ਖਬਰਾਂ--ਸਾਲ-10,ਅੰਕ:48,23ਨਵੰਬਰ2019
5:27 PM
JANCHETNA
,
0 Comments
ਸਾਲ-10,ਅੰਕ:48,23ਨਵੰਬਰ2019/
ਮੱਘਰ(ਵਦੀ)12,(ਨਾ.ਸ਼ਾ)551.
ਜਾਗੋ' ਪੀ.ਐ.ਸੀ.
ਦੀ ਹੋਈ ਪਹਿਲੀ ਮੀਟਿੰਗ
ਇੰਡੋਰ
ਮੀਟਿੰਗਾਂ ਸ਼ੁਰੂ ਕਰਨ ਦਾ ਹੋਇਆ ਫੈਸਲਾ
ਪਾਰਟੀ ਵਲੋਂ ਉਸਾਰੂ ਅਤੇ ਜ਼ਿੰਮੇਦਾਰ ਵਿਰੋਧੀ ਧਿਰ ਦੀ ਭੂਮਿਕਾ
ਨਿਭਾਉਣ
ਦੇ ਨਾਲ ਸਿੱਖਾਂ 'ਚ ਆਧਾਰ ਵਧਾਉਣ ਲਈ ਲਏ ਗਏ ਕਈ ਫੈਸਲੇ
ਦਿੱਲੀ ਦੇ ਸਿੱਖਾਂ ਵਿੱਚ ਆਪਣਾ ਆਧਾਰ ਵਧਾਉਣ ਅਤੇ ਮੌਜੂਦਾ ਕਮੇਟੀ
ਪ੍ਰਬੰਧਕਾਂ ਦੇ ਚਾਲ,
ਚਰਿੱਤਰ ਅਤੇ ਚਿਹਰੇ ਤੋਂ
ਸੰਗਤਾਂ ਨੂੰ ਜਾਣੂ ਕਰਵਾਉਣ ਲਈ 'ਜਾਗੋ'
ਪਾਰਟੀ ਵੱਡੀ ਮੁਹਿੰਮ ਸ਼ੁਰੂ
ਕਰਣ ਜਾ ਰਹੀਂ ਹੈ। ਜਾਗੋ - ਜਗ ਆਸਰਾ ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੀ ਰਾਜਨੀਤਿਕ
ਮਾਮਲੀਆਂ ਦੀ ਕਮੇਟੀ (ਪੀ.ਐ.ਸੀ.) ਦੀ ਪ੍ਰਧਾਨ ਮਨਜੀਤ ਸਿੰਘ ਜੀਕੇ
ਦੀ ਪ੍ਰਧਾਨਗੀ ਵਿੱਚ ਹੋਈ ਪਹਿਲੀ ਬੈਠਕ ਵਿੱਚ ਇਸ ਬਾਰੇ ਵਿੱਚ ਰੂਪ ਰੇਖਾ ਬਣਾਈ ਗਈ। ਪਾਰਟੀ ਦੇ
ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ
ਸਿੰਘ ਨੇ ਇਸ ਬਾਰੇ ਜਾਣਕਾਰੀ
ਦਿੰਦੇ ਹੋਏ ਦੱਸਿਆ ਕਿ 'ਸੰਗਤ ਮਿਲਣੀ' ਦੇ
ਨਾਂਅ 'ਤੇ ਪਾਰਟੀ ਵੱਲੋਂ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ
ਤਹਿਤ ਘਰਾਂ ਦੇ ਅੰਦਰ ਮੀਟਿੰਗਾਂ ਕੀਤੀਆ ਜਾਣਗੀਆਂ। ਦਿੱਲੀ ਦੀ ਹਰ ਕਲੋਨੀ ਵਿੱਚ ਹੋਣ ਵਾਲੀ ਇੰਡੋਰ
ਮੀਟਿੰਗਾਂ ਵਿੱਚ ਜੀਕੇ ਸੰਗਤਾਂ ਨੂੰ ਆਪਣੇ ਪਿਤਾ ਜੱਥੇਦਾਰ ਸੰਤੋਖ ਸਿੰਘ ਅਤੇ ਖੁਦ ਦੇ
ਪ੍ਰਧਾਨਗੀਕਾਲ ਵਿੱਚ ਕੌਮ ਲਈ ਕੀਤੇ ਗਏ ਮੁੱਖ ਕੰਮਾਂ ਦੀ ਜਾਣਕਾਰੀ ਦੇਣਗੇ। ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿੰਦੇ ਜੀਕੇ ਦੇ ਸਿਆਸੀ ਸ਼ਿਖਰਕਾਲ ਨੂੰ
ਢਾਹ ਲਾਉਣ ਲਈ ਸਾਥੀਆਂ ਵਲੋਂ ਕੀਤੇ ਗਏ ਪਿੱਠ ਪਿੱਛੇ ਹਮਲੇ ਦੇ ਕਾਰਣਾਂ ਦੀ ਜਾਣਕਾਰੀ ਵੀ ਸੰਗਤ
ਨੂੰ ਦਿੱਤੀ ਜਾਵੇਗੀ ਕਿਉਂਕਿ ਪਾਰਟੀ ਮੈਬਰਾਂ ਤੋਂ ਸੰਗਤ ਅਕਸਰ ਇਹਨਾਂ ਮਾਮਲੀਆਂ ਉੱਤੇ ਸਵਾਲ
ਪੁੱਛਦੀ ਹੈਂ।
ਪਰਮਿੰਦਰ ਨੇ ਦੱਸਿਆ ਕਿ ਇਸ ਬੈਠਕ ਦੌਰਾਨ ਜਿੱਥੇ ਜਥੇਬੰਦਕ ਢਾਚੇ ਦੇ
ਵਿਸਥਾਰ ਉੱਤੇ ਚਰਚਾ ਹੋਈ ,ਉੱਥੇ ਹੀ ਜੀਕੇ ਨੇ ਪਾਰਟੀ ਦੀ ਹੋਂਦ ਸਥਾਪਿਤ ਹੋਣ ਉਪਰੰਤ 'ਜਾਗੋ'
ਵਲੋਂ ਸਿੱਖ ਮਸਲੀਆਂ ਉੱਤੇ
ਵਿਖਾਈ ਗਈ ਤੱਤਪਰਤਾ ਦੀ ਵੀ ਪੀ.ਐ.ਸੀ.
ਮੈਬਰਾਂ ਨੂੰ ਜਾਣਕਾਰੀ ਦਿੱਤੀ। ਪੀ.ਐ.ਸੀ. ਮੈਬਰਾਂ ਨੂੰ ਦੱਸਿਆ ਗਿਆ ਕਿ ਪਾਰਟੀ ਵਲੋਂ ਚੁੱਕੇ ਗਏ ਸੰਗਤ ਪੱਖੀ ਕਈ ਅਹਿਮ ਮੁੱਦੀਆਂ ਦੇ ਕਾਰਨ ਦਿੱਲੀ ਕਮੇਟੀ ਨੂੰ ਬੈਕਫੁਟ ਉੱਤੇ ਆਕੇ ਆਪਣੇ ਕਈ ਫੈਸਲਿਆਂ ਉੱਤੇ ਰੋਲਬੈਕ ਕਰਨਾ ਪਿਆ ਹੈਂ। ਸਾਡੇ ਦੁਆਬ ਦੇ ਬਾਅਦ ਹਰਿਗੋਬਿੰਦ ਏੰਕਲੇਵ ਦੇ ਇੰਸਟੀਚਿਊਟ ਨੂੰ ਕਿਰਾਏ ਉੱਤੇ ਨਹੀਂ ਦੇਣ ਅਤੇ ਬਸੰਤ ਵਿਹਾਰ ਸਕੂਲ ਦੇ ਸਵਿਮਿੰਗ ਪੂਲ ਅਤੇ ਜਿਮ ਨੂੰ ਨਿੱਜੀ ਹੱਥਾਂ ਤੋਂ ਵਾਪਸ ਲੈਣ ਦੇ ਕਮੇਟੀ ਵਲੋਂ ਮਜਬੂਰੀ ਵਿੱਚ ਫੈਸਲੇ ਲਏ ਗਏ। ਨਾਲ ਹੀ ਸਿੱਖ ਮਰਿਆਦਾ ਅਤੇ ਪ੍ਰੰਪਰਾਵਾਂ ਦੀ ਅਨਦੇਖੀ ਦੀ ਕਮੇਟੀ ਦੀਆਂ ਹੰਭਲੀਆਂ ਨੂੰ ਸੰਗਤਾਂ ਦੇ ਵਿੱਚ ਜਨਤਕ ਕੀਤਾ ਗਿਆ।
ਮੈਬਰਾਂ ਨੂੰ ਜਾਣਕਾਰੀ ਦਿੱਤੀ। ਪੀ.ਐ.ਸੀ. ਮੈਬਰਾਂ ਨੂੰ ਦੱਸਿਆ ਗਿਆ ਕਿ ਪਾਰਟੀ ਵਲੋਂ ਚੁੱਕੇ ਗਏ ਸੰਗਤ ਪੱਖੀ ਕਈ ਅਹਿਮ ਮੁੱਦੀਆਂ ਦੇ ਕਾਰਨ ਦਿੱਲੀ ਕਮੇਟੀ ਨੂੰ ਬੈਕਫੁਟ ਉੱਤੇ ਆਕੇ ਆਪਣੇ ਕਈ ਫੈਸਲਿਆਂ ਉੱਤੇ ਰੋਲਬੈਕ ਕਰਨਾ ਪਿਆ ਹੈਂ। ਸਾਡੇ ਦੁਆਬ ਦੇ ਬਾਅਦ ਹਰਿਗੋਬਿੰਦ ਏੰਕਲੇਵ ਦੇ ਇੰਸਟੀਚਿਊਟ ਨੂੰ ਕਿਰਾਏ ਉੱਤੇ ਨਹੀਂ ਦੇਣ ਅਤੇ ਬਸੰਤ ਵਿਹਾਰ ਸਕੂਲ ਦੇ ਸਵਿਮਿੰਗ ਪੂਲ ਅਤੇ ਜਿਮ ਨੂੰ ਨਿੱਜੀ ਹੱਥਾਂ ਤੋਂ ਵਾਪਸ ਲੈਣ ਦੇ ਕਮੇਟੀ ਵਲੋਂ ਮਜਬੂਰੀ ਵਿੱਚ ਫੈਸਲੇ ਲਏ ਗਏ। ਨਾਲ ਹੀ ਸਿੱਖ ਮਰਿਆਦਾ ਅਤੇ ਪ੍ਰੰਪਰਾਵਾਂ ਦੀ ਅਨਦੇਖੀ ਦੀ ਕਮੇਟੀ ਦੀਆਂ ਹੰਭਲੀਆਂ ਨੂੰ ਸੰਗਤਾਂ ਦੇ ਵਿੱਚ ਜਨਤਕ ਕੀਤਾ ਗਿਆ।
ਪਰਮਿੰਦਰ ਨੇ ਕਿਹਾ ਕਿ ਜਾਗੋ ਪਾਰਟੀ ਬਿਨਾਂ ਕਿਸੇ ਦਬਾਓ ਦੇ ਮੁੱਖ
ਵਿਰੋਧੀ ਦਲ ਦੀ ਭੂਮਿਕਾ ਤੱਥਾਂ ਅਤੇ ਦਲੀਲਾਂ ਦੇ ਨਾਲ ਉਸਾਰੂ ਤਰੀਕੇ ਨਾਲ ਨਿਭਾਵੇਗੀ, ਇਹ ਫੈਸਲਾ ਵੀ ਸਰਬਸੰਮਤੀ ਨਾਲ ਲਿਆ ਗਿਆ। ਛੋਟੇ ਅਤੇ ਅਗੰਭੀਰ ਮਸਲੀਆਂ
ਉੱਤੇ ਫਾਲਤੂ ਬਿਆਨਬਾਜੀ ਕਰਨ ਦੀ ਬਜਾਏ ਪਾਰਟੀ ਦਾ ਫੋਕਸ ਕੌਮੀ ਹਿਤਾਂ ਨੂੰ ਸਮਰਪਿਤ ਕਾਰਜ ਕਰਨ
ਉੱਤੇ ਰਹੇਗਾ। ਸਾਬਕਾ ਦਿੱਲੀ ਕਮੇਟੀ ਮੈਂਬਰ ਜੀਤ ਸਿੰਘ ਖੋਖਰ ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਏ। ਜੀਕੇ ਨੇ ਸਿਰੋਪਾ ਦੇਕੇ ਖੋਖਰ ਦਾ ਪਾਰਟੀ ਵਿੱਚ ਆਉਣ
ਉੱਤੇ ਸਵਾਗਤ ਕੀਤਾ।
ਪੰਜਾਬ ਸਣੇ 5 ਗੈਰ ਬੀਜੇਪੀ ਸਰਕਾਰਾਂ ਵਾਲੇ
ਸੂਬਿਆਂ ਨਾਲ ਵਿਤਕਰਾ!
ਇਕੱਲੇ ਪੰਜਾਬ ਦਾ ਫਸਿਆ 4100 ਕਰੋੜ
ਇੱਕ
ਪਾਸੇ ਸਰਕਾਰ ਕਹਿ ਰਹੀ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਠੀਕ ਹੈ ਪਰ ਦੂਜੇ ਪਾਸੇ ਦੇਸ਼ ਦੇ ਪੰਜ
ਗੈਰ ਭਾਜਪਾ ਸ਼ਾਸਿਤ ਸੂਬਿਆਂ ਦੀ ਆਰਥਿਕ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਉਨ੍ਹਾਂ ਲਈ ਰੋਜ਼ਾਨਾ
ਖ਼ਰਚੇ ਨੂੰ ਜਾਰੀ ਰੱਖਣਾ ਮੁਸ਼ਕਲ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਆਪਣੇ ਸਮਝੌਤੇ ਮੁਤਾਬਕ
ਕੇਂਦਰ ਸਰਕਾਰ ਇਨ੍ਹਾਂ ਸੂਬਿਆਂ ਨੂੰ ਜੀਐਸਟੀ ਕਾਰਨ ਹੋਏ ਘਾਟੇ ਦਾ ਬਕਾਇਆ ਨਹੀਂ ਦੇ ਰਹੀ। ਹੁਣ
ਇਨ੍ਹਾਂ ਸੂਬਿਆਂ ਦੇ ਵਿੱਤ ਮੰਤਰੀ ਕੇਂਦਰ ਸਰਕਾਰ ਕੋਲ ਅਪੀਲ ਕਰ ਰਹੇ ਹਨ।
ਇਸ ਸਬੰਧ 'ਚ ਮੀਟਿੰਗ ਬੁੱਧਵਾਰ ਨੂੰ ਦਿੱਲੀ 'ਚ ਹੋਈ। ਅਧਿਕਾਰਤ ਕਮੇਟੀ ਦੀ ਇਸ ਬੈਠਕ 'ਚ ਪੰਜ ਗੈਰ-ਭਾਜਪਾ ਸ਼ਾਸਿਤ ਸੂਬਿਆਂ (ਪੰਜਾਬ, ਦਿੱਲੀ, ਰਾਜਸਥਾਨ, ਪੱਛਮੀ ਬੰਗਾਲ ਤੇ ਕੇਰਲ) ਦੇ ਵਿੱਤ ਮੰਤਰੀਆਂ ਨੇ ਹਿੱਸਾ ਲਿਆ। ਪੰਜਾਬ ਦੇ ਵਿੱਤ ਮੰਤਰੀ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਸਿਰਫ ਦੋ ਦਿਨਾਂ ਦਾ ਰਾਸ਼ਨ ਹੈ ਤੇ ਪੁਲਿਸ ਦਾ ਖ਼ਰਚਾ ਚੁੱਕਣ ਲਈ ਪੈਸੇ ਘੱਟ ਹਨ। ਬੈਠਕ 'ਚ ਸ਼ਾਮਲ ਸੂਬਿਆਂ ਦਾ ਕਹਿਣਾ ਹੈ ਕਿ ਜੇ ਕੇਂਦਰ ਸਰਕਾਰ ਉਨ੍ਹਾਂ ਨੂੰ ਇਹ ਬਕਾਇਆ ਰਕਮ ਜਲਦੀ ਨਹੀਂ ਦਿੰਦੀ ਤਾਂ ਉਨ੍ਹਾਂ ਨੂੰ 10-11% ਦੀ ਦਰ ਨਾਲ ਕਰਜ਼ਾ ਲੈਣਾ ਪਏਗਾ। ਅਜਿਹੀ ਸਥਿਤੀ 'ਚ ਇਨ੍ਹਾਂ ਕਰਜ਼ਿਆਂ ਦਾ ਭਾਰ ਕੇਂਦਰ ਸਰਕਾਰ ਨੂੰ ਝੱਲਣਾ ਚਾਹੀਦਾ ਹੈ।
ਜੀਐਸਟੀ ਮੁਆਵਜ਼ੇ ਤੇ ਬਕਾਏ ਨਾਲ, ਇਕੱਲੇ ਪੰਜਾਬ ਨੂੰ ਦੋ ਮਹੀਨੇ ਤੇ 20 ਦਿਨਾਂ ਦਾ ਕੇਂਦਰ ਸਰਕਾਰ ਤੋਂ 4100 ਕਰੋੜ ਰੁਪਏ ਨਹੀਂ ਮਿਲਿਆ। ਸਾਰੇ ਸੂਬਿਆਂ ਨੂੰ ਮਿਲ ਕੇ ਕੁਲ ਸਰਕਾਰ ਨੂੰ ਇਨ੍ਹਾਂ ਸੂਬਿਆਂ ਨੂੰ ਤਕਰੀਬਨ 30,000 ਕਰੋੜ ਰੁਪਏ ਦੇਣੇ ਹਨ।
ਇਸ ਸਬੰਧ 'ਚ ਮੀਟਿੰਗ ਬੁੱਧਵਾਰ ਨੂੰ ਦਿੱਲੀ 'ਚ ਹੋਈ। ਅਧਿਕਾਰਤ ਕਮੇਟੀ ਦੀ ਇਸ ਬੈਠਕ 'ਚ ਪੰਜ ਗੈਰ-ਭਾਜਪਾ ਸ਼ਾਸਿਤ ਸੂਬਿਆਂ (ਪੰਜਾਬ, ਦਿੱਲੀ, ਰਾਜਸਥਾਨ, ਪੱਛਮੀ ਬੰਗਾਲ ਤੇ ਕੇਰਲ) ਦੇ ਵਿੱਤ ਮੰਤਰੀਆਂ ਨੇ ਹਿੱਸਾ ਲਿਆ। ਪੰਜਾਬ ਦੇ ਵਿੱਤ ਮੰਤਰੀ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਸਿਰਫ ਦੋ ਦਿਨਾਂ ਦਾ ਰਾਸ਼ਨ ਹੈ ਤੇ ਪੁਲਿਸ ਦਾ ਖ਼ਰਚਾ ਚੁੱਕਣ ਲਈ ਪੈਸੇ ਘੱਟ ਹਨ। ਬੈਠਕ 'ਚ ਸ਼ਾਮਲ ਸੂਬਿਆਂ ਦਾ ਕਹਿਣਾ ਹੈ ਕਿ ਜੇ ਕੇਂਦਰ ਸਰਕਾਰ ਉਨ੍ਹਾਂ ਨੂੰ ਇਹ ਬਕਾਇਆ ਰਕਮ ਜਲਦੀ ਨਹੀਂ ਦਿੰਦੀ ਤਾਂ ਉਨ੍ਹਾਂ ਨੂੰ 10-11% ਦੀ ਦਰ ਨਾਲ ਕਰਜ਼ਾ ਲੈਣਾ ਪਏਗਾ। ਅਜਿਹੀ ਸਥਿਤੀ 'ਚ ਇਨ੍ਹਾਂ ਕਰਜ਼ਿਆਂ ਦਾ ਭਾਰ ਕੇਂਦਰ ਸਰਕਾਰ ਨੂੰ ਝੱਲਣਾ ਚਾਹੀਦਾ ਹੈ।
ਜੀਐਸਟੀ ਮੁਆਵਜ਼ੇ ਤੇ ਬਕਾਏ ਨਾਲ, ਇਕੱਲੇ ਪੰਜਾਬ ਨੂੰ ਦੋ ਮਹੀਨੇ ਤੇ 20 ਦਿਨਾਂ ਦਾ ਕੇਂਦਰ ਸਰਕਾਰ ਤੋਂ 4100 ਕਰੋੜ ਰੁਪਏ ਨਹੀਂ ਮਿਲਿਆ। ਸਾਰੇ ਸੂਬਿਆਂ ਨੂੰ ਮਿਲ ਕੇ ਕੁਲ ਸਰਕਾਰ ਨੂੰ ਇਨ੍ਹਾਂ ਸੂਬਿਆਂ ਨੂੰ ਤਕਰੀਬਨ 30,000 ਕਰੋੜ ਰੁਪਏ ਦੇਣੇ ਹਨ।
ਮੌਸਮ ਵਿਭਾਗ ਦੀ ਚੇਤਾਵਨੀ,
ਅਗਲੇ 24 ਘੰਟਿਆਂ 'ਚ ਵਿਗੜੇਗਾ ਮੌਸਮ
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਤੇ ਪੂਰਬੀ ਇਰਾਨ
ਦੇ ਆਸ-ਪਾਸ ਬਣ ਰਹੇ ਵੈਸਟਰਨ
ਡਿਸਟਰਬੈਂਸ ਕਾਰਨ ਹਿਮਾਲਿਆ ਖੇਤਰ ਤੇ ਖ਼ਾਸ ਤੌਰ 'ਤੇ
ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ
ਬਹੁਤੇ ਇਲਾਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਣਗੇ। 22 ਨਵੰਬਰ ਨੂੰ ਇਨ੍ਹਾਂ ਸੂਬਿਆਂ ਦੇ ਕਈ ਹਿੱਸਿਆਂ 'ਚ ਜ਼ਬਰਦਸਤ ਹਨ੍ਹੇਰੀ-ਝੱਖੜ, ਬਾਰਸ਼ ਤੇ ਕਿਤੇ-ਕਿਤੇ ਜ਼ਬਰਦਸਤ ਬਰਫ਼ਬਾਰੀ ਵੀ
ਹੋ ਸਕਦੀ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ਦੌਰਾਨ ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੋਂ ਲੈ ਕੇ ਲਕਸ਼ਦੀਪ ਤਕ ਕਈ ਹਿੱਸਿਆਂ 'ਚ ਹਨ੍ਹੇਰੀ ਤੂਫ਼ਾਨ ਦੇ ਪੂਰੇ ਆਸਾਰ ਹਨ ਜਿਸ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਸਕਦਾ ਹੈ। ਇਹੀ ਨਹੀਂ ਤਾਮਿਲਨਾਡੂ, ਕਰਾਈਕਲ ਤੇ ਪੁੱਡੂਚੇਰੀ ਦੇ ਨੇੜਲੇ ਇਲਾਕਿਆਂ 'ਚ ਜ਼ਬਰਦਸਤ ਬਾਰਸ਼ ਵੀ ਹੋ ਸਕਦੀ ਹੈ।
ਠੰਢ ਦੀ ਜ਼ਬਰਦਸਤ ਸ਼ੁਰੂਆਤ ਦੇ ਨਾਲ ਹੀ ਦੇਸ਼ ਦੇ ਨਾਰਥ-ਈਸਟ ਸੂਬਿਆਂ 'ਚ ਕੋਹਰੇ ਦੀ ਸੰਘਣੀ ਚਾਦਰ ਛਾਉਣ ਵਾਲੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆੰ 'ਚ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਦੇ ਤਮਾਮ ਹਿੱਸਿਆਂ 'ਚ ਹਲਕੇ ਤੋਂ ਲੈ ਕੇ ਸੰਘਣੀ ਧੁੰਦ ਛਾਈ ਰਹੇਗੀ।
ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ਦੌਰਾਨ ਕੇਰਲ, ਤਾਮਿਲਨਾਡੂ, ਪੁੱਡੂਚੇਰੀ ਤੋਂ ਲੈ ਕੇ ਲਕਸ਼ਦੀਪ ਤਕ ਕਈ ਹਿੱਸਿਆਂ 'ਚ ਹਨ੍ਹੇਰੀ ਤੂਫ਼ਾਨ ਦੇ ਪੂਰੇ ਆਸਾਰ ਹਨ ਜਿਸ ਨਾਲ ਜਨ-ਜੀਵਨ ਅਸਤ-ਵਿਅਸਤ ਹੋ ਸਕਦਾ ਹੈ। ਇਹੀ ਨਹੀਂ ਤਾਮਿਲਨਾਡੂ, ਕਰਾਈਕਲ ਤੇ ਪੁੱਡੂਚੇਰੀ ਦੇ ਨੇੜਲੇ ਇਲਾਕਿਆਂ 'ਚ ਜ਼ਬਰਦਸਤ ਬਾਰਸ਼ ਵੀ ਹੋ ਸਕਦੀ ਹੈ।
ਠੰਢ ਦੀ ਜ਼ਬਰਦਸਤ ਸ਼ੁਰੂਆਤ ਦੇ ਨਾਲ ਹੀ ਦੇਸ਼ ਦੇ ਨਾਰਥ-ਈਸਟ ਸੂਬਿਆਂ 'ਚ ਕੋਹਰੇ ਦੀ ਸੰਘਣੀ ਚਾਦਰ ਛਾਉਣ ਵਾਲੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆੰ 'ਚ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਦੇ ਤਮਾਮ ਹਿੱਸਿਆਂ 'ਚ ਹਲਕੇ ਤੋਂ ਲੈ ਕੇ ਸੰਘਣੀ ਧੁੰਦ ਛਾਈ ਰਹੇਗੀ।
ਬਾਲ
ਦਿਵਸ ਨੂੰ ਸਾਹਿਬਜ਼ਾਦਿਆਂ ਨਾਲ ਜੋੜਨ 'ਤੇ ਜਾਗੋ ਪਾਰਟੀ ਨੂੰ ਇਤਰਾਜ
ਸਾਹਿਬਜਾਦਾ
ਸ਼ਹੀਦੀ ਦਿਹਾੜਾ ਦਸੰਬਰ ਵਿੱਚ ਮਨਾਇਆ ਜਾਵੇ : ਜੀਕੇ
ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੇ ਨਾਂਅ ਉੱਤੇ 14 ਨਵੰਬਰ
ਨੂੰ ਬਾਲ ਦਿਵਸ ਮਨਾਉਣ ਦੀ ਕੁੱਝ ਸਿਆਸੀ ਅਤੇ ਧਾਰਮਿਕ ਲੋਕਾਂ ਵਲੋਂ ਚਲਾਈ ਜਾ ਰਹੀ ਮੁਹਿੰਮ ਗਲਤ
ਹੈ। ਕਿਉਂਕਿ ਸਾਹਿਬਜ਼ਾਦਿਆਂ ਦੀ ਛੋਟੀ ਉਮਰ ਦਾ ਹਵਾਲਾ ਦੇਕੇ ਉਨ੍ਹਾਂ ਨੂੰ ਬੱਚਾ ਮੰਨਣਾ ਇੱਕ
ਤਰ੍ਹਾਂ ਨਾਲ ਸਾਹਿਬਜ਼ਾਦਿਆਂ ਦੀ ਸ਼ਖਸੀਅਤ ਨੂੰ ਛੋਟਾ ਕਰਣ ਦੇ
ਬਰਾਬਰ ਹੈ। ਜੇਕਰ ਕੋਈ ਇਸਨੂੰ ਬਾਲ ਦਿਵਸ ਦੇ ਰੁਪ ਵਿੱਚ ਅਮਲੀ ਜਾਮਾ ਪਹਿਨਾਉਣਾ ਚਾਹੁੰਦਾ ਹੈ, ਤਾਂ ਪਹਿਲਾਂ ਉਹਨੂੰ ਸਿੱਖ ਇਤਹਾਸ ਅਤੇ ਪ੍ਰੰਪਰਾਵਾਂ ਦੀ ਭਰਪੂਰ
ਜਾਣਕਾਰੀ ਲੈਣੀ ਚਾਹੀਦੀ ਹੈ। ਇਹ ਵਿਚਾਰ ਜਾਗੋ - ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਜਾਹਰ ਕੀਤੇ
ਹਨ। ਜੀਕੇ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਦਿਲੇਰੀ,
ਸੂਰਮਗਤੀ, ਯੁੱਧ ਕੌਸ਼ਲ,
ਧਰਮ ਰਖਿਆ ਅਤੇ ਜੁਅੱਰਤ ਨੂੰ
ਬੱਚਿਆਂ ਦੇ ਨਾਲ ਜੋੜਨਾ,
ਉਨ੍ਹਾਂ ਦੀ ਮਹਾਨ ਸ਼ਹਾਦਤ ਦੀ
ਬੇਇੱਜ਼ਤੀ ਕਰਣ ਵਰਗਾ ਹੈ।
ਇਹੀ ਕਾਰਨ ਹੈ ਕਿ ਕੌਮ
ਸਾਹਿਬਜ਼ਾਦਿਆਂ ਨੂੰ ਬਾਬਾ ਕਹਿਕੇ ਸਨਮਾਨ ਕਰਦੀ ਹੈ। ਜੇਕਰ ਇਹਨਾਂ ਲੋਕਾਂ ਨੂੰ ਸਾਲ ਵਿੱਚ ਇੱਕ
ਦਿਹਾੜਾ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਣਾ ਹੈ,
ਤਾਂ ਉਹ ਦਸੰਬਰ ਦੇ ਆਖਰੀ ਹਫ਼ਤੇ
ਵਿੱਚ ਸਾਹਿਬਜਾਦਾ ਸ਼ਹੀਦੀ ਦਿਹਾੜੇ ਦੇ ਰੂਪ ਵਿੱਚ ਹੀ ਹੋ ਸਕਦਾ ਹੈ।
ਜੀਕੇ ਨੇ ਕਿਹਾ ਕਿ ਬੌਧਿਕ ਤੌਰ
ਉੱਤੇ ਸਾਹਿਬਜ਼ਾਦੇ ਮਾਹਿਰ ਸਨ,
ਉਦੋਂ ਤਾਂ ਛੋਟੇ
ਸਾਹਿਬਜ਼ਾਦਿਆਂ ਨੇ ਸਰਹਿੰਦ
ਦੇ ਨਵਾਬ ਦੇ ਡਰਾਉਣ - ਧਮਕਾਉਣ
ਅਤੇ ਲਾਲਚ ਦੇਣ ਦੀ ਪਰਵਾਹ ਨਹੀਂ ਕੀਤੀ ਸੀ। ਨਾਲ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿਸੇ ਇੱਕ ਦੇਸ਼
ਦੀ ਭੁਗੋਲਿਕ ਹੱਦ ਜਾਂ ਧਰਮ ਵਿਸ਼ੇਸ਼ ਲਈ ਨਹੀਂ ਹੋਕੇ ਸੰਪੂਰਨ ਸੰਸਾਰ ਵਿੱਚ ਧਰਮ ਨਿਰਪੱਖਤਾ ਦੀ
ਨੀਂਹ ਰੱਖਣ ਅਤੇ ਜੁਲਮ ਦੇ ਖਿਲਾਫ ਟਕਰਾਅ ਲੈਣ ਵਾਲੀ ਪਹਲਕਦਮੀ ਸੀ। ਜੀਕੇ ਨੇ ਕਿਹਾ ਕਿ ਸਾਬਕਾ
ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਹਾੜੇ ਉੱਤੇ ਸਾਹਿਬਜ਼ਾਦਿਆਂ ਦੇ ਨਾਂਅ ਉੱਤੇ ਬਾਲ
ਦਿਵਸ ਮਨਾਉਣਾ ਸਾਹਿਬਜ਼ਾਦਿਆਂ
ਦੇ ਕਿਰਦਾਰ ਨੂੰ ਨਹਿਰੂ ਤੋਂ
ਹੇਠਾਂ ਕਰਣ ਜਾਂ ਨਹਿਰੂ ਨਾਲ ਤੁਲਣਾ ਕਰਣ ਵਰਗਾ ਹੋਵੇਗਾ, ਜਿਸਨੂੰ
ਕੋਈ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਇਹ ਇੱਕ ਤਰ੍ਹਾਂ ਨਾਲ ਕਿਸੇ ਦੀ ਜੂਠ ਨੂੰ ਸਮੇਟਣ ਵਰਗਾ ਹੈ।
ਸਿੱਖ ਵਿਰਾਸਤ ਅਤੇ ਇਤਿਹਾਸ ਇੰਨਾ ਕਮਜੋਰ ਨਹੀਂ ਕਿ ਜੋ ਨਹਿਰੂ ਦੇ ਜਨਮ ਦਿਹਾੜੇ ਨੂੰ ਆਪਣੇ
ਇਤਿਹਾਸ ਨਾਲ ਜੋਡ਼ੇ।
ਜੀਕੇ ਨੇ ਕਿਹਾ ਕਿ ਸਾਰੇ
ਦੇਸ਼ਾਂ ਨੇ ਬਾਲ ਦਿਵਸ ਆਪਣੇ ਹਿਸਾਬ ਨਾਲ ਤੈਅ ਕਰ ਰੱਖੋ ਹਨ। ਭਾਰਤ ਵਿੱਚ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਪਰ ਮੈਨੂੰ ਲੱਗਦਾ ਹੈ ਕਿ
ਸਾਨੂੰ ਬਾਲ ਦਿਵਸ ਮਨਾਉਣ ਦੀ ਜਗ੍ਹਾ ਸੰਸਾਰ ਵਿੱਚ 5
ਤੋਂ 14 ਸਾਲ ਦੇ ਜਬਰਦਸਤੀ ਬਾਲ ਮਜਦੂਰੀ ਕਰ ਰਹੇ 153 ਮਿਲੀਅਨ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਅਜ਼ਾਦ ਕਰਣ ਵੱਲ ਪਹਿਲਾਂ
ਸੋਚਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਬਾਲ ਅਧਿਕਾਰਾਂ ਦੇ ਹਿਫਾਜ਼ਤ ਦੀ ਘੋਸ਼ਣਾ 20 ਨਵੰਬਰ 1989
ਨੂੰ ਕੀਤੀ ਸੀ, ਇਸ ਕਰਕੇ 1990
ਤੋਂ 20 ਨਵੰਬਰ ਨੂੰ ਸੰਸਾਰ ਵਿੱਚ ਯੂਨੀਵਰਸਲ ਬਾਲ ਦਿਵਸ ਮਨਾਇਆ ਜਾਂਦਾ ਹੈ। ਕਈ
ਦੇਸ਼ਾਂ ਵਿੱਚ ਬੱਚੇ ਹੁਣ ਵੀ ਭੁੱਖਮਰੀ ਦੇ ਕਾਰਨ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਸਾਹਿਬਜ਼ਾਦਿਆਂ ਦੇ ਨਾਂਅ ਉੱਤੇ ਰਸਮੀ ਬਾਲ ਦਿਵਸ ਦੀ ਹੋੜ ਵਿੱਚ ਸ਼ਾਮਿਲ
ਹੋਣ ਦੀ ਬਜਾਏ ਸਾਰੇ ਤੱਥਾਂ ਨੂੰ ਸੱਮਝ ਕਰਕੇ ਹੀ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ।
ਡੇਰਾ ਮੁਖੀ ਨੂੰ ਮਿਲਣ ਲਈ
ਬੇਤਾਬ ਹਨੀਪ੍ਰੀਤ,
ਜ਼ਮਾਨਤ ਮਗਰੋਂ ਪਹਿਲੀ ਵਾਰ
ਪਹੁੰਚੀ ਕੋਰਟ
ਜ਼ਮਾਨਤ
‘ਤੇ ਰਿਹਾਅ ਡੇਰਾ ਸਿਰਸਾ ਮੁਖੀ
ਗੁਰਮੀਤ ਰਾਮ ਰਹਿਮ ਦੀ ਧੀ ਸੁਰਖੀਆਂ ‘ਚ ਛਾਈ ਹੋਈ ਹੈ। ਪਿਛਲੇ ਕਈ
ਦਿਨਾਂ ਤੋਂ ਖ਼ਬਰਾਂ ਹਨ ਕਿ ਹਨੀਪ੍ਰੀਤ ਡੇਰਾ ਮੁਖੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕਰ ਚੁੱਕੀ ਹੈ। ਉਸ
ਦੀ ਮੰਗ ਨੂੰ ਸੁਨਾਰੀਆ ਜੇਲ੍ਹ ਪ੍ਰਸਾਸ਼ਨ ਨੇ ਜ਼ਿਲ੍ਹੇ ‘ਚ ਕਾਨੂੰਨ ਵਿਵਸਥਾ ਵਿਗੜਣ ਦਾ ਹਵਾਲਾ ਦੇ ਕੇ ਖਾਰਜ ਕਰ ਦਿੱਤਾ।
ਅੱਜ ਹਨੀਪ੍ਰੀਤ ਦੀ ਅੰਬਾਲਾ ਜੇਲ੍ਹ ਵਿੱਚੋਂ ਰਿਹਾਈ ਮਗਰੋਂ ਪਹਿਲੀ ਪੇਸ਼ੀ ਹੈ ਜਿਸ ਲਈ ਉਹ ਪੰਚਕੂਲਾ ਅਦਾਲਤ ਪਹੁੰਚੀ। ਹਨੀਪ੍ਰੀਤ ‘ਤੇ ਪੰਚਕੂਲਾ ‘ਚ 2017 ‘ਚ ਹੋਈ ਹਿੰਸਾ ਮਾਮਲੇ ‘ਚ ਪੇਸ਼ੀ ਸੀ ਜਿਸ ‘ਚ ਉਸ ਨਾਲ ਬਾਕੀ ਮੁਜ਼ਲਮ ਵੀ ਅਦਾਲਤ ‘ਚ ਪੇਸ਼ ਹੋਏ। ਦੱਸ ਦਈਏ ਕਿ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 13 ਦਸੰਬਰ ਦੀ ਤਾਰੀਖ ਤੈਅ ਕੀਤੀ ਹੈ।
ਅੱਜ ਹਨੀਪ੍ਰੀਤ ਦੀ ਅੰਬਾਲਾ ਜੇਲ੍ਹ ਵਿੱਚੋਂ ਰਿਹਾਈ ਮਗਰੋਂ ਪਹਿਲੀ ਪੇਸ਼ੀ ਹੈ ਜਿਸ ਲਈ ਉਹ ਪੰਚਕੂਲਾ ਅਦਾਲਤ ਪਹੁੰਚੀ। ਹਨੀਪ੍ਰੀਤ ‘ਤੇ ਪੰਚਕੂਲਾ ‘ਚ 2017 ‘ਚ ਹੋਈ ਹਿੰਸਾ ਮਾਮਲੇ ‘ਚ ਪੇਸ਼ੀ ਸੀ ਜਿਸ ‘ਚ ਉਸ ਨਾਲ ਬਾਕੀ ਮੁਜ਼ਲਮ ਵੀ ਅਦਾਲਤ ‘ਚ ਪੇਸ਼ ਹੋਏ। ਦੱਸ ਦਈਏ ਕਿ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 13 ਦਸੰਬਰ ਦੀ ਤਾਰੀਖ ਤੈਅ ਕੀਤੀ ਹੈ।
ਹਨੀਪ੍ਰੀਤ ਨੂੰ 6 ਨਵੰਬਰ, 2019 ਨੂੰ ਜ਼ਮਾਨਤ ਮਿਲੀ ਸੀ ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚੋਂ ਨਿਕਲ ਸਿੱਧਾ
ਡੇਰਾ ਸਿਰਸਾ ਪਹੁੰਚੀ ਸੀ। ਡੇਰੇ ‘ਚ ਉਸ ਨੇ ਰਾਮ ਰਹੀਮ ਦੇ ਪਰਿਵਾਰ
ਨਾਲ ਵੀ ਮੁਲਾਕਾਤ ਕੀਤੀ ਸੀ। ਹੁਣ ਵੀ ਹਨੀਪ੍ਰੀਤ ਡੇਰੇ ‘ਚ ਹੀ ਰਹਿ ਰਹੀ ਹੈ।
ਪਾਕਿਸਤਾਨ ਵੱਲੋਂ ਦੋ
ਭਾਰਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ,
ਹਮਲਾ ਕਰਨ ਲਈ ਹੋਏ ਸਰਹੱਦ
ਪਾਰ!
ਪਾਕਿਸਤਾਨ
ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੋ ਭਾਰਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੀਡੀਆ
ਰਿਪੋਰਟ ਮੁਤਾਬਕ, ਇਨ੍ਹਾਂ ਭਾਰਤੀਆਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ
‘ਚ ਐਂਟਰੀ ਦਾ ਇਲਜ਼ਾਮ ਹੈ।
ਗ੍ਰਿਫ਼ਤਾਰ ਕੀਤੇ ਗਏ ਭਾਰਤੀ ਪ੍ਰਸ਼ਾਂਤ ਤੇ ਦਾਰੀਲਾਲ ਹਨ।
ਪਾਕਿਸਤਾਨੀ ਮੀਡੀਆ ਮੁਤਾਬਕ, ਦੋਵੇਂ ਭਾਰਤੀ ਨਾਗਰਿਕਾਂ ਨੂੰ ਪੰਜਾਬ ਖੇਤਰ ਦੇ ਬਹਾਵਲਪੁਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਕੋਈ ਦਸਤਾਵੇਜ਼ ਨਹੀਂ ਮਿਲੇ। ਪੁਲਿਸ ਨੇ ਦੱਸਿਆ ਕਿ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤਾ ਇੱਕ ਭਾਰਤੀ ਇੰਜਨੀਅਰ ਹੈ। ਇਸ ਦੇ ਨਾਲ ਹੀ ਪਾਕਿ ਪੁਲਿਸ ਦਾ ਦਾਅਵਾ ਹੈ ਕਿ ਦੋਵਾਂ ਨੂੰ ਹਮਲੇ ਦੀ ਸਾਜਿਸ਼ ਨੂੰ ਅੰਜ਼ਾਮ ਦੇਣ ਦੇ ਮਕਸਦ ਨਾਲ ਭੇਜਿਆ ਗਿਆ ਸੀ।
ਇਸ ਸਾਲ ਅਗਸਤ ‘ਚ ਪੰਜਾਬ ਖੇਤਰ ਦੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇੱਕ ਭਾਰਤੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ਨੂੰ ਡੇਰਾ ਗਾਜੀ ਖ਼ਾਨ ਕਸਬੇ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਖੂਫੀਆ ਏਜੰਸੀਆਂ ਨੂੰ ਸੌਂਪ ਦਿੱਤਾ ਸੀ। ਉਸ ਦੀ ਪਛਾਣ ਰਾਜੂ ਲਕਸ਼ਮਣ ਵਜੋਂ ਹੋਈ। ਇਹ ਵਿਅਕਤੀ ਬਲੋਚੀਸਤਾਨ ਰਾਹੀਂ ਪਾਕਿਸਤਾਨ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਜਿੱਥੇ ਪਾਕਿ ਪੁਲਿਸ ਨੇ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸੇ ਬਲੋਚੀਸਤਾਨ ਖੇਤਰ ਤੋਂ ਪਾਸਿਕਤਾਨ ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ ਦਾ ਦਾਅਵਾ ਕਰਦਾ ਹੈ। ਹਾਲ ਹੀ ‘ਚ ਇੰਟਰਨੈਸ਼ਨਲ ਕੋਰਟ ਨੇ ਕੁਲਭੂਸ਼ਣ ਦੀ ਮੌਤ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਸੀ ਤੇ ਪਾਕਿ ਨੂੰ ਹੁਕਮ ਜਾਰੀ ਕੀਤਾ ਸੀ ਕਿ ਕੁਲਭੂਸ਼ਣ ਨੂੰ ਕਾਉਂਸਲਰ ਅਕਸੈਸ ਦਿੱਤਾ ਜਾਵੇ।
ਪਾਕਿਸਤਾਨੀ ਮੀਡੀਆ ਮੁਤਾਬਕ, ਦੋਵੇਂ ਭਾਰਤੀ ਨਾਗਰਿਕਾਂ ਨੂੰ ਪੰਜਾਬ ਖੇਤਰ ਦੇ ਬਹਾਵਲਪੁਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਕੋਈ ਦਸਤਾਵੇਜ਼ ਨਹੀਂ ਮਿਲੇ। ਪੁਲਿਸ ਨੇ ਦੱਸਿਆ ਕਿ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤਾ ਇੱਕ ਭਾਰਤੀ ਇੰਜਨੀਅਰ ਹੈ। ਇਸ ਦੇ ਨਾਲ ਹੀ ਪਾਕਿ ਪੁਲਿਸ ਦਾ ਦਾਅਵਾ ਹੈ ਕਿ ਦੋਵਾਂ ਨੂੰ ਹਮਲੇ ਦੀ ਸਾਜਿਸ਼ ਨੂੰ ਅੰਜ਼ਾਮ ਦੇਣ ਦੇ ਮਕਸਦ ਨਾਲ ਭੇਜਿਆ ਗਿਆ ਸੀ।
ਇਸ ਸਾਲ ਅਗਸਤ ‘ਚ ਪੰਜਾਬ ਖੇਤਰ ਦੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇੱਕ ਭਾਰਤੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ਨੂੰ ਡੇਰਾ ਗਾਜੀ ਖ਼ਾਨ ਕਸਬੇ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਖੂਫੀਆ ਏਜੰਸੀਆਂ ਨੂੰ ਸੌਂਪ ਦਿੱਤਾ ਸੀ। ਉਸ ਦੀ ਪਛਾਣ ਰਾਜੂ ਲਕਸ਼ਮਣ ਵਜੋਂ ਹੋਈ। ਇਹ ਵਿਅਕਤੀ ਬਲੋਚੀਸਤਾਨ ਰਾਹੀਂ ਪਾਕਿਸਤਾਨ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਜਿੱਥੇ ਪਾਕਿ ਪੁਲਿਸ ਨੇ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸੇ ਬਲੋਚੀਸਤਾਨ ਖੇਤਰ ਤੋਂ ਪਾਸਿਕਤਾਨ ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ ਦਾ ਦਾਅਵਾ ਕਰਦਾ ਹੈ। ਹਾਲ ਹੀ ‘ਚ ਇੰਟਰਨੈਸ਼ਨਲ ਕੋਰਟ ਨੇ ਕੁਲਭੂਸ਼ਣ ਦੀ ਮੌਤ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਸੀ ਤੇ ਪਾਕਿ ਨੂੰ ਹੁਕਮ ਜਾਰੀ ਕੀਤਾ ਸੀ ਕਿ ਕੁਲਭੂਸ਼ਣ ਨੂੰ ਕਾਉਂਸਲਰ ਅਕਸੈਸ ਦਿੱਤਾ ਜਾਵੇ।
ਮਨਜੀਤ
ਸਿੰਘ ਜੀਕੇ ਨੇ ਸ਼ੁਰੂ ਕੀਤੀ 'ਜਾਗੋਗਿਰੀ'
ਸਿੱਖ
ਬੱਚਿਆਂ ਨੂੰ ਕਿਰਪਾਨ ਅਤੇ ਕੜੇ ਸਹਿਤ ਪ੍ਰੀਖਿਆ ਵਿੱਚ ਬੈਠਣ ਤੋਂ ਰੋਕਣ ਉੱਤੇ ਜਤਾਇਆ ਨਿਵੇਕਲਾ
ਵਿਰੋਧ
ਰੋਜ਼ਗਾਰ
ਨਿਰਦੇਸ਼ਾਲੇ ਉੱਤੇ "ਸਿੱਖਾਂ ਨੂੰ ਨੌਕਰੀ ਦਾ ਅਧਿਕਾਰ ਨਹੀਂ" ਦਾ ਲਗਾਇਆ ਬੋਰਡ
ਦਿੱਲੀ ਦੇ ਸਿੱਖ ਬੱਚੀਆਂ ਦੇ
ਨਾਲ ਸਰਕਾਰੀ ਨੌਕਰੀ ਤੋਂ ਪਹਿਲਾਂ ਦੀ ਪ੍ਰੀਖਿਆ ਦੌਰਾਨ ਦਿੱਲੀ ਅਧੀਨਸਥ ਸੇਵਾ ਚੋਣ ਬੋਰਡ (ਡੀਏਸਏਸਏਸਬੀ) ਵਲੋਂ ਕੀਤੇ ਜਾ ਰਹੇ ਧਾਰਮਿਕ ਵਿਤਕਰੇ
ਖਿਲਾਫ ਸਿੱਖਾਂ ਨੇ ਅੱਜ ਵਿਰੋਧ ਦਾ ਨਿਵੇਕਲਾ ਤਰੀਕਾ ਅਪਨਾਇਆ।ਧਾਰਮਿਕ ਵਿਤਕਰੇ ਦੀ ਕਥਿਤ ਦੋਸ਼ੀ
ਡੀਏਸਏਸਏਸਬੀ ਦੇ ਖਿਲਾਫ
ਨਾਅਰੇਬਾਜ਼ੀ ਦੀ ਬਜਾਏ, ਸਿੱਖਾਂ ਨੇ ਰੋਜ਼ਗਾਰ ਪੋਰਟਲ ਚਲਾਉਣ ਵਾਲੇ ਰੋਜ਼ਗਾਰ
ਨਿਦੇਸ਼ਾਲੇ ਦੇ ਦਫਤਰ ਉੱਤੇ ਬੋਰਡ ਲਗਾਇਆ ਕਿ ਸਿੱਖਾਂ ਨੂੰ ਨੌਕਰੀ ਦਾ ਅਧਿਕਾਰ ਨਹੀਂ ਹੈ। 'ਜਾਗੋ'
ਪਾਰਟੀ ਦੇ ਅੰਤਰਰਾਸ਼ਟਰੀ
ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਰੋਜ਼ਗਾਰ ਨਿਦੇਸ਼ਾਲੇ, ਪੂਸਾ ਉੱਤੇ "ਸਿੱਖਾਂ ਨੂੰ ਸਰਕਾਰੀ ਨੌਕਰੀ ਦਾ ਅਧਿਕਾਰ
ਨਹੀਂ" ਦਾ ਬੋਰਡ ਲਗਾਉਂਦੇ ਹੋਏ ਸਾਫ਼ ਕਿਹਾ ਕਿ ਅਸੀਂ ਮਜਬੂਰ ਨਹੀਂ ਹਾਂ, ਪਰ ਅਫਸਰਸ਼ਾਹੀ ਨੂੰ ਜਗਾਉਣ ਨੂੰ ਇਹ ਸਾਡੀ 'ਜਾਗੋਗਿਰੀ'
ਹੈ। ਜਿੱਥੇ ਵੀ ਸਿੱਖਾਂ ਦੇ
ਨਾਲ ਬੇਇਨਸਾਫ਼ੀ ਹੋਵੇਗੀ,
ਉੱਥੇ ਜਾਗੋ ਪਾਰਟੀ ਸ਼ਾਂਤਮਈ
ਤਰੀਕੇ ਨਾਲ ਬੇਇਨਸਾਫ਼ੀ ਦੇ ਦੋਸ਼ੀਆਂ ਨੂੰ ਇਸੇ ਤਰ੍ਹਾਂ ਜਗਾਏਗੀ। ਸਾਡਾ ਮਕਸਦ ਆਪਣੀ ਗੱਲ ਨੂੰ ਸੁੱਤੀ
ਹੋਈ ਸਰਕਾਰ ਤੱਕ ਪਹੁੰਚਾਉਣ ਦਾ ਹੈ।
ਇਸਤੋਂ ਪਹਿਲਾਂ ਜਾਗੋ-ਜਗ ਆਸਰਾ
ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅਹੁਦੇਦਾਰਾਂ ਅਤੇ ਸਮਰਥਕਾਂ ਨੇ ਆਈਟੀਆਈ ਪੂਸਾ ਉੱਤੇ
ਇਕੱਠੇ ਹੋਕੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਰੋਜਗਾਰ ਨਿਦੇਸ਼ਾਲੇ ਵੱਲ ਚੱਲਣਾ ਸ਼ੁਰੂ ਕੀਤਾ। ਇਸ 'ਅਨਿਆਂ ਵਿਰੋਧੀ ਮਾਰਚ' ਵਿੱਚ ਅੱਗੇ ਚੱਲ ਰਹੇ ਸਿੱਖ ਨੌਜਵਾਨਾਂ ਨੇ ਹੱਥਾਂ ਵਿੱਚ ਤਖਤੀਆਂ ਫੜ
ਰੱਖੀਆਂ ਸਨ,ਜਿਸ ਉੱਤੇ ਨਾਅਰੇ ਲਿਖੇ ਸਨ। "ਸੁਣ ਲੈ ਸਰਕਾਰੇ, ਕਕਾਰ ਪਹਿਲਾਂ,
ਨੌਕਰੀ ਪਿੱਛੇ",
"ਸੰਵਿਧਾਨ ਨੇ ਦਿੱਤਾ ਹੱਕ, ਸਰਕਾਰਾਂ ਦੀ ਬੁਰੀ ਨੀਅਤ ਚੱਕ",
ਦਿੱਲੀ ਵਿੱਚ ਸਿੱਖਾਂ ਨੂੰ
ਸਰਕਾਰੀ ਨੌਕਰੀ ਦਾ ਅਧਿਕਾਰ ਨਹੀਂ",
ਜਿਸ ਕਿਰਪਾਨ ਨੇ ਬਹੂ-ਬੇਟੀਆਂ
ਦੀ ਇੱਜਤ ਬਚਾਈ, ਅੱਜ ਉਹ ਸਰਕਾਰੀ ਤੰਤਰ ਨੂੰ ਨਹੀਂ ਭਾਯੀ",
ਸਾੱਡਾ ਹੱਕ - ਐਥੇ ਰੱਖ"
ਅਤੇ
"ਫਿਰਕੂ ਸੋਚ ਹਾਰੇਗੀ,ਕਿਰਪਾਨ ਜਿੱਤੇਗੀ"
ਵਰਗੇ ਨਾਅਰੇ ਲਿਖੇ ਸਨ।
ਜੀਕੇ ਨੇ ਮੁਜਾਹਰਾਕਾਰੀਆਂ ਨੂੰ
ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿੱਲੀ ਦਾ ਸਰਕਾਰੀ ਤੰਤਰ ਸਿੱਖ ਬੱਚਿਆਂ ਨੂੰ ਸਰਕਾਰੀ ਨੌਕਰੀ
ਪ੍ਰਾਪਤ ਕਰਣ ਤੋਂ ਰੋਕਣ ਲਈ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਅਸੀ ਅੱਜ ਸਰਕਾਰ ਦੇ ਮਨਸੂਬਿਆਂ ਨੂੰ
ਪੁਰਾ ਕਰਣ ਲਈ ਰੋਜਗਾਰ ਨਿਦੇਸ਼ਾਲੇ ਆਏ ਹਾਂ। ਕਿਉਂਕਿ ਹਰ ਬੇਰੋਜਗਾਰ ਨੂੰ ਸਰਕਾਰੀ ਨੌਕਰੀ ਲਈ
ਆਵੇਦਨ ਕਰਣ ਤੋਂ ਪਹਿਲਾਂ ਇੱਥੇ ਆਪਣੇ ਆਪ ਨੂੰ ਰਜਿਸਟਰਡ ਕਰਣਾ
ਜਰੂਰੀ ਹੈ।
ਜੀਕੇ ਨੇ ਕਿਹਾ ਕਿ ਅਸੀਂ
ਰੋਜਗਾਰ ਨਿਦੇਸ਼ਕ ਨੂੰ ਬੇਨਤੀ ਕਰਣ ਆਏ ਹਾਂ ਕਿ ਸਿੱਖ ਬੱਚਿਆਂ ਦਾ ਪੰਜੀਕਰਣ ਹੀ ਬੇਰੋਜਗਾਰ ਦੇ ਤੌਰ
ਉੱਤੇ ਕਰਣਾ ਬੰਦ ਕਰ ਦੋ,
ਕਿਉਂਕਿ ਡੀ.ਏਸ.ਏਸ.ਏਸ.ਬੀ.
ਸਿੱਖ ਬੱਚਿਆਂ ਨੂੰ ਸਰਕਾਰੀ ਨੌਕਰੀ ਕਰਦੇ ਨਹੀਂ ਵੇਖਣਾ ਚਾਹੁੰਦੀ। ਜੀਕੇ ਨੇ ਹੈਰਾਨੀ ਜਤਾਈ ਕਿ
ਅੱਜ ਆਪਣੇ ਦੇਸ਼ ਵਿੱਚ ਹੀ ਸਿੱਖ ਦੇ ਕੜਾ ਅਤੇ ਕਿਰਪਾਨ ਨੂੰ ਸ਼ੱਕੀ ਚੀਜ਼ ਦੇ ਤੌਰ ਉੱਤੇ ਵੇਖਿਆ ਜਾ
ਰਿਹਾ ਹੈ। ਕੱਲ ਤੱਕ ਇਹੀ ਕਕਾਰ ਦੇਸ਼ ਦੇ ਦੁਸ਼ਮਨਾਂ ਅਤੇ ਹਮਲਾਵਰਾਂ ਨੂੰ ਡਰਾਉਂਦੇ ਸਨ, ਅੱਜ ਇਹ ਸਰਕਾਰੀ ਤੰਤਰ ਨੂੰ ਨਕਲ ਕਰਣ ਦੇ ਔਜਾਰ ਲੱਗਦੇ ਹਨ। ਜੀਕੇ ਨੇ
ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਕਕਾਰ ਵੀ ਪਾਵਾਂਗੇ ਅਤੇ ਸਰਕਾਰੀ ਨੌਕਰੀ ਵੀ ਕਰਾਂਗੇ, ਵੇਖਦੇ ਹਾਂ,ਕਿਹੜੀ ਤਾਕਤ ਸਾਨੂੰ ਰੋਕਦੀ ਹੈ ? ਸੰਵਿਧਾਨ ਦੇ ਦਿੱਤੇ ਅਧਿਕਾਰ ਨੂੰ ਕੋਈ ਸਾਡੇ ਤੋਂ ਨਹੀਂ ਖੋਹ ਸਕਦਾ। ਜੀਕੇ ਨੇ ਇਸ ਸਬੰਧੀ ਇੱਕ ਮੰਗ ਪੱਤਰ ਜਾਗੋ ਪਾਰਟੀ
ਵਲੋਂ ਦਿੱਲੀ ਦੇ ਉਪ ਰਾਜਪਾਲ ਕੋਲ ਭੇਜਣ ਦੀ ਵੀ ਜਾਣਕਾਰੀ ਦਿੱਤੀ।
ਜਸਟਿਸ ਸ਼ਰਦ ਅਰਵਿੰਦ ਬੋਬੜੇ
47 ਵੇਂ ਚੀਫ਼ ਜਸਟਿਸ ਬਣੇ,
ਰਾਸ਼ਟਰਪਤੀ ਨੇ ਅਹੁਦੇ ਦੀ
ਸਹੁੰ ਚੁੱਕਾਈ
ਜਸਟਿਸ
ਸ਼ਰਦ ਅਰਵਿੰਦ ਬੋਬੜੇ ਨੇ ਸੋਮਵਾਰ ਨੂੰ ਭਾਰਤ ਦੇ 47 ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਜਸਟਿਸ ਰੰਜਨ ਗੋਗੋਈ ਦੀ
ਥਾਂ ਜਸਟਿਸ ਬੋਬੜੇ ਦੇਸ਼ ਦੇ ਨਵੇਂ ਸੀਜੇਆਈ ਹੋਣਗੇ।
ਜਸਟਿਸ ਬੌਬਡੇ ਮਹਾਰਾਸ਼ਟਰ ਦੇ ਉੱਘੇ ਵਕੀਲਾਂ ਦੇ ਪਰਿਵਾਰ ਵਿਚੋਂ ਆਏ ਹਨ। ਬੋਬਡੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਸਨ। ਉਨ੍ਹਾਂ ਨੂੰ ਅਪਰੈਲ 2013 ਵਿੱਚ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਬੋਬਡੇ 23 ਅਪ੍ਰੈਲ 2021 ਤੱਕ ਦੇਸ਼ ਦੇ ਸੀਜੇਆਈ ਵਜੋਂ ਸੇਵਾ ਨਿਭਾਉਣਗੇ।
ਜਸਟਿਸ ਬੌਬਡੇ ਮਹਾਰਾਸ਼ਟਰ ਦੇ ਉੱਘੇ ਵਕੀਲਾਂ ਦੇ ਪਰਿਵਾਰ ਵਿਚੋਂ ਆਏ ਹਨ। ਬੋਬਡੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਸਨ। ਉਨ੍ਹਾਂ ਨੂੰ ਅਪਰੈਲ 2013 ਵਿੱਚ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਬੋਬਡੇ 23 ਅਪ੍ਰੈਲ 2021 ਤੱਕ ਦੇਸ਼ ਦੇ ਸੀਜੇਆਈ ਵਜੋਂ ਸੇਵਾ ਨਿਭਾਉਣਗੇ।
ਜਸਟਿਸ ਬੋਬਡੇ ਦੇ ਪਿਤਾ ਮਹਾਰਾਸ਼ਟਰ ਦੇ ਸਾਬਕਾ ਐਡਵੋਕੇਟ ਜਨਰਲ
ਦੇਸ਼ ਦੇ ਨਵੇਂ ਚੀਫ਼ ਜਸਟਿਸ ਬੌਬਡੇ ਦੇ ਪਿਤਾ ਅਰਵਿੰਦ ਸ੍ਰੀਨਿਵਾਸ ਬੌਬਡੇ ਮਹਾਰਾਸ਼ਟਰ ਦੇ ਸਾਬਕਾ ਐਡਵੋਕੇਟ ਜਨਰਲ ਸਨ। ਇਸ ਤੋਂ ਇਲਾਵਾ ਉਸ ਦਾ ਭਰਾ ਇਕ ਸੀਨੀਅਰ ਵਕੀਲ ਵੀ ਸੀ।
ਧਿਆਨ ਯੋਗ
ਹੈ ਕਿ ਜਸਟਿਸ ਬੋਬੜੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਵਿਸ਼ੇਸ਼ ਬੈਂਚ ਦਾ ਹਿੱਸਾ ਸਨ, ਜਿਸ ਨੇ ਵਿਵਾਦਿਤ ਅਯੁੱਧਿਆ
ਰਾਮਜਾਨਭੂਮੀ-ਬਾਬਰੀ ਮਸਜਿਦ ਕੇਸਾਂ ਦਾ ਸਾਲਾਂ ਤੋਂ ਇਤਿਹਾਸਕ ਫੈਸਲਾ ਦਿੱਤਾ ਹੈ।
ਮਹੱਤਵਪੂਰਨ ਹੈ ਕਿ ਸੁਪਰੀਮ ਕੋਰਟ ਵਿੱਚ ਜਸਟਿਸ ਗੋਗੋਈ ਦਾ ਕਾਰਜਕਾਲ
ਨੋਟ ਕੀਤਾ ਗਿਆ ਹੈ. ਇਸ ਸਮੇਂ ਦੌਰਾਨ ਅਦਾਲਤ ਨੇ ਕਈ ਮਹੱਤਵਪੂਰਨ ਮਾਮਲਿਆਂ ਬਾਰੇ ਫੈਸਲਾ ਦਿੱਤਾ
ਹੈ। ਜਸਟਿਸ ਗੋਗੋਈ ਦੇ ਕਾਰਜਕਾਲ ਦੌਰਾਨ, ਰਾਫੇਲ ਮੁੱਦਾ, ਚੌਕੀਦਾਰ ਚੋਰ ਅਤੇ ਸੀਜੇਆਈ
ਦਫਤਰ ਨੂੰ ਜਾਣਕਾਰੀ ਦੇ ਅਧਿਕਾਰ ਤੱਕ ਲਿਆਉਣ ਵਰਗੇ ਮਹੱਤਵਪੂਰਨ ਫੈਸਲੇ ਵੀ ਦਿੱਤੇ ਗਏ ਸਨ।
ਅਯੁੱਧਿਆ ਕੇਸ ਤੋਂ ਇਲਾਵਾ, ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਸਬਰੀਮਾਲਾ ਮੁੱਦੇ ਨਾਲ ਜੁੜੇ ਮਹੱਤਵਪੂਰਨ ਪ੍ਰਸ਼ਨਾਂ ਨੂੰ ਵੱਡੇ ਬੈਂਚ ਕੋਲ ਭੇਜਣ ਦਾ ਫੈਸਲਾ ਕੀਤਾ।
ਜਸਟਿਸ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸਰਕਾਰ ਤੋਂ ਸਰਕਾਰ ਸਮਝੌਤੇ ਦੇ ਹਿੱਸੇ ਵਜੋਂ ਫਰਾਂਸ ਤੋਂ ਰਾਫੇਲ ਜਹਾਜ਼ ਖਰੀਦਣ ਦੇ ਕੇਂਦਰ ਦੇ ਫੈਸਲੇ ਨੂੰ ਗਲਤ ਨਹੀਂ ਮੰਨਿਆ।
ਅਯੁੱਧਿਆ ਕੇਸ ਤੋਂ ਇਲਾਵਾ, ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਸਬਰੀਮਾਲਾ ਮੁੱਦੇ ਨਾਲ ਜੁੜੇ ਮਹੱਤਵਪੂਰਨ ਪ੍ਰਸ਼ਨਾਂ ਨੂੰ ਵੱਡੇ ਬੈਂਚ ਕੋਲ ਭੇਜਣ ਦਾ ਫੈਸਲਾ ਕੀਤਾ।
ਜਸਟਿਸ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸਰਕਾਰ ਤੋਂ ਸਰਕਾਰ ਸਮਝੌਤੇ ਦੇ ਹਿੱਸੇ ਵਜੋਂ ਫਰਾਂਸ ਤੋਂ ਰਾਫੇਲ ਜਹਾਜ਼ ਖਰੀਦਣ ਦੇ ਕੇਂਦਰ ਦੇ ਫੈਸਲੇ ਨੂੰ ਗਲਤ ਨਹੀਂ ਮੰਨਿਆ।
ਕੈਪਟਨ ਦੇ ਕਹਿਣ 'ਤੇ ਗੂਗਲ ਦਾ
'2020 ਸਿੱਖ ਰੈਫਰੈਂਡਮ' ਖਿਲਾਫ ਐਕਸ਼ਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਦੀ ਮੰਗ 'ਤੇ ਅਮਲ ਕਰਦਿਆਂ ਆਈਟੀ ਕੰਪਨੀ
ਗੂਗਲ ਨੇ ਭਾਰਤ ਵਿਰੋਧੀ ਵੱਖ-ਵੱਖ ਮੋਬਾਈਲ ਐਪਲੀਕੇਸ਼ਨਜ਼ '2020 ਸਿੱਖ ਰੈਫਰੈਂਡਮ' ਨੂੰ ਤੁਰੰਤ ਪ੍ਰਭਾਵ ਨਾਲ ਆਪਣੇ
ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਵਿੱਚ ਹੁਣ
ਇਹ ਐਪ ਗੂਗਲ ਪਲੇ ਸਟੋਰ ਉੱਤੇ ਮੋਬਾਈਲ ਉਪਭੋਗਤਾਵਾਂ ਲਈ ਉਪਲੱਬਧ ਨਹੀਂ।
ਮੁੱਖ
ਮੰਤਰੀ ਨੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਗੂਗਲ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ।
ਉਨ੍ਹਾਂ ਨੇ ਡੀਜੀਪੀ ਨੂੰ ਵੀ ਇਸ ਐਪ ਦੇ ਲਾਂਚ ਹੋਣ ਤੋਂ ਬਾਅਦ ਆਏ ਖ਼ਤਰੇ ਨਾਲ ਨਜਿੱਠਣ ਲਈ
ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਸੀ। ਇਸ ਐਪ ਨੂੰ ‘ICETECH’ ਵੱਲੋਂ ਬਣਾਇਆ ਗਿਆ ਸੀ।
ਐਪ
ਰਾਹੀਂ ਆਮ ਲੋਕਾਂ ਨੂੰ 'ਪੰਜਾਬ ਰੈਫਰੈਂਡਮ 2020 ਖਾਲਿਸਤਾਨ'
ਵਿੱਚ ਵੋਟ ਪਾਉਣ ਲਈ ਆਪਣਾ ਨਾਮ
ਦਰਜ ਕਰਾਉਣ ਲਈ ਕਿਹਾ ਜਾ ਰਿਹਾ ਸੀ। Www.yes2khalistan.org
ਦੇ ਐਡਰੈਸ ਵਾਲੀ ਇੱਕ ਵੈਬਸਾਈਟ
ਵੀ ਉਸੇ ਉਦੇਸ਼ ਲਈ ਉਸੇ ਤਰਜ਼ 'ਤੇ ਲਾਂਚ ਕੀਤੀ ਗਈ ਸੀ।
ਪੰਜਾਬ
ਸਰਕਾਰ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਗੂਗਲ ਤੇ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ। 8 ਨਵੰਬਰ,
2019 ਨੂੰ, ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 79 (3) ਬੀ
ਦੇ ਅਧੀਨ ਗੂਗਲ ਕਾਨੂੰਨੀ ਸੈੱਲ ਨੂੰ ਗੂਗਲ ਪਲੇਅ ਸਟੋਰ ਤੋਂ ਮੋਬਾਈਲ ਐਪਲੀਕੇਸ਼ਨ ਨੂੰ ਤੁਰੰਤ
ਹਟਾਉਣ ਲਈ ਇੱਕ ਨੋਟਿਸ ਭੇਜਿਆ ਗਿਆ ਸੀ।
ਇਸ
ਪਿੱਛੋਂ 9 ਨਵੰਬਰ,
2019 ਨੂੰ, ਆਈਜੀਪੀ ਕ੍ਰਾਈਮ ਨਾਗੇਸ਼ਵਰ ਰਾਓ ਤੇ ਇੰਚਾਰਜ ਸਟੇਟ
ਸਾਈਬਰ-ਕਮ-ਡੀਆਈਟੀਏਸੀ ਲੈਬ ਨੇ ਗੂਗਲ ਇੰਡੀਆ ਦੇ ਕਾਨੂੰਨੀ ਸੈੱਲ ਕੋਲ ਇਹ ਮੁੱਦਾ ਉਠਾਇਆ, ਜਿਸ ਨੂੰ ਪੂਰਾ ਯਕੀਨ ਹੋ ਗਿਆ ਕਿ ਗੂਗਲ ਪਲੇਟਫਾਰਮ ਉੱਤੇ ਪਾਬੰਦੀਸ਼ੁਦਾ
ਐਸੋਸੀਏਸ਼ਨ 'ਸਿੱਖਸ ਫਾਰ ਜਸਟਿਸ' ਦੁਆਰਾ ਗੈਰਕਾਨੂੰਨੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਲਈ 'ਸਿੱਖਸ ਫਾਰ ਜਸਟਿਸ'ਇਸਤੇਮਾਲ ਕੀਤਾ ਗਿਆ ਸੀ।
ਸਿੱਖਾਂ ਨੂੰ ਸਰਕਾਰੀ ਨੌਕਰੀ ਦਾ ਅਧਿਕਾਰ ਨਹੀਂ",
ਰੋਜਗਾਰ
ਨਿਦੇਸ਼ਾਲੇ ਉੱਤੇ ਜਾਗੋ ਪਾਰਟੀ ਲਗਾਏਗੀ ਬੋਰਡ
ਸਿੱਖ
ਵਿਰੋਧੀ ਏਜੇਂਡੇ ਨਾਲ ਆਰ-ਪਾਰ ਦੀ ਲੜਾਈ ਲੜਾਗੇ : ਜੀਕੇ
ਦਿੱਲੀ ਵਿੱਚ ਸਰਕਾਰੀ ਨੌਕਰੀ
ਦੀ ਤਲਾਸ਼ ਵਿੱਚ ਡੀਏਸਏਸਏਸਬੀ ਦੀ ਪ੍ਰਵੇਸ਼ ਪ੍ਰੀਖਿਆ ਵਿੱਚ ਬੈਠਣ ਵਾਲੇ ਸਿੱਖ ਦਾਅਵੇਦਾਰਾਂ ਦੇ
ਨਾਲ ਹੋ ਰਹੇ ਧਾਰਮਿਕ ਵਿਤਕਰੇ ਨਾਲ ਨਿੱਬੜਨ ਦਾ ਜਾਗੋ ਪਾਰਟੀ ਨੇ ਨਿਵੇਕਲਾ ਤਰੀਕਾ ਲੱਭਿਆ ਹੈ।
ਜਾਗੋ- ਜਗ ਆਸਰਾ ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੋਮਵਾਰ 18 ਨਵੰਬਰ ਨੂੰ ਰੋਜਗਾਰ ਨਿਦੇਸ਼ਾਲਾ, ਪੂਸਾ
ਦੇ ਗੇਟ ਉੱਤੇ ਇੱਕ ਬੋਰਡ ਲਗਾਉਣ ਦਾ ਐਲਾਨ ਕੀਤਾ ਹੈ। ਜਿਸ ਉੱਤੇ ਲਿਖਿਆ ਹੋਵੇਗਾ ਕਿ
"ਸਿੱਖਾਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਕਰਣ ਦਾ ਹੱਕ ਨਹੀਂ ਹੈ"। ਇਸ ਗੱਲ ਦਾ ਐਲਾਨ
ਜੀਕੇ ਨੇ ਅੱਜ ਮੀਡੀਆ ਨੂੰ ਜਾਰੀ ਬਿਆਨ ਵਿੱਚ ਕੀਤਾ।
ਜੀਕੇ ਨੇ ਕਿਹਾ ਕਿ ਦੇਸ਼ ਦਾ
ਸੰਵਿਧਾਨ ਸਿੱਖ ਨੂੰ ਕਿਰਪਾਨ ਧਾਰਨ ਕਰਣ ਦੀ ਆਜ਼ਾਦੀ ਦਿੰਦਾ ਹੈ। ਪਰ ਡੀਏਸਏਸਏਸਬੀ ਕਿਰਪਾਨ ਤਾਂ
ਦੂਰ ਸਿੱਖ ਦਾਅਵੇਦਾਰ ਨੂੰ ਕੜਾ ਪਹਿਨਣ ਤੋਂ ਵੀ ਰੋਕ ਕੇ ਆਪਣੀ ਸਿੱਖ ਅਤੇ ਸੰਵਿਧਾਨ ਵਿਰੋਧੀ
ਮਾਨਸਿਕਤਾ ਨੂੰ ਜਾਹਰ ਕਰ ਰਿਹਾ ਹੈ।
ਜੀਕੇ ਨੇ ਦੱਸਿਆ ਕਿ ਉਹ ਖੁਦ
ਡੀਏਸਏਸਏਸਬੀ ਦੇ ਦਫਤਰ ਹਰਗੋਬਿੰਦ ਇੰਕਲੇਵ ਪਿਛਲੇ ਦਿਨੀਂ ਇੱਕ ਮੰਗ ਪੱਤਰ ਦੇ ਕਰ ਆਏ ਸਨ, ਜਿਸ ਵਿੱਚ ਦਿੱਲੀ ਹਾਈਕੋਰਟ ਵਿੱਚ ਦਿੱਲੀ ਪੁਲਿਸ ਵਲੋਂ ਸਿੱਖ ਨੂੰ
ਕਿਰਪਾਨ ਧਾਰਨ ਦੀ ਦਿੱਤੀ ਗਈ ਸਹਿਮਤੀ ਦਾ ਹਵਾਲਾ ਸੀ। ਪਰ ਸੌੜੀ ਅਤੇ ਫਿਰਕੂ ਸੋਚ ਨਾਲ ਗ੍ਰਸਤ
ਅਫਸਰਸ਼ਾਹੀ ਆਪਣੇ ਆਪ ਨੂੰ ਸੰਵਿਧਾਨ,
ਪੁਲਿਸ ਅਤੇ ਹਾਈਕੋਰਟ ਤੋਂ
ਉੱਤੇ ਸੱਮਝ ਰਹੀ ਹੈ। ਕਿਉਂਕਿ ਉਨ੍ਹਾਂ ਦੇ ਵਲੋਂ ਦਿੱਲੀ ਹਾਈਕੋਰਟ ਵਿੱਚ ਡੀਏਸਏਸਏਸਬੀ ਦੇ ਖਿਲਾਫ
ਪਾਈ ਗਈ ਪਟੀਸ਼ਨ ਉੱਤੇ ਹੁਣੇ ਫੈਸਲਾ ਆਣਾ ਬਾਕੀ ਹੈ।
ਜੀਕੇ ਨੇ ਕਿਹਾ ਕਿ ਇੱਕ ਤਰਫ
ਦਿੱਲੀ ਸਰਕਾਰ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਰੋਜਗਾਰ ਨਿਦੇਸ਼ਾਲਾ ਦੀ ਵੈਬਸਾਇਟ ਉੱਤੇ ਰੋਜਗਾਰ
ਲਈ ਆਪਣੇ ਆਪ ਨੂੰ ਰਜਿਸਟਰਡ ਕਰਣ ਦਾ ਪੋਰਟਲ ਚਲਾ ਰਹੀ ਹੈ। ਉਹੀ
ਦੁਸਰੀ ਵੱਲ ਡੀਏਸਏਸਏਸਬੀ ਉਪ ਮੁੱਖ ਮੰਤਰੀ ਦੇ ਆਦੇਸ਼ ਨੂੰ ਦਰਕਿਨਾਰ ਕਰਕੇ ਸਿੱਖ ਬੱਚਿਆਂ ਨੂੰ
ਪ੍ਰੀਖਿਆ ਵਿੱਚ ਬੈਠਣ ਤੋਂ ਰੋਕਣ ਲਈ ਬਾਜਿੱਦ ਹੈ। ਇਸ ਲਈ ਅਸੀ ਰੋਜਗਾਰ ਨਿਦੇਸ਼ਾਲਾ ਦੇ ਬਾਹਰ ਬੋਰਡ
ਚਸਪਾ ਕਰਾਂਗੇ ਕਿ ਸਿੱਖਾਂ ਨੂੰ ਸਰਕਾਰੀ ਨੌਕਰੀ ਕਰਣ ਦਾ ਅਧਿਕਾਰ ਨਹੀਂ ਹੈ।
ਜੀਕੇ ਨੇ ਐਲਾਨ ਕੀਤਾ ਕਿ ਇਸਦੇ
ਬਾਅਦ ਪਾਰਟੀ ਵਲੋਂ ਦਿੱਲੀ ਵਿੱਚ ਵੱਡੇ ਬੋਰਡ ਲਗਾਕੇ ਦੇਸ਼ ਦੀ ਰਾਜਧਾਨੀ ਵਿੱਚ ਸੰਵਿਧਾਨ ਨੂੰ
ਨਜਰਅੰਦਾਜ ਕਰਣ ਦੇ ਡੀਏਸਏਸਏਸਬੀ ਦੇ ਵਿਵਹਾਰ ਤੋਂ ਜਨਤਾ ਨੂੰ ਜਾਣੂ ਕਰਾਇਆ ਜਾਵੇਗਾ, ਸਰਕਾਰੀ ਪ੍ਰੀਖਿਆ ਏਜੰਸੀ ਦੀ ਮਾਨਸਿਕਤਾ ਵਿੱਚ ਸੁਧਾਰ ਨਹੀਂ ਹੋਣ ਤੱਕ
ਆਰ-ਪਾਰ ਦੀ ਲੜਾਈ ਜਾਰੀ ਰਹੇਗੀ। ਦਿੱਲੀ ਗੁਰਦੁਆਰਾ ਕਮੇਟੀ ਵਲੋਂ ਕਕਾਰ ਦੀ ਵਜ੍ਹਾ ਨਾਲ ਪ੍ਰੀਖਿਆ ਵਿੱਚ ਬੈਠ ਸਕਣ ਵਿੱਚ ਨਾਕਾਮ ਰਹੇ
ਸਿੱਖ ਦਾਅਵੇਦਾਰਾਂ ਦੇ ਨਾਲ ਫੋਟੋ ਖਿੱਚ ਕੇ ਅਖਬਾਰਾਂ ਵਿੱਚ ਲਗਵਾਉਣ ਦੇ ਨਵੇਂ ਸ਼ੁਰੂ ਕੀਤੇ ਗਏ
ਰੁਝੇਵੇਂ ਨੂੰ ਗਲਤ ਦੱਸਦੇ ਹੋਏ ਜੀਕੇ ਨੇ ਕਿਹਾ ਕਿ ਇਹਨਾਂ ਖਬਰਾਂ ਨਾਲ ਕਮੇਟੀ ਦੀ ਇਜਤ ਅਤੇ ਤਾਕਤ
ਦੋਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਕਿਉਂਕਿ ਇਸ ਤੋਂ ਸਿੱਖਾਂ ਦੇ
ਵਿੱਚ ਕਮੇਟੀ ਦੀ ਬੇਚਾਰਗੀ ਜਾਹਰ ਹੋ ਰਹੀ ਹੈ। ਇਸ ਲਈ ਅਜਿਹੇ ਫੋਟੋ ਫੋਬਿਆ ਤੋਂ ਕਿਨਾਰਾ ਕਰਨ ਦੀ
ਲੋੜ ਹੈ।
ਬੱਸ ਤੇ ਟਰੱਕ ਦੀ ਟੱਕਰ
ਮਗਰੋਂ ਲੱਗੀ ਅੱਗ,
10 ਯਾਤਰੀਆਂ ਦੀ ਮੌਤ
ਰਾਜਸਥਾਨ
ਦੇ ਬੀਕਾਨੇਰ 'ਚ ਸੋਮਵਾਰ ਸਵੇਰੇ ਇੱਕ ਬੱਸ ਤੇ ਟਰੱਕ ਦੀ ਆਪਸ 'ਚ ਟੱਕਰ ਹੋ ਗਈ। ਇਸ ਹਾਦਸੇ 'ਚ 10 ਲੋਕਾਂ
ਦੀ ਮੌਤ ਹੋ ਗਈ, ਜਦਕਿ 20 ਤੋਂ
ਵੱਧ ਜ਼ਖਮੀ। ਇਹ ਹਾਦਸਾ ਸ੍ਰੀਦੁੰਗਰਗੜ੍ਹ ਖੇਤਰ 'ਚ ਹੋਇਆ। ਟੱਕਰ ਦੌਰਾਨ ਬੱਸ ਦਾ ਅਗਲਾ ਹਿੱਸਾ ਟਰੱਕ 'ਚ ਵੜ ਗਿਆ ਤੇ ਦੋਵਾਂ ਵਾਹਨਾਂ
ਨੂੰ ਅੱਗ ਲੱਗ ਗਈ।
ਸਥਾਨਕ ਲੋਕਾਂ ਨੇ ਜਲਦੀ ਟਿਊਬਵੈੱਲਾਂ ਵਿੱਚੋਂ
ਪਾਣੀ ਲਿਆ ਕੇ ਅੱਗ ਬੁਝਾਈ। ਹਾਲਾਂਕਿ, ਇਸ
ਸਮੇਂ ਦੌਰਾਨ ਬਹੁਤ ਸਾਰੇ ਯਾਤਰੀ ਬੁਰੀ ਤਰ੍ਹਾਂ ਸੜ ਗਏ। ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੀਕਾਨੇਰ ਤੋਂ ਬੱਸ ਸਵੇਰੇ 6.30 ਵਜੇ ਜੈਪੁਰ ਲਈ ਰਵਾਨਾ ਹੋਈ ਤੇ ਇੱਕ ਘੰਟੇ ਬਾਅਦ ਹਾਦਸੇ ਦਾ ਸ਼ਿਕਾਰ
ਹੋ ਗਈ। ਪੁਲਿਸ ਨੇ ਦੱਸਿਆ ਕਿ ਮੁਢਲੀ ਜਾਂਚ 'ਚ ਖੁਲਾਸਾ ਹੋਇਆ ਕਿ ਹਾਦਸਾ ਧੁੰਦ ਕਰਕੇ ਹੋਇਆ।
ਇਸ ਤੋਂ ਇਲਾਵਾ ਬੀਕਾਨੇਰ ਦੇ ਲਖਸਰ ਖੇਤਰ 'ਚ ਐਤਵਾਰ ਸ਼ਾਮ ਨੂੰ ਵੀ ਇੱਕ
ਤੇਜ਼ ਰਫਤਾਰ ਕਾਰ ਨੇ ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਸੜਕ 'ਤੇ ਬੈਠੇ ਲੋਕਾਂ ਨੂੰ ਕੁਚਲ ਦਿੱਤਾ। ਇਸ 'ਚ ਇੱਕੋ ਪਰਿਵਾਰ ਦੇ 4 ਲੋਕਾਂ
ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਦੋ ਲੜਕੀਆਂ, ਉਨ੍ਹਾਂ
ਦੀ ਮਾਂ ਅਤੇ ਨਾਨਾ ਸ਼ਾਮਲ ਹਨ। ਇਸ ਹਾਦਸੇ 'ਚ ਕਾਰ ਚਾਲਕ ਸਣੇ ਤਿੰਨ ਲੋਕ ਜ਼ਖਮੀ ਹੋ ਗਏ ਸੀ।
ਹੁਣ ਪੈਨ ਕਾਰਡ ਦੀ ਥਾਂ ਵਰਤ ਸਕਦੇ ਹੋ ਆਧਾਰ!
ਸਰਕਾਰ ਨੇ ਬਦਲਿਆ ਨਿਯਮ
ਜੇ ਤੁਹਾਡੇ ਕੋਲ ਸਥਾਈ ਖਾਤਾ ਨੰਬਰ ਯਾਨੀ ਪੈਨ ਕਾਰਡ ਨਹੀਂ ਹੈ, ਤਾਂ
ਚਿੰਤਾ ਨਾ ਕਰੋ। ਜਿੱਥੇ ਵੀ ਪੈਨ ਨੰਬਰ ਦੀ ਜਰੂਰਤ ਹੈ, ਤੁਸੀਂ ਆਧਾਰ ਨੰਬਰ ਵੀ ਦੇ
ਸਕਦੇ ਹੋ। ਸਰਕਾਰ ਨੇ ਪਹਿਲਾਂ ਹੀ ਇਸਦੀ ਘੋਸ਼ਣਾ ਕੀਤੀ ਸੀ, ਪਰ ਹੁਣ ਇਸ ਨੂੰ ਲਾਗੂ ਕਰ
ਦਿੱਤਾ ਗਿਆ ਹੈ,
ਕਿਉਂਕਿ ਆਮਦਨ ਟੈਕਸ ਵਿਭਾਗ ਨੇ ਹੁਣੇ ਹੀ ਇਸ ਦੀ ਨੋਟੀਫਿਕੇਸ਼ਨ ਜਾਰੀ
ਕੀਤੀ ਹੈ। ਕੇਂਦਰੀ ਬੋਰਡ ਆਫ਼ ਡਾਇਰੈਕਟ ਟੈਕਸਜ਼ (ਸੀਬੀਡੀਟੀ) ਨੇ ਇਸ ਮਹੀਨੇ 6 ਨਵੰਬਰ
ਨੂੰ ਵਿੱਤ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਇਨਕਮ ਟੈਕਸ ਐਕਟ 1962 ਵਿੱਚ ਸੋਧ ਕਰ ਦਿੱਤੀ ਹੈ।
ਕੇਂਦਰ ਸਰਕਾਰ ਨੇ ਆਮਦਨ ਟੈਕਸ
ਫਾਰਮਾਂ (Income Tax Forms) ਦੇ ਕਈ ਸੈੱਟਾਂ ਵਿਚ ਤਬਦੀਲੀਆਂ ਕੀਤੀਆਂ ਹਨ। ਇਸਦੇ
ਨਾਲ ਹੀ ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਨਿਯਮਾਂ ਵਿੱਚ ਇਸ ਤਬਦੀਲੀ ਤੋਂ ਬਾਅਦ ਕੋਈ ਵੀ
ਵਿਅਕਤੀ ਪ੍ਰਭਾਵਿਤ ਨਾ ਹੋਏ। ਤੁਹਾਨੂੰ ਦੱਸ ਦੇਈਏ ਕਿ 1 ਸਤੰਬਰ, 2019 ਤੋਂ ਤੁਸੀਂ ਆਮਦਨ ਟੈਕਸ ਲਈ ਪੈਨ ਨੰਬਰ ਦੀ ਬਜਾਏ
ਆਧਾਰ ਨੰਬਰ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਪਹਿਲਾਂ ਆਮ ਬਜਟ 2019 ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman ਨੇ ਐਲਾਨ ਕੀਤਾ ਸੀ ਕਿ ਪੈਨ ਕਾਰਡ ਦੀ ਬਜਾਏ ਆਧਾਰ
ਕਾਰਡ (Aadhaar Card) ਦੀ ਵਰਤੋਂ ਵੀ ਜਾਇਜ਼ ਹੋਵੇਗੀ।
ਇਨਕਮ ਟੈਕਸ ਭਰਨ ਵੇਲੇ, ਆਧਾਰ ਤੋਂ ਵੀ ਕੰਮ ਕੀਤਾ ਜਾਵੇਗਾ
ਸਰਕਾਰ ਦੇ ਇਸ ਕਦਮ ਦਾ ਅਰਥ ਹੈ ਕਿ ਹੁਣ ਤੋਂ, ਜੇ ਕਿਸੇ ਕੋਲ ਪੈਨ ਕਾਰਡ ਨਹੀਂ ਹੈ, ਤਾਂ ਉਹ ਇਸ ਦੀ ਬਜਾਏ ਆਪਣੇ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹਨ। ਆਮ ਟੈਕਸਦਾਤਾਵਾਂ ਲਈ, ਇਸਦਾ ਅਰਥ ਇਹ ਹੈ ਕਿ ਪੈਨ ਕਾਰਡ ਤੋਂ ਬਿਨਾਂ ਵੀ ਉਹ ਆਪਣੇ ਆਧਾਰ ਕਾਰਡ ਦੀ ਮਦਦ ਨਾਲ ਇਨਕਮ ਟੈਕਸ ਰਿਟਰਨ ਦਾਖਲ ਕਰ ਸਕਦੇ ਹਨ। ਜਿੱਥੇ ਵੀ ਪੈਨ ਕਾਰਡ ਦੇ ਆਦੇਸ਼ ਦੀ ਗੱਲ ਕੀਤੀ ਜਾਏਗੀ, ਅਧਾਰ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਰਕਾਰ ਦੇ ਇਸ ਕਦਮ ਦਾ ਅਰਥ ਹੈ ਕਿ ਹੁਣ ਤੋਂ, ਜੇ ਕਿਸੇ ਕੋਲ ਪੈਨ ਕਾਰਡ ਨਹੀਂ ਹੈ, ਤਾਂ ਉਹ ਇਸ ਦੀ ਬਜਾਏ ਆਪਣੇ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹਨ। ਆਮ ਟੈਕਸਦਾਤਾਵਾਂ ਲਈ, ਇਸਦਾ ਅਰਥ ਇਹ ਹੈ ਕਿ ਪੈਨ ਕਾਰਡ ਤੋਂ ਬਿਨਾਂ ਵੀ ਉਹ ਆਪਣੇ ਆਧਾਰ ਕਾਰਡ ਦੀ ਮਦਦ ਨਾਲ ਇਨਕਮ ਟੈਕਸ ਰਿਟਰਨ ਦਾਖਲ ਕਰ ਸਕਦੇ ਹਨ। ਜਿੱਥੇ ਵੀ ਪੈਨ ਕਾਰਡ ਦੇ ਆਦੇਸ਼ ਦੀ ਗੱਲ ਕੀਤੀ ਜਾਏਗੀ, ਅਧਾਰ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜ਼ਰਾ ਬਚ ਕੇ!
ਬਾਦਲਾਂ ਦੇ ਗੜ੍ਹ ਬਠਿੰਡਾ 'ਚ ਹਮੇਸ਼ਾਂ ਦਫਾ 144
ਪ੍ਰਸ਼ਾਸਨ ਵੱਲੋਂ ਆਪਣੀ
ਖੱਲ ਬਚਾਉਣ ਤੇ ਸਿਆਸਤਦਾਨਾਂ ਨੂੰ ਖੁਸ਼ ਕਰਨ ਲਈ ਬਠਿੰਡਾ ਹਮੇਸ਼ਾਂ ਹੀ ਧਾਰਾ 144 ਲਾ ਦਿੱਤੀ ਜਾਂਦੀ ਹੈ। ਜ਼ਿਲ੍ਹੇ ਵਿੱਚ ਪਿਛਲੇ 608 ਦਿਨਾਂ ਵਿੱਚੋਂ 542 ਦਿਨ ਧਾਰਾ 144, 220 ਦੇ ਹੁਕਮ ਜਾਰੀ ਕੀਤੇ ਗਏ।
ਇਹ ਖੁਲਾਸਾ ਬਠਿੰਡਾ ਵਿੱਚ ਰਹਿਣ ਵਾਲੇ ਆਰਟੀਆਈ ਵਰਕਰ ਹਰਮਿਲਾਪ ਗਰੇਵਾਲ ਵੱਲੋਂ ਸੂਚਨਾ ਦੇ
ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਹੋਇਆ ਹੈ।
ਹਾਸਲ
ਜਾਣਕਾਰੀ ਮੁਤਾਬਕ ਇੱਥੇ ਹਰ ਸਮੇਂ ਧਾਰਾ 144 ਲੱਗੀ
ਰਹਿੰਦੀ ਹੈ। ਇਸ ਨਾਲ ਅਧਿਕਾਰਾਂ ਦੀ ਸੁਰੱਖਿਆ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਹੀ ਆਮ ਲੋਕਾਂ
ਤੋਂ ਅਧਿਕਾਰ ਖੋਹ ਰਹੇ ਹਨ। ਆਰਟੀਆਈ ਰਾਹੀਂ ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਅੰਦਰ 608 ਦਿਨਾਂ ਵਿੱਚੋਂ 542 ਦਿਨ ਧਾਰਾ 144 ਲੱਗੀ ਰਹੀ। ਇਸ ਦੇ ਨਾਲ ਹੀ ਬਠਿੰਡਾ ਪ੍ਰਸ਼ਾਸਨ
ਵੱਲੋਂ 220 ਹੁਕਮ ਜਾਰੀ ਕੀਤੇ
ਜਿਨ੍ਹਾਂ ਵਿੱਚੋਂ 46 ਤਰ੍ਹਾਂ ਦੀਆਂ ਪਾਬੰਦੀਆਂ
ਲਾਈਆਂ ਗਈਆਂ ਸਨ।
ਆਰਟੀਆਈ ਵਰਕਰ ਦਾ ਕਹਿਣਾ ਸੀ
ਕਿ ਬਠਿੰਡਾ ਪ੍ਰਸ਼ਾਸਨ ਵੱਲੋਂ ਪੱਕੇ ਤੌਰ 'ਤੇ ਧਾਰਾ 144 ਲਾਈ ਗਈ ਹੈ। ਇਹ ਭਾਰਤੀ ਸੰਵਿਧਾਨ ਦੀ ਧਾਰਾ 11 ਤੇ 14 ਦਾ
ਉਲੰਘਣ ਹੈ ਕਿਉਂਕਿ ਆਮ ਲੋਕ ਆਪਣੇ ਘਰਾਂ ਤੋਂ ਆਜ਼ਾਦੀ ਨਾਲ ਨਿਕਲਣ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਦੇ
ਰਹਿਮੋ-ਕਰਮ 'ਤੇ ਬਾਹਰ ਆਉਂਦੇ ਹਨ। ਬਠਿੰਡਾ ਪ੍ਰਸ਼ਾਸਨ ਵੱਲੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਹਾਦਸੇ
ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਧਾਰਾ 144 ਲਾਗੂ ਕੀਤੀ ਗਈ ਹੈ।
ਵਿਆਹ ਤੋਂ ਪਰਤ ਰਹੇ ਵਿਅਕਤੀਆਂ ਨਾਲ
ਵਾਪਰਿਆ ਹਾਦਸਾ, 3 ਜਣਿਆਂ ਦੀ ਹੋਈ ਮੌਤ
ਤੇਜ਼ ਰਫਤਾਰ ਕਾਰਨ ਆਏ ਦਿਨ ਸੜਕੀ ਹਾਦਸਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹਨਾਂ ਹਾਦਸਿਆਂ ‘ਚ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।
ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਰਾਮਪੁਰਾ ਫੂਲ ਦੇ ਪਿੰਡ ਕੋਟੜਾ ਕੌੜਾ ਦੇ ਨੇੜੇ ਵਾਪਰਿਆ ਹੈ। ਇਸ ਹਾਦਸੇ ‘ਚ 3 ਜਣਿਆਂ ਦੀ ਮੌਤ ਅਤੇ 2 ਦੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਕੁਝ ਵਿਅਕਤੀ ਕੋਟੜਾ ਕੌੜਾ ਤੋਂ ਕਰਾੜਵਾਲਾ ਵਿਖੇ ਬਰਾਤ ਰਾਹੀਂ ਇਕ ਵਿਆਹ ਸਮਾਗਮ ‘ਚ ਹਿੱਸਾ ਲੈਣ ਗਏ ਸਨ ਅਤੇ ਵਾਪਸ ਮੁੜਦੇ ਸਮੇਂ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਮ੍ਰਿਤਕਾਂ ਦੀ ਪਹਿਚਾਣ ਬਹਾਦਰ ਸਿੰਘ, ਜੱਗਾ ਸਿੰਘ,ਜਸਵਿੰਦਰ ਸਿੰਘ ਵਜੋਂ ਹੋਈ ਹੈ, ਜਦਕਿ ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ਼ ਬਠਿੰਡਾ ਦੇ ਇੱਕ ਹਸਪਤਾਲ ‘ਚ ਚੱਲ ਰਿਹਾ ਹੈ। ਜਦੋਂ ਇਸ ਘਟਨਾ ਬਾਰੇ ਪਰਿਵਾਰਿਕ ਮੈਬਰਾਂ ਨੂੰ ਪਤਾ ਚੱਲਿਆ ਤਾਂ ਘਰ ‘ਚ ਮਾਤਮ ਪਸਰ ਗਿਆ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਲਾਸ਼ਾਂ ਨੂੰ ਬਰਾਮਦ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਨਾਭਾ ਜੇਲ੍ਹ ਬ੍ਰੇਕ ਦੇ
ਮਾਸਟਰਮਾਈਂਡ
ਨੂੰ ਹਾਂਗਕਾਂਗ 'ਚ ਝਟਕਾ
ਨਾਭਾ ਜੇਲ੍ਹ ਬਰੇਕ ਦੇ
ਮਾਸਟਰਮਾਈਂਡਰ ਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਦੀ ਅਦਾਲਤ ਨੇ ਝਟਕਾ ਦਿੱਤਾ ਹੈ। ਅਦਾਲਤ ਨੇ
ਰੋਮੀ ਦੀ ਹਵਾਲਗੀ ਦੀ ਆਗਿਆ ਦੇ ਦਿੱਤੀ ਹੈ। ਹਣ ਪੰਜਾਬ ਪੁਲਿਸ ਉਸ ਨੂੰ ਭਾਰਤ ਲੈ ਕੇ ਆਏਗੀ।
ਦਰਅਸਲ
ਪੰਜਾਬ ਪੁਲਿਸ ਨੇ ਹਾਂਗਕਾਂਗ ਦੀ ਅਦਾਲਤ ਤੋਂ ਪੰਜਾਬ ਰੋਮੀ ਦੀ ਹਵਾਲਗੀ ਦੀ ਮਨਜ਼ੂਰੀ ਮੰਗੀ ਸੀ।
ਹੁਣ ਰੋਮੀ ਖਿਲਾਫ ਹਾਂਗਕਾਂਗ ਦੀ ਅਦਾਲਤ ਦਾ ਫੈਸਲਾ ਪੰਜਾਬ ਪੁਲਿਸ ਦੇ ਹੱਕ ਵਿੱਚ ਆਇਆ ਹੈ। ਅਦਾਲਤ
ਨੇ ਪੰਜਾਬ ਪੁਲਿਸ ਵੱਲੋਂ ਮੰਗੀ ਗਈ ਰੋਮੀ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਪੁਲਿਸ ਵੱਲੋਂ ਰੋਮੀ
ਖ਼ਿਲਾਫ਼ 20 ਦੋਸ਼ ਲਾਏ ਗਏ ਸਨ ਜਿਸ ਵਿੱਚੋਂ ਅਦਾਲਤ ਨੇ 18 'ਤੇ ਮੋਹਰ ਲਾ ਦਿੱਤੀ ਹੈ। ਹਾਂਗਕਾਂਗ ਦੀ ਅਦਾਲਤ ਨੇ ਰੂਮੀ ਦੀ ਹਵਾਲਗੀ ਦੀ ਇਜਾਜ਼ਤ ਦੇ
ਦਿੱਤੀ ਹੈ ਪਰ ਰੋਮੀ ਕੋਲ ਕਾਨੂੰਨੀ ਤੌਰ 'ਤੇ ਅਗਲੇ 30 ਦਿਨ ਹਨ। ਜੇਕਰ ਉਹ ਉਪਰਲੀ ਅਦਾਲਤ ਵਿੱਚ ਇਸ
ਫ਼ੈਸਲੇ ਨੂੰ ਚੁਣੌਤੀ ਦਿੰਦੇ ਹਨ ਤਾਂ ਮਾਮਲਾ ਹੋਰ ਲਟਕ ਸਕਦਾ ਹੈ।
ਯਾਦ ਰਹੇ ਫਰਵਰੀ 2018 ਵਿੱਚ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ
ਬਾਅਦ ਪੰਜਾਬ ਪੁਲਿਸ ਵੱਲੋਂ ਰੋਮੀ ਦੀ ਹਵਾਲਗੀ ਮੰਗੀ ਗਈ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ
ਰੋਮੀ ਦਾ ਨਾਂ ਮੁੱਖ ਦੋਸ਼ੀਆਂ ਵਿੱਚ ਆਉਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰੈੱਡ ਕਾਰਨਰ ਨੋਟਿਸ ਵੀ
ਜਾਰੀ ਕੀਤਾ ਸੀ।
ਇਕ ਕਰੋੜ ਅਫ਼ਗਾਨੀ ਭੁੱਖਮਰੀ
ਦਾ ਸ਼ਿਕਾਰ : ਯੂਐੱਨ
ਸੰਯੁਕਤ ਰਾਸ਼ਟਰ ਦੇ ਡਿਪਟੀ ਸਕੱਤਰ ਜਨਰਲ ਅਮੀਨਾ ਮੁਹੰਮਦ ਨੇ ਕਿਹਾ ਕਿ
ਅਫ਼ਗਾਨਿਸਤਾਨ 'ਚ ਇਸ ਸਮੇਂ ਖਾਨਾਜੰਗੀ ਦਾ ਮਾਹੌਲ ਹੈ ਤੇ ਇਕ ਕਰੋੜ
ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਅਫ਼ਗਾਨਿਸਤਾਨ ਦੇ ਵਿਕਾਸ 'ਚ ਔਰਤਾਂ ਦੀ ਸ਼ਮੂਲੀਅਤ ਵਧਾਉਣ
ਦੀ ਲੋੜ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ 2030 ਤਕ ਅਫ਼ਗਾਨਿਸਤਾਨ ਦੇ ਪੂਰਣ ਵਿਕਾਸ ਲਈ ਸੰਯੁਕਤ ਰਾਸ਼ਟਰ ਪੂਰੀ ਮਦਦ ਕਰਨ
ਲਈ ਤਿਆਰ ਹੈ। ਨਿਊਯਾਰਕ ਵਿਖੇ 'ਗਰੁੱਪ ਆਫ ਫਰੈਂਡਸ ਇਨ ਅਫ਼ਗਾਨਿਸਤਾਨ' ਦੀ ਲਾਂਚਿੰਗ ਮੌਕੇ ਅਮੀਨਾ ਨੇ ਉਕਤ ਗੱਲ ਕਹੀ।
ਅਮੀਨਾ ਨੇ ਕਿਹਾ ਕਿ ਇਹ ਗਰੁੱਪ ਅਫ਼ਗਾਨਿਸਤਾਨ 'ਚ ਔਰਤਾਂ ਦੇ ਵਿਕਾਸ ਲਈ ਯਤਨ ਆਰੰਭੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ
ਅਫ਼ਗਾਨਿਸਤਾਨ ਵਿਚ ਮਰਦ ਪ੍ਰਧਾਨ ਸਮਾਜ ਕਰ ਕੇ ਔਰਤਾਂ ਦੀ ਦਸ਼ਾ ਬਹੁਤ ਮਾੜੀ ਹੈ ਤੇ ਇਨ੍ਹਾਂ ਦੇ ਵਿਕਾਸ ਲਈ ਭਰਪੂਰ ਮਦਦ ਕੀਤੇ
ਜਾਣ ਦੀ ਲੋੜ ਹੈ।
ਅਮਰੀਕਾ ਵਲੋਂ ਡਿਪੋਰਟ ਕੀਤੇ
150 ਭਾਰਤੀ:
'ਕੋਈ ਸਮੁੰਦਰ 'ਚ ਡੁੱਬਦਾ ਹੈ,
ਕੋਈ ਜੰਗਲ 'ਚ ਲਾਸ਼ ਬਣ ਜਾਂਦਾ ਹੈ'
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਮਰੀਕਾ ਵਲੋਂ ਡਿਪੋਰਟ
ਕੀਤੇ ਇਹ ਭਾਰਤੀ ਬੁੱਧਵਾਰ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੇ।
ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ
ਗਿਆ ਹੈ ਕਿ ਇੱਕ ਵਿਸ਼ੇਸ਼ ਹਵਾਈ ਜਹਾਜ਼ ਵਾਇਆ ਬੰਗਲਾਦੇਸ਼, ਦਿੱਲੀ ਹਵਾਈ ਅੱਡੇ ਉੱਤੇ ਸਵੇਰੇ 6 ਵਜੇ ਪਹੁੰਚਿਆ।
ਸਰਕਾਰੀ ਸੂਤਰਾਂ ਮੁਤਾਬਕ ਇੰਮੀਗ੍ਰੇਸ਼ਨ ਵਿਭਾਗ ਵਿੱਚ
ਇਨ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਇਹ 11 ਵਜੇ ਦੇ ਕਰੀਬ ਬਾਹਰ ਆਉਣੇ ਸ਼ੁਰੂ ਹੋਏ।
ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਮੈਕਸੀਕੋ ਤੋਂ ਇੱਕ ਔਰਤ ਸਣੇ 300 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਉੱਤੇ ਗੈਰ ਕਾਨੂੰਨੀ
ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਸਨ।
ਭਾਰਤ ਦੇ ਸਾਈਬਰ ਸੈਲ ਨੇ
ਗਾਹਕਾਂ ਨੂੰ ਐਪ ਅਪਡੇਟ ਕਰਨ
ਨੂੰ ਕਿਹਾ
ਭਾਰਤ ਦੀ ਸਾਈਬਰ ਸੁਰੱਖਿਆ ਬਾਰੇ ਨੋਡਲ ਏਜੰਸੀ ਨੇ ਵੱਟਸਐਪ ਵਰਤਣ ਵਾਲਿਆਂ ਨੂੰ ਆਪਣੇ ਵੱਟਸਐਪ
ਅਪਡੇਟ ਕਰਨ ਨੂੰ ਕਿਹਾ ਹੈ। ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (ਕਰੈਟ) ਵੱਲੋਂ ਸੁਨੇਹਾ ਐਪ
ਦੀਆਂ ਪੁਰਾਣੀਆਂ ਵਰਜ਼ਨਾਂ ਦੇ ਸੰਭਾਵੀ ਸੰਨ੍ਹ ਪ੍ਰਤੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਇਹ ਹਦਾਇਤਾਂ
ਜਾਰੀ ਕੀਤੀਆਂ ਗਈਆਂ ਹਨ।
ਵੱਟਸਐਪ ਵਿੱਚ ਇਹ ਸੰਭਾਵੀ ਸੰਨ੍ਹ ਇੱਕ ਅਗਿਆਤ ਨੰਬਰ
ਤੋਂ ਭੇਜੀ ਗਈ ਵੀਡੀਓ ਫਾਈਲ ਰਾਹੀਂ ਲਾਈ ਜਾ ਸਕਦੀ ਹੈ।
ਵੱਟਸਐਪ ਨੇ ਗਾਹਕਾਂ ਦੇ ਫੋਨਾਂ’ ਤੇ ਅਜਿਹਾ ਕੋਈ ਵੀ ਅਸਰ ਪੈਣ ਤੋਂ ਇਨਕਾਰ ਕੀਤਾ ਹੈ।
ਇਹ ਖ਼ਬਰ ਹਾਲ ਹੀ ਵਿੱਚ ਵਟਸਐੱਪ ਵੱਲੋਂ ਇਹ ਮੰਨੇ
ਜਾਣ ਤੋਂ ਕੁਝ ਦਿਨਾਂ ਦੇ ਬਾਅਦ ਹੀ ਆਈ ਹੈ ਕਿ ਉਸ ਦੇ ਪਲੇਟਫਾਰਮ ਰਾਹੀਂ ਗਾਹਕਾਂ ਦੇ ਫੋਨਾਂ ਵਿੱਚ
ਜਾਸੂਸੀ ਸਾਫ਼ਟਵੇਅਰ ਚੜ੍ਹਾਏ ਗਏ ਸਨ।
ਵੱਟਸਐਪ ਦੀ ਮਾਲਕ ਫੇਸਬੁੱਕ ਨੇ ਕੁਝ ਦਿਨ ਪਹਿਲਾਂ ਹੀ
ਉਸ ਜਾਸੂਸੀ ਸਾਫ਼ਟਵੇਅਰ ਦੇ ਤੋੜ (ਫਿਕਸ) ਦਾ ਐਲਾਨ ਕੀਤਾ ਸੀ।
ਧੁੰਦ ਵਧਣ ਤੋਂ ਪਹਿਲਾਂ
ਪ੍ਰਮੁੱਖ 16 ਟ੍ਰੇਨਾਂ ਰੱਦ,
16 ਦਸੰਬਰ ਤੋਂ 3 ਫਰਵਰੀ ਤਕ ਨਹੀਂ ਦੌੜਣਗੀਆਂ
ਠੰਢ
ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ 'ਚ ਕਈ ਮੁੱਖ ਟ੍ਰੇਨਾਂ ਸ਼ਾਮਲ ਹਨ ਜਿਸ ਕਾਰਨ ਯਾਤਰੀ ਪ੍ਰੇਸ਼ਾਨ ਹੋਣਗੇ।
ਨਵੇਂ ਹੁਕਮਾਂ ਮੁਤਾਬਕ ਇਨ੍ਹਾਂ 'ਚ 16 ਦਸੰਬਰ ਤੋਂ ਜ਼ਿਆਦਾਤਰ ਟ੍ਰੇਨਾਂ 3 ਫਰਵਰੀ, 2020 ਤਕ ਰੱਦ ਰਹਿਣਗੀਆਂ।
ਇਹ ਟ੍ਰੇਨਾਂ ਹੋਣਗੀਆਂ ਰੱਦ:
ਟ੍ਰੇਨ ਨੰਬਰ------------ਟ੍ਰੇਨ ਦਾ ਨਾਂ--------------ਤਾਰੀਕ
14501---------------ਬਠਿੰਡਾ-ਜੰਮੂ ਤਵੀ--------------19 ਦਸੰਬਰ, 2019 ਤੋਂ 30 ਜਨਵਰੀ, 2020
14502-----------ਜੰਮੂ ਤਵੀ-ਬਠਿੰਡਾ-------------20 ਦਸੰਬਰ, 2019 ਤੋਂ 31 ਜਨਵਰੀ, 2020
22424-----------ਅੰਮ੍ਰਿਤਸਰ-ਗੋਰਖਪੁਰ------------22 ਦਸੰਬਰ, 2019 ਤੋਂ 26 ਜਨਵਰੀ, 2020
22423-----------ਗੋਰਖਪੁਰ-ਅੰਮ੍ਰਿਤਸਰ------------------23 ਦਸੰਬਰ, 2019 ਤੋਂ 27 ਜਨਵਰੀ, 2020
12241---------------ਚੰਡੀਗੜ੍ਹ-ਅੰਮ੍ਰਿਤਸਰ---------------16 ਦਸੰਬਰ, 2019 ਤੋਂ 31 ਜਨਵਰੀ, 2020
12242--------------ਅੰਮ੍ਰਿਤਸਰ-ਚੰਡੀਗੜ੍ਹ-------------16 ਦਸੰਬਰ ਤੋਂ 31 ਜਨਵਰੀ, 2020
14616-------------ਅੰਮ੍ਰਿਤਸਰ-ਲਾਲ ਕੁਆਂ---------------21 ਦਸੰਬਰ 2019 ਤੋਂ 25 ਜਨਵਰੀ 2020
14615--------------ਲਾਲ ਕੁਆਂ-ਅੰਮ੍ਰਿਤਸਰ---------------21 ਦਸੰਬਰ 2019 ਤੋਂ 25 ਜਨਵਰੀ 2020
19611-------------ਅਜਮੇਰ-ਅੰਮ੍ਰਿਤਸਰ--------------19 ਦਸੰਬਰ 2019 ਤੋਂ 30 ਜਨਵਰੀ 2020
19614-------------ਅੰਮ੍ਰਿਤਸਰ-ਅਜਮੇਰ---------20 ਦਸੰਬਰ ਤੋਂ 31 ਜਨਵਰੀ 2020
14674---------------ਅੰਮ੍ਰਿਤਸਰ-ਜੈਨਗਰ----------------17 ਦਸੰਬਰ 2019 ਤੋਂ 31 ਜਨਵਰੀ 2020
14673----------------ਜੈਨਗਰ-ਅੰਮ੍ਰਿਤਸਰ-------------19 ਦਸੰਬਰ 2019 ਤੋਂ 3 ਫਰਵਰੀ 2020
15211--------------ਦਰਭੰਗਾ-ਅੰਮ੍ਰਿਤਸਰ------------18 ਦਸੰਬਰ 2019 ਤੋਂ 29 ਜਨਵਰੀ 2020
15212-----------ਅੰਮ੍ਰਿਤਸਰ-ਦਰਭੰਗਾ---------------20 ਦਸੰਬਰ 2019 ਤੋਂ 31 ਜਨਵਰੀ 2020
13005-----------ਹਾਵੜਾ-ਅੰਮ੍ਰਿਤਸਰ--------------17 ਦਸੰਬਰ 2019 ਤੋਂ 30 ਜਨਵਰੀ 2020
13006-------------ਅੰਮ੍ਰਿਤਸਰ-ਹਾਵੜਾ------------------19 ਦਸੰਬਰ 2019 ਤੋਂ 1 ਫਰਵਰੀ 2020
ਇਹ ਟ੍ਰੇਨਾਂ ਹੋਣਗੀਆਂ ਰੱਦ:
ਟ੍ਰੇਨ ਨੰਬਰ------------ਟ੍ਰੇਨ ਦਾ ਨਾਂ--------------ਤਾਰੀਕ
14501---------------ਬਠਿੰਡਾ-ਜੰਮੂ ਤਵੀ--------------19 ਦਸੰਬਰ, 2019 ਤੋਂ 30 ਜਨਵਰੀ, 2020
14502-----------ਜੰਮੂ ਤਵੀ-ਬਠਿੰਡਾ-------------20 ਦਸੰਬਰ, 2019 ਤੋਂ 31 ਜਨਵਰੀ, 2020
22424-----------ਅੰਮ੍ਰਿਤਸਰ-ਗੋਰਖਪੁਰ------------22 ਦਸੰਬਰ, 2019 ਤੋਂ 26 ਜਨਵਰੀ, 2020
22423-----------ਗੋਰਖਪੁਰ-ਅੰਮ੍ਰਿਤਸਰ------------------23 ਦਸੰਬਰ, 2019 ਤੋਂ 27 ਜਨਵਰੀ, 2020
12241---------------ਚੰਡੀਗੜ੍ਹ-ਅੰਮ੍ਰਿਤਸਰ---------------16 ਦਸੰਬਰ, 2019 ਤੋਂ 31 ਜਨਵਰੀ, 2020
12242--------------ਅੰਮ੍ਰਿਤਸਰ-ਚੰਡੀਗੜ੍ਹ-------------16 ਦਸੰਬਰ ਤੋਂ 31 ਜਨਵਰੀ, 2020
14616-------------ਅੰਮ੍ਰਿਤਸਰ-ਲਾਲ ਕੁਆਂ---------------21 ਦਸੰਬਰ 2019 ਤੋਂ 25 ਜਨਵਰੀ 2020
14615--------------ਲਾਲ ਕੁਆਂ-ਅੰਮ੍ਰਿਤਸਰ---------------21 ਦਸੰਬਰ 2019 ਤੋਂ 25 ਜਨਵਰੀ 2020
19611-------------ਅਜਮੇਰ-ਅੰਮ੍ਰਿਤਸਰ--------------19 ਦਸੰਬਰ 2019 ਤੋਂ 30 ਜਨਵਰੀ 2020
19614-------------ਅੰਮ੍ਰਿਤਸਰ-ਅਜਮੇਰ---------20 ਦਸੰਬਰ ਤੋਂ 31 ਜਨਵਰੀ 2020
14674---------------ਅੰਮ੍ਰਿਤਸਰ-ਜੈਨਗਰ----------------17 ਦਸੰਬਰ 2019 ਤੋਂ 31 ਜਨਵਰੀ 2020
14673----------------ਜੈਨਗਰ-ਅੰਮ੍ਰਿਤਸਰ-------------19 ਦਸੰਬਰ 2019 ਤੋਂ 3 ਫਰਵਰੀ 2020
15211--------------ਦਰਭੰਗਾ-ਅੰਮ੍ਰਿਤਸਰ------------18 ਦਸੰਬਰ 2019 ਤੋਂ 29 ਜਨਵਰੀ 2020
15212-----------ਅੰਮ੍ਰਿਤਸਰ-ਦਰਭੰਗਾ---------------20 ਦਸੰਬਰ 2019 ਤੋਂ 31 ਜਨਵਰੀ 2020
13005-----------ਹਾਵੜਾ-ਅੰਮ੍ਰਿਤਸਰ--------------17 ਦਸੰਬਰ 2019 ਤੋਂ 30 ਜਨਵਰੀ 2020
13006-------------ਅੰਮ੍ਰਿਤਸਰ-ਹਾਵੜਾ------------------19 ਦਸੰਬਰ 2019 ਤੋਂ 1 ਫਰਵਰੀ 2020
ਕੈਪਟਨ ਦੇ ਵਿਧਾਇਕ ਦੀ
ਵੀਡੀਓ ਵਾਇਰਲ,
ਮਹਿਲਾ ਕਮਿਸ਼ਨ ਨੇ ਕੀਤਾ ਤਲਬ
ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮਹਿਲਾ ਕਮਿਸ਼ਨ ਵੱਲੋਂ
ਸੰਮਨ ਭੇਜਿਆ ਗਿਆ ਹੈ। ਜਲਾਲਪੁਰ 'ਤੇ ਮਹਿਲਾਵਾਂ ਖਿਲਾਫ਼ ਗਲਤ
ਸ਼ਬਦਾਵਲੀ ਵਰਤਣ ਦੇ ਇਲਜ਼ਾਮ ਹਨ। ਮਹਿਲਾ ਕਮਿਸ਼ਨ ਵੱਲੋਂ ਆਉਣ ਵਾਲੇ ਤਿੰਨ ਦਿਨਾਂ ਦੇ ਅੰਦਰ
ਜਲਾਲਪੁਰ ਨੂੰ ਪੇਸ਼ ਹੋ ਕੇ ਆਪਣੀ ਸਫਾਈ ਦੇਣ ਲਈ ਕਿਹਾ ਗਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜਲਾਲਪੁਰ ਦੀ ਸਫਾਈ ਸੁਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ
ਜਾਵੇਗੀ।
ਦਰਅਸਲ ਪਿੰਡ ਤਖਤੂ ਮਾਜਰਾ
ਦੇ ਕਾਂਗਰਸੀ ਸਰਪੰਚ ਤੇ ਉਸ ਦੇ ਭਰਾ ’ਤੇ ਸਰਕਾਰੀ ਹਸਪਤਾਲ
ਰਾਜਪੁਰਾ ’ਚ ਕਾਤਲਾਨਾ ਹਮਲਾ ਹੋਇਆ
ਸੀ। ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਤਿੰਨ ਦਰਜਨ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਤੇ ਹੋਰ
ਧਾਰਾਵਾਂ ਹੇਠ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਖ਼ਮੀ ਸਰਪੰਚ ਹਰਸੰਗਤ
ਸਿੰਘ ਤੇ ਉਸ ਦੇ ਭਰਾ ਦਾ ਹਸਪਤਾਲ ਵਿੱਚ ਹਾਲ-ਚਾਲ ਪੁੱਛਣ ਪੁੱਜੇ ਘਨੌਰ ਦੇ ਵਿਧਾਇਕ ਮਦਨ ਲਾਲ
ਜਲਾਲਪੁਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।
ਇਸ ਵਿੱਚ ਉਹ ਹਮਲਾਵਰਾਂ
ਖ਼ਿਲਾਫ਼ ਧਾਰਾ 307 ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਔਰਤਾਂ ਸਣੇ ਘਰੋਂ ਚੁੱਕਣ ਦੀ ਗੱਲ
ਕਹਿੰਦੇ ਸੁਣਾਈ ਦਿੰਦੇ ਹਨ। ਹਾਲਾਂਕਿ ਇਸ ਵੀਡੀਓ ਵਿੱਚ ਮੌਕੇ ’ਤੇ
ਕੋਈ ਪੁਲਿਸ ਅਫ਼ਸਰ ਨਜ਼ਰ ਨਹੀਂ ਆ ਰਿਹਾ ਪਰ ਵਿਧਾਇਕ ਦੀ ਗੱਲ ਦਾ ਹੁੰਗਾਰਾ ਭਰਨ ਦੀ ਆਵਾਜ਼ ਜ਼ਰੂਰ
ਆ ਰਹੀ ਹੈ। ਇਸ ਤੋਂ ਜਾਪਦਾ ਹੈ ਕਿ ਕੋਈ ਪੁਲਿਸ ਅਫ਼ਸਰ ਉਨ੍ਹਾਂ ਦੇ ਨੇੜੇ ਮੌਜੂਦ ਸੀ। ਉਹ
ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਆਪਣੀ ਸਰਕਾਰ ਨੂੰ ਕਥਿਤ ਤੌਰ ’ਤੇ
ਕੋਸਦੇ ਵੀ ਸੁਣਾਈ ਦਿੰਦੇ ਹਨ।
ਉਧਰ, ਜਲਾਲਪੁਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਹਸਪਤਾਲ ਵਿੱਚ ਹਰਸੰਗਤ ਸਿੰਘ ਤੇ ਉਸ ਦੇ ਭਰਾ ਦੀ ਗੰਭੀਰ ਹਾਲਤ ਵੇਖੀ ਤਾਂ ਗੁੱਸੇ ਵਿੱਚ ਉਨ੍ਹਾਂ ਅਜਿਹਾ ਕਹਿ ਦਿੱਤਾ ਕਿ ਹਮਲਾਵਰਾਂ ਖ਼ਿਲਾਫ਼ 307 ਦਾ ਕੇਸ ਦਰਜ ਕਰੋ ਪਰ ਪੁਲਿਸ ਨੇ ਇਸ ਹਮਲੇ ਸੰਬਧੀ ਜਿਹੜੇ ਤਿੰਨ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਉਨ੍ਹਾਂ ਵਿੱਚ ਕੋਈ ਵੀ ਮਹਿਲਾ ਮੁਲਜ਼ਮ ਨਹੀਂ।
RO ਕੰਪਨੀਆਂ ਪਹੁੰਚੀਆਂ ਸੁਪਰੀਮ ਕੋਰਟ
ਆਰਓ
ਬਣਾਉਣ ਵਾਲੀਆਂ ਕੰਪਨੀਆਂ ਦੀ ਜੱਥੇਬੰਦੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ
ਪਾਬੰਦੀ ਵਿਰੁੱਧ ਇਕ ਅਰਜ਼ੀ ਦਿੱਤੀ ਸੀ। ਹੁਣ ਪਾਣੀ ਦੇ ਸੈਂਪਲ ਦਾ ਵਿਵਾਦ ਸੁਪਰੀਮ ਕੋਰਟ ਪੁੱਜ
ਗਿਆ ਹੈ। ਕੰਪਨੀਆਂ ਦੁਆਰਾ ਦਿੱਤੀ ਅਰਜ਼ੀ ਦੇ ਮੁਤਾਬਕ ਦਿੱਲੀ ਦੇ ਕਈ ਹਿੱਸਿਆਂ ਵਿੱਚ ਆਰਓ ਫ਼ਿਲਟਰ
ਦੀ ਵਰਤੋਂ ਉੱਤੇ ਪਾਬੰਦੀ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਵੱਲੋਂ ਕੀਤੀ ਜਾ ਸਕਦੀ
ਹੈ।ਦਰਅਸਲ, ਦਿੱਲੀ ’ਚ ਆਰਓ ਫ਼ਿਲਟਰ ਦੀ ਵਰਤੋਂ ਉੱਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਪਾਬੰਦੀ
ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਦਾਇਰਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਸਟੈਂਡਰਡ ਬਿਊਰੋ
ਦੀ ਰਿਪੋਰਟ ’ਚ ਦਿੱਲੀ ਦਾ ਪਾਣੀ ਪੀਣ ਯੋਗ
ਨਹੀਂ ਹੈ। ਇਸ ਲਈ ਇਹ ਪਾਬੰਦੀ ਹਟਾਈ ਜਾਣੀ ਚਾਹੀਦੀ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ
ਆਗੂ ਸੰਜੇ ਸਿੰਘ ਨੇ ਕਿਹਾ ਕਿ ਮਈ 2019 ’ਚ
ਐਨਜੀਟੀ ਨੇ 500 ਤੋਂ ਘੱਟ ਟੀਡੀਐੱਸ ਵਾਲੇ
ਇਲਾਕਿਆਂ ’ਚ ਆਰਓ ਉੱਤੇ ਪਾਬੰਦੀ ਲਾ ਦਿੱਤੀ
ਸੀ। ਐੱਨਜੀਟੀ ਦੇ ਹੁਕਮ ਨੂੰ ਆਰਓ ਕੰਪਨੀਆਂ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ।
ਘੰਟਾ ਘਰ ਬੰਬ ਧਮਾਕਾ ਮਾਮਲੇ ‘ਚ
ਜਗਤਾਰ ਸਿੰਘ ਹਵਾਰਾ ਬਰੀ
ਲੁਧਿਆਣਾ ਦੇ ਘੰਟਾਘਰ ਚੌਂਕ ਵਿੱਚ 23 ਦਸੰਬਰ 1995 ਨੂੰ ਥਾਣਾ ਕੋਤਵਾਲੀ ਵਲੋਂ ਵਿਚਾਰ ਅਧਿਨ ਕੈਦੀ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਦੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਹਵਾਰਾ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਇਹ ਮਾਮਲਾ ਥਾਣਾ ਕੋਤਵਾਲੀ ਪੁਲਸ ਵਲੋਂ ਦਰਜ਼ ਕੀਤਾ ਗਿਆ ਸੀ।
ਜਗਤਾਰ ਸਿੰਘ ਹਵਾਰਾ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਹਾਲੇ ਵੀ ਤਿਹਾੜ ਜੇਲ ਅੰਦਰ ਸਜਾ ਕੱਟ ਰਿਹਾ ਹੈ। ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਸਾਲ 1195 ਵਿੱਚ ਲੁਧਿਆਣਾ ਦੇ ਘੰਟਾਘਰ ਚੌਕ ਵਿਚ ਹੋਏ ਬੰਬ ਧਮਾਕੇ ਮਾਮਲੇ ਵਿੱਚ ਕੋਤਵਾਲੀ ਪੁਲਸ ਨੇ ਹਵਾਰਾ ਦੀ ਗ੍ਰਿਫਤਾਰੀ ਕੁੰਦਨਪੁਰੀ ਇਲਾਕੇ ਦੇ ਬੁੱਢੇ ਨਾਲੇ ਦੇ ਨੇੜਿਓਂ ਦਿਖਾਈ ਸੀ।
ਜਿਸ ਦੌਰਾਨ ਉਸ ਕੋਲੋਂ 5 ਕਿਲੋ ਆਰ. ਡੀ. ਐਕਸ, ਏ. ਕੇ. 56 ਰਾਇਫਲ, 60 ਕਾਰਤੂਸਸ, ਇਕ ਰਿਮੋਟ ਕੰਟਰੋਲ ਅਤੇ
ਵਾਕੀ ਟਾਕੀ ਵਾਈਰਲੈੱਸ ਸੈੱਟ ਦੀ ਬਰਾਮਦਗੀ ਦਿਖਾਈ ਸੀ। ਮਾਮਲੇ ਦੀ ਲੰਬੀ ਸੁਣਵਾਈ ਚੱਲੀ ਜਿਸ ਤੋਂ
ਬਾਅਦ ਜੱਜ ਅਰੁਣ ਵਸ਼ਿਸ਼ਟ ਦੀ ਅਦਾਲਤ ਵਲੋਂ ਅੱਜ ਇਹ ਫੈਸਲਾ ਦਿੱਤਾ ਗਿਆ ਹੈ। ਇਥੇ ਇਹ ਵੀ ਦੱਸ ਦਈਏ
ਕਿ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਇਕ ਹੋਰ ਮਾਮਲਾ ਅਜੇ ਅਦਾਲਤ ਵਿੱਚ ਲੰਬਿਤ ਹੈ, ਜਿਸ ਦਾ ਫੈਸਲਾ ਸ਼ਨੀਵਾਰ
ਨੂੰ ਆਉਣ ਦੀ ਉਮੀਦ ਹੈ।
0 Response to "ਖਬਰਾਂ--ਸਾਲ-10,ਅੰਕ:48,23ਨਵੰਬਰ2019"
Post a Comment