ਖਬਰਨਾਮਾ-ਸਾਲ 10,ਅੰਕ:13,29ਸਤੰਬਰ2019
ਸਾਲ 10,ਅੰਕ:13,29ਸਤੰਬਰ2019/ ਅੱਸੂ(ਸੁਦੀ)ਏਕਮ(ਨਾ.ਸ਼ਾ)551.
ਦਿੱਲੀ ਕਮੇਟੀ ਵਿੱਚ ਕਾਨੂੰਨੀ ਲੜਾਈ ਸਿਖਰਾਂ 'ਤੇ
ਜੀਕੇ ਨੇ ਕਮੇਟੀ ਦੇ ਤਿੰਨ ਮੈਂਬਰਾਂ ਦਾ ਲਾਈ
ਡਿਟੈਕਟਰ ਟੈਸਟ ਮੰਗਿਆ
ਕਮੇਟੀ ਮੈਂਬਰਾਂ ਵੱਲੋਂ ਆਪਣੇ ਉਤੇ ਗੈਰ ਪ੍ਰਮਾਣਿਤ
ਅਤੇ ਝੂਠੇ ਦੋਸ਼ ਲਾਉਣ ਦਾ ਦੋਸ਼
ਮੇਰੀ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਹੀ ਸਦਮੇ
ਵਿਚ ਆਏ ਕਮੇਟੀ ਆਗੂ: ਜੀਕੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਕਮੇਟੀ ਦੇ 3 ਮੈਂਬਰਾਂ ਅਤੇ 1 ਕਮਚਾਰੀ ਖਿਲਾਫ ਅਪਰਾਧਿਕ ਸ਼ਿਕਾਇਤ ਦਿੱਤੀ ਹੈ।
ਥਾਨਾ ਨੌਰਥ ਐਵੀਨਿਊ ਵਿਖੇ ਕੀਤੀ ਸ਼ਿਕਾਇਤ ਵਿਚ ਜੀਕੇ ਨੇ ਕਮੇਟੀ ਰਮੈਂਬਰਾਂ ਜਗਦੀਪ ਸਿੰਘ
ਕਾਹਲੋਂ, ਹਰਜੀਤ ਸਿੰਘ ਪੱਪਾ, ਰਮਿੰਦਰ ਸਿੰਘ ਸਵੀਟਾ ਅਤੇ ਹਰਜੀਤ ਸਿੰਘ ਵਲੋਂ ਯੋਜਨਾਬੱਧ ਤਰੀਕੇ ਨਾਲ ਜੀਕੇ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਤੱਥਹੀਣ
ਦੋਸ਼ਾਂ ਦੇ ਅਧਾਰ 'ਤੇ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਹੈ। ਦਰਅਸਲ, ਕਮੇਟੀ ਦੀ ਤਰਫੋਂ, ਜੀਕੇ ਖਿਲਾਫ ਡੀਸੀਪੀ ਨਵੀਂ ਦਿੱਲੀ ਨੂੰ ਕੱਲ ਸ਼ਿਕਾਇਤ ਦਿੱਤੀ ਗਈ ਸੀ। ਜਿਸ ਵਿਚ ਕਾਹਲੋਂ ਦੀ ਤਰਫੋਂ ਇਹ ਦਾਅਵਾ ਕੀਤਾ ਗਿਆ ਸੀ ਕਿ
ਜੀਕੇ ਨੇ ਕਮੇਟੀ ਪ੍ਰਧਾਨ ਰਹਿੰਦਿਆਂ ਹਰਜੀਤ ਸਿੰਘ ਨੂੰ 10 ਲੱਖ ਰੁਪਏ ਦਾ ਕਰਜ਼ਾ ਦੇਣ ਦੀ ਪ੍ਰਵਾਨਗੀ 'ਤੇ ਦਸਤਖਤ ਕੀਤੇ ਸਨ। ਪਰ ਹਰਜੀਤ ਕਹਿ ਰਿਹਾ ਹੈ
ਕਿ ਉਸ ਨੂੰ ਕਰਜ਼ੇ ਦੇ ਨਾਮ 'ਤੇ ਕੋਈ ਰਕਮ ਨਹੀਂ ਮਿਲੀ ਹੈ।
ਜੀਕੇ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਰੇ
ਮੁਲਜ਼ਮਾਂ ਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਏ। ਨਾਲ ਹੀ ਇਸ ਮਾਮਲੇ ਵਿੱਚ ਉਨ੍ਹਾਂ ਖਿਲਾਫ
ਕੀਤੀ ਸ਼ਿਕਾਇਤ ਨੂੰ ਬੇਬੁਨਿਆਦ, ਝੂਠੀ, ਨਿੰਦਿਆ ਅਤੇ ਮਾਣਹਾਨੀ ਦੀ ਕਾਰਵਾਈ ਵੀ ਜੀਕੇ ਨੇ
ਕਰਾਰ ਦਿੱਤਾ। ਇਸ ਦੇ ਨਾਲ ਹੀ ਜੀਕੇ ਨੇ ਪੁਲਿਸ ਨੂੰ ਹਰਜੀਤ ਸਿੰਘ ਵਲੋਂ ਦਸਤਖਤ ਕੀਤੇ ਗਏ
ਨਕਦੀ ਵਾਊਚਰ ਦੇ ਦਸਤਖਤ ਨੂੰ ਫੋਰੈਂਸਿਕ ਜਾਂਚ ਲਈ ਸੀਏਫਐਸਐਲ ਭੇਜਣ ਦੀ ਮੰਗ ਵੀ ਕੀਤੀ ਹੈ।
ਜੀਕੇ ਨੇ ਕਿਹਾ ਕਿ ਸਭ ਕੁਝ ਜਾਨਣ ਦੇ ਬਾਵਜੂਦ, ਕਮੇਟੀ ਆਗੂ ਉਲਝਣ ਫੈਲਾਉਣ ਲਈ ਮੈਨੂੰ 10 ਲੱਖ ਰੁਪਏ ਨਕਦ ਦੇਣ ਦੇ ਝੂਠੇ ਦਾਅਵੇ ਕਰ ਰਹੇ ਹਨ। ਜੀਕੇ ਨੇ ਕਿਹਾ ਕਿ ਜਦੋਂ ਤੋਂ ਮੈਂ 2 ਅਕਤੂਬਰ ਨੂੰ ਨਵੀਂ ਪਾਰਟੀ ਦੀ ਘੋਸ਼ਣਾ ਕਰਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਕਮੇਟੀ ਆਗੂ ਘਬਰਾਹਟ ਅਤੇ ਸਦਮੇ ਵਿੱਚ ਹਨ। ਇਸ ਲਈ ਜਦੋਂ ਕੁਝ ਵੀ ਨਹੀਂ
ਮਿਲਿਆ, ਇੱਕ ਕਰਮਚਾਰੀ ਵਲੋਂ ਇੱਕ ਝੂਠਾ ਬਿਆਨ ਲਿਖਵਾਕੇ ਅਤੇ ਇੱਕ ਜਾਅਲੀ ਸਕ੍ਰਿਪਟ ਲਿਖ ਕੇ
ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚੀ ਗਈ।
ਜੀਕੇ ਨੇ ਕਿਹਾ ਕਿ ਅਜਿਹੇ ਦੋਸ਼ਾਂ ਤੋਂ ਡਰਦਿਆਂ, ਮੈਂ ਦੌੜਣ ਵਾਲਿਆਂ ਵਿੱਚ ਸ਼ਾਮਲ ਨਹੀਂ ਹਾਂ। ਇਸ ਦੀ ਬਜਾਏ, ਹੁਣ ਇਨ੍ਹਾਂ ਝੂਠਾਂ ਦੇ ਝੁੰਡ ਨੂੰ ਕਾਨੂੰਨੀ ਸਜ਼ਾ ਦਿਵਾਉਣਾ ਮੇਰੀ ਪ੍ਰਾਥਮਿਕਤਾ ਹੈ।
ਜੀਕੇ ਨੇ ਬਿਨਾ ਕਿਸੇ ਪ੍ਰਮਾਣਿਕਤਾ, ਜਾਂਚ ਅਤੇ ਸਬੂਤਾਂ ਤੋਂ ਬਿਨਾਂ ਕਿਸੇ ਵਿਅਕਤੀ
ਨੂੰ ਬਦਨਾਮ ਕਰਨ ਦੀ ਨੀਅਤ ਨਾਲ ਝੂਠੇ ਪ੍ਰਚਾਰ ਲਈ ਫਰਜ਼ੀ ਖਬਰਾਂ ਰਾਹੀ ਮਾਨਹਾਨੀ ਕਰਨ ਦੇ
ਦੋਸ਼ੀਆਂ ਖਿਲਾਫ ਪੁਲਿਸ ਨੂੰ ਧਾਰਾ 182, 211 499,500,501,503 ਅਤੇ 504 ਤਹਿਤ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਜੀਕੇ ਨੇ ਕਿਹਾ ਕਿ ਜਾਅਲੀ
ਸਕ੍ਰਿਪਟਾਂ ਰਾਹੀ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਸਜਾ ਯੋਗ ਅਪਰਾਧ ਹੈ। ਇਸ ਲਈ, ਜਿਹੜੇ ਲੋਕ ਪੁਲਿਸ ਨੂੰ ਝੂਠੀ ਸ਼ਿਕਾਇਤਾਂ ਕਰਦੇ ਹਨ ਅਤੇ ਅਖਬਾਰਾਂ ਵਿਚ ਝੂਠੇ ਬਿਆਨ
ਦਿੰਦੇ ਹਨ, ਉਹ ਸਜ਼ਾ ਦੇ ਬਰਾਬਰ ਦੇ ਭਾਗੀਦਾਰ ਹਨ।
ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ
ਛੇਵਾਂ ਅੱਤਵਾਦੀ ਵੀ ਗ੍ਰਿਫਤਾਰ
ਜਰਮਨੀ ਵਿੱਚ ਬੈਠੇ ਅੱਤਵਾਦੀ ਗੁਰਮੀਤ ਸਿੰਘ
ਬੱਗਾ ਦੇ ਭਰਾ ਦੀ ਗ੍ਰਿਫਤਾਰੀ ਤੋਂ ਬਾਅਦ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੋਜ਼ੈਡਐੱਫ ) ਦੇ
ਛੇਵੇਂ ਅੱਤਵਾਦੀ ਸ਼ੁਭਦੀਪ ਸਿੰਗ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਲਗਾਤਾਰ ਦੂਜੇ ਦਿਨ
ਪੰਜਾਬ ਪੁਲਿਸ ਦੀ ਖੁਫੀਆ ਸ਼ਾਖ਼ਾ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸ਼ੁਭਦੀਪ ਸਿੰਘ ਖ਼ਿਲਾਫ਼
ਪਹਿਲਾਂ ਵੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿੱਚ ਨਾਜਾਇਜ਼ ਹਥਿਆਰ ਰੱਖਣ ਦਾ ਮਾਮਲਾ ਦਰਜ ਹੈ।
ਸੂਤਰਾਂ ਮੁਤਾਬਕ ਜਿਲਾ ਤਰਨਤਾਰਨ ਦੇ ਪਿੰਡ ਚੀਚਾ ਦਾ ਰਹਿਣ ਵਾਲਾ ਅੱਤਵਾਦੀ ਸ਼ੁਭਦੀਪ ਸਿੰਘ
ਪਾਕਿਸਤਾਨ ਤੋਂ ਚਾਇਨੀਜ਼ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਨੂੰ ਟਿਕਾਨੇ ਲਾਉਣ ਵਿੱਚ ਅਹਿਮ
ਭੂਮਿਕਾ ਨਿਭਾਅ ਚੁੱਕਾ ਹੈ।
ਪੁੱਛ-ਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਖੇਮਕਰਨ
ਸੈਕਟਰ ਨਾਲ ਲਗਦੀ ਜੰਡਿਆਲੀ ਤਾਰ ਵਾਲੇ ਖੇਤਰ ਤੋਂ ਉਹ ਚੰਗੀ ਤਰਾਂ ਜਾਣੂ ਹੈ। ਡਰੋਨ ਰਾਹੀਂ
ਸੁੱਟੇ ਗਏ ਹਥਿਆਰਾਂ ਨੂੰ ਅੱਤਵਾਦੀ ਆਕਾਸ਼ਦੀਪ ਸਿੰਘ ਨਾਲ ਰਲ ਕੇ ਤਲਾਸ਼ ਕਰਨ ਤੋਂ ਬਾਅਦ
ਹਥਿਆਰਾਂ ਦੀ ਖੇਪ ਚੁੱਕਣ ਅਤੇ ਸੰਭਾਲਣ ਦੀ ਸਾਰੀ ਯੋਜਨਾ ਸ਼ੁਭਦੀਪ ਸਿੰਘ ਹੀ ਬਣਾਉਦਾਂ ਸੀ। ਖੁਫੀਆ
ਸ਼ਾਖ਼ਾ ਨੇ ਸ਼ੁਭਦੀਪ ਸਿੰਘ ਨੂੰ ਫਿਲਹਾਲ ਪੁਰਾਣੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨ
ਤੋਂ ਆਏ ਹਥਿਆਰਾਂ ਦੀ ਖੇਪ ਨੂੰ ਟਿਕਾਣੇ ਲਾਉਣ ਅਤੇ ਗੈਰ-ਕਾਨੂੰਨੀ ਸਰਗਰਮੀਆਂ ਦੇ ਦੋਸ਼ ਵਿੱਚ
ਉਸਦੀ ਗ੍ਰਿਫਤਾਰੀ ਸ਼ੁਕਰਵਾਰ ਨੂੰ ਪਾਈ ਜਾਵੇਗੀ।
ਫਿਲਹਾਲ ਏਜੰਸੀਆ ਫੜੇ ਗਏ ਅੱਤਵਾਦੀਆਂ ਤੋਂ
ਪੁੱਛ-ਗਿੱਛ ਵਿੱਚ ਹੋ ਰਹੇ ਖੁਲਾਸਿਆਂ ਦੀਆਂ ਕੜੀਆਂ ਜੋੜ ਰਹੀ ਹੈ। ਪੁੱਛ-ਗਿੱਛ ਵਿੱਚ ਇਹ ਗੱਲ
ਵੀ ਸਾਹਮਣੇ ਆਈ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਹਥਿਆਰਾਂ ਦੇ ਇਸਤੇਮਾਲ ਲਈ ਆਪਣੇ ਆਕਾਵਾਂ
ਦਾ ਅਗਲੇ ਆਦੇਸ਼ ਦਾ ਇੰਤਜਾਰ ਕਰ ਰਹੇ ਸਨ। ਇਸ ਵਿਚਕਾਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ
(ਐਨੱਆਈਏ) ਦੇ ਪੰਜ ਮੈਂਬਰੀ ਟੀਮ ਨੇ ਝੱਬਾਲ ਇਲਾਕੇ ਦੇ ਦੌਰਾ ਕੀਤਾ, ਜਿਥੇ ਹਥਿਆਰ ਸੁੱਟੇ ਗਏ ਸਨ। ਸਵੇਰੇ 6 ਵਜੇ
ਪੁੱਜੀ ਐੱਨਏਆਈ ਦੀ ਟੀਮ ਉਥੇ ਕਈ ਘੰਟੇ ਰੁਕੀ ਅਤੇ ਝੱਬਾਲ ਦੇ ਉਸ ਗੋਦਾਮ ਦਾ ਦੌਰਾ ਵੀ ਕੀਤਾ
ਜਿਥੇ ਡਰੋਨ ਲੁਕਾਇਆ ਗਿਆ ਸੀ। ਟੀਮ ਨੇ ਕੁਝ ਸੈਂਪਲ ਵੀ ਲਏ।
ਗੁਰਦੇਵ ਸਿੰਘ ਤਿੰਨ ਅਕਤੂਬਰ
ਤਕ ਪੁਲਿਸ ਰਿਮਾਂਡ ਉਤੇ
ਸ਼ੁਕਰਵਾਰ ਨੂੰ ਫੜੇ ਗਏ ਅੱਤਵਾਦੀ ਬੱਗਾ ਦੇ ਛੋਟੇ
ਭਰਾ ਗੁਰਦੇਵ ਸਿੰਘ ਉਰਫ਼ ਪ੍ਰਾਇਰਟੀ (26) ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਨੇ ਗੁਰਦੇਵ ਨੂੰ ਤਿੰਨ ਅਕਤੂਬਰ ਤਕ ਪੁਲਿਸ ਰਿਮਾਂਡ ਉਥੇ ਭੇਜ ਦਿਤਾ ਹੈ। ਪੁਲਿਸ ਦਾ
ਕਹਿਣਾ ਹੈ ਕਿ ਉਹ ਜਰਮਨੀ ਵਿੱਚ ਬੈਠੇ ਆਪਣੇ ਭਰਾ ਅੱਤਵਾਦੀ ਗੁਰਮੀਤ ਸਿੰਘ ਬੱਗਾ ਨਾਲ ਸਾਜਿਸ਼
ਕਰ ਕੇ ਪੰਜਾਬ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਪਾਕਿਸਤਾਨ
ਜ਼ਿੰਦਾਬਾਦ ਫੋਰਸ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ।
ਹਰਿਆਣਾ ਵਿਧਾਨ ਸਭਾ ਚੋਣਾਂ
ਆਜ਼ਾਦ ਤੌਰ ਉਤੇ ਲੜੇਗਾ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਨੇ ਹਰਿਆਣਾ
ਵਿੱਚ ਸਿਆਸੀ ਤਾਕਤ ਦਾ ਇਸਤੇਮਾਲ ਕਰਕੇ ਅਖਾਲੀ ਵਿਧਾਇਕ ਬਲਕੌਰ ਸਿੰਘ ਨੂੰਭਾਜਪਾ ਵਿੱਚ ਸ਼ਾਮਲ
ਕਰਨ ਲਈ ਭਗਵਾਂ ਪਾਰਟੀ ਦੀ ਨਿਖੇਧੀ ਕੀਤੀ ਹੈ ਅਥਏ ਇਸ ਕਾਰਵਾਈ ਨੂੰ ਗਠਜੋੜ ਧਰਮ ਦੇ ਸਿਧਾਂਤ
ਦੇ ਖਿਲਾਫ਼ ਕਰਾਰ ਦਿੱਤਾ ਹੈ।
ਕੌਰ ਕਮੇਟੀ ਨੇ ਕਿਹਾ ਹੈ ਕਿ ਭਾਜਪਾ ਨੇ ਅਕਾਲੀ
ਦਲ ਨਾਲ ਨਾ ਵਿਸ਼ਵਾਸ਼ਘਾਤ ਕੀਤਾ ਹੈ, ਬਲਕਿ ਇਹ ਹਰਿਆਣਾ ਵਿਧਾਨ ਸਭਾ ਚੋਣਾਂ ਸੰਬੰਧੀ ਅਕਾਲੀ ਦਲ ਨਾਲ ਕੀਤੇ ਵਾਅਦਿਆਂ ਤੋਂ ਵੀ
ਮੁਕਦੀ ਹੈ। ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੇ ਫੈਸਲੇ ਦੇ
ਮੱਦੇਨਜ਼ਰ ਕੌਰ ਕਮੇਟੀ ਨੇ ਕਿਹਾ ਕਿ ਅਕਾਲੀ ਦਲ ਨੇ ਰਾਸ਼ਤਰੀ ਹਿੱਤਾਂ ਵਾਸਤੇ ਹਮੇਸ਼ਾਂ ਭਾਜਪਾ
ਦਾ ਚੰਗੇ-ਮਾੜੇ ਸਮਿਆਂ ਵਿੱਚ ਸਾਥ ਦਿੱਤਾ ਹੈ। ਇਹ ਬਹੁਤ ਹੀ ਨਿਦਣਯੋਗ ਹੈ ਕਿ ਭਾਜਪਾ ਨੇ
ਅਕਾਲੀ ਦਲ ਦੀ ਚੱਟਾਨ ਵਰਗੀ ਹਮਾਇਤ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ।
ਕਮੇਟੀ ਨੇ ਕਿਹਾ ਕਿ ਅਕਾਲੀ ਦਲ ਨੂੰ ਪੂਰੇ ਦੇਸ਼
ਵਿੱਚ ਭਾਜਪਾ ਨੂੰ ਸਮਰਥਨ ਦਿੱਤਾ ਸੀ ਪਰ ਜਦੋਂ ਭਾਜਪਾ ਲਈ ਅਕਾਲੀ ਦਲ ਦੀ ਮਿਹਰਬਾਨੀ ਦਾ ਮੁੱਲ ਮੋਫਨ ਦਾ ਸਮਾਂ ਆਇਆ ਤਾਂ ਇਹ ਨਾ
ਸਿਰਫ਼ ਪਿੱਛੇ ਹਟ ਗਈ, ਸਗੋਂ ਇਸ ਹੱਦ ਤੱਕ ਚਲੀ ਗਈ ਕਿ ਅਕਾਲੀ ਵਿਧਾਇਕ ਨੂੰ ਭਗਵਾਂ ਪਾਰਟੀ ਵਿੱਚ ਸ਼ਾਮਲ ਕਰ
ਲਿਆ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ
ਬਾਦਲ ਦੀ ਆਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਐੱਸ਼ਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ
ਲੋਂਗੋਵਾਲ, ਬਲਵਿੰਦਰ ਸਿੰਘ ਭੁੰਦੜ, ਬੀਬੀ ਜਾਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਉਪਿੰਦਰਜੀਤ ਕੌਰ, ਡਾ. ਦਲਜੀਤ ਸਿੰਘ ਚੀਮਾ, ਗੁਲਜਾਰ ਸਿੰਘ ਰਣੀਕੇ, ਨਿਰਮਲ ਸਿੰਘ ਕਾਹਲੋਂ, ਬਿਕਰਮਜੀਤ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨੇ, ਹਰੀ ਸਿੰਘ ਜੀਰਾ, ਮਨਜਿੰਦਰ ਸਿੰਘ ਸਿਰਸਾ ਅਥੇ ਦਰਬਾਰਾ ਸਿੰਘ ਗੁਰੂ ਮੌਜੂਦ ਸਨ।
ਅਕਾਲੀ ਵਿਧਾਇਕ ਬਲਕੌਰ ਸਿੰਘ ਭਾਜਪਾ ਵਿੱਚ
ਸਿਰਸਾ ਦੇ ਕਾਲਾਵਲੀ ਵਿਧਾਨ ਸਭਾ ਖੇਤਰ ਤੋਂ
ਇਕੋ-ਇਕ ਅਕਾਲੀ ਵਿਧਾਇਕ ਬਲਕੌਰ ਸਿੰਘ ਵੀਰਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਹਰਿਆਣਾ
ਵਿੱਚ ਐੱਸਵਾਈਐੱਲ ਨਹਿਰ ਦੇ ਮੁੱਦੇ ਉਥੇ ਦੋਵੇ ਪਾਰਟੀਆਂ ਦੇ ਵਿਚਾਰ ਵੱਖੋ-ਵੱਖ ਹਨ। ਦੋਵੇਂ
ਦਲਾਂ ਵਿਚਕਾਰ ਸੂਬੇ ਵਿੱਚ ਚੋਣ ਗੱਠਜੋੜ ਨੂੰ ਲੈ ਕੇ ਇਹ ਸਭ ਤੋਂ ਵੱਡਾ ਅੜਿੱਕਾ ਹੈ। ਇਨੈਲੋ
ਹੀ ਨਹੀਂ ਕਾਂਗਰਸ ਅਤੇ ਭਾਜਪਾ ਵੀ ਇਸ ਮੁੱਦੇ ਉਤੇ ਹਰਿਆਣਆ ਦੇ ਹਿੱਤਾਂ ਨੂੰ ਲੈ ਕੇ ਮੁਖਰ
ਹੈ। ਅਜਿਹੇ ਵਿੱਚ ਭਾਜਪਾ ਕੋਈ ਪਰੇਸ਼ਾਨੀ ਮੁੱਲ ਨਹੀਂ ਲੈਣਾ ਚਾਹੁੰਦੀ। ਵੈਸੇ ਵੀ ਭਆਜਪਾ ਦੀ
ਪ੍ਰਦੇਸ਼ ਸਰਕਾਰ ਨੇ ਐੱਸਵਾਈਐੱਲ ਨਹਿਰ ਦੇ ਮੁੱਦੇ ਨੂੰ ਕਾਫੀ ਮਜ਼ਬੂਤੀ ਨਾਲ ਚੁੱਕਿਆ ਹੈ।
ਬੇਅਦਬੀ ਕਾਂਡ.. ਸੀਬੀਆਈ
ਨੇ ਬਣਾਈ ਨਵੀਂ ਐੱਸਆਈਟੀ
ਬੇਅਦਬੀ ਮਾਮਲੇ ਵਿੱਚ ਸੀਬੀਆਈ ਵੱਲੋਂ ਕੇਸ ਬੰਦ
ਕਰਨ ਲਈ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਉਤੇ ਸੁਣਵਾਈ ਸੀਬੀਆਈ ਦੇ
ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਜੀਐੱਸ ਸੇਖੋ ਵੀ ਅਦਾਲਤ ਵਿੱਚ ਹੋਈ। ਸੀਬੀਆਈ ਨੇ ਅਦਾਲਤ
ਵਿੱਚ ਕਿਹਾ ਕਿ ਮਾਮਲੇ ਵਿੱਚ ਨਵੀਂ ਐੱਸਆਈਟੀ ਬਣਾਈ ਹੈ ਜਿਸ ਲਈ ਨਵਾਂ ਜਾਂਚ ਅਫ਼ਸਰ ਲਾਇਆ
ਗਿਆ ਹੈ। ਸੀਬੀਆਈ ਨੇ ਦਲੀਲ ਦਿੱਤੀ ਕਿ ਮਾਮਲੇ ਸਬੰਧੀ ਦਸਤਾਵੇਜ਼ ਉਤੇ ਕਾਗਜ਼ੀ ਕਾਰਵਾਈ ਨੂੰ
ਸਮਝਣ ਅਤੇ ਜਾਂਚਣ ਦੀ ਲੋੜ ਹੈ। ਸੀਬੀਆਈ ਨੇ ਅਦਾਲਤ ਤੋਂ ਬਹਿਸ ਕਰਨ ਲਈ ਇਕ ਮਹੀਨੇ ਦਾ ਸਮਾਂ
ਮੰਗਿਆ ਸੀ। ਕੋਰਟ ਨੇ ਇਸ ਮਾਮਲੇ ਵਿੱਚ ਸੀਬੀਆਈ ਨੂੰ ਸਮਾਂ ਦਿੰਦੇ ਹੋਏ 20 ਅਕਤੂਬਰ ਤਕ ਜਵਾਬ
ਦਾਖ਼ਲ ਕਰਨ ਲਈ ਕਿਹਾ ਹੈ।
ਉਧਰ ਸੁਣਵਾਈ ਦੌਰਾਨ ਸੀਬੀਆਈ ਕੋਰਟ ਵਿੱਚ
ਸ਼ਿਕਾਇਤਕਰਤਾ ਗੋਰਾ ਅਤੇ ਰਣਜੀਤ ਸਿੰਘ ਦੇ ਵਕੀਲ ਗਗਨ ਪ੍ਰਦੀਪ ਬੱਲ ਨੇ ਸੀਬੀਆਈ ਤੋਂਣ ਸਾਬਕਾ
ਵਿਧਾਇਕ ਹਰਬੰਸ ਸਿੰਘ ਜਲਾਲ ਵੱਲੋਂ ਵੱਖਰੀ ਦਾਇਰ ਕੀਤੀ ਪਟੀਸ਼ਨ ਉਤੇ ਆਪਣਾ ਜਵਾਬ ਦਿੰਦੇ ਹੋਏ
ਐਡਵੋਕੇਟ ਬੱਲ ਨੇ ਅਦਾਲਤ ਨੂੰ ਕਿਹਾ ਕਿ ਜਲਾਲ ਦੇ ਮਾਮਲੇ ਵਿੱਚ ਕੋਈ ਦਖ਼ਲਅੰਦਾਜ਼ੀ ਦਾ ਹੱਕ
ਨਹੀਂ ਬਣਦਾ ਕਿਉਂ ਕਿ ਜਦੋਂ ਬਿਆਨ ਦਰਜ ਹੋਏ ਉਸ ਸਮੇਂ ਇਹ ਕਿਥੇ ਸੀ। ਇਙਨਾਂ ਕਿਹਾ ਕਿ ਜਲਾਲ
ਸੁਣਵਾਈ ਨੂੰ ਆਪਣੀ ਬਿਆਨਬਾਜ਼ੀ ਨਾਲ ਪ੍ਰਭਾਵਿਤ ਕਰ ਰਿਹਾ ਹੈ। ਜਦੋਂ ਇਕ ਨਾਲ ਜੁੜੇ ਮਾਮਲਿਆਂ
ਦੀ ਪਹਿਲਾਂ ਸੁਣਵਾਈ ਹੋਈ, ਉਥੇ ਜਲਾਲ ਗਵਾਹੀ ਦੇਣ ਕਦੇ ਨਹੀਂ ਪੁੱਜਾ। ਇਸ ਤੋਂ ਇਲਾਵਾ ਸੀਬੀਆਈ ਦੀ ਪਟੀਸ਼ਨ ਉਤੇ
ਐਡਵੋਕੇਟ ਬੱਲ ਨੇ ਕਿਹਾ ਕਿ ਸੀਬੀਆਈ ਵਿੱਚ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਇਨਪੁੱਟ ਦਿੱਤੇ, ਜੇਕਰ ਉਹ ਨਾ ਦਿੰਦੇ ਤਾਂ ਪੂਰੀ ਕਲੋਜ਼ਰ ਰਿਪੋਰਟ
ਹੀ ਫਾਈਨਲ ਹੋ ਜਾਂਦੀ ਸੀ। ਉਹਨਾਂ ਕਿਹਾ ਕਿ ਦੋਸ਼ੀਆਂ ਦੇ ਲਈ ਡਿਟੈਕਟਿਵ ਟੈਸਟ ਅਤੇ
ਪੋਲੀਓਗ੍ਰਾਫੀ ਟੈਸਟ ਵਿੱਚ ਕਈ ਸਵਾਲ ਪੁੱਛੇ ਗਏ ਸਨ ਜਿਹਨਾਂ ਉਤੇ ਮੁਲਜ਼ਮ ਨੇ ਜਵਾਬ ਦੇਣ ਤੋਂ
ਇਨਕਾਰ ਕਰ ਦਿੱਤਾ ਸੀ ਅਤੇ ਸੀਬੀਆਈ ਨੇ ਉਸ ਨੂੰ ਸਹੀ ਮੰਨਿਆ ਸੀ।
ਆਪ ਨੇ ਜ਼ਿਮਨੀ ਚੋਣਾਂ ਲਈ
ਚਾਰ ਉਮੀਦਵਾਰ ਐਲਾਨੇ
ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ
ਭਗਵੰਤ ਮਾਨ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦਾ ਆਮ ਆਦਮੀ ਪਾਰਟੀ ਨੇ ਨੇ ਜ਼ਿਮਨੀ ਚੋਣਾਂ ਲਈ
ਚਾਰ ਹਲਕਿਆਂ ਤੋਂ ਉਮਾਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਖਾ ਤੋਂ ਅਮਨਦੀਪ ਸਿੰਘ ਮੋਹੀ, ਮੁਕੇਰੀਆ ਤੋਂ ਗੁਰਨਿਧਾਨ ਸਿੰਘ ਮੁਲਤਾਨੀ, ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ ਅਤੇ
ਫਗਵਾੜਾ ਤੋਂ ਸੰਤੋਸ਼ ਕੁਮਾਰ ਗੋਗੀ ਨੂੰ ਟਿਕਟ ਦਿੱਤੀ ਗਈ ਹੈ। ਇਹਨਾਂ ਸਾਰੇ ਨਾਵਾਂ ਉਤੇ
ਬੁੱਧਵਾਰ ਨੂੰ ਕੌਰ ਕਮੇਟੀ ਦੀ ਮੀਟਿੰਗ ਵਿੱਚ ਮੋਹਰ ਲਗਾਈ ਗਈ ਹੈ।
ਭਾਵੇਂ ਭਗਵੰਤ ਮਾਨ ਨੇ ਜ਼ਿਮਨੀ ਚੋਣਾਂ ਵਿੱਚ
ਪਾਰਟੀ ਵੱਲੋਂ ਇਕਜੁੱਟ ਅਤੇ ਸਾਰੇ ਵਿਧਾਇਕਾ ਵੱਲੋਂ ਰਲ ਕੇ ਚੋਣਾਂ ਲੜਨ ਦਾ ਦਾਅਵਾ ਕੀਤਾ ਹੈ, ਪਰ ਨਾਲ ਹੀ ਉਹਨਾਂ ਸੁਖਪਾਲ ਸਿੰਘ ਖਹਿਰਾ ਤੋਂ
ਪਹਿਲਾਂ ਅਤੇ ਕੰਵਰ ਸੰਧੂ ਨਾਲ ਕਿਸੇ ਤਰਾਂ ਦਾ ਰਾਬਤਾ ਨਾ ਰੱਖਣ ਦੀ ਵੀ ਗੱਲ ਕਹੀ ਹੈ। ਮਾਨ
ਨੇ ਕਿਹਾ ਕਿ ਇਹਨਾਂ ਦੋਵਾਂ ਵਿਅਕਤੀਆਂ (ਖਹਿਰਾ ਅਤੇ ਕੰਵਰ ਸੰਧੂ) ਨੂੰ ਛੱਡ ਕੇ ਬਾਕੀ
ਵਿਧਾਇਕ ਪਾਰਟੀ ਦੇ ਸੰਪਰਕ ਵਿੱਚ ਹਨ ਅਤੇ ਕਈਆਂ ਨਾਲ ਮੀਟਿੰਗ ਵੀ ਹੋ ਚੁ4ਕੀ ਹੈ. ਪੱਤਰਕਾਰਾੰ
ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਦਾ ਦਾਅਵਾ ਹੈ ਕਿ ਇਹ ਸਾਰੇ ਉਮੀਦਵਾਰ ਪਾਰਟੀ ਦੇ ਆਮ
ਵਲੰਟੀਅਰਜ਼ ਹਨ ਅਤੇ ਔਖੇ ਸਮੇਂ ਵਿੱਚ ਵੀ ਪਾਰਟੀ ਨਾਲ ਖੜੇ ਹਨ ਅਤੇ ਇਹਨਾਂ ਨੂੰ ਟਿਕਟ ਮਿਲਣ
ਬਾਰੇ ਵੀ ਮੀਡੀਆ ਦੀਆਂ ਖ਼ਬਰਾਂ ਤੋਂ ਹੀ ਪਤਾ ਲੱਗੇਗਾ। ਭਗਵੰਤ ਮਾਨ ਨੇ ਕਿਹਾ ਕਿ ਸਾਰੇ
ਹਲਕਿਆਂ ਲਈ ਪਾਰਟੀ ਦੇ ਵਿਧਾਇਕਾਂ ਆਗੂਆਂ ਦੀ ਡਿਊਟੀ ਲਾ ਦਿਤੀ ਗਈ ਹੈ।
ਸਿਰਸਾ ਅਤੇ ਮੂਸਾਵਾਲੇ ਦੀ ਮੁਲਾਕਾਤ ਉੱਤੇ ਜੀਕੇ
ਨੇ ਚੁੱਕੇ ਸਵਾਲ
ਪੁੱਛਿਆ, ਹਰ ਪੰਥ ਦੋਖੀ ਨਾਲ ਸਿਰਸਾ ਦਾ ਕੀ ਰਿਸ਼ਤਾ ਹੈ ?
ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸਾਵਾਲੇ ਅਤੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਕਲ ਹੋਈ ਮੁਲਾਕਾਤ ਉੱਤੇ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ
ਸਿਰਸਾ ਉੱਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਜੀਕੇ ਨੇ ਕਿਹਾ ਕਿ ਕਲ ਹੀ ਮੂਸਾਵਾਲੇ ਦਾ
ਯੂ-ਟਿਊਬ ਉੱਤੇ ਇੱਕ ਗੀਤ ਆਇਆ ਸੀ, ਜਿਸ ਵਿੱਚ ਮੂਸਾਵਾਲਾ ਮਹਾਨ ਸਿੱਖ ਜਰਨੈਲ ਮਾਈ ਭਾਗੋ ਦਾ ਮੁਕਾਬਲਾ ਪੰਜਾਬੀ ਫ਼ਿਲਮਾਂ ਦੀ
ਇੱਕ ਪਤਿਤ ਅਦਾਕਾਰਾ ਸੋਨਮ ਬਾਜਵਾ ਨਾਲ ਕਰਨ ਦੀ ਗੁਸਤਾਖ਼ੀ ਕਰਦਾ ਹੈ। ਸੋਨਮ ਬਾਜਵਾ ਦਾ ਅਸ਼ਲੀਲ ਪਹਿਰਾਵਾ ਕਿਤੇ ਵੀ ਮਾਈ
ਭਾਗੋ ਦੀ ਸ਼ਖ਼ਸੀਅਤ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਸਿੱਖਾਂ ਦੇ ਭਾਰੀ ਰੋਸ ਦੇ ਬਾਅਦ ਕਲ ਹੀ
ਮੂਸਾਵਾਲਾ ਫੇਸ ਬੁੱਕ ਉੱਤੇ ਲਾਈਵ ਹੋਕੇ ਕੌਮ ਪਾਸੋਂ ਮਾਫ਼ੀ ਮੰਗਦਾ ਹੈ ਅਤੇ ਵਿਵਾਦਿਤ ਬੋਲ
ਨੂੰ ਗੀਤ 'ਚੋਂ ਹਟਾਉਣ ਦੀ ਗੱਲ ਕਹਿੰਦਾ ਹੈ।
ਜੀਕੇ ਨੇ ਦੱਸਿਆ ਕਿ ਇਸ ਦੇ ਬਾਅਦ ਸ਼੍ਰੋਮਣੀ
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਲ ਬਿਆਨ ਆਉਂਦਾ ਹੈ ਕਿ ਮੂਸਾਵਾਲੇ ਦੀ ਹਰਕਤ ਕਾਬਲੇ ਬਰਦਾਸ਼ਤ ਨਹੀਂ ਹੈ, ਇਸ ਲਈ ਪੰਜਾਬ ਸਰਕਾਰ ਇਸ ਨੂੰ ਤੁਰੰਤ ਗ੍ਰਿਫ਼ਤਾਰ
ਕਰੇ। ਜੀਕੇ ਨੇ ਕਿਹਾ ਕਿ ਰਾਜਨੀਤੀ ਤੋਂ ਉੱਤੇ ਉੱਠ ਕਰ ਕੇ ਮੈਂ ਚੀਮਾ ਦੇ ਬਿਆਨ ਦਾ ਸਮਰਥਨ
ਕਰਦਾ ਹਾਂ। ਪਰ ਉਸ ਬਿਆਨ ਦੇ ਅਚਾਨਕ ਆਉਣ ਦੇ ਬਾਅਦ ਕਲ ਸਿਰਸਾ ਦੇ ਘਰ ਮੂਸਾਵਾਲਾ ਦਾ ਆਉਣਾ ਅਕਾਲੀ ਦਲ ਦੇ ਦੋਹਰੇ ਮਾਪਦੰਡ ਦਾ
ਵਧੀਆ ਉਦਾਹਰਨ ਹੈ। ਕਿਉਂਕਿ ਦਿੱਲੀ ਕਮੇਟੀ ਦਾ ਪ੍ਰਧਾਨ ਅਤੇ ਅਕਾਲੀ ਦਲ ਦਾ ਕੌਮੀ ਜਨਰਲ
ਸਕੱਤਰ ਉਸ ਸ਼ਖ਼ਸ ਨਾਲ ਗੁਪਤ ਮੀਟਿੰਗ ਕਰ ਰਿਹਾ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉਸ ਦੀ ਪਾਰਟੀ ਕਰ ਰਹੀ ਹੈ। ਇਸ ਲਈ ਸਿਰਸਾ ਮੂਸਾਵਾਲੇ ਦੇ ਵੱਡੇ ਗੁਨਾਹ ਉੱਤੇ ਉਸ ਨੂੰ ਹਿਫ਼ਾਜ਼ਤ ਦੇਵੇ, ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ। ਜੀਕੇ ਨੇ ਕਿਹਾ ਕਿ ਕਦੇ ਤਖ਼ਤ ਦਮਦਮਾ ਸਾਹਿਬ ਦੇ
ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਜੀ ਖ਼ੁਲਾਸਾ ਕਰਦੇ ਹਨ ਕਿ ਡੇਰਾ ਸਿਰਸਾ ਨੂੰ ਮਾਫ਼ੀ ਦੇਣ
ਲਈ ਜਥੇਦਾਰਾਂ ਨੂੰ ਸਿਰਸਾ ਨੇ ਚੰਡੀਗੜ੍ਹ ਵਿੱਚ ਧਮਕਾਇਆ ਸੀ। ਕਦੇ ਗੁਰੂ ਗ੍ਰੰਥ ਸਾਹਿਬ ਦੀ
ਬੇਅਦਬੀ ਦੇ ਕਥਿਤ ਦੋਸ਼ੀ ਡੇਰਾ ਸਿਰਸਾ ਮੁਖੀ ਦੇ ਨਾਲ ਮਿਲ ਕੇ ਸਿਰਸਾ ਵੱਲੋਂ ਅੰਦਰਖਾਤੇ
ਮਾਫ਼ੀਨਾਮਾ ਤਿਆਰ ਕਰਵਾ ਕਰ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ਵਿੱਚ ਵੱਡੀ
ਭੂਮਿਕਾ ਨਿਭਾਉਣ ਦੇ ਦਾਅਵੇ ਸਾਹਮਣੇ ਆਉਂਦੇ ਹਨ। ਕਦੇ ਨਿਰੰਕਾਰੀ ਬਾਬੇ ਦੇ ਸਵਾਗਤ ਦੇ ਪੋਸਟਰ ਲਗਵਾਉਣ ਦੀ ਸਿਰਸਾ ਦੀਆਂ ਤਸਵੀਰਾਂ
ਸਾਹਮਣੇ ਆਉਂਦੀਆਂ ਹਨ ਅਤੇ ਹੁਣ ਮੂਸਾਵਾਲਾ ਦੇ ਨਾਲ ਜੱਫੀ ਦੀਆਂ ਤਸਵੀਰਾਂ ਇਹ ਸਾਬਤ ਕਰਦੀਆਂ
ਹਨ ਕਿ ਸਿਰਸਾ ਦਾ ਸਿੱਖ ਧਰਮ ਅਤੇ ਸਿਧਾਂਤ ਤੋਂ ਦੂਰ ਦਾ ਵੀ ਸਬੰਧ ਨਹੀਂ ਹੈ।
ਜੀਕੇ ਨੇ ਸਵਾਲ ਕੀਤਾ ਕਿ ਸਿੱਖ ਪੰਥ ਦੀ ਪਿੱਠ
ਵਿੱਚ ਛੁਰਾ ਮਾਰਨ ਵਾਲਿਆਂ ਦੇ ਨਾਲ ਸਿਰਸੇ ਦੇ ਇਸ ਪਿਆਰ ਅਤੇ ਰਿਸ਼ਤੇ ਨੂੰ ਕੀ ਨਾਂਅ ਦੇਵਾਂਗੇ
? ਕਿਉਂਕਿ ਦਿੱਲੀ ਕਮੇਟੀ ਦੇ ਪ੍ਰਧਾਨ ਦਾ ਇਸ ਤਰ੍ਹਾਂ ਪੰਥ ਦੋਖੀਆਂ ਨੂੰ ਹਿਫ਼ਾਜ਼ਤ ਦੇਣਾ
ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਹੈ। ਜੀਕੇ ਨੇ ਮੂਸਾਵਾਲੇ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤੁਰੰਤ ਪੇਸ਼ੀ ਦੀ ਮੰਗ ਕਰਦੇ ਹੋਏ
ਉਸ ਦੇ ਗੁਨਾਹ ਨੂੰ ਨਹੀਂ ਬਖ਼ਸ਼ਣ ਵਾਲਾ ਗੁਨਾਹ ਦੱਸਿਆ।
ਧਾਲੀਵਾਲ, ਸੰਧੂ, ਇੰਦੂਬਾਲਾ ਅਤੇ
ਆਂਵਲਾ ਕਾਂਗਰਸੀ ਉਮੀਦਵਾਰ
ਚਾਰ ਵਿਧਾਨ ਸਭਾ ਹਲਕਿਆਂ ਵਿੱਚ 21 ਅਕਤੂਬਰ ਨੂੰ
ਚੌਣ ਵਾਲੀਆਂ ਜ਼ਿਮਨੀ ਚੋਣਾਂਲਈ ਕਾਂਗਰਸ ਨੇ ਪਹਿਲਕਦਮੀ ਕਰਦੇ ਹੋਏ ਚਾਰ ਉਮੀਦਵਾਰਾਂ ਦਾ ਐਲਾਨ
ਕਰ ਦਿੱਤਾ ਹੈ। ਪਾਰਟੀ ਨੇ ਦਾਖਾ ਤੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ
ਕੈਪਟਨ ਸੰਦੀਪ ਸੰਧੂ, ਫਗਵਾੜਾ (ਰਾਖਵਾਂ) ਤੋਂ ਬਲਵਿੰਦਰ ਸਿੰਘ ਧਾਲੀਵਾਲ (ਆਈਏਐੱਸ) ਮੁਕੇਰੀਆਂ ਤੋਂ ਸਵਰਗੀ
ਵਿਧਾਇਕ ਰਜਨੀਸ਼ ਬੱਬੀ ਦੀ ਪਤਨੀ ਇੰਦੂਬਾਲਾ ਅਤੇ ਜਲਾਲਾਬਾਦ ਤੋਂ ਰਮਿੰਦਰ ਆਂਵਲਾਂ ਨੂੰ
ਉਮੀਦਵਾਰ ਐਲਾਨਿਆ ਹੈ।
ਸਿੱਖ ਜਰਨੈਲਾਂ ਦੀ ਬੇਅਦਬੀ
ਮਾਫ਼ੀਯੋਗ ਨਹੀਂ ਜੀ. ਕੇ.
ਜੇ ਕਰ ਕੋਈ ਸਿੱਖ ਜਰਨੈਲਾਂ ਦੀ ਬੇਅਦਬੀ ਕਰਦਾ
ਹੈ ਤਾਂ ਉਸ ਖਿਲਾਫ਼ ਅਕਾਲ ਤਖ਼ਤ ਸਾਹਿਬ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਜੋ
ਮੁੜ ਕੋਈ ਵਿਅਕਤੀ ਅਜਿਹੀ ਗਲਤੀ ਨਾ ਕਰੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਸਾਬਕਾ ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ ਜੋਤੀ ਸਰੂਪ ਵਿਖੇ ਨਤਮਸਤਕ
ਹੋਣ ਉਪਰੰਤ ਕੀਤਾ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜੋ ਸਿੱਖ ਜਰਨੈਲ ਮਾਈ ਭਾਗੋ ਦਾ
ਨਾਂ ਲੈ ਕੇ ਗਾਣਾ ਰਿਲੀਜ਼ ਕੀਤਾ, ਉਸ ਤੋਂ ਬਾਅਦ ਇਟਲੀ ਵਿਖੇ 30 ਸਿੱਖ ਸੰਸਥਾਵਾਂ ਨੇ ਉਸ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ
ਅਤੇ ਭਾਰਤ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਉਸ ਦੀ ਨਿਖੇਦੀ ਹੋ ਰਹੀ ਹੈ। ਉਹਨਾਂ ਕਿਹਾ ਕਿ
ਜੇਕਰ ਸਿੱਧੂ ਮੂਸੇਵਾਲਾ ਕੋਈ ਹੋਰ ਧਰਮ ਨਾਲ ਸਬੰਧਤ ਹੁੰਦਾ ਤਾਂ ਵੱਖਰੀ ਗੱਲ ਸੀ ਪਰ ਸਿੱਖ ਹੋ
ਕੇ ਅਜਿਹੀ ਗਲਤੀ ਕਰਨਾ ਮਾਫ਼ੀਯੋਗ ਨਹੀਂ ਹੈ। ਜੀ.ਕੇ ਨੇ ਕਿਹਾ ਕਿ ਭਾਜਪਾ 2022ਦੀਆਂ ਚੋਣਾਂ
ਵਿੱਚ ਅਕਾਲੀ ਦਲ ਤੋਂ ਆਪਣਾ ਪੱਲਾ ਛੁਡਾਏਗੀ ਜਾਂ ਫਿਰ ਭਾਜਪਾ ਇੰਨੀਆਂ ਸੀਟਾਂ ਉਤੇ ਜਿੱਤ
ਹਾਸਲ ਕਰੇਗੀ ਕਿ ਅਕਾਲੀ ਦਲ ਬੀ ਟੀਮ ਬਣ ਕੇ ਰਹਿ ਜਾਵੇਗਾ। ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ 2 ਅਕਤੂਬਰ ਨੂੰ ਉਹ ਆਪਣੀ ਪਾਰਟੀ ਦਾ ਐਲਾਨ ਕਰਨਗੇ, ਜੋ ਸਿਰਫ਼ ਧਾਰਮਿਕ ਪਾਰਟੀ ਹੋਵੇਗੀ।
ਸਿੱਖ ਦੰਗਿਆਂ ਦੇ ਨੌਂ ਮੁਕੱਦਮਿਆਂ
ਦੀਆਂ ਫਾਈਲਾਂ ਮਿਲੀਆਂ
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ
ਤੋਂ ਬਾਅਦ ਕਾਨਪੁਰ ਸ਼ਹਿਰ ਵਿੱਚ ਹੋਏ ਸਿੱਖ ਵਿਰੋਧੀ ਦੋਸ਼ਿਆਂ ਦੇ ਮਾਮਲਿਆਂ ਦੀ ਦੁਬਾਰਾ ਜਾਂਚ
ਕਰ ਰਹੀ ਐੱਸਆਈਟੀ ਨੂੰ 9 ਮੁਕੱਦਮਿਆਂ ਦੀਆਂ ਫਾਈਲਾਂ ਮਿਲ ਗਈਆਂ। ਇਹਨਾਂ ਸਾਰੇ ਮੁਕੱਦਮਿਆਂ ਵਿੱਚ ਇਕ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ। ਜੇਲ ਭੇਜੇ ਗਏ
ਦੋਸ਼ੀਆਂ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਮਾਮਲਿਆਂ ਵਿੱਚ ਪਟੀਸ਼ਨਰ ਅਤੇ ਗਵਾਹਾਂ ਦੇ
ਬਿਆਨ ਲੈਣ ਉਤੇ ਕੋਈ ਨਵਾਂ ਤੱਥ ਸਾਹਮਣੇ ਆਉਂਦਾ ਹੈ ਤਾਂ ਐੱਸਆਈਟੀ ਮੁਕੱਦਮਿਆਂ ਦੀ ਅਗਾਊਂ
ਸਮੀਖਿਆ ਲਈ ਕੋਰਟ ਤੋਂ ਇਜ਼ਾਜਤਮੰਗੇਗੀ। ਫਾਈਨਲ ਰਿਪੋਰਟ ਉਤੇ 26 ਮੁਕੱਦਮਿਆਂ ਅਤੇ ਦੋਸ਼ ਪੱਤਰ
ਵਾਲੇ ਤਿੰਨ ਮੁਕੱਦਮਿਆਂ ਦੀ ਚਿੱਠੀ-ਪੱਤਰੀ ਜਲਦ ਮਿਲਣ ਦੀ ਉਮੀਦ ਹੈ।
1984 ਵਿੱਚ ਹੋਏ ਦੰਗਿਆਂ ਵਿੱਚ ਕਾਨਪੁਰ ਸ਼ਹਿਰ
ਵਿੱਚ 127 ਲੋਕਾਂ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰਾਂ ਨੂੰ ਵੱਖ-ਵੱਖ ਥਾਣਿਆਂ ਵਿੱਚ 1254
ਮੁਕੱਦਮੇ ਦਰਜ ਕਰਾਏ ਸਨ। ਇਸ ਵਿੱਚ ਕਤਲ, ਡਕੈਤੀ, ਲੁੱਟ ਵਰਗੇ ਗੰਭੀਰ ਦੋਸ਼ਾਂ ਵਾਲੇ 38 ਮੁਕੱਦਮਿਆਂ ਦੀ ਦੁਬਾਰਾ ਜਾਂਚ ਲਈ ਸ਼ਾਸਨ ਨੇ ਇਸੇ
ਸਾਲ ਫਰਵਰੀ ਵਿੱਚ ਸਾਬਕਾ ਡੀਜੀ ਅਤੁਲ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ ਕੀਤਾ ਸੀ।
ਇਸ ਤੋਂ ਬਾਅਦ ਨਾਲ ਸੰਪਰਕ ਕਰ ਕੇ 9 ਮੁਕੱਦਮਿਆਂ ਦੇ ਦਸਤਾਵੇਜਾਂ ਕੀਆਂ ਫਾਈਲਾਂ ਹਾਸਲ
ਕੀਤੀਆਂ।
ਕੈਪਟਨ ਦੇ ਬਿਅਨ ਉਤੇ ਆਇਆ
ਸਿਆਸੀ ਭੂਚਾਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ
ਬੇਅਦਬੀ ਮਾਮਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਮੂਲੀਅਤ ਨਾ ਹੋਣ ਦੇ
ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਸਿਆਸੀ ਭੂਚਾਲ ਲਿਆ ਦਿੱਤਾ। ਹਾਲਾਂ ਕਿ ਡੇਮੇਜ ਕੰਟਰੋਲ
ਕਰਨ ਲਈ ਮੁੱਖ ਮੰਤਰੀ ਨੇ ਆਪਣੇ ਬਿਆਨ ਤੋਂ ਪਲਟਦੇ ਹੋਏ ਬਾਦਲ ਨੂੰ ਕਲੀਨ ਚਿੱਟ ਨਾ ਹੋਣ ਦਾ
ਸਪਸ਼ਟੀਕਰਨ ਜਾਰੀ ਕਰ ਦਿੱਤਾ।
ਪੰਜਾਬ ਕਾਘਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ
ਕੈਪਟਨ ਦੇ ਬਿਆਨ ਉਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਬਾਦਲ ਦਾ ਰੋਲ
ਨਹੀਂ ਹੈ, ਪਰ ਬਾਦਲ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਸਭ ਤੋਂ ਵੱਡੇ ਦੋਸ਼ੀ ਹਨ। ਕਈ ਕਾਂਗਰਸੀ ਆਗੂਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਉਤੇ ਏਨਾ ਜ਼ਰੂਰ ਕਿਹਾ ਕਿ ਕਾਂਗਰਸ
ਕਈ ਸਾਲਾਂ ਤੋਂ ਬੇਅਦਬੀ, ਬਰਗਾੜੀ,ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਦੇ ਉਤੇ ਲੋਕਾਂ
ਨੂੰ ਵੱਡੀ ਕਾਰਵਾਈ ਦਾ ਭਰੋਸਾ ਦਿੰਦੀ ਆ ਰਹੀ ਹੈ। ਉਧਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਖਹਿਰਾ ਨੇ
ਕਲੀਨ ਚਿੱਟ ਦੇਣ ਉਤੇ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ ਹੈ। ਖਹਿਰਾ ਨੇ ਟਵੀਟ ਵਿੱਚ
ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ
ਰਿਪੋਰਟ ਉਤੇ ਕੀਤੀ ਚਰਚਾ ਦਾ ਮਜਾਕ ਬਣਾ ਦਿਤਾ ਹੈ ਨਾਲ ਹੀ ਇਕ ਤਰਾਂ ਐੱਸਆਈਟੀ ਦੀ ਰਿਪੋਰਟ
ਨੂੰ ਵੀ ਰੱਦ ਕਰ ਦਿੱਤਾ ਹੈ।
ਗੁਰਦੁਆਰਿਆਂ ਦੀ ਸਾਂਭ ਸੰਭਾਲ, ਪ੍ਰਬੰਧ ਅਤੇ ਪ੍ਰਬੰਧਕਾਂ
ਦੀ ਯੋਗਤਾ ਬਾਰੇ ਕਦਮ ਚੁੱਕਣ ਸਿੰਘ ਸਾਹਿਬਾਨ-ਜੀ.ਕੇ.
ਦੇਸ਼ ਦੇ ਗੁਰਦੁਆਰਿਆ ਦੀ ਹੋਂਦ, ਪ੍ਰਬੰਧ ਅਤੇ ਪ੍ਰਬੰਧਕੀ ਢਾਂਚੇ ਨੂੰ ਲੈ ਕੇ ਖੜੇ
ਹੋ ਰਹੇ ਸਵਾਲਾਂ ਉਤੇ ਸਖ਼ਤ ਸਟੈਂਡ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨੂੰ
ਤਰੁੰਤ ਅੱਗੇ ਆਉਣਾ ਚਾਹੀਦਾ ਹੈ ਕਿਉਂ ਕਿ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਨ ਵਾਲਾ ਸ਼੍ਰੋਮਣੀ
ਅਕਾਲੀ ਦਲ ਅੱਜ ਸਿਰਫ਼ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪੰਥਕ ਸੋਚ ਨੂੰ ਕੁਚਲਣ ਤੋਂ
ਵੀ ਗੁਰੇਜ਼ ਨਹੀਂ ਕਰ ਰਿਹਾ ਹੈ। ਉਕਤ ਅਪੀਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮੀਡੀਆ
ਨੂੰ ਜਾਰੀ ਆਪਣੇ ਬਿਆਨ ਰਾਹੀਂ ਕੀਤੀ ਹੈ। ਜੀ.ਕੇ. ਨੇ ਇਸ ਸਬੰਧੀ ਸਰਕਾਰੀ ਆਦੇਸ਼ਾਂ ਦੇ ਬਾਅਦ
ਓਡਿਸ਼ਾ ਅਤੇ ਮਹਾਂਰਾਸ਼ਟਰ ਦੇ ਗੁਰਦੁਆਰਾ ਸਾਹਿਬਾਨ ਵੀ ਹੋਂਦ ਅਤੇ ਪ੍ਰਬੰਧ ਨੂੰ ਲੈ ਕੇ ਪੈਦਾ
ਹੋਏ ਸੰਕਟ ਤੋਂ ਵੀ ਜਥੇਦਾਰ ਨੂੰ ਜਾਣੂ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਓਡੀਸ਼ਾ ਸਰਕਾਰ ਦੇ ਦੇਵੇਤਰ
ਵਿਭਾਗ ਦੇ ਕਮਿਸ਼ਨਰ ਨੇ 25 ਮਈ 2019 ਨੂੰ ਹਿੰਦੂ ਧਰਮ ਇੰਡੋਮੇਂਟ ਐਕਟ 1951 ਦੀ ਧਾਰਾ 1 ਅਤੇ
2 ਦੇ ਤਹਿਤ ਓਡਿਸ਼ਾ ਦੇ ਸਾਰੇ ਗੁਰਦੁਆਰਿਆਂ ਅਤੇ ਉਹਨਾਂ ਦੇ ਅਧੀਨ ਸਾਰੇ ਸੰਸਥਾਨਾਂ ਨੂੰ ਆਪਣੇ
ਅਧੀਨ ਲੈਣ ਦਾ ਆਦੇਸ਼ ਜਾਰੀ ਕੀਤਾ ਹੈ, ਜਿਸ ਦੇ ਬਾਅਦ 50 ਤੋਂ ਜ਼ਿਆਦਾ ਸਿੱਖ ਸੰਸਥਾਨਾਂ ਦੇ ਸਰਕਾਰੀ ਹੱਥਾਂ ਵਿੱਚ ਜਾਣ ਦਾ
ਖ਼ਦਸਾ ਪੈਦਾ ਹੋ ਗਿਆ ਹੈ। ਜੀ.ਕੇ. ਨੇ ਦੱਸਿਆ ਕਿ ਇਸੇ ਤਰਾਂ ਹੁਣ ਪੂਣੇ ਦੇ ਇਕ ਗੁਰਦੁਆਰੇ
ਦੀ ਚੋਣ ਲਈ ਚੈਰਿਟੀ ਕਮਿਸ਼ਨਰ ਵੱਲੋਂ ਅਜਿਹੀ ਮਤਦਾਤਾ ਸੂਚੀ ਤਿਆਰ ਕਰਨ ਦੀ ਜਾਣਕਾਰੀ ਸਾਹਮਣੇ
ਆ ਰਹੀ ਹੈ, ਜਿਸ ਵਿੱਚ ਗੈਰ-ਕੇਸਧਾਰੀ ਸਿੱਖਾਂ ਨੂੰ ਮਤਦਾਤਾ ਬਣਾ ਦਿਤਾ ਗਿਆ ਹੈ, ਜਦੋਂ ਕਿ ਉਕਤ ਗੁਰਦੁਆਰੇ ਦੇ ਸੰਵਿਧਾਨ ਅਨੁਸਾਰ
ਸਿਰਫ਼ ਗੁਰਮੁਖੀ ਪੜਨ ਵਾਲੇ ਕੇਸਧਾਰੀ ਸਿੱਖ ਹੀ ਮਤਦਾਤਾ ਬਣ ਸਕਦੇ ਸਨ। ਉਹਨਾਂ ਕਿਹਾ ਕਿ ਇਸ
ਸਬੰਧੀ ਅੱਜ ਪੂਣੇ ਦੇ ਸਿੱਖਾਂ ਨੇ ਕਮਿਸ਼ਨਰ ਨੂੰ ਮਿਲ ਕੇ ਇਸ ਗਲਤੀ ਨੂੰ ਸੁਧਾਰਨ ਦੀ ਅਪੀਲ
ਕੀਤੀ ਹੈ।
ਜੀ.ਕੇ ਨੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ
ਅਕਾਲ ਤਖਤ ਸਾਹਿਬ ਕੋਲ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਸਮੇਂ ਦੀ ਮਿਆਦ ਹੋਣੀ
ਚਾਹੀਦੀ ਹੈ। ਸਮੇਂ ਦੀ ਮਿਆਦ ਭੈਅ ਨਾ ਹੋਣ ਦਾ ਫਾਇਦਾ ਅਕਸਰ ਮਰਿਆਦਾ ਦਾ ਪਾਲਣ ਨਾ ਕਰਨ ਦੇ
ਦੋਸ਼ੀ ਚੁੱਕ ਜਾਂਦੇ ਹਨ, ਜਿਸ ਵਜਾ ਨਾਲ ਸਿੱਖ ਰਹਿਤ ਮਰਿਆਦਾ ਦੇ ਪਾਲਣ ਉੱਤੇ ਹਾਲਤ ਅਸਪੱਸ਼ਟ ਬਣੀ ਰਹਿੰਦੀ ਹੈ। ਇਸ
ਸਬੰਧੀ ਜੀ.ਕੇ. ਨੇ ਦਿੱਲੀ ਕਮੇਟੀ ਦੇ ਪ੍ਰਧਾਨ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਦਾੜੀ
ਰੰਗਣ ਦੇ ਮਾਮਲੇ ਵਿੱਚ ਸ਼ਿਕਾਇਤਾਂ ਦਾ ਹੁਣ ਤੱਕ ਨਿਬੇੜਾ ਨਾ ਹੋਣ ਦਾ ਵੀ ਹਵਾਲਾ ਦਿੱਤਾ ਸੀ।
ਜੀ.ਕੇ. ਨੇ ਦਾਅਵਾ ਕੀਤਾ ਕਿ ਪ੍ਰਭਾਵਸ਼ਾਲੀ ਲੋਕਾਂ ਖਿਲਾਫ਼ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ
ਜੇਕਰ ਸਮੇਂ ਸਿਰ ਸਿੰਘ ਸਾਹਿਬਾਨ ਫੈਸਲੇ ਲੈਣਗੇ ਤਾਂ ਸਰਕਾਰਾਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ
ਦੇ ਆਦੇਸ਼ਾਂ ਨੂੰ ਸਰਬਉੱਚ ਅਤੇ ਅਹਿਮੀਅਤ ਦੀ ਕਸੌਟੀ ਉੱਤੇ ਸਮਝ ਸਕਣਗੀਆਂ।
ਜੀ.ਕੇ. ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ
ਜਥੇਦਾਰ ਹਰ ਕੰਮ ਸ਼੍ਰੋਮਣੀ ਕਮੇਟੀ ਉੱਤੇ ਨਾ ਸੁੱਟਣ ਸਗੋਂ ਗੁਰਦੁਆਰਿਆਂ ਦੀ
ਸਾਂਭ-ਸੰਭਾਲ, ਪ੍ਰਬੰਧ ਅਤੇ ਪ੍ਰਬੰਧਕਾਂ ਦੀ ਯੋਗਤਾ ਦੇ ਬਾਰੇ ਬੇਮਿਸਾਲ ਫੈਸਲੇ ਲੈਣ ਲਈ ਸਾਥੀ ਸਿੰਘ
ਸਾਹਿਬਾਨ ਦੇ ਨਾਲ ਤੁਰੰਤ ਬੈਠ ਕੇ ਕੰਮ ਦੀ ਰਹਿਨੁਮਾਈ ਕਰਨ ਕਿਉਂਕਿ ਅਕਾਲੀ ਦਲ ਅੱਜ ਪੰਥਕ
ਮੁੱਦਿਆਂ ਉਤੇ ਚੁੱਪ ਰਹਿਣ ਦੀ ਆਪਣੀ ਨੀਤੀ ਉਤੇ ਚੱਲ ਕੇ ਪੰਥ ਨੂੰ ਬਚਾਉਣ ਦੀ ਜਗਾ ਸਿਰਫ਼
ਆਪਣੇ ਪਰਿਵਾਰਿਕ ਹਿਤਾਂ ਦੇ ਪ੍ਰਤੀ ਗੰਭੀਰ ਨਜ਼ਰ ਆ ਰਿਹਾ ਹੈ।
0 Response to "ਖਬਰਨਾਮਾ-ਸਾਲ 10,ਅੰਕ:13,29ਸਤੰਬਰ2019"
Post a Comment