ਖਬਰਨਾਮਾ--ਸਾਲ-10,ਅੰਕ:56,5ਦਸੰਬਰ2019
4:17 PM
JANCHETNA
,
0 Comments
ਸਾਲ-10,ਅੰਕ:56,5ਦਸੰਬਰ2019/
ਮੱਘਰ(ਸੁਦੀ)9,(ਨਾ.ਸ਼ਾ)551.
ਮੋਦੀ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ,
ਹਰ
ਥਾਣੇ ’ਚ ਹੋਵੇਗਾ ਮਹਿਲਾ ਹੈਲਪ ਡੈਸਕ
ਔਰਤਾਂ
ਦੀ ਸੁਰੱਖਿਆ ਨੂੰ ਲੈ ਕੇ ਉਠਾਏ ਜਾ ਰਹੇ ਪ੍ਰਸ਼ਨਾਂ ਵਿਚਕਾਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ
ਹੈ। ਹੁਣ ਦੇਸ਼ ਦੇ ਹਰ ਥਾਣੇ ਵਿਚ ਮਹਿਲਾ ਹੈਲਪ ਡੈਸਕ ਸਥਾਪਤ ਕੀਤੀ ਜਾਏਗੀ। ਇਹ ਯੋਜਨਾ ਦੇਸ਼ ਦੇ
ਹਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਲਾਗੂ ਹੋਵੇਗੀ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ
ਮੰਤਰਾਲੇ ਨੇ ਨਿਰਭਯਾ ਫੰਡ ਲਈ 100 ਕਰੋੜ ਰੁਪਏ ਜਾਰੀ ਕੀਤੇ। ਹੈਦਰਾਬਾਦ ਵਿੱਚ ਇੱਕ ਔਰਤ
ਡਾਕਟਰ ਦੀ ਬਲਾਤਕਾਰ ਅਤੇ ਕਤਲ ਤੋਂ ਬਾਅਦ ਉਨਾਓ ਵਿੱਚ ਇੱਕ ਬਲਾਤਕਾਰ ਪੀੜਤ ਨੂੰ ਜਿੰਦਾ ਸਾੜਨ ਦੀ
ਕੋਸ਼ਿਸ਼ ਤੋਂ ਬਾਅਦ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਵਿੱਚ ਨਾਰਾਜ਼ਗੀ ਹੈ।
ਇਸ ਤੋਂ ਬਾਅਦ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਜਾ
ਰਹੀ ਹੈ। ਸੰਸਦ ਵਿਚ ਵੀ ਇਸ ਸੰਬੰਧ ਵਿਚ ਸਖਤ ਕਾਨੂੰਨ ਦੀ ਮੰਗ ਕੀਤੀ ਗਈ ਸੀ।
ਸੁਪਰੀਮ ਕੋਰਟ ਦੇ ਸਾਬਕਾ ਜੱਜ ਜੇ ਚੇਲਮੇਸ਼ਵਰ ਨੇ ਕਿਹਾ ਹੈ ਕਿ ਜਦੋਂ ਵੀ ਸਨਸਨੀਖੇਜ਼ ਅਪਰਾਧ ਹੁੰਦੇ ਹਨ ਤਾਂ ਅਪਰਾਧੀਆਂ ਨੂੰ ਸਖ਼ਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਉੱਠਦੀ ਹੈ, ਪਰ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਸਿਸਟਮ ਨੂੰ ਵਧੇਰੇ ਕੁਸ਼ਲਤਾ ਨਾਲ ਢੁਕਵਾਂ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਾਂਚ, ਮੁਕੱਦਮਾ ਚਲਾਉਣ ਅਤੇ ਨਿਵਾਰਣ ਨਾਲ ਜੁੜੇ ਸਿਸਟਮ ਦੀ ਕੁਸ਼ਲਤਾ ਵਿਚ ਸੁਧਾਰ ਲਿਆਉਣ ਲਈ ਤੁਰੰਤ ਬਹਿਸ ਹੋਣੀ ਚਾਹੀਦੀ ਹੈ ਅਤੇ ਇਸ ਮੁੱਦੇ ਦੇ ਵੱਖ ਵੱਖ ਪਹਿਲੂਆਂ ਨੂੰ ਸਰਕਾਰ ਅਤੇ ਵਿਧਾਨ ਸਭਾ ਦੇ ਧਿਆਨ ਵਿਚ ਲਿਆਂਦਾ ਜਾਣਾ ਚਾਹੀਦਾ ਹੈ।

ਸੂਬਾ ਸਰਕਾਰਾਂ ਨੂੰ GST ਮੁਆਵਜ਼ੇ ਦੀ
ਅਦਾਇਗੀ
ਲਈ ਕੇਂਦਰ ਦੇ ਹੱਥ ਖੜੇ
ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਰਾਜਸਥਾਨ, ਕੇਰਲ, ਦਿੱਲੀ, ਪੰਜਾਬ ਅਤੇ ਪੱਛਮੀ ਬੰਗਾਲ ਸਣੇ ਕਈ ਸੂਬਿਆਂ ਨੇ ਖੁੱਲ੍ਹੇ ਤੌਰ 'ਤੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਲੰਬੇ ਸਮੇਂ ਤੋਂ ਬਕਾਇਆ
ਮੁਆਵਜ਼ੇ ਦੀ ਅਦਾਇਗੀ ਕਰਨ ਕਿਉਂਕਿ ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਬਕਾਇਆ ਨਹੀਂ ਮਿਲਿਆ।
ਪੰਜਾਬ ਸਰਕਾਰ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਜੇ
ਕੇਂਦਰ ਬਕਾਇਆ ਰਾਸ਼ੀ ਜਾਰੀ ਨਹੀਂ ਕਰਦਾ ਤਾਂ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਲਿਜਾ ਸਕਦੀ ਹੈ।
ਜੀਐੱਸਟੀ ਕੌਂਸਲ ਦੀ ਮੱਧ ਦਸੰਬਰ 'ਚ ਹੋਣ ਵਾਲੀ ਅਗਲੀ ਬੈਠਕ ਵਿੱਚ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ
ਕੀਤਾ ਜਾਵੇਗਾ।
ਕੇਂਦਰ ਨੇ ਸੂਬਿਆਂ ਨੂੰ ਲਿਖੀ ਚਿੱਠੀ ਵਿੱਚ ਲਿਖਿਆ
ਗਿਆ ਹੈ,"ਇਸ ਤੋਂ ਇਲਾਵਾ, ਜੀਐੱਸਟੀ ਉਗਰਾਹੀ ਦੀ ਸਥਿਤੀ ਬਾਰੇ ਇਸ ਬੈਠਕ ਵਿਚ ਵਿਸਥਾਰ ਨਾਲ ਵਿਚਾਰ
ਵਟਾਂਦਰਾ ਕੀਤਾ ਜਾਵੇਗਾ"
ਬਹਿਬਲ ਕਲਾਂ ਗੋਲੀਕਾਂਡ:
ਚਰਨਜੀਤ ਸ਼ਰਮਾ ਨੇ ਪੰਜਾਬ
ਤੋਂ ਬਾਹਰ ਸੁਣਵਾਈ ਲਈ ਅਰਜ਼ੀ ਪਾਈ
ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਨੂੰ
ਨੋਟਿਸ ਜਾਰੀ ਕੀਤਾ ਹੈ।
ਇਹ ਮਾਮਲਾ ਜ਼ਿਲਾ ਅਤੇ ਸੈਸ਼ਨ ਜੱਜ ਫਰੀਦਕੋਟ ਦੀ
ਅਦਾਲਤ ਵਿੱਚ ਵਿਚਾਰ ਅਧੀਨ ਹੈ।
ਚਰਨਜੀਤ ਸ਼ਰਮਾ ਦੇ ਵਕੀਲ ਹਿੰਮਤ ਦਿਓਲ ਨੇ ਪੱਤਰਕਾਰਾਂ ਨੂੰ
ਦੱਸਿਆ, "ਚਰਨਜੀਤ ਸ਼ਰਮਾ ਨੇ ਪੰਜਾਬ
ਅਤੇ ਹਰਿਆਣਾ ਹਾਈ ਕੋਰਟ 'ਚ ਦਾਇਰ ਇਕ ਪਟੀਸ਼ਨ ਰਾਹੀਂ ਮੰਗ ਕੀਤੀ ਸੀ ਕਿ ਬਹਿਬਲ
ਗੋਲੀ ਕਾਂਡ ਦੇ ਮਾਮਲੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਿਸੇ ਹੋਰ ਥਾਂ 'ਤੇ ਕੀਤੀ ਜਾਵੇ।
''ਇਸ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਟੇਟ ਨੂੰ 20 ਦਸੰਬਰ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਹੈ।''
ਭਾਈ
ਰਾਜੋਆਣਾ ਦੀ ਸਜਾ ਮਾਫੀ ਮਨਾਹੀ ਲਈ ਅਕਾਲੀ ਦਲ ਜਿਮੇਂਵਾਰ
ਕੇਂਦਰ
ਸਰਕਾਰ ਵਿੱਚ ਅਕਾਲੀ ਦਲ ਦੀ ਕੋਈ ਪੁੱਛ ਨਹੀਂ : ਜੀਕੇ
ਗੈਰ ਪੁਸ਼ਟ
ਖਬਰਾਂ ਉੱਤੇ ਪੁੰਨ ਪ੍ਰਾਪਤੀ ਹੀ ਅਕਾਲੀ ਦਲ ਦਾ ਇੱਕੋ ਟੀਚਾ
ਅਕਾਲੀ
ਦਲ ਵੱਲੋ ਮੁੱਦਿਆਂ ਦੇ ਕੀਤੇ ਗਏ ਬਾਜਾਰੀਕਰਨ ਨੇ ਭਾਈ ਰਾਜੋਆਣਾ ਦਾ ਕੀਤਾ ਨੁਕਸਾਨ
ਪੰਜਾਬ
ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ ਵਿੱਚ ਦੋਸ਼ੀ ਕਰਾਰ ਭਾਈ ਬਲਵੰਤ ਸਿੰਘ
ਰਾਜੋਆਣਾ ਦੀ ਸਜਾ ਉੱਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਲੋਂ ਲੋਕਸਭਾ ਵਿੱਚ ਅੱਜ ਦਿੱਤੀ
ਗਈ ਸਫਾਈ ਦੇ ਬਾਅਦ 'ਜਾਗੋ' ਪਾਰਟੀ ਦਾ ਪ੍ਰਤੀਕਰਮ ਸਾਹਮਣੇ
ਆਈਆ ਹੈ। ਦਰਅਸਲ ਸ਼ਾਹ ਨੇ ਕਾਂਗਰਸ ਦੇ ਲੋਕਸਭਾ ਸਾਂਸਦ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ
ਦੇ ਸਵਾਲ ਦੇ ਜਵਾਬ ਵਿੱਚ ਸਾਫ਼ ਕਿਹਾ ਸੀ ਕਿ ਭਾਈ ਰਾਜੋਆਣਾ ਦੀ ਉਮਰ ਕੈਦ ਦੀ ਸਜਾ ਨੂੰ ਮਾਫ ਨਹੀਂ
ਕੀਤਾ ਗਿਆ ਹੈ। ਜਿਸ ਵਜ੍ਹਾ ਕਰਕੇ ਜਾਗੋ - ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ
ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਮਸਲਿਆਂ ਉੱਤੇ
ਸੰਭਲ ਕੇ ਬੋਲਣ ਦੀ ਨਸੀਹਤ ਦਿੱਤੀ ਹੈ। ਜੀਕੇ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਉਮਰ ਕੈਦ ਦੀ ਸਜਾ
ਮਾਫੀ ਦੀ ਮੀਡੀਆ ਵਲੋਂ ਜਾਰੀ ਕੀਤੀ ਗਈ ਗੈਰ ਆਧਿਕਾਰਿਕ ਅਤੇ ਗੈਰ ਪੁਸਟ ਖਬਰ ਉੱਤੇ ਹੀ ਅਕਾਲੀ ਦਲ
ਦੇ ਆਗੂਆਂ ਨੇ ਪੁੰਨ ਖੱਟਣ ਦੀ ਜਲਦੀ ਵਿੱਚ ਕੌਮ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਕਿਉਂਕਿ ਇਹਨਾਂ
ਦੀ ਇਸ ਗਲਤੀ ਨਾਲ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੀ ਸਰਕਾਰ ਉੱਤੇ ਦਬਾਅ ਪਾਉਣ ਦਾ ਬੇਲੌੜਾ ਮੌਕਾ
ਮਿਲ ਗਿਆ।
ਜੀਕੇ
ਨੇ ਕਿਹਾ ਕਿ ਕਮਾਲ ਇਸ ਗੱਲ ਦੀ ਹੈ ਕਿ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਹੋਣ ਦੇ ਬਾਵਜੂਦ ਇਹ
ਲੋਕ ਗ੍ਰਹਿ ਮੰਤਰਾਲੇ ਤੋਂ ਖਬਰ ਦੀ ਪੁਸ਼ਟੀ ਨਹੀਂ ਕਰ ਪਾਏ ਸਗੋਂ ਪੁੰਨ ਖੱਟਣ ਦੀ ਹੋੜ ਵਿੱਚ ਧੜਾਧੜ
ਟਵੀਟ ਕਰਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕਰ ਦਿੱਤਾ। ਇਹ ਅਕਾਲੀ ਦਲ ਦੀ ਖੋਖਲੇ
ਹੋਏ ਵੈਚਾਰਕ ਸਭਿਆਚਾਰ ਦੀ ਝਲਕੀ ਹੈ।
ਜੀਕੇ
ਨੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਵੱਡੀ ਗਲਤੀ ਲਈ ਆਪਣੇ ਮੀਡੀਆ ਸਲਾਹਕਾਰ
ਮਨਜਿੰਦਰ ਸਿੰਘ ਸਿਰਸਾ ਤੋਂ ਜਵਾਬਤਲਬੀ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਸਿਰਸਾ ਦੀ
ਦਖਲਅੰਦਾਜੀ ਸਿੱਖ ਮਸਲਿਆਂ ਉੱਤੇ ਰਹੇਗੀ, ਇਸ ਤਰ੍ਹਾਂ ਤੁਹਾਡੀ ਜਗ ਹੰਸਾਈ ਹੁੰਦੀ ਰਹੇਗੀ। ਜੀਕੇ
ਨੇ ਕਿਹਾ ਕਿ ਉਨ੍ਹਾਂ ਨੂੰ ਇਹ ਬਿਆਨ ਦਿੰਦੇ ਹੋਏ ਦੁੱਖ ਹੋ ਰਹੀਆਂ ਹੈ ਕਿਉਂਕਿ ਕੌਮ ਦੇ ਹੀਰੇ ਭਾਈ
ਰਾਜੋਆਣਾ ਦਾ ਇਹਨਾਂ ਦੀ ਗਲਤੀ ਕਾਰਨ ਖੁੱਲੀ ਹਵਾ ਵਿੱਚ ਸਾਹ ਲੈਣ ਦਾ ਮੌਕਾ ਖੁੱਸ ਗਿਆ ਹੈ। ਜੀਕੇ
ਨੇ ਦਾਅਵਾ ਕੀਤਾ ਕਿ ਇਸ ਮਾਮਲੇ ਤੋਂ ਇਹ ਸਾਬਤ ਹੋ ਗਿਆ ਹੈ ਕਿ ਸਿੱਖ ਮਸਲਿਆਂਂ ਉੱਤੇ ਸਰਕਾਰ ਵਿੱਚ
ਅਕਾਲੀ ਦਲ ਦੀ ਕੋਈ ਪੁੱਛ ਨਹੀਂ ਹੈ। ਇਨ੍ਹਾਂ ਦਾ ਕੰਮ ਤਾਂ ਸਿਰਫ ਸਰਕਾਰ ਦੇ ਸਿੱਖ ਪੱਖੀ ਫੈਸਲਿਆਂ ਉੱਤੇ ਆਪਣਾ
ਲੇਬਲ ਲਗਾਉਣ ਦਾ ਰਹਿ ਗਿਆ ਹੈ। ਇਸਤੋਂ ਪਹਿਲਾਂ ਕਦੇ ਵੀ ਅਕਾਲੀ ਦਲ ਨੂੰ ਸਿੱਖ ਮਾਮਲਿਆਂਂ ਉੱਤੇ
ਖੁੰਝੇ ਲਾਉਣ ਦੀ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਸੀ। ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ
ਹਮੇਸ਼ਾ ਸਿੱਖ ਮਸਲਿਆਂਂ ਨੂੰ ਚੁੱਕਣ ਅਤੇ ਹੱਲ ਕਰਵਾਉਣ ਲਈ ਜਾਣੀ ਜਾਂਦੀ ਸੀ ਪਰ ਹੁਣ ਇੱਕ ਪਰਿਵਾਰ
ਦੀ ਅਗਵਾਈ ਵਿੱਚ ਚੱਲ ਰਹੀ ਪਾਰਟੀ ਸਿੱਖ ਮੁੱਦਿਆਂਂ ਉੱਤੇ ਉਤਪਾਦਕ ਦੀ ਜਗ੍ਹਾ ਦੂਜੇ ਉਤਪਾਦਕ ਦੇ
ਮਾਲ ਦੀ ਮਾਰਕਿਟਿੰਗ ਕਰਨ ਤੱਕ ਸੀਮਿਤ ਹੋਣ ਦੇ ਨਾਲ ਸਿਰਫ ਪੁੰਨ ਖੱਟਣ ਲਈ ਕੰਮ ਕਰਣ ਵਾਲੀ ਪਾਰਟੀ
ਹੋ ਗਈ ਹੈ।
ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ!
ਪੰਜਾਬ ਕੈਬਨਿਟ ਦਾ
ਮੁਲਾਜ਼ਮਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਨੇ ਸੋਮਵਾਰ ਨੂੰ ਨਵੀਂ ਪੈਨਸ਼ਨ ਸਕੀਮ ਵਿੱਚ ਆਪਣਾ
ਹਿੱਸਾ ਵਧਾਉਣ ਦਾ ਫੈਸਲਾ ਕੀਤਾ ਹੈ। ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਮੁੱਖ ਤੌਰ ‘ਤੇ ਇਸ ਦੀ ਮੰਗ ਕਰ ਰਹੀਆਂ ਸੀ। ਭਾਰਤ ਸਰਕਾਰ ਦੇ ਫੈਸਲੇ ਅਨੁਸਾਰ ਇਹ 1 ਅਪ੍ਰੈਲ,
2019 ਤੋਂ ਪ੍ਰਭਾਵੀ ਹੋਏਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਪੰਜਾਬ
ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵੀਂ ਪੈਨਸ਼ਨ ਸਕੀਮ ਤਹਿਤ ਮੁਲਾਜ਼ਮਾਂ ਲਈ ਸੂਬੇ ਦੇ ਮਾਸਿਕ
ਮੈਚਿੰਗ ਯੋਗਦਾਨ ਨੂੰ ਮੁੱਢਲੀ ਤਨਖਾਹ + ਮਹਿੰਗਾਈ ਭੱਤੇ (ਡੀਏ) ਦੇ 10 ਫੀਸਦੀ ਤੋਂ ਵਧਾ ਕੇ 14
ਫੀਸਦੀ ਕਰਨ ਦਾ ਫੈਸਲਾ ਕੀਤਾ
ਹੈ। ਇਹ 31 ਜਨਵਰੀ,
2019 ਨੂੰ ਵਿੱਤ ਮੰਤਰਾਲੇ, ਵਿੱਤ ਸੇਵਾਵਾਂ ਵਿਭਾਗ,
ਭਾਰਤ ਸਰਕਾਰ ਦੁਆਰਾ ਜਾਰੀ
ਨੋਟੀਫਿਕੇਸ਼ਨ ਦੇ ਅਨੁਕੂਲ ਹੈ।
ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ
ਸਰਕਾਰ ਨੇ ਪਹਿਲੀ ਜਨਵਰੀ 2004
ਨੂੰ ਜਾਂ ਇਸ ਤੋਂ ਬਾਅਦ ਭਰਤੀ
ਕੀਤੇ ਗਏ ਤੇ ਨਵੀਂ ਪੈਨਸ਼ਨ ਸਕੀਮ ਅਧੀਨ ਆਉਣ ਵਾਲੇ ਸੂਬਾ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ
ਡੈਥ-ਕਮ-ਰਿਟਾਇਰਮੈਂਟ ਗ੍ਰੈਚੂਟੀ ਦਾ ਲਾਭ ਦੇਣ ਲਈ ਵੀ ਸਹਿਮਤੀ ਜਤਾਈ ਹੈ।
ਸੂਬਾ ਸਰਕਾਰ ਦੇ ਮੁਲਾਜ਼ਮਾਂ ਦੀ ਕੁੱਲ ਗਿਣਤੀ 3,53,074 ਹੈ,
ਜਿਨ੍ਹਾਂ ਵਿਚੋਂ 1,52,646 ਨਵੀਂ ਪੈਨਸ਼ਨ ਸਕੀਮ (ਐਨਪੀਐਸ) ਅਧੀਨ ਆਉਂਦੇ ਹਨ।
ਵਿੱਤੀ ਸਾਲ 2018-19 ਦੌਰਾਨ ਐਨਪੀਐਸ ਅਧੀਨ ਆਉਂਦੇ ਮੁਲਾਜ਼ਮਾਂ ਲਈ ਸੂਬਾ
ਦੁਆਰਾ ਪਾਏ ਯੋਗਦਾਨ (ਮੁੱਢਲੀ ਤਨਖਾਹ + ਡੀਏ ਦਾ 10
ਫੀਸਦੀ) ਦੇ ਕਾਰਨ ਸਾਲਾਨਾ
ਖਰਚਾ 585 ਕਰੋੜ ਰੁਪਏ ਸੀ ਜਦਕਿ ਵਿੱਤੀ ਸਾਲ 2019-20 ਦੌਰਾਨ ਇਸ ਦੇ 645 ਕਰੋੜ
ਰੁਪਏ ਹੋਣ ਦੀ ਉਮੀਦ ਹੈ।
ਧਰਮੀ
ਫੌਜੀਆਂ ਨੂੰ ਪੇਂਸ਼ਨ ਦੋ, ਨਹੀਂ ਤਾਂ ਬਾਦਲ ਦੀ ਪੇਂਸ਼ਨ ਵੀ ਬੰਦ ਕਰੋ
ਸਿੱਖ
ਫੌਜੀਆਂ ਨੂੰ ਬੈਰਕ ਛੱਡਣ ਲਈ ਬਾਦਲ ਨੇ ਉਕਸਾਇਆ ਸੀ
ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਜੂਨ 1984
ਵਿੱਚ ਹੋਏ ਆਪ੍ਰੇਸ਼ਨ ਬਲੂ
ਸਟਾਰ ਦੇ ਗੁੱਸੇ ਵਿੱਚ ਫੌਜ ਦੀਆਂ ਬੈਰਕਾਂ ਨੂੰ ਛੱਡ ਕੇ ਘਰ ਵਾਪਸ ਆਏ ਸਿੱਖ ਧਰਮੀ ਫੌਜੀਆਂ ਨੂੰ
ਸਾਬਕਾ ਫੌਜੀ ਦੇ ਤੌਰ ਉੱਤੇ ਸਰਕਾਰ ਮਾਨਤਾ ਦੇਵੇ। ਇਹ ਮੰਗ 1984 ਸਿੱਖ
ਕਤਲੇਆਮ ਲਈ ਲੜਾਈ ਲੜ ਰਹੀ 'ਜਸਟਿਸ ਫਾਰ ਵਿਕਟਿਮਸ' ਜਥੇਬੰਦੀ ਦੀ ਚੇਅਰਪਰਸਨ ਨਿਰਪ੍ਰੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨੂੰ ਲਿਖੇ ਪੱਤਰ ਵਿੱਚ ਚੁੱਕੀ ਹੈ। ਨਾਲ ਹੀ ਨਿਰਪ੍ਰੀਤ ਨੇ ਮੋਦੀ ਨੂੰ ਸੁਝਾਉ ਦਿੱਤਾ ਹੈ ਕਿ ਜੇਕਰ
ਉਕਤ ਧਰਮੀ ਫੌਜੀਆਂ ਨੂੰ ਸਰਕਾਰ ਉਨ੍ਹਾਂ ਦਾ ਹੱਕ ਨਹੀਂ ਦੇ
ਸਕਦੀ ਤਾਂ ਫਿਰ ਇਸ ਕਾਰਜ ਨੂੰ ਕਰਨ ਲਈ ਇਨ੍ਹਾਂ ਨੂੰ ਉਕਸਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ
ਸਰਕਾਰੀ ਖਜਾਨੇ ਤੋਂ ਮਿਲਣ ਵਾਲੀ ਪੇਂਸ਼ਨ ਆਦਿਕ ਸਹੂਲਤਾਂ ਨੂੰ ਵੀ ਸਰਕਾਰ ਬੰਦ ਕਰ ਦੇਵੇ। ਕੇਂਦਰੀ
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਖਿਆ ਮੰਤਰੀ
ਰਾਜਨਾਥ ਸਿੰਘ ਨੂੰ ਭੇਜੇ ਇਸ
ਪੱਤਰ ਦੇ ਉਤਾਰੇ ਵਿੱਚ ਨਿਰਪ੍ਰੀਤ ਨੇ ਦਾਅਵਾ ਕੀਤਾ ਕਿ ਬੈਰਕਾਂ ਨੂੰ ਛੱਡਣ ਦੇ ਬਾਅਦ ਇਹਨਾਂ
ਫੌਜੀਆਂ ਵਿੱਚੋਂ ਕਈ ਫੌਜੀ ਸਰਕਾਰੀ ਤੰਤਰ ਨਾਲ ਟਕਰਾਅ ਦੇ ਬਾਅਦ ਮਾਰੇ ਗਏ, ਕੁੱਝ ਜਖ਼ਮੀ ਹੋਏ ਅਤੇ ਕੁੱਝ ਜੇਲਾਂ ਵਿੱਚ ਵੀ ਬੰਦ ਰਹੇ ਸਨ। ਇਹ ਸਭ ਬਾਦਲ ਵਲੋਂ ਉਸ ਸਮੇਂ ਬੀਬੀਸੀ ਨੂੰ ਦਿੱਤੇ
ਇੰਟਰਵਿਊ ਦੇ ਬਾਅਦ ਹੋਇਆ ਸੀ। ਕਿਉਂਕਿ ਬਾਦਲ ਨੇ ਕਿਹਾ ਸੀ ਕਿ ਸਿੱਖਾਂ ਦਾ ਭਾਰਤ ਸਰਕਾਰ ਨਾਲ ਕੋਈ
ਸੰਬੰਧ ਨਹੀਂ ਹੈ। ਇਹ ਸਿੱਖ ਵਿਰੋਧੀ ਸਰਕਾਰ ਹੈ, ਸਾਨੂੰ ਫੌਜ ਦੀਆਂ ਬੈਰਕਾਂ ਵਿੱਚ ਰਹਿਕੇ ਇਹਨਾਂ ਦੀ ਸੁਰੱਖਿਆ ਨਹੀਂ
ਕਰਨੀ ਚਾਹੀਦੀ।
ਨਿਰਪ੍ਰੀਤ ਨੇ ਦੱਸਿਆ ਕਿ ਬਾਦਲ
ਦੇ ਭਾਵਨਾਤਮਿਕ ਉਕਸਾਵੇ ਦੇ ਬਾਅਦ ਕਈ ਸਿੱਖ ਫੌਜੀ ਬੈਰਕ ਛੱਡ ਕੇ ਘਰ ਆ ਗਏ ਸਨ। ਜਿਨ੍ਹਾਂ ਨੂੰ
ਤੱਦ ਸਰਕਾਰ ਨੇ ਭਗੌੜਾ ਘੋਸ਼ਿਤ ਕਰ ਦਿੱਤਾ ਸੀ।
ਜਿਸ ਵਜ੍ਹਾ ਨਾਲ ਉਕਤ ਫੌਜੀ
ਉਦੋਂ ਤੋਂ ਆਪਣੇ ਨੌਕਰੀ ਸਨਮਾਨ,
ਫਾਇਦੇ, ਸਹੂਲਤਾਂ ਅਤੇ ਪੇਂਸ਼ਨ ਤੋਂ ਵਾਂਝੇ ਹਨ। ਪਰ ਇਹਨਾਂ ਫੌਜੀਆਂ ਨੂੰ
ਉਕਸਾਉਣ ਵਾਲੇ ਬਾਦਲ ਹੁਣ ਵੀ ਸਰਕਾਰ ਤੋਂ ਸਾਬਕਾ ਮੁੱਖ ਮੰਤਰੀ ਅਤੇ ਵਿਧਾਇਕ ਦੇ ਤੌਰ ਉੱਤੇ ਸਾਰੀ
ਸਹੂਲਤਾਂ ਦਾ ਆਨੰਦ ਪ੍ਰਾਪਤ ਕਰ ਰਹੇ ਹਨ। ਜਦੋਂ ਕਿ ਫੌਜੀਆਂ ਦੀ ਸਰਕਾਰੀ ਸਹੂਲਤਾਂ ਨੂੰ ਖੂਹਾਆਉਣ
ਦੇ ਮੁੱਖ ਦੋਸ਼ੀ ਬਾਦਲ ਸਨ। ਨਿਰਪ੍ਰੀਤ ਨੇ ਕਿਹਾ ਕਿ ਸੰਵਿਧਾਨ ਦੀ ਕਾਪੀ ਨੂੰ ਜਲਾਉਣ ਦੇ ਦੋਸ਼ੀ ਬਾਦਲ
ਨੇ ਹਮੇਸ਼ਾ ਦੂਸਰੇੇ ਦੇ ਬੱਚੀਆਂ ਨੂੰ ਉਕਸਾਉਣ ਦੇ ਬਾਅਦ ਆਪਣਾ ਫਾਇਦਾ ਕਦੇ ਨਹੀਂ ਛੱਡਿਆ। ਜਿੱਥੇ
ਧਰਮੀ ਫੌਜੀਆਂ ਨੂੰ ਫੌਜੀ ਸਨਮਾਨਾਂ ਵਲੋਂ ਤੋਂ ਵਾਂਝੇ ਕੀਤਾ, ਉਥੇ
ਹੀ ਸੰਵਿਧਾਨ ਉੱਤੇ ਸ਼ਰਧਾ ਨਹੀਂ ਹੋਣ ਦਾ ਡਰਾਮਾ ਕਰਨ ਦੇ ਬਾਵਜੂਦ ਉਹੀ ਸੰਵਿਧਾਨ ਦੀ ਸਹੁੰ ਖਾਕੇ
ਪੰਜ ਵਾਰ ਮੁੱਖ ਮੰਤਰੀ
ਦੇ ਅਹੁਦੇ ਦੀ ਸਹੁੰ ਲਈ।
ਨਿਵੇਸ਼ਕ ਕਰਨਗੇ ਕੈਪਟਨ
ਸਰਕਾਰ 'ਤੇ ਭਰੋਸਾ?
ਪ੍ਰੋਗ੍ਰੈਸਿਵ ਸਮਿਟ ਸ਼ੁਰੂ
ਪ੍ਰੋਗ੍ਰੈਸਿਵ
ਪੰਜਾਬ ਇਨਵੈਸਟਰ ਸਮਿਟ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੂੰ ਸੂਬੇ ਦੀ ਆਰਥਿਕਤਾ ਤੇ ਘਰ-ਘਰ
ਰੁਜ਼ਗਾਰ ਮੁਹਿੰਮ ਲਈ ਸਮਿਟ ਤੋਂ ਵੱਡੀ ਆਸ ਹੈ। ਇਹ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਮੁਹਾਲੀ
ਦੇ ਆਈਐਸਬੀ ਵਿੱਚ ਕਰਵਾਈ ਜਾ ਰਹੀ ਹੈ। ਸਵਾਲ ਇਹ ਹੈ ਕਿ ਕੀ ਨਿਵੇਸ਼ਕ ਕੈਪਟਨ ਸਰਕਾਰ 'ਤੇ ਭਰੋਸਾ ਕਰਨਗੇ ਜਾਂ ਨਹੀਂ।
ਸਰਕਾਰ ਦਾ ਦਾਅਵਾ ਹੈ ਕਿ ਸਮਿਟ ਵਿੱਚ ਅੰਤਰਰਾਸ਼ਟਰੀ ਕੰਪਨੀਆਂ ਵੀ ਸ਼ਮੂਲੀਅਤ ਕਰਨਗੀਆਂ। ਉਂਝ ਐਗਜ਼ੀਬੀਸ਼ਨ ਹਾਲ ਵਿੱਚ ਸਾਰੀਆਂ ਕੰਪਨੀਆਂ ਪੁਰਾਣੀਆਂ ਨਜ਼ਰ ਆਈਆਂ ਹਨ। ਇਨ੍ਹਾਂ ਵਿੱਚ ਇੱਕ ਸਟਾਲ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਦਾ ਵੀ ਲਾਇਆ ਗਿਆ ਹੈ। ਘਰ-ਘਰ ਰੁਜ਼ਗਾਰ ਦਾ ਵਾਅਦਾ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤਾ ਗਿਆ ਸੀ ਪਰ ਇਸ ਨੂੰ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਣਾਇਆ ਗਿਆ।
ਪੰਜਾਬ ਸਰਕਾਰ ਨਿਵੇਸ਼ ਜ਼ਰੀਏ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਆਸ ਰੱਖਦੀ ਹੈ। ਦੂਸਰਾ ਪੰਜਾਬ ਵਿੱਚ ਰੁਜਗਾਰ ਪੈਦਾ ਕਰਨ ਦੇ ਨਜ਼ਰੀਏ ਨਾਲ ਵੀ ਇਹ ਸਮਾਗਮ ਕਰਵਾਇਆ ਗਿਆ ਹੈ। ਇਸ ਕਿਸਮ ਦਾ ਸਮਿਟ ਅਕਾਲੀ ਸਰਕਾਰ ਵੇਲੇ ਵੀ ਕਰਵਾਈ ਜਾਂਦੀ ਸੀ।

ਸਰਕਾਰ ਤੋਂ ਮੰਗਾਂ ਮਨਵਾਉਣ ਲਈ
ਕਿਸਾਨਾਂ ਨੇ ਰੇਲ ਟਰੈਕਾਂ
ਉਤੇ ਲਾਏ ਡੇਰੇ
ਕਿਸਾਨ
ਯੂਨੀਅਨ ਦੇ ਸੱਦੇ ਉਤੇ ਸਰਕਾਰ ਦੀ ਵਾਅਦਾ ਖਿਲਾਫ ਅਕੇ ਕਿਸਾਨਾਂ ਗੀਆਂ ਮੁਸ਼ਕਿਲਾਂ ਨੂੰ ਲੈ ਕੇ
ਪੰਜਾਬ ਭਰ ਵਿਚ ਰੇਲ ਟਰੈਕ ਜਾਮ ਕੀਤੇ ਗਏ। ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਦਰਜ
ਮੁਕੱਦਮਿਆਂ ਨੂੰ ਰੱਦ ਕਰਵਾਉਣ, ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਤੇ ਪਰਾਲੀ ਨਾ
ਸਾੜਨ ਵਾਲਿਆਂ ਨੂੰ ਤੁਰਤ ਮੁਆਵਜਾ ਰਾਸ਼ੀ ਜਾਰੀ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੂਬੇ ਭਰ ਵਿਚ
ਧਰਨੇ ਦਿੱਤੇ ਗਏ।
ਕਿਸਾਨਾਂ ਨੇ ਜਲੰਧਰ-ਅੰਮ੍ਰਿਤਸਰ ਰੇਲ ਟਰੈਕ 'ਤੇ ਬਿਆਸ ਕੋਲ ਧਰਨਾ ਲਾਇਆ। ਇਸ ਤੋਂ ਇਲਾਵਾ ਮਾਲਵਾ ਵਿੱਚ ਕਿਸਾਨਾਂ ਨੇ ਰੇਲਾਂ ਰੋਕੀਆਂ। ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਰੇਲ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਪੁਲਿਸ ਦੇ ਨਾਲ-ਨਾਲ ਰੇਲਵੇ ਪੁਲਿਸ ਵੀ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਤਾਇਨਾਤ ਹੈ। ਪ੍ਰਦਰਸ਼ਨਕਾਰੀਆਂ ਨੇ 20 ਮੇਲਾਂ ਤੇ 12 ਯਾਤਰੀ ਰੇਲਗੱਡੀਆਂ ਨੂੰ ਰੋਕ ਦਿੱਤਾ। ਇਨ੍ਹਾਂ ਟ੍ਰੇਨਾਂ ਨੂੰ ਬਿਆਸ-ਜਲੰਧਰ, ਫਿਰੋਜ਼ਪੁਰ-ਲੁਧਿਆਣਾ ਤੇ ਫਿਰੋਜ਼ਪੁਰ-ਫਾਜ਼ਿਲਕਾ ਵਿਚਕਾਰ ਰੋਕਿਆ ਗਿਆ ਹੈ। ਫਿਰੋਜ਼ਪੁਰ 'ਚ ਕਿਸਾਨ ਮੱਲਾਂਵਾਲਾ-ਮੱਖੂ ਰੇਲ ਲਾਈਨ ਵਿਚਕਾਰ ਗੇਟ ਨੰਬਰ ਬੀ-99 'ਤੇ ਧਰਨੇ 'ਤੇ ਬੈਠੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਫ਼ਸਲਾਂ ਦਾ ਪੂਰਾ ਪੈਸਾ ਨਹੀਂ ਦਿੱਤਾ ਜਾ ਰਿਹਾ ਹੈ। ਗੰਨੇ ਦੀ ਫ਼ਸਲ ਦਾ ਭੁਗਤਾਨ ਵੀ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਹੈ। ਪਰਾਲੀ ਸਾੜਨ ਦੇ ਦੋਸ਼ 'ਚ ਕਿਸਾਨਾਂ 'ਤੇ ਦਰਜ ਮਾਮਲਿਆਂ ਨੂੰ ਵਾਪਸ ਲੈਣ ਦੀ ਵੀ ਮੰਗ ਕਰ ਰਹੇ ਹਨ।

ਸਿਰਸਾ ਨੇ ਔਰੰਗਜ਼ੇਬ ਲੇਨ ਬੋਰਡ 'ਤੇ ਮਲੀ ਕਾਲਖ,
ਸਰਕਾਰ
ਅੱਗੇ ਰੱਖੀ ਇਹ ਮੰਗ...
ਮਨਜਿੰਦਰ
ਸਿੰਘ ਸਿਰਸਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਜੀ ਦੇ
ਸ਼ਹੀਦੀ ਦਿਵਸ ਦੇ ਮੌਕੇ ਦਿੱਲੀ ਦੇ ਔਰੰਗਜੇਬ ਦੇ ਸਾਈਨ ਬੋਰਡ ‘ਤੇ ਕਾਲਖ਼ ਮਲ ਦਿੱਤੀ।
ਦਰਅਸਲ, ਔਰੰਗਜ਼ੇਬ ਦੇ ਨਾਂ 'ਤੇ ਦਿੱਲੀ 'ਚ ਇਕ ਸੜਕ ਹੈ, ਜਿਸ
ਦੇ ਬੋਰਡ 'ਤੇ ਬਕਾਇਦਾ ਨਾਂ ਵੀ ਲਿਖਿਆ ਗਿਆ ਹੈ। ਇਸ ਨੂੰ ਲੈ ਕੇ ਸਿਰਸਾ ਅਤੇ ਹੋਰ ਸਹਿਯੋਗੀਆਂ ਵੱਲੋਂ
ਔਰੰਗਜ਼ੇਬ ਲੇਨ ਬੋਰਡ 'ਤੇ ਕਾਲਖ ਮਲ ਦਿੱਤੀ ਗਈ। ਸਿਰਸਾ ਨੇ ਸਰਕਾਰ ਤੋਂ
ਔਰਗਜ਼ੇਬ ਦਾ ਨਾਂ ਹਟਾਉਣ ਦੀ ਮੰਗ ਕੀਤੀ ਹੈ।
ਸਿਰਸਾ ਨੇ ਮੰਗ ਕੀਤੀ ਕਿ ਔਰੰਗਜ਼ੇਬ ਦਾ ਨਾਂ ਕਿਤਾਬਾਂ 'ਚੋਂ ਵੀ ਹਟਾਇਆ ਜਾਵੇ। ਸਿਰਸਾ ਨੇ ਆਪਣੇ ਹੱਥ 'ਚ ਤਖਤੀ ਵੀ ਫੜੀ ਹੋਈ ਸੀ, ਜਿਸ 'ਤੇ ਲਿਖਿਆ- ''ਔਰੰਗਜ਼ੇਬ ਹਿੰਦੂਆਂ ਦਾ ਜ਼ਬਰਨ ਧਰਮ ਪਰਿਵਰਤਨ ਕਰਦਾ ਸੀ, ਉਹ ਲੱਖਾਂ ਹਿੰਦੂਆਂ ਦਾ ਕਾਤਲ ਹੈ।'' ਉਨ੍ਹਾਂ ਕਿਹਾ ਕਿ ਜਿਸ ਬੇਰਹਿਮ ਸ਼ਾਸਕ ਨੇ ਭਾਰਤ ਦੇ ਲੱਖਾਂ ਹਿੰਦੂਆਂ 'ਤੇ ਅੱਤਿਆਚਾਰ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ, ਉਸ ਔਰੰਗਜ਼ੇਬ ਦੇ ਨਾਂ 'ਤੇ ਮੇਰੇ ਦੇਸ਼ ਵਿਚ ਅੱਜ ਵੀ ਸੜਕ ਹੈ। ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ 'ਤੇ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਸ ਸੜਕ ਦਾ ਨਾਂ ਬਦਲਣ ਦੀ ਬੇਨਤੀ ਕਰਦਾ ਹਾਂ।

ਰਾਜੋਆਣਾ ਦੀ ਫਾਂਸੀ ਮਾਫੀ ਨਹੀਂ:
ਸਿੱਖਾਂ ਨੂੰ ਫੇਰ ਕਰਵਾਇਆ
ਬੇਗਾਨਗੀ ਦਾ ਅਹਿਸਾਸ
ਕੇਂਦਰ ਸਰਕਾਰ ਵਿਚ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ
ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਮੰਦਭਾਗਾ ਫ਼ੈਸਲਾ ਕਿਹਾ ਹੈ ਤਾਂ ਕਾਂਗਰਸ ਆਗੂ ਰਵਨੀਤ ਸਿੰਘ
ਬਿੱਟੂ ਨੇ ਕੇਂਦਰ ਸਰਕਾਰ ਦੇ ਫੈ਼ਸਲੇ ਦਾ ਸਵਾਗਤ ਕੀਤਾ ਹੈ।
ਬਲਵੰਤ ਸਿੰਘ ਰਾਜੋਆਣਾ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਬਿਆਨ ਨੇ ਸਿੱਖਾਂ ਨੂੰ ਡਾਹਢੀ ਪੀੜ
ਪਹੁੰਚਾਈ।
ਉਨ੍ਹਾਂ ਨੇ ਕਿਹਾ,
"ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ।
ਲੋਕਾਂ ਅੰਦਰ ਇਹ ਭਾਵਨਾ ਆ ਰਹੀ ਹੈ ਕਿ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਹੈ ਅਤੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਅਪਣਾਈ ਦਇਆ ਦੀ ਭਾਵਨਾ ਨੂੰ ਅਮਲ
ਵਿਚ ਨਹੀਂ ਲਿਆਂਦਾ ਗਿਆ ਹੈ।"
ਜੀਓ ਨੇ ਏਅਰਟਲ ਤੇ ਵੋਡਾਫੋਨ ਨੂੰ ਪਾਈਆਂ ਭਾਜੜਾਂ
ਉਪਭੋਗਤਾਵਾਂ ਨੂੰ 300 ਫੀਸਦੀ ਜ਼ਿਆਦਾ ਸੁਵਿਧਾਵਾਂ ਵੀ ਮਿਲਣਗੀਆਂ
3 ਦਸਬੰਰ ਤੋਂ ਵੱਧੀਆਂ ਕੀਮਤਾਂ ਲਾਗੂ ਹੋ ਜਾਣਗੀਆਂ ਅਤੇ
ਇਹ ਵਾਧਾ 40 ਫੀਸਦ ਤੋਂ ਵੀ ਵੱਧ ਹੈ।
ਵੋਡਾਫੋਨ-ਆਈਡੀਆ ਅਤੇ
ਏਅਰਟੈਲ ਕੰਪਨੀਆਂ ਨੇ ਐਤਵਾਰ ਨੂੰ ਇਸ ਦਾ ਐਲਾਨ ਕਰ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ
ਮੁਤਾਬਕ, ਰਿਲਾਇੰਸ ਜੀਉ 6 ਦਸਬੰਰ ਤੋਂ 'ਆਲ ਇਨ ਵਨ ਪਲਾਨ' ਤਹਿਤ ਕੀਮਤਾਂ 'ਚ ਕਰੀਬ 40 ਫੀਸਦੀ
ਦਾ ਵਾਧਾ ਕਰਨ ਜਾ ਰਹੀ ਹੈ।
ਰਿਲਾਇੰਸ ਜੀਉ ਨੇ ਆਪਣੇ
ਬਿਆਨ 'ਚ ਕਿਹਾ ਹੈ, "ਭਾਵੇਂ ਕੀਮਤਾਂ 'ਚ ਕਰੀਬ 40 ਫੀਸਦੀ
ਦਾ ਵਾਧਾ ਹੋਵੇਗਾ, ਪਰ ਉਪਭੋਗਤਾਵਾਂ ਨੂੰ 300 ਫੀਸਦੀ ਜ਼ਿਆਦਾ ਸੁਵਿਧਾਵਾਂ ਵੀ ਮਿਲਣਗੀਆਂ।"
ਰਾਜੋਆਣਾ ਦੀ ਸਜ਼ਾ ਮੁਆਫ਼ ਨਾ
ਹੋਣ ‘ਤੇ ਬਿੱਟੂ ਬਾਗੋਬਾਗ,
ਅਮਿਤ ਸ਼ਾਹ ਦੀਆਂ ਤਾਰੀਫਾਂ
ਦੇ ਬੰਨ੍ਹੇ ਪੁਲ
ਕਾਂਗਰਸ
ਲੀਡਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਇੱਕ ਸਾਜ਼ਿਸ਼ ਤਹਿਤ
ਕੀਤੀ ਜਾ ਰਹੀ ਸੀ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਰਾਜੋਆਣਾ ਦੀ
ਸਜ਼ਾ ਮੁਆਫ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਵਿਧਾਨ ਉੱਤੇ ਖ਼ਤਰਾ ਮੰਡਰਾ ਰਿਹਾ ਸੀ। ਨਾ
ਰਾਜੋਆਣਾ ਨੂੰ ਮੁਆਫ਼ ਕੀਤਾ ਗਿਆ ਹੈ ਤੇ ਨਾ ਹੀ ਅੱਗੇ ਕੀਤਾ ਜਾਏਗਾ। ਅਮਿਤ ਸ਼ਾਹ ਦੀ ਤਾਰੀਫ ਕਰਦਿਆਂ
ਬਿੱਟੂ ਨੇ ਕਿਹਾ ਕਿ ਅੱਜ ਸਰਕਾਰ ਨੇ ਮੋਹਰ ਲਾ ਦਿੱਤੀ ਹੈ ਕਿ ਸਰਕਾਰ ਦੇਸ਼ ਦੇ ਸੰਵਿਧਾਨ ਨਾਲ ਹੈ
ਤੇ ਆਮ ਲੋਕਾਂ ਨਾਲ ਵੀ ਖਿਲਵਾੜ ਨਹੀਂ ਕਰੇਗੀ।
ਬਿੱਟੂ
ਨੇ ਕਿਹਾ ਕਿ ਅਮਿਤ ਸ਼ਾਹ ਦੀਆਂ ਤਾਰੀਫਾਂ ਦੇ ਪੁਲ਼ ਬੰਨ੍ਹਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ
ਕਿਹਾ ਕਿ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ
ਵਿੱਚ ਸਾਰੀਆਂ ਪਾਰਟੀਆਂ ਨੇ ਅੱਤਵਾਦ ਖਿਲਾਫ ਲੜਾਈ ਲੜੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ
ਨੂੰ ਸਿਆਸਤ ਨਾ ਕਰਨ ਦੀ ਹਦਾਇਤ ਦਿੱਤੀ। ਨਾਲ ਹੀ ਕਿਹਾ ਕਿ ਅਕਾਲੀ ਦਲ ਦੀ ਫੰਡਿੰਗ ਦੀ ਮਜਬੂਰੀ ਹੋ
ਸਕਦੀ ਹੈ।
ਇਸ
ਤੋਂ ਇਲਾਵਾ ਬਿੱਟੂ ਨੇ ਕਿਹਾ ਕਿ ਹੁਣ ਉਹ ਸੰਸਦ ਵਿੱਚ ਭੁੱਲਰ ਦੀ ਸਜ਼ਾ ਮੁਆਫ਼ੀ ਦਾ ਵੀ ਮੁੱਦਾ
ਚੁੱਕਣਗੇ। ਭੁੱਲਰ ਦੀ ਵੀ ਸਜ਼ਾ ਮੁਆਫ ਨਹੀਂ ਹੋਣੀ ਚਾਹੀਦੀ।
ਸੀਤਾਰਮਨ ਨਾਲ ਮੁਲਾਕਾਤ
ਮਗਰੋਂ ਮਨਪ੍ਰੀਤ ਬਾਦਲ ਖੁਸ਼,
ਪੰਜਾਬ ਖਜ਼ਾਨਾ ਭਰਨ ਦੀ
ਉਮੀਦ
ਪੰਜਾਬ
ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲਣ ਮਗਰੋਂ
ਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸੀਤਾਰਮਨ ਨੇ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਇਸ ਲਈ
ਛੇਤੀ ਹੀ ਪੰਜਾਬ ਦੀ ਬਕਾਇਆ ਰਾਸ਼ੀ ਜਾਰੀ ਹੋ ਜਾਏਗੀ।
ਉਨ੍ਹਾਂ ਕਿਹਾ ਕਿ ਪੰਜਾਬ ਦਾ 2100 ਕਰੋੜ ਰੁਪਿਆ ਕੇਂਦਰ ਵੱਲ ਬਕਾਇਆ ਪਿਆ ਹੈ। ਇਹ ਰਾਸ਼ੀ ਜਾਰੀ ਨਾ ਹੋਣ ਕਰਕੇ ਵਿਕਾਸ ਕਾਰਜ ਰੁਕੇ ਪਏ ਹਨ। ਪੰਜਾਬ ਸਰਕਾਰ ਵੱਲੋਂ ਅੱਜ ਕੇਂਦਰ ਸਰਕਾਰ ਨੂੰ ਬਕਾਇਆ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇਸ ਬਾਰੇ ਸੀਤਾਰਮਨ ਨੇ ਭਰੋਸਾ ਦਿੱਤਾ ਹੈ ਕਿ ਫੰਡ ਜਾਰੀ ਕਰ ਦਿੱਤੇ ਜਾਣਗੇ। ਸੀਤਾਰਮਨ ਨਾਲ ਮੁਲਾਕਾਤ ਕਰਨ ਲਈ ਮਨਪ੍ਰੀਤ ਬਾਦਲ ਤੋਂ ਇਲਾਵਾ ਹੋਰ ਰਾਜਾਂ ਦੇ ਵਿੱਤ ਮੰਤਰੀ ਵੀ ਪਹੁੰਚੇ ਸੀ।
ਦੱਸ ਦਈਏ ਕਿ ਪੰਜਾਬ ਸਰਕਾਰ ਇਸ ਵੇਲੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸਾ ਨਹੀਂ ਬਚਿਆ। ਮੁਲਾਜ਼ਮਾਂ ਦੇ ਗੁੱਸੇ ਨੂੰ ਵੇਖਦਿਆਂ ਸਰਕਾਰ ਪੈਸੇ ਦਾ ਜੁਗਾੜ ਕਰਨ ਲੱਗੀ ਹੈ। ਇਸ ਮੁੱਦੇ ਨੂੰ ਲੈ ਕੇ ਮਨਪ੍ਰੀਤ ਬਾਦਲ ਨੇ ਲੰਘੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਮੀ ਮੀਟਿੰਗ ਕੀਤੀ ਸੀ।

ਬਲਾਤਕਾਰ ਰੋਕਣ ਲਈ
ਹਰਸਿਮਰਤ ਬਾਦਲ ਨੇ ਦਿੱਤੀ
ਇਹ ਸਲਾਹ
ਦੇਸ਼
ਵਿੱਚ ਬਲਾਤਕਾਰ ਖਿਲਾਫ ਲੋਕਾਂ ਦਾ ਗੁੱਸਾ ਲਗਾਤਾਰ ਭੜਕਦਾ ਜਾ ਰਿਹਾ ਹੈ। ਦਿੱਲੀ ਮਹਿਲਾ ਕਮਿਸ਼ਨ
ਦੀ ਚੇਅਰਮੈਨ ਸਵਾਤੀ ਮਾਲੀਵਾਲ ਦਿੱਲੀ ਵਿੱਚ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਮੰਗ ਕਰਦਿਆਂ
ਭੁੱਖ ਹੜਤਾਲ ’ਤੇ ਬੈਠ ਗਈ ਹੈ। ਇਸ ਦੇ ਨਾਲ ਹੀ ਸੰਸਦ ਵਿੱਚ ਵੀ ਹਰ
ਕੋਈ ਹੈਦਰਾਬਾਦ ਤੇ ਉਸ ਵਰਗੀਆਂ ਹੋਈਆਂ ਸਾਰੀਆਂ ਵਾਰਦਾਤਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ
ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਵੀ ਇਸ ਕੇਸ ‘ਤੇ ਇਹੀ ਪ੍ਰਤੀਕਿਰਿਆ ਦਿੱਤੀ ਹੈ।
ਹਰਸਿਮਰਤ
ਕੌਰ ਬਾਦਲ ਨੇ ਏਬੀਪੀ ਨਿਊਜ਼ ਨੂੰ ਦੱਸਿਆ,
‘ਅਸੀਂ ਮਹਿਲਾਵਾਂ ਤੇ ਆਪਣੀਆਂ
ਧੀਆਂ ਦੀ ਸੁਰੱਖਿਆ ਵਿੱਚ ਅਸਫਲ ਹੋ ਰਹੇ ਹਾਂ। ਮੈਂ ਆਪਣੇ ਕਾਲਜ ਦੇ ਦਿਨ ਯਾਦ ਕਰਦੀ ਹਾਂ। ਅੱਜ
ਬੱਸਾਂ ਵਿੱਚ ਧੀਆਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਅਸੀਂ ਅਸਫਲ ਸਾਬਤ ਹੋ ਰਹੇ ਹਾਂ। ਨਿਰਭਿਯਾ
ਵਰਗੀ ਘਟਨਾ ਤੇ ਕਾਨੂੰਨ ਵਿੱਚ ਤਬਦੀਲੀ ਹੋਣ ਤੋਂ ਬਾਅਦ ਵੀ ਸਥਿਤੀ ਵਿੱਚ ਸੁਧਾਰ ਨਹੀਂ ਹੋ ਰਿਹਾ।
ਆਊਟ ਆਫ ਬਾਕਸ ਹੱਲ ਸੋਚਣੇ ਹੋਣਗੇ।’
ਉਨ੍ਹਾਂ
ਨੇ ਕਿਹਾ, ‘ਬਲਾਤਕਾਰ ਪੀੜਤ ਦੀ ਜਿੰਨੀ ਉਮਰ ਹੈ, ਓਨੇ ਮਹੀਨਿਆਂ ਵਿੱਚ ਸਜ਼ਾ ਯਕੀਨੀ ਹੋਏ। ਜੇ ਪੀੜਤਾ ਦੋ ਮਹੀਨਿਆਂ ਦੀ
ਲੜਕੀ ਹੈ, ਤਾਂ ਦੋਸ਼ੀ ਨੂੰ ਦੋ ਮਹੀਨਿਆਂ ਵਿੱਚ ਸਜ਼ਾ ਦਿੱਤੀ
ਜਾਏ। ਇਸ ਦੇ ਲਈ ਜੇ ਜ਼ਰੂਰੀ ਹੋਏ ਤਾਂ ਅਦਾਲਤਾਂ ਵਾਧੂ ਸਮੇਂ ਵਿੱਚ ਕੰਮ ਕਰਨ।
ਸੰਵੇਦਨਸ਼ੀਲਤਾ
ਨਾਲ ਕੰਮ ਨਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਵੀ ਕਾਰਵਾਈ ਹੋਏ। ਬਲਾਤਕਾਰ ਦੇ ਮਾਮਲੇ ਵਿੱਚ
ਰਹਿਮ ਦੀ ਅਪੀਲ ਦਾ ਕੋਈ ਪ੍ਰਬੰਧ ਨਾ ਹੋਏ। ਅੱਜ ਸੰਸਦ ਮੈਂਬਰ ਵੀ ਮਹਿਸੂਸ ਕਰਦੇ ਹਨ ਕਿ ਕਾਨੂੰਨ
ਆਪਣਾ ਕੰਮ ਨਹੀਂ ਕਰ ਰਿਹਾ। ਅਜਿਹੀ ਸਥਿਤੀ ਵਿਚ ਲੋਕ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਲਈ ਮਜਬੂਰ
ਹੋਣਗੇ।’
ਅਕਾਲੀ ਦਲ ਤੇ ਕਾਂਗਰਸ
ਵਿਚਾਲੇ 'ਗੈਂਗਵਾਰ',
ਸੁਖਬੀਰ ਪੁੱਜੇ ਰਾਜਪਾਲ ਦੇ
ਦਰਬਾਰ,
ਰੰਧਾਵਾ ਦਾ ਮੰਗਿਆ ਅਸਤੀਫਾ
ਅਕਾਲੀ
ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਬੀਜੇਪੀ ਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਾਲ ਪੰਜਾਬ ਦੇ
ਗਵਰਨਰ ਵੀਪੀ ਬਦਨੌਰ ਨੂੰ ਮਿਲੇ। ਇਸ ਮੌਕੇ ਉਨ੍ਹਾਂ ਨੇ ਰਾਜਪਾਲ ਨੂੰ ਪੰਜਾਬ ਵਿੱਚ ਵਧ ਰਹੇ
ਗੈਂਗਸਟਰਾਂ ਦੇ ਖੌਫ ਤੇ ਪੰਜਾਬ ਦੇ ਲਾਅ ਐਂਡ ਆਰਡਰ ਸੰਬਧੀ ਯਾਦ ਪੱਤਰ ਸੌਂਪਿਆ। ਸੁਖਬੀਰ ਬਾਦਲ ਨੇ
ਗਵਰਨਰ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ
ਜੇਲ੍ਹਾਂ ‘ਚ ਬੰਦ ਗੈਂਗਸਟਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਗੈਂਗਸਟਰ ਹੀ ਪੰਜਾਬ ਨੂੰ ਚਲਾ ਰਹੇ ਹਨ।
ਬਾਦਲ
ਨੇ ਰਾਜਪਾਲ ਨੂੰ ਕਿਹਾ ਕਿ ਕਬੱਡੀ ਦੇ ਮੈਚ ਕਰਵਾ ਕੇ ਕਰੋੜਾਂ ਦੀ ਐਕਸਪੋਰਟੇਸ਼ਨ ਕੀਤੀ ਜਾ ਰਹੀ ਹੈ।
ਬੀਤੇ ਦਿਨ ਮਲੋਟ ਵਿੱਚ ਹੋਏ ਕਤਲ ਮਾਮਲੇ ‘ਚ ਲਾਂਰੇਸ ਬਿਸ਼ਨੋਈ ਨੇ ਜੇਲ੍ਹ ਵਿੱਚੋਂ ਹੀ
ਜ਼ਿੰਮੇਵਾਰੀ ਲਈ ਹੈ। ਇਹ ਸ਼ਰੇਆਮ ਦਹਿਸ਼ਤ ਫੈਲਾ ਰਹੇ ਹਨ। ਸੁਖਬੀਰ ਬਾਦਲ ਨੇ ਗੈਂਗਸਟਰਾਂ ਨੂੰ ਸ਼ਹਿ
ਦੇਣ ਦੀ ਗੱਲ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਅਸਤੀਫੇ ਦੀ ਵੀ ਮੰਗ
ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕੇ ਹਨ।
ਸੁਖਬੀਰ
ਬਾਦਲ ਬਟਾਲਾ ‘ਚ ਕਤਲ ਹੋਏ ਸਰਪੰਚ ਦੇ ਪਰਿਵਾਰ ਨੂੰ ਵੀ ਨਾਲ ਲੈ ਕੇ
ਆਏ, ਜਿੱਥੇ ਨਵਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਪੁਲਿਸ
ਉਨ੍ਹਾਂ ਦੇ ਪਿਤਾ ਦੇ ਕਾਤਲਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੂੰ ਅਜੇ ਵੀ ਧਮਕੀਆਂ ਮਿਲ
ਰਹੀਆਂ ਹਨ। ਜਦੋਂ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਐਸਐਸਪੀ ਨੂੰ ਦਿੱਤੀ ਤਾਂ ਉਨ੍ਹਾਂ ਨੇ ਧਮਕੀਆਂ
ਵਾਲੀ ਚੈਟ ਡਿਲੀਟ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੰਤਰੀ ਸੁਖਜਿੰਦਰ
ਰੰਧਾਵਾ ਅਜੇ ਤੱਕ ਉਨ੍ਹਾਂ ਦੇ ਘਰ ਅਫਸੋਸ ਕਰਨ ਨਹੀਂ ਪਹੁੰਚੇ।
ਇਸ
ਮੌਕੇ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਲਈ ਉਨ੍ਹਾਂ ਦੀ
ਪਾਰਟੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰੇਗੀ। ਬਲਵੰਤ ਸਿੰਘ ਰਾਜੋਆਣਾ 30 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਇੱਕ ਵਾਰ ਵੀ ਪੈਰੋਲ
ਨਹੀਂ ਮਿਲੀ ਜੋ ਸਰਾਸਰ ਨਾਇਨਸਾਫੀ ਹੈ।
ਕਰਤਾਰਪੁਰ ਲਾਂਘਾ ਬਾਜਵਾ ਦਾ ਭਾਰਤ ਨੂੰ ਦਿੱਤਾ ਜ਼ਖ਼ਮ,
ਕੈਪਟਨ
ਨੇ ਕਿਹਾ ਮੇਰਾ ਹੀ ਦਾਅਵਾ ਪੁਖ਼ਤਾ ਹੋਇਆ
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨੀ ਮੰਤਰੀ ਦੇ ਇਸ ਬਿਆਨ ਨੇ
ਮਾਮਲੇ ਉੱਤੇ ਉਨ੍ਹਾਂ ਦੇ ਦਾਅਵੇ ਨੂੰ ਹੀ ਪੁਖ਼ਤਾ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਮੰਤਰੀ ਨੇ ਕਰਤਾਰਪੁਰਪ ਲਾਂਘੇ ਨੂੰ
ਜਨਰਲ ਬਾਜਵਾ ਦੀ ਉਪਜ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਸੀ, "ਜਨਰਲ
ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਕੌਰੀਡੋਰ ਦਾ ਇੱਕ ਅਜਿਹਾ ਜਖ਼ਮ ਲਗਾਇਆ ਹੈ, ਜਿਸ
ਨੂੰ ਕੇਵਲ ਭਾਰਤ ਸਾਰੀ ਜ਼ਿੰਦਗੀ ਯਾਦ ਰੱਖੇਗਾ...ਉਨ੍ਹਾਂ ਨੇ ਇਸ ਨਾਲ ਸਿੱਖਾਂ ਦੇ ਮਨਾਂ 'ਚ
ਪਾਕਿਸਤਾਨ ਲਈ ਨਵੀਂ ਭਾਵਨਾ ਅਤੇ ਮੁਹੱਬਤ ਪੈਦਾ ਕੀਤੀ ਹੈ।"
ਕੈਪਟਨ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਜਿਸ ਨੂੰ ਭਾਰਤ ਅਮਨ-ਸ਼ਾਂਤੀ
ਅਤੇ ਖੁਸ਼ਹਾਲੀ ਦਾ ਪੁਲ਼ ਮੰਨਦਾ ਹੈ, ਉਸ ਪਿੱਛੇ
ਪਾਕਿਸਤਾਨੀ ਨਾਪਾਕ ਸਾਜਿਸ਼ ਦਾ ਪਾਕਿਸਤਾਨੀ ਮੰਤਰੀ ਨੇ ਪ੍ਰਗਟਾਵਾ ਕੀਤਾ ਹੈ।
ਚੌਟਾਲਿਆਂ ਦੇ ਫਾਰਮ ਹਾਊਸ 'ਤੇ ਈਡੀ ਦਾ ਛਾਪਾ
ਆਮਦਨ ਤੋਂ ਵੱਧ ਜਾਇਦਾਦ ਦੇ ਕੇਸ
ਹਰਿਆਣਾ
ਵਿਧਾਨ ਸਭਾ ਚੋਣਾਂ ਮਗਰੋਂ ਚੌਟਾਲਾ ਪਰਿਵਾਰ ਦੀ ਸ਼ਾਮਤ ਆ ਗਈ ਹੈ। ਅੱਜ ਤੇਜਾਖੇੜਾ ਸਥਿਤ ਅਭੈ
ਚੌਟਾਲਾ ਦੇ ਫਾਰਮ ਹਾਊਸ 'ਤੇ ਇਨਫੋਰਸਮੈਂਟ ਡਾਇਰੈਕਟਰੋਰੇਟ
(ਈਡੀ) ਨੇ ਛਾਪਾ ਮਾਰਿਆ। ਈਡੀ ਦੀ ਟੀਮ ਨੇ ਫਾਰਮ ਹਾਊਸ ਅੰਦਰ ਬਣੀ ਨਵੀਂ ਇਮਾਰਤ ਨੂੰ ਸੀਲ ਕਰ
ਦਿੱਤਾ।
ਪਤਾ ਲੱਗਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਈਡੀ ਇਹ ਪੜਤਾਲ ਕਰ ਰਹੀ ਹੈ। ਈਡੀ ਦੀ ਟੀਮ ਨੇ ਜਦੋਂ ਛਾਪਾ ਮਾਰਿਆ ਤਾਂ ਉਨ੍ਹਾਂ ਨਾਲ ਸੀਆਰਪੀਐਫ ਦੇ ਵੱਡੀ ਗਿਣਤੀ ਜਵਾਨ ਵੀ ਮੌਜੂਦ ਸੀ। ਈਡੀ ਦੀ ਟੀਮ ਨੇ ਤੇਜਾਖੇੜਾ ਫਾਰਮ ਹਾਊਸ ਵਿੱਚ ਬਣੇ ਰਹਾਇਸ਼ੀ ਕੰਪਲੈਕਸ ਦੇ ਅੱਧੇ ਹਿੱਸੇ ਨੂੰ ਅਟੈਚ ਕੀਤਾ। ਇਸ ਦੇ ਨਾਲ ਹੀ 198 ਕਨਾਲ 15 ਮਰਲੇ ਜ਼ਮੀਨ ਵੀ ਅਟੈਚ ਕੀਤੀ ਹੈ।
ਇਹ ਕਰਵਾਈ ਈਡੀ ਦੇ ਚੰਡੀਗੜ੍ਹ ਦਫਤਰ ਦੇ ਡਿਪਟੀ ਡਾਇਰੈਕਟਰ ਦੇ ਹੁਕਮਾਂ 'ਤੇ ਕਾਰਵਾਈ ਹੋਈ ਹੈ। ਪੂਰੀ ਕਾਰਵਾਈ ਦੌਰਾਨ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ।

ਕੈਪਟਨ ਸਰਕਾਰ ਹੁਣ
ਉਦਯੋਗਪਤੀਆਂ
ਨੂੰ ਵੇਚੇਗੀ ਸ਼ਾਮਲਾਟ
ਜ਼ਮੀਨਾਂ
ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਹੁਣ ਸਰਕਾਰ ਵੇਚਣ ਦੀ ਤਿਆਰੀ ਕਰ ਰਹੀ
ਹੈ। ਸ਼ਾਮਲਾਟ ਪਈਆਂ ਜ਼ਮੀਨਾਂ 'ਤੇ ਕੈਪਟਨ ਸਰਕਾਰ ਫੈਕਟਰੀਆਂ
ਬਣਾਏਗੀ। ਇਸ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਜ਼ਿਲ੍ਹੇ ਪਟਿਆਲਾ ਤੋਂ
ਕਰਨਗੇ। ਰਾਜਪੁਰਾ 'ਚ ਸਰਕਾਰ ਨੇ 1000 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਹੈ ਜਿੱਥੇ ਗਲੋਬਲ ਮੈਨੂਫੈਕਚਰਿੰਗ
ਐਂਡ ਨੌਲਜ਼ ਪਾਰਕ ਬਣਾਈ ਜਾਵੇਗੀ।
ਇਸ ਲਈ ਸਰਕਾਰ ਨੇ ਬਜਟ 1000 ਕਰੋੜ ਰੁਪਏ ਰੱਖਿਆ ਹੈ। ਪੰਜਾਬ 'ਚ ਇੰਡਸਟਰੀਜ਼ ਨੂੰ ਵਧਾਉਣ ਲਈ ਕੈਪਟਨ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ। ਇਸ ਸਬੰਧੀ ਕੈਬਨਿਟ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ। ਇਸ ਯੋਜਨਾ ਲਈ ਪ੍ਰਵਾਨਗੀ ਪਹਿਲਾਂ ਹੀ ਉਦਯੋਗਿਕ ਤੇ ਵਪਾਰ ਵਿਕਾਸ ਬੋਰਡ ਵੱਲੋਂ 27 ਦਸੰਬਰ, 2017 ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਟਿਗ 'ਚ ਦਿੱਤੀ ਗਈ ਸੀ। ਹੁਣ ਇਸ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਰਾਜਪੁਰਾ 'ਚ ਇਹ ਪ੍ਰੋਜੈਕਟ PSIEC ਯਾਨੀ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਹੈ। ਕੰਪਨੀ ਨੇ ਰਾਜਪੁਰਾ 'ਚ ਪੰਜ ਪਿੰਡਾਂ ਤੋਂ ਇਹ 1000 ਏਕੜ ਦਾ ਰਕਬਾ ਪੂਰਾ ਕੀਤਾ ਗਿਆ। ਇਸ ਵਿੱਚ ਸੇਹਰਾ ਪਿੰਡ ਦੀ 467 ਏਕੜ ਜ਼ਮੀਨ ਸ਼ਾਮਲ ਹੈ। ਇਸੇ ਤਰ੍ਹਾਂ ਪਿੰਡ ਸੇਹਰੀ ਦੀ 159 ਏਕੜ, ਪਿੰਡ ਆਕੜੀ ਦੀ 168 ਏਕੜ, ਪਬਰਾ ਦੀ 159 ਏਕੜ ਤੇ ਤੱਖ਼ਤੂਮਾਜਰਾ ਪਿੰਡ ਦੀ 47 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ।
ਸਰਕਾਰ ਦਾ ਦਾਅਵਾ ਹੈ ਕਿ ਸ਼ਹਿਰੀ ਵਿਕਾਸ ਦੇ ਨਾਲ-ਨਾਲ ਪੇਂਡੂ ਵਿਕਾਸ ਲਈ ਵੀ ਇਹ ਫੈਕਟਰੀਆਂ ਅਹਿਮ ਕਦਮ ਚੁੱਕਣਗੀਆਂ। ਇੰਡਸਟਰੀਜ਼ ਲੱਗਣ ਨਾਲ ਪਿੰਡਾਂ 'ਚ ਵੀ ਰੋਜ਼ਗਾਰ ਦੇ ਸਾਧਨ ਵਧਗਣਗੇ। ਪਿੰਡਾਂ ਤੇ ਸ਼ਹਿਰ 'ਚ ਆਵਾਜਾਈ ਵਧੇਗੀ ਤੇ ਸੂਬੇ ਦੀ ਆਰਥਿਕ ਵਿਸਸਥਾ ਨੂੰ ਕਾਫ਼ੀ ਹੁੰਗਾਰਾ ਮਿਲੇਗਾ।
ਪੰਚਾਇਤੀ ਜ਼ਮੀਨ ਖਰੀਦ ਕੇ ਫੈਕਟਰੀਆਂ ਨੂੰ ਦੇਣ ਸਬੰਧੀ ਪੰਜਾਬ ਸਰਕਾਰ ਨੇ ਕੁਝ ਸ਼ਰਤਾਂ ਵੀ ਰੱਖੀਆਂ ਸਨ ਤਾਂ ਜੋ ਕਿਸੇ ਪੰਚਾਇਤ ਨੂੰ ਕੋਈ ਵਿੱਤੀ ਘਾਟਾ ਜਾਂ ਫਿਰ ਪੰਚਾਇਤ ਦਾ ਰਕਬਾ ਘੱਟ ਨਾ ਹੋਵੋ। ਉਸ ਲਈ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜੇਕਰ ਪੰਚਾਇਤ ਜ਼ਮੀਨ ਵੇਚਣ ਲਈ ਸਹਿਮਤ ਹੋਵੇਗੀ ਤਾਂ ਹੀ ਸ਼ਾਮਲਾਟ ਜ਼ਮੀਨ ਖਰੀਦੀ ਜਾਵੇਗੀ, ਜੇਕਰ ਪੰਚਾਇਤ ਨੂੰ ਕੋਈ ਇਤਰਾਜ਼ ਹੋਵੇਗਾਂ ਤਾ ਜ਼ਮੀਨ ਫੈਕਟਰੀ ਨੂੰ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜੇਕਰ ਪੰਚਾਇਤ ਨੇ ਸ਼ਾਮਲਾਟ ਜ਼ੀਮਨ ਕਾਸ਼ਤ ਕਰਨ ਲਈ ਕਿਸੇ ਨੂੰ ਪਟੇ 'ਤੇ ਦਿੱਤੀ ਹੋਵੇ ਤਾਂ ਸਰਕਾਰ ਕਾਸ਼ਤ ਵਾਲੀ ਜ਼ਮੀਨ ਖਰੀਦਣ ਤੋਂ ਪਹਿਲਾਂ ਕਿਸੇ ਦੂਸਰੇ ਥਾਂ 'ਤੇ ਕਾਸ਼ਤਕਾਰ ਨੂੰ ਜ਼ਮੀਨ ਦੇਵੇਗੀ।

ਵੋਡਾਫੋਨ ਤੋਂ ਬਾਅਦ ਏਅਰਟੈਲ ਨੇ ਵੀ
ਮਹਿੰਗੀਆਂ
ਕੀਤੀਆਂ ਕਾਲ ਦਰਾਂ
ਵੋਡਾਫੋਨ-ਆਈਡੀਆ
ਤੋਂ ਬਾਅਦ, ਭਾਰਤੀ ਏਅਰਟੈਲ ਨੇ ਵੀ 3 ਦਸੰਬਰ ਤੋਂ ਪ੍ਰੀਪੇਡ ਗਾਹਕਾਂ ਲਈ ਕਾਲ ਰੇਟ ਅਤੇ
ਡੇਟਾ ਪਲਾਨ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਵੋਡਾਫੋਨ-ਆਈਡੀਆ ਨੇ ਵੀ
ਕਾਲ ਰੇਟ ਵਧਾਉਣ ਦਾ ਐਲਾਨ ਕੀਤਾ ਸੀ।
ਭਾਰਤੀ ਏਅਰਟੈਲ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘ਭਾਰਤੀ ਏਅਰਟੈਲ ਨੇ ਮੋਬਾਈਲ ਗਾਹਕਾਂ ਲਈ ਕਾਲ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਨਵੀਂਆਂ ਦਰਾਂ 3 ਦਸੰਬਰ 2019 ਯਾਨੀ ਮੰਗਲਵਾਰ ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਕਿਹਾ ਕਿ ਨਵੇਂ ਪਲਾਨ ਪਹਿਲਾਂ ਦੀ ਤੁਲਨਾ ਨਾਲੋਂ 42 ਫੀਸਦੀ ਤੱਕ ਮਹਿੰਗੇ ਹੋਣਗੇ। ਇਸ ਨਾਲ ਹੀ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੁਣ 49 ਰੁਪਏ ਦਾ ਹੋਵੇਗਾ।

ਸਾਡੇ ਪੁੱਤ ਦੀ ਮੌਤ ਦੇ ਬਹਾਨੇ
ਸਖ਼ਤ ਹਿਰਾਸਤੀ ਕਾਨੂੰਨ ਨਾ ਬਣਾਓ –
ਲੰਡਨ ਬ੍ਰਿਜ ਹਮਲੇ ਦੇ
ਪੀੜਤਾਂ ਦੀ ਅਪੀਲ
ਕੈਂਬਰਿਜ ਯੂਨੀਵਰਸਿਟੀ ਗਰੈਜੂਏਟ, 23 ਸਾਲਾ
ਸਸਕੀਆ ਜੋਨਜ਼ ਅਤੇ ਇਕ ਹੋਰ ਪੁਰਾਣੇ ਵਿਦਿਆਰਥੀ ਜੈਕ ਮੈਰਿਟ 'ਤੇ
ਜਾਨਲੇਵਾ ਹਮਲਾ ਹੋਇਆ ਸੀ।
ਸ਼ੁੱਕਰਵਾਰ ਨੂੰ ਮਸ਼ਹੂਰ ਲੰਡਨ ਬ੍ਰਿਜ 'ਤੇ
ਹੋਈ ਛੁਰੇਬਾਜ਼ੀ ਦੀ ਘਟਨਾ ਦੌਰਾਨ ਇਨ੍ਹਾਂ ਦੋਹਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 28 ਸਾਲਾ
ਹਮਲਾਵਰ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਸੀ।
ਹਮਲਾਵਰ ਜਿਸ ਦਾ ਨਾਮ ਉਸਮਾਨ ਖ਼ਾਨ ਸੀ, ਨੂੰ
ਦਸੰਬਰ 2018 ਵਿੱਚ ਹੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਪੁਲਿਸ
ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ।
ਮੈਰਿਟ ਅਤੇ ਜੋਨਜ਼ ਦੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ
ਦਿੱਤੀ।
ਇੱਕ ਬਿਆਨ ਵਿੱਚ ਜੈਕ ਮੈਰਿਟ ਦੇ ਪਰਿਵਾਰ ਨੇ ਉਸਨੂੰ ਇੱਕ
"ਪ੍ਰਤਿਭਾਵਾਨ ਲੜਕਾ" ਦੱਸਿਆ ਅਤੇ ਕਿਹਾ ਕਿ ਮੈਰਿਟ ਦੀ ਮੌਤ ਉਹੀ ਕੰਮ ਕਰਦਿਆਂ ਹੋਈ
ਹੈ, ਜੋ ਕੰਮ ਕਰਨਾ ਉਸ ਨੂੰ ਪਸੰਦ ਸੀ।
ਬੀਜੇਪੀ ਵੱਲੋਂ ਸਿੱਧੂ ‘ਸਲੀਪਰ ਸੈੱਲ’ ਕਰਾਰ,
ਪਾਕਿਸਤਾਨ ਜਾਣ ਦੀ ਸਲਾਹ
ਬੀਜੇਪੀ ਲੀਡਰ ਤਰੁਨ ਚੁੱਘ ਨੇ ਕਿਹਾ ਹੈ ਕਿ ਕਾਂਗਰਸ ਲੀਡਰ ਨਵਜੋਤ
ਸਿੰਘ ਸਿੱਧੂ ਭਾਰਤ ਤੇ ਪਾਕਿਸਤਾਨ ਵਿੱਚ ਇੱਕ ਸਲੀਪਰ ਸੈੱਲ ਦੀ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ
ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕੋਲ ਚਲੇ ਜਾਣਾ ਚਾਹੀਦਾ ਹੈ। ਇਹ ਗੱਲ ਉਨ੍ਹਾਂ
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਰੇਲ ਮੰਤਰੀ ਦੇ ਬਿਆਨ ਦਾ ਜਵਾਬ ਦਿੰਦਿਆਂ ਆਖੀ।
ਉਨ੍ਹਾਂ ਪਾਕਿ ਰੇਲ ਮੰਤਰੀ ਦੇ ਬਿਆਨ ਨੂੰ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ ਜੇ ਸਾਨੂੰ ਛੇੜੋਗੇ
ਤਾਂ ਅਸੀਂ ਛੱਡਾਂਗੇ ਨਹੀਂ।
ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਜ਼ਰੀਏ
ਇਮਰਾਨ ਖ਼ਾਨ ਤਕ ਸੰਦੇਸ਼ ਪਹੁੰਚਾਉਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪ੍ਰਾਕਸੀ ਵਾਰ ਲੜ ਰਿਹਾ ਹੈ ਪਰ
ਇਸ ‘ਤੇ ਪਾਕਿਸਤਾਨ ਨੂੰ ਸ਼ਿਕਸਤ ਹੀ ਮਿਲੇਗੀ। ਉਨ੍ਹਾਂ
ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਤੋਂ ਡਰ ਹੈ ਜੋ ਭਾਰਤ ਵਿੱਚ ਰਹਿ ਕੇ ਵੀ ਪਾਕਿਸਤਾਨ ਦੇ ਗੀਤ
ਗਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਜੇ ਸਰਕਾਰ ਵਿਕਾਸ ਨਹੀਂ ਕਰੇਗੀ ਤਾਂ ਲੋਕ ਤ੍ਰਾਹ-ਤ੍ਰਾਹ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਜੇ ਸਰਕਾਰ ਵਿਕਾਸ ਨਹੀਂ ਕਰੇਗੀ ਤਾਂ ਲੋਕ ਤ੍ਰਾਹ-ਤ੍ਰਾਹ
ਕਰ ਰਹੇ ਹਨ। ਇਸੇ ਲਈ ਵਿਧਾਇਕ ‘ਤੇ
ਹਮਲਾ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ‘ਤੇ
ਹਮਲਾ ਨਾ ਕਰਨ, ਚੋਣਾਂ ਵਿੱਚ ਜਵਾਬ ਦੇਣ।
ਹਾਲਾਂਕਿ ਚੁੱਘ ਨੇ ਬੀਤੇ ਕੱਲ੍ਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਮਨਜਿੰਦਰ ਸਿਰਸਾ ਵੱਲੋਂ ਦਿੱਲੀ ਵਿੱਚ ਔਰੰਗਜ਼ੇਬ ਲੇਨ ਦਾ ਨਾਂ ਬਦਲ ਕੇ ਸ੍ਰੀ ਗੁਰੂ
ਤੇਗ ਬਹਾਦੁਰ ਜੀ ਦੇ ਨਾਂ ‘ਤੇ ਕਰਨ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ
ਖਲਨਾਇਕਾਂ ਦੇ ਨਾਂ ਉੱਤੇ ਸੜਕ ਨਹੀਂ ਹੋਣੀ ਚਾਹੀਦੀ। ਇਤਿਹਾਸ ਸਹੀ ਪੜ੍ਹਾਉਣਾ ਚਾਹੀਦਾ ਹੈ।
ਬਬੀਤਾ ਫੋਗਾਟ ਬਣੀ ਵਿਵੇਕ
ਸੁਹਾਗ ਦੀ ਦੁਲਹਨ,
ਅੱਠ ਫੇਰੇ ਲੈ ਦਿੱਤਾ ਇਹ
ਖਾਸ ਸੁਨੇਹਾ
ਦੰਗਲ ਗਰਲ ਬਬੀਤਾ ਫੋਗਾਟ ਐਤਵਾਰ ਨੂੰ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ। ਇਸ ਵਿਆਹ ਦੀ ਦਿਲਚਸਪ ਗੱਲ ਇਹ ਹੈ ਕਿ ਦੋਵਾਂ ਪਹਿਲਵਾਨਾਂ ਨੇ ਇਸ ਪਵਿੱਤਰ ਰਿਸ਼ਤੇ ‘ਚ ਬੱਝੇ ਜਾਣ ਲਈ ਸੱਤ ਦੀ ਥਾਂ ਅੱਠ ਫੇਰੇ ਲਏ। ਅੱਠਵੇਂ ਫੇਰੇ ਦੌਰਾਨ ਬਬੀਤਾ ਤੇ ਵਿਵੇਕ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਸੁਨੇਹਾ ਦਿੱਤਾ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਬਲਾਲੀ ਪਿੰਡ ‘ਚ ਹੋਏ ਇਸ ਵਿਆਹ ‘ਚ ਸਮਾਜਕ ਸਨੇਹਾ ਦੇਣ ਲਈ ਸੱਤ ਦੀ ਥਾਂ ਅੱਠ ਫੇਰੇ ਲਏ ਗਏ। ਵਿਆਹ ਨੂੰ ਲੈ ਕੇ ਦੋਵਾਂ ਹੀ ਪਰਿਵਾਰਾਂ ‘ਚ ਪਿਛਲੇ ਇੱਕ ਹਫਤੇ ਤੋਂ ਖਾਸ ਤਿਆਰੀਆਂ ਚੱਲ ਰਹੀਆਂ ਸੀ। ਵਿਆਹ ‘ਚ ਖਾਸ ਦੇਸੀ ਹਰਿਆਣਾਵੀਂ ਖਾਣਾ ਤਿਆਰ ਕਰਵਾਇਆ ਗਿਆ ਸੀ। ਵਿਆਹ ਸਾਦਗੀ ਨਾਲ ਕੀਤਾ ਗਿਆ ਜਿਸ ਕਰਕੇ ਬਰਾਤੀਆਂ ‘ਚ ਮਹਿਜ਼ 21 ਲੋਕ ਆਏ ਸੀ। ਉਂਝ ਇਸ ਸਮਾਗਮ ‘ਚ ਕੁਝ ਵਿਦੇਸ਼ੀ ਪਹਿਲਵਾਨ ਵੀ ਸ਼ਾਮਲ ਰਹੇ।
ਉਧਰ, ਵਿਆਹ ਚੰਗੇ ਤਰੀਕੇ ਨਾਲ ਸਿਰੇ ਚੜ੍ਹ ਗਿਆ ਇਸ ਤੋਂ ਦੋਵਾਂ ਪਰਿਵਾਰ ਦੇ
ਮੈਂਬਰ ਕਾਫੀ ਖੁਸ਼ ਹਨ। ਦੋ ਦਸੰਬਰ ਨੂੰ ਯਾਨੀ ਅੱਜ ਦੋਵਾਂ ਪੱਖਾਂ ਨੇ ਦਿੱਲੀ ‘ਚ ਖਾਸ ਪ੍ਰੋਗਰਾਮ ਰੱਖਿਆ ਹੈ ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ
ਮੰਤਰੀਆਂ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਸੱਦਾ ਭੇਜਿਆ ਗਿਆ ਹੈ।
ਇਸ ਦੇ ਨਾਲ ਹੀ ਕਈ ਵੱਡੀਆਂ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
2024 ਤੱਕ ਸਾਰੇ ਘੁਸਪੈਠੀਏ ਦੇਸ਼
ਤੋਂ
ਬਾਹਰ
ਕਰ ਦਿੱਤੇ ਜਾਣਗੇ: ਅਮਿਤ ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਇਕੱਲੇ-ਇਕੱਲੇ ਘੁਸਪੈਠੀਏ ਨੂੰ ਪਛਾਣਿਆ
ਜਾਵੇਗਾ ਤੇ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ NRC ਲਾਗੂ ਕਰਕੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਰ ਦਿੱਤਾ
ਜਾਵੇਗਾ।
ਖ਼ਬਰ ਏਜੰਸੀ
ਪੀਟੀਆਈ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਵਾਦਿਤ ਐੱਨਆਰਸੀ ਨੂੰ ਪੂਰੇ ਦੇਸ਼ ਵਿੱਚ ਲਾਗੂ
ਕਰਨ ਲਈ 2024
ਤੱਕ
ਦੀ ਸਮਾਂ ਹੱਦ ਮਿੱਥੀ ਹੈ।ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਐੱਨਆਰਸੀ
ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ, “ਰਾਹੁਲ ਬਾਬਾ
ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਾ ਕੱਢੋ। ਉਹ ਕਿੱਥੇ ਜਾਣਗੇ, ਕੀ ਖਾਣਗੇ? ਪਰ ਮੈਂ ਤੁਹਾਨੂੰ ਭਰੋਸਾ ਦੁਆਉਣਾ ਚਾਹੁੰਦਾ ਹਾਂ ਕਿ
ਸਾਲ 2014 ਦੀਆਂ ਆਮ ਚੋਣਾਂ
ਤੋਂ ਪਹਿਲਾਂ ਸਾਰੇ ਗੈਰ-ਕਾਨੂੰਨੀ ਘੁਸਪੈਠੀਆਂ ਨੂੰ ਬਾਹਰ ਸੁੱਟ ਦਿੱਤਾ ਜਾਵੇਗਾ।”
ਬੁੱਬੂ
ਮਾਨ ਦੇ ਅਖਾੜੇ 'ਚ ਚੱਲੀ ਗੋਲੀ, ਇੱਕ
ਮੌਤ
ਇੱਥੇ ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲ ਗਈ।
ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਗੋਲੀ ਚੱਲੀ ਉਸ ਵੇਲੇ ਬੱਬੂ ਮਾਨ ਦਾ ਅਖਾੜ ਲੱਗਾ
ਹੋਇਆ ਸੀ। ਪੁਲਿਸ ਮੌਕੇ 'ਤੇ ਪਹੁੰਚ ਕੇ ਪੜਤਾਲ ਕਰ ਰਹੀ
ਹੈ।
ਗੋਲੀ ਚੱਲ਼ਣ ਨਾਲ ਹਾਹਾਕਾਰ ਮੱਚ ਗਈ। ਸ਼ਗਨਾਂ ਦੇ ਕੰਮ ਵਿੱਚ ਵਿਘਨ ਪੈ ਗਿਆ। ਪੈਲੇਸ ਵਿੱਚ ਖਮਾਣੋ ਦੇ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ। ਉਨ੍ਹਾਂ ਨੇ ਹੀ ਪੈਲੇਸ ਬੁੱਕ ਕਰਵਾਇਆ ਸੀ। ਵਿਆਹ ਵਿੱਚ ਬੱਬੂ ਮਾਨ ਦਾ ਅਖਾੜ ਲਵਾਇਆ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ਼ ਗਈ।
ਪੈਲੇਸ ਦੇ ਮੈਨੇਜ਼ਰ ਨੇ ਕਿਹਾ ਕਿ ਉਨ੍ਹਾਂ ਸਿਰਫ ਪੈਲੇਸ ਕਰਾਏ 'ਤੇ ਦਿੱਤਾ ਸੀ। ਖੁਮਾਣੋ ਦੇ ਰਹਿਣ ਵਾਲੇ ਐਨਆਰਆਈ ਪਰਿਵਾਰ ਨੇ ਪੈਲੇਸ ਬੁੱਕ ਕਰਵਾਇਆ ਸੀ। ਲੜਕੇ ਵਾਲੇ ਪਰਿਵਾਰ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ।
ਦਰਅਸਲ ਸੰਗੀਤ ਸਮਾਗਮ ਦੌਰਾਨ ਹੀ ਅਚਾਨਕ ਗੋਲੀ ਚੱਲ ਗਈ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਇਹ ਗੋਲੀ ਰੰਜਿਸ਼ ਨਾਲ ਮਾਰੀ ਜਾਂ ਫਿਰ ਅਚਨਚੇਤ ਚੱਲ਼ੀ ਹੈ।

ਸੂਡਾਨ ਦੀ ਫੈਕਟਰੀ ਵਿੱਚ ਧਮਾਕਾ,
20 ਤੋਂ
ਵੱਧ ਮੌਤਾਂ, ਮਰਨ ਵਾਲਿਆਂ ’ਚ
ਭਾਰਤੀ ਵੀ
ਇਸ ਫ਼ੈਕਟਰੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ
ਕਰਦੇ ਹਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਇਹ ਪਤਾ
ਨਹੀਂ ਲਗ ਸਕਿਆ ਹੈ ਕਿ ਇਸ ਬਲਾਸਟ ਵਿੱਚ ਕਿੰਨੇ ਭਾਰਤੀ ਮਾਰੇ ਗਏ ਹਨ।
ਖਾਰਤੂਮ ਸਥਿਤ ਭਾਰਤੀ ਦੂਤਾਵਾਸ ਨੇ ਵੈਬਸਾਈਟ 'ਤੇ ਜਾਣਕਾਰੀ ਦਿੱਤੀ ਹੈ। ਦੂਤਾਵਾਸ ਅਨੁਸਾਰ ਲਾਪਤਾ ਲੋਕਾਂ ਵਿੱਚ ਇਹ
ਲੋਕ ਵੀ ਹੋ ਸਕਦੇ ਹਨ ਜਿਨ੍ਹਾਂ ਦੀ ਮੌਤ ਹੋ ਗਈ ਹੈ।
ਦੂਤਾਵਾਸ ਨੇ ਜੋ ਸੂਚੀ ਜਾਰੀ ਕੀਤੀ ਹੈ, ਉਸ ਅਨੁਸਾਰ 16 ਭਾਰਤੀ ਲਾਪਤਾ ਹਨ ਜਦਕਿ ਸੱਤ ਭਾਰਤੀ ਹਸਪਤਾਲ ਵਿੱਚ ਭਰਤੀ ਹੈ। ਤਿੰਨ
ਲੋਕ ਆਈਸੀਯੂ ਵਿੱਚ ਰੱਖੇ ਗਏ ਹਨ।
ਭਾਰਤੀ ਦੂਤਾਵਾਸ ਨੇ ਇਹ ਵੀ ਦੱਸਿਆ ਹੈ ਕਿ ਕੰਪਨੀ
ਵਿੱਚ ਕੰਮ ਕਰਨ ਵਾਲੇ ਭਾਰਤੀਆਂ ਵਿੱਚੋਂ 34 ਸੁਰੱਖਿਅਤ ਹਨ।
ਸਕੂਲ ਬਾਹਰ ਗੋਲੀਆਂ
ਮਾਰ ਕੇ ਅਧਿਆਪਕਾ ਦਾ ਕਤਲ
ਅੱਜ
ਖਰੜ ਨੇੜੇ ਪ੍ਰਾਈਵੇਟ ਸਕੂਲ ਦੇ ਬਾਹਰ ਅਧਿਆਪਕਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਅਧਿਆਪਕਾ ਦਾ ਨਾਮ ਸਰਬਜੀਤ ਕੌਰ ਹੈ। ਇਹ ਸਵੇਰੇ ਤਕਰੀਬਨ ਸਵਾ ਅੱਠ ਵਜੇ ਦੀ ਘਟਨਾ ਹੈ।
ਹਾਸਲ ਜਾਣਕਾਰੀ ਮੁਤਾਬਕ ਪੈਦਲ ਚੱਲ ਕੇ ਆਏ ਸ਼ਖਸ ਨੇ ਮਹਿਲਾ ਨੂੰ ਦੋ ਗੋਲੀਆਂ ਮਾਰੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਮਹਿਲਾ ਮੁਹਾਲੀ ਵਿੱਚ ਆਪਣੇ ਦੂਜੇ ਪਤੀ ਨਾਲ ਰਹਿੰਦੀ ਸੀ। ਇਸ ਤੋਂ ਪਹਿਲਾਂ ਉਹ ਫਰਾਂਸ ਰਹਿੰਦੀ ਸੀ।
ਅਧਿਆਪਕਾ ਸਰਬਜੀਤ ਮੁਹਾਲੀ ਵਿੱਚ ਸੰਨੀ ਇਨਕਲੇਵ ਨੇੜੇ ਜੰਡਪੁਰ ਰੋਡ 'ਤੇ ਸਕੂਲ 'ਚ ਪੜ੍ਹਾਉਂਦੀ ਸੀ। ਉਹ ਪਿਛਲੇ ਤਕਰੀਬਨ 8 ਮਹੀਨੇ ਤੋਂ ਇਸ ਸਕੂਲ ਵਿੱਚ ਪੰਜਾਬੀ ਤੇ ਫਰੈਂਚ ਪੜ੍ਹਾਉਂਦੀ ਸੀ। ਮੁਲਜ਼ਮ ਪੈਦਲ ਆਇਆ ਤੇ ਸਕੂਲ ਦੇ ਬਾਹਰ ਹੀ ਅਧਿਆਪਕਾ 'ਤੇ ਗੋਲੀ ਚਲਾ ਦਿੱਤੀ। ਸੀਸੀਟੀਵੀ ਵਿੱਚ ਗੋਲੀਆਂ ਮਾਰਨ ਤੋਂ ਬਾਅਦ ਭੱਜਿਆ ਜਾਂਦਾ ਸ਼ਖਸ ਨਜ਼ਰ ਆਇਆ ਹੈ।

ਪੰਚਾਇਤੀ ਚੋਣਾਂ ਦੀ ਰੰਜਿਸ਼
ਨੇ ਵਿਗਾੜਿਆ ਵਿਆਹ ਦਾ ਸੁਆਦ,
ਵਿਦੇਸ਼ ਤੋਂ ਵਿਆਹ ਲਈ ਹੀ ਆਏ
ਸੀ ਐਨਆਰਆਈਜ਼ ਪਰਿਵਾਰ
ਪੰਚਾਇਤੀ
ਚੋਣਾਂ ਦੀ ਰੰਜਿਸ਼ ਨੇ ਐਨਆਰਆਈ ਪਰਿਵਾਰਾਂ ਦੇ ਵਿਆਹ ਸਮਾਗਮ ਨੂੰ ਗ੍ਰਹਿਣ ਲਾ ਦਿੱਤਾ। ਲੁਧਿਆਣਾ
ਜ਼ਿਲ੍ਹੇ ਦੇ ਪਰਵਾਸੀ ਪੰਜਾਬੀ ਇੱਥੇ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਆਏ ਸੀ ਪਰ ਪੰਚਾਇਤੀ
ਚੋਣਾਂ ਦੀ ਰੰਜਿਸ਼ ਨੇ ਸਭ ਕੁਝ 'ਤੇ ਪਾਣੀ ਫੇਰ ਦਿੱਤਾ। ਦਰਅਸਲ
ਦੋਰਾਹੇ ਨੇੜੇ ਮੈਰਿਜ ਪੈਲੇਸ ਕਸ਼ਮੀਰ ਗਾਰਡਨ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਕਰਕੇ ਹੀ ਗੋਲੀ
ਚੱਲੀ ਸੀ। ਇਸ ਦੌਰਾਨ ਚਾਚੇ-ਭਤੀਜੇ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਮਰਨ ਵਾਲੇ ਕਾਂਗਰਸ ਦੇ
ਹਮਾਇਤੀ ਸੀ ਜਦੋਂਕਿ ਗੋਲੀ ਮਾਰਨ ਵਾਲਾ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ।
ਹਾਸਲ
ਜਾਣਕਾਰੀ ਮੁਤਾਬਕ ਮੈਰਿਜ ਪੈਲੇਸ ਵਿੱਚ ਪਿੰਡ ਖਮਾਣੋਂ ਰਹਿੰਦੇ ਪਰਿਵਾਰ ਦੀ ਲੜਕੀ ਦਾ ਵਿਆਹ ਸੀ।
ਬਰਾਤ ਪਿੰਡ ਧਾਂਦਰਾ ਤੋਂ ਆਈ ਸੀ। ਸ਼ਾਮ ਕਰੀਬ ਪੰਜ ਵਜੇ ਜਦੋਂ ਜੰਝ ਖਾਣਾ ਖਾ ਰਹੀ ਸੀ ਤਾਂ ਲੜਕੇ
ਵਾਲੇ ਪਾਸਿਓਂ ਵਿਆਹ ’ਚ ਸ਼ਾਮਲ ਦੋ ਧਿਰਾਂ ਵਿਚਾਲੇ
ਕਿਸੇ ਗੱਲੋਂ ਤਕਰਾਰ ਹੋ ਗਈ। ਬਹਿਸ ਵਧਣ ਮਗਰੋਂ ਨੌਬਤ ਗੋਲੀ ਚੱਲਣ ਤਕ ਆ ਗਈ।
ਪਿੰਡ ਦੇ ਵਸਨੀਕ ਜਗਜੀਤ ਸਿੰਘ ਸਰਪੰਚ ਨੇ ਆਪਣੇ ਵਿਰੋਧੀਆਂ ’ਤੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਜਜਿਸ ਨਾਲ ਬਲਵੰਤ ਸਿੰਘ ਭਲਵਾਨ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਗੋਲੀ ਚਲਾਉਣ ਵਾਲਾ ਜਗਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਗੋਲੀ ਚੱਲਦੇ ਹੀ ਪੈਲੇਸ ਵਿੱਚ ਭੱਗਦੜ ਮੱਚ ਗਈ। ਮਾਰੇ ਗਏ ਦੋਵੇਂ ਵਿਅਕਤੀ ਰਿਸ਼ਤੇ ਵਿੱਚ ਚਾਚਾ-ਭਤੀਜਾ ਹਨ। ਦੋਵਾਂ ਧਿਰਾਂ ਵਿੱਚ ਪੁਰਾਣੀ ਸਰਪੰਚੀ ਨੂੰ ਲੈ ਕੇ ਰੰਜਿਸ਼ ਸੀ।

ਅੰਤਰਰਾਸ਼ਟਰੀ ਕਬੱਡੀ ਕੱਪ 'ਚ ਹਾਦਸਾ,
ਕੀਨੀਆ ਦੇ ਖਿਡਾਰੀ ਨੂੰ ਗੰਭੀਰ ਸੱਟ
ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਦੇ
ਮੈਚ ਦੌਰਾਨ ਹਾਦਸਾ ਵਾਪਰ ਗਿਆ।ਇੱਥੇ ਕੀਨੀਆ ਦੇ 29 ਸਾਲਾ
ਖਿਡਾਰੀ ਦ ਰੀਡ ਦੀ ਹੱਡੀ 'ਤੇ ਗੰਭੀਰ ਸੱਟ ਲੱਗ ਗਈ।ਇਹ ਸੱਟ ਅਮਰੀਕੀ ਖਿਡਾਰੀ ਨਾਲ ਭਿੜਦਿਆਂ ਲੱਗੀ।
ਜ਼ਖ਼ਮੀ ਖਿਡਾਰੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ
ਦਾਖਲ ਕਰਵਾਇਆ ਗਿਆ ਹੈ।ਖਿਡਾਰੀ ਦੀ
ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਮੁਤਾਬਕ ਹੱਥ-ਪੈਰ ਵੀ ਰੁਕ ਸਕਦੇ ਹਨ ਪਰ ਅਜੇ ਇਲਾਜ ਜਾਰੀ
ਹੈ।
0 Response to "ਖਬਰਨਾਮਾ--ਸਾਲ-10,ਅੰਕ:56,5ਦਸੰਬਰ2019"
Post a Comment