ਖਬਰਨਾਮਾ--ਸਾਲ-10,ਅੰਕ:59,9 ਦਸੰਬਰ 2019.
4:02 PM
JANCHETNA
,
0 Comments
ਸਾਲ-10,ਅੰਕ:59,9ਦਸੰਬਰ2019/
ਮੱਘਰ(ਸੁਦੀ)13,(ਨਾ.ਸ਼ਾ)551.
ਰਿਬੇਰੋ ਦੇ ਲੇਖ ਉੱਤੇ ਜੀਕੇ ਨੇ ਚੁੱਕੇ ਸਵਾਲ
ਸਿੱਖ ਨੌਜਵਾਨਾਂ ਨੂੰ ਮਰਵਾਉਣ ਵੇਲੇ ਰਿਬੇਰੋ ਨੇ
ਪੁਲਿਸਿਆ ਸੋਚ ਕਿਉਂ ਨਹੀਂ ਬਦਲੀ : ਜੀਕੇ
ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਜੂਲੀਓ ਰਿਬੇਰੋ ਵਲੋਂ ਪੁਲਿਸ
ਮੁਕਾਬਲਿਆਂ ਨੂੰ ਵਰਦੀ ਵਾਲੇ ਅਪਰਾਧੀ ਵਜੋਂ ਪਰਿਭਾਸ਼ਤ ਕਰਨ ਉੱਤੇ 'ਜਾਗੋ'
ਪਾਰਟੀ ਦਾ ਪ੍ਰਤੀਕਰਮ ਸਾਹਮਣੇ
ਆਈਆਂ ਹੈ। ਦਰਅਸਲ ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਪੁਲਿਸ ਮੁੱਖੀ ਰਹੇ ਰਿਬੇਰੋ ਦਾ ਅੱਜ ਇੱਕ
ਅੰਗ੍ਰੇਜ਼ੀ ਅਖਬਾਰ ਵਿੱਚ 'ਵਰਦੀ ਵਿੱਚ ਅਪਰਾਧੀ' ਨਾਂਅ ਤੋਂ ਲੇਖ ਛਪਿਆ ਸੀ। ਜਿਸ
ਵਿੱਚ ਰਿਬੇਰੋ ਨੇ ਹੈਦਰਾਬਾਦ ਪੁਲਿਸ ਵਲੋਂ ਕੱਲ ਬਲਾਤਕਾਰ ਦੇ 4 ਕਥਿਤ ਆਰੋਪੀਆਂ ਨੂੰ ਮੁਕਾਬਲੇ ਵਿੱਚ ਮਾਰਨ ਉੱਤੇ ਸਵਾਲ ਚੁੱਕੇ ਹਨ।
ਜਾਗੋ - ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ)
ਦੇ ਅੰਤਰਰਾਸ਼ਟਰੀ ਪ੍ਰਧਾਨ
ਮਨਜੀਤ ਸਿੰਘ ਜੀਕੇ ਨੇ ਰਿਬੇਰੋ ਨੂੰ ਪੁਲਿਸ ਮੁਕਾਬਲਿਆਂ ਉੱਤੇ ਸਵਾਲ ਚੁੱਕਣ ਤੋਂ ਪਹਿਲਾਂ ਪੰਜਾਬ ਦੇ ਆਪਣੇ ਕਾਰਜਕਾਲ ਉੱਤੇ ਸਵੈ ਪੜਚੋਲ ਕਰਨ ਦੀ ਸਲਾਹ
ਦਿੱਤੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਹੈਦਰਾਬਾਦ ਪੁਲਿਸ ਦੇ ਹੱਥੋਂ ਜੋ ਮਾਰੇ ਗਏ, ਉਹ ਤਾਂ ਦੋਸ਼ੀ ਸਨ ਪਰ ਜੋ ਤੁਹਾਡੀ ਅਗਵਾਈ ਵਿੱਚ ਪੰਜਾਬ ਵਿੱਚ ਮਾਰੇ ਗਏ, ਉਨ੍ਹਾਂ ਵਿਚੋਂ ਜਿਆਦਾਤਰ ਨਿਰਦੋਸ਼ ਸਨ। ਜੀਕੇ ਨੇ ਪੁੱਛਿਆ ਕਿ 'ਬੁਲੇਟ ਫਾਰ ਬੁਲੇਟ'
ਕਿਤਾਬ ਲਿਖਣ ਵਾਲੇ ਰਿਬੇਰੋ ਦੀ
ਕੀ ਹੁਣ ਆਤਮਾ ਜਾਗ ਪਈ ਹੈ
ਜੀਕੇ ਨੇ ਦਾਅਵਾ ਕੀਤਾ ਕਿ ਰਿਬੇਰੋ ਦੇ ਕਾਰਜਕਾਲ ਵਿੱਚ ਘਰਾਂ ਤੋਂ ਕੱਢਕੇ
ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਪਹਿਲਾਂ ਥਰਡ ਡਿਗਰੀ ਟਾਰਚਰ ਦਿੱਤਾ ਜਾਂਦਾ ਸੀ ਅਤੇ ਫਿਰ ਸੁੰਨਸਾਨ
ਜਗ੍ਹਾ ਉੱਤੇ ਲੈ ਜਾਕੇ ਉਨ੍ਹਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਸੀ ਅਤੇ ਲਾਵਾਰਿਸ
ਲਾਸ਼ਾਂ ਦੇ ਨਾਂਅ ਉੱਤੇ ਸ਼ਮਸ਼ਾਨ ਵਿੱਚ ਸਾੜ ਦਿੱਤਾ ਜਾਂਦਾ ਸੀ।
ਜੀਕੇ ਨੇ ਰਿਬੇਰੋ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਉਸ ਵੇਲੇ ਸਿਆਸੀ ਆਗੂਆਂ ਨੂੰ ਅਜਿਹੇ ਫਰਜ਼ੀ
ਮੁਕਾਬਲਿਆਂ ਨੂੰ ਰੋਕਣ ਦੀ ਸਲਾਹ ਦੇਣ ਦੀ ਗੱਲ ਕਿਉਂ ਨਹੀਂ ਸੁੱਝੀ ਸੀ ? ਤੱਦ ਥਰਡ ਡਿਗਰੀ ਅਤੇ ਫਰਜ਼ੀ ਮੁਕਾਬਲੇ ਰੋਕਣ ਦਾ ਖਿਆਲ ਕਿਉਂ ਨਹੀਂ
ਆਇਆ ਸੀ ? ਜੀਕੇ ਨੇ ਕਿਹਾ ਕਿ ਅੱਜ ਰਿਬੇਰੋ ਫਰਜੀ ਮੁਕਾਬਲਿਆਂ
ਨੂੰ ਤਰੱਕੀ ਲੈਣ ਦਾ ਸ਼ਾਰਟ ਕਟ ਦੱਸ ਰਹੇ ਹਨ ਅਤੇ ਅਦਾਲਤ ਦੀ ਢਿੱਲ ਉੱਤੇ ਸਵਾਲ ਉਠਾ ਰਹੇ ਹਨ। ਪਰ
ਉਸ ਸਮੇਂ ਇਹ ਸਾਰਾ ਕੁੱਝ ਜਦੋਂ ਰਿਬੇਰੋ ਦੀ ਪੁਲਿਸ ਕਰ ਰਹੀ ਸੀ, ਤੱਦ ਉਨ੍ਹਾਂ ਦੀ ਪੁਲਿਸਿਆ ਸੋਚ ਕਿਉਂ ਨਹੀਂ ਬਦਲੀ ਸੀ ? ਜੀਕੇ ਨੇ ਸਾਫ਼ ਕਿਹਾ ਕਿ ਸਿੱਖ ਪੰਜਾਬ ਵਿੱਚ ਸ਼ੁਰੂ ਤੋਂ ਪੁਲਿਸ
ਮੁਕਾਬਲਿਆਂ ਦੇ ਪੀਡ਼ਿਤ ਰਹੇ ਹਨ, ਨਾਗਰਿਕ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੇ ਤੌਰ ਉੱਤੇ ਮੁਕਾਬਲਿਆਂ
ਨੂੰ ਹਮੇਸ਼ਾ ਵੇਖਿਆ ਜਾਂਦਾ ਰਿਹਾ ਹੈ।
ਚੀਨੀ ਵਿਗਿਆਨੀਆਂ ਨੇ ਬਾਂਦਰ ਤੇ ਸੂਰ ਨੂੰ
ਮਿਲਾ
ਕੇ ਬਣਾਈ ਨਵੀਂ ਪ੍ਰਜਾਤੀ, ਲੋਕ ਹੈਰਾਨ
ਚੀਨ
(China) ਦੇ ਵਿਗਿਆਨੀਆਂ ਨੇ ਇਕ ਵਾਰ ਫਿਰ ਆਪਣੀਆਂ ਵਿਗਿਆਨਕ ਤਕਨੀਕਾਂ ਨਾਲ ਦੁਨੀਆਂ ਦੇ ਲੋਕਾਂ ਨੂੰ
ਹੈਰਾਨ ਕਰ ਦਿੱਤਾ ਹੈ। ਇਸ ਵਾਰ ਚੀਨੀ ਵਿਗਿਆਨੀਆਂ ਨੇ ਬਾਂਦਰ ਅਤੇ ਸੂਰ ਦੇ ਜੀਨ ਤੋਂ ਜਾਨਵਰਾਂ ਦੀ
ਇੱਕ ਨਵੀਂ ਪ੍ਰਜਾਤੀ ਤਿਆਰ ਕੀਤੀ ਹੈ। ਇਸ ਨੂੰ 'ਬਾਂਦਰ-ਸੂਰ ਪ੍ਰਜਾਤੀ' ਦਾ
ਨਾਮ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੂਰ ਦੇ ਦੋ ਬੱਚਿਆਂ ਦੇ ਦਿਲ, ਜਿਗਰ
ਅਤੇ ਚਮੜੀ ਵਿਚ ਬਾਂਦਰਾਂ ਦੇ ਟਿਸ਼ੂ ਮੌਜੂਦ ਹਨ। ਇਹ ਦੋਵੇਂ ਸੂਰ ਦੇ ਬੱਚੇ ਪ੍ਰਜਨਨ ਜੀਵ ਵਿਗਿਆਨ
ਦੀ ਸਟੇਟ ਸੈੱਲ ਅਤੇ ਸਟੇਟ
ਪ੍ਰਯੋਗਸ਼ਾਲਾ
ਵਿੱਚ ਪੈਦਾ ਹੋਏ ਸਨ, ਪਰ ਦੋਵਾਂ ਦੀ ਇੱਕ ਹਫ਼ਤੇ ਵਿੱਚ ਮੌਤ ਹੋ ਗਈ।
ਦਿ ਮਿਰਰ ਦੀ ਰਿਪੋਰਟ ਦੇ ਅਨੁਸਾਰ, ਇਹ ਇਕ ਪੂਰਨ ਬਾਂਦਰ-ਸੂਰ ਦੀ ਪਹਿਲੀ ਰਿਪੋਰਟ ਹੈ ਜੋ ਬੀਜਿੰਗ ਦੇ ਸਟੇਟ ਸੈੱਲ ਦੀ ਪ੍ਰਮੁੱਖ ਪ੍ਰਯੋਗਸ਼ਾਲਾ ਅਤੇ ਪ੍ਰਜਨਨ ਜੀਵ ਵਿਗਿਆਨ ਦੇ ਵਿਗਿਆਨੀਆਂ ਦੀ ਪਹਿਲ ਹੈ। ਵਿਗਿਆਨੀਆਂ ਨੇ ਦੱਸਿਆ ਕਿ ਪੰਜ ਦਿਨ ਪੁਰਾਣੇ ਪਿਗਲੇਟ ਭ੍ਰੂਣ ਵਿਚ ਬਾਂਦਰ ਦੇ ਸਟੈਮ ਸੈੱਲ ਸਨ। ਅਜਿਹੀ ਖੋਜ ਨੇ ਦਰਸਾਇਆ ਹੈ ਕਿ ਸੈੱਲ ਕਿੱਥੇ ਖਤਮ ਹੋਏ ਹਨ, ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਬਾਂਦਰ-ਸੂਰ ਦੋਹਾਂ ਦੀ ਮੌਤ ਕਿਉਂ ਹੋਈ। ਵਿਗਿਆਨੀਆਂ ਅਨੁਸਾਰ ਉਸ ਦੀ ਮੌਤ ਆਈਵੀਐਫ ਪ੍ਰਕਿਰਿਆ ਵਿੱਚ ਕਿਸੇ ਸਮੱਸਿਆ ਕਾਰਨ ਹੋਈ ਹੋ ਸਕਦੀ ਹੈ।

ਦੱਸ ਦਈਏ ਕਿ ਇਹ ਪ੍ਰਯੋਗ ਸਪੇਨ ਦੇ ਵਿਗਿਆਨੀ ਯੂਆਨ ਕਾਰਲੋਸ ਏਜੀਪੇਸੁਆ ਬੈਲਮੋਟੇ ਦੁਆਰਾ ਦੋ ਸਾਲ ਪਹਿਲਾਂ ਕੀਤੀ ਗਈ ਕੋਸ਼ਿਸ਼ ਦੇ ਮੱਦੇਨਜ਼ਰ ਕੀਤਾ ਗਿਆ ਸੀ। ਦਿ ਨਿਊਜ਼ ਸਾਇੰਟਿਸਟ ਮੈਗਜ਼ੀਨ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਟਾਂਗ ਹੈਅ ਅਤੇ ਉਸ ਦੀ ਟੀਮ ਨੇ ਜੁਆਨ ਕਾਰਲੋਸ ਦੀ ਸੋਚ ਨੂੰ ਅੱਗੇ ਤੋਰਿਆ ਅਤੇ ਜੈਨੇਟਿਕ ਤੌਰ ਉਤੇ ਸੋਧੇ ਬਾਂਦਰ ਸੈੱਲਾਂ ਨੂੰ 4,000 ਤੋਂ ਵੱਧ ਸੂਰ ਭਰੂਣਾਂ ਵਿੱਚ ਪਾਇਆ ਗਿਆ ਹੈ।ਇਸ ਦੇ ਬਾਅਦ ਪੈਦਾ ਹੋਏ ਸੂਰਾਂ ਵਿਚੋਂ ਕੇਚਲ ਦੋ ਹਾਈਬ੍ਰਿਡ ਸਨ। ਉਨ੍ਹਾਂ ਦਾ ਦਿਲ, ਜਿਗਰ, ਫੇਫੜੇ ਅਤੇ ਚਮੜੀ ਦੇ ਟਿਸ਼ੂ ਅੰਸ਼ਕ ਤੌਰ ਉਤੇ ਬਾਂਦਰ ਦੇ ਸੈੱਲਾਂ ਨੂੰ ਮਿਲਾ ਕੇ ਬਣੇ ਸਨ। ਮਹੱਤਵਪੂਰਣ ਗੱਲ ਇਹ ਹੈ ਕਿ, ਜਨਵਰੀ 2017 ਵਿੱਚ, ਸੈਨ ਡਿਏਗੋ ਦੇ ਸਾਲਕ ਇੰਸਟੀਚਿਊਟ ਵਿੱਚ ਇੱਕ ਮਾਨਵ-ਸੂਰ ਦਾ ਭਰੂਣ ਵੀ ਬਣਾਇਆ ਗਿਆ ਸੀ, ਪਰ
28 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਦਿੱਲੀ: 'ਅੱਗ 'ਚ ਫਸੇ ਲੋਕ
ਚੀਕਾਂ ਮਾਰਦੇ ਰਹੇ ਕਿ ਸਾਨੂੰ ਬਚਾ ਲਵੋ'
ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ
ਖ਼ਬਰ ਹੈ ਜਿਨ੍ਹਾਂ ਨੂੰ ਇਲਾਜ ਲਈ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ਦੇ ਡਾਕਟਰ ਕਿਸ਼ੋਰ ਕੁਮਾਰ ਨੇ ਕਿਹਾ ਹੈ ਕਿ
ਉਨ੍ਹਾਂ ਦੀ ਟੀਮ ਜ਼ਖ਼ਮੀਆਂ ਦਾ ਇਲਾਜ ਕਰ ਰਹੀ ਹੈ।
ਫਾਇਰ ਬ੍ਰਿਗੇਡ ਦੀਆਂ ਕਰੀਬ 25 ਗੱਡੀਆਂ ਮੌਕੇ 'ਤੇ ਪਹੁੰਚੀਆਂ। ਦਿੱਲੀ ਫਾਇਰ ਬ੍ਰਿਗੇਡ ਦੇ ਮੁਖੀ ਅਤੁਲ ਗਰਗ ਨੇ ਦੱਸਿਆ
ਕਿ ਉਨ੍ਹਾਂ ਨੇ ਟੀਮ ਨੇ ਹੁਣ ਤੱਕ 50 ਲੋਕਾਂ
ਨੂੰ ਬਚਾਇਆ ਹੈ। ਉਨ੍ਹਾਂ ਨੇ ਦੱਸਿਆ, ''ਪਤਲੀ ਗਲੀ ਹੋਣ ਕਰਕੇ ਫਾਇਰ ਬ੍ਰਿਗੇਡ ਦੀ ਗੱਡੀ ਜਾਂ ਐਂਬੂਲੈਂਸ ਅੰਦਰ
ਤੱਕ ਨਹੀਂ ਜਾ ਸਕੀ। ਇਸ ਲਈ ਬਚਾਅ ਕਰਮੀ ਜ਼ਖ਼ਮੀਆਂ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਲਿਆਏ।''
ਗਰਗ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਹੈ
ਉਸ ਵਿੱਚ ਕਾਫ਼ੀ ਜ਼ਿਆਦਾ ਸੰਖਿਆ ਵਿੱਚ ਕਾਗਜ਼ ਅਤੇ ਗੱਤੇ ਰੱਖੇ ਹੋਏ ਸਨ ਜਿਸਦੇ ਕਾਰਨ ਧੂੰਆਂ
ਪੈਦਾ ਹੋ ਗਿਆ, ਧੂੰਏ ਕਰਕੇ ਲੋਕਾਂ ਨੂੰ ਬਚਾਉਣ ਵਿੱਚ ਵਧੇਰੇ
ਪ੍ਰੇਸ਼ਾਨੀ ਹੋਈ ਹੈ।
ਸਰਚ ਆਪ੍ਰੇਸ਼ਨ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ
ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ, ਤਲਾਸ਼ੀ ਮੁਹਿੰਮ ਵੀ ਪੂਰੀ ਕਰ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ
ਹੁਣ ਮਦਦ ਲਈ ਐਮਸੀਡੀ ਨੂੰ ਬੁਲਾਇਆ ਗਿਆ ਹੈ।
ਦਿੱਲੀ ਦੇ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਗ ਲੱਗਣ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਨੇ ਮ੍ਰਿਤਕਾਂ ਦੇ
ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ
ਐਲਾਨ ਕੀਤਾ। ਇਸ ਤੋਂ ਇਲਾਵਾ ਜ਼ਖ਼ਮੀਆਂ ਦੇ ਮੁਫਤ ਇਲਾਜ ਤੇ ਉਨ੍ਹਾਂ ਨੂੰ ਇੱਕ-ਇੱਕ ਲੱਖ ਰੁਪਏ
ਮੁਆਵਜ਼ਾ ਦਿੱਤਾ ਜਾਏਗਾ।
ਕੇਜਰੀਵਾਲ ਨੇ ਇਸ ਘਟਨਾ ਦੀ ਨਿਆਇਕ ਜਾਂਚ ਦਾ ਹੁਕਮ ਦਿੱਤਾ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਹਫਤੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਅਜਿਹੇ ਸਮੇਂ ਸਰਕਾਰ ਪੀੜਤਾਂ ਦੇ ਨਾਲ ਖੜ੍ਹੀ ਹੈ।
ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ 'ਚ ਅੱਗ ਲੱਗਣ ਵਾਲੀ ਥਾਂ 'ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦਿੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਇਮਾਰਤ 'ਚ ਅੱਗ ਲੱਗ ਗਈ।

ਹਾਂਗ-ਕਾਂਗ ਦੇ ਬੱਚੇ ਵੀ ਮੁਜ਼ਾਹਰਿਆਂ ’ਚ ਹਿੱਸਾ ਲੈ ਰਹੇ ਹਨ
ਤਾਂ ਜੋ ‘ਸਹੀ ਮਾਅਨਿਆਂ ’ਚ ਆਜ਼ਾਦ’ ਹੋ ਸਕਣ
ਪੌਲੀਟੈਕਨਿਕ ਯੂਨੀਵਰਸਿਟੀ ਦੀ ਤਾਜ਼ਾ ਘੇਰਾਬੰਦੀ ਦੌਰਾਨ ਸੈਂਕੜੇ
ਨੌਜਵਾਨ ਮੁਜ਼ਾਹਰਾਕਾਰੀ ਯੂਨੀਵਰਸਿਟੀ ਕੈਂਪਸ ਵਿਚ ਹਿਰਾਸਤ ਵਿਚ ਲਏ ਗਏ ਸਨ।
ਮਨੋਵਿਗਿਆਨੀ ਚਿਤਾਵਨੀ ਦਿੰਦੇ ਹਨ ਕਿ ਨੌਜਵਾਨਾਂ ਉੱਤੇ ਪ੍ਰਦਰਸ਼ਨਾਂ
ਦਾ ਨੁਕਸਾਨਦੇਹ ਅਸਰ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੀਂ ਪੀੜ੍ਹੀ ਦਾ ਹਿੱਸਾ ਹਨ ਜੋ
ਦੂਜੇ ਵਿਕਸਿਤ ਦੇਸਾਂ ਦੇ ਨੌਜਵਾਨਾਂ ਨਾਲੋਂ ਬਹੁਤ ਵੱਖਰੇ ਹੋਣਗੇ।
'ਆਪ' ਵਿਧਾਇਕਾ 'ਤੇ ਹਮਲਾ ਕਰਨ ਵਾਲੇ ਨੌਜਵਾਨ ਕੌਣ?
'ਆਪ' ਨੇ ਦਿੱਤੀ ਚੇਤਾਵਨੀ
ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਠੀਕ ਨਹੀਂ।
ਆਮ ਲੋਕਾਂ ਨੂੰ ਤਾਂ ਛੱਡੋ ਹੁਣ ਸਿਆਸੀ ਲੀਡਰ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦੇ। ਲੀਡਰਾਂ
'ਤੇ ਹਮਲਾ ਆਮ ਜਿਹੀ ਗੱਲ ਹੋ ਗਈ
ਹੈ। ਲੰਘੇ ਦਿਨੀਂ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਵਿਰੋਧੀ ਧਿਰ ਦੀ ਉਪ ਆਗੂ
ਸਰਬਜੀਤ ਕੌਰ ਮਾਣੂੰਕੇ ਦੀ ਗੱਡੀ ’ਤੇ ਕੁਝ ਅਣਪਛਾਤਿਆਂ ਨੇ ਹਮਲਾ
ਕਰ ਦਿੱਤਾ। ਮਾਣੂੰਕੇ ਆਪਣੇ ਪਤੀ ਪ੍ਰੋ. ਸੁਖਵਿੰਦਰ ਸਿੰਘ ਨਾਲ ਘਰ ਪਰਤ ਰਹੇ ਸਨ। ਮੁਲਜ਼ਮ ਹਮਲੇ
ਤੋਂ ਬਾਅਦ ਫ਼ਰਾਰ ਹੋ ਗਏ।
ਇਸ ਹਮਲੇ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਤੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਵੇ। ਚੀਮਾ ਨੇ ਪੁਲਿਸ ਦੇ ਰਵੱਈਏ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬੀਬੀ ਮਾਣੂੰਕੇ ਨੇ ਸਬੰਧਤ ਜ਼ਿਲ੍ਹਾ ਪੁਲਿਸ ਨੂੰ ਦੋਸ਼ੀਆਂ ਦੀ ਕਾਰ ਦੀਆਂ ਫੋਟੋਆਂ ਤੱਕ ਮੁਹੱਈਆ ਕਰਵਾ ਦਿੱਤੀਆਂ ਸਨ। ਚੀਮਾ ਨੇ ਚਿਤਾਵਨੀ ਦਿੱਤੀ ਕਿ ਜੇ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਪਾਰਟੀ ਸਖ਼ਤ ਰੁਖ਼ ਅਪਣਾਉਣ ਲਈ ਮਜਬੂਰ ਹੋਵੇਗੀ।

ਦਰਅਸਲ ਵਿਧਾਇਕਾ ਮਾਣੂੰਕੇ ਲੁਧਿਆਣਾ ਵਿੱਚ ਕਿਸੇ ਪ੍ਰੋਗਰਾਮ ਵਿੱਚ
ਹਿੱਸਾ ਲੈਣ ਤੋਂ ਬਾਅਦ ਜਗਰਾਉਂ ਸਥਿਤ ਆਪਣੀ ਰਿਹਾਇਸ਼ੀ ’ਤੇ ਪਰਤ ਰਹੇ ਸਨ। ਇਸ
ਦੌਰਾਨ ਪਿੰਡ ਸ਼ੇਖੂਪੁਰਾ ਨੇੜੇ ਅਣਪਛਾਤੇ ਗੱਡੀ ਚਾਲਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਸਾਈਡ ਨਹੀਂ
ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਮੁਲਜ਼ਮਾਂ ਨਾਲ ਬਹਿਸ ਹੋ ਗਈ ਤੇ ਉਨ੍ਹਾਂ ਨੇ ਮਾਣੂੰਕੇ ਦੀ ਗੱਡੀ ’ਤੇ
ਹਮਲਾ ਕਰ ਦਿੱਤਾ,
ਜਿਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ।
ਪਿਆਜ਼ ਹੁਣ 200 ਤੋਂ ਪਾਰ,
ਚਿਕਨ ਦੇ ਘਟੇ ਰੇਟ
ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੀਆਂ ਕੀਮਤਾਂ
ਦੋਹਰਾ ਸੈਂਕੜਾ ਲਾਉਣ ਲੱਗੀਆਂ ਹਨ। ਮੰਗ ਤੇ ਸਪਲਾਈ ਵਿੱਚ ਵੱਡੇ ਖੱਪੇ ਕਰਕੇ ਬੰਗਲੌਰ ਵਿੱਚ ਪਿਆਜ਼
200 ਰੁਪਏ ਪ੍ਰਤੀ ਕਿਲੋ ਦੇ ਭਾਅ
ਵਿਕਿਆ। ਉਂਝ ਇਸ ਤੋਂ ਪਹਿਲਾਂ ਵੀ ਕਈ ਥਾਵਾਂ 'ਤੇ 200 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਰੇਟ 'ਤੇ ਪਿਆਜ਼ ਵਿਕ ਰਿਹਾ ਹੈ ਪਰ ਸ਼ਨੀਵਾਰ ਨੂੰ ਜਦੋਂ ਬੰਗਲੌਰ ਵਿੱਚ 200 ਰੁਪਏ ਨੂੰ ਪਿਆਜ਼ ਵਿਕਿਆ ਤਾਂ ਲੋਕਾਂ ਦੇ ਸਾਹ ਸੂਤੇ ਗਏ।
ਸੂਬਾਈ ਖੇਤੀ ਮਾਰਕੀਟਿੰਗ ਅਫਸਰ ਨੇ ਦੱਸਿਆ ਕਿ ਥੋਕ ਬਾਜ਼ਾਰ ਵਿੱਚ ਪਿਆਜ਼ 5500 ਤੋਂ 14,000 ਪ੍ਰਤੀ ਕੁਇੰਟਲ ਵਿਕਣ ਮਗਰੋਂ ਬੰਗਲੂਰੂ ਦੀਆਂ ਪ੍ਰਚੂਨ ਦੁਕਾਨਾਂ ’ਤੇ ਪਿਆਜ਼ ਦੀ ਕੀਮਤ ਦੋ ਸੌ ਰੁਪਏ ਪ੍ਰਤੀ ਕਿਲੋ ਨੂੰ ਪੁੱਜ ਗਈ ਹੈ। ਉਂਜ ਅਸਮਾਨੀ ਪੁੱਜੀਆਂ ਕੀਮਤਾਂ ਕਰਕੇ ਪਿਆਜ਼ ਨਾ ਸਿਰਫ਼ ਘਰਾਂ ਬਲਕਿ ਤਕਨੀਕੀ ਹੱਬ ਕਹੇ ਜਾਂਦੇ ਸ਼ਹਿਰ ਦੇ ਰੇਸਤਰਾਵਾਂ ’ਚੋਂ ਵੀ ਗਾਇਬ ਹੋਣ ਲੱਗਾ ਹੈ। ਅਧਿਕਾਰੀ ਨੇ ਕਿਹਾ ਕਿ ਜਨਵਰੀ ਦੇ ਅੱਧ ਤਕ ਪਿਆਜ਼ ਕੀਮਤਾਂ ਵਿੱਚ ਕੁਝ ਰਾਹਤ ਮਿਲਣ ਦੇ ਆਸਾਰ ਹਨ।
ਉਧਰ, ਪਿਆਜ਼ ਦੇ ਭਾਅ ਵਧਣ ਕਰਕੇ ਮੀਟ ਦੀ ਖਪਤ ਘਟੀ ਹੈ। ਚਿਕਨ ਦਾ ਰੇਟ ਕਾਫੀ ਹੇਠਾਂ ਆ ਗਿਆ ਹੈ। ਪੋਲਟਰੀ ਫਾਰਮਾਰਾਂ ਦਾ ਕਹਿਣਾ ਪਹਿਲਾਂ ਕਸ਼ਮੀਰ ਵਿੱਚ ਵਿਗੜੇ ਹਾਲਾਤ ਤੇ ਹੁਣ ਵਿਆਜ਼ ਦੇ ਕੀਮਤਾਂ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਰੋਲ ਦਿੱਤਾ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਹਫਤਿਆਂ ਵਿੱਚ ਪਿਆਜ਼ ਮਹਿੰਗਾ ਹੋਣ ਕਰਕੇ ਲੋਕਾਂ ਨੇ ਚਿਕਣ ਖਰੀਦੀਣਾ ਘਟਾ ਦਿੱਤਾ ਹੈ। ਦੱਸ ਦਈਏ ਕਿ ਚਿਕਨ ਵਿੱਚ ਸਭ ਤੋਂ ਵੱਧ ਪਿਆਜ਼ ਪੈਂਦਾ ਹੈ।

ਕੈਪਟਨ ਖਿਲਾਫ ਟਿੱਪਣੀ ਸੋਚ-ਸਮਝ ਕੇ ਕਰਿਓ,
ਹੈੱਡ ਟੀਚਰ ਕਰ ਬੈਠਾ 'ਗਲਤੀ
ਸਰਕਾਰੀ ਮੁਲਾਜ਼ਮ ਸੋਸ਼ਲ ਮੀਡੀਆ ਉੱਤੇ ਸਰਕਾਰ ਬਾਰੇ ਕੋਈ ਟਿੱਪਣੀ ਸੋਚ-ਸਮਝ ਕੇ ਕਰਨ, ਨਹੀਂ ਤਾਂ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਅੱਜ ਗੁਰਦਾਸਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹੈੱਡ ਟੀਚਰ ਨਾਲ ਕੁਝ ਅਜਿਹਾ ਹੀ ਵਾਪਰਿਆ। ਸਿੱਖਿਆ ਵਿਭਾਗ ਨੇ ਉਸ ਨੂੰ ਸਸਪੈਂਡ ਕਰ ਦਿਤਾ ਕਿਉਂਕਿ ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਸ਼ਲ ਮੀਡੀਆ 'ਤੇ ਕੁਮੈਂਟ ਕੀਤਾ ਸੀ।'
ਦਰਅਸਲ ਕਰਤਾਰਪੁਰ ਕੋਰੀਡੋਰ ਦੇ
ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਨੇ
ਇਕੱਠਿਆਂ ਲੰਗਰ ਛਕਿਆ ਸੀ। ਇਸ ਵਿੱਚ ਕੈਪਟਨ ਟੇਬਲ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛਕ ਰਹੇ ਹਨ। ਇਹ
ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋਈ।
ਲੋਕਾਂ ਨੇ ਇਸ ਉਪਰ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਪਰ ਗੁਰਦਾਸਪੁਰ ਦੇ ਹੈੱਡ ਟੀਚਰ ਨੂੰ ਇਸ
ਪੋਸਟ 'ਤੇ ਕਮੈਂਟ ਕਰਨਾ ਮਹਿੰਗਾ ਪੈ
ਗਿਆ। ਇਸ ਪੋਸਟ 'ਤੇ ਮੁੱਖ ਮੰਤਰੀ ਨੂੰ ਕੁਮੈਂਟ
ਕਰਨ ਕਰਕੇ ਹੈੱਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
0 Response to "ਖਬਰਨਾਮਾ--ਸਾਲ-10,ਅੰਕ:59,9 ਦਸੰਬਰ 2019."
Post a Comment