ਖਬਰਨਾਮਾ--ਸਾਲ-10,ਅੰਕ:61,11 ਦਸੰਬਰ 2019.
4:12 PM
JANCHETNA
,
0 Comments
ਸਾਲ-10,ਅੰਕ:61,11ਦਸੰਬਰ2019/
ਮੱਘਰ(ਸੁਦੀ)14,(ਨਾ.ਸ਼ਾ)551.
ਨਾਗਰਿਕਤਾ ਸੋਧ ਬਿੱਲ :
ਅਮਰੀਕਾ ਪ੍ਰਮੁੱਖ ਆਗੂਆਂ ਉੱਤੇ ਪਾਬੰਦੀ ਲਾਉਣ 'ਤੇ ਵਿਚਾਰ ਕਰੇ :
ਯੂਐੱਸ
ਕਮਿਸ਼ਨ
ਇੱਕ ਪ੍ਰੈਸ ਬਿਆਨ ਵਿਚ
ਕਮਿਸ਼ਨ ਨੇ ਕਿਹਾ ਹੈ ਕਿ ਜੇਕਰ ਇਹ ਬਿੱਲ ਸੰਸਦ ਵਿਚ ਪਾਸ ਹੋ ਜਾਂਦਾ ਹੈ ਤਾਂ ਅਮਰੀਕੀ ਸਰਕਾਰ ਨੂੰ
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਪ੍ਰਮੁੱਖ ਆਗੂਆਂ ਉੱਤੇ ਪਾਬੰਦੀ ਲਾਉਣ ਦਾ ਵਿਚਾਰ
ਕਰਨਾ ਚਾਹੀਦਾ ਹੈ।
ਸੋਮਵਾਰ ਦੇਰ ਰਾਤ ਨੂੰ ਇਹ
ਬਿੱਲ ਲੋਕ ਸਭਾ ਨੇ ਪਾਸ ਕਰ ਦਿੱਤਾ ਹੈ ਅਤੇ ਹੁਣ ਇਹ ਰਾਜ ਸਭਾ ਵਿਚ ਪੇਸ਼ ਕੀਤਾ ਜਾਣਾ ਚਾਹੀਦਾ
ਹੈ।
ਭਾਰਤੀ ਵਿਦੇਸ਼ ਮੰਤਰਾਲੇ
ਬੁਲਾਰੇ ਰਵੀਸ਼ ਕੁਮਾਰ ਨੇ ਯੂਐੱਸਸੀਆਈਆਰਐੱਫ਼ ਵੱਲੋਂ ਅਮਿਤ ਸ਼ਾਹ ਬਾਰੇ ਦਿੱਤੇ ਗਏ ਬਿਆਨ ਦੇ
ਜਵਾਬ ਵਿੱਚ ਕਿਹਾ ਕਿ ਯੂਐੱਸਸੀਆਈਆਰਐੱਫ ਨੇ ਜੋ ਬਿਆਨ ਦਿੱਤਾ ਹੈ ਉਹ ਸਹੀ ਨਹੀਂ ਹੈ ਅਤੇ ਨਾ ਹੀ
ਇਸ ਦੀ ਲੋੜ ਸੀ।
ਉਨ੍ਹਾਂ ਨੇ ਕਿਹਾ,
"ਨਾਗਰਿਕਤਾ ਸੋਧ ਬਿੱਲ ਅਤੇ ਐੱਨਆਰਸੀ ਦੀ ਪ੍ਰਕਿਰਿਆ
ਕਿਸੇ ਵੀ ਧਰਮ ਨੂੰ ਮੰਨਣ ਵਾਲੇ ਭਾਰਤੀ ਦੀ ਨਾਗਿਰਕਤਾ ਖ਼ਤਮ ਨਹੀਂ ਕਰਨਾ ਚਾਹੁੰਦੀ। ਇਹ ਚੰਗੀ ਗੱਲ
ਸਹੀ ਨਹੀਂ ਹੈ ਕਿ ਯੂਐੱਸਸੀਆਈਆਰਐੱਫ ਨੇ ਅਜਿਹੇ ਮਾਮਲੇ ਵਿੱਚ ਪੱਖਪਾਤ ਵਾਲੀ ਗੱਲ ਕੀਤੀ ਹੈ, ਜਿਸ 'ਤੇ
ਉਸ ਨੂੰ ਕੁਝ ਕਹਿਣ ਦਾ ਹੱਕ ਨਹੀਂ ਹੈ।"
"ਅਮਰੀਕਾ ਵਾਂਗ ਹਰੇਕ ਦੇਸ
ਨੂੰ ਹੱਕ ਹੈ ਕਿ ਉਹ ਆਪਣੀਆਂ ਨੀਤੀਆਂ ਤਹਿਤ ਕਾਨੂੰਨ ਬਣਾ ਸਕਦੇ ਹਨ।"
ਇਸ ਬਿੱਲ ਵਿਚ ਬੰਗਲਾ ਦੇਸ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ (ਹਿੰਦੂ, ਬੁੱਧ, ਜੈਨ, ਪਾਰਸੀ, ਇਸਾਈ
ਅਤੇ ਸਿੱਖ ) ਛੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਪ੍ਰਸਤਾਵ
ਹੈ।
ਚੋਣ ਪ੍ਰਬੰਧਨ ਰਾਹੀ ਕਈ ਆਗੂਆਂ ਨੂੰ ਸੱਤਾ ਦੀਆਂ
ਪੌੜੀਆਂ ਤੱਕ ਪਹੁੰਚਾਉਣ ਵਾਲੇ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਸਲਾਹਕਾਰ ਪ੍ਰਸ਼ਾਤ
ਕਿਸ਼ੋਰ ਨੇ ਜਨਤਾ ਦਲ (ਯੂ) ਦੇ ਬਿਲ ਦੇ ਸਮਰਥਨ ਉੱਤੇ ਦੁੱਖ ਜ਼ਾਹਰ ਕੀਤਾ ਹੈ।
ਕੈਪਟਨ ਸਰਕਾਰ ਨਹੀਂ ਦੇ ਸਕੀ
ਤਨਖਾਹ,
ਅੱਕ ਕੇ ਮੁਲਾਜ਼ਮਾਂ ਨੇ
ਕੀਤਾ ਕੰਮ ਠੱਪ
ਇਸ ਮਹੀਨੇ
ਪੰਜਾਬ ਸਰਕਾਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ। ਇਸ ਤੋਂ ਅੱਕ ਕੇ
ਅੱਜ ਤਕਨੀਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਖ਼ਜ਼ਾਨਾ ਖਾਲੀ ਹੋਣ ਕਰਕੇ ਸਰਕਾਰ ਇਸ ਵਾਰ ਸਮੇਂ ਸਿਰ ਮੁਲਾਜ਼ਮਾਂ ਨੂੰ ਤਨਖਾਹ ਵੀ ਨਹੀਂ ਦੇ ਸਕੀ।
ਰੋਸ ਵਧਣ ਕਰਕੇ ਸਰਕਾਰ ਨੇ ਕੁਝ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦਾ ਪ੍ਰਬੰਧ ਕੀਤਾ ਹਾ
ਪਰ ਅਜੇ ਵੀ ਕਈ ਮੁਲਾਜ਼ਮ ਤਨਖਾਹ ਉਡੀਕ ਰਹੇ ਹਨ।
ਹੁਣ ਤਨਖਾਹਾਂ ਨਾ ਮਿਲਣ ਕਰਕੇ ਪੰਜਾਬ ਟੈਕਨੀਕਲ ਐਜੂਕੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਆਵਾਜ਼ ਚੁੱਕੀ ਹੈ। ਮੁਲਾਜ਼ਮਾਂ ਨੇ ਟੈਕਨੀਕਲ ਸਿੱਖਿਆ ਦਾ ਕੰਮ ਬੰਦ ਕਰ ਦਿੱਤਾ ਹੈ। ਮੁਲਾਜ਼ਮਾਂ ਨੇ ਸਰਕਾਰ ਦੇ ਖ਼ਜ਼ਾਨਾ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦਸੰਬਰ ਅੱਧਾ ਲੰਘ ਚੱਲਿਆ ਹੈ ਪਰ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ।
ਯਾਦ ਰਹੇ ਪਿਛਲੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਵਿੱਚ ਮਾੜੇ ਆਰਥਿਕ ਹਾਲਾਤ ਹੋਣ ਦੇ ਬਾਵਜੂਦ ਤਨਖਾਹਾਂ ਸਮੇਂ ਸਿਰ ਦੇਣ ਦਾ ਵਾਅਦਾ ਕੀਤਾ ਸੀ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਕਾਤ ਵੀ ਕੀਤੀ ਸੀ। ਇਸ ਦੇ ਬਾਵਜੂਦ ਸਰਕਾਰ ਤਨਖਾਹਾਂ ਦਾ ਪ੍ਰਬੰਧ ਨਹੀਂ ਕਰ ਸਕੀ। ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਤਨਖਾਹਾਂ ਨਹੀਂ ਆਉਣਗੀਆਂ, ਓਨੇ ਸਮੇਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

ਰਿਬੇਰੋ ਦੇ ਲੇਖ ਉੱਤੇ ਜੀਕੇ ਨੇ ਚੁੱਕੇ ਸਵਾਲ
ਸਿੱਖ ਨੌਜਵਾਨਾਂ ਨੂੰ ਮਰਵਾਉਣ ਵੇਲੇ ਰਿਬੇਰੋ ਨੇ
ਪੁਲਿਸਿਆ ਸੋਚ ਕਿਉਂ ਨਹੀਂ ਬਦਲੀ : ਜੀਕੇ
ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਜੂਲੀਓ ਰਿਬੇਰੋ ਵਲੋਂ ਪੁਲਿਸ
ਮੁਕਾਬਲਿਆਂ ਨੂੰ ਵਰਦੀ ਵਾਲੇ ਅਪਰਾਧੀ ਵਜੋਂ ਪਰਿਭਾਸ਼ਤ ਕਰਨ ਉੱਤੇ 'ਜਾਗੋ'
ਪਾਰਟੀ ਦਾ ਪ੍ਰਤੀਕਰਮ ਸਾਹਮਣੇ
ਆਈਆਂ ਹੈ। ਦਰਅਸਲ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਪੁਲਿਸ ਮੁੱਖੀ ਰਹੇ ਰਿਬੇਰੋ ਦਾ ਅੱਜ ਇੱਕ
ਅੰਗ੍ਰੇਜ਼ੀ ਅਖਬਾਰ ਵਿੱਚ 'ਵਰਦੀ ਵਿੱਚ ਅਪਰਾਧੀ' ਨਾਂਅ ਤੋਂ ਲੇਖ ਛਪਿਆ ਸੀ। ਜਿਸ
ਵਿੱਚ ਰਿਬੇਰੋ ਨੇ ਹੈਦਰਾਬਾਦ ਪੁਲਿਸ ਵਲੋਂ ਕੱਲ ਬਲਾਤਕਾਰ ਦੇ 4 ਕਥਿਤ ਆਰੋਪੀਆਂ ਨੂੰ ਮੁਕਾਬਲੇ ਵਿੱਚ ਮਾਰਨ ਉੱਤੇ ਸਵਾਲ ਚੁੱਕੇ ਹਨ।
ਜਾਗੋ - ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ)
ਦੇ ਅੰਤਰਰਾਸ਼ਟਰੀ ਪ੍ਰਧਾਨ
ਮਨਜੀਤ ਸਿੰਘ ਜੀਕੇ ਨੇ ਰਿਬੇਰੋ ਨੂੰ ਪੁਲਿਸ ਮੁਕਾਬਲਿਆਂ ਉੱਤੇ ਸਵਾਲ ਚੁੱਕਣ ਤੋਂ ਪਹਿਲਾਂ ਪੰਜਾਬ ਦੇ ਆਪਣੇ ਕਾਰਜਕਾਲ ਉੱਤੇ ਸਵੈ ਪੜਚੋਲ ਕਰਨ ਦੀ ਸਲਾਹ
ਦਿੱਤੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਹੈਦਰਾਬਾਦ ਪੁਲਿਸ ਦੇ ਹੱਥੋਂ ਜੋ ਮਾਰੇ ਗਏ, ਉਹ ਤਾਂ ਦੋਸ਼ੀ ਸਨ ਪਰ ਜੋ ਤੁਹਾਡੀ ਅਗਵਾਈ ਵਿੱਚ ਪੰਜਾਬ ਵਿੱਚ ਮਾਰੇ ਗਏ, ਉਨ੍ਹਾਂ ਵਿਚੋਂ ਜਿਆਦਾਤਰ ਨਿਰਦੋਸ਼ ਸਨ। ਜੀਕੇ ਨੇ ਪੁੱਛਿਆ ਕਿ 'ਬੁਲੇਟ ਫਾਰ ਬੁਲੇਟ'
ਕਿਤਾਬ ਲਿਖਣ ਵਾਲੇ ਰਿਬੇਰੋ ਦੀ
ਕੀ ਹੁਣ ਆਤਮਾ ਜਾਗ ਪਈ ਹੈ
ਜੀਕੇ ਨੇ ਦਾਅਵਾ ਕੀਤਾ ਕਿ ਰਿਬੇਰੋ ਦੇ ਕਾਰਜਕਾਲ ਵਿੱਚ ਘਰਾਂ ਤੋਂ
ਕੱਢਕੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਪਹਿਲਾਂ ਥਰਡ ਡਿਗਰੀ ਟਾਰਚਰ ਦਿੱਤਾ ਜਾਂਦਾ ਸੀ ਅਤੇ ਫਿਰ
ਸੁੰਨਸਾਨ ਜਗ੍ਹਾ ਉੱਤੇ ਲੈ ਜਾਕੇ ਉਨ੍ਹਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਸੀ ਅਤੇ
ਲਾਵਾਰਿਸ ਲਾਸ਼ਾਂ ਦੇ ਨਾਂਅ ਉੱਤੇ ਸ਼ਮਸ਼ਾਨ ਵਿੱਚ ਸਾੜ ਦਿੱਤਾ ਜਾਂਦਾ ਸੀ।
ਜੀਕੇ ਨੇ ਰਿਬੇਰੋ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਉਸ ਵੇਲੇ ਸਿਆਸੀ ਆਗੂਆਂ ਨੂੰ ਅਜਿਹੇ ਫਰਜ਼ੀ
ਮੁਕਾਬਲਿਆਂ ਨੂੰ ਰੋਕਣ ਦੀ ਸਲਾਹ ਦੇਣ ਦੀ ਗੱਲ ਕਿਉਂ ਨਹੀਂ ਸੁੱਝੀ ਸੀ ? ਤੱਦ ਥਰਡ ਡਿਗਰੀ ਅਤੇ ਫਰਜ਼ੀ ਮੁਕਾਬਲੇ ਰੋਕਣ ਦਾ ਖਿਆਲ ਕਿਉਂ ਨਹੀਂ
ਆਇਆ ਸੀ ? ਜੀਕੇ ਨੇ ਕਿਹਾ ਕਿ ਅੱਜ ਰਿਬੇਰੋ ਫਰਜੀ ਮੁਕਾਬਲਿਆਂ
ਨੂੰ ਤਰੱਕੀ ਲੈਣ ਦਾ ਸ਼ਾਰਟ ਕਟ ਦੱਸ ਰਹੇ ਹਨ ਅਤੇ ਅਦਾਲਤ ਦੀ ਢਿੱਲ ਉੱਤੇ ਸਵਾਲ ਉਠਾ ਰਹੇ ਹਨ। ਪਰ
ਉਸ ਸਮੇਂ ਇਹ ਸਾਰਾ ਕੁੱਝ ਜਦੋਂ ਰਿਬੇਰੋ ਦੀ ਪੁਲਿਸ ਕਰ ਰਹੀ ਸੀ, ਤੱਦ ਉਨ੍ਹਾਂ ਦੀ ਪੁਲਿਸਿਆ ਸੋਚ ਕਿਉਂ ਨਹੀਂ ਬਦਲੀ ਸੀ ? ਜੀਕੇ ਨੇ ਸਾਫ਼ ਕਿਹਾ ਕਿ ਸਿੱਖ ਪੰਜਾਬ ਵਿੱਚ ਸ਼ੁਰੂ ਤੋਂ ਪੁਲਿਸ
ਮੁਕਾਬਲਿਆਂ ਦੇ ਪੀਡ਼ਿਤ ਰਹੇ ਹਨ, ਨਾਗਰਿਕ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੇ ਤੌਰ ਉੱਤੇ ਮੁਕਾਬਲਿਆਂ
ਨੂੰ ਹਮੇਸ਼ਾ ਵੇਖਿਆ ਜਾਂਦਾ ਰਿਹਾ ਹੈ।
ਦੇਸ, 34 ਸਾਲ ਦੀ ਪ੍ਰਧਾਨ ਮੰਤਰੀ
ਤੇ
ਸਰਕਾਰ ਚਲਾ ਰਹੀਆਂ ਬੀਬੀਆਂ
ਸਨਾ ਮਰੀਨ ਫਿਨਲੈਂਡ 'ਚ
ਔਰਤਾਂ ਦੀ ਆਗਵਾਈ ਵਾਲੇ 5 ਦਲਾਂ ਦੇ ਗਠਜੋੜ ਦੀ ਅਗਵਾਈ ਕਰੇਗੀ। ਇੱਥੇ ਸਰਕਾਰ ਵਿੱਚ ਔਰਤਾਂ ਨੂੰ
ਪ੍ਰਮੁੱਖ ਅਹੁੰਦੇ ਦਿੱਤੇ ਗਏ ਹਨ।
ਪ੍ਰਧਾਨ ਮੰਤਰੀ ਐਂਟੀ ਰਿਨੇ ਵੱਲੋਂ ਅਹੁਦਾ ਛੱਡੇ ਜਾਣ ਤੋਂ ਬਾਅਦ ਸਨਾ
ਨੂੰ ਉਨ੍ਹਾਂ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੇ ਇਸ ਅਹੁਦੇ ਲਈ ਚੁਣਿਆ ਹੈ। ਉਹ ਇਸ ਹਫ਼ਤੇ ਸਹੁੰ
ਵੀ ਚੁੱਕ ਸਕਦੀ ਹੈ।
ਹੁਣ ਅਕਾਲੀ ਦਲ ਦੀ ਢੀਂਡਸਾ 'ਤੇ ਨਜ਼ਰ,
14 ਦਸੰਬਰ
ਦੀ ਉਡੀਕ
ਸ਼੍ਰੋਮਣੀ
ਅਕਾਲੀ ਦਲ ਦੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਵੀ ਬਾਦਲਾਂ ਨੂੰ ਝਟਕਾ ਦੇ ਸਕਦੇ ਹਨ। ਚਰਚਾ
ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਰਹੇ ਹਨ। ਇਸ ਦੇ ਅਜੇ
ਪੁਸ਼ਟੀ ਨਹੀਂ ਹੋਈ ਪਰ ਇਸ ਬਾਰੇ ਬਾਕਾਇਦਾ ਮੀਟਿੰਗ ਹੋ ਚੁੱਕੀ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ
ਢੀਂਡਸਾ ਦੇ ਬੇਟੇ ਪਰਮਿੰਦਰ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਨਹੀਂ ਕਰਨਾ ਚਾਹੁੰਦੇ। ਇਸ ਲਈ
ਸੁਖਦੇਵ ਢੀਂਡਸਾ ਦੋਚਿੱਤੀ ਵਿੱਚ ਹਨ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਨਾਰਾਜ਼ ਤੇ ਨਿਰਾਸ਼ ਅਕਾਲੀ ਲੀਡਰਾਂ ਸਮੇਤ ਹੋਰ ਹਮਖਿਆਲੀ ਪਾਰਟੀਆਂ ਤੇ ਲੀਡਰਾਂ ਨੂੰ ਇੱਕ ਮੰਚ ’ਤੇ ਲਿਆਉਣ ਲਈ ਯਤਨ ਸ਼ੁਰੂ ਕੀਤੇ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਹਾੜਾ 14 ਦਸੰਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ ਵੱਖ-ਵੱਖ ਲੀਡਰਾਂ ਨੂੰ ਇਸ ਸਮਾਗਮ ਵਿੱਚ ਸੱਦਿਆ ਜਾ ਰਿਹਾ ਹੈ। ਇਸ ਮੌਕੇ ਹੀ ਢੀਂਡਸਾ ਕੋਈ ਵੱਡਾ ਫੈਸਲਾ ਲੈ ਸਕਦੇ ਹਨ।
ਸੂਤਰਾਂ ਮੁਤਾਬਕ ਟਕਸਾਲੀ ਲੀਡਰਾਂ ਵੱਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਢੀਂਡਸਾ ਨਾਲ ਮੁਲਾਕਾਤ ਵੇਲੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਕਰਨੈਲ ਸਿੰਘ ਪੀਰ ਮੁਹੰਮਦ, ਰਵੀਇੰਦਰ ਸਿੰਘ ਤੋਂ ਇਲਾਵਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਸ਼ਾਮਲ ਸੀ। ਇਨ੍ਹਾਂ ਸਾਰਿਆਂ ਨੇ ਸ੍ਰੀ ਢੀਂਡਸਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਟਕਸਾਲੀ ਦਲ ਦੇ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਢੀਂਡਸਾ ਨਾਲ ਮੁਲਾਕਾਤ ਦੀਆਂ ਖਬਰਾਂ ਜਨਤਕ ਹੋਣ ਮਗਰੋਂ ਕਈ ਹੋਰ ਨਿਰਾਸ਼ ਤੇ ਨਾਰਾਜ਼ ਅਕਾਲੀ ਲੀਡਰਾਂ ਨੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਢੀਂਡਸਾ ਨੇ ਕਾਫੀ ਸਮੇਂ ਤੋਂ ਅਕਾਲੀ ਦਲ ਨਾਲੋਂ ਦੂਰੀ ਬਣਾਈ ਹੋਈ ਹੈ ਪਰ ਉਨ੍ਹਾਂ ਦੇ ਬੇਟੇ ਅਕਾਲੀ ਦਲ ਦੇ ਨਾਲ ਰਹਿਣ ਦੇ ਹੱਕ ਵਿੱਚ ਹਨ। ਇਸ ਲਈ ਢੀਂਡਸਾ ਨੇ ਅਗਲੇ ਸਿਆਸੀ ਪੈਂਤੜੇ ਬਾਰੇ ਕੋਈ ਫੈਸਲਾ ਨਹੀਂ ਲਿਆ।

ਚੀਨੀ ਵਿਗਿਆਨੀਆਂ ਨੇ ਬਾਂਦਰ ਤੇ ਸੂਰ ਨੂੰ
ਮਿਲਾ
ਕੇ ਬਣਾਈ ਨਵੀਂ ਪ੍ਰਜਾਤੀ, ਲੋਕ ਹੈਰਾਨ
ਚੀਨ
(China) ਦੇ ਵਿਗਿਆਨੀਆਂ ਨੇ ਇਕ ਵਾਰ ਫਿਰ ਆਪਣੀਆਂ ਵਿਗਿਆਨਕ ਤਕਨੀਕਾਂ ਨਾਲ ਦੁਨੀਆਂ ਦੇ ਲੋਕਾਂ ਨੂੰ
ਹੈਰਾਨ ਕਰ ਦਿੱਤਾ ਹੈ। ਇਸ ਵਾਰ ਚੀਨੀ ਵਿਗਿਆਨੀਆਂ ਨੇ ਬਾਂਦਰ ਅਤੇ ਸੂਰ ਦੇ ਜੀਨ ਤੋਂ ਜਾਨਵਰਾਂ ਦੀ
ਇੱਕ ਨਵੀਂ ਪ੍ਰਜਾਤੀ ਤਿਆਰ ਕੀਤੀ ਹੈ। ਇਸ ਨੂੰ 'ਬਾਂਦਰ-ਸੂਰ ਪ੍ਰਜਾਤੀ' ਦਾ
ਨਾਮ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੂਰ ਦੇ ਦੋ ਬੱਚਿਆਂ ਦੇ ਦਿਲ, ਜਿਗਰ
ਅਤੇ ਚਮੜੀ ਵਿਚ ਬਾਂਦਰਾਂ ਦੇ ਟਿਸ਼ੂ ਮੌਜੂਦ ਹਨ। ਇਹ ਦੋਵੇਂ ਸੂਰ ਦੇ ਬੱਚੇ ਪ੍ਰਜਨਨ ਜੀਵ ਵਿਗਿਆਨ
ਦੀ ਸਟੇਟ ਸੈੱਲ ਅਤੇ ਸਟੇਟ
ਪ੍ਰਯੋਗਸ਼ਾਲਾ
ਵਿੱਚ ਪੈਦਾ ਹੋਏ ਸਨ, ਪਰ ਦੋਵਾਂ ਦੀ ਇੱਕ ਹਫ਼ਤੇ ਵਿੱਚ ਮੌਤ ਹੋ ਗਈ।
ਦਿ ਮਿਰਰ ਦੀ ਰਿਪੋਰਟ ਦੇ ਅਨੁਸਾਰ, ਇਹ ਇਕ ਪੂਰਨ ਬਾਂਦਰ-ਸੂਰ ਦੀ ਪਹਿਲੀ ਰਿਪੋਰਟ ਹੈ ਜੋ ਬੀਜਿੰਗ ਦੇ ਸਟੇਟ ਸੈੱਲ ਦੀ ਪ੍ਰਮੁੱਖ ਪ੍ਰਯੋਗਸ਼ਾਲਾ ਅਤੇ ਪ੍ਰਜਨਨ ਜੀਵ ਵਿਗਿਆਨ ਦੇ ਵਿਗਿਆਨੀਆਂ ਦੀ ਪਹਿਲ ਹੈ। ਵਿਗਿਆਨੀਆਂ ਨੇ ਦੱਸਿਆ ਕਿ ਪੰਜ ਦਿਨ ਪੁਰਾਣੇ ਪਿਗਲੇਟ ਭ੍ਰੂਣ ਵਿਚ ਬਾਂਦਰ ਦੇ ਸਟੈਮ ਸੈੱਲ ਸਨ। ਅਜਿਹੀ ਖੋਜ ਨੇ ਦਰਸਾਇਆ ਹੈ ਕਿ ਸੈੱਲ ਕਿੱਥੇ ਖਤਮ ਹੋਏ ਹਨ, ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਬਾਂਦਰ-ਸੂਰ ਦੋਹਾਂ ਦੀ ਮੌਤ ਕਿਉਂ ਹੋਈ। ਵਿਗਿਆਨੀਆਂ ਅਨੁਸਾਰ ਉਸ ਦੀ ਮੌਤ ਆਈਵੀਐਫ ਪ੍ਰਕਿਰਿਆ ਵਿੱਚ ਕਿਸੇ ਸਮੱਸਿਆ ਕਾਰਨ ਹੋਈ ਹੋ ਸਕਦੀ ਹੈ।

ਦੱਸ ਦਈਏ ਕਿ ਇਹ ਪ੍ਰਯੋਗ ਸਪੇਨ ਦੇ ਵਿਗਿਆਨੀ ਯੂਆਨ ਕਾਰਲੋਸ ਏਜੀਪੇਸੁਆ ਬੈਲਮੋਟੇ ਦੁਆਰਾ ਦੋ ਸਾਲ ਪਹਿਲਾਂ ਕੀਤੀ ਗਈ ਕੋਸ਼ਿਸ਼ ਦੇ ਮੱਦੇਨਜ਼ਰ ਕੀਤਾ ਗਿਆ ਸੀ। ਦਿ ਨਿਊਜ਼ ਸਾਇੰਟਿਸਟ ਮੈਗਜ਼ੀਨ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਟਾਂਗ ਹੈਅ ਅਤੇ ਉਸ ਦੀ ਟੀਮ ਨੇ ਜੁਆਨ ਕਾਰਲੋਸ ਦੀ ਸੋਚ ਨੂੰ ਅੱਗੇ ਤੋਰਿਆ ਅਤੇ ਜੈਨੇਟਿਕ ਤੌਰ ਉਤੇ ਸੋਧੇ ਬਾਂਦਰ ਸੈੱਲਾਂ ਨੂੰ 4,000 ਤੋਂ ਵੱਧ ਸੂਰ ਭਰੂਣਾਂ ਵਿੱਚ ਪਾਇਆ ਗਿਆ ਹੈ।ਇਸ ਦੇ ਬਾਅਦ ਪੈਦਾ ਹੋਏ ਸੂਰਾਂ ਵਿਚੋਂ ਕੇਚਲ ਦੋ ਹਾਈਬ੍ਰਿਡ ਸਨ। ਉਨ੍ਹਾਂ ਦਾ ਦਿਲ, ਜਿਗਰ, ਫੇਫੜੇ ਅਤੇ ਚਮੜੀ ਦੇ ਟਿਸ਼ੂ ਅੰਸ਼ਕ ਤੌਰ ਉਤੇ ਬਾਂਦਰ ਦੇ ਸੈੱਲਾਂ ਨੂੰ ਮਿਲਾ ਕੇ ਬਣੇ ਸਨ। ਮਹੱਤਵਪੂਰਣ ਗੱਲ ਇਹ ਹੈ ਕਿ, ਜਨਵਰੀ 2017 ਵਿੱਚ, ਸੈਨ ਡਿਏਗੋ ਦੇ ਸਾਲਕ ਇੰਸਟੀਚਿਊਟ ਵਿੱਚ ਇੱਕ ਮਾਨਵ-ਸੂਰ ਦਾ ਭਰੂਣ ਵੀ ਬਣਾਇਆ ਗਿਆ ਸੀ, ਪਰ
28 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਸੁਖਬੀਰ ਬਾਦਲ ਨੇ ਇੱਕੋ ਝਟਕੇ ਨਾਲ ਕੀਤਾ ਕੈਪਟਨ ਚਿੱਤ,
ਸਰਕਾਰ ਦਾ ਪੈਂਤੜਾ ਪਿਆ
ਪੁੱਠਾ
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ
ਘੇਰਦੇ-ਘੇਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਘਿਰ ਗਏ। ਹੁਣ ਸੋਸ਼ਲ ਮੀਡੀਆ ਉੱਪਰ
ਉਨ੍ਹਾਂ ਦਾ ਖੂਬ ਮਜ਼ਾਕ ਉੱਡ ਰਿਹਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਮੁੜ ਕੈਪਟਨ ਖਿਲਾਫ ਤੋਪਾਂ
ਬੀੜ ਲਈਆਂ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ
ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੀ ਸੂਚੀ ਵਿੱਚ ਕੈਪਟਨ ਦਾ ਨਾਂ ਵੀ ਸ਼ਾਮਲ ਕੀਤਾ ਜਾਣਾ
ਚਾਹੀਦਾ ਹੈ।ਦਰਅਸਲ ਕੈਪਟਨ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਘੇਰਨ ਲਈ ਉਨ੍ਹਾਂ ਦੀ
ਗੈਂਗਸਟਰ ਹਰਜਿੰਦਰ ਸਿੰਘ ਬਿੱਟੂ ਸਰਪੰਚ ਨਾਲ ਫੋਟੋਆਂ ਜਾਰੀ ਕੀਤੀਆਂ ਸੀ। ਇਨ੍ਹਾਂ ਤਸਵੀਰਾਂ ਵਿੱਚ
ਸੁਖਬੀਰ, ਮਜੀਠੀਆ, ਹਰਸਿਮਰਤ ਤੇ ਹੋਰ ਅਕਾਲੀ ਲੀਡਰ ਨਜ਼ਰ ਆ ਰਹੇ ਹਨ। ਦਿਲਚਸਪ ਹੈ ਕਿ ਇਸ
ਤੋਂ ਕੁਝ ਹੀ ਘੰਟੇ ਬਾਅਦ ਅਕਾਲੀ ਦਲ ਨੇ ਉਸੇ ਬਿੱਟੂ ਸਰਪੰਚ ਨਾਲ ਕੈਪਟਨ ਦੀ ਫੋਟੋ ਜਾਰੀ ਕਰਕੇ
ਪਾਸਾ ਹੀ ਪਲਟ ਦਿੱਤਾ। ਇਸ ਮਗਰੋਂ ਸੋਸ਼ਲ ਮੀਡੀਆ ਉੱਪਰ ਕੈਪਟਨ ਦਾ ਖੂਬ ਮਜ਼ਾਕ ਉੱਡ ਰਿਹਾ ਹੈ।
ਸੁਖਬੀਰ ਬਾਦਲ ਨੇ ਫੋਟੋ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਸਾਲ 2017 ਦੇ ਚੋਣ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਾਮੀ ਗੈਂਗਸਟਰ
ਹਰਜਿੰਦਰ ਸਿੰਘ ਬਿੱਟੂ ਸਰਪੰਚ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਮੁੱਖ ਮੰਤਰੀ
ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਹੁਣ ਕਿਰਪਾ ਕਰਕੇ ਅੱਜ ਉਨ੍ਹਾਂ ਵੱਲੋਂ ਜਾਰੀ ਕੀਤੀ ਫੋਟੋ ਵੀ
ਬਾਕੀ ਫੋਟੋਆਂ ਨਾਲ ਰੱਖ ਕੇ ਡੀਜੀਪੀ ਨੂੰ ਭੇਜੀਆਂ ਜਾਣ। ਇਹ ਸਬੂਤ ਡੀਜੀਪੀ ਦੀ ਉਨ੍ਹਾਂ ਅਸਲੀ
ਸਿਆਸਤਦਾਨਾਂ ਨੂੰ ਲੱਭਣ ਵਿੱਚ ਮਦਦ ਕਰਨਗੇ, ਜੋ ਗੈਂਗਸਟਰਾਂ ਨਾਲ ਮਿਲੇ ਹੋਏ
ਹਨ ਤੇ ਆਪਣੇ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਉਨ੍ਹਾਂ ਦੀ ਵਰਤੋਂ ਕਰ ਰਹੇ ਹਨ। ਸੁਖਬੀਰ ਬਾਦਲ ਨੇ
ਕਿਹਾ ਕਿ ਕਿਰਪਾ ਕਰਕੇ ਇਹ ਫੋਟੋ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਵੀ ਭੇਜ ਦਿਓ ਤਾਂ ਕਿ ਉਹ ਵੀ
ਸਮਝ ਜਾਣ ਕਿ ਕਿਸ ਤਰ੍ਹਾਂ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲਾਭਾਂ ਲਈ ਗੈਂਗਸਟਰਾਂ
ਦੀ ਵਰਤੋਂ ਕੀਤੀ ਸੀ। ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਦੇ ਆਪਣੇ ਡੀਜੀਪੀ ਵੱਲੋਂ ਪੁੱਛਗਿੱਛ
ਲਈ ਸੱਦਿਆ ਜਾਣਾ ਕੈਪਟਨ ਨੂੰ ਮੁਸ਼ਕਲ ਲੱਗੇਗਾ, ਬਾਦਲ ਨੇ ਕਿਹਾ ਕਿ ਅਕਾਲੀ ਦਲ
ਰਾਜਪਾਲ ਨੂੰ ਬੇਨਤੀ ਕਰੇਗਾ ਕਿ ਉਹ ਸਰਕਾਰ ਨੂੰ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਲਈ
ਕਹਿਣ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਬਿੱਟੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਤਸਵੀਰ ਸਮੇਤ ਅਕਾਲੀ ਦਲ ਇੱਕ ਹੋਰ ਤਸਵੀਰ ਵੀ ਭੇਜੇਗਾ, ਜਿਸ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਨਾਮੀ ਗੈਂਗਸਟਰ ਪਰਦੀਪ ਸੰਧੂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਤਸਵੀਰ ਵੀ 2017 ਦੀ ਹੈ। ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਮੁੱਖ ਮੰਤਰੀ ਨੇ ਬਿੱਟੂ ਦੀਆਂ ਅਕਾਲੀ ਆਗੂਆਂ ਨਾਲ ਖਿੱਚੀਆਂ ਕੁਝ ਪੁਰਾਣੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ, ਪਰ ਉਹ ਇਹ ਭੁੱਲ ਗਿਆ ਹੈ ਕਿ ਉਸ ਨੇ 2017 ’ਚ ਸਰਕਾਰ ਬਣਾਉਣ ਮੌਕੇ ਬਿੱਟੂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਉਸ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਸੀ।

ਬੰਬ ਬਲਾਸਟ ਕੇਸ:
ਜਗਤਾਰ ਸਿੰਘ ਹਵਾਰਾ ਬਰੀ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ
ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਨੇ ਇੱਕ ਹੋਰ ਕੇਸ ਵਿੱਚੋਂ ਬਰੀ
ਕਰ ਦਿੱਤਾ ਹੈ। ਲੁਧਿਆਣਾ ਪੁਲਿਸ ਨੇ ਦਸੰਬਰ 1995 ਦੇ
ਘੰਟਾ ਘਰ ਬਲਾਸਟ ਮਾਮਲੇ ਵਿੱਚ ਹਵਾਰਾ ਖਿਲਾਫ ਕੇਸ ਦਾਇਰ ਕੀਤਾ ਸੀ।
ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਲੁਧਿਆਣਾ ਦੀ ਵਧੀਕ ਸੈਸ਼ਨ ਅਦਾਲਤ ਨੇ ਹਵਾਰਾ ਨੂੰ ਬਰੀ ਕਰ ਦਿੱਤਾ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਦੋਸ਼ ਸਾਬਤ ਕਰਨ ਵਿੱਚ ਅਸਫਲ ਰਹੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 1996 ਵਿੱਚ ਹਵਾਰਾ ਸਣੇ ਪੰਜ ਜਣਿਆਂ ਖਿਲਾਫ ਚਲਾਨ ਪੇਸ਼ ਕੀਤਾ ਸੀ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਹੁਣ ਹਵਾਰਾ ਖਿਲਾਫ ਬੇਅੰਤ ਸਿੰਘ ਕਤਲ ਨੂੰ ਛੱਡ ਕੇ ਹੋਰ ਕੋਈ ਮਾਮਲਾ ਨਹੀਂ ਬਚਿਆ। ਉਹ ਜਾਂ ਤਾਂ ਕੇਸਾਂ ਵਿੱਚੋਂ ਬਰੀ ਹੋ ਗਏ ਹਨ ਜਾਂ ਫਿਰ ਸਜ਼ਾ ਭੁਗਤ ਲਈ ਹੈ। ਉਨ੍ਹਾਂ ਿਕਹਾ ਕਿ ਉਹ ਤਿਹਾੜ ਜੇਲ੍ਹ ਤੋਂ ਕਸਟਡੀ ਸਰਟੀਫਿਕੇਟ ਮੰਗਣਗੇ। ਜੇਕਰ ਹੋਰ ਕੋਈ ਕੇਸ ਬਕਾਇਆ ਨਾ ਹੋਇਆ ਤਾਂ ਪੈਰੋਲ ਦੀ ਅਪੀਲ ਕਰਨਗੇ।

ਹੁਣ ਬਿੱਟੂ ਸਰਪੰਚ ਨੇ
ਕੈਪਟਨ ਨੂੰ ਵੰਗਾਰਿਆ,
ਗੈਂਗਸਟਰ ਹਾਂ ਤਾਂ ਸਾਬਤ
ਕਰੋ,
ਮਾਣਹਾਨੀ ਦਾ ਮੁਕੱਦਮਾ ਠੋਕਣ
ਦੀ ਧਮਕੀ
ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਿਸ ਸ਼ਖਸ ਦੀਆਂ
ਤਸਵੀਰਾਂ ਜਾਰੀ ਕਰਕੇ ਇੱਕ-ਦੂਜੇ ਉੱਪਰ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਾ ਰਹੇ ਹਨ, ਉਸ ਦਾ ਕਹਿਣਾ ਹੈ ਕਿ ਉਸ ਮਾਣਹਾਨੀ ਦਾ ਦਾਅਵਾ ਠੋਕੇਗਾ।
ਹਰਜਿੰਦਰ ਸਿੰਘ ਬਿੱਟੂ ਸਰਪੰਚ ਨੇ ਕਿਹਾ ਹੈ ਕਿ ਕੈਪਟਨ ਨੇ ਗੈਂਗਸਟਰ ਹੋਣ ਦੇ ਝੂਠੇ ਇਲਜ਼ਾਮ ਲਾਏ ਹਨ। ਅਦਾਲਤ ਨੇ ਉਸ ਨੂੰ ਸਾਰੇ ਕੇਸਾਂ ਵਿੱਚੋਂ ਬਾਇੱਜ਼ਤ ਬਰੀ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਅਦਾਲਤ ਤੋਂ ਵੀ ਉਪਰ ਹਨ ਜੋ ਉਸ ਨੂੰ ਗੈਂਗਸਟਰ ਦੱਸ ਰਹੇ ਹਨ।
ਬਿੱਟੂ ਸਰਪੰਚ ਨੇ ਕਿਹਾ ਹੈ ਕਿ ਉਹ ਕੈਪਟਨ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰੇਗਾ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਉਸ ਦੇ ਘਰ ਬਿਨਾ ਵਜ੍ਹਾ ਛਾਪੇ ਮਾਰ ਰਹੀ ਹੈ। ਬਿਨਾ ਕਿਸੇ ਕਾਰਨ ਉਸ ਦੀ ਪਤਨੀ ਦਾ ਅਸਲਾ ਲਾਈਸੈਂਸ ਕੈਂਸਲ ਕਰ ਦਿੱਤਾ ਹੈ।
ਯਾਦ ਰਹੇ ਕੈਪਟਨ ਨੇ ਬਿੱਟੂ ਸਰਪੰਚ ਦੀਆਂ ਬਾਦਲ ਪਰਿਵਾਰ ਤੇ ਮਜੀਠੀਆ ਨਾਲ ਤਸਵੀਰਾਂ ਜਾਰੀ ਕਰਕੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਹਨ। ਇਸ ਮਗਰੋਂ ਸੁਖਬੀਰ ਬਾਦਲ ਨੇ ਵੀ ਕੈਪਟਨ ਨਾਲ ਬਿੱਟੂ ਸਰਪੰਚ ਦੀਆਂ ਤਸਵੀਰਾਂ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋ ਚੁੱਕਾ ਹੈ।

ਦਿੱਲੀ: 'ਅੱਗ 'ਚ ਫਸੇ ਲੋਕ
ਚੀਕਾਂ ਮਾਰਦੇ ਰਹੇ ਕਿ ਸਾਨੂੰ ਬਚਾ ਲਵੋ'
ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ
ਖ਼ਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ਦੇ ਡਾਕਟਰ ਕਿਸ਼ੋਰ ਕੁਮਾਰ ਨੇ ਕਿਹਾ ਹੈ ਕਿ
ਉਨ੍ਹਾਂ ਦੀ ਟੀਮ ਜ਼ਖ਼ਮੀਆਂ ਦਾ ਇਲਾਜ ਕਰ ਰਹੀ ਹੈ।
ਫਾਇਰ ਬ੍ਰਿਗੇਡ ਦੀਆਂ ਕਰੀਬ 25 ਗੱਡੀਆਂ ਮੌਕੇ 'ਤੇ ਪਹੁੰਚੀਆਂ। ਦਿੱਲੀ ਫਾਇਰ ਬ੍ਰਿਗੇਡ ਦੇ ਮੁਖੀ ਅਤੁਲ ਗਰਗ ਨੇ ਦੱਸਿਆ
ਕਿ ਉਨ੍ਹਾਂ ਨੇ ਟੀਮ ਨੇ ਹੁਣ ਤੱਕ 50 ਲੋਕਾਂ
ਨੂੰ ਬਚਾਇਆ ਹੈ। ਉਨ੍ਹਾਂ ਨੇ ਦੱਸਿਆ, ''ਪਤਲੀ ਗਲੀ ਹੋਣ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਜਾਂ ਐਂਬੂਲੈਂਸ ਅੰਦਰ
ਤੱਕ ਨਹੀਂ ਜਾ ਸਕੀ। ਇਸ ਲਈ ਬਚਾਅ ਕਰਮੀ ਜ਼ਖ਼ਮੀਆਂ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਲਿਆਏ।''
ਗਰਗ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਹੈ
ਉਸ ਵਿੱਚ ਕਾਫ਼ੀ ਜ਼ਿਆਦਾ ਸੰਖਿਆ ਵਿੱਚ ਕਾਗਜ਼ ਅਤੇ ਗੱਤੇ ਰੱਖੇ ਹੋਏ ਸਨ ਜਿਸਦੇ ਕਾਰਨ ਧੂੰਆਂ
ਪੈਦਾ ਹੋ ਗਿਆ, ਧੂੰਏ ਕਰਕੇ ਲੋਕਾਂ ਨੂੰ ਬਚਾਉਣ ਵਿੱਚ ਵਧੇਰੇ
ਪ੍ਰੇਸ਼ਾਨੀ ਹੋਈ ਹੈ।
ਸਰਚ ਆਪ੍ਰੇਸ਼ਨ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ
ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ, ਤਲਾਸ਼ੀ ਮੁਹਿੰਮ ਵੀ ਪੂਰੀ ਕਰ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ
ਹੁਣ ਮਦਦ ਲਈ ਐਮਸੀਡੀ ਨੂੰ ਬੁਲਾਇਆ ਗਿਆ ਹੈ।
ਦਿੱਲੀ ਦੇ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਗ ਲੱਗਣ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਨੇ ਮ੍ਰਿਤਕਾਂ ਦੇ
ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ
ਐਲਾਨ ਕੀਤਾ। ਇਸ ਤੋਂ ਇਲਾਵਾ ਜ਼ਖ਼ਮੀਆਂ ਦੇ ਮੁਫਤ ਇਲਾਜ ਤੇ ਉਨ੍ਹਾਂ ਨੂੰ ਇੱਕ-ਇੱਕ ਲੱਖ ਰੁਪਏ
ਮੁਆਵਜ਼ਾ ਦਿੱਤਾ ਜਾਏਗਾ।
ਕੇਜਰੀਵਾਲ ਨੇ ਇਸ ਘਟਨਾ ਦੀ ਨਿਆਇਕ ਜਾਂਚ ਦਾ ਹੁਕਮ ਦਿੱਤਾ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਹਫਤੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਅਜਿਹੇ ਸਮੇਂ ਸਰਕਾਰ ਪੀੜਤਾਂ ਦੇ ਨਾਲ ਖੜ੍ਹੀ ਹੈ।
ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ 'ਚ ਅੱਗ ਲੱਗਣ ਵਾਲੀ ਥਾਂ 'ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦਿੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਇਮਾਰਤ 'ਚ ਅੱਗ ਲੱਗ ਗਈ।

ਡੇਰਾ ਮੁਖੀ ਨੂੰ ਮਿਲਣ ਕਾਲੇ
ਸ਼ੀਸ਼ਿਆਂ ਵਾਲੀ
ਕਾਰ 'ਚ
ਜੇਲ੍ਹ ਪਹੁੰਚੀ ਹਨੀਪ੍ਰੀਤ
ਡੇਰਾ
ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਅੱਜ ਰੋਹਤਕ ਦੀ
ਸੁਨਾਰੀਆ ਜੇਲ੍ਹ ਵਿੱਚ ਉਸ ਨੂੰ ਮਿਲਣ ਪਹੁੰਚੀ। ਉਸ ਨਾਲ ਵਕੀਲਾਂ ਦੀ ਟੀਮ ਵੀ ਸੀ। ਹਨੀਪ੍ਰੀਤ
ਸਿਰਸਾ ਦੇ ਨੰਬਰ ਵਾਲੀ ਆਈ-20 ਕਾਰ ਵਿੱਚ ਸਵਾਰ ਸੀ। ਕੋਈ ਵੇਖ ਨਾ ਲਵੇ ਇਸ ਲਈ ਕਾਰ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਲਾਈ ਹੋਈ ਸੀ।
ਹਨੀਪ੍ਰੀਤ ਦੀ ਕਾਰ ਨਾਲ ਦੋ ਇਨੋਵਾ ਗੱਡੀਆਂ ਸਨ। ਯਾਦ ਰਹੇ ਹਨੀਪ੍ਰੀਤ 6 ਅਕਤੂਬਰ ਨੂੰ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਈ ਹੈ।
ਉਸ ਸਮੇਂ ਤੋਂ ਹੀ ਉਹ ਰਾਮ ਰਹੀਮ ਨਾਲ ਮੁਲਕਾਤ ਲਈ ਸਰਗਰਮ ਹੈ। ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਨੇ
ਹਨੀਪ੍ਰੀਤ ਨੂੰ ਮੁਲਕਾਤ ਕਰਨ ਤੋਂ ਰੋਕਿਆ ਜਾ ਰਿਹਾ ਸੀ। ਹਨੀਪ੍ਰੀਤ ਦੇ ਵਕੀਲਾਂ ਨੇ ਲੰਘੇ ਦਿਨ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਵੀ ਮੁਲਾਕਾਤ ਕੀਤੀ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ ਕਤਲ ਤੇ ਬਲਾਤਕਾਰ ਦੇ ਕੇਸਾਂ ਵਿੱਚ ਸਜ਼ਾ ਹੋਣ ਮਗਰੋਂ ਡੇਰੇ ਦੇ ਪ੍ਰਬੰਧਾਂ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਹਨੀਪ੍ਰੀਤ ਜੇਲ੍ਹ ਤੋਂ ਬਾਹਰ ਆ ਕੇ ਰਾਮ ਰਹੀਮ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਸ ਬਾਰੇ ਅਗਲੀ ਰਣਨੀਤੀ ਘੜੀ ਜਾ ਸਕੇ। ਹਨੀਪ੍ਰੀਤ ਦਾ ਡੇਰਾ ਪ੍ਰਬੰਧਾਂ ਵਿੱਚ ਅਹਿਮ ਰੋਲ ਹੈ ਤੇ ਉਹ ਡੇਰਾ ਮੁਖੀ ਦੀ ਸਭ ਤੋਂ ਕਰੀਬੀ ਹੈ।

ਕੈਪਟਨ ਦੇ ਮੰਤਰੀਆਂ ਦੀ
ਹਾਜ਼ਰੀ
'ਚ ਹੀ
ਉੱਡੇ ਸਰਹੱਦ 'ਤੇ ਡ੍ਰੋਨ
ਵਿਸ਼ਵ
ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੋਏ।
ਇਹ ਜਗ੍ਹਾ ਅੰਤਰਰਾਸ਼ਟਰੀ ਸਰਹੱਦ ਤੋਂ ਅੱਧਾ ਕਿਲੋਮੀਟਰ ਦੂਰੀ 'ਤੇ ਹੀ ਹੈ। ਖਾਸ ਗੱਲ਼ ਹੈ ਕਿ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲਿਆਂ
ਦੌਰਾਨ ਡ੍ਰੋਨ ਕੈਮਰੇ ਸ਼ਰੇਆਮ ਉੱਡਦੇ ਦਿਖਾਈ ਦਿੱਤੇ।
ਇਹ ਡ੍ਰੋਨ ਕੈਮਰੇ ਉਸ ਵੇਲੇ ਚਲਾਏ ਜਾ ਰਹੇ ਸਨ ਜਦੋਂ ਕਬੱਡੀ ਦੇ ਫਾਈਨਲ ਮੁਕਾਬਲੇ ਦੌਰਾਨ ਮੈਦਾਨ ਵਿੱਚ ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਮੌਜੂਦ ਸਨ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਸ ਦਾ ਕੋਈ ਠੋਸ ਜਵਾਬ ਨਹੀਂ ਸੀ ਤੇ ਉਹ ਇਸ ਸਵਾਲ ਤੋਂ ਬਚਦੇ ਨਜ਼ਰ ਆਏ।
ਇੱਥੇ ਦੱਸਣਯੋਗ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਡ੍ਰੋਨ ਜ਼ਰੀਏ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਬਕਾਇਦਾ ਹਥਿਆਰ ਵੀ ਬਰਾਮਦ ਕੀਤੇ ਸਨ। ਕੁਝ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਆਹ ਸ਼ਾਦੀ ਸਮੇਤ ਸਮਾਗਮਾਂ ਵਿੱਚ ਡ੍ਰੋਨ ਕੈਮਰਿਆਂ ਦੀ ਵਰਤੋਂ 'ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਸੀ।
ਸਰਹੱਦੀ ਖੇਤਰ ਵਿੱਚ ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਬਹੁਤ ਗੰਭੀਰ ਹਨ। ਫਿਰੋਜ਼ਪੁਰ ਵਿੱਚ ਵੀ ਡ੍ਰੋਨਾਂ ਦੀ ਸ਼ੱਕੀ ਆਮਦ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਉੱਥੇ ਸਰਹੱਦੀ ਪਿੰਡਾਂ ਨੂੰ ਖੰਗਾਲਿਆ ਸੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਤਾਂ ਪੁਲਿਸ ਨੇ ਤਿੰਨ ਦਿਨ ਬਕਾਇਦਾ ਸਰਚ ਅਭਿਆਨ ਚਲਾਇਆ ਸੀ।
ਇਸ ਸੰਬੰਧੀ ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਨੂੰ ਚੈੱਕ ਕਰਨਗੇ ਤੇ ਬਾਅਦ ਵਿੱਚ ਹੀ ਕੋਈ ਜਵਾਬ ਦੇ ਸਕਦੇ ਹਨ। ਜਦਕਿ ਬਟਾਲਾ ਦੇ ਐਸਐਸਪੀ ਓਪਿੰਦਰਜੀਤ ਸਿੰਘ ਘੁੰਮਣ ਨੂੰ ਜਦੋਂ ਇਹ ਏਬੀਪੀ ਸਾਂਝਾਂ ਨੇ ਇਹ ਸਵਾਲ ਕੀਤਾ ਤਾਂ ਉਨ੍ਹਾਂ ਨੇ ਇਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਉਹ ਕੈਮਰੇ ਤੋਂ ਬਚਦੇ ਨਜ਼ਰ ਆਏ।

ਹਾਂਗ-ਕਾਂਗ ਦੇ ਬੱਚੇ ਵੀ ਮੁਜ਼ਾਹਰਿਆਂ ’ਚ ਹਿੱਸਾ ਲੈ ਰਹੇ ਹਨ
ਤਾਂ ਜੋ ‘ਸਹੀ ਮਾਅਨਿਆਂ ’ਚ ਆਜ਼ਾਦ’ ਹੋ ਸਕਣ
ਪੌਲੀਟੈਕਨਿਕ ਯੂਨੀਵਰਸਿਟੀ ਦੀ ਤਾਜ਼ਾ ਘੇਰਾਬੰਦੀ ਦੌਰਾਨ ਸੈਂਕੜੇ
ਨੌਜਵਾਨ ਮੁਜ਼ਾਹਰਾਕਾਰੀ ਯੂਨੀਵਰਸਿਟੀ ਕੈਂਪਸ ਵਿਚ ਹਿਰਾਸਤ ਵਿਚ ਲਏ ਗਏ ਸਨ।
ਮਨੋਵਿਗਿਆਨੀ ਚਿਤਾਵਨੀ ਦਿੰਦੇ ਹਨ ਕਿ ਨੌਜਵਾਨਾਂ ਉੱਤੇ ਪ੍ਰਦਰਸ਼ਨਾਂ
ਦਾ ਨੁਕਸਾਨਦੇਹ ਅਸਰ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੀਂ ਪੀੜ੍ਹੀ ਦਾ ਹਿੱਸਾ ਹਨ ਜੋ
ਦੂਜੇ ਵਿਕਸਿਤ ਦੇਸਾਂ ਦੇ ਨੌਜਵਾਨਾਂ ਨਾਲੋਂ ਬਹੁਤ ਵੱਖਰੇ ਹੋਣਗੇ।
ਅਫਗਾਨੀ ਪਿਆਜ਼ ਵੀ ਨਾ ਦੇ
ਸਕਿਆ
ਭਾਰਤੀਆਂ ਨੂੰ ਰਾਹਤ, ਕੀਮਤ 100 ਤੋਂ
ਪਾਰ
ਭਾਰਤ
ਵਿੱਚ ਮਹਿੰਗੇ ਪਿਆਜ਼ ਨਾਲ ਵਿਗੜੇ ਰਸੋਈ ਦੇ ਸਵਾਦ ਨੂੰ ਠੀਕ ਕਰਨ ਲਈ ਅਫਗਾਨੀ ਗੰਢੇ ਭਾਰਤ ਦੀ
ਮਾਰਕੀਟ ਵਿੱਚ ਪਿਛਲੇ ਹਫਤੇ ਤੋਂ ਲਗਾਤਾਰ ਦਸਤਕ ਦੇ ਰਹੇ ਹਨ। ਅਫਗਾਨਿਸਤਾਨ ਤੋਂ ਪਿਆਜ਼ ਦਾ ਵੱਡਾ
ਸਟਾਕ ਅਟਾਰੀ ਰਸਤੇ ਭਾਰਤ ਵਿੱਚ ਪੁੱਜਾ ਹੈ। ਇਸ ਦੀ ਗਿਣਤੀ ਲਗਪਗ 200 ਦੇ ਕਰੀਬ ਟਰੱਕ ਹਨ ਪਰ ਹਾਲੇ ਵੀ ਭਾਰਤ ਵਿੱਚ ਖ਼ਾਸਕਰ ਉੱਤਰੀ ਭਾਰਤ
ਵਿੱਚ ਪਿਆਜ਼ ਦੇ ਰੇਟ ਵਿੱਚ ਕੋਈ ਵੀ ਗਿਰਾਵਟ ਦਰਜ ਨਹੀਂ ਕੀਤੀ ਗਈ।
ਅੰਮ੍ਰਿਤਸਰ ਵਿੱਚ ਨਾਸਿਕ ਤੇ ਇੰਦੌਰ ਸਮੇਤ ਮਹਾਰਾਸ਼ਟਰ ਵਿੱਚੋਂ ਆਉਣ ਵਾਲੇ ਪਿਆਜ਼ ਨੂੰ 100 ਰੁਪਏ ਪ੍ਰਤੀ ਕਿੱਲੋ ਵੇਚਿਆ ਜਾ ਰਿਹਾ ਹੈ ਜਦਕਿ ਅਫ਼ਗਾਨੀ ਪਿਆਜ਼ 90 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਅਫਗਾਨਿਸਤਾਨ ਵਿੱਚੋਂ ਪਿਆਜ਼ ਭਾਰਤੀ ਵਪਾਰੀਆਂ ਨੂੰ ਸਸਤੇ ਭਾਅ ਮਿਲ ਗਿਆ ਪਰ ਭਾਰਤੀ ਲੋਕ ਅਫਗਾਨਿਸਤਾਨ ਦੇ ਪਿਆਜ਼ ਨੂੰ ਘੱਟ ਹੀ ਪਸੰਦ ਕਰ ਰਹੇ ਹਨ। ਲੋਕਾਂ ਦੀ ਪਹਿਲੀ ਪਸੰਦ ਭਾਰਤੀ ਪਿਆਜ਼ ਹੀ ਹੈ ਜੋ ਸਵਾਦ ਤੇ ਸਾਈਜ਼ ਮੁਤਾਬਕ ਆਮ ਲੋਕਾਂ ਦੀ ਪਹੁੰਚ ਤੱਕ ਫਿੱਟ ਬੈਠਦਾ ਹੈ।
ਅਫ਼ਗਾਨੀ ਪਿਆਜ਼ ਸਾਈਜ਼ ਵਿੱਚ ਵੱਡਾ ਤੇ ਘੱਟ ਸਵਾਦਿਸ਼ਟ ਕਰਕੇ ਭਾਰਤੀ ਲੋਕਾਂ ਨੂੰ ਘੱਟ ਪਸੰਦ ਆ ਰਿਹਾ ਹੈ। ਮੰਡੀਆਂ ਵਿੱਚ ਪਿਆਜ਼ ਦੇ ਆਸਮਾਨ ਨੂੰ ਛੂੰਹਦੇ ਰੇਟ ਕਾਰਨ ਆਮ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਦੂਜੇ ਪਾਸੇ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤਿਓਂ ਪਿਆਜ਼ ਮੰਗਵਾਉਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਮਹਾਰਾਸ਼ਟਰ ਵਿੱਚ ਬਾਰਸ਼ ਕਾਰਨ ਖਰਾਬ ਹੋਈ ਪਿਆਜ਼ ਦੀ ਫਸਲ ਕਾਰਨ ਇਸ ਵਾਰ ਰੇਟ ਅਸਮਾਨ ਨੂੰ ਛੂਹ ਰਹੇ ਹਨ।
ਉਨ੍ਹਾਂ ਨੂੰ ਮਜਬੂਰੀਵੱਸ ਅਫਗਾਨਿਸਤਾਨ ਤੋਂ ਪਿਆਜ਼ ਮੰਗਾਉਣਾ ਪੈ ਰਿਹਾ ਹੈ। ਇਹ ਓਨੀ ਤਾਂ ਨਹੀਂ ਪਰ ਜਿੰਨੀ ਹੋ ਸਕਦੀ ਹੈ ਭਾਰਤੀ ਲੋਕਾਂ ਦੀ ਜ਼ਰੂਰਤ ਪੂਰੀ ਕਰ ਰਿਹਾ ਹੈ। ਭਾਰਤ ਪਾਕਿ ਚੈਂਬਰ ਆਫ ਫੋਰਮ ਦੇ ਪ੍ਰਧਾਨ ਬਲਬੀਰ ਬਜਾਜ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਹੇਠਾਂ ਆਉਣ ਤੇ ਹਾਲੇ ਵੀ ਇੱਕ ਡੇਢ ਮਹੀਨਾ ਲੱਗੇਗਾ।

'ਆਪ' ਵਿਧਾਇਕਾ 'ਤੇ ਹਮਲਾ ਕਰਨ ਵਾਲੇ ਨੌਜਵਾਨ ਕੌਣ?
'ਆਪ' ਨੇ ਦਿੱਤੀ ਚੇਤਾਵਨੀ
ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਠੀਕ ਨਹੀਂ।
ਆਮ ਲੋਕਾਂ ਨੂੰ ਤਾਂ ਛੱਡੋ ਹੁਣ ਸਿਆਸੀ ਲੀਡਰ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦੇ। ਲੀਡਰਾਂ
'ਤੇ ਹਮਲਾ ਆਮ ਜਿਹੀ ਗੱਲ ਹੋ ਗਈ
ਹੈ। ਲੰਘੇ ਦਿਨੀਂ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਵਿਰੋਧੀ ਧਿਰ ਦੀ ਉਪ ਆਗੂ
ਸਰਬਜੀਤ ਕੌਰ ਮਾਣੂੰਕੇ ਦੀ ਗੱਡੀ ’ਤੇ ਕੁਝ ਅਣਪਛਾਤਿਆਂ ਨੇ ਹਮਲਾ
ਕਰ ਦਿੱਤਾ। ਮਾਣੂੰਕੇ ਆਪਣੇ ਪਤੀ ਪ੍ਰੋ. ਸੁਖਵਿੰਦਰ ਸਿੰਘ ਨਾਲ ਘਰ ਪਰਤ ਰਹੇ ਸਨ। ਮੁਲਜ਼ਮ ਹਮਲੇ
ਤੋਂ ਬਾਅਦ ਫ਼ਰਾਰ ਹੋ ਗਏ।
ਇਸ ਹਮਲੇ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਤੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਵੇ। ਚੀਮਾ ਨੇ ਪੁਲਿਸ ਦੇ ਰਵੱਈਏ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬੀਬੀ ਮਾਣੂੰਕੇ ਨੇ ਸਬੰਧਤ ਜ਼ਿਲ੍ਹਾ ਪੁਲਿਸ ਨੂੰ ਦੋਸ਼ੀਆਂ ਦੀ ਕਾਰ ਦੀਆਂ ਫੋਟੋਆਂ ਤੱਕ ਮੁਹੱਈਆ ਕਰਵਾ ਦਿੱਤੀਆਂ ਸਨ। ਚੀਮਾ ਨੇ ਚਿਤਾਵਨੀ ਦਿੱਤੀ ਕਿ ਜੇ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਪਾਰਟੀ ਸਖ਼ਤ ਰੁਖ਼ ਅਪਣਾਉਣ ਲਈ ਮਜਬੂਰ ਹੋਵੇਗੀ।

ਦਰਅਸਲ ਵਿਧਾਇਕਾ ਮਾਣੂੰਕੇ ਲੁਧਿਆਣਾ ਵਿੱਚ ਕਿਸੇ ਪ੍ਰੋਗਰਾਮ ਵਿੱਚ
ਹਿੱਸਾ ਲੈਣ ਤੋਂ ਬਾਅਦ ਜਗਰਾਉਂ ਸਥਿਤ ਆਪਣੀ ਰਿਹਾਇਸ਼ੀ ’ਤੇ ਪਰਤ ਰਹੇ ਸਨ। ਇਸ
ਦੌਰਾਨ ਪਿੰਡ ਸ਼ੇਖੂਪੁਰਾ ਨੇੜੇ ਅਣਪਛਾਤੇ ਗੱਡੀ ਚਾਲਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਸਾਈਡ ਨਹੀਂ
ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਮੁਲਜ਼ਮਾਂ ਨਾਲ ਬਹਿਸ ਹੋ ਗਈ ਤੇ ਉਨ੍ਹਾਂ ਨੇ ਮਾਣੂੰਕੇ ਦੀ ਗੱਡੀ ’ਤੇ
ਹਮਲਾ ਕਰ ਦਿੱਤਾ,
ਜਿਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ।
ਯੇਦੀਯੁਰੱਪਾ ਦਾ ਚੱਲਿਆ ਜਾਦੂ,
ਭਾਜਪਾ
ਨੇ 15 ਵਿਚੋਂ 12 ਸੀਟਾਂ
ਜਿੱਤੀਆਂ
ਕਰਨਾਟਕ ਵਿਧਾਨ ਸਭਾ ਦੇ ਨਤੀਜਿਆਂ ਦਾ ਐਲਾਨ ਹੋ ਗਿਆ
ਹੈ। 15 ਸੀਟਾਂ ਵਿਚੋਂ 12 ਸੀਟਾਂ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿਚ ਗਈਆਂ ਹਨ। ਦੋ ਸੀਟਾਂ
ਕਾਂਗਰਸ ਨੇ ਜਿਤੀਆਂ ਹਨ ਜਦ ਕਿ ਇਕ ਸੀਟ ਉਤੇ ਇਕ ਆਜਾਦ ਉਮੀਦਵਰ ਜਿੱਤਿਆ ਹੈ। ਇਹਨਾਂ ਨਤੀਜਿਆਂ
ਨਾਲ ਭਾਜਪਾ ਨੇ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਹੁਣ ਭਾਜਪਾ ਕੋਲ ਵਿਧਾਨ ਸਭਾ ਦੀਆਂ 117 ਸੀਟਾਂ ਹਨ, ਜੋ ਬਹੁਮਤ ਦੇ
ਅੰਕੜੇ ਨਾਲੋਂ 5 ਵੱਧ ਹਨ। ਇਸ ਜਿੱਤ 'ਤੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ
ਮੈਂ ਜਿੱਤੇ 12 ਉਮੀਦਵਾਰਾਂ ਵਿਚੋਂ 11
ਨੂੰ ਕੈਬਨਿਟ ਮੰਤਰੀ ਬਣਾਵਾਂਗਾ।
ਕੈਪਟਨ ਖਿਲਾਫ ਟਿੱਪਣੀ ਸੋਚ-ਸਮਝ ਕੇ ਕਰਿਓ,
ਹੈੱਡ ਟੀਚਰ ਕਰ ਬੈਠਾ 'ਗਲਤੀ
ਸਰਕਾਰੀ ਮੁਲਾਜ਼ਮ ਸੋਸ਼ਲ ਮੀਡੀਆ ਉੱਤੇ ਸਰਕਾਰ ਬਾਰੇ ਕੋਈ ਟਿੱਪਣੀ ਸੋਚ-ਸਮਝ ਕੇ ਕਰਨ, ਨਹੀਂ ਤਾਂ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਅੱਜ ਗੁਰਦਾਸਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡ ਟੀਚਰ ਨਾਲ ਕੁਝ ਅਜਿਹਾ ਹੀ ਵਾਪਰਿਆ। ਸਿੱਖਿਆ ਵਿਭਾਗ ਨੇ ਉਸ ਨੂੰ ਸਸਪੈਂਡ ਕਰ ਦਿਤਾ ਕਿਉਂਕਿ ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਸ਼ਲ ਮੀਡੀਆ 'ਤੇ ਕੁਮੈਂਟ ਕੀਤਾ ਸੀ। 'ਦਰਅਸਲ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਨੇ ਇਕੱਠਿਆਂ ਲੰਗਰ ਛਕਿਆ ਸੀ। ਇਸ ਵਿੱਚ ਕੈਪਟਨ ਟੇਬਲ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛਕ ਰਹੇ ਹਨ। ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋਈ। ਲੋਕਾਂ ਨੇ ਇਸ ਉਪਰ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਪਰ ਗੁਰਦਾਸਪੁਰ ਦੇ ਹੈੱਡ ਟੀਚਰ ਨੂੰ ਇਸ ਪੋਸਟ 'ਤੇ ਕਮੈਂਟ ਕਰਨਾ ਮਹਿੰਗਾ ਪੈ ਗਿਆ। ਇਸ ਪੋਸਟ 'ਤੇ ਮੁੱਖ ਮੰਤਰੀ ਨੂੰ ਕੁਮੈਂਟ ਕਰਨ ਕਰਕੇ ਹੈੱਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਦੀ ਪੜਤਾਲ ਕਰ ਰਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਕੇਸ਼ ਬਾਲਾ ਨੇ ਦੱਸਿਆ ਕਿ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਆਲੇ ਚੱਕ (ਗੁਰਦਾਸਪੁਰ) ਵਿੱਚ ਬਤੌਰ ਹੈੱਡ ਟੀਚਰ ਕੰਮ ਕਰ ਰਹੇ ਹਨ। ਉਨ੍ਹਾਂ ਕੈਪਟਨ ਦੀ ਲੰਗਰ ਖਾਣ ਵਾਲੀ ਫੋਟੋ ਨੂੰ ਆਫੀਸ਼ਲ ਗਰੁੱਪ ਵਿੱਚ ਭੇਜ ਕੇ ਗ਼ਲਤ ਟਿੱਪਣੀ ਕੀਤੀ ਸੀ। ਇਸ ਗਰੁੱਪ ਵਿੱਚ ਡਿਪਟੀ ਕਮਿਸ਼ਨ ਗੁਰਦਾਸਪੁਰ ਵਿਪੁਲ ਉੱਜਵਲ ਵੀ ਸ਼ਾਮਲ ਸਨ। ਉਨ੍ਹਾਂ ਨੇ ਇਸ ਦਾ ਨੋਟਿਸ ਲੈਂਦਿਆਂ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਦੀ ਪੜਤਾਲ ਕੀਤੀ ਗਈ ਤੇ ਅਧਿਆਪਕ ਨੇ ਆਪਣੀ ਗਲਤੀ ਵੀ ਮੰਨੀ। ਇਸ ਦੀ ਰਿਪੋਰਟ ਬਣਾ ਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ। ਇਸ ਤੋਂ ਬਾਅਦ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋਏ,
ਜਨਮ
ਦਿਨ ਮੌਕੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲ
ਪੰਜਾਬ
ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 94 ਸਾਲਾਂ ਦੇ ਹੋ ਗਏ ਹਨ। ਪੰਜਾਬ ਦੇ ਪੰਜ ਵਾਰ
ਮੁੱਖ ਮੰਤਰੀ ਬਨਣ ਵਾਲੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਸਿਆਸਤਦਾਨਾਂ ਵਿਚ ਸ਼ਾਮਲ ਹਨ ਜਿਹੜੇ ਏਨੀ ਉਮਰ
ਦੇ ਬਾਵਜੂਦ ਸਿਆਸਤ ਵਿਚ ਸਰਗਰਮ ਹਨ।
ਬਾਦਲ
ਦੇ ਜਨਮ ਦਿਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਵਿਚ
ਘਰ ਦੇ ਨਾਲ ਹੀ ਟੈਂਟ ਲਾਏ ਗਏ ਹਨ ਜਿਥੇ ਲੰਗਰ ਦਾ ਪ੍ਰਬੰਧ ਹੈ। ਬਾਦਲ ਦੀ ਨੂੰਹ ਅਤੇ ਕੇਂਦਰੀ
ਮੰਤਰੀ ਹਰਸਿਮਰਤ ਕੌਰ ਬਾਦਲ ਪਿੰਡ 'ਚ
ਮੌਜੂਦ ਹਨ। ਪਿੰਡ ਵਾਸੀਆਂ ਲਈ ਸਵੇਰ ਤੋਂ ਹੀ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਬਾਹਰੋਂ ਆਉਣ ਵਾਲੇ
ਲੋਕ ਅਤੇ ਹੋਰ ਆਗੂ ਉਨ੍ਹਾਂ ਦੀ ਕੋਠੀ ਦੇ ਅੰਦਰ ਹੋਣ ਵਾਲੇ ਸਮਾਗਮ 'ਚ
ਸ਼ਾਮਲ ਹੋਣਗੇ,
ਜਿੱਥੇ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇਗਾ।
ਡਾ. ਓਬਰਾਏ ਦੇ ਯਤਨਾਂ ਨਾਲ
23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
ਰੋਜ਼ੀ ਰੋਟੀ ਕਮਾਉਣ ਸ਼ਾਰਜਾਹ (ਯੂ.ਏ.ਈ.) ਗਏ 23 ਸਾਲਾ
ਨੌਜਵਾਨ ਮਨੋਜ ਕੁਮਾਰ ਪੁੱਤਰ ਜੈ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ
ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ
ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ
ਕਾਂਗੜਾ ਦੇ ਪਿੰਡ ਬਠਰਾ ਨਾਲ ਸਬੰਧਤ ਮ੍ਰਿਤਕ ਮਨੋਜ ਕੁਮਾਰ 8 ਮਹੀਨੇ ਪਹਿਲਾਂ ਹੀ ਸ਼ਾਰਜਾਹ ਗਿਆ ਸੀ। ਬੀਤੀ 1 ਨਵੰਬਰ
ਨੂੰ ਜਦ ਉਹ ਕਿਸੇ ਕੰਮ ਦੀ ਭਾਲ 'ਚ ਨਿਕਲਿਆ, ਰਸਤੇ 'ਚ ਕੁਝ ਅਣਪਛਾਤੇ ਲੋਕਾਂ ਨੇ ਉਸ ਨੂੰ ਫੜ ਕੇ ਉਸ
ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਸ ਦੀਆਂ ਲੱਤਾਂ ਤੇ ਪਸਲੀਆਂ ਟੁੱਟ ਗਈਆਂ ਸਨ ਅਤੇ ਕਿਡਨੀ ਵੀ ਪ੍ਰਭਾਵਿਤ ਹੋਈ
ਸੀ। ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮਨੋਜ ਕੁਮਾਰ ਬੀਤੀ 10 ਨਵੰਬਰ ਨੂੰ ਹਸਪਤਾਲ ਅੰਦਰ ਹੀ ਦਮ ਤੋੜ ਗਿਆ
ਸੀ।
ਜ਼ਿਕਰਯੋਗ ਹੈ ਕਿ ਜਦ ਪਰਿਵਾਰ ਨੂੰ ਮਨੋਜ ਕੁਮਾਰ ਦੀ ਮੌਤ ਦੀ ਖਬਰ ਮਿਲੀ ਤਾਂ ਉਸ ਦਾ ਪਿਤਾ ਜੈ ਸਿੰਘ ਅਤੇ ਦੋਸਤ ਸੁਨੀਲ ਕੁਮਾਰ ਉਸ ਦੀ ਮ੍ਰਿਤਕ ਦੇਹ ਲੈਣ ਸ਼ਾਰਜਾਹ ਪਹੁੰਚੇ ਸਨ ਪਰ ਲੰਮੀ ਜੱਦੋ ਜਾਹਿਦ ਕਰਨ ਦੇ ਬਾਵਜੂਦ ਵੀ ਜਦ ਉਹ ਮਨੋਜ ਕੁਮਾਰ ਦੀ ਮ੍ਰਿਤਕ ਦੇਹ ਪ੍ਰਾਪਤ ਕਰਨ 'ਚ ਅਸਮਰੱਥ ਰਹੇ। ਫ਼ਿਰ ਉਨ੍ਹਾਂ ਨੂੰ ਕਿਸੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਬਾਰੇ ਦੱਸਿਆ ਤਾਂ ਉਨ੍ਹਾਂ ਡਾ.ਓਬਰਾਏ ਨੂੰ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਉਨਾਂ ਨੂੰ ਮ੍ਰਿਤਕ ਦੇਹ ਜਲਦ ਭੇਜਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਪਹਿਲਾਂ ਹੀ ਵਾਪਸ ਭਾਰਤ ਭੇਜ ਦਿੱਤਾ ਸੀ ਜਦ ਕਿ ਉਨ੍ਹਾਂ ਦੀ ਟੀਮ ਨੇ ਸ਼ਾਰਜਾਹ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ। ਜਿਸ ਨਾਲ ਡਾ.ਓਬਰਾਏ ਦੀ ਕੰਪਨੀ ਦਾ ਸੰਦੀਪ ਕੁਮਾਰ ਨਾਮੀ ਇੱਕ ਕਰਮਚਾਰੀ ਵੀ ਨਾਲ ਆਇਆ ਹੈ।
ਗਾਲ-ਮੰਤਰੀ' ਖਿਲਾਫ ਨਿੱਤਰੀਆਂ ਅਧਿਆਪਕਾਵਾਂ,
ਹੰਕਾਰ ਤੋੜੋ ਰੈਲੀ ਦਾ ਐਲਾਨ
ਪਿਛਲੇ ਤਿੰਨ ਮਹੀਨਿਆਂ ਤੋਂ ਰੁਜ਼ਗਾਰ ਲਈ
ਸੰਘਰਸ਼ ਕਰ ਰਹੇ ਟੈੱਟ ਪਾਸ ਅਧਿਆਪਕਾਂ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਭੱਦੀ ਸ਼ਬਦਾਵਲੀ
ਵਰਤਣ ਦਾ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਸਖ਼ਤ
ਨੋਟਿਸ ਲਿਆ ਹੈ।
ਸਿਟੀ ਪਾਰਕ, ਸੰਗਰੂਰ
ਵਿਖੇ ਹੰਗਾਮੀ ਮੀਟਿੰਗ ਕਰਦਿਆਂ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ "ਗ਼ਾਲ਼-ਮੰਤਰੀ"
ਐਲਾਨਿਆ, ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਕਾਰਜਕਾਲ ਦੌਰਾਨ ਤਿੰਨ
ਸਾਲਾਂ 'ਚ ਤਿੰਨ ਸਿੱਖਿਆ ਮੰਤਰੀ ਬਦਲੇ ਹਨ, ਤੀਜੇ ਸਿੱਖਿਆ ਮੰਤਰੀ ਵੀ ਸਿੱਖਿਆ ਮਸਲਿਆਂ ਨੂੰ
ਹੱਲ ਕਰਨ 'ਚ ਨਾਕਾਮਯਾਬ ਰਹੇ ਹਨ, ਜਿਸ ਕਰਕੇ ਹੁਣ ਉਹ ਹੰਕਾਰ-ਭਰੀ ਭੱਦੀ ਸ਼ਬਦਾਵਲੀ 'ਤੇ ਉਤਰ ਆਏ ਹਨ। ਟੈੱਟ ਪਾਸ ਬੇਰੁਜ਼ਗਾਰ ਬੀਐੱਡ
ਅਧਿਆਪਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਈਟੀਟੀ
ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ਼ ਨੇ ਕਿਹਾ ਕਿ ਮੰਤਰੀ ਦੀ
ਸ਼ਬਦਾਵਲੀ ਪੰਜਾਬ ਦੀ ਸੰਘਰਸਸ਼ੀਲ ਨੌਜਵਾਨੀ ਲਈ ਵੰਗਾਰ ਹੈ, ਪੰਜਾਬ ਦੇ ਨੌਜਵਾਨ ਇਸਨੂੰ ਬਰਦਾਸ਼ਤ ਨਹੀਂ ਕਰਨਗੇ, ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ।ਮੀਟਿੰਗ ਦੌਰਾਨ ਫੈਸਲੇ ਕਰਦਿਆਂ 15 ਦਸੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ, ਇਸਦੇ ਨਾਲ ਹੀ ਆਗੂਆਂ ਨੇ ਐਲਾਨ ਕੀਤਾ ਕਿ ਪਹਿਲਾਂ ਵਾਂਗ ਮੰਤਰੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੰਜਾਬ ਦੇ ਹੋਰਨਾਂ ਇਲਾਕਿਆਂ 'ਚ ਜਾਣ 'ਤੇ ਵੀ ਘਿਰਾਓ-ਪ੍ਰੋਗਰਾਮ ਜਾਰੀ ਰਹਿਣਗੇ। ਮੀਟਿੰਗ ਉਪਰੰਤ ਆਗੂਆਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਦਿਆਂ ਰੋਸ-ਜ਼ਾਹਰ ਕੀਤਾ। ਜਥੇਬੰਦੀਆਂ ਦੇ ਆਗੂਆਂ ਨੇ ਫਰੀਦਕੋਟ ਵਿਖੇ ਜਿਣਸੀ-ਸ਼ੋਸ਼ਣ ਪੀੜਤ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਲਾਠੀਚਾਰਜ ਕਰਨ, ਕਿਸਾਨ ਆਗੂ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ।
ਯੋਗੀ ਸਰਕਾਰ ਦਾ ਵੱਡਾ ਫੈਸਲਾ,
218 ਫਾਸਟ ਟਰੈਕ ਅਦਾਲਤਾਂ ਨੂੰ ਮਨਜ਼ੂਰੀ,
114 ਰੇਪ
ਦੇ ਕੇਸਾਂ ਦੀ ਸੁਣਵਾਈ ਕਰਨਗੇ
ਉੱਤਰ ਪ੍ਰਦੇਸ਼ ਸਰਕਾਰ
ਨੂੰ ਉਨਾਓ ਕਾਂਡ ਨੇ ਹਿਲਾ ਦਿਤਾ ਹੈ। ਇਸ ਘਟਨਾ ਉਤੇ ਦੇਸ਼ ਵਿਚ ਰੋਸ ਦੀ ਲਹਿਰ ਹੈ। ਵਿਰੋਧੀ ਧਿਰ
ਵੀ ਪ੍ਰਦੇਸ਼ ਸਰਕਾਰ ਉਤੇ ਹਮਲਾਵਰ ਹੈ। ਇਸ ਤੋਂ ਚਿੜ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਵੱਡੇ ਫੈਸਲੇ
ਲੈਣੇ ਸ਼ੁਰੂ ਕਰ ਦਿਤੇ ਹਨ। ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ 218 ਫਾਸਟ ਟਰੈਕ
ਅਦਾਲਤਾਂ ਨੂੰ ਮਨਜੂਰੀ ਦਿਤੀ ਹੈ। ਇਹਨਾਂ ਵਿਚੋਂ 114 ਅਦਾਲਤਾਂ ਵਿੱਚ ਬਲਾਤਕਾਰ ਦੇ ਮਾਮਲਿਆਂ ਦੀ
ਸੁਣਵਾਈ ਕੀਤੀ ਜਾਏਗੀ। ਇਸ ਤੋਂ ਇਲਾਵਾ ਬਾਲ ਅਪਰਾਧ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ 74 ਫਾਸਟ ਟਰੈਕ ਅਦਾਲਤਾਂ ਵਿੱਚ ਕੀਤੀ ਜਾਏਗੀ।
ਦੱਸ ਦੇਈਏ ਕਿ ਪੀੜਤ ਉਨਾਓ ਨੂੰ ਮੁਲਜ਼ਮ ਨੇ ਜਿੰਦਾ ਸਾੜ ਦਿੱਤਾ ਸੀ ਕਿਉਂਕਿ ਪੀੜਤਾ ਨੇ ਮੁਲਜ਼ਮ
ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ।
ਅਮਰੀਕਾ 'ਚ ਸਿੱਖ ਡਰਾਈਵਰ
ਨਸਲੀ ਹਮਲੇ ਦਾ ਸ਼ਿਕਾਰ
ਅਮਰੀਕਾ ਵਿੱਚ ਇੱਕ ਹੋਰ
ਸਿੱਖ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਇੱਥੀ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਉਸ ਬਾਰੇ ਨਸਲੀ
ਟਿੱਪਣੀ ਕੀਤੀ। ਇਹ ਮਾਮਲਾ ਵਾਸ਼ਿੰਗਟਨ ਦੇ ਸ਼ਹਿਰ ਬੈਲਿੰਗਹਮ ਦਾ ਹੈ।
ਪੀੜਤ
ਡਰਾਈਵਰ ਦਾ ਕਹਿਣਾ ਹੈ ਕੇ ਜਦੋਂ ਉਹ ਇੱਕ ਨੌਜਵਾਨ ਨੂੰ ਆਪਣੀ ਟੈਕਸੀ ਵਿੱਚ ਛੱਡਣ ਜਾ ਰਿਹਾ ਸੀ
ਤਾਂ ਅਚਾਨਕ ਉਸ ਲੜਕੇ ਨੇ ਡਰਾਈਵਰ 'ਤੇ ਹਮਲਾ ਕਰਦੇ ਹੋਏ ਉਸ
ਦਾ ਗਲਾ ਘੁੱਟ ਦਿੱਤਾ। ਉਸ ਨੇ ਸਿੱਖ ਡਰਾਈਵਰ ਬਾਰੇ ਨਸਲੀ ਟਿੱਪਣੀਆਂ ਵੀ ਕੀਤੀਆਂ।
ਡਰਾਈਵਰ ਨੇ ਦੱਸਿਆ ਕੇ ਉਸ ਨੇ
ਆਪਣੀ ਜਾਨ ਬਚਾਉਂਦੇ ਹੋਏ ਗੱਡੀ ਵਿੱਚੋਂ ਬਾਹਰ ਨਿਕਲ ਕੇ 911 'ਤੇ ਪੁਲਿਸ ਨੂੰ ਫੋਨ ਕੀਤਾ। ਡਰਾਈਵਰ ਦੀ
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਐਫਬੀਆਈ ਦੀ ਇੱਕ ਰਿਪੋਰਟ ਦੇ
ਮੁਤਾਬਕ 2017 ਤੋਂ ਹੁਣ ਤੱਕ ਸਿੱਖਾਂ ਦੇ ਪ੍ਰਤੀ ਜੁਰਮ 200 ਫੀਸਦੀ ਵਧ ਚੁੱਕਾ ਹੈ।
ਰੂਸ ਦੇ ਓਲੰਪਿਕ ਅਤੇ ਫੁੱਟਬਾਲ
ਕੱਪ 'ਚ
ਹਿੱਸਾ ਲੈਣ 'ਤੇ ਪਾਬੰਦੀ
ਇਸ ਦਾ ਮਤਲਬ ਹੈ ਕਿ ਟੋਕੀਓ ਵਿੱਚ ਅਗਲੇ ਸਾਲ ਹੋਣ
ਜਾਣ ਵਾਲੀਆਂ ਓਲੰਪਿਕ ਖੇਡਾਂ ਅਤੇ 2022 'ਚ ਕਤਰ 'ਚ
ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿੱਚ ਰੂਸ ਦਾ ਝੰਡਾ ਅਤੇ ਕੌਮੀ ਗੀਤ ਸ਼ਾਮਿਲ ਨਹੀਂ ਹੋਵੇਗਾ।
ਹਾਲਾਂਕਿ, ਜੋ ਖਿਡਾਰੀ ਇਹ ਸਾਬਿਤ ਕਰ ਸਕਣਗੇ ਕਿ ਉਹ ਡੋਪਿੰਗ ਕਾਂਡ ਤੋਂ ਬਾਹਰ ਹਨ
ਉਹ ਕਿਸੇ ਮੁਲਕ ਦੇ ਝੰਡੇ ਦੀ ਬਜਾਇ ਵੱਖਰੇ ਝੰਡੇ ਹੇਠਾਂ ਮੁਕਾਬਲਿਆਂ 'ਚ ਹਿੱਸਾ ਲੈ ਸਕਣਗੇ।
ਸਵਿੱਟਜ਼ਰਲੈਂਡ ਦੇ ਲੁਸਾਨੇ ਵਿੱਚ ਵਾਡਾ ਦੀ
ਕਾਰਜਕਾਰੀ ਕਮੇਟੀ ਦੀ ਬੈਠਕ 'ਚ ਸਰਬ-ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ।
ਵਾਡਾ ਦਾ ਇਹ ਫ਼ੈਸਲਾ ਰੂਸ ਦੀ ਐਂਟੀ ਡੋਪਿੰਗ ਏਜੰਸੀ
(ਰੁਸਾਡਾ) ਦੇ ਗ਼ੈਰ-ਸੰਗਤ ਵਤੀਰੇ ਤੋਂ ਬਾਅਦ ਆਇਆ ਹੈ। ਜਨਵਰੀ 2019 ਵਿੱਚ ਦੇਖਿਆ ਗਿਆ ਸੀ ਕਿ ਰੁਸਾਡਾ ਨੇ ਜਾਂਚ ਕਰਨ ਵਾਲਿਆਂ ਨੂੰ ਦਿੱਤੇ
ਲੈਬ ਡਾਟਾ 'ਚ ਹੇਰ ਫੇਰ ਕੀਤੇ ਸਨ।
ਵਿਸ਼ਵ ਕਬੱਡੀ ਕੱਪ 'ਤੇ ਭਾਰਤ ਦਾ ਕਬਜ਼ਾ,
ਕੈਨੇਡਾ ਨੂੰ 64-19
ਨਾਲ ਹਰਾਇਆ
ਪੰਜਾਬ
ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਅੱਜ ਡੇਰਾ ਬਾਬਾ ਨਾਨਕ
ਵਿਖੇ ਭਾਰਤ-ਪਾਕਿ ਕੌਮਾਂਤਰੀ ਸੀਮਾ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਰਵਾਏ ਗਏ।
ਭਾਰਤ ਨੇ ਕੈਨੇਡਾ ਦੀ ਟੀਮ ਨੂੰ ਵੱਡੇ ਫਰਕ ਨਾਲ ਹਰਾ ਕੇ ਵਿਸ਼ਵ ਕਬੱਡੀ ਕੱਪ 'ਤੇ ਕਬਜ਼ਾ ਕੀਤਾ ਜਦਕਿ ਅਮਰੀਕਾ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ
ਮਾਤ ਦਿੱਤੀ ਤੇ ਤੀਸਰੇ ਸਥਾਨ 'ਤੇ ਕਬਜ਼ਾ ਕੀਤਾ।
ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਕਰਵਾਏ ਗਏ ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦੀ ਸੰਭਾਵਨਾ ਨੂੰ ਦੇਖਦੇ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਉਹ ਨਹੀਂ ਪਹੁੰਚੇ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਕਾਇਦਾ ਐਲਾਨ ਕੀਤਾ ਕਿ ਅੱਜ ਮੌਸਮ ਖਰਾਬ ਹੋਣ ਕਰਕੇ ਮੁੱਖ ਮੰਤਰੀ ਇੱਥੇ ਨਹੀਂ ਪੁੱਜ ਸਕਣਗੇ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ 'ਤੇ ਪੁੱਜੇ।
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਪਾਕਿਸਤਾਨ ਦੀ ਟੀਮ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਭੇਜਿਆ ਗਿਆ ਸੀ ਪਰ ਭਾਰਤ ਸਰਕਾਰ ਦੇ ਪੱਧਰ 'ਤੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ। ਰਾਣਾ ਸੋਢੀ ਨੇ ਨਾਲ ਹੀ ਕਿਹਾ ਕਿ ਇਸ ਵਿਸ਼ਵ ਕਬੱਡੀ ਕੱਪ ਨੂੰ ਹਰ ਸਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਬੱਡੀ ਨੂੰ ਓਲੰਪਿਕ ਤੱਕ ਬਚਾਉਣ ਦੇ ਯਤਨ ਜਾਰੀ ਰਹਿਣਗੇ।

0 Response to "ਖਬਰਨਾਮਾ--ਸਾਲ-10,ਅੰਕ:61,11 ਦਸੰਬਰ 2019."
Post a Comment