ਸਾਲ 10,ਅੰਕ:15,1ਅਕਤੂਬਰ 2019.
ਸਾਲ 10,ਅੰਕ:15,1ਅਕਤੂਬਰ2019/ਅੱਸੂ(ਸੁਦੀ)ਤੀਜ(ਨਾ.ਸ਼ਾ)551.
48 ਉਮੀਦਵਾਰਾਂ
ਵੱਲੋਂ
ਨਾਮਜ਼ਦਗੀ ਪੱਤਰ ਦਾਖ਼ਲ
ਫਗਵਾੜਾ, ਮੁਕੇਰੀਆ, ਦਾਖਾ ਅਤੇ ਜਲਾਲਾਬਾਦ ਵਿਧਾਨ
ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ
ਦਾਖ਼ਲ ਕਰਨ ਦੇ ਆਖ਼ਰੀ ਦਿਨ 48 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਙ ਜਾਕਾਰੀ ਇਥੇ ਮੁੱਖ
ਚੋਣ ਅਧਿਕਾਰੀ ਪੰਜਾਬ ਦੇ ਇਕ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ
ਫਗਵਾੜਾ ਲਈ 16 ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਜਦ ਕਿ ਹਲਕਾ ਮੁਕੇਰਿਆਂ ਲਈ 11 ਉਮੀਦਵਾਰਾਂ
ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸੇ ਤਰਾਂ ਹਲਕਾ ਦਾਖਾ ਲਈ 11 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ
ਦਾਖ਼ਲ ਕੀਤੇ ਗਏ। ਜਦ ਕਿ ਇਸ ਵਿਧਾਨ ਸਭਾ ਹਲਕੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨਾਂ
ਦੌਰਾਨ 5 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਸਨ। ਇਸ ਤਰਾਂ ਦਾਖਾ ਹਲਕੇ ਲਈ ਕੁਲ 16 ਨਾਮਜ਼ਦਗੀ ਪੱਤਰ
ਦਾਖ਼ਲ ਹੋਏ ਹਨ। ਜਲਾਲਾਬਾਦ ਲਈ 10 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ ਜਦਕਿ ਨਾਮਜ਼ਦਗੀ ਪੱਤਰ ਦਾਖ਼ਲ
ਕਰਨ ਦੇ ਪਹਿਲੇ ਦਿਨਾਂ ਦੌਰਾਨ ਇਕ ਨਾਮਜ਼ਦਗੀ ਪੱਤਰ ਪਹਿਲਾਂ ਦਾਖ਼ਲ ਹੋਇਆ ਸੀ।
ਆਵਲਾ, ਕਚੂਰਾ ਅਤੇ ਡਿੱਬੀਪੁਰਾ
ਨੇ ਭਰੇ ਕਾਗਜ਼
ਜਲਾਲਾਬਾਦ ਦੀ ਸੀਟ ਉਤੇ ਜਿੱਤ
ਪ੍ਰਾਪਤ ਕਰਾਂਗੇ-ਸੁਨੀਲ ਜਾਖੜ
21 ਅਕਤੂਬਰ
ਨੂੰ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਜ਼ਿਮਨੀ ਚੋਣ ਨੂੰ ਲੈ ਕੇ ਨਾਮਜ਼ਦਗੀਆਂ ਕਰਨ ਦੇ
ਆਖਰੀ ਦਿਨ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਨਾਮਜ਼ਦਗੀ
ਪੱਤਰ ਭਰਨ ਸਮੇਂ ਰਮਿੰਦਰ ਆਵਲਾ ਨਾਲ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ
ਕਾਂਗੜ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਚੋਣ ਇੰਚਾਰਜ ਅਤੇ ਵਿਧਾਇਕ ਗਿੱਦੜਬਾਹੀ
ਅਮਰਿੰਦਰ ਸਿੰਘ ਰਾਜ ਵੜਿੰਗ, ਅੰਮ੍ਰਿਤਸਰ ਦੇ ਐੱਮਪੀ ਗੁਰਜੀਤ ਸਿੰਘ ਔਜਲਾ, ਫਾਜ਼ਿਲਕਾ ਦੇ ਵਿਧਾਇਕ
ਦਵਿੰਦਰ ਸਿੰਘ ਘੁਬਾਇਆ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸਾਬਕਾ ਮੰਤਰੀ ਹੰਸਰਾਜ ਜੋਸ਼ਨ,
ਰਾਜ ਬਖਸ਼ ਕੰਬੋਜ, ਸੁਖਵਿੰਦਰ ਸਿੰਘ ਕਾਕਾ ਕੰਬੋਜ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਅਤੇ ਵਰਕਰ
ਮੌਜੂਦ ਸਨ। ਜਾਖੜ ਨੇ ਕਿਹਾ ਕਿ ਸਥਾਨਕ ਕਾਂਗਰਸ ਪਾਰਚੀ ਦੇ ਆਗੂ ਅਤੇ ਵਰਕਰ ਇਕਜੁੱਟ ਹਨ। ਉਹਨਾਂ
ਕਿਹਾ ਕਿ ਕਾਂਗਰਸ ਪਾਰਟੀ ਇਹ ਸੀਟ ਜਿੱਤ ਕੇ ਇਤਿਹਾਸ ਸਿਰਜੇਗੀ।
ਮਹਾਜਨ ਅਤੇ ਬਾਘਾ ਹੋਣਗੇ
ਭਾਜਪਾ ਉਮੀਦਵਾਰ
ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ
ਹਲਕੀ ਫਗਵਾੜਾ ਅਤੇ ਮੁਕੇਰੀਆ ਦੀ ਜ਼ਿਮਨੀ ਚੋਣ ਲਈ ਐਤਵਾਰ ਨੂੰ ਆਪਣੇ ਦੋ ਉਮੀਦਵਾਰਾਂ ਦੇ
ਨਾਵਾਂ ਦਾ ਐਲਾਨ ਕੀਤਾ ਹੈ। ਜਿਥੇ ਫਗਵਾੜਾ ਤੋਂ ਐੱਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ
ਨੂੰ ਉਮੀਦਵਾਰ ਬਣਾਇਆ ਗਿਆ ਹੈ ਉਥੇ ਮੁਕੇਰੀਆ ਤੋਂ ਜੰਗੀ ਲਾਲ ਮਹਾਜਨ ਨੂੰ ਉਮੀਦਵਾਰ ਐਲਾਨਿਆ ਗਿਆ
ਹੈ।
ਕਰਯੋਗ ਹੈ ਕਿ ਕਾਂਗਰਸ ਨੇ ਫਗਵਾੜਾ ਵਿੱਚ ਪਾਰਟੀ ਦੇ ਦੋ ਧੜਿਆਂ ਦੀ ਆਪਸੀ ਖਿੱਚੋਤਾਣ ਨੂੰ
ਖ਼ਤਮ ਕਰਨ ਲਈ ਨਵੇਂ ਉਮੀਦਵਾਰ ਉਤੇ ਦਾਅ ਖੇਡਿਆ । ਠੀਕ ਉਸੇ ਤਰਾਂ ਭਾਜਪਾ ਹਾਈ ਕਮਾਨ ਨੇ ਵੀ ਨਵੇਂ
ਚਿਹਰੇ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ।
ਸਾਬਕਾ
ਨੌਕਰਸ਼ਾਹ ਸੋਮ ਪ੍ਰਕਾਸ਼ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ
ਤੋਂ ਸੰਸਦ-ਮੈਂਬਰ ਚੁਣੇ ਜਾਣ ਤੋਂ ਬਾਅਦ ਵਿਧਨ ਸਭਾ ਹਲਕਾ ਫਗਵਾੜਾ ਦੀ ਸੀਟ ਖਾਲੀ ਹੋਈ
ਸੀ। ਇਸ ਹਲਕੇ ਤੋਂ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਕਾਫੀ ਜੋੜ-ਤੋੜ ਚੱਲ ਰਿਹਾ ਸੀ ਕਿ ਸੋਮ
ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਉਥੇ ਕਈ ਹੋਰ ਦਾਅਵੇਦਾਰ ਵੀ ਮੈਦਾਨ ਵਿੱਚ ਸਨ।
ਇਸਸ ਸਭ ਵਿੱਚ ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੂੰ ਪਾਰਟੀ ਨੇ ਆਪਣਾ ਉਮੀਦਵਾਰ
ਬਣਾ ਲਿਆ।
ਭਾਰਤੀ
ਜਨਤਾ ਪਾਰਟੀ ਵੱਲੋਂ ਜੰਗੀ ਲਾਲ ਮਹਾਜਨ ਨੂੰ ਜ਼ਿਮਨੀ ਚੋਣ ਲਈ
ਮੁਕੇਰੀਆਂ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਨਾਰਾਜ਼
ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਦੀ ਰਿਹਾਇਸ਼ ਵਿਖੇ ਇਕੱਤਰਤਾ ਕਰਕੇ ਪਾਰਟੀ ਹਾਈਕਮਾਨ ਖਿਲਾਫ਼ ਕੇਸ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੌਰਾਨ ਅਰੁਣੇਸ਼ ਸ਼ਾਕਰ ਨੇ ਕਿਹਾ ਕਿ ਉਹਨਾਂ ਆਪਣੇ ਜੀਵਨ ਦੇ 50 ਸਾਲ ਪਾਰਟੀ ਸੇਵਾ ਵਿੱਚ
ਗੁਜ਼ਾਰੇ ਹਨ ਅਤੇ ਪਾਰਟੀ ਵੱਲੋਂ ਅਚਾਨਕ ਹੀ ਉਹਨਾਂ ਨੂੰ ਨਜ਼ਰਅੰਦਾਜ਼
ਕਰ ਦਿੱਤਾ ਜਾਣਾ ਮੰਦਭਾਗਾ ਹੈ। ਉਹਨਾਂ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏਪਾਰਟੀ
ਆਗੂਆਂ ਅਤੇ ਲੋਕਾਂ ਦਾ ਦਬਾਅ ਹੈ ਅਤ ਉਹ ਆਪਣੇ ਨਾਲ ਜੁੜੇ ਆਗੂਆਂ ਤੋਂ ਲੇਕਾਂ ਦੇ ਫੈਸਲੇ ਨੂੰ ਸਿਰ
ਮੱਥੇ ਰੱਖਦੇ ਹੋਏ ਆਜ਼ਾਦ ਚੋਣ ਲੜਣਗੇ। ਉਹਨਾਂ ਕਿਹਾ ਕਿ ਉਹ ਸੋਮਵਾਰ 11 ਵਜੇ ਨਾਮਜ਼ਦਗੀ ਪੱਤਰ
ਦਾਖ਼ਲ ਕਰਨਗੇ।
ਬਦਲ ਦਿੱਤੀ ਕਰਤਾਰਪੁਰ ਸਾਹਿਬ ਦੀ ਨੁਹਾਰ
ਮੁਸ਼ਕਲਾਂ ਅੱਗੇ ਹੌਂਸਲਾ ਨਹੀਂ ਹਾਰਿਆ
ਗੁਰੂ
ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਵਿਚਲੇ ਕਰਤਾਰਪੁਰ ਵਿੱਚ ਬਣੇ
ਇਤਿਹਾਸਕ ਗੁਰਦੁਆਰਾ ਸਾਹਿਬ ਤਕ ਜਾਣ ਵਾਲੇ ਲਾਂਘੇ ਦਾ ਸੰਗਤ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ, ਪਰੰਤੂ 10 ਸਾਲ ਪਹਿਲਾਂ ਤਕ ਉਥੇ ਜਾਣ ਦਾ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ।
ਉਸ ਵੇਲੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਜੇਬੀ ਸਿੰਘ ਨੇ ਆਪਣੇ ਨਿੱਜੀ ਖ਼ਰਚ ਨਾਲ
ਗੁਰਦੁਆਰੇ ਦਾ ਸੁੰਦਰੀਕਰਨ ਕਰਵਾਇਆ ਸੀ। ਅਮਰੀਕਾ ਤੋਂ ਟੈਲੀਫੋਨ ਜ਼ਰੀਏ ਜਾਗਰਣ ਗਰੁੱਪ ਨਾਲ ਗੱਲਬਾਤ
ਦੌਰਾਨ ਜੇਬੀ ਸਿੰਘ ਨੇ ਦੱਸਿਆ ਕਿ ਸਾਲ 2001 ਵਿੱਚ ਉਹਨਾਂ ਗੁਰਦੁਆਰਾ ਸਾਹਿਬ ਦੀ ਦਿੱਖ ਸਵਾਰਨ ਦੀ
ਸੋਚੀ ਤਾਂ ਕੋਈ ਨਾਲ ਨਹੀਂ ਤੁਰਿਆ। ਕੁਝ ਕਹਿੰਦੇ ਸੀ ਕਿ ਸਰਹੱਦ ਪਾਰ ਹੋਣ ਕਾਰਨ ਪਾਕਿਸਤਾਨ ਇਜਾਜ਼ਤ
ਨਹੀਂ ਦੇਵੇਗਾ, ਤਾਂ ਕਈਆਂ ਦਾ ਕਹਿਣਾ ਸੀ ਕਿ ਸੁੰਦਰੀਕਰਨ ਹੋ ਵੀ ਗਿਆ ਤਾਂ ਉਥੇ ਸ਼੍ਰੀ ਗੁਰੂ ਗਰੰਥ
ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋ ਸਕੇਗਾ। ਦਿੱਲੀ ਵਿੱਚ ਕੁਝ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ
ਕਾਰਸੇਵਾ ਵਾਲਿਆਂ ਨੂੰ ਪੈਸੇ ਦੇਣ ਦੀ ਸਲਾਹ ਦਿੱਤੀ। ਪਰੰਤੂ ਜੇਬੀ ਸਿੰਘ ਨੇ ਖੁਦ ਹੀ ਪਾਕਿਸਤਾਨ
ਜਾ ਕੇ ਗੁਰਦੁਆਰਾ ਸਾਹਿਬ ਦਾ ਸੁੰਦਰੀਕਰਨ ਦਾ ਤਹੱਈਆ ਕਰ ਲਿਆ। ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ
ਪਿੰਡ ਮਾਹਿਲਪੁਰ ਦੇ ਵਸਨੀਕ ਜੇਬੀ ਸਿੰਘ ਨੇ ਦੱਸਿਆ ਕਿ 2001 ਵਿੱਚ ਸਵਾ ਲੱਖ ਡਾਲਰ (ਉਸ ਸਮੇਂ ਇਕ
ਕਰੌੜ ਪਾਕਿਸਤਾਨੀ ਰੁਪਏ) ਖ਼ਰਚ ਕਰਕੇ ਉਹਨਾਂ ਸਾਢੇ ਛੇ ਮਹਿਨੇ ਵਿੱਚ ਗੁਰਦੁਆਰਾ ਸਾਹਿਬ ਨੂੰ ਨਵਾਂ
ਰੂਪ ਦਿੱਤਾ। ਉਹਨਾਂ ਕਿਹਾ ਕਿ ਉਹ ਖੁਸ਼ ਹਨ ਕਿ ਦੋਵੇਂ ਦੇਸ਼ ਕਰਤਾਰਪੁਰ ਲਾਂਘਾ ਖੋਲਣ ਲਈ ਤਿਆਰ ਹੋ
ਰਹੇ ਹਨ। ਉਮੀਦ ਰੱਖੀ ਸੀ ਕਿ ਇਕ ਦਿਨ ਅਜਿਹਾ ਜ਼ਰੂਰ ਆਵੇਗਾ, ਜਦੋਂ ਭਾਰਤ ਤੋਂ ਬਾਬਾ ਨਾਨਕ ਦੇ
ਮੁਰੀਦ ਦਰਸ਼ਨ ਕਰਨ ਜਾ ਸਕਣਗੇ।
ਬਕੌਲ ਜੇਬੀ ਸਿੰਘ, ਜਦੋਂ ਪਿਹਲੀ ਵਾਰ ਪਾਕਿਸਤਾਨ ਪੁੱਜ ਕੇ ਵਕਫ਼ ਬੋਰਡ ਦੇ ਅਧਿਕਾਰੀਆਂ ਨਾਲ
ਸੰਪਰਕ ਕੀਤਾ ਤਾਂ ਉਹ ਮੈਨੂੰ ਉਹਨਾਂ ਸਿੱਖਾਂ ਵਾਂਗ ਸਮਝ ਲੱਗੇ, ਜਿਹੜੇ ਉਥੇ ਜਾ ਕੇ ਗੁਰਦੁਆਰੇ
ਨੂੰ ਸਵਾਰਨ ਦੀ ਗੱਲ ਤਾਂ ਕਰਦੇ ਸਨ, ਪਰੰਤੂ ਦੋਬਾਰਾ ਸੰਪਰਕ ਨਹੀਂ ਕਰਦੇ ਸਨ। ਜਦ ਦੂਜੀ ਵਾਰ
ਪੁੱਜਾ ਤਾਂ ਵਕਫ਼ ਬੋਰਡ ਦੇ ਵੇਲੇ ਦੇ ਚੇਅਰਮੈਨ ਲੈਫਟੀਨੈੱਟ ਜਮਰਲ ਜਾਵੇਦ ਨਸੀਰ ਅਤੇ ਪਾਕਿਸਤਾਨ
ਗੁਰਦੁਆਰਾ ਪੱਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਨਾਲ ਮੀਟਿੰਗ ਕੀਤੀ। ਉਹ ਸਹਿਯੋਗ ਲਈ ਰਾਜ਼ੀ ਹੋ
ਗਏ।
2001
ਤੋ ਪਹਿਲਾਂ ਅਜਿਹੇ ਸਨ ਹਾਲਾਤ
ਜੇਬੀ
ਸਿੰਘ ਨੇ ਦੱਸਿਆ ਕਿ ਸਾਲ 2001 ਵਿੱਚ ਇਮਾਰਤ ਦੀ ਹਾਲਤ ਖ਼ਸਤਾ ਸੀ ਅਤੇ ਕੰਧਾਂ ਉਤੇ ਸਲਾਬਾ ਚੜਿਆ
ਹੋਇਆ ਸੀ। ਫਰਸ਼ ਦੀਆਂ ਟਾਇਲਾਂ ਟੁੱਟ ਚੁੱਕੀਆਂ ਸਨ। ਗੁਰਦੁਆਰਾ ਸਾਹਿਬ ਤਕ ਜਾਣ ਦਾ ਰਸਤਾ ਵੀ ਨਹੀਂ
ਸੀ। ਸੁੰਦਰੀਕਰਨ ਦੇ ਕੰਮ ਦੌਰਾਨ ਢਾਈ ਮੀਲ ਦੀ ਵਿੱਥ ਤੋਂ ਬਿਜਲੀ ਦੇ ਤਾਰ ਲਗਵਾਏ ਗਏ ਅਤੇ ਰੋਸ਼ਨੀ
ਦਾ ਪ੍ਰਬੰਧ ਕੀਤਾ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਨੇੜੇ ਪੌਣੇ 47 ਏਕੜ ਜ਼ਮੀਨ ਖ਼ਰੀਦੀ ਤਾਂ ਕਿ ਸੰਗਤ ਨੂੰ ਕੋਈ ਸਮੱਸਿਆ ਨਾ ਆਵੇ। ਜਦੋਜਹਿਦ ਤੋਂ ਬਾਅਦ ਆਖ਼ਰ 11
ਸਤੰਬਰ 2001 ਨੂੰ ਇਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਭਾਰਤ ਤੋਂ ਦੂਰਬੀਨ ਰਾਹੀਂ
ਗੁਰਦੁਆਰੇ ਦੇ ਸਪੱਸ਼ਟ ਦਰਸ਼ਨ ਹੋ ਸਕਣ, ਇਸ ਲਈ ਇਮਾਰਤ ਨੂੰ ਸਫੈਦ ਰੰਗਤ ਦਿੱਤੀ ਗਈ ਸੀ।
ਬੇਅਦਬੀ ਕਾਂਡ.. ਸੀਬੀਆਈ
ਨੇ ਬਣਾਈ ਨਵੀਂ ਐੱਸਆਈਟੀ
ਬੇਅਦਬੀ ਮਾਮਲੇ ਵਿੱਚ ਸੀਬੀਆਈ ਵੱਲੋਂ ਕੇਸ ਬੰਦ ਕਰਨ
ਲਈ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਉਤੇ ਸੁਣਵਾਈ ਸੀਬੀਆਈ ਦੇ ਸਪੈਸ਼ਲ
ਜੁਡੀਸ਼ੀਅਲ ਮੈਜਿਸਟ੍ਰੇਟ ਜੀਐੱਸ ਸੇਖੋ ਵੀ ਅਦਾਲਤ ਵਿੱਚ ਹੋਈ। ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ
ਮਾਮਲੇ ਵਿੱਚ ਨਵੀਂ ਐੱਸਆਈਟੀ ਬਣਾਈ ਹੈ ਜਿਸ ਲਈ ਨਵਾਂ ਜਾਂਚ ਅਫ਼ਸਰ ਲਾਇਆ ਗਿਆ ਹੈ। ਸੀਬੀਆਈ ਨੇ
ਦਲੀਲ ਦਿੱਤੀ ਕਿ ਮਾਮਲੇ ਸਬੰਧੀ ਦਸਤਾਵੇਜ਼ ਉਤੇ ਕਾਗਜ਼ੀ ਕਾਰਵਾਈ ਨੂੰ ਸਮਝਣ ਅਤੇ ਜਾਂਚਣ ਦੀ ਲੋੜ
ਹੈ। ਸੀਬੀਆਈ ਨੇ ਅਦਾਲਤ ਤੋਂ ਬਹਿਸ ਕਰਨ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਸੀ। ਕੋਰਟ ਨੇ ਇਸ ਮਾਮਲੇ
ਵਿੱਚ ਸੀਬੀਆਈ ਨੂੰ ਸਮਾਂ ਦਿੰਦੇ ਹੋਏ 20 ਅਕਤੂਬਰ ਤਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।
ਉਧਰ ਸੁਣਵਾਈ ਦੌਰਾਨ ਸੀਬੀਆਈ ਕੋਰਟ ਵਿੱਚ
ਸ਼ਿਕਾਇਤਕਰਤਾ ਗੋਰਾ ਅਤੇ ਰਣਜੀਤ ਸਿੰਘ ਦੇ ਵਕੀਲ ਗਗਨ ਪ੍ਰਦੀਪ ਬੱਲ ਨੇ ਸੀਬੀਆਈ ਤੋਂਣ ਸਾਬਕਾ
ਵਿਧਾਇਕ ਹਰਬੰਸ ਸਿੰਘ ਜਲਾਲ ਵੱਲੋਂ ਵੱਖਰੀ ਦਾਇਰ ਕੀਤੀ ਪਟੀਸ਼ਨ ਉਤੇ ਆਪਣਾ ਜਵਾਬ ਦਿੰਦੇ ਹੋਏ
ਐਡਵੋਕੇਟ ਬੱਲ ਨੇ ਅਦਾਲਤ ਨੂੰ ਕਿਹਾ ਕਿ ਜਲਾਲ ਦੇ ਮਾਮਲੇ ਵਿੱਚ ਕੋਈ ਦਖ਼ਲਅੰਦਾਜ਼ੀ ਦਾ ਹੱਕ ਨਹੀਂ
ਬਣਦਾ ਕਿਉਂ ਕਿ ਜਦੋਂ ਬਿਆਨ ਦਰਜ ਹੋਏ ਉਸ ਸਮੇਂ ਇਹ ਕਿਥੇ ਸੀ। ਇਙਨਾਂ ਕਿਹਾ ਕਿ ਜਲਾਲ ਸੁਣਵਾਈ
ਨੂੰ ਆਪਣੀ ਬਿਆਨਬਾਜ਼ੀ ਨਾਲ ਪ੍ਰਭਾਵਿਤ ਕਰ ਰਿਹਾ ਹੈ। ਜਦੋਂ ਇਕ ਨਾਲ ਜੁੜੇ ਮਾਮਲਿਆਂ ਦੀ ਪਹਿਲਾਂ
ਸੁਣਵਾਈ ਹੋਈ, ਉਥੇ ਜਲਾਲ ਗਵਾਹੀ ਦੇਣ ਕਦੇ ਨਹੀਂ ਪੁੱਜਾ। ਇਸ ਤੋਂ ਇਲਾਵਾ ਸੀਬੀਆਈ ਦੀ ਪਟੀਸ਼ਨ ਉਤੇ ਐਡਵੋਕੇਟ
ਬੱਲ ਨੇ ਕਿਹਾ ਕਿ ਸੀਬੀਆਈ ਵਿੱਚ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਇਨਪੁੱਟ ਦਿੱਤੇ, ਜੇਕਰ ਉਹ ਨਾ ਦਿੰਦੇ ਤਾਂ ਪੂਰੀ ਕਲੋਜ਼ਰ ਰਿਪੋਰਟ ਹੀ ਫਾਈਨਲ ਹੋ ਜਾਂਦੀ ਸੀ। ਉਹਨਾਂ ਕਿਹਾ ਕਿ
ਦੋਸ਼ੀਆਂ ਦੇ ਲਈ ਡਿਟੈਕਟਿਵ ਟੈਸਟ ਅਤੇ ਪੋਲੀਓਗ੍ਰਾਫੀ ਟੈਸਟ ਵਿੱਚ ਕਈ ਸਵਾਲ ਪੁੱਛੇ ਗਏ ਸਨ ਜਿਹਨਾਂ
ਉਤੇ ਮੁਲਜ਼ਮ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸੀਬੀਆਈ ਨੇ ਉਸ ਨੂੰ ਸਹੀ ਮੰਨਿਆ ਸੀ।
ਸਿੱਖ ਜਰਨੈਲਾਂ ਦੀ
ਬੇਅਦਬੀ
ਮਾਫ਼ੀਯੋਗ ਨਹੀਂ ਜੀ. ਕੇ.
ਜੇ ਕਰ ਕੋਈ ਸਿੱਖ ਜਰਨੈਲਾਂ ਦੀ ਬੇਅਦਬੀ ਕਰਦਾ ਹੈ ਤਾਂ ਉਸ ਖਿਲਾਫ਼ ਅਕਾਲ ਤਖ਼ਤ ਸਾਹਿਬ ਨੂੰ
ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਜੋ ਮੁੜ ਕੋਈ ਵਿਅਕਤੀ ਅਜਿਹੀ ਗਲਤੀ ਨਾ ਕਰੇ। ਇਹਨਾਂ
ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮਨਜੀਤ ਸਿੰਘ ਜੀ.ਕੇ ਨੇ
ਗੁਰਦੁਆਰਾ ਜੋਤੀ ਸਰੂਪ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ
ਜੋ ਸਿੱਖ ਜਰਨੈਲ ਮਾਈ ਭਾਗੋ ਦਾ ਨਾਂ ਲੈ ਕੇ ਗਾਣਾ ਰਿਲੀਜ਼ ਕੀਤਾ, ਉਸ ਤੋਂ ਬਾਅਦ ਇਟਲੀ ਵਿਖੇ 30 ਸਿੱਖ ਸੰਸਥਾਵਾਂ ਨੇ ਉਸ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਅਤੇ
ਭਾਰਤ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਉਸ ਦੀ ਨਿਖੇਦੀ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਿੱਧੂ
ਮੂਸੇਵਾਲਾ ਕੋਈ ਹੋਰ ਧਰਮ ਨਾਲ ਸਬੰਧਤ ਹੁੰਦਾ ਤਾਂ ਵੱਖਰੀ ਗੱਲ ਸੀ ਪਰ ਸਿੱਖ ਹੋ ਕੇ ਅਜਿਹੀ ਗਲਤੀ
ਕਰਨਾ ਮਾਫ਼ੀਯੋਗ ਨਹੀਂ ਹੈ। ਜੀ.ਕੇ ਨੇ ਕਿਹਾ ਕਿ ਭਾਜਪਾ 2022ਦੀਆਂ ਚੋਣਾਂ ਵਿੱਚ ਅਕਾਲੀ ਦਲ ਤੋਂ ਆਪਣਾ
ਪੱਲਾ ਛੁਡਾਏਗੀ ਜਾਂ ਫਿਰ ਭਾਜਪਾ ਇੰਨੀਆਂ ਸੀਟਾਂ ਉਤੇ ਜਿੱਤ ਹਾਸਲ ਕਰੇਗੀ ਕਿ ਅਕਾਲੀ ਦਲ ਬੀ ਟੀਮ
ਬਣ ਕੇ ਰਹਿ ਜਾਵੇਗਾ। ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ 2 ਅਕਤੂਬਰ ਨੂੰ ਉਹ
ਆਪਣੀ ਪਾਰਟੀ ਦਾ ਐਲਾਨ ਕਰਨਗੇ, ਜੋ ਸਿਰਫ਼ ਧਾਰਮਿਕ ਪਾਰਟੀ ਹੋਵੇਗੀ।
ਸਿੱਖ ਦੰਗਿਆਂ ਦੇ ਨੌਂ ਮੁਕੱਦਮਿਆਂ
ਦੀਆਂ ਫਾਈਲਾਂ ਮਿਲੀਆਂ
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਨਪੁਰ ਸ਼ਹਿਰ ਵਿੱਚ ਹੋਏ ਸਿੱਖ
ਵਿਰੋਧੀ ਦੋਸ਼ਿਆਂ ਦੇ ਮਾਮਲਿਆਂ ਦੀ ਦੁਬਾਰਾ ਜਾਂਚ ਕਰ ਰਹੀ ਐੱਸਆਈਟੀ ਨੂੰ 9 ਮੁਕੱਦਮਿਆਂ ਦੀਆਂ
ਫਾਈਲਾਂ ਮਿਲ ਗਈਆਂ। ਇਹਨਾਂ ਸਾਰੇ ਮੁਕੱਦਮਿਆਂ ਵਿੱਚ ਇਕ ਦੋਸ਼ ਪੱਤਰ ਦਾਖ਼ਲ
ਕੀਤਾ ਗਿਆ ਸੀ। ਜੇਲ ਭੇਜੇ ਗਏ ਦੋਸ਼ੀਆਂ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਮਾਮਲਿਆਂ ਵਿੱਚ
ਪਟੀਸ਼ਨਰ ਅਤੇ ਗਵਾਹਾਂ ਦੇ ਬਿਆਨ ਲੈਣ ਉਤੇ ਕੋਈ ਨਵਾਂ ਤੱਥ ਸਾਹਮਣੇ ਆਉਂਦਾ ਹੈ ਤਾਂ ਐੱਸਆਈਟੀ
ਮੁਕੱਦਮਿਆਂ ਦੀ ਅਗਾਊਂ ਸਮੀਖਿਆ ਲਈ ਕੋਰਟ ਤੋਂ ਇਜ਼ਾਜਤਮੰਗੇਗੀ। ਫਾਈਨਲ ਰਿਪੋਰਟ ਉਤੇ 26
ਮੁਕੱਦਮਿਆਂ ਅਤੇ ਦੋਸ਼ ਪੱਤਰ ਵਾਲੇ ਤਿੰਨ ਮੁਕੱਦਮਿਆਂ ਦੀ ਚਿੱਠੀ-ਪੱਤਰੀ ਜਲਦ ਮਿਲਣ ਦੀ ਉਮੀਦ ਹੈ।
1984 ਵਿੱਚ ਹੋਏ ਦੰਗਿਆਂ ਵਿੱਚ ਕਾਨਪੁਰ ਸ਼ਹਿਰ ਵਿੱਚ 127 ਲੋਕਾਂ ਦੀ ਮੌਤ ਹੋ ਗਈ ਸੀ। ਪੀੜਤ
ਪਰਿਵਾਰਾਂ ਨੂੰ ਵੱਖ-ਵੱਖ ਥਾਣਿਆਂ ਵਿੱਚ 1254 ਮੁਕੱਦਮੇ ਦਰਜ ਕਰਾਏ ਸਨ। ਇਸ ਵਿੱਚ ਕਤਲ, ਡਕੈਤੀ, ਲੁੱਟ ਵਰਗੇ ਗੰਭੀਰ ਦੋਸ਼ਾਂ ਵਾਲੇ 38 ਮੁਕੱਦਮਿਆਂ ਦੀ ਦੁਬਾਰਾ ਜਾਂਚ ਲਈ ਸ਼ਾਸਨ ਨੇ ਇਸੇ ਸਾਲ
ਫਰਵਰੀ ਵਿੱਚ ਸਾਬਕਾ ਡੀਜੀ ਅਤੁਲ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ ਕੀਤਾ ਸੀ। ਇਸ ਤੋਂ
ਬਾਅਦ ਨਾਲ ਸੰਪਰਕ ਕਰ ਕੇ 9 ਮੁਕੱਦਮਿਆਂ ਦੇ ਦਸਤਾਵੇਜਾਂ ਕੀਆਂ ਫਾਈਲਾਂ ਹਾਸਲ ਕੀਤੀਆਂ।
0 Response to "ਸਾਲ 10,ਅੰਕ:15,1ਅਕਤੂਬਰ 2019."
Post a Comment