ਮਿਸ਼ਨ ਜਨਚੇਤਨਾ 25 ਸਤੰਬਰ,2019
ਸਾਲ 10,ਅੰਕ:9,25ਸਤੰਬਰ2019/11 ਅਸੂ (ਵਦੀ)(ਨਾ.ਸ਼ਾ)551
ਸਿਰਸਾ ਅਤੇ ਮੂਸਾਵਾਲੇ ਦੀ ਮੁਲਾਕਾਤ ਉੱਤੇ ਜੀਕੇ ਨੇ ਚੁੱਕੇ ਸਵਾਲ
ਪੁੱਛਿਆ, ਹਰ ਪੰਥ ਦੋਖੀ ਨਾਲ ਸਿਰਸਾ ਦਾ ਕੀ ਰਿਸ਼ਤਾ ਹੈ ?
ਵਿਵਾਦਿਤ
ਪੰਜਾਬੀ ਗਾਇਕ ਸਿੱਧੂ ਮੂਸਾਵਾਲੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਕਲ ਹੋਈ ਮੁਲਾਕਾਤ ਉੱਤੇ ਕਮੇਟੀ ਦੇ ਸਾਬਕਾ
ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰਸਾ ਉੱਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਜੀਕੇ ਨੇ ਕਿਹਾ ਕਿ
ਕਲ ਹੀ ਮੂਸਾਵਾਲੇ ਦਾ ਯੂ-ਟਿਊਬ ਉੱਤੇ ਇੱਕ ਗੀਤ ਆਇਆ ਸੀ, ਜਿਸ ਵਿੱਚ ਮੂਸਾਵਾਲਾ ਮਹਾਨ
ਸਿੱਖ ਜਰਨੈਲ ਮਾਈ ਭਾਗੋ ਦਾ ਮੁਕਾਬਲਾ ਪੰਜਾਬੀ ਫ਼ਿਲਮਾਂ ਦੀ ਇੱਕ ਪਤਿਤ ਅਦਾਕਾਰਾ ਸੋਨਮ ਬਾਜਵਾ ਨਾਲ
ਕਰਨ ਦੀ ਗੁਸਤਾਖ਼ੀ ਕਰਦਾ ਹੈ। ਸੋਨਮ ਬਾਜਵਾ ਦਾ ਅਸ਼ਲੀਲ ਪਹਿਰਾਵਾ ਕਿਤੇ ਵੀ ਮਾਈ
ਭਾਗੋ ਦੀ ਸ਼ਖ਼ਸੀਅਤ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਸਿੱਖਾਂ ਦੇ ਭਾਰੀ ਰੋਸ ਦੇ ਬਾਅਦ ਕਲ ਹੀ
ਮੂਸਾਵਾਲਾ ਫੇਸ ਬੁੱਕ ਉੱਤੇ ਲਾਈਵ ਹੋਕੇ ਕੌਮ ਪਾਸੋਂ ਮਾਫ਼ੀ ਮੰਗਦਾ ਹੈ ਅਤੇ ਵਿਵਾਦਿਤ ਬੋਲ ਨੂੰ
ਗੀਤ 'ਚੋਂ
ਹਟਾਉਣ ਦੀ ਗੱਲ ਕਹਿੰਦਾ ਹੈ।
ਜੀਕੇ
ਨੇ ਦੱਸਿਆ ਕਿ ਇਸ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ
ਦਾ ਕਲ ਬਿਆਨ ਆਉਂਦਾ ਹੈ ਕਿ ਮੂਸਾਵਾਲੇ ਦੀ ਹਰਕਤ ਕਾਬਲੇ ਬਰਦਾਸ਼ਤ ਨਹੀਂ ਹੈ, ਇਸ
ਲਈ ਪੰਜਾਬ ਸਰਕਾਰ ਇਸ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਜੀਕੇ ਨੇ ਕਿਹਾ ਕਿ ਰਾਜਨੀਤੀ ਤੋਂ ਉੱਤੇ ਉੱਠ
ਕਰ ਕੇ ਮੈਂ ਚੀਮਾ ਦੇ ਬਿਆਨ ਦਾ ਸਮਰਥਨ ਕਰਦਾ ਹਾਂ। ਪਰ ਉਸ ਬਿਆਨ ਦੇ ਅਚਾਨਕ ਆਉਣ ਦੇ
ਬਾਅਦ ਕਲ ਸਿਰਸਾ ਦੇ ਘਰ ਮੂਸਾਵਾਲਾ ਦਾ ਆਉਣਾ ਅਕਾਲੀ ਦਲ ਦੇ ਦੋਹਰੇ ਮਾਪਦੰਡ ਦਾ ਵਧੀਆ ਉਦਾਹਰਨ
ਹੈ। ਕਿਉਂਕਿ ਦਿੱਲੀ ਕਮੇਟੀ ਦਾ ਪ੍ਰਧਾਨ ਅਤੇ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਉਸ ਸ਼ਖ਼ਸ ਨਾਲ
ਗੁਪਤ ਮੀਟਿੰਗ ਕਰ ਰਿਹਾ ਹੈ, ਜਿਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉਸ ਦੀ ਪਾਰਟੀ ਕਰ
ਰਹੀ
ਹੈ। ਇਸ ਲਈ ਸਿਰਸਾ ਮੂਸਾਵਾਲੇ ਦੇ ਵੱਡੇ ਗੁਨਾਹ ਉੱਤੇ ਉਸ ਨੂੰ ਹਿਫ਼ਾਜ਼ਤ ਦੇਵੇ, ਇਹ
ਕਦੇ ਬਰਦਾਸ਼ਤ ਨਹੀਂ ਕਰਾਂਗੇ।
ਜੀਕੇ
ਨੇ ਕਿਹਾ ਕਿ ਕਦੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਜੀ ਖ਼ੁਲਾਸਾ ਕਰਦੇ
ਹਨ ਕਿ ਡੇਰਾ ਸਿਰਸਾ ਨੂੰ ਮਾਫ਼ੀ ਦੇਣ ਲਈ ਜਥੇਦਾਰਾਂ ਨੂੰ ਸਿਰਸਾ ਨੇ ਚੰਡੀਗੜ੍ਹ ਵਿੱਚ ਧਮਕਾਇਆ ਸੀ।
ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਥਿਤ ਦੋਸ਼ੀ ਡੇਰਾ ਸਿਰਸਾ ਮੁਖੀ ਦੇ ਨਾਲ ਮਿਲ ਕੇ ਸਿਰਸਾ
ਵੱਲੋਂ ਅੰਦਰਖਾਤੇ ਮਾਫ਼ੀਨਾਮਾ ਤਿਆਰ ਕਰਵਾ ਕਰ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ
ਵਿੱਚ ਵੱਡੀ ਭੂਮਿਕਾ ਨਿਭਾਉਣ ਦੇ ਦਾਅਵੇ ਸਾਹਮਣੇ ਆਉਂਦੇ ਹਨ। ਕਦੇ ਨਿਰੰਕਾਰੀ ਬਾਬੇ ਦੇ ਸਵਾਗਤ ਦੇ
ਪੋਸਟਰ ਲਗਵਾਉਣ ਦੀ ਸਿਰਸਾ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਅਤੇ ਹੁਣ ਮੂਸਾਵਾਲਾ ਦੇ ਨਾਲ
ਜੱਫੀ ਦੀਆਂ ਤਸਵੀਰਾਂ ਇਹ ਸਾਬਤ ਕਰਦੀਆਂ ਹਨ ਕਿ ਸਿਰਸਾ ਦਾ ਸਿੱਖ ਧਰਮ ਅਤੇ ਸਿਧਾਂਤ ਤੋਂ ਦੂਰ ਦਾ
ਵੀ ਸਬੰਧ ਨਹੀਂ ਹੈ।
ਜੀਕੇ
ਨੇ ਸਵਾਲ ਕੀਤਾ ਕਿ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਦੇ ਨਾਲ ਸਿਰਸੇ ਦੇ ਇਸ ਪਿਆਰ
ਅਤੇ ਰਿਸ਼ਤੇ ਨੂੰ ਕੀ ਨਾਂਅ ਦੇਵਾਂਗੇ ? ਕਿਉਂਕਿ ਦਿੱਲੀ ਕਮੇਟੀ ਦੇ ਪ੍ਰਧਾਨ ਦਾ ਇਸ ਤਰ੍ਹਾਂ
ਪੰਥ ਦੋਖੀਆਂ ਨੂੰ ਹਿਫ਼ਾਜ਼ਤ ਦੇਣਾ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਹੈ। ਜੀਕੇ
ਨੇ ਮੂਸਾਵਾਲੇ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤੁਰੰਤ ਪੇਸ਼ੀ ਦੀ ਮੰਗ ਕਰਦੇ ਹੋਏ ਉਸ ਦੇ ਗੁਨਾਹ
ਨੂੰ ਨਹੀਂ ਬਖ਼ਸ਼ਣ ਵਾਲਾ ਗੁਨਾਹ ਦੱਸਿਆ।
ਧਾਲੀਵਾਲ, ਸੰਧੂ, ਇੰਦੂਬਾਲਾ ਅਤੇ
ਆਂਵਲਾ ਕਾਂਗਰਸੀ ਉਮੀਦਵਾਰ
ਚਾਰ
ਵਿਧਾਨ ਸਭਾ ਹਲਕਿਆਂ ਵਿੱਚ 21 ਅਕਤੂਬਰ ਨੂੰ ਚੌਣ ਵਾਲੀਆਂ ਜ਼ਿਮਨੀ ਚੋਣਾਂਲਈ ਕਾਂਗਰਸ ਨੇ ਪਹਿਲਕਦਮੀ
ਕਰਦੇ ਹੋਏ ਚਾਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਦਾਖਾ ਤੋਂ ਮੁਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਫਗਵਾੜਾ
(ਰਾਖਵਾਂ) ਤੋਂ ਬਲਵਿੰਦਰ ਸਿੰਘ ਧਾਲੀਵਾਲ (ਆਈਏਐੱਸ) ਮੁਕੇਰੀਆਂ ਤੋਂ ਸਵਰਗੀ ਵਿਧਾਇਕ ਰਜਨੀਸ਼ ਬੱਬੀ
ਦੀ ਪਤਨੀ ਇੰਦੂਬਾਲਾ ਅਤੇ ਜਲਾਲਾਬਾਦ ਤੋਂ ਰਮਿੰਦਰ ਆਂਵਲਾਂ ਨੂੰ ਉਮੀਦਵਾਰ ਐਲਾਨਿਆ ਹੈ।
ਅਕਾਲੀ ਦਲ ਨੇ ਇਯਾਲੀ ਨੂੰ
ਉਮੀਦਵਾਰ ਬਣਾਇਆ
ਅਕਾਲੀ
ਦਲ ਨੇ ਦਾਖਾ ਵਿਧਾਨ ਸਭਾ ਹਲਕਾ ਤੋਂ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਉਮੀਦਵਾਰ
ਐਲਾਨਿਆਂ ਹੈ। ਇਯਾਲੀ 2017 ਦੀਆਂ ਚੋਣਾਂ ਵਿੱਚ ਆਪ
ਦੇ ਐੱਚਐੱਸ ਫੂਲਕਾ ਤੋਂ ਹਾਰ ਗਏ ਸਨ। ਨੇ ਜ਼ਿਮਨੀ ਚੋਣਾਂ ਲਈ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ
ਦਿੱਤਾ ਹੈ। ਪਹਿਲੇ ਦਿਨ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ।
ਪਹਿਲੇ ਦਿਨ ਕੋਈ ਨਾਮਜ਼ਦਗੀ ਨਹੀਂ
ਇਸੇ
ਦੌਰਾਨ ਸੂਬਾ ਚੌਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਲਈ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਪਹਿਲੇ ਦਿਨ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ।
ਸਿੱਖ ਜਰਨੈਲਾਂ ਦੀ ਬੇਅਦਬੀ
ਮਾਫ਼ੀਯੋਗ ਨਹੀਂ ਜੀ. ਕੇ.
ਜੇਕਰ
ਕੋਈ ਸਿੱਖ ਜਰਨੈਲਾਂ ਦੀ ਬੇਅਦਬੀ ਕਰਦਾ ਹੈ ਤਾਂ ਉਸ ਖਿਲਾਫ਼ ਅਕਾਲ ਤਖ਼ਤ ਸਾਹਿਬ ਨੂੰ ਸਖ਼ਤੀ ਨਾਲ
ਪੇਸ਼ ਆਉਣਾ ਚਾਹੀਦਾ ਹੈ ਤਾਂ ਜੋ ਮੁੜ ਕੋਈ ਵਿਅਕਤੀ ਅਜਿਹੀ ਗਲਤੀ ਨਾ ਕਰੇ। ਇਹਨਾਂ ਵਿਚਾਰਾਂ ਦਾ
ਪ੍ਰਗਟਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ
ਜੋਤੀ ਸਰੂਪ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਜੋ ਸਿੱਖ
ਜਰਨੈਲ ਮਾਈ ਭਾਗੋ ਦਾ ਨਾਂ ਲੈ ਕੇ ਗਾਣਾ ਰਿਲੀਜ਼ ਕੀਤਾ, ਉਸ
ਤੋਂ ਬਾਅਦ ਇਟਲੀ ਵਿਖੇ 30 ਸਿੱਖ ਸੰਸਥਾਵਾਂ ਨੇ ਉਸ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਅਤੇ ਭਾਰਤ
ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਉਸ ਦੀ ਨਿਖੇਦੀ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਿੱਧੂ
ਮੂਸੇਵਾਲਾ ਕੋਈ ਹੋਰ ਧਰਮ ਨਾਲ ਸਬੰਧਤ ਹੁੰਦਾ ਤਾਂ ਵੱਖਰੀ ਗੱਲ ਸੀ ਪਰ ਸਿੱਖ ਹੋ ਕੇ ਅਜਿਹੀ ਗਲਤੀ
ਕਰਨਾ ਮਾਫ਼ੀਯੋਗ ਨਹੀਂ ਹੈ। ਜੀ.ਕੇ ਨੇ ਕਿਹਾ ਕਿ ਭਾਜਪਾ 2022ਦੀਆਂ ਚੋਣਾਂ ਵਿੱਚ ਅਕਾਲੀ ਦਲ ਤੋਂ
ਆਪਣਾ ਪੱਲਾ ਛੁਡਾਏਗੀ ਜਾਂ ਫਿਰ ਭਾਜਪਾ ਇੰਨੀਆਂ ਸੀਟਾਂ ਉਤੇ ਜਿੱਤ ਹਾਸਲ ਕਰੇਗੀ ਕਿ ਅਕਾਲੀ ਦਲ ਬੀ
ਟੀਮ ਬਣ ਕੇ ਰਹਿ ਜਾਵੇਗਾ। ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ 2 ਅਕਤੂਬਰ ਨੂੰ ਉਹ ਆਪਣੀ ਪਾਰਟੀ ਦਾ
ਐਲਾਨ ਕਰਨਗੇ, ਜੋ ਸਿਰਫ਼ ਧਾਰਮਿਕ ਪਾਰਟੀ ਹੋਵੇਗੀ।
ਸਿੱਖ ਦੰਗਿਆਂ ਦੇ ਨੌਂ ਮੁਕੱਦਮਿਆਂ
ਦੀਆਂ ਫਾਈਲਾਂ ਮਿਲੀਆਂ
ਦੀਆਂ ਫਾਈਲਾਂ ਮਿਲੀਆਂ
ਸਾਬਕਾ
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਨਪੁਰ ਸ਼ਹਿਰ ਵਿੱਚ ਹੋਏ ਸਿੱਖ ਵਿਰੋਧੀ
ਦੋਸ਼ਿਆਂ ਦੇ ਮਾਮਲਿਆਂ ਦੀ ਦੁਬਾਰਾ ਜਾਂਚ ਕਰ ਰਹੀ ਐੱਸਆਈਟੀ ਨੂੰ 9 ਮੁਕੱਦਮਿਆਂ ਦੀਆਂ ਫਾਈਲਾਂ ਮਿਲ
ਗਈਆਂ। ਇਹਨਾਂ ਸਾਰੇ ਮੁਕੱਦਮਿਆਂ ਵਿੱਚ ਇਕ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ। ਜੇਲ ਭੇਜੇ ਗਏ
ਦੋਸ਼ੀਆਂ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਮਾਮਲਿਆਂ ਵਿੱਚ ਪਟੀਸ਼ਨਰ ਅਤੇ ਗਵਾਹਾਂ ਦੇ ਬਿਆਨ
ਲੈਣ ਉਤੇ ਕੋਈ ਨਵਾਂ ਤੱਥ ਸਾਹਮਣੇ ਆਉਂਦਾ ਹੈ ਤਾਂ ਐੱਸਆਈਟੀ ਮੁਕੱਦਮਿਆਂ ਦੀ ਅਗਾਊਂ ਸਮੀਖਿਆ ਲਈ
ਕੋਰਟ ਤੋਂ ਇਜ਼ਾਜਤਮੰਗੇਗੀ। ਫਾਈਨਲ
ਰਿਪੋਰਟ ਉਤੇ 26 ਮੁਕੱਦਮਿਆਂ ਅਤੇ ਦੋਸ਼ ਪੱਤਰ ਵਾਲੇ ਤਿੰਨ ਮੁਕੱਦਮਿਆਂ ਦੀ ਚਿੱਠੀ-ਪੱਤਰੀ
ਜਲਦ ਮਿਲਣ ਦੀ ਉਮੀਦ ਹੈ।
1984
ਵਿੱਚ ਹੋਏ ਦੰਗਿਆਂ ਵਿੱਚ ਕਾਨਪੁਰ ਸ਼ਹਿਰ ਵਿੱਚ 127 ਲੋਕਾਂ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰਾਂ
ਨੂੰ ਵੱਖ-ਵੱਖ ਥਾਣਿਆਂ ਵਿੱਚ 1254 ਮੁਕੱਦਮੇ ਦਰਜ ਕਰਾਏ ਸਨ। ਇਸ ਵਿੱਚ ਕਤਲ, ਡਕੈਤੀ, ਲੁੱਟ ਵਰਗੇ
ਗੰਭੀਰ ਦੋਸ਼ਾਂ ਵਾਲੇ 38 ਮੁਕੱਦਮਿਆਂ ਦੀ ਦੁਬਾਰਾ ਜਾਂਚ ਲਈ ਸ਼ਾਸਨ ਨੇ ਇਸੇ ਸਾਲ ਫਰਵਰੀ ਵਿੱਚ
ਸਾਬਕਾ ਡੀਜੀ ਅਤੁਲ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਨਾਲ
ਸੰਪਰਕ ਕਰ ਕੇ 9 ਮੁਕੱਦਮਿਆਂ ਦੇ ਦਸਤਾਵੇਜਾਂ ਕੀਆਂ ਫਾਈਲਾਂ ਹਾਸਲ ਕੀਤੀਆਂ।
ਕੈਪਟਨ ਦੇ ਬਿਅਨ
ਉਤੇ ਆਇਆ
ਸਿਆਸੀ ਭੂਚਾਲ
ਸਿਆਸੀ ਭੂਚਾਲ
ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਮਾਮਲਿਆਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਦੀ ਸ਼ਮੂਲੀਅਤ ਨਾ ਹੋਣ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਸਿਆਸੀ ਭੂਚਾਲ ਲਿਆ ਦਿੱਤਾ।
ਹਾਲਾਂ ਕਿ ਡੇਮੇਜ ਕੰਟਰੋਲ ਕਰਨ ਲਈ ਮੁੱਖ ਮੰਤਰੀ ਨੇ ਆਪਣੇ ਬਿਆਨ ਤੋਂ ਪਲਟਦੇ ਹੋਏ ਬਾਦਲ ਨੂੰ
ਕਲੀਨ ਚਿੱਟ ਨਾ ਹੋਣ ਦਾ ਸਪਸ਼ਟੀਕਰਨ ਜਾਰੀ ਕਰ ਦਿੱਤਾ।
ਪੰਜਾਬ
ਕਾਘਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਦੇ ਬਿਆਨ ਉਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਬੇਅਦਬੀ
ਮਾਮਲੇ ਵਿੱਚ ਬਾਦਲ ਦਾ ਰੋਲ ਨਹੀਂ ਹੈ, ਪਰ ਬਾਦਲ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਸਭ ਤੋਂ ਵੱਡੇ
ਦੋਸ਼ੀ ਹਨ। ਕਈ ਕਾਂਗਰਸੀ ਆਗੂਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਉਤੇ ਏਨਾ ਜ਼ਰੂਰ ਕਿਹਾ ਕਿ ਕਾਂਗਰਸ
ਕਈ ਸਾਲਾਂ ਤੋਂ ਬੇਅਦਬੀ, ਬਰਗਾੜੀ,ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਦੇ ਉਤੇ ਲੋਕਾਂ ਨੂੰ ਵੱਡੀ
ਕਾਰਵਾਈ ਦਾ ਭਰੋਸਾ ਦਿੰਦੀ ਆ ਰਹੀ ਹੈ। ਉਧਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਦੇ ਨੇਤਾ ਹਰਪਾਲ
ਸਿੰਘ ਖਹਿਰਾ ਨੇ ਕਲੀਨ ਚਿੱਟ ਦੇਣ ਉਤੇ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ ਹੈ। ਖਹਿਰਾ ਨੇ
ਟਵੀਟ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ
ਦੀ ਰਿਪੋਰਟ ਉਤੇ ਕੀਤੀ ਚਰਚਾ ਦਾ ਮਜਾਕ ਬਣਾ ਦਿਤਾ ਹੈ ਨਾਲ ਹੀ ਇਕ ਤਰਾਂ ਐੱਸਆਈਟੀ ਦੀ ਰਿਪੋਰਟ
ਨੂੰ ਵੀ ਰੱਦ ਕਰ ਦਿੱਤਾ ਹੈ।
ਗੁਰਦੁਆਰਿਆਂ ਦੀ ਸਾਂਭ ਸੰਭਾਲ, ਪ੍ਰਬੰਧ ਅਤੇ ਪ੍ਰਬੰਧਕਾਂ
ਦੀ ਯੋਗਤਾ ਬਾਰੇ ਕਦਮ ਚੁੱਕਣ ਸਿੰਘ ਸਾਹਿਬਾਨ-ਜੀ.ਕੇ.
ਦੇਸ਼ ਦੇ ਗੁਰਦੁਆਰਿਆ ਦੀ ਹੋਂਦ, ਪ੍ਰਬੰਧ ਅਤੇ
ਪ੍ਰਬੰਧਕੀ ਢਾਂਚੇ ਨੂੰ ਲੈ ਕੇ ਖੜੇ ਹੋ ਰਹੇ ਸਵਾਲਾਂ ਉਤੇ ਸਖ਼ਤ ਸਟੈਂਡ ਲੈਣ ਲਈ ਸ੍ਰੀ ਅਕਾਲ ਤਖ਼ਤ
ਸਾਹਿਬ ਦਾ ਜਥੇਦਾਰ ਨੂੰ ਤਰੁੰਤ ਅੱਗੇ ਆਉਣਾ ਚਾਹੀਦਾ ਹੈ ਕਿਉਂ ਕਿ ਪੰਥਕ ਪਾਰਟੀ ਹੋਣ ਦਾ ਦਾਅਵਾ
ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਸਿਰਫ਼ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪੰਥਕ ਸੋਚ
ਨੂੰ ਕੁਚਲਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ ਹੈ। ਉਕਤ ਅਪੀਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ
ਮੀਡੀਆ ਨੂੰ ਜਾਰੀ ਆਪਣੇ ਬਿਆਨ ਰਾਹੀਂ ਕੀਤੀ ਹੈ। ਜੀ.ਕੇ. ਨੇ ਇਸ ਸਬੰਧੀ ਸਰਕਾਰੀ ਆਦੇਸ਼ਾਂ ਦੇ
ਬਾਅਦ ਓਡਿਸ਼ਾ ਅਤੇ ਮਹਾਂਰਾਸ਼ਟਰ ਦੇ ਗੁਰਦੁਆਰਾ ਸਾਹਿਬਾਨ ਵੀ ਹੋਂਦ ਅਤੇ ਪ੍ਰਬੰਧ ਨੂੰ ਲੈ ਕੇ ਪੈਦਾ
ਹੋਏ ਸੰਕਟ ਤੋਂ ਵੀ ਜਥੇਦਾਰ ਨੂੰ ਜਾਣੂ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ ਓਡੀਸ਼ਾ
ਸਰਕਾਰ ਦੇ ਦੇਵੇਤਰ ਵਿਭਾਗ ਦੇ ਕਮਿਸ਼ਨਰ ਨੇ 25 ਮਈ 2019 ਨੂੰ ਹਿੰਦੂ ਧਰਮ ਇੰਡੋਮੇਂਟ ਐਕਟ 1951
ਦੀ ਧਾਰਾ 1 ਅਤੇ 2 ਦੇ ਤਹਿਤ ਓਡਿਸ਼ਾ ਦੇ ਸਾਰੇ ਗੁਰਦੁਆਰਿਆਂ ਅਤੇ ਉਹਨਾਂ ਦੇ ਅਧੀਨ ਸਾਰੇ
ਸੰਸਥਾਨਾਂ ਨੂੰ ਆਪਣੇ ਅਧੀਨ ਲੈਣ ਦਾ ਆਦੇਸ਼ ਜਾਰੀ ਕੀਤਾ ਹੈ, ਜਿਸ ਦੇ ਬਾਅਦ 50 ਤੋਂ ਜ਼ਿਆਦਾ ਸਿੱਖ ਸੰਸਥਾਨਾਂ ਦੇ ਸਰਕਾਰੀ ਹੱਥਾਂ ਵਿੱਚ
ਜਾਣ ਦਾ ਖ਼ਦਸਾ ਪੈਦਾ ਹੋ ਗਿਆ ਹੈ। ਜੀ.ਕੇ. ਨੇ ਦੱਸਿਆ ਕਿ ਇਸੇ ਤਰਾਂ ਹੁਣ ਪੂਣੇ ਦੇ ਇਕ
ਗੁਰਦੁਆਰੇ ਦੀ ਚੋਣ ਲਈ ਚੈਰਿਟੀ ਕਮਿਸ਼ਨਰ ਵੱਲੋਂ ਅਜਿਹੀ ਮਤਦਾਤਾ ਸੂਚੀ ਤਿਆਰ ਕਰਨ ਦੀ ਜਾਣਕਾਰੀ
ਸਾਹਮਣੇ ਆ ਰਹੀ ਹੈ, ਜਿਸ ਵਿੱਚ ਗੈਰ-ਕੇਸਧਾਰੀ ਸਿੱਖਾਂ ਨੂੰ ਮਤਦਾਤਾ ਬਣਾ ਦਿਤਾ ਗਿਆ ਹੈ, ਜਦੋਂ
ਕਿ ਉਕਤ ਗੁਰਦੁਆਰੇ ਦੇ ਸੰਵਿਧਾਨ ਅਨੁਸਾਰ ਸਿਰਫ਼ ਗੁਰਮੁਖੀ ਪੜਨ ਵਾਲੇ ਕੇਸਧਾਰੀ ਸਿੱਖ ਹੀ ਮਤਦਾਤਾ
ਬਣ ਸਕਦੇ ਸਨ। ਉਹਨਾਂ ਕਿਹਾ ਕਿ ਇਸ ਸਬੰਧੀ ਅੱਜ ਪੂਣੇ ਦੇ ਸਿੱਖਾਂ ਨੇ ਕਮਿਸ਼ਨਰ ਨੂੰ ਮਿਲ ਕੇ ਇਸ
ਗਲਤੀ ਨੂੰ ਸੁਧਾਰਨ ਦੀ ਅਪੀਲ ਕੀਤੀ ਹੈ।
ਜੀ.ਕੇ ਨੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ
ਅਕਾਲ ਤਖਤ ਸਾਹਿਬ ਕੋਲ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਸਮੇਂ ਦੀ ਮਿਆਦ ਹੋਣੀ
ਚਾਹੀਦੀ ਹੈ। ਸਮੇਂ ਦੀ ਮਿਆਦ ਭੈਅ ਨਾ ਹੋਣ ਦਾ ਫਾਇਦਾ ਅਕਸਰ ਮਰਿਆਦਾ ਦਾ ਪਾਲਣ ਨਾ ਕਰਨ ਦੇ ਦੋਸ਼ੀ
ਚੁੱਕ ਜਾਂਦੇ ਹਨ, ਜਿਸ ਵਜਾ ਨਾਲ ਸਿੱਖ ਰਹਿਤ ਮਰਿਆਦਾ ਦੇ ਪਾਲਣ ਉੱਤੇ ਹਾਲਤ ਅਸਪੱਸ਼ਟ ਬਣੀ ਰਹਿੰਦੀ
ਹੈ। ਇਸ ਸਬੰਧੀ ਜੀ.ਕੇ. ਨੇ ਦਿੱਲੀ ਕਮੇਟੀ ਦੇ ਪ੍ਰਧਾਨ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ
ਦਾੜੀ ਰੰਗਣ ਦੇ ਮਾਮਲੇ ਵਿੱਚ ਸ਼ਿਕਾਇਤਾਂ ਦਾ ਹੁਣ ਤੱਕ ਨਿਬੇੜਾ ਨਾ ਹੋਣ ਦਾ ਵੀ ਹਵਾਲਾ ਦਿੱਤਾ ਸੀ।
ਜੀ.ਕੇ. ਨੇ ਦਾਅਵਾ ਕੀਤਾ ਕਿ ਪ੍ਰਭਾਵਸ਼ਾਲੀ ਲੋਕਾਂ ਖਿਲਾਫ਼ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਜੇਕਰ
ਸਮੇਂ ਸਿਰ ਸਿੰਘ ਸਾਹਿਬਾਨ ਫੈਸਲੇ ਲੈਣਗੇ ਤਾਂ ਸਰਕਾਰਾਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ
ਨੂੰ ਸਰਬਉੱਚ ਅਤੇ ਅਹਿਮੀਅਤ ਦੀ ਕਸੌਟੀ ਉੱਤੇ ਸਮਝ ਸਕਣਗੀਆਂ।
ਜੀ.ਕੇ. ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ
ਜਥੇਦਾਰ ਹਰ ਕੰਮ ਸ਼੍ਰੋਮਣੀ ਕਮੇਟੀ ਉੱਤੇ ਨਾ ਸੁੱਟਣ ਸਗੋਂ ਕੰਮਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ,
ਪ੍ਰਬੰਧ ਅਤੇ ਪ੍ਰਬੰਧਕਾਂ ਦੀ ਯੋਗਤਾ ਦੇ ਬਾਰੇ ਬੇਮਿਸਾਲ ਫੈਸਲੇ ਲੈਣ ਲਈ ਸਾਥੀ ਸਿੰਘ ਸਾਹਿਬਾਨ ਦੇ
ਨਾਲ ਤਰੁੰਤ ਬੈਠ ਕੇ ਕੰਮ ਦੀ ਰਹਿਨੁਮਾਈ ਕਰਨ ਕਿਉਂਕਿ ਅਕਾਲੀ ਦਲ ਅੱਜ ਪੰਥਕ ਮੁੱਦਿਆਂ ਉਤੇ ਚੁੱਪ
ਰਹਿਣ ਦੀ ਆਪਣੀ ਨੀਤੀ ਉਤੇ ਚੱਲ ਕੇ ਪੰਥ ਨੂੰ ਬਚਾਉਣ ਦੀ ਜਗਾ ਸਿਰਫ਼ ਆਪਣੇ ਪਰਿਵਾਰਿਕ ਹਿਤਾਂ ਦੇ
ਪ੍ਰਤੀ ਗੰਭੀਰ ਨਜ਼ਰ ਆ ਰਿਹਾ ਹੈ।



4:37 PM
JANCHETNA
,






0 Response to "ਮਿਸ਼ਨ ਜਨਚੇਤਨਾ 25 ਸਤੰਬਰ,2019"
Post a Comment