਂ ’ਤੇ ਐਸਐਮਐਸ ਰਾਹੀਂ ਤੇ ਈਮੇਲ ’ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਇਹ ਰੋਲ ਨੰਬਰ ਅਧਿਆਪਕ ਯੋਗਤਾ ਟੈੱਸਟ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕੀਤੇ ਜਾ ਸਕਣਗੇ।
ਬੰਜਰ ਹੋ ਰਿਹਾ ਪੰਜਾਬ!
ਜ਼ਮੀਨਾਂ 'ਚ ਘੁਲ ਰਿਹਾ ਜ਼ਹਿਰ
ਪੰਜਾਬ ਦੀ ਜ਼ਮੀਨ ਵਿੱਚ
ਬੜੀ ਤੇਜ਼ੀ ਨਾਲ ਜ਼ਹਿਰ ਘੁਲ ਰਿਹਾ ਹੈ। ਇਸ ਨਾਲ ਜਿੱਥੇ ਪੰਜਾਬੀ ਕੈਂਸਰ ਵਰਗੀਆਂ ਬਿਮਾਰੀਆਂ ਦੇ
ਸ਼ਿਕਾਰ ਹੋ ਰਹੇ ਹਨ, ਉੱਥੇ ਹੀ ਜ਼ਮੀਨਾਂ ਵੀ
ਬੰਜਰ ਹੋ ਰਹੀਆਂ ਹਨ। ਦਰਅਸਲ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਵਿੱਚ ਖਾਦਾਂ ਦੀ ਵਰਤੋਂ ਘਟ ਨਹੀਂ
ਰਹੀ। ਖਾਦਾਂ ਤੇ ਕੀਟਨਾਸ਼ਕਾਂ ਨਾਲ ਭਾਵੇਂ ਫਸਲ ਦਾ ਝਾੜ ਤਾਂ ਵਧ ਮਿਲ ਜਾਂਦਾ ਹੈ ਪਰ ਲੰਮੇ ਸਮੇਂ
ਵਿੱਚ ਜ਼ਮੀਨ ਬੰਜਰ ਹੋਣ ਵੱਲ ਵਧ ਰਹੀ ਹੈ।
ਹਾਸਲ
ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਦੋ ਸਾਲਾਂ ਵਿੱਚ 24 ਲੱਖ ‘ਮਿੱਟੀ ਸਿਹਤ ਕਾਰਡ’ ਵੰਡਣ ਦੇ ਬਾਵਜੂਦ ਪੰਜਾਬ ਵਿੱਚ ਖਾਦਾਂ ਦੀ
ਵਰਤੋਂ ਘੱਟ ਨਹੀਂ ਰਹੀ। ਪੰਜਾਬ ਵਿੱਚ ਦੇਸ਼ ਨਾਲੋਂ ਛੇ ਗੁਣਾਂ ਵੱਧ ਖਾਦਾਂ ਵਰਤੀਆਂ ਜਾ ਰਹੀਆਂ ਹਨ।
ਇਹ ਤੱਥ ਕੇਂਦਰ ਸਰਕਾਰ ਵੱਲੋਂ ਦੋ ਸਾਲਾਂ ਵਿਚ ਮਿੱਟੀ ਸਿਹਤ ਕਾਰਡ ਵੰਡਣ ਤੋਂ ਬਾਅਦ ਸਾਹਮਣੇ ਆਏ
ਹਨ।
ਕੇਂਦਰ ਸਰਕਾਰ ਨੇ ਇਹ ਸਕੀਮ 2014-15 ਵਿੱਚ ਸ਼ੁਰੂ ਕਰ ਦਿੱਤੀ ਸੀ ਪਰ ਪੰਜਾਬ ਵਿੱਚ ਇਹ ਸਕੀਮ 2016-17 ਵਿੱਚ ਲਾਗੂ ਕੀਤੀ ਗਈ ਸੀ। ਪਹਿਲੇ ਪੜਾਅ ’ਚ ਸਾਢੇ 12 ਲੱਖ ਮਿੱਟੀ ਸਿਹਤ ਕਾਰਡ ਤੇ ਦੂਜੇ ਪੜਾਅ ’ਚ
ਸਾਢੇ 11 ਲੱਖ ਮਿੱਟੀ ਸਿਹਤ ਕਾਰਡ ਵੰਡੇ ਗਏ ਸਨ। ਹਰ ਪੜਾਅ ’ਚ 8 ਲੱਖ
35 ਹਜ਼ਾਰ ਮਿੱਟੀ ਦੇ ਨਮੂਨੇ ਲਏ ਗਏ ਸਨ। ਪੰਜਾਬ ਵਿਚ ਕਣਕ ਤੇ ਝੋਨੇ ਦੀਆਂ
ਫਸਲਾਂ ਦੌਰਾਨ ਸਾਢੇ 26 ਲੱਖ ਟਨ ਯੂਰੀਆ ਖਾਦ ਦੀ ਵਰਤੋਂ ਹੁੰਦੀ ਹੈ ਜਦਕਿ ਕਣਕ ਦੀ ਫਸਲ ਵੇਲੇ 7 ਲੱਖ
ਟਨ ਡੀਏਪੀ ਖਾਦ ਵਰਤੀ ਜਾਂਦੀ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ
ਕਿ ਕਿਸਾਨਾਂ ਨੂੰ ਸਮਝਾਉਣ ਦੇ ਬਾਵਜੂਦ ਫਸਲਾਂ ’ਚ ਖਾਦਾਂ ਪਾਉਣ ਦਾ ਰੁਝਾਨ ਘੱਟ ਨਹੀਂ ਹੋ
ਰਿਹਾ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਦੇ ਕੁੱਲ ਰਕਬੇ ’ਚ ਪੰਜਾਬ ਦਾ ਰਕਬਾ ਡੇਢ ਫੀਸਦੀ ਆਉਂਦਾ ਹੈ
ਜਦਕਿ ਇਥੇ ਦੇਸ਼ ’ਚ ਹੁੰਦੀ ਖਾਦਾਂ ਦੀ ਖਪਤ ਦਾ 9 ਫੀਸਦੀ ਹਿੱਸਾ ਪਾਇਆ ਜਾ ਰਿਹਾ ਹੈ। ਪੰਜਾਬ ਦੇ 40 ਲੱਖ
ਹੈਕਟੇਅਰ ਰਕਬੇ ਵਿੱਚ ਖੇਤੀ ਹੁੰਦੀ ਹੈ ਜਦਕਿ ਪੰਜਾਬ ਦਾ ਕੁੱਲ ਰਕਬਾ 50,360 ਵਰਗ ਕਿਲੋਮੀਟਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 1961 ਤੋਂ ਲੈ ਕੇ ਕਣਕ ਦੀ ਪੈਦਾਵਾਰ ਸਿਰਫ ਚਾਰ
ਗੁਣਾਂ ਵਧੀ ਹੈ ਜਦਕਿ ਖਾਦਾਂ ਦੀ ਵਰਤੋਂ ਪ੍ਰਤੀ ਏਕੜ 4200 ਵਾਰ ਹੋ ਰਹੀ ਹੈ।
ਸਾਉਣੀ ਤੇ ਹਾੜੀ ਦੀਆਂ ਫਸਲਾਂ
’ਚ 445 ਕਿਲੋ ਪ੍ਰਤੀ ਹੈਕਟੇਅਰ ਖਾਦ ਵਰਤੀ ਜਾ ਰਹੀ ਹੈ ਜਦਕਿ ਦੇਸ਼ ਵਿਚ ਇਸ ਦੀ
ਔਸਤ
82.2 ਕਿਲੋ ਹੁੰਦੀ ਹੈ। ਖਾਦਾਂ ਦੇ ਵਧੇ ਰੁਝਾਨ ਨਾਲ ਪੰਜਾਬ ਵਿੱਚ ਬਿਮਾਰੀਆਂ ਵੀ ਵਧ ਰਹੀਆਂ
ਹਨ। ਜੁਆਇੰਟ ਡਾਇਰੈਕਟਰ ਖਾਦਾਂ ਜਗਤਾਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਡੀਏਪੀ 10 ਫੀਸਦੀ
ਘਟਾਉਣ ਦਾ ਟੀਚਾ ਹੈ ਪਰ ਹਾਲੇ ਤਕ 7 ਫੀਸਦੀ ਤੱਕ ਹੀ ਖਾਦਾਂ ਘਟੀਆਂ ਹਨ। ਉਨ੍ਹਾਂ
ਦੱਸਿਆ ਕਿ ਸਾਉਣੀ ਦੀ ਫਸਲ ਲਈ ਪਹਿਲਾਂ ਸਵਾ ਦੋ ਲੱਖ ਟਨ ਡੀਏਪੀ ਖਾਦ ਦੀ ਵਰਤੋਂ ਹੁੰਦੀ ਸੀ ਜਿਹੜੀ
ਹੁਣ ਡੇਢ ਲੱਖ ਟਨ ਤੱਕ ਆ ਗਈ ਹੈ। ਉਨ੍ਹਾਂ ਦੱਸਿਆ ਕਿ ਡੀਏਪੀ ਖਾਦ ਦਾ ਅਸਰ ਸਾਲ ਭਰ ਜ਼ਮੀਨ ਵਿੱਚ
ਰਹਿੰਦਾ ਹੈ।
ਕੇਂਦਰ ਸਰਕਾਰ ਵੱਲੋਂ ਮਿੱਟੀ
ਸਿਹਤ ਕਾਰਡ ਦੀ ਸਕੀਮ ਨਾਲ ਹੀ ਮਾਡਲ ਹੈਲਥ ਪਿੰਡ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਬਲਾਕ ਦਾ ਇਕ
ਪਿੰਡ ਚੁਣਿਆ ਜਾਂਦਾ ਹੈ, ਉਥੇ ਸਾਰੇ ਪਿੰਡ ਦੇ ਖੇਤਾਂ ਦੀ ਮਿੱਟੀ ਦੀ ਜਾਂਚ ਕੀਤੀ ਜਾਂਦੀ ਹੈ। ਪਿੰਡ ਦਾ ਨਕਸ਼ਾ ਵੀ
ਉਥੇ ਲਗਾਇਆ ਜਾਂਦਾ ਹੈ ਜਿਸ ਵਿਚ ਇਹ ਦੱਸਿਆ ਜਾਂਦਾ ਹੈ ਕਿ ਕਿਹੜੇ ਖੇਤ ਵਿਚ ਕਿਸ ਚੀਜ਼ ਦੀ ਘਾਟ
ਹੈ।
ਗੁਰਦਾਸ ਮਾਨ ਮੁੜ ਵਿਵਾਦਾਂ 'ਚ,
ਵਿਖਾਇਆਂ ਕਾਲੀਆਂ ਝੰਡੀਆਂ
ਪੰਜਾਬੀ ਗਾਇਕ ਗੁਰਦਾਸ
ਮਾਨ ਦਾ ਅੱਜ ਅੰਮ੍ਰਿਤਸਰ ਵਿਖੇ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਇਆ। ਗੁਰਦਾਸ ਮਾਨ ਭਗਤਪੁਰਨ ਸਿੰਘ
ਦੇ ਇੱਕ ਯਾਦਗਾਰ ਗੇਟ ਦਾ ਉਧਘਾਟਨ ਕਰਨ ਇੱਥੇ ਪੁਹੰਚੇ ਸੀ। ਜਿਸ 'ਤੇ ਸਿੱਖ ਜੱਥੇਬੰਦੀਆਂ ਨੇ
ਮਾਨ ਨੂੰ ਕਾਲੀਆਂ ਝੰਡੀਆਂ ਵਿਖਾਇਆਂ।
ਪੰਜਾਬੀ
ਗਾਇਕ ਗੁਰਦਾਸ ਮਾਨ ਓਦੋਂ ਵਿਵਾਦਾਂ ਦੇ ਘੇਰੇ 'ਚ ਆ ਗਏ
ਜਦੋਂ ਉਨ੍ਹਾਂ 'ਇਕ ਦੇਸ਼, ਇਕ ਭਾਸ਼ਾ' ਦੇ ਵਿਚਾਰ ਦਾ ਸਮਰਥਨ
ਕੀਤਾ ਸੀ।
ਇੱਕ
ਰੇਡੀਓ ਹੋਸਟ ਨਾਲ ਗੱਲਬਾਤ ਵਿੱਚ ਮਾਨ ਨੂੰ ਹਿੰਦੀ ਬੋਲਣ ਬਾਰੇ ਬਹਿਸ ਬਾਰੇ ਪੁੱਛਿਆ
ਗਿਆ, ਜਿਸ ਤੇ ਉਹਨਾਂ ਕਿਹਾ: “ਇਹ ਹੰਗਾਮਾ ਵਟਸਐਪ ਅਤੇ ਸੋਸ਼ਲ ਮੀਡੀਆ‘ ਤੇ ਵਿਹਲੇ ਲੋਕਾਂ ਦੁਆਰਾ ਬਣਾਇਆ ਜਾ ਰਿਹਾ ਹੈ।
ਮਾਨ ਨੇ ਕਿਹਾ ਸੀ ਕਿ ਰਾਸ਼ਟਰ ਨੂੰ 'ਹਿੰਦੁਸਤਾਨੀ' ਬੋਲਣੀ ਚਾਹੀਦੀ ਹੈ - "ਉਰਦੂ, ਪੰਜਾਬੀ ਅਤੇ ਹਿੰਦੀ ਦੇ
ਆਮ ਸ਼ਬਦਾਂ ਦਾ ਮਿਸ਼ਰਣ।" ਗਾਇਕ ਦੀ ਉਸ ਦੇ ਵਿਚਾਰਾਂ
ਲਈ ਸੋਸ਼ਲ ਮੀਡੀਆ 'ਤੇ ਭਾਰੀ ਅਲੋਚਨਾ ਹੋਈ
ਸੀ।
ਕੈਪਟਨ ਸਰਕਾਰ ਨੇ ਸਾਲ ਚੜ੍ਹਦਿਆਂ
ਹੀ ਮੁਲਾਜ਼ਮਾਂ ਨੂੰ ਵੱਡਾ ਝਟਕਾ!
ਕੈਪਟਨ ਸਰਕਾਰ ਨੇ ਸਾਲ
ਚੜ੍ਹਦਿਆਂ ਹੀ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਹੁਣ ਹੜਤਾਲਾਂ ਤੇ
ਧਰਨੇ-ਮੁਜ਼ਾਹਰੇ ਕਰਨ ਵਾਲਿਆਂ ਕਰਮਚਾਰੀਆਂ ਨਾਲ ਸਖਤੀ ਵਰਤੇਗੀ। ਸਰਕਾਰ ਨੇ ਹੜਤਾਲ ਦੌਰਾਨ ‘ਕੰਮ ਨਹੀਂ ਤਨਖਾਹ ਨਹੀਂ’ ਦਾ ਫਾਰਮੂਲਾ ਲਾਗੂ ਕੀਤਾ ਹੈ। ਭਾਵ ਹੜਤਾਲੀ
ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੇਗੀ। ਹੜਤਾਲ ਦੌਰਾਨ ਅਸਾਧਾਰਨ ਛੁੱਟੀ ਮੰਨ ਕੇ ਸਬੰਧਤ
ਮੁਲਾਜ਼ਮਾਂ ਨੂੰ ਅਜਿਹੇ ਦਿਨਾਂ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ।
ਇਸ ਬਾਰੇ
ਪੰਜਾਬ ਦੇ ਵਧੀਕ ਸਕੱਤਰ (ਪਰਸੋਨਲ) ਵੱਲੋਂ ਅਜਿਹਾ ਪੱਤਰ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ
ਨਵੇਂ ਸਾਲ ਦੇ ਪਹਿਲੇ ਹੀ ਦਿਨ ਜਾਰੀ ਕੀਤਾ ਗਿਆ ਹੈ। ਇਸ ’ਚ ‘ਪੰਜਾਬ ਸਿਵਲ ਸੇਵਾਵਾਂ
ਰੂਲਜ਼, ਜਿਲਦ 2 ਅਧੀਨ ਨਿਯਮ 3.17 ਏ (2), (3) ਤੇ ਨਿਯਮ 4.23 (ਅਨੁਲਾਗ ਏ) ਤਹਿਤ ਪੰਜਾਬ
ਸਰਕਾਰ ਵੱਲੋਂ ਗਸ਼ਤੀ ਪੱਤਰ ਨੰਬਰ 3/67/90-2ਪੀਪੀ2/6367, ਮਿਤੀ 23 ਅਪਰੈਲ 1993 (ਅਨੁਲਾਗ ਬੀ) ਤਹਿਤ ਨਿਰਧਾਰਤ ਨੀਤੀ ਨੂੰ ਦੁਹਰਾਉਣ ਦੀ ਤਾਕੀਦ ਕੀਤੀ
ਗਈ ਹੈ।
ਇਸ ਨੀਤੀ ਮੁਤਾਬਕ ਹੜਤਾਲ ਦਾ ਸਮਾਂ ਬਤੌਰ
ਅਸਾਧਾਰਨ ਛੁੱਟੀ (ਬਿਨਾਂ ਤਨਖਾਹ ਛੁੱਟੀ) ਗਿਣਿਆ ਜਾਵੇਗਾ। ਉਂਝ ਇਸ ਦੌਰਾਨ ਸੇਵਾ ਵਿੱਚ ਕੋਈ ਬਰੇਕ
ਨਹੀਂ ਪਾਈ ਜਾਵੇਗੀ।
ਇਸ ਮਾਮਲੇ ਨੂੰ ਲੈ ਕੇ
ਮੁਲਾਜ਼ਮ ਵਰਗ ’ਚ ਰੋਸ ਦੀ ਲਹਿਰ ਫੈਲਣ ਲੱਗੀ ਹੈ। ਮੁਲਾਜ਼ਮ ਜਥੇਬੰਦੀਆਂ ਨੇ ਇਸ ਫੈਸਲੇ ਨੂੰ ਹੱਕ ਮੰਗਣ
ਵਾਲਿਆਂ ਦੀ ਸੰਘੀ ਨੱਪਣ ਦੇ ਤੁਲ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਲਾਜ਼ਮ ਵਿਰੋਧੀ ਤੇ
ਜਮਹੂਰੀ ਹੱਕਾਂ ਉਤੇ ਛਾਪੇ ਵਾਲੇ ਬੇਤੁਕੇ ਪੱਤਰ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕੈਪਟਨ ਸਰਕਾਰ
ਨੂੰ ਚੋਣ ਵਾਅਦਿਆਂ ਵਿਚ ਐਲਾਨੀਆਂ ਮੁਲਾਜ਼ਮਾਂ ਮੰਗਾਂ 1 ਜਨਵਰੀ,
2016 ਤੋਂ ਲਾਗੂ ਕੀਤੇ ਜਾਣ ਵਾਲਾ
ਛੇਵਾਂ ਤਨਖਾਹ ਕਮਿਸ਼ਨ ਦੇਣ ਦੀ ਮੰਗ ਦੁਹਰਾਈ ਤੇ ਕਿਹਾ ਕਿ ਪੱਤਰ ਵਾਪਸ ਨਾ ਲਏ ਤਾਂ ਮੰਚ ਵੱਲੋਂ
ਸੋਮਵਾਰ ਨੂੰ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤੇ ਮੁਲਾਜ਼ਮ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ
ਜਾਣਗੀਆਂ।
ਹਰਪਾਲ ਚੀਮਾ ਨੇ ਕੀਤੀ ਵਰਕਰਾਂ ਨਾਲ ਮੀਟਿੰਗ,
ਸੱਤ ਜਨਵਰੀ ਨੂੰ ਕਰਨਗੇ ਕੈਪਟਨ ਦੇ ਘਰ ਦਾ ਘਿਰਾਓ
ਅੱਜ ਬਠਿੰਡਾ 'ਚ ਆਮ
ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ
ਕਿਹਾ ਕਿ ਆਉਣ ਵਾਲੀ 7 ਜਨਵਰੀ ਨੂੰ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਦੀ ਕਰ ਰਹੇ ਨੇ ਤਿਆਰੀ ਕਰ ਰਹੇ ਹਨ। ਜਿਸ ਦਾ
ਕਾਰਨ ਹੈ ਪੰਜਾਬ 'ਚ ਵਧੇ ਬਿਜਲੀ ਦੀਆਂ
ਕੀਮਤਾਂ।
ਉਨ੍ਹਾਂ ਕਿਹਾ ਕਿ ਪਹਿਲਾਂ
ਪੰਜਾਬ ਨੂੰ ਅਕਾਲੀ ਦਲ ਨੇ ਲੁੱਟਿਆ ਹੁਣ ਕਾਂਗਰਸ ਲੁੱਟ ਰਹੀ ਹੈ। ਪੰਜਾਬ ਭਰ ਦੇ ਆਮ ਆਦਮੀ
ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ
ਜਾਵੇਗਾ। ਜਿਸ ਦੇ ਚਲਦੇ ਅਸੀਂ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ ਮੀਟਿੰਗ ਦਾ ਦੌਰ ਸ਼ੁਰੂ ਕੀਤਾ ਹੈ। ਉਨ੍ਹਾਂ
ਅੱਗੇ ਕਿਹਾ ਕਿ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ
ਆਵੇਗੀ ਤਾਂ ਅਸੀਂ ਬਿਜਲੀ ਦੇ ਵਧੇ ਹੋਏ ਰੇਟਾਂ ਨੂੰ ਘਟਾਵਾਂਗਾ ਬੜੀ ਹੈਰਾਨੀ ਦੀ ਗੱਲ ਹੈ ਕਿ ਤਿੰਨ
ਸਾਲ ਬੀਤ ਗਏ ਸਰਕਾਰ ਬਣੀ ਨੂੰ ਬਿਜਲੀ ਦੇ ਰੇਟ ਘਟਾਉਣੇ ਤਾਂ ਕੀ ਸੀ ਸਗੋਂ 12ਵਾਰੀ ਵਧਾ ਦਿੱਤੇ ਗਏ ਹਨ।
ਪਰਮਿੰਦਰ ਸਿੰਘ ਢੀਂਡਸਾ
ਵੱਲੋਂ ਦਿੱਤੇ ਅਸਤੀਫੇ 'ਤੇ ਬੋਲਦੇ ਹਰਪਾਲ ਚੀਮਾ ਨੇ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਤਾਂ
ਉਹ ਗੱਲ ਹੈ ਦੇਰ ਆਏ ਦਰੁਸਤ ਆਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਇਸ ਤੋਂ ਵੀ ਚੰਗਾ
ਹੁੰਦਾ ਕਿ ਜੇਕਰ ਉਹ 2015 'ਚ ਅਸਤੀਫਾ ਦੇ ਦਿੰਦੇ ਤਾਂ ਚੰਗਾ ਹੁੰਦਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਵਿਖੇ
ਨਨਕਾਣਾ ਸਾਹਿਬ 'ਤੇ ਕੀਤੇ ਗਏ ਹਮਲੇ 'ਤੇ ਬੋਲਦੇ ਕਿਹਾ ਕਿ ਨਨਕਾਣਾ ਸਾਹਿਬ 'ਤੇ ਹਮਲਾ ਬਹੁਤ ਮਾੜੀ ਗੱਲ ਹੈ। ਜੇ ਕਿਸੇ ਵੀ ਦੇਸ਼ 'ਚ ਘੱਟ ਗਿਣਤੀਆਂ 'ਤੇ ਹਮਲੇ ਨਹੀਂ ਹੋਣੇ ਚਾਹਿਦੇ। ਉਨ੍ਹਾਂ ਅੱਗੇ ਕਿਹਾ ਕਿ ਬਠਿੰਡੇ ਤੋਂ
ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਮੋਦੀ 'ਤੇ ਪ੍ਰੈਸ਼ਰ ਬਣਾ ਇਸ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਨੀ ਚਾਹਿਦੀ ਹੈ ਅਤੇ ਗੱਲ ਨਾ ਮੰਨੇ
ਜਾਣ 'ਤੇ ਉਨ੍ਹਾਂ
ਨੂੰ ਤੁਰੰਤ ਮੰਤਰੀ ਪਦ ਤੋਂ ਬਾਹਰ ਹੋਣਾ ਚਾਹੀਦਾ ਹੈ।
ਸੀਆਰਪੀਐਫ ਦੀ ਗਸ਼ਤ 'ਤੇ ਗ੍ਰਨੇਡ ਹਮਲਾ,
ਇੱਕ ਜ਼ਖਮੀ
ਸ਼ਨੀਵਾਰ ਨੂੰ
ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਕਵਾਦਰਾ ਖੇਤਰ 'ਚ ਸ਼ੱਕੀ ਅੱਤਵਾਦੀਆਂ
ਵੱਲੋਂ ਸੀਆਰਪੀਐੱਫ ਦੀ ਗਸ਼ਤ 'ਤੇ ਗ੍ਰਨੇਡਾਂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਹਮਲੇ 'ਚ ਇੱਕ 16 ਸਾਲਾ ਲੜਕਾ
ਜ਼ਖ਼ਮੀ ਹੋ ਗਿਆ। ਜਦਕਿ, ਸੀਆਰਪੀਐਫ ਦੇ ਕਿਸੇ ਵੀ ਜਵਾਨ ਨੂੰ ਕੋਈ
ਨੁਕਸਾਨ ਨਹੀਂ ਹੋਇਆ ਹੈ। ਉਸਨੇ ਕਿਹਾ ਕਿ ਸ਼ੱਕੀ
ਅੱਤਵਾਦੀਆਂ ਨੇ ਸੀਆਰਪੀਐੱਫ ਦੀ ਗਸ਼ਤ 'ਤੇ ਇੱਕ ਗ੍ਰਨੇਡ ਨਾਲ ਹਮਲਾ ਕੀਤਾ ਪਰ ਉਹ ਖੁੰਝ
ਗਿਆ ਅਤੇ ਸੜਕ ਕਿਨਾਰੇ ਫਟ ਗਿਆ।
ਪੁਲਿਸ
ਨੇ ਦੱਸਿਆ ਕਿ ਦੁਪਹਿਰ ਨੂੰ ਅੱਤਵਾਦੀਆਂ ਨੇ ਸੀਆਰਪੀਐਫ ਦੇ ਜਵਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ
ਇੱਕ ਗ੍ਰਨੇਡ ਸੁੱਟਿਆ ਪਰ ਉੱਥੋਂ ਲੰਘ ਰਹੇ ਇੱਕ ਲੜਕੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਹ
ਜ਼ਖਮੀ ਹੋ ਗਿਆ। ਨੇੜਲੇ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ। ਹਮਲੇ 'ਚ ਦੋ ਨਿੱਜੀ ਵਾਹਨਾਂ ਨੂੰ ਨੁਕਸਾਨ ਹੋਇਆ ਹੈ। ਹਮਲੇ 'ਚ
ਜ਼ਖ਼ਮੀ ਲੜਕਾ ਹਸਪਤਾਲ 'ਚ ਦਾਖਲ ਹੈ। ਅੱਤਵਾਦੀਆਂ ਨੂੰ ਫੜਨ ਲਈ
ਪੂਰੇ ਖੇਤਰ ਨੂੰ ਸੁਰੱਖਿਆ ਦੇ ਘੇਰੇ ਵਿਚ ਲੈ ਲਿਆ ਗਿਆ ਹੈ। ਹਾਲਾਂਕਿ, ਅਜੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਉਧਰ ਪੁਲਿਸ ਅਧਿਕਾਰੀ
ਇਮਤਿਆਜ਼ ਹੁਸੈਨ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਪ੍ਰੇਸ਼ਨ ਸਮੂਹ ਨੇ ਲਸ਼ਕਰ ਦੇ
ਅੱਤਵਾਦੀ ਨਿਸਾਰ ਅਹਿਮਦ ਡਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਉੱਤਰੀ ਕਸ਼ਮੀਰ ਦੇ ਬਾਂਦੀਪੁਰ
ਜ਼ਿਲ੍ਹੇ ਦੇ ਹਾਜਿਨ ਖੇਤਰ ਦਾ ਵਸਨੀਕ ਸੀ। ਉਨ੍ਹਾਂ ਕਿਹਾ ਕਿ ਉਹ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹੈ
ਅਤੇ ਉਸ ਤੋਂ ਵਿਸਥਾਰ 'ਚ
ਪੁੱਛਗਿੱਛ ਕੀਤੀ ਜਾ ਰਹੀ ਹੈ। ਨਿਸਾਰ ਪਿਛਲੇ ਸਾਲ ਨਵੰਬਰ 'ਚ ਗੈਂਡਰਬਲ ਦੇ ਕੁਲਨ 'ਚ ਇੱਕ ਮੁਕਾਬਲੇ ਦੌਰਾਨ ਬਚ ਨਿਕਲਿਆ ਸੀ। ਇਸ ਵਿਚ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ
ਸੀ। ਉਸ ਸਮੇਂ ਤੋਂ ਡਾਰ ਦੀ ਭਾਲ ਕੀਤੀ ਜਾ ਰਹੀ ਸੀ। ਉਹ ਕਈ ਹਮਲਿਆਂ 'ਚ ਸ਼ਾਮਲ ਸੀ।
31 ਜਨਵਰੀ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਬਜਟ ਸੈਸ਼ਨ,
ਆਮ ਬਜਟ 1 ਫਰਵਰੀ ਨੂੰ ਕੀਤਾ ਜਾਵੇਗਾ ਪੇਸ਼
ਕੀ ਤੁਹਾਨੂੰ ਅਗਲੇ ਸਾਲ
ਆਮਦਨ ਟੈਕਸ 'ਚ ਕੁਝ ਰਿਆਇਤ ਮਿਲੇਗੀ ਜਾਂ ਨਹੀਂ? ਮਹਿੰਗਾਈ ਘਟੇਗੀ
ਜਾਂ ਨਹੀਂ? ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਰਕਾਰ ਕੀ ਕਦਮ ਚੁੱਕੇਗੀ? ਇਹ ਸਾਰੇ
ਪ੍ਰਸ਼ਨ ਅਜਿਹੇ ਹਨ ਜਿਨ੍ਹਾਂ ਦੇ ਜਵਾਬਾਂ ਦੀ ਉਡੀਕ ਦੇਸ਼ ਦੇ ਲੋਕ ਕਰ ਰਹੇ ਹਨ। ਤੁਸੀਂ ਇਨ੍ਹਾਂ
ਸਵਾਲਾਂ ਦੇ ਜਵਾਬ 1 ਫਰਵਰੀ ਨੂੰ
ਹਾਸਲ ਕਰ ਸਕਦੇ ਹੋ। ਉਸ
ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2020-21 ਲਈ ਮੋਦੀ ਸਰਕਾਰ ਦਾ ਆਮ ਬਜਟ ਪੇਸ਼ ਕਰੇਗੀ। 1 ਫਰਵਰੀ ਦਾ ਦਿਨ ਸ਼ਨੀਵਾਰ ਹੈ, ਪਰ ਸੂਤਰਾਂ ਮੁਤਾਬਕ ਆਮ
ਬਜਟ ਉਸੇ ਦਿਨ ਪੇਸ਼ ਕੀਤਾ ਜਾਵੇਗਾ।
ਰੀਤ
ਮੁਤਾਬਕ ਸਾਲ ਦੇ ਪਹਿਲੇ ਸੰਸਦ
ਸੈਸ਼ਨ ਨੂੰ ਰਾਸ਼ਟਰਪਤੀ ਦੇ ਸੰਬੋਧਨ ਨਾਲ ਸ਼ੁਰੂ ਕੀਤਾ ਜਾਵੇਗਾ। ਉਸ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ
ਸੰਬੋਧਿਤ ਕਰਨਗੇ ਅਤੇ ਸਰਕਾਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕਰਨਗੇ। ਸੂਤਰਾਂ ਦੇ ਅਨੁਸਾਰ, ਉਸੇ ਦਿਨ ਸਰਕਾਰ ਸੰਸਦ 'ਚ 2019-20 ਲਈ ਆਰਥਿਕ ਸਰਵੇਖਣ ਵੀ ਪੇਸ਼ ਕਰੇਗੀ। ਬਜਟ
ਸੈਸ਼ਨ ਦੋ ਹਿੱਸਿਆਂ 'ਚ ਹੋਵੇਗਾ। ਪਹਿਲਾ ਸੀਜ਼ਨ 7 ਫਰਵਰੀ ਤੱਕ ਚੱਲਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਦੂਜਾ ਹਿੱਸਾ ਮਾਰਚ ਦੇ ਦੂਜੇ ਹਫਤੇ ਸ਼ੁਰੂ ਹੋਵੇਗਾ।
ਨਾਗਰਿਕਤਾ ਕਾਨੂੰਨ ਲਾਗੂ ਹੋਣ
ਤੋਂ ਬਾਅਦ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਹੰਗਾਮਾ ਹੋਇਆ ਹੈ। ਕਾਂਗਰਸ ਨੇ ਇਸ ਨੂੰ ਵੱਡਾ
ਮੁੱਦਾ ਬਣਾਇਆ ਹੈ। ਅਜਿਹੀ ਸਥਿਤੀ 'ਚ ਬਜਟ ਸੈਸ਼ਨ ਦੌਰਾਨ ਵੀ ਇਹ ਮੁੱਦਾ ਪ੍ਰਬਲ ਹੋਣ ਦੀ ਸੰਭਾਵਨਾ ਹੈ। ਇਸਦੇ
ਨਾਲ ਹੀ, ਆਮ
ਬਜਟ ਅਤੇ ਆਰਥਿਕਤਾ ਨਾਲ ਜੁੜੇ ਮੁੱਦਿਆਂ 'ਤੇ ਗਰਮ ਬਹਿਸ ਹੋਣ ਦੀ
ਸੰਭਾਵਨਾ ਹੈ।
ਪਿਸਤੌਲ ਦੀ ਨੋਕ ‘ਤੇ ਲੁੱਟਿਆ ਸੁਵਿਧਾ ਕੇਂਦਰ,
ਘਟਨਾ ਸੀ.ਸੀ.ਟੀ.ਵੀ. ‘ਚ ਕੈਦ
ਪੰਜਾਬ ‘ਚ ਲੁਟੇਰਿਆਂ ਦੇ ਹੋਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ ਤੇ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਅਜਿਹਾ ਹੀ ਇੱਕ ਹੋਰ ਮਾਮਲਾ ਭੋਗਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਇੱਕ ਨਿੱਜੀ ਸੁਵਿਧਾ ਕੇਂਦਰ ‘ਚ ਦਾਖਲ ਹੋ ਕੇ 65 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਸੁਵਿਧਾ ਕੇਂਦਰ ‘ਚ ਲੱਗੇ ਕੈਮਰਿਆਂ ‘ਚ ਪੂਰੀ ਵਾਰਦਾਤ ਕੈਦ ਹੋ ਗਈ ਹੈ।
0 Response to "ਖਬਰਨਾਮਾ--ਸਾਲ-10,ਅੰਕ:83, 6ਜਨਵਰੀ2020"
Post a Comment