ਖਬਰਨਾਮਾ--ਸਾਲ-10,ਅੰਕ:63,13ਦਸੰਬਰ2019
4:05 PM
JANCHETNA
,
0 Comments
ਸਾਲ-10,ਅੰਕ:63,13ਦਸੰਬਰ2019/
ਪੋਹ(ਵਦੀ)ਏਕਮ,(ਨਾ.ਸ਼ਾ)551.
ਨਾਗਰਿਕਤਾ ਬਿੱਲ 'ਤੇ ਅਸਾਮ ਦੇ ਹਾਲਾਤ ਬੇਕਾਬੂ,
ਪੁਲਿਸ
ਫਾਇਰਿੰਗ 'ਚ ਕਈ ਲੋਕ ਜ਼ਖ਼ਮੀ
ਨਾਗਰਿਕਤਾ ਸੋਧ ਬਿੱਲ ਭਾਰਤੀ ਸੰਸਦ ਦੇ ਦੋਹਾਂ ਸਦਨਾਂ
ਵਿੱਚ ਪਾਸ ਹੋ ਚੁੱਕਿਆ ਹੈ।
ਕਰਫਿਊ ਦੀ ਪਰਵਾਹ ਕਰਕੇ ਸੜਕਾਂ ਉੱਤੇ ਨਿਕਲੇ ਲੋਕਾਂ
ਉੱਤੇ ਡਿਬਰੂਗੜ ਪੁਲਿਸ ਨੇ ਫਾਇਰਿੰਗ ਕੀਤੀ। ਡਿਬਰੂਗੜ ਦੇ ਐਸਐਪੀ ਗੌਤਮ ਵੋਹਰਾ ਨੇ ਬੀਬੀਸੀ ਨੂੰ
ਦੱਸਿਆ ਕਿ ਪੁਲਿਸ ਨੂੰ ਇਸ ਲਈ ਫਾਇਰਿੰਗ ਕਰਨੀ ਪਈ ਕਿਉਂ ਕਿ ਮੁਜ਼ਾਹਰਾਕਾਰੀ ਕਾਫ਼ੀ ਹਮਲਾਵਰ ਹੋ
ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮੁਜ਼ਾਹਰਾਕਾਰੀਆਂ ਨੇ ਭੰਨਤੋੜ ਸਮੇਂ ਪੁਲਿਸ
ਉੱਤੇ ਹਮਲਾ ਵੀ ਕੀਤਾ।
ਸਥਾਨਕ ਪੱਤਰਕਾਰ ਅਲਖ ਨਿਰੰਜਨ ਸਹਾਏ ਮੁਤਾਬਕ ਪੁਲਿਸ
ਫਾਇਰਿੰਗ ਵਿਚ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ। ਜਿੰਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿਚ ਭਰਤੀ
ਕਰਵਾਇਆ ਗਿਆ ਹੈ।
ਇਸ ਤੋਂ ਪਹਿਲਾਂ ਮਿਲੀਆਂ ਰਿਪੋਟਰਾਂ ਮੁਤਾਬਕ ਵਿਰੋਧ
ਦੇ ਮੱਦੇਨਜ਼ਰ ਗੁਹਾਟੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ ਅਤੇ 10 ਜ਼ਿਲ੍ਹਿਆਂ ਵਿੱਚ ਇੰਟਰਨੈੱਟ 'ਤੇ ਪਾਬੰਦੀ ਲਗਾਈ ਗਈ ਸੀ।
ਅਸਾਮ ਪੁਲਿਸ ਦੇ ਡਾਇਰੈਕਟਰ ਜਨਰਲ ਭਾਸਕਰ ਜੋਤੀ
ਮਹੰਤਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਸੀ ਕਿ ਗੁਹਾਟੀ ਵਿੱਚ ਸ਼ਾਮ 6.15 ਵਜੇ ਤੋਂ ਕਰਫਿਉ ਲਗਾਇਆ ਗਿਆ ਹੈ।
ਖ਼ਬਰ ਏਜੰਸੀ ਏ.ਐੱਨ.ਆਈ ਨੇ ਗੁਹਾਟੀ ਦੇ ਪੁਲਿਸ
ਕਮਿਸ਼ਨਰ ਦੀਪਕ ਕੁਮਾਰ ਦੇ ਹਵਾਲੇ ਨਾਲ ਕਿਹਾ ਹੈ ਕਿ ਸਥਿਤੀ ਆਮ ਹੋਣ ਤੱਕ ਕਰਫਿਉ ਜਾਰੀ ਰਹੇਗਾ।
ਅਸਾਮ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ
ਵਿੱਚ ਕਿਹਾ ਗਿਆ ਹੈ ਕਿ 10 ਜ਼ਿਲ੍ਹਿਆਂ ਵਿੱਚ ਸ਼ਾਮ 7 ਵਜੇ ਤੋਂ 24 ਘੰਟੇ
ਲਈ ਮੋਬਾਈਲ ਡਾਟਾ ਅਤੇ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ "ਸੂਬੇ
ਦੀ ਸ਼ਾਂਤੀ ਨੂੰ ਖਤਮ ਕਰਨ ਵਿੱਚ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਅਤੇ ਅਮਨ-ਕਾਨੂੰਨ ਦੀ ਬਹਾਲੀ
ਲਈ ਚੁੱਕਿਆ ਗਿਆ ਹੈ"।
ਸੁਖਬੀਰ ਬਾਦਲ ਨੇ ਮੁਹਾਲੀ
ਪਹੁੰਚ ਕੇ
ਕੈਪਟਨ ਨੂੰ ਲਲਕਾਰਿਆ
ਚੋਣ ਪ੍ਰਬੰਧਨ ਰਾਹੀ ਕਈ ਆਗੂਆਂ ਨੂੰ ਸੱਤਾ ਦੀਆਂ
ਪੌੜੀਆਂ ਤੱਕ ਪਹੁੰਚਾਉਣ ਵਾਲੇ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਸਲਾਹਕਾਰ ਪ੍ਰਸ਼ਾਤ
ਕਿਸ਼ੋਰ ਨੇ ਜਨਤਾ ਦਲ (ਯੂ) ਦੇ ਬਿਲ ਦੇ ਸਮਰਥਨ ਉੱਤੇ ਦੁੱਖ ਜ਼ਾਹਰ ਕੀਤਾ ਹੈ।
ਅਯੁੱਧਿਆ ਕੇਸ: ਸਾਰੀਆਂ ਮੁੜ-ਵਿਚਾਰ
ਪਟੀਸ਼ਨਾਂ
ਸੁਪਰੀਮ ਕੋਰਟ 'ਚ ਖ਼ਾਰਜ
ਬੰਦ ਚੈਂਬਰ ਵਿੱਚ ਪੰਜ
ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਾਰੀਆਂ ਅਰਜ਼ੀਆਂ 'ਤੇ ਸੁਣਵਾਈ ਕੀਤੀ ਅਤੇ ਉਨ੍ਹਾਂ ਨੂੰ ਖਾਰਜ ਕਰ ਦਿੱਤਾ।
ਇਸੇ ਦੇ ਨਾਲ ਇਹ ਸਾਫ਼ ਹੋ
ਗਿਆ ਹੈ ਕਿ ਅਯੁੱਧਿਆ ਰਾਮ ਮੰਦਰ ਵਾਲੇ ਫ਼ੈਸਲੇ ਦਾ ਰਿਵੀਊ ਨਹੀਂ ਹੋਵੇਗਾ।
ਸੁਪਰੀਮ ਕੋਰਟ ਕਵਰ ਕਰ ਰਹੇ
ਸੀਨੀਅਰ ਪੱਤਰਕਾਰ ਸੁਚਿਤਰ ਮੋਹੰਤੀ ਮੁਤਾਬਕ ਸੁਪਰੀਮ ਕੋਰਟ ਦੇ 9 ਨਵੰਬਰ ਦੇ ਰਾਮ ਜਨਮ ਭੂਮੀ-ਬਾਬਰੀ ਫ਼ੈਸਲੇ ਤੋਂ ਬਾਅਦ ਮੁੜ ਵਿਚਾਰ ਕਰਨ
ਦੀ ਮੰਗ ਕਰਦੇ ਹੋਏ 18 ਅਰਜ਼ੀਆਂ ਦਾਖ਼ਲ ਕੀਤੀਆਂ
ਗਈਆਂ।
ਇਨ੍ਹਾਂ ਵਿੱਚੋਂ 9 ਅਰਜ਼ੀਆਂ ਪੱਖਕਾਰ ਵੱਲੋਂ ਸੀ ਜਦਕਿ 9 ਹੋਰ ਅਰਜ਼ੀਆਂ ਹੋਰਨਾਂ ਪਟੀਸ਼ਨਕਰਤਾਵਾਂ ਵੱਲੋਂ ਲਗਾਈਆਂ ਗਈਆਂ ਸਨ।
ਇਨ੍ਹਾਂ ਸਾਰੀਆਂ ਅਰਜ਼ੀਆਂ ਦੀ ਮੈਰਿਟ 'ਤੇ
ਵੀਰਵਾਰ ਨੂੰ ਵਿਚਾਰ ਕੀਤਾ ਗਿਆ।
ਅਯੁੱਧਿਆ
ਕੇਸ 'ਤੇ ਫ਼ੈਸਲਾ ਤਤਕਾਲੀ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸੁਣਾਇਆ ਸੀ
ਜਿਨ੍ਹਾਂ ਵਿੱਚ ਕੁੱਲ ਪੰਜ ਜੱਜ ਸਨ। ਇਹ ਫ਼ੈਸਲਾ ਸਾਰੇ ਜੱਜਾਂ ਨੇ ਸਰਬਸਹਿਮਤੀ ਨਾਲ ਸੁਣਾਇਆ ਸੀ।ਜਸਟਿਸ ਗੋਗੋਈ ਹੁਣ ਰਿਟਾਇਰ ਹੋ ਚੁੱਕੇ ਹਨ। ਉਨ੍ਹਾਂ ਦੀ ਥਾਂ ਜਸਟਿਸ
ਐੱਸਏ ਬੋਬੜੇ ਨੇ ਲਈ ਹੈ।
ਪੁਨਰ ਵਿਚਾਰ ਪਟੀਸ਼ਨਾਂ 'ਤੇ ਫ਼ੈਸਲਾ ਵੀ ਪੰਜ ਜੱਜਾਂ ਦੀ ਬੈਂਚ ਨੇ ਸੁਣਾਇਆ ਹੈ। ਚੀਫ ਜਸਟਿਸ
ਬੋਬੜੇ ਸਮੇਤ 4 ਉਹ ਜੱਜ ਹਨ ਜਿਨ੍ਹਾਂ ਨੇ 9 ਨਵੰਬਰ ਨੂੰ ਫ਼ੈਸਲਾ ਸੁਣਾਇਆ ਸੀ।
ਜਦਕਿ ਜਸਟਿਸ ਸੰਜੀਵ ਖੰਨਾ
ਨੂੰ ਪੰਜਵੇਂ ਜੱਜ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਸੀ।
ਇਸ ਫ਼ੈਸਲੇ 'ਤੇ ਪੁਨਰ ਵਿਚਾਰ ਦੀ ਮੰਗ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ, ਹਿੰਦੂ ਮਹਾਂਸਭਾ, ਨਿਰਮੋਹੀ ਅਖਾੜਾ ਅਤੇ ਕਈ ਕਾਰਕੁਨਾਂ ਨੇ ਕੀਤੀ ਸੀ। ਉਨ੍ਹਾਂ ਦਾ ਕਹਿਣਾ
ਸੀ ਕਿ ਇਸ ਫ਼ੈਸਲੇ ਵਿੱਚ ਕਈ ਗ਼ਲਤੀਆਂ ਹਨ।
ਆਪਣੇ 9 ਨਵੰਬਰ
ਦੇ ਫ਼ੈਸਲੇ ਵਿੱਚ ਪੰਜ ਜੱਜਾਂ ਦੀ ਬੈਂਚ ਨੇ ਵਿਵਾਦਤ ਜ਼ਮੀਨ ਰਾਮ ਮੰਦਰ ਬਣਾਉਣ ਲਈ, ਤਿੰਨ
ਮਹੀਨੇ ਅੰਦਰ ਮੰਦਰ ਨਿਰਮਾਣ ਲਈ ਟਰਸੱਟ ਬਣਾਉਣ ਅਤੇ ਮੁਸਲਮਾਨ ਪੱਖ ਨੂੰ ਕਿਤੇ ਹੋਰ ਪੰਜ ਏਕੜ
ਜ਼ਮੀਨ ਦੇਣ ਦਾ ਹੁਕਮ ਦਿੱਤਾ ਸੀ।
ਕੈਪਟਨ ਸਰਕਾਰ ਨਹੀਂ ਦੇ ਸਕੀ
ਤਨਖਾਹ,
ਅੱਕ ਕੇ ਮੁਲਾਜ਼ਮਾਂ ਨੇ
ਕੀਤਾ ਕੰਮ ਠੱਪ
ਇਸ ਮਹੀਨੇ
ਪੰਜਾਬ ਸਰਕਾਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ। ਇਸ ਤੋਂ ਅੱਕ ਕੇ
ਅੱਜ ਤਕਨੀਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਖ਼ਜ਼ਾਨਾ ਖਾਲੀ ਹੋਣ ਕਰਕੇ ਸਰਕਾਰ ਇਸ ਵਾਰ ਸਮੇਂ ਸਿਰ ਮੁਲਾਜ਼ਮਾਂ ਨੂੰ ਤਨਖਾਹ ਵੀ ਨਹੀਂ ਦੇ ਸਕੀ।
ਰੋਸ ਵਧਣ ਕਰਕੇ ਸਰਕਾਰ ਨੇ ਕੁਝ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦਾ ਪ੍ਰਬੰਧ ਕੀਤਾ ਹਾ
ਪਰ ਅਜੇ ਵੀ ਕਈ ਮੁਲਾਜ਼ਮ ਤਨਖਾਹ ਉਡੀਕ ਰਹੇ ਹਨ।
ਹੁਣ ਤਨਖਾਹਾਂ ਨਾ ਮਿਲਣ ਕਰਕੇ ਪੰਜਾਬ ਟੈਕਨੀਕਲ ਐਜੂਕੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਆਵਾਜ਼ ਚੁੱਕੀ ਹੈ। ਮੁਲਾਜ਼ਮਾਂ ਨੇ ਟੈਕਨੀਕਲ ਸਿੱਖਿਆ ਦਾ ਕੰਮ ਬੰਦ ਕਰ ਦਿੱਤਾ ਹੈ। ਮੁਲਾਜ਼ਮਾਂ ਨੇ ਸਰਕਾਰ ਦੇ ਖ਼ਜ਼ਾਨਾ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦਸੰਬਰ ਅੱਧਾ ਲੰਘ ਚੱਲਿਆ ਹੈ ਪਰ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ।
ਯਾਦ ਰਹੇ ਪਿਛਲੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਵਿੱਚ ਮਾੜੇ ਆਰਥਿਕ ਹਾਲਾਤ ਹੋਣ ਦੇ ਬਾਵਜੂਦ ਤਨਖਾਹਾਂ ਸਮੇਂ ਸਿਰ ਦੇਣ ਦਾ ਵਾਅਦਾ ਕੀਤਾ ਸੀ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਕਾਤ ਵੀ ਕੀਤੀ ਸੀ। ਇਸ ਦੇ ਬਾਵਜੂਦ ਸਰਕਾਰ ਤਨਖਾਹਾਂ ਦਾ ਪ੍ਰਬੰਧ ਨਹੀਂ ਕਰ ਸਕੀ। ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਤਨਖਾਹਾਂ ਨਹੀਂ ਆਉਣਗੀਆਂ, ਓਨੇ ਸਮੇਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

ਰਿਬੇਰੋ ਦੇ ਲੇਖ ਉੱਤੇ ਜੀਕੇ ਨੇ ਚੁੱਕੇ ਸਵਾਲ
ਸਿੱਖ ਨੌਜਵਾਨਾਂ ਨੂੰ ਮਰਵਾਉਣ ਵੇਲੇ ਰਿਬੇਰੋ ਨੇ
ਪੁਲਿਸਿਆ ਸੋਚ ਕਿਉਂ ਨਹੀਂ ਬਦਲੀ : ਜੀਕੇ
ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਜੂਲੀਓ ਰਿਬੇਰੋ ਵਲੋਂ ਪੁਲਿਸ
ਮੁਕਾਬਲਿਆਂ ਨੂੰ ਵਰਦੀ ਵਾਲੇ ਅਪਰਾਧੀ ਵਜੋਂ ਪਰਿਭਾਸ਼ਤ ਕਰਨ ਉੱਤੇ 'ਜਾਗੋ'
ਪਾਰਟੀ ਦਾ ਪ੍ਰਤੀਕਰਮ ਸਾਹਮਣੇ
ਆਈਆਂ ਹੈ। ਦਰਅਸਲ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਪੁਲਿਸ ਮੁੱਖੀ ਰਹੇ ਰਿਬੇਰੋ ਦਾ ਅੱਜ ਇੱਕ
ਅੰਗ੍ਰੇਜ਼ੀ ਅਖਬਾਰ ਵਿੱਚ 'ਵਰਦੀ ਵਿੱਚ ਅਪਰਾਧੀ' ਨਾਂਅ ਤੋਂ ਲੇਖ ਛਪਿਆ ਸੀ। ਜਿਸ
ਵਿੱਚ ਰਿਬੇਰੋ ਨੇ ਹੈਦਰਾਬਾਦ ਪੁਲਿਸ ਵਲੋਂ ਕੱਲ ਬਲਾਤਕਾਰ ਦੇ 4 ਕਥਿਤ ਆਰੋਪੀਆਂ ਨੂੰ ਮੁਕਾਬਲੇ ਵਿੱਚ ਮਾਰਨ ਉੱਤੇ ਸਵਾਲ ਚੁੱਕੇ ਹਨ।
ਜਾਗੋ - ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ)
ਦੇ ਅੰਤਰਰਾਸ਼ਟਰੀ ਪ੍ਰਧਾਨ
ਮਨਜੀਤ ਸਿੰਘ ਜੀਕੇ ਨੇ ਰਿਬੇਰੋ ਨੂੰ ਪੁਲਿਸ ਮੁਕਾਬਲਿਆਂ ਉੱਤੇ ਸਵਾਲ ਚੁੱਕਣ ਤੋਂ ਪਹਿਲਾਂ ਪੰਜਾਬ ਦੇ ਆਪਣੇ ਕਾਰਜਕਾਲ ਉੱਤੇ ਸਵੈ ਪੜਚੋਲ ਕਰਨ ਦੀ ਸਲਾਹ
ਦਿੱਤੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਹੈਦਰਾਬਾਦ ਪੁਲਿਸ ਦੇ ਹੱਥੋਂ ਜੋ ਮਾਰੇ ਗਏ, ਉਹ ਤਾਂ ਦੋਸ਼ੀ ਸਨ ਪਰ ਜੋ ਤੁਹਾਡੀ ਅਗਵਾਈ ਵਿੱਚ ਪੰਜਾਬ ਵਿੱਚ ਮਾਰੇ ਗਏ, ਉਨ੍ਹਾਂ ਵਿਚੋਂ ਜਿਆਦਾਤਰ ਨਿਰਦੋਸ਼ ਸਨ। ਜੀਕੇ ਨੇ ਪੁੱਛਿਆ ਕਿ 'ਬੁਲੇਟ ਫਾਰ ਬੁਲੇਟ'
ਕਿਤਾਬ ਲਿਖਣ ਵਾਲੇ ਰਿਬੇਰੋ ਦੀ
ਕੀ ਹੁਣ ਆਤਮਾ ਜਾਗ ਪਈ ਹੈ
ਜੀਕੇ ਨੇ ਦਾਅਵਾ ਕੀਤਾ ਕਿ ਰਿਬੇਰੋ ਦੇ ਕਾਰਜਕਾਲ ਵਿੱਚ ਘਰਾਂ ਤੋਂ ਕੱਢਕੇ
ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਪਹਿਲਾਂ ਥਰਡ ਡਿਗਰੀ ਟਾਰਚਰ ਦਿੱਤਾ ਜਾਂਦਾ ਸੀ ਅਤੇ ਫਿਰ ਸੁੰਨਸਾਨ
ਜਗ੍ਹਾ ਉੱਤੇ ਲੈ ਜਾਕੇ ਉਨ੍ਹਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਸੀ ਅਤੇ ਲਾਵਾਰਿਸ
ਲਾਸ਼ਾਂ ਦੇ ਨਾਂਅ ਉੱਤੇ ਸ਼ਮਸ਼ਾਨ ਵਿੱਚ ਸਾੜ ਦਿੱਤਾ ਜਾਂਦਾ ਸੀ।
ਜੀਕੇ ਨੇ ਰਿਬੇਰੋ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਉਸ ਵੇਲੇ ਸਿਆਸੀ ਆਗੂਆਂ ਨੂੰ ਅਜਿਹੇ ਫਰਜ਼ੀ
ਮੁਕਾਬਲਿਆਂ ਨੂੰ ਰੋਕਣ ਦੀ ਸਲਾਹ ਦੇਣ ਦੀ ਗੱਲ ਕਿਉਂ ਨਹੀਂ ਸੁੱਝੀ ਸੀ ? ਤੱਦ ਥਰਡ ਡਿਗਰੀ ਅਤੇ ਫਰਜ਼ੀ ਮੁਕਾਬਲੇ ਰੋਕਣ ਦਾ ਖਿਆਲ ਕਿਉਂ ਨਹੀਂ
ਆਇਆ ਸੀ ? ਜੀਕੇ ਨੇ ਕਿਹਾ ਕਿ ਅੱਜ ਰਿਬੇਰੋ ਫਰਜੀ ਮੁਕਾਬਲਿਆਂ
ਨੂੰ ਤਰੱਕੀ ਲੈਣ ਦਾ ਸ਼ਾਰਟ ਕਟ ਦੱਸ ਰਹੇ ਹਨ ਅਤੇ ਅਦਾਲਤ ਦੀ ਢਿੱਲ ਉੱਤੇ ਸਵਾਲ ਉਠਾ ਰਹੇ ਹਨ। ਪਰ
ਉਸ ਸਮੇਂ ਇਹ ਸਾਰਾ ਕੁੱਝ ਜਦੋਂ ਰਿਬੇਰੋ ਦੀ ਪੁਲਿਸ ਕਰ ਰਹੀ ਸੀ, ਤੱਦ ਉਨ੍ਹਾਂ ਦੀ ਪੁਲਿਸਿਆ ਸੋਚ ਕਿਉਂ ਨਹੀਂ ਬਦਲੀ ਸੀ ? ਜੀਕੇ ਨੇ ਸਾਫ਼ ਕਿਹਾ ਕਿ ਸਿੱਖ ਪੰਜਾਬ ਵਿੱਚ ਸ਼ੁਰੂ ਤੋਂ ਪੁਲਿਸ
ਮੁਕਾਬਲਿਆਂ ਦੇ ਪੀਡ਼ਿਤ ਰਹੇ ਹਨ, ਨਾਗਰਿਕ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੇ ਤੌਰ ਉੱਤੇ ਮੁਕਾਬਲਿਆਂ
ਨੂੰ ਹਮੇਸ਼ਾ ਵੇਖਿਆ ਜਾਂਦਾ ਰਿਹਾ ਹੈ।
ਮੋਦੀ ਸਰਕਾਰ ਨੇ
ਕਿਸਾਨਾਂ 'ਤੇ ਲਾਈ ਨਵੀਂ ਸ਼ਰਤ
ਕੇਂਦਰ
ਸਰਕਾਰ ਨੇ ਪੀਐਮ-ਕਿਸਾਨ ਸਕੀਮ ਲਈ ਨਵੀਂ ਸ਼ਰਤਾ ਲਾ ਦਿੱਤੀ ਹੈ। ਹੁਣ ਸਿਰਫ ਉਨ੍ਹਾਂ ਕਿਸਾਨਾਂ ਨੂੰ
ਸਕੀਮ ਤਹਿਤ ਪੈਸੇ ਮਿਲਣਗੇ ਜਿਨ੍ਹਾਂ ਕੋਲ ਆਧਾਰ ਕਾਰਡ ਹੈ। ਇਹ ਸਕੀਮ ਮੋਦੀ ਸਰਕਾਰ ਨੇ ਚੋਣਾਂ ਤੋਂ
ਪਹਿਲਾਂ ਸ਼ੁਰੂ ਕੀਤੀ ਸੀ।
ਇਸ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਇਸ ਮਹੀਨੇ ਤੋਂ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ (ਪੀਐਮ-ਕਿਸਾਨ) ਤਹਿਤ ਰਾਸ਼ੀ ਸਿਰਫ਼ ਉਨ੍ਹਾਂ ਯੋਗ ਕਿਸਾਨਾਂ ਦੇ ਖਾਤਿਆਂ ’ਚ ਟਰਾਂਸਫਰ ਕੀਤੀ ਜਾਵੇਗੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਪ੍ਰਮਾਣਿਤ ਹਨ। ਉਨ੍ਹਾਂ ਇਹ ਜਾਣਕਾਰੀ ਲੋਕ ਸਭਾ ਦਿੱਤੀ।
ਤੋਮਰ ਨੇ ਕਿਹਾ ਕਿ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੀ ਆਧਾਰ ਪ੍ਰਮਾਣਿਕਤਾ ਅਗਲੀਆਂ ਸਾਰੀਆਂ ਕਿਸ਼ਤਾਂ ਲਈ ਜ਼ਰੂਰੀ ਹੋਵੇਗੀ। ਪੀਐਮ-ਕਿਸਾਨ ਸਕੀਮ ਤਹਿਤ ਸਰਕਾਰ ਵੱਲੋਂ 14 ਕਰੋੜ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਾਲਾਨਾ 6000 ਰੁਪਏ ਦਿੱਤੇ ਜਾ ਰਹੇ ਹਨ। ਇਹ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਟਰਾਂਸਫਰ ਹੁੰਦੀ ਹੈ।

ਹੁਣ ਅਕਾਲੀ ਦਲ ਦੀ ਢੀਂਡਸਾ 'ਤੇ ਨਜ਼ਰ,
14 ਦਸੰਬਰ
ਦੀ ਉਡੀਕ
ਸ਼੍ਰੋਮਣੀ
ਅਕਾਲੀ ਦਲ ਦੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਵੀ ਬਾਦਲਾਂ ਨੂੰ ਝਟਕਾ ਦੇ ਸਕਦੇ ਹਨ। ਚਰਚਾ
ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਰਹੇ ਹਨ। ਇਸ ਦੇ ਅਜੇ
ਪੁਸ਼ਟੀ ਨਹੀਂ ਹੋਈ ਪਰ ਇਸ ਬਾਰੇ ਬਾਕਾਇਦਾ ਮੀਟਿੰਗ ਹੋ ਚੁੱਕੀ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ
ਢੀਂਡਸਾ ਦੇ ਬੇਟੇ ਪਰਮਿੰਦਰ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਨਹੀਂ ਕਰਨਾ ਚਾਹੁੰਦੇ। ਇਸ ਲਈ
ਸੁਖਦੇਵ ਢੀਂਡਸਾ ਦੋਚਿੱਤੀ ਵਿੱਚ ਹਨ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਨਾਰਾਜ਼ ਤੇ ਨਿਰਾਸ਼ ਅਕਾਲੀ ਲੀਡਰਾਂ ਸਮੇਤ ਹੋਰ ਹਮਖਿਆਲੀ ਪਾਰਟੀਆਂ ਤੇ ਲੀਡਰਾਂ ਨੂੰ ਇੱਕ ਮੰਚ ’ਤੇ ਲਿਆਉਣ ਲਈ ਯਤਨ ਸ਼ੁਰੂ ਕੀਤੇ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਹਾੜਾ 14 ਦਸੰਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ ਵੱਖ-ਵੱਖ ਲੀਡਰਾਂ ਨੂੰ ਇਸ ਸਮਾਗਮ ਵਿੱਚ ਸੱਦਿਆ ਜਾ ਰਿਹਾ ਹੈ। ਇਸ ਮੌਕੇ ਹੀ ਢੀਂਡਸਾ ਕੋਈ ਵੱਡਾ ਫੈਸਲਾ ਲੈ ਸਕਦੇ ਹਨ।
ਸੂਤਰਾਂ ਮੁਤਾਬਕ ਟਕਸਾਲੀ ਲੀਡਰਾਂ ਵੱਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਢੀਂਡਸਾ ਨਾਲ ਮੁਲਾਕਾਤ ਵੇਲੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਕਰਨੈਲ ਸਿੰਘ ਪੀਰ ਮੁਹੰਮਦ, ਰਵੀਇੰਦਰ ਸਿੰਘ ਤੋਂ ਇਲਾਵਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਸ਼ਾਮਲ ਸੀ। ਇਨ੍ਹਾਂ ਸਾਰਿਆਂ ਨੇ ਸ੍ਰੀ ਢੀਂਡਸਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਟਕਸਾਲੀ ਦਲ ਦੇ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਢੀਂਡਸਾ ਨਾਲ ਮੁਲਾਕਾਤ ਦੀਆਂ ਖਬਰਾਂ ਜਨਤਕ ਹੋਣ ਮਗਰੋਂ ਕਈ ਹੋਰ ਨਿਰਾਸ਼ ਤੇ ਨਾਰਾਜ਼ ਅਕਾਲੀ ਲੀਡਰਾਂ ਨੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਢੀਂਡਸਾ ਨੇ ਕਾਫੀ ਸਮੇਂ ਤੋਂ ਅਕਾਲੀ ਦਲ ਨਾਲੋਂ ਦੂਰੀ ਬਣਾਈ ਹੋਈ ਹੈ ਪਰ ਉਨ੍ਹਾਂ ਦੇ ਬੇਟੇ ਅਕਾਲੀ ਦਲ ਦੇ ਨਾਲ ਰਹਿਣ ਦੇ ਹੱਕ ਵਿੱਚ ਹਨ। ਇਸ ਲਈ ਢੀਂਡਸਾ ਨੇ ਅਗਲੇ ਸਿਆਸੀ ਪੈਂਤੜੇ ਬਾਰੇ ਕੋਈ ਫੈਸਲਾ ਨਹੀਂ ਲਿਆ।

ਨਵੇਂ ਸਿਰਿਓਂ ਇਤਿਹਾਸ ਲਿਖਣ
ਦੀ ਕੋਸ਼ਿਸ਼ 'ਚ
ਮੋਦੀ ਸਰਕਾਰ
ਨਾਗਰਿਕਤਾ
ਸੋਧ ਬਿੱਲ 'ਤੇ ਅੱਜ ਕਾਂਗਰਸ ਨੇ ਬੀਜੇਪੀ
ਸਰਕਾਰ ਨੂੰ ਘੇਰਦਿਆਂ ਗੰਭੀਰ ਇਲਜ਼ਾਮ ਲਾਏ। ਕਾਂਗਰਸੀ ਲੀਡਰ ਅਨੰਦ ਸ਼ਰਮਾ ਨੇ ਲੋਕ ਸਭਾ ਵਿੱਚ
ਨਾਗਰਿਕ ਸੋਧ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਸਰਕਾਰ ਨਵਾਂ ਇਤਿਹਾਸ ਲਿਖਣ ਦੀ ਕੋਸ਼ਿਸ਼ ਨਾ ਕਰੇ।
ਸ਼ਰਮਾ ਨੇ ਕਿਹਾ ਸੰਵਿਧਾਨ ਦੇ ਲਿਹਾਜ਼ ਨਾਲ ਇਹ ਬਿੱਲ ਗਲਤ ਹੈ।
ਕਾਂਗਰਸ 'ਤੇ ਧਰਮ ਦੇ ਨਾਂ 'ਤੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਇਲਜ਼ਾਮ ਬਾਰੇ ਬੋਲਦਿਆਂ ਅਨੰਦ ਸ਼ਰਮਾ ਨੇ ਕਿਹਾ ਦੋ ਦੇਸ਼ਾਂ ਦੀ ਥਿਊਰੀ ਆਰਐਸਆਸ ਲੀਡਰ ਵੀਰ ਸਾਵਰਕਰ ਨੇ ਪੇਸ਼ ਕੀਤੀ ਸੀ ਕਾਂਗਰਸ ਨੇ ਨਹੀਂ। ਅਨੰਦ ਸ਼ਰਮਾ ਨੇ ਕਿਹਾ ਸਰਕਾਰ ਬਿੱਲ ਪਾਸ ਕਰਨ ਵਿੱਚ ਜਲਦਬਾਜ਼ੀ ਕਰ ਰਹੀ ਹੈ। ਉਨ੍ਹਾਂ ਸਦਨ ਵਿੱਚ ਕਿਹਾ ਕਿ ਨਾਗਰਿਕਤਾ ਬਿੱਲ ਭੇਦ ਭਾਵ ਪੈਦਾ ਕਰਦਾ ਹੈ। ਉਨ੍ਹਾਂ ਇਹ ਕਿਹਾ ਕਿ ਇਹ ਬਿੱਲ ਸੰਵਿਧਾਨ 'ਤੇ ਹਮਲਾ ਹੈ। ਸ਼ਰਮਾ ਨੇ ਕਿਹਾ ਕੇ ਐਨਆਰਸੀ ਨਾਲ ਪਹਿਲਾਂ ਹੀ ਦੇਸ਼ ਵਿੱਚ ਅਸੁਰੱਖਿਆ ਦੀ ਭਾਵਨਾ ਹੈ।

ਚੀਨੀ ਵਿਗਿਆਨੀਆਂ ਨੇ ਬਾਂਦਰ ਤੇ ਸੂਰ ਨੂੰ
ਮਿਲਾ
ਕੇ ਬਣਾਈ ਨਵੀਂ ਪ੍ਰਜਾਤੀ, ਲੋਕ ਹੈਰਾਨ
ਚੀਨ
(China) ਦੇ ਵਿਗਿਆਨੀਆਂ ਨੇ ਇਕ ਵਾਰ ਫਿਰ ਆਪਣੀਆਂ ਵਿਗਿਆਨਕ ਤਕਨੀਕਾਂ ਨਾਲ ਦੁਨੀਆਂ ਦੇ ਲੋਕਾਂ ਨੂੰ
ਹੈਰਾਨ ਕਰ ਦਿੱਤਾ ਹੈ। ਇਸ ਵਾਰ ਚੀਨੀ ਵਿਗਿਆਨੀਆਂ ਨੇ ਬਾਂਦਰ ਅਤੇ ਸੂਰ ਦੇ ਜੀਨ ਤੋਂ ਜਾਨਵਰਾਂ ਦੀ
ਇੱਕ ਨਵੀਂ ਪ੍ਰਜਾਤੀ ਤਿਆਰ ਕੀਤੀ ਹੈ। ਇਸ ਨੂੰ 'ਬਾਂਦਰ-ਸੂਰ ਪ੍ਰਜਾਤੀ' ਦਾ
ਨਾਮ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੂਰ ਦੇ ਦੋ ਬੱਚਿਆਂ ਦੇ ਦਿਲ, ਜਿਗਰ
ਅਤੇ ਚਮੜੀ ਵਿਚ ਬਾਂਦਰਾਂ ਦੇ ਟਿਸ਼ੂ ਮੌਜੂਦ ਹਨ। ਇਹ ਦੋਵੇਂ ਸੂਰ ਦੇ ਬੱਚੇ ਪ੍ਰਜਨਨ ਜੀਵ ਵਿਗਿਆਨ
ਦੀ ਸਟੇਟ ਸੈੱਲ ਅਤੇ ਸਟੇਟ
ਪ੍ਰਯੋਗਸ਼ਾਲਾ
ਵਿੱਚ ਪੈਦਾ ਹੋਏ ਸਨ, ਪਰ ਦੋਵਾਂ ਦੀ ਇੱਕ ਹਫ਼ਤੇ ਵਿੱਚ ਮੌਤ ਹੋ ਗਈ।
ਦਿ ਮਿਰਰ ਦੀ ਰਿਪੋਰਟ ਦੇ ਅਨੁਸਾਰ, ਇਹ ਇਕ ਪੂਰਨ ਬਾਂਦਰ-ਸੂਰ ਦੀ ਪਹਿਲੀ ਰਿਪੋਰਟ ਹੈ ਜੋ ਬੀਜਿੰਗ ਦੇ ਸਟੇਟ ਸੈੱਲ ਦੀ ਪ੍ਰਮੁੱਖ ਪ੍ਰਯੋਗਸ਼ਾਲਾ ਅਤੇ ਪ੍ਰਜਨਨ ਜੀਵ ਵਿਗਿਆਨ ਦੇ ਵਿਗਿਆਨੀਆਂ ਦੀ ਪਹਿਲ ਹੈ। ਵਿਗਿਆਨੀਆਂ ਨੇ ਦੱਸਿਆ ਕਿ ਪੰਜ ਦਿਨ ਪੁਰਾਣੇ ਪਿਗਲੇਟ ਭ੍ਰੂਣ ਵਿਚ ਬਾਂਦਰ ਦੇ ਸਟੈਮ ਸੈੱਲ ਸਨ। ਅਜਿਹੀ ਖੋਜ ਨੇ ਦਰਸਾਇਆ ਹੈ ਕਿ ਸੈੱਲ ਕਿੱਥੇ ਖਤਮ ਹੋਏ ਹਨ, ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਬਾਂਦਰ-ਸੂਰ ਦੋਹਾਂ ਦੀ ਮੌਤ ਕਿਉਂ ਹੋਈ। ਵਿਗਿਆਨੀਆਂ ਅਨੁਸਾਰ ਉਸ ਦੀ ਮੌਤ ਆਈਵੀਐਫ ਪ੍ਰਕਿਰਿਆ ਵਿੱਚ ਕਿਸੇ ਸਮੱਸਿਆ ਕਾਰਨ ਹੋਈ ਹੋ ਸਕਦੀ ਹੈ।

ਦੱਸ ਦਈਏ ਕਿ ਇਹ ਪ੍ਰਯੋਗ ਸਪੇਨ ਦੇ ਵਿਗਿਆਨੀ ਯੂਆਨ ਕਾਰਲੋਸ ਏਜੀਪੇਸੁਆ ਬੈਲਮੋਟੇ ਦੁਆਰਾ ਦੋ ਸਾਲ ਪਹਿਲਾਂ ਕੀਤੀ ਗਈ ਕੋਸ਼ਿਸ਼ ਦੇ ਮੱਦੇਨਜ਼ਰ ਕੀਤਾ ਗਿਆ ਸੀ। ਦਿ ਨਿਊਜ਼ ਸਾਇੰਟਿਸਟ ਮੈਗਜ਼ੀਨ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਟਾਂਗ ਹੈਅ ਅਤੇ ਉਸ ਦੀ ਟੀਮ ਨੇ ਜੁਆਨ ਕਾਰਲੋਸ ਦੀ ਸੋਚ ਨੂੰ ਅੱਗੇ ਤੋਰਿਆ ਅਤੇ ਜੈਨੇਟਿਕ ਤੌਰ ਉਤੇ ਸੋਧੇ ਬਾਂਦਰ ਸੈੱਲਾਂ ਨੂੰ 4,000 ਤੋਂ ਵੱਧ ਸੂਰ ਭਰੂਣਾਂ ਵਿੱਚ ਪਾਇਆ ਗਿਆ ਹੈ।ਇਸ ਦੇ ਬਾਅਦ ਪੈਦਾ ਹੋਏ ਸੂਰਾਂ ਵਿਚੋਂ ਕੇਚਲ ਦੋ ਹਾਈਬ੍ਰਿਡ ਸਨ। ਉਨ੍ਹਾਂ ਦਾ ਦਿਲ, ਜਿਗਰ, ਫੇਫੜੇ ਅਤੇ ਚਮੜੀ ਦੇ ਟਿਸ਼ੂ ਅੰਸ਼ਕ ਤੌਰ ਉਤੇ ਬਾਂਦਰ ਦੇ ਸੈੱਲਾਂ ਨੂੰ ਮਿਲਾ ਕੇ ਬਣੇ ਸਨ। ਮਹੱਤਵਪੂਰਣ ਗੱਲ ਇਹ ਹੈ ਕਿ, ਜਨਵਰੀ 2017 ਵਿੱਚ, ਸੈਨ ਡਿਏਗੋ ਦੇ ਸਾਲਕ ਇੰਸਟੀਚਿਊਟ ਵਿੱਚ ਇੱਕ ਮਾਨਵ-ਸੂਰ ਦਾ ਭਰੂਣ ਵੀ ਬਣਾਇਆ ਗਿਆ ਸੀ, ਪਰ
28 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਸੁਖਬੀਰ ਬਾਦਲ ਨੇ ਇੱਕੋ ਝਟਕੇ ਨਾਲ ਕੀਤਾ ਕੈਪਟਨ ਚਿੱਤ,
ਸਰਕਾਰ ਦਾ ਪੈਂਤੜਾ ਪਿਆ
ਪੁੱਠਾ
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ
ਘੇਰਦੇ-ਘੇਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਘਿਰ ਗਏ। ਹੁਣ ਸੋਸ਼ਲ ਮੀਡੀਆ ਉੱਪਰ
ਉਨ੍ਹਾਂ ਦਾ ਖੂਬ ਮਜ਼ਾਕ ਉੱਡ ਰਿਹਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਮੁੜ ਕੈਪਟਨ ਖਿਲਾਫ ਤੋਪਾਂ
ਬੀੜ ਲਈਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ
ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੀ ਸੂਚੀ ਵਿੱਚ ਕੈਪਟਨ ਦਾ ਨਾਂ ਵੀ ਸ਼ਾਮਲ ਕੀਤਾ ਜਾਣਾ
ਚਾਹੀਦਾ ਹੈ।ਦਰਅਸਲ ਕੈਪਟਨ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਘੇਰਨ ਲਈ ਉਨ੍ਹਾਂ ਦੀ
ਗੈਂਗਸਟਰ ਹਰਜਿੰਦਰ ਸਿੰਘ ਬਿੱਟੂ ਸਰਪੰਚ ਨਾਲ ਫੋਟੋਆਂ ਜਾਰੀ ਕੀਤੀਆਂ ਸੀ। ਇਨ੍ਹਾਂ ਤਸਵੀਰਾਂ ਵਿੱਚ
ਸੁਖਬੀਰ, ਮਜੀਠੀਆ, ਹਰਸਿਮਰਤ ਤੇ ਹੋਰ ਅਕਾਲੀ ਲੀਡਰ ਨਜ਼ਰ ਆ ਰਹੇ ਹਨ। ਦਿਲਚਸਪ ਹੈ ਕਿ ਇਸ
ਤੋਂ ਕੁਝ ਹੀ ਘੰਟੇ ਬਾਅਦ ਅਕਾਲੀ ਦਲ ਨੇ ਉਸੇ ਬਿੱਟੂ ਸਰਪੰਚ ਨਾਲ ਕੈਪਟਨ ਦੀ ਫੋਟੋ ਜਾਰੀ ਕਰਕੇ
ਪਾਸਾ ਹੀ ਪਲਟ ਦਿੱਤਾ। ਇਸ ਮਗਰੋਂ ਸੋਸ਼ਲ ਮੀਡੀਆ ਉੱਪਰ ਕੈਪਟਨ ਦਾ ਖੂਬ ਮਜ਼ਾਕ ਉੱਡ ਰਿਹਾ ਹੈ।
ਸੁਖਬੀਰ ਬਾਦਲ ਨੇ ਫੋਟੋ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਸਾਲ 2017 ਦੇ ਚੋਣ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਾਮੀ ਗੈਂਗਸਟਰ
ਹਰਜਿੰਦਰ ਸਿੰਘ ਬਿੱਟੂ ਸਰਪੰਚ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਮੁੱਖ ਮੰਤਰੀ
ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਹੁਣ ਕਿਰਪਾ ਕਰਕੇ ਅੱਜ ਉਨ੍ਹਾਂ ਵੱਲੋਂ ਜਾਰੀ ਕੀਤੀ ਫੋਟੋ ਵੀ
ਬਾਕੀ ਫੋਟੋਆਂ ਨਾਲ ਰੱਖ ਕੇ ਡੀਜੀਪੀ ਨੂੰ ਭੇਜੀਆਂ ਜਾਣ। ਇਹ ਸਬੂਤ ਡੀਜੀਪੀ ਦੀ ਉਨ੍ਹਾਂ ਅਸਲੀ
ਸਿਆਸਤਦਾਨਾਂ ਨੂੰ ਲੱਭਣ ਵਿੱਚ ਮਦਦ ਕਰਨਗੇ, ਜੋ ਗੈਂਗਸਟਰਾਂ ਨਾਲ ਮਿਲੇ ਹੋਏ
ਹਨ ਤੇ ਆਪਣੇ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਉਨ੍ਹਾਂ ਦੀ ਵਰਤੋਂ ਕਰ ਰਹੇ ਹਨ। ਸੁਖਬੀਰ ਬਾਦਲ ਨੇ
ਕਿਹਾ ਕਿ ਕਿਰਪਾ ਕਰਕੇ ਇਹ ਫੋਟੋ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਵੀ ਭੇਜ ਦਿਓ ਤਾਂ ਕਿ ਉਹ ਵੀ
ਸਮਝ ਜਾਣ ਕਿ ਕਿਸ ਤਰ੍ਹਾਂ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲਾਭਾਂ ਲਈ ਗੈਂਗਸਟਰਾਂ
ਦੀ ਵਰਤੋਂ ਕੀਤੀ ਸੀ। ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਦੇ ਆਪਣੇ ਡੀਜੀਪੀ ਵੱਲੋਂ ਪੁੱਛਗਿੱਛ
ਲਈ ਸੱਦਿਆ ਜਾਣਾ ਕੈਪਟਨ ਨੂੰ ਮੁਸ਼ਕਲ ਲੱਗੇਗਾ, ਬਾਦਲ ਨੇ ਕਿਹਾ ਕਿ ਅਕਾਲੀ ਦਲ
ਰਾਜਪਾਲ ਨੂੰ ਬੇਨਤੀ ਕਰੇਗਾ ਕਿ ਉਹ ਸਰਕਾਰ ਨੂੰ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ
ਕਹਿਣ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਬਿੱਟੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਤਸਵੀਰ ਸਮੇਤ ਅਕਾਲੀ ਦਲ ਇੱਕ ਹੋਰ ਤਸਵੀਰ ਵੀ ਭੇਜੇਗਾ, ਜਿਸ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਨਾਮੀ ਗੈਂਗਸਟਰ ਪਰਦੀਪ ਸੰਧੂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਤਸਵੀਰ ਵੀ 2017 ਦੀ ਹੈ। ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਮੁੱਖ ਮੰਤਰੀ ਨੇ ਬਿੱਟੂ ਦੀਆਂ ਅਕਾਲੀ ਆਗੂਆਂ ਨਾਲ ਖਿੱਚੀਆਂ ਕੁਝ ਪੁਰਾਣੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ, ਪਰ ਉਹ ਇਹ ਭੁੱਲ ਗਿਆ ਹੈ ਕਿ ਉਸ ਨੇ 2017 ’ਚ ਸਰਕਾਰ ਬਣਾਉਣ ਮੌਕੇ ਬਿੱਟੂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਉਸ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਸੀ।

ਘੱਟ ਗਿਣਤੀਆਂ ਬਾਰੇ ਅਮਿਤ ਸ਼ਾਹ ਦਾ ਦਾਅਵਾ ਗਲਤ-
ਰਿਐਲਿਟੀ
ਚੈੱਕ
ਇਸ ਬਿੱਲ ਵਿੱਚ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਛੇ ਘੱਟ ਗਿਣਤੀ ਭਾਈਚਾਰੇ -ਹਿੰਦੂ, ਮੁਸਲਮਾਨ, ਬੋਧੀ, ਜੈਨ, ਪਾਰਸੀ, ਇਸਾਈ ਅਤੇ ਸਿੱਖ ਭਾਈਚਾਰਿਆਂ ਨਾਲ ਸਬੰਧ ਰੱਖਣ ਵਾਲੇ ਲੋਕ ਭਾਰਤੀ
ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ, ਜੇ
ਉਹ ਇਹ ਸਾਬਿਤ ਕਰ ਦੇਣ ਕਿ ਉਹ ਮੁਸਲਮਾਨ ਭਾਈਚਾਰੇ ਵਾਲੇ ਦੇਸਾਂ ਪਾਕਿਸਤਾਨ, ਬੰਗਲਾਦੇਸ਼ ਜਾਂ ਅਫ਼ਗਾਨਿਸਤਾਨ ਦੇ ਰਹਿਣ ਵਾਲੇ ਹਨ।
ਸਰਕਾਰ ਦਾ ਤਰਕ ਹੈ ਕਿ ਉਨ੍ਹਾਂ ਦੇਸਾਂ ਵਿਚ
ਘੱਟ-ਗਿਣਤੀ ਭਾਈਚਾਰੇ ਦੋ ਲੋਕ ਘੱਟਦੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਧਰਮ ਦੇ ਅਧਾਰ 'ਤੇ ਉਨ੍ਹਾਂ ਨਾਲ ਤਸ਼ਦੱਦ ਕੀਤਾ ਜਾਂਦਾ ਹੈ।
ਵਿਤਕਰਾ ਕਰਨ ਦੇ ਆਧਾਰ 'ਤੇ ਇਸ ਬਿੱਲ ਦੀ ਆਲੋਚਨਾ ਹੋ ਰਹੀ ਹੈ ਕਿਉਂਕਿ ਇਸ ਤਹਿਤ ਹੋਰਨਾਂ
ਘੱਟ-ਗਿਣਤੀ ਭਾਈਚਾਰਿਆਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ।
ਤਾਂ ਉਨ੍ਹਾਂ ਤਿੰਨ ਗੁਆਂਢੀ ਦੇਸਾਂ ਵਿਚ
ਗੈਰ-ਮੁਸਲਮਾਨ ਕਿਹੋ ਜਿਹੇ ਹਲਾਤਾਂ ਵਿਚ ਰਹਿ ਰਹੇ ਹਨ?
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ 1951 ਤੋਂ ਬਾਅਦ ਪਾਕਿਸਤਾਨ ਦੇ ਗੈਰ-ਮੁਸਲਮਾਨ ਭਾਈਚਾਰੇ ਦੀ ਆਬਾਦੀ ਕਾਫ਼ੀ
ਘਟੀ ਹੈ।
1947 ਦੀ ਵੰਡ ਤੋਂ ਬਾਅਦ ਵੱਡੇ
ਪੱਧਰ 'ਤੇ ਪਾਕਿਸਤਾਨ ਤੋਂ ਗੈਰ-ਮੁਸਲਮਾਨਾਂ ਨੇ ਕੂਚ ਕੀਤਾ
ਅਤੇ ਮੁਸਲਮਾਨ ਭਾਰਤ ਤੋਂ ਪਾਕਿਸਤਾਨ ਚਲੇ ਗਏ।
ਅਮਿਤ ਸ਼ਾਹ ਦਾ ਕਹਿਣਾ ਹੈ ਕਿ
ਸਾਲ 1951 ਵਿਚ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ 23 ਫੀਸਦ
ਸੀ ਜੋ ਕਿ ਕਈ ਦਹਾਕਿਆਂ ਦੌਰਾਨ ਤਸ਼ਦੱਦ ਕਾਰਨ ਹੁਣ ਘੱਟ ਚੁੱਕੀ ਹੈ।
ਪਰ ਅਮਿਤ ਸ਼ਾਹ ਦੇ ਅੰਕੜਿਆਂ ਦੀ ਜਾਂਚ ਕਰਨ ਦੀ ਲੋੜ
ਹੈ ਕਿਉਂਕਿ ਉਨ੍ਹਾਂ ਨੇ ਸ਼ਾਇਦ ਪਾਕਿਸਤਾਨ ਅਤੇ ਬੰਗਲਾਦੇਸ਼ (ਜੋ ਪਹਿਲਾਂ ਪੂਰਬੀ ਪਾਕਿਸਤਾਨ ਸੀ)
ਦੇ ਅੰਕੜੇ ਜੋੜ ਲਏ ਹਨ।
ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ
ਪਾਕਿਸਤਾਨ ਦੀ ਹਿੰਦੂ ਆਬਾਦੀ (ਪਹਿਲਾਂ ਪੱਛਮੀ ਪਾਕਿਸਤਾਨ ਕਹਿੰਦੇ ਸੀ) ਸਾਲ 1951 ਤੋਂ ਜ਼ਿਆਦਾ ਨਹੀਂ ਬਦਲੀ ਹੈ। ਉਸ ਵੇਲੇ ਹਿੰਦੂ ਆਬਾਦੀ ਲਗਭਗ 1.5 ਤੋਂ 2% ਤੱਕ
ਸੀ।
ਮਰਦਮਸ਼ੁਮਾਰੀ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ
ਬੰਗਲਾਦੇਸ਼ ਦੀ ਗੈਰ-ਮੁਸਲਿਮ ਆਬਾਦੀ 1951 ਵਿਚ
ਲਗਭਗ 22% ਜਾਂ 23% ਸੀ, ਜੋ ਕਿ 2011 ਵਿਚ ਘੱਟ ਕੇ 8% ਦੇ ਆਸ-ਪਾਸ ਰਹਿ ਗਈ।
ਇਸ ਦਾ ਮਤਲਬ ਹੈ ਕਿ ਬੰਗਲਾਦੇਸ਼ ਦੀ ਗੈਰ-ਮੁਸਲਿਮ
ਆਬਾਦੀ ਵਿੱਚ ਇੱਕ ਅਹਿਮ ਗਿਰਾਵਟ ਦਰਜ ਕੀਤੀ ਗਈ ਹੈ ਜਦੋਂਕਿ ਪਾਕਿਸਤਾਨ ਵਿੱਚ ਇਹ ਬਹੁਤ ਘੱਟ ਅਤੇ
ਸਥਿਰ ਹੈ।
ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਹੋਰ ਵੀ
ਗੈਰ-ਮੁਸਲਿਮ ਧਾਰਮਿਕ ਘੱਟ ਗਿਣਤੀਆਂ ਹਨ, ਜਿਵੇਂ ਕਿ ਈਸਾਈ, ਬੋਧੀ, ਸਿੱਖ, ਪਾਰਸੀ। ਪਾਕਿਸਤਾਨ ਵਿਚ ਅਹਿਮਦੀਆ ਵੀ ਹਨ, ਜਿਨ੍ਹਾਂ ਨੂੰ 1970 ਦੇ ਦਹਾਕੇ ਵਿਚ ਗ਼ੈਰ-ਮੁਸਲਿਮ ਐਲਾਨਿਆ ਗਿਆ ਸੀ ਅਤੇ ਲਗਭਗ 40 ਲੱਖ ਹਨ। ਇਸ ਤਰ੍ਹਾਂ ਉਹ ਦੇਸ ਵਿਚ ਸਭ ਤੋਂ ਵੱਡਾ ਧਾਰਮਿਕ ਘੱਟ-ਗਿਣਤੀ
ਭਾਈਚਾਰਾ ਬਣ ਗਿਆ ਹੈ।
ਬੰਬ ਬਲਾਸਟ ਕੇਸ:
ਜਗਤਾਰ ਸਿੰਘ ਹਵਾਰਾ ਬਰੀ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ
ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਇੱਕ ਹੋਰ ਕੇਸ ਵਿੱਚੋਂ ਬਰੀ
ਕਰ ਦਿੱਤਾ ਹੈ। ਲੁਧਿਆਣਾ ਪੁਲਿਸ ਨੇ ਦਸੰਬਰ 1995 ਦੇ
ਘੰਟਾ ਘਰ ਬਲਾਸਟ ਮਾਮਲੇ ਵਿੱਚ ਹਵਾਰਾ ਖਿਲਾਫ ਕੇਸ ਦਾਇਰ ਕੀਤਾ ਸੀ।
ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਲੁਧਿਆਣਾ ਦੀ ਵਧੀਕ ਸੈਸ਼ਨ ਅਦਾਲਤ ਨੇ ਹਵਾਰਾ ਨੂੰ ਬਰੀ ਕਰ ਦਿੱਤਾ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਦੋਸ਼ ਸਾਬਤ ਕਰਨ ਵਿੱਚ ਅਸਫਲ ਰਹੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 1996 ਵਿੱਚ ਹਵਾਰਾ ਸਣੇ ਪੰਜ ਜਣਿਆਂ ਖਿਲਾਫ ਚਲਾਨ ਪੇਸ਼ ਕੀਤਾ ਸੀ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਹੁਣ ਹਵਾਰਾ ਖਿਲਾਫ ਬੇਅੰਤ ਸਿੰਘ ਕਤਲ ਨੂੰ ਛੱਡ ਕੇ ਹੋਰ ਕੋਈ ਮਾਮਲਾ ਨਹੀਂ ਬਚਿਆ। ਉਹ ਜਾਂ ਤਾਂ ਕੇਸਾਂ ਵਿੱਚੋਂ ਬਰੀ ਹੋ ਗਏ ਹਨ ਜਾਂ ਫਿਰ ਸਜ਼ਾ ਭੁਗਤ ਲਈ ਹੈ। ਉਨ੍ਹਾਂ ਿਕਹਾ ਕਿ ਉਹ ਤਿਹਾੜ ਜੇਲ੍ਹ ਤੋਂ ਕਸਟਡੀ ਸਰਟੀਫਿਕੇਟ ਮੰਗਣਗੇ। ਜੇਕਰ ਹੋਰ ਕੋਈ ਕੇਸ ਬਕਾਇਆ ਨਾ ਹੋਇਆ ਤਾਂ ਪੈਰੋਲ ਦੀ ਅਪੀਲ ਕਰਨਗੇ।

ਗ੍ਰਹਿ ਮੰਤਰੀ ਮੁਤਾਬਕ ਉੱਤਰ-ਪੂਰਬ ਦੇ ਸੂਬਿਆਂ ਦੇ
ਲੋਕਾਂ ਨੂੰ ਸੁਰੱਖਿਆ ਦੇਣ ਅਤੇ ਉਨ੍ਹਾਂ ਦੀ ਭਾਸ਼ਾ ਤੇ ਪਛਾਣ ਦੇ ਖਤਰਿਆਂ ਦਾ ਹੱਲ ਕਰਨ ਦਾ ਵਾਅਦਾ
ਕੀਤਾ ਸੀ
'ਇਹੀ ਦੋ ਕਾਰਨ ਹੈ, ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਜੋ ਵਾਅਦਾ
ਕੀਤਾ ਸੀ। ਜਿਸ ਲਈ ਲੋਕਾਂ ਨੇ ਫਤਵਾ ਦਿੱਤਾ ਹੈ, ਸਰਕਾਰ ਇਸ ਵਾਅਦੇ ਨੂੰ ਪੂਰਾ ਕਰ ਰਹੀ ਹੈ।'
ਯੂਕੇ ਵਿੱਚ 5 ਸਾਲਾਂ ਤੋਂ ਘੱਟ ਸਮੇਂ ਵਿੱਚ ਤੀਜੀ ਵਾਰੀ ਆਮ ਚੋਣਾਂ,
ਨਤੀਜੇ
ਸ਼ੁਕਰਵਾਰ ਸਵੇਰ ਨੂੰ ਐਲਾਨੇ ਜਾ ਸਕਦੇ ਹਨ
ਜ਼ਿਆਦਾਤਰ ਹਲਕਿਆਂ ਦੇ ਨਤੀਜੇ ਸ਼ੁੱਕਰਵਾਰ ਸਵੇਰ ਨੂੰ
ਐਲਾਨ ਦਿੱਤੇ ਜਾਣਗੇ। ਪੰਜ ਸਾਲ ਤੋਂ ਵੀ ਘੱਟ ਸਮੇਂ ਅੰਦਰ ਯੂਕੇ ਵਿੱਚ ਤੀਜੀ ਵਾਰੀ ਆਮ ਚੋਣਾਂ ਹੋ
ਰਹੀਆਂ ਹਨ। ਬੀਤੀਆਂ ਦੋ ਚੋਣਾਂ 2015 ਅਤੇ
2017 ਵਿੱਚ ਹੋਈਆਂ ਸਨ।
650 ਹਲਕਿਆਂ ਤੋਂ 3,322 ਸੰਸਦ ਮੈਂਬਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਮੈਂਬਰਾਂ ਨੂੰ ਲੰਡਨ
ਵਿਚਲੀ ਸੰਸਦ ਦੇ ਦੋ ਚੈਂਬਰਾਂ ਵਿੱਚੋਂ ਇੱਕ ਹਾਊਸ ਆਫ਼ ਕਾਮਨ ਲਈ ਚੁਣਿਆ ਜਾਂਦਾ ਹੈ ਅਤੇ ਦੇਸ ਨੂੰ
ਚਲਾਉਣ ਲਈ ਸਰਕਾਰ ਕਾਨੂੰਨ ਪਾਸ ਕਰਦੀ ਹੈ।
1923 ਤੋਂ ਲੈ ਕੇ ਇਹ ਪਹਿਲੀ
ਵਾਰੀ ਹੈ ਕਿ ਚੋਣਾਂ ਦਸੰਬਰ ਵਿੱਚ ਹੋ ਰਹੀਆਂ ਹਨ। ਯੂਕੇ ਵਿੱਚ ਚੋਣਾਂ ਅਕਸਰ ਮਈ ਜਾਂ ਜੂਨ ਵਿੱਚ
ਹੁੰਦੀਆਂ ਹਨ। ਬੀਤੇ 100 ਸਾਲਾਂ ਵਿੱਚ ਇਹ ਪਹਿਲੀਆਂ
ਆਮ ਚੋਣਾਂ ਹਨ ਜੋ ਕਿ ਦਸੰਬਰ ਮਹੀਨੇ ਵਿੱਚ ਹੋ ਰਹੀਆਂ ਹਨ।
ਉੰਝ ਯੂਕੇ ਵਿੱਚ ਹਰੇਕ ਚਾਰ ਜਾਂ ਪੰਜ ਸਾਲਾਂ ਬਾਅਦ
ਚੋਣਾਂ ਹੁੰਦੀਆਂ ਹਨ ਪਰ ਅਕਤੂਬਰ ਵਿੱਚ ਸੰਸਦ ਮੈਂਬਰਾਂ ਨੇ 12 ਦਸੰਬਰ ਵਿੱਚ ਆਮ ਚੋਣਾਂ ਕਰਵਾਏ ਜਾਣ ਦੇ ਪੱਖ ਵਿੱਚ ਰਸਮੀ ਵੋਟ ਰਾਹੀਂ
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮਤੇ ਦਾ ਸਮਰਥਨ ਕੀਤਾ ਸੀ।
ਆਮ ਚੋਣਾਂ ਵਿੱਚ ਯੂਕੇ ਦੇ 4.6 ਕਰੋੜ ਲੋਕ ਆਪਣੇ ਹਲਕਿਆਂ ਦੇ ਸੰਸਦ ਮੈਂਬਰਾਂ ਦੀ ਚੋਣ ਕਰਦੇ ਹਨ। ਯੂਕੇ
ਵਿੱਚ ਕੁੱਲ 650 ਹਲਕੇ ਹਨ।
ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਐਨਕਾਉਂਟਰ ਦੀ ਤਿਆਰੀ,
ਹਾਈਕੋਰਟ ਸਾਹਮਣੇ ਵੱਡਾ
ਖੁਲਾਸਾ
ਗੈਂਗਸਟਰ
ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਵਿੱਚ ਖਤਰਾ ਹੈ। ਪੁਲਿਸ ਉਸ ਨੂੰ ਜੇਲ੍ਹ ਵਿੱਚੋਂ ਭਜਾ ਕੇ
ਐਨਕਾਉਂਟਰ ਦਾ ਪਲਾਨ ਬਣਾ ਰਹੀ ਹੈ। ਇਹ ਦਾਅਵਾ ਜੱਗੂ ਭਗਵਾਨਪੁਰੀਆ ਨੇ ਹੀ ਪੰਜਾਬ ਤੇ ਹਰਿਆਣਾ
ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੀਤਾ ਹੈ। ਅਕਾਲੀ ਦਲ ਤੇ ਕਾਂਗਰਸ ਵਿੱਚ ਪੁਆੜੇ ਦੀ ਜੜ੍ਹ ਬਣੇ
ਗੈਂਗਰਸਟਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਨਾ ਤਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ
ਬੰਦਾ ਹੈ ਤੇ ਨਾਂ ਹੀ ਮਜੀਠੀਆ ਨਾਲ ਕੋਈ ਸਬੰਧ ਹੈ।
ਮਜੀਠੀਆ ਨੇ ਇਲਜ਼ਾਮ ਲਾਇਆ ਸੀ ਕਿ ਜੱਗੂ ਭਗਵਾਨਪੁਰੀਆ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਬੰਦਾ ਹੈ। ਇਸ ਲਈ ਗੈਂਗਸਟਰ ਜੇਲ੍ਹ ਵਿੱਚ ਸਰਕਾਰੀ ਪ੍ਰਹੁਣੇ ਵਾਂਗ ਰਹਿ ਰਿਹਾ ਹੈ। ਇਸ ਦੇ ਉਲਟ ਜੱਗੂ ਭਗਵਾਨਪੁਰੀਆ ਨੇ ਅਦਾਲਤ ਨੂੰ ਕਿਹਾ ਹੈ ਕਿ ਉਸ ਉਪਰ ਝੂਠੇ ਕੇਸ ਪਾਏ ਜਾ ਰਹੇ ਹਨ। ਉਸ ਨੂੰ ਜੇਲ੍ਹ ਦੇ ਕੋਨੇ ਵਿੱਚ ਰੱਖਿਆ ਗਿਆ ਹੈ ਤੇ ਭੱਜ ਜਾਣ ਲਈ ਕਿਹਾ ਜਾਂਦਾ ਹੈ।
ਹਾਈਕੋਰਟ ਨੇ ਜੱਗੂ ਭਗਵਾਨਪੁਰੀਆ ਦੀ ਅਰਜ਼ੀ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਗੈਂਗਟਸ ਨੇ ਪਟੀਸ਼ਨ ਵਿੱਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਤੇ ਡੀਜੀਪੀ ਜੇਲ੍ਹਾਂ ਨੂੰ ਵੀ ਧਿਰ ਬਣਾਇਆ ਹੈ। ਉਸ ਨੇ ਅਦਾਲਤ ਕੋਲ ਜਾਨ ਬਚਾਉਣ ਦੀ ਗੁਹਾਰ ਲਾਈ ਹੈ। ਜੱਗੂ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦ ਹੈ।

ਨਾਗਰਿਕਤਾ ਸੋਧ ਬਿੱਲ
ਵੀ ਪਹੁੰਚਿਆ ਸੁਪਰੀਮ ਕੋਰਟ
ਨਾਗਰਿਕਤਾ
ਸੋਧ ਬਿੱਲ ਦੀ ਖ਼ਿਲਾਫ਼ਤ ਕਰਦਿਆਂ ਸੁਪਰੀਮ ਕੋਰਟ 'ਚ ਪਹਿਲੀ ਅਰਜ਼ੀ ਦਾਖ਼ਲ ਹੋ ਚੁੱਕੀ
ਹੈ। ਇਹ ਅਰਜ਼ੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਦਰਜ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ
ਸੰਵਿਧਾਨ ਧਰਮ ਦੇ ਅਧਾਰ 'ਤੇ ਭੇਦਭਾਵ ਦੀ ਇਜਾਜ਼ਤ ਨਹੀਂ
ਦਿੰਦਾ। ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਇਸ ਬਿੱਲ 'ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ।
ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਇਸ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਆਈਯੂਐਮਐਲ ਦੀ ਪੈਰਵੀ ਕਰ ਸਕਦੇ ਹਨ। ਸਿੱਬਲ ਨੇ ਕਿਹਾ ਜਿਸ ਤਰ੍ਹਾਂ ਦੇਸ਼ ਜੀਐਸਟੀ ਤੇ ਨੋਟਬੰਦੀ ਦਾ ਖਮਿਆਜ਼ਾ ਭੁਗਤ ਰਿਹਾ ਹੈ, ਹੋ ਸਕਦਾ ਹੈ ਇਸ ਬਿੱਲ ਦਾ ਵੀ ਖਮਿਆਜ਼ਾ ਭੁਗਤਣਾ ਪਵੇ।
ਉਧਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਕਹਿਣਾ ਹੈ ਕਿ ਬਿੱਲ ਕਿਸੇ ਪੱਖੋਂ ਵੀ ਭੇਦਭਾਵ 'ਤੇ ਅਧਾਰਤ ਨਹੀਂ। ਰਾਜ ਸਭਾ ਵਿੱਚ ਇਹ ਬਿੱਲ 125 ਵੋਟਾਂ ਨਾਲ ਪਾਸ ਹੋਇਆ ਜਦਕਿ ਇਸ ਦੇ ਵਿਰੋਧ ਵਿੱਚ 105 ਵੋਟਾਂ ਸਨ। ਜਿੱਥੇ ਕਾਂਗਰਸੀ ਆਗੂ ਸੋਨੀਆ ਗਾਂਧੀ ਨੇ ਇਸ ਦਿਨ ਨੂੰ ਦੇਸ਼ ਲਈ ਕਾਲਾ ਦਿਨ ਆਖ ਕਿ ਸੰਬੋਧਨ ਕੀਤਾ, ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਿਨ ਨੂੰ ਦੇਸ਼ ਦੇ ਇਤਿਹਾਸ ਦਾ ਮੀਲ ਪੱਥਰ ਕਿਹਾ।

ਦਿੱਲੀ: 'ਅੱਗ 'ਚ ਫਸੇ ਲੋਕ
ਚੀਕਾਂ ਮਾਰਦੇ ਰਹੇ ਕਿ ਸਾਨੂੰ ਬਚਾ ਲਵੋ'
ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ
ਖ਼ਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ਦੇ ਡਾਕਟਰ ਕਿਸ਼ੋਰ ਕੁਮਾਰ ਨੇ ਕਿਹਾ ਹੈ ਕਿ
ਉਨ੍ਹਾਂ ਦੀ ਟੀਮ ਜ਼ਖ਼ਮੀਆਂ ਦਾ ਇਲਾਜ ਕਰ ਰਹੀ ਹੈ।
ਫਾਇਰ ਬ੍ਰਿਗੇਡ ਦੀਆਂ ਕਰੀਬ 25 ਗੱਡੀਆਂ ਮੌਕੇ 'ਤੇ ਪਹੁੰਚੀਆਂ। ਦਿੱਲੀ ਫਾਇਰ ਬ੍ਰਿਗੇਡ ਦੇ ਮੁਖੀ ਅਤੁਲ ਗਰਗ ਨੇ ਦੱਸਿਆ
ਕਿ ਉਨ੍ਹਾਂ ਨੇ ਟੀਮ ਨੇ ਹੁਣ ਤੱਕ 50 ਲੋਕਾਂ
ਨੂੰ ਬਚਾਇਆ ਹੈ। ਉਨ੍ਹਾਂ ਨੇ ਦੱਸਿਆ, ''ਪਤਲੀ ਗਲੀ ਹੋਣ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਜਾਂ ਐਂਬੂਲੈਂਸ ਅੰਦਰ
ਤੱਕ ਨਹੀਂ ਜਾ ਸਕੀ। ਇਸ ਲਈ ਬਚਾਅ ਕਰਮੀ ਜ਼ਖ਼ਮੀਆਂ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਲਿਆਏ।''
ਗਰਗ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਹੈ
ਉਸ ਵਿੱਚ ਕਾਫ਼ੀ ਜ਼ਿਆਦਾ ਸੰਖਿਆ ਵਿੱਚ ਕਾਗਜ਼ ਅਤੇ ਗੱਤੇ ਰੱਖੇ ਹੋਏ ਸਨ ਜਿਸਦੇ ਕਾਰਨ ਧੂੰਆਂ
ਪੈਦਾ ਹੋ ਗਿਆ, ਧੂੰਏ ਕਰਕੇ ਲੋਕਾਂ ਨੂੰ ਬਚਾਉਣ ਵਿੱਚ ਵਧੇਰੇ
ਪ੍ਰੇਸ਼ਾਨੀ ਹੋਈ ਹੈ।
ਸਰਚ ਆਪ੍ਰੇਸ਼ਨ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ
ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ, ਤਲਾਸ਼ੀ ਮੁਹਿੰਮ ਵੀ ਪੂਰੀ ਕਰ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ
ਹੁਣ ਮਦਦ ਲਈ ਐਮਸੀਡੀ ਨੂੰ ਬੁਲਾਇਆ ਗਿਆ ਹੈ।
ਦਿੱਲੀ ਦੇ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਗ ਲੱਗਣ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਨੇ ਮ੍ਰਿਤਕਾਂ ਦੇ
ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ
ਐਲਾਨ ਕੀਤਾ। ਇਸ ਤੋਂ ਇਲਾਵਾ ਜ਼ਖ਼ਮੀਆਂ ਦੇ ਮੁਫਤ ਇਲਾਜ ਤੇ ਉਨ੍ਹਾਂ ਨੂੰ ਇੱਕ-ਇੱਕ ਲੱਖ ਰੁਪਏ
ਮੁਆਵਜ਼ਾ ਦਿੱਤਾ ਜਾਏਗਾ।
ਕੇਜਰੀਵਾਲ ਨੇ ਇਸ ਘਟਨਾ ਦੀ ਨਿਆਇਕ ਜਾਂਚ ਦਾ ਹੁਕਮ ਦਿੱਤਾ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਹਫਤੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਅਜਿਹੇ ਸਮੇਂ ਸਰਕਾਰ ਪੀੜਤਾਂ ਦੇ ਨਾਲ ਖੜ੍ਹੀ ਹੈ।
ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ 'ਚ ਅੱਗ ਲੱਗਣ ਵਾਲੀ ਥਾਂ 'ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦਿੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਇਮਾਰਤ 'ਚ ਅੱਗ ਲੱਗ ਗਈ।

ਬਲਬੀਰ ਸਿੱਧੂ ਦਾ ਸੁਖਬੀਰ
ਬਾਦਲ ਨੂੰ ਵੱਡਾ ਚੈਲੰਜ
ਇਲਜ਼ਾਮਾਂ ਦੇ ਪੱਖ ਵਿਚ ਸਬੂਤ ਮੰਗੇ
ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲਾਏ ਗਏ ਇਲਜ਼ਾਮਾਂ 'ਤੇ ਕੈਬਨਿਟ ਮੰਤਰੀ ਬਲਵੀਰ ਸਿੱਧੂ ਨੇ ਵੱਡਾ ਚੈਲੰਜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇ ਸੁਖਬੀਰ ਬਾਦਲ ਕੋਲ ਕੋਈ ਸਬੂਤ ਹੈ ਤਾਂ ਪੇਸ਼ ਕਰੇ। ਆਪਣੇ 'ਤੇ ਲੱਗੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ 10 ਸਾਲ ਸੁਖਬੀਰ ਬਾਦਲ ਨੇ ਪੰਜਾਬ ਨੂੰ ਲੁੱਟਿਆ ਹੈ। ਹੁਣ ਕਾਂਗਰਸ ਸਰਕਾਰ
ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਬਲਬੀਰ ਸਿੱਧੂ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਇੰਨੇ ਹੀ ਯਕੀਨ ਨਾਲ ਧਰਨਾ ਲਾ ਸਕਦੇ ਹਨ ਤਾਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਕੋਈ ਸਬੂਤ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਰੇਤਾ-ਬਜਰੀ ਦੀ ਮਾਈਨਿੰਗ ਵਿੱਚ ਅਕਾਲੀ ਦਲ ਨੇ 10 ਸਾਲ ਪੰਜਾਬ ਨੂੰ ਲੁੱਟਿਆ ਹੈ। ਕਾਂਗਰਸ ਦੀ ਸਰਕਾਰ ਇਸ ਨੂੰ ਸੁਧਾਰਨ 'ਤੇ ਲੱਗੀ ਹੋਈ ਹੈ।
ਪੰਜਾਬ ਕੈਬਨਿਟ ਵਿੱਚ ਫੇਰਬਦਲ ਬਾਰੇ ਬਲਬੀਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਫੈਸਲਾ ਲੈਣਗੇ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਸਹੀ ਰਹੇਗਾ। ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਸਵਾਲ 'ਤੇ ਬਲਬੀਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਮੇਰੇ ਭਰਾ ਨੇ ਪਾਰਟੀ ਜੋ ਵੀ ਕਰੇਗੀ ਸਹੀ ਕਰੇਗੀ।

ਡੇਰਾ ਮੁਖੀ ਨੂੰ ਮਿਲਣ ਕਾਲੇ
ਸ਼ੀਸ਼ਿਆਂ ਵਾਲੀ
ਕਾਰ 'ਚ
ਜੇਲ੍ਹ ਪਹੁੰਚੀ ਹਨੀਪ੍ਰੀਤ
ਡੇਰਾ
ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਅੱਜ ਰੋਹਤਕ ਦੀ
ਸੁਨਾਰੀਆ ਜੇਲ੍ਹ ਵਿੱਚ ਉਸ ਨੂੰ ਮਿਲਣ ਪਹੁੰਚੀ। ਉਸ ਨਾਲ ਵਕੀਲਾਂ ਦੀ ਟੀਮ ਵੀ ਸੀ। ਹਨੀਪ੍ਰੀਤ
ਸਿਰਸਾ ਦੇ ਨੰਬਰ ਵਾਲੀ ਆਈ-20 ਕਾਰ ਵਿੱਚ ਸਵਾਰ ਸੀ। ਕੋਈ ਵੇਖ ਨਾ ਲਵੇ ਇਸ ਲਈ ਕਾਰ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਲਾਈ ਹੋਈ ਸੀ।
ਹਨੀਪ੍ਰੀਤ ਦੀ ਕਾਰ ਨਾਲ ਦੋ ਇਨੋਵਾ ਗੱਡੀਆਂ ਸਨ। ਯਾਦ ਰਹੇ ਹਨੀਪ੍ਰੀਤ 6 ਅਕਤੂਬਰ ਨੂੰ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਈ ਹੈ।
ਉਸ ਸਮੇਂ ਤੋਂ ਹੀ ਉਹ ਰਾਮ ਰਹੀਮ ਨਾਲ ਮੁਲਕਾਤ ਲਈ ਸਰਗਰਮ ਹੈ। ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਨੇ
ਹਨੀਪ੍ਰੀਤ ਨੂੰ ਮੁਲਕਾਤ ਕਰਨ ਤੋਂ ਰੋਕਿਆ ਜਾ ਰਿਹਾ ਸੀ। ਹਨੀਪ੍ਰੀਤ ਦੇ ਵਕੀਲਾਂ ਨੇ ਲੰਘੇ ਦਿਨ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਵੀ ਮੁਲਾਕਾਤ ਕੀਤੀ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ ਕਤਲ ਤੇ ਬਲਾਤਕਾਰ ਦੇ ਕੇਸਾਂ ਵਿੱਚ ਸਜ਼ਾ ਹੋਣ ਮਗਰੋਂ ਡੇਰੇ ਦੇ ਪ੍ਰਬੰਧਾਂ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਹਨੀਪ੍ਰੀਤ ਜੇਲ੍ਹ ਤੋਂ ਬਾਹਰ ਆ ਕੇ ਰਾਮ ਰਹੀਮ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਸ ਬਾਰੇ ਅਗਲੀ ਰਣਨੀਤੀ ਘੜੀ ਜਾ ਸਕੇ। ਹਨੀਪ੍ਰੀਤ ਦਾ ਡੇਰਾ ਪ੍ਰਬੰਧਾਂ ਵਿੱਚ ਅਹਿਮ ਰੋਲ ਹੈ ਤੇ ਉਹ ਡੇਰਾ ਮੁਖੀ ਦੀ ਸਭ ਤੋਂ ਕਰੀਬੀ ਹੈ।

ਅਸਤੀਫੇ ਮਗਰੋਂ ਵੀ ਰਿਕਾਰਡ 'ਚ ਸਿੱਧੂ ਕੈਬਨਿਟ ਮੰਤਰੀ,
ਚਾਰ ਮਹੀਨੇ ਤੋਂ ਨਹੀਂ ਮਿਲੀ ਤਨਖਾਹ
ਪੰਜਾਬ ਸਰਕਾਰ ਦੇ ਕੈਬਨਿਟ
ਤੋਂ ਅਸਤੀਫਾ ਦੇਣ ਮਗਰੋਂ ਨਵਜੋਤ ਸਿੱਧੂ ਹਾਲੇ ਵੀ ਵਿਧਾਨ ਸਭਾ ਦੇ ਰਿਕਾਰਡ ਵਿੱਚ ਕੈਬਨਿਟ ਮੰਤਰੀ
ਚੱਲ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿੱਧੂ ਨੂੰ ਪਿਛਲੇ ਚਾਰ ਮਹੀਨੇ ਤੋਂ ਬਤੌਰ ਵਿਧਾਇਕ ਵੀ
ਤਨਖਾਹ ਨਹੀਂ ਮਿਲੀ। ਇਸ ਦੀ ਵਜ੍ਹਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਨੂੰ ਸਿੱਧੂ ਦੇ ਅਸਤੀਫੇ ਦਾ
ਨੋਟੀਫਿਕੇਸ਼ਨ ਨਾ ਭੇਜਿਆ ਜਾਣਾ ਮੰਨਿਆ ਜਾ ਰਿਹਾ ਹੈ।
ਸਿੱਧੂ
ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਵਿਧਾਇਕ ਦੇ ਰੂਪ ਵਿੱਚ ਵੀ ਪਿਛਲੇ ਚਾਰ ਮਹੀਨੇ ਤੋਂ ਆਪਣੀ
ਤਨਖਾਹ ਲੈਣ ਨਹੀਂ ਗਏ। ਵਿਧਾਨ ਸਭਾ ਤੋਂ ਸਿੱਧੂ ਨੂੰ 20 ਜੁਲਾਈ, 2019 ਤੱਕ ਦੀ ਤਨਖਾਹ ਹੀ ਜਾਰੀ
ਕੀਤੀ ਗਈ ਹੈ।
ਵਿਧਾਨ ਸਭਾ ਦੇ ਅਧਿਕਾਰੀਆਂ
ਨੇ ਦੱਸਿਆ ਕੇ ਰਾਜ ਸਰਕਾਰ ਵੱਲੋਂ ਜਿਵੇਂ ਹੀ ਸਿੱਧੂ ਦੇ ਅਸਤੀਫੇ ਦੀ ਨੋਟੀਫਿਕੇਸ਼ਨ ਦੀ ਕਾਪੀ ਮਿਲ
ਜਾਵੇਗੀ। ਸਿੱਧੂ ਦੀ ਸਾਰੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।
ਕੈਪਟਨ ਦੇ ਮੰਤਰੀਆਂ ਦੀ ਹਾਜ਼ਰੀ
'ਚ ਹੀ
ਉੱਡੇ ਸਰਹੱਦ 'ਤੇ ਡ੍ਰੋਨ
ਵਿਸ਼ਵ
ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੋਏ।
ਇਹ ਜਗ੍ਹਾ ਅੰਤਰਰਾਸ਼ਟਰੀ ਸਰਹੱਦ ਤੋਂ ਅੱਧਾ ਕਿਲੋਮੀਟਰ ਦੂਰੀ 'ਤੇ ਹੀ ਹੈ। ਖਾਸ ਗੱਲ਼ ਹੈ ਕਿ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲਿਆਂ
ਦੌਰਾਨ ਡ੍ਰੋਨ ਕੈਮਰੇ ਸ਼ਰੇਆਮ ਉੱਡਦੇ ਦਿਖਾਈ ਦਿੱਤੇ।
ਇਹ ਡ੍ਰੋਨ ਕੈਮਰੇ ਉਸ ਵੇਲੇ ਚਲਾਏ ਜਾ ਰਹੇ ਸਨ ਜਦੋਂ ਕਬੱਡੀ ਦੇ ਫਾਈਨਲ ਮੁਕਾਬਲੇ ਦੌਰਾਨ ਮੈਦਾਨ ਵਿੱਚ ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਮੌਜੂਦ ਸਨ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਸ ਦਾ ਕੋਈ ਠੋਸ ਜਵਾਬ ਨਹੀਂ ਸੀ ਤੇ ਉਹ ਇਸ ਸਵਾਲ ਤੋਂ ਬਚਦੇ ਨਜ਼ਰ ਆਏ।
ਇੱਥੇ ਦੱਸਣਯੋਗ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਡ੍ਰੋਨ ਜ਼ਰੀਏ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਬਕਾਇਦਾ ਹਥਿਆਰ ਵੀ ਬਰਾਮਦ ਕੀਤੇ ਸਨ। ਕੁਝ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਆਹ ਸ਼ਾਦੀ ਸਮੇਤ ਸਮਾਗਮਾਂ ਵਿੱਚ ਡ੍ਰੋਨ ਕੈਮਰਿਆਂ ਦੀ ਵਰਤੋਂ 'ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਸੀ।
ਸਰਹੱਦੀ ਖੇਤਰ ਵਿੱਚ ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਬਹੁਤ ਗੰਭੀਰ ਹਨ। ਫਿਰੋਜ਼ਪੁਰ ਵਿੱਚ ਵੀ ਡ੍ਰੋਨਾਂ ਦੀ ਸ਼ੱਕੀ ਆਮਦ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਉੱਥੇ ਸਰਹੱਦੀ ਪਿੰਡਾਂ ਨੂੰ ਖੰਗਾਲਿਆ ਸੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਤਾਂ ਪੁਲਿਸ ਨੇ ਤਿੰਨ ਦਿਨ ਬਕਾਇਦਾ ਸਰਚ ਅਭਿਆਨ ਚਲਾਇਆ ਸੀ।
ਇਸ ਸੰਬੰਧੀ ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਨੂੰ ਚੈੱਕ ਕਰਨਗੇ ਤੇ ਬਾਅਦ ਵਿੱਚ ਹੀ ਕੋਈ ਜਵਾਬ ਦੇ ਸਕਦੇ ਹਨ। ਜਦਕਿ ਬਟਾਲਾ ਦੇ ਐਸਐਸਪੀ ਓਪਿੰਦਰਜੀਤ ਸਿੰਘ ਘੁੰਮਣ ਨੂੰ ਜਦੋਂ ਇਹ ਏਬੀਪੀ ਸਾਂਝਾਂ ਨੇ ਇਹ ਸਵਾਲ ਕੀਤਾ ਤਾਂ ਉਨ੍ਹਾਂ ਨੇ ਇਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਉਹ ਕੈਮਰੇ ਤੋਂ ਬਚਦੇ ਨਜ਼ਰ ਆਏ।

ਵਿਦਵਾਨਾਂ ਵੱਲੋਂ ਢੱਡਰੀਆਂ ਵਾਲਾ ਤਲਬ,
ਮਿਲ ਕੇ ਵਿਚਾਰਾਂ ਕਰਨ ਦਾ ਸੁਨੇਹਾ
ਸਿੱਖ ਪ੍ਰਚਾਰਕ ਰਣਜੀਤ
ਸਿੰਘ ਢੱਡਰੀਆਂ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ
ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ 22 ਦਸੰਬਰ ਨੂੰ ਤਲਬ ਕੀਤਾ
ਹੈ। ਇਹ ਕਮੇਟੀ ਢੱਡਰੀਆਂ ਵਾਲੇ ਖਿਲਾਫ ਸ਼ਿਕਾਇਤਾਂ ਬਾਰੇ ਸਾਰੇ ਮਾਮਲੇ ਦੀ ਘੋਖ ਪੜਤਾਲ ਲਈ ਬਣਾਈ
ਗਈ ਹੈ। ਪੰਜ ਵਿਦਵਾਨਾਂ ਦੀ ਕਮੇਟੀ ਵੱਲੋਂ ਢੱਡਰੀਆਂ ਵਾਲਾ ਨੂੰ ਕੁਝ ਵਿਵਾਦਤ ਕਥਨਾਂ ਬਾਰੇ
ਵਿਚਾਰਾਂ ਕਰਨ ਸਬੰਧੀ 22 ਦਸੰਬਰ ਨੂੰ 12 ਵਜੇ, ਪਟਿਆਲਾ
ਦੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਆਉਣ ਲਈ ਸੱਦਾ ਭੇਜਿਆ ਗਿਆ ਹੈ। ਭਰੋਸੇਯੋਗ ਸੂਤਰਾਂ
ਮੁਤਾਬਕ ਉਕਤ ਸੱਦਾ ਢੱਡਰੀਆਂ ਵਾਲੇ ਨੇ ਪ੍ਰਾਪਤ ਕਰ ਲਿਆ ਹੈ।
ਸਬ
ਕਮੇਟੀ ਦੇ ਕੋਆਰਡੀਨੇਟਰ ਡਾ. ਚਮਕੌਰ ਸਿੰਘ ਵੱਲੋਂ ਢੱਡਰੀਆਂ ਵਾਲੇ ਨੂੰ ਸੱਦਾ ਭੇਜਿਆ ਗਿਆ ਹੈ।
ਪੰਜ ਵਿਦਵਾਨਾਂ ਦੀ ਕਮੇਟੀ 'ਚ ਡਾ. ਪਰਮਵੀਰ ਸਿੰਘ, ਪ੍ਰਿੰ. ਪ੍ਰਭਜੋਤ ਕੌਰ, ਗੁਰਮੀਤ ਸਿੰਘ , ਡਾ. ਅਮਰਜੀਤ ਸਿੰਘ ਤੇ ਇੰਦਰਜੀਤ ਸਿੰਘ ਨੂੰ
ਸ਼ਾਮਲ ਕੀਤਾ ਗਿਆ ਹੈ। ਵਿਦਵਾਨਾਂ ਦੀ ਕਮੇਟੀ ਵੱਲੋਂ ਢੱਡਰੀਆਂ ਵਾਲਾ ਨਾਲ ਇਕੱਲਿਆਂ ਬੈਠ ਕੇ ਵਿਚਾਰ
ਵਟਾਂਦਰਾ ਕਰਨ ਲਈ 22 ਨੂੰ ਪਟਿਆਲਾ ਦੇ
ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਦੇ ਮੀਟਿੰਗ ਹਾਲ ਵਿਖੇ ਦੁਪਹਿਰ 12 ਵਜੇ ਪਹੁੰਚਣ ਲਈ ਕਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਦੀਆਂ
ਹਦਾਇਤਾਂ ਹਨ ਕਿ ਉਕਤ ਸਾਰੇ ਮਾਮਲੇ ਬਾਰੇ ਢੱਡਰੀਆਂ ਵਾਲੇ ਨਾਲ ਗੱਲਬਾਤ 5 ਮੈਂਬਰੀ
ਕਮੇਟੀ ਹੀ ਕਰੇਗੀ। ਚਾਹੇ ਕਮੇਟੀ ਉਸ ਨੂੰ ਆਪਣੇ ਕੋਲ ਬੁਲਾਵੇ ਜਾਂ ਕਿਤੇ ਜਾ ਕੇ ਗੱਲਬਾਤ ਕਰੇ।
ਸੱਦਾ ਪੱਤਰ ਪ੍ਰਾਪਤ ਕਰ ਲੈਣ ਦੇ ਬਾਵਜੂਦ ਢੱਡਰੀਵਾਲਾ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਮਿਲਣ ਦੇ
ਮਾਮਲੇ 'ਚ ਬੇਯਕੀਨੀ ਬਰਕਰਾਰ ਹੈ ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਉਨ੍ਹਾਂ
ਵੱਲੋਂ ਬਣਾਈ ਗਈ ਕਮੇਟੀ ਨੂੰ ਕੋਈ ਅਹਿਮੀਅਤ ਨਾ ਦੇਣ ਤੇ ਕਿਨਾਰਾ ਕਰਨ ਸਬੰਧੀ ਵਾਰ-ਵਾਰ ਬਿਆਨ ਦੇ
ਚੁੱਕੇ ਹਨ।
ਅਫਗਾਨੀ ਪਿਆਜ਼ ਵੀ ਨਾ ਦੇ ਸਕਿਆ
ਭਾਰਤੀਆਂ ਨੂੰ ਰਾਹਤ, ਕੀਮਤ 100 ਤੋਂ
ਪਾਰ
ਭਾਰਤ
ਵਿੱਚ ਮਹਿੰਗੇ ਪਿਆਜ਼ ਨਾਲ ਵਿਗੜੇ ਰਸੋਈ ਦੇ ਸਵਾਦ ਨੂੰ ਠੀਕ ਕਰਨ ਲਈ ਅਫਗਾਨੀ ਗੰਢੇ ਭਾਰਤ ਦੀ
ਮਾਰਕੀਟ ਵਿੱਚ ਪਿਛਲੇ ਹਫਤੇ ਤੋਂ ਲਗਾਤਾਰ ਦਸਤਕ ਦੇ ਰਹੇ ਹਨ। ਅਫਗਾਨਿਸਤਾਨ ਤੋਂ ਪਿਆਜ਼ ਦਾ ਵੱਡਾ
ਸਟਾਕ ਅਟਾਰੀ ਰਸਤੇ ਭਾਰਤ ਵਿੱਚ ਪੁੱਜਾ ਹੈ। ਇਸ ਦੀ ਗਿਣਤੀ ਲਗਪਗ 200 ਦੇ ਕਰੀਬ ਟਰੱਕ ਹਨ ਪਰ ਹਾਲੇ ਵੀ ਭਾਰਤ ਵਿੱਚ ਖ਼ਾਸਕਰ ਉੱਤਰੀ ਭਾਰਤ
ਵਿੱਚ ਪਿਆਜ਼ ਦੇ ਰੇਟ ਵਿੱਚ ਕੋਈ ਵੀ ਗਿਰਾਵਟ ਦਰਜ ਨਹੀਂ ਕੀਤੀ ਗਈ।
ਅੰਮ੍ਰਿਤਸਰ ਵਿੱਚ ਨਾਸਿਕ ਤੇ ਇੰਦੌਰ ਸਮੇਤ ਮਹਾਰਾਸ਼ਟਰ ਵਿੱਚੋਂ ਆਉਣ ਵਾਲੇ ਪਿਆਜ਼ ਨੂੰ 100 ਰੁਪਏ ਪ੍ਰਤੀ ਕਿੱਲੋ ਵੇਚਿਆ ਜਾ ਰਿਹਾ ਹੈ ਜਦਕਿ ਅਫ਼ਗਾਨੀ ਪਿਆਜ਼ 90 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਅਫਗਾਨਿਸਤਾਨ ਵਿੱਚੋਂ ਪਿਆਜ਼ ਭਾਰਤੀ ਵਪਾਰੀਆਂ ਨੂੰ ਸਸਤੇ ਭਾਅ ਮਿਲ ਗਿਆ ਪਰ ਭਾਰਤੀ ਲੋਕ ਅਫਗਾਨਿਸਤਾਨ ਦੇ ਪਿਆਜ਼ ਨੂੰ ਘੱਟ ਹੀ ਪਸੰਦ ਕਰ ਰਹੇ ਹਨ। ਲੋਕਾਂ ਦੀ ਪਹਿਲੀ ਪਸੰਦ ਭਾਰਤੀ ਪਿਆਜ਼ ਹੀ ਹੈ ਜੋ ਸਵਾਦ ਤੇ ਸਾਈਜ਼ ਮੁਤਾਬਕ ਆਮ ਲੋਕਾਂ ਦੀ ਪਹੁੰਚ ਤੱਕ ਫਿੱਟ ਬੈਠਦਾ ਹੈ।
ਅਫ਼ਗਾਨੀ ਪਿਆਜ਼ ਸਾਈਜ਼ ਵਿੱਚ ਵੱਡਾ ਤੇ ਘੱਟ ਸਵਾਦਿਸ਼ਟ ਕਰਕੇ ਭਾਰਤੀ ਲੋਕਾਂ ਨੂੰ ਘੱਟ ਪਸੰਦ ਆ ਰਿਹਾ ਹੈ। ਮੰਡੀਆਂ ਵਿੱਚ ਪਿਆਜ਼ ਦੇ ਆਸਮਾਨ ਨੂੰ ਛੂੰਹਦੇ ਰੇਟ ਕਾਰਨ ਆਮ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਦੂਜੇ ਪਾਸੇ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤਿਓਂ ਪਿਆਜ਼ ਮੰਗਵਾਉਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਮਹਾਰਾਸ਼ਟਰ ਵਿੱਚ ਬਾਰਸ਼ ਕਾਰਨ ਖਰਾਬ ਹੋਈ ਪਿਆਜ਼ ਦੀ ਫਸਲ ਕਾਰਨ ਇਸ ਵਾਰ ਰੇਟ ਅਸਮਾਨ ਨੂੰ ਛੂਹ ਰਹੇ ਹਨ।
ਉਨ੍ਹਾਂ ਨੂੰ ਮਜਬੂਰੀਵੱਸ ਅਫਗਾਨਿਸਤਾਨ ਤੋਂ ਪਿਆਜ਼ ਮੰਗਾਉਣਾ ਪੈ ਰਿਹਾ ਹੈ। ਇਹ ਓਨੀ ਤਾਂ ਨਹੀਂ ਪਰ ਜਿੰਨੀ ਹੋ ਸਕਦੀ ਹੈ ਭਾਰਤੀ ਲੋਕਾਂ ਦੀ ਜ਼ਰੂਰਤ ਪੂਰੀ ਕਰ ਰਿਹਾ ਹੈ। ਭਾਰਤ ਪਾਕਿ ਚੈਂਬਰ ਆਫ ਫੋਰਮ ਦੇ ਪ੍ਰਧਾਨ ਬਲਬੀਰ ਬਜਾਜ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਹੇਠਾਂ ਆਉਣ ਤੇ ਹਾਲੇ ਵੀ ਇੱਕ ਡੇਢ ਮਹੀਨਾ ਲੱਗੇਗਾ।

ਸਰਕਾਰ ਖੁਦ ਹੀ ਬਿਜਲੀ ਬਿੱਲ ਭਰਨ ਤੋਂ ਇਨਕਾਰੀ,
ਸਰਕਾਰੀ ਵਿਭਾਗਾਂ ਵੱਲ 214.25 ਕਰੋੜ ਬਕਾਇਆ
ਪੰਜਾਬ ਰਾਜ ਪਾਵਰ
ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ਵਾਲੇ ਸਰਕਾਰੀ ਵਿਭਾਗਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।
ਬਿਜਲੀ ਬੋਰਡ ਨੇ ਦੋ ਪੁਲਿਸ ਥਾਣਿਆਂ ਦਾ ਕਨੈਕਸ਼ਨ ਕੱਟ ਦਿੱਤਾ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ
ਨੂੰ ਛੋਟ ਦਿੱਤੀ ਜਾ ਰਹੀ ਹੈ।
ਚੀਫ
ਇੰਜਨੀਅਰ ਸੈਂਟਰਲ ਜ਼ੋਨ ਨੇ ਦੱਸਿਆ ਕੇ ਪੰਜਾਬ ਸਰਕਾਰ ਦੇ 51 ਸਰਕਾਰੀ ਵਿਭਾਗਾਂ ਦਾ ਕੁੱਲ 214.25 ਕਰੋੜ
ਬਕਾਇਆ ਖੜ੍ਹਾ ਹੈ। ਰੇਲਵੇ ਦਾ ਵੀ 3 ਕਰੋੜ ਬਕਾਇਆ ਖੜ੍ਹਾ ਹੈ।
ਇਨ੍ਹਾਂ ਵਿਭਾਗਾਂ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਵਾਟਰ ਐਂਡ ਸੈਨੀਟੇਸ਼ਨ, ਪੁਲਿਸ ਤੇ ਜੇਲ੍ਹ, ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਤੇ ਸਥਾਨਕ
ਸੰਸਥਾਵਾਂ ਸ਼ਾਮਲ ਹਨ। ਇਕੱਲੇ ਸੈਂਟ੍ਰਲ ਜ਼ੋਨ ਦਾ ਹੀ 97 ਕਰੋੜ
ਰੁਪਏ ਬਕਾਇਆ ਹੈ।
ਚੀਫ ਇੰਜਨੀਅਰ ਨੇ ਕਿਹਾ ਅਸੀਂ
ਪਹਿਲਾ ਵਿਭਾਗਾਂ ਨੂੰ ਚੇਤਾਵਨੀ ਦੇ ਰਹੇ ਹਾਂ। ਜੇਕਰ ਉਹ ਸਾਡੇ ਤੋਂ ਕੁਝ ਸਮੇਂ ਦੀ ਮਹੋਲਤ ਮੰਗਦੇ
ਹਨ ਤਾਂ ਉਹ ਵੀ ਦਿੱਤੀ ਜਾਵੇਗੀ। ਇਹ ਸਭ ਕਰਨ ਤੋਂ ਬਾਅਦ ਹੀ ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਵੇਗਾ।
ਜੇਕਰ ਕੋਈ ਵਿਭਾਗ ਫਿਰ ਵੀ ਭੁਗਤਾਨ ਨਹੀਂ ਕਰਦਾ ਤਾਂ ਪ੍ਰਮੁੱਖ ਸਕੱਤਰ ਪੱਧਰ 'ਤੇ
ਕਾਰਵਾਈ ਕੀਤੀ ਜਾਵੇਗੀ।
ਨਾਨਾਵਤੀ ਕਮਿਸ਼ਨ ਨੇ
ਗੁਜਰਾਤ ਦੰਗਿਆਂ ਦੇ ਮਾਮਲੇ
'ਚ
ਮੋਦੀ ਤੇ ਮੰਤਰੀਆਂ ਨੂੰ ਦਿੱਤੀ ਕਲੀਨ ਚਿੱਟ
ਉਸ ਵਕਤ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ।
ਰਿਪੋਰਟ ਵਿੱਚ ਮੋਦੀ ਤੋਂ ਇਲਾਵਾ ਉਸ ਸਮੇਂ ਦੇ ਉਨ੍ਹਾਂ ਦੇ ਮੰਤਰੀਆਂ ਨੂੰ ਵੀ ਕਲੀਨ ਚਿੱਟ ਦਿੱਤੀ
ਗਈ ਹੈ।
ਬੁੱਧਵਾਰ ਨੂੰ ਗੁਜਰਾਤ ਵਿਧਾਨ ਸਭਾ ਵਿੱਚ ਨਾਨਾਵਤੀ
ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਗਈ।
ਪੰਜ ਸਾਲ ਪਹਿਲਾ ਇਹ ਰਿਪੋਰਟ ਸੂਬਾ ਸਰਕਾਰ ਨੂੰ
ਸੌਂਪੀ ਗਈ ਸੀ। ਪਰ ਇਹ ਰਿਪੋਰਟ ਹੁਣ ਵਿਧਾਨ ਸਭਾ ਵਿੱਚ ਰੱਖੀ ਗਈ ਹੈ।
ਸਾਲ 2014 ਵਿੱਚ ਹੀ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਨਾਨਵਤੀ ਅਤੇ ਗੁਜਰਾਤ
ਹਾਈ ਕੋਰਟ ਦੇ ਸਾਬਕਾ ਜਸਟਿਸ ਅਕਸ਼ੈ ਮਹਿਤਾ ਨੇ ਆਪਣੀ ਆਖ਼ਰੀ ਰਿਪੋਰਟ ਸੌਂਪ ਦਿੱਤੀ ਸੀ।
ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ
ਵਿਧਾਨ ਸਭਾ ਵਿੱਚ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ।
ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਦੱਸਿਆ,
"ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੰਗੇ ਪਹਿਲਾਂ
ਤੋਂ ਯੋਜਨਾਬੱਧ ਨਹੀਂ ਸਨ। ਰਿਪੋਰਟ ਵਿੱਚ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ।"
ਨਾਗਰਿਕਤਾ ਸੋਧ ਬਿੱਲ 'ਤੇ ਉਬਾਲ,
ਤ੍ਰਿਪੁਰਾ 'ਚ ਦੋ ਦੀ ਮੌਤ, ਆਵਾਜਾਈ ਬੁਰੀ ਤਰ੍ਹਾਂ ਠੱਪ,
ਇੰਟਰਨੈੱਟ ਸੇਵਾਵਾਂ ਵੀ ਮੁਅੱਤਲ
ਨਾਗਰਿਕਤਾ ਸੋਧ ਬਿੱਲ
ਖ਼ਿਲਾਫ਼ ਉੱਤਰੀ ਪੂਰਬੀ ਰਾਜਾਂ ਵਿੱਚ ਹਿੰਸਕ ਪ੍ਰਦਰਸ਼ਨ ਤੇ ਰੋਸ ਮੁਜ਼ਾਹਰੇ ਚੌਥੇ ਦਿਨ ਵੀ ਜਾਰੀ
ਰਹੇ। ਤ੍ਰਿਪੁਰਾ ਤੇ ਅਸਾਮ ਸਭ ਤੋਂ ਵੱਧ ਹਿੰਸਾ ਦਾ ਸ਼ਿਕਾਰ ਹਨ।
ਪਿਛਲੇ 24 ਘੰਟਿਆਂ ਤੋਂ ਤ੍ਰਿਪੁਰਾ 'ਚ ਹਿੰਸਕ ਘਟਨਾਵਾਂ ਦੇ ਚੱਲਦਿਆਂ 2 ਲੋਕਾਂ ਦੀ ਮੌਤ ਹੋ ਗਈ ਤੇ ਤਕਰੀਬਨ 11 ਲੋਕ ਜ਼ਖਮੀ ਹੋਏ ਹਨ। ਮੁਜ਼ਾਹਰਿਆਂ ਤੇ ਹਿੰਸਕ
ਘਟਨਾਵਾਂ ਮਗਰੋਂ ਅਸਾਮ ਦੇ 10 ਜ਼ਿਲ੍ਹਿਆਂ 'ਚ ਕਰਫਿਊ ਲਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ
ਕਰਫਿਊ ਦੀ ਉਲੰਘਣਾ ਕਰਕੇ ਗੁਹਾਟੀ ਦੀਆਂ ਸੜਕਾਂ ’ਤੇ
ਜਮ੍ਹਾਂ ਹਨ।
ਉਧਰ ਤਣਾਅ ਨੂੰ ਦੇਖਦਿਆਂ
ਤ੍ਰਿਪੁਰਾ ’ਚ ਫ਼ੌਜ ਸੱਦ ਲਈ ਗਈ ਹੈ ਜਦਕਿ ਅਸਾਮ ਦੇ ਬੌਂਗਾਈਗਾਉਂ ਤੇ ਡਿਬਰੂਗੜ੍ਹ ’ਚ
ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਫ਼ੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਇਸ ਦੌਰਾਨ ਹਿੰਸਾ ’ਤੇ
ਉਤਾਰੂ ਹਜੂਮ ਨੇ ਚਬੂਆ ਤੇ ਪਾਣੀਟੋਲਾ ਰੇਲਵੇ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ। ਉਧਰ ਰੇਲਵੇ ਨੇ
ਅਸਾਮ ਤੇ ਤ੍ਰਿਪੁਰਾ ਨੂੰ ਜਾਣ ਵਾਲਿਆਂ ਸਾਰੀਆਂ ਰੇਲ ਗੱਡੀਆਂ ਤੇ ਰੋਕ ਲਾ ਦਿੱਤੀ ਹੈ। ਇਸ ਦੇ
ਚੱਲਦਿਆਂ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਨਿੱਜੀ ਹਵਾਈ ਕੰਪਨੀਆਂ ਨੇ ਡਿਬਰੂਗੜ੍ਹ ਨੂੰ
ਆਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਧ ਕਰ ਦਿੱਤਾ ਹੈ।
ਡਿਬਰੂਗੜ੍ਹ ਵਿੱਚ ਮੁੱਖ
ਮੰਤਰੀ ਸੋਨੋਵਾਲ ਦੀ ਸਰਕਾਰੀ ਰਿਹਾਇਸ਼ ’ਤੇ ਪਥਰਾਅ ਵੀ ਕੀਤਾ ਗਿਆ। ਕੇਂਦਰੀ ਸੂਚਨਾ ਤੇ
ਪ੍ਰਸਾਰਣ ਮੰਤਰਾਲੇ ਨੇ ਨਿੱਜੀ ਟੀਵੀ ਚੈਨਲਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਆਦੇਸ਼
ਦਿੱਤੇ ਹਨ ਕਿ ਅਮਨ ਸ਼ਾਂਤੀ ਬਣਾਈ ਰੱਖਣ ਲਈ ਹਿੰਸਕ ਸਮੱਗਰੀ ਦਾ ਪ੍ਰਸਾਰਣ ਨਾ ਕੀਤਾ ਜਾਵੇ।
ਇਲਾਕੇ 'ਚ
ਤਣਾਅ ਨੂੰ ਦੇਖਦਿਆਂ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕਾਨੂੰਨ
ਵਿਵਸਥਾ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਸੋਸ਼ਲ ਮੀਡੀਆ ਦੀ ‘ਦੁਰਵਰਤੋਂ’ ਨੂੰ ਰੋਕਿਆ ਜਾ ਸਕੇ।
'ਆਪ' ਵਿਧਾਇਕਾ 'ਤੇ ਹਮਲਾ ਕਰਨ
ਵਾਲੇ ਨੌਜਵਾਨ ਕੌਣ?
'ਆਪ' ਨੇ ਦਿੱਤੀ ਚੇਤਾਵਨੀ
ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਠੀਕ ਨਹੀਂ।
ਆਮ ਲੋਕਾਂ ਨੂੰ ਤਾਂ ਛੱਡੋ ਹੁਣ ਸਿਆਸੀ ਲੀਡਰ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦੇ। ਲੀਡਰਾਂ
'ਤੇ ਹਮਲਾ ਆਮ ਜਿਹੀ ਗੱਲ ਹੋ ਗਈ
ਹੈ। ਲੰਘੇ ਦਿਨੀਂ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਵਿਰੋਧੀ ਧਿਰ ਦੀ ਉਪ ਆਗੂ
ਸਰਬਜੀਤ ਕੌਰ ਮਾਣੂੰਕੇ ਦੀ ਗੱਡੀ ’ਤੇ ਕੁਝ ਅਣਪਛਾਤਿਆਂ ਨੇ ਹਮਲਾ
ਕਰ ਦਿੱਤਾ। ਮਾਣੂੰਕੇ ਆਪਣੇ ਪਤੀ ਪ੍ਰੋ. ਸੁਖਵਿੰਦਰ ਸਿੰਘ ਨਾਲ ਘਰ ਪਰਤ ਰਹੇ ਸਨ। ਮੁਲਜ਼ਮ ਹਮਲੇ
ਤੋਂ ਬਾਅਦ ਫ਼ਰਾਰ ਹੋ ਗਏ।
ਇਸ ਹਮਲੇ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਤੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਵੇ। ਚੀਮਾ ਨੇ ਪੁਲਿਸ ਦੇ ਰਵੱਈਏ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬੀਬੀ ਮਾਣੂੰਕੇ ਨੇ ਸਬੰਧਤ ਜ਼ਿਲ੍ਹਾ ਪੁਲਿਸ ਨੂੰ ਦੋਸ਼ੀਆਂ ਦੀ ਕਾਰ ਦੀਆਂ ਫੋਟੋਆਂ ਤੱਕ ਮੁਹੱਈਆ ਕਰਵਾ ਦਿੱਤੀਆਂ ਸਨ। ਚੀਮਾ ਨੇ ਚਿਤਾਵਨੀ ਦਿੱਤੀ ਕਿ ਜੇ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਪਾਰਟੀ ਸਖ਼ਤ ਰੁਖ਼ ਅਪਣਾਉਣ ਲਈ ਮਜਬੂਰ ਹੋਵੇਗੀ।

ਦਰਅਸਲ ਵਿਧਾਇਕਾ ਮਾਣੂੰਕੇ ਲੁਧਿਆਣਾ ਵਿੱਚ ਕਿਸੇ ਪ੍ਰੋਗਰਾਮ ਵਿੱਚ
ਹਿੱਸਾ ਲੈਣ ਤੋਂ ਬਾਅਦ ਜਗਰਾਉਂ ਸਥਿਤ ਆਪਣੀ ਰਿਹਾਇਸ਼ੀ ’ਤੇ ਪਰਤ ਰਹੇ ਸਨ। ਇਸ
ਦੌਰਾਨ ਪਿੰਡ ਸ਼ੇਖੂਪੁਰਾ ਨੇੜੇ ਅਣਪਛਾਤੇ ਗੱਡੀ ਚਾਲਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਸਾਈਡ ਨਹੀਂ
ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਮੁਲਜ਼ਮਾਂ ਨਾਲ ਬਹਿਸ ਹੋ ਗਈ ਤੇ ਉਨ੍ਹਾਂ ਨੇ ਮਾਣੂੰਕੇ ਦੀ ਗੱਡੀ ’ਤੇ
ਹਮਲਾ ਕਰ ਦਿੱਤਾ,
ਜਿਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ।
ਕੈਪਟਨ ਖਿਲਾਫ ਟਿੱਪਣੀ ਸੋਚ-ਸਮਝ ਕੇ ਕਰਿਓ,
ਹੈੱਡ ਟੀਚਰ ਕਰ ਬੈਠਾ 'ਗਲਤੀ
ਸਰਕਾਰੀ ਮੁਲਾਜ਼ਮ ਸੋਸ਼ਲ ਮੀਡੀਆ ਉੱਤੇ ਸਰਕਾਰ ਬਾਰੇ ਕੋਈ ਟਿੱਪਣੀ ਸੋਚ-ਸਮਝ ਕੇ ਕਰਨ, ਨਹੀਂ ਤਾਂ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਅੱਜ ਗੁਰਦਾਸਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡ ਟੀਚਰ ਨਾਲ ਕੁਝ ਅਜਿਹਾ ਹੀ ਵਾਪਰਿਆ। ਸਿੱਖਿਆ ਵਿਭਾਗ ਨੇ ਉਸ ਨੂੰ ਸਸਪੈਂਡ ਕਰ ਦਿਤਾ ਕਿਉਂਕਿ ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਸ਼ਲ ਮੀਡੀਆ 'ਤੇ ਕੁਮੈਂਟ ਕੀਤਾ ਸੀ। 'ਦਰਅਸਲ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਨੇ ਇਕੱਠਿਆਂ ਲੰਗਰ ਛਕਿਆ ਸੀ। ਇਸ ਵਿੱਚ ਕੈਪਟਨ ਟੇਬਲ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛਕ ਰਹੇ ਹਨ। ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋਈ। ਲੋਕਾਂ ਨੇ ਇਸ ਉਪਰ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਪਰ ਗੁਰਦਾਸਪੁਰ ਦੇ ਹੈੱਡ ਟੀਚਰ ਨੂੰ ਇਸ ਪੋਸਟ 'ਤੇ ਕਮੈਂਟ ਕਰਨਾ ਮਹਿੰਗਾ ਪੈ ਗਿਆ। ਇਸ ਪੋਸਟ 'ਤੇ ਮੁੱਖ ਮੰਤਰੀ ਨੂੰ ਕੁਮੈਂਟ ਕਰਨ ਕਰਕੇ ਹੈੱਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਦੀ ਪੜਤਾਲ ਕਰ ਰਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਕੇਸ਼ ਬਾਲਾ ਨੇ ਦੱਸਿਆ ਕਿ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਆਲੇ ਚੱਕ (ਗੁਰਦਾਸਪੁਰ) ਵਿੱਚ ਬਤੌਰ ਹੈੱਡ ਟੀਚਰ ਕੰਮ ਕਰ ਰਹੇ ਹਨ। ਉਨ੍ਹਾਂ ਕੈਪਟਨ ਦੀ ਲੰਗਰ ਖਾਣ ਵਾਲੀ ਫੋਟੋ ਨੂੰ ਆਫੀਸ਼ਲ ਗਰੁੱਪ ਵਿੱਚ ਭੇਜ ਕੇ ਗ਼ਲਤ ਟਿੱਪਣੀ ਕੀਤੀ ਸੀ। ਇਸ ਗਰੁੱਪ ਵਿੱਚ ਡਿਪਟੀ ਕਮਿਸ਼ਨ ਗੁਰਦਾਸਪੁਰ ਵਿਪੁਲ ਉੱਜਵਲ ਵੀ ਸ਼ਾਮਲ ਸਨ। ਉਨ੍ਹਾਂ ਨੇ ਇਸ ਦਾ ਨੋਟਿਸ ਲੈਂਦਿਆਂ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਦੀ ਪੜਤਾਲ ਕੀਤੀ ਗਈ ਤੇ ਅਧਿਆਪਕ ਨੇ ਆਪਣੀ ਗਲਤੀ ਵੀ ਮੰਨੀ। ਇਸ ਦੀ ਰਿਪੋਰਟ ਬਣਾ ਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ। ਇਸ ਤੋਂ ਬਾਅਦ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਕੈਪਟਨ ਦੇ ਤਿੰਨ ਸਾਲਾ ਰਾਜ
ਤੋਂ ਹੀ ਅੱਕੇ ਕਾਂਗਰਸੀ,
ਉੱਠਣ ਲੱਗੇ ਵੱਡੇ ਸਵਾਲ
ਪੰਜਾਬ
ਦੀ ਕੈਪਟਨ ਸਰਕਾਰ ਤੋਂ ਕਾਂਗਰਸੀ ਹੀ ਖੁਸ਼ ਨਹੀਂ ਹਨ। ਵਿਧਾਇਕਾਂ ਤੇ ਮੰਤਰੀਆਂ ਤੋਂ ਬਾਅਦ ਹੇਠਲੇ
ਵਰਕਰ ਵੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਇਹ ਰੋਸ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ
ਜਾਖੜ ਵੱਲੋਂ ਪਾਰਟੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਿਹਾ
ਹੈ। ਆਮ ਵਰਕਰਾਂ ਦੇ ਸਵਾਲਾਂ ਦਾ ਜਵਾਬ ਜਾਖੜ ਕੋਲ ਵੀ ਨਹੀਂ ਤੇ ਉਹ ਸੀਐਮ ਸਾਬ ਨਾਲ ਗੱਲ ਕਰਨਗੇ, ਕਹਿ ਕੇ ਖਹਿੜਾ ਛੁਡਾ ਰਹੇ ਹਨ।
ਦਰਅਸਲ ਪਟਿਆਲਾ ਜ਼ਿਲ੍ਹੇ ਦੇ ਵਿਧਾਇਕਾਂ ਦੀ ਬਗਾਵਤ ਮਗਰੋਂ ਜਾਖੜ ਨੇ ਪਾਰਟੀ ਵਰਕਰਾਂ ਕੋਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਫੀਡ ਬੈਕ ਲੈਣ ਦੇ ਪ੍ਰੋਗਰਾਮ ਉਲੀਕਿਆ ਹੈ। ਉਹ ਜ਼ਿਲ੍ਹਾ ਪੱਧਰ 'ਤੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਖਾਸ ਗੱਲ਼ ਹੈ ਕਿ ਆਮ ਵਰਕਰ ਬਰਗਾੜੀ, ਚਿੱਟਾ, ਟਰਾਂਸਪੋਰਟ, ਰੇਤ ਮਾਫੀਆ ਤੇ ਨੀਲੇ ਕਾਰਡਾਂ ਦੀ ਥਾਂ ਸਮਾਰਟ ਕਾਰਡ ਬਣਾਏ ਜਾਣ ਦੇ ਮੁੱਦੇ ਉਠਾ ਰਹੇ ਹਨ। ਕੈਪਟਨ ਨੇ ਇਨ੍ਹਾਂ ਮੁੱਦਿਆਂ 'ਤੇ ਹੀ ਅਕਾਲੀ ਦਲ ਨੂੰ ਭੰਡ ਕੇ ਸਰਕਾਰ ਬਣਾਈ ਸੀ।
ਸੂਤਰਾਂ ਮੁਤਾਬਕ ਕਾਂਗਰਸ ਦੀ ਹੇਠਲੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਤਿੰਨ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਦਫਤਰਾਂ ’ਚ ਪਾਰਟੀ ਵਰਕਰਾਂ ਦੀ ਪੁੱਛਗਿੱਛ ਨਹੀਂ ਹੋ ਰਹੀ ਤੇ ਖਾਸ ਕਰਕੇ ਥਾਣਿਆਂ ਵਿੱਚ ਅੱਜ ਵੀ ‘ਜਥੇਦਾਰਾਂ’ ਦੀ ਸੁਣਵਾਈ ਹੋ ਰਹੀ ਹੈ। ਪਾਰਟੀ ਵਰਕਰਾਂ ਨੂੰ ਇਹ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਸੂਬੇ ਵਿੱਚ ਸਰਕਾਰ ਬਦਲ ਗਈ ਹੈ।
ਪਿਛਲੇ ਦਿਨੀਂ ਜਲੰਧਰ ਵਿੱਚ ਹੋਈ ਮੀਟਿੰਗ ਦੌਰਾਨ ਬਲਾਕ ਸਮਿਤੀ ਆਦਮਪੁਰ ਦੇ ਚੇਅਰਮੈਨ ਸਤਨਾਮ ਸਿੰਘ ਤੇ ਨਕੋਦਰ ਦੇ ਜਸਵੀਰ ਸਿੰਘ ਬੱਲ ਨੇ ਬੇਅਦਬੀ ਤੇ ਬਰਗਾੜੀ ਦੇ ਮੁੱਦੇ ਉਠਾਉਂਦਿਆਂ ਕਿਹਾ ਸੀ ਕਿ ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ਨਾਲ ਸਮੁੱਚੇ ਪੰਜਾਬ ਦੇ ਲੋਕ ਜੁੜੇ ਹੋਏ ਹਨ। ਜੇਕਰ ਇਨ੍ਹਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਜਿਵੇਂ 2017 ਵਿੱਚ ਅਕਾਲੀਆਂ ਦਾ ਹਸ਼ਰ ਹੋਇਆ ਉਹੀ ਹਾਲ 2022 ਦੀਆਂ ਚੋਣਾਂ ਵਿਚ ਕਾਂਗਰਸ ਦਾ ਹੋਵੇਗਾ। ਇਹੀ ਗੱਲ ਪਿਛਲੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਰੇਆਮ ਸਟੇਜ ਤੋਂ ਕਹੀ ਸੀ।

ਡਾ. ਓਬਰਾਏ ਦੇ ਯਤਨਾਂ ਨਾਲ
23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
ਰੋਜ਼ੀ ਰੋਟੀ ਕਮਾਉਣ ਸ਼ਾਰਜਾਹ (ਯੂ.ਏ.ਈ.) ਗਏ 23 ਸਾਲਾ
ਨੌਜਵਾਨ ਮਨੋਜ ਕੁਮਾਰ ਪੁੱਤਰ ਜੈ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ
ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ
ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ
ਕਾਂਗੜਾ ਦੇ ਪਿੰਡ ਬਠਰਾ ਨਾਲ ਸਬੰਧਤ ਮ੍ਰਿਤਕ ਮਨੋਜ ਕੁਮਾਰ 8 ਮਹੀਨੇ ਪਹਿਲਾਂ ਹੀ ਸ਼ਾਰਜਾਹ ਗਿਆ ਸੀ। ਬੀਤੀ 1 ਨਵੰਬਰ
ਨੂੰ ਜਦ ਉਹ ਕਿਸੇ ਕੰਮ ਦੀ ਭਾਲ 'ਚ ਨਿਕਲਿਆ, ਰਸਤੇ 'ਚ ਕੁਝ ਅਣਪਛਾਤੇ ਲੋਕਾਂ ਨੇ ਉਸ ਨੂੰ ਫੜ ਕੇ ਉਸ
ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਸ ਦੀਆਂ ਲੱਤਾਂ ਤੇ ਪਸਲੀਆਂ ਟੁੱਟ ਗਈਆਂ ਸਨ ਅਤੇ ਕਿਡਨੀ ਵੀ ਪ੍ਰਭਾਵਿਤ ਹੋਈ
ਸੀ। ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮਨੋਜ ਕੁਮਾਰ ਬੀਤੀ 10 ਨਵੰਬਰ ਨੂੰ ਹਸਪਤਾਲ ਅੰਦਰ ਹੀ ਦਮ ਤੋੜ ਗਿਆ
ਸੀ।
ਜ਼ਿਕਰਯੋਗ ਹੈ ਕਿ ਜਦ ਪਰਿਵਾਰ ਨੂੰ ਮਨੋਜ ਕੁਮਾਰ ਦੀ ਮੌਤ ਦੀ ਖਬਰ ਮਿਲੀ ਤਾਂ ਉਸ ਦਾ ਪਿਤਾ ਜੈ ਸਿੰਘ ਅਤੇ ਦੋਸਤ ਸੁਨੀਲ ਕੁਮਾਰ ਉਸ ਦੀ ਮ੍ਰਿਤਕ ਦੇਹ ਲੈਣ ਸ਼ਾਰਜਾਹ ਪਹੁੰਚੇ ਸਨ ਪਰ ਲੰਮੀ ਜੱਦੋ ਜਾਹਿਦ ਕਰਨ ਦੇ ਬਾਵਜੂਦ ਵੀ ਜਦ ਉਹ ਮਨੋਜ ਕੁਮਾਰ ਦੀ ਮ੍ਰਿਤਕ ਦੇਹ ਪ੍ਰਾਪਤ ਕਰਨ 'ਚ ਅਸਮਰੱਥ ਰਹੇ। ਫ਼ਿਰ ਉਨ੍ਹਾਂ ਨੂੰ ਕਿਸੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਬਾਰੇ ਦੱਸਿਆ ਤਾਂ ਉਨ੍ਹਾਂ ਡਾ.ਓਬਰਾਏ ਨੂੰ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਉਨਾਂ ਨੂੰ ਮ੍ਰਿਤਕ ਦੇਹ ਜਲਦ ਭੇਜਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਪਹਿਲਾਂ ਹੀ ਵਾਪਸ ਭਾਰਤ ਭੇਜ ਦਿੱਤਾ ਸੀ ਜਦ ਕਿ ਉਨ੍ਹਾਂ ਦੀ ਟੀਮ ਨੇ ਸ਼ਾਰਜਾਹ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ। ਜਿਸ ਨਾਲ ਡਾ.ਓਬਰਾਏ ਦੀ ਕੰਪਨੀ ਦਾ ਸੰਦੀਪ ਕੁਮਾਰ ਨਾਮੀ ਇੱਕ ਕਰਮਚਾਰੀ ਵੀ ਨਾਲ ਆਇਆ ਹੈ।
ਗਾਲ-ਮੰਤਰੀ' ਖਿਲਾਫ ਨਿੱਤਰੀਆਂ ਅਧਿਆਪਕਾਵਾਂ,
ਹੰਕਾਰ ਤੋੜੋ ਰੈਲੀ ਦਾ ਐਲਾਨ
ਪਿਛਲੇ ਤਿੰਨ ਮਹੀਨਿਆਂ ਤੋਂ ਰੁਜ਼ਗਾਰ ਲਈ
ਸੰਘਰਸ਼ ਕਰ ਰਹੇ ਟੈੱਟ ਪਾਸ ਅਧਿਆਪਕਾਂ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਭੱਦੀ ਸ਼ਬਦਾਵਲੀ
ਵਰਤਣ ਦਾ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਸਖ਼ਤ
ਨੋਟਿਸ ਲਿਆ ਹੈ।
ਸਿਟੀ ਪਾਰਕ, ਸੰਗਰੂਰ
ਵਿਖੇ ਹੰਗਾਮੀ ਮੀਟਿੰਗ ਕਰਦਿਆਂ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ "ਗ਼ਾਲ਼-ਮੰਤਰੀ"
ਐਲਾਨਿਆ, ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਕਾਰਜਕਾਲ ਦੌਰਾਨ ਤਿੰਨ
ਸਾਲਾਂ 'ਚ ਤਿੰਨ ਸਿੱਖਿਆ ਮੰਤਰੀ ਬਦਲੇ ਹਨ, ਤੀਜੇ ਸਿੱਖਿਆ ਮੰਤਰੀ ਵੀ ਸਿੱਖਿਆ ਮਸਲਿਆਂ ਨੂੰ
ਹੱਲ ਕਰਨ 'ਚ ਨਾਕਾਮਯਾਬ ਰਹੇ ਹਨ, ਜਿਸ ਕਰਕੇ ਹੁਣ ਉਹ ਹੰਕਾਰ-ਭਰੀ ਭੱਦੀ ਸ਼ਬਦਾਵਲੀ 'ਤੇ ਉਤਰ ਆਏ ਹਨ। ਟੈੱਟ ਪਾਸ ਬੇਰੁਜ਼ਗਾਰ ਬੀਐੱਡ
ਅਧਿਆਪਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਈਟੀਟੀ
ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ਼ ਨੇ ਕਿਹਾ ਕਿ ਮੰਤਰੀ ਦੀ
ਸ਼ਬਦਾਵਲੀ ਪੰਜਾਬ ਦੀ ਸੰਘਰਸਸ਼ੀਲ ਨੌਜਵਾਨੀ ਲਈ ਵੰਗਾਰ ਹੈ, ਪੰਜਾਬ ਦੇ ਨੌਜਵਾਨ ਇਸਨੂੰ ਬਰਦਾਸ਼ਤ ਨਹੀਂ ਕਰਨਗੇ, ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ।ਮੀਟਿੰਗ ਦੌਰਾਨ ਫੈਸਲੇ ਕਰਦਿਆਂ 15 ਦਸੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ, ਇਸਦੇ ਨਾਲ ਹੀ ਆਗੂਆਂ ਨੇ ਐਲਾਨ ਕੀਤਾ ਕਿ ਪਹਿਲਾਂ ਵਾਂਗ ਮੰਤਰੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੰਜਾਬ ਦੇ ਹੋਰਨਾਂ ਇਲਾਕਿਆਂ 'ਚ ਜਾਣ 'ਤੇ ਵੀ ਘਿਰਾਓ-ਪ੍ਰੋਗਰਾਮ ਜਾਰੀ ਰਹਿਣਗੇ। ਮੀਟਿੰਗ ਉਪਰੰਤ ਆਗੂਆਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਦਿਆਂ ਰੋਸ-ਜ਼ਾਹਰ ਕੀਤਾ। ਜਥੇਬੰਦੀਆਂ ਦੇ ਆਗੂਆਂ ਨੇ ਫਰੀਦਕੋਟ ਵਿਖੇ ਜਿਣਸੀ-ਸ਼ੋਸ਼ਣ ਪੀੜਤ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕਰਨ, ਕਿਸਾਨ ਆਗੂ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ।
ਯੋਗੀ ਸਰਕਾਰ ਦਾ ਵੱਡਾ ਫੈਸਲਾ,
218 ਫਾਸਟ ਟਰੈਕ ਅਦਾਲਤਾਂ ਨੂੰ ਮਨਜ਼ੂਰੀ,
114 ਰੇਪ
ਦੇ ਕੇਸਾਂ ਦੀ ਸੁਣਵਾਈ ਕਰਨਗੇ
ਉੱਤਰ ਪ੍ਰਦੇਸ਼ ਸਰਕਾਰ
ਨੂੰ ਉਨਾਓ ਕਾਂਡ ਨੇ ਹਿਲਾ ਦਿਤਾ ਹੈ। ਇਸ ਘਟਨਾ ਉਤੇ ਦੇਸ਼ ਵਿਚ ਰੋਸ ਦੀ ਲਹਿਰ ਹੈ। ਵਿਰੋਧੀ ਧਿਰ
ਵੀ ਪ੍ਰਦੇਸ਼ ਸਰਕਾਰ ਉਤੇ ਹਮਲਾਵਰ ਹੈ। ਇਸ ਤੋਂ ਚਿੜ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਵੱਡੇ ਫੈਸਲੇ
ਲੈਣੇ ਸ਼ੁਰੂ ਕਰ ਦਿਤੇ ਹਨ। ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ 218 ਫਾਸਟ ਟਰੈਕ
ਅਦਾਲਤਾਂ ਨੂੰ ਮਨਜੂਰੀ ਦਿਤੀ ਹੈ। ਇਹਨਾਂ ਵਿਚੋਂ 114 ਅਦਾਲਤਾਂ ਵਿੱਚ ਬਲਾਤਕਾਰ ਦੇ ਮਾਮਲਿਆਂ ਦੀ
ਸੁਣਵਾਈ ਕੀਤੀ ਜਾਏਗੀ। ਇਸ ਤੋਂ ਇਲਾਵਾ ਬਾਲ ਅਪਰਾਧ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ 74 ਫਾਸਟ ਟਰੈਕ ਅਦਾਲਤਾਂ ਵਿੱਚ ਕੀਤੀ ਜਾਏਗੀ।
ਦੱਸ ਦੇਈਏ ਕਿ ਪੀੜਤ ਉਨਾਓ ਨੂੰ ਮੁਲਜ਼ਮ ਨੇ ਜਿੰਦਾ ਸਾੜ ਦਿੱਤਾ ਸੀ ਕਿਉਂਕਿ ਪੀੜਤਾ ਨੇ ਮੁਲਜ਼ਮ
ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ।
ਧੁੰਦ ਨੇ ਲਾਈ ਜ਼ਿੰਦਗੀ ਨੂੰ
ਬ੍ਰੇਕ,
ਠੰਢ ਨੇ ਫੜਿਆ ਜ਼ੋਰ
ਪਹਾੜੀ
ਖੇਤਰਾਂ 'ਚ ਬਰਫਬਾਰੀ ਤੇ ਸੀਤ ਲਹਿਰ ਕਰਕੇ
ਪੰਜਾਬ ਤੇ ਹਰਿਆਣਾ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਪੰਜਾਬ ਦੇ ਆਦਮਪੁਰ ਵਿੱਚ ਘੱਟੋ-ਘੱਟ
ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਹੇਠਾਂ
ਪਹੁੰਚ ਗਿਆ ਹੈ। ਪੰਜਾਬ ’ਚ ਧੁੰਦ ਕਾਰਨ ਆਵਾਜਾਈ ਵੀ
ਪ੍ਰਭਾਵਿਤ ਹੋਈ। ਇਸੇ ਤਰ੍ਹਾਂ ਗੁਆਂਢੀ ਰਾਜ ਹਰਿਆਣਾ ਵਿੱਚ ਵੀ ਠੰਢ ਵਧ ਗਈ ਹੈ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਫ਼ਰੀਦਕੋਟ ’ਚ ਘੱਟੋ-ਘੱਟ ਤਾਪਮਾਨ 5 ਡਿਗਰੀ, ਬਠਿੰਡਾ ’ਚ 5.8 ਡਿਗਰੀ, ਹਲਵਾਰਾ ’ਚ 6 ਡਿਗਰੀ, ਪਠਾਨਕੋਟ ’ਚ 6.9 ਡਿਗਰੀ, ਗੁਰਦਾਸਪੁਰ ’ਚ 6.8 ਡਿਗਰੀ, ਲੁਧਿਆਣਾ ’ਚ 6.6 ਡਿਗਰੀ ਤੇ ਪਟਿਆਲਾ ’ਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਧਰ, ਗੁਆਂਢੀ ਰਾਜ ਹਰਿਆਣਾ ਦੇ ਹਿਸਾਰ ਵਿੱਚ 6.5 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਕਰਨਾਲ ’ਚ ਘੱਟੋ-ਘੱਟ ਤਾਪਮਾਨ 7.4 ਡਿਗਰੀ, ਰੋਹਤਕ ’ਚ 7 ਡਿਗਰੀ, ਸਿਰਸਾ ’ਚ 7.5 ਡਿਗਰੀ, ਅੰਬਾਲਾ ’ਚ 7.2 ਡਿਗਰੀ ਤੇ ਨਾਰਨੌਲ ’ਚ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵੇਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਅਮਰੀਕਾ 'ਚ ਸਿੱਖ ਡਰਾਈਵਰ
ਨਸਲੀ ਹਮਲੇ ਦਾ ਸ਼ਿਕਾਰ
ਅਮਰੀਕਾ ਵਿੱਚ ਇੱਕ ਹੋਰ
ਸਿੱਖ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਇੱਥੀ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਉਸ ਬਾਰੇ ਨਸਲੀ
ਟਿੱਪਣੀ ਕੀਤੀ। ਇਹ ਮਾਮਲਾ ਵਾਸ਼ਿੰਗਟਨ ਦੇ ਸ਼ਹਿਰ ਬੈਲਿੰਗਹਮ ਦਾ ਹੈ।
ਪੀੜਤ
ਡਰਾਈਵਰ ਦਾ ਕਹਿਣਾ ਹੈ ਕੇ ਜਦੋਂ ਉਹ ਇੱਕ ਨੌਜਵਾਨ ਨੂੰ ਆਪਣੀ ਟੈਕਸੀ ਵਿੱਚ ਛੱਡਣ ਜਾ ਰਿਹਾ ਸੀ
ਤਾਂ ਅਚਾਨਕ ਉਸ ਲੜਕੇ ਨੇ ਡਰਾਈਵਰ 'ਤੇ ਹਮਲਾ ਕਰਦੇ ਹੋਏ ਉਸ
ਦਾ ਗਲਾ ਘੁੱਟ ਦਿੱਤਾ। ਉਸ ਨੇ ਸਿੱਖ ਡਰਾਈਵਰ ਬਾਰੇ ਨਸਲੀ ਟਿੱਪਣੀਆਂ ਵੀ ਕੀਤੀਆਂ।
ਡਰਾਈਵਰ ਨੇ ਦੱਸਿਆ ਕੇ ਉਸ ਨੇ
ਆਪਣੀ ਜਾਨ ਬਚਾਉਂਦੇ ਹੋਏ ਗੱਡੀ ਵਿੱਚੋਂ ਬਾਹਰ ਨਿਕਲ ਕੇ 911 'ਤੇ ਪੁਲਿਸ ਨੂੰ ਫੋਨ ਕੀਤਾ। ਡਰਾਈਵਰ ਦੀ
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਐਫਬੀਆਈ ਦੀ ਇੱਕ ਰਿਪੋਰਟ ਦੇ
ਮੁਤਾਬਕ 2017 ਤੋਂ ਹੁਣ ਤੱਕ ਸਿੱਖਾਂ ਦੇ ਪ੍ਰਤੀ ਜੁਰਮ 200 ਫੀਸਦੀ ਵਧ ਚੁੱਕਾ ਹੈ।
ਰੂਸ ਦੇ ਓਲੰਪਿਕ ਅਤੇ ਫੁੱਟਬਾਲ
ਕੱਪ 'ਚ
ਹਿੱਸਾ ਲੈਣ 'ਤੇ ਪਾਬੰਦੀ
ਇਸ ਦਾ ਮਤਲਬ ਹੈ ਕਿ ਟੋਕੀਓ ਵਿੱਚ ਅਗਲੇ ਸਾਲ ਹੋਣ
ਜਾਣ ਵਾਲੀਆਂ ਓਲੰਪਿਕ ਖੇਡਾਂ ਅਤੇ 2022 'ਚ ਕਤਰ 'ਚ
ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿੱਚ ਰੂਸ ਦਾ ਝੰਡਾ ਅਤੇ ਕੌਮੀ ਗੀਤ ਸ਼ਾਮਿਲ ਨਹੀਂ ਹੋਵੇਗਾ।
ਹਾਲਾਂਕਿ, ਜੋ ਖਿਡਾਰੀ ਇਹ ਸਾਬਿਤ ਕਰ ਸਕਣਗੇ ਕਿ ਉਹ ਡੋਪਿੰਗ ਕਾਂਡ ਤੋਂ ਬਾਹਰ ਹਨ
ਉਹ ਕਿਸੇ ਮੁਲਕ ਦੇ ਝੰਡੇ ਦੀ ਬਜਾਇ ਵੱਖਰੇ ਝੰਡੇ ਹੇਠਾਂ ਮੁਕਾਬਲਿਆਂ 'ਚ ਹਿੱਸਾ ਲੈ ਸਕਣਗੇ।
ਸਵਿੱਟਜ਼ਰਲੈਂਡ ਦੇ ਲੁਸਾਨੇ ਵਿੱਚ ਵਾਡਾ ਦੀ
ਕਾਰਜਕਾਰੀ ਕਮੇਟੀ ਦੀ ਬੈਠਕ 'ਚ ਸਰਬ-ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ।
ਵਾਡਾ ਦਾ ਇਹ ਫ਼ੈਸਲਾ ਰੂਸ ਦੀ ਐਂਟੀ ਡੋਪਿੰਗ ਏਜੰਸੀ
(ਰੁਸਾਡਾ) ਦੇ ਗ਼ੈਰ-ਸੰਗਤ ਵਤੀਰੇ ਤੋਂ ਬਾਅਦ ਆਇਆ ਹੈ। ਜਨਵਰੀ 2019 ਵਿੱਚ ਦੇਖਿਆ ਗਿਆ ਸੀ ਕਿ ਰੁਸਾਡਾ ਨੇ ਜਾਂਚ ਕਰਨ ਵਾਲਿਆਂ ਨੂੰ ਦਿੱਤੇ
ਲੈਬ ਡਾਟਾ 'ਚ ਹੇਰ ਫੇਰ ਕੀਤੇ ਸਨ।
ਵਿਸ਼ਵ ਕਬੱਡੀ ਕੱਪ 'ਤੇ ਭਾਰਤ ਦਾ ਕਬਜ਼ਾ,
ਕੈਨੇਡਾ ਨੂੰ 64-19
ਨਾਲ ਹਰਾਇਆ
ਪੰਜਾਬ
ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਅੱਜ ਡੇਰਾ ਬਾਬਾ ਨਾਨਕ
ਵਿਖੇ ਭਾਰਤ-ਪਾਕਿ ਕੌਮਾਂਤਰੀ ਸੀਮਾ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਰਵਾਏ ਗਏ।
ਭਾਰਤ ਨੇ ਕੈਨੇਡਾ ਦੀ ਟੀਮ ਨੂੰ ਵੱਡੇ ਫਰਕ ਨਾਲ ਹਰਾ ਕੇ ਵਿਸ਼ਵ ਕਬੱਡੀ ਕੱਪ 'ਤੇ ਕਬਜ਼ਾ ਕੀਤਾ ਜਦਕਿ ਅਮਰੀਕਾ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ
ਮਾਤ ਦਿੱਤੀ ਤੇ ਤੀਸਰੇ ਸਥਾਨ 'ਤੇ ਕਬਜ਼ਾ ਕੀਤਾ।
ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਕਰਵਾਏ ਗਏ ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦੀ ਸੰਭਾਵਨਾ ਨੂੰ ਦੇਖਦੇ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਉਹ ਨਹੀਂ ਪਹੁੰਚੇ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਕਾਇਦਾ ਐਲਾਨ ਕੀਤਾ ਕਿ ਅੱਜ ਮੌਸਮ ਖਰਾਬ ਹੋਣ ਕਰਕੇ ਮੁੱਖ ਮੰਤਰੀ ਇੱਥੇ ਨਹੀਂ ਪੁੱਜ ਸਕਣਗੇ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ 'ਤੇ ਪੁੱਜੇ।
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਪਾਕਿਸਤਾਨ ਦੀ ਟੀਮ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਭੇਜਿਆ ਗਿਆ ਸੀ ਪਰ ਭਾਰਤ ਸਰਕਾਰ ਦੇ ਪੱਧਰ 'ਤੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ। ਰਾਣਾ ਸੋਢੀ ਨੇ ਨਾਲ ਹੀ ਕਿਹਾ ਕਿ ਇਸ ਵਿਸ਼ਵ ਕਬੱਡੀ ਕੱਪ ਨੂੰ ਹਰ ਸਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਬੱਡੀ ਨੂੰ ਓਲੰਪਿਕ ਤੱਕ ਬਚਾਉਣ ਦੇ ਯਤਨ ਜਾਰੀ ਰਹਿਣਗੇ।

ਪੰਜਾਬ ਪੁਲਿਸ ਤੇ
ਪੀਐਨਬੀ ਹਾਕੀ ਟੀਮ 'ਤੇ
ਬੈਨ, ਖਿਡਾਰੀ ਸਸਪੈਂਡ
26 ਨਵੰਬਰ
ਨੂੰ ਮੈਦਾਨ 'ਚ ਖੜਕਾ-ਦੜਕਾ ਕਰਨ ਵਾਲੇ ਪੰਜਾਬ
ਨੈਸ਼ਨਲ ਬੈਂਕ ਤੇ ਪੰਜਾਬ ਪੁਲਿਸ ਦੇ ਹਾਕੀ ਖਿਡਾਰੀਆਂ 'ਤੇ ਅੱਜ ਹਾਕੀ ਇੰਡੀਆ ਨੇ ਸਖਤ ਕਾਰਵਾਈ ਕੀਤੀ ਹੈ। 56ਵੇਂ ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ ਪੰਜਾਬ ਪੁਲਿਸ
ਤੇ ਪੰਜਾਬ ਨੈਸ਼ਨਲ ਬੈਂਕ ਵਿਚਾਲੇ ਖੇਡਿਆ ਗਿਆ ਸੀ। ਇਸ ਦੌਰਾਨ ਦੇਵੇਂ ਟੀਮਾ ਵਿਚਾਲੇ ਹੱਥੋਪਾਈ ਹੋ
ਗਈ ਸੀ। ਲੜਾਈ ਇਸ ਕਰਦ ਵਧੀ ਸੀ ਕਿ ਖਿਡਾਰੀਆਂ ਨੇ ਇੱਕ-ਦੂਜੇ ਨੂੰ ਹਾਕੀਆਂ ਨਾਲ ਹੀ ਕੁੱਟਣ ਸ਼ੁਰੂ
ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਕੀ ਇੰਡੀਆਂ ਨੇ ਸਖਤੀ ਵਿਖਾਉਂਦੇ ਹੋਏ ਕਾਰਵਾਈ ਕੀਤੀ ਹੈ।
ਹਾਕੀ ਇੰਡੀਆ ਨੇ ਪੰਜਾਬ ਪੁਲਿਸ ਟੀਮ 'ਤੇ ਕਾਰਵਾਈ ਕਰਦੇ ਹੋਏ ਹਰਦੀਪ ਸਿੰਘ ਤੇ ਜਸਕਰਨ ਸਿੰਘ 18 ਮਹੀਨੇ, ਮੈਨੇਜਰ ਅਮਿਤ ਸੰਧੂ 18 ਮਹੀਨੇ, ਦੁਪਿੰਦਰਦੀਪ ਸਿੰਘ, ਜਗਮੀਤ ਸਿੰਘ, ਸੁਖਪ੍ਰੀਤ ਸਿੰਘ, ਸਰਵਨਜੀਤ ਸਿੰਘ ਤੇ ਬਲਵਿੰਦਰ ਸਿੰਘ ਨੂੰ 12 ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ। ਹਾਕੀ ਇੰਡੀਆ ਦੇ ਲੇਵਲ-3 ਤਹਿਤ ਕਾਰਵਾਈ ਕੀਤੀ ਗਈ ਹੈ। ਸਸਪੈਨਸ਼ਨ ਦੇ ਹੁਕਮ 11 ਦਸੰਬਰ ਤੋਂ ਲਾਗੂ ਹੋਣਗੇ। ਪੰਜਾਬ ਪੁਲਿਸ ਦੀ ਟੀਮ 3 ਮਹੀਨੇ ਲਈ ਕੋਈ ਵੀ ਟੂਰਨਾਮੈਂਟ ਨਹੀਂ ਖੇਡ ਸਕਦੀ।
ਇਸੇ ਤਰ੍ਹਾਂ ਹਾਕੀ ਇੰਡੀਆ ਵੱਲੋਂ ਪੰਜਾਬ ਨੈਸ਼ਨਲ ਬੈਂਕ ਟੀਮ 'ਤੇ ਕਾਰਵਾਈ ਕੀਤੀ ਹੈ। ਇਸ ਤਹਿਤ ਸੁਖਜੀਤ ਸਿੰਘ, ਗੁਰਸਿਮਰਨ ਸਿੰਘ ਤੇ ਸੁਮਿਤ 12 ਮਹੀਨੇ ਲਈ ਸਸਪੈਂਡ ਕੀਤੇ ਹਨ। ਇਸ ਤੋਂ ਇਲਾਵਾ ਟੀਮ ਦੇ ਕੈਪਟਨ ਜਸਬੀਰ ਸਿੰਘ 6 ਮਹੀਨੇ ਤੇ ਮੈਨੇਜਰ ਸੁਸ਼ੀਲ ਕੁਮਾਰ ਦੁਬੇ ਵੀ 6 ਮਹੀਨੇ ਲਈ ਸਸਪੈਂਡ ਕੀਤੇ ਹਨ। ਇਹ ਟੀਮ 3 ਮਹੀਨੇ ਲਈ ਕੋਈ ਟੂਰਨਾਮੈਂਟ ਨਹੀਂ ਖੇਡ ਸਕਦੀ।
ਦੋਵੇਂ ਟੀਮਾਂ ਵਿਚਾਲੇ ਇਹ ਲੜਾਈ ਪੰਜਾਬ ਪੁਲਿਸ ਦੇ ਹਰਦੀਪ ਸਿੰਘ ਤੇ ਪੰਜਾਬ ਨੈਸ਼ਨਲ ਬੈਂਕ ਦੇ ਸੁਮਿਤ ਟੋਪੋ ਵਿਚਾਲੇ ਹੋਈ ਸੀ। ਇਸ ਤੋਂ ਬਾਅਦ ਬਾਕੀ ਖਿਡਾਰੀ ਵੀ ਮੁਹਰੇ ਆਏ ਸਨ। 26 ਨਵੰਬਰ ਨੂੰ ਹੋਈ ਇਸ ਝੜਪ ਤੋਂ ਬਾਅਦ ਨਹਿਰੂ ਹਾਕੀ ਸੁਸਾਈਟੀ ਨੇ ਵੀ ਪੰਜਾਬ ਪੁਲਿਸ 'ਤੇ 4 ਸਾਲ ਤੇ ਪੰਜਾਬ ਨੈਸ਼ਲਲ ਬੈਂਕ ਦੀ ਟੀਮ 'ਤੇ 2 ਸਾਲ ਦਾ ਬੈਨ ਲਾਇਆ ਸੀ।

ਕੈਨੇਡਾ 'ਚ ਜਲੰਧਰ ਦੀ ਕੁੜੀ ਦਾ ਕਤਲ,
ਪੰਜਾਬੀ ਮੁੰਡੇ ਨੇ ਆਪਣੇ-ਆਪ
ਨੂੰ ਮਾਰੀ ਗੋਲੀ
ਬਰੈਂਪਟਨ
ਸ਼ਹਿਰ ਦੇ ਇੱਕ ਅਪਾਰਟਮੈਂਟ ਦੀ ਬੇਸਮੈਂਟ ਵਿੱਚ ਸੋਮਵਾਰ ਨੂੰ ਕੈਨੇਡਾ ਪੁਲਿਸ ਨੂੰ ਦੋ ਪੰਜਾਬੀਆਂ
ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਮੁਤਾਬਕ ਇਹ ਲਾਸ਼ਾਂ ਪੰਜਾਬੀ ਮੁੰਡੇ ਤੇ ਕੁੜੀ ਦੇ ਹਨ। ਕੈਨਡਾ
ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਕਿ ਲੜਕੇ ਨੇ ਲੜਕੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ
ਕਰ ਦਿੱਤਾ। ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਮੌਤ ਨੂੰ ਗਲੇ ਲਾ ਲਿਆ।
ਮ੍ਰਿਤਕਾਂ ਦੀ ਸ਼ਨਾਖ਼ਤ ਸ਼ਰਨਜੀਤ ਕੌਰ, 27 ਵਾਸੀ ਨੂਰਮਹਿਲ, ਜਲੰਧਰ ਤੇ ਨਵਦੀਪ ਸਿੰਘ, 35 ਵਾਸੀ ਖਿਲਚੀਆਂ, ਅੰਮ੍ਰਿਤਸਰ ਵਜੋਂ ਹੋਈ ਹੈ। ਜਿਥੋਂ ਦੋਵੇਂ ਲਾਸ਼ਾਂ ਮਿਲੀਆਂ ਨਵਦੀਪ ਉਸ ਅਪਾਰਟਮੈਂਟ ਵਿੱਚ ਹੀ ਰਹਿੰਦਾ ਸੀ। ਨਵਦੀਪ ਤੇ ਸ਼ਰਨਜੀਤ ਵਿੱਚ ਗੂੜ੍ਹੀ ਦੋਸਤੀ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।
ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਰਨਜੀਤ ਕੋਲ ਕੈਨੇਡਾ ਦੀ ਪੀਆਰ ਸੀ ਤੇ ਨਵਦੀਪ ਨੇ ਅਜੇ ਸ਼ਰਨ ਲੈਣ ਲਈ ਅਰਜ਼ੀ ਪੱਤਰ ਦਿੱਤੇ ਸੀ। ਫਿਲਹਾਲ ਪੁਲਿਸ ਇਸ ਘਟਨਾ ਦੀ ਪੂਰੀ ਜਾਂਚ ਕਰ ਰਹੀ ਹੈ। ਇਸ ਦੇ ਪਿੱਛੇ ਅਸਲੀ ਕਰਨਾਂ ਨੂੰ ਲੱਭ ਰਹੀ ਹੈ।

ਖੰਨਾ ਨੇੜੇ ਭਿਆਨਕ ਹਾਦਸਾ,
ਕਰੇਨ ਨਾਲ ਕੈਬਨ ਵੱਢ ਕੇ
ਮ੍ਰਿਤਕ ਨੂੰ ਕੱਢਿਆ
ਪਿੰਡ
ਬੀਜਾ ਕੋਲ ਨੈਸ਼ਨਲ ਹਾਈਵੇ 'ਤੇ ਧੁੰਦ ਤੇ ਤੇਜ਼ ਰਫਤਾਰ ਕਾਰਨ
ਟਰੱਕ ਤੇ ਜੀਪ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਜੀਪ ਸਵਾਰ ਡਰਾਈਵਰ ਦੀ ਮੌਤ ਹੋ ਗਈ। ਇਹ
ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਬਨ ਤੋੜ ਕੇ ਕਰੇਨ ਦੀ ਮਦਦ ਨਾਲ ਪੁਲਿਸ ਤੇ ਲੋਕਾਂ ਨੇ ਇੱਕ ਘੰਟੇ
ਵਿੱਚ ਡਰਾਈਵਰ ਨੂੰ ਬਹਾਰ ਕੱਢਿਆ। ਮ੍ਰਿਤਕ ਡਰਾਈਵਰ ਦਾ ਨਾਂ ਯੁਗਿੰਦਰ ਸਿੰਘ ਤੇ ਉਹ ਪਿੰਡ
ਪੰਗਾਰਪੁਰ ਡੇਰਾਬਸੀ ਕੋਲ ਦਾ ਰਹਿਣ ਵਾਲਾ ਹੈ।
ਮੌਕੇ 'ਤੇ ਪੁੱਜੇ ਪੀਸੀਆਰ ਦੇ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਧੁੰਦ ਕਾਰਨ ਇਹ ਹਾਦਸਾ ਤਕਰੀਬਨ ਸੱਤ ਵਜੇ ਵਾਪਰਿਆ। ਇਸ ਵਿੱਚ ਮੌਕੇ 'ਤੇ ਹੀ ਡਰਾਈਵਰ ਯੁਗਿੰਦਰ ਸਿੰਘ ਪਿੰਡ ਪੰਗਾਰਪੁਰ ਡੇਰਾ ਬੱਸੀ ਕੋਲ ਦਾ ਰਹਿਣ ਵਾਲਾ ਦੀ ਮੌਤ ਹੋ ਗਈ।
ਜੰਮੂ ਦੇ ਰਹਿਣ ਵਾਲੇ ਟਰੱਕ ਡਰਾਈਵਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਹ ਦਿੱਲੀ ਤੋਂ ਪਠਾਨਕੋਟ ਸਕਰੈਪ ਲੈ ਕੇ ਜਾ ਰਿਹਾ ਸੀ। ਬੀਜਾ ਪੁਲ 'ਤੇ ਗੱਡੀ ਦੀ ਸਾਫ਼ਟ ਟੁੱਟ ਗਈ। ਧੁੰਦ ਕਾਰਨ ਆਪਣੀ ਗੱਡੀ ਖੜ੍ਹੀ ਕਰ ਹੋਰ ਗੱਡੀਆਂ ਨੂੰ ਇੱਕ ਪਾਸਿਓਂ ਕੱਢ ਰਿਹਾ ਸੀ। ਅਚਾਨਕ ਤੇਜ਼ ਰਫਤਾਰ ਨਾਲ ਬਲੈਰੋ ਕੈਂਪਰ ਨੇ ਪਿੱਛੇ ਆ ਕੇ ਟੱਕਰ ਮਾਰੀ ਤੇ ਹਾਦਸਾ ਵਾਪਰ ਗਿਆ।

0 Response to "ਖਬਰਨਾਮਾ--ਸਾਲ-10,ਅੰਕ:63,13ਦਸੰਬਰ2019"
Post a Comment