ਖਬਰਾਂ--ਸਾਲ-10,ਅੰਕ:32,2ਨਵੰਬਰ2019
4:45 PM
JANCHETNA
,
0 Comments
ਸਾਲ-10,ਅੰਕ:32,2ਨਵੰਬਰ2019/
ਕੱਤਕ(ਸੁਦੀ)6(ਨਾ.ਸ਼ਾ)551.
ਕਰਤਾਰਪੁਰ ਲਾਂਘੇ ਨੂੰ ਲੈ
ਕੇ
ਇਮਰਾਨ ਨੇ ਕੀਤਾ ਵੱਡਾ ਐਲਾਨ
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੱਡਾ ਐਲਾਨ
ਕੀਤਾ। ਇਮਰਾਨ ਖ਼ਾਨ ਨੇ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ। ਪਾਸਪੋਰਟ ਦੀ ਜਗ੍ਹਾ ਹੁਣ ਵੈਧ ID ਦੀ ਜ਼ਰੂਰਤ ਹੋਵੇਗੀ, ਪਹਿਲਾਂ ਸ਼ਰਤ ਸੀ ਕਿ ਸ਼ਰਧਾਲੂਆਂ
ਨੂੰ ਯਾਤਰਾ ਦੌਰਾਨ ਆਪਣੇ ਨਾਲ ਪਾਸਪੋਰਟ ਰੱਖਣ ਜ਼ਰੂਰੀ ਹੋਵੇਗੀ ਪਰ ਹੁਣ ਸਿਰਫ਼ ਇੱਕ ਵੈਲਿਡ ID ਦੇ ਆਧਾਰ 'ਤੇ ਹੀ ਯਾਤਰਾ ਹੋਵੇਗੀ।
ਇਸ ਤੋਂ ਇਲਾਵਾ ਲਾਂਘੇ ਦੇ ਉਦਘਾਟਨ ਵਾਲੇ ਦਿਨ ਜਾਣ ਵਾਲੇ ਜੱਥੇ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਹਲਾਂਕਿ ਬਾਕੀ ਦਿਨ 20 ਡਾਲਰ ਫ਼ੀਸ ਵਸੂਲੀ ਜਾਵੇਗੀ। ਇਸ ਦੇ ਨਾਲ ਹੀ ਯਾਤਰਾ ਲਈ 10 ਦਿਨ ਪਹਿਲਾਂ ਕਰਵਾਈ ਜਾਣ ਵਾਲੀ ਐਡਵਾਂਸ ਬੁਕਿੰਗ ਵੀ ਖ਼ਤਮ ਕਰ ਦਿੱਤੀ ਗਈ, ਸ਼ਰਧਾਲੂ ਕਿਸੇ ਸਮੇਂ ਵੀ ਯਾਤਰਾਂ ਕਰਨ ਲਈ ਅਪਲਾਈ ਕਰ ਸਕਣਗੇ।
ਇਸ ਤੋਂ ਇਲਾਵਾ ਲਾਂਘੇ ਦੇ ਉਦਘਾਟਨ ਵਾਲੇ ਦਿਨ ਜਾਣ ਵਾਲੇ ਜੱਥੇ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਹਲਾਂਕਿ ਬਾਕੀ ਦਿਨ 20 ਡਾਲਰ ਫ਼ੀਸ ਵਸੂਲੀ ਜਾਵੇਗੀ। ਇਸ ਦੇ ਨਾਲ ਹੀ ਯਾਤਰਾ ਲਈ 10 ਦਿਨ ਪਹਿਲਾਂ ਕਰਵਾਈ ਜਾਣ ਵਾਲੀ ਐਡਵਾਂਸ ਬੁਕਿੰਗ ਵੀ ਖ਼ਤਮ ਕਰ ਦਿੱਤੀ ਗਈ, ਸ਼ਰਧਾਲੂ ਕਿਸੇ ਸਮੇਂ ਵੀ ਯਾਤਰਾਂ ਕਰਨ ਲਈ ਅਪਲਾਈ ਕਰ ਸਕਣਗੇ।
ਪੰਜ ਹਜ਼ਾਰ ਸ਼ਰਧਾਲੂ ਹਰ ਰੋਜ਼ ਕਰਤਾਰਪੁਰ ਸਾਹਿਬ ਦੇ
ਦਰਸ਼ਨ ਕਰ ਸਕਦੇ ਹਨ। ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਭਾਰਤ ਵਾਲੇ ਪਾਸੇਓਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਦਾਘਟਨ ਕਰਨਗੇ ਤਾਂ ਓਧਰ ਪਾਕਿਸਤਾਨ ਵੱਲ
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਾਂਘੇ ਨੂੰ ਖੋਲ੍ਹਣਗੇ।
ਤਿਹਾੜ ਜੇਲ੍ਹ ਦੇ
ਬਾਹਰ ਸਿੱਖ ਕੈਦੀਆਂ ਦੀ
ਛੇਤੀ ਰਿਹਾਈ ਲਈ
ਦੂਜੀ ਵਾਰ ਹੋਈ ਅਰਦਾਸ
ਰਿਹਾਈ ਵਿੱਚ ਦੇਰੀ
ਦੇਸ਼ ਦੀ ਕਾਰਜਪਾਲਿਕਾ
ਅਤੇ ਨਿਆਂਪਾਲਿਕਾ
ਲਈ ਚਿੰਤਨ ਅਤੇ ਮੰਥਨ ਦਾ ਵਿਸ਼ਾ : ਜੀਕੇ
ਪੰਜਾਬ 'ਚ ਕਾਲੇ ਦੌਰ ਦੌਰਾਨ ਜੂਝਣ ਵਾਲੇ ਸਿੱਖ ਜੋਧਿਆ ਦੀਆਂ
ਜੇਲਾਂ ਤੋਂ ਰਿਹਾਈ ਕਰਵਾਉਣ ਲਈ ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ ਜਾਗੋ - ਜਗ ਆਸਰਾ ਗੁਰੂ ਓਟ
(ਜੱਥੇਦਾਰ ਸੰਤੋਖ ਸਿੰਘ) ਪਾਰਟੀ ਵਲੋਂ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਣਾਂ ਵਿੱਚ
ਅਰਦਾਸ ਕੀਤੀ ਗਈ। ਬੰਦੀ ਛੋੜ ਦਿਹਾੜੇ ਮੌਕੇ ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ
ਜੀਕੇ ਦੀ ਅਗਵਾਈ ਵਿੱਚ ਦੂਜੀ
ਵਾਰ ਅਰਦਾਸ ਹੋਈ। ਅਰਦਾਸ ਤੋਂ ਬਾਅਦ ਜਾਗੋ ਪਾਰਟੀ ਮੁੱਖੀ ਜੀਕੇ ਨੇ ਤਿਹਾੜ ਜੇਲ੍ਹ ਦੇ ਬਾਹਰ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖ ਕੈਦੀਆਂ ਲਈ ਉਨ੍ਹਾਂ ਵਲੋਂ ਲੜੀ ਗਈ ਕਾਨੂੰਨੀ ਲੜਾਈ ਦੀ
ਜਾਣਕਾਰੀ ਦਿੱਤੀ। ਜੀਕੇ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਉਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਲਈ
ਅਰਦਾਸ ਆਯੋਜਤ ਕੀਤੀ ਗਈ ਹੈਂ,
ਜੋ ਕਿ ਆਪਣੀਆਂ ਸਜਾਵਾਂ ਖਤਮ
ਹੋਣ ਦੇ ਬਾਅਦ ਵੀ ਜੇਲਾਂ ਵਿੱਚ ਬੰਦ ਹਨ।
ਜੀਕੇ ਨੇ ਕਿਹਾ ਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਣਾਂ ਵਿੱਚ
ਅਰਦਾਸ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ 52 ਪਹਾੜੀ ਹਿੰਦੂ ਰਾਜਿਆਂ ਨੂੰ ਅਜ਼ਾਦ ਕਰਵਾਇਆ ਸੀ। ਉਸੇ ਤਰ੍ਹਾਂ ਹੁਣ
ਇਹਨਾਂ ਕੈਦੀਆਂ ਦੀ ਛੇਤੀ ਰਿਹਾਈ ਲਈ ਗੁਰੂ ਸਾਹਿਬ ਆਪਣੀ ਕ੍ਰਿਪਾ ਤੋਂ ਕੋਈ ਅਜਿਹਾ ਰਸਤਾ ਕੱਢਣ, ਜਿਸਦੇ ਬਾਅਦ ਸਿੱਖ ਬੰਦੀਆਂ ਦੀ ਰਿਹਾਈ ਸੰਭਵ ਹੋ
ਸਕੇ। ਅਸੀਂ ਗੁਰੂ ਮਹਾਰਾਜ ਦੇ ਚਰਣਾਂ ਵਿੱਚ ਇਸ ਲਈ ਅਰਦਾਸ ਕਰ ਰਹੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਦੀ ਗੁਰੂ ਮਹਾਰਾਜ ਦੀ ਕੋਰਟ ਸੁਪ੍ਰੀਮ ਕੋਰਟ
ਤੋਂ ਵੀ ਉੱਤੇ ਹੈ।
ਜੀਕੇ ਨੇ ਦੱਸਿਆ ਦੀ ਕਾਲੇ ਦੌਰ ਦੌਰਾਨ ਹਥਿਆਰ ਚੁੱਕਣ ਵਾਲੇ ਜਾਂ ਨਾ
ਚੁੱਕਣ ਵਾਲੇ ਸਾਰੇ ਸਿੱਖ ਅੱਜ ਦੋ ਦਹਾਕੇ ਜੇਲਾਂ ਵਿੱਚ ਬੰਦ ਰਹਿਣ ਦੇ ਬਾਵਜੂਦ, ਸੁਪ੍ਰੀਮ ਕੋਰਟ ਦੇ ਇੱਕ ਫ਼ੈਸਲੇ ਦੀ ਵਜ੍ਹਾ ਨਾਲ ਜੇਲ੍ਹਾਂ ਤੋਂ ਬਾਹਰ
ਨਹੀਂ ਆ ਪਾ ਰਹੇ ਹਨ। ਇਹ ਦੇਸ਼ ਦੀ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਲਈ ਚਿੰਤਨ ਅਤੇ ਮੰਥਨ ਦਾ ਵਿਸ਼ਾ
ਹੈ, ਕੀ ਅਖੀਰ ਆਪਣੀ ਸਜਾਵਾਂ ਪੂਰੀ ਕਰਣ ਦੇ ਬਾਵਜੂਦ
ਇਹਨਾਂ ਸਿੱਖ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਿਸ ਨੂੰ ਕਦੋਂ ਅਤੇ ਕਿਵੇਂ ਯਾਦ ਆਵੇਗੀ ? ਜੀਕੇ ਨੇ ਦੱਸਿਆ ਦੀ ਦਿੱਲੀ ਕਮੇਟੀ ਵਿੱਚ ਰਹਿੰਦੇ ਹੋਏ ਇਹਨਾਂ ਕੈਦੀਆਂ
ਦੀ ਲੜਾਈ ਵੱਖ-ਵੱਖ ਅਦਾਲਤਾਂ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਉਨ੍ਹਾਂ ਵਲੋਂ ਲੜੀ ਗਈ
ਸੀ। ਭਾਈ ਜਗਤਾਰ ਸਿੰਘ
ਹਵਾਰਾ ਤੋਂ ਲੈ ਕੇ ਭਾਈ ਸਤਨਾਮ
ਸਿੰਘ ਪਾਊਂਟਾ ਸਾਹਿਬ ਤੱਕ ਦੀ ਪੈਰਵੀ ਅਸੀਂ ਅਦਾਲਤਾਂ ਵਿੱਚ ਕੀਤੀ ਸੀ। ਸਿਰਫ ਮਨੁੱਖੀ ਅਧਿਕਾਰਾਂ
ਦੀ ਲੜਾਈ ਹੀ ਨਹੀਂ ਲੜੀ ਸੀ,
ਸਗੋਂ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਂਦੇ
ਹੋਏ ਤਿਹਾੜ ਜੇਲ੍ਹ ਵਿੱਚ 5600
ਸੀਸੀਟੀਵੀ ਕੈਮਰੇ ਲਗਵਾਉਣ ਦਾ
ਆਦੇਸ਼ ਵੀ ਦਿੱਲੀ ਹਾਈਕੋਰਟ ਤੋਂ ਅਸੀਂ ਪਾਸ ਕਰਵਾਇਆ ਸੀ। ਤਾਂਕਿ ਜੇਲ੍ਹ ਦੇ ਅੰਦਰ ਕੈਦੀਆਂ 'ਤੇ ਸਰੀਰਕ ਹਮਲਾ ਨਾ ਹੋਵੇ।
ਇਸ ਮੌਕੇ ਜਾਗੋ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਸਲਾਹਕਾਰ ਭੂਪਿੰਦਰ ਪਾਲ ਸਿੰਘ, ਜਾਗੋ
ਯੂਥ ਵਿੰਗ ਦੇ ਪ੍ਰਧਾਨ ਸਤਬੀਰ ਸਿੰਘ ਗਗਨ,
ਸਕੱਤਰ ਜਨਰਲ ਪੁਨਪ੍ਰੀਤ ਸਿੰਘ, ਜਨਰਲ ਸੱਕਤਰ ਹਰਜੀਤ ਸਿੰਘ ਬਾਊਂਸ ਅਤੇ ਆਗੂ ਸੁਖਮਨ ਸਿੰਘ, ਰਵਿੰਦਰ ਸਿੰਘ,
ਤਰਵਿੰਦਰ ਸਿੰਘ, ਨਵਨੀਤ ਸਿੰਘ ਸਣੇ ਕਈ ਕਾਰਕੁਨ ਮੌਜੂਦ ਸਨ। ਅਰਦਾਸ ਭਾਈ ਦਲਜੀਤ ਸਿੰਘ
ਖਾਲਸਾ ਨੇ ਕੀਤੀ।
ਖੱਟਰ ਨੇ ਦੂਜੀ ਵਾਰ ਚੁੱਕੀ CM ਅਹੁਦੇ
ਦੀ ਸਹੁੰ,
ਦੁਸ਼ਯੰਤ ਚੌਟਾਲਾ ਬਣੇ ਡਿਪਟੀ CM
ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਇੱਕ ਵਾਰ
ਫਿਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ
ਨਾਲ ਹੀ ਦੁਸ਼ਯੰਤ ਚੌਟਾਲਾ ਨੂੰ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਵੀ ਚੁਕਾਈ।
ਖ਼ਾਸ ਗੱਲ ਇਹ ਹੈ ਕਿ ਅੱਜ ਕਿਸੇ ਵੀ ਵਿਧਾਇਕ ਨੂੰ ਮੰਤਰੀ ਵਜੋਂ ਸਹੁੰ
ਨਹੀਂ ਚੁਕਾਈ ਗਈ। ਇਸ ਦਾ ਮੁੱਖ ਕਾਰਨ ਮੰਤਰੀ ਦੇ ਚਿਹਰੇ ‘ਤੇ ਸਹਿਮਤੀ ਨਹੀਂ ਮੰਨੀ ਜਾ ਰਹੀ ਹੈ।
ਸਹੁੰ ਚੁੱਕ ਸਮਾਗਮ ਵਿੱਚ ਕਈ ਸੀਨੀਅਰ ਆਗੂ ਮੌਜੂਦ ਸਨ, ਜਿਨ੍ਹਾਂ ਵਿੱਚ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ।
ਦੱਸ ਦੇਈਏ ਅੱਜ ਹੀ ਜੇਲ੍ਹ ਤੇਂ ਫੈਰੋਲ 'ਤੇ ਬਾਹਰ ਆਏ ਅਜੇ ਚੌਟਾਲਾ ਵੀ ਆਪਣੇ ਮੁੰਡੇ ਦੀ ਉਪ ਮੁੱਖ ਮੰਤਰੀ ਦੇ
ਅਹੁਦੇ ਦੀ ਸਹੁੰ ਲੈਣ ਦੇ ਗਵਾਹ ਬਣੇ।
ਕਰਤਾਰਪੁਰ
ਸਾਹਿਬ ਜਾਣ ਵਾਲੇ ਪਹਿਲੇ ਜਥੇ ਦੀ ਸੂਚੀ ਜਾਰੀ,
ਡਾ.
ਮਨਮੋਹਨ, ਕੈਪਟਨ ਤੇ ਹਰਸਿਮਰਤ ਸਣੇ
ਕਈ
ਲੀਡਰਾਂ ਦੇ ਨਾਂ ਸ਼ਾਮਲ
ਕਰਤਾਰਪੁਰ ਲਾਂਘੇ ਰਾਹੀਂ ਸ੍ਰੀ
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ਦੀ ਸੂਚੀ ਜਾਰੀ ਕਰ ਦਿੱਤੀ
ਗਈ ਹੈ। ਪਹਿਲੇ ਜਥੇ ਵਿੱਚ ਭਾਰਤ ਵੱਲੋਂ 575 ਸ਼ਰਧਾਲੂ ਪਾਕਿਸਤਾਨ ਜਾਣਗੇ। ਇਨ੍ਹਾਂ ਵਿੱਚ ਸਾਬਕਾ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ,
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ,
ਹਰਦੀਪ ਪੁਰੀ,
ਹਰਸਿਮਰਤ ਕੌਰ ਬਾਦਲ,
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਂਸਦ ਵੀ ਸ਼ਾਮਲ ਹੋਣਗੇ।
ਇਸ ਲਾਂਘੇ ਦੋਵਾਂ ਦੇਸ਼ਾਂ ‘ਚ ਕਈ ਸਮਝੌਤੇ ਹੋਏ ਹਨ, ਜਿਵੇਂ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ, ਰੋਜ਼ ਘੱਟ ਤੋਂ
1. ਇਸ ਤੀਰਥ ਯਾਤਰੀ ਗਲਿਆਰੇ ‘ਚ ਕੋਈ ਵੀ ਭਾਰਤੀ ਜਾ ਸਕਦਾ ਹੈ। ਉਸ ਨੂੰ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਲੋੜ ਨਹੀਂ।
2. ਬੇਸ਼ੱਕ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਪਰ ਸ਼ਰਧਾਲੂਆਂ ਕੋਲ ਵੈਲਿਡ ਪਾਸਪੋਰਟ ਜ਼ਰੂਰ ਹੋਣਾ ਚਾਹੀਦਾ ਹੈ।
3. ਇਸ ਤੋਂ ਇਲਾਵਾ ਭਾਰਤੀ ਵਿਦੇਸ਼ੀ ਨਾਗਰਿਕਤਾ (ਓਸੀਆਈ। ਕਾਰਡਧਾਰਕਾਂ ਨੂੰ ਆਪਣਾ ਓਸੀਆਈ ਕਾਰਡ ਲੈ ਕੇ
ਜਾਣਾ ਜ਼ਰੂਰੀ ਹੈ।
4. ਇਹ
ਕੌਰੀਡੋਰ ਸਵੇਰ ਤੋਂ ਸ਼ਾਮ ਤੱਕ ਹੀ ਖੁੱਲ੍ਹਾ ਰਹੇਗਾ। ਜੋ ਯਾਤਰੀ ਸਵੇਰੇ ਕੌਰੀਡੋਰ ‘ਚ ਜਾਣਗੇ, ਉਨ੍ਹਾਂ
ਨੂੰ ਉਸੇ ਦਿਨ
ਸ਼ਾਮ ਤਕ
ਵਾਪਸ ਆਉਣਾ ਪਵੇਗਾ। ਇਸ ਲਾਂਘਾ ਸਾਰਾ ਸਾਲ ਖੁੱਲ੍ਹਾ ਰਹੇਗਾ। ਜੇਕਰ
ਕਿਸੇ ਦਿਨ ਬੰਦ ਹੋਵੇਗਾ ਤਾਂ ਇਸ
ਦੀ
ਜਾਣਕਾਰੀ ਪਹਿਲਾਂ ਦਿੱਤੀ ਜਾਵੇਗੀ।
5. ਯਾਤਰੀਆਂ
ਕੋਲ ਇਕੱਲੇ, ਗਰੁੱਪ
ਤੇ ਪੈਦਲ ਜਾਣ ਦਾ ਆਪਸ਼ਨ ਹੋਵੇਗਾ।
6. ਜੋ ਵੀ ਯਾਤਰੀ ਕਰਤਾਰਪੁਰ
ਕੌਰੀਡੋਰ ਜਾਣਾ ਚਾਹੇਗਾ, ਉਸ ਦੀ
ਲਿਸਟ ਭਾਰਤ, ਪਾਕਿਸਤਾਨ
ਨੂੰ 10 ਦਿਨ
ਪਹਿਲਾਂ
ਦੇਵੇਗਾ ਤੇ ਫੇਰ ਯਾਤਰਾ ਦੀ
ਤਾਰੀਖ ਦੇ ਚਾਰ ਦਿਨ ਪਹਿਲਾਂ ਪਾਕਿ ਯਾਤਰੀਆਂ ਦਾ ਕੰਫਰਮੇਸ਼ਨ ਕਰੇਗਾ।
ਬੀਜੇਪੀ-ਸ਼ਿਵਸੇਵਾ ਦਾ ਕਸੂਤਾ ਫਸਿਆ ਪੇਚ!
50-50 ਫਾਰਮੂਲੇ ਦੇ ਵਾਅਦੇ ਤੋਂ ਮੁੱਕਰੀ ਬੀਜੇਪੀ
ਮਹਾਰਾਸ਼ਟਰ ਵਿੱਚ ਬੀਜੇਪੀ ਸ਼ਿਵ ਸੈਨਾ ਦੇ ਦਬਾਅ
ਅੱਗੇ ਝੁਕਣ ਦੇ ਮੂਡ ਵਿੱਚ ਨਹੀਂ ਹੈ। ਨਵੀਂ ਸਰਕਾਰ ਦੇ ਗਠਨ ਬਾਰੇ ਬੀਜੇਪੀ ਨੇ ਅੱਜ ਸ਼ਿਵ ਸੈਨਾ
ਨੂੰ ਦੋ ਟੁਕ ਕਿਹਾ ਕਿ ਕੁਝ ਹੀ ਦਿਨਾਂ ਵਿੱਚ ਅਗਲੀ ਸਰਕਾਰ ਬੀਜੇਪੀ ਦੀ ਅਗਵਾਈ ਹੇਠ ਹੀ ਬਣੇਗੀ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ ਕਦੇ ਵੀ ਸ਼ਿਵ ਸੈਨਾ ਨਾਲ
ਢਾਈ-ਢਾਈ ਸਾਲਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਵਾਅਦਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ, 'ਮੈਂ
ਹੋਰ ਪੰਜ ਸਾਲਾਂ ਲਈ ਮੁੱਖ ਮੰਤਰੀ ਰਹਾਂਗਾ।'
ਦੱਸ ਦੇਈਏ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਚੋਣ
ਨਤੀਜਿਆਂ ਦੇ ਦਿਨ 24 ਅਕਤੂਬਰ ਨੂੰ ਦਾਅਵਾ ਕੀਤਾ ਸੀ
ਕਿ ਉਨ੍ਹਾਂ ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੇ ਮੁੱਖ ਮੰਤਰੀ
ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਹੋਈ ਸੀ। ਇਸ ਬੈਠਕ ਵਿੱਚ ਸ਼ਾਹ ਨੇ ਵਿਧਾਨ ਸਭਾ ਵਿਚ 50-50 ਦੇ
ਫਾਰਮੂਲੇ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ।
50-50 ਦੇ
ਫਾਰਮੂਲੇ ਦਾ ਮਤਲਬ ਹੈ ਕਿ ਪੰਜ ਸਾਲਾਂ ਦੇ ਕਾਰਜਕਾਲ ਵਿੱਚੋਂ, ਢਾਈ ਸਾਲ ਬੀਜੇਪੀ ਦਾ ਤੇ ਢਾਈ
ਸਾਲਾਂ ਵਿੱਚ ਸ਼ਿਵ ਸੈਨਾ ਦਾ ਉਮੀਦਵਾਰ ਮੁੱਖ ਮੰਤਰੀ ਬਣੇਗਾ। ਸ਼ਿਵ ਸੈਨਾ ਦਾ ਕਹਿਣਾ ਹੈ ਕਿ
ਬੀਜੇਪੀ ਊਧਵ ਠਾਕਰੇ ਦੇ ਬੇਟੇ ਆਦਿੱਤਿਆ ਠਾਕਰੇ ਨੂੰ ਪਹਿਲਾਂ ਢਾਈ ਸਾਲ ਦਾ ਮੁੱਖ ਮੰਤਰੀ ਬਣਾਵੇ
ਤੇ ਫਿਰ ਫੜਨਵੀਸ ਨੂੰ ਢਾਈ ਸਾਲ ਮੁੱਖ ਮੰਤਰੀ ਬਣਾਇਆ ਜਾਵੇ।
20 ਡਾਲਰ
ਫੀਸ 'ਤੇ
ਹਰਸਿਮਰਤ ਨੇ ਘੇਰੀ ਕੈਪਟਨ
ਸਰਕਾਰ
ਅਕਾਲੀ ਦਲ ਲੀਡਰ ਹਰਸਿਮਰਤ ਕੌਰ ਬਾਦਲ ਨੇ ਸ੍ਰੀ
ਕਰਤਾਰਪੁਰ ਸਾਹਿਬ ਜਾਣ ਲਈ ਪਾਕਿਸਤਾਨ ਵੱਲੋਂ ਲਈ ਜਾਣ ਵਾਲੀ 20 ਡਾਲਰ ਫੀਸ ਦੇ ਮਸਲੇ 'ਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਵੇਂ ਪਰਕਾਸ਼ ਸਿੰਘ ਬਾਦਲ ਨੇ ਹਰ ਧਾਰਮਿਕ ਸਥਾਨ
ਦੀ ਯਾਤਰਾ ਲਈ ਮੁੱਖ ਮੰਤਰੀ ਤੀਰਥ ਯੋਜਨਾ ਚਲਾਈ ਸੀ, ਉਵੇਂ ਹੀ ਪੰਜਾਬ ਸਰਕਾਰ ਨੂੰ ਵੀ ਕਰਤਾਰਪੁਰ ਸਾਹਿਬ
ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ 20 ਡਾਲਰ ਦੀ ਫੀਸ ਭਰਨੀ ਚਾਹੀਦੀ ਹੈ।
ਹਰਸਿਮਰਤ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਵੀ ਸੰਗਤ
ਲਈ 20 ਡਾਲਰ ਭਰਨ ਲਈ ਐਲਾਨ ਕੀਤਾ ਹੈ। ਇਸ ਲਈ ਹੁਣ ਕੈਪਟਨ ਵੀ 20 ਡਾਲਰ ਫੀਸ ਸੰਗਤ ਲਈ
ਭਰਨ। ਉਨ੍ਹਾਂ ਦੱਸਿਆ ਕਿ 500 ਸਾਲਾ ਸ਼ਤਾਬਦੀ ਮੌਕੇ ਬਠਿੰਡਾ 'ਚ ਬਾਦਲ ਸਰਕਾਰ ਵੱਲੋਂ ਚਲਾਇਆ ਥਰਮਲ ਪਲਾਂਟ ਕੈਪਟਨ ਸਰਕਾਰ ਨੇ ਬੰਦ ਕਰ ਦਿੱਤਾ ਹੈ ਤੇ ਤੀਰਥ
ਯਾਤਰਾ ਸਕੀਮ ਵੀ ਬੰਦ ਕਰ ਦਿੱਤੀ।
ਹਰਸਿਮਰਤ ਕੌਰ ਨੇ ਕਿਹਾ ਕਿ ਲੋਕਾਂ ਦੇ ਪੈਸੈ ਨਾਲ
ਦੂਜੀ ਸਟੇਜ ਬਣਾ ਕੇ ਕਾਂਗਰਸ ਵੱਲੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ
ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੀ ਹੈ ਜੋ ਕੌਮ ਨੂੰ ਅਲੱਗ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ
ਉਹ ਪਹਿਲੇ ਜਥੇ ਨਾਲ ਇਕ ਹੋ ਕੇ ਕਰਤਾਰਪੁਰ ਸਾਹਿਬ ਜਾਣਗੇ, ਅੱਜ ਇੱਕ ਹੋਣ ਦੀ ਲੋੜ
ਹੈ।
0 Response to "ਖਬਰਾਂ--ਸਾਲ-10,ਅੰਕ:32,2ਨਵੰਬਰ2019"
Post a Comment